ਪੁਸਤਕਾਲਾਭਾਗ ੨੪

੨੭ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਲੁਧਿਆਣਾ ਸ਼ਹਿਰ ਹਰਚਰਨ ਸਿੰਘ ਦੇ ਗ੍ਰਹਿ ਸਰਾਭਾ ਨਗਰ

ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰ ਵੇਖੋ ਖੇਲ ਕਲਜੁਗ ਕਲ ਦਾ, ਕਾਇਨਾਤ ਕਲਮਿਆਂ ਬਾਹਰ ਧਿਆਨ ਲਗਾਈਆ। ਕੀ ਹੁਕਮ ਵਰਤੇ ਮਹੀਅਲ ਜਲ ਥਲ ਕਾ, ਸਮੁੰਦ ਸਾਗਰ ਕੀ ਵਡਿਆਈਆ। ਦੀਪ ਖੰਡ ਆਪਣਾ ਆਪਣਾ ਵੇਖੋ ਮਜ਼੍ਹਬਾਂ ਵਾਲਾ ਹਲਕਾ, ਜਗਤ ਹਦੂਦਾਂ ਧਿਆਨ ਲਗਾਈਆ। ਅਗੇ ਪਤਾ ਨਹੀਂ ਲਗਦਾ ਕੀ ਖੇਲ ਹੋਣਾ ਘੜੀ ਪਲ ਕਾ, ਪਲਕਾਂ ਦੇ ਪਿਛੇ ਬਹਿ ਕੇ ਕੀ ਆਪਣਾ ਹੁਕਮ ਵਰਤਾਈਆ। ਨਜ਼ਾਰਾ ਤਕੋ ਮਹੀਅਲ ਰੂਪ ਥਲ ਕਾ, ਅਸਗਾਹਾਂ ਖੋਜ ਖੁਜਾਈਆ। ਕੀ ਹੁਕਮ ਵਰਤੇ ਸਤਿਗੁਰ ਸ਼ਬਦ ਅਟਲ ਕਾ, ਨਾ ਕੋਈ ਮੇਟੇ ਮੇਟ ਮਿਟਾਈਆ। ਬਾਵਨਾ ਨਾਲੇ ਲੇਖਾ ਵੇਖ ਲੈ ਰਾਜੇ ਬਲ ਕਾ, ਬਲ ਆਪਣਾ ਆਪ ਪਰਗਟਾਈਆ। ਕੀ ਖੇਲ ਧਰਨੀ ਉਤੇ ਹੋਵੇ ਅਛਲ ਅਛੱਲ ਕਾ, ਧੀਰਜ ਧਾਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰ ਵੇਖੋ ਆਪਣੀਆਂ ਹਦੂਦਾਂ, ਜਗਤ ਹੱਦਾਂ ਦੀ ਲੋੜ ਰਹੇ ਨਾ ਰਾਈਆ। ਕੀ ਖੇਲ ਵਰਤੇ ਧਰਨੀ ਉਤੇ ਮੌਜੂਦਾ, ਮੌਜੂਦ ਹੋ ਕੇ ਧਿਆਨ ਲਗਾਈਆ। ਕਿਹੜੀ ਮੰਜ਼ਲ ਹਕ ਰਹੀ ਮਕ਼ਸੂਦਾ, ਕਵਣ ਮਹਲ ਅਟਲ ਮਿਲੇ ਵਡਿਆਈਆ। ਨਿਗਾਹ ਮਾਰ ਲਉ ਸਿੱਖ ਮੁਰੀਦਾਂ ਤਨ ਵਜੂਦਾਂ, ਕਾਇਆ ਮਾਟੀ ਕਾਚੇ ਭਾਂਡੇ ਫੋਲ ਫੁਲਾਈਆ। ਕਵਣ ਦੁਆਰੇ ਸੁਆਮੀ ਠਾਕਰ ਮਿਲੇ ਮਹਿਬੂਬਾ, ਮੁਹੱਬਤ ਵਿਚ ਮਹਿਵ ਆਪਣਾ ਰੰਗ ਰੰਗਾਈਆ। ਜਿਸ ਦਾ ਸਤਿਜੁਗ ਤਰੇਤਾ ਦੁਆਪਰ ਕਲਜੁਗ ਦੇ ਕੇ ਆਏ ਸਬੂਤਾ, ਸਤਿ ਸਤਿ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰ ਆਪਣੀਆਂ ਪੁਰਾਣੀਆਂ ਕੱਢੋ ਕਾਪੀਆਂ, ਬਿਨ ਅੱਖਰਾਂ ਅੱਖਰ ਜਣਾਈਆ। ਜਿਸ ਵਿਚ ਸਤਿਗੁਰ ਸ਼ਬਦ ਸ਼ਬਦ ਦੀਆਂ ਪਾਤੀਆਂ, ਪਤ੍ਰਕਾ ਸਮਝ ਕੋਇ ਨਾ ਪਾਈਆ। ਨਾਲ ਇਸ਼ਾਰਾ ਦਿਤਾ ਕਲਜੁਗ ਅੰਧੇਰੀ ਰਾਤੀਆ, ਰੁਤੜੀ ਹਕ ਨਾ ਕੋਇ ਮਹਿਕਾਈਆ। ਨਾਲੇ ਸਤਿਗੁਰ ਸ਼ਬਦ ਦੀਆਂ ਸੁਣੋ ਬਾਤੀਆਂ,

ਕੀ ਬਾਤਨ ਭੇਵ ਖੁਲ੍ਹਾਈਆ । ਕਿਸ ਬਿਧ ਸਭ ਦੀਆਂ ਪੁਛੇ ਵਾਤੀਆਂ, ਵਾਤਾਵਰਨ ਤਕੇ ਖ਼ਲਕ ਖ਼ੁਦਾਈਆ। ਮਾਨਸ ਮਾਨਵ ਮਾਨੁਖ ਖੋਜੇ ਹਯਾਤੀਆਂ, ਜੀਵਨ ਜੀਵਨ ਵਿਚੋਂ ਫੋਲ ਫੁਲਾਈਆ। ਆਪਣੀਆਂ ਮੰਜ਼ਲਾਂ ਤਕੋ ਘਾਟੀਆਂ, ਹਦ ਹਦੂਦਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਦਿ ਜੁਗਾਦਿ ਸਗਲਾ ਸਾਥੀਆ, ਸਗਲਾ ਸੰਗੀ ਬਹੁਰੰਗੀ ਇਕ ਅਖਵਾਈਆ।

੨੭ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਗੁੜੇ ਜ਼ਿਲਾ ਲੁਧਿਆਣਾ ਅਜੈਬ ਸਿੰਘ ਦੇ ਗ੍ਰਹਿ

ਨਾਰਦ ਕਹੇ ਅਵਤਾਰ ਪੈਗ਼ੰਬਰ ਵੇਖੋ ਧਰਤ ਧਵਲ ਧੌਲ ਦੀ ਧਾਰ, ਧਰਮ ਦੁਆਰਿਉਂ ਧਿਆਨ ਲਗਾਈਆ। ਜੀਵਾਂ ਜੰਤਾਂ ਪਾਵੋ ਸਾਰ, ਸਾਧਾਂ ਸੰਤਾਂ ਵੇਖ ਵਖਾਈਆ। ਕਿਉਂ ਕਾਇਆ ਮੰਦਰ ਅੰਦਰ ਹੋਇਆ ਵਿਭਚਾਰ, ਕੂੜੀ ਕਿਰਿਆ ਨਾਲ ਹਲਕਾਈਆ। ਮਨੂਆ ਮਨ ਨਵ ਨਵ ਚਾਰ ਰਿਹਾ ਝਖ ਮਾਰ, ਧੀਰਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਝਟ ਧਰਨੀ ਕਹੇ ਨਾਰਦਾ ਅਵਤਾਰ ਪੈਗ਼ਬਰਾਂ ਗੁਰੂਆਂ ਦੇ ਦੱਸ, ਦਸਤਗੀਰ ਨਾਲ ਮਿਲਾਈਆ। ਮੇਰੇ ਰਿਹਾ ਕਿਛ ਨਾ ਵਸ, ਵਾਸਤਾ ਸਭ ਦੇ ਅਗੇ ਪਾਈਆ। ਹਰ ਹਿਰਦੇ ਅੰਦਰੋਂ ਸਾਚੇ ਨਾਮ ਦਾ ਗਿਆ ਰਸ, ਰਸਨਾ ਕੂੜ ਹੋਈ ਹਲਕਾਈਆ। ਕੋਈ ਮੇਟ ਸਕੇ ਨਾ ਰੈਣ ਅੰਧੇਰੀ ਮਸ, ਨੂਰੀ ਚੰਦ ਨਾ ਕੋਇ ਚਮਕਾਈਆ। ਆਤਮ ਪਰਮਾਤਮ ਗਾਏ ਕੋਈ ਨਾ ਜਸ, ਸਿਫ਼ਤਾਂ ਦੀ ਭਰੀ ਜਗਤ ਲੋਕਾਈਆ। ਬਿਨਾ ਕ਼ਦਮਾਂ ਜਾਣਾ ਨੱਸ, ਭੱਜਣਾ ਵਾਹੋ ਦਾਹੀਆ। ਝਟ ਨਾਰਦ ਨੇ ਧੋਤੀ ਲਈ ਕਸ, ਬੋਦੀ ਸਿਰ ਉਤੇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਧਰਨੀਏ ਮੈਂ ਸੋ ਪੁਰਖ ਨਿਰੰਜਣ ਆਪ ਜਣਾਉਂਦਾ ਹਾਂ। ਹਰਿ ਪੁਰਖ ਨਿਰੰਜਣ ਭੇਵ ਖੁਲ੍ਹਾਉਂਦਾ ਹਾਂ। ਏਕੰਕਾਰੇ ਪਰਦਾ ਲਾਹੁੰਦਾ ਹਾਂ। ਆਦਿ ਨਿਰੰਜਣ ਨੂਰ ਵੇਖ ਵਖਾਉਂਦਾ ਹਾਂ। ਸ੍ਰੀ ਭਗਵਾਨ ਸੰਗ ਨਿਭਾਉਂਦਾ ਹਾਂ। ਅਬਿਨਾਸ਼ੀ ਕਰਤਾ ਆਪਣੀ ਵੰਡ ਵੰਡਾਉਂਦਾ ਹਾਂ। ਪਾਰਬ੍ਰਹਮ ਮੇਲ ਮਿਲਾਉਂਦਾ ਹਾਂ। ਸਤਿਗੁਰ ਸ਼ਬਦ ਸ਼ਬਦ ਉਠਾਉਂਦਾ ਹਾਂ। ਕਲਜੁਗ ਅੰਤਮ ਵੇਲਾ ਵਕ਼ਤ ਸਮਝਾਉਂਦਾ ਹਾਂ। ਨਿਰਗੁਣ ਧਾਰ ਤਕ ਲੈ ਆਪਣੀ ਸ਼ਕਤ, ਸ਼ਕਤੀਸ਼ਾਲੀ ਤੇਰੇ ਅਗੇ ਵਾਸਤਾ ਪਾਉਂਦਾ ਹਾਂ। ਸਦੀ ਚੌਧਵੀਂ ਅੰਤ ਅਖ਼ੀਰ ਤਕ ਲੈ ਵਕ਼ਤ, ਬੇਨਜ਼ੀਰ ਆਪ ਦ੍ਰਿੜਾਉਂਦਾ ਹਾਂ। ਬਿਨ ਤੇਰੀ ਕਿਰਪਾ ਕੋਈ ਬਣੇ ਨਾ ਭਗਤ, ਖੇੜਾ ਸਭ ਦਾ ਭਠ ਵਖਾਉਂਦਾ ਹਾਂ। ਚਾਰ ਜੁਗ ਦਾ ਵਾਅਦਾ ਆਪਣੀ ਪੂਰਬ ਤਕ ਲੈ ਸ਼ਰਤ, ਸ਼ਰੀਅਤ ਦੇ ਮਾਲਕ ਤੈਨੂੰ ਸੁਣਾਉਂਦਾ ਹਾਂ। ਜੋਤੀ ਜਾਤੇ ਆ ਜਾ ਪਰਤ, ਪਤਿਪਰਮੇਸ਼ਵਰ ਵਾਸਤਾ ਪਾਉਂਦਾ ਹਾਂ। ਭਾਗ ਲਗਾ ਦੇ ਉਤੇ ਧਰਤ, ਧਰਨੀ ਧਵਲ ਧੌਲ ਤੇਰੇ ਚਰਨ ਟਿਕਾਉਂਦਾ ਹਾਂ। ਸ਼ਰਅ ਛੁਰੀ ਕ਼ਾਤਲ ਮਕ਼ਤੂਲ ਮੇਟ ਦੇ ਕਰਦ, ਕ਼ਤਲਗਾਹ ਦਾ ਪੰਧ ਮੁਕਾਉਂਦਾ ਹਾਂ। ਅੰਤ ਕੰਤ ਭਗਵੰਤ ਦੀਨਾਂ ਦੁਖੀਆਂ ਵੰਡ ਦਰਦ, ਦੁਖ ਭੰਜਨ ਤੇਰੀ ਸਰਨ ਤਕਾਉਂਦਾ ਹਾਂ। ਮੇਰੀ ਇਕੋ ਇਕ ਅਰਜ਼, ਆਰਜ਼ੂ ਤੇਰੇ ਅਗੇ ਟਿਕਾਉਂਦਾ ਹਾਂ। ਤੇਰਾ ਖੇਲ ਤਕਾਂ ਅਸਚਰਜ, ਅਚਰਜ ਤੇਰਾ ਰੂਪ ਵਖਾਉਂਦਾ

ਹਾਂ। ਤੂੰ ਯੋਧਾ ਸੂਰਬੀਰ ਮਰਦਾਨਾ ਇਕ ਮਰਦ, ਮਦਦ ਤੇਰੀ ਇਕ ਰਖਾਉਂਦਾ ਹਾਂ। ਕਲਜੁਗ ਕੂੜ ਅੰਧੇਰਾ ਮੇਟ ਦੇ ਗਰਦ, ਸਚ ਨੂਰ ਨੂਰ ਰੁਸ਼ਨਾਉਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮੇਰਾ ਹੋਣ ਨਾ ਦੇਵੀਂ ਹਰਜ, ਹਰਜਾਨੇ ਤੇਰੇ ਕ਼ਦਮ ਟਿਕਾਉਂਦਾ ਹਾਂ।

੨੭ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਮਸਤਾਕ ਗੰਜ ਜ਼ਿਲਾ ਲੁਧਿਆਣਾ ਸਰਦਾਰ ਸਿੰਘ ਦੇ ਗ੍ਰਹਿ

ਨਾਰਦ ਕਹੇ ਧਰਨੀਏ ਪ੍ਰਭੂ ਅਗੇ ਪਾ ਲੈ ਵਾਸਤਾ, ਧੁਰ ਦਾ ਵਸਲ ਮੰਗ ਮੰਗਾਈਆ। ਸਚ ਧਰਮ ਦਾ ਮੰਗ ਲੈ ਰਾਸਤਾ, ਰਹਿਬਰ ਹੋ ਕੇ ਦਏ ਵਖਾਈਆ। ਹੁਣ ਆ ਗਿਆ ਖ਼ੁਦਾ ਨਖ਼੍ਵਾਸਤਾ, ਖ਼ੁਦ ਆਪਣਾ ਫੇਰਾ ਪਾਈਆ। ਜਿਸ ਦਾ ਖੇਲ ਜੁਗ ਚੌਕੜੀ ਆਹਿਸਤਾ ਆਹਿਸਤਾ, ਜੁਗ ਚੌਕੜੀ ਫੇਰਾ ਪਾਈਆ। ਅਗੇ ਖੇਲ ਕਰਦਾ ਰਿਹਾ ਅਵਤਾਰ ਪੈਗ਼ੰਬਰਾਂ ਗੁਰੂਆਂ ਵਾਲੇ ਬਰਾਸਤਾ, ਸ਼ਬਦੀ ਸ਼ਬਦੀ ਡੰਕ ਸੁਣਾਈਆ। ਹੁਣ ਰੂਪ ਧਰਿਆ ਪੁਰਖ ਅਕਾਲੇ ਆਪਣਾ ਅਬਿਨਾਸ਼ ਦਾ, ਜਲਵਾਗਰ ਨੂਰ ਅਲਾਹੀਆ। ਉਹ ਮਾਲਕ ਖ਼ਾਲਕ ਸਰਬ ਗੁਣਤਾਸ ਦਾ, ਗੁਣਵੰਤਾ ਇਕ ਅਖਵਾਈਆ। ਜਿਸ ਕੋਲ ਲਹਿਣਾ ਦੇਣਾ ਪ੍ਰਿਥਮੀ ਆਕਾਸ਼ ਦਾ, ਧਰਨੀਏ ਤੇਰਾ ਦੁਖ ਵੰਡਾਈਆ। ਉਸ ਦਾ ਖੇਲ ਤਕ ਲੈ ਆਪਣੀ ਅਗੰਮੀ ਰਾਸ ਦਾ, ਬਿਨ ਗੋਪੀ ਕਾਹਨ ਨਾਚ ਨਚਾਈਆ। ਜਲਵਾ ਤਕ ਲੈ ਜਲਵਾਗਰ ਪ੍ਰਕਾਸ਼ ਦਾ, ਜੋਤੀ ਜਾਤਾ ਡਗਮਗਾਈਆ। ਹੁਣ ਵਕ਼ਤ ਸੁਹੇਲਾ ਤੇਰੇ ਵਿਸ਼ਵਾਸ਼ ਦਾ, ਵਿਸ਼ਿਆਂ ਦੇ ਬਾਹਰ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਨਾਰਦਾ ਮੈਂ ਮੰਗਣਹਾਰੀ ਮੰਗਤੀ, ਜੁਗ ਜੁਗ ਝੋਲੀ ਡਾਹੀਆ। ਮੈਨੂੰ ਇਕੋ ਦੇ ਦੇ ਆਪਣੇ ਨਾਮ ਦੀ ਪੰਗਤੀ, ਬਹੁਤੀ ਲੋੜ ਰਹੇ ਨਾ ਰਾਈਆ। ਪਿਆਰ ਬਖ਼ਸ਼ ਦੇ ਮਾਨਵ ਜ਼ਾਤੀ ਸੰਗਤੀ, ਦੀਨਾਂ ਮਜ਼੍ਹਬਾਂ ਡੇਰਾ ਢਾਹੀਆ । ਖੇਲ ਸਮਝਾ ਦੇ ਕਾਇਆ ਪੰਜ ਤਤ ਤਨ ਦੀ, ਤਤਵ ਤਤ ਤਤ ਦ੍ਰਿੜਾਈਆ। ਤ੍ਰਿਸ਼ਨਾ ਕੂੜੀ ਮੇਟ ਦੇ ਮਨ ਦੀ, ਮਨਸਾ ਮੋਹ ਨਾ ਕੋਇ ਹਲਕਾਈਆ। ਚੁਗਲੀ ਮੇਟ ਦੇ ਸਰਵਣ ਕੰਨ ਦੀ, ਜਗਤ ਕਰੇ ਨਾ ਕੋਇ ਸ਼ਨਵਾਈਆ। ਤ੍ਰਿਸ਼ਨਾ ਰਹੇ ਨਾ ਭੁਖ ਅੰਨ ਦੀ, ਤ੍ਰਿਪਤ ਤ੍ਰਿਪਤ ਤ੍ਰਿਪਤ ਕਰਾਈਆ। ਵਡਿਆਈ ਬਣਾ ਦੇ ਆਪਣੇ ਜਨ ਦੀ, ਆਪ ਬਣੇਂ ਜਣੇਂਦੀ ਮਾਈਆ। ਖੇਲ ਵਖਾ ਦੇ ਛੱਪਰ ਛੰਨ ਦੀ, ਮਹਲ ਅਟਲ ਨਾ ਕੋਇ ਚਤੁਰਾਈਆ। ਮੇਰੇ ਉਤੇ ਧਾਰ ਪ੍ਰਗਟਾ ਦੇ ਗੋਬਿੰਦ ਧੁਰ ਦੇ ਚੰਨ ਦੀ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਨਵ ਸੱਤ ਆਵਾਜ਼ ਆਵੇ ਧੰਨ ਧੰਨ ਦੀ, ਤੂੰ ਹੀ ਤੂੰ ਹੀ ਸਾਰੇ ਰਾਗ ਅਲਾਈਆ। ਕਿਸੇ ਨੂੰ ਭੁਲ ਨਾ ਰਹੇ ਬ੍ਰਹਮ ਦੀ, ਪਾਰਬ੍ਰਹਮ ਦਏ ਸਮਝਾਈਆ। ਖੇਲ ਖਲਾਏ ਆਪਣੇ ਕਰਮ ਦੀ, ਕਰਮ ਕਾਂਡ ਦਾ ਡੇਰਾ ਢਾਹੀਆ । ਦੀਨ ਦੁਨੀ ਦੀ ਦ੍ਰਿਸ਼ਟੀ ਬਦਲੇ ਚਰਮ ਦੀ, ਚੰਮ ਦ੍ਰਿਸ਼ਟੀ ਰਹੇ ਨਾ ਰਾਈਆ। ਖੇਲ ਮੁਕਾਏ ਜ਼ਾਤ ਪਾਤ ਵਰਨ ਦੀ, ਬਰਨਾਂ ਡੇਰਾ ਢਾਹੀਆ। ਇਕੋ ਓਟ ਬਖਸ਼ੇ ਪੁਰਖ ਅਕਾਲਾ ਆਪਣੇ ਸਰਨ ਦੀ, ਸਰਨਗਤ ਇਕ ਅਖਵਾਈਆ। ਆਪਣਾ ਮਾਰਗ ਦੱਸੇ ਮੰਜ਼ਲ ਚੜ੍ਹਨ ਦੀ, ਬਿਨ ਪੌੜੀ ਡੰਡੇ ਆਪ ਚੜ੍ਹਾਈਆ। ਇਕੋ ਸ਼ਬਦੀ ਤੁਕ ਦੱਸੇ ਅਗੰਮੀ ਪੜ੍ਹਨ ਦੀ, ਬਹੁਤੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਂਈਆ । ਨਾਰਦ ਕਹੇ ਧਰਨੀਏ ਮੇਰਾ ਮਾਲਕ ਅੱਲ ਅਜ਼ਹੂ ਜ਼ਮਾ ਨੂਜ਼ੇ ਰਵਾ ਅਰਸ਼ੇ ਫ਼ਿਜ਼ਾ ਕੂਨੀ ਜ਼ਾਕਮੂ ਦੁਵਿਸਤੇ ਦਊ ਜਾਮਉਲ ਕੁਜ਼ਲ ਜ਼ਾਕਮੰਬਾਏ ਆਵੀਜ਼ੋ ਨੂਰੇ ਨਿਜ਼ਾ ਅਰਸ਼ੇ ਖ਼ੁਦਾ ਖ਼ੁਦ ਮਾਲਕ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੇ ਅਗੇ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਬਿਨ ਹੱਥਾਂ ਦਸਤਾਂ ਅਗੰਮ ਦੁਆ, ਦੋ ਜਹਾਨਾਂ ਮਾਲਕ ਖ਼ਾਲਕ ਏਕੰਕਾਰ ਪਰਵਰਦਿਗਾਰ ਸਾਂਝਾ ਯਾਰ ਇਕ ਅਖਵਾਈਆ।

੨੮ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਲੁਧਿਆਣਾ ਸ਼ਹਿਰ ਸਵਿਤ੍ਰੀ ਦੇਵੀ ਦੇ ਗ੍ਰਹਿ

ਸਤਿਗੁਰ ਸ਼ਬਦ ਦਰਦ ਦੁਖ ਭੈ ਭੰਜਣ, ਭਵ ਸਾਗਰ ਪਾਰ ਕਰਾਇੰਦਾ। ਨਾਮ ਨਿਧਾਨਾ ਨੇਤਰ ਪਾਵੇ ਅੰਜਣ, ਅੰਧ ਅਗਿਆਨ ਮਿਟਾਇੰਦਾ। ਆਤਮ ਧਾਰ ਬਣੇ ਸਾਚਾ ਸੱਜਣ, ਪਰਮਾਤਮ ਆਪਣਾ ਜੋੜ ਜੁੜਾਇੰਦਾ। ਭਾਗ ਲਗਾਏ ਕਾਇਆ ਮਾਟੀ ਬਦਨ, ਸਾਢੇ ਤਿੰਨ ਹੱਥ ਸੋਭਾ ਪਾਇੰਦਾ। ਹਰਿਜਨ ਗੁਰਮੁਖ ਹੀਰੇ ਬਣਾਏ ਚੰਦਨ, ਨਾਮ ਸੁਗੰਧੀ ਵਿਚ ਮਹਿਕਾਇੰਦਾ। ਨਿਜਾਨੰਦ ਦੇਵੇ ਆਪਣਾ ਸਚ ਅਨੰਦਨ, ਅਨੰਦ ਅਨੰਦ ਵਿਚੋਂ ਵਖਾਇੰਦਾ। ਆਦਿ ਜੁਗਾਦਿ ਜਨ ਭਗਤਾਂ ਟੁੱਟੀ ਆਏ ਗੰਢਣ, ਸੁਰਤੀ ਸ਼ਬਦੀ ਜੋੜ ਜੁੜਾਇੰਦਾ। ਕੂੜ ਵਿਕਾਰਾ ਆਏ ਖੰਡਣ, ਖੰਡਾ ਖੜਗ ਨਾਮ ਚਮਕਾਇੰਦਾ। ਸਾਚੀ ਵਸਤ ਆਏ ਵੰਡਣ, ਨਾਮ ਨਿਧਾਨਾ ਝੋਲੀ ਪਾਇੰਦਾ। ਪੰਧ ਮੁਕਾਏ ਦੋ ਜਹਾਨ ਬ੍ਰਹਿਮੰਡਣ, ਆਵਣ ਜਾਵਣ ਫੰਦ ਕਟਾਇੰਦਾ। ਦੀਨ ਦਿਆਲ ਬਣੇ ਬਖ਼ਸ਼ੰਦਨ, ਬਖ਼ਸ਼ਿਸ਼ ਰਹਮਿਤ ਆਪਣੇ ਹੱਥ ਰਖਾਇੰਦਾ। ਗ਼ਰੀਬ ਨਿਮਾਣਿਆਂ ਚੁੱਕੇ ਆਪਣੇ ਕੰਧਨ, ਦਰਗਾਹ ਸਾਚੀ ਸਚ ਬਹਾਇੰਦਾ। ਤੂੰ ਮੇਰਾ ਮੈਂ ਤੇਰਾ ਦੱਸੇ ਛੰਦਨ, ਸੋਹੰ ਢੋਲਾ ਅਗੰਮ ਪੜ੍ਹਾਇੰਦਾ। ਇਕੋ ਡੰਡਾਵਤ ਹੋਵੇ ਬੰਦਨ, ਇਸ਼ਟ ਦੇਵ ਇਕ ਵਖਾਇੰਦਾ। ਲਹਿਣਾ ਦੇਣਾ ਮੁਕਾਏ ਵਿਚ ਵਰਭੰਡਣ, ਭੰਡੀ ਜਗਤ ਨਾ ਕੋਇ ਜਣਾਇੰਦਾ। ਦੇਵੇ ਪ੍ਰਕਾਸ਼ ਬਿਨਾ ਸੂਰੀਆ ਚੰਦਨ, ਚੰਦ ਚਾਂਦਨਾ ਨੂਰ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਇੰਦਾ । ਸਤਿਗੁਰ ਸ਼ਬਦ ਸਦਾ ਸਦਾ ਕਿਰਪਾਲੂ, ਕਿਰਪਾ ਨਿਧ ਅਖਵਾਈਆ। ਆਦਿ ਜੁਗਾਦਿ ਦਿਆਲੂ, ਦਇਆ ਨਿਧ ਧੁਰਦਰਗਾਹੀਆ । ਜਨ ਭਗਤਾਂ ਸੁਰਤ ਸੰਭਾਲੂ, ਸਿਰ ਸਿਰ ਆਪਣਾ ਹੱਥ ਟਿਕਾਈਆ। ਦੇਵੇ ਨਾਮ ਸਚਾ ਧਨ ਮਾਲੂ, ਵਸਤ ਅਮੋਲਕ ਇਕ ਵਰਤਾਈਆ । ਜਿਸ ਲੇਖ ਬਣਾਇਆ ਨਾਨਕ ਧਾਰ ਤਤਾਂ ਵਾਲੇ ਕਾਲੂ, ਪਿਤਾ ਪੂਤ ਖ਼ੁਸ਼ੀ ਬਣਾਈਆ। ਸੋ ਸੁਹਾਵਣਹਾਰਾ ਸਚ ਦੁਆਰ ਸਚੀ ਧਰਮਸਾਲੂ, ਸਚਖੰਡ ਇਕ ਵਡਿਆਈਆ। ਜੋ ਜਨ ਭਗਤਾਂ ਬਣਿਆ ਰਹੇ ਸਦਾ ਪਾਲੂ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਜਿਸ ਦੀ ਘਾਲ ਆਦਿ ਜੁਗਾਦਿ ਗੁਰ ਅਵਤਾਰ ਪੈਗ਼ੰਬਰ ਘਾਲੂ, ਘਾਇਲ ਹੋ ਕੇ ਦੇਣਾ ਵਖਾਈਆ। ਉਹ ਫਲ ਲਗਾਵਣਹਾਰਾ ਭਗਤਾਂ ਡਾਲੂ, ਪੱਤ ਟਹਿਣੀ ਆਪ ਮਹਿਕਾਈਆ। ਜਿਸ ਦਾ ਧਰਮ ਧਰਮ ਦਾ ਖੇਲ ਹੋਣਾ ਚਾਲੂ, ਚਾਲ ਨਿਰਾਲੀ ਇਕ ਰਖਾਈਆ। ਕਲਜੁਗ ਕੂੜੀ ਕਿਰਿਆ ਮੇਟੇ ਜਾਹਲੂ, ਜੰਜਾਲਾ ਰਹਿਣ ਕੋਇ ਨਾ ਪਾਈਆ। ਸੋ ਸ੍ਰੀ ਭਗਵਾਨਾ ਨੌਜਵਾਨਾ ਇਕੋ ਇਕ ਸ਼ਾਹਲੂ,

ਸ਼ਹਿਨਸ਼ਾਹ ਇਕ ਅਖਵਾਈਆ। ਜੋ ਭਗਤਨ ਮੀਤ ਬਣੇ ਕਿਰਪਾਲੂ, ਕਿਰਪਾ ਨਿਧ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸ਼ਬਦ ਆਦਿ ਜੁਗਾਦਿ ਬਣਾਏ ਦਿਆਲੂ, ਵਿਚੋਲਾ ਇਕੋ ਇਕ ਨਜ਼ਰੀ ਆਈਆ।

੨੮ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਲੁਧਿਆਣਾ ਸ਼ਹਿਰ ਚੰਦਾ ਸਿੰਘ ਕਾਲੋਨੀ ਮਲਕੀਅਤ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਆਦਿ ਜੁਗਾਦੀ ਪੂਰਾ, ਪੂਰਨ ਧਾਰ ਇਕ ਅਖਵਾਈਆ। ਏਥੇ ਓਥੇ ਦੋ ਜਹਾਨ ਸੂਰਾ, ਸੂਰਬੀਰ ਵਡ ਵਡਿਆਈਆ। ਨਿਤ ਨਵਿਤ ਹਾਜ਼ਰ ਹਜ਼ੂਰਾ, ਸਨਮੁਖ ਹੋ ਕੇ ਸੋਭਾ ਪਾਈਆ। ਸੁਣਾਉਣਹਾਰ ਅਗੰਮੀ ਤੂਰਾ, ਅਵਤਾਰ ਪੈਗ਼ੰਬਰਾਂ ਗੁਰੂਆਂ ਕਰੇ ਪੜ੍ਹਾਈਆ। ਬਖ਼ਸ਼ਣਹਾਰਾ ਸਾਚਾ ਨੂਰਾ, ਅੰਧ ਅਗਿਆਨ ਜਗਤ ਮਿਟਾਈਆ। ਦੇਵਣਹਾਰਾ ਹਕ ਸਰੂਰਾ, ਸੁਰਤੀ ਸ਼ਬਦ ਨਾਲ ਮਿਲਾਈਆ। ਜਨ ਭਗਤਾਂ ਜਨਮ ਰਹਿਣ ਨਾ ਦਏ ਅਧੂਰਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਆਪੇ ਬਣ ਸਰਬ ਕਲਾ ਭਰਪੂਰਾ, ਸਮਰਥ ਆਪਣਾ ਖੇਲ ਖਿਲਾਈਆ। ਆਦਿ ਜੁਗਾਦਿ ਧੁਰ ਦਾ ਨਾਮ ਕਰੇ ਮਸ਼ਹੂਰਾ, ਕਲਮੇ ਕਾਇਨਾਤ ਦ੍ਰਿੜਾਈਆ। ਅਵਤਾਰ ਪੈਗ਼ੰਬਰ ਗੁਰ ਜਿਸ ਦੇ ਮਜ਼ਦੂਰਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਸਦਾ ਸਦਾ ਨਿਹਕਰਮੀ, ਕਰਮ ਕਾਂਡ ਵਿਚ ਨਾ ਆਈਆ। ਦੋ ਜਹਾਨਾਂ ਸਾਚਾ ਧਰਮੀ, ਧਰਮ ਦੀ ਧਾਰ ਇਕ ਸਮਝਾਈਆ। ਲੇਖਾ ਜਾਣੇ ਵਿਸ਼ਨ ਬ੍ਰਹਮਾ ਸ਼ਿਵ ਬ੍ਰਹਮੀ, ਪਾਰਬ੍ਰਹਮ ਆਪਣਾ ਹੁਕਮ ਵਰਤਾਈਆ। ਜਿਸ ਦੀ ਆਦਿ ਜੁਗਾਦਿ ਸਾਰੇ ਲਗਦੇ ਸਰਨੀ, ਸੀਸ ਸਕੇ ਨਾ ਕੋਇ ਉਠਾਈਆ। ਉਹ ਮਾਲਕ ਕਰਨਾ ਕਰਨੀ, ਕ਼ੁਦਰਤ ਦਾ ਰੂਪ ਦਰਸਾਈਆ। ਜਿਸ ਖੇਲ ਮੇਟਣੀ ਵਰਨੀ ਬਰਨੀ, ਝਗੜਾ ਮੁਕਾਏ ਖ਼ਲਕ ਖ਼ੁਦਾਈਆ। ਜਿਸ ਦੀ ਇਕੋ ਤੁਕ ਸਭ ਨੇ ਪੜ੍ਹਨੀ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਜਿਸ ਦੀ ਮੰਜ਼ਲ ਹਕ਼ੀਕ਼ੀ ਸਭ ਨੇ ਚੜ੍ਹਨੀ, ਦਰਗਾਹ ਸਚ ਸਚ ਸੁਹਾਈਆ। ਸੋ ਹਰਿ ਭਗਤ ਸੁਹੇਲੇ ਆਪਣੇ ਬੰਧਾਏ ਲੜਨੀ, ਪਲੂ ਗੰਢ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲੇਖ ਮੁਕਾਏ ਸੀਸ ਧੜਨੀ, ਧੜਾ ਦੀਨ ਮਜ਼੍ਹਬ ਜਗਤ ਨਜ਼ਰ ਕੋਇ ਨਾ ਆਈਆ।

੨੮ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਲੁਧਿਆਣਾ ਸ਼ਹਿਰ ਮੱਘਰ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਦੇਵਣਹਾਰਾ ਸਚ ਸੁਗੰਧੀ, ਰਸ ਆਪਣਾ ਆਪ ਜਣਾਈਆ। ਮੇਟਣਹਾਰਾ ਕੂੜ ਦੁਰਗੰਧੀ, ਵਿਖ ਅੰਦਰੋਂ ਬਾਹਰ ਕਢਾਈਆ। ਸੁਰਤ ਨਾਲ ਕਰੇ ਸੰਧੀ, ਲੇਖਾ ਲਿਖੇ ਚਾਈਂ ਚਾਈਂਆ। ਪੰਚ ਵਿਕਾਰ ਕਰੇ ਪਾਬੰਦੀ, ਸਿਰ ਸਕੇ ਨਾ ਕੋਇ ਉਠਾਈਆ। ਨੇਤਰ ਅੱਖ ਰਹਿਣ

ਨਾ ਦੇਵੇ ਅੰਧੀ, ਸਚ ਪ੍ਰਕਾਸ਼ ਦਏ ਚਮਕਾਈਆ। ਤ੍ਰੈਗੁਣ ਮਾਇਆ ਤੋੜੇ ਫੰਦੀ, ਜਗਤ ਜੰਜਾਲ ਨਾ ਕੋਇ ਜਣਾਈਆ। ਸਾਚਾ ਢੋਲਾ ਸੁਣਾਏ ਛੰਦੀ, ਧੁਰ ਦਾ ਰਾਗ ਸੁਣਾਈਆ। ਹਰਿਜਨ ਚੁੱਕੇ ਆਪਣੇ ਕੰਧੀ, ਖੇਵਟ ਖੇਟਾ ਆਪਣਾ ਰੂਪ ਬਦਲਾਈਆ। ਜਿਸ ਦੀ ਆਯੂ ਆਦਿ ਜੁਗਾਦਿ ਲੰਮੀ, ਅੰਤ ਕਹਿਣ ਕਿਛ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਸਦਾ ਸਦਾ ਬਹੁਰੰਗੀ, ਰੰਗਤ ਨਜ਼ਰ ਕਿਸੇ ਨਾ ਆਈਆ। ਸੁਹਾਵਣਹਾਰਾ ਸੇਜ ਪਲੰਘੀ, ਸੁਖਆਸਣ ਡੇਰਾ ਲਾਈਆ। ਕੂੜੀ ਕੱਢੇ ਵਾਸਨਾ ਗੰਦੀ, ਅੰਤਰ ਕਰੇ ਸਫ਼ਾਈਆ। ਪ੍ਰਕਾਸ਼ ਦੇਵੇ ਧੁਰ ਦਾ ਚੰਦੀ, ਸੂਰੀਆ ਚੰਦ ਦੀ ਲੋੜ ਨਾ ਕੋਇ ਰਖਾਈਆ। ਹਰਿਜਨ ਲਾਵੇ ਆਪਣੇ ਅੰਗੀ, ਅੰਗੀਕਾਰ ਆਪ ਹੋ ਜਾਈਆ। ਜਿਸ ਦੀ ਧਾਰ ਜਮਨਾ ਸੁਰਸਤੀ ਗੋਦਾਵਰੀ ਗੰਗੀ, ਗੋਬਿੰਦ ਆਪਣਾ ਖੇਲ ਖਿਲਾਈਆ। ਸੋ ਸ਼ਹਿਨਸ਼ਾਹ ਸੂਰਾ ਸਰਬੰਗੀ, ਧੁਰ ਮਾਲਕ ਇਕ ਅਖਵਾਈਆ। ਜਿਸ ਦੇ ਕੋਲ ਜੁਗ ਚੌਕੜੀ ਵਖਰਾ ਢੰਗੀ, ਤਰੀਕ਼ਾ ਸਮਝੇ ਕੋਇ ਨਾ ਰਾਈਆ। ਉਹ ਵੇਖਣਹਾਰਾ ਕਲਜੁਗ ਅੰਤਮ ਕੰਢੀ, ਘਾਟ ਪਤਣ ਫੋਲ ਫੁਲਾਈਆ। ਜੋ ਮੇਟਣਹਾਰਾ ਕੂੜ ਪਖੰਡੀ, ਮਾਇਆ ਮਮਤਾ ਮੋਹ ਗਵਾਈਆ। ਸਤਿ ਧਰਮ ਦੀ ਲਾਵਣਹਾਰਾ ਡੰਡੀ, ਡੰਡਾਵਤ ਸਭ ਦੀ ਦਏ ਬਦਲਾਈਆ। ਗੜ੍ਹ ਤੋੜਨਹਾਰ ਘਮੰਡੀ, ਹਉਮੇ ਹੰਗਤਾ ਦੂਰ ਕਰਾਈਆ। ਚਮਕਾਵਣਹਾਰਾ ਧਰਮ ਦੀ ਚੰਡੀ, ਨਾਮ ਖੰਡਾ ਹੱਥ ਉਠਾਈਆ। ਵੇਖਣਹਾਰਾ ਬ੍ਰਹਮ ਬ੍ਰਹਿਮੰਡੀ, ਬ੍ਰਹਿਮਾਂਡ ਖੋਜ ਖੁਜਾਈਆ। ਲਹਿਣਾ ਦੇਣਾ ਪੂਰਾ ਕਰੇ ਜੇਰਜ ਅੰਡੀ, ਉਤਭੁਜ ਸੇਤਜ ਲੇਖਾ ਰਹੇ ਨਾ ਰਾਈਆ। ਜਨ ਭਗਤਾਂ ਆਦਿ ਜੁਗਾਦਿ ਟੁੱਟੀ ਆਪੇ ਗੰਢੀ, ਗੰਢਣਹਾਰ ਗੁਪਾਲ ਸੁਆਮੀ ਆਪ ਅਖਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀਨ ਦੁਨੀ ਸਦਾ ਬਣੇ ਬਖ਼ਸ਼ੰਦੀ, ਬਖ਼ਸ਼ਿਸ਼ ਰਹਿਮਤ ਆਪਣੀ ਆਪ ਕਮਾਈਆ।

੨੮ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਲੁਧਿਆਣਾ ਸ਼ਹਿਰ ਮਲਕੀਅਤ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਸਚਾ ਸਿਕਦਾਰਾ, ਸਿਰ ਸਿਰ ਆਪਣਾ ਹੁਕਮ ਚਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦਾ ਸੇਵਾਦਾਰਾ, ਸੰਸਾਰੀ ਭੰਡਾਰੀ ਸੰਘਾਰੀ ਨਾਉਂ ਪਰਗਟਾਇੰਦਾ। ਜਿਸ ਦਾ ਖੇਲ ਸਦਾ ਜੁਗ ਚਾਰਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਖ ਵਖਾਇੰਦਾ। ਜਿਸ ਦਾ ਨਾਮ ਸਤਿ ਜੈਕਾਰਾ, ਜੁਗ ਜੁਗ ਆਪ ਜਣਾਇੰਦਾ। ਜਿਸ ਦਾ ਰੂਪ ਤੇਈ ਅਵਤਾਰਾ, ਅਵਤਰੀ ਹੋ ਕੇ ਖੇਲ ਖਿਲਾਇੰਦਾ। ਜਿਸ ਦਾ ਪੈਗ਼ੰਬਰਾਂ ਲਾਇਆ ਨਾਅਰਾ, ਹਕ਼ੀਕ਼ਤ ਹਕ ਹਕ ਦ੍ਰਿੜਾਇੰਦਾ। ਜਿਸ ਦਾ ਗੁਰੂਆਂ ਕੀਤਾ ਇਸ਼ਾਰਾ, ਬਿਨ ਸੈਨਤ ਸੈਨਤ ਸਮਝਾਇੰਦਾ। ਜਿਸ ਦਾ ਲੱਖ ਚੁਰਾਸੀ ਵਿਚ ਪਸਾਰਾ, ਘਟ ਘਟ ਅੰਦਰ ਸੋਭਾ ਪਾਇੰਦਾ। ਜਿਸ ਦਾ ਤ੍ਰੈਗੁਣ ਜਗਤ ਭੰਡਾਰਾ, ਰਜੋ ਤਮੋ ਸਤੋ ਆਪ ਵਰਤਾਇੰਦਾ। ਜਿਸ ਦਾ ਪੰਜ ਤਤ ਅਕਾਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਖਿਲਾਇੰਦਾ। ਜਿਸ ਦਾ ਨੂਰ ਜੋਤ ਉਜਿਆਰਾ, ਦੀਆ ਬਾਤੀ ਕਮਲਾਪਾਤੀ ਆਪ ਜਗਾਇੰਦਾ। ਜਿਸ ਦਾ ਸ਼ਬਦ ਨਾਦ ਧੁਨਕਾਰਾ, ਅਨਹਦ ਨਾਦੀ ਨਾਦ ਦ੍ਰਿੜਾਇੰਦਾ। ਜਿਸ ਦਾ ਅੰਮ੍ਰਿਤ ਰਸ ਠੰਡਾ ਠਾਰਾ, ਬੂੰਦ ਸਵਾਂਤੀ ਆਪ ਟਪਕਾਇੰਦਾ।

ਜੋ ਵਸਣਹਾਰਾ ਸਭ ਤੋਂ ਬਾਹਰਾ, ਸਚਖੰਡ ਸਾਚੇ ਸੋਭਾ ਪਾਇੰਦਾ। ਜਿਸ ਨੂੰ ਕਹਿੰਦੇ ਪਰਵਰਦਿਗਾਰਾ, ਸਾਂਝਾ ਯਾਰ ਨੂਰ ਚਮਕਾਇੰਦਾ । ਉਹ ਖੇਲੇ ਖੇਲ ਅਪਾਰਾ, ਅਪਰੰਪਰ ਹੋ ਕੇ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਇੰਦਾ। ਸਤਿਗੁਰ ਸ਼ਬਦ ਸ਼ਬਦ ਸਤਿਗੁਰ, ਸਤਿ ਸਤਿਵਾਦੀ ਇਕ ਅਖਵਾਇੰਦਾ। ਜਿਸ ਦਾ ਲੇਖਾ ਆਦਿ ਜੁਗਾਦੀ ਧੁਰ, ਧੁਰ ਮਸਤਕ ਲੇਖ ਸਰਬ ਬਣਾਇੰਦਾ। ਜਿਸ ਨੂੰ ਝੁਕਦੇ ਅਵਤਾਰ ਪੈਗ਼ੰਬਰ ਗੁਰ, ਨਿਵ ਨਿਵ ਸੀਸ ਨਿਵਾਇੰਦਾ। ਜਿਸ ਦੀ ਖ਼ਾਕ ਰਮਾਉਂਦੇ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ, ਧੂੜੀ ਟਿੱਕਿਆਂ ਨਾਲ ਵਡਿਆਇੰਦਾ। ਜਿਸ ਦਾ ਮੰਤਰ ਜਾਏ ਫੁਰ, ਫੁਰਨੇ ਸਭ ਦੇ ਬੰਦ ਕਰਾਇੰਦਾ। ਜੋ ਮਾਤਲੋਕ ਬਿਨ ਕ਼ਦਮਾਂ ਆਏ ਤੁਰ, ਤੁਰਤ ਆਪਣਾ ਪੰਧ ਮੁਕਾਇੰਦਾ। ਸੁਰਤੀ ਨਾਲ ਜਾਏ ਜੁੜ, ਸ਼ਬਦੀ ਆਪਣਾ ਰੰਗ ਰੰਗਾਇੰਦਾ। ਜਿਸ ਦੀ ਆਦਿ ਜੁਗਾਦਿ ਸਭ ਨੂੰ ਲੋੜ, ਲੁੜੀਂਦਾ ਸਾਜਣ ਇਕ ਹੋ ਜਾਇੰਦਾ। ਜੋ ਚੜ੍ਹੇ ਸਦਾ ਅਗੰਮੇ ਘੋੜ, ਵਾਗਾਂ ਆਪਣੇ ਹੱਥ ਰਖਾਇੰਦਾ। ਜਿਸ ਦੀ ਮੰਜ਼ਲ ਇਕੋ ਅਗੰਮਾ ਪੌੜ, ਪੌੜੀ ਡੰਡਾ ਨਜ਼ਰ ਕੋਇ ਨਾ ਆਇੰਦਾ। ਜੋ ਕਲਜੁਗ ਕੂੜੀ ਕਿਰਿਆ ਪਾਵਣਹਾਰਾ ਮੋੜ, ਸਤਿਜੁਗ ਸਚ ਧਰਮ ਪਰਗਟਾਇੰਦਾ । ਤਿਸ ਦੇ ਅਗੇ ਲੱਖ ਚੁਰਾਸੀ ਹੱਥ ਰਹੀ ਜੋੜ, ਸਿਰ ਸਰ ਨਾ ਕੋਇ ਉਠਾਇੰਦਾ। ਸੋ ਪੁਰਖ ਅਕਾਲਾ ਦੀਨ ਦਿਆਲਾ ਸਤਿਗੁਰ ਸ਼ਬਦ ਧਾਰ ਆਇਆ ਦੌੜ, ਭੱਜਿਆ ਵਾਹੋ ਦਾਹੀਆ। ਜਿਸ ਨੂੰ ਕਹਿੰਦੇ ਬ੍ਰਾਹਮਣ ਗੌੜ, ਸੋ ਆਪਣਾ ਰੂਪ ਵਖਾਈਆ। ਵੇਖਣਹਾਰਾ ਲੱਖ ਚੁਰਾਸੀ ਮਿਠਾ ਕੌੜ, ਫਲ ਦੀਨ ਦੁਨੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਦਾ ਮਾਰਗ ਆਦਿ ਜੁਗਾਦਿ ਬੜਾ ਸੌੜ, ਬਿਨ ਕਿਰਪਾ ਮੰਜ਼ਲ ਚੜ੍ਹਨ ਕੋਇ ਨਾ ਪਾਈਆ।

੨੮ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਸਨੇਤ ਜ਼ਿਲਾ ਲੁਧਿਆਣਾ ਮੋਹਣ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਬੇਪਰਵਾਹੀ, ਆਦਿ ਜੁਗਾਦਿ ਬੇਪਰਵਾਹੀ ਵਿਚ ਸਮਾਇੰਦਾ। ਨਿਰਗੁਣ ਧਾਰ ਬਣੇ ਰਥਵਾਹੀ, ਜੁਗ ਜੁਗ ਆਪਣਾ ਰਥ ਚਲਾਇੰਦਾ। ਸ਼ਬਦ ਸੰਦੇਸ਼ਾ ਦੇਵੇ ਚਾਈਂ ਚਾਈਂ, ਨਾਮ ਨਿਧਾਨਾ ਲੋਕਮਾਤ ਪਰਗਟਾਇੰਦਾ। ਨਿਰਅੱਖਰ ਧਾਰ ਅੱਖਰਾਂ ਵਿਚ ਲਏ ਪਰਗਟਾਈ, ਚਾਰ ਜੁਗ ਦੇ ਸ਼ਾਸਤਰਾਂ ਗੰਢ ਪੁਆਇੰਦਾ। ਅਵਤਾਰ ਪੈਗ਼ੰਬਰਾਂ ਗੁਰੂਆਂ ਦੇਵੇ ਨਾਮ ਸਚਾ ਸੁਖਦਾਈ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈ, ਜੁਗ ਜੁਗ ਆਪਣਾ ਰੰਗ ਰੰਗਾਇੰਦਾ। ਭਗਤ ਸੁਹੇਲੇ ਲਏ ਉਠਾਈ, ਲੱਖ ਚੁਰਾਸੀ ਵਿਚੋਂ ਫੋਲ ਫੁਲਾਇੰਦਾ। ਵਸਤ ਅਮੋਲਕ ਦੇਵੇ ਥਾਉਂ ਥਾਈਂ, ਆਪ ਆਪਣੀ ਦਇਆ ਕਮਾਇੰਦਾ। ਹਕ਼ੀਕ਼ਤ ਹਕ ਦਾ ਬਣੇ ਗੁਸਾਂਈ, ਗਹਿਰ ਗੰਭੀਰ ਆਪ ਅਖਵਾਇੰਦਾ। ਜਿਸ ਨੂੰ ਸਭ ਨੇ ਮੰਨਿਆ ਧੁਰ ਦਾ ਮਾਹੀ, ਮਿਹਰਵਾਨ ਹੋ ਕੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਇੰਦਾ। ਸਤਿਗੁਰ ਸ਼ਬਦ ਆਦਿ ਜੁਗਾਦੀ ਡੂੰਘਾ ਸਾਗਰ, ਗਹਿਰ ਗਵਰ ਇਕ ਅਖਵਾਈਆ। ਜਿਸ ਦਾ ਲਹਿਣਾ ਦੇਣਾ ਨਾਲ ਕਾਇਆ ਗਾਗਰ, ਸਾਢੇ ਤਿੰਨ ਹੱਥ ਸੋਭਾ ਪਾਈਆ। ਮੇਲ ਮਿਲਾਏ ਕਰੀਮ ਕ਼ਾਦਰ, ਕ਼ੁਦਰਤ ਆਪਣਾ ਹੁਕਮ ਸੁਣਾਈਆ।

ਦੋ ਜਹਾਨਾਂ ਬਣ ਕੇ ਸੂਰਬੀਰ ਬਹਾਦਰ, ਭੈ ਭਾਉ ਦੇਵੇ ਥਾਉਂ ਥਾਈਂਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਕਰੇ ਆਦਲ, ਇਨਸਾਫ਼ ਆਪਣੇ ਹੱਥ ਰਖਾਈਆ। ਕੂੜੀ ਕਿਰਿਆ ਕਰੇ ਤਬਾਦਲ, ਸਤਿ ਸਚ ਲਏ ਪਰਗਟਾਈਆ। ਲੇਖਾ ਮੁਕਾਏ ਮਕ਼ਤੂਲ ਕ਼ਾਤਲ, ਧਰਮ ਦੀ ਧਾਰ ਇਕ ਜਣਾਈਆ। ਸਚ ਦੁਆਰ ਵਖਾਏ ਬਾਤੁਲ, ਮੁਕੱਦਸ ਇਕੋ ਇਕ ਸਮਝਾਈਆ । ਜਨ ਭਗਤਾਂ ਭੇਵ ਚੁਕਾਏ ਬਾਤਨ, ਪਰਦਾ ਪਰਦਿਆਂ ਵਿਚੋਂ ਉਠਾਈਆ। ਕਲਜੁਗ ਮੇਟੇ ਰੈਣ ਅੰਧੇਰੀ ਰਾਤਨ, ਸਤਿਜੁਗ ਸਚ ਚੰਦ ਚਮਕਾਈਆ। ਗ਼ਰੀਬ ਨਿਮਾਣਿਆਂ ਪੁਛੇ ਵਾਤਨ, ਹੋਏ ਆਪ ਸਹਾਈਆ। ਆਪਣਾ ਦੱਸੇ ਆਪ ਮਹਾਤਮ, ਭੇਵ ਅਭੇਦਾ ਆਪ ਖੁਲ੍ਹਾਈਆ। ਹੁਕਮ ਸੁਣਾਏ ਧੁਰ ਪਰਮਾਤਮ, ਸੰਦੇਸ਼ਾ ਦੇਵੇ ਚਾਈਂ ਚਾਈਂਆ। ਜਿਸ ਦੀ ਸ਼ਰਅ ਮਜ਼੍ਹਬ ਨਹੀਂ ਕੋਈ ਧਾਰ ਸਨਾਤਮ, ਸਨਾਤਮ ਰੰਗ ਨਾ ਕੋਇ ਰੰਗਾਈਆ। ਉਹ ਲੱਖ ਚੁਰਾਸੀ ਪੁਛਣਹਾਰਾ ਵਾਤਨ, ਮਿਹਰਵਾਨ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਸ਼ਬਦੀ ਰੂਪ ਅਪਾਰਾ, ਤਨ ਵਜੂਦ ਨਾ ਕੋਇ ਰਖਾਈਆ। ਰਸਨਾ ਜਿਹਵਾ ਨਾ ਕੋਇ ਬੁਲਾਰਾ, ਮੁਖ ਦੰਦ ਨਾ ਕੋਇ ਵਡਿਆਈਆ। ਗੀਤ ਗਾਏ ਨਾ ਕੋਇ ਸੰਸਾਰਾ, ਵਾਸ਼ਨਾ ਜਗਤ ਨਾ ਕੋਇ ਰਖਾਈਆ। ਆਪੇ ਵਸੇ ਸਭ ਤੋਂ ਬਾਹਰਾ, ਸਚ ਦੁਆਰਾ ਇਕ ਸੁਹਾਈਆ। ਜਿਸ ਦਾ ਲਹਿਣਾ ਦੇਣਾ ਨਾਲ ਪੈਗ਼ੰਬਰ ਗੁਰ ਅਵਤਾਰਾ, ਮੇਲਾ ਮੇਲੇ ਚਾਈਂ ਚਾਈਂਆ। ਕਲਜੁਗ ਅੰਤਮ ਮੇਟੇ ਅੰਧ ਅੰਧਿਆਰਾ, ਕੂੜੀ ਕਿਰਿਆ ਬਾਹਰ ਕਢਾਈਆ। ਸਤਿਜੁਗ ਸਚ ਬੋਲੇ ਜੈਕਾਰਾ, ਸਤਿਗੁਰ ਸ਼ਬਦ ਕਰੇ ਪੜ੍ਹਾਈਆ। ਮਾਨਸ ਜ਼ਾਤੀ ਦੇਵੇ ਇਕ ਸਹਾਰਾ, ਨੌ ਖੰਡ ਪ੍ਰਿਥਮੀ ਆਪਣਾ ਰੰਗ ਰੰਗਾਈਆ। ਤੂੰ ਮੇਰਾ ਮੈਂ ਤੇਰਾ ਜਿਸ ਦਾ ਅਗੰਮ ਜੈਕਾਰਾ, ਜੋਤੀ ਜਾਤਾ ਇਕ ਅਖਵਾਈਆ। ਜਿਸ ਦਾ ਲਹਿਣਾ ਦੇਣਾ ਨਾਲ ਕਲਕੀ ਅਵਤਾਰਾ, ਨਿਹਕਲੰਕਾ ਆਪਣਾ ਡੰਕ ਵਜਾਈਆ। ਅਮਾਮ ਅਮਾਮਾ ਹੋ ਉਜਿਆਰਾ, ਰੂਪ ਅਨੂਪਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ਼ਾਹੋ ਭੂਪ ਸਚੀ ਸਰਕਾਰਾ, ਸ਼ਹਿਨਸ਼ਾਹ ਇਕੋ ਇਕ ਅਖਵਾਈਆ।

੨੮ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਝਮਟ ਜ਼ਿਲਾ ਲੁਧਿਆਣਾ ਮਹਿੰਦਰ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਸਦਾ ਮਿਹਰਵਾਨ, ਮਹਿਬਾਨ ਬੀਦੋ ਇਕ ਅਖਵਾਈਆ। ਜਿਸ ਦਾ ਲਹਿਣਾ ਦੇਣਾ ਆਦਿ ਜੁਗਾਦਿ ਦੋ ਜਹਾਨ, ਲੋਕ ਪਰਲੋਕ ਆਪਣਾ ਹੁਕਮ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦੇ ਢੋਲੇ ਗਾਣ, ਸਿਫ਼ਤਾਂ ਵਾਲੀ ਸਿਫ਼ਤ ਸਲਾਹੀਆ। ਤ੍ਰੈਗੁਣ ਮਾਇਆ ਦੇਵਣਹਾਰਾ ਦਾਨ, ਰਜੋ ਤਮੋ ਸਤੋ ਆਪਣਾ ਰੰਗ ਰੰਗਾਈਆ। ਪੰਜ ਤਤ ਕਰਨ ਵਾਲਾ ਪ੍ਰਧਾਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣੀ ਖੇਲ ਖਿਲਾਈਆ। ਲੱਖ ਚੁਰਾਸੀ ਲੇਖਾ ਜਾਣੇ ਜੀਵ ਜਹਾਨ, ਅੰਡਜ ਜੇਰਜ ਉਤਭੁਜ ਸੇਹਤਜ ਆਪਣੀ ਵੰਡ ਵੰਡਾਈਆ। ਜੋਤੀ ਜਾਤਾ ਹੋ ਕੇ ਦਇਆਵਾਨ, ਦਇਆਨਿਧ ਇਕ ਅਖਵਾਈਆ। ਆਤਮ ਪਰਮਾਤਮ ਦੇਵੇ ਦਾਨ, ਕਮਲਾਪਾਤੀ ਜੋਤੀ ਜਾਤਾ ਹੋ ਕੇ ਡਗਮਗਾਈਆ। ਸ਼ਬਦ ਅਨਾਦੀ ਦਏ ਸਚੀ ਧੁਨਕਾਨ,

ਅਨਹਦ ਨਾਦੀ ਰਾਗ ਸੁਣਾਈਆ। ਅੰਮ੍ਰਿਤ ਆਤਮ ਬਖ਼ਸ਼ੇ ਪੀਣ ਖਾਣ, ਬੂੰਦ ਸਵਾਂਤੀ ਨਾਭੀ ਕਵਲ ਟਪਕਾਈਆ। ਲੇਖ ਮੁਕਾਏ ਨੌ ਦੁਆਰੇ ਜੀਵ ਜਹਾਨ, ਕੂੜੀ ਕਿਰਿਆ ਬਾਹਰ ਕਢਾਈਆ। ਭਗਤ ਸੁਹੇਲੇ ਕਰੇ ਪ੍ਰਵਾਨ, ਪ੍ਰੀਤਮ ਹੋ ਕੇ ਆਪਣਾ ਮੇਲ ਮਿਲਾਈਆ। ਸਾਚੇ ਸੰਤਾਂ ਦੇਵੇ ਮਾਣ, ਅੰਤਰ ਨਿਰੰਤਰ ਆਪਣਾ ਰੰਗ ਚੜ੍ਹਾਈਆ। ਗੁਰਮੁਖ ਵੇਖੇ ਮਾਰ ਧਿਆਨ, ਗੁਰਸਿਖ ਆਪਣੀ ਗੋਦ ਟਿਕਾਈਆ। ਧੁਰ ਦਾ ਨਾਮ ਕਲਮਾ ਕਰੇ ਪ੍ਰਧਾਨ, ਜੁਗ ਜੁਗ ਆਪਣਾ ਖੇਲ ਖਿਲਾਈਆ। ਚਾਰ ਜੁਗ ਦੇ ਸ਼ਾਸਤਰਾਂ ਦਏ ਗਿਆਨ, ਪੜਦਾ ਪੜਦਿਆਂ ਵਿਚੋਂ ਉਠਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਖਣਹਾਰ ਸ੍ਰੀ ਭਗਵਾਨ, ਭਗਵਨ ਹੋ ਕੇ ਹੁਕਮ ਵਰਤਾਈਆ। ਕਲਜੁਗ ਅੰਤਮ ਹੋਵੇ ਜਾਣੀ ਜਾਣ, ਜਾਨਣਹਾਰ ਨੂਰ ਅਲਾਹੀਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਬ੍ਰਹਿਮੰਡ ਖੰਡ ਸੀਸ ਨਿਵਾਈਆ। ਜਿਸ ਦਾ ਅਵਤਾਰ ਪੈਗ਼ੰਬਰ ਗੁਰੂ ਗਾਉਂਦੇ ਗਾਨ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਨੇ ਸ਼ਰਅ ਸ਼ਰੀਅਤ ਦੀਨ ਦੁਨੀ ਕੀਤੀ ਪ੍ਰਧਾਨ, ਪਰਮ ਪੁਰਖ ਆਪਣਾ ਰੂਪ ਦਰਸਾਈਆ। ਸੋ ਮਾਲਕ ਖ਼ਾਲਕ ਨੌਜੁਆਨ, ਨੂਰ ਨੁਰਾਨਾ ਨੂਰ ਅਲਾਹੀਆ। ਸਚਖੰਡ ਨਿਵਾਸੀ ਸਚ ਸੰਦੇਸਾ ਜੁਗ ਜੁਗ ਦੇਵੇ ਆਣ, ਪੈਗ਼ਾਮ ਨੂਰ ਅਲਾਹੀਆ। ਜੋ ਸੁਣਿਆ ਜਾਏ ਬਿਨਾ ਕਾਨ, ਸਰਵਣਾਂ ਲੋੜ ਰਹੇ ਨਾ ਰਾਈਆ। ਬੋਲਿਆ ਜਾਏ ਬਿਨਾ ਜ਼ਬਾਨ, ਮੁਖ ਦੰਦ ਨਾ ਕੋਇ ਚਤੁਰਾਈਆ। ਉਹ ਸ਼ਾਹੋ ਭੂਪ ਸੁਲਤਾਨ, ਹਰਿ ਕਰਤਾ ਇਕ ਅਖਵਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਹਰਿਜਨ ਸਾਚੇ ਕਰੇ ਪ੍ਰਵਾਨ, ਪਰਮ ਪੁਰਖ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਸਤਿਗੁਰ ਸ਼ਬਦ ਸਹਿਜ ਸੁਖਦਾਈ, ਰੋਗ ਸੋਗ ਵਿਚ ਕਦੇ ਨਾ ਆਇੰਦਾ। ਚਾਰ ਜੁਗ ਦਾ ਨਿਰਗੁਣ ਬਣੇ ਮਾਹੀ, ਦੋ ਜਹਾਨਾਂ ਆਪਣਾ ਖੇਲ ਖਿਲਾਇੰਦਾ। ਸਚ ਸੰਦੇਸ਼ਾ ਨਵ ਸੱਤ ਰਿਹਾ ਸੁਣਾਈ, ਬ੍ਰਹਿਮੰਡਾਂ ਖੰਡਾਂ ਆਪ ਦ੍ਰਿੜਾਇੰਦਾ। ਜਿਸ ਦਾ ਭੇਵ ਅਭੇਦਾ ਲੋਕਮਾਤ ਕੋਈ ਜਾਣੇ ਨਾਹੀਂ, ਪੜਦਾ ਪੜਦਾ ਨਾ ਕੋਇ ਉਠਾਇੰਦਾ। ਉਹ ਕਲਜੁਗ ਅੰਤ ਸ੍ਰੀ ਭਗਵੰਤ ਮੇਟਣਹਾਰਾ ਕੂੜੀ ਸ਼ਾਹੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਜਿਸ ਕਾਰਨ ਗੋਬਿੰਦ ਬੂਟਾ ਪੁਟਿਆ ਕਾਹੀ, ਕਲਜੁਗ ਕੂੜ ਕੁੜਿਆਰੇ ਜੜ੍ਹ ਪੁਟਾਇੰਦਾ। ਛੋਟਿਆਂ ਬਾਲਿਆਂ ਨੀਹਾਂ ਹੇਠ ਦਬਾਈ, ਧਰਨੀ ਧਰਤ ਧਵਲ ਧੌਲ ਹੌਲਾ ਭਾਰ ਕਰਾਇੰਦਾ। ਸੋ ਸਤਿਗੁਰ ਸ਼ਬਦ ਆਦਿ ਜੁਗਾਦਿ ਖੇਲੇ ਖੇਲ ਚਾਈਂ ਚਾਈਂ, ਚਾਓ ਘਨੇਰਾ ਆਪਣਾ ਇਕ ਪਰਗਟਾਇੰਦਾ। ਕਲਜੁਗ ਅੰਤ ਲੇਖਾ ਜਾਣੇ ਥਾਂਉ ਥਾਂਈ, ਥਾਨ ਥਨੰਤਰ ਫੋਲ ਫੁਲਾਇੰਦਾ। ਜਿਸ ਦਾ ਰੂਪ ਰੰਗ ਰੇਖ ਦਿਸੇ ਕੋਈ ਨਾਹੀਂ, ਤਨ ਵਜੂਦ ਪੰਜ ਤਤ ਵੰਡ ਨਾ ਕੋਇ ਵੰਡਾਈਆ। ਉਹ ਨੂਰ ਨੁਰਾਨਾ ਸ਼ਾਹ ਸੁਲਤਾਨਾ ਇਕ ਅਲਾਹੀ, ਅਲਾਹ ਆਲਮੀਨ ਅਖਵਾਇੰਦਾ। ਜਿਸ ਨੂੰ ਸਾਰੇ ਮੰਨਦੇ ਧੁਰ ਗੁਸਾਂਈ, ਗੋਬਿੰਦ ਆਪਣਾ ਮੇਲ ਮਿਲਾਇੰਦਾ। ਸੋ ਸਤਿਗੁਰ ਸ਼ਬਦ ਨਿਰਗੁਣ ਨਿਰਗੁਣ ਦੋ ਜਹਾਨਾਂ ਬਣ ਕੇ ਰਾਹੀ, ਰਹਿਬਰ ਹੋ ਕੇ ਭੇਵ ਚੁਕਾਇੰਦਾ। ਜਿਸ ਦਾ ਲੇਖਾ ਨਾਲ ਖ਼ਲਕ ਖ਼ੁਦਾਈ, ਖ਼ਾਲਕ ਮਖ਼ਲੂਕ ਆਪਣੇ ਰੰਗ ਰੰਗਾਇੰਦਾ। ਸੋ ਪੁਰਖ ਅਕਾਲਾ ਦੀਨ ਦਿਆਲਾ ਏਕਾ ਡੰਕਾ ਫ਼ਤਿਹ ਰਿਹਾ ਵਜਾਈ, ਦੋ ਜਹਾਨ ਆਲਸ ਨਿੰਦਰਾ ਆਪ ਖੁਲ੍ਹਾਇੰਦਾ। ਭਗਤ ਸੁਹੇਲੇ ਗੁਰੂ ਗੁਰ ਚੇਲੇ ਗੁਰਮੁਖ ਰਿਹਾ ਜਗਾਈ, ਸੁਰਤੀ ਸ਼ਬਦ ਨਾਲ ਉਠਾਇੰਦਾ। ਘਰ ਸੁਆਮੀ ਮਿਲੇ ਚਾਈਂ ਚਾਈਂ, ਚਾਉ ਘਨੇਰਾ ਇਕ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ

ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪਾਵੇ ਸਾਰ ਜਲ ਥਲ ਮਹੀਅਲ ਅਸਗਾਹੀ, ਸਮੁੰਦ ਸਾਗਰ ਟਿੱਲੇ ਪਰਬਤ ਧਰਨੀ ਧਰਤ ਧਵਲ ਧੌਲ ਵੇਖ ਵਖਾਇੰਦਾ।

੨੮ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਭਨਹੌੜ ਜ਼ਿਲਾ ਲੁਧਿਆਣਾ ਭਗਵਾਨ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਸਦਾ ਸੁਹੇਲਾ, ਆਦਿ ਅੰਤ ਇਕ ਅਖਵਾਈਆ। ਆਤਮ ਪਰਮਾਤਮ ਮਿਲਾਏ ਮੇਲਾ, ਪਾਰਬ੍ਰਹਮ ਬ੍ਰਹਮ ਆਪਣੇ ਰੰਗ ਰੰਗਾਈਆ। ਲੇਖਾ ਜਾਣੇ ਗੁਰੂ ਗੁਰ ਚੇਲਾ, ਚੇਲਾ ਗੁਰ ਆਪਣਾ ਸੰਗ ਨਿਭਾਈਆ। ਇਥੇ ਓਥੇ ਦੋ ਜਹਾਨਾਂ ਨਿਰਗੁਣ ਧਾਰ ਬਣ ਕੇ ਸੱਜਣ ਸੁਹੇਲਾ, ਸਗਲਾ ਸੰਗੀ ਬਹੁਰੰਗੀ ਨੂਰ ਅਲਾਹੀਆ। ਜੋ ਕੱਟਣਹਾਰਾ ਲੱਖ ਚੁਰਾਸੀ ਰਾਏ ਧਰਮ ਦੀ ਜੇਲਾ, ਫਾਸੀ ਜਮ ਕੀ ਦਏ ਕਟਾਈਆ। ਉਹ ਵਸਣਹਾਰਾ ਧਾਮ ਨਵੇਲਾ, ਸਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਜਨ ਭਗਤਾਂ ਅੰਦਰ ਵਸਦਾ, ਬਾਹਰ ਖੋਜਿਆਂ ਹੱਥ ਕਿਸੇ ਨਾ ਆਈਆ। ਜਿਸ ਦੇ ਕੋਲ ਭੰਡਾਰਾ ਧੁਰ ਦੇ ਜਸ ਦਾ, ਸਿਫ਼ਤੀ ਸਿਫ਼ਤਾਂ ਨਾਲ ਸਿਫ਼ਤ ਸਲਾਹੀਆ। ਪਿਆਲਾ ਦੇਵੇ ਅੰਮਿਉਂ ਰਸ ਦਾ, ਬਿਨ ਰਸਨਾ ਰਸ ਚਖਾਈਆ। ਸਾਚਾ ਮਾਰਗ ਆਤਮ ਪਰਮਾਤਮ ਆਪਣਾ ਦੱਸਦਾ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਤੀਰ ਅਣਿਆਲਾ ਇਕੋ ਕਸਦਾ, ਬਿਨ ਚਿੱਲੇ ਕਮਾਨ ਉਠਾਈਆ। ਜਿਸ ਦਾ ਲਹਿਣਾ ਦੇਣਾ ਪੁਰਖ ਸਮਰਥ ਦਾ, ਸੋ ਪੁਰਖ ਨਿਰੰਜਣ ਵੇਖ ਵਖਾਈਆ। ਉਹ ਲੇਖ ਮੁਕਾਏ ਹੱਥੋ ਹੱਥ ਦਾ, ਜਗਤ ਉਧਾਰ ਨਾ ਕੋਇ ਜਣਾਈਆ। ਜੁਗ ਚੌਕੜੀ ਕੂੜੀ ਕਿਰਿਆ ਸਦਾ ਮਥਦਾ, ਕਲ ਕਾਤੀਆਂ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਭਗਤਾਂ ਵੇਖੇ ਭਗਤੀ, ਭਗਵਨ ਧਾਰ ਧਾਰ ਜਣਾਈਆ। ਲੇਖੇ ਲਾਵੇ ਚੁਰਾਸੀ ਵਿਚੋ ਹਰਿਜਨ ਵਿਅਕਤੀ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਈਆ। ਅੰਤਰ ਆਤਮ ਬਖ਼ਸ਼ੇ ਸਾਚੇ ਨਾਮ ਦੀ ਸ਼ਕਤੀ, ਸ਼ਖ਼ਸ਼ੀਅਤ ਇਕੋ ਇਕ ਦ੍ਰਿੜਾਈਆ। ਨਿਰਗੁਣ ਧਾਰ ਵਖਾਏ ਹਸਤੀ, ਹਸਤ ਕੀਟਾਂ ਵਿਚ ਸਮਾਈਆ। ਜਿਸ ਦੀ ਸਚਖੰਡ ਦੁਆਰ ਬਸਤੀ, ਦਰਗਾਹ ਸਾਚੀ ਸੋਭਾ ਪਾਈਆ। ਚਾਰ ਜੁਗ ਦੀ ਬਾਣੀ ਭਰੀ ਉਸੇ ਦੇ ਜਸ ਦੀ, ਸਿਫ਼ਤਾਂ ਵਾਲੇ ਢੋਲੇ ਗਾਈਆ। ਉਹ ਕਲਜੁਗ ਰੈਣ ਖੇਲ ਮਿਟਾਏ ਅੰਧੇਰੀ ਮਸ ਦੀ, ਨੂਰੀ ਚੰਦ ਚੰਦ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਸਤਿਗੁਰ ਸ਼ਬਦ ਭਗਤਾਂ ਸਦਾ ਸਾਥੀ, ਸਾਜਣ ਇਕ ਅਖਵਾਈਆ। ਹੋਏ ਸਹਾਈ ਅਨਾਥ ਅਨਾਥੀ, ਗ਼ਰੀਬ ਨਿਮਾਣਿਆਂ ਗੋਦ ਉਠਾਈਆ। ਵਸਤ ਅਗੰਮੀ ਨਿਰਗੁਣ ਧਾਰ ਦੇਵੇ ਦਾਤੀ, ਦਇਆਵਾਨ ਹੋ ਕੇ ਝੋਲੀ ਪਾਈਆ। ਭੇਵ ਚੁਕਾਏ ਲੋਕਮਾਤੀ, ਧਰਨੀ ਧਰਤ ਧਵਲ ਪੜਦਾ ਰਹੇ ਨਾ ਰਾਈਆ। ਜ਼ਿੰਦਗੀ ਵਿਚੋਂ ਜੀਵਣ ਜੀਵਣ ਵਿਚੋਂ ਬਦਲੇ ਹਯਾਤੀ, ਪਵਣ ਸਵਾਸਾ ਆਪਣਾ ਖੇਲ ਖਿਲਾਈਆ। ਘਰ ਪ੍ਰਕਾਸ਼ ਕਰਕੇ ਬਿਨ ਦੀਆ ਤੇਲ ਬਾਤੀ, ਜੋਤੀ ਜਾਤਾ ਹੋ ਕੇ ਡਗਮਗਾਈਆ। ਅੰਮ੍ਰਿਤ ਬਖ਼ਸ਼ੇ ਬੂੰਦ ਸਵਾਂਤੀ, ਨਿਝਰ ਝਿਰਨਿਉਂ ਆਪ ਝਿਰਾਈਆ।

ਜਨ ਭਗਤਾਂ ਅੰਤ ਪੁਛੇ ਵਾਤੀ, ਨਿਰਗੁਣ ਧਾਰ ਹੋਏ ਸਹਾਈਆ। ਸਚਖੰਡ ਦੁਆਰ ਏਕੰਕਾਰ ਮੁਕਾਏ ਪਿਛਲਾ ਪੰਧ ਵਾਟੀ, ਅਗੇ ਅਵਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਨ ਭਗਤਾਂ ਸਚਖੰਡ ਦੁਆਰ ਚੜ੍ਹਾਏ ਆਪਣੀ ਘਾਟੀ, ਅਧਵਿਚਕਾਰ ਦੀਨ ਦੁਨੀ ਨਾ ਕੋਇ ਰਖਾਈਆ।

੨੮ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਦਾਖਾ ਜ਼ਿਲਾ ਲੁਧਿਆਣਾ ਮਹਿੰਦਰ ਸਿੰਘ ਜੁਗਿਦਰ ਸਿੰਘ ਦੇ ਗ੍ਰਹਿ

ਆਤਮਾ ਕਹੇ ਮੇਰੇ ਸ਼ਾਹੋ ਭੂਪ ਸੁਲਤਾਨਾ, ਸੋ ਪੁਰਖ ਨਿਰੰਜਣ ਤੇਰੀ ਬੇਪਰਵਾਹੀਆ। ਹਰਿ ਪੁਰਖ ਨਿਰੰਜਣ ਤੇਰਾ ਨੂਰ ਮਹਾਨਾ, ਜੋਤੀ ਜਾਤੇ ਨਜ਼ਰੀ ਆਈਆ। ਏਕੰਕਾਰ ਤੇਰਾ ਨਿਸ਼ਾਨਾ, ਲੋਕਮਾਤ ਸੋਭਾ ਪਾਈਆ। ਆਦਿ ਨਿਰੰਜਣ ਤੇਰਾ ਦਾਨਾ, ਦਾਤੇ ਦਾਨੀ ਦਇਆ ਕਮਾਈਆ। ਅਬਿਨਾਸ਼ੀ ਕਰਤੇ ਮੇਰੇ ਮਿਹਰਵਾਨਾ, ਮਹਿਬੂਬ ਤੇਰੀ ਵਡਿਆਈਆ। ਸ੍ਰੀ ਭਗਵਾਨ ਗੁਣ ਨਿਧਾਨਾ, ਗੁਣਵੰਤ ਦੇਣੀ ਸਰਨਾਈਆ। ਪਾਰਬ੍ਰਹਮ ਬਿਨ ਨੇਤਰਾਂ ਵੇਖਣਾ ਮਾਰ ਧਿਆਨਾ, ਪੜਦਾ ਪੜਦਿਆਂ ਵਿਚੋਂ ਉਠਾਈਆ। ਮੈਂ ਸਤਿਗੁਰ ਸ਼ਬਦ ਤੇਰਾ ਸੁਣਾਂ ਤਰਾਨਾ, ਤੁਰੀਆ ਤੋਂ ਪਰੇ ਦੇਣਾ ਦ੍ਰਿੜਾਈਆ। ਤੂੰ ਨਿਰਗੁਣ ਧਾਰ ਮੈਨੂੰ ਤ੍ਰੈਗੁਣ ਮਾਇਆ ਪੰਜ ਤਤ ਵਿਚ ਕੀਤਾ ਪ੍ਰਧਾਨਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰਜੋ ਤਮੋ ਸਤੋ ਨਾਲ ਜੋੜ ਜੁੜਾਈਆ। ਮੇਰਾ ਸੁਹਾ ਕੇ ਨਗਰ ਗਰਾਮਾ, ਖੇੜਾ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਆਤਮਾ ਕਹੇ ਪ੍ਰਭੂ ਮੈਂ ਤੇਰਾ ਆਦਿ ਜੁਗਾਦੀ ਨੂਰ, ਨੂਰ ਨੁਰਾਨਾ ਨਜ਼ਰੀ ਆਈਆ। ਤੂੰ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਲੋਕਮਾਤ ਤੇਰਾ ਲਹਿਣਾ ਦੇਣਾ ਮੇਰੇ ਨਾਲ ਜ਼ਰੂਰ, ਜ਼ਰੂਰਤ ਤੇਰੇ ਨਾਲ ਰਖਾਈਆ। ਤੇਰਾ ਪੰਧ ਨਾ ਨੇੜੇ ਨਾ ਦੂਰ, ਗ੍ਰਹਿ ਮੰਦਰ ਇਕੋ ਇਕ ਵਖਾਈਆ। ਤੇਰੀ ਮਸਤੀ ਮੇਰਾ ਸਰੂਰ, ਤੇਰੀ ਖ਼ੁਮਾਰੀ ਮੇਰੀ ਖ਼ੁਸ਼ੀ ਬਣਾਈਆ। ਤੂੰ ਸ਼ਹਿਨਸ਼ਾਹ ਹਾਜ਼ਰ ਹਜ਼ੂਰ, ਹਜ਼ਰਤਾਂ ਦਾ ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਆਤਮਾ ਕਹੇ ਪ੍ਰਭੂ ਤੂੰ ਮੇਰਾ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਇਕ ਅਖਵਾਈਆ। ਤੇਰਾ ਮੰਡਲ ਤੇਰੀ ਰਾਸੀ, ਤੇਰਾ ਮੰਡਪ ਵੇਖ ਵਖਾਈਆ। ਤੇਰਾ ਖੇਲ ਤੇਰੀ ਤਮਾਸ਼ੀ, ਸਦ ਤੇਰੇ ਰੰਗ ਵਿਚ ਸਮਾਈਆ। ਮੇਰਾ ਲਹਿਣਾ ਦੇਣਾ ਰਖਿਆ ਨਾਲ ਲੱਖ ਚੁਰਾਸੀ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਮੇਰਾ ਪਿਆਰ ਕਰਦੇ ਸ਼ੰਕਰ ਕੈਲਾਸ਼ੀ, ਕਲਾਧਾਰੀ ਤੇਰੀ ਸਰਨਾਈਆ। ਆਦਿ ਜੁਗਾਦਿ ਜੁਗ ਚੌਕੜੀ ਮੇਰੇ ਅੰਤਰ ਆਈ ਨਾ ਕਦੇ ਉਦਾਸੀ, ਚਿੰਤਾ ਗ਼ਮ ਨਾ ਕੋਇ ਰਖਾਈਆ। ਮੈਂ ਜਗਤ ਚੜ੍ਹਿਆ ਨਹੀਂ ਕਿਸੇ ਫਾਸੀ, ਸਲੀਵ ਗਲ ਨਾ ਕੋਇ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਆਤਮਾ ਕਹੇ ਪ੍ਰਭੂ ਮੈਂ ਤੇਰਾ ਰੂਪ ਅਗੰਮ, ਅਗੰਮੜੇ ਦੇ ਵਡਿਆਈਆ। ਮੇਰਾ ਲਹਿਣਾ ਦੇਣਾ ਜੁੜਿਆ ਨਾਲ ਕਾਇਆ ਮਾਟੀ ਚੰਮ, ਪੰਜਾਂ ਤਤਾਂ ਸੰਗ ਮਿਲਾਈਆ। ਤੇਰਾ ਖੇਲ ਵੇਖਿਆ ਪਾਰਬ੍ਰਹਮ ਧਾਰ ਬ੍ਰਹਮ, ਪੜਦਾ ਪੜਦਿਆਂ ਵਿਚੋਂ ਚੁਕਾਈਆ। ਈਸ਼ ਜੀਵ ਮੇਰਾ ਹੋਇਆ ਕਰਮ, ਕਰਮ

ਕਾਂਡ ਤੇਰੇ ਚਰਨ ਟਿਕਾਈਆ। ਆਦਿ ਅੰਤ ਜੁਗਾ ਜੁਗੰਤ ਮੈਂ ਲੋੜਾਂ ਤੇਰੀ ਇਕੋ ਸਰਨ, ਸਰਨਗਤ ਇਕ ਰਖਾਈਆ। ਤੂੰ ਮਾਲਕ ਖ਼ਾਲਕ ਮੇਰਾ ਤਰਨੀ ਤਰਨ, ਤਾਰਨਹਾਰ ਧੁਰਦਰਗਾਹੀਆ। ਤੇਰੀ ਕਿਰਪਾ ਨਾਲ ਤੇਰੇ ਭਗਤ ਸੁਹੇਲੇ ਤੇਰੀ ਮੰਜ਼ਲ ਚੜ੍ਹਨ, ਦਰਗਾਹ ਸਾਚੀ ਜਾਵਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਆਤਮਾ ਕਹੇ ਪ੍ਰਭੂ ਮੇਰਾ ਤੇਰੇ ਨਾਲ ਜੋੜਾ, ਜੋੜੀ ਆਦਿ ਜੁਗਾਦਿ ਬਣਾਈਆ। ਨਿਗਾਹ ਮਾਰ ਲੈ ਸੱਸੇ ਉਤੇ ਹੋੜਾ, ਹਾਹੇ ਟਿੱਪੀ ਨਾਲ ਮਿਲਾਈਆ। ਮੈਂ ਸਦਾ ਫਿਰਦਾ ਤੇਰੇ ਸ਼ਬਦ ਅਗੰਮੀ ਘੋੜਾ, ਭੱਜਾਂ ਵਾਹੋ ਦਾਹੀਆ। ਚੁਰਾਸੀ ਵਿਚ ਮੇਰਾ ਖੇਲ ਬੜਾ ਥੋੜਾ, ਚਾਰੇ ਖਾਣੀ ਰੰਗ ਰੰਗਾਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਭਗਤਾਂ ਧਾਰ ਹੋ ਕੇ ਤੇਰਾ ਗਾਵਾਂ ਦੋਹਰਾ, ਨਾਮ ਨਾਮਾ ਇਕ ਜਣਾਈਆ। ਇਕੋ ਘਰ ਵੇਖਾਂ ਪੇਕਾ ਸੌਹਰਾ, ਦੋ ਜਹਾਨਾਂ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਆਤਮਾ ਕਹੇ ਪ੍ਰਭੂ ਮੈਂ ਸੰਤਾਂ ਸੂਫ਼ੀਆਂ ਆਦਿ ਜੁਗਾਦਿ ਸਾਥੀ, ਸਗਲਾ ਸੰਗੀ ਅਖਵਾਈਆ। ਤੂੰ ਸਰਬ ਕਲਾ ਸਮਰਾਥੀ, ਬੇਪਰਵਾਹ ਨੂਰ ਅਲਾਹੀਆ। ਮੇਰਾ ਲਹਿਣਾ ਦੇਣਾ ਮੁਕਦਾ ਰਿਹਾ ਹਾਥੋ ਹਾਥੀ, ਜਗਤ ਉਧਾਰ ਨਾ ਕੋਇ ਜਣਾਈਆ । ਮਨ ਕਲਪਣਾ ਜਿਨ੍ਹਾਂ ਦੇ ਅੰਤਰ ਉਨ੍ਹਾਂ ਕੋਈ ਪੁਛੇ ਨਾ ਵਾਤੀ, ਸਿਰ ਹੱਥ ਨਾ ਕੋਇ ਟਿਕਾਈਆ। ਜੀਵ ਜੰਤ ਵੇਖਣ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਕਲਜੁਗ ਕੂੜ ਕੁੜਿਆਰਾ ਮਾਰੇ ਕਾਤੀ, ਜਗਤ ਸ਼ਸਤਰ ਨਜ਼ਰ ਕੋਇ ਨਾ ਆਈਆ । ਚਾਰੇ ਖਾਣੀ ਆਵਣ ਜਾਵਣ ਫੇਰ ਮੇਰਾ ਖੇਲ ਤਮਾਸ਼ੀ, ਅੰਡਜ ਜੇਰਜ ਉਤਭੁਜ ਸੇਤਜ ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਿਰਗੁਣ ਧਾਰ ਏਕੰਕਾਰ ਤੂੰ ਮੇਰਾ ਮਾਲਕ ਸ਼ਾਹੋ ਸ਼ਾਬਾਸ਼ੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਤਮ ਪਰਮਾਤਮ ਪਰਮਾਤਮ ਆਤਮ ਤੇਰੇ ਰੰਗ ਸਮਾਈਆ।

੨੮ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਮੁੰਡਿਆਣੀ ਜ਼ਿਲਾ ਲੁਧਿਆਣਾ ਪੂਰਨ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਕਹੇ ਧਰਨੀਏ ਰਖੀਂ ਯਕੀਨ, ਭਰੋਸਾ ਪੁਰਖ ਅਕਾਲ ਜਣਾਈਆ। ਬੇਸ਼ਕ ਜੀਵ ਜੰਤ ਕਲਜੁਗ ਹੋਏ ਅਧੀਨ, ਮਾਇਆ ਮਮਤਾ ਬੈਠੀ ਆਪਣਾ ਰੰਗ ਰੰਗਾਈਆ। ਪਰਵਰਦਿਗਾਰ ਸਾਂਝਾ ਯਾਰ ਜਿਸ ਨੂੰ ਕਹਿੰਦੇ ਯਾਮਬੀਨ, ਨੂਰ ਨੁਰਾਨਾ ਸ਼ਾਹ ਸੁਲਤਾਨਾ ਇਕ ਅਖਵਾਈਆ। ਜਿਸ ਦਾ ਮਾਰਗ ਸਤਿਜੁਗ ਤਰੇਤਾ ਦੁਆਪਰ ਕਲਜੁਗ ਬੜਾ ਮਹੀਨ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜਿਸ ਨੇ ਦੀਨਾਂ ਮਜ਼੍ਹਬਾਂ ਦੀ ਕੀਤੀ ਤਕ਼ਸੀਮ, ਮਾਨਵ ਜ਼ਾਤੀ ਜ਼ਾਤ ਪਾਤ ਵਿਚ ਵੰਡ ਵੰਡਾਈਆ। ਉਹ ਕ਼ੁਦਰਤ ਦਾ ਕ਼ਾਦਰ ਇਕ ਕਰੀਮ, ਕਰਤਾ ਪੁਰਖ ਨੂਰ ਅਲਾਹੀਆ। ਜਿਸ ਦਾ ਲਹਿਣਾ ਦੇਣਾ ਨਾਲ ਨਰ ਮਦੀਨ, ਲੱਖ ਚੁਰਾਸੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ । ਸਤਿਗੁਰ ਸ਼ਬਦ ਕਹੇ ਧਰਨੀ ਪ੍ਰਭ ਕਰਨਹਾਰ ਕਰਤਾਰਾ, ਕ਼ੁਦਰਤ ਕ਼ਾਦਰ ਇਕ ਅਖਵਾਈਆ। ਕਲਜੁਗ ਕੂੜ ਮੇਟੇ ਅੰਧਿਆਰਾ, ਤੇਰੇ ਉਤੇ ਨਵ ਸੱਤ ਰਹਿਣ ਨਾ ਪਾਈਆ। ਏਕਾ ਨੂਰ ਜੋਤ ਕਰੇ ਉਜਿਆਰਾ, ਚਾਰੇ ਕੁੰਟਾਂ ਡਗਮਗਾਈਆ।

ਤੂੰ ਉਸ ਦੇ ਚਰਨ ਕਵਲ ਕਰੀਂ ਨਿਮਸਕਾਰਾ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਉਹ ਤੇਰਾ ਲੇਖਾ ਜਾਣੇ ਸਭ ਦਾ ਸਾਂਝਾ ਪਰਵਰਦਿਗਾਰਾ, ਪਤਿਪਰਮੇਸ਼ਵਰ ਅਗੰਮ ਅਥਾਹੀਆ। ਜਿਸ ਦਾ ਇਕੋ ਨਾਦ ਸ਼ਬਦ ਧੁਨਕਾਰਾ, ਅਨਹਦ ਨਾਦੀ ਨਾਦ ਸੁਣਾਈਆ। ਜੋ ਮਾਨਵ ਜ਼ਾਤੀ ਅੰਮ੍ਰਿਤ ਰਸ ਦੇਵੇ ਠੰਡਾ ਠਾਰਾ, ਕਲਜੁਗ ਅਗਨੀ ਅੱਗ ਬੁਝਾਈਆ। ਤੇਰਾ ਪਵਿਤ੍ਰ ਕਰੇ ਦੁਆਰਾ, ਗ੍ਰਹਿ ਇਕੋ ਇਕ ਸੁਹਾਈਆ। ਝਗੜਾ ਰਹੇ ਨਾ ਮੰਦਰ ਮਸਜਿਦ ਸ਼ਿਵਦਵਾਲਾ ਮਠ ਗੁਰੂਦੁਆਰਾ, ਚਰਚਾਂ ਵੰਡ ਨਾ ਕੋਇ ਵੰਡਾਈਆ । ਉਹ ਸਾਹਿਬ ਸੁਆਮੀ ਅੰਤਰਜਾਮੀ ਸਭ ਦਾ ਬਣੇ ਸਾਂਝਾ ਯਾਰਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਿਸ ਨੂੰ ਸਭ ਨੇ ਕਹਿਣਾ ਕਲ ਕਲਕੀ ਅਵਤਾਰਾ, ਨਿਹਕਲੰਕਾ ਅਗੰਮ ਅਥਾਹੀਆ। ਤਿਸ ਨੂੰ ਪੈਗ਼ੰਬਰਾਂ ਕਿਹਾ ਨੂਰ ਅਲਾਹੀ ਪਰਵਰਦਿਗਾਰਾ, ਅਮਾਮ ਅਮਾਮਾ ਇਕ ਅਖਵਾਈਆ। ਉਹ ਤੇਰਾ ਲਹਿਣਾ ਦੇਣਾ ਸਦੀ ਚੌਧਵੀਂ ਰਿਹਾ ਵਿਚਾਰਾ, ਬੀਸ ਬੀਸਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ । ਸਤਿਗੁਰ ਸ਼ਬਦ ਕਹੇ ਧਰਨੀਏ ਤੇਰਾ ਮਿਟ ਜਾਏ ਕਲਜੁਗ ਕੂੜ ਕੁੜਿਆਰਾ ਅੰਧ, ਅਗਿਆਨ ਦੀਨ ਦੁਨੀ ਰਹਿਣ ਕੋਇ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਨੇ ਗਾਉਣਾ ਛੰਦ, ਸੋਹੰ ਢੋਲਾ ਵਜਦੀ ਰਹੇ ਵਧਾਈਆ। ਜਿਸ ਲੇਖ ਮੁਕਾਉਣਾ ਅੰਤ ਅਖ਼ੀਰ ਬੇਨਜ਼ੀਰ ਤਾਰਾ ਚੰਦ, ਸੂਰੀਆ ਆਪਣਾ ਪੰਧ ਮੁਕਾਈਆ। ਉਹ ਪੁਰਖ ਅਕਾਲਾ ਦੀਨ ਦਿਆਲਾ ਏਥੇ ਓਥੇ ਸਦਾ ਬਖ਼ਸ਼ੰਦ, ਰਹਿਮਤ ਆਪਣੀ ਆਪ ਕਮਾਈਆ। ਤੇਰਾ ਖ਼ੁਸ਼ੀ ਕਰਾਏ ਬੰਦ ਬੰਦ, ਨੌ ਖੰਡ ਪ੍ਰਿਥਮੀ ਸੱਤ ਦੀਪ ਆਪਣਾ ਰੰਗ ਚੜ੍ਹਾਈਆ। ਤੇਰੇ ਸੀਨੇ ਪਾਵੇ ਠੰਡ, ਅਗਨੀ ਤਤ ਬੁਝਾਈਆ। ਤੇਰਾ ਭਾਗ ਹੋਣ ਨਾ ਦੇਵੇ ਮੰਦ, ਸਿਰ ਤੇਰੇ ਹੱਥ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਸੇਜ ਸੁਹਾਏ ਨਵ ਸੱਤ ਇਕ ਪਲੰਘ, ਜਿਸ ਦਾ ਪਾਵਾ ਚੂਲ ਬਾਡੀ ਬਣਤ ਨਾ ਕੋਇ ਬਣਾਈਆ।

੨੮ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਰਕਬਾ ਜ਼ਿਲਾ ਲੁਧਿਆਣਾ ਨਾਹਰ ਸਿੰਘ ਦੇ ਗ੍ਰਹਿ

ਜਨ ਭਗਤੋ ਪ੍ਰਭੂ ਦਾ ਰਖੋ ਇਕ ਸਹਾਰਾ, ਸਹਾਇਕ ਨਾਇਕ ਜੋ ਇਕ ਅਖਵਾਈਆ। ਜੋ ਨਿਰਗੁਣ ਸਰਗੁਣ ਲਏ ਅਵਤਾਰਾ, ਪੈਗ਼ੰਬਰ ਗੁਰ ਆਪਣਾ ਖੇਲ ਖਿਲਾਈਆ। ਨਾਮ ਨਿਧਾਨਾ ਬੋਲ ਜੈਕਾਰਾ, ਕਲਮਾ ਕਾਇਨਾਤ ਦ੍ਰਿੜਾਈਆ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰਾ, ਜੋਤੀ ਜਾਤਾ ਅੰਧ ਅੰਧੇਰ ਮਿਟਾਈਆ। ਸੋ ਕਲਜੁਗ ਅੰਤ ਸ੍ਰੀ ਭਗਵੰਤ ਮੇਟਣਹਾਰ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਚਮਕਾਈਆ। ਜਿਸ ਝਗੜਾ ਮੇਟਣਾ ਜ਼ਾਤਾ ਪਾਤਾ, ਦੀਨਾਂ ਮਜ਼੍ਹਬਾਂ ਲੇਖਾ ਦਏ ਮੁਕਾਈਆ। ਆਤਮ ਪਰਮਾਤਮ ਜਨ ਭਗਤਾਂ ਜੋੜੇ ਨਾਤਾ, ਪਾਰਬ੍ਰਹਮ ਬ੍ਰਹਮ ਆਪਣਾ ਮੇਲ ਮਿਲਾਈਆ। ਅੰਮ੍ਰਿਤ ਆਤਮ ਬੂੰਦ ਸਵਾਂਤੀ ਬਖ਼ਸ਼ੇ ਆਪ ਸੁਵਾਤਾ, ਅਗਨੀ ਤਤ ਤਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਕਲਜੁਗ ਕਿਰਿਆ ਕੂੜ ਜਾਏ

ਨਠ, ਧਰਨੀ ਧਰਤ ਧਵਲ ਧੌਲ ਰਹਿਣ ਕੋਇ ਨਾ ਪਾਈਆ। ਮਾਇਆ ਮਮਤਾ ਪੰਚ ਵਿਕਾਰਾ ਖੇੜਾ ਹੋਵੇ ਭਠ, ਤ੍ਰੈਗੁਣ ਅਗਨੀ ਤਤ ਨਾ ਕੋਇ ਤਪਾਈਆ । ਲਹਿਣਾ ਦੇਣਾ ਮੁਕੇ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਦਰ ਘਰ ਬੈਠੇ ਸੀਸ ਨਿਵਾਈਆ। ਇਕ ਦੁਆਰ ਵਖਾਏ ਮੰਦਰ ਮਸਜਿਦ ਸ਼ਿਵਦਵਾਲਾ ਮਠ, ਗੁਰੂਦੁਆਰਾ ਚਰਚਾਂ ਇਕੋ ਰੰਗ ਰੰਗਾਈਆ। ਜਨ ਭਗਤਾਂ ਮੇਲ ਮਿਲਾਏ ਨਠ ਨਠ, ਆਤਮ ਅੰਤਰ ਭੱਜੇ ਵਾਹੋ ਦਾਹੀਆ। ਸਤਿ ਸੰਤੋਖ ਧੀਰਜ ਦੇਵੇ ਹਠ, ਕਲਜੁਗ ਤ੍ਰਿਸ਼ਨਾ ਕੂੜ ਮਿਟਾਈਆ। ਮਨ ਮਨੂਆ ਉਲਟੀ ਗੇੜੇ ਲਠ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਘਰ ਪ੍ਰਕਾਸ਼ ਜੋਤ ਕਰੇ ਲਟ ਲਟ, ਨੂਰ ਨੁਰਾਨਾ ਡਗਮਗਾਈਆ। ਸ਼ਬਦ ਨਾਦ ਸੁਣਾਏ ਅਨਹਦ, ਧੁਨ ਆਤਮਕ ਰਾਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਭਗਤਾਂ ਮੇਲ ਮਿਲਾਈਆ। ਸਾਚੇ ਭਗਤਾਂ ਮੇਲਣਹਾਰਾ, ਹਰਿ ਕਰਤਾ ਧੁਰਦਰਗਾਹ। ਸੰਤ ਸੁਹੇਲੇ ਵੇਖਣਹਾਰਾ, ਪੁਰਖ ਅਬਿਨਾਸ਼ੀ ਬੇਪਰਵਾਹ। ਗੁਰਮੁਖ ਗੁਰ ਗੁਰ ਰੰਗ ਰੰਗਾਵਣਹਾਰਾ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹ। ਹਰਿਜਨ ਸਾਚੇ ਚਰਨ ਧੂੜੀ ਮਸਤਕ ਲਾਵੇ ਛਾਰਾ, ਜੋਤੀ ਜਾਤਾ ਹੋ ਕੇ ਬਣੇ ਮਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਲੇਖਾ ਜਾਣੇ ਥਲ ਅਸਗਾਹ। ਥਲ ਅਸਗਾਹ ਵੇਖੇ ਪ੍ਰਭੂ ਆਪ, ਪਰਮ ਪੁਰਖ ਵੱਡੀ ਵਡਿਆਈਆ। ਜਨ ਭਗਤਾਂ ਕਰੇ ਵਡ ਪ੍ਰਤਾਪ, ਸਿਰ ਸਿਰ ਆਪਣਾ ਹੱਥ ਟਿਕਾਈਆ। ਆਤਮ ਪਰਮਾਤਮ ਦੱਸ ਕੇ ਜਾਪ, ਤੂੰ ਮੇਰਾ ਮੈਂ ਤੇਰਾ ਕਰੇ ਪੜ੍ਹਾਈਆ। ਕਲਜੁਗ ਅੰਤਮ ਮੇਟ ਅੰਧੇਰੀ ਰਾਤ, ਸਤਿਜੁਗ ਸਚ ਚੰਦ ਕਰੇ ਰੁਸ਼ਨਾਈਆ। ਝਗੜਾ ਰਹਿਣ ਨਾ ਦੇਵੇ ਜ਼ਾਤ ਪਾਤ, ਊਚ ਨੀਚ ਵੰਡ ਨਾ ਕੋਇ ਵੰਡਾਈਆ। ਸਭ ਦਾ ਇਕੋ ਹੋਵੇ ਮਾਈ ਬਾਪ, ਪਿਤਾ ਪੁਰਖ ਅਕਾਲ ਇਕ ਅਖਵਾਈਆ। ਇਕੋ ਚਰਨ ਪ੍ਰੀਤ ਜੋੜੇ ਨਾਤ, ਸਗਲਾ ਸੰਗ ਆਪ ਹੋ ਜਾਈਆ। ਕਲਜੁਗ ਅੰਤਮ ਪੁਛੇ ਵਾਤ, ਵੇਖਣਹਾਰਾ ਚਾਈਂ ਚਾਈਂਆ। ਜਿਸ ਦੀ ਸਭ ਤੋਂ ਵਖਰੀ ਗਾਥ, ਧੁਰ ਦਾ ਢੋਲਾ ਸਚ ਪੜ੍ਹਾਈਆ। ਉਹ ਮਾਲਕ ਖ਼ਾਲਕ ਅਨਾਥਾਂ ਨਾਥ, ਗ਼ਰੀਬ ਨਿਮਾਣਿਆਂ ਦਇਆ ਕਮਾਈਆ। ਲੇਖਾ ਜਾਣੇ ਸਰਬ ਕਲਾ ਸਮਰਾਥ, ਸਮਰਥ ਅਕਥ ਆਪਣਾ ਹੁਕਮ ਵਰਤਾਈਆ। ਜਿਸ ਦੇ ਹੁਕਮ ਵਿਚ ਕਲਜੁਗ ਅੰਤਮ ਧਰਨੀ ਉਤੋਂ ਜਾਵੇ ਨਾਠ, ਧਵਲ ਉਤੇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲੇ ਰਖਣਹਾਰਾ ਸਿਰ ਦੇ ਕਰ ਹਾਥ, ਪੁਸ਼ਤ ਪਨਾਹ ਆਪਣੀ ਦਇਆ ਕਮਾਈਆ।

੨੮ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਬੁਢੇਲ ਜ਼ਿਲਾ ਲੁਧਿਆਣਾ ਗੁਰਨਾਮ ਸਿੰਘ ਦੇ ਗ੍ਰਹਿ

ਧਰਨੀ ਕਹੇ ਸਤਿਗੁਰ ਸ਼ਬਦ ਅਗੰਮੇ ਮੀਤਾ, ਮਿਤਰ ਪਿਆਰੇ ਤੇਰੀ ਆਸ ਰਖਾਈਆ। ਮੇਰਾ ਅੰਤਸ਼ਕਰਨ ਕਰ ਦੇ ਠਾਂਢਾ ਸੀਤਾ, ਅਗਨੀ ਤਤ ਨਾ ਕੋਇ ਤਪਾਈਆ। ਮਾਨਵ ਜ਼ਾਤੀ ਮੇਰੇ ਉਤੋਂ ਬਦਲ ਦੇ ਰੀਤਾ, ਮਾਨਸ ਮਾਨਸ ਆਪ ਸਮਝਾਈਆ। ਤੂੰ ਸਾਹਿਬ ਸੁਲਤਾਨ ਤ੍ਰੈਗੁਣ ਅਤੀਤਾ, ਤ੍ਰੈਭਵਣ ਧਨੀ ਤੇਰੀ ਵਡਿਆਈਆ। ਤੂੰ ਲੱਖ ਚੁਰਾਸੀ ਪਰਖਣਹਾਰਾ ਨੀਤਾ, ਚਾਰੇ ਖਾਣੀ ਵਿਚ ਸਮਾਈਆ। ਨਿਗਾਹ ਮਾਰ ਲੈ ਹਰ ਘਟ ਚੀਤਾ,

ਚਿਤ ਵਿਤ ਠਗੌਰੀ ਭੇਵ ਰਹੇ ਨਾ ਰਾਈਆ। ਮੇਰੇ ਉਤੇ ਝਗੜਾ ਪਿਆ ਮੰਦਰ ਮਸੀਤਾ, ਕਾਇਆ ਕਾਅਬਾ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਧਰਨੀ ਕਹੇ ਸਤਿਗੁਰ ਸ਼ਬਦ ਮੈਨੂੰ ਦੇ ਦੇ ਨਾਮ ਵਸਤ ਅਨਮੁਲੀ, ਦੋ ਜਹਾਨਾਂ ਆਪ ਵਰਤਾਈਆ। ਤੂੰ ਮਾਲਕ ਖ਼ਾਲਕ ਸੁਲਹਕੁਲੀ, ਬੇਐਬ ਬੇਪਰਵਰਦਿਗਾਰ ਨੂਰ ਅਲਾਹੀਆ। ਬੇਸ਼ਕ ਸ੍ਰਿਸ਼ਟੀ ਤੇਰੀ ਤੈਨੂੰ ਭੁੱਲੀ, ਅਭੁਲ ਤੇਰੀ ਬੇਪਰਵਾਹੀਆ। ਭਾਗ ਲਗਾ ਦੇ ਮੇਰੀ ਨਵ ਖੰਡ ਦੀ ਕੁੱਲੀ, ਸੱਤਾਂ ਦੀਪਾਂ ਆਪਣਾ ਚਰਨ ਟਿਕਾਈਆ। ਕਲਜੁਗ ਦੀ ਕੂੜ ਕੁੜਿਆਰਾ ਦੀ ਫੁਲਵਾੜੀ ਵੇਖ ਲੈ ਫੁੱਲੀ, ਮਾਇਆ ਮਮਤਾ ਮੋਹ ਵਿਕਾਰ ਨਾਲ ਮਹਿਕਾਈਆ । ਤੇਰੀ ਚਰਨ ਪ੍ਰੀਤੀ ਆਤਮਾ ਦਿਸੇ ਕੋਈ ਨਾ ਘੁੱਲੀ, ਘੋਲੀ ਘੋਲ ਨਾ ਕੋਇ ਘੁਮਾਈਆ। ਤੇਰੀ ਸ੍ਰਿਸ਼ਟੀ ਪੁਰਖ ਅਕਾਲੇ ਤੇਰਾ ਨਾਮ ਜਪਦੀ ਬੁੱਲੀਂ, ਹਿਰਦੇ ਸਕੇ ਨਾ ਕੋਇ ਵਸਾਈਆ। ਬੂੰਦ ਸਵਾਂਤੀ ਅੰਮ੍ਰਿਤ ਧਾਰ ਨਿਝਰ ਝਿਰਨਿਉਂ ਸਭ ਦੀ ਡੁਲ੍ਹੀ, ਨਾਭੀ ਕਵਲ ਨਾ ਕੋਇ ਉਲਟਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਮੇਰੀ ਆਸ਼ਾ ਵੇਖ ਲੈ ਰੁਲੀ, ਧੀਰਜ ਧੀਰ ਨਾ ਕੋਇ ਧਰਾਈਆ । ਤੇਰੀ ਚੁਰਾਸੀ ਤੇਰੇ ਨਾਮ ਬਿਨਾ ਹੁੱਲੀ, ਸਿੰਮਲ ਵਾਂਗ ਫਲ ਫੁੱਲ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਮੇਰੇ ਸਤਿਗੁਰ ਸ਼ਬਦ ਮਿਹਰਵਾਨ ਮਿਹਰਵਾਨਾ, ਮਹਿਵ ਮਹਿਬੂਬ ਤੇਰੀ ਸਰਨਾਈਆ। ਮੈਨੂੰ ਇਕੋ ਬਖ਼ਸ਼ ਦੇ ਨਾਮ ਨਿਧਾਨਾ, ਗੁਣ ਨਿਧਾਨ ਤੇਰੀ ਬੇਪਰਵਾਹੀਆ। ਸੱਤ ਦੀਪ ਤੇਰਾ ਝੁਲਦਾ ਹੋਵੇ ਇਕ ਨਿਸ਼ਾਨਾ, ਜੋਤੀ ਜਾਤੇ ਪੁਰਖ ਬਿਧਾਤੇ ਡਗਮਗਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਦਾ ਹੋਵੇ ਗਾਣਾ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਤੂੰ ਮਾਲਕ ਸ਼ਾਹੋ ਭੂਪ ਜ਼ਿਮੀਂ ਅਸਮਾਨਾ, ਲੋਕ ਪ੍ਰਲੋਕ ਚੌਦਾਂ ਤਬਕ ਤੇਰੀ ਵਜਦੀ ਰਹੀ ਵਧਾਈਆ। ਮੇਰੀ ਬੇਨੰਤੀ ਇਕੋ ਕਰੀਂ ਪ੍ਰਵਾਨਾ, ਪਰਮ ਪੁਰਖ ਤੇਰੀ ਸਰਨਾਈਆ। ਤੂੰ ਦਾਤਾ ਦਾਨੀ ਗੁਣ ਨਿਧਾਨਾ, ਗਹਿਰ ਗੰਭੀਰ ਬੇਨਜ਼ੀਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਮੇਰੇ ਸਤਿਗੁਰ ਸ਼ਬਦ ਦੀਨ ਦਿਆਲ, ਦਇਆ ਨਿਧ ਤੇਰੀ ਸਰਨਾਈਆ। ਦੀਨਾਂ ਬੰਧਪ ਹੋ ਕਿਰਪਾਲ, ਕਿਰਪਾ ਨਿਧ ਦੇ ਵਡਿਆਈਆ। ਭਗਤ ਸੁਹੇਲੇ ਆਪਣੇ ਭਾਲ, ਚਾਰੇ ਕੁੰਟਾਂ ਫੋਲ ਫੁਲਾਈਆ। ਸੰਤ ਸੁਹੇਲੇ ਖੋਜ ਲੈ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਗੁਰਮੁਖ ਗੁਰਸਿਖ ਅੰਦਰ ਵੜ ਕੇ ਸੁਰਤ ਸੰਭਾਲ, ਸੰਬਲ ਦੇ ਮਾਲਕ ਹੋਣਾ ਆਪ ਸਹਾਈਆ। ਤੇਰਾ ਲੇਖਾ ਰਹੇ ਨਾ ਸ਼ਾਹ ਕੰਗਾਲ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਤੇਰੀ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਅਵਲੜੀ ਚਾਲ, ਚਾਲ ਨਿਰਾਲੀ ਇਕ ਰਖਾਈਆ। ਮੇਰੀ ਬੇਨੰਤੀ ਮੰਨ ਸੁਆਲ, ਦਰ ਠਾਂਢੇ ਦਿਆਂ ਦ੍ਰਿੜਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰੀ ਘਾਲਣ ਰਹੀ ਘਾਲ, ਸਤਿਗੁਰ ਸ਼ਬਦ ਤੇਰੀ ਸਰਨਾਈਆ । ਮੇਰੇ ਉਤੋਂ ਕਲਜੁਗ ਕੂੜ ਤੋੜ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਮਾਨਵ ਭਾਗ ਲਗਾ ਦੇ ਕਾਇਆ ਮਾਟੀ ਖਾਲ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਤੇਰਾ ਅੰਤਰ ਆਤਮ ਇਕੋ ਸਰੋਵਰ ਸੁਹਾਏ ਸਾਚਾ ਤਾਲ, ਬੂੰਦ ਸਵਾਂਤੀ ਆਪ ਟਪਕਾਈਆ। ਆ ਕੇ ਵੇਖ ਮੁਰੀਦਾਂ ਹਾਲ, ਮੇਰੇ ਮੁਰਸ਼ਦ ਧੁਰਦਰਗਾਹੀਆ। ਫਲ ਰਿਹਾ ਕਿਸੇ ਨਾ ਡਾਲ, ਪੱਤ ਟਹਿਣੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ

ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਤੇਰਾ ਖੇਲ ਆਦਿ ਜੁਗਾਦਿ ਕਮਾਲ, ਕਮਲਾਪਤ ਬ੍ਰਹਮ ਮਤ ਪੰਜ ਤਤ ਆਪ ਦ੍ਰਿੜਾਈਆ।