ਪੁਸਤਕਾਲਾਭਾਗ ੨੪

੬ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਅਲੜ੍ਹ ਪਿੰਡੀ ਜ਼ਿਲਾ ਗੁਰਦਾਸਪੁਰ ਸੁਲੱਖਣੀ, ਵੀਰੋ ਦੇ ਗ੍ਰਹਿ

ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਆਪਣੀਆਂ ਚਾਰ ਜੁਗ ਦੀਆਂ ਤਕੋ ਰੀਤਾਂ, ਰੀਤੀਵਾਨ ਹੋ ਕੇ ਧਿਆਨ ਲਗਾਈਆ। ਸਤਿਗੁਰ ਸ਼ਬਦ ਵੇਖੋ ਮੀਤਾ, ਮਿਤਰ ਪਿਆਰਾ ਕੀ ਸਮਝਾਈਆ। ਸ਼ਾਸਤਰ ਸੰਗ ਬਣਾਓ ਵੇਦ ਪੁਰਾਨਾਂ ਗੀਤਾ, ਰਾਮ ਰਾਮਾ ਭੇਵ ਚੁਕਾਈਆ । ਲਹਿਣਾ ਦੇਣਾ ਵੇਖੋ ਮੰਦਰ ਮਸੀਤਾ, ਮਸਲਾ ਮਸਲਿਆਂ ਵਿਚ ਖੋਜ ਖੁਜਾਈਆ। ਆਤਮ ਧਾਰ ਪਰਮਾਤਮ ਤਕੋ ਪ੍ਰੀਤਾ, ਪੜਦਾ ਪੜਦਿਆਂ ਵਿਚੋਂ ਉਠਾਈਆ। ਇਸ਼ਟ ਵੇਖੋ ਰਾਮ ਸੀਤਾ, ਰਾਧੇ ਕ੍ਰਿਸ਼ਨ ਕੀ ਵਡਿਆਈਆ। ਪੈਗ਼ੰਬਰੋ ਇਸ਼ਾਰਾ ਵੇਖੋ ਜੋ ਅਗੰਮਾ ਕੀਤਾ, ਵਾਹਿਦ ਅੱਲਾ ਇਕ ਦ੍ਰਿੜਾਈਆ। ਗੁਰੂ ਗੁਰਦੇਵ ਆਪਣੇ ਹੁਕਮ ਦਾ ਵੇਖੋ ਤਰੀਕ਼ਾ, ਜੋ ਧਰਮ ਧਾਰ ਦ੍ਰਿੜਾਈਆ। ਲਹਿਣਾ ਦੇਣਾ ਜਾਣੋ ਜੀਵ ਜੀਅ ਕਾ, ਨਵ ਸੱਤ ਫੋਲ ਫੁਲਾਈਆ। ਮੇਰੇ ਉਤੇ ਅੰਤਰ ਨਿਰੰਤਰ ਅੰਮ੍ਰਿਤ ਰਸ ਹੋਇਆ ਫੀਕਾ, ਅੰਮਿਉਂ ਰਸ ਨਾ ਕੋਇ ਚੁਆਈਆ। ਧਰਮ ਦੀ ਰਹੀ ਨਾ ਕੋਈ ਤੌਫ਼ੀਕ਼ਾ, ਕਲਜੁਗ ਕੂੜ ਰਿਹਾ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਂਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਆਤਮ ਧਾਰ ਦੇ ਬਣੋ ਵਸਲੀ, ਵਸਲ ਇਕੋ ਯਾਰ ਖ਼ੁਦਾਈਆ। ਆਪਣੇ ਗੁਰਮੁਖ ਗੁਰਸਿਖ ਮੁਰੀਦ ਮੁਰਸ਼ਦ ਲੱਭੋ ਅਸਲੀ, ਅਸਲੀਅਤ ਵਿਚੋਂ ਅਸਲ ਲਓ ਪਰਗਟਾਈਆ। ਆਤਮ ਧਾਰ ਪਰਮਾਤਮ ਵੇਖੋ ਨਸਲੀ, ਦੂਜਾ ਸੰਗ ਨਾ ਕੋਇ ਬਣਾਈਆ। ਤੁਹਾਡੀ ਪ੍ਰੀਤੀ ਕਲਜੁਗ ਕੂੜੀ ਕਿਰਿਆ ਹੇਠੋਂ ਗਈ ਮਸਲੀ, ਮੁਸਲਸਲ ਰੰਗ ਨਾ ਕੋਇ ਰੰਗਾਈਆ। ਦੀਨ ਦੁਨੀ ਦੀ ਧਾਰਾ ਹੋਈ ਦੋਫ਼ਸਲੀ, ਸਚ ਝੂਠ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ।

ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਆਪਣੀ ਵੇਖੋ ਹਕ਼ੀਕ਼ਤ ਹਕ, ਹੁਕਮ ਪ੍ਰਭ ਦਾ ਨਾਲ ਮਿਲਾਈਆ । ਮੇਰੇ ਉਤੇ ਲਓ ਤਕ, ਤਰੀਕ਼ਾ ਦੀਨ ਦੁਨੀ ਬਦਲਾਈਆ। ਮੇਰਾ ਆ ਕੇ ਮੇਟੋ ਸ਼ੱਕ, ਸ਼ਿਕਵਾ ਦਿਉ ਗਵਾਈਆ। ਮੈਂ ਕਲਜੁਗ ਕੂੜੀ ਕਿਰਿਆ ਨਾਲ ਗਈ ਥੱਕ, ਥਕਾਵਟ ਵਿਚ ਮੇਰੀ ਦੁਹਾਈਆ। ਮੇਰੀ ਪਤ ਲਓ ਰਖ, ਸਿਰ ਮੇਰੇ ਹੱਥ ਰਖਾਈਆ। ਮੇਰੀ ਧਰਮ ਧਾਰ ਦੀ ਝੋਲੀ ਹੋਈ ਸਖ, ਸਖਣੀ ਸਕੇ ਨਾ ਕੋਇ ਭਰਾਈਆ। ਮੇਰੀ ਹਾਲਤ ਆ ਕੇ ਵੇਖੋ ਆਪਣੀ ਅੱਖ, ਅੱਖਰਾਂ ਵਾਲੀ ਚਲੇ ਨਾ ਕੋਇ ਚਤੁਰਾਈਆ। ਨੌ ਖੰਡ ਪ੍ਰਿਥਮੀ ਕੂੜ ਦੇ ਲਾਉਂਦੇ ਭੱਖ, ਧੁਰ ਭਾਖਿਆ ਸੁਣੇ ਨਾ ਕੋਇ ਖ਼ਲਕ ਖ਼ੁਦਾਈਆ । ਆਤਮ ਪਰਮਾਤਮ ਧਾਰ ਤੁਹਾਡੇ ਨਾਲੋਂ ਹੋਈ ਵਖ, ਸੁਰਤੀ ਸ਼ਬਦ ਨਾ ਕੋਇ ਸਮਾਈਆ। ਦੀਨ ਦੁਨੀ ਦੀ ਕ਼ੀਮਤ ਰਹੀ ਨਾ ਕੌਡੀ ਕੱਖ, ਕਲਜੁਗ ਹੱਟੋ ਹੱਟ ਵਿਕਾਈਆ। ਤੁਸੀਂ ਸਰਬ ਕਲਾ ਸਮਰਥ, ਪੁਰਖ ਅਕਾਲਾ ਦੇਵਣਹਾਰਾ ਵਡਿਆਈਆ। ਮੇਰਾ ਲਹਿਣਾ ਦੇਣਾ ਦਿਓ ਹੱਥੋ ਹੱਥ, ਅਗੇ ਉਧਾਰ ਨਾ ਕੋਇ ਬਣਾਈਆ। ਮੈਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੁਹਾਡਾ ਚਲਦਾ ਵੇਖਿਆ ਰਥ, ਰਥਵਾਹੀ ਹੋ ਕੇ ਆਪਣੀ ਸੇਵ ਕਮਾਈਆ। ਨਾਮ ਕਲਮਿਆਂ ਸੁਣੀ ਗਥ, ਜੋ ਸੋਹਲੇ ਢੋਲੇ ਗਏ ਦ੍ਰਿੜਾਈਆ। ਅੰਤ ਸਭ ਦੇ ਖ਼ਾਲੀ ਹੋਏ ਹੱਥ, ਸਚ ਵਸਤ ਨਜ਼ਰ ਕੋਇ ਨਾ ਆਈਆ। ਧਰਮ ਕਲਜੁਗ ਕੂੜੀ ਕਿਰਿਆ ਦਿਤਾ ਮਥ, ਮਥਰਾ ਦੇ ਕਾਹਨ ਤੇਰੇ ਰੰਗ ਨਾ ਕੋਇ ਸਮਾਈਆ। ਆ ਕੇ ਵੇਖ ਲੈ ਰਾਮ ਬੇਟੇ ਦਸਰਥ, ਦਹਿ ਦਿਸ਼ਾ ਅੱਖ ਉਠਾਈਆ। ਪੈਗ਼ੰਬਰ ਆਪਣੀ ਕਹਾਣੀ ਵੇਖੋ ਅਕਥ, ਕੀ ਕਲਮੇ ਗਏ ਸਮਝਾਈਆ। ਨਾਨਕ ਗੋਬਿੰਦ ਜਿਸ ਧਾਰ ਵਿਚ ਸਥਰ ਗਏ ਲਥ, ਜਗਤ ਯਾਰੜਾ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਆਪਣੀਆਂ ਪੂਰਬ ਕੱਢੋ ਕਾਪੀਆਂ, ਬਿਨ ਅੱਖਰਾਂ ਲੇਖ ਧਿਆਨ ਲਗਾਈਆ । ਆਪਣੀਆਂ ਆਪਣੀਆਂ ਸ਼ਰਅ ਦੀਆਂ ਤਕੋ ਪਾਤੀਆਂ, ਪਤਰਕਾ ਲਓ ਉਠਾਈਆ। ਲਹਿਣੇ ਦੇਣੇ ਵੇਖੋ ਵਾਤੀਆਂ, ਕੀ ਸੰਦੇਸੇ ਧੁਰਦਰਗਾਹੀਆ। ਕੀ ਝਗੜਾ ਦਿਸੇ ਜ਼ਾਤ ਪਾਤੀਆਂ, ਦੀਨਾਂ ਮਜ਼੍ਹਬਾਂ ਕੀ ਲੜਾਈਆ। ਕੀ ਕਲਜੁਗ ਕੂੜੀ ਕਿਰਿਆ ਮਾਰੇ ਕਾਤੀਆ, ਕ਼ਤਲਗਾਹ ਦਿਸੇ ਲੋਕਾਈਆ। ਸਚਖੰਡ ਦੁਆਰੇ ਤਕੋ ਮਾਰ ਕੇ ਝਾਤੀਆਂ, ਬਿਨ ਨੈਣਾਂ ਲੈਣ ਉਠਾਈਆ। ਮੇਰੇ ਉਤੇ ਹੋਈਆਂ ਅੰਧੇਰੀਆਂ ਰਾਤੀਆਂ, ਨੂਰੀ ਚੰਦ ਨਾ ਕੋਇ ਚਮਕਾਈਆ। ਅੰਮ੍ਰਿਤ ਮਿਲੇ ਨਾ ਬੂੰਦ ਸਵਾਂਤੀਆ, ਅਗਨੀ ਤਤ ਨਾ ਕੋਇ ਤਪਾਈਆ। ਮੇਰੀ ਪੁਛੇ ਕੋਇ ਨਾ ਵਾਤੀਆ, ਸਿਰ ਹੱਥ ਨਾ ਕੋਇ ਟਿਕਾਈਆ। ਕਲਜੁਗ ਕੂੜ ਕੁੜਿਆਰਾ ਮਾਰੇ ਕਾਤੀਆ, ਤੀਰ ਅਣਿਆਲਾ ਰਿਹਾ ਲਗਾਈਆ। ਮਾਨਸ ਮਾਨਵ ਮੇਰੇ ਉਤੇ ਇਕ ਦੂਜੇ ਦਾ ਕਰਨ ਘਾਤੀਆ, ਘਾਓ ਸਕੇ ਨਾ ਕੋਇ ਮਿਟਾਈਆ। ਪਰਕਾਸ਼ ਦਿਸੇ ਨਾ ਕਿਸੇ ਬਿਨ ਤੇਲ ਬਾਤੀਆ, ਨੂਰੀ ਚੰਦ ਨਾ ਕੋਇ ਚਮਕਾਈਆ। ਝਗੜਾ ਤਕ ਲਓ ਲੋਕਮਾਤੀਆ, ਮਾਤਰ ਭੂਮੀ ਹੋ ਕੇ ਰਹੀ ਸੁਣਾਈਆ। ਤੁਹਾਡਾ ਦੀਨ ਮਜ਼੍ਹਬ ਪਾਉਂਦਾ ਜਾਏ ਵਫ਼ਾਤੀਆ, ਕ਼ਾਇਮ ਮੁਕ਼ਾਮ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਮਿਹਰਵਾਨ ਹੋ ਕੇ ਪੁਛਣੀ ਵਾਤੀਆ, ਵਾਤਾਵਰਨ ਤੇਰੇ ਚਰਨ ਟਿਕਾਈਆ।

੬ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ ਓਗਰਾ ਹਰਿ ਸੰਗਤ ਨਵਿਤ

ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਪਰਮ ਪੁਰਖ ਕਰੋ ਨਿਮਸਕਾਰ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਨਿਵਾਈਆ। ਪ੍ਰੇਮ ਨਾਲ ਕਰੋ ਗੁਫ਼ਤਾਰ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਉਚੀ ਕੂਕ ਕਰੋ ਪੁਕਾਰ, ਸੋਹਲੇ ਸੁਣਾਓ ਥਾਉਂ ਥਾਈਂਆ। ਪੁਰਖ ਅਕਾਲੇ ਦੀਨ ਦਿਆਲੇ ਸਾਡੇ ਦੀਨ ਮਜ਼੍ਹਬ ਸਾਥੋਂ ਹੋਏ ਬਾਹਰ, ਸਚ ਪਿਆਰ ਵਿਚ ਨਾ ਕੋਇ ਸਮਾਈਆ। ਚਾਰੋਂ ਕੁੰਟ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵਧਿਆ ਵਿਕਾਰ, ਵਿਭਚਾਰ ਸਕੇ ਨਾ ਕੋਇ ਮਿਟਾਈਆ। ਮਨੂਆ ਮਨ ਕਰੇ ਹੰਕਾਰ, ਨਿਵਣ ਸੁ ਅੱਖਰ ਨਾ ਕੋਇ ਸਮਝਾਈਆ। ਨੌ ਖੰਡ ਪ੍ਰਿਥਮੀ ਹੋਇਆ ਧੂੰਆਂਧਾਰ, ਸੱਤ ਦੀਪ ਸਚ ਨਾ ਕੋਇ ਰੁਸ਼ਨਾਈਆ। ਜਿਧਰ ਤਕੀਏ ਸਾਡਾ ਨਾਮ ਕਲਮਾ ਹੋਇਆ ਖ਼ੁਆਰ, ਖ਼ਾਲਸ ਰੰਗ ਨਾ ਕੋਇ ਰੰਗਾਈਆ। ਮਾਨਸ ਮਾਨਵ ਮਾਨੁਖ ਬਣ ਗਏ ਠਗ ਚੋਰ ਯਾਰ, ਹਕ਼ੀਕ਼ਤ ਵਿਚ ਹਕ ਨਾ ਕੋਇ ਸਮਾਈਆ। ਸਾਡੀ ਬੇਨੰਤੀ ਤੇਰੇ ਦਰ ਸਚੇ ਦਰਬਾਰ, ਦਰਗਹ ਸਾਚੀ ਮੰਗ ਮੰਗਾਈਆ। ਜੋਤੀ ਜਾਤੇ ਹੋ ਜ਼ਾਹਰ, ਪੁਰਖ ਬਿਧਾਤੇ ਪਰਦਾ ਲਾਹੀਆ। ਦੀਨ ਦੁਨੀ ਤਕ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਸਚ ਦਾ ਰਿਹਾ ਨਾ ਕੋਇ ਦੁਆਰ, ਮੰਦਰ ਮਸਜਿਦ ਸ਼ਿਵਦਵਾਲੇ ਮਠ ਰਹੇ ਕੁਰਲਾਈਆ। ਨਵਖੰਡ ਰੋਵੇ ਜ਼ਾਰੋ ਜ਼ਾਰ, ਬਿਨ ਨੈਣਾਂ ਨੀਰ ਵਹਾਈਆ। ਨਿਗਾਹ ਮਾਰ ਪਰਵਰਦਿਗਾਰ, ਸਾਂਝੇ ਯਾਰ ਨੂਰ ਅਲਾਹੀਆ। ਅਸੀਂ ਤੇਰੀ ਕਰਦੇ ਇੰਤਜ਼ਾਰ, ਪੇਸ਼ੀਨਗੋਈਆਂ ਹੱਥ ਉਠਾਈਆ। ਤੂੰ ਦੋ ਜਹਾਨਾਂ ਹੋ ਜ਼ਾਹਰ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਤੇਰੀ ਸ਼ਬਦੀ ਸੁਣੀਏ ਗੁਫ਼ਤਾਰ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਤੂੰ ਨਿਰਗੁਣ ਦਾਤਾ ਸਭ ਦਾ ਸਾਂਝਾ ਯਾਰ, ਯਾਮਬੀਨ ਇਕ ਅਖਵਾਈਆ। ਤੇਰੇ ਸਭ ਕੁਛ ਅਖ਼ਤਿਆਰ, ਮੁਖ਼ਤਿਆਰ ਗੁਰ ਅਵਤਾਰ ਰਹੇ ਸੁਣਾਈਆ। ਤੂੰ ਚਾਰ ਜੁਗ ਦਾ ਸਿਕਦਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਵਜਦੀ ਰਹੀ ਵਧਾਈਆ। ਲੱਖ ਚੁਰਾਸੀ ਤੇਰੇ ਚਰਨ ਕਵਲ ਪਨਿਹਾਰ, ਦਾਸੀ ਹੋ ਕੇ ਸੇਵ ਕਮਾਈਆ। ਤੂੰ ਵੇਖਣਹਾਰਾ ਏਕੰਕਾਰ, ਅਕਲ ਕਲਧਾਰੀ ਇਕ ਅਖਵਾਈਆ। ਸਾਡੀ ਬੇਨੰਤੀ ਸੁਣਨੀ ਨਾਲ ਪਿਆਰ, ਪ੍ਰੇਮ ਪ੍ਰੀਤੀ ਵਿਚ ਜਣਾਈਆ। ਨਿਰਗੁਣ ਨੂਰ ਕਰ ਉਜਿਆਰ, ਜੋਤੀ ਜਾਤਾ ਹੋ ਕੇ ਡਗਮਗਾਈਆ। ਤੂੰ ਨਿਹਕਲੰਕ ਕਲ ਕਲਕੀ ਅਵਤਾਰ, ਕਲਕਾਤੀਆਂ ਕਰ ਸਫ਼ਾਈਆ। ਦਰ ਤੇਰੇ ਬੇਨੰਤੀ ਰਹੇ ਗੁਜ਼ਾਰ, ਗੁਜ਼ਾਰਸ਼ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਪ੍ਰਭ ਤੋਂ ਪੁਛੋ ਸਲਾਹ, ਮਸ਼ਵਰਾ ਦੀਨ ਦੁਨੀ ਬਾਹਰ ਜਣਾਈਆ। ਪੁਰਖ ਅਕਾਲੇ ਤੇਰਾ ਖੇਲ ਬੇਪਰਵਾਹ, ਅਗੰਮ ਅਥਾਹ ਤੇਰੀ ਵਡਿਆਈਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ, ਅਕਲ ਕਲਧਾਰੀ ਇਕ ਅਖਵਾਈਆ। ਤੂੰ ਵਾਲੀ ਦੋ ਜਹਾਂ, ਨਿਰਗੁਣ ਸਰਗੁਣ ਆਪਣਾ ਹੁਕਮ ਵਰਤਾਈਆ। ਤੇਰਾ ਲਹਿਣਾ ਦੇਣਾ ਜ਼ਿਮੀਂ ਅਸਮਾਂ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਵਜਦੀ ਰਹੇ ਵਧਾਈਆ। ਨਿਗਾਹ ਮਾਰ ਲੈ ਮਾਣ ਰਿਹਾ ਨਾ ਕਿਸੇ ਕਲਮੇ ਨਾਂ, ਕਾਇਨਾਤ ਰਹੀ ਕੁਰਲਾਈਆ। ਝਗੜਾ ਤਕ ਲੈ ਸੂਰ ਗਾਂ, ਮਾਨਸ ਮਾਨਵ ਮਾਨੁਖ ਪਸ਼ੂਆਂ ਖੱਲ ਲੁਹਾਈਆ। ਭਾਗ ਲੱਗਾ ਦਿਸੇ ਨਾ ਕਿਸੇ ਖੇੜੇ ਗਰਾਂ, ਸਾਢੇ ਤਿੰਨ ਹੱਥ ਵਜੇ ਨਾ ਕੋਇ ਵਧਾਈਆ। ਕਲਜੁਗ ਕੂੜ ਅੰਧੇਰਾ ਗਿਆ ਛਾ, ਸ਼ਹਿਨਸ਼ਾਹ ਤੇਰੇ ਰੰਗ ਨਾ ਕੋਇ ਸਮਾਈਆ। ਦੀਨ ਮਜ਼੍ਹਬ ਤੇਰੀ ਮੰਜ਼ਲ ਭੁੱਲੇ ਰਾਹ, ਰਹਿਬਰ ਰੰਗ ਨਾ ਕੋਇ

ਰੰਗਾਈਆ। ਢੋਲਾ ਗਾਏ ਕੋਈ ਨਾ ਸਾਹ ਸਾਹ, ਸਵਾਸ ਸਵਾਸ ਨਾ ਕੋਇ ਧਿਆਈਆ। ਦੁਖੀ ਹੋ ਕੇ ਪੁਕਾਰੇ ਧਰਤੀ ਮਾਂ, ਮੇਰੀ ਮੁਹੱਬਤ ਵਿਚ ਨਾ ਕੋਇ ਸਮਾਈਆ। ਮਾਨਸ ਜ਼ਾਤੀ ਕਲਜੁਗ ਕੂੜੀ ਕਿਰਿਆ ਕਰੇ ਗੁਨਾਹ, ਪਤਤ ਪੁਨੀਤ ਨਜ਼ਰ ਕੋਇ ਨਾ ਆਈਆ। ਮੇਰੇ ਮਿਹਰਵਾਨੇ ਸ੍ਰੀ ਭਗਵਾਨੇ ਕਲਜੁਗ ਅੰਤ ਮੇਰੇ ਉਤੇ ਚਰਨ ਛੁਹਾ, ਸ਼ਹਿਨਸ਼ਾਹ ਆਪਣਾ ਭੇਵ ਚੁਕਾਈਆ। ਤੈਨੂੰ ਸਾਰੇ ਗਏ ਗਾ, ਢੋਲੇ ਸਿਫ਼ਤਾਂ ਵਿਚ ਰਾਗ ਦ੍ਰਿੜਾਈਆ। ਅੰਤਮ ਆਵੇ ਬੇਪਰਵਾਹ, ਪੁਰਖ ਅਕਾਲਾ ਨੂਰ ਅਲਾਹੀਆ। ਜਿਸ ਨੂੰ ਪੈਗ਼ੰਬਰਾਂ ਕੀਤੀ ਦੁਆ, ਸਿਰ ਸਰ ਕ਼ਦਮਾਂ ਵਿਚ ਝੁਕਾਈਆ। ਤੂੰ ਮਾਲਕ ਅਗੰਮ ਅਥਾਹ, ਜਲਵਾਗਰ ਨੂਰ ਅਲਾਹੀਆ। ਮੇਰੇ ਉਤੋਂ ਧਰਨੀ ਕਹੇ ਕਲਜੁਗ ਕਰ ਅਲਵਿਦਾ, ਸਤਿਜੁਗ ਸਤਿ ਧਰਮ ਪਰਗਟਾਈਆ। ਅਵਤਾਰ ਪੈਗ਼ੰਬਰ ਗੁਰ ਬੈਠਣ ਇਕੋ ਥਾਂ, ਮੰਦਰ ਮਸਜਿਦ ਸ਼ਿਵਦਵਾਲੇ ਮਠ ਚਰਚ ਗੁਰੂਦੁਆਰ ਵੰਡ ਨਾ ਕੋਇ ਵੰਡਾਈਆ। ਇਕੋ ਤੇਰਾ ਨਾਉਂ ਨਿਰੰਕਾਰਾ ਜਪਿਆ ਜਾਏ ਨਾਂ, ਤੇਰੀ ਸਿਫ਼ਤ ਸਲਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਹੋ ਕੇ ਪਕੜਨੀ ਬਾਂਹ, ਨਿਰਵੈਰ ਹੋ ਕੇ ਆਪਣੀ ਦਇਆ ਕਮਾਈਆ।

੬ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਨਿਆ ਸਾਲਾ ਜ਼ਿਲਾ ਗੁਰਦਾਸਪੁਰ ਸਵਰਗਵਾਸੀ ਕਰਮ ਸਿੰਘ ਦੇ ਨਵਿਤ

ਧਰਨੀ ਕਹੇ ਜਨ ਭਗਤੋ ਪਰਮ ਪੁਰਖ ਦੀ ਰਖੋ ਯਾਦ, ਯਾਦਾਸ਼ਤ ਭੁਲ ਕਦੇ ਨਾ ਜਾਈਆ। ਜੋ ਸਭ ਦੀ ਸੁਣਨਹਾਰਾ ਫ਼ਰਿਆਦ, ਦੋ ਜਹਾਨਾਂ ਮਾਲਕ ਨੂਰ ਅਲਾਹੀਆ। ਜਿਸ ਅਵਤਾਰ ਪੈਗ਼ੰਬਰਾਂ ਗੁਰੂਆਂ ਦਿਤੀ ਅਗੰਮ ਇਮਦਾਦ, ਵਸਤ ਅਮੁਲ ਅਤੁਲ ਵਰਤਾਈਆ । ਉਸ ਸੁਆਮੀ ਨੂੰ ਦਿਵਸ ਰੈਣ ਲੈਣਾ ਅਰਾਧ, ਹਿਰਦੇ ਅੰਦਰ ਲੈਣਾ ਵਸਾਈਆ। ਬਿਸਮਲ ਧਾਰ ਹੋਣਾ ਵਿਸਮਾਦ, ਜਗਤ ਵਿਸ਼ਾ ਨਾ ਕੋਇ ਜਣਾਈਆ। ਜਿਸ ਨੇ ਰਚਨਾ ਰਚੀ ਤੁਹਾਡੀ ਆਦਿ, ਅੰਤ ਹੋਏ ਆਪ ਸਹਾਈਆ। ਉਹ ਮਾਲਕ ਖ਼ਾਲਕ ਮੋਹਨ ਮਾਧਵ ਮਾਧ, ਮਧੁਰ ਧੁਨ ਦਏ ਸੁਣਾਈਆ। ਜੋ ਏਥੇ ਓਥੇ ਦੋ ਜਹਾਨਾਂ ਕਰੇ ਇਮਦਾਦ, ਸਦਾ ਹੋਏ ਸਹਾਈਆ। ਜੋ ਬਣਾਵਣਹਾਰਾ ਸੰਤ ਸਾਧ, ਸੂਫ਼ੀਆਂ ਸੰਤਾਂ ਨਾਲ ਮਿਲਾਈਆ। ਜਿਸ ਦਾ ਖੇੜਾ ਧਰਮ ਹੋਵੇ ਆਬਾਦ, ਜੜ੍ਹ ਸਕੇ ਨਾ ਕੋਇ ਉਖੜਾਈਆ। ਉਹ ਨੂਰ ਨੁਰਾਨਾ ਸ਼ਾਹ ਸੁਲਤਾਨਾ ਸਤਿ ਸਚ ਦਾ ਮਹਾਰਾਜ, ਮਹਿਬੂਬ ਅਗੰਮ ਅਥਾਹੀਆ। ਜਿਸ ਕਲਜੁਗ ਕੂੜੀ ਕਿਰਿਆ ਨਾਲੋਂ ਕਰਨਾ ਆਜ਼ਾਦ, ਜਗਤ ਸ਼ਰਅ ਬੰਧਨ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਰ ਮਿਲੇ ਵਡਿਆਈਆ। ਧਰਨੀ ਕਹੇ ਜਨ ਭਗਤੋ ਪਰਮ ਪੁਰਖ ਦੀ ਰਖੋ ਓਟ, ਓੜਕ ਧਿਆਨ ਰਖਾਈਆ । ਕਾਇਆ ਮੰਦਰ ਅੰਦਰੋਂ ਕਢਣੀ ਖੋਟ, ਖੋਟੇ ਖਰੇ ਰੂਪ ਬਦਲਾਈਆ। ਨਾਮ ਨਿਧਾਨ ਸ੍ਰੀ ਭਗਵਾਨ ਲਗਾਏ ਅਗੰਮੀ ਚੋਟ, ਚੋਟੀ ਚੜ੍ਹ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਅਗੰਮ ਦੇਣਾ ਰੰਗਾਈਆ। ਧਰਨੀ ਕਹੇ ਜਨ ਭਗਤੋ ਪਰਮ ਪੁਰਖ ਨੂੰ ਕਰੋ ਸਲਾਮ, ਸਯਦਿਆਂ ਵਿਚ ਸੀਸ ਨਿਵਾਈਆ। ਉਹ ਮਾਲਕ ਖ਼ਾਲਕ ਧੁਰ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਜਿਸ ਦੀ ਜਬਰਾਈਲ ਦੱਸੇ ਕਲਾਮ, ਪੈਗ਼ਾਮ ਅਗੰਮ ਅਥਾਹੀਆ । ਉਹ ਦੇਵਣਹਾਰ ਹਕ਼ੀਕ਼ੀ ਜਾਮ, ਬਿਨ

ਰਸਨਾ ਰਸ ਚਖਾਈਆ। ਉਸ ਦਾ ਆਦਿ ਅੰਤ ਦਾ ਇਕੋ ਇਸਲਾਮ, ਇਸਮ ਆਜ਼ਮ ਇਕ ਵਖਾਈਆ। ਜਿਸ ਦੇ ਸਾਰੇ ਹੋਣ ਗ਼ੁਲਾਮ, ਬਰਦੇ ਬਣ ਕੇ ਸੀਸ ਨਿਵਾਈਆ। ਜੋ ਸ਼ਰਅ ਦੇ ਝਗੜੇ ਮੇਟੇ ਤਮਾਮ, ਤਮੰਨਾ ਕਲਜੁਗ ਕਿਰਿਆ ਕੂੜ ਮਿਟਾਈਆ। ਜਿਸ ਦਾ ਲਹਿਣਾ ਜ਼ਿਮੀਂ ਉਤੇ ਅਸਮਾਨ, ਨੂਰ ਨੁਰਾਨਾ ਨੂਰ ਅਲਾਹੀਆ। ਸੋ ਪੁਰਖ ਅਕਾਲਾ ਦੀਨ ਦਿਆਲਾ ਖੇਲੇ ਖੇਲ ਮਹਾਨ, ਪਰਵਰਦਿਗਾਰ ਸਾਂਝਾ ਯਾਰ ਆਪਣੀ ਕਲ ਵਰਤਾਈਆ। ਜਿਸ ਨੂੰ ਆਦਿ ਜੁਗਾਦਿ ਝੁਕਦੇ ਅਵਤਾਰ ਪੈਗ਼ੰਬਰ ਗੁਰ ਤਮਾਮ, ਤਮੰਨਾ ਦੀਨ ਦੁਨੀ ਨਾ ਕੋਇ ਰਖਾਈਆ। ਅੰਤ ਕੰਤ ਭਗਵੰਤ ਜਨ ਭਗਤਾਂ ਕਰੇ ਇੰਤਜ਼ਾਮ, ਬੰਦੋਬਸਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਰਅ ਦੇ ਲੇਖੇ ਮੁਕਾਏ ਤਮਾਮ, ਤਮੰਨਾ ਦੀਨ ਮਜ਼੍ਹਬ ਰਹਿਣ ਕੋਇ ਨਾ ਪਾਈਆ।

੭ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਭੂਮਲੀ ਜ਼ਿਲਾ ਗੁਰਦਾਸਪੁਰ ਕਰਤਾਰ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮਾਨਸ ਮਾਨਵ ਮਾਨੁਖ ਕਰ ਪਤਤ ਪੁਨੀਤ, ਪਰਮ ਪੁਰਖ ਪਰਮਾਤਮ ਆਪਣੀ ਦਇਆ ਕਮਾਈਆ। ਨਿਰਗੁਣ ਸਰਗੁਣ ਆਤਮ ਪਰਮਾਤਮ ਦੱਸ ਅਗੰਮੀ ਰੀਤ, ਰੀਤੀਵਾਨ ਸ੍ਰੀ ਭਗਵਾਨ ਤੇਰੇ ਹੱਥ ਵਡਿਆਈਆ। ਜੋਤੀ ਜਾਤੇ ਪੁਰਖ ਵਿਧਾਤੇ ਆਤਮ ਪਰਮਾਤਮ ਦੱਸ ਗੀਤ, ਪਾਰਬ੍ਰਹਮ ਬ੍ਰਹਮ ਢੋਲਾ ਗਾਵਣ ਚਾਈਂ ਚਾਈਂਆ। ਹਰ ਹਿਰਦੇ ਅੰਤਰ ਨਿਰੰਤਰ ਅੰਮ੍ਰਿਤ ਰਸ ਬਖ਼ਸ਼ ਠਾਂਡਾ ਸੀਤ, ਅਗਨੀ ਤਤਵ ਤਤ ਨਾ ਕੋਇ ਤਪਾਈਆ। ਪੁਰਖ ਅਕਾਲੇ ਦੀਨ ਦਿਆਲੇ ਵਸਣਾ ਹਰ ਘਟ ਚੀਤ, ਠਗੌਰੀ ਚਿਤ ਮਨ ਰਹੇ ਨਾ ਰਾਈਆ। ਤੂੰ ਮਾਲਕ ਖ਼ਾਲਕ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਤੇਰੀ ਸਰਨਾਈਆ। ਝਗੜਾ ਮੁਕਾ ਦੇ ਮੰਦਰ ਮਸੀਤ, ਕਾਇਆ ਕਾਅਬਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭੂ ਮਾਨਵ ਜ਼ਾਤੀ ਬਖ਼ਸ਼ ਪਿਆਰ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ । ਘਰ ਮੰਦਰ ਅੰਦਰ ਕਰ ਉਜਿਆਰ, ਸਾਢੇ ਤਿੰਨ ਹੱਥ ਕਰ ਰੁਸ਼ਨਾਈਆ। ਸਾਚੀ ਬਖ਼ਸ਼ ਸ਼ਬਦ ਧੁਨਕਾਰ, ਅਨਹਦ ਨਾਦੀ ਨਾਦ ਕਰ ਸ਼ਨਵਾਈਆ। ਅੰਮ੍ਰਿਤ ਬਖ਼ਸ਼ ਅਗੰਮਾ ਠਾਂਡਾ ਠਾਰ, ਬਿਨ ਰਸਨਾ ਜਿਹਵਾ ਦੇ ਚਖਾਈਆ। ਜੀਵਾਂ ਜੰਤਾਂ ਪਾ ਸਾਰ, ਮਹਾਸਾਰਥੀ ਹੋ ਕੇ ਵੇਖ ਵਖਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਇਕ ਇਕੱਲਾ ਏਕੰਕਾਰ, ਵਾਹਿਦ ਤੇਰੇ ਹੱਥ ਵਡਿਆਈਆ। ਕਿਰਪਾ ਕਰ ਦੇ ਮੇਰੇ ਪਰਵਰਦਿਗਾਰ, ਸਾਂਝੇ ਯਾਰ ਨੂਰ ਅਲਾਹੀਆ। ਮੈਂ ਮੰਗਤੀ ਦਰ ਭਿਖਾਰ, ਭਿੱਖਕ ਹੋ ਕੇ ਝੋਲੀ ਡਾਹੀਆ। ਤੂੰ ਵਸਤ ਅਮੋਲਕ ਮੇਰੀ ਝੋਲੀ ਦੇਣੀ ਡਾਰ, ਅਤੋਟ ਅਤੁਟ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਇਕ ਰਖਾਈਆ। ਧਰਨੀ ਕਹੇ ਪ੍ਰਭ ਮਾਨਵ ਜ਼ਾਤੀ ਕਰ ਦੇ ਬੁਧਿ ਬਿਬੇਕ, ਪਤਤ ਪੁਨੀਤ ਆਪ ਬਣਾਈਆ। ਆਤਮ ਪਰਮਾਤਮ ਦੇ ਟੇਕ, ਈਸ਼ ਜੀਵ ਜਗਦੀਸ਼ ਆਪਣੇ ਰੰਗ ਰੰਗਾਈਆ। ਤ੍ਰੈਗੁਣ ਮਾਇਆ ਲਾਏ ਨਾ ਸੇਕ, ਕਲਜੁਗ ਕੂੜ ਅਗਨ ਨਾ ਕੋਇ ਤਪਾਈਆ। ਸਤਿ

ਸਤਿਵਾਦੀ ਹੋ ਕੇ ਖੋਲ੍ਹ ਦੇ ਭੇਤ, ਭੇਵ ਅਭੇਦਾ ਦੇ ਜਣਾਈਆ । ਸੁਰਤੀ ਸ਼ਬਦ ਕਰਾ ਦੇ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਦਰਸ਼ਨ ਦੇ ਦੇ ਨੇਤਨ ਨੇਤ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਮੇਰੇ ਉਤੇ ਰੁਤਿ ਸੁਹੰਜਣੀ ਮੌਲੇ ਚੇਤ, ਪੱਤ ਟਹਿਣੀ ਲੱਖ ਚੁਰਾਸੀ ਜੀਵ ਜੰਤ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮਾਨਵ ਤੇਰੇ ਚਰਨ ਕਵਲ ਹੋਣ ਪੁਜਾਰੀ, ਪੂਜਾ ਪਾਥਰ ਪਾਹਨ ਰਹਿਣ ਕੋਇ ਨਾ ਪਾਈਆ। ਏਕਾ ਇਸ਼ਟ ਹੋਵੇ ਜੋਤ ਨੂਰ ਉਜਿਆਰੀ, ਜੋਤੀ ਜਾਤੇ ਪੁਰਖ ਬਿਧਾਤੇ ਤੇਰੀ ਆਸ ਰਖਾਈਆ। ਜੋ ਸੰਦੇਸ਼ਾ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰੀ, ਅਵਤਰੀ ਹੋ ਕੇ ਵੇਖ ਵਖਾਈਆ। ਮੇਰੇ ਉਤੇ ਲਹਿਣਾ ਦੇਣਾ ਪੂਰਾ ਕਰ ਦੇ ਵਿਸ਼ਨ ਬ੍ਰਹਮਾ ਸ਼ਿਵ ਸੰਸਾਰੀ ਭੰਡਾਰੀ ਸੰਘਾਰੀ, ਸਤਿਗੁਰ ਸ਼ਬਦ ਨਾਲ ਵਡਿਆਈਆ। ਮੇਰੀ ਨਮੋ ਨਮੋ ਨਿਮਸਕਾਰੀ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਸਿਕਦਾਰੀ, ਸ਼ਹਿਨਸ਼ਾਹ ਨੂਰ ਅਲਾਹੀਆ। ਮੇਰੀ ਅੰਤ ਕੰਤ ਭਗਵੰਤ ਪੈਜ ਦੇਣੀ ਸਵਾਰੀ, ਸਿਰ ਮੇਰੇ ਹੱਥ ਟਿਕਾਈਆ। ਧਰਨੀ ਕਹੇ ਮੈਂ ਬਿਨ ਨੇਤਰ ਰੋਵਾਂ ਜ਼ਾਰੋ ਜ਼ਾਰੀ, ਜ਼ਾਹਰ ਜ਼ਹੂਰ ਤੇਰੇ ਅਗੇ ਵਾਸਤਾ ਪਾਈਆ। ਤੂੰ ਮਿਹਰਵਾਨ ਮਹਿਬੂਬ ਖ਼ਾਲਕ ਖ਼ਲਕ ਜਲਵਾਗਰ ਚੌਬੀਸਾ ਜਗਦੀਸਾ ਇਕ ਅਵਤਾਰੀ, ਅਵਤਰ ਹੋ ਕੇ ਵੇਖਣਾ ਥਾਉਂ ਥਾਈਂਆ। ਮੇਰੇ ਅਮਾਮ ਜਲਵਾਗਰ ਨੂਰ ਨੁਰਾਨਾ ਕਰਨਾ ਜ਼ਾਹਰੀ, ਜ਼ਾਹਰ ਜ਼ਹੂਰ ਮੇਰਾ ਪਰਦਾ ਦੇ ਉਠਾਈਆ। ਮੇਰੀ ਬੇਨੰਤੀ ਸੁਣ ਪੁਕਾਰੀ, ਪੁਨਹ ਪੁਨਹ ਸੀਸ ਨਿਵਾਈਆ। ਧਰਨੀ ਕਹੇ ਪ੍ਰਭੂ ਤੇਰੇ ਚਰਨ ਕਵਲ ਜਾਵਾਂ ਬਲਿਹਾਰੀ, ਬਲ ਬਲ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲਹਿਣਾ ਦੇਣਾ ਲੇਖਾ ਪੂਰਾ ਕਰ ਦੇ ਕਲਜੁਗ ਅੰਤਮ ਵਾਰੀ, ਵਾਰਸ ਹੋ ਕੇ ਆਪਣੀ ਦਇਆ ਕਮਾਈਆ।

੯ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਗੈਹਿਣਾ ਸਿੰਘ

ਗੈਹਿਣਾ ਸਿੰਘ ਤਨ ਖ਼ੁਸ਼ੀਆਂ ਪਾਉਣਾ ਗਹਿਣਾ, ਪੰਜ ਤਤ ਮਿਲੇ ਮਾਣ ਵਡਿਆਈਆ। ਤੇਰਾ ਲੇਖਾ ਬਾਲਮੀਕ ਰਿਸ਼ੀ ਲਿਖਿਆ ਵਿਚ ਰਮਾਇਣਾ, ਰਾਮ ਦੇ ਰਾਮ ਨਾਲ ਵਡਿਆਈਆ। ਪਰਭਾਸ ਵਿਚ ਤੇਰਾ ਹੁੰਦਾ ਸੀ ਰਹਿਣਾ, ਪੰਚਬਟੀ ਦਏ ਗਵਾਹੀਆ। ਤੇਰਾ ਨਾਉਂ ਹੁੰਦਾ ਸੀ ਨੈਣਾ, ਨੈਣੂ ਕਹਿ ਕੇ ਸਾਰੇ ਬੁਲਾਈਆ। ਵੈਰਾਗੀਆਂ ਨਾਲ ਹੁੰਦਾ ਸੀ ਬਹਿਣਾ, ਆਪਣੀ ਖ਼ੁਸ਼ੀ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਅਗੰਮ ਗੁਸਾਂਈਆ। ਗੈਹਿਣਾ ਸਿੰਘ ਆ ਗਿਆ ਬਾਲਮੀਕ, ਆਪਣਾ ਪੰਧ ਮੁਕਾਈਆ। ਜਿਹੜੀ ਤੈਨੂੰ ਬਖ਼ਸ਼ੀ ਤਰੀਕ, ਤਰੀਕ਼ੇ ਨਾਲ ਪਾਲ ਸਿੰਘ ਦਾ ਮੇਲ ਮਿਲਿਆ ਚਾਈਂ ਚਾਈਂਆ। ਜਿਸ ਦੀ ਕ਼ਲਮ ਵਿਚ ਤੌਫ਼ੀਕ਼, ਤੇਰਾ ਪੂਰਬ ਲੇਖ ਸਮਝਾਈਆ। ਜਿਸ ਦਾ ਲਹਿਣਾ ਬੜਾ ਬਾਰੀਕ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਪਰਮ ਪੁਰਖ ਪਰਮਾਤਮ ਵੇਖੇ ਨਜ਼ਦੀਕ, ਦੂਰ ਦੁਰਾਡਾ ਆਪਣਾ ਪੰਧ ਮੁਕਾਈਆ। ਪਿਛਲੇ ਜਨਮ ਦੀ ਸ਼ਹਾਦਤ ਵੇਖ ਤਾਰੀਖ਼, ਤਵਾਰੀਖ਼ ਧੁਰ ਦੀ ਆਪ ਸਮਝਾਈਆ। ਜਗਤ ਕਰਮ ਦੇ ਲੇਖੇ ਮਾਰ ਲੀਕ, ਭੁਲੇਖਾ

ਅੰਦਰੋਂ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਂਈਆ। ਨੈਣੂ ਤਕ ਲੈ ਨਾਲ ਨੈਣ ਅੱਖ, ਅੱਖਰਾਂ ਬਾਹਰ ਸਮਝਾਈਆ। ਤਰੇਤਾ ਦੁਆਪਰ ਕਲਜੁਗ ਰਿਹਾ ਵਖ, ਅੰਤ ਮੇਲਾ ਮਿਲਿਆ ਚਾਈਂ ਚਾਈਂਆ। ਅਗੇ ਝੋਲੀ ਰਹਿਣ ਨਾ ਦੇਵੇ ਸਖ, ਸਿਰ ਆਪਣਾ ਹੱਥ ਟਿਕਾਈਆ। ਜਿਉਂ ਭਾਵੇ ਤਿਉਂ ਲਏ ਰਖ, ਇਹ ਪ੍ਰਭ ਦੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਗੈਹਿਣਾ ਸਿੰਘ ਗੌਹੁ ਨਾਲ ਕਰਨਾ ਵਿਚਾਰ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਤੇਰਾ ਪੂਰਬਲਾ ਜਨਮ ਵੇਖ ਵਿਚ ਸੰਸਾਰ ਅੰਤਮ ਕਲਜੁਗ ਬੰਨ੍ਹੀ ਧਾਰ, ਧਰਨੀ ਧਰਤ ਧਵਲ ਧੌਲ ਦਿਤੀ ਵਡਿਆਈਆ। ਜਨਮ ਵਿਚੋਂ ਜਨਮ ਮਿਲਿਆ ਅਪਾਰ, ਅਪਰੰਪਰ ਸੁਆਮੀ ਵੇਖ ਵਖਾਈਆ। ਤੇਰਾ ਲਹਿਣਾ ਦੇਣਾ ਪੂਰਬ ਦਏ ਉਤਾਰ, ਕ਼ਰਜ਼ਾ ਜਗਤ ਰਹੇ ਨਾ ਰਾਈਆ। ਦੁਖ ਦਲਿਦ੍ਰ ਦਏ ਨਿਵਾਰ, ਸੁਖ ਸਾਗਰ ਰੂਪ ਸਮਾਈਆ। ਭੂਤ ਪ੍ਰੇਤ ਕੋਈ ਹੋ ਨਾ ਸਕੇ ਸਵਾਰ, ਜਿੰਨ ਖੁਵੀਸ ਨਾ ਕੋਇ ਚੁਤਰਾਈਆ। ਕਿਰਪਾ ਕਰੇ ਆਪ ਕਰਤਾਰ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਦਏ ਇਕ ਅਧਾਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ।

ਪਾਲ ਸਿੰਘ ਤੇਰੀ ਪ੍ਰਭ ਕਰੇ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਦੀਨਾ ਬੰਧਪ ਬਣੇ ਦੀਨ ਦਿਆਲ, ਸਿਰ ਆਪਣਾ ਹੱਥ ਰਖਾਈਆ। ਧਰਮ ਦੀ ਧਾਰ ਬਣਾ ਕੇ ਲਾਲ, ਲਾਲਨ ਧੁਰ ਦਾ ਰੰਗ ਚੜ੍ਹਾਈਆ। ਸਾਚਾ ਮਾਰਗ ਬਖ਼ਸ਼ ਸੁਖਾਲ, ਸੁਖ ਸਾਗਰ ਵਿਚ ਰਖਾਈਆ। ਜਗਤ ਰੋਗ ਘਾਲਣੀ ਪਏ ਨਾ ਘਾਲ, ਦਿਲ ਦਲਿਦ੍ਰ ਦੂਰ ਕਰਾਈਆ। ਉਹ ਅੰਤਰ ਆਤਮ ਪਰਮਾਤਮ ਹੋ ਕੇ ਵਸੇ ਨਾਲ, ਮੇਲਾ ਰਖੇ ਚਾਈਂ ਚਾਈਂਆ। ਸਚ ਬੇਨੰਤੀ ਧਰਮ ਸਵਾਲ, ਕਰਮ ਆਪਣੇ ਰੰਗ ਰੰਗਾਈਆ। ਜਗਤ ਸੋਗ ਵਿਚੋਂ ਕਰ ਬਹਾਲ, ਰੋਗ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤਨ ਵਜੂਦ ਸਰੀਰ ਕਰੇ ਆਪ ਸੰਭਾਲ, ਸੰਬਲ ਦਾ ਮਾਲਕ ਹੋ ਕੇ ਵੇਖ ਵਖਾਈਆ।

੧੬ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸਵਰਗ ਵਾਸੀ ਗੁਰਬਚਨ ਕੌਰ ਕੱਲਾ ਦੇ ਨਵਿਤ

ਧਰਨੀ ਕਹੇ ਮੈਨੂੰ ਕਲਜੁਗ ਅੰਤਮ ਖ਼ੁਸ਼ੀ ਬੜੀ, ਖ਼ੁਸ਼ਹਾਲੀ ਵਿਚ ਗੁਰ ਗੋਪਾਲ ਧਿਆਨ ਲਗਾਈਆ। ਮੈਂ ਨਿਰਗੁਣ ਧਾਰ ਪਰਮ ਪੁਰਖ ਦੀ ਸਰਨੀ ਪੜੀ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਮੇਰੇ ਉਤੇ ਪੁਰਖ ਅਕਾਲੇ ਕੀਤੀ ਸੁਹੰਜਣੀ ਘੜੀ, ਪਲ ਪਲਕਾਂ ਦੇ ਪਿਛੇ ਵੇਖ ਵਖਾਈਆ। ਸਤਿ ਧਰਮ ਦੀ ਧਾਰ ਮੇਰੇ ਉਤੇ ਦਿਸੇ ਗੜੀ, ਗੜ੍ਹੀ ਚਮਕੌਰ ਦਏ ਗਵਾਹੀਆ। ਮੈਂ ਸਚ ਦੁਆਰ ਏਕੰਕਾਰ ਦਰ ਖੜੀ, ਦਰਗਾਹ

ਸਾਚੀ ਸੀਸ ਨਿਵਾਈਆ। ਆਦਿ ਜੁਗਾਦਿ ਪ੍ਰਭ ਤੇਰੀ ਭਗਤਾਂ ਨਾਲ ਬਣੀ ਰਹੀ ਲੜੀ, ਤੰਦ ਸਿਤਾਰ ਨਾ ਕੋਇ ਤੁੜਾਈਆ। ਮੈਨੂੰ ਖ਼ੁਸ਼ੀ ਮੇਰੇ ਮਿਹਰਵਾਨਾ ਮੇਰੇ ਉਤੇ ਤੇਰੇ ਭਗਤਾਂ ਤਨ ਵਜੂਦ ਬਣੇ ਮੜ੍ਹੀ, ਖ਼ਾਕੀ ਖ਼ਾਕ ਰੰਗ ਰੰਗਾਈਆ। ਜਿਨ੍ਹਾਂ ਦੀ ਜੀਵਣ ਜ਼ਿੰਦਗੀ ਸ਼ੌਹ ਦਰਿਆ ਕਦੀ ਨਾ ਹੜ੍ਹੀ, ਚੁਰਾਸੀ ਵੰਡ ਨਾ ਕੋਇ ਵੰਡਾਈਆ। ਉਨ੍ਹਾਂ ਭਾਗ ਲੱਗਾ ਹਡ ਮਾਸ ਨੜੀ, ਤਨ ਵਜੂਦ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਮੜ੍ਹੀ ਕਹੇ ਮੈਂ ਭਗਤਾਂ ਤਨ ਵਜੂਦ ਕੀਤਾ ਖ਼ਾਕ, ਤਨ ਮਾਟੀ ਨਜ਼ਰ ਕੋਇ ਨਾ ਆਈਆ। ਆਤਮ ਧਾਰ ਤੱਕਿਆ ਪ੍ਰਭੂ ਦਾ ਸਾਕ, ਅੰਤ ਸਤਿਗੁਰ ਵਿਚ ਸਮਾਈਆ। ਜਿਸ ਦਾ ਖੁਲ੍ਹਾ ਸਦਾ ਤਾਕ, ਸਚਖੰਡ ਦੁਆਰ ਬੰਦ ਨਾ ਕੋਇ ਕਰਾਈਆ। ਸੋ ਸ਼ਬਦ ਘੋੜੇ ਚੜ੍ਹ ਕੇ ਰਾਕ, ਹਰਿਜਨ ਭੱਜਣ ਵਾਹੋ ਦਾਹੀਆ। ਮੈਨੂੰ ਯਾਦ ਆਉਂਦਾ ਅਵਤਾਰ ਪੈਗ਼ੰਬਰਾਂ ਗੁਰੂਆਂ ਵਾਲਾ ਵਾਕ, ਭਵਿਖਤ ਭਵਿਖਤਾਂ ਵਿਚੋਂ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਬਣੇ ਸੱਜਣ ਸਾਕ, ਸੁਹੇਲਾ ਇਕੋ ਨਜ਼ਰੀ ਆਈਆ। ਈਸਾ ਕਹੇ ਮੇਰਾ ਇਸ਼ਾਰਾ ਦੇਵੇ ਕਲਾਕ, ਜਗਤ ਘੜੀ ਪਲ ਵੰਡ ਨਾ ਕੋਇ ਵੰਡਾਈਆ। ਮੇਰੇ ਪਰਵਰਦਿਗਾਰ ਸਾਂਝੇ ਯਾਰ ਮੇਲ ਕਰਨਾ ਨਾਲ ਇਤਫ਼ਾਕ, ਇਤਫ਼ਾਕੀਆ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਂਈਆ। ਮੜ੍ਹੀ ਕਹੇ ਮੇਰੇ ਵਿਚ ਤਨ ਵਜ਼ੂਦ ਹੋਇਆ ਸੁਆਹ, ਮਾਟੀ ਨਜ਼ਰ ਕਿਛ ਨਾ ਆਈਆ। ਇਹ ਖੇਲ ਬੇਪਰਵਾਹ, ਜੋ ਬੇਪਰਵਾਹੀ ਵਿਚ ਸਮਾਈਆ । ਜੋ ਆਦਿ ਜੁਗਾਦਿ ਭਗਤਾਂ ਬਣੇ ਮਲਾਹ, ਖੇਵਟ ਖੇਟਾ ਧੁਰਦਰਗਾਹੀਆ। ਸ਼ਬਦ ਦਏ ਸਲਾਹ, ਮਸ਼ਵਰਾ ਇਕੋ ਨਾਮ ਦ੍ਰਿੜਾਈਆ । ਨਿਰਗੁਣ ਧਾਰ ਹੋ ਕੇ ਪਕੜੇ ਬਾਂਹ, ਫੜ ਬਾਹੋਂ ਆਪ ਉਠਾਈਆ। ਨਿਥਾਵਿਆਂ ਦੇਵੇ ਸਾਚਾ ਥਾਂ, ਥਾਨ ਥਨੰਤਰ ਇਕ ਸੁਹਾਈਆ । ਨਾਮ ਨਿਧਾਨ ਬਖ਼ਸ਼ ਕੇ ਨਾਂ, ਨਾਉਂ ਨਿਰੰਕਾਰ ਰੰਗ ਰੰਗਾਈਆ। ਸਚਖੰਡ ਦੁਆਰ ਸੁਹਾ ਕੇ ਗਰਾਂ, ਗ੍ਰਹਿ ਮੰਦਰ ਇਕ ਵਡਿਆਈਆ । ਜਿਥੇ ਆਪੇ ਪਿਤਾ ਆਪੇ ਬਣੇ ਮਾਂ, ਆਪ ਆਪਣੀ ਗੋਦ ਟਿਕਾਈਆ। ਆਵਣ ਜਾਵਣ ਲੱਖ ਚੁਰਾਸੀ ਲਹਿਣਾ ਰਹੇ ਨਾ ਵਿਚ ਜਹਾਂ, ਜੂਨੀ ਜੂਨ ਨਾ ਕੋਇ ਭੁਆਈਆ। ਆਤਮ ਪਰਮਾਤਮ ਮੇਲ ਮਿਲਾਏ ਆਪ ਆਪਣੇ ਗਰਾਂ, ਸਚਖੰਡ ਸਾਚੇ ਸਚ ਸਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਮੜ੍ਹੀ ਕਹੇ ਤਨ ਵਜੂਦ ਮਿੱਟੀ ਖ਼ਾਕ ਹੋਇਆ ਕੰਚਨ, ਤਨ ਨਜ਼ਰ ਕਿਛ ਨਾ ਆਈਆ। ਅਗਨੀ ਅੱਗ ਲੱਗਾ ਮੱਚਣ, ਧੂੰਆਂਧਾਰ ਧਾਰ ਬਣਾਈਆ। ਆਤਮਾ ਖ਼ੁਸ਼ੀਆਂ ਵਿਚ ਲੱਗਾ ਨੱਚਣ, ਧੁਰ ਦੇ ਢੋਲੇ ਗਾਈਆ। ਪ੍ਰਭੂ ਪਿਆਰ ਵਿਚ ਲੱਗਾ ਰਚਣ, ਲੂੰ ਲੂੰ ਦਾ ਲੇਖਾ ਜਾਏ ਚੁਕਾਈਆ। ਸਤਿ ਸਰੂਪੀ ਬਣ ਕੇ ਹੀਰਾ ਰਤਨ, ਦਰਗਹ ਸਾਚੀ ਸਚ ਸੁਹਾਈਆ। ਜੋ ਆਦਿ ਜੁਗਾਦੀ ਭਗਤਾਂ ਵਤਨ, ਗ੍ਰਹਿ ਮੰਦਰ ਸੋਭਾ ਪਾਈਆ। ਸੋ ਧਾਮ ਨਿਆਰਾ ਜਿਥੇ ਪ੍ਰਭ ਭਗਤਾਂ ਕਰੇ ਪਿਆਰਾ ਪ੍ਰੀਤਮ ਹੋ ਕੇ ਲੇਖਾ ਤੋੜੇ ਤਤਨ, ਤਤਵ ਤਤ ਰਹਿਣ ਕਿਛ ਨਾ ਪਾਈਆ। ਜਿਸ ਕਾਰਨ ਜੋਗੀ ਯਤੀ ਸਤੀ ਸਾਰੇ ਕਰਦੇ ਯਤਨ, ਯਥਾਰਥ ਮੰਜ਼ਲ ਹੱਥ ਕਿਸੇ ਨਾ ਆਈਆ। ਬਿਨਾ ਸਤਿਗੁਰ ਸ਼ਬਦ ਤੋਂ ਦਰਗਾਹ ਸਾਚੀ ਪੁੱਜੇ ਕੋਇ ਨਾ ਪਤਣ, ਘਾਟ ਕਿਨਾਰਾ ਵੇਖਣ ਕੋਇ ਨਾ ਪਾਈਆ। ਸਚਖੰਡ ਦੁਆਰ ਕਿਰਪਾ ਕੀਤੀ ਆਪ ਨਿਰੰਕਾਰ ਆਤਮ ਧਾਰ ਮਿਲਾਇਆ ਗੁਰਬਚਨ, ਗੁਰਬਚਨ ਕੌਰ ਆਪਣੇ ਰੰਗ ਸਮਾਈਆ।

ਆਵਣ ਜਾਵਣ ਲੱਖ ਚੁਰਾਸੀ ਜਮ ਕੀ ਫਾਂਸੀ ਦੀਨ ਦੁਨੀ ਦਾ ਰਿਹਾ ਕੋਇ ਨਾ ਹੱਟਣ, ਜਗਤ ਵਣਜ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਨਾਮ ਨਿਧਾਨ ਰਸ ਦੇਵੇ ਰਸਨ, ਬਿਨ ਰਸਨਾ ਰਸ ਚਖਾਈਆ।

੨੨ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਬੰਗਾ ਜ਼ਿਲਾ ਲੁਧਿਆਣਾ ਨਾਜ਼ਰ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੇਰੇ ਨੇਤਰ ਵਗੇ ਨੀਰ, ਲੋਚਨ ਨੈਣ ਛਹਿਬਰ ਲਾਈਆ। ਨਿਗਾਹ ਮਾਰ ਲੈ ਬੇਨਜ਼ੀਰ, ਨਰ ਨਰਾਇਣ ਨੂਰ ਅਲਾਹੀਆ। ਉਹ ਸੰਦੇਸ਼ਾ ਸੁਣ ਲੈ ਜੋ ਦੇ ਕੇ ਗਿਆ ਕਬੀਰ, ਕ਼ਬਰਾਂ ਤੋਂ ਬਾਹਰ ਜਣਾਈਆ। ਅੰਤ ਕੰਤ ਸ੍ਰੀ ਭਗਵੰਤ ਬਦਲੇ ਤੇਰੀ ਤਕ਼ਦੀਰ, ਤਕੱਬਰ ਦੀਨ ਦੁਨੀ ਮਿਟਾਈਆ। ਜਿਸ ਦੇ ਕੋਲ ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਸ਼ਬਦ ਅਨਾਦਿ ਸ਼ਮਸ਼ੀਰ, ਜਗਤ ਸ਼ਸਤਰ ਹੱਥ ਨਾ ਕੋਇ ਉਠਾਈਆ। ਜੋ ਲਹਿਣਾ ਦੇਣਾ ਜਾਣੇ ਸ਼ਾਹ ਹਕੀਰ, ਸ਼ਹਿਨਸ਼ਾਹ ਹੋ ਕੇ ਵੇਖ ਵਖਾਈਆ । ਤੇਰੀ ਆਸਾ ਰਖ ਕੇ ਗਏ ਪੈਗ਼ੰਬਰ ਪੀਰ, ਪਰਮ ਪੁਰਖ ਪਰਮਾਤਮ ਤੇਰੀ ਓਟ ਤਕਾਈਆ। ਤੁਧ ਬਿਨ ਅੰਤ ਦੇਵੇ ਕੋਇ ਨਾ ਧੀਰ, ਧੀਰਜ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਮੇਰੇ ਪੁਰਖ ਅਕਾਲੇ ਮੀਤਾ, ਮਿਤਰਾ ਤੇਰੀ ਦੁਹਾਈਆ। ਮੇਰਾ ਅੰਤਸ਼ਕਰਨ ਨਾ ਹੋਵੇ ਠਾਂਡਾ ਸੀਤਾ, ਅਗਨੀ ਤਤ ਨਾ ਕੋਇ ਬੁਝਾਈਆ। ਆ ਕੇ ਵੇਖ ਲੈ ਕਲਕਾਤੀਆਂ ਵਾਲੀ ਰੀਤਾ, ਤਨ ਵਜੂਦਾਂ ਅੰਦਰ ਹਕ ਮਹਿਬੂਬ ਹੋ ਕੇ ਵੇਖ ਵਖਾਈਆ। ਪਿਆਰ ਰਿਹਾ ਨਾ ਮੰਦਰ ਮਸੀਤਾ, ਕਾਅਬੇ ਜਗਤ ਰਹੇ ਕੁਰਲਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਵਕ਼ਤ ਵੇਖ ਲੈ ਬੀਤਾ, ਪੂਰਬ ਲੇਖਾ ਲੇਖੇ ਨਾਲ ਮਿਲਾਈਆ। ਮੇਰੇ ਸਾਹਿਬ ਸੁਆਮੀ ਅੰਤਰਜਾਮੀ ਮੇਰੇ ਅੰਤਸ਼ਕਰਨ ਵਸਜਾ ਚੀਤਾ, ਚਿਤ ਵਿਤ ਠਗੌਰੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਮੇਰੇ ਆਦਿ ਜੁਗਾਦੀ ਪਰਵਰਦਿਗਾਰ, ਸਾਂਝੇ ਯਾਰ ਨੂਰ ਅਲਾਹੀਆ। ਮੇਰਾ ਪੂਰਬ ਲਹਿਣਾ ਦੇ ਉਧਾਰ, ਮਕ਼ਰੂਜ਼ ਕ਼ਰਜ਼ਾ ਦੇ ਚੁਕਾਈਆ। ਮੈਂ ਜੁਗ ਚੌਕੜੀ ਤੇਰਾ ਕਰਦੀ ਰਹੀ ਇੰਤਜ਼ਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਮੈਨੂੰ ਸੰਦੇਸ਼ੇ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰ, ਅਵਤਰੀ ਤੇਰਾ ਭੇਵ ਚੁਕਾਈਆ। ਮੈਂ ਮਿੱਟੀ ਖ਼ਾਕ ਹੋ ਕੇ ਰਹੀ ਹੁਸ਼ਿਆਰ, ਆਲਸ ਨਿੰਦਰਾ ਨਾ ਕੋਇ ਰਖਾਈਆ। ਤੂੰ ਦੇਵਣਹਾਰ ਮੇਰਾ ਦਾਤਾਰ, ਦਇਆਨਿਧ ਇਕ ਅਖਵਾਈਆ। ਸਤਿ ਸਚ ਦੇ ਮਾਲਕ ਮੇਰੀ ਪਾਉਣੀ ਸਾਰ, ਖ਼ਾਲਕ ਖ਼ਲਕ ਮਖ਼ਲੂਕ ਵੇਖ ਵਖਾਈਆ। ਮੇਰੇ ਉਤੇ ਤੇਰੇ ਨਾਮ ਕਲਮੇ ਦਾ ਹੋਇਆ ਤਕਰਾਰ, ਝਗੜਾ ਦੀਨ ਦੁਨੀ ਜਣਾਈਆ। ਸ਼ਰਅ ਦੀ ਸ਼ਰਅ ਨਾਲ ਹੋਈ ਖਾਰ, ਮਜ਼੍ਹਬ ਮਜ਼੍ਹਬ ਨਾਲ ਟਕਰਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਬਿਨ ਨੈਣਾਂ ਨਿਗਾਹ ਮਾਰ, ਬਿਨ ਨੇਤਰ ਅੱਖ ਖੁਲ੍ਹਾਈਆ। ਮੇਰੇ ਉਤੇ ਚਾਰੋਂ ਕੁੰਟ ਹੋਇਆ ਅੰਧਿਆਰ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਚਾਰ ਜੁਗ ਦੇ ਸ਼ਾਸਤਰ ਰਹੇ ਪੁਕਾਰ, ਬਿਨ ਰਸਨਾ ਕੂਕ ਕੂਕ ਸੁਣਾਈਆ। ਕਲ ਕਲਕੀ ਸਾਡੀ ਪਾਵੇ ਸਾਰ,

ਨਿਹਕਲੰਕਾ ਤੇਰੇ ਹੱਥ ਵਡਿਆਈਆ। ਅਮਾਮ ਅਮਾਮਾ ਨੂਰ ਅਲਾਹੀ ਪਰਵਰਦਿਗਾਰ, ਯਾਮਬੀਨ ਤੇਰੀ ਓਟ ਤਕਾਈਆ। ਤੂੰ ਸ਼ਾਹੋ ਭੂਪ ਸਿਕਦਾਰ, ਸ਼ਹਿਨਸ਼ਾਹ ਇਕ ਅਖਵਾਈਆ। ਮੈਂ ਦਰਵੇਸ਼ਨ ਤੇਰੇ ਦਰ ਭਿਖਾਰ, ਮਾਂਗਤ ਹੋ ਕੇ ਝੋਲੀ ਡਾਹੀਆ। ਧਰਨੀ ਕਹੇ ਮੇਰੇ ਧਰਮ ਦੀ ਸੁਣੀਂ ਪੁਕਾਰ, ਕੂਕ ਕੂਕ ਦਿਆਂ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਮੇਰੀ ਆਸਾ ਪੁਰਖ ਅਕਾਲੇ ਅਗੰਮ, ਜਗਤ ਬੁੱਧੀ ਸਮਝ ਕਿਸੇ ਨਾ ਆਈਆ। ਮਿਹਰਵਾਨਾ ਸ੍ਰੀ ਭਗਵਾਨਾ ਸਤਿ ਦਾ ਸਚ ਚਲਾ ਦੇ ਧਰਮ, ਅਧਰਮ ਦਾ ਡੇਰਾ ਢਾਹੀਆ। ਦੀਨ ਦੁਨੀ ਨੂੰ ਭੇਦ ਖੁਲ੍ਹਾ ਦੇ ਬ੍ਰਹਮ, ਪਾਰਬ੍ਰਹਮ ਪਰਦਾ ਆਪ ਚੁਕਾਈਆ। ਮੇਰੇ ਉੱਤਮ ਕਰ ਦੇ ਕਰਮ, ਕਰਮ ਕਾਂਡ ਦਾ ਡੇਰਾ ਢਾਹੀਆ। ਮੈਂ ਤੇਰੀ ਇਕੋ ਤਕਾਂ ਸਰਨ, ਸਰਨਗਤ ਇਕ ਰਖਾਈਆ। ਤੂੰ ਕਰਤਾ ਪੁਰਖ ਕਰਨੀ ਕਰਨ, ਕ਼ੁਦਰਤ ਦਾ ਕ਼ਾਦਰ ਨੂਰ ਅਲਾਹੀਆ। ਮੇਰਾ ਪਲੂ ਬਿਨ ਹੱਥਾਂ ਆ ਜਾ ਫੜਨ, ਬਿਨ ਕ਼ਦਮਾਂ ਪੰਧ ਮੁਕਾਈਆ। ਤੂੰ ਮਾਲਕ ਭੰਨਣ ਘੜਨ, ਸਮਰਥ ਅਕਥ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਭੇਵ ਆਪ ਚੁਕਾਈਆ। ਧੁਰ ਦਾ ਭੇਵ ਮੇਰੇ ਸੁਆਮੀਆਂ ਜਾਏ ਚੁਕ, ਉਹਲਾ ਰਹਿਣ ਕੋਇ ਨਾ ਪਾਈਆ। ਆਤਮ ਪਰਮਾਤਮ ਤੇਰੀ ਇਕੋ ਹੋਵੇ ਤੁਕ, ਤੁਖ਼ਮ ਤਾਅਸੀਰ, ਬੇਨਜ਼ੀਰ ਦੇਣਾ ਬਦਲਾਈਆ। ਬਿਨ ਤਨ ਵਜੂਦ ਹਕ ਮਹਿਬੂਬ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਤੈਨੂੰ ਜਾਏ ਝੁਕ, ਕਾਇਨਾਤ ਬਿਨ ਕਾਅਬਿਆਂ ਸੀਸ ਨਿਵਾਈਆ। ਕਲਜੁਗ ਕੂੜ ਕੁੜਿਆਰੇ ਮੇਰੇ ਉਤੋਂ ਪੈਂਡਾ ਜਾਏ ਮੁਕ, ਸਤਿਜੁਗ ਸਚ ਸਚ ਦੇ ਵਡਿਆਈਆ। ਉਹ ਤਕ ਲੈ ਵਕ਼ਤ ਸੁਹੰਜਣਾ ਗੁਰ ਅਵਤਾਰ ਪੈਗ਼ੰਬਰਾਂ ਵਾਲਾ ਰਿਹਾ ਢੁਕ, ਬੀਸ ਬੀਸੇ ਹਰਿ ਜਗਦੀਸੇ ਆਪਣੀ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਪਰਵਿਸ਼ਟਾ ਤਕ ਲੈ ਅੱਸੂ ਬਾਈ, ਬਾਈਬਲ ਵਿਚ ਯਸੂਹ ਕੀ ਗਿਆ ਸਮਝਾਈਆ। ਕੀ ਗੋਬਿੰਦ ਇਸ਼ਾਰਾ ਦਿਤਾ ਬੂਟਾ ਪੁੱਟਣ ਲੱਗਿਆਂ ਕਾਹੀ, ਕਾਇਨਾਤ ਕੀ ਦ੍ਰਿੜਾਈਆ। ਕੀ ਨਿਰਗੁਣ ਸਰਗੁਣ ਤੇਰੀ ਅੱਖਰਾਂ ਹਿੰਦਸਿਆਂ ਵਾਲੀ ਜ਼ੀਰੋ ਸਿਫ਼ਰਾ ਬਣੇ ਦਹਾਈ, ਲੇਖਾ ਲੇਖਿਆਂ ਵਿਚੋਂ ਚੁਕਾਈਆ। ਤੂੰ ਮਾਲਕ ਖ਼ਾਲਕ ਇਕ ਗੁਸਾਂਈ, ਗਹਿਰ ਗੰਭੀਰ ਤੇਰੀ ਵਡਿਆਈਆ। ਮੈਂ ਪਰਮ ਪੁਰਖ ਪਰਮਾਤਮ ਇਕੋ ਤੈਨੂੰ ਰਹੀ ਧਿਆਈ, ਦੂਜਾ ਇਸ਼ਟ ਨਾ ਕੋਇ ਮਨਾਈਆ। ਕਲਜੁਗ ਕੂੜੀ ਕਿਰਿਆ ਦੁਰਮਤ ਮੈਲ ਧੋ ਦੇ ਸ਼ਾਹੀ, ਦਾਗ਼ ਰਹਿਣ ਕਿਛ ਨਾ ਪਾਈਆ। ਲੇਖਾ ਤਕ ਲੈ ਧੁਰ ਦੇ ਮਾਹੀ, ਮਹਿਬੂਬ ਨੂਰ ਅਲਾਹੀਆ। ਮੈਨੂੰ ਸਤਿਜੁਗ ਸਤਿ ਧਰਮ ਦੀ ਬਖ਼ਸ਼ ਦੇ ਸ਼ਹਿਨਸ਼ਾਹੀ, ਸ਼ਾਹ ਪਾਤਸ਼ਾਹ ਆਪਣਾ ਹੁਕਮ ਵਰਤਾਈਆ। ਤੂੰ ਪੁਰਖ ਅਗੰਮੜਾ ਸਭ ਦਾ ਇਕ ਗੁਸਾਂਈ, ਗਹਿਰ ਗੰਭੀਰ ਨੂਰ ਅਲਾਹੀਆ। ਮੇਰੇ ਮਹਿਬੂਬਾ ਆਪਣੀ ਤਕ ਲੈ ਦੀਨ ਦੁਨੀ ਵਾਲੀ ਖ਼ੁਦਾਈ, ਖ਼ੁਦ ਮਾਲਕ ਹੋ ਕੇ ਖੋਜ ਖੁਜਾਈਆ। ਮੈਂ ਚਰਨ ਕਵਲ ਧਰਨੀ ਧਰਤ ਧਵਲ ਧੌਲ ਕਹੇ ਧੂੜੀ ਖ਼ਾਕ ਰਹੀ ਰਮਾਈ, ਮਸਤਕ ਟਿੱਕੇ ਲਾਵਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਤੇ ਪੁਰਖ ਬਿਧਾਤੇ ਤੁਧ ਬਿਨ ਦੂਜਾ ਅਵਰ ਕੋਇ ਨਾਹੀਂ, ਖੋਜਣ ਦੀ ਲੋੜ ਰਹੇ ਨਾ ਰਾਈਆ।

੨੩ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਰਜੋਵਾਲ ਜ਼ਿਲਾ ਲੁਧਿਆਣਾ ਗੁਰਚਰਨ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਪਰਮ ਪੁਰਖ ਪਰਮਾਤਮ ਧੁਰ ਦੇ ਮੌਲਾ, ਯਾਮਬੀਨ ਨਿਰਗੁਣ ਧਾਰ ਤੇਰੀ ਸਰਨਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਪੂਰਬ ਵੇਖ ਲੈ ਇਕ਼ਰਾਰ ਕੌਲਾ, ਬਿਨ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਮੈਂ ਕੂਕ ਪੁਕਾਰਾਂ ਮਿੱਟੀ ਖ਼ਾਕ ਧੌਲਾ, ਧਰਮ ਦੀ ਧਰਮ ਨਾਲ ਦੁਹਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮੇਰਾ ਭਾਰ ਕਰ ਦੇ ਹੌਲਾ, ਕਲਜੁਗ ਕਿਰਿਆ ਕੂੜ ਕੂੜ ਮਿਟਾਈਆ। ਪ੍ਰੇਮ ਪਿਆਰ ਵਿਚ ਮੇਰੇ ਉਤੇ ਰਿਹਾ ਕੋਈ ਨਾ ਪੰਡਤ ਪਾਂਧਾ ਰੌਲਾ, ਮੁੱਲਾ ਸ਼ੇਖ਼ ਮੁਸਾਇਕ ਰਹੇ ਕੁਰਲਾਈਆ। ਤੂੰ ਜੋਤੀ ਜਾਤਾ ਪੁਰਖ ਬਿਧਾਤਾ ਸਾਵਲ ਸੌਲਾ, ਸਰਬ ਕਲਾ ਸਮਰਥ ਅਗੰਮ ਅਥਾਹੀਆ। ਮੇਰੇ ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਮੈਨੂੰ ਸੁਣਾ ਦੇ ਆਪਣਾ ਬੋਲਾ, ਅਨਬੋਲਤ ਧੁਰ ਦਾ ਰਾਗ ਦ੍ਰਿੜਾਈਆ। ਜਿਸ ਦੇ ਵਿਚ ਸਤਿ ਧਰਮ ਦੁਆਰਾ ਹੋਵੇ ਖੋਲ੍ਹਾ, ਵਸਤ ਨਾਮ ਸਤਿ ਸਤਿ ਵਰਤਾਈਆ। ਮਿਹਰਵਾਨਾ ਨਿਰਗੁਣ ਧਾਰ ਬਿਨ ਤਤਾਂ ਬਦਲ ਕੇ ਆ ਜਾ ਚੋਲਾ, ਚੋਜੀ ਪ੍ਰੀਤਮ ਆਪਣਾ ਵੇਸ ਵਟਾਈਆ। ਮੇਰੇ ਕਰਮ ਕੁਕਰਮ ਆਪਣੇ ਸ਼ਬਦੀ ਧਾਰ ਜੋਹ ਲੈ, ਦੂਸਰ ਲੋੜ ਰਹੇ ਨਾ ਰਾਈਆ। ਸਚ ਪਿਆਰ ਮੁਹੱਬਤ ਵਿਚ ਮਾਨਵ ਜ਼ਾਤੀ ਆਪੇ ਮੋਹ ਲੈ, ਆਤਮ ਪਰਮਾਤਮ ਆਪਣਾ ਰੰਗ ਰੰਗਾਈਆ। ਕੂੜੀ ਕਿਰਿਆ ਚਾਰੋਂ ਕੁੰਟ ਮੇਰੇ ਉਤੋਂ ਖੋਹ ਲੈ, ਨਵ ਸੱਤ ਨਜ਼ਰ ਕੋਇ ਨਾ ਆਈਆ। ਹਰਿਜਨ ਸੰਤ ਸੁਹੇਲੇ ਆਪਣੇ ਨਾਮ ਪਿਆਰ ਵਿਚ ਪਰੋ ਲੈ, ਪਾਰਬ੍ਰਹਮ ਪ੍ਰਭ ਆਪਣਾ ਭੇਵ ਚੁਕਾਈਆ। ਮਾਨਸ ਮਾਨਵ ਤੇਰੇ ਦਰ ਦਾ ਹੋ ਜਾਏ ਗੋਲਾ, ਦੂਸਰ ਇਸ਼ਟ ਨਾ ਕੋਇ ਰਖਾਈਆ। ਤੂੰ ਮੇਰਾ ਮੈਂ ਤੇਰਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਗਾਵੇ ਢੋਲਾ, ਢੋਲਕ ਛੈਣੇ ਦੀ ਲੋੜ ਰਹੇ ਨਾ ਰਾਈਆ। ਤੇਰਾ ਸਤਿਗੁਰ ਸ਼ਬਦ ਨਿਰਗੁਣ ਧਾਰ ਹੋਏ ਵਿਚੋਲਾ, ਤਤਾਂ ਲੇਖਾ ਦਏ ਚੁਕਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਹਰ ਘਟ ਦਿਸਣਾ ਘੋਲ ਘੋਲਾ, ਕਾਇਆ ਮੰਦਰ ਅੰਦਰ ਭੇਵ ਚੁਕਾਈਆ। ਅੰਤ ਅਖ਼ੀਰ ਬੇਨਜ਼ੀਰ ਮੇਰੇ ਉਤੇ ਕਰਮ ਕਾਂਡ ਦਾ ਬਣ ਜਾ ਤੋਲਾ, ਨਾਮ ਕੰਡਾ ਤਰਾਜ਼ੂ ਆਪਣੇ ਹੱਥ ਉਠਾਈਆ। ਪਾਰਬ੍ਰਹਮ ਬ੍ਰਹਮ ਆਪਣੇ ਨਾਲ ਛੋਹ ਲਾ, ਛੌਹਰ ਬਾਂਕੇ ਤੇਰੇ ਹੱਥ ਵਡਿਆਈਆ। ਮੈਂ ਤੇਰੇ ਚਰਨ ਆਪ ਆਪਾ ਘੋਲਾ, ਘੋਲੀ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਵੇਖ ਲੈ ਬਿਨ ਜਗਤ ਅੱਖੀਆਂ ਧਾਰ, ਲੋਚਨ ਨੈਣ ਨਾ ਕੋਇ ਵਡਿਆਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਿਕਦਾਰ, ਆਦਿ ਜੁਗਾਦੀ ਇਕ ਅਖਵਾਈਆ। ਤੇਰੇ ਹੁਕਮੇ ਅੰਦਰ ਪੈਗ਼ੰਬਰ ਗੁਰ ਅਵਤਾਰ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈਆ। ਮੈਂ ਨਿਮਾਣੀ ਰੋਵਾਂ ਜ਼ਾਰੋ ਜ਼ਾਰ, ਗਿਰਿਆਜ਼ਾਰੀ ਵਿਚ ਕੁਰਲਾਈਆ। ਕਲਜੁਗ ਕੂੜੀ ਕਿਰਿਆ ਕੀਤਾ ਖ਼ੁਆਰ, ਖ਼ਾਲਸ ਰੰਗ ਨਾ ਕੋਇ ਰੰਗਾਈਆ। ਜਿਧਰ ਤਕਾਂ ਹੋਇਆ ਵਿਭਚਾਰ, ਮਾਇਆ ਮਮਤਾ ਮੋਹ ਹਲਕਾਈਆ। ਸਤਿ ਧਰਮ ਦਾ ਰਿਹਾ ਨਾ ਕੋਇ ਦੁਆਰ, ਦੁਆਰਕਾ ਵਾਸੀ ਕ੍ਰਿਸ਼ਨ ਦਏ ਗਵਾਹੀਆ। ਰਾਮ ਰਾਮਾ ਕਰੇ ਨਾ ਕੋਇ ਸਤਿਕਾਰ, ਸਤਿ ਸਤਿਵਾਦੀ ਸਤਿ ਵਿਚ ਨਾ ਕੋਇ ਸਮਾਈਆ। ਪੈਗ਼ੰਬਰ ਦਏ ਨਾ ਕੋਇ ਅਧਾਰ, ਸ਼ਰਅ ਸ਼ਰੀਅਤ ਰੋਵੇ ਥਾਉਂ ਥਾਈਂਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਤੇਰਾ ਅੰਤ ਨਾ ਪਾਰਾਵਾਰ, ਬੇਅੰਤ ਤੇਰੀ ਬੇਪਰਵਾਹੀਆ। ਸਚਖੰਡ ਨਿਵਾਸੀ ਤੇਰੀ ਦਰਗਾਹ ਬਣਾਂ ਭਿਖਾਰ, ਮੁਕ਼ਾਮੇ ਹਕ ਝੋਲੀ ਡਾਹੀਆ। ਮੈਂ ਖ਼ਾਦਮ ਤੇਰੀ ਖ਼ਿਦਮਤਗਾਰ, ਜੁਗ ਜੁਗ ਤੇਰੀ ਸੇਵ ਕਮਾਈਆ।

ਤੂੰ ਮੇਰਾ ਅਮਾਮ ਅਮਾਮਾ ਪਰਵਰਦਿਗਾਰ, ਜਲਵਾਗਰ ਨੂਰ ਅਲਾਹੀਆ। ਮੈਂ ਮਿੱਟੀ ਖ਼ਾਕ ਬਣ ਕੇ ਤਾਬਿਆਦਾਰ, ਲੱਖ ਚੁਰਾਸੀ ਆਪਣੇ ਕੰਧ ਉਠਾਈਆ। ਤੂੰ ਦੇਵਣਹਾਰ ਅਗੰਮ ਭੰਡਾਰ, ਅਤੋਟ ਅਤੁਟ ਸਦਾ ਵਰਤਾਈਆ। ਮੇਰੀ ਬੇਨੰਤੀ ਇਕ ਇਕੱਲੇ ਏਕੰਕਾਰ, ਦਰ ਤੇਰੇ ਕੂਕ ਸੁਣਾਈਆ। ਜੋਤੀ ਜਾਤੇ ਮੇਰੀ ਪਾ ਸਾਰ, ਮਹਾਸਾਰਥੀ ਆਪਣਾ ਰੰਗ ਰੰਗਾਈਆ। ਲਹਿਣਾ ਦੇਣਾ ਪੂਰਾ ਕਰ ਪੈਗ਼ੰਬਰ ਗੁਰ ਅਵਤਾਰ, ਪੜਦਾ ਪੜਦਿਆਂ ਵਿਚੋਂ ਉਠਾਈਆ। ਵਕ਼ਤ ਸੁਹੰਜਣਾ ਆਦਿ ਨਿਰੰਜਣਾ ਮੈਨੂੰ ਆ ਕੇ ਦੇ ਦੀਦਾਰ, ਦੀਦਾ ਦਾਨਿਸਤਾ ਤੇਰਾ ਦਰਸ਼ਨ ਪਾਈਆ। ਤੂੰ ਨੂਰ ਅਲਾਹ ਬੇਪਰਵਾਹ ਸਭ ਦਾ ਸਾਂਝਾ ਯਾਰ, ਹਕ ਹਕ਼ੀਕ਼ਤ ਦਾ ਪਰਦਾ ਦੇਣਾ ਖੁਲ੍ਹਾਈਆ। ਤੇਰਾ ਸੰਦੇਸ਼ਾ ਸੁਣਾਂ ਬਿਨ ਅੱਖਰਾਂ ਬੋਲ ਜੈਕਾਰ, ਸਰਵਣਾਂ ਲੋੜ ਰਹੇ ਨਾ ਰਾਈਆ। ਮੈਂ ਧਰਨੀ ਮਿੱਟੀ ਖ਼ਾਕ ਤੇਰੀ ਛਾਰ, ਚਰਨ ਛੋਹ ਕੇ ਖ਼ੁਸ਼ੀ ਬਣਾਈਆ। ਤੂੰ ਕਲ ਕਲਕੀ ਅਵਤਾਰ, ਨਿਹਕਲੰਕਾ ਬੇਪਰਵਾਹੀਆ। ਅਮਾਮ ਅਮਾਮਾ ਮੀਤ ਮੁਰਾਰ, ਮਿਤਰ ਪਿਆਰਾ ਇਕ ਅਖਵਾਈਆ। ਸਯਦਿਆਂ ਵਿਚ ਕਰਾਂ ਨਿਮਸਕਾਰ, ਨਿਵ ਨਿਵ ਲਾਗਾਂ ਪਾਈਆ। ਤੂੰ ਬਖ਼ਸ਼ਣਹਾਰ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤ ਤੇਰੀ ਓਟ ਤਕਾਈਆ। ਧਰਨੀ ਕਹੇ ਪਰਮ ਪੁਰਖ ਪਰਮਾਤਮ ਮੈਨੂੰ ਦੇਣਾ ਆਪ ਅਧਾਰ, ਸਿਰ ਸਿਰ ਮੇਰੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭੂ ਮੈਂ ਭਿਖਾਰਨ ਬਣੀ ਤੇਰੇ ਦਰ, ਦਰਦੀ ਹੋ ਕੇ ਦਰਦ ਵੰਡਾਈਆ। ਮਿਹਰਵਾਨ ਹੋ ਕੇ ਕਿਰਪਾ ਦੇਣੀ ਕਰ, ਕਿਰਪਾ ਨਿਧਾਨ ਤੇਰੀ ਸਰਨਾਈਆ। ਸਤਿਗੁਰ ਸ਼ਬਦ ਅਗੰਮੀ ਦੇ ਦੇ ਵਰ, ਵਸਤ ਅਮੋਲਕ ਇਕ ਵਰਤਾਈਆ। ਮੇਰਾ ਧਰਮ ਖ਼ਜ਼ਾਨਾ ਦੇ ਭਰ, ਕਲਜੁਗ ਕੂੜੀ ਕਿਰਿਆ ਬਾਹਰ ਕਢਾਈਆ। ਹਰ ਹਿਰਦੇ ਤੇਰਾ ਹੋਵੇ ਡਰ, ਭੈ ਭਉ ਆਪਣਾ ਇਕ ਸਮਝਾਈਆ। ਤੂੰ ਸੁਆਮੀ ਨਰਾਇਣ ਨਰ, ਕਰਤਾ ਪੁਰਖ ਅਗੰਮ ਅਥਾਹੀਆ। ਮੇਰਾ ਸੁਹੰਜਣਾ ਕਰ ਦੇ ਘਰ, ਨੌ ਖੰਡ ਪ੍ਰਿਥਮੀ ਇਕੋ ਰੰਗ ਰੰਗਾਈਆ। ਝਗੜਾ ਮੇਟ ਸ਼ਰਅ ਸ਼ਰ, ਦੀਨ ਮਜ਼੍ਹਬ ਕਰੇ ਨਾ ਕੋਇ ਲੜਾਈਆ। ਮਾਨਵ ਮਾਨਸ ਮਾਨੁਖ ਤੇਰੇ ਦਰ ਜਾਇਣ ਤਰ, ਤਾਰਨਹਾਰ ਸਮਰਥ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਵਸਤ ਅਗੰਮ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਤੇਰੀ ਦੀਨ ਦੁਨੀਆ ਹੋਈ ਦੁਖੀ, ਦਰਦੀਆਂ ਦਰਦ ਲੈਣਾ ਵੰਡਾਈਆ। ਮਾਨਵ ਜ਼ਾਤੀ ਤਕ ਲੈ ਭੁਖੀ, ਭੁੱਖਿਆਂ ਭੁਖ ਨਾ ਕੋਇ ਗਵਾਈਆ। ਭਗਤ ਜਨਮੇ ਕੋਇ ਨਾ ਕੁੱਖੀ, ਜਣੇਂਦੀ ਬਣੇ ਕੋਇ ਨਾ ਮਾਈਆ। ਭਾਗ ਲੱਗੇ ਨਾ ਉਲਟਾ ਰੁੱਖੀ, ਤਨ ਵਜੂਦ ਨਾ ਕੋਇ ਚਤੁਰਾਈਆ । ਤੂੰ ਨਿਰਗੁਣ ਧਾਰ ਹੋ ਕੇ ਉਠੀ, ਜੋਤੀ ਜਾਤੇ ਵੇਸ ਵਟਾਈਆ। ਕਿਰਪਾ ਨਿਧਾਨ ਹੋ ਕੇ ਤੁਠੀ, ਮਿਹਰ ਨਜ਼ਰ ਉਠਾਈਆ। ਉੱਤਰ ਪੂਰਬ ਪੱਛਮ ਦੱਖਣ ਮੇਰੀਆਂ ਚਾਰੇ ਵੇਖੀਂ ਗੁੱਠੀ, ਚੜ੍ਹਦਾ ਲਹਿੰਦਾ ਦੱਖਣ ਪਹਾੜ ਫੋਲ ਫੁਲਾਈਆ। ਮੇਰੀ ਪਤ ਮੇਰੇ ਭਗਵਾਨ ਗਈ ਲੁੱਟੀ, ਕਲਜੁਗ ਲੁਟੇਰਾ ਬਣਿਆ ਥਾਉਂ ਥਾਈਂਆ। ਸਭ ਦੀ ਪ੍ਰੀਤ ਤੇਰੇ ਚਰਨ ਕਵਲ ਟੁੱਟੀ, ਟੁੱਟਿਆਂ ਸਕੇ ਨਾ ਕੋਇ ਜੁੜਾਈਆ। ਤੂੰ ਮਿਹਰਵਾਨ ਮਿਹਰਵਾਨ ਮਿਹਰਵਾਨ ਮੈਂ ਤੇਰੀ ਆਦਿ ਜੁਗਾਦਿ ਕਰਦੀ ਬੁੱਤੀ, ਬੁਤਖ਼ਾਨਿਆਂ ਆਪਣੇ ਵਿਚ ਟਿਕਾਈਆ। ਮੇਰੀ ਜਾਗ ਖੋਲ੍ਹ ਦੇ ਸੁਰਤ ਰਹੇ ਨਾ ਸੁਤੀ, ਹਲੂਣਾ ਸ਼ਬਦ ਨਾਮ ਲਗਾਈਆ। ਤੂੰ ਪੁਰਖ ਪੁਰਖੋਤਮ ਅਬਿਨਾਸ਼ੀ ਅਚੁਤੀ, ਚੇਤਨ ਦੇਣਾ ਕਰਾਈਆ। ਮੇਰੇ ਉਤੇ ਸੁਹੰਜਣੀ ਕਰ ਦੇ ਰੁਤੀ, ਰੁਤੜੀ ਆਪਣਾ ਨਾਮ ਮਹਿਕਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਰਬ੍ਰਹਮ ਪਤਿਪਰਮੇਸ਼ਵਰ ਅਬਿਨਾਸ਼ੀ ਅਚੁੱਤੀ, ਚੇਤਨ ਹੋ ਕੇ ਚਿਤ ਠਗੌਰੀ ਦੇ ਚੁਕਾਈਆ।