੧੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਅਜ਼ੈਬ ਕੌਰ ਦੇ ਗ੍ਰਹਿ ਪਿੰਡ ਬਾਠ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਪ੍ਰਭੂ ਮੇਰੇ ਤੋਂ ਧਾਰ ਮੁਕ ਗਈ ਧਰਮ ਦੀ, ਸਤਿ ਸਚ ਤੇਰੇ ਰੰਗ ਨਾ ਕੋਇ ਸਮਾਈਆ। ਪੰਜ ਤਤ ਵਜੂਦ ਕਾਇਆ ਮਾਟੀ ਵਸਤ ਨਜ਼ਰ ਨਾ ਆਏ ਕਿਸੇ ਬ੍ਰਹਮ ਦੀ, ਪਾਰਬ੍ਰਹਮ ਤੇਰੇ ਰੰਗ ਨਾ ਕੋਇ ਸਮਾਈਆ। ਸ੍ਰਿਸ਼ਟੀ ਵਣਜਾਰੀ ਹੋ ਗਈ ਕੂੜ ਕੁੜਿਆਰੇ ਕਰਮ ਦੀ, ਮਾਇਆ ਮਮਤਾ ਮੋਹ ਵਿਚ ਹਲਕਾਈਆ। ਸਭ ਦੀ ਦ੍ਰਿਸ਼ਟੀ ਹੋ ਗਈ ਚੰਮ ਦੀ, ਚੰਮ ਦ੍ਰਿਸ਼ਟੀ ਵਿਚ ਖ਼ਲਕ ਖ਼ੁਦਾਈਆ। ਮੇਰੇ ਉਤੇ ਘੜੀ ਤਕ ਲੈ ਗ਼ਮ ਦੀ, ਗ਼ਮਖਾਰ ਹੋ ਕੇ ਵੇਖ ਵਖਾਈਆ। ਚੁਗਲੀ ਸੁਣ ਲੈ ਕਿਰਿਆ ਕੂੜ ਵਾਲੇ ਕੰਨ ਦੀ, ਸ਼ਬਦ ਅਨਾਦੀ ਧੁਨ ਨਾ ਕੋਇ ਸ਼ਨਵਾਈਆ। ਰੋਸ਼ਨੀ ਰਹੀ ਨਾ ਤੇਰੇ ਨਾਮ ਕਲਮੇ ਚੰਨ ਦੀ, ਕਲਜੁਗ ਅੰਧ ਅਗਿਆਨ ਅੰਧੇਰਾ ਗਿਆ ਛਾਈਆ। ਵਾਸਨਾ ਵਧ ਗਈ ਮਾਨਸ ਮਾਨਵ ਮਾਨੁਖ ਮਨ ਦੀ, ਮਮਤਾ ਮੋਹ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਹੋਇਆ ਕਹਿਰ, ਦੀਨ ਦੁਨੀ ਰਹੀ ਕੁਰਲਾਈਆ। ਕਿਰਪਾ ਨਿਧਾਨ ਹੋ ਕੇ ਕਰ ਦੇ ਮਿਹਰ, ਮਿਹਰਵਾਨ ਮਹਿਬਾਨ ਆਪਣੀ ਦਇਆ ਕਮਾਈਆ। ਮਾਨਵ ਜ਼ਾਤੀ ਤੇਰੇ ਨਾਲੋਂ ਬਣੇ ਕੋਈ ਨਾ ਗ਼ੈਰ, ਆਤਮ ਪਰਮਾਤਮ ਮੇਲਾ ਮੇਲਣਾ ਸਹਿਜ ਸੁਭਾਈਆ। ਕਲਜੁਗ ਕੂੜੀ ਕਿਰਿਆ ਵਿਖ ਅੰਦਰੋਂ ਕਢ ਦੇ ਜ਼ਹਿਰ, ਜ਼ਾਹਰ ਜ਼ਹੂਰ ਆਪਣਾ ਨੂਰ ਕਰ ਰੁਸ਼ਨਾਈਆ। ਮਿਹਰਵਾਨਾ ਸ੍ਰੀ ਭਗਵਾਨਾ ਸਦੀ ਚੌਧਵੀਂ ਅੰਤ ਲਾਈਂ ਨਾ ਦੇਰ, ਬੀਸ ਬੀਸੇ ਹਰਿ ਜਗਦੀਸੇ ਤੇਰੀ ਓਟ ਤਕਾਈਆ। ਨਵ ਸੱਤ ਮੇਰੇ ਉਤੋਂ ਮੇਟ ਦੇ ਮਨ ਮਨਸਾ ਵਾਲਾ ਹੇਰ ਫੇਰ, ਫ਼ੁਰਨੇ ਮਨ ਦੇ ਬੰਦ ਕਰਾਈਆ। ਏਕਾ ਰੰਗ ਰੰਗਾ ਦੇ ਗੁਰੂ ਗੁਰ ਚੇਰ, ਚੇਲਾ ਗੁਰ ਇਕੋ ਰੰਗ ਸਮਾਈਆ। ਪੰਚ ਵਿਕਾਰਾ ਢਾਹ ਕੇ ਕਰ ਦੇ ਢੇਰ, ਸਤਿ ਸਚ ਤਨ ਵਜੂਦ ਦੇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਪ੍ਰਭੂ ਨਿਰਗੁਣ ਧਾਰ ਖੋਲ੍ਹ ਦੇ ਭੇਵ, ਪਰਦਾ ਉਹਲਾ ਰਹੇ ਨਾ ਰਾਈਆ। ਤੂੰ ਮਾਲਕ ਖ਼ਾਲਕ ਸਚਖੰਡ ਨਿਵਾਸੀ ਨਿਹਕੇਵ, ਨਿਹਚਲ ਤੇਰੀ ਵਜੇ ਵਧਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਅਲਖ ਅਭੇਵ, ਅਗੋਚਰ ਤੇਰੀ ਤੇਰੇ ਹੱਥ ਵਡਿਆਈਆ। ਸਤਿ ਸਚ ਦਾ ਅੰਮ੍ਰਿਤ ਰਸ ਦੇ ਦੇ ਮੇਵ, ਬਿਨ ਰਸਨਾ ਰਸ ਚਖਾਈਆ। ਤੇਰੀ ਸਿਫ਼ਤ ਕਰ ਸਕੇ ਨਾ ਕੋਈ ਰਸਨਾ ਜਿਹਵ, ਬੁੱਧੀ ਮਤ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਆਸ਼ਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਮੈਂ ਮੰਗਾਂ ਤੇਰਾ ਇਕ ਦੀਦਾਰਾ, ਬਿਨ ਨੇਤਰ ਲੋਚਨ ਨੈਣਾਂ ਦਰਸ਼ਨ ਪਾਈਆ। ਤੇਰਾ ਵੇਖਾਂ ਸਤਿਗੁਰ ਸ਼ਬਦ ਸ਼ਬਦ ਦੁਲਾਰਾ, ਦੂਲਹਾ ਧੁਰ ਦਾ ਸੋਭਾ ਪਾਈਆ। ਜੋਤੀ ਧਾਰ ਤਕਾਂ ਤੇਈ ਅਵਤਾਰਾ, ਅਵਤਰ ਤੇਰੇ ਸੰਗ ਸਮਾਈਆ। ਪੈਗ਼ੰਬਰਾਂ ਵੇਖਾਂ ਨੂਰ ਉਜਿਆਰਾ, ਮੂਸਾ ਈਸਾ ਮੁਹੰਮਦ ਸੰਗ ਲੈਣੇ ਮਿਲਾਈਆ। ਨਾਨਕ ਗੋਬਿੰਦ ਦਹਿ ਦਿਸ਼ਾ ਤੇਰੀ ਧਾਰ ਸੁਣਾਂ ਜੈਕਾਰਾ, ਦੂਜੀ ਆਵਾਜ਼ ਨਾ ਕੋਇ ਦ੍ਰਿੜਾਈਆ। ਧਰਨੀ ਧਰਤ ਧਵਲ ਧੌਲ ਤੇ ਆ ਕੇ ਪਾ ਸਾਰਾ, ਸਾਰਥੀ ਤੇਰੀ ਆਸ ਰਖਾਈਆ। ਕਲਜੁਗ ਕੂੜ ਕਿਰਿਆ ਮੇਟ ਅੰਧਿਆਰਾ, ਨਵ ਸੱਤ ਕਰ ਰੁਸ਼ਨਾਈਆ। ਤੂੰ ਸ਼ਾਹੋ ਭੂਪ ਸਿਕਦਾਰਾ, ਸ਼ਹਿਨਸ਼ਾਹ ਇਕ ਅਖਵਾਈਆ। ਮੇਰੀ ਤੇਰੇ ਚਰਨ ਕਵਲ ਉਪਰ ਧਵਲ ਨਿਮਸਕਾਰਾ, ਨਿਵ ਨਿਵ ਲਾਗਾਂ ਪਾਈਆ। ਮੈਂ ਬਸੁਧਾ ਹੋ ਕੇ ਰੋਵਾਂ ਜ਼ਾਰੋ ਜ਼ਾਰਾ,
ਦਰ ਤੇਰੇ ਆਸ ਰਖਾਈਆ। ਜੋਤੀ ਜਾਤੇ ਪੁਰਖ ਬਿਧਾਤੇ ਤੈਨੂੰ ਸਭ ਨੇ ਕਿਹਾ ਕਲ ਕਲਕੀ ਅਵਤਾਰਾ, ਅਮਾਮ ਅਮਾਮਾ ਤੇਰਾ ਨਾਮ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਸਾਹਿਬ ਦਇਆ ਕਮਾਈਆ। ਧਰਨੀ ਕਹੇ ਮੇਰੇ ਨਿਹਕਲੰਕਾ ਭੂਪ, ਭੂਪਤ ਭੂਪ ਤੇਰੀ ਸਰਨਾਈਆ। ਮੈਂ ਤੇਰਾ ਤਕਣਾ ਚਾਹੁੰਦੀ ਸਤਿ ਸਰੂਪ, ਜੋਤੀ ਜਾਤਾ ਪੁਰਖ ਬਿਧਾਤਾ ਇਕੋ ਨਜ਼ਰੀ ਆਈਆ। ਤੇਰਾ ਸ਼ਬਦ ਦੁਲਾਰਾ ਏਕੰਕਾਰਾ ਇਕੋ ਹੋਵੇ ਦੂਤ, ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਫਿਰੇ ਵਾਹੋ ਦਾਹੀਆ। ਮੇਰੇ ਨਵ ਸੱਤ ਵੇਖੇ ਚਾਰੇ ਕੁੰਟਾਂ ਕੂਚ, ਕੋਨਾ ਕੋਨਾ ਫੋਲ ਫੁਲਾਈਆ। ਮੇਰੇ ਕੋਲ ਤੇਰੇ ਹੁਕਮ ਦਾ ਆਦਿ ਜੁਗਾਦੀ ਅਗੰਮ ਸਬੂਤ, ਜਿਸ ਦੀ ਜਗਤ ਅੱਖਰ ਕਰ ਸਕਣ ਨਾ ਮੂਲ ਪੜ੍ਹਾਈਆ। ਮੈਂ ਚਾਹੁੰਦੀ ਤੂੰ ਹਰ ਵਕ਼ਤ ਮੇਰੇ ਉਤੇ ਦਿਸੇਂ ਮੌਜੂਦ, ਮੌਜੂਦਾ ਹੋ ਕੇ ਆਪਣਾ ਭੇਵ ਦੇਣਾ ਚੁਕਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਵਾਲੀ ਅਰਸ਼ ਅਰੂਜ, ਆਲੀਜਾਹ ਤੇਰਾ ਇਕੋ ਨੂਰ ਨਜ਼ਰੀ ਆਈਆ। ਮੇਰੇ ਮਿਹਰਵਾਨਾ ਮੇਰੇ ਤੋਂ ਸ਼ਰਅ ਦੀ ਮੇਟ ਹਦੂਦ, ਦੀਨਾਂ ਮਜ਼੍ਹਬਾਂ ਇਕੋ ਰੰਗ ਰੰਗਾਈਆ। ਮਾਨਵ ਜ਼ਾਤੀ ਭਾਗ ਲਗਾ ਦੇ ਤਨ ਵਜੂਦ, ਕਾਚੀ ਮਾਟੀ ਆਪਣਾ ਭੇਵ ਚੁਕਾਈਆ। ਇਕੋ ਮੰਜ਼ਲ ਹਕ ਦੱਸ ਮਕ਼ਸੂਦ, ਦਰਗਾਹ ਸਾਚੀ ਸਚ ਸਮਝਾਈਆ। ਕਲਜੁਗ ਕੂੜ ਕਿਰਿਆ ਕਰ ਨੇਸਤੋ ਨਾਬੂਦ, ਜੁਗ ਚੌਕੜੀ ਰਹਿਣ ਕੋਇ ਨਾ ਪਾਈਆ। ਆਤਮ ਪਰਮਾਤਮ ਸਭ ਨੂੰ ਦੇ ਸੂਝ, ਬੁਧਿ ਬਿਬੇਕ ਦੇ ਕਰਾਈਆ। ਮੈਂ ਤੇਰੇ ਦਰ ਤੇ ਨਿਰਗੁਣ ਧਾਰ ਏਕੰਕਾਰ ਬੈਠੀ ਨੈਣ ਮੂੰਦ, ਲੋਚਨ ਅੱਖ ਨਾ ਕੋਇ ਖੁਲ੍ਹਾਈਆ। ਮੈਨੂੰ ਅੰਮ੍ਰਿਤ ਸਵਾਂਤੀ ਬਖ਼ਸ਼ ਦੇ ਬੂੰਦ, ਕਲਜੁਗ ਕੂੜੀ ਅਗਨ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਨੇਤਰ ਨਿਰਗੁਣ ਧਾਰ ਹੰਝੂ ਆਪੇ ਪੂੰਝ, ਅੱਥਰ ਸੱਥਰ ਦਰ ਤੇਰੇ ਤੇ ਰਹੀ ਵਹਾਈਆ।
੧੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਫਿਨੋ ਦੇ ਗ੍ਰਹਿ ਪਿੰਡ ਬਾਠ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਪ੍ਰਭੂ ਮੇਰੇ ਖ਼ਾਲੀ ਭਰ ਭੰਡਾਰ, ਭਾਵਨੀ ਪੂਰਬ ਪੂਰ ਕਰਾਈਆ। ਵਸਤ ਅਗੰਮੀ ਨਿਰਗੁਣ ਡਾਰ, ਅਮੋਲ ਆਪਣੀ ਆਪ ਵਰਤਾਈਆ। ਤੂੰ ਦੇਵਣਹਾਰ ਕਰਤਾਰ, ਕ਼ੁਦਰਤ ਕ਼ਾਦਰ ਅਗੰਮ ਅਥਾਹੀਆ। ਮੈਂ ਮਾਂਗਤ ਬਣੀ ਭਿਖਾਰ, ਭਿਛਿਆ ਦੇਣੀ ਵਰਤਾਈਆ। ਬਿਨ ਨੈਣਾਂ ਨਿਗਾਹ ਮਾਰ, ਬਿਨ ਅੱਖਾਂ ਅੱਖ ਉਠਾਈਆ। ਸਤਿ ਦਾ ਰਿਹਾ ਨਾ ਕੋਇ ਉਜਿਆਰ, ਚੰਦ ਨੂਰ ਨਾ ਕੋਇ ਰੁਸ਼ਨਾਈਆ। ਕੂੜ ਦਾ ਹੋਇਆ ਧੂੰਆਂਧਾਰ, ਧਵਲ ਹੋ ਕੇ ਦਿਆਂ ਸੁਣਾਈਆ। ਮਾਇਆ ਮਮਤਾ ਕਰੇ ਖ਼ੁਆਰ, ਸਾਂਤਕ ਸਤਿ ਨਾ ਕੋਇ ਵਰਤਾਈਆ। ਮੇਰੇ ਉਤੇ ਜੀਵਾਂ ਜੰਤਾਂ ਤੇਰੇ ਨਾਮ ਦਾ ਕੀਤਾ ਵਪਾਰ, ਕਲਜੁਗ ਵਣਜ ਵਣਜ ਵਖਾਈਆ । ਸਤਿ ਦੀ ਵਜੇ ਨਾ ਕੋਇ ਸਿਤਾਰ, ਸੁਰਤ ਸ਼ਬਦ ਨਾ ਕੋਇ ਮਿਲਾਈਆ। ਜਿਧਰ ਤਕਾਂ ਉਧਰ ਪੰਚ ਵਿਕਾਰ, ਭੱਜੇ ਵਾਹੋ ਦਾਹੀਆ । ਤੇਰਾ ਪ੍ਰੇਮ ਹਰ ਹਿਰਦਿਉਂ ਹੋਇਆ ਫ਼ਰਾਰ, ਤਨ ਵਜੂਦਾਂ ਨਜ਼ਰ ਕੋਇ ਨਾ ਆਈਆ। ਤੂੰ ਮੇਰਾ ਆਦਿ ਜੁਗਾਦੀ ਪਰਵਰਦਿਗਾਰ, ਸਿਰ ਮੇਰੇ ਹੱਥ ਟਿਕਾਈਆ। ਨਿਰਗੁਣ ਦਾਤੇ ਧੁਰ ਦੇ ਯਾਰ, ਮਿਤਰਾ ਮੇਰਾ ਹੋ ਸਹਾਈਆ। ਮੈਂ ਰੋਵਾਂ ਜ਼ਾਰੋ
ਜ਼ਾਰ, ਬਿਨ ਨੇਤਰ ਨੀਰ ਵਹਾਈਆ। ਮੇਰੀ ਸਾਹਿਬ ਸੁਣੀ ਪੁਕਾਰ, ਦੂਰ ਦੁਰਾਡੇ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤ ਧਰਨੀ ਕਹੇ ਮੇਰੀ ਪਾਵੀਂ ਸਾਰ, ਮਹਾਸਾਰਥੀ ਹੋ ਕੇ ਦਇਆ ਕਮਾਈਆ।
੧੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਬਾਠ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਮੇਰੇ ਪ੍ਰਭ ਕੰਤ ਸੁਹਾਗਣ, ਦੂਲਹੋ ਦੂਲਹ ਤੇਰੀ ਵਡਿਆਈਆ। ਮੈਂ ਤੇਰੇ ਪਿਆਰ ਦੀ ਹੋਈ ਵੈਰਾਗਣ, ਪ੍ਰੇਮ ਵਿਚ ਰਹੀ ਕੁਰਲਾਈਆ। ਮੇਰੇ ਕਰ ਦੇ ਵਡ ਵਡ ਭਾਗਣ, ਭਗਵਾਨ ਹੋ ਕੇ ਹੋ ਸਹਾਈਆ। ਮੇਰੇ ਤੋਂ ਕੂੜੀ ਕਿਰਿਆ ਮੇਟ ਦੇ ਦਾਗ਼ਣ, ਦੁਰਮਤ ਮੈਲ ਧੁਆਈਆ। ਮਾਨਸ ਮਾਨਵ ਮਾਨੁਖ ਤੇਰੇ ਮੇਰੇ ਉਤੋਂ ਜਾਗਣ, ਆਲਸ ਨਿੰਦਰਾ ਰਹਿਣ ਕੋਇ ਨਾ ਪਾਈਆ । ਮੇਰੇ ਭਗਵੰਤ ਧਰਮ ਦੀ ਧਾਰ ਸਾਜ ਦੇ ਸਾਜਣ, ਸਾਜਣ ਸਾਜ ਤੇਰੀ ਆਸ ਰਖਾਈਆ। ਮੇਰਾ ਕਲਜੁਗ ਅੰਤ ਸਵਾਰ ਕਾਜਣ, ਕਰਤੇ ਪੁਰਖ ਦੇ ਵਡਿਆਈਆ। ਤੂੰ ਸ਼ਾਹੋ ਭੂਪ ਰਾਜ ਰਾਜਨ, ਸ਼ਹਿਨਸ਼ਾਹ ਨੂਰ ਅਲਾਹੀਆ। ਮੇਰੀ ਬੇਨੰਤੀ ਸੁਣ ਅਵਾਜ਼ਣ, ਅਣਸੁਣਤ ਦਿਆਂ ਸੁਣਾਈਆ। ਮੈਂ ਦਿਵਸ ਰੈਣ ਤੈਨੂੰ ਲੱਗੀ ਅਰਾਧਣ, ਦੂਜਾ ਇਸ਼ਟ ਨਾ ਕੋਇ ਮਨਾਈਆ। ਤੂੰ ਮੇਰਾ ਸਵਾਰਥ ਆਪੇ ਆਪ ਆਪੇ ਸਾਧਨ, ਸਤਿਗੁਰ ਤੇਰੀ ਨਾਮ ਵਡਿਆਈਆ। ਮੈਂ ਹੋਵਾਂ ਵਡ ਵਡਭਾਗਣ, ਭਗਵਨ ਸਿਰ ਮੇਰੇ ਹੱਥ ਟਿਕਾਈਆ। ਦੀਨ ਦੁਨੀ ਹੰਸ ਬਣਾ ਦੇ ਕਾਗਣ, ਗੁਰਮੁਖ ਆਪਣੇ ਰੰਗ ਰੰਗਾਈਆ। ਕਲਜੁਗ ਕਿਰਿਆ ਕੂੜ ਸਰਬ ਤਿਆਗਣ, ਤ੍ਰੈਗੁਣ ਲੇਖਾ ਰਹੇ ਨਾ ਰਾਈਆ। ਆਤਮ ਪਰਮਾਤਮ ਬਣਾ ਸਮਾਜਣ, ਸਮਗ੍ਰੀ ਸਚ ਵਰਤਾਈਆ। ਤੂੰ ਸਭ ਦਾ ਗ਼ਰੀਬ ਨਿਵਾਜ਼ਣ, ਗ਼ਰੀਬ ਨਿਮਾਣਿਆਂ ਵੇਖ ਵਖਾਈਆ। ਖੇਲ ਖਿਲਾ ਦੇ ਦੇਸ ਮਾਝਣ, ਮਧੁਰ ਧੁਨ ਕਰ ਸ਼ਨਵਾਈਆ। ਤੇਰਾ ਲਹਿਣਾ ਦੇਣਾ ਦੋ ਦੋ ਆਬਣ, ਦੋ ਜਹਾਨ ਦੇ ਵਾਲੀ ਤੇਰੇ ਹੱਥ ਵਡਿਆਈਆ। ਮੇਰੇ ਤੇ ਨਿਗਾਹ ਮਾਰ ਲੈ ਮੱਕਾ ਕਾਅਬਣ, ਮਕ਼ਬਰਿਆਂ ਫੋਲ ਫੁਲਾਈਆ। ਤੂੰ ਮਾਲਕ ਬੋਧ ਅਗਾਧਣ, ਬੁੱਧੀ ਤੋਂ ਪਰੇ ਤੇਰੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਇਕ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰੇ ਧਰਮ ਦਾ ਤੇਰਾ ਚਰਨ ਹੋਵੇ ਪਿਆਰ, ਮੁਹੱਬਤ ਇਕੋ ਇਕ ਰਖਾਈਆ। ਤੂੰ ਠਾਕਰ ਸੁਆਮੀ ਰਹਿਣਾ ਸਦ ਮਦਦਗਾਰ, ਸਿਰ ਆਪਣਾ ਹੱਥ ਟਿਕਾਈਆ। ਮੈਂ ਮਾਂਗਤ ਹੋ ਕੇ ਮੰਗਾਂ ਮੰਗ ਭਿਖਾਰ, ਦਰਵੇਸ਼ਣ ਹੋ ਕੇ ਝੋਲੀ ਡਾਹੀਆ। ਤੂੰ ਦੇਵਣਹਾਰ ਕਰਤਾਰ, ਕ਼ੁਦਰਤ ਕ਼ਾਦਰ ਇਕ ਅਖਵਾਈਆ। ਮੇਰੇ ਉਤੇ ਜੁਗ ਚੌਕੜੀ ਕੇਤੇ ਲੰਘ ਗਏ ਵਿਚ ਸੰਸਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੇ ਤਕੇ ਸੇਵਾਦਾਰ, ਸੰਸਾਰੀ ਭੰਡਾਰੀ ਸੰਘਾਰੀ ਹੋ ਕੇ ਸੇਵ ਕਮਾਈਆ। ਤੇਰੇ ਨਾਮ ਸੰਦੇਸ਼ੇ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰ, ਕਲਮੇ ਕਾਇਨਾਤ ਦ੍ਰਿੜਾਈਆ। ਭਵਿਖਤਾਂ ਵਿਚ ਕਹਿ ਕੇ ਗਏ ਕਲਜੁਗ ਅੰਤ ਆਏ ਕਲ ਕਲਕੀ ਅਵਤਾਰ, ਕਲਕਾਤੀਆਂ ਡੇਰਾ ਢਾਹੀਆ। ਧਰਨੀ ਕਹੇ ਮੇਰੇ ਪੁਰਖ ਅਕਾਲੇ ਮੇਰੀ ਪੈਜ ਸਵਾਰ, ਸਿਰ ਸਿਰ ਮੇਰੇ ਹੱਥ ਟਿਕਾਈਆ। ਮੈਂ ਤੇਰੇ ਚਰਨ ਕਵਲ ਜਾਵਾਂ ਬਲਿਹਾਰ, ਬਲ ਬਲ
ਆਪਣਾ ਆਪ ਕਰਾਈਆ। ਤੇਰੀ ਧੂੜੀ ਲਾਵਾਂ ਛਾਰ, ਟਿੱਕਾ ਜਗ ਨੇਤਰ ਵੇਖਣ ਕੋਇ ਨਾ ਪਾਈਆ। ਮੇਰਾ ਲਹਿਣਾ ਦੇਣਾ ਪੂਰਬ ਮੇਰੀ ਝੋਲੀ ਦੇਣਾ ਡਾਰ, ਖ਼ਾਲੀ ਰਹਿਣ ਕੋਇ ਨਾ ਪਾਈਆ। ਮੈਂ ਅਰਜ਼ ਗੁਜ਼ਾਰਸ਼ ਤੇਰੇ ਅਗੇ ਰਹੀ ਗੁਜ਼ਾਰ, ਬੇਨੰਤੀ ਕਹਿ ਕੇ ਮੰਗ ਮੰਗਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮੇਰੇ ਉਤੇ ਰਹੇ ਨਾ ਧੂੰਆਂਧਾਰ, ਕੂੜ ਕੁੜਿਆਰ ਦਾ ਡੇਰਾ ਢਾਹੀਆ। ਚਾਰ ਕੁੰਟ ਦਹਿ ਦਿਸ਼ਾ ਤੇਰੇ ਨਾਮ ਦਾ ਹੋਏ ਜੈਕਾਰ, ਤੂੰ ਮੇਰਾ ਮੈਂ ਤੇਰਾ ਢੋਲਾ ਸਾਰੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜੁਗ ਚੌਕੜੀ ਸਾਹਿਬ ਇਕ ਸਿਕਦਾਰ, ਸ਼ਹਿਨਸ਼ਾਹ ਇਕੋ ਇਕ ਨਜ਼ਰੀ ਆਈਆ।
੧੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਕੁੰਦਨ ਸਿੰਘ ਦੇ ਗ੍ਰਹਿ ਪਿੰਡ ਮਾਲ ਚੱਕ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਪ੍ਰਭੂ ਮੇਰੇ ਨੂਰੇ ਨਵਿੰਨ ਨਾਜ਼ਖ਼ਸੇ ਵਜ਼ੂ ਤਾਨੁਖ਼ਤੋ ਜ਼ਵਾਂ ਕਜ਼ੀਉਲ ਗ਼ਮੀ ਨਜ਼ੂਮੇ ਜ਼ਵਾ ਉਲਜ਼ੂ ਚਖ਼ਮੀ ਮੇਰੇ ਖ਼ੁਦਾ ਨਜ਼ਲ ਜ਼ਵਿਨ ਜ਼ਮੁੰਦੇ ਮੁਹੰਮਦ ਰਜ਼ੀ ਖ਼ਸੀ ਕਬੂ ਜ਼ਵੀ ਮਾਵਲਾਏ ਸੋਂਹੁਰੇ ਮਫ਼ਜ਼ ਮੇਰੇ ਅਲਾਹ ਮੁਰਸ਼ਦੇ ਦੁਆ ਜ਼ਮੀਨੇ ਖ਼ਾਕੀ ਕਲਅਲ ਲਵੀ ਜ਼ਮੂਤੋ ਜਗਨ ਅਰਸ਼ੇ ਨਿਜ਼ਾ ਫ਼ਰਸ਼ੇ ਦੁਆ ਦੋ ਜਹਾਂ ਮਾਲਕ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਧਰਨੀ ਕਹੇ ਮੇਰੇ ਆਦਿ ਜੁਗਾਦੀ ਰਾਮ, ਰਮਈਆ ਤੇਰੀ ਆਸ ਤਕਾਈਆ। ਮੇਰੇ ਤਤਾਂ ਤੋਂ ਬਾਹਰ ਕਾਹਨ, ਕਾਹਨ ਕਾਹਨਾਂ ਦੇ ਮਾਲਕ ਤੇਰੇ ਹੱਥ ਵਡਿਆਈਆ। ਮੇਰੇ ਪੈਗ਼ੰਬਰਾਂ ਦੇ ਅਮਾਮ, ਨੂਰੇ ਨੁਰਾਨ ਤੇਰਾ ਤਕਾਂ ਨੂਰ ਅਲਾਹੀਆ। ਮੇਰੇ ਗੁਰੂ ਗੁਰਦੇਵਾ ਤੇਰਾ ਵੇਖਾਂ ਖੇਲ ਮਹਾਨ, ਦਰਗਾਹ ਸਾਚੀ ਭੇਵ ਚੁਕਾਈਆ। ਮੇਰੀ ਮੰਜ਼ਲ ਕਰ ਆਸਾਨ, ਹਕ਼ੀਕ਼ਤ ਦੇ ਮਾਲਕ ਹੋਣਾ ਸਹਾਈਆ। ਬਿਨ ਅੱਖਰਾਂ ਦੇ ਗਿਆਨ, ਧੁਰ ਦਾ ਸ਼ਬਦ ਸ਼ਬਦ ਸ਼ਨਵਾਈਆ। ਤੂੰ ਸ਼ਾਹੋ ਭੂਪ ਸੁਲਤਾਨ, ਨੂਰ ਨੁਰਾਨਾ ਅਗੰਮ ਅਥਾਹੀਆ। ਤੇਰਾ ਸਤਿਗੁਰ ਸ਼ਬਦ ਬਲਵਾਨ, ਬਲਧਾਰੀ ਬੇਪਰਵਾਹੀਆ। ਮੈਂ ਬੇਨੰਤੀ ਕਰਦੀ ਬਾਲੀ ਬੁਧਿ ਅੰਞਾਣ, ਮੇਰੀ ਚਲੀ ਨਾ ਕੋਈ ਚਤੁਰਾਈਆ। ਤੂੰ ਮਾਲਕ ਖ਼ਾਲਕ ਵਾਲੀ ਦੋ ਜਹਾਨ, ਜ਼ਿਮੀਂ ਜ਼ਮਾਂ ਅਸਮਾਂ ਤੇਰੀ ਓਟ ਤਕਾਈਆ। ਤੂੰ ਮੇਰਾ ਪਰਮ ਪੁਰਖ ਮਿਹਰਵਾਂ ਮਹਿਬਾਨ, ਬੀਦੋ ਤੇਰੀ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਭੇਵ ਆਪ ਚੁਕਾਈਆ । ਧਰਨੀ ਕਹੇ ਭਗਵਨ ਮੇਰੀ ਕਰ ਦੇ ਦਾਰੀ, ਦੀਨ ਦਿਆਲ ਦਇਆ ਕਮਾਈਆ। ਮੈਂ ਮੰਗਣਹਾਰੀ ਤੇਰੀ ਭਿਖਾਰੀ, ਭਿਖਕ ਝੋਲੀ ਦੇਣੀ ਭਰਾਈਆ। ਤੂੰ ਨਿਰਗੁਣ ਨੂਰ ਜੋਤ ਉਜਿਆਰੀ, ਮੈਂ ਮਿੱਟੀ ਖ਼ਾਕ ਨਜ਼ਰੀ ਆਈਆ। ਜੁਗ ਚੌਕੜੀ ਤੇਰੀ ਚਾਕਰੀ ਕਰਦੀ ਰਹੀ ਵਿਚ ਸੰਸਾਰੀ, ਸੰਸਾਰੀ ਭੰਡਾਰੀ ਸੰਘਾਰੀ ਮੇਰੀ ਦੇਣ ਗਵਾਹੀਆ। ਮੇਰਾ ਲਹਿਣਾ ਦੇਣਾ ਨਾਲ ਤੇਈ ਅਵਤਾਰੀ, ਚਾਰ ਜੁਗ ਦੇ ਸ਼ਾਸਤਰ ਸੰਦੇਸ਼ੇ ਰਹੇ ਸੁਣਾਈਆ। ਪੈਗ਼ੰਬਰਾਂ ਲੇਖਾ ਜਾਣਾਂ ਵਾਰੋ ਵਾਰੀ, ਅਲਿਫ਼ ਯੇ ਨਾਲ ਜਿਨ੍ਹਾਂ ਦਿਤੀ ਵਡਿਆਈਆ। ਗੁਰੂ ਗੁਰਦੇਵ ਤਕੇ ਮੀਤ ਮੁਰਾਰੀ, ਸਾਜਣ ਮੀਤ ਜੋ ਅਖਵਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਤੇਰੇ ਚਰਨ ਕਵਲ ਜਾਵਾਂ ਬਲਿਹਾਰੀ, ਬਲ ਬਲ ਆਪਣਾ ਆਪ ਕਰਾਈਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਸਿਕਦਾਰੀ, ਦੋ ਜਹਾਨਾਂ ਹੁਕਮ ਵਰਤਾਈਆ। ਮਿਹਰਵਾਨਾ
ਨੌਜਵਾਨਾ ਮੇਰੀ ਸੁਣ ਪੁਕਾਰੀ, ਪੁਨਹ ਪੁਨਹ ਕਹਿ ਕੇ ਸੀਸ ਨਿਵਾਈਆ। ਮੈਂ ਧਰਨੀ ਧਰਤ ਧਵਲ ਧੌਲ ਕਲਜੁਗ ਅੰਤਮ ਹੋਈ ਦੁਖਿਆਰੀ, ਦੁਖੀ ਹੋ ਕੇ ਰਹੀ ਸੁਣਾਈਆ। ਮਿਹਰਵਾਨਾ ਮੇਰੀ ਪਾ ਸਾਰੀ, ਸਿਰ ਮੇਰੇ ਹੱਥ ਟਿਕਾਈਆ। ਮੇਰੇ ਉਤੇ ਕਿਰਿਆ ਰਹਿਣ ਨਾ ਦੇਵੇਂ ਕਲਜੁਗ ਕੁੜਿਆਰੀ, ਕੁਕਰਮ ਦਾ ਲੇਖਾ ਦੇ ਮੁਕਾਈਆ। ਸਤਿਜੁਗ ਸਚ ਧਰਮ ਕਰ ਉਜਿਆਰੀ, ਸਚ ਸੁਚ ਨਾਲ ਵਡਿਆਈਆ। ਮੈਂ ਤੇਰੀ ਆਦਿ ਜੁਗਾਦਿ ਪਨਹਾਰੀ, ਪਨਘਟ ਬੈਠੀ ਵੇਖ ਵਖਾਈਆ। ਤੇਰਾ ਲਹਿਣਾ ਦੇਣਾ ਨਿਰਗੁਣ ਸਰਗੁਣ ਧਾਰ ਦੋਬਾਰੀ, ਦੋ ਜਹਾਨਾਂ ਪਰਦਾ ਆਪ ਉਠਾਈਆ। ਮੈਂ ਤੇਰੇ ਚਰਨ ਧੂੜ ਲਾਵਾਂ ਮਸਤਕ ਛਾਰੀ, ਬਿਨ ਟਿੱਕੇ ਖ਼ਾਕ ਰਮਾਈਆ। ਧਰਨੀ ਕਹੇ ਮੇਰੇ ਭਗਵੰਤ ਧੁਰ ਦੇ ਕੰਤ ਮੇਰੀ ਪੈਜ ਸਵਾਰੀ, ਕਲਜੁਗ ਦੇਵੀਂ ਮਾਣ ਵਡਿਆਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਤੇਰੀ ਬਣੀ ਰਹੀ ਪੁਜਾਰੀ, ਦੂਜਾ ਇਸ਼ਟ ਨਾ ਕੋਇ ਮਨਾਈਆ। ਤੂੰ ਕਲ ਕਲਕੀ ਨਿਹਕਲੰਕ ਜੋਤ ਸ਼ਬਦ ਦੀ ਧਾਰ ਅਗੰਮ ਅਵਤਾਰੀ, ਅਮਾਮ ਅਮਾਮਾ ਧੁਰ ਦੇ ਰਾਮਾ ਤੇਰੇ ਹੱਥ ਵਡਿਆਈਆ।
੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਮੇਰੇ ਪੁਰਖ ਅਕਾਲ ਅਗੰਮੀ ਨੂਰਾ, ਨੂਰ ਨੁਰਾਨੇ ਸ਼ਾਹ ਸੁਲਤਾਨੇ ਦਰ ਤੇਰੇ ਮੰਗ ਮੰਗਾਈਆ। ਸਤਿਗੁਰ ਸ਼ਬਦ ਯੋਧਾ ਭੇਜ ਅਗੰਮੀ ਸੂਰਾ, ਸੋ ਪੁਰਖ ਨਿਰੰਜਣ ਮੇਰਾ ਹੋ ਸਹਾਈਆ। ਜਿਸ ਦਾ ਨਾਦ ਅਗੰਮੀ ਦੋ ਜਹਾਨਾਂ ਸੁਣੀ ਜਾਏ ਤੂਰਾ, ਤੁਰੀਆ ਦਾ ਲੇਖਾ ਅਵਰ ਰਹੇ ਨਾ ਰਾਈਆ। ਸੋ ਸਰਬ ਕਲਾ ਹੋਏ ਭਰਪੂਰਾ, ਏਥੇ ਓਥੇ ਦੋ ਜਹਾਨ ਵਜੇ ਵਧਾਈਆ। ਮੇਰੇ ਉਤੋਂ ਕਲਜੁਗ ਕੂੜੀ ਕਿਰਿਆ ਕਰੇ ਦੂਰਾ, ਸਤਿ ਧਰਮ ਦਏ ਪਰਗਟਾਈਆ। ਤੇਰੀ ਨਾਮ ਖ਼ੁਮਾਰੀ ਮਸਤੀ ਦਏ ਸਰੂਰਾ, ਸੁਰਤੀ ਸ਼ਬਦ ਨਾਲ ਮਿਲਾਈਆ। ਇਕੋ ਤੇਰਾ ਨਾਮ ਕਰੇ ਮਸ਼ਹੂਰਾ, ਇਕੋ ਢੋਲਾ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਤੇਰਾ ਸਤਿਗੁਰ ਸ਼ਬਦ ਹੋਏ ਬਲਵਾਨ, ਦੋ ਜਹਾਨਾਂ ਵੇਖ ਵਖਾਈਆ। ਜਿਸ ਦਾ ਹੁਕਮ ਵਰਤੇ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਨਾਮ ਦ੍ਰਿੜਾਈਆ। ਜੋ ਧਰਮ ਦਾ ਧਰਮ ਝੁਲਾਏ ਨਿਸ਼ਾਨ, ਨੌ ਖੰਡ ਪ੍ਰਿਥਮੀ ਦਏ ਵਖਾਈਆ। ਜਿਸ ਨੂੰ ਸੱਤ ਦੀਪ ਕਰਨ ਪਰਵਾਨ, ਸਿਰ ਸਕੇ ਨਾ ਕੋਇ ਉਠਾਈਆ। ਕਲਜੁਗ ਕੂੜੀ ਕਿਰਿਆ ਮੇਰੇ ਉਤੋਂ ਮੇਟੇ ਸ਼ਰਅ ਸ਼ੈਤਾਨ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਰਹਿਣ ਕੋਇ ਨਾ ਪਾਈਆ। ਮਾਨਸ ਮਾਨਵ ਮਾਨੁਖ ਸਾਰੇ ਤੇਰਾ ਇਕੋ ਢੋਲਾ ਗਾਣ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਮਿਲ ਕੇ ਵਜੇ ਵਧਾਈਆ। ਤੂੰ ਆਦਿ ਜੁਗਾਦੀ ਸ਼ਾਹੋ ਭੂਪ ਸੁਲਤਾਨ, ਸ਼ਹਿਨਸ਼ਾਹ ਦਰ ਤੇਰੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਤੇਰਾ ਸਤਿਗੁਰ ਸ਼ਬਦ ਮੇਰੀ ਪੂਰੀ ਕਰੇ ਮਨਸਾ, ਮਮਤਾ ਜਗਤ ਰਹੇ ਨਾ ਰਾਈਆ। ਗੁਰਮੁਖ ਸੰਤ ਬਣਾਏ ਹੰਸਾ, ਕਾਗ ਬੁੱਧੀ ਦਏ ਬਦਲਾਈਆ। ਸਤਿ ਸਚ ਧਰਮ ਦੀ ਚਾਲ ਬਣਾਏ ਸਹੰਸਾ, ਅਗਣਤ ਆਪਣਾ ਹੁਕਮ ਵਰਤਾਈਆ। ਆਤਮ ਪਰਮਾਤਮ ਤੇਰਾ ਹੋਵੇ ਬੰਸਾ, ਯਦ ਯਦੀ ਯਦਪ ਇਕੋ ਨਜ਼ਰੀ ਆਈਆ। ਗੜ੍ਹ ਤੋੜੇ ਹਉਮੇ ਹੰਗਤਾ, ਹੰ ਬ੍ਰਹਮ
ਦਏ ਸਮਝਾਈਆ। ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਬਣਾਏ ਸੰਗਤਾ, ਇਕੋ ਘਰ ਦਏ ਵਡਿਆਈਆ। ਬੁੱਧੀ ਤੋਂ ਪਰੇ ਬੋਧ ਅਗਾਧੀ ਹੋਵੇ ਪੰਡਤਾ, ਨਿਰਅੱਖਰ ਕਰੇ ਪੜ੍ਹਾਈਆ। ਝਗੜਾ ਮੇਟੇ ਮਨੂਆ ਮਨ ਕਾ, ਮਣਕਾ ਦਏ ਭੁਆਈਆ। ਲੇਖਾ ਰਹੇ ਨਾ ਤਨ ਵਜੂਦ ਸਰੀਰ ਤਨ ਕਾ, ਮਾਟੀ ਖ਼ਾਕ ਸੋਭਾ ਪਾਈਆ। ਭੇਵ ਖੁਲ੍ਹਾਵੇ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਪਰਦਾ ਲਾਹਵੇ ਬ੍ਰਹਮ ਕਾ, ਪਾਰਬ੍ਰਹਮ ਬ੍ਰਹਮ ਆਪਣਾ ਭੇਵ ਚੁਕਾਈਆ। ਮੇਰਾ ਲੇਖਾ ਮੇਟੇ ਦੀਨ ਦੁਨੀ ਵਿਚ ਗ਼ਮ ਕਾ, ਗ਼ਮਖਾਰ ਹੋ ਕੇ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਤੇਰਾ ਸਤਿਗੁਰ ਸ਼ਬਦ ਹੋਵੇ ਮਿਹਰਵਾਨ, ਮਿਹਰ ਨਜ਼ਰ ਨਾਲ ਤਰਾਈਆ। ਜਿਸ ਦੀ ਆਸ਼ਾ ਰਖ ਕੇ ਗਏ ਰਮਈਆ ਰਾਮ, ਕਾਹਨ ਘਨਈਆ ਹੋ ਕੇ ਓਟ ਤਕਾਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਅਮਾਮ, ਰਸੂਲਾਂ ਦਾ ਰਸੂਲ ਨੂਰ ਅਲਾਹੀਆ। ਜਿਸ ਦਾ ਹੁਕਮ ਸੰਦੇਸ਼ਾ ਧੁਰ ਦਾ ਮੰਤਰ ਸਤਿਨਾਮ, ਸਤਿ ਸਤਿ ਦਾ ਡੰਕਾ ਦਏ ਵਜਾਈਆ। ਜਿਸ ਦਾ ਫ਼ਤਿਹ ਨਗਾਰਾ ਏਥੇ ਓਥੇ ਸਾਰੇ ਸੁਣਨ ਬਿਨਾ ਕਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਕਰੇ ਸ਼ਨਵਾਈਆ। ਉਹ ਸਤਿਗੁਰ ਪੂਰਾ ਸ਼ਬਦੀ ਸ਼ਬਦ ਨੌਜਵਾਨ, ਬਿਰਧ ਬਾਲ ਰੂਪ ਨਾ ਕੋਇ ਵਟਾਈਆ। ਮੇਰੇ ਉਤੋਂ ਕਲਜੁਗ ਕੂੜਾ ਕੱਢੇ ਬਾਹਰ ਸ਼ੈਤਾਨ, ਸਤਿਜੁਗ ਸਤਿ ਧਰਮ ਦਏ ਪਰਗਟਾਈਆ। ਇਕੋ ਇਸ਼ਟ ਪੁਰਖ ਅਕਾਲ ਤੇਰਾ ਮਾਨਵ ਸਰਬ ਮਨਾਣ, ਦੂਸਰ ਸੀਸ ਨਾ ਕੋਇ ਨਿਵਾਈਆ। ਤੇਰਾ ਧਰਮ ਦਾ ਧਰਮ ਝੁੱਲੇ ਨਿਸ਼ਾਨ, ਗੋਬਿੰਦ ਮੇਲਾ ਮੇਲਣਾ ਸਹਿਜ ਸੁਭਾਈਆ। ਮੇਰੀ ਬੇਨੰਤੀ ਦਰਗਾਹ ਸਾਚੀ ਸਚਖੰਡ ਪੁਰਖ ਅਕਾਲੇ ਦੀਨ ਦਿਆਲੇ ਕਰਨੀ ਪਰਵਾਨ, ਪਰਾ ਪਸੰਤੀ ਮਧਮ ਬੈਖਰੀ ਧਾਰ ਦੀ ਧਾਰ ਵਿਚੋਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਜੋਤੀ ਜਾਤੇ ਪੁਰਖ ਬਿਧਾਤੇ ਮੇਰਾ ਲਹਿਣਾ ਦੇਣਾ ਪੂਰਾ ਕਰਨਾ ਵਿਚ ਜਹਾਨ, ਜਹਾਲਤ ਕੂੜੀ ਬਾਹਰ ਕਢਾਈਆ।
੧੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਨਰਾਇਣ ਸਿੰਘ ਦੇ ਗ੍ਰਹਿ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਮੇਰੇ ਮਾਲਕ ਖ਼ਾਲਕ ਕ਼ੁਦਰਤ ਕ਼ਾਦਰ ਕਰੀਮ, ਬੇਐਬ ਗ਼ੈਬ ਜਲਵਾਗਰ ਨੂਰ ਅਲਾਹੀਆ। ਮਿਹਰਵਾਨਾ ਨੌਜਵਾਨਾ ਮੇਰੇ ਉਤੇ ਤਕ ਲੈ ਨਾਮ ਕਲਮਿਆਂ ਵਾਲੀ ਤਕ਼ਸੀਮ, ਦੀਨਾਂ ਮਜ਼੍ਹਬਾਂ ਹੱਦਾਂ ਧਿਆਨ ਲਗਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਸਤਿਗੁਰ ਸ਼ਬਦ ਨਾਲ ਕਰ ਤਰਮੀਮ, ਦਰੁਸਤੀ ਦੋ ਜਹਾਨ ਦੇ ਮਾਲਕ ਦੇਣੀ ਕਰਾਈਆ। ਤੂੰ ਸਚਖੰਡ ਨਿਵਾਸੀ ਸ਼ਹਿਨਸ਼ਾਹ ਆਲੀਜ਼ਾਹ ਅਜ਼ੀਮ, ਕ਼ੁਦਰਤ ਦਾ ਕ਼ਾਦਰ ਇਕ ਅਖਵਾਈਆ। ਤੇਰਾ ਲਹਿਣਾ ਦੇਣਾ ਮੇਰੇ ਨਾਲ ਕ਼ਦੀਮ, ਕ਼ੁਦਰਤ ਦੇ ਕ਼ਾਦਰ ਵੇਖਣਾ ਚਾਈਂ ਚਾਈਂਆ। ਬੇਸ਼ਕ ਤੇਰੇ ਅਵਤਾਰ ਪੈਗ਼ੰਬਰ ਗੁਰੂ ਸ਼ਬਦ ਸ਼ਬਦ ਸ਼ਬਦ ਧਾਰ ਮੁਨੀਮ, ਲੇਖਾ ਕਰਨ ਥਾਉਂ ਥਾਈਂਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਬੇਪਰਵਾਹੀਆ। ਧਰਨੀ ਕਹੇ ਮੇਰੇ ਆਦਿ ਜੁਗਾਦੀ ਕ਼ੁਦਰਤ ਕ਼ਾਦਰਾ, ਸ਼ਹਿਨਸ਼ਾਹ ਤੇਰੀ ਸਰਨਾਈਆ। ਦੋ ਜਹਾਨਾਂ ਨੌਜਵਾਨਾ
ਵਡ ਬਹਾਦਰਾ, ਬੇਅੰਤ ਬੇਐਬ ਤੇਰੇ ਹੱਥ ਵਡਿਆਈਆ। ਸ੍ਰਿਸ਼ਟੀ ਦੀਨ ਦੁਨੀ ਦੇ ਕ਼ਾਦਰਾ, ਕ਼ੁਦਰਤ ਦੇ ਮਾਲਕ ਨੂਰ ਅਲਾਹੀਆ। ਮੈਂ ਨਿਮਾਣੀ ਧਰਨੀ ਜਿਸ ਨੂੰ ਸਾਰੇ ਕਹਿੰਦੇ ਮਾਦਰਾ, ਮਈਆ ਕਹਿ ਕੇ ਖ਼ੁਸ਼ੀ ਬਣਾਈਆ। ਮੇਰੇ ਉਤੇ ਕਰ ਦੇ ਸਚਾ ਆਦਲਾ, ਇਨਸਾਫ਼ ਇਕ ਕਮਾਈਆ । ਕਲਜੁਗ ਸਤਿਜੁਗ ਨਾਲ ਕਰ ਤਬਾਦਲਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਮੈਨੂੰ ਸੁਣਾ ਦੇ ਅਗੰਮਾ ਇਕੋ ਰਾਗਲਾ, ਨਾਦ ਅਨਾਦੀ ਧੁਨ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਮੇਰੇ ਮਾਲਕ ਅਗੰਮ ਅਥਾਹ ਮਹਿਬਾਨ, ਨਿਵ ਨਿਵ ਕ਼ਦਮ ਬੋਸੀ ਵਿਚ ਸੀਸ ਨਿਵਾਈਆ। ਮੇਰੀ ਸਿਫ਼ਤ ਕਰ ਨਾ ਸਕੇ ਜ਼ਬਾਨ, ਅੱਖਰਾਂ ਵਿਚ ਨਾ ਕੋਇ ਚਤੁਰਾਈਆ। ਬਿਨਾ ਬੁੱਧੀ ਤੋਂ ਦੇਵਣ ਵਾਲੇ ਗਿਆਨ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਕਲਜੁਗ ਕੂੜ ਮੇਰੇ ਉਤੋਂ ਮੇਟ ਨਿਸ਼ਾਨ, ਨਿਸ਼ਾਨਾ ਧਰਮ ਧਰਮ ਝੁਲਾਈਆ। ਮੇਰੀ ਬੇਨੰਤੀ ਕਰ ਪਰਵਾਨ, ਬਿਨੈ ਕਹਿ ਕੇ ਪੁਰਖ ਅਕਾਲ ਸੀਸ ਨਿਵਾਈਆ। ਤੂੰ ਨਿਰਗੁਣ ਨੂਰ ਸ਼ਾਹ ਸੁਲਤਾਨ, ਨੂਰ ਨੁਰਾਨਾ ਅਗੰਮ ਅਥਾਹੀਆ। ਮੇਰੇ ਉਤੇ ਨਿਗਾਹ ਮਾਰ ਲੈ ਮੇਰੇ ਭਗਵਾਨ, ਭਗਵਨ ਤੇਰੀ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਨਾਮ ਵਰਤਾਈਆ। ਧਰਨੀ ਕਹੇ ਮੇਰੇ ਨੂਰ ਅਲਾਹ ਪਰਵਰਦਿਗਾਰ, ਪਰਵਰਸ਼ ਮੇਰੀ ਕਰਨੀ ਚਾਈਂ ਚਾਈਂਆ। ਤੁਧ ਬਿਨ ਅਵਰ ਨਾ ਕੋਇ ਮਦਦਗਾਰ, ਸਜਣ ਸਖ਼ਾ ਨਜ਼ਰ ਕੋਇ ਨਾ ਆਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਤੇਰੀ ਤਲਬਗਾਰ, ਬਿਨ ਨੇਤਰ ਲੋਚਨ ਨੈਣਾਂ ਤੇਰਾ ਰਾਹ ਤਕਾਈਆ। ਤੂੰ ਆ ਕੇ ਮੇਰੀ ਪਾਉਣੀ ਸਾਰ, ਮਹਾਸਾਰਥੀ ਤੇਰੇ ਹੱਥ ਵਡਿਆਈਆ। ਮੈਂ ਨਿਮਾਣੀ ਤੇਰੀ ਬਰਖ਼ੁਰਦਾਰ, ਯਾਚਕ ਹੋ ਕੇ ਸੀਸ ਨਿਵਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੇਰੀ ਪੈਜ ਦੇਣੀ ਸਵਾਰ, ਸਿਰ ਸਰ ਮੇਰੇ ਹੱਥ ਟਿਕਾਈਆ। ਤੇਰੀ ਚਰਨ ਧੂੜੀ ਲਾਵਾਂ ਛਾਰ, ਟਿੱਕੇ ਮਸਤਕ ਰਾਮ ਨਾਮ ਛੁਹਾਈਆ । ਤੂੰ ਕ਼ੁਦਰਤ ਕ਼ਾਦਰ ਸਭ ਕੁਛ ਕਰਨੇਹਾਰ, ਕਰਤਾ ਪੁਰਖ ਇਕ ਅਖਵਾਈਆ। ਮੈਂ ਨਿਮਾਣੀ ਦਾ ਲੇਖਾ ਮੁਕਾ ਦੇ ਵਿਚ ਸਾਲ ਦੋ ਚਾਰ, ਚੌਥੇ ਜੁਗ ਦੇ ਮਾਲਕ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰ ਬੰਕ ਸੁਹਾਈਆ। ਧਰਨੀ ਕਹੇ ਪ੍ਰਭੂ ਤੂੰ ਆਦਿ ਜੁਗਾਦੀ ਸਭ ਦਾ ਖ਼ਾਲਕ, ਮਖ਼ਲੂਕ ਤੇਰੀ ਓਟ ਤਕਾਈਆ। ਅਵਤਾਰ ਪੈਗ਼ੰਬਰ ਗੁਰੂ ਤੇਰੇ ਬਾਲਕ, ਚਾਰ ਜੁਗ ਦੇ ਸੰਦੇਸ਼ੇ ਦੇ ਕੇ ਗਏ ਚਾਈਂ ਚਾਈਂਆ। ਤੂੰ ਸਭ ਦਾ ਬਣਨਾ ਕਲਜੁਗ ਅੰਤ ਅੰਤ ਪ੍ਰਿਤਪਾਲਕ, ਸਿਰ ਸਿਰ ਸਭ ਦੇ ਹੱਥ ਟਿਕਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਸਦੀ ਚੌਧਵੀਂ ਕਰੀਂ ਨਾ ਆਲਸ, ਗ਼ਫ਼ਲਤ ਨਜ਼ਰ ਕੋਇ ਨਾ ਆਈਆ। ਮੈਂ ਤੇਰਾ ਨੂਰ ਜ਼ਹੂਰ ਤਕਾਂ ਖ਼ਾਲਸ, ਖ਼ਾਲਸ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤ ਮੇਰੀ ਕੂੜ ਕਿਰਿਆ ਦੀ ਲਾਹੁਣੀ ਕਾਲਖ, ਕਲਕਾਤੀਆਂ ਲਹਿਣਾ ਦੇਣਾ ਦੇਣਾ ਮੁਕਾਈਆ।
੨੦ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਸੁਖਦੇਵ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਮੇਰੇ ਪਰਮ ਪੁਰਖ ਪਿਆਰੇ ਮਿਤਰ, ਮੀਤ ਮੀਤੇ ਤੇਰੀ ਬੇਪਰਵਾਹੀਆ। ਮੇਰੇ ਉਤੇ ਦੀਨ ਦੁਨੀ ਦਾ ਵੇਖ ਚਲਿਤ੍ਰ, ਮਾਨਵ ਮਾਨਸ ਜ਼ਾਤੀ ਧਿਆਨ ਲਗਾਈਆ। ਤੇਰਾ ਸਤਿ ਸਰੂਪ ਸ਼ਾਹੋ ਭੂਪ ਕਿਸੇ ਨਜ਼ਰ ਨਾ ਆਵੇ ਚਿਤ੍ਰ, ਚਾਰੇ ਕੁੰਟਾਂ ਤਕਣਾ ਥਾਉਂ ਥਾਈਂਆ। ਉਹ ਲੇਖਾ ਤਕ ਲੈ ਜੋ ਇਸ਼ਾਰਾ ਦੇ ਕੇ ਗਿਆ ਵਿਸ਼ਵਾ ਮਿਤਰ, ਵਿਸ਼ਵ ਦਾ ਭੇਵ ਖੁਲ੍ਹਾਈਆ। ਨਿਰਗੁਣ ਧਾਰੋਂ ਨਿਰਵੈਰ ਹੋ ਕੇ ਨਿਤਰ, ਜੋਤੀ ਜਾਤਾ ਡਗਮਗਾਈਆ। ਤੇਰਾ ਨਾ ਕੋਈ ਮਾਤ ਨਾ ਕੋਈ ਪਿਤਰ, ਪਿਤਾ ਪੂਤ ਨਾ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ । ਧਰਨੀ ਕਹੇ ਪ੍ਰਭੂ ਮੇਰੇ ਉਤੇ ਧਾਰ ਵੇਖ ਲੈ ਆਪਣੀ, ਆਪ ਆਪਾ ਵੇਖ ਵਖਾਈਆ। ਸਤਿ ਧਰਮ ਰਿਹਾ ਨਾ ਕਿਸੇ ਪਤ ਪਤਨੀ, ਪਤਿਪਰਮੇਸ਼ਵਰ ਤੇਰਾ ਭੈ ਸਿਰ ਨਾ ਕੋਇ ਰਖਾਈਆ। ਰਸਨਾ ਪਵਿਤ੍ਰ ਰਹੀ ਨਾ ਜੋ ਤੇਰਾ ਨਾਮ ਜਪਨੀ, ਸਤਿ ਸਤਿ ਸਤਿ ਨਾ ਕੋਇ ਵਡਿਆਈਆ। ਤੇਰੀ ਸ੍ਰਿਸ਼ਟੀ ਮੇਰੇ ਉਤੇ ਹੋਈ ਬੇਵਤਨੀ, ਵਤਨਾਂ ਦੇ ਮਾਲਕ ਵੇਖਣਾ ਚਾਈਂ ਚਾਈਂਆ। ਮਨ ਦੀ ਆਸ਼ਾ ਹੋ ਗਈ ਕਲਜੁਗ ਨਾਗਣੀ ਡੱਸਣੀ, ਘਰ ਘਰ ਡੰਗ ਲਗਾਈਆ। ਬਿਨ ਤੇਰੀ ਕਿਰਪਾ ਤੇਰੀ ਮੰਜ਼ਲ ਕਿਸੇ ਨਹੀਂ ਟਪਣੀ, ਟਾਪੂਆਂ ਪੰਧ ਨਾ ਕੋਇ ਮੁਕਾਈਆ। ਸਚ ਦੁਆਰ ਦੀ ਖੋਲ੍ਹੇ ਕੋਈ ਨਾ ਹੱਟਣੀ, ਸਚ ਨਾਮ ਨਾ ਕੋਇ ਵਰਤਾਈਆ। ਤੇਰੀ ਵਸਤ ਅਮੋਲਕ ਬਿਨ ਤੇਰੀ ਕਿਰਪਾ ਕਿਸੇ ਨਹੀਂ ਖਟਣੀ, ਖਟਕੇ ਵਿਚ ਲੋਕਾਈਆ। ਖ਼ਾਲੀ ਤਕ ਲੈ ਕਾਇਆ ਮੱਟਣੀ, ਤਨ ਵਜੂਦ ਤੇਰਾ ਰੰਗ ਨਾ ਕੋਇ ਰੰਗਾਈਆ। ਜੇ ਤੇਰੀ ਧਾਰ ਅਨੋਖੀ ਨਿਰਗੁਣ ਸਰਗੁਣ ਧਾਰ ਜਟਨੀ, ਜਟਾ ਜੂਟ ਪੰਧ ਮੁਕਾਈਆ। ਮੈਂ ਵੀ ਤੇਰੇ ਪਿਆਰ ਵਿਚ ਪਰਮ ਪੁਰਖ ਕਰਵਟ ਵਟਦੀ, ਪਾਸਾ ਦੀਨ ਦੁਨੀ ਨਾਲੋਂ ਬਦਲਾਈਆ। ਤੂੰ ਅੰਤ ਖੇਲ ਮੁਕਾਉਣੀ ਦੀਨ ਮਜ਼੍ਹਬ ਦੀ ਵੱਟ ਦੀ, ਝਗੜਾ ਸ਼ਰਅ ਰਹੇ ਨਾ ਰਾਈਆ। ਆਹ ਤਕ ਲੈ ਸਦੀ ਚੌਧਵੀਂ ਜਾਂਦੀ ਟਪਦੀ, ਭੱਜੇ ਵਾਹੋ ਦਾਹੀਆ। ਤੇਰੀ ਖੇਲ ਤਕਣੀ ਪੁਰਖ ਅਕਾਲੇ ਸਮਰਥ ਦੀ, ਸਮਰਥ ਦੇਣੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਮਹਿੰਮਾ ਆਦਿ ਜੁਗਾਦਿ ਅਕਥ ਦੀ, ਕਥਨੀ ਕਥ ਸਕੇ ਨਾ ਰਾਈਆ।
੨੦ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਗੁਰਦਿਆਲ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਪ੍ਰਭ ਮੇਰੇ ਸੁਣ ਲੈ ਦੁਖੜੇ, ਦੁਖੀ ਹੋ ਕੇ ਦਰਦੀਆ ਦਿਆਂ ਜਣਾਈਆ। ਨਿਗਾਹ ਮਾਰ ਲੈ ਮਾਨਸ ਮਾਨਵ ਮਾਨੁਖ ਉਲਟੇ ਰੁਖੜੇ, ਤਨ ਵਜੂਦਾਂ ਧਿਆਨ ਲਗਾਈਆ। ਕਲਜੁਗ ਕੂੜੀ ਕਿਰਿਆ ਕੀਤੇ ਭੁਖੜੇ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਬੁਝਾਈਆ । ਭਾਗ ਲੱਗਾ ਕਿਸੇ ਨਾ ਕੁਖੜੇ, ਮੇਰੀ ਚਾਰ ਕੁੰਟ ਦੁਹਾਈਆ। ਉਜਲ ਰਿਹਾ ਨਾ ਕੋਈ ਮੁਖੜੇ, ਦੁਰਮਤ ਮੈਲ ਧੋਏ ਕੋਈ ਨਾ ਸ਼ਾਹੀਆ। ਮੇਰੇ ਉਤੋਂ ਧਰਮ ਦੇ ਬੂਟੇ ਅੰਤਮ ਉਖੜੇ, ਜੜ੍ਹ ਰਹਿਣ ਕਿਛ ਨਾ ਪਾਈਆ। ਵਿਕਾਰ ਹੰਕਾਰ ਮਾਨਸ ਮਾਨਵ ਕੁਠੜੇ, ਤਨ ਵਜੂਦ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੀ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੈਂ ਤਪਦੀ ਬਿਨਾ ਅੱਗ, ਬਿਨ ਕਾਸ਼ਟ ਸੜਾਂ ਥਾਉਂ ਥਾਈਂਆ। ਤੇਰੀ ਸਰਨ ਸਰਨਾਈ ਮੂਲ ਨਾ ਸਕਾਂ ਲਗ, ਲਗ ਮਾਤਰ ਦੇ ਮਾਲਕ ਵੇਖਣਾ ਥਾਉਂ ਥਾਈਂਆ। ਤੇਰੀ ਸ੍ਰਿਸ਼ਟੀ ਮੈਨੂੰ ਕੀਤਾ ਤੇਰੇ ਨਾਲੋਂ ਅਲਗ, ਧਾਰ ਵਖਰੀ ਵੰਡ ਵੰਡਾਈਆ। ਮੇਰੀ ਵਿਚਾਰ ਹੋ ਗਈ ਵਾਂਗ ਕਗ, ਹੰਸ ਰੂਪ ਗਈ ਬਦਲਾਈਆ। ਮੇਰੀ ਤ੍ਰਿਸ਼ਨਾ ਬਗੜਾ ਬਪ, ਸਤਿ ਚੋਗ ਨਾ ਕੋਇ ਚੁਗਾਈਆ। ਧੀਰਜ ਰਿਹਾ ਕੋਈ ਨਾ ਤਪ, ਸਤਿ ਸੰਤੋਖ ਨਾ ਕੋਇ ਧਰਾਈਆ। ਪਵਿਤ੍ਰ ਰਹੀ ਕੋਇ ਨਾ ਮਤ, ਬੁਧਿ ਬਿਬੇਕ ਨਾ ਕੋਇ ਕਰਾਈਆ। ਮੇਰੀ ਬਿਨਾ ਖ਼ੂਨ ਤੋਂ ਉਬਲੇ ਰਤ, ਰਤਨ ਅਮੋਲਕ ਹੀਰਾ ਮੇਰਾ ਵਜੂਦ ਰਿਹਾ ਨਾ ਰਾਈਆ। ਮੈਨੂੰ ਵਿਸਰਿਆ ਤੇਰਾ ਜਪ, ਨਾਮ ਨਿਧਾਨ ਨਾ ਕੋਇ ਸ਼ਨਵਾਈਆ। ਮੇਰੀ ਮਾਤ ਰਹੀ ਨਾ ਪਤ, ਪਤਿਪਰਮੇਸ਼ਵਰ ਦਿਆਂ ਦੁਹਾਈਆ। ਕਿਉਂ ਮੇਰੇ ਉਤੇ ਕਲਜੁਗ ਜੀਵਾਂ ਚੁਕੀ ਅੱਤ, ਨਵ ਸੱਤ ਕੂੜ ਕੁਕਰਮ ਰਹੇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੈਂ ਹੋਈ ਜਗਤ ਨਿਮਾਣੀ ਹੀਣੀ, ਸੀਸ ਤਾਜ ਨਾ ਕੋਇ ਟਿਕਾਈਆ। ਮੈਂ ਨੇਤਰ ਹੋਈ ਨਾਬੀਨੀ, ਤੇਰਾ ਦਰਸ ਮੂਲ ਨਾ ਪਾਈਆ। ਮੇਰੀ ਤ੍ਰਿਸ਼ਨਾ ਹੋਈ ਕਮੀਨੀ, ਧੀਰਜ ਧੀਰ ਨਾ ਕੋਇ ਰਖਾਈਆ। ਮੇਰੀ ਵਸਤ ਧਰਮ ਦੀ ਗਈ ਛੀਨੀ, ਕਲਜੁਗ ਲੁਟੇਰਾ ਲੁੱਟੇ ਥਾਉਂ ਥਾਈਂਆ। ਨਵ ਸੱਤ ਵਜੇ ਹੰਕਾਰੀ ਬੀਨੀ, ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਮੈਨੂੰ ਇਉਂ ਦਿਸਦਾ ਮੇਰੇ ਤੇ ਝਗੜਾ ਪੈਣਾ ਰੂਸੀ ਚੀਨੀ, ਚਾਰ ਕੁੰਟ ਦਾ ਲੇਖਾ ਮੇਰੇ ਉਤੇ ਰਿਹਾ ਕੁਰਲਾਈਆ। ਪਿਆਰ ਰਹਿਣਾ ਨਹੀਂ ਕਿਸੇ ਨਰ ਮਦੀਨੀ, ਇਸਤਰੀ ਪੁਰਸ਼ ਸੰਗ ਨਾ ਕੋਇ ਨਿਭਾਈਆ। ਮੈਂ ਖੇਲ ਤਕਣਾ ਤ੍ਰੈਗੁਣ ਮਾਇਆ ਤੀਨੀ, ਤ੍ਰੈਭਵਣ ਧਨੀ ਕੀ ਤੇਰੀ ਬੇਪਰਵਾਹੀਆ। ਪਵਿਤ੍ਰ ਰਹਿਣੀ ਨਹੀਂ ਕੋਈ ਮੇਰੀ ਜ਼ਮੀਨੀ, ਖ਼ਾਕ ਉਡਣੀ ਥਾਉਂ ਥਾਈਂਆ। ਮੁਸ਼ਕਲ ਹੋਣਾ ਮਾਨਸ ਮਾਨੁਖ ਜ਼ਿੰਦਗੀ ਜੀਣੀ, ਜੀਵਤ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਮੇਰਾ ਹਾਲ ਹੋ ਗਿਆ ਖ਼ਸਤਾ, ਖੁਲ੍ਹੀ ਮੈਂਢੀ ਦਿਆਂ ਦੁਹਾਈਆ। ਪਵਿਤ੍ਰ ਰਿਹਾ ਕੋਈ ਨਾ ਰਸਤਾ, ਰਹਿਬਰ ਰੰਗ ਨਾ ਕੋਇ ਰੰਗਾਈਆ। ਤੇਰਾ ਨਾਮ ਕਲਮਾ ਟਕਿਆਂ ਨਾਲੋਂ ਹੋਇਆ ਸਸਤਾ, ਕਲਜੁਗ ਹੱਟੋ ਹੱਟ ਵਿਕਾਈਆ। ਮੈਂ ਚਾਹੁੰਦੀ ਅੰਤਮ ਮੇਰੇ ਉਤੋਂ ਸਭ ਦਾ ਬੰਨ੍ਹ ਦੇ ਬਸਤਾ, ਬਸਤੀ ਆਪਣੀ ਲੈ ਟਿਕਾਈਆ। ਜਿਧਰ ਵੇਖਾਂ ਤੇਰਾ ਸਤਿਗੁਰ ਸ਼ਬਦ ਹੋਵੇ ਨਸਦਾ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਜਿਸ ਦਾ ਸੰਦੇਸ਼ ਹੋਏ ਤੇਰੇ ਭੰਡਾਰੇ ਜਸ ਦਾ, ਸਿਫ਼ਤਾਂ ਢੋਲੇ ਗਾਈਆ। ਨਾਲ ਅਵਤਾਰ ਪੈਗ਼ੰਬਰ ਗੁਰੂ ਹੋਵੇ ਹਸਦਾ, ਹਸਤੀ ਤੇਰੀ ਇਕੋ ਨਜ਼ਰੀ ਆਈਆ। ਮੇਰਾ ਨੌ ਖੰਡ ਖੇੜਾ ਤੇਰੀ ਕਿਰਪਾ ਨਾਲ ਫੇਰ ਵਸਦਾ, ਸੱਤ ਦੀਪ ਤੇਰਾ ਰੰਗ ਤਕਾਈਆ। ਤੂੰ ਮਾਲਕ ਖ਼ਾਲਕ ਤੇਰਾ ਖੇਲ ਅਲਖਣਾ ਅਲਖ ਦਾ, ਅਗੋਚਰ ਤੇਰਾ ਭੇਵ ਕੋਇ ਨਾ ਆਈਆ। ਤੁਧ ਬਿਨ ਸੁਆਮੀ ਮੇਰੀ ਪੈਜ ਕੋਈ ਨਾ ਰਖਦਾ, ਸਿਰ ਸਿਰ ਹੱਥ ਨਾ ਕੋਇ ਟਿਕਾਈਆ। ਅਗੇ ਲੇਖਾ ਮੁਕਾ ਦੇ ਮਾਨਵ ਜ਼ਾਤੀ ਵਖ ਦਾ, ਆਤਮ ਪਰਮਾਤਮ ਇਕੋ ਰੰਗ ਵਖਾਈਆ। ਤੇਰਾ ਦਰਸ਼ਨ ਹੋਵੇ ਸਾਖ਼ਿਆਤ ਪ੍ਰਤਖ ਦਾ, ਨੂਰ ਨੁਰਾਨੇ ਸ਼ਾਹ ਸੁਲਤਾਨੇ ਆਪਣਾ ਜ਼ਹੂਰ ਦੇਣਾ ਵਖਾਈਆ। ਧਰਨੀ ਕਹੇ ਮੈਂ ਪਿਆਰ ਚਾਹੁੰਦੀ ਇਕੋ ਤੇਰਾ ਪਰਮੇਸ਼ਵਰ ਪਤਿ ਦਾ, ਪਤ ਪਤਵੰਤੇ ਹੋਣਾ ਆਪ ਸਹਾਈਆ। ਤੂੰ ਆਦਿ ਜੁਗਾਦੀ ਮਾਲਕ ਸਭ ਦੀ
ਮਿਤ ਗਤ ਦਾ, ਗਤ ਮਿਤ ਤੇਰੇ ਚਰਨਾਂ ਹੇਠ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਸਾਚੀ ਵਸਤ ਮੇਰੀ ਝੋਲੀ ਕੋਈ ਨਾ ਘਤਦਾ, ਅਤੋਟ ਅਤੁਟ ਨਾਮ ਨਾ ਕੋਇ ਵਰਤਾਈਆ।
੨੦ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਕਰਮ ਸਿੰਘ, ਸਵਰਨ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਮੇਰੇ ਧੁਰ ਦੇ ਕਮਲਾਪਾਤੀਆ, ਪਤਿਪਰਮੇਸ਼ਵਰ ਹੋਣਾ ਆਪ ਸਹਾਈਆ। ਮੇਰੇ ਕੋਲ ਤੇਰੀਆਂ ਆਦਿ ਜੁਗਾਦਿ ਦੀਆਂ ਪਾਤੀਆਂ, ਬਿਨ ਕਾਗਦ ਸ਼ਾਹੀ ਕਲਮਾਂ ਦੇਣ ਗਵਾਹੀਆ। ਜਿਸ ਕਾਰਨ ਨੌ ਖੰਡ ਪ੍ਰਿਥਮੀ ਤੇਰੀਆਂ ਹੋਈਆਂ ਅੰਧੇਰੀਆਂ ਰਾਤੀਆਂ, ਸੱਤ ਦੀਪ ਸਤਿ ਸਤਿਵਾਦ ਨਜ਼ਰ ਕੋਇ ਨਾ ਆਈਆ। ਮੇਰਾ ਸੀਨਾ ਪਾੜ ਕੇ ਵੇਖ ਲੈ ਛਾਤੀ ਆ, ਛਤਰਧਾਰੀ ਤੈਨੂੰ ਗਏ ਭੁਲਾਈਆ। ਅੰਮ੍ਰਿਤ ਰਸ ਨਿਝਰ ਝਿਰਨੇ ਤੇਰੀ ਮੂਲ ਰਹੀ ਨਾ ਦਾਤੀ ਆ, ਵਸਤ ਅਮੋਲਕ ਕਾਇਆ ਗੋਲਕ ਨਜ਼ਰ ਕੋਇ ਨਾ ਆਈਆ। ਮੇਰੇ ਉਤੇ ਕਲਜੁਗ ਕੂੜ ਕੁੜਿਆਰਾ ਮਾਰੇ ਕਾਤੀਆ, ਮੋਹ ਵਿਕਾਰੇ ਤੀਰ ਚਲਾਈਆ। ਚਾਰੇ ਕੁੰਟ ਵੇਖੇ ਮਾਰ ਝਾਤੀਆ, ਬਿਨ ਅੱਖਾਂ ਅੱਖ ਉਠਾਈਆ। ਕਿਰਪਾ ਕਰ ਦੇ ਮੇਰੇ ਧੁਰ ਦੇ ਕਮਲਾਪਾਤੀਆ, ਪਤਿਪਰਮੇਸ਼ਵਰ ਹੋਣਾ ਆਪ ਸਹਾਈਆ। ਨਿਰਗੁਣ ਧਾਰ ਨਿਰਵੈਰ ਤੇਰੇ ਚਰਨ ਕਵਲ ਇਕੋ ਮੇਰਾ ਨਾਤੀਆ, ਰਿਸ਼ਤਾ ਅਵਰ ਨਾ ਕੋਇ ਜਣਾਈਆ। ਨਿਗਾਹ ਮਾਰ ਲੈ ਲੋਕਮਾਤੀਆ, ਧਰਨੀ ਹੋ ਕੇ ਤੇਰੇ ਅਗੇ ਮੰਗ ਮੰਗਾਈਆ। ਤੇਰਾ ਸਤਿ ਸਚ ਮੇਰੇ ਉਤੋਂ ਪਾ ਗਿਆ ਵਫ਼ਾਤੀਆ, ਕਲਜੁਗ ਕੂੜ ਆਪਣਾ ਰੰਗ ਰੰਗਾਈਆ। ਧਰਮ ਦੀ ਰਹੀ ਨਾ ਕੋਈ ਪ੍ਰਭਾਤੀਆ, ਤੇਰੇ ਨਾਮ ਨਾ ਕੋਇ ਸਮਾਈਆ। ਜਿਧਰ ਵੇਖਾਂ ਕਲਜੁਗ ਕੂੜ ਕੁੜਿਆਰ ਦੀਆਂ ਖੁੱਲ੍ਹੀਆਂ ਹਾਟੀਆਂ, ਮੋਹ ਵਿਕਾਰ ਰਿਹਾ ਵਰਤਾਈਆ। ਪਵਿਤ੍ਰ ਰਹੀਆਂ ਨਾ ਕਾਇਆ ਚਾਟੀਆਂ, ਸਾਢੇ ਤਿੰਨ ਹੱਥ ਨਾ ਕੋਇ ਰੁਸ਼ਨਾਈਆ। ਤੇਰੀ ਮੰਜ਼ਲ ਚੜ੍ਹੇ ਕੋਇ ਨਾ ਘਾਟੀਆ, ਸਚਖੰਡ ਪੁੱਜਣ ਕੋਇ ਨਾ ਪਾਈਆ। ਤੇਰੀ ਸ੍ਰਿਸ਼ਟੀ ਬੈਠੀ ਦ੍ਰਿਸਟੀ ਅੰਦਰ ਅਧਵਾਟੀਆ, ਮੰਜ਼ਲ ਪੰਧ ਨਾ ਕੋਇ ਮੁਕਾਈਆ। ਸਭ ਦੇ ਤਨ ਵਜੂਦ ਚੀਥੜ ਵੇਖ ਲੈ ਪਾਟੀਆ, ਲੀਰੋ ਲੀਰ ਨਜ਼ਰੀ ਆਈਆ। ਆਵਣ ਜਾਵਣ ਲੱਖ ਚੁਰਾਸੀ ਜ਼ੰਜੀਰਾਂ ਜਾਵਣ ਨਾ ਕਾਟੀਆਂ, ਧਰਮ ਰਾਏ ਦਾ ਫੰਦ ਨਾ ਕੋਇ ਕਟਾਈਆ। ਮੇਰੇ ਉਤੇ ਖੇਲ ਕੂੜੀ ਕਿਰਿਆ ਕੀਤਾ ਬਾਜ਼ੀਗਰ ਨਾਟੀਆ, ਸਵਾਂਗ ਆਪਣਾ ਰਹੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਰੰਗ ਅਗੰਮ ਰੰਗਾਈਆ। ਧਰਨੀ ਕਹੇ ਪ੍ਰਭੂ ਮੇਰਾ ਅੰਤਸ਼ਕਰਨ ਤਕ, ਹਕ਼ੀਕ਼ਤ ਦੇ ਮਾਲਕ ਧਿਆਨ ਲਗਾਈਆ। ਮਿਹਰਵਾਨਾ ਸ੍ਰੀ ਭਗਵਾਨਾ ਮੇਰੀ ਝੋਲੀ ਪਾ ਦੇ ਪੂਰਬਲਾ ਹਕ, ਜੁਗ ਚੌਕੜੀ ਲੇਖਾ ਪਿਛਲਾ ਰਿਹਾ ਨਾ ਰਾਈਆ। ਉਹ ਇਸ਼ਾਰਾ ਤਕ ਲੈ ਜੋ ਦੇ ਕੇ ਗਿਆ ਐਨੁਲਹਕ਼, ਬਿਨ ਰਸਨਾ ਜਿਹਵਾ ਤੇਰਾ ਢੋਲਾ ਗਾਈਆ। ਹਜ਼ਰਤ ਈਸਾ ਰਹਿਣ ਨਾ ਦਿਤਾ ਸ਼ੱਕ, ਮੂਸਾ ਸ਼ਕਵੇ ਗਿਆ ਮਿਟਾਈਆ। ਮੁਹੰਮਦ ਲਕੀਰਾਂ ਕੱਢ ਕੇ ਨਾਲ ਨਕ, ਚੌਦਾਂ ਤਬਕਾਂ ਧਿਆਨ ਲਗਾਈਆ। ਪੈਗ਼ੰਬਰਾਂ ਕੀਤੀ ਸਿਫ਼ਤ ਤੇਰੀ ਅਨਥਕ, ਨੂਰ ਅਲਾਹ ਤੇਰੀ ਵਡ ਵਡਿਆਈਆ । ਅਵਤਾਰ ਤੇਰਾ ਸੰਦੇਸ਼ਾ ਦੇ ਕੇ ਗਏ
ਯਕ, ਹਰਫ਼ ਹਰਫ਼ਾਂ ਨਾਲ ਮਿਲਾਈਆ। ਗੁਰੂਆਂ ਕਿਹਾ ਅੰਤ ਧਰਨੀਏ ਤੇਰਾ ਪਰਦਾ ਲਏ ਢਕ, ਢਾਕਨਕੋਪਤ ਇਕ ਅਖਵਾਈਆ। ਮੇਰਾ ਲਹਿਣਾ ਦੇਣਾ ਪੂਰਾ ਕਰ ਦੇ ਪੱਕ, ਪਤਿਪਰਮੇਸ਼ਵਰ ਤੇਰੀ ਆਸ ਰਖਾਈਆ। ਉਹ ਵੇਖ ਲੈ ਕੀ ਇਸ਼ਾਰਾ ਦੇਂਦਾ ਸਲੀਬ ਦੀ ਧਾਰਾ ਵਾਲਾ ਕਲਕ, ਵਕ਼ਤ ਵਕ਼ਤ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਮੇਰਾ ਲੇਖਾ ਬਿਨ ਨੈਣਾਂ ਤਕ, ਤਕਵਾ ਤੇਰੇ ਉਤੇ ਰਖਾਈਆ।
੨੦ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਨਾਜ਼ਰ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਪ੍ਰਭੂ ਮੈਂ ਤੇਰੀ ਪੁਤਰੀ ਸਪੁਤਰੀ ਸ਼ਹਿਜ਼ਾਦੀ, ਸ਼ਹਿਨਸ਼ਾਹ ਆਦਿ ਦੀ ਆਦਿ ਇਕ ਅਖਵਾਈਆ। ਮੇਰੀ ਬੇਨੰਤੀ ਅਵਰ ਕਾਹਦੀ, ਕੀ ਦਿਆਂ ਸੁਣਾਈਆ। ਤੂੰ ਆਦਿ ਜੁਗਾਦਿ ਅਨਾਦੀ, ਸਦ ਤੇਰੀ ਓਟ ਤਕਾਈਆ। ਤੂੰ ਮੋਹਣ ਮਾਧਵ ਮਾਧੀ, ਮੁਦਤਾਂ ਦਾ ਮਾਲਕ ਇਕ ਅਖਵਾਈਆ। ਮੇਰੇ ਸ੍ਰੀ ਭਗਵਾਨਾ ਨੌਜਵਾਨਾ ਮੇਰੀ ਕਿਸੇ ਨਾਲ ਹੋਈ ਨਾ ਸ਼ਾਦੀ, ਸ਼ਾਦਿਆਨੇ ਨਾ ਕੋਇ ਵਜਾਈਆ। ਨਾ ਕੋਈ ਮੇਰੀ ਮਈਆ ਨਾ ਕੋਈ ਪਿਤਾ ਨਾ ਦਾਦਾ ਦਾਦੀ, ਕੁਲ ਨਜ਼ਰ ਕੋਇ ਨਾ ਆਈਆ। ਨਾ ਮੇਰੇ ਸੀਸ ਸੁਹਾਗ ਦੀ ਦਿਸੇ ਪਰਾਂਦੀ, ਮੀਂਢੀ ਨਜ਼ਰ ਕੋਇ ਨਾ ਆਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਤੇਰੇ ਗੁਣ ਗਾਂਦੀ, ਤੂੰ ਮੇਰਾ ਇਕੋ ਧੁਰ ਦਾ ਮਾਹੀਆ। ਤੇਰੇ ਪਿਆਰ ਹੁਕਮ ਵਿਚ ਬਾਂਦੀ, ਬੰਦਨਾ ਕਹਿ ਕੇ ਸੀਸ ਨਿਵਾਈਆ। ਮੇਰੀ ਭੇਟ ਤੇਰੇ ਚਰਨਾਂ ਨਾ ਸੋਨਾ ਨਾ ਚਾਂਦੀ, ਜਗਤ ਮਾਇਆ ਨਾ ਕੋਇ ਚੜ੍ਹਾਈਆ। ਚਾਰੋਂ ਕੁੰਟ ਮੇਰੇ ਸੁਆਮੀਆਂ ਮੇਰੇ ਉਤੇ ਤਕ ਲੈ ਅੰਧੇਰਾ ਆਂਧੀ, ਸਾਚਾ ਚੰਦ ਨਾ ਕੋਇ ਚਮਕਾਈਆ। ਤੇਰੀ ਸ੍ਰਿਸ਼ਟੀ ਤੇਰੀ ਦੁਨੀਆ ਪਸ਼ੂਆਂ ਢੋਰਾਂ ਖਾਂਦੀ, ਕਾਗਾਂ ਮੁਖ ਰਖਾਈਆ। ਕੂੜ ਕੁੜਿਆਰੀਆਂ ਧਾਰਾਂ ਹੇਠ ਨਹਾਂਦੀ, ਤੇਰੇ ਸਰੋਵਰ ਗਏ ਭੁਲਾਈਆ। ਇੱਜ਼ਤ ਰਹੀ ਨਾ ਮੇਰੀ ਦੀਨ ਦੁਨੀਆਂ ਵਾਲੀ ਮਾਂ ਦੀ, ਮੁਹੱਬਤ ਵਿਚ ਨਾ ਕੋਇ ਸਮਾਈਆ। ਬੇਪਰਵਾਹ ਮੇਰੇ ਉਤੇ ਕਲਜੁਗ ਕੂੜ ਦੀ ਵਧੀ ਆਬਾਦੀ, ਨਵ ਸੱਤ ਤਕਣਾ ਥਾਉਂ ਥਾਈਂਆ। ਮੈਂ ਕਲਜੁਗ ਅੰਤਮ ਥੱਕੀ ਮਾਂਦੀ, ਦਰ ਤੇਰੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡਿਆਈ ਰਹੀ ਨਾ ਮੇਰੇ ਉਤੇ ਕਿਸੇ ਥਾਂ ਦੀ, ਥਨੰਤਰ ਰੰਗ ਨਾ ਕੋਇ ਰੰਗਾਈਆ।
੨੦ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਸਰਮੁਖ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਮੇਰੀ ਤਕ ਜ਼ਿੰਦਗੀ ਜ਼ਿੰਦਗਾਨੀ, ਜ਼ਿੰਦਾ ਦਿਲ ਹੋ ਕੇ ਦਿਆਂ ਸੁਣਾਈਆ। ਮੇਰੀ ਦਰਦਾਂ ਭਰੀ ਕਹਾਣੀ, ਕਹਾਵਤ ਜਗਤ ਨਾ ਕੋਇ ਜਣਾਈਆ। ਮੇਰੇ ਉਤੇ ਤੇਰੀ ਸ੍ਰਿਸ਼ਟੀ ਹੋਈ ਬੇਗਾਨੀ, ਸਾਚੇ ਰੰਗ ਨਾ ਕੋਇ ਸਮਾਈਆ। ਤੇਰੀ ਮੰਜ਼ਲ ਚੜ੍ਹੇ ਨਾ ਕੋਇ ਰੁਹਾਨੀ, ਰਹਿਬਰ ਮਿਲਣ ਕੋਇ ਨਾ ਪਾਈਆ। ਤੂੰ ਕਿਰਪਾ ਕਰ ਮੇਰੇ ਪਰਮ ਪੁਰਖ ਅਸਮਾਨੀ, ਨੂਰ ਨੁਰਾਨੇ ਧੁਰਦਰਗਾਹੀਆ। ਤੇਰਾ ਕਲਮਾ ਭੁੱਲਿਆ ਕਲਾਮੀ,
ਕਾਇਨਾਤ ਗਈ ਭੁਲਾਈਆ। ਆਪਣਾ ਲੇਖਾ ਤਕ ਲੈ ਸੰਗ ਮੁਹੰਮਦ ਨਾਲ ਇਸਲਾਮੀ, ਇਸਮ ਆਜ਼ਮ ਧਿਆਨ ਲਗਾਈਆ। ਤੇਰੀ ਸ਼ਰਅ ਦੀ ਕਟੇ ਨਾ ਕੋਇ ਗ਼ੁਲਾਮੀ, ਗ਼ੁਰਬਤ ਸਭ ਦੇ ਅੰਦਰ ਆਈਆ। ਤੇਰੇ ਕਲਮਿਆਂ ਹੋਈ ਬਦਨਾਮੀ, ਬਦੀ ਵਿਚ ਤੇਰੀ ਖ਼ਲਕ ਖ਼ੁਦਾਈਆ। ਮੰਜ਼ਲ ਮਿਲੇ ਨਾ ਕਿਸੇ ਰੁਹਾਨੀ, ਸਚ ਦਰ ਨਾ ਕੋਇ ਵਡਿਆਈਆ। ਮੇਰੇ ਉਤੇ ਆ ਗਈ ਖ਼ਾਮੀ, ਖ਼ਾਲਸ ਰੰਗ ਨਾ ਕੋਇ ਸਮਾਈਆ। ਤੂੰ ਸਭ ਦਾ ਅੰਤਰਜਾਮੀ, ਘਟ ਘਟ ਵੇਖਣਾ ਚਾਈਂ ਚਾਈਂਆ। ਮੇਰੇ ਮਿਹਰਵਾਨਾ ਸੁਆਮੀ, ਸਮਾਂ ਅਗਲਾ ਤੇਰੇ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੇ ਹੱਥ ਵਡਿਆਈਆ। ਧਰਨੀ ਕਹੇ ਪ੍ਰਭੂ ਮੈਂ ਤੇਰੀ ਆਦਿ ਜੁਗਾਦੀ ਰਖੀ ਓਟ, ਸਹਾਰਾ ਨਿਰੰਕਾਰਾ ਇਕ ਜਣਾਈਆ। ਮੇਰੇ ਉਤੇ ਦੀਨ ਦੁਨੀ ਦਾ ਤਕ ਲੈ ਖੋਟ, ਖਟੀਆ ਕਾਇਆ ਮਾਟੀ ਵੇਖ ਵਖਾਈਆ। ਤੇਰੇ ਮਾਨਵ ਤੇਰੇ ਆਲ੍ਹਣਿਉਂ ਡਿਗੇ ਬੋਟ, ਫੜ ਫੇਰ ਨਾ ਕੋਇ ਟਿਕਾਈਆ। ਮੈਨੂੰ ਦੁਖਾਂ ਨੇ ਲਾਈ ਚੋਟ, ਪੱਟੀ ਧਰਮ ਨਾ ਕੋਇ ਬੰਧਾਈਆ। ਮੇਰਾ ਲਹਿਣਾ ਦੇਣਾ ਤੇਰੇ ਨਾਲ ਜੁਗ ਚੌਕੜੀ ਕੋਟੀ ਕੋਟ, ਅਣਗਿਣਤ ਦੇ ਮਾਲਕ ਤੇਰੇ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਭੰਡਾਰ ਦੇਣਾ ਅਤੋਟ, ਅਤੋਟ ਅਤੁਟ ਦੇ ਮਾਲਕ ਆਪ ਵਰਤਾਈਆ।
੨੦ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਗੁਰਦਿਆਲ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਪ੍ਰਭੂ ਮੇਰੇ ਨਿਗਾਹ ਮਾਰ ਲੈ ਅੰਤਰ, ਅੰਤਸ਼ਕਰਨ ਦੇ ਮਾਲਕ ਧਿਆਨ ਲਗਾਈਆ। ਨਿਰਗੁਣ ਧਾਰ ਤਕ ਲੈ ਚਾਰੇ ਕੁੰਟ ਲੱਗੀ ਬਸੰਤਰ, ਸਚ ਮੇਘਲਾ ਨਜ਼ਰ ਕੋਇ ਨਾ ਆਈਆ। ਕੂਕ ਪੁਕਾਰ ਸੁਣ ਲੈ ਉਤੇ ਗਗਨ ਗਗਨੰਤਰ, ਗਹਿਰ ਗੰਭੀਰ ਦਿਆਂ ਦ੍ਰਿੜਾਈਆ। ਮੇਰੀ ਆਸ਼ਾ ਪੂਰੀ ਕਰ ਦੇ ਜੋ ਕਹਿ ਕੇ ਗਿਆ ਧਨਵੰਤਰ, ਧਰਮ ਧਾਰ ਸੁਣਾਈਆ। ਇਕੋ ਤੇਰਾ ਨਾਮ ਨਿਧਾਨਾ ਹੋਵੇ ਮੰਤਰ, ਮੰਤਵ ਮੇਰਾ ਹੱਲ ਕਰਾਈਆ। ਬਿਨਾ ਸ਼ਰਅ ਤੋਂ ਦੇ ਦੇ ਜੰਤਰ, ਜੀਵਾਂ ਜੰਤਾਂ ਗੰਢ ਪੁਆਈਆ । ਧਰਮ ਦੀ ਧਾਰ ਬਣਾ ਦੇ ਬਣਤਰ, ਘੜਨ ਭੰਨਣਹਾਰ ਤੇਰੀ ਬੇਪਰਵਾਹੀਆ। ਨਾਲੇ ਲੇਖਾ ਤਕ ਲੈ ਕੀ ਖੇਲ ਕਰੇ ਕੈਲਾਸ਼ੀ ਸ਼ੰਕਰ, ਸ਼ਰਅ ਜਗਤ ਕੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭੂ ਮੇਰਾ ਅੰਤਸ਼ਕਰਨ ਅੰਤਮ ਫੋਲ, ਪਰਦਾ ਰਹਿਣ ਕੋਇ ਨਾ ਪਾਈਆ। ਤੇਰੀ ਸ੍ਰਿਸ਼ਟੀ ਮੇਰੇ ਉਤੇ ਸੁਤੀ ਅਨਭੋਲ, ਸਚ ਨੇਤਰ ਨਾ ਕੋਇ ਖੁਲ੍ਹਾਈਆ। ਧਰਮ ਦੀ ਵਸਤ ਰਹੀ ਕਿਸੇ ਨਾ ਕੋਲ, ਖ਼ਾਲੀ ਦਿਸੇ ਲੋਕਾਈਆ। ਮੈਂ ਏਸੇ ਕਰਕੇ ਰਹੀ ਡੋਲ, ਧੀਰਜ ਧੀਰ ਨਾ ਕੋਇ ਜਣਾਈਆ। ਮੇਰੇ ਨਾਲ ਵਾਹਿਦੇ ਪੂਰੇ ਕਰ ਦੇ ਕੌਲ, ਇਕ਼ਰਾਰਨਾਮਿਆਂ ਰੰਗ ਰੰਗਾਈਆ। ਬੇਸ਼ਕ ਮੇਰਾ ਵਜੂਦ ਦੁਨੀਆ ਮੰਨੇ ਗੋਲ, ਅੰਤ ਕਹਿਣ ਕਿਛ ਨਾ ਪਾਈਆ। ਤੂੰ ਮੇਰੇ ਉਤੇ ਆਪਣੇ ਹੁਕਮ ਦਾ ਕਰ ਦੇ ਰੋਲ, ਰਹਿਬਰ ਹੋ ਕੇ ਦਇਆ ਕਮਾਈਆ। ਮੈਂ ਆਪਾ ਤੇਰੇ ਉਤੇ ਦੇਵਾਂ ਘੋਲ, ਘੋਲੀ ਘੋਲ ਘੁਮਾਈਆ। ਸਚ ਦੁਆਰਾ ਏਕਾ ਖੋਲ੍ਹ, ਦਰ ਦਰਵਾਜ਼ਾ ਦੋ ਜਹਾਨ ਵਖਾਈਆ।
ਤੇਰੇ ਨਾਮ ਦਾ ਇਕੋ ਵਜੇ ਢੋਲ, ਡੰਕਾ ਦੋ ਜਹਾਨ ਕਰੇ ਸ਼ਨਵਾਈਆ। ਸਦ ਆ ਕੇ ਵਸਣਾ ਮੇਰੇ ਕੋਲ, ਦੂਰ ਦੁਰਾਡਾ ਪੰਧ ਮੁਕਾਈਆ। ਲੱਖ ਚੁਰਾਸੀ ਅੰਦਰ ਜਾਣਾ ਮੌਲ, ਮਾਲਕ ਹੋ ਕੇ ਆਪਣਾ ਰੂਪ ਦਰਸਾਈਆ। ਮੈਂ ਕੋਝੀ ਕਮਲੀ ਨਿਮਾਣੀ ਤੇਰੀ ਧੌਲ, ਧੌਲੇ ਝਾਟੇ ਨਾਲ ਰਹੀ ਕੁਰਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸ਼ਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਮੇਰੀ ਪੂਰੀ ਕਰ ਤਮੰਨਾ, ਤਾਮਸ ਜਗਤ ਦੇ ਮਿਟਾਈਆ। ਸ਼ਰਅ ਦਾ ਰਹੇ ਕੋਈ ਨਾ ਬੰਨਾ, ਹਦੂਦਾਂ ਪੰਧ ਮੁਕਾਈਆ। ਲੇਖੇ ਲਾ ਲੈ ਗੋਬਿੰਦ ਵਾਲਾ ਕੰਨਾ, ਕਾਇਨਾਤ ਰੂਪ ਬਦਲਾਈਆ। ਜੋ ਇਸ਼ਾਰਾ ਦੇ ਕੇ ਗਿਆ ਧੰਨਾ, ਜੱਟਾਂ ਦੇ ਵਡਿਆਈਆ। ਜਿਸ ਦਾ ਲੇਖ ਲਿਖਿਆ ਸ਼ਬਦੀ ਧਾਰ ਚੌਦਾਂ ਸੌ ਤੀਸ ਅੰਕ ਦਾ ਪੰਨਾ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭੂ ਮੇਰੇ ਅੰਤਰ ਤਕ ਲੈ ਕਾਮਨਾ, ਜਗਤ ਵਾਸ਼ਨਾ ਨਾ ਕੋਇ ਰਖਾਈਆ। ਜਨ ਭਗਤਾਂ ਫੜਾ ਦੇ ਆਪਣਾ ਦਾਮਨਾ, ਦਾਮਨਗੀਰ ਇਕੋ ਨਜ਼ਰੀ ਆਈਆ। ਸਤਿਗੁਰ ਸ਼ਬਦ ਹੋ ਕੇ ਹੋਣਾ ਜ਼ਾਮਨਾ, ਤੁਧ ਬਿਨ ਵਿਚੋਲਾ ਰਹਿਣ ਕੋਇ ਨਾ ਪਾਈਆ। ਉਹ ਆਸ਼ਾ ਮੇਰੀ ਕੀ ਸੰਦੇਸ਼ਾ ਮੈਨੂੰ ਦੇਵੇ ਬਾਵਨਾ, ਸਚਖੰਡ ਵਿਚੋਂ ਇਸ਼ਾਰੇ ਰਿਹਾ ਦ੍ਰਿੜਾਈਆ। ਕੀ ਹਸ ਹਸ ਆਖੇ ਰਾਮਨਾ, ਰਮਈਆ ਰਿਹਾ ਜਣਾਈਆ। ਨੈਣ ਉਠਾ ਕੇ ਤਕੇ ਕਾਹਨਨਾ, ਘਨਈਆ ਆਪਣਾ ਨੈਣ ਚੁਕਾਈਆ। ਕੀ ਪੈਗ਼ੰਬਰ ਦੇਣ ਪੈਗ਼ਾਮਨਾ, ਸੰਦੇਸ਼ੇ ਨੂਰ ਅਲਾਹੀਆ। ਗੁਰੂ ਗੁਰਦੇਵ ਕੀ ਸਚ ਸੰਦੇਸ਼ ਸੁਣਾਵਣਾ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਧਰਨੀਏ ਤੇਰਾ ਲਹਿਣਾ ਦੇਣਾ ਕਲਜੁਗ ਅੰਤ ਸ੍ਰੀ ਭਗਵੰਤ ਆਪ ਮੁਕਾਵਣਾ, ਦੂਜੇ ਹੱਥ ਨਾ ਕਿਛ ਫੜਾਈਆ। ਜਿਸ ਜੋਤੀ ਜਾਤਾ ਪੁਰਖ ਬਿਧਾਤਾ ਇਕ ਅਖਵਾਵਣਾ, ਨਿਹਕਲੰਕਾ ਕਲ ਕਲਕੀ ਰੂਪ ਬਦਲਾਈਆ। ਜਿਸ ਦਾ ਭੇਵ ਕੋਈ ਪਾ ਨਾ ਸਕੇ ਪੰਡਤ ਪਾਂਧਾ ਬ੍ਰਾਹਮਣਾ, ਸ਼ਾਸਤਰ ਅੰਤਰ ਕਹਿਣ ਕਿਛ ਨਾ ਪਾਈਆ। ਉਹ ਤੇਰੀ ਪੂਰੀ ਕਰੇ ਭਾਵਨਾ, ਤ੍ਰਿਸ਼ਨਾ ਕੂੜ ਜਗਤ ਚੁਕਾਈਆ। ਤੂੰ ਉਸ ਦੇ ਬਲ ਬਲ ਜਾਵਣਾ, ਆਪ ਆਪਣਾ ਭੇਟ ਚੜ੍ਹਾਈਆ। ਜਿਸ ਧੁਰ ਦਾ ਹੁਕਮ ਸੁਣਾਵਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਮੇਟੇ ਅੰਧੇਰੀ ਸ਼ਾਮਨਾ, ਸਤਿਜੁਗ ਸਾਚਾ ਚੰਦ ਕਰੇ ਰੁਸ਼ਨਾਈਆ।
੨੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਉੱਤਮ ਸਿੰਘ ਦੇ ਗ੍ਰਹਿ ਪਿੰਡ ਵੈਰੋਵਾਲ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਪ੍ਰਭੂ ਮੈਨੂੰ ਨਾਮ ਦ੍ਰਿੜਾ ਦੇ ਸੋ, ਹੰ ਬ੍ਰਹਮ ਪਾਰਬ੍ਰਹਮ ਭੇਵ ਰਹੇ ਨਾ ਰਾਈਆ। ਸਤਿ ਪਰਕਾਸ਼ ਨਿਰਗੁਣ ਧਾਰ ਕਰ ਅਗੰਮੀ ਲੋ, ਬਿਨ ਨੇਤਰ ਲੋਚਨ ਨੈਣਾਂ ਕਰ ਰੁਸ਼ਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਕੂੜ ਕੁੜਿਆਰੀ ਮਾਇਆ ਨਾਲੋਂ ਕਰ ਨਿਰਮੋਹ, ਮੁਹੱਬਤ ਆਪਣੇ ਨਾਲ ਰਖਾਈਆ। ਮਾਨਸ ਮਾਨਵ ਮਾਨੁਖ ਸਰਗੁਣ ਧਾਰ ਨਿਰਗੁਣ ਨਾਲ ਜਾਣ ਛੋਹ, ਵਖਰਾ ਰਹਿਣ ਕੋਇ ਨਾ ਪਾਈਆ। ਮੈਨੂੰ ਤੁਧ ਬਿਨ ਦਿਸੇ ਅਵਰ ਨਾ ਕੋ, ਕੂਕ ਕੂਕ ਦਿਆਂ ਜਣਾਈਆ। ਮੇਰੇ ਤੋਂ ਪੰਚ ਵਿਕਾਰ ਮੇਟ ਦੇ ਗਰੋਹ, ਗੋਬਿੰਦ ਧਾਰ ਸ਼ਬਦ ਸਮਝਾਈਆ। ਦੁਤੀਆ ਭਾਵ ਰਹੇ ਨਾ ਦੋ, ਏਕੰਕਾਰ
ਏਕਾ ਰੰਗ ਦੇਣਾ ਰੰਗਾਈਆ। ਕਲਜੁਗ ਕੂੜ ਵਿਕਾਰਾ ਨਿਰਗੁਣ ਧਾਰ ਹੋ ਕੇ ਲਏ ਖੋਹ, ਘਟ ਘਟ ਅੰਤਰ ਵੇਖਣਾ ਥਾਉਂ ਥਾਈਂਆ। ਨਾਮ ਨਿਧਾਨਾ ਸ੍ਰੀ ਭਗਵਾਨਾ ਏਕਾ ਏਕ ਬੀਜ ਅਗੰਮਾ ਬੋ, ਬੋਧ ਅਗਾਧ ਤੋਂ ਪਰੇ ਕਰ ਪੜ੍ਹਾਈਆ। ਸਤਿ ਵਸਤ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਮੈਨੂੰ ਢੋਆ ਦੇ ਦੇ ਢੋਅ, ਗਹਿਰ ਗੰਭੀਰ ਬੇਨਜ਼ੀਰ ਬਿਨ ਜਗਤ ਨੇਤਰਾਂ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਪਰਦਾ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਸੰਦੇਸ਼ਾ ਦੇ ਦੇ ਹੰ ਬ੍ਰਹਮ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਇਕ ਜਣਾ ਦੇ ਧਰਮ, ਧਰਮ ਦੀ ਧਾਰ ਏਕੰਕਾਰ ਦੇ ਦ੍ਰਿੜਾਈਆ। ਆਤਮ ਪਰਮਾਤਮ ਦੀਨ ਦੁਨੀ ਲੱਖ ਚੁਰਾਸੀ ਜੀਵ ਜੰਤ ਦਾ ਬਦਲ ਦੇ ਕਰਮ, ਕਰਮ ਕਾਂਡ ਦਾ ਲੇਖਾ ਪੂਰਬ ਰਹੇ ਨਾ ਰਾਈਆ । ਇਕੋ ਓਟ ਤੇਰੀ ਸਭ ਨੂੰ ਹੋਵੇ ਸਰਨ, ਸਰਨਗਤ ਇਕ ਜਣਾਈਆ। ਝਗੜਾ ਮੇਟ ਦੇ ਵਰਨ ਬਰਨ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਨਿਜ ਨੇਤਰ ਬਿਨ ਅੱਖੀਆਂ ਖੋਲ੍ਹ ਦੇ ਹਰਨ ਫਰਨ, ਅਨੁਭਵ ਆਪਣਾ ਭੇਵ ਚੁਕਾਈਆ। ਤੂੰ ਸਭ ਕੁਛ ਕਰਨੀ ਕਰਨ, ਕ਼ੁਦਰਤ ਦਾ ਕ਼ਾਦਰ ਨੂਰ ਅਲਾਹੀਆ। ਮੈਂ ਚਾਹੁੰਦੀ ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰਾ ਇਕੋ ਨਾਮ ਕਲਮਾ ਪੜ੍ਹਨ, ਇਕੋ ਹੋਵੇ ਬਿਨ ਹਰਫ਼ ਹਰੂਫ਼ ਪੜ੍ਹਾਈਆ। ਲਾਸ਼ਰੀਕ ਤੇਰੀ ਹਕ ਹਕ਼ੀਕ਼ਤ ਮੰਜ਼ਲ ਚੜ੍ਹਨ, ਦਰਗਾਹ ਸਾਚੀ ਸਚਖੰਡ ਸੋਭਾ ਪਾਈਆ। ਗ਼ਰੀਬ ਨਿਵਾਜ਼ੇ ਦਰ ਦਰਵਾਜ਼ਾ ਖੋਲ੍ਹਣਾ ਸਚ ਘਰ ਦਾ ਦਰਨ, ਭੀਤ ਬੰਦ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਮੈਨੂੰ ਦੇ ਦੇ ਨਾਮ ਨਿਰਾਲਾ, ਨਿਰਾਕਾਰ ਦਇਆ ਕਮਾਈਆ। ਤੂੰ ਕਿਰਪਾ ਨਿਧ ਪੁਰਖ ਅਕਾਲਾ, ਪਰਵਰਦਿਗਾਰ ਨੂਰ ਅਲਾਹੀਆ । ਸਤਿ ਧਰਮ ਦੀ ਇਕ ਬਣਾ ਧਰਮਸਾਲਾ, ਧਰਮ ਦੀ ਧਾਰ ਧਾਰ ਪਰਗਟਾਈਆ। ਜਿਥੇ ਬੈਠਣ ਸ਼ਾਹ ਕੰਗਾਲਾ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਇਕੋ ਨਾਮ ਨਿਧਾਨ ਤੇਰਾ ਹੋਏ ਉਜਾਲਾ, ਦੋ ਜਹਾਨ ਕਰੇ ਰੁਸ਼ਨਾਈਆ। ਮੇਰੀ ਨੌ ਸੌ ਚੁਰਾਨਵੇ ਚੌਕੜੀ ਜੁਗ ਦੀ ਲੇਖੇ ਲਾਉਣੀ ਘਾਲਾ, ਘਾਇਲ ਹੋ ਕੇ ਸੀਸ ਨਿਵਾਈਆ। ਹਰ ਹਿਰਦੇ ਅੰਦਰ ਮਨ ਕਾ ਮਣਕਾ ਫੇਰ ਬਣਾ ਦੇ ਮਾਲਾ, ਬਾਹਰ ਮਣਕੇ ਫੇਰਨ ਦੀ ਲੋੜ ਰਹੇ ਨਾ ਰਾਈਆ। ਤੈਨੂੰ ਪੈਗ਼ੰਬਰਾਂ ਕਿਹਾ ਨੂਰ ਅਲਾਹੀ ਤੁਆਲਾ, ਤਅਲੁੱਕ ਸਭ ਦੇ ਨਾਲ ਰਖਾਈਆ। ਤੇਰੀ ਧਾਰ ਨਿਰੰਕਾਰ ਕਾਹਨ ਘਨਈਆ ਬਣ ਗਵਾਲਾ, ਗੋਪਾਲ ਆਪਣਾ ਖੇਲ ਖਿਲਾਈਆ। ਕਲਜੁਗ ਅੰਤ ਸ੍ਰੀ ਭਗਵੰਤ ਫਲ ਲਗਾ ਦੇ ਮੇਰੇ ਧਰਮ ਧਾਰ ਦੇ ਡਾਲਾ, ਪੱਤ ਟਹਿਣੀ ਆਪ ਮਹਿਕਾਈਆ । ਮੇਰੀ ਆਸ਼ਾ ਤਕ ਲੈ ਜੋ ਅਸ਼ਟਭੁਜ ਰਖ ਕੇ ਗਈ ਜਵਾਲਾ, ਸੁੰਬ ਨਿਸੁੰਬ ਦੀ ਧਾਰ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਤੇਰਾ ਇਕੋ ਹੋਵੇ ਕਲਮਾ ਕਲਾਮ, ਕਾਇਨਾਤ ਦੇਣਾ ਜਣਾਈਆ। ਮੈਂ ਤੇਰਾ ਨੂਰ ਅਲਾਹ ਤਕਾਂ ਅਮਾਮ, ਅਮਾਮ ਅਮਾਮੇ ਤੇਰਾ ਦਰਸ਼ਨ ਪਾਵਾਂ ਚਾਈਂ ਚਾਈਂਆ। ਤੂੰ ਮੇਰਾ ਨਗਰ ਸੁਹਾਉਣਾ ਗਰਾਮ, ਧਰਨੀ ਧਰਤ ਧਵਲ ਧੌਲ ਬੈਠੀ ਆਸ ਤਕਾਈਆ। ਸਦੀ ਚੌਧਵੀਂ ਮੈਨੂੰ ਪੈਗ਼ੰਬਰਾਂ ਦਿਤਾ ਪੈਗ਼ਾਮ, ਹਰਫ਼ ਹਰੂਫ਼ਾਂ ਨਾਲ ਮਿਲਾਈਆ। ਹਜ਼ਰਤ ਮੂਸਾ ਈਸਾ ਮੁਹੰਮਦ ਦੇ ਕੇ ਗਏ ਬਨਾਮ, ਵਹੀ ਨਾਜ਼ਿਲ ਹੋ ਕੇ ਜੋ ਜਬਰਾਈਲ ਗਿਆ ਜਣਾਈਆ। ਅੰਤ ਲੇਖਾ ਤਕ ਲੈ ਦੀਨ ਦੁਨੀ
ਅਵਾਮ, ਵੇਖਣਾ ਥਾਉਂ ਥਾਈਂਆ। ਬਿਨ ਰੈਣ ਤੋਂ ਮੇਰੇ ਉਤੇ ਹੋਈ ਸ਼ਾਮ, ਸ਼ਮਅ ਨੂਰ ਜੋਤ ਨਾ ਕੋਇ ਰੁਸ਼ਨਾਈਆ। ਈਮਾਨ ਦਾ ਰਿਹਾ ਨਾ ਕੋਇ ਗ਼ੁਲਾਮ, ਗ਼ੁਰਬਤ ਕੂੜ ਕੂੜ ਹਲਕਾਈਆ। ਧਰਮ ਦਾ ਦਿਸੇ ਨਾ ਕੋਇ ਨਿਸ਼ਾਨ, ਨਿਸ਼ਾਨੇ ਦੀਨ ਦੁਨੀ ਬਦਲਾਈਆ। ਕਿਰਪਾ ਕਰ ਸ੍ਰੀ ਭਗਵਾਨ, ਭਗਵਨ ਤੇਰੀ ਓਟ ਰਖਾਈਆ। ਨਿਗਾਹ ਮਾਰ ਅਗੰਮੇ ਰਾਮ, ਰਮਈਆ ਹੋ ਕੇ ਵੇਖ ਵਖਾਈਆ। ਮੇਰੀ ਆਸਾ ਤਕ ਲੈ ਨਿਰਗੁਣ ਸਰਗੁਣ ਕਾਹਨ, ਜੋਤੀ ਜਾਤੇ ਵੇਖ ਵਖਾਈਆ। ਪੈਗ਼ੰਬਰਾਂ ਦੇ ਪੈਗ਼ੰਬਰ ਰਹੀਮ ਰਹਿਮਾਨ, ਮਹਿਬਾਨ ਬੀਦੋ ਤੇਰੀ ਓਟ ਤਕਾਈਆ। ਗੁਰੂਆਂ ਦੇ ਗੁਰਦੇਵ ਸੁਆਮੀ ਨੌਜਵਾਨ, ਪੁਰਖ ਅਕਾਲ ਤੇਰੀ ਓਟ ਤਕਾਈਆ। ਧਰਨੀ ਕਹੇ ਮੈਨੂੰ ਨਿਰਗੁਣ ਦਾਤੇ ਸਤਿ ਸਚ ਦਾ ਦੇਣਾ ਦਾਨ, ਦਇਆਵਾਨ ਹੋ ਕੇ ਦਇਆ ਦੇਣੀ ਕਮਾਈਆ। ਮੈਂ ਨਿਰਧਨ ਸਰਧਨ ਤੇਰੇ ਚਰਨ ਕਰਾਂ ਧਿਆਨ, ਬਿਨ ਨੈਣਾਂ ਨੈਣ ਉਠਾਈਆ। ਤੂੰ ਸ਼ਾਹੋ ਭੂਪ ਸੁਲਤਾਨ, ਸਚਖੰਡ ਨਿਵਾਸੀ ਇਕ ਅਖਵਾਈਆ। ਮੇਰੀ ਬੇਨੰਤੀ ਕਰ ਪਰਵਾਨ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਰਹੀ ਦ੍ਰਿੜਾਈਆ। ਚਾਰ ਜੁਗ ਦੇ ਸ਼ਾਸਤਰ ਮੇਰੀ ਗਵਾਹੀ ਨਿਰਗੁਣ ਧਾਰ ਭੁਗਤਾਣ, ਸ਼ਹਾਦਤ ਦੇਵਣ ਚਾਈਂ ਚਾਈਂਆ। ਤੂੰ ਨਿਗਾਹ ਮਾਰ ਲੈ ਉਤੋਂ ਅਸਮਾਨ, ਅਸਮਾਨੀ ਬਾਪ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨਿਰਗੁਣ ਨਿਰਗੁਣ ਆਦਿ ਜੁਗਾਦੀ ਜਾਣੀ ਜਾਣ, ਜੁਗ ਜੁਗ ਭੇਵ ਅਭੇਦ ਆਪ ਖੁਲ੍ਹਾਈਆ।