੨੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਮੈਣੀਆਂ ਕਹਾਰਾਂ ਜ਼ਿਲਾ ਅੰਮ੍ਰਿਤਸਰ ਜਗੀਰ ਸਿੰਘ ਦੇ ਗ੍ਰਹਿ
ਨਾਰਦ ਕਹੇ ਧਰਨੀਏ ਸੱਤ ਦੀਪ ਮਾਰਨ ਚੀਕਾਂ, ਚੀਕ ਚਿਹਾੜਾ ਦੋ ਜਹਾਨ ਰਹੇ ਸੁਣਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡੇ ਉਤੋਂ ਦੀਨ ਮਜ਼੍ਹਬ ਮੇਟ ਦੇ ਲੀਕਾਂ, ਸ਼ਰਅ ਸ਼ਰੀਅਤ ਮਾਟੀ ਖ਼ਾਕੀ ਪੰਜ ਤਤ ਵੰਡ ਨਾ ਕੋਇ ਵੰਡਾਈਆ। ਮਿਹਰਵਾਨਾ ਨੌਜੁਆਨਾ ਸ੍ਰੀ ਭਗਵਾਨਾ ਤੇਰੇ ਵਿਚ ਹਕ ਤੌਫ਼ੀਕ਼ਾ, ਤਰਫ਼ਦਾਰੀ ਏਕੰਕਾਰੀ ਇਕ ਇਕੱਲੇ ਦੇਣੀ ਮਿਟਾਈਆ। ਨਿਗਹ ਮਾਰ ਲੈ ਮੇਰੇ ਉਤੇ ਝਗੜਾ ਪਿਆ ਮੰਦਰ ਮਸੀਤਾ, ਸ਼ਿਵਦਵਾਲੇ ਮਠ ਕਾਅਬੇ ਰਹੇ ਕੁਰਲਾਈਆ। ਮੈਂ ਚਾਹੁੰਦਾ ਸਤਿਜੁਗ ਦੀਆਂ ਧਰਮ ਧਾਰ ਚਲਾ ਦੇ ਰੀਤਾਂ, ਰੀਤੀਵਾਨ ਧੁਰਦਰਗਾਹੀਆ। ਆਦਿ ਜੁਗਾਦਿ ਪਤਤ ਪੁਨੀਤਾ, ਪਾਵਨ ਬਾਵਨ ਰੂਪ ਅਲਾਹੀਆ। ਮੇਰੇ ਉਤੇ ਸੰਦੇਸ਼ਾ ਦੇ ਕੇ ਗਿਆ ਰਾਮ ਨੂੰ ਸੀਤਾ, ਸੁਰਤੀ ਸਤਿ ਸਤਿਵਾਦ ਦ੍ਰਿੜਾਈਆ। ਕ੍ਰਿਸ਼ਨ ਰਾਧਾ ਕਿਹਾ ਕੀ ਖੇਲ ਕਰੇ ਤ੍ਰੈਗੁਣ ਅਤੀਤਾ, ਤ੍ਰੈਭਵਣ ਧਨੀ ਕੀ ਦ੍ਰਿੜਾਈਆ। ਕੀ ਇਸ਼ਾਰਾ ਕੀਤਾ ਅਰਜਨ ਲਿਖਣ ਲਗਿਆਂ ਗੀਤਾ, ਗੋਬਿੰਦ
ਭੇਵ ਅਭੇਦ ਖੁਲ੍ਹਾਈਆ । ਕੀ ਪੈਗ਼ੰਬਰਾਂ ਦਿਤੀਆਂ ਨਸੀਹਤਾਂ, ਮੂਸਾ ਈਸਾ ਕੀ ਵਡਿਆਈਆ। ਕੀ ਨਾਨਕ ਗੋਬਿੰਦ ਕੀਤੀਆਂ ਤਾਕੀਦਾਂ, ਹੁਕਮ ਹੁਕਮ ਨਾਲ ਜਣਾਈਆ। ਕਲਜੁਗ ਅੰਤ ਸਭ ਨੇ ਇਕੋ ਪੁਰਖ ਅਕਾਲ ਦੀਆਂ ਰਖਣੀਆਂ ਉਮੀਦਾਂ, ਦੂਸਰ ਓਟ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਨਾਰਦ ਕਹੇ ਧਰਨੀਏ ਤੇਰੇ ਸੱਤ ਦੀਪ ਪਾਉੇਂਦੇ ਰੌਲਾ, ਉੱਚੀ ਕੂਕ ਕੂਕ ਸੁਣਾਈਆ। ਸਾਡਾ ਪਰਵਰਦਿਗਾਰ ਸਾਂਝਾ ਯਾਰ ਆਵੇ ਮੌਲਾ, ਮਿਹਰਵਾਨ ਮਹਿਬਾਨ ਬੀਦੋ ਨੂਰ ਅਲਾਹੀਆ। ਨਿਰਗੁਣ ਧਾਰ ਪੂਰਾ ਕਰੇ ਇਕ਼ਰਾਰ ਕੌਲਾ, ਕਵਲ ਨੈਣਾਂ ਆਪਣਾ ਭੇਵ ਖੁਲ੍ਹਾਈਆ। ਤੇਰਾ ਲਹਿਣਾ ਦੇਣਾ ਧਰਨੀ ਧਰਤ ਧਵਲ ਧੌਲਾ, ਧਰਮ ਦੀ ਧਾਰ ਇਕ ਸਮਝਾਈਆ। ਮਾਨਵ ਜ਼ਾਤੀ ਭੇਵ ਖੁਲ੍ਹਾਏ ਪਰਦਾ ਉਹਲਾ, ਤਨ ਵਜੂਦਾਂ ਆਪਣਾ ਖੇਲ ਸਮਝਾਈਆ। ਸ਼ਬਦੀ ਧਾਰ ਸਚ ਸਚ ਸੁਣਾਏ ਬੋਲਾ, ਕਲਮਾ ਕਾਇਨਾਤ ਦ੍ਰਿੜਾਈਆ। ਇਕ ਦਰਵਾਜ਼ਾ ਗ਼ਰੀਬ ਨਿਵਾਜ਼ਾ ਸਤਿ ਸਚ ਦਾ ਹੋਵੇ ਖੋਲ੍ਹਾ, ਨਵ ਸੱਤ ਵਜਦੀ ਰਹੇ ਵਧਾਈਆ। ਮਨੂਆ ਮਨ ਪਾਏ ਨਾ ਰੌਲਾ, ਬੁੱਧੀ ਕਾਗ ਵਾਂਗ ਨਾ ਕੋਇ ਕੁਰਲਾਈਆ। ਸਭ ਦਾ ਮਾਲਕ ਸੁਆਮੀ ਇਕੋ ਹੋਵੇ ਢੋਲਾ, ਢੋਲ ਮਾਹੀ ਇਕੋ ਨਜ਼ਰੀ ਆਈਆ। ਜਿਸ ਦਾ ਅਵਤਾਰ ਪੈਗੰਬਰ ਗੁਰੂ ਬਣਿਆ ਰਿਹਾ ਗੋਲਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਧਰਨੀਏ ਸੱਤ ਦੀਪ ਕਰਦੇ ਹਾਹਾਕਾਰ, ਹੌਕਿਆਂ ਵਿਚ ਦੁਹਾਈਆ। ਕਿਰਪਾ ਕਰ ਆਪ ਨਿਰੰਕਾਰ, ਨਿਰਵੈਰ ਤੇਰੀ ਸਰਨਾਈਆ। ਮਿਹਰਵਾਨ ਧੁਰ ਦੇ ਪਰਵਰਦਿਗਾਰ, ਯਾਮਬੀਨ ਤੇਰੀ ਬੇਪਰਵਾਹੀਆ। ਨਵ ਸੱਤ ਸਾਡੀ ਵੇਖ ਧਾਰ, ਧਰਨੀ ਧਰਤ ਧਵਲ ਖੋਜ ਖੁਜਾਈਆ। ਚਾਰੋਂ ਕੁੰਟ ਧੂੰਆਂਧਾਰ, ਉੱਤਰ ਪੂਰਬ ਪੱਛਮ ਦੱਖਣ ਨਾ ਕੋਇ ਰੁਸ਼ਨਾਈਆ। ਮਾਨਵ ਜ਼ਾਤੀ ਹੋਈ ਵਿਭਚਾਰ, ਕੁਕਰਮਾਂ ਵਿਚ ਕੂੜ ਲੋਕਾਈਆ। ਰਸਨਾ ਜਿਹਵਾ ਬੱਤੀ ਦੰਦ ਤੇਰਾ ਨਾਮ ਰਹੇ ਉਚਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਅਵਤਾਰ ਪੈਗ਼ੰਬਰ ਗੁਰ ਪਾਏ ਕੋਈ ਨਾ ਸਾਰ, ਮਹਾਸਾਰਥੀ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਵਧਿਆ ਕੂੜ ਕੁੜਿਆਰ, ਕਲਜੁਗ ਆਪਣੀ ਕਲ ਵਰਤਾਈਆ। ਧਰਮ ਦਾ ਦਿਸੇ ਨਾ ਕੋਇ ਸਹਾਰ, ਸਤਿ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਇਆ ਧੂੰਆਂਧਾਰ, ਨੂਰੀ ਚੰਦ ਨਾ ਕੋਇ ਚਮਕਾਈਆ। ਨਿਝਰ ਝਿਰਨਾ ਅੰਮ੍ਰਿਤ ਰਸ ਦੇਵੇ ਨਾ ਕੋਈ ਠੰਡਾ ਠਾਰ, ਬੂੰਦ ਸਵਾਂਤੀ ਨਾਭੀ ਕਵਲ ਨਾ ਕੋਇ ਉਲਟਾਈਆ। ਸ਼ਬਦ ਅਨਾਦੀ ਸੁਣੇ ਨਾ ਕੋਇ ਧੁਨਕਾਰ, ਅਨਹਦ ਨਾ ਕੋਇ ਸ਼ਨਵਾਈਆ। ਦੀਆ ਬਾਤੀ ਕਮਲਾਪਾਤੀ ਜੋਤ ਨੂਰ ਨਾ ਕੋਇ ਉਜਿਆਰ, ਉਜਾਲਾ ਦੋ ਜਹਾਨ ਵੇਖਣ ਕੋਇ ਨਾ ਪਾਈਆ। ਧਰਨੀ ਕਹੇ ਮੇਰੀ ਪੁਨਹ ਪੁਨਹ ਨਿਮਸਕਾਰ, ਨਿਵ ਨਿਵ ਲਾਗਾਂ ਪਾਈਆ। ਮੇਰੇ ਸੱਤਾਂ ਦੀਪਾਂ ਪੈਜ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਮੈਨੂੰ ਨਾਰਦ ਕਿਹਾ ਧਰਨੀਏ ਵੇਖ ਲੈ ਕਲਜੁਗ ਅੰਤਮ ਵਾਰ, ਵਾਰਤਾ ਪਿਛਲੀ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦੁਆਰ ਏਕੰਕਾਰ ਪਰਵਰਦਿਗਾਰ ਮੇਰੀ ਸੁਣੀ ਪੁਕਾਰ, ਪੁਨਹ ਪੁਨਹ ਦਰ ਤੇਰੇ ਸੀਸ ਨਿਵਾਈਆ।
੨੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਨਿਜ਼ਾਮਪੁਰ ਜ਼ਿਲਾ ਅੰਮ੍ਰਿਤਸਰ ਗੁਰਾ ਸਿੰਘ, ਸਰਮੁਖ ਸਿੰਘ ਦੇ ਨਵਿਤ
ਨਾਰਦ ਕਹੇ ਧਰਨੀਏ ਸੱਤ ਦੀਪ ਰਹੇ ਉਡੀਕ, ਆਸਾ ਦੀਨ ਦੁਨੀ ਬਾਹਰ ਰਖਾਈਆ। ਦੂਰ ਦੁਰਾਡਾ ਸਾਡਾ ਮਾਲਕ ਆਵੇ ਨਜ਼ਦੀਕ, ਸਚਖੰਡ ਨਿਵਾਸੀ ਧਰਨੀ ਧਵਲ ਡੇਰਾ ਲਾਈਆ। ਕਲਜੁਗ ਕੂੜੀ ਕਿਰਿਆ ਸਾਡੇ ਉਤੇ ਮੇਟੇ ਲੀਕ, ਲਾਈਨ ਆਪਣੀ ਇਕ ਜਣਾਈਆ। ਧਰਮ ਦਾ ਮਾਰਗ ਇਕ ਪ੍ਰਸਿਧ ਕਰਾਏ ਬਾਰੀਕ, ਪੰਧ ਇਕੋ ਇਕ ਦਰਸਾਈਆ। ਕਲਜੁਗ ਮੇਟੇ ਅੰਧੇਰਾ ਤਾਰੀਕ, ਅੰਧ ਅਗਿਆਨ ਦਏ ਗੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਨਾਰਦ ਕਹੇ ਧਰਨੀਏ ਸੱਤ ਦੀਪ ਖ਼ੁਸ਼ੀਆ ਨਾਲ ਦੇਣ ਇਸ਼ਾਰਾ, ਬਿਨ ਸੈਨਤ ਜਗਤ ਜਣਾਈਆ। ਕਿਰਪਾ ਕਰ ਕਰ ਕਰਤਾਰਾ, ਕ਼ੁਦਰਤ ਕ਼ਾਦਰ ਦਇਆ ਕਮਾਈਆ। ਪਰਗਟ ਹੋ ਚਵੀਆਂ ਅਵਤਾਰਾ, ਚੌਬੀਸਾ ਆਪਣਾ ਹੁਕਮ ਵਰਤਾਈਆ। ਅਸੀਂ ਤੇਰੀ ਕਰ ਕਰ ਥੱਕੇ ਇੰਤਜ਼ਾਰਾ, ਬਿਨ ਸੈਨਤ ਸੈਨਤ ਲਗਾਈਆ। ਅੰਤ ਕਲਜੁਗ ਵੇਖ ਕਿਨਾਰਾ, ਸਦੀ ਚੌਧਵੀਂ ਭੇਵ ਚੁਕਾਈਆ। ਦਰਗਾਹ ਸਾਚੀ ਸਚ ਪਰਵਰਦਿਗਾਰਾ, ਮਹਿਬੂਬ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਸੱਤ ਦੀਪ ਕਹਿਣ ਸੁਣ ਨਾਰਦ ਮੁਨੀ, ਮੁਨੀਸ਼ਰਾ ਦਈਏ ਜਣਾਈਆ। ਧਰਮ ਦੀ ਰਹੀ ਕੋਈ ਨਾ ਗੁਣੀ, ਗੁਣਵੰਤ ਨਜ਼ਰ ਕੋਇ ਨਾ ਆਈਆ। ਸੀਸ ਓਢਣ ਦਿਸੇ ਧਰਮ ਨਾ ਚੁੰਨੀ, ਪਰਦਾ ਪਰਦਿਆਂ ਵਿਚੋਂ ਨਾ ਕੋਇ ਉਠਾਈਆ। ਸਭ ਦੀ ਚੋਟੀ ਗਈ ਮੁੰਨੀ, ਮਿਹਰਵਾਨ ਸਿਰ ਹੱਥ ਨਾ ਕੋਇ ਟਿਕਾਈਆ। ਨਿਗਾਹ ਮਾਰ ਲੈ ਲੱਖ ਚੁਰਾਸੀ ਜੂਨੀ, ਚਾਰੇ ਖਾਣੀ ਫੋਲ ਫੁਲਾਈਆ। ਤੂੰ ਜੁਗ ਚੌਕੜੀ ਪੰਡਤ ਬੜਾ ਕ਼ਾਨੂੰਨੀ, ਸ਼ਰਅ ਦਾ ਰੰਗ ਵੇਖਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਆਪਣਾ ਹੁਕਮ ਵਰਤਾਈਆ। ਸੱਤ ਦੀਪ ਕਹਿਣ ਨਾਰਦ ਤੂੰ ਨਿਗਾਹ ਮਾਰ ਧਿਆਨ, ਨਵ ਸੱਤ ਵੇਖ ਵਖਾਈਆ। ਸਚ ਦਾ ਦਿਸੇ ਨਾ ਕੋਇ ਗਿਆਨ, ਵਿਦਿਆ ਹਕ ਨਾ ਕੋਇ ਪੜ੍ਹਾਈਆ। ਚਾਰੋਂ ਕੁੰਟ ਵਧਿਆ ਅਭਿਮਾਨ, ਹਉਮੇ ਵਿਚ ਖ਼ਲਕ ਖ਼ੁਦਾਈਆ। ਝਗੜਾ ਦਿਸੇ ਸ਼ਰਅ ਸ਼ੈਤਾਨ, ਸ਼ਰੀਅਤ ਬਣੀ ਰੂਪ ਕਸਾਈਆ। ਕਵਣ ਵੇਲਾ ਕਿਰਪਾ ਕਰੇ ਸ੍ਰੀ ਭਗਵਾਨ, ਮਿਹਰਵਾਨ ਹੋਏ ਸਹਾਈਆ। ਸਾਡੀ ਬੇਨੰਤੀ ਕਰੇ ਪਰਵਾਨ, ਦਰ ਠਾਂਡੇ ਮੰਗ ਮੰਗਾਈਆ। ਅਸੀਂ ਬਾਲੇ ਨੱਢੇ ਨਿਧਾਨ, ਸੱਤ ਦੀਪ ਹੋ ਕੇ ਸੀਸ ਨਿਵਾਈਆ। ਸਾਡਾ ਲਹਿਣਾ ਦੇਣਾ ਵੇਖੇ ਜਗਤ ਜਹਾਨ, ਜਾਗਰਤ ਜੋਤ ਕਰ ਰੁਸ਼ਨਾਈਆ। ਸਾਨੂੰ ਇਕੋ ਨਾਮ ਦਾ ਦੇਵੇ ਦਾਨ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਇਕੋ ਇਸ਼ਟ ਹੋਵੇ ਮਹਾਨ, ਇਕੋ ਢੋਲਾ ਸਿਫ਼ਤ ਸਲਾਹੀਆ। ਇਕੋ ਹੋਵੇ ਸ਼ਬਦੀ ਗਾਨ, ਆਤਮ ਪਰਮਾਤਮ ਰੰਗ ਰੰਗਾਈਆ। ਇਕੋ ਸਾਹਿਬ ਹੋਵੇ ਸੁਲਤਾਨ, ਹਰਿ ਕਰਤਾ ਧੁਰਦਰਗਾਹੀਆ। ਸੱਤ ਦੀਪ ਕਹਿਣ ਅਸੀਂ ਉਸ ਦੇ ਬਾਲ ਨਿਧਾਨ, ਬੱਚੇ ਨੰਨ੍ਹੇ ਨਜ਼ਰੀ ਆਈਆ। ਨਾਰਦ ਤੂੰ ਪੰਡਤ ਬੜਾ ਵਿਦਵਾਨ, ਵਿਦਿਆ ਦੇ ਭੇਵ ਦੇਣੇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਡੀ ਬੇਨੰਤੀ ਕਰੇ ਪਰਵਾਨ, ਪਰਮ ਪੁਰਖ ਪਰਮਾਤਮ ਆਪਣੀ ਦਇਆ ਕਮਾਈਆ।
੨੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਨਿਜ਼ਾਮਪੁਰ ਜ਼ਿਲਾ ਅੰਮ੍ਰਿਤਸਰ ਪ੍ਰੀਤਮ ਸਿੰਘ ਦੇ ਗ੍ਰਹਿ, ਠਾਕਰ ਸਿੰਘ,
ਕਰਤਾਰ ਸਿੰਘ, ਜਸਵੰਤ ਸਿੰਘ, ਬਲਵੰਤ ਸਿੰਘ, ਇੰਦਰ ਕੌਰ ਬੋਹੜ
ਨਾਰਦ ਕਹੇ ਧਰਨੀਏ ਮੈਂ ਸੱਤ ਦੀਪ ਆਰ ਪਾਰ ਗਿਆ ਲੰਘ, ਧਵਲੇ ਬਿਨ ਕ਼ਦਮਾਂ ਕ਼ਦਮ ਉਠਾਈਆ। ਜਿਧਰ ਤੱਕਿਆ ਮਾਨਵ ਜ਼ਾਤੀ ਸੀਸ ਜਗਦੀਸ ਧਾਰ ਵਿਚੋਂ ਹੋਈ ਨੰਗ, ਓਢਣ ਨਜ਼ਰ ਕੋਇ ਨਾ ਆਈਆ। ਧਰਮ ਦੀ ਧਾਰ ਸੰਸਾਰ ਹੋਈ ਭੰਗ, ਭਾਂਡਾ ਭਰਮ ਭਉ ਨਾ ਕੋਇ ਭੰਨਾਈਆ। ਮੈਨੂੰ ਇਉਂ ਦਿਸਿਆ ਸ਼ਰਅ ਸ਼ਰੀਅਤ ਇਕ ਦੂਜੇ ਨਾਲ ਕਰਨ ਵਾਲੀ ਜੰਗ, ਮਮਤਾ ਮੋਹ ਦਏ ਮਿਟਾਈਆ। ਕਲਜੁਗ ਨਟੂਆ ਨੱਚੇ ਵਾਂਗ ਮਲੰਗ, ਡੌਰੂ ਡੰਕਾ ਕੂੜ ਰਿਹਾ ਵਜਾਈਆ। ਮੈਂ ਨਵ ਸੱਤ ਦਾ ਪਿਆਰ ਕਰਨਾ ਭੰਗ, ਮੁਹੱਬਤ ਵਿਚ ਰਹਿਣ ਕੋਇ ਨਾ ਪਾਈਆ। ਮੈਨੂੰ ਇਉਂ ਦਿਸਦਾ ਸਭ ਦਾ ਹਾਲ ਹੋਇਆ ਮੰਦ, ਮੰਦਭਾਗ ਦਿਸੇ ਲੋਕਾਈਆ। ਉਹ ਤਕ ਲੈ ਨਿਸ਼ਾਨ ਤਾਰਾ ਚੰਦ, ਉਮਤ ਉਮਤੀ ਨਜ਼ਰ ਕੋਇ ਨਾ ਆਈਆ। ਕੀ ਖੇਲ ਕਰੇ ਸੂਰਾ ਸਰਬਗ, ਹਰਿ ਕਰਤਾ ਧੁਰਦਰਗਾਹੀਆ। ਜੁਗ ਬਦਲਣਾ ਜਿਸ ਦੇ ਕੋਲ ਅਨੋਖਾ ਢੰਗ, ਤਰੀਕ਼ਾ ਸਮਝ ਸਕੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਗੁਸਾਂਈਆ। ਨਾਰਦ ਕਹੇ ਧਰਨੀਏ ਸੱਤ ਦੀਪ ਵੇਖੇ ਅੰਦਰ ਵੜ, ਬਿਨ ਤਨ ਵਜੂਦ ਮਾਟੀ ਖ਼ਾਕ ਧਿਆਨ ਲਗਾਈਆ। ਨਿਗਾਹ ਮਾਰੀ ਚੋਟੀ ਜੜ੍ਹ, ਚੇਤਨ ਹੋ ਕੇ ਖੋਜ ਖੁਜਾਈਆ। ਕੂੜ ਵਿਕਾਰੇ ਅੰਦਰ ਸਾਰੇ ਰਹੇ ਸੜ, ਸਾਂਤਕ ਸਤਿ ਨਾ ਕੋਇ ਵਰਤਾਈਆ। ਝਗੜਾ ਵੇਖਿਆ ਸੀਸ ਧੜ, ਤਨ ਵਜੂਦ ਰਹੇ ਕੁਰਲਾਈਆ। ਆਤਮ ਪਰਮਾਤਮ ਢੋਲਾ ਲਏ ਕੋਇ ਨਾ ਪੜ੍ਹ, ਰਸਨਾ ਜਿਹਵਾ ਸਾਰੇ ਰਹੇ ਗਾਈਆ। ਪ੍ਰਕਾਸ਼ ਦਿਸੇ ਨਾ ਬਹੱਤਰ ਨੜ, ਤਨ ਵਜੂਦ ਨਾ ਕੋਇ ਰੁਸ਼ਨਾਈਆ। ਮੈਂ ਲੱਖਣ ਕਰੌਚ ਪੁਸ਼ਕਰ ਜੰਬੂ ਦੀਪ ਵੇਖਿਆ ਧੜ, ਸਾਨ ਸਲਮਲ ਕੁਸ਼ਾ ਧਿਆਨ ਲਗਾਈਆ। ਚਾਰੋਂ ਕੁੰਟ ਮਾਇਆ ਮਮਤਾ ਮੋਹ ਵਿਕਾਰ ਦਾ ਵਗੇ ਹੜ੍ਹ, ਹਉਮੇ ਸਭ ਨੂੰ ਰਹੀ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਧੁਰਦਰਗਾਹੀਆ। ਨਾਰਦ ਕਹੇ ਧਰਨੀਏ ਸੱਤਾਂ ਦੀਪਾਂ ਅੰਦਰ ਧਰਿਆ ਧਿਆਨ, ਬਿਨ ਨੇਤਰ ਨੈਣ ਉਠਾਈਆ। ਧਰਮ ਦਾ ਰਿਹਾ ਨਾ ਕੋਇ ਨਿਸ਼ਾਨ, ਨਿਸ਼ਾਨੇ ਦੀਨ ਦੁਨੀ ਗਈ ਬਦਲਾਈਆ। ਕਿਸੇ ਨੂੰ ਮਿਲੇ ਨਾ ਸੁਰਤੀ ਅੰਦਰ ਸੀਤਾ ਰਾਮ, ਸ਼ਬਦੀ ਰੰਗ ਨਾ ਕੋਇ ਰੰਗਾਈਆ। ਨਾਤਾ ਤੁਟਿਆ ਸਾਚੇ ਕਾਹਨ, ਘਨਈਆ ਸੰਗ ਨਾ ਕੋਇ ਬਣਾਈਆ। ਨੂਰ ਨਜ਼ਰ ਨਾ ਆਏ ਅਗੰਮੇ ਅਮਾਮ, ਅਮਲਾਂ ਤੋਂ ਰਹਿਤ ਨਜ਼ਰ ਕੋਇ ਨਾ ਆਈਆ। ਗੁਰੂ ਗੁਰਦੇਵਾ ਕਰੇ ਨਾ ਕੋਇ ਪਰਨਾਮ, ਪਰਾ ਪਸੰਤੀ ਮਧਮ ਬੈਖਰੀ ਢੋਲੇ ਸਾਰੇ ਗਾਈਆ। ਮੈਂ ਵੇਖ ਕੇ ਹੋਇਆ ਹੈਰਾਨ, ਹੈਰਾਨੀ ਮੇਰੇ ਅੰਦਰ ਆਈਆ। ਕੀ ਖੇਲ ਕਰੇ ਭਗਵਾਨ, ਹਰਿ ਕਰਤਾ ਧੁਰਦਰਗਾਹੀਆ। ਕੀ ਲਹਿਣਾ ਦੇਣਾ ਜੀਵ ਜਗਤ ਜਹਾਨ, ਮਾਨਵ ਜ਼ਾਤੀ ਕੀ ਆਪਣਾ ਹੁਕਮ ਵਰਤਾਈਆ। ਨਵ ਸੱਤ ਸੁੰਞ ਮਸਾਣ, ਬੀਆਬਾਨ ਦਿਸੇ ਖ਼ਲਕ ਖ਼ੁਦਾਈਆ। ਮੈਨੂੰ ਇਉਂ ਦਿਸਿਆ ਪੁਸ਼ਕਰ ਹੋਣਾ ਪਹਿਲਾ ਯੁਧ ਦਾ ਮੈਦਾਨ, ਸੋਹਣਾ ਆਪਣਾ ਖੇਲ ਖਿਲਾਈਆ। ਫੇਰ ਕਰੌਚ ਲੱਗਣਾ ਨਿਸ਼ਾਨ, ਨਿਸ਼ਾਨਾ ਸਕੇ ਨਾ ਕੋਇ ਬਦਲਾਈਆ। ਇਹ ਹੁਕਮ ਵਰਤੇ ਵਾਲੀ ਦੋ ਜਹਾਨ, ਨਾ ਕੋਈ ਮੇਟੇ ਮੇਟ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਧਰਨੀਏ ਸੱਤਾਂ ਦੀਪਾਂ ਹੋਣਾ ਯੁਧ, ਯੁਧਿਸ਼ਟਰ ਦਾ ਲੇਖਾ ਕਾਹਨ ਕ੍ਰਿਸ਼ਨ ਪੂਰ ਕਰਾਈਆ। ਪਵਿਤ੍ਰ ਰਹਿਣੀ ਨਹੀਂ ਕਿਸੇ ਦੀ ਬੁਧਿ, ਬੁੱਧ ਮਹਾਤਮਾ ਜੋ ਗਿਆ ਸਮਝਾਈਆ। ਉਮਤ ਉਮਤੀ ਸ਼ਰਅ ਸ਼ਰੀਅਤ ਵਿਚ ਜਾਣੀ ਕੁੱਦ, ਸਦੀ ਚੌਧਵੀਂ ਅੰਤ ਅਖ਼ੀਰ ਲਏ ਅੰਗੜਾਈਆ। ਈਮਾਨ ਧਰਮ ਦਾ ਨਿਸ਼ਾਨਾ ਜਾਣਾ ਉਡ, ਉਘਣ ਆਥਣ ਰਹਿਣ ਕੋਇ ਨਾ ਪਾਈਆ। ਆ ਵੇਖ ਲੈ ਸਭ ਦੀ ਔਧ ਗਈ ਪੁਗ, ਅਗੇ ਅਵਰ ਨਾ ਕੋਇ ਵਧਾਈਆ। ਲਹਿਣਾ ਦੇਣਾ ਮੁਕਣਾ ਅੰਤਮ ਕਲਜੁਗ, ਜੁਗਤੀ ਪ੍ਰਭ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਅਗੰਮ ਗੁਸਾਂਈਆ। ਸੱਤ ਦੀਪ ਕਹਿਣ ਨਾਰਦ ਸਾਡਾ ਅੰਤਸ਼ਕਰਨ ਰਿਹਾ ਰੋ, ਬਿਨ ਨੇਤਰ ਨੈਣਾਂ ਨੀਰ ਵਹਾਈਆ। ਸਾਡੇ ਉਤੇ ਝਗੜਾ ਹੋਣਾ ਧਾਰ ਦੋ, ਦੋ ਧੜ ਦਿਸੇ ਲੋਕਾਈਆ। ਧਰਮ ਦੀ ਧਾਰ ਅਧਰਮ ਨੇ ਲੈਣੀ ਖੋਹ, ਸਚ ਰੰਗ ਨਾ ਕੋਇ ਸਮਾਈਆ । ਸਚ ਪਰਕਾਸ਼ ਦੀ ਰਹੇ ਕੋਈ ਨਾ ਲੋ, ਅੰਧ ਅੰਧੇਰਾ ਜਾਣਾ ਛਾਈਆ। ਪੰਚਾਂ ਪੰਚਾਂ ਦੇਸ਼ਾਂ ਬਣੇ ਗਰੋਹ, ਨਾਤਾ ਜਗਤ ਜੁਗਤ ਜੁੜਾਈਆ। ਹੁਕਮ ਵਰਤੇ ਪੁਰਖ ਅਕਾਲਾ ਸੋ, ਸਾਹਿਬ ਸੁਆਮੀ ਅੰਤਰਜਾਮੀ ਆਪਣੀ ਖੇਲ ਖਿਲਾਈਆ। ਦੀਨ ਦੁਨੀ ਦੀ ਧਾਰ ਇਕ ਦੂਜੇ ਨਾਲੋਂ ਕਰੇ ਨਿਰਮੋਹ, ਮੁਹੱਬਤ ਵਿਚ ਨਾ ਕੋਇ ਸਮਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਦੇਵੇ ਕੋਈ ਨਾ ਚੋ, ਬੂੰਦ ਸਵਾਂਤੀ ਕਵਲ ਨਾਭੀ ਨਾ ਕੋਇ ਟਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਆਪੇ ਹੋ, ਬ੍ਰਹਮ ਬ੍ਰਹਿਮਾਦੀ ਹੋ ਕੇ ਵੇਖ ਵਖਾਈਆ।
ਧਰਨੀ ਕਹੇ ਪ੍ਰਭੂ ਨਾਰਦ ਕੀ ਮੈਨੂੰ ਸੰਦੇਸ਼ਾ ਦਿਤਾ ਅੱਜ, ਧੁਰ ਦਾ ਹੁਕਮ ਦ੍ਰਿੜਾਈਆ। ਮੈਂ ਵੇਖਿਆ ਜਗਤ ਜਹਾਨ ਸ੍ਰਿਸ਼ਟੀ ਜਗ, ਤਨ ਵਜੂਦਾਂ ਫੋਲ ਫੁਲਾਈਆ। ਸਭ ਦੇ ਅੰਤਰ ਕਲਜੁਗ ਕਲਪਨਾ ਲੱਗੀ ਅੱਗ, ਸਾਂਤਕ ਸਤਿ ਨਾ ਕੋਇ ਕਰਾਈਆ। ਪ੍ਰਭੂ ਦਾ ਦਰਸ਼ਨ ਮਿਲੇ ਨਾ ਕਿਸੇ ਉਪਰ ਸ਼ਾਹਰਗ, ਨੌ ਦੁਆਰ ਦਾ ਡੇਰਾ ਢਾਹੀਆ। ਸ਼ਬਦ ਨਾਦ ਸੁਣੇ ਨਾ ਕੋਇ ਅਨਹਦ, ਨਾਦੀ ਨਾਦ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਨਾਰਦ ਮੈਂ ਸੁਣਿਆ ਅਗੰਮ ਫ਼ਰਮਾਨਾ, ਜੋ ਫ਼ੁਰਨਿਆਂ ਬਾਹਰ ਜਣਾਈਆ। ਕੀ ਕਲਜੁਗ ਅੰਤਮ ਵਰਤੇ ਭਾਣਾ, ਭਾਵੀ ਆਪਣਾ ਖੇਲ ਵਰਤਾਈਆ। ਜਿਸ ਤਖ਼ਤੋਂ ਲਾਹੁਣਾ ਰਾਜਾ ਰਾਣਾ, ਸੀਸ ਤਾਜ ਨਾ ਕੋਇ ਟਿਕਾਈਆ। ਨੌ ਖੰਡ ਪ੍ਰਿਥਮੀ ਕਰੇ ਵੈਰਾਨਾ, ਵੈਰੀ ਘਰ ਘਰ ਨਜ਼ਰੀ ਆਈਆ। ਇਹ ਹੁਕਮ ਵਰਤੇ ਸ੍ਰੀ ਭਗਵਾਨਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦਾ ਅੰਤਮ ਸਤਿ ਸਤਿ ਦਾ ਝੁੱਲੇ ਨਿਸ਼ਾਨਾ, ਨਿਸ਼ਾਨਾ ਅਵਰ ਨਾ ਕੋਇ ਰਖਾਈਆ। ਉਹ ਸੁਰਤੀ ਸ਼ਬਦ ਬਣੇ ਅਗੰਮੀ ਕਾਹਨਾ, ਤਨ ਵਜੂਦ ਨਜ਼ਰ ਕੋਇ ਨਾ ਆਈਆ। ਮੇਰੇ ਉਤੇ ਪਹਿਰੇ ਅਗੰਮੀ ਬਾਣਾ, ਬਾਣ ਅਣਿਆਲਾ ਤੀਰ ਚਲਾਈਆ। ਮੈਂ ਉਸ ਦੇ ਚਰਨ ਕਵਲ ਕਰਾਂ ਧਿਆਨਾ, ਬਿਨ ਨੈਣਾਂ ਨੈਣ ਉਠਾਈਆ। ਉਹ ਸ਼ਹਿਨਸ਼ਾਹ ਸ਼ਾਹੋ ਭੂਪ ਸੁਲਤਾਨਾ, ਪਾਤਸ਼ਾਹ ਅਗੰਮ
ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਬੇਨੰਤੀ ਕਰੇ ਪਰਵਾਨਾ, ਪਰਮ ਪੁਰਖ ਪੁਰਖੋਤਮ ਆਪਣੀ ਦਇਆ ਕਮਾਈਆ।
੩੦ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਦਰਬਾਰ ਨਿਵਾਸੀ ਦਲੀਪ ਸਿੰਘ, ਰਤਨ ਸਿੰਘ, ਕਸ਼ਮੀਰ ਸਿੰਘ, ਸੁਲੱਖਣ ਸਿੰਘ, ਪ੍ਰੀਤਮ ਸਿੰਘ, ਭਜਨ ਸਿੰਘ, ਈਸ਼ਰ ਸਿੰਘ,
ਜੋਗਾ ਸਿੰਘ, ਭਾਨ ਸਿੰਘ ਦੇ ਨਵਿਤ
ਧਰਨੀ ਕਹੇ ਨਾਰਦਾ ਮੇਰੇ ਉਤੇ ਤਕ ਪ੍ਰਭੂ ਦੇ ਭਗਤ, ਭਗਵਨ ਦੇਵਣਹਾਰ ਵਡਿਆਈਆ। ਜਿਨ੍ਹਾਂ ਨੂੰ ਮਾਣ ਦੇਵੇ ਵਿਚੋਂ ਜਗਤ, ਸਿਰ ਸਿਰ ਆਪਣਾ ਹੱਥ ਟਿਕਾਈਆ। ਲੇਖੇ ਲਾ ਕੇ ਬੂੰਦ ਰਕਤ, ਤਨ ਵਜੂਦ ਆਪ ਵਡਿਆਈਆ। ਸਤਿ ਧਰਮ ਦੀ ਬਖ਼ਸ਼ ਸ਼ਕਤ, ਸੇਵਕ ਸੇਵਾ ਸਾਚੀ ਸਚ ਸਮਝਾਈਆ। ਜਿਸ ਦਾ ਸੁਹੰਜਣਾ ਹੋਇਆ ਵਕ਼ਤ, ਵਿਅਕਤੀਆਂ ਆਪਣੇ ਰੰਗ ਰੰਗਾਈਆ। ਜੋ ਭਗਤ ਉਧਾਰੇ ਫ਼ਕਤ, ਫ਼ਿਕਰਾ ਇਕੋ ਨਾਮ ਸੁਣਾਈਆ। ਉਹ ਮੇਰੀ ਸੁਹੰਜਣੀ ਕਰੇ ਧਰਤ, ਧਵਲ ਦਏ ਵਡਿਆਈਆ। ਨਿਰਗੁਣ ਦਾਤਾ ਹੋ ਕੇ ਆਇਆ ਪਰਤ, ਪਤਿਪਰਮੇਸ਼ਵਰ ਨੂਰ ਅਲਾਹੀਆ। ਪੂਰਬ ਪਿਛਲੀ ਪੂਰੀ ਕਰੇ ਸ਼ਰਤ, ਅਵਤਾਰ ਪੈਗ਼ੰਬਰਾਂ ਗੁਰੂਆਂ ਕੌਲ ਦਏ ਨਿਭਾਈਆ। ਯੋਧਾ ਸੂਰਬੀਰ ਮਰਦਾਨਾ ਬਣੇ ਮਰਦ, ਮਿਹਰਵਾਨ ਇਕ ਅਖਵਾਈਆ। ਜਨ ਭਗਤਾਂ ਵੰਡੇ ਦਰਦ, ਦੁਖੀਆਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਨਾਰਦ ਕਹੇ ਧਰਨੀਏ ਮੈਂ ਵੇਖੇ ਭਗਤ ਰੰਗੀਲੇ, ਪ੍ਰਭ ਦਿਤੀ ਮਾਣ ਵਡਿਆਈਆ। ਉਹ ਜੁਗ ਚੌਕੜੀ ਵਸਦੇ ਰਹਿਣੇ ਕ਼ਬੀਲੇ, ਦੀਨ ਦੁਨੀ ਨਾ ਕੋਇ ਭੁਲਾਈਆ। ਜਿਨ੍ਹਾਂ ਦੇ ਸਤਿਗੁਰ ਸ਼ਬਦ ਬਣਾਏ ਵਸੀਲੇ, ਮੇਲ ਮਿਲਾਇਆ ਸਹਿਜ ਸੁਭਾਈਆ। ਉਨ੍ਹਾਂ ਨੂੰ ਅਗੇ ਕਰਨੇ ਪੈਣ ਨਾ ਹੀਲੇ, ਜਗਤ ਯਤਨ ਦੀ ਲੋੜ ਰਹੇ ਨਾ ਰਾਈਆ। ਉਨ੍ਹਾਂ ਦੀ ਮੰਜ਼ਲ ਪ੍ਰਭ ਨੇ ਰਖਣੀ ਉਪਰ ਅੰਬਰ ਨੀਲੇ, ਜ਼ਿਮੀਂ ਅਸਮਾਨਾਂ ਪੰਧ ਮੁਕਾਈਆ । ਜਨ ਭਗਤ ਬਣਾਊ ਛੈਲ ਛਬੀਲੇ, ਸੋਹਣਾ ਆਪਣਾ ਰੰਗ ਰੰਗਾਈਆ। ਤਨ ਵਜੂਦ ਸੁਹਾ ਕੇ ਬਸਤਰ ਪੀਲੇ, ਪਾਰਬ੍ਰਹਮ ਪ੍ਰਭ ਦੇਵੇ ਮਾਣ ਵਡਿਆਈਆ। ਸਚਖੰਡ ਦੁਆਰ ਚੜ੍ਹਨਾ ਅਗੰਮੇ ਟੀਲੇ, ਪਰਬਤ ਚੋਟੀਆਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਨਾਰਦਾ ਮੈਂ ਦੱਸਾਂ ਸਚ ਪੁਕਾਰ, ਬਿਨ ਰਸਨਾ ਢੋਲਾ ਗਾਈਆ। ਮੇਰਾ ਪ੍ਰਭੂ ਮੇਰਾ ਨਿਰੰਕਾਰ, ਨਿਰਵੈਰ ਇਕ ਅਖਵਾਈਆ। ਜਿਸ ਜੁਗ ਚੌਕੜੀ ਖੇਲ ਖੇਲਿਆ ਵਿਚ ਸੰਸਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਵਰਤਾਈਆ। ਤਤਾਂ ਵਾਲੇ ਭੇਜ ਅਵਤਾਰ, ਪੈਗ਼ੰਬਰ ਗੁਰ ਸ਼ਬਦ ਸੰਦੇਸ਼ੇ ਢੋਲੇ ਰਿਹਾ ਸੁਣਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਮੇਰੀ ਪਾਵੇ ਸਾਰ, ਮਹਾਸਾਰਥੀ ਹੋ ਕੇ ਵੇਖ ਵਖਾਈਆ। ਜੋ ਮਾਨਵ ਜ਼ਾਤੀ ਦੇਵੇ ਇਕ ਅਧਾਰ, ਦੀਨ ਮਜ਼੍ਹਬ ਸ਼ਰਅ ਵੰਡ ਨਾ ਕੋਇ ਵੰਡਾਈਆ। ਜਿਸ ਆਤਮ ਪਰਮਾਤਮ ਨੂਰ ਕੀਤਾ ਉਜਿਆਰ, ਉਜਾਲਾ ਕਰੇ ਥਾਉਂ ਥਾਈਂਆ। ਸੋ ਮੈਨੂੰ ਦੇਵਣਹਾਰ ਅਧਾਰ, ਸਿਰ
ਮੇਰੇ ਹੱਥ ਟਿਕਾਈਆ। ਸਤਿ ਸਤਿ ਦਾ ਬਣਾ ਕੇ ਭਗਤ ਦੁਆਰ, ਹਰਿ ਭਗਤ ਲਏ ਗਲ ਲਾਈਆ। ਬੇਸ਼ਕ ਇਹ ਮੰਜ਼ਲ ਬੜੀ ਦੁਸ਼ਵਾਰ, ਬਿਨ ਸਤਿਗੁਰ ਕਿਰਪਾ ਚੜ੍ਹਨ ਕੋਇ ਨਾ ਪਾਈਆ। ਮੇਰਾ ਸਾਹਿਬ ਭਗਤ ਵਛਲ ਗਿਰਧਾਰ, ਜੋਤੀ ਜਾਤਾ ਇਕ ਅਖਵਾਈਆ। ਜੋ ਕਲਜੁਗ ਅੰਤ ਜਨ ਭਗਤਾਂ ਪੈਜ ਰਿਹਾ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਨਿਰਗੁਣ ਹੋ ਕੇ ਸਰਗੁਣ ਦੇਵੇ ਦਰਸ ਦੀਦਾਰ, ਜੋਤੀ ਜਾਤਾ ਨਜ਼ਰੀ ਆਈਆ। ਹਰਿਜਨ ਬਣਾ ਕੇ ਸਾਰੇ ਸੇਵਾਦਾਰ, ਸੇਵਾ ਸਚ ਕਮਾਈਆ। ਪੂਰਬ ਜਨਮ ਦਾ ਲਹਿਣਾ ਦੇਣਾ ਦੇ ਕੇ ਉਧਾਰ, ਅਗਲਾ ਲੇਖਾ ਆਪਣੇ ਨਾਲ ਰਖਾਈਆ। ਦੀਨ ਦੁਨੀ ਵਿਚੋਂ ਕੱਢਕੇ ਬਾਹਰ, ਮੇਲ ਮਿਲਾਵਾ ਸਹਿਜ ਸੁਭਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਸਚ ਜੈਕਾਰ, ਸੋਹੰ ਢੋਲਾ ਦਿਤਾ ਦ੍ਰਿੜਾਈਆ। ਹਰਿਜਨ ਸੰਤ ਸੁਹੇਲੇ ਗੁਰਮੁਖ ਗੁਰਸਿਖ ਬਖ਼ਸ਼ ਕੇ ਸਹਾਰ, ਸਦਾ ਸਦਾ ਸਦ ਆਪਣੇ ਰੰਗ ਰੰਗਾਈਆ। ਮੈਂ ਉਸ ਪ੍ਰਭੂ ਦੇ ਚਰਨ ਕਵਲ ਜਾਵਾਂ ਬਲਿਹਾਰ, ਬਲ ਬਲ ਆਪਣਾ ਆਪ ਕਰਾਈਆ। ਜੋ ਭਗਤਾਂ ਬਣਿਆ ਮੀਤ ਮੁਰਾਰ, ਮਿਤਰ ਪਿਆਰਾ ਇਕ ਅਖਵਾਈਆ। ਜਿਸ ਦਾ ਹੁਕਮ ਚਲੇ ਜੁਗ ਚਾਰ, ਚੌਕੜੀ ਆਪਣਾ ਰੰਗ ਰੰਗਾਈਆ। ਜਿਸ ਨੂੰ ਝੁਕਦੇ ਪੈਗ਼ੰਬਰ ਗੁਰ ਅਵਤਾਰ, ਅਵਤਰੀ ਆਪਣਾ ਖੇਲ ਖਿਲਾਈਆ। ਸੋ ਭਗਤਨ ਮੀਤਾ ਧੁਰ ਦਾ ਯਾਰ, ਯਾਰੜਾ ਸਥਰ ਸੇਜ ਅਗੰਮ ਹੰਢਾਈਆ। ਕਲ ਕਲਕੀ ਲਏ ਅਵਤਾਰ, ਕਲਜੁਗ ਲਹਿਣੇ ਦਏ ਮੁਕਾਈਆ। ਤਿਸ ਸਾਹਿਬ ਨੂੰ ਡੰਡਾਵਤ ਬੰਦਨਾ ਸੱਯਦਿਆਂ ਵਿਚ ਨਿਮਸਕਾਰ, ਨਿਵ ਨਿਵ ਲਾਗਾਂ ਪਾਈਆ। ਜੋ ਭਗਤ ਸੁਹੇਲੇ ਗੁਰੂ ਗੁਰ ਚੇਲੇ ਦਰ ਠਾਂਢੇ ਜਾਏ ਤਾਰ, ਤਾਰਨਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰ ਸਦਾ ਸਹਾਰ, ਸਹਾਇਕ ਨਾਇਕ ਇਕੋ ਇਕ ਅਖਵਾਈਆ।
ਪਹਿਲੀ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ
ਅੱਸੂ ਕਹੇ ਸੋ ਪੁਰਖ ਨਿਰੰਜਣ ਮੇਰੀ ਆਸਾ ਕਰ ਦੇ ਪੂਰੀ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਹਰਿ ਪੁਰਖ ਨਿਰੰਜਣ ਆਪਣਾ ਪੰਧ ਮੁਕਾ ਦੇ ਨੇੜ ਦੂਰੀ, ਦੋ ਜਹਾਨ ਨੌਜੁਆਨ ਮਰਦ ਮਰਦਾਨ ਇਕੋ ਰੰਗ ਵਖਾਈਆ। ਏਕੰਕਾਰ ਤੇਰਾ ਦਰਸ ਮੰਗਾਂ ਹਾਜ਼ਰ ਹਜ਼ੂਰੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਦੂਜਾ ਨਜ਼ਰ ਕੋਇ ਨਾ ਆਈਆ। ਆਦਿ ਨਿਰੰਜਣ ਦਰਦ ਦੁਖ ਭੰਜਣ ਪ੍ਰਕਾਸ਼ ਦੇ ਅਗੰਮੀ ਨੂਰੀ, ਨਿਰਵੈਰ ਨਿਰਾਕਾਰ ਆਪਣਾ ਰੰਗ ਰੰਗਾਈਆ। ਅਬਿਨਾਸ਼ੀ ਕਰਤੇ ਮੇਰੀ ਤਕ ਲੈ ਮਜਬੂਰੀ, ਬਿਨ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਸ੍ਰੀ ਭਗਵਾਨ ਨੌ ਸੌ ਚੁਰਾਨਵੇ ਚੌਕੜੀ ਜੁਗ ਦੀ ਮੇਰੀ ਝੋਲੀ ਪਾ ਦੇ ਮਜ਼ਦੂਰੀ, ਨਿਤ ਨਵਿਤ ਤੇਰੀ ਸੇਵ ਕਮਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਮੇਰੇ ਅੰਤਸ਼ਕਰਨ ਆਸ਼ਾ ਰਹੇ ਨਾ ਕੂਰੀ, ਕੂੜੀ ਕਿਰਿਆ ਬਾਹਰ ਕਢਾਈਆ। ਸਤਿਗੁਰ ਸ਼ਬਦ ਯੋਧੇ ਸੂਰਬੀਰ ਬਲਵਾਨ ਸੂਰੀ, ਬਲਧਾਰੀ ਹੋਣਾ ਆਪ ਸਹਾਈਆ। ਵਿਸ਼ਨ ਬ੍ਰਹਮਾ ਸ਼ਿਵ ਆਦਿ ਜੁਗਾਦੀ ਮੇਰੇ ਸਗਲੇ ਸਾਥੀ ਮੇਰੀ ਮਨਸਾ ਨਾ ਰਹੇ ਅਧੂਰੀ, ਹਾਜ਼ਰ ਹੋ ਕੇ ਵੇਖਣਾ ਚਾਈਂ ਚਾਈਂਆ। ਅਵਤਾਰ ਪੈਗ਼ੰਬਰ ਗੁਰੂ ਮੇਰੀ ਆਸਾ ਮਨਸਾ ਤਕਣੀ ਜੋ ਇਸ਼ਾਰਾ ਦਿਤਾ ਮੂਸਾ ਉਤੇ ਕੋਹਤੂਰੀ, ਤੁਰੀਆ ਤੋਂ ਬਾਹਰ ਵੇਖ ਵਖਾਈਆ। ਮੇਰਾ ਲਹਿਣਾ ਤਕ ਲਓ ਜਿਸ ਕਾਰਨ
ਨਾਨਕ ਸਤਿਗੁਰ ਮੋਢੇ ਰਖੀ ਭੂਰੀ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਅੱਸੂ ਕਹੇ ਮੇਰੇ ਸਾਹਿਬ ਸੁਆਮੀ ਮੈਂ ਨਿਰਗੁਣ ਧਾਰ ਆਸਾਂ ਰਖੀਆਂ, ਤ੍ਰਿਸ਼ਨਾ ਜਗਤ ਨਾ ਨਾਲ ਮਿਲਾਈਆ। ਮੈਂ ਤੇਰਾ ਦਰਸ਼ਨ ਕਰਨਾ ਚਾਹੁੰਦਾ ਬਿਨ ਅੱਖੀਆਂ, ਜਗ ਨੇਤਰ ਲੋਚਨ ਦੀ ਲੋੜ ਰਹੇ ਨਾ ਰਾਈਆ। ਮੇਰੀ ਆਸ਼ਾ ਪੂਰਨ ਕਰ ਦੇ ਜੋ ਸੰਦੇਸ਼ਾ ਦਿਤਾ ਕਾਹਨ ਨੇ ਸਖ਼ੀਆਂ, ਰਾਧਾ ਰੁਕਮਨੀ ਨਾਲ ਮਿਲਾਈਆ। ਤੂੰ ਸ਼ਾਹੋ ਭੂਪ ਸੁਲਤਾਨ ਸਰਬ ਕਲਾ ਸਮਰਥੀਆ, ਬੇਪਰਵਾਹ ਅਗੰਮ ਅਥਾਹੀਆ। ਕੇਤੇ ਜੁਗ ਚੌਕੜੀਆਂ ਪਿਛੇ ਤੇਰੀਆਂ ਗਈਆਂ ਨਠੀਆਂ, ਭੱਜੀਆਂ ਵਾਹੋ ਦਾਹੀਆ। ਮੈਂ ਚਾਰ ਜੁਗ ਦੀਆਂ ਗੁਰ ਅਵਤਾਰ ਪੈਗ਼ੰਬਰਾਂ ਦੀਆਂ ਖ਼ਾਹਿਸ਼ਾਂ ਕੀਤੀਆਂ ਇਕੱਠੀਆਂ, ਦਰ ਤੇਰੇ ਦਿਆਂ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਅੱਸੂ ਕਹੇ ਪ੍ਰਭੂ ਮੈਂ ਆਦਿ ਜੁਗਾਦੀ ਮੰਗਤਾ, ਭਿਖਾਰੀ ਏਕੰਕਾਰੀ ਤੇਰਾ ਨਜ਼ਰੀ ਆਈਆ। ਮੇਰੇ ਅੰਤਰ ਨਿਰੰਤਰ ਗੜ੍ਹ ਤੋੜ ਦੇ ਹਉਮੇ ਹੰਗਤਾ, ਹੰ ਬ੍ਰਹਮ ਦੇ ਸਮਝਾਈਆ। ਤੂੰ ਬੋਧ ਅਗਾਧਾ ਪੰਡਤਾ, ਬੁੱਧੀ ਤੋਂ ਬਾਹਰ ਤੇਰੀ ਪੜ੍ਹਾਈਆ। ਮੈਂ ਚਾਹੁੰਦੀ ਨੌ ਖੰਡ ਪ੍ਰਿਥਮੀ ਤੇਰੀ ਇਕੋ ਹੋਵੇ ਸੰਗਤਾ, ਦੂਜਾ ਨਜ਼ਰ ਕੋਇ ਨਾ ਆਈਆ। ਤੇਰੇ ਪਿਆਰ ਵਿਚ ਲੱਖ ਚੁਰਾਸੀ ਦਿਸੇ ਜੀਵ ਜੰਤਾ, ਜਾਗਰਤ ਜੋਤ ਕਰ ਰੁਸ਼ਨਾਈਆ। ਤੇਰਾ ਨੂਰ ਜ਼ਹੂਰ ਨਜ਼ਰੀ ਆਵੇ ਤੇਰੇ ਭਗਤਾਂ ਸੰਤਾਂ, ਗੁਰਮੁਖ ਗੁਰਸਿਖ ਲੈ ਉਠਾਈਆ। ਤੂੰ ਠਾਕਰ ਸੁਆਮੀ ਮੇਰਾ ਬੇਅੰਤਾ, ਬੇਐਬ ਨੂਰ ਅਲਾਹੀਆ। ਝਗੜਾ ਮੇਟ ਦੇ ਕਾਇਆ ਅੰਦਰ ਕੂੜ ਕੁੜਿਆਰੇ ਮਨ ਦਾ, ਮਨਸਾ ਮੋਹ ਗਵਾਈਆ। ਪ੍ਰਕਾਸ਼ ਕਰਦੇ ਆਪਣੇ ਨੂਰੀ ਚੰਨ ਦਾ, ਬਿਨ ਤੇਲ ਬਾਤੀ ਡਗਮਗਾਈਆ। ਲਾਲਚ ਰਹੇ ਨਾ ਕਿਸੇ ਮਾਇਆ ਧਨ ਦਾ, ਧਰਮ ਦੀ ਧਾਰ ਇਕ ਸਮਝਾਈਆ। ਵਣਜਾਰਾ ਰਹੇ ਨਾ ਕੋਈ ਚੁਗਲੀ ਕੰਨ ਦਾ, ਕਾਮ ਕਰੋਧ ਲੋਭ ਮੋਹ ਹੰਕਾਰ ਦੇਣਾ ਮਿਟਾਈਆ। ਪ੍ਰੀਤਮ ਪਿਆਰਾ ਬਣਨਾ ਆਪਣੇ ਜਨ ਦਾ, ਆਪੇ ਹੋਵੇ ਜਣੇਂਦੀ ਮਾਈਆ। ਘਰ ਸੁਹਾਉਣਾ ਬਿਨ ਛਪਰੀ ਛੰਨ ਦਾ, ਸਾਢੇ ਤਿੰਨ ਹੱਥ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਅੱਸੂ ਕਹੇ ਪ੍ਰਭੂ ਮੇਰੀ ਆਸ਼ਾ ਬਹੁ ਪੁਰਾਣੀ, ਪੁਰਾਨ ਅਠਾਰਾਂ ਕਹਿਣ ਕੁਛ ਨਾ ਪਾਈਆ। ਮੇਰਾ ਲੇਖਾ ਨਾ ਜਾਣੇ ਚਾਰ ਜੁਗ ਦੀ ਬਾਣੀ, ਬਾਣ ਅਣਿਆਲਾ ਤੀਰ ਨਾ ਕੋਇ ਚਲਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੇਰੀ ਅਗੰਮ ਅਥਾਹ ਅਕਥ ਕਹਾਣੀ, ਕਾਗ਼ਜ਼ ਸ਼ਾਹੀ ਲਿਖ ਸਕੇ ਨਾ ਰਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਮੇਰਾ ਇਕ ਨੂਰ ਨੁਰਾਨੀ, ਜੋਤੀ ਜਾਤਾ ਡਗਮਗਾਈਆ। ਤੇਰੇ ਚਰਨ ਕਵਲ ਨਿਮਸਕਾਰ ਕਰੀਂ ਪਰਵਾਨੀ, ਪਰਮ ਪੁਰਖ ਸਿਰ ਆਪਣਾ ਹੱਥ ਟਿਕਾਈਆ। ਉਹ ਵਕ਼ਤ ਸੁਹੰਜਣਾ ਯਾਦ ਕਰ ਲੈ ਜਿਸ ਵੇਲੇ ਸੰਦੇਸ਼ਾ ਦਿਤਾ ਦੁਰਗਾ ਅਸ਼ਟਭੁਜ ਭਵਾਨੀ, ਸੁੰਬ ਨਿਸੁੰਬ ਦੈਤਾਂ ਘਾਤ ਕਰਾਈਆ। ਰਾਮ ਨੇ ਕਿਹਾ ਮੇਰਾ ਰਾਮ ਖੇਲੇ ਖੇਲ ਮਹਾਨੀ, ਜਿਸ ਦਾ ਭੇਵ ਕੋਇ ਨਾ ਪਾਈਆ। ਕ੍ਰਿਸ਼ਨ ਕਿਹਾ ਉਹ ਕਾਹਨਾਂ ਦਾ ਕਾਹਨ ਸ਼ਹਿਨਸ਼ਾਹ ਉਪਰ ਅਸਮਾਨੀ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਪੈਗ਼ੰਬਰਾਂ ਤੇਰਾ ਜਲਵਾ ਨੂਰ ਕੀਤਾ ਪਰਵਾਨੀ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਤੇਰੇ ਢੋਲੇ ਗਾਈਆ । ਨਾਨਕ ਨਿਰਗੁਣ ਸਰਗੁਣ ਦਿਤੀ ਸਤਿਨਾਮ ਨਿਸ਼ਾਨੀ, ਨਿਸ਼ਾਨੇ ਦੋ ਜਹਾਨ ਬਦਲਾਈਆ। ਗੋਬਿੰਦ ਸ਼ਸਤਰ ਖੰਡਾ ਤੀਰ ਕਮਾਨੀ, ਚਿੱਲਾ ਜ਼ਿਮੀਂ ਅਸਮਾਨ ਚੜ੍ਹਾਈਆ। ਫੇਰ
ਸ਼ਬਦ ਬੋਲਿਆ ਬਿਨ ਰਸਨਾ ਜਿਹਵਾ ਕਲਾਮੀ, ਕਾਇਨਾਤ ਬਾਹਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਅੱਸੂ ਕਹੇ ਪ੍ਰਭੂ ਮੇਰਾ ਪਰਵਿਸ਼ਟਾ ਪਹਿਲਾ, ਪਰਮ ਪੁਰਖ ਦਿਆਂ ਜਣਾਈਆ। ਤੂੰ ਵਸਣਹਾਰਾ ਸਚਖੰਡ ਦੁਆਰ ਅਗੰਮੇ ਮਹਿਲਾ, ਮਹਲ ਅਟਲ ਇਕ ਸੁਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਵੇਖੀਂ ਹੋ ਨਾ ਜਾਵੀਂ ਅਣਗਹਿਲਾ, ਗਹਿਰ ਗੰਭੀਰ ਬੇਨਜ਼ੀਰ ਆਪਣਾ ਧਿਆਨ ਰਖਾਈਆ । ਕੂੜ ਕੁੜਿਆਰ ਵਿਚ ਸੰਸਾਰ ਨੌ ਖੰਡ ਪ੍ਰਿਥਮੀ ਤਕ ਲੈ ਫੈਲਾ, ਸੱਤ ਦੀਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਅੱਸੂ ਕਹੇ ਪ੍ਰਭੂ ਮੇਰਾ ਤਕ ਲੈ ਨਵ ਨਵ ਚਾਰ ਦਾ ਲਹਿਣਾ, ਪੂਰਬ ਪਿਛਲਾ ਵੇਖ ਵਖਾਈਆ। ਤੂੰ ਸੁਆਮੀ ਠਾਕਰ ਮੇਰਾ ਅੰਤਮ ਲੇਖਾ ਦੇਣਾ, ਦੇਵਣਹਾਰ ਤੇਰੀ ਵਡਿਆਈਆ। ਮੈਂ ਚਾਹੁੰਦਾ ਧਰਨੀ ਉਤੇ ਤੇਰਾ ਦਰਸ਼ਨ ਕਰਾਂ ਅਗੰਮੇ ਨੈਣਾਂ, ਬਿਨ ਜਗਤ ਲੋਚਨ ਦਰਸ਼ਨ ਪਾਈਆ। ਮੈਨੂੰ ਯਾਦ ਆਉਂਦੀ ਜੋ ਇਸ਼ਾਰਾ ਦਿਤਾ ਬਾਲਮੀਕ ਵਿਚ ਰਮਾਇਣਾ, ਰਾਮ ਰਾਮ ਤੇਰੀ ਦੁਹਾਈਆ। ਜਿਸ ਕਾਰਨ ਕ੍ਰਿਸ਼ਨ ਦਾ ਅਰਜਨ ਮੰਨਿਆ ਕਹਿਣਾ, ਭਗਤ ਭਗਵਾਨ ਮਿਲ ਕੇ ਵਜੇ ਵਧਾਈਆ। ਜਿਸ ਧਾਰ ਵਿਚ ਮੂਸਾ ਤੇਰੀ ਸਰਨ ਸਰਨਾਈ ਢਹਿਣਾ, ਤਨ ਮਾਟੀ ਖ਼ਾਕ ਨਜ਼ਰ ਕੋਇ ਨਾ ਆਈਆ। ਜਿਸ ਹੁਕਮ ਵਿਚ ਈਸਾ ਸਲੀਵ ਤਨ ਪਾਇਆ ਗਹਿਣਾ, ਫਾਸੀ ਆਪਣੇ ਗਲ ਲਟਕਾਈਆ। ਜਿਸ ਹੁਕਮ ਵਿਚ ਮੁਹੰਮਦ ਚਾਰ ਯਾਰੀ ਨਾਲ ਮਿਲ ਕੇ ਤੇਰਾ ਮੰਨਿਆ ਭਾਣਾ ਸਹਿਣਾ, ਨਿਵ ਨਿਵ ਸੀਸ ਨਿਵਾਈਆ। ਨਾਨਕ ਗੋਬਿੰਦ ਧਾਰ ਤੇਰੇ ਨਾਲੋਂ ਨਾ ਹੋਈ ਤਰਫ਼ੈਣਾਂ, ਤਰਫ਼ਦਾਰੀ ਨਜ਼ਰ ਕੋਇ ਨਾ ਆਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਸਦਾ ਸਦਾ ਸਦ ਸਚਖੰਡ ਵਿਚ ਨਹੀਂ ਬਹਿਣਾ, ਲੋਕਮਾਤੀ ਆਪਣਾ ਧਿਆਨ ਲਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਤੇਰਾ ਨਾਮ ਕਿਸੇ ਨਹੀਂ ਲੈਣਾ, ਰਸਨਾ ਜਿਹਵਾ ਸਭ ਦੀ ਹੋਈ ਹਲਕਾਈਆ। ਮਾਇਆ ਮਮਤਾ ਮੋਹ ਵਿਕਾਰ ਨਵ ਸੱਤ ਵਹੇ ਵਹਿਣਾ, ਅਗੇ ਹੋ ਨਾ ਕੋਇ ਅਟਕਾਈਆ। ਅੱਸੂ ਕਹੇ ਮੇਰੇ ਪੁਰਖ ਅਕਾਲੇ ਮੈਂ ਤੇਰੀ ਸਰਨ ਸਰਨਾਈ ਢਹਿਣਾ, ਢਹਿ ਢਹਿ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਅੱਸੂ ਕਹੇ ਮੇਰੇ ਪਰਮ ਪੁਰਖ ਅਗੰਮ, ਅਗੰਮੜੇ ਤੇਰੀ ਸਰਨਾਈਆ। ਦੀਨ ਦਿਆਲ ਮੇਰੇ ਮੇਟ ਦੇ ਭਰਮ, ਭਾਂਡਾ ਭਰਮ ਭੰਨਾਈਆ। ਦੀਨ ਦੁਨੀ ਦੀ ਦ੍ਰਿਸ਼ਟੀ ਬਦਲ ਦੇ ਚਰਮ, ਚੰਮ ਦ੍ਰਿਸ਼ਟੀ ਰਹਿਣ ਕੋਇ ਨਾ ਪਾਈਆ। ਸਭ ਦਾ ਸਾਂਝਾ ਕਰ ਦੇ ਕਰਮ, ਨਿਹਕਰਮੀ ਆਪਣੇ ਰੰਗ ਰੰਗਾਈਆ। ਝਗੜਾ ਰਹੇ ਨਾ ਕੋਈ ਜ਼ਾਤ ਵਰਨ, ਬਰਨਾਂ ਲੇਖਾ ਦੇਣਾ ਮੁਕਾਈਆ । ਨੌ ਖੰਡ ਪ੍ਰਿਥਮੀ ਸੱਤ ਦੀਪ ਸਾਰੇ ਤੇਰਾ ਢੋਲਾ ਪੜ੍ਹਨ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਸਤਿਗੁਰ ਦਾਤੇ ਸ਼ਬਦੀ ਧਾਰ ਬੰਨ੍ਹਾ ਲੈ ਲੜਨ, ਪੱਲੂ ਗੰਢ ਨਾ ਕੋਇ ਖੁਲ੍ਹਾਈਆ। ਹਰਿਜਨ ਸੰਤ ਸੁਹੇਲੇ ਤੇਰੀ ਮੰਜ਼ਲ ਚੜ੍ਹਨ, ਅਗੇ ਹੋ ਨਾ ਕੋਇ ਅਟਕਾਈਆ। ਸਚਖੰਡ ਦੁਆਰ ਏਕੰਕਾਰ ਪਰਵਰਦਿਗਾਰ ਸਾਂਝੇ ਯਾਰ ਤੇਰੇ ਵੜਨ ਦਰਨ, ਮੁਕ਼ਾਮੇ ਹਕ ਨਿਰਗੁਣ ਧਾਰ ਸੋਭਾ ਪਾਈਆ। ਮੇਰੇ ਮਿਹਰਵਾਨਾ ਨੌਜੁਆਨਾ ਸ੍ਰੀ ਭਗਵਾਨਾ ਲੇਖਾ ਮੁਕਾ ਦੇ ਸੀਸ ਧੜਨ, ਮਿੱਟੀ ਖ਼ਾਕ ਤਨ ਵਜੂਦਾਂ ਕਰ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਅੱਸੂ ਕਹੇ ਮੇਰੇ ਪੁਰਖ ਅਕਾਲੇ, ਅਕਲ ਕਲਧਾਰੀ ਦੇਣੀ ਵਡਿਆਈਆ। ਤੁਧ ਬਿਨ
ਮੇਰੀ ਸੁਰਤ ਨਾ ਕੋਇ ਸੰਭਾਲੇ, ਸੰਬਲ ਦੇ ਮਾਲਕ ਹੋਣਾ ਆਪ ਸਹਾਈਆ। ਕਲਜੁਗ ਕੂੜੀ ਕਿਰਿਆ ਦਾਗ਼ ਮੇਟ ਦੇ ਕਾਲੇ, ਕਲਕਾਤੀਆਂ ਡੇਰਾ ਢਾਹੀਆ। ਸਤਿ ਧਰਮ ਇਕ ਘਰ ਬਣਾ ਸਚੀ ਧਰਮਸਾਲੇ, ਨੌ ਖੰਡ ਪ੍ਰਿਥਮੀ ਇਕੋ ਰੰਗ ਰੰਗਾਈਆ। ਤੇਰੇ ਨਾਮ ਦੀ ਆਤਮ ਪਰਮਾਤਮ ਹੋਵੇ ਮਾਲੇ, ਮਨ ਕਾ ਮਣਕਾ ਦੇਣਾ ਭੁਆਈਆ। ਸਾਚਾ ਮਾਰਗ ਦੱਸ ਸੁਖਾਲੇ, ਅਗੇ ਹੋ ਨਾ ਕੋਇ ਅਟਕਾਈਆ। ਅੱਸੂ ਕਹੇ ਮੈਂ ਜੁਗ ਚੌਕੜੀ ਬਥੇਰੀ ਘਾਲਣ ਲਈ ਘਾਲੇ, ਸੇਵਕ ਹੋ ਕੇ ਸੇਵ ਕਮਾਈਆ। ਅੰਤ ਮੇਰੀ ਤੇਰੇ ਚਰਨ ਕਵਲ ਇਕ ਬੇਨੰਤੀ ਇਕ ਸਵਾਲੇ, ਅਰਜ਼ ਅਰਜ਼ੋਈ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਅੱਸੂ ਕਹੇ ਪ੍ਰਭੂ ਮੇਰਾ ਆਦਿ ਅੰਤ ਦਾ ਅਗੰਮ ਪਿਆਰ, ਪ੍ਰੀਤੀ ਨਿਰਗੁਣ ਧਾਰ ਰਖਾਈਆ। ਤੂੰ ਦੇਵਣਹਾਰ ਦਾਤਾਰ, ਤੇਰੇ ਹੱਥ ਵਡਿਆਈਆ। ਮੈਂ ਮਾਂਗਤ ਬਣਾਂ ਭਿਖਾਰ, ਖ਼ਾਲੀ ਝੋਲੀ ਅਗੇ ਡਾਹੀਆ। ਤੂੰ ਭਰਨਾ ਸਚ ਭੰਡਾਰ, ਅਤੋਟ ਅਤੁਟ ਆਪ ਵਰਤਾਈਆ। ਸਾਚਾ ਨਾਮ ਕਲਮਾ ਕਰ ਉਜਿਆਰ, ਦੋ ਜਹਾਨ ਵਜੇ ਵਧਾਈਆ। ਇਕੋ ਇਸ਼ਟ ਤੇਰਾ ਹੋਵੇ ਸਚੀ ਸਰਕਾਰ, ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਸ਼ਬਦ ਹੋਵੇ ਜੈਕਾਰ, ਇਕੋ ਡੰਕਾ ਵਜੇ ਥਾਉਂ ਥਾਈਂਆ। ਇਕੋ ਗ੍ਰਹਿ ਹੋਵੇ ਨਿਮਸਕਾਰ, ਇਕੋ ਸਯਦਾ ਸੀਸ ਨਿਵਾਈਆ। ਇਕੋ ਹੋਵੇ ਸਭ ਦਾ ਪਰਵਰਦਿਗਾਰ, ਸਾਂਝਾ ਯਾਰ ਨੂਰ ਅਲਾਹੀਆ। ਤੂੰ ਦੇਵਣਹਾਰ ਆਪ ਦਾਤਾਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਤੇਰਾ ਦੇ ਕੇ ਗਏ ਇਸ਼ਾਰ, ਸੈਨਤ ਸ਼ਬਦ ਵਾਲੀ ਲਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਆਏ ਕਲ ਕਲਕੀ ਅਵਤਾਰ, ਨਿਹਕਲੰਕਾ ਆਪਣਾ ਰੂਪ ਬਦਲਾਈਆ। ਅਮਾਮ ਅਮਾਮਾ ਖੇਲ ਕਰੇ ਅਪਾਰ, ਅਪਰੰਪਰ ਹੋ ਕੇ ਆਪਣਾ ਵੇਸ ਵਟਾਈਆ। ਤੂੰ ਜੋਤੀ ਜਾਤਾ ਪੁਰਖ ਬਿਧਾਤਾ ਸਚਖੰਡ ਨਿਵਾਸੀ ਸਿਰਜਣਹਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਅੱਸੂ ਕਹੇ ਮੈਂ ਮੰਗਤਾ ਤੂੰ ਦੇਵਣਹਾਰ ਅਤੁਟ ਭੰਡਾਰ, ਭੰਡਾਰੀ ਸੰਘਾਰੀ ਤੈਨੂੰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਵਸਤ ਆਪ ਵਰਤਾਈਆ। ਪੁਰਖ ਅਕਾਲ ਕਹੇ ਸੁਣ ਅੱਸੂ ਮੀਤ, ਆਦਿ ਜੁਗਾਦੀ ਹੋ ਕੇ ਦਿਆਂ ਜਣਾਈਆ। ਨਿਤ ਨਵਿਤ ਜੁਗ ਚੌਕੜੀ ਮੇਰੀ ਬਦਲਦੀ ਰਹੇ ਰੀਤ, ਰੀਤੀਵਾਨ ਇਕ ਅਖਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਰਿਹਾ ਬੀਤ, ਆਪ ਆਪਣਾ ਪੰਧ ਮੁਕਾਈਆ। ਤੂੰ ਸਚ ਸੰਦੇਸ਼ਾ ਰਖਣਾ ਚੀਤ, ਚਿਤ ਵਿਤ ਠਗੌਰੀ ਰਹਿਣ ਕੋਇ ਨਾ ਪਾਈਆ। ਮੈਂ ਝਗੜਾ ਮੇਟਣਾ ਮੰਦਰ ਮਸੀਤ, ਕਾਇਆ ਕਾਅਬਾ ਹਕ ਕਰਾਂ ਰੁਸ਼ਨਾਈਆ। ਮੈਂ ਮਾਲਕ ਖ਼ਾਲਕ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਇਕ ਅਖਵਾਈਆ। ਨੌ ਖੰਡ ਪ੍ਰਿਥਮੀ ਮੇਰਾ ਇਕੋ ਹੋਵੇ ਗੀਤ, ਤੂੰ ਮੇਰਾ ਮੈਂ ਤੇਰਾ ਸਾਰੇ ਲੈਣ ਗਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਅੰਤਰ ਨਿਰੰਤਰ ਕਰਾਂ ਠਾਂਡਾ ਸੀਤ, ਕਲਜੁਗ ਅਗਨੀ ਅੱਗ ਨਾ ਕੋਇ ਤਪਾਈਆ। ਜਨ ਭਗਤਾਂ ਸਾਚੇ ਸੰਤਾਂ ਬਖ਼ਸ਼ ਕੇ ਸਚ ਪ੍ਰੀਤ, ਪ੍ਰੀਤਮ ਹੋ ਕੇ ਮਿਲਣਾ ਚਾਈਂ ਚਾਈਂਆ। ਮੇਰਾ ਖੇਲ ਸਦਾ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਹੋ ਕੇ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਉਠਾਈਆ। ਅੱਸੂ ਕਹੇ ਪ੍ਰਭੂ ਮੇਰੇ ਕੋਲ ਜੁਗ ਚੌਕੜੀ ਪੁਰਾਣੀਆਂ ਚਿੱਠੀਆਂ, ਕਾਤਬ ਲਿਖਾਰੀ ਨਜ਼ਰ ਕੋਇ ਨਾ ਆਈਆ। ਜਿਸ ਵਿਚ ਖ਼ਬਰਾਂ ਜਗਤ ਨੇਤਰਾਂ ਅਨਡਿੱਠੀਆਂ, ਰਸਨਾ ਜਿਹਵਾ ਪੜ੍ਹ ਨਾ ਕੋਇ ਸੁਣਾਈਆ। ਜੁਗ ਚੌਕੜੀ
ਦੀਆਂ ਧਾਰਾਂ ਅਵਤਾਰਾਂ ਜੋ ਲਾਈਆਂ ਹਾਹੇ ਉਤੇ ਟਿੱਪੀਆਂ, ਸੱਸਾ ਹੋੜੇ ਨਾਲ ਮਿਲਾਈਆ। ਉਨ੍ਹਾਂ ਦੀਆਂ ਧਾਰਾਂ ਵੇਖ ਲੈ ਚਿੱਟੀਆਂ, ਕਾਲਖ ਟਿੱਕਾ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸ਼ਾ ਪੂਰ ਕਰਾਈਆ। ਅੱਸੂ ਕਹੇ ਪ੍ਰਭੂ ਮੇਰੇ ਕੋਲ ਅਗੰਮਾ ਲੇਖ, ਬਿਨ ਅੱਖਰਾਂ ਦਿਆਂ ਲਿਖਾਈਆ। ਜਿਸ ਵਿਚ ਸਤਿਗੁਰ ਸ਼ਬਦ ਦਿਤਾ ਸੰਦੇਸ਼, ਸੰਧਿਆ ਸਰਘੀ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲਾ ਦੀਨ ਦਿਆਲਾ ਇਕ ਨਰੇਸ਼, ਨਰ ਨਰਾਇਣ ਨੂਰ ਅਲਾਹੀਆ। ਜਿਸ ਦਾ ਮੁਛ ਦਾੜ੍ਹੀ ਨਾ ਕੇਸ, ਤਨ ਵਜੂਦ ਨਾ ਕੋਇ ਰਖਾਈਆ। ਜਿਸ ਦਾ ਸੁਤ ਦੁਲਾਰਾ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਵੇਖ ਵਖਾਈਆ। ਜਿਸ ਸੰਦੇਸ਼ਾ ਦਿਤਾ ਉਹ ਕਲਜੁਗ ਅੰਤ ਆਵੇ ਸੰਬਲ ਦੇਸ਼, ਜੋਤੀ ਜਾਤਾ ਪੁਰਖ ਬਿਧਾਤਾ ਫੇਰਾ ਪਾਈਆ। ਜਿਸ ਦੇ ਦਰ ਅਵਤਾਰ ਪੈਗ਼ੰਬਰ ਗੁਰੂ ਹੋਣੇ ਪੇਸ਼, ਪੇਸ਼ੀਨਗੋਈਆਂ ਆਪਣਾ ਫੇਰਾ ਪਾਈਆ। ਨਾਲ ਲਹਿਣਾ ਦੇਣਾ ਤਕਣਾ ਕਲਜੁਗ ਕਿਰਿਆ ਕੂੜ ਕਲੇਸ਼, ਕਲਕਾਤੀਆਂ ਨਾਲ ਮਿਲਾਈਆ। ਜਿਸ ਝਗੜਾ ਮੁਕਾਉਣਾ ਮੁਸਾਇਕ ਮੁੱਲਾ ਸ਼ੇਖ਼, ਸ਼ਰਅ ਸ਼ਰੀਅਤ ਰਹਿਣ ਕੋਇ ਨਾ ਪਾਈਆ। ਉਸ ਦਾ ਲੇਖਾ ਹੋਣਾ ਦੇਸ ਬਦੇਸ, ਨਵ ਸੱਤ ਆਪਣਾ ਹੁਕਮ ਵਰਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਅੱਸੂ ਕਹੇ ਪ੍ਰਭੂ ਮੇਰੇ ਕੋਲ ਬਿਨ ਅੱਖਰਾਂ ਤੋਂ ਅਗੰਮੀ ਤਹਿਰੀਰ, ਜੋ ਪੈਗ਼ੰਬਰਾਂ ਦਿਤੀ ਜਣਾਈਆ। ਜਿਸ ਵਿਚ ਤੇਰਾ ਲੇਖਾ ਲਿਖਿਆ ਉਹ ਮਾਲਕ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦੇ ਕੋਲ ਅਗੰਮੀ ਤਦਬੀਰ, ਤਰੀਕ਼ਾ ਆਪਣੇ ਹੱਥ ਰਖਾਈਆ। ਜਿਨ ਸਦੀ ਚੌਧਵੀਂ ਅੰਤ ਸ਼ਰਅ ਦੀ ਕੱਟਣੀ ਜ਼ੰਜੀਰ, ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਪੈਗ਼ੰਬਰਾਂ ਜਿਸ ਨੂੰ ਦੱਸਿਆ ਲਾਤਸਵੀਰ, ਤਸੱਵਰ ਕਰ ਨਾ ਕੋਇ ਵਖਾਈਆ। ਗੁਰੂ ਗੁਰਦੇਵਾਂ ਕਿਹਾ ਗਹਿਰ ਗੰਭੀਰ, ਗਵਰ ਵਡ ਵਡਿਆਈਆ । ਸੋ ਲਹਿਣਾ ਦੇਣਾ ਲੇਖਾ ਜਾਣੇ ਅੰਤ ਅਖ਼ੀਰ, ਆਖ਼ਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਅੱਸੂ ਕਹੇ ਪ੍ਰਭੂ ਮੇਰੇ ਕੋਲ ਲੇਖ ਦਿਸੇ ਬਿਨਾ ਸਤਰ, ਅੱਖਰ ਵੰਡ ਨਾ ਕੋਇ ਵੰਡਾਈਆ। ਕਾਗ਼ਜ਼ ਦਿਸੇ ਕੋਈ ਨਾ ਪਤਰਾ, ਸ਼ਾਹੀ ਰੰਗ ਨਾ ਕੋਇ ਚੜ੍ਹਾਈਆ। ਜਦ ਹੁਕਮ ਸੁਣਾਂ ਅਗੰਮੀ ਤੇ ਆਵੇ ਸੱਤ ਦੋ ਦੀ ਧਾਰ ਬਹੱਤਰਾ, ਭੇਵ ਸਕੇ ਨਾ ਕੋਇ ਜਣਾਈਆ। ਜਾਂ ਹੁਕਮ ਸੁਣਾਂ ਤੇ ਸੰਦੇਸ਼ਾ ਮਿਲੇ ਚੁਹੱਤਰਾ, ਚਾਰ ਜੁਗ ਤੋਂ ਬਾਹਰ ਪੜ੍ਹਾਈਆ। ਜਾਂ ਨੀਚੇ ਤਕਾਂ ਕੀ ਬਣਤ ਬਣਾਈ ਸੱਤਰਾਂ, ਗੋਬਿੰਦ ਵੇਖ ਵਖਾਈਆ। ਅੱਸੂ ਕਹੇ ਮੈਂ ਮਾਰ ਮਾਰ ਕੇ ਥੱਕਿਆ ਟੱਕਰਾਂ, ਆਪ ਆਪਣੀ ਪਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਦਰ ਸਾਚੇ ਅਲਖ ਜਗਾਉਂਦਾ ਹਾਂ। ਸੋ ਪੁਰਖ ਨਿਰੰਜਣ ਸੀਸ ਨਿਵਾਉਂਦਾ ਹਾਂ। ਹਰਿ ਪੁਰਖ ਨਿਰੰਜਣ ਰਾਹ ਤਕਾਉਂਦਾ ਹਾਂ। ਏਕੰਕਾਰਾ ਵੇਖ ਵਖਾਉਂਦਾ ਹਾਂ। ਆਦਿ ਨਿਰੰਜਣ ਨੂਰ ਚਮਕਾਉਂਦਾ ਹਾਂ। ਸ੍ਰੀ ਭਗਵਾਨ ਸਰਬ ਗੁਣ ਗਾਉਂਦਾ ਹਾਂ। ਅਬਿਨਾਸ਼ੀ ਕਰਤੇ ਰੰਗ ਰੰਗਾਉਂਦਾ ਹਾਂ। ਪਾਰਬ੍ਰਹਮ ਭੇਵ ਚੁਕਾਉਂਦਾ ਹਾਂ। ਸਤਿਗੁਰ ਸ਼ਬਦ ਇਕੋ ਮੰਗ ਮੰਗਾਉਂਦਾ ਹਾਂ। ਨਿਮਸਕਾਰ ਕਰਾਂ ਨਾਲ ਅਦਬ, ਸਯਦਿਆਂ ਵਿਚ ਸੀਸ ਝੁਕਾਉਂਦਾ ਹਾਂ। ਧਰਨੀ ਵਿਚ ਹੋਇਆ ਗ਼ਜ਼ਬ, ਹੈਰਾਨੀ ਵਿਚ ਆਪ ਸੁਣਾਉਂਦਾ ਹਾਂ। ਆ ਕੇ ਤਕ ਲੈ ਦੀਨ ਦੁਨੀ ਦੇ ਮਜ਼੍ਹਬ, ਸ਼ਰਅ ਦੇ ਪਰਦੇ ਆਪ
ਫੁਲਾਉਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਉਂਦਾ ਹਾਂ। ਅੱਸੂ ਕਹੇ ਪ੍ਰਭੂ ਮੇਰੀ ਆਸਾ ਚਾਰ ਜੁਗ ਦੀ ਵੱਡੀ, ਵਡਿਆ ਤੇਰੇ ਅਗੇ ਰਖਾਈਆ। ਤੂੰ ਪਿਆਰ ਮੁਹੱਬਤ ਵਿਚ ਲਡਾਉਣੀ ਲੱਡੀ, ਪ੍ਰੇਮ ਰੰਗ ਰੰਗਾਈਆ। ਉਹ ਗੱਲ ਯਾਦ ਕਰ ਲੈ ਜਿਹੜੀ ਕਬੀਰ ਸੁਣਾਈ ਚਲਾਉਂਦਿਆਂ ਖੱਡੀ, ਕਲਜੁਗ ਅੰਤਮ ਵੇਖ ਵਖਾਈਆ। ਪ੍ਰਭੂ ਦੀ ਧਾਰ ਗਾਉਣੀ ਨਹੀਂ ਕਿਸੇ ਪਿਆਰ ਵਾਲੀ ਢੱਡੀ, ਸਾਰੰਗ ਸਾਰ ਕੋਇ ਨਾ ਪਾਈਆ। ਸਚ ਪ੍ਰੀਤੀ ਅੰਦਰੋਂ ਸਭ ਨੇ ਜਾਣੀ ਕੱਢੀ, ਹਿਰਦੇ ਹਰਿ ਨਾ ਕੋਇ ਵਸਾਈਆ। ਫੇਰ ਇਸ਼ਾਰਾ ਦਿਤਾ ਉਹ ਖੇਲ ਹੋਣੀ ਅੰਤ ਚੌਧਵੀਂ ਸਦੀ, ਸਦਮਾ ਹੋਵੇ ਥਾਉਂ ਥਾਈਂਆ। ਸਰਸੇ ਦੀ ਥਾਂ ਫ਼ਰਾਤ ਦੀ ਖ਼ੂਨ ਦੀ ਵਹਿਣੀ ਨਦੀ, ਗੋਬਿੰਦ ਦਾ ਲੇਖ ਨਾ ਕੋਇ ਮਿਟਾਈਆ। ਇਕ ਜੋਤ ਸੰਬਲ ਦੇਸ ਹੋਣੀ ਜਗੀ, ਕਬੀਰ ਬੇਨਜ਼ੀਰ ਗਿਆ ਸਮਝਾਈਆ। ਉਸ ਨੂੰ ਸਭ ਨੇ ਕਹਿਣਾ ਨੂਰ ਅਲਾਹੀ ਰੱਬੀ, ਯਾਮਬੀਨ ਕਹਿ ਕੇ ਸੀਸ ਨਿਵਾਈਆ। ਉਹ ਖੇਲ ਕਰੇ ਜਿਸ ਵੇਲੇ ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਅੱਗ ਹੋਣੀ ਲੱਗੀ, ਜਗਤ ਜੁਗਤ ਸਕੇ ਨਾ ਕੋਇ ਬੁਝਾਈਆ। ਚਾਰ ਕੁੰਟ ਦਹਿ ਦਿਸ਼ਾ ਮਾਨਸ ਮਾਨਵ ਮਾਨੁਖ ਕਰਨ ਬਦੀ, ਬਦਲਾ ਚੁਕੇ ਥਾਉਂ ਥਾਈਂਆ। ਉਸ ਵੇਲੇ ਕ਼ਾਇਮ ਰਹਿਣੀ ਨਹੀਂ ਕਿਸੇ ਬਾਦਸ਼ਾਹ ਦੀ ਗੱਦੀ, ਗਦਾਗਰ ਰੋਵਣ ਮਾਰਨ ਧਾਹੀਆ। ਪਿਛਲੀ ਕੀਤੀ ਜਗਤ ਜਗਿਆਸੂਆਂ ਦੀ ਜਾਂਦੀ ਰੱਦੀ, ਸੰਸਾਰੀਆਂ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਂਈਆ। ਅੱਸੂ ਕਹੇ ਪ੍ਰਭੂ ਮੈਨੂੰ ਬਖ਼ਸ਼ ਦੇ ਸਤਿ ਸਚ ਬਹਾਰਾਂ, ਖ਼ੁਸ਼ੀਆਂ ਢੋਲੇ ਤੇਰੇ ਤੇਰੇ ਗਾਈਆ। ਮੇਰੇ ਸ਼ਹਿਨਸ਼ਾਹੀ ਸੰਮਤ ਗਿਆਰਾਂ, ਇਕ ਇਕ ਨਾਲ ਮਿਲ ਕੇ ਵਜੇ ਵਧਾਈਆ। ਤੇਰਾ ਰੂਪ ਅਨੂਪ ਦੋ ਜਹਾਨ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਆਪਣਾ ਨੂਰ ਦੇਣਾ ਚਮਕਾਈਆ। ਪਰ ਮੈਨੂੰ ਐਉਂ ਦਿਸਦਾ ਮੁਹੰਮਦ ਦੀ ਯਾਦ ਵਿਚ ਜਦੋਂ ਝਗੜਾ ਛੇੜਨਾ ਤੇ ਛੇੜਨਾ ਵਿਚੋਂ ਕਾਹਿਰਾ, ਕਹਿਰ ਵਰਤੇ ਖ਼ਲਕ ਖ਼ੁਦਾਈਆ। ਉਮਤ ਨਬੀ ਰਸੂਲ ਕੋਈ ਨਾ ਰਹੇ ਬਾਹਿਰਾ, ਬਹਿਰਹਾਲ ਸਭ ਦਾ ਲੇਖਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਅੱਸੂ ਕਹੇ ਪ੍ਰਭੂ ਮੇਰੀ ਨਮੋ ਨਮੋ ਨਿਮਸਕਾਰਾ, ਡੰਡਾਵਤ ਬੰਦਨਾ ਵਿਚ ਸੀਸ ਨਿਵਾਈਆ। ਧਰਨੀ ਉਤੋਂ ਕਲਜੁਗ ਕੂੜ ਮੇਟ ਅੰਧਿਆਰਾ, ਅੰਧ ਅਗਿਆਨ ਰਹਿਣ ਨਾ ਪਾਈਆ। ਨਿਰਗੁਣ ਨਿਰਾਕਾਰ ਨਿਰੰਕਾਰ ਸਚ ਨਾਮ ਦੇ ਧੁਨਕਾਰਾ, ਅਨਹਦ ਨਾਦੀ ਨਾਦ ਵਜਾਈਆ। ਅੰਮ੍ਰਿਤ ਰਸ ਨਿਝਰ ਝਿਰਨਿਉਂ ਬਖ਼ਸ਼ ਦੇ ਠੰਢਾ ਠਾਰਾ, ਬੂੰਦ ਸਵਾਂਤੀ ਜਾਮ ਪਿਆਈਆ। ਜਨ ਭਗਤਾਂ ਮੇਲ ਮਿਲਾ ਵਿਛੜਿਆ ਰਹੇ ਨਾ ਕੋਈ ਵਿਚ ਸੰਸਾਰਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਤੂੰ ਜੋਤੀ ਜਾਤਾ ਪੁਰਖ ਬਿਧਾਤਾ ਨਿਹਕਲੰਕ ਕਲ ਕਲਕੀ ਅਵਤਾਰਾ, ਅਮਾਮ ਅਮਾਮਾ ਨੂਰ ਅਲਾਹੀਆ। ਤੇਰਾ ਹੁਕਮ ਵਰਤੇ ਸਚੀ ਸਰਕਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਅੱਸੂ ਕਹੇ ਪ੍ਰਭੂ ਹਰਿ ਭਗਤ ਸੁਹੇਲੇ ਤੇਰੇ ਖੜ੍ਹੇ ਦੁਆਰਾ, ਦਰ ਠਾਂਢੇ ਅਲਖ ਜਗਾਈਆ। ਪੂਰਬ ਲਹਿਣਾ ਦੇਣਾ ਲੇਖਾ ਰਹੇ ਨਾ ਜਗਤ ਦੀ ਧਾਰਾ, ਵਾਸਨਾ ਕੂੜ ਨਾ ਕੋਇ ਹਲਕਾਈਆ। ਸਤਿ ਸਚ ਬਖ਼ਸ਼ ਦੇ ਨਾਮ ਅਧਾਰਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਸੋਹੰ ਸ਼ਬਦ ਤੇਰਾ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਇਕ ਜੈਕਾਰਾ, ਦੋ ਜਹਾਨ ਕਰੇ ਸ਼ਨਵਾਈਆ। ਅੱਸੂ ਕਹੇ ਮੇਰੀ ਡੰਡਾਵਤ ਬੰਦਨਾ ਤੇਰੀ ਚਰਨ ਧੂੜ ਮਸਤਕ ਲਾਵਾਂ ਛਾਰਾ, ਸ਼ਹਿਨਸ਼ਾਹ ਟਿੱਕੇ ਖ਼ਾਕ ਰਮਾਈਆ।
ਤੂੰ ਨੂਰ ਅਲਾਹ ਬੇਪਰਵਾਹ ਮੇਰਾ ਪਰਵਰਦਿਗਾਰਾ, ਮਹਿਬੂਬ ਮਹਿਬਾਨ ਬੀਦੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਦੂਸਰ ਅਵਰ ਨਾ ਕੋਇ ਸਹਾਰਾ, ਸਹਾਇਕ ਨਾਇਕ ਨਜ਼ਰ ਕੋਇ ਨਾ ਆਈਆ।