ਪੁਸਤਕਾਲਾਭਾਗ ੨੪

੨੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਵੇਰਕਾ ਜ਼ਿਲਾ ਅੰਮ੍ਰਿਤਸਰ ਕਰਤਾਰ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਕਲਜੁਗ ਜੀਵਾਂ ਬੁੱਧੀ ਕਰ ਬਿਬੇਕ, ਮਮਤਾ ਮੋਹ ਵਿਕਾਰ ਹੰਕਾਰ ਦੇ ਮਿਟਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਇਕੋ ਬਖ਼ਸ਼ ਟੇਕ, ਟਿੱਕੇ ਧੂੜੀ ਖ਼ਾਕ ਖ਼ਾਕ ਰਮਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਤੇਰਾ ਰੂਪ ਅਨੂਪਾ ਏਕ, ਅਨਕ ਕਲਧਾਰੀ ਆਪਣਾ ਰੰਗ ਰੰਗਾਈਆ। ਤ੍ਰੈਗੁਣ ਮਾਇਆ ਲਾਏ ਮੂਲ ਨਾ ਸੇਕ, ਅਗਨੀ ਤਤ ਨਾ ਕੋਇ ਤਪਾਈਆ। ਆਦਿ ਜੁਗਾਦੀ ਬਣਨਾ ਖੇਵਟ ਖੇਟ, ਬੇੜਾ ਆਪਣੇ ਕੰਧ ਉਠਾਈਆ। ਲੱਖ ਚੁਰਾਸੀ ਤੇਰੇ ਬੇਟੀ ਬੇਟ, ਪਿਤਾ ਪੂਤ ਲੈਣਾ ਗੋਦ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਪ੍ਰਭੂ ਕਲਜੁਗ ਜੀਵਾਂ ਦੇ ਦੇ ਸ਼ਬਦ ਬੋਧ ਅਗਾਧ, ਬੁੱਧੀ ਤੋਂ ਪਰੇ ਕਰ ਪੜ੍ਹਾਈਆ। ਹਰ ਹਿਰਦਾ ਤੈਨੂੰ ਲਏ ਅਰਾਧ, ਰਸਨਾ ਜਿਹਵਾ ਢੋਲੇ ਗਾਈਆ। ਤੂੰ ਮੇਟਣਹਾਰਾ ਵਾਦ ਵਿਵਾਦ, ਵਿਖ ਅੰਦਰੋਂ ਬਾਹਰ ਕਢਾਈਆ। ਸ਼ਬਦ ਅਗੰਮੀ ਸੁਣਾਏ ਨਾਦ, ਧੁਨ ਆਤਮਕ ਰਾਗ ਦ੍ਰਿੜਾਈਆ। ਮੇਰੇ ਮੋਹਣ ਮਾਧਵ ਮਾਧ, ਦਰ ਠਾਂਢੇ ਮੰਗ ਮੰਗਾਈਆ। ਹਰਿਜਨ ਭਗਤ ਬਣਾ ਲੈ ਆਪਣੇ ਸਾਧ, ਸਾਧਨਾ ਵਿਚ ਦਿਸੇ ਖ਼ਲਕ ਖ਼ੁਦਾਈਆ। ਜੋਤੀ ਜਾਤੇ ਮੋਹਣ ਮਾਧਵ ਮਾਧ, ਮਧੁਰ ਧੁਨ ਦੇਣੀ ਸੁਣਾਈਆ।

ਮੇਰੇ ਉਤੇ ਸਤਿ ਧਰਮ ਕਰ ਆਬਾਦ, ਕਲਜੁਗ ਕੂੜੀ ਕਿਰਿਆ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਪ੍ਰਭੂ ਕਲਜੁਗ ਕੂੜ ਬੁਝਾ ਦੇ ਅੱਗ, ਤ੍ਰੈਗੁਣ ਅਤੀਤੇ ਦੇ ਵਡਿਆਈਆ। ਜੀਵ ਜੰਤ ਹੰਸ ਬਣਾ ਕਗ, ਦੁਰਮਤ ਮੈਲ ਮੈਲ ਧੁਆਈਆ। ਨੌ ਖੰਡ ਸੱਤ ਦੀਪ ਜਗ, ਜਾਗਰਤ ਜੋਤ ਜੋਤ ਕਰ ਰੁਸ਼ਨਾਈਆ। ਜਨ ਭਗਤਾਂ ਦਰਸ਼ਨ ਦੇ ਉਪਰ ਸ਼ਾਹਰਗ, ਨੌ ਦੁਆਰੇ ਡੇਰਾ ਢਾਹੀਆ। ਤੂੰ ਸ਼ਾਹੋ ਭੂਪ ਸੂਰਾ ਸਰਬਗ, ਸ਼ਾਹ ਪਾਤਸ਼ਾਹ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਕਲਜੁਗ ਜੀਵਾਂ ਦੇ ਦੇ ਨਾਮ ਨਿਧਾਨ, ਨਿਰਅੱਖਰ ਧਾਰ ਜਣਾਈਆ। ਸ਼ਾਸਤਰਾਂ ਤੋਂ ਬਾਹਰ ਦੇ ਗਿਆਨ, ਅਲਿਫ਼ ਯੇ ਤੋਂ ਬਾਹਰ ਦਏ ਸੁਣਾਈਆ। ਧੁਨ ਆਤਮਕ ਨਾਦ ਸੁਣਾ ਸਚੀ ਧੁਨਕਾਨ, ਅਨਹਦ ਨਾਦੀ ਨਾਦ ਵਜਾਈਆ। ਨਿਝਰ ਝਿਰਨਾ ਬੂੰਦ ਸਵਾਂਤ ਬਖ਼ਸ਼ ਪੀਣ ਖਾਣ, ਜਗਤ ਤ੍ਰਿਸ਼ਨਾ ਭੁਖ ਰਹੇ ਨਾ ਰਾਈਆ। ਦੀਆ ਬਾਤੀ ਕਮਲਾਪਾਤੀ ਹਰ ਹਿਰਦੇ ਜੋਤ ਜਗਾ ਮਹਾਨ, ਅੰਧ ਅਗਿਆਨ ਅੰਦਰੋਂ ਬਾਹਰ ਕਢਾਈਆ। ਮਨੂਆ ਮਨ ਨਾ ਰਹੇ ਸ਼ੈਤਾਨ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਨੌ ਦੁਆਰ ਕਿਰਪਾ ਕਰਨੀ ਮਹਾਨ, ਮਹਿੰਮਾ ਕਥ ਕਥ ਸੁਣਾਈਆ। ਸਚਖੰਡ ਨਿਵਾਸੀ ਮੇਰੇ ਧੁਰ ਦੇ ਕਾਹਨ, ਰਾਮ ਰਾਮਾ ਮੰਗ ਮੰਗਾਈਆ। ਨੂਰ ਨੁਰਾਨੇ ਅਲਾਹੀ ਅਮਾਮ, ਅਮਲਾਂ ਤੋਂ ਰਹਿਤ ਤੇਰੀ ਬੇਪਰਵਾਹੀਆ। ਸਤਿ ਧਰਮ ਦਾ ਹਕ਼ੀਕ਼ੀ ਸਚ ਪਿਆ ਦੇ ਜਾਮ, ਮਸਤੀ ਨਾਮ ਖ਼ੁਮਾਰੀ ਦੇ ਚੜ੍ਹਾਈਆ। ਮੈਂ ਚਾਹੁੰਦੀ ਮੇਰੇ ਉਤੇ ਤੇਰਾ ਇਕੋ ਨਾਮ ਕਲਮਾ ਹੋਏ ਕਲਾਮ, ਕਾਇਨਾਤ ਇਕੋ ਇਕ ਪੜ੍ਹਾਈਆ। ਇਕੋ ਦੀਨ ਮਜ਼੍ਹਬ ਹੋਏ ਇਸਲਾਮ, ਇਸਮ ਆਜ਼ਮ ਇਕ ਸਮਝਾਈਆ। ਸ਼ਰਅ ਦਾ ਰਹੇ ਨਾ ਕੋਇ ਗ਼ੁਲਾਮ, ਗ਼ੁਰਬਤ ਅੰਦਰੋਂ ਬਾਹਰ ਕਢਾਈਆ। ਪੈਗ਼ੰਬਰਾਂ ਦਾ ਪੂਰਾ ਕਰ ਪੈਗ਼ਾਮ, ਜੋ ਸੰਦੇਸ਼ਾ ਦਿਤਾ ਚਾਈਂ ਚਾਈਂਆ। ਧਰਨੀ ਕਹੇ ਪ੍ਰਭੂ ਮੇਰੀ ਨਮੋ ਨਮੋ ਪਰਨਾਮ, ਸਯਦਿਆਂ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮੇਰਾ ਅੰਤ ਕੰਤ ਨਵ ਸੱਤ ਕਰ ਇੰਤਜ਼ਾਮ, ਦੂਸਰ ਤੁਧ ਬਿਨ ਨਜ਼ਰ ਕੋਇ ਨਾ ਆਈਆ।

੨੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਵੇਰਕਾ ਜ਼ਿਲਾ ਅੰਮ੍ਰਿਤਸਰ ਗੁਰਨਾਮ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਕਿਰਪਾ ਨਿਧਾਨ ਸ਼ਾਹੋ ਭੂਪ ਵਡ ਰਾਜਨ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੇਰੀ ਓਟ ਤਕਾਈਆ। ਸਤਿਗੁਰ ਸ਼ਬਦ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਨਿਰਗੁਣ ਧਾਰ ਸਾਜਣ, ਸਗਲੇ ਸੰਗੀ ਬਹੁਰੰਗੀ ਤੇਰੀ ਓਟ ਤਕਾਈਆ। ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਗ਼ਰੀਬ ਨਿਵਾਜ਼ਣ, ਨਿਵਾਜ਼ਸ਼ ਵਿਚ ਸਭ ਨੂੰ ਸੀਸ ਝੁਕਾਈਆ। ਕਲਜੁਗ ਅੰਤ ਅਖ਼ੀਰ ਧਰਮ ਦੀ ਧਾਰ ਬਣ ਗਈ ਮਹਾਜਨ, ਸਤਿ ਵਿਚ ਨਾ ਕੋਇ ਸਮਾਈਆ। ਮਾਇਆ ਡਸਣੀ ਡੱਸੀ ਜਾਏ ਨਾਗਣ, ਅੰਮ੍ਰਿਤ ਵਿਖ ਰੂਪ ਬਦਲਾਈਆ । ਸਚ ਦਾ ਸਚ ਸੁਣੇ ਕੋਈ ਨਾ ਨਾਦਨ, ਧੁਨ ਆਤਮਕ ਰਾਗ ਨਾ ਕੋਇ ਦ੍ਰਿੜਾਈਆ। ਪ੍ਰਿਥਮੀ ਕਹੇ ਮੇਰਾ ਸਵਾਰੇ ਕੋਈ ਨਾ ਕਾਜਨ, ਸਿਰ ਹੱਥ ਨਾ ਕੋਇ ਟਿਕਾਈਆ। ਗੂੜ੍ਹੀ ਸੁਤੇ ਨੀਂਦ ਕਲਜੁਗ ਜੀਵ ਮੂਲ ਨਾ ਜਾਗਣ,

ਆਲਸ ਨਿੰਦਰਾ ਨਾ ਕੋਇ ਮਿਟਾਈਆ । ਮੇਰੇ ਅੰਤਸ਼ਕਰਨ ਆਏ ਵੈਰਾਗਣ, ਵੈਰੀ ਬਾਹਰ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਸਾਚੀ ਬਖ਼ਸ਼ ਦੇ ਧੂੜਾ, ਧੂਲ ਲਵਾਂ ਰਮਾਈਆ। ਮੈਨੂੰ ਚਾੜ੍ਹ ਦੇ ਰੰਗ ਗੂੜ੍ਹਾ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਤੇਰੇ ਪਿਆਰ ਵਿਚ ਮਾਨਵ ਰਹੇ ਕੋਇ ਨਾ ਮੂੜ੍ਹਾ, ਮੂਰਖ ਮੁਗਧਾਂ ਡੇਰਾ ਢਾਹੀਆ। ਸਾਚਾ ਬਖ਼ਸ਼ ਦੇ ਨਾਮ ਸਰੂਰਾ, ਸੁਰਤੀ ਸ਼ਬਦ ਵਿਚ ਮਿਲਾਈਆ। ਮੇਰੀ ਆਸਾ ਪੂਰੀ ਕਰ ਦੇ ਜੋ ਮੂਸਾ ਰਖ ਕੇ ਗਿਆ ਉਤੇ ਕੋਹਤੂਰਾ, ਤੁਰਤ ਆਪਣੀ ਦਇਆ ਕਮਾਈਆ। ਜਿਸ ਕਾਰਨ ਈਸਾ ਬੇਨੰਤੀ ਕੀਤੀ ਮਨਜ਼ੂਰਾ ਮਿਹਰਵਾਨ ਹੋ ਕੇ ਵੇਖ ਵਖਾਈਆ। ਜੋ ਮੁਹੰਮਦ ਨੇ ਤੈਨੂੰ ਤਸੱਵਰ ਕੀਤਾ ਹਜ਼ੂਰਾ, ਹਜ਼ਰਤਾਂ ਦੇ ਮਾਲਕ ਨੂਰ ਅਲਾਹੀਆ। ਜੋ ਸੰਦੇਸ਼ ਸੁਣਾ ਕੇ ਗਿਆ ਨਾਨਕ ਧਾਰ ਸੂਰਾ, ਸੋ ਪੁਰਖ ਨਿਰੰਜਣ ਦੇਣੀ ਮਾਣ ਵਡਿਆਈਆ। ਮੈਂ ਚਾਹੁੰਦੀ ਤੇਰਾ ਇਕੋ ਜੋਤ ਦਾ ਹੋਵੇ ਨੂਰਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਮਨੂਆ ਮਨ ਮਾਨਵ ਜ਼ਾਤੀ ਨਾ ਪਾਵੇ ਫ਼ਤੂਰਾ, ਬੁੱਧ ਬਿਬੇਕ ਦੇਣੀ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭੂ ਮੈਨੂੰ ਬਖ਼ਸ਼ ਦੇ ਨਾਮ ਖ਼ੁਮਾਰੀ, ਖ਼ਾਲਸ ਆਪਣਾ ਰੰਗ ਰੰਗਾਈਆ। ਜਨ ਭਗਤਾਂ ਪ੍ਰੀਤੀ ਪ੍ਰੇਮ ਬਖ਼ਸ਼ ਦੇ ਯਾਰੀ, ਯਾਰੜੇ ਸਥਰ ਤੇਰੀ ਸੇਜ ਹੰਢਾਈਆ। ਇਕੋ ਰੰਗ ਰੰਗਾ ਦੇ ਪੁਰਖ ਨਾਰੀ, ਨਰ ਨਰਾਇਣ ਆਪਣਾ ਨੈਣ ਉਠਾਈਆ। ਮੈਂ ਚਰਨ ਕਵਲ ਧਵਲ ਹੋ ਕੇ ਕਰਾਂ ਨਿਮਸਕਾਰੀ, ਨਿਵ ਨਿਵ ਲਾਗਾਂ ਪਾਈਆ। ਕਲਜੁਗ ਕੂੜੀ ਕਿਰਿਆ ਨਾ ਕਰੇ ਖ਼ੁਆਰੀ, ਖ਼ਾਲਸ ਆਪਣਾ ਰੰਗ ਰੰਗਾਈਆ। ਤੈਨੂੰ ਸਭ ਨੇ ਮੰਨਣਾ ਨਿਹਕਲੰਕ ਕਲ ਕਲਕੀ ਅਵਤਾਰੀ, ਅਮਾਮ ਅਮਾਮਾ ਨੂਰ ਅਲਾਹੀਆ। ਮੈਂ ਤੇਰੇ ਚਰਨ ਧੂੜ ਮਸਤਕ ਲਾਵਾਂ ਛਾਰੀ, ਟਿੱਕੇ ਧਰਮ ਧਾਰ ਰਮਾਈਆ। ਸਚ ਇਸ਼ਟ ਦੀ ਬਣਾਂ ਪੁਜਾਰੀ, ਪੂਜਣਯੋਗ ਤੇਰੀ ਓਟ ਤਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਮਾਨਵ ਚਾੜ੍ਹ ਅਗੰਮਾ ਰੰਗ, ਮਾਨਸ ਮਾਨੁਖ ਆਪਣਾ ਭੇਵ ਖੁਲ੍ਹਾਈਆ। ਨਿਰਗੁਣ ਧਾਰ ਹੋ ਕੇ ਅੰਦਰ ਲੰਘ, ਨੂਰ ਨੁਰਾਨੇ ਆਪਣਾ ਪੰਧ ਮੁਕਾਈਆ। ਸ਼ਬਦ ਨਾਦ ਜਣਾ ਦੇ ਬਿਨ ਰਸਨਾ ਜਿਹਵਾ ਦੰਦ, ਸਰਵਣਾਂ ਲੋੜ ਰਹੇ ਨਾ ਰਾਈਆ। ਜੋਤੀ ਪਰਕਾਸ਼ ਦੇ ਦੇ ਬਿਨਾ ਸੂਰੀਆ ਚੰਦ, ਅੰਧ ਅੰਧੇਰਾ ਦੇ ਮਿਟਾਈਆ। ਦੂਈ ਦੂਵੈਤੀ ਸ਼ਰਅ ਸ਼ਰਾਇਤੀ ਅੰਤਸ਼ਕਰਨ ਵਿਚੋਂ ਢਾਹ ਦੇ ਕੰਧ, ਭਾਂਡਾ ਭਰਮ ਭਉ ਭੰਨਾਈਆ। ਖ਼ੁਸ਼ੀ ਕਰ ਦੇ ਬੰਦ ਬੰਦ, ਬੰਦਗੀ ਇਕੋ ਇਕ ਸਮਝਾਈਆ। ਆਤਮ ਪਰਮਾਤਮ ਬਖ਼ਸ਼ ਅਨੰਦ, ਪਾਰਬ੍ਰਹਮ ਬ੍ਰਹਮ ਮੇਲਾ ਮੇਲਣਾ ਚਾਈਂ ਚਾਈਂਆ। ਸੁਰਤੀ ਸ਼ਬਦ ਇਕੋ ਢੋਲਾ ਹੋਵੇ ਛੰਦ, ਤੂੰ ਮੇਰਾ ਮੈਂ ਤੇਰਾ ਦੂਜਾ ਰਾਗ ਨਾ ਕੋਇ ਸੁਣਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਨਿਰਗੁਣ ਧਾਰ ਹੋ ਕੇ ਪਾ ਠੰਡ, ਅਗਨੀ ਤਤ ਤਤ ਬੁਝਾਈਆ। ਜੁਗ ਚੌਕੜੀ ਮੇਰੀ ਪਿਛਲੀ ਟੁੱਟੀ ਗੰਢ, ਗੰਢਣਹਾਰ ਗੁਪਾਲ ਸੁਆਮੀ ਆਪਣਾ ਰੰਗ ਰੰਗਾਈਆ। ਨਿਗਾਹ ਮਾਰ ਲੈ ਮੇਰੇ ਨਵ ਖੰਡ, ਸੱਤਾਂ ਦੀਪਾਂ ਪਰਦਾ ਆਪ ਚੁਕਾਈਆ। ਮੇਰਾ ਖੇਲ ਤਕ ਲੈ ਵਿਚ ਵਰਭੰਡ, ਵਰਭੰਡੀ ਮੇਟੇ ਕੂੜ ਲੋਕਾਈਆ। ਮੈਂ ਇਕੋ ਆਸ਼ਾ ਵਿਚ ਰਹੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰੀ ਸੇਜ ਸੁਹੰਜਣੀ ਮਾਟੀ ਖ਼ਾਕ ਕਰ ਪਲੰਘ, ਸੁਖ ਆਸਣ ਪੁਰਖ ਅਬਿਨਾਸ਼ਣ ਆਪਣਾ ਇਕ ਲਗਾਈਆ। ਮੇਰੇ ਸੁਆਮੀ

ਅੰਤਰਜਾਮੀ ਨਿਰਗੁਣ ਧਾਰ ਮਾਰ ਕੇ ਆ ਜਾ ਪੰਧ, ਦੂਰ ਦੁਰਾਡੇ ਆਪਣਾ ਪੈਂਡਾ ਆਪ ਮੁਕਾਈਆ। ਸਤਿ ਸਤਿਵਾਦੀ ਸਤਿਗੁਰ ਸ਼ਬਦ ਨਿਰਗੁਣ ਧਾਰ ਬਣਾ ਸਨਬੰਧ, ਨਾਤਾ ਬਿਧਾਤਾ ਹੋ ਕੇ ਆਪ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸ਼ਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਮੇਰਾ ਕਰ ਦੇ ਪਵਿਤ੍ਰ ਘਰ, ਗ੍ਰਹਿ ਸੁਹੰਜਣਾ ਦੇ ਬਣਾਈਆ। ਅੰਮ੍ਰਿਤ ਧਾਰ ਬਹਾ ਦੇ ਸਰ, ਸਰੋਵਰ ਇਕੋ ਇਕ ਜਣਾਈਆ। ਤੂੰ ਮਾਲਕ ਨਰਾਇਣ ਨਰ, ਹਰਿ ਕਰਤਾ ਇਕ ਅਖਵਾਈਆ। ਮੈਂ ਮਾਂਗਾ ਠਾਂਢਾ ਦਰ, ਭਿਖਕ ਹੋ ਕੇ ਝੋਲੀ ਡਾਹੀਆ। ਤੇਰੀ ਸਰਨ ਸਰਨਾਈ ਜਾਣਾ ਪਰ, ਪਰਾ ਪਸੰਤੀ ਮਧਮ ਬੈਖਰੀ ਦਾ ਲੇਖਾ ਦੇਣਾ ਮੁਕਾਈਆ । ਮੇਰੇ ਸੁਆਮੀ ਅੰਤਰਜਾਮੀ ਮੈਨੂੰ ਦੇ ਦੇ ਆਪਣਾ ਅਗੰਮਾ ਵਰ, ਵਰ ਦਾਤੇ ਹੋਣਾ ਸਹਾਈਆ। ਕਿਰਪਾ ਨਿਧਾਨ ਹੋ ਕੇ ਕਿਰਪਾ ਕਰ, ਮੈਂ ਕਿਰਪਨ ਹੋ ਕੇ ਝੋਲੀ ਅਗੇ ਡਾਹੀਆ। ਤੇਰੀ ਸਰਨ ਸਰਨਾਈ ਲਗ ਕੇ ਜਾਵਾਂ ਤਰ, ਤਾਰਨਹਾਰ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਅਗੰਮੇ ਹਰਿ, ਹਰ ਹਿਰਦੇ ਅੰਤਰ ਨਿਰੰਤਰ ਨਿਰਗੁਣ ਨੂਰ ਜ਼ਹੂਰ ਜੋਤ ਕਰ ਰੁਸ਼ਨਾਈਆ।

੨੮ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਰੂਪੋਵਾਲੀ ਜ਼ਿਲਾ ਅੰਮ੍ਰਿਤਸਰ ਗੁਲਜ਼ਾਰ ਸਿੰਘ ਦੇ ਗ੍ਰਹਿ

ਨਾਰਦ ਕਹੇ ਧਰਨੀਏ ਮੈਂ ਧੁਰ ਦਾ ਆਇਆ ਹਲਕਾਰਾ, ਪਾਤੀ ਪਤ੍ਰਕਾ ਬਿਨ ਅੱਖਰਾਂ ਨਾਲ ਲਿਆਈਆ। ਪੁਰਖ ਅਕਾਲ ਦੀਨ ਦਿਆਲ ਅਗੰਮ ਅਥਾਹ ਦਿਤਾ ਇਸ਼ਾਰਾ, ਬਿਨ ਨੇਤਰ ਲੋਚਨ ਨੈਣ ਸੈਨਤ ਦਿਤੀ ਲਗਾਈਆ। ਸਤਿਗੁਰ ਸ਼ਬਦ ਗੁਰਦੇਵ ਕੀਤਾ ਹਕ ਪਿਆਰਾ, ਹਕ਼ੀਕ਼ਤ ਵਿਚੋਂ ਹਕ਼ੀਕ਼ਤ ਦਿਤੀ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਖ਼ੁਸ਼ੀਆਂ ਵਿਚ ਕੀਤਾ ਮੁਜ਼ਾਹਰਾ, ਸੰਸਾਰੀ ਭੰਡਾਰੀ ਸੰਘਾਰੀ ਢੋਲੇ ਦਿਤੇ ਗਾਈਆ। ਤੇਈ ਅਵਤਾਰਾਂ ਇਕੋ ਮਿਲਕੇ ਲਾਇਆ ਨਾਅਰਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਪੈਗ਼ੰਬਰਾਂ ਬਿਨ ਕ਼ਲਮ ਸ਼ਾਹੀ ਲੇਖ ਵਖਾਇਆ ਅਪਾਰਾ, ਅਲਿਫ਼ ਯੇ ਵੰਡ ਨਾ ਕੋਇ ਵੰਡਾਈਆ। ਗੁਰੂ ਗੁਰਦੇਵ ਦੱਸਿਆ ਨਜ਼ਾਰਾ, ਬਿਨ ਰਸਨਾ ਰਸ ਦਿਤਾ ਚਖਾਈਆ। ਮੈਂ ਹਸ ਕੇ ਕਿਹਾ ਕੀ ਖੇਲ ਹੋਏ ਵਿਚ ਸੰਸਾਰਾ, ਦੀਨ ਦੁਨੀ ਕੀ ਵਡਿਆਈਆ। ਝਟ ਸਤਿਗੁਰ ਸ਼ਬਦ ਕਿਹਾ ਤੂੰ ਧਰਨੀ ਧਰਤ ਧਵਲ ਧੌਲ ਵੇਖਣਾ ਚਾਰ ਦੀਵਾਰਾ, ਉੱਤਰ ਪੂਰਬ ਪੱਛਮ ਦੱਖਣ ਅੱਖ ਖੁਲ੍ਹਾਈਆ। ਨਵ ਖੰਡ ਭੱਜਣਾ ਵਾਰੋ ਵਾਰਾ, ਸੱਤਾਂ ਦੀਪਾਂ ਪੰਧ ਮੁਕਾਈਆ। ਸੰਬਲ ਨਿਵਾਸੀ ਨਿਰਗੁਣ ਦਾਤਾ ਪੁਰਖ ਬਿਧਾਤਾ ਤੇਰਾ ਬਣਿਆ ਰਹੇ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਨਾਰਦ ਕਹੇ ਮੈਂ ਖ਼ੁਸ਼ੀਆਂ ਵਿਚ ਸਭ ਨੂੰ ਕੀਤੀ ਨਿਮਸਕਾਰਾ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੈਂ ਸਚਖੰਡ ਵਿਚੋਂ ਹੋਇਆ ਰਵਾਨਾ, ਬਿਨ ਕ਼ਦਮਾਂ ਕ਼ਦਮ ਉਠਾਈਆ। ਜਲਵਾਗਰ ਤਕ ਨੂਰ ਨੁਰਾਨਾ, ਦੋ ਜਹਾਨ ਵੇਖਿਆ ਥਾਉਂ ਥਾਈਂਆ। ਥਿਰ ਘਰ ਬਹਿ ਕੇ ਗਾਇਆ ਤਰਾਨਾ, ਚਰਨ ਕਵਲ ਤੇਰੀ ਸਰਨਾਈਆ। ਸਤਿਗੁਰ ਸ਼ਬਦ ਅਗੰਮ ਸੁਣਾਇਆ

ਗਾਣਾ, ਜਿਸ ਦੀ ਆਦਿ ਜੁਗਾਦਿ ਕਰੇ ਨਾ ਕੋਇ ਸ਼ਨਵਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋਇਆ ਮਸਤਾਨਾ, ਖ਼ੁਸ਼ੀਆਂ ਵਿਚ ਢੋਲੇ ਗਾਈਆ। ਮੈਂ ਹਸ ਕੇ ਕਿਹਾ ਲੋਕਮਾਤ ਮੈਂ ਵੇਖਾਂ ਜਗਤ ਜਹਾਨਾ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਮੈਂ ਚਲਿਆ ਬਿਨਾ ਤਨ ਵਜੂਦ, ਪੰਜ ਤਤ ਨਜ਼ਰ ਕੋਇ ਨਾ ਆਈਆ। ਮੇਰਾ ਮਾਲਕ ਇਕ ਮਹਿਬੂਬ, ਮਹਿਬਾਨ ਬੀਦੋ ਨੂਰ ਅਲਾਹੀਆ। ਜਿਸ ਦੀ ਮੰਜ਼ਲ ਹਕ ਮਕ਼ਸੂਦ, ਸ਼ਾਹ ਸ਼ਹਾਨਾ ਡਗਮਗਾਈਆ। ਮੈਂ ਲੋਆਂ ਪੁਰੀਆਂ ਕਰਕੇ ਪਾਰ ਹਦੂਦ, ਪੂਰਬ ਪੰਧ ਲਿਆ ਮੁਕਾਈਆ। ਲੋਕਮਾਤ ਆ ਕੇ ਵੇਖਿਆ ਮੌਜੂਦ, ਮੌਜੂਦਾ ਤਕਿਆ ਧੁਰਦਰਗਾਹੀਆ। ਜਿਸ ਨੇ ਕਲਜੁਗ ਕੂੜੀ ਕਿਰਿਆ ਕਰਨੀ ਨੇਸਤੋ ਨਾਬੂਦ, ਕਲ ਕਲੇਸ਼ ਦੇਣਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਧਰਨੀਏ ਮੈਂ ਪੁੱਜਾ ਤੇਰੀ ਧਰਤ, ਧਵਲੇ ਦਿਆਂ ਦ੍ਰਿੜਾਈਆ। ਆਹ ਤਕ ਲੈ ਅਵਤਾਰ ਪੈਗ਼ੰਬਰਾਂ ਗੁਰੂਆਂ ਵਾਲੀ ਸ਼ਰਤ, ਬਿਨ ਸ਼ਰਅ ਦਿਆਂ ਵਖਾਈਆ। ਜਿਸ ਕਾਰਨ ਪੁਰਖ ਅਕਾਲ ਦੀਨ ਦਿਆਲ ਆਵੇ ਪਰਤ, ਪਤਿਪਰਮੇਸ਼ਵਰ ਨੂਰ ਅਲਾਹੀਆ। ਤੇਰਾ ਆਦਿ ਜੁਗਾਦਿ ਪੂਰਬ ਲਾਹਵੇ ਕ਼ਰਜ਼, ਮਕ਼ਰੂਜ਼ ਲਹਿਣਾ ਦਏ ਚੁਕਾਈਆ। ਤੇਰੀ ਮਨਜ਼ੂਰ ਕਰੇ ਅਰਜ਼, ਬੇਨੰਤੀ ਆਪਣੇ ਕ਼ਦਮ ਰਖਾਈਆ। ਜੁਗ ਬਦਲਣਾ ਜਿਸ ਦਾ ਫ਼ਰਜ਼, ਕਲਜੁਗ ਕੂੜਾ ਦਏ ਮਿਟਾਈਆ। ਉਸ ਦਾ ਖੇਲ ਹੋਣਾ ਅਸਚਰਜ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਤੇਰੀ ਜ਼ਰੂਰ ਵੰਡੇ ਦਰਦ, ਦੁਖੀਆਂ ਹੋਏ ਆਪ ਸਹਾਈਆ। ਸ਼ਰਅ ਛੁਰੀ ਕ਼ਤਲ ਕਰੇ ਕੋਇ ਨਾ ਕਰਦ, ਕ਼ਾਤਲ ਮਕ਼ਤੂਲ ਦਾ ਡੇਰਾ ਢਾਹੀਆ। ਯੋਧਾ ਸੂਰਬੀਰ ਬਣੇ ਮਰਦ, ਧੁਰ ਦਾ ਹੁਕਮ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਨਾਰਦ ਕਹੇ ਧਰਨੀਏ ਆਹ ਵੇਖ ਅਗੰਮੀ ਰੁੱਕਾ, ਬਿਨ ਅੱਖਰਾਂ ਲੇਖ ਜਣਾਈਆ। ਜਿਸ ਵਿਚ ਕਲਜੁਗ ਕੂੜੀ ਕਿਰਿਆ ਪੈਂਡਾ ਮੁਕਾ, ਅਗੇ ਅਵਰ ਨਾ ਕੋਇ ਵਧਾਈਆ। ਇਕੋ ਪ੍ਰਭੂ ਦਾ ਨਾਮ ਕਲਮਾ ਹੋਣਾ ਦੋ ਤੁਕਾ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਗਾਈਆ। ਸਦੀ ਚੌਧਵੀਂ ਅੰਤਮ ਵੇਲਾ ਢੁਕਾ, ਮੁਹੰਮਦ ਨੈਣ ਰਿਹਾ ਉਠਾਈਆ। ਈਸਾ ਲੇਖਾ ਵੇਖ ਲੈ ਚੁਕਾ, ਚਾਰੋਂ ਕੁੰਟ ਕੁਰਲਾਈਆ। ਮੂਸਾ ਤਕੇ ਪੰਜ ਤਤ ਕਾਇਆ ਬੁਤਾ, ਬੁਤਖ਼ਾਨਿਆਂ ਧਿਆਨ ਲਗਾਈਆ। ਗੋਬਿੰਦ ਧਾਰ ਕਹੇ ਮੇਰੇ ਪ੍ਰਭੂ ਸੁਹਾਉਣੀ ਰੁਤਾ, ਰੁਤੜੀ ਆਪਣੇ ਨਾਲ ਮਹਿਕਾਈਆ। ਕਲਜੁਗ ਖੇਲੇ ਖੇਲ ਅਬਿਨਾਸ਼ੀ ਅਚੁਤਾ, ਚੇਤਨ ਸਭ ਨੂੰ ਦਏ ਕਰਾਈਆ। ਕਲਜੁਗ ਜੀਵ ਰਹੇ ਕੋਈ ਨਾ ਸੁਤਾ, ਜਗਿਆਸੂਆਂ ਦਏ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਧਰਨੀਏ ਚਿੱਠੀ ਦਾ ਅਗੰਮਾ ਲੇਖ, ਲਿਖਾਰੀ ਕਾਤਬ ਨਜ਼ਰ ਕੋਇ ਨਾ ਆਈਆ। ਜਿਸ ਵਿਚ ਪਰਮ ਪੁਰਖ ਦਾ ਅਗੰਮਾ ਭੇਖ, ਭੇਖਾਧਾਰੀ ਵੇਸ ਵਟਾਈਆ। ਜਿਸ ਦਾ ਰੂਪ ਰੰਗ ਨਾ ਕੋਇ ਰੇਖ, ਤਤਵ ਤਤ ਨਜ਼ਰ ਕੋਇ ਨਾ ਆਈਆ। ਉਸ ਦਾ ਅਹਿਵਾਲ ਲਿਖ ਸਕੇ ਨਾ ਕੋਇ ਲੇਖ, ਵਰਨਣ ਕਰ ਨਾ ਕੋਇ ਦ੍ਰਿੜਾਈਆ। ਉਹ ਵਕ਼ਤ ਸੁਹੰਜਣਾ ਕਰੇ ਸੰਬਲ ਦੇਸ, ਦੇਸ ਦੇਸਾਂਤਰਾਂ ਡੇਰਾ ਢਾਹੀਆ। ਦੋ ਜਹਾਨਾਂ ਬਣੇ ਨਰੇਸ਼, ਨਰ ਨਰਾਇਣ ਨੂਰ ਅਲਾਹੀਆ। ਜਿਸ ਦਾ ਲਹਿਣਾ ਦੇਣਾ ਨਾਲ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ

ਵੇਖ ਵਖਾਈਆ। ਜਿਸ ਨੂੰ ਝੁਕਣੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਕਰੋੜ ਤੇਤੀਸਾ ਬੈਠਣ ਸੀਸ ਨਿਵਾਈਆ। ਉਹ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਰਹੇ ਹਮੇਸ਼, ਹਮ ਸਾਜਣ ਇਕ ਅਖਵਾਈਆ। ਧਰਨੀਏ ਤੂੰ ਉਸ ਦੇ ਚਰਨ ਕਵਲ ਹੋਣਾ ਪੇਸ਼, ਪੇਸ਼ੀਨਗੋਈਆਂ ਪਿਛਲੀਆਂ ਗੋਦ ਉਠਾਈਆ। ਜਿਸ ਕਲਜੁਗ ਕੂੜੀ ਕਿਰਿਆ ਤੇਰੇ ਉਤੋਂ ਮੇਟਣਾ ਕਲੇਸ਼, ਕਲਕਾਤੀਆਂ ਕਰੇ ਸਫ਼ਾਈਆ। ਉਹ ਸ਼ਾਹੋ ਭੂਪ ਸ਼ਹਿਨਸ਼ਾਹ ਨਰੇਸ਼, ਨਰ ਨਰਾਇਣ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਧਰਨੀਏ ਇਹ ਚਿੱਠੀ ਬੜੀ ਅਜੀਬ, ਜਗਤ ਵਿਦਿਆ ਸਮਝ ਕੋਇ ਨਾ ਪਾਈਆ। ਇਸ ਦੇ ਵਿਚ ਨੌ ਸੌ ਚੁਰਾਨਵੇ ਚੌਕੜੀ ਜੁਗ ਦੀ ਤਰਤੀਬ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੈਠੇ ਸੀਸ ਨਿਵਾਈਆ। ਸਤਿਗੁਰ ਸ਼ਬਦ ਦੀ ਸਾਰੇ ਕਰਨ ਦੀਦ, ਦੀਦਾ ਦਾਨਿਸਤਾ ਵੇਖ ਕੇ ਖ਼ੁਸ਼ੀ ਬਣਾਈਆ। ਉਹ ਤੇਰੀ ਆਸਾ ਮਨਸਾ ਪੂਰੀ ਕਰੇ ਉਮੀਦ, ਤ੍ਰਿਸ਼ਨਾ ਆਪਣੇ ਰੰਗ ਰੰਗਾਈਆ। ਤੇਰੀ ਗ਼ਫ਼ਲਤ ਵਿਚੋਂ ਲੱਖ ਚੁਰਾਸੀ ਖੋਲ੍ਹੇ ਨੀਂਦ, ਸੋਇਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਸੁਹਾਈਆ। ਨਾਰਦ ਕਹੇ ਧਰਨੀਏ ਇਹ ਰੁੱਕਾ ਅਗੰਮ ਅਥਾਹ, ਅਗੰਮੜੇ ਦਿਤੀ ਵਡਿਆਈਆ। ਜੋ ਮਾਲਕ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜੋ ਤੇਰਾ ਲਹਿਣਾ ਦੇਣਾ ਵੇਖੇ ਥਾਉਂ ਥਾਂ, ਥਾਨ ਥਨੰਤਰ ਜ਼ਿਮੀਂ ਅਸਮਾਨ ਫੋਲ ਫੁਲਾਈਆ। ਉਚੇ ਟਿੱਲੇ ਪਰਬਤ ਵੇਖੇ ਥਲ ਅਸਗਾਹ, ਜੂਹਾਂ ਜੰਗਲਾਂ ਪਰਦਾ ਦਏ ਉਠਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਵੇਖੇ ਹੰਸ ਬੁੱਧੀ ਕਾਂ, ਅੰਤਰ ਨਿਰੰਤਰ ਆਪਣਾ ਫੇਰਾ ਪਾਈਆ। ਰਸਨਾ ਜਿਹਵਾ ਬੱਤੀ ਦੰਦ ਢੋਲੇ ਸਿਫ਼ਤ ਸਲਾਹੀ ਵੇਖੇ ਨਾਂ, ਨਾਉਂ ਨਿਰੰਕਾਰ ਕੌਣ ਧਿਆਈਆ। ਸਾਢੇ ਤਿੰਨ ਹੱਥ ਮੰਦਰ ਵੇਖੇ ਗਰਾਂ, ਘਟ ਘਟ ਅੰਦਰ ਡੇਰਾ ਲਾਈਆ। ਅੰਤ ਕੰਤ ਭਗਵੰਤ ਤੇਰਾ ਹਕ ਕਰੇ ਨਿਆਂ, ਅਦਲ ਇਨਸਾਫ਼ ਆਪਣੇ ਹੱਥ ਰਖਾਈਆ। ਸਤਿ ਧਰਮ ਦਾ ਮਾਰਗ ਦੇਵੇ ਲਾ, ਸਤਿਜੁਗ ਸਚ ਰੰਗ ਰੰਗਾਈਆ। ਦੀਨ ਦੁਨੀ ਦਾ ਝਗੜਾ ਮੇਟੇ ਸੂਰ ਗਾਂ, ਪਸ਼ੂਆਂ ਖੱਲ ਨਾ ਕੋਇ ਲੁਹਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਸਾਰੇ ਰਸਨਾ ਜਿਹਵਾ ਬੱਤੀ ਦੰਦ ਕਰਨ ਵਾਹ ਵਾਹ, ਵਾਹਵਾ ਵਾਹਿਗੁਰੂ ਤੇਰੀ ਬੇਪਰਵਾਹੀਆ। ਸੋ ਪੁਰਖ ਅਕਾਲਾ ਦੀਨ ਦਿਆਲਾ ਜੋਤੀ ਜਾਤਾ ਆਪਾ ਕਰੇ ਨਿਆਂ, ਨਿਰਾਕਾਰ ਨਿਰੰਕਾਰ ਆਪਣਾ ਹੁਕਮ ਵਰਤਾਈਆ। ਤੇਰੀ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਕੜੇ ਬਾਂਹ, ਪਰਵਰਦਿਗਾਰ ਸਾਂਝਾ ਯਾਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਥਲ ਅਸਗਾਹ, ਜ਼ਿਮੀਂ ਜ਼ਮਾਂ ਤੇਰਾ ਧਿਆਨ ਰਖਾਈਆ।

੨੮ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ ਸੁਰਜਨ ਸਿੰਘ,
ਮਹਿੰਦਰ ਸਿੰਘ, ਬਚਨ ਸਿੰਘ ਦੇ ਗ੍ਰਹਿ

ਨਾਰਦ ਕਹੇ ਧਰਨੀਏ ਮੈਂ ਗਿਆ ਦੀਪ ਲਖਣ, ਬਿਨ ਕ਼ਦਮਾਂ ਪੰਧ ਮੁਕਾਈਆ। ਜਗਤ ਜਹਾਨ ਦੀ ਧਾਰਾ ਵੇਖੀ ਸੱਖਣ, ਸਤਿ ਸਰੂਪ ਨਜ਼ਰ

ਕੋਇ ਨਾ ਆਈਆ। ਤਤ ਵਿਰੋਲੇ ਕੋਈ ਨਾ ਨਾਮ ਮਧਾਣੇ ਮੱਖਣ, ਛਾਛ ਭਰੀ ਦਿਸੀ ਲੋਕਾਈਆ। ਮੈਂ ਝਟ ਹੱਥ ਉਤੇ ਮਾਰਿਆ ਹੱਥਨ, ਤਾਲੀ ਦਿਤੀ ਲਗਾਈਆ। ਬਿਨ ਰਸਨਾ ਜਿਹਵਾ ਕਥਾ ਲੱਗਾ ਕਥਨ, ਢੋਲੇ ਅਗੰਮ ਅਥਾਹੀਆ। ਪੁਰਖ ਅਕਾਲ ਨੂੰ ਲੱਗਾ ਦੱਸਣ, ਸੰਦੇਸ਼ਾ ਦੇਵਾਂ ਚਾਈਂ ਚਾਈਂਆ। ਚਾਰੋਂ ਕੁੰਟ ਲੱਗਾ ਨੱਸਣ, ਭੱਜਿਆ ਵਾਹੋ ਦਾਹੀਆ। ਜਗਤ ਅੰਧੇਰ ਦਿਸਿਆ ਮੱਸਣ, ਨੂਰੀ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਧਰਨੀਏ ਮੈਂ ਗਿਆ ਦੀਪ ਕਰੌਚ, ਕਲਾਧਾਰੀ ਕੀ ਖੇਲ ਵਖਾਈਆ । ਬਿਨ ਸਹਾਰੇ ਗਿਆ ਪਹੁੰਚ, ਪੰਜਾਂ ਤਤਾਂ ਬਿਨ ਆਪਣਾ ਪੰਧ ਮੁਕਾਈਆ। ਮੇਰੀ ਅਕ਼ਲ ਬੁੱਧੀ ਦੀ ਰਹੀ ਕੋਈ ਨਾ ਸੋਚ, ਸਮਝ ਵਿਚ ਨਾ ਕੋਇ ਸਮਝਾਈਆ। ਝਟ ਫ਼ੁਰਨਿਆਂ ਵਿਚ ਮੇਰੀ ਅੰਤਸ਼ਕਰਨ ਪਰਗਟੀ ਅਗੰਮੀ ਲੋਚ, ਲੋਚਨ ਨੈਣ ਦਿਤਾ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਧਰਨੀਏ ਮੈਂ ਪਹੁੰਚਿਆ ਦੇਸ ਪੁਸ਼ਕਰ, ਅਗਾ ਪਿਛਾ ਨਜ਼ਰ ਕੋਇ ਨਾ ਆਈਆ। ਨਿਰਗੁਣ ਧਾਰੋਂ ਆਇਆ ਉਤਰ, ਜੰਮਣ ਵਾਲੀ ਕੋਇ ਨਾ ਮਾਈਆ। ਪੁਰਖ ਅਕਾਲ ਦਾ ਬਣ ਕੇ ਪੁਤਰ, ਪਿਤਾ ਇਕੋ ਇਕ ਜਣਾਈਆ। ਮੈਂ ਮਾਰ ਕੇ ਚਕਰ ਕੀਤਾ ਸ਼ੁਕਰ, ਸ਼ੁਕਰਾਨੇ ਵਿਚ ਸੀਸ ਨਿਵਾਈਆ। ਜਾਂ ਨਿਗਹ ਮਾਰੀ ਚੜ੍ਹਦਾ ਲਹਿੰਦਾ ਦੱਖਣ ਪਹਾੜ ਨੁੱਕਰ, ਬਿਨ ਅੱਖਾਂ ਅੱਖ ਉਠਾਈਆ । ਉਹ ਸਾਰੇ ਪ੍ਰਭ ਦੇ ਨਾਲੋਂ ਮਾਨਵ ਹੋ ਗਏ ਨਮੁਕਰ, ਪ੍ਰੀਤੀ ਵਿਚ ਨਾ ਕੋਇ ਸਮਾਈਆ। ਝਗੜਾ ਤਕਿਆ ਅੰਨ ਦਾਣਾ ਟੁੱਕਰ, ਟੁਕੜਿਆਂ ਵਿਚ ਦਿਸੀ ਖ਼ਲਕ ਖ਼ੁਦਾਈਆ। ਮਾਨਵ ਜ਼ਾਤੀ ਰੂਪ ਧਰਿਆ ਬੁੱਚੜ, ਕਸਾਈ ਕ਼ਤਲਗਾਹ ਆਪਣੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਧਰਨੀਏ ਮੈਂ ਆਇਆ ਦੇਸ ਜੰਬੂ, ਦੀਪ ਦੀਪਾਂ ਧਿਆਨ ਲਗਾਈਆ। ਮਾਨਸ ਜ਼ਾਤੀ ਅੰਤਸ਼ਕਰਨ ਲੱਗਿਆ ਵੇਖਿਆ ਲੰਬੂ, ਕਲਜੁਗ ਅਗਨੀ ਅੱਗ ਤਪਾਈਆ। ਝਟ ਮੈਨੂੰ ਇਸ਼ਾਰਾ ਦਿਤਾ ਕੈਲਾਸ਼ ਉਤੋਂ ਸ਼ੰਕਰ ਸ਼ੰਭੂ, ਸ਼ਿਵ ਜੀ ਰਿਹਾ ਦ੍ਰਿੜਾਈਆ। ਮੇਰਾ ਹੁਕਮ ਸੰਦੇਸ਼ਾ ਅਗੰਮੜਾ ਜਿਸ ਨੂੰ ਸੁਣ ਕੇ ਨਵ ਸੱਤ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕੰਬੂ, ਥਰ ਥਰਾਹਟ ਵਿਚ ਦਿਸੇ ਲੋਕਾਈਆ। ਕਿਸੇ ਨਜ਼ਰ ਨਾ ਆਏ ਦੀਨ ਦਿਆਲ ਦੀਨਾ ਬੰਧੂ, ਬੰਦਗੀ ਵਿਚ ਸਚ ਨਾ ਕੋਇ ਸਮਾਈਆ। ਜਿਧਰ ਤਕਿਆ ਭਰਮ ਦਾ ਦਿਸਿਆ ਕੰਧੂ, ਭਾਂਡਾ ਭਰਮ ਨਾ ਕੋਇ ਭੰਨਾਈਆ। ਝਟ ਮੈਨੂੰ ਯਾਦ ਆ ਗਿਆ ਕੀ ਭਾਰਤ ਵਿਚ ਲਹਿਣਾ ਦੇਣਾ ਸਤਿਗੁਰ ਅਰਜਨ ਨਾਲ ਚੰਦੂ, ਚੰਦ ਸਿਤਾਰ ਨਿਸ਼ਾਨ ਮੁਹੰਮਦ ਦਏ ਗਵਾਹੀਆ। ਭਾਰਤ ਖੰਡ ਕੀ ਹੁਕਮ ਸੰਦੇਸ਼ਾ ਧੁਰ ਦਾ ਸ਼ਬਦ ਵੰਡੂ, ਵਸਤ ਕਵਣ ਵਰਤਾਈਆ। ਕਿਸ ਬਿਧ ਪੁਰਖ ਅਕਾਲਾ ਦੀਨ ਦਿਆਲਾ ਦੀਨ ਦੁਨੀ ਨੂੰ ਦੰਡੂ, ਡੰਡਾਵਤ ਸਭ ਦੀ ਦਏ ਬਦਲਾਈਆ। ਜਨ ਭਗਤਾਂ ਕਵਣ ਧਾਰ ਆਤਮ ਪਰਮਾਤਮ ਗੰਢੂ, ਸੁਰਤੀ ਸ਼ਬਦ ਸ਼ਬਦ ਜੁੜਾਈਆ। ਜੋਤੀ ਜਾਤਾ ਹੋ ਕੇ ਪਾਵੇ ਠੰਡੂ, ਅਗਨੀ ਅੱਗ ਨਾ ਕੋਇ ਤਪਾਈਆ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ ਸੰਦੂ, ਗਹਿਰ ਗੰਭੀਰ ਹੋਏ ਸਹਾਈਆ। ਹਰਿਜਨ ਸੰਤ ਲਗਾਏ ਅੰਗੂ, ਅੰਗੀਕਾਰ ਆਪ ਅਖਵਾਈਆ। ਕੀ ਲਹਿਣਾ ਦੇਣਾ ਮਾਤਾ ਗੁਜਰੀ ਨਾਲ ਗੰਗੂ, ਗੋਬਿੰਦ ਕੀ ਹੁਕਮ ਸਮਝਾਈਆ। ਕਿਹੜਾ ਢੋਲਾ ਗੀਤ ਕਵਣ ਗਾਏ ਛੰਦੂ, ਕਵਣ ਨਾਮ ਵਡਿਆਈਆ। ਕਿਸ ਬਿਧ ਝਗੜਾ ਮੁਕਣਾ ਬੋਦੀ ਧਾਰ ਜੰਞੂ,

ਜਗਤ ਆਪਣਾ ਖੇਲ ਵਖਾਈਆ। ਨਾਰਦ ਕਹੇ ਮੇਰਾ ਬਿਨ ਨੇਤਰਾਂ ਵਗ ਗਿਆ ਹੰਝੂ, ਨੈਣਾਂ ਛਹਿਬਰ ਲਾਈਆ। ਮੈਂ ਨਿਗਾਹ ਮਾਰੀ ਮਾਨਵ ਜ਼ਾਤੀ ਤਤ ਪੰਜੂ, ਪੰਚਮ ਸ਼ਬਦ ਨਾ ਕੋਇ ਸ਼ਨਵਾਈਆ। ਬਿਨ ਸਤਿਗੁਰ ਕਿਰਪਾ ਪਾਰ ਕਵਣ ਲੰਘੂ, ਵੰਝ ਮੁਹਾਣਾ ਹੱਥ ਨਾ ਕੋਇ ਫੜਾਈਆ। ਫੇਰ ਵੇਖਿਆ ਸਦੀ ਚੌਧਵੀਂ ਅੰਤ ਅਖ਼ੀਰ ਦਿਸਿਆ ਕੰਢੂ, ਕੰਢੀ ਘਾਟ ਬੈਠੇ ਸਾਰੇ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਧਰਨੀਏ ਮੈਂ ਪੁੱਜਿਆ ਦੇਸ ਸਲਮਲ, ਦੀਪ ਦੀਪਾਂ ਧਿਆਨ ਲਗਾਈਆ। ਨਿਗਾਹ ਮਾਰੀ ਘੜੀ ਪਲ ਪਲ, ਪਲਕਾਂ ਦੇ ਪਿਛੇ ਧਿਆਨ ਲਗਾਈਆ। ਸਮੁੰਦ ਸਾਗਰ ਤਕੇ ਜਲ ਥਲ, ਮਹੀਅਲ ਵੇਖਿਆ ਚਾਈਂ ਚਾਈਂਆ। ਕੂੜ ਕੁੜਿਆਰ ਵਿਚ ਸੰਸਾਰ ਗਿਆ ਰਲ, ਤਨ ਵਜੂਦਾਂ ਅੰਦਰ ਡੇਰਾ ਲਾਈਆ। ਮਾਇਆ ਮਮਤਾ ਸਭ ਨੂੰ ਰਹੀ ਛਲ, ਕਲਜੁਗ ਅਛਲ ਛਲ ਰੂਪ ਬਣਾਈਆ । ਕਾਇਆ ਖੇੜਾ ਤਕਿਆ ਬਣਿਆ ਝੱਲ, ਸਚ ਰੰਗ ਨਾ ਕੋਇ ਰੰਗਾਈਆ। ਭਾਗ ਲੱਗਾ ਦਿਸੇ ਨਾ ਕਾਇਆ ਮਾਟੀ ਖੱਲ, ਤਨ ਵਜੂਦ ਵਜੇ ਨਾ ਕੋਇ ਵਧਾਈਆ। ਜਿਧਰ ਤਕਿਆ ਪੰਚ ਵਿਕਾਰਾ ਦਲ, ਦਲਿਦ੍ਰੀ ਦਿਸੀ ਖ਼ਲਕ ਖ਼ੁਦਾਈਆ। ਬਿਨਾ ਪੁਰਖ ਅਕਾਲ ਤੋਂ ਇਹ ਮਸਲਾ ਹੋ ਸਕੇ ਨਾ ਹੱਲ, ਹਾਲਤ ਸਕੇ ਨਾ ਕੋਇ ਬਦਲਾਈਆ। ਕਲਜੁਗ ਕੂੜ ਕੁੜਿਆਰ ਵੇਖ ਲੈ ਕਲ, ਕਲਕਾਤੀ ਆਪਣਾ ਰੂਪ ਬਦਲਾਈਆ। ਜਿਸ ਨੇ ਬਿਨਾ ਸ਼ਕਤੀ ਤੋਂ ਧਾਰਿਆ ਆਪਣਾ ਬਲ, ਬਲਧਾਰੀ ਹੋ ਕੇ ਖੇਲ ਖਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਂਈਆ। ਨਾਰਦ ਕਹੇ ਧਰਨੀਏ ਮੈਂ ਪੁੱਜਿਆ ਦੀਪ ਸਾਨ, ਸਤਿਗੁਰ ਸ਼ਬਦ ਦਿਤੀ ਵਡਿਆਈਆ। ਮੈਂ ਵੇਖਿਆ ਜੀਵ ਜਗਤ ਇਨਸਾਨ, ਅੰਤਰ ਨਿਰੰਤਰ ਧਿਆਨ ਲਗਾਈਆ। ਚਾਰੋਂ ਕੁੰਟ ਸ਼ਰਅ ਹੋਈ ਸ਼ੈਤਾਨ, ਰੂਪ ਆਪਣਾ ਗਈ ਬਦਲਾਈਆ। ਕਿਸੇ ਨਜ਼ਰ ਨਾ ਆਏ ਗੋਪੀ ਕਾਹਨ, ਰਾਮ ਰਾਮਾ ਰੂਪ ਨਾ ਕੋਇ ਸਮਾਈਆ। ਧਰਮ ਰਿਹਾ ਨਾ ਕੋਈ ਈਮਾਨ, ਅਮਲਾਂ ਵਿਚ ਨਾ ਖ਼ਲਕ ਖ਼ੁਦਾਈਆ। ਸਚ ਕਰੇ ਨਾ ਕੋਇ ਕਲਾਮ, ਕਾਇਨਾਤ ਪਈ ਦੁਹਾਈਆ। ਮੈਨੂੰ ਫੇਰ ਇਸ਼ਾਰਾ ਦਿਤਾ ਧੁਰ ਅਮਾਮ, ਬਿਨ ਜਬਰਾਈਲ ਵਹੀ ਦਿਤਾ ਸੁਣਾਈਆ। ਨਾਰਦਾ ਵੇਖ ਲੈ ਖੇਲ ਤਮਾਮ, ਤਮਅ ਲਾਲਚ ਵਿਚ ਦਿਸੀ ਲੋਕਾਈਆ। ਕੂੜੀ ਕਿਰਿਆ ਕੀਤੀ ਗ਼ੁਲਾਮ, ਜ਼ੰਜੀਰ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਂਈਆ। ਨਾਰਦ ਕਹੇ ਧਰਨੀਏ ਮੈਂ ਤਕਿਆ ਦੀਪ ਕੁਸ਼ਾ, ਕੁਛ ਤੈਨੂੰ ਦਿਆਂ ਦ੍ਰਿੜਾਈਆ। ਮੈਂ ਚਾਰ ਜੁਗ ਦਾ ਪੁਰਾਣਾ ਪੰਡਤ ਮੈਥੋਂ ਪੁਛ ਲੈ ਪੁਛਾਂ, ਭੇਵ ਅਗਲਾ ਦਿਆਂ ਚੁਕਾਈਆ। ਬੇਸ਼ਕ ਜਗਤ ਜਹਾਨ ਧਰਮ ਨਾਲੋਂ ਰੁੱਸਾ, ਸਚ ਸੰਗ ਨਾ ਕੋਇ ਰਖਾਈਆ। ਮੇਰੇ ਅੰਤਰ ਵੇਖ ਨੀਂ ਆਇਆ ਗ਼ੁੱਸਾ, ਗ਼ੁਰਬਤ ਨਜ਼ਰ ਕੋਇ ਨਾ ਆਈਆ। ਮੈਂ ਸਭ ਦਾ ਤਕਿਆ ਅੰਦਰੋਂ ਬਾਹਰੋਂ ਜੁੱਸਾ, ਜ਼ਮੀਰ ਵੇਖੀ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਧੁਰਦਰਗਾਹੀਆ। ਨਾਰਦ ਕਹੇ ਧਰਨੀਏ ਤੇਰੇ ਵੇਖੇ ਦੀਪ ਸੱਤ, ਸਤਿ ਸਤਿਵਾਦੀ ਦਿਤੀ ਵਡਿਆਈਆ। ਪਿਆਰ ਮਿਲਿਆ ਨਾ ਕਿਤੇ ਬ੍ਰਹਮ ਮਤ, ਪਾਰਬ੍ਰਹਮ ਰੰਗ ਨਾ ਕੋਇ ਸਮਾਈਆ। ਝਗੜਾ ਪਿਆ ਪੰਜ ਤਤ, ਤਤਵ ਤਤ ਕਰੇ ਲੜਾਈਆ । ਨਵ ਸੱਤ ਉਬਲੇ ਦੀਨ ਦੁਨੀ ਦੀ ਰਤ, ਰਤਨ ਅਮੋਲਕ ਹੀਰਾ ਨਜ਼ਰ ਕੋਇ ਨਾ ਆਈਆ। ਕ਼ਾਇਮ

ਰਹੀ ਕਿਸੇ ਨਾ ਪਤ, ਪਤਿਪਰਮੇਸ਼ਵਰ ਮਿਲਣ ਕੋਇ ਨਾ ਪਾਈਆ। ਧੀਰਜ ਰਿਹਾ ਕੋਈ ਨਾ ਯਤ, ਸਤਿ ਸੰਤੋਖ ਵਿਚ ਨਾ ਕੋਇ ਸਮਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਦੀ ਜਾਨਣਹਾਰਾ ਮਿਤ ਗਤ, ਗਹਿਰ ਗੰਭੀਰ ਬੇਨਜ਼ੀਰ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਨਾਰਦ ਕਹੇ ਧਰਨੀਏ ਮੈਂ ਦੀਪਾਂ ਤੇਰਿਆਂ ਵੇਖਿਆ ਨਠ, ਭੱਜਿਆ ਵਾਹੋ ਦਾਹੀਆ। ਸਤਿ ਸਚ ਮੁਨਾਰਾ ਗਿਆ ਢਠ, ਚੋਟੀ ਜੜ੍ਹ ਨਜ਼ਰ ਕੋਇ ਨਾ ਆਈਆ। ਮੈਂ ਮਾਨਵ ਤਕੇ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤਿ ਬੁਧਿ ਅੱਠ, ਨਿਰਗੁਣ ਸਰਗੁਣ ਧਿਆਨ ਲਗਾਈਆ। ਕਲਜੁਗ ਕੂੜੀ ਕਿਰਿਆ ਕੀਤਾ ਇਕੱਠ, ਚਾਰੋਂ ਕੁੰਟ ਆਪਣੇ ਨਾਚ ਨਚਾਈਆ। ਫਿਰੀ ਦਰੋਹੀ ਮੰਦਰ ਮਸਜਿਦ ਸ਼ਿਵਦਵਾਲੇ ਮਠ, ਚਰਚਾਂ ਚਰਾਗਾਹਾਂ ਰਹੇ ਕੁਰਲਾਈਆ। ਧਰਮ ਦਾ ਰਿਹਾ ਕੋਈ ਨਾ ਹੱਟ, ਵਣਜਾਰਾ ਵਣਜ ਨਾ ਕੋਇ ਕਰਾਈਆ। ਜੋਤ ਪ੍ਰਕਾਸ਼ ਹੋਏ ਨਾ ਲਟ ਲਟ, ਅੰਧ ਅਗਿਆਨ ਨਾ ਕੋਇ ਚੁਕਾਈਆ। ਨਾਰਦ ਕਹੇ ਧਰਨੀਏ ਤੂੰ ਆਪਣੀ ਕਰਵਟ ਵੱਟ, ਪਾਸਾ ਦੀਨ ਦੁਨੀ ਨਾਲੋਂ ਬਦਲਾਈਆ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਤੇਰੇ ਉਤੇ ਆਵੇ ਝਟ, ਝਟਕੇ ਹਲਾਲੀ ਵਾਲੇ ਵੇਖੇ ਥਾਉਂ ਥਾਂਈਆ। ਕਲਜੁਗ ਕੂੜ ਕੁੜਿਆਰ ਦੀ ਡੋਰੀ ਦੇਵੇ ਕਟ, ਟੁੱਟੀ ਫੇਰ ਨਾ ਕੋਇ ਗੰਢਾਈਆ। ਕਲਜੁਗ ਕੂੜੀ ਕਿਰਿਆ ਦੂਈ ਦੁਵੈਤੀ ਮੇਟੇ ਫਟ, ਪੱਟੀ ਨਾਮ ਵਾਲੀ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਣਹਾਰਾ ਘਟ ਘਟ, ਗ੍ਰਹਿ ਅੰਤਰ ਨਿਰੰਤਰ ਆਪਣਾ ਆਸਣ ਲਾਈਆ।

੨੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ
ਚਰਨ ਸਿੰਘ ਦੇ ਗ੍ਰਹਿ

ਨਾਰਦ ਕਹੇ ਧਰਨੀਏ ਮੈਂ ਸੱਤ ਦੀਪ ਪੁੱਜਾ, ਪੂਜਣ ਯੋਗ ਪਰਮ ਪੁਰਖ ਦਿਤੀ ਵਡਿਆਈਆ। ਜਿਧਰ ਨਿਗਹ ਮਾਰੀ ਭਾਓ ਅੰਦਰੋਂ ਦਿਸਿਆ ਦੂਜਾ, ਦੁਵੈਤ ਵਿਚ ਖ਼ਲਕ ਖ਼ੁਦਾਈਆ। ਨੇਤਰ ਖੋਲ੍ਹ ਕੇ ਤਕਿਆ ਮੈਨੂੰ ਨਜ਼ਰ ਆਇਆ ਕਲਜੁਗ ਚੌਥਾ ਜੁਗਾ, ਆਪਣੀ ਲਏ ਅੰਗੜਾਈਆ। ਫੇਰ ਹੁਕਮ ਸੁਣਿਆ ਸਤਿਗੁਰ ਸ਼ਬਦ ਭੇਵ ਸਮਝ ਲੈ ਗੁਝਾ, ਜਿਸ ਦਾ ਰਾਜ਼ ਅਵਰ ਨਾ ਕੋਇ ਖੁਲ੍ਹਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋਵੇ ਉਘਾ, ਦੋ ਜਹਾਨ ਨੌਜਵਾਨ ਆਪਣਾ ਹੁਕਮ ਵਰਤਾਈਆ। ਸੰਦੇਸ਼ਾ ਸੁਣ ਲੈ ਜੋ ਦੇ ਕੇ ਗਿਆ ਬੁੱਧਾ, ਬੁੱਧੀ ਤੋਂ ਬਾਹਰ ਦ੍ਰਿੜਾਈਆ। ਜੋ ਇਸ਼ਾਰਾ ਕੀਤਾ ਕ੍ਰਿਸ਼ਨ ਯੁਧਿਸ਼ਟਰ ਕਲਜੁਗ ਕੂੜੀ ਕਿਰਿਆ ਦਾ ਹੋਵੇ ਯੁੱਧਾ, ਯਦੀ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਫੇਰ ਮੈਂ ਖ਼ੁਸ਼ੀ ਵਿਚ ਟੱਪਿਆ ਕੁੱਦਾ, ਕ਼ੁਦਰਤ ਦਾ ਮਾਲਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਧਰਨੀਏ ਮੈਂ ਸੱਤ ਦੀਪ ਆਇਆ ਤਕ, ਤਕਵਾ ਹਕ ਨਾ ਕੋਇ ਰਖਾਈਆ। ਮੈਂ ਹੁਕਮ ਸੁਣਿਆ ਵਾਹਿਦ ਯਕ, ਲਾਸ਼ਰੀਕ ਪਰਵਰਦਿਗਾਰ ਕੀ ਦ੍ਰਿੜਾਈਆ। ਮੈਂਨੂੰ ਦੀਨ ਦੁਨੀ ਉਤੇ ਅੰਤਰ ਪਿਆ ਸ਼ਕ, ਸ਼ਕਵਾ ਹੋਇਆ ਖ਼ਲਕ ਖ਼ੁਦਾਈਆ। ਕਿਸੇ ਨੂੰ ਮਾਲਕ

ਮਹਿਬੂਬ ਮਿਲਿਆ ਨਹੀਂ ਹਕ, ਹਕ਼ੀਕ਼ਤ ਦਾ ਰਾਜ਼ ਨਾ ਕੋਇ ਖੁਲ੍ਹਾਈਆ। ਮੈਂ ਫੇਰ ਫੜ ਕੇ ਆਪਣਾ ਨਕ, ਲਕੀਰ ਜ਼ਿਮੀਂ ਉਤੇ ਖਿਚਾਈਆ। ਜਾਂ ਨਿਗਹ ਮਾਰੀ ਮੈਨੂੰ ਲੇਖ ਦਿਸਿਆ ਜੋ ਮੁਹੰਮਦ ਵਾਅਦਾ ਪੱਕ, ਸਦੀ ਚੌਧਵੀਂ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ । ਨਾਰਦ ਕਹੇ ਧਰਨੀਏ ਸੱਤ ਦੀਪ ਕਰਨ ਗਿਰਿਆਜ਼ਾਰੀ, ਬਿਨ ਨੈਣਾਂ ਨੀਰ ਵਹਾਈਆ। ਉਚੀ ਕੂਕਣ ਕਰਨ ਪੁਕਾਰੀ, ਦਰੋਹੀ ਤੇਰਾ ਨਾਮ ਖ਼ੁਦਾਈਆ। ਸਾਡੀ ਤਕ ਲੈ ਬੇਕਰਾਰੀ, ਕਰਾਰਾਂ ਵਾਲਿਆ ਧਿਆਨ ਲਗਾਈਆ। ਅਵਤਾਰ ਪੈਗ਼ੰਬਰ ਗੁਰ ਤੇਰਾ ਦੇ ਕੇ ਗਏ ਸਹਾਰੀ, ਸਹਾਇਕ ਨਾਇਕ ਇਕੋ ਨਜ਼ਰੀ ਆਈਆ। ਸ੍ਰੀ ਭਗਵੰਤ ਸਾਡੀ ਪਾ ਸਾਰੀ, ਮਹਾਸਾਰਥੀ ਵੇਖਣਾ ਥਾਉਂ ਥਾਈਂਆ। ਤੂੰ ਯੋਧਾ ਸੂਰਬੀਰ ਬਲੀ ਬਲਕਾਰੀ, ਬਲਧਾਰੀ ਇਕ ਅਖਵਾਈਆ। ਸਾਡੇ ਉਤੋਂ ਸਫ਼ਾ ਮੇਟ ਕੁੜਿਆਰੀ, ਕੂੜ ਕੁਟੰਬ ਦਾ ਡੇਰਾ ਢਾਹੀਆ। ਤੇਰਾ ਇਕੋ ਨਾਮ ਹੋਵੇ ਜੈਕਾਰੀ, ਢੋਲਾ ਸੋਹਲਾ ਇਕ ਦ੍ਰਿੜਾਈਆ। ਇਕੋ ਸ਼ਬਦ ਹੋਵੇ ਤੇਰਾ ਸਿਕਦਾਰੀ, ਦੂਸਰ ਸੀਸ ਤਾਜ ਨਾ ਕੋਇ ਵਖਾਈਆ। ਤੂੰ ਸ਼ਾਹੋ ਭੂਪ ਸਿਕਦਾਰੀ, ਪੁਰਖ ਅਕਾਲਾ ਨੂਰ ਅਲਾਹੀਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਕਲ ਕਲਕੀ ਤੇਰੀ ਆਈ ਵਾਰੀ, ਕਲ ਕਲੇਸ਼ ਮੇਰਾ ਦੇਣਾ ਗਵਾਈਆ। ਸੱਤ ਦੀਪ ਕਹਿਣ ਸਾਡੀ ਪੁਨਹ ਪੁਨਹ ਨਿਮਸਕਾਰੀ, ਡੰਡਾਵਤ ਬੰਦਨਾ ਵਿਚ ਸੀਸ ਨਿਵਾਈਆ। ਤੂੰ ਨਿਰਗੁਣ ਨੂਰ ਜੋਤ ਉਜਿਆਰੀ, ਅਮਾਮ ਅਮਾਮਾ ਆਪਣਾ ਰੂਪ ਦਰਸਾਈਆ। ਸਾਡੇ ਉਤੋਂ ਕੂੜੀ ਕਿਰਿਆ ਮੇਟ ਖ਼ੁਆਰੀ, ਖ਼ਾਲਸ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਚਰਨ ਕਵਲ ਬਲਿਹਾਰੀ, ਬਲ ਬਲ ਆਪਣਾ ਆਪ ਕਰਾਈਆ।

੨੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ
ਅਜੀਤ ਸਿੰਘ ਦੇ ਗ੍ਰਹਿ

ਨਾਰਦ ਕਹੇ ਧਰਨੀਏ ਸੱਤ ਦੀਪ ਵੇਖੇ ਮੈਂ ਆਪ, ਬਿਨ ਨੇਤਰ ਲੋਚਨ ਨੈਣਾਂ ਧਿਆਨ ਲਗਾਈਆ। ਸਾਰੇ ਦੁਖ ਵਿਛੋੜੇ ਵਿਚ ਰਹੇ ਕਾਂਪ, ਕਲਜੁਗ ਕੂੜੀ ਕਿਰਿਆ ਕੀਤੀ ਦੁਹਾਈਆ। ਬਿਰਹੁ ਵਿਚ ਕਹਿਣ ਸਾਡਾ ਲੇਖਾ ਮੁਕਾ ਅਗੰਮੀ ਬਾਪ, ਪਿਤਾ ਪੁਰਖ ਅਕਾਲ ਤੇਰੀ ਸਰਨਾਈਆ। ਮਾਇਆ ਮਮਤਾ ਮੋਹ ਵਿਕਾਰ ਮੇਟ ਦੇ ਤਾਪ, ਅਗਨੀ ਤ੍ਰਿਸ਼ਨਾ ਨਾ ਕੋਇ ਤਪਾਈਆ। ਆਤਮ ਪਰਮਾਤਮ ਸਭ ਦਾ ਇਕੋ ਕਰ ਦੇ ਜਾਪ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਨਵ ਸੱਤ ਮੇਟ ਦੇ ਪਾਪ, ਪਤਤ ਪੁਨੀਤ ਕਰ ਲੋਕਾਈਆ। ਤੇਰਾ ਖੇਲ ਤਕੀਏ ਬਹੁ ਭਾਂਤ, ਅਨਕ ਕਲਧਾਰੀ ਆਪਣੀ ਕਲ ਵਰਤਾਈਆ। ਸਾਡੇ ਉਤੋਂ ਮੇਟ ਅੰਧੇਰੀ ਰਾਤ, ਰੁਤੜੀ ਆਪਣੇ ਨਾਲ ਮਹਿਕਾਈਆ। ਝਗੜਾ ਰਹੇ ਨਾ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਆਪਣਾ ਲੇਖਾ ਪੂਰਬ ਵੇਖ ਲੈ ਖਾਤ, ਖਾਤਿਆਂ ਵਿਚੋਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸ਼ਾ ਪੂਰ ਕਰਾਈਆ। ਨਾਰਦ ਕਹੇ ਧਰਨੀਏ ਸੱਤ ਦੀਪ ਰਹੇ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ।

ਪੁਰਖ ਅਕਾਲੇ ਪਾਉਣੀ ਸਾਰ, ਮਹਾਸਾਰਥੀ ਤੇਰੀ ਸਰਨਾਈਆ। ਅਸੀਂ ਹੋਏ ਬੜੇ ਦੁਖਿਆਰ, ਦੁਖੀ ਹੋ ਕੇ ਰਹੇ ਜਣਾਈਆ। ਧਰਮ ਦਾ ਰਿਹਾ ਨਾ ਪ੍ਰਚਾਰ, ਪ੍ਰਾਚੀਨ ਦਾ ਲੇਖਾ ਸਾਰੇ ਗਏ ਮੁਕਾਈਆ। ਜਿਧਰ ਤਕੀਏ ਹਾਹਾਕਾਰ, ਹੌਕਿਆਂ ਭਰੀ ਲੋਕਾਈਆ। ਕਲਜੁਗ ਕੂੜ ਕਰੇ ਵਿਭਚਾਰ, ਕੁਕਰਮਾਂ ਵਿਚ ਖ਼ਲਕ ਖ਼ੁਦਾਈਆ। ਤੇਰਾ ਨਾਮ ਸੁਣੀਏ ਨਾ ਸਤਿ ਜੈਕਾਰ, ਸਚ ਵਿਚ ਨਾ ਕੋਇ ਸਮਾਈਆ। ਅਸੀਂ ਤੇਰੇ ਅਗੇ ਕਰੀਏ ਗਿਰਿਆਜ਼ਾਰ, ਰੋ ਰੋ ਦਈਏ ਸੁਣਾਈਆ। ਤੂੰ ਕਲ ਕਲਕੀ ਅਵਤਾਰ, ਨਿਹਕਲੰਕਾ ਨੂਰ ਅਲਾਹੀਆ। ਤੇਰੇ ਚਰਨ ਕਵਲ ਨਿਮਸਕਾਰ, ਡੰਡਾਵਤ ਬੰਦਨਾ ਵਿਚ ਸੀਸ ਨਿਵਾਈਆ। ਪੁਰਖ ਅਕਾਲੇ ਦੀਨ ਦਿਆਲੇ ਪਾ ਸਾਰ, ਸਤਿਗੁਰ ਹੋ ਕੇ ਹੋ ਸਹਾਈਆ। ਤੇਰੇ ਸਭ ਕੁਝ ਅਖ਼ਤਿਆਰ, ਮੁਖ਼ਤਿਆਰ ਗੁਰ ਅਵਤਾਰ ਪੈਗ਼ੰਬਰ ਨਾਲ ਮਿਲਾਈਆ । ਜੋਤੀ ਜਾਤੇ ਪੁਰਖ ਬਿਧਾਤੇ ਦੇ ਦੀਦਾਰ, ਨੂਰ ਨੁਰਾਨੇ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਨਾਰਦ ਕਹੇ ਧਰਨੀਏ ਸੱਤ ਦੀਪ ਮਾਰਦੇ ਕੂਕ ਕੂਕ ਹਾਕਾਂ, ਉੱਚੀ ਉੱਚੀ ਰਹੇ ਸੁਣਾਈਆ। ਸਤਿ ਧਰਮ ਦਾ ਖੋਲ੍ਹ ਪ੍ਰਭੂ ਤਾਕਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਸਤਿਗੁਰ ਸ਼ਬਦ ਪ੍ਰਸਿੱਧ ਕਰ ਦੇ ਕਾਕਾ, ਕਾਇਨਾਤ ਦਾ ਮਾਲਕ ਇਕ ਬਣਾਈਆ। ਤੇਰੇ ਨਾਮ ਕਲਮੇ ਨੂੰ ਮਾਰ ਸਕੇ ਕੋਈ ਨਾ ਡਾਕਾ, ਚੋਰੀ ਨਜ਼ਰ ਕੋਇ ਨਾ ਆਈਆ। ਤੇਰੇ ਕੋਲ ਸਾਡਾ ਆਦਿ ਆਦਿ ਦਾ ਖ਼ਾਕਾ, ਸੱਤ ਦੀਪ ਰਹੇ ਸੁਣਾਈਆ। ਤੂੰ ਮਾਲਕ ਖ਼ਾਲਕ ਛੌਹਰ ਬਾਂਕਾ, ਬਾਕਾਇਦਾ ਹੁਕਮ ਵਰਤਾਈਆ। ਰੂਹ ਬੁਤ ਤਨ ਵਜੂਦ ਕਰ ਦੇ ਪਾਕਾ, ਪਤਤ ਪੁਨੀਤ ਆਪ ਬਣਾਈਆ। ਕਲਜੁਗ ਕੂੜੀ ਕਿਰਿਆ ਸਾਡੇ ਉਤੇ ਰਹੇ ਨਾ ਸਾਤਾ, ਸਤਿ ਧਰਮ ਦੇਣਾ ਪਰਗਟਾਈਆ। ਉਹ ਵੇਖ ਲੈ ਈਸਾ ਧਾਰ ਕੀ ਕਹੇ ਕਲਾਕਾ, ਕਲ ਆਪਣੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਪਰਦਾ ਸਕੇ ਕੋਈ ਨਾ ਢਾਕਾ, ਓਢਣ ਸੀਸ ਜਗਦੀਸ ਨਾ ਕੋਇ ਟਿਕਾਈਆ।