੨੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਸੋਹਣ ਸਿੰਘ ਦੇ ਗ੍ਰਹਿ ਪਿੰਡ ਰਾਮਪੁਰ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਪ੍ਰਭੂ ਮੈਂ ਦਿਵਸ ਰੈਣ ਲਾਵਾਂ ਚਕਰ, ਚਕਰਵਰਤੀ ਨਜ਼ਰ ਕੋਇ ਨਾ ਆਈਆ। ਮੰਜ਼ਲ ਹਕ਼ੀਕ਼ੀ ਦਾ ਮਿਲੇ ਕੋਈ ਨਾ ਫ਼ੱਕਰ, ਫ਼ਿਕਰਾ ਹਕ ਨਾ ਕੋਇ ਸੁਣਾਈਆ। ਜਿਧਰ ਜਾਵਾਂ ਕੂੜ ਕੁੜਿਆਰੇ ਨਾਲ ਲੱਗੇ ਟੱਕਰ, ਸਤਿ ਧਰਮ ਵੇਖਣ ਕੋਇ ਨਾ ਪਾਈਆ। ਮਾਨਵ ਜ਼ਾਤੀ ਅੰਤਸ਼ਕਰਨ ਤਕਿਆ ਕੂੜ ਅਪਰਾਧਣ ਹੋਈ ਮਕਰ, ਫ਼ਰੇਬਾਂ ਵਿਚ ਖੇਲ ਖਿਲਾਈਆ। ਮੈਂ ਬਿਨਾ ਨੈਣ ਤੋਂ ਨਵ ਸੱਤ ਲੱਗੀ ਤਕਣ, ਲੋਚਣ ਅੱਖ ਨਾ ਕੋਇ ਖੁਲ੍ਹਾਈਆ। ਪੀਆ ਪ੍ਰੀਤਮ ਤੇਰਾ ਮੀਤ ਮੁਰਾਰਾ ਦਿਸਿਆ ਕੋਈ ਨਾ ਸਕਣ, ਸਾਜਣ ਸੰਗੀ ਸਾਥ ਨਾ ਕੋਇ ਨਿਭਾਈਆ। ਮੇਰੇ ਉਤੇ ਕਲਜੁਗ ਕੂੜ ਕੁੜਿਆਰੀ ਮਾਇਆ ਲੱਗੀ ਨਚਣ, ਚਾਰ ਕੁੰਟ ਦਹਿ ਦਿਸ਼ਾ ਆਪਣਾ ਨਾਚ ਵਖਾਈਆ। ਤੇਰੀ ਦੀਨ ਦੁਨੀ ਬਿਨਾ ਅਗਨੀ ਲੱਗੀ ਮਚਣ, ਪੰਚ ਵਿਕਾਰ ਰਿਹਾ ਜਲਾਈਆ। ਮੈਂ ਸਤਿ ਸਚ ਦਾ ਸੁਆਮੀਆ ਦੱਸਾਂ ਬਚਨ, ਕਥਾ ਕਹਾਣੀ ਦਿਆਂ ਦ੍ਰਿੜਾਈਆ। ਬਿਨ ਤੇਰੀ ਕਿਰਪਾ ਭਗਤ ਸੁਹੇਲਾ ਦਿਸੇ ਕੋਈ ਨਾ ਰਤਨ, ਅਮੋਲਕ ਹੀਰਾ ਵੇਖਣ ਕੋਇ ਨਾ ਪਾਈਆ। ਮਾਨਵ ਜ਼ਾਤੀ ਮੇਰੇ ਉਤੇ ਪੰਜ ਤਤ ਧਾਰ ਹੋਈ ਬੇਵਤਨ, ਸਾਚੇ ਗ੍ਰਹਿ ਨਾ ਕੋਇ ਟਿਕਾਈਆ। ਮੇਰਾ ਅੰਤਮ ਚਲੇ ਕੋਈ ਨਾ ਯਤਨ, ਯਥਾਰਥ ਤੈਨੂੰ ਦਿਆਂ ਸੁਣਾਈਆ। ਮੇਰਾ ਕੂੜ ਕੁੜਿਆਰਾ ਦਾਗ਼ਾ ਆ ਜਾ ਕੱਟਨ, ਕਟਾਕਸ਼ ਆਪਣਾ ਨਾਮ ਲਗਾਈਆ। ਸਤਿ ਧਰਮ ਦਾ ਖੋਲ੍ਹ ਦੇ ਹੱਟਨ, ਇਕੋ ਨਾਮ ਦੇਣਾ ਚਾਈਂ ਚਾਈਂਆ। ਭਾਗ ਲਗਾਉਣਾ ਸਾਢੇ ਤਿੰਨ ਹੱਥ ਕਾਇਆ ਮਟਨ, ਤਨ ਵਜੂਦਾਂ ਰੰਗ ਰੰਗਾਈਆ। ਤੇਰਾ ਨੂਰ ਜੋਤ ਪਰਕਾਸ਼ ਹੋਵੇ ਲਟ ਲਟਨ, ਸ਼ਬਦ ਨਾਦ ਕਰੇ ਸ਼ਨਵਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸ਼ਾ ਇਕ ਰਖਾਈਆ। ਧਰਨੀ ਕਹੇ ਪ੍ਰਭੂ ਮੇਰਾ ਰੰਗ ਬਣਾ ਲੈ ਆਪਣਾ ਰੂਪ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਤੂੰ ਮੇਰਾ ਸ਼ਹਿਨਸ਼ਾਹ ਸ਼ਾਹੋ ਭੂਪ, ਪੁਰਖ ਅਕਾਲ ਤੇਰੀ ਵਡਿਆਈਆ। ਮਿਹਰਵਾਨਾ ਨੌਜੁਆਨਾ ਮੇਰੀ ਸੁਹੰਜਣੀ ਕਰ ਦੇ ਰੁਤ, ਰੁਤੜੀ ਆਪਣੇ ਪਿਆਰ ਨਾਲ ਮਹਿਕਾਈਆ। ਪਵਿਤ੍ਰ ਕਰ ਦੇ ਕਾਇਆ ਮਾਟੀ ਪੰਜ ਤਤ ਦੇ ਬੁਤ, ਬੁਤਖ਼ਾਨਿਆਂ ਕਰ ਸਫ਼ਾਈਆ। ਨਵ ਸੱਤ ਤੇਰੇ ਧਰਮ ਦੇ ਉਪਜਣ ਸੁਤ, ਦੁਲਾਰੇ ਹਰਿਜਨ ਲੈ ਪਰਗਟਾਈਆ। ਤੂੰ ਮਾਲਕ ਅਬਿਨਾਸ਼ੀ ਅਚੁਤ, ਚੇਤਨ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਸੁਹਾਈਆ। ਧਰਨੀ ਕਹੇ ਪ੍ਰਭੂ ਮੇਰਾ ਚੁਕ ਕੇ ਵੇਖ ਲੈ ਪਰਦਾ, ਪਰਦਾਨਸ਼ੀਂ ਧਿਆਨ ਲਗਾਈਆ। ਜਗਤ ਜਹਾਨ ਵੇਖ ਲੈ ਸੜਦਾ, ਅਗਨੀ ਤਤ ਨਾ ਕੋਇ ਬੁਝਾਈਆ। ਦੀਨ ਮਜ਼੍ਹਬ ਵੇਖ ਲੈ ਲੜਦਾ, ਤੇਰੀ ਸ਼ਰਅ ਕਰੇ ਲੜਾਈਆ। ਸਚ ਮੰਜ਼ਲ ਕੋਇ ਨਾ ਚੜ੍ਹਦਾ, ਤੇਰਾ ਦਰਸ ਕੋਇ ਨਾ ਪਾਈਆ। ਆਤਮ ਪਰਮਾਤਮ ਤੂੰ ਮੇਰਾ ਮੈਂ ਤੇਰਾ ਢੋਲਾ ਕੋਇ ਨਾ ਪੜ੍ਹਦਾ, ਜਗਤ ਅੱਖਰਾਂ ਗਾ ਗਾ ਤੇਰੀ ਕਰਨ ਸ਼ਨਵਾਈਆ। ਤੂੰ ਮਾਲਕ ਖ਼ਾਲਕ ਚੋਟੀ ਜੜ੍ਹ ਦਾ, ਆਦਿ ਜੁਗਾਦਿ ਤੇਰੇ ਹੱਥ ਵਡਿਆਈਆ । ਕਿਲ੍ਹਾ ਤੋੜ ਹੰਕਾਰੀ ਗੜ੍ਹ ਦਾ, ਹਉਮੇਂ ਹੰਗਤਾ ਦੇ ਮਿਟਾਈਆ। ਭੇਵ ਖੁਲ੍ਹਾ ਦੇ ਮਾਨਵ ਜਾਤੀ ਆਪਣੇ ਘਰ ਦਾ, ਗ੍ਰਹਿ ਮੰਦਰ ਇਕ ਵਖਾਈਆ। ਜਿਥੇ ਦੀਪਕ ਜੋਤ ਅਗੰਮੀ ਬਲਦਾ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਜਿਸ ਧਾਰੋਂ ਸਤਿਗੁਰ ਸ਼ਬਦ ਦੋ ਜਹਾਨਾਂ ਘਲਦਾ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਆਪਣਾ ਹੁਕਮ ਸੁਣਾਈਆ। ਜਿਸ ਗ੍ਰਹਿ ਅੰਮ੍ਰਿਤ ਸਾਗਰ ਨੀਰ ਅਗੰਮਾ ਉਛਲਦਾ, ਆਦਿ ਜੁਗਾਦਿ ਮੁਕ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਨਾਮ ਵਰਤਾਈਆ। ਧਰਨੀ ਕਹੇ ਪ੍ਰਭੂ ਮੈਂ ਮੰਗਦੀ ਅਗੰਮੀ ਵਸਤ, ਇਕੋ ਏਕੰਕਾਰ ਦੇਣੀ ਵਰਤਾਈਆ। ਮੈਨੂੰ ਫੜਾਉਣੀ ਬਿਨਾ ਦਸਤ, ਬਿਨ ਹੱਥਾਂ ਮੇਰੀ ਝੋਲੀ ਦੇਣੀ ਰਖਾਈਆ। ਨਾਮ ਖ਼ੁਮਾਰੀ ਬਖ਼ਸ਼ਣੀ ਮਸਤ, ਮਸਤ ਮਸਤਾਨੀ ਰੂਪ ਦਰਸਾਈਆ। ਮੇਰਾ ਲੇਖਾ ਰਖਣਾ ਨਾਲ ਕੀਟ ਹਸਤ, ਰਾਓ ਰੰਕਾਂ ਰੰਗ ਰੰਗਾਈਆ। ਤੂੰ ਮਾਲਕ ਖ਼ਾਲਕ ਵਾਲੀ ਅਰਸ਼, ਅਰਸ਼ੀ ਪ੍ਰੀਤਮ ਤੇਰੇ ਹੱਥ ਵਡਿਆਈਆ। ਸਚ ਮੁਹੱਬਤ ਮੇਘ ਬਰਸ, ਬੂੰਦਾ ਬਾਂਦੀ ਨਾਮ ਪਰਗਟਾਈਆ। ਕੂੜੀ ਕਿਰਿਆ ਮੇਟ ਦੇ ਹਰਸ, ਹਵਸ ਵਿਕਾਰ ਰਹੇ ਨਾ ਰਾਈਆ। ਮੇਰੇ ਉਤੇ ਕਰਨਾ ਤਰਸ, ਰਹਿਮਤ ਆਪਣੀ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਬੇਨੰਤੀ ਸੁਣਨੀ ਉਤੇ ਫ਼ਰਸ਼, ਧਰਨੀ ਧਰਤ ਧਵਲ ਧੌਲ ਮਿੱਟੀ ਖ਼ਾਕੀ ਹੋ ਕੇ ਮੰਗ ਮੰਗਾਈਆ।
੨੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਅਵਤਾਰ ਸਿੰਘ ਦੇ ਗ੍ਰਹਿ ਪਿੰਡ ਐਕਲਗਡਾ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਪ੍ਰਭੂ ਸੁਣ ਮੇਰੇ ਪ੍ਰਿਤਪਾਲ, ਪਰਮ ਪੁਰਖ ਪਰਮਾਤਮ ਤੇਰੀ ਓਟ ਤਕਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਮੇਰੀ ਕਰ ਸੰਭਾਲ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਦਇਆ ਕਮਾਈਆ। ਮੈਂ ਆਦਿ ਜੁਗਾਦੀ ਜੁਗ ਚੌਕੜੀ ਤੇਰੀ ਘਾਲੀ ਘਾਲ, ਨਿਤ
ਨਵਿਤ ਸਾਚੀ ਸੇਵ ਕਮਾਈਆ। ਸੰਬਲ ਦੇ ਮਾਲਕ ਮੇਰੀ ਸੁਰਤ ਸੰਭਾਲ, ਸਿਰ ਮੇਰੇ ਹੱਥ ਟਿਕਾਈਆ। ਬਿਨ ਤੇਰੇ ਨਾਮੇ ਹੋਈ ਕੰਗਾਲ, ਖ਼ਾਲੀ ਝੋਲੀ ਦਿਆਂ ਵਖਾਈਆ। ਨਾਮ ਭੰਡਾਰਾ ਦੇ ਦੇ ਅਤੋਟ ਅਤੁਟ ਧਨ ਮਾਲ, ਅਨਮੁਲੜੀ ਦਾਤ ਆਪ ਵਰਤਾਈਆ। ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਬਿਨ ਵਰਨ ਗੋਤ ਨੂਰ ਜ਼ਹੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰੀ ਆਸਾ ਆਦਿ ਜੁਗਾਦੀ, ਜੁਗ ਚੌਕੜੀ ਦਿਆਂ ਜਣਾਈਆ। ਤੂੰ ਮਾਲਕ ਬ੍ਰਹਮ ਬ੍ਰਹਿਮਾਦੀ, ਪਾਰਬ੍ਰਹਮ ਤੇਰੀ ਸਰਨਾਈਆ। ਮੈਂ ਬਿਨ ਰਸਨਾ ਜਿਹਵਾ ਨਿਰਗੁਣ ਤੈਨੂੰ ਰਹੀ ਅਰਾਧੀ, ਬਿਨ ਅੱਖਰਾਂ ਢੋਲੇ ਗਾਈਆ। ਬਿਨ ਹੱਥਾਂ ਹੋਈ ਬਾਂਦੀ, ਬਿਨ ਸੀਸ ਜਗਦੀਸ਼ ਝੁਕਾਈਆ। ਮੈਂ ਵਣਜਾਰਨ ਪੁਰਖ ਅਕਾਲੇ ਤੇਰੇ ਨਾਂ ਦੀ, ਨਾਉਂ ਨਿਰੰਕਾਰ ਇਕ ਦ੍ਰਿੜਾਈਆ। ਮੇਰੀ ਵਡਿਆਈ ਰਹੀ ਨਹੀਂ ਧਰਨੀ ਮਾਂ ਦੀ, ਕਲਜੁਗ ਮਮਤਾ ਕੂੜ ਰਹੀ ਕੁਰਲਾਈਆ। ਮੇਰੇ ਉਤੋਂ ਸ਼ਰਅ ਮੇਟ ਦੇ ਸੂਰ ਗਾਂ ਦੀ, ਢੋਰਾਂ ਪਸ਼ੂਆਂ ਪੰਖੀਆਂ ਖੱਲ ਨਾ ਕੋਇ ਲੁਹਾਈਆ। ਦੀਨ ਦੁਨੀ ਦੀ ਪਵਿਤ੍ਰ ਬੁੱਧੀ ਕਰ ਦੇ ਕਾਂ ਦੀ, ਕਾਗ ਵਾਂਗ ਨਾ ਕੋਇ ਕੁਰਲਾਈਆ। ਮੈਂ ਇਕੋ ਆਸ਼ਾ ਰਖੀ ਪਰਵਰਦਿਗਾਰ ਸਚੇ ਰਹਿਨੁਮਾ ਦੀ, ਦੂਸਰ ਓਟ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਮੇਰੇ ਪ੍ਰਭ ਮੈਨੂੰ ਪਿਆਰ ਦਾ ਬਖਸ਼ ਦੇ ਸਾਥ, ਰਹਿਮਤ ਨਿਰਗੁਣ ਆਪ ਕਮਾਈਆ। ਮੈਂ ਇਕੋ ਢੋਲਾ ਤੇਰਾ ਗਾਵਾਂ ਗਾਥ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਮੈਂ ਕੋਝੀ ਕਮਲੀ ਅਨਾਥਾਂ ਅਨਾਥ, ਤੂੰ ਮਾਲਕ ਖ਼ਾਲਕ ਧੁਰਦਰਗਾਹੀਆ । ਤੂੰ ਸਾਹਿਬ ਸੁਆਮੀ ਸਰਬ ਕਲਾ ਸਮਰਾਥ, ਤੇਰੇ ਹੱਥ ਵਡਿਆਈਆ। ਮੇਰਾ ਲੇਖਾ ਲਹਿਣਾ ਦੇਣਾ ਪੂਰਾ ਕਰ ਦੇ ਮਸਤਕ ਮਾਥ, ਟਿੱਕੇ ਧੂੜੀ ਤੇਰੇ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਮੇਰੇ ਆਦਿ ਜੁਗਾਦੀ ਸਗਲੇ ਸੰਗੀ, ਸਤਿਗੁਰ ਤੇਰੀ ਇਕ ਸਰਨਾਈਆ। ਵਸਤ ਦੇ ਅਗੰਮੀ ਮੰਗੀ, ਜਗ ਵਾਸਨਾ ਨਾ ਕੋਇ ਜਣਾਈਆ। ਮੇਰੀ ਪੁਸ਼ਤ ਪਨਾਹ ਹੋਣ ਨਾ ਦੇਵੀਂ ਨੰਗੀ, ਸਿਰ ਆਪਣਾ ਹੱਥ ਟਿਕਾਈਆ । ਕਲਜੁਗ ਕੂੜ ਕੁੜਿਆਰਾ ਮੇਰੇ ਉਤੋਂ ਕਢ ਫ਼ਰੰਗੀ, ਫ਼ੈਸਲਾ ਧੁਰ ਦਾ ਆਪ ਸੁਣਾਈਆ। ਕਿਸੇ ਦੀ ਅੰਤਸ਼ਕਰਨ ਦੀ ਧਾਰ ਏਕੰਕਾਰ ਰਹੇ ਨਾ ਨੰਗੀ, ਮਨਸਾ ਮਨ ਨਾ ਕੋਇ ਹਲਕਾਈਆ। ਸਚ ਪ੍ਰਕਾਸ਼ ਦੇ ਦੇ ਨੂਰ ਅਲਾਹੀ ਚੰਦੀ, ਚੰਦ ਚਾਂਦਨਾ ਕਰ ਰੁਸ਼ਨਾਈਆ। ਗੁਰ ਅਵਤਾਰ ਪੈਗ਼ਬਰਾਂ ਦੀ ਪੂਰੀ ਕਰ ਦੇ ਸੰਧੀ, ਕੌਲ ਇਕ਼ਕਾਰ ਤੋੜ ਤੋੜ ਨਿਭਾਈਆ। ਕਲਜੁਗ ਆਯੂ ਹੋਰ ਕਰੀਂ ਨਾ ਲੰਬੀ, ਲੰਮੀ ਪੈ ਕੇ ਸੀਸ ਨਿਵਾਈਆ। ਮੇਰੇ ਤੋਂ ਦੀਨ ਮਜ਼੍ਹਬ ਸ਼ਰਅ ਦੀ ਤੋੜ ਪਾਬੰਦੀ, ਸਤਿਗੁਰ ਸ਼ਬਦ ਸ਼ਬਦ ਦੇ ਵਡਿਆਈਆ। ਤੇਰਾ ਇਕੋ ਸਚ ਦੁਆਰ ਧਰਮ ਦੀ ਹੋਵੇ ਡੰਡੀ, ਡੰਡਾਵਤ ਬੰਦਨਾ ਸਯਦੇ ਧਾਰ ਸਭ ਦੀ ਦੇ ਬਦਲਾਈਆ। ਸ੍ਰੀ ਭਗਵਾਨਾ ਨੌਜੁਆਨਾ ਮੇਰੇ ਉਤੇ ਤਨ ਵਜੂਦ ਸ਼ਰੀਰ ਰਹੇ ਨਾ ਕੋਇ ਪਖੰਡੀ, ਭੇਖਾਧਾਰੀ ਭੇਖ ਨਾ ਕੋਇ ਵਟਾਈਆ। ਨਿਗਾਹ ਮਾਰ ਲੈ ਉਤਭੁਜ ਸੇਹਤਜ ਜੇਰਜ ਅੰਡੀ, ਚਾਰੇ ਖਾਣੀ ਖੋਜ ਖੁਜਾਈਆ। ਸੁਰਤ ਸੁਆਮੀ ਸਤਿਗੁਰ ਸ਼ਬਦ ਹਾਣੀ ਬਿਨ ਰਹੇ ਕੋਈ ਨਾ ਰੰਡੀ, ਕੰਤ ਸੁਹਾਗ ਬਣਨਾ ਧੁਰ ਦੇ ਮਾਹੀਆ। ਧਰਨੀ ਕਹੇ ਪ੍ਰਭੂ ਮੇਰਾ ਖੇਲ ਖਿਲਾ ਦੇ ਵਿਚ ਵਰਵੰਡੀ, ਬ੍ਰਹਿਮੰਡਾਂ ਆਪਣਾ ਸੰਗ ਬਣਾਈਆ। ਨਾਮ ਸਤਿ ਅਨਮੋਲ ਬਿਨਾ
ਕ਼ੀਮਤ ਤੋਂ ਵੰਡੀਂ, ਕਰਤੇ ਪੁਰਖ ਦੇਣੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਮੇਰੀ ਆਸਾ ਤੇਰੇ ਚਰਨ, ਦੂਸਰ ਸੀਸ ਨਾ ਕੋਇ ਨਿਵਾਈਆ। ਮੇਰਾ ਨਵ ਨਵ ਚਾਰ ਦਾ ਪੂਰਾ ਕਰ ਦੇ ਪਰਨ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਤੇਰੀ ਸ਼ਨਵਾਈਆ। ਬਿਨ ਲੋਚਨ ਨੈਣ ਨਿਜ ਖੋਲ੍ਹ ਦੇ ਹਰਨ ਫ਼ਰਨ, ਦੀਦ ਈਦ ਕਰ ਰੁਸ਼ਨਾਈਆ। ਮੇਰੇ ਉਤੇ ਤੇਰੇ ਮਾਨਸ ਮਾਨਵ ਮਾਨੁਖ ਤੇਰੀ ਮੰਜ਼ਲ ਚੜ੍ਹਨ, ਅਗੇ ਹੋ ਨਾ ਕੋਇ ਅਟਕਾਈਆ। ਸਭ ਦੇ ਅੰਤਰ ਕਿਲਾ ਤੋੜ ਹੰਕਾਰੀ ਗੜ੍ਹਨ, ਹਉਮੇ ਹੰਗਤਾ ਰਹੇ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਆਤਮ ਢੋਲਾ ਸਾਰੇ ਪੜ੍ਹਨ, ਪਰਮਾਤਮ ਤੇਰੇ ਨਾਮ ਦੀ ਵਜੇ ਵਧਾਈਆ । ਸੁਰਤੀ ਸ਼ਬਦ ਲਗਾ ਲੈ ਆਪਣੇ ਲੜਨ, ਵਿਛੋੜਾ ਜਗਤ ਰਹੇ ਨਾ ਰਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਘਾੜਨ ਘੜਨ, ਸਮਰਥ ਤੇਰੇ ਹੱਥ ਵਡਿਆਈਆ। ਮੇਰੇ ਉਤੋਂ ਲੇਖਾ ਮੇਟ ਦੇ ਚੋਟੀ ਜੜ੍ਹਨ, ਚੇਤਨ ਸੁਰਤੀ ਸਭ ਦੀ ਦੇ ਕਰਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਕਰਨੀ ਕਰਨ, ਕ਼ੁਦਰਤ ਦਾ ਕ਼ਾਦਰ ਨੂਰ ਅਲਾਹੀਆ। ਝਗੜਾ ਮੇਟ ਦੇ ਵਰਨ ਬਰਨ, ਜ਼ਾਤ ਪਾਤ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਮੈਂ ਆਦਿ ਜੁਗਾਦੀ ਨਿਰਗੁਣ ਸਰਗੁਣ ਧਾਰ ਤੇਰੀ ਮੰਗਾਂ ਸਰਨ, ਸਰਨਗਤ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮੇਰੇ ਉਤੇ ਭੇਵ ਚੁਕਾ ਦੇ ਸੀਸ ਧੜਨ, ਤਨ ਵਜੂਦ ਹਕ਼ ਮਹਿਬੂਬ ਏਕੋ ਰੰਗ ਰੰਗ ਦੇਣਾ ਰੰਗਾਈਆ।
੨੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਐਂਕਲਗਡਾ ਜ਼ਿਲਾ ਅੰਮ੍ਰਿਤਸਰ
ਬੂਟਾ ਸਿੰਘ ਸੁਰਗਵਾਸੀ ਦੇ ਨਵਿਤ
ਧਰਨੀ ਕਹੇ ਸਤਿਗੁਰ ਸ਼ਬਦ ਬੜਾ ਮਿਹਰਵਾਨ, ਮਿਹਰਵਾਨਾ ਸ੍ਰੀ ਭਗਵਾਨਾ ਆਪਣੀ ਦਇਆ ਕਮਾਈਆ। ਜੋ ਲਹਿਣਾ ਦੇਣਾ ਲੇਖਾ ਜਾਣੇ ਦੋ ਜਹਾਨ, ਬ੍ਰਹਿਮੰਡ ਖੰਡ ਆਪਣਾ ਭੇਵ ਚੁਕਾਈਆ। ਲੱਖ ਚੁਰਾਸੀ ਜੀਵ ਜੰਤ ਦੇਵੇ ਪੀਣ ਖਾਣ, ਜੀਵਣ ਜ਼ਿੰਦਗੀ ਆਪਣੇ ਹੁਕਮ ਵਿਚ ਰਖਾਈਆ। ਨਾਮ ਰਸਨਾ ਧੁਰ ਦਾ ਢੋਲਾ ਦੱਸੇ ਗਾਣ, ਸਿਫ਼ਤਾਂ ਨਾਲ ਸਿਫ਼ਤ ਵਡਿਆਈਆ। ਘਰ ਸਵਾਸੀ ਦਰਸ਼ਨ ਦੇਵੇ ਆਣ, ਠਾਕਰ ਧੁਰਦਰਗਾਹੀਆ। ਪੂਰਬ ਜਨਮ ਲਏ ਪਹਿਚਾਣ, ਪਰਦਾ ਉਹਲਾ ਰਹੇ ਨਾ ਰਾਈਆ । ਸੁਰਤੀ ਸ਼ਬਦ ਕਰੇ ਪਰਵਾਨ, ਮੇਲ ਮਿਲਾਏ ਸਹਿਜ ਸੁਭਾਈਆ। ਨਾਮ ਦ੍ਰਿੜਾਏ ਬਿਨਾ ਕਾਨ, ਤਨ ਅੰਤਰ ਦਏ ਵਸਾਈਆ। ਸਤਿ ਸਚ ਦਾ ਬਖ਼ਸ਼ ਗਿਆਨ, ਬੁੱਧ ਬਿਬੇਕ ਬਣਾਈਆ। ਬਿਨ ਮੰਗਿਆਂ ਦੇਣਾ ਦਾਨ, ਦਾਤਾ ਦਾਨੀ ਹੋਏ ਸਹਾਈਆ। ਚਰਨ ਧੂੜ ਬਖ਼ਸ਼ ਇਸ਼ਨਾਨ, ਦੁਰਮਤ ਮੈਲ ਧੁਆਈਆ। ਦਰ ਘਰ ਸਾਚੇ ਦੇਵੇ ਮਾਣ, ਸਿਰ ਸਿਰ ਆਪਣਾ ਹੱਥ ਟਿਕਾਈਆ। ਲੇਖ ਮੁਕਾਏ ਆਵਣ ਜਾਣ, ਲੱਖ ਚੁਰਾਸੀ ਫੰਦ ਕਟਾਈਆ। ਵਿਸ਼ਨ ਬ੍ਰਹਮਾ ਸ਼ਿਵ ਖ਼ੁਸ਼ੀ ਕਰਨ ਮਹਾਨ, ਗੁਰ ਅਵਤਾਰ ਪੈਗ਼ੰਬਰ ਰੰਗ ਰੰਗਾਈਆ। ਸਤਿਗੁਰ ਸ਼ਬਦ ਜਿਸ ਜਨ ਕਰੇ ਪਰਵਾਨ, ਪ੍ਰੀਤਮ ਹੋ ਕੇ ਦੇਵੇ ਮਾਣ ਵਡਿਆਈਆ। ਧਰਨੀ ਕਹੇ ਮੈਂ ਵੇਖਦੀ
ਰਹੀ ਨਾਲ ਧਿਆਨ, ਜੁਗ ਚੌਕੜੀ ਬਿਨ ਅੱਖਾਂ ਅੱਖ ਉਠਾਈਆ। ਪ੍ਰਭੂ ਦਾ ਭਗਤ ਮੇਰਾ ਬਣਦਾ ਰਹੇ ਨਿਸ਼ਾਨ, ਨਿਸ਼ਾਨਾ ਜਗਤ ਜਹਾਨ ਵਖਾਈਆ। ਧੰਨ ਭਾਗ ਸਤਿਗੁਰ ਸ਼ਬਦ ਪਰਵਾਨ ਕੀਤਾ ਬੂਟਾ ਸਿੰਘ ਪਹਿਲਵਾਨ, ਪਹਿਲੀ ਵਾਰ ਏਕੰਕਾਰ ਬਖ਼ਸ਼ ਸਚਖੰਡ ਦੁਆਰ ਜੋਤ ਜੋਤ ਜੋਤ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬਿਨਾ ਭਗਤੀਉਂ ਦਿਤਾ ਦਾਨ, ਭਗਵਨ ਹੋ ਕੇ ਆਪਣੇ ਚਰਨ ਟਿਕਾਈਆ।
੨੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਧਾਰੜ ਜ਼ਿਲਾ ਅੰਮ੍ਰਿਤਸਰ ਬਲਵੰਤ ਕੌਰ ਦੇ ਗ੍ਰਹਿ
ਧਰਨੀ ਕਹੇ ਮੇਰੇ ਪਰਮ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤੇ ਦੇ ਮਾਣ ਵਡਿਆਈਆ। ਨਿਰਗੁਣ ਧਾਰ ਮੇਰੇ ਮੰਡਲ ਪਾ ਰਾਸੀ, ਮਿਹਰਵਾਨ ਆਪਣੀ ਖ਼ੁਸ਼ੀ ਬਣਾਈਆ। ਕਲਜੁਗ ਕੂੜ ਕੁੜਿਆਰੀ ਮੇਰੇ ਅੰਦਰੋਂ ਕਢ ਉਦਾਸੀ, ਚਿੰਤਾ ਗ਼ਮੀ ਰਹੇ ਨਾ ਰਾਈਆ। ਤੂੰ ਮਾਲਕ ਸੁਆਮੀ ਘਨਕਪੁਰ ਵਾਸੀ, ਗਹਿਰ ਗੰਭੀਰ ਇਕ ਅਖਵਾਈਆ। ਤੇਰਾ ਭੇਵ ਪਾ ਸਕੇ ਨਾ ਕੋਈ ਪੰਡਤ ਕਾਸ਼ੀ, ਅਯੁਧਿਆ ਧਾਰ ਨਾ ਕੋਇ ਦ੍ਰਿੜਾਈਆ। ਮੈਨੂੰ ਤੇਰਾ ਖੇਲ ਤਕ ਕੇ ਆਉਂਦੀ ਹਾਸੀ, ਹਸ ਹਸ ਕੇ ਦਿਆਂ ਸੁਣਾਈਆ। ਕੀ ਤੇਰਾ ਪਿਆਰ ਜਗਤ ਮਦਿਰਾ ਮਾਸੀ, ਮਧੁਰ ਧੁਨ ਵਾਲਿਆ ਦੇਣਾ ਸਮਝਾਈਆ। ਝਟ ਹਸ ਕੇ ਸ਼ੰਕਰ ਕਹੇ ਕੈਲਾਸ਼ੀ, ਧਰਨੀਏ ਤੈਨੂੰ ਦਿਆਂ ਸੁਣਾਈਆ। ਉਹ ਵੇਖ ਲੈ ਰਾਏ ਧਰਮ ਹੱਥ ਫੜ ਕੇ ਬੈਠਾ ਫਾਸੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਤੇਰੇ ਉਤੇ ਸ੍ਰਿਸ਼ਟੀ ਦ੍ਰਿਸ਼ਟੀ ਰੂਪ ਬਣ ਗਈ ਛਾਛੀ, ਮੱਖਣ ਨਜ਼ਰ ਕੋਇ ਨਾ ਆਈਆ। ਕੋਟਾਂ ਵਿਚੋਂ ਜਨ ਭਗਤ ਪ੍ਰਭੂ ਮਿਲਣ ਦਾ ਅਭਿਲਾਸ਼ੀ, ਖ਼ਾਹਿਸ਼ ਅੰਤਰ ਅੰਤਰ ਜਣਾਈਆ। ਉਨ੍ਹਾਂ ਦਾ ਲੇਖੇ ਲਾਵੇ ਪਵਣ ਸਵਾਸੀ, ਸਾਹ ਸਾਹ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਕਰ ਦੇ ਰਹਿਮਤ, ਰਹਿਮਾਨ ਦਇਆ ਕਮਾਈਆ। ਮੇਰੀ ਆਸ਼ਾ ਨਾਲ ਹੋ ਜਾ ਸਹਿਮਤ, ਸਹਿਮ ਅੰਦਰੋਂ ਬਾਹਰ ਕਢਾਈਆ । ਕਲਜੁਗ ਕੂੜ ਕਿਰਿਆ ਮੇਟ ਦੇ ਜ਼ਹਮਤ, ਦੁਖਾਂ ਦਰਦਾਂ ਪੰਧ ਦੇਣਾ ਮੁਕਾਈਆ। ਮੇਰੀ ਲੇਖੇ ਲਾ ਲੈ ਚਾਰ ਜੁਗ ਦੀ ਮਿਹਨਤ, ਦਿਵਸ ਰੈਣ ਤੇਰੀ ਸੇਵ ਕਮਾਈਆ। ਸਤਿ ਸਚ ਦੀ ਬਖ਼ਸ਼ਿਸ਼ ਦੇ ਦੇ ਨਿਆਮਤ, ਨਾਮ ਨਿਧਾਨ ਵਰਤਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਜੋ ਮੇਰੇ ਪਿਆਰ ਵਿਚ ਤੇਰੇ ਕੋਲ ਰਖੀ ਅਮਾਨਤ, ਸਾਹਿਬ ਮੇਰੀ ਝੋਲੀ ਦੇਣੀ ਪਾਈਆ। ਕੂੜ ਕੁੜਿਆਰ ਕਰ ਮਮਾਨਤ, ਨਵ ਸੱਤ ਰਹੇ ਨਾ ਰਾਈਆ। ਮੇਰੀ ਆਸ਼ਾ ਕਰ ਦੇ ਸਹੀ ਸਲਾਮਤ, ਤ੍ਰਿਸ਼ਨਾ ਆਪਣੇ ਰੰਗ ਸਮਾਈਆ। ਕੀ ਹੋਇਆ ਪੈਗ਼ੰਬਰਾਂ ਕਿਹਾ ਅੰਤਮ ਆਉਣੀ ਕ਼ਿਆਮਤ, ਨਵ ਸੱਤ ਸਤ ਦੁਹਾਈਆ। ਤੂੰ ਸਾਹਿਬ ਮੇਰੇ ਸੁਲਤਾਨ ਜਨ ਭਗਤਾਂ ਰਖਣਾ ਸਹੀ ਸਲਾਮਤ, ਸੁਲਹਕੁਲ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਨਾਮ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰਾ ਅੰਤਸ਼ਕਰਨ ਸਾਫ਼ ਕਰ ਥੋਥਾ, ਪਵਿਤ੍ਰ ਮਿੱਟੀ ਖ਼ਾਕ ਬਣਾਈਆ। ਮੈਨੂੰ ਭੇਵ ਖੁਲ੍ਹਾ ਦੇ ਬਿਨ ਅੱਖਰਾਂ ਵਾਲੇ ਪੋਥਾ, ਪੁਸਤਕ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਮੇਰਾ ਵਿਚਾਰ ਰਹੇ ਨਾ ਹੋਛਾ, ਬੁਧਿ ਬਿਬੇਕ ਦੇਣੀ ਕਰਾਈਆ।
ਮੈਂ ਨੌ ਸੌ ਚੁਰਾਨਵੇ ਚੌਕੜੀ ਜੁਗ ਰਹੀ ਖ਼ਾਮੋਸ਼ਾ, ਤੇਰੇ ਅਗੇ ਨਾ ਵਾਸਤਾ ਪਾਈਆ। ਕਲਜੁਗ ਅੰਤ ਮੇਰੇ ਮਿਹਰਵਾਨਾ ਕੋਈ ਦੁਖ ਨਾ ਸਹੇ ਬੇਦੋਸ਼ਾ, ਦੋਸ਼ੀਆਂ ਜ਼ਰੂਰ ਦੇਵੀਂ ਸਜ਼ਾਈਆ। ਜਨ ਭਗਤਾਂ ਨਾਮ ਖ਼ੁਮਾਰੀ ਦੇ ਮਦਹੋਸ਼ਾ, ਮਧੁਰ ਧੁਨ ਕਰ ਸ਼ਨਵਾਈਆ। ਮੇਰੀ ਇਕੋ ਮਨਸਾ ਇਕੋ ਲੋਚਾ, ਆਸਾ ਤੇਰੇ ਚਰਨ ਟਿਕਾਈਆ। ਮੈਂ ਦਿਵਸ ਰੈਣ ਪਈ ਰਹਿੰਦੀ ਵਿਚ ਸੋਚਾਂ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਧਰਨੀ ਕਹੇ ਪ੍ਰਭੂ ਮੇਰੇ ਅੰਤਸ਼ਕਰਨ ਨਿਗਾਹ ਮਾਰ ਲੈ ਵਿਚ ਖ਼ਿੱਟਾ, ਸਤਿ ਸਤਿ ਧਿਆਨ ਲਗਾਈਆ। ਦੀਨ ਦੁਨੀ ਦਾ ਰੂਪ ਰਿਹਾ ਨਾ ਚਿੱਟਾ, ਕਲਜੁਗ ਕਾਲਖ ਟਿੱਕੇ ਗਿਆ ਲਗਾਈਆ। ਜਿਧਰ ਵੇਖੇਂ ਸ੍ਰਿਸ਼ਟੀ ਮੰਨੇ ਪੱਥਰ ਇੱਟਾਂ, ਪਾਹਨਾਂ ਸੀਸ ਨਿਵਾਈਆ। ਤੇਰੇ ਉਤੇ ਮਨੂਆ ਕਿਸੇ ਨਾ ਟਿਕਾ, ਟਿੱਕੇ ਧੂੜੀ ਖ਼ਾਕ ਨਾ ਕੋਇ ਰਮਾਈਆ। ਤੈਨੂੰ ਸਭ ਨੇ ਜਾਣਿਆ ਬੇਨਜ਼ਰਾਂ ਤੋਂ ਨਿੱਕਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜੁਗ ਚੌਕੜੀ ਲੰਘ ਗਏ ਤੇਰਾ ਚਲਾਇਆ ਨਹੀਂ ਕਿਸੇ ਨੇ ਸਿੱਕਾ, ਨਾਮ ਆਪਣਾ ਆਪਣਾ ਗਏ ਜਣਾਈਆ। ਤੂੰ ਕਿਰਪਾ ਕਰ ਦੇ ਮੇਰੇ ਮਿਹਰਵਾਨਾ ਇੱਕਾ, ਏਕੰਕਾਰ ਤੇਰੀ ਵਡਿਆਈਆ। ਦੀਨ ਦੁਨੀ ਦੇ ਅੰਦਰੋਂ ਰਸ ਕੂੜਾ ਕਢ ਦੇ ਫਿਕਾ, ਅੰਮ੍ਰਿਤ ਰਸ ਦੇ ਭਰਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਧੁਰ ਦਾ ਪਿਤਾ, ਪਤਿਪਰਮੇਸ਼ਵਰ ਇਕ ਅਖਵਾਈਆ। ਕਲਜੁਗ ਅੰਤ ਮੇਰੇ ਨਾਲ ਕਰ ਹਿਤਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਦੀਨ ਦੁਨੀ ਠਗੌਰੀ ਕਢ ਦੇ ਵਿਚੋਂ ਚਿੱਤਾ, ਚੇਤਨ ਸੁਰਤੀ ਦੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰਾ ਦਰਸ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਧਾਰ ਅਨਡਿੱਠਾ, ਜਗ ਨੇਤਰ ਜਗ ਜੀਵਣ ਦਾਤੇ ਨਜ਼ਰ ਕਿਸੇ ਨਾ ਆਈਆ।
੨੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਸ਼ਫ਼ੀ ਪੁਰ ਜ਼ਿਲਾ ਅੰਮ੍ਰਿਤਸਰ
ਧਰਨੀ ਰਹੇ ਪ੍ਰਭੂ ਮੈਨੂੰ ਆਪਣਾ ਬਖ਼ਸ਼ ਪ੍ਰੇਮ, ਜਗਤ ਪ੍ਰਾਣੀ ਆਪਣੇ ਪਿਆਰ ਵਿਚ ਬੰਧਾਈਆ। ਨਾਮ ਦਾ ਹਰ ਹਿਰਦੇ ਬਖ਼ਸ਼ ਦੇ ਨੇਮ, ਨਿਮਰਤਾ ਵਿਚ ਤੇਰੇ ਵਿਚ ਸਮਾਈਆ। ਮੇਰੀ ਆਸਾ ਤਕ ਲੈ ਜੋ ਵਾਅਦਾ ਕੀਤਾ ਗੋਬਿੰਦ ਨਾਲ ਕੁੰਡ ਹੇਮ, ਪੂਰਬ ਲਹਿਣਾ ਨਾਲ ਮਿਲਾਈਆ। ਉਹ ਵਕ਼ਤ ਸੁਹੰਜਣਾ ਵੇਖ ਲੈ ਸੇਮ, ਸਮਾਂ ਆਪਣਾ ਰੂਪ ਬਦਲਾਈਆ। ਕੀ ਆਸ਼ਾ ਰਖੀ ਚੌਦਾਂ ਰਤਨਾਂ ਵਿਚੋਂ ਕਾਮ ਧੇਨ, ਧਰਮ ਦੀ ਧਾਰ ਨਾਲ ਸੁਣਾਈਆ। ਕੀ ਨਿਗਾਹ ਮਾਰ ਕੇ ਵੇਖਿਆ ਭਗਤ ਸੈਨ, ਸੈਣੀ ਕੀ ਜਣਾਈਆ । ਪੂਰਬ ਤ੍ਰਿਸ਼ਨਾ ਵੇਖ ਲੈ ਜੋ ਬਾਲਮੀਕ ਕੀਤੀ ਵਿਚ ਰਮਾਇਣ, ਰਾਮ ਰਾਮ ਦੇ ਰਾਮਾ ਆਪਣੀ ਦਇਆ ਕਮਾਈਆ। ਜੋ ਸੰਦੇਸਾ ਅਰਜਨ ਦੱਸਿਆ ਧੁਰ ਫ਼ਰਮਾਨ ਬਣਾਇਆ ਕਹਿਣ, ਘਨਈਆ ਗਿਆ ਦ੍ਰਿੜਾਈਆ। ਜੋ ਪੈਗ਼ੰਬਰਾਂ ਹਰਫ਼ ਬਣਾ ਕੇ ਇਸ਼ਾਰਾ ਕੀਤਾ ਐਨ, ਏਸੇ ਵਕ਼ਤ ਧਿਆਨ ਲਗਾਈਆ। ਜੋ ਗੁਰੂਆਂ ਲਹਿਣਾ ਦੇਣਾ ਦੇ ਦੇ ਦੇਣ, ਤੇਰੇ ਅਗੇ ਵਾਸਤਾ ਪਾਈਆ। ਨਿਗਾਹ ਮਾਰ ਲੈ ਸਚਖੰਡ ਨਿਵਾਸੀ ਮੇਰੇ ਉਤੇ ਬਿਨਾ ਨੈਣ, ਕਵਲ ਨੈਣਾਂ ਵਾਲਿਆ ਤੇਰੇ ਹੱਥ ਵਡਿਆਈਆ। ਮੇਰੀ ਕਲਜੁਗ ਆਸ਼ਾ ਹੋਣ ਨਾ ਦੇਵੀਂ ਪਰਾਇਣ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਰਹੀ ਸੁਣਾਈਆ। ਮੈਂ ਮਿੱਟੀ ਖ਼ਾਕ ਧਰਨੀ ਆਸਾ ਰਖੀ ਤੇਰੀ ਵਿਚ ਹਿੰਦਵਾਇਣ, ਹਿੰਦ ਬਿੰਦ
ਦੇ ਮਾਲਕ ਹੋਣਾ ਆਪ ਸਹਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਸਭ ਦਾ ਪੂਰਬ ਦੇ ਦੇ ਲਹਿਣ ਦੇਣ, ਆਪਣੀ ਕਿਰਪਾ ਨਾਲ ਝੋਲੀ ਦੇਣੀ ਭਰਾਈਆ। ਮੇਰੇ ਉਤੋਂ ਕੂੜੀ ਕਿਰਿਆ ਕਲਜੁਗ ਮਿਟਾ ਦੇ ਵਹਿਣ, ਸਤਿ ਧਰਮ ਨਾ ਕੋਇ ਰੁੜ੍ਹਾਈਆ। ਚਾਰ ਵਰਨ ਅਠਾਰਾਂ ਬਰਨ ਨਾਤਾ ਜੋੜ ਕੇ ਭਾਈ ਭੈਣ, ਹਿੰਦੂ ਮੁਸਲਿਮ ਸਿੱਖ ਇਸਾਈ ਇਕੋ ਰੰਗ ਰੰਗਾਈਆ। ਤੇਰੇ ਨਾਮ ਕਲਮਿਆਂ ਉਤੋਂ ਮਾਨਸ ਮਾਨੁਖ ਮੂਲ ਨਾ ਖਹਿਣ, ਜਗਤ ਸ਼ਰਅ ਨਾ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭੂ ਮੈਨੂੰ ਵਸਤ ਦੇ ਅਨਮੁਲੀ, ਨਾਮ ਨਿਧਾਨਾ ਝੋਲੀ ਪਾਈਆ। ਤੇਰੀ ਦਾਤ ਹੋਵੇ ਅਤੋਲ ਅਤੁਲੀ, ਨਿਖੁਟ ਕਦੇ ਨਾ ਜਾਈਆ। ਮੈਂ ਤੇਰੇ ਚਰਨ ਕਵਲਾਂ ਘੋਲ ਘੁਲੀ, ਆਪ ਆਪਣਾ ਘੋਲ ਘੁਮਾਈਆ। ਮੇਰੀ ਤ੍ਰਿਸ਼ਨਾ ਲੋਕਮਾਤ ਵੇਖ ਲੈ ਰੁਲੀ, ਚਾਰੋਂ ਕੁੰਟ ਮੇਰੀ ਦੁਹਾਈਆ। ਦੀਨ ਦੁਨੀ ਦਾ ਜਾਪ ਵੇਖ ਲੈ ਬੁੱਲੀਂ, ਹਿਰਦੇ ਹਰਿ ਨਾ ਕੋਇ ਵਸਾਈਆ। ਭਾਗ ਲੱਗੇ ਨਾ ਕਾਇਆ ਕੁੱਲੀ, ਸਾਢੇ ਤਿੰਨ ਹੱਥ ਨਾ ਕੋਇ ਵਡਿਆਈਆ। ਚਾਰੋਂ ਕੁੰਟ ਕੂੜ ਅੰਧੇਰੀ ਝੁੱਲੀ, ਮਾਨਸ ਮਾਨਵ ਰਹੀ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰੀ ਲੇਖੇ ਲਾ ਲੈ ਸੇਵ, ਸੇਵਕ ਹੋ ਕੇ ਸੇਵ ਕਮਾਈਆ। ਤੂੰ ਆਦਿ ਜੁਗਾਦਿ ਮੇਰਾ ਗੁਰਦੇਵ, ਦੇਵ ਦੇਵਾ ਤੇਰੇ ਹੱਥ ਵਡਿਆਈਆ। ਪੂਰਬ ਲਹਿਣਾ ਦੇਣਾ ਪੂਰਾ ਕਰ ਦੇ ਮਹਾਦੇਵ, ਸ਼ੰਕਰ ਕੈਲਾਸ਼ੀ ਨਾਲ ਮਿਲਾਈਆ। ਤੂੰ ਦਾਤਾ ਅਲਖ ਅਭੇਵ, ਅਗੋਚਰ ਤੇਰੇ ਹੱਥ ਵਡਿਆਈਆ। ਤੂੰ ਵਸਣਹਾਰਾ ਧਾਮ ਨਿਹਕੇਵ, ਨਿਹਚਲ ਬੈਠਾ ਸੋਭਾ ਪਾਈਆ। ਤੇਰੀ ਸਿਫ਼ਤ ਕਰ ਸਕੇ ਕੋਈ ਨਾ ਜਿਹਵ, ਕਥਨੀ ਕਥ ਨਾ ਕੋਇ ਦ੍ਰਿੜਾਈਆ। ਮੈਨੂੰ ਨਾਮ ਨਿਧਾਨਾ ਅੰਮ੍ਰਿਤ ਦੇ ਦੇ ਮੇਵ, ਬਿਨ ਰਸਨਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਮੈਨੂੰ ਦੇ ਦੇ ਵਸਤ ਅਨਡਿਠੀ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜਿਸ ਦੀ ਧਾਰ ਅਗੰਮੀ ਹੋਵੇ ਮਿਠੀ, ਰਸਨਾ ਰਸ ਨਾ ਕੋਇ ਚਖਾਈਆ। ਮੇਰੀ ਲੇਖੇ ਲਾ ਲੈ ਨੌ ਖੰਡ ਪ੍ਰਿਥਮੀ ਮਿੱਟੀ, ਸੱਤਾਂ ਦੀਪਾਂ ਰੰਗ ਚੜ੍ਹਾਈਆ। ਮੈਂ ਤੇਰੇ ਚਰਨ ਕ਼ਦਮਾਂ ਵਿਚ ਲਿਟੀ, ਲਿਟਾਂ ਖੋਲ੍ਹ ਕੇ ਦਿਆਂ ਦੁਹਾਈਆ। ਮੇਰੇ ਤੋਂ ਪੂਜਾ ਮਿਟਾ ਦੇ ਪੱਥਰ ਇੱਟੀ, ਪਾਹਨਾਂ ਸੀਸ ਨਾ ਕੋਇ ਨਿਵਾਈਆ। ਸਭ ਦੀ ਆਸ਼ਾ ਤੇਰੇ ਚਰਨ ਹੋਵੇ ਟਿਕੀ, ਧੂੜੀ ਮਸਤਕ ਖ਼ਾਕ ਰਮਾਈਆ। ਇਕੋ ਮਾਣ ਦੇ ਦੇ ਹਾਹੇ ਵਾਲੀ ਟਿੱਪੀ, ਹੰ ਬ੍ਰਹਮ ਆਪ ਬਣਾਈਆ। ਸਭ ਦੇ ਅੰਦਰ ਆਤਮ ਧਾਰ ਕਰ ਦੇ ਚਿੱਟੀ, ਕਲਜੁਗ ਕੂੜੀ ਕਾਲਖ ਦੇ ਮਿਟਾਈਆ। ਮੈਂ ਆਸਾ ਇਕੋ ਤੇਰੇ ਉਤੇ ਸਿੱਟੀ, ਦੂਸਰ ਇਸ਼ਟ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰਾ ਜਾਪ ਕਰ ਦੇ ਅੱਖਰ ਦੋ, ਦੋ ਜਹਾਨਾਂ ਮਾਲਕ ਦਇਆ ਕਮਾਈਆ। ਤੂੰ ਮਾਲਕ ਸੁਆਮੀ ਧੁਰ ਦਾ ਸੋ, ਹੰ ਬ੍ਰਹਮ ਤੇਰਾ ਰੂਪ ਨਜ਼ਰੀ ਆਈਆ। ਬਿਨ ਨੇਤਰਾਂ ਦੇ ਦੇ ਲੋ, ਲੋਚਨ ਤੀਜਾ ਆਪ ਖੁਲ੍ਹਾਈਆ। ਪੰਚ ਵਿਕਾਰ ਮੇਟ ਦੇ ਗਰੋਹ, ਮਾਇਆ ਮਮਤਾ ਮੋਹ ਮਿਟਾਈਆ। ਆਪਣਾ ਭੇਵ ਖੁਲ੍ਹਾ ਸੋ, ਸੋ ਪੁਰਖ ਨਿਰੰਜਣ ਤੇਰੇ ਹੱਥ ਵਡਿਆਈਆ। ਮਾਨਵ ਜ਼ਾਤੀ ਤੇਰੇ ਜੋਗੀ ਜਾਏ ਹੋ, ਹੋਕਾ ਦੇਣਾ ਥਾਉਂ ਥਾਈਂਆ। ਕੂੜ ਕੁੜਿਆਰਾ ਕਲਜੁਗ ਮੇਰੇ ਉਤੋਂ ਲੈ ਖੋਹ, ਖ਼ਾਲਸ ਆਪਣਾ ਰੰਗ ਰੰਗਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਤੇਰੇ ਨਾਲ ਜਾਵੇ ਛੋਹ, ਛੌਹਰ ਬਾਂਕੇ ਆਪਣੇ ਰੰਗ ਲੈਣਾ ਰੰਗਾਈਆ।
੨੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਬੰਡਾਲਾ ਜ਼ਿਲਾ ਅੰਮ੍ਰਿਤਸਰ ਕਰਮ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੀ ਮੇਟ ਅੰਧੇਰੀ ਰਾਤੀ, ਕਲਜੁਗ ਕਾਲਖ ਸ਼ਾਹੀ ਦਾਗ਼ ਮਿਟਾਈਆ। ਸਤਿ ਵਸਤ ਬਖ਼ਸ਼ ਦੇ ਦਾਤੀ, ਅਮੋਲ ਅਨਮੁਲ ਨਾਮ ਵਰਤਾਈਆ। ਤੂੰ ਸਾਹਿਬ ਸੁਆਮੀ ਮੇਰਾ ਕਮਲਾਪਾਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਜੁਗ ਚੌਕੜੀ ਪੂਰਬ ਮੇਰੇ ਕੋਲ ਤੇਰੀ ਪਾਤੀ, ਬਿਨ ਅੱਖਰਾਂ ਦਿਆਂ ਵਖਾਈਆ। ਕਲਜੁਗ ਅੰਤ ਤੇਰਾ ਵਕ਼ਤ ਸੁਹਾਉਣਾ ਧੁਰ ਦੇ ਕਮਲਾਪਾਤੀ, ਪਾਰਬ੍ਰਹਮ ਬ੍ਰਹਮ ਆਪਣੇ ਰੰਗ ਰੰਗਾਈਆ। ਝਗੜਾ ਮੇਟ ਦੀਨ ਦੁਨੀ ਸ਼ਰਅ ਜ਼ਾਤ ਪਾਤੀ, ਪਤ ਪਤਵੰਤੇ ਹੋਣਾ ਆਪ ਸਹਾਈਆ । ਮਾਨਸ ਮਾਨਵ ਇਕ ਦੂਜੇ ਦਾ ਰਹੇ ਕੋਈ ਨਾ ਘਾਤੀ, ਦੁਵੈਤ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਮਾਨਸ ਮਾਨਵ ਬਣਾ ਲੈ ਧੁਰ ਦੇ ਜਮਾਤੀ, ਜਗਤ ਵਿਦਿਆ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਦੁਆਰ ਇਕ ਵਖਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਕਰ ਪ੍ਰਕਾਸ਼, ਬਿਨ ਦੀਆ ਬਾਤੀ ਡਗਮਗਾਈਆ। ਮੇਰੀ ਜੁਗ ਪੁਰਾਣੀ ਆਸ, ਚੌਕੜੀ ਪੂਰਬ ਦਏ ਗਵਾਹੀਆ। ਕਵਣ ਵੇਲਾ ਆਵੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਤੇਰਾ ਲਹਿਣਾ ਦੇਣਾ ਲੇਖੇ ਲਾਵੇ ਸਤਿ ਧਰਮ ਦੀ ਵੇਖੇ ਰਾਸ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਮੈਂ ਨਿਗਾਹ ਮਾਰਦੀ ਰਹੀ ਉਤੇ ਅਕਾਸ਼, ਅਕਾਸ਼ ਅਕਾਸ਼ਾਂ ਵੇਖ ਵਖਾਈਆ। ਕਵਣ ਵੇਲਾ ਮੇਰਾ ਪਰਮ ਪੁਰਖ ਆਵੇ ਮੇਰੇ ਪ੍ਰਭਾਸ, ਜੰਗਲ ਜੂਹਾਂ ਉਜਾੜਾਂ ਫੇਰੇ ਪਾਈਆ। ਮੈਨੂੰ ਇਸ਼ਾਰਾ ਦੇਵੇ ਸ਼ੰਕਰ ਉਤੇ ਕੈਲਾਸ਼, ਕੈਲਾਸ਼ਧਾਰੀ ਰਿਹਾ ਸੁਣਾਈਆ। ਧਰਨੀਏ ਜਿਸ ਉਤੇ ਤੂੰ ਰਖਿਆ ਵਿਸ਼ਵਾਸ਼, ਵਿਸ਼ਿਆਂ ਤੋਂ ਬਾਹਰ ਆਪਣਾ ਖੇਲ ਵਰਤਾਈਆ। ਉਹ ਤੇਰੇ ਜਨ ਭਗਤਾਂ ਦੇਣ ਆਇਆ ਸ਼ਾਬਾਸ਼, ਸਿਰ ਸਿਰ ਆਪਣਾ ਹੱਥ ਟਿਕਾਈਆ। ਸਖ਼ਾ ਸੁਹੇਲਾ ਹੋ ਕੇ ਹਰਿਜਨ ਵਸੇ ਪਾਸ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਉਸ ਦੀ ਸੰਬਲ ਕਰੀਂ ਤਲਾਸ਼, ਨਵ ਸੱਤ ਦਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦੁਆਰ ਇਕ ਵਡਿਆਈਆ। ਧਰਨੀ ਕਹੇ ਪ੍ਰਭੂ ਮੈਂ ਤੈਨੂੰ ਤਕਾਂ ਸ਼ਰਕਣ ਗਰਬਣ, ਕੂੜ ਕੂੜਾ ਵੇਖ ਵਖਾਈਆ। ਤੂੰ ਜੋਧਾ ਸੂਰਬੀਰ ਮਰਦਾਨਾ ਮਰਦਨ, ਮਦਦ ਤੇਰੀ ਇਕੋ ਨਜ਼ਰੀ ਆਈਆ। ਕੀ ਤੇਰਾ ਲਹਿਣਾ ਦੇਣਾ ਨਾਲ ਦੇਸ਼ ਅਰਬਨ, ਅਰਬਾਂ ਖਰਬਾਂ ਦੇ ਮਾਲਕ ਦੇਣਾ ਸਮਝਾਈਆ। ਮੈਂ ਆਸ਼ਾਵੰਦ ਮੰਗਦੀ ਹੋ ਕੇ ਨਿਰਧਨ, ਸਰਧਨ ਦੇਣੀ ਮਾਣ ਵਡਿਆਈਆ। ਮੈਨੂੰ ਲੇਖਾ ਯਾਦ ਆਉਂਦਾ ਜਿਸ ਵੇਲੇ ਕ੍ਰਿਸ਼ਨ ਉਂਗਲੀ ਉਠਾਇਆ ਗਵਰਧਨ, ਗਵਾਲੇ ਧਾਰ ਆਪ ਸਮਝਾਈਆ। ਨਾਲ ਇਸ਼ਾਰਾ ਦਿਤਾ ਧਰਨੀਏ ਤੇਰੇ ਉਤੇ ਪ੍ਰਭ ਆਪ ਆਵੇ ਪੈਜ ਸਵਾਰੇ ਹਰਿਜਨ, ਕਲਜੁਗ ਅੰਤਮ ਵੇਖ ਵਖਾਈਆ। ਜਿਸ ਵੇਲੇ ਪਵਿਤ੍ਰ ਨਾ ਰਿਹਾ ਕੋਈ ਤਨ, ਜਿਸਮ ਜ਼ਮੀਰ ਸਕੇ ਨਾ ਕੋਇ ਬਦਲਾਈਆ। ਧੀਰਜ ਧਰੇ ਨਾ ਕੋਇ ਮਨੂਆ ਮਨ, ਮਨਸਾ ਕੂੜ ਹੋਵੇ ਹਲਕਾਈਆ। ਉਸ ਵੇਲੇ ਪਰਮ ਪੁਰਖ
ਪਰਮਾਤਮ ਤੇਰੇ ਉਤੇ ਭਗਤ ਸੁਹੇਲੇ ਉਪਜਾਏ ਸਾਚੇ ਚੰਨ, ਚੰਦ ਚਾਂਦਨਾ ਆਪਣਾ ਨੂਰ ਰੁਸ਼ਨਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਸੁਰਤੀ ਸ਼ਬਦ ਧਾਰ ਦੇਵੇ ਬੰਨ੍ਹ , ਮੇਲ ਮਿਲਾਏ ਸਹਿਜ ਸੁਭਾਈਆ। ਤੂੰ ਕਹਿਣਾ ਧੰਨ ਧੰਨ, ਧੰਨ ਧੰਨ ਪ੍ਰਭੂ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਭਗਵਾਨ, ਕਰੇ ਵਸੇਰਾ ਬਿਨ ਛੱਪਰੀ ਛੰਨ, ਬਿਨ ਜਗਤ ਮੰਦਰਾਂ ਆਪਣੀ ਸੋਭਾ ਪਾਈਆ।
੨੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਬੰਡਾਲਾ ਜ਼ਿਲਾ ਅੰਮ੍ਰਿਤਸਰ ਬੁੱਢਾ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੀ ਸੁਣ ਅਗੰਮੀ ਪੁਕਾਰ, ਬਿਨ ਰਸਨਾ ਜਿਹਵਾ ਬੱਤੀ ਦੰਦ ਜਗਤ ਵਿਦਿਆ ਬਾਹਰ ਸੁਣਾਈਆ। ਨਿਰਗੁਣ ਦਾਤੇ ਪੁਰਖ ਬਿਧਾਤੇ ਨਿਗਾਹ ਮਾਰ ਵਿਚ ਸੰਸਾਰ, ਨੌ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਵੇਖ ਵਖਾਈਆ। ਲਹਿਣਾ ਦੇਣਾ ਤਕ ਲੈ ਪੈਗ਼ੰਬਰ ਗੁਰ ਅਵਤਾਰ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਭੇਵ ਖੁਲ੍ਹਾਈਆ। ਚਾਰ ਜੁਗ ਦੇ ਸ਼ਾਸਤਰਾਂ ਤਕ ਇਜ਼ਹਾਰ, ਕਿਸ ਬਿਧ ਤੇਰੇ ਨਾਮ ਢੋਲੇ ਕਲਮੇ ਕਰਨ ਸ਼ਨਵਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖਣੀ ਨਿਗਾਹ ਮਾਰ, ਪੰਜ ਤਤ ਮਾਨਸ ਮਾਨਵ ਮਾਨੁਖ ਖੋਜ ਖੁਜਾਈਆ। ਕਵਣ ਵਕ਼ਤ ਸੁਹੰਜਣਾ ਘੜੀ ਪਲ ਪਾਉਣੀ ਸਾਰ, ਦਿਵਸ ਰੈਣ ਵੇਖਣਾ ਥਾਂਉ ਥਾਂਈਆ। ਸਤਿ ਧਰਮ ਦੀਨ ਦੁਨੀ ਦੀਪਕ ਰਿਹਾ ਨਾ ਕੋਇ ਉਜਿਆਰ, ਉਜਾਲਾ ਨਜ਼ਰ ਕੋਇ ਨਾ ਆਈਆ। ਮੇਰੇ ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਮੇਰੇ ਉਤੇ ਹੋਇਆ ਧੂੰਆਂਧਾਰ, ਦੀਆ ਬਾਤੀ ਕਮਲਾਪਾਤੀ ਤੇਰਾ ਨੂਰ ਨਾ ਕੋਇ ਚਮਕਾਈਆ। ਕਿਰਪਾ ਕਰ ਦੇ ਮੇਰੇ ਪਰਵਰਦਿਗਾਰ, ਸਾਂਝੇ ਯਾਰ ਤੇਰੀ ਓਟ ਤਕਾਈਆ। ਦੀਨਾਂ ਮਜ਼੍ਹਬਾਂ ਜ਼ਾਤਾਂ ਪਾਤਾਂ ਅੰਦਰੋਂ ਮੇਟ ਦੇ ਖਾਰ, ਖ਼ਾਲਸ ਆਪਣਾ ਰੰਗ ਰੰਗਾਈਆ। ਤੇਰਾ ਨਾਮ ਨਿਧਾਨਾ ਦੋ ਜਹਾਨ ਲੈਣ ਉਚਾਰ, ਸੋਹਲਾ ਢੋਲਾ ਇਕੋ ਰਾਗ ਦ੍ਰਿੜਾਈਆ। ਤੇਰਾ ਸੋਹੇ ਇਕੋ ਬੰਕ ਦੁਆਰ, ਮੰਦਰ ਮਸਜਿਦ ਸ਼ਿਵਦਵਾਲੇ ਮਠ ਲੋੜ ਰਹੇ ਨਾ ਰਾਈਆ। ਚਾਰ ਕੁੰਟ ਦਹਿ ਦਿਸ਼ਾ ਤੇਰੇ ਨਾਂ ਦੀ ਹੋਵੇ ਜੈ ਜੈ ਕਾਰ, ਇਕੋ ਸੋਹਲਾ ਢੋਲਾ ਦੇਣਾ ਪਰਗਟਾਈਆ। ਮੇਰੇ ਮਿਹਰਵਾਨਾ ਮੇਰੇ ਉਤੋਂ ਕਲਜੁਗ ਕੂੜ ਮੇਟ ਕੁੜਿਆਰ, ਕਲਕਾਤੀ ਰਹਿਣ ਨਾ ਪਾਈਆ। ਮੇਰੀ ਮੰਜ਼ਲ ਹਕ ਮਹਿਬੂਬ ਨਾ ਰਹੇ ਦੁਸ਼ਵਾਰ, ਦੂਤੀ ਦੁਸ਼ਮਣ ਨਜ਼ਰ ਕੋਇ ਨਾ ਆਈਆ। ਮੈਂ ਪਰਮ ਪੁਰਖ ਪਰਮਾਤਮ ਤੇਰੇ ਚਰਨ ਕਵਲ ਜਾਵਾਂ ਬਲਿਹਾਰ, ਬਲ ਬਲ ਆਪਣਾ ਆਪ ਕਰਾਈਆ। ਤੂੰ ਅੰਤ ਕੰਤ ਭਗਵੰਤ ਮੇਰੀ ਪਾਉਣੀ ਸਾਰ, ਸਤਿਗੁਰ ਸ਼ਬਦ ਸ਼ਬਦ ਨਾਲ ਵਡਿਆਈਆ। ਮੈਂ ਧਰਨੀ ਮਾਟੀ ਖ਼ਾਕ ਤੇਰੀ ਛਾਰ, ਜੁਗ ਜੁਗ ਚਰਨ ਛੋਹ ਕੇ ਖ਼ੁਸ਼ੀ ਬਣਾਈਆ। ਮੇਰੇ ਉਤੇ ਸਭ ਦਾ ਲਹਿਣਾ ਦੇਣਾ ਕ਼ਰਜ਼ਾ ਦੇ ਉਤਾਰ, ਮਕ਼ਰੂਜ਼ ਵੇਖਣਾ ਥਾਉਂ ਥਾਈਂਆ। ਸਭ ਦਾ ਪੂਰਾ ਕਰ ਕੌਲ ਇਕ਼ਰਾਰ, ਭਵਿਖਤਾਂ ਆਪਣੇ ਰੰਗ ਰੰਗਾਈਆ। ਤੂੰ ਕਲ ਕਲਕੀ ਜਗਦੀਸਾ ਚੌਬੀਸਾ ਨਿਰਗੁਣ ਧਾਰ ਅਵਤਾਰ, ਨਿਹਕਲੰਕਾ ਆਪਣੀ ਕਲ ਪਰਗਟਾਈਆ। ਨੂਰ ਅਲਾਹੀ ਪਰਵਰਦਿਗਾਰ, ਅਮਾਮ ਅਮਾਮਾ ਧੁਰਦਰਗਾਹੀਆ। ਮੈਂ ਤੇਰੇ ਚਰਨ ਕਵਲ ਕਰਦਾ ਨਿਮਸਕਾਰ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਤੂੰ ਸ੍ਰਿਸ਼ਟੀ ਦ੍ਰਿਸ਼ਟੀ ਵੇਖਣੀ ਬਿਨ ਨੇਤਰ ਲੋਚਨ ਨਿਗਾਹ ਮਾਰ, ਕਾਇਆ ਮੰਦਰ ਅੰਦਰ ਧਿਆਨ ਲਗਾਈਆ। ਜੀਵਾਂ ਜੰਤਾਂ
ਸਾਧਾਂ ਸੰਤਾਂ ਵਧਿਆ ਵਿਕਾਰ, ਵਿਭਚਾਰ ਨਾਲ ਭਰੀ ਖ਼ਲਕ ਖ਼ੁਦਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਮੇਰਾ ਚੁਕਿਆ ਗਿਆ ਇਤਬਾਰ, ਬੇਇਤਬਾਰੀ ਵਿਚ ਖ਼ਲਕ ਖ਼ੁਦਾਈਆ। ਸਚਖੰਡ ਨਿਵਾਸੀ ਆ ਜਾ ਧੁਰ ਦੇ ਯਾਰ, ਮਿਤਰ ਪਿਆਰੇ ਨੂਰ ਅਲਾਹੀਆ। ਧਰਨੀ ਧਰਤ ਧਵਲ ਧੌਲ ਮੇਰੀ ਸੁਣ ਲੈ ਗਿਰਿਆਜ਼ਾਰ, ਬਿਨ ਨੇਤਰ ਨੈਣਾਂ ਨੀਰ ਵਹਾਈਆ। ਤੂੰ ਸ਼ਾਹੋ ਭੂਪ ਮੇਰਾ ਸਿਕਦਾਰ, ਸ਼ਹਿਨਸ਼ਾਹ ਧੁਰਦਰਗਾਹੀਆ। ਤੂੰ ਮਾਲਕ ਖ਼ਾਲਕ ਸਦਾ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੇ ਹੁਕਮੇ ਅੰਦਰ ਭੱਜਣ ਵਾਹੋ ਦਾਹੀਆ। ਵਿਸ਼ਨ ਬ੍ਰਹਮਾ ਸ਼ਿਵ ਕਰ ਸਕੇ ਨਾ ਕੋਇ ਇਨਕਾਰ, ਅਵਤਾਰ ਪੈਗ਼ੰਬਰ ਗੁਰ ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਿਹਰਵਾਨਾ ਮਿਹਰਵਾਨਾ ਮਿਹਰਵਾਨਾ ਮੇਰੀ ਪਾਉਣੀ ਸਾਰ, ਮਹਾਸਾਰਥੀ ਹੋ ਕੇ ਵੇਖਣਾ ਚਾਈਂ ਚਾਈਂਆ।
੨੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਬੰਡਾਲਾ ਜ਼ਿਲਾ ਅੰਮ੍ਰਿਤਸਰ ਕਿਰਪਾ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਜਨ ਭਗਤਾਂ ਚਾੜ੍ਹ ਦੇ ਰੰਗ, ਰੰਗਤ ਤਨ ਵਜੂਦ ਮਾਟੀ ਖ਼ਾਕ ਆਪ ਰੰਗਾਈਆ। ਆਤਮ ਪਰਮਾਤਮ ਸਚ ਬਖਸ਼ ਦੇ ਸੰਗ, ਪਾਰਬ੍ਰਹਮ ਬ੍ਰਹਮ ਆਪਣਾ ਮੇਲ ਮਿਲਾਈਆ। ਸ਼ਬਦ ਨਾਦ ਵਜਾ ਮਰਦੰਗ, ਧੁਨ ਆਤਮਕ ਰਾਗ ਸੁਣਾਈਆ । ਅੰਮ੍ਰਿਤ ਧਾਰ ਵਹਾ ਦੇ ਗੰਗ, ਨਿਝਰ ਝਿਰਨਿਉਂ ਆਪ ਝਿਰਾਈਆ। ਆਤਮ ਸੇਜ ਸੁਹਾ ਪਲੰਘ, ਬਿਨ ਛੱਪਰ ਛੰਨ ਦੇ ਵਡਿਆਈਆ । ਸਤਿ ਦੁਆਰ ਏਕੰਕਾਰ ਆਪੇ ਲੰਘ, ਮੰਜ਼ਲ ਤਕ ਚਾਈਂ ਚਾਈਂਆ। ਨਿਰਵੈਰ ਹੋ ਕੇ ਲਾ ਲੈ ਅੰਗ, ਅੰਗੀਕਾਰ ਇਕ ਅਖਵਾਈਆ । ਮੈਂ ਨਿਰਧਨ ਹੋ ਕੇ ਰਹੀ ਮੰਗ, ਧਰਨੀ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਮੇਰੇ ਉਤੇ ਬਖ਼ਸ਼ ਪਿਆਰ, ਪ੍ਰੀਤਮ ਹੋ ਕੇ ਦਇਆ ਕਮਾਈਆ। ਤਨ ਮਾਟੀ ਖ਼ਾਕੀ ਕਰ ਉਜਿਆਰ, ਦੀਆ ਬਾਤੀ ਕਮਲਾਪਾਤੀ ਇਕ ਜਗਾਈਆ। ਸਾਚੇ ਨਾਮ ਦੀ ਦੇ ਧੁਨਕਾਰ, ਨਾਦ ਅਨਾਦੀ ਧੁਨ ਕਰ ਸ਼ਨਵਾਈਆ। ਅੰਮ੍ਰਿਤ ਬਖ਼ਸ਼ ਦੇ ਠੰਡਾ ਠਾਰ, ਬਿਨ ਰਸਨਾ ਜਿਹਵਾ ਦੇ ਪਿਆਈਆ। ਪੰਧ ਮੁਕਾ ਦੇ ਕੂੜ ਕੁੜਿਆਰ, ਮਾਇਆ ਮਮਤਾ ਮੋਹ ਮਿਟਾਈਆ। ਅੰਦਰ ਰਹੇ ਨਾ ਧੂੰਆਂਧਾਰ, ਨੂਰੀ ਚੰਦ ਕਰ ਰੁਸ਼ਨਾਈਆ। ਤੂੰ ਸ਼ਾਹੋ ਭੂਪ ਸਿਕਦਾਰ, ਦੇਵਣਹਾਰ ਇਕ ਅਖਵਾਈਆ। ਮੈਂ ਮਾਂਗਤ ਤੇਰੀ ਭਿਖਾਰ, ਦਰ ਠਾਂਡੇ ਝੋਲੀ ਡਾਹੀਆ। ਧਰਨੀ ਕਹੇ ਮੈਂ ਰੋ ਰੋ ਕਰਾਂ ਗਿਰਿਆਜ਼ਾਰ, ਹੌਕਿਆਂ ਵਿਚ ਸੀਸ ਨਿਵਾਈਆ। ਕਿਰਪਾ ਕਰ ਮੇਰੇ ਨਿਰੰਕਾਰ, ਨਿਰਵੈਰ ਤੇਰੀ ਓਟ ਤਕਾਈਆ। ਕਲਜੁਗ ਕੁਕਰਮ ਮੇਰੇ ਵਿਚੋਂ ਕਢ ਬਾਹਰ, ਧਰਨੀ ਧਰਤ ਧੌਲ ਰਹਿਣ ਨਾ ਪਾਈਆ। ਸਤਿਜੁਗ ਸਚ ਕਰ ਉਜਿਆਰ, ਨੌ ਖੰਡ ਪ੍ਰਿਥਮੀ ਤੇਰਾ ਰੂਪ ਦਰਸਾਈਆ। ਤੇਰੇ ਭਗਤ ਸੁਹੇਲੇ ਗੁਰੂ ਗੁਰ ਚੇਲੇ ਮੇਲਾ ਮੇਲ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਜਿਸ ਦੀ ਦੇਣ ਗਵਾਹੀਆ। ਤੂੰ ਕਲ ਕਲਕੀ ਅਵਤਾਰ, ਨਿਹਕਲੰਕਾ ਤੇਰੇ ਹੱਥ ਵਡਿਆਈਆ। ਅਮਾਮ ਅਮਾਮਾ ਧੁਰ ਸਿਕਦਾਰ, ਦਰਗਾਹ ਸਾਚੀ ਤੇਰਾ ਨਜ਼ਰੀ ਆਏ ਨੂਰ ਅਲਾਹੀਆ। ਕਲਜੁਗ ਅੰਤ
ਸ੍ਰੀ ਭਗਵੰਤ ਮੇਰੀ ਪੈਜ ਸਵਾਰ, ਸਿਰ ਮੇਰੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮੇਰੀ ਆਸਾ ਮਨਸਾ ਪੂਰੀ ਕਰ ਪੂਰਬ ਲਹਿਣਾ ਦੇ ਉਧਾਰ, ਅਗਲਾ ਲੇਖਾ ਆਪਣੇ ਹੱਥ ਰਖਾਈਆ।
੨੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਬੰਡਾਲਾ ਜ਼ਿਲਾ ਅੰਮ੍ਰਿਤਸਰ ਜਸਵੰਤ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰਾ ਕਲਜੁਗ ਕੂੜ ਦਾ ਕਟ ਦੇ ਰੋਗ, ਚਿੰਤਾ ਦੁਖ ਰਹਿਣ ਕੋਇ ਨਾ ਪਾਈਆ। ਸਤਿ ਧਰਮ ਦਾ ਸ੍ਰਿਸ਼ਟੀ ਅੰਦਰ ਦੇ ਦੇ ਜੋਗ, ਜੁਗਤੀ ਆਪਣਾ ਨਾਮ ਸਮਝਾਈਆ। ਕੂੜ ਵਾਸਨਾ ਮੇਟ ਦੇ ਭੋਗ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਹਲਕਾਈਆ । ਇਕੋ ਆਪਣਾ ਦੇਣਾ ਦਰਸ ਅਮੋਘ, ਨਿਰਗੁਣ ਹੋ ਕੇ ਨਜ਼ਰੀ ਆਈਆ। ਆਤਮ ਪਰਮਾਤਮ ਕਰ ਸੰਯੋਗ, ਮੇਲ ਮਿਲਾਉਣਾ ਧੁਰਦਰਗਾਹੀਆ। ਜਗਤ ਵਿਕਾਰੇ ਨਾਲੋਂ ਕਰ ਵਿਯੋਗ, ਵਿਛੋੜਾ ਦੇਣਾ ਥਾਉਂ ਥਾਈਂਆ। ਸ੍ਰਿਸ਼ਟੀ ਸਬਾਈ ਹਿਰਦਾ ਸੋਧ, ਸੁਦੀ ਵਦੀ ਦਾ ਲੇਖਾ ਦੇ ਮੁਕਾਈਆ। ਨਾਮ ਨਿਧਾਨਾ ਦੇ ਅਗਾਧ ਬੋਧ, ਬੁੱਧੀ ਤੋਂ ਪਰੇ ਨਾਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਸਚ ਬਖ਼ਸ਼ ਦੇ ਜੁਗਤੀ, ਜੁਗੀਸ਼ਰਾਂ ਬਾਹਰ ਦੇ ਵਡਿਆਈਆ। ਬਿਨਾ ਪਿਆਰ ਮੁਹੱਬਤ ਤੇਰੀ ਮੰਜ਼ਲ ਨਹੀਂ ਮੁਕਦੀ, ਪਾਂਧੀ ਪੰਧ ਨਾ ਕੋਇ ਮੁਕਾਈਆ। ਮੈਨੂੰ ਵਡਿਆਈ ਦੇ ਦੇ ਇਕੋ ਤੁਕ ਦੀ, ਤੂੰ ਮੇਰਾ ਮੈਂ ਤੇਰਾ ਸ੍ਰਿਸ਼ਟ ਸਬਾਈ ਇਕੋ ਢੋਲਾ ਗਾਈਆ। ਮੈਂ ਚਰਨ ਕਵਲ ਤੇਰੇ ਜਗਤ ਜਗਦੀਸ ਝੁਕਦੀ, ਨਿਵ ਨਿਵ ਲਾਗਾਂ ਪਾਈਆ। ਮੇਰੀ ਆਸ਼ਾ ਕਹਿਣੋ ਮੂਲ ਨਾ ਰੁਕਦੀ, ਰੁਕਮਣੀ ਦਾ ਲੇਖਾ ਕ੍ਰਿਸ਼ਨ ਕ੍ਰਿਸ਼ਨ ਨਾਲ ਦ੍ਰਿੜਾਈਆ। ਹੁਣ ਖੇਲ ਰਹੇ ਨਾ ਤੇਰੀ ਲੁਕ ਦੀ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਤੇਰੀ ਸ਼ਬਦੀ ਧਾਰ ਸ਼ੇਸ਼ ਵਾਂਗ ਹੋਵੇ ਬੁੱਕਦੀ, ਭਬਕ ਇਕੋ ਨਾਮ ਲਗਾਈਆ। ਮੇਰੇ ਉਤੋਂ ਖੇਲ ਮੁਕਾ ਦੇ ਕਲਜੁਗ ਲੁਕ ਦੀ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਉਹ ਵੇਖ ਲੈ ਮਾਇਆ ਮਮਤਾ ਸਭ ਨੂੰ ਫਿਰੇ ਕੁਟਦੀ, ਅੰਦਰ ਵੜ ਕੇ ਦਏ ਸਜ਼ਾਈਆ। ਦੀਨ ਦੁਨੀ ਦੀ ਚੋਗ ਜਾਏ ਨਿਖੁਟਦੀ, ਖ਼ਾਲੀ ਭੰਡਾਰੇ ਨਾ ਕੋਇ ਭਰਾਈਆ। ਮੈਂ ਇਕੋ ਓਟ ਤੇਰੇ ਉਤੇ ਸੁਟਦੀ, ਦੂਸਰ ਆਸ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮੇਰੇ ਉਤੇ ਹਾਲਤ ਤਕ ਲੈ ਮਾਨਸ ਮਾਨਵ ਮਾਨੁਖ ਦੀ, ਪੰਜਾਂ ਤਤਾਂ ਅੰਤਰ ਨਿਰੰਤਰ ਧਿਆਨ ਲਗਾਈਆ।
੨੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਬੰਡਾਲਾ ਜ਼ਿਲਾ ਅੰਮ੍ਰਿਤਸਰ ਤਰਲੋਕ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੇ ਉਤੇ ਤਪਦੀ ਤੇਰੀ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਹਤਜ ਸ਼ਾਂਤ ਨਾ ਕੋਇ ਕਰਾਈਆ। ਮਾਣ ਤਾਣ ਰਿਹਾ
ਨਾ ਤੇਰੇ ਚਾਰ ਜੁਗ ਦੇ ਸ਼ਾਸਤਰ ਨਾਮ ਕਲਮੇ ਬਾਣੀ, ਅੱਖਰ ਅੱਖਰ ਦੇਵਣਹਾਰ ਸਚ ਗਵਾਹੀਆ। ਪਵਿਤ੍ਰ ਰਿਹਾ ਨਾ ਅਠਸਠ ਤੀਰਥ ਜਲ ਸਰੋਵਰ ਪਾਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਹੀਆ। ਪਵਿਤ੍ਰ ਰਿਹਾ ਨਹੀਂ ਆਤਮ ਬ੍ਰਹਮ ਜੀਵ ਪ੍ਰਾਣੀ, ਮਾਨਸ ਮਾਨਵ ਮਾਨੁਖ ਧਰਮ ਧਰਮ ਨਾ ਕੋਇ ਰਖਾਈਆ। ਸਾਧਾਂ ਸੰਤਾਂ ਜੀਵਾਂ ਜੰਤਾਂ ਮੰਜ਼ਲ ਰਹੀ ਨਾ ਕੋਇ ਰੁਹਾਨੀ, ਰੂਹ ਬੁਤ ਅਬਿਨਾਸ਼ੀ ਅਚੁਤ ਪਤਤ ਪੁਨੀਤ ਨਾ ਕੋਇ ਕਰਾਈਆ। ਬਿਰਹੁ ਅਣਿਆਲਾ ਨਾਮ ਦਾ ਤੀਰ ਮਾਰੇ ਕੋਇ ਨਾ ਕਾਨੀ, ਕਾਇਨਾਤ ਦਾ ਪਰਦਾ ਨਾ ਕੋਇ ਉਠਾਈਆ। ਮੇਰੇ ਭਗਵੰਤ ਧੁਰ ਦੇ ਕੰਤ ਮੇਰੀ ਹੋਈ ਕਲਜੁਗ ਅੰਤ ਹੈਰਾਨੀ, ਹੈਰਤ ਵਿਚ ਕੁਰਲਾਈਆ। ਚਾਰ ਜੁਗ ਦੇ ਅਵਤਾਰ ਪੈਗ਼ੰਬਰਾਂ ਗੁਰੂਆਂ ਹੁੰਦਿਆ ਘਰ ਘਰ ਵਧ ਗਈ ਬੇਈਮਾਨੀ, ਸਤਿ ਸਚ ਵਿਚ ਨਾ ਕੋਇ ਸਮਾਈਆ। ਜਿਧਰ ਤਕਾਂ ਮਨ ਕਲਪਣਾ ਸਭ ਨੂੰ ਕੀਤਾ ਗ਼ੁਲਾਮੀ, ਸ਼ਰਅ ਜ਼ੰਜੀਰ ਨਾ ਕੋਇ ਕਟਾਈਆ। ਦਰਗਾਹ ਸਾਚੀ ਸਚਖੰਡ ਦੁਆਰ ਏਕੰਕਾਰ ਤੇਰੀ ਮੰਜ਼ਲ ਪਾਏ ਨਾ ਕੋਇ ਅਨਾਮੀ, ਆਵਣ ਜਾਵਣ ਲੱਖ ਚੁਰਾਸੀ ਪੰਧ ਨਾ ਕੋਇ ਮੁਕਾਈਆ । ਪ੍ਰਭੂ ਜਿਧਰ ਤਕਾਂ ਤੇਰੇ ਸਤਿ ਸਚ ਦੀ ਹੋਈ ਬਦਨਾਮੀ, ਬਦੀ ਵਿਚ ਖ਼ਲਕ ਖ਼ੁਦਾਈਆ। ਤੂੰ ਆਦਿ ਜੁਗਾਦਿ ਸਦਾ ਨਿਹਕਾਮੀ, ਨਿਰਗੁਣ ਤੇਰੀ ਓਟ ਤਕਾਈਆ। ਪਵਿਤ੍ਰ ਰਿਹਾ ਨਾ ਕੋਈ ਧਰਮ ਦੀਨ ਇਸਲਾਮੀ, ਸ਼ਰਅ ਸ਼ਰੀਅਤ ਸਾਚੇ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰ ਇਕ ਸੁਹਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਤਕ ਲੈ ਚਾਰੋਂ ਕੁੰਟ ਕੂੜ ਕੁਟੰਬ, ਸਾਚਾ ਮੀਤ ਮਿਤਰ ਨਜ਼ਰ ਕੋਇ ਨਾ ਆਈਆ। ਮਾਇਆ ਮਮਤਾ ਮੋਹ ਵਿਕਾਰੇ ਨਾਲ ਰਹੀ ਮੈਂ ਕੰਬ, ਧੀਰਜ ਧੀਰ ਨਾ ਕੋਇ ਰਖਾਈਆ। ਮੇਰੇ ਉਤੇ ਅਵਤਾਰ ਪੈਗ਼ੰਬਰਾਂ ਗੁਰੂਆਂ ਦਾ ਸਮਾਂ ਰਿਹਾ ਲੰਘ, ਸਦੀ ਚੌਧਵੀਂ ਕੂਕ ਕੂਕ ਸੁਣਾਈਆ। ਅੰਤ ਕੂੜ ਕੁੜਿਆਰ ਹੰਕਾਰ ਦੀ ਢਹਿਣ ਵਾਲੀ ਕੰਧ, ਬੁਰਜ ਨਜ਼ਰ ਕੋਇ ਨਾ ਆਈਆ। ਨਿਸ਼ਾਨ ਮਿਟਾਣਾ ਤਾਰਾ ਚੰਦ, ਮੁਹੰਮਦ ਵੇਖੇ ਨੈਣ ਉਠਾਈਆ। ਲਹਿਣਾ ਦੇਣਾ ਮੁਕਣਾ ਤਤ ਪੰਜ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰਿਹਾ ਕੁਰਲਾਈਆ। ਹਰ ਘਟ ਅੰਦਰ ਦੀਨ ਦੁਨੀ ਵਿਚ ਆਉਂਦਾ ਰੰਜ, ਰੰਜਸ਼ ਸਕੇ ਨਾ ਕੋਇ ਮੁਕਾਈਆ। ਕਲਜੁਗ ਵਹਿਣ ਡੂੰਘਾ ਸਾਗਰ ਹਾਥ ਨਾ ਆਵੇ ਵੰਝ, ਜਗਤ ਮੁਹਾਣੇ ਕੰਮ ਕਿਸੇ ਨਾ ਆਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਮੇਰੇ ਉਤੋਂ ਕੂੜ ਕੁੜਿਆਰ ਦਾ ਮੇਟ ਦੇ ਪੰਧ, ਮੁਸਾਫ਼ਿਰ ਸਫ਼ਰ ਵਿਚ ਨਾ ਕੋਇ ਰਖਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸੋਹੰ ਢੋਲਾ ਤੇਰਾ ਇਕੋ ਹੋਵੇ ਛੰਦ, ਦੋ ਜਹਾਨ ਕਰਨੀ ਹਕ ਪੜ੍ਹਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮੇਰਾ ਖ਼ੁਸ਼ੀ ਕਰ ਦੇ ਬੰਦ ਬੰਦ, ਬੰਦਗੀ ਵਿਚ ਸੀਸ ਨਿਵਾਈਆ। ਧਰਨੀ ਕਹੇ ਮੇਰੇ ਸੁਆਮੀ ਅੰਤਰਜਾਮੀ ਘਟ ਨਿਵਾਸੀ ਮੈਨੂੰ ਬਖ਼ਸ਼ ਦੇ ਅਗੰਮਾ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਬਿਨ ਜਲ ਧਾਰਾ ਮੇਰੇ ਅੰਤਸ਼ਕਰਨ ਪਾ ਦੇ ਠੰਡ, ਅਗਨੀ ਅੱਗ ਨਾ ਕੋਇ ਤਪਾਈਆ। ਸਤਿ ਸਤਿਵਾਦੀ ਹੋ ਕੇ ਨਾਮ ਅਗੰਮਾ ਵੰਡ, ਮਾਨਸ ਜ਼ਾਤੀ ਇਕੋ ਕਲਮਾ ਝੋਲੀ ਪਾਈਆ। ਤੂੰ ਦੀਨ ਦਿਆਲਾ ਸਾਹਿਬ ਸਰਬ ਕਲਾ ਬਖ਼ਸ਼ੰਦ, ਬਖ਼ਸ਼ਣਹਾਰ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮੇਰੀ ਸੇਜ ਸੁਹਾ ਦੇ ਮਾਟੀ ਖ਼ਾਕ ਪਲੰਘ, ਸੁਖ ਆਸਣ ਅਬਿਨਾਸ਼ਣ ਇਕੋ ਇਕ ਵਡਿਆਈਆ।
੨੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਬੰਡਾਲੀ ਜ਼ਿਲਾ ਅੰਮ੍ਰਿਤਸਰ ਸੰਤੋ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੈਂ ਨਿਰਗੁਣ ਧਾਰ ਤੈਨੂੰ ਸੱਦਾਂ ਉਚੇਚਾ, ਉਚੀ ਚੜ੍ਹ ਕੇ ਕੂਕ ਕੂਕ ਸੁਣਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਮੈਨੂੰ ਬੰਧਾਇਆ ਨੇਹਚਾ, ਨਿਹਚਲ ਧਾਮ ਦਾ ਮਾਲਕ ਤੇਰਾ ਲੇਖਾ ਦਏ ਮੁਕਾਈਆ। ਨਿਰਗੁਣ ਸਰਗੁਣ ਧਾਰ ਸੁਆਮੀ ਮੇਰਾ ਕਰ ਲੈ ਮੇਚਾ, ਨੌ ਖੰਡ ਸੱਤ ਦੀਪ ਲੰਬਾਈ ਚੁੜਾਈ ਸਮਝ ਕਿਸੇ ਨਾ ਆਈਆ। ਚਾਰ ਜੁਗ ਮਾਨਸ ਜ਼ਾਤੀ ਅਛਲ ਛਲਧਾਰੀ ਹੋ ਕੇ ਜੋ ਪਾਇਆ ਕਲਮੇ ਨਾਮ ਦਾ ਪੇਚਾ, ਪੇਚੀਦਾ ਆਪਣਾ ਆਪ ਰਖਾਈਆ। ਨਿਗਾਹ ਮਾਰ ਲੈ ਉਠ ਕੇ ਸਚਖੰਡ ਨਿਵਾਸੀਆ ਤੇਰਾ ਧਰਮ ਹੱਟ ਬਾਜ਼ਾਰਾਂ ਵੇਚਾ, ਕਰਨੀ ਦੇ ਕਰਤੇ ਤੇਰੀ ਕ਼ੀਮਤ ਜਗਤ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਨਿਰਗੁਣ ਧਾਰ ਹੋ ਕੇ ਉਤਰੀਂ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਮੇਰੀ ਖੇਲ ਤਕ ਲੈ ਜਗਤ ਜਹਾਨ ਵਿਚ ਦੁਤਰੀ, ਦੁਵੈਤ ਵਿਚ ਸਰਬ ਲੋਕਾਈਆ। ਸਤਿ ਰਿਹਾ ਕਿਸੇ ਨਾ ਪੁਤਰੀਂ, ਪਿਤਾ ਪੂਤ ਤੇਰੀ ਗੋਦ ਨਾ ਕੋਇ ਸੁਹਾਈਆ। ਦੁਹਾਈ ਫਿਰ ਗਈ ਚਾਰੇ ਨੁਕਰੀ, ਉੱਤਰ ਪੂਰਬ ਪੱਛਮ ਦੱਖਣ ਰਹੇ ਕੁਰਲਾਈਆ। ਮੇਰੇ ਵਾਅਦੇ ਕੌਲ ਇਕ਼ਰਾਰ ਕੋਲੋਂ ਮੂਲ ਨਾ ਮੁਕਰੀਂ, ਮੁਕ਼ੱਰਰ ਆਪਣਾ ਹੁਕਮ ਵਰਤਾਈਆ। ਮੈਂ ਤੇਰੀ ਕਦੇ ਨਾ ਹੋਵਾਂ ਨਾਸ਼ੁਕਰੀ, ਸ਼ੁਕਰਾਨੇ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਦਰ ਦੇਣੀ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰਾ ਲੇਖਾ ਰਖ ਲੈ ਆਪਣੇ ਆਪ ਨਾਲ, ਆਪ ਆਪੀ ਦਾ ਭੇਵ ਖੁਲ੍ਹਾਈਆ। ਮੈਂ ਨਿਰਧਨ ਹੋ ਗਈ ਕੰਗਾਲ, ਨਾਮ ਧਨ ਮਾਲ ਵਸਤ ਨਜ਼ਰ ਕੋਇ ਨਾ ਆਈਆ । ਅਵਤਾਰ ਪੈਗ਼ੰਬਰ ਗੁਰ ਕਰ ਨਾ ਸਕਣ ਸੰਭਾਲ, ਸੰਬਲ ਦੇ ਮਾਲਕ ਤੇਰੇ ਅਗੇ ਵਾਸਤਾ ਪਾਈਆ। ਜਿਧਰ ਤਕਾਂ ਨੌ ਖੰਡ ਮਾਇਆ ਮਮਤਾ ਪਿਆ ਜੰਜਾਲ, ਜਾਗਰਤ ਜੋਤ ਨਜ਼ਰ ਕੋਇ ਨਾ ਆਈਆ। ਮੇਰੇ ਦੀਪ ਖੰਡ ਸਚ ਦੀ ਰਹੀ ਨਾ ਕੋਇ ਧਰਮਸਾਲ, ਧਰਮ ਦੁਆਰ ਨਾ ਕੋਇ ਵਡਿਆਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੈਂ ਤੈਨੂੰ ਰਹੀ ਭਾਲ, ਦਿਵਸ ਰੈਣ ਤੇਰਾ ਧਿਆਨ ਲਗਾਈਆ। ਆ ਕੇ ਵੇਖ ਮੇਰਾ ਕੋਝੀ ਕਮਲੀ ਦਾ ਹਾਲ, ਮੁਰੀਦਾਂ ਦੇ ਮੁਰਸ਼ਦ ਆਪਣਾ ਫੇਰਾ ਪਾਈਆ। ਮੇਰੀ ਬੇਨੰਤੀ ਮੰਨ ਸੁਆਲ, ਅਰਜ਼ ਆਰਜ਼ੂ ਤੇਰੇ ਚਰਨ ਟਿਕਾਈਆ। ਫਲ ਲਗਾ ਦੇ ਮੇਰੇ ਤਨ ਮਾਟੀ ਵਾਲੇ ਡਾਲ, ਪੱਤ ਟਹਿਣੀ ਜੀਵ ਜੰਤ ਆਪਣੇ ਨਾਮ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਦੁਖੀ ਹੋ ਕੇ ਦੱਸੇ ਵਾਲ ਵਾਲ, ਵਾਲੀ ਦੋ ਜਹਾਨ ਸਿਰ ਮੇਰੇ ਹੱਥ ਦੇਣਾ ਟਿਕਾਈਆ।
੨੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਪਖੋ ਕੇ ਜ਼ਿਲਾ ਅੰਮ੍ਰਿਤਸਰ ਸ਼ਿੰਗਾਰਾ ਸਿੰਘ ਦੇ ਗ੍ਰਹਿ
ਧਰਨੀ ਕਹੇ ਮੈਨੂੰ ਬਖ਼ਸ਼ ਦੇ ਧੁਰ ਦਾ ਨਾਮ, ਨਾਮ ਨਿਧਾਨਾ ਸ੍ਰੀ ਭਗਵਾਨਾ ਅਗੰਮ ਅਥਾਹ ਵਰਤਾਈਆ। ਕਿਰਪਾ ਕਰ ਮੇਰੇ ਸ਼ਾਹੋ ਭੂਪ ਸੁਲਤਾਨ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਮੈਨੂੰ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਤੇਰੇ ਉਤੇ ਮਾਣ, ਅਭਿਮਾਨ ਨਜ਼ਰ ਕੋਇ ਨਾ ਆਈਆ।
ਤੂੰ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਇਕ ਅਗੰਮਾ ਕਾਹਨ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਮੇਰੀ ਭੂਮਿਕਾ ਸੁਹਾ ਦੇ ਸਚ ਗ੍ਰਾਮ, ਚਰਨ ਕਵਲ ਕਵਲ ਚਰਨ ਆਪ ਟਿਕਾਈਆ। ਮੈਨੂੰ ਸੰਦੇਸਾ ਦੇ ਕੇ ਗਏ ਦਸਰਥ ਬੇਟਾ ਰਾਮ, ਰਮਈਆ ਤੇਰਾ ਲਹਿਣਾ ਦੇਣਾ ਦਏ ਮੁਕਾਈਆ। ਮੈਨੂੰ ਪੁਰਖ ਬਿਧਾਤੇ ਪੈਗ਼ੰਬਰਾਂ ਦਿਤਾ ਪੈਗ਼ਾਮ, ਧੁਰ ਫ਼ਰਮਾਨਾ ਅਗੰਮ ਅਥਾਹੀਆ। ਗੁਰੂ ਗੁਰਦੇਵ ਸਮਝਾਂਦੇ ਗਏ ਤੇਰਾ ਲੇਖਾ ਅੰਤ ਹੱਥ ਭਗਵਾਨ, ਭਗਵਨ ਆਪਣਾ ਹੁਕਮ ਵਰਤਾਈਆ। ਮਿਹਰਵਾਨਾ ਮੇਰੀ ਤੇਰੇ ਚਰਨ ਕਵਲ ਪਰਨਾਮ, ਨਿਵ ਨਿਵ ਲਾਗਾਂ ਪਾਈਆ। ਸਤਿਗੁਰ ਸ਼ਬਦ ਧਾਰ ਕਰ ਪਰਧਾਨ, ਪਰਧਾਨਗੀ ਇਕੋ ਇਕ ਵਖਾਈਆ। ਕਲਜੁਗ ਕੂੜ ਕੁੜਿਆਰ ਮੇਟ ਨਿਸ਼ਾਨ, ਨਿਸ਼ਾਨਾ ਧਰਮ ਧਾਰ ਝੁਲਾਈਆ। ਮਾਨਸ ਜ਼ਾਤੀ ਬੁੱਧੀ ਬਿਬੇਕ ਕਰ ਇਨਸਾਨ, ਇਨਸਾਨੀਅਤ ਹਰ ਹਿਰਦੇ ਅੰਦਰ ਦੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭੂ ਮੇਰਾ ਲੇਖਾ ਮੇਟ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਤੇਰੀ ਸਰਨਾਈਆ। ਠਾਕਰ ਸੁਆਮੀ ਬਣ ਮੀਤ, ਮਿਤਰ ਪਿਆਰਾ ਇਕ ਅਖਵਾਈਆ। ਧੁਰ ਦਾ ਢੋਲਾ ਦੱਸ ਦੇ ਗੀਤ, ਗੋਬਿੰਦ ਮੇਲਾ ਹੋਵੇ ਸਹਿਜ ਸੁਭਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਬਦਲ ਦੇ ਨੀਤ, ਨੀਤੀਵਾਨ ਤੇਰੇ ਹੱਥ ਵਡਿਆਈਆ । ਕਲਜੁਗ ਜੀਵ ਕਰ ਦੇ ਪਤਤ ਪੁਨੀਤ, ਪਾਵਨ ਹੋ ਕੇ ਵੇਖ ਵਖਾਈਆ। ਮੈਂ ਚਾਹੁੰਦੀ ਝਗੜਾ ਰਹੇ ਨਾ ਮੰਦਰ ਮਸੀਤ, ਕਾਇਆ ਕਾਅਬਾ ਕਰ ਰੁਸ਼ਨਾਈਆ। ਤੇਰਾ ਇਕੋ ਨਾਮ ਕਲਮਾ ਹੋਵੇ ਹਦੀਸ, ਹਜ਼ਰਤਾਂ ਤੋਂ ਬਾਹਰ ਕਰਨੀ ਪੜ੍ਹਾਈਆ। ਤੇਰੀ ਸਭ ਤੋਂ ਵਖਰੀ ਹੋਵੇ ਤਬਲੀਕ, ਤਾਬਿਆਦਾਰੀ ਵਿਚ ਦਿਸੇ ਖ਼ਲਕ ਖ਼ੁਦਾਈਆ। ਦੂਰ ਦੁਰਾਡੇ ਮੇਰੇ ਨੇਰਨ ਨੇਰੇ ਹੋ ਨਜ਼ਦੀਕ, ਨਿਰਗੁਣ ਆਪਣਾ ਪੰਧ ਮੁਕਾਈਆ। ਕਲਜੁਗ ਝਗੜਾ ਮੇਟ ਸ਼ਰਅ ਸ਼ਰੀਕ, ਲਾਸ਼ਰੀਕ ਆਪਣਾ ਰੰਗ ਦੇਣਾ ਰੰਗਾਈਆ। ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਤੇਰੇ ਵਿਚ ਹਕ ਤੌਫ਼ੀਕ਼, ਸਾਂਝੇ ਯਾਰ ਹੋਣਾ ਅੰਤ ਸਹਾਈਆ। ਮੈਂ ਕੋਝੀ ਕਮਲੀ ਧਰਨੀ ਧਰਤ ਧਵਲ ਧੌਲ ਤੈਨੂੰ ਰਹੀ ਉਡੀਕ, ਆਸਾ ਆਪਣੀ ਚਰਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੇਰੇ ਨਿਰੰਕਾਰ, ਨਿਰਵੈਰ ਤੇਰੀ ਸਰਨਾਈਆ। ਮੈਂ ਮਾਂਗਤ ਦਰ ਭਿਖਾਰ, ਭਿੱਖਕ ਹੋ ਕੇ ਝੋਲੀ ਡਾਹੀਆ। ਸਚ ਵਸਤ ਅਗੰਮੀ ਦੇਣੀ ਡਾਰ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਮਾਨਵ ਜ਼ਾਤੀ ਬਖ਼ਸ਼ ਪਿਆਰ, ਮਾਨਵ ਏਕਾ ਰੰਗ ਰੰਗਾਈਆ। ਪੰਜ ਤਤ ਵੇਖਣਾ ਨਿਗਾਹ ਮਾਰ, ਬਿਨ ਨੈਣਾਂ ਨੈਣ ਉਠਾਈਆ। ਲੇਖਾ ਰਹੇ ਨਾ ਨੌ ਦੁਆਰ, ਜਗਤ ਤ੍ਰਿਸ਼ਨਾ ਕੂੜ ਮਿਟਾਈਆ। ਨਾਤਾ ਤੋੜ ਦੇ ਕਾਮ ਕਰੋਧ ਲੋਭ ਮੋਹ ਹੰਕਾਰ, ਮਾਇਆ ਮਮਤਾ ਨਾ ਕੋਇ ਲਲਚਾਈਆ। ਅੰਮ੍ਰਿਤ ਬਖ਼ਸ਼ ਦੇ ਠੰਡਾ ਠਾਰ, ਨਿਝਰ ਝਿਰਨਾ ਬੂੰਦ ਸਵਾਂਤੀ ਨਾਭੀ ਕਵਲ ਟਪਕਾਈਆ । ਸ਼ਬਦ ਅਨਾਦੀ ਦੇ ਸਚੀ ਧੁਨਕਾਰ, ਅਨਹਦ ਨਾਦੀ ਨਾਦ ਕਰ ਸ਼ਨਵਾਈਆ। ਦੀਆ ਬਾਤੀ ਕਮਲਾਪਾਤੀ ਜੋਤੀ ਜੋਤ ਕਰ ਉਜਿਆਰ, ਬਿਨ ਤੇਲ ਬਾਤੀ ਡਗਮਗਾਈਆ। ਘਰ ਸੁਆਮੀ ਠਾਕਰ ਮਿਲਣਾ ਧੁਰ ਦੇ ਸਾਂਝੇ ਯਾਰ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਸਚ ਦੁਆਰ ਏਕੰਕਾਰ ਆਪਣਾ ਵਖਾਉਣਾ ਘਰਬਾਰ, ਦਰਗਾਹ ਸਾਚੀ ਮੁਕ਼ਾਮੇ ਹਕ ਪਰਦਾ ਆਪ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਆਪ ਸਹਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਤੇਰੇ ਹੋਵਣ ਸੰਤ ਫ਼ਕੀਰ,
ਫ਼ਿਕਰਾ ਢੋਲਾ ਤੇਰਾ ਨਾਮ ਧਿਆਈਆ। ਚਾਰ ਵਰਨ ਅਠਾਰਾਂ ਬਰਨ ਸ਼ਰਅ ਦੇ ਕਟ ਜ਼ੰਜੀਰ, ਸ਼ਰੀਅਤ ਰਹਿਣ ਕੋਇ ਨਾ ਪਾਈਆ। ਕਲਜੁਗ ਵਿਚੋਂ ਸਤਿਜੁਗ ਧਾਰ ਕਰ ਤਾਮੀਰ, ਮਹਲ ਅਟਲ ਇਕ ਸੁਹਾਈਆ। ਜਿਥੇ ਬੈਠਣ ਸ਼ਾਹ ਗ਼ਰੀਬ, ਮਾਨਸ ਵੰਡ ਨਾ ਕੋਇ ਵੰਡਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਨਿਰਗੁਣ ਸਰਗੁਣ ਦੇ ਤਰਤੀਬ, ਹੁਕਮ ਆਪਣਾ ਇਕ ਸਮਝਾਈਆ। ਲੱਖ ਚੁਰਾਸੀ ਜੀਵ ਜੰਤ ਤੇਰੇ ਸਾਰੇ ਹੋਣ ਅਜ਼ੀਜ਼, ਆਜ਼ਮ ਇਕੋ ਤੈਨੂੰ ਸੀਸ ਨਿਵਾਈਆ। ਧਰਨੀ ਕਹੇ ਮੈਂ ਚਾਹੁੰਦੀ ਮਾਨਵ ਜ਼ਾਤੀ ਅੰਦਰ ਤੇਰੇ ਪਿਆਰ ਦੀ ਹੋਏ ਤਮੀਜ਼, ਗ਼ੁਰਬਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਦਰਸ ਨੂਰ ਨੁਰਾਨਾ ਬਿਨਾ ਹੋਵੇ ਜਗਤ ਦੀ ਦੀਦ, ਦੀਦਾ ਦਾਨਿਸਤਾ ਨਿਰਗੁਣ ਨਿਰਗੁਣ ਨਜ਼ਰੀ ਆਈਆ।