ਪੁਸਤਕਾਲਾਭਾਗ ੨੪

੨੩ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਮਹੌਣ ਜ਼ਿਲਾ ਲੁਧਿਆਣਾ ਉਜਾਗਰ ਸਿੰਘ ਦੇ ਗ੍ਰਹਿ

ਅੱਸੂ ਕਹੇ ਪ੍ਰਭੂ ਮੇਰਾ ਪਰਵਿਸ਼ਟਾ ਤੇਈ, ਅਵਤਾਰ ਤੇਈ ਖ਼ੁਸ਼ੀ ਮਨਾਈਆ। ਕੀ ਇਸ਼ਾਰਾ ਦਿਤਾ ਸਤਿਗੁਰ ਨਾਨਕ ਉਤੇ ਵੇਈਂ, ਬਹਿਬਲ ਹੋ ਕੇ ਦਿਆਂ ਸੁਣਾਈਆ। ਤੇਰਾ ਲਹਿਣਾ ਦੇਣਾ ਲੇਖਾ ਲਿਖ ਕੇ ਗਏ ਕਈ, ਕੇਤੇ ਤੇਰੇ ਹੁਕਮ ਵਿਚ ਗੁਣ ਗਾਈਆ। ਮੇਰੇ ਸੁਆਮੀ ਅੰਤਰਜਾਮੀ ਤੇਰੀ ਸਭ ਤੋਂ ਨਿਰਾਲੀ ਦੇਹੀ, ਪੰਜ ਤਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਅੱਸੂ ਕਹੇ ਪ੍ਰਭੂ ਮੇਰਾ ਤੇਈ ਦਿਵਸ ਦਿਹਾੜਾ ਲੋਕਮਾਤ, ਮਾਤਰ ਭੂਮੀ ਨਾਲ ਮਿਲਾਈਆ। ਪੁਰਖ ਅਕਾਲੇ ਦੀਨ ਦਿਆਲੇ ਮੈਨੂੰ ਬਖ਼ਸ਼ਣੀ ਸਚ ਦਾਤ, ਵਸਤ ਅਮੋਲਕ ਇਕ ਵਰਤਾਈਆ। ਠਾਕਰ ਸੁਆਮੀ ਹੋ ਕੇ ਮਾਰ ਝਾਤ, ਪਰਵਰਦਿਗਾਰ ਸਾਂਝੇ ਯਾਰ ਅੱਖ ਉਠਾਈਆ। ਮੇਰੇ ਅੰਤ ਕੰਤ ਭਗਵੰਤ ਪੁਛ ਵਾਤ, ਵਾਰਸ ਹੋ ਕੇ ਖੋਜ ਖੁਜਾਈਆ। ਨਵ ਸੱਤ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਚਮਕਾਈਆ। ਆਤਮ ਪਰਮਾਤਮ ਸੁਣੇ ਕੋਈ ਨਾ ਬਾਤ, ਬਾਤਨ ਪਰਦਾ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਸਚ ਦਾ ਭੇਵ ਖੋਲ੍ਹ ਦੇ ਆਪ, ਹਰਿ ਕਰਤੇ ਦਇਆ ਕਮਾਈਆ। ਤੂੰ ਧੁਰਦਰਗਾਹੀ ਅਗੰਮੀ ਬਾਪ, ਪਿਤਾ ਪੁਰਖ ਅਕਾਲ ਤੇਰੀ ਸਰਨਾਈਆ। ਨਿਜ ਘਰ ਵਾਸੀ ਆਪਣਾ ਦੇ ਦੇ ਜਾਪ, ਬਿਨ ਰਸਨਾ ਜਿਹਵਾ ਕਰ ਪੜ੍ਹਾਈਆ। ਕਲਜੁਗ ਤ੍ਰੈਗੁਣ ਮਾਇਆ ਮੇਟ ਦੇ ਤਾਪ, ਅਗਨੀ ਤਤ ਨਾ ਕੋਇ ਤਪਾਈਆ। ਪੂਰਬ ਲੇਖਾ ਲਹਿਣਾ ਮੇਰਾ ਤਕ ਲੈ ਖਾਤ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਆਸਾ ਕਹੇ ਮੈਂ ਜੁਗ ਜੁਗ ਆਸ ਇਕੋ ਰਖੀ, ਰੱਖਕ ਤੈਨੂੰ ਦਿਆਂ ਜਣਾਈਆ। ਨਿਗਾਹ ਮਾਰੀਂ ਬਿਨਾ ਨੇਤਰ ਲੋਚਨ ਨੈਣ ਅੱਖੀ, ਦੀਨ ਦਿਆਲ ਦਇਆ ਕਮਾਈਆ। ਤੂੰ ਸਰਬ ਸੁਆਮੀ ਮੇਰੀ ਪੈਜ ਅੰਤਮ ਰਖੀ, ਮਿਹਰਵਾਨ ਤੇਰੀ ਵਡਿਆਈਆ। ਮੇਰੀ ਕ਼ੀਮਤ ਕੋਈ ਰਹੀ ਨਾ ਕੱਖੀ, ਕਲਜੁਗ ਕੂੜੇ ਹੱਟ ਵਿਕਾਈਆ। ਮੈਂ ਦੋ ਜਹਾਨ ਦੁਹਾਈ ਦੇ ਦੇ ਨੱਸੀ, ਭੱਜੀ ਵਾਹੋ ਦਾਹੀਆ। ਕਲਜੁਗ ਮਾਇਆ ਮਮਤਾ ਵਿਚ ਫਸੀ, ਤੰਦ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਅੱਸੂ ਕਹੇ ਪ੍ਰਭੂ ਮੇਰਾ ਲਹਿਣਾ ਦੇਣਾ ਬਾਕੀ, ਬਾਕਾਇਦਾ ਦਿਆਂ ਜਣਾਈਆ। ਤੂੰ ਪੁਰਖ ਅਕਾਲਾ ਮੇਰਾ ਸਾਥੀ, ਸਗਲਾ ਸੰਗੀ ਇਕ ਅਖਵਾਈਆ । ਮੇਰਾ ਪਰਦਾ ਖੋਲ੍ਹ ਕੇ ਵੇਖ ਲੈ ਤਾਕੀ, ਉਹਲਾ ਰਹਿਣ ਕੋਇ ਨਾ ਪਾਈਆ। ਮੇਰਾ ਤਨ ਵਜੂਦ ਨਹੀਂ ਕੋਈ ਖ਼ਾਕੀ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰੰਗ ਨਾ ਕੋਇ ਰੰਗਾਈਆ। ਤੇਰੀ ਚਰਨ ਪ੍ਰੀਤੀ ਮੇਰਾ ਨਾਤੀ, ਦੂਸਰ ਸੰਗ ਨਾ ਕੋਇ ਜਣਾਈਆ। ਅੰਤ ਪੁਛ ਮੇਰੀ ਵਾਤੀ, ਵਾਤਾਵਰਨ ਤੇਰੇ ਚਰਨ ਟਿਕਾਈਆ। ਧੁਰ ਦੀ

ਬਖ਼ਸ਼ ਦੇ ਬੂੰਦ ਸਵਾਂਤੀ, ਮੇਰੀ ਅਗਨੀ ਤਤ ਬੁਝਾਈਆ। ਤੇਰੀ ਸਭ ਤੋਂ ਵਖਰੀ ਜ਼ਾਤੀ, ਅਜ਼ਾਤੀ ਨੂਰ ਨੂਰ ਅਲਾਹੀਆ। ਮੇਰਾ ਲਹਿਣਾ ਦੇਣਾ ਚਾਰ ਜੁਗ ਦੇ ਸ਼ਾਸਤਰ ਨਹੀਂ ਕਾਗ਼ਜ਼ਾਤੀ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਮੇਰੇ ਕੋਲ ਸਤਿਗੁਰ ਸ਼ਬਦ ਦੀ ਅਗੰਮੀ ਪਾਤੀ, ਪਤ੍ਰਕਾ ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਜੋ ਲਿਖੀ ਨਹੀਂ ਨਾਲ ਕ਼ਲਮ ਦਵਾਤੀ, ਹਰਫ਼ ਹਰੂਫ਼ਾਂ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਅੱਸੂ ਕਹੇ ਪ੍ਰਭੂ ਨਿਗਾਹ ਮਾਰ ਲੈ ਕਾਇਆ ਮਾਟੀ ਭਾਂਡੇ ਕੁੰਬ, ਚਾਰ ਜੁਗ ਦੇ ਮਾਲਕ ਧਿਆਨ ਲਗਾਈਆ। ਕੀ ਸੰਦੇਸਾ ਦਿਤਾ ਅਸ਼ਟਭੁਜ ਸੁੰਬ ਨਿਸੁੰਬ, ਧੁਰ ਦਾ ਹੁਕਮ ਹੁਕਮ ਦ੍ਰਿੜਾਈਆ। ਕੀ ਲਹਿਣਾ ਦੇਣਾ ਗੋਬਿੰਦ ਧਾਰ ਹੇਮ ਕੁੰਡ, ਕੁੰਡੀ ਖਿੜਕੀ ਬਾਹਰ ਰਖਾਈਆ। ਕੀ ਆਸ਼ਾ ਰਖ ਕੇ ਗਿਆ ਕਾਗ ਭਸੁੰਡ, ਕਲਜੁਗ ਅੰਤਮ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਅੱਸੂ ਕਹੇ ਪ੍ਰਭੂ ਮੇਰਾ ਸੰਦੇਸ਼ਾ ਬਿਨ ਪਾਣੀ ਪੌਣ, ਪਵਣ ਬਸੰਤਰਾਂ ਰੰਗ ਨਾ ਕੋਇ ਰੰਗਾਈਆ। ਤੇਰਾ ਭੇਵ ਪਾ ਸਕੇ ਕੌਣ, ਕਥਨੀ ਕਥ ਸਕੇ ਕੋਇ ਨਾ ਰਾਈਆ। ਮੈਂ ਪੂਰਬ ਕਥਾ ਆਇਆ ਸੁਣਾਉਣ, ਬਿਨ ਅੱਖਰਾਂ ਅੱਖਰ ਜਣਾਈਆ। ਜੋ ਲਹਿਣਾ ਦੇਣਾ ਰਾਮ ਦਾ ਲੇਖਾ ਰਾਮ ਰਾਵਣ ਰੌਣ, ਪਰਦਾ ਪਰਦਿਆਂ ਵਿਚੋਂ ਉਠਾਈਆ। ਉਹ ਸੰਦੇਸਾ ਦਰ ਠਾਂਢੇ ਆਇਆ ਘਲਾਉਣ, ਬਿਨ ਰਸਨਾ ਜਿਹਵਾ ਗਾਈਆ। ਜੋ ਭਗਤ ਸੁਹੇਲਾ ਤੇਰਾ ਆਦਿ ਜੁਗਾਦੀ ਤੂੰ ਉਸ ਦਾ ਅੰਤਰ ਆਤਮ ਆਇਉਂ ਪ੍ਰਚਾਉਂਣ, ਪਰਚਾ ਦੀਨ ਦੁਨੀ ਤੋਂ ਬਾਹਰ ਪਾਈਆ। ਕੁਛ ਲੇਖਾ ਤਕ ਲੈ ਕੀ ਤੇਰਾ ਨਾਤਾ ਵਿਚ ਮਹੌਣ, ਮੋਹਰ ਆਪਣਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਤੇਈ ਅੱਸੂ ਕਹੇ ਉਹ ਨਾਰਦ ਆਉਂਦਾ ਨਠਾ, ਭੱਜੇ ਵਾਹੋ ਦਾਹੀਆ। ਜਿਸ ਨੂੰ ਕਲਜੁਗ ਕਰੇ ਠੱਠਾ, ਮਸਖ਼ਰੀ ਰਿਹਾ ਉਡਾਈਆ। ਪੰਡਤਾ ਧਰਮ ਦਾ ਬੁਰਜ ਵੇਖ ਲੈ ਢੱਠਾ, ਮਹਲ ਵੇਖਣ ਕੋਇ ਨਾ ਪਾਈਆ। ਸਤਿਗੁਰ ਸ਼ਬਦ ਦਾ ਰਿਹਾ ਕੋਈ ਨਾ ਪੱਠਾ, ਚੇਲਾ ਗੁਰ ਨਾ ਕੋਇ ਸਮਾਈਆ। ਦਰੋਹੀ ਫਿਰ ਗਈ ਮੰਦਰ ਮਸਜਿਦ ਸ਼ਿਵਦਵਾਲੇ ਮਠਾ, ਗੁਰੂਦੁਆਰ ਧਿਆਨ ਲਗਾਈਆ। ਸਭ ਦਾ ਲੇਖਾ ਮੁਕਣਾ ਇਕੱਠਾ, ਬਹੁਤੀ ਵੰਡ ਨਾ ਕੋਇ ਵੰਡਾਈਆ। ਮੇਰੇ ਕੋਲ ਪੁਰਖ ਅਕਾਲ ਦਾ ਪਟਾ, ਪਟਨੇ ਵਾਲਾ ਦਏ ਗਵਾਹੀਆ। ਜਿਸ ਦਾ ਲਹਿਣਾ ਦੇਣਾ ਅੰਤਮ ਧਾਰ ਹੋਣਾ ਜੱਟਾ, ਜਟਾ ਜੂਟਾਂ ਕਰੇ ਸਫ਼ਾਈਆ। ਉਹ ਸੂਰਬੀਰ ਨੌਜਵਾਨ ਹੱਟਾ ਕੱਟਾ, ਬਲਧਾਰੀ ਇਕ ਅਖਵਾਈਆ। ਜਿਸ ਸਭ ਦਾ ਮੇਟਣਾ ਰੱਟਾ, ਲੇਖਾ ਜਾਣੇ ਖ਼ਲਕ ਖ਼ੁਦਾਈਆ। ਉਹ ਭੇਵ ਖੁਲ੍ਹਾਏ ਕਾਇਆ ਮੱਟਾ, ਸਾਢੇ ਤਿੰਨ ਹੱਥ ਫੋਲ ਫੁਲਾਈਆ। ਉਸ ਦਾ ਵੇਸ ਬਾਜ਼ੀਗਰ ਨੱਟਾ, ਜਗਤ ਜੀਅ ਸਮਝ ਸਕੇ ਨਾ ਰਾਈਆ। ਜਿਸ ਦੇ ਹੁਕਮ ਵਿਚ ਸਤਿਜੁਗ ਤਰੇਤਾ ਦੁਆਪਰ ਕਲਜੁਗ ਟੱਪਾ, ਅਗਲਾ ਪੰਧ ਮੁਕਾਈਆ। ਉਹ ਵਸਣਹਾਰਾ ਘਟ ਘਟਾ, ਲੱਖ ਚੁਰਾਸੀ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਇਕ ਵਖਾਈਆ। ਨਾਰਦ ਕਹੇ ਅੱਸੂ ਭਾਂਡੇ ਮਿੱਟੀ ਦੇ ਤਕ ਲੈ ਚਾਰ, ਚਾਰੇ ਜੁਗ ਸਰਨਾਈਆ। ਬਿਨ ਰਸਨਾ ਕਰਨ ਪੁਕਾਰ, ਕੂਕ ਕੂਕ ਸੁਣਾਈਆ। ਸਤਿਜੁਗ ਬੋਲੇ ਆਪਣੀ ਧਾਰ, ਘਿਰਤ ਵਿਚ ਸਮਾਈਆ । ਤਰੇਤਾ ਕੂਕ ਕੂਕ ਕਰੇ ਪੁਕਾਰ, ਬਲ ਬਾਵਨ ਵੇਖ ਵਖਾਈਆ। ਚਾਵਲ ਤੇਰਾ ਰੂਪ

ਅਪਾਰ, ਸਮਗਰੀ ਬੇਪਰਵਾਹੀਆ। ਦੁਆਪਰ ਕੂਕ ਬੋਲੇ ਲਲਕਾਰ, ਨਵ ਸੱਤ ਸਤ ਵਡਿਆਈਆ। ਕਾਹਨਾ ਕ੍ਰਿਸ਼ਨਾ ਤੇਰਾ ਸਹਾਰ, ਅਰਜਨ ਮਿਲ ਕੇ ਵਜੇ ਵਧਾਈਆ। ਮੋਹਣ ਮਾਧਵ ਹੋ ਸਿਕਦਾਰ, ਗਹਿਰ ਗੰਭੀਰ ਖੇਲ ਖਿਲਾਈਆ। ਅੰਨ ਦਾਣਾ ਵਿਚ ਸੰਸਾਰ, ਦੇਵਣਹਾਰ ਇਕ ਗੁਸਾਂਈਆ। ਜੋ ਵੇਖੇ ਵਿਗਸੇ ਪਾਵੇ ਸਾਰ, ਆਦਿ ਜੁਗਾਦਿ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਂਈਆ। ਚੌਥਾ ਭਾਂਡਾ ਕਹੇ ਮੈਂ ਕਲਜੁਗ ਕੂੜਾ ਕੱਚਾ, ਖ਼ਾਲੀ ਅੰਦਰੋਂ ਨਜ਼ਰੀ ਆਈਆ । ਮੇਰੇ ਵਿਚ ਗੁਣ ਰਿਹਾ ਨਾ ਸਚਾ, ਸਚ ਮਿਲੇ ਨਾ ਕੋਇ ਵਡਿਆਈਆ। ਮੇਰਾ ਅੰਤਸ਼ਕਰਨ ਕੂੜੀ ਕਿਰਿਆ ਨਾਲ ਮਚਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮੈਂ ਨਵ ਦੁਆਰੇ ਭੱਜਾ, ਭੱਜਿਆ ਵਾਹੋ ਦਾਹੀਆ। ਪ੍ਰਭੂ ਨਾਮ ਮੂਲ ਨਾ ਜਪਾ, ਹਿਰਦੇ ਹਰਿ ਨਾ ਕੋਇ ਵਸਾਈਆ। ਮੈਨੂੰ ਮਿਲੇ ਕੋਈ ਨਾ ਪਤਾ, ਪਤਿਪਰਮੇਸ਼ਵਰ ਨਜ਼ਰ ਕੋਇ ਨਾ ਆਈਆ। ਮੇਰਾ ਖ਼ਾਲੀ ਦਿਸੇ ਖਟਾ, ਵਸਤ ਹੱਥ ਨਾ ਕੋਇ ਟਿਕਾਈਆ। ਮੈਨੂੰ ਇਸ਼ਾਰਾ ਦੇ ਕੇ ਗਿਆ ਨਾਨਕ ਤਪਾ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਜਿਸ ਵੇਲੇ ਵੇਈਂ ਦੇ ਵਿਚ ਛਪਾ, ਬਿਨ ਛੱਪਰ ਛੰਨਾਂ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਖ਼ਾਲੀ ਭਾਂਡਾ ਕਹੇ ਮੈਂ ਨਿੱਕਾ ਜਿਹਾ ਕੁੱਜਾ, ਕੁੰਭ ਨਾਲੋਂ ਰੂਪ ਬਦਲਾਈਆ। ਮੇਰੇ ਅੰਤਰ ਆਤਮ ਜਗਤ ਵਿਕਾਰ ਮੂਲ ਨਾ ਬੁੱਝਾ, ਅਗਨੀ ਅੱਗ ਨਾ ਕੋਇ ਬੁਝਾਈਆ। ਮੈਨੂੰ ਅੰਤਮ ਅੰਤ ਇਕੋ ਦੁਆਰਾ ਸੁੱਝਾ, ਦੂਸਰ ਓਟ ਨਾ ਕੋਇ ਤਕਾਈਆ। ਮੇਰਾ ਪੁਰਖ ਅਕਾਲਾ ਦੀਨ ਦਿਆਲਾ ਮੇਰਾ ਭੇਵ ਜਾਣੇ ਗੁੱਝਾ, ਪੜਦਾ ਪੜਦਿਆਂ ਵਿਚੋਂ ਉਠਾਈਆ। ਜਿਸ ਦੇ ਅਗੇ ਵਾਸਤਾ ਪਾਵੇ ਧਰਨੀ ਬਸੁਧਾ, ਧਰਨੀ ਰੋ ਰੋ ਦੇਵੇ ਦੁਹਾਈਆ। ਉਸ ਦਾ ਕਲਜੁਗ ਹੁਕਮ ਦਾ ਹੋਣ ਵਾਲਾ ਯੁੱਧਾ, ਯੁਧਿਸ਼ਟਰ ਦਾ ਲੇਖਾ ਲੇਖੇ ਵਿਚੋਂ ਕਢਾਈਆ। ਅੰਤ ਵਕ਼ਤ ਸੁਹੰਜਣਾ ਪੁੱਜਾ, ਪੂਜਣਯੋਗ ਇਕ ਅਖਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਇਕ ਖਿਲਾਈਆ। ਭਾਂਡਾ ਕਹੇ ਮੇਰਾ ਰੂਪ ਮਿੱਟੀ ਖ਼ਾਕ ਤਨ, ਵਜੂਦ ਵੇਖ ਵਖਾਈਆ। ਮੇਰਾ ਸਮਝੇ ਕੋਈ ਨਾ ਮਨ, ਮਨਸਾ ਵੰਡ ਨਾ ਕੋਇ ਵੰਡਾਈਆ। ਮੇਰਾ ਰੁਪਾ ਨਹੀਂ ਕੋਈ ਧਨ, ਧਨਾਢ ਰੰਗ ਨਾ ਕੋਇ ਰੰਗਾਈਆ। ਮੇਰਾ ਸਰਵਣ ਨਹੀਂ ਕੋਈ ਕੰਨ, ਕਾਇਨਾਤ ਦਿਆਂ ਜਣਾਈਆ । ਮੇਰਾ ਨੂਰ ਨਹੀਂ ਕੋਈ ਚੰਨ, ਪ੍ਰਕਾਸ਼ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਸਤ ਇਕ ਵਰਤਾਈਆ। ਭਾਂਡਾ ਕਹੇ ਮੈਂ ਅੰਦਰੋਂ ਖ਼ਾਲੀ, ਚੌਥਾ ਦਿਓ ਵਖਾਈਆ। ਮੇਰੀ ਸਤਿਗੁਰ ਸ਼ਬਦ ਕਰੇ ਦਲਾਲੀ, ਵਿਚੋਲਾ ਇਕੋ ਨਜ਼ਰੀ ਆਈਆ। ਜਿਸ ਦਾ ਲਹਿਣਾ ਦੇਣਾ ਨਾਲ ਜੋਤ ਅਕਾਲੀ, ਅਕਲ ਕਲਧਾਰੀ ਨਾਲ ਮਿਲ ਕੇ ਵਜੇ ਵਧਾਈਆ। ਜੋ ਸਭ ਦੀ ਸੁਰਤ ਰਿਹਾ ਸੰਭਾਲੀ, ਸੰਬਲ ਬਹਿ ਕੇ ਆਪਣਾ ਖੇਲ ਖਿਲਾਈਆ। ਸੋ ਆਦਿ ਜੁਗਾਦਿ ਵਾਲੀ, ਵਾਰਸ ਇਕੋ ਇਕ ਅਖਵਾਈਆ। ਜੋ ਮੇਰਾ ਲੇਖਾ ਪੂਰਾ ਕਰੇ ਹਾਲੀ, ਹਾਲਤ ਤਿਸ ਨੂੰ ਦਿਆਂ ਸੁਣਾਈਆ। ਕਲਜੁਗ ਫਲ ਰਿਹਾ ਕਿਸੇ ਨਾ ਡਾਲੀ, ਪੱਤ ਟਹਿਣੀ ਗਏ ਕੁਮਲਾਈਆ। ਕੂੜੀ ਕਿਰਿਆ ਖੇਲ ਹੋਈ ਨਿਰਾਲੀ, ਅਚਰਜ ਲੀਲਾ ਰਹੀ ਵਖਾਈਆ। ਪ੍ਰਭੂ ਪ੍ਰੀਤੀ ਮਿਲੇ ਕਿਤੋਂ ਨਾ ਭਾਲੀ, ਖੋਜਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ।

ਭਾਂਡਾ ਕਹੇ ਪ੍ਰਭੂ ਮੈਨੂੰ ਦੇ ਦੇ ਪਰੇਮ ਦਾਦ, ਵਸਤ ਅਗੰਮ ਅਥਾਹ ਵਰਤਾਈਆ। ਮੈਨੂੰ ਭਰ ਸਕੇ ਨਾ ਕੋਈ ਸੰਤ ਸਾਧ, ਫ਼ਕੀਰ ਫ਼ਿਕਰਾ ਹਕ ਨਾ ਕੋਇ ਸੁਣਾਈਆ। ਮੈਂ ਫਿਰ ਫਿਰ ਵੇਖੇ ਮੰਦਰ ਮਸਜਿਦ ਸ਼ਿਵਦਵਾਲੇ ਮਠ ਤਤਾਂ ਵਾਲੇ ਸਮਾਧ, ਸਮਗਰੀਆਂ ਖੋਜੀਆਂ ਚਾਈਂ ਚਾਈਂਆ। ਰਸਨਾ ਜਿਹਵਾ ਬੱਤੀ ਦੰਦ ਅੱਖਰਾਂ ਵਾਲੇ ਸੁਣਦਾ ਰਿਹਾ ਨਾਦ, ਢੋਲੇ ਸਿਫ਼ਤਾਂ ਵਾਲੇ ਸਿਫ਼ਤ ਸਲਾਹੀਆ। ਮੈਂ ਨਿਗਾਹ ਮਾਰੀ ਵਿਚ ਬ੍ਰਹਿਮਾਦ, ਬ੍ਰਹਿਮਾਂਡ ਖੋਜ ਖੁਜਾਈਆ। ਜਿਧਰ ਤਕਿਆ ਦਿਸਿਆ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਨਾ ਕੋਇ ਬਣਾਈਆ। ਤੂੰ ਮੇਰਾ ਮੋਹਣ ਮਾਧਵ ਮਾਧ, ਮਿਹਰਵਾਨ ਅਗੰਮ ਅਥਾਹੀਆ। ਆਦਿ ਜੁਗਾਦਿ ਬੋਧ ਅਗਾਧ, ਬੁੱਧੀ ਤੋਂ ਪਰੇ ਤੇਰੀ ਪੜ੍ਹਾਈਆ। ਮਾਟੀ ਖ਼ਾਲੀ ਕਾਚਾ ਭਾਂਡਾ ਤੈਨੂੰ ਰਿਹਾ ਅਰਾਧ, ਗੁਣ ਤੇਰੇ ਢੋਲੇ ਗਾਈਆ। ਪੁਰਖ ਅਕਾਲੇ ਦੀਨ ਦਿਆਲੇ ਆਪਣੀ ਕਿਰਪਾ ਦਾ ਮੇਰੇ ਅੰਦਰ ਪਾ ਪ੍ਰਸਾਦਿ, ਪ੍ਰਸਾਦੀ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮੇਰੇ ਅੰਤਸ਼ਕਰਨ ਰਹੇ ਨਾ ਵਾਦ ਵਿਵਾਦ, ਅੰਮ੍ਰਿਤ ਰਸ ਬਿਨ ਰਸਨਾ ਦੇਣਾ ਚਖਾਈਆ।

੨੩ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਮਹੌਣ ਜ਼ਿਲਾ ਲੁਧਿਆਣਾ ਜਰਨੈਲ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਵੱਡੇ ਹੋਵਣ ਭਾਗ, ਭਗਵਨ ਦੇਵੇ ਮਾਣ ਵਡਿਆਈਆ। ਮੇਰੇ ਉਤੋਂ ਕਲਜੁਗ ਕੂੜ ਦੀ ਬੁਝੇ ਆਗ, ਤ੍ਰੈਗੁਣ ਤਤ ਨਾ ਕੋਇ ਤਪਾਈਆ। ਸਤਿ ਦੀਪਕ ਜੋਤ ਜਗੇ ਚਰਾਗ਼, ਚਰਾਗਾਹਾਂ ਕਰੇ ਰੁਸ਼ਨਾਈਆ। ਜਨ ਭਗਤਾਂ ਅੰਦਰ ਬਖ਼ਸ਼ੇ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਹਰਿਜਨ ਹੰਸ ਬਣਾਏ ਫੜ ਫੜ ਕਾਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਦੁਰਮਤ ਮੈਲ ਧੋਵੇ ਦਾਗ਼, ਪਤਤ ਪੁਨੀਤ ਆਪ ਅਖਵਾਈਆ। ਸਾਚਾ ਇਸ਼ਨਾਨ ਕਰਾਏ ਅਗੰਮੀ ਧੂੜ ਮਜਨ ਮਾਘ, ਮਮਤਾ ਮੋਹ ਵਿਕਾਰ ਚੁਕਾਈਆ। ਸੰਤ ਸੁਹੇਲੇ ਜਾਵਣ ਜਾਗ, ਸੁਰਤੀ ਸ਼ਬਦ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੇਰਾ ਹੋਇਆ ਵਕ਼ਤ ਸੁਹੰਜਣਾ, ਪ੍ਰਭ ਦੇਵੇ ਮਾਣ ਵਡਿਆਈਆ। ਕਿਰਪਾ ਕਰੇ ਆਦਿ ਨਿਰੰਜਣਾ, ਨਰ ਨਰਾਇਣ ਧੁਰਦਰਗਾਹੀਆ। ਜਿਸ ਦੇ ਚਰਨ ਧੂੜ ਕਰਾਂ ਮਜਨਾ, ਮੇਰੇ ਪਾਪਾਂ ਕਰੇ ਸਫ਼ਾਈਆ। ਸਦਾ ਸੁਹੇਲਾ ਹੋਵੇ ਸੱਜਣਾ, ਸਖ਼ਾ ਇਕ ਅਖਵਾਈਆ। ਜਿਸ ਮੇਰਾ ਪਰਦਾ ਕਜਣਾ, ਸਿਰ ਮੇਰੇ ਹੱਥ ਟਿਕਾਈਆ। ਜਿਸ ਮੇਰਾ ਪਰਦਾ ਕਜਣਾ, ਸਿਰ ਮੇਰੇ ਹੱਥ ਟਿਕਾਈਆ। ਜਿਸ ਦਾ ਨਾਮ ਨਿਧਾਨਾ ਡੰਕਾ ਵਜਣਾ, ਚਾਰੋਂ ਕੁੰਟ ਕਰੇ ਸ਼ਨਵਾਈਆ। ਜਿਸ ਦੇ ਹੁਕਮ ਵਿਚ ਲੱਖ ਚੁਰਾਸੀ ਜੀਵ ਜੰਤ ਬੱਝਣਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਮੈਂ ਖੁਸ਼ੀਆਂ ਗਾਵਾਂ ਗੀਤ, ਸਤਿਗੁਰ ਗੋਬਿੰਦ ਧਾਰ ਦਏ ਵਡਿਆਈਆ । ਜੋ ਜਨ ਭਗਤਾਂ ਕਰੇ ਸਚ ਪ੍ਰੀਤ, ਪ੍ਰੀਤਮ ਹੋ ਕੇ ਮੇਲਾ ਮੇਲੇ ਚਾਈਂ ਚਾਈਂਆ। ਮੇਰਾ ਧਾਮ ਸੁਹਾਏ ਬਿਨਾ ਮੰਦਰ ਮਸੀਤ, ਬਿਨ ਕਾਅਬਿਆਂ ਕਰੇ ਰੁਸ਼ਨਾਈਆ। ਮੈਨੂੰ ਸੁਆਮੀ ਮਿਲਿਆ ਤ੍ਰੈਗੁਣ ਅਤੀਤ, ਤ੍ਰੈਭਗਣ ਧਨੀ ਨੂਰ ਅਲਾਹੀਆ। ਮੇਰਾ ਖ਼ੁਸ਼ੀ ਹੋਇਆ

ਚੀਤ, ਚਿਤ ਵਿਤ ਠਗੌਰੀ ਰਹੀ ਨਾ ਰਾਈਆ। ਮੈਂ ਆਪਣਾ ਆਪ ਲਿਆ ਜੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਦਰ ਇਕ ਸੁਹਾਈਆ। ਧਰਨੀ ਕਹੇ ਮੈਂ ਇਕੋ ਮੰਗ ਮੰਗਦੀ, ਮਾਂਗਤ ਹੋ ਕੇ ਝੋਲੀ ਡਾਹੀਆ। ਪਰਮ ਪੁਰਖ ਜਗਤ ਘੜੀ ਹੋਵੇ ਲੰਘਦੀ, ਪਲ ਪਲ ਤੇਰਾ ਨਾਮ ਧਿਆਈਆ। ਮੇਰੇ ਉਤੋਂ ਖੇਲ ਮੁਕਾ ਦੇ ਭੁਖ ਨੰਗ ਦੀ, ਜਗਤ ਦਲਿਦ੍ਰ ਡੇਰਾ ਢਾਹੀਆ। ਖ਼ੁਸ਼ੀ ਦੇ ਦੇ ਆਪਣੇ ਅਨੰਦ ਦੀ, ਅਨੰਦ ਅਨੰਦ ਵਿਚੋਂ ਪਰਗਟਾਈਆ। ਵਡਿਆਈ ਤਕਾਂ ਤੇਰੇ ਭਗਤ ਚੰਦ ਦੀ, ਚੰਦ ਚਾਂਦਨੀ ਕਰ ਰੁਸ਼ਨਾਈਆ। ਵਡਿਆਈ ਹੋਵੇ ਤੇਰੇ ਇਕੋ ਛੰਦ ਦੀ, ਸੋ ਪੁਰਖ ਨਿਰੰਜਣ ਦਏ ਵਡਿਆਈਆ। ਮੇਰੀ ਆਸ਼ਾ ਪੂਰੀ ਕਰ ਦੇ ਬੰਦ ਬੰਦ ਦੀ, ਬੰਦਗੀ ਤੇਰੇ ਚਰਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਸ਼ਾ ਪੂਰੀ ਕਰਨੀ ਤਤ ਪੰਜ ਦੀ, ਪੰਚਮ ਮੀਤੇ ਠਾਂਢੇ ਸੀਤੇ ਦਰ ਆਪਣੇ ਦੇਣੀ ਵਡਿਆਈਆ।

੨੩ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਸਰਹੰਦ ਸ਼ਹਿਰ ਗੁਰਦਰਸ਼ਨ ਸਿੰਘ ਦੇ ਗ੍ਰਹਿ ਰਾਮ ਸਰੂਪ
ਸੁਖਰਾਮ ਦਾਸ ਕ੍ਰਿਸ਼ਨ ਕੁਮਾਰ ਦੇਵੀ ਦਿਆਲ

ਧਰਨੀ ਕਹੇ ਮੇਰੇ ਪਰਵਾਦਿਗਾਰ ਨੂਰ ਅਲਾਹ, ਯਾਮਬੀਨ ਤੇਰੀ ਸਰਨਾਈਆ। ਜੋਤੀ ਜਾਤੇ ਪੁਰਖ ਬਿਧਾਤੇ ਅਗੰਮ ਅਥਾਹ, ਸੋ ਪੁਰਖ ਨਿਰੰਜਣ ਤੇਰੀ ਓਟ ਤਕਾਈਆ। ਜਲਵਾਗਰ ਖ਼ੁਦੀ ਤੋਂ ਬਾਹਰ ਮੇਰੇ ਖ਼ੁਦਾ, ਖ਼ਾਦਮ ਹੋ ਕੇ ਸੀਸ ਨਿਵਾਈਆ। ਮੇਰੇ ਸ੍ਰੀ ਭਗਵਾਨ ਨੌਜਵਾਂ, ਮਰਦ ਮਰਦਾਨੇ ਤੇਰੀ ਓਟ ਰਖਾਈਆ। ਪੁਰਖ ਅਕਾਲੇ ਦੀਨ ਦਿਆਲੇ ਬਿਨ ਹੱਥਾਂ ਮੇਰੀ ਪਕੜ ਲੈ ਬਾਂਹ, ਬਿਨ ਤਤਾਂ ਤਤ ਜਣਾਈਆ। ਤੂੰ ਮਾਲਕ ਖ਼ਾਲਕ ਦੋ ਜਹਾਂ, ਨਿਰਗੁਣ ਨਿਰਵੈਰ ਅਗੰਮ ਅਥਾਹੀਆ। ਮੈਂ ਧਰਮ ਦੀ ਧਾਰ ਰਹੀ ਨਾ ਧਰਨੀ ਮਾਂ, ਮਈਆ ਸਈਆ ਰੰਗ ਨਾ ਕੋਇ ਰੰਗਾਈਆ। ਮੇਰੇ ਉਤੇ ਝਗੜਾ ਤਕ ਲੈ ਸੂਰ ਗਾਂ, ਪੰਛੀ ਪਸ਼ੂ ਸਾਰੇ ਰੋਵਣ ਮਾਰਨ ਧਾਹੀਆ। ਕਲਜੁਗ ਜੀਵਾਂ ਬੁੱਧੀ ਹੋਈ ਵਾਂਗ ਕਾਂ, ਕਾਗ ਵਾਂਗ ਸਰਬ ਕੁਰਲਾਈਆ। ਹਿਰਦੇ ਵਸਿਆ ਦਿਸੇ ਕਿਸੇ ਨਾ ਨਾਂ, ਨਾਉਂ ਨਿਰੰਕਾਰ ਤੇਰੇ ਰੰਗ ਨਾ ਕੋਇ ਰੰਗਾਈਆ। ਮੇਰੇ ਮਾਲਕ ਖ਼ਾਲਕ ਪਵਿਤ੍ਰ ਰਿਹਾ ਕੋਈ ਨਾ ਥਾਂ, ਥਨੰਤਰ ਵੇਖਣ ਕੋਇ ਨਾ ਪਾਈਆ। ਆ ਕੇ ਵੇਖ ਲੈ ਮੇਰਾ ਗਰਾਂ, ਗ੍ਰਹਿ ਮੰਦਰ ਪਰਦਾ ਆਪ ਚੁਕਾਈਆ। ਤੇਰੇ ਚਰਨ ਕਵਲ ਧਵਲ ਹੋ ਕੇ ਬਲ ਬਲ ਜਾਂ, ਏਕਾ ਸਰਨ ਦੇਣੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਮੇਰੇ ਪੁਰਖ ਅਕਾਲ ਅਗੰਮੜੇ, ਬੇਅੰਤ ਬੇਐਬ ਤੇਰੀ ਵਡਿਆਈਆ । ਨਿਗਾਹ ਮਾਰ ਲੈ ਕਾਇਆ ਮਾਟੀ ਮਾਨਵ ਚੰਮੜੇ, ਚੰਮ ਦ੍ਰਿਸ਼ਟੀ ਵੇਖ ਵਖਾਈਆ। ਮੇਰੇ ਉਤੇ ਦੀਨ ਦੁਨੀ ਦੇ ਹਾਲ ਹੋਣੇ ਮੰਦੜੇ, ਮੰਦਭਾਗੀ ਦਿਸੇ ਲੋਕਾਈਆ। ਤੇਰੀ ਕ਼ੀਮਤ ਰਹੀ ਨਾ ਕੌਡੀ ਦਮੜੇ, ਦਾਮਨਗੀਰ ਤੇਰਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਤੇਰੇ ਦਰ ਜਗਾਵਾਂ ਅਲਖ, ਅਲਖ ਅਗੋਚਰ ਤੇਰੀ ਓਟ ਤਕਾਈਆ। ਨਿਰਗੁਣ

ਧਾਰ ਹੋ ਪ੍ਰਤਖ, ਪਤਿਪਰਮੇਸ਼ਵਰ ਆਪਣਾ ਰੂਪ ਬਦਲਾਈਆ। ਮੇਰਾ ਭਾਂਡਾ ਵੇਖ ਲੈ ਖ਼ਾਲੀ ਸਖ, ਸਚ ਵਸਤ ਰਹਿਣ ਨਾ ਪਾਈਆ। ਜਿਉਂ ਭਾਵੇ ਮੇਰੀ ਪੈਜ ਲੈਣੀ ਰਖ, ਰਖਕ ਹੋ ਕੇ ਹੋਣਾ ਸਹਾਈਆ। ਸਚ ਪ੍ਰੀਤੀ ਖੇੜਾ ਹੋਇਆ ਭੱਖ, ਭਠ ਦਿਸੇ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦੇਣੀ ਵਡਿਆਈਆ। ਧਰਨੀ ਕਹੇ ਮੇਰੇ ਪ੍ਰਭੂ ਮੇਰੀ ਬੇਨੰਤੀ ਤੇਰੇ ਅਗੇ ਅਰਦਾਸ, ਅਰਜ਼ੋਈ ਇਕ ਸੁਣਾਈਆ। ਤੂੰ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼, ਪਾਤਸ਼ਾਹ ਬੇਪਰਵਾਹੀਆ। ਕਲਜੁਗ ਕੂੜੀ ਕਿਰਿਆ ਤਕ ਲੈ ਤਨ ਵਜੂਦ ਮਾਟੀ ਖ਼ਾਕ ਲਾਸ਼, ਸਰੀਰ ਅੰਦਰ ਧਿਆਨ ਲਗਾਈਆ। ਕੁਛ ਲਹਿਣਾ ਦੇਣਾ ਮੇਰੇ ਨਾਲ ਮਿਲਾ ਦੇ ਸ਼ੰਕਰ ਕੈਲਾਸ਼, ਕਲਾਧਾਰੀ ਦੇ ਵਡਿਆਈਆ। ਮੇਰੀ ਜੁਗ ਚੌਕੜੀ ਪੁਰਾਣੀ ਪੂਰਬ ਆਸ, ਤ੍ਰਿਸ਼ਨਾ ਤੇਰੇ ਚਰਨ ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਤੂੰ ਧੁਰ ਦਾ ਮੀਤ ਮੁਰਾਰ, ਮਿਤਰ ਪਿਆਰਾ ਇਕ ਅਖਵਾਈਆ। ਸੋ ਪੁਰਖ ਨਿਰੰਜਣ ਪਾਉਣੀ ਸਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਏਕੰਕਾਰ ਦੇਣਾ ਅਧਾਰ, ਦੂਸਰ ਓਟ ਨਾ ਕੋਇ ਰਖਾਈਆ। ਆਦਿ ਨਿਰੰਜਣ ਕਰ ਉਜਿਆਰ, ਜੋਤੀ ਜਾਤਾ ਡਗਮਗਾਈਆ। ਅਬਿਨਾਸ਼ੀ ਕਰਤੇ ਕਰਨਾ ਪਿਆਰ, ਮੁਹੱਬਤ ਆਪਣਾ ਨਾਮ ਸਮਝਾਈਆ। ਸ੍ਰੀ ਭਗਵਾਨ ਮੇਰਾ ਕ਼ਰਜ਼ਾ ਦੇਣਾ ਉਤਾਰ, ਮਕ਼ਰੂਜ਼ ਤੇਰੇ ਦਰ ਤੇ ਮੰਗ ਮੰਗਾਈਆ। ਪਾਰਬ੍ਰਹਮ ਹੋ ਜਾ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਸਤਿਗੁਰ ਸ਼ਬਦ ਬੋਲ ਜੈਕਾਰ, ਸੰਦੇਸ਼ਾ ਦੋ ਜਹਾਨ ਦ੍ਰਿੜਾਈਆ। ਬ੍ਰਹਮੇ ਬ੍ਰਹਮ ਕਰ ਉਜਿਆਰ, ਭੇਵ ਅਭੇਦਾ ਆਪ ਖੁਲ੍ਹਾਈਆ। ਵਿਸ਼ਨੂੰ ਵਿਸ਼ਵ ਭਰ ਭੰਡਾਰ, ਖ਼ਾਲੀ ਝੋਲੀ ਰਹਿਣ ਨਾ ਪਾਈਆ। ਸ਼ੰਕਰ ਕੂੜੀ ਕਿਰਿਆ ਕਰ ਦੇ ਪਾਰ, ਸਤਿ ਤ੍ਰਿਸੂਲ ਇਕ ਚਮਕਾਈਆ । ਨੌ ਖੰਡ ਪ੍ਰਿਥਮੀ ਤੂੰ ਵੇਖਣੀ ਆਪਣੀ ਧਾਰ, ਜਗਤ ਅੱਖ ਨਾ ਕੋਇ ਖੁਲ੍ਹਾਈਆ। ਮੈਂ ਰੋਵਾਂ ਜ਼ਾਹਰੋ ਜ਼ਾਰ, ਜ਼ੱਰਾ ਜ਼ੱਰਾ ਰਿਹਾ ਕੁਰਲਾਈਆ । ਤੂੰ ਮਾਲਕ ਸੁਆਮੀ ਮੇਰਾ ਕੰਤ ਭਤਾਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਨਿਹਕਲੰਕਾ ਕਲ ਕਲਕੀ ਬਣ ਇਕ ਅਵਤਾਰ, ਅਵਤਰੀ ਹੋ ਕੇ ਵੇਖ ਵਖਾਈਆ। ਅਮਾਮ ਅਮਾਮਾ ਪਾਉਣੀ ਸਾਰ, ਸਿਕਦਾਰ ਨੂਰ ਅਲਾਹੀਆ। ਮੈਂ ਤੇਰੀ ਤਲਬਗਾਰ, ਸੰਤ ਕੁਮਾਰ ਰਿਹਾ ਜਣਾਈਆ। ਬਰਾਹ ਨੇ ਦਿਤਾ ਅਗੰਮ ਇਸ਼ਾਰ, ਸੈਨਤ ਅੱਖ ਨਾ ਕੋਇ ਦ੍ਰਿੜਾਈਆ। ਯਗੇ ਪੁਰਸ਼ ਕੀਤੀ ਵਿਚਾਰ, ਬਿਨ ਬੁੱਧੀ ਬੋਧ ਕਰਾਈਆ। ਹਾਵਗ਼ਰੀਬ ਕਿਹਾ ਤੂੰ ਪਾਵਣਹਾਰਾ ਸਾਰ, ਦੂਜਾ ਨਜ਼ਰ ਕੋਇ ਨਾ ਆਈਆ। ਨਰ ਨਰਾਇਣ ਤੇਰੇ ਸਭ ਕੁਛ ਅਖ਼ਤਿਆਰ, ਹੁਕਮੇ ਅੰਦਰ ਆਪਣਾ ਹੁਕਮ ਵਰਤਾਈਆ। ਦਤਾ ਤ੍ਰੈ ਕੂਕ ਗਿਆ ਪੁਕਾਰ, ਦੋ ਜਹਾਨ ਸੁਣਾਈਆ । ਰਿਖਪ ਆਸਾ ਰਖੀ ਦੀਨ ਦੁਨੀ ਤੋਂ ਬਾਹਰ, ਭੇਵ ਅਭੇਦ ਆਪਣੇ ਵਿਚ ਛੁਪਾਈਆ। ਪ੍ਰਿਥੂ ਕਰ ਕਰ ਨਿਮਸਕਾਰ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਮਤਸਯ ਤੇਰੇ ਚਰਨਾਂ ਧੂੜੀ ਲਾ ਕੇ ਛਾਰ, ਟਿੱਕੇ ਖ਼ਾਕ ਰਮਾਈਆ। ਕਛਪ ਹੋ ਕੇ ਆਪੇ ਜ਼ਾਹਰ, ਮਿੰਦਰਾ ਆਪਣੇ ਪਿਠ ਉਠਾਈਆ। ਧਨੰਤਰ ਤੇਰਾ ਖੇਲ ਨਿਆਰ, ਖੇਲ ਖੇਲਿਆ ਚਾਈਂ ਚਾਈਂਆ। ਹੰਸਾ ਬਾਵਨ ਪਾ ਕੇ ਸਾਰ, ਪਾਰਬ੍ਰਹਮ ਪ੍ਰਭ ਆਪਣਾ ਰੂਪ ਜਣਾਈਆ। ਹਰੀ ਹਰ ਹੋ ਕੇ ਆਪ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਦੂਤਾਂ ਦੁਸ਼ਟਾਂ ਆਪ ਸੰਘਾਰ, ਮੋਹਣ ਮਾਧਵ ਆਪਣੀ ਕਲ ਵਰਤਾਈਆ। ਬਾਵਨ ਤੇਰਾ ਰੂਪ ਅਗੰਮ ਨੇਤਰ ਦਿਸੇ ਨਾ ਵਿਚ ਸੰਸਾਰ, ਜਗ ਨੇਤਰ ਵੇਖਣ ਕੋਇ ਨਾ

ਪਾਈਆ। ਨਰ ਨਰਾਇਣ ਹੋ ਉਜਿਆਰ, ਉਜਾਲਾ ਕੀਤਾ ਥਾਉਂ ਥਾਈਂਆ। ਤੇਰਾ ਖੇਲ ਸਦਾ ਜੁਗ ਚਾਰ, ਜੁਗ ਚੌਕੜੀ ਵੇਖ ਵਖਾਈਆ। ਰਾਮ ਰਾਮਾ ਰੂਪ ਧਰ ਅਪਰ ਅਪਾਰ, ਖੇਲ ਖੇਲਿਆ ਚਾਈਂ ਚਾਈਂਆ। ਕਾਹਨਾ ਕ੍ਰਿਸ਼ਨਾ ਤ੍ਰੈਲੋਕੀ ਤੇਰੇ ਚਰਨ ਭਿਖਾਰ, ਮੁਕੰਦ ਮਨੋਹਰ ਲਖਮੀ ਨਰਾਇਣ ਤੇਰੀ ਵਡਿਆਈਆ। ਪਰਸ ਰਾਮ ਦੀ ਖੱਤਰੀ ਬਾਹਮਣ ਤੋਂ ਬਾਹਰ ਦੀ ਧਾਰ, ਜਗਤ ਸ਼ਸਤਰ ਨਾ ਕੋਇ ਲੜਾਈਆ। ਵੇਦ ਵਿਆਸਾ ਬਣ ਲਿਖਾਰ, ਲੇਖ ਲਿਖਿਆ ਚਾਈਂ ਚਾਈਂਆ। ਜੁਗ ਚੌਕੜੀ ਲੰਘਦੇ ਗਏ ਪਾਰ, ਪਾਰਬ੍ਰਹਮ ਤੇਰੀ ਸੇਵ ਕਮਾਈਆ। ਪੈਗ਼ੰਬਰਾਂ ਪੈਗ਼ਾਮ ਦਿਤਾ ਦਸਿਆ ਵਿਚੋਂ ਨਿਰਅੱਖਰ ਧਾਰ, ਮੂਸਾ ਈਸਾ ਮੁਹੰਮਦ ਕਰ ਸ਼ਨਵਾਈਆ। ਨਾਨਕ ਗੋਬਿੰਦ ਦੇ ਅਧਾਰ, ਜੈ ਜੈ ਕਾਰ ਕਰਾਵੇ ਖ਼ਲਕ ਖ਼ੁਦਾਈਆ। ਅੰਤਮ ਪਰਮ ਪੁਰਖ ਪਰਮਾਤਮ ਧਰਨੀ ਕਹੇ ਤੇਰੀ ਆਈ ਵਾਰ, ਵਾਰਸ ਹੋ ਕੇ ਵੇਖ ਵਖਾਈਆ। ਸੰਬਲ ਨਗਰੀ ਤੇਰਾ ਧਾਮ ਨਿਆਰ, ਸਾਢੇ ਤਿੰਨ ਹੱਥ ਵਜੇ ਵਧਾਈਆ। ਸ਼ਬਦੀ ਸ਼ਬਦ ਤੇਰਾ ਜੈਕਾਰ, ਬਿਨ ਕੰਨਾਂ ਸਰਵਣਾਂ ਕਰ ਸ਼ਨਵਾਈਆ। ਤੇਰਾ ਰੂਪ ਅਨੂਪਾ ਸ਼ਾਹੋ ਭੂਪਾ ਦਿਸ ਨਾ ਆਵੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਤੇਰੇ ਢੋਲੇ ਗਾਈਆ। ਮੈਂ ਅੰਤ ਕੰਤ ਭਗਵੰਤ ਤੇਰਾ ਕਰਦੀ ਇੰਤਜ਼ਾਰ, ਬਿਨ ਨੈਣਾਂ ਰਾਹ ਤਕਾਂ ਚਾਈਂ ਚਾਈਂਆ। ਤੂੰ ਸ਼ਾਹ ਸੁਲਤਾਨੇ ਨੌਜਵਾਨੇ ਮਰਦ ਮਰਦਾਨੇ ਮੈਨੂੰ ਬਖ਼ਸ਼ ਦੇ ਧੂੜੀ ਛਾਰ, ਟਿੱਕੇ ਖ਼ਾਕ ਖ਼ਾਕ ਰਮਾਈਆ। ਮੇਰੀ ਬੇਨੰਤੀ ਤੇਰੇ ਦਰ ਪੁਕਾਰ, ਪੁਨਹ ਪੁਨਹ ਸੀਸ ਝੁਕਾਈਆ। ਕਲਜੁਗ ਕੂੜੀ ਕਿਰਿਆ ਜੀਵਾਂ ਜੰਤਾਂ ਅੰਦਰੋਂ ਕੱਢਕੇ ਬਾਹਰ, ਸਾਧਾਂ ਸੰਤਾਂ ਰੰਗ ਰੰਗਾਈਆ। ਇਕੋ ਨਾਮ ਕਲਮਾ ਸ੍ਰਿਸ਼ਟ ਸੁਬਾਈ ਅੰਤਰ ਨਿਰੰਤਰ ਤੇਰਾ ਹੋਵੇ ਪਿਆਰ, ਮੁਹੱਬਤ ਆਪਣੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਦਰ ਆਪ ਸੁਹਾਈਆ। ਧਰਨੀ ਕਹੇ ਮੇਰੇ ਸੁਆਮੀ ਅੰਤਰਜਾਮੀ ਨਿਹਕਾਮੀ ਮੇਰੀ ਇਕ ਅਰਜ਼ੋਈ, ਜਗਤ ਖ਼ਾਹਿਸ਼ ਤਮੰਨਾ ਸੰਗ ਨਾ ਕੋਇ ਰਖਾਈਆ। ਤੁਧ ਬਿਨ ਮੇਰੀ ਸਾਰ ਪਾਏ ਨਾ ਕੋਈ, ਕੂਕ ਕੂਕ ਦਿਆਂ ਦੁਹਾਈਆ। ਨਵ ਸੱਤ ਤੇਰੇ ਨਾਮ ਮਿਲੇ ਨਾ ਢੋਈ, ਢੋਲਕ ਛੈਣੇ ਕੰਮ ਕਿਸੇ ਨਾ ਆਈਆ। ਮਾਨਵ ਜ਼ਾਤੀ ਸੁਰਤ ਸ਼ਬਦ ਸਕੇ ਨਾ ਕੋਇ ਪਰੋਈ, ਪਰੋਹਤ ਸਕੇ ਨਾ ਕੋਇ ਸਮਝਾਈਆ । ਮੇਰੇ ਮਾਲਕ ਖ਼ਾਲਕ ਪਰਵਰਦਿਗਾਰ ਨੂਰ ਅਲਾਹ ਮੇਰੀ ਦਰੋਹੀ, ਦੋ ਜਹਾਨਾਂ ਦਿਆਂ ਸੁਣਾਈਆ। ਆਤਮ ਪਰਮਾਤਮ ਤੇਰੇ ਨਾਲ ਕਿਸੇ ਨਾ ਛੋਹੀ, ਮਿਲ ਕੇ ਵਜੇ ਨਾ ਕੋਇ ਵਧਾਈਆ। ਜਿਧਰ ਤਕਾਂ ਘਰ ਘਰ ਕਾਇਆ ਮੰਦਰ ਅੰਦਰ ਪੰਜ ਗਰੋਹੀ, ਦਿਵਸ ਰੈਣ ਭੱਜਣ ਵਾਹੋ ਦਾਹੀਆ। ਸੁਰਤੀ ਉਠੇ ਕਿਸੇ ਨਾ ਸੋਈ, ਸਵਾਧਾਨ ਨਾ ਕੋਇ ਕਰਾਈਆ। ਅੰਮ੍ਰਿਤ ਬੂੰਦ ਸਵਾਂਤ ਕੋਇ ਨਾ ਚੋਈ, ਸਾਂਤਕ ਸਤਿ ਨਾ ਕੋਇ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰੀ ਪਤ ਗਈ ਖੋਹੀ, ਪਤਿਪਰਮੇਸ਼ਵਰ ਓਢਣ ਸੀਸ ਨਾ ਕੋਇ ਟਿਕਾਈਆ। ਮੇਰੇ ਉਤੇ ਅਵਤਾਰ ਪੈਗ਼ੰਬਰਾਂ ਗੁਰੂਆਂ ਲੇਖੇ ਲਾ ਕੇ ਭਵਿਖਤਾਂ ਵਾਲੀ ਪੇਸ਼ੀਨਗੋਈ, ਪੇਸ਼ ਹੋ ਕੇ ਪੇਸ਼ਤਰ ਤੈਨੂੰ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਪਿਆਰ ਮੁਹੱਬਤ ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਗਈ ਮੋਹੀ, ਨਾਤਾ ਬਿਧਾਤਾ ਇਕੋ ਇਕ ਲੈਣਾ ਜੁੜਾਈਆ।

੨੪ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਸਰਹੰਦ ਸ਼ਹਿਰ ਵਿਚ ਗੁਰਦਰਸ਼ਨ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਸਦਾ ਬਖ਼ਸ਼ੰਦ, ਬਖ਼ਸ਼ਣਹਾਰ ਆਦਿ ਜੁਗਾਦਿ ਅਖਵਾਈਆ। ਜਨ ਭਗਤਾਂ ਦੇਵਣਹਾਰ ਸਦਾ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਅੰਤਰ ਨਿਰੰਤਰ ਚਾੜ੍ਹਨਹਾਰਾ ਨੂਰੀ ਚੰਦ, ਜੋਤੀ ਜਾਤਾ ਹੋ ਕੇ ਡਗਮਗਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸੇ ਛੰਦ, ਸੋਹੰ ਢੋਲਾ ਅਗੰਮ ਅਥਾਹੀਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਧਨ ਕੂੜ ਰਹੇ ਨਾ ਰਾਈਆ । ਭਾਂਡਾ ਭਰਮ ਭੁਲੇਖਾ ਢਾਹੇ ਕੰਧ, ਅੰਤਰ ਨਿਰੰਤਰ ਧਿਆਨ ਲਗਾਈਆ। ਸਚ ਦੁਆਰ ਨਿਰਗੁਣ ਧਾਰ ਹੋ ਕੇ ਜਾਵੇ ਲੰਘ, ਅਗੇ ਹੋ ਨਾ ਕੋਇ ਅਟਕਾਈਆ। ਆਤਮ ਸੇਜ ਸੁਹਾਏ ਪਲੰਘ, ਸਚ ਸਿੰਘਾਸਣ ਡੇਰਾ ਲਾਈਆ। ਪੰਜ ਵਿਕਾਰ ਮੇਟ ਕੇ ਜੰਗ, ਹੰ ਬ੍ਰਹਮ ਦਏ ਸਮਝਾਈਆ। ਮਾਨਸ ਜਨਮ ਹੋਵਣ ਨਾ ਦੇਵੇ ਭੰਗ, ਸਿਰ ਸਿਰ ਆਪਣਾ ਹੱਥ ਟਿਕਾਈਆ। ਕਾਇਆ ਚੋਲੀ ਚਾੜ੍ਹੇ ਰੰਗ, ਦੁਰਮਤ ਮੈਲ ਮੈਲ ਧੁਆਈਆ। ਲੇਖਾ ਜਾਣੇ ਤਤ ਪੰਜ, ਪੰਚਮ ਮੀਤਾ ਹੋ ਕੇ ਖੋਜ ਖੁਜਾਈਆ। ਮਨ ਕਲਪਣਾ ਰਹਿਣ ਨਾ ਦੇਵੇ ਰੰਜ, ਰੰਜਸ਼ ਅੰਦਰੋਂ ਬਾਹਰ ਕਢਾਈਆ। ਇਕੋ ਰੰਗ ਰੰਗਾਏ ਸਵੇਰ ਸੰਝ, ਸੰਧਿਆ ਸਰਘੀ ਮਿਲ ਕੇ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ । ਸਤਿਗੁਰ ਸ਼ਬਦ ਸਦਾ ਮਿਹਰਵਾਨ ਮਿਹਰਵਾਨ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਆਦਿ ਜੁਗਾਦਿ ਨੌਜਵਾਨ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਧਰਨੀ ਧਰਤ ਧਵਲ ਧੌਲ ਹੁੰਦਾ ਪ੍ਰਧਾਨ, ਅਵਤਾਰ ਪੈਗ਼ੰਬਰ ਗੁਰ ਆਪਣਾ ਖੇਲ ਖਿਲਾਈਆ। ਧੁਰ ਸੰਦੇਸ਼ਾ ਦੇਵੇ ਨਾਮ ਨਿਧਾਨ, ਕਲਮਾ ਕਾਇਨਾਤ ਪੜ੍ਹਾਈਆ। ਜਗਤ ਜੁਗਤ ਸ਼ਾਸ਼ਤਰਾਂ ਦੇ ਗਿਆਨ, ਵਿਦਿਆ ਵਿਦਤ ਰੂਪ ਦਰਸਾਈਆ। ਭੇਵ ਅਭੇਦਾ ਖੋਲ੍ਹੇ ਆਣ, ਅਨਕ ਕਲਧਾਰੀ ਆਪਣੀ ਕਲ ਪਰਗਟਾਈਆ। ਜਿਸ ਦਾ ਖੇਲ ਜ਼ਿਮੀਂ ਅਸਮਾਨ, ਦੋ ਜਹਾਨ ਰਚਨ ਰਚਾਈਆ। ਸੋ ਭਗਤ ਵਛਲ ਭਗਵਾਨ, ਹਰਿ ਕਰਤਾ ਅਗੰਮ ਅਥਾਹੀਆ। ਜੋ ਲਹਿਣਾ ਦੇਣਾ ਦੇਵਣਹਾਰ ਨਬੀ ਨੂਹ ਇਨਸਾਨ, ਲੱਖ ਚੁਰਾਸੀ ਪਰਦਾ ਆਪ ਉਠਾਈਆ। ਜਿਸ ਨੂੰ ਸਭ ਨੇ ਧੁਰ ਦਾ ਮੰਨਿਆ ਰਾਮ, ਕਾਹਨ ਕਾਹਨਾ ਆਪ ਹੋ ਜਾਈਆ। ਜਿਸ ਉਤੇ ਪੈਗ਼ੰਬਰਾਂ ਆਉਂਦਾ ਈਮਾਨ, ਸਯਦਿਆਂ ਵਿਚ ਸੀਸ ਝੁਕਾਈਆ। ਜਿਸ ਨੇ ਨਾਨਕ ਦਾਤ ਦਿਤੀ ਸਤਿਨਾਮ, ਨਾਮ ਨਿਧਾਨਾ ਝੋਲੀ ਪਾਈਆ। ਜਿਸ ਦਾ ਡੰਕਾ ਫ਼ਤਿਹ ਮਹਾਨ, ਗੋਬਿੰਦ ਗਿਆ ਗਾਈਆ। ਸੋ ਪੁਰਖ ਅਕਾਲਾ ਨੌਜਵਾਨ, ਦੀਨ ਦਿਆਲ ਇਕ ਅਖਵਾਈਆ। ਜੋ ਦੇਵਣਹਾਰ ਗ਼ਰੀਬ ਨਿਮਾਣਿਆਂ ਮਾਣ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਿਸ ਦੇ ਪਿਆਰ ਵਿਚ ਰੋਗ ਸੋਗ ਸਰਬ ਮਿਟ ਜਾਣ, ਦੁਖ ਦਲਿਦ੍ਰ ਰਹੇ ਨਾ ਰਾਈਆ। ਅੰਤਰ ਆਤਮ ਨਿਝਰ ਝਿਰਨਾ ਮਿਲੇ ਪੀਣ ਖਾਣ, ਬੂੰਦ ਸਵਾਂਤੀ ਆਪ ਟਪਕਾਈਆ। ਸ਼ਬਦ ਅਨਾਦੀ ਦਏ ਧੁਨਕਾਨ, ਅਨਹਦ ਨਾਦੀ ਰਾਗ ਸੁਣਾਈਆ। ਆਤਮ ਜੋਤੀ ਜੋਤ ਜਗਾਏ ਮਹਾਨ, ਅੰਧ ਅੰਧੇਰਾ ਰਹੇ ਨਾ ਰਾਈਆ। ਘਰ ਠਾਕਰ ਸੁਆਮੀ ਮਿਲੇ ਆਣ, ਨੂਰ ਨੁਰਾਨਾ ਧੁਰਦਰਗਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਘਰ ਆਪ ਸੁਹਾਈਆ। ਸਤਿਗੁਰ ਸ਼ਬਦ ਲੇਖਾ ਜਾਣੇ ਕਾਇਆ ਮੰਦਰ, ਸਾਢੇ ਤਿੰਨ ਹੱਥ ਖੋਜ ਖੁਜਾਈਆ। ਬਜਰ ਕਪਾਟੀ ਤੋੜਨਹਾਰਾ ਜੰਦਰ, ਕੁੰਜੀ ਨਾਮ ਆਪਣੀ ਆਪ ਲਗਾਈਆ। ਭਾਗ ਲਗਾਏ ਡੂੰਘੀ ਖੰਡਰ, ਅੰਧ ਅੰਧੇਰਾ ਵੇਖ ਵਖਾਈਆ। ਮਨੂਆ ਮਨ ਦਹਿ ਦਿਸ਼ਾ ਉਠ ਨਾ ਧਾਏ

ਬੰਦਰ, ਦਿਵਸ ਰੈਣ ਭੱਜੇ ਨਾਂ ਵਾਹੋ ਦਾਹੀਆ। ਦੇਵੇ ਪ੍ਰਕਾਸ਼ ਬਿਨਾ ਸੂਰੀਆ ਚੰਦਰ, ਚੰਦ ਚਾਂਦਨੀ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਸਚਾ ਮਹਿਬੂਬ, ਮਹਿਬਾਨ ਇਕ ਅਖਵਾਈਆ। ਜਿਸ ਦਾ ਆਲੀਸ਼ਾਨ ਅਰੂਜ, ਅਰਸ਼ ਫ਼ਰਸ਼ ਦਾ ਮਾਲਕ ਨੂਰ ਅਲਾਹੀਆ। ਜਿਸ ਦੀ ਦੋ ਜਹਾਨਾਂ ਬਾਹਰ ਆਵਾਜ਼, ਸ਼ਬਦੀ ਧਾਰ ਕਰੇ ਸ਼ਨਵਾਈਆ। ਤਿਸ ਸਤਿਜੁਗ ਤਰੇਤਾ ਦੁਆਪਰ ਕਲਜੁਗ ਦੀਨ ਦੁਨੀ ਚਲਾਇਆ ਜਹਾਜ਼, ਬੇੜਾ ਚਪੂ ਆਪਣਾ ਨਾਮ ਰਖਾਈਆ। ਸੋ ਭਗਤਾਂ ਪੂਰੇ ਕਰਨਹਾਰਾ ਕਾਜ, ਕਰਤਾ ਪੁਰਖ ਇਕ ਅਖਵਾਈਆ। ਜਿਸ ਨੂੰ ਸਭ ਨੇ ਮੰਨਿਆ ਗੁਰੂ ਮਹਾਰਾਜ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਨੂਰ ਅਲਾਹੀਆ। ਸੋ ਸਾਹਿਬ ਸੁਆਮੀ ਅੰਤਰਜਾਮੀ ਦੁਰਮਤ ਮੈਲ ਧੋਵਣਹਾਰਾ ਦਾਗ਼, ਪਤਤ ਪੁਨੀਤ ਆਪ ਕਰਾਈਆ। ਫੜ ਫੜ ਹੰਸ ਬਣਾਏ ਕਾਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ । ਕਾਇਆ ਮੰਦਰ ਅੰਦਰ ਸੁਰਤੀ ਜਾਵੇ ਜਾਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਤ੍ਰੈਗੁਣ ਮਾਇਆ ਬੁਝਾ ਕੇ ਆਗ, ਸਾਂਤਕ ਸਤਿ ਸਤਿ ਵਖਾਈਆ। ਜੋ ਸਚ ਸਰਨਾਈ ਜਾਵੇ ਲਾਗ, ਸਤਿਗੁਰ ਦੇਵੇ ਮਾਣ ਵਡਿਆਈਆ। ਸਤਿਗੁਰ ਸ਼ਬਦ ਗ਼ਰੀਬ ਨਿਮਾਣਿਆਂ ਕਰੇ ਵਡ ਵਡ ਭਾਗ, ਭਗਵਨ ਹੋ ਕੇ ਵੇਖ ਵਖਾਈਆ। ਘਰ ਦੀਪਕ ਜਗਾ ਚਰਾਗ਼, ਅੰਧ ਅੰਧੇਰਾ ਦਏ ਗਵਾਈਆ। ਬਿਨਾ ਕਰਨੀ ਕਰਤਬ ਅੰਤਸ਼ਕਰਨ ਉਪਜਾਏ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਮਨ ਕਲਪਣਾ ਹੋਏ ਤਿਆਗ, ਚਿੰਤਾ ਚਿਖਾ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ , ਜਨ ਭਗਤ ਸੁਹੇਲੇ ਪਕੜਨਹਾਰਾ ਆਪੇ ਵਾਗ, ਡੋਰੀ ਅਵਰ ਹੱਥ ਨਾ ਕਿਸੇ ਫੜਾਈਆ ।

੨੪ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਰੌਣੀ ਜ਼ਿਲਾ ਲੁਧਿਆਣਾ ਸਰਦਾਰਾ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਸਦਾ ਸੁਖਦਾਈ, ਗਹਿਰ ਗੰਭੀਰ ਬੇਨਜ਼ੀਰ ਇਕ ਅਖਵਾਇੰਦਾ। ਜੁਗ ਜੁਗ ਖੇਲੇ ਖੇਲ ਹੋ ਕੇ ਬੇਪ੍ਰਵਾਹੀ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਰੰਗ ਰੰਗਾਇੰਦਾ। ਭਗਤ ਸੁਹੇਲੇ ਆਦਿ ਜੁਗਾਦਿ ਲਏ ਉਠਾਈ, ਜਗਤ ਆਲਸ ਨਿੰਦਰਾ ਵਿਚੋਂ ਬਾਹਰ ਕਢਾਇੰਦਾ। ਦੇਵੇ ਨਾਮ ਨਿਧਾਨਾ ਬਣ ਕੇ ਧੁਰ ਦਾ ਮਾਹੀ, ਮਹਿਬੂਬ ਹੋ ਕੇ ਆਪਣਾ ਭੇਵ ਚੁਕਾਇੰਦਾ । ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਬਖ਼ਸ਼ੇ ਸਚਾ ਥਾਈਂ, ਥਾਨ ਥਨੰਤਰ ਇਕ ਵਡਿਆਇੰਦਾ। ਜੋਤੀ ਜਾਤਾ ਹੋ ਕੇ ਪਕੜੇ ਬਾਹੀਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਇੰਦਾ। ਸਤਿਗੁਰ ਸ਼ਬਦ ਆਦਿ ਜੁਗਾਦੀ, ਨਿਰਗੁਣ ਆਪਣੀ ਕਾਰ ਕਮਾਇੰਦਾ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦੀ, ਪਾਰਬ੍ਰਹਮ ਸੰਗ ਨਿਭਾਇੰਦਾ। ਸਤਿ ਸਤਿ ਦਾ ਬਣ ਕੇ ਰੂਪ ਸਦਾ ਸਤਿਵਾਦੀ, ਸਤਿ ਰੰਗ ਰੰਗ ਰੰਗਾਇੰਦਾ। ਆਪਣੀ ਅਵਾਜ਼ ਸੁਣਾਏ ਧੁਨ ਅਨਾਦੀ, ਅਨਹਦ ਆਪਣਾ ਰਾਗ ਦ੍ਰਿੜਾਇੰਦਾ। ਬਿਸਮਲ ਧਾਰ ਹੋਈ ਵਿਸਮਾਦੀ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਜਿਸ ਦਾ ਹੁਕਮ ਬੋਧ ਅਗਾਧੀ, ਮਨ ਮਤਿ ਬੁਧਿ ਤੋਂ ਪਰੇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ

ਦਾ ਸੰਗ ਆਪ ਨਿਭਾਇੰਦਾ। ਸਤਿਗੁਰ ਸ਼ਬਦ ਸਦਾ ਕੁਲਵੰਤ, ਕੁਲ ਭਗਤਾਂ ਵੇਖ ਵਖਾਈਆ। ਜਿਸ ਦਾ ਨਾਮ ਨਿਧਾਨਾ ਅਗੰਮੀ ਮੰਤ, ਮੰਤਵ ਹਰਿਜਨ ਪੂਰ ਕਰਾਈਆ। ਜਿਸ ਦੀ ਧਾਰ ਚਾਰ ਜੁਗ ਦੇ ਸੰਤ, ਸਤਿਗੁਰ ਦੇਵਣਹਾਰ ਵਡਿਆਈਆ। ਸੋ ਗੜ੍ਹ ਤੋੜਨਹਾਰਾ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਨਿਰਗੁਣ ਧਾਰ ਬਣ ਕੇ ਪੰਡਤ, ਜਗਤ ਵਿਦਿਆ ਬਾਹਰ ਪੜ੍ਹਾਈਆ । ਜਿਸ ਦਾ ਲੇਖਾ ਆਦਿ ਅੰਤ, ਜੁਗਾ ਜੁਗੰਤ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਸਤਿਗੁਰ ਸ਼ਬਦ ਸਦਾ ਸੰਗੀ, ਆਦਿ ਜੁਗਾਦਿ ਸੰਗ ਨਿਭਾਇੰਦਾ। ਕਾਇਆ ਮਾਟੀ ਚੋਲੀ ਦੇਵੇ ਰੰਗੀ, ਰੰਗਤ ਦੋ ਜਹਾਨ ਵਖਾਇੰਦਾ। ਜਨ ਭਗਤਾਂ ਪੁਸ਼ਤ ਹੋਵਣ ਨਾ ਦੇਵੇ ਨੰਗੀ, ਸਿਰ ਆਪਣਾ ਹੱਥ ਟਿਕਾਇੰਦਾ। ਆਤਮ ਧਾਰ ਦੇਵੇ ਅਨੰਦੀ, ਪ੍ਰਮਾਨੰਦ ਵਿਚ ਰਖਾਇੰਦਾ। ਤੂੰ ਮੇਰਾ ਮੈਂ ਤੇਰਾ ਦੱਸੇ ਛੰਦੀ, ਸੋਹੰ ਢੋਲਾ ਇਕ ਦ੍ਰਿੜਾਇੰਦਾ। ਬਜਰ ਕਪਾਟੀ ਤੋੜੇ ਜੰਦੀ, ਜ਼ਿੰਦਗੀ ਆਪਣੇ ਨਾਲ ਮਿਲਾਇੰਦਾ। ਲੱਖ ਚੁਰਾਸੀ ਕੱਟੇ ਫੰਦੀ, ਜਮ ਕੀ ਫਾਸ ਨਾ ਕੋਇ ਵਖਾਇੰਦਾ। ਨੂਰੀ ਚੰਦ ਚਾੜ੍ਹ ਕੇ ਚੰਦੀ, ਅੰਧ ਅਗਿਆਨ ਗਵਾਇੰਦਾ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਲੰਘੀ, ਸੋ ਕਲਜੁਗ ਅੰਤਮ ਫੇਰਾ ਪਾਇੰਦਾ। ਜਨ ਭਗਤਾਂ ਸਦ ਕੱਟਣਹਾਰਾ ਤੰਗੀ, ਦੁਖ ਦਲਿਦ੍ਰ ਡੇਰਾ ਢਾਇੰਦਾ। ਮਨੂਆ ਮਨ ਨਾ ਰਹੇ ਫ਼ਰੰਗੀ, ਫ਼ੈਸਲਾ ਇਕੋ ਹਕ ਸੁਣਾਇੰਦਾ। ਆਤਮ ਪਰਮਾਤਮ ਨਾਲ ਕਰੇ ਸੰਧੀ, ਨਾਤਾ ਬਿਧਾਤਾ ਆਪ ਜੁੜਾਇੰਦਾ। ਝਗੜਾ ਮੁਕੇ ਜੇਰਜ ਅੰਡੀ, ਉਤਭੁਜ ਸੇਹਤਜ ਡੇਰਾ ਢਾਇੰਦਾ। ਅੰਤ ਕੰਤ ਭਗਵੰਤ ਹਰਿਜਨ ਲੈ ਕੇ ਜਾਵੇ ਸਚਖੰਡੀ, ਦੁਆਰਾ ਏਕੰਕਾਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਬੰਕ ਇਕ ਵਡਿਆਇੰਦਾ। ਸਤਿਗੁਰ ਸ਼ਬਦ ਭਗਤ ਸੁਹੇਲਾ ਮੀਤਾ, ਮਿਤਰ ਇਕ ਅਖਵਾਈਆ। ਜੋ ਨਿਰਗੁਣ ਵਸੇ ਚੀਤਾ, ਠਗੌਰੀ ਚਿਤ ਰਹੇ ਨਾ ਰਾਈਆ। ਤਨ ਵਜੂਦ ਕਰੇ ਠਾਂਢਾ ਸੀਤਾ, ਅਗਨੀ ਤਤ ਬੁਝਾਈਆ। ਭਾਗ ਲਗਾਏ ਦਇਆ ਕਮਾਏ ਦਰਸ ਦਿਖਾਏ ਕਾਇਆ ਮੰਦਰ ਮਸੀਤਾ, ਕਾਅਬਾ ਇਕੋ ਇਕ ਨਜ਼ਰੀ ਆਈਆ। ਜਿਥੇ ਵਸੇ ਤ੍ਰੈਗੁਣ ਅਤੀਤਾ, ਤ੍ਰੈਭਵਣ ਧਨੀ ਧੁਰ ਦਾ ਮਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਘਰ ਆਪ ਸੁਹਾਈਆ। ਸਤਿਗੁਰ ਸ਼ਬਦ ਸਦਾ ਸੁਹੇਲਾ, ਸੰਗੀ ਇਕ ਅਖਵਾਈਆ। ਜਨ ਭਗਤਾਂ ਕਰੇ ਆਪਣਾ ਮੇਲਾ, ਮਿਲਣੀ ਹਰਿ ਜਗਦੀਸ਼ ਰਖਾਈਆ। ਬੰਕ ਦੁਆਰ ਇਕ ਸੁਹਾਏ ਗੁਰੂ ਗੁਰ ਚੇਲਾ, ਦੂਜਾ ਨਜ਼ਰ ਕੋਇ ਨਾ ਆਈਆ। ਜੋ ਆਦਿ ਜੁਗਾਦਿ ਅਚਰਜ ਖੇਲ ਖੇਲਾ, ਖ਼ਾਲਕ ਖ਼ਲਕ ਹੋ ਕੇ ਵੇਖੇ ਚਾਈਂ ਚਾਈਂਆ। ਜੋ ਵਸਣਹਾਰਾ ਧਾਮ ਨਵੇਲਾ, ਸਚਖੰਡ ਸਾਚੇ ਸੋਭਾ ਪਾਈਆ। ਸੋ ਜਨ ਭਗਤਾਂ ਕਲਜੁਗ ਅੰਤਮ ਬਣੇ ਸੱਜਣ ਸੁਹੇਲਾ, ਸਗਲਾ ਸੰਗੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ , ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਵਣ ਜਾਵਣ ਪਤਤ ਪਾਵਨ ਕੱਟਣਹਾਰਾ ਧਰਮ ਰਾਏ ਦੀ ਜੇਲਾ, ਮਿਹਰਵਾਨ ਹੋ ਕੇ ਆਪਣੀ ਦਇਆ ਕਮਾਈਆ।

੨੪ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਹਰਬੰਸ ਪੁਰਾ ਜ਼ਿਲਾ ਲੁਧਿਆਣਾ ਗੁਰਨਾਮ ਸਿੰਘ, ਜਸਵੰਤ ਸਿੰਘ, ਪ੍ਰੇਮ ਸਿੰਘ, ਸ਼ਮਸ਼ੇਰ ਸਿੰਘ, ਰਾਜ ਸਿੰਘ, ਕਰਨੈਲ ਸਿੰਘ, ਇੰਦਰ ਸਿੰਘ

ਧਰਨੀ ਕਹੇ ਮੇਰੇ ਸ੍ਰੀ ਭਗਵਾਨ, ਭਗਵਨ ਭਗਵੰਤ ਤੇਰੀ ਓਟ ਤਕਾਈਆ। ਮੇਰੇ ਆਦਿ ਜੁਗਾਦੀ ਕਾਹਨ, ਨਿਰਗੁਣ ਧਾਰ ਤੇਰੀ ਸਰਨਾਈਆ। ਜੋਬਨਵੰਤੇ ਨੌਜਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਮੇਰਾ ਲਹਿਣਾ ਦੇਣਾ ਤਕ ਲੈ ਹੋ ਕੇ ਨਿਗਾਹਬਾਨ, ਬਿਨ ਨੈਣਾਂ ਨੈਣ ਉਠਾਈਆ। ਨਵ ਸੱਤ ਮਾਰ ਧਿਆਨ, ਵੇਖਣਾ ਥਾਉਂ ਥਾਈਂਆ। ਕਲਜੁਗ ਕੂੜੀ ਕਿਰਿਆ ਹੋਈ ਪ੍ਰਧਾਨ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਮਨ ਕਲਪਣਾ ਹੋਈ ਸ਼ੈਤਾਨ, ਸ਼ਰਅ ਕੂੜ ਕਰੇ ਲੜਾਈਆ। ਤੇਰਾ ਪ੍ਰੇਮ ਪਿਆਰ ਰਿਹਾ ਨਾ ਕਿਸੇ ਵਿਚ ਇਨਸਾਨ, ਇਨਸਾਨੀਅਤ ਹੱਥ ਕਿਸੇ ਨਾ ਆਈਆ। ਮੈਂ ਭਿਖਾਰਨ ਹੋ ਕੇ ਮੰਗਾਂ ਦਾਨ, ਮੰਗਤੀ ਹੋ ਕੇ ਝੋਲੀ ਡਾਹੀਆ। ਵਸਤ ਅਮੋਲਕ ਏਕਾ ਦੇਵੇ ਨਾਮ ਨਿਧਾਨ, ਨਿਰਵੈਰ ਨਿਰਾਕਾਰ ਨਿਰੰਕਾਰ ਆਪ ਵਰਤਾਈਆ । ਮੈਨੂੰ ਤੇਰੇ ਉਤੇ ਮਾਣ, ਅਭਿਮਾਨ ਦੀਨ ਦੁਨੀ ਦੇਣਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੇਰੇ ਭਗਵੰਤ, ਭਗਵਨ ਤੇਰੀ ਓਟ ਤਕਾਈਆ। ਮੇਰੇ ਆਦਿ ਜੁਗਾਦੀ ਕੰਤ, ਕੰਤੂਹਲ ਤੇਰੀ ਸਰਨਾਈਆ। ਮੇਰੇ ਉਤੇ ਇਕੋ ਨਾਮ ਦੇ ਦੇ ਮਨੀਆ ਮੰਤ, ਮਨ ਮਨਸਾ ਕੂੜ ਦੇ ਗਵਾਈਆ। ਗੜ੍ਹ ਤੋੜ੍ਹ ਦੇ ਹਉਮੇ ਹੰਗਤ, ਹੰ ਬ੍ਰਹਮ ਆਪ ਸਮਝਾਈਆ। ਤੂੰ ਬੋਧ ਅਗਾਧਾ ਪੰਡਤ, ਜਗਤ ਸ਼ਾਸਤਰਾਂ ਬਾਹਰ ਤੇਰੀ ਪੜ੍ਹਾਈਆ। ਕਲਜੁਗ ਲੇਖਾ ਵੇਖ ਲੈ ਅੰਤ, ਅੰਤਸ਼ਕਰਨ ਤਕ ਖ਼ਲਕ ਖ਼ੁਦਾਈਆ। ਮੇਰੀ ਤੇਰੇ ਦਰ ਠਾਂਢੇ ਇਕ ਬੇਨੰਤ, ਅਰਜ਼ੋਈ ਕਰ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਧਰਨੀ ਕਹੇ ਮੇਰੇ ਪਰਮ ਪੁਰਖ ਕ਼ੁਦਰਤ ਦੇ ਕ਼ਾਦਰ ਕਰਨੇਹਾਰ, ਕਰੀਮ ਬੇਐਬ ਨੂਰ ਅਲਾਹੀਆ। ਤੁਧ ਬਿਨ ਅਵਰ ਨਾ ਕੋਇ ਮਦਦਗਾਰ, ਸਾਂਝਾ ਯਾਰ ਨਜ਼ਰ ਕੋਇ ਨਾ ਆਈਆ। ਮੈਂ ਆਦਿ ਜੁਗਾਦਿ ਤੇਰੀ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਖ ਲੈ ਜੁਗ ਚਾਰ, ਚਾਰੇ ਕੁੰਟ ਚਾਰੇ ਖਾਣੀ ਧਿਆਨ ਲਗਾਈਆ। ਮੇਰਾ ਨਵ ਸੱਤ ਰਿਹਾ ਪੁਕਾਰ, ਉਚੀ ਕੂਕ ਕੂਕ ਦੁਹਾਈਆ। ਜੋਤੀ ਜਾਤੇ ਪੁਰਖ ਬਿਧਾਤੇ ਕਲਜੁਗ ਅੰਤ ਪਾ ਸਾਰ, ਮਹਾਸਾਰਥੀ ਹੋ ਕੇ ਵੇਖ ਵਖਾਈਆ। ਮੇਰੇ ਉਤੋਂ ਪਾਪਾਂ ਲਾਹ ਭਾਰ, ਪਤਤ ਪੁਨੀਤ ਦੇ ਬਣਾਈਆ। ਮੇਰੀ ਅੰਤਸ਼ਕਰਨ ਦੀ ਸੁਣ ਲੈ ਗਿਰਿਆਜ਼ਾਰ, ਗਿਰਵਰ ਗਿਰਧਾਰ ਗੋਬਿੰਦ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਮੇਰੇ ਪੁਰਖ ਅਕਾਲੇ ਦੀਨ, ਦੀਨਨ ਦਇਆ ਕਮਾਈਆ। ਮੈਂ ਤੈਨੂੰ ਰਹੀ ਚੀਨ, ਦੂਸਰ ਇਸ਼ਟ ਨਾ ਕੋਇ ਰਖਾਈਆ। ਤੂੰ ਨਿਗਾਹ ਮਾਰ ਲੈ ਲੋਕ ਤੀਨ, ਤ੍ਰੈਗੁਣ ਅਤੀਤੇ ਵੇਖ ਵਖਾਈਆ। ਮੈਂ ਨਿਮਾਣੀ ਕੋਝੀ ਕਮਲੀ ਮਸਕੀਨ, ਬਲ ਆਪਣਾ ਨਾ ਕੋਇ ਜਣਾਈਆ। ਤੇਰੀ ਦੀਨ ਦੁਨੀਆ ਤੇਰੀ ਰਹੀ ਨਾ ਮੂਲ ਅਧੀਨ, ਭੈ ਭਾਓ ਸਿਰ ਨਾ ਕੋਇ ਰਖਾਈਆ। ਸਭ ਦੀ ਮਨਸਾ ਆਸਾ ਹੋਈ ਕਮੀਨ, ਕਾਮਲ ਮੁਰਸ਼ਦ ਤੇਰਾ ਦਰਸ ਕੋਇ ਨਾ ਪਾਈਆ। ਤੂੰ ਸ਼ਾਹ ਪਾਤਸ਼ਾਹ ਰਹੀਮ, ਰਹਿਮਤ ਇਕ ਕਮਾਈਆ। ਜਿਸ ਬਿਧ

ਮਾਨਸ ਜ਼ਾਤੀ ਕੀਤੀ ਤਕ਼ਸੀਮ, ਅੰਤ ਲੇਖਾ ਦੇਣਾ ਮੁਕਾਈਆ। ਤੂੰ ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਮਰਦ ਮਰਦਾਨਾ ਕ਼ਦੀਮ, ਕ਼ੁਦਰਤ ਦਾ ਕ਼ਾਦਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਕਰ ਦੇ ਰਹਿਮਤ, ਮਿਹਰ ਨਜ਼ਰ ਉਠਾਈਆ। ਤੇਰੇ ਚਰਨ ਕਵਲ ਮੇਰੀ ਆਸਾ ਹੋਵੇ ਸਹਿਮਤ, ਦੂਸਰ ਰਾਹ ਨਾ ਕੋਇ ਤਕਾਈਆ। ਕਲਜੁਗ ਕੂੜੀ ਕਿਰਿਆ ਕਢ ਦੇ ਜ਼ਹਿਮਤ, ਜਹਾਂ ਤਹਾਂ ਹੋ ਸਹਾਈਆ। ਚਾਰ ਜੁਗ ਦੀ ਲੇਖੇ ਲਾ ਲੈ ਮਿਹਨਤ, ਦਰ ਠਾਂਢੇ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਸਰਨਾਈਆ। ਪੁਰਖ ਅਕਾਲ ਕਹੇ ਸੁਣ ਧਰਨੀ ਧਰਤ ਧਵਲ ਧੌਲ, ਧਰਮ ਧਾਰ ਜਣਾਈਆ। ਆਪਣੇ ਵਾਅਦੇ ਤਕ ਲੈ ਕੌਲ, ਇਕ਼ਰਾਰਨਾਮੇ ਖੋਜ ਖੁਜਾਈਆ। ਜੋ ਇਸ਼ਾਰਾ ਦਿਤਾ ਕ੍ਰਿਸ਼ਨ ਕਾਹਨ ਸਾਵਲ ਸੌਲ, ਤ੍ਰੈਲੋਕੀ ਧਾਰ ਦ੍ਰਿੜਾਈਆ। ਮੈਂ ਹਰ ਘਟ ਅੰਦਰ ਜਾਵਾਂ ਮੌਲ, ਮੌਲਾ ਹੋ ਕੇ ਵੇਖ ਵਖਾਈਆ। ਤੇਰਾ ਅੱਖਰ ਧਾਰ ਨਿਰਅੱਖਰ ਵਿਚ ਜਣਾਵਾਂ ਬੋਲ, ਅਨਬੋਲਤ ਆਪ ਸਮਝਾਈਆ। ਸਦੀ ਚੌਧਵੀਂ ਅੰਤ ਨਾ ਰਹਿਣਾ ਅਨਭੋਲ, ਭਾਂਡਾ ਭਰਮ ਭਉ ਭੰਨਾਈਆ। ਨਾਮ ਕੰਡੇ ਸ਼ਬਦ ਤਰਾਜ਼ੂ ਦੋ ਜਹਾਨ ਤੋਲਾਂ ਤੋਲ, ਲੱਖ ਚੁਰਾਸੀ ਆਪ ਉਠਾਈਆ। ਪ੍ਰਿਥਮੀ ਪ੍ਰਿਥਮ ਤੇਰੇ ਉਤੇ ਦੀਨ ਦੁਨੀ ਦਾ ਵੇਖ ਘੋਲ, ਤੂੰ ਘੋਲੀ ਜਾਣਾ ਆਪਣਾ ਆਪ ਘੁਮਾਈਆ । ਅੰਤ ਕੰਤ ਭਗਵੰਤ ਤੇਰਾ ਦਰਦ ਦੁਖ ਵੰਡੇ ਉਤੇ ਧੌਲ, ਧਰਮ ਧਰਮ ਧਰਮ ਧਾਰ ਸਮਝਾਈਆ। ਲੱਖ ਚੁਰਾਸੀ ਵਿਚੋਂ ਭਗਤ ਸੁਹੇਲੇ ਲਏ ਵਿਰੋਲ, ਨਿਰਗੁਣ ਸਰਗੁਣ ਆਪਣੇ ਰੰਗ ਰੰਗਾਈਆ। ਸਤਿ ਧਰਮ ਦਾ ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਸਤਿਜੁਗ ਦੇਵੇ ਖੋਲ੍ਹ, ਕੁੰਡੀ ਖਿੜਕੀ ਬੰਦ ਨਾ ਕੋਇ ਕਰਾਈਆ। ਨਿਰਗੁਣ ਦਾਤਾ ਪੁਰਖ ਬਿਧਾਤਾ ਏਕਾ ਦੇਵੇ ਨਾਮ ਅਨਮੋਲ, ਅਨਮੁਲੜੀ ਵਸਤ ਆਪ ਵਰਤਾਈਆ। ਸਚ ਸੁਆਮੀ ਘਟ ਨਿਵਾਸੀ ਸਦ ਵਸੇ ਤੇਰੇ ਕੋਲ, ਦੂਰ ਦੁਰਾਡਾ ਪੰਧ ਮੁਕਾਈਆ। ਇਕੋ ਨਾਮ ਨਿਧਾਨਾ ਨੌਜਵਾਨਾ ਵਜਾਏ ਅਗੰਮਾ ਢੋਲ, ਜਿਸ ਦੀ ਆਵਾਜ਼ ਸੁਣਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀਏ ਤੇਰੇ ਉਤੇ ਧਰਮ ਕਮਾਵਾਂਗਾ। ਨਿਹਕਰਮੀ ਹੋ ਕੇ ਕਰਮ ਦ੍ਰਿੜਾਵਾਂਗਾ। ਭਾਂਡਾ ਭਰਮ ਭਰਮ ਭੰਨਾਵਾਂਗਾ। ਸਤਿਜੁਗ ਸਚ ਸਚ ਪਰਗਟਾਵਾਂਗਾ। ਕਾਇਆ ਮਾਟੀ ਭਾਂਡਾ ਕੱਚ, ਕੂੜੀ ਕਿਰਿਆ ਬਾਹਰ ਕਢਾਵਾਂਗਾ। ਮਨੂਆ ਮਨ ਪਏ ਨਾ ਨੱਚ, ਦਹਿ ਦਿਸ਼ਾ ਦਾ ਪੰਧ ਮੁਕਾਵਾਂਗਾ। ਸਾਚੀ ਦੇ ਕੇ ਇਕੋ ਮਤਿ, ਬ੍ਰਹਮ ਮਤਿ ਆਪ ਸਮਝਾਵਾਂਗਾ। ਮਾਨਵ ਜ਼ਾਤੀ ਬਖ਼ਸ਼ ਕੇ ਇਕੋ ਤਤ, ਤਤਵ ਤਤ ਭੇਵ ਖੁਲਾਵਾਂਗਾ। ਨਾੜ ਬਹੱਤਰ ਨਾ ਉਬਲੇ ਰਤ, ਅੰਮ੍ਰਿਤ ਮੇਘ ਨਾਮ ਬਰਸਾਵਾਂਗਾ। ਤੇਰੇ ਉਤੇ ਜ਼ਰੂਰ ਆਵਾਂ ਵਤ, ਬੇਵਤਨਾਂ ਵੇਖ ਵਖਾਵਾਂਗਾ। ਜਿਸ ਕਾਰਨ ਤੂੰ ਵਾਸਤਾ ਰਹੀ ਘਤ, ਤੇਰਾ ਸਥਰ ਸੇਜ ਲੇਖੇ ਲਾਵਾਂਗਾ। ਨਿਰਗੁਣ ਧਾਰ ਜੋੜ ਕੇ ਨਤ, ਸਰਗੁਣ ਆਪਣੀ ਗੰਢ ਪੁਆਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਧਰਮ ਦੀ ਧਾਰ ਤੈਨੂੰ ਬਖ਼ਸ਼ ਕੇ ਯਤਿ, ਸਤਿ ਤੇਰੀ ਗੋਦ ਟਿਕਾਵਾਂਗਾ।

੨੪ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਦੁਰਾਹਾ ਜ਼ਿਲਾ ਲੁਧਿਆਣਾ ਨਛਤਰ ਸਿੰਘ ਦੇ ਗ੍ਰਹਿ

ਦੁਰਾਹਾ ਕਹੇ ਜਨ ਭਗਤੋ ਜਗਤ ਧਾਰ ਵਿਚ ਨਾ ਰਹਿਣਾ ਦੋ, ਦੂਆ ਏਕਾ ਏਕਾ ਰੂਪ ਸਮਾਈਆ। ਧੁਰ ਸੰਦੇਸ਼ਾ ਨਰ ਨਰੇਸ਼ਾ ਸੁਣੋ ਅਗੰਮਾ ਸੋ, ਸੋ ਪੁਰਖ ਨਿਰੰਜਣ ਆਪ ਦ੍ਰਿੜਾਈਆ। ਆਤਮ ਧਾਰ ਨਿਰਗੁਣ ਸਾਰੇ ਜਾਓ ਹੋ, ਹਾਹਾ ਟਿੱਪੀ ਆਪਣਾ ਰੰਗ ਵਖਾਈਆ। ਬਿਨਾ ਪੁਰਖ ਅਕਾਲ ਦੂਸਰ ਇਸ਼ਟ ਦਿਸੇ ਨਾ ਕੋ, ਸੀਸ ਬਿਨ ਜਗਦੀਸ ਨਾ ਕੋਇ ਨਿਵਾਈਆ। ਪਾਰਬ੍ਰਹਮ ਬ੍ਰਹਮ ਮੇਲ ਮਿਲਾਓ ਸਚ ਮੁਹੱਬਤ ਮੋਹ, ਵਿਕਾਰ ਹੰਕਾਰ ਜਗਤ ਨਾ ਕੋਇ ਜਣਾਈਆ। ਅੰਮ੍ਰਿਤ ਰਸ ਬੂੰਦ ਸਵਾਂਤੀ ਨਿਝਰ ਝਿਰਨਾ ਕਵਲ ਨਾਭੀ ਲੈਣਾ ਚੋ, ਜਗਤ ਤ੍ਰਿਸ਼ਨਾ ਕੂੜ ਰਹੇ ਨਾ ਰਾਈਆ। ਪੰਚ ਵਿਕਾਰਾ ਵਿਚ ਸੰਸਾਰਾ ਮੇਟਣਾ ਗਰੋਹ, ਗ੍ਰਹਿ ਮੰਦਰ ਅੰਦਰ ਤਨ ਵਜੂਦ ਵਜੇ ਵਧਾਈਆ। ਬਿਨ ਨੇਤਰ ਲੋਚਨ ਨੈਣ ਘਰ ਵੇਖੋ ਅਗੰਮੀ ਲੋ, ਲੋਇਣ ਆਪਣਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਦੁਰਾਹਾ ਕਹੇ ਜਨ ਭਗਤੋ ਜਗਤ ਧਾਰ ਛਡਣੀ ਦੋ ਧੜ, ਵਖਰੀ ਵੰਡ ਨਾ ਕੋਇ ਵੰਡਾਈਆ। ਏਕਾ ਅੱਖਰ ਨਿਰਅੱਖਰ ਧਾਰ ਜਾਣਾ ਪੜ੍ਹ, ਰਸਨਾ ਜਿਹਵਾ ਹੋਏ ਨਾ ਕੋਇ ਹਲਕਾਈਆ। ਇਕ ਦੁਆਰ ਜਾਣਾ ਖੜ੍ਹ, ਸਚ ਮਹਲ ਅਟਲ ਸੋਭਾ ਪਾਈਆ। ਇਕੋ ਮੰਜ਼ਲ ਜਾਣਾ ਚੜ੍ਹ, ਜਿਥੇ ਮਿਲੇ ਧੁਰ ਦਾ ਮਾਹੀਆ। ਸਚਖੰਡ ਦੁਆਰ ਬਿਨ ਕ਼ਦਮਾਂ ਜਾਣਾ ਵੜ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਦੁਰਾਹਾ ਕਹੇ ਮੇਰਾ ਦੋਹਰਾ ਇਕ ਸੰਦੇਸ਼, ਸੰਧਿਆ ਸਰਘੀ ਬਾਹਰ ਜਣਾਈਆ। ਸਭ ਦਾ ਮਾਲਕ ਇਕ ਨਰੇਸ਼, ਨਰ ਨਰਾਇਣ ਨੂਰ ਅਲਾਹੀਆ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਕਰੋੜ ਤੇਤੀਸਾ ਸੀਸ ਨਿਵਾਈਆ। ਜੋ ਆਦਿ ਜੁਗਾਦੀ ਰਹੇ ਹਮੇਸ਼, ਹਮ ਸਾਜਣ ਧੁਰਦਰਗਾਹੀਆ। ਜਿਸ ਦਾ ਲਹਿਣਾ ਦੇਣਾ ਕਲਜੁਗ ਅੰਤਮ ਨਾਲ ਦਸ ਦਸਮੇਸ਼, ਦਹਿ ਦਿਸ਼ਾ ਵੇਖ ਵਖਾਈਆ। ਉਹ ਮੇਟਣਹਾਰਾ ਕਲਜੁਗ ਕਿਰਿਆ ਕੂੜ ਮਲੇਛ, ਮਮਤਾ ਮੋਹ ਵਿਕਾਰ ਗਵਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਹਰ ਘਟ ਅੰਤਰ ਕਰੇ ਪਰਵੇਸ਼, ਪਰਾ ਪਸੰਤੀ ਮਧਮ ਬੈਖਰੀ ਧਾਰ ਨਾ ਕੋਇ ਦ੍ਰਿੜਾਈਆ। ਉਹ ਵਸਣਹਾਰਾ ਏਕੰਕਾਰਾ ਸੰਬਲ ਦੇਸ, ਸਾਢੇ ਤਿੰਨ ਹੱਥ ਆਪਣਾ ਰੰਗ ਰੰਗਾਈਆ। ਜਿਸ ਦੇ ਅਗੇ ਅਵਤਾਰ ਪੈਗ਼ੰਬਰ ਗੁਰੂ ਹੋਏ ਪੇਸ਼, ਪੇਸ਼ੀਨਗੋਈਆਂ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਦੁਰਾਹਾ ਕਹੇ ਜਨ ਭਗਤੋ ਦੀਨ ਦੁਨੀ ਦੀ ਤਕ ਲਓ ਦੋਹਰੀ ਧਾਰ, ਧਰਮ ਵਿਚ ਨਾ ਕੋਇ ਸਮਾਈਆ। ਜੋ ਸੰਦੇਸ਼ਾ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰ, ਅਵਤਰੀ ਹੋ ਕੇ ਮਾਤ ਦ੍ਰਿੜਾਈਆ। ਜੋ ਕਾਤਬ ਬਣ ਕੇ ਬਣੇ ਲਿਖਾਰ, ਲੇਖਾ ਲਿਖਿਆ ਚਾਈਂ ਚਾਈਂਆ। ਜੋ ਹੁਕਮ ਸੰਦੇਸ਼ਾ ਦਿਤਾ ਆਪ ਕਰਤਾਰ, ਕ਼ੁਦਰਤ ਕ਼ਾਦਰ ਗਿਆ ਦ੍ਰਿੜਾਈਆ। ਵੇਖੇ ਵਿਗਸੇ ਪਾਵੇ ਸਾਰ, ਵੇਖਣਹਾਰਾ ਨੂਰ ਅਲਾਹੀਆ। ਨੌ ਖੰਡ ਪ੍ਰਿਥਮੀ ਸੱਤ ਦੀਪ ਰਿਹਾ ਵਿਚਾਰ, ਵਿਚਰਨ ਦੀ ਲੋੜ ਰਹੇ ਨਾ ਰਾਈਆ । ਜਿਸ ਨੂੰ ਸਭ ਨੇ ਕਿਹਾ ਕਲ ਕਲਕੀ ਅਵਤਾਰ, ਨਿਹਕਲੰਕਾ ਡੰਕ ਵਜਾਈਆ। ਅਮਾਮ ਅਮਾਮਾ ਹੋ ਸਿਕਦਾਰ, ਹੁਕਮ ਸੰਦੇਸ਼ਾ ਦੇਵੇ ਧੁਰਦਰਗਾਹੀਆ। ਜੋ ਲਹਿਣਾ ਦੇਣਾ ਪੂਰਬ ਸਰਬ ਲਏ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਂਈਆ। ਦੁਰਾਹਾ ਕਹੇ ਜਨ ਭਗਤੋ ਦੀਨ ਦੁਨੀ ਦੀ ਵੇਖੋ ਮੰਡੀ, ਮੰਡਲ ਮੰਡਪਾਂ ਵਿਚ ਧਿਆਨ ਲਗਾਈਆ। ਕਲਜੁਗ ਕੂੜੀ ਕਿਰਿਆ ਹੋਈ ਪਖੰਡੀ, ਨਵ ਸੱਤ ਭੱਜੇ ਵਾਹੋ ਦਾਹੀਆ। ਬਿਨਾ ਪ੍ਰਭੂ ਤੋਂ ਆਤਮਾ ਸਭ ਦੀ ਹੋਈ ਰੰਡੀ, ਕੰਤ ਸੁਹਾਗ ਨਾ ਕੋਇ ਹੰਡਾਈਆ। ਦੀਨ ਦੁਨੀ ਓਝੜ ਪੈ ਗਈ ਡੰਡੀ, ਡੰਡਾਵਤ ਬੰਦਨਾ ਸਾਰੇ ਗਏ ਭੁਲਾਈਆ। ਮੇਰਾ ਮਿਹਰਵਾਨ ਸ੍ਰੀ ਭਗਵਾਨ ਕਰਨਹਾਰ ਖੰਡ ਖੰਡੀ, ਖੰਡਾ ਖੜਗ ਨਾਮ ਉਠਾਈਆ। ਨਵ ਸੱਤ ਦੀ ਧਾਰ ਜਾਏ ਵੰਡੀ, ਵੰਡਣਹਾਰਾ ਇਕ ਅਖਵਾਈਆ। ਜਿਸ ਦੇ ਹੁਕਮ ਵਿਚ ਚਲਣੀ ਚੰਡੀ, ਚੰਡ ਪਰਚੰਡ ਰੂਪ ਬਦਲਾਈਆ । ਉਹ ਜਨ ਭਗਤਾਂ ਸਦਾ ਪਵਣ ਦੇਵੇ ਠੰਡੀ, ਕਲਜੁਗ ਅਗਨੀ ਅੱਗ ਬੁਝਾਈਆ। ਪਿਛਲੀ ਟੁੱਟੀ ਜਾਏ ਗੰਢੀ, ਗੰਢਣਹਾਰ ਗੋਪਾਲ ਸੁਆਮੀ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਦੁਰਾਹਾ ਕਹੇ ਜਨ ਭਗਤੋ ਜਗਤ ਦੇ ਦੋਵੇਂ ਰਾਹ ਦੇਣੇ ਛਡ, ਕਿਰਿਆ ਕੂੜ ਨਾ ਕੋਇ ਪਰਨਾਈਆ। ਮਾਇਆ ਮਮਤਾ ਨਾਲੋਂ ਹੋਣਾ ਅੱਡ, ਹਉਮੇ ਹੰਗਤਾ ਸੰਗ ਨਾ ਕੋਇ ਰਖਾਈਆ। ਕੂੜ ਨਿਸ਼ਾਨਾ ਜਗਤ ਜਹਾਨ ਦੇਣਾ ਵਢ, ਤੰਦੀ ਤੰਦ ਨਜ਼ਰ ਕੋਇ ਨਾ ਆਈਆ। ਇਕ ਨਾਮ ਨਿਧਾਨਾ ਤਨ ਵਜੂਦ ਅੰਦਰ ਦੇਣਾ ਗੱਡ, ਜਿਸ ਦੀ ਜੜ੍ਹ ਨਾ ਕੋਇ ਉਖੜਾਈਆ । ਲੇਖੇ ਲਾਉਣੇ ਆਪਣੇ ਮਾਸ ਨਾੜੀ ਹਡ, ਤਨ ਵਜੂਦ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਦੁਰਾਹਾ ਕਹੇ ਮੇਰੇ ਉਤੇ ਸਪਤਸ ਰਿਖੀਆਂ ਲਾਇਆ ਡੇਰਾ, ਪੂਰਬ ਦਿਆਂ ਜਣਾਈਆ। ਬਾਲਮੀਕ ਤਿੰਨ ਦਿਨ ਕਰ ਕੇ ਗਿਆ ਵਸੇਰਾ, ਰਾਮ ਤੀਰਥ ਦਏ ਗਵਾਹੀਆ। ਰਾਮ ਨੇ ਨੇਤਰ ਨਾਲ ਤਕਿਆ ਵਿਚ ਅੰਧੇਰਾ, ਲੋਚਨ ਨੈਣ ਉਠਾਈਆ। ਬਲ ਦਾ ਫਿਰ ਕੇ ਗਿਆ ਵਛੇਰਾ, ਅਸਵਮੇਧ ਯਗ ਦੁਹਾਈਆ। ਨਿਗਾਹ ਮਾਰ ਕੇ ਤਕਦਾ ਰਿਹਾ ਸਤਿਗੁਰ ਸ਼ਬਦ ਧਰਨੀ ਉਤੇ ਕਿਹੜਾ ਚੇਰਾ, ਚੇਲਾ ਗੁਰ ਕਵਣ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਦੁਰਾਹਾ ਕਹੇ ਮੇਰੇ ਉਤੇ ਤ੍ਰੇਤਾ ਯੁਗ ਬੀਤਾ, ਬੀਤੀ ਕਹਾਣੀ ਦਿਆਂ ਸੁਣਾਈਆ। ਮੈਂ ਆਦਿ ਜੁਗਾਦਿ ਸਭ ਦੀ ਵੇਖਦਾ ਨੀਤਾ, ਨੀਤੀਵਾਨ ਇਕ ਹੋ ਆਈਆ। ਮੇਰੇ ਧਾਮ ਉਤੇ ਰਾਮ ਵਿਛੋੜੇ ਵਿਚ ਰਹਿ ਕੇ ਗਈ ਸੀਤਾ, ਸੱਤ ਦਿਨ ਆਪਣੀ ਸੇਜ ਹੰਢਾਈਆ। ਇਹ ਖੇਲ ਜਗਤ ਦੀਆਂ ਅੱਖੀਆਂ ਬਾਹਰ ਅਨਡੀਠਾ, ਨੇਤਰ ਲੋਚਨ ਨੈਣ ਵੇਖਣ ਕੋਇ ਨਾ ਪਾਈਆ। ਜਨ ਭਗਤੋ ਇਥੋਂ ਇਕ ਦੀ ਧਾਰ ਮਿਲੇ ਤੇ ਜਗਤ ਦੀ ਦੂਜੀ ਛਡਣੀ ਰੀਤਾ, ਮੰਦਰ ਮਸੀਤਾਂ ਰੰਗ ਨਾ ਕੋਇ ਰੰਗਾਈਆ। ਘਰ ਸੁਆਮੀ ਮਿਲੇ ਤ੍ਰੈਗੁਣ ਅਤੀਤਾ, ਤ੍ਰੈਭਵਨ ਧਨੀ ਦਏ ਵਡਿਆਈਆ। ਜਿਸ ਦੇ ਵਿਚ ਹਕ ਤੌਫ਼ੀਕ਼ਾ, ਤੋਹਫ਼ੇ ਦੇਵੇ ਨਾਮ ਖ਼ੁਦਾਈਆ। ਤੁਹਾਡੀਆਂ ਆਸਾ ਮਨਸਾ ਪੂਰੀਆਂ ਕਰੇ ਉਮੀਦਾ, ਜੋ ਆਮਦ ਵਿਚ ਆਏ ਚਲ ਕੇ ਰਾਹੀਆ। ਤੁਹਾਡੀ ਆਸਾ ਕਾਮਨਾ ਵੇਖੇ ਪੋਸ਼ੀਦਾ, ਪਰਦਿਆਂ ਵਿਚੋਂ ਪਰਦੇ ਆਪ ਫੁਲਾਈਆ। ਤੁਹਾਨੂੰ ਦਰਸ਼ਨ ਦੇਵੇ ਸਨਮੁਖ ਤੇ ਸਿਧਾ ਰਖੇ ਦੀਦਾ, ਦੀਦਾ ਦਾਨਿਸਤਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਂਈਆ। ਦੁਰਾਹਾ ਕਹੇ ਮੇਰਾ ਆਦਿ ਆਦਿ ਦਾ ਪੁਰਾਣਾ ਭਵਿਖਤ, ਚਾਰ ਜੁਗ ਦੇ ਸ਼ਾਸਤਰ ਅੱਖਰਾਂ ਨਾਲ ਜਣਾਈਆ। ਪੁਰਾਣ ਗਰੜ ਵਿਚ

ਵੇਦ ਵਿਆਸ ਨੇ ਲਿਖੀ ਲਿਖਤ, ਕਾਂਡ ਅਠਾਰਵਾਂ ਨਾਲ ਮਿਲਾਈਆ। ਕਿਸ ਬਿਧ ਪੁਰਖ ਅਕਾਲੇ ਦੀਨ ਦਿਆਲੇ ਬ੍ਰਹਮਣ ਗੌੜ ਦੀ ਧਾਰ ਦੀਨ ਦੁਨੀ ਦੀ ਖੋਲ੍ਹਣੀ ਦ੍ਰਿਸ਼ਟ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਫੇਰ ਸੰਦੇਸ਼ਾ ਦੇ ਕੇ ਗਿਆ ਰਾਮ ਨੂੰ ਗੁਰੂ ਵਸ਼ਿਸ਼ਟ, ਵਿਸ਼ਿਆਂ ਬਾਹਰ ਸਮਝਾਈਆ। ਪੈਗ਼ੰਬਰਾਂ ਬਿਨ ਸ਼ਾਹੀ ਤੋਂ ਲਿਖੀ ਲਿਸਟ, ਅਲਿਫ਼ ਯੇ ਵੰਡ ਨਾ ਕੋਇ ਵੰਡਾਈਆ। ਨਾਨਕ ਨਿਰਗੁਣ ਧਾਰ ਸਤਿਨਾਮ ਦੀ ਦਿਤੀ ਕਿਸ਼ਤ, ਸੋਹਣਾ ਆਪਣਾ ਖੇਲ ਖਿਲਾਈਆ। ਗੋਬਿੰਦ ਪੁਰੀ ਅਨੰਦ ਵਿਚ ਪਹਿਲੇ ਦਿਨ ਇਕ ਪਿਆਰ ਦੀ ਬੰਨ੍ਹੀ ਸ਼ਿਸਤ, ਨਿਸ਼ਾਨਾ ਜ਼ਿਮੀਂ ਅਸਮਾਨ ਬਣਾਈਆ। ਦੁਰਾਹਾ ਕਹੇ ਨਾ ਮੇਰਾ ਲੇਖਾ ਸਵਰਗ ਨਾ ਨਾਲ ਬਹਿਸ਼ਤ, ਦੋਜ਼ਖ਼ਾਂ ਵੰਡ ਨਾ ਕੋਇ ਵੰਡਾਈਆ। ਮੈਨੂੰ ਆਦਿ ਦਾ ਪਿਆਰ ਮੇਰਾ ਪ੍ਰਭੂ ਦੇ ਨਾਲ ਇਸ਼ਕ, ਮਸ਼ੂਕ ਆਪਣਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦਖਾਏ ਇਕ ਅਗੰਮਾ ਦ੍ਰਿਸ਼, ਦਿਸ਼ਾ ਜਗਤ ਵੰਡ ਨਾ ਕੋਇ ਵੰਡਾਈਆ।