੩੧ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਲਾਲ ਸਿੰਘ ਦੇ ਗ੍ਰਹਿ ਪਿੰਡ ਸ਼ਾਹ ਪੁਰ ਜ਼ਿਲਾ ਲੁਧਿਆਣਾ
ਧਰਨੀ ਕਹੇ ਬ੍ਰਹਮਿਆ ਵੇਖ ਲੈ ਆਪਣਾ ਬ੍ਰਹਮ, ਪਾਰਬ੍ਰਹਮ ਮਿਲਣ ਕੋਇ ਨਾ ਪਾਈਆ। ਤਨ ਵਜੂਦਾਂ ਅੰਦਰ ਰਿਹਾ ਕੋਈ ਨਾ ਧਰਮ, ਧਰਮ ਦੀ ਧਾਰ ਨਜ਼ਰ ਕੋਇ ਨਾ ਆਈਆ। ਸਭ ਦੀ ਦ੍ਰਿਸ਼ਟੀ ਹੋ ਗਈ ਕੂੜ ਕੁੜਿਆਰੀ ਚਰਮ, ਚੰਮ ਦ੍ਰਿਸ਼ਟੀ ਸਕੇ ਨਾ ਕੋਇ ਬਦਲਾਈਆ। ਹਰ ਹਿਰਦੇ ਅੰਦਰ ਵਸਿਆ ਭਰਮ, ਭਾਂਡਾ ਭਰਮ ਨਾ ਕੋਇ ਭੰਨਾਈਆ। ਹਕ ਦਾ ਕਰੇ ਕੋਈ ਨਾ ਕਰਮ, ਕਰਮ ਕਾਂਡ ਦੀ ਸਮਝ ਕੋਇ ਨਾ ਪਾਈਆ। ਨਿਗਾਹ ਮਾਰ ਲੈ ਵਰਨ ਬਰਨ, ਜ਼ਾਤੀ ਪਾਤੀ ਖੋਜ ਖੁਜਾਈਆ। ਮਾਨਸ ਮਾਨਵਾਂ ਨਾਲ ਲੜਨ, ਝਗੜਾ ਕਰੇ ਖ਼ਲਕ ਖ਼ੁਦਾਈਆ। ਆਤਮ ਪਰਮਾਤਮ ਢੋਲਾ ਮੂਲ ਨਾ ਪੜ੍ਹਨ, ਪਾਰਬ੍ਰਹਮ ਬ੍ਰਹਮ ਰੰਗ ਨਾ ਕੋਇ ਸਮਾਈਆ। ਤ੍ਰੈਗੁਣ ਮਾਇਆ ਦੇ ਵਿਚ ਸੜਨ, ਪੰਜ ਤਤ ਹੋਇਆ ਹਲਕਾਈਆ। ਨਵ ਖੰਡ ਬਣਿਆ ਹੰਕਾਰੀ ਗੜ੍ਹਨ, ਹਉਮੇ ਹੰਗਤਾ ਨਾ ਕੋਇ ਮਿਟਾਈਆ। ਤੂੰ ਨਿਰਗੁਣ ਧਾਰ ਕਿਸ ਦਾ ਫੜਿਆ ਲੜਨ, ਸਚ ਦੇ ਸਮਝਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਵਿਸ਼ਨੂੰ ਵਿਸ਼ਵ ਦੀ ਤਕ ਲੈ ਧਾਰ, ਬ੍ਰਹਿਮੰਡ ਖੰਡ ਧਿਆਨ ਲਗਾਈਆ। ਧਰਮ ਦਾ ਰਿਹਾ ਨਾ ਤੇਰਾ ਭੰਡਾਰ, ਕਿਉਂ ਭੰਡਾਰੀ ਬੈਠਾ ਮੁਖ ਭੁਆਈਆ। ਮੇਰੇ ਉਤੇ ਰੋਵੇ ਸਾਰਾ ਸੰਸਾਰ, ਸੰਕਟ ਵਿਚ ਦਏ ਦੁਹਾਈਆ। ਭੁੱਖਿਆਂ ਭੁਖ ਸਕੇ ਨਾ ਕੋਇ ਨਿਵਾਰ, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਕਰਾਈਆ। ਨਿਗਾਹ ਮਾਰ ਲੈ ਜੇਰਜ ਖਾਣੀ ਹੋਈ ਖ਼ੁਆਰ, ਮਾਨਵ ਜ਼ਾਤੀ ਰੋਵੇ ਮਾਰੇ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕੀ ਸਚ ਹੁਕਮ ਵਰਤਾਈਆ। ਧਰਨੀ ਕਹੇ ਸ਼ੰਕਰਾ ਮੇਰੇ ਉਤੇ ਮਾਰ ਲੈ ਝਾਕੀ, ਬਿਨ ਨੈਣਾਂ ਨੈਣ ਉਠਾਈਆ। ਚਾਰੋਂ ਕੁੰਟ ਤਕ ਅੰਧੇਰੀ ਰਾਤੀ, ਨੂਰੀ ਚੰਦ ਨਾ ਕੋਇ ਚਮਕਾਈਆ । ਕਿਸੇ ਤਨ ਵਜੂਦ ਜਗੇ ਨਾ ਦੀਵਾ ਬਾਤੀ, ਕਮਲਾਪਾਤੀ ਵੇਖਣ ਕੋਇ ਨਾ ਪਾਈਆ। ਨਾ ਕੋਈ ਪੀਵੇ ਅੰਮ੍ਰਿਤ ਰਸ ਬੂੰਦ ਸਵਾਂਤੀ, ਨਿਝਰ ਝਿਰਨਾ ਸਕੇ ਨਾ ਕੋਇ ਝਿਰਾਈਆ। ਹਰ ਹਿਰਦੇ ਅੰਦਰ ਮਨੂਆ ਕਰੇ ਬਦਮੁਆਸ਼ੀ, ਬਦੀ ਦਾ ਲੇਖਾ ਦਿਤਾ ਮੁਕਾਈਆ । ਜੇ ਤੂੰ ਸ਼ੰਭੂ ਵਸਣਵਾਲਾ ਉਤੇ ਕੈਲਾਸ਼ੀ, ਕਲਾਧਾਰੀ ਇਕ ਅਖਵਾਈਆ। ਮੈਂ ਚਾਹੁੰਦੀ ਕੂੜ ਕੁੜਿਆਰ ਦਾ ਲੇਖਾ ਮੇਰੇ ਉਤੇ ਰਹੇ ਨਾ ਲਾਸ਼ੀ, ਤਨ ਵਜੂਦ ਨਜ਼ਰ ਕੋਇ ਨਾ ਆਈਆ। ਮੜ੍ਹੀਆਂ ਗੋਰਾਂ ਅੰਦਰ ਕਰ ਵਾਸੀ, ਵਾਸਤਾ ਦੀਨ ਦੁਨੀ ਨਾਲੋਂ ਤੁੜਾਈਆ। ਜਿਨ੍ਹਾਂ ਦੇ ਅੰਦਰ ਭੁਲ ਗਿਆ ਪੁਰਖ ਅਬਿਨਾਸ਼ੀ, ਤਨ ਵਜੂਦ ਖ਼ਾਲੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਅਗੰਮ ਅਥਾਹੀਆ। ਧਰਨੀ ਕਹੇ ਵਿਸ਼ਨ ਬ੍ਰਹਮਾ ਸ਼ਿਵ ਤਿੰਨੇ ਮਾਰੋ ਧਿਆਨ, ਬਿਨ ਨੈਣਾਂ ਨੈਣ ਉਠਾਈਆ। ਕਿਸ ਬਿਧ ਕੂੜੀ ਕਿਰਿਆ ਹੋਈ ਪਰਧਾਨ, ਨਵ ਸੱਤ ਭੱਜੇ ਵਾਹੋ ਦਾਹੀਆ। ਤੁਸੀਂ ਸੰਸਾਰੀ ਭੰਡਾਰੀ ਸੰਘਾਰੀ ਤਿੰਨੇ ਨੌਜੁਆਨ, ਬਲਧਾਰੀ ਇਕ ਅਖਵਾਈਆ। ਪ੍ਰਭ ਦਾ ਹੁਕਮ ਕਰੋ ਪ੍ਰਵਾਨ, ਪ੍ਰਵਾਨਗੀ ਪ੍ਰਭ ਦੇਵੇ ਚਾਈਂ ਚਾਈਂਆ। ਲੇਖਾ ਤਕੋ ਜ਼ਿਮੀਂ ਅਸਮਾਨ, ਧਰਨੀ ਧਰਤ ਧਵਲ ਧੌਲ ਖੋਜ ਖੁਜਾਈਆ। ਤੁਸੀਂ ਪੁਰੀਆਂ ਵਿਚ ਬੈਠੇ ਕਿਉਂ ਹੈਰਾਨ, ਹੈਰਾਨੀ ਤੁਹਾਡੇ ਅੰਦਰ ਆਈਆ। ਮੈਨੂੰ ਇਉਂ ਜਾਪਦਾ ਕਲਜੁਗ ਵਕ਼ਤ ਪਹੁੰਚਿਆ ਆਣ, ਅਵਤਾਰ ਪੈਗ਼ੰਬਰ ਗੁਰੂ ਦੇਣ ਗਵਾਹੀਆ। ਜਿਸ ਦਾ ਸਦੀ ਚੌਧਵੀਂ ਬੀਸਵੀਂ ਪੁਰਖ ਅਕਾਲ ਭੁਗਤਾਉਣਾ ਭੁਗਤਾਣ, ਨਾ ਕੋਈ ਮੇਟੇ ਮੇਟ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਧੁਰਦਰਗਾਹੀਆ। ਧਰਨੀ ਕਹੇ ਵਿਸ਼ਨ ਬ੍ਰਹਮਾ ਸ਼ਿਵ ਤੁਸੀਂ ਤਕੋ ਮੇਰੀ ਲਾਚਾਰੀ, ਲਾਚਾਰ ਹੋ ਕੇ ਦਿਆਂ ਜਣਾਈਆ। ਜੇ ਤੂੰ ਸ਼ੰਕਰਾ ਬਣਿਉਂ ਸੰਘਾਰੀ, ਸ੍ਰਿਸ਼ਟ ਸੰਘਾਰ ਕੇ ਦੇ ਵਖਾਈਆ। ਲਿਹਾਜ ਕਰੀਂ ਨਾ ਕਿਸੇ ਪੁਰਖ ਨਾਰੀ, ਜੋ ਪ੍ਰਭ ਨੂੰ ਗਏ ਭੁਲਾਈਆ। ਸ਼ੰਕਰਾ ਤੇਰੀ ਕਲਜੁਗ ਅੰਤਮ ਆਏ ਵਾਰੀ, ਵਾਰਸ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਵਿਸ਼ਨੂੰ ਵਿਸ਼ਵ ਦੀ ਧਾਰ ਲੈ ਤਕ, ਵਿਸ਼ਿਆਂ ਤੋਂ ਬਾਹਰ ਧਿਆਨ ਲਗਾਈਆ। ਕਿਸੇ ਦਾ ਮਿਲੇ ਨਾ ਪੂਰਾ ਹਕ, ਹਕ਼ੀਕ਼ਤ ਸਮਝ ਕੋਇ ਨਾ ਪਾਈਆ। ਭੰਡਾਰੀਆ ਤੇਰੇ ਉਤੇ ਪੈ ਗਿਆ ਸ਼ੱਕ, ਸ਼ਿਕਵਾ ਸਕੇ ਨਾ ਕੋਇ ਮਿਟਾਈਆ। ਤੂੰ ਕਿਉਂ ਆਪਣਾ ਖ਼ਾਲੀ ਵਖਾਵੇਂ ਹੱਥ, ਹਥੇਲੀਆਂ ਮੈਨੂੰ ਰਿਹਾ ਜਣਾਈਆ। ਮੈਂ ਪੁਰਖ ਅਕਾਲ ਦੇ ਅਗੇ ਸੱਥਰ ਰਹੀ ਘਤ, ਯਾਰੜਾ ਗੋਬਿੰਦ ਨਾਲ ਮਿਲਾਈਆ। ਜਿਹੜਾ ਸਭ ਦੀ ਰਖੇ ਪਤ, ਪਤਿਪਰਮੇਸ਼ਵਰ ਧੁਰਦਰਗਾਹੀਆ।
ਮਿਹਰਵਾਨ ਹੋ ਕੇ ਮੇਰੇ ਉਤੇ ਆਏ ਵਤ, ਬੇਵਤਨਾਂ ਦਾ ਮਾਲਕ ਦਇਆ ਕਮਾਈਆ। ਤੇ ਆਪਣਾ ਰਾਹ ਵੇਖੇ ਡੂੰਘਾ ਖਤ, ਖਿਤੇ ਖਿਤੇ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪਰਦਾ ਆਪ ਚੁਕਾਈਆ। ਧਰਨੀ ਕਹੇ ਸ਼ੰਕਰਾ ਮੇਰੀ ਬੇਨੰਤੀ ਕਰ ਕ਼ਬੂਲ, ਸਹਿਜ ਨਾਲ ਦ੍ਰਿੜਾਈਆ। ਕਿਉਂ ਵਕ਼ਤ ਰਿਹਾ ਭੂਲ, ਅਭੁਲ ਰਿਹਾ ਸੁਣਾਈਆ। ਕਿਧਰ ਗਈ ਤੇਰੀ ਤ੍ਰਿਸੂਲ, ਤ੍ਰੈਲੋਕੀ ਵੇਖ ਵਖਾਈਆ। ਮੇਰਾ ਲਹਿਣਾ ਦੇਣਾ ਅਸਲ ਨਾਲ ਚੁਕਾ ਦੇ ਮੂਲ, ਦੂਸਰ ਮੰਗ ਨਾ ਕੋਇ ਮੰਗਾਈਆ। ਤੂੰ ਕਿਸ ਕਾਰਨ ਤਨ ਵਜੂਦ ਭਬੂਤੀ ਲਾਈ ਧੂਲ, ਧੂੜੀ ਖ਼ਾਕ ਰਮਾਈਆ। ਆਪਣਾ ਵਾਅਦਾ ਯਾਦ ਕਰ ਲੈ ਜੋ ਕੀਤਾ ਨਾਲ ਕੰਤ ਕੰਤੂਹਲ, ਕ਼ੁਦਰਤ ਦੇ ਕ਼ਾਦਰ ਨਾਲ ਰਖਾਈਆ। ਜਿਸ ਦੇ ਇਵਜ਼ ਵਿਚ ਸਦੀ ਚੌਧਵੀਂ ਵੀਹਵੀਂ ਲਹਿਣਾ ਦੇਣਾ ਸਭ ਤੋਂ ਕਰਨਾ ਵਸੂਲ, ਬਚਿਆ ਰਹਿਣ ਕੋਇ ਨਾ ਪਾਈਆ। ਧੁਰ ਦਾ ਹੁਕਮ ਮੰਨਣਾ ਮਾਕੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਆਦਿ ਜੁਗਾਦੀ ਸਤਿ ਅਸੂਲ, ਅਸਲ ਦਾ ਅਸਲ ਇਕੋ ਇਕ ਸਮਝਾਈਆ।
੩੧ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਤੇਜਾ ਸਿੰਘ ਦੇ ਗ੍ਰਹਿ ਪਿੰਡ ਲਤਾਲਾ ਜ਼ਿਲਾ ਲੁਧਿਆਣਾ
ਧਰਨੀ ਕਹੇ ਪ੍ਰਭੂ ਸਤਿਜੁਗ ਮੇਰੇ ਉਤੇ ਕਰ ਪਰਗਟ, ਪਰਗਟ ਸਤਿਗੁਰ ਸ਼ਬਦ ਨਾਲ ਵਡਿਆਈਆ। ਜੋ ਪਵਿਤ੍ਰ ਕਰੇ ਤਨ ਵਜੂਦ ਸਰੀਰ ਹਰ ਘਟ, ਮਾਟੀ ਖ਼ਾਕ ਕਰੇ ਸਫ਼ਾਈਆ। ਇਕੋ ਸਰ ਸਰੋਵਰ ਦਰਸਾਏ ਤੀਰਥ ਤਟ, ਇਕੋ ਕਿਨਾਰਾ ਏਕੰਕਾਰਾ ਦਏ ਸਮਝਾਈਆ। ਇਕੋ ਨਾਮ ਦਾ ਖੋਲ੍ਹੇ ਹੱਟ, ਦੂਜਾ ਗ੍ਰਹਿ ਨਜ਼ਰ ਕੋਇ ਨਾ ਆਈਆ। ਇਕੋ ਧਾਰ ਪਿਆਰ ਨਾਲ ਕਲਜੁਗ ਕੂੜੀ ਕਿਰਿਆ ਦੇਵੇ ਕਟ, ਕਟਾਕਸ਼ ਇਕੋ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਸਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਸਤਿਜੁਗ ਮੇਰੇ ਉਤੇ ਲਾ, ਨਵ ਸੱਤ ਦੇ ਵਡਿਆਈਆ। ਸਤਿਗੁਰ ਸ਼ਬਦ ਬਣਾ ਮਲਾਹ, ਖੇਵਟ ਖੇਟਾ ਇਕ ਅਖਵਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਬਦਲ ਦੇ ਰਾਹ, ਰਹਿਬਰ ਬਣ ਨੂਰ ਖ਼ੁਦਾਈਆ। ਆਤਮ ਪਰਮਾਤਮ ਭੇਵ ਖੁਲ੍ਹਾ, ਪਾਰਬ੍ਰਹਮ ਬ੍ਰਹਮ ਪਰਦਾ ਦੇ ਉਠਾਈਆ। ਸੁਰਤੀ ਸ਼ਬਦ ਸ਼ਬਦ ਮਿਲਾ, ਮੇਲਾ ਮੇਲ ਸਹਿਜ ਸੁਭਾਈਆ। ਜਗਤ ਵਾਸਨਾ ਦੂਰ ਕਰਾ, ਨਵ ਦੁਆਰ ਦਾ ਡੇਰਾ ਢਾਹੀਆ। ਸ਼ਬਦ ਅਨਾਦੀ ਧੁਨ ਸੁਣਾ, ਆਤਮਕ ਰਾਗ ਦ੍ਰਿੜਾਈਆ। ਨਿਝਰ ਝਿਰਨਾ ਬੂੰਦ ਸਵਾਂਤੀ ਆਤਮ ਜਾਮ ਪਿਆ, ਨਾਭੀ ਕਵਲ ਕਵਲ ਉਲਟਾਈਆ। ਮੇਰਾ ਮਾਲਕ ਖ਼ਾਲਕ ਤੂੰ ਇਕੋ ਇਕ ਖ਼ੁਦਾ, ਨੂਰ ਨੁਰਾਨਾ ਨੂਰ ਅਲਾਹੀਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਵੇਖ ਵਖਾ, ਵਾਅਦਾ ਪਿਛਲਾ ਸੰਗ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਪ੍ਰਭੂ ਸਤਿਜੁਗ ਮੇਰੇ ਉਤੇ ਸਤਿ ਬਖ਼ਸ਼ ਦੇ ਧਰਮ, ਅਧਰਮ ਦਾ ਲੇਖਾ ਦੇ ਮੁਕਾਈਆ। ਨਿਹਕਰਮੀ ਮੇਰੇ ਉਤੇ ਕਰ ਆਪਣਾ ਕਰਮ, ਕਲਜੁਗ ਕਰਮ ਕਾਂਡ ਦਾ ਡੇਰਾ ਢਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਪਿਆਰ ਬਖ਼ਸ਼ ਦੇ ਆਪਣਾ ਚਰਨ, ਚਰਨੋਦਕ ਇਕੋ ਜਾਮ ਪਿਆਈਆ। ਝਗੜਾ ਮੇਟ ਦੇ ਵਰਨ ਬਰਨ,
ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਰਹਿਣ ਕੋਇ ਨਾ ਪਾਈਆ। ਆਤਮ ਪਰਮਾਤਮ ਤੇਰਾ ਢੋਲਾ ਗੀਤ ਸਾਰੇ ਪੜ੍ਹਨ, ਇਕੋ ਸਿਖਿਆ ਦੇਣੀ ਸਮਝਾਈਆ। ਇਕੋ ਮਾਰਗ ਤੇਰੀ ਮੰਜ਼ਲ ਚੜ੍ਹਨ, ਦੂਸਰ ਵੰਡ ਨਾ ਕੋਇ ਵੰਡਾਈਆ। ਦਰ ਦੁਆਰੇ ਤੇਰੇ ਅਗੰਮੇ ਖੜ੍ਹਨ, ਸਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਸਤਿਜੁਗ ਮੇਰਾ ਬਣਾ ਦੇ ਮੀਤ, ਮਿਤਰ ਪਿਆਰਾ ਇਕ ਅਖਵਾਈਆ। ਆਤਮ ਪਰਮਾਤਮ ਸਭ ਦਾ ਕਰ ਦੇ ਗੀਤ, ਗੀਤ ਗੋਬਿੰਦ ਢੋਲਾ ਇਕੋ ਗਾਈਆ। ਦੀਨ ਦੁਨੀ ਦੀ ਅੰਦਰੋਂ ਬਦਲ ਦੇ ਨੀਤ, ਨੀਤੀਵਾਨ ਤੇਰੇ ਹੱਥ ਵਡਿਆਈਆ। ਹਰ ਹਿਰਦੇ ਵਸ ਜਾ ਚੀਤ, ਚਿਤਵਿਤ ਠਗੌਰੀ ਰਹੇ ਨਾ ਰਾਈਆ। ਸਤਿਗੁਰ ਸ਼ਬਦ ਦੱਸ ਪ੍ਰੀਤ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਝਗੜਾ ਮੁਕਾ ਦੇ ਮੰਦਰ ਮਸੀਤ, ਕਾਇਆ ਕਾਅਬਾ ਇਕ ਸਮਝਾਈਆ। ਤੂੰ ਮਾਲਕ ਖ਼ਾਲਕ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਨੂਰ ਅਲਾਹੀਆ। ਤੇਰੇ ਹੁਕਮ ਵਿਚ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗਏ ਬੀਤ, ਅੰਤ ਹੋਣਾ ਆਪ ਸਹਾਈਆ। ਕਰਵਟ ਬਦਲ ਲੈ ਆਪਣੀ ਪੀਠ, ਸਨਮੁਖ ਹੋ ਕੇ ਸੋਭਾ ਪਾਈਆ। ਮੇਰੇ ਉਤੋਂ ਕੂੜੀ ਕਿਰਿਆ ਕਲਜੁਗ ਭੰਨ ਦੇ ਰੀਠ, ਅੰਮ੍ਰਿਤ ਰਸ ਆਪਣਾ ਨਾਮ ਚਖਾਈਆ। ਤੂੰ ਮੋਹਣ ਮਾਧਵ ਬੀਠਲੋ ਬੀਠ, ਪਰਮ ਪੁਰਖ ਪੁਰਖੋਤਮ ਤੇਰੀ ਇਕ ਸਰਨਾਈਆ। ਤੇਰਾ ਲੇਖਾ ਲਹਿਣਾ ਦੇਣਾ ਆਦਿ ਜੁਗਾਦਿ ਸਦਾ ਅਨਡੀਠ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਸਤਿਗੁਰੂ ਸਤਿਜੁਗ ਦੋਹਾਂ ਦਾ ਦੇ ਦੇ ਸੰਗ, ਸ਼ਬਦੀ ਧਾਰ ਧਾਰ ਵਡਿਆਈਆ। ਮੇਰੇ ਉਤੇ ਸਚ ਪ੍ਰੇਮ ਦਾ ਚਾੜ੍ਹ ਦੇ ਰੰਗ, ਕਸੁੰਭੜਾ ਰੂਪ ਰਹਿਣ ਕੋਇ ਨਾ ਪਾਈਆ। ਮੈਂ ਨਿਮਾਣੀ ਹੋ ਕੇ ਰਹੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਤੂੰ ਸਾਹਿਬ ਸੂਰਾ ਸਰਬਗ, ਹਰਿ ਕਰਤਾ ਇਕ ਅਖਵਾਈਆ। ਤੇਰੇ ਹੁਕਮ ਵਿਚ ਜੁਗ ਚੌਕੜੀਆਂ ਮੇਰੇ ਉਤੇ ਕੇਤੇ ਗਏ ਲੰਘ, ਪਾਂਧੀ ਬਣ ਕੇ ਭੱਜੇ ਵਾਹੋ ਦਾਹੀਆ। ਅੰਤ ਕੰਤ ਭਗਵੰਤ ਮੇਰੀ ਦਰਦ ਵੰਡ, ਦੁਖੀ ਹੋ ਕੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਸਤਿਜੁਗ ਸਾਚਾ ਆਪਣਾ ਭੇਜ ਦੇ ਬੱਚਾ, ਬਚਪਨ ਮੇਰੇ ਨਾਲ ਮਿਲਾਈਆ। ਜਿਸ ਦੇ ਅੰਦਰ ਤੇਰਾ ਪਿਆਰ ਹੋਵੇ ਸਚਾ, ਸਚ ਸਚ ਵਿਚ ਸਮਾਈਆ। ਭਾਗ ਲਗਾ ਦੇ ਕਾਇਆ ਮਾਟੀ ਪੰਜ ਤਤ ਕੱਚਾ, ਕੰਚਨ ਗੜ੍ਹ ਦੇ ਬਣਾਈਆ। ਲੂੰ ਲੂੰ ਅੰਦਰ ਹੋਵੇ ਰਚਾ, ਰਚਨਾ ਤੇਰੀ ਦਏ ਸਮਝਾਈਆ। ਸਚੇ ਸਤਿਗੁਰ ਇਕੋ ਤੇਰੀ ਹੋਵੇ ਮਤਾ, ਮਨ ਮਤ ਦਾ ਡੇਰਾ ਢਾਹੀਆ। ਕਲਜੁਗ ਕੂੜ ਕੁੜਿਆਰਾ ਮੇਟੇ ਤਤਾ, ਤਤਵ ਤਤ ਦਏ ਬਦਲਾਈਆ। ਸਤਿ ਸਚ ਦੀ ਪਰਗਟਾਵੇ ਸੱਤਾ, ਸਤਿ ਸਤਿਵਾਦੀ ਤੇਰੇ ਰੰਗ ਰੰਗਾਈਆ। ਆਤਮ ਪਰਮਾਤਮ ਜੋੜੇ ਨਤਾ, ਮੇਲਾ ਮੇਲੇ ਸਹਿਜ ਸੁਭਾਈਆ। ਬੀਜ ਬੀਜੇ ਕਾਇਆ ਮਾਟੀ ਸਾਚੇ ਵਤਾ, ਨਾਮ ਨਿਧਾਨਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਨਾਮ ਦੀ ਆਦਿ ਜੁਗਾਦਿ ਜੁਗ ਚੌਕੜੀ ਹੋਵੇ ਫ਼ਤਹ, ਫ਼ਾਤਿਆ ਹੋਵੇ ਕਲਜੁਗ ਕੂੜ ਲੋਕਾਈਆ।
੩੧ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਭਾਨ ਸਿੰਘ ਦੇ ਗ੍ਰਹਿ
ਪਿੰਡ ਲਤਾਲਾ ਜ਼ਿਲਾ ਲੁਧਿਆਣਾ
ਧਰਨੀ ਕਹੇ ਮੇਰੇ ਸਾਹਿਬ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤੇ ਤੇਰੀ ਓਟ ਤਕਾਈਆ। ਮੇਰੇ ਸਚ ਦੁਆਰੇ ਪਾ ਦੇ ਆਪਣੀ ਰਾਸਾ, ਨਿਰਗੁਣ ਧਾਰ ਆਪਣਾ ਖੇਲ ਖਿਲਾਈਆ। ਕਲਜੁਗ ਕੂੜੀ ਕਿਰਿਆ ਕਰ ਵਿਨਾਸਾ, ਨਵ ਸੱਤ ਰਹਿਣ ਕੋਇ ਨਾ ਪਾਈਆ। ਮੇਰੀ ਤੇਰੇ ਚਰਨ ਕਵਲ ਇਕੋ ਅਗੰਮੀ ਆਸਾ, ਆਸ਼ਾਵੰਦ ਹੋ ਕੇ ਦਿਆਂ ਜਣਾਈਆ। ਸਤਿ ਧਰਮ ਘਰ ਘਰ ਅੰਦਰ ਹੋਵੇ ਪਰਕਾਸ਼ਾ, ਅੰਧ ਅੰਧੇਰਾ ਦੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲ ਆਪ ਮਿਲਾਈਆ। ਧਰਨੀ ਕਹੇ ਮੇਰੇ ਪਰਮ ਪੁਰਖ ਭਗਵੰਤ, ਭਗਵਨ ਤੇਰੀ ਓਟ ਤਕਾਈਆ। ਮਿਹਰਵਾਨ ਸੁਆਮੀ ਕੰਤ, ਕੰਤੂਹਲ ਤੇਰੀ ਬੇਪਰਵਾਹੀਆ। ਨਿਗਾਹ ਮਾਰ ਲੈ ਵਿਚ ਜੀਵ ਜੰਤ, ਲੋਕਮਾਤ ਧਿਆਨ ਲਗਾਈਆ। ਬੁੱਧੀ ਤੋਂ ਪਰੇ ਦਿਸੇ ਕੋਈ ਨਾ ਪੰਡਤ, ਜਗਤ ਵਿਦਿਆ ਸਾਰੇ ਹੋਈ ਹਲਕਾਈਆ। ਅਨੁਭਵ ਦ੍ਰਿਸ਼ਟੀ ਖੋਲ੍ਹੇ ਕੋਈ ਨਾ ਸੰਤ, ਸਤਿਗੁਰ ਸ਼ਬਦ ਰੰਗ ਨਾ ਕੋਇ ਰੰਗਾਈਆ। ਕਲਜੁਗ ਕੂੜੀ ਮਾਇਆ ਪਾਈ ਬੇਅੰਤ, ਪਰਦਾ ਸਕੇ ਨਾ ਕੋਇ ਉਠਾਈਆ। ਦ੍ਰਿਸ਼ਟੀ ਅੰਦਰ ਸਭ ਦੇ ਬਣਿਆ ਗੜ੍ਹ ਹੰਗਤ, ਹਉਮੇ ਸਕੇ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਮੇਰੇ ਪਰਮ ਪੁਰਖ ਆਦਿ ਨਿਰੰਜਣ, ਆਦਿ ਅਨਾਦੀ ਤੇਰੀ ਵਡਿਆਈਆ। ਜੁਗ ਚੌਕੜੀ ਦਰਦ ਦੁਖ ਭੈ ਭੰਜਣ, ਕਲਜੁਗ ਸਾਗਰ ਬੇੜਾ ਪਾਰ ਦੇਣਾ ਕਰਾਈਆ। ਦੀਨ ਦੁਨੀ ਦੇ ਅੰਦਰ ਨਾਮ ਗਿਆਨ ਪਾ ਦੇ ਅੰਜਣ, ਅੰਧ ਅੰਧੇਰਾ ਦੇ ਮਿਟਾਈਆ। ਸਾਚੀ ਧੂੜ ਕਰਾ ਦੇ ਮਜਨ, ਦੁਰਮਤ ਮੈਲ ਧੁਆਈਆ। ਆਤਮ ਪਰਮਾਤਮ ਬਣ ਸੱਜਣ, ਸਗਲਾ ਸੰਗ ਰਖਾਈਆ। ਨਾਮ ਨਿਧਾਨਾ ਸੁਣਾ ਦੇ ਨਦਨ, ਅਨਹਦ ਨਾਦੀ ਨਾਦ ਵਜਾਈਆ। ਇਕੋ ਤੇਰੇ ਪਿਆਰ ਦੀ ਹਰ ਹਿਰਦੇ ਹੋਵੇ ਲਗਨ, ਲਗ ਮਾਤਰ ਕੂੜੀ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਘਰ ਵਜਦੀ ਰਹੇ ਵਧਾਈਆ। ਧਰਨੀ ਕਹੇ ਪ੍ਰਭੂ ਮੇਰੇ ਪਰਮ ਪੁਰਖ ਸੁਲਤਾਨਾ, ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਮੇਰੇ ਆਦਿ ਜੁਗਾਦੀ ਕਾਹਨਾ, ਰਾਮ ਰਾਮਾ ਨੂਰ ਅਲਾਹੀਆ। ਕਲਜੁਗ ਅੰਤਮ ਮਾਰ ਧਿਆਨਾ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਸਤਿ ਸਚ ਦਾ ਤੇਰਾ ਦਿਸੇ ਨਾ ਕੋਇ ਨਿਸ਼ਾਨਾ, ਕਲਜੁਗ ਕਿਰਿਆ ਕੂੜ ਹਲਕਾਈਆ। ਪੰਚ ਵਿਕਾਰ ਹੋਇਆ ਬਲਵਾਨਾ, ਨਾਮ ਕਲਮੇ ਦੀ ਚਲੇ ਨਾ ਕੋਇ ਚਤੁਰਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਹੋਏ ਵੈਰਾਨਾ, ਸਤਿ ਵਸਤ ਵਿਚ ਨਾ ਕੋਇ ਟਿਕਾਈਆ। ਤੇਰਾ ਨੂਰ ਨਜ਼ਰ ਨਾ ਆਏ ਨੂਰ ਨੁਰਾਨਾ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਮਾਲਕ ਖ਼ਾਲਕ ਆਦਿ ਜੁਗਾਦਿ ਵਾਲੀ ਦੋ ਜਹਾਨਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਖੇਲ ਖਿਲਾਈਆ।
੩੧ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਸ਼ਾਹਜਹਾਨ ਪੁਰ ਜ਼ਿਲਾ ਲੁਧਿਆਣਾ
ਅਵਤਾਰ ਪੈਗ਼ੰਬਰ ਗੁਰ ਕਹਿਣ ਹੋਈਏ ਸਰਬ ਤਿਆਰ, ਸਚਖੰਡ ਦੁਆਰ ਲਈਏ ਅੰਗੜਾਈਆ। ਪਰਮ ਪੁਰਖ ਨੂੰ ਕਰ ਨਿਮਸਕਾਰ, ਡੰਡਾਵਤ ਬੰਦਨਾ ਸਯਦਾ ਕਰਕੇ ਸੀਸ ਨਿਵਾਈਆ। ਸਤਿਗੁਰ ਸ਼ਬਦ ਦਾ ਲਈਏ ਪਿਆਰ, ਜੋ ਸਿਰ ਸਿਰ ਹੱਥ ਟਿਕਾਈਆ। ਨਿਰਗੁਣ ਹੋ ਜਾਈਏ ਵਿਚ ਸੰਸਾਰ, ਤਨ ਵਜੂਦ ਨਾ ਕੋਇ ਰਖਾਈਆ। ਧਰਨੀ ਦੀ ਸੁਣੀਏ ਕੂਕ ਪੁਕਾਰ, ਜੋ ਦੇਵੇ ਦਰੋਹੀ ਨਾਲ ਦੁਹਾਈਆ। ਦੀਨਾਂ ਮਜ਼੍ਹਬਾਂ ਵੇਖੀਏ ਕੀ ਕਰਮ ਕੀਤਾ ਮਨਮਤ ਦੀ ਧਾਰ, ਗੁਰਮਤ ਗਏ ਭੁਲਾਈਆ। ਕਿਸ ਬਿਧ ਵਧਿਆ ਵਿਭਚਾਰ, ਕੂੜ ਕੁਕਰਮ ਕੀ ਖੇਲ ਖਿਲਾਈਆ। ਕਿਸ ਬਿਧ ਕਲਜੁਗ ਰਿਹਾ ਲਲਕਾਰ, ਬਲ ਆਪਣਾ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕੀ ਸਾਚਾ ਹੁਕਮ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਕੋਲੋਂ ਲਈਏ ਮਨਜ਼ੂਰੀ, ਮਨਸਾ ਅਗੇ ਆਪਣੀ ਇਕ ਜਣਾਈਆ। ਬੇਨੰਤੀ ਕਰੀਏ ਸਚਖੰਡ ਹਜ਼ੂਰੀ, ਦਰਗਾਹ ਸਾਚੀ ਸੀਸ ਨਿਵਾਈਆ। ਅਸੀਂ ਦੀਨ ਦੁਨੀ ਦੀ ਵੇਖਣ ਚਲੇ ਮਜਬੂਰੀ, ਧਰਨੀ ਧਰਤ ਧਵਲ ਧੌਲ ਫੇਰਾ ਪਾਈਆ। ਨਾਲੇ ਆਸ਼ਾ ਵੇਖਣੀ ਜੋ ਮੂਸਾ ਰਖੀ ਉਤੇ ਕੋਹਤੂਰੀ, ਈਸਾ ਆਪਣਾ ਹਾਲ ਜਣਾਈਆ। ਮੁਹੰਮਦ ਕਹੇ ਮੇਰਾ ਲਹਿਣਾ ਦੇਣਾ ਸਦੀ ਚੌਧਵੀਂ ਉਮਤ ਵਾਲੀ ਮਜ਼ਦੂਰੀ, ਦੂਸਰ ਵੰਡ ਨਾ ਕੋਇ ਵੰਡਾਈਆ। ਅਵਤਾਰ ਕਹਿਣ ਆਪਣੀ ਧਰਮ ਦੀ ਧਾਰ ਵੇਖਣੀ ਕੂੜੀ, ਕੀ ਕੁਕਰਮ ਕਰੇ ਲੋਕਾਈਆ। ਗੁਰੂ ਗੁਰਦੇਵ ਕਹਿਣ ਅਸੀਂ ਤਕਣਾ ਕਿਸ ਬਿਧ ਰੰਗ ਚੜ੍ਹਿਆ ਗੂੜ੍ਹੀ, ਤਨ ਵਜੂਦਾਂ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਤਿਗੁਰ ਸ਼ਬਦ ਦੇ ਸਲਾਹ, ਮਸ਼ਵਰਾ ਸਾਡੇ ਨਾਲ ਪਕਾਈਆ। ਅਸੀਂ ਲੋਕਮਾਤ ਤਕੀਏ ਰਾਹ, ਭੱਜੀਏ ਵਾਹੋ ਦਾਹੀਆ। ਪੰਧ ਮੁਕਾਈਏ ਦੋ ਜਹਾਂ, ਪੁਰੀਆਂ ਲੋਆਂ ਕ਼ਦਮਾਂ ਹੇਠ ਦਬਾਈਆ। ਜਾ ਕੇ ਵੇਖੀਏ ਧਰਨੀ ਧਰਤ ਧਵਲ ਦਾ ਥਾਂ, ਨਵ ਸੱਤ ਫੇਰਾ ਪਾਈਆ। ਕਿਉਂ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਰਹੀ ਕੁਰਲਾ, ਕੂਕ ਕੂਕ ਦਏ ਦੁਹਾਈਆ। ਕਿਉਂ ਮਾਨਸ ਬੁੱਧੀ ਹੋਈ ਹੰਸ ਰੂਪ ਕਾਂ, ਕਾਗ ਵਾਂਗ ਕੁਰਲਾਈਆ। ਕਿਉਂ ਮਾਨਸ ਖਾਂਦੇ ਸੂਰ ਗਾਂ, ਝਗੜਿਆਂ ਵਿਚ ਪਈ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰੋ ਮੇਰੇ ਵਲ ਕਰੋ ਧਿਆਨ, ਬਿਨ ਨੈਣਾਂ ਨੈਣ ਉਠਾਈਆ। ਪਹਿਲੋਂ ਆਪਣਾ ਦਿਉ ਬਿਆਨ, ਬਿਨ ਹਰਫ਼ ਹਰੂਫ਼ ਦਿਉ ਲਿਖਾਈਆ। ਤੁਹਾਡਾ ਨਾ ਕੋਈ ਦੀਨ ਨਾ ਕੋਈ ਮਜ਼੍ਹਬ, ਨਾ ਕੋਈ ਹਿੰਦੂ ਮੁਸਲਿਮ ਸਿਖ ਈਸਾਈ ਸਾਰੇ ਏਕਾ ਨੂਰ ਜੋਤ ਮਹਾਨ, ਤਨ ਵਜੂਦ ਸੰਗ ਨਾ ਕੋਇ ਰਖਾਈਆ। ਤੁਸੀਂ ਨੌਂ ਖੰਡ ਪ੍ਰਿਥਮੀ ਫਿਰਨਾ ਬਣਕੇ ਨੌਜਵਾਨ, ਭੱਜਣਾ ਵਾਹੋ ਦਾਹੀਆ। ਕਲਜੁਗ ਕੂੜੀ ਕਿਰਿਆ ਵੇਖਣੀ ਸ਼ੈਤਾਨ, ਕੀ ਆਪਣਾ ਖੇਲ ਖਿਲਾਈਆ। ਕਿਉਂ ਦੀਨਾਂ ਮਜ਼੍ਹਬਾਂ ਅੰਦਰ ਆਇਆ ਅਭਿਮਾਨ, ਹੰਗਤਾ ਕੂੜ ਵਿਚ ਲੋਕਾਈਆ। ਕਿਉਂ ਸਭ ਨੂੰ ਭੁਲਿਆ ਕਲਮਾ ਨਾਮ, ਨਾਮ ਨਿਧਾਨ ਨਜ਼ਰ ਕਿਸੇ ਨਾ ਆਈਆ। ਕਿਉਂ ਵਿਛੜਿਆ ਸਭ ਤੋਂ ਸ੍ਰੀ ਭਗਵਾਨ, ਭਗਵਨ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ
ਸ਼ਬਦ ਕਹੇ ਤੇਈ ਅਵਤਾਰ ਪੈਗ਼ੰਬਰ ਗੁਰ ਸਹਿਬਾਨੋ ਅੱਸੂ ਦਾ ਮਹੀਨਾ ਵੇਖੋ ਅਖ਼ੀਰ, ਆਖ਼ਰ ਦਿਆਂ ਦ੍ਰਿੜਾਈਆ। ਤੁਹਾਡੇ ਕੋਲ ਸ਼ਰਅ ਦਾ ਨਹੀਂ ਕੋਈ ਜ਼ੰਜੀਰ, ਹਿੱਸਾ ਵੰਡ ਨਾ ਕੋਇ ਵੰਡਾਈਆ। ਤੁਹਾਡਾ ਤਨ ਵਜੂਦ ਨਹੀਂ ਕੋਈ ਸ਼ਰੀਰ, ਜੋਤੀ ਜਾਤਾ ਇਕੋ ਨੂਰ ਕਰੇ ਰੁਸ਼ਨਾਈਆ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਸਭ ਦਾ ਸ਼ਹਿਨਸ਼ਾਹ ਅਗੰਮਾ ਪੀਰ, ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਈਆ। ਜੋ ਆਦਿ ਜੁਗਾਦੀ ਗਹਿਰ ਗੰਭੀਰ, ਅਗੰਮ ਅਥਾਹ ਨੂਰ ਅਲਾਹੀਆ। ਜਿਸ ਦੀ ਨਜ਼ਰ ਆਵੇ ਨਾ ਕਿਸੇ ਤਸਵੀਰ, ਤਸੱਵਰ ਕਰ ਨਾ ਕੋਇ ਦ੍ਰਿੜਾਈਆ। ਜੋ ਸਭ ਦੀ ਬਦਲਣਹਾਰ ਜ਼ਮੀਰ, ਹਰ ਘਟ ਅੰਦਰ ਡੇਰਾ ਲਾਈਆ। ਜਿਸ ਦਾ ਨਾਮ ਖੰਡਾ ਅਗੰਮੀ ਸ਼ਮਸ਼ੀਰ, ਸ਼ਰਅ ਦੇ ਲੇਖੇ ਦਏ ਮੁਕਾਈਆ। ਜਿਸ ਕਲਜੁਗ ਅੰਦਰ ਸਤਿਜੁਗ ਕਰਨਾ ਤਾਮੀਰ, ਸਤਿ ਧਰਮ ਦਾ ਮਾਰਗ ਦਏ ਲਗਾਈਆ। ਜਨ ਭਗਤਾਂ ਅੰਤਰ ਆਤਮ ਬਖ਼ਸ਼ੇ ਆਪਣਾ ਸੀਰ, ਬਿਨ ਰਸਨਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ । ਅਵਤਾਰ ਪੈਗ਼ੰਬਰ ਗੁਰੂ ਸਾਹਿਬਾਨੋ ਜੇ ਜਾਣਾ ਲੋਕਮਾਤ ਵਿਚ ਜਗ, ਸਤਿਗੁਰ ਸ਼ਬਦ ਰਿਹਾ ਜਣਾਈਆ। ਤੁਸਾਂ ਬਿਨ ਕ਼ਦਮਾਂ ਜਾਣਾ ਭੱਜ, ਦੋ ਜਹਾਨਾਂ ਪੰਧ ਮੁਕਾਈਆ। ਮਾਨਵ ਜ਼ਾਤੀ ਖੇਲ ਤਕਣਾ ਉਪਰ ਸ਼ਾਹਰਗ, ਨਵ ਦੁਵਾਰਿਆਂ ਪੰਧ ਮੁਕਾਈਆ। ਤਨ ਵਜੂਦਾਂ ਅੰਦਰ ਤਕਣੀ ਅੱਗ, ਕਵਣ ਅਗਨੀ ਤਤ ਤਪਾਈਆ। ਕੀ ਕਰੇ ਖੇਲ ਸੂਰਾ ਸਰਬਗ, ਹਰਿ ਕਰਤਾ ਧੁਰਦਰਗਾਹੀਆ । ਦੀਨਾਂ ਮਜ਼੍ਹਬਾਂ ਛਡਣੀ ਹੱਦ, ਹਦੂਦ ਇਕੋ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰ ਜਾਓ ਲੋਕਮਾਤ, ਜੋਤੀ ਜਾਤੇ ਹੋ ਕੇ ਰੂਪ ਬਦਲਾਈਆ। ਕਲਜੁਗ ਵੇਖੋ ਅੰਧੇਰੀ ਰਾਤ, ਨੌ ਖੰਡ ਪ੍ਰਿਥਮੀ ਸੱਤ ਦੀਪ ਖੋਜ ਖੁਜਾਈਆ। ਝਗੜਾ ਤਕੋ ਦੀਨ ਮਜ਼੍ਹਬ ਜਾਤ ਪਾਤ, ਕੀ ਦੀਨ ਦੁਨੀ ਕਰੇ ਲੜਾਈਆ। ਆਪਣੇ ਨਾਮ ਕਲਮਿਆਂ ਦਾ ਵੇਖੋ ਡੂੰਘਾ ਖਾਤ, ਜੋ ਸਿੱਖਾਂ ਮੁਰੀਦਾਂ ਹੱਥ ਆਏ ਫੜਾਈਆ। ਆਪਣੇ ਗ੍ਰੰਥ ਸ਼ਾਸਤਰਾਂ ਦਾ ਹਿੱਸਾ ਤਕੋ ਜੋ ਲਿਖੇ ਨਾਲ ਕ਼ਲਮ ਸ਼ਾਹੀ ਦਵਾਤ, ਧੁਰ ਫ਼ਰਮਾਨਾ ਆਏ ਦ੍ਰਿੜਾਈਆ। ਧਰਨੀ ਧਰਤ ਧਵਲ ਧੌਲ ਦੇ ਤਕੋ ਹਾਲਾਤ, ਹਾਲਤ ਵੇਖੋ ਥਾਉਂ ਥਾਈਂਆ। ਰੂਹ ਬੁਤ ਤਨ ਵਜੂਦ ਮਾਟੀ ਖ਼ਾਕ ਪੰਜ ਤਤ ਰਿਹਾ ਕੋਈ ਨਾ ਪਾਕ, ਪਤਤ ਪੁਨੀਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਤਿਗੁਰ ਸ਼ਬਦ ਤੂੰ ਬਣਨਾ ਸਾਚਾ ਸਾਥੀ, ਸਗਲਾ ਸੰਗ ਬਣਾਈਆ। ਤੇਰਾ ਲਹਿਣਾ ਦੇਣਾ ਸਾਡੇ ਹੋਵੇ ਮਸਤਕ ਮਾਥੀ, ਪੂਰਬ ਆਪਣਾ ਰੰਗ ਰੰਗਾਈਆ। ਤੂੰ ਨਿਰਗੁਣ ਧਾਰ ਸਰਬ ਕਲਾ ਸਮਰਾਥੀ, ਸਮਰਥ ਅਕਥ ਇਕ ਅਖਵਾਈਆ। ਜਿਸ ਨੇ ਜੁਗ ਜੁਗ ਚਲਾਇਆ ਰਾਥੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਵਰਤਾਈਆ। ਦੀਨ ਦੁਨੀ ਤਕੀ ਅਨਾਥ ਅਨਾਥੀ, ਗ਼ਰੀਬ ਨਿਮਾਣਿਆਂ ਖੋਜ ਖੁਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਸਾਰੇ ਹੋਵੋ ਇਕੱਠੇ, ਇਕੋ ਜੋਤ ਧਾਰ ਸਮਾਈਆ। ਕ਼ਦਮ ਚੁਕਣਾ ਮਠੇ ਮਠੇ, ਹੌਲੀ ਹੌਲੀ ਪੰਧ ਮੁਕਾਈਆ। ਨਾਲ ਆਪਣੇ ਆਦਿ ਜੁਗਾਦਿ ਦੇ ਲੈ ਕੇ ਪਟੇ, ਜੋ ਪੁਰਖ ਅਕਾਲ ਦਿਤੇ ਲਿਖਾਈਆ। ਜਿਸ ਦੇ
ਹੁਕਮ ਵਿਚ ਤੁਹਾਡੇ ਜੁਗ ਚੌਕੜੀ ਟਪੇ, ਕਲਜੁਗ ਅੰਤਮ ਗਿਆ ਆਈਆ। ਤੁਸੀਂ ਭਵਿਖਤਾਂ ਵਾਲੇ ਨਾਲ ਲੈ ਕੇ ਪਤੇ, ਪੇਸ਼ੀਨਗੋਈਆਂ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਅਸੀਂ ਕਰਨੀ ਇਕੱਤੀ ਅੱਸੂ ਦੀ ਰੈਣ ਤਿਆਰੀ, ਤ੍ਰੈਗੁਣ ਅਤੀਤੇ ਸੀਸ ਨਿਵਾਈਆ । ਰੂਪ ਧਰਨਾ ਅਗੰਮ ਅਪਾਰੀ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਸਾਡਾ ਸਭ ਦਾ ਇਕੋ ਹੋਵੇ ਜੈਕਾਰੀ, ਗੀਤ ਇਕੋ ਗਾਈਆ। ਇਕੋ ਦਰ ਹੋਵੇ ਦੁਆਰੀ, ਗ੍ਰਹਿ ਮੰਦਰ ਇਕ ਸੁਹਾਈਆ। ਇਕੋ ਕਰੀਏ ਸਤਿ ਸ਼ਿੰਗਾਰੀ, ਦੂਸਰ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਲੋਕਮਾਤ ਜਾਵਾਂਗੇ। ਨਿਰਗੁਣ ਨੂਰ ਜੋਤ ਜੋਤ ਰੁਸ਼ਨਾਵਾਂਗੇ। ਵਰਨ ਗੋਤ ਸਮਝ ਕਿਸੇ ਨਾ ਆਵਾਂਗੇ। ਜੀਵ ਜੰਤ ਤਕੀਏ ਕੋਟੀ ਕੋਟ, ਕੋਟਨ ਕੋਟਾਂ ਫੋਲ ਫੁਲਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕੋ ਇਕ ਮਨਾਵਾਂਗੇ। ਸਾਚਾ ਮਾਲਕ ਇਕ ਮੰਨਾਵਾਂਗੇ। ਪੁਰਖ ਅਕਾਲੇ ਸੀਸ ਨਿਵਾਵਾਂਗੇ। ਸੋ ਪੁਰਖ ਨਿਰੰਜਣ ਇਸ਼ਟ ਬਣਾਵਾਂਗੇ। ਹਰਿ ਪੁਰਖ ਨਿਰੰਜਣ ਸ੍ਰਿਸ਼ਟ ਸਬਾਈ ਇਕੋ ਇਕ ਦ੍ਰਿੜਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਸਮਝਾਵਾਂਗੇ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਵੇਖੋ ਵਕ਼ਤ ਸੁਹੰਜਣਾ, ਪ੍ਰਭ ਦੇਵੇ ਮਾਣ ਵਡਿਆਈਆ। ਜੋ ਮਾਲਕ ਖ਼ਾਲਕ ਆਦਿ ਜੁਗਾਦਿ ਨਿਰੰਜਣਾ, ਨਿਰਗੁਣ ਨੂਰ ਨੂਰ ਅਲਾਹੀਆ। ਲੋਕਮਾਤ ਸਦਾ ਹੋਵੇ ਦਰਦ ਦੁਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਉਸ ਦੇ ਬਿਨਾ ਚਰਨਾਂ ਤੋਂ ਧੂੜੀ ਲਾਓ ਮਜਨਾ, ਬਿਨ ਧੂੜੀ ਖ਼ਾਕ ਰਮਾਈਆ। ਜਿਸ ਦਾ ਇਕੋ ਡੰਕਾ ਧਰਨੀ ਉਤੇ ਵਜਣਾ, ਨਵ ਸੱਤ ਕਰੇ ਸ਼ਨਵਾਈਆ। ਇਕੋ ਦੀਪਕ ਜੋਤੀ ਜਗਣਾ, ਦੋ ਜਹਾਨਾਂ ਡਗਮਗਾਈਆ। ਜਿਸ ਲੇਖੇ ਲਾਉਣਾ ਆਹਲਾ ਅਦਨਾ, ਸ਼ਾਹ ਕੰਗਾਲ, ਵੰਡ ਨਾ ਕੋਇ ਵੰਡਾਈਆ। ਜਿਸ ਝਗੜਾ ਮੇਟਣਾ ਕਾਇਆ ਮਾਟੀ ਬਦਨਾ, ਤਨ ਵਜੂਦਾਂ ਲੇਖਾ ਦਏ ਚੁਕਾਈਆ । ਜਿਸ ਸ਼ਰਅ ਦੀ ਮੇਟਣੀ ਹਦਨਾ, ਹਦੂਦ ਆਪਣੀ ਇਕ ਵਖਾਈਆ। ਉਹ ਨੂਰ ਅਲਾਹੀ ਰੱਬਨਾ, ਨੂਰ ਨੁਰਾਨਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰ ਜੇ ਧਰਨੀ ਉਤੇ ਜਾਣਾ, ਬਿਨ ਕ਼ਦਮਾਂ ਕ਼ਦਮ ਉਠਾਈਆ। ਸਭ ਨੇ ਇਕੋ ਢੋਲਾ ਗਾਉਣਾ, ਇਕੋ ਨਾਮ ਸਿਫ਼ਤ ਸਲਾਹੀਆ। ਇਕੋ ਬੰਕ ਦੁਆਰ ਸੁਹਾਉਣਾ, ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਰੰਗ ਸਰਬ ਰੰਗਾਉਣਾ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਇਕੋ ਸਭ ਨੇ ਮੰਨਣਾ ਭਾਣਾ, ਸਿਰ ਸਕੇ ਨਾ ਕੋਇ ਉਠਾਈਆ। ਇਕੋ ਬਿਨ ਨੇਤਰ ਕਰਨਾ ਧਿਆਨਾ, ਬਿਨ ਨੈਣਾਂ ਨੈਣ ਤਕਾਈਆ। ਲੱਖ ਚੁਰਾਸੀ ਜੀਵ ਜੰਤ ਤਕਣਾ ਜਹਾਨਾਂ, ਚਾਰੇ ਖਾਣੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ । ਅਵਤਾਰ ਪੈਗ਼ੰਬਰ ਗੁਰ ਕਹਿਣ ਸਤਿਗੁਰ ਸ਼ਬਦ ਅਸੀਂ ਤੇਰਾ ਰੂਪ ਅਗੰਮ, ਅਗੰਮੜੇ ਦੇਣੀ ਮਾਣ ਵਡਿਆਈਆ। ਤੇਰੀ ਧਾਰੋਂ ਲੋਕਮਾਤ ਜਾਈਏ ਜੰਮ, ਜੰਮਣ ਵਾਲੀ ਦਿਸੇ ਅਵਰ ਕੋਇ ਨਾ ਮਾਈਆ। ਤੂੰ ਮਾਲਕ ਸਾਡਾ ਆਦਿ ਜੁਗਾਦੀ ਪਰਮ, ਪਰਮ ਪੁਰਖ
ਤੇਰੇ ਰੰਗ ਰੰਗਾਈਆ। ਤੇਰੇ ਹੁਕਮ ਦਾ ਸਾਡਾ ਇਕੋ ਹੋਇਆ ਧਰਮ, ਦੂਜੀ ਵੰਡ ਨਾ ਕੋਇ ਵੰਡਾਈਆ। ਇਕੋ ਢੋਲਾ ਗੀਤ ਕਲਮਾ ਨਾਮ ਸਾਰੇ ਪੜ੍ਹਨ, ਤੂੰ ਮੇਰਾ ਮੈਂ ਤੇਰਾ ਦੂਜਾ ਰਾਗ ਨਾ ਕੋਇ ਅਲਾਈਆ। ਇਕੋ ਦਰ ਦਵਾਰ ਸਾਰੇ ਵੜਨ, ਜਿਥੇ ਮਿਲੇ ਸੰਬਲ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਮੇਰਾ ਧੁਰ ਦਾ ਹੁਕਮਨਾਮਾ, ਬਿਨ ਅੱਖਰਾਂ ਲੇਖ ਲਿਖਾਈਆ। ਜਿਸ ਦਾ ਇਸ਼ਾਰਾ ਦੇ ਕੇ ਆਇਆ ਰਮਈਆ ਰਾਮਾ, ਸਈਆ ਹੋ ਕੇ ਆਪ ਜਣਾਈਆ। ਜਿਸ ਦਾ ਲੇਖ ਲਿਖਿਆ ਘਨਈਆ ਸ਼ਾਮਾ, ਸ਼ਬੇ ਰੋਜ਼ ਕਰੇ ਸ਼ਨਵਾਈਆ। ਜਿਸ ਦਾ ਸੰਦੇਸ਼ ਫ਼ਰਮਾਨ ਦਿਤਾ ਪੈਗ਼ਾਮਾ, ਪੈਗ਼ੰਬਰਾਂ ਕੀਤੀ ਸ਼ਨਵਾਈਆ। ਜਿਸ ਦਾ ਗੁਰੂ ਗੁਰਦੇਵ ਮੰਤਰ ਦੱਸਿਆ ਸਤਿਨਾਮਾ, ਨਾਮ ਨਾਮ ਜਿਸ ਦੀ ਵਜਦੀ ਰਹੀ ਵਧਾਈਆ। ਸੋ ਕਲਜੁਗ ਅੰਤ ਸ੍ਰੀ ਭਗਵੰਤ ਖੇਲੇ ਖੇਲ ਮਹਾਨਾ, ਖਾਲਕ ਖਲਕ ਸਮਝ ਕੋਇ ਨਾ ਪਾਈਆ। ਜਿਸ ਦਾ ਨੂਰ ਜ਼ਹੂਰ ਪਰਧਾਨਾ, ਜੋਤੀ ਜਾਤਾ ਹੋ ਕੇ ਡਗਮਗਾਈਆ। ਇਕੋ ਸ਼ਬਦ ਹੋਏ ਤਰਾਨਾ, ਇਕੋ ਰਾਗ ਦਏ ਸੁਣਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਇਕੋ ਹੋਏ ਪਰਧਾਨਾ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਇਕੋ ਧਰਮ ਝੁਲਾਏ ਨਿਸ਼ਾਨਾ, ਸਤਿ ਰੰਗਤ ਰੰਗ ਰੰਗਾਈਆ। ਇਕੋ ਰੂਪ ਹੋਏ ਗੋਪੀ ਕਾਹਨਾ, ਆਤਮ ਪਰਮਾਤਮ ਮਿਲ ਕੇ ਖ਼ੁਸ਼ੀ ਬਣਾਈਆ। ਏਕਾ ਸ਼ਾਹੋ ਭੂਪ ਹੋਏ ਸੁਲਤਾਨਾ, ਸ਼ਹਿਨਸ਼ਾਹ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਜੇ ਦੀਨ ਦੁਨੀ ਦੇ ਵਿਚ ਜਾਣਾ, ਲੋਕਮਾਤ ਧਿਆਨ ਲਗਾਈਆ। ਖੇਲ ਤਕਣਾ ਸ੍ਰੀ ਭਗਵਾਨਾ, ਕੀ ਭਗਵਨ ਆਪਣਾ ਹੁਕਮ ਵਰਤਾਈਆ। ਜੋ ਆਦਿ ਜੁਗਾਦੀ ਸੂਰਬੀਰ ਬਲੀ ਬਲਵਾਨਾ, ਬਲਧਾਰੀ ਨੂਰ ਅਲਾਹੀਆ। ਜਿਸ ਦਾ ਤਨ ਵਜੂਦ ਨਹੀਂ ਕੋਈ ਜਿਸਮ ਜਿਸਮਾਨਾ, ਜ਼ਮੀਰ ਜਗਤ ਨਾ ਕੋਇ ਰਖਾਈਆ। ਜੋ ਵਸਣਹਾਰਾ ਸਚਖੰਡ ਸਚੇ ਮਕਾਨਾ, ਦਰਗਾਹ ਸਾਚੀ ਮੁਕ਼ਾਮੇ ਹਕ ਸੋਭਾ ਪਾਈਆ। ਜੋ ਜਲਵਾਗਰ ਨੂਰ ਨੁਰਾਨਾ, ਨੂਰੋ ਨੂਰ ਕਰੇ ਰੁਸ਼ਨਾਈਆ। ਜੋ ਲੇਖਾ ਜਾਣੇ ਜ਼ਿਮੀਂ ਅਸਮਾਨਾ, ਬ੍ਰਹਿਮੰਡਾਂ ਖੰਡਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰ ਆਪਣਾ ਆਪਣਾ ਵੇਖਣਾ ਮਜ਼੍ਹਬ, ਇਕੱਠੇ ਹੋ ਕੇ ਧਿਆਨ ਲਗਾਈਆ। ਕਿਉਂ ਕਲਜੁਗ ਅੰਦਰ ਹੋਇਆ ਗ਼ਜ਼ਬ, ਹੈਰਾਨੀ ਵਿਚ ਖ਼ਲਕ ਖ਼ੁਦਾਈਆ। ਧਰਨੀ ਹੋ ਰਹੀ ਤੁਅਜਬ, ਧੀਰਜ ਧੀਰ ਨਾ ਕੋਇ ਧਰਾਈਆ। ਤੁਹਾਡਾ ਰਿਹਾ ਲੋਕਮਾਤ ਨਹੀਂ ਕੋਈ ਅਦਬ, ਅਦਾਬ ਵਿਚ ਸੀਸ ਨਾ ਕੋਇ ਨਿਵਾਈਆ। ਤੁਹਾਡੀ ਸਿਖਿਆ ਉਤੇ ਚਲੇ ਕੋਈ ਨਾ ਕ਼ਦਮ, ਕ਼ਦੀਮ ਦਾ ਮਾਲਕ ਕੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਸਤਿਗੁਰ ਸ਼ਬਦ ਕਹੇ ਲੋਕਮਾਤ ਵੇਖਣੀ ਧਰਨੀ ਧਰਤ, ਧਵਲ ਧਿਆਨ ਲਗਾਈਆ। ਨਾਲ ਆਪਣੀ ਆਪਣੀ ਤਕਣੀ ਸ਼ਰਤ, ਸ਼ਰਅ ਦਾ ਲੇਖਾ ਜੋੜ ਜੁੜਾਈਆ। ਜਿਸ ਕਾਰਨ ਨਿਰਗੁਣ ਧਾਰ ਪਤਿਪਰਮੇਸ਼ਵਰ ਆਉਣਾ ਪਰਤ, ਪਾਰਬ੍ਰਹਮ ਪ੍ਰਭ ਆਪਣਾ ਫੇਰਾ ਪਾਈਆ। ਆਪਣਾ ਵਾਅਦਾ ਕੌਲ ਇਕ਼ਰਾਰ ਤਕਣੀ ਸ਼ਰਤ, ਸ਼ਰਤੀਆ ਆਪਣਾ ਲੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ
ਨਾ ਕੋਇ ਰੰਗਾਈਆ। ਅਵਤਾਰ ਪੈਗ਼ਬਰ ਗੁਰ ਕਹਿਣ ਸਤਿਗੁਰ ਸ਼ਬਦ ਸਾਡਾ ਇਕੋ ਇਕ ਵਿਚਾਰ, ਬਿਨਾ ਵਿਚਰਿਆਂ ਦਈਏ ਜਣਾਈਆ। ਸਾਡੇ ਅਗੇ ਧਰਨੀ ਕਰੇ ਪੁਕਾਰ, ਕੂਕ ਕੂਕ ਸੁਣਾਈਆ। ਆ ਕੇ ਵੇਖੋ ਆਪਣਾ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਲਿਆਉਣਾ ਚਾਈਂ ਚਾਈਂਆ। ਆਪਣੇ ਮੰਦਰ ਮਸਜਿਦ ਸ਼ਿਵਦਵਾਲੇ ਮਠ ਵੇਖੋ ਗੁਰਦੁਆਰ, ਚਰਚਾਂ ਫੋਲ ਫੁਲਾਈਆ। ਵੇਦ ਪੁਰਾਨ ਅੰਜੀਲ ਕ਼ੁਰਾਨ ਗ੍ਰੰਥ ਸ਼ਾਸਤਰਾਂ ਪਾਓ ਸਾਰ, ਅੱਖਰ ਅੱਖਰਾਂ ਧਿਆਨ ਲਗਾਈਆ। ਆਪਣੇ ਆਪਣੇ ਮੁਰੀਦਾਂ ਸਿੱਖਾਂ ਦੇ ਅੰਤਸ਼ਕਰਨ ਕਰੋ ਵਿਚਾਰ, ਮਨ ਮਤਿ ਬੁੱਧੀ ਖੋਜੋ ਥਾਈਂ ਥਾਈਂਆ। ਕਿਉਂ ਤੁਹਾਡੇ ਹੁੰਦਿਆਂ ਧਰਤੀ ਉਤੇ ਵਧਿਆ ਵਿਭਚਾਰ, ਕਲਜੁਗ ਕਿਰਿਆ ਕੂੜ ਹਟਾਈਆ। ਕਿਉਂ ਮਨ ਕਲਪਣਾ ਆਈ ਵਿਚ ਹੰਕਾਰ, ਹਉਮੇ ਹੰਗਤਾ ਗੜ੍ਹ ਬਣੀ ਲੋਕਾਈਆ। ਕਿਉਂ ਨਵ ਸੱਤ ਹੋਇਆ ਅੰਧ ਅੰਧਿਆਰ, ਸਾਚਾ ਚੰਦ ਨਾ ਕੋਇ ਚਮਕਾਈਆ। ਦੀਆ ਬਾਤੀ ਕਮਲਾਪਾਤੀ ਨਜ਼ਰ ਨਾ ਆਏ ਵਿਚ ਸੰਸਾਰ, ਜੋਤੀ ਜਾਤਾ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰ ਜਿਸ ਵੇਲੇ ਧਰਨੀ ਉਤੇ ਪੁਜਣਾ, ਬਿਨ ਕ਼ਦਮਾਂ ਕ਼ਦਮ ਉਠਾਈਆ। ਤੁਹਾਡਾ ਨੌ ਖੰਡ ਪ੍ਰਿਥਮੀ ਸੱਤ ਦੀਪ ਇਕੋ ਦੁਆਰਾ ਸੁਝਣਾ, ਸ਼ਰਅ ਹਦੂਦਾਂ ਵੰਡ ਨਜ਼ਰ ਕੋਇ ਨਾ ਆਈਆ। ਤੁਸਾਂ ਫਿਰਨਾ ਆਥਣ ਉਗਣਾ, ਭੱਜਣਾ ਵਾਹੋ ਦਾਹੀਆ। ਬਿਨ ਮੇਰੇ ਹੁਕਮ ਤੋਂ ਕਿਸੇ ਨਹੀਂ ਰੁਕਣਾ, ਨਾ ਕੋਈ ਰੋਕੇ ਰੋਕ ਰੁਕਾਈਆ। ਕਿਸੇ ਮੰਦਰ ਮਸਜਿਦ ਸ਼ਿਵਦਵਾਲੇ ਮਠ ਅੰਦਰ ਨਹੀਂ ਲੁਕਣਾ, ਭੱਜਣਾ ਵਾਹੋ ਦਾਹੀਆ। ਕਲਜੁਗ ਕੂੜ ਕਿਰਿਆ ਦੀ ਵੇਖਣੀ ਰੁਤਨਾ, ਰੁਤੜੀ ਮਾਇਆ ਮਮਤਾ ਮੋਹ ਨਾਲ ਮਹਿਕਾਈਆ। ਨਿਗਾਹ ਮਾਰਨੀ ਪੰਜ ਤਤ ਵਜੂਦ ਬੁਤਨਾ, ਬੁਤਖ਼ਾਨਿਆਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਹੁਕਮ ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਦੋ ਜਹਾਨ ਕਦੇ ਨਾ ਮੁਕਣਾ, ਦੇਵਣਹਾਰ ਏਕੰਕਾਰ ਪਰਵਰਦਿਗਾਰ ਸਾਂਝਾ ਯਾਰ ਇਕ ਅਖਵਾਈਆ।
੩੧ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਜਗਜੀਤ ਸਿੰਘ ਦੇ ਗ੍ਰਹਿ ਪਿੰਡ ਕਾਲਸਾ ਜ਼ਿਲਾ ਲੁਧਿਆਣਾ
ਧਰਨੀ ਕਹੇ ਮੇਰੇ ਪੁਰਖ ਅਕਾਲ ਦਇਆ ਕਮਾਵੀਂ, ਮਿਹਰਵਾਨ ਮਹਿਬੂਬ ਤੇਰੀ ਇਕ ਸਰਨਾਈਆ। ਸਤਿ ਧਰਮ ਦਾ ਮਾਰਗ ਸਚ ਲਗਾਵੀਂ, ਲਗ ਮਾਤਰ ਡੇਰਾ ਢਾਈਆ। ਮੇਰਾ ਬੰਕ ਦੁਆਰ ਸੁਹਾਵੀਂ, ਮਹਲ ਅਟਲ ਇਕ ਵਡਿਆਈਆ। ਸੰਬਲ ਨਗਰ ਇਕ ਸੁਹਾਵੀਂ, ਸੋਭਾਵੰਤ ਤੇਰੀ ਸਰਨਾਈਆ। ਦੀਆ ਬਾਤੀ ਕਮਲਾਪਾਤੀ ਇਕ ਜਗਾਵੀਂ, ਦੋ ਜਹਾਨਾਂ ਨਜ਼ਰੀ ਆਈਆ। ਸ਼ਬਦ ਅਨਾਦੀ ਧੁਨ ਵਜਾਵੀਂ, ਨਿਰਗੁਣ ਸਰਗੁਣ ਕਰਨੀ ਆਪ ਸ਼ਨਵਾਈਆ। ਅੰਮ੍ਰਿਤ ਆਤਮ ਜਾਮ ਪਿਆਵੀਂ, ਨਿਝਰ ਝਿਰਨਾ ਆਪ ਝਿਰਾਈਆ। ਮੇਰੇ ਪਰਮ ਪੁਰਖ ਪਰਮਾਤਮ ਮੈਨੂੰ ਕਲਜੁਗ ਕੀਤਾ ਅੰਤ ਨਿਥਾਵੀਂ, ਘਰਾਨਾ ਨਜ਼ਰ ਕੋਇ ਨਾ ਆਈਆ। ਮੇਰਾ ਸਤਿ ਧਰਮ ਮੈਨੂੰ ਫੇਰ ਝੋਲੀ ਪਾਵੀਂ, ਸਤਿਜੁਗ ਸਾਚਾ ਨਾਲ ਮਿਲਾਈਆ। ਮੈਂ ਕੂਕ ਪੁਕਾਰਾਂ ਉਚੀ ਕੱਢਕੇ ਬਾਹੀਂ, ਬਿਨ ਹੱਥਾਂ ਹੱਥ ਉਠਾਈਆ। ਤੂੰ ਆਦਿ ਜੁਗਾਦੀ ਮੇਰਾ ਧੁਰ ਦਾ ਮਾਹੀ, ਮਹਿਬੂਬ ਇਕੋ ਇਕ ਗੁਸਾਂਈਆ।
ਮੇਰੀ ਤੇਰੇ ਚਰਨ ਕਵਲ ਦੁਹਾਈ, ਦਰ ਠਾਂਢੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਪ੍ਰਭੂ ਮੈਨੂੰ ਬਖ਼ਸ਼ ਦੇ ਖ਼ੁਸ਼ੀਆਂ, ਖ਼ੁਸ਼ਹਾਲੀ ਕਰ ਖ਼ਲਕ ਖ਼ੁਦਾਈਆ। ਸਭ ਦੀਆਂ ਅੰਦਰੋਂ ਬਦਲ ਦੇ ਰੁਚੀਆਂ, ਰਚਨਾ ਆਪਣੀ ਦੇ ਸਮਝਾਈਆ। ਤਨ ਵਜੂਦਾਂ ਅੰਦਰ ਰੂਹਾਂ ਕਰ ਦੇ ਸੁੱਚੀਆਂ, ਦੁਰਮਤ ਮੈਲ ਰਹੇ ਨਾ ਰਾਈਆ। ਭਾਗ ਲਗਾ ਦੇ ਕਾਇਆ ਬੁਤੀਆਂ, ਬੁਤਖ਼ਾਨਿਆਂ ਕਰ ਸਫ਼ਾਈਆ। ਮੇਰੇ ਉਤੇ ਰੂਹਾਂ ਰਹਿਣ ਨਾ ਸੁਤੀਆਂ, ਸੁਤਿਆਂ ਲੈ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਢੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੈਨੂੰ ਦੇ ਦੇ ਵਸਤ ਅਨਮੋਲ, ਅਨਮੁਲੜੀ ਆਪ ਵਰਤਾਈਆ। ਸਤਿ ਸਤਿਵਾਦੀ ਸਭ ਕੁਛ ਤੇਰੇ ਕੋਲ, ਅਤੋਲ ਅਤੁਲ ਦੇਣਾ ਵਰਤਾਈਆ। ਆਪਣੇ ਨਾਮ ਦਾ ਸਚ ਵਜਾ ਦੇ ਢੋਲ, ਢਮੱਕਿਆ ਲੋੜ ਰਹੇ ਨਾ ਰਾਈਆ। ਤੇਰਾ ਸੁਣਾਂ ਅਗੰਮਾ ਇਕੋ ਬੋਲ, ਨਾਮ ਕਲਮੇ ਤੇਰੇ ਚਰਨ ਟਿਕਾਈਆ। ਸਚ ਦੁਆਰ ਏਕੰਕਾਰ ਮੇਰੇ ਉਤੇ ਖੋਲ੍ਹ, ਨਵ ਸੱਤ ਦੇ ਸਰਨਾਈਆ। ਹਰ ਘਟ ਅੰਦਰ ਜਾ ਮੌਲ, ਮੌਲਾ ਹੋ ਕੇ ਵੇਖ ਵਖਾਈਆ। ਮੇਰੇ ਪੂਰਬ ਲਹਿਣੇ ਪੂਰੇ ਕਰ ਦੇ ਕੌਲ, ਇਕ਼ਰਾਰ ਤੇਰੇ ਚਰਨ ਟਿਕਾਈਆ। ਮੈਂ ਕੋਝੀ ਕਮਲੀ ਨਿਮਾਣੀ ਧੌਲ, ਧਰਤ ਧਵਲ ਹੋ ਕੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੈਨੂੰ ਬਖ਼ਸ਼ ਦੇ ਆਪਣੇ ਚਰਨਾਂ ਧੂਲ, ਧੂੜੀ ਟਿੱਕੇ ਖ਼ਾਕ ਰਮਾਈਆ। ਮੇਰੇ ਤੇ ਚਤੁਰ ਸੁਘੜ ਬਣਾ ਦੇ ਮੂਰਖ ਮੂੜ੍ਹ, ਮੁਗਧ ਰਹਿਣ ਕੋਇ ਨਾ ਪਾਈਆ। ਮਾਨਵ ਜ਼ਾਤੀ ਅੰਤਰ ਨਿਰੰਤਰ ਰੰਗ ਚਾੜ੍ਹ ਦੇ ਗੂੜ੍ਹ, ਏਥੇ ਓਥੇ ਉਤਰ ਕਦੇ ਨਾ ਜਾਈਆ। ਆਤਮ ਪਰਮਾਤਮ ਧਾਰ ਤੇਰਾ ਝੂਟਣ ਨਾਮ ਪੰਘੂੜ, ਸਚ ਸੁਖ ਆਸਣ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਆਸਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਮੇਰੀ ਆਸਾ ਕਰ ਦੇ ਪੂਰੀ, ਪੂਰਨ ਬ੍ਰਹਮ ਦੇ ਦ੍ਰਿੜਾਈਆ । ਦਰਸ਼ਨ ਦੇ ਦੇ ਆਪਣਾ ਨੂਰੀ, ਨੂਰ ਨੁਰਾਨੇ ਕਰ ਰੁਸ਼ਨਾਈਆ। ਕਲਜੁਗ ਕਿਰਿਆ ਮੇਟ ਦੇ ਕੂੜੀ, ਕੂੜ ਕੁਟੰਬ ਦੇ ਖਪਾਈਆ । ਜਿਸ ਕਾਰਨ ਸੂਲੀ ਚੜ੍ਹ ਗਿਆ ਮਨਸੂਰੀ, ਮਨਸਾ ਤੇਰੇ ਅਗੇ ਰਖਾਈਆ। ਮੇਰੀ ਦੇ ਦੇ ਪੂਰਬ ਪਿਛਲੀ ਮਜ਼ਦੂਰੀ, ਦਰ ਠਾਂਢੇ ਮੰਗ ਮੰਗਾਈਆ। ਮੇਰੇ ਪਰਮ ਪੁਰਖ ਪਰਮਾਤਮ ਮੇਰੇ ਉਤੇ ਆਈ ਮਜਬੂਰੀ, ਮਜਬੂਰ ਹੋ ਕੇ ਤੈਨੂੰ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਪ੍ਰਭੂ ਮੈਂ ਇਕੋ ਨਾਮ ਨਿਧਾਨਾ ਮੰਗਦੀ, ਬਹੁਤੀ ਆਸ ਨਾ ਕੋਇ ਰਖਾਈਆ। ਅੰਮ੍ਰਿਤ ਧਾਰ ਬਖ਼ਸ਼ ਦੇ ਆਪਣੇ ਗੰਗ ਦੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਲੋੜ ਨਾ ਕੋਇ ਰਖਾਈਆ। ਪ੍ਰੀਤੀ ਬਖ਼ਸ਼ ਦੇ ਆਤਮ ਪਰਮਾਤਮ ਸੰਗ ਦੀ, ਸੰਗਲ ਸ਼ਰਅ ਦੇ ਕਟਾਈਆ। ਮੇਰੇ ਉਤੇ ਤਾਕ਼ਤ ਰਹੇ ਨਾ ਵਿਕਾਰੇ ਪੰਜ ਦੀ, ਕਾਮ ਕਰੋਧ ਲੋਭ ਮੋਹ ਹੰਕਾਰ ਦੇਣਾ ਗਵਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਮੇਰੇ ਉਤੇ ਘੜੀ ਆਈ ਰੰਜ ਦੀ, ਰੰਜਸ਼ ਅੰਦਰੋਂ ਬਾਹਰ ਕਢਾਈਆ। ਮੈਂ ਵੈਰਾਗਣ ਪਿਆਸਣ ਤੇਰੇ ਸਚ ਅਨੰਦ ਦੀ, ਅਨੰਦ ਅਨੰਦ ਵਿਚੋਂ ਦੇਣਾ ਵਖਾਈਆ। ਭੇਵ ਦੱਸ ਦੇ ਕਿਸ ਬਿਧ ਨਿਸ਼ਾਨੀ ਮਿਟਣੀ ਤਾਰੇ ਚੰਦ ਦੀ, ਚੰਦ ਚਾਂਦਨੇ ਕੀ ਤੇਰੀ ਬੇਪਰਵਾਹੀਆ। ਕੀ ਖੇਲ ਵਰਤੇ ਸੂਰੇ ਸਰਬੰਗ ਦੀ, ਮਰਦ ਮਰਦਾਨੇ ਦੇਣਾ ਦ੍ਰਿੜਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਉਤੋਂ ਰੈਣ ਮੇਟ ਅੰਧੇਰੀ ਅੰਧ ਦੀ, ਅੰਧ ਅਗਿਆਨ ਦੇ ਚੁਕਾਈਆ।
੩੧ ਅੱਸੂ ਸ਼ਹਿਨਸ਼ਾਹੀ ਸੰਮਤ ੧੧ ਨਿਹਾਲ ਕੌਰ ਦੇ ਗ੍ਰਹਿ
ਪਿੰਡ ਕਾਮਲਪੁਰਾ ਜ਼ਿਲਾ ਲੁਧਿਆਣਾ
ਧਰਨੀ ਕਹੇ ਮੈਂ ਪ੍ਰਭ ਦੇ ਪਾਵਾਂ ਦਰਸ, ਬਿਨ ਅੱਖਾਂ ਨੈਣ ਉਠਾਈਆ। ਜਿਸ ਮੇਰੇ ਉਤੇ ਕੀਤਾ ਤਰਸ, ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਮੇਰੀ ਅੰਤਰ ਮੇਟੀ ਹਰਸ, ਹਵਸ ਦਿਤੀ ਗੁਆਈਆ। ਅੰਮ੍ਰਿਤ ਮੇਘ ਬਰਸ, ਅਗਨੀ ਤਤ ਗਵਾਈਆ। ਵਡਿਆਈ ਦੇ ਕੇ ਉਤੇ ਫ਼ਰਸ਼, ਫ਼ਰਸਾਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੇਰਾ ਖ਼ੁਸ਼ੀਆਂ ਵਾਲਾ ਤਿਉਹਾਰ, ਪ੍ਰਭ ਦੇਵੇ ਮਾਣ ਵਡਿਆਈਆ। ਮੈਂ ਵੇਖ ਜਾਵਾਂ ਬਲਿਹਾਰ, ਬਲ ਬਲ ਆਪਣਾ ਆਪ ਕਰਾਈਆ। ਜੋ ਭਗਤਾਂ ਕਰੇ ਸਚ ਪਿਆਰ, ਪ੍ਰੀਤਮ ਧੁਰਦਰਗਾਹੀਆ। ਕਲਜੁਗ ਕੂੜੀ ਕਿਰਿਆ ਉਤਾਰੇ ਭਾਰ, ਦੁਰਮਤ ਮੈਲ ਧੁਆਈਆ। ਮੈਂ ਉਸ ਨੂੰ ਕਰਾਂ ਨਿਮਸਕਾਰ, ਜੋ ਆਇਆ ਧੁਰ ਦਾ ਮਾਹੀਆ। ਜਿਸ ਭਗਤਾਂ ਪੈਜ ਦੇਣੀ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਸ਼ਾਹੋ ਭੂਪ ਬਣ ਸਿਕਦਾਰ, ਮਿਹਰਵਾਨ ਮਿਹਰ ਨਜ਼ਰ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਵਿਚ ਹੋਈ ਖ਼ੁਸ਼ਹਾਲ, ਮੇਰੇ ਅੰਤਰ ਵਜੀ ਵਧਾਈਆ। ਕਿਰਪਾ ਕੀਤੀ ਦੀਨ ਦਿਆਲ, ਦਇਆਨਿਧ ਧੁਰਦਰਗਾਹੀਆ। ਮੇਰੀ ਧਰਮ ਬਣਾਈ ਸਚੀ ਧਰਮਸਾਲ, ਦੁਆਰਾ ਇਕੋ ਇਕ ਵਡਿਆਈਆ। ਫਲ ਲਗਾਵੇ ਮੇਰੇ ਡਾਲ, ਚਾਰ ਕੁੰਟ ਕੁੰਟ ਮਹਿਕਾਈਆ। ਜੋ ਆ ਕੇ ਵੇਖੇ ਮੁਰੀਦਾਂ ਹਾਲ, ਮੁਰਸ਼ਦ ਧੁਰਦਰਗਾਹੀਆ। ਮੇਰੀ ਬੇਨੰਤੀ ਮੰਨੇ ਸਵਾਲ, ਸਿਰ ਮੇਰੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਭਗਤ ਉਧਾਰੇ ਕਰ ਨਿਹਾਲ, ਨਿਹਚਲ ਆਪਣਾ ਧਾਮ ਜਣਾਈਆ।
ਪਹਿਲੀ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਜਗਰਾਉਂ ਜ਼ਿਲਾ ਲੁਧਿਆਣਾ ਮੇਹਰ ਦੇ ਗ੍ਰਹਿ
ਧਰਨੀ ਕਹੇ ਮੈਂ ਸਾਚਾ ਕਰਮ ਕਮਾਵਾਂਗੀ। ਪੁਰਖ ਅਕਾਲੇ ਦੀਨ ਦਿਆਲੇ ਅਗੇ ਝੋਲੀ ਡਾਹਵਾਂਗੀ। ਗ਼ਰੀਬ ਨਿਮਾਣੀ ਹੋ ਕੇ ਮੰਗ ਮੰਗਾਵਾਂਗੀ। ਸਤਿਗੁਰ ਸ਼ਬਦ ਸੀਸ ਝੁਕਾਵਾਂਗੀ। ਅਵਤਾਰ ਪੈਗ਼ੰਬਰ ਗੁਰ ਨਾਲ ਮਿਲਾਵਾਂਗੀ। ਵਿਸ਼ਨ ਬ੍ਰਹਮਾ ਸ਼ਿਵ ਸਭ ਉਠਾਵਾਂਗੀ। ਬਿਨ ਰਸਨਾ ਜਿਹਵਾ ਕੂਕ ਕੂਕ ਦ੍ਰਿੜਾਵਾਂਗੀ। ਪ੍ਰਭੂ ਦਰੋਹੀ ਫਿਰੀ ਮੇਰੀ ਚਾਰੇ ਕੂਟ, ਹੋਕਾ ਹਕ ਹਕ ਸੁਣਾਵਾਂਗੀ। ਨੌ ਖੰਡ ਪ੍ਰਿਥਮੀ ਵਧਿਆ ਜੂਠ ਝੂਠ, ਦਰ ਠਾਂਡੇ
ਅਲਖ ਜਗਾਵਾਂਗੀ। ਧਰਮ ਦਾ ਰਿਹਾ ਕੋਈ ਨਾ ਪੂਤ, ਪਤਿਪਰਮੇਸ਼ਵਰ ਅਗੇ ਵਾਸਤਾ ਪਾਵਾਂਗੀ। ਦਰੋਹੀ ਫੇਰੀ ਕਲਜੁਗ ਅਵਧੂਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਆਸ ਇਕ ਰਖਾਵਾਂਗੀ। ਧਰਨੀ ਕਹੇ ਮੈਂ ਰਖਾਂ ਆਸ ਇਕੋ, ਏਕੰਕਾਰ ਚਰਨ ਟਿਕਾਈਆ। ਅਬਿਨਾਸ਼ੀ ਕਰਤੇ ਮੇਰੇ ਪਿਤੋ, ਪਤਿਪਰਮੇਸ਼ਵਰ ਧੁਰਦਰਗਾਹੀਆ। ਮੇਰਾ ਖੇਲ ਤਕਣ ਵਾਲੇ ਨਿਤ ਨਵਿਤੋ, ਜੁਗ ਜੁਗ ਆਪਣਾ ਵੇਸ ਵਟਾਈਆ। ਕਲਜੁਗ ਅੰਤਮ ਕਰ ਹਿਤੋ, ਹਿਤਕਾਰੀ ਹੋ ਕੇ ਵੇਖ ਵਖਾਈਆ। ਪ੍ਰਗਟ ਹੋਇਆ ਬਿਨਾ ਦਿਵਸ ਦਿਹਾੜੀ ਥਿਤੋਂ, ਜਗਤ ਪਲ ਵੰਡ ਨਾ ਕੋਇ ਵੰਡਾਈਆ। ਕਲਜੁਗ ਕੂੜ. ਕਿਰਿਆ ਕਢ ਦੇ ਦੀਨ ਦੁਨੀ ਦੇ ਚਿਤੋਂ, ਚਿਤ ਵਿਤ ਠਗੌਰੀ ਰਹਿਣ ਕੋਇ ਨਾ ਪਾਈਆ। ਮੇਰੇ ਉਤੇ ਕਲੇਸ਼ ਵਧ ਗਿਆ ਮੇਰੇ ਵਿਤੋਂ, ਵਿਤਕਰੇ ਵਿਚ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੀ ਆਸਾ ਤੇਰੇ ਚਰਨਾਂ ਹੇਠ, ਧੂਲੀ ਖ਼ਾਕ ਰਮਾਈਆ। ਕਲਜੁਗ ਕੂੜੀ ਕਿਰਿਆ ਮੇਟ ਦੇ ਰੇਠ, ਸਤਿਜੁਗ ਆਪਣਾ ਨਾਮ ਅੰਮ੍ਰਿਤ ਰਸ ਭਰਾਈਆ। ਮਾਇਆ ਮਮਤਾ ਮਿਟਾ ਦੇ ਸੇਠ, ਗ਼ਰੀਬ ਨਿਮਾਣਿਆਂ ਹੋ ਸਹਾਈਆ। ਮੈਂ ਤੇਰੇ ਚਰਨ ਕਵਲਾਂ ਰਹੀ ਲੇਟ, ਲਿਟਾਂ ਖੋਲ੍ਹ ਕੇ ਦਿਆਂ ਦੁਹਾਈਆ। ਮੈਨੂੰ ਇਕੋ ਤੇਰੇ ਉਤੇ ਟੇਕ, ਟਿੱਕੇ ਧੂੜੀ ਖ਼ਾਕ ਰਮਾਈਆ। ਮੇਰੇ ਉਤੇ ਦੀਨ ਦੁਨੀ ਦੀ ਕਰ ਦੇ ਬੁੱਧ ਬਿਬੇਕ, ਪਤਤ ਪੁਨੀਤ ਕਰ ਸਫ਼ਾਈਆ। ਸਚ ਧਰਮ ਦੀ ਫੁਲਵਾੜੀ ਮੌਲੇ ਚੇਤ, ਪੱਤ ਟਹਿਣੀ ਆਪ ਮਹਿਕਾਈਆ । ਗ਼ਰੀਬ ਨਿਮਾਣਿਆਂ ਨਾਲ ਕਰ ਹੇਤ, ਹਿਤਕਾਰੀ ਹੋ ਕੇ ਮੰਗ ਮੰਗਾਈਆ। ਤੂੰ ਮਾਲਕ ਸੁਆਮੀ ਨੇਤਨ ਨੇਤ, ਨਿਜ ਘਰ ਬੈਠਾ ਸੋਭਾ ਪਾਈਆ। ਮੈਨੂੰ ਆਦਿ ਜੁਗਾਦੀ ਤੇਰਾ ਭੇਤ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਮੇਰਾ ਖੇੜਾ ਹੁੰਦਾ ਖੇਤ, ਧੀਰਜ ਸਕੇ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਤੂੰ ਆਦਿ ਜੁਗਾਦੀ ਧੁਰ ਦਾ ਲਾੜਾ, ਸਚਖੰਡ ਨਿਵਾਸੀ ਇਕ ਅਖਵਾਈਆ। ਮੈਂ ਜੁਗ ਜੁਗ ਤੇਰੇ ਅਗੇ ਕੱਢਾਂ ਹਾੜਾ, ਕਲਜੁਗ ਅੰਤਮ ਨਿਵ ਨਿਵ ਲਾਗਾ ਪਾਈਆ। ਮੇਰੇ ਉਤੇ ਕਲਜੁਗ ਕੂੜ ਰਹਿਣ ਨਾ ਦੇ ਅਖਾੜਾ, ਪੰਚ ਵਿਕਾਰ ਨਾ ਕੋਇ ਲੜਾਈਆ। ਸ਼ਰਅ ਛੁਰੀ ਜਗਤ ਦੁਖ ਦੇਵੇ ਕੋਈ ਨਾ ਧਾੜਾ, ਧਰਨੀ ਧਰਤ ਧਵਲ ਧੌਲ ਹੋ ਕੇ ਸੀਸ ਨਿਵਾਈਆ। ਮਾਨਵ ਜ਼ਾਤੀ ਪਰਕਾਸ਼ ਬਖ਼ਸ਼ ਬਹੱਤਰ ਨਾੜਾ, ਅੰਧ ਅੰਧੇਰਾ ਦੇ ਮਿਟਾਈਆ। ਸਚ ਪ੍ਰੀਤੀ ਰੰਗ ਚਾੜ੍ਹ ਦੇ ਗਾੜਾ, ਅੰਦਰ ਬਾਹਰ ਉਤਰ ਕਦੇ ਨਾ ਜਾਈਆ। ਪੁਰਖ ਅਕਾਲੇ ਦੀਨ ਦਿਆਲੇ ਮੈਂ ਮੰਗਣ ਆਈ ਤੇਰੇ ਵਾੜਾ, ਆਜਿਜ਼ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਆਪ ਵਰਤਾਈਆ। ਧਰਨੀ ਕਹੇ ਪ੍ਰਭ.ੂ ਮੈਂ ਅੱਜ ਖ਼ੁਸ਼ੀਆਂ ਵਿਚ ਤੇਰੀ ਕੀਤੀ ਜ਼ਿਆਰਤ, ਬਿਨ ਸਯਦਿਆਂ ਸੀਸ ਝੁਕਾਈਆ। ਮੈਨੂੰ ਪਿਛਲੀ ਤੇਰੀ ਅੱਖਰਾਂ ਵਾਲੀ ਯਾਦ ਇਕ ਅਬਾਰਤ, ਅਲਿਫ਼ ਯੇ ਰਹੀ ਸਮਝਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਤੇਰੀ ਕੀਤੀ ਸਫ਼ਾਰਸ਼, ਸਹਿਜ ਸਹਿਜ ਨਾਲ ਜਣਾਈਆ। ਜਿਸ ਵੇਲੇ ਨਾਮ ਕਲਮੇ ਸਾਡੇ ਰੂਪ ਬਣ ਗਏ ਤਜਾਰਤ, ਧਰਮ ਈਮਾਨ ਰਹਿਣ ਕੋਇ ਨਾ ਪਾਈਆ। ਉਸ ਵੇਲੇ ਪਰਵਰਦਿਗਾਰ ਸਾਂਝਾ ਯਾਰ ਆਵੇ ਵਿਚ ਭਾਰਤ, ਅਮਾਮ ਅਮਾਮਾ ਨੂਰ ਅਲਾਹੀਆ। ਮਾਨਵ ਜ਼ਾਤੀ ਸਭ ਦਾ ਬਣੇ ਵਾਰਸ, ਵਾਰਸ ਹੋ ਕੇ ਵੇਖ ਵਖਾਈਆ।
ਹਿੰਦੂ ਮੁਸਲਿਮ ਸਿਖ ਈਸਾਈ ਕਰ ਸਕੇ ਨਾ ਕੋਇ ਸਫ਼ਾਰਸ਼, ਸਭ ਦਾ ਇਕੋ ਹੋਵੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭੂ ਮੈਨੂੰ ਖ਼ੁਸ਼ੀਆਂ ਦੇ ਦੀਦਾਰ, ਸਾਂਝੇ ਯਾਰ ਨੂਰ ਅਲਾਹੀਆ । ਮੈਂ ਤੇਰੀ ਖ਼ਾਦਮ ਖ਼ਿਦਮਤਗਾਰ, ਜੁਗ ਜੁਗ ਸੇਵ ਕਮਾਈਆ। ਮੈਨੂੰ ਸੰਦੇਸ਼ਾ ਅਵਤਾਰ ਪੈਗ਼ੰਬਰਾਂ ਗੁਰੂਆਂ ਦਿਤਾ ਵਾਰੋ ਵਾਰ, ਭਵਿਖਤਾਂ ਵਿਚ ਗਏ ਸੁਣਾਈਆ। ਕਲਜੁਗ ਅੰਤ ਕਲ ਕਲਕੀ ਆਏ ਅਵਤਾਰ, ਅਮਾਮ ਅਮਾਮਾ ਨੂਰ ਅਲਾਹੀਆ। ਮੈਂ ਪੁਰਖ ਅਕਾਲੇ ਦੀਨ ਦਿਆਲੇ ਤੇਰਾ ਕਰਦੀ ਅੱਜ ਇੰਤਜ਼ਾਰ, ਬਿਨ ਨੈਣਾਂ ਨੈਣ ਉਠਾਈਆ। ਕਿਰਪਾ ਨਿਧਾਨ ਹੋ ਕੇ ਫੇਰਾ ਮੇਰੇ ਉਤੇ ਮਾਰ, ਦੋ ਜਹਾਨਾਂ ਪੰਧ ਮੁਕਾਈਆ। ਪੁਰੀ ਲੋਅ ਬ੍ਰਹਿਮੰਡ ਖੰਡ ਤੇਰੀ ਚਰਨ ਧੂੜੀ ਲਾਵਣ ਛਾਰ, ਟਿੱਕੇ ਮਸਤਕ ਖ਼ਾਕ ਰਮਾਈਆ। ਤੂੰ ਖ਼ੁਸ਼ੀਆਂ ਨਾਲ ਮੇਰੇ ਮਹਿਬੂਬ ਦਰਸ਼ਨ ਦੇਣੇ ਭਗਤ ਦੁਆਰ, ਹਰਿ ਭਗਤਾਂ ਸੰਗ ਰਲਾਈਆ। ਮੈਂ ਵੀ ਕੋਝੀ ਕਮਲੀ ਬਿਨ ਸੀਸ ਕਰਾਂ ਨਿਮਸਕਾਰ, ਬਿਨ ਹੱਥਾਂ ਲਾਗਾ ਪਾਈਆ। ਤੂੰ ਮੇਰਾ ਲਹਿਣਾ ਦੇਣਾ ਪੂਰਬ ਕਰਮ ਲੈਣਾ ਵਿਚਾਰ, ਕਰਮ ਕਾਂਡ ਤੇਰੇ ਚਰਨ ਟਿਕਾਈਆ। ਮੈਂ ਖ਼ੁਸ਼ੀਆਂ ਵਿਚ ਜਾਵਾਂ ਬਲਿਹਾਰ, ਬਲ ਬਲ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਤੇ ਪੁਰਖ ਬਿਧਾਤੇ ਨਿਰਗੁਣ ਨੂਰ ਕਰਨਾ ਉਜਿਆਰ, ਨੂਰ ਨੁਰਾਨੇ ਸ਼ਾਹ ਸੁਲਤਾਨੇ ਸ੍ਰੀ ਭਗਵਾਨੇ ਤੇਰਾ ਦਰਸ਼ਨ ਪਾਈਆ।