੨੧ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਬਗੀਚਾ ਸਿੰਘ ਦੇ ਗ੍ਰਹਿ ਪਿੰਡ ਫ਼ਤਿਹ ਗੜ੍ਹ ਜ਼ਿਲਾ ਫ਼ਿਰੋਜ਼ਪੁਰ
ਧਰਨੀ ਕਹੇ ਦੁਨੀਆਦਾਰੋ ਜਗਤ ਜੀਵਣ ਜੀਉ ਇਨਸਾਨੀ, ਤਨ ਵਜੂਦ ਮਾਟੀ ਖ਼ਾਕ ਅੰਦਰ ਰਖਾਈਆ। ਕੂੜੀ ਕਿਰਿਆ ਮਨ ਕਲਪਨਾ ਮਮਤਾ ਮੋਹ ਕੱਢੋ ਬੇਈਮਾਨੀ, ਪਿਆਰ ਮੁਹੱਬਤ ਵਿਚ ਸਤਿ ਸਤਿ ਸਰੂਪ ਸਮਾਈਆ। ਵਸਤ ਅਮੋਲਕ ਹਕ ਪ੍ਰੀਤੀ ਬਣੋ ਦਾਨੀ, ਜੀਵ ਜਹਾਨ ਨੌਜਵਾਨ ਮਰਦ ਮਰਦਾਨ ਹੋ ਕੇ ਦਿਉ ਵਰਤਾਈਆ। ਅੰਤਰ ਆਤਮ ਪਰਮਾਤਮ ਆਪਣੀ ਮੰਜ਼ਲ ਤਕੋ ਰੁਹਾਨੀ, ਰੂਹੇਰਵਾਂ ਆਪਣਾ ਰੰਗ ਰੰਗਾਈਆ। ਦੀਨ ਦੁਨੀ ਦਾ ਝਗੜਾ ਛਡੋ ਪ੍ਰਾਣੀ, ਪੂਰਬ ਲੇਖਾ ਰਹੇ ਨਾ ਰਾਈਆ। ਨਵੇਂ ਜੁਗ ਦੀ ਨਵੀਂ ਚੜ੍ਹੋ ਜਵਾਨੀ, ਜੋਬਨਵੰਤੇ ਹੋ ਕੇ ਲਉ ਅੰਗੜਾਈਆ। ਸਤਿ ਸਚ ਦੀ ਬਣਾ ਕਮਾਨ ਤੇ ਤੀਰ ਅਣਿਆਲਾ ਮਾਰੋ ਨਿਸ਼ਾਨੀ, ਨਿਸ਼ਾਨੇ ਜਗਤ ਜੁਗਤ ਬਦਲਾਈਆ। ਉਹ ਲੇਖਾ ਲਹਿਣਾ ਪੂਰਾ ਕਰ ਲਓ ਜੋ ਇਸ਼ਾਰਾ ਦਿਤਾ ਦੁਰਗਾ ਆਦਿ ਸ਼ਕਤ ਭਵਾਨੀ, ਅਸ਼ਟਭੁਜ ਸਿੰਘ ਸ਼ੇਰ ਸ਼ੇਰ ਗਈ ਸਮਝਾਈਆ। ਜਿਸ ਦੀ ਧਾਰ ਵਿਚ ਬਾਵਨ ਦੱਸੀ ਅਗੰਮ ਕਹਾਣੀ, ਬਲ ਬਲ ਗਿਆ ਜਣਾਈਆ। ਰਾਮ ਨੇ ਹੱਥ ਧਰ ਕੇ ਮਸਤਕ ਉਤੇ ਪੇਸ਼ਾਨੀ, ਪੇਸ਼ਤਰ ਪਰਦਾ ਦਿਤਾ ਖੁਲ੍ਹਾਈਆ। ਕਾਹਨ ਹੋ ਕੇ ਜਾਣ ਜਾਣੀ, ਘਨਈਆ ਸਈਆ ਭੇਵ ਰਿਹਾ ਖੁਲ੍ਹਾਈਆ। ਮੂਸਾ ਜਲਵਾ ਤਕ ਅਗੰਮ ਨੁਰਾਨੀ, ਕੋਹਤੂਰ ਸੰਗ ਰਲਾਈਆ। ਈਸਾ ਦੀਨ ਦੁਨੀ ਸਮਝ ਕੇ ਫ਼ਾਨੀ, ਗਲ ਸਲੀਬ ਲਈ ਲਟਕਾਈਆ। ਮੁਹੰਮਦ ਚਾਰ ਯਾਰੀ ਨਾਲ ਭੇਵ ਖੋਲ੍ਹ ਕ਼ੁਰਾਨੀ, ਕਾਇਆ ਕਾਅਬਾ ਇਕ ਦ੍ਰਿੜਾਈਆ। ਨਾਨਕ ਨਿਰਗੁਣ ਧਾਰ ਕਰ ਮਿਹਰਵਾਨੀ, ਸਰਗੁਣ ਸਚ ਸਚ ਸਮਝਾਈਆ। ਗੋਬਿੰਦ ਅੰਮ੍ਰਿਤ ਧਾਰ ਬਖ਼ਸ਼ ਕੇ ਠੰਡਾ ਪਾਣੀ, ਅਗਨੀ ਤਤ ਤਤ ਬੁਝਾਈਆ। ਮਾਨਵ ਜ਼ਾਤੀ ਇਕੋ ਰੰਗ ਇਕੋ ਗ੍ਰਹਿ ਲੈਣਾ ਪਹਿਚਾਨੀ, ਦੂਜਾ ਦਰ ਨਜ਼ਰ ਕੋਇ ਨਾ ਆਈਆ। ਲੇਖਾ ਮੁਕੇ ਚਾਰ ਜੁਗ ਦੀ ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ, ਖ਼ਾਨਾ ਇਕੋ ਇਕ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਖੁਲ੍ਹਾਈਆ। ਧਰਨੀ ਕਹੇ ਜਗਿਆਸੂਓ ਮੇਰੇ ਉਤੇ ਜੀਓ ਸਚ ਦਾ ਧਰਮ, ਧਰਨੀ ਧਰਤ ਧਵਲ ਧੌਲ ਹੋ ਕੇ ਦਿਆਂ ਦ੍ਰਿੜਾਈਆ। ਤੁਸੀਂ ਨਿਰਗੁਣ ਧਾਰ ਪ੍ਰਭੂ ਦਾ ਵਰਨ, ਪਾਰਬ੍ਰਹਮ ਮਿਲ ਕੇ ਵਜੇ ਵਧਾਈਆ। ਪਿਛਲਾ ਕੂੜਾ ਬਦਲੋ ਆਪਣਾ ਕਰਮ, ਕਰਨੀ ਦਾ ਕਰਤਾ ਰੰਗ ਰੰਗਾਈਆ। ਜੇ ਤੁਹਾਡਾ ਜਨਣੀ ਦੀ ਕੁਖੋਂ ਹੋਇਆ ਜਰਮ, ਮਾਣ ਦਿਓ ਜਣੇਂਦੀ ਮਾਈਆ। ਤੁਹਾਡੀ ਦ੍ਰਿਸ਼ਟੀ ਰਹੇ ਨਾ
ਚਰਮ, ਚੰਮ ਦ੍ਰਿਸ਼ਟੀ ਲਓ ਬਦਲਾਈਆ। ਪ੍ਰਭੂ ਦੇ ਪਿਆਰ ਦਾ ਰਹੇ ਕੋਈ ਨਾ ਭਰਮ, ਭਾਂਡਾ ਭਰਮ ਭਓ ਲੈਣਾ ਭੰਨਾਈਆ। ਝਗੜਾ ਰਖੋ ਨਾ ਵਰਨ ਬਰਨ, ਜ਼ਾਤ ਪਾਤ ਨਾ ਵੰਡ ਵੰਡਾਈਆ। ਇਕੋ ਪੁਰਖ ਅਕਾਲੇ ਰਖੋ ਸਰਨ, ਸਰਨਗਤ ਇਕ ਜਣਾਈਆ। ਜੋ ਨਿਜ ਨੇਤਰ ਖੋਲ੍ਹੇ ਹਰਨ ਫਰਨ, ਲੋਇਣ ਆਪਣਾ ਆਪ ਵਖਾਈਆ। ਜਗਤ ਅੰਗਿਆਰ ਕੂੜੀ ਕਿਰਿਆ ਵਿਚ ਮੂਲ ਨਾ ਸੜਨ, ਤਤਵ ਤਤ ਨਾ ਕੋਇ ਤਪਾਈਆ। ਸਤਿ ਸਚ ਦੀ ਇਕੋ ਵਿਦਿਆ ਸਾਰੇ ਪੜ੍ਹਨ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਸ਼ਰਅ ਸ਼ਰੀਅਤ ਵਿਚ ਮੂਲ ਨਾ ਲੜਨ, ਨਾਮ ਕਲਮਾ ਕ਼ਾਤਲ ਮਕ਼ਤੂਲ ਨਾ ਰੂਪ ਵਖਾਈਆ। ਮੰਜ਼ਲ ਹਕ਼ੀਕ਼ੀ ਸਚਖੰਡ ਦੁਆਰੇ ਸਾਚੇ ਚੜ੍ਹਨ, ਪਾਂਧੀ ਬਣੋ ਥਾਉਂ ਥਾਈਂਆ। ਹਰ ਹਿਰਦੇ ਪ੍ਰਭੂ ਦਾ ਭੈ ਹੋਵੇ ਡਰਨ, ਮਨ ਹੰਗਤਾ ਦੂਰ ਕਰਾਈਆ। ਲੇਖਾ ਵੇਖੋ ਚੋਟੀ ਜੜ੍ਹਨ, ਜੜ੍ਹ ਚੇਤਨ ਖੋਜ ਖੁਜਾਈਆ। ਲਹਿਣਾ ਤਕੋ ਸੀਸ ਧੜਨ, ਹਡ ਮਾਸ ਨਾੜੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਸਚਾ ਮਾਰਗ ਇਕ ਅਪਾਰ, ਅਪਰੰਪਰ ਸੁਆਮੀ ਦਏ ਸਮਝਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕਰੋ ਵਿਚਾਰ, ਵਿਚਰਨ ਦੀ ਲੋੜ ਰਹੇ ਨਾ ਰਾਈਆ । ਸਚ ਮੁਹੱਬਤ ਮਾਨਵ ਮਾਨਵ ਵੇਖੋ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵੇਖ ਖ਼ੁਸ਼ੀ ਬਣਾਈਆ। ਅੰਤਰ ਆਤਮ ਆਤਮ ਬਣੋ ਮਿਤਰ ਯਾਰ, ਯਾਰੜਾ ਸੇਜ ਸਰਬ ਹੰਢਾਈਆ। ਆਪਣੀ ਮਨਸਾ ਬਣਾਓ ਬਰਖ਼ੁਰਦਾਰ, ਸੇਵਕ ਹੋ ਕੇ ਸੇਵ ਕਮਾਈਆ। ਤਨ ਵਜੂਦ ਅੰਦਰ ਰਹੇ ਨਾ ਕੋਈ ਵਿਭਚਾਰ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਸਮਝਾਈਆ। ਧਰਨੀ ਕਹੇ ਮਾਨਵ ਜ਼ਾਤੀ ਇਕੋ ਬਣੋ ਕ਼ਬੀਲਾ, ਕਾਮਲ ਮੁਰਸ਼ਦ ਧਿਆਨ ਲਗਾਈਆ। ਸਚ ਪਿਆਰ ਬਣਾਓ ਵਸੀਲਾ, ਵਸਲੇ ਯਾਰ ਇਕ ਰਖਾਈਆ। ਆਪਣੀਆਂ ਆਪਣੀਆਂ ਬਦਲੋ ਦਲੀਲਾਂ, ਮਨ ਬੁੱਧੀ ਚਲੇ ਨਾ ਕੋਇ ਚਤੁਰਾਈਆ। ਪਰਮ ਪੁਰਖ ਪਰਮਾਤਮ ਇਕੋ ਧਾਰ ਸਭ ਦਾ ਹੋਏ ਵਸੀਲਾ, ਵਸਲ ਯਾਰ ਇਕ ਰਖਾਈਆ। ਆਪਣੀਆਂ ਆਪਣੀਆਂ ਬਦਲੋ ਕੂੜ ਕੁਕਰਮ ਦੀਆਂ ਲੀਕਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਮਾਨਵ ਜ਼ਾਤੀ ਇਕੋ ਧਾਰ ਬਣੋ ਮਨੁਖ, ਮਾਨਵ ਆਪਣੇ ਰੰਗ ਰੰਗਾਈਆ। ਦੁਨੀਦਾਰ ਹੋ ਕੇ ਦਿਓ ਕਿਸੇ ਨਾ ਦੁਖ, ਦਰਦੀ ਹੋ ਕੇ ਦਰਦ ਲੈਣਾ ਵੰਡਾਈਆ। ਸਭ ਨਾਲ ਸਾਂਝੀ ਕਰੋ ਆਪਣੀ ਭੁਖ, ਜਗਤ ਮਾਇਆ ਨਾ ਕੋਇ ਹਲਕਾਈਆ। ਆਤਮ ਪਰਮਾਤਮ ਮਾਣੋ ਸਾਚਾ ਸੁਖ, ਜਗਤ ਦਰਦ ਨਾ ਲਾਗੇ ਰਾਈਆ । ਸੁਫਲ ਕਰਾਓ ਜਨਣੀ ਕੁੱਖ, ਧੰਨ ਹੋਏ ਜਣੇਂਦੀ ਮਾਈਆ। ਪ੍ਰਭੂ ਪਿਆਰ ਦਾ ਮਾਰਗ ਪ੍ਰੇਮੀਆਂ ਕੋਲੋਂ ਲਓ ਪੁਛ, ਮੁਹੱਬਤ ਮੁਹੱਬਤ ਵਿਚੋਂ ਪਰਗਟਾਈਆ। ਜਗਤ ਵਾਸਨਾ ਕ਼ੀਮਤ ਸਮਝੋ ਤੁਛ, ਕਲਪਨਾ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਧੁਰਦਰਗਾਹੀਆ। ਧਰਨੀ ਕਹੇ ਜਗਿਆਸੂਓ ਆਪਣੀ ਵੇਖੋ ਜ਼ਾਤ, ਅਜ਼ਾਤੀ ਡੇਰਾ ਢਾਹੀਆ। ਆਪਣਾ ਰੂਪ ਤਕੋ ਪਾਰਜ਼ਾਤ, ਪਾਰਬ੍ਰਹਮ ਮਿਲ ਕੇ ਵਜੇ ਵਧਾਈਆ। ਕਲਜੁਗ ਵੇਖੋ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਮਨ ਕਲਪਨਾ ਛਡੋ ਕਮਜ਼ਾਤ, ਕੁਲਖਣੀ ਸੰਗ ਨਾ ਕੋਇ ਰਖਾਈਆ। ਮਾਨਵ ਮਾਨਵ ਮਾਨਸ ਇਕ ਦੂਜੇ ਨਾਲ ਪਿਆਰ ਦਾ ਜੋੜੋ ਨਾਤ, ਰਿਸ਼ਤਾ ਜਗ ਨਾ ਕੋਇ ਵਡਿਆਈਆ।
ਇਕੋ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖੋ ਕਾਇਨਾਤ, ਨਵ ਸੱਤ ਆਪਣਾ ਧਿਆਨ ਲਗਾਈਆ। ਪ੍ਰੇਮ ਪਿਆਰ ਦੀ ਸਭ ਨਾਲ ਕਰੋ ਬਾਤ, ਬਾਤਨ ਆਪਣਾ ਰੰਗ ਵਖਾਈਆ। ਬਿਨਾ ਨੇਤਰਾਂ ਤੋਂ ਆਪਣੇ ਅੰਦਰ ਮਾਰੋ ਝਾਤ, ਬਿਨ ਅੱਖੀਆਂ ਅੱਖ ਉਠਾਈਆ। ਆਪਣਾ ਗ੍ਰਹਿ ਵੇਖੋ ਪਰਾਂਤ, ਹਿੱਸਾ ਸਾਢੇ ਤਿੰਨ ਹੱਥ ਰੰਗ ਰੰਗਾਈਆ। ਜਿਸ ਵਿਚ ਬੈਠਾ ਇਕ ਇਕਾਂਤ, ਇਕ ਇਕੱਲਾ ਧੁਰ ਦਾ ਮਾਹੀਆ। ਜੋ ਦੇਵਣਹਾਰਾ ਅੰਮ੍ਰਿਤ ਬੂੰਦ ਸਵਾਂਤ, ਅਗਨੀ ਤਤ ਤਤ ਬੁਝਾਈਆ। ਜਿਸ ਦਾ ਲੇਖਾ ਸਦਾ ਬਹੁ ਬਿਧ ਭਾਂਤ, ਭੇਵ ਅਭੇਦਾ ਆਪ ਖੁਲ੍ਹਾਈਆ। ਇਕ ਦੂਜੇ ਦੀ ਪਿਆਰ ਮੁਹੱਬਤ ਵਿਚ ਪੁਛੋ ਵਾਤ, ਵਾਰਸ ਹੋ ਕੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਨੂਰ ਅਲਾਹੀਆ। ਦੀਨ ਦੁਨੀਆ ਦੀ ਨਵੀਂ ਬਣਾਓ ਬਣਤ, ਮਾਨਸ ਮਾਨਵ ਮਾਨੁਖ ਆਪਣਾ ਪ੍ਰੇਮ ਬਣਾਈਆ। ਸਭ ਦਾ ਇਕੋ ਸਾਂਝਾ ਹੋਵੇ ਕੰਤ, ਕੰਤੂਹਲ ਇਕੋ ਨਜ਼ਰੀ ਆਈਆ। ਆਪਣਾ ਅੰਤਰ ਆਤਮ ਬਣਾਓ ਸੰਤ, ਸਤਿਗੁਰ ਸਿਖਿਆ ਵਿਚ ਸਮਾਈਆ। ਗੜ੍ਹ ਤੋੜੋ ਹਉਮੇ ਹੰਗਤ, ਹੰ ਬ੍ਰਹਮ ਪਰਦਾ ਲੈਣਾ ਉਠਾਈਆ। ਸਚ ਵਿਦਿਆ ਬਣੋ ਪੰਡਤ, ਜਗਤ ਅੱਖਰਾਂ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਧਰਨੀ ਕਹੇ ਨਵੇਂ ਜੁਗ ਦੀ ਬਣਾਓ ਰੀਤੀ, ਰੀਤੀਵਾਨ ਆਪ ਅਖਵਾਈਆ। ਸਾਰੇ ਅੰਦਰੋਂ ਬਦਲੋ ਆਪਣੀ ਨੀਤੀ, ਨੀਤੀਵਾਨ ਦਏ ਵਡਿਆਈਆ। ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਕਰੋ ਪ੍ਰੀਤੀ, ਪ੍ਰੀਤਮ ਇਕੋ ਸਭ ਦਾ ਧੁਰ ਦਾ ਮਾਹੀਆ। ਪਿਛਲੀ ਕਹਾਣੀ ਪਿਛੇ ਗਈ ਬੀਤੀ, ਅਗਲਾ ਮਾਰਗ ਇਕੋ ਸੋਭਾ ਪਾਈਆ। ਝਗੜਾ ਛਡੋ ਹਸਤ ਕੀਟੀ, ਊਚ ਨੀਚ ਨਜ਼ਰ ਕੋਇ ਨਾ ਆਈਆ। ਤਨ ਵਜੂਦ ਚਾੜ੍ਹੋ ਰੰਗ ਮਜੀਠੀ, ਦੋ ਜਹਾਨ ਉਤਰ ਕਦੇ ਨਾ ਜਾਈਆ । ਅਗਲੀ ਖੇਲ ਕਰੋ ਅਨਡੀਠੀ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਰਸਨਾ ਬੋਲੀ ਕਰੋ ਮੀਠੀ, ਕਿਰਿਆ ਕੂੜ ਨਾ ਕੋਇ ਹਲਕਾਈਆ। ਤ੍ਰੈਗੁਣ ਤਪੋ ਨਾ ਮੂਲ ਅੰਗੀਠੀ, ਰਜੋ ਤਮੋ ਸਤੋ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰਾਹ ਇਕ ਦਰਸਾਈਆ। ਧਰਨੀ ਕਹੇ ਜਗਿਆਸੂਓ ਦੀਨ ਦੁਨੀ ਦਾ ਬਦਲੋ ਰਾਹ, ਰਹਿਬਰ ਇਕੋ ਵੇਖ ਵਖਾਈਆ। ਜੋ ਅੰਤਰ ਆਤਮ ਸਭ ਦਾ ਬਣੇ ਮਲਾਹ, ਖੇਵਟ ਖੇਟਾ ਬੇੜਾ ਆਪਣੇ ਕੰਧ ਉਠਾਈਆ । ਜਿਸ ਦੇ ਅਗੇ ਸਾਰੇ ਕਰਨ ਦੁਆ, ਦੋਏ ਜੋੜ ਵਾਸਤਾ ਪਾਈਆ। ਉਹ ਮਾਲਕ ਖ਼ਾਲਕ ਨੂਰ ਅਲਾਹ, ਨੂਰ ਨੁਰਾਨਾ ਅਗੰਮ ਅਥਾਹੀਆ। ਜੋ ਪੂਰਬ ਲਹਿਣੇ ਦੇਣੇ ਸਭ ਦੇ ਦਏ ਚੁਕਾ, ਲੇਖਾ ਰਹਿਣ ਕੋਇ ਨਾ ਪਾਈਆ। ਦੀਨ ਮਜ਼੍ਹਬ ਦੇ ਝਗੜੇ ਦਿਉ ਗੁਆ, ਗਵਾਹ ਸਤਿਗੁਰ ਸ਼ਬਦ ਬਣਾਈਆ। ਪ੍ਰਭੂ ਦਾ ਇਕੋ ਨਾਮ ਕਲਮਾ ਲਓ ਧਿਆ, ਧਰਮ ਦੀ ਧਾਰ ਇਕ ਰਖਾਈਆ। ਜਗਤ ਨੇਤਰਾਂ ਗੁਆਓ ਨਾ ਮੂਲ ਹਯਾ, ਲੋਚਨ ਨੈਣ ਨੈਣ ਬਿਗਸਾਈਆ। ਹੰਸ ਬੁੱਧੀ ਨਾ ਬਣਾਓ ਕਾਂ, ਕਾਗ ਵਾਂਗ ਨਾ ਕੋਇ ਕੁਰਲਾਈਆ। ਮਾਨਸ ਜ਼ਾਤੀ ਮੁਹੱਬਤ ਵਿਚ ਕੋਈ ਨਾ ਖਾਓ ਸੂਰ ਗਾਂ, ਪਸ਼ੂਆਂ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲਾ ਸਭ ਦੀ ਇਕੋ ਮਾਂ, ਦੂਜੀ ਦਿਸੇ ਨਾ ਕੋਇ ਜਣੇਂਦੀ ਮਾਈਆ। ਸਚਖੰਡ ਦੁਆਰ ਇਕੋ ਸਭ ਦਾ ਥਾਂ, ਥਨੰਤਰ ਸਾਚੇ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ । ਨਵੇਂ ਜੁਗ ਦਾ ਰਸਤਾ ਬੜਾ ਅਜੀਬ, ਅਜਬ ਨਿਰਾਲਾ ਨਜ਼ਰੀ ਆਈਆ। ਜਿਸ ਨੂੰ ਮੰਨਣ
ਗ਼ਰੀਬ ਅਮੀਰ, ਵੱਡਾ ਛੋਟਾ ਰਹਿਣ ਕੋਇ ਨਾ ਪਾਈਆ। ਜਿਸ ਵਿਚ ਦੀਨਾਂ ਮਜ਼੍ਹਬਾਂ ਮਿਲਣੀ ਤਰਤੀਬ, ਤਰੀਕ਼ਾ ਪ੍ਰਭ ਆਪਣੇ ਹੱਥ ਰਖਾਈਆ। ਜਿਸ ਵਿਚ ਆਸਾ ਮਨਸਾ ਪੂਰੀ ਹੋਏ ਉਮੀਦ, ਤ੍ਰਿਸ਼ਨਾ ਜਗਤ ਰਹੇ ਨਾ ਰਾਈਆ। ਮਾਨਸ ਮਾਨਸ ਇਕ ਦੂਜੇ ਨੂੰ ਸਿੱਧੇ ਰਖੋ ਦੀਦ, ਨੇਤਰ ਲੋਚਨ ਨੈਣ ਅੱਖ ਨਾ ਕੋਇ ਬਦਲਾਈਆ। ਦੀਨ ਮਜ਼੍ਹਬ ਦੀ ਸ਼ਰਅ ਵਿਚ ਹੋਏ ਨਾ ਕੋਇ ਸ਼ਹੀਦ, ਕ਼ਾਤਲ ਮਕ਼ਤੂਲ ਰੂਪ ਨਾ ਕੋਇ ਬਣਾਈਆ। ਗ਼ਫ਼ਲਤ ਵਿਚੋਂ ਆਪਣੀ ਖੋਲ੍ਹੋ ਨੀਂਦ, ਸੋਈ ਆਪਣੀ ਸੁਰਤੀ ਲਉ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਇਕ ਵਡਿਆਈਆ। ਸਚ ਦਾ ਮਾਰਗ ਵੇਖੋ ਸਸਤਾ, ਕ਼ੀਮਤ ਜਗਤ ਨਾ ਕੋਇ ਜਣਾਈਆ। ਪ੍ਰਭੂ ਪਿਆਰ ਦਾ ਲੱਭੋ ਰਸਤਾ, ਰਹਿਬਰ ਤਕੋ ਨੂਰ ਅਲਾਹੀਆ। ਜਿਹੜਾ ਆਦਿ ਜੁਗਾਦੀ ਹਰ ਘਟ ਅੰਦਰ ਵਸਦਾ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਜੋ ਅੰਮ੍ਰਿਤ ਭੰਡਾਰਾ ਦੇਵੇ ਅਗੰਮੇ ਰਸ ਦਾ, ਬਿਨ ਰਸਨਾ ਜਿਹਵਾ ਦਏ ਚਖਾਈਆ। ਜਿਸ ਦਾ ਖੇਲ ਅਲੱਖਣਾ ਅਲੱਖ ਦਾ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਉਹ ਮਾਰਗ ਨਿਰਾਲਾ ਏਕੰਕਾਰਾ ਹੋ ਕੇ ਦੱਸਦਾ, ਦਹਿ ਦਿਸ਼ਾ ਦਾ ਪੰਧ ਮੁਕਾਈਆ। ਤੀਰ ਅਣਿਆਲਾ ਦੋ ਜਹਾਨਾਂ ਆਪਣਾ ਕਸਦਾ, ਬਿਨ ਚਿੱਲੇ ਕਮਾਨ ਖਿਚਾਈਆ। ਜਿਸ ਦੇ ਪਿਆਰ ਵਿਚ ਜੁਗ ਚੌਕੜੀ ਫਿਰੇ ਨਸਦਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜੇ ਵਾਹੋ ਦਾਹੀਆ। ਉਹ ਜੁਗ ਜੁਗ ਜਨ ਭਗਤਾਂ ਪੈਜ ਰਖਦਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਗਿਆਸੂਉ ਹੁਣ ਅਗੇ ਵੇਲਾ ਨਹੀਂ ਰਹਿਣਾ ਵਖ ਵਖ ਦਾ, ਵਖਰੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਮੇਰੇ ਉਤੇ ਵਸਣਵਾਲੀ ਸੁਣੋ ਮਨੁਖ ਜ਼ਾਤੀ, ਮਾਨੁਖਤਾ ਵਾਲਿਉ ਦਿਆਂ ਦ੍ਰਿੜਾਈਆ। ਇਕ ਸੰਦੇਸ਼ਾ ਸੁਣੋ ਬਿਨਾ ਅੱਖਰਾਂ ਵਾਲੀ ਪਾਤੀ, ਜਿਸ ਪਤ੍ਰਕਾ ਦਾ ਲੇਖ ਨਾ ਕੋਇ ਜਣਾਈਆ। ਨਾਲ ਤਕੋ ਕਲਜੁਗ ਅੰਧੇਰਾ ਰਾਤੀ, ਅੰਧ ਅੰਧੇਰਾ ਨਾ ਕੋਇ ਗਵਾਈਆ। ਤੁਸੀਂ ਸਾਰੇ ਜਨਮ ਲਿਆ ਲੋਕਮਾਤੀ, ਮਾਨਸ ਆਪਣਾ ਰੂਪ ਬਦਲਾਈਆ। ਤੁਹਾਡਾ ਦੀਨ ਮਜ਼੍ਹਬ ਵਖ ਵਖ ਭਾਂਤੀ, ਬਹੁ ਭਾਂਤੀ ਵੰਡ ਨਾ ਕੋਇ ਵੰਡਾਈਆ। ਤੁਹਾਡਾ ਆਤਮ ਇਕ ਇਕਾਂਤੀ, ਇਕ ਇਕੱਲਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਦੁਨੀਆ ਜਪੇ ਪ੍ਰਭੂ ਦਾ ਨਾਮ, ਨਾਮ ਨਿਧਾਨਾ ਇਕ ਅਖਵਾਈਆ। ਜਿਸ ਵਿਚ ਮੇਲਾ ਹੋਏ ਰਮਈਆ ਰਾਮ, ਕਾਹਨ ਕਾਹਨਾ ਮਿਲ ਕੇ ਵਜੇ ਵਧਾਈਆ। ਜਲਵਾ ਦਿਸੇ ਅਗੰਮ ਅਮਾਮ, ਨੂਰ ਨੁਰਾਨਾ ਮਿਲੇ ਨੂਰ ਅਲਾਹੀਆ । ਜਿਸ ਵਿਚ ਉਪਜੇ ਸਤਿਨਾਮ, ਸਤਿ ਸਤਿ ਵਿਚ ਸਮਾਈਆ। ਜਿਸ ਦੀ ਧਾਰ ਫ਼ਤਿਹ ਡੰਕ ਦੋ ਜਹਾਨ, ਜਗਤ ਹਿੱਸੇ ਵੰਡ ਨਾ ਕੋਇ ਵੰਡਾਈਆ। ਉਸ ਮਾਰਗ ਨੂੰ ਲਉ ਪਹਿਚਾਣ, ਜਿਸ ਮਾਰਗ ਨੂੰ ਸਕੇ ਨਾ ਕੋਇ ਬਦਲਾਈਆ। ਉਸ ਦੇ ਉਤੇ ਚਲੋ ਨਾਲ ਆਰਾਮ, ਜਗਤ ਔਕੜ ਵੇਖਣ ਕੋਇ ਨਾ ਪਾਈਆ। ਫੇਰ ਨਿਗਾਹ ਮਾਰੋ ਆਪਣੇ ਕਾਇਆ ਅੰਦਰ ਮਕਾਨ, ਖੇੜਾ ਸਾਢੇ ਤਿੰਨ ਹੱਥ ਫੋਲ ਫੁਲਾਈਆ। ਜਿਸ ਵਿਚ ਨਿਰਗੁਣ ਧਾਰ ਕਰੇ ਬਿਸਰਾਮ, ਜੋਤੀ ਜਾਤਾ ਆਸਣ ਲਾਈਆ। ਓਸੇ ਦਾ ਮਾਰਗ ਇਕ ਅਸਾਨ, ਜੋ ਮੁਸ਼ਕਿਲ ਸਾਰੀ ਹਲ ਕਰਾਈਆ। ਜਿਸ ਦਾ ਚਾਰ ਜੁਗ ਦੇ ਸ਼ਾਸਤਰ ਦੇਣ ਬਿਆਨ, ਕਲਮੇ ਕਾਇਨਾਤ ਦ੍ਰਿੜਾਈਆ। ਤੂੰ ਮੇਰਾ ਮੈਂ ਤੇਰਾ ਸਾਰੇ ਬੋਲੋ ਬਿਨਾ ਜ਼ਬਾਨ, ਰਸਨਾ ਰਸ ਨਾ ਕੋਇ ਚਖਾਈਆ। ਝਗੜਾ ਹੋਵੇ ਨਾ ਕਿਸੇ ਕਲਾਮ,
ਕਾਇਨਾਤ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਜੋ ਕਰਨੇਹਾਰਾ ਇੰਤਜ਼ਾਮ, ਬੰਦੋਬਸਤ ਉਦੇ ਅਸਤ ਜੁਗ ਚੌਕੜੀ ਆਪਣੇ ਹੱਥ ਰਖਾਈਆ।
੨੨ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਇੰਦਰ ਸਿੰਘ ਦੇ ਗ੍ਰਹਿ ਪਿੰਡ ਕ਼ਾਦਰ ਵਾਲਾ ਜ਼ਿਲਾ ਫ਼ਿਰੋਜ਼ਪੁਰ
ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਆਪਣੀਆਂ ਆਪਣੀਆਂ ਕੱਢੋ ਭਵਿਖਤ ਬਾਣੀਆਂ, ਬਿਨ ਅੱਖਰਾਂ ਜਗਤ ਵਿਦਿਆ ਧਿਆਨ ਲਗਾਈਆ। ਬਿਨ ਨੈਣਾਂ ਵੇਖੋ ਅਠਸਠ ਤੀਰਥ ਪਾਣੀਆਂ, ਜਲ ਥਲ ਮਹੀਅਲ ਫੋਲ ਫੁਲਾਈਆ। ਸਿੱਖ ਮੁਰੀਦ ਤਕੋ ਆਪਣੇ ਧਰਮ ਧਾਰ ਦੀਆਂ ਸੁਆਣੀਆਂ, ਸੁਘੜ ਸੁਚੱਜੇ ਖੋਜ ਖੁਜਾਈਆ। ਅੰਤਰ ਨਿਰੰਤਰ ਵੇਖੋ ਕਰ ਧਿਆਨੀਆਂ, ਧਰਮ ਦੀ ਧਾਰ ਨਾਲ ਸੁਣਾਈਆ। ਕਵਣ ਮਿਲਿਆ ਸੁਰਤੀ ਧਾਰ ਸ਼ਬਦ ਸਾਚੇ ਹਾਣੀਆਂ, ਆਤਮ ਪਰਮਾਤਮ ਮਿਲ ਕੇ ਵਜੇ ਵਧਾਈਆ। ਨਿਗਾਹ ਮਾਰੋ ਜੀਵਤ ਜੀਵ ਪ੍ਰਾਣੀਆਂ, ਪ੍ਰੀਤਮ ਪਿਆਰੇ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਆਪਣੀਆਂ ਵੇਖੋ ਪੇਸ਼ੀਨਗੋਈਆਂ, ਪੇਸ਼ਤਰ ਸਭ ਨੂੰ ਦਿਆਂ ਦ੍ਰਿੜਾਈਆ। ਮੇਰੇ ਉਤੇ ਖੇਲਾਂ ਅਣਹੋਣੀਆਂ ਹੋਈਆਂ, ਹੋਕਾ ਦੇ ਕੇ ਦਿਆਂ ਦ੍ਰਿੜਾਈਆ। ਤੁਹਾਡੀਆਂ ਪ੍ਰੇਮ ਦੀਆਂ ਧਾਰਾਂ ਹਰ ਹਿਰਦਿਉਂ ਗਈਆਂ ਖੋਹੀਆਂ, ਸਤਿ ਸਚ ਸੰਗ ਨਾ ਕੋਇ ਰਖਾਈਆ। ਜਿਧਰ ਵੇਖੋ ਮੇਰੇ ਉਤੇ ਪਈਆਂ ਦਰੋਹੀਆਂ, ਦਰੋਹੀ ਦਰੋਹੀ ਕਰੇ ਖ਼ਲਕ ਖ਼ੁਦਾਈਆ। ਧਰਮ ਦੁਆਰ ਮਿਲੇ ਕਿਸੇ ਨਾ ਢੋਈਆਂ, ਸਿਰ ਸਿਰ ਹੱਥ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ । ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਮੇਰੀ ਵੇਖੋ ਆਣ ਕੇ ਹਾਲਤ, ਹਾਏ ਉਫ਼ ਮੇਰੀ ਦੁਹਾਈਆ। ਤੁਹਾਡੇ ਪਿਆਰ ਦੀ ਰਹੀ ਨਾ ਕੋਇ ਅਬਾਦਤ, ਨਾਮ ਰਸ ਹੱਥ ਕਿਸੇ ਨਾ ਆਈਆ। ਬੁੱਧੀ ਵਿਚ ਨਾ ਰਹੀ ਸਚ ਲਿਆਕਤ, ਕਿਰਿਆ ਕੂੜ ਕੂੜ ਹਲਕਾਈਆ । ਪ੍ਰੇਮ ਦੀ ਲੁੱਟੀ ਗਈ ਅਮਾਨਤ, ਅਮਲ ਵਿਚ ਨਾ ਖ਼ਲਕ ਖ਼ੁਦਾਈਆ। ਆਤਮਾ ਦਿਸੇ ਨਾ ਕੋਇ ਸਹੀ ਸਲਾਮਤ, ਸਚ ਰੰਗ ਨਾ ਕੋਇ ਸਮਾਈਆ। ਪੈਗ਼ੰਬਰੋ ਅੰਤ ਵੇਖੋ ਆਉਣ ਵਾਲੀ ਕਿਆਮਤ, ਕ਼ਾਇਮ ਮੁਕ਼ਾਮ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਆਪਣੀਆਂ ਵੇਖੋ ਅੰਤ ਨਿਸ਼ਾਨੀਆਂ, ਨਿਸ਼ਾਨੇ ਦੀਨ ਦੁਨੀ ਬਦਲਾਈਆ। ਮੇਰੀਆਂ ਜੁਗ ਜੁਗ ਰੀਤਾਂ ਆਦਿ ਜੁਗਾਦਿ ਪੁਰਾਣੀਆਂ, ਪੂਰਬ ਲੇਖਾ ਦਿਆਂ ਦ੍ਰਿੜਾਈਆ। ਕੋਟਨ ਵਾਰ ਉਤਪਤ ਹੋਈਆਂ ਚਾਰੇ ਖਾਣੀਆਂ, ਅੰਤ ਰਹਿਣ ਕੋਇ ਨਾ ਪਾਈਆ । ਤੁਸੀਂ ਨਿਗਾਹ ਮਾਰੋ ਮੇਰੇ ਉਤੇ ਕਰੋ ਮਿਹਰਵਾਨੀਆਂ, ਮਿਹਰਵਾਨ ਹੋ ਕੇ ਵੇਖ ਵਖਾਈਆ। ਮੈਂ ਧਰਨੀ ਧਰਤ ਧਵਲ ਧੌਲ ਨਿਮਾਣੀਆਂ, ਨਿਮਰਤਾ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਅਵਤਾਰ
ਪੈਗ਼ੰਬਰ ਗੁਰ ਕਹਿਣ ਧਰਨੀਏ ਨਿਗਾਹ ਮਾਰੀਏ ਉਤੇ ਤੇਰੀ ਧਰਤ, ਧਵਲੇ ਧਿਆਨ ਲਗਾਈਆ । ਨਿਰਗੁਣ ਧਾਰ ਆਈਏ ਪਰਤ, ਪਤਿਪਰਮੇਸ਼ਵਰ ਸੰਗ ਮਿਲਾਈਆ। ਤੇਰੀ ਆਸਾ ਮਨਸਾ ਪੂਰੀ ਕਰੀਏ ਸ਼ਰਤ, ਕੌਲ ਇਕ਼ਰਾਰ ਆਪਣਾ ਤੋੜ ਨਿਭਾਈਆ। ਬੇਸ਼ਕ ਸਾਡਾ ਵਸੇਰਾ ਉਤੇ ਅਰਸ਼, ਫ਼ਰਸ਼ ਵੇਖੀਏ ਚਾਈਂ ਚਾਈਂਆ। ਨਿਰਗੁਣ ਧਾਰ ਨਿਰਾਕਾਰ ਨਿਰੰਕਾਰ ਨਾਲ ਦੇਵੇ ਦਰਸ, ਆਦਰਸ਼ ਆਪਣਾ ਦਏ ਵਖਾਈਆ। ਤੇਰੀ ਨਵ ਨੌਂ ਚਾਰ ਦੀ ਮੇਟੇ ਹਰਸ, ਹਵਸ ਪਿਛਲੀ ਦਏ ਮੁਕਾਈਆ। ਨਾਮ ਨਿਧਾਨਾ ਅੰਮ੍ਰਿਤ ਮੇਘ ਦੇਵੇ ਬਰਸ, ਜਗਤ ਤ੍ਰਿਸ਼ਨਾ ਅਗਨ ਬੁਝਾਈਆ। ਤੇਰਾ ਪੂਰਬ ਲਹਿਣਾ ਜੋਤੀ ਜਾਤਾ ਲਾਹਵੇ ਕ਼ਰਜ਼, ਮਕ਼ਰੂਜ਼ ਹੋ ਕੇ ਤੇਰੀ ਝੋਲੀ ਪਾਈਆ। ਤੂੰ ਖੇਲ ਵੇਖਣਾ ਅਸਚਰਜ, ਅਚਰਜ ਲੀਲਾ ਦਏ ਵਖਾਈਆ। ਯੋਧਾ ਸੂਰਬੀਰ ਮਰਦਾਨਾ ਬਣੇ ਮਰਦ, ਮਰਦ ਮਰਦਾਨਾ ਇਕ ਅਖਵਾਈਆ। ਸ਼ਹਿਨਸ਼ਾਹੀ ਸੰਮਤ ਬਾਰਾਂ ਤੇਰਾ ਵੰਡੇ ਦਰਦ, ਦਰਦੀ ਹੋ ਕੇ ਵੇਖ ਵਖਾਈਆ। ਸ਼ਰਅ ਛੁਰੀ ਕ਼ਤਲ ਕਰੇ ਕੋਈ ਨਾ ਕਰਦ, ਕ਼ਾਤਲ ਮਕ਼ਤੂਲ ਦਾ ਡੇਰਾ ਢਾਹੀਆ। ਤੇਰੀ ਬੇਨੰਤੀ ਮਨਜ਼ੂਰ ਕਰੇ ਅਰਜ਼, ਆਰਜ਼ੂ ਆਪਣੇ ਚਰਨ ਰਖਾਈਆ। ਜੁਗ ਬਦਲਣਾ ਜਿਸ ਦਾ ਆਦਿ ਜੁਗਾਦੀ ਫ਼ਰਜ਼, ਫ਼ਾਜ਼ਲ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ । ਅਵਤਾਰ ਪੈਗ਼ੰਬਰ ਗੁਰ ਕਹਿਣ ਧਰਨੀਏ ਤੇਰਾ ਵੇਖੀਏ ਆ ਕੇ ਧਰਮ, ਧਰਮ ਦੀ ਧਾਰ ਨਾਲ ਜਣਾਈਆ। ਨਵ ਸੱਤ ਦਾ ਤਕੀਏ ਕਰਮ, ਕਰਮ ਕਾਂਡ ਖੋਜ ਖੁਜਾਈਆ। ਤੇਰਾ ਚੌਥੇ ਜੁਗ ਦਾ ਮੇਟੀਏ ਭਰਮ, ਭਾਂਡਾ ਭਰਮ ਭੌ ਭੰਨਾਈਆ। ਧਰਮ ਦੀ ਧਾਰ ਸਤਿਜੁਗ ਤੇਰੇ ਉਤੇ ਲਏ ਜਰਮ, ਪੁਰਖ ਅਕਾਲ ਦਏ ਮਾਣ ਵਡਿਆਈਆ। ਤੇਰੇ ਉਤੇ ਇਕੋ ਜ਼ਾਤ ਇਕੋ ਹੋਵੇ ਬਰਨ, ਦੂਸਰ ਵੰਡ ਨਾ ਕੋਇ ਵੰਡਾਈਆ। ਇਕੋ ਪੁਰਖ ਅਕਾਲਾ ਦੀਨ ਦਿਆਲਾ ਬਖ਼ਸ਼ੇ ਸਰਨ, ਸਰਨਗਤ ਇਕ ਜਣਾਈਆ। ਇਕੋ ਨੇਤਰ ਲੋਚਨ ਖੋਲ੍ਹੇ ਹਰਨ ਫਰਨ, ਲੋਚਨ ਇਕੋ ਕਰੇ ਰੁਸ਼ਨਾਈਆ। ਇਕੋ ਵਿਦਿਆ ਢੋਲੇ ਗੀਤ ਨਾਮ ਨਿਧਾਨ ਸਾਰੇ ਪੜ੍ਹਨ, ਪੁਸਤਕ ਇਕੋ ਸੋਭਾ ਪਾਈਆ। ਇਕੋ ਮੰਜ਼ਲ ਹਕ਼ੀਕ਼ਤ ਹਕ ਵਾਲੀ ਸਾਰੇ ਚੜ੍ਹਨ, ਪੌੜੀ ਡੰਡਾ ਇਕੋ ਨਜ਼ਰੀ ਆਈਆ। ਇਕੋ ਸਚ ਦੁਆਰ ਏਕੰਕਾਰ ਸਾਰੇ ਵੜਨ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਧਰਨੀ ਨਾ ਕਰ ਗਿਰਿਆਜ਼ਾਰੀ, ਬਿਨ ਨੇਤਰ ਨੈਣਾਂ ਨੀਰ ਵਹਾਈਆ। ਤੇਰਾ ਲਹਿਣਾ ਦੇਣਾ ਪੂਰਾ ਕਰੇ ਸ਼ਾਹੋ ਭੂਪ ਸਿਕਦਾਰੀ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੀ ਜੁਗ ਚੌਕੜੀ ਰਹੀ ਇੰਤਜ਼ਾਰੀ, ਬਿਨ ਜਗਤ ਆਸਾ ਮਨਸਾ ਰਾਹ ਤਕਾਈਆ। ਉਹ ਜੋਤੀ ਜਾਤਾ ਪੁਰਖ ਬਿਧਾਤਾ ਯੋਧਾ ਸੂਰਬੀਰ ਬਲਕਾਰੀ, ਮਹਾਬਲੀ ਇਕ ਅਖਵਾਈਆ। ਜਿਸ ਜੁਗ ਜੁਗ ਜਨ ਭਗਤਾਂ ਪੈਜ ਸਵਾਰੀ, ਸਿਰ ਸਿਰ ਆਪਣਾ ਹੱਥ ਟਿਕਾਈਆ। ਉਹ ਆਵੇ ਕਲਜੁਗ ਅੰਤਮ ਆਪਣੀ ਵਾਰੀ, ਵਾਰਸ ਹੋ ਕੇ ਵੇਖ ਵਖਾਈਆ। ਤੇਰੇ ਉਤੋਂ ਕਲਜੁਗ ਕੂੜੀ ਕਿਰਿਆ ਦਏ ਨਿਵਾਰੀ, ਸਤਿਜੁਗ ਸਚ ਸਚ ਪਰਗਟਾਈਆ। ਤੂੰ ਇਕੋ ਇਸ਼ਟ ਦੀ ਬਣੀਂ ਪੁਜਾਰੀ, ਪੁਜਾਰਨ ਹੋ ਕੇ ਸੀਸ ਨਿਵਾਈਆ। ਇਕੋ ਨਾਮ ਦਾ ਲਈਂ ਅਧਾਰੀ, ਦੂਸਰ ਓਟ ਨਾ ਕੋਇ ਤਕਾਈਆ। ਇਕੋ ਸ਼ਬਦ ਸੁਣੀ ਧੁਨਕਾਰੀ, ਅਨਹਦ ਨਾਦੀ ਨਾਦ ਕਰੀਂ ਸ਼ਨਵਾਈਆ। ਇਕੋ ਅੰਮ੍ਰਿਤ ਰਸ ਪੀਣਾ ਠੰਡਾ ਠਾਰੀ, ਨਿਝਰ ਝਿਰਨਿਉਂ ਦਏ ਝਿਰਾਈਆ। ਇਕੋ ਦੀਪਕ ਜੋਤ ਕਰੇ ਉਜਿਆਰੀ, ਕਮਲਾਪਾਤੀ ਡਗਮਗਾਈਆ। ਧਰਨੀਏ
ਤੂੰ ਜਾਈਂ ਉਸ ਸਾਹਿਬ ਦੇ ਬਲਿਹਾਰੀ, ਬਲ ਬਲ ਆਪਣਾ ਆਪ ਕਰਾਈਆ । ਜਿਸ ਨੂੰ ਸਭ ਨੇ ਮੰਨਿਆ ਨਿਹਕਲੰਕ ਅਵਤਾਰੀ, ਕਲ ਕਲਕੀ ਅਗੰਮ ਅਥਾਹੀਆ। ਅਮਾਮ ਅਮਾਮਾ ਨੂਰ ਨੁਰਾਨਾ ਸ਼ਾਹ ਸਿਕਦਾਰੀ, ਸ਼ਹਿਨਸ਼ਾਹ ਇਕ ਅਖਵਾਈਆ। ਜੋ ਲਹਿਣਾ ਦੇਣਾ ਕ਼ਰਜ਼ ਸਭ ਦੇ ਦਏ ਉਤਾਰੀ, ਬਾਕੀ ਰਹਿਣ ਕਿਛ ਨਾ ਪਾਈਆ। ਸਦੀ ਚੌਧਵੀਂ ਜਿਸ ਦੀ ਚਰਨ ਧੂੜ ਲਾਉਂਣੀ ਛਾਰੀ, ਸੰਗ ਮੁਹੰਮਦ ਚਾਰ ਯਾਰ ਸੀਸ ਨਿਵਾਈਆ। ਈਸਾ ਮੂਸਾ ਜਿਸ ਨੂੰ ਵੇਖਣ ਨੈਣ ਉਘਾੜੀ, ਬਿਨ ਅੱਖਾਂ ਅੱਖ ਖੁਲ੍ਹਾਈਆ। ਉਹ ਲਹਿਣਾ ਦੇਣਾ ਤੇਰਾ ਪੂਰਾ ਕਰੇ ਲੇਖਾ ਵੇਖੇ ਜੰਗਲ ਜੂਹ ਉਜਾੜ ਪਹਾੜੀ, ਟਿੱਲੇ ਪਰਬਤ ਸਮੁੰਦ ਸਾਗਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਖੇਲ ਸਦਾ ਜੁਗ ਚਾਰੀ, ਜੁਗ ਚੌਕੜੀ ਨਿਰਗੁਣ ਸਰਗੁਣ ਆਪਣਾ ਖੇਲ ਖਿਲਾਈਆ।
੨੨ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਮਲ ਸਿੰਘ ਦੇ ਗ੍ਰਹਿ ਰਜੀਵਾਲਾ ਜ਼ਿਲਾ ਫ਼ਿਰੋਜ਼ਪੁਰ
ਧਰਨੀ ਕਹੇ ਮੇਰੇ ਪੁਰਖ ਅਕਾਲੇ ਦੀਨਾ ਬੰਧੂ, ਬੰਧਪ ਹੋ ਕੇ ਬੰਧਨ ਮੇਰੇ ਦੇ ਤੁੜਾਈਆ। ਆਦਿ ਜੁਗਾਦਿ ਦੀਨ ਦਿਆਲ ਸਦ ਬਖ਼ਸ਼ੰਦੂ, ਬਖ਼ਸ਼ਿਸ਼ ਰਹਿਮਤ ਨਿਰਗੁਣ ਧਾਰ ਆਪ ਕਮਾਈਆ। ਅੰਮ੍ਰਿਤ ਧਾਰ ਅਮੋਲਕ ਰਸ ਸੰਧੂ, ਸਿੰਧ ਸਾਗਰ ਏਕਾ ਏਕ ਦੇਣਾ ਵਹਾਈਆ। ਮੇਰੇ ਠਾਕਰ ਸੁਆਮੀ ਅੰਤਰਜਾਮੀ ਮੈਂ ਤੇਰਾ ਗਾਵਾਂ ਛੰਦੂ, ਸੋਹੰ ਢੋਲਾ ਅਗੰਮ ਅਥਾਹੀਆ। ਪਰਵਰਦਿਗਾਰ ਸਾਂਝੇ ਯਾਰ ਇਕ ਸੰਦੇਸ਼ਾ ਦੇ ਦੇ ਸ਼ੰਕਰ ਸ਼ਿਵ ਸ਼ੰਭੂ, ਸ਼ਬੇ ਰੋਜ਼ ਦੇ ਦ੍ਰਿੜਾਈਆ। ਮੇਰੀ ਧਾਰ ਤਕ ਲੈ ਨਿਰਗੁਣ ਨਿਰਾਕਾਰ ਦੇਸ਼ ਜੰਬੂ, ਪਰਦਾ ਪਰਦਿਆਂ ਵਿਚੋਂ ਉਠਾਈਆ। ਪੁਰਖ ਅਕਾਲੇ ਦੀਨ ਦਿਆਲੇ ਮੇਰਾ ਭਾਰ ਉਠਾ ਲੈ ਆਪਣੇ ਕੰਧੂ, ਦੋ ਜਹਾਨਾਂ ਆਪਣੇ ਕੰਧ ਉਠਾਈਆ। ਅੰਤ ਅਖ਼ੀਰ ਬੇਨਜ਼ੀਰ ਆਪਣਾ ਕੁਫ਼ਲ ਤੋੜ ਦੇ ਜੰਦੂ, ਕੁੰਜੀ ਇਕੋ ਇਕ ਲਗਾਈਆ। ਨਿਗਾਹ ਮਾਰ ਲੈ ਮੇਰੇ ਨਵ ਨੌ ਖੰਡੂ, ਸੱਤ ਦੀਪ ਧਿਆਨ ਲਗਾਈਆ। ਪਰਦਾ ਲਾਹ ਦੇ ਬ੍ਰਹਮ ਧਾਰ ਬ੍ਰਹਿਮੰਡੂ, ਪਾਰਬ੍ਰਹਮ ਪ੍ਰਭ ਪਰਦਾ ਆਪ ਚੁਕਾਈਆ। ਤੇਰੀ ਧਾਰ ਏਕੰਕਾਰ ਮੈਨੂੰ ਲੱਗੇ ਚੰਗੂ, ਚੰਗੀ ਤਰਹ ਦੇਣੀ ਸਮਝਾਈਆ। ਕਿਸ ਬਿਧ ਕਲਜੁਗ ਅੰਤ ਅਖ਼ੀਰ ਸਮਾਂ ਲੰਘੂ, ਆਪ ਆਪਣਾ ਪੰਧ ਮੁਕਾਈਆ। ਤੂੰ ਮੇਰਾ ਠਾਕਰ ਸੁਆਮੀ ਦੀਨਾ ਬੰਧੂ, ਬੰਦਨਾ ਵਿਚ ਮੰਗ ਮੰਗਾਈਆ। ਉਹ ਤਕ ਲੈ ਮੇਰੇ ਉਤੇ ਤ੍ਰੈਗੁਣ ਮਾਇਆ ਲਾਇਆ ਲੰਬੂ, ਅਗਨੀ ਤਤ ਨਾ ਕੋਇ ਬੁਝਾਈਆ। ਸਭ ਦਾ ਭਾਗ ਹੋਇਆ ਮੰਦੂ, ਮੰਦਭਾਗ ਦਿਸੇ ਲੋਕਾਈਆ। ਤੁਧ ਬਿਨ ਪਾਏ ਕੋਇ ਨਾ ਠੰਡੂ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਮੇਰੇ ਆਦਿ ਜੁਗਾਦੀ ਸੰਗੀਆ, ਸਗਲੇ ਸਾਥੀ ਤੇਰੀ ਸਰਨਾਈਆ। ਮੈਨੂੰ ਲਾ ਲੈ ਆਪਣੇ ਅੰਗੀਆ, ਅੰਗੀਕਾਰ ਇਕ ਅਖਵਾਈਆ। ਮੈਂ ਨਿਮਾਣੀ ਹੋ ਕੇ ਮੰਗ ਮੰਗੀਆ, ਮਾਂਗਤ ਹੋ ਕੇ ਝੋਲੀ ਡਾਹੀਆ। ਕਲਜੁਗ ਕੂੜ ਕੁੜਿਆਰਾ ਮੇਰੇ ਉਤੋਂ ਮੇਟ ਸ਼ਾਹ ਫ਼ਰੰਗੀਆ, ਫ਼ੈਸਲਾ ਆਪਣਾ ਹਕ ਸੁਣਾਈਆ। ਮੇਰਾ ਸੀਸ ਚੋਟੀ ਹੋਈ ਨੰਗੀਆ, ਓਢਣ ਉਪਰ ਨਾ ਕੋਇ ਰਖਾਈਆ। ਤੂੰ ਦੀਨ ਦਿਆਲ ਸਦਾ ਬਖ਼ਸ਼ੰਦੀਆ, ਰਹਿਮਤ ਆਪਣੀ ਦੇਣੀ ਕਮਾਈਆ। ਓਹ ਵੇਖ ਲੈ ਸਦੀ ਚੌਧਵੀਂ ਜਾਂਦੀ ਲੰਘੀਆ, ਮੁਹੰਮਦ ਸੰਗ ਚਾਰ
ਯਾਰ ਨੈਣ ਉਠਾਈਆ । ਈਸਾ ਦੀ ਧਾਰ ਸਦੀ ਬੀਸਵੀਂ ਚੌਥਾ ਸਾਲ ਪੱਖ ਪੰਝੀਆ, ਪੰਝੀ ਪਰਕਿਰਤੀ ਦਏ ਦੁਹਾਈਆ। ਮੂਸਾ ਨੇਤਰ ਨੀਰ ਵਹਾਏ ਅੰਝੀਆ, ਕੋਹਤੂਰ ਤੂਰ ਦੁਹਾਈਆ। ਸ਼ੰਕਰ ਧਾਰ ਬਾਣਾ ਪਹਿਨ ਕੇ ਦੱਸੇ ਜੰਗੀਆ, ਸ਼ਸਤਰ ਤੇਰਾ ਨਾਮ ਜਣਾਈਆ। ਨਵ ਸੱਤ ਤੇਰੇ ਹੁਕਮ ਦੀਆਂ ਦਿਸਣ ਵੰਡੀਆ, ਵੰਡਣਹਾਰਾ ਇਕੋ ਹੋਵੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰੀ ਨਿਮਾਣੀ ਧਵਲ, ਧੌਲ ਹੋ ਕੇ ਸੀਸ ਨਿਵਾਈਆ। ਤੂੰ ਆਦਿ ਜੁਗਾਦੀ ਮੇਰਾ ਮਾਲਕ ਇਕੋ ਅਵਲ, ਏਕੰਕਾਰ ਤੇਰੀ ਵਡਿਆਈਆ। ਤੇਰਾ ਰੂਪ ਅਨੂਪਾ ਜਿਸ ਨੂੰ ਨਾ ਕੋਈ ਜਾਣੇ ਸੁੰਦਰ ਸਵਲ, ਸਾਂਵਰੀਆ ਭੇਵ ਕੋਇ ਨਾ ਆਈਆ। ਕੀ ਲੇਖਾ ਜਾਣੇ ਤੇਰੀ ਧਾਰ ਜੋ ਬ੍ਰਹਮਾ ਉਪਜਿਆ ਵਿਚੋਂ ਕਵਲ, ਨੈਣ ਤੇਰੇ ਹੱਥ ਤੇਰੀ ਵਡਿਆਈਆ। ਮੇਰੇ ਮਿਹਰਵਾਨਾ ਨੌਜਵਾਨਾ ਮੇਰੇ ਉਤੇ ਜਾ ਮਵਲ, ਮੌਲਾ ਆਪਣਾ ਖੇਲ ਵਖਾਈਆ । ਤੇਰਾ ਨੂਰ ਅਲਾਹੀ ਇਕੋ ਤਕਾਂ ਸਲਲ, ਸਾਹਿਬ ਸੁਆਮੀ ਪਰਦਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਮੇਰੇ ਮਾਲਕ ਮੇਰੇ ਉਤੇ ਕਰ ਦੇ ਰਹਿਮਤ, ਰਹੀਮ ਰਹਿਮਾਨ ਦਇਆ ਕਮਾਈਆ। ਮਿਹਰਵਾਨ ਮੇਰੇ ਨਾਲ ਹੋ ਸਹਿਮਤ, ਸਤਿ ਸਚ ਦੇ ਮਾਲਕ ਦੇ ਵਡਿਆਈਆ। ਕਲਜੁਗ ਕੂੜੀ ਕਿਰਿਆ ਮੇਰੇ ਉਤੋਂ ਮਿਟਾ ਦੇ ਜ਼ਹਿਮਤ, ਮਾਇਆ ਮਮਤਾ ਦੁਖ ਰੋਗ ਰਹੇ ਨਾ ਰਾਈਆ। ਮੇਰੀ ਨੌਂ ਸੌ ਚੁਰਾਨਵੇ ਚੌਕੜੀ ਜੁਗ ਦੀ ਝੋਲੀ ਪਾ ਦੇ ਮਿਹਨਤ, ਦਰ ਤੇਰੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਵਸਤ ਇਕ ਵਰਤਾਈਆ। ਪੁਰਖ ਅਕਾਲ ਕਹੇ ਧਰਨੀ ਧਵਲ ਧੌਲੇ ਨਾ ਕੁਰਲਾ, ਬਿਨ ਰਸਨਾ ਕੂਕ ਕੂਕ ਸੁਣਾਈਆ। ਮੈਂ ਆਦਿ ਜੁਗਾਦੀ ਮਾਲਕ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜੋਤੀ ਜਾਤਾ ਏਕੰਕਾਰਾ ਨੂਰ ਅਲਾਹ, ਪਰਵਰਦਿਗਾਰਾ ਸਾਂਝਾ ਯਾਰਾ ਧੁਰਦਰਗਾਹੀਆ। ਏਥੇ ਓਥੇ ਦੋ ਜਹਾਨਾਂ ਰਹਿਨੁਮਾ, ਰਹਿਬਰ ਹੋ ਕੇ ਵੇਖ ਵਖਾਈਆ। ਸਚ ਸੰਦੇਸ਼ਾ ਧੁਰ ਫ਼ਰਮਾਨਾ ਦੇਵਾਂ ਸੁਣਾ, ਪੈਗ਼ਾਮ ਇਕੋ ਇਕ ਜਣਾਈਆ। ਤੇਰਾ ਹਿੱਸਾ ਵੰਡ ਰਹੇ ਨਾ ਕੋਈ ਗੁਣਾਂ, ਵਖਰੀ ਧਾਰ ਨਾ ਕੋਇ ਰਖਾਈਆ। ਤੇਰੀ ਪੁਕਾਰ ਦਾਤਾਰ ਹੋ ਕੇ ਆਪ ਸੁਣਾਂ, ਨਿਰੰਕਾਰ ਹੋ ਕੇ ਵੇਖਾਂ ਥਾਉਂ ਥਾਈਂਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮਾਨਵ ਜ਼ਾਤੀ ਛਾਣਾਂ ਪੁਣਾਂ, ਘਟ ਘਟ ਅੰਦਰ ਵੇਖਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਤੇਰੇ ਹੱਥ ਟਿਕਾਈਆ। ਧਰਨੀ ਨਾ ਕਰ ਗਿਰਿਆਜ਼ਾਰੀ, ਬਿਨ ਨੇਤਰ ਨੈਣਾਂ ਨੀਰ ਵਹਾਈਆ। ਮੈਂ ਆਦਿ ਜੁਗਾਦੀ ਏਕੰਕਾਰੀ, ਅਕਲ ਕਲਧਾਰੀ ਇਕ ਅਖਵਾਈਆ। ਧਵਲੇ ਤੇਰੀ ਪਾਵਾਂ ਸਾਰੀ, ਸਿਰ ਤੇਰੇ ਹੱਥ ਟਿਕਾਈਆ। ਅਵਤਾਰ ਪੈਗ਼ੰਬਰ ਗੁਰੂ ਬਾਅਦ ਮੇਰੀ ਆਈ ਵਾਰੀ, ਵਾਰਸ ਹੋ ਕੇ ਵੇਖ ਵਖਾਈਆ। ਤੂੰ ਨੇਤਰ ਲੋਚਨ ਨੈਣ ਅੱਖ ਉਘਾੜੀਂ, ਬਿਨ ਅੱਖਾਂ ਅੱਖ ਖੁਲ੍ਹਾਈਆ। ਮੇਰਾ ਰੂਪ ਅਨੂਪਾ ਨਾ ਕੋਈ ਮੁੱਛ ਨਾ ਕੋਈ ਦਾਹੜੀ, ਕੇਸ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦੀ ਹੋ ਕੇ ਫਿਰਾਂ ਤੇਰੇ ਪਿਛੇ ਅਗਾੜੀ, ਦੋ ਜਹਾਨਾਂ ਵੇਖਾਂ ਚਾਈਂ ਚਾਈਂਆ। ਤੇਰਾ ਲਹਿਣਾ ਦੇਣਾ ਪੂਰਾ ਕਰਾਂ ਜੰਗਲ ਜੂਹ ਉਜਾੜ ਪਹਾੜੀ, ਟਿੱਲੇ ਪਰਬਤਾਂ ਲੇਖੇ ਲਾਈਆ। ਤੇਰੀ ਕ਼ਿਸਮਤ ਹੋਣ ਨਾ ਦੇਵਾਂ ਮਾੜੀ, ਮਾੜੀ ਮੰਡਪ ਰਹਿਣ ਕੋਇ ਨਾ ਪਾਈਆ। ਮੈਂ ਇਕੋ ਹੁਕਮ ਸੰਦੇਸ਼ਾ ਦੇਵਾਂ ਸ਼ੰਕਰ ਧਾਰ ਜੋ ਲੇਖਾ ਜਾਣੇ ਰਾਏ ਧਰਮ ਨਾਲ
ਮੌਤ ਲਾੜੀ, ਚਿਤਰ ਗੁਪਤ ਆਪਣੀ ਗੰਢ ਪੁਆਈਆ। ਉਹ ਨਵ ਸੱਤ ਤੇਰੇ ਉਤੇ ਵੇਖੇ ਅਖਾੜੀ, ਦੀਨ ਦੁਨੀ ਦੁਨੀ ਦਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਹੇ ਧਰਨੀ ਨਾ ਰੋ ਵਹਾ ਅੱਥਰ, ਹੰਝੂਆਂ ਹਾਰ ਬਣਾਈਆ। ਨੀ ਤੇਰੇ ਉਤੇ ਮੇਰਾ ਗੋਬਿੰਦ ਲਥਾ ਸਥਰ, ਯਾਰੜਾ ਸੇਜ ਹੰਢਾਈਆ। ਮੈਂ ਪੂਜਾ ਮਿਟਾਉਣੀ ਪਾਹਨ ਪੱਥਰ, ਸਿਲ ਸਿਲਸਲਾ ਰਹਿਣ ਨਾ ਪਾਈਆ। ਦੀਨ ਦੁਨੀ ਨੂੰ ਕਰਨਾ ਮਥਨ, ਲੱਖ ਚੁਰਾਸੀ ਰਿੜਕਾਂ ਥਾਉਂ ਥਾਈਂਆ। ਤੇਰੇ ਉਤੇ ਇਕ ਚਲਾਉਣੀ ਕਥਨ, ਵਾਰਤਾ ਇਕੋ ਇਕ ਸਮਝਾਈਆ। ਇਕੋ ਢੋਲਾ ਗੀਤ ਆਵਾਂ ਦੱਸਣ, ਇਕੋ ਸਿਖਿਆ ਸਚ ਪੜ੍ਹਾਈਆ। ਇਕੋ ਧਰਮ ਚਲਾਵਾਂ ਰਥਨ, ਰਥ ਰਥਵਾਹੀ ਇਕ ਅਖਵਾਈਆ। ਕਲਜੁਗ ਮੇਟਾਂ ਅੰਧੇਰੀ ਮੱਸਨ, ਸਤਿਜੁਗ ਸਚ ਚੰਦ ਚਮਕਾਈਆ। ਅਵਤਾਰ ਪੈਗ਼ੰਬਰ ਗੁਰ ਸਾਰੇ ਵੇਖ ਵੇਖ ਹੱਸਣ, ਵਿਸ਼ਨ ਬ੍ਰਹਮਾ ਸ਼ਿਵ ਢੋਲੇ ਗਾਈਆ। ਤੂੰ ਵੀ ਇਕੋ ਪਿਆਰ ਦਾ ਲੈਣਾ ਰਸਨ, ਬਿਨ ਰਸਨਾ ਰਸ ਬਣਾਈਆ। ਸਾਚਾ ਢੋਲਾ ਗਾਉਣਾ ਜਸਨ, ਸਿਫ਼ਤੀ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਰਬ ਕਲਾ ਸਮਰਥਣ, ਅਕਥ ਆਪਣਾ ਹੁਕਮ ਜਣਾਈਆ।
੨੩ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਗਾਲਬ ਰਣ ਸਿੰਘ ਵਾਲਾ ਜ਼ਿਲਾ ਫ਼ਿਰੋਜ਼ਪੁਰ
ਸਤਿਗੁਰ ਸ਼ਬਦ ਕਹੇ ਮੈਂ ਸਦਾ ਅਨਾਦੀ, ਆਦਿ ਜੁਗਾਦਿ ਜੁਗ ਚੌਕੜੀ ਆਪਣਾ ਖੇਲ ਖਿਲਾਈਆ। ਏਥੇ ਓਥੇ ਦੋ ਜਹਾਨਾਂ ਮੇਰਾ ਲੇਖਾ ਬ੍ਰਹਮ ਬ੍ਰਹਿਮਾਦੀ, ਬ੍ਰਹਿਮਾਂਡ ਵੇਖਾਂ ਚਾਈਂ ਚਾਈਂਆ। ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ ਰਿਹਾ ਵਿਸਮਾਦੀ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਚਾਰ ਜੁਗ ਦੇ ਸ਼ਾਸਤਰ ਮੇਰੀ ਧਾਰ ਰਹੇ ਅਰਾਧੀ, ਅੱਖਰਾਂ ਨਾਲ ਮਿਲ ਕੇ ਸਿਫ਼ਤਾਂ ਢੋਲੇ ਗਾਈਆ। ਮੇਰਾ ਭੇਵ ਅਭੇਦਾ ਬੁੱਧੀ ਤੋਂ ਪਰੇ ਬੋਧ ਅਗਾਧੀ, ਜਗਤ ਅਕਲ ਚਲੇ ਨਾ ਕੋਇ ਚਤੁਰਾਈਆ। ਮੇਰੀ ਮੰਜ਼ਲ ਹਦ ਹਦੂਦ ਸਮਝੇ ਕੋਇ ਨਾ ਹਾਦੀ, ਵੰਡਣ ਵੰਡ ਨਾ ਕੋਇ ਵੰਡਾਈਆ। ਮੇਰਾ ਖੇਲ ਸਦਾ ਤਨ ਵਜੂਦਾਂ ਵਿਚ ਬਾਡੀ, ਹਡ ਮਾਸ ਨਾੜੀ ਆਪਣਾ ਰੰਗ ਰੰਗਾਈਆ। ਮੇਰੀ ਖੇਲ ਆਪਣੇ ਆਪ ਵਿਚੋਂ ਸਦਾ ਜਾਗੀ, ਜਾਗਰਤ ਜੋਤ ਵਿਚ ਸਮਾਈਆ। ਮੇਰਾ ਤਾਲ ਤਲਵਾੜਾ ਬਿਨਾ ਸਾਜਾਂ ਤੋਂ ਅਨਰਾਗੀ, ਅਨਹਦ ਮੇਰੀ ਧੁੰਨ ਬੇਪਰਵਾਹੀਆ। ਮੈਂ ਲੱਤਾਂ ਪੈਰਾਂ ਵਾਲਾ ਬਣਿਆ ਕਦੇ ਨਹੀਂ ਪਾਂਧੀ, ਕ਼ਦਮਾਂ ਕ਼ਦਮਾਂ ਕ਼ਦਮ ਨਾ ਕੋਇ ਉਠਾਈਆ। ਮੇਰੀ ਆਸ਼ਾ ਅੱਖਰਾਂ ਵਿਚ ਨਿਰਅੱਖਰ ਧਾਰ ਆਪਣਾ ਆਪ ਗਾਂਦੀ, ਦੂਸਰ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ । ਸ਼ਬਦ ਕਹੇ ਮੈਂ ਅਨਹਦ ਅਗੰਮੀ ਧੁਨ, ਧੁਨ ਆਤਮਕ ਰਾਗ ਦ੍ਰਿੜਾਈਆ। ਸਰਵਣਾਂ ਨਾਲ ਮੈਨੂੰ ਸਕੇ ਕੋਈ ਨਾ ਸੁਣ, ਅਣਸੁਣਤ ਦਿਆਂ ਸਮਝਾਈਆ। ਮੇਰਾ ਮੁਖ ਦੰਦ ਜਿਹਵਾ ਨਹੀਂ, ਮੈਂ ਬਿਨਾ ਰਸਨਾ ਤੋਂ ਮੁਨ, ਮੁਨੀਸ਼ਰਾਂ ਭੇਵ ਨਾ ਕੋਇ ਜਣਾਈਆ। ਮੇਰਾ ਜਗਤ ਕਾਂਡ ਤੋਂ ਬਾਹਰ ਗੁਣ, ਅਵਗੁਣ ਨਜ਼ਰ ਕੋਇ ਨਾ ਆਈਆ। ਮੇਰਾ ਲੇਖਾ ਆਦਿ ਜੁਗਾਦੀ ਏਥੇ ਓਥੇ ਅਗੇ ਪਿਛੇ ਹੁਣ, ਘਟ ਘਟ ਆਪਣਾ ਖੇਲ ਖਿਲਾਈਆ। ਮੇਰਾ ਮਾਲਕ
ਖ਼ਾਲਕ ਇਕੋ ਕੁੰਨ, ਕੁੱਲ ਮਾਲਕ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਅਨਹਦ ਸ਼ਬਦ ਕਹੇ ਮੇਰੀ ਧੁਨਕਾਰੀ, ਬਿਨ ਤਾਲ ਤਲਵਾੜੇ ਸੋਭਾ ਪਾਈਆ। ਮੇਰੀ ਮੰਜ਼ਲ ਜਗਤ ਨੇਤਰਾਂ ਤੋਂ ਬਾਹਰੀ, ਅੱਖੀਆਂ ਵੇਖਣ ਕੋਇ ਨਾ ਪਾਈਆ। ਮੇਰਾ ਭੇਵ ਖੁਲ੍ਹਾਇਆ ਪੁਰਖ ਅਕਾਲੇ ਜੋਤ ਨਿਰੰਕਾਰੀ, ਨਰ ਨਰਾਇਣ ਦਿਤੀ ਵਡਿਆਈਆ। ਮੇਰੀ ਮੰਜ਼ਲ ਹਕ ਦੁਸ਼ਵਾਰੀ, ਕਾਇਆ ਮੰਦਰ ਅੰਦਰ ਸੋਭਾ ਪਾਈਆ। ਮੈਨੂੰ ਕੋਟਨ ਕੋਟ ਲਭਦੇ ਫਿਰਨ ਪੁਜਾਰੀ, ਪੂਜ ਪੂਜ ਧਿਆਨ ਲਗਾਈਆ। ਅਣਗਿਣਤ ਕਾਇਆ ਰਹੇ ਠਾਰੀ, ਜਲਧਾਰਾ ਸੀਸ ਕਰਾਈਆ। ਕੋਟਨ ਵਸੇ ਜੰਗਲ ਜੂਹ ਪਹਾੜੀ, ਟਿੱਲੇ ਪਰਬਤਾਂ ਫੇਰੀਆਂ ਪਾਈਆ। ਕੋਟਨ ਕੋਟ ਮੂੰਡ ਮੁੰਡਾ ਕੇ ਮੁੱਛ ਦਾੜ੍ਹੀ, ਭੱਜੇ ਵਾਹੋ ਦਾਹੀਆ। ਕੋਟਨ ਕੋਟ ਘਰ ਛਡ ਕੇ ਗਏ ਲਾੜੀ, ਵੈਰਾਗੀ ਤਿਆਗੀ ਹੋ ਕੇ ਫਿਰਨ ਵਾਹੋ ਦਾਹੀਆ। ਮੇਰੀ ਖੇਲ ਸ਼ਬਦ ਕਹੇ ਸਭ ਤੋਂ ਨਿਆਰੀ, ਨਿਰਾਕਾਰ ਦਿਤੀ ਵਡਿਆਈਆ। ਬਿਨ ਸਾਜਾਂ ਤੋਂ ਆਵਾਜ਼ ਬਿਨ ਸਿਤਾਰਾਂ ਤੋਂ ਧੁਨਕਾਰੀ, ਬਿਨ ਹੱਥਾਂ ਹੱਥ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਅਨਹਦ ਖ਼ੁਸ਼ੀਆਂ ਦੇ ਨਾਲ ਹੱਸਿਆ, ਹਸ ਹਸ ਕੇ ਰਿਹਾ ਜਣਾਈਆ। ਜਨ ਭਗਤੋ ਮੈਂ ਨੌ ਦੁਆਰ ਕਦੇ ਨਹੀਂ ਵਸਿਆ, ਜਗਤ ਵਾਸਨਾ ਨਾ ਕੋਇ ਰਖਾਈਆ। ਮੇਰਾ ਲੇਖਾ ਨਹੀਂ ਨਾਲ ਰੈਣ ਅੰਧੇਰੀ ਮੱਸਿਆ, ਕੂੜ ਕੁੜਿਆਰਾ ਵੰਡ ਨਾ ਕੋਇ ਵੰਡਾਈਆ। ਮੈਂ ਮੋਹ ਵਿਕਾਰੇ ਵਿਚ ਕਦੇ ਨਹੀਂ ਫਸਿਆ, ਜਗਤ ਤ੍ਰਿਸ਼ਨਾ ਨਾ ਕੋਇ ਹਲਕਾਈਆ। ਮੈਨੂੰ ਕੂੜ ਕਿਰਿਆ ਕਿਸੇ ਨਹੀਂ ਡੱਸਿਆ, ਜਗਤ ਰੰਗ ਨਾ ਕੋਇ ਰੰਗਾਈਆ। ਮੈਂ ਬਿਨਾ ਕ਼ਦਮਾਂ ਤੋਂ ਫਿਰਾਂ ਨੱਸਿਆ, ਭੱਜਾਂ ਵਾਹੋ ਦਾਹੀਆ। ਮੇਰਾ ਇਕੋ ਮਾਲਕ ਖ਼ਾਲਕ ਪੁਰਖ ਸਮਰਥਿਆ, ਜਿਸ ਨੂੰ ਜਨਮੇ ਕੋਇ ਨਾ ਮਾਈਆ । ਜੋ ਮੇਰਾ ਲਹਿਣਾ ਦੇਣਾ ਰਖੇ ਆਪਣੇ ਹੱਥਿਆ, ਦੂਸਰ ਡੋਰੀ ਨਾ ਕੋਇ ਫੜਾਈਆ। ਮੈਂ ਹੁਕਮ ਸੁਣਾਵਾਂ ਆਦਿ ਜੁਗਾਦਿ ਇਕੱਠਿਆਂ, ਜੋ ਏਕੰਕਾਰ ਦਏ ਦ੍ਰਿੜਾਈਆ। ਮੇਰਾ ਗ੍ਰਹਿ ਮੰਦਰ ਟਿਕਾਣਾ ਸਾਢੇ ਤਿੰਨ ਹੱਥ ਕਾਇਆ ਮਠਿਆ, ਸ਼ਿਵਦਵਾਲੇ ਸਾਚੇ ਸੋਭਾ ਪਾਈਆ । ਜਿਥੇ ਮੇਰੇ ਪਿਆਰ ਦੀ ਧਾਰ ਜੋਤ ਜਗੇ ਲਟ ਲਟਿਆ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਅਨਹਦ ਸ਼ਬਦ ਕਹੇ ਮੇਰੀ ਅਗੰਮ ਨਿਸ਼ਾਨੀ, ਜਗਤ ਨਿਸ਼ਾਨਾ ਨਜ਼ਰ ਕੋਇ ਨਾ ਆਈਆ। ਮੇਰੀ ਮੰਜ਼ਲ ਅਗੰਮ ਰੁਹਾਨੀ, ਰੂਹ ਬੁਤ ਨਾਲ ਮਿਲ ਕੇ ਵਜੇ ਵਧਾਈਆ। ਮੇਰੀ ਆਸ਼ਾ ਆਦਿ ਜੁਗਾਦਿ ਨਹੀਂ ਕੋਈ ਬੇਗਾਨੀ, ਦੂਸਰ ਵੰਡ ਨਾ ਕੋਇ ਵੰਡਾਈਆ। ਮੈਂ ਜਦ ਵਸਾਂ ਪਹਿਲੀ ਧਾਰ ਪੇਸ਼ਾਨੀ, ਪੇਸ਼ਤਰ ਦਿਆਂ ਜਣਾਈਆ। ਮੇਰੀ ਸਭ ਤੋਂ ਵਖਰੀ ਜਵਾਨੀ, ਜੋਬਨਵੰਤ ਇਕ ਅਖਵਾਈਆ। ਮੇਰੀ ਆਵਾਜ਼ ਬਿਨ ਜਿਹਵਾ ਜ਼ਬਾਨ ਤੋਂ ਧੁਨਕਾਨੀ, ਧੁਨੀ ਆਪਣੀ ਦਿਆਂ ਪਰਗਟਾਈਆ। ਜਿਸ ਨੂੰ ਜਗਤ ਵਿਦਿਆ ਨਾ ਸਮਝੇ ਨਾ ਕੋਇ ਜਾਣੇ ਅਨੁਭਵ ਦ੍ਰਿਸ਼ਟੀ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਅਨਹਦ ਸ਼ਬਦ ਕਹੇ ਨੌ ਦੁਆਰੇ ਵਾਸਨਾ ਢਾਹ, ਖ਼ਾਕੀ ਖ਼ਾਕ ਮਿਲਾਈਆ। ਦੁਰਮਤ ਮੈਲ ਮੈਲ ਧੁਆ, ਪਤਤ ਪੁਨੀਤ ਕਰਾਈਆ। ਫੇਰ ਪਰਦਾ ਆਪ ਉਠਾ, ਉਹਲਾ ਅੰਦਰੇ ਅੰਦਰ ਉਠਾਈਆ। ਫੇਰ ਨੱਚਾਂ ਟੱਪਾਂ ਕੁਦਾਂ ਨਾਲ ਚਾਅ, ਚਾਓ ਘਨੇਰਾ ਇਕ ਜਣਾਈਆ। ਰੂਪ ਅਨੂਪਾ ਲਵਾਂ
ਬਦਲਾ, ਸਤਿ ਸਰੂਪੀ ਇਕ ਅਖਵਾਈਆ। ਜਨ ਭਗਤ ਸੁਹੇਲੇ ਲਵਾਂ ਜਗਾ, ਗੁਰਮੁਖ ਮੇਲੇ ਮੇਲਾਂ ਚਾਈਂ ਚਾਈਂਆ। ਸੁਰਤ ਸਵਾਣੀ ਨਾਲ ਲਵਾਂ ਰਲਾ, ਹਾਣੀ ਹੋ ਕੇ ਸੰਗ ਬਣਾਈਆ। ਫਿਰ ਆਪਣੀ ਮੰਜ਼ਲ ਦਿਆਂ ਵਖਾ, ਜਿਥੇ ਦੂਜਾ ਚੜ੍ਹਨ ਕੋਇ ਨਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਬਾਹਰੋਂ ਕਹੇ ਮਸਤਕ ਤੇ ਮੇਰਾ ਅੰਦਰ ਨੂਰ ਰੁਸ਼ਨਾ, ਨੂਰ ਨੁਰਾਨਾ ਡਗਮਗਾਈਆ। ਫੇਰ ਮੇਰੇ ਸ਼ਬਦ ਦੀ ਸ਼ਬਦ ਦਏ ਗਵਾਹ, ਸ਼ਹਾਦਤ ਪੰਚਮ ਪੰਚ ਸ਼ਬਦ ਭੁਗਤਾਈਆ। ਸਭ ਦਾ ਮੇਲਾ ਹੋਵੇ ਸਹਿਜ ਸੁਭਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਹੰ ਬ੍ਰਹਮ ਜੋੜ ਜੁੜਾ, ਜੁਗਤੀ ਆਪਣੀ ਦਏ ਸਮਝਾਈਆ। ਪਹਿਲੀ ਮੰਜ਼ਲ ਪਹਿਲਾ ਰਾਹ, ਰਹਿਬਰ ਹੋ ਕੇ ਦਿਆਂ ਵਖਾਈਆ। ਦੂਜੇ ਦੂਈ ਦੁਵੈਤ ਚੁਕਾ, ਦੋਹਰਾ ਆਪਣਾ ਤਾਲ ਵਜਾਈਆ। ਤੀਜੇ ਤੀਜਾ ਨੇਤਰ ਨੈਣ ਖੁਲ੍ਹਾ, ਘਰ ਘਰ ਕਰਾਂ ਰੁਸ਼ਨਾਈਆ। ਚੌਥੇ ਚੌਥੀ ਮੰਜ਼ਲ ਆਪ ਪਹੁੰਚਾ, ਪੂਜਣ ਯੋਗ ਇਕ ਸਮਝਾਈਆ। ਪੰਚਮ ਮੀਤਾ ਬਣ ਕੇ ਰਹਿਨੁਮਾ, ਭੇਵ ਅਭੇਦਾ ਦਿਆਂ ਖੁਲ੍ਹਾਈਆ। ਮੇਰਾ ਸ਼ਬਦ ਅਨਾਦੀ ਅਨਹਦ ਜਿਸ ਨੂੰ ਅਕਲ ਬੁੱਧੀ ਜਾਣੇ ਕੋਇ ਨਾ, ਵਿਦਿਆ ਵਿਦਤ ਵਿਚ ਨਾ ਕੋਇ ਸਮਝਾਈਆ। ਸੰਤ ਭਗਤ ਸੁਹੇਲੇ ਜਿਨ੍ਹਾਂ ਪੱਲੂ ਦਿਤਾ ਫੜਾ, ਉਹ ਮੈਨੂੰ ਮਿਲ ਕੇ ਜਗਤ ਗਏ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਮੇਰੀ ਕੀਤੀ ਸਿਫ਼ਤ ਸਲਾਹ, ਅੱਖਰਾਂ ਨਾਲ ਕੀਤੀ ਵਡਿਆਈਆ। ਚਾਰ ਜੁਗ ਦੇ ਸ਼ਾਸਤਰ ਹੋਏ ਗਵਾਹ, ਸ਼ਹਾਦਤ ਮੇਰੀ ਰਹੇ ਭੁਗਤਾਈਆ। ਮੈਂ ਕੋਈ ਜਗਤ ਰਬਾਬ ਨਹੀਂ ਤਨ ਸਾਜ ਨਹੀਂ ਨਾ ਕੋਈ ਮੈਨੂੰ ਉਂਗਲਾ ਨਾਲ ਸਕੇ ਵਜਾ, ਵਜਹ ਸਕੇ ਨਾ ਕੋਇ ਸਮਝਾਈਆ। ਮੈਂ ਆਪਣੀ ਧੁਨ ਆਪਣੀ ਧਾਰ ਵਿਚੋਂ ਲਵਾਂ ਪਰਗਟਾ, ਆਪ ਆਪਣੇ ਵਿਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਅਨਹਦ ਸ਼ਬਦ ਕਹੇ ਮੇਰੀ ਧਾਰ ਅਨਮੁਲੀ, ਕ਼ੀਮਤ ਜਗਤ ਕੋਇ ਨਾ ਪਾਈਆ । ਮੇਰਾ ਲੇਖਾ ਜਾਣੇ ਮਾਲਕ ਖਾਲਕ ਸੁਲਹਕੁਲੀ, ਕੁੱਲ ਮਾਲਕ ਵੇਖ ਵਖਾਈਆ। ਮੈਂ ਗਾਇਆ ਜਾਵਾਂ ਨਾ ਕਦੇ ਕਿਸੇ ਬੁੱਲੀਂ, ਰਸਨਾ ਜਿਹਵਾ ਚਲੇ ਕੋਇ ਨਾ ਚਤੁਰਾਈਆ। ਮੈਂ ਜਦੋਂ ਉਪਜਿਆ ਪਰਗਟ ਹੋਇਆ ਤੇ ਹੋਇਆ ਭਗਤਾਂ ਦੀ ਕਾਇਆ ਕੁੱਲੀ, ਕਾਅਬੇ ਆਪਣਾ ਰੰਗ ਰੰਗਾਈਆ। ਹਰਿਜਨ ਮੇਰੀ ਫਲ ਫੁਲਵਾੜੀ ਫੁੱਲੀ, ਲੋਕਮਾਤ ਮਹਿਕੇ ਟਹਿਕੇ ਚਾਈਂ ਚਾਈਂਆ। ਮੇਰੀ ਧਾਰ ਕਦੇ ਨਾ ਰੁਲੀ, ਜੁਗ ਜੁਗ ਮੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਅਨਹਦ ਸ਼ਬਦ ਕਹੇ ਮੈਨੂੰ ਸਾਰੇ ਕਹਿੰਦੇ ਸ਼ਬਦ, ਸ਼ਬਦ ਸ਼ਬਦ ਰੂਪ ਸਮਾਈਆ। ਮੇਰਾ ਸਭ ਤੋਂ ਵਖਰਾ ਮਜ਼੍ਹਬ, ਜ਼ਾਤ ਵੰਡ ਨਾ ਕੋਇ ਵੰਡਾਈਆ। ਮੇਰਾ ਸਭ ਤੋਂ ਵਖਰਾ ਅਦਬ, ਅਦਾਬ ਵਿਚ ਸਾਰੇ ਸੀਸ ਨਿਵਾਈਆ। ਮੇਰਾ ਭੇਵ ਨਿਰਾਲਾ ਅਨੋਖਾ ਦਿਸੇ ਗ਼ਜ਼ਬ, ਹੈਰਾਨੀ ਵਿਚ ਦਿਆਂ ਜਣਾਈਆ। ਜਿਨ੍ਹਾਂ ਮੈਨੂੰ ਅੰਦਰੋਂ ਸੁਣਿਆ ਉਹ ਬਾਹਰ ਹੋਏ ਨਾ ਕਦੇ ਤੁਅਜਬ, ਪਰੇਸ਼ਾਨੀ ਵਿਚ ਕਦੇ ਨਾ ਆਈਆ। ਮੈਂ ਜਦੋਂ ਕਰਾਂ ਤੇ ਕਰਾਂ ਭਗਤਾਂ ਦੀ ਮਦਦ, ਅੰਦਰ ਮਿਲ ਕੇ ਖ਼ੁਸ਼ੀ ਬਣਾਈਆ। ਮੇਰੇ ਪਿਆਰ ਵਿਚ ਰਹੇ ਨਾ ਕੋਇ ਤਸ਼ੱਦਦ, ਝਗੜਾ ਕੂੜ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਅਨਹਦ ਸ਼ਬਦ ਕਹੇ ਮੈਂ ਸਚ ਦੱਸਾਂ ਨਾ ਮੇਰੀ ਚੋਟੀ ਨਾ ਮੇਰੀ ਜੜ੍ਹ, ਚੇਤਨ ਆਪਣਾ ਰੂਪ ਜਣਾਈਆ। ਨਾ ਮੈਂ ਅੰਦਰ ਨਾ ਮੈਂ ਬਾਹਰ ਨਾ ਮੈਂ ਦਰਵਾਜ਼ੇ ਅਗੇ ਸਕਾਂ ਖੜ੍ਹ, ਇਕੋ ਗ੍ਰਹਿ ਬੈਠਾ ਡੇਰਾ ਲਾਈਆ। ਨਾ ਕੋਈ ਅੱਖਰ
ਨਾ ਕੋਈ ਇਲਮ ਨਾ ਕੋਈ ਵਿਦਿਆ ਲਵਾਂ ਪੜ੍ਹ, ਆਦਿ ਜੁਗਾਦਿ ਮੇਰੀ ਅਗੰਮ ਪੜ੍ਹਾਈਆ। ਨਾ ਤਤਵ ਤਤ ਹੋ ਕੇ ਅਗਨੀ ਜਾਵਾਂ ਸੜ, ਗੋਰਾਂ ਵਿਚ ਨਾ ਡੇਰਾ ਲਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਐਸਾ ਘਾੜਨ ਦਿਤਾ ਘੜ, ਮੈਨੂੰ ਜੰਮਣ ਵਾਲੀ ਕੋਇ ਨਾ ਮਾਈਆ। ਨਾ ਮੇਰਾ ਕੋਈ ਸੀਸ ਨਾ ਕੋਈ ਧੜ, ਤਨ ਵਜੂਦ ਨਾ ਕੋਇ ਰਖਾਈਆ। ਜਨ ਭਗਤੋ ਸਚ ਪੁਛੋ ਅਨਹਦ ਸ਼ਬਦ ਕਹੇ ਮੈਂ ਹਰ ਹਿਰਦੇ ਅੰਦਰ ਬੈਠਾ ਵੜ, ਅੰਦਰ ਬੈਠਾ ਨਜ਼ਰ ਕਿਸੇ ਨਾ ਆਈਆ। ਮੇਰਾ ਤਾਲ ਸਿਤਾਰ ਬਿਨ ਤਾਲਾਂ ਵਜੇ ਕੜ ਕੜ, ਆਪ ਆਪਣੀ ਆਵਾਜ਼ ਸੁਣਾਈਆ। ਜੇ ਮੇਰਾ ਸਤਿ ਸਰੂਪ ਤਕਣਾ ਤੇ ਮਸਤਕ ਦੀ ਧਾਰ ਤੋਂ ਉਪਰ ਜਾਓ ਚੜ੍ਹ, ਜਿਥੇ ਚੜ੍ਹਦਾ ਲਹਿੰਦਾ ਦੱਖਣ ਪਹਾੜ ਨਜ਼ਰ ਕੋਇ ਨਾ ਆਈਆ। ਇਕੋ ਵੇਖੋ ਸਤਿ ਪੁਰਖ ਦਾ ਟਿਕਾਣਾ ਅਗੰਮੀ ਗੜ੍ਹ, ਜਿਸ ਦੀ ਚਾਰ ਦੀਵਾਰ ਸਮਝ ਕੋਇ ਨਾ ਪਾਈਆ। ਅਨਹਦ ਸ਼ਬਦ ਕਹੇ ਨਾ ਕੋਈ ਭੈ ਨਾ ਕੋਈ ਡਰ, ਭਉ ਸਿਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜੁਗ ਚੌਕੜੀ ਨਿਰਗੁਣ ਧਾਰ ਜਿਸ ਨੇ ਮੈਨੂੰ ਨਿਰਗੁਣ ਧਾਰ ਦਿਤਾ ਵਰ, ਪੁਰਖ ਬਿਧਾਤਾ ਇਕੋ ਮੇਰਾ ਧੁਰ ਦਾ ਮਾਹੀਆ।
੨੩ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਗੁਰਤੇਜ ਸਿੰਘ ਦੇ ਗ੍ਰਹਿ ਪਿੰਡ ਘਲ ਕਲਾਂ ਜ਼ਿਲਾ ਫ਼ਿਰੋਜ਼ਪੁਰ
ਨਾਰਦ ਕਹੇ ਧਰਨੀਏ ਆ ਵੇਖ ਹਾਹੇ ਉਤੇ ਟਿੱਪੀ, ਜਿਸ ਦੀ ਟੀਕਾ ਟਿਪਣੀ ਸਮਝ ਕਿਸੇ ਨਾ ਆਈਆ। ਵੈਰਾਗਣੇ ਤਿਆਗਣੇ ਆਪਣੀਆਂ ਸਵਾਰ ਕੇ ਵੇਖ ਲਿਟੀਂ, ਮੇਂਢੀ ਸੀਸ ਨਾ ਕੋਇ ਰਖਾਈਆ। ਦੀਨ ਦੁਨੀ ਦੀ ਧਾਰ ਤਕ ਲੈ ਪੂਜਦੀ ਪੱਥਰ ਇੱਟੀਂ, ਪਾਹਨਾਂ ਸੀਸ ਨਿਵਾਈਆ। ਪ੍ਰਭ ਦੀ ਧਾਰ ਦਿਸੇ ਕਿਸੇ ਨਾ ਚਿੱਟੀ, ਚੌਥੇ ਜੁਗ ਧਿਆਨ ਨਾ ਕੋਇ ਰਖਾਈਆ। ਤੇਰੀ ਖੇਲ ਕਮਲੀਏ ਕਿਸੇ ਕੋਲੋਂ ਨਾ ਜਾਏ ਨਜਿੱਠੀ, ਬਿਨ ਸੰਬਲ ਦੇ ਮਾਲਕ ਸੰਭਾਲ ਸਕੇ ਕੋਇ ਨਾ ਰਾਈਆ। ਝਟ ਧਰਨੀ ਦੋਹਥੜ ਮਾਰ ਕੇ ਪਿੱਟੀ, ਮੇਰੀ ਪਟਨੇ ਵਾਲੇ ਅਗੇ ਦੁਹਾਈਆ। ਮੈਂ ਮਿੱਟੀ ਖ਼ਾਕ ਉਤੇ ਲਿਟੀ, ਲੰਮੀ ਪੈ ਕੇ ਦਿਆਂ ਸੁਣਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੇਰੀ ਜਗਤ ਤੋਂ ਬਾਹਰ ਵੇਖ ਲੈ ਮਿਤੀ, ਮਿਤਰ ਪਿਆਰੇ ਖੋਜ ਖੁਜਾਈਆ। ਮਿਹਰਵਾਨਾ ਨੌਜਵਾਨਾ ਤੇਰੀ ਮਾਨਵ ਜ਼ਾਤੀ ਦੀ ਵਿਗੜੀ ਅਸਥਿਤੀ, ਥਿਤ ਵਾਰ ਰੰਗ ਨਾ ਕੋਇ ਰੰਗਾਈਆ। ਮਨ ਕਲਪਣਾ ਸਭ ਨੂੰ ਰਹੀ ਜਿੱਤੀ, ਹਾਰ ਵਿਚ ਖ਼ਲਕ ਖ਼ੁਦਾਈਆ। ਪ੍ਰੇਮ ਭਾਵਨਾ ਰਹੀ ਕੋਈ ਨਾ ਮਿਠੀ, ਕੁੜਾਵੇ ਰਸ ਭਰੀ ਲੋਕਾਈਆ। ਜਗਤ ਖੇਲ ਹੋਈ ਅਨਡਿੱਠੀ, ਨੇਤਰ ਵੇਖਣ ਕੋਇ ਨਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਮੈਨੂੰ ਨਾਰਦ ਕੀ ਕੁਛ ਕਹਿੰਦਾ, ਕੀ ਭੇਵ ਰਿਹਾ ਖੁਲ੍ਹਾਈਆ। ਝਟ ਨਾਰਦ ਕਹੇ ਧਰਨੀਏ ਤੂੰ ਸੰਭਾਲ ਲੈ ਆਪਣਾ ਲਹਿੰਗਾ, ਓਢਣ ਸੀਸ ਸੀਸ ਟਿਕਾਈਆ। ਕਲਜੁਗ ਕੂੜ ਕੁੜਿਆਰ ਵੇਖ ਲੈ ਧਰਮ ਨਾਲ ਖਹਿੰਦਾ, ਦਿਵਸ ਰੈਣ ਕਰੇ ਲੜਾਈਆ। ਉਹ ਝਗੜਾ ਤਕ ਲੈ ਦਿਸ਼ਾ ਲਹਿੰਦਾ, ਈਸਾ ਮੂਸਾ ਮੁਹੰਮਦ ਰਹੇ ਟਕਰਾਈਆ। ਸ਼ਰਅ ਦਾ ਬੁਰਜ ਜਾਂਦਾ ਢਹਿੰਦਾ, ਅਗੇ ਹੋ ਨਾ ਕੋਇ ਬਚਾਈਆ।
ਪ੍ਰਭ ਦਾ ਭਾਣਾ ਅਵਤਾਰ ਪੈਗ਼ੰਬਰ ਸਹਿੰਦਾ, ਗੁਰੂ ਗੁਰਦੇਵ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਦਇਆ ਕਮਾਈਆ । ਨਾਰਦ ਕਹੇ ਧਰਨੀਏ ਸਦੀ ਚੌਧਵੀਂ ਕਰ ਹੋਸ਼, ਹੁਸ਼ਿਆਰੀ ਨਾਲ ਜਣਾਈਆ। ਮੈਂ ਜੁਗ ਚੌਕੜੀ ਰਿਹਾ ਖ਼ਾਮੋਸ਼, ਰਸਨਾ ਬਚਨ ਨਾ ਕੋਇ ਦ੍ਰਿੜਾਈਆ। ਉਹ ਵੇਖ ਲੈ ਦੀਨ ਦੁਨੀ ਦਾ ਤਨ ਵਜੂਦਾਂ ਲੱਥਣ ਵਾਲਾ ਪੋਸ਼, ਪੇਸ਼ੀਨਗੋਈਆਂ ਦੇਣ ਗਵਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕਲਜੁਗ ਕੂੜ ਨੇ ਲਾਇਆ ਦੋਸ਼, ਦੋਸ਼ੀ ਹੋਈ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਧਰਨੀਏ ਮੈਨੂੰ ਖ਼ਬਰ ਆਈ ਅਣਹੋਣੀ, ਬੇਖ਼ਬਰੇ ਦਿਆਂ ਜਣਾਈਆ। ਤੇਰੀ ਦੁਰਮਤ ਮੈਲ ਪ੍ਰਭ ਨੇ ਧੋਣੀ, ਪਤਤ ਪੁਨੀਤ ਕਰੇ ਸਫ਼ਾਈਆ। ਕਲਜੁਗ ਕੂੜੀ ਕਿਰਿਆ ਹਰ ਹਿਰਦੇ ਅੰਦਰੋਂ ਖੋਹਣੀ, ਖ਼ਾਲਸ ਆਪਣਾ ਰੰਗ ਰੰਗਾਈਆ। ਜੋ ਇਸ਼ਾਰਾ ਦੇ ਕੇ ਗਿਆ ਅਵਤਾਰ ਮੋਹਣੀ, ਮੋਹਣ ਮਾਧਵ ਕੀ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਧਰਨੀਏ ਪ੍ਰਭ ਪਾਵਣਹਾਰਾ ਭਿਖ, ਭਿਖਾਰਨੇ ਤੇਰੀ ਝੋਲੀ ਦਏ ਭਰਾਈਆ। ਜੋ ਇਸ਼ਾਰਾ ਦੇ ਕੇ ਗਿਆ ਦੇਵ ਰਿਖ, ਰਿਖਵ ਦੇਵ ਅਠਵਾਂ ਅਵਤਾਰ ਦ੍ਰਿੜਾਈਆ। ਕਲਜੁਗ ਅੰਤਮ ਬਿਨਾ ਪੁਰਖ ਅਕਾਲ ਬਦਲੇ ਨਾ ਕੋਇ ਭਵਿਖ, ਭਾਂਡਾ ਭਰਮ ਨਾ ਕੋਇ ਭੰਨਾਈਆ। ਸਾਚੀ ਸਿਖਿਆ ਵਿਚ ਬਣਾਏ ਕੋਈ ਨਾ ਸਿੱਖ, ਸਾਖਿਆਤ ਨਜ਼ਰ ਕੋਇ ਨਾ ਆਈਆ । ਬਿਨਾ ਕ਼ਲਮ ਸ਼ਾਹੀ ਤੋਂ ਆਪਣੇ ਸੀਨੇ ਉਤੇ ਗਿਆ ਲਿਖ, ਕਾਗ਼ਜ਼ ਰੰਗ ਨਾ ਕੋਇ ਰੰਗਾਈਆ। ਅੰਦਰ ਪਰਗਟਾ ਕੇ ਅਗੰਮੀ ਇਛ, ਆਸ਼ਾ ਆਪਣੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ, ਨਾਰਦ, ਕਿਰਪਾ ਕਰੇ ਅਗੰਮਾ ਹਰਿ, ਹਰਿ ਕਰਤਾ ਧੁਰਦਰਗਾਹੀਆ। ਮੇਰੀ ਆਸਾ ਮਨਸਾ ਲਏ ਵਰ, ਖ਼ਾਹਿਸ਼ ਆਪਣੇ ਨਾਲ ਰਖਾਈਆ। ਮੇਰਾ ਲਹਿਣਾ ਦੇਣਾ ਪੂਰਾ ਕਰੇ ਜੋ ਕਹਿਕੇ ਗਿਆ ਸਿੰਘ ਨਰ, ਨਰ ਸਿੰਘ ਹੋ ਕੇ ਪ੍ਰਹਿਲਾਦ ਗਿਆ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਚ ਭੰਡਾਰ ਦੇਵੇ ਭਰ, ਵਸਤ ਨਾਮ ਅਤੋਲ ਅਤੁਲ ਵਰਤਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਆਵੇ ਤੇਰੇ ਦਰ, ਗ੍ਰਹਿ ਮੰਦਰ ਇਕ ਸੁਹਾਈਆ। ਦੀਆ ਬਾਤੀ ਕਮਲਾਪਾਤੀ ਸੰਬਲ ਨਗਰੀ ਦੇਵੇ ਧਰ, ਧਰਨੀ ਧਰਤ ਧਵਲ ਧੌਲ ਕਰੇ ਰੁਸ਼ਨਾਈਆ। ਤੂੰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤ ਭਾਣਾ ਲੈਣਾ ਜਰ, ਸਿਰ ਸਿਰ ਤੇਰੇ ਹੱਥ ਟਿਕਾਈਆ। ਕਰਨੀ ਦਾ ਕਰਤਾ ਕ਼ੁਦਰਤ ਦਾ ਕ਼ਾਦਰ ਆਪਣੀ ਕਰਨੀ ਲਏ ਕਰ, ਦੂਸਰ ਸੰਗ ਨਾ ਕੋਇ ਬਣਾਈਆ। ਤੇਰਾ ਭੈ ਭਉ ਚੁਕਾਏ ਡਰ, ਭਾਂਡਾ ਭਰਮ ਭਉ ਭੰਨਾਈਆ। ਕਲਜੁਗ ਕੂੜੀ ਕਿਰਿਆ ਤੋੜੇ ਹੰਕਾਰ ਗੜ੍ਹ, ਹਉਮੇ ਹੰਗਤਾ ਦਏ ਮਿਟਾਈਆ। ਨਿਰਗੁਣ ਧਾਰ ਤੇਰੇ ਅੰਤਰ ਜਾਏ ਵੜ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਤੂੰ ਸਾਚੀ ਸਿਖਿਆ ਧੁਰ ਦੀ ਵਿਦਿਆ ਲੈਣੀ ਪੜ੍ਹ, ਬਿਨ ਅੱਖਰਾਂ ਦਏ ਸਮਝਾਈਆ। ਤੇਰਾ ਲਹਿਣਾ ਦੇਣਾ ਮੇਟੇ ਬਿਨਾ ਸੀਸ ਧੜ, ਧਰਨੀ ਧਰਤ ਧਵਲ ਧੌਲ ਧੁਰ ਦਾ ਰੰਗ ਰੰਗਾਈਆ। ਤੂੰ ਦਰਸ਼ਨ ਕਰਨਾ ਸਚ ਦੁਆਰ ਖੜ੍ਹ, ਸਨਮੁਖ ਹੋ ਕੇ ਸੋਭਾ ਪਾਈਆ । ਸਰਨ ਸਰਨਾਈ ਬੇਪਰਵਾਹੀ ਜਾਣਾ ਪੜ, ਸੀਸ ਜਗਦੀਸ਼ ਇਕ ਨਿਵਾਈਆ। ਤੇਰੇ ਉਤੇ ਸਤਿਜੁਗ ਨਵਾਂ ਘਾੜਨ ਲਏ ਘੜ, ਘੜਨ ਭੰਨਣਹਾਰ ਆਪ ਹੋ ਜਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕੂੜ ਕੁੜਿਆਰਾ ਤੋੜੇ ਹੰਕਾਰੀ ਗੜ੍ਹ, ਹਉਮੇ ਹੰਗਤਾ ਹੰਕਾਰ ਵਿਕਾਰ ਰਹਿਣ ਕੋਇ ਨਾ ਪਾਈਆ।