ਪੁਸਤਕਾਲਾਭਾਗ ੨੪

੨੫ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਦੁਰਾਹਾ ਸ਼ਹਿਰ ਜ਼ਿਲਾ ਲੁਧਿਆਣਾ ਗੱਜਣ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭ ਮੇਰੇ ਬੇਪਰਵਾਹ, ਬੇਪਰਵਾਹੀ ਤੇਰੀ ਨਜ਼ਰੀ ਆਈਆ। ਚਾਰ ਜੁਗ ਦੇ ਸ਼ਾਸਤਰ ਬਣੇ ਗਵਾਹ, ਸ਼ਹਾਦਤ ਦੇਵਣ ਥਾਉਂ ਥਾਈਂਆ। ਅਵਤਾਰ ਪੈਗ਼ੰਬਰ ਗੁਰੂ ਗਏ ਜਣਾ, ਸੰਦੇਸ਼ਾ ਦੇ ਕੇ ਚਾਈਂ ਚਾਈਂਆ। ਬਿਨਾ ਪਰਮ ਪੁਰਖ ਤੋਂ ਪਕੜੇ ਕੋਈ ਨਾ ਬਾਂਹ, ਸਗਲਾ ਸੰਗ ਨਾ ਕੋਇ ਨਿਭਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਅੰਤਮ ਕਰ ਨਿਆਂ, ਦਰ ਤੇਰੇ ਵਾਸਤਾ ਪਾਈਆ। ਕਲਜੁਗ ਜੀਵ ਬੁੱਧੀ ਹੋਈ ਕਾਂ, ਕਾਗ ਵਾਂਗ ਕੁਰਲਾਈਆ। ਮੈਂ ਧਰਮ ਦੀ ਧਰਤੀ ਰਹੀ ਨਾ ਮਾਂ, ਸਚ ਸੀਰ ਨਾ ਕੋਇ ਰਖਾਈਆ। ਮੇਰਾ ਨੌਂ ਖੰਡ ਨਗਰ ਖੇੜਾ ਵੇਖ ਗਰਾਂ, ਸੱਤਾਂ ਦੀਪਾਂ ਪਰਦਾ ਲਾਹੀਆ। ਸੰਤ ਸੁਹੇਲੇ ਇਕ ਇਕੇਲੇ ਤੁਧ ਬਿਨ ਦੇਵੇ ਕੋਈ ਨਾ ਠੰਡੀ ਛਾਂ, ਅਗਨੀ ਅੱਗ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰਾ ਵੇਖ ਲੈ ਜਗਤ ਜਹਾਨ ਦਾ ਵਕ਼ਤ, ਦੀਨ ਦੁਨੀ ਧਿਆਨ ਲਗਾਈਆ। ਝਗੜਾ ਪਿਆ ਬੂੰਦ ਰਕਤ, ਦਰੋਹੀ ਦਿਸੇ ਖ਼ਲਕ ਖ਼ੁਦਾਈਆ। ਤੇਰਾ ਫ਼ਿਕਰਾ ਢੋਲਾ ਗਾਏ ਕੋਈ ਨਾ ਫ਼ਕ਼ਤ, ਫ਼ਕੀਰ ਨਜ਼ਰ ਕੋਇ ਨਾ ਆਈਆ। ਦੀਨ ਦੁਨੀ ਵਿਚ ਤਕ ਲੈ ਆਪਣੇ ਭਗਤ, ਭਗਵਨ ਆਪਣੀ ਦਇਆ ਕਮਾਈਆ । ਬਿਨ ਤੇਰੀ ਕਿਰਪਾ ਸਤਿ ਦਿਸੇ ਕੋਈ ਨਾ ਸ਼ਕਤ, ਸ਼ਖ਼ਸੀਅਤ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਨਾਮ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰਾ ਦੇ ਦੇ ਨਾਮ ਅਨਮੁੱਲਾ, ਕ਼ੀਮਤ ਜਗਤ ਨਾ ਕੋਇ ਰਖਾਈਆ। ਤੂੰ ਮਾਲਕ ਖ਼ਾਲਕ ਕੁਲਸੁਲਹ, ਸਗਲਾ ਸੰਗੀ ਇਕ ਅਖਵਾਈਆ। ਤੇਰਾ ਸਹਾਰਾ ਅਗੰਮੀ ਮਿਲੇ ਤੁਲ੍ਹਾ, ਕਲਜੁਗ ਨਈਆ ਨੌਕਾ ਹੋ ਕੇ ਪਾਰ ਲੰਘਾਈਆ। ਸਚ ਸਰੋਵਰਾਂ ਵਿਚੋਂ ਮੇਰੇ ਪਾਰ ਅੰਮ੍ਰਿਤ ਧਾਰ ਡੁਲ੍ਹਾ, ਸਚ ਰਸ ਨਾ ਕੋਇ ਰਖਾਈਆ। ਤੇਰਾ ਜੀਵ ਜਗਤ ਫਿਰੇ ਭੁੱਲਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਮਾਨਵ ਜ਼ਾਤੀ ਸਤਿ ਧਰਮ ਦਾ ਫੁੱਲ ਹੁੱਲਾ, ਫੁੱਲ ਟਹਿਣੀ ਸਕੇ ਨਾ ਕੋਇ ਮਹਿਕਾਈਆ। ਮਿਹਰਵਾਨਾ ਸ੍ਰੀ ਭਗਵਾਨਾ

ਆਪਣਾ ਦੁਆਰਾ ਕਰ ਦੇ ਖੁਲ੍ਹਾ, ਖ਼ਲਕ ਦੇ ਖ਼ਾਲਕ ਆਪਣਾ ਪੜਦਾ ਦੇ ਖੁਲ੍ਹਾਈਆ। ਨਿਗਾਹ ਮਾਰ ਲੈ ਕਲਜੁਗ ਕੂੜ ਅੰਧੇਰਾ ਝੁੱਲਾ, ਪਵਣ ਠੰਡ ਨਾ ਕੋਇ ਵਰਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਰ ਇਕ ਸੁਹਾਈਆ। ਧਰਨੀ ਕਹੇ ਮੈਨੂੰ ਬਖ਼ਸ਼ ਅਗੰਮਾ ਵਰ, ਦੇਵਣਹਾਰ ਤੇਰੀ ਵਡਿਆਈਆ। ਮੇਰਾ ਪਵਿਤ੍ਰ ਕਰ ਦੇ ਘਰ, ਗ੍ਰਹਿ ਮੰਦਰ ਵਜੇ ਵਧਾਈਆ। ਅੰਮ੍ਰਿਤ ਭੰਡਾਰਾ ਭਰ ਦੇ ਸਰੋਵਰ ਸਰ, ਜਲਾਂ ਥਲਾਂ ਰੰਗ ਰੰਗਾਈਆ। ਤੂੰ ਮਾਲਕ ਨਰਾਇਣ ਨਰ, ਹਰਿ ਕਰਤਾ ਇਕ ਅਖਵਾਈਆ। ਮੇਰਾ ਭੈ ਭਓ ਚੁਕਾ ਦੇ ਡਰ, ਧੀਰਜ ਧੀਰ ਦੇਣਾ ਧਰਾਈਆ। ਤੇਰਾ ਭਾਣਾ ਲਵਾਂ ਜਰ, ਸਿਰ ਆਪਣਾ ਹੱਥ ਰਖਾਈਆ। ਤੇਰੀ ਸਰਨੀ ਜਾਵਾਂ ਪਰ, ਧੂੜੀ ਟਿੱਕੇ ਖ਼ਾਕ ਰਮਾਈਆ। ਤੂੰ ਮਿਹਰਵਾਨ ਮੇਰਾ ਨਰਾਇਣ ਨਰ, ਹਰਿ ਕਰਤਾ ਨੂਰ ਅਲਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਸਰਨੀ ਲਾਗ ਜਾਵਾਂ ਤਰ, ਤਾਰਨਹਾਰ ਤੇਰੀ ਵਡਿਆਈਆ।

੨੫ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਦੁਰਾਹਾ ਸ਼ਹਿਰ ਜ਼ਿਲਾ ਲੁਧਿਆਣਾ ਭਾਗ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਆਦਿ ਜੁਗਾਦੀ ਸੰਗੀ, ਪਰਮ ਪੁਰਖ ਪਰਮਾਤਮ ਤੇਰੀ ਓਟ ਤਕਾਈਆ। ਬਿਨ ਤੇਰੀ ਕਿਰਪਾ ਮੇਰੀ ਚੋਟੀ ਹੋਈ ਨੰਗੀ, ਓਢਣ ਸੀਸ ਨਾ ਕੋਇ ਰਖਾਈਆ। ਮੈਂ ਨਿਮਾਣੀ ਹੋ ਕੇ ਵਸਤ ਰਹੀ ਮੰਗੀ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੇਰੀ ਕਟ ਦੇ ਤੰਗੀ, ਤੰਗਦਸਤ ਨਾ ਰਹੇ ਲੋਕਾਈਆ। ਅੰਮ੍ਰਿਤ ਰਸ ਰਿਹਾ ਨਾ ਕਿਸੇ ਧਾਰ ਗੰਗੀ, ਗੰਗੋਤਰੀ ਰੰਗ ਨਾ ਕੋਇ ਰੰਗਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਨਿਰੰਤਰ ਮਨੂਆ ਮਨ ਹੋਇਆ ਫ਼ਰੰਗੀ, ਨਵ ਸੱਤ ਭੱਜੇ ਵਾਹੋ ਦਾਹੀਆ। ਤੇਰੀ ਪੂਰਬ ਧਾਰ ਦੀਨ ਦੁਨੀ ਦੀ ਲੰਘੀ, ਮੰਜ਼ਲ ਆਪਣਾ ਪੰਧ ਮੁਕਾਈਆ। ਕਲਜੁਗ ਅੰਤਮ ਲੇਖਾ ਤਕ ਲੈ ਕੰਢੀ, ਤਟ ਕਿਨਾਰੇ ਖੋਜ ਖੁਜਾਈਆ। ਮੈਂ ਸ਼ਰਅ ਦੀ ਹੋਈ ਪਾਬੰਦੀ, ਜ਼ੰਜੀਰ ਸਕੇ ਨਾ ਕੋਇ ਤੁੜਾਈਆ। ਨੌ ਖੰਡ ਪ੍ਰਿਥਮੀ ਓਝੜ ਹੋਈ ਡੰਡੀ, ਡੰਡਾਵਤ ਦੀਨ ਦੁਨੀ ਨਾ ਕੋਇ ਦ੍ਰਿੜਾਈਆ। ਬਿਨ ਤੇਰੇ ਮੇਰੇ ਪੁਰਖ ਅਕਾਲ ਮੈਂ ਸੁਹਾਗਣ ਹੋ ਗਈ ਰੰਡੀ, ਕੰਤ ਸੰਤ ਨਜ਼ਰ ਕੋਇ ਨਾ ਆਈਆ। ਜਗਤ ਜਗਿਆਸੂਆਂ ਵਾਸਨਾ ਹੋਈ ਪਾਖੰਡੀ, ਭੇਖ ਘਰ ਘਰ ਸੋਭਾ ਪਾਈਆ। ਤੇਰੇ ਨਾਮ ਦੀ ਪਵਣ ਦੇਵੇ ਕੋਈ ਨਾ ਠੰਡੀ, ਅਗਨੀ ਤਤ ਨਾ ਕੋਇ ਬੁਝਾਈਆ। ਮਾਨਵ ਜ਼ਾਤੀ ਪੂਜਾ ਕਰਕੇ ਕਰੀਰਾਂ ਜੰਡੀ, ਜੋਤੀ ਜਾਤਾ ਤੇਰਾ ਇਸ਼ਟ ਨਾ ਕੋਇ ਮੰਨਾਈਆ। ਮਿਹਰਵਾਨ ਹੋ ਕੇ ਇਕ ਨਾਮ ਵੰਡੀਂ, ਵਸਤ ਅਤੋਲ ਅਤੁਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਮੇਰੇ ਪਰਮ ਪੁਰਖ ਮੇਰੇ ਉਤੇ ਮਾਰ ਧਿਆਨ, ਬਿਨ ਨੇਤਰ ਨੈਣ ਉਠਾਈਆ। ਮੇਰੇ ਸਾਹਿਬ ਸ੍ਰੀ ਸੁਲਤਾਨ, ਹਰਿ ਕਰਤੇ ਧੁਰਦਰਗਾਹੀਆ। ਮੇਰੇ ਸ਼ਾਹੋ ਭੂਪ ਮਿਹਰਵਾਨ, ਮਹਿਬਾਨ ਬੀਦੋ ਨੂਰ ਅਲਾਹੀਆ। ਮੇਰਾ ਲੇਖਾ ਤਕ ਲੈ ਵਿਚ ਜਹਾਨ, ਦੀਨ ਦੁਨੀ ਖੋਜ ਖੁਜਾਈਆ। ਦਰੋਹੀ ਫਿਰੀ ਜ਼ਿਮੀਂ ਅਸਮਾਨ, ਹਾਹਾਕਾਰ ਸੁਣ ਖ਼ਲਕ ਖ਼ੁਦਾਈਆ। ਮੈਂ

ਨੇਤਰ ਨੀਰ ਲੱਗੀ ਵਹਾਣ, ਹੰਝੂਆਂ ਹਾਰ ਬਣਾਈਆ। ਪਵਿਤ੍ਰ ਰਿਹਾ ਨਾ ਕੋਇ ਅਸਥਾਨ, ਧਰਮ ਦੁਆਰ ਨਾ ਕੋਇ ਚਤੁਰਾਈਆ। ਮੈਂ ਧਰਨ ਨਿਮਾਣੀ ਦਰ ਠਾਂਢੇ ਮੰਗਾਂ ਦਾਨ, ਦਾਤੇ ਦੇਣੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭ ਮੇਰੇ ਬੇਨਜ਼ੀਰ, ਨਜ਼ਰੀਆ ਦੀਨ ਦੁਨੀ ਦੇ ਬਦਲਾਈਆ। ਲੇਖਾ ਤਕ ਸ਼ਾਹ ਹਕੀਰ, ਸ਼ਹਿਨਸ਼ਾਹ ਧੁਰਦਰਗਾਹੀਆ। ਮੇਰੇ ਸ਼ਰਅ ਦੇ ਕੱਟ ਜ਼ੰਜੀਰ, ਸ਼ਰੀਅਤ ਆਪਣੀ ਇਕ ਦ੍ਰਿੜਾਈਆ। ਤੇਰੇ ਕੋਲ ਹਕ ਤਕਬੀਰ, ਤਦਬੀਰ ਆਪਣੀ ਇਕ ਸਮਝਾਈਆ। ਤੂੰ ਸ਼ਾਹ ਪੀਰਾਂ ਦਾ ਪੀਰ, ਪੈਗ਼ੰਬਰ ਨੂਰ ਅਲਾਹੀਆ। ਮੇਰੇ ਉਤੋਂ ਦੀਨ ਦੁਨੀ ਬਦਲ ਦੇ ਜ਼ਮੀਰ, ਜ਼ਾਮਨ ਹੋ ਕੇ ਵੇਖ ਵਖਾਈਆ। ਕਲਜੁਗ ਕੀਤਾ ਅੰਤ ਅਖ਼ੀਰ, ਆਖ਼ਰ ਤੈਨੂੰ ਦਿਆਂ ਦ੍ਰਿੜਾਈਆ। ਮੇਰੀ ਬੰਧਾਏ ਕੋਈ ਨਾ ਧੀਰ, ਧੀਰਜ ਨਜ਼ਰ ਕੋਇ ਨਾ ਆਈਆ। ਅਵਤਾਰ ਪੈਗ਼ੰਬਰ ਗੁਰ ਘਤ ਕੇ ਗਏ ਵਹੀਰ, ਲੋਕਮਾਤ ਵਿਚੋਂ ਭੱਜੇ ਵਾਹੋ ਦਾਹੀਆ। ਬਿਨ ਤੇਰੇ ਨਾਮ ਖੰਡਾ ਸ਼ਸਤਰ ਦਿਸੇ ਨਾ ਕੋਇ ਸ਼ਮਸ਼ੀਰ, ਸ਼ਾਹ ਸੁਲਤਾਨ ਨਜ਼ਰ ਕੋਇ ਨਾ ਆਈਆ। ਮੇਰਾ ਅੰਤਸ਼ਕਰਨ ਹੋਇਆ ਦਿਲਗੀਰ, ਦਿਲ ਦੀ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰੇ ਸੁਆਮੀ ਧੁਰ ਦੇ ਕੰਤ, ਕੰਤੂਹਲ ਤੇਰੀ ਵਡਿਆਈਆ। ਤੂੰ ਮਾਲਕ ਖ਼ਾਲਕ ਆਦਿ ਜੁਗਾਦਿ ਬੇਅੰਤ, ਬੇਪਰਵਾਹ ਨੂਰ ਅਲਾਹੀਆ। ਤੇਰਾ ਨਾਮ ਨਿਧਾਨਾ ਇਕੋ ਮੰਤ, ਮੰਤਵ ਸਭ ਦੇ ਹੱਲ ਕਰਾਈਆ। ਕਲਜੁਗ ਅੰਤ ਸਤਿ ਦਾ ਰਿਹਾ ਨਾ ਕੋਇ ਸੰਤ, ਸਤਿ ਵਿਚ ਨਾ ਕੋਇ ਸਮਾਈਆ। ਦਰੋਹੀ ਫਿਰੀ ਵਿਚ ਜੀਵ ਜੰਤ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਮੇਰੇ ਉਤੇ ਮਿਹਰਵਾਨ ਗੜ੍ਹ ਤੋੜ ਦੇ ਹਉਮੇ ਹੰਗਤ, ਹੰ ਬ੍ਰਹਮ ਦੇ ਸਮਝਾਈਆ। ਸਤਿਜੁਗ ਸਚ ਬਣਾ ਬਣਤ, ਕਲਜੁਗ ਕੂੜੀ ਕਿਰਿਆ ਡੇਰਾ ਢਾਹੀਆ। ਦਰੋਹੀ ਮੇਰੀ ਤੇਰੇ ਅਗੇ ਮਿੰਨਤ, ਨਿਵ ਨਿਵ ਲਾਗਾਂ ਪਾਈਆ। ਤੂੰ ਆ ਜਾ ਮੇਰੀ ਸਿੰਮਤ, ਉੱਤਰ ਪੂਰਬ ਪੱਛਮ ਦੱਖਣ ਵੰਡ ਨਾ ਕੋਇ ਵੰਡਾਈਆ। ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਸਾਂਝੇ ਯਾਰ ਮੇਰੀ ਮੰਨ ਮਿੰਨਤ, ਨਿਮਾਣੀ ਹੋ ਕੇ ਮੰਗ ਮੰਗਾਈਆ। ਮੇਰੇ ਉਤੇ ਕਲਜੁਗ ਕੂੜ ਕੁੜਿਆਰੇ ਮੇਟ ਦੇ ਨਿੰਦਕ, ਚੁਗਲੀ ਸਰਵਣ ਸੁਣਨ ਕੋਇ ਨਾ ਪਾਈਆ। ਮੇਰਾ ਹੌਸਲਾ ਬਣਾ ਦੇ ਨਾਲ ਰਲਾ ਦੇ ਹਿੰਮਤ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਵ ਸੱਤ ਨਿਰਗੁਣ ਧਾਰ ਮਿਟਾ ਦੇ ਚਿੰਤ, ਚਿੰਤਾ ਰਹਿਣ ਕੋਇ ਨਾ ਪਾਈਆ।

੨੫ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਦੁਰਾਹਾ ਸ਼ਹਿਰ ਜ਼ਿਲਾ ਲੁਧਿਆਣਾ ਗੁਰਨਾਮ ਕੌਰ ਦੇ ਗ੍ਰਹਿ

ਕਲਜੁਗ ਕਹੇ ਧਰਨੀਏ ਧਵਲ ਹੋ ਨਾ ਦੇ ਦੁਹਾਈ, ਚਾਰ ਕੁੰਟ ਕੁਰਲਾਈਆ। ਮੈਂ ਚੌਥਾ ਜੁਗ ਪਰਮ ਪੁਰਖ ਦਾ ਰਾਹੀ, ਮੁਸਾਫ਼ਰ ਦੋ ਜਹਾਨ ਅਖਵਾਈਆ। ਚਾਰੇ ਵੇਦ ਮੇਰੀ ਦੇਣ ਗਵਾਹੀ, ਅਥਰਬਣ ਕੂਕ ਕੂਕ ਸੁਣਾਈਆ। ਤੇਈ ਅਵਤਾਰਾਂ ਕੀਤੀ ਲਿਖਾਈ, ਲਿਖਿਆ ਲੇਖ ਧੁਰ ਦੇ

ਮਾਹੀਆ। ਪੈਗ਼ੰਬਰਾਂ ਮੇਰੇ ਨਾਮ ਦੀ ਕੀਤੀ ਰਸਾਈ, ਰਸਤਾ ਕਾਇਨਾਤ ਜਣਾਈਆ। ਨਾਨਕ ਗੋਬਿੰਦ ਮੈਨੂੰ ਧਰਮ ਦੀ ਫੜਾਈ ਸਾਈ, ਸੌਦਾ ਹਕੋ ਹਕ ਸਮਝਾਈਆ। ਮੈਂ ਕੂੜ ਕੁੜਿਆਰਾ ਵਿਚ ਸੰਸਾਰਾ ਭੱਜਾ ਵਾਹੋ ਦਾਹੀ, ਆਪਣਾ ਪੰਧ ਮੁਕਾਈਆ। ਮੇਰਾ ਪੁਰਖ ਅਕਾਲਾ ਦੀਨ ਦਿਆਲਾ ਸਿਰ ਮੇਰੇ ਹੱਥ ਟਿਕਾਈ, ਪੁਸ਼ਤ ਪਨਾਹ ਆਪ ਹੋ ਜਾਈਆ। ਮੇਰਾ ਮਾਲਕ ਖ਼ਾਲਕ ਜਲਵਾਗਰ ਨੂਰ ਅਲਾਹੀ, ਆਲਮੀਨ ਇਕ ਅਖਵਾਈਆ। ਜਿਸ ਦੇ ਹੁਕਮ ਵਿਚ ਮੈਂ ਦੀਨ ਦੁਨੀ ਦੇ ਅੰਤਰ ਨਿਰੰਤਰ ਕੂੜ ਕੁੜਿਆਰ ਦੀ ਲਾਈ ਸ਼ਾਹੀ, ਦੁਰਮਤ ਮੈਲ ਨਾ ਕੋਇ ਧੁਆਈਆ। ਮੈਂ ਫਿਰਾਂ ਜਲਾਂ ਥਲਾਂ ਅਸਗਾਹੀ, ਸਮੁੰਦ ਸਾਗਰਾਂ ਟਿੱਲੇ ਪਰਬਤਾਂ ਵੇਖ ਵਖਾਈਆ। ਮੇਰੇ ਹੁਕਮ ਦੀ ਧਰਨੀ ਤੇਰੇ ਉਤੇ ਪਏ ਦੁਹਾਈ, ਦੋਹਰੀ ਆਪਣੀ ਕਲ ਵਰਤਾਈਆ । ਮੈਂ ਨੌ ਖੰਡ ਪ੍ਰਿਥਮੀ ਖ਼ਾਕ ਦੇਣੀ ਉਡਾਈ, ਖ਼ਾਕਾ ਦੀਨ ਦੁਨੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਚਾ ਇਕ ਗੁਸਾਂਈਆ। ਕਲਜੁਗ ਕਹੇ ਧਰਨੀਏ ਮੇਰਾ ਮਾਲਕ ਇਕ ਖ਼ਾਵੰਦ, ਮਹਿਬਾਨ ਬੀਦੋ ਨੂਰ ਅਲਾਹੀਆ। ਜਿਸ ਦੇ ਹੁਕਮ ਵਿਚ ਪਾਬੰਦ, ਦਿਵਸ ਰੈਣ ਭੱਜਾਂ ਵਾਹੋ ਦਾਹੀਆ। ਜਿਸ ਦਾ ਖੇਲ ਵੇਖਣਾ ਤਾਰਾ ਚੰਦ, ਨੂਰ ਨੁਰਾਨਾ ਡਗਮਗਾਈਆ। ਜਿਸ ਦਾ ਲਹਿਣਾ ਦੇਣਾ ਗੋਬਿੰਦ ਧਾਰ ਪੁਰੀ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ । ਉਸ ਨਿਰਗੁਣ ਧਾਰ ਮੈਨੂੰ ਸੁਣਾਇਆ ਅਗੰਮਾ ਛੰਦ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਜਿਸ ਕਾਰਨ ਦੀਨ ਦੁਨੀ ਦਿਤੀ ਵੰਡ, ਦੀਨਾਂ ਮਜ਼੍ਹਬਾਂ ਆਪਣਾ ਹੁਕਮ ਵਰਤਾਈਆ। ਉਹ ਅੰਤ ਕੰਤ ਭਗਵੰਤ ਮੇਰੇ ਹੱਥ ਫੜਾ ਚੰਡ ਪਰਚੰਡ, ਖੰਡਾ ਖੜਗ ਕੂੜ ਚਮਕਾਈਆ। ਜਿਸ ਦਾ ਲਹਿਣਾ ਦੇਣਾ ਮੇਰੇ ਨਾਲ ਹੋਵੇ ਖੰਡ ਬ੍ਰਹਿਮੰਡ, ਬ੍ਰਹਿਮਾਂਡ ਖੋਜਾਂ ਥਾਉਂ ਥਾਈਂਆ। ਮੇਰੇ ਹੁਕਮ ਵਿਚ ਤੇਰੇ ਸੀਨੇ ਪੈ ਸਕੇ ਨਾ ਠੰਡ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਅਵਤਾਰ ਪੈਗ਼ੰਬਰ ਗੁਰ ਸਭ ਸੁਤੇ ਦੇ ਕਰ ਕੰਡ, ਕਰਵਟ ਸਕੇ ਨਾ ਕੋਇ ਬਦਲਾਈਆ। ਉਠ ਨਿਗਹ ਮਾਰ ਲੈ ਮੈਂ ਸਾਧਾਂ ਸੰਤਾਂ ਜੀਵਾਂ ਜੰਤਾਂ ਜਗਿਆਸੂਆਂ ਅੰਤਰ ਆਤਮ ਕੀਤੀ ਰੰਡ, ਸੁਹਾਗੀ ਕੰਤ ਨਾ ਕੋਇ ਹੰਢਾਈਆ। ਉੱਤਰ ਪੂਰਬ ਪੱਛਮ ਦੱਖਣ ਮੇਰਾ ਕੂੜ ਫਿਰੇ ਪਾਖੰਡ, ਵਿਕਾਰ ਹੰਕਾਰ ਨੱਚੇ ਟੱਪੇ ਕੁੱਦੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਰਖਾਈਆ। ਕਲਜੁਗ ਕਹੇ ਧਰਨੀਏ ਮੈਂ ਸੂਰਬੀਰ ਬਲਵਾਨਾ, ਬਲਧਾਰੀ ਇਕ ਅਖਵਾਈਆ। ਜਿਸ ਸਤਿਜੁਗ ਤ੍ਰੇਤਾ ਦੁਆਪਰ ਬਦਲ ਦਿਤਾ ਜ਼ਮਾਨਾ, ਜ਼ਿਮੀਂ ਅਸਮਾਨ ਵੇਖਣ ਥਾਉਂ ਥਾਈਂਆ। ਮੇਰੇ ਕੋਲ ਲਹਿਣਾ ਦੇਣਾ ਸੀਆਪਤ ਰਾਮ ਰਾਮਾ, ਰਮਈਆ ਕੀ ਜਣਾਈਆ । ਕੀ ਇਸ਼ਾਰਾ ਦੇ ਕੇ ਗਿਆ ਘਨਈਆ ਕਾਹਨਾ, ਕਾਹਨ ਕਾਹਨਾ ਕੀ ਸਮਝਾਈਆ। ਕੀ ਪੈਗ਼ੰਬਰਾਂ ਦਿਤਾ ਪੈਗ਼ਾਮਾ, ਜਬਰਾਈਲ ਕੀ ਦ੍ਰਿੜਾਈਆ। ਕੀ ਨਾਨਕ ਨਿਰਗੁਣ ਸਰਗੁਣ ਸਤਿਨਾਮ ਬੋਲ ਕੇ ਨਾਮਾ, ਭੇਵ ਅਭੇਦਾ ਭੇਵ ਚੁਕਾਈਆ। ਕਿਸ ਬਿਧ ਗੋਬਿੰਦ ਫ਼ਤਿਹ ਡੰਕ ਵਜਾਇਆ ਦਮਾਮਾ, ਦੋਹਰੀ ਧਾਰ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਪਹਿਰੇ ਜਾਮਾ, ਤਨ ਵਜੂਦ ਮਾਟੀ ਖ਼ਾਕ ਜਗਤ ਨਜ਼ਰ ਕੋਇ ਨਾ ਆਈਆ। ਜਿਸ ਦੇ ਹੁਕਮ ਨਾਲ ਮੈਂ ਮਾਨਵ ਮਾਨਸ ਮਾਨੁਖ ਨਵ ਸੱਤ ਕੀਤਾ ਗ਼ੁਲਾਮਾ, ਸਿਰ ਸਕੇ ਨਾ ਕੋਇ ਉਠਾਈਆ। ਹਿਰਦੇ ਰਹਿਣ ਦਿਤਾ ਨਹੀਂ ਕਿਸੇ ਨਾਮਾ, ਨਾਉਂ ਨਿਰੰਕਾਰ ਰੰਗ ਨਾ ਕੋਇ ਰੰਗਾਈਆ। ਜਿਧਰ ਤਕੇ ਤੇਰੇ ਉਤੇ ਕੀਤੀ ਅੰਧੇਰੀ ਸ਼ਾਮਾ, ਸ਼ਮਅ ਨੂਰ ਜੋਤ ਨਾ ਕੋਇ ਰੁਸ਼ਨਾਈਆ। ਪਰਕਾਸ਼ ਰਿਹਾ ਕਿਸੇ ਨਾ ਭਾਨਾ, ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਰਾ ਸੰਗ ਰਖਾਈਆ । ਕਲਜੁਗ ਕਹੇ ਧਰਨੀਏ ਕਿਉਂ ਜਗਤ ਮਚਾਵੇਂ ਸ਼ੋਰ, ਕੂਕ ਕੂਕ ਸੁਣਾਈਆ। ਜ਼ਰਾ ਨਿਗਹ ਮਾਰ ਲੈ ਕਰ ਕੇ ਗ਼ੌਰ, ਗਹਿਰ ਗੰਭੀਰ ਕੀ ਸੁਣਾਈਆ। ਜਿਸ ਅਗੇ ਚਲੇ ਨਾ ਕਿਸੇ ਦਾ ਜ਼ੋਰ, ਜੋਰੂ ਜ਼ਰ ਸਾਰੇ ਸੀਸ ਨਿਵਾਈਆ। ਉਹ ਖੇਲ ਕਰਨ ਵਾਲਾ ਹੋਰ ਦਾ ਹੋਰ, ਅਵਰ ਦਾ ਅਵਰਾ ਰੂਪ ਬਦਲਾਈਆ। ਜਿਸ ਨੂੰ ਸਾਰੇ ਕਹਿੰਦੇ ਨਿਰਗੁਣ ਧਾਰ ਅਗੰਮਾ ਚੋਰ, ਆਦਿ ਜੁਗਾਦਿ ਅਛਲ ਛਲ ਅਖਵਾਈਆ। ਉਹ ਆਪਣੇ ਹੁਕਮੇ ਅੰਦਰ ਮੈਨੂੰ ਰਿਹਾ ਤੋਰ, ਤੁਰਤ ਆਪਣਾ ਹੁਕਮ ਸੁਣਾਈਆ। ਮੈਂ ਸੁਤ ਦੁਲਾਰਾ ਉਸ ਦਾ ਜਿਸ ਮੇਰਾ ਭਾਗ ਕੀਤਾ ਮਥੋਰ, ਮਿਥਿਆ ਦੱਸੀ ਲੋਕਾਈਆ। ਮੇਰੇ ਹੁਕਮ ਵਿਚ ਦੀਨ ਦੁਨੀ ਖਾਂਦੀ ਪਸ਼ੂ ਢੋਰ, ਪੰਛੀਆਂ ਖੱਲ ਰਹੇ ਲੁਹਾਈਆ। ਸਤਿ ਧਰਮ ਸਕੇ ਕੋਈ ਨਾ ਹੋੜ, ਹੋੜਾ ਸੱਸੇ ਵਾਲਾ ਦਏ ਗਵਾਹੀਆ। ਆਤਮ ਪਰਮਾਤਮ ਸਕੇ ਕੋਈ ਨਾ ਜੋੜ, ਜੋੜੀ ਜਗਦੀਸ ਨਾ ਕੋਇ ਰਖਾਈਆ। ਮੈਂ ਸਭ ਦਾ ਅੰਤਸ਼ਕਰਨ ਕੀਤਾ ਕੌੜ, ਮਿਠਾ ਰਸ ਨਾ ਕੋਇ ਚਖਾਈਆ। ਤੂੰ ਧਰਨੀ ਕੋਝੀ ਕਮਲੀ ਹੋ ਕੇ ਮੂਲ ਨਾ ਦੌੜ, ਆਪ ਆਪਣਾ ਪੰਧ ਮੁਕਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੈਨੂੰ ਚੜ੍ਹਾਇਆ ਆਪਣੇ ਸ਼ਬਦ ਅਗੰਮੇ ਘੋੜ, ਵਾਗ ਮੇਰੇ ਹੱਥ ਫੜਾਈਆ। ਮੈਂ ਦੀਨਾਂ ਮਜ਼੍ਹਬਾਂ ਜੀਵਾਂ ਜੰਤਾਂ ਸੀਸ ਮਾਰਨਾ ਪੌੜ, ਪੌੜੀ ਡੰਡਾ ਹੱਥ ਕਿਸੇ ਨਾ ਆਈਆ। ਮੇਰਾ ਲਹਿਣਾ ਦੇਣਾ ਅੰਤਮ ਨਾਲ ਬ੍ਰਾਹਮਣ ਗੌੜ, ਦੂਜਾ ਨਜ਼ਰ ਕੋਇ ਨਾ ਆਈਆ। ਮੇਰੇ ਕਾਰਨ ਨਿਹਕਲੰਕਾ ਕਲਜੁਗ ਅੰਤਮ ਜਾਵੇ ਬਹੁੜ, ਕਲ ਕਲਕੀ ਫੇਰਾ ਪਾਈਆ। ਅਮਾਮ ਅਮਾਮਾ ਮੇਰਾ ਮਾਰਗ ਵੇਖੇ ਭੀੜਾ ਸੌੜ, ਕੂਚਾ ਗਲੀ ਫੋਲ ਫੁਲਾਈਆ। ਇਹ ਵਕ਼ਤ ਅੰਤ ਰਹਿ ਗਿਆ ਥੋੜ, ਜਿਸ ਦਾ ਭੇਵ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਕਲਜੁਗ ਕਹੇ ਧਰਨੀਏ ਕਿਉਂ ਪ੍ਰਭ ਦੇ ਅਗੇ ਕਰੇਂ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਉਹ ਸ਼ਾਹੋ ਭੂਪ ਸਿਕਦਾਰ, ਸ਼ਹਿਨਸ਼ਾਹ ਅਗੰਮ ਅਥਾਹੀਆ। ਜਿਸ ਦੇ ਹੁਕਮ ਵਿਚ ਅਸੀਂ ਫਿਰਦੇ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜੀਏ ਵਾਹੋ ਦਾਹੀਆ। ਜੋ ਮੇਰਾ ਲਹਿਣਾ ਦੇਣਾ ਵੇਖੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਈਆ। ਮੈਂ ਮਾਣ ਰਹਿਣ ਦਿਤਾ ਨਹੀਂ ਤੇਈ ਅਵਤਾਰ, ਪੈਗ਼ੰਬਰਾਂ ਰੰਗ ਨਾ ਕੋਇ ਸਮਾਈਆ। ਗੁਰੂ ਗੁਰਦੇਵ ਦਰਸ ਹੋਏ ਨਾ ਕਿਸੇ ਦੀਦਾਰ, ਦੀਦ ਈਦ ਚੰਦ ਨਾ ਕੋਇ ਰੁਸ਼ਨਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠਾਂ ਕੀਤਾ ਹਾਹਾਕਾਰ, ਗੁਰੂਦੁਆਰ ਰਹੇ ਕੁਰਲਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਜ਼ਾਰੋ ਜ਼ਾਰ, ਅਠਸਠ ਤੀਰਥ ਧੀਰਜ ਧੀਰ ਨਾ ਕੋਇ ਧਰਾਈਆ। ਸਾਧ ਸੰਤ ਜਗਿਆਸੂ ਮੰਜ਼ਲ ਚੜ੍ਹੇ ਨਾ ਕੋਇ ਦੁਸ਼ਵਾਰ, ਸਚਖੰਡ ਵੇਖਣ ਕੋਇ ਨਾ ਪਾਈਆ। ਰਸਨਾ ਜਿਹਵਾ ਬੱਤੀ ਦੰਦ ਕਥਨੀ ਕਥ ਕਥ ਸਾਰੇ ਰਹੇ ਉਚਾਰ, ਢੋਲੇ ਦੀਨ ਦੁਨੀ ਵਿਚ ਗਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਮੇਲ ਮਿਲੇ ਨਾ ਕਿਸੇ ਸਿਰਜਣਹਾਰ, ਸਿਰ ਸਿਰ ਹੱਥ ਨਾ ਕੋਇ ਟਿਕਾਈਆ। ਕਲਜੁਗ ਕਹੇ ਧਰਨੀਏ ਮੈਂ ਤੇਰੇ ਉਤੇ ਆਪਣੇ ਜੁਗ ਦਾ ਸਿਕਦਾਰ, ਦੂਜਾ ਸ਼ਹਿਨਸ਼ਾਹ ਨਜ਼ਰ ਕੋਇ ਨਾ ਆਈਆ। ਮੇਰਾ ਮਾਲਕ ਖ਼ਾਲਕ ਇਕੋ ਏਕ ਏਕੰਕਾਰ, ਅਕਲ ਕਲਧਾਰੀ ਇਕ ਅਖਵਾਈਆ। ਜੋ ਮੇਰਾ ਲਹਿਣਾ ਦੇਣਾ ਪੂਰਬ ਕ਼ਰਜ਼ ਦਏ ਉਤਾਰ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਮੈਂ ਉਸ ਦੇ ਚਰਨ ਕਵਲ ਕਰਾਂ ਨਿਮਸਕਾਰ, ਨਿਵ ਨਿਵ ਲਾਗਾਂ ਪਾਈਆ। ਸੋ ਪੁਰਖ ਅਕਾਲਾ ਦੀਨ

ਦਿਆਲਾ ਮੈਨੂੰ ਦੇ ਅਧਾਰ, ਉਦਰ ਦਾ ਲੇਖਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਹੁਕਮ ਸਦਾ ਜੁਗ ਚਾਰ, ਆਦਿ ਜੁਗਾਦਿ ਜੁਗ ਚੌਕੜੀ ਨਾ ਕੋਈ ਮੇਟੇ ਮੇਟ ਮਿਟਾਈਆ।

੨੫ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਮਕਸੂਦੜਾ ਜ਼ਿਲਾ ਲੁਧਿਆਣਾ ਸ੍ਰੀ ਰਾਮ ਦੇ ਗ੍ਰਹਿ

ਧਰਨੀ ਕਹੇ ਪ੍ਰਭ ਚਰਨ ਮੇਰੀ ਲੱਗੀ ਧੂੜੀ, ਖ਼ਾਕੀ ਮਿਟੀ ਹੋ ਕੇ ਖ਼ਾਕ ਰਮਾਈਆ। ਮੇਰੇ ਅੰਤਸ਼ਕਰਨ ਰੰਗਤ ਚੜ੍ਹ ਗਈ ਗੂੜ੍ਹੀ, ਆਦਿ ਜੁਗਾਦਿ ਉੱਤਰ ਕਦੇ ਨਾ ਜਾਈਆ। ਮੈਂ ਚਤੁਰ ਸੁਘੜ ਬਣ ਗਈ ਮੂਰਖ ਮੂੜ੍ਹੀ, ਪ੍ਰਭ ਦੇਵੇ ਮਾਣ ਵਡਿਆਈਆ । ਮੇਰੇ ਉਤੋਂ ਕਲਜੁਗ ਕਲਪਨਾ ਮੇਟੇ ਕੂੜੀ, ਜੂਠ ਝੂਠ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰਾ ਪਰਮ ਪੁਰਖ ਦੇਵਣਹਾਰ ਪੈਗ਼ਾਮ, ਸੰਦੇਸ਼ਾ ਅਗੰਮ ਦ੍ਰਿੜਾਈਆ। ਧਰਨੀਏ ਤੇਰਾ ਪੂਰਾ ਕਰਾਂ ਕਾਮ, ਕਰਨੀ ਕਰਤਾ ਹੋ ਕੇ ਵੇਖ ਵਖਾਈਆ। ਜਗਤ ਅੰਧੇਰਾ ਮੇਟਾਂ ਸ਼ਾਮ, ਸ਼ਮਅ ਨੂਰ ਜੋਤ ਕਰੇ ਰੁਸ਼ਨਾਈਆ। ਤੇਰਾ ਨਗਰ ਖੇੜਾ ਤਕ ਗਰਾਮ, ਗ੍ਰਹਿ ਮੰਦਰ ਵੇਖ ਵਖਾਈਆ। ਜਿਸ ਦੀ ਕ਼ੀਮਤ ਕੋਈ ਦੇ ਨਾ ਸਕੇ ਦਾਮ, ਦਾਮਨਗੀਰ ਨਜ਼ਰ ਕੋਇ ਨਾ ਆਈਆ। ਅੰਤ ਕਰਾਂ ਆਪ ਇੰਤਜ਼ਾਮ, ਬੰਦੋਬਸਤ ਆਪਣੇ ਹੱਥ ਰਖਾਈਆ। ਤੇਰਾ ਲਹਿਣਾ ਦੇਣਾ ਜੁਗ ਚੌਕੜੀ ਜੋ ਲੇਖਾ ਲਿਖਿਆ ਸ੍ਰੀ ਰਾਮ, ਰਾਮ ਰਾਮਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਾਲਕ ਇਕ ਗੁਸਾਈਂਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਭਗਤ ਰਹਿਣ ਸੁਹੰਦੇ, ਸੋਹਣੀ ਮਿਲੇ ਵਡਿਆਈਆ। ਤੇਰੀ ਧਾਰ ਵਿਚ ਰਹਿਣ ਬੰਦੇ, ਬੰਦਗੀ ਤੇਰੀ ਵਿਚ ਸਮਾਈਆ। ਤੂੰ ਨਿਰਗੁਣ ਧਾਰ ਤੋੜਨੇ ਜੰਦੇ, ਬਜਰ ਕਪਾਟ ਆਪ ਖੁਲ੍ਹਾਈਆ। ਅੰਤਸ਼ਕਰਨ ਰਹਿਣ ਨਾ ਦੇਵੀਂ ਗੰਦੇ, ਪਤਤ ਪੁਨੀਤ ਕਰੀਂ ਸਫ਼ਾਈਆ। ਜੋ ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਤੇਰਾ ਲੰਘੇ, ਫੜ ਬਾਹੋਂ ਗਲੇ ਲਗਾਈਆ। ਆਤਮ ਦੇਣਾ ਪਰਮਾਨੰਦੇ, ਅਨੰਦ ਅਨੰਦ ਵਿਚੋਂ ਪਰਗਟਾਈਆ। ਤੂੰ ਮੇਰਾ ਮੈਂ ਤੇਰਾ ਜੋ ਗਾਵਣ ਸੋਹੰ ਛੰਦੇ, ਸੋ ਪੁਰਖ ਨਿਰੰਜਣ ਹੋਣਾ ਆਪ ਸਹਾਈਆ। ਨਿਗਾਹ ਮਾਰ ਲੈ ਕਲਜੁਗ ਆਇਆ ਅੰਤਮ ਕੰਢੇ, ਘਾਟ ਪਤਣ ਬੈਠਾ ਡੇਰਾ ਲਾਈਆ। ਤੁਧ ਬਿਨ ਜਨ ਭਗਤਾਂ ਟੁੱਟੀ ਕੋਇ ਨਾ ਗੰਢੇ, ਗੰਢਣਹਾਰ ਗੁਪਾਲ ਸੁਆਮੀ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਧਰਨੀ ਕਹੇ ਪ੍ਰਭੂ ਮੇਰਾ ਗ੍ਰਹਿ ਕਰ ਸੁਹੰਜਣਾ, ਸਚ ਦੇ ਵਡਿਆਈਆ। ਤੂੰ ਮਾਲਕ ਆਦਿ ਨਿਰੰਜਣਾ, ਨੂਰ ਨੁਰਾਨਾ ਅਗੰਮ ਅਥਾਹੀਆ। ਤੇਰੀ ਧੂੜੀ ਹੋਵੇ ਮੇਰਾ ਮਜਨਾ, ਦੁਰਮਤ ਮੈਲ ਧੁਆਈਆ। ਜਨ ਭਗਤਾਂ ਬਣਨਾ ਸਾਕ ਸੱਜਣਾ, ਸਗਲਾ ਸੰਗ ਆਪ ਬਣਾਈਆ। ਕਲਜੁਗ ਅੰਤਮ ਪਰਦਾ ਕਜਣਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਤੂੰ ਗੋਪਾਲ ਮੂਰਤ ਮਦਨਾ, ਮਧ ਸੂਦਨ ਇਕ ਅਖਵਾਈਆ। ਸਭ ਦਾ ਲੇਖੇ ਲਾਉਣਾ ਕਾਇਆ ਮਾਟੀ ਬਦਨਾ, ਬਦੀ ਦਾ ਡੇਰਾ ਦੇਣਾ ਢਾਹੀਆ । ਦਰ

ਬਹਾਉਣਾ ਆਅਲਾ ਅਦਨਾ, ਊਚ ਨੀਚ ਨਾ ਕੋਇ ਜਣਾਈਆ। ਮੇਰਾ ਲੇਖਾ ਪੂਰਾ ਕਰ ਦੇ ਜੋ ਇਸ਼ਾਰਾ ਦੇ ਕੇ ਸਦਨਾ, ਸਦਕੇ ਵਾਰੀ ਘੋਲ ਘੁਮਾਈਆ। ਤੇਰਾ ਇਕੋ ਨਾਮ ਨਿਧਾਨਾ ਸੁਣਾਂ ਨਦਨਾ, ਅਨਹਦ ਨਾਦੀ ਨਾਦ ਦ੍ਰਿੜਾਈਆ। ਤੇਰਾ ਦੀਪਕ ਜੋਤੀ ਦੋ ਜਹਾਨ ਸ੍ਰੀ ਭਗਵਾਨ ਅਗੰਮਾ ਜਗਣਾ, ਜਾਗਰਤ ਜੋਤ ਬਿਨ ਵਰਨ ਗੋਤ ਦੇ ਰੁਸ਼ਨਾਈਆ। ਬਿਨ ਤੇਰੀ ਕਿਰਪਾ ਤੇਰੀ ਸਰਨ ਕਿਸੇ ਨਹੀਂ ਲੱਗਣਾ, ਚਰਨ ਕਵਲ ਉਪਰ ਧਵਲ ਮਿਲੇ ਨਾ ਕੋਇ ਵਡਿਆਈਆ। ਤੂੰ ਅੰਤ ਕੰਤ ਭਗਵੰਤ ਸਭ ਦਾ ਪਰਦਾ ਕੱਜਣਾ, ਓਢਣ ਨਾਮ ਸੀਸ ਟਿਕਾਈਆ। ਧਰਨੀ ਕਹੇ ਮੇਰੇ ਮਾਲਕ ਠਾਕਰ ਸੁਆਮੀ ਜੋਤੀ ਜਾਤੇ ਮੈਂ ਤੈਨੂੰ ਇਕੋ ਸੱਦਣਾ, ਸਦਕੇ ਵਾਰੀ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨਾਮ ਨਗਾਰਾ ਦੋ ਜਹਾਨ ਵਜਣਾ, ਵਜਹ ਸਮਝ ਸਕੇ ਕੋਇ ਨਾ ਰਾਈਆ।

੨੫ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਅਜਨੌਧ ਜ਼ਿਲਾ ਲੁਧਿਆਣਾ ਹਰਬੰਸ ਸਿੰਘ,
ਜਗਦੀਸ ਸਿੰਘ, ਦਰਸ਼ਨ ਸਿੰਘ ਦੇ ਗ੍ਰਹਿ

ਕਲਜੁਗ ਕਹੇ ਮੈਂ ਪ੍ਰਭੂ ਦਾ ਪੁਤਰ ਸਕਾ, ਚੌਥਾ ਜੁਗ ਖ਼ੁਸ਼ੀਆਂ ਨਾਲ ਜਣਾਈਆ। ਮੇਰਾ ਨਿਰਗੁਣ ਧਾਰ ਏਕੰਕਾਰ ਨਾਲ ਵਾਅਦਾ ਪੱਕਾ, ਜੁਗ ਚੌਕੜੀ ਜਿਸ ਨੂੰ ਸਕੇ ਨਾ ਕੋਇ ਬਦਲਾਈਆ। ਮੇਰਾ ਲਹਿਣਾ ਦੇਣਾ ਜਗਤ ਜਹਾਨ ਹੱਕਾ, ਹਕ਼ੀਕ਼ਤ ਦਾ ਮਾਲਕ ਦੇਵੇ ਚਾਈਂ ਚਾਈਂਆ। ਮੈਂ ਸਤਿ ਧਰਮ ਦੀ ਕ਼ੀਮਤ ਰਹਿਣ ਦਿਤੀ ਨਹੀਂ ਟਕਾ, ਕੌਡੀ ਕੌਡੀ ਹੱਟੋ ਹੱਟ ਵਿਕਾਈਆ। ਮੇਰਾ ਨੌ ਖੰਡ ਪ੍ਰਿਥਮੀ ਅਗੇ ਵੱਜਣ ਵਾਲਾ ਧੱਕਾ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਗਿਆ ਹਿਲਾਈਆ। ਸਾਚਾ ਖੇਲ ਕਰਾਉਣਾ ਮਦੀਨਾ ਮੱਕਾ, ਕਾਅਬਿਆਂ ਲੇਖਾ ਦਿਆਂ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੈਨੂੰ ਸਚ ਸੰਦੇਸ਼ਾ ਦੇਵੇ ਯਕਾ, ਦੂਜਾ ਨਜ਼ਰ ਕੋਇ ਨਾ ਆਈਆ। ਕਲਜੁਗ ਕਹੇ ਧਰਨੀਏ ਮੈਂ ਸੂਰਬੀਰ ਬਹਾਦਰ, ਪ੍ਰਭ ਦਿਤੀ ਮਾਣ ਵਡਿਆਈਆ। ਮੇਰਾ ਮਾਲਕ ਖ਼ਾਲਕ ਕਰਤਾ ਕ਼ਦੀਮ ਕ਼ਾਦਰ, ਕ਼ੁਦਰਤ ਦਾ ਮਾਲਕ ਨੂਰ ਅਲਾਹੀਆ। ਜਿਸ ਮੈਨੂੰ ਤੇਰੇ ਉਤੇ ਦਿਤਾ ਆਦਰ, ਸਿਰ ਸਿਰ ਮੇਰੇ ਹੱਥ ਟਿਕਾਈਆ। ਬੇਸ਼ਕ ਤੂੰ ਆਦਿ ਜੁਗਾਦੀ ਪੂਰਬ ਧਰਨੀ ਮਾਂ ਬਣੀ ਰਹੀ ਮਾਦਰ, ਦੀਨ ਦੁਨੀ ਆਪਣਾ ਰੰਗ ਰੰਗਾਈਆ। ਅੰਤ ਤੇਰੇ ਉਤੇ ਮੇਰਾ ਲੇਖਾ ਹੋਣਾ ਮਕ਼ਤੂਲ ਕ਼ਾਤਲ, ਸੀਸ ਧੜ ਵੰਡ ਵੰਡਾਈਆ। ਧਾਮ ਮੁਕ਼ੱਦਸ ਰਹੇ ਕੋਈ ਨਾ ਬਾਤੁਲ, ਪਵਿਤ੍ਰ ਨਜ਼ਰ ਕੋਇ ਨਾ ਆਈਆ। ਕਲਜੁਗ ਕਹੇ ਧਰਨੀਏ ਮੈਂ ਨੌ ਖੰਡ ਪ੍ਰਿਥਮੀ ਕਰਨੀ ਅੰਧੇਰੀ ਰਾਤਨ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਪ੍ਰਭੂ ਦਾ ਦਰਸ ਪਾ ਸਕੇ ਨਾ ਕੋਈ ਬਾਤਨ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੈਂ ਸਚ ਸੰਦੇਸ਼ਾ ਆਇਆ ਆਖਣ, ਧੁਰ ਦਾ ਹੁਕਮ ਨਾਮ ਦ੍ਰਿੜਾਈਆ। ਕੀ ਖੇਲ ਖੇਲੇ ਅਲਖਣਾ ਅਲਾਖਣ, ਅਲਖ ਅਗੋਚਰ ਕੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਧਰਨੀਏ ਮੈਂ ਜੋਧਾ ਸੂਰਬੀਰ

ਬਲੀ, ਬਲਧਾਰੀ ਇਕ ਅਖਵਾਈਆ। ਮੈਨੂੰ ਇਸ਼ਾਰਾ ਦੇ ਕੇ ਗਿਆ ਸੰਗ ਮੁਹੰਮਦ ਨਾਲ ਯਾਰ ਅਲੀ, ਅੱਲਾ ਹੂ ਨਾਅਰਾ ਨਾਲ ਲਗਾਈਆ। ਜਿਸ ਪਿਛੇ ਪੈਗ਼ੰਬਰਾਂ ਦਿਤੀ ਬਲੀ, ਤਨ ਵਜੂਦ ਸ਼ਹੀਦ ਕਰਾਈਆ। ਉਸ ਸਾਹਿਬ ਦੀ ਤਕਣੀ ਗਲੀ, ਜਿਸ ਦਾ ਮਾਰਗ ਪੰਧ ਮੁਕਾਈਆ। ਜਿਸ ਦੀ ਖ਼ਾਤਰ ਗੋਬਿੰਦ ਕਿਹਾ ਸੀਸ ਧਰਨਾ ਤਲੀ, ਤਲਬ ਅਵਰ ਨਾ ਕੋਇ ਜਣਾਈਆ। ਉਹ ਵਸਣਹਾਰਾ ਜਲੀ ਥਲੀ, ਮਹੀਅਲ ਆਪਣਾ ਖੇਲ ਖਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਕਲਜੁਗ ਕਹੇ ਧਰਨੀਏ ਮੈਂ ਯੋਧਾ ਬੜਾ ਬਲਵੰਤ, ਬਲਧਾਰੀ ਇਕ ਅਖਵਾਈਆ। ਮੇਰਾ ਮਾਲਕ ਇਕੋ ਕੰਤ, ਨੂਰ ਨੁਰਾਨਾ ਨੂਰ ਅਲਾਹੀਆ । ਜਿਸ ਦਾ ਲਹਿਣਾ ਦੇਣਾ ਨਾਲ ਜੀਵ ਜੰਤ , ਲੱਖ ਚੁਰਾਸੀ ਵਿਚ ਸਮਾਈਆ। ਉਸ ਬਣਾਈ ਮੇਰੀ ਬਣਤ, ਘੜਨ ਭੰਨਣਹਾਰ ਬੇਪਰਵਾਹੀਆ। ਕੁਛ ਲਹਿਣਾ ਯਾਦ ਕਰ ਲੈ ਜੋ ਰਾਮ ਇਸ਼ਾਰਾ ਦਿਤਾ ਸੀ ਹਨਵੰਤ, ਸਹਿਜ ਸਹਿਜ ਨਾਲ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਵਧੇ ਬੇਅੰਤ, ਸਤਿ ਰਹਿਣ ਕੋਇ ਨਾ ਪਾਈਆ। ਧਰਮ ਦਾ ਦਿਸੇ ਕੋਈ ਨਾ ਸੰਤ, ਸਚ ਵਿਚ ਨਾ ਕੋਇ ਸਮਾਈਆ । ਦਰੋਹੀ ਫਿਰਨੀ ਵਿਚ ਜੀਵ ਜੰਤ, ਨਵ ਸੱਤ ਸਤਿ ਕੁਰਲਾਈਆ। ਗੜ੍ਹ ਬਣਾਏ ਹਉਮੇਂ ਹੰਗਤ, ਹੰ ਬ੍ਰਹਮ ਨਾ ਕੋਇ ਦ੍ਰਿੜਾਈਆ । ਬੋਧ ਅਗਾਧਾ ਦਿਸੇ ਕੋਈ ਨਾ ਪੰਡਤ, ਬੁੱਧੀ ਤੋਂ ਪਰੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਕਲਜੁਗ ਕਹੇ ਧਰਨੀ ਮੈਨੂੰ ਪ੍ਰਭ ਨੇ ਦਿਤੀ ਥਾਪੀ, ਹੱਥ ਪੁਸ਼ਤ ਪਨਾਹ ਟਿਕਾਈਆ। ਮੇਰੇ ਕੋਲ ਉਸ ਦੀ ਬਿਨ ਅੱਖਰਾਂ ਵਾਲੀ ਕਾਪੀ, ਜਿਸ ਦੇ ਅੱਖਰ ਨਜ਼ਰ ਕੋਇ ਨਾ ਆਈਆ। ਮੈਂ ਲੋਕਮਾਤ ਬਣਿਆ ਪਰਤਾਪੀ, ਜਗਤ ਜਹਾਨ ਆਪਣਾ ਬਲ ਪਰਗਟਾਈਆ। ਮੈਂ ਦੀਨ ਦੁਨੀਆ ਕੀਤੀ ਪਾਪੀ, ਪੁਨੀਤ ਨਜ਼ਰ ਕੋਇ ਨਾ ਆਈਆ। ਮੈਂ ਤੇਰੇ ਉਤੇ ਕਰਨੀ ਅੰਧੇਰੀ ਰਾਤੀ, ਨੂਰੀ ਚੰਦ ਨਾ ਕੋਇ ਚਮਕਾਈਆ। ਝਗੜਾ ਪਾਉਣਾ ਜ਼ਾਤ ਪਾਤੀ, ਦੀਨ ਮਜ਼੍ਹਬ ਦੇਣੇ ਲੜਾਈਆ। ਮੇਰੀ ਵੇਖ ਲੈ ਤੇਰੇ ਉਤੇ ਕੂੜ ਕੁੜਿਆਰ ਦੀ ਆਉਣ ਵਾਲੀ ਵਾਟੀ, ਪੂਰਬ ਪੰਧ ਮੁਕਾਈਆ। ਤੂੰ ਆਪਣੀ ਸਵਾਰ ਕੇ ਰਖੀਂ ਖਾਟੀ, ਆਸਣ ਸਿੰਘਾਸਣ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਤੇਰੇ ਤਟ ਕਿਨਾਰੇ ਘਾਟੀ, ਮੰਜ਼ਲ ਮੰਜ਼ਲ ਲੇਖਾ ਦਏ ਮੁਕਾਈਆ।

੨੫ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਸਾਹਨੇਵਾਲ ਜ਼ਿਲਾ ਲੁਧਿਆਣਾ ਗੁਰਵੰਤ ਕੌਰ ਦੇ ਗ੍ਰਹਿ

ਕਲਜੁਗ ਕਹੇ ਧਰਨੀ ਮੇਰੀ ਜਗਤ ਵੇਖ ਵਡਿਆਈ, ਵਡ ਵੱਡਾ ਹੋ ਕੇ ਦਿਆਂ ਜਣਾਈਆ। ਚਾਰੋਂ ਕੁੰਟ ਖੇਲ ਖੇਲਾਂ ਹੋ ਕੇ ਬੇਪਰਵਾਹੀ, ਬੇਪਰਵਾਹੀ ਵਿਚ ਸਮਾਈਆ। ਮੈਂ ਮਹਾਬਲੀ ਜੋਧਾ ਹੋ ਕੇ ਧਰਮ ਦੀ ਜੜ੍ਹ ਦਿਆਂ ਉਖੜਾਈ, ਪੱਤ ਫੁੱਲ ਟਹਿਣੀ ਨਜ਼ਰ ਕੋਇ ਨਾ ਆਈਆ। ਮੇਰਾ ਡੰਕਾ ਵਜੇ ਥਲ ਅਸਗਾਹੀ, ਸਮੁੰਦ ਸਾਗਰਾਂ ਟਿੱਲੇ ਪਰਬਤਾਂ ਹੁਕਮ ਵਰਤਾਈਆ। ਮੈਂ ਨੌ ਖੰਡ ਪ੍ਰਿਥਮੀ ਫਿਰਾਂ ਚਾਈਂ ਚਾਈਂ, ਚਾਓ ਘਨੇਰਾ ਇਕ ਪਰਗਟਾਈਆ। ਮੇਰਾ ਹੁਕਮ ਵਰਤੇ ਨਾ ਕੋਈ ਮੇਟੇ ਮੇਟ ਮਿਟਾਈ, ਮੇਟਣਹਾਰਾ ਨਜ਼ਰ ਕੋਇ ਨਾ ਆਈਆ। ਮੇਰੀ ਖ਼ਾਤਰ ਪੁਰਖ ਅਕਾਲ ਦੀਨ ਦਿਆਲ ਤੇਰੇ ਉਤੇ

ਆਇਆ ਵਾਹੋ ਦਾਹੀ, ਭੱਜਿਆ ਬਿਨ ਕ਼ਦਮਾਂ ਚਰਨ ਉਠਾਈਆ। ਸਭ ਤੋਂ ਉੱਤਮ ਸ਼੍ਰੇਸ਼ਟ ਮੇਰੀ ਕੀਤੀ ਲਿਖਾਈ, ਜਿਸ ਦੀ ਕਾਤਬ ਸਾਰ ਕੋਇ ਨਾ ਪਾਈਆ। ਮੇਰੀ ਸ਼ਹਾਦਤ ਦੇਵਣ ਅਵਤਾਰ ਪੈਗ਼ੰਬਰ ਗੁਰ ਸ਼ਬਦੀ ਧਾਰ ਗਵਾਹੀ, ਧੁਰ ਸੰਦੇਸ਼ਿਆਂ ਨਾਲ ਸੁਣਾਈਆ। ਮੇਰਾ ਲਹਿਣਾ ਦੇਣਾ ਨਾਲ ਗੋਬਿੰਦ ਢਈਆ ਢਾਈ, ਦੂਸਰ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਰਖਾਈਆ। ਕਲਜੁਗ ਕਹੇ ਧਰਨੀਏ ਮੇਰਾ ਹੁਕਮ ਸੰਦੇਸ਼ਾ ਏਕ, ਏਕਾ ਦਿਤੀ ਵਡਿਆਈਆ । ਮੈਂ ਉਸੇ ਦੀ ਰਖੀ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਮੈਂ ਦੀਨ ਦੁਨੀ ਦੀ ਬੁਧਿ ਰਹਿਣ ਨਹੀਂ ਦਿਤੀ ਬਿਬੇਕ, ਸਤਿ ਵਿਚ ਨਾ ਕੋਇ ਸਮਾਈਆ। ਕੂੜ ਕੁੜਿਆਰ ਦਾ ਬਦਲਿਆ ਭੇਖ, ਭੇਖਾਧਾਰੀ ਕੀਤੀ ਖ਼ਲਕ ਖ਼ੁਦਾਈਆ। ਮਾਣ ਰਿਹਾ ਨਾ ਕਿਸੇ ਮੁੱਲਾ ਸ਼ੇਖ਼, ਮੁਸਾਇਕ ਰੋਵਣ ਮਾਰਨ ਧਾਹੀਆ। ਮੇਰਾ ਸੁਣ ਲੈ ਅਗੰਮ ਸੰਦੇਸ਼, ਸੰਦੇਸ਼ਾ ਦੇਵਾਂ ਚਾਈਂ ਚਾਈਂਆ। ਮੇਰੀ ਵਡਿਆਈ ਰਹੀ ਸਹੰਸਰ ਮੁਖ ਸ਼ੇਸ਼, ਦੋ ਸਹੰਸਰ ਜਿਹਵਾ ਨਾਲ ਗਾਈਆ। ਮੈਨੂੰ ਇਸ਼ਾਰਾ ਦੇ ਕੇ ਗਿਆ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਦਾ ਮਾਲਕ ਇਕ ਸਮਝਾਈਆ। ਕਲਜੁਗ ਤੇਰਾ ਪੁਰਖ ਅਕਾਲਾ ਦੀਨ ਦਿਆਲਾ ਮੇਟੇ ਕਲੇਸ਼, ਕਲਧਾਰੀ ਆਪ ਹੋ ਆਈਆ। ਜੋ ਆਦਿ ਜੁਗਾਦਿ ਰਹੇ ਹਮੇਸ਼, ਸਚਖੰਡ ਸਾਚੇ ਸੋਭਾ ਪਾਈਆ। ਉਹ ਮੇਰਾ ਨਰ ਨਰਾਇਣ ਨਰੇਸ਼, ਹਰਿ ਕਰਤਾ ਇਕ ਅਖਵਾਈਆ। ਜਿਸ ਦਾ ਮੁੱਛ ਦਾੜ੍ਹੀ ਨਾ ਕੋਈ ਕੇਸ, ਮੂੰਡ ਮੁੰਡਾਇਆ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਹੁਕਮ ਵਰਤੇ ਅਗੰਮਾ ਵਿਸ਼ੇਸ਼, ਵਿਸ਼ਿਆਂ ਤੋਂ ਬਾਹਰ ਆਪਣੀ ਕਾਰ ਭੁਗਤਾਈਆ।

੨੫ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਨਤ ਜ਼ਿਲਾ ਲੁਧਿਆਣਾ ਭਾਗ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਉਤੋਂ ਮੇਟ ਰੋਗ ਸੰਤਾਪ, ਕਲਜੁਗ ਕੂੜ ਕੁੜਿਆਰ ਡੇਰਾ ਢਾਹੀਆ। ਤ੍ਰੈਗੁਣ ਮਾਇਆ ਅਗਨੀ ਮਿਟਾ ਦੇ ਤਾਪ, ਤ੍ਰੈਗੁਣ ਅਤੀਤੇ ਠਾਂਢੇ ਸੀਤੇ ਅੰਮ੍ਰਿਤ ਮੇਘ ਨਾਮ ਵਰਸਾਈਆ। ਕਲਜੁਗ ਜੀਵਾਂ ਅੰਦਰੋਂ ਕੂੜੀ ਕਿਰਿਆ ਕਢ ਦੇ ਪਾਪ, ਪਤਤ ਪੁਨੀਤ ਆਪ ਕਰਾਈਆ। ਹਰਿ ਹਿਰਦੇ ਅੰਦਰ ਤੇਰਾ ਉਪਜੇ ਜਾਪ, ਤੂੰ ਮੇਰਾ ਮੈਂ ਤੇਰਾ ਢੋਲਾ ਸਾਰੇ ਗਾਈਆ। ਚਰਨ ਪ੍ਰੀਤੀ ਮਾਨਵ ਜ਼ਾਤੀ ਜੋੜਨਾ ਨਾਤ, ਰਿਸ਼ਤਾ ਫ਼ਰਿਸ਼ਤਿਆਂ ਬਾਹਰ ਜਣਾਈਆ। ਤੂੰ ਮਾਲਕ ਖ਼ਾਲਕ ਆਦਿ ਜੁਗਾਦਿ ਆਪ, ਕਰਤਾ ਪੁਰਖ ਇਕ ਅਖਵਾਈਆ। ਮੇਰਾ ਨੌ ਖੰਡ ਕੂੜ ਕਿਰਿਆ ਨਾਲ ਰਿਹਾ ਕਾਂਪ, ਸੱਤ ਦੀਪ ਦੇਣ ਦੁਹਾਈਆ। ਝਗੜਾ ਮੇਟ ਦੇ ਜ਼ਾਤ ਪਾਤ, ਦੀਨ ਦੁਨੀ ਇਕੋ ਰੰਗ ਰੰਗਾਈਆ। ਕਲਜੁਗ ਅੰਧ ਅੰਧੇਰ ਮਿਟਾ ਦੇ ਰਾਤ, ਨਿਰਗੁਣ ਨੂਰ ਚੰਦ ਕਰ ਰੁਸ਼ਨਾਈਆ । ਸਤਿਜੁਗ ਸਤਿ ਧਰਮ ਦਾ ਥਾਪਣ ਥਾਪ, ਸਤਿ ਸਤਿਵਾਦੀ ਹੋ ਕੇ ਦਇਆ ਕਮਾਈਆ। ਮੇਰਾ ਡੂੰਘਾ ਵੇਖ ਲੈ ਧਵਲ ਵਾਲਾ ਖਾਤ, ਧਰਤੀ ਹੋ ਕੇ ਦਿਆਂ ਸੁਣਾਈਆ। ਮੇਰੇ ਕੋਲ ਸੰਦੇਸ਼ੇ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰ ਲੇਖਾ ਵੇਖ ਲੈ ਬਿਨ ਚਿੱਠੀਆਂ ਵਾਲੇ ਪਾਤ, ਪਤ੍ਰਕਾ ਤੇਰਾ ਨਾਮ ਦ੍ਰਿੜਾਈਆ। ਅੰਤ ਕੰਤ ਭਗਵੰਤ ਸੁਆਮੀ ਪੁਛ ਮੇਰੀ ਵਾਤ, ਸਦੀ ਚੌਧਵੀਂ ਤੇਰੀ ਓਟ ਤਕਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੋਂ ਕਲਜੁਗ ਮੇਟ ਦੇ ਕੂੜ ਕੁੜਿਆਰਾ, ਸਚ ਧਰਮ ਦੇ ਪਰਗਟਾਈਆ। ਨੌ ਖੰਡ ਪ੍ਰਿਥਮੀ ਤਕ ਲੈ ਹਾਹਾਕਾਰਾ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਰੋਵੇ ਮਾਰੇ ਧਾਹੀਆ। ਸਚ ਸੁਆਮੀ ਕਿਸੇ ਮਿਲੇ ਨਾ ਮੀਤ ਮੁਰਾਰਾ, ਪਰਮ ਪੁਰਖ ਪਰਮਾਤਮ ਤੇਰਾ ਦਰਸ ਕੋਇ ਨਾ ਪਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਵਧਿਆ ਪੰਚ ਵਿਕਾਰਾ, ਮਾਇਆ ਮਮਤਾ ਮੋਹ ਨਾਲ ਮਿਲਾਈਆ। ਤੂੰ ਦੇਵਣਹਾਰ ਇਕ ਦਾਤਾਰਾ, ਦਇਆਨਿਧ ਇਕ ਅਖਵਾਈਆ। ਸਾਚੇ ਨਾਮ ਦਾ ਆਪ ਬਣ ਇਕ ਵਰਤਾਰਾ, ਸਤਿ ਸਤਿਵਾਦੀ ਹੋ ਕੇ ਦਇਆ ਕਮਾਈਆ। ਮੇਰਾ ਖ਼ਾਲੀ ਭਰ ਭੰਡਾਰਾ, ਅਤੋਟ ਅਤੁਟ ਝੋਲੀ ਪਾਈਆ। ਤੂੰ ਨਿਰਗੁਣ ਨੂਰ ਜੋਤ ਨਿਹਕਲੰਕ ਅਵਤਾਰਾ, ਅਵਤਰੀ ਤੇਰੀ ਆਸ ਰਖਾਈਆ। ਤੇਰਾ ਸੰਦੇਸ਼ਾ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰਾ, ਚਾਰ ਜੁਗ ਦੇ ਸ਼ਾਸਤਰਾਂ ਬਾਹਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ । ਧਰਨੀ ਕਹੇ ਕਿਰਪਾ ਕਰ ਮੇਰੇ ਅਕਾਲ, ਅਕਲ ਕਲਧਾਰੀ ਦਇਆ ਕਮਾਈਆ। ਦੀਨਾਂ ਬੰਧਪ ਦੀਨ ਦਿਆਲ, ਦਇਆਨਿਧ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਮੇਰੀ ਲੇਖੇ ਲਾ ਲੈ ਚਾਰ ਜੁਗ ਦੀ ਘਾਲ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਸੇਵ ਕਮਾਈਆ। ਹਰਿਜਨ ਭਗਤ ਸੁਹੇਲੇ ਪਰਗਟ ਕਰ ਦੇ ਆਪਣੇ ਲਾਲ, ਗੁਰਮੁਖ ਆਪਣੇ ਰੰਗ ਰੰਗਾਈਆ। ਮੇਰਾ ਸਚ ਦੁਆਰ ਸੁਹਾ ਦੇ ਸਚੀ ਧਰਮਸਾਲ, ਗੁਰੂਦੁਆਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਇਕੋ ਘਰ ਬਣਾਈਆ। ਨਾਦ ਧੁਨ ਸ਼ਬਦ ਅਗੰਮੀ ਵਜਾ ਦੇ ਤਾਲ, ਤਲਵਾੜਾ ਇਕੋ ਇਕ ਦਰਸਾਈਆ। ਫਲ ਲਗਾ ਦੇ ਮੇਰੇ ਉਤੇ ਧਰਮ ਦੇ ਡਾਲ, ਕਲਜੁਗ ਕੂੜੀ ਕਿਰਿਆ ਬਾਹਰ ਕਢਾਈਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਮੈਨੂੰ ਦੇ ਦੇ ਸਚਾ ਧਨ ਮਾਲ, ਵਸਤ ਅਮੋਲਕ ਇਕ ਵਰਤਾਈਆ। ਤੂੰ ਸੰਬਲ ਵਿਚ ਬਹਿ ਕੇ ਮੇਰੀ ਸੁਰਤ ਸੰਭਾਲ, ਸਿਰ ਸਿਰ ਮੇਰੇ ਹੱਥ ਟਿਕਾਈਆ। ਲਹਿਣਾ ਦੇਣਾ ਲੇਖਾ ਪੂਰਾ ਕਰ ਦੇ ਸ਼ਾਹ ਕੰਗਾਲ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਮੇਰੇ ਉਤੇ ਪਰਗਟ ਕਰ ਦੇ ਸਤਿ ਧਰਮ, ਧਰਮ ਧਰਮ ਦੀ ਧਾਰ ਜਣਾਈਆ। ਸਤਿਜੁਗ ਸਾਚੇ ਦੇ ਦੇ ਜਰਮ, ਆਪ ਬਣ ਜਣੇਂਦੀ ਮਾਈਆ। ਮੇਰਾ ਉਤਮ ਕਰ ਦੇ ਕਰਮ, ਕਰਮ ਕਾਂਡ ਦਾ ਡੇਰਾ ਢਾਹੀਆ। ਹਰ ਹਿਰਦੇ ਮੇਟ ਦੇ ਭਰਮ, ਭਾਂਡਾ ਭਰਮ ਭਉ ਭੰਨਾਈਆ। ਦੀਨ ਦੁਨੀ ਦੀ ਦ੍ਰਿਸ਼ਟੀ ਰਹੇ ਨਾ ਚਰਮ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ । ਤੂੰ ਸਭ ਕਿਛ ਕਰਨੀ ਕਰਨ, ਕਰਤਾ ਪੁਰਖ ਇਕ ਅਖਵਾਈਆ। ਮੈਂ ਤੇਰੀ ਲਾਗਾ ਸਰਨ, ਨਿਵ ਨਿਵ ਲਾਗਾਂ ਪਾਈਆ। ਤੂੰ ਮਾਲਕ ਭੰਨਣ ਘੜਨ, ਸਮਰਥ ਇਕ ਅਖਵਾਈਆ। ਮੈਨੂੰ ਆਪਣਾ ਫੜਾ ਦੇ ਲੜਨ, ਪੱਲੂ ਸਾਚੀ ਗੰਢ ਬੰਧਾਈਆ। ਮੈਂ ਚਾਹੁੰਦੀ ਸੰਤ ਸੁਹੇਲੇ ਸਤਿਗੁਰ ਸ਼ਬਦ ਤੇਰੀ ਮੰਜ਼ਲ ਚੜ੍ਹਨ, ਅਧਵਿਚਕਾਰ ਨਾ ਕੋਇ ਉਲਟਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਸਾਰੇ ਪੜ੍ਹਨ, ਬਿਨ ਰਸਨਾ ਰਸ ਦੇਣਾ ਚਖਾਈਆ। ਸਚਖੰਡ ਦੁਆਰ ਏਕੰਕਾਰ ਦਰ ਠਾਂਢੇ ਤੇਰੇ ਖੜ੍ਹਨ, ਦਰਗਹ ਸਾਚੀ ਸੋਭਾ ਪਾਈਆ । ਹਰਿਜਨ ਤੇਰੇ ਦੁਆਰੇ ਧੁਰ ਦੇ ਵੜਨ, ਦਰਗਹਿ ਸਾਚੀ ਮਿਲ ਕੇ ਖ਼ੁਸ਼ੀ ਮਨਾਈਆ। ਤੂੰ ਮਾਲਕ ਸੁਆਮੀ ਤਾਰਨ ਤਰਨ, ਤਾਰਨਹਾਰ ਇਕ ਅਖਵਾਈਆ। ਮੈਂ ਭਿਖਾਰਨ ਹੋ ਕੇ ਮੰਗਾਂ ਤੇਰਾ ਦਰਨ, ਦਰ ਦਰਵੇਸ਼ਣ ਰੂਪ ਵਖਾਈਆ।

ਧਰਨੀ ਕਹੇ ਪ੍ਰਭੂ ਲੇਖਾ ਮੁਕਾ ਦੇ ਮੇਰੇ ਉਤੋਂ ਸੀਸ ਧੜਨ, ਚੋਟੀ ਜੜ੍ਹ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕੂੜ ਕੁੜਿਆਰ ਭਉ ਚੁਕਾ ਦੇ ਡਰਨ, ਭੈ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ।

੨੫ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਲੁਧਿਆਣਾ ਸ਼ਹਿਰ ਸ਼ਿਮਲਾਪੁਰੀ ਬੱਗਾ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤੇ ਵੇਖ ਵਖਾਈਆ। ਨਿਗਾਹ ਮਾਰ ਲੈ ਆਪਣੀ ਜੂਨੀ ਵਿਚ ਚੁਰਾਸੀ, ਲੱਖ ਲੱਖ ਵਾਰ ਸੀਸ ਨਿਵਾਈਆ। ਹਰ ਘਟ ਅੰਤਰ ਆਈ ਉਦਾਸੀ, ਖ਼ੁਸ਼ੀਆਂ ਰੰਗ ਨਾ ਕੋਇ ਰੰਗਾਈਆ। ਮੈਨੂੰ ਵੇਖ ਕੇ ਆਵੇ ਹਾਸੀ, ਹਸਤੀ ਤਕਾਂ ਦੀਨ ਦੁਨੀ ਖ਼ਲਕ ਖ਼ੁਦਾਈਆ। ਪਵਿਤ੍ਰ ਪੰਡਤ ਪਾਂਧਾ ਰਿਹਾ ਕੋਈ ਨਾ ਵਿਚ ਕਾਸ਼ੀ, ਮੱਕੇ ਕਾਅਬੇ ਰਹੇ ਕੁਰਲਾਈਆ। ਸਚ ਦੁਆਰ ਪਾਏ ਕੋਈ ਨਾ ਰਾਸੀ, ਮੰਦਰ ਮਸਜਿਦ ਸ਼ਿਵਦਵਾਲੇ ਮਠ ਰਹੇ ਕੁਰਲਾਈਆ। ਆਤਮ ਅੰਤਰ ਰਿਹਾ ਨਾ ਕੋਈ ਪਵਣ ਸਵਾਸੀ, ਸਾਹ ਸਾਹ ਤੇਰਾ ਨਾਮ ਕੋਇ ਨਾ ਗਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਹੋ ਗਈ ਮਦਿਰਾ ਮਾਸੀ, ਮਾਨਸ ਤੇਰਾ ਰੰਗ ਗਏ ਗਵਾਈਆ। ਤੂੰ ਸ਼ਾਹੋ ਭੂਪ ਸੁਲਤਾਨ ਕੀ ਤੇਰਾ ਖੇਲ ਤਮਾਸੀ, ਨਿਰਗੁਣ ਦਾਤੇ ਦੇਣਾ ਦ੍ਰਿੜਾਈਆ। ਕਿਸ ਬਿਧ ਮੇਰੀ ਅੰਤ ਕਲਜੁਗ ਕੋਲੋਂ ਹੋਵੇ ਖ਼ੁਲਾਸੀ, ਖ਼ਾਲਸ ਆਪਣਾ ਗ੍ਰਹਿ ਬਣਾਈਆ। ਮੇਰਾ ਲੇਖਾ ਲਹਿਣਾ ਦੇਣਾ ਕੀ ਨਾਲ ਸ਼ੰਕਰ ਕੈਲਾਸ਼ੀ, ਕਲਾਧਾਰੀ ਦੇਣਾ ਦ੍ਰਿੜਾਈਆ। ਤੂੰ ਸ਼ਾਹੋ ਭੂਪ ਸਚਖੰਡ ਨਿਵਾਸੀ, ਦਰਗਹਿ ਸਾਚੀ ਸੋਭਾ ਪਾਈਆ। ਤੇਰਾ ਨੂਰ ਜੋਤ ਇਕ ਪ੍ਰਕਾਸ਼ੀ, ਪ੍ਰਕਾਸ਼ਵਾਨ ਹੋਇਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰੀ ਵੇਖਾਂ ਅਗੰਮੀ ਹਸਤੀ, ਬਿਨ ਹਸਤ ਕਵਲਾਂ ਸੇਵ ਕਮਾਈਆ। ਮੇਰੀ ਧਰਮ ਧਾਰ ਦੀ ਤਕ ਲੈ ਬਸਤੀ, ਗ਼ਰੀਬਖ਼ਾਨੇ ਧਿਆਨ ਲਗਾਈਆ। ਖੇਲ ਰਹੀ ਨਾ ਕਲਜੁਗ ਅੰਤਮ ਮੇਰੇ ਵਸ ਦੀ, ਵਾਸਤਾ ਤੇਰੇ ਅਗੇ ਪਾਈਆ। ਮੈਂ ਅਵਤਾਰ ਪੈਗ਼ੰਬਰਾਂ ਗੁਰੂਆਂ ਫਿਰੀ ਦੱਸਦੀ, ਭੱਜੀ ਵਾਹੋ ਦਾਹੀਆ। ਵਡਿਆਈ ਰਹੀ ਨਾ ਨਾਮ ਕਲਮੇ ਜਸ ਦੀ, ਸਿਫ਼ਤਾਂ ਸਚ ਨਾ ਕੋਇ ਸਲਾਹੀਆ। ਖੇਲ ਤਕ ਲੈ ਕਲਜੁਗ ਰੈਣ ਅੰਧੇਰੀ ਮਸ ਦੀ, ਨੂਰੀ ਚੰਦ ਨਾ ਕੋਇ ਚਮਕਾਈਆ। ਪੂਜਾ ਰਹੀ ਨਾ ਕਿਸੇ ਰਵ ਸਸ ਦੀ, ਸੂਰੀਆ ਚੰਦ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰਾ ਵੇਖਾਂ ਅਗੰਮਾ ਨਜ਼ਾਰਾ, ਅਗੰਮੜੇ ਤੇਰੀ ਬੇਪਰਵਾਹੀਆ। ਤੂੰ ਸਭ ਦਾ ਪਰਵਰਦਿਗਾਰਾ, ਜਲਵਾਗਰ ਨੂਰ ਅਲਾਹੀਆ। ਤੂੰ ਆਦਿ ਜੁਗਾਦੀ ਏਕੰਕਾਰਾ, ਅਕਲ ਕਲਧਾਰੀ ਇਕ ਅਖਵਾਈਆ। ਤੂੰ ਦੇਵਣਹਾਰਾ ਦਾਤਾਰਾ, ਦਾਤਾ ਦਾਨੀ ਇਕ ਹੋ ਆਈਆ । ਮੇਰਾ ਖ਼ਾਲੀ ਭਰ ਭੰਡਾਰਾ, ਭਰਪੂਰ ਦੇ ਕਰਾਈਆ। ਮੈਂ ਮਾਂਗਤ ਖੜ੍ਹੀ ਤੇਰੇ ਦੁਆਰਾ, ਦਰੇ ਦਰਬਾਰ ਸੀਸ ਨਿਵਾਈਆ। ਤੂੰ ਸ਼ਾਹੋ ਭੂਪ ਕਲ ਕਲਕੀ ਅਵਤਾਰਾ, ਨਿਹਕਲੰਕਾ ਤੇਰੀ ਵਡਿਆਈਆ। ਤੇਰੇ ਚਰਨ ਧੂੜ ਲਾਵਾਂ ਛਾਰਾ, ਮਸਤਕ ਟਿੱਕੇ ਖ਼ਾਕ ਰਮਾਈਆ। ਤੈਨੂੰ

ਸਭ ਨੇ ਮੰਨਣਾ ਚਵੀਆਂ ਅਵਤਾਰਾ, ਚੌਬੀਸਾ ਜਗਦੀਸਾ ਤੇਰੀ ਵਡਿਆਈਆ। ਮੈਂ ਨਿਵ ਨਿਵ ਕਰਾਂ ਨਿਮਸਕਾਰਾ, ਡੰਡਾਵਤ ਬੰਦਨਾ ਸੀਸ ਝੁਕਾਈਆ। ਮੇਰਾ ਲਹਿਣਾ ਦੇਣਾ ਪੂਰਾ ਕਰ ਦੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਲੇਖ ਰਹੇ ਨਾ ਰਾਈਆ। ਤੂੰ ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਧਾਰ ਆਇਉਂ ਦੋਬਾਰਾ, ਦੋਹਰੀ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਅੰਤ ਨਾ ਪਾਰਾਵਾਰਾ, ਬੇਅੰਤ ਤੇਰੇ ਹੱਥ ਹੱਥ ਵਡਿਆਈਆ।

੨੬ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਲੁਧਿਆਣਾ ਸ਼ਹਿਰ ਹਰਭਜਨ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਚਾਰੇ ਖਾਣੀ ਦੇ ਗਿਆਨ, ਅੰਡਜ ਜੇਰਜ ਉਤਭੁਜ ਸੇਹਤਜ ਤੇਰਾ ਇਕੋ ਢੋਲਾ ਗਾਈਆ। ਤੇਰਾ ਨਾਮ ਉਚਾਰਨ ਬਿਨਾ ਜ਼ਬਾਨ, ਮੁਖ ਦੰਦ ਦੀ ਲੋੜ ਨਾ ਕੋਇ ਰਖਾਈਆ। ਤੂੰ ਮਾਲਕ ਖ਼ਾਲਕ ਸ੍ਰੀ ਭਗਵਾਨ, ਹਰਿ ਕਰਤਾ ਇਕ ਅਖਵਾਈਆ। ਸ਼ਬਦੀ ਧਾਰ ਬਖ਼ਸ਼ ਧਿਆਨ, ਬਿਨ ਨੇਤਰ ਦਰਸ਼ਨ ਦੇਣਾ ਚਾਈਂ ਚਾਈਂਆ। ਤੂੰ ਆਤਮ ਧਾਰ ਸਭ ਦਾ ਰਾਮ, ਰਮਈਆ ਇਕ ਅਖਵਾਈਆ। ਤੂੰ ਆਦਿ ਜੁਗਾਦੀ ਲੱਖ ਚੁਰਾਸੀ ਕਾਹਨ, ਅੰਡਜ ਜੇਰਜ ਉਤਭੁਜ ਸੇਹਤਜ ਤੇਰੀ ਵਡ ਵਡਿਆਈਆ । ਤੂੰ ਸਭ ਨੂੰ ਦੇਵਣਹਾਰਾ ਮਾਣ, ਨਿਮਾਣਿਆਂ ਹੋਏਂ ਸਹਾਈਆ। ਮੇਰੀ ਬੇਨੰਤੀ ਕਰ ਪਰਵਾਨ, ਪਰਮ ਪੁਰਖ ਪ੍ਰਭ ਤੇਰੀ ਓਟ ਤਕਾਈਆ। ਤੂੰ ਸ਼ਾਹੋ ਭੂਪ ਸੁਲਤਾਨ, ਸ਼ਹਿਨਸ਼ਾਹ ਇਕ ਅਖਵਾਈਆ। ਤੂੰ ਸਚਖੰਡ ਨਿਵਾਸੀ ਧੁਰ ਦਾ ਹੁਕਮਰਾਨ, ਦੂਸਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਚਾਰੇ ਖਾਣੀ ਬਖ਼ਸ਼ ਪਿਆਰ, ਮੁਹੱਬਤ ਆਪਣਾ ਨਾਮ ਦ੍ਰਿੜਾਈਆ। ਇਕੋ ਸੀਸ ਝੁਕੇ ਤੇਰੇ ਦੁਆਰ, ਦੂਜਾ ਇਸ਼ਟ ਨਜ਼ਰ ਕੋਇ ਨਾ ਆਈਆ। ਇਕੋ ਢੋਲਾ ਸਾਰੇ ਲੈਣ ਉਚਾਰ, ਇਕੋ ਨਾਮ ਸ਼ਬਦ ਸ਼ਨਵਾਈਆ। ਇਕੋ ਮੰਦਰ ਹੋਵੇ ਤੇਰਾ ਗੁਰੂਦੁਆਰ, ਧਰਮਸਾਲ ਇਕ ਦ੍ਰਿੜਾਈਆ। ਇਕੋ ਨੂਰ ਜ਼ਹੂਰ ਤੇਰਾ ਹੋਵੇ ਉਜਿਆਰ, ਜੋਤੀ ਜਾਤਾ ਡਗਮਗਾਈਆ। ਇਕੋ ਭੂਪ ਸ਼ਾਹੋ ਸਿਕਦਾਰ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਇਕੋ ਰੂਪ ਰੰਗ ਤੇਰਾ ਹੋਵੇ ਮੇਰੇ ਨਿਰੰਕਾਰ, ਨਿਰਾਕਾਰ ਦੇਣਾ ਵਖਾਈਆ। ਤੂੰ ਦੀਨਾਂ ਮਜ਼੍ਹਬਾਂ ਵਸਣਹਾਰਾ ਬਾਹਰ, ਲੱਖ ਚੁਰਾਸੀ ਮਾਲਕ ਧੁਰਦਰਗਾਹੀਆ। ਮਾਨਵ ਜ਼ਾਤੀ ਵੇਖ ਵਿਚਾਰ, ਮਾਨਸ ਆਪਣੀ ਗੰਢ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਆਪਣੀ ਤਕ ਲੈ ਚਾਰੇ ਖਾਣੀ, ਖ਼ਾਨਦਾਨ ਤੇਰਾ ਆਤਮ ਧਾਰ ਨਜ਼ਰੀ ਆਈਆ। ਲਹਿਣਾ ਦੇਣਾ ਵੇਖ ਲੈ ਜੁਗ ਚੌਕੜੀ ਪੁਰਾਣੀ, ਪੁਰਾਣ ਅਠਾਰਾਂ ਸ਼ਾਸਤਰ ਵੇਦਾਂ ਨਾਲ ਮਿਲਾਈਆ। ਚਾਰ ਜੁਗ ਦੇ ਨਾਮ ਕਲਮੇ ਸਮਝ ਲੈ ਸਿਫ਼ਤਾਂ ਵਾਲੀ ਬਾਣੀ, ਢੋਲੇ ਸੋਹਲੇ ਸਿਫ਼ਤ ਸਲਾਹੀਆ। ਤੇਰੀ ਮਹਿੰਮਾ ਆਦਿ ਜੁਗਾਦਿ ਅਕਥ ਕਹਾਣੀ, ਕਥਨੀ ਕਥ ਸਕੇ ਨਾ ਰਾਈਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਸੁਲਤਾਨੀ, ਸਤਿਗੁਰ ਇਕੋ ਨੂਰ ਅਲਾਹੀਆ। ਮੇਰੇ ਉਤੇ ਪਰਮ ਪੁਰਖ ਪਰਮਾਤਮ ਕਲਜੁਗ ਅੰਤਮ ਕਰ ਮਿਹਰਵਾਨੀ, ਮਹਿਬੂਬ ਆਪਣੀ ਦਇਆ ਕਮਾਈਆ। ਕਲਜੁਗ ਕੂੜੀ ਕਿਰਿਆ ਮੇਟ ਨਿਸ਼ਾਨੀ, ਨਿਸ਼ਾਨਾ

ਤਾਰਾ ਚੰਦ ਰਹਿਣ ਨਾ ਪਾਈਆ। ਸਤਿਜੁਗ ਸਾਚਾ ਸਚ ਬਖ਼ਸ਼ ਦੇ ਦਾਨੀ, ਵਸਤ ਅਮੋਲਕ ਇਕ ਵਰਤਾਈਆ। ਨਿਗਹ ਮਾਰ ਲੈ ਆਪਣੀ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਮੰਜ਼ਲ ਦੱਸ ਇਕ ਅਸਾਨੀ, ਅਸਲ ਵਸਲ ਆਪਣਾ ਆਪ ਕਰਾਈਆ।

੨੬ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਲੁਧਿਆਣਾ ਸ਼ਹਿਰ ਮਹਿੰਦਰ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੇਰੇ ਉਤੇ ਤਕ ਵਸੇਰਾ, ਚਾਰੇ ਖਾਣੀ ਆਸਣ ਲਾਈਆ। ਅੰਡਜ ਜੇਰਜ ਉਤਭੁਜ ਸੇਤਜ ਲਾਇਆ ਡੇਰਾ, ਸੁਖ ਆਸਣ ਬੈਠੀ ਸੋਭਾ ਪਾਈਆ। ਮੇਰੇ ਅੰਤਰ ਨਿਰੰਤਰ ਚਾਓ ਘਨੇਰਾ, ਖ਼ੁਸ਼ੀਆਂ ਵਿਚ ਤੈਨੂੰ ਦਿਆਂ ਦ੍ਰਿੜਾਈਆ। ਤੂੰ ਮਿਹਰਵਾਨ ਮਿਹਰਵਾਨ ਮੇਰੇ ਉਤੇ ਕੀਤੀ ਮਿਹਰਾ, ਮਿਹਰ ਨਜ਼ਰ ਉਠਾਈਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਸਿੰਘ ਸ਼ੇਰਾ, ਭੈ ਭਬਕ ਤੇਰੀ ਇਕੋ ਨਜ਼ਰੀ ਆਈਆ। ਤੂੰ ਲਹਿਣਾ ਦੇਣਾ ਲੇਖਾ ਮੇਰਾ ਤਕ ਲੈ ਕੇਰਾਂ, ਇਕ ਇਕੱਲੇ ਤੇਰੇ ਹੱਥ ਵਡਿਆਈਆ। ਨਿਗਾਹ ਮਾਰ ਲੈ ਕਲਜੁਗ ਅੰਤਮ ਵਕ਼ਤ ਦਿਸੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਮੇਰੇ ਉਤੇ ਨਵ ਸੱਤ ਹੋਣ ਵਾਲਾ ਅੰਧੇਰਾ, ਸਾਚਾ ਚੰਦ ਨਾ ਕੋਇ ਚਮਕਾਈਆ। ਮੈਂ ਧਰਤ ਨਿਮਾਣੀ ਬੈਠੀ ਕਰ ਕੇ ਵੱਡਾ ਜੇਰਾ, ਹੌਸਲਾ ਤੇਰਾ ਨਾਮ ਜਣਾਈਆ। ਮਿਹਰਵਾਨਾ ਮਿਹਰਵਾਨਾ ਮਿਹਰਵਾਨਾ ਮੈਨੂੰ ਕਲਜੁਗ ਕੂੜ ਨੇ ਪਾਇਆ ਘੇਰਾ, ਘਿਰਨਾ ਵਿਚ ਵੇਖੀ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਚਾਰੇ ਖਾਣੀ ਮੇਰੇ ਉਤੇ ਵਸਦੀ, ਦਿਵਸ ਰੈਣ ਆਪਣੀ ਖ਼ੁਸ਼ੀ ਬਣਾਈਆ। ਮੈਂ ਵਣਜਾਰਨ ਬਣ ਗਈ ਤੇਰੇ ਜਸ ਦੀ, ਸਿਫ਼ਤ ਸਲਾਹੀ ਢੋਲੇ ਗਾਈਆ। ਜਨ ਭਗਤਾਂ ਫਿਰਾਂ ਦੱਸਦੀ, ਭੱਜਾਂ ਵਾਹੋ ਦਾਹੀਆ। ਆਓ ਖੇਲ ਤਕੋ ਅਲਖਣਾ ਅਲਖ ਦੀ, ਅਲੱਖ ਅਗੋਚਰ ਕੀ ਦ੍ਰਿੜਾਈਆ। ਜਿਸ ਨੇ ਦੀਨ ਦੁਨੀ ਕ਼ੀਮਤ ਰਹਿਣ ਦੇਣੀ ਨਹੀਂ ਕੌਡੀ ਕੱਖ ਦੀ, ਹੱਟੋ ਹੱਟ ਵਿਕੇ ਸਰਬ ਲੋਕਾਈਆ। ਉਸ ਦੀ ਜੋਤ ਧਾਰ ਵੇਖੋ ਪ੍ਰਤਖ ਦੀ, ਪਾਰਬ੍ਰਹਮ ਪ੍ਰਭ ਆਪਣਾ ਰੂਪ ਬਦਲਾਈਆ। ਮੇਰੇ ਅੰਤਰ ਚਾਉ ਘਨੇਰਾ ਮੈਂ ਦੋ ਜਹਾਨਾਂ ਨਸਦੀ, ਭੱਜਾਂ ਵਾਹੋ ਦਾਹੀਆ। ਤੂੰ ਪੁਰਖ ਅਕਾਲੇ ਦੀਨ ਦਿਆਲੇ ਆਪਣੀ ਖੇਲ ਖਿਲਾ ਪ੍ਰਤਖ ਦੀ, ਪਰਦਾ ਉਹਲਿਆਂ ਵਿਚੋਂ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਧਰਨੀ ਕਹੇ ਪ੍ਰਭੂ ਤੇਰੀ ਚਾਰੇ ਖਾਣੀ ਮੇਰੇ ਉਤੇ ਲਾਇਆ ਟਿਕਾਣਾ, ਜਗਤ ਸਿੰਘਾਸਣ ਡੇਰਾ ਲਾਈਆ। ਤੂੰ ਨਿਗਾਹ ਮਾਰ ਮੇਰੇ ਮਿਹਰਵਾਨਾ, ਮਿਹਰ ਨਜ਼ਰ ਉਠਾਈਆ। ਨਵ ਸੱਤ ਕਰ ਧਿਆਨਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਮੇਰਾ ਚੀਥੜ ਵੇਖ ਹੋਇਆ ਪੁਰਾਣਾ, ਓਢਣ ਸੀਸ ਨਾ ਕੋਇ ਸੁਹਾਈਆ। ਮੈਨੂੰ ਚਾਰ ਜੁਗ ਦੇ ਸ਼ਾਸਤਰਾਂ ਤੇਰਾ ਭੁਲਾਇਆ ਗਾਣਾ, ਜੁਗ ਜੁਗ ਦੇ ਕਲਮੇ ਤੇਰੀ ਵੰਡ ਵੰਡਾਈਆ। ਤੂੰ ਸ਼ਾਹੋ ਭੂਪ ਸੁਲਤਾਨਾ, ਸ਼ਹਿਨਸ਼ਾਹ ਇਕ ਅਖਵਾਈਆ। ਮੈਂ ਤੇਰੀ ਮਸਤੀ ਵਿਚ ਆਪਣਾ ਰੂਪ ਕੀਤਾ ਦੀਵਾਨਾ, ਭੱਜਾਂ ਵਾਹੋ ਦਾਹੀਆ। ਤੂੰ ਮਾਲਕ ਮੇਰਾ ਅਗੰਮੀ ਕਾਹਨਾ, ਕਾਹਨ ਕਾਹਨਾ ਨੂਰ ਅਲਾਹੀਆ। ਮੈਂ ਚਾਹੁੰਦੀ ਚਾਰੇ ਖਾਣੀ ਤੇਰੀ ਚੜ੍ਹੀ ਰਹੇ ਵਿਚ ਬਬਾਣਾ,

ਸ਼ਬਦੀ ਸ਼ਬਦ ਆਪ ਉਠਾਈਆ। ਇਕੋ ਨਾਮ ਨਿਕਲੇ ਜਗਤ ਰਸਨ ਜ਼ਬਾਨਾ, ਢੋਲਾ ਇਕੋ ਗੀਤ ਦ੍ਰਿੜਾਈਆ। ਇਕੋ ਤੇਰਾ ਇਸ਼ਟ ਹੋਵੇ ਮਹਾਨਾ, ਇਕੋ ਸੀਸ ਜਗਦੀਸ ਸਰਬ ਨਿਵਾਈਆ। ਇਕੋ ਸ਼ਾਹ ਸੁਲਤਾਨ ਹੋਵੇ ਨੌਜਵਾਨਾ, ਦੂਸਰ ਸ਼ਹਿਨਸ਼ਾਹ ਰੰਗ ਨਾ ਕੋਇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੇ ਚਰਨ ਕਵਲ ਚਾਰੇ ਖਾਣੀ ਹੋਏ ਧਿਆਨਾ, ਧਵਲ ਹੋ ਕੇ ਦਰ ਤੇਰੇ ਮੰਗ ਮੰਗਾਈਆ।

੨੬ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਲੁਧਿਆਣਾ ਸ਼ਹਿਰ ਕੁਲਦੀਪ ਕੌਰ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਚਾਰੇ ਖਾਣੀ ਤੇਰੀ ਬਣਤ, ਘਾੜਨ ਘੜਨਹਾਰ ਤੇਰੀ ਵਡ ਵਡਿਆਈਆ। ਤੇਰੀ ਮਹਿੰਮਾ ਸਦਾ ਅਗਣਤ, ਗਿਣਤੀ ਗਿਣ ਨਾ ਕੋਇ ਵਖਾਈਆ। ਤੂੰ ਸਭ ਦਾ ਸੁਆਮੀ ਕੰਤ, ਕੰਤੂਹਲ ਨੂਰ ਅਲਾਹੀਆ। ਸਭ ਤੇਰੇ ਜੀਵ ਜੰਤ, ਚੁਰਾਸੀ ਤੇਰਾ ਰੰਗ ਰੰਗਾਈਆ। ਅੰਤ ਲਹਿਣਾ ਦੇਣਾ ਤੇਰੇ ਹੱਥ ਮੇਰੇ ਭਗਵੰਤ, ਭਗਵਨ ਤੇਰੀ ਓਟ ਤਕਾਈਆ। ਤੈਨੂੰ ਪੁਕਾਰਦੇ ਗਏ ਚਾਰ ਜੁਗ ਦੇ ਸੰਤ, ਕੂਕ ਕੂਕ ਗਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਚਾਰੇ ਖਾਣੀ ਤੇਰਾ ਦਿਸੇ ਰੰਗ, ਰੰਗ ਰਤੜੇ ਤੇਰੀ ਵਡ ਵਡਿਆਈਆ। ਤੂੰ ਸਭ ਦੇ ਵਸੇਂ ਸੰਗ, ਸਗਲਾ ਸੰਗੀ ਇਕ ਹੋ ਜਾਈਆ। ਮੈਂ ਨਿਮਾਣੀ ਹੋ ਕੇ ਮੰਗਾਂ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ । ਮੇਰੇ ਮਿਹਰਵਾਨਾ ਚੁਰਾਸੀ ਆਪਣੇ ਲਾਉਣਾ ਅੰਗ, ਅੰਗੀਕਾਰ ਆਪ ਹੋ ਜਾਈਆ। ਅੰਮ੍ਰਿਤ ਧਾਰ ਵਹਾਉਣੀ ਗੰਗ, ਸਰ ਸਰੋਵਰ ਇਕੋ ਇਕ ਨੁਹਾਈਆ। ਮੇਰੇ ਉਤੇ ਮਾਨਵ ਕੋਈ ਰਹਿਣ ਨਾ ਦੇਵੀਂ ਤੰਗ, ਤੰਗ ਦਸਤੀ ਦੇਣੀ ਕਟਾਈਆ। ਪਿਛਲੇ ਜੁਗ ਪੂਰਬ ਗਏ ਲੰਘ, ਕਲਜੁਗ ਅੰਤਮ ਭੱਜੇ ਵਾਹੋ ਦਾਹੀਆ। ਜਿਸ ਦਾ ਮੁਕਣਵਾਲਾ ਪੰਧ, ਪਾਂਧੀ ਬੈਠਾ ਆਪਣਾ ਡੇਰਾ ਲਾਈਆ । ਮੈਂ ਤੇਰਾ ਸੁਣਨਾ ਚਾਹੁੰਦੀ ਇਕ ਅਗੰਮਾ ਛੰਦ, ਸੋਹਲਾ ਢੋਲਾ ਦੇਣਾ ਦ੍ਰਿੜਾਈਆ। ਜਿਸ ਨਾਲ ਖ਼ੁਸ਼ੀ ਖ਼ੁਸ਼ੀ ਹੋਵੇ ਮੇਰਾ ਬੰਦ ਬੰਦ, ਬੰਦਗੀ ਆਪਣੀ ਦੇਣੀ ਸਮਝਾਈਆ। ਕਿਸ ਬਿਧ ਕਲਜੁਗ ਧਾਰ ਸੰਸਾਰ ਵਿਚੋਂ ਜਾਏ ਲੰਘ, ਪਾਰਬ੍ਰਹਮ ਬੇੜਾ ਪਾਰ ਦੇਣਾ ਕਰਾਈਆ। ਮੈਂ ਧਰਤ ਨਿਮਾਣੀ ਮੇਰੀ ਸੇਜ ਵੇਖ ਪਲੰਘ, ਸਿੰਘਾਸਣ ਆਸਣ ਆਪਣਾ ਲਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਦਿ ਜੁਗਾਦਿ ਜੁਗ ਚੌਕੜੀ ਚਾਰੇ ਖਾਣੀ ਆਪਣਾ ਚਾੜ੍ਹਨਹਾਰਾ ਰੰਗ, ਰੰਗਤ ਸਤਿ ਸਚ ਨਾਮ ਦੇਣੀ ਰੰਗਾਈਆ।

੨੬ ਅੱਸੂ ਸ਼ਹਿਨਸ਼ਾਹ ਸੰਮਤ ੧੧ ਲੁਧਿਆਣਾ ਸ਼ਹਿਰ ਫੂਲਾ ਰਾਣੀ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਚਾਰੇ ਖਾਣੀ ਤੇਰਾ ਭਰਵਾਸਾ, ਆਦਿ ਜੁਗਾਦਿ ਤੇਰੀ ਓਟ ਤਕਾਈਆ। ਤੂੰ ਸ਼ਹਿਨਸ਼ਾਹ ਸ਼ਾਹੋ ਸ਼ਾਬਾਸਾ, ਪੁਰਖ ਅਕਾਲ

ਇਕ ਅਖਵਾਈਆ। ਨਿਤ ਨਵਿਤ ਸਭ ਦੀ ਪੂਰੀ ਕਰਨਹਾਰਾ ਆਸਾ, ਤ੍ਰਿਸ਼ਨਾ ਤ੍ਰਿਖਾ ਦੂਰ ਕਰਾਈਆ। ਹਰ ਘਟ ਅੰਤਰ ਰਖ ਕੇ ਆਪਣਾ ਵਾਸਾ, ਵਾਸਤਾ ਆਪਣੇ ਨਾਲ ਜੁੜਾਈਆ। ਤੇਰਾ ਨੂਰ ਜ਼ਹੂਰ ਲੱਖ ਚੁਰਾਸੀ ਹੋਵੇ ਪ੍ਰਕਾਸਾ, ਘਟ ਘਟ ਅੰਦਰ ਸੋਭਾ ਪਾਈਆ। ਸਾਚੇ ਮੰਡਲ ਸਾਚੀ ਤੇਰੀ ਰਾਸਾ, ਰਸਤਾ ਤੇਰਾ ਇਕੋ ਨਜ਼ਰੀ ਆਈਆ। ਤੇਰਾ ਖੇਲ ਪ੍ਰਿਥਮੀ ਅਕਾਸ਼ਾ, ਗਗਨ ਗਗਨੰਤਰਾਂ ਤੇਰੀ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਚਾਰੇ ਖਾਣੀ ਤੇਰੀ ਰਖ ਕੇ ਬੈਠੀ ਓਟ, ਓੜਕ ਤੇਰਾ ਧਿਆਨ ਲਗਾਈਆ। ਜਿਸ ਦੇ ਹੁਕਮ ਵਿਚ ਜੁਗ ਲੰਘੇ ਕੋਟੀ ਕੋਟ, ਅਣਗਿਣਤ ਆਪਣਾ ਪੰਧ ਮੁਕਾਈਆ। ਉਹ ਕਲਜੁਗ ਅੰਤਮ ਪ੍ਰਗਟ ਹੋਵੇ ਨਿਰਗੁਣ ਧਾਰ ਜੋਤ, ਜੋਤੀ ਜਾਤਾ ਇਕ ਅਖਵਾਈਆ। ਜਿਸ ਦਾ ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਖ਼ਸਮ ਸੁਆਮੀ ਬਣੇ ਖੌਂਤ, ਮਾਲਕ ਧੁਰਦਰਗਾਹ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਚਾਰੇ ਖਾਣੀ ਤੈਨੂੰ ਰਹੀ ਉਡੀਕ, ਬਿਨ ਗਿਣਤੀਆਂ ਗਣਤ ਗਿਣਾਈਆ। ਸੋ ਵੇਲਾ ਵਕ਼ਤ ਪਹੁੰਚਿਆ ਨਜ਼ਦੀਕ, ਆਪ ਆਪਣਾ ਪੰਧ ਮੁਕਾਈਆ। ਤੂੰ ਇਕ ਇਕੱਲਾ ਲਾਸ਼ਰੀਕ, ਸ਼ਰੀਕਤ ਸਭ ਦੀ ਦਏਂ ਗਵਾਈਆ। ਤੇਰੇ ਵਿਚ ਹਕ ਤੌਫ਼ੀਕ਼, ਤੋਫ਼ੇ ਦੇਣੇ ਥਾਉਂ ਥਾਈਂਆ। ਤੇਰੀ ਅਵਤਾਰ ਪੈਗ਼ੰਬਰ ਗੁਰੂਆਂ ਕੀਤੀ ਤਸਦੀਕ਼, ਸ਼ਹਾਦਤ ਸ਼ਬਦ ਗੁਰੂ ਭੁਗਤਾਈਆ। ਸਭ ਦੀ ਆਸਾ ਮਨਸਾ ਪੂਰੀ ਕਰ ਉਮੀਦ, ਤ੍ਰਿਸ਼ਨਾ ਆਪਣੇ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਭ ਦੀ ਗ਼ਫ਼ਲਤ ਵਿਚੋਂ ਖੋਲ੍ਹ ਨੀਂਦ, ਆਲਸ ਦੀਨ ਦੁਨੀ ਰਹਿਣ ਕੋਇ ਨਾ ਪਾਈਆ।