ਪੁਸਤਕਾਲਾਭਾਗ ੨੪

੩੦ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਪਖੋਵਾਲ ਜ਼ਿਲਾ ਲੁਧਿਆਣਾ ਮੰਗਲ ਸਿੰਘ ਦੇ ਗ੍ਰਹਿ

ਨਾਰਦ ਕਹੇ ਧਰਨੀਏ ਪ੍ਰਭ ਕਰੇ ਖੇਲ ਅਵੱਲਾ, ਆਦਿ ਜੁਗਾਦਿ ਧੁਰਦਰਗਾਹੀਆ। ਜੋ ਵੇਖਣਹਾਰਾ ਤੇਰਾ ਨਵ ਸੱਤ ਇਕ ਮਹੱਲਾ, ਪੜਦਾ ਪੜਦਿਆਂ ਵਿਚੋਂ ਚੁਕਾਈਆ। ਪਾਵੇ ਸਾਰ ਜਲਾ ਥਲਾ, ਮਹੀਅਲ ਖੋਜ ਖੁਜਾਈਆ। ਜੋ ਆਤਮ ਪਰਮਾਤਮ ਰੂਪ ਸਭ ਦੇ ਅੰਦਰ ਰਲਾ, ਨੂਰ ਨੁਰਾਨਾ ਨੂਰ ਅਲਾਹੀਆ। ਉਸ ਅਗੰਮੜੇ ਇਕ ਹੁਕਮ ਸੰਦੇਸਾ ਘੱਲਾ, ਬਿਨ ਅੱਖਰਾਂ ਦਿਤਾ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ । ਨਾਰਦ ਕਹੇ ਧਰਨੀਏ ਪ੍ਰਭ ਦਾ ਸੁਣ ਫ਼ਰਮਾਨਾ, ਜਗਤ ਫ਼ੁਰਨਿਆਂ ਬਾਹਰ ਜਣਾਈਆ। ਕੀ ਖੇਲੇ ਖੇਲ ਵਿਚ ਜਹਾਨਾ, ਦੋ ਜਹਾਨਾਂ ਮਾਲਕ ਧੁਰਦਰਗਾਹੀਆ। ਜਿਸ ਦਾ ਅਵਤਾਰ ਪੈਗ਼ੰਬਰਾਂ ਗੁਰੂਆਂ ਗਾਇਆ ਤਰਾਨਾ, ਤੁਰੀਆ ਤੋਂ ਬਾਹਰ ਦ੍ਰਿੜਾਈਆ। ਉਸ ਦਾ ਖੇਲ ਖ਼ਾਲਕ ਮਖ਼ਲੂਕ ਦੀ ਧਾਰ ਹੋਏ ਮਹਾਨਾ, ਮਹਿੰਮਾ ਅਕਥ ਕਥ ਸਮਝਾਈਆ। ਉਹ ਖੇਲ ਕਰੇ ਜ਼ਿਮੀਂ ਅਸਮਾਨਾਂ, ਜ਼ਿਮੀਂ ਜ਼ਮਾ ਧਿਆਨ ਲਗਾਈਆ। ਜਿਸ ਨੂੰ ਪੈਗ਼ੰਬਰਾਂ ਕੀਤਾ ਸਲਾਮਾ, ਸਯਦਿਆਂ ਵਿਚ ਸੀਸ ਨਿਵਾਈਆ। ਜਿਸ ਦਾ ਸ਼ਬਦੀ ਡੰਕ ਵੱਜਾ ਦਮਾਮਾ, ਦੋ ਜਹਾਨ ਸ਼ਨਵਾਈਆ। ਉਹ ਨਿਰਗੁਣ ਧਾਰ ਪਹਿਰ ਕੇ ਜਾਮਾ, ਖੇਲੇ ਖੇਲ ਅਗੰਮ ਅਥਾਹੀਆ। ਜਿਸ ਦਾ ਇਸ਼ਾਰਾ

ਦੇ ਕੇ ਗਿਆ ਸੀਆ ਨੂੰ ਰਾਮਾ, ਰਘੁਪਤ ਹੋ ਕੇ ਗਿਆ ਸਮਝਾਈਆ। ਜਿਸ ਦਾ ਭੇਵ ਖੁਲ੍ਹਾਇਆ ਕ੍ਰਿਸ਼ਨਾ ਕਾਹਨਾ,
ਘਨਈਆ ਸਈਆ ਹੋ ਕੇ ਬੂਝ ਬੁਝਾਈਆ। ਜਿਸ ਦਾ ਸਤਿਗੁਰ ਨਾਨਕ ਗਾਇਆ ਸਤਿਨਾਮਾ, ਨਾਮ ਨਿਧਾਨਾ ਇਕ ਜਣਾਈਆ । ਉਹ ਸ਼ਾਹੋ
ਭੂਪ ਸੁਲਤਾਨਾ, ਨਿਰਵੈਰ ਪੁਰਖ ਇਕ ਅਖਵਾਈਆ। ਜਿਸ ਤੇਰੇ ਉਤੋਂ ਦੀਨ ਦੁਨੀ ਬਦਲ ਦੇਣਾ ਜ਼ਮਾਨਾ, ਜ਼ਿਮੀਂ ਜ਼ਮਾਂ ਦੋ ਜਹਾਨ ਵੇਖ ਵਖਾਈਆ।
ਤੂੰ ਉਸ ਦਾ ਖ਼ੁਸ਼ੀਆਂ ਨਾਲ ਗਾਈਂ ਗਾਣਾ, ਤੂੰ ਮੇਰਾ ਮੈਂ ਤੇਰਾ ਦੂਜਾ ਰਾਗ ਨਾ ਕੋਇ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਧਰਨੀਏ ਪ੍ਰਭ ਸੰਦੇਸ਼ਾ ਦਿਤਾ ਅਗੰਮ, ਜਗਤ ਵਿਦਿਆ
ਸਮਝ ਕਿਸੇ ਨਾ ਆਈਆ। ਜਿਸ ਦਾ ਭੇਵ ਪਾ ਸਕੇ ਕੋਈ ਨਾ ਬ੍ਰਹਮ, ਬ੍ਰਹਮਵੇਤਾ ਧਾਰ ਨਾ ਕੋਇ ਦ੍ਰਿੜਾਈਆ। ਜਿਸ ਵਿਚ ਦੀਨ ਦੁਨੀ ਦਾ
ਨਹੀਂ ਕੋਈ ਕਰਮ, ਕਰਮ ਕਾਂਡ ਨਾ ਕੋਇ ਜਣਾਈਆ । ਜਿਸ ਵਿਚ ਸ਼ਰਅ ਨਹੀਂ ਕੋਇ ਧਰਮ, ਮਜ਼੍ਹਬੀ ਵੰਡ ਨਾ ਕੋਇ ਵੰਡਾਈਆ। ਲੇਖਾ
ਨਹੀਂ ਕੋਈ ਵਰਨ ਬਰਨ, ਜ਼ਾਤ ਪਾਤ ਨਾ ਕੋਇ ਸਮਝਾਈਆ। ਉਹ ਮਾਲਕ ਖ਼ਾਲਕ ਕਰਨੀ ਕਰਨ, ਕਰਤਾ ਪੁਰਖ ਨੂਰ ਅਲਾਹੀਆ। ਜਿਸ
ਦੀ ਸਰਨ ਸਰਨਾਈ ਸਾਰੇ ਪਰਨ, ਨਿਵ ਨਿਵ ਲਾਗਣ ਪਾਈਆ। ਜਿਸ ਦੀ ਮੰਜ਼ਲ ਸੂਫ਼ੀ ਸੰਤ ਫ਼ਕੀਰ ਚੜ੍ਹਨ, ਭਗਤ ਭਗਵਾਨ ਮਿਲ ਕੇ ਵਜੇ
ਵਧਾਈਆ । ਉਹ ਤੇਰਾ ਫੜਨ ਵਾਲਾ ਲੜਨ, ਪੱਲੂ ਆਪਣੀ ਗੰਢ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਧਰਨੀਏ ਮੇਰੇ ਕੋਲ ਧੁਰ ਸ਼ਬਦ ਦੀਆਂ ਤਹਿਰੀਰਾਂ, ਜਗਤ ਵਿਦਿਆ ਅੱਖਰਾਂ ਬਾਹਰ
ਜਣਾਈਆ। ਜਿਸ ਦਾ ਲਹਿਣਾ ਦੇਣਾ ਤਨ ਵਜੂਦ ਨਾਲ ਸਰੀਰਾਂ, ਮਾਟੀ ਖ਼ਾਕ ਵੇਖ ਵਖਾਈਆ । ਉਹਦਾ ਖੇਲ ਹੋਣਾ ਨਾਲ ਗ਼ਰੀਬ ਅਮੀਰਾਂ,
ਬਚਿਆ ਰਹਿਣ ਕੋਇ ਨਾ ਪਾਈਆ। ਜਿਸ ਨੇ ਸਭ ਦੀਆਂ ਅੰਦਰੋਂ ਬਦਲ ਦੇਣੀਆਂ ਜ਼ਮੀਰਾਂ, ਜ਼ਿਮੀਂ ਜ਼ਮਾਂ ਵੇਖੇ ਚਾਈਂ ਚਾਈਂਆ। ਲਹਿਣਾ
ਦੇਣਾ ਤਕੇ ਜਲ ਥਲ ਮਹੀਅਲ ਨੀਰਾਂ, ਟਿੱਲੇ ਪਰਬਤਾਂ ਖੋਜ ਖੁਜਾਈਆ। ਉਹ ਤੇਰੇ ਉਤੇ ਘੱਤ ਕੇ ਆਏ ਵਹੀਰਾਂ, ਵਾਹਿਦ ਮਾਲਕ ਧੁਰਦਰਗਾਹੀਆ।
ਕਲਜੁਗ ਕਿਰਿਆ ਕੂੜ ਕਟੇ ਜ਼ੰਜੀਰਾਂ, ਸ਼ਰਅ ਛੁਰੀ ਰਹੇ ਨਾ ਕੋਇ ਕਸਾਈਆ। ਉਹ ਮਾਲਕ ਖ਼ਾਲਕ ਬਣੇ ਪੀਰਾਂ ਦਾ ਪੀਰਾ, ਪੀਰਨ ਪੀਰ ਇਕ
ਅਖਵਾਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਦਸਤਗੀਰਾ, ਯਾਮਬੀਨ ਕਹਿ ਕੇ ਸੀਸ ਨਿਵਾਈਆ। ਜੋ ਨੂਰ ਅਲਾਹੀ ਬੇਨਜ਼ੀਰਾ, ਜਗ ਨੇਤਰ ਵੇਖਣ
ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪੜਦਾ ਆਪ ਉਠਾਈਆ। ਨਾਰਦ
ਕਹੇ ਧਰਨੀਏ ਹੁਕਮ ਸੁਣ ਸ੍ਰੀ ਭਗਵਾਨ, ਭਗਵਨ ਕੀ ਦ੍ਰਿੜਾਈਆ। ਜਿਸ ਦਾ ਲਹਿਣਾ ਦੇਣਾ ਆਦਿ ਜੁਗਾਦਿ ਵਿਚ ਜਹਾਨ, ਦੀਨ ਦੁਨੀ ਵੇਖ
ਵਖਾਈਆ। ਜਿਸ ਸਤਿਜੁਗ ਤਰੇਤਾ ਦੁਆਪਰ ਖੇਲਿਆ ਖੇਲ ਮਹਾਨ, ਕਲਜੁਗ ਅੰਤਮ ਵੇਖ ਵਖਾਈਆ। ਉਹ ਯੋਧਾ ਸੂਰਬੀਰ ਬਣ ਬਲਵਾਨ,
ਬਲਧਾਰੀ ਆਪਣਾ ਆਪ ਅਖਵਾਈਆ। ਉਹ ਅੰਤ ਧਰਨੀਏ ਤੇਰੇ ਉਤੇ ਆਏ ਧਰਮ ਦੇ ਵਿਚ ਮੈਦਾਨ, ਸ਼ਰਅ ਦੀ ਵੰਡ ਨਾ ਕੋਇ ਵੰਡਾਈਆ।
ਇਸ ਨੂੰ ਝੁਕਣੇ ਜ਼ਿਮੀਂ ਅਸਮਾਨ, ਚੌਦਾਂ ਲੋਕ ਚੌਦਾਂ ਤਬਕ ਨਿਵ ਨਿਵ ਲਾਗਣ ਪਾਈਆ। ਜਿਸ ਦੀ ਵਿਸ਼ਨ ਬ੍ਰਹਮਾ ਸ਼ਿਵ ਕਰਨ ਕਲਿਆਣ, ਬਿਨ
ਰਸਨਾ ਜਿਹਵਾ ਢੋਲੇ ਗਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਤੇਰੇ ਉਤੇ ਹੋਏ ਪ੍ਰਧਾਨ, ਪ੍ਰਧਾਨਗੀ ਆਪਣੀ ਇਕ ਵਖਾਈਆ। ਕੂੜ ਕੁੜਿਆਰ

ਵਿਕਾਰ ਦਾ ਤੇਰੇ ਉਤੇ ਬਦਲ ਦਏ ਵਿਧਾਨ, ਸਤਿ ਧਰਮ ਸਚ ਦਏ ਪਰਗਟਾਈਆ। ਕਲਜੁਗ ਕੂੜੀ ਕਿਰਿਆ ਰਹਿਣ ਨਾ ਦੇਵੇ ਸ਼ੈਤਾਨ, ਸ਼ਰਅ ਦਾ ਲੇਖਾ ਦਏ ਮੁਕਾਈਆ। ਮਾਨਸ ਜ਼ਾਤੀ ਇਕੋ ਰੰਗ ਰੰਗੇ ਇਨਸਾਨ, ਇਨਸਾਨੀਅਤ ਸਭ ਦੇ ਅੰਦਰ ਟਿਕਾਈਆ। ਧੁਨ ਸ਼ਬਦ ਸੁਣਾਏ ਬਿਨਾ ਕਾਨ, ਅਨਹਦ ਨਾਦੀ ਧੁਨ ਉਪਜਾਈਆ। ਦੀਪਕ ਜੋਤੀ ਜੋਤ ਜਗੇ ਮਹਾਨ, ਬਿਨ ਤੇਲ ਬਾਤੀ ਡਗਮਗਾਈਆ। ਤੂੰ ਵੇਖਣਾ ਖੇਲ ਉਸ ਨੌਜਵਾਨ, ਜੋ ਜੋਬਨਵੰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਧਰਨੀਏ ਕੀ ਖੇਲ ਕਰੇ ਮੇਰਾ ਭਗਵੰਤ, ਭਗਵਨ ਕੀ ਵਡਿਆਈਆ। ਜੋ ਮਾਲਕ ਖ਼ਾਲਕ ਲੱਖ ਚੁਰਾਸੀ ਜੀਵ ਜੰਤ, ਜਾਗਰਤ ਜੋਤ ਬਿਨ ਵਰਨ ਗੋਤ ਡਗਮਗਾਈਆ। ਨੀ ਜਿਸ ਤੇਰੀ ਆਦਿ ਜੁਗਾਦਿ ਬਣਾਈ ਬਣਤ, ਅੰਤ ਵੇਖੇ ਚਾਈਂ ਚਾਈਂਆ। ਤੇਰੀ ਖ਼ਿਜ਼ਾਂ ਦੀ ਰੁਤ ਬਦਲ ਦੇਵੇ ਤੇ ਆਏ ਬਹਾਰ ਬਸੰਤ, ਪੱਤ ਟਹਿਣੀ ਫਲ ਫੁੱਲ ਆਪ ਮਹਿਕਾਈਆ। ਉਹ ਸੁਆਮੀ ਠਾਕਰ ਧੁਰ ਦਾ ਕੰਤ, ਕੰਤ ਕੰਤੂਹਲ ਇਕ ਅਖਵਾਈਆ। ਜਿਸ ਦਾ ਇਕੋ ਨਾਮ ਫ਼ੁਰਨਾ ਮੰਤ, ਮੰਤਵ ਤੇਰਾ ਹੱਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਾਚਾ ਰੰਗ ਰੰਗਾਈਆ। ਨਾਰਦ ਕਹੇ ਧਰਨੀਏ ਸੋ ਪੁਰਖ ਨਿਰੰਜਣ ਦਇਆ ਕਮਾਵੇਗਾ। ਜੋਤੀ ਜਾਤਾ ਵੇਸ ਵਟਾਵੇਗਾ। ਪੁਰਖ ਬਿਧਾਤਾ ਇਕੋ ਆਵੇਗਾ। ਕਲਜੁਗ ਕੂੜੀ ਕਿਰਿਆ ਤੋੜੇ ਨਾਤਾ, ਸਤਿਜੁਗ ਸਚ ਚੰਦ ਚਮਕਾਵੇਗਾ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥਾ, ਸੋਹੰ ਸ਼ਬਦ ਸਚ ਪੜ੍ਹਾਵੇਗਾ। ਖੇਲ ਖੇਲੇ ਪੁਰਖ ਸਮਰਾਥਾ, ਸਮਰਥ ਪੁਰਖ ਆਪ ਹੋ ਜਾਵੇਗਾ। ਹੋਏ ਸਹਾਈ ਨਾਥ ਅਨਾਥਾ, ਗ਼ਰੀਬ ਨਿਮਾਣਿਆਂ ਗੋਦ ਉਠਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਚੁਕਾਵੇਗਾ। ਸਚ ਪੜਦਾ ਆਪ ਚੁਕਾਏਗਾ। ਦੀਨ ਦਿਆਲ ਦਇਆ ਕਮਾਏਗਾ। ਜੋਤੀ ਜਾਤਾ ਡਗਮਗਾਏਗਾ। ਨਿਰਵੈਰ ਨਿਰਾਕਾਰ ਵੇਸ ਵਟਾਏਗਾ। ਸਾਕਾਰ ਆਪਣੇ ਰੰਗ ਰੰਗਾਏਗਾ। ਸ਼ਬਦ ਨਾਦ ਇਕ ਦ੍ਰਿੜਾਏਗਾ। ਅੰਮ੍ਰਿਤ ਜਾਮ ਆਪ ਪਿਆਏਗਾ। ਨੂਰੀ ਨੂਰ ਜੋਤ ਜੋਤ ਰੁਸ਼ਨਾਏਗਾ। ਸਾਢੇ ਤਿੰਨ ਹੱਥ ਮੰਦਰ ਆਪ ਵਡਿਆਏਗਾ। ਨਵ ਦੁਆਰੇ ਡੇਰਾ ਢਾਏਗਾ। ਜਗਤ ਵਾਸਨਾ ਬਾਹਰ ਕਢਾਏਗਾ। ਸੁਰਤੀ ਸ਼ਬਦ ਸ਼ਬਦ ਮਿਲਾਏਗਾ। ਨਾਭੀ ਕਵਲ ਕਵਲ ਉਲਟਾਏਗਾ। ਬਜਰ ਕਪਾਟੀ ਖੋਲ੍ਹ ਖੁਲ੍ਹਾਏਗਾ। ਈੜਾ ਪਿੰਗਲ ਸੁਖਮਨ ਪੰਧ ਮੁਕਾਏਗਾ। ਸਚ ਦੁਆਰਾ ਇਕ ਸੁਹਾਏਗਾ। ਆਤਮ ਪਰਮਾਤਮ ਮੇਲ ਮਿਲਾਏਗਾ। ਆਪਣਾ ਮਹਾਤਮ ਇਕ ਸਮਝਾਏਗਾ। ਕਲਜੁਗ ਮੇਟੇ ਅੰਧੇਰੀ ਰਾਤਨ, ਰੁਤੜੀ ਸਤਿਜੁਗ ਨਾਲ ਮਹਿਕਾਏਗਾ। ਆਪਣਾ ਭੇਵ ਖੁਲ੍ਹਾ ਕੇ ਬਾਤਨ, ਪੜਦਾ ਪੜਦਿਆਂ ਵਿਚੋਂ ਉਠਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਏਗਾ । ਸਾਚਾ ਹੁਕਮ ਇਕ ਵਰਤਾਵੇਗਾ। ਸਤਿਗੁਰ ਸ਼ਬਦ ਸ਼ਬਦ ਪਰਗਟਾਵੇਗਾ। ਧਰਮ ਦੀ ਧਾਰ ਮਾਰਗ ਅਗੰਮ ਵਖਾਵੇਗਾ। ਜੋਤੀ ਜਾਤਾ ਹੋ ਕੇ ਖੇਲ ਖਿਲਾਵੇਗਾ। ਪੁਰਖ ਬਿਧਾਤਾ ਹੋ ਕੇ ਵੇਖ ਵਖਾਵੇਗਾ। ਤੇਰੀ ਕਲਜੁਗ ਕਿਰਿਆ ਕੂੜ ਰੇਖ ਮਿਟਾਵੇਗਾ। ਸਾਚੀ ਬਖ਼ਸ਼ ਕੇ ਚਰਨ ਧੂੜ, ਟਿੱਕੇ ਮਸਤਕ ਨਾਮ ਰਮਾਵੇਗਾ। ਸਚ ਸੁਆਮੀ ਧਰ ਕੇ ਆਪਣਾ ਭੇਖ, ਕਲਜੁਗ ਕੂੜਾ ਭੇਖ ਮਿਟਾਵੇਗਾ। ਵਾਸਾ ਕਰੇ ਸੰਬਲ ਦੇਸ, ਸਾਢੇ ਤਿੰਨ ਹੱਥ ਰੰਗ ਰੰਗਾਵੇਗਾ। ਦੋ ਜਹਾਨਾਂ ਬਣ ਕੇ ਨਰ ਨਰੇਸ਼, ਨਰ ਨਰਾਇਣ ਨੂਰ ਚਮਕਾਵੇਗਾ। ਜਿਸ ਦੀ

ਮਹਿੰਮਾ ਕਰੇ ਸਹੰਸਰ ਮੁਖ ਸ਼ੇਸ਼, ਦੋ ਸਹੰਸਰ ਜਿਹਵਾ ਨਾਲ ਰਲਾਵੇਗਾ। ਉਸ ਦਾ ਸੁਣ ਲੈ ਅਗੰਮਾ ਸੰਦੇਸ਼, ਸੰਧਿਆ ਸਰਘੀ ਵੰਡ ਨਾ ਕੋਇ ਵੰਡਾਵੇਗਾ। ਤੇਰੇ ਉਤੋਂ ਮੇਟੇ ਕਲ ਕਲੇਸ਼, ਕਾਤੀਆਂ ਡੇਰਾ ਢਾਵੇਗਾ। ਜੋ ਸੰਦੇਸ਼ਾ ਦੇ ਕੇ ਗਿਆ ਗੋਬਿੰਦ ਦਸ ਦਸਮੇਸ਼, ਸੋ ਪੂਰਾ ਆਪ ਕਰਾਵੇਗਾ। ਤੂੰ ਉਸ ਦੇ ਹੋਣਾ ਪੇਸ਼, ਪੇਸ਼ਤਰ ਤੇਰਾ ਖੇਲ ਖਿਲਾਵੇਗਾ। ਜੋ ਆਦਿ ਜੁਗਾਦਿ ਰਹੇ ਹਮੇਸ਼, ਜੁਗ ਚੌਕੜੀ ਆਪਣੀ ਕਲ ਵਰਤਾਵੇਗਾ। ਉਹ ਵੇਖਣਹਾਰਾ ਧਰਨੀਏ ਤੇਰਾ ਲੋਕਮਾਤ ਦਾ ਵਦੇਸ਼, ਵਦੇਸ਼ੀ ਹੋ ਕੇ ਆਪ ਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਇਕੋ ਹੁਕਮ ਦੇਵੇ ਸਤਿ ਵਸ਼ੇਸ਼, ਵਿਸ਼ਿਆਂ ਤੋਂ ਬਾਹਰ ਆਪਣੀ ਕਾਰ ਕਮਾਵੇਗਾ।

੩੧ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਪਖੋਵਾਲ ਜ਼ਿਲਾ ਲੁਧਿਆਣਾ ਕਰਮ ਸਿੰਘ ਦੇ ਗ੍ਰਹਿ

ਸਤਿਗੁਰ ਸਚਾ ਜਾਣੀਏ, ਜੋ ਨਿਜ ਨੇਤਰ ਦੇਵੇ ਦਰਸ ਦੀਦਾਰ। ਸਤਿਗੁਰ ਸਚਾ ਜਾਣੀਏ, ਜੋ ਅੰਮ੍ਰਿਤ ਰਸ ਬਖ਼ਸ਼ੇ ਠੰਡਾ ਠਾਰ। ਸਤਿਗੁਰ ਸਚਾ ਜਾਣੀਏ, ਜੋ ਲੇਖਾ ਮੁਕਾਏ ਨੌ ਦੁਆਰ। ਸਤਿਗੁਰ ਸਚਾ ਜਾਣੀਏ, ਜੋ ਨਾਤਾ ਤੋੜੇ ਕਾਮ ਕਰੋਧ ਲੋਭ ਮੋਹ ਹੰਕਾਰ। ਸਤਿਗੁਰ ਸਚਾ ਜਾਣੀਏ, ਜੋ ਚਰਨ ਪ੍ਰੀਤੀ ਦੇਵੇ ਛਾਰ। ਸਤਿਗੁਰ ਸਚਾ ਜਾਣੀਏ, ਜੋ ਮਾਨਸ ਜਨਮ ਦਏ ਸਵਾਰ। ਸਤਿਗੁਰ ਸਚਾ ਜਾਣੀਏ, ਜੋ ਪਤਤ ਪਾਪੀ ਦੇਵੇ ਤਾਰ। ਸਤਿਗੁਰ ਸਚਾ ਜਾਣੀਏ, ਜੋ ਲੱਖ ਚੁਰਾਸੀ ਵਿਚੋਂ ਕੱਢੇ ਬਾਹਰ। ਸਤਿਗੁਰ ਸਚਾ ਜਾਣੀਏ, ਜੋ ਸਚਖੰਡ ਵਖਾਏ ਸਚ ਦੁਆਰ। ਸਤਿਗੁਰ ਸਚਾ ਜਾਣੀਏ, ਜੋ ਮੇਲ ਮਿਲਾਏ ਆਪਣੇ ਨੂਰ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਕਰਤਾਰ। ਗੁਰਮੁਖ ਸਚਾ ਜਾਣੀਏ, ਜੋ ਲਾਏ ਪ੍ਰਭ ਸ਼ਰਨਾਈ। ਗੁਰਮੁਖ ਸਚਾ ਜਾਣੀਏ, ਜੋ ਅੰਤਰ ਹਰਿ ਲਿਵ ਲਾਈ। ਗੁਰਮੁਖ ਸਚਾ ਜਾਣੀਏ, ਜੋ ਚਲੇ ਸ਼ਬਦ ਰਜ਼ਾਈ। ਗੁਰਮੁਖ ਸਚਾ ਜਾਣੀਏ, ਜੋ ਮਾਇਆ ਮਮਤਾ ਮੋਹ ਤਜਾਈ। ਗੁਰਮੁਖ ਸਚਾ ਜਾਣੀਏ, ਜੋ ਏਕਾ ਓਟ ਓਟ ਰਖਾਈ। ਗੁਰਮੁਖ ਸਚਾ ਜਾਣੀਏ, ਜੋ ਕੂੜੀ ਕਿਰਿਆ ਦਏ ਤਜਾਈ। ਗੁਰਮੁਖ ਸਚਾ ਜਾਣੀਏ, ਜੋ ਸਤਿਗੁਰ ਪਿਆਰ ਵਿਚ ਸਮਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਂਈ। ਸਤਿਗੁਰ ਗੁਰਮੁਖ ਏਕਾ ਧਾਰ, ਦੂਜਾ ਰੂਪ ਨਜ਼ਰ ਕੋਇ ਨਾ ਆਇੰਦਾ। ਆਦਿ ਜੁਗਾਦਿ ਸ਼ਬਦ ਪਿਆਰ, ਜਗਤ ਤ੍ਰਿਸ਼ਨਾ ਨਾ ਕੋਇ ਰਖਾਇੰਦਾ। ਕਾਇਆ ਮੰਦਰ ਇਕ ਦਵਾਰ, ਸਚ ਸਿੰਘਾਸਣ ਸੋਭਾ ਪਾਇੰਦਾ। ਅੰਮ੍ਰਿਤ ਰਸ ਇਕੋ ਠੰਡਾ ਠਾਰ, ਬਿਨ ਸਰੋਵਰਾਂ ਆਪ ਪਰਗਟਾਇੰਦਾ। ਦੀਆ ਬਾਤੀ ਘਰ ਉਜਿਆਰ, ਬਿਨ ਤੇਲ ਬਾਤੀ ਡਗਮਗਾਇੰਦਾ । ਏਕਾ ਹੁਕਮ ਸੰਦੇਸ਼ਾ ਸੁਣੇ ਸੁਣਾਏ ਸੁਣਨੇਹਾਰ, ਦੂਜਾ ਨਜ਼ਰ ਕੋਇ ਨਾ ਆਇੰਦਾ। ਦੋਹਾਂ ਨਿਵਾਸ ਇਕ ਦੁਆਰ, ਆਤਮ ਪਰਮਾਤਮ ਮਿਲਕੇ ਖ਼ੁਸ਼ੀ ਬਣਾਇੰਦਾ। ਆਪੇ ਮੇਲਾ ਨਾਰ ਕੰਤ ਭਤਾਰ, ਸੁਹਾਗੀ ਆਪੇ ਆਪ ਅਖਵਾਇੰਦਾ। ਆਪੇ ਮੰਜ਼ਲ ਮੰਜ਼ਲ ਪੌੜੀ ਡੰਡੇ ਚੜ੍ਹੇ ਦੁਸ਼ਵਾਰ, ਦੂਤੀ ਦੁਸ਼ਮਨ ਨਜ਼ਰ ਕੋਇ ਨਾ ਆਇੰਦਾ। ਸਤਿਗੁਰ ਗੁਰਮੁਖ ਸੋਹੇ ਏਕਾ ਬੰਕ ਦੁਆਰ, ਦੂਜਾ ਦਰ ਨਾ ਕੋਇ ਵਡਿਆਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਇੰਦਾ। ਗੁਰਮੁਖ ਸਤਿਗੁਰ ਸਤਿਗੁਰ ਗੁਰਮੁਖ, ਭੇਵ ਕੋਇ ਨਾ ਰਾਇਆ। ਆਦਿ ਜੁਗਾਦਿ ਸਾਚਾ ਸੁਖ, ਬਿਨ ਕਰਮ ਕਾਂਡ ਰਖਾਇਆ। ਮਾਤ ਗਰਭ ਹੋਏ ਨਾ ਉਲਟਾ ਰੁੱਖ, ਜਨਣੀ ਕੁੱਖ ਨਾ ਕੋਇ ਵਡਿਆਇਆ। ਦੋ ਜਹਾਨਾਂ ਮੇਟੇ ਤ੍ਰਿਸ਼ਨਾ ਭੁਖ, ਤ੍ਰੈਗੁਣ ਅਤੀਤਾ ਰੰਗ ਰੰਗਾਇਆ। ਮੇਲਾ ਮੇਲੇ ਪਿਤਾ ਪੁਤ, ਪੂਤ ਸਪੂਤਾ ਗੋਦ ਉਠਾਇਆ। ਖੇਲ ਖਿਲਾਏ ਅਬਿਨਾਸ਼ੀ ਅਚੁਤ, ਚੇਤਨ ਆਪਣਾ ਰੰਗ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹਿਆ। ਸਤਿਗੁਰ ਸਚਾ ਮੰਨੀਏ, ਮਾਨਸ ਜਨਮ ਦਏ ਸਵਾਰ। ਸਤਿਗੁਰ ਸਚਾ ਧੰਨ ਧੰਨੀਏ, ਦੇਵਣਹਾਰ ਦਾਤਾਰ। ਸਤਿਗੁਰ ਸਾਚਾ ਵਸੇਰਾ ਰਖੇ ਬਿਨ ਛੱਪਰ ਛੰਨੀਏ, ਸੁਹਾਵਣਹਾਰਾ ਮਹਲ ਅਟਾਰ। ਸਤਿਗੁਰ ਸਾਚਾ ਸਰਨ ਲੱਗ ਬੇੜਾ ਬੰਨ੍ਹੀਏ, ਜੋ ਆਦਿ ਜੁਗਾਦਿ ਕਰੇ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਤਿਗੁਰ ਪੂਰਾ ਗੁਰਮੁਖਾਂ ਦੇਵੇ ਆਤਮ ਨੂਰਾ, ਨੂਰ ਨੁਰਾਨਾ ਆਪੇ ਹੋਏ ਉਜਿਆਰ।

੩੧ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਪਖੋਵਾਲ ਜ਼ਿਲਾ ਲੁਧਿਆਣਾ ਸਰਦਾਰਾ ਸਿੰਘ ਦੇ ਗ੍ਰਹਿ

ਧੰਨ ਵਡਿਆਈ ਭਗਤ ਜਨ, ਆਦਿ ਜੁਗਾਦਿ ਗਾਏ ਪ੍ਰਭ ਦੇ ਗੀਤ। ਧੰਨ ਵਡਿਆਈ ਭਗਤ ਜਨ, ਆਤਮ ਪਰਮਾਤਮ ਨਾਤਾ ਜੋੜੇ, ਛਡੇ ਮੰਦਰ ਮਸੀਤ। ਧੰਨ ਵਡਿਆਈ ਭਗਤ ਜਨ, ਅੰਮ੍ਰਿਤ ਰਸ ਨਿਝਰ ਝਿਰਨਾ ਚਖੇ, ਕਾਇਆ ਕਰੇ ਠੰਡੀ ਸੀਤ। ਧੰਨ ਵਡਿਆਈ ਭਗਤ ਜਨ, ਮਾਇਆ ਮਮਤਾ ਮੋਹ ਤਜਾਏ ਰਹੇ ਤ੍ਰੈਗੁਣ ਅਤੀਤ। ਧੰਨ ਵਡਿਆਈ ਭਗਤ ਜਨ, ਏਕਾ ਸਾਚਾ ਢੋਲਾ ਗਾਏ ਤੂੰ ਮੇਰਾ ਮੈਂ ਤੇਰਾ ਧੁਰ ਦਾ ਗੀਤ। ਧੰਨ ਵਡਿਆਈ ਭਗਤ ਜਨ, ਮਨ ਮਮਤਾ ਹੰਗਤਾ ਦੂਰ ਕਰਾਏ ਅੰਤਰ ਦ੍ਰਿਸ਼ਟੀ ਪਵਿਤ ਰਖੇ ਨੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਬਖ਼ਸ਼ੇ ਅਗੰਮ ਪ੍ਰੀਤ। ਧੰਨ ਵਡਿਆਈ ਭਗਤ ਜਨ, ਗ੍ਰਹਿ ਇਕ ਵਖੰਦਾ। ਧੰਨ ਵਡਿਆਈ ਭਗਤ ਜਨ, ਮਮਤਾ ਦੂਰ ਕਰੰਦਾ। ਧੰਨ ਵਡਿਆਈ ਭਗਤ ਜਨ, ਜਗਤ ਸ਼ਰਅ ਨਾ ਕੋਇ ਰਖੰਦਾ। ਧੰਨ ਵਡਿਆਈ ਭਗਤ ਜਨ, ਅੰਤਰ ਆਤਮ ਰਹੇ ਨਾ ਅੰਧਾ। ਧੰਨ ਵਡਿਆਈ ਭਗਤ ਜਨ, ਸ਼ਬਦ ਅਨਾਦੀ ਸੁਣੇ ਅੰਤਰ ਲਏ ਅਨੰਦਾ। ਧੰਨ ਵਡਿਆਈ ਭਗਤ ਜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤ ਸਦਾ ਬਖ਼ਸ਼ੰਦਾ। ਧੰਨ ਵਡਿਆਈ ਭਗਤ ਜਨ, ਪ੍ਰਭ ਸਰਨੀ ਲਾਗੇ। ਧੰਨ ਵਡਿਆਈ ਭਗਤ ਜਨ, ਚਰਨ ਧੂੜ ਮਜਨ ਕਰੇ ਅਗੰਮੇ ਮਾਘੇ। ਧੰਨ ਵਡਿਆਈ ਭਗਤ ਜਨ, ਬਿਨ ਆਲਸ ਨਿੰਦਰਾ ਜਾਗੇ। ਧੰਨ ਵਡਿਆਈ ਭਗਤ ਜਨ, ਅੰਤਰ ਉਪਜੇ ਇਕ ਵੈਰਾਗੇ। ਧੰਨ ਵਡਿਆਈ ਭਗਤ ਜਨ, ਦੁਰਮਤ ਮੈਲ ਧੋਵੇ ਦਾਗ਼ੇ। ਧੰਨ ਵਡਿਆਈ ਭਗਤ ਜਨ, ਹੰਸ ਬਣੇ ਕਾਗੇ। ਧੰਨ ਵਡਿਆਈ ਭਗਤ ਜਨ, ਪ੍ਰਭ ਪਾਏ ਕੰਤ ਸੁਹਾਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਹਾਜ਼ਰ ਹਜ਼ੂਰ ਦਿਸੇ ਸਦਾ ਆਗੇ। ਧੰਨ ਵਡਿਆਈ ਭਗਤ ਜਨ, ਗਾਉਂਦੇ ਗੋਬਿੰਦ ਗੀਤ, ਇਕੋ ਨਾਮ

ਧਿਆਈਆ। ਹਰਿਜੂ ਹਰਿ ਹਰਿ ਰਖਦੇ ਚੀਤ, ਚਿਤ ਵਿਤ ਠਗੌਰੀ ਰਹਿਣ ਕੋਇ ਨਾ ਪਾਈਆ। ਜਗਤ ਅਵਲੜੀ ਚਲਦੇ ਲੋਕਮਾਤ ਰੀਤ, ਰੀਤੀ ਆਪਣੀ ਆਪ ਬਣਾਈਆ। ਝਗੜਾ ਮੁਕਾਉਂਦੇ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਈਆ। ਇਕੋ ਚੜ੍ਹਾਉਂਦੇ ਰੰਗ ਬਸੀਠ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਆਤਮ ਰਸ ਬਿਨ ਰਸਨਾ ਚਖਦੇ ਮੀਠ, ਜਿਹਵਾ ਚਲੇ ਨਾ ਕੋਇ ਚਤੁਰਾਈਆ। ਪ੍ਰਭ ਠਾਕਰ ਮਿਲਕੇ ਬੀਠਲੋ ਬੀਠ, ਆਪਣੀ ਖ਼ੁਸ਼ੀ ਬਣਾਈਆ। ਘਰ ਵੇਖ ਅਗੰਮੜਾ ਬੀਠ, ਬੈਠਣ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਨਡੀਠ। ਧੰਨ ਵਡਿਆਈ ਭਗਤ ਜਨ, ਹਰਿ ਪਾਉਂਦੇ ਗਹਿਰ ਗੰਭੀਰ। ਧੰਨ ਵਡਿਆਈ ਭਗਤ ਜਨ, ਲੇਖੇ ਲਾਉਂਦੇ ਆਤਮਾ ਤਨ ਸਰੀਰ। ਧੰਨ ਵਡਿਆਈ ਭਗਤ ਜਨ, ਇਕੋ ਮੁਰਸ਼ਦ ਧੁਰ ਦਾ ਮੰਨਦੇ ਅੱਲਾ ਪੀਰ। ਧੰਨ ਵਡਿਆਈ ਭਗਤ ਜਨ, ਅੰਦਰੋਂ ਬਦਲ ਲੈਂਦੇ ਜ਼ਮੀਰ। ਧੰਨ ਵਡਿਆਈ ਭਗਤ ਜਨ, ਦੂਈ ਦੁਵੈਤੀ ਰਹਿਣ ਨਾ ਦੇਵਣ ਖ਼ਮੀਰ। ਧੰਨ ਵਡਿਆਈ ਭਗਤ ਜਨ, ਹਰਿ ਨਾਮ ਰਸ ਪੀਂਦੇ ਅਗੰਮਾ ਸੀਰ। ਧੰਨ ਵਡਿਆਈ ਭਗਤ ਜਨ, ਦੀਨ ਦੁਨੀ ਵਿਚ ਧਰਾਉਂਦੇ ਧੀਰ। ਧੰਨ ਵਡਿਆਈ ਭਗਤ ਜਨ, ਤਨ ਵਜੂਦ ਸਚ ਹੰਢਾਉਦੇ ਆਪਣਾ ਬਸਤਰ ਚੀਰ। ਧੰਨ ਵਡਿਆਈ ਭਗਤ ਜਨ, ਮੇਲ ਮਿਲਾਉਂਦੇ ਨਾਲ ਬੇਨਜ਼ੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲਹਿਣਾ ਦੇਣਾ ਸਭ ਦਾ ਵੇਖੇ ਅੰਤ ਅਖ਼ੀਰ। ਧੰਨ ਵਡਿਆਈ ਭਗਤ ਜਨ, ਸਚ ਸਰਨਾਈ ਢਠਦਾ। ਧੰਨ ਵਡਿਆਈ ਭਗਤ ਜਨ, ਲੇਖਾ ਮੁਕਾਵੇ ਤੀਰਥ ਅਠਸਠ ਦਾ। ਧੰਨ ਵਡਿਆਈ ਭਗਤ ਜਨ, ਸਹਾਰਾ ਲਏ ਨਾ ਮੰਦਰ ਮਸਜਿਦ ਸ਼ਿਵਦਵਾਲੇ ਮਠ ਦਾ। ਧੰਨ ਵਡਿਆਈ ਭਗਤ ਜਨ, ਜੋ ਬਿਨ ਕ਼ਦਮਾਂ ਪ੍ਰਭ ਚਰਨ ਦੁਆਰੇ ਨਠਦਾ। ਧੰਨ ਵਡਿਆਈ ਭਗਤ ਜਨ, ਸਚ ਸਰਨਾਈ ਏਕੰਕਾਰ ਅਗੰਮੇ ਢਠਦਾ। ਧੰਨ ਵਡਿਆਈ ਭਗਤ ਜਨ, ਜੋ ਲਹਿਣਾ ਦੇਣਾ ਮੁਕਾਵੇ ਆਪਣੇ ਕਾਇਆ ਮੱਟ ਦਾ। ਧੰਨ ਵਡਿਆਈ ਭਗਤ ਜਨ, ਜੋ ਦੀਨ ਦੁਨੀ ਦੀ ਸ਼ਰਅ ਟਪਦਾ। ਧੰਨ ਵਡਿਆਈ ਭਗਤ ਜਨ, ਆਦਿ ਜੁਗਾਦਿ ਇਕੋ ਸੋਹੰ ਨਾਮ ਜਪਦਾ। ਧੰਨ ਵਡਿਆਈ ਭਗਤ ਜਨ, ਉਹ ਪ੍ਰੇਮੀ ਪਿਆਰਾ ਬਣੇ ਪਰਮੇਸ਼ਵਰ ਪਤਿ ਦਾ। ਧੰਨ ਵਡਿਆਈ ਭਗਤ ਜਨ, ਵਣਜਾਰਾ ਰਹੇ ਨਾ ਬੂੰਦ ਰਕਤ ਰਤ ਦਾ। ਧੰਨ ਵਡਿਆਈ ਭਗਤ ਜਨ, ਉਹ ਮਾਲਕ ਹੋਵੇ ਧੀਰਜ ਸੰਤੋਖ ਸਤਿ ਦਾ। ਧੰਨ ਵਡਿਆਈ ਭਗਤ ਜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜੁਗ ਜਨ ਭਗਤਾਂ ਪੈਜ ਰਖਦਾ।

੩੧ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਪਖੋਵਾਲ ਜ਼ਿਲਾ ਲੁਧਿਆਣਾ ਸਾਧੂ ਸਿੰਘ ਦੇ ਗ੍ਰਹਿ

ਧੰਨ ਵਡਿਆਈ ਸੰਤ ਜਨ, ਇਕੋ ਪੁਰਖ ਅਕਾਲ ਧਿਆਉਂਦੇ। ਧੰਨ ਵਡਿਆਈ ਸੰਤ ਜਨ, ਇਕੋ ਸਾਹਿਬ ਸੁਲਤਾਨ ਸੀਸ ਨਿਵਾਉਂਦੇ। ਧੰਨ ਵਡਿਆਈ ਸੰਤ ਜਨ, ਇਕੋ ਨਿਰਗੁਣ ਧਾਰ ਦਰਸਨ ਪਾਉਂਦੇ। ਧੰਨ ਵਡਿਆਈ ਸੰਤ ਜਨ, ਇਕੋ ਅੰਤਰ ਆਤਮ ਪਰਮਾਤਮ ਵੇਖ ਵਖਾਉਂਦੇ। ਧੰਨ ਵਡਿਆਈ ਭਗਤ ਜਨ, ਇਕੋ ਸ਼ਬਦ ਅਨਾਦ ਅਨਾਦੀ ਧੁਨ ਅਲਾਉਂਦੇ। ਧੰਨ ਵਡਿਆਈ ਸੰਤ ਜਨ, ਇਕੋ ਨਿਝਰ ਝਿਰਨਾ ਅੰਮ੍ਰਿਤ ਰਸ

ਚਖ ਵਖਾਉਂਦੇ। ਧੰਨ ਵਡਿਆਈ ਸੰਤ ਜਨ ਕੂੜੀ ਕਿਰਿਆ ਮੋਹ ਤਜਾਉਂਦੇ। ਧੰਨ ਵਡਿਆਈ ਸੰਤ ਜਨ, ਭਾਂਡਾ ਭਰਮ ਭਉ ਭੰਨਾਉਂਦੇ। ਧੰਨ ਵਡਿਆਈ ਸੰਤ ਜਨ, ਹਉਮੇ ਹੰਗਤਾ ਗੜ੍ਹ ਤੁੜਾਉਂਦੇ। ਧੰਨ ਵਡਿਆਈ ਸੰਤ ਜਨ, ਨਿਜ ਘਰ ਆਪਣਾ ਆਪ ਸੁਹਾਉਂਦੇ। ਧੰਨ ਵਡਿਆਈ ਸੰਤ ਜਨ, ਜਗਤ ਵਾਸਨਾ ਦੂਰ ਕਰਾਉਂਦੇ। ਧੰਨ ਵਡਿਆਈ ਭਗਤ ਜਨ, ਮਾਨਸ ਜਨਮ ਸੁਫਲ ਕਰਾਉਂਦੇ। ਧੰਨ ਵਡਿਆਈ ਸੰਤ ਜਨ, ਕਾਇਆ ਕ਼ੁਫ਼ਲ ਆਪ ਖੁਲ੍ਹਾਉਂਦੇ। ਧੰਨ ਵਡਿਆਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਜਣ ਵੇਖ ਵਖਾਉਂਦੇ। ਸੰਤ ਜਨ ਹਰਿ ਵਡ ਵਡਿਆਈ, ਪਾਵਣ ਪਰਮ ਪੁਰਖ ਕਰਤਾਰ। ਆਤਮ ਘਰ ਵਜੇ ਵਧਾਈ, ਖ਼ੁਸ਼ੀ ਹੋਵੇ ਅਗੰਮ ਅਪਾਰ। ਤਨ ਮੰਦਰ ਅੰਦਰ ਹੋਏ ਰੁਸ਼ਨਾਈ, ਮਿਟੇ ਅੰਧ ਅੰਧਿਆਰ। ਵਜਦੀ ਰਹੇ ਸਦਾ ਸ਼ਨਵਾਈ, ਨਾਦ ਸੁਣਨ ਸ਼ਬਦ ਧੁਨਕਾਰ। ਅੰਮ੍ਰਿਤ ਰਸ ਪੀਵਣ ਠੰਡਾ ਠਾਰ। ਜਗਤ ਤ੍ਰਿਸਨਾ ਭੁਖ ਮਿਟਾਈ, ਨਿਜ ਨੇਤਰ ਲੋਚਨ ਕਰਨ ਦਰਸ ਦੀਦਾਰ। ਘਰ ਠਾਕਰ ਸੁਆਮੀ ਮਿਲੇ ਧੁਰ ਦਾ ਮਾਹੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧੰਨ ਵਡਿਆਈ ਸੰਤ ਜਨ ਘਰ ਪਾਇਆ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਦਏ ਵਡਿਆਈਆ। ਧੰਨ ਵਡਿਆਈ ਸੰਤ ਜਨ ਘਰ ਮੰਦਰ ਹੋਈ ਰਹਿਰਾਸੀ, ਬਿਨ ਗੋਪੀ ਕਾਹਨ ਖ਼ੁਸ਼ੀ ਬਣਾਈਆ। ਧੰਨ ਵਡਿਆਈ ਸੰਤ ਜਨ ਨਿਰਗੁਣ ਧਾਰ ਜੋਤ ਪ੍ਰਕਾਸ਼ੀ, ਅੰਧ ਅੰਧੇਰਾ ਰਿਹਾ ਮਿਟਾਈਆ। ਧੰਨ ਵਡਿਆਈ ਸੰਤ ਜਨ ਆਵਣ ਜਾਵਣ ਹੋਏ ਖ਼ਲਾਸੀ, ਜਨਮ ਮਰਨ ਦੀ ਲੋੜ ਰਹੇ ਨਾ ਰਾਈਆ। ਧੰਨ ਵਡਿਆਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੇਲ ਮਿਲਾਏ ਆਪ ਅਬਿਨਾਸ਼ੀ, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਸੰਤ ਜਨ ਹਰਿ ਨਾਮ ਧਿਆਵਣ, ਇਕੋ ਇਸ਼ਟ ਮਨਾਈਆ। ਪਰਮ ਪੁਰਖ ਪਰਮਾਤਮ ਪਾਵਣ, ਦੂਜਾ ਸੰਗ ਨਾ ਕੋਇ ਰਖਾਈਆ। ਤੂੰ ਮੇਰਾ ਮੈਂ ਤੇਰਾ ਗਾਵਣ, ਸੋਹੰ ਵਜਦੀ ਰਹੇ ਵਧਾਈਆ। ਕੰਤ ਭਤਾਰ ਇਕੋ ਰਾਵਨ, ਸ਼ਾਹੋ ਭੂਪ ਇਕ ਸਰਨਾਈਆ। ਘਰ ਸੁਆਮੀ ਅਗੰਮਾ ਪਾਵਣ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਜੋ ਅੰਤਰ ਆਤਮ ਫੜਾਏ ਦਾਮਨ, ਦਾਮਨਗੀਰ ਆਪ ਅਖਵਾਈਆ । ਜਗਤ ਤ੍ਰਿਸ਼ਨਾ ਮਿਟੇ ਕਾਮਨੀ ਕਾਮਨ, ਕਾਮ ਕਰੋਧ ਲੋਭ ਮੋਹ ਹੰਕਾਰ ਦਏ ਗੁਆਈਆ। ਕੂੜ ਕੁੜਿਆਰੀ ਮੇਟੇ ਅੰਧੇਰੀ ਸ਼ਾਮਨ, ਸ਼ਮਅ ਨੂਰ ਜੋਤ ਕਰੇ ਰੁਸ਼ਨਾਈਆ। ਸਾਚਾ ਦਰਸ਼ਨ ਦੇਵੇ ਆਹਮਣ ਸਾਹਮਣ, ਸਨਮੁਖ ਹੋ ਕੇ ਨਜ਼ਰੀ ਆਈਆ। ਜੋ ਕਰਨਹਾਰਾ ਪਤਿਤ ਪਾਵਨ, ਪੁਨੀਤ ਆਪਣੇ ਰੰਗ ਰੰਗਾਈਆ। ਜਨ ਭਗਤਾਂ ਏਥੇ ਓਥੇ ਬਣੇ ਜ਼ਾਮਨ, ਸਗਲਾ ਸੰਗੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਂਈਆ। ਸੰਤ ਜਨ ਹਰਿ ਪ੍ਰਭ ਦੀ ਧਾਰਾ, ਦੂਜਾ ਨਜ਼ਰ ਕੋਇ ਨਾ ਆਈਆ। ਪੰਜ ਤਤ ਤਨ ਪਹਿਨ ਵਿਚ ਸੰਸਾਰਾ, ਜਗਤ ਜਗਿਆਸੂਆਂ ਖੇਲ ਖਿਲਾਈਆ। ਅੰਦਰ ਸੁਣ ਨਾਦ ਧੁਨਕਾਰਾ, ਧੁਨ ਆਤਮਕ ਰਾਗ ਜਣਾਈਆ। ਗ੍ਰਹਿ ਮੰਦਰ ਘਰ ਜੋਤੀ ਜਾਤਾ ਹੋਏ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਜੋ ਪਾਵਣਹਾਰਾ ਸਾਰਾ, ਗੁਪਤ ਜ਼ਾਹਰ ਆਪਣਾ ਖੇਲ ਖਿਲਾਈਆ। ਇਕੋ ਨਾਮ ਨਿਧਾਨਾ ਦੇ ਕੇ ਨਾਅਰਾ, ਤੂੰ ਮੇਰਾ ਮੈਂ ਤੇਰਾ ਦਏ ਜਪਾਈਆ। ਆਤਮ ਪਰਮਾਤਮ ਮੇਲ ਮਿਲਾਕੇ ਕਰਾਏ ਮੁਜ਼ਾਹਰਾ, ਮੁਸ਼ਕਿਲ ਅਗਲੀ ਹਲ ਕਰਾਈਆ। ਸ਼ਰਅ ਦਾ ਰਹਿਣ ਦੇਵੇ

ਕੋਈ ਨਾ ਦਾਇਰਾ, ਹਦੂਦਾਂ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਖੇਲੇ ਖੇਲ ਗੰਭੀਰ ਗਹਿਰਾ, ਗਵਰ ਹੋ ਕੇ ਆਪਣਾ ਮੇਲ ਮਿਲਾਈਆ।

੩੧ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਪਖੋਵਾਲ ਜ਼ਿਲਾ ਲੁਧਿਆਣਾ ਸਰਵਣ ਸਿੰਘ ਦੇ ਗ੍ਰਹਿ

ਧੰਨ ਵਡਿਆਈ ਜਨ ਭਗਤ, ਭਗਵਨ ਮਿਲੇ ਚਾਈਂ ਚਾਈਂਆ। ਖੇਲ ਮੁਕੇ ਦੀਨ ਦੁਨੀ ਜਗਤ, ਜਾਗਰਤ ਜੋਤ ਵਿਚ ਸਮਾਈਆ। ਲੇਖੇ ਲੱਗੇ ਬੂੰਦ ਰਕਤ, ਮਿਲੇ ਮਾਣ ਜਣੇਂਦੀ ਮਾਈਆ। ਆਤਮ ਪਰਮਾਤਮ ਬਖ਼ਸ਼ੇ ਸਾਚੀ ਸ਼ਕਤ, ਤਨ ਵਜੂਦ ਕਰੇ ਸ਼ਨਵਾਈਆ। ਇਕੋ ਇਕ ਇਸ਼ਟ ਦੱਸੇ ਫ਼ਕ਼ਤ, ਫ਼ਿਕਰਾ ਢੋਲਾ ਇਕੋ ਗਾਈਆ। ਮਾਨਸ ਜਨਮ ਸੁਫਲਾ ਹੋਏ ਵਕ਼ਤ, ਘੜੀ ਪਲ ਪ੍ਰਭ ਦੇ ਰੰਗ ਰੰਗਾਈਆ। ਆਵਣ ਜਾਵਣ ਲੇਖੇ ਲੱਗੇ ਉਤੇ ਧਰਤ, ਧਰਨੀ ਧਵਲ ਧੌਲ ਵਜਦੀ ਰਹੇ ਵਧਾਈਆ। ਘਰ ਆਪਣੇ ਫੇਰ ਜਾਵੇ ਪਰਤ, ਸਚਖੰਡ ਸਾਚੇ ਡੇਰਾ ਲਾਈਆ। ਜੋਤੀ ਜਾਤੇ ਕਰੇ ਦਰਸ, ਪੁਰਖ ਬਿਧਾਤੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਭਗਤ ਜਨਾਂ ਵਡਿਆਈ ਬਹੁ ਵੱਡੀ, ਵਡ ਵੱਡਾ ਦਏ ਵਡਿਆਈਆ। ਜਿਨ੍ਹਾਂ ਦੀਨ ਦੁਨੀ ਕੁੜਿਆਰੀ ਛੱਡੀ, ਨਾਤਾ ਤੋੜਿਆ ਕੂੜ ਲੋਕਾਈਆ। ਧਰਮ ਨਿਸ਼ਾਨੇ ਸਤਿਗੁਰ ਚਰਨ ਇਕੋ ਗੱਡੀ, ਦੂਜਾ ਨਿਸ਼ਾਨ ਨਜ਼ਰ ਕੋਇ ਨਾ ਆਈਆ। ਦੂਈ ਦੁਵੈਤ ਅੰਦਰੋਂ ਕੱਢੀ, ਸਚ ਭਾਵਨਾ ਲਈ ਪਰਗਟਾਈਆ। ਨੇੜ ਆਵਣ ਨਾ ਦੇਣ ਬਦੀ, ਬਦੀ ਦਾ ਲੇਖਾ ਦੇਣ ਮੁਕਾਈਆ। ਆਤਮਾ ਪ੍ਰਭੂ ਪਿਆਰ ਵਿਚ ਹੋਵੇ ਮਧੀ, ਮਧੁਰ ਧੁਨ ਸੁਣ ਕੇ ਖ਼ੁਸ਼ੀ ਬਣਾਈਆ। ਘਰ ਦੀਪਕ ਜੋਤ ਹੋਵੇ ਜਗੀ, ਨੂਰ ਨੁਰਾਨਾ ਡਗਮਗਾਈਆ। ਜਗਤ ਤ੍ਰਿਸ਼ਨਾ ਬੁਝੀ ਹੋਵੇ ਅੱਗੀ, ਤਨ ਵਜੂਦ ਨਾ ਕੋਇ ਜਲਾਈਆ। ਸਾਚੀ ਧਾਰ ਦਿਸੇ ਦਸਮ ਦੁਆਰੀ ਬੱਗੀ, ਬੱਗੇ ਅਸਵ ਦਾ ਮਾਲਕ ਮਿਲੇ ਧੁਰ ਦਾ ਮਾਹੀਆ। ਨੂਰ ਨੁਰਾਨਾ ਨੂਰ ਤਕਣ ਰੱਬੀ, ਜੋਤੀ ਜਾਤਾ ਡਗਮਗਾਈਆ। ਜਿਸ ਦੀ ਇਕੋ ਮੰਜ਼ਲ ਇਕੋ ਪਦੀ, ਹਕ ਹਕ਼ੀਕ਼ਤ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧੰਨ ਵਡਿਆਈ ਭਗਤ ਜਨ ਪ੍ਰਭ ਦਾ ਰਖਣ ਭਉ, ਭੈ ਵਿਚ ਸੀਸ ਨਿਵਾਈਆ। ਬਿਨ ਰਸਨਾ ਜਿਹਵਾ ਕਰਨ ਵਾਹੋ ਵਾਹੋ, ਵਾਹਵਾ ਤੇਰੀ ਵਜਦੀ ਰਹੇ ਵਧਾਈਆ। ਸਦਾ ਮਿਲਣ ਦਾ ਰਖਣ ਚਾਓ, ਚਾਓ ਘਨੇਰਾ ਇਕ ਜਣਾਈਆ। ਬਣਾ ਕੇ ਰਖਣ ਪਿਤਾ ਮਾਉਂ, ਪੂਤ ਸਪੂਤੇ ਹੋ ਕੇ ਸੇਵ ਕਮਾਈਆ। ਭਾਗ ਲਗਾਵਣ ਆਪਣੇ ਖੇੜੇ ਗਰਾਉਂ, ਸਾਢੇ ਤਿੰਨ ਹੱਥ ਵਜੇ ਵਧਾਈਆ। ਜਿਥੇ ਪੁਰਖ ਅਕਾਲਾ ਦੀਨ ਦਿਆਲਾ ਬਿਨ ਹੱਥਾਂ ਪਕੜੇ ਬਾਹੋਂ, ਫੜ ਬਾਹੋਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਂਈਆ। ਧੰਨ ਵਡਿਆਈ ਭਗਤ ਜਨ ਘਰ ਪਾਉਂਦੇ ਠਾਕਰ ਸੁਆਮੀ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਮੇਲ ਮਿਲਦਾ ਨਾਲ ਅੰਤਰਜਾਮੀ, ਅੰਤਸ਼ਕਰਨ ਵੇਖੇ ਚਾਈਂ ਚਾਈਂਆ। ਜੋ ਜਗਤ ਅੰਧੇਰਾ ਮੇਟੇ ਸ਼ਾਮੀ, ਸ਼ਮਅ ਨੂਰ ਜੋਤ ਕਰੇ ਰੁਸ਼ਨਾਈਆ। ਆਤਮ ਪਰਮਾਤਮ ਰਿਸ਼ਤਾ ਜੋੜੇ ਬਾਹਮੀ, ਵਿਛੋੜਾ ਰਹਿਣ ਕੋਇ ਨਾ ਪਾਈਆ।

ਆਵਣ ਜਾਵਣ ਲੱਖ ਚੁਰਾਸੀ ਕਟੇ ਗ਼ੁਲਾਮੀ, ਜ਼ੰਜੀਰ ਨਜ਼ਰ ਕੋਇ ਨਾ ਆਈਆ। ਤੂੰ ਮੇਰਾ ਮੈਂ ਤੇਰਾ ਦੱਸ ਕਲਾਮੀ, ਕਲਮਾ ਕਾਇਨਾਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਦਾ ਬਣਿਆ ਰਹੇ ਸੁਆਮੀ, ਮਾਲਕ ਖ਼ਾਲਕ ਹੋ ਕੇ ਆਪਣੇ ਰੰਗ ਰੰਗਾਈਆ।

੩੧ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਪੱਖੋਵਾਲ ਜ਼ਿਲਾ ਲੁਧਿਆਣਾ ਜਸਵੰਤ ਸਿੰਘ ਦੇ ਗ੍ਰਹਿ

ਸਤਿਗੁਰ ਸਾਹਿਬ ਏਕ ਹੈ, ਆਦਿ ਜੁਗਾਦੀ ਏਕੰਕਾਰ। ਜਿਸ ਦੀ ਅਵਤਾਰ ਪੈਗੰਬਰਾਂ ਗੁਰੂ ਰਖੀ ਟੇਕ ਹੈ, ਦੋ ਜਹਾਨਾਂ ਸਿਰਜਣਹਾਰ। ਆਦਿ ਜੁਗਾਦੀ ਕਰੇ ਬੁੱਧ ਬਿਬੇਕ ਹੈ, ਪਤਤ ਪੁਨੀਤ ਸ਼ਾਹੋ ਭੂਪ ਸਚੀ ਸਰਕਾਰ। ਜਿਸ ਦਾ ਸਭ ਤੋਂ ਅਗੰਮਾ ਲੇਖ ਹੈ, ਕਾਤਬ ਸਮਝੇ ਨਾ ਕੋਇ ਲਿਖਾਰ। ਹਰ ਘਟ ਅੰਦਰ ਰਿਹਾ ਵੇਖ ਹੈ, ਵੇਖਣਹਾਰ ਸਰਬ ਸੰਸਾਰ। ਕਲਜੁਗ ਅੰਤਮ ਧਰਿਆ ਭੇਖ ਹੈ, ਨਿਹਕਲੰਕਾ ਕਲ ਅਵਤਾਰ। ਜੋ ਵਸੇ ਸੰਬਲ ਦੇਸ ਹੈ, ਸਾਢੇ ਤਿੰਨ ਹੱਥ ਕੰਤ ਭਤਾਰ। ਜੋਤੀ ਜਾਤਾ ਨਰ ਨਰੇਸ਼ ਹੈ, ਸ਼ਾਹੋ ਭੂਪ ਸਿਰਜਣਹਾਰ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼ ਹੈ, ਜ਼ਿਮੀਂ ਅਸਮਾਨ ਕਰਨ ਨਿਮਸਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰ, ਸਚ ਦਾ ਮਾਲਕ ਅਗੰਮ ਅਪਾਰ। ਸਤਿਗੁਰ ਸਾਚਾ ਆਪ ਪ੍ਰਭ, ਦੂਸਰ ਅਵਰ ਨਾ ਕੋਇ। ਜਨ ਭਗਤ ਸੁਹੇਲੇ ਲਏ ਲਭ, ਨਾਮ ਧਾਗੇ ਵਿਚ ਪ੍ਰੋਏ। ਸਚ ਖ਼ੁਮਾਰੀ ਦਏ ਮਦਿ, ਅੰਦਰ ਬਾਹਰ ਆਪੇ ਹੋਏ। ਸੁਰਤੀ ਸ਼ਬਦੀ ਲਏ ਸੱਦ, ਦਰ ਘਰ ਸਾਚੇ ਦਏ ਢੋਏ। ਜਗਤ ਵਿਕਾਰੇ ਮੇਟੇ ਹੱਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚਾ ਬਖਸ਼ੇ ਲੋਏ। ਲੋ ਬਖਸ਼ੇ ਹਰਿ ਕਰਤਾਰਾ, ਲੋਇਣ ਅੱਖ ਖੁਲ੍ਹਾਈਆ। ਵੇਖੇ ਵਿਗਸੇ ਪਾਵੇ ਸਾਰਾ, ਭੇਵ ਅਭੇਦ ਖੁਲ੍ਹਾਈਆ। ਨਿਤ ਨਵਿਤ ਦਏ ਅਧਾਰਾ, ਸਿਰ ਸਿਰ ਹੱਥ ਟਿਕਾਈਆ। ਗੁਰਮੁਖ ਗੁਰਸਿਖ ਲਏ ਉਧਾਰਾ, ਸੰਤ ਭਗਤ ਆਪਣੇ ਰੰਗ ਰੰਗਾਈਆ। ਘਰ ਠਾਕਰ ਸੁਆਮੀ ਮਿਲੇ ਏਕੰਕਾਰਾ, ਅਕਲ ਕਲਧਾਰੀ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਖਿਲਾਈਆ। ਸਤਿਗੁਰ ਸਚਾ ਸ਼ਾਹੋ ਭੂਪ, ਹਰਿ ਕਰਤਾ ਅਗੰਮ ਅਥਾਹ। ਜਿਸ ਦਾ ਰੇਖ ਰੰਗ ਨਾ ਕੋਈ ਰੂਪ, ਵਸਣਹਾਰਾ ਹਰ ਘਟ ਥਾਂ। ਜਿਸ ਦਾ ਸ਼ਬਦ ਦੁਲਾਰਾ ਪੂਤ, ਪਿਤਾ ਪੁਰਖ ਅਕਾਲ ਬਣਿਆ ਪਿਤਾ ਮਾਂ। ਜੋ ਦੋ ਜਹਾਨਾਂ ਬਣਿਆ ਦੂਤ, ਸ਼ਬਦ ਸੰਦੇਸ਼ ਸੁਣਾਏ ਨਾਂ। ਵਸਣਹਾਰਾ ਚਾਰੇ ਕੂਟ, ਧਰਨੀ ਧਰਤ ਧਵਲ ਧੌਲ ਵੇਖੇ ਹਰ ਗਰਾਂ। ਖੋਜਣਹਾਰਾ ਕਾਇਆ ਮਾਟੀ ਪੰਜ ਭੂਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਵੇਖ ਵਖਾ। ਸੁਹਾਵਣਹਾਰਾ ਸਾਚੀ ਰੂਤ, ਰੁਤੜੀ ਆਪਣੇ ਨਾਮ ਨਾਲ ਮਹਿਕਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਦਾਤਾ ਬੇਪ੍ਰਵਾਹੋ। ਸਤਿਗੁਰ ਸਾਚਾ ਸਾਹਿਬ ਸੁਲਤਾਨ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਆਦਿ ਜੁਗਾਦੀ ਧਰਮ ਨਿਸ਼ਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਜੋ ਸਤਿਜੁਗ ਤਰੇਤਾ ਦੁਆਪਰ ਕਲਜੁਗ ਦੇਵਣਹਾਰਾ ਦਾਨ, ਵਸਤ ਅਮੁਲ ਅਤੁਲ ਵਰਤਾਈਆ। ਜੋ ਅਵਤਾਰ ਪੈਗ਼ੰਬਰਾਂ ਗੁਰੂਆਂ ਬੇਨੰਤੀਆਂ ਕਰੇ

ਪ੍ਰਵਾਨ, ਪ੍ਰਵਾਨਗੀ ਸਤਿਗੁਰ ਸ਼ਬਦ ਹੱਥ ਫੜਾਈਆ। ਜੋ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਦੋ ਜਹਾਨਾਂ ਬਦਲ ਦੇਵੇ ਵਿਧਾਨ, ਰੀਤੀ ਨੀਤੀ ਦੀਨ ਦੁਨੀ ਬਦਲਾਈਆ। ਉਹ ਕਲਜੁਗ ਅੰਤ ਸ੍ਰੀ ਭਗਵੰਤ ਹੋ ਪ੍ਰਧਾਨ, ਹੁਕਮ ਸਤਿਗੁਰ ਸ਼ਬਦ ਸ਼ਬਦ ਵਰਤਾਈਆ। ਲੱਖ ਚੁਰਾਸੀ ਕਰਨਾ ਪਏ ਪਰਵਾਨ, ਸਿਰ ਸਕੇ ਨਾ ਕੋਇ ਉਠਾਈਆ। ਨੌ ਖੰਡ ਪ੍ਰਿਥਮੀ ਹੋਏ ਹੈਰਾਨ, ਹੈਰਤ ਵਿਚ ਹੋਏ ਖ਼ਲਕ ਖ਼ੁਦਾਈਆ। ਕੀ ਲੇਖਾ ਲਹਿਣਾ ਦੇਣਾ ਕਲਜੁਗ ਕੂੜ ਸ਼ੈਤਾਨ, ਕੀ ਸ਼ਰਅ ਕਰੇ ਲੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕੋ ਹੁਕਮਰਾਨ, ਹੁਕਮ ਧੁਰ ਦਾ ਇਕ ਸੁਣਾਈਆ। ਸਤਿਗੁਰ ਸ਼ਬਦ ਸਹਿਜ ਸੁਖਦਾਈ, ਦਾਤਾ ਦਾਨੀ ਇਕ ਅਖਵਾਈਆ। ਜੋ ਆਦਿ ਜੁਗਾਦੀ ਬਣਦਾ ਰਾਹੀ, ਰਹਿਬਰ ਹੋ ਕੇ ਵੇਖ ਵਖਾਈਆ। ਨਾਮ ਨਿਧਾਨਾ ਜਗਤ ਜਹਾਨ ਲਿਆਵੇ ਚਾਈਂ ਚਾਈਂ, ਵਸਤ ਅਮੋਲਕ ਇਕ ਵਰਤਾਈਆ। ਜਿਸ ਦੀਨਾਂ ਮਜ੍ਹਬਾਂ ਖੇਲ ਖਿਲਾਈ, ਖ਼ਾਲਕ ਖ਼ਲਕ ਵੰਡ ਵੰਡਾਈਆ। ਉਹ ਅੰਤਮ ਲਹਿਣਾ ਦੇਣਾ ਪੂਰਾ ਕਰੇ ਥਾਉਂ ਥਾਈਂ, ਥਾਨ ਥਨੰਤਰ ਵੇਖ ਵਖਾਈਆ। ਕਲਜੁਗ ਕੂੜ ਕੁੜਿਆਰ ਮੇਟੇ ਸ਼ਾਹੀ, ਸ਼ਹਿਨਸ਼ਾਹ ਆਪਣਾ ਹੁਕਮ ਸੁਣਾਈਆ। ਝਗੜਾ ਮੁਕੇ ਥਲ ਅਸਗਾਹੀ, ਜਲ ਥਲ ਮਹੀਅਲ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਦਿ ਜੁਗਾਦੀ ਬੇਪ੍ਰਵਾਹੀ, ਬੇਪ੍ਰਵਾਹ ਬੇਪ੍ਰਵਾਹੀ ਵਿਚ ਸਮਾਈਆ।

੩੧ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਡਾਂਗੋ ਜ਼ਿਲਾ ਲੁਧਿਆਣਾ ਨਾਹਰ ਸਿੰਘ ਦੇ ਗ੍ਰਹਿ

ਧਰਨੀ ਕਹੇ ਜਨ ਭਗਤੋ ਪ੍ਰਭ ਦੀ ਲਾਗੋ ਸਰਨ, ਓਟ ਇਕ ਤਕਾਈਆ। ਜੋ ਆਦਿ ਜੁਗਾਦੀ ਸਭ ਕੁਛ ਹਾਰ ਕਰਨ, ਕਰਤਾ ਪੁਰਖ ਅਗੰਮ ਅਥਾਹੀਆ। ਜੋ ਖੋਲ੍ਹਣਹਾਰਾ ਨੇਤਰ ਹਰਨ ਫਰਨ, ਨਿਜ ਲੋਚਨ ਨੈਣ ਕਰੇ ਰੁਸ਼ਨਾਈਆ। ਜੋ ਝਗੜਾ ਮੇਟੇ ਵਰਨ ਬਰਨ, ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਜੋ ਇਕੋ ਨਾਮ ਨਿਧਾਨਾ ਫੜਾਏ ਲੜਨ, ਪੱਲੂ ਆਪਣੀ ਗੰਢ ਬੰਧਾਈਆ। ਜਿਸ ਦਾ ਢੋਲਾ ਨਾਮ ਸਾਰੇ ਪੜ੍ਹਨ, ਕਲਮਾ ਕਾਇਨਾਤ ਦ੍ਰਿੜਾਈਆ। ਉਸ ਦੀ ਮੰਜ਼ਲ ਜੁਗ ਜੁਗ ਭਗਤ ਸੁਹੇਲੇ ਚੜ੍ਹਨ, ਬਿਨ ਭਗਤਾਂ ਮੰਜ਼ਲ ਪਾਰ ਨਾ ਕੋਇ ਕਰਾਈਆ। ਉਹ ਪੁਰਖ ਅਕਾਲਾ ਦੀਨ ਦਿਆਲਾ ਤੋੜਨਹਾਰ ਹੰਕਾਰ ਗੜ੍ਹਨ, ਹਉਮੇ ਹੰਗਤਾ ਦਏ ਮਿਟਾਈਆ। ਲੇਖਾ ਜਾਣੇ ਚੋਟੀ ਜੜ੍ਹਨ, ਚੇਤਨ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਜਨ ਭਗਤੋ ਪ੍ਰਭ ਬਿਨ ਅਵਰ ਨਾ ਕੋਏ, ਦੂਸਰ ਨਜ਼ਰ ਕੋਇ ਨਾ ਆਈਆ। ਜੋ ਆਦਿ ਜੁਗਾਦੀ ਹੋਏ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਅੰਦਰੋਂ ਦੁਰਮਤ ਮੈਲ ਧੋਏ, ਪਤਿਤ ਪੁਨੀਤ ਬਣਾਈਆ। ਸਾਚੇ ਨਾਮ ਦੇ ਦਏ ਢੋਏ, ਵਸਤ ਅਮੋਲ ਅਤੁਲ ਵਰਤਾਈਆ। ਹਰਿਜਨ ਕਰੇ ਨਵੇਂ ਨਰੋਏ, ਆਤਮ ਧਾਰ ਬਲ ਪਰਗਟਾਈਆ। ਅੰਤਰ ਆਤਮ ਰਸ ਚੋਏ, ਸਾਂਤਕ ਸਤਿ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਜਨ ਭਗਤੋ ਪ੍ਰਭ ਬਿਨ ਅਵਰ ਨਾ ਕੋਈ

ਸਹਾਈ, ਸਖ਼ਾ ਸੁਹੇਲਾ ਨਜ਼ਰ ਕੋਇ ਨਾ ਆਈਆ। ਮੇਰੀ ਕੂਕ ਕੂਕ ਦੁਹਾਈ, ਦੋ ਜਹਾਨਾਂ ਦਿਆਂ ਜਣਾਈਆ। ਕਲਜੁਗ ਕੂੜ ਦੀ ਵੇਖੋ ਸ਼ਾਹੀ, ਕੀ ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਸਾਰੇ ਭੁਲਾਏ ਪਾਂਧੀ ਰਾਹੀ, ਮਾਰਗ ਪੰਧ ਚਲਣ ਕੋਇ ਨਾ ਪਾਈਆ। ਫਿਰੀ ਦਰੋਹੀ ਥਲ ਅਸਗਾਹੀ, ਟਿੱਲੇ ਪਰਬਤ ਰਹੇ ਕੁਰਲਾਈਆ। ਸਾਚਾ ਮਿਲੇ ਨਾ ਕੋਇ ਨਿਆਂਈ, ਅਦਲ ਇਨਸਾਫ਼ ਨਾ ਕੋਇ ਕਮਾਈਆ। ਸਿਰ ਦਏ ਨਾ ਕੋਈ ਠੰਡੀਆਂ ਛਾਈਂ, ਕਲਜੁਗ ਅਗਨੀ ਤਤ ਤਪਾਈਆ। ਬਿਨ ਪ੍ਰਭ ਕਿਰਪਾ ਮੇਲ ਮਿਲੇ ਨਾ ਕਿਸੇ ਧੁਰ ਦੇ ਮਾਹੀ, ਮਹਿਬੂਬ ਮਿਲਣ ਕੋਇ ਨਾ ਪਾਈਆ। ਮੈਂ ਸਚ ਸੰਦੇਸ਼ਾ ਸਤਿ ਸਤਿ ਰਹੀ ਸੁਣਾਈ, ਅਣਸੁਣਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਜਨ ਭਗਤੋ ਪ੍ਰਭ ਗਹਿਰ ਗੰਭੀਰ ਅਗੰਮਾ ਸਾਗਰ, ਅਥਾਹ ਰੂਪ ਦਰਸਾਈਆ। ਜੋ ਭਾਗ ਲਗਾਏ ਤੁਹਾਡੀ ਕਾਇਆ ਮਾਟੀ ਗਾਗਰ, ਸਾਢੇ ਤਿੰਨ ਹੱਥ ਰੰਗ ਰੰਗਾਈਆ। ਤੁਸੀਂ ਉਸ ਦੇ ਦਰ ਦੇ ਬਣੋ ਸੌਦਾਗਰ, ਵਣਜ ਨਾਮ ਕਰਨਾ ਚਾਈਂ ਚਾਈਂਆ। ਤੁਹਾਡਾ ਨਿਰਮਲ ਕਰਮ ਹੋਵੇ ਉਜਾਗਰ, ਦੁਰਮਤ ਮੈਲ ਰਹੇ ਨਾ ਰਾਈਆ। ਏਥੇ ਓਥੇ ਦੋ ਜਹਾਨਾਂ ਦੇਵੇ ਆਦਰ, ਆਦਰਸ਼ ਆਪਣਾ ਇਕ ਵਖਾਈਆ। ਉਹ ਕਰਤਾ ਕਰੀਮ ਕ਼ਾਦਰ, ਕ਼ੁਦਰਤ ਦਾ ਮਾਲਕ ਨੂਰ ਅਲਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਕਰੇ ਆਦਲ, ਇਨਸਾਫ਼ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਭ ਦਾ ਕਰੇ ਤਬਾਦਲ, ਤਬਦੀਲੀ ਵਿਚ ਦਿਸੇ ਖ਼ਲਕ ਖ਼ੁਦਾਈਆ।

੩੧ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਖ਼ੁਸ਼ੀਆ ਸਿੰਘ ਦੇ ਗ੍ਰਹਿ ਪਿੰਡ ਡਾਂਗੋ ਜ਼ਿਲਾ ਲੁਧਿਆਣਾ

ਜਨ ਭਗਤ ਕਹਿਣ ਧਰਨੀਏ ਅਸੀਂ ਪ੍ਰਭ ਦੀ ਰਖੀਏ ਓਟ, ਦੂਸਰ ਇਸ਼ਟ ਨਾ ਕੋਇ ਮਨਾਈਆ। ਜੋ ਸਾਡੇ ਅੰਦਰੋਂ ਕੱਢੇ ਖੋਟ, ਕੂੜੀ ਕਿਰਿਆ ਬਾਹਰ ਕਢਾਈਆ। ਨਾਮ ਨਿਧਾਨ ਦੀ ਲਾਵੇ ਚੋਟ, ਚੋਟੀ ਚੜ੍ਹ ਕੇ ਵੇਖ ਵਖਾਈਆ। ਪਰਕਾਸ਼ ਕਰੇ ਆਪਣੀ ਨਿਰਮਲ ਜੋਤ, ਜੋਤੀ ਜਾਤਾ ਹੋ ਕੇ ਡਗਮਗਾਈਆ। ਦੇਵੇ ਵਡਿਆਈ ਉਤੇ ਧਰਨੀਏ ਤੇਰੇ ਮਾਤਲੋਕ, ਮਾਤਰ ਭੂਮੀਏ ਤੈਨੂੰ ਦਈਏ ਸੁਣਾਈਆ। ਜਿਸ ਦਾ ਇਕੋ ਕਲਮਾ ਇਕੋ ਨਾਮ ਹੋਵੇ ਸਲੋਕ, ਸੋਹਲਾ ਢੋਲਾ ਗਾਈਏ ਚਾਈਂ ਚਾਈਂਆ। ਜਿਸ ਦੇ ਮਾਰਗ ਉਤੋਂ ਸਕੇ ਕੋਈ ਨਾ ਰੋਕ, ਰੁਕਾਵਟ ਰਹਿਣ ਕੋਇ ਨਾ ਪਾਈਆ। ਜਿਸ ਪ੍ਰਭੂ ਨੂੰ ਖੋਜਦੇ ਕੋਟੀ ਕੋਟ, ਅਣਗਿਣਤ ਧਿਆਨ ਲਗਾਈਆ। ਉਹ ਭਗਤ ਸੁਹੇਲੇ ਤੇਰੇ ਉਤੋਂ ਆਲ੍ਹਣਿਉਂ ਡਿਗੇ ਉਠਾਏ ਬੋਟ, ਫੜ ਬਾਹੋਂ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਜਨ ਭਗਤ ਕਹਿਣ ਧਰਨੀਏ ਸਾਨੂੰ ਪ੍ਰਭੂ ਦਾ ਇਕ ਸਹਾਰਾ, ਦੂਜਾ ਕੰਤ ਨਾ ਕੋਇ ਹੰਢਾਈਆ। ਜੋ ਆਦਿ ਜੁਗਾਦੀ ਮੀਤ ਮੁਰਾਰਾ, ਮਿਤਰ ਪਿਆਰਾ ਇਕ ਅਖਵਾਈਆ। ਜੋ ਦੇਵਣਹਾਰਾ ਨਾਮ ਅਧਾਰਾ, ਨਾਮ ਨਿਧਾਨਾ ਝੋਲੀ ਪਾਈਆ। ਜਿਸ ਦਾ ਚਰਨ ਕਵਲ ਦਿਸੇ ਸਚ ਦੁਆਰਾ, ਜਗਤ

ਦੁਵਾਰਿਆਂ ਵੰਡ ਨਾ ਕੋਇ ਵੰਡਾਈਆ। ਜੋ ਸਾਜਣ ਮੀਤ ਹਮਾਰਾ, ਮਿਤਰ ਪਿਆਰਾ ਇਕ ਅਖਵਾਈਆ। ਜਿਸ ਦੇ ਚਰਨ ਕਵਲ ਕਰੀਏ ਨਿਮਸਕਾਰਾ, ਡੰਡਾਵਤ ਕਰਕੇ ਸੀਸ ਝੁਕਾਈਆ। ਧੂੜੀ ਲਾਈਏ ਮਸਤਕ ਛਾਰਾ, ਟਿੱਕੇ ਖ਼ਾਕ ਰਮਾਈਆ। ਉਹ ਧੁਰ ਦਾ ਪਰਵਰਦਿਗਾਰਾ, ਜਲਵਾਗਰ ਨੂਰ ਅਲਾਹੀਆ। ਜਿਸ ਦਾ ਆਤਮ ਪਰਮਾਤਮ ਸਚ ਜੈਕਾਰਾ, ਜੁਗ ਜੁਗ ਦਏ ਦ੍ਰਿੜਾਈਆ। ਕਲਜੁਗ ਅੰਤਮ ਲਏ ਅਵਤਾਰਾ, ਅਵਤਰੀ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹੋ ਭੂਪ ਸਚ ਸਿਕਦਾਰਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਇਕ ਅਖਵਾਈਆ।

੩੧ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਡਾਂਗੋ ਲੁਧਿਆਣਾ ਹਰਚਰਨ ਸਿੰਘ ਦੇ ਗ੍ਰਹਿ

ਧਰਨੀ ਕਹੇ ਮੈਨੂੰ ਰਾਤੀਂ ਸੁਤਿਆਂ ਆਇਆ ਖ਼ੁਆਬ, ਜਿਸ ਨੂੰ ਦੋ ਜਹਾਨ ਸਮਝ ਸਕੇ ਕੋਈ ਨਾ ਰਾਈਆ। ਮੈਨੂੰ ਨਿਰਗੁਣ ਧਾਰ ਸਤਿਗੁਰ ਨਾਨਕ ਸੁਣਾਈ ਰਬਾਬ, ਰਬੀਉਲ ਕਹਿ ਕੇ ਦਿਤਾ ਜਣਾਈਆ। ਮੁਹੰਮਦ ਇਸ਼ਾਰਾ ਦਿਤਾ ਆਪਣੇ ਹਕ ਅਹਿਬਾਬ, ਮਹਿਬੂਬ ਦਿਤਾ ਦ੍ਰਿੜਾਈਆ। ਅਵਤਾਰਾਂ ਕੀਤਾ ਐਹਲਾਦ, ਇਕੋ ਰਾਗ ਸੁਣਾਈਆ। ਗੁਰੂਆਂ ਮਾਰੀ ਆਵਾਜ਼, ਭੇਵ ਅਭੇਦ ਖੁਲ੍ਹਾਈਆ। ਗਣ ਗੰਧਰਬਾਂ ਵਜਾਏ ਸਾਜ, ਕਿੰਨਰ ਯਸ਼ਪ ਨਾਚ ਨਚਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹੇ ਅਰਾਧ, ਕੂਕ ਕੂਕ ਸੁਣਾਈਆ। ਧਰਨੀਏ ਤੇਰੇ ਉਤੇ ਪੁਰਖ ਅਕਾਲਾ ਦੀਨ ਦਿਆਲਾ ਆਵੇ ਅਵਤਾਰ ਪੈਗ਼ੰਬਰਾਂ ਗੁਰੂਆਂ ਬਾਦ, ਨੂਰ ਨੁਰਾਨਾ ਸ਼ਾਹ ਸੁਲਤਾਨਾ ਆਪਣਾ ਫੇਰਾ ਪਾਈਆ। ਤੂੰ ਮਿੱਟੀ ਖ਼ਾਕ ਬਿਨ ਹਿਰਦਿਉਂ ਰਖਣਾ ਯਾਦ, ਬਿਨ ਸੁਰਤੀ ਸੁਰਤ ਲਗਾਈਆ। ਜੋ ਤੈਨੂੰ ਦੇਵੇ ਅਗੰਮੜੀ ਦਾਦ, ਵਸਤ ਅਮੋਲਕ ਇਕ ਵਰਤਾਈਆ। ਉਹ ਵੇਖਣਹਾਰਾ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਖੋਜ ਖੁਜਾਈਆ । ਜਿਸ ਦਾ ਲਹਿਣਾ ਦੇਣਾ ਆਦਿ ਜੁਗਾਦਿ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਉਹ ਸ਼ਬਦ ਅਗੰਮਾ ਤੇਰੇ ਉਤੇ ਵਜਾਏ ਨਾਦ, ਦੋ ਜਹਾਨ ਕਰੇ ਸ਼ਨਵਾਈਆ। ਜਿਸ ਨੂੰ ਪ੍ਰਭ ਦੀ ਕਿਰਪਾ ਬਿਨ ਕੋਈ ਸੁਣ ਸਕੇ ਨਾ ਜਗਿਆਸੂ ਸਾਧ, ਜੀਵਾਂ ਜੰਤਾਂ ਸਾਧਾਂ ਸੰਤਾਂ ਸਮਝ ਕਿਸੇ ਨਾ ਆਈਆ। ਉਸ ਵਿਚ ਸੰਦੇਸ਼ਾ ਹੋਣਾ ਬੋਧ ਅਗਾਧ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਉਹ ਮਾਲਕ ਖ਼ਾਲਕ ਮੋਹਣ ਮਾਧਵ ਮਾਧ, ਮਧੁਰ ਧੁਨ ਦਏ ਸੁਣਾਈਆ। ਜਿਸ ਨੂੰ ਅੱਖਰਾਂ ਵਿਚ ਸਾਰੇ ਰਹੇ ਅਰਾਧ, ਨਿਰਅੱਖਰ ਧਾਰ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਚ ਦਾ ਹੁਕਮ ਇਕ ਵਰਤਾਵੇਗਾ। ਦੀਨ ਦਿਆਲ ਦਇਆ ਕਮਾਵੇਗਾ। ਸੋ ਪੁਰਖ ਨਿਰੰਜਣ ਵੇਸ ਵਟਾਵੇਗਾ। ਹਰਿ ਪੁਰਖ ਨਿਰੰਜਣ ਫੇਰਾ ਪਾਵੇਗਾ। ਏਕੰਕਾਰਾ ਰੰਗ ਰੰਗਾਵੇਗਾ। ਆਦਿ ਨਿਰੰਜਣ ਡਗਮਗਾਵੇਗਾ। ਅਬਿਨਾਸ਼ੀ ਕਰਤਾ ਸੋਭਾ ਪਾਵੇਗਾ। ਸ੍ਰੀ ਭਗਵਾਨ ਡੰਕ ਵਜਾਵੇਗਾ। ਪਾਰਬ੍ਰਹਮ ਭੇਵ ਖੁਲ੍ਹਾਵੇਗਾ। ਸਤਿਗੁਰ ਸ਼ਬਦ ਇਕ ਪਰਗਟਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਵੇਗਾ। ਅਵਤਾਰ ਪੈਗ਼ੰਬਰ ਗੁਰੂ ਖੇਲ ਖਿਲਾਵੇਗਾ। ਜੋਤੀ ਜਾਤਾ ਹੋ ਕੇ ਵੇਖ ਵਖਾਵੇਗਾ। ਦੋ ਜਹਾਨਾਂ ਪਰਦਾ ਉਹਲਾ ਆਪ ਉਠਾਵੇਗਾ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਫੋਲ ਫੁਲਾਵੇਗਾ। ਲਹਿਣਾ ਦੇਣਾ ਤਕੇ ਸੂਰੀਆ ਚੰਦਾ, ਚੰਦ ਸਿਤਾਰ

ਅੰਤਰ ਆਪਣਾ ਭੇਵ ਚੁਕਾਵੇਗਾ। ਤੇਰਾ ਭਾਗ ਹੋਣ ਨਾ ਦੇਵੇ ਮੰਦਾ, ਸਿਰ ਤੇਰੇ ਹੱਥ ਟਿਕਾਵੇਗਾ। ਜਿਸ ਦੀ ਧਾਰ ਗੋਬਿੰਦ ਸ਼ਬਦ ਅਗੰਮਾ ਖੰਡਾ, ਜਗਤ ਖੰਡਾ ਨਾਸ ਕਰਾਵੇਗਾ। ਜਿਸ ਆਦਿ ਜੁਗਾਦਿ ਸਤਿਜੁਗ ਤਰੇਤਾ ਦੁਆਪਰ ਕਲਜੁਗ ਪਾਈਆਂ ਵੰਡਾਂ, ਵੰਡਣਹਾਰਾ ਹੋ ਕੇ ਵੇਖ ਵਖਾਵੇਗਾ। ਜੋ ਮੇਟਣਹਾਰਾ ਭੇਖ ਪਖੰਡਾ, ਕੂੜੀ ਕਿਰਿਆ ਦੂਰ ਕਰਾਵੇਗਾ। ਤੇਰਾ ਸੀਨਾ ਕਰੇ ਠੰਡਾ, ਅੰਮ੍ਰਿਤ ਮੇਘ ਇਕ ਬਰਸਾਵੇਗਾ। ਨਾ ਕੋਈ ਪੂਜੇ ਕਰੀਰ ਜੰਡਾ, ਇਕੋ ਪੁਰਖ ਅਕਾਲ ਇਸ਼ਟ ਸਮਝਾਵੇਗਾ। ਤੂੰ ਮੇਰਾ ਮੈਂ ਤੇਰਾ ਸਭ ਦਾ ਹੋਣਾ ਛੰਦਾ, ਸਾਚੀ ਸਿਖਿਆ ਇਕ ਪਰਗਟਾਵੇਗਾ। ਦੁਵੈਤੀ ਵਿਚ ਰਹਿਣ ਦੇਵੇ ਕੋਈ ਨਾ ਬੰਦਾ, ਬੰਦਗੀ ਆਪਣੀ ਵਿਚ ਜਣਾਵੇਗਾ। ਸਭ ਦਾ ਭਾਰ ਉਠਾਏ ਆਪਣੇ ਕੰਧਾ, ਬਲਧਾਰੀ ਆਪਣਾ ਬਲ ਪਰਗਟਾਵੇਗਾ। ਹਿਰਦੇ ਅੰਦਰੋਂ ਮਾਨਵ ਰਹਿਣ ਦੇਵੇ ਕੋਈ ਨਾ ਗੰਦਾ, ਕਲਜੁਗ ਕੂੜੀ ਦੁਰਮਤ ਮੈਲ ਧੁਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ , ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਵੇਗਾ। ਸਚ ਹੁਕਮ ਇਕ ਵਰਤਾਏਗਾ। ਦੀਨ ਦਿਆਲ ਦਇਆ ਕਮਾਏਗਾ। ਜੋਤੀ ਜਾਤਾ ਵੇਸ ਵਟਾਏਗਾ। ਪੁਰਖ ਬਿਧਾਤਾ ਇਕੋ ਆਏਗਾ। ਨੌਂ ਖੰਡ ਪ੍ਰਿਥਮੀ ਵੇਖ ਵਖਾਏਗਾ। ਸੱਤਾਂ ਦੀਪਾਂ ਪਰਦਾ ਲਾਹੇਗਾ। ਮਾਨਵ ਜ਼ਾਤੀ ਭੇਵ ਚੁਕਾਏਗਾ। ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਲੇਖਾ ਜਾਣੇ ਕਮਲਾਪਾਤੀ, ਪਤਿਪਰਮੇਸ਼ਵਰ ਆਪਣਾ ਖੇਲ ਖਿਲਾਏਗਾ। ਤੇਰੇ ਉਤੇ ਤਕੇ ਕਲਜੁਗ ਅੰਧੇਰੀ ਰਾਤੀ, ਚਾਰੇ ਕੁੰਟ ਧਿਆਨ ਲਗਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਏਗਾ। ਧਰਨੀ ਕਹੇ ਮੇਰੇ ਪੁਰਖ ਅਕਾਲ ਕਿਰਪਾ ਕਰਨੀ ਆਪ, ਆਪ ਆਪਣੀ ਦਇਆ ਕਮਾਈਆ। ਮੇਰਾ ਤ੍ਰੈਗੁਣ ਮਿਟੇ ਤਾਪ, ਤ੍ਰੈਭਵਣ ਧਨੀ ਤੇਰੀ ਸਰਨਾਈਆ। ਤੂੰ ਆਦਿ ਜੁਗਾਦੀ ਮਾਈ ਬਾਪ, ਪਿਤਾ ਪੁਰਖ ਅਕਾਲ ਤੇਰੀ ਵਡਿਆਈਆ। ਨਿਗਾਹ ਮਾਰਨੀ ਲੋਕਮਾਤ, ਮਾਤਰ ਭੂਮੀ ਹੋ ਕੇ ਦਿਆਂ ਦੁਹਾਈਆ। ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਹੋ ਗਈ ਨਾਰ ਕਮਜ਼ਾਤ, ਸੁਹਾਗੀ ਕੰਤ ਨਾ ਕੋਇ ਹੰਢਾਈਆ। ਮਿਹਰਵਾਨਾ ਸ੍ਰੀ ਭਗਵਾਨਾ ਆ ਕੇ ਪੁਛ ਵਾਤ, ਵਾਤਾਵਰਨ ਤਕ ਖ਼ਲਕ ਖ਼ੁਦਾਈਆ। ਆਤਮ ਪਰਮਾਤਮ ਸਭ ਦਾ ਤੁਟਿਆ ਨਾਤ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਈਸ਼ ਜੀਵ ਕਰੇ ਕੋਈ ਨਾ ਬਾਤ, ਬਾਤਨ ਪਰਦਾ ਨਾ ਕੋਇ ਖੁਲ੍ਹਾਈਆ। ਰਸਨਾ ਜਿਹਵਾ ਬੱਤੀ ਦੰਦ ਸਾਰੇ ਗਾਉਂਦੇ ਗਾਥ, ਹਿਰਦੇ ਹਰਿ ਨਾ ਕੋਇ ਵਸਾਈਆ। ਤੂੰ ਸਰਬ ਕਲਾ ਸਮਰਾਥ, ਤੇਰੇ ਹੱਥ ਵਡਿਆਈਆ। ਮੈਂ ਨਿਮਾਣੀ ਅਨਾਥਾਂ ਅਨਾਥ, ਦੀਨਨ ਹੋ ਕੇ ਮੰਗ ਮੰਗਾਈਆ। ਮੇਰੇ ਪੁਰਖ ਅਕਾਲੇ ਮੇਰਾ ਦੇਣਾ ਸਾਥ, ਸਗਲੇ ਸੰਗੀ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਮੇਰੀ ਆਸ਼ਾ ਤੇਰੇ ਚਰਨ ਕਵਲ, ਕਵਲ ਨੈਣ ਦਿਆਂ ਦ੍ਰਿੜਾਈਆ। ਤੂੰ ਮਾਲਕ ਖ਼ਾਲਕ ਬਣ ਕੇ ਆ ਜਾ ਉਤੇ ਧਵਲ, ਧਵਲ ਦਾ ਹੌਲਾ ਭਾਰ ਦੇ ਕਰਾਈਆ। ਤੂੰ ਨੂਰ ਅਲਾਹੀ ਅਵਲ, ਯਾਮਬੀਨ ਤੇਰੀ ਸਰਨਾਈਆ। ਹਰ ਹਿਰਦੇ ਅੰਦਰ ਜਾ ਮਵਲ, ਮੌਲਾ ਰੂਪ ਇਕੋ ਬਣ ਖ਼ਲਕ ਖ਼ੁਦਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰੇ ਦਰ ਦੀ ਮੰਗਤੀ, ਮਾਂਗਤ ਹੋ ਕੇ ਝੋਲੀ ਡਾਹੀਆ। ਮੈਨੂੰ ਬਖ਼ਸ਼ ਦੇ ਇਕੋ ਨਾਮ ਦੀ ਪੰਗਤੀ, ਪਾਰਬ੍ਰਹਮ ਬ੍ਰਹਮ ਆਪਣੇ ਰੰਗ ਰੰਗਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਵਰਨ ਬਰਨ ਦੀਨ ਮਜ਼੍ਹਬ ਆਪਣੀ ਬਣਾ ਲੈ

ਸੰਗਤੀ, ਸਾਚਾ ਸੰਗ ਆਪ ਰਖਾਈਆ। ਗੜ੍ਹ ਤੋੜ ਦੇ ਹਉਮੇ ਹੰਗਤੀ, ਹੰ ਬ੍ਰਹਮ ਦੇ ਦ੍ਰਿੜਾਈਆ। ਲੜਾਈ ਰਹੇ ਨਾ ਕਾਇਆ ਤਤ ਪੰਜ ਦੀ, ਪੰਚਮ ਮੀਤੇ ਹੋਣਾ ਆਪ ਸਹਾਈਆ। ਮੇਰੇ ਉਤੇ ਕਲਜੁਗ ਨੇ ਘੜੀ ਕੀਤੀ ਬੜੀ ਰੰਜ ਦੀ, ਦੁਖੀ ਹੋ ਕੇ ਰਹੀ ਕੁਰਲਾਈਆ। ਕੂੜ ਕੁੜਿਆਰੇ ਹਾਥ ਨਾ ਆਵੇ ਮੁਹਾਣੇ ਵੰਝ ਦੀ, ਡੂੰਘੇ ਸਾਗਰ ਰਿਹਾ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰੇ ਆ ਜਾ ਪੁਰਖ ਸੁਆਮੀਆਂ, ਕ਼ੁਦਰਤ ਦੇ ਕ਼ਾਦਰ ਨੂਰ ਅਲਾਹ। ਆਦਿ ਜੁਗਾਦੀ ਅੰਤਰਜਾਮੀਆਂ, ਦੋ ਜਹਾਨਾਂ ਬੇਪਰਵਾਹ। ਆਪਣੇ ਨਾਮ ਕਲਮੇ ਸ਼ਬਦ ਵੇਖ ਲੈ ਬਾਣੀਆਂ, ਗ੍ਰੰਥ ਸ਼ਾਸਤਰ ਫੋਲ ਫੁਲਾ। ਝਗੜਾ ਤਕ ਲੈ ਜਗਤ ਦੀਆਂ ਖਾਣੀਆਂ, ਅੰਡਜ ਜੇਰਜ ਉਤਭਜ ਸੇਤਜ ਰਹੀ ਕੁਰਲਾ। ਆਤਮ ਪਰਮਾਤਮ ਹਾਣ ਮਿਲੇ ਕਿਸੇ ਨਾ ਹਾਣੀਆਂ, ਸਾਚੀ ਨਾਰ ਸਾਚਾ ਕੰਤ ਕੋਈ ਨਾ ਰਹੀ ਹੰਢਾ। ਲੇਖੇ ਲੱਗੇ ਨਾ ਕਿਸੇ ਸਵਾਸ ਪ੍ਰਾਣੀਆਂ, ਪਰਮ ਪੁਰਖ ਤੇਰਾ ਮੇਲਾ ਮਿਲੇ ਕਿਸੇ ਨਾ। ਮੈਂ ਚਾਰ ਜੁਗ ਦੀਆਂ ਸੁਣਦੀ ਰਹੀ ਤੇਰੀਆਂ ਕਹਾਣੀਆਂ, ਜੋ ਅਵਤਾਰ ਪੈਗ਼ੰਬਰ ਗੁਰੂ ਗਏ ਦ੍ਰਿੜਾ। ਜੋਤੀ ਜਾਤੇ ਪੁਰਖ ਬਿਧਾਤੇ ਤੇਰੀਆਂ ਦੱਸਦੇ ਗਏ ਨਿਸ਼ਾਨੀਆਂ, ਨਿਹਕਲੰਕੀ ਕਲ ਕਲਕੀ ਅਮਾਮ ਅਮਾਮਾ ਆਏ ਰੂਪ ਵਟਾ। ਹੁਣ ਮੇਰੇ ਉਤੇ ਕਰ ਦੇ ਮਿਹਰਵਾਨੀਆਂ, ਮੇਰੇ ਪਰਵਰਦਿਗਾਰ ਨੂਰੀ ਖ਼ੁਦਾ। ਮੈਂ ਤੇਰੇ ਉਤੋਂ ਆਪਣਾ ਆਪ ਕਰਾਂ ਕ਼ੁਰਬਾਨੀਆਂ, ਬਿਨ ਤਨ ਸਰੀਰ ਹੋਵਾਂ ਫ਼ਿਦਾ। ਤੂੰ ਸ਼ਾਹੋ ਭੂਪ ਸੁਲਤਾਨੀਆਂ, ਕਿਉਂ ਨਿਰਗੁਣ ਧਾਰ ਹੋਇਉਂ ਜੁਦਾ। ਮਿਹਰਵਾਨਾ ਤੇਰੀਆਂ ਸਦਾ ਮੰਜ਼ਲਾਂ ਅਗੰਮ ਰੁਹਾਨੀਆਂ, ਮੇਰਾ ਬਣ ਜਾ ਦਿਲਰੁਬਾ। ਕਿਉਂ ਕਲਜੁਗ ਕੂੜ ਕੁੜਿਆਰਾ ਮੈਨੂੰ ਮਾਰੇ ਕਾਨੀਆਂ, ਅਣਿਆਲੇ ਤੀਰ ਚਲਾ। ਕਿਉਂ ਸ਼ਰਅ ਕਰੇ ਸ਼ੈਤਾਨੀਆਂ, ਛੁਰੀਆਂ ਕਲਜੁਗ ਹੱਥ ਉਠਾ। ਮੈਂ ਤੇਰਾ ਤਕਾਂ ਇਕੋ ਚਰਨ ਧਿਆਨੀਆਂ, ਇਕੋ ਇਸ਼ਟ ਲਵਾਂ ਮਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਨੀ ਕਹੇ ਮੇਰੀ ਨਿਰਗੁਣ ਨਿਰਗੁਣ ਨਿਰਗੁਣ ਤੇਰੇ ਅਗੇ ਇਕ ਦੁਆ।