੨੯ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਬੋਪਾ ਰਾਏ ਜ਼ਿਲਾ ਲੁਧਿਆਣਾ ਗੁਰਦਿਆਲ ਕੌਰ ਦੇ ਗ੍ਰਹਿ
ਧਰਨੀ ਕਹੇ ਸੋ ਪੁਰਖ ਨਿਰੰਜਣ ਕਰ ਮਿਹਰਵਾਨੀ, ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਹਰਿ ਪੁਰਖ ਨਿਰੰਜਣ ਧਰਮ ਦੀ ਧਾਰ ਬਖ਼ਸ਼ ਨਿਸ਼ਾਨੀ, ਲੋਕਮਾਤ ਆਪਣਾ ਰੰਗ ਰੰਗਾਈਆ। ਏਕੰਕਾਰ ਬਣ ਅਗੰਮਾ ਦਾਨੀ, ਵਸਤ ਅਮੋਲਕ ਇਕ ਵਰਤਾਈਆ। ਆਦਿ ਨਿਰੰਜਣ ਨੂਰ ਬਖ਼ਸ਼ ਨੁਰਾਨੀ, ਜੋਤੀ ਜਾਤੇ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤੇ ਆਪਣਾ ਖੇਲ ਦੱਸ ਮਹਾਨੀ, ਮਹਿੰਮਾ ਅਕਥ ਅਕਥ ਦ੍ਰਿੜਾਈਆ। ਸ੍ਰੀ ਭਗਵਾਨ ਲਹਿਣਾ ਦੇਣਾ ਤਕ ਲੈ ਜ਼ਿਮੀਂ ਅਸਮਾਨੀ, ਦੋ ਜਹਾਨਾਂ ਖੋਜ ਖੁਜਾਈਆ । ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਬਖ਼ਸ਼ ਚਰਨ ਧਿਆਨੀ, ਇਸ਼ਟ ਦੇਵ ਇਕੋ ਇਕ ਦ੍ਰਿੜਾਈਆ। ਸਤਿਗੁਰ ਸ਼ਬਦ ਮੇਰੀ ਕਰ ਕਲਿਆਣੀ, ਕਲਮਾ ਕਾਇਨਾਤ ਸਮਝਾਈਆ। ਮੈਂ ਜੁਗ ਚੌਕੜੀ ਖੇਲ ਤਕਦੀ ਰਹੀ ਭਗਵਾਨੀ, ਕੀ ਭਗਵਨ ਆਪਣੀ ਕਾਰ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਰਖਾਈਆ। ਧਰਨੀ ਕਹੇ ਸਤਿਗੁਰ ਸ਼ਬਦ ਨਿਗਾਹ ਮਾਰ ਲੈ ਵਿਚ ਤਤ ਪੰਜ, ਪੰਚਮ ਮੀਤੇ ਧਿਆਨ ਲਗਾਈਆ। ਦੀਨ ਦੁਨੀ ਦੇ ਅੰਦਰ ਵੇਖ ਲੈ ਰੰਜ, ਰੰਜਸ਼ ਵਿਚ ਖ਼ਲਕ ਖ਼ੁਦਾਈਆ। ਪੰਚ ਵਿਕਾਰਾ ਦਿਵਸ ਰੈਣ ਕਰੇ ਜੰਗ, ਮਨੂਆ ਮਨਸਾ ਨਾਲ ਲੜਾਈਆ। ਕਿਸੇ ਭੇਵ ਨਾ ਆਏ ਬ੍ਰਹਮ ਹੰ, ਪਾਰਬ੍ਰਹਮ ਮਿਲਣ ਕੋਇ ਨਾ ਪਾਈਆ। ਸਭ ਦਾ ਓਢਣ ਸੀਸ ਹੋਇਆ ਨੰਗ, ਸਿਰ ਹੱਥ ਨਾ ਕੋਇ ਟਿਕਾਈਆ। ਲੱਖ ਚੁਰਾਸੀ ਭਾਗ ਦਿਸੇ ਮੰਦ, ਮੰਦਭਾਗੀ ਹੋਈ ਖ਼ਲਕ ਖ਼ੁਦਾਈਆ। ਦੀਨ ਦੁਨੀ ਦਾ ਨਿਜ ਨੇਤਰ ਹੋਇਆ ਅੰਧ, ਲੋਇਣ ਕਰੇ ਨਾ ਕੋਇ ਰੁਸ਼ਨਾਈਆ। ਨੌ ਦੁਆਰੇ ਮੁਕੇ ਕੋਇ ਨਾ ਪੰਧ, ਜਗਤ ਵਾਸਨਾ ਕੂੜ ਨਾ ਕੋਇ ਗਵਾਈਆ। ਆਤਮ ਪਰਮਾਤਮ ਗਾਏ ਕੋਈ ਨਾ ਛੰਦ, ਸਾਚਾ ਢੋਲਾ ਨਾ ਕੋਇ ਦ੍ਰਿੜਾਈਆ। ਕਿਸੇ ਮਿਲੇ ਪ੍ਰਕਾਸ਼ ਨਾ ਸੂਰੀਆ ਚੰਦ, ਨੂਰ ਨੁਰਾਨਾ ਨੂਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਤ੍ਰਿਸ਼ਨਾ ਪੂਰ ਕਰਾਈਆ । ਧਰਨੀ ਕਹੇ ਪ੍ਰਭੂ ਦੀਨ ਦੁਨੀ ਦਾ ਵੇਖ ਲੈ ਅੰਤਸ਼ਕਰਨ, ਬਿਨ ਨੇਤਰ ਲੋਚਨ ਨੈਣਾਂ ਧਿਆਨ ਲਗਾਈਆ। ਕਿਸੇ ਦਾ ਖੁਲ੍ਹਿਆ ਨਹੀਂ ਹਰਨ ਫਰਨ, ਤੇਰਾ ਨੂਰੀ ਦਰਸ ਕੋਇ ਨਾ ਪਾਈਆ। ਤੇਰੀ ਮੰਜ਼ਲ ਮੂਲ ਨਾ ਚੜ੍ਹਨ, ਦਰਗਾਹ ਸਾਚੀ ਹਕ ਪੰਧ ਨਾ ਕੋਇ ਮੁਕਾਈਆ। ਤੂੰ ਮਾਲਕ ਖ਼ਾਲਕ ਘਾੜਨ ਘੜਨ, ਸਮਰਥ ਤੇਰੀ ਬੇਪਰਵਾਹੀਆ। ਮੈਂ ਕਲਜੁਗ ਕੂੜੀ ਕਿਰਿਆ ਨਾਲ ਲੱਗੀ ਸੜਨ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਦਰੋਹੀ ਫਿਰ ਗਈ ਸੀਸ ਧੜਨ, ਤਨ ਵਜੂਦ ਅਗਨੀ ਤਤ ਤਤ ਤਪਾਈਆ । ਕਿਸੇ ਨੂੰ ਸਮਝ ਨਾ ਆਵੇ ਚੋਟੀ ਜੜ੍ਹਨ, ਚੇਤਨ ਤੇਰੇ ਰੰਗ ਨਾ ਕੋਇ ਸਮਾਈਆ। ਸਚਖੰਡ ਦੁਆਰ ਏਕੰਕਾਰ ਮੂਲ ਤੇਰੇ ਨਾ ਵੜਨ, ਦਰਗਾਹ ਸਾਚੀ ਸਚ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ
ਹੋਣਾ ਸਹਾਈਆ। ਧਰਨੀ ਕਹੇ ਸਤਿਗੁਰ ਸ਼ਬਦ ਦੀਨਾਂ ਮਜ਼੍ਹਬਾਂ ਮਾਰ ਲੈ ਝਾਕੀ, ਨਵ ਸੱਤ ਧਿਆਨ ਲਗਾਈਆ। ਮਾਨਸ ਮਾਨਵ ਬੰਦੇ ਤਕ ਲੈ ਖ਼ਾਕੀ, ਤਤਵ ਤਤ ਖੋਜ ਖੁਜਾਈਆ। ਸਭ ਦੇ ਅੰਦਰ ਹੋਈ ਅੰਧੇਰੀ ਰਾਤੀ, ਨੂਰੀ ਚੰਦ ਨਾ ਕੋਇ ਚਮਕਾਈਆ। ਅੰਮ੍ਰਿਤ ਮਿਲੇ ਨਾ ਬੂੰਦ ਸਵਾਂਤੀ, ਅਗਨੀ ਤਤ ਨਾ ਕੋਇ ਬੁਝਾਈਆ। ਬਿਨਾ ਪੜਦਿਆਂ ਪੜਦਾ ਖੋਲ੍ਹ ਕੇ ਮਾਰ ਲੈ ਝਾਕੀ, ਨਵ ਨਵ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਸਤਿਗੁਰ ਸ਼ਬਦ ਮੇਰੀ ਪੂਰਨ ਕਰ ਦੇ ਆਸਾ, ਆਸੂ ਤੇਰੇ ਚਰਨ ਟਿਕਾਈਆ। ਮੈਨੂੰ ਤੇਰੇ ਉਤੇ ਭਰਵਾਸਾ, ਦੂਸਰ ਅਵਰ ਨਾ ਕੋਇ ਰਖਾਈਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਸ਼ਾਬਾਸ਼ਾ, ਆਦਿ ਜੁਗਾਦਿ ਇਕ ਅਖਵਾਈਆ। ਤੇਰੀ ਦੋ ਜਹਾਨਾਂ ਮੰਡਲ ਰਾਸਾ, ਬਿਨ ਗੋਪੀ ਕਾਹਨ ਨਾਚ ਨਚਾਈਆ। ਮੇਰੇ ਉਤੇ ਤੇਰਾ ਨੂਰ ਹੋਵੇ ਪ੍ਰਕਾਸ਼ਾ, ਨਵ ਸੱਤ ਡਗਮਗਾਈਆ। ਤੂੰ ਲਹਿਣਾ ਦੇਣਾ ਵੇਖਣਹਾਰਾ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰਾਂ ਫੋਲ ਫੁਲਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਤੇਰਾ ਭੇਵ ਖੋਲ੍ਹਿਆ ਖ਼ੁਲਾਸਾ, ਖ਼ਾਲਸ ਰੂਪ ਗਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਧਰਨੀ ਕਹੇ ਸਤਿਗੁਰ ਸ਼ਬਦ ਮੇਰੀਆਂ ਆਸਾਂ ਤੇਰੇ ਚਰਨ ਰਖੀਆਂ, ਚਰਨੋਦਕ ਦੇਣਾ ਜਾਮ ਪਿਆਈਆ। ਤੂੰ ਮਾਲਕ ਖ਼ਾਲਕ ਅਲੱਖ ਅਲੱਖੀਆ, ਅਲਖ ਅਗੋਚਰ ਤੇਰੀ ਵਡ ਵਡਿਆਈਆ । ਬੇਸ਼ਕ ਲੱਖ ਚੁਰਾਸੀ ਤੇਰੀਆਂ ਸਖ਼ੀਆਂ, ਆਤਮ ਧਾਰ ਸੋਭਾ ਪਾਈਆ। ਤੂੰ ਲਹਿਣਾ ਦੇਣਾ ਮੁਕਾਉਣਾ ਹੱਥੋ ਹਥੀਆ, ਜਗਤ ਉਧਾਰ ਨਾ ਕੋਇ ਜਣਾਈਆ। ਮੇਰੇ ਮਾਲਕ ਸੁਆਮੀ ਸਰਬ ਕਲਾ ਸਮਰਥੀਆ, ਸਮਰਥ ਅਕਥ ਮਹਿੰਮਾ ਦੇਣੀ ਦ੍ਰਿੜਾਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਠੀ ਆਂ, ਭੱਜਾਂ ਵਾਹੋ ਦਾਹੀਆ। ਮੇਰੀਆਂ ਉਚ ਮਹਲ ਅਟਾਰੀਆਂ ਧਰਮ ਵਾਲੀਆਂ ਢੱਠੀਆਂ, ਮੰਦਰ ਸਾਚਾ ਨਜ਼ਰ ਕੋਇ ਨਾ ਆਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਮੇਰੇ ਉਤੇ ਉਲਟੀ ਗੇੜ ਦੇ ਲਠੀਆ, ਕਲਜੁਗ ਅੰਦਰ ਸਤਿਜੁਗ ਦੇ ਬਦਲਾਈਆ। ਮੈਂ ਤੇਰੀ ਚਰਨ ਸਰਨ ਇਕੋ ਏਕੰਕਾਰ ਢੱਠੀਆਂ, ਬਿਨ ਧੂੜੀ ਤੇਰੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਅਗੰਮ ਅਥਾਹੀਆ। ਧਰਨੀ ਕਹੇ ਮੇਰੇ ਸਤਿਗੁਰ ਸ਼ਬਦ ਤੇਰੀਆਂ ਆਦਿ ਜੁਗਾਦਿ ਉਡੀਕਾਂ, ਬਿਨ ਨੇਤਰਾਂ ਰਾਹ ਤਕਾਈਆ। ਤੇਰਾ ਕਿਸੇ ਨਾਲ ਨਹੀਂ ਸ਼ਰੀਕਾ, ਪਰਵਰਦਿਗਾਰ ਤੇਰੀ ਬੇਪਰਵਾਹੀਆ। ਮੇਰੇ ਉਤੇ ਆਉਣ ਦਾ ਅਗਲਾ ਆਪਣਾ ਦੱਸ ਤਰੀਕ਼ਾ, ਕਲ ਕਵਣ ਕਵਣ ਵਰਤਾਈਆ। ਤੇਰਾ ਨੂਰ ਜ਼ਹੂਰ ਤਕਾਂ ਨੀਕਨ ਨੀਕਾ, ਬੇਅੰਤ ਅਗੰਮ ਅਥਾਹ ਤੇਰਾ ਦਰਸਨ ਪਾਈਆ। ਤੂੰ ਮਾਲਕ ਖ਼ਾਲਕ ਲੱਖ ਚੁਰਾਸੀ ਜੀਵ ਜੀਅ ਕਾ, ਜੀਵਾਂ ਜੰਤਾਂ ਸਾਧਾਂ ਸੰਤਾਂ ਵੇਖਣਹਾਰਾ ਥਾਉਂ ਥਾਈਂਆ। ਪੁਰਖ ਅਕਾਲੇ ਦੀਨ ਦਿਆਲੇ ਮੇਰੇ ਉਤੇ ਤੇਰੇ ਪਿਆਰ ਦਾ ਰਸ ਹੋ ਗਿਆ ਫੀਕਾ, ਰਸਨਾ ਰਸ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਧਰਨੀ ਕਹੇ ਸਤਿਗੁਰ ਸ਼ਬਦ ਮੈਂ ਤੇਰਾ ਤਕਦੀ ਰਾਹ, ਮੇਰੇ ਰਹਿਬਰ ਨੂਰ ਅਲਾਹੀਆ । ਜੋਤੀ ਜਾਤੇ ਪੁਰਖ ਬਿਧਾਤੇ ਬਿਨ ਤਤਾਂ ਫੇਰਾ ਪਾ, ਤਨ ਵਜੂਦ ਦੀ ਲੋੜ ਰਹੇ ਨਾ ਰਾਈਆ। ਸਚ ਸੁਆਮੀ ਅੰਤਰਜਾਮੀ ਹੋ ਕੇ ਬਣ ਮਲਾਹ, ਖੇਵਟ ਖੇਟਾ ਇਕੋ ਨਜ਼ਰੀ ਆਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਚੱਪੂ ਨਾਮ ਵਾਲਾ ਲਗਾ, ਨਈਆ ਨੌਕਾ ਬੇੜਾ ਇਕੋ
ਇਕ ਵਖਾਈਆ। ਮੇਰੀ ਤੇਰੇ ਅਗੇ ਦੁਆ, ਦੋਏ ਜੋੜ ਵਾਸਤਾ ਪਾਈਆ। ਮੇਰੇ ਸੁਆਮੀ ਅਗੰਮ ਅਥਾਹ, ਅਮਾਮ ਅਮਾਮਾ ਤੇਰੇ ਹੱਥ ਵਡਿਆਈਆ। ਜੁਗ ਬਦਲਣਾ ਤੇਰੀ ਅਦਾ, ਆਦਤ ਧੁਰ ਦੀ ਚਲੀ ਆਈਆ। ਕਲਜੁਗ ਕੂੜੀ ਕਿਰਿਆ ਦੇ ਮਿਟਾ, ਕਪਟ ਕੁਕਰਮ ਰਹਿਣ ਨਾ ਪਾਈਆ। ਸਤਿਜੁਗ ਸਚ ਧਰਮ ਦੇ ਲਗਾ, ਲਗ ਮਾਤਰ ਡੇਰਾ ਢਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਰੰਗ ਚੜ੍ਹਾ, ਦੁਰਮਤ ਮੈਲ ਦੇ ਧੁਆਈਆ। ਅੰਮ੍ਰਿਤ ਆਤਮ ਸਰੋਵਰ ਇਕੋ ਗੰਗ ਵਹਾ, ਜਲ ਥਲ ਮਹੀਅਲ ਆਪਣਾ ਖੇਲ ਖਿਲਾਈਆ। ਮਰਦ ਮਰਦਾਨੇ ਹੋ ਸਹਾ, ਮਹਿਬੂਬ ਆਪਣਾ ਫੇਰਾ ਪਾਈਆ। ਮੈਂ ਤੇਰੇ ਚਰਨ ਸਰਨ ਸੀਸ ਰਹੀ ਨਿਵਾ, ਨਿਵ ਨਿਵ ਲਾਗਾਂ ਪਾਈਆ। ਤੂੰ ਮੇਰਾ ਆਦਿ ਜੁਗਾਦਿ ਰਹਿਨੁਮਾ, ਦੂਜਾ ਨਜ਼ਰ ਕੋਇ ਨਾ ਆਈਆ। ਮੈਂ ਸੀਸ ਜਗਦੀਸ ਰਹੀ ਝੁਕਾ, ਧੂੜੀ ਖ਼ਾਕ ਖ਼ਾਕ ਰਮਾਈਆ। ਤੇਰੇ ਉਤੋਂ ਹੋਵਾਂ ਫ਼ਿਦਾ, ਆਪ ਆਪਣਾ ਭੇਟ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮੇਰੇ ਉਤੋਂ ਦੀਨ ਦਿਆਲੇ ਵਡ ਕਿਰਪਾਲੇ ਕਲਜੁਗ ਕੂੜੀ ਕਿਰਿਆ ਕਰਮ ਮਿਟਾ, ਸਤਿਜੁਗ ਸਤਿ ਸਤਿ ਧਰਮ ਧਰਮ ਉਪਜਾਈਆ।
੨੯ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਮੁੱਲਾਂ ਪੁਰ ਜ਼ਿਲਾ ਲੁਧਿਆਣਾ ਹਰਚੰਦ ਸਿੰਘ ਦੇ ਗ੍ਰਹਿ
ਕਲਜੁਗ ਕਹੇ ਧਰਨੀਏ ਕਿਉਂ ਮੈਥੋਂ ਰਹੀ ਡਰ, ਡਰਪੋਕ ਹੋ ਕੇ ਪ੍ਰਭ ਅਗੇ ਵਾਸਤਾ ਪਾਈਆ। ਮੈਂ ਵੀ ਚੌਥਾ ਜੁਗ ਆਇਆ ਤੇਰੇ ਘਰ, ਘਰਾਨੇ ਵਾਲੀਏ ਆਪਣਾ ਪੰਧ ਮੁਕਾਈਆ। ਤੂੰ ਖ਼ੁਸ਼ੀਆਂ ਨਾਲ ਆਪਣਾ ਖੋਲ੍ਹ ਕੇ ਰਖ ਦਰਵਾਜ਼ਾ ਦਰ, ਕੁੰਡੀ ਖਿੜਕੀ ਬੰਦ ਨਾ ਕੋਇ ਕਰਾਈਆ। ਮੇਰਾ ਮਾਲਕ ਖ਼ਾਲਕ ਇਕੋ ਨਰਾਇਣ ਨਰ, ਜਿਸ ਨੇ ਤੈਨੂੰ ਦਿਤੀ ਵਡਿਆਈਆ। ਉਹ ਸੁਆਮੀ ਅੰਤਰਜਾਮੀ ਮੇਰੇ ਸਿਰ ਤੇ ਹੱਥ ਰਿਹਾ ਧਰ, ਧਰਨੀਏ ਮੇਰੀ ਪੁਸ਼ਤ ਪਨਾਹ ਹੱਥ ਟਿਕਾਈਆ। ਹੁਣ ਉਸ ਸਾਹਿਬ ਦੇ ਹੁਕਮ ਦਾ ਭਾਣਾ ਜਰ, ਕਿਉਂ ਤੇਰਾ ਜ਼ੱਰਾ ਜ਼ੱਰਾ ਰਿਹਾ ਕੁਰਲਾਈਆ। ਤੂੰ ਮੇਰੇ ਹੁਕਮ ਦੀ ਵੇਖ ਲੈ ਸ਼ਰਅ ਸ਼ਰ, ਕੀ ਸ਼ਰੀਅਤ ਦਿਤੀ ਵਖਾਈਆ। ਮੈਂ ਪਿਆਰ ਵਿਚ ਇਕੱਠਾ ਰਹਿਣ ਦਿਤਾ ਨਹੀਂ ਨਾਰੀ ਨਰ, ਗੁਰੂ ਚੇਲਾ ਮੁਰਸ਼ਦ ਮੁਰੀਦ ਪ੍ਰੀਤ ਨਾ ਕੋਇ ਕਮਾਈਆ । ਪਵਿਤ੍ਰ ਰਹਿਣ ਦਿਤਾ ਨਹੀਂ ਕੋਈ ਜਲ, ਸਰ ਸਰੋਵਰਾਂ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਸੰਗ ਨਿਭਾਈਆ। ਕਲਜੁਗ ਕਹੇ ਧਰਨੀਏ ਕਿਉਂ ਪ੍ਰਭ ਦੇ ਅਗੇ ਕਰੇਂ ਪੁਕਾਰ, ਕੂਕ ਕੂਕ ਸੁਣਾਈਆ। ਕਿਉਂ ਰੋਵੇਂ ਜ਼ਾਰੋ ਜ਼ਾਰ, ਬਿਨ ਨੈਣਾਂ ਨੀਰ ਵਖਾਈਆ। ਕਿਉਂ ਨਿਮਾਣੀ ਹੋ ਕੇ ਧਰਨੀਏ ਧੂੜੀ ਲਾਵੇਂ ਛਾਰ, ਟਿੱਕੇ ਖ਼ਾਕ ਰਮਾਈਆ। ਮੈਂ ਵੀ ਉਸੇ ਦਾ ਤੇਰੇ ਉਤੇ ਬਣਿਆ ਸਿਕਦਾਰ, ਆਪਣਾ ਹੁਕਮ ਮਨਾਈਆ। ਮੇਰਾ ਲੇਖਾ ਨਾਲ ਪੈਗ਼ੰਬਰ ਗੁਰ ਅਵਤਾਰ, ਸਚ ਦੇ ਨਾਲ ਮੇਰੀ ਵਡਿਆਈਆ। ਮੈਂ ਤੇਰੇ ਉਤੇ ਆ ਕੇ ਕੂੜ ਦਾ ਕੀਤਾ ਪ੍ਰਚਾਰ, ਪ੍ਰਾਚੀਨ ਦਾ ਲੇਖਾ ਦਿਤਾ ਮੁਕਾਈਆ। ਤੂੰ ਕਮਲੀਏ ਮੇਰੇ ਉਤੋਂ ਜਾ ਬਲਿਹਾਰ, ਜਿਸ ਮਾਨਸ ਜ਼ਾਤੀ ਦਿਤੀ ਭੁਲਾਈਆ। ਹਿਰਦੇ ਵਸਿਆ ਰਹਿਣ ਦਿਤਾ ਨਹੀਂ ਕਿਸੇ ਨਿਰੰਕਾਰ, ਪਰਵਰਦਿਗਾਰ ਸੀਸ ਨਾ ਕੋਇ ਝੁਕਾਈਆ। ਕੂੜੀ ਮਾਇਆ ਵਿਚ ਫਸਾ ਕੇ ਸੰਸਾਰ, ਕਾਮ ਕਰੋਧ ਲੋਭ ਮੋਹ ਹੰਕਾਰ ਵਿਚ ਕੀਤਾ ਹਲਕਾਈਆ। ਨੌ ਖੰਡ ਪ੍ਰਿਥਮੀ ਹਰ
ਘਟ ਅੰਦਰ ਵਧਿਆ ਹੰਕਾਰ, ਨਿਮਰਤਾ ਅੰਦਰੋਂ ਦਿਤੀ ਚੁਕਾਈਆ। ਜਿਧਰ ਵੇਖੇਂ ਉਧਰ ਧੂੰਆਂਧਾਰ, ਸਚ ਚੰਦ ਨਾ ਕੋਇ ਰੁਸ਼ਨਾਈਆ। ਮੈਂ ਵੀ ਪ੍ਰਭੂ ਦਾ ਲਾਡਲਾ ਬੱਚਾ ਕਲਜੁਗ ਬਰਖ਼ੁਰਦਾਰ, ਸੇਵਕ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਦਇਆ ਕਮਾਈਆ। ਕਲਜੁਗ ਕਹੇ ਧਰਨੀਏ ਕਿਉਂ ਪ੍ਰਭੂ ਦੇ ਅਗੇ ਪਾਵੇਂ ਵਾਸਤਾ, ਰੋ ਰੋ ਦਏਂ ਦੁਹਾਈਆ । ਮੇਰਾ ਸਮਾਂ ਆਇਆ ਆਹਿਸਤਾ ਆਹਿਸਤਾ, ਸਤਿਜੁਗ ਤਰੇਤਾ ਦੁਆਪਰ ਤੇਰੇ ਉਤੇ ਗਏ ਫੇਰੀਆਂ ਪਾਈਆ। ਵੇਖ ਲੈ ਆ ਕੇ ਮੈਂ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੇ ਧਰਮ ਦਾ ਬਦਲ ਦਿਤਾ ਰਾਸਤਾ, ਸਾਚੇ ਮਾਰਗ ਚਲਣ ਕੋਇ ਨਾ ਪਾਈਆ। ਮਾਨਸ ਮਾਨਵ ਮਾਨੁਖ ਵਣਜਾਰਾ ਕੀਤਾ ਪਸ਼ੂਆਂ ਪੰਛੀਆਂ ਮਾਸ ਦਾ, ਅੰਮ੍ਰਿਤ ਰਸ ਰਸਨਾ ਲਗੇ ਕਿਸੇ ਨਾ ਰਾਈਆ। ਅੰਦਰ ਭਰੋਸਾ ਰਹਿਣ ਨਹੀ ਦਿਤਾ ਕਿਸੇ ਵਿਸ਼ਵਾਸ਼ ਦਾ, ਵਿਸ਼ਿਆਂ ਵਿਚ ਕੀਤੀ ਖ਼ਲਕ ਖ਼ੁਦਾਈਆ। ਨੂਰ ਜ਼ਹੂਰ ਦਿਸੇ ਨਾ ਕੋਇ ਪ੍ਰਕਾਸ਼ ਦਾ, ਚਾਰੋ ਕੁੰਟ ਅੰਧ ਅੰਧੇਰਾ ਛਾਈਆ। ਧਰਨੀ ਹੁਣ ਤੇਰਾ ਵੇਲਾ ਮੈਨੂੰ ਕਹਿਣ ਸ਼ਾਬਾਸ਼ ਦਾ, ਸ਼ਾਬਾ ਕਹਿ ਕੇ ਮੈਨੂੰ ਦੇ ਵਡਿਆਈਆ। ਮੈਂ ਤੇਰੇ ਉਤੇ ਅਜੇ ਖੇਲ ਕਰਾਉਣਾ ਮਾਨਸ ਮਾਨਸ ਵਾਲੀ ਲਾਸ਼ ਦਾ, ਲਸ਼ਕਰ ਜਗਤ ਜਹਾਨ ਰਹਿਣ ਕੋਇ ਨਾ ਪਾਈਆ। ਮੈਂ ਪ੍ਰਭੂ ਦਾ ਭਗਤ ਕੋਈ ਰਹਿਣ ਨਹੀਂ ਦੇਣਾ ਸਵਾਸ ਸਵਾਸ ਦਾ, ਸਾਹ ਸਾਹ ਸਕੇ ਨਾ ਕੋਇ ਧਿਆਈਆ। ਤੇਰਾ ਘਰ ਬਣਾਉਣਾ ਭਰਵਾਸ ਦਾ, ਮਹਲ ਅਟਲ ਨਾ ਕੋਇ ਰੁਸ਼ਨਾਈਆ। ਕੁਛ ਲੇਖਾ ਤਕ ਲੈ ਜੋ ਇਸ਼ਾਰਾ ਭਾਈ ਗੁਰਦਾਸ ਦਾ, ਵੀਹ ਇਕੀਹ ਕੀ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਕਲਜੁਗ ਕਹੇ ਧਰਨੀਏ ਕਿਉਂ ਪ੍ਰਭ ਦੇ ਅਗੇ ਕੱਢੇਂ ਹਾੜਾ, ਹਾਏ ਉਫ਼ ਕਰ ਕੁਰਲਾਈਆ। ਨੀ ਮੈਂ ਤੇਰੇ ਉਤੇ ਕੂੜ ਕਰਮ ਦਾ ਲਾਇਆ ਅਖਾੜਾ, ਤੂੰ ਵੇਖਣਾ ਚਾਈਂ ਚਾਈਂਆ। ਨੌ ਖੰਡ ਪ੍ਰਿਥਮੀ ਪੰਜ ਵਿਕਾਰ ਬਣਾਈ ਧਾੜਾ, ਬਚਿਆ ਰਹਿਣ ਕੋਇ ਨਾ ਪਾਈਆ। ਅਗਨੀ ਤਤ ਲਗਾਈ ਹਾੜਾ, ਜਗਤ ਜਹਾਨ ਰਹੀ ਜਲਾਈਆ। ਪ੍ਰਭੂ ਦਾ ਪਿਆਰ ਕਿਸੇ ਉਤੇ ਰਹਿਣ ਨਹੀਂ ਦਿਤਾ ਗਾੜ੍ਹਾ, ਸਾਚੇ ਰੰਗ ਨਾ ਕੋਇ ਰੰਗਾਈਆ। ਮੈਂ ਹੰਕਾਰ ਵਿਕਾਰ ਵਿਭਚਾਰ ਭਰਿਆ ਨਾੜੀ ਨਾੜਾ, ਰੋਮ ਰੋਮ ਵਿਚ ਦਿਤਾ ਟਿਕਾਈਆ । ਸਤਿ ਧਰਮ ਨੂੰ ਮੈਂ ਚਬਾ ਦਿਆਂ ਆਪਣੀਆਂ ਥੱਲੇ ਦਾੜ੍ਹਾਂ, ਧਰਨੀਏ ਤੇਰੇ ਉਤੇ ਨਜ਼ਰ ਕੋਇ ਨਾ ਆਈਆ। ਮੈਂ ਜੂਠ ਝੂਠ ਦਾ ਬਣ ਕੇ ਸੋਹਣਾ ਲਾੜਾ, ਕੂੜ ਕੂੜਿਆਰ ਮਮਤਾ ਮੋਹ ਵਿਕਾਰ ਲਿਆ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਕਲਜੁਗ ਕਹੇ ਧਰਨੀਏ ਤੂੰ ਮੇਰੀ ਪਿਠ ਤੇ ਮਾਰ ਦੇ ਥਾਪੀ, ਥਪਕ ਥਪਕ ਮੈਨੂੰ ਦੇ ਵਡਿਆਈਆ। ਮੈਂ ਤੇਰੇ ਉਤੇ ਪ੍ਰਭੂ ਦੇ ਪਿਆਰ ਦਾ ਰਹਿਣ ਦਿਤਾ ਨਹੀਂ ਕੋਈ ਜਾਪੀ, ਬਿਨ ਰਸਨਾ ਜਿਹਵਾ ਅਜਪਾ ਜਾਪ ਨਾ ਕੋਇ ਜਪਾਈਆ। ਸਤਿ ਸਚ ਦਾ ਰਹਿਣ ਦਿਤਾ ਨਹੀਂ ਕੋਈ ਪ੍ਰਤਾਪੀ, ਪਤਿਪਰਮੇਸ਼ਵਰ ਮਿਲਣ ਕੋਇ ਨਾ ਪਾਈਆ। ਚਾਰੋਂ ਕੁੰਟ ਜਿਧਰ ਵੇਖੇਂ ਸਾਰੀ ਸ੍ਰਿਸ਼ਟੀ ਦਿਸੇ ਪਾਪੀ, ਪਤਿਤ ਪੁਨੀਤ ਰਹਿਣ ਕੋਇ ਨਾ ਪਾਈਆ। ਚਾਰੇ ਕੁੰਟ ਤਕ ਲੈ ਮੇਰੀ ਜ਼ਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਝਗੜਾ ਵੇਖ ਲੈ ਦੀਨ ਮਜ਼੍ਹਬ ਜ਼ਾਤ ਪਾਤੀ, ਮਾਨਵ ਮਾਨਵ ਰਹੇ ਕੁਰਲਾਈਆ। ਅੰਮ੍ਰਿਤ ਵੇਲਾ ਪਵਿਤ੍ਰ ਰਿਹਾ ਨਾ ਕੋਈ ਰਹੀ ਪ੍ਰਭਾਤੀ, ਸੰਧਿਆ ਰੰਗ ਨਾ ਕੋਇ ਰੰਗਾਈਆ। ਨੀ ਧਰਨੀਏ ਮੇਰਾ ਮਾਲਕ ਇਕੋ ਕਮਲਾਪਾਤੀ, ਪਤਿਪਰਮੇਸ਼ਵਰ ਦਏ ਵਡਿਆਈਆ। ਆਹ ਵੇਖ ਲੈ ਉਸ ਦੇ ਹੁਕਮ ਦੀ
ਮੇਰੇ ਕੋਲ ਬਿਨ ਅੱਖਰਾਂ ਵਾਲੀ ਚਿੱਠੀ ਪਾਤੀ, ਜਿਸ ਨੂੰ ਜਗਤ ਵਿਦਿਆ ਸਮਝ ਸਕੇ ਨਾ ਰਾਈਆ। ਉਹ ਲਿਖੀ ਨਹੀਂ ਨਾਲ ਕਿਸੇ ਕ਼ਲਮ ਦਵਾਤੀ, ਕਾਗ਼ਜ਼ ਵੰਡ ਨਾ ਕੋਇ ਵੰਡਾਈਆ। ਮੇਰਾ ਖੇਲ ਤੇਰੇ ਉਤੇ ਹੋਣਾ ਲੋਕਮਾਤੀ, ਮਾਤਰ ਭੂਮੀਏ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਖੇਲੇ ਖੇਲ ਇਕ ਇਕਾਂਤੀ, ਇਕ ਇਕੱਲਾ ਜਗਤ ਮਹਲਾ ਜਲਾਂ ਥਲਾਂ ਵੇਖਣਹਾਰਾ ਥਾਂਉ ਥਾਂਈਆ।
੨੯ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਮੋਹੀ ਜ਼ਿਲਾ ਲੁਧਿਆਣਾ ਪਾਖਰ ਸਿੰਘ ਦੇ ਗ੍ਰਹਿ
ਕਲਜੁਗ ਕਹੇ ਧਰਨੀਏ ਮੇਰੀ ਕੂੜ ਦੀ ਤਕ ਲੈ ਸ਼ਾਹੀ, ਸ਼ਹਿਨਸ਼ਾਹ ਪੁਰਖ ਅਕਾਲ ਮੈਨੂੰ ਦਿਤੀ ਵਡਿਆਈਆ। ਮੈਨੂੰ ਖ਼ੁਸ਼ੀਆਂ ਨਾਲ ਦੇ ਵਧਾਈ, ਪ੍ਰੇਮ ਪ੍ਰੇਮ ਨਾਲ ਦ੍ਰਿੜਾਈਆ। ਮੈਂ ਤੇਰੇ ਉਤੇ ਖੇਲ ਕੀਤੀ ਅਗੰਮ ਅਥਾਹੀ, ਜੋ ਸਤਿਜੁਗ ਤਰੇਤਾ ਦੁਆਪਰ ਕਰ ਸਕਿਆ ਮੂਲ ਨਾ ਰਾਈਆ। ਮੈਂ ਹਰ ਹਿਰਦੇ ਅੰਦਰੋਂ ਪਿਆਰ ਕਢਿਆ ਧੁਰ ਦੇ ਮਾਹੀ, ਮੁਹੱਬਤ ਵਿਚ ਰਹਿਣ ਕੋਇ ਨਾ ਪਾਈਆ। ਜਗਤ ਪੰਥ ਦਾ ਪਿਆਰ ਅੰਦਰੋਂ ਕਢਿਆ ਧੁਰ ਦੇ ਮਾਹੀ, ਮੁਹੱਬਤ ਵਿਚ ਰਹਿਣ ਕੋਇ ਨਾ ਪਾਈਆ। ਹਰ ਹਿਰਦੇ ਅੰਦਰ ਕੂੜ ਕੂੜਿਆਰ ਦੀ ਅਗਨੀ ਲਾਈ, ਸਤਿ ਧਰਮ ਦਿਤਾ ਜਲਾਈਆ। ਮਨੂਆ ਦਹਿ ਦਿਸ਼ ਉਠ ਉਠ ਭੱਜੇ ਵਾਹੋ ਦਾਹੀ, ਰੋਕ ਸਕੇ ਕੋਇ ਨਾ ਰਾਈਆ। ਮਾਇਆ ਮਮਤਾ ਕੀਤੀ ਹਲਕਾਈ, ਮੋਹ ਵਿਚ ਖ਼ਲਕ ਖ਼ੁਦਾਈਆ। ਮੇਰਾ ਹੁਕਮ ਵਰਤਿਆ ਥਲ ਅਸਗਾਹੀ, ਟਿੱਲੇ ਪ੍ਰਬਤ ਸੀਸ ਨਿਵਾਈਆ। ਕੋਈ ਸਹਾਰਾ ਧਰਮ ਦੇਵੇ ਨਾ ਫੜ ਕੇ ਬਾਂਹੀ, ਬਾਹੂ ਬਲ ਨਾ ਕੋਇ ਜਣਾਈਆ । ਮੇਰੇ ਅੰਦਰ ਚਾਉ ਘਨੇਰਾ ਗੋਬਿੰਦ ਦਾ ਲੰਘ ਗਿਆ ਢਈਆ ਢਾਈ, ਰੋਕਣ ਵਾਲਾ ਨਜ਼ਰ ਕੋਇ ਨਾ ਆਈਆ। ਮੈਂ ਨਵ ਸੱਤ ਫਿਰਾਂ ਚਾਈਂ ਚਾਈਂ, ਭੱਜਾਂ ਵਾਹੋ ਦਾਹੀਆ। ਪੁਰਖ ਅਕਾਲਾ ਦੀਨ ਦਿਆਲਾ ਸਿਰ ਮੇਰੇ ਹੱਥ ਰਿਹਾ ਟਿਕਾਈ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਈਆ। ਮੈਂ ਮਾਨਵ ਜ਼ਾਤੀ ਅੰਤਰ ਨਿਰੰਤਰ ਦਿਤੀ ਭੁਲਾਈ, ਬੁੱਧੀ ਬਿਬੇਕ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਕਲਜੁਗ ਕਹੇ ਧਰਨੀਏ ਕਿਉਂ ਨੇਤਰ ਵਹਾਏ ਨੀਰ, ਰੋ ਰੋ ਪ੍ਰਭ ਨੂੰ ਰਹੀ ਵਖਾਈਆ। ਆਪਣੇ ਅੰਤਰ ਧਰ ਲੈ ਧੀਰ, ਧੀਰਜ ਨਾਲ ਦਿਤਾ ਦਿੜ੍ਰਾਈਆ। ਮੈਂ ਚੌਥਾ ਜੁਗ ਜਲਾਂ ਥਲਾਂ ਦਾ ਤੇਰਾ ਪੀਰ, ਪੀਰਾਂ ਦੇ ਪੀਰ ਮੈਨੂੰ ਦਿਤੀ ਵਡਿਆਈਆ। ਮੇਰਾ ਖੇਲ ਵੇਖੀਂ ਅਖੀਰ, ਆਖ਼ਰ ਤੈਨੂੰ ਦਿਆਂ ਦ੍ਰਿੜਾਈਆ। ਜਿਸ ਨਵ ਖੰਡ ਦੀਨ ਦੁਨੀ ਸ਼ਰਅ ਦੇ ਪਾਏ ਜ਼ੰਜੀਰ, ਸੰਗਲ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਕਲਜੁਗ ਕਹੇ ਧਰਨੀਏ ਕਿਉਂ ਅੰਤਸ਼ਕਰਨ ਮਾਰੇਂ ਆਹ, ਹੌਕਿਆਂ ਵਿਚ ਰਹੀਂ ਕੁਰਲਾਈਆ। ਉਹ ਤਕ ਲੈ ਖੇਲ ਬੇਪਰਵਾਹ, ਪਰਮ ਪੁਰਖ ਕੀ ਜਣਾਈਆ। ਜਿਸ ਨੇ ਮੈਨੂੰ ਕੂੜ ਕੁਕਰਮ ਦਾ ਬਣਾਇਆ ਸ਼ਾਹ, ਵਸਤ ਅਨਮੋਲ ਅਤੁਲ ਵਰਤਾਈਆ। ਮੈਂ ਫਿਰਾਂ ਥਾਂ ਥਾਂ, ਨਵਖੰਡ ਬਚਿਆ ਰਹਿਣ ਕੋਇ ਨਾ ਪਾਈਆ। ਜੇ ਮੈਂ ਕਲਜੁਗ ਨਾ ਹੁੰਦਾ ਕਿੱਥੋਂ ਸ੍ਰਿਸ਼ਟੀ ਖਾਂਦੀ ਸੂਰ ਤੇ ਗਾਂ, ਪਸ਼ੂਆਂ ਖੱਲ ਕੌਣ ਲੁਹਾਈਆ।
ਕੌਣ ਭੁਲਾਉਦਾ ਪ੍ਰਭੂ ਦਾ ਨਾਂ, ਨਾਉਂ ਨਿਰੰਕਾਰਾ ਯਾਦ ਕਿਸੇ ਨਾ ਆਈਆ। ਕੌਣ ਹੰਸ ਬੁੱਧੀ ਬਣਾਉਂਦਾ ਕਾਂ, ਕਾਗ ਵਾਂਗ ਸਰਬ ਕੁਰਲਾਈਆ। ਤੂੰ ਖ਼ੁਸ਼ੀ ਨਾਲ ਮੈਨੂੰ ਕਹਿ ਦੇ ਵਾਹ ਵਾਹ, ਵਾਹਵਾ ਵਾਹਵਾ ਕਲਜੁਗ ਤੇਰੀ ਵਡ ਵਡਿਆਈਆ। ਜਿਸ ਦਰੋਹੀ ਫੇਰੀ ਥਲ ਅਸਗਾਹ, ਮਹੀਅਲ ਆਪਣਾ ਰੰਗ ਰੰਗਾਈਆ। ਪਿਆਰ ਰਹਿਣ ਦਿਤਾ ਨਹੀਂ ਪੁਤਰ ਮਾਂ, ਪਿਤਾ ਪੂਤ ਕੋਲੋਂ ਕ਼ਤਲ ਕਰਾਈਆ। ਪਵਿਤ੍ਰ ਰਹਿਣ ਦਿਤਾ ਨਹੀਂ ਕੋਈ ਥਾਂ, ਗੁਰੂਦੁਆਰੇ ਮੰਦਰ ਮਸਜਿਦ ਸ਼ਿਵਦਵਾਲੇ ਮਠ ਰੋਵਣ ਮਾਰਨ ਧਾਹੀਆ। ਮੈਨੂੰ ਖ਼ੁਸ਼ੀਆਂ ਨਾਲ ਧਰਨੀਏ ਚੜ੍ਹਦਾ ਚਾਅ, ਚਾਓ ਘਨੇਰਾ ਇਕ ਸਮਝਾਈਆ। ਜਿਸ ਕਾਰਨ ਮੈਂ ਤੇਰੇ ਉਤੇ ਗਿਆ ਆ, ਆਇਆ ਆਪਣਾ ਹੁਕਮ ਵਰਤਾਈਆ। ਮੇਰਾ ਪਰਮ ਪੁਰਖ ਪਰਮਾਤਮ ਹੋਏ ਸਹਾ, ਸਹਾਇਤਾ ਕਰੇ ਥਾਂਉ ਥਾਂਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਕਲਜੁਗ ਕਹੇ ਧਰਨੀਏ ਤੂੰ ਮੇਰਾ ਕਰ ਸ਼ੁਕਰ, ਸ਼ੁਕਰੀਏ ਸ਼ੁਕਰਾਨੇ ਵਿਚ ਖ਼ੁਸ਼ੀ ਮਨਾਈਆ। ਮੈਂ ਆਪਣੇ ਵਾਅਦੇ ਉਤੋਂ ਨਹੀਂ ਜਾਣਾ ਮੁਕਰ, ਜੋ ਇਕ਼ਰਾਰਨਾਮਾ ਲਿਖਿਆ ਧੁਰ ਦੇ ਮਾਹੀਆ। ਮੈਂ ਵੇਖਣੀਆਂ ਚਾਰੇ ਕੂਟਾਂ ਉੱਤਰ, ਪੂਰਬ ਪੱਛਮ ਦੱਖਣ ਬਚਿਆ ਰਹਿਣ ਕੋਇ ਨਾ ਪਾਈਆ। ਮੈਂ ਪਰਮ ਪੁਰਖ ਦਾ ਲਾਡਲਾ ਚੌਥਾ ਪੁਤਰ, ਜਿਸਨੂੰ ਜਨਮੇ ਕੋਇ ਨਾ ਮਾਈਆ। ਮੈਂ ਦੀਨ ਦੁਨੀ ਨੂੰ ਰੱਜ ਕੇ ਖਾਣ ਨਹੀਂ ਦੇਣਾ ਟੁਕਰ, ਟੁਕੜੇ ਮੰਗਦੀ ਫਿਰੇ ਲੋਕਾਈਆ। ਸਦੀ ਚੌਧਵੀਂ ਅੰਤਮ ਸਾਰੇ ਹੋਣੇ ਭੁਖੜ, ਹਾਏ ਉਫ਼ ਕਰਕੇ ਦੇਣ ਦੁਹਾਈਆ। ਕਿਸੇ ਦਾ ਪਵਿਤ੍ਰ ਰਹਿਣ ਨਹੀਂ ਦੇਣਾ ਮੁਖੜ, ਰਸਨਾ ਜਿਹਵਾ ਢੋਲੇ ਕੋਇ ਨਾ ਗਾਈਆ । ਜਨਣੀ ਸੁਫਲ ਰਖ ਸਕੇ ਕੋਇ ਨਾ ਕੁਖੜ, ਭਗਤ ਜਨਮੇ ਕੋਇ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਰਖਾਈਆ। ਕਲਜੁਗ ਕਹੇ ਧਰਨੀਏ ਮੈਂ ਆਇਆ ਤੇਰੇ ਉਤੇ, ਖ਼ੁਸ਼ੀਆਂ ਫੇਰਾ ਪਾਈਆ । ਜਗਤ ਜਹਾਨ ਜੀਵ ਮੇਰੀ ਨੀਂਦੇ ਸੁਤੇ, ਜਗਤ ਸੁਤਿਆਂ ਨਾ ਕੋਇ ਉਠਾਈਆ। ਮਾਇਆ ਮਮਤਾ ਵਿਚ ਵਿਗੁੱਤੇ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਦੀਨ ਦਿਆਲ ਨਾਲੋਂ ਸਾਰੇ ਰੁੱਸੇ, ਰੁੱਸਿਆਂ ਸਕੇ ਨਾ ਕੋਇ ਮਨਾਈਆ। ਮੈਂ ਕੂੜ ਵਿਕਾਰ ਭਰਿਆ ਸਭ ਦੇ ਜੁੱਸੇ, ਜਿਸਮ ਜ਼ਮੀਰ ਦਿਤੀ ਬਦਲਾਈਆ। ਅਵਤਾਰ ਪੈਗ਼ੰਬਰ ਗੁਰੂ ਬਾਤ ਕਿਸੇ ਨਾ ਪੁਛੇ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਕਲਜੁਗ ਕਹੇ ਧਰਨੀਏ ਮੈਨੂੰ ਪ੍ਰਭ ਨੇ ਦਿਤੀ ਦਾਤ, ਦਾਤੇ ਦਾਨੀ ਦਿਤੀ ਵਰਤਾਈਆ। ਮੈਂ ਲੈ ਕੇ ਆਇਆ ਲੋਕਮਾਤ, ਭੱਜਿਆ ਵਾਹੋ ਦਾਹੀਆ। ਤੂੰ ਕਮਲੀਏ ਮੇਰੇ ਵਲ ਝਾਕ, ਬਿਨ ਨੈਣਾਂ ਨੈਣ ਉਠਾਈਆ। ਮੇਰਾ ਖੇਲ ਤਕ ਤਮਾਸ਼, ਕੀ ਖੇਲਾਂ ਖੇਲ ਥਾਉਂ ਥਾਈਂਆ। ਮੇਰਾ ਹੁਕਮ ਵਰਤੇ ਵਿਚ ਪ੍ਰਿਥਮੀ ਆਕਾਸ਼, ਧਵਲੇ ਤੈਨੂੰ ਦਿਆਂ ਦ੍ਰਿੜਾਈਆ। ਮੈਂ ਤੇਰੇ ਉਤੇ ਖ਼ੁਸ਼ੀ ਦੀ ਪੈਣ ਦਿਤੀ ਨਹੀਂ ਕੋਈ ਰਾਸ, ਢੋਲੇ ਸਚ ਕੋਇ ਨਾ ਗਾਈਆ। ਸਤਿ ਧਰਮ ਨੂੰ ਕੀਤਾ ਨਾਸ, ਨਾਸਤਕ ਰੂਪ ਕੀਤੀ ਲੋਕਾਈਆ । ਅੰਮ੍ਰਿਤ ਦੀ ਥਾਂ ਮੁਖਾਂ ਵਿਚ ਪਾ ਕੇ ਗਊ ਦਾ ਮਾਸ, ਕੂੜ ਕੁੜਿਆਰ ਕੀਤੀ ਦੀਨ ਦੁਨੀ ਹਲਕਾਈਆ। ਮੈਨੂੰ ਪਿਆਰ ਨਾਲ ਦੇ ਸ਼ਾਬਾਸ਼, ਜਿਸ ਪਿਛਲੀ ਰੀਤੀ ਸਭ ਦੀ ਦਿਤੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮੇਰੀ ਪੂਰੀ ਕਰੇ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ।
੨੯ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਢਹਿ ਪਈ ਜ਼ਿਲਾ ਲੁਧਿਆਣਾ ਧੰਨਾ ਸਿੰਘ ਦੇ ਗ੍ਰਹਿ
ਨਾਰਦ ਕਹੇ ਧਰਨੀਏ ਮੈਂ ਧੁਰਦਰਗਾਹੋਂ ਆਇਆ ਨਠਾ, ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਅਕਾਸ਼ ਪਤਾਲਾਂ ਗਗਨ ਗਗਨੰਤਰਾਂ ਪੰਧ ਮੁਕਾਈਆ। ਮੈਨੂੰ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤਤੀਸਾ ਦੇਵਤ ਸੁਰ ਸਾਰੇ ਕਰਨ ਠੱਠਾ, ਗਣ ਗਧੰਰਬ ਹਾਸੀਆਂ ਰਹੇ ਉਡਾਈਆ । ਨਾਰਦਾ ਕੀ ਕਲਜੁਗ ਵੇਖਣ ਚਲਿਆ ਕਲਜੁਗ ਕੂੜੀ ਕਿਰਿਆ ਤਪਦਾ ਭੱਠਾ, ਨਵ ਸੱਤ ਅਗਨੀ ਰਿਹਾ ਜਲਾਈਆ। ਪਹਿਲੋਂ ਨਿਗਾਹ ਮਾਰੀਂ ਅੱਠ ਸੱਠਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਵੇਖ ਵਖਾਈਆ। ਫੇਰ ਵੇਖੀਂ ਮੰਦਰ ਮਸਜਿਦ ਸ਼ਿਵਦਵਾਲੇ ਮਠਾ, ਗੁਰੂਦੁਆਰੇ ਚਰਚਾਂ ਧਿਆਨ ਲਗਾਈਆ। ਫੇਰ ਤਕ ਲਈਂ ਨੌ ਖੰਡ ਪ੍ਰਿਥਮੀ ਸੱਤ ਦੀਪ ਇਕੱਠਾ, ਬਿਨ ਨੇਤਰ ਲੋਚਨ ਨੈਣ ਉਠਾਈਆ। ਨਾਰਦ ਕਹੇ ਮੈਂ ਰਸਤੇ ਵਿਚ ਅਨੇਕ ਵਾਰੀ ਢੱਠਾ, ਫੇਰ ਉਠ ਉਠ ਭੱਜਿਆ ਵਾਹੋ ਦਾਹੀਆ। ਜਾਂ ਦੂਰ ਦੁਰਾਡੀ ਨਿਗਾਹ ਮਾਰੀ ਮਾਨਵ ਜ਼ਾਤੀ ਅੰਦਰ ਦਿਸਿਆ ਰੱਟਾ, ਝਗੜੇ ਵਿਚ ਦਿਸੀ ਖ਼ਲਕ ਖ਼ੁਦਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਜ਼ੀਰੋ ਨਾਲ ਜ਼ੀਰੋ ਹੋ ਗਈ ਬਟਾ, ਅੰਕ ਨਜ਼ਰ ਕੋਇ ਨਾ ਆਈਆ। ਮੈਂ ਸ਼ਬਦ ਸੰਦੇਸ਼ਾ ਫੇਰ ਸੁਣਿਆ ਸਤਿਗੁਰ ਸ਼ਬਦ ਫੇਰ ਸੁਣਾਇਆ ਟੱਪਾ, ਟਾਪੂਆਂ ਬਾਹਰ ਦਿਤਾ ਦ੍ਰਿੜਾਈਆ। ਕਲਜੁਗ ਸਭ ਦੇ ਉਤੇ ਪਾਇਆ ਛੱਪਾ, ਸਿਰ ਸਕੇ ਨਾ ਕੋਇ ਉਠਾਈਆ। ਜੋ ਸੰਦੇਸ਼ਾ ਦੇ ਕੇ ਆਇਆ ਸਤਿਗੁਰ ਨਾਨਕ ਤਪਾ, ਤਪੀਸ਼ਰ ਮੁਨੀਸ਼ਰ ਰਿਖੀਸ਼ਰ ਸਾਰੇ ਗਏ ਭੁਲਾਈਆ। ਜੋ ਗੋਬਿੰਦ ਡੰਕ ਵਜਾਇਆ ਫ਼ਤਹ, ਤਨ ਵਜੂਦਾਂ ਉਤੇ ਗੁਰਮੁਖ ਫ਼ਤਿਹ ਕੋਇ ਨਾ ਪਾਈਆ। ਦੀਨ ਦੁਨੀ ਅੰਦਰੋਂ ਹੋ ਗਈ ਮਨ ਮਤਾ, ਗੁਰਮਤ ਰੰਗ ਨਾ ਕੋਇ ਰੰਗਾਈਆ। ਧਰਮ ਧਾਰ ਦੀ ਰਹੀ ਕੋਈ ਨਾ ਸਤਾ, ਸਤਿ ਵਿਚ ਨਾ ਕੋਇ ਸਮਾਈਆ। ਦੀਨ ਮਜ਼੍ਹਬ ਦਾ ਲੇਖਾ ਵੇਖਿਆ ਤਤਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਨਾਰਦਾ ਜੇ ਤੂੰ ਪੁਰੀਆਂ ਲੋਆਂ ਲੰਘਿਆ, ਪਿਛਲਾ ਪੰਧ ਮੁਕਾਈਆ। ਕਿਉਂ ਮੇਰੇ ਕੋਲੋਂ ਸੰਗਿਆ, ਨਜ਼ਰ ਰਿਹਾ ਬਦਲਾਈਆ। ਝਟ ਨਾਰਦ ਮਾਰ ਕੇ ਆਪਣੇ ਕੰਧਿਆ, ਹਲੂਣਾ ਦਿਤਾ ਵਖਾਈਆ। ਧਰਨੀਏ ਮੈਂ ਹੈਰਾਨ ਹੋ ਗਿਆ ਤੇਰੇ ਉਤੇ ਤਕ ਕੇ ਝੂਠਾ ਧੰਦਿਆ, ਧਵਲੇ ਕੀ ਤੈਨੂੰ ਦਿਆਂ ਦ੍ਰਿੜਾਈਆ। ਮਾਨਸ ਮਾਨਵ ਮਾਨੁਖ ਅੰਦਰੋਂ ਹੋ ਗਿਆ ਅੰਧਿਆ, ਨਿਜ ਨੇਤਰ ਨੈਣ ਨਾ ਕੋਇ ਖੁਲ੍ਹਾਈਆ। ਬਜਰ ਕਪਾਟੀ ਤੋੜੇ ਕੋਇ ਨਾ ਜੰਦਿਆ, ਪੜਦਾ ਸਕੇ ਨਾ ਕੋਇ ਉਠਾਈਆ। ਅੰਮ੍ਰਿਤ ਧਾਰ ਮਿਲੇ ਕਿਸੇ ਨਾ ਠੰਢਿਆ, ਬੂੰਦ ਸਵਾਂਤੀ ਨਾਭੀ ਕਵਲ ਨਾ ਕੋਇ ਉਲਟਾਈਆ। ਆਤਮ ਪਰਮਾਤਮ ਨਾਤਾ ਕਿਸੇ ਨਾ ਗੰਢਿਆ, ਪਾਰਬ੍ਰਹਮ ਬ੍ਰਹਮ ਮਿਲਣ ਕੋਇ ਨਾ ਪਾਈਆ। ਜਿਧਰ ਵੇਖਿਆ ਕਲਜੁਗ ਕੂੜ ਕੁੜਿਆਰ ਦਾ ਚਮਕੇ ਖੰਡਿਆ, ਨਵ ਸੱਤ ਪ੍ਰਿਥਮੀ ਰਿਹਾ ਵਖਾਈਆ। ਧਰਮ ਦੀ ਧਾਰ ਨਾ ਕੋਈ ਪੌੜੀ ਨਾ ਕੋਈ ਡੰਡਿਆ, ਡੰਡਾਵਤ ਪ੍ਰਭ ਦੀ ਸਾਰੇ ਗਏ ਭੁਲਾਈਆ। ਮੈਂ ਤੇਰਾ ਅੰਤ ਅਖ਼ੀਰ ਵੇਖ ਕੇ ਆਇਆ ਕੰਢਿਆ, ਸੱਤਾਂ ਦੀਪਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਨਾਰਦ ਕਹੇ ਧਰਨੀਏ ਮੈਂ ਧੁਰਦਰਗਾਹੋਂ ਆਇਆ, ਸਤਿਗੁਰ ਸ਼ਬਦ ਦਿਤੀ ਵਡਿਆਈਆ। ਧੌਲੇ ਤੇਰੇ ਉਤੇ ਫੇਰਾ ਪਾਇਆ, ਧਰਮ ਦੀ ਧਰਮ ਧਾਰ ਨਾਲ ਜਣਾਈਆ। ਖੇਲ ਤਕਿਆ ਸ੍ਰਿਸ਼ਟ ਸਬਾਇਆ, ਦ੍ਰਿਸ਼ਟੀ ਅੰਦਰੋਂ ਵੇਖ ਵਖਾਈਆ। ਨਵ ਸੱਤ ਅੰਧੇਰਾ ਛਾਇਆ,
ਚਾਰ ਕੁੰਟ ਨਾ ਕੋਇ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਵੇਖੀ ਮਾਇਆ, ਮਮਤਾ ਮੋਹ ਵਿਚ ਸਰਬ ਹਲਕਾਈਆ। ਜਿਸ ਨੇ ਦੀਨ ਧਰਮ ਤੋਂ ਅੰਤ ਸਭ ਨੂੰ ਗਿਰਾਇਆ, ਕ਼ਾਇਮ ਨਜ਼ਰ ਕੋਇ ਨਾ ਆਈਆ। ਮਾਨਸ ਹੋ ਕੇ ਕਲਜੁਗ ਵਿਚ ਸੂਰ ਗਾਂ ਮਾਨਸਾਂ ਖਾਇਆ, ਪਸ਼ੂਆਂ ਢੋਰਾਂ ਖੱਲ ਲੁਹਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਆਪਣਾ ਠਾਕਰ ਭੁਲਾਇਆ, ਭਰਮੇ ਭੁੱਲੀ ਕੂੜ ਲੋਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਧਰਨੀਏ ਮੇਰੇ ਅੰਦਰ ਆਈ ਹੈਰਾਨੀ, ਹੈਰਤ ਵਿਚ ਦਿਆਂ ਜਣਾਈਆ। ਮੈਂ ਸ੍ਰਿਸ਼ਟੀ ਵੇਖੀ ਜਿਸਮ ਜਿਸਮਾਨੀ, ਤਤਵ ਤਤ ਖੋਜ ਖੁਜਾਈਆ । ਮੈਂ ਭੇਵ ਰਖਿਆ ਨਹੀਂ ਕੋਈ ਮਰਦ ਨਾਰ ਜ਼ਨਾਨੀ, ਬਾਲ ਬਿਰਧ ਵੰਡ ਨਾ ਕੋਇ ਵੰਡਾਈਆ। ਮੈਂ ਵੇਖੇ ਤਨ ਸਰੀਰ ਕਰਨ ਵਾਲੇ ਇਸ਼ਨਾਨੀ, ਪੂਜਾ ਤਕੀ ਥਾਉਂ ਥਾਈਂਆ। ਮੈਂ ਹੈਰਾਨ ਹੋ ਗਿਆ ਸਾਰੇ ਪ੍ਰਭ ਦੇ ਨਾਲ ਕਰਦੇ ਬੇਈਮਾਨੀ, ਬੇਵਾ ਹੋਈ ਖ਼ਲਕ ਖ਼ੁਦਾਈਆ। ਮੰਜ਼ਲ ਚੜ੍ਹੇ ਨਾ ਕੋਇ ਰੁਹਾਨੀ, ਰੂਹ ਬੁਤ ਮਿਲ ਕੇ ਵਜੇ ਨਾ ਕੋਇ ਵਧਾਈਆ। ਅੰਮ੍ਰਿਤ ਰਸ ਮਿਲੇ ਨਾ ਕਿਸੇ ਠੰਡਾ ਪਾਣੀ, ਆਬੇਹਯਾਤ ਨਾ ਕੋਇ ਪਿਆਈਆ। ਧਰਮ ਦੀ ਧਾਰ ਹੋਈ ਬਦਨਾਮੀ, ਕਲਜੁਗ ਕੂੜ ਕੁੜਿਆਰਾ ਨੱਚੇ ਟੱਪੇ ਥਾਉਂ ਥਾਈਂਆ। ਝਗੜਾ ਵੇਖਿਆ ਜਗਤ ਖਾਣੀ, ਅੰਡਜ ਜੇਰਜ ਉਤਭੁਜ ਸੇਹਤਜ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਨਾਰਦਾ ਤੂੰ ਆਇਆ ਧੁਰ ਹਲਕਾਰਾ, ਪਾਤੀ ਧਰਮ ਧਾਰ ਲਿਆਈਆ। ਤੈਨੂੰ ਭੇਜਣਵਾਲਾ ਇਕ ਨਿਰੰਕਾਰਾ, ਨਿਰਵੈਰ ਪੁਰਖ ਨੂਰ ਅਲਾਹੀਆ। ਜਿਸ ਦੀ ਧਾਰ ਵਿਚ ਤੇਈ ਅਵਤਾਰਾ, ਪੈਗ਼ੰਬਰ ਗੁਰ ਰੂਪ ਦਰਸਾਈਆ। ਜਿਸ ਦਾ ਨਾਮ ਕਲਮਾ ਉਜਿਆਰਾ, ਚਾਰ ਜੁਗ ਦਾ ਖੇਲ ਖਿਲਾਈਆ। ਜਿਸ ਦਾ ਸੰਦੇਸ਼ਾ ਹੁਕਮ ਲਿਖਾਰਾ, ਨਿਰਅੱਖਰ ਧਾਰ ਅੱਖਰਾਂ ਵਿਚ ਪਰਗਟਾਈਆ। ਤੂੰ ਸੰਦੇਸ਼ਾ ਲੈ ਕੇ ਆਇਉਂ ਸਭ ਤੋਂ ਬਾਹਰਾ, ਬਹਿਰਹਾਲ ਦੇਣਾ ਜਣਾਈਆ। ਕੀ ਖੇਲ ਕ਼ੁਦਰਤ ਦਾ ਕ਼ਾਦਰ ਇਕ ਕਰਤਾਰਾ, ਕਰਨਹਾਰ ਕੀ ਹੁਕਮ ਵਰਤਾਈਆ। ਝਟ ਨਾਰਦ ਰੋ ਪਿਆ ਜ਼ਾਰੋ ਜ਼ਾਰਾ, ਬਿਨ ਨੇਤਰਾਂ ਨੀਰ ਵਹਾਈਆ। ਧਰਨੀਏ ਮੈਂ ਕੀ ਦੱਸਾਂ ਕੀ ਹੁਕਮ ਵਰਤੇ ਮੇਰਾ ਪਰਵਾਦਿਗਾਰਾ, ਜਿਸ ਨੂੰ ਨਾ ਕੋਈ ਮੇਟੇ ਮੇਟ ਮਿਟਾਈਆ। ਜੋ ਵਾਅਦਾ ਕੌਲ ਕੀਤਾ ਇਕ਼ਰਾਰਾ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਉਹ ਕਲ ਕਲਕੀ ਲਏ ਅਵਤਾਰਾ, ਨਿਹਕਲੰਕਾ ਨਾਉਂ ਪਰਗਟਾਈਆ। ਅਮਾਮ ਅਮਾਮਾ ਹੋਏ ਜ਼ਾਹਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਨੂੰ ਸਭ ਨੇ ਮੰਨਣਾ ਚਵੀਆਂ ਅਵਤਾਰਾ, ਚੌਬੀਸਾ ਜਗਦੀਸਾ ਇਕ ਅਖਵਾਈਆ। ਉਹ ਨੌ ਖੰਡ ਪ੍ਰਿਥਮੀ ਤੇਰੇ ਉਤੇ ਪਾਵੇ ਸਾਰਾ, ਸੱਤਾਂ ਦੀਪਾਂ ਵੇਖੇ ਚਾਈਂ ਚਾਈਂਆ। ਸਤਿਗੁਰ ਸ਼ਬਦ ਇਕੋ ਕਰੇ ਜ਼ਾਹਰਾ, ਹੁਕਮ ਸੰਦੇਸ਼ਾ ਇਕ ਦ੍ਰਿੜਾਈਆ । ਕਲਜੁਗ ਕੂੜੀ ਕਿਰਿਆ ਕੱਢੇ ਬਾਹਰਾ, ਧਰਨੀਏ ਤੇਰੇ ਉਤੋਂ ਲੇਖਾ ਦਏ ਮੁਕਾਈਆ। ਸਤਿਜੁਗ ਸਤਿ ਧਰਮ ਦਏ ਅਧਾਰਾ, ਸਿਰ ਆਪਣਾ ਹੱਥ ਦਏ ਟਿਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਆਪਣਾ ਬਦਲ ਦੇਵੇ ਸ਼ਬਦ ਧਾਰ ਦਾ ਨਾਅਰਾ, ਨਰ ਨਰਾਇਣ ਇਕ ਹੁਕਮ ਵਰਤਾਈਆ। ਤੂੰ ਉਸ ਦੇ ਚਰਨ ਕਵਲ ਕਰੀਂ ਨਿਮਸਕਾਰਾ, ਡੰਡਾਵਤ ਬੰਦਨਾ ਸਯਦਾ ਕਰ ਕੇ ਸੀਸ ਝੁਕਾਈਆ। ਧੂੜੀ ਮਸਤਕ ਚਰਨ ਲਾਈਂ ਛਾਰਾ, ਮਿੱਟੀ ਖ਼ਾਕ ਖ਼ਾਕ ਰਮਾਈਆ। ਉਸ ਦਾ ਰੂਪ ਅਨੂਪ ਹੋਣਾ ਸਭ ਤੋਂ ਨਿਆਰਾ, ਨਰ ਹਰਿ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਨਾਰਦਾ ਮੈਂ ਲੱਖ ਲੱਖ ਸ਼ੁਕਰ ਗੁਜ਼ਾਰਾਂ, ਗੁਜ਼ਾਰਿਸ਼ ਵਿਚ ਸੀਸ ਨਿਵਾਈਆ। ਜੋ ਮੇਰਾ ਪੰਧ ਮੇਰੇ ਕਲਜੁਗ ਬਰਸ ਹਜ਼ਾਰਾਂ, ਕੂੜੀ ਕਿਰਿਆ ਦੂਰ ਕਰਾਈਆ। ਮੈਂ ਜ਼ਰੂਰ ਮੰਨਾਂ ਉਸ ਨੂੰ ਕਲ ਕਲਕੀ ਅਵਤਾਰਾ, ਚੌਬੀਸਾ ਜਗਦੀਸਾ ਕਹਿ ਕੇ ਸੀਸ ਨਿਵਾਈਆ। ਉਹਦਾ ਧਰਮ ਦਾ ਜੈਕਾਰਾ, ਜੋ ਹਰ ਹਿਰਦੇ ਦਏ ਵਸਾਈਆ। ਉਸ ਦਾ ਧਰਮ ਨਿਸ਼ਾਨਾ ਵੇਖਾਂ ਵਿਚ ਸੰਸਾਰਾ, ਜਿਸ ਨੂੰ ਸੰਸਾਰੀ ਭੰਡਾਰੀ ਸੰਘਾਰੀ ਸੀਸ ਨਿਵਾਈਆ। ਜਿਸ ਦਾ ਹੁਕਮ ਮੰਨਣ ਪੈਗ਼ੰਬਰ ਗੁਰ ਅਵਤਾਰਾ, ਭਗਤ ਸੁਹੇਲੇ ਖ਼ੁਸ਼ੀਆਂ ਖ਼ੁਸ਼ੀਆਂ ਢੋਲੇ ਗਾਈਆ। ਉਹ ਮੇਰਾ ਮਹਿਬੂਬ ਜਲਵਾਗਰ ਨੂਰ ਕਰੇ ਉਜਿਆਰਾ, ਅਮਾਮ ਅਮਾਮਾ ਵੇਸ ਵਟਾਈਆ। ਜਿਸ ਦਾ ਕਲਮਾ ਵਾਹਿਦ ਜ਼ਮੀਉਲ ਕੁਜ਼ਾ ਜ਼ਮਨੇ ਜ਼ਊ ਸ਼ਰਫ਼ੇ ਜ਼ੁਆ ਜ਼ਾਮਿਸਤੇ ਜ਼ਨੂ ਦੁਵੱਜ਼ਾ ਮਵੀ ਕੁਲ ਜੰਬਾਏ ਸ਼ਊ ਸ਼ਬੇ ਰੋਜ਼ ਨੂਰ ਨੁਰਾਨਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਦਾ ਹੁਕਮ ਚਲੇ ਸਦਾ ਜੁਗ ਚਾਰਾ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ ।
੩੦ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਮਹਿੰਮਾ ਸਿੰਘ ਵਾਲਾ ਜ਼ਿਲਾ ਲੁਧਿਆਣਾ
ਹਰੀ ਸਿੰਘ ਦੇ ਗ੍ਰਹਿ
ਨਾਰਦ ਕਹੇ ਧਰਨੀਏ ਮੈਂ ਤੇਰਾ ਵੇਖਿਆ ਦੀਪ ਲੱਖਣ, ਅਲਖ ਅਲਖਣੇ ਮੈਨੂੰ ਦਿਤੀ ਵਡਿਆਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਵੇਖੀ ਸੱਖਣ, ਸਤਿ ਸਚ ਧਰਮ ਦੀ ਧਾਰ ਵਿਚ ਨਾ ਕੋਇ ਸਮਾਈਆ। ਮਾਨਵ ਜ਼ਾਤੀ ਪੈਜ ਆਵੇ ਕੋਈ ਨਾ ਰਖਣ, ਸਿਰ ਸਿਰ ਹੱਥ ਨਾ ਕੋਇ ਟਿਕਾਈਆ। ਮਨ ਕਲਪਣਾ ਵਿਚ ਜੀਵ ਜਹਾਨ ਸਾਰੇ ਨੱਸਣ, ਭੱਜਣ ਵਾਹੋ ਦਾਹੀਆ। ਕੂੜ ਕੁੜਿਆਰ ਕਥਾ ਕਹਾਣੀ ਸਾਰੇ ਦੱਸਣ, ਸਤਿ ਧਰਮ ਨਾ ਕੋਇ ਪੜ੍ਹਾਈਆ। ਕਲਜੁਗ ਸਭ ਨੂੰ ਕਰੀ ਜਾਣਾ ਮਥਣ, ਛਾਛ ਵਿਰੋਲੇ ਥਾਉਂ ਥਾਈਂਆ। ਕਿਸੇ ਦਾ ਚਲੇ ਕੋਈ ਨਾ ਯਤਨ, ਯਥਾਰਥ ਸਮਝ ਕਿਸੇ ਨਾ ਆਈਆ। ਪਵਿਤ੍ਰ ਘਾਟ ਰਿਹਾ ਕੋਈ ਨਾ ਪਤਣ, ਪਤਰਕਾ ਲੈ ਕੇ ਤੈਨੂੰ ਦਿਆਂ ਫੜਾਈਆ। ਧਰਮ ਦਾ ਰਿਹਾ ਕੋਈ ਨਾ ਹੱਟਣ, ਵਣਜਾਰਾ ਵਣਜ ਨਾ ਕੋਇ ਕਰਾਈਆ। ਮਨ ਮਨੂਆ ਫਿਰੇ ਨੱਟਣ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਸਭ ਦਾ ਖੇੜਾ ਹੋਇਆ ਭੱਠਣ, ਸਾਢੇ ਤਿੰਨ ਹੱਥ ਕਲਜੁਗ ਕੂੜੀ ਕਿਰਿਆ ਦਿਤਾ ਜਲਾਈਆ। ਔਹ ਵੇਖ ਲੈ ਹੰਕਾਰੀ ਬੁਰਜ ਅੰਤ ਲੱਗਾ ਢੱਠਣ, ਢਹਿ ਢੇਰੀ ਖ਼ਾਕ ਬਣਾਈਆ। ਸਤਿਗੁਰ ਸ਼ਬਦ ਤੀਰ ਅਣਿਆਲਾ ਲੱਗਾ ਕਸਣ, ਬਿਨ ਚਿੱਲੇ ਤੀਰ ਕਮਾਨ ਚਲਾਈਆ। ਜੋ ਰੈਣ ਅੰਧੇਰੀ ਮੇਟੇ ਮੱਸਣ, ਨੂਰੀ ਚੰਦ ਚੰਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਧਰਨੀਏ ਮੈਂ ਤੇਰੇ ਗਿਆ ਦੀਪ ਵਿਚ ਕਰੌਚ, ਕੁਰਹ ਕਾਇਨਾਤ ਫੋਲ ਫੁਲਾਈਆ। ਜਿਥੇ ਸਚਖੰਡ ਦੁਆਰੇ ਸਕੇ ਕੋਈ ਨਾ ਪਹੁੰਚ, ਦਰਗਹਿ ਸਾਚੀ ਮੁਕ਼ਾਮੇ ਹਕ ਚੜ੍ਹਨ ਕੋਇ ਨਾ ਪਾਈਆ। ਸਤਿ ਧਰਮ ਦੀ ਸਭ ਦੇ ਅੰਦਰੋਂ ਗਈ ਸੋਚ, ਸਮਝ ਬੁੱਧੀ ਨਾਲ ਚਲੇ ਨਾ ਕੋਇ ਚਤੁਰਾਈਆ। ਪਰਮ ਪੁਰਖ
ਪਰਮਾਤਮ ਮਿਲੇ ਨਾ ਕਿਸੇ ਖ਼ਸਮ ਖ਼ਸਮਾਨਾ ਖੌਂਤ, ਪਰਵਰਦਿਗਾਰ ਸਾਂਝਾ ਯਾਰ ਨੂਰ ਅਲਾਹੀ ਮਿਲਣ ਕੋਇ ਨਾ ਪਾਈਆ। ਨਾਮ ਕਲਮਿਆਂ ਤਕੀ ਅਦੌਤ, ਅਦਾਵਤ ਵਿਚ ਖ਼ਲਕ ਖ਼ੁਦਾਈਆ। ਕਲਜੁਗ ਕੂੜੀ ਕਿਰਿਆ ਪੰਚ ਵਿਕਾਰੇ ਵਾਲੇ ਚਲਾਈ ਰੌਂਸ, ਰੀਤੀ ਦੀਨ ਦੁਨੀ ਰਹੀ ਅਪਨਾਈਆ। ਨਾਲੇ ਡਰਾਵੇ ਦੇ ਕੇ ਧੌਂਸ, ਧੌਂਸਾ ਜੂਠ ਝੂਠ ਵਜਾਈਆ। ਮੈਂ ਸਭ ਦਾ ਵੱਡਾ ਪੀਰ ਵਲੀ ਗੌਂਸ, ਦਸਤਗੀਰ ਇਕ ਅਖਵਾਈਆ। ਮੇਰੀ ਹੱਦ ਹਦੂਦ ਇੱਕੀ ਸੌ ਕੋਸ ਕੋਸ, ਚਾਰੋਂ ਕੁੰਟ ਵੇਖ ਵਖਾਈਆ। ਕਿਸੇ ਨੂੰ ਆਉਣ ਨਾ ਦੇਵੇ ਹੋਸ਼, ਹੁਸ਼ਿਆਰੀ ਚਲੇ ਨਾ ਕੋਇ ਚਤੁਰਾਈਆ। ਵਿਦਿਆ ਵਡਿਆਈ ਰਹਿਣ ਦਿਤੀ ਨਹੀਂ ਕਿਸੇ ਕੋਸ਼, ਜੋ ਕੁਸ਼ੱਲਿਆ ਬੇਟਾ ਰਾਮ ਗਿਆ ਦ੍ਰਿੜਾਈਆ। ਮਾਇਆ ਮਮਤਾ ਨਾਲ ਦੀਨ ਦੁਨੀ ਕੀਤੀ ਮਧਹੋਸ਼, ਮਧੁਰ ਧੁਨ ਸੁਣਨ ਕੋਇ ਨਾ ਪਾਈਆ। ਪਵਿਤ੍ਰ ਰਹਿਣ ਦਿਤਾ ਨਹੀਂ ਕੋਈ ਕਾਇਆ ਪੋਸ਼, ਤਤਵ ਤਤ ਰੰਗ ਨਾ ਕੋਇ ਚੜ੍ਹਾਈਆ। ਉਸ ਪ੍ਰਭੂ ਦੇ ਉਤੇ ਕਾਹਦਾ ਕਿਸੇ ਦਾ ਰੋਸ, ਜੋ ਜੁਗ ਜੁਗ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ । ਨਾਰਦ ਕਹੇ ਧਰਨੀਏ ਮੈਂ ਪੁਸ਼ਕਰ ਦੀਪ ਮਾਰਿਆ ਫੇਰਾ, ਬਿਨ ਲੱਤਾਂ ਬਾਹਵਾਂ ਭੱਜਿਆ ਵਾਹੋ ਦਾਹੀਆ। ਜਿਧਰ ਵੇਖਿਆ ਚਾਰੋ ਕੁੰਟ ਅੰਧੇਰਾ, ਅੰਧ ਆਤਮ ਪੜਦਾ ਕੋਇ ਨਾ ਲਾਹੀਆ। ਮਾਇਆ ਮਮਤਾ ਮੋਹ ਵਿਕਾਰੇ ਸਭ ਨੂੰ ਪਾਇਆ ਘੇਰਾ, ਘੇਰੇ ਵਿਚ ਖ਼ਲਕ ਖ਼ੁਦਾਈਆ। ਪੁਰਖ ਅਕਾਲਾ ਦੀਨ ਦਿਆਲਾ ਕਿਸੇ ਤਨ ਵਜੂਦ ਦਿਸੇ ਨਾ ਨੇਰਾ, ਨੇਤਰ ਦਰਸ ਕੋਇ ਨਾ ਪਾਈਆ। ਪਿਆਰ ਰਿਹਾ ਨਾ ਕਿਸੇ ਗੁਰੂ ਗੁਰ ਚੇਰਾ, ਚੇਲਾ ਗੁਰੂ ਸੰਗ ਨਾ ਕੋਇ ਬਣਾਈਆ। ਆਪ ਮੈਂ ਵੇਖਦਾ ਰਿਹਾ ਚਾਰ ਕੁੰਟ ਬਥੇਰਾ, ਬਿਨ ਅੱਖਾਂ ਅੱਖ ਉਠਾਈਆ। ਮੈਂ ਜਿਧਰ ਤਕਿਆ ਕਲਜੁਗ ਕੂੜ ਕੁੜਿਆਰ ਨੇ ਲਾਇਆ ਡੇਰਾ, ਡੇਰੇ ਦਿਉਹਰੇ ਖ਼ਾਲੀ ਨਜ਼ਰੀ ਆਈਆ। ਦੀਨਾਂ ਮਜ਼੍ਹਬਾਂ ਪਾਇਆ ਝੇੜਾ, ਝੇੜੇ ਵਿਚ ਖ਼ਲਕ ਖ਼ੁਦਾਈਆ। ਮੈਨੂੰ ਇਉਂ ਦਿਸਦਾ ਸਭ ਦਾ ਰੁੜ੍ਹਦਾ ਜਾਂਦਾ ਬੇੜਾ, ਬਿਨ ਪੁਰਖ ਅਕਾਲੇ ਬੰਨੇ ਕੋਇ ਨਾ ਲਾਈਆ। ਤੇਰਾ ਨੌ ਖੰਡ ਪ੍ਰਿਥਮੀ ਉਜੜਨ ਵਾਲਾ ਖੇੜਾ, ਖ਼ਬਰਦਾਰ ਤੈਨੂੰ ਦਿਆਂ ਕਰਾਈਆ। ਤੇਰੇ ਉਤੇ ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਆਪਣਾ ਦੇਣਾ ਗੇੜਾ, ਨਵ ਸੱਤ ਸੱਤ ਨਵ ਉਲਟੀ ਲਠ ਗਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ । ਨਾਰਦ ਕਹੇ ਧਰਨੀਏ ਮੈਂ ਜੰਬੂ ਦੀਪ ਤਕਿਆ ਆਪ, ਬਿਨ ਨੈਣਾਂ ਨੈਣ ਉਠਾਈਆ। ਜਿਥੇ ਇਕੋ ਪ੍ਰਭੂ ਪਰਮਾਤਮ ਮਿਲੇ ਧੁਰ ਦਾ ਬਾਪ, ਪਤਿਪਰਮੇਸ਼ਵਰ ਨੂਰ ਅਲਾਹੀਆ। ਜਿਸ ਦਾ ਇਕੋ ਧਰਮ ਧਾਰ ਦਾ ਹੋਵੇ ਜਾਪ, ਦੂਸਰ ਅਵਰ ਨਾ ਕੋਇ ਪੜ੍ਹਾਈਆ । ਤ੍ਰੈਗੁਣ ਤੇਰਾ ਮੇਟੇ ਤਾਪ, ਅਗਨੀ ਤਤ ਨਾ ਕੋਇ ਤਪਾਈਆ। ਆਹ ਲੈ ਮੇਰੇ ਕੋਲ ਜਿਸ ਦੀ ਚਿੱਠੀ ਪਤ੍ਰਿਕਾ ਪਾਤ, ਬਿਨ ਹਰਫ਼ ਹਰੂਫ਼ ਲਿਖਾਈਆ। ਜਿਸ ਦਾ ਲਹਿਣਾ ਦੇਣਾ ਨਾਲ ਕਾਇਨਾਤ, ਦੀਨ ਦੁਨੀ ਆਪਣਾ ਹੁਕਮ ਵਰਤਾਈਆ। ਤੂੰ ਇਕ ਵਾਰ ਨਿਗਾਹ ਮਾਰ ਲੈ ਝਾਤ, ਪੜਦਾ ਪੜਦਿਆਂ ਵਿਚੋਂ ਉਠਾਈਆ। ਉਹ ਤੇਰੇ ਉਤੋਂ ਮੇਟਣਹਾਰਾ ਅੰਧੇਰੀ ਰਾਤ, ਸਤਿਜੁਗ ਸਚ ਕਰੇ ਰੁਸ਼ਨਾਈਆ। ਜਿਸ ਦੀ ਦੀਨ ਮਜ਼੍ਹਬ ਵਰਨ ਬਰਨ ਨਵ ਸੱਤ ਹੋਣੀ ਇਕ ਜਮਾਤ, ਦੂਸਰੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਸਮਝਾਈਆ। ਨਾਰਦ ਕਹੇ ਧਰਨੀਏ ਮੈਂ ਪਹੁੰਚਿਆ ਦੀਪ ਸਾਨ, ਸਹਿਜ ਨਾਲ ਧਿਆਨ ਲਗਾਈਆ। ਮਾਨਸ ਮਾਨਵ ਮਾਨੁਖ
ਪ੍ਰਭ ਨੂੰ ਭੁਲ ਗਿਆ ਇਨਸਾਨ, ਇਨਸਾਨੀਅਤ ਹੱਥ ਕਿਸੇ ਨਾ ਆਈਆ। ਇਸ਼ਟ ਰਿਹਾ ਨਾ ਗੋਪੀ ਕਾਹਨ, ਸੀਆ ਰਾਮ ਨਾ ਕੋਇ ਚਤੁਰਾਈਆ। ਅੱਲਾ ਹੂ ਨਾਅਰਾ ਕਰੇ ਨਾ ਕੋਈ ਪ੍ਰਵਾਨ, ਗਾਡ ਗੁੱਡ ਕਹਿ ਕੇ ਸੀਸ ਨਾ ਕੋਇ ਨਿਵਾਈਆ। ਸਤਿ ਨਾਮ ਹਰ ਹਿਰਦੇ ਦਿਸੇ ਨਾ ਕੋਇ ਪ੍ਰਧਾਨ, ਫ਼ਤਿਹ ਫ਼ਾਤਿਆ ਵਾਲਾ ਡੰਕਾ ਵਜਦਾ ਨਜ਼ਰ ਕਿਸੇ ਨਾ ਆਈਆ। ਮੈਂ ਵੇਖ ਵੇਖ ਲੱਗਾ ਪਛਤਾਣ, ਕੀ ਖੇਲ ਬਣਿਆ ਵਿਚ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ । ਨਾਰਦ ਕਹੇ ਧਰਨੀਏ ਮੈਂ ਭੱਜਿਆ ਗਿਆ ਦੀਪ ਸਲਮਲ, ਸੁਲਹਕੁਲ ਦਿਤੀ ਵਡਿਆਈਆ। ਮੈਂ ਵੇਖੇ ਮਹੀਅਲ ਜਲ ਥਲ, ਸਮੁੰਦ ਸਾਗਰ ਟਿੱਲੇ ਪਰਬਤ ਫੋਲ ਫੁਲਾਈਆ। ਮੈਨੂੰ ਦੁਆਰਾ ਨਜ਼ਰ ਆ ਗਿਆ ਰਾਜਾ ਬਲ, ਬਲਖ ਕਹਿ ਕੇ ਜਿਸ ਨੂੰ ਸਾਰੇ ਗਾਈਆ। ਜਿਥੇ ਧਰਮ ਨਾਲ ਹੋ ਗਿਆ ਕਪਟ ਛਲ, ਕਲਮਾ ਬੈਠਾ ਆਪਣਾ ਰੂਪ ਬਦਲਾਈਆ। ਖੇਲ ਤਕਿਆ ਕਲਜੁਗ ਕਲ, ਕੀ ਕਲਕਾਤੀ ਕਾਰ ਕਮਾਈਆ। ਮੈਨੂੰ ਯਾਦ ਆ ਗਈ ਸਤਿਗੁਰ ਨਾਨਕ ਵਾਲੀ ਇਕ ਗੱਲ, ਜਿਸ ਦੀ ਅਜ ਤਕ ਸਮਝ ਕਿਸੇ ਨਾ ਆਈਆ। ਜਾਂ ਮੈਂ ਨਿਗਾਹ ਮਾਰੀ ਪ੍ਰਭ ਦੇ ਹੁਕਮ ਵਿਚ ਦੋ ਜਹਾਨ ਰਹੇ ਹਲ, ਜ਼ਿਮੀਂ ਅਸਮਾਨ ਭੱਜਣ ਵਾਹੋ ਦਾਹੀਆ। ਫੇਰ ਸ਼ਬਦ ਸੰਦੇਸ਼ਾ ਸਤਿਗੁਰ ਸ਼ਬਦ ਨੇ ਦਿਤਾ ਘਲ, ਅਣਸੁਣਤ ਆਪ ਦ੍ਰਿੜਾਈਆ। ਫਲ ਰਿਹਾ ਨਹੀਂ ਕਿਸੇ ਪੱਤ ਟਹਿਣੀ ਡਲ, ਬਿਰਖ ਸਚ ਰੰਗ ਨਾ ਕੋਇ ਰੰਗਾਈਆ। ਪੁਰਖ ਅਕਾਲੇ ਦੀਨ ਦਿਆਲੇ ਸਭ ਨਾਲ ਕੀਤਾ ਛਲ, ਅਛਲ ਅਛੱਲ ਹੋ ਕੇ ਖੇਲ ਖਿਲਾਈਆ। ਜਿਸ ਦਾ ਬਾਵਨ ਦੱਸ ਗਿਆ ਹੱਲ, ਹਾਲਤ ਵੇਖ ਦੀਨ ਦੁਨੀ ਦ੍ਰਿੜਾਈਆ। ਉਸ ਦਾ ਭਾਣਾ ਕਦੇ ਨਾ ਜਾਵੇ ਟਲ, ਅਟਲ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਧਰਨੀਏ ਮੈਂ ਦੀਪ ਪੁੱਜਾ ਕੁਸ਼ਾ, ਕੁਛ ਕਹਿਣ ਦੀ ਲੋੜ ਰਹੀ ਨਾ ਰਾਈਆ। ਨਾ ਉਥੇ ਦਾਹੜੀ ਦਿਸੀ ਤੇ ਨਾ ਦਿਸੀਆਂ ਮੁੱਛਾਂ, ਮੁਸ਼ਕਿਲ ਮੇਰੇ ਵਾਸਤੇ ਆਈਆ। ਮੈਂ ਕਿਸ ਨੂੰ ਪ੍ਰਭ ਦਾ ਭੇਦ ਪੁਛਾਂ, ਪੜਦਾ ਸਕੇ ਕੌਣ ਖੁਲ੍ਹਾਈਆ। ਬਾਹਰੋਂ ਚਿੱਟਾ ਤੇ ਅੰਦਰੋਂ ਕੂੜ ਕੁੜਿਆਰ ਦਾ ਜੁੱਸਾ, ਜਿਸਮ ਜ਼ਮੀਰ ਸਾਰੇ ਗਏ ਬਦਲਾਈਆ। ਸਚ ਪਿਆਰ ਹਰ ਹਿਰਦੇ ਅੰਰਦੋਂ ਖ਼ੁੱਸਾ, ਵਸਤ ਸਚ ਨਜ਼ਰ ਕੋਇ ਨਾ ਆਈਆ। ਮੈਨੂੰ ਇਉਂ ਦਿਸਦਾ ਜਗਤ ਮਾਨਵ ਪ੍ਰਭ ਦੇ ਨਾਲੋਂ ਰੁੱਸਾ, ਰੁਸਿਆਂ ਸਕੇ ਨਾ ਕੋਇ ਮਨਾਈਆ। ਮੈਨੂੰ ਫੇਰ ਚੜ੍ਹ ਗਿਆ ਗ਼ੁੱਸਾ, ਆਪ ਆਪਣਾ ਬਲ ਪਰਗਟਾਈਆ । ਮੈਂ ਦੋਵੇਂ ਮੀਟ ਕੇ ਆਪਣੀਆਂ ਮੁਠਾਂ, ਜ਼ੋਰ ਨਾਲ ਦਬਾਈਆ। ਮੇਰੇ ਪ੍ਰਭੂ ਜੇ ਮੇਰੇ ਉਤੇ ਤੁਠਾ, ਮਿਹਰ ਨਜ਼ਰ ਇਕ ਉਠਾਈਆ । ਮੈਂ ਚਾਹੁੰਦਾ ਪਹਿਲਾਂ ਜੇ ਕਲਜੁਗ ਬਦਲਣਾ ਤੇ ਬਦਲਣਾ ਏਸੇ ਗੁੱਠਾ, ਜਿਥੇ ਤੇਰਾ ਪਿਆਰ ਤੇਰੇ ਵਿਚ ਵਿਚ ਨਾ ਕੋਇ ਰਖਾਈਆ । ਝਟ ਸਤਿਗੁਰ ਸ਼ਬਦ ਮੈਨੂੰ ਹਲੂਣਾ ਦਿਤਾ ਬਿਨਾ ਬਾਹਵਾਂ ਗੁੱਟਾ, ਸਹਿਜ ਨਾਲ ਸੁਣਾਈਆ। ਨਾਰਦਾ ਔਹ ਵੇਖ ਕਲਜੁਗ ਜਗਤ ਡੋਰੀ ਨਾਲੋਂ ਟੁੱਟਾ, ਟੁੱਟਿਆਂ ਗੰਢ ਨਾ ਕੋਇ ਪੁਆਈਆ। ਕੂੜ ਕੁੜਿਆਰਾ ਜਾਵੇ ਪੁੱਟਾ, ਪਟਨੇਵਾਲਾ ਦੇਵੇ ਜੜ੍ਹ ਉਖੜਾਈਆ। ਜਿਸ ਨੂੰ ਪੁਰਖ ਅਕਾਲ ਬਣਾਇਆ ਆਪਣਾ ਸੁਤਾ, ਸੁਤ ਅਪਰਾਧਾਂ ਅਪਰਾਧੀਆਂ ਕਰੇ ਸਫ਼ਾਈਆ। ਉਹਦੇ ਨਾਲ ਅਬਿਨਾਸ਼ੀ ਅਚੁਤਾ, ਚਿਤਵਿਤ ਠਗੌਰੀ ਰਹਿਣ ਕੋਇ ਨਾ ਪਾਈਆ। ਜੋ ਧਰਨੀ ਉਤੇ ਕਲਜੁਗ ਦੀ ਧਾਰ ਬਦਲ ਕੇ ਲਾਏ ਸਤਿਜੁਗਾ, ਜੁਗ ਚੌਕੜੀ ਦਾ ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਭੇਵ ਜਾਣੇ ਕੋਈ ਨਾ ਗੁੱਝਾ, ਭੇਵ ਅਭੇਦ ਆਪਣੇ ਵਿਚ ਛੁਪਾਈਆ।
੩੦ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਗੁਜ਼ਰਵਾਲ ਜ਼ਿਲਾ ਲੁਧਿਆਣਾ ਬਲਵੰਤ ਸਿੰਘ ਦੇ ਗ੍ਰਹਿ
ਨਾਰਦ ਕਹੇ ਧਰਨੀਏ ਮੈਂ ਧੁਰ ਦਾ ਅਗੰਮਾ ਡਾਕੀਆ, ਬਿਨ ਤਨ ਵਜੂਦ ਹਕ ਮਹਿਬੂਬ ਮੈਨੂੰ ਦਿਤੀ ਵਡਿਆਈਆ। ਮੈਂ ਦੋ ਜਹਾਨਾਂ ਪੰਧ ਮੁਕਾਇਆ ਚੜ੍ਹ ਕੇ ਸ਼ਬਦ ਅਗੰਮੀ ਰਾਕੀਆ, ਜਗਤ ਤਨ ਵਜੂਦ ਸੰਗ ਨਾ ਕੋਇ ਰਖਾਈਆ। ਮੇਰੇ ਕੋਲ ਆਦਿ ਜੁਗਾਦਿ ਦੀਆਂ ਪੁਰਾਣੀਆਂ ਕਾਪੀਆਂ, ਜੋ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦਿਤੀਆਂ ਫੜਾਈਆ। ਮੇਰੀ ਪਿਠ ਤੇ ਮਾਰੀਆਂ ਥਾਪੀਆਂ, ਸਿਰ ਮੇਰੇ ਹੱਥ ਰਖਾਈਆ। ਅੰਦਰ ਵੜ ਕੇ ਵੇਖ ਲੈ ਵਾਤੀਆ, ਬਿਨ ਨੈਣਾਂ ਨੈਣ ਤਕਾਈਆ। ਡੂੰਘੇ ਤਕ ਲੈ ਖਾਤੀਆ, ਪੜਦਾ ਪੜਦਿਆਂ ਵਿਚੋਂ ਚੁਕਾਈਆ। ਤੂੰ ਫੇਰਾ ਪਾਉਣਾ ਵਿਚ ਲੋਕਮਾਤੀਆ, ਮਾਤਰ ਭੂਮੀ ਧਿਆਨ ਲਗਾਈਆ। ਕਿਉਂ ਸਭ ਦੇ ਹੁੰਦਿਆਂ ਹੋਈਆਂ ਅੰਧੇਰੀਆਂ ਰਾਤੀਆਂ, ਸਾਚਾ ਚੰਦ ਨਾ ਕੋਇ ਚਮਕਾਈਆ। ਕਿਉਂ ਝਗੜਾ ਪਿਆ ਜ਼ਾਤ ਪਾਤੀਆਂ, ਨਾਮ ਕਲਮਾ ਸਾਰੇ ਗਏ ਭੁਲਾਈਆ। ਕਲਜੁਗ ਕੂੜ ਕੁੜਿਆਰਾ ਕਿਸ ਬਿਧ ਮਾਰੇ ਕਾਤੀਆ, ਤੀਰ ਅਣਿਆਲਾ ਰਿਹਾ ਚਲਾਈਆ। ਜੀਵਾਂ ਜੰਤਾਂ ਸਾਧਾ ਸੰਤਾਂ ਵਿੰਨ੍ਹੀ ਜਾਏ ਛਾਤੀਆਂ, ਛਤਰਧਾਰੀ ਰਹਿਣ ਕੋਇ ਨਾ ਪਾਈਆ। ਸਾਚੀ ਮੰਜ਼ਲ ਸਭ ਨੂੰ ਭੁੱਲੀ ਘਾਟੀਆ, ਸਚ ਦੁਆਰ ਚੜ੍ਹਨ ਕੋਇ ਨਾ ਪਾਈਆ। ਆਤਮ ਸੇਜਾ ਵੇਖ ਲੈ ਖਾਟੀਆ, ਤਨ ਵਜੂਦਾਂ ਅੰਦਰ ਧਿਆਨ ਲਗਾਈਆ। ਕਿਉਂ ਸਭ ਦੀਆਂ ਤਨ ਵਜੂਦ ਕਫ਼ਨੀਆਂ ਪਾਟੀਆਂ, ਪਟਨੇਵਾਲਾ ਕੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਨਾਰਦ ਲੈ ਕੇ ਜਾ ਧੁਰ ਸੰਦੇਸ਼, ਜਿਸ ਦਾ ਅੱਖਰ ਸਮਝ ਕਿਸੇ ਨਾ ਆਈਆ। ਹੁਕਮ ਦੇਵੇ ਨਰ ਨਰੇਸ਼, ਨਰ ਨਰਾਇਣ ਧੁਰਦਰਗਾਹੀਆ। ਜੋ ਆਦਿ ਜੁਗਾਦਿ ਰਹੇ ਹਮੇਸ਼, ਹਮਸਾਜਣ ਇਕ ਅਖਵਾਈਆ। ਜਿਸ ਦਾ ਸੰਦੇਸ਼ਾ ਦੇ ਕੇ ਗਿਆ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਧਿਆਨ ਲਗਾਈਆ। ਉਹ ਕਿਸ ਬਿਧ ਵਸੇ ਸੰਬਲ ਦੇਸ, ਸਾਢੇ ਤਿੰਨ ਹੱਥ ਡੇਰਾ ਲਾਈਆ। ਕਵਣ ਧਾਰ ਮੇਟੇ ਕਲਜੁਗ ਕਲੇਸ਼, ਕਲ ਕਾਤੀਆਂ ਕਰੇ ਸਫ਼ਾਈਆ । ਜਿਸ ਨੂੰ ਝੁਕਣੇ ਵਿਸ਼ਨ ਬ੍ਰਹਮਾ ਸ਼ਿਵ ਗਨੇਸ਼, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਮੈਂ ਧਰਮ ਦੀ ਧਾਰ ਕ਼ਦਮ ਚੁਕਿਆ, ਬਿਨ ਕ਼ਦਮਾਂ ਕ਼ਦਮ ਟਿਕਾਈਆ। ਮੇਰਾ ਇਰਾਦਾ ਕੀਤਾ ਪੱਕਿਆ, ਮੁਹੰਮਦ ਸਹਿਜ ਨਾਲ ਸਮਝਾਈਆ। ਮੇਰੀ ਸਦੀ ਚੌਧਵੀਂ ਅੰਤ ਵੇਖ ਲੈ ਮੇਰਾ ਕਲਮਾ ਕਾਇਨਾਤ ਥਕਿਆ, ਥਕਾਵਟ ਵਿਚ ਖ਼ਲਕ ਖ਼ੁਦਾਈਆ। ਫਿਰੀ ਦਰੋਹੀ ਮਦੀਨਾ ਮੱਕਿਆ, ਕਾਅਬੇ ਕੂਕ ਕੂਕ ਜਣਾਈਆ । ਬਿਨ ਪਰਵਰਦਿਗਾਰ ਸਾਂਝੇ ਯਾਰ ਪੜਦਾ ਕਿਸੇ ਨਾ ਢਕਿਆ, ਜਿਸ ਦਾ ਐਹਨਲੁਹਕ ਨਾਅਰਾ ਲਾਈਆ। ਜੋ ਮੂਸਾ ਧਾਰ ਬਣਿਆ ਸਕਿਆ, ਕੋਹਤੂਰ ਰੰਗ ਰੰਗਾਈਆ। ਜਿਸ ਹਜ਼ਰਤ ਈਸਾ ਗਲ ਸਲੀਬ ਪਾਈ ਪਟਿਆ, ਫਾਸੀ ਜਗਤ ਵਾਲੀ ਲਟਕਾਈਆ। ਨਾਰਦ ਖਿੜ
ਖਿੜਾ ਕੇ ਹੱਸਿਆ, ਬਿਨ ਰਸਨਾ ਢੋਲੇ ਗਾਈਆ। ਸਤਿਗੁਰ ਸ਼ਬਦ ਉਠ ਵੇਖ ਲੈ ਹੋਈ ਅੰਧੇਰੀ ਮੱਸਿਆ, ਜਿਸ ਨਾਨਕ ਸਤਿਗੁਰ ਧਾਰ ਦਿਤੀ ਬਦਲਾਈਆ। ਜਿਸ ਦੇ ਹੁਕਮ ਵਿਚ ਗੁਰ ਅਰਜਨ ਅਗਨੀ ਲੋਹ ਤਪਿਆ, ਆਪ ਆਪਣਾ ਭੇਟ ਕਰਾਈਆ। ਜਿਸ ਦੀ ਧਾਰ ਵਿਚ ਗੁਰ ਤੇਗ਼ ਬਹਾਦਰ ਸੀਸ ਕਟਿਆ, ਕਟਾਕਸ਼ ਧੁਰ ਦਾ ਨਾਮ ਲਗਾਈਆ। ਜਿਸ ਦੇ ਹੁਕਮ ਵਿਚ ਨੀਹਾਂ ਹੇਠ ਦੱਬਿਆ ਬੱਚਿਆਂ, ਬਾਲੇ ਆਪਣਾ ਹੁਕਮ ਵਰਤਾਈਆ। ਜਿਸ ਦਾ ਖੇਲ ਸਦਾ ਸਮਰਥਿਆ, ਨਾ ਕੋਈ ਮੇਟੇ ਮੇਟ ਮਿਟਾਈਆ। ਜੋ ਮਾਛੂਵਾੜੇ ਕਲਜੁਗ ਨਾਲ ਹੋਇਆ ਇਕੱਠਿਆ, ਧਰਨੀ ਧਰਤ ਧਵਲ ਧੌਲ ਨਾਲ ਮਿਲਾਈਆ। ਮੇਰੇ ਢਈਏ ਤੋਂ ਬਾਦ ਦੀਨ ਦੁਨੀ ਹੋਣੀ ਜ਼ੀਰੋ ਨਾਲ ਬਟਿਆ, ਬਾਕੀ ਨਜ਼ਰ ਕੋਇ ਨਾ ਆਈਆ। ਉਮਤ ਦਾ ਲੇਖਾ ਜਾਣਾ ਕਟਿਆ, ਸਦੀ ਚੌਧਵੀਂ ਦਏ ਗਵਾਹੀਆ। ਨਾਰਦ ਕਹੇ ਮੈਂ ਸਚ ਖ਼ਬਰਾਂ ਸੁਣ ਕੇ ਨੱਠਿਆ, ਭੱਜਿਆ ਵਾਹੋ ਦਾਹੀਆ। ਧਰਮ ਦਾ ਬੁਰਜ ਮਨਾਰਾ ਵੇਖ ਲੈ ਢੱਠਿਆ, ਚੋਟੀ ਜੜ੍ਹ ਸਮਝ ਕੋਇ ਨਾ ਪਾਈਆ। ਜਿਧਰ ਤਕਾਂ ਕਲਜੁਗ ਕੂੜ ਕੁੜਿਆਰ ਪਾਇਆ ਰੱਟਿਆ, ਰੱਟਾ ਸਕੇ ਨਾ ਕੋਇ ਮੁਕਾਈਆ। ਬਿਨ ਭਗਤਾਂ ਲਾਹਾ ਕਿਸੇ ਨਾ ਖਟਿਆ, ਖਟਕੇ ਵਿਚ ਕੂੜ ਲੋਕਾਈਆ। ਪੁਰਖ ਅਕਾਲਾ ਦੀਨ ਦਿਆਲਾ ਸਤਿਗੁਰ ਸ਼ਬਦ ਭੇਜੇ ਤਨ ਵਜੂਦਾਂ ਵਟਿਆ, ਜੋਤੀ ਜਾਤਾ ਆਪਣਾ ਰੰਗ ਰੰਗਾਈਆ। ਜਿਸ ਦਾ ਪ੍ਰਕਾਸ਼ ਹੋਵੇ ਲਟ ਲਟਿਆ, ਨਿਰਗੁਣ ਧਾਰ ਡਗਮਗਾਈਆ। ਮੈਂ ਉਸ ਉਤੇ ਆਪਣੀ ਆਸ਼ਾ ਇਕੋ ਵਾਰ ਸਿਟਿਆ, ਜੋ ਸਿੱਟੇਬਾਜ਼ੀ ਵੇਖੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਦੇ ਹੁਕਮ ਵਿਚ ਸਤਿਜੁਗ ਤਰੇਤਾ ਦੁਆਪਰ ਗਿਆ ਨੱਠਿਆ, ਕਲਜੁਗ ਅੰਤਮ ਧਰਨੀ ਧਰਤ ਧਵਲ ਧੌਲ ਜ਼ਿਮੀਂ ਅਸਮਾਨ ਰਹਿਣ ਕੋਇ ਨਾ ਪਾਈਆ।