ਪੁਸਤਕਾਲਾਭਾਗ ੨੪

੨੬ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਲੁਧਿਆਣਾ ਸ਼ਹਿਰ ਹਰਬੰਸ ਕੌਰ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਚਾਰੇ ਖਾਣੀ ਤੇਰਾ ਰਾਹ ਤਕਦੀ, ਤਕਵਾ ਤੇਰੇ ਉਤੇ ਰਖਾਈਆ। ਸਭ ਦੀ ਆਸਾ ਵੇਖ ਹਕ਼ੀਕ਼ਤ ਹਕ ਦੀ, ਹਕ ਦੇ ਮਾਲਕ ਤੇਰੇ ਅਗੇ ਵਾਸਤਾ ਪਾਈਆ। ਕਲਜੁਗ ਕੂੜੀ ਕਿਰਿਆ ਖੇਲ ਵੇਖ ਜਗਤ ਵਾਲੇ ਨਕ ਦੀ, ਬਿਨ ਨੇਤਰਾਂ ਨੈਣ ਉਠਾਈਆ। ਅਵਤਾਰ ਪੈਗ਼ੰਬਰ ਗੁਰੂਆਂ ਆਸਾਂ ਵੇਖ ਪਕ ਦੀ, ਜੋ ਪੱਕੀ ਤੇਰੇ ਨਾਲ ਗਏ ਪਕਾਈਆ। ਮੈਂ ਵੀ ਤੈਨੂੰ ਉਡੀਕਦੀ ਕਦ ਦੀ, ਕ਼ਦੀਮ ਦੇ ਮਾਲਕ ਧਿਆਨ ਲਗਾਈਆ। ਏਸੇ ਵੇਲੇ ਚਾਰੇ ਖਾਣੀ ਤੈਨੂੰ ਸੱਦ ਦੀ, ਹੋਕਾ ਦੇਵੇ ਥਾਉਂ ਥਾਈਂਆ। ਮੇਰੇ ਉਤੇ ਕੂੜੀ ਕਿਰਿਆ ਜਾਂਦੀ ਵਧਦੀ, ਧੀਰਜ ਧਰਮ ਨਾ ਕੋਇ ਧਰਾਈਆ। ਮੇਰੀ ਖ਼ੁਸ਼ੀ ਰਹੀ ਨਾ ਗਦ ਗਦ ਦੀ, ਗ਼ਮੀ ਗ਼ਮਖ਼ਾਰ ਮੇਰੇ ਅੰਦਰੋਂ ਨਾ ਕੋਇ ਕਢਾਈਆ। ਉਹ ਵੇਖ ਸਦੀ ਵੀਹਵੀਂ ਚੌਧਵੀਂ ਜਾਂਦੀ ਲਦ ਦੀ, ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਤੇਰੀ ਚਾਰੇ ਖਾਣੀ ਹੋਈ ਚਕਨਾ ਚੂਰ, ਚਾਰ ਕੁੰਟ ਕੁਰਲਾਈਆ। ਤੂੰ ਮਾਲਕ ਹੋ ਹਾਜ਼ਰ ਹਜ਼ੂਰ, ਹਜ਼ਰਤਾਂ

ਦਾ ਲੇਖਾ ਪੂਰ ਕਰਾਈਆ। ਤੇਰਾ ਇਕੋ ਚਮਕੇ ਨੂਰ, ਨੂਰ ਨੁਰਾਨਾ ਡਗਮਗਾਈਆ। ਕਲਜੁਗ ਕੂੜੀ ਕਿਰਿਆ ਮੇਟ ਫ਼ਤੂਰ, ਫ਼ਤਵਾ ਸਭ ਦੇ ਉਤੇ ਲਗਾਈਆ। ਦੀਨਾਂ ਮਜ਼੍ਹਬਾਂ ਵੇਖ ਕ਼ੁਸੂਰ, ਬਚਿਆ ਰਹਿਣ ਕੋਇ ਨਾ ਪਾਈਆ। ਤੈਨੂੰ ਆਉਣਾ ਪਿਆ ਜ਼ਰੂਰ, ਜਰੂਰਤ ਤੇਰੇ ਚਰਨ ਟਿਕਾਈਆ। ਮੇਰੇ ਉਤੇ ਸਭ ਦਾ ਗੜ੍ਹ ਤੋੜ ਗ਼ਰੂਰ, ਵਿਕਾਰ ਹੰਕਾਰ ਦੇ ਮਿਟਾਈਆ। ਸਾਚੇ ਨਾਮ ਦੀ ਮਸਤੀ ਦੇ ਸਰੂਰ, ਸੁਰਤੀ ਸ਼ਬਦ ਨਾਲ ਜੁੜਾਈਆ। ਆਪਣਾ ਪੰਧ ਮੁਕਾ ਦੇ ਦੂਰ, ਦੂਰ ਦੁਰਾਡਾ ਨੇਰਨ ਨੇਰਾ ਹੋ ਕੇ ਫੇਰਾ ਪਾਈਆ। ਮੈਂ ਚਾਰ ਜੁਗ ਦੀ ਤੇਰੀ ਮਜ਼ਦੂਰ, ਸੇਵਕ ਹੋ ਕੇ ਸੇਵ ਕਮਾਈਆ। ਚਾਰੇ ਖਾਣੀ ਤੇਰਾ ਆਦਿ ਜੁਗਾਦੀ ਨੂਰ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਭ ਦੀ ਆਸਾ ਮਨਸਾ ਪੂਰ, ਪੂਰਬ ਲਹਿਣਾ ਦੇ ਚੁਕਾਈਆ।

੨੬ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਲੁਧਿਆਣਾ ਸ਼ਹਿਰ ਸ਼ਿਮਲਾ ਪੁਰੀ ਜਸਵੰਤ ਸਿੰਘ ਦੇ ਗ੍ਰਹਿ

ਨਾਰਦ ਕਹੇ ਪ੍ਰਭੂ ਮੈਂ ਆਇਆ ਥੱਕਾ ਟੁੱਟਾ, ਪਾਂਧੀ ਹੋ ਕੇ ਭੱਜਿਆ ਵਾਹੋ ਦਾਹੀਆ। ਤੇਰਾ ਢੋਲਾ ਗਾਵਾਂ ਬਿਨਾ ਬੁੱਲਾਂ ਬੁੱਟਾਂ, ਰਸਨਾ ਜਿਹਵਾ ਨਾ ਕੋਇ ਹਲਾਈਆ। ਮੈਂ ਜਗਤ ਜਹਾਨ ਵੇਖਿਆ ਕਲਜੁਗ ਪਾਈ ਲੁੱਟਾ, ਲੁਟੇਰਾ ਬਣਿਆ ਥਾਉਂ ਥਾਈਂਆ। ਸਚ ਪਿਆਰ ਤੇਰੇ ਨਾਲੋਂ ਦੀਨ ਦੁਨੀ ਦਾ ਟੁੱਟਾ, ਸਾਚੇ ਰੰਗ ਨਾ ਕੋਇ ਸਮਾਈਆ। ਸਭ ਦਾ ਭਾਗ ਦਿਸੇ ਨਿਖੁੱਟਾ, ਭਾਗਹੀਣ ਲੋਕਾਈਆ। ਮੈਨੂੰ ਸਤਿਗੁਰ ਸ਼ਬਦ ਹਲੂਣਾ ਦਿਤਾ ਫੜ ਕੇ ਗੁੱਟਾ, ਜ਼ੋਰ ਨਾਲ ਹਿਲਾਈਆ। ਉਹ ਵੇਖ ਲੈ ਕਿਸ ਬਿਧ ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਉਤੇ ਤੁਠਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਅਣਗਿਣਤਾਂ ਵਿਚੋਂ ਮੇਲ ਮਿਲਾ ਕੇ ਇਕੋ ਮੁੱਠਾ, ਆਪ ਆਪਣਾ ਭੇਵ ਚੁਕਾਈਆ। ਲੁਕਿਆ ਰਹਿਣ ਨਾ ਦੇਵੇ ਕਿਸੇ ਗੁੱਠਾ, ਚਾਰੇ ਕੁੰਟ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਪ੍ਰਭੂ ਜੇ ਭਗਤ ਬਣਾਏ ਆਪਣੇ ਸੁਤ, ਅਪਰਾਧੀ ਲੈ ਤਰਾਈਆ। ਭਾਗ ਲਗਾ ਦੇ ਕਾਇਆ ਬੁਤ, ਬੁਤਖ਼ਾਨਿਆਂ ਕਰ ਸਫ਼ਾਈਆ। ਸਚ ਸੁਹੰਜਣੀ ਬਖ਼ਸ਼ ਦੇ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਅਬਿਨਾਸ਼ੀ ਅਚੁਤ, ਚੇਤਨ ਸਭ ਨੂੰ ਦੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਨਾਰਦ ਕਹੇ ਪ੍ਰਭੂ ਮੈਂ ਵੇਖੇ ਤੇਰੇ ਭਗਤ ਸੁਹੇਲੇ ਜਗ, ਜਾਗਰਤ ਜੋਤ ਧਿਆਨ ਲਗਾਈਆ। ਮੈਂ ਚੜ੍ਹ ਗਿਆ ਉਪਰ ਸ਼ਾਹ ਰਗ, ਨਵ ਦੁਵਾਰਿਆਂ ਪੰਧ ਮੁਕਾਈਆ। ਜੋ ਆਤਮ ਧਾਰ ਤੇਰੀ ਸਰਨਾਈ ਗਏ ਲਗ, ਪਰਮਾਤਮ ਮਿਲ ਕੇ ਵਜੇ ਵਧਾਈਆ। ਉਥੇ ਪੋਹ ਸਕੇ ਨਾ ਕੂੜ ਅੱਗ, ਅਗਨੀ ਤਤ ਨਾ ਕੋਇ ਤਪਾਈਆ। ਇਕੋ ਪਰਸੇ ਜਾਣ ਤੇਰੇ ਪਗ, ਦੂਸਰ ਇਸ਼ਟ ਨਾ ਕੋਇ ਜਣਾਈਆ। ਜਗਤ ਧਾਰ ਨਾਲੋਂ ਹੋਏ ਅਲਗ, ਦੀਨਾਂ ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਗੁਰਮੁਖ ਬਣੇ ਬਗਲੇ ਬਪੜੇ ਬਗ, ਹੰਸ ਆਪਣਾ ਰੂਪ ਵਟਾਈਆ। ਵਾਸ਼ਨਾ ਰਹੀ ਨਾ ਮੂਲ ਕਗ, ਕਾਗ ਵਾਂਗ ਨਾ ਕੋਇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ।

ਨਾਰਦ ਕਹੇ ਪ੍ਰਭੂ ਜੇ ਭਗਤਾਂ ਚਾੜ੍ਹਿਆ ਰੰਗ, ਅਨਡਿਠੜਾ ਆਪ ਰੰਗਾਈਆ। ਇਨ੍ਹਾਂ ਦੀ ਪੂਰੀ ਕਰ ਦੇ ਮੰਗ, ਤ੍ਰਿਸ਼ਨਾ ਕੂੜ ਜਗਤ ਬੁਝਾਈਆ। ਸਚ ਦੁਆਰੇ ਆਵੇਂ ਲੰਘ, ਨੌ ਦੁਆਰ ਦਾ ਡੇਰਾ ਢਾਹੀਆ। ਆਤਮ ਸੇਜ ਸੁਹਾ ਪਲੰਘ, ਸੁਖ ਆਸਣ ਸੋਭਾ ਪਾਈਆ। ਪ੍ਰਕਾਸ਼ ਦੇ ਦੇ ਬਿਨਾ ਸੂਰੀਆ ਚੰਦ, ਜੋਤੀ ਜਾਤਾ ਹੋ ਕੇ ਡਗਮਗਾਈਆ। ਸ਼ਬਦ ਧੁਨ ਸੁਣਾ ਦੇ ਅਨਹਦ, ਜਗਤ ਰਾਗ ਦਾ ਲੇਖਾ ਰਹੇ ਨਾ ਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਪ੍ਰਭੂ ਮੈਂ ਤੇਰੇ ਅਗੇ ਕਰਾਂ ਬੇਨੰਤੀਆਂ, ਬਿਨੈ ਬਿਨੈ ਦਿਆਂ ਸੁਣਾਈਆ। ਮੈਂ ਕੋਈ ਚਾਰ ਜੁਗ ਦੇ ਸ਼ਾਸਤਰਾਂ ਦੀਆਂ ਪੜ੍ਹਨੀਆਂ ਨਹੀਂ ਪੰਗਤੀਆਂ, ਅੱਖਰਾਂ ਹਰਫ਼ਾਂ ਸੰਗ ਨਾ ਕੋਇ ਰਖਾਈਆ। ਮੈਂ ਵਿਦਿਆ ਦੱਸਣੀ ਨਹੀਂ ਕੋਈ ਪੰਡਤੀਆ, ਬ੍ਰਾਹਮਣਾਂ ਵੰਡ ਨਾ ਕੋਇ ਵੰਡਾਈਆ। ਤੂੰ ਮੇਰਾ ਇਕੋ ਸੁਹਾਗ ਕੰਤੀਆ, ਕੰਤੂਹਲ ਤੇਰੀ ਸਰਨਾਈਆ। ਤੇਰੀਆਂ ਜੁਗ ਜੁਗ ਖ਼ੁਸ਼ੀਆਂ ਵਾਲੀਆਂ ਹੁੰਦੀਆਂ ਰਹੀਆਂ ਜੰਤੀਆਂ, ਅਵਤਾਰ ਪੈਗ਼ੰਬਰ ਗੁਰੂ ਢੋਲੇ ਗਾਈਆ। ਤੇਰੀਆਂ ਖੇਲਾਂ ਵੇਖਦਾ ਰਿਹਾ ਜਿਸ ਕਾਰਨ ਗੜ੍ਹ ਤੋੜਦਾ ਰਿਹਾ ਹਉਮੇ ਹੰਗਤੀਆ, ਹੰ ਬ੍ਰਹਮ ਆਪ ਸਮਝਾਈਆ। ਅੰਤ ਇਕੋ ਸੰਦੇਸ਼ਾ ਸੁਣਿਆ ਤੇਰਾ ਨਾਮ ਨਿਧਾਨ ਛੰਤੀਆ, ਧੁਰ ਦਾ ਰਾਗ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਲਕ ਹੋ ਕੇ ਦੇਣੀ ਵਡਿਆਈਆ। ਨਾਰਦ ਕਹੇ ਪ੍ਰਭੂ ਜਨ ਭਗਤਾਂ ਦੇ ਦੇ ਚਰਨ ਪ੍ਰੀਤੀ ਜੋਗ, ਜੁਗਤੀ ਜਗਤ ਨਾ ਕੋਇ ਜਣਾਈਆ। ਦੂਈ ਦੁਵੈਤੀ ਅੰਦਰੋਂ ਕਢ ਦੇ ਰੋਗ, ਦੁਖ ਸੰਤਾਪ ਰਹਿਣ ਨਾ ਪਾਈਆ। ਘਰ ਸੁਆਮੀ ਦਰਸ਼ਨ ਦੇ ਅਮੋਘ, ਆਤਮ ਪਰਮਾਤਮ ਜੋੜ ਜੁੜਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਸ਼ਬਦ ਬਖ਼ਸ਼ ਦੇ ਚੋਗ, ਭਸਮੜ ਹੋ ਕੇ ਆਪਣੀ ਖੇਲ ਖਿਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਕਟ ਵਿਯੋਗ, ਵੈਰੀ ਰਹਿਣ ਕੋਇ ਨਾ ਪਾਈਆ। ਸਚ ਦੁਆਰ ਏਕੰਕਾਰ ਕਰ ਸੰਜੋਗ, ਜੁਗ ਚੌਕੜੀ ਵਿਛੜੇ ਮੇਲ ਮਿਲਾਈਆ। ਤੇਰੀ ਧਾਰ ਦੀ ਤੇਰੇ ਭਗਤ ਸੁਹੇਲੇ ਮਾਨਣ ਮੌਜ, ਮਜਲਸ ਤੇਰੇ ਨਾਲ ਰਖਾਈਆ। ਤੇਰਾ ਦਰਸ਼ਨ ਹੋਵੇ ਰੋਜ਼, ਰੁਜ਼ੀਨਾ ਆਪਣਾ ਰੰਗ ਰੰਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਨਾਰਦ ਕਹੇ ਪ੍ਰਭੂ ਜਨ ਭਗਤਾਂ ਦੁਖਾਂ ਢਾਹ ਦੇ ਡੇਰਾ, ਡੇਰਾ ਆਪਣੇ ਚਰਨ ਰਖਾਈਆ। ਤੂੰ ਮਾਲਕ ਖ਼ਾਲਕ ਸਿੰਘ ਸ਼ੇਰਾ, ਸ਼ਹਿਨਸ਼ਾਹ ਇਕ ਅਖਵਾਈਆ। ਤੇਰਾ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਫੇਰਾ, ਫਿਰਤ ਫਿਰਤ ਵੇਖਣਾ ਚਾਂਈ ਚਾਂਈਆ। ਹਰਿਜਨ ਅੰਦਰੋਂ ਕਢ ਅੰਧੇਰਾ, ਅੰਧ ਅਗਿਆਨ ਰਹਿਣ ਨਾ ਪਾਈਆ। ਬਿਨਾ ਬੇਨੰਤੀਆਂ ਕਰ ਦੇ ਮਿਹਰਾ, ਮਿਹਰ ਨਜ਼ਰ ਇਕ ਉਠਾਈਆ। ਹਰਿਜਨ ਗ਼ਰੀਬ ਨਿਮਾਣਾ ਬਣਾ ਲੈ ਆਪਣਾ ਚੇਰਾ, ਚਿਰੀ ਵਿਛੁੰਨਿਆਂ ਲੈ ਮਿਲਾਈਆ। ਪਿਛਲਾ ਵਕ਼ਤ ਵਿਛੋੜੇ ਵਾਲਾ ਲੰਘ ਗਿਆ ਬਥੇਰਾ, ਅਗੇ ਅਵਰ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਜਨ ਭਗਤੋ ਪ੍ਰਭ ਅਗੇ ਬੇਨੰਤੀ ਕਰੀਏ ਇਕੱਠੇ, ਅੰਤਰ ਆਤਮ ਧਾਰ ਜੋੜ ਜੁੜਾਈਆ। ਸਰਨ ਸਰਨਾਈ ਬਿਨ ਸਰੀਰੋਂ ਜਾਈਏ ਢੱਠੇ, ਤਨ ਵਜੂਦ ਵੇਖਣ ਕੋਇ ਨਾ ਪਾਈਆ। ਸਚ ਦੁਆਰ ਤਕੀਏ ਇਕੋ ਮੰਦਰ ਮਸਜਿਦ ਸ਼ਿਵਦਵਾਲਾ ਮਠੇ, ਗੁਰੂਦੁਆਰ ਇਕੋ ਨਜ਼ਰੀ ਆਈਆ। ਇਕੋ ਗ੍ਰਹਿ ਵੇਖੀਏ ਤੀਰਥ ਅੱਠ ਸੱਠੇ, ਗੰਗਾ ਗੋਦਾਵਰੀ ਜਮਨਾ ਸੁਰਸਤੀ ਇਕੋ ਧਾਰ ਵਹਾਈਆ। ਇਕੋ ਨੂਰ ਨੁਰਾਨਾ

ਨੂਰ ਤਕੀਏ ਲਟ ਲਟੇ, ਜੋਤੀ ਜਾਤਾ ਡਗਮਗਾਈਆ । ਜਿਸ ਦੇ ਗੁਰ ਅਵਤਾਰ ਪੈਗ਼ੰਬਰਾਂ ਨਾਲ ਪਟੇ, ਪਟਨੇ ਵਾਲਾ ਦਏ ਗਵਾਹੀਆ। ਉਹ ਅੰਤ ਤੁਹਾਡੇ ਵਸੇ ਘਟ ਘਟੇ, ਗ੍ਰਹਿ ਮੰਦਰ ਅੰਦਰ ਡੇਰਾ ਲਾਈਆ। ਜੋ ਜੁਗ ਚੌਕੜੀ ਪਿਛੋਂ ਆਇਆ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੇ ਵੱਟੇ, ਵਟਾਂਦਰਾ ਸਮਝ ਕੋਇ ਨਾ ਆਈਆ। ਜਿਸ ਨੂੰ ਯਾਦ ਕੀਤਾ ਧੰਨੇ ਜੱਟੇ, ਜਟਾ ਜੂਟਾਂ ਬਾਹਰ ਵੇਖ ਵਖਾਈਆ। ਉਹ ਜ਼ਰੂਰ ਮਿਹਰਵਾਨ ਹੋ ਕੇ ਤੁਹਾਡੇ ਦੁਖ ਦਲਿਦ੍ਰ ਕਟੇ, ਕਟਾਕਸ਼ ਆਪਣਾ ਨਾਮ ਲਗਾਈਆ। ਭਾਗ ਲਗਾ ਕੇ ਕਾਇਆ ਮੱਟੇ, ਮਟਕੀ ਆਪਣੀ ਰੰਗ ਵਖਾਈਆ। ਤੁਹਾਡੇ ਤਨ ਵਜੂਦ ਰਹਿਣ ਨਾ ਦੇਵੇ ਫਟੇ, ਸਚ ਸਿੰਘਾਸਣ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਜਨ ਭਗਤੋ ਅੱਜ ਖੇਲਾਂ ਵੇਖੀਏ ਮਹਾਨੀਆਂ, ਮੋਹਣੀ ਦਾ ਮੋਹਣੀ ਰੂਪ ਧਿਆਨ ਲਗਾਈਆ। ਖ਼ਬਰਾਂ ਸੁਣੀਏ ਅਗੰਮੀ ਬਾਣੀਆਂ, ਜੋ ਬਾਣ ਅਣਿਆਲੇ ਤੀਰ ਚਲਾਈਆ। ਨਜ਼ਾਰਾ ਤਕੀਏ ਚਾਰੇ ਖਾਣੀਆਂ, ਕੀ ਆਪਣਾ ਭੇਵ ਸਮਝਾਈਆ। ਅਸੀਂ ਧਰਮ ਧਾਰ ਦੀਆਂ ਨਿਰਗੁਣ ਧਾਰ ਬਣੀਆਂ ਰਾਣੀਆਂ, ਜਗਤ ਰੰਗ ਨਾ ਕੋਇ ਵਖਾਈਆ। ਸਚ ਸਰਨਾਈ ਲੱਗੀਏ ਬਣ ਸਵਾਣੀਆਂ, ਆਪ ਆਪਣਾ ਰੂਪ ਬਦਲਾਈਆ। ਅੰਮ੍ਰਿਤ ਰਸ ਪੀਈਏ ਠੰਢਾ ਪਾਣੀਆਂ, ਬੂੰਦ ਸਵਾਂਤੀ ਨਾਭ ਕਵਲ ਟਪਕਾਈਆ। ਸ਼ਬਦ ਨਾਦ ਸੁਣਾਈਏ ਅਕਥ ਕਹਾਣੀਆਂ, ਅਨਹਦ ਨਾਦੀ ਨਾਦ ਦ੍ਰਿੜਾਈਆ। ਜੋ ਮਾਲਕ ਖ਼ਾਲਕ ਸਭ ਦਾ ਜਾਣ ਜਾਣੀਆਂ, ਜਾਣਨਹਾਰ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋ ਹੋਵੇ ਤਾਣ ਨਿਤਾਣੀਆਂ, ਨਿਮਾਣਾ ਆਪਣਾ ਮਾਣ ਆਪ ਰਖਾਈਆ।

੨੬ ਅੱਸੂ ਸ਼ਹਿਨਸ਼ਾਹ ਸੰਮਤ ੧੧ ਕੌਰ ਦੇ ਗ੍ਰਹਿ ਪਿੰਡ ਸੰਗੋ ਵਾਲ ਲੁਧਿਆਣਾ

ਹਰਿ ਸੰਗਤ ਅੱਜ ਮੇਲਾ ਹੋਇਆ ਸਬੱਬੀ, ਛੱਬੀ ਅੱਸੂ ਪ੍ਰਵਿਸ਼ਟਾ ਦਏ ਗਵਾਹੀਆ। ਗ੍ਰਹਿ ਨੂਰ ਅਲਾਹੀ ਵੇਖੋ ਰੱਬੀ, ਯਾਮਬੀਨ ਧੁਰਦਰਗਾਹੀਆ। ਜਿਸ ਦਾ ਸੰਦੇਸ਼ਾ ਦੇ ਕੇ ਗਏ ਰਸੂਲ ਨਬੀ, ਪੇਸ਼ੀਨਗੋਈਆਂ ਵਿਚ ਜਣਾਈਆ। ਉਸ ਦੀ ਜੋਤ ਨਿਰਾਕਾਰ ਹੋ ਕੇ ਜਗੀ, ਜਾਗਰਤ ਜੋਤ ਡਗਮਗਾਈਆ। ਜੋ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖੇ ਅੱਗ ਲੱਗੀ, ਨੌ ਖੰਡ ਪ੍ਰਿਥਮੀ ਧਿਆਨ ਲਗਾਈਆ । ਜਿਸ ਦਾ ਲਹਿਣਾ ਦੇਣਾ ਨਹੀਂ ਸੁਦੀ ਵਦੀ, ਘੜੀ ਪਲ ਜਗਤ ਵੰਡ ਨਾ ਕੋਇ ਵੰਡਾਈਆ। ਜਿਸ ਦਾ ਮੇਲ ਹੁੰਦਾ ਕਦੀ ਕਦੀ, ਅਵਤਾਰ ਪੈਗ਼ੰਬਰ ਗੁਰ ਗਏ ਸਮਝਾਈਆ। ਜੋ ਦੇਵਣਹਾਰਾ ਇਕੋ ਦੁਆਰ ਧੁਰ ਦਾ ਪਦੀ, ਪਤਿਪਰਮੇਸ਼ਵਰ ਇਕ ਅਖਵਾਈਆ । ਜੋ ਮਨ ਕਲਪਣਾ ਮੇਟਣਹਾਰਾ ਯਦੀ, ਯਦਪ ਆਪਣਾ ਗ੍ਰਹਿ ਵਖਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਜਾਂਦੀ ਲੰਘੀ, ਕਲਜੁਗ ਅੰਤਮ ਭੱਜੇ ਵਾਹੋ ਦਾਹੀਆ। ਸੋ ਭਗਤਾਂ ਨਾਲ ਸ਼ਬਦ ਧਾਰ ਨਾਲ ਕਢਣ ਵਾਲਾ ਬਦੀ, ਪੰਚ ਵਿਕਾਰਾਂ ਡੇਰਾ ਢਾਹੀਆ । ਭਾਗ ਲਗਾਇਆ ਕਾਇਆ ਮਾਟੀ ਡੂੰਘੀ ਖੱਡੀ, ਸਾਢੇ ਤਿੰਨ ਹੱਥ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਂਈਆ। ਜਨ ਭਗਤੋ ਜੁਗ ਜੁਗ ਵੱਡੇ ਹੋਵਣ ਭਾਗ, ਕਲਜੁਗ

ਅੰਤਮ ਖ਼ੁਸ਼ੀ ਬਣਾਈਆ। ਸਤਿਗੁਰ ਸ਼ਬਦ ਅੰਤਰ ਆਤਮ ਦਏ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਹੰਸ ਬੁੱਧੀ ਦੀਨ ਦੁਨੀ ਬਣੇ ਨਾ ਕਾਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਜਗਤ ਸੁੱਤਿਓ ਗ਼ਫ਼ਲਤ ਵਿਚੋਂ ਜਾਣਾ ਜਾਗ, ਨਿਜ ਲੋਚਣ ਨੈਣ ਨੈਣ ਰੁਸ਼ਨਾਈਆ। ਪੁਰਖ ਅਬਿਨਾਸ਼ੀ ਕਰਨੀ ਕਰਤਾ ਦੇਵਣਹਾਰਾ ਦਾਦ, ਵਸਤ ਅਮੋਲਕ ਇਕ ਵਰਤਾਈਆ। ਜਿਸ ਨੂੰ ਸਾਰੇ ਕਹਿੰਦੇ ਮੋਹਨ ਮਾਧਵ ਮਾਧ, ਮਧੁਰ ਧੁਨ ਕਰੇ ਸ਼ਨਵਾਈਆ। ਸੋ ਸੁਆਮੀ ਅੰਤਰ ਨਿਰੰਤਰ ਲੈਣਾ ਅਰਾਧ, ਰਸਨਾ ਜਿਹਵਾ ਮੁਖ ਬੱਤੀ ਦੰਦ ਨਾ ਕੋਇ ਹਲਾਈਆ। ਉਹ ਸ਼ਬਦ ਸੁਣਾਏ ਬੋਧ ਅਗਾਧ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਹਰਿ ਸੰਗਤ ਕਾਇਆ ਮੰਦਰ ਅੰਦਰ ਮਾਰ ਕੇ ਵੇਖੋ ਝਾਤੀ, ਬਿਨ ਨੇਤਰ ਨੈਣਾ ਨੈਣ ਉਠਾਈਆ। ਕੀ ਖੇਲ ਕਰੇ ਕਮਲਾਪਾਤੀ, ਪਤਿਪਰਮੇਸ਼ਵਰ ਧੁਰਦਰਗਾਹੀਆ । ਜੋ ਸਭ ਦਾ ਹੋਵੇ ਮਾਲਕ ਖ਼ਾਲਕ ਘਰ ਜਗਾਏ ਦੀਆ ਬਾਤੀ, ਕਮਲਾਪਾਤੀ ਇਕ ਅਖਵਾਈਆ। ਉਹ ਦੇਵਣਹਾਰਾ ਨਾਮ ਸਚਾ ਸੌਗ਼ਾਤੀ, ਬਿਨ ਅੱਖਰਾਂ ਨਿਰਅੱਖਰ ਧਾਰ ਰਿਹਾ ਵਰਤਾਈਆ। ਜਿਸ ਦੀ ਮੰਜ਼ਲ ਦੀਨ ਦੁਨੀ ਨਾਲੋਂ ਵਖਰੀ ਘਾਟੀ, ਪੌੜੀ ਡੰਡਾ ਇਕੋ ਇਕ ਵਖਾਈਆ। ਸੋ ਭਾਗ ਲਗਾਏ ਸਾਢੇ ਤਿੰਨ ਹੱਥ ਕਾਇਆ ਮਾਟੀ, ਮਟਕਾ ਵੇਖੇ ਚਾਈਂ ਚਾਈਂਆ। ਜਿਸ ਦਾ ਲਹਿਣਾ ਦੇਣਾ ਨਾਲ ਨਹੀਂ ਕਿਸੇ ਜ਼ਾਤੀ ਪਾਤੀ, ਬਰਨਾਂ ਵਰਨਾਂ ਵੰਡ ਨਾ ਕੋਇ ਵੰਡਾਈਆ। ਉਹ ਦਰਸ਼ਨ ਦੇਵਣਹਾਰਾ ਇਕ ਇਕਾਂਤੀ, ਇਕ ਇਕੱਲਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਸਤ ਨਾਮ ਵਰਤਾਈਆ। ਸਚ ਵਸਤ ਸਤਿਗੁਰ ਦਾਤਾ ਦੇਵੇ ਆਪ, ਆਪ ਆਪਣੀ ਦਇਆ ਕਮਾਇੰਦਾ। ਜੁਗ ਜਨਮ ਦੇ ਮੇਟੇ ਪਾਪ, ਦੁਰਮਤ ਮੈਲ ਅੰਤਰ ਨਿਰੰਤਰ ਆਪ ਧੁਆਇੰਦਾ। ਰੂਹ ਬੁਤ ਕਰੇ ਪਾਕ, ਪਤਤ ਪੁਨੀਤ ਆਪ ਅਖਵਾਇੰਦਾ। ਬਜਰ ਕਪਾਟ ਖੋਲ੍ਹ ਕੇ ਤਾਕ, ਤ੍ਰੈਗੁਣ ਅਤੀਤਾ ਆਪਣਾ ਪਰਦਾ ਲਾਹਿੰਦਾ। ਬਿਨ ਅੱਖੀਆਂ ਵੇਖੇ ਮਾਰ ਕੇ ਝਾਕ, ਨਿਜ ਨੇਤਰ ਲੋਚਨ ਅੱਖ ਖੁਲ੍ਹਾਇੰਦਾ । ਆਤਮ ਪਰਮਾਤਮ ਬਣਾਏ ਧੁਰ ਦਾ ਸਾਕ, ਸਾਜਣ ਮੀਤ ਆਪ ਅਖਵਾਇੰਦਾ। ਨਿਜ ਘਰ ਬਹਿ ਕੇ ਕਰੇ ਬਾਤ, ਬਾਤਨ ਪਰਦਾ ਆਪ ਖੁਲ੍ਹਾਇੰਦਾ। ਲਹਿਣਾ ਦੇਣਾ ਚੁਕਾਏ ਲੋਕਮਾਤ, ਲੱਖ ਚੁਰਾਸੀ ਡੇਰਾ ਢਾਇੰਦਾ। ਅੰਤ ਕੰਤ ਭਗਵੰਤ ਹੋ ਕੇ ਪੁਛੇ ਵਾਤ, ਸਤਿਗੁਰ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਰਦਾ ਆਇਆ, ਹਰਿ ਕਰਤਾ ਧੁਰਦਰਗਾਹੀਆ। ਭਗਤ ਸੁਹੇਲੇ ਜੁਗ ਜੁਗ ਆਪਣਾ ਮੇਲ ਮੇਲਦਾ ਆਇਆ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਕਲਜੁਗ ਅੰਤਮ ਵੇਖ ਵਖਾਇਆ, ਪਰਦਾ ਉਹਲਾ ਰਹੇ ਨਾ ਰਾਈਆ। ਛੱਬੀ ਪ੍ਰਵਿਸ਼ਟਾ ਅੱਸੂ ਆਪਣੇ ਰੰਗ ਰੰਗਾਇਆ, ਰੰਗਤ ਨਾਮ ਵਾਲੀ ਚੜ੍ਹਾਈਆ। ਦੀਨ ਦਿਆਲ ਦਇਆ ਨਿਧ ਹੋਏ ਸਹਾਇਆ, ਸਿਰ ਸਿਰ ਆਪਣਾ ਹੱਥ ਟਿਕਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਜਨ ਰਸਨਾ ਗਾਇਆ, ਤਿਸ ਆਵਣ ਜਾਵਣ ਪਤਤ ਪਾਵਨ ਦਏ ਕਟਾਈਆ। ਸਚਖੰਡ ਦੁਆਰ ਦਏ ਬਹਾਇਆ, ਦਰਗਾਹ ਸਾਚੀ ਮੇਲ ਮਿਲਾਈਆ। ਸੋ ਪੁਰਖ ਨਿਰੰਜਣ ਹੋਏ ਸਹਾਇਆ, ਹਰਿ ਪੁਰਖ ਨਿਰੰਜਣ ਬੇਪ੍ਰਵਾਹੀਆ। ਏਕੰਕਾਰ ਰੰਗ ਰੰਗਾਇਆ, ਆਦਿ ਨਿਰੰਜਣ ਡਗਮਗਾਈਆ। ਅਬਿਨਾਸ਼ੀ ਕਰਤਾ ਵੇਖ ਵਖਾਇਆ, ਸ੍ਰੀ ਭਗਵਾਨ

ਦਏ ਵਡਿਆਈਆ। ਪਾਰਬ੍ਰਹਮ ਪ੍ਰਭ ਆਪਣੇ ਘਰ ਟਿਕਾਇਆ, ਸਤਿਗੁਰ ਸ਼ਬਦ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਖੇਲ ਰਚਾਇਆ, ਰਚਣਹਾਰ ਏਕੰਕਾਰ ਪਰਵਰਦਿਗਾਰ ਸਾਂਝਾ ਯਾਰ ਅਗੰਮ ਅਥਾਹ ਬੇਪਰਵਾਹ ਇਕ ਅਖਵਾਈਆ।

੨੬ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਲੁਧਿਆਣਾ ਸ਼ਹਿਰ ਹਰਬੰਸ ਸਿੰਘ ਦੇ ਗ੍ਰਹਿ

ਨਾਰਦ ਕਹੇ ਵੇਦ ਨਦਮ ਵੇਮਚ ਮਦਮ ਤਵਚ ਸਦਮ ਕੁਵਚ ਯਦਮ ਮਹਿਬਾਨ ਤੇਰੀ ਵਡਿਆਈਆ। ਪਰਵਿਜ਼ਲੀ ਮੁਵਾ ਯਾਨੁਖ਼ਤੇ ਦੁਆ ਰਾਫ਼ਿਸਤੇ ਖ਼ੁਦਾ ਨੂਰ ਜ਼ਹੂਰ ਇਕ ਅਲਾਹੀਆ। ਪੁਰਾਨੇ ਪਰਸਤ ਕ਼ੁਰਾਨੇ ਵਨਸਤ ਅੰਜੀਲੇ ਜਵਸਤ ਵੇਦੇ ਬਵਸਤ ਰਮਾਇਣੇ ਸਵਸਤ ਗੀਤਾ ਦੁਵਾਸਤ ਸ਼ਾਸ਼ਤਰੇ ਸ਼ਬਬ ਕਲਮਾਏ ਜਬਬ, ਨੂਰੇ ਰੁਸ਼ਨਾ ਸ਼ਹਿਨਸ਼ਾਹ ਬੇਪਰਵਾਹ ਇਕ ਅਖਵਾਈਆ। ਬਾਰਾਂ ਅਕਸ਼ਰੇ ਪ੍ਰਸਿੱਧ ਦੁਰਗਾਏ ਨਵਿਦ ਬੁਧਾਏ ਸਵਿਦ ਮਨੂਆਏ ਚਵਿਦ ਰਸਨਾਏ ਖਵਿਦ ਆਸ਼ਾਏ ਬਵਿੰਦ ਜ਼ਵਨੀ ਜ਼ਵਾ ਮੰਜ਼ੀ ਮਵਾ ਜ਼ੂਖੋ ਜ਼ਮੀ ਅਸਮਾਨੇ ਨਵੀ ਸ਼ਰਫ਼ੁਲ ਖ਼ੁਦਾ ਮਾਰਫ਼ਤ ਰੁਵਾ ਜ਼ੀਬੇ ਜ਼ਨੀ ਕੁੰਨਿੰਦੇ ਮਵੀ ਸ਼ਰਫ਼ੁਲ ਸ਼ਰਫ਼ ਨੂਜੇ ਹਰਫ਼ ਬੇਕਫ਼ਨੀ ਨੁਵਾ ਜ਼ਮਿੰਦੀ ਜੁਵਾ ਅਵਤਾਰੇ ਅਦਾ ਪੈਗ਼ੰਬਰੇ ਦੁਆ ਗੁਰੂਏ ਨਵਾ ਜ਼ਮੀਨੋ ਜ਼ਮਾ ਅਸਮਾਨੇ ਰਹਿਨੁਮਾ ਸ਼ੋਫ਼ੂ ਸ਼ਫ਼ਿਸ ਨੀਜ਼ੋ ਖੁਮੂ ਪਮਜ਼ੀ ਜ਼ਮਾ ਹਸਤੇ ਬਦਸਤੇ ਜਿਸਮੋ ਜਮੰਨ ਨੂਰੇ ਚਵੰਨ ਹਸਤੀ ਅਜ਼ੂ ਬਸਤੀ ਰਜ਼ੂ ਦਾਮਨੇ ਦਵਿਦ ਸ਼ਹਿਨਸ਼ਾਹੇ ਸ਼ਵਿਦ ਅਰਸ਼ੇ ਅਵੀ ਫ਼ਰਸ਼ੇ ਜਵੀ ਨੂਰੇ ਨੁਜ਼ਾ ਮਿਹਰਵਾਨਾ ਮਿਹਰਵਾਨਾ ਮਿਹਰਵਾਨਾ ਮਿਹਰਵਾਨ ਇਕ ਅਖਵਾਈਆ। ਸਾਬਤੇ ਸਵੀ ਦੁਵਜਲੀ ਜਵੀ ਤੁਖ਼ਸਤੇ ਨਵੀ ਜੁਮਉਲ ਜ਼ੁਮਾ ਅਰਸ਼ੇ ਉਲਖੁਦਾ ਕਮੀਕੁਲ ਕਮਾ ਰੁਮਜ਼ੇ ਨੁਮਾ ਯੂਨੇ ਯਸ਼ੂਹ ਫ਼ਰਸ਼ੇ ਮਸ਼ੂ ਮੂਸਾ ਮਵੀ ਈਸਾ ਜਵੀ ਮੁਹੰਮਦੇ ਕਵੀ ਨਾਨਕੇ ਜ਼ਵੀ ਗੋਬਿੰਦੇ ਸ਼ਵੀ ਕ੍ਰਿਸ਼ਨੇ ਮੁਜ਼ਾ ਰਾਮੇ ਰਜ਼ਾ ਬਾਵਨੇ ਨਜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਤੇਰੀ ਵਡਿਆਈਆ। ਨਾਰਦ ਕਹੇ ਬ੍ਰਹਿਮਣੇ ਗੌੜਾ ਗੋਸ਼ੇ ਕਮੰਦ ਸ਼ਾਹੋ ਸ਼ਨੀਦਾ ਅਰਸ਼ੇ ਫਰਜੰਦ ਨੂਰੇ ਜ਼ਮੂ ਹਜ਼ਰਤੇ ਨੂਹ ਕਫ਼ਨੋ ਬਜ਼ੀ ਸ਼ਾਹੋ ਜ਼ਵੀ ਯਾਰੇ ਚਵੰਦ ਅਵਤਾਰੇ ਦਵੰਦ ਗੁਰੂਆਏ ਵਫੰਦ ਸਹਿਮਨ ਜ਼ਊ ਫ਼ਰਸ਼ੇ ਮਜ਼ੂ ਨੂਜ਼ੇ ਨਵਾ ਕੂਜ਼ੇ ਗੁਵਾ ਮੁਜਸਤੇ ਮੁਵਫ਼ ਤੋਜ਼ੀਨੇ ਕੁਵਫ਼ ਬਹਿਸ਼ਤੇ ਰਫ਼ੀ ਅਰਸ਼ੇ ਫ਼ਜ਼ੀ ਸਵਰਗੇ ਸਨੂ ਕਾਲੇ ਜ਼ਵੂ ਮੁਸ਼ਤਾਏ ਮੁਹੰਮਦ ਤਾਰੀਫ਼ੇ ਖ਼ੁਦਾ ਜ਼ਾਈਫ਼ੇ ਜੁਵਾ ਜਰਦੇ ਜ਼ਰੂਹ ਚੌਦੀਸੇ ਦਵੂ ਬੀਸੇ ਵਹੂ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਬਜ਼ਰਤੇ ਨਾਦਮ ਪੁਚੰਤੇ ਬਾਦਮ ਯੁਗੰਤੇ ਸੀਦਮ ਨੁਗੰਤੇ ਬੀਦਮ ਅਮੀਨਨ ਅਮਾਏ ਕਮੀਏ ਕਮਾਏ ਜੋਤੇ ਜ਼ਵੀਦਾ ਅਰਸ਼ੇ ਨਵੀਦਾ ਖੋਮੋ ਖੋਸਾਨੀ ਅਰਸ਼ੇ ਨੁਰਾਨੀ ਯਵੀਆ ਪੈਗ਼ਾਮੀ ਨੂਰੇ ਰੁਹਾਨੀ ਜ਼ਬੀਉਲ ਜ਼ਵਿਦ ਸ਼ਾਮਾਨੇ ਖ਼ਵਿਦ ਅਕਾਸ਼ੇ ਅਜ਼ੂ ਫ਼ਰਸ਼ੇ ਤਲੂ ਤਾਲਬੇ ਜ਼ਵਾ ਗਾਲਬੇ ਗੁਵਾ ਨਜ਼ੀਰੇ ਨਵੂ ਜਾਹਿਦੇ ਜਵੂ ਤਾਜ਼ੀਰੇ ਤਜ਼ਾ ਮੁਬੀਰੇ ਮੁਵਾ ਮੁਹਬਤੇ ਮਹੁਵ ਦੀਮਾਏ ਜ਼ਬਾ ਕਮੀਉਲ ਕਵਿਦ ਦਵੀਲ ਦਵਿਦ ਸ਼ਾਹੇ ਸ਼ਫ਼ਾ ਅਰਸ਼ਾਏ ਦੁਆ ਜ਼ਮੀਨਾਏ ਜ਼ਵਾ ਖ਼ਾਕਾਏ ਗੁਵਾ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਭੈਇਓ ਬਾਵਰੂਮ ਆਦਿ ਭੇਵ ਨੂਮ ਜੁਗਿੰਦ ਧਾਰ ਸੋਹੰ ਮਰਗਿੰਦ ਧਾਰ ਓਅੰ ਪ੍ਰਭੂ ਪ੍ਰੇਮ ਅੰਗ ਸੋਈ ਰੂਪ ਸਰਬੰਗ ਜੋਗ ਜੁਗਾਤੇ ਜੁਗੰਗ ਤ੍ਰੈਨਾਦ ਨਾਦਮ ਬ੍ਰਹਿਮ ਬ੍ਰਹਿਮਾਦਮ ਅਵਤਾਰੇ ਵਜ਼ੀ ਪੈਗ਼ੰਬਰੇ ਜ਼ਵੀ ਗੁਰੂਏ ਦਵੀ ਸ਼ਬਦੇ ਸ਼ਵੀ ਨੂਰੇ ਰਵੀ ਆਮੇ ਅਮੂ ਜ਼ਮਾਨੇ ਜ਼ਵੂ ਦਮਾਨੇ ਦਵੂ ਗੋਬਿੰਦੇ ਰਜ਼ੂ ਤਲਬਾਏ ਹਹੂ ਮਕੁਸਤਾ ਮੁਵਿਜ਼ ਅਰਸ਼ਾਏ ਖ਼ਵਿਜ਼ ਦੁਨਿਸਤਾ ਦੇਵੋ ਮੁਹਬਤੇ ਰਵੋ ਕੁਨਿੰਦਾ ਮਵਿਨ ਸ਼ਾਹੇ ਸ਼ਵਿੰਨ ਯਕੀਨੇ ਉਰਬਾ ਇਲਮੇ ਉਰਫ਼ਾ ਤਾਲਮੀਏ ਸ਼ਰਫਾ ਸ਼ਾਹੇ ਨਬੀ ਨੁਰਾਨੇ ਤਬੀ ਮਾਲਕਾਏ ਖਬੀ ਮਜ਼ੀਉਜ਼ਮਾ ਮੁਸਤਾਫ਼ੇ ਨੁਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਜਨ ਭਗਤੋ ਮੈਂ ਪ੍ਰਭੂ ਦੀ ਹੁਣ ਥੋੜੀ ਥੋੜੀ ਕਰਨ ਲੱਗਾ ਤਾਰੀਫ਼, ਤੋਹਫ਼ੇ ਘਰ ਘਰ ਦਿਆਂ ਪਹੁੰਚਾਈਆ। ਬੇਸ਼ਕ ਮੇਰੀ ਆਯੂ ਜੁਗ ਚੌਕੜੀ ਦੀ ਜ਼ਾਈਫ਼, ਬਿਰਧਾਂ ਵਿਚੋਂ ਬਿਰਧ ਨਜ਼ਰੀ ਆਈਆ। ਮੈਂ ਚਾਰ ਜੁਗ ਦੇ ਗ੍ਰੰਥਾਂ ਸ਼ਾਸਤਰਾਂ ਨਾਲੋਂ ਸ਼ਰੀਫ਼, ਸ਼ੁਰਫ਼ਾ ਕਹਿ ਕੇ ਮੈਨੂੰ ਸਾਰੇ ਰਹੇ ਬੁਲਾਈਆ । ਮੈਂ ਨਿਤ ਨਵਿਤ ਪ੍ਰਭ ਦਾ ਬਣਿਆ ਰਿਹਾ ਰਹੀਫ਼, ਜਿਸ ਦਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਜਨ ਭਗਤੋ ਮੈਂ ਪ੍ਰਭੂ ਦੀਆਂ ਦੱਸਿਆ ਕਰੂੰ ਕਹਾਣੀਆਂ, ਸੰਮਤ ਬਾਰਵਾਂ ਰਾਹ ਤਕਾਈਆ। ਪੁਰਖ ਅਕਾਲ ਦੀਆਂ ਕਿਤਨੀਆਂ ਸਹੇਲੀਆਂ ਕਿਤਨੀਆ ਰਾਣੀਆਂ, ਕਿਤਨੀਆਂ ਗੋਲੀਆਂ ਬਣ ਬਣ ਸੇਵ ਕਮਾਈਆ। ਕਿਤਨੀਆਂ ਪੜ੍ਹਨ ਵਾਲੀਆਂ ਬਾਣੀਆਂ, ਕਿਤਨੀਆਂ ਰਸਨਾ ਢੋਲੇ ਗਾਈਆ। ਕਿਤਨੀਆਂ ਨਹਾਉਂਦੀਆਂ ਵਿਚ ਪਾਣੀਆਂ, ਤਾਰੀਆਂ ਰਹੀਆਂ ਲਾਈਆ। ਕਿਤਨੀਆਂ ਬਣੀਆਂ ਜਗਤ ਦੀਆਂ ਸ਼ਾਹਣੀਆਂ, ਧਨ ਦੌਲਤ ਸੰਗ ਰਖਾਈਆ। ਕਿਤਨੀਆਂ ਹੋ ਗਈਆਂ ਅੱਖੋਂ ਕਾਣੀਆਂ, ਨੇਤਰ ਨੈਣ ਨਾ ਕੋਇ ਮਟਕਾਈਆ। ਕ਼ਿਤਨੀਆਂ ਮਿਲਿਆ ਮੇਲ ਅਗੰਮੇ ਹਾਣੀਆ, ਹਮ ਸਾਜਣ ਹੋ ਕੇ ਖੇਲ ਖਿਲਾਈਆ। ਕਿਤਨੀਆਂ ਲਾਸ਼ਾਂ ਹੋਣੀਆਂ ਬਿਨ ਪ੍ਰਾਣੀਆਂ, ਸਵਾਸ ਨਜ਼ਰ ਕੋਇ ਨਾ ਆਈਆ। ਕਿਤਨੀਆਂ ਫਲ ਰਹਿਣਾ ਨਹੀਂ ਟਾਹਣੀਆਂ, ਸਿੰਮਲ ਰੁੱਖ ਵਾਂਗ ਸਰਬ ਲਹਿਰਾਈਆ। ਕਿਤਨੀਆਂ ਜਗਤ ਪੀਸਣ ਪੀਸਦੀਆਂ ਹੋਵਣ ਵਾਂਗ ਦਾਣਿਆਂ, ਦਾਤਾ ਦਾਨੀ ਕੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਜਨ ਭਗਤੋ ਪ੍ਰਭੂ ਦਾ ਭੇਵ ਖੋਲ੍ਹਦਾ ਰਹਿਵਾਂ ਅਗਲਾ, ਪਿਛੇ ਦੀ ਲੋੜ ਰਹੀ ਨਾ ਰਾਈਆ। ਮੈਂ ਬੇਸ਼ਕ ਚਾਰ ਜੁਗ ਬਣਿਆ ਰਿਹਾ ਕੰਗਲਾ, ਬਿਨਾ ਧੋਤੀ ਬੋਦੀ ਤੋਂ ਵਸਤ ਹੱਥ ਕੋਇ ਨਾ ਆਈਆ। ਮੈਨੂੰ ਸਾਰੇ ਕਹਿੰਦੇ ਰਹੇ ਪਗ਼ਲਾ, ਮੈਂ ਭੱਜਿਆ ਵਾਹੋ ਦਾਹੀਆ। ਮੈਂ ਫਿਰਿਆ ਜੂਹਾਂ ਪਹਾੜਾਂ ਵਿਚ ਜੰਗਲਾਂ, ਟਿੱਲਿਆਂ ਪਰਬਤਾਂ ਧਿਆਨ ਲਗਾਈਆ। ਮੇਰੇ ਕੋਲ ਲਹਿਣਾ ਦੇਣਾ ਲੇਖਾ ਸਗਲਾ, ਸਭ ਨੂੰ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਜਨ ਭਗਤੋ ਪ੍ਰਭੂ ਦਾ ਹੁਕਮ ਕਾਮੀਕਾ ਕੋ ਕੁਨਿਸਤਾ ਕੀਨਾ ਕਜ਼ੂ ਕਵਲੇ ਊ ਜੁਸਤਾ ਆ ਸ਼ਾਨੇ ਜ਼ੂ ਜੁਵਸਤੇ ਰਾਹ ਮੁਵਿਸਤੇ ਖ਼ੁਦਾ ਖ਼ੁਦ ਮਾਲਕ ਬੇਪਰਵਾਹੀਆ। ਜਨ ਭਗਤੋ ਮੈਂ ਦੱਸਾਂ ਭੇਵ ਉਸ ਖ਼ਾਵੰਦ ਕਰੀਮ, ਜੋ ਕਰਮ ਕਾਂਡ ਦਾ ਲੇਖਾ ਵੇਖ ਵਖਾਈਆ। ਜਿਸ ਨੂੰ ਸਾਰੇ ਮੰਨਣ ਅਜ਼ੀਮ, ਆਲੀਸ਼ਾਂ ਆਲੀਜ਼ਾਹ ਨੂਰ ਅਲਾਹੀਆ। ਜਿਸ ਦੀ ਸਭ ਤੋਂ ਵਖਰੀ ਤਾਲੀਮ, ਤਾਰੀਫ਼ ਵਿਚ

ਖ਼ਲਕ ਖ਼ੁਦਾਈਆ। ਉਹ ਕਿਸ ਬਿਧ ਦੀਨ ਦੁਨੀ ਨੂੰ ਦਏ ਤਰਮੀਮ, ਤਰਤੀਬ ਆਪਣੇ ਹੱਥ ਰਖਾਈਆ। ਜਗਤ ਸ਼ਰਅ ਦੀ ਰਹਿਣ ਨਹੀਂ ਦੇਣੀ ਤਕ਼ਸੀਮ, ਹਿੱਸੇ ਵੰਡ ਨਾ ਕੋਇ ਵੰਡਾਈਆ। ਉਸ ਨੂੰ ਇਸ਼ਾਰਾ ਦੇਵੇ ਜੋ ਡੰਡਾ ਬਣਾਇਆ ਮੀਮ, ਦੀਨ ਦੁਨੀ ਦੁਨੀ ਸਮਝਾਈਆ। ਤੁਸੀਂ ਉਸ ਉਤੇ ਕਰਨਾ ਯਕੀਨ, ਜੋ ਯਕੇ ਬਾਅਦ ਦੀਗਰੇ ਆਪਣਾ ਖੇਲ ਖਿਲਾਈਆ। ਜਿਸ ਦਾ ਮਾਰਗ ਹੋਣਾ ਮਹੀਨ, ਮਾਰਗ ਵੇਖਣ ਕੋਇ ਨਾ ਪਾਈਆ। ਮੁਹੰਮਦ ਜਿਸ ਦੇ ਹੋਇਆ ਅਧੀਨ, ਸਯਦਿਆਂ ਵਿਚ ਸੀਸ ਝੁਕਾਈਆ। ਪੈਗ਼ੰਬਰਾਂ ਉਸ ਨੂੰ ਕਿਹਾ ਮਾਲਕ ਕ਼ਦੀਮ, ਕ਼ੁਦਰਤ ਦਾ ਕ਼ਾਦਰ ਇਕ ਅਖਵਾਈਆ। ਨਾ ਉਹ ਨਰ ਨਾ ਉਹ ਮਦੀਨ, ਇਸਤ੍ਰੀ ਮਰਦ ਵੰਡ ਨਾ ਕੋਇ ਵੰਡਾਈਆ। ਨਾ ਉਹ ਫ਼ਰਸ਼ ਵਸੇ ਨਾ ਉਹ ਅਰਸ਼ ਵਸੇ ਨਾ ਬੰਦ ਹੋਇਆ ਉਤੇ ਜ਼ਮੀਨ, ਦੋ ਜਹਾਨਾਂ ਮਾਲਕ ਇਕ ਅਖਵਾਈਆ । ਮੈਂ ਤੈਨੂੰ ਭੇਵ ਦੱਸਾਂਗਾ ਜੋ ਜੁਗ ਚੌਕੜੀ ਪ੍ਰਾਚੀਨ, ਪਰਾ ਪਸੰਤੀ ਮਧਮ ਬੈਖਰੀ ਬਾਹਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਜਨ ਭਗਤੋ ਤੁਹਾਨੂੰ ਸੁਣਾਵਾਂ ਵੱਡੀਆਂ ਵੱਡੀਆਂ ਬਾਤਾਂ, ਬਾਤਨ ਭੇਵ ਖੁਲ੍ਹਾਈਆ। ਤੁਹਾਡੀਆਂ ਚਾਰ ਜੁਗ ਨਾਲੋਂ ਖ਼ੁਸ਼ੀਆਂ ਵਾਲੀਆਂ ਬਣਾਵਾਂ ਰਾਤਾਂ, ਰੁਤੜੀਆਂ ਤੁਹਾਡੇ ਨਾਲ ਮਹਿਕਾਈਆ। ਤੁਹਾਡੇ ਲੇਖ ਲਿਖ ਸਕਣਗੀਆਂ ਨਹੀਂ ਕ਼ਲਮ ਦੁਆਤਾਂ, ਕਾਗ਼ਜ਼ਾਂ ਚਲੇ ਨਾ ਕੋਇ ਚੁਤਰਾਈਆ। ਤੁਹਾਡੇ ਧਰਮ ਦੁਆਰਿਆਂ ਦੀਆਂ ਸਭ ਤੋਂ ਵਖਰੀਆਂ ਹੋਵਣਗੀਆਂ ਛਾਤਾਂ, ਛੱਤ੍ਰੀ ਬ੍ਰਹਮਣ ਸ਼ੂਦਰ ਵੈਸ਼ ਸਮਝ ਕੋਇ ਨਾ ਪਾਈਆ। ਤੁਹਾਡਾ ਝਗੜਾ ਰਹਿਣ ਨਹੀਂ ਦੇਣਾ ਜ਼ਾਤਾਂ ਪਾਤਾਂ, ਦੀਨਾਂ ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਮੈਂ ਸਚ ਦੱਸਾਂ ਪਰਮ ਪੁਰਖ ਸੰਮਤ ਸ਼ਹਿਨਸ਼ਾਹੀ ਪਹਿਲੀ ਚੇਤ ਨੂੰ ਨਵਾਂ ਖੋਲ੍ਹ ਦੇਣਾ ਖਾਤਾ, ਪਿਛਲਾ ਖਾਤਾ ਰਹਿਣ ਕੋਇ ਨਾ ਪਾਈਆ। ਸਭ ਦਾ ਬਣ ਜਾਣਾ ਆਪੇ ਪਿਤਾ ਆਪੇ ਮਾਤਾ, ਪੂਤ ਸਪੂਤੇ ਲੈਣੇ ਗੋਦ ਉਠਾਈਆ। ਆਤਮ ਪਰਮਾਤਮ ਜੋੜ ਲੈਣਾ ਨਾਤਾ, ਜੁਗ ਜਨਮ ਦੇ ਵਿਛੜਿਓ ਲੈਣਾ ਮਿਲਾਈਆ। ਸਚਖੰਡ ਦੁਆਰ ਏਕੰਕਾਰ ਆਪਣਾ ਚਰਨ ਕਵਲ ਸਮਝਾਉਣਾ ਅਹਾਤਾ, ਦੂਸਰ ਵੰਡ ਨਾ ਕੋਇ ਵੰਡਾਈਆ। ਮਿਹਰਵਾਨ ਮਹਿਬੂਬ ਹੋ ਕੇ ਸਭ ਦਾ ਪੂਰਾ ਕਰੇ ਘਾਟਾ, ਵਾਧਾ ਆਪਣਾ ਨਾਮ ਜਣਾਈਆ। ਆਵਣ ਜਾਵਣ ਲੱਖ ਚੁਰਾਸੀ ਸਭ ਦੀ ਮੇਟੇ ਵਾਟਾ, ਵਟਣਾ ਇਕੋ ਵਾਰ ਚੜ੍ਹਾਈਆ। ਨਾਰਦ ਕਹੇ ਮੈਂ ਵੀ ਵੇਖਣਾ ਚਾਹੁੰਦਾ ਉਸ ਪ੍ਰਭ ਦੀ ਤੁਹਾਡੇ ਅੰਦਰ ਸੁਹੰਜਣੀ ਖਾਟਾ, ਜਿਸ ਦੀ ਬਾਡੀ ਬਣਤ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹਰਿਜਨ ਹਰਿ ਸੰਤ ਭਗਤ ਸੁਹੇਲੇ ਵੇਖੇ ਆਪ ਮਾਰ ਕੇ ਵਾਟਾ, ਦੂਰ ਦੁਰਾਡਾ ਆਪਣਾ ਪੰਧ ਮੁਕਾਈਆ।

੨੭ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਲੁਧਿਆਣਾ ਸ਼ਹਿਰ ਮਦਨ ਸਿੰਘ ਦੇ ਗ੍ਰਹਿ

ਨਾਰਦ ਕਹੇ ਜਨ ਭਗਤੋ ਪ੍ਰਭੂ ਪ੍ਰਵਿਦ ਸੂਰ ਅਰਬਾ ਜੂਖ਼ੂਨੇ ਜ਼ਮਮ ਕਵਿਲਜ਼ੀ ਜ਼ਵਾ ਤਾਖ਼ੁਸ ਮਹਮ ਬਾਵਿਜ਼ਲੀ ਦੁਵਾ ਚੁਨਾਰੇ ਚੰਮਮ ਸ਼ਾਨੇ ਮੁਦਾ ਮੁਫ਼ਸਲੇ ਮਦੰਮ ਕਰੀਮੇ ਕ਼ਰਜ਼ੂ ਰਹੀਮੇ ਜ਼ਵਾ ਜ਼ੋਨੂ ਜ਼ਬਬ ਮਦੀਨਾਏ ਸ਼ਬਬ ਮੱਕਾਏ ਮੁਵਿਜ਼ ਕਾਅਬਾਏ ਜ਼ਵਿਜ਼ ਧਰਨੀਏ ਖ਼ਾਕ ਆਵਿਜ਼ਲੀ ਜ਼ੁਵਾਕ ਚਸ਼ਮੇ

ਨੁਰਾਂ ਫ਼ਰਸ਼ੇ ਮੁਵਾ ਅਰਸ਼ੇ ਕੁਜ਼ਾ ਨੂਰੇ ਖ਼ੁਦਾ ਖ਼ੁਦ ਮਾਲਕ ਇਕ ਅਖਵਾਈਆ। ਨਾਰਦੇ ਨਵੂ ਜੁਵਾਰਦੇ ਮਦੂ ਜ਼ਖਨੀਨ ਜ਼ਵੀ ਮੂਜੂਹਲ ਜ਼ਮੀ ਚਕਸਾਏ ਅਵਾ ਆਦਮੇ ਦੁਆ ਧਵਲੇ ਦਜ਼ੂ ਕਰਬਲਾਏ ਕਜ਼ੂ ਸ਼ਮੁਉਲ ਸ਼ਮਅ ਮਜ਼ੂਉਲ ਮਜ਼ਾ ਨੂਰੇ ਨਜ਼ਦ ਫ਼ਰਸ਼ੇ ਖ਼ਵੰਦ, ਖ਼ਸੀਨੋ ਕਮਾ ਜ਼ਮੀਨੋ ਜ਼ਮਾ ਜਬਰਾਈਲੇ ਜ਼ਵੀ ਅਸਰਾਈਲੇ ਫਵੀ ਹਮਜ਼ੀ ਮੁਮਮ ਮਨਕੀਜ਼ੀ ਮਕਕ ਜ਼ਕਹੂ ਜ਼ਮੀ ਹਕ਼ੀਕ਼ਤੇ ਰਵੀ ਵਜ਼ੀਹਤੇ ਤਮ ਤਮਮਮ ਦੁਵਾ ਮੁਹੰਮਦੇ ਨੁਵਾ ਖ਼ਦੀਉਲ ਖ਼ਵਿਦ ਜ਼ਬੀਉਲ ਜ਼ਵਿਦ ਜ਼ਾਖ਼ਮ ਜ਼ਖ਼ੀ ਕੋਨੇ ਗਜ਼ੀ ਕਰਬਲਾਏ ਕਵਿਦ ਅਲੀਏ ਨਵਿਦ ਹੁਸੈਨੇ ਜ਼ਵਿਦ ਸ਼ਾਹੇ ਸ਼ਵਿਦ ਅਬਾਸਾਏ ਰਵੂ ਤਨਫ਼ੇ ਜ਼ਵੂ ਹਰਫ਼ੇ ਹਰੀਫ਼ ਅਖਰੀ ਤਾਰੀਫ਼ ਸਿਫ਼ਤੇ ਸਲਾਹ ਦੁਵਸਤੇ ਦੁਆ ਰਹਿਬਰੇ ਨੁਵਾ ਸ਼ਰੀਉਲ ਮਲਾਹ ਸ਼ਰਕਤੇ ਸ਼ਕਿਦ ਬਰਕਤੇ ਨਵਿਜ਼ ਨੂਰੇ ਨੁਵਾ ਵਾਲੀ ਦੋ ਜਹਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਦਿ ਜੁਗਾਦਿ ਲੇਖਾ ਜਾਣੇ ਥਾਂਉ ਥਾਂ, ਥਾਨ ਥਨੰਤਰ ਗਗਨ ਗਗਨੰਤਰ ਜ਼ਿਮੀਂ ਅਸਮਾਨਾ ਨੌਜੁਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਏਕਾ ਏਕ ਏਕੰਕਾਰ ਵੇਖ ਵਖਾਈਆ।

੨੭ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਲੁਧਿਆਣਾ ਸ਼ਹਿਰ ਗੁਰਦੇਵ ਸਿੰਘ ਦੇ ਗ੍ਰਹਿ

ਨਾਰਦ ਕਹੇ ਪ੍ਰਭੂ ਜਨ ਭਗਤਾਂ ਲਾਹ ਉਦਾਸੀਆਂ, ਚਿੰਤਾ ਗ਼ਮੀ ਬਾਹਰ ਕਢਾਈਆ। ਅੰਮ੍ਰਿਤ ਜਾਮ ਦੀਆਂ ਦੇ ਗਲਾਸੀਆਂ, ਧੁਰ ਦਾ ਅੰਮ੍ਰਿਤ ਹੱਥ ਫੜਾਈਆ। ਮਿਹਰ ਕਰ ਦੇ ਸਚਖੰਡ ਨਿਵਾਸੀਆ, ਸਚ ਦੀ ਕਰਨੀ ਕਾਰ ਕਮਾਈਆ। ਹਰ ਹਿਰਦੇ ਹੋਣ ਤੇਰੀਆਂ ਰਾਸੀਆਂ, ਖ਼ੁਸ਼ੀਆਂ ਢੋਲੇ ਗਾਈਆ। ਲੇਖਾ ਮੁਕਾ ਦੇ ਮਦਿਰਾ ਮਾਸੀਆ, ਮਸਤ ਖ਼ੁਮਾਰੀ ਨਾਮ ਚੜ੍ਹਾਈਆ। ਸੰਦੇਸਾ ਦੇ ਦੇ ਸ਼ੰਕਰ ਕੈਲਾਸ਼ੀਆ, ਕਲਾ ਆਪਣੀ ਇਕ ਜਣਾਈਆ। ਜਗਤ ਸ਼ਰਅ ਦੀਆਂ ਦੇ ਦੇ ਫਾਸੀਆਂ, ਫ਼ੈਸਲਾ ਆਪਣਾ ਹਕ ਸੁਣਾਈਆ। ਤੇਰਾ ਲਹਿਣਾ ਦੇਣਾ ਸੰਮਤ ਸ਼ਹਿਨਸ਼ਾਹੀ ਪੰਦਰਾਂ ਹੋਣਾ ਨਾਲ ਮਦਰਾਸੀਆਂ, ਮਧੁਰ ਧੁਨ ਦੇਣੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਪ੍ਰਭੂ ਜਨ ਭਗਤਾਂ ਦੇ ਦੇ ਅਗੰਮਾ ਜਾਮ, ਜਾਮਾਵੰਤ ਜਿਸ ਦੀ ਆਸ ਰਖਾਈਆ। ਰਸ ਚਖਾ ਦੇ ਧੁਰ ਦੇ ਰਾਮ, ਹਨਵੰਤ ਦਾ ਲਹਿਣਾ ਪੂਰ ਕਰਾਈਆ। ਤ੍ਰਿਸ਼ਨਾ ਮੁਕਾ ਦੇ ਧੁਰ ਦੇ ਕਾਹਨ, ਯੁਧਿਸ਼ਟਰ ਦਾ ਲੇਖਾ ਰਹੇ ਨਾ ਰਾਈਆ। ਸਤਿ ਆਬ ਦੀ ਲਾ ਸਕੇ ਨਾ ਕੋਇ ਮੀਜ਼ਾਨ, ਹਿਸਾਬ ਵਿਚ ਨਾ ਕੋਇ ਰਖਾਈਆ। ਕਿਰਪਾ ਕਰ ਗੁਣ ਨਿਧਾਨ, ਗੁਣਵੰਤ ਤੇਰੀ ਵਡਿਆਈਆ । ਨਿਗਾਹ ਮਾਰ ਲੈ ਵਿਚ ਜਹਾਨ, ਕਲਜੁਗ ਅੰਤਮ ਵੇਖ ਵਖਾਈਆ। ਹਰਿਜਨ ਤੇਰਾ ਰਾਹ ਤਕਾਨ, ਬਿਨ ਨੈਣਾਂ ਨੈਣ ਉਠਾਈਆ । ਤੂੰ ਸ਼ਾਹੋ ਭੂਪ ਸੁਲਤਾਨ, ਸ੍ਰੀ ਭਗਵਾਨ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਨਾਰਦ ਕਹੇ ਪ੍ਰਭੂ ਜਨ ਭਗਤਾਂ ਚਾੜ੍ਹ ਦੇ ਮਸਤੀਆਂ, ਮਸਤਕ ਲੇਖ ਦੇ ਬਦਲਾਈਆ। ਆਪਣੀਆਂ ਮਿਹਰਾਂ ਬਖ਼ਸ਼ ਦੇ ਸਸਤੀਆਂ, ਬਹੁਤੀ ਕ਼ੀਮਤ ਨਾ ਕੋਇ ਲਗਾਈਆ। ਨੌ ਖੰਡ ਪ੍ਰਿਥਮੀ ਤੇਰੇ ਭਗਤ ਹੋਵਣ ਤੇਰੀਆਂ ਹਸਤੀਆਂ, ਹਸਤ ਕੀਟਾਂ ਇਕੋ ਰੰਗ ਰੰਗਾਈਆ।

ਬਿਨਾ ਸ਼ਰਅ ਤੋਂ ਧਾਰਾ ਹੋਵਣ ਵਸਦੀਆਂ, ਵਸੇਰਾ ਇਕੋ ਗ੍ਰਹਿ ਰਖਾਈਆ। ਖੇਲਾਂ ਮੁਕਾ ਦੇ ਰੈਣ ਅੰਧੇਰੀ ਮਸ ਦੀਆਂ, ਮਸਤ ਦੀਵਾਨੇ ਦੇ ਬਣਾਈਆ। ਕਿਰਨਾਂ ਬਖ਼ਸ਼ ਦੇ ਧੁਰ ਦੇ ਰਵ ਸਸ ਦੀਆਂ, ਨੂਰੀ ਚੰਦ ਚੰਦ ਚਮਕਾਈਆ। ਢੋਲੇ ਗਾਵਣ ਤੇਰੇ ਜਸ ਦੀਆਂ, ਸਿਫ਼ਤਾਂ ਨਾਲ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀਆਂ ਧਾਰਾ ਹੋਵਣ ਅਲਖਣਾ ਅਲਖ ਦੀਆਂ, ਅਲਖ ਅਗੋਚਰ ਤੇਰੀ ਵਡ ਵਡਿਆਈਆ।

੨੭ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਲੁਧਿਆਣਾ ਸ਼ਹਿਰ ਨਿਰਵੈਰ ਸਿੰਘ ਦੇ ਗ੍ਰਹਿ

ਨਾਰਦ ਕਹੇ ਜਨ ਭਗਤੋ ਪ੍ਰਭੂ ਦੇ ਨਾਮ ਦੀ ਪੀਉ ਮਦਿ, ਮਧੁਰ ਧੁਨ ਦਏ ਸੁਣਾਈਆ। ਆਤਮ ਧਾਰ ਬਣੋ ਉਸ ਦੀ ਯਦ, ਯਦੀ ਯਦਪ ਆਪਣਾ ਭੇਵ ਖੁਲ੍ਹਾਈਆ। ਧੁਰ ਦੇ ਹੁਕਮ ਦਾ ਸੁਣੋ ਨਦ, ਅਨਹਦ ਨਾਦੀ ਨਾਦ ਸੁਣਾਈਆ। ਖੁਸ਼ੀਆਂ ਵਿਚ ਹੋਵੋ ਗਦ ਗਦ, ਆਪ ਆਪਣੀ ਲਓ ਅੰਗੜਾਈਆ। ਕੂੜੀ ਕਿਰਿਆ ਅੰਦਰੋਂ ਕਰ ਬਧ, ਬਿਧਨਾ ਦਾ ਲੇਖਾ ਲਓ ਚੁਕਾਈਆ । ਜਗਤ ਵਾਸ਼ਨਾ ਮੁਕਾਓ ਹੱਦ, ਕੂੜ ਹਦੂਦਾਂ ਡੇਰਾ ਢਾਹੀਆ। ਘਰ ਸੁਆਮੀ ਸਤਿਗੁਰ ਸ਼ਬਦ ਲਓ ਸੱਦ, ਹੋਕਾ ਦੇਵੋ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ । ਨਾਰਦ ਕਹੇ ਜਨ ਭਗਤੋ ਪ੍ਰਭੂ ਦਾ ਸਦਾ ਸਦਾ ਕਰੋ ਸ਼ੁਕਰ, ਸ਼ੁੱਕਰ ਪ੍ਰੋਹਤ ਬਲ ਦੁਆਰ ਬਾਵਨ ਗਿਆ ਦ੍ਰਿੜਾਈਆ। ਜੋ ਜੋਤੀ ਜਾਤਾ ਹੋ ਕੇ ਆਪਣੀ ਧਾਰੋਂ ਆਵੇ ਉਤਰ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਜੋ ਸੰਤ ਸੁਹੇਲੇ ਬਣਾਏ ਆਪਣੇ ਪੁਤਰ, ਪਿਤਾ ਹੋ ਕੇ ਪੂਤ ਗੋਦ ਉਠਾਈਆ। ਉਸ ਦੇ ਹੁਕਮ ਵਿਚ ਕਦੇ ਨਾ ਹੋਵੋ ਨਮੁਕਰ, ਆਪ ਆਪਣਾ ਆਪ ਤਜਾਈਆ। ਉਹਦਾ ਲੇਖਾ ਨਹੀਂ ਕੋਈ ਭਾਵ ਦੁੱਤਰ, ਦੁਤੀਆ ਲੇਖ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਨਾਰਦ ਕਹੇ ਜਨ ਭਗਤੋ ਮੈਂ ਸੰਦੇਸ਼ਾ ਦੇਣਾ ਸਭਨਾ, ਸਬਬ ਨਾਲ ਦਿਆਂ ਜਣਾਈਆ। ਪਰਮ ਪੁਰਖ ਨੂੰ ਲੋਕਮਾਤ ਕਿਤੇ ਨਹੀਂ ਲਭਣਾ, ਸੰਬਲ ਮਿਲੇ ਧੁਰ ਦਾ ਮਾਹੀਆ। ਬਾਹਰੋਂ ਤੱਕਿਓ ਨਾ ਕਾਇਆ ਮਾਟੀ ਬਦਨਾ, ਅੰਦਰ ਬੈਠਾ ਧੁਰ ਦਾ ਮਾਹੀਆ। ਇਸੇ ਦਾ ਇਸ਼ਾਰਾ ਦਿਤਾ ਜਿਸ ਨੂੰ ਕਹਿੰਦੇ ਕਸਾਈ ਸਧਨਾ, ਛੁਰੀ ਸ਼ਰਅ ਵਾਲੀ ਸੁਟਾਈਆ। ਇਸੇ ਦੀ ਯਾਦ ਕੀਤੀ ਰਵੀਦਾਸ ਚਮਾਰਾ ਜੋ ਹੋਇਆ ਅਦਨਾ, ਆਅਲਾ ਇਕੋ ਇਕ ਵਖਾਈਆ। ਜਿਸ ਦਾ ਨੂਰ ਜ਼ਹੂਰ ਪ੍ਰਕਾਸ਼ ਦੀਪਕ ਜਗਣਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਉਸ ਸੁਆਮੀ ਦੀ ਇਕੋ ਸਰਨ ਲਗਣਾ, ਜਿਸ ਦੇ ਚਰਨ ਕਵਲ ਸਕੇ ਨਾ ਕੋਇ ਬਦਲਾਈਆ। ਜਿਸ ਦੀ ਇਕੋ ਮੰਜ਼ਲ ਇਕੋ ਹਦੂਦ ਇਕੋ ਪਦਨਾ, ਪਤਿਪਰਮੇਸ਼ਵਰ ਇਕ ਅਖਵਾਈਆ। ਜਿਹੜਾ ਵਸੇ ਮੰਡਲ ਮੰਡਪ ਉਪਰ ਗਗਨਾ, ਗਗਨ ਗਗਨੰਤਰਾਂ ਆਪਣਾ ਖੇਲ ਵਖਾਈਆ। ਉਸ ਦੇ ਪਿਆਰ ਵਿਚ ਹੋਣਾ ਮਘਨਾ, ਮਸਤੀ ਨਾਮ ਖ਼ੁਮਾਰੀ ਵਾਲੀ ਚੜ੍ਹਾਈਆ। ਜੋ ਬੁਝਾਵਣਹਾਰਾ ਕਲਜੁਗ ਅਗਨਾ, ਅਗਨੀ ਤਤ ਤਤ ਗਵਾਈਆ । ਜਿਸ ਦੇ ਕੋਲੋਂ ਸਭ ਨੇ ਮੰਗਣਾ, ਮਾਂਗਤ ਹੋ ਕੇ ਝੋਲੀ ਡਾਹੀਆ। ਉਹ ਚਾੜ੍ਹਨਹਾਰਾ ਆਦਿ ਜੁਗਾਦਿ ਰੰਗਣਾ, ਰੰਗਤ ਇਕੋ ਇਕ ਵਖਾਈਆ। ਜਿਸ

ਨੇ ਰਵੀਦਾਸ ਚਮਾਰਾ ਦਿਤਾ ਕੰਗਣਾ, ਆਪ ਆਪਣੀ ਗੰਢ ਪੁਆਈਆ। ਉਹ ਤੁਹਾਡਾ ਲੇਖਾ ਮੁਕਾਏ ਤਤ ਪੰਜਨਾ, ਪੰਚਮ ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਅਗੰਮ ਅਥਾਹ ਬੇਪਰਵਾਹੀ ਵਾਲਾ ਛੰਦਨਾ, ਦੂਸਰ ਅਵਰ ਨਾ ਕੋਇ ਪੜ੍ਹਾਈਆ।

੨੭ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਜਬੱਦੀ ਲੁਧਿਆਣਾ ਸ਼ਹਿਰ ਲਾਲ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੇਰੇ ਉਤੇ ਲਾ ਸਤਿਜੁਗਾ, ਸਤਿ ਧਰਮ ਦੀ ਧਾਰ ਏਕੰਕਾਰ ਦੇ ਪਰਗਟਾਈਆ। ਇਕੋ ਨਾਮ ਨਿਧਾਨਾ ਸ੍ਰੀ ਭਗਵਾਨ
ਦੋ ਜਹਾਨ ਕਰ ਉਘਾ, ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰਾ ਢੋਲਾ ਗਾਈਆ। ਤੇਰੇ ਨਾਮ ਦਾ ਲਏ ਕੋਈ ਨਾ ਭੁੱਗਾ, ਜਗਤ ਕ਼ੀਮਤ ਕੋਇ ਨਾ
ਪਾਈਆ। ਮੈਂ ਦੁਹਾਈ ਦੇ ਕੇ ਕਹਾਂ ਬਸੁਧਾ, ਸਿਰ ਸਰ ਤੇਰੇ ਚਰਨ ਨਿਵਾਈਆ। ਇਕੋ ਨੂਰ ਜੋਤ ਪ੍ਰਕਾਸ਼ ਕਰ ਉਘਾ, ਅੰਧ ਅੰਧੇਰਾ ਦੇ ਮਿਟਾਈਆ।
ਉਹ ਲਹਿਣਾ ਲੇਖਾ ਪੂਰਾ ਕਰ ਦੇ ਜੋ ਇਸ਼ਾਰਾ ਦੇ ਕੇ ਗਿਆ ਬੁੱਧਾ, ਮਹਾਤਮ ਤੇਰੀ ਧਾਰ ਦ੍ਰਿੜਾਈਆ। ਕਲਜੁਗ ਜੀਵ ਕੂੜੀ ਕਿਰਿਆ ਦੇ ਵਿਚ
ਖੁੱਭਾ, ਬਾਹਰ ਸਕੇ ਨਾ ਕੋਇ ਕਢਾਈਆ। ਮੈਂ ਰੋਵਾਂ ਮਾਰ ਕੇ ਭੁੱਬਾ, ਹੌਕਿਆਂ ਵਿਚ ਸੁਣਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰੇ ਇਸ਼ਟ
ਦਾ ਸਭ ਨੂੰ ਭੁਲ ਗਿਆ ਮੁੱਦਾ, ਮੁਦਤਾਂ ਦੇ ਮਾਲਕ ਹੋਣਾ ਆਪ ਸਹਾਈਆ। ਮੈਨੂੰ ਇਉਂ ਦਿਸਦਾ ਚਾਰ ਕੁੰਟ ਦਹਿ ਦਿਸ਼ਾ ਮੇਰੇ ਉਤੇ ਹੋਣ ਵਾਲਾ
ਯੁੱਧਾ, ਝਗੜੇ ਵਿਚ ਖ਼ਲਕ ਖ਼ੁਦਾਈਆ। ਕੂੜ ਵਿਕਾਰ ਹੰਕਾਰ ਰਿਹਾ ਕੁੱਦਾ, ਕ਼ੁਦਰਤ ਦੇ ਮਾਲਕ ਵੇਖਣਾ ਥਾਉਂ ਥਾਈਂਆ। ਦੀਨਾਂ ਮਜ਼੍ਹਬਾਂ ਅੰਦਰ
ਆਈ ਦੁਬਧਾ, ਸਚ ਮੁਹੱਬਤ ਵਿਚ ਨਾ ਕੋਇ ਸਮਾਈਆ। ਧਰਮ ਦੁਆਰ ਧਰਮ ਗਿਆ ਉਡਾ, ਨਵ ਸੱਤ ਰਹਿਣ ਕਿਛ ਨਾ ਪਾਈਆ । ਕਲਜੁਗ
ਕੂੜ ਕੂੜਿਆਰ ਮੇਰੇ ਉਤੇ ਆਪਣਾ ਆਪ ਚੜ੍ਹਾਇਆ ਗੁੱਡਾ, ਗਾਡ ਤੇਰਾ ਭੇਵ ਸਕੇ ਨਾ ਕੋਇ ਸਮਝਾਈਆ। ਤੂੰ ਆਦਿ ਜੁਗਾਦਿ ਨੌਜਵਾਨ ਕਦੇ
ਨਾ ਹੋਇਆ ਬੁੱਢਾ, ਬੁਢਾਪੇ ਵਿਚ ਕਦੇ ਨਾ ਆਈਆ। ਉਹ ਲੇਖਾ ਪੂਰਾ ਕਰ ਦੇ ਜੋ ਇਸ਼ਾਰਾ ਕੀਤਾ ਦੁਰਗਾ, ਅਸ਼ਟਭੁਜ ਭੁਜ ਜਣਾਈਆ।
ਕੀ ਲਹਿਣਾ ਦੇਣਾ ਤੇਰੇ ਨਾਲ ਗੋਬਿੰਦ ਗੁਰ ਦਾ, ਗੁਰਦੇਵ ਸੁਆਮੀ ਦੇਣਾ ਸਮਝਾਈਆ । ਮੇਰਾ ਲੇਖਾ ਤਕ ਲੈ ਨੌ ਸੌ ਚੁਰਾਨਵੇ ਚੌਕੜੀ ਜੁਗ
ਧੁਰ ਦਾ, ਧੁਰ ਮਾਲਕ ਪਰਦਾ ਰਿਹਾ ਉਠਾਈਆ। ਮਾਣ ਰਿਹਾ ਨਾ ਕਿਸੇ ਦੇਵਤ ਸੁਰ ਦਾ, ਗਣਪਤ ਗਣੇਸ਼ ਸੀਸ ਨਾ ਕੋਇ ਨਿਵਾਈਆ। ਅਠਸਠ
ਤੀਰਥ ਵੇਖ ਲੈ ਰੁੜ੍ਹਦਾ, ਬੇੜਾ ਪਾਰ ਨਾ ਕੋਇ ਕਰਾਈਆ। ਮੰਦਰ ਮਸਜਿਦ ਸ਼ਿਵਦੁਆਲੇ ਮਠ ਗੁਰੂਦੁਆਰ ਮੰਜ਼ਲ ਕੋਇ ਨਾ ਚੜ੍ਹਦਾ, ਹਕ਼ੀਕ਼ਤ
ਸੰਗ ਨਾ ਕੋਇ ਰਖਾਈਆ। ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਖੇਲ ਤਕਿਆ ਹੰਕਾਰ ਗੜ੍ਹ ਦਾ, ਹਉਮੇ ਹੰਗਤਾ ਵਿਚ ਲੋਕਾਈਆ। ਆਤਮ ਪਰਮਾਤਮ
ਤੇਰਾ ਨਾਮ ਕੋਇ ਨਾ ਪੜ੍ਹਦਾ, ਤੂੰ ਮੇਰਾ ਮੈਂ ਤੇਰਾ ਢੋਲਾ ਕੋਇ ਨਾ ਗਾਈਆ। ਮਾਨਸ ਮਾਨਵ ਮਾਨੁਖ ਦੂਈ ਦੁਵੈਤੀ ਦੇ ਵਿਚ ਸੜਦਾ, ਅਗਨੀ
ਤਤ ਨਾ ਕੋਇ ਬੁਝਾਈਆ। ਤੂੰ ਭੇਵ ਖੁਲ੍ਹਾ ਦੇ ਮਿਹਰਵਾਨਾ ਚੋਟੀ ਜੜ੍ਹ ਦਾ, ਚੇਤਨ ਪਰਦਾ ਆਪ ਉਠਾਈਆ। ਮੈਨੂੰ ਸਹਾਰਾ ਬਖ਼ਸ਼ ਦੇ ਸਤਿਗੁਰ
ਸਾਚੇ ਲੜ ਦਾ, ਕੰਨੀ ਇਕੋ ਗੰਢ ਪੁਆਈਆ। ਕਲਜੁਗ ਕੂੜ ਕੁੜਿਆਰਾ ਅੰਤ ਮੇਰੇ ਉਤੇ ਜਾਵੇ ਤੈਥੋਂ ਡਰਦਾ, ਭੱਜੇ ਵਾਹੋ ਦਾਹੀਆ। ਰਸ

ਬਖ਼ਸ਼ ਦੇ ਅੰਮ੍ਰਿਤ ਸਰੋਵਰ ਸਰ ਦਾ, ਥਲ ਅਸਗਾਹਾਂ ਆਪਣਾ ਰੰਗ ਰੰਗਾਈਆ। ਤੇਰਾ ਰੂਪ ਅਨੂਪ ਨਿਰਗੁਣ ਧਾਰ ਨਰਾਇਣ ਨਰ ਦਾ, ਦੂਜਾ ਨਜ਼ਰ ਕੋਇ ਨਾ ਆਈਆ। ਤੂੰ ਮਾਲਕ ਖ਼ਾਲਕ ਠਾਕਰ ਮੇਰੇ ਘਰ ਦਾ, ਨੌ ਖੰਡ ਵੇਖ ਵਖਾਈਆ। ਸਾਚਾ ਮਾਰਗ ਦੱਸ ਦੇ ਨਿਰਗੁਣ ਧਾਰ ਆਪਣੇ ਦਰ ਦਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਧਰਨੀ ਕਹੇ ਹਰਿ ਭਗਤ ਸੁਹੇਲਾ ਤੇਰਾ ਭਾਣਾ ਹੋਵੇ ਜਰਦਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਤੂੰ ਮੇਰਾ ਮੈਂ ਤੇਰਾ ਖੇਲ ਹੋਵੇ ਕਰਦਾ, ਕ਼ੁਦਰਤ ਦੇ ਕ਼ਾਦਰ ਦੇਣੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੁਧ ਬਿਨ ਆਦਿ ਜੁਗਾਦਿ ਜੁਗ ਚੌਕੜੀ ਸਰਗੁਣ ਧਾਰ ਕੋਇ ਨਾ ਤਰਦਾ, ਤਾਰਨਹਾਰ ਏਕੰਕਾਰ ਨਿਰਾਕਾਰ ਨਿਰੰਕਾਰ ਤੇਰੇ ਹੱਥ ਵਡਿਆਈਆ।

੨੭ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਲੁਧਿਆਣਾ ਸ਼ਹਿਰ ਜ਼ਬੱਦੀ ਸੁਰਜਨ ਸਿੰਘ ਦੇ ਗ੍ਰਹਿ

ਨਾਰਦ ਕਹੇ ਧਰਨੀ ਧੁਰ ਦਾ ਪਤੀਆ ਆਇਓ ਰੀ। ਨਾਮ ਰਤੀਆ ਖੇਲ ਖਿਲਾਇਓ ਰੀ। ਧੁਰ ਦਾ ਸਤੀਆ ਸਤਿ ਵਰਤਾਇਓ ਰੀ। ਸ਼ਬਦੀ ਨਾਤਾ ਨਾਤਾ ਬਿਧਾਤਾ ਜੋੜ ਜੁੜਾਇਓ ਰੀ। ਤੇਰੀ ਅੰਤਮ ਪੁਛੇ ਵਾਤਾ, ਭੇਵ ਅਭੇਦਾ ਆਪ ਖੁਲ੍ਹਾਇਓ ਰੀ । ਤੇਰਾ ਲੇਖਾ ਜਾਣੇ ਚਾਰ ਜੁਗ ਦੀ ਮਾਤਾ, ਭੂਮੀਏ ਪਰਦਾ ਆਪ ਉਠਾਇਓ ਰੀ। ਤੇਰਾ ਵੇਖਣਹਾਰਾ ਖਾਤਾ, ਨਵਖੰਡ ਫੋਲ ਫੁਲਾਇਓ ਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਵੇਸ ਆਪ ਵਟਾਇਓ ਰੀ। ਸਾਚਾ ਵੇਸ ਵਟਾਇਆ ਹੂ, ਹਕ਼ੀਕ਼ਤ ਹਕ ਜਣਾਈਆ। ਤੇਰਾ ਲਹਿਣਾ ਦੇਣਾ ਵੇਖ ਵਖਾਇਆ ਹੂ, ਪਰਦਾ ਪਰਦਿਆਂ ਵਿਚੋਂ ਉਠਾਈਆ । ਸਚ ਸੰਦੇਸਾ ਇਕ ਜਣਾਇਆ ਹੂ, ਹੋਕਾ ਹਕ ਦਿਤਾ ਦ੍ਰਿੜਾਈਆ। ਧੁਰ ਦਾ ਕਲਮਾ ਨਾਮ ਪੜ੍ਹਾਇਆ ਹੂ, ਹਰਿ ਆਪਣਾ ਰੰਗ ਰੰਗਾਈਆ। ਸਚ ਪੱਲੂ ਆਪ ਫੜਾਇਆ ਹੂ, ਸੋਹਣੀ ਗੰਢ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਲੇਖਾ ਪੂਰ ਕਰਾਇਆ ਹੂ। ਧਰਨੀ ਕਹੇ ਨਾਰਦਾ ਮੇਰਾ ਪਤੀਆ ਅਗੰਮਾ ਆਇਓ ਰੇ। ਗੋਬਿੰਦ ਸਤੀਆ ਨਾਲ ਮਿਲਾਇਓ ਰੇ। ਮੇਰੀ ਅਗਨੀ ਤਤੀਆ ਆਪ ਬੁਝਾਇਓ ਰੇ। ਸਚ ਸੰਦੇਸਾ ਨਾਮ ਇਕ ਰਤੀਆ ਆਪ ਦ੍ਰਿੜਾਇਓ ਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਇਓ ਰੇ। ਭੇਵ ਖੁਲ੍ਹਾਵਣਹਾਰਾ ਆਪੂ, ਆਪਣੀ ਦਇਆ ਕਮਾਇੰਦਾ। ਖੇਲੇ ਖੇਲ ਲੋਕਮਾਤੂ, ਮਤਾ ਆਪਣੇ ਨਾਲ ਰਖਾਇੰਦਾ। ਬਾਤਨ ਸਦਾ ਕਰੇ ਬਾਤੂ, ਪੜਦਾ ਪੜਦਿਆਂ ਵਿਚੋਂ ਚੁਕਾਇੰਦਾ। ਵੇਖਣਹਾਰਾ ਰੈਣ ਅੰਧੇਰੀ ਰਾਤੂ, ਕਲਜੁਗ ਆਪਣਾ ਫੇਰਾ ਪਾਇੰਦਾ। ਜੋ ਸੰਦੇਸਾ ਦੇ ਕੇ ਗਿਆ ਗੋਬਿੰਦ ਦਾਤੂ, ਦਿਹੁਰੇ ਆਪਣਾ ਹੁਕਮ ਵਰਤਾਇੰਦਾ। ਉਸ ਦਾ ਲਹਿਣਾ ਦੇਣਾ ਪੂਰਾ ਕਰੇ ਜਿਸ ਨੂੰ ਸਭ ਨੇ ਮੰਨਣਾ ਧੁਰ ਦਾ ਬਾਪੂ, ਪਿਤਾ ਪੁਰਖ ਅਕਾਲ ਆਪਣਾ ਖੇਲ ਖਿਲਾਇੰਦਾ। ਸਭ ਦੀ ਪੁਛਣਹਾਰਾ ਬਾਤੂ, ਵਾਤਾਵਰਨ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਇੰਦਾ। ਨਾਰਦ ਕਹੇ ਧਰਨੀਏ ਚਾਵਨੀਆ ਕਾ ਚੋਲਾ ਮੂ ਰਾਮ ਜ਼ਮੂ ਮੀਨਾ ਸੀਨਾ

ਤਖ਼ਤੋਂ ਜੀ ਜਾਦੀ ਸ਼ਾਹੇ ਸ਼ਾਹ ਸ਼ਹੀਨਾ ਹੂ। ਆਬੇ ਜ਼ਾਦੀ ਸ਼ਬਦੇ ਨਾਦੀ ਗੋਬਿੰਦ ਧਾਰ ਰਹੀਨਾ ਹੂ। ਤਖ਼ਤੇ ਸੂਧਮ ਸ਼ਾਹੇ ਮੂਦਨ ਦੋ ਜਹਾਨਾਂ ਵਾਲੀ ਊ। ਨੀਮਾ ਜ਼ੀਨਾ ਪਾਨੋ ਵੀੜੀ ਕਸਤੇ ਮੂਜ਼ਾ ਮੇਰਾ ਸ਼ਾਹ ਸ਼ਵੀਨਾ ਊ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰੰਗ ਰੰਗੀਨਾ ਊ। ਰੰਗ ਰੰਗੀਨਾ ਮਤੀਆ ਈ। ਸ਼ਾਹੋ ਭੂਪ ਸਤੀਆ ਈ। ਨੌਜੁਆਨਾ ਯਤੀਆ ਈ । ਮਰਦ ਮਰਦਾਨਾ ਫ਼ਤੀਆ ਈ। ਲੋਕਮਾਤ ਪ੍ਰਧਾਨਾ ਸੋਇਆ ਅਗੰਮੀ ਖਟੀਆ ਈ। ਸ਼ਾਹ ਸੁਲਤਾਨਾ ਪ੍ਰਕਾਸ਼ ਬਿਨ ਤੇਲ ਵਟੀਆ ਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮੀਤ ਨਤੀਆ ਈ। ਨਾਤਾ ਮੀਤਾ ਜ਼ੀਕੋ ਜ਼ਮਾ ਜੋਹੂ ਜ਼ਬਰਾ ਜ਼ਾਤੀ ਊ। ਖੇਲੇ ਸੀਨਾ ਬਿਨ ਮਾਟੀ ਚੀਨਾ ਜੋਬਨ ਜ਼ੀਨਾ ਰਤਨਾ ਊ। ਕਾਇਆ ਕਾਅਬਾ ਕ਼ੁਦਰਤ ਕ਼ਾਦਰ ਸ਼ਾਹੋ ਸ਼ਹੀਨਾ ਸਤਨਾ ਊ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਲਕ ਸਚ ਦੁਆਰੇ ਵਤਨਾ ਊ। ਧਰਨੀ ਕਹੇ ਨਾਰਦ ਮੋਕੋ ਕਾਂਕੀ ਜ਼ੀਨਾ ਬੂ ਤਾਨਾ ਮਿਸਤੇ ਆਨਾ ਊ। ਚਾਨਾ ਚੀਕਾ ਛੀਊ ਸੀਕਾ ਸਨੇ ਰੰਗ ਰੰਗਾਨਾ ਊ। ਕ਼ਾਜ਼ੀ ਉਲਵਾ ਜਨਮੇ ਜ਼ੀਵਾ ਸ਼ਾਹੋ ਭੂਪ ਸੁਲਤਾਨਾ ਊ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਦਿ ਜੁਗਾਦੀ ਇਕ ਭਗਵਾਨਾ ਊ।

੨੭ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਲੁਧਿਆਣਾ ਸ਼ਹਿਰ ਨਿਰੰਜਣ ਸਿੰਘ ਦੇ ਗ੍ਰਹਿ

ਨਾਰਦ ਕਹੇ ਧਰਨੀਏ ਸਚ ਦੀ ਦੱਸ ਕਹਾਣੀ, ਕਹਾਵਤ ਜਗਤ ਨਾਲ ਨਾ ਕੋਇ ਮਿਲਾਈਆ। ਭੇਵ ਅਭੇਦਾ ਖੋਲ੍ਹ ਦੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਪੜਦਾ ਰਹੇ ਨਾ ਰਾਈਆ। ਸ਼ਬਦ ਸੁਣਾ ਦੇ ਬੋਧ ਅਗਾਧਾ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਢੋਲਾ ਗਾਈਆ। ਬੇਖ਼ਬਰੇ ਖ਼ਬਰ ਸੁਣਾ ਦੇ ਅਠਸਠ ਤੀਰਥ ਪਾਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨਾਲ ਮਿਲਾਈਆ। ਭੇਵ ਰਹੇ ਨਾ ਸਤਿਗੁਰ ਸ਼ਬਦ ਅਗੰਮੇ ਹਾਣੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਨਾਲ ਲੇਖਾ ਦੱਸ ਦੇ ਕੀ ਲਹਿਣਾ ਤੇਰਾ ਨਾਲ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਕੀ ਆਪਣਾ ਹੁਕਮ ਵਰਤਾਈਆ। ਕੀ ਆਸਾ ਤੇਰੀ ਨੌ ਸੌ ਚੁਰਾਨਵੇ ਚੌਕੜੀ ਜੁਗ ਦੀ ਪੁਰਾਣੀ, ਪੁਰਾਣ ਅਠਾਰਾਂ ਜਿਸ ਦਾ ਭੇਵ ਕੋਇ ਨਾ ਪਾਈਆ। ਤੂੰ ਕੋਝੀਏ ਕਮਲੀਏ ਬੋਲਣਾ ਬਿਨਾ ਜ਼ਬਾਨੀ, ਬਿਨ ਰਸਨਾ ਜਿਹਵਾ ਬੁੱਲ ਹਿਲਾਈਆ। ਧਰਨੀ ਕਹੇ ਨਾਰਦਾ ਮੇਰਾ ਲੇਖਾ ਤਕ ਲੈ ਨਾਲ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੁਲਤਾਨੀ, ਪੁਰਖ ਅਕਾਲੇ ਹੱਥ ਵਡਿਆਈਆ। ਜਿਸ ਦੀ ਅਵਤਾਰ ਪੈਗ਼ੰਬਰਾਂ ਗੁਰੂਆਂ ਦਿਤੀ ਨਿਸ਼ਾਨੀ, ਪੇਸ਼ੀਨਗੋਈਆਂ ਭਵਿਖਤਾਂ ਵਿਚ ਗਏ ਸੁਣਾਈਆ । ਉਹ ਜਲਵਾਗਰ ਇਕੋ ਨੂਰ ਨੁਰਾਨੀ, ਦੋ ਜਹਾਨਾਂ ਸੋਭਾ ਪਾਈਆ। ਜੋ ਕਲਜੁਗ ਅੰਤਮ ਤੇਰੇ ਉਤੇ ਕਰੇ ਮਿਹਰਵਾਨੀ, ਮਿਹਬਾਨ ਬੀਦੋ ਨੂਰ ਅਲਾਹੀਆ। ਜਿਸ ਦਾ ਤਤ ਨਹੀਂ ਜਿਸਮ ਜਿਸਮਾਨੀ, ਤਨ ਵਜੂਦ ਨਜ਼ਰ ਕੋਇ ਨਾ ਆਈਆ। ਜਿਸ ਦਾ ਲੇਖ ਲਿਖ ਸਕੇ ਕੋਇ ਨਾ ਕਾਨੀ, ਕਾਤਬਾਂ ਚਲੇ ਨਾ ਕੋਇ ਚਤੁਰਾਈਆ। ਉਹ ਮਾਲਕ ਖ਼ਾਲਕ ਦੋ ਜਹਾਨੀ, ਪਰਵਰਦਿਗਾਰ ਇਕ ਅਖਵਾਈਆ। ਜੋ ਲਹਿਣਾ ਦੇਣਾ ਵੇਖਣਹਾਰਾ ਜ਼ਿਮੀਂ ਅਸਮਾਨੀ,

ਮੰਡਲ ਮੰਡਪ ਖੋਜ ਖੁਜਾਈਆ। ਉਹ ਦਾਤਾ ਗੁਣੀ ਗਹੀਰ ਗੁਣ ਨਿਧਾਨੀ, ਗਹਿਰ ਗਵਰ ਇਕ ਅਖਵਾਈਆ। ਜਿਸ ਦੇ ਹੁਕਮ ਵਿਚ ਅਵਤਾਰ ਪੈਗ਼ੰਬਰਾਂ ਗੁਰੂਆਂ ਦਿਤੀ ਕ਼ੁਰਬਾਨੀ, ਕਾਇਆ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਨਾਰਦਾ ਮੇਰਾ ਮਾਲਕ ਇਕ ਮਹਿਬੂਬ, ਮਹਿਬਾਨ ਨੂਰ ਅਲਾਹੀਆ। ਜਿਸ ਦੀ ਸਮਝੇ ਨਾ ਕੋਇ ਹਦੂਦ, ਕੰਢੀ ਘਾਟ ਨਜ਼ਰ ਕੋਇ ਨਾ ਆਈਆ। ਉਹ ਵਸਣਹਾਰਾ ਹਰ ਘਟ ਮੌਜ਼ੂਦ, ਲੱਖ ਚੁਰਾਸੀ ਡੇਰਾ ਲਾਈਆ। ਉਸ ਦਾ ਚਾਰ ਜੁਗ ਦੇ ਸ਼ਾਸਤਰ ਦੇਣ ਸਬੂਤ, ਕਲਮੇ ਕਾਇਨਾਤ ਵਿਚ ਜਣਾਈਆ। ਉਹਦਾ ਬਿਨਾ ਤਤਾਂ ਤੋਂ ਲੇਖਾ ਨਾਲ ਜਗਤ ਕਲਬੂਤ, ਕਾਇਆ ਕਾਅਬੇ ਸੋਭਾ ਪਾਈਆ। ਜਿਸ ਦਾ ਹਿਸਾਬ ਕਿਤਾਬ ਅੰਜੀਲ ਕ਼ੁਰਾਨ ਤੁਰਾਇਤ ਤਬੂਤ, ਤੋਬਾ ਤੋਬਾ ਕਰਕੇ ਪੈਗ਼ੰਬਰ ਬੈਠੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਨਾਰਦਾ ਮੇਰਾ ਮਾਲਕ ਅਗੰਮ ਅਥਾਹ, ਦੋ ਜਹਾਨਾਂ ਮਾਲਕ ਇਕ ਅਖਵਾਈਆ। ਜੋ ਜੁਗ ਜੁਗ ਬਦਲਣਹਾਰਾ ਰਾਹ, ਰਹਿਬਰ ਬਣੇ ਨੂਰ ਅਲਾਹੀਆ। ਜਿਸ ਦੇ ਸੰਦੇਸੇ ਸੁਣਾਂ ਨਾਲ ਚਾਅ, ਸ਼ਬਦੀ ਸ਼ਬਦ ਸ਼ਨਵਾਈਆ। ਉਹ ਕਲਜੁਗ ਅੰਤ ਸ੍ਰੀ ਭਗਵੰਤ ਮੇਰਾ ਬਣੇ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਅਵਤਾਰ ਪੈਗ਼ੰਬਰ ਗੁਰੂ ਬਣਾਏ ਮਲਾਹ, ਸ਼ਹਾਦਤ ਸ਼ਬਦ ਸਤਿਗੁਰ ਸ਼ਬਦ ਭੁਗਤਾਈਆ। ਮੇਰੀ ਨੌ ਖੰਡ ਪ੍ਰਿਥਮੀ ਵੇਖੇ ਥਾਂ, ਸੱਤਾਂ ਦੀਪਾਂ ਖੋਜ ਖੁਜਾਈਆ। ਇਕ ਪਰਗਟਾਏ ਆਪਣਾ ਨਾਂ, ਨਾਉਂ ਨਿਰੰਕਾਰ ਇਕ ਸਮਝਾਈਆ। ਕਲਜੁਗ ਜੀਵ ਹੰਸ ਬੁੱਧੀ ਹੋਏ ਵੇਖੇ ਕਾਂ, ਕਾਗ ਵਾਂਗ ਕੁਰਲਾਈਆ। ਉਹ ਲਹਿਣਾ ਦੇਣਾ ਲੇਖਾ ਜਾਣੇ ਸੂਰ ਗਾਂ, ਪਸ਼ੂ ਪੰਛੀਆਂ ਫੋਲ ਫੁਲਾਈਆ। ਜਨ ਭਗਤਾਂ ਪਕੜੇ ਬਾਂਹ, ਫੜ ਬਾਹੋਂ ਗੋਦ ਟਿਕਾਈਆ। ਜਿਸ ਨੂੰ ਸਭ ਨੇ ਕਹਿਣਾ ਵਾਹ ਵਾਹ, ਵਾਹਵਾ ਵਹਿਗੁਰੂ ਤੇਰੀ ਬੇਪਰਵਾਹੀਆ। ਉਹ ਧਰਨੀਏ ਅੰਤ ਤੇਰੇ ਉਤੇ ਕਰੇ ਨਿਆਂ, ਅਦਾਲਤ ਹਕ ਹਕ ਕਮਾਈਆ। ਤੇਰਾ ਨਗਰ ਖੇੜਾ ਵੇਖੇ ਗਰਾਂ, ਧਰਨੀ ਧਰਤ ਧਵਲ ਧੌਲ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਂਈਆ। ਨਾਰਦ ਕਹੇ ਧਰਨੀ ਮੇਰਾ ਮਾਲਕ ਕੀ ਕੁਛ ਕਹਿੰਦਾ, ਜਿਸ ਦੀ ਸਾਰ ਕਿਛ ਨਾ ਆਈਆ। ਮੈਂ ਬਿਨਾ ਸੀਸ ਤੋਂ ਉਸ ਦੀ ਚਰਨੀ ਢਹਿੰਦਾ, ਬਿਨ ਚਰਨਾਂ ਸੀਸ ਟਿਕਾਈਆ। ਉਸ ਦੀ ਸਰਨ ਸਰਨਾਈ ਬਹਿੰਦਾ, ਦਰ ਸਾਚੇ ਸੋਭਾ ਪਾਈਆ। ਜਿਸ ਦਾ ਲੱਖ ਲੱਖ ਆਦਿ ਜੁਗਾਦਿ ਜੁਗ ਚੌਕੜੀ ਗਾਹ ਗਹਿੰਦਾ, ਬਚਿਆ ਰਹਿਣ ਕੋਇ ਨਾ ਪਾਈਆ। ਉਹ ਖੇਲ ਖੇਲਣ ਵਾਲਾ ਅੰਤਮ ਦਿਸ਼ਾ ਲਹਿੰਦਾ, ਆਸ਼ਾ ਮੁਹੰਮਦ ਆਪਣੇ ਨਾਲ ਮਿਲਾਈਆ। ਈਸਾ ਜਿਸ ਦਾ ਭਾਣਾ ਸਹਿੰਦਾ, ਲਹਿਣਾ ਸਲੀਵ ਵਾਲਾ ਵਖਾਈਆ। ਮੂਸਾ ਜਿਸ ਦੀ ਧਾਰ ਵਿਚ ਮੂੰਹ ਦੇ ਭਾਰ ਢਹਿੰਦਾ, ਕੋਹਤੂਰ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਨਾਰਦਾ ਮੇਰਾ ਸੁਆਮੀ ਅਗੰਮ ਅਗੰਮੜਾ, ਤਨ ਮਾਟੀ ਖ਼ਾਕ ਨਜ਼ਰ ਕੋਇ ਨਾ ਆਈਆ। ਜਿਸ ਦਾ ਨਾ ਤਨ ਵਜੂਦ ਮਾਟੀ ਚਮੜਾ, ਚੰਮ ਦ੍ਰਿਸ਼ਟੀ ਨਾ ਕੋਇ ਜਣਾਈਆ। ਨਾ ਧਨ ਦੌਲਤ ਕੋਲ ਰਖੇ ਦਮੜਾ, ਮਾਇਆ ਮਮਤਾ ਨਾ ਕੋਇ ਵਡਿਆਈਆ। ਜੋ ਏਕਾ ਏਕ ਸ਼ਬਦ ਸੰਦੇਸ਼ ਸੁਣੰਦੜਾ, ਜੁਗ ਜੁਗ ਨਿਰਗੁਣ ਸਰਗੁਣ ਕਰ ਪੜ੍ਹਾਈਆ। ਜੋ ਚਾਰ ਜੁਗਾਂ ਦੇ ਸ਼ਾਸਤਰ ਕ਼ਲਮ ਸ਼ਾਹੀ ਨਾਲ ਲਖੰਦੜਾ,

ਅੱਖਰ ਅੱਖਰਾਂ ਮੇਲਾ ਮੇਲੇ ਸਹਿਜ ਸੁਭਾਈਆ। ਉਹ ਅੰਤ ਕੰਤ ਭਗਵੰਤ ਮੇਰਾ ਹੋਣ ਨਾ ਦੇਵੇ ਭਾਗ ਮੰਦੜਾ, ਮੰਦ ਭਾਗਣ ਲਏ ਤਰਾਈਆ। ਉਹ ਲਹਿਣਾ ਦੇਣਾ ਜਾਣੇ ਕਲਜੁਗ ਜੀਵ ਅੰਧੜਾ, ਨਿਜ ਨੇਤਰ ਲੋਚਨ ਵੇਖਣਹਾਰਾ ਥਾਉਂ ਥਾਈਂਆ। ਜਿਸ ਦਾ ਇਕੋ ਸ਼ਬਦ ਅਨਾਦੀ ਛੰਦੜਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਉਹ ਜਨ ਭਗਤ ਸੁਹੇਲੇ ਚੁਕੇ ਆਪਣੇ ਕੰਧੜਾ, ਕਲਜੁਗ ਕੂੜੀ ਕਿਰਿਆ ਵਿਚੋਂ ਬਾਹਰ ਕਢਾਈਆ। ਆਦਿ ਜੁਗਾਦਿ ਜੁਗ ਚੌਕੜੀ ਸਚ ਹੁਕਮ ਦਾ ਹੋ ਪਾਬੰਦੜਾ, ਸਤਿ ਸਰੂਪ ਹੋ ਕੇ ਖੇਲ ਖਿਲਾਈਆ। ਦੀਨ ਦਿਆਲ ਬਣ ਬਖਸ਼ੰਦੜਾ, ਬਖ਼ਸ਼ਿਸ਼ ਰਹਿਮਤ ਆਪਣੇ ਹੱਥ ਰਖਾਈਆ। ਉਹ ਦੇਵਣਹਾਰਾ ਸਾਚਾ ਅਨੰਦੜਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਿਸ ਨੇ ਨਿਸ਼ਾਨ ਮਿਟਾਉਣਾ ਤਾਰਾ ਚੰਦਨਾ, ਸਦੀ ਚੌਧਵੀਂ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜ਼ਿੰਦਗੀ ਜ਼ਿੰਦਗਾਨੀ ਇਨਸਾਨੀ ਸਭ ਦੀ ਵੇਖ ਵਖਾਈਆ।