ਪੁਸਤਕਾਲਾਭਾਗ ੨੪

੨ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਹੇਰਾਂ ਜ਼ਿਲਾ ਅੰਮ੍ਰਿਤਸਰ ਕੁਲਵੰਤ ਸਿੰਘ ਦੇ ਗ੍ਰਹਿ

ਅੱਸੂ ਕਹੇ ਮੇਰਾ ਦਿਵਸ ਦਿਹਾੜਾ ਦੋ, ਦੋ ਜਹਾਨਾਂ ਸ੍ਰੀ ਭਗਵਾਨਾ ਨੌਜੁਆਨਾ ਧਿਆਨ ਲਗਾਈਆ। ਇਕੋ ਜਲਵਾ ਤਕਾਂ ਪੁਰਖ ਅਕਾਲਾ ਸੋ, ਅੰਤਰਜਾਮੀ ਇਕੋ ਵੇਖ ਵਖਾਈਆ। ਹੰ ਬ੍ਰਹਮ ਜੋ ਆਪੇ ਜਾਵੇ ਹੋ, ਨਿਰਗੁਣ ਆਪਣਾ ਖੇਲ ਖਿਲਾਈਆ। ਆਦਿ ਜੁਗਾਦੀ ਬਣਾਉਣਹਾਰਾ ਮੋਹ, ਮੁਹੱਬਤ ਆਪਣਾ ਨਾਮ ਪਰਗਟਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਹੋ ਕੇ ਬਖ਼ਸ਼ੇ ਲੋ, ਬਿਨ ਲੋਚਨ ਨੈਣ ਅੱਖ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਅੱਸੂ ਕਹੇ ਮੇਰਾ ਦੂਜਾ ਪਰਵਿਸ਼ਟਾ, ਨਿਰਗੁਣ ਸਰਗੁਣ ਧਿਆਨ ਲਗਾਈਆ। ਮੇਰਾ ਬਿਨਾ ਤਤਾਂ ਤੋਂ ਦਿਸੇ ਇਸ਼ਟਾ, ਇਸ਼ਟ ਦੇਵ ਇਕ ਮਨਾਈਆ। ਮੇਰਾ ਲੇਖਾ ਨਾਲ ਰਾਮ ਵਸ਼ਿਸ਼ਟਾ, ਵਿਸ਼ਵ ਦਾ ਭੇਵ ਜੋ ਖੁਲ੍ਹਾਈਆ। ਬਿਨ ਨੇਤਰ ਲੋਚਨ ਨੈਣ ਜੋ ਨਿਰਗੁਣ ਧਾਰ ਦਿਸਦਾ, ਸਰਗੁਣ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਂਈਆ। ਦੋ ਅੱਸੂ ਕਹੇ ਉਹ ਤਕ ਲਓ ਸਤਿਗੁਰ ਸ਼ਬਦ ਦੇਵੇ ਸੰਦੇਸ਼ਾ, ਬਿਨ ਅੱਖਰਾਂ ਅੱਖਰ ਦ੍ਰਿੜਾਈਆ। ਨਿਰਗੁਣ ਧਾਰ ਤਕ ਅਗੰਮਾ ਨਰੇਸ਼ਾ, ਨਰ ਨਰਾਇਣ ਨੂਰ ਅਲਾਹੀਆ । ਜਿਸ ਦਾ ਸੁਤ ਦੁਲਾਰਾ ਗੋਬਿੰਦ ਦਸ ਦਸਮੇਸਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਉਹ ਆਦਿ ਜੁਗਾਦਿ ਰਹੇ ਹਮੇਸ਼ਾ, ਜੁਗ ਚੌਕੜੀ ਆਪਣਾ ਖੇਲ ਖਿਲਾਈਆ। ਜੋ ਕਲਜੁਗ ਅੰਤ ਧਾਰੇ ਅਗੰਮਾ ਭੇਸਾ, ਭਗਵੰਤ ਆਪਣਾ ਰੂਪ ਬਦਲਾਈਆ। ਜਿਸ ਦਾ ਫ਼ਰਮਾਨ ਕਲਮਿਆਂ ਬਾਹਰ ਹੋਏ ਸੰਦੇਸਾ, ਨਿਰਗੁਣ ਨਿਰਗੁਣ ਦਏ ਜਣਾਈਆ। ਜਿਸ ਦੀ ਸਿਫ਼ਤ ਕਰ ਨਾ ਸਕੇ ਸਹਸਰ ਮੁਖ ਸ਼ੇਸ਼ਾ, ਦੋ ਸਹਿਸਰ ਜਿਹਵਾ ਨਾ ਕੋਇ ਚਤੁਰਾਈਆ। ਜੁਗ ਚੌਕੜੀ ਜਿਸ ਦਾ ਸਮਝ ਸਕੇ ਕੋਈ ਨਾ ਭੇਸਾ, ਭੇਖਾਧਾਰੀ ਅਗੰਮ ਅਥਾਹੀਆ। ਉਹ ਕਲਜੁਗ ਅੰਤਮ ਵਸੇ ਸੰਬਲ ਦੇਸਾ, ਸਾਢੇ ਤਿੰਨ ਹੱਥ ਕਰੇ ਰੁਸ਼ਨਾਈਆ। ਜੋ ਕਲਜੁਗ ਕੂੜੀ ਕਿਰਿਆ ਕਰਮ ਕਾਂਡ ਦਾ ਮੇਟੇ ਕਲੇਸ਼ਾ, ਕਲਕਾਤੀਆਂ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਮੈਂ ਆਇਆ ਵਿਚੋਂ ਸਚਖੰਡ ਦੁਆਰ, ਸਤਿਗੁਰ ਸ਼ਬਦ ਦਿਤੀ ਵਡਿਆਈਆ। ਮਾਰਗ ਪੰਧ ਮਾਰ ਕੇ ਪੁਜਿਆ ਵਿਚ ਸੰਸਾਰ, ਬ੍ਰਹਿਮੰਡ ਖੰਡ ਲੇਖਾ ਰਹੇ ਨਾ ਰਾਈਆ। ਨਵ ਸੱਤ ਦੀਨ ਦੁਨੀ ਦੀ ਤਕ ਧਾਰ, ਧਰਤ ਧਵਲ ਧੌਲ ਵੇਖ ਵਖਾਈਆ। ਆਤਮ ਪਰਮਾਤਮ ਸਤਿ ਸਚ ਸੁਣੇ ਨਾ ਕੋਇ ਜੈਕਾਰ, ਬਿਨ ਰਸਨਾ ਜਿਹਵਾ ਢੋਲਾ ਕੋਇ ਨਾ ਗਾਈਆ। ਜਗਤ ਵਿਦਿਆ ਕੂਕ ਕੂਕ ਕਰੇ ਪੁਕਾਰ, ਨਵ ਨਵ ਨਵ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਸਤਿਗੁਰ ਸ਼ਬਦ ਦੱਸਿਆ ਹੁਕਮ ਅਪਾਰਾ, ਬਿਨ ਕਾਗ਼ਜ਼ ਕ਼ਲਮ ਸ਼ਾਹੀ ਦਿਤਾ ਲਿਖਾਈਆ। ਨੌ ਖੰਡ ਪ੍ਰਿਥਮੀ ਤਕਣਾ ਜੀਵ ਜੰਤ ਸੰਸਾਰਾ, ਬਿਨ ਨੇਤਰ ਲੋਚਨ ਨੈਣ ਨੈਣ ਉਠਾਈਆ। ਕਲਜੁਗ ਕੂੜੀ ਕਿਰਿਆ ਵੇਖਣਾ ਧੂੰਆਂਧਾਰਾ, ਟਿੱਲੇ ਪਰਬਤ ਫੋਲਣੇ ਥਾਉਂ ਥਾਈਂਆ। ਕਿਸ ਬਿਧ ਖੇਲ ਹੋਵੇ ਧਰਨੀ ਉਤੇ ਦੋਬਾਰਾ, ਦੋਹਰੀ ਆਪਣੀ ਕਲ ਵਰਤਾਈਆ। ਨਾਰਦ ਕਹੇ ਮੈਂ ਪੰਧ ਮਾਰਿਆ ਸਾਰਾ, ਭੱਜਿਆ ਵਾਹੋ ਦਾਹੀਆ। ਲੱਖਣ ਦੀਪ ਤਕਿਆ ਹਾਹਾਕਾਰਾ, ਕਰੌਚ ਰੋ ਰੋ ਰਿਹਾ ਵਖਾਈਆ। ਪੁਸ਼ਕਰ ਦੇਵੇ ਨਾ ਕੋਇ ਸਹਾਰਾ, ਜੰਬੂ ਰੰਗ ਨਾ ਕੋਇ ਰੰਗਾਈਆ। ਸਲਮਲ ਹੋਇਆ ਧੂੰਆਂਧਾਰਾ, ਸਾਨ ਨੂਰੀ ਚੰਦ ਨਾ ਕੋਇ ਚਮਕਾਈਆ। ਕੁਸ਼ਾ ਮਾਇਆ ਮਮਤਾ ਲੱਗਾ ਅਖਾੜਾ, ਮੋਹ ਵਿਕਾਰਾ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਸੁਣ ਦੋ ਅੱਸੂ, ਸੱਜਣਾ ਤੈਨੂੰ ਦਿਆਂ ਜਣਾਈਆ। ਕਿਉਂ ਤੇਰੇ ਵਿਚ ਕਲਜੁਗ ਅੰਧੇਰਾ ਹੋਇਆ ਰੈਣ ਮੱਸੂ, ਨੂਰੀ ਚੰਦ ਨਾ ਕੋਇ ਚਮਕਾਈਆ। ਅੱਸੂ ਕਹੇ ਮੈਂ ਸਚ ਸੰਦੇਸ਼ਾ ਦੱਸੂ, ਨੌ ਸੌ ਚੁਰਾਨਮੇ ਚੌਕੜੀ ਜੁਗ ਪਿਛਲਾ ਲੇਖਾ ਵੇਖ ਵਖਾਈਆ। ਨਾਰਦਾ ਮੇਰੇ ਦਿਵਸ ਸੰਦੇਸ਼ਾ ਦਿਤਾ ਮਸੀਹ ਯਸੂਹ, ਬਿਨ ਅੱਖਰਾਂ ਅੱਖਰ ਸੁਣਾਈਆ। ਅੰਤ ਅਖ਼ੀਰ ਮੇਰੀ ਉਮਤ ਏਸੇ ਦਿਨ ਬੇਮੁਹਾਣੀ ਨੱਸੂ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਮੇਰਾ ਗਾਡ ਅਗੰਮਾ ਰਾਡ ਇਕੋ ਕਸੂ, ਕ਼ਸਮ ਖਾ ਕੇ ਗਿਆ ਸੁਣਾਈਆ। ਅੰਤ ਅਖ਼ੀਰ ਬੇਨਜ਼ੀਰ ਧੁਰ ਦੇ ਹੁਕਮ ਨਾਲ ਸਭ ਨੂੰ ਡੱਸੂ, ਤੀਰ ਅਣਿਆਲਾ ਇਕ ਚਲਾਈਆ । ਜਿਸ ਦਾ ਖੇੜਾ ਹਕ਼ੀਕ਼ਤ ਵਾਲਾ ਸਾਢੇ ਤਿੰਨ ਹੱਥ ਦਾ ਇਕੋ ਵਸੂ, ਜਿਥੇ ਵਸਲ ਮਿਲੇ ਯਾਰ ਖ਼ੁਦਾਈਆ। ਦੁਨੀਆ ਦੀ ਧਾਰ ਹੋਣੀ ਢੋਰ ਪਸੂ, ਪੰਛੀ ਵੇਖਣ ਕੋਇ ਨਾ ਪਾਈਆ। ਨਾਲੇ ਦੋਹੱਥੜ ਮਾਰੀ ਡਿੱਗ ਪਿਆ ਧਰਨੀ ਉਤੇ ਖਾ ਕੇ ਗਸ਼ੂ, ਆਪਣੀ ਸੁਧ ਨਾ ਕੋਇ ਰਖਾਈਆ। ਪਤਾ ਨਹੀਂ ਉਸ ਵੇਲੇ ਕਿਹੜਾ ਮਾਨਸ ਮਾਨਵ ਮਾਨੁਖ ਬਚੂ, ਬਚਿਆ ਰਹਿਣ ਕੋਇ ਨਾ ਪਾਈਆ । ਪੁਸ਼ਕਰ ਦਾ ਅੰਗਿਆਰ ਭਠਿਆਲਾ ਤਪੂ, ਤਾਤ ਪਾਤ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਅੱਸੂ ਕਹੇ ਨਾਰਦਾ ਮੇਰਾ ਸੁਣ ਵਿਚਾਰ, ਵਿਚਰਕੇ ਦਿਆਂ ਸੁਣਾਈਆ। ਕੀ ਸੰਦੇਸ਼ਾ ਦਿਤਾ ਮੁਹੰਮਦ ਚਾਰ ਯਾਰ, ਬਿਨ ਅਲਿਫ਼ ਯੇ ਦ੍ਰਿੜਾਈਆ। ਕੀ ਹੁਕਮ ਹੋਇਆ ਪਰਵਰਦਿਗਾਰ, ਸਾਂਝਾ ਯਾਰ ਕੀ ਸਮਝਾਈਆ। ਜਬਰਾਈਲ ਕਿਸ ਬਿਧ ਹਲਾਏ ਤਾਰ, ਤਰਹ ਤਰਹ ਦ੍ਰਿੜਾਈਆ। ਦੋ ਅੱਸੂ ਕਹੇ ਨਾਰਦਾ ਮੇਰਾ ਪਰਵਿਸ਼ਟਾ ਲੈ ਵਿਚਾਰ, ਵਿਚਰ ਕੇ ਲੈ ਸੁਣਾਈਆ। ਮੁਹੰਮਦ ਕ਼ਦਮ ਬੋਸੀ ਵਿਚ ਨੂਰ ਅਲਾਹੀ ਨੂੰ ਕਿਹਾ ਇਸਤਗੁਫ਼ਾਰ, ਗੁਫ਼ਤ ਸ਼ਨੀਦ ਤੇਰੀ ਬੇਪਰਵਾਹੀਆ। ਯਮ ਜ਼ੂ ਅਲਾਹ ਬਿਸਮਿਲੇ ਕੂਜ਼ਾ ਨੂਜ਼ੇ ਸਵਾਂ ਜ਼ਸਵੇ ਮੁਵਾ ਜ਼ਮੀਉਲ ਜ਼ਮੀ ਨਵਲਜੂ ਸ਼ਕਤੀ ਜ਼ਮਾ ਅਰਸ਼ੇ ਨਵਾਂ ਫ਼ਰਸ਼ੇ ਖ਼ੁਦਾ ਖ਼ੁਦ ਤੇਰੀ ਬੇਪਰਵਾਹੀਆ। ਅੱਸੂ ਕਹੇ ਨਾਰਦ ਮੁਹੰਮਦੇ ਦੁਆ ਦਸਤੇ ਜ਼ਵੂ ਯਕ ਮੁੰਬਾਏ ਯਕੀ ਫ਼ਰਸ਼ੇ ਨਜ਼ੂ ਯਖ਼ਤਮ ਬਾਈ ਜ਼ਵੀਉਲ ਜਮੁਸਤੋ ਮਵਿਸਤਾ ਨਜ਼ੂਅ ਨਵਜ਼ੀ ਕੋਜ਼ਾ ਕਮ ਬੰਸਤਮ ਮੇਰੇ ਮਹਿਬਾਨ ਬੀਦੋ ਤੇਰੀ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਦੋ ਅੱਸੂ ਕਹੇ ਨਾਰਦਾ ਮੇਰੀ ਕੀ ਸਿਫ਼ਤ ਸਲਾਹ, ਵਡਿਆਈ ਕਹਿਣ ਕਿਛ ਨਾ ਪਾਈਆ। ਮੂਸੇ ਯਾਦ ਕੀਤਾ ਇਕ ਅਲਾਹ, ਆਲਮੀਨ ਕਹਿ ਕੇ ਸੀਸ

ਨਿਵਾਈਆ। ਬਿਨ ਹੱਥਾਂ ਕੀਤੀ ਦੁਆ, ਬਿਨ ਨੈਣਾਂ ਨੈਣ ਉਠਾਈਆ। ਤੂੰ ਮੇਰਾ ਮਾਲਕ ਰਹਿਬਰ ਇਕ ਖ਼ੁਦਾ, ਖ਼ੁਦ ਮਾਲਕ ਅਗੰਮ ਅਥਾਹੀਆ। ਮੇਰੇ ਨਾਲੋਂ ਨਾ ਹੋਈਂ ਜੁਦਾ, ਜੁਜ਼ ਵਖਰਾ ਵੰਡ ਨਾ ਕੋਇ ਵੰਡਾਈਆ। ਮੈਂ ਤੇਰੇ ਉਤੋਂ ਹੋਇਆ ਫ਼ਿਦਾ, ਫ਼ਿਤਰਤ ਤੇਰੇ ਚਰਨ ਟਿਕਾਈਆ। ਤੂੰ ਮੇਰਾ ਨੂਰੀ ਅੱਬਾ, ਅੱਬਾਜਾਨ ਕਹਿ ਕੇ ਆਪਣੀ ਖ਼ੁਸ਼ੀ ਬਣਾਈਆ। ਮੈਨੂੰ ਇਕੋ ਲਾਲਚ ਇਕੋ ਲਬਾ, ਇਕੋ ਮੰਗ ਮੰਗਾਈਆ। ਤੇਰੇ ਹੁਕਮ ਵਿਚ ਅੰਤਮ ਜਗਤ ਜਹਾਨ ਹੋਵੇ ਬੱਝਾ, ਡੋਰੀ ਅਵਰ ਹੱਥ ਨਾ ਕਿਸੇ ਫੜਾਈਆ। ਕੋਹਤੂਰ ਉਤੇ ਜੋ ਤੇਰਾ ਜਲਵਾ ਤਕਿਆ ਰੱਬਾ, ਰੱਬੇ ਰਹੀਮ ਤੇਰੀ ਸਰਨਾਈਆ। ਵੇਖੀਂ ਅੰਤ ਦੇਵੀਂ ਮੂਲ ਨਾ ਦਗ਼ਾ, ਫ਼ਰੇਬ ਵਿਚ ਨਾ ਖੇਲ ਦੇਣਾ ਖਿਲਾਈਆ। ਝਟ ਇਕੋ ਨੂਰ ਨਜ਼ਰ ਆਇਆ ਜਿਸ ਦਾ ਨਾ ਪਿਛਾ ਨਾ ਅਗਾ, ਹਦ ਹਦੂਦ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਦੋ ਅੱਸੂ ਕਹੇ ਨਾਰਦਾ ਮੇਰੇ ਪ੍ਰਭ ਦਾ ਖੇਲ ਬੇਨਜ਼ੀਰਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਉਹ ਲੇਖਾ ਜਾਣੇ ਸ਼ਾਹ ਹਕੀਰਾ, ਸ਼ਹਿਨਸ਼ਾਹ ਧੁਰਦਰਗਾਹੀਆ। ਉਹ ਰੂਪ ਅਨੂਪ ਜਾਣੇ ਦੀਨ ਦੁਨੀ ਫ਼ਕੀਰਾ, ਫਿਕਰੇ ਢੋਲੇ ਆਪ ਸੁਣਾਈਆ। ਉਹ ਤਕ ਲੈ ਆਹ ਤਕ ਲੈ ਉਹ ਆਦਿ ਜੁਗਾਦਿ ਬਦਲਣ ਵਾਲਾ ਤਕ਼ਦੀਰਾ ਤਦਬੀਰਾ, ਤਦਬੀਰ ਆਪਣੇ ਹੱਥ ਰਖਾਈਆ। ਜਿਸ ਦੀ ਨਜ਼ਰ ਆਏ ਨਾ ਕੋਈ ਤਸਵੀਰਾ, ਤਸੱਵਰ ਕਰ ਨਾ ਕੋਇ ਸਮਝਾਈਆ। ਜਿਸ ਨੇ ਸ਼ਬਦ ਸੰਦੇਸ਼ਾ ਦਿਤਾ ਭਗਵਨ ਧਾਰ ਕਬੀਰਾ, ਕ਼ਬਰਾਂ ਬਾਹਰ ਦ੍ਰਿੜਾਈਆ। ਮੇਰਾ ਲੇਖਾ ਆਦਿ ਜੁਗਾਦਿ ਗਹਿਰ ਗੰਭੀਰਾ, ਗਵਰ ਹੋ ਕੇ ਆਪਣਾ ਹੁਕਮ ਵਰਤਾਈਆ। ਕਲਜੁਗ ਅੰਤ ਸ੍ਰੀ ਭਗਵੰਤ ਹੋ ਕੇ ਕੱਟੇ ਰਾਹ ਭੀਰਾ, ਤੰਗਦਸਤ ਵੇਖੇ ਖ਼ਲਕ ਖ਼ੁਦਾਈਆ। ਜਿਸ ਦਾ ਨਾ ਕੋਈ ਬਸਤਰ ਨਾ ਕੋਈ ਹੋਵੇ ਚੀਰਾ, ਤਨ ਵਜੂਦ ਨਜ਼ਰ ਕੋਇ ਨਾ ਆਈਆ। ਨਾਮ ਖੰਡਾ ਧੁਰ ਦਾ ਕਲਮਾ ਹੋਵੇ ਸ਼ਮਸ਼ੀਰਾ, ਜਗਤ ਸ਼ਸਤਰ ਹੱਥ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਮਾਲਕ ਅਗੰਮ ਅਥਾਹੀਆ। ਅੱਸੂ ਕਹੇ ਨਾਰਦਾ ਮੇਰੇ ਦਿਵਸ ਮੁਹੰਮਦ ਪੜ੍ਹੀ ਇਕ ਤਕਬੀਰ, ਜਿਸ ਦੀ ਤਹਿਰੀਰ ਨਜ਼ਰ ਕੋਇ ਨਾ ਆਈਆ। ਬਿਨਾ ਸ਼ਰਅ ਤੋਂ ਸ਼ਰਅ ਦੀ ਵੇਖੀ ਜ਼ੰਜੀਰ, ਕੜੀ ਕੜੀ ਨਾ ਕੋਇ ਬੰਧਾਈਆ। ਬਿਨਾ ਨੇਤਰਾਂ ਵਹਾਇਆ ਨੀਰ, ਬਿਨ ਨੈਣਾਂ ਛਹਿਬਰ ਲਾਈਆ। ਮੇਰਾ ਮਾਲਕ ਖ਼ਾਲਕ ਪੀਰਾਂ ਦਾ ਪੀਰ, ਪੈਗ਼ੰਬਰਾਂ ਦਾ ਪੈਗ਼ੰਬਰ ਨੂਰ ਅਲਾਹੀਆ। ਜਿਸ ਲਹਿਣਾ ਤਕਿਆ ਸਦੀ ਚੌਧਵੀਂ ਅੰਤ ਸ਼ਾਹ ਹਕੀਰ, ਲੇਖਾ ਆਪਣੇ ਹੱਥ ਰਖਾਈਆ। ਨਾਲੇ ਸੀਨੇ ਉਤੇ ਖਿੱਚੀ ਲਕੀਰ, ਬਿਨ ਕ਼ਲਮ ਸ਼ਾਹੀ ਦਿਤੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਦੋ ਅੱਸੂ ਕਹੇ ਨਾਰਦਾ ਮੇਰੇ ਦਿਵਸ ਜਬਰਾਈਲ ਕੀਤੀ ਤਸਦੀਕ਼, ਮੁਹੰਮਦ ਰਸੂਲ ਦਿਤਾ ਜਣਾਈਆ। ਉਸ ਦੀ ਰਖਣੀ ਉਡੀਕ, ਜੋ ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦੇ ਵਿਚ ਹਕ ਤੌਫ਼ੀਕ਼, ਤੋਹਫ਼ੇ ਦੇਵੇ ਥਾਉਂ ਥਾਈਂਆ। ਜਿਸ ਦਾ ਮਾਰਗ ਬੜਾ ਬਾਰੀਕ, ਬਿਨ ਰਹਿਮਤ ਚੜ੍ਹਨ ਕੋਇ ਨਾ ਪਾਈਆ। ਉਹ ਮਾਲਕ ਲਾਸ਼ਰੀਕ, ਸ਼ਿਰਕਤ ਵਿਚ ਕਦੇ ਨਾ ਆਈਆ । ਨੇੜੇ ਵਸੇ ਦੂਰ ਵਸੇ ਵਸੇ ਸਦਾ ਨਜ਼ਦੀਕ, ਬਿਨ ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਦੋ ਅੱਸੂ ਕਹੇ ਨਾਰਦਾ ਮੇਰਾ

ਦਿਵਸ ਦਿਹਾੜਾ ਰਖਣਾ ਯਾਦ, ਯਾਦਾਸ਼ਤ ਵਿਚ ਭੁਲ ਕਦੇ ਨਾ ਜਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਆਵੇ ਬਾਦ, ਨਿਰਗੁਣ ਨਿਰਵੈਰ ਆਪਣਾ ਵੇਸ ਵਟਾਈਆ। ਜਿਸ ਨੇ ਦੀਨਾਂ ਮਜ਼੍ਹਬਾਂ ਤੋਂ ਸਭ ਨੂੰ ਕਰਨਾ ਆਜ਼ਾਦ, ਸ਼ਰਅ ਦੀ ਵੰਡ ਰਹਿਣ ਕੋਇ ਨਾ ਪਾਈਆ। ਉਸ ਦਾ ਇਕੋ ਸ਼ਬਦ ਢੋਲਾ ਸੁਣਨਾ ਨਾਦ, ਕਲਮਾ ਇਕ ਦ੍ਰਿੜਾਈਆ। ਉਸੇ ਦੇ ਪਿਆਰ ਵਿਚ ਹੋਣਾ ਵਿਸਮਾਦ, ਬਿਸਮਿਲ ਆਪਣਾ ਆਪ ਲੈਣਾ ਕਰਾਈਆ। ਉਹ ਕਿਸੇ ਦੀ ਲਵੇ ਨਾ ਕੋਈ ਇਮਦਾਦ, ਆਮਦ ਆਪਣੀ ਨਾ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਭੇਵ ਆਪ ਖੁਲ੍ਹਾਈਆ। ਦੋ ਅੱਸੂ ਕਹੇ ਨਾਰਦਾ ਮੇਰਾ ਦਿਵਸ ਦਿਹਾੜਾ ਹੋਣਾ ਲੋਕਮਾਤ, ਮਾਤਰ ਭੂਮੀ ਦਏ ਵਡਿਆਈਆ। ਜਿਸ ਵਿਚ ਖੇਲ ਖਿਲਾਉਣਾ ਕਮਲਾਪਾਤ, ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਭਗਤ ਭਗਵਾਨ ਜੋੜ ਕੇ ਨਾਤ, ਨਾਤਾ ਬਿਧਾਤਾ ਵੇਖ ਵਖਾਈਆ। ਦਰਸ਼ਨ ਦੇਵੇ ਇਕ ਇਕਾਂਤ, ਇਕ ਇਕੱਲਾ ਨਜ਼ਰੀ ਆਈਆ। ਸਤਿ ਸਚ ਦੀ ਬਖ਼ਸ਼ੇ ਦਾਤ, ਸਚ ਭੰਡਾਰਾ ਝੋਲੀ ਪਾਈਆ। ਜਿਸ ਦਾ ਸਭ ਤੋਂ ਵੱਡਾ ਹੋਣਾ ਖਾਤ, ਖਾਤਾ ਸਮਝ ਕਿਸੇ ਨਾ ਆਈਆ। ਉਹ ਕਲਜੁਗ ਅੰਤ ਮੇਟੇ ਰੈਣ ਅੰਧੇਰੀ ਰਾਤ, ਰੁਤੜੀ ਆਪਣੇ ਨਾਲ ਮਹਿਕਾਈਆ। ਜਿਸ ਦਾ ਸੰਬਲ ਹੋਣਾ ਸਚ ਪਰਾਂਤ, ਪਰਮ ਪੁਰਖ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਦੋ ਅੱਸੂ ਕਹੇ ਨਾਰਦ ਦੀਨ ਦੁਨੀ ਦਾ ਤਕ ਨਜ਼ਾਰਾ, ਨਜ਼ਰ ਨਜ਼ਰੀਏ ਤੋਂ ਬਾਹਰ ਦਿਆਂ ਸੁਣਾਈਆ। ਮੇਰੇ ਕੋਲ ਲੇਖ ਲਿਖਿਆ ਤੇਈ ਅਵਤਾਰਾ, ਪੈਗ਼ਾਮ ਪੈਗ਼ੰਬਰਾਂ ਦਿਆਂ ਦ੍ਰਿੜਾਈਆ। ਜੋ ਗੁਰੂਆਂ ਦਿਤਾ ਇਸ਼ਾਰਾ, ਬਿਨ ਸੈਨਤ ਸੈਨਤ ਗਏ ਜਣਾਈਆ। ਮੇਰਾ ਤਕ ਲੈ ਭਰਿਆ ਭੰਡਾਰਾ, ਅਤੋਟ ਅਤੁਟ ਦਿਆਂ ਵਖਾਈਆ। ਮੈਨੂੰ ਸਭ ਨੇ ਬਖ਼ਸ਼ਿਆ ਸਹਾਰਾ, ਸਿਰ ਮੇਰੇ ਹੱਥ ਟਿਕਾਈਆ। ਸ਼ਬਦ ਸੰਦੇਸ਼ਾ ਦਿਤਾ ਕਲ ਕਲਕੀ ਹੋਏ ਅਵਤਾਰਾ, ਨਿਹਕਲੰਕਾ ਨੂਰ ਅਲਾਹੀਆ। ਅਮਾਮ ਅਮਾਮਾ ਪਰਗਟ ਹੋਵੇ ਪਰਵਰਦਿਗਾਰਾ, ਸਾਂਝਾ ਯਾਰ ਅਗੰਮ ਅਥਾਹੀਆ। ਜਿਸ ਦਾ ਖੇਲ ਹੋਣਾ ਜਿਸ ਨੂੰ ਸਮਝੇ ਨਾ ਕੋਇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਭੇਵ ਨਾ ਕੋਇ ਖੁਲ੍ਹਾਈਆ। ਉਹ ਜੋਤੀ ਜਾਤਾ ਪੁਰਖ ਬਿਧਾਤਾ ਸਰਗੁਣ ਧਾਰ ਆਏ ਦੁਬਾਰਾ, ਦੋਹਰੀ ਆਪਣੀ ਕਲ ਵਰਤਾਈਆ। ਜਿਸ ਦਾ ਰੂਪ ਨਾ ਪੁਰਖ ਨਾ ਨਾਰਾ, ਇਸਤ੍ਰੀ ਮਰਦ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਸੰਗ ਆਪ ਸਮਝਾਈਆ। ਅੱਸੂ ਕਹੇ ਉਹ ਧੁਰ ਦਾ ਸੰਗੀ, ਸਗਲਾ ਸਾਥੀ ਇਕ ਅਖਵਾਈਆ। ਜਿਸ ਦੇ ਕੋਲੋਂ ਸਭ ਨੇ ਮੰਗ ਮੰਗੀ, ਮਾਂਗਤ ਹੋ ਕੇ ਝੋਲੀ ਡਾਹੀਆ। ਧਰਨੀ ਕਿਹਾ ਮੇਰੀ ਪੁਸ਼ਤ ਹੋਣ ਨਾ ਦੇਵੀਂ ਨੰਗੀ, ਓਢਣ ਸੀਸ ਦੇਣਾ ਟਿਕਾਈਆ। ਨੇਤਰ ਧਾਰ ਰੋਵੇ ਜਮਨਾ ਸੁਰਸਤੀ ਗੋਦਾਵਰੀ ਗੰਗੀ, ਬਿਨ ਨੈਣਾਂ ਨੀਰ ਵਹਾਈਆ। ਨਵ ਸੱਤ ਕਹਿਣ ਸਾਡੀ ਮੇਟਣੀ ਤੰਗੀ, ਦੁਖ ਦਲਿਦ੍ਰ ਡੇਰਾ ਢਾਹੀਆ। ਪੈਗ਼ੰਬਰ ਕਹਿਣ ਸਾਡੀ ਸਦੀ ਜਾਂਦੀ ਲੰਘੀ, ਬੀਸਵੀਂ ਚੌਧਵੀਂ ਵੇਖ ਵਖਾਈਆ। ਤਤ ਕਹਿਣ ਸਾਡਾ ਲਹਿਣਾ ਮੁਕਾਉਣਾ ਪ੍ਰਕਿਰਤੀ ਪੰਝੀ, ਪੰਚਮ ਲੇਖਾ ਦੇਣਾ ਚੁਕਾਈਆ। ਤੂੰ ਸ਼ਾਹੋ ਭੂਪ ਸੂਰਾ ਸਰਬੰਗੀ, ਹਰਿ ਕਰਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ । ਅੱਸੂ ਕਹੇ ਨਾਰਦ ਅੱਜ ਦਿਹਾੜਾ ਤਕ ਸੁਲੱਖਣਾ, ਸੋਹਣਿਆਂ ਸਚ ਮਿਲੇ ਵਡਿਆਈਆ। ਪ੍ਰਭ ਦਵਾਰਿਉਂ

ਕੋਈ ਰਹੇ ਨਾ ਸੱਖਣਾ, ਜੋ ਹਿਰਦੇ ਹਰਿ ਹਰਿ ਵਸਾਈਆ। ਅੰਮ੍ਰਿਤ ਰਸ ਅੰਮਿਉਂ ਦੇਵੇ ਰਸਨਾ, ਬਿਨ ਰਸਨਾ ਰਸ ਚਖਾਈਆ। ਘਰ ਸੁਆਮੀ ਭਗਤਾਂ ਵਸਣਾ, ਠਾਕਰ ਹੋ ਕੇ ਮਿਲੇ ਚਾਈਂ ਚਾਈਂਆ। ਅੰਧ ਅਗਿਆਨ ਮੇਟੇ ਕਰੇ ਪਰਕਾਸ਼ ਬਿਨਾ ਰਵ ਸਸਨਾ, ਨੂਰੀ ਚੰਦ ਚੰਦ ਚਮਕਾਈਆ। ਮਿਹਰਵਾਨ ਮਹਿਬੂਬ ਕਿਰਪਾ ਕਰੇ ਅਲਖ ਅਲਖਣਾ, ਅਗੋਚਰ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਂਈਆ। ਹਰਿ ਗੁਸਾਂਈ ਇਕ ਭਗਵੰਤ, ਭਗਵਾਨ ਇਕ ਅਖਵਾਈਆ। ਜਿਸ ਨੂੰ ਗਾਉਂਦੇ ਜੀਵ ਜੰਤ, ਆਦਿ ਜੁਗਾਦਿ ਧਿਆਨ ਲਗਾਈਆ। ਉਹ ਬਣਾਵਣਹਾਰਾ ਬਣਤ, ਘੜਨ ਭੰਨਣਹਾਰਾ ਧੁਰਦਰਗਾਹੀਆ। ਜੋ ਠਾਕਰ ਬਣੇ ਸੁਆਮੀ ਕੰਤ, ਕੰਤੂਹਲ ਇਕ ਅਖਵਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਦੋ ਜਹਾਨ ਉਤਰ ਕਦੇ ਨਾ ਜਾਈਆ। ਨਾਮ ਨਿਧਾਨਾ ਦੇਵੇ ਮਨੂਆ ਮੰਤ, ਮਨਸਾ ਮਨ ਦੀ ਦਏ ਮਿਟਾਈਆ। ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਬੋਧ ਅਗਾਧਾ ਬਣ ਕੇ ਪੰਡਤ, ਭੇਵ ਅਭੇਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਸਾਚਾ ਗ੍ਰਹਿ ਕਰੇ ਸੁਹੰਜਣਾ, ਹਰਿ ਕਰਤਾ ਮੀਤ ਮੁਰਾਰ, ਆਦਿ ਜੁਗਾਦੀ ਦਰਦ ਦੁਖ ਭੈ ਭੰਜਣਾ, ਸ਼ਾਹੋ ਭੂਪ ਸਚੀ ਸਰਕਾਰ। ਜਨ ਭਗਤਾਂ ਚਰਨ ਧੂੜ ਕਰਾਏ ਮਜਨਾ, ਦੁਰਮਤ ਮੈਲ ਦਏ ਉਤਾਰ। ਸੁਆਮੀ ਹੋ ਕੇ ਪਰਦਾ ਕਜਣਾ, ਸਿਰ ਸਿਰ ਹੱਥ ਰਖੇ ਕਰਤਾਰ। ਜਿਸ ਦਾ ਨਾਮ ਨਿਧਾਨਾ ਡੰਕਾ ਵਜਣਾ, ਦੋ ਜਹਾਨ ਕਰੇ ਨਿਮਸਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹੋ ਭੂਪ ਇਕ ਸਿਕਦਾਰ। ਸ਼ਾਹੋ ਭੂਪ ਇਕ ਸਿਕਦਾਰਾ, ਹਰਿ ਕਰਤਾ ਇਕ ਅਖਵਾਈਆ। ਜੋ ਭਗਤਾਂ ਕਰੇ ਪਿਆਰਾ, ਭਗਵਨ ਹੋ ਕੇ ਵੇਖ ਵਖਾਈਆ। ਜਿਸ ਨੂੰ ਝੁਕਦੇ ਪੈਗ਼ੰਬਰ ਗੁਰ ਅਵਤਾਰਾ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ । ਜਿਸ ਦਾ ਆਦਿ ਜੁਗਾਦੀ ਖੇਲ ਨਿਆਰਾ, ਨਿਰਗੁਣ ਆਪਣੀ ਕਾਰ ਕਮਾਈਆ। ਚੌਬੀਸਾ ਜਗਦੀਸਾ ਹੋਏ ਅਵਤਾਰਾ, ਕਲ ਕਲਕੀ ਰੂਪ ਬਦਲਾਈਆ। ਜਿਸ ਦਾ ਸ਼ਬਦੀ ਸ਼ਬਦ ਹੋਏ ਜੈਕਾਰਾ, ਦੋ ਜਹਾਨ ਦਏ ਸੁਣਾਈਆ। ਦੀਨਾਂ ਮਜ਼੍ਹਬਾਂ ਵਸੇ ਬਾਹਰਾ, ਜ਼ਾਤ ਪਾਤ ਵਿਚ ਕਦੇ ਨਾ ਆਈਆ। ਏਕਾ ਨਾਦ ਕਰੇ ਧੁਨਕਾਰਾ, ਧੁਨ ਅਨਾਦੀ ਨਾਦ ਕਰੇ ਰੁਸ਼ਨਾਈਆ। ਏਕਾ ਜੋਤ ਨੂਰ ਹੋਵੇ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਜਿਸ ਦਾ ਸਭ ਤੋਂ ਵਖਰਾ ਘਰ ਬਾਰਾ, ਸਚਖੰਡ ਸਾਚੇ ਸੋਭਾ ਪਾਈਆ। ਸੋ ਲੇਖਾ ਜਾਣੇ ਆਦਿ ਜੁਗਾਦੀ ਆਪਣੀ ਧਾਰਾ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਭੇਵ ਕਹੇ ਮੈਂ ਆਦਿ ਜੁਗਾਦੀ ਖੁਲ੍ਹਦਾ, ਸਤਿਗੁਰ ਸ਼ਬਦ ਦਏ ਖੁਲ੍ਹਾਈਆ। ਮੈਂ ਵਣਜਾਰਾ ਨਹੀਂ ਕਿਸੇ ਕ਼ੀਮਤ ਮੁਲ ਦਾ, ਕੌਡੀਆਂ ਹੱਟ ਨਾ ਕੋਇ ਵਿਕਾਈਆ। ਜਗਤ ਤਰਾਜ਼ੂ ਕਿਸੇ ਨਹੀਂ ਤੁਲਦਾ, ਕੰਡਾ ਹੱਥ ਨਾ ਕੋਇ ਲਟਕਾਈਆ। ਮੈਨੂੰ ਸਹਾਰਾ ਨਹੀਂ ਕਿਸੇ ਕੁਲ ਦਾ, ਜ਼ਾਤ ਅਜ਼ਾਤੀ ਵੰਡ ਨਾ ਕੋਇ ਵੰਡਾਈਆ। ਜਗਤ ਮਾਇਆ ਵਿਚ ਕਦੇ ਨਹੀਂ ਰੁਲਦਾ, ਮਮਤਾ ਮੋਹ ਨਾ ਕੋਇ ਹਲਕਾਈਆ। ਮੈਂ ਵਣਜਾਰਾ ਨਹੀਂ ਰਸਨਾ ਬੁੱਲ ਦਾ, ਸਿਫ਼ਤਾਂ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਦੋ ਅੱਸੂ ਕਹੇ ਨਾਰਦਾ ਪ੍ਰਭ ਤਕ ਲੈ ਅਗੰਮੀ ਕੰਤ, ਕੰਤੂਹਲ

ਇਕ ਅਖਵਾਈਆ। ਜੋ ਲੋਕਮਾਤ ਬਣਾ ਕੇ ਰੁਤ ਬਸੰਤ, ਨਾਮ ਫੁਲਵਾੜੀ ਆਪ ਮਹਿਕਾਈਆ। ਜਿਸ ਦੀ ਮਹਿੰਮਾ ਸਦਾ ਅਗਣਤ, ਗਣਤੀ ਗਣਤ ਨਾ ਕੋਇ ਵਖਾਈਆ। ਉਹਦਾ ਰੂਪ ਅਨੂਪ ਅਨੰਤ, ਅਨਕ ਕਲਧਾਰੀ ਅਗੰਮ ਅਥਾਹੀਆ। ਜੋ ਲੇਖਾ ਜਾਣੇ ਜੀਵ ਜੰਤ, ਲੱਖ ਚੁਰਾਸੀ ਹੋਏ ਸਹਾਈਆ। ਜਨ ਭਗਤਾਂ ਬਣਾਏ ਬਣਤ, ਭਗਵਨ ਹੋ ਕੇ ਵੇਖ ਵਖਾਈਆ। ਨਾਮ ਨਿਧਾਨਾ ਦੇਵੇ ਮੰਤ, ਅੰਤਸ਼ਕਰਨ ਆਪ ਟਿਕਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਨਿਵਣ-ਸੁ-ਅੱਖਰ ਇਕ ਸਮਝਾਈਆ। ਦੋ ਅੱਸੂ ਕਹੇ ਨਾਰਦ ਜਿਸ ਪ੍ਰਭੂ ਨੇ ਤਾਰਨਾ ਸਿੰਘ ਕੁਲਵੰਤ, ਕੁਲ ਕੁੱਲ ਮਾਲਕ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਲਹਿਣਾ ਦੇਣਾ ਆਦਿ ਜੁਗਾਦਿ ਜੁਗਾ ਜੁਗੰਤ, ਜੁਗ ਚੌਕੜੀ ਨਿਰਗੁਣ ਨਿਰੁਗਣ ਨਿਰਗੁਣ ਆਪਣਾ ਹੁਕਮ ਵਰਤਾਈਆ।

੩ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਹਰਿ ਸੰਗਤ ਨਵਿਤ

ਅੱਸੂ ਕਹੇ ਮੇਰਾ ਦਿਵਸ ਦਿਹਾੜਾ ਤੀਜਾ, ਤ੍ਰੈਭਵਣ ਧਨੀ ਦੇਣੀ ਮਾਣ ਵਡਿਆਈਆ। ਸਤਿ ਧਰਮ ਦਾ ਜਨ ਭਗਤਾਂ ਅੰਦਰ ਬੀਜ ਜਾਏ ਬੀਜਾ, ਪੱਤ ਟਹਿਣੀ ਤਨ ਵਜੂਦ ਆਪ ਮਹਿਕਾਈਆ। ਗੁਰਮੁਖਾਂ ਗੁਰਸਿਖਾਂ ਪੂਰੀਆਂ ਕਰਨੀਆਂ ਰੀਝਾਂ, ਸਿਰ ਸਿਰ ਆਪਣਾ ਹੱਥ ਟਿਕਾਈਆ। ਪੂਰਬ ਆਸ਼ਾ ਤਕਣੀਆਂ ਉਮੀਦਾਂ, ਖ਼ਾਹਿਸ਼ਾਂ ਸਗਲਾ ਸੰਗ ਰਖਾਈਆ। ਗ਼ਫ਼ਲਤ ਵਿਚੋਂ ਖੋਲ੍ਹਣੀਆਂ ਨੀਂਦਾਂ, ਸੁਰਤੀ ਸ਼ਬਦ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਅੱਸੂ ਕਹੇ ਮੇਰਾ ਦਿਵਸ ਆਇਆ ਲੋਕਮਾਤ, ਪਰਵਿਸ਼ਟਾ ਤੀਜਾ ਮਿਲੇ ਵਡਿਆਈਆ। ਪੁਰਖ ਅਕਾਲੇ ਦੇਣੀ ਦਾਤ, ਖ਼ਾਲੀ ਝੋਲੀ ਦੇਣੀ ਭਰਾਈਆ। ਮੇਰੀ ਸੁਹੰਜਣੀ ਕਰਨੀ ਰਾਤ, ਭਿੰਨੜੀ ਆਪਣੇ ਰੰਗ ਰੰਗਾਈਆ। ਜਨ ਭਗਤਾਂ ਸਚ ਜੋੜਨਾ ਨਾਤ, ਰਿਸ਼ਤਾ ਧੁਰ ਦਾ ਆਪ ਬਣਾਈਆ। ਲੇਖਾ ਲਿਖਣਾ ਨਾਲ ਕ਼ਲਮ ਦਵਾਤ, ਸ਼ਹਿਨਸ਼ਾਹੀ ਸ਼ਾਹੀ ਤੇਰਾ ਰੰਗ ਰੰਗਾਈਆ। ਗੁਰਮੁਖਾਂ ਪੁਛਣੀ ਵਾਤ, ਗੁਰ ਗੁਰ ਆਪਣੀ ਗੋਦ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਅੱਸੂ ਤਿੰਨ ਕਹੇ ਪ੍ਰਭੂ ਜਨ ਭਗਤਾਂ ਵਅਦੇ ਪੂਰੇ ਕਰ ਦੇ ਪੱਕੇ, ਕੱਚੀ ਗੰਢ ਨਾ ਕੋਇ ਰਖਾਈਆ। ਜਿਨ੍ਹਾਂ ਨੂੰ ਅਵਤਾਰ ਪੈਗ਼ੰਬਰ ਗੁਰੂ ਰਹੇ ਤਕੇ, ਬਿਨ ਅੱਖਾਂ ਅੱਖ ਉਠਾਈਆ। ਨਾਤਾ ਜੋੜਨਾ ਭੈਣ ਭਾਈ ਸਕੇ, ਸਗਲਾ ਸੰਗੀ ਆਪ ਹੋ ਜਾਈਆ। ਨਾਮ ਖ਼ੁਮਾਰੀ ਵਿਚ ਹੋਣ ਰਤੇ, ਰਤਨ ਅਮੋਲਕ ਹੀਰੇ ਲੈਣੇ ਬਣਾਈਆ। ਕਲਜੁਗ ਅਗਨੀ ਤਤ ਮੂਲ ਨਾ ਤਪੇ, ਤਾਮਸ ਤ੍ਰਿਸ਼ਨਾ ਦੇਣੀ ਮਿਟਾਈਆ। ਹਰਿਜਨ ਤੇਰਾ ਨਾਮ ਇਕੋ ਜਪੇ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਪਿਆਰ ਮੁਹੱਬਤ ਵਿਚ ਸੇਵਕ ਧਾਰ ਕਦੇ ਨਾ ਥੱਕੇ, ਥਕਾਵਟ ਵਿਚ ਕਦੇ ਨਾ ਆਈਆ । ਆਵਣ ਜਾਵਣ ਲੱਖ ਚੁਰਾਸੀ ਲਹਿਣੇ ਜਾਣ ਕਟੇ, ਕਟਾਕਸ਼ ਆਪਣਾ ਨਾਮ ਲਗਾਈਆ। ਦੀਨ ਦੁਨੀ ਦੇ ਜਨਮ ਕਰਮ ਦੇ ਮੇਟੇ ਰੱਟੇ, ਝਗੜਾ ਵੇਖਣਾ ਥਾਉਂ ਥਾਈਂਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਨ੍ਹਾਂ

ਨਾਲ ਪੁਰਾਣੇ ਪਟੇ, ਪਾਟਲ ਹੋ ਕੇ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ । ਗ਼ਰੀਬ ਨਿਮਾਣਿਆਂ ਦੇਣੀ ਪੈਜ ਸੁਆਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਚ ਨੇਤਰ ਦੇਣਾ ਦਰਸ ਦੀਦਾਰ, ਲੋਚਨ ਆਪਣੇ ਰੰਗ ਰੰਗਾਈਆ। ਜੋ ਸੋਹਣ ਬੈਠੇ ਤੇਰੇ ਭਗਤ ਦੁਆਰ, ਭਗਵਨ ਮੇਲਾ ਮੇਲਣਾ ਚਾਈਂ ਚਾਈਂਆ। ਅੱਸੂ ਤਿੰਨ ਕਹੇ ਮੇਰੀ ਨਮੋਂ ਨਮੋਂ ਨਿਮਸਕਾਰ, ਜਨ ਭਗਤੋ ਡੰਡਾਵਤ ਵਿਚ ਸੀਸ ਝੁਕਾਈਆ। ਅੱਜ ਦਾ ਦਿਵਸ ਖ਼ੁਸ਼ੀਆਂ ਵਾਲਾ ਪ੍ਰੇਮ ਵਿਚ ਬੋਲਣਾ ਜੈਕਾਰ, ਜੈ ਜੈਕਾਰਾ ਸਿਫ਼ਤ ਸਲਾਹੀਆ। ਤੁਹਾਡਾ ਭਰਿਆ ਰਹੇ ਭੰਡਾਰ, ਭਾਂਡਾ ਭਰਮ ਭਉ ਭੰਨਾਈਆ। ਝਟ ਨਾਰਦ ਆ ਕੇ ਆਵਾਜ਼ ਲਈ ਮਾਰ, ਜ਼ੋਰ ਨਾਲ ਸੁਣਾਈਆ। ਅੱਸੂ ਤਿੰਨ ਹੋਣਾ ਖ਼ਬਰਦਾਰ, ਬੇਖ਼ਬਰਾਂ ਖ਼ਬਰ ਦਿਆਂ ਜਣਾਈਆ। ਉਹ ਤਕ ਹੁਕਮ ਸਚੀ ਸਰਕਾਰ, ਕੀ ਕਰਤਾ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਅੱਸੂ ਤਿੰਨ ਉਠ ਕੇ ਨਿਗਾਹ ਮਾਰ, ਬਿਨ ਨੈਣਾਂ ਨੈਣ ਉਠਾਈਆ। ਪੰਜ ਅੱਸੂ ਰਾਹ ਤਕੇ ਮੀਤ ਮੁਰਾਰ, ਚਾਰੋਂ ਕੁੰਟ ਧਿਆਨ ਲਗਾਈਆ। ਕਿਸ ਬਿਧ ਕਿਰਪਾ ਕਰੇ ਆਪ ਨਿਰੰਕਾਰ, ਨਰ ਨਰਾਇਣ ਧੁਰਦਰਗਾਹੀਆ। ਸਤਿਗੁਰ ਅਰਜਨ ਸੈਨਤ ਰਿਹਾ ਮਾਰ, ਸ਼ਬਦੀ ਸ਼ਬਦ ਸ਼ਬਦ ਵਡਿਆਈਆ। ਰਾਵੀ ਕੰਢਾ ਰੋਵੇ ਜ਼ਾਰੋ ਜ਼ਾਰ, ਕੂਕ ਕੂਕ ਸੁਣਾਈਆ। ਮੈਨੂੰ ਤੇਰੀ ਅੰਤ ਇੰਤਜ਼ਾਰ, ਰਾਹ ਵੇਖਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਅੱਸੂ ਪੰਜ ਕਹੇ ਜਨ ਭਗਤਾਂ ਧਾਰਾਂ ਹੋਵਣ ਗਾਂਦੀਆਂ, ਗਾ ਗਾ ਖ਼ੁਸ਼ੀ ਬਣਾਈਆ। ਸੀਸ ਕਿਸੇ ਨਾ ਹੋਣ ਪਰਾਂਦੀਆਂ, ਖੁਲ੍ਹੀ ਮੇਂਢੀ ਖ਼ੁਸ਼ੀ ਬਣਾਈਆ। ਅੰਦਰੋਂ ਬਣ ਪ੍ਰਭੂ ਦੀਆਂ ਬਾਂਦੀਆਂ, ਗੁਰਮੁਖ ਗੁਰਸਿਖ ਸਤਿਗੁਰ ਵਿਚ ਸਮਾਈਆ। ਜਗਤ ਸ਼ਿੰਗਾਰ ਕਰ ਸੋਨੇ ਚਾਂਦੀਆਂ, ਆਪਣੀ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਪੰਜ ਅੱਸੂ ਕਹੇ ਨੌ ਗੁਰਮੁਖ ਪੱਗਾਂ ਬੰਨ੍ਹਣ ਟੇਢੀਆਂ, ਪੁੱਠਾ ਸਿੱਧਾ ਪੇਚ ਸਮਝ ਕਿਛ ਨਾ ਆਈਆ। ਨੌ ਬੀਬੀਆਂ ਅਗੇ ਬੰਨ੍ਹਣ ਮੇਂਢੀਆਂ, ਸੱਜੇ ਖੱਬੇ ਨਾ ਕੋਇ ਵਖਾਈਆ। ਅੱਖਾਂ ਮੀਟ ਕੇ ਹੋਣ ਵੇਂਹਦੀਆਂ, ਅੰਦਰ ਤਕਣ ਧੁਰ ਦਾ ਮਾਹੀਆ। ਨੌ ਢੋਲਾ ਹੋਵਣ ਕਹਿੰਦੀਆਂ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਨੌ ਇਕ ਦੂਜੇ ਦੇ ਪਿਛੇ ਹੋਵਣ ਬਹਿੰਦੀਆਂ, ਸੋਹਣਾ ਸੰਗ ਰਖਾਈਆ। ਨੌਵਾਂ ਹੱਥੀਂ ਲਾਈਆਂ ਹੋਵਣ ਮਹਿੰਦੀਆਂ, ਪੋਟੇ ਪੰਜ ਪੰਜ ਰੰਗਾਈਆ। ਨੌ ਗੁਰਮੁਖਾਂ ਧਾਰਾ ਸਤਿਗੁਰ ਚਰਨ ਹੋਵਣ ਢਹਿੰਦੀਆਂ, ਮੁਖ ਅਸਮਾਨ ਵਲ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪੰਜ ਅੱਸੂ ਕਹੇ ਨੌ ਗੁਰਮੁਖਾਂ ਡੰਡੇ ਫੜੇ ਹੋਵਣ ਵਾਂਗ ਵਾਗੀਆਂ, ਨੌ ਖੰਡ ਧਿਆਨ ਲਗਾਈਆ। ਨੌ ਗੁਰਮੁਖਾਂ ਰੂਪ ਬਣਾਇਆ ਹੋਵੇ ਰਾਗੀਆਂ, ਸੁਰੰਗੀ ਸਾਰੰਗਾਂ ਕਾਨਿਆਂ ਵੰਡ ਵੰਡਾਈਆ। ਨੌਵਾਂ ਬੱਧੀਆਂ ਹੋਵਣ ਤੜਾਗੀਆਂ, ਬੱਚੇ ਨੰਨ੍ਹੇ ਸੋਭਾ ਪਾਈਆ। ਨੌ ਲਡਾਉਂਦੇ ਹੋਵਣ ਲਾਡੀਆਂ, ਇਕ ਦੂਜੇ ਨਾਲ ਆਪਣਾ ਹੱਥ ਮਿਲਾਈਆ। ਨੌਵਾਂ ਨੇ ਬਸਤਰ ਧਾਰਾ ਰਖੀਆਂ ਹੋਵਣ ਸਾਦੀਆਂ, ਜਗਤ ਰੰਗਤ ਰੰਗ ਨਾ ਕੋਇ ਰੰਗਾਈਆ। ਇਹ ਸਾਰਾ ਲੇਖਾ ਲਹਿਣਾ ਦੇਣਾ ਸ਼ੁਰੂ ਹੋਣਾ ਕੋਲੋਂ ਆਦੀਆਂ, ਅੱਗਾ ਪਿਛਾ ਨਜ਼ਰ ਕੋਇ ਨਾ ਆਈਆ। ਪੰਜ

ਅੱਸੂ ਕਹੇ ਪਤਾ ਨਹੀਂ ਫੇਰ ਸ਼ਾਇਦ ਰਹਿਣੀਆਂ ਨਹੀਂ ਆਬਾਦੀਆਂ, ਨਿਸ਼ਾਨੇ ਧੁਰ ਦੇ ਨਜ਼ਰੀ ਆਈਆ। ਅਗੇ ਜਗਤ ਬੁੱਧੀ ਦਲੀਲਾਂ ਕਾਹਦੀਆਂ, ਕ਼ੁਦਰਤ ਦਾ ਮਾਲਕ ਆਪਣਾ ਹੁਕਮ ਵਰਤਾਈਆ । ਬੇਸ਼ਕ ਭਗਤਾਂ ਦੀਆਂ ਰਸਮਾਂ ਹੋਵਣ ਸਾਦੀਆਂ, ਦੋ ਜਹਾਨਾਂ ਦੇਣ ਹਿਲਾਈਆ। ਨੌ ਪੋਤੇ ਕੁੱਛੜ ਚੁਕੇ ਹੋਵਣ ਦਾਦੀਆਂ, ਉਂਗਲੀ ਫੜ ਨਾ ਕੋਇ ਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਸੁਣਾਏ ਧੁਰ ਦਾ ਨਾਦੀਆ, ਜਗਤ ਆਵਾਜ਼ ਸੰਗ ਨਾ ਕੋਇ ਬਣਾਈਆ।

੫ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਆਦੀ ਜ਼ਿਲਾ ਗੁਰਦਾਸ ਪੁਰ ਧੁੱਸੀ ਤੇ ਸ਼ਾਮ ਨੂੰ

ਧਰਨੀ ਕਹੇ ਮੇਰਾ ਸੀਨਾ ਹੋਇਆ ਠੰਡਾ, ਸਤਿਗੁਰ ਸਰਨ ਮਿਲੀ ਸਰਨਾਈਆ। ਖ਼ੁਸ਼ੀ ਵਿਚ ਨੱਚੇ ਟੱਪੇ ਰਾਵੀ ਦਾ ਕੰਢਾ, ਸਤਿਗੁਰ ਅਰਜਨ ਬਿਨ ਨੇਤਰ ਲੋਚਨ ਨੈਣ ਵੇਖ ਵਖਾਈਆ। ਜੋ ਇਸ਼ਾਰਾ ਦੇ ਕੇ ਗਿਆ ਗੋਬਿੰਦ ਸਰਸੇ ਧਾਰ ਖੰਡਾ, ਖੜਗਾਂ ਬਾਹਰ ਜਣਾਈਆ। ਮੈਂ ਨਿਗਾਹ ਮਾਰ ਕੇ ਵੇਖਿਆ ਵਿਚ ਬ੍ਰਹਿਮੰਡਾਂ, ਬ੍ਰਹਿਮਾਂਡ ਧਿਆਨ ਲਗਾਈਆ। ਖ਼ੁਸ਼ੀ ਨਾਲ ਤਕਿਆ ਵਿਚ ਜੇਰਜ ਅੰਡਾ, ਉਤਭੁਜ ਸੇਹਤਜ ਫੋਲ ਫੁਲਾਈਆ। ਮੈਨੂੰ ਇਸ਼ਾਰਾ ਦੇਵੇ ਸੂਰੀਆ ਚੰਦਾ, ਚੰਦ ਸਿਤਾਰ ਖ਼ੁਸ਼ੀਆਂ ਨਾਲ ਜਣਾਈਆ। ਨੀ ਧਰਨੀਏ ਨਿਰਗੁਣ ਦਾਤਾ ਨਿਰਵੈਰ ਜੋਤੀ ਜਾਤਾ ਸਤਿ ਸਰੂਪ ਅਗੰਮੀ ਬੰਦਾ, ਜਿਸ ਦਾ ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਜੋ ਸੰਤ ਸੁਹੇਲੇ ਗੁਰਮੁਖ ਆਦਿ ਜੁਗਾਦਿ ਲਾਏ ਅੰਗਾ, ਅੰਗੀਕਾਰ ਇਕ ਅਖਵਾਈਆ। ਹਰਿਜਨ ਸਦਾ ਪੂਰੀਆਂ ਕਰੇ ਉਮੰਗਾਂ, ਤ੍ਰਿਸ਼ਨਾ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਮੇਰਾ ਰਾਵੀ ਦਾ ਕੰਢਾ ਘਾਟ, ਬੇਲੇ ਕਾਹੀ ਮਿਲੇ ਵਡਿਆਈਆ । ਜਿਥੇ ਕਲਜੁਗ ਦੀ ਅੰਤਮ ਮੁਕਣੀ ਵਾਟ, ਕੂੜੀ ਕਿਰਿਆ ਡੇਰਾ ਢਾਹੀਆ। ਸਤਿ ਧਰਮ ਦਾ ਸਾਚਾ ਹੋਵੇ ਥਾਟ, ਥਾਨੰਤਰ ਇਕੋ ਨਜ਼ਰੀ ਆਈਆ। ਜੋ ਲੇਖਾ ਪੂਰਾ ਕਰੇ ਹਰਿਜਨ ਜੋ ਧੰਨੇ ਧੰਨਾ ਜਾਟ, ਧਨਾਢ ਆਪਣਾ ਰੰਗ ਰੰਗਾਈਆ। ਜਿਨ੍ਹਾਂ ਕਾਰਨ ਦੂਰ ਦੁਰਾਡਾ ਪੰਧ ਮਾਰ ਕੇ ਆਏ ਵਾਟ, ਬਿਨ ਕ਼ਦਮਾਂ ਕ਼ਦਮ ਟਿਕਾਈਆ। ਮਿਹਰਵਾਨ ਹੋ ਕੇ ਅੰਤਰ ਨਿਰੰਤਰ ਖੋਲ੍ਹੇ ਬਜਰ ਕਪਾਟ, ਕੁੰਡੀ ਖਿੜਕੀ ਆਪ ਖੁਲ੍ਹਾਈਆ। ਜੋਤ ਜਗਾਏ ਸਤਿ ਲਲਾਟ, ਨੂਰ ਨੁਰਾਨਾ ਕਰ ਰੁਸ਼ਨਾਈਆ। ਭਾਗ ਲਗਾਏ ਕਾਇਆ ਮਾਟੀ ਮਾਟ, ਸਾਢੇ ਤਿੰਨ ਹੱਥ ਸੋਭਾ ਪਾਈਆ। ਸਚ ਸੁਹੰਜਣੀ ਸੇਜਾ ਕਰੇ ਆਤਮ ਖਾਟ, ਪਰਮਾਤਮ ਹੋ ਕੇ ਮਿਲੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਮੈਨੂੰ ਖ਼ੁਸ਼ੀਆਂ ਵਿਚ ਚੜ੍ਹੀ ਰੰਗਤ, ਰੰਗ ਰੰਗੀਲੇ ਮਾਹੀ ਦਿਤੀ ਵਡਿਆਈਆ। ਮੈਂ ਸੋਹਣੀ ਵੇਖੀ ਸੰਗਤ, ਭਗਤ ਸੁਹੇਲੇ ਗੁਰਮੁਖ ਬੈਠੇ ਆਸਣ ਲਾਈਆ। ਹਰ ਹਿਰਦਾ ਬੋਧ ਅਗਾਧਾ ਪੰਡਤ, ਸਚ ਵਿਦਿਆ ਨਾਮ ਵਾਲੀ ਪੜ੍ਹਾਈਆ। ਸਤਿਗੁਰ ਕੂੜ ਵਿਕਾਰਾ ਅੰਦਰੋਂ ਕਰੇ ਖੰਡਤ, ਖੰਡਾ ਖੜਗ ਨਾਮ ਚਲਾਈਆ। ਜੋ ਨਿਰਗੁਣ ਧਾਰ ਆਇਆ ਆਪਣੀ ਸਿੰਮਤ, ਦਿਸ਼ਾ ਕੂਟ ਅਵਰ ਨਾ ਕੋਇ

ਰਖਾਈਆ। ਪ੍ਰੇਮੀਆਂ ਦਾ ਪ੍ਰੇਮ ਸਚ ਦੀ ਹਿੰਮਤ, ਹੌਸਲਾ ਸਤਿਗੁਰ ਆਪ ਬੰਧਾਈਆ। ਮਨੂਆ ਮਨ ਗੁਰਮੁਖੋ ਕਦੇ ਨਾ ਕਰੇ ਇਲੱਤ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਸਤਿਗੁਰ ਸ਼ਬਦ ਦਾ ਦੇਵੇ ਸਾਚਾ ਖ਼ਿੱਲਤ, ਓਢਣ ਇਕੋ ਨਾਮ ਰਖਾਈਆ। ਧਰਨੀ ਕਹੇ ਮੈਨੂੰ ਹਰਿਜਨ ਗੁਰਮੁਖ ਗੁਰਸਿਖ ਪ੍ਰੇਮ ਪਿਆਰ ਵਿਚ ਅੰਤਰ ਨਿਰੰਤਰ ਇਕ ਦੂਜੇ ਦੀ ਧਾਰ ਵਿਚ ਹੋਏ ਮਿਲਤ, ਮਿਲਣੀ ਹਰਿ ਜਗਦੀਸ ਕਰਾਈਆ। ਮੈਂ ਚਾਹੁੰਦੀ ਮੇਰੇ ਸਾਹਿਬ ਸਤਿਗੁਰ ਪੁਰਖ ਅਕਾਲ ਦੀਨ ਦਿਆਲ ਦਾ ਧਰਨੀ ਕਹੇ ਕੋਈ ਨਾ ਹੋਵੇ ਨਿੰਦਕ, ਨਿੰਦਿਆ ਚੁਗਲੀ ਵਾਲਾ ਮੁਖ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਗੁਰਮੁਖੋ ਪ੍ਰਭ ਚਾੜ੍ਹਨਹਾਰਾ ਰੰਗ, ਰੰਗਤ ਇਕੋ ਇਕ ਰਖਾਈਆ। ਤੁਹਾਡੀ ਆਸਾ ਮਨਸਾ ਪੂਰੀ ਕਰੇ ਮੰਗ, ਤ੍ਰਿਸ਼ਨਾ ਅਗੇ ਰਹੇ ਨਾ ਰਾਈਆ। ਭਾਵੇਂ ਕਿਤਨੇ ਹੋਵਣ ਜੰਗ, ਝਗੜਾ ਦਿਸੇ ਜਗਤ ਲੋਕਾਈਆ। ਗੁਰਮੁਖਾਂ ਦਾ ਧਾਮ ਕ਼ਾਇਮ ਰਹੇ ਨਿਸ਼ੰਗ, ਧਰਨੀ ਕਹੇ ਮੈਂ ਪ੍ਰਭ ਅਗੇ ਵਾਸਤਾ ਪਾਈਆ। ਇਹ ਨਿਸ਼ਾਨ ਧੁਸੀ ਦਾ ਬੰਧ, ਬੰਦਗੀ ਵਾਲਿਆਂ ਦਏ ਸਮਝਾਈਆ। ਜੋ ਏਥੋਂ ਚਲ ਕੇ ਫੇਰ ਅਗੇ ਆਉਂਣਾ ਅਨੰਦ, ਅਨੰਦਪੁਰ ਵਾਸੀ ਪਰਦਾ ਦਏ ਉਠਾਈਆ। ਫੇਰ ਨੂਰ ਤਕਣਾ ਬਿਨਾ ਸੂਰੀਆ ਚੰਦ, ਜੋਤੀ ਜਾਤਾ ਡਗਮਗਾਈਆ। ਜੋ ਪਿਆਰ ਵਿਚ ਮੁਹੱਬਤ ਵਿਚ ਗੁਰਮੁਖੋ ਤੁਹਾਡੇ ਅੰਦਰ ਦੁਆਰੇ ਆਇਆ ਲੰਘ, ਅਗਲਾ ਪਿਛਲਾ ਪਿਛਲਾ ਅਗਲਾ ਦੋ ਜਹਾਨ ਦਾ ਲੇਖਾ ਰਿਹਾ ਨਾ ਰਾਈਆ। ਇਹ ਜਗਤ ਸਿੰਘਾਸਣ ਨਹੀਂ ਪਲੰਘ, ਸਚਖੰਡ ਦੁਆਰ ਦੀ ਧਾਰ ਨਜ਼ਰੀ ਆਈਆ। ਜਿਸ ਗ੍ਰਹਿ ਵਿਚ ਸਦਾ ਸਦਾ ਸਦਾ ਸਭ ਦਾ ਖ਼ੁਸ਼ੀਆਂ ਵਿਚ ਰਹੇ ਬੰਦ ਬੰਦ, ਬੰਦਗੀ ਵਿਚ ਵੱਡੇ ਛੋਟੇ ਬਿਰਧ ਬਾਲ ਸਾਰੇ ਲਏ ਜਗਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਦਾ ਹੋਵੇ ਛੰਦ, ਬਿਨ ਰਸਨਾ ਜਿਹਵਾ ਢੋਲੇ ਸੋਹਲੇ ਰਾਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਧਾਰ ਸਦਾ ਸੰਗ, ਸਗਲਾ ਸੰਗੀ ਬਹੁ ਰੰਗੀ ਆਪਣਾ ਖੇਲ ਖਿਲਾਈਆ।

੫ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਹਰਿ ਸੰਗਤ ਨਵਿਤ

ਨਾਰਦ ਕਹੇ ਅੱਸੂ ਪੰਜ ਕਿਹੜਾ ਤੇਰਾ ਤਤ, ਤਤਵ ਭੇਵ ਦੇਣਾ ਖੁਲ੍ਹਾਈਆ। ਕਵਣ ਨਾੜੀ ਦਿਸੇ ਤੇਰਾ ਹਡ ਮਾਸ ਰਤ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਕਿਹੜੀ ਬੁੱਧੀ ਕਿਹੜੀ ਮਤ, ਮਨਸਾ ਆਪਣੀ ਦੇਣੀ ਸਮਝਾਈਆ। ਕਿਹੜਾ ਧੀਰਜ ਕਿਹੜਾ ਯਤ, ਸਤਿ ਸੰਤੋਖ ਕਵਣ ਵਖਾਈਆ। ਕਿਹੜੀ ਪ੍ਰੀਤੀ ਕਿਹੜਾ ਨਤ, ਸਗਲਾ ਸੰਗੀ ਕਵਣ ਬਣਾਈਆ। ਕਵਣ ਦੁਆਰਾ ਸਥਰ ਬੈਠਾ ਘਤ, ਸਤਿ ਸਚ ਦੇਣਾ ਸਮਝਾਈਆ। ਕਿਸ ਕਾਰਨ ਨਵ ਨਵ ਚਾਰ ਬਾਦ ਆਏ ਵਤ, ਬੇਵਤਨਾਂ ਦਾ ਭੇਵ ਦੇਣਾ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਅੱਸੂ ਕਹੇ ਮੇਰਾ ਪੰਜਵਾਂ ਦਿਵਸ ਦਿਹਾੜਾ, ਦੋ ਜਹਾਨ ਖ਼ੁਸ਼ੀ ਬਣਾਈਆ। ਮੇਰਾ ਇਕੋ ਅਗੇ ਬਿਨ ਰਸਨਾ ਜਿਹਵਾ ਹਾੜਾ, ਮੁਖ ਬੋਲ ਨਾ ਕੋਇ ਸੁਣਾਈਆ। ਜੋ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦੀ ਧਾਰ ਅਗੰਮੀ ਲਾੜਾ, ਲੱਖ ਚੁਰਾਸੀ

ਨਾਰ ਕੰਤ ਪਰਨਾਈਆ । ਜਿਸ ਦਾ ਏਥੇ ਓਥੇ ਦੋ ਜਹਾਨ ਅਖਾੜਾ, ਚਾਰੇ ਖਾਣੀ ਚਾਰੇ ਬਾਣੀ ਬਿਨ ਜਗਤ ਸ਼ਸਤਰਾਂ ਕਰੇ ਲੜਾਈਆ। ਜੋ ਵੇਖਣਹਾਰਾ ਜੰਗਲ ਜੂਹ ਉਜਾੜ ਪਹਾੜਾਂ, ਟਿੱਲੇ ਪਰਬਤ ਫੋਲ ਫੁਲਾਈਆ। ਉਹ ਜਨ ਭਗਤਾਂ ਚਾੜਨਹਾਰਾ ਰੰਗ ਗਾੜ੍ਹਾ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਅੱਸੂ ਕਹੇ ਮੇਰਾ ਦਿਵਸ ਦਿਹਾੜਾ ਚੰਗਾ, ਪੰਚਮ ਪੰਚ ਮਿਲੇ ਵਡਿਆਈਆ। ਮੇਰਾ ਪੂਰਬ ਜੁਗ ਚੌਕੜੀ ਖ਼ੁਸ਼ੀਆਂ ਨਾਲ ਲੰਘਾ, ਕਲਜੁਗ ਅੰਤਮ ਵੇਖਾਂ ਥਾਉਂ ਥਾਈਂਆ। ਧਰਮ ਦੀ ਧਾਰ ਕਲਜੁਗ ਕੀਤਾ ਨੰਗਾ, ਓਢਣ ਨਜ਼ਰ ਕੋਇ ਨਾ ਆਈਆ। ਉਹ ਤਕ ਲੈ ਦੁਹਾਈ ਦੇਂਦੀ ਫਿਰੇ ਗੰਗਾ, ਗੋਦਾਵਰੀ ਜਮਨਾ ਸੁਰਸਤੀ ਨਾਲ ਮਿਲਾਈਆ। ਕੀ ਸੰਦੇਸ਼ਾ ਦੇ ਕੇ ਗਿਆ ਸਾਧੂ ਸਰਬੰਗਾ, ਸਰਬੰਗ ਕੀ ਦ੍ਰਿੜਾਈਆ। ਕਿਸ ਬਿਧ ਮਾਨਸ ਜ਼ਾਤੀ ਹੋਣੀ ਭੰਗਾ, ਫਲੀ ਭੂਤ ਨਾ ਕੋਇ ਕਰਾਈਆ। ਕੀ ਇਸ਼ਾਰਾ ਕੀਤਾ ਪਰੀ ਅਰੰਬਾ, ਚੌਦਾਂ ਰਤਨਾਂ ਵਿਚੋਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਅੱਸੂ ਪੰਜ ਕਹੇ ਮੇਰਾ ਸਯਦਾ ਇਕ ਭਗਵੰਤ, ਭਗਵਨ ਸੀਸ ਨਿਵਾਈਆ । ਜਿਸ ਦਾ ਸ਼ਰਅ ਤੋਂ ਬਾਹਰ ਮੰਤ, ਬਿਨ ਅੱਖਰਾਂ ਨਿਰਅੱਖਰ ਧਾਰ ਸਮਝਾਈਆ। ਜਿਸ ਦਾ ਲਹਿਣਾ ਦੇਣਾ ਨਾਲ ਜੀਵ ਜੰਤ, ਚੁਰਾਸੀ ਆਪਣਾ ਖੇਲ ਖਿਲਾਈਆ। ਉਹ ਸਾਹਿਬ ਸੂਰਾ ਭਗਵੰਤ, ਹਰਿ ਭਗਵਨ ਇਕ ਅਖਵਾਈਆ। ਜਿਸ ਬਣਾਈ ਮੇਰੀ ਬਣਤ, ਘੜਨ ਭੰਨਣਹਾਰ ਧੁਰਦਰਗਾਹੀਆ। ਉਸ ਦੀ ਮਹਿੰਮਾ ਸਦਾ ਅਗਣਤ, ਗਣਤੀ ਗਣਤ ਨਾ ਕੋਇ ਗਿਣਾਈਆ। ਉਹ ਤੋੜਨਹਾਰਾ ਗੜ੍ਹ ਹੰਗਤ, ਹਉਮੇ ਦਏ ਚੁਕਾਈਆ। ਮਾਨਵ ਜ਼ਾਤੀ ਇਕ ਬਣਾਏ ਸੰਗਤ, ਸਗਲਾ ਸੰਗ ਇਕ ਰਖਾਈਆ। ਬਿਨਾ ਸ਼ਾਸਤਰਾਂ ਬਣੇ ਪੰਡਤ, ਬਿਨ ਅੱਖਰਾਂ ਦਏ ਸਮਝਾਈਆ। ਜਿਸ ਦਾ ਲੇਖਾ ਨਹੀਂ ਨਾਲ ਬਹਿਸ਼ਤ ਜੰਨੱਤ, ਸਵਰਗਾਂ ਵੰਡ ਨਾ ਕੋਇ ਵੰਡਾਈਆ। ਉਹ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਮਾਲਕ ਧੁਰ ਦਾ ਕੰਤ, ਕੰਤੂਹਲ ਇਕ ਅਖਵਾਈਆ। ਜੋ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਅੱਸੂ ਕਹੇ ਮੈਨੂੰ ਜੁਗ ਚੌਕੜੀ ਯਾਦ ਕਰਦੇ, ਅੰਤਸ਼ਕਰਨ ਧਿਆਨ ਲਗਾਈਆ । ਮੈਂ ਭੇਵ ਖੁਲ੍ਹਾਵਾਂ ਅਗੰਮੇ ਘਰ ਦੇ, ਜਿਥੇ ਛੱਪਰ ਛੰਨ ਨਾ ਕੋਇ ਛੁਹਾਈਆ। ਜਿਥੇ ਅਵਤਾਰ ਪੈਗ਼ੰਬਰ ਗੁਰੂ ਇਕੋ ਖੇਲ ਕਰਦੇ, ਦੂਸਰ ਰੂਪ ਨਾ ਕੋਇ ਬਦਲਾਈਆ। ਮੈਂ ਸਭ ਦੇ ਖੋਲ੍ਹਾਂ ਪਰਦੇ, ਪਰਦਾ ਪਰਦਿਆਂ ਵਿਚੋਂ ਉਠਾਈਆ। ਕੀ ਹੁਕਮ ਵਰਤੇ ਅਗੇ ਨਰਾਇਣ ਨਰ ਦੇ, ਨਰ ਨਿਰੰਕਾਰ ਕੀ ਜਣਾਈਆ। ਇਸ਼ਨਾਨ ਮਿਲਣੇ ਨਹੀਂ ਕਿਸੇ ਸਰੋਵਰ ਸਰ ਦੇ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਉਹ ਵੇਖ ਲੈ ਖੇਲ ਹੰਕਾਰ ਗੜ੍ਹ ਦੇ, ਹਉਮੇ ਹੰਗਤਾ ਮਿਲੀ ਵਡਿਆਈਆ। ਨਿਗਾਹ ਮਾਰ ਲੈ ਦਰੋਹੀ ਫਿਰਨੀ ਲਹਿੰਦੇ ਚੜ੍ਹਦੇ, ਮੁਹੰਮਦ ਧਾਰ ਦਏ ਗਵਾਹੀਆ। ਸ਼ਰਅ ਸ਼ਰੀਅਤ ਵਹਿਣ ਵੇਖ ਲੈ ਹੜ੍ਹਦੇ, ਸਦੀ ਚੌਧਵੀਂ ਦਏ ਗਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਅੱਸੂ ਪੰਜ ਕਹੇ ਮੇਰਾ ਲਹਿਣਾ ਦੇਣਾ ਆਦਿ ਜੁਗਾਦੀ ਰਾਵੀ, ਰਵੀਦਾਸ ਦਏ ਗਵਾਹੀਆ। ਮੇਰਾ ਪੈਗ਼ੰਬਰਾਂ ਲੇਖ ਜਣਾਇਆ ਮੁਸਾਵੀ, ਮੁਸਲਸਲ ਗਏ ਦ੍ਰਿੜਾਈਆ। ਅਰਜਨ ਕਿਹਾ ਇਹ ਲਹਿਣਾ ਦੇਣਾ ਨਾਲ ਦੀਨ ਦੁਨੀ

ਦੀ ਭਾਵੀ, ਭੈ ਭਉ ਸਿਰ ਨਾ ਕੋਇ ਰਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਣੀ ਨਿਥਾਵੀਂ, ਮਹਲ ਅਟਲ ਵਜੇ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਅੱਸੂ ਪੰਜ ਕਹੇ ਮੇਰਾ ਲਹਿਣਾ ਦੇਣਾ ਨਾਲ ਰਾਜੇ ਬਲ, ਬਾਵਨ ਧਾਰ ਸਮਝਾਈਆ। ਜਿਸ ਵੇਲੇ ਕੂੜ ਕੁੜਿਆਰ ਕਲਜੁਗ ਅੰਤਮ ਧਰਮ ਨੂੰ ਦੇਵੇ ਸਲ, ਸਤਿ ਰਹਿਣ ਕਿਛ ਨਾ ਪਾਈਆ। ਨੌ ਖੰਡ ਪ੍ਰਿਥਮੀ ਹੋਵੇ ਛਲ, ਕਪਟ ਵਿਚ ਦਿਸੇ ਖ਼ਲਕ ਖ਼ੁਦਾਈਆ। ਪਵਿਤ੍ਰ ਰਹੇ ਕੋਈ ਨਾ ਜਲ, ਅਠਸਠ ਰੋਵਣ ਮਾਰਨ ਧਾਹੀਆ । ਭਾਗ ਲੱਗਾ ਦਿਸੇ ਨਾ ਕਿਸੇ ਕਾਇਆ ਮਾਟੀ ਖੱਲ, ਖ਼ਾਲਕ ਖ਼ਲਕ ਰੰਗ ਨਾ ਕੋਇ ਰੰਗਾਈਆ। ਮੰਜ਼ਲ ਮਿਲੇ ਨਾ ਨਿਹਚਲ ਧਾਮ ਅਟਲ, ਸਚ ਦੁਆਰ ਨਾ ਕੋਇ ਸੁਹਾਈਆ। ਦਰੋਹੀ ਫਿਰੇ ਜਲ ਥਲ, ਮਹੀਅਲ ਰੋਵਣ ਮਾਰਨ ਧਾਹੀਆ। ਕਿਸੇ ਨੂੰ ਸਮਝ ਨਾ ਆਏ ਘੜੀ ਪਲ, ਪਲਕਾਂ ਦੇ ਪਿਛੇ ਦਿਸੇ ਨਾ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਪੰਜ ਅੱਸੂ ਕਹੇ ਮੇਰਾ ਪਰਵਿਸ਼ਟਾ ਲੇਖਾ ਰਖੇ ਸੰਗ ਰਵੀਦਾਸ, ਰਮਤਾ ਰਮਤਾ ਰਿਹਾ ਜਣਾਈਆ। ਬਾਲਮੀਕ ਜੋ ਲੇਖਾ ਲਿਖਿਆ ਖ਼ਾਸ, ਖ਼ਾਲਸ ਆਪਣਾ ਰੰਗ ਚੜ੍ਹਾਈਆ। ਮੈਨੂੰ ਉਸ ਉਤੇ ਵਿਸ਼ਵਾਸ਼, ਭਰੋਸਿਆਂ ਵਿਚ ਸੀਸ ਨਿਵਾਈਆ। ਪੁਰਖ ਅਕਾਲਾ ਦੀਨ ਦਿਆਲਾ ਜੋ ਵਸੇ ਉਤੇ ਆਕਾਸ਼, ਧਰਨੀ ਧਰਤ ਧਵਲ ਧੌਲ ਕਰੇ ਰੁਸ਼ਨਾਈਆ। ਜਨ ਭਗਤਾਂ ਮਾਨਸ ਜਨਮ ਕਰੇ ਰਾਸ, ਰਸਤਾ ਆਪਣਾ ਇਕ ਸਮਝਾਈਆ। ਨਾਮ ਜਪਾਏ ਸਵਾਸ ਸਵਾਸ, ਬਿਨ ਬੁੱਲਾਂ ਕਰੇ ਪੜ੍ਹਾਈਆ। ਬੂੰਦ ਸਵਾਂਤੀ ਨਾਲ ਬੁਝਾਏ ਪਿਆਸ, ਨਾਭੀ ਕਵਲ ਕਵਲ ਉਲਟਾਈਆ। ਅਨਾਦੀ ਸ਼ਬਦ ਦਏ ਧਰਵਾਸ, ਧਰਮ ਧਾਰ ਸਮਝਾਈਆ। ਨਿਰਗੁਣ ਜੋਤ ਕਰੇ ਪਰਕਾਸ਼, ਅੰਧ ਅੰਧੇਰ ਮਿਟਾਈਆ। ਜਨ ਭਗਤਾਂ ਵਸੇ ਸਦਾ ਪਾਸ, ਸਗਲਾ ਸੰਗ ਨਿਭਾਈਆ। ਰਾਵੀ ਕਹੇ ਮੇਰੇ ਅੰਦਰ ਆਇਆ ਇਕ ਕਿਆਸ, ਸਹਿਜ ਨਾਲ ਸਮਝਾਈਆ। ਕੀ ਇਸ਼ਾਰਾ ਦੇ ਕੇ ਗਿਆ ਵੇਦ ਵਿਆਸ, ਬੇਆਸ ਨਾਲ ਵਡਿਆਈਆ। ਮੇਰਾ ਸਾਹਿਬ ਮੈਨੂੰ ਦਏ ਸ਼ਾਬਾਸ਼, ਸਿਰ ਮੇਰੇ ਹੱਥ ਟਿਕਾਈਆ। ਜਿਸ ਵਿਚ ਕੂੜ ਕੁੜਿਆਰੀ ਧਾਰ ਦਾ ਲੇਖਾ ਮੁਕਣਾ ਪ੍ਰਿਥਮੀ ਆਕਾਸ਼, ਗਗਨ ਗਗਨੰਤਰਾਂ ਵਜੇ ਵਧਾਈਆ। ਸੋ ਦੀਨ ਦਿਆਲਾ ਆਪਣਾ ਖੇਲ ਕਰੇ ਤਮਾਸ਼, ਦੂਸਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਅੱਸੂ ਪੰਜ ਕਹੇ ਪ੍ਰਭੂ ਭਗਤਾਂ ਨੂੰ ਦਾਤ ਦੇਣੀ ਦੋਹਰੀ, ਦੁਹਰਾ ਰੰਗ ਰੰਗਾਈਆ। ਸਤਿਗੁਰ ਸ਼ਬਦ ਬਣਾਉਣਾ ਮੋਹਰੀ, ਮੋਹਰ ਆਪਣਾ ਨਾਮ ਸਮਝਾਈਆ। ਨਿਰਗੁਣ ਧਾਰ ਬਣਨਾ ਘੋਰੀ, ਅੰਤਸ਼ਕਰਨ ਤਕਣਾ ਥਾਉਂ ਥਾਈਂਆ। ਗੁਰਮੁਖਾਂ ਭੇਵ ਖੁਲ੍ਹਾਏ ਹੋਰ ਦਾ ਹੋਰੀ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਸਭ ਦਾ ਮਾਨਸ ਜਨਮ ਜਾਏ ਸੌਰੀ, ਸੁਰਤੀ ਸ਼ਬਦ ਨਾਲ ਜੁੜਾਈਆ। ਆਪਣੇ ਚਰਨ ਬੰਧਾਏ ਡੋਰੀ, ਪਲੂ ਗੰਢ ਪੁਆਈਆ। ਜਨ ਭਗਤਾਂ ਭਾਗ ਕਰੇ ਮਥੋਰੀ, ਮਿਥਿਆ ਦੱਸੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਪੰਜ ਅੱਸੂ ਕਹੇ ਪ੍ਰਭੂ ਤੇਰਾ ਵਕ਼ਤ ਹੋਵੇ ਸੁਹਾਵਾ, ਸੋਹਣੀ ਖ਼ੁਸ਼ੀ ਬਣਾਈਆ। ਜਨ ਭਗਤਾਂ ਤੇਰੇ ਉਤੇ ਦਾਅਵਾ, ਦਾਅਵੇਦਾਰ ਦੇਣੇ ਸਮਝਾਈਆ। ਆਪਣੇ ਨਾਲ ਸਭ ਦਾ ਵਜ਼ਨ ਕਰ ਲੈ ਸਾਵਾਂ, ਵਧ ਘਟ ਨਾ ਕੋਇ ਕਰਾਈਆ। ਦਰ ਆਇਆਂ ਦਾ ਆਪਣੇ ਦਰਗਾਹ ਲਾ ਲੈ ਨਾਂਵਾਂ, ਨਰ ਨਿਰੰਕਾਰ

ਸਕੇ ਨਾ ਕੋਇ ਤੁੜਾਈਆ। ਬੇਸ਼ਕ ਇਹ ਵਸਦੇ ਵਖ ਵਖ ਗਰਾਂਵਾਂ, ਸਚਖੰਡ ਸਾਚੇ ਦਰ ਇਕੋ ਸੋਭਾ ਪਾਈਆ। ਬੇਸ਼ਕ ਇਨ੍ਹਾਂ ਨੂੰ ਜਨਮ ਦਿਤਾ ਵਖ ਵਖ ਮਾਵਾਂ, ਤੂੰ ਆਤਮ ਧਾਰ ਬਣਨਾ ਸਭ ਦੀ ਜਣੇਂਦੀ ਮਾਈਆ। ਬੁੱਧੀ ਰਹੇ ਨਾ ਕਿਸੇ ਦੀ ਵਾਂਗ ਕਾਵਾਂ, ਗੁਰਮੁਖ ਹੰਸ ਦੇਣੇ ਬਣਾਈਆ। ਤੇਰਾ ਪਿਆਰ ਕਰਨ ਬਿਨ ਜਗਤ ਖ਼ਾਹਿਸ਼ ਤੋਂ ਨਾਲ ਚਾਵਾਂ, ਚਾਉ ਘਨੇਰਾ ਇਕ ਦ੍ਰਿੜਾਈਆ। ਰਾਤੀ ਸੁਤਿਆਂ ਦਿਨੇ ਜਾਗਦਿਆਂ ਫੜ ਉਠਾਉਣਾ ਭੁਜਾਂ ਬਾਹਵਾਂ, ਸੁਰਤੀ ਸ਼ਬਦ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਅੱਸੂ ਪੰਜ ਕਹੇ ਮੇਰਾ ਮਾਲਕ ਸੁਆਮੀ ਰਹੇ ਹਮੇਸ਼, ਹਮ ਸਾਜਣ ਇਕ ਅਖਵਾਈਆ। ਜਿਸ ਦਾ ਲਹਿਣਾ ਦੇਣਾ ਨਾਲ ਦਸ ਦਸਮੇਸ, ਗੋਬਿੰਦ ਗੋਬਿੰਦ ਗੋਬਿੰਦ ਧਾਰਾ ਇਕੋ ਰੰਗ ਰੰਗਾਈਆ। ਜਿਸ ਨੇ ਪਿਆਰ ਵਿਚ ਸਤਿਕਾਰ ਵਿਚ ਜਨ ਭਗਤਾਂ ਖੁਲ੍ਹੇ ਰਖਾਏ ਕੇਸ, ਕੇਸ ਗੜ੍ਹ ਦਾ ਲੇਖਾ ਨਾਲ ਮਿਲਾਈਆ। ਜਿਨ੍ਹਾਂ ਦੀ ਮਹਿੰਮਾ ਕਰੇ ਸਹਸ੍ਰ ਮੁਖ ਸ਼ੇਸ਼, ਦੋ ਸਹਸ੍ਰ ਜਿਹਵਾ ਨਾਲ ਮਿਲਾਈਆ। ਉਹ ਚਾਰ ਜੁਗ ਦੇ ਵਿਛੜੇ ਪੰਚਮ ਅੱਸੂ ਕਹੇ ਸਤਿਗੁਰ ਸ਼ਬਦ ਦੇ ਹੋਏ ਪੇਸ਼, ਪੇਸ਼ੀ ਅਗੇ ਰਹੇ ਨਾ ਰਾਈਆ। ਅਜ ਦਾ ਫ਼ੈਸਲਾ ਸਤਿਗੁਰ ਸ਼ਬਦ ਦਾ ਹੁਕਮ ਜਨ ਭਗਤੋ ਜਨਮ ਮਰਨ ਰਹੇ ਨਾ ਕੋਇ ਕਲੇਸ਼, ਮਾਤ ਗਰਭ ਦਸ ਦਸ ਮਾਸ ਅਗਨ ਨਾ ਕੋਇ ਤਪਾਈਆ। ਤੁਹਾਡਾ ਇਕੋ ਦਿਹਾੜਾ ਖ਼ੁਸ਼ੀਆਂ ਵਾਲਾ ਵਿਸ਼ੇਸ਼, ਵਿਸ਼ਿਆਂ ਤੋਂ ਬਾਹਰ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਅਗੰਮ ਅਥਾਹੀਆ। ਪੰਜ ਅੱਸੂ ਕਹੇ ਮੇਰਾ ਪਰਵਿਸ਼ਟਾ ਸ਼ਹਿਨਸ਼ਾਹੀ ਸੰਮਤ ਨਾਲ ਗਿਆਰਾ, ਜਿਸ ਦਾ ਭੇਵ ਨਾ ਕੋਇ ਪਾਈਆ । ਮੇਰੇ ਪੁਰਖ ਅਕਾਲੇ ਦੀਨ ਦਿਆਲੇ ਜਨ ਭਗਤਾਂ ਬਖ਼ਸ਼ ਦੇ ਸਚ ਬਹਾਰਾ, ਪਰਵਰਦਿਗਾਰ ਸਾਂਝੇ ਯਾਰ ਆਪਣਾ ਰੰਗ ਰੰਗਾਈਆ । ਇਕੋ ਖ਼ੁਸ਼ੀ ਬਖ਼ਸ਼ ਦੇ ਪੁਰਖ ਨਾਰਾ, ਨਰ ਨਰਾਇਣ ਦੂਸਰ ਵੰਡ ਨਾ ਕੋਇ ਵੰਡਾਈਆ। ਮੇਰੀ ਮਨਸਾ ਪੂਰੀ ਹੋਵੇ ਜੋ ਦੱਸਦੇ ਗਏ ਤੇਈ ਅਵਤਾਰਾ, ਅਵਤਰ ਤੇਰਾ ਖੇਲ ਵੇਖਣਾ ਚਾਈਂ ਚਾਈਂਆ। ਜੋ ਪੈਗ਼ੰਬਰਾਂ ਦਿਤਾ ਇਸ਼ਾਰਾ, ਬਿਨ ਸੈਨਤ ਸੈਨਤ ਗਏ ਸਮਝਾਈਆ । ਜੋ ਗੁਰੂ ਗੁਰਦੇਵ ਦਿਤਾ ਅਧਾਰਾ, ਧੀਰਜ ਧਰਮ ਧਾਰ ਵਖਾਈਆ। ਸੋ ਮੇਰਾ ਲੇਖਾ ਪੂਰਾ ਕਰ ਦੇ ਗਿਰਵਰ ਗਿਰਧਾਰਾ, ਗਹਿਰ ਗੰਭੀਰ ਤੇਰੀ ਓਟ ਤਕਾਈਆ। ਤੇਰਾ ਭਗਤ ਸੁਹੇਲਾ ਜਗਤ ਵਿਚ ਨਾ ਹੋਏ ਖ਼ੁਆਰਾ, ਰਾਏ ਧਰਮ ਨਾ ਦਏ ਸਜ਼ਾਈਆ। ਅੱਜ ਖ਼ੁਸ਼ੀਆਂ ਵਾਲਾ ਬਿਨ ਜਗਤ ਖ਼ਾਹਿਸ਼ ਤੋਂ ਦਿਹਾੜਾ, ਸਤਿਗੁਰ ਸ਼ਬਦ ਤੇਰੀ ਵਡਿਆਈਆ। ਜੁਗ ਚੌਕੜੀ ਪਿਛਲਾ ਪੂਰਬ ਕਰਦੇ ਲਾਰਾ, ਅਗੇ ਅਵਰ ਨਾ ਕਿਛ ਰਖਾਈਆ। ਤੂੰ ਕਰਨਹਾਰ ਕਰਤਾਰਾ, ਕ਼ੁਦਰਤ ਕ਼ਾਦਰ ਨੂਰ ਅਲਾਹੀਆ। ਹਰਿ ਭਗਤ ਪ੍ਰਭੂ ਤੇਰਾ ਸਦਾ ਦਾ ਪਰਵਾਰਾ, ਬੰਸ ਸਰਬੰਸ ਵਿਛੜ ਕਦੇ ਨਾ ਜਾਈਆ। ਬਿਨਾ ਅੱਖੀਆਂ ਤੋਂ ਜ਼ਰੂਰ ਇਨ੍ਹਾਂ ਨੂੰ ਦੇਂਦਾ ਰਹੀਂ ਦੀਦਾਰਾ, ਬਿਨ ਲੋਚਨ ਨੈਣ ਨਜ਼ਰੀ ਆਈਆ। ਇਨ੍ਹਾਂ ਦਾ ਸ਼ਰੀਰ ਤੇ ਸਤਿਗੁਰ ਸ਼ਬਦ ਤੇਰਾ ਹੋਵੇ ਘਰਬਾਰਾ, ਨੌ ਦੁਵਾਰਿਆਂ ਤੋਂ ਬਾਹਰ ਆਪਣਾ ਡੇਰਾ ਲਾਈਆ। ਜਦੋਂ ਗੁਰਮੁਖ ਯਾਦ ਕਰੇ ਤੇ ਅੰਦਰੋਂ ਦਈਂ ਇਸ਼ਾਰਾ, ਬਿਨ ਸੈਨਤ ਸੈਨਤ ਦੇਣੀ ਸਮਝਾਈਆ। ਕਿਉਂ ਤੂੰ ਜੋਤੀ ਜਾਤਾ ਪੁਰਖ ਬਿਧਾਤਾ ਕਲ ਕਲਕੀ ਅਵਤਾਰਾ, ਚੌਬੀਸਾ ਜਗਦੀਸਾ ਨੂਰ ਅਲਾਹੀਆ। ਅਮਾਮ ਅਮਾਮਾ ਪਰਵਰਦਿਗਾਰਾ, ਪੜਦਾ ਪੜਦਿਆਂ ਵਿਚੋਂ ਦੇਣਾ ਉਠਾਈਆ। ਪੰਜ ਅੱਸੂ ਕਹੇ ਪ੍ਰਭੂ ਮੈਂ ਤੇਰੇ ਚਰਨਾਂ ਦੀ ਧੂੜ ਲਾਵਾਂ ਬਿਨਾ ਮਸਤਕ ਤੋਂ ਛਾਰਾ, ਸ਼ਹਿਨਸ਼ਾਹ ਖ਼ਾਕ ਤੇਰੀ ਅਗੰਮ ਰਮਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਤੇਰਾ ਭਰਿਆ ਰਹੇ ਭੰਡਾਰਾ, ਅਤੋਟ ਅਤੁਟ ਦੇਣਾ ਵਰਤਾਈਆ।

੬ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਹਜ਼ਾਰਾ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਜਨ ਭਗਤਾਂ ਲੇਖੇ ਲਾਉਣੀ ਮਿੱਟੀ ਖ਼ਾਕ, ਖ਼ਾਕ ਛਾਰ ਹੋ ਕੇ ਜੋ ਤੇਰੀ ਆਸ ਰਖਾਈਆ। ਰੂਹ ਬੁਤ ਦੋਵੇਂ ਕਰਨੇ ਪਾਕ, ਪਤਤ ਪੁਨੀਤ ਦੇਣੀ ਵਡਿਆਈਆ। ਸਚਖੰਡ ਦੁਆਰ ਖੋਲ੍ਹ ਕੇ ਤਾਕ, ਗ੍ਰਹਿ ਮੰਦਰ ਆਪਣਾ ਇਕ ਵਖਾਈਆ । ਆਤਮ ਪਰਮਾਤਮ ਬਣਾ ਧੁਰ ਦਾ ਸਾਕ, ਦਰਗਾਹ ਦੇਣੀ ਸਾਚੀ ਥਾਈਂਆ। ਸ਼ਬਦ ਘੋੜ ਚੜ੍ਹਾ ਦੇ ਰਾਕ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪੰਧ ਮੁਕਾਈਆ। ਪੂਰਬ ਲਹਿਣਾ ਦੇਣਾ ਪੂਰਾ ਕਰਨਾ ਵਾਕ, ਪੂਰਨ ਸਤਿਗੁਰ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਲੇਖਾ ਰਹੇ ਨਾ ਮੜ੍ਹੀ ਗੋਰ, ਅਗਨੀ ਅੱਗ ਨਾ ਕੋਇ ਤਪਾਈਆ। ਸ਼ਬਦੀ ਧਾਰ ਆਪਣੇ ਨਾਲ ਲੈਣਾ ਤੋਰ, ਤੁਰਤ ਆਪਣਾ ਮੇਲ ਮਿਲਾਈਆ। ਅੰਤਸ਼ਕਰਨ ਦਾ ਅੰਤਰ ਇਕੋ ਹੋਵੇ ਫ਼ੁਰਨਾ ਫ਼ੋਰ, ਦੂਸਰ ਆਸ ਨਾ ਕੋਇ ਰਖਾਈਆ। ਪਾਰ ਕਰਨਾ ਵਿਚੋਂ ਲੱਖ ਚੁਰਾਸੀ ਘੋਰ, ਆਵਣ ਜਾਵਣ ਪੰਧ ਦੇਣਾ ਮੁਕਾਈਆ। ਜਨ ਭਗਤਾਂ ਮਾਨਸ ਜਨਮ ਜਾਵੇ ਸੌਰ, ਜੋ ਸਿਰ ਤੇਰੇ ਚਰਨ ਛੋਹ ਵਿਚ ਆਪਣੀ ਖ਼ੁਸ਼ੀ ਬਣਾਈਆ। ਸਤਿ ਸਚ ਦੀ ਬੰਨ੍ਹਣਾ ਨਾਲ ਡੋਰ, ਸ਼ਬਦੀ ਤੰਦ ਗੰਢਾਈਆ। ਧਰਨੀ ਕਹੇ ਪ੍ਰਭੂ ਮੈਨੂੰ ਭਗਤਾਂ ਦੀ ਸਦਾ ਲੋੜ, ਲੁੜੀਂਦੇ ਸਾਜਣ ਤੇਰੇ ਹੱਥ ਵਡਿਆਈਆ। ਤੁਧ ਬਿਨ ਅਵਰ ਨਾ ਦੀਸੇ ਕੋਈ ਹੋਰ, ਦੂਜਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਨ ਭਗਤਾਂ ਸਚਖੰਡ ਦੁਆਰ ਭਾਗ ਹੋਵੇ ਮਥੋਰ, ਮਿਥਿਆ ਛਡੀ ਜਗਤ ਲੋਕਾਈਆ।

੬ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਅਲੜ੍ਹ ਪਿੰਡੀ ਜ਼ਿਲਾ ਗੁਰਦਾਸਪੁਰ ਕਿਸ਼ਨ ਸਿੰਘ ਦੇ ਗ੍ਰਹਿ

ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਮੈਂ ਸੁਣਦੀ ਰਹੀ ਤੁਹਾਡੀਆਂ ਤਕ਼ਰੀਰਾਂ, ਚਾਰ ਜੁਗ ਆਪਣਾ ਧਿਆਨ ਲਗਾਈਆ। ਤੁਹਾਡੇ ਲੇਖ ਵੇਖਦੀ ਰਹੀ ਤਹਿਰੀਰਾਂ, ਜੋ ਹਰਫ਼ ਹਰੂਫ਼ ਨਾਲ ਵਡਿਆਈਆ। ਨਾਮ ਸੰਦੇਸੇ ਸੁਣਦੀ ਰਹੀ ਜੋ ਦਿਤੇ ਵਿਚ ਸਰੀਰਾਂ, ਤਨ ਵਜੂਦਾਂ ਵਿਚ ਟਿਕਾਈਆ। ਸ਼ਰਅ ਸ਼ਰੀਅਤ ਦੀਆਂ ਵੇਖਦੀ ਰਹੀ ਲਕੀਰਾਂ, ਹੱਦਾਂ ਦੀਨ ਮਜ਼੍ਹਬ ਰੰਗ ਰੰਗਾਈਆ। ਦੀਨ ਦੁਨੀ ਲੇਖਾ ਤਕਦੀ ਰਹੀ ਸ਼ਾਹ ਹਕੀਰਾਂ, ਊਚਾਂ ਨੀਚਾਂ ਪੜਦਾ ਪੜਦਿਆਂ ਵਿਚੋਂ ਚੁਕਾਈਆ। ਤੁਸਾਂ ਮਾਨਵ ਜ਼ਾਤੀ ਮੇਰੇ ਉਤੇ ਬੱਧੀ ਨਾਲ ਜ਼ੰਜੀਰਾਂ, ਸ਼ਰਅ ਬੰਧਨ ਸਕੇ ਨਾ ਕੋਇ ਤੁੜਾਈਆ। ਕਲਜੁਗ ਅੰਤ ਮੈਨੂੰ ਤੁਹਾਡਾ ਲੇਖਾ ਦਿਸੇ ਅਖ਼ੀਰਾ, ਆਖ਼ਰ ਦਿਆਂ ਸੁਣਾਈਆ। ਵੇਖੋ ਕੀ ਕੂਕ ਕੂਕ ਕੇ ਕਹਿੰਦਾ ਕਬੀਰਾ, ਦਰਗਾਹ ਸਚ ਸਚ ਵਿਚੋਂ ਕਰੇ

ਸ਼ਨਵਾਈਆ। ਧਰਨੀਏ ਤੇਰੇ ਉਤੇ ਸਤਿਜੁਗ ਸਚ ਹੋਣਾ ਤਾਅਮੀਰਾ, ਕਲਜੁਗ ਕੂੜ ਰਹਿਣ ਕੋਇ ਨਾ ਪਾਈਆ। ਕਰੇ ਖੇਲ ਧੁਰ ਦਾ ਬੇਨਜ਼ੀਰਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਦੇ ਕੋਲ ਨਾਮ ਖੰਡਾ ਸ਼ਮਸ਼ੀਰਾ, ਜਗਤ ਸ਼ਸਤਰ ਸੰਗ ਨਾ ਕੋਇ ਰਖਾਈਆ। ਉਸ ਲਹਿਣੇ ਦੇਣੇ ਤਕਣੇ ਅਠਸਠ ਤੀਰਥ ਨੀਰਾ, ਜਲਧਾਰਾ ਖੋਜ ਖੁਜਾਈਆ। ਚਾਰ ਜੁਗ ਦੇ ਗ੍ਰੰਥ ਸ਼ਾਸਤਰਾਂ ਤਕਣੀਆਂ ਤਦਬੀਰਾਂ, ਤਰੀਕ਼ਾ ਨੀਕਣ ਨੀਕਾ ਹੋ ਕੇ ਵੇਖ ਵਖਾਈਆ। ਤੁਸੀਂ ਨਿਰਗੁਣ ਧਾਰ ਸਰਗੁਣ ਆਪਣੀਆਂ ਵਖਾਈਆਂ ਤਸਵੀਰਾਂ, ਤਤਾਂ ਵਾਲਾ ਰੂਪ ਬਣਾਈਆ। ਕੀ ਖੇਲ ਕਰੇ ਮੇਰਾ ਸ਼ਾਹੋ ਭੂਪ ਪੀਰਾਂ ਦਾ ਪੀਰਾ, ਪੀਰਨ ਪੀਰ ਨੂਰ ਅਲਾਹੀਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਦੋ ਜਹਾਨ ਜਗੀਰਾ, ਦੂਸਰ ਵੰਡ ਨਾ ਕੋਇ ਵੰਡਾਈਆ। ਜਿਸ ਲੇਖੇ ਲਾਇਆ ਰਵੀਦਾਸ ਚਮਾਰੇ ਇਕ ਕਸੀਰਾ, ਕ਼ੀਮਤ ਧਰਮ ਧਾਰ ਚੁਕਾਈਆ । ਉਹ ਅੰਤ ਮੇਰੀ ਧਾਰ ਵੇਖੇ ਦਿਲਗੀਰਾ, ਚਿੰਤਾ ਗ਼ਮੀ ਖੋਜ ਖੁਜਾਈਆ। ਮੇਰੇ ਉਤੇ ਸੀਸ ਦੇਵੇ ਚੀਰਾ, ਬਸਤਰ ਸਤਿ ਸਚ ਪਹਿਨਾਈਆ। ਦੀਨ ਦੁਨੀ ਦੀ ਅੰਦਰੋਂ ਬਦਲਣ ਵਾਲਾ ਜ਼ਮੀਰਾ, ਜ਼ੱਰਾ ਜ਼ੱਰਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮੇਰੇ ਅੰਤਸ਼ਕਰਨ ਦਏ ਧੀਰਾ, ਧੀਰਜ ਧਰਮ ਧਾਰ ਰਖਾਈਆ।