੨੨ ਭਦਾਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਠਠੀਆਂ ਜ਼ਿਲਾ ਅੰਮ੍ਰਿਤਸਰ ਬੰਸੋ ਦੇ ਗ੍ਰਹਿ
ਧਰਨੀ ਕਹੇ ਪ੍ਰਭ ਮੇਰੇ ਧੁਰ ਦੇ ਮਾਹੀ, ਮਿਹਰਵਾਨ ਮਹਿਬੂਬਾ ਤੇਰੀ ਓਟ ਤਕਾਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰੀ ਸਚੀ ਸ਼ਹਿਨਸ਼ਾਹੀ, ਸ਼ਾਹ ਸੁਲਤਾਨ ਦੋ ਜਹਾਨ ਤੇਰੀ ਵਡ ਵਡਿਆਈਆ। ਮੈਂ ਮਾਂਗਤ ਹੋ ਕੇ ਖ਼ਾਲੀ ਝੋਲੀ ਤੇਰੇ ਅਗੇ ਡਾਹੀ, ਵਸਤ ਅਤੋਲ ਅਤੁਲ ਦੇਣੀ ਵਰਤਾਈਆ। ਧਰਨੀ ਕਹੇ ਪ੍ਰਭ ਕਿਰਪਾ ਕਰਨੀ ਮੇਰੇ ਅਗੰਮੇ ਮਾਹੀ, ਮਿਹਰਵਾਨ ਆਪਣਾ ਰੰਗ ਰੰਗਾਈਆ। ਨਿਰਗੁਣ ਧਾਰ ਸਤਿਗੁਰ ਮੇਰੀ ਕਟ ਜੁਦਾਈ, ਜੁਜ਼ ਵਖਰਾ ਵੰਡ ਨਾ ਕੋਇ ਵੰਡਾਈਆ। ਮੇਰੇ ਉਤੇ ਨਿਰਗੁਣ ਦਾਤੇ ਆਉਣਾ ਚਾਈਂ ਚਾਈਂ, ਦੋ ਜਹਾਨਾਂ ਪੰਧ ਮੁਕਾਈਆ। ਮੈਂ ਨਿਰਧਨ ਹੋ ਕੇ ਰਹੀ ਧਿਆਈ, ਧਿਆਨ ਤੇਰੇ ਚਰਨ ਰਖਾਈਆ । ਮੇਰੇ ਉਤੇ ਨਿਗਾਹ ਮਾਰਨੀ ਥਲ ਅਸਗਾਹੀ, ਸਮੁੰਦ ਸਾਗਰਾਂ ਫੋਲ ਫੁਲਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਅੰਧੇਰਾ ਗਿਆ ਛਾਈ, ਸਤਿ ਸਚ ਨੂਰ ਜੋਤ ਨਾ ਕੋਇ ਰੁਸ਼ਨਾਈਆ। ਮੇਰੇ ਪਰਮ ਪੁਰਖ ਮਾਨਸ ਤੈਨੂੰ ਗਏ ਭੁਲਾਈ, ਭੈ ਵਿਚ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜੀ ਕਿਰਿਆ ਸ਼ਰਅ ਬਣੀ ਕਸਾਈ, ਧਰਮ ਦੀ ਧਾਰ ਕ਼ਾਇਮ ਰਹਿਣ ਕੋਇ ਨਾ ਪਾਈਆ। ਅਜ ਨਿਗਾਹ ਮਾਰ ਲੈ ਦਿਵਸ ਦਿਹਾੜਾ ਤਕ ਲੈ ਬਾਈ, ਬਾਈਬਲ ਵਿਚ ਯਸੂਹ ਗਿਆ ਸਮਝਾਈਆ। ਮੁਹੰਮਦ ਕਿਹਾ ਮੇਰਾ ਆਵੇ ਨੂਰ ਅਲਾਹੀ, ਅਮਾਮ ਅਮਾਮਾ ਅਗੰਮ ਅਥਾਹੀਆ। ਜਿਸ ਦੀ ਯਾਦ ਵਿਚ ਸਦੀ ਚੌਧਵੀਂ ਭੱਜੇ ਵਾਹੋ ਦਾਹੀ, ਦਿਵਸ ਰੈਣ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰ ਇਕ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰਾ ਅੰਤਸ਼ਕਰਨ ਤਕ ਖ਼ਿਆਲ, ਬੁੱਧੀ ਜਗਤ ਨਾ ਕੋਇ ਰਖਾਈਆ। ਮੈਂ ਚਾਰ ਜੁਗ ਦੀ ਸੇਵਾ ਕਰਦੀ ਹੋਈ ਬੇਹਾਲ, ਬਹਿਬਲ ਹੋ ਕੇ ਰਹੀ ਕੁਰਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੇ ਅਵਤਾਰ ਪੈਗ਼ੰਬਰ ਗੁਰੂ ਰਹੇ ਮੇਰੇ ਨਾਲ, ਸਰਗੁਣ ਆਪਣਾ ਰੂਪ ਵਖਾਈਆ। ਸ਼ਸਤਰ ਤੀਰ ਕਮਾਨ ਖੰਡੇ ਚੁਕਦੇ ਰਹੇ ਢਾਲ, ਸ਼ਤਰੂਆਂ ਵਾਲਾ ਰੂਪ ਬਦਲਾਈਆ । ਮੈਂ ਖੇਲ ਤੇਰਾ ਤਕਦੀ ਰਹੀ ਕਮਾਲ, ਕਾਮਲ ਮੁਰਸ਼ਦ ਕੀ ਤੇਰੀ ਬੇਪਰਵਾਹੀਆ। ਅੰਤ ਮੇਰਾ ਇਕ ਸਵਾਲ, ਸਵਾਲਣ ਹੋ ਕੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ
ਸਾਹਿਬ ਹੋਣਾ ਸਹਾਈਆ। ਧਰਨੀ ਕਹੇ ਚਾਰ ਜੁਗ ਮੈਂ ਰਖਦੀ ਰਹੀ ਤੇਰੀ ਉਡੀਕ, ਨਿਰਗੁਣ ਦਾਤੇ ਧਿਆਨ ਲਗਾਈਆ। ਅੰਤ ਵੇਖ ਕਲਜੁਗ ਰੈਣ ਅੰਧੇਰੀ ਤਾਰੀਖ, ਨਵ ਸੱਤ ਧਿਆਨ ਲਗਾਈਆ। ਅਵਤਾਰ ਪੈਗ਼ੰਬਰ ਗੁਰੂ ਰਿਹਾ ਨਾ ਕੋਈ ਨਜ਼ਦੀਕ, ਦਰਗਾਹ ਸਾਚੀ ਸਚਖੰਡ ਤੇਰੇ ਆਸਣ ਗਏ ਲਗਾਈਆ। ਮੇਰੀ ਬਿਰਹੁ ਵਿਛੋੜੇ ਵਿਚ ਬਿਨ ਰਸਨਾ ਜਿਹਵਾ ਨਿਕਲੇ ਚੀਕ, ਰੋ ਰੋ ਦਿਆਂ ਦੁਹਾਈਆ। ਮੇਰੇ ਸੁਆਮੀ ਅੰਤਰਜਾਮੀ ਮੇਰੀ ਆ ਕੇ ਕਰ ਤਸਦੀਕ਼, ਸ਼ਹਾਦਤ ਅਵਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਧਰਨੀ ਕਹੇ ਪ੍ਰਭੂ ਮੈਂ ਆਦਿ ਜੁਗਾਦਿ ਤੇਰੇ ਸਥਰ ਲੱਥੀ, ਸੇਜ ਸੁਹੰਜਣੀ ਇਕ ਹੰਢਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਕਥਾ ਕਹਾਣੀ ਕਥੀ, ਸਿਫ਼ਤਾਂ ਵਾਲੇ ਢੋਲੇ ਗਾਈਆ। ਅੰਤ ਅਖ਼ੀਰ ਬੇਨਜ਼ੀਰ ਮੈਨੂੰ ਕੂੜੀ ਕਿਰਿਆ ਰਹੀ ਮਥੀ, ਮਥਨ ਕਲਜੁਗ ਰਿਹਾ ਕਰਾਈਆ। ਕੂੜ ਕੁੜਿਆਰਾ ਜਗਤ ਜਹਾਨ ਚਲੇ ਰਥੀ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਤੂੰ ਕਿਰਪਾ ਨਿਧਾਨ ਪੁਰਖ ਸਮਰਥੀ, ਸਾਹਿਬ ਸੁਆਮੀ ਇਕ ਅਖਵਾਈਆ। ਮੇਰਾ ਲਹਿਣਾ ਦੇਣਾ ਪੂਰਾ ਕਰ ਦੇ ਹੱਥੋ ਹੱਥੀ, ਜੋ ਗੁਰ ਅਵਤਾਰ ਪੈਗ਼ੰਬਰ ਗਏ ਜਣਾਈਆ। ਮੇਰਾ ਲੇਖ ਬਦਲ ਦੇ ਮਸਤਕ ਮੱਥੀ, ਕਰਵਟ ਆਪਣੀ ਲੈ ਬਦਲਾਈਆ। ਤੇਰੀ ਪਿਛਲੀ ਕਹਾਣੀ ਮੈਥੋਂ ਜਾਏ ਨਾ ਕਥੀ, ਕਥਨੀ ਕਥ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਧਰਨੀ ਕਹੇ ਪ੍ਰਭੂ ਮੇਰਾ ਬਣ ਜਾ ਸੰਗੀ ਸਗਲਾ, ਸਾਹਿਬ ਇਕ ਅਖਵਾਈਆ। ਮੈਨੂੰ ਭੇਵ ਖੁਲ੍ਹਾ ਦੇ ਅਗਲਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਤੂੰ ਸੁਆਮੀ ਧੁਰ ਦਾ ਰੰਗਲਾ, ਤੇਰਾ ਰੰਗ ਨੂਰ ਅਲਾਹੀਆ। ਕਲਜੁਗ ਜੀਵ ਜਹਾਨ ਵੇਖ ਲੈ ਕੰਗਲਾ, ਵਸਤ ਨਾਮ ਹੱਥ ਨਾ ਕੋਇ ਫੜਾਈਆ। ਦੋ ਨੇਤਰ ਵੇਖ ਲੈ ਅੰਧਲਾ, ਨਿਜ ਨੈਣ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਆਪਣੇ ਅੰਗ ਲਾ, ਅੰਗੀਕਾਰ ਏਕੰਕਾਰ ਇਕ ਅਖਵਾਈਆ।
੨੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ ਸਵਰਨ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਮਾਲਕ ਕੰਤ ਕੰਤੂਹਲ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੇਰੀ ਬੇਪਰਵਾਹੀਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਮੇਰਾ ਅਸਲ ਚੁਕਾ ਦੇ ਮੂਲ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਜੋਤੀ ਜਾਤੇ ਪੁਰਖ ਬਿਧਾਤੇ ਸਚ ਧਰਮ ਦਾ ਬਖ਼ਸ਼ ਅਸੂਲ, ਅਸਲੀਅਤ ਕਾਬਲੀਅਤ ਮਾਨਵ ਜ਼ਾਤੀ ਵਿਚ ਟਿਕਾਈਆ। ਉਹ ਲਹਿਣਾ ਦੇਣਾ ਪੂਰਾ ਕਰ ਦੇ ਜੋ ਪੈਗ਼ੰਬਰ ਦੇ ਕੇ ਗਏ ਰਸੂਲ, ਸਿਫ਼ਤੀ ਢੋਲੇ ਅਲਿਫ਼ ਯੇ ਨਾਲ ਗਾਈਆ। ਤੂੰ ਨਿਰਗੁਣ ਦਾਤਾ ਮੇਰਾ ਕੰਤ ਕੰਤੂਹਲ, ਕਰਨੀ ਦਾ ਕਰਤਾ ਇਕ ਅਖਵਾਈਆ। ਸਤਿ ਸਤਿਵਾਦੀ ਮੇਰੀ ਤ੍ਰਿਸ਼ਨਾ ਜਾਈਂ ਨਾ ਭੂਲ, ਅਭੁਲ ਤੇਰੇ ਹੱਥ ਮੇਰੀ ਵਡਿਆਈਆ। ਮੈਂ ਤੇਰੇ ਪਿਆਰ ਮੁਹੱਬਤ ਵਾਲਾ ਨੌ ਖੰਡ ਸੱਤ ਦੀਪ ਪੰਘੂੜਾ ਲਵਾਂ ਝੂਲ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਹੁਲਾਰਾ ਦੇਣਾ ਲਗਾਈਆ। ਸਾਚਾ ਨਾਮ ਧੁਰ ਸੰਦੇਸ਼ਾ ਦੇਣਾ ਮਅਕ਼ੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਅਗੰਮ ਵਰਤਾਈਆ। ਧਰਨੀ ਕਹੇ ਪ੍ਰਭੂ ਗੁਰ ਅਵਤਾਰ ਪੈਗ਼ੰਬਰਾਂ ਰਖੀ ਇਛਿਆ, ਨਿਰਗੁਣ ਨਿਰਗੁਣ ਤੇਰੀ ਓਟ ਤਕਾਈਆ। ਸਚਖੰਡ ਨਿਵਾਸੀ ਸਤਿ ਧਰਮ ਸਤਿ ਵਸਤ ਦੀ ਪਾ ਦੇ ਭਿਛਿਆ, ਭਿੱਖਕ ਹੋ ਕੇ ਝੋਲੀ ਡਾਹੀਆ। ਮੇਰਾ ਪੱਲੂ ਨੌ ਖੰਡ ਸੱਤ ਦੀਪ ਤੇਰੇ ਕ਼ਦਮਾਂ ਵਿਚ ਵਿਛਿਆ, ਜਿਸ ਦੀ ਕੰਨੀ ਨਜ਼ਰ ਕੋਇ ਨਾ ਆਈਆ। ਦੋ ਜਹਾਨ ਸ੍ਰੀ ਭਗਵਾਨ ਜਗ ਨੇਤਰ ਕਿਸੇ ਨਾ ਦਿਸਿਆ, ਲੋਚਨ ਵੇਖਣ ਕੋਇ ਨਾ ਆਈਆ। ਜਿਸ ਸ੍ਰਿਸ਼ਟੀ ਨੂੰ ਤੂੰ ਆਦਿ ਜੁਗਾਦਿ ਬਣਾਇਆ ਮਿਥਿਆ, ਆਪਣਾ ਖੇਲ ਖਿਲਾਈਆ। ਮੇਰਾ ਚੌਥੇ ਜੁਗ ਕਲਜੁਗ ਲਹਿਣਾ ਦੇਣਾ ਪੂਰਾ ਕਰ ਦੇ ਹਿੱਸਿਆ, ਹਸਤੀ ਦੇ ਮਾਲਕ ਤੇਰੇ ਅਗੇ ਵਾਸਤਾ ਪਾਈਆ। ਆਹ ਵੇਖ ਲੈ ਧੁਰ ਫ਼ਰਮਾਨਾ ਗੋਬਿੰਦ ਵਾਲਾ ਮੇਰੇ ਕੋਲ ਲਿਖਿਆ, ਜਿਸ ਦਾ ਹਰਫ਼ ਹਰੂਫ਼ ਨਜ਼ਰ ਕੋਇ ਨਾ ਆਈਆ। ਤੇਰਾ ਖੇਲ ਹੋਣਾ ਅਨਡਿਠਿਆ, ਅਨਡਿਠ ਆਪਣਾ ਪਰਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਸਮਝਾਈਆ। ਧਰਨੀ ਕਹੇ ਪ੍ਰਭੂ ਤੂੰ ਸ਼ਹਿਨਸ਼ਾਹ ਸੂਰਾ ਸਰਬਗ, ਦਰ ਤੇਰੇ ਆਸ ਰਖਾਈਆ। ਮੇਰੀ ਧਾਰ ਕੂੜ ਕੁੜਿਆਰ ਨਾਲੋਂ ਕਰ ਅਲਗ, ਡੋਰੀ ਤੰਦ ਰਹਿਣ ਕੋਇ ਨਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਬਦਲ ਦੇ ਦੀਨ ਦੁਨੀ ਦੇ ਜਗ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ। ਤ੍ਰੈਗੁਣ ਮਾਇਆ ਤ੍ਰੈਗੁਣ ਅਤੀਤੇ ਬੁਝਾ ਦੇ ਅੱਗ, ਅੰਮ੍ਰਿਤ ਮੇਘ ਨਾਮ ਬਰਸਾਈਆ। ਤੇਰੀ ਸਰਨ ਸਰਨਾਈ ਸਚ ਸੁਆਮੀ ਜਾਵਾਂ ਲੱਗ, ਲਗ ਮਾਤਰ ਡੇਰਾ ਢਾਹੀਆ। ਕਲਜੁਗ ਜੀਵ ਵੇਖ ਲੈ ਬਪੜੇ ਬਗ, ਬਗੜੇ ਬੈਠੇ ਮੁਖ ਭੁਆਈਆ। ਮੈਂ ਚਾਹੁੰਦੀ ਮੇਰੇ ਪੁਰਖ ਅਕਾਲੇ ਦੀਨ ਦਿਆਲੇ ਜਨ ਭਗਤਾਂ ਦਰਸ਼ਨ ਦੇ ਉਪਰ ਸ਼ਾਹਰਗ, ਸ਼ਹਿਨਸ਼ਾਹ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਧਰਨੀ ਕਹੇ ਪ੍ਰਭੂ ਦਿਵਸ ਦਿਹਾੜਾ ਤਕ ਲੈ ਆਜ, ਨਿਰਧਨ ਹੋ ਕੇ ਮੰਗ ਮੰਗਾਈਆ। ਤੂੰ ਮਾਲਕ ਖ਼ਾਲਕ ਗ਼ਰੀਬ ਨਿਵਾਜ਼, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰਦਰਗਾਹੀਆ। ਸੋ ਪੁਰਖ ਨਿਰੰਜਣ ਤੇਰਾ ਏਕੋ ਏਕ ਸਮਾਜ, ਦੂਸਰੀ ਵੰਡ ਨਾ ਕੋਇ ਵੰਡਾਈਆ। ਹਰਿ ਪੁਰਖ ਨਿਰੰਜਣ ਮੇਰਾ ਅੰਤ ਸਵਾਰ ਕਾਜ, ਕਰਨੀ ਦੇ ਕਰਤੇ ਤੇਰੀ ਬੇਪਰਵਾਹੀਆ। ਏਕੰਕਾਰ ਮੇਰੀ ਰਖਣੀ ਲਾਜ, ਸਿਰ ਮੇਰੇ ਹੱਥ ਟਿਕਾਈਆ। ਆਦਿ ਨਿਰੰਜਣ ਜੋਤੀ ਜਾਤੇ ਜਾਣਾ ਜਾਗ, ਜਾਗਰਤ ਜੋਤ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤੇ ਮੇਰੇ ਉਤੇ ਲਾ ਦੇ ਭਾਗ, ਸ੍ਰੀ ਭਗਵਾਨ ਹੋ ਕੇ ਦਇਆ ਕਮਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਮੇਰਾ ਦੀਪਕ ਬੁਝਿਆ ਜਗਾ ਦੇ ਚਰਾਗ਼, ਬਿਨ ਤੇਲ ਬਾਤੀ ਕਮਲਾਪਾਤੀ ਕਰ ਰੁਸ਼ਨਾਈਆ। ਸਤਿਗੁਰ ਸ਼ਬਦ ਹੱਥ ਫੜਾ ਦੇ ਵਾਗ, ਵਿਸ਼ਨ ਬ੍ਰਹਮਾ ਸ਼ਿਵ ਜਿਸ ਦੇ ਹੁਕਮੇ ਅੰਦਰ ਬੈਠਣ ਸੇਵ ਕਮਾਈਆ। ਅਵਤਾਰ ਪੈਗ਼ੰਬਰ ਤੇਰਾ ਇਕੋ ਗਾਵਣ ਰਾਗ, ਰਾਗ ਰਾਗਣੀਆਂ ਇਕੋ ਢੋਲਾ ਗਾਈਆ। ਧਰਨੀ ਕਹੇ ਮੇਰੇ ਪਤਿਪਰਮੇਸ਼ਵਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਸਰਨ ਸਰਨਾਈ ਜਾਵਾਂ ਲਾਗ, ਦੂਸਰ ਇਸ਼ਟ ਸ੍ਰਿਸ਼ਟ ਦ੍ਰਿਸ਼ਟ ਵਿਚ ਨਜ਼ਰ ਕੋਇ ਨਾ ਆਈਆ।
੨੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ
ਸੁਰੈਣ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੇ ਉਤੇ ਧਰਮ ਦੀ ਧਾਰ ਦੇ ਪ੍ਰਸਾਦਿ, ਕਿਰਪਾ ਨਿਧਾਨ ਹੋ ਕੇ ਦਇਆ ਕਮਾਈਆ। ਜਿਹੜੀ ਵਸਤ ਸਤਿ ਸਤਿਵਾਦੀ ਤੇਰੀ ਅਗੰਮ ਆਦਿ, ਅੰਤ ਮਧ ਮੇਰੀ ਝੋਲੀ ਪਾਈਆ। ਚਾਰ ਜੁਗ ਤੋਂ ਵਖਰੀ ਬਖ਼ਸ਼ ਦੇ ਦਾਦ, ਅਣਮੁਲੀ ਆਪ ਵਰਤਾਈਆ। ਮੈਂ ਤੈਨੂੰ ਰਹੀ ਅਰਾਧ, ਦੂਜਾ ਇਸ਼ਟ ਨਾ ਕੋਇ ਮਨਾਈਆ। ਜਨ ਭਗਤਾਂ ਅੰਦਰ ਹੋ ਵਿਸਮਾਦ, ਬਿਸਮਲ ਆਪਣਾ ਆਪ ਕਰਾਈਆ। ਜਨ ਭਗਤਾਂ ਹਿਰਦਿਉਂ ਵਿਸਰੇ ਕਦੇ ਨਾ ਤੇਰੀ ਯਾਦ, ਵਿਛੋੜਾ ਜਗਤ ਨਾ ਕੋਇ ਰਖਾਈਆ। ਤੂੰ ਮਾਲਕ ਆਇਉਂ ਅਵਤਾਰ ਪੈਗ਼ੰਬਰਾਂ ਗੁਰੂਆਂ ਬਾਦ, ਦੋਹਰੀ ਕਲ ਵਰਤਾਈਆ। ਮੈਨੂੰ ਦੇਣੀ ਸਚ ਇਮਦਾਦ, ਰਹਿਮਤ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਤੇਰਾ ਪ੍ਰਸਾਦਿ ਧਾਰ ਇਕ ਦੀ ਦੋ, ਦੋ ਜਹਾਨ ਖ਼ੁਸ਼ੀ ਮਨਾਈਆ। ਆਪਣਾ ਨਾਮ ਭੰਡਾਰ ਬਖ਼ਸ਼ ਦੇ ਸੋ, ਹੰ ਬ੍ਰਹਮ ਆਪ ਜਣਾਈਆ । ਜਨ ਭਗਤਾਂ ਬਖ਼ਸ਼ ਲੈ ਧੁਰ ਦਾ ਮੋਹ, ਮੁਹੱਬਤ ਆਪਣੇ ਨਾਲ ਮਿਲਾਈਆ। ਨਿਰਗੁਣ ਦਾਤਾ ਆਪੇ ਹੋ, ਜੋਤੀ ਜਾਤੇ ਹੋਣਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ । ਘਿਰਤ ਕਹੇ ਮੇਰਾ ਲੇਖਾ ਨਾਲ ਅਲਾਹੀ ਨੂਰ, ਨੂਰ ਨੁਰਾਨਾ ਦਏ ਵਡਿਆਈਆ। ਜੋ ਆਸਾ ਮਨਸਾ ਸਭ ਦੀ ਕਰੇ ਪੂਰ, ਪੂਰ ਰਿਹਾ ਸਰਬ ਠਾਂਈਆ। ਜੋ ਵਸਣਹਾਰਾ ਨੇੜੇ ਦੂਰ, ਘਰ ਮੰਦਰ ਬੈਠਾ ਸੋਭਾ ਪਾਈਆ। ਮੇਰੀ ਬੇਨੰਤੀ ਕਰੇ ਮਨਜ਼ੂਰ, ਆਰਜ਼ੂ ਆਪਣੇ ਚਰਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਆਪ ਵਡਿਆਈਆ। ਪ੍ਰਸਾਦਿ ਕਹੇ ਮੇਰੀ ਦੋ ਦੋ ਧਾਰਾ, ਸੋਹਣਾ ਰੰਗ ਰੰਗਾਈਆ। ਪ੍ਰਭ ਦਾ ਨਿਰਗੁਣ ਸਰਗੁਣ ਖੇਲ ਅਪਾਰਾ, ਜੋਤੀ ਜਾਤਾ ਡਗਮਗਾਈਆ। ਜਿਸ ਦਾ ਸ਼ਬਦੀ ਸ਼ਬਦ ਲਲਕਾਰਾ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਜਿਸ ਦਾ ਅੰਮ੍ਰਿਤ ਰਸ ਠੰਢਾ ਠਾਰਾ, ਅੰਮਿਉਂ ਰਸ ਆਪ ਚੁਆਈਆ। ਜੋ ਜੋਤੀ ਜਾਤਾ ਖੇਲ ਕਰੇ ਅਪਾਰਾ, ਅਪਰੰਪਰ ਸੁਆਮੀ ਇਕ ਅਖਵਾਈਆ। ਕਲ ਕਲਕੀ ਲਏ ਅਵਤਾਰਾ, ਨਿਹਕਲੰਕਾ ਡੰਕ ਵਜਾਈਆ। ਜਿਸ ਦਾ ਬਾਵਨ ਨਾਲ ਖੇਲ ਅਪਾਰਾ, ਦੋ ਸੇਰ ਘਿਰਤ ਦਏ ਸਮਝਾਈਆ। ਜਿਸ ਦਾ ਤੇਰਾਂ ਸੌ ਸਤਾਸੀ ਰਿਸ਼ੀਆਂ ਕੀਤਾ ਇਸ਼ਾਰਾ, ਆਟਾ ਦੋ ਸੇਰ ਮਿਲਾਈਆ। ਮਿਠਾ ਰਸ ਬਲ ਪ੍ਰੇਮ ਦੀ ਧਾਰਾ, ਨਿਰਗੁਣ ਸਰਗੁਣ ਨਾਲ ਜੁੜਾਈਆ। ਇਸ਼ਾਰਾ ਦਿਤਾ ਚਾਰ ਵੇਦ ਤੋਂ ਬਾਹਰਾ, ਹੁਕਮ ਸੰਦੇਸ਼ਾ ਇਕ ਸੁਣਾਈਆ। ਜਿਸ ਵੇਲੇ ਕਲਜੁਗ ਹੋਇਆ ਅੰਧ ਅੰਧਿਆਰਾ, ਨੂਰੀ ਚੰਦ ਨਾ ਕੋਇ ਚਮਕਾਈਆ। ਧਰਮ ਦਾ ਰਿਹਾ ਨਾ ਕੋਇ ਭੰਡਾਰਾ, ਵਸਤ ਸਤਿ ਨਾ ਕੋਇ ਵਰਤਾਈਆ। ਉਸ ਵੇਲੇ ਨਿਹਕਲੰਕ ਕਲ ਆਏ ਚਵੀਆਂ ਅਵਤਾਰਾ, ਚੌਬੀਸਾ ਧੁਰ ਦਰਗਾਹੀਆ। ਜੋਤੀ ਜਾਤਾ ਜ਼ਾਹਿਰ ਹੋਵੇ ਦੁਬਾਰਾ, ਦੋਹਰਾ ਡੰਕ ਵਜਾਈਆ। ਉਸ ਦਾ ਲੇਖ ਸਮਝੇ ਨਾ ਕੋਇ ਵਿਚ ਸੰਸਾਰਾ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਉਸ ਦਾ ਸੰਮਤ ਸ਼ਹਿਨਸ਼ਾਹੀ ਲੇਖਾ ਹੋਣਾ ਵਿਚ ਗਿਆਰਾਂ, ਪ੍ਰਵਿਸ਼ਟਾ ਬਾਈ ਭਾਦਰੋਂ ਨਾਲ ਮਿਲਾਈਆ। ਇਸ ਦਾ ਬਣ ਕੇ ਵੇਦ ਵਿਆਸ ਲਿਖਾਰਾ, ਗਰੜ ਪੁਰਾਣ ਵਿਚ ਗਿਆ ਜਣਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਲਹਿਣਾ ਚੁਕਾਏ ਆਪ ਉਧਾਰਾ, ਅਗਲਾ ਲੇਖਾ ਆਪਣੇ ਚਰਨ ਰਖਾਈਆ।
੨੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ ਹਰਿ ਸੰਗਤ ਜੰਡਿਆਲਾ ਨਵਿਤ
ਨਾਰਦ ਕਹੇ ਧਰਨੀਏ ਮੈਂ ਤੇਰੇ ਕੋਲ ਪੁੱਜਾ, ਜਗਤ ਜਹਾਨ ਦਾ ਪੰਧ ਮੁਕਾਈਆ। ਕਿਉਂ ਧਰਮ ਦਾ ਦੀਪਕ ਤੇਰੇ ਉਤੇ ਬੁੱਝਾ, ਕਲਜੁਗ ਕੂੜ ਅੰਧੇਰਾ ਗਿਆ ਛਾਈਆ। ਧਰਮ ਦੀ ਧਾਰ ਵਸਦਾ ਦਿਸੇ ਕੋਈ ਨਾ ਝੁੱਗਾ, ਗ੍ਰਹਿ ਮੰਦਰ ਨਾ ਕੋਇ ਵਡਿਆਈਆ । ਧਰਨੀਏ ਤੇਰੇ ਨਾਮ ਦਾ ਮੁੱਲਾ ਸ਼ੇਖ਼ ਮੁਸਾਇਕ ਪੰਡਤ ਪਾਂਧੇ ਗ੍ਰੰਥੀ ਪੰਥੀ ਲੈਂਦੇ ਭੁੱਗਾ, ਟਕਿਆਂ ਕ਼ੀਮਤ ਰਹੇ ਪਾਈਆ। ਪਰਮ ਪੁਰਖ ਦਾ ਨਾਮ ਕਰੇ ਕੋਈ ਨਾ ਉਘਾ, ਉਘਣ ਆਥਣ ਪਈ ਦੁਹਾਈਆ। ਸਤਿ ਧਰਮ ਦਾ ਸੁਝੇ ਕਿਸੇ ਨਾ ਮੁੱਦਾ, ਮੁਦਤਾਂ ਦਾ ਮਾਲਕ ਨਜ਼ਰ ਕਿਸੇ ਨਾ ਆਈਆ। ਤੂੰ ਨਿਗਾਹ ਮਾਰ ਲੈ ਸਵਾਧਾਨ ਹੋ ਬਸੁਧਾ, ਸੁਧ ਆਪਣੀ ਲੈ ਪਰਗਟਾਈਆ। ਉਹ ਤਕ ਲੈ ਜੋ ਸੰਦੇਸ਼ਾ ਦੇ ਕੇ ਗਿਆ ਮਹਾਤਮਾ ਬੁੱਧਾ, ਆਪ ਆਪਣਾ ਧਿਆਨ ਰਖਾਈਆ। ਕਲਜੁਗ ਅੰਤ ਦੀਨ ਦੁਨੀ ਸ਼ਰਅ ਦਾ ਹੋਣਾ ਧਰਮ ਯੁੱਧਾ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਇਕ ਰੰਗਾਈਆ। ਧਰਨੀ ਕਹੇ ਪ੍ਰਭੂ ਮੇਰਾ ਲਹਿਣਾ ਜਗਤ ਅਨੋਖਾ ਅਵੱਲੜਾ, ਕਰਨੀ ਦੇ ਕਰਤੇ ਦਿਆਂ ਜਣਾਈਆ। ਮੇਰਾ ਖ਼ਾਲੀ ਵੇਖ ਲੈ ਪਲੜਾ, ਪੱਲੂ ਗੰਢ ਨਾ ਕੋਇ ਬੰਧਾਈਆ। ਮੇਰਾ ਪਿਆਰ ਏਕੰਕਾਰ ਤੇਰੇ ਦਰ ਦੁਆਰੇ ਖਲੜਾ, ਦਰਗਾਹ ਸਾਚੀ ਆਸਣ ਲਾਈਆ। ਕਲਜੁਗ ਅੰਤ ਸ੍ਰੀ ਭਗਵੰਤ ਫੜਾ ਦੇ ਆਪਣਾ ਪਲੜਾ, ਪੱਲੂ ਗੰਢ ਦੇਣੀ ਬੰਧਾਈਆ। ਬੇਸ਼ਕ ਤੇਰਾ ਮਾਰਗ ਚਾਰ ਜੁਗ ਤੋਂ ਹੋਵੇ ਅਵੱਲੜਾ, ਅਵੱਲੜੀ ਕਾਰ ਕਮਾਈਆ। ਮੇਰਾ ਵਿਛੋੜਾ ਹੋਵੇ ਘੜੀ ਨਾ ਪਲੜਾ, ਪਲਕਾਂ ਦੇ ਪਿਛੇ ਬਹਿ ਕੇ ਦਰਸ਼ਨ ਦੇਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਪ੍ਰਭੂ ਮੇਰੀ ਆਸਾ ਸਭ ਤੋਂ ਵਖਰੀ, ਵਖਰਿਆਂ ਦਿਆਂ ਜਣਾਈਆ। ਮਾਣ ਰਿਹਾ ਨਾ ਤੇਰੀ ਵਿਦਿਆ ਅੱਖਰੀ, ਅੱਖਰ ਅੱਖਰ ਦੇਣ ਗਵਾਹੀਆ। ਪੂਜਾ ਤਕ ਲੈ ਪਾਹਨਾਂ ਪੱਥਰੀ, ਇੱਟਾਂ ਸੀਸ ਨਿਵਾਈਆ। ਗੋਬਿੰਦ ਧਾਰ ਦਿਸੇ ਲੱਥੀ ਕੋਇ ਨਾ ਸਥਰੀ, ਯਾਰੜੇ ਤੇਰੀ ਸੇਜ ਹੰਢਾਈਆ। ਮੈਂ ਨੇਤਰ ਰੋਵਾਂ ਨਿਰਗੁਣ ਧਾਰ ਬਿਨਾ ਅੱਥਰੀ, ਹੰਝੂਆਂ ਹਾਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਝਟ ਨਾਰਦ ਕਹੇ ਧਰਨੀਏ ਕਿਉਂ ਰੋ ਰੋ ਮਾਰੇਂ ਚੀਕਾਂ, ਦੋ ਜਹਾਨ ਰਹੀ ਸੁਣਾਈਆ। ਵੇਖ ਲੈ ਤੇਰੇ ਪਿਛਲੇ ਉਤੇ ਪ੍ਰਭੂ ਮਾਰਨ ਵਾਲਾ ਲੀਕਾਂ, ਪੂਰਬ ਲਹਿਣਾ ਰਹੇ ਨਾ ਰਾਈਆ। ਜਿਸ ਦੀਆਂ ਅਵਤਾਰ ਪੈਗ਼ੰਬਰਾਂ ਗੁਰੂਆਂ ਰਖੀਆਂ ਉਡੀਕਾਂ, ਭਵਿਖਤਾਂ ਵਿਚ ਆਸਾ ਗਏ ਰਖਾਈਆ। ਉਹ ਮਾਲਕ ਖ਼ਾਲਕ ਨੀਕਨ ਨੀਕਾ, ਨਿਰਵੈਰ ਹੋ ਕੇ ਤੇਰਾ ਲਹਿਣਾ ਦੇਣਾ ਦਏ ਚੁਕਾਈਆ। ਬੇਸ਼ਕ ਧਰਮ ਦਾ ਫਲ ਹੋ ਗਿਆ ਫੀਕਾ, ਕਲਜੁਗ ਕੂੜਾ ਰੀਠਾ ਦਏ ਭੰਨਾਈਆ। ਉਸ ਦੇ ਵਿਚ ਹਕ ਤੌਫ਼ੀਕ਼ਾ, ਧੁਰ ਦਾ ਮਾਲਕ ਇਕ ਅਖਵਾਈਆ।
ਜਿਸ ਦੀਆਂ ਆਦਿ ਜੁਗਾਦਿ ਟੁਟ ਸਕਣ ਨਾ ਕਦੇ ਪ੍ਰੀਤਾਂ, ਪ੍ਰੀਤਮ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਨਾਰਦ ਕਹੇ ਧਰਨੀਏ ਉਹ ਤਕ ਲੈ ਅਗੰਮਾ ਬਾਪ, ਪਿਤਾ ਪੁਰਖ ਅਕਾਲ ਵੇਖ ਵਖਾਈਆ। ਜਿਸ ਨੇ ਕਲਜੁਗ ਕੂੜ ਮੇਟਣਾ ਪਾਪ, ਪਤਤ ਪੁਨੀਤ ਤੈਨੂੰ ਦਏ ਕਰਾਈਆ। ਜਿਸ ਆਤਮ ਪਰਮਾਤਮ ਇਕੋ ਦੱਸਣਾ ਜਾਪ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਉਹ ਖੇਲ ਖਿਲਾਏ ਦਇਆ ਕਮਾਏ ਲੋਕਮਾਤ, ਮਾਤਰ ਭੂਮੀਏ ਤੇਰਾ ਲੇਖਾ ਦਏ ਚੁਕਾਈਆ। ਤੂੰ ਹੁਕਮ ਸੰਦੇਸ਼ਾ ਯਾਦ ਰਖਣਾ ਅੱਜ ਦੀ ਰਾਤ, ਰੈਣ ਭਿੰਨੜੀ ਨਾਲ ਮਿਲਾਈਆ। ਇਹ ਕੋਈ ਜਗਤ ਜਹਾਨ ਦੀ ਨਹੀਂ ਬਾਤ, ਬਾਤਨ ਪਰਦਾ ਦਿਤਾ ਖੁਲ੍ਹਾਈਆ। ਨਾਰਦ ਕਹੇ ਮੈਂ ਉਸ ਦਾ ਖੇਲ ਤਕਿਆ ਇਕ ਇਕਾਂਤ, ਇਕ ਇਕੱਲਾ ਰਿਹਾ ਕਰਾਈਆ। ਜਿਸ ਨੇ ਨਵ ਸੱਤ ਵੰਡੇ ਪ੍ਰਾਂਤ, ਹਿੱਸੇ ਦੀਨ ਦੁਨੀ ਪਾਈਆ। ਉਹ ਦੇਵਣਹਾਰਾ ਅੰਮ੍ਰਿਤ ਬੂੰਦ ਸਵਾਂਤ, ਅੰਮਿਉਂ ਰਸ ਅਗੰਮਾ ਆਪ ਚੁਆਈਆ। ਸੋ ਅੰਤ ਧਰਨੀਏ ਤੇਰੀ ਪੁਛੇ ਵਾਤ, ਸਿਰ ਤੇਰੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਧਰਨੀਏ ਨਿਗਾਹ ਮਾਰ ਲੈ ਸ਼ਾਹੋ ਭੂਪ ਇਕ ਰਾਜਾ, ਜਿਸ ਦੀ ਰਈਅਤ ਦੋ ਜਹਾਨ ਨਜ਼ਰ ਕਿਸੇ ਨਾ ਆਈਆ। ਜਿਸ ਨੂੰ ਅਵਤਾਰ ਪੈਗ਼ੰਬਰਾਂ ਮਾਰੀਆਂ ਆਵਾਜ਼ਾਂ, ਸੁਨੇਹੜੇ ਨਾਮ ਕਲਮੇ ਵਾਲੇ ਸੁਣਾਈਆ। ਤੇਰੀ ਆਸ਼ਾ ਕਹਿੰਦੀ ਕਲਗੀ ਧਰ ਅਗੰਮੇ ਆ ਜਾ, ਆਪ ਆਪਣਾ ਪੰਧ ਮੁਕਾਈਆ। ਤੂੰ ਸ਼ਾਹੋ ਭੂਪ ਗ਼ਰੀਬ ਨਿਵਾਜ਼ਾ, ਸਿਰ ਮੇਰੇ ਹੱਥ ਟਿਕਾਈਆ। ਸੋ ਪੁਰਖ ਅਕਾਲਾ ਧਰਨੀਏ ਤੇਰਾ ਪੂਰਾ ਕਰਨ ਵਾਲਾ ਕਾਜਾ, ਕਰਨੀ ਦਾ ਕਰਤਾ ਨੂਰ ਅਲਾਹੀਆ। ਉਸ ਦਾ ਨੂਰ ਜ਼ਹੂਰ ਕਮਲੀਏ ਤਕ ਲੈ ਸੰਬਲ ਦੇਸ ਦੇਸ ਵਿਚ ਮਾਝਾ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਜਿਸ ਦਾ ਲਹਿਣਾ ਦੇਣਾ ਨਿਰਗੁਣ ਸਰਗੁਣ ਧਾਰ ਦੋ ਦੋਆਬਾ, ਦੁਹਰੀ ਆਪਣੀ ਕਲ ਵਰਤਾਈਆ । ਜਿਸ ਨੂੰ ਮੁਹੰਮਦ ਕਿਹਾ ਉਹ ਅਮਾਮ ਨੂਰ ਅਲਾਹ ਅੰਤ ਆਵੇ ਸਦੀ ਚੌਧਵੀਂ ਵਿਚ ਪੰਜ ਆਬਾ, ਆਬੇ ਹਯਾਤ ਦੇਵੇ ਚਾਈਂ ਚਾਈਂਆ। ਜਿਸ ਦਾ ਲਹਿਣਾ ਦੇਣਾ ਨਾਲ ਨਹੀਂ ਸ਼ਰਅ ਵਾਲੀਆਂ ਕਿਤਾਬਾਂ, ਕੁਤਬਖ਼ਾਨਿਆਂ ਬਾਹਰ ਆਪਣਾ ਹੁਕਮ ਸੁਣਾਈਆ । ਉਸ ਦਾ ਇਕੋ ਜਲਵਾ ਇਕੋ ਹੋਵੇ ਮਹਿਰਾਬਾ, ਮਹਿਬੂਬ ਇਕੋ ਸੋਭਾ ਪਾਈਆ। ਇਕੋ ਸਯਦਾ ਹੋਵੇ ਇਕੋ ਹੋਵੇ ਅਦਾਬਾ, ਸੀਸ ਜਗਦੀਸ ਇਕ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਧਰਨੀਏ ਕਲਜੁਗ ਅੰਤਮ ਬਣ ਜਾ ਮੰਗਤੀ, ਮਾਂਗਤੇ ਆਪਣੀ ਝੋਲੀ ਡਾਹੀਆ। ਪਿਛਲਾ ਲੇਖਾ ਛਡ ਦੇ ਪੰਡਤੀ, ਜਗਤ ਨਛੱਤਰ ਨਾ ਕੋਇ ਚਤੁਰਾਈਆ। ਅਗਲੀ ਮੰਜ਼ਲ ਜਾਣੀ ਲੰਘਦੀ, ਅਗੇ ਹੋ ਨਾ ਕੋਇ ਅਟਕਾਈਆ । ਇਕੋ ਨਾਮ ਨਿਧਾਨਾ ਜਾਵੀਂ ਮੰਗਦੀ, ਤੂੰ ਹੀ ਤੂੰ ਹੀ ਰਾਗ ਅਲਾਈਆ। ਤੈਨੂੰ ਬਖ਼ਸ਼ੇ ਧਾਰ ਅਗੰਮੇ ਗੰਗ ਦੀ, ਗੰਗੋਤਰੀ ਜਿਸ ਨੂੰ ਸੀਸ ਨਿਵਾਈਆ। ਤੇਰੀ ਕਾਰ ਮੁਕੇ ਰਸਨਾ ਜਿਹਵਾ ਵਾਲੇ ਦੰਦ ਦੀ, ਮੁਖ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਮਾਲਕ ਇਕ ਗੁਸਾਂਈਆ। ਨਾਰਦ ਕਹੇ ਧਰਨੀਏ ਆਪਣੀ ਬਦਲ ਵਿਚਾਰ, ਵਿਚਰਕੇ ਦਿਆਂ ਸੁਣਾਈਆ। ਜ਼ਰਾ ਉਠ ਕੇ ਨਿਗਾਹ ਮਾਰ, ਨਵ ਸੱਤ ਵੇਖ ਵਖਾਈਆ। ਖੇਲ ਤਕ ਸਚੀ ਸਰਕਾਰ, ਸਾਹਿਬ ਕੀ ਆਪਣੀ ਕਲ ਵਰਤਾਈਆ। ਜੋਤੀ ਜਾਤਾ ਹੋ ਕੇ ਹੋਇਆ ਜ਼ਾਹਰ, ਜ਼ਾਹਰ ਜ਼ਹੂਰ
ਕਰੇ ਰੁਸ਼ਨਾਈਆ। ਜਿਸ ਨੂੰ ਸਯਦੇ ਕਰਦੇ ਪੈਗ਼ੰਬਰ ਗੁਰ ਅਵਤਾਰ, ਡੰਡਾਵਤ ਬੰਦਨਾ ਵਿਚ ਸੀਸ ਨਿਵਾਈਆ। ਉਹ ਭਗਤ ਸੁਹੇਲਾ ਬਣ ਕੇ ਮੀਤ ਮੁਰਾਰ, ਮਿਤਰ ਪਿਆਰਾ ਆਪਣਾ ਰੂਪ ਬਦਲਾਈਆ। ਸਚ ਦੁਆਰ ਏਕੰਕਾਰ ਦੀਆ ਬਾਤੀ ਕਰ ਉਜਿਆਰ, ਅੰਧ ਅੰਧੇਰਾ ਰਿਹਾ ਮਿਟਾਈਆ। ਹਰਿ ਭਗਤ ਸੁਹੇਲੇ ਕਰ ਤਿਆਰ, ਤ੍ਰੈਗੁਣ ਅਤੀਤਾ ਆਪਣਾ ਰੰਗ ਰੰਗਾਈਆ। ਆਪੇ ਗੁਪਤ ਆਪੇ ਜ਼ਾਹਰ, ਆਪੇ ਅੰਦਰ ਆਪੇ ਬਾਹਰ, ਨਿਰਗੁਣ ਸਰਗੁਣ ਆਪਣਾ ਖੇਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਸੁਣਾਈਆ। ਨਾਰਦ ਕਹੇ ਧਰਨੀਏ ਧੁਰ ਦਾ ਹੁਕਮ ਸੁਣਾਵੇਗਾ। ਦੀਨ ਦਿਆਲ ਦਇਆ ਕਮਾਵੇਗਾ। ਭੇਵ ਅਭੇਦ ਆਪ ਖੁਲ੍ਹਾਵੇਗਾ। ਦੇਵੀ ਦੇਵ ਰੂਪ ਬਦਲਾਵੇਗਾ। ਰਸਨਾ ਜਿਹਵਾ ਨਾ ਮੂਲ ਹਿਲਾਵੇਗਾ। ਸ਼ਿਵ ਸ਼ਵੈ ਆਪ ਅਖਵਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਉਠਾਵੇਗਾ। ਅਵਤਾਰ ਪੈਗ਼ੰਬਰ ਗੁਰੂ ਨਾਲ ਮਿਲਾਵੇਗਾ। ਜੋਤੀ ਜਾਤਾ ਡਗਮਗਾਵੇਗਾ। ਪੁਰਖ ਬਿਧਾਤਾ ਨਾਉਂ ਰਖਾਵੇਗਾ। ਸਤਿਗੁਰ ਸ਼ਬਦ ਸ਼ਬਦ ਜਗਾਵੇਗਾ। ਤੇਰਾ ਨਵ ਸੱਤ ਦਾ ਪਰਦਾ ਲਾਹਵੇਗਾ। ਜੰਬੂ ਦੀਪ ਆਪ ਵਡਿਆਵੇਗਾ। ਭਾਰਤ ਖੰਡ ਨੂਰ ਰੁਸ਼ਨਾਵੇਗਾ। ਸੰਬਲ ਬਹਿ ਕੇ ਸੋਭਾ ਪਾਵੇਗਾ। ਦੀਆ ਬਾਤੀ ਆਪਣਾ ਆਪ ਜਗਾਵੇਗਾ। ਕਮਲਾਪਾਤੀ ਨੂਰ ਚਮਕਾਵੇਗਾ। ਜਨ ਭਗਤਾਂ ਪੁਛੇ ਵਾਤੀ, ਸਿਰ ਸਿਰ ਆਪਣਾ ਹੱਥ ਟਿਕਾਵੇਗਾ। ਤੂੰ ਨਿਗਾਹ ਮਾਰੀਂ ਬਾਈ ਭਾਦਰੋਂ ਰਾਤੀ, ਮਾਝਾ ਦੇਸ ਆਪ ਸੁਹਾਵੇਗਾ। ਕਮਲੀਏ ਬਿਨ ਅੱਖਾਂ ਤੋਂ ਨੌ ਖੰਡ ਮਾਰੀਂ ਝਾਕੀ, ਤੇਰਾ ਲਹਿਣਾ ਦੇਣਾ ਪੂਰਬ ਦੇਵੇ ਬਾਕ਼ੀ, ਬਾਕ਼ਾਇਦਾ ਆਪਣਾ ਹੁਕਮ ਵਰਤਾਵੇਗਾ। ਬੇਸ਼ਕ ਤੇਰਾ ਤਨ ਵਜੂਦ ਖ਼ਾਕੀ, ਕੰਚਨ ਗੜ੍ਹ ਆਪ ਸੁਹਾਵੇਗਾ। ਨਾਰਦ ਕਹੇ ਧਰਨੀਏ ਮੈਂ ਉਸ ਦੀ ਸੁਣਾਵਾਂ ਬਾਤੀ, ਜੋ ਬਾਤਨ ਆਪਣਾ ਭੇਵ ਚੁਕਾਵੇਗਾ। ਤੇਰਾ ਲਹਿਣਾ ਦੇਣਾ ਪੂਰਾ ਕਰੇ ਲੋਕਮਾਤੀ, ਮਿਰਤੂ ਲੋਕ ਵੇਖ ਵਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਵ ਸਿੰਘ ਵਿਸ਼ਨੂੰ ਭਗਵਾਨ, ਅੰਤਮ ਤੇਰੀ ਪੁਛੇ ਵਾਤੀ, ਵਾਤਾਵਰਨ ਸ੍ਰਿਸ਼ਟ ਦ੍ਰਿਸ਼ਟ ਵੇਖ ਵਖਾਵੇਗਾ।
੨੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ ਸੰਤੋਖ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੈਨੂੰ ਪਾ ਦੇ ਅਗੰਮੀ ਭਿੱਖਿਆ ਭਿੱਖੀ, ਭੀਖਿਆ ਆਪਣੀ ਦਇਆ ਕਮਾਈਆ। ਆਸਾ ਮਨਸਾ ਪੂਰੀ ਕਰ ਦੇ ਜੋ ਰਖੀ ਸਪਤਸ ਰਿਖੀ, ਅਤਰੀ ਅੰਤਰ ਧਿਆਨ ਲਗਾਈਆ। ਤੇਰੀ ਸ਼ਬਦ ਦੀ ਧਾਰ ਸਤਿਜੁਗ ਜਾਏ ਲਿਖੀ, ਲੇਖ ਅਗਲਾ ਦੇ ਬਣਾਈਆ। ਨਵ ਸੱਤ ਤੇਰੇ ਪਿਆਰ ਦੀ ਹੋਵੇ ਸਿੱਖੀ, ਜ਼ਾਤ ਵੰਡ ਨਾ ਕੋਇ ਰਖਾਈਆ। ਜਿਸ ਦੀ ਧਾਰ ਹੋਵੇ ਤਿੱਖੀ, ਸ਼ਸਤਰ ਘਾਇਲ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਿਆਰ ਆਪ ਬੰਧਾਈਆ। ਧਰਨੀ ਕਹੇ ਮੇਰੇ ਨਰੇਸ਼, ਨਰ ਨਰਾਇਣ ਤੇਰੀ ਵਡਿਆਈਆ। ਮੇਰੇ ਉਤੇ ਧਰਮ ਦਾ ਦੇ ਉਪਦੇਸ਼, ਉਪਨਿਸ਼ਦਾਂ ਦਾ ਲੇਖਾ ਰਹੇ ਨਾ ਰਾਈਆ। ਤੇਰਾ ਦੋ ਜਹਾਨਾਂ ਇਕੋ ਹੋਵੇ ਸੰਦੇਸ਼, ਸੰਧਿਆ ਸਰਘੀ ਇਕੋ ਨਾਮ ਧਿਆਈਆ। ਕਲਜੁਗ ਕੂੜੀ ਕਿਰਿਆ ਮੇਟ ਕਲੇਸ਼, ਕਲ ਕਲਕੀ ਆਪਣਾ ਨਾਉਂ ਪਰਗਟਾਈਆ। ਤੇਰਾ
ਸ਼ਬਦ ਦਸ ਦਸਮੇਸ਼, ਸਿਰ ਮੇਰੇ ਹੱਥ ਰਖਾਈਆ । ਮੈਂ ਧਰਮ ਦੀ ਧਾਰ ਦਰ ਤੇਰੇ ਹੋਈ ਪੇਸ਼, ਪੇਸ਼ੀਨਗੋਈਆਂ ਪੂਰਬ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਬੰਕ ਦੁਆਰ ਸੁਹਾਈਆ। ਧਰਨੀ ਕਹੇ ਪ੍ਰਭੂ ਮੇਰੇ ਧਰਮ ਗੁਸਾਈਂਆ, ਗਹਿਰ ਗਵਰ ਤੇਰੀ ਸਰਨਾਈਆ। ਮੈਂ ਤਕੀਆਂ ਤੇਰੀਆਂ ਬੇਪਰਵਾਹੀਆਂ, ਬੇਪਰਵਾਹ ਤੇਰੀ ਵਡ ਵਡਿਆਈਆ। ਮੇਰੀਆਂ ਚਾਰੋਂ ਕੁੰਟ ਦੁਹਾਈਆਂ, ਦੋ ਜਹਾਨਾਂ ਦਿਆਂ ਸੁਣਾਈਆ। ਮੇਰੇ ਤੇ ਕਲਜੁਗ ਧਾਰ ਮਾਨਵ ਜ਼ਾਤੀ ਬਣੀ ਰੂਪ ਕਸਾਈਆਂ, ਸ਼ਰਅ ਸ਼ਰਅ ਸੰਗ ਰਲਾਈਆ। ਤੇਰਾ ਨਾਉਂ ਭੁਲ ਗਿਆ ਹਿੰਦਸਾ ਇਕ ਇਕਾਈਆਂ, ਜ਼ੀਰੋ ਸਿਫ਼ਰਾ ਕੰਮ ਕਿਸੇ ਨਾ ਆਈਆ। ਸਚ ਪ੍ਰੀਤ ਮੁਹੱਬਤਾਂ ਦਿਸਣ ਮੂਲ ਨਾ ਲਾਈਆਂ, ਪਿਆਰ ਵਿਚ ਨਾ ਕੋਇ ਸਮਾਈਆ। ਮੈਂ ਕੂਕ ਸੁਣਾਵਾਂ ਕਢ ਉਚੀਆਂ ਬਾਹੀਂਆਂ, ਬਿਨ ਹੱਥਾਂ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਦੁਆਰ ਇਕ ਵਡਿਆਈਆ । ਧਰਨੀ ਕਹੇ ਪ੍ਰਭੂ ਮੇਰਾ ਬੰਕ ਦੁਆਰਾ ਤੇਰਾ ਹੋਵੇ ਚਰਨ, ਹਟ ਬਾਜ਼ਾਰ ਇਕੋ ਨਜ਼ਰੀ ਆਈਆ। ਜਗਤ ਜਹਾਨ ਮਿਲੇ ਸਰਨ, ਸੁਆਮੀ ਦੇਣੀ ਮਾਣ ਵਡਿਆਈਆ। ਸਤਿ ਸਚ ਦਾ ਮੇਰਾ ਹੋਵੇ ਪ੍ਰਨ, ਪਰਾ ਪਸੰਤੀ ਮਧਮ ਬੈਖਰੀ ਮਿਲ ਕੇ ਵਜੇ ਵਧਾਈਆ। ਮੈਂ ਤੇਰਾ ਮੰਗਿਆ ਇਕੋ ਦਰਨ, ਦਰਦੀ ਹੋ ਕੇ ਦਰਦ ਲੈਣਾ ਵੰਡਾਈਆ। ਮੈਂ ਕਲਜੁਗ ਕੂੜੀ ਕਿਰਿਆ ਨਾਲ ਲੱਗੀ ਸੜਨ, ਅਗਨੀ ਅੱਗ ਦੇਣੀ ਬੁਝਾਈਆ। ਪੁਰਖ ਅਕਾਲੇ ਦੀਨ ਦਿਆਲੇ ਨਿਰਗੁਣ ਧਾਰ ਲਾਉਣਾ ਆਪਣੇ ਲੜਨ, ਕੰਨੀ ਕੰਨੀ ਨਾਲ ਬੰਧਾਈਆ। ਮੇਰੀ ਆਸ਼ਾ ਤੂੰ ਮੇਰਾ ਮੈਂ ਤੇਰਾ ਤੇਰਾ ਢੋਲਾ ਲੱਗੀ ਪੜ੍ਹਨ, ਸੋਹੰ ਸ਼ਬਦ ਸ਼ਬਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਉਤੇ ਲੇਖਾ ਪੂਰਾ ਕਰਨਾ ਸੀਸ ਧੜਨ, ਤਨ ਵਜੂਦਾਂ ਵੇਖਣਾ ਚਾਈਂ ਚਾਈਂਆ।
੨੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ ਦਲੀਪ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਜਨ ਭਗਤਾਂ ਬਖ਼ਸ਼ ਅਗੰਮ ਪਿਆਰ, ਪ੍ਰੀਤਮ ਹੋ ਕੇ ਦਇਆ ਕਮਾਈਆ। ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਡਗਮਗਾਈਆ। ਸਾਚੇ ਸ਼ਬਦ ਦੀ ਦੇ ਧੁਨਕਾਰ, ਅਨਹਦ ਨਾਦੀ ਰਾਗ ਸੁਣਾਈਆ। ਧੁਰ ਦਾ ਅੰਮ੍ਰਿਤ ਬਖ਼ਸ਼ ਦੇ ਠੰਡਾ ਠਾਰ, ਅਗਨੀ ਤਤ ਤਤ ਬੁਝਾਈਆ। ਰਾਤੀਂ ਸੁਤਿਆਂ ਦੇ ਦੀਦਾਰ, ਦਿਨੇ ਜਾਗਦਿਆਂ ਲੈਣਾ ਮਿਲਾਈਆ। ਅੱਠੇ ਪਹਿਰ ਰਖਣਾ ਖ਼ਬਰਦਾਰ, ਆਲਸ ਨਿੰਦਰਾ ਵਿਚੋਂ ਬਾਹਰ ਕਢਾਈਆ। ਤੂੰ ਮੇਰਾ ਮੈਂ ਤੇਰਾ ਤੇਰਾ ਨਾਮ ਲੈਣ ਉਚਾਰ, ਢੋਲੇ ਗਾਵਣ ਥਾਉਂ ਥਾਈਂਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਿਕਦਾਰ, ਸਚਖੰਡ ਨਿਵਾਸੀ ਇਕ ਅਖਵਾਈਆ। ਮੇਰੀ ਬੇਨੰਤੀ ਤੇਰੇ ਦਰੇ ਦਰਬਾਰ, ਦਰ ਠਾਂਢੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਨਾਮ ਵਰਤਾਈਆ। ਜਨ ਭਗਤ ਸੁਹੇਲੇ ਜੋ ਤੇਰੇ ਪਿਛੇ ਪਿਛੇ ਫਿਰਦੇ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਮਾਣ ਦੇ ਦੇ ਘਰ ਥਿਰ ਦੇ, ਸਚਖੰਡ ਨਿਵਾਸੀ ਹੋਣਾ ਆਪ ਸਹਾਈਆ। ਨਿਝਰ ਝਿਰਨੇ ਰਹਿਣ ਝਿਰਦੇ, ਅੰਮ੍ਰਿਤ ਰਸ
ਜਾਮ ਪਿਆਈਆ। ਮਾਣ ਬਖ਼ਸ਼ਣੇ ਧੁਰ ਦੇ ਪਿਰ ਦੇ, ਪੀਆ ਪ੍ਰੀਤਮ ਹੋ ਕੇ ਵੇਖ ਵਖਾਈਆ। ਤੇਰੇ ਨਾਲ ਆਦਿ ਜੁਗਾਦਿ ਰਹਿਣ ਮਿਲਦੇ, ਵਿਛੋੜਾ ਰਹਿਣ ਕੋਇ ਨਾ ਪਾਈਆ। ਪਰਦੇ ਲਾਹੁਣੇ ਬਜਰ ਕਪਾਟੀ ਸਿਲ ਦੇ, ਉਹਲਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਦਰ ਇਕ ਸੁਹਾਈਆ। ਧਰਨੀ ਕਹੇ ਪ੍ਰਭੂ ਭਗਤ ਸੁਹੇਲੇ ਤੇਰੇ ਸਾਜਣ, ਜੁਗ ਜੁਗ ਰੀਤੀ ਚਲੀ ਆਈਆ। ਤੂੰ ਸ਼ਹਿਨਸ਼ਾਹ ਗ਼ਰੀਬ ਨਿਵਾਜ਼ਣ, ਸਿਰ ਸਿਰ ਆਪਣਾ ਹੱਥ ਟਿਕਾਈਆ। ਦਾਤਾ ਦਾਨੀ ਧੁਰ ਦਾ ਰਾਜਨ, ਵਸਤ ਅਮੋਲਕ ਦੇਣੀ ਵਰਤਾਈਆ। ਅੰਤ ਸਵਾਰਨਾ ਸਭ ਦਾ ਕਾਜਨ, ਕਰਨੀ ਕਰਤੇ ਆਪਣਾ ਸੰਗ ਨਿਭਾਈਆ। ਦੀਨਾਂ ਦਰਦਾਂ ਦੁਖੀਆਂ ਸੁਣੀਂ ਅਵਾਜ਼ਣ, ਸਚਖੰਡ ਨਿਵਾਸੀ ਲੈ ਅੰਗੜਾਈਆ। ਵੇਖੀਂ ਜਨ ਭਗਤਾਂ ਨਾਲ ਸੌਦਾ ਕਰੀਂ ਨਾ ਵਾਂਗ ਮਹਾਜਨ, ਧਰਮ ਦੀ ਧਾਰ ਧਰਮ ਲੈਣਾ ਪਰਗਟਾਈਆ। ਦਿਵਸ ਰੈਣ ਬਿਨ ਰਸਨਾ ਜਿਹਵਾ ਤੈਨੂੰ ਸਾਰੇ ਅਰਾਧਣ, ਹਿਰਦੇ ਆਪਣਾ ਆਪ ਦੇਣਾ ਟਿਕਾਈਆ। ਤੂੰ ਸਾਹਿਬ ਸੁਆਮੀ ਮੋਹਣ ਮਾਧਵ ਮਾਦਨ, ਮਧੁਰ ਧੁਨ ਦੇਣੀ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਨ ਭਗਤਾਂ ਦੁਰਮਤ ਮੈਲ ਧੋਣਾ ਦਾਗ਼ਣ, ਦਗ਼ਾ ਫ਼ਰੇਬ ਅੰਤਰ ਰਹਿਣ ਕੋਇ ਨਾ ਪਾਈਆ।
੨੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ ਤੇਜਾ ਸਿੰਘ ਦੇ ਗ੍ਰਹਿ
ਧਰਨੀ ਕਹੇ ਜਨ ਭਗਤੋ ਪ੍ਰਭ ਚਰਨ ਕਰੋ ਨਿਮਸਕਾਰ, ਸਤਿ ਧਰਮੀਉਂ ਸਚ ਦਿਆਂ ਸੁਣਾਈਆ। ਬਿਨਾ ਧੂੜੀ ਤੋਂ ਮਸਤਕ ਲਾਓ ਛਾਰ, ਟਿੱਕੇ ਅਗੰਮ ਨਾਮ ਰਮਾਈਆ। ਅੰਤਸ਼ਕਰਨ ਕਰੋ ਪਿਆਰ, ਹਿਰਦੇ ਹਰਿ ਵਸਾਈਆ। ਮਾਨਸ ਜਨਮ ਲਓ ਸਵਾਰ, ਚੁਰਾਸੀ ਫਾਸੀ ਗਲ ਲਓ ਕਟਾਈਆ। ਜਨਮ ਜਨਮ ਦਾ ਕ਼ਰਜ਼ਾ ਲਓ ਉਤਾਰ, ਲੇਖਾ ਅਵਰ ਰਹੇ ਨਾ ਰਾਈਆ। ਸਚ ਦੁਆਰ ਮੰਗੋ ਘਰ ਬਾਹਰ, ਗ੍ਰਹਿ ਇਕੋ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਜਨ ਭਗਤੋ ਪ੍ਰਭ ਅਗੇ ਕਰੋ ਅਰਦਾਸ, ਬੇਨੰਤੀ ਧਰਮ ਧਾਰ ਜਣਾਈਆ। ਸਦ ਰਹਿਣਾ ਸਾਡੇ ਪਾਸ, ਪ੍ਰਭ ਮਨਸਾ ਪੂਰ ਕਰਾਈਆ। ਪੰਚ ਵਿਕਾਰ ਕਰਨਾ ਨਾਸ, ਦੁਖ ਦਲਿਦ੍ਰਾਂ ਡੇਰਾ ਢਾਹੀਆ। ਲੇਖੇ ਲਾਉਣਾ ਸਵਾਸ ਸਵਾਸ, ਪਵਣ ਪਵਣਾਂ ਵਿਚ ਸਮਾਈਆ। ਸਾਡਾ ਲੇਖਾ ਰਹੇ ਨਾ ਪ੍ਰਿਥਮੀ ਆਕਾਸ਼, ਗਗਨ ਗਗਨੰਤਰਾਂ ਪੰਧ ਮੁਕਾਈਆ। ਇਕੋ ਜਲਵਾ ਤਕੀਏ ਤੇਰਾ ਨੂਰ ਪਰਕਾਸ਼, ਜੋਤੀ ਜਾਤਾ ਨਜ਼ਰੀ ਆਈਆ। ਸਾਡਾ ਬਣਿਆ ਰਹੇ ਵਿਸ਼ਵਾਸ਼, ਜਗਤ ਵਿਸ਼ਿਆਂ ਵਿਚ ਨਾ ਕੋਇ ਰੁੜ੍ਹਾਈਆ। ਮਨੂਆ ਮਨ ਨਾ ਹੋਵੇ ਬਦਮੁਆਸ਼, ਬਦੀ ਅੰਦਰੋਂ ਬਾਹਰ ਕਢਾਈਆ। ਅੰਤਮ ਸਾਡੀ ਲੇਖੇ ਲਾਉਣੀ ਲਾਸ਼, ਤਨ ਵਜੂਦ ਆਪਣੇ ਰੰਗ ਰੰਗਾਈਆ। ਸਾਡਾ ਲੇਖ ਚੁਕਾਉਣਾ ਸ਼ੰਕਰ ਨਾਲੋਂ ਕੈਲਾਸ਼, ਕਲਾਧਾਰੀ ਕਲ ਕਲਕੀ ਆਪਣੇ ਗ੍ਰਹਿ ਦੇਣੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਸਤਿਗੁਰ ਸ਼ਬਦ ਜਨ ਭਗਤਾਂ ਵਲ ਮਾਰ ਲੈ ਝਾਕੀ, ਬੇਪਰਵਾਹ ਆਪਣੀ ਦਇਆ ਕਮਾਈਆ। ਮੇਰਾ ਸੁਨੇਹੜਾ ਬਿਨਾ ਕ਼ਲਮ ਸ਼ਾਹੀ
ਦੀ ਪਾਤੀ, ਅੱਖਰਾਂ ਰੰਗ ਨਾ ਕੋਇ ਰੰਗਾਈਆ। ਤੂੰ ਸ਼ਾਹ ਸੁਲਤਾਨਾ ਕਮਲਾਪਾਤੀ, ਪਤਤ ਪਾਵਨ ਇਕ ਅਖਵਾਈਆ। ਹਰਿ ਸੰਗਤ ਤੇਰਾ ਸੰਗ ਰਖਾਇਆ ਸੋਲਾਂ ਰਾਤੀ, ਸੋਲਾਂ ਕਲਾ ਕ੍ਰਿਸ਼ਨ ਦਏ ਗਵਾਹੀਆ। ਆਤਮ ਧਾਰ ਬਣੇ ਤੇਰੇ ਜਮਾਤੀ, ਸੋਹਣਾ ਸਗਲਾ ਸੰਗ ਬਣਾਈਆ। ਸਭ ਦਾ ਸੀਨਾ ਠੰਡਾ ਰਖਣਾ ਛਾਤੀ, ਕਲਜੁਗ ਅਗਨ ਨਾ ਕੋਇ ਤਪਾਈਆ। ਤੂੰ ਆਦਿ ਜੁਗਾਦਿ ਪਿਤ ਮਾਤੀ, ਹਰਿਜਨ ਆਪਣੀ ਗੋਦ ਟਿਕਾਈਆ। ਅੰਮ੍ਰਿਤ ਬਖ਼ਸ਼ਣਾ ਬੂੰਦ ਸਵਾਂਤੀ, ਅੰਮਿਉਂ ਰਸ ਆਪ ਚੁਆਈਆ। ਇਕੋ ਰੰਗ ਰੰਗਾਉਣਾ ਜ਼ਾਤ ਪਾਤੀ, ਊਚ ਨੀਚ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਸਤਿਗੁਰ ਸ਼ਬਦ ਜਨ ਭਗਤਾਂ ਬਖ਼ਸ਼ ਦੇ ਖ਼ੁਸ਼ੀਆਂ, ਖ਼ੁਸ਼ਹਾਲੀ ਵਿਚ ਵਡਿਆਈਆ। ਮੰਜ਼ਲਾਂ ਦੱਸ ਦੇ ਉਚੀਆਂ, ਉਚ ਅਗੰਮ ਭੇਵ ਖੁਲ੍ਹਾਈਆ। ਤੇਰੇ ਨਾਲ ਲੱਗੀਆਂ ਰਹਿਣ ਰੁਚੀਆਂ, ਪ੍ਰੀਤੀ ਸਕੇ ਨਾ ਕੋਇ ਤੁੜਾਈਆ। ਆਤਮਾ ਅੰਤਰ ਰਹਿਣ ਸੁੱਚੀਆਂ, ਸੁਚ ਸੰਜਮ ਇਕ ਸਮਝਾਈਆ । ਜੋ ਤੇਰੇ ਪਿਆਰ ਵਿਚ ਕਟਦੇ ਆਏ ਬੁਤੀਆਂ, ਬੁਤਖ਼ਾਨਿਆਂ ਕਰੀਂ ਸਫ਼ਾਈਆ। ਸਚ ਦੀਆਂ ਸੁਹੰਜਣੀਆ ਹੋਣ ਰੁਤੀਆਂ, ਰੁਤੜੀ ਆਪਣੇ ਨਾਲ ਮਹਿਕਾਈਆ। ਪੂਰਬ ਪ੍ਰੀਤਾਂ ਗੰਢਣੀਆਂ ਟੁੱਟੀਆਂ, ਅਗੇ ਸਕੇ ਨਾ ਕੋਇ ਤੁੜਾਈਆ। ਸਭ ਨੂੰ ਖੁਸ਼ੀਆਂ ਵਿਚੋਂ ਖ਼ੁਸ਼ੀ ਪਿਆਰ ਵਿਚੋਂ ਦੇਣੀਆਂ ਛੁੱਟੀਆਂ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮੇਰੀਆਂ ਪੂਰੀਆਂ ਕਰਨੀਆਂ ਜਨ ਭਗਤਾਂ ਨਾਲ ਮਿਲਾ ਤਰੁਟੀਆਂ, ਤੋਟ ਰਹਿਣ ਕੋਇ ਨਾ ਪਾਈਆ।
੨੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਮੂਧਲ ਜ਼ਿਲਾ ਅੰਮ੍ਰਿਤਸਰ ਗੁਰਦਿਆਲ ਸਿੰਘ ਦੇ ਗ੍ਰਹਿ
ਭਾਦਰੋਂ ਕਹੇ ਮੇਰਾ ਦਿਵਸ ਦਿਹਾੜ ਚੌਬੀਸਾ, ਚਾਰ ਜੁਗ ਤੋਂ ਬਾਹਰ ਏਕੰਕਾਰ ਦਏ ਦ੍ਰਿੜਾਈਆ। ਸਤਿਜੁਗ ਤ੍ਰੇਤਾ ਦੁਆਪਰ ਮੈਂ ਖੇਲ ਵੇਖਦਾ ਰਿਹਾ ਬੀਸ ਬੀਸਾ, ਸਰਗੁਣ ਸਰਗੁਣ ਵਜਦੀ ਰਹੀ ਵਧਾਈਆ। ਮੈਂ ਲਹਿਣਾ ਦੇਣਾ ਤਕਦਾ ਰਿਹਾ ਇਕ ਨੌ ਦੀ ਧਾਰ ਉਨੀਸਾ, ਦੋ ਜਹਾਨਾਂ ਵੇਖ ਵਖਾਈਆ। ਕਲਜੁਗ ਅੰਤ ਸ੍ਰੀ ਭਗੰਵਤ ਕੀ ਖੇਲ ਕਰੇ ਜਗਦੀਸਾ, ਜਗਦੀਸ਼ਰ ਧੁਰਦਰਗਾਹੀਆ । ਜਿਸ ਦੇ ਸਚਖੰਡ ਦੁਆਰ ਛਤਰ ਝੁਲੇ ਅਗੰਮੀ ਸੀਸਾ, ਦੋ ਜਹਾਨ ਨੌਜਵਾਨ ਸ੍ਰੀ ਭਗਵਾਨ ਆਪਣਾ ਹੁਕਮ ਵਰਤਾਈਆ। ਉਸ ਦਾ ਇਕੋ ਨਾਮ ਅਗੰਮੀ ਇਕੋ ਹੁਕਮ ਹਦੀਸਾ, ਬਿਨ ਅੱਖਰਾਂ ਹਰਫ਼ ਹਰੂਫ਼ਾਂ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਭਾਦਰੋਂ ਕਹੇ ਮੇਰਾ ਸਤਿਗੁਰ ਸਾਹਿਬ ਸੁਆਮੀ ਆਦਿ, ਪੁਰਖ ਅਕਾਲਾ ਦੀਨ ਦਿਆਲਾ ਆਪ ਅਖਵਾਈਆ। ਜੋ ਖੇਲੇ ਖੇਲ ਜੁਗ ਜੁਗਾਦਿ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਜਿਸ ਦਾ ਸ਼ਬਦ ਅਗੰਮੀ ਨਾਦ, ਬਿਨ ਤੰਦ ਸਿਤਾਰ ਸੁਣਾਈਆ। ਜਿਸ ਦਾ ਹੁਕਮ ਵਰਤੇ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਆਪਣੀ ਕਾਰ ਕਮਾਈਆ। ਸੋ ਦੇਵਣਹਾਰ ਨਿਰਗੁਣ ਧਾਰਾ ਆਪਣੀ ਦਾਦ, ਵਸਤ ਅਮੋਲਕ ਅਗੰਮ ਅਥਾਹ ਆਪ ਵਰਤਾਈਆ। ਜਿਸ ਕਾਰਨ ਧਰਨੀ ਧਰਤ ਧਵਲ ਧੌਲ ਰਹੀ ਅਰਾਧ, ਬਿਨ ਰਸਨਾ ਜਿਹਵਾ ਬੱਤੀ ਦੰਦ ਢੋਲੇ ਗਾਈਆ। ਸੋ ਸਾਹਿਬ ਸੁਆਮੀ ਕ਼ੁਦਰਤ ਕ਼ਾਦਰ ਤੇਰੇ
ਅੰਤਸ਼ਕਰਨ ਹੋਏ ਵਿਸਮਾਦ, ਬਿਸਮਲ ਹੋ ਕੇ ਆਪਣਾ ਖੇਲ ਖਿਲਾਈਆ। ਜਿਸ ਨੂੰ ਸਭ ਨੇ ਕਿਹਾ ਮੋਹਣ ਮਾਧਵ ਮਾਧ, ਆਦਿ ਨਿਰੰਜਣ ਦਰਦ ਦੁਖ ਭੈ ਭੰਜਣ ਹਰਿ ਕਰਤਾ ਇਕ ਅਖਵਾਈਆ। ਧਰਨੀਏ ਤੇਰਾ ਵਡ ਵਡ ਕਰੇ ਭਾਗ, ਭਗਵਨ ਦੇਵੇ ਮਾਣ ਵਡਿਆਈਆ। ਜਿਸ ਦੀ ਸਰਨ ਸਰਨਾਈ ਇਕੋ ਗਈ ਲਾਗ, ਲਗ ਮਾਤਰ ਡੇਰਾ ਢਾਹੀਆ। ਮਾਨਵ ਜ਼ਾਤੀ ਅੰਤਸ਼ਕਰਨ ਸ਼ਬਦੀ ਧਾਰ ਦਏ ਵੈਰਾਗ, ਵੈਰੀ ਪੰਚ ਪਰਪੰਚ ਅੰਦਰੋਂ ਬਾਹਰ ਕਢਾਈਆ। ਹੰਸ ਬੁੱਧੀ ਬਣਾਏ ਫੜ ਫੜ ਕਾਗ, ਮਾਣਕ ਮੋਤੀ ਨਾਮ ਚੋਗ ਚੁਗਾਈਆ। ਆਤਮ ਜੋਤੀ ਬਲੇ ਚਰਾਗ਼, ਬਿਨ ਤੇਲ ਬਾਤੀ ਡਗਮਗਾਈਆ । ਨਿਰਗੁਣ ਧਾਰ ਹੋ ਤੇਰਾ ਦੁਰਮਤ ਮੈਲ ਧੋਵੇ ਦਾਗ਼, ਨਵ ਸੱਤ ਕਰੇ ਸਫ਼ਾਈਆ। ਕਲਜੁਗ ਸਾੜ ਨਾ ਸਕੇ ਤੈਨੂੰ ਤ੍ਰੈਗੁਣ ਮਾਇਆ ਆਗ, ਅੰਮ੍ਰਿਤ ਮੇਘ ਮੇਘ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਭਾਦਰੋਂ ਕਹੇ ਧਰਨੀਏ ਪੁਰਖ ਅਕਾਲਾ ਅਗੰਮੜਾ ਤਕ, ਬਿਨ ਨੇਤਰ ਲੋਚਨ ਨੈਣਾਂ ਧਿਆਨ ਲਗਾਈਆ। ਜੋ ਤੇਰਾ ਜੋਤੀ ਜਾਤਾ ਹੋ ਕੇ ਦੇਵੇ ਹਕ, ਹਕ਼ੀਕ਼ਤ ਦਾ ਮਾਲਕ ਬੇਪਰਵਾਹੀਆ। ਦੀਨ ਦੁਨੀ ਦੇ ਅੰਦਰੋਂ ਮਨ ਕਲਪਣਾ ਮੇਟੇ ਸ਼ਕ, ਸ਼ਕਵੇ ਸਾਰੇ ਦਏ ਚੁਕਾਈਆ। ਜਿਸ ਦੀ ਆਸ਼ਾ ਇਕੋ ਰਖ ਕੇ ਗਿਆ ਐਨੁਲਹਕ, ਹਕ ਹਕ ਦੀ ਅਵਾਜ਼ ਉਠਾਈਆ। ਉਹ ਪਾਰਬ੍ਰਹਮ ਪਤਿਪਰਮੇਸ਼ਵਰ ਸਦ ਅਣਥਕ, ਜੁਗ ਜੁਗ ਆਪਣਾ ਵੇਸ ਵਟਾਈਆ। ਤੇਰਾ ਕੂੜ ਕੂੜਿਆਰਾ ਕਲਜੁਗ ਧਾਗਾ ਦੇਵੇ ਕਟ, ਕਟਾਕਸ਼ ਆਪਣਾ ਨਾਮ ਲਗਾਈਆ। ਸਤਿ ਧਰਮ ਦਾ ਖੋਲ੍ਹੇ ਹੱਟ, ਹਟਵਾਣਾ ਬਣੇ ਧੁਰਦਰਗਾਹੀਆ । ਤੂੰ ਸਤਿ ਸਚ ਦਾ ਲਾਹਾ ਲੈਣਾ ਖਟ, ਖਟਕਾ ਅਵਰ ਰਹੇ ਨਾ ਰਾਈਆ। ਜੋ ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਗਗਨ ਗਗਨੰਤਰਾਂ ਤੇਰੇ ਉਤੇ ਆਵੇ ਟਪ, ਟਾਪੂਆਂ ਦਾ ਡੇਰਾ ਦੇਵੇ ਢਾਹੀਆ। ਤੇਰਾ ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਤਕੇ ਤਪ, ਨੌ ਸੌ ਚੁਰਾਨਵੇ ਚੌਕੜੀ ਜੁਗ ਦਾ ਲੇਖਾ ਨਾਲ ਮਿਲਾਈਆ। ਤੂੰ ਖ਼ੁਸ਼ੀਆਂ ਵਿਚ ਇਕੋ ਢੋਲਾ ਗਾਉਣਾ ਜਪ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ । ਭਾਦਰੋਂ ਕਹੇ ਧਰਨੀਏ ਪੁਰਖ ਅਕਾਲ ਹੋਏ ਸਹਾਈ, ਸਹਾਇਕ ਨਾਇਕ ਇਕੋ ਨਜ਼ਰੀ ਆਈਆ। ਜੋ ਮਾਲਕ ਖ਼ਾਲਕ ਨੂਰ ਅਲਾਹੀ, ਪਰਵਰਦਿਗਾਰ ਹਕ ਗੁਸਾਂਈਆ। ਤੇਰਾ ਲਹਿਣਾ ਦੇਣਾ ਦਏ ਚੁਕਾਈ, ਚੌਥੇ ਜੁਗ ਆਪਣਾ ਹੁਕਮ ਵਰਤਾਈਆ। ਜੋ ਅਵਤਾਰ ਪੈਗ਼ੰਬਰ ਗੁਰ ਕਰਕੇ ਗਏ ਸ਼ਨਵਾਈ, ਲੇਖਾ ਜਾਣੇ ਥਾਉਂ ਥਾਈਂਆ। ਸੋ ਖ਼ਾਲਕ ਹੋ ਕੇ ਵੇਖੇ ਬਣ ਬਣ ਮਾਹੀ, ਮਿਹਰਵਾਨ ਆਪਣੀ ਦਇਆ ਕਮਾਈਆ। ਤੂੰ ਕੂਕ ਪੁਕਾਰ ਕਰ ਕਰਕੇ ਉਚੀਆਂ ਬਾਂਹੀ, ਜਗਤ ਜਹਾਨ ਬਾਹਰ ਸੁਣਾਈਆ। ਉਹ ਅਮਾਮ ਅਮਾਮਾ ਸ਼ਾਹ ਸ਼ਹਾਨਾ ਅਗੰਮ ਅਥਾਹੀ, ਖ਼ੁਦ ਮਾਲਕ ਇਕ ਅਖਵਾਈਆ। ਜੋ ਤੇਰੀ ਅੰਤ ਕੰਤ ਭਗਵੰਤ ਕੱਟਣਹਾਰ ਜੁਦਾਈ, ਵਿਛੋੜਾ ਕਲਜੁਗ ਨਾਲੋਂ ਕਰਾਈਆ। ਸਤਿਜੁਗ ਮੇਲਾ ਮੇਲੇ ਸਹਿਜ ਸੁਭਾਈ, ਆਪ ਆਪਣੇ ਰੰਗ ਰੰਗਾਈਆ। ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈ, ਅੰਧ ਅੰਧੇਰਾ ਦਏ ਮਿਟਾਈਆ। ਭਗਤ ਸੰਤ ਸੂਫ਼ੀ ਗੁਰਮੁਖ ਗੁਰਸਿੱਖ ਲਏ ਉਪਜਾਈ, ਧਰਨੀਏ ਧਵਲੇ ਤੇਰੇ ਉਤੇ ਦਏ ਵਡਿਆਈਆ। ਤੂੰ ਉਸ ਸਾਹਿਬ ਦੇ ਚਰਨ ਧੂੜ ਖ਼ਾਕ ਰਮਾਈਂ, ਟਿੱਕੇ ਲਾਵੀਂ ਚਾਈਂ ਚਾਈਂਆ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਧਾਰ ਸਰਗੁਣ ਸਭ ਨੇ ਮੰਨਿਆ ਮਾਹੀ, ਮਹਿਬੂਬ ਇਕ ਅਖਵਾਈਆ। ਉਹ ਲਹਿਣਾ ਦੇਣਾ ਪੂਰਾ ਕਰੇ ਥਾਉਂ ਥਾਈਂ,
ਥਾਨ ਥਨੰਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਚ ਹੁਕਮ ਇਕ ਸੁਣਾਏਗਾ। ਦੀਨ ਦਿਆਲ ਦਇਆ ਕਮਾਏਗਾ। ਪੁਰਖ ਅਕਾਲ ਵੇਖ ਵਖਾਏਗਾ। ਕਾਲ ਮਹਾਕਾਲ ਆਪ ਹਿਲਾਏਗਾ। ਤੇਰੀ ਪੂਰੀ ਕਰੇ ਘਾਲ, ਕੀਤੀ ਸੇਵਾ ਝੋਲੀ ਪਾਏਗਾ। ਕਲਜੁਗ ਕੂੜ ਫਲ ਝਾੜ ਕੇ ਡਾਲ, ਪੱਤ ਟਹਿਣੀ ਸਤਿਜੁਗ ਆਪ ਮਹਿਕਾਏਗਾ। ਧਰਮ ਦੀ ਧਾਰ ਤੈਨੂੰ ਬਣਾਏ ਧਰਮਸਾਲ, ਸਚ ਦੁਆਰਾ ਇਕ ਵਖਾਏਗਾ। ਮਾਨਵ ਜ਼ਾਤੀ ਚਾੜ੍ਹ ਕੇ ਰੰਗ ਲਾਲ, ਲਾਲ ਗੁਲਾਲੇ ਆਪ ਰੰਗਾਏਗਾ। ਆ ਕੇ ਵੇਖੇ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਫੇਰਾ ਪਾਏਗਾ। ਜਿਸ ਦਾ ਲਹਿਣਾ ਦੇਣਾ ਨਾਲ ਸ਼ਾਹ ਕੰਗਾਲ, ਊਚਾਂ ਨੀਚਾਂ ਵੰਡ ਨਾ ਕੋਇ ਵੰਡਾਏਗਾ। ਤੈਨੂੰ ਵਸਤ ਅਮੋਲਕ ਦੇਵੇ ਨਾਮ ਧਨ ਮਾਲ, ਅਤੋਲ ਅਤੁਲ ਤੇਰੀ ਝੋਲੀ ਪਾਏਗਾ। ਤੂੰ ਧਰਨੀਏ ਰਖਣੀ ਆਪ ਸੰਭਾਲ, ਸੰਬਲ ਬਹਿ ਕੇ ਖੇਲ ਖਿਲਾਏਗਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਜੋਤ ਰੁਸ਼ਨਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤੀ ਜਾਤਾ ਪੁਰਖ ਬਿਧਾਤਾ ਤੇਰੀ ਸੁਰਤ ਲਏ ਸੰਭਾਲ, ਸਿਰ ਸਿਰ ਤੇਰੇ ਹੱਥ ਟਿਕਾਏਗਾ।
੨੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਵੇਰਕਾ ਜ਼ਿਲਾ ਅੰਮ੍ਰਿਤਸਰ ਅਜੀਤ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਸ਼ਾਹੋ ਸੂਰੇ ਸਰਬੰਗੀ, ਹਰਿ ਕਰਤੇ ਤੇਰੀ ਬੇਪਰਵਾਹੀਆ। ਜੁਗ ਚੌਕੜੀ ਮੇਰੇ ਉਤੋਂ ਲੰਘੀ, ਕੋਟਨ ਕੋਟ ਧਾਰ ਆਪਣਾ ਪੰਧ ਮੁਕਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਮੇਰੇ ਧੁਰ ਦੇ ਸੰਗੀ, ਸਗਲੇ ਸਾਥੀ ਹਰਿ ਰਘੁਨਾਥੀ ਦਿਆਂ ਦ੍ਰਿੜਾਈਆ। ਕਲਜੁਗ ਅੰਤ ਸ੍ਰੀ ਭਗਵੰਤ ਮੇਰੀ ਪੁਸ਼ਤ ਹੋ ਗਈ ਨੰਗੀ, ਸੀਸ ਜਗਦੀਸ ਹੱਥ ਨਾ ਕੋਇ ਟਿਕਾਈਆ। ਪਵਿਤ੍ਰ ਜਲ ਰਿਹਾ ਨਾ ਜਮਨਾ ਸੁਰਸਤੀ ਗੋਦਾਵਰੀ ਗੰਗੀ, ਗੋਬਿੰਦ ਧਾਰ ਕੀ ਤੇਰੀ ਬੇਪਰਵਾਹੀਆ। ਮੋਹ ਵਿਕਾਰ ਕਲਜੁਗ ਮਾਇਆ ਦਾਗ਼ ਲਗਾਇਆ ਮੇਰੀ ਅੰਗੀ, ਪਤਤ ਪੁਨੀਤ ਨਾ ਕੋਇ ਬਣਾਈਆ। ਜਗਤ ਨੇਤਰਹੀਣ ਤੇਰੀ ਸ੍ਰਿਸ਼ਟੀ ਹੋਈ ਅੰਧੀ, ਨਿਜ ਨੇਤਰ ਨਾ ਕੋਇ ਖੁਲ੍ਹਾਈਆ। ਆਹ ਤਕ ਲੈ ਮੇਰੇ ਉਤੇ ਅਵਤਾਰ ਪੈਗ਼ੰਬਰਾਂ ਗੁਰੂਆਂ ਵਾਲੀ ਸੰਧੀ, ਵਾਅਦੇ ਭਵਿਖਤਾਂ ਵਾਲੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ । ਧਰਨੀ ਕਹੇ ਪ੍ਰਭੂ ਅਵਤਾਰ ਪੈਗ਼ੰਬਰ ਗੁਰੂਆਂ ਦਿਤਾ ਸੰਦੇਸ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਉਹ ਮਾਲਕ ਨਰ ਨਰਾਇਣ ਨਰੇਸ਼, ਹਰਿ ਕਰਤਾ ਧੁਰਦਰਗਾਹੀਆ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਦੇਵਤ ਸੁਰ ਬੈਠਣ ਸੀਸ ਨਿਵਾਈਆ। ਸੋ ਸੁਆਮੀ ਅੰਤਰਜਾਮੀ ਕਲਜੁਗ ਅੰਤਮ ਵਸੇ ਸੰਬਲ ਦੇਸ, ਦੇਸ ਦੇਸੰਤਰਾਂ ਪੰਧ ਮੁਕਾਈਆ। ਜੋ ਕੂੜੀ ਕਿਰਿਆ ਤਨ ਮਾਟੀ ਮੇਟੇ ਕਲੇਸ਼, ਕਲਕਾਤੀਆਂ ਡੇਰਾ ਢਾਹੀਆ। ਜਿਸ ਦਾ ਯੋਧਾ ਇਕ ਗੋਬਿੰਦ ਦਸ ਦਸਮੇਸ, ਦੂਲਹਾ ਦੁਲਾਰਾ ਇਕੋ ਨਜ਼ਰੀ ਆਈਆ । ਜਿਸ ਨੂੰ ਸਭ ਨੇ ਮੰਨਿਆ ਕੇਸ਼ਵ ਕੇਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਧਰਨੀ
ਕਹੇ ਪ੍ਰਭੂ ਗੁਰ ਅਵਤਾਰ ਪੈਗ਼ੰਬਰਾਂ ਵਾਲੀਆਂ ਤਕ ਲੈ ਸੰਧੀਆਂ, ਪੇਸ਼ੀਨਗੋਈਆਂ ਨਾਲ ਮਿਲਾਈਆ। ਆਪਣੀਆਂ ਦੀਨਾਂ ਮਜ਼੍ਹਬਾਂ ਵਾਲੀਆਂ ਵੇਖ ਪਾਬੰਦੀਆਂ, ਸ਼ਰਅ ਸ਼ਰਅ ਵੰਡ ਵੰਡਾਈਆ। ਆਪਣੀਆਂ ਜੁਗ ਚੌਕੜੀ ਧਾਰ ਸਦੀ ਸਦੀਵੀਆਂ ਵੇਖ ਲੈ ਲੰਘੀਆਂ, ਸਤਿਜੁਗ ਤਰੇਤਾ ਦੁਆਪਰ ਕਲਜੁਗ ਦਏ ਗਵਾਹੀਆ। ਮੈਂ ਭਿਖਾਰਨ ਹੋ ਕੇ ਇਕੋ ਮੰਗ ਮੰਗੀਆ, ਮਾਂਗਤ ਹੋ ਕੇ ਝੋਲੀ ਡਾਹੀਆ। ਪੁਰਖ ਅਕਾਲੇ ਦੀਨ ਦਿਆਲੇ ਕੂੜ ਕੁੜਿਆਰ ਦੀਆਂ ਮੇਰੇ ਉਤੋਂ ਮੇਟ ਤੰਗੀਆਂ, ਮਾਇਆ ਮਮਤਾ ਮੋਹ ਵਿਕਾਰ ਰਹਿਣ ਨਾ ਪਾਈਆ। ਮਨ ਮਨਸਾ ਤਨ ਵਜੂਦਾਂ ਰਹਿਣ ਨਾ ਗੰਦੀਆਂ, ਅੰਮ੍ਰਿਤ ਮੇਘ ਦੇਣਾ ਵਰਸਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਜਣਾ ਕੇ ਛੰਦੀਆ, ਸੋਹੰ ਢੋਲਾ ਅਗੰਮ ਅਥਾਹੀਆ। ਦੂਈ ਦੁਵੈਤ ਢਾਹ ਦੇ ਕੰਧੀਆ, ਮਾਨਵ ਏਕਾ ਰੰਗ ਰੰਗਾਈਆ। ਪਰਕਾਸ਼ ਕਰ ਦੇ ਨੂਰ ਅਲਾਹੀ ਚੰਦੀਆ, ਅੰਧ ਅਗਿਆਨ ਦੇਣਾ ਮਿਟਾਈਆ । ਸਚਖੰਡ ਦੁਆਰ ਏਕੰਕਾਰ ਸਿੱਧੀਆਂ ਕਰ ਦੇ ਪਗਡੰਡੀਆਂ, ਡੰਡਾਵਤ ਬੰਦਨਾ ਇਕੋ ਇਕ ਸਰਨਾਈਆ। ਜੁਗ ਜਨਮ ਦੀਆਂ ਪ੍ਰੀਤਾਂ ਜਨ ਭਗਤਾਂ ਟੁੱਟੀਆਂ ਜਾਣ ਗੰਢੀਆਂ, ਗੰਢਣਹਾਰ ਗੁਪਾਲ ਸੁਆਮੀ ਆਪਣੀ ਦਇਆ ਕਮਾਈਆ। ਮੇਰਾ ਲਹਿਣਾ ਦੇਣਾ ਤਕ ਲੈ ਸੱਤ ਦੀਪ ਨੌ ਖੰਡੀਆਂ, ਬ੍ਰਹਿਮੰਡਾਂ ਦੇ ਮਾਲਕ ਧਿਆਨ ਲਗਾਈਆ। ਤੇਰੀ ਧਾਰ ਤੋਂ ਬਾਹਰ ਪੂਜਾ ਹੋਵੇ ਕਰੀਰਾਂ ਜੰਡੀਆਂ, ਪਾਹਨਾਂ ਪੱਥਰਾਂ ਦੀਨ ਦੁਨੀ ਸੀਸ ਝੁਕਾਈਆ। ਪੰਜ ਤਤ ਵਿਕਾਰੇ ਭੇਖ ਵਖਾਇਆ ਜਗਤ ਪਖੰਡੀਆਂ, ਨੌ ਦੁਆਰੇ ਵਾਸਨਾ ਨਾਲ ਰਖਾਈਆ। ਨਿਝਰ ਝਿਰਨਾ ਬੂੰਦ ਸਵਾਂਤੀ ਧਾਰਾਂ ਮਿਲਣ ਕਿਸੇ ਨਾ ਠੰਢੀਆਂ, ਨਾਭੀ ਕਵਲ ਨਾ ਕੋਇ ਉਲਟਾਈਆ। ਸਤਿ ਪਿਆਰ ਬਿਨਾ ਪ੍ਰਭੂ ਆਤਮਾ ਹੋਈਆਂ ਰੰਡੀਆਂ, ਹਰਿ ਕੰਤ ਸੁਹਾਗ ਨਾ ਕੋਇ ਹੰਢਾਈਆ। ਮੇਰਾ ਅੰਤ ਅਖ਼ੀਰੀ ਕਿਨਾਰਾ ਤਕ ਲੈ ਕਲਜੁਗ ਕੰਢੀ ਆ, ਪਤਣ ਘਾਟ ਦੀਨ ਦੁਨੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਅਵਤਾਰ ਪੈਗ਼ੰਬਰ ਗੁਰ ਮੈਨੂੰ ਦੱਸ ਕੇ ਗਏ ਨਿਸ਼ਾਨੀਆਂ, ਨਿਸ਼ਾਨਾ ਦੀਨ ਦੁਨੀ ਤੋਂ ਬਾਹਰ ਲਗਾਈਆ। ਤੇਰੇ ਉਤੇ ਪੁਰਖ ਅਕਾਲ ਕਰੇ ਮਿਹਰਵਾਨੀਆਂ, ਮਹਿਬਾਨ ਬੀਦੋ ਜਲਵਾਗਰ ਨੂਰ ਅਲਾਹੀਆ। ਜਿਸ ਨੂੰ ਅਵਤਾਰ ਪੈਗ਼ੰਬਰਾਂ ਗੁਰੂਆਂ ਦਿਤੀਆਂ ਸਲਾਮੀਆਂ, ਨਿਵ ਨਿਵ ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਉਹ ਖੇਲੇ ਖੇਲ ਅਗੰਮ ਅਥਾਹ ਨਿਹਕਾਮੀਆ, ਨੇਹਕਾਮੀ ਆਪਣਾ ਹੁਕਮ ਵਰਤਾਈਆ। ਜਿਸ ਦੀਆਂ ਆਦਿ ਜੁਗਾਦਿ ਚਾਰ ਜੁਗ ਦੀਆਂ ਕਥਾ ਕਹਾਣੀਆਂ, ਰਸਨਾ ਜਿਹਵਾ ਢੋਲੇ ਸਾਰੇ ਗਾਈਆ। ਜਿਸ ਦਾ ਸ਼ਬਦ ਸੰਦੇਸਾ ਚਾਰੇ ਬਾਣੀਆਂ, ਪਰਾ ਪਸੰਤੀ ਮਧਮ ਬੈਖਰੀ ਸੋਹਲੇ ਰਹੀ ਦ੍ਰਿੜਾਈਆ। ਜੋ ਲੇਖਾ ਜਾਣੇ ਚਾਰੇ ਖਾਣੀਆਂ, ਅੰਡਜ ਜੇਰਜ ਉਤਭੁਜ ਸੇਹਤਜ ਵੇਖ ਵਖਾਈਆ। ਜੋ ਆਤਮ ਪਰਮਾਤਮ ਹੋ ਕੇ ਕਰੇ ਮਿਹਰਵਾਨੀਆਂ, ਮਿਹਰ ਮਿਹਰ ਨਜ਼ਰ ਉਠਾਈਆ। ਜੋ ਸੁਰਤ ਸ਼ਬਦ ਕਰੇ ਪਰਵਾਨੀਆ, ਪਰਮ ਪੁਰਖ ਆਪਣੇ ਰੰਗ ਰੰਗਾਈਆ। ਸੋ ਧਰਨੀਏ ਕਲਜੁਗ ਅੰਤ ਤੇਰੇ ਉਤੇ ਖੇਲੇ ਖੇਲ ਮਹਾਨੀਆ, ਮਹਿੰਮਾ ਕਥ ਕਥ ਰਖਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਦੇਵੇ ਦਾਤ ਮਹਾਨੀਆ, ਵਸਤ ਅਮੋਲਕ ਇਕ ਵਰਤਾਈਆ। ਲਹਿਣਾ ਦੇਣਾ ਮੁਕਾਏ ਤੇਰੇ ਉਤੇ ਜੀਵ ਪ੍ਰਾਣੀਆ, ਲੱਖ ਚੁਰਾਸੀ ਵੇਖ ਵਖਾਈਆ। ਉਹ ਕਲਜੁਗ ਅੰਤ ਪਰਗਟ ਹੋਵੇ ਦਾਤਾ ਗੁਣ ਨਿਧਾਨੀ ਆ, ਗਹਿਰ ਗੰਭੀਰ ਬੇਨਜ਼ੀਰ ਇਕ ਅਖਵਾਈਆ। ਜੋ ਏਕਾ ਨਾਮ ਕਲਮਾ ਕਰੇ ਪ੍ਰਧਾਨੀਆ, ਨਵ ਸੱਤ ਵਜਦੀ ਰਹੇ ਵਧਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਦਿ ਜੁਗਾਦਿ ਸ਼ਾਹ ਸੁਲਤਾਨੀਆ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕ ਅਖਵਾਈਆ।
੨੪ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਵੇਰਕਾ ਜ਼ਿਲਾ ਅੰਮ੍ਰਿਤਸਰ ਹਰਨਾਮ ਕੌਰ ਦੇ ਗ੍ਰਹਿ
ਧਰਨੀ ਕਹੇ ਮੇਰੇ ਭਗਵਾਨ, ਭਗਵੰਤ ਕੰਤ ਤੇਰੀ ਓਟ ਤਕਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਮੇਰੀ ਬੇਨੰਤੀ ਕਰੀਂ ਪਰਵਾਨ, ਦਰਗਾਹ ਸਾਚੀ ਸਚਖੰਡ ਦੁਆਰੇ ਆਸ ਰਖਾਈਆ। ਮੇਰੇ ਆਦਿ ਜੁਗਾਦੀ ਬ੍ਰਹਮ ਬ੍ਰਮਿਹਾਦੀ ਸ਼ਾਹੋ ਭੂਪ ਸੁਲਤਾਨ, ਸ਼ਾਹ ਪਾਤਸ਼ਾਹ ਤੇਰਾ ਅੰਤ ਕਹਿਣ ਕਿਛ ਨਾ ਆਈਆ। ਮੈਂ ਭਿਖਕ ਭਿਖਾਰਨ ਹੋ ਕੇ ਮੰਗਾਂ ਦਾਨ, ਦਾਤੇ ਦਾਨੀ ਮੇਰੀ ਝੋਲੀ ਦੇਣੀ ਭਰਾਈਆ। ਪਰਵਰਦਿਗਾਰ ਸਾਂਝੇ ਯਾਰ ਮੇਰਾ ਤੇਰੇ ਉਤੇ ਈਮਾਨ, ਦੂਜਾ ਇਸ਼ਟ ਨਾ ਕੋਇ ਰਖਾਈਆ। ਮੈਂ ਚਾਹੁੰਦੀ ਕਲਜੁਗ ਅੰਤ ਜਨ ਭਗਤ ਸੁਹੇਲੇ ਮੇਰੇ ਉਤੇ ਕਰ ਪ੍ਰਵਾਨ, ਪਰਮ ਪੁਰਖ ਪਰਮਾਤਮ ਆਤਮ ਦੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਲੇਖੇ ਲਾਉਣਾ ਤਨ, ਮਾਟੀ ਖ਼ਾਕ ਦੇਣੀ ਵਡਿਆਈਆ। ਵਸੇਰਾ ਰਖਣਾ ਬਿਨ ਛਪਰੀ ਛੰਨ, ਸਚਖੰਡ ਦੁਆਰ ਦੇਣਾ ਟਿਕਾਈਆ। ਵਾਸਨਾ ਮੂਲ ਨਾ ਤਕੀਂ ਮਨ, ਮਮਤਾ ਮੋਹ ਜਗਤ ਦੇਣਾ ਚੁਕਾਈਆ। ਵਸਤ ਅਮੋਲਕ ਨਾਮ ਨਿਧਾਨਾ ਦੇਣਾ ਧਨ, ਅਤੋਲ ਅਤੁਲ ਆਪ ਵਰਤਾਈਆ। ਮਾਨਸ ਜਨਮ ਚੁਰਾਸੀ ਵਿਚੋਂ ਬੇੜਾ ਦੇਣਾ ਬੰਨ੍ਹ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਚਖੰਡ ਦੁਆਰ ਏਕੰਕਾਰ ਚਾੜ੍ਹਨਾ ਚੰਨ, ਜੋਤੀ ਜਾਤੇ ਆਪਣੀ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਗ੍ਰਹਿ ਆਪ ਟਿਕਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਬਖ਼ਸ਼ਣਾ ਸਚਖੰਡ ਦੁਆਰ, ਦਰਗਾਹ ਸਾਚੀ ਦੇਣੀ ਵਡਿਆਈਆ। ਚਰਨ ਪ੍ਰੀਤ ਦੇ ਅਧਾਰ, ਉਦਰ ਦਾ ਲੇਖਾ ਦੇਣਾ ਮੁਕਾਈਆ। ਮਾਨਸ ਜਨਮ ਪੈਜ ਦੇਣੀ ਸਵਾਰ, ਆਵਣ ਜਾਵਣ ਲੱਖ ਚੁਰਾਸੀ ਗੇੜ ਕਟਾਈਆ। ਸਤਿ ਸਰੂਪੀ ਸ਼ਾਹੋ ਭੂਪੀ ਸਤਿ ਮੇਲਣਾ ਜੋਤ ਜੋਤ ਨਿਰੰਕਾਰ, ਨਿਰਾਕਾਰ ਆਪਣੇ ਰੰਗ ਰੰਗਾਈਆ। ਤੂੰ ਸ਼ਾਹੋ ਭੂਪ ਸਿਕਦਾਰ, ਸ਼ਹਿਨਸ਼ਾਹ ਇਕ ਅਖਵਾਈਆ। ਜੁਗ ਜੁਗ ਭਗਤ ਸੁਹੇਲੇ ਦੇਣੇ ਤਾਰ, ਤਾਰਨਹਾਰ ਤੇਰੀ ਵਡਿਆਈਆ। ਮੈਂ ਧਰਨੀ ਧਵਲ ਧੌਲ ਮਾਂਗਤ ਹੋ ਕੇ ਮੰਗਾਂ ਮੰਗ ਦਰ ਤੇਰੇ ਭਿਖਾਰ, ਭਿਖਕ ਝੋਲੀ ਦੇਣੀ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਆਤਮ ਪੁੱਜੇ ਤੇਰੇ ਗ੍ਰਹਿ, ਮੰਦਰ ਇਕੋ ਸੋਭਾ ਪਾਈਆ। ਜਿਥੇ ਤ੍ਰੈਗੁਣ ਅਤੀਤਾ ਨਿਰਗੁਣ ਧਾਰ ਰਹੇ, ਤਨ ਵਜੂਦ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਜੋ ਸਤਿ ਸਰੂਪ ਹੈ, ਦੂਸਰ ਰੂਪ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰ ਇਕ ਸੁਹਾਈਆ। ਧਰਨੀ ਕਹੇ ਮੈਂ ਭਗਤਾਂ ਖ਼ਾਹਿਸ਼ਾਂ ਨਾਲ ਪਿਆਰੀ, ਪ੍ਰੀਤਮ ਤੈਨੂੰ ਦਿਆਂ ਜਣਾਈਆ। ਤੂੰ ਬਖ਼ਸ਼ਣਹਾਰ ਏਕੰਕਾਰੀ, ਨਿਰੰਕਾਰ ਤੇਰੀ ਸਰਨਾਈਆ । ਤੂੰ ਸ਼ਾਹੋ ਭੂਪ ਸਿਕਦਾਰੀ, ਪਰਵਰਦਿਗਾਰ ਨੂਰ ਅਲਾਹੀਆ। ਮੇਰੀ ਕਲਮਿਆਂ
ਤੋਂ ਬਾਹਰ ਪੁਕਾਰੀ, ਪੁਨਹ ਪੁਨਹ ਕਰਕੇ ਸੀਸ ਨਿਵਾਈਆ। ਮੇਰੇ ਸ਼ਹਿਨਸ਼ਾਹ ਸ਼ਾਹ ਸੁਲਤਾਨ ਤੂੰ ਦਾਤਾ ਵਡ ਸੰਸਾਰੀ, ਭੰਡਾਰੀ ਸੰਘਾਰੀ ਤੇਰੇ ਹੁਕਮੇ ਸੇਵ ਕਮਾਈਆ। ਸਚ ਵਸਤ ਦੇਣੀ ਬਣ ਦਾਤਾਰੀ, ਦਾਤਾ ਹੋ ਕੇ ਦੇਣੀ ਵਰਤਾਈਆ। ਜੋਤੀ ਜੋਤ ਸਰੂਪ ਹਰਿ , ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਹੋਵੇ ਤੇਰਾ ਮੇਲ, ਮਿਲਣੀ ਹਰਿ ਜਗਦੀਸ ਲੈਣੀ ਕਰਾਈਆ। ਮੇਰੇ ਆਦਿ ਜੁਗਾਦੀ ਸੱਜਣ ਸੁਹੇਲ, ਸਾਚੇ ਸੰਗੀ ਧੁਰਦਰਗਾਹੀਆ। ਸਦ ਵਸਣਹਾਰਾ ਧਾਮ ਨਵੇਲ, ਸਚਖੰਡ ਸਾਚੇ ਸੋਭਾ ਪਾਈਆ। ਤੇਰਾ ਆਦਿ ਜੁਗਾਦਿ ਅਚਰਜ ਖੇਲ, ਜੁਗ ਜੁਗ ਰੀਤੀ ਚਲੀ ਆਈਆ। ਤੇਰਾ ਦੀਪਕ ਜਗੇ ਬਿਨ ਬਾਤੀ ਬਿਨ ਤੇਲ, ਜਨ ਭਗਤਾਂ ਅੰਦਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਲੇਖੇ ਲਾਉਣਾ ਜਨਮ, ਮਰਨ ਦੀ ਲੋੜ ਰਹੇ ਨਾ ਰਾਈਆ। ਉਜਲ ਕਰਨਾ ਕਰਮ, ਕਰਮ ਕਾਂਡ ਦਾ ਡੇਰਾ ਢਾਹੀਆ। ਜਨ ਭਗਤਾਂ ਮੇਟਣਾ ਭਰਮ, ਭਾਂਡਾ ਭਰਮ ਭੰਨਾਈਆ । ਆਪਣੀ ਰਖਣਾ ਸਰਨ, ਚਰਨੋਦਕ ਜਾਮ ਪਿਆਈਆ। ਤੂੰ ਦਾਤਾ ਕਰਨੀ ਕਰਨ, ਕਰਤਾ ਪੁਰਖ ਇਕ ਅਖਵਾਈਆ। ਸੰਤ ਸੁਹੇਲੇ ਲਗਾਉਣੇ ਆਪਣੇ ਲੜਨ, ਕੰਨੀ ਗੰਢ ਨਾਮ ਵਾਲੀ ਪੁਆਈਆ। ਉਹ ਤੇਰੀ ਮੰਜ਼ਲ ਚੜ੍ਹਨ, ਅਗੇ ਹੋ ਨਾ ਕੋਇ ਅਟਕਾਈਆ । ਦਰਗਾਹ ਸਾਚੀ ਸਚਖੰਡ ਦੁਆਰੇ ਵੜਨ, ਥਿਰ ਘਰ ਮਿਲੇ ਮਾਣ ਵਡਿਆਈਆ। ਤੂੰ ਮੇਰਾ ਮੈਂ ਤੇਰਾ ਬਿਨ ਰਸਨਾ ਜਿਹਵਾ ਢੋਲਾ ਪੜ੍ਹਨ, ਆਤਮ ਪਰਮਾਤਮ ਮਿਲ ਕੇ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਦਿ ਜੁਗਾਦਿ ਕਰਨੀ ਕਰਨ, ਕਰਤਾ ਪੁਰਖ ਪੁਰਖੋਤਮ ਇਕ ਅਖਵਾਈਆ।