ਪੁਸਤਕਾਲਾਭਾਗ ੨੪

੨੬ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਬ੍ਰਹਮ ਕੁਮਾਰੀਆਂ ਦੇ ਆਸ਼ਰਮ ਵਿਚ ਫ਼ਿਰੋਜ਼ਪੁਰ ਸ਼ਹਿਰ

ਬ੍ਰਹਮ ਕੁਮਾਰੀ ਆਤਮ ਧਾਰ ਤ੍ਰਿਪਤ, ਤ੍ਰੈਗੁਣ ਅਤੀਤਾ ਠਾਂਢਾ ਸੀਤਾ ਏਕੰਕਾਰ ਪਰਵਰਦਿਗਾਰ ਵੇਖ ਵਖਾਈਆ। ਕਿਸ ਮੰਜ਼ਲ ਗ੍ਰਹਿ ਟਿਕਾਣੇ ਹੋਈ ਅਸਥਿਤ, ਆਸਣ ਸਿੰਘਾਸਣ ਕਵਣ ਡੇਰਾ ਲਾਈਆ। ਬ੍ਰਹਮ ਵੇਤਾ ਅੰਤਰ ਨੇਤਾ ਸ਼ਵੈ ਸ਼ਿਵ ਕਿਸ ਦੁਆਰੇ ਮਿਲਿਆ ਮਿਤ, ਮਿਤਰ ਪਿਆਰਾ ਏਕੰਕਾਰਾ ਮਿਲ ਕੇ ਵਜੇ ਵਧਾਈਆ। ਕਵਣ ਪਿਆਰ ਵਿਚ ਸੰਸਾਰ ਮਨ ਕਲਪਣਾ ਰਹੇ ਨਾ ਵਿਚ ਚਿਤ, ਚਿਤਵਿਤ ਠਗੌਰੀ ਤਨ ਵਜੂਦ ਰਹਿਣ ਕੋਇ ਨਾ ਪਾਈਆ। ਕਵਣ ਵੇਲਾ ਕਵਣ ਘੜੀ ਝਟ ਵਕ਼ਤ ਕਿਹੜੀ ਥਿਤ, ਘੜੀ ਪਲ ਕਵਣ ਰੰਗ ਰੰਗਾਈਆ। ਸਚ ਦੁਆਰ ਕਿਹੜਾ ਗ੍ਰਹਿ ਕਿਹੜਾ ਮੰਦਰ ਜਿਥੇ ਪਰਮਾਤਮ ਆਤਮ ਕਰੇ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲ ਨਿਤ, ਨਿਤ ਨਵਿਤ ਜੀਵ ਜੰਤ ਸਾਧ ਸੰਤ ਵੇਖਣਹਾਰਾ ਸਾਚਾ ਚਾਈਂ ਚਾਈਂਆ। ਉਹ ਆਦਿ ਧਾਰ ਏਕੰਕਾਰ ਸ਼ਿਵ ਸ਼ਿਵੈ ਸਭ ਦਾ ਮਾਤ ਪਿਤ, ਪਿਤਾ ਪੂਤ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ,

ਸਚ ਦਾ ਮਾਲਕ ਇਕ ਗੁਸਾਈਂਆ। ਤ੍ਰਿਪਤ ਧਾਰ ਜੋ ਮੇਟਣਹਾਰਾ ਤ੍ਰਿਸ਼ਨਾ, ਤ੍ਰੈਗੁਣ ਅਤੀਤਾ ਬੇਪਰਵਾਹੀਆ। ਜਿਸ ਦੀ ਯਾਦ ਵਿਚ ਸ਼ੰਕਰ ਸ਼ਿਵ ਬ੍ਰਹਮਾ ਵਿਸ਼ਨਾ, ਵਿਸ਼ਵ ਦਾ ਮਾਲਕ ਅਗੰਮ ਅਥਾਹੀਆ। ਜਿਸ ਦਾ ਆਦਿ ਜੁਗਾਦਿ ਨਿਤ ਨਵਿਤਨਾ, ਕ਼ਲਮ ਸ਼ਾਹੀ ਸ਼ਾਹੀ ਕਾਗਜ਼ਾਂ ਅੱਖਰਾਂ ਨਾਲ ਲੇਖ ਲਿਖਣਾ, ਚਾਰ ਜੁਗ ਦੇ ਸ਼ਾਸਤਰ ਸਿਫ਼ਤ ਸਲਾਹੀਆ। ਜਿਸ ਦੇ ਕੋਲ ਜੁਗ ਬਦਲਣ ਦੀ ਧਾਰ ਆਪਣੀ ਬਿਧਨਾ, ਅਨਕ ਕਲਧਾਰੀ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਧੁਰਦਰਗਾਹੀਆ। ਤ੍ਰਿਪਤ ਨਿਗਾਹ ਮਾਰਨੀ ਕੱਤਕ ਦਿਵਸ ਦਿਹਾੜਾ ਛੱਬੀ, ਪਰਵਿਸ਼ਟਾ ਸੋਹਣਾ ਰੰਗ ਰੰਗਾਈਆ। ਜਲਵਾਗਰ ਨੂਰ ਨੁਰਾਨਾ ਤਕਣਾ ਰੱਬੀ, ਪਾਰਬ੍ਰਹਮ ਬ੍ਰਹਮ ਆਪਣਾ ਖੇਲ ਵਖਾਈਆ। ਸਭ ਦਾ ਮਾਲਕ ਧੁਰਦਰਗਾਹੀ ਤਬੀ, ਜਗਤ ਰੋਗ ਸੋਗ ਦਏ ਮਿਟਾਈਆ। ਜਿਸ ਨੂੰ ਸੀਸ ਝੁਕਾਉਂਦੇ ਸਭੀ, ਡੰਡਾਵਤ ਬੰਦਨਾ ਸਯਦਿਆਂ ਵਿਚ ਲਾਗਣ ਪਾਈਆ । ਜਿਹੜਾ ਮਿਲਦਾ ਕਦੀ ਕਦੀ, ਕ਼ਦੀਮ ਦਾ ਮਾਲਕ ਇਕ ਅਖਵਾਈਆ। ਉਹ ਸਚ ਦੁਆਰੇ ਆ ਗਿਆ ਅਭੀ, ਸਚਖੰਡ ਨਿਵਾਸੀ ਆਪਣਾ ਨੂਰ ਜੋਤ ਕਰ ਰੁਸ਼ਨਾਈਆ। ਜਿਹੜਾ ਭਗਤਾਂ ਮਿਲਣ ਦਾ ਸਦਾ ਲਬੀ, ਲਾਲਚ ਮੁਹੱਬਤ ਵਾਲਾ ਰਖਾਈਆ। ਜਿਸ ਦੀ ਜ਼ਿਮੀਂ ਅਸਮਾਨਾਂ ਬਾਹਰ ਗੱਦੀ, ਦਰਗਾਹ ਸਾਚੀ ਸੋਭਾ ਪਾਈਆ। ਜੋ ਕਲਜੁਗ ਕੂੜੀ ਕਿਰਿਆ ਧਰਨੀ ਧਰਤ ਧਵਲ ਧੌਲ ਉਤੋਂ ਰਿਹਾ ਕੱਢੀ, ਨੌਂ ਖੰਡ ਪ੍ਰਿਥਮੀ ਸੱਤ ਦੀਪ ਰਹਿਣ ਕੋਇ ਨਾ ਪਾਈਆ। ਮਾਇਆ ਮਮਤਾ ਮੋਹ ਵਿਕਾਰ ਵਿਭਚਾਰ ਹੰਕਾਰ ਲੈਣ ਦੇਵੇ ਕਿਸੇ ਨਾ ਵਢੀ, ਰਿਸ਼ਵਤ ਕੂੜ ਨਾ ਕੋਇ ਜਣਾਈਆ। ਉਸ ਦੀ ਅੰਤ ਅਖ਼ੀਰ ਦੋ ਚਾਰ ਦੀ ਸਭ ਦੇ ਵਾਸਤੇ ਸਦੀ, ਸਦਮੇ ਵੇਖੇ ਖ਼ਲਕ ਖ਼ੁਦਾਈਆ। ਜਿਸ ਨੇ ਹਰ ਤਨ ਵਜੂਦ ਸਰੀਰ ਅੰਦਰੋਂ ਨਾਮ ਸ਼ਬਦ ਦੀ ਧਾਰ ਨਾਲ ਕਢਣੀ ਬਦੀ, ਬਦਕਾਰੀ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਤ੍ਰਿਪਤ ਨਿਗਾਹ ਮਾਰਨੀ ਬਿਨ ਨੇਤਰਾਂ ਜਗਤ ਸੰਸਾਰ, ਨਿਜ ਨੇਤਰ ਨੈਣ ਅੱਖ ਖੁਲ੍ਹਾਈਆ। ਜੋਤੀ ਜਾਤਾ ਪੁਰਖ ਬਿਧਾਤਾ ਤਕਣਾ ਅਗੰਮ ਅਪਾਰ, ਅਲਖ ਅਗੋਚਰ ਨੂਰ ਅਲਾਹੀਆ। ਜਿਸ ਨੂੰ ਪੈਗ਼ੰਬਰਾਂ ਕਿਹਾ ਪਰਵਰਦਿਗਾਰ, ਸਯਦਿਆਂ ਵਿਚ ਸੀਸ ਝੁਕਾਈਆ। ਜਿਸ ਨੂੰ ਝੁਕਦੇ ਰਹੇ ਤੇਈ ਅਵਤਾਰ, ਰਾਮਾ ਕ੍ਰਿਸ਼ਨਾ ਢੋਲੇ ਗਾਈਆ। ਜਿਸ ਨੂੰ ਨਾਨਕ ਗੋਬਿੰਦ ਕੀਤਾ ?ਸਤਿਕਾਰ,? ਸਤਿਨਾਮ ਕਹਿ ਕੇ ਸਿਫ਼ਤ ਸਲਾਹੀਆ। ਉਹ ਕਲਜੁਗ ਅੰਤਮ ਆ ਗਿਆ ਜੋਤੀ ਜਾਤਾ ਹੋ ਕੇ ਖ਼ਬਰਦਾਰ, ਬੇਖ਼ਬਰਾਂ ਰਿਹਾ ਉਠਾਈਆ। ਉਠੋ ਵੇਖੋ ਨੇਤਰ ਖੋਲ੍ਹੋ ਜੀਵੋ ਜੰਤੋ ਸਾਧੋ ਸੰਤੋ ਵੇਖੋ ਸ਼ਾਹ ਪਾਤਸ਼ਾਹ ਸਚੀ ਸਰਕਾਰ, ਸਚ ਸੁਆਮੀ ਇਕੋ ਨਜ਼ਰੀ ਆਈਆ। ਜਿਸ ਕਲਜੁਗ ਕੂੜਾ ਦੀਨ ਦੁਨੀ ਦੇ ਅੰਦਰੋਂ ਕਢਣਾ ਬਾਹਰ, ਸਤਿਜੁਗ ਸਚ ਸਚ ਪਰਗਟਾਈਆ। ਉਹ ਅਗਲੇ ਸਾਲ ਵਿਚ ਹੋਣ ਵਾਲਾ ਜ਼ਾਹਿਰ, ਜ਼ਾਹਰ ਜ਼ਹੂਰ ਆਪਣਾ ਆਪ ਕਰਾਈਆ। ਦੂਜੇ ਸਾਲ ਜੋਤੀ ਜੋਤ ਕਰੇ ਉਜਿਆਰ, ਜੋਤੀ ਜਾਤਾ ਡਗਮਗਾਈਆ। ਤੀਜੇ ਸਾਲ ਨੌਂ ਖੰਡ ਪ੍ਰਿਥਮੀ ਮਾਰੇ ਮਾਰ, ਸੱਤਾਂ ਦੀਪਾਂ ਵੇਖ ਵਖਾਈਆ। ਹਿੰਦੂ ਮੁਸਲਿਮ ਸਿਖ ਈਸਾਈ ਪਾਰਸੀ ਬੋਧੀ ਜੈਨੀ ਸਾਰੇ ਰੋਵਣ ਧਾਹਾਂ ਮਾਰ, ਧੀਰਜ ਧੀਰ ਨਾ ਕੋਇ ਧਰਾਈਆ। ਚਾਰ ਕੁੰਟ ਦਹਿ ਦਿਸ਼ਾ ਧਰਤੀ ਉਤੇ ਉਡੇ ਛਾਰ, ਮਿੱਟੀ ਖ਼ਾਕ ਦੇਵੇ ਦੁਹਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਕਾਅਬੇ ਰੋਵਣ ਜ਼ਾਰੋ ਜ਼ਾਰ, ਬਿਨ ਨੇਤਰ ਨੈਣਾਂ ਨੀਰ ਵਹਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਕਰੇ ਪੁਕਾਰ, ਤੀਰਥ ਸੰਗ ਨਾ ਕੋਇ ਨਿਭਾਈਆ। ਗ੍ਰੰਥ ਸ਼ਾਸਤਰ ਵੇਦ ਪੁਰਾਨ ਅੰਜੀਲ

ਕ਼ੁਰਾਨ ਬਾਈਬਲ ਤੁਰੈਤ ਗੁਰੂ ਗ੍ਰੰਥ ਅੱਖਰ ਅੱਖਰ ਵੇਖਣ ਨੈਣ ਉਘਾੜ, ਕਵਣ ਦੁਆਰ ਏਕੰਕਾਰ ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਜਿਸ ਦੀਨ ਦੁਨੀ ਦਾ ਲਹਿਣਾ ਦੇਣਾ ਪੂਰਬ ਕ਼ਰਜ਼ਾ ਦੇਣਾ ਉਤਾਰ, ਕ਼ੁਦਰਤ ਦਾ ਕ਼ਾਦਰ ਇਕ ਅਖਵਾਈਆ। ਉਹ ਆ ਗਿਆ ਜੋਤ ਜਗਾ ਗਿਆ ਸ਼ਬਦ ਸੁਣਾ ਗਿਆ ਡੰਕ ਵਜਾ ਗਿਆ ਸਤਿ ਸਰੂਪ ਹੋ ਕੇ ਵਿਚ ਸੰਸਾਰ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਜਿਹਨੂੰ ਤਕਦੇ ਰਹੇ ਜੁਗ ਚਾਰ, ਆਸਾ ਰਖਦੇ ਗਏ ਅਵਤਾਰ, ਪੈਗ਼ੰਬਰ ਝੁਕ ਕੇ ਸਯਦਿਆਂ ਵਿਚ ਕਹਿੰਦੇ ਗਏ ਪਰਵਰਦਿਗਾਰ, ਗੁਰੂ ਗੁਰਦੇਵ ਚਰਨ ਧੂੜੀ ਲਾਉਂਦੇ ਰਹੇ ਛਾਰ, ਚਾਰ ਜੁਗ ਦੇ ਸ਼ਾਸਤਰ ਆਸ ਰਖਾਈਆ। ਜਿਸ ਨੂੰ ਪਾਰਬ੍ਰਹਮ ਪਤਿਪਰਮੇਸ਼ਵਰ ਅਮਾਮ ਅਮਾਮਾ ਨੂਰ ਅਲਾਹ ਸਭ ਨੇ ਮੰਨਿਆ ਪਰਵਰਦਿਗਾਰ, ਯਾਮਬੀਨ ਕਹਿ ਕੇ ਸੀਸ ਨਿਵਾਈਆ। ਉਹ ਜੋਤੀ ਜਾਤਾ ਪੁਰਖ ਬਿਧਾਤਾ ਨਿਹਕਲੰਕਾ ਕਲ ਕਲਕੀ ਅਵਤਾਰ, ਕਲ ਕਲੇਸ਼ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਉਹ ਆ ਗਿਆ ਨਿਰਗੁਣ ਦਾਤਾ ਸ਼ਿਵ ਸ਼ਵੈ ਸ਼ਕਤੀ, ਜਿਸ ਨੂੰ ਆਦਿ ਸ਼ਕਤ ਸੀਸ ਨਿਵਾਈਆ । ਉਹ ਭਗਤਾਂ ਭਗਵਨ ਵੇਖੇ ਕਾਇਆ ਮੰਦਰ ਅੰਦਰ ਸਤਿ ਸਤਿ ਦੀ ਭਗਤੀ, ਭਗਵਨ ਹੋ ਕੇ ਖੋਜ ਖੁਜਾਈਆ। ਜੋ ਲਹਿਣਾ ਦੇਣਾ ਤਨ ਵਜੂਦਾਂ ਜਾਣੇ ਬੂੰਦ ਰਕਤੀ, ਹਡ ਮਾਸ ਨਾੜੀ ਭੇਵ ਰਹੇ ਨਾ ਰਾਈਆ। ਓਹ ਪਰਮ ਪੁਰਖ ਪਰਮਾਤਮ ਸਰਬ ਆਤਮਾ ਦਾ ਮਾਲਕ ਇਕੋ ਵਿਅਕਤੀ, ਜਿਸ ਦੀ ਗਤ ਕਹਿਣ ਕਿਛ ਨਾ ਪਾਈਆ। ਓਹ ਧਰਤੀ ਉਤੇ ਧਵਲ ਉਤੇ ਧਰਮ ਦੀ ਧਾਰ ਦਾ ਮਾਲਕ ਆ ਗਿਆ ਸ਼ਰਤੀ, ਸ਼ਰਤੀਆ ਆਪਣਾ ਹੁਕਮ ਵਰਤਾਈਆ। ਜਿਸ ਨੂੰ ਸਾਰਿਆਂ ਮੰਨਣਾ ਨਿਧਪਰਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਉਸ ਦੀ ਇਕ ਦੋ ਤਿੰਨ ਸਾਲ ਦੀ ਸੋਹਣੀ ਬਰਸੀ, ਬਰਸ ਬਰਸ ਦਾ ਲੇਖਾ ਦਏ ਮੁਕਾਈਆ। ਜਿਸ ਨੇ ਸਭ ਦੀ ਮੇਟਣੀ ਹਵਸ ਹਰਸੀ, ਤ੍ਰਿਸ਼ਨਾ ਕੂੜੀ ਦਏ ਗਵਾਈਆ। ਉਹ ਅੰਮ੍ਰਿਤ ਮੇਘ ਨਾਮ ਨਿਧਾਨਾ ਸ੍ਰੀ ਭਗਵਾਨਾ ਬੂੰਦ ਸਵਾਂਤੀ ਕਾਇਆ ਮੰਦਰ ਅੰਦਰ ਨਾਭੀ ਕਵਲ ਉਲਟਾ ਕੇ ਰਿਹਾ ਬਰਸੀ, ਸਾਂਤਕ ਸਤਿ ਸਤਿ ਵਰਤਾਈਆ। ਜਿਸ ਦੀ ਆਤਮਾ ਨਿਰਗੁਣ ਧਾਰ ਪਰਮਾਤਮ ਹੋਵੇ ਦਰਸੀ, ਬਿਨ ਜਗਤ ਨੇਤਰਾਂ ਆਪਣਾ ਦਰਸ ਦਿਖਾਈਆ। ਉਸ ਦੀ ਕਿਸੇ ਗੁਰਮੁਖ ਵਿਰਲੇ ਕੋਲ ਸਤਿ ਸਚ ਦੀ ਪਰਚੀ, ਪ੍ਰਾਚੀਨ ਦੇ ਲੇਖੇ ਵੇਖ ਵਖਾਈਆ। ਜਿਸ ਦੇ ਕੋਲ ਸਭ ਦੀ ਆਦਿ ਜੁਗਾਦਿ ਦੀ ਅਰਜ਼ੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਅਗੰਮ ਅਥਾਹੀਆ। ਉਹ ਕਲਜੁਗ ਬਦਲਣ ਦਾ ਬੜਾ ਗ਼ਰਜ਼ੀ, ਗ਼ਰਜ਼ ਆਪਣੀ ਆਪਣੇ ਵਿਚੋਂ ਪਰਗਟਾਈਆ। ਪਰ ਹੁਣ ਉਸ ਨੇ ਬਗ਼ੈਰ ਕਿਸੇ ਦੀ ਇਛਿਆ ਤੋਂ ਵਰਤ ਲੈਣੀ ਆਪਣੀ ਮਰਜ਼ੀ, ਮਰੀਜ਼ ਵੇਖੇ ਖ਼ਲਕ ਖ਼ੁਦਾਈਆ । ਉਹਦਾ ਖੇਲ ਹੋਣਾ ਅਸਚਰਜੀ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਓਹ ਸ਼ਾਹੋ ਭੂਪ ਓਹ ਸੁਲਤਾਨ ਨੌਜਵਾਨ ਸ੍ਰੀ ਭਗਵਾਨ ਮਰਦ ਮਰਦਾਨ ਖੇਲ ਜਾਣੇ ਆਪਣੇ ਘਰ ਦੀ, ਗ੍ਰਹਿ ਬੈਠਾ ਵੇਖੇ ਥਾਉਂ ਥਾਈਂਆ। ਜਿਸ ਦੀ ਧਾਰ ਆਦਿ ਜੁਗਾਦਿ ਚੋਟੀ ਜੜ੍ਹ ਦੀ, ਚੇਤਨ ਆਪਣਾ ਭੇਵ ਚੁਕਾਈਆ। ਜਿਸ ਦੀ ਵਿਦਿਆ ਗ੍ਰੰਥ ਸ਼ਾਸਤਰਾਂ ਦੀ ਧਾਰ ਨਾਲ ਜਗਤ ਮਨ ਮਤਿ ਬੁੱਧੀ ਵਿਚ ਪੜ੍ਹਦੀ, ਅੱਖਰ ਅੱਖਰਾਂ ਨਾਲ ਮਿਲਾਈਆ। ਉਹ ਅੰਤਮ ਸ੍ਰਿਸ਼ਟੀ ਖੇਲ ਕਰੇ ਸੀਸ ਧੜ ਦੀ, ਦ੍ਰਿਸ਼ਟੀ ਅੰਦਰ ਆਪਣਾ ਪਰਦਾ ਲਾਹੀਆ । ਉਹ ਸ਼ਾਹੋ ਭੂਪ ਸੁਲਤਾਨ ਵੱਡਾ ਵਸ਼ਿਸ਼ਟੀ, ਵਿਸ਼ੇਸ਼ਤਾ ਵਿਚ ਆਪਣਾ ਗੁਣ ਦਏ ਸਮਝਾਈਆ। ਜਿਸ ਦੀ ਪਿਆਰ ਦੀ ਧਾਰ ਬਿਨ ਅੱਖਰਾਂ ਤੋਂ ਨਿਰਅੱਖਰ

ਧਾਰ ਸਭ ਕੁਛ ਲਿਖਦੀ, ਲੇਖ ਲੇਖਰਾਜ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਕੁਮਾਰੀ ਤ੍ਰਿਪਤ ਵੇਖਣੀ ਤ੍ਰੈਗੁਣ ਦੀ ਧਾਰ, ਤ੍ਰੈਗੁਣ ਅਤੀਤਾ ਦਏ ਵਖਾਈਆ। ਜੋ ਪਰਗਟ ਹੋਵੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਆਪਣਾ ਸੰਗ ਬਣਾਈਆ। ਜਿਸ ਨੂੰ ਪੂਜਦੇ ਰਹੇ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੈਠੇ ਨੈਣ ਉਠਾਈਆ। ਜਿਸ ਦੀ ਆਸਾ ਰਖ ਕੇ ਗਏ ਤੇਈ ਅਵਤਾਰ, ਪੈਗ਼ੰਬਰ ਗੁਰੂ ਬੈਠੇ ਧਿਆਨ ਲਗਾਈਆ। ਸੋ ਆ ਗਿਆ ਜੋਤ ਜਗਾ ਗਿਆ ਡਗਮਗਾ ਗਿਆ ਭੇਵ ਖੁਲ੍ਹਾ ਗਿਆ ਪਰਦਾ ਲਾਹ ਗਿਆ ਸ਼ਬਦ ਵਜਾ ਗਿਆ ਨਾਦ ਸੁਣਾ ਗਿਆ ਆਪ ਆਪਣੀ ਧਾਰ, ਧਰਨੀ ਧਰਤ ਧਵਲ ਧੌਲ ਉਤੇ ਆਪਣਾ ਰੰਗ ਰੰਗਾਈਆ। ਉਸ ਵਿਸ਼ਵ ਦੇ ਮਾਲਕ ਨੂੰ ਬਿਨਾ ਅੱਖਾਂ ਤੋਂ ਵੇਖਣਾ ਜੋ ਸਭ ਦੇ ਅੰਦਰ ਆਪਣਾ ਕਰੇ ਪਿਆਰ, ਪ੍ਰੀਤਮ ਹੋ ਕੇ ਆਪਣਾ ਰੰਗ ਰੰਗਾਈਆ। ਉਹ ਮਿਤਰਾਂ ਦਾ ਮਿਤਰ ਤੇ ਯਾਰਾਂ ਦਾ ਯਾਰ, ਸੱਜਣਾਂ ਦਾ ਸੱਜਣ ਇਕ ਅਖਵਾਈਆ। ਜਦੋਂ ਵਸੇ ਤਨ ਦੇ ਅੰਦਰ ਕਾਇਆ ਮੰਦਰ, ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਤ੍ਰਿਪਤ ਬ੍ਰਹਮ ਕੁਮਾਰੀ, ਕੁਮਾਰ ਵੇਖਣਾ ਸ਼ਬਦ ਅਨਾਦੀ ਧੁਰਦਰਗਾਹੀਆ। ਜਿਸ ਦੀ ਆਤਮਾ ਨਾਲ ਸਦਾ ਯਾਰੀ, ਵਿਛੋੜੇ ਵਿਚ ਕਦੇ ਨਾ ਆਈਆ। ਜਿਹੜਾ ਪ੍ਰੇਮ ਦਾ ਸਦਾ ਵਪਾਰੀ, ਵਣਜ ਇਕੋ ਇਕ ਕਰਾਈਆ। ਜਿਹੜਾ ਵੇਖਣਹਾਰਾ ਨੌ ਦੁਆਰੀ, ਘਰ ਘਰ ਅੰਦਰ ਖੋਜ ਖੁਜਾਈਆ। ਜਿਸ ਦੀ ਮੰਜ਼ਲ ਨਹੀਂ ਦੁਸ਼ਵਾਰੀ, ਦੁਸ਼ਮਣ ਪੰਜੇ ਅੰਦਰੋਂ ਬਾਹਰ ਕਢਾਈਆ। ਓਹ ਦੇਵਣਹਾਰਾ ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਠੰਡੀ ਠਾਰੀ, ਅੰਮਿਉਂ ਰਸ ਜਾਮ ਆਪ ਪਿਆਈਆ। ਓਹ ਬਖ਼ਸ਼ਣਹਾਰਾ ਸ਼ਬਦ ਅਗੰਮੀ ਨਾਦ ਧੁਨਕਾਰੀ, ਧੁਨ ਆਤਮਕ ਰਾਗ ਸੁਣਾਈਆ। ਜਿਹੜਾ ਜੋਤੀ ਜਾਤਾ ਪੁਰਖ ਬਿਧਾਤਾ ਜਗਾਵੇ ਦੀਪ ਜੋਤ ਉਜਿਆਰੀ, ਬਿਨ ਤੇਲ ਬਾਤੀ ਡਗਮਗਾਈਆ। ਓਹ ਮੰਚ ਉਤੇ ਬੈਠਾ ਸ਼ਾਹੋ ਭੂਪ ਸ਼ਹਿਨਸ਼ਾਹ ਸੁਲਤਾਨ ਜਿਸ ਦੀ ਆਦਿ ਜੁਗਾਦਿ ਸਿਕਦਾਰੀ, ਦੋ ਜਹਾਨਾਂ ਆਪਣਾ ਹੁਕਮ ਵਰਤਾਈਆ। ਓਹ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਪਰਵਰਦਿਗਾਰ ਸਾਂਝਾ ਯਾਰੀ, ਮੀਤ ਮੀਤਾ ਇਕ ਅਖਵਾਈਆ। ਓਹ ਬ੍ਰਹਮ ਦੀ ਧਾਰ ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਖੇਲ ਕਰੇ ਅਗੰਮ ਅਪਾਰੀ, ਅਲਖ ਅਗੋਚਰ ਇਕ ਅਖਵਾਈਆ। ਜਿਸ ਨੂੰ ਸ਼ਵੈ ਸ਼ਕਤੀ ਕਹਿ ਕੇ ਸਾਰੇ ਕਰਨ ਨਿਮਸਕਾਰੀ, ਨਮੋ ਨਮੋ ਕਹਿ ਕੇ ਸਾਰੇ ਸੀਸ ਨਿਵਾਈਆ। ਓਹ ਪਾਰਬ੍ਰਹਮ ਪਤਿਪਰਮੇਸ਼ਵਰ ਪਰਮ ਪੁਰਖ ਪੁਰਖੋਤਮ ਸਰਬ ਕਲਾ ਜਿਸ ਦਾ ਖੇਲ ਕਲਜੁਗ ਅੰਤਮ ਵਾਰੀ, ਕਲ ਕਾਤੀਆਂ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਏਥੇ ਓਥੇ ਦੋ ਜਹਾਨਾਂ ਲੇਖਾ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਰਗੁਣ ਨਿਰਗੁਣ ਅਗੰਮ ਅਥਾਹ ਬੇਪਰਵਾਹ ਆਪਣੀ ਖੇਲ ਕਰੇ ਬਣ ਵਡ ਸੰਸਾਰੀ, ਸੰਸਾਰ ਦਾ ਸਵਾਰਥ ਅਕਾਰਥ ਆਪਣੇ ਹੱਥ ਰਖਾਈਆ।

੨੬ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਗੁਰਦੀਪ ਸਿੰਘ ਦੇ ਗ੍ਰਹਿ ਪਿੰਡ ਤੂਤਾਂ ਵਾਲਾ ਜ਼ਿਲਾ ਫ਼ਿਰੋਜ਼ਪੁਰ

ਧਰਨੀ ਕਹੇ ਪ੍ਰਭੂ ਮੇਰੇ ਉਤੇ ਪੁਕਾਰ ਕਰਦੇ ਅਸਗਾਹ ਥਲ, ਮਹੀਅਲ ਤੇਰਾ ਧਿਆਨ ਲਗਾਈਆ। ਆਸ਼ਾ ਰਖ ਕੇ ਗਏ ਬੈਠੇ ਸਮੁੰਦ ਸਾਗਰ ਜਲ, ਜਲਧਾਰਾ ਧਿਆਨ ਲਗਾਈਆ। ਪੂਰਬ ਲਹਿਣਾ ਤਕ ਲੈ ਜੋ ਕੌਲ ਕੀਤਾ ਨਾਲ ਬਲ, ਬਾਵਨ ਹੋ ਕੇ ਗਿਆ ਦ੍ਰਿੜਾਈਆ। ਕਲਜੁਗ ਅੰਤ ਕਿਸੇ ਟਾਹਣ ਰਿਹਾ ਨਾ ਫਲ, ਪੱਤ ਟਹਿਣੀ ਗਏ ਕੁਮਲਾਈਆ। ਨੌਂ ਖੰਡ ਪ੍ਰਿਥਮੀ ਮੇਰੇ ਉਤੇ ਵਧਿਆ ਛਲ, ਕਪਟ ਵਿਚ ਖ਼ਲਕ ਖ਼ੁਦਾਈਆ। ਪੁਰਖ ਅਕਾਲੇ ਦੀਨ ਦਿਆਲੇ ਸਚ ਸੰਦੇਸ਼ਾ ਮੈਨੂੰ ਘਲ, ਸ਼ਬਦੀ ਸ਼ਬਦ ਸ਼ਬਦ ਦ੍ਰਿੜਾਈਆ। ਮੈਂ ਹੋਵਾਂ ਤੇਰੇ ਵਲ, ਤੇਰਾ ਸੰਗ ਇਕ ਬਣਾਈਆ। ਕੂੜੀ ਕਿਰਿਆ ਮੇਟਾਂ ਕਲ, ਕਲ ਕਾਤੀਆਂ ਕਰਾਂ ਸਫ਼ਾਈਆ। ਪੰਚ ਵਿਕਾਰ ਰਹੇ ਨਾ ਦਲ, ਮਮਤਾ ਮੋਹ ਨਾ ਕੋਇ ਹਲਕਾਈਆ। ਦੂਈ ਦੁਵੈਤੀ ਮੇਟਾਂ ਸਲ, ਆਤਮ ਪਰਮਾਤਮ ਮੇਲਾ ਮੇਲਾਂ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਮੇਰੇ ਜਨਮ ਕਰਮ ਦੀ ਟੁੱਟੀ ਗੰਢੀਂ, ਕਲਜੁਗ ਅਗਨੀ ਤਤ ਤਤ ਬੁਝਾਈਆ। ਨਾਮ ਭੰਡਾਰਾ ਇਕੋ ਵੰਡੀਂ, ਚਾਰੇ ਕੁੰਟਾਂ ਆਪ ਵਰਤਾਈਆ। ਮੇਰੀ ਆਸ਼ਾ ਹੋਣ ਨਾ ਦੇਵੀਂ ਰੰਡੀ, ਕੰਤ ਸੁਹਾਗ ਤੇਰੀ ਸਰਨਾਈਆ। ਲੇਖਾ ਰਹਿਣ ਨਾ ਦੇਵੀਂ ਕਰੀਰ ਜੰਡੀ, ਇਕੋ ਇਸ਼ਟ ਦੇਣਾ ਪਰਗਟਾਈਆ। ਮਾਨਸ ਰਹੇ ਨਾ ਕੋਇ ਪਾਖੰਡੀ, ਭਾਡਾਂ ਭਰਮ ਭਓ ਦੇਣਾ ਭੰਨਾਈਆ। ਤੇਰੇ ਮਿਲਣ ਦਾ ਮਾਰਗ ਇਕੋ ਹੋਵੇ ਡੰਡੀ, ਡੰਡਾਵਤ ਸਭ ਨੂੰ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੋਂ ਕਲਜੁਗ ਅਗਨ ਮੇਟ ਦੇ ਤਤ, ਤਤਵ ਤਤ ਇਕ ਸਮਝਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਬਦਲ ਦੇ ਮਤਿ, ਮਨਮਤ ਦਾ ਲੇਖਾ ਦੇ ਮੁਕਾਈਆ। ਜਗਤ ਵਿਕਾਰ ਨਾ ਉਬਲੇ ਰਤ, ਰਕਤ ਬੂੰਦ ਲੇਖੇ ਲੈਣੀ ਲਾਈਆ। ਆਤਮ ਧਾਰ ਬਣਾ ਦੇ ਨਤ, ਪਰਮਾਤਮ ਮੇਲਾ ਮੇਲਣਾ ਚਾਈਂ ਚਾਈਂਆ। ਤੂੰ ਨਿਰਗੁਣ ਧਾਰ ਮੇਰੇ ਉਤੇ ਆਇਉਂ ਵਤ, ਬੇਵਤਨਾਂ ਦੇ ਮਾਲਕ ਦਇਆ ਕਮਾਈਆ। ਤੇਰੇ ਅਗੇ ਵਾਸਤਾ ਰਹੀ ਘਤ, ਨਿਵ ਨਿਵ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੋਂ ਕੂੜ ਕੁੜਿਆਰਾ ਕਢ ਭ੍ਰਿਸ਼ਟ, ਭਾਂਡਾ ਭਰਮ ਭੌ ਭੰਨਾਈਆ। ਏਕਾ ਮਾਰਗ ਦੱਸ ਦੇ ਸ੍ਰਿਸ਼ਟ, ਸ੍ਰੇਸ਼ਟ ਆਪਣਾ ਨਾਮ ਸਮਝਾਈਆ। ਜੋਤੀ ਜਾਤੇ ਇਕੋ ਤੇਰਾ ਹੋਵੇ ਇਸ਼ਟ, ਦੂਸਰ ਸੀਸ ਨਾ ਕੋਇ ਨਿਵਾਈਆ। ਲਹਿਣਾ ਪੂਰਾ ਕਰ ਦੇ ਰਾਮ ਵਸ਼ਿਸ਼ਟ, ਵਿਸ਼ਿਆਂ ਤੋਂ ਬਾਹਰ ਸੰਗ ਨਿਭਾਈਆ। ਤੇਰੀ ਆਦਿ ਜੁਗਾਦੀ ਭਵਿਖਤਾਂ ਵਾਲੀ ਲਿਖਤ, ਅਵਤਾਰ ਪੈਗ਼ੰਬਰ ਗੁਰੂ ਗਏ ਦ੍ਰਿੜਾਈਆ। ਕਲਜੁਗ ਕਿਰਿਆ ਕੂੜ ਕਰ ਦੇ ਨਿਸ਼ਟ, ਨਿਸ਼ਾਨਾ ਦੀਨ ਦੁਨੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੋਂ ਮੇਟ ਅੰਧੇਰੀ ਰਾਤ, ਨੂਰੀ ਚੰਦ ਕਰ ਰੁਸ਼ਨਾਈਆ। ਆਤਮ ਪਰਮਾਤਮ ਸਮਝਾ ਦੇ ਆਪਣੀ ਜ਼ਾਤ, ਪਾਰਬ੍ਰਹਮ ਬ੍ਰਹਮ ਆਪਣਾ ਭੇਵ ਚੁਕਾਈਆ। ਅੰਤ ਕੰਤ ਭਗਵੰਤ ਪੁਛ ਵਾਤ, ਵਾਤਾਵਰਨ ਤਕ ਖ਼ਲਕ ਖ਼ੁਦਾਈਆ। ਮੇਰੇ ਉਤੋਂ ਝਗੜਾ ਮੇਟ ਦੇ ਜ਼ਾਤ ਪਾਤ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਇਕੋ ਨੂਰ ਜ਼ਹੂਰ ਆਪਣਾ ਬਖ਼ਸ਼ ਦੇ ਕਮਲਾਪਾਤ,

ਪਤਿਪਰਮੇਸ਼ਵਰ ਦਇਆ ਕਮਾਈਆ। ਨਿਗਾਹ ਮਾਰ ਲੈ ਧਰਨੀ ਕਹੇ ਮੇਰੇ ਉਤੇ ਲੋਕਮਾਤ, ਬਿਨ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਜਾਮ ਬਖ਼ਸ਼ ਦੇ ਬੂੰਦ ਸਵਾਂਤ, ਸਵਾਂਤੀ ਇਕਾਂਤੀ ਆਪਣੀ ਇਕ ਵਰਤਾਈਆ।

੨੬ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਸੁਲਖਣ ਸਿੰਘ ਦੇ ਗ੍ਰਹਿ ਪਿੰਡ ਰੁਕਨਾ ਮੂੰਗਲਾ ਜ਼ਿਲਾ ਫ਼ਿਰੋਜ਼ਪੁਰ

ਨਾਰਦ ਕਹੇ ਧਰਨੀਏ ਤੇਰੇ ਉਤੇ ਤਕਿਆ ਅੰਧ ਘੋਰ, ਘੋਰੀ ਹੋ ਕੇ ਧਿਆਨ ਲਗਾਈਆ। ਦੀਨ ਦੁਨੀ ਦੀ ਅੰਤਸ਼ਕਰਨ ਦੀ ਧਾਰਾ ਹੋ ਗਈ ਹੋਰ ਦੀ ਹੋਰ, ਅਵਰ ਦਾ ਅਵਰ ਦੀਨ ਦੁਨੀ ਰੂਪ ਬਦਲਾਈਆ। ਮਾਨਸ ਮਾਨਵ ਇਕ ਦੂਜੇ ਨਾਲ ਕਰਦੇ ਖੋਰ, ਝਗੜੇ ਵਿਚ ਦਿਸੀ ਖ਼ਲਕ ਖ਼ੁਦਾਈਆ। ਸਚ ਦਾ ਮੰਤਰ ਫੁਰਨਾ ਫੁਰੇ ਕਿਸੇ ਨਾ ਫੋਰ, ਨਾਮ ਨਿਧਾਨਾ ਨਾਦੀ ਨਾਦ ਨਾ ਕੋਇ ਵਜਾਈਆ। ਮਾਨਸ ਜਨਮ ਜਗਤ ਜਗਿਆਸੂਆਂ ਜਾਏ ਮੂਲ ਨਾ ਸੌਰ, ਸਤਿਗੁਰ ਸਚ ਸੰਗ ਨਾ ਕੋਇ ਰਖਾਈਆ। ਮੈਂ ਹੈਰਾਨ ਹੋ ਗਿਆ ਧਰਮ ਦੀ ਚਾਰੋਂ ਕੁੰਟ ਕੱਟੀ ਗਈ ਡੋਰ, ਤੰਦਵ ਤੰਦੀ ਤੰਦ ਨਾ ਕੋਇ ਬੰਨ੍ਹਾਈਆ। ਝਟ ਮੈਨੂੰ ਪੰਚ ਵਿਕਾਰੇ ਪੈ ਗਏ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਆਪਣੀ ਲੈ ਅੰਗੜਾਈਆ। ਮੈਂ ਉਚੀ ਕੂਕ ਪਾਇਆ ਸ਼ੋਰ, ਦਰੋਹੀ ਦਿਤੀ ਥਾਉਂ ਥਾਈਂਆ। ਮੇਰਾ ਕੋਈ ਨਾ ਚਲਿਆ ਜ਼ੋਰ, ਬਲਹੀਣ ਹੋ ਕੇ ਦਿਆਂ ਦ੍ਰਿੜਾਈਆ। ਕਿਉਂ ਦੀਨ ਦੁਨੀ ਖਾਣ ਵਾਲੀ ਹੋ ਗਈ ਪੰਛੀ ਢੋਰ, ਪਸ਼ੂਆਂ ਖੱਲਾਂ ਰਹੇ ਲੁਹਾਈਆ। ਕਿਸੇ ਦਾ ਭਾਗ ਨਾ ਦਿਸੇ ਮਥੋਰ, ਮਥਰਾ ਦਾ ਕਾਹਨ ਰਿਹਾ ਜਣਾਈਆ। ਮੈਂ ਪ੍ਰਭੂ ਦਾ ਸੰਦੇਸ਼ਾ ਦੇਣ ਆਇਆ ਬਤੌਰ, ਆਪ ਆਪਣਾ ਫੇਰਾ ਪਾਈਆ। ਤੂੰ ਨਿਗਾਹ ਮਾਰ ਲੈ ਕਰ ਕੇ ਗ਼ੌਰ, ਕੀ ਗਹਿਰ ਗੰਭੀਰ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਧਰਨੀਏ ਪ੍ਰਭੂ ਪਿਆਰ ਵਿਚ ਪਾ ਗਲਵਕੜੀ, ਬਿਨ ਬਹੀਆਂ ਬਾਹੂ ਉਠਾਈਆ। ਜਿਸ ਦੀ ਮੁਹੱਬਤ ਵਿਚ ਆਦਿ ਜੁਗਾਦਿ ਜਕੜੀ, ਜ਼ੰਜੀਰ ਸਕਿਆ ਨਾ ਕੋਇ ਤੁੜਾਈਆ। ਤੂੰ ਹੋਵੀਂ ਨਾ ਦੀਨ ਦੁਨੀ ਨਾਲ ਮਨਮਤੜੀ, ਮਨਸਾ ਕਲਜੁਗ ਨਾਲ ਰਲਾਈਆ। ਤੂੰ ਸ਼ਾਹੋ ਭੂਪ ਸੁਲਤਾਨ ਇਕੋ ਤੋਲ ਤੋਲਣਾ ਅਗੰਮੀ ਤਕੜੀ, ਜਿਸ ਦਾ ਤਰਾਜ਼ੂ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਧਰਨੀਏ ਤੂੰ ਆਪਣੇ ਵੇਖ ਲੈ ਵਾਲ ਧੌਲੇ, ਧਵਲੇ ਬਿਨ ਅੱਖਾਂ ਧਿਆਨ ਲਗਾਈਆ। ਨਿਗਾਹ ਮਾਰ ਲੈ ਇਕ਼ਰਾਰ ਕੌਲੇ, ਵਾਅਦੇ ਪਿਛਲੇ ਵੇਖ ਵਖਾਈਆ। ਕਿਸ ਬਿਧ ਪੁਰਖ ਅਕਾਲਾ ਤੇਰੇ ਉਤੇ ਮੌਲੇ, ਮੌਲਾ ਆਪਣਾ ਰੂਪ ਪਰਗਟਾਈਆ। ਅੰਮ੍ਰਿਤ ਰਸ ਤੈਨੂੰ ਬਖ਼ਸ਼ੇ ਅਗੰਮੀ ਕਵਲੇ, ਕਵਲ ਦੀ ਧਾਰ ਬ੍ਰਹਮਾ ਕੀ ਸਮਝਾਈਆ। ਦੀਨ ਦੁਨੀ ਦੇ ਮਾਨਵ ਤਕੇ ਪਗ਼ਲੇ, ਵੇਖਣਹਾਰਾ ਥਾਉਂ ਥਾਈਂਆ। ਕਲਜੁਗ ਕੂੜ ਕੁੜਿਆਰੇ ਤਕੇ ਬਗਲੇ, ਬਪੜੇ ਵੇਖੇ ਥਾਉਂ ਥਾਈਂਆ। ਨੀ ਤੇਰੇ ਲਹਿਣੇ ਦੇਣੇ ਮੁਕਾਏ ਸਗਲੇ, ਸਗਲਾ ਸੰਗੀ ਹੋਏ ਸਹਾਈਆ। ਜਿਨ੍ਹ ਲੇਖੇ ਲਾਉਂਣੇ ਕੋਝੇ ਕਮਲੇ ਕੰਗਲੇ, ਗ਼ਰੀਬ ਨਿਮਾਣਿਆਂ ਆਪਣੀ ਗੋਦ ਟਿਕਾਈਆ। ਜੋ ਕਲਜੁਗ ਅੰਤ ਆਇਆ ਗੁਰ ਅਵਤਾਰ ਪੈਗ਼ੰਬਰਾਂ

ਪੀਰਾਂ ਬਦਲੇ, ਜੋਤੀ ਜਾਤਾ ਹੋ ਕੇ ਫੇਰਾ ਪਾਈਆ। ਉਸ ਦੀ ਵੇਖਣੀ ਹਦੂਦ ਹਕ ਮੰਜ਼ਲੇ, ਮੰਜ਼ਲ ਮੰਜ਼ਲ ਸਾਰੇ ਪੰਧ ਮੁਕਾਈਆ। ਜਿਸ ਦਾ ਇਕੋ ਢੋਲਾ ਹੋਣਾ ਨਾਮ ਨਿਧਾਨ ਅਗੰਮੀ ਗ਼ਜ਼ਲੇ, ਗਾਇਨ ਗਾ ਗਾ ਆਪ ਸੁਣਾਈਆ। ਜਿਸ ਦੇ ਸ਼ਬਦ ਅਗੰਮੀ ਸਾਜ਼ ਖੜਕਣੇ ਬਿਨ ਢੋਲਕ ਛੈਣੇ ਤਬਲੇ, ਤਬਲੀਗ਼ ਸਭ ਨੂੰ ਦਏ ਜਣਾਈਆ। ਉਹ ਪੁਰਖ ਅਕਾਲਾ ਦੀਨ ਦਿਆਲਾ ਤੇਰਾ ਪਰਦਾ ਅੰਤਮ ਕੱਜ ਲਏ, ਸਿਰ ਸਿਰ ਆਪਣਾ ਹੱਥ ਟਿਕਾਈਆ। ਨਾਰਦ ਕਹੇ ਧਰਨੀਏ ਤੂੰ ਖ਼ੁਸ਼ੀਆਂ ਦੇ ਵਿਚ ਭੱਜ ਲੈ, ਬਿਨ ਕ਼ਦਮਾਂ ਕ਼ਦਮ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲੇ ਤੇਰੇ ਉਤੋਂ ਆਪੇ ਲਭ ਲਏ, ਜਨ ਭਗਤਾਂ ਖੋਜਣ ਦੀ ਲੋੜ ਰਹੇ ਨਾ ਰਾਈਆ।