੨੩ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਸੀਤਲ ਸਿੰਘ ਦੇ ਗ੍ਰਹਿ ਪਿੰਡ ਡਗਰੂ ਜ਼ਿਲਾ ਫ਼ਰੀਦਕੋਟ
ਨਾਰਦ ਕਹੇ ਧਰਨੀ ਸੁਣ ਮੇਰੀ ਅਗੰਮੀ ਮੰਮੀ, ਮਮਤਾ ਵਾਲੀਏ ਤੈਨੂੰ ਦਿਆਂ ਜਣਾਈਆ। ਤੇਰੇ ਉਤੇ ਜੋਤ ਪਰਕਾਸ਼ ਨੂਰ ਰਿਹਾ ਕਿਸੇ ਨਾ ਸ਼ਮੀ, ਸ਼ਮਾਂਦਾਨ ਵਿਚ ਜਹਾਨ ਨਜ਼ਰ ਕੋਇ ਨਾ ਆਈਆ। ਸਾਚਾ ਨਾਮ ਕਲਮਾ ਨਜ਼ਰ ਨਾ ਆਏ ਪਵਣ ਸਵਾਸੀ ਦਮੀ, ਦਾਮਨਗੀਰ ਸ਼ਾਹ ਹਕੀਰ ਸੰਗ ਨਾ ਕੋਇ ਬਣਾਈਆ। ਓਹ ਤਕ ਲੈ ਤੇਰੇ ਉਤੇ ਆਉਣ ਵਾਲੀ ਗ਼ਮੀ, ਗ਼ਮਖਾਰ ਹੋ ਕੇ ਦਰਦ ਸਕੇ ਨਾ ਕੋਇ ਵੰਡਾਈਆ। ਦੀਨ ਦੁਨੀ ਦੀ ਧਾਰ ਤਕ ਲੈ ਦ੍ਰਿਸ਼ਟੀ ਵਾਲੀ ਚੰਮੀ, ਚੰਮ ਦ੍ਰਿਸ਼ਟੀ ਸਕੇ ਨਾ ਕੋਇ ਬਦਲਾਈਆ। ਕੋਝੀਏ ਕਮਲੀਏ ਸਦੀ ਚੌਧਵੀਂ ਗੂੜ੍ਹੀ ਨੀਂਦ ਮੂਲ ਨਾ ਸਵੀਂ, ਆਲਸ ਨਿੰਦਰਾ ਵਿਚ ਕਦੇ ਨਾ ਆਈਆ। ਤੈਨੂੰ ਖ਼ਬਰ ਅਗੰਮੀ ਸੁਣਾਵਾਂ ਨਵੀਂ, ਨਵ ਸੱਤ ਦਿਆਂ ਦ੍ਰਿੜਾਈਆ। ਨੀ ਬਿਨ ਤਨ ਵਜੂਦਾਂ ਸਵਾਧਾਨ ਹੋ ਕੇ ਬਹਵੀਂ, ਬਿਨ ਅੱਖਾਂ ਅੱਖ ਖੁਲ੍ਹਾਈਆ। ਓਹ ਤਕ ਲੈ ਕੀ ਖੇਲ ਕਰੇ ਜੋਤੀ ਜਾਤਾ ਪੁਰਖ ਬਿਧਾਤਾ ਅਵਤਾਰ ਚਵੀ, ਚੌਬੀਸਾ ਜਗਦੀਸਾ ਆਪਣਾ ਹੁਕਮ ਵਰਤਾਈਆ। ਤੂੰ ਉਸ ਦੇ ਬਿਨ ਸੀਸ ਚਰਨੀ ਢਹਿਵੀਂ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਉਹ ਲੇਖਾ ਯਾਦ ਕਰ ਲੈ ਜੋ ਸੰਦੇਸ਼ਾ ਦੇ ਕੇ ਗਿਆ ਰਵੀਦਾਸ ਰਵੀ, ਪਾਨਹੇ ਗੰਢ ਕੀ ਦ੍ਰਿੜਾਈਆ। ਜਿਸ ਦੀ ਧਾਰ ਵਿਚ ਏਕਾ ਤੁਕ ਗਾ ਕੇ ਬਵੰਜਾ ਕਵੀ, ਗੋਬਿੰਦ ਗੋਬਿੰਦ ਗੋਬਿੰਦ ਸ਼ਬਦ ਸ਼ਬਦ ਸ਼ਬਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਨਾਰਦ ਕਹੇ ਧਰਨੀਏ ਮੈਂ ਤੈਨੂੰ ਕੀ ਦੇਵਾਂ ਪੈਗ਼ਾਮ, ਪੈਗ਼ੰਬਰਾਂ ਬਾਹਰ ਜਣਾਈਆ। ਕੀ ਖੇਲ ਕਰੇ ਅਗੰਮ ਅਮਾਮ, ਅਮਲਾਂ ਤੋਂ ਬਾਹਰ ਨੂਰ ਅਲਾਹੀਆ। ਜਿਸ ਨੂੰ ਸਯਦਿਆਂ ਵਿਚ ਸਾਰੇ ਕਰਨ ਸਲਾਮ, ਸਲਾਮਾਲੈਕਮ ਕਹਿ ਕੇ ਸੀਸ ਨਿਵਾਈਆ। ਉਹਦਾ ਖੇਲ ਅਨੋਖਾ, ਜਿਸ ਨੂੰ ਜਾਣੇ ਨਾ ਕੋਇ ਇਨਸਾਨ, ਅਕਲ ਆਕਲਾਂ ਚਲੇ ਨਾ ਕੋਇ ਚਤੁਰਾਈਆ। ਉਹ ਪਰਵਰਦਿਗਾਰ ਸਾਂਝਾ ਯਾਰ ਆਪਣਾ ਕਰਨ ਵਾਲਾ ਇੰਤਜ਼ਾਮ, ਬੰਦੋਬਸਤ ਆਪਣੇ ਹੱਥ ਰਖਾਈਆ। ਤੇਰੇ ਉਤੋਂ ਸ਼ਰਅ ਦੇ ਝਗੜੇ ਮੇਟੇ ਤਮਾਮ, ਤਮੰਨਾ ਕੂੜ ਰਹਿਣ ਨਾ ਪਾਈਆ। ਮਜ਼੍ਹਬਾਂ ਦਾ ਰਹਿਣ ਨਾ ਦੇਵੇ ਕੋਇ ਗ਼ੁਲਾਮ, ਗ਼ੁਰਬਤ ਸਭ ਦੇ ਅੰਦਰੋਂ ਬਾਹਰ ਦਏ ਕਢਾਈਆ। ਇਕੋ ਪਰਗਟ ਕਰੇ ਅਗੰਮਾ ਨਾਮ, ਨਰ ਨਰਾਇਣ ਆਪ ਪਰਗਟਾਈਆ। ਕਲਜੁਗ ਰੈਣ ਅੰਧੇਰੀ ਸ਼ਾਮ, ਸ਼ਾਹ ਪਾਤਸ਼ਾਹ ਇਕੋ ਨੂਰ ਜੋਤ ਕਰੇ ਰੁਸ਼ਨਾਈਆ। ਤੂੰ ਉਸ ਦੇ ਚਰਨ ਕਵਲਾਂ ਕਰਨੀ ਪਰਨਾਮ, ਕ਼ਦਮ ਬੋਸੀ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਧਰਨੀਏ ਮੈਨੂੰ ਆਈ ਖ਼ਬਰ ਹਜ਼ੂਰੀ, ਹਜ਼ਰਤਾਂ ਤੋਂ ਬਾਹਰ ਦ੍ਰਿੜਾਈਆ। ਉਹ ਮਾਲਕ ਖ਼ਾਲਕ ਜਲਵਾਗਰ ਨੂਰੀ, ਨੂਰ ਨੁਰਾਨਾ ਅਗੰਮ ਅਥਾਹੀਆ। ਜੋ ਨਿਰਗੁਣ ਸਰਗੁਣ ਧਾਰ ਸਦਾ ਦਸਤੂਰੀ, ਦੋ ਜਹਾਨਾਂ ਆਪਣਾ ਹੁਕਮ ਵਰਤਾਈਆ। ਜੋ ਸਭ ਦੀ ਆਸਾ
ਮਨਸਾ ਕਰੇ ਪੂਰੀ, ਪੂਰਬ ਲਹਿਣੇ ਦਏ ਚੁਕਾਈਆ। ਉਸ ਦੀ ਅਵਾਜ਼ ਜਿਸ ਧਾਰ ਵਿਚ ਮੂਸਾ ਸੁਣੀ ਉਤੇ ਕੋਹਤੂਰੀ, ਤੁਰੀਆ ਤੋਂ ਬਾਹਰ ਜਣਾਈਆ। ਮੂਸਾ ਮੁਸਲਸਲ ਜਿਸ ਦੀ ਕੀਤੀ ਮਸ਼ਹੂਰੀ, ਈਸਾ ਆਪਣੀ ਗੰਢ ਪੁਆਈਆ। ਮੁਹੰਮਦ ਮੰਜ਼ਲ ਦੱਸੀ ਨੇੜੇ ਦੂਰੀ, ਚੌਦਾਂ ਤਬਕਾਂ ਖੇਲ ਖਿਲਾਈਆ। ਨਾਨਕ ਨਿਰਗੁਣ ਸਰਗੁਣ ਧਾਰ ਮੋਢੇ ਰਖ ਕੇ ਭੂਰੀ, ਜ਼ਮੀਂ ਅਸਮਾਨਾਂ ਪੰਧ ਮੁਕਾਈਆ। ਗੋਬਿੰਦ ਅੰਮ੍ਰਿਤ ਰਸ ਚਾੜ੍ਹ ਸਰੂਰੀ, ਸੁਰਤੀ ਸੁਰਤ ਸ਼ਬਦ ਸਮਾਈਆ। ਉਹ ਤੇਰੀ ਧਾਰ ਵੇਖੇ ਹਜ਼ੂਰੀ, ਦਰ ਠਾਂਢੇ ਧਿਆਨ ਲਗਾਈਆ। ਕਲਜੁਗ ਕਿਰਿਆ ਮੇਟੇ ਕੂੜੀ, ਕੂੜ ਕੁਟੰਬ ਦਏ ਗਵਾਈਆ। ਤੇਰੇ ਉਤੇ ਆਪਣੇ ਚਰਨ ਛੁਹਾਏ ਧੂੜੀ, ਧੂੜੀ ਟਿੱਕੇ ਖ਼ਾਕ ਮਾਈਆ। ਮਾਨਵ ਜ਼ਾਤੀ ਚਤੁਰ ਸੁਘੜ ਬਣਾਏ ਮੂਰਖ ਮੂੜ੍ਹੀ, ਮੁਗਧਾਂ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਨਾਰਦ ਕਹੇ ਧਰਨੀਏ ਮੇਰੀ ਹਿਲਦੀ ਵੇਖ ਲੈ ਬੋਦੀ, ਦੋ ਜਹਾਨਾਂ ਕੀ ਜਣਾਈਆ। ਜੋ ਇਸ਼ਾਰਾ ਦੇ ਕੇ ਗਏ ਵੇਦੀ ਸੋਢੀ, ਬਿਨ ਅੱਖਰਾਂ ਅੱਖਰ ਪੜ੍ਹਾਈਆ। ਕਲਜੁਗ ਕੂੜੀ ਕਿਰਿਆ ਵਾਸ਼ਨਾ ਹੋਣੀ ਲੋਭੀ, ਮਾਇਆ ਮਮਤਾ ਸਰਬ ਹਲਕਾਈਆ। ਭਗਤ ਜਨ ਜਨਣੀ ਦਿਸੇ ਕਿਸੇ ਨਾ ਗੋਦੀ, ਗੋਦਾਵਰੀ ਕੰਢੇ ਗੋਬਿੰਦ ਗਿਆ ਦ੍ਰਿੜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਣੀ ਕਮਲੀ ਕੋਝੀ, ਆਤਮ ਪਰਮਾਤਮ ਰੰਗ ਨਾ ਕੋਇ ਰੰਗਾਈਆ। ਸਤਿ ਧਰਮ ਦੀ ਰਹੀ ਕਿਸੇ ਨਾ ਸੋਝੀ, ਸੁਦੀ ਵਦੀ ਭੇਵ ਨਾ ਕੋਇ ਖੁਲ੍ਹਾਈਆ। ਪੰਚ ਵਿਕਾਰ ਸਭ ਨੂੰ ਕਰੇ ਰੋਗੀ, ਸ਼ਫ਼ਾ ਹੱਥ ਕਿਸੇ ਨਾ ਆਈਆ। ਮਨ ਵਾਸਨਾ ਸਭ ਦੀ ਹੋਣੀ ਭੋਗੀ, ਭਸਮੜ ਰੂਪ ਨਾ ਕੋਇ ਬਣਾਈਆ। ਆਤਮ ਪਰਮਾਤਮ ਮਿਲੇ ਮੇਲ ਨਾ ਧਰਮ ਸੰਯੋਗੀ, ਸਾਚਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਨਾਰਦ ਕਹੇ ਧਰਨੀਏ ਤੂੰ ਖੇਲ ਵੇਖ ਲੈ ਆਪਣੇ ਜਗ, ਜਗ ਜੀਵਨ ਦਾਤਾ ਇਕ ਦ੍ਰਿੜਾਈਆ। ਕੀ ਹੁਕਮ ਦੇਵੇ ਸੂਰਾ ਸਰਬਗ, ਹਰਿ ਕਰਤਾ ਧੁਰਦਰਗਾਹੀਆ। ਤੇਰੇ ਉਤੇ ਮਾਨਵ ਜਾਤੀ ਹੋਈ ਕਗ, ਹੰਸ ਰੂਪ ਨਾ ਕੋਇ ਬਦਲਾਈਆ। ਓਹ ਤਕ ਲੈ ਨੌਂ ਖੰਡ ਪ੍ਰਿਥਮੀ ਲੱਗਣ ਵਾਲੀ ਅੱਗ, ਸੱਤ ਦੀਪ ਨਾ ਕੋਇ ਬੁਝਾਈਆ। ਬਿਨ ਪੁਰਖ ਅਕਾਲੇ ਦੀਨ ਦਿਆਲੇ ਦਰਸ਼ਨ ਮਿਲੇ ਨਾ ਕਿਸੇ ਉਪਰ ਸ਼ਾਹਰਗ, ਸ਼ਹਿਨਸ਼ਾਹ ਮਿਲਣ ਕੋਇ ਨਾ ਪਾਈਆ। ਬਿਨ ਸਤਿਗੁਰ ਸ਼ਬਦ ਨਾਮ ਨਿਧਾਨਾ ਜਾਮ ਪਿਆਏ ਕੋਇ ਨਾ ਮਧ, ਸਚ ਖ਼ੁਮਾਰ ਨਾ ਕੋਇ ਚੜ੍ਹਾਈਆ। ਬਿਨ ਠਾਕਰ ਸੁਆਮੀ ਪਰਵਰਦਿਗਾਰ ਸ਼ਰਅ ਦੀ ਮੇਟੇ ਕੋਈ ਨਾ ਹੱਦ, ਹਦੂਦਾਂ ਡੇਰਾ ਕੋਇ ਨਾ ਢਾਹੀਆ। ਬਿਨ ਪਰਮ ਪੁਰਖ ਪੁਰਖੋਤਮ ਆਤਮ ਪਰਮਾਤਮ ਬਣਾਏ ਕੋਈ ਨਾ ਯਦ, ਯਦੀ ਯਦਪ ਆਪਣਾ ਰੰਗ ਰੰਗਾਈਆ। ਤੂੰ ਏਕੰਕਾਰ ਇਕ ਇਕੱਲੇ ਧੁਰ ਦੇ ਮਾਹੀ ਸੱਦ, ਸੱਦਾ ਦੇਣਾ ਚਾਈਂ ਚਾਈਂਆ। ਜਿਸ ਦੇ ਹੁਕਮ ਵਿਚ ਕੇਤੇ ਜੁਗ ਚੌਕੜੀਆਂ ਗਏ ਲਦ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਉਹ ਮਾਲਕ ਖ਼ਾਲਕ ਨੂਰ ਨੁਰਾਨਾ ਸ਼ਾਹ ਸੁਲਤਾਨਾ ਤੇਰਾ ਮਾਹੀ ਆਵੇ ਰੱਬ, ਰੱਬੇ ਆਲਮੀਨ ਕਹਿ ਕੇ ਜਿਸ ਨੂੰ ਸਾਰੇ ਗਾਈਆ। ਤੇਰੀ ਸਾਰ ਪਾਏ ਝਬ, ਬਹੁਤੀ ਵੰਡ ਨਾ ਕੋਇ ਵੰਡਾਈਆ। ਸ਼ਬਦ ਅਗੰਮ ਸੁਣਾਏ ਨਦ, ਅਨਹਦ ਨਾਦੀ ਨਾਦ ਦ੍ਰਿੜਾਈਆ। ਤੂੰ ਖ਼ੁਸ਼ੀਆਂ ਵਿਚ ਹੋਣਾ ਗਦ ਗਦ, ਖ਼ੁਸ਼ੀ ਆਪਣੇ ਵਿਚ ਪਰਗਟਾਈਆ। ਤੇਰੇ ਉਤੇ ਸਭਾ ਮਲੇਛਾਂ ਮੇਟੇ ਸਭ, ਸਭਿਅਤਾ ਇਕੋ ਦਏ ਪਰਗਟਾਈਆ। ਕਲਜੁਗ ਕੂੜੀ ਕਿਰਿਆ ਦੇਵੇ ਬੱਧ, ਬੱਧਕ ਦਾ ਲੇਖਾ ਕ੍ਰਿਸ਼ਨ ਨਾਲ ਦ੍ਰਿੜਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਨਿਰਾਕਾਰ ਨਿਰਵੈਰ ਨਿਰੰਕਾਰ ਆਪਣਾ ਆਪ ਬਣਾਏ ਸਬਬ, ਦੂਸਰ ਆਸ ਨਾ ਕੋਇ ਰਖਾਈਆ।
੨੪ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਜਗਦੀਸ਼ ਦੇ ਗ੍ਰਹਿ ਪਿੰਡ ਡਗਰੂ ਜ਼ਿਲਾ ਫ਼ਰੀਦਕੋਟ
ਧਰਨੀ ਕਹੇ ਜਨ ਭਗਤੋ ਪ੍ਰਭ ਦਾ ਰਖੋ ਭਰਵਾਸਾ, ਪਾਰਬ੍ਰਹਮ ਪਤਿਪਰਮੇਸ਼ਵਰ ਹੋਏ ਸਹਾਈਆ। ਜੋ ਲੇਖੇ ਲਾਵੇ ਮਾਨਵ ਜ਼ਾਤੀ ਪਵਣ ਸੁਆਸਾ, ਸਾਹ ਸਾਹ ਆਪਣਾ ਰੰਗ ਰੰਗਾਈਆ। ਕਾਇਆ ਮੰਦਰ ਅੰਦਰ ਭੇਵ ਖੁਲ੍ਹਾਏ ਪ੍ਰਿਥਮੀ ਅਕਾਸ਼ਾ, ਗਗਨ ਗਗਨੰਤਰ ਪਰਦਾ ਉਹਲਾ ਦਏ ਚੁਕਾਈਆ। ਸਚ ਦੁਆਰ ਏਕੰਕਾਰ ਪਾਏ ਰਾਸਾ, ਸੁਰਤੀ ਸ਼ਬਦੀ ਗੋਪੀ ਕਾਹਨ ਖੇਲ ਖਿਲਾਈਆ। ਅੰਤਰ ਨਿਰੰਤਰ ਨਿਰਗੁਣ ਧਾਰ ਕਰੇ ਵਾਸਾ, ਵਾਸਤਾ ਆਪਣੇ ਨਾਲ ਜਣਾਈਆ। ਜੋਤੀ ਨੂਰ ਨੂਰ ਕਰੇ ਪਰਕਾਸ਼ਾ, ਅੰਧ ਅਗਿਆਨ ਦਏ ਗੁਆਈਆ। ਲੇਖੇ ਲਾਵੇ ਤਨ ਵਜੂਦ ਹਡ ਨਾੜੀ ਮਾਸਾ, ਰਕਤ ਬੂੰਦ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਧਰਨੀ ਕਹੇ ਜਨ ਭਗਤੋ ਪ੍ਰਭ ਆਦਿ ਜੁਗਾਦੀ ਜਗਦੀਸ, ਜਗਦੀਸ਼ਰ ਇਕ ਅਖਵਾਈਆ। ਜਿਸ ਦੇ ਛਤਰ ਝੁਲੇ ਅਗੰਮੀ ਸੀਸ, ਜਗ ਨੇਤਰ ਵੇਖਣ ਕੋਇ ਨਾ ਪਾਈਆ । ਜਿਸ ਦਾ ਇਕੋ ਨਾਮ ਕਲਮਾ ਹਦੀਸ, ਇਕੋ ਢੋਲਾ ਸਿਫ਼ਤ ਸਲਾਈਆ। ਜੋ ਲਹਿਣਾ ਦੇਣਾ ਮੇਟੇ ਕਲਜੁਗ ਅੰਤਮ ਬੀਸ, ਇਕੀਸਾ ਆਪਣਾ ਖੇਲ ਖਿਲਾਈਆ। ਜਿਸ ਦੇ ਹੁਕਮ ਅੰਦਰ ਲੱਖ ਚੁਰਾਸੀ ਜਾਏ ਪੀਸ, ਸਿਰ ਸਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਵਖਾਈਆ। ਧਰਨੀ ਕਹੇ ਜਨ ਭਗਤੋ ਪ੍ਰਭ ਦੀ ਇਕੋ ਰਖੋ ਸਰਨ, ਸਰਨਗਤ ਇਕ ਜਣਾਈਆ। ਜੋ ਮੇਟਣਹਾਰਾ ਜਨਮ ਮਰਨ, ਮਰ ਜੀਵਤ ਰੂਪ ਦਏ ਦਰਸਾਈਆ । ਜੋ ਆਤਮ ਧਾਰ ਪਰਮਾਤਮ ਬੰਨ੍ਹੇ ਆਪਣੇ ਲੜਨ, ਪਾਰਬ੍ਰਹਮ ਬ੍ਰਹਮ ਮੇਲਾ ਲਏ ਮਿਲਾਈਆ। ਜਿਸ ਦੀ ਮੰਜ਼ਲ ਸੂਫ਼ੀ ਸੰਤ ਫ਼ਕੀਰ ਚੜ੍ਹਨ, ਦੂਸਰ ਨਜ਼ਰ ਕੋਇ ਨਾ ਆਈਆ। ਉਹ ਪੁਰਖ ਅਕਾਲਾ ਦੀਨ ਦਿਆਲਾ ਹਾਰ ਭੰਨਣ ਘੜਨ, ਸਮਰਥ ਅਕਥ ਇਕ ਅਖਵਾਈਆ। ਜੋ ਤੁਹਾਡਾ ਲੇਖਾ ਜਾਣੇ ਚੋਟੀ ਜੜ੍ਹਨ, ਜੜ੍ਹ ਚੇਤਨ ਵੇਖ ਵਖਾਈਆ। ਜਿਸ ਦੇ ਢੋਲੇ ਆਦਿ ਜੁਗਾਦਿ ਸਾਰੇ ਪੜ੍ਹਨ, ਸਿਫ਼ਤਾਂ ਨਾਲ ਸਿਫ਼ਤ ਸਲਾਹੀਆ। ਉਹ ਨਿਰਗੁਣ ਧਾਰ ਹੋ ਕੇ ਪੀਆ ਪ੍ਰੀਤਮ ਆਇਆ ਫੜਨ, ਫੜ ਬਾਹੋਂ ਗਲੇ ਲਗਾਈਆ। ਜਿਸ ਦਾ ਝਗੜਾ ਨਹੀਂ ਕੋਈ ਜ਼ਾਤ ਬਰਨ, ਵਰਨ ਵੰਡ ਨਾ ਕੋਇ ਵੰਡਾਈਆ। ਮਿਹਰਵਾਨ ਹੋ ਕੇ ਖੋਲ੍ਹਣਹਾਰਾ ਨੇਤਰ ਹਰਨ ਫਰਨ, ਨਿਜ ਲੋਚਨ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਧਰਨੀ ਕਹੇ ਜਨ ਭਗਤੋ ਪ੍ਰਭ ਦਾ ਇਕੋ ਮੰਗੋ ਦਰਸ, ਦਿਵਸ ਰੈਣ ਧਿਆਨ ਲਗਾਈਆ। ਜੋ ਅੰਮ੍ਰਿਤ ਮੇਘ ਦੇਵੇ ਬਰਸ, ਦੀਨ ਦੁਨੀ ਦੀ ਤ੍ਰਿਖਾ ਬੁਝਾਈਆ। ਮਿਹਰਵਾਨ ਹੋ ਕੇ ਕਰੇ ਤਰਸ, ਰਹਿਮਤ ਆਪਣੀ ਸਚ ਕਮਾਈਆ। ਜਨਮ ਜਨਮ ਦੀ ਮੇਟੇ ਹਰਸ, ਹਵਸ ਪਿਛਲੀ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ
ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਜਨ ਭਗਤੋ ਪ੍ਰਭ ਦੇ ਚਰਨ ਕਵਲ ਕਰੋ ਡੰਡਾਵਤ, ਨਮੋ ਨਮੋ ਕਹਿ ਕੇ ਸੀਸ ਨਿਵਾਈਆ। ਤੁਹਾਡੇ ਅੰਦਰੋਂ ਕੂੜੀ ਕਿਰਿਆ ਕੱਢੇ ਬਗ਼ਾਵਤ, ਬਗ਼ਲਗੀਰ ਇਕ ਅਖਵਾਈਆ। ਨਾਮ ਨਿਧਾਨ ਦਏ ਨਿਆਮਤ, ਰਸ ਅਨਡਿੱਠਾ ਆਪ ਚਖਾਈਆ। ਤੁਹਾਨੂੰ ਏਥੇ ਓਥੇ ਦੋ ਜਹਾਨ ਰਖੇ ਸਹੀ ਸਲਾਮਤ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਟਣਹਾਰਾ ਅੰਧ ਅੰਧੇਰ ਅੰਧੇਰੀ ਸ਼ਾਮਤ, ਸ਼ਮਅ ਨੂਰ ਨੂਰ ਜੋਤ ਕਰੇ ਰੁਸ਼ਨਾਈਆ।
੨੪ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਧੰਨਾ ਸਿੰਘ ਦੇ ਗ੍ਰਹਿ ਪਿੰਡ ਡਗਰੂ ਜ਼ਿਲਾ ਫ਼ਰੀਦਕੋਟ
ਧਰਨੀ ਕਹੇ ਮੇਰੇ ਮਾਲਕ ਨਿਗਾਹ ਮਾਰ ਨਬੀ ਨੂਹ ਇਨਸਾਨ, ਚਾਰ ਕੁੰਟ ਦਹਿ ਦਿਸ਼ਾ ਆਪਣਾ ਭੇਵ ਚੁਕਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ੍ਰਿਸ਼ਟੀ ਕਾਇਨਾਤ ਤੇਰਾ ਖ਼ਾਨਦਾਨ, ਦੂਸਰ ਨਜ਼ਰ ਕੋਇ ਨਾ ਆਈਆ। ਜੋਤੀ ਜਾਤੇ ਪੁਰਖ ਬਿਧਾਤੇ ਕਰ ਪਹਿਚਾਨ, ਬੇਪਹਿਚਾਨ ਆਪਣਾ ਭੇਵ ਖੁਲ੍ਹਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰਗਾਹ ਸਾਚੀ ਕਰ ਪ੍ਰਵਾਨ, ਮੁਕ਼ਾਮੇ ਹਕ ਆਪਣਾ ਪਰਦਾ ਲਾਹੀਆ। ਸਾਚਾ ਕਲਮਾ ਧੁਰ ਦਾ ਨਾਮ ਦੇ ਦਾਨ, ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਈਆ। ਬਿਨ ਨੇਤਰ ਲੋਚਨ ਨੈਣਾਂ ਅੱਖੀਆਂ ਮਾਰ ਧਿਆਨ, ਜੋਤੀ ਜਾਤੇ ਹੋ ਕੇ ਵੇਖ ਵਖਾਈਆ। ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਸੁੰਨਸਾਨ, ਸਚ ਵਸਤ ਨਜ਼ਰ ਕੋਇ ਨਾ ਆਈਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਸੁਲਤਾਨ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਪਿਤਾ ਪੂਤ ਕਰ ਪਰਵਾਨ, ਪਰਮ ਪੁਰਖ ਆਪਣਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਧਰਨੀ ਕਹੇ ਪਰਵਰਦਿਗਾਰ ਮੇਰੀ ਦੁਆ, ਦਸਤ ਬਦਸਤ ਸੀਸ ਨਿਵਾਈਆ। ਮੁਹੰਮਦੇ ਜ਼ਬੀ ਅਰਸ਼ੇ ਨਵਾ ਫ਼ਰਸ਼ੇ ਮਜ਼ੀ ਤੋਜ਼ੂਨੇ ਖ਼ੁਦਾ ਜ਼ਬਲੋ ਜ਼ਵਿਗ ਮੋਜ਼ੀਨੇ ਸ਼ਵਾ ਜ਼ਕੀਤੁਲ ਜ਼ਮੂ ਸ਼ਮੀਉਲ ਸ਼ਵਯ ਕਮੁਸਤੋ ਨਜ਼ੂ ਵਜ਼ੀਅਤੇ ਵਜ਼ਾ ਜਗਮੇ ਨਗਿਦ ਦੀਨਾਏ ਫ਼ਜ਼ਿਗ ਨੂਰੇ ਜ਼ਹਾ ਰੁਸ਼ਨਾਏ ਜ਼ਵਾ ਕੁਜ਼ੀਨੇ ਕਮੂ ਜ਼ਮੀਨੇ ਜ਼ਵਿਦ ਧਰਤੀਏ ਖ਼ਾਕ ਅਲਾਹੀ ਪਾਕ ਪਤਤ ਪੁਨੀਤ ਆਪਣਾ ਰੰਗ ਰੰਗਾਈਆ। ਹਜ਼ਰਤੇ ਮੂਸਾ ਮੁਵਿਦ ਜ਼ਕੂਅਮ ਜ਼ਵਿਦ ਸਨੀਅਲ ਜ਼ਵੀ ਅਰਸ਼ੇ ਤਵੀ ਜ਼ੋਕੂ ਜ਼ੁਮਾ ਨੂਰੇ ਰਹਿਨੁਮਾ ਮੁਰਸ਼ਦੇ ਬਦੂ ਮੁਰੀਦੇ ਦੁਆ ਪਰਵਰਦਿਗਾਰੇ ਖ਼ੁਦਾ ਖ਼ੁਦ ਮਾਲਕ ਤੇਰੀ ਬੇਪਰਵਾਹੀਆ। ਹਜ਼ਰਤੇ ਮਸੀਹੇ ਮਵਿੰਨ ਯਸੂਹੇ ਕਵਿੰਨ ਜਾਮਅਲੂ ਮਵਿਸਤੇ ਰਜ਼ਾ ਅਗਸਤੇ ਦੁਵਾ ਜ਼ਮੀਉਲ ਜ਼ਵਿਦ ਅਰਸ਼ੇ ਕਵਿਦ ਅਜ਼ੀਅਨ ਅਤਾ ਤਜ਼ੀਉਲ ਜਪਾ ਜ਼ਕਵੀ ਜ਼ਵੂ ਚਸ਼ਮੇ ਨਰੂ ਜਾਹਿਦੇ ਮਵਿਦ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਈਸਾਏ ਸਲੀਬ ਤਖ਼ਤਾਏ ਨਜ਼ੀਬ ਨੌਜ਼ਾਨੇ ਸ਼ਵੀ ਫ਼ਰਸ਼ਾਨੇ ਵਸੀਹ ਦੋ ਜਹਾਨੇ ਤਬੀ ਤਜ਼ਲੋ ਜ਼ੰਬੂ ਫ਼ਜ਼ਲੋ ਵਜ਼ੂ ਕ੍ਰਿਸ਼ਮਾਏ ਕਬੂ ਕੁਨਿੰਦਾਏ ਦਵੂ ਬਰਸਤੇ ਬਰਾਹ ਜੁਨਹਾ ਦੁਵਾ ਜਕਮੀ ਜ਼ਵੀ ਜੋਜ਼ੂ ਸਮੀ ਅਕੀਜਉਲ ਪਿਤਾਏ ਪਿਦਰ ਦੂਜ਼ਾਏ ਪਿਸਰ ਨੂਰਾਏ ਬਰਦਰ ਸ਼ਹਾਏ ਜ਼ਵਦਰ ਜ਼ਮੀਉਲ ਜਮਾ ਚੀਨੇ ਜ਼ਵੀ ਰੁਹੀਨੇ
ਮਜ਼ੀ ਮਕ਼ਬਰਾਏ ਵਜ਼ੂ ਮੌਜੂਦੇ ਸ਼ਬੂ ਨੂਰੇ ਨੂਰ ਨੁਰਾਨੇ ਜ਼ਮੱਕ ਸ਼ਹਿਨਸ਼ਾਹੇ ਸ਼ਫ਼ੱਕ ਸ਼ਫ਼ਤੇ ਸ਼ਫ਼ੀ ਮੁਜੇਤਜਾਨੇ ਰਵੀ ਵਜ਼ੀਉਲ ਵਜ਼ਦ ਨਜ਼ੂਨੇ ਖਜ਼ੁਦ ਹਜ਼ਰਤੇ ਕੁਜ਼ਾ ਬਸ਼ਰਤੇ ਦੁਵਾ ਦੁਸਰਤੇ ਵਜ਼ਾ ਫ਼ਿਤਰਤੇ ਮੁਦਾ ਮੁਬੀਉਲ ਮਵੀ ਕੁਜ਼ਾਨੇ ਕਵੀ ਚਾਜ਼ੂਜ਼ਮਾ ਨੂਰੀ ਖ਼ੁਦਾ ਗਾਡੇ ਗਜ਼ੂ ਗਜ਼ੀਉਲ ਗੁਮਮ ਮੁਜਤਾਮੇ ਜੁਮਮਾਜੁਨੀਆ ਜਗੀ ਜ਼ਾਹੂ ਜ਼ਬੀ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਮਜ਼ਨ ਕਮੂ ਜ਼ਮਜ਼ਨ ਨਵੀ ਸ਼ਾਨੇ ਸ਼ਬੱਦ ਦੋ ਜਹਾਨੇ ਜ਼ਬਦ ਜ਼ੀਕੀ ਜ਼ਵਾ ਫ਼ਰਸ਼ੇ ਦੁਵਾ ਨੂਰੀ ਖ਼ੁਦਾ ਖਾਦਮੇ ਖ਼ਿਦਮਤ ਖ਼ੁਦ ਮਾਲਕ ਲੇਖੇ ਆਪ ਲਖਾਈਆ।
੨੪ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਮੇਲਾ ਸਿੰਘ ਦੇ ਗ੍ਰਹਿ ਪਿੰਡ ਡਗਰੂ ਜ਼ਿਲਾ ਫ਼ਰੀਦਕੋਟ
ਧਰਨੀ ਕਹੇ ਪ੍ਰਭੂ ਮੇਰੇ ਦੁਖ ਭੰਜਣ, ਭਵ ਸਾਗਰਾਂ ਪਾਰ ਦੇਣਾ ਕਰਾਈਆ। ਮੇਰੇ ਸ਼ਾਹੋ ਭੂਪ ਆਦਿ ਜੁਗਾਦੀ ਨਿਰੰਜਣ, ਜੋਤੀ ਜਾਤੇ ਦੇਣੀ ਮਾਣ ਵਡਿਆਈਆ। ਜਨ ਭਗਤਾਂ ਧੂੜ ਕਰਾ ਦੇ ਆਪਣੇ ਮਜਣ, ਦੁਰਮਤ ਮੈਲ ਦੇਣੀ ਧੁਆਈਆ। ਸਾਚਾ ਨਾਮ ਨੇਤਰ ਪਾ ਦੇ ਅੰਜਣ, ਅੰਧ ਅਗਿਆਨ ਰਹੇ ਨਾ ਰਾਈਆ। ਆਤਮ ਪਰਮਾਤਮ ਬਣਾ ਲੈ ਸੱਜਣ, ਸਾਜਣ ਹੋ ਕੇ ਮੇਲ ਮਿਲਾਈਆ । ਤੇਰੇ ਸੰਤ ਸੁਹੇਲੇ ਕੂੜੀ ਕਿਰਿਆ ਮਾਤ ਤਜਣ, ਮਮਤਾ ਮੋਹ ਨਾ ਕੋਇ ਹਲਕਾਈਆ। ਸ਼ਬਦੀ ਧਾਰ ਹੋ ਕੇ ਗੱਜਣ, ਭੈ ਭਾਓ ਸਿਰ ਨਾ ਕੋਇ ਰਖਾਈਆ। ਘਰ ਘਰ ਤੇਰੇ ਨਾਮ ਨਿਧਾਨੀ ਨਾਦ ਵਜਣ, ਬਿਨ ਢੋਲਕ ਛੈਣੇ ਕਰ ਸ਼ਨਵਾਈਆ। ਬਿਨ ਤੇਲ ਬਾਤੀ ਦੀਪਕ ਜਗਣ, ਜਾਗਰਤ ਜੋਤ ਕਰ ਰੁਸ਼ਨਾਈਆ। ਸਚ ਪਿਆਰ ਵਿਚ ਕਰਨਾ ਮਗਨ, ਮਸਤੀ ਨਾਮ ਖ਼ੁਮਾਰ ਚੜ੍ਹਾਈਆ। ਪਵਿਤ੍ਰ ਕਰਨਾ ਗੁਰਮੁਖਾਂ ਬਦਨ, ਤਨ ਵਜੂਦ ਦੁਰਮਤ ਮੈਲ ਧੁਆਈਆ। ਲੱਖ ਚੁਰਾਸੀ ਵਿਚੋਂ ਆਇਆ ਕਢਣ, ਫੜ ਬਾਹੋਂ ਪਾਰ ਕਰਾਈਆ। ਲੇਖੇ ਲਾਉਣਾ ਨਾੜੀ ਮਾਸ ਹਡਣ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣੇ ਰੰਗ ਰੰਗਾਈਆ। ਕਲਜੁਗ ਕੂੜੀ ਕਿਰਿਆ ਸ਼ਰਅ ਦੀ ਮੇਟਣੀ ਹੱਦਣ, ਹਦੂਦ ਆਪਣੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦਰਸ਼ਨ ਦੇਣਾ ਉਪਰ ਸ਼ਾਹ ਰਗਣ, ਨੌ ਦੁਆਰ ਏਕੰਕਾਰ ਪੰਧ ਦੇਣਾ ਮੁਕਾਈਆ।
੨੪ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਗਹਿਣਾ ਸਿੰਘ ਦੇ ਗ੍ਰਹਿ ਪਿੰਡ ਡਗਰੂ ਜ਼ਿਲਾ ਫ਼ਰੀਦਕੋਟ
ਧਰਨੀ ਕਹੇ ਜਨ ਭਗਤੋਂ ਪਰਮ ਪੁਰਖ ਦਾ ਮਾਣੋ ਰੰਗ, ਰੰਗਤ ਆਪਣਾ ਨਾਮ ਰੰਗਾਈਆ। ਅੰਮ੍ਰਿਤ ਧਾਰ ਵਹਾਏ ਕਾਇਆ ਗੰਗ, ਲਹਿਰ ਲਹਿਰ ਵਿਚੋਂ ਬਦਲਾਈਆ। ਆਤਮ ਪਰਮਾਤਮ ਬਖ਼ਸ਼ੇ ਸੰਗ, ਸਗਲਾ ਸਾਥੀ ਆਪ ਹੋ ਜਾਈਆ। ਜਗਤ ਤ੍ਰਿਸ਼ਨਾ ਮੇਟੇ ਭੁਖ ਨੰਗ, ਵਸਤ ਸਤਿ ਸਚ ਵਰਤਾਈਆ। ਜਗਤ ਵਿਕਾਰ ਕਰੇ ਨਾ ਤੰਗ, ਪੰਚ ਵਿਕਾਰ ਰਹਿਣ ਨਾ ਪਾਈਆ। ਮਨੂਆ ਮਨਸਾ ਨਾਲ ਕਰੇ ਨਾ ਜੰਗ, ਝਗੜਾ ਕੂੜ
ਦਏ ਮਿਟਾਈਆ। ਕਿਰਪਾ ਕਰੇ ਆਪ ਸੂਰਾ ਸਰਬੰਗ, ਹਰਿ ਕਰਤਾ ਧੁਰਦਰਗਾਹੀਆ । ਤੁਹਾਡੀ ਮੰਜ਼ਲ ਤੁਹਾਡੇ ਅੰਦਰ ਵੇਖੇ ਲੰਘ, ਨੌ ਦੁਆਰ ਦਾ ਡੇਰਾ ਢਾਹੀਆ। ਤੁਹਾਨੂੰ ਸਤਿ ਸਰੂਪ ਆਪਣਾ ਦਰਸਾਏ ਹੰ, ਪਾਰਬ੍ਰਹਮ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਹੋਏ ਸਹਾਈਆ। ਧਰਨੀ ਕਹੇ ਜਨ ਭਗਤੋ ਪ੍ਰਭ ਦੀ ਸਰਨ ਮੰਗੋ ਸਰਨਾ, ਦੂਸਰ ਓਟ ਨਾ ਕੋਇ ਰਖਾਈਆ। ਜੋ ਲਹਿਣਾ ਦੇਣਾ ਦਏ ਚੁਕਾ, ਜੁਗ ਚੌਕੜੀ ਪੰਧ ਮੁਕਾਈਆ। ਭਾਂਡਾ ਭਰਮ ਦਏ ਭਨਾ, ਭੇਵ ਅਭੇਦ ਆਪ ਖੁਲ੍ਹਾਈਆ। ਸਾਚਾ ਮਾਰਗ ਦਏ ਸਮਝਾ, ਸਮਝ ਸਮਝ ਵਿਚੋਂ ਬਦਲਾਈਆ। ਅਗੰਮੀ ਰਮਜ਼ ਦਏ ਲਗਾ, ਨਾਮ ਇਸ਼ਾਰਾ ਇਕ ਸਮਝਾਈਆ। ਪ੍ਰੇਮ ਦਾ ਰਸ ਦਏ ਚਖਾ, ਬਿਨ ਰਸਨਾ ਰਸ ਜਣਾਈਆ। ਤੁਹਾਡੀ ਬੇਨੰਤੀ ਕ਼ਬੂਲ ਕਰੇ ਦੁਆ, ਦੋ ਜਹਾਨਾਂ ਮਾਲਕ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਇਕੋ ਇਕ ਸਦਾ, ਸਦਕੇ ਵਾਰੀ ਜਿਸ ਤੋਂ ਸਾਰੇ ਘੋਲ ਘੁਮਾਈਆ।
੨੪ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਸੁੰਦਰ ਸਿੰਘ ਦੇ ਗ੍ਰਹਿ ਪਿੰਡ ਫ਼ਿਰੋਜ਼ਸ਼ਾਹ ਜ਼ਿਲਾ ਫ਼ਿਰੋਜ਼ਪੁਰ
ਧਰਨੀ ਕਹੇ ਪ੍ਰਭੂ ਦੀਨ ਦੁਨੀ ਉਠਾ ਦੇ ਸੁਤੀ, ਸੋਇਆ ਜਗਤ ਰਹਿਣ ਕੋਇ ਨਾ ਪਾਈਆ। ਮਿਹਰਵਾਨ ਹੋ ਕੇ ਧਰਮ ਧਾਰ ਸੁਹਾ ਦੇ ਰੁਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਭਾਗ ਲਗਾ ਦੇ ਕਾਇਆ ਪੰਜ ਤਤ ਬੁਤੀਂ, ਬੁਤਖ਼ਾਨਿਆਂ ਕਰ ਰੁਸ਼ਨਾਈਆ। ਦੀਨ ਦੁਨੀ ਮੇਰੇ ਉਤੇ ਰਹੇ ਕੋਈ ਨਾ ਦੁਖੀ, ਦੁਖੀਆਂ ਦਰਦ ਦੇਣਾ ਮਿਟਾਈਆ। ਮਾਨਵ ਜ਼ਾਤੀ ਕਰ ਸੁਖੀ, ਸੁਖ ਸਾਗਰਾਂ ਵਿਚੋਂ ਪਰਗਟਾਈਆ। ਪਿਆਰ ਬਣਾ ਦੇ ਮਾਨਸ ਮਾਨੁਖੀ, ਮਾਨਵ ਆਪਣੇ ਰੰਗ ਰੰਗਾਈਆ। ਭਾਗ ਲਗਾ ਦੇ ਕਾਇਆ ਕੁੱਖੀ, ਭਗਤ ਜਨਮ ਦੇਵੇ ਧਰਮ ਧਾਰ ਦੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਇਕੋ ਜਗਾ ਦੇ ਦੀਆ ਬਾਤੀ, ਜੋਤੀ ਜੋਤ ਕਰ ਰੁਸ਼ਨਾਈਆ। ਮਿਹਰਵਾਨ ਹੋ ਕਮਲਾਪਾਤੀ, ਪਤਿਪਰਮੇਸ਼ਵਰ ਦਇਆ ਕਮਾਈਆ। ਕਲਜੁਗ ਮੇਟ ਅੰਧੇਰੀ ਰਾਤੀ, ਸਤਿਜੁਗ ਸਚ ਚੰਦ ਚਮਕਾਈਆ। ਆਪਣਾ ਖੇਲ ਵਖਾ ਬਹੁਭਾਂਤੀ, ਬਿਧਾਤੇ ਆਪਣਾ ਭੇਵ ਚੁਕਾਈਆ। ਨਿਗਾਹ ਮਾਰ ਲੈ ਲੋਕਮਾਤੀ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਅੰਮ੍ਰਿਤ ਬੂੰਦ ਬਖ਼ਸ਼ ਦੇ ਸਵਾਂਤੀ, ਅੰਮਿਉਂ ਰਸ ਆਪ ਚੁਆਈਆ। ਮੇਰੀ ਕਲਜੁਗ ਅੰਤਮ ਪੁਛ ਵਾਤੀ, ਵਾਰਸ ਹੋ ਕੇ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭੂ ਦੀਨ ਦੁਨੀ ਦਾ ਅੰਤਸ਼ਕਰਨ ਕਰ ਸ਼ੁੱਧ, ਪਵਿਤ੍ਰ ਤਨ ਵਜੂਦ ਕਰਾਈਆ। ਨਿਰਮਲ ਸਭ ਦੀ ਕਰਦੇ ਬੁਧਿ, ਕੂੜੀ ਕਿਰਿਆ ਬਾਹਰ ਕਢਾਈਆ। ਸਚ ਦੁਆਰਾ ਏਕੰਕਾਰਾ ਤੇਰਾ ਜਾਏ ਸੁਝ, ਦੂਸਰ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜ ਕੁੜਿਆਰਾ ਦੀਪਕ ਜਾਏ ਬੁਝ, ਸਤਿ ਸਚ ਜੋਤ ਕਰ ਰੁਸ਼ਨਾਈਆ। ਕਲਜੁਗ ਵਕ਼ਤ ਅੰਤਮ ਰਿਹਾ ਪੁਜ, ਪੂਜਣ ਯੋਗ ਤੇਰੀ ਸਰਨਾਈਆ। ਆਪਣਾ ਭੇਵ ਖੁਲ੍ਹਾ ਦੇ ਗੁਝ,
ਪਰਦਾ ਪਰਦਿਆਂ ਵਿਚੋਂ ਉਠਾਈਆ । ਮੈਂ ਰੋ ਪੁਕਾਰਾਂ ਨਿਮਾਣੀ ਬਸੁਧ, ਬੇਸੁਧਾ ਹੋ ਕੇ ਦਿਆਂ ਦੁਹਾਈਆ। ਮੇਰੇ ਉਤੇ ਤੇਰੇ ਹੁਕਮ ਦਾ ਹੋਣਾ ਯੁਧ, ਜਿਸ ਨੂੰ ਸਕੇ ਨਾ ਕੋਇ ਮਿਟਾਈਆ। ਤੂੰ ਆ ਕੇ ਵੇਖਣਾ ਖ਼ੁਦ, ਖ਼ੁਦ ਮਾਲਕ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਸਹਾਇਤਾ ਕਰੇ ਨਾ ਕੋਈ ਬਿਨ ਤੁਧ, ਤੁਧ ਬਿਨ ਸੰਗੀ ਨਜ਼ਰ ਕੋਇ ਨਾ ਆਈਆ।
੨੪ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਸਾਧੂ ਸਿੰਘ ਦੇ ਗ੍ਰਹਿ ਪਿੰਡ ਬਸਤੀ ਤੇਗਾ ਸਿੰਘ ਵਾਲੀ ਜ਼ਿਲਾ ਫ਼ਿਰੋਜ਼ਪੁਰ
ਧਰਨੀ ਕਹੇ ਚੌਦਾਂ ਲੋਕ ਮੇਰੇ ਬਣੋ ਹਾਮੀ, ਹਮਸਾਜਣ ਹੋ ਕੇ ਸੰਗ ਬਣਾਈਆ। ਚੌਦਾਂ ਤਬਕ ਮੇਰਾ ਸੁਣੋ ਪੈਗ਼ਾਮੀ, ਪੈਗ਼ੰਬਰਾਂ ਦੀ ਧਾਰ ਨਾਲ ਮਿਲਾਈਆ। ਬੇਅੰਤ ਕੰਤ ਭਗਵੰਤ ਲੇਖਾ ਵੇਖੋ ਦੋ ਜਹਾਨ ਤਮਾਮੀ, ਤਮਅ ਲਾਲਚ ਜਗਤ ਨਾ ਕੋਇ ਰਖਾਈਆ । ਮੇਰਾ ਘਰ ਮੰਦਰ ਵੇਖੋ ਮਿੱਟੀ ਖ਼ਾਕ ਗਰਾਮੀ, ਗ੍ਰਹਿ ਗ੍ਰਹਿ ਪਰਦਾ ਆਪ ਚੁਕਾਈਆ। ਮੇਰੇ ਚਾਰ ਕੁੰਟ ਹੋਈ ਅੰਧੇਰੀ ਸ਼ਾਮੀ, ਸ਼ਮਅ ਨੂਰ ਜੋਤ ਨਾ ਕੋਇ ਰੁਸ਼ਨਾਈਆ। ਮਾਣ ਰਿਹਾ ਨਾ ਕਿਸੇ ਕਲਮੇ ਨਾਮ ਕਲਾਮੀ, ਕਾਇਨਾਤ ਗਈ ਭੁਲਾਈਆ। ਤੂੰ ਸ਼ਾਹੋ ਭੂਪ ਨਿਰਗੁਣ ਧਾਰ ਆਦਿ ਜੁਗਾਦੀ ਅੰਤਰਜਾਮੀ, ਅੰਤਸ਼ਕਰਨ ਵੇਖਣਾ ਥਾਉਂ ਥਾਈਂਆ। ਮੈਂ ਨਿਵ ਨਿਵ ਸਯਦਿਆਂ ਵਿਚ ਦਿਆਂ ਸਲਾਮੀ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੇਰੇ ਉਤੇ ਨਾਤਾ ਜੋੜ ਦੇ ਬਾਹਮੀ, ਬ੍ਰਾਹਮਣ ਗੌੜੇ ਆਪਣਾ ਰੰਗ ਰੰਗਾਈਆ। ਮੇਰੀ ਮੁਸ਼ਕਲ ਕਰ ਆਸਾਨੀ, ਅਹਿਸਾਨ ਸਿਰ ਨਾ ਕੋਇ ਰਖਾਈਆ। ਤੂੰ ਮੇਰਾ ਸ਼ਾਹੋ ਭੂਪ ਸੁਲਤਾਨੀ, ਸ਼ਹਿਨਸ਼ਾਹ ਜਲਵਾਗਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਵਖਾ ਦੇ ਅਗੰਮੀ ਝਲਕ, ਝਾਕੀ ਦੀਨ ਦੁਨੀ ਬਦਲਾਈਆ। ਤੂੰ ਦੋ ਜਹਾਨਾਂ ਮਾਲਕ, ਮਿਹਰਵਾਨ ਇਕ ਅਖਵਾਈਆ। ਦੀਨ ਦੁਨੀ ਤੇਰਾ ਇਸ਼ਾਰਾ ਵੇਖੇ ਪਲਕ, ਪਲਕਾਂ ਦੇ ਓਹਲੇ ਪਰਦਾ ਦੇਣਾ ਉਠਾਈਆ। ਕੀ ਲਹਿਣਾ ਦੇਣਾ ਤੇਰਾ ਨਾਲ ਮੌਤ ਮਲਕ, ਸ਼ੰਕਰ ਰਾਏ ਧਰਮ ਕੀ ਸਮਝਾਈਆ। ਉਹ ਲੇਖਾ ਤਕ ਲੈ ਜੋ ਸੰਦੇਸ਼ਾ ਦਿਤਾ ਬਦੇਹੀ ਜਨਕ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਬੇਸ਼ਕ ਤੇਰਾ ਖੇਲ ਵਾਰ ਅਨਕ, ਅਨਕ ਕਲ ਧਾਰੀ ਤੇਰੀ ਬੇਪਰਵਾਹੀਆ। ਤੇਰਾ ਵਸੇਰਾ ਵਾਸੀ ਪੁਰੀ ਘਨਕ, ਘਨਈਆ ਤੇਰਾ ਢੋਲਾ ਗਾਈਆ। ਜੋਤੀ ਨੂਰ ਲਾ ਦੇ ਤਨਕ, ਜੋਤੀ ਜਾਤੇ ਹੋ ਸਹਾਈਆ। ਮੇਰਾ ਅੰਤਸ਼ਕਰਨ ਦਾ ਮੇਟ ਦੇ ਸ਼ੰਕ, ਸ਼ੰਕਾ ਕੂੜ ਦੇਣਾ ਮਿਟਾਈਆ। ਮੇਰਾ ਸੁਹਾ ਦੇ ਦੁਆਰ ਬੰਕ, ਬੰਕ ਦੁਆਰੀ ਆਉਣਾ ਚਾਈਂ ਚਾਈਂਆ। ਇਕੋ ਰੰਗ ਰੰਗਾ ਦੇ ਰਾਓ ਰੰਕ, ਊਚ ਨੀਚ ਨਾ ਵੰਡ ਵੰਡਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਆਪਣਾ ਖੇਲ ਦੱਸ ਦੇ ਗਹਿਰਾ, ਗਹਿਰ ਗੰਭੀਰ ਭੇਵ ਚੁਕਾਈਆ। ਜਗਤ ਜਹਾਨ ਰਹਿਣ ਦੇਵੀਂ ਕੋਈ ਨਾ ਬਹਿਰਾ, ਬੋਧ ਅਗਾਧ ਕਰ ਪੜ੍ਹਾਈਆ। ਕਲਜੁਗ ਕੂੜ ਦੀਨ ਦੁਨੀ ਬਦਲ ਦੇ ਲਹਿਰਾ, ਲਹਿਰ ਲਹਿਰ ਵਿਚੋਂ ਬਦਲਾਈਆ। ਤੇਰੇ ਨਾਮ ਦਾ ਇਕੋ ਹੋਵੇ ਮੁਸ਼ਾਹਿਰਾ,
ਹਿੰਦੂ ਮੁਸਲਿਮ ਸਿਖ ਈਸਾਈ ਸਾਰੇ ਢੋਲਾ ਗਾਈਆ। ਜੋਤੀ ਜਾਤੇ ਹੋ ਜ਼ਾਹਿਰਾ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ । ਨੌ ਖੰਡ ਪ੍ਰਿਥਮੀ ਇਕੋ ਸਤਿਗੁਰ ਸ਼ਬਦ ਦਾ ਲਾ ਕੇ ਪਹਿਰਾ, ਦੂਸਰ ਸੰਗ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਸਮਝਾਈਆ। ਧਰਨੀ ਕਹੇ ਪ੍ਰਭੂ ਮੇਰੀ ਇਕੋ ਸੁਹਾ ਦੇ ਬਸਤੀ, ਦੂਸਰ ਨਜ਼ਰ ਕੋਇ ਨਾ ਆਈਆ। ਨਾਮ ਖ਼ੁਮਾਰੀ ਚਾੜ੍ਹ ਦੇ ਮਸਤੀ, ਮਸਤ ਮਸਤਾਨਾ ਰੂਪ ਵਖਾਈਆ। ਧਾਰ ਬਖ਼ਸ਼ ਦੇ ਆਪਣੇ ਰਸ ਦੀ, ਬਿਨ ਰਸਨਾ ਰਸ ਚਖਾਈਆ। ਸ੍ਰਿਸ਼ਟੀ ਵਣਜਾਰਨ ਹੋ ਜਾਏ ਤੇਰੇ ਜਸ ਦੀ, ਸਿਫ਼ਤ ਸਲਾਹੀ ਤੇਰੇ ਢੋਲੇ ਗਾਈਆ। ਕਲਜੁਗ ਰੈਣ ਅੰਧੇਰੀ ਮੇਟ ਦੇ ਮਸ ਦੀ, ਨੂਰੀ ਚੰਦ ਕਰੇ ਰੁਸ਼ਨਾਈਆ। ਮੈਂ ਖ਼ੁਸ਼ੀਆਂ ਵਿਚ ਫਿਰਾਂ ਨਸਦੀ, ਨਵ ਸੱਤ ਭੱਜਾਂ ਵਾਹੋ ਦਾਹੀਆ। ਅਵਤਾਰ ਪੈਗ਼ੰਬਰਾਂ ਗੁਰੂਆਂ ਫਿਰਾਂ ਦੱਸਦੀ, ਤੇਰਾ ਖ਼ੁਸ਼ੀਆਂ ਢੋਲਾ ਗਾਈਆ। ਤੂੰ ਖੇਲ ਵਖਾ ਦੇ ਆਪਣੀ ਪਰਤਖ ਦੀ, ਪਾਰਬ੍ਰਹਮ ਪ੍ਰਭ ਪਰਦਾ ਆਪ ਚੁਕਾਈਆ। ਸਤਿਜੁਗ ਧਾਰ ਚਲਾ ਦੇ ਧਰਮ ਧਾਰ ਦੇ ਰਥ ਦੀ, ਰਥਵਾਹੀ ਹੋ ਕੇ ਸੋਭਾ ਪਾਈਆ। ਮੈਂ ਯਾਰੜੇ ਤੇਰਾ ਸਥਰ ਘਤਦੀ, ਗੋਬਿੰਦ ਮੇਲਾ ਸਹਿਜ ਸੁਭਾਈਆ। ਦੀਨ ਦੁਨੀ ਵਣਜਾਰਨ ਹੋ ਜਾਏ ਗੁਰਮਤ ਦੀ, ਮਨ ਮਤਿ ਅੰਦਰੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਸਾ ਪੂਰ ਕਰਾਈਆ। ਝਟ ਨਾਰਦ ਕਹੇ ਧਰਨੀਏ ਤੂੰ ਕੀ ਮੰਗੇਂ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਤੇਰਾ ਕਿਹੜਾ ਸਾਚਾ ਸੰਗ, ਸੰਗੀ ਕਵਣ ਅਖਵਾਈਆ। ਉਠ ਵੇਖ ਲੈ ਸਤਿਗੁਰ ਸ਼ਬਦ ਦਾ ਅਗੰਮੀ ਤੁਰੰਗ, ਜੋ ਪਰਾ ਪਸੰਤੀ ਮਧਮ ਬੈਖਰੀ ਤੁਰੀਆ ਦੀ ਧਾਰ ਤੋਂ ਪਰੇ ਦ੍ਰਿੜਾਈਆ। ਦੋ ਜਹਾਨਾਂ ਪਾਰ ਲੰਘ, ਪੁਰੀਆਂ ਲੋਆਂ ਚਰਨਾਂ ਹੇਠ ਦਬਾਈਆ। ਨਾਲ ਨਾਮ ਨਿਧਾਨ ਵਜਾਏ ਮਰਦੰਗ, ਨਿਰਗੁਣ ਧਾਰ ਕਰੇ ਸ਼ਨਵਾਈਆ। ਜਿਸ ਨੂੰ ਕਹਿੰਦੇ ਸੂਰਾ ਸਰਬਗ, ਉਹ ਕਰਤਾ ਧੁਰਦਰਗਾਹੀਆ । ਜਿਸ ਨੇ ਅੰਤਮ ਲੇਖਾ ਮੁਕਾਉਣਾ ਜਮਨਾ ਸੁਰਸਤੀ ਗੋਦਾਵਰੀ ਗੰਗ, ਗੰਗੋਤਰੀ ਭੇਵ ਰਹੇ ਨਾ ਰਾਈਆ। ਉਸ ਦੇ ਕੋਲ ਅਨੋਖਾ ਨਿਰਾਲਾ ਢੰਗ, ਭੇਵ ਸਕੇ ਨਾ ਕੋਇ ਖੁਲ੍ਹਾਈਆ। ਉਹ ਸਾਹਿਬ ਸੁਲਤਾਨ ਸੂਰਾ ਸਰਬੰਗ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੇ ਹੁਕਮ ਨਾਲ ਤੇਰੇ ਓਤੇ ਹੋਣਾ ਜੰਗ, ਜੰਗਜੂ ਬਣੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਧਰਨੀਏ ਸੁਣ ਲੈ ਧੁਰ ਦਾ ਢੋਲ ਢਮੱਕਾ, ਢਈਆ ਗੋਬਿੰਦ ਵਾਲਾ ਨਾਲ ਮਿਲਾਈਆ। ਜਿਸ ਦਾ ਸਦੀ ਚੌਧਵੀਂ ਵਾਇਦਾ ਇਕ਼ਰਾਰ ਪੱਕਾ, ਸੰਗ ਮੁਹੰਮਦ ਚਾਰ ਯਾਰ ਦੇਣ ਗਵਾਹੀਆ । ਜੋ ਮੂਸਾ ਧਾਰ ਬਣਿਆ ਸਕਾ, ਸਗਲਾ ਸੰਗ ਰਖਾਈਆ। ਜਿਸ ਈਸਾ ਭੇਵ ਚੁਕਾਇਆ ਯਕਾ, ਵਾਹਿਦ ਇਕੋ ਨੂਰ ਅਲਾਹੀਆ। ਜਿਸ ਨੇ ਨਿਰਗੁਣ ਧਾਰ ਸਰਗੁਣ ਨਾਨਕ ਵਲ ਤਕਾ, ਗੋਬਿੰਦ ਪਰਦਾ ਆਪ ਉਠਾਈਆ। ਉਹਦਾ ਅੰਤਮ ਲੇਖਾ ਨਾਲ ਹੋਣਾ ਬੂਰਾ ਕੱਕਾ, ਕਾਇਨਾਤ ਹੁਕਮ ਵਰਤਾਈਆ। ਸ਼ਰਅ ਦਾ ਲੇਖ ਮੁਕਾਉਣਾ ਲੇਖਾ ਵੇਖੇ ਮਦੀਨਾ ਮੱਕਾ, ਕਾਅਬਾ ?ਇਸਮਾਈਲ? ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਧੁਰਦਰਗਾਹੀਆ । ਨਾਰਦ ਕਹੇ ਧਰਨੀਏ ਕੀ ਰੋ ਰੋ ਕਰੇਂ ਪੁਕਾਰਾ, ਉਚੀ ਕੂਕ ਕੂਕ ਸੁਣਾਈਆ। ਤੇਰੇ ਉਤੇ ਬਦਲਣ ਵਾਲੀਆਂ ਬਹਾਰਾਂ, ਪੱਤ ਟਹਿਣੀ ਰਹੇ ਕੁਮਲਾਈਆ। ਕਰੇ ਖੇਲ ਹਰਿ ਅਗੰਮ ਅਪਾਰਾ, ਅਪਰੰਪਰ ਆਪਣਾ ਹੁਕਮ ਵਰਤਾਈਆ। ਜਿਸ ਆਸ਼ਾ ਪੂਰੀ ਕਰਨੀ
ਤੇਈ ਅਵਤਾਰਾ, ਤ੍ਰੈਗੁਣ ਅਤੀਤਾ ਹੋਏ ਸਹਾਈਆ। ਪੈਗ਼ੰਬਰਾਂ ਵਾਅਦਾ ਜਾਣ ਕੌਲ ਇਕ਼ਰਾਰਾ, ਕਰਨੀ ਦਾ ਕਰਤਾ ਨੂਰ ਅਲਾਹੀਆ। ਜਿਸ ਗੁਰੂਆਂ ਲੇਖਾ ਪੂਰਾ ਕਰਨਾ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਉਹ ਜੋਤੀ ਜਾਤਾ ਪੁਰਖ ਬਿਧਾਤਾ ਹੋ ਉਜਿਆਰਾ, ਦੋ ਜਹਾਨ ਸ੍ਰੀ ਭਗਵਾਨ ਕਰੇ ਰੁਸ਼ਨਾਈਆ। ਏਕਾ ਸ਼ਬਦ ਨਾਦ ਵਜਾਏ ਨਗਾਰਾ, ਨਿਰਗੁਣ ਧਾਰ ਆਪ ਦ੍ਰਿੜਾਈਆ। ਤੇਰੇ ਉਤੇ ਨੌ ਖੰਡ ਪ੍ਰਿਥਮੀ ਸੱਤ ਦੀਪ ਸ਼ਬਦੀ ਧਾਰ ਹੋਵੇ ਘਲੂਘਾਰਾ, ਘਾਇਲ ਹੁੰਦੀ ਵੇਖਣੀ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਏਕੰਕਾਰਾ, ਅਕਲ ਕਲਧਾਰੀ ਆਪਣਾ ਹੁਕਮ ਵਰਤਾਈਆ।
੨੫ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਰਾਮ ਸਿੰਘ ਦੇ ਗ੍ਰਹਿ
ਗਵਾਲ ਟੋਲੀ ਫ਼ਿਰੋਜ਼ਪੁਰ ਛਾਉਣੀ
ਧਰਨੀ ਕਹੇ ਪ੍ਰਭ ਮੇਰੇ ਉਤੋਂ ਮੇਟ ਕੂੜ ਅੰਧੇਰਾ, ਅੰਧਆਤਮ ਪਰਮਾਤਮ ਦੇ ਮਿਟਾਈਆ। ਇਕੋ ਰੰਗ ਰੰਗਾ ਦੇ ਸੰਝ ਸਵੇਰਾ, ਸਤਿ ਸਚ ਮਿਲ ਕੇ ਵਜੇ ਵਧਾਈਆ। ਆਤਮ ਪਰਮਾਤਮ ਸਭ ਨੂੰ ਨਾਮ ਜਣਾ ਦੇ ਤੂੰ ਮੇਰਾ ਮੈਂ ਤੇਰਾ, ਦੂਜਾ ਰਾਗ ਨਾਦ ਨਾ ਕੋਇ ਦ੍ਰਿੜਾਈਆ। ਹਰ ਘਟ ਅੰਤਰ ਨਿਰੰਤਰ ਪ੍ਰੇਮ ਪ੍ਰੀਤੀ ਕਰ ਦੇ ਚਾਉ ਘਨੇਰਾ, ਚਾਰ ਕੁੰਟ ਦਹਿ ਦਿਸ਼ਾ ਆਪਣੀ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਮੇਰੇ ਭਗਵੰਤ, ਭਗਵਨ ਤੇਰੀ ਆਸ ਰਖਾਈਆ। ਨਾਮ ਨਿਧਾਨਾ ਬਖ਼ਸ਼ ਅਗੰਮਾ ਮੰਤ, ਮੰਤਵ ਸਭ ਦਾ ਹੱਲ ਕਰਾਈਆ । ਨਿਰਗੁਣ ਸਰਗੁਣ ਸਰਗੁਣ ਨਿਰਗੁਣ ਲੇਖੇ ਲਾਉਣਾ ਜੀਵ ਜੰਤ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ। ਤੂੰ ਮਾਲਕ ਖ਼ਾਲਕ ਆਦਿ ਜੁਗਾਦਿ ਬੇਅੰਤ, ਪਰਵਰਦਿਗਾਰ ਸਾਂਝੇ ਯਾਰ ਤੇਰੇ ਹੱਥ ਵਡਿਆਈਆ। ਪੁਰਖ ਅਕਾਲੇ ਦੀਨ ਦਿਆਲੇ ਗੜ੍ਹ ਤੋੜ ਦੇ ਹਉਮੇ ਹੰਗਤ, ਹੰ ਬ੍ਰਹਮ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਪ੍ਰਭੂ ਮੇਰਾ ਅੰਤਸ਼ਕਰਨ ਕਰ ਪਵਿਤ, ਪਤਤ ਪੁਨੀਤ ਕਰ ਖ਼ਲਕ ਖ਼ੁਦਾਈਆ। ਜੋਤੀ ਜਾਤੇ ਸਭ ਦਾ ਬਣ ਮਿਤ, ਮਿਤਰ ਪਿਆਰੇ ਦਇਆ ਕਮਾਈਆ। ਮਾਨਵ ਜ਼ਾਤੀ ਕਰ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਤੇਰਾ ਲੇਖਾ ਵੇਖਾਂ ਨਿਤ ਨਵਿਤ, ਨਿਵ ਨਿਵ ਲਾਗਾਂ ਪਾਈਆ। ਤੂੰ ਆਦਿ ਜੁਗਾਦੀ ਮੇਰਾ ਪਿਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਮੇਰੀ ਸੁਹੰਜਣੀ ਲੋਕਮਾਤ ਕਰਦੇ ਥਿਤ, ਦਿਵਸ ਰੈਣ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਕਰ ਮਿਹਰਵਾਨੀ, ਮਿਹਰ ਨਜ਼ਰ ਨਜ਼ਰ ਟਿਕਾਈਆ। ਮੇਰਾ ਲੇਖਾ ਬਦਲ ਮਸਤਕ ਵਿਚ ਪੇਸ਼ਾਨੀ, ਪੇਸ਼ੀਨਗੋਈਆਂ ਪੂਰਬ ਨਾਲ ਮਿਲਾਈਆ। ਕਲਜੁਗ ਕੂੜੀ ਕਿਰਿਆ ਮੇਟ ਤੁਗ਼ਿਆਨੀ, ਨਵ ਸੱਤ ਰਹਿਣ ਨਾ ਪਾਈਆ।
ਸਤਿ ਸਤਿਵਾਦੀ ਸਤਿ ਧਰਮ ਦੀ ਬਖ਼ਸ਼ ਨਿਸ਼ਾਨੀ, ਨਿਸ਼ਾਨਾ ਜਗਤ ਜਹਾਨ ਬਦਲਾਈਆ। ਸਭ ਦੀ ਮੰਜ਼ਲ ਇਕੋ ਹੋਵੇ ਰੁਹਾਨੀ, ਰੂਹ ਬੁਤ ਆਪਣਾ ਭੇਵ ਚੁਕਾਈਆ। ਤੂੰ ਜੋਤੀ ਜਾਤਾ ਪੁਰਖ ਬਿਧਾਤਾ ਨਾਮ ਦਾ ਦਾਤਾ ਦਾਨੀ, ਵਸਤ ਅਮੋਲਕ ਇਕ ਵਰਤਾਈਆ। ਚਾਰ ਜੁਗ ਤੋਂ ਵਖਰੀ ਬੋਧ ਅਗਾਧੇ ਆਪਣੀ ਦੱਸ ਦੇ ਬਾਣੀ, ਪਾਰਬ੍ਰਹਮ ਪ੍ਰਭ ਆਪਣਾ ਭੇਵ ਖੁਲ੍ਹਾਈਆ। ਜਲਵਾਗਰ ਨੂਰ ਬਖ਼ਸ਼ ਨੁਰਾਨੀ, ਦੋ ਜਹਾਨਾਂ ਕਰ ਰੁਸ਼ਨਾਈਆ। ਤੈਨੂੰ ਈਸਾ ਮੰਨਿਆ ਬਾਪ ਅਸਮਾਨੀ, ਮੂਸਾ ਮੂੰਹ ਦੇ ਭਾਰ ਧਿਆਨ ਲਗਾਈਆ। ਮੁਹੰਮਦ ਤੇਰੀ ਗਾਈ ਕਲਾਮੀ, ਕਾਇਨਾਤ ਸੁਣਾਈਆ। ਨਾਨਕ ਨਿਰਗੁਣ ਸਰਗੁਣ ਧਾਰ ਸ਼ਬਦ ਜਣਾਇਆ ਸਤਿਨਾਮੀ, ਸਤਿ ਸਤਿ ਤੇਰੀ ਬੇਪਰਵਾਹੀਆ। ਗੋਬਿੰਦ ਕਿਹਾ ਸ਼ਾਹੋ ਭੂਪ ਅਨਾਮੀ, ਸਚਖੰਡ ਵਾਸੀ ਇਕ ਅਖਵਾਈਆ। ਕਲਜੁਗ ਅੰਤ ਸ੍ਰੀ ਭਗਵੰਤ ਮੇਰੀ ਸ਼ਰਅ ਦੀ ਕਟ ਗ਼ੁਲਾਮੀ, ਜ਼ੰਜੀਰ ਰਹਿਣ ਕੋਇ ਨਾ ਪਾਈਆ। ਮਾਨਵ ਜਾਤੀ ਤਕ ਤਮਾਮੀ, ਤਮਅ ਲੋਭ ਕੂੜ ਹੰਕਾਰ ਵੇਖ ਵਖਾਈਆ। ਮੇਰੇ ਅੰਤਸ਼ਕਰਨ ਕਟ ਪਰੇਸ਼ਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਪ੍ਰਭ ਮੈਨੂੰ ਬਖ਼ਸ਼ ਦੇ ਇਕੋ ਸਤਿ, ਸਤਿ ਸਤਿਵਾਦੀ ਹੋ ਕੇ ਦਇਆ ਕਮਾਈਆ। ਮਾਨਵ ਜ਼ਾਤੀ ਕੂੜ ਕਿਰਿਆ ਵਿਚ ਨਾ ਉਬਲੇ ਰਤ, ਰਤਨ ਅਮੋਲਕ ਹੀਰੇ ਦੇ ਬਣਾਈਆ। ਹਰ ਹਿਰਦੇ ਬਖ਼ਸ਼ ਦੇ ਬ੍ਰਹਮਮਤ, ਪਾਰਬ੍ਰਹਮ ਪ੍ਰਭ ਆਪਣਾ ਭੇਵ ਖੁਲ੍ਹਾਈਆ। ਆਤਮ ਪਰਮਾਤਮ ਜੋਤੀ ਧਾਰ ਜੋੜ ਦੇ ਨਤ, ਪਾਰਬ੍ਰਹਮ ਬ੍ਰਹਮ ਮਿਲ ਕੇ ਵਜੇ ਵਧਾਈਆ। ਸਚ ਦੁਆਰ ਏਕੰਕਾਰ ਵਾਸਤਾ ਰਹੀ ਘਤ, ਨਿਵ ਨਿਵ ਲਾਗਾਂ ਪਾਈਆ। ਤੂੰ ਸਰਬ ਕਲਾ ਸਮਰਥ, ਸਮਰਥ ਪੁਰਖ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਬਖ਼ਸ਼ ਦੇ ਇਕੋ ਧਰਮ, ਧਰਮ ਧਾਰ ਇਕ ਪਰਗਟਾਈਆ। ਸਤਿਜੁਗ ਸਾਚੇ ਦੇ ਦੇ ਜਰਮ, ਕਲਜੁਗ ਜਨਮ ਜਨਮ ਵਿਚੋਂ ਬਦਲਾਈਆ। ਦੀਨ ਦੁਨੀ ਦੇ ਅੰਦਰੋਂ ਕਢ ਦੇ ਭਰਮ, ਭਾਂਡਾ ਭਰਮ ਭਉ ਭੰਨਾਈਆ । ਝਗੜਾ ਮੇਟ ਦੇ ਜ਼ਾਤ ਪਾਤ ਵਰਨ ਬਰਨ, ਭੇਵ ਅਭੇਦਾ ਆਪ ਖੁਲ੍ਹਾਈਆ। ਇਕੋ ਸਤਿ ਸਤਿਵਾਦੀ ਤੇਰੀ ਹੋਵੇ ਸਰਨ, ਦੂਜਾ ਇਸ਼ਟ ਨਾ ਕੋਇ ਰਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਨੇਤਰ ਖੋਲ੍ਹ ਦੇ ਹਰਨ ਫਰਨ, ਨਿਜ ਲੋਚਨ ਨੈਣ ਕਰ ਰੁਸ਼ਨਾਈਆ। ਆਤਮ ਪਰਮਾਤਮ ਤੇਰਾ ਢੋਲਾ ਸਾਰੇ ਪੜ੍ਹਨ, ਤੂੰ ਮੇਰਾ ਮੈਂ ਤੇਰਾ ਵਜਦੀ ਰਹੇ ਵਧਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਘਾੜਨ ਘੜਨ, ਸਮਰਥ ਪੁਰਖ ਇਕ ਅਖਵਾਈਆ। ਲਹਿਣਾ ਦੇਣਾ ਏਕੰਕਾਰ ਵਿਚ ਸੰਸਾਰ ਮੇਟ ਦੇ ਸੀਸ ਧੜਨ, ਪੰਜ ਤਤ ਇਕੋ ਰੰਗ ਰੰਗਾਈਆ। ਮਾਨਵ ਜ਼ਾਤੀ ਆਪ ਬਨ੍ਹਾ ਲੈ ਆਪਣੇ ਲੜਨ, ਪੱਲੂ ਗੰਢ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਆਦਿ ਜੁਗਾਦੀ ਕਰਨੀ ਕਰਨ, ਕਰਨੀ ਦਾ ਕਰਤਾ ਇਕ ਅਖਵਾਈਆ।
੨੫ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਗੁਰਚਰਨ ਕੌਰ ਦੇ ਗ੍ਰਹਿ ਹੀਰਾ ਮੰਡੀ ਗੇਟ ਫ਼ਿਰੋਜ਼ਪੁਰ ਸ਼ਹਿਰ
ਨਾਰਦ ਕਹੇ ਧਰਨੀਏ ਮੈਂ ਸਚਖੰਡ ਦੁਆਰਿਉਂ ਆਇਆ, ਬਿਨ ਕ਼ਦਮਾਂ ਆਪਣਾ ਕ਼ਦਮ ਉਠਾਈਆ। ਸਤਿਗੁਰ ਸ਼ਬਦ ਦਰਗਾਹ ਸਾਚੀ ਮੁਕ਼ਾਮੇ ਹਕ ਇਕ ਹੁਕਮ ਜਣਾਇਆ, ਨਿਰਅੱਖਰਾਂ ਨਿਰਅੱਖਰ ਧਾਰ ਸੁਣਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਇਕੋ ਰਾਗ ਦ੍ਰਿੜਾਇਆ, ਬਿਨ ਜਗਤ ਵਿਦਿਆ ਨਾਮ ਕਲਮਿਆਂ ਬਾਹਰ ਸੁਣਾਈਆ। ਖ਼ੁਸ਼ੀਆਂ ਨਾਲ ਵਿਸ਼ਨ ਬ੍ਰਹਮਾ ਸ਼ਿਵ ਭੇਵ ਖੁਲ੍ਹਾਇਆ, ਭੇਵ ਅਭੇਦਾ ਦਿਤਾ ਸਮਝਾਈਆ। ਫਿਰ ਸਤਿਜੁਗ ਤ੍ਰੇਤਾ ਦੁਆਪਰ ਨਿਉਂ ਨਿਉਂ ਸੀਸ ਝੁਕਾਇਆ, ਨਿਰਮਾਣਤਾ ਵਿਚ ਰਹੇ ਦ੍ਰਿੜਾਈਆ। ਨਾਰਦਾ ਜੇ ਧਰਨੀ ਧਰਤ ਧਵਲ ਧੌਲ ਉਤੇ ਜਾਣਾ ਖੇਲ ਵੇਖਣਾ ਬੇਪਰਵਾਹਿਆ, ਬੇਪਰਵਾਹ ਕੀ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਝਟ ਮੈਨੂੰ ਨੌ ਸੌ ਚੁਰਾਨਵੇ ਚੌਕੜੀ ਜੁਗ ਦਾ ਪਿਛਲਾ ਚੇਤਾ ਆਇਆ, ਚੇਤਨ ਹੋ ਕੇ ਦਿਤਾ ਸੁਣਾਈਆ । ਮੇਰਾ ਪੁਰਖ ਅਕਾਲਾ ਦੀਨ ਦਿਆਲਾ ਲਹਿਣਾ ਦੇਣਾ ਜਾਣੇ ਸਰਬ ਸਬਾਇਆ, ਬਚਿਆ ਰਹਿਣ ਕੋਇ ਨਾ ਪਾਈਆ। ਝਟ ਮੈਂ ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਸਾਂਝੇ ਯਾਰ ਬਿਨ ਸੀਸ ਸੀਸ ਝੁਕਾਇਆ, ਬਿਨ ਹੱਥਾਂ ਧੂੜੀ ਖ਼ਾਕ ਖ਼ਾਕ ਰਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਧੁਰਦਰਗਾਹੀਆ। ਨਾਰਦ ਕਹੇ ਧਰਨੀਏ ਮੈਂ ਦੂਰ ਦੁਰਾਡਾ ਆਇਆ ਨਠ, ਬਣ ਪਾਂਧੀ ਪੰਧ ਮੁਕਾਈਆ। ਮੇਰੇ ਅੰਤਸ਼ਕਰਨ ਸਤਿਗੁਰ ਸ਼ਬਦ ਨੇ ਦਿਤਾ ਹਠ, ਧੀਰਜ ਧੀਰ ਧਰਮ ਧਾਰ ਦ੍ਰਿੜਾਈਆ। ਮੈਂ ਤੇਰੇ ਉਤੇ ਤਕ ਕੇ ਆਇਆ ਤੀਰਥ ਅਠਸਠ, ਜਲ ਧਾਰਾ ਅੰਤਰ ਨਿਰੰਤਰ ਧਿਆਨ ਲਗਾਈਆ। ਮੈਂ ਫਿਰ ਕੇ ਆਇਆ ਮੰਦਰ ਮਸਜਿਦ ਸ਼ਿਵਦਵਾਲੇ ਮਠ, ਗੁਰੂਦੁਆਰੇ ਚਰਚਾਂ ਚਰਾਗਾਹਾਂ ਫੋਲ ਫੁਲਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਸਤਿ ਧਰਮ ਦਾ ਦਿਸਿਆ ਨਾ ਕਿਤੇ ਇਕੱਠ, ਦੀਨ ਮਜ਼੍ਹਬ ਪ੍ਰੇਮ ਪ੍ਰੀਤੀ ਵਿਚ ਨਾ ਕੋਇ ਸਮਾਈਆ। ਧਰਮ ਦਾ ਬੁਰਜ ਤੇਰੇ ਉਤੋਂ ਗਿਆ ਢਠ, ਨਿਸ਼ਾਨਾ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜ ਕੁੜਿਆਰਾ ਅਗਨੀ ਲਾਈ ਫਿਰੇ ਭਠਿਆਲਾ ਭਠ, ਸਾਂਤਕ ਸਤਿ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਕੀ ਵਰਤਾਈਆ। ਨਾਰਦ ਕਹੇ ਧਰਨੀਏ ਮੈਂ ਸਚਖੰਡ ਦਵਾਰਿਉਂ ਆਇਆ ਦੌੜਾ, ਦੋ ਜਹਾਨ ਨੌਜਵਾਨ ਮਰਦ ਮਰਦਾਨ ਹੋ ਕੇ ਪੰਧ ਮੁਕਾਈਆ। ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਮੈਂ ਪੰਧ ਮੁਕਾ ਕੇ ਆਇਆ ਸੌੜਾ, ਭੀੜੀ ਗਲੀ ਭੱਜਿਆ ਵਾਹੋ ਦਾਹੀਆ। ਜਾਂ ਤੇਰੇ ਉਤੇ ਨਿਗਾਹ ਮਾਰੀ ਜੀਵ ਜਹਾਨ ਜਗਤ ਹੋਇਆ ਕੌੜਾ, ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਰਸ ਨਾ ਕੋਇ ਟਪਕਾਈਆ। ਝਟ ਮੈਨੂੰ ਹੁਕਮ ਸੰਦੇਸ਼ਾ ਦਿਤਾ ਜੋਤੀ ਜਾਤੇ ਪੁਰਖ ਬਿਧਾਤੇ ਕੀ ਖੇਲ ਕਰੇ ਬ੍ਰਹਮਣ ਗੌੜਾ, ਗੋਬਿੰਦ ਧਾਰ ਏਕੰਕਾਰ ਆਪਣੀ ਕਲ ਵਰਤਾਈਆ। ਫੇਰ ਨਿਗਾਹ ਮਾਰੀ ਮੈਨੂੰ ਸੱਸੇ ਉਪਰ ਨਜ਼ਰ ਆਇਆ ਹੋੜਾ, ਸੋ ਪੁਰਖ ਨਿਰੰਜਣ ਆਪਣਾ ਭੇਵ ਚੁਕਾਈਆ। ਹੰ ਬ੍ਰਹਮ ਆਤਮ ਪਰਮਾਤਮ ਧਾਰ ਕਿਸ ਬਿਧ ਹੋਵੇ ਜੋੜਾ, ਹਾਹੇ ਟਿੱਪੀ ਭਗਤ ਭਗਵਾਨ ਮਿਲ ਕੇ ਵਜੇ ਵਧਾਈਆ। ਝਟ ਅਗੰਮੀ ਧਾਰ ਵਿਚ ਮੈਂ ਸ਼ਬਦੀ ਸੁਣਾਇਆ ਇਕੋ ਦੋਹਰਾ, ਦੋ ਜਹਾਨਾਂ ਸ੍ਰੀ ਭਗਵਾਨਾ ਆਪ ਸੁਣਾਈਆ। ਜਾਂ ਨਿਗਾਹ ਮਾਰੀ ਜੋਤੀ ਜਾਤਾ ਪੁਰਖ ਬਿਧਾਤਾ ਮੈਨੂੰ ਨਜ਼ਰੀ ਆਇਆ ਇਕੋ ਬਾਂਕਾ ਸ਼ੌਹਰਾ, ਸ਼ੌਹਰ ਜਿਸ ਨੂੰ ਕਹਿ ਕੇ ਸਾਰੇ ਸੀਸ ਨਿਵਾਈਆ। ਫੇਰ ਕੀ ਤੱਕਿਆ ਨੌ ਖੰਡ ਪ੍ਰਿਥਮੀ ਦਿਸੇ ਅੰਧ ਘੋਰਾ, ਅੰਧ ਅਗਿਆਨ ਸਕੇ ਨਾ ਕੋਇ ਮਿਟਾਈਆ।
ਕਲਜੁਗ ਜੀਵਾਂ ਜਗਤ ਜਗਿਆਸੂਆਂ ਮਨ ਕਲਪਣਾ ਹੋ ਗਈ ਵਾਂਗ ਚੋਰਾ, ਸਤਿ ਸਤਿ ਵਿਚ ਨਾ ਕੋਇ ਸਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਨਾਰਦ ਕਹੇ ਧਰਨੀਏ ਮੈਂ ਆ ਕੇ ਤੇਰੇ ਉਤੇ ਤਕਿਆ ਕੀ, ਕਾਮਲ ਮੁਰਸ਼ਦ ਕੀ ਵਖਾਈਆ। ਪਵਿਤ੍ਰ ਰਿਹਾ ਕੋਈ ਨਾ ਜੀ, ਜੀਵਣ ਜੁਗਤੀ ਸਾਰੇ ਗਏ ਭੁਲਾਈਆ। ਪਿਆਰ ਰਿਹਾ ਕਿਸੇ ਨਾ ਪੁਤਰ ਧੀ, ਪੂਤ ਗੋਦ ਨਾ ਕੋਇ ਸੁਹਾਈਆ। ਅੰਤ ਵਾਸਾ ਦਿਸਦਾ ਸਭ ਦਾ ਸਾਢੇ ਤਿੰਨ ਹੱਥ ਸੀਂ, ਰਵੀਦਾਸ ਚਮਾਰਾ ਦਏ ਗਵਾਹੀਆ। ਧਰਮ ਧਾਰ ਦਾ ਬੀਜੇ ਕੋਈ ਨਾ ਬੀ, ਪੱਤ ਟਹਿਣੀ ਫਲ ਫੁਲ ਨਜ਼ਰ ਕੋਇ ਨਾ ਆਈਆ। ਉਹ ਲੇਖਾ ਪੂਰਾ ਹੋਣਾ ਜੋ ਗੁਰਦਾਸ ਨੇ ਕਿਹਾ ਵੀਹ ਇਕੀਹ, ਬੀਸ ਇਕੀਸਾ ਹਰਿ ਜਗਦੀਸਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਪਰਦਾ ਆਪ ਉਠਾਈਆ। ਨਾਰਦ ਕਹੇ ਧਰਨੀਏ ਮੈਂ ਤੇਰੇ ਉਤੇ ਧਰਮ ਧਾਰ ਕੋਈ ਨਾ ਤਕਿਆ, ਤਕਵਾ ਹਕ ਨਾ ਕੋਇ ਰਖਾਈਆ। ਸਾਜਣ ਮੀਤ ਦਿਸੇ ਕੋਈ ਨਾ ਸਕਿਆ, ਸਗਲਾ ਸੰਗ ਨਾ ਕੋਇ ਨਿਭਾਈਆ। ਨਿਗਾਹ ਮਾਰੀ ਮਦੀਨਾ ਮਕਿਆ, ਕਾਅਬਿਆਂ ਫੋਲ ਫੁਲਾਈਆ। ਝਗੜਾ ਵੇਖਿਆ ਬੂਰੇ ਕੱਕਿਆ, ਈਸਾ ਇਸਮ ਆਪਣੇ ਵਿਚ ਜਣਾਈਆ। ਸਤਿ ਪਿਆਰ ਰਿਹਾ ਨਾ ਜਿਨ੍ਹਾਂ ਗੋਬਿੰਦ ਅੰਮ੍ਰਿਤ ਛਕਿਆ, ਪ੍ਰੀਤੀ ਵਿਚ ਨਾ ਕੋਇ ਸਮਾਈਆ। ਕਲਜੁਗ ਕੂੜ ਕੁੜਿਆਰਾ ਆਪਣਾ ਖੇਲ ਕਰੇ ਜਗਤ ਹੱਥੋ ਹੱਥਿਆ, ਲਹਿਣਾ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਨਾਰਦਾ ਜੇ ਤੂੰ ਆਇਉਂ ਦੂਰ ਦੁਰਾਡਾ, ਨਿਰਗੁਣ ਹੋ ਕੇ ਪੰਧ ਮੁਕਾਈਆ। ਨਿਗਾਹ ਮਾਰ ਲੈ ਦੀਨ ਦੁਨੀ ਪੰਜ ਤਤ ਨਾੜੀ ਮਾਸ ਹਾਡਾ, ਤਨ ਵਜੂਦਾਂ ਫੋਲ ਫੁਲਾਈਆ। ਹੁਣ ਭਰਮ ਭੁਲੇਖਾ ਕਾਹਦਾ, ਭਾਂਡਾ ਭਰਮ ਦੇਣਾ ਭੰਨਾਈਆ। ਸਤਿ ਸਚ ਦਾ ਸੁਣੇ ਕੋਇ ਨਾ ਨਾਦਾ, ਧੁਨ ਆਤਮਕ ਰਾਗ ਨਾ ਕੋਇ ਦ੍ਰਿੜਾਈਆ। ਸ਼ਬਦ ਸੁਣੇ ਨਾ ਕੋਇ ਬੋਧ ਅਗਾਧਾ, ਬੁੱਧੀ ਵਿਚ ਜੀਵ ਜੰਤ ਭੱਜਣ ਵਾਹੋ ਦਾਹੀਆ। ਕੀ ਮੇਰੇ ਉਤੇ ਖੇਲ ਵਰਤੇ ਪੁਰਖ ਪੁਰਖੋਤਮ ਮੋਹਣ ਮਾਧਵ ਮਾਧਾ, ਮਾਲਕ ਖ਼ਾਲਕ ਕੀ ਆਪਣੀ ਕਾਰ ਕਮਾਈਆ। ਉਹ ਵਕ਼ਤ ਯਾਦ ਕਰ ਲੈ ਜੋ ਸੰਦੇਸ਼ਾ ਦੇ ਕੇ ਗਿਆ ਕ੍ਰਿਸ਼ਨ ਰਾਧਾ, ਰਾਧਕਾ ਕਹਿ ਕੇ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਧਰਨੀਏ ਬੇਸ਼ਕ ਤੂੰ ਪ੍ਰਭ ਤੋਂ ਮੰਗਾਂ ਮੰਗੀਆਂ, ਮਾਂਗਤ ਹੋ ਕੇ ਝੋਲੀ ਡਾਹੀਆ। ਤੇਰੇ ਉਤੇ ਕੇਤੇ ਜੁਗ ਚੌਕੜੀਆਂ ਲੰਘੀਆਂ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜੇ ਵਾਹੋ ਦਾਹੀਆ। ਕਿਤਨੇ ਅਵਤਾਰ ਪੈਗ਼ੰਬਰ ਗੁਰੂ ਬਣਾਏ ਸੰਗੀਆ, ਤਨ ਵਜੂਦਾਂ ਵੇਖ ਵਖਾਈਆ। ਕਿਤਨੀਆਂ ਕਥਾਂ ਕਹਾਣੀਆਂ ਸੁਣੀਆਂ ਚੰਗੀਆਂ, ਚਾਰ ਜੁਗ ਦੇ ਸ਼ਾਸਤਰ ਰਹੇ ਦ੍ਰਿੜਾਈਆ। ਹੁਣ ਨਿਗਾਹ ਮਾਰ ਲੈ ਪਰਕਿਰਤੀ ਪੰਝੀਆਂ, ਰਜੋ ਤਮੋ ਸਤੋ ਵੇਖ ਵਖਾਈਆ। ਤੇਰੇ ਉਤੇ ਕਿਸੇ ਨੂੰ ਪਤਾ ਨਹੀਂ ਕਿਤਨੀਆਂ ਧਾਰਾਂ ਮੰਦੀਆਂ ਚੰਗੀਆਂ, ਗਿਣਤੀ ਗਣਤ ਨਾ ਕੋਇ ਗਿਣਾਈਆ। ਜਗਤ ਜਗਿਆਸੂਆਂ ਨੇਤਰ ਅੱਖੀਆਂ ਹੋਈਆਂ ਅੰਧੀਆਂ, ਨਿਜ ਨੇਤਰ ਲੋਚਨ ਨੈਣ ਨਾ ਕੋਇ ਖੁਲ੍ਹਾਈਆ। ਅੰਤਰ ਨਿਰੰਤਰ ਮੰਜ਼ਲਾਂ ਮੁਕ ਨਾ ਜਾਵਣ ਪੰਧੀਆਂ, ਨੌ ਦੁਆਰੇ ਡੇਰਾ ਕੋਇ ਨਾ ਢਾਹੀਆ। ਤੂੰ ਮੇਰਾ ਮੈਂ ਤੇਰਾ ਸੁਣੇ ਕੋਇ ਨਾ ਛੰਦੀਆਂ, ਅਨਹਦ ਨਾਦੀ ਰਾਗ ਨਾ ਕੋਇ ਸ਼ਨਵਾਈਆ। ਓਹ ਵੇਖ ਲੈ ਮੇਰੇ
ਕੋਲ ਜੁਗ ਚੌਕੜੀ ਪੁਰਾਣੀਆਂ ਸੰਧੀਆਂ, ਜਿਸ ਦੀ ਜਗਤ ਵਿਦਿਆ ਸਾਰ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਤਾ ਪੁਰਖ ਬਿਧਾਤਾ ਸ਼ਾਹ ਪਾਤਸ਼ਾਹ ਸੂਰਾ ਸਰਬੰਗੀਆ, ਕਰਨੀ ਦਾ ਕਰਤਾ ਇਕ ਅਖਵਾਈਆ।
੨੫ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਸਰਦੂਲ ਸਿੰਘ ਦੇ ਗ੍ਰਹਿ ਫ਼ਿਰੋਜ਼ਪੁਰ ਛਾਉਣੀ
ਧਰਨੀ ਕਹੇ ਪ੍ਰਭੂ ਦੀਨ ਦੁਨੀ ਦੀ ਪਵਿਤ੍ਰ ਕਰ ਬੁਧਿ, ਪਤਤ ਪੁਨੀਤ ਆਪਣੇ ਰੰਗ ਰੰਗਾਈਆ। ਮਨ ਕਲਪਨਾ ਕੂੜੀ ਕਿਰਿਆ ਕਰ ਸ਼ੁੱਧ, ਹਉਮੇ ਹੰਗਤਾ ਗੜ੍ਹ ਤੁੜਾਈਆ। ਪੰਚ ਵਿਕਾਰ ਏਕੰਕਾਰ ਘਰ ਘਰ ਕਰੇ ਨਾ ਯੁਧ, ਤਨ ਵਜੂਦ ਹਕ ਮਹਿਬੂਬ ਆਪਣਾ ਭੇਵ ਖੁਲ੍ਹਾਈਆ। ਮੈਂ ਰੋ ਰੋ ਪੁਕਾਰਾਂ ਧਰਤ ਨਿਮਾਣੀ ਬਸੁਧ, ਬੇਸੁਧ ਹੋ ਕੇ ਤੇਰੇ ਅਗੇ ਵਾਸਤਾ ਪਾਈਆ। ਮੇਰੇ ਉਤੋਂ ਕਲਜੁਗ ਕੂੜ ਕੁੜਿਆਰਾ ਮੇਟ ਦੇ ਜੁਗ, ਸਤਿਜੁਗ ਸਤਿ ਧਰਮ ਧਰਮ ਪਰਗਟਾਈਆ। ਏਸ ਦੀ ਅੰਤ ਅਖ਼ੀਰ ਬੇਨਜ਼ੀਰ ਔਧ ਗਈ ਪੁਗ, ਪੂਜਣਯੋਗ ਤੇਰੇ ਅਗੇ ਵਾਸਤਾ ਪਾਈਆ। ਸਚ ਦੁਆਰ ਸਰਬ ਸੰਸਾਰ ਤੇਰਾ ਏਕਾ ਜਾਏ ਸੁਝ, ਆਤਮ ਪਰਮਾਤਮ ਮੇਲ ਮੇਲਣਾ ਚਾਈਂ ਚਾਈਂਆ। ਦੋ ਜਹਾਨਾਂ ਨੌਜਵਾਨਾ ਸ੍ਰੀ ਭਗਵਾਨਾ ਆਪਣਾ ਭੇਵ ਖੋਲ੍ਹ ਦੇ ਗੁਝ, ਪਰਦਾ ਉਹਲਾ ਤਨ ਵਜੂਦ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ । ਧਰਨੀ ਕਹੇ ਪ੍ਰਭੂ ਮੇਰੇ ਉਤੇ ਧਰਮ ਧਾਰ ਦਾ ਚਾੜ੍ਹ ਦੇ ਰੰਗ, ਰੰਗਤ ਕਲਜੁਗ ਕਿਰਿਆ ਕੂੜ ਮਿਟਾਈਆ। ਜੋ ਸੰਦੇਸ਼ਾ ਦੇ ਕੇ ਗਿਆ ਸਾਧੂ ਸਰਬੰਗ, ਸਰਬ ਦੇ ਮਾਲਕ ਦੇਣੀ ਮਾਣ ਵਡਿਆਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਤੇਰਾ ਭੇਵ ਖੁਲ੍ਹਾਇਆ ਭੁਜੰਗ, ਭੁਜੰਗੀਆਂ ਲਹਿਣੇ ਦੇਣੇ ਪੂਰ ਕਰਾਈਆ। ਮੇਰੇ ਉਤੋਂ ਕਲਜੁਗ ਅੰਧ ਅੰਧੇਰਾ ਮੇਟ ਦੇ ਅੰਧ, ਸਤਿ ਸਚ ਕਰ ਰੁਸ਼ਨਾਈਆ। ਸਤਿਜੁਗ ਸਚ ਚਾੜ੍ਹ ਦੇ ਚੰਦ, ਜੋਤੀ ਜਾਤੇ ਕਰ ਰੁਸ਼ਨਾਈਆ। ਕੂੜੀ ਕਿਰਿਆ ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਕਢ ਦੇ ਗੰਦ, ਮਨਸਾ ਮਨ ਹੋਏ ਨਾ ਕੋਇ ਹਲਕਾਈਆ। ਹਰ ਘਟ ਅੰਦਰ ਜਗਤ ਦੁਆਰ ਵੇਖਣਾ ਲੰਘ, ਜੋਤੀ ਜਾਤੇ ਪੁਰਖ ਬਿਧਾਤੇ ਪੰਧ ਮੁਕਾਉਣਾ ਚਾਈਂ ਚਾਈਂਆ। ਮਿਹਰਵਾਨ ਹੋ ਕੇ ਆਤਮ ਧਾਰ ਪਰਮਾਤਮ ਆਪਣੇ ਲਾ ਲੈ ਅੰਗ, ਅੰਗੀਕਾਰ ਇਕ ਵਖਾਈਆ। ਅੰਮ੍ਰਿਤ ਸੋਮਾ ਨਿਝਰ ਧਾਰ ਵਹਾ ਦੇ ਗੰਗ, ਬੂੰਦ ਸਵਾਂਤੀ ਨਾਭ ਕਵਲ ਟਪਕਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਤੂੰ ਮੇਰਾ ਮੈਂ ਤੇਰਾ ਦੀਨ ਦੁਨੀ ਗਾਏ ਛੰਦ, ਸੋਹਲਾ ਢੋਲਾ ਇਕ ਸਮਝਾਈਆ। ਮੇਰਾ ਖ਼ੁਸ਼ੀ ਕਰ ਦੇ ਬੰਦ ਬੰਦ, ਬੰਦਗੀ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ । ਧਰਨੀ ਕਹੇ ਪ੍ਰਭੂ ਮੇਰੇ ਉਤੇ ਸਤਿਜੁਗ ਕਰ ਪ੍ਰਕਾਸ਼, ਪ੍ਰਕਾਸ਼ ਹੋਵੇ ਖ਼ਲਕ ਖ਼ੁਦਾਈਆ। ਤੂੰ ਮਾਲਕ ਖ਼ਾਲਕ ਮੇਰਾ ਇਕ ਅਬਿਨਾਸ਼, ਅਬਿਨਾਸ਼ੀ ਕਰਤਾ ਨੂਰ ਅਲਾਹੀਆ। ਧਰਮ ਦੀ ਧਾਰ ਮੇਰੇ ਉਤੇ ਪੁਆ ਦੇ ਰਾਸ, ਆਤਮ ਪਰਮਾਤਮ ਗੋਪੀ ਕਾਹਨ ਮਿਲ ਕੇ ਵਜੇ ਵਧਾਈਆ। ਮੇਰਾ ਅੰਤਸ਼ਕਰਨ ਨਾ ਰਹੇ ਉਦਾਸ, ਚਿੰਤਾ ਗ਼ਮੀ ਗ਼ਮਖਾਰ ਦੇਣੀ ਮਿਟਾਈਆ। ਨਾਮ ਜਪਾਉਂਣਾ ਆਪਣਾ ਸਵਾਸ ਸਵਾਸ, ਸਾਹ ਸਾਹ ਆਪਣੀ ਧਾਰ ਪਰਗਟਾਈਆ।
ਮੇਰਾ ਲਹਿਣਾ ਦੇਣਾ ਲੇਖਾ ਪੂਰਾ ਕਰ ਦੇ ਮਾਲਕ ਪ੍ਰਿਥਮੀ ਅਕਾਸ਼, ਸਚਖੰਡ ਨਿਵਾਸੀ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਸਤਿਜੁਗ ਮੇਰੇ ਉਤੇ ਹੋਵੇ ਪਰਗਟ, ਪਰਗਣਾ ਮੇਰਾ ਦੇ ਸੁਹਾਈਆ। ਪਰਕਾਸ਼ ਕਰ ਦੇ ਤਨ ਵਜੂਦ ਹਰ ਘਟ, ਮਾਨਸ ਮਾਨਵ ਮਾਨੁਖ ਆਪਣਾ ਭੇਵ ਚੁਕਾਈਆ। ਤੇਰਾ ਨੂਰ ਜ਼ਹੂਰ ਦਿਸੇ ਲਟ ਲਟ, ਜੋਤੀ ਜਾਤੇ ਪੁਰਖ ਬਿਧਾਤੇ ਏਕਾ ਨੂਰ ਦੇਣਾ ਚਮਕਾਈਆ। ਦੀਨ ਮਜ਼੍ਹਬ ਜ਼ਾਤ ਪਾਤ ਮੇਰੇ ਉਤੇ ਰਹੇ ਨਾ ਵੱਟ, ਮਾਨਵ ਜ਼ਾਤੀ ਏਕਾ ਰੰਗ ਰੰਗਾਈਆ। ਸ਼ਰਅ ਸ਼ਰੀਅਤ ਜਗਤ ਧਾਰ ਦੀ ਡੋਰੀ ਕਟ, ਕਟਾਕਸ਼ ਆਪਣਾ ਨਾਮ ਲਗਾਈਆ। ਸਤਿ ਧਰਮ ਦਾ ਖੋਲ੍ਹ ਦੇ ਹੱਟ, ਸ਼ੱਤਰੀ ਬ੍ਰਹਮਣ ਸ਼ੂਦਰ ਵੈਸ਼ ਦੀਨ ਮਜ਼੍ਹਬ ਇਕੋ ਵਸਤ ਵਰਤਾਈਆ। ਆਤਮ ਸੇਜ ਸ੍ਰਿਸ਼ਟ ਸੁਹਾ ਦੇ ਖਟ, ਸਿੰਘਾਸਣ ਆਸਣ ਸੋਭਾ ਪਾਈਆ। ਕਲਜੁਗ ਅੰਤ ਅਖ਼ੀਰ ਬੇਨਜ਼ੀਰ ਆਪਣੀ ਕਰਵਟ ਵਟ, ਪਾਸਾ ਦੀਨ ਦੁਨੀ ਬਦਲਾਈਆ । ਨਾਮ ਨਿਧਾਨਾ ਅੰਮ੍ਰਿਤ ਅੰਮਿਉਂ ਰਸ ਚਟ, ਧੁਰ ਦਾ ਮੇਘ ਆਪ ਬਰਸਾਈਆ। ਮੇਰੇ ਉਤੋਂ ਕਲਜੁਗ ਕੂੜ ਕੁੜਿਆਰ ਦਾ ਮੇਟ ਦੇ ਫੱਟ, ਸ਼ਰਅ ਛੁਰੀ ਕਸਾਈ ਨਜ਼ਰ ਕੋਇ ਨਾ ਆਈਆ। ਇਕੋ ਨਾਮ ਕਲਮਾ ਤੇਰਾ ਸ੍ਰਿਸ਼ਟ ਸਬਾਈ ਲਏ ਰਟ, ਤੂੰ ਮੇਰਾ ਮੈਂ ਤੇਰਾ ਢੋਲਾ ਸਾਰੇ ਗਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸਰਬ ਕਲਾ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਮੈਂ ਧਰਤ ਨਿਮਾਣੀ ਤੇਰੇ ਕੋਲੋਂ ਮੰਗਾਂ ਖ਼ਾਲੀ ਹੱਥ, ਵਸਤ ਅਗੰਮ ਅਥਾਹ ਦੇਣੀ ਵਰਤਾਈਆ। ਮਿਤਰ ਪਿਆਰੇ ਤੇਰੇ ਸਥਰ ਗਈ ਲਥ, ਯਾਰੜੇ ਤੇਰੀ ਸੇਜ ਹੰਢਾਈਆ। ਤੂੰ ਸਰਬ ਕਲਾ ਸਮਰਥ, ਸਮਰਥ ਪੁਰਖ ਅਗੰਮ ਅਥਾਹੀਆ। ਮੈਨੂੰ ਸਚ ਧਰਮ ਦੀ ਦੇ ਦੇ ਵਥ, ਵਾਸਤਾ ਤੇਰੇ ਅਗੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕੂੜ ਕਿਰਿਆ ਕੁੜਿਆਰ ਮਥ, ਮਥਨ ਕਰ ਕਿਰਿਆ ਕੂੜ ਖ਼ਲਕ ਖ਼ੁਦਾਈਆ।