੨੬ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਸੰਪੂਰਨ ਸਿੰਘ ਦੇ ਗ੍ਰਹਿ ਪਿੰਡ ਚਕ ਨਿਧਾਨਾ ਜ਼ਿਲਾ ਫਿਰੋਜ਼ਪੁਰ
ਕਲਜੁਗ ਕਹੇ ਧਰਨੀਏ ਮੇਰਾ ਗਾ ਲੈ ਢੋਲਾ, ਬਿਨ ਰਸਨਾ ਜਿਹਵਾ ਬੱਤੀ ਦੰਦਾਂ ਸਿਫ਼ਤ ਸਲਾਹੀਆ। ਮੈਂ ਚੌਥਾ ਜੁਗ ਪਰਮ ਪੁਰਖ ਦਾ ਬਣ ਕੇ ਆਇਆ ਗੋਲਾ, ਗੋਲਕ ਧਰਮ ਧਾਰ ਦੀ ਤੇਰੇ ਉਤੋਂ ਖ਼ਾਲੀ ਦਿਤੀ ਕਰਾਈਆ। ਮੈਂ ਮਾਣ ਰਹਿਣ ਦਿਤਾ ਨਹੀਂ ਕਿਸੇ ਅਵਤਾਰ ਕਲਾ ਚੌਦਾਂ ਸੋਲਾ, ਆਪਣੀ ਕਲ ਦਿਤੀ ਵਰਤਾਈਆ। ਨੌ ਖੰਡ ਪ੍ਰਿਥਮੀ ਮਾਇਆ ਮਮਤਾ ਮੋਹ ਦਾ ਪਾ ਕੇ ਰੌਲਾ, ਧੀਰਜ ਧਰਮ ਦਿਤਾ ਹਿਲਾਈਆ। ਕੂੜ ਕੁੜਿਆਰ ਵਿਚ ਸੰਸਾਰ ਹੱਟ ਅਗੰਮਾ ਖੋਲ੍ਹਾ, ਖ਼ਲਕ ਦੇ ਮਾਲਕ ਮੈਨੂੰ ਦਿਤੀ ਮਾਣ ਵਡਿਆਈਆ। ਮੈਂ ਝੂਠ ਵਣਜਾਰਾ ਬਣ ਗਿਆ ਤੋਲਾ, ਦੀਨ ਦੁਨੀ ਤੋਲਾਂ ਥਾਉਂ ਥਾਈਂਆ। ਮੈਂ ਕਿਸੇ ਦੇ ਅੰਦਰ ਭੇਵ ਰਹਿਣ ਦਿਤਾ ਨਹੀਂ ਪਰਦਾ ਉਹਲਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਨੀ ਤੇਰੇ ਉਤੇ ਸਦੀ ਚੌਧਵੀਂ ਅੰਤ ਮੈਂ ਖੇਲਣ ਵਾਲਾ ਖ਼ੂਨ ਦਾ ਹੋਲਾ, ਹੌਲੀ ਹੌਲੀ ਆਪਣਾ ਖੇਲ ਪਰਗਟਾਈਆ। ਤੂੰ ਵਾਅਦਾ ਤਕ ਲੈ ਚਾਰ ਜੁਗ ਦਾ ਇਕ਼ਰਾਰ ਕੌਲਾ, ਕਵਲ ਨੈਣਾਂ ਕੀ ਤੈਨੂੰ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਕਲਜੁਗਾ ਮੇਰਾ ਪਰਮ ਪੁਰਖ ਭਗਵੰਤ, ਹਰਿ ਕਰਤਾ ਧੁਰਦਰਗਾਹੀਆ। ਜਿਸ ਨੂੰ ਜੁਗ ਚੌਕੜੀ ਗਾਉਂਦੇ ਭਗਤ ਸੰਤ, ਸੂਫ਼ੀ ਸੋਹਲੇ ਢੋਲੇ ਰਹੇ ਸੁਣਾਈਆ। ਜਿਸ ਦਾ ਨਾਮ ਨਿਧਾਨਾ ਅਗੰਮਾ ਮੰਤ, ਮੰਤਵ ਮੇਰਾ ਹਲ ਕਰਾਈਆ। ਜੋ ਲੇਖਾ ਜਾਣੇ ਜੀਵ ਜੰਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਉਹ ਤੇਰੇ ਕੂੜ ਕੁੜਿਆਰ ਦਾ ਕਰਨਹਾਰਾ ਅੰਤ, ਅੰਤਸ਼ਕਰਨ ਵੇਖੇ ਖ਼ਲਕ ਖ਼ੁਦਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਬਣਾਵੇ ਬਣਤ, ਘੜਨ ਭੰਨਣਹਾਰ ਧੁਰਦਰਗਾਹੀਆ। ਜਿਸ ਦੀ ਮਹਿੰਮਾ ਏਥੇ ਓਥੇ ਦੋ ਜਹਾਨ ਅਗਣਤ, ਕਥਨੀ ਕਥ ਸਕੇ ਨਾ ਰਾਈਆ। ਉਹ ਤੇਰਾ ਤੋੜਨਹਾਰਾ ਗੜ੍ਹ ਹਉਮੇ ਹੰਗਤ, ਹੰ ਬ੍ਰਹਮ ਪਾਰਬ੍ਰਹਮ ਸਭ ਨੂੰ ਦਏ ਸਮਝਾਈਆ। ਬੁੱਧੀ ਤੋਂ ਬਾਹਰ ਬੋਧ ਅਗਾਧਾ ਬਣ ਕੇ ਪੰਡਤ, ਤੂੰ ਮੇਰਾ ਮੈਂ ਤੇਰਾ ਸਿਖਿਆ ਸਚ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਗੁਸਾਈਂਆ। ਕਲਜੁਗ ਕਹੇ ਧਰਨੀਏ ਮੈਂ ਸੂਰਬੀਰ ਬਲਵਾਨ, ਬਲਧਾਰੀ ਇਕ ਅਖਵਾਈਆ। ਮੇਰਾ ਮਾਲਕ
ਖ਼ਾਲਕ ਵਾਲੀ ਦੋ ਜਹਾਨ, ਜੋਬਨਵੰਤਾ ਸ੍ਰੀ ਭਗਵੰਤਾ ਨੂਰ ਅਲਾਹੀਆ। ਜਿਸ ਨੇ ਨਿਰਗੁਣ ਧਾਰ ਮੈਨੂੰ ਦਿਤਾ ਦਾਨ, ਵਸਤ ਅਗੰਮ ਅਥਾਹ ਵਰਤਾਈਆ। ਮੈਂ ਫੇਰੀ ਦਰੋਹੀ ਵਿਚ ਜਹਾਨ, ਚਾਰ ਕੁੰਟ ਦਹਿ ਦਿਸ਼ਾ ਆਪਣਾ ਹੁਕਮ ਵਰਤਾਈਆ। ਧਰਮ ਰਹਿਣ ਦਿਤਾ ਨਹੀਂ ਵਿਚ ਜ਼ਮੀਂ ਅਸਮਾਨ, ਧਵਲੇ ਵੇਖਣਾ ਨੈਣ ਉਠਾਈਆ। ਜਿਧਰ ਤਕੇਂ ਮਾਨਵ ਜ਼ਾਤੀ ਤੈਨੂੰ ਦਿਸੇ ਬੇਈਮਾਨ, ਬੇਵਾ ਹੋਈ ਖ਼ਲਕ ਖ਼ੁਦਾਈਆ। ਸਾਬਤ ਰਹਿਣ ਦਿਤਾ ਨਹੀਂ ਕਿਸੇ ਦਾ ਧਰਮ ਈਮਾਨ, ਅਮਲ ਤਕਣੇ ਥਾਉਂ ਥਾਈਂਆ। ਮੇਰਾ ਕੂੜ ਹੋਇਆ ਪਰਧਾਨ, ਨਵ ਸੱਤ ਭੱਜੇ ਵਾਹੋ ਦਾਹੀਆ। ਤੂੰ ਹੋ ਨਾ ਜਾਈਂ ਹੈਰਾਨ, ਹੈਰਾਨੀ ਵਿਚ ਕੁਰਲਾਈਆ। ਮੇਰਾ ਲਹਿਣਾ ਦੇਣਾ ਨਾਲ ਸ਼ਰਅ ਸ਼ੈਤਾਨ, ਸ਼ਰੀਅਤ ਆਪਣਾ ਸੰਗ ਨਿਭਾਈਆ। ਮੈਂ ਯੋਧਾ ਸੂਰਬੀਰ ਬਲੀ ਬਲਵਾਨ, ਬਲਧਾਰੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਧਰਨੀ ਕਹੇ ਕਲਜੁਗਾ ਨਾ ਐਵੇਂ ਪਾ ਸ਼ੋਰ, ਉਚੀ ਕੂਕ ਕੂਕ ਸੁਣਾਈਆ। ਜ਼ਰਾ ਤਕ ਲੈ ਨਾਲ ਗ਼ੌਰ, ਗਹਿਰ ਗੰਭੀਰ ਕੀ ਹੁਕਮ ਵਰਤਾਈਆ । ਕਲਜੁਗ ਕੂੜੀ ਕਿਰਿਆ ਤੇਰੀ ਦਫ਼ਨ ਹੋਵੇ ਵਿਚ ਗੋਰ, ਮੜ੍ਹੀ ਮਸਾਣ ਰੋਵਣ ਮਾਰਨ ਧਾਹੀਆ। ਤੇਰੀ ਸਤਿ ਧਰਮ ਦੀ ਕੱਟੀ ਜਾਣੀ ਡੋਰ, ਕਟਾਕਸ਼ ਪ੍ਰਭ ਆਪਣਾ ਨਾਮ ਲਗਾਈਆ। ਜਿਸ ਲੇਖਾ ਰਹਿਣ ਨਹੀਂ ਦੇਣਾ ਠਗ ਚੋਰ, ਚਾਰੋਂ ਕੁੰਟ ਵੇਖ ਵਖਾਈਆ । ਤੇਰਾ ਮੇਟੇ ਅੰਧੇਰਾ ਘੋਰ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਦੀਨ ਦੁਨੀ ਦਾ ਲੇਖਾ ਕਰ ਦੇਵੇ ਅਵਰ ਕਾ ਔਰ, ਅਵਰ ਦਾ ਅਵਰ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਕਲਜੁਗ ਕਹੇ ਧਰਨੀਏ ਮੈਂ ਪ੍ਰਭ ਦਾ ਪੁਤ ਨਾਪਾਕ, ਪਾਕ ਰਹਿਣ ਕੋਇ ਨਾ ਪਾਈਆ। ਸਭ ਦੀ ਮਿੱਟੀ ਉਡਾਵਾਂ ਖ਼ਾਕ, ਧੂੜੀ ਜ਼ਮੀਂ ਅਸਮਾਨ ਵਖਾਈਆ। ਮੈਂ ਚੌਥਾ ਜੁਗ ਬਣ ਕੇ ਆਇਆ ਚਾਕ, ਚਾਕਰ ਹੋ ਕੇ ਸੇਵ ਕਮਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਮਨੂਆ ਕੀਤਾ ਆਕ, ਮਨ ਕਾ ਮਣਕਾ ਆਪ ਭੁਆਈਆ। ਸਚ ਦੁਆਰੇ ਖੋਲ੍ਹ ਸਕੇ ਕੋਈ ਨਾ ਤਾਕ, ਪਰਦਾ ਉਹਲਾ ਨਾ ਕੋਇ ਉਠਾਈਆ। ਮੈਂ ਜਗਤ ਅਸਵ ਚੜ੍ਹ ਕੇ ਪੂਰੇ ਕਰਾਂ ਤੇਰੇ ਵਾਕ, ਵਾਕਫ਼ਕਾਰ ਬਣਿਆ ਖ਼ਲਕ ਖ਼ੁਦਾਈਆ । ਧਰਮ ਦਾ ਰਹਿਣ ਦਿਤਾ ਨਹੀਂ ਕੋਈ ਸੱਜਣ ਸਾਕ, ਮੀਤ ਪਿਆਰਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਧਰਨੀ ਕਹੇ ਨਾਰਦਾ ਮੇਰਾ ਮਾਲਕ ਅਗੰਮ ਸੁਆਮੀ, ਸ਼ਹਿਨਸ਼ਾਹ ਇਕ ਅਖਵਾਈਆ। ਜੋ ਆਦਿ ਜੁਗਾਦੀ ਅੰਤਰਜਾਮੀ, ਅੰਤਸ਼ਕਰਨ ਵੇਖੇ ਖ਼ਲਕ ਖ਼ੁਦਾਈਆ। ਜਿਸ ਤੇਰੇ ਉਤੇ ਨਿਰਗੁਣ ਧਾਰ ਕੀਤੀ ਮਿਹਰਵਾਨੀ, ਮਿਹਰਵਾਨ ਮਹਿਬਾਨ ਬੀਦੋ ਨੂਰ ਅਲਾਹੀਆ। ਉਸ ਨੇ ਤੇਰੀ ਮੇਟਣੀ ਕੂੜ ਨਿਸ਼ਾਨੀ, ਨਿਸ਼ਾਨਾ ਸਤਿਜੁਗ ਸਚ ਝੁਲਾਈਆ। ਤੇਰਾ ਲਹਿਣਾ ਦੇਣਾ ਲੇਖਾ ਅੰਤਮ ਦਿਸੇ ਫ਼ਾਨੀ, ਫ਼ਨਾਫ਼ਿੱਲਾ ਦਿਸੇ ਖ਼ਲਕ ਖ਼ੁਦਾਈਆ। ਮੇਰੇ ਪਰਵਰਦਿਗਾਰ ਸਾਂਝੇ ਯਾਰ ਝਗੜਾ ਮੇਟਣਾ ਜਿਸਮ ਜਿਸਮਾਨੀ, ਰੂਹ ਬੁਤ ਅਬਿਨਾਸ਼ੀ ਅਚੁਤ ਆਪਣੇ ਰੰਗ ਰੰਗਾਈਆ। ਉਹ ਵੇਸ ਵਟਾਏ ਦਇਆ ਕਮਾਏ ਜੋਤ ਜਗਾਏ ਜਿਸ ਨੂੰ ਪੈਗ਼ੰਬਰਾਂ ਕਿਹਾ ਬਾਪ ਅਸਮਾਨੀ, ਇਸਮ ਆਜ਼ਮ ਇਕੋ ਇਕ ਅਖਵਾਈਆ। ਜਿਸ ਦਾ ਹਕ਼ੀਕ਼ਤ ਵਾਲਾ ਕਲਮਾ ਹੋਵੇ ਕਲਾਮੀ, ਕਾਇਨਾਤ ਕਰੇ ਪੜ੍ਹਾਈਆ। ਤੇਰੀ ਮੇਟੇ ਰੈਣ ਅੰਧੇਰੀ ਸ਼ਾਮੀ, ਸ਼ਮਅ ਨੂਰ ਜੋਤ ਕਰੇ ਰੁਸ਼ਨਾਈਆ। ਉਹ ਸ਼ਾਹੋ ਭੂਪ ਸੁਲਤਾਨੀ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਮਾਲਕ ਖ਼ਾਲਕ ਦੋ ਜਹਾਨੀ, ਦੋਹਰੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਵਖਾਈਆ।
੨੭ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਕਰਨੈਲ ਸਿੰਘ, ਇਕ਼ਬਾਲ ਸਿੰਘ, ਰਾਜ ਸਿੰਘ ਅਜੈਬ ਸਿੰਘ,
ਨਛੱਤਰ ਸਿੰਘ ਦੇ ਨਵਿਤ ਫ਼ਰੀਦਕੋਟ
ਧਰਨੀ ਕਹੇ ਪ੍ਰਭੂ ਮੇਰੇ ਉਤੇ ਕਿਰਪਾ ਕਰ, ਕਿਰਪਾ ਨਿਧਾਨ ਨੌਜਵਾਨ ਸ੍ਰੀ ਭਗਵਾਨ ਤੇਰੀ ਓਟ ਤਕਾਈਆ। ਜੋਤੀ ਜਾਤੇ ਪੁਰਖ ਬਿਧਾਤੇ ਮੇਰਾ ਸੁਹੰਜਣਾ ਕਰ ਦੇ ਘਰ, ਅਬਿਨਾਸ਼ੀ ਕਰਤੇ ਪਰਵਰਦਿਗਾਰ ਸਾਂਝੇ ਯਾਰ ਤੇਰੀ ਸਰਨਾਈਆ। ਦੀਨ ਦਿਆਲ ਮੈਨੂੰ ਦੇ ਦੇ ਇਕੋ ਅਗੰਮਾ ਵਰ, ਵਾਰਸ ਹੋ ਕੇ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਧਰਮ ਧਾਰ ਮੇਰਾ ਬਣਾ ਦੇ ਸਰੋਵਰ ਸਰ, ਦੁਰਮਤ ਮੈਲ ਕਲਜੁਗ ਕੂੜ ਕੁੜਿਆਰ ਧੁਆਈਆ। ਦੀਨ ਦਿਆਲੇ ਮਾਇਆ ਮਮਤਾ ਮੋਹ ਵਿਕਾਰ ਚੁਕਾ ਦੇ ਡਰ, ਹਉਮੇ ਹੰਗਤਾ ਰਹਿਣ ਨਾ ਪਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਮੈਂ ਤੇਰਾ ਭਾਣਾ ਰਹੀ ਜਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਵ ਨਿਵ ਸੀਸ ਝੁਕਾਈਆ। ਮਿਹਰਵਾਨਾ ਨੌਜੁਆਨਾ ਮੇਰਾ ਖ਼ਾਲੀ ਭੰਡਾਰਾ ਭਰ, ਨਾਮ ਨਿਧਾਨ ਵਸਤ ਅਗੰਮ ਅਥਾਹ ਆਪ ਵਰਤਾਈਆ। ਦਰ ਦਰਵੇਸ਼ਣ ਹੋ ਕੇ ਤੇਰੇ ਦੁਆਰੇ ਗਈ ਖੜ੍ਹ, ਭਿਖਾਰਨ ਹੋ ਕੇ ਝੋਲੀ ਡਾਹੀਆ। ਮੇਰੇ ਉਤੋਂ ਤੋੜ ਹੰਕਾਰੀ ਗੜ੍ਹ, ਨਿਮਰਤਾ ਆਪਣੀ ਦੇ ਵਰਤਾਈਆ। ਝਗੜਾ ਮੁਕਾ ਦੇ ਚੇਤਨ ਜੜ੍ਹ, ਚੋਟੀ ਇਕੋ ਰੰਗ ਸਮਾਈਆ। ਮੈਂ ਤੇਰਾ ਪੱਲੂ ਇਕੋ ਲਿਆ ਫੜ, ਦੂਸਰ ਓਟ ਨਾ ਕੋਇ ਰਖਾਈਆ। ਮੇਰੇ ਉਤੇ ਸਤਿ ਧਰਮ ਦਾ ਘਾੜਨ ਦੇਣਾ ਘੜ, ਸਤਿਜੁਗ ਸਚ ਸਚ ਦੇਣਾ ਵਰਤਾਈਆ। ਕਲਜੁਗ ਕੂੜ ਕੁੜਿਆਰਾ ਏਕੰਕਾਰ ਤੇਰੇ ਹੁਕਮ ਵਿਚ ਜਾਏ ਹੜ੍ਹ, ਧਰਨੀ ਧਰਤ ਧਵਲ ਧੌਲ ਉਤੇ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ । ਧਰਨੀ ਕਹੇ ਪ੍ਰਭੂ ਮੇਰੇ ਉਤੇ ਨਿਗਾਹ ਮਾਰ ਲੈ ਜਲਦੀ, ਬਿਨ ਨੇਤਰ ਲੋਚਨ ਨੈਣਾਂ ਅੱਖ ਉਠਾਈਆ। ਧਾਰ ਵੇਖ ਲੈ ਕਲਜੁਗ ਕਲ ਦੀ, ਕਲ ਕਾਤੀ ਆਪਣਾ ਫੇਰਾ ਪਾਈਆ। ਸਾਰ ਪਾ ਲੈ ਮਹੀਅਲ ਜਲ ਥਲ ਦੀ, ਥਲ ਅਸਗਾਹ ਰੋਵਣ ਮਾਰਨ ਧਾਈਆ । ਮੇਰੀ ਆਸ਼ਾ ਪੂਰੀ ਕਰ ਦੇ ਬਾਵਨ ਧਾਰ ਬਲ ਦੀ, ਤ੍ਰਿਸ਼ਨਾ ਤੇਰੇ ਚਰਨ ਟਿਕਾਈਆ। ਬੇਸ਼ਕ ਤੇਰੀ ਖੇਲ ਅਛਲ ਅਛੱਲ ਦੀ, ਵਲ ਛਲ ਆਪਣਾ ਭੇਵ ਦੇਣਾ ਖੁਲ੍ਹਾਈਆ। ਮੈਂ ਸਚ ਦੁਆਰ ਏਕੰਕਾਰ ਦਰਗਾਹ ਸਾਚੀ ਤੇਰਾ ਮਲਦੀ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਹੋਣਾ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਧਰਮ ਧਾਰ ਉਪਜਾ ਦੇ ਜੁਗ, ਯੁਗਤੀ ਆਪਣੀ ਨਾਲ ਰਲਾਈਆ। ਕਲਜੁਗ ਕੂੜ ਕੁੜਿਆਰਾ ਲੇਖਾ ਜਾਏ ਪੁਗ, ਪੂਜਣਯੋਗ ਤੇਰੀ ਸਰਨਾਈਆ। ਦੀਨ ਦੁਨੀ ਦੀ ਅੰਤਸ਼ਕਰਨ ਉਜਲ ਕਰ ਦੇ ਬੁੱਧ, ਬਿਬੇਕ ਆਪਣਾ ਰੰਗ ਰੰਗਾਈਆ। ਮਨ ਕਲਪਣਾ ਦਹਿ ਦਿਸ਼ਾ ਨਾ ਜਾਏ ਕੁੱਦ, ਕ਼ੁਦਰਤ ਦੇ ਕ਼ਾਦਰ ਹੋਣਾ ਆਪ ਸਹਾਈਆ। ਨਿਗਾਹ ਮਾਰ ਲੈ ਟਿੱਲੇ ਥਲ
ਅਸਗਾਹ ਸਾਗਰ ਸਮੁੰਦ, ਮਹੀਅਲ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਧਰਨੀ ਕਹੇ ਪ੍ਰਭੂ ਸਤਿਜੁਗ ਸਾਚਾ ਧਰਮ ਦੁਆਰਾ ਲਾ, ਧਰਮ ਦੀ ਧਾਰ ਧਾਰ ਵਡਿਆਈਆ। ਪੁਰਖ ਅਕਾਲੇ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਅਵਤਾਰ ਪੈਗ਼ੰਬਰ ਗੁਰੂ ਬਣਾ ਗਵਾਹ, ਸ਼ਹਾਦਤ ਚਾਰ ਜੁਗ ਭੁਗਤਾਈਆ। ਗ੍ਰੰਥ ਸ਼ਾਸਤਰ ਨਾਲ ਮਿਲਾ, ਸਗਲਾ ਸੰਗ ਇਕ ਰਖਾਈਆ। ਵਿਸ਼ਨ ਬ੍ਰਹਮਾ ਸ਼ਿਵ ਉਠਾ, ਤ੍ਰੈਗੁਣ ਅਤੀਤੇ ਦਇਆ ਕਮਾਈਆ। ਕਰੋੜ ਤੇਤੀਸਾ ਦੇ ਹਿਲਾ, ਸੋਇਆ ਰਹਿਣ ਕੋਇ ਨਾ ਪਾਈਆ। ਸਤਿਗੁਰ ਸ਼ਬਦੀ ਆਪਣਾ ਡੰਕ ਵਜਾ, ਦੋ ਜਹਾਨਾਂ ਕਰ ਸ਼ਨਵਾਈਆ। ਰਾਓ ਰੰਕਾਂ ਫੋਲ ਫੁਲਾ, ਬਚਿਆ ਰਹਿਣ ਕੋਇ ਨਾ ਪਾਈਆ। ਤੂੰ ਆਦਿ ਜੁਗਾਦੀ ਬੇਪਰਵਾਹ, ਰਹਿਬਰ ਇਕੋ ਨੂਰ ਅਲਾਹੀਆ। ਤੂੰ ਮਾਲਕ ਵਾਹਿਦ ਇਕ ਖ਼ੁਦਾ, ਗਾਡ ਕਹਿ ਕੇ ਸੀਸ ਨਿਵਾਈਆ। ਕਾਹਨ ਕਾਹਨਾ ਇਕੋ ਰਿਹਾ ਅਖਵਾ, ਰਾਮ ਰਾਮਾ ਰੂਪ ਸਮਾਈਆ। ਮੂਸਾ ਤੈਨੂੰ ਰਿਹਾ ਧਿਆ, ਈਸਾ ਬਿਨ ਲੋਚਨ ਨੈਣ ਅੱਖ ਖੁਲ੍ਹਾਈਆ। ਮੁਹੰਮਦ ਢੋਲੇ ਰਿਹਾ ਗਾ, ਚਾਰ ਯਾਰੀ ਮਿਲ ਕੇ ਵਜੇ ਵਧਾਈਆ। ਨਾਨਕ ਨਿਰਗੁਣ ਸਰਗੁਣ ਸਤਿ ਸਤਿ ਨਾਮ ਰਿਹਾ ਦ੍ਰਿੜਾ, ਡੰਕਾ ਗੋਬਿੰਦ ਫ਼ਤਿਹ ਰਿਹਾ ਵਜਾਈਆ। ਅੰਤ ਸਭ ਨੇ ਧਰਨੀ ਕਹੇ ਮੈਨੂੰ ਦਿਤਾ ਸੁਣਾ, ਬਿਨ ਰਸਨਾ ਜਿਹਵਾ ਸ਼ਬਦ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਆਵੇ ਬੇਪਰਵਾਹ, ਬੇਪਰਵਾਹ ਨੂਰ ਅਲਾਹੀਆ। ਜੋ ਕਲਜੁਗ ਕੂੜੀ ਕਿਰਿਆ ਦਏ ਗੁਆ, ਧਰਨੀ ਧਰਤ ਧਵਲ ਧੌਲ ਤੇਰੇ ਉਤੇ ਰਹਿਣ ਨਾ ਪਾਈਆ। ਸਤਿਜੁਗ ਸਾਚੇ ਜਨਮ ਦਏ ਦੁਆ, ਸਤਿ ਸਤਿ ਵਿਚੋਂ ਪਰਗਟਾਈਆ। ਏਕਾ ਨਾਮ ਕਲਮਾ ਦਏ ਪੜ੍ਹਾ, ਦੂਸਰ ਵੰਡ ਨਾ ਕੋਇ ਵੰਡਾਈਆ। ਇਕੋ ਮੰਦਰ ਮਸਜਿਦ ਸ਼ਿਵਦੁਵਾਲਾ ਮਠ ਗੁਰੂਦੁਆਰ ਦਏ ਵਖਾ, ਇਕੋ ਗ੍ਰਹਿ ਵਜਦੀ ਰਹੇ ਵਧਾਈਆ। ਇਕੋ ਨਾਮ ਨਿਧਾਨਾ ਸ੍ਰੀ ਭਗਵਾਨਾ ਦਏ ਦ੍ਰਿੜਾ, ਦੂਸਰ ਅੱਖਰ ਨਾ ਕੋਇ ਪੜ੍ਹਾਈਆ। ਧਰਨੀਏ ਤੂੰ ਲੱਖ ਲੱਖ ਲੈਣਾ ਸ਼ੁਕਰ ਮਨਾ, ਸ਼ੁਕਰਾਨੇ ਵਿਚ ਸੀਸ ਨਿਵਾਈਆ। ਉਹ ਖੇਲ ਕਰੇ ਮਾਲਕ ਖ਼ਾਲਕ ਅਲਾਹੀ ਨੂਰ ਖ਼ੁਦਾ, ਖ਼ੁਦੀ ਦਾ ਡੇਰਾ ਅੰਤਮ ਦੇਵੇ ਢਾਹੀਆ। ਮਿੱਟੀ ਖ਼ਾਕੇ ਤੇਰੇ ਨਾਲੋਂ ਕਦੇ ਨਾ ਹੋਵੇ ਜੁਦਾ, ਜੁਜ਼ ਵਖਰਾ ਵੰਡ ਨਾ ਕੋਇ ਵੰਡਾਈਆ। ਇਕੋ ਫ਼ਰਮਾਨ ਸ਼ੰਦੇਸ਼ਾ ਦੇਵੇ ਸਦਾ, ਹੁਕਮ ਇਕੋ ਇਕ ਜਣਾਈਆ। ਤੂੰ ਉਸ ਨੂੰ ਸੀਸ ਦੇਣਾ ਨਿਵਾ, ਨਿਵ ਨਿਵ ਲਾਗਣਾ ਪਾਈਆ। ਤੇਰੀ ਅੰਤ ਕੰਤ ਭਗਵੰਤ ਕਲਜੁਗ ਪਕੜੇ ਬਾਂਹ, ਸਿਰ ਸਰ ਆਪਣਾ ਹੱਥ ਟਿਕਾਈਆ। ਕਲਜੁਗ ਜੀਵਾਂ ਬੁੱਧੀ ਰਹਿਣ ਨਾ ਦੇਵੇ ਵਾਂਗ ਕਾਂ, ਦੁਰਮਤ ਮੈਲ ਦੇਵੇ ਧੁਆਈਆ । ਇਕੋ ਏਕੰਕਾਰਾ ਸਾਰੇ ਜਪਣ ਨਾਂ, ਤੂੰ ਮੇਰਾ ਮੈਂ ਤੇਰਾ ਕਹਿ ਕੇ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੇਰੇ ਪਰਮ ਪੁਰਖ ਮੇਰੀ ਆ ਕੇ ਪਾ ਲੈ ਸਾਰ, ਸਰਗੁਣ ਨਿਰਗੁਣ ਆਪਣਾ ਭੇਵ ਚੁਕਾਈਆ। ਜੋਤੀ ਜਾਤੇ ਪੁਰਖ ਬਿਧਾਤੇ ਮੇਰਾ ਲਹਿਣਾ ਦੇਣਾ ਕ਼ਰਜ਼ ਉਤਾਰ, ਮਕ਼ਰੂਜ਼ ਲੇਖਾ ਅਵਰ ਰਹੇ ਨਾ ਰਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਤੇਰਾ ਖੇਲ ਅਪਰ ਅਪਾਰ, ਅਲਖ ਅਗੋਚਰ ਆਪਣਾ ਪਰਦਾ ਦੇ ਖੁਲ੍ਹਾਈਆ। ਮੈਂ ਮਾਂਗਤ ਹੋ ਕੇ ਖੜ੍ਹੀ ਤੇਰੇ ਦੁਆਰ, ਦੁਆਰਕਾ ਵਾਸੀ ਕਾਹਨ ਕ੍ਰਿਸ਼ਨ ਆਪਣੇ ਨਾਲ ਮਿਲਾਈਆ। ਰਾਮ ਰਾਮਾ ਦੇ ਸਹਾਰ, ਦਸਰਥ ਬੇਟਾ ਮੇਰੀ ਦਏ ਗਵਾਹੀਆ। ਬਾਵਨ ਬਿਨ ਅੱਖਰਾਂ ਬਣ ਲਿਖਾਰ, ਸ਼ਹਾਦਤ ਧੁਰ ਦੀ ਦਏ ਭੁਗਤਾਈਆ। ਪੈਗ਼ੰਬਰ ਤੇਰਾ ਕਰਨ
ਇੰਤਜ਼ਾਰ, ਮੂਸਾ ਈਸਾ ਮੁਹੰਮਦ ਬੈਠੇ ਨੈਣ ਉਠਾਈਆ। ਗੁਰ ਗੁਰ ਤੇਰਾ ਵੇਖਣ ਨੂਰ ਉਜਿਆਰ, ਜੋਤੀ ਜਾਤੇ ਕਰ ਰੁਸ਼ਨਾਈਆ। ਧਰਨੀ ਕਹੇ ਮੈਂ ਰੋ ਰੋ ਕਰਾਂ ਗਿਰਿਆਜ਼ਾਰ, ਬਿਨ ਨੇਤਰ ਨੈਣਾਂ ਨੀਰ ਵਹਾਈਆ। ਸੰਬਲ ਦੇ ਮਾਲਕ ਜੋਤੀ ਜਾਤੇ ਹੋ ਜਾ ਜ਼ਾਹਿਰ, ਜ਼ਾਹਰ ਜ਼ਹੂਰ ਆਪਣੀ ਕਰ ਰੁਸ਼ਨਾਈਆ। ਮੇਰਾ ਹੌਲਾ ਕਰ ਦੇ ਅੰਤ ਕੰਤ ਭਗਵੰਤ ਕਲਜੁਗ ਕੂੜ ਕੁੜਿਆਰ ਦਾ ਭਾਰ, ਮਾਇਆ ਮਮਤਾ ਮੋਹ ਨਜ਼ਰ ਕੋਇ ਨਾ ਆਈਆ। ਮੈਂ ਦੁਖਿਆਰਨ ਤੇਰੇ ਅਗੇ ਕਰਾਂ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਤੂੰ ਵੇਖਣਹਾਰਾ ਇਕ ਇਕੱਲਾ ਏਕੰਕਾਰ, ਅਕਲ ਕਲਧਾਰੀ ਤੇਰੀ ਵਡ ਵਡਿਆਈਆ। ਮੈਂ ਚਾਹੁੰਦੀ ਤੇਰੀ ਚਰਨ ਕਵਲ ਧੂੜੀ ਲਾਵਾਂ ਛਾਰ, ਟਿੱਕੇ ਸਤਿ ਸਚ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੁਆਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਧਰਨੀ ਕਹੇ ਮੇਰੇ ਆਦਿ ਜੁਗਾਦੀ ਮਿਹਰਵਾਨਾ, ਮਹਿਬੂਬ ਕੀ ਤੇਰੀ ਬੇਪਰਵਾਹੀਆ। ਨਿਗਾਹ ਮਾਰ ਲੈ ਆਦਿ ਜੁਗਾਦਿ ਨੌਜਵਾਨਾ, ਨਿਰਗੁਣ ਹੋ ਕੇ ਵੇਖ ਵਖਾਈਆ। ਮੇਰੇ ਸ਼ਾਹੋ ਭੂਪ ਸੁਲਤਾਨਾ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਹੁੰਦਿਆਂ ਕਿਉਂ ਬਦਲ ਗਿਆ ਜ਼ਮਾਨਾ, ਜ਼ਮੀਂ ਜ਼ਮਾਂ ਦੋਵੇਂ ਰੋਵਣ ਮਾਰਨ ਧਾਹੀਆ। ਤੂੰ ਮਾਲਕ ਖ਼ਾਲਕ ਵਸਣਹਾਰ ਉਤੇ ਅਸਮਾਨਾ, ਇਸਮ ਆਜ਼ਮ ਆਪਣਾ ਦੇ ਸਮਝਾਈਆ। ਤੇਰਾ ਸੰਦੇਸ਼ਾ ਦੇ ਕੇ ਗਏ ਕ੍ਰਿਸ਼ਨਾ ਕਾਹਨਾ, ਘਨਈਆ ਸਈਆ ਪਰਦਾ ਗਿਆ ਉਠਾਈਆ। ਪੈਗ਼ੰਬਰਾਂ ਦਿਤਾ ਹਕ ਪੈਗ਼ਾਮਾ, ਯੂਵੀ ਜਵਾਂ ਅਰਸ਼ੇ ਨਵਾਂ ਫ਼ਰਸ਼ੇ ਖ਼ੁਦਾ ਨੂਰ ਅਲਾਹੀਆ। ਗੁਰੂ ਗੁਰਦੇਵ ਤੇਰਾ ਵਜਾ ਕੇ ਗਏ ਦਮਾਮਾ, ਡੰਕਾ ਜਗਤ ਜਹਾਨ ਸੁਣਾਈਆ। ਸਤਿਗੁਰ ਸ਼ਬਦ ਪਹਿਰਨਾ ਬਾਣਾ, ਰੂਪ ਰੰਗ ਰੇਖ ਵੇਖਣ ਕੋਇ ਨਾ ਪਾਈਆ। ਤੇਰਾ ਇਕੋ ਨਾਮ ਹੋਵੇ ਤੁਰੀਆ ਤੋਂ ਬਾਹਰ ਤਰਾਨਾ, ਸੁਖਨ ਸੁਖੋਪਤ ਜਗਤ ਸਮਝ ਕੋਇ ਨਾ ਪਾਈਆ। ਚਾਰੇ ਬਾਣੀ ਤੇਰਾ ਸੁਣਨ ਨਾਮ ਨਿਧਾਨਾ, ਪਰਾ ਪਸੰਤੀ ਮੱਧਮ ਬੈਖਰੀ ਵੇਖਣ ਨੈਣ ਉਠਾਈਆ। ਚਾਰੇ ਖਾਣੀ ਤੈਨੂੰ ਕਰਨ ਪਰਵਾਨਾ, ਅੰਡਜ ਜੇਰਜ ਉਤਭੁਜ ਸੇਤਜ ਸੀਸ ਨਿਵਾਈਆ। ਧਰਨੀ ਕਹੇ ਮੇਰੇ ਸਤਿਗੁਰ ਪੁਰਖ ਬਲਵਾਨਾ, ਬਲ ਧਾਰੀ ਤੇਰੀ ਓਟ ਤਕਾਈਆ। ਕਲਜੁਗ ਕੂੜੀ ਕਿਰਿਆ ਮੇਟ ਨਿਸ਼ਾਨਾ, ਸਤਿਜੁਗ ਸਚ ਧਰਮ ਪਰਗਟਾਈਆ। ਤੂੰ ਮੇਰਾ ਰਹੀਮ ਰਹਿਮਤਾਂ ਵਾਲਾ ਰਹਿਮਾਨਾ, ਰੂਹ ਬੁਤਾਂ ਕਰ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਤ ਅਮੋਲਕ ਮੇਰੀ ਝੋਲੀ ਪਾਉਣਾ ਅਗੰਮਾ ਦਾਨਾ, ਜਿਸ ਨੂੰ ਦਾਨਸ਼ਵਰ ਸਮਝ ਸਕੇ ਕੋਇ ਨਾ ਰਾਈਆ।
੨੭ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਖੇਮ ਸਿੰਘ ਦੇ ਗ੍ਰਹਿ
ਕੋਟਕਪੂਰਾ ਸ਼ਹਿਰ ਜ਼ਿਲਾ ਫ਼ਰੀਦਕੋਟ
ਧਰਨੀ ਕਹੇ ਪ੍ਰਭੂ ਮੇਰਾ ਦੀਨ ਦੁਨੀ ਦਾ ਤਕ ਲੈ ਕੋਟ, ਨਵ ਨਵ ਚਾਰ ਦੇ ਮਾਲਕ ਧਿਆਨ ਲਗਾਈਆ। ਮਾਨਸ ਮਾਨਵ ਮਾਨੁਖ ਤੇਰਾ ਨੂਰ ਅਲਾਹੀ ਅਗੰਮੀ ਜੋਤ, ਜੋਤੀ ਜਾਤੇ ਪੁਰਖ ਬਿਧਾਤੇ ਸਤਿ ਸਰੂਪ ਨਜ਼ਰੀ ਆਈਆ। ਨਿਰਗੁਣ ਨਿਰਵੈਰ ਨਿਰੰਕਾਰ ਸਭ ਦੇ ਅੰਦਰੋਂ ਕਢ ਦੇ
ਖੋਟ, ਮੂਰਖ ਮੂੜ ਅਗਿਆਨ ਆਪਣੇ ਰੰਗ ਰੰਗਾਈਆ। ਕਲਜੁਗ ਕੂੜ ਕੁੜਿਆਰਾ ਸਮਾਂ ਬੀਤ ਗਿਆ ਬਹੁਤ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਲੇਖਾ ਲਹਿਣਾ ਦੇਣਾ ਚੁਕਾਈਆ। ਨੌ ਦੁਆਰੇ ਜਗਤ ਵਾਸਨਾ ਧਰਮ ਦੀ ਧਾਰ ਖੋਲ੍ਹ ਦੇ ਸੋਤ, ਸੋਈ ਸੁਰਤ ਅਕਾਲ ਮੂਰਤ ਆਪ ਉਠਾਈਆ। ਪਰਮ ਪੁਰਖ ਪਰਮਾਤਮ ਆਤਮਾ ਤੇਰੀ ਗੋਤ, ਦੂਸਰ ਵਰਨ ਬਰਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਧਰਨੀ ਕਹੇ ਮੇਰੇ ਪ੍ਰਭੂ ਮੈਂ ਮਾਂਗਤ ਖੜ੍ਹੀ ਹਜ਼ੂਰ, ਹਾਜ਼ਰ ਹੋ ਕੇ ਸੀਸ ਨਿਵਾਈਆ। ਅੰਮ੍ਰਿਤ ਰਸ ਬਖ਼ਸ਼ ਦੇ ਕਪੂਰ, ਪਵਿਤ੍ਰ ਆਪਣਾ ਨਾਮ ਪਰਗਟਾਈਆ। ਜੋਤੀ ਜਾਤੇ ਉਜਾਲਾ ਦੇ ਦੇ ਨੂਰ, ਨੂਰ ਨੁਰਾਨਾ ਡਗਮਗਾਈਆ। ਮੇਰਾ ਪੰਧ ਮੁਕਾ ਦੇ ਨੇੜਾ ਦੂਰ, ਦੋ ਜਹਾਨਾਂ ਵਾਟ ਰਹੇ ਨਾ ਰਾਈਆ। ਮੇਰੀ ਬੇਨੰਤੀ ਬਿਨੈ ਕਰ ਮਨਜ਼ੂਰ, ਮਨਸਾ ਤੇਰੇ ਚਰਨ ਟਿਕਾਈਆ। ਜੋ ਆਸਾ ਰਖ ਕੇ ਗਿਆ ਮੂਸਾ ਉਤੇ ਕੋਹਤੂਰ, ਤੁਰਤ ਵੇਖਣਾ ਥਾਉਂ ਥਾਈਂਆ। ਜੋ ਸੰਦੇਸ਼ਾ ਦਿਤਾ ਸੂਲੀ ਚੜ੍ਹਨ ਲੱਗਿਆਂ ਮਨਸੂਰ, ਮਨਸਾ ਤੇਰੇ ਰੰਗ ਰੰਗਾਈਆ। ਮੈਂ ਦੁਖਾਂ ਵਿਚ ਹੋਈ ਮਜਬੂਰ, ਮਿਹਰਵਾਨ ਮੇਰਾ ਲਹਿਣਾ ਦੇਣਾ ਦੇਣਾ ਚੁਕਾਈਆ। ਮੇਰੇ ਤੋਂ ਕਲਜੁਗ ਕਿਰਿਆ ਮੇਟ ਦੇ ਕੂੜ, ਕੂੜ ਕੁਟੰਬ ਦੇ ਮਿਟਾਈਆ। ਮੈਂ ਚਾਹੁੰਦੀ ਤੇਰੀ ਇਕੋ ਧੂੜ, ਟਿੱਕੇ ਮਸਤਕ ਖ਼ਾਕ ਰਮਾਈਆ। ਦੀਨ ਦੁਨੀ ਚਤੁਰ ਸੁਘੜ ਬਣਾ ਦੇ ਮੂਰਖ ਮੂੜ੍ਹ, ਦੁਰਮਤ ਮੈਲ ਧੁਆਈਆ। ਕਾਇਆ ਮਾਟੀ ਤਨ ਖ਼ਾਕੀ ਰੰਗ ਚਾੜ੍ਹ ਦੇ ਗੂੜ੍ਹ, ਦੋ ਜਹਾਨਾਂ ਨੌਜੁਆਨਾ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਤੇਰਾ ਇਕੋ ਵਜੇ ਡੰਕਾ, ਡੌਰੂ ਜਗਤ ਨਜ਼ਰ ਕੋਇ ਨਾ ਆਈਆ। ਮੇਰਾ ਸਤਿ ਦੁਆਰ ਸੁਹਾ ਦੇ ਬੰਕਾ, ਗ੍ਰਹਿ ਮੰਦਰ ਦੇ ਵਡਿਆਈਆ। ਮਾਣ ਬਖ਼ਸ਼ ਦੇ ਰਾਓ ਰੰਕਾ, ਸ਼ਾਹ ਕੰਗਾਲਾਂ ਇਕੋ ਸੰਗ ਬਣਾਈਆ। ਉਹ ਲੇਖਾ ਲਹਿਣਾ ਪੂਰਾ ਕਰ ਦੇ ਜੋ ਸੰਦੇਸ਼ਾ ਦੇ ਕੇ ਗਿਆ ਜਨਕਾ, ਤ੍ਰੇਤਾ ਜੁਗ ਦਏ ਗਵਾਹੀਆ। ਦੀਨ ਦੁਨੀ ਦਾ ਅੰਦਰੋਂ ਫੇਰ ਦੇ ਮਨ ਕਾ ਮਣਕਾ, ਮਨਸਾ ਮਨਸਾ ਵਿਚੋਂ ਬਦਲਾਈਆ। ਤੂੰ ਮਾਲਕ ਖ਼ਾਲਕ ਵਾਸੀ ਪੁਰੀ ਘਨਕਾ, ਅਕਲ ਕਲਧਾਰੀ ਤੇਰੇ ਹੱਥ ਵਡਿਆਈਆ। ਗੜ੍ਹ ਤੋੜ ਦੇ ਹਉਮੇ ਹੰਗਤਾ, ਹੰ ਬ੍ਰਹਮ ਦੇ ਸਮਝਾਈਆ। ਤੂੰ ਬੋਧ ਅਗਾਧਾ ਪੰਡਤਾ, ਨਿਰਅੱਖਰ ਕਰ ਪੜ੍ਹਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਬਣਾ ਦੇ ਸੰਗਤਾ, ਸਗਲਾ ਸੰਗੀ ਆਪ ਹੋ ਜਾਈਆ। ਝਗੜਾ ਮੁਕਾ ਦੇ ਪੰਜ ਤਤ ਤਨ ਕਾ, ਤਤਵ ਤਤ ਇਕੋ ਭੇਵ ਖੁਲ੍ਹਾਈਆ। ਲੇਖਾ ਰਹੇ ਨਾ ਖ਼ੁਸ਼ੀ ਗ਼ਮ ਕਾ, ਗ਼ਮਖਾਰ ਲਹਿਣਾ ਦੇਣਾ ਦੇਣਾ ਮੁਕਾਈਆ। ਵਣਜਾਰਾ ਰਹੇ ਨਾ ਕੋਈ ਦ੍ਰਿਸ਼ਟੀ ਚੰਮ ਕਾ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਜਗਤ ਜਹਾਨ ਵਣਜਾਰਾ ਹੋਵੇ ਇਕੋ ਧਰਮ ਕਾ, ਧਰਮ ਦੀ ਧਾਰ ਦੇਣੀ ਪਰਗਟਾਈਆ। ਰੂਪ ਅਨੂਪ ਵਖਾਉਣਾ ਇਕੋ ਬ੍ਰਹਮ ਕਾ, ਪਾਰਬ੍ਰਹਮ ਪਰਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਭੇਵ ਖੋਲ੍ਹ ਦੇ ਆਪ, ਆਪ ਆਪਣੀ ਦਇਆ ਕਮਾਈਆ। ਜੁਗ ਚੌਕੜੀ ਮੇਰੇ ਉਤੋਂ ਮੇਟ ਸੰਤਾਪ, ਸਗਲੇ ਸੰਗੀ ਹੋ ਸਹਾਈਆ। ਕਲਜੁਗ ਕੂੜ ਕੁਕਰਮ ਰਹੇ ਨਾ ਪਾਪ, ਦੁਰਮਤ ਮੈਲ ਦੇਣੀ ਧੁਵਾਈਆ। ਜਗਤ ਅੰਧੇਰਾ ਮੇਟ ਦੇ ਰਾਤ, ਸ਼ਮਅ ਨੂਰ ਜੋਤ ਕਰ ਰੁਸ਼ਨਾਈਆ। ਅੰਤ ਕੰਤ ਭਗਵੰਤ ਮੇਰੀ ਪੁਛ ਵਾਤ, ਵਾਤਾਵਰਨ ਤਕ ਖ਼ਲਕ ਖ਼ੁਦਾਈਆ। ਚਰਨ ਪ੍ਰੀਤੀ ਇਕੋ
ਬਖ਼ਸ਼ ਦੇ ਆਪਣਾ ਨਾਤ, ਦੂਸਰ ਸੰਗ ਨਾ ਕੋਇ ਬਣਾਈਆ। ਮੇਰਾ ਕੂੜ ਕੁਕਰਮ ਦਾ ਲੇਖਾ ਮੁਕਾ ਦੇ ਖਾਤ, ਪਿਛਲਾ ਲਹਿਣਾ ਰਹੇ ਨਾ ਰਾਈਆ। ਲੇਖਾ ਲਿਖ ਦੇ ਨਾਲ ਕ਼ਲਮ ਦੁਆਤ, ਸ਼ਾਹੀ ਆਪਣਾ ਰੰਗ ਰੰਗਾਈਆ। ਪਰਗਟ ਹੋ ਕੇ ਵਿਚ ਲੋਕਮਾਤ, ਮਾਤਰ ਭੂਮੀ ਦੇ ਵਡਿਆਈਆ। ਤੂੰ ਮੇਰਾ ਸੁਆਮੀ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਬਿਨ ਨੈਣਾਂ ਮੇਰੇ ਵਲ ਝਾਕ, ਝਾਕੀ ਮਿੱਟੀ ਖ਼ਾਕੀ ਉਤੇ ਆਪਣੀ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਸੋ ਪੁਰਖ ਨਿਰੰਜਣ ਕਹੇ ਧਰਨੀ ਨਿਰਗੁਣ ਦਾਤਾ ਹੋ ਕੇ ਆਵਾਂਗਾ, ਹਰਿ ਪੁਰਖ ਨਿਰੰਜਣ ਹੋ ਕੇ ਵੇਸ ਵਟਾਵਾਂਗਾ। ਏਕੰਕਾਰ ਹੋ ਕੇ ਭੇਵ ਚੁਕਾਵਾਂਗਾ। ਆਦਿ ਨਿਰੰਜਣ ਹੋ ਕੇ ਡਗਮਗਾਵਾਂਗਾ। ਅਬਿਨਾਸ਼ੀ ਕਰਤਾ ਹੋ ਕੇ ਫੇਰਾ ਪਾਵਾਂਗਾ। ਸ੍ਰੀ ਭਗਵਾਨਾ ਹੋ ਕੇ ਵੇਖ ਵਖਾਵਾਂਗਾ। ਪਾਰਬ੍ਰਹਮ ਆਪਣਾ ਪਰਦਾ ਆਪ ਚੁਕਾਵਾਂਗਾ। ਸਤਿਗੁਰ ਸ਼ਬਦ ਸ਼ਬਦ ਉਠਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਵਾਂਗਾ। ਅਵਤਾਰ ਪੈਗ਼ੰਬਰ ਗੁਰੂ ਸੰਗ ਬਣਾਵਾਂਗਾ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਡਗਮਗਾਵਾਂਗਾ। ਚਾਰ ਜੁਗ ਦਾ ਲਹਿਣਾ ਦੇਣਾ ਤੇਰੀ ਝੋਲੀ ਪਵਾਵਾਂਗਾ। ਚਾਰ ਜੁਗ ਦੇ ਸ਼ਾਸਤਰ ਫੋਲ ਫੁਲਾਵਾਂਗਾ। ਅੱਖਰ ਅੱਖਰ ਲੇਖ ਲਿਖਾਵਾਂਗਾ। ਪੱਤਰ ਪੱਤਰ ਗੰਢ ਪੁਆਵਾਂਗਾ। ਜੋ ਗੋਬਿੰਦ ਯਾਰੜਾ ਲੱਥਾ ਸਥਰ, ਸੇਜ ਸੁਹੰਜਣੀ ਸੋਭਾ ਪਵਾਵਾਂਗਾ। ਧਰਤੀਏ ਮੂਲ ਵਹਾ ਨਾ ਅਥਰ, ਤੇਰੇ ਹੰਝੂਆਂ ਹਾਰ ਬਣਾਵਾਂਗਾ। ਮੇਰੀ ਮਹਿੰਮਾ ਸਦਾ ਅਕਥਣ, ਅਕਥ ਕਥਾ ਆਪ ਦ੍ਰਿੜਾਵਾਂਗਾ। ਕਲਜੁਗ ਕੂੜੀ ਕਿਰਿਆ ਕਰਕੇ ਮਥਨ, ਸਤਿਜੁਗ ਸਚ ਚੰਦ ਆਪ ਚਮਕਾਵਾਂਗਾ। ਤੇਰੀ ਪੈਜ ਆਵਾਂ ਰਖਣ, ਨਿਰਗੁਣ ਹੋ ਕੇ ਵੇਸ ਵਟਾਵਾਂਗਾ। ਇਕੋ ਢੋਲਾ ਮੇਰਾ ਨਾਮ ਸਾਰੇ ਜਪਣ, ਤੂੰ ਮੇਰਾ ਮੈਂ ਤੇਰਾ ਰਾਗ ਦ੍ਰਿੜਾਵਾਂਗਾ। ਇਕੋ ਘਾਟ ਹੋਵੇ ਪਤਣ, ਸ੍ਰਿਸ਼ਟੀ ਇਕੋ ਘਰ ਸੁਹਾਵਾਂਗਾ। ਕਿਸੇ ਦਾ ਚਲੇ ਕੋਈ ਨਾ ਯਤਨ, ਯਥਾਰਥ ਆਪਣਾ ਹੁਕਮ ਵਰਤਾਵਾਂਗਾ। ਤੇਰਾ ਪਵਿਤ੍ਰ ਕਰਕੇ ਲੋਕਮਾਤ ਦਾ ਵਤਨ, ਬੇਵਤਨਾਂ ਆਪਣਾ ਖੇਲ ਖਿਲਾਵਾਂਗਾ। ਸਚ ਦੁਆਰ ਦਾ ਖੋਲ੍ਹ ਦੇ ਹੱਟਣ, ਸਚ ਨਾਮ ਇਕ ਵਰਤਾਵਾਂਗਾ। ਕਲਜੁਗ ਕੂੜੀ ਕਿਰਿਆ ਡੋਰੀ ਆਵਾਂ ਕਟਣ, ਕਟਾਕਸ਼ ਆਪਣਾ ਹੁਕਮ ਸਮਝਾਵਾਂਗਾ। ਅੰਮ੍ਰਿਤ ਆਤਮ ਨਿਝਰ ਝਿਰਨਿਉਂ ਬੂੰਦ ਸਵਾਂਤੀ ਆਵਾਂ ਝੱਟਣ, ਬਜਰ ਕਪਾਟੀ ਪਰਦਾ ਆਪ ਖੁਲ੍ਹਾਵਾਂਗਾ। ਸ਼ਬਦ ਅਨਾਦੀ ਨਾਦ ਘਰ ਘਰ ਸੁਣਾਵਾਂ ਨਦਨ, ਅਨਹਦ ਨਾਦੀ ਨਾਦ ਵਜਾਵਾਂਗਾ। ਜੋਤੀ ਦੀਪਕ ਕਾਇਆ ਮੰਦਰ ਅੰਦਰ ਜਗਣ, ਨੂਰ ਨੁਰਾਨਾ ਹੋ ਕੇ ਡਗਮਗਾਵਾਂਗਾ। ਭਾਗ ਲਗਾ ਕੇ ਸ੍ਰਿਸ਼ਟੀ ਕਾਇਆ ਮਾਟੀ ਬਦਨ, ਤਨ ਵਜੂਦਾਂ ਵੇਖ ਵਖਾਵਾਂਗਾ। ਤੂੰ ਖ਼ੁਸ਼ੀਆਂ ਨਾਲ ਫੇਰ ਲੱਗੀਂ ਭੱਜਣ, ਭਜਨ ਬੰਦਗੀ ਸਭ ਦੀ ਆਪ ਬਦਲਾਵਾਂਗਾ। ਇਕੋ ਚਰਨ ਧੂੜ ਕਰਾ ਕੇ ਮਜਨ, ਸਰ ਸਰੋਵਰ ਇਕ ਵਖਾਵਾਂਗਾ। ਤੇਰੇ ਪਰਦੇ ਆਵਾਂ ਕੱਜਣ, ਸਿਰ ਸਿਰ ਆਪਣਾ ਹੱਥ ਟਿਕਾਵਾਂਗਾ। ਤੇਰਾ ਲੇਖਾ ਰਹਿਣ ਨਾ ਦੇਵਾਂ ਅੱਧਣ, ਵਖਰੀ ਵੰਡ ਨਾ ਕੋਇ ਵੰਡਾਵਾਂਗਾ। ਮੈਂ ਨੂਰ ਅਲਾਹੀ ਨਜ਼ਰ ਇਕੋ ਆਵਾਂ ਰੱਬਨ, ਜਲਵਾ ਜਲਵਾਗਰ ਆਪ ਪਰਗਟਾਵਾਂਗਾ। ਜਿਸ ਨੂੰ ਕਹਿੰਦੇ ਗੁਪਾਲ ਮੂਰਤ ਮਦਨ, ਮੋਹਣੀ ਆਪਣਾ ਖੇਲ ਖਿਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਵਾਂਗਾ। ਧਰਨੀ ਕਹੇ ਪ੍ਰਭੂ ਮੈਂ ਤੇਰਾ ਸ਼ੁਕਰ ਮਨਾਵਾਂਗੀ। ਜੋਤੀ ਜਾਤੇ ਪੁਰਖ ਬਿਧਾਤੇ ਤੇਰੇ ਗੁਣ ਗਾਵਾਂਗੀ। ਦੀਨ ਦਿਆਲ ਦਇਆ ਨਿਧ ਠਾਕਰ, ਤੇਰੀ ਧੂੜੀ ਖ਼ਾਕ ਰਮਾਵਾਂਗੀ। ਅਗੰਮ ਅਥਾਹ ਮੇਰੇ ਗਹਿਰ ਗੰਭੀਰ ਸਾਗਰ,
ਸਰੋਵਰ ਤੇਰੇ ਵਿਚ ਨਹਾਵਾਂਗੀ। ਮੇਰਾ ਨਿਰਮਲ ਕਰਮ ਕਰਨਾ ਉਜਾਗਰ, ਦੁਰਮਤ ਮੈਲ ਮੈਲ ਧੁਆਵਾਂਗੀ। ਇਕੋ ਨਾਮ ਦੀ ਬਣਾ ਸੌਦਾਗਰ, ਵਣਜ ਇਕੋ ਇਕ ਰਖਾਵਾਂਗੀ। ਤੂੰ ਮੇਰਾ ਕਰੀਮ ਕ਼ਾਦਰ, ਕ਼ੁਦਰਤ ਦੇ ਮਾਲਕ ਤੇਰੀ ਓਟ ਤਕਾਵਾਂਗੀ। ਜੋ ਇਸ਼ਾਰਾ ਦੇ ਕੇ ਗਿਆ ਗੁਰ ਤੇਗ਼ ਬਹਾਦਰ, ਉਹ ਵਸਤ ਤੇਰੇ ਕੋਲੋਂ ਮੰਗ ਮੰਗਾਵਾਂਗੀ। ਤੂੰ ਮੇਰਾ ਪਿਦਰ ਮਾਦਰ, ਮਾਤ ਪਿਤ ਤੈਨੂੰ ਇਕ ਰਖਾਵਾਂਗੀ। ਮੇਰੀ ਆਲਸ ਖੋਲ੍ਹਣੀ ਨਿੰਦਰ, ਸਵਾਧਾਨ ਹੋ ਕੇ ਤੇਰਾ ਸ਼ੁਕਰ ਮਨਾਵਾਂਗੀ। ਮੇਰੇ ਗ੍ਰਹਿ ਦਾ ਕ਼ੁਫ਼ਲ ਤੋੜਨਾ ਜਿੰਦਰ, ਜ਼ਿੰਦਗਾਨੀ ਤੇਰੇ ਚਰਨ ਟਿਕਾਵਾਂਗੀ। ਜੋ ਆਸ਼ਾ ਰਖ ਕੇ ਗਿਆ ਕਾਹਨ ਵਾਸੀ ਮਥਰਾ ਬਨ ਬਿੰਦਰ, ਬਿੰਦੂ ਤੇਰਾ ਰਾਹ ਤਕਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਾਂਗਤ ਹੋ ਕੇ ਝੋਲੀ ਡਾਹਵਾਂਗੀ। ਪੁਰਖ ਅਕਾਲ ਕਹੇ ਧਰਨੀ ਨਿਰਗੁਣ ਜੋਤ ਜੋਤ ਰੁਸ਼ਨਾਵਾਂਗਾ। ਜੋਤੀ ਜਾਤਾ ਹੋ ਕੇ ਵੇਸ ਵਟਾਵਾਂਗਾ। ਪੁਰਖ ਬਿਧਾਤਾ ਕਰਨੀ ਕਾਰ ਕਮਾਵਾਂਗਾ। ਕਲਜੁਗ ਮੇਟ ਅੰਧੇਰੀ ਰਾਤਾ, ਸਤਿਜੁਗ ਸਤਿ ਚੰਦ ਚਮਕਾਵਾਂਗਾ। ਤੈਨੂੰ ਬਣਾ ਕੇ ਫੇਰ ਧਰਮ ਦੀ ਮਾਤਾ, ਧਰਨੀਏ ਤੇਰਾ ਦਰਦ ਵੰਡਾਵਾਂਗਾ। ਅੰਤਮ ਆ ਕੇ ਪੁਛਾਂ ਵਾਤਾ, ਵਾਰਸ ਹੋ ਕੇ ਖੇਲ ਖਿਲਾਵਾਂਗਾ। ਮੈਨੂੰ ਸਭ ਨੇ ਕਿਹਾ ਜੋਤੀ ਜਾਤਾ, ਜਾਗਰਤ ਜੋਤ ਇਕ ਪਰਗਟਾਵਾਂਗਾ । ਤੇਰਾ ਭੇਵ ਖੁਲ੍ਹਾਵਾਂ ਬਾਤਨ ਅਗੰਮੀ ਸੁਣਾਵਾਂ ਬਾਤਾ, ਜਗਤ ਵਿਦਿਆ ਨਾ ਕੋਇ ਦ੍ਰਿੜਾਵਾਂਗਾ। ਚਰਨ ਪ੍ਰੀਤੀ ਜੋੜ ਕੇ ਨਾਤਾ, ਰਿਸ਼ਤਾ ਫ਼ਰਿਸ਼ਤਿਆਂ ਬਾਹਰ ਸਮਝਾਵਾਂਗਾ। ਤੇਰੀ ਕਲਜੁਗ ਕੂੜ ਦੀ ਮੇਟ ਕੇ ਵਾਟਾ, ਅਗਲਾ ਮਾਰਗ ਇਕ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਵਾਂਗਾ। ਧਰਨੀ ਕਹੇ ਪ੍ਰਭੂ ਜਦ ਮੇਰੇ ਉਤੇ ਆਉਗੇ। ਦੀਨ ਦਿਆਲ ਵੇਸ ਵਟਾਉਗੇ। ਜੋਤੀ ਜਾਤੇ ਜੋਤ ਜਗਾਉਗੇ। ਸ਼ਬਦ ਅਨਾਦੀ ਨਾਦ ਸੁਣਾਉਗੇ। ਬੋਧ ਅਗਾਧੀ ਆਪ ਪੜ੍ਹਾਉਗੇ। ਮੋਹਣ ਮਾਧਵ ਮਾਧੀ ਦਰਸ ਦਿਖਾਉਗੇ। ਮੈਂ ਨਿਮਾਣੀ ਕਮਲੀ ਕੋਝੀ ਤੈਨੂੰ ਰਹੀ ਅਰਾਧੀ, ਅਰਾਧਨਾ ਮੇਰੀ ਲੇਖੇ ਪਾਉਗੇ। ਮੈਂ ਚਾਰ ਜੁਗ ਦੀ ਸਿੱਧੀ ਸਾਦੀ, ਸਦਕੇ ਵਾਰੀ ਤੇਰੇ ਉਤੋਂ ਘੋਲੀ ਘੋਲ ਘੁਮਾਉਗੇ। ਮੇਰੇ ਪ੍ਰਭੂ ਪਰਮਾਤਮ ਜੁਗ ਬਦਲਣ ਦੀ ਤੈਨੂੰ ਵਾਦੀ, ਕੀ ਮੇਰਾ ਵਾਅਦਾ ਪੂਰ ਕਰਾਉਗੇ। ਉਹ ਵੇਖ ਲਓ ਕਲਜੁਗ ਦੀ ਕਿਤਨੀ ਵਧੀ ਆਬਾਦੀ, ਜਨ ਸੰਖਿਆ ਕਿਹੜੀ ਖਾਟ ਸੁਹਾਉਗੇ। ਤੇਰੀ ਖੇਲ ਪ੍ਰਭੂ ਕਿਸ ਬਿਧ ਵਰਤਣੀ ਡਾਹਢੀ, ਭੇਵ ਅਭੇਦ ਆਪ ਜਣਾਉਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਉਗੇ। ਪੁਰਖ ਅਕਾਲ ਕਹੇ ਧਰਨੀ ਰੂਪ ਅਨੂਪ ਪਰਗਟਾਵਾਂਗਾ। ਸ਼ਾਹੋ ਭੂਪ ਅਖਾਵਾਵਾਂਗਾ। ਸਤਿ ਸਰੂਪ ਦਰਸਾਵਾਂਗਾ। ਸਤਿਗੁਰ ਸ਼ਬਦ ਦੁਲਾਰਾ ਪੂਤ, ਇਕ ਉਠਾਵਾਂਗਾ। ਜੋ ਫਿਰੇ ਤੇਰੀ ਚਾਰੇ ਕੂਟ, ਦਹਿ ਦਿਸ਼ਾ ਆਪ ਦ੍ਰਿੜਾਵਾਂਗਾ । ਜੋ ਹਰ ਹਿਰਦੇ ਵੇਖੇ ਜੂਠ ਝੂਠ, ਕਾਮ ਕਰੋਧ ਲੋਭ ਮੋਹ ਹੰਕਾਰ ਵੇਖ ਵਖਾਵਾਂਗਾ। ਜਿਸ ਦਾ ਚਾਰ ਜੁਗ ਦੇ ਸ਼ਾਸਤਰ ਦੇਣ ਸਬੂਤ, ਸੋ ਮਾਲਕ ਹੋ ਕੇ ਕਾਰ ਕਮਾਵਾਂਗਾ। ਨਿਗਾਹ ਮਾਰ ਕੇ ਵਿਚ ਕਾਇਆ ਬੁਤ, ਬੁਤਖ਼ਾਨਿਆਂ ਪਰਦਾ ਲਾਹਵਾਂਗਾ। ਤੇਰੇ ਉਤੇ ਸੁਹੰਜਣੀ ਕਰਾਂ ਰੁਤ, ਰੁਤੜੀ ਆਪਣੇ ਨਾਲ ਮਹਿਕਾਵਾਂਗਾ। ਖੇਲ ਕਰਾਂ ਬਣ ਅਬਿਨਾਸ਼ੀ ਅਚੁਤ, ਚੇਤਨ ਆਪਣਾ ਹੁਕਮ ਜਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਵਾਂਗਾ । ਧਰਨੀ ਕਹੇ ਪ੍ਰਭੂ ਮੈਂ ਤੇਰੀ ਰਖਾਂ ਉਡੀਕ, ਆਮਦ ਵਿਚ ਧਿਆਨ
ਲਗਾਈਆ। ਮੈਨੂੰ ਸ਼ਬਦੀ ਦੱਸ ਤਰੀਕ, ਤਾਰੀਖ ਦੇ ਦ੍ਰਿੜਾਈਆ । ਕਿਸ ਬਿਧ ਮੇਰੇ ਉਤੋਂ ਮੇਟੇਂ ਅੰਧੇਰਾ ਤਾਰੀਕ, ਕਲਜੁਗ ਕਿਰਿਆ ਕੂੜ ਦਏਂ ਗਵਾਈਆ। ਕਿਸ ਬਿਧ ਸਾਚੇ ਨਾਮ ਕਲਮੇ ਕਰੇ ਤਬਲੀਗ਼, ਦੀਨ ਦੁਨੀ ਦੁਨੀ ਪੜ੍ਹਾਈਆ। ਮੇਰੀ ਆਸਾ ਮਨਸਾ ਪੂਰੀ ਕਰੇਂ ਉਮੀਦ, ਤ੍ਰਿਸ਼ਨਾ ਤ੍ਰਿਖਾ ਦੂਰ ਕਰਾਈਆ। ਕਿਸ ਧਾਰ ਨਾਲ ਚਾਰ ਜੁਗ ਦਾ ਲੇਖਾ ਕਰੇਂ ਤਸਦੀਕ, ਸ਼ਹਾਦਤ ਆਪਣਾ ਨਾਮ ਭੁਗਤਾਈਆ। ਤੂੰ ਸਚਖੰਡ ਦਾ ਵਸਨੀਕ, ਮੈਂ ਧਰਨੀ ਲੋਕਮਾਤ ਤੇਰਾ ਰਾਹ ਤਕਾਈਆ। ਕਵਣ ਕੂਟੇ ਆਏਂ ਮੇਰੇ ਨਜ਼ਦੀਕ, ਮੈਨੂੰ ਸਹਿਜ ਨਾਲ ਸਮਝਾਈਆ। ਤੂੰ ਮਾਲਕ ਲਾਸ਼ਰੀਕ, ਸ਼ਿਰਕਤ ਵਿਚ ਕਦੇ ਨਾ ਆਈਆ। ਮੈਨੂੰ ਸਾਚੀ ਦੱਸ ਪ੍ਰੀਤ, ਪ੍ਰੀਤਮ ਹੋ ਕੇ ਦੇ ਸਮਝਾਈਆ। ਮੇਰੀ ਕਾਇਆ ਕਰ ਦੇ ਠਾਂਡੀ ਸੀਤ, ਅਗਨੀ ਤਤ ਤਤ ਬੁਝਾਈਆ। ਮੇਰੇ ਉਤੋਂ ਝਗੜਾ ਮਿਟਾਉਣਾ ਮੰਦਰ ਮਸੀਤ, ਕਾਇਆ ਕਾਅਬਾ ਇਕ ਸਮਝਾਈਆ। ਕਲਜੁਗ ਵਿਚ ਸਤਿਜੁਗ ਬਦਲ ਦੇ ਰੀਤ, ਰੀਤੀਵਾਨ ਤੇਰੀ ਬੇਪਰਵਾਹੀਆ। ਤੂੰ ਹਰ ਘਟ ਵਸਣਾ ਚੀਤ, ਮਨ ਠਗੌਰੀ ਦੇ ਚੁਕਾਈਆ। ਝਗੜਾ ਰਹਿਣ ਨਾ ਦੇਵੀਂ ਹਸਤ ਕੀਟ, ਊਚਾਂ ਨੀਚਾਂ ਗੰਢ ਪੁਆਈਆ। ਬੇਸ਼ਕ ਤੇਰਾ ਰੂਪ ਸਦਾ ਅਨਡੀਠ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਮੈਨੂੰ ਚਾੜ੍ਹ ਦੇ ਰੰਗ ਬਸੀਠ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਮੇਰੇ ਵਲ ਕਰਵਟ ਬਦਲ ਲੈ ਪੀਠ, ਸਨਮੁਖ ਹੋ ਕੇ ਦਰਸ ਦਿਖਾਈਆ। ਕਲਜੁਗ ਜੀਵ ਰਹਿਣ ਦੇਣੇ ਨਹੀਂ ਕੌੜੇ ਰੀਠ, ਅੰਮ੍ਰਿਤ ਰਸ ਅੰਦਰ ਦੇਣਾ ਭਰਾਈਆ। ਹਰ ਰਸਨਾ ਨਾਮ ਬਖ਼ਸ਼ਣਾ ਮੀਠ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਤੂੰ ਮਾਲਕ ਖ਼ਾਲਕ ਪਤਤ ਪੁਨੀਤ, ਪਾਵਨ ਬਾਵਨ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਪੁਰਖ ਅਕਾਲ ਕਹੇ ਧਰਨੀਏ ਮੈਂ ਕਲਜੁਗ ਕੂੜ ਮਿਟਾਵਾਂਗਾ। ਮੂਰਖ ਮੂੜ੍ਹ ਸੁਘੜ ਬਣਾਵਾਂਗਾ। ਤੈਨੂੰ ਬਖ਼ਸ਼ ਕੇ ਚਰਨ ਧੂੜ, ਟਿੱਕੇ ਸਚ ਖ਼ਾਕ ਰਮਾਵਾਂਗਾ। ਕਲਜੁਗ ਤੋੜ ਕੇ ਗੜ੍ਹ ਗ਼ਰੂਰ, ਹਉਮੇ ਹੰਗਤਾ ਮੇਟ ਮਿਟਾਵਾਂਗਾ। ਸਾਚੇ ਨਾਮ ਦਾ ਦੇ ਸਰੂਰ, ਸੁਰਤੀ ਸ਼ਬਦ ਨਾਲ ਜੁੜਾਵਾਂਗਾ। ਸਨਮੁਖ ਹੋ ਕੇ ਹਾਜ਼ਰ ਹਜ਼ੂਰ, ਹਜ਼ਰਤਾਂ ਦੇ ਲੇਖੇ ਪੂਰ ਕਰਾਵਾਂਗਾ । ਕਲਜੁਗ ਪਾਏ ਨਾ ਤੇਰੇ ਉਤੇ ਫ਼ਤੂਰ, ਫ਼ਤਵਾ ਇਕੋ ਵਾਰ ਲਾਵਾਂਗਾ। ਇਹ ਜੁਗ ਮੇਰੇ ਮਜ਼ਦੂਰ, ਮਜ਼ਦੂਰੀ ਸਭ ਦੀ ਵੇਖ ਵਖਾਵਾਂਗਾ । ਸਾਚੀ ਵਸਤ ਨਾਮ ਦੇ ਭਰਪੂਰ, ਤੇਰੀ ਊਣਤਾ ਤੇਰੀ ਝੋਲੀ ਪਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਵਾਂਗਾ। ਧਰਨੀ ਕਹੇ ਪ੍ਰਭੂ ਨਿਰਗੁਣ ਮੇਰੇ ਉਤੇ ਆਏਗਾ। ਸਤਿ ਅਮੋਲਕ ਵਸਤ ਇਕ ਵਰਤਾਏਗਾ। ਮੇਰੀ ਕਾਇਆ ਗੋਲਕ ਆਪ ਟਿਕਾਏਗਾ। ਦੀਨ ਦੁਨੀ ਖ਼ੁਸ਼ੀ ਨਾਲ ਵਰਤਾਏਗਾ। ਤੇਰਾ ਲਹਿਣਾ ਦੇਣਾ ਬੀਸ ਬੀਸੇ ਏਕਾ ਨਾਇਆ ਅਵਤਾਰ ਉਨੀ, ਉਂਨੀਸੇ ਕੀ ਆਪਣੀ ਖੇਲ ਖਿਲਾਏਗਾ। ਤੂੰ ਵਡ ਦਾਤਾ ਗੁਣ ਗੁਣੀ, ਗਹਿਰ ਗੰਭੀਰ ਕੀ ਆਪਣਾ ਹੁਕਮ ਵਰਤਾਏਗਾ। ਤੂੰ ਲੱਖ ਚੁਰਾਸੀ ਛਾਣੀ ਪੁਣੀ, ਕਿਸ ਬਿਧ ਸਭ ਦੇ ਲੇਖੇ ਝੋਲੀ ਪਾਏਗਾ। ਮੈਂ ਇਕੋ ਸੁਣਨੀ ਚਾਹੁੰਦੀ ਤੇਰੀ ਧੁਨੀ, ਧੁਨ ਆਤਮਕ ਰਾਗ ਕੀ ਦ੍ਰਿੜਾਏਗਾ। ਤੂੰ ਮਾਲਕ ਕੁੰਨ ਕੁੰਨੀ, ਕੁੱਲ ਮਾਲਕ ਕੀ ਹੁਕਮ ਵਰਤਾਏਗਾ। ਮੈਂ ਤੈਨੂੰ ਵੇਖਾਂ ਕਿਸ ਬਿਧ ਹੋਵੇਂ ਸੁਲਹਕੁਲੀ, ਸਭ ਦਾ ਸਾਚਾ ਸੰਗ ਨਿਭਾਏਗਾ। ਝਗੜਾ ਮੇਟ ਕੇ ਜਾਪ ਬੁੱਲੀਂ, ਅਜਪਾ ਜਾਪ ਆਪ ਜਪਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਏਗਾ। ਪੁਰਖ ਅਕਾਲ ਕਹੇ ਧਰਨੀ
ਮੈਂ ਆਪਣਾ ਖੇਲ ਖਿਲਾਵਾਂਗਾ। ਜੋਤੀ ਜੋਤ ਨੂਰ ਰੁਸ਼ਨਾਵਾਂਗਾ। ਭਗਤ ਸੁਹੇਲੇ ਆਪ ਉਠਾਵਾਂਗਾ। ਗੁਰ ਚੇਲੇ ਮੇਲ ਮਿਲਾਵਾਂਗਾ। ਸੱਜਣ ਸੁਹੇਲੇ ਰੰਗ ਰੰਗਾਵਾਂਗਾ। ਸਭ ਨਾਲੋਂ ਵਖਰੇ ਕਰ ਨਵੇਲੇ, ਆਪਣਾ ਭੇਵ ਦ੍ਰਿੜਾਵਾਂਗਾ। ਸੱਜਣ ਸੁਹੇਲੇ ਸੰਗ ਸੁਹਾਵਾਂਗਾ। ਆਤਮ ਪਰਮਾਤਮ ਕਰਕੇ ਮੇਲੇ, ਪਾਰਬ੍ਰਹਮ ਬ੍ਰਹਮ ਵਿਚ ਰਖਾਵਾਂਗਾ। ਆਵਣ ਜਾਵਣ ਕਟ ਕੇ ਧਰਮ ਰਾਏ ਦੀ ਜੇਲੇ, ਚੁਰਾਸੀ ਪੰਧ ਮੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਪਰਦਾ ਆਪ ਉਠਾਵਾਂਗਾ। ਧਰਨੀ, ਪਰਦਾ ਆਪ ਚੁਕਾਵਾਂਗਾ। ਭਗਤ ਭਗਵਾਨ ਮੇਲ ਮਿਲਾਵਾਂਗਾ। ਬਣ ਕੇ ਜਗਤ ਸੁਹੇਲ ਸੰਗ ਰਖਾਵਾਂਗਾ। ਦੀਪ ਜਗਾ ਕੇ ਬਿਨ ਬਾਤੀ ਤੇਲ ਡਗਮਗਾਵਾਂਗਾ। ਆਪਣੀ ਕਲ ਵਰਤਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਵਾਂਗਾ। ਧਰਨੀ ਕਹੇ ਪ੍ਰਭੂ ਮੇਰੀ ਨਮੋ ਨਮੋ ਡੰਡਾਵਤ, ਬੰਦਨਾ ਸਯਦਿਆਂ ਵਿਚ ਸੀਸ ਨਿਵਾਈਆ। ਮੇਰੇ ਉਤੋਂ ਕਲਜੁਗ ਕਿਰਿਆ ਕੂੜ ਮੇਟ ਬਗ਼ਾਵਤ, ਬਗ਼ਲਗੀਰ ਕਰ ਖ਼ਲਕ ਖ਼ੁਦਾਈਆ। ਸਾਚੇ ਨਾਮ ਦੀ ਦੇ ਸਖ਼ਾਵਤ, ਸੁਖ਼ਨ ਅਵਤਾਰ ਪੈਗ਼ੰਬਰਾਂ ਗੁਰੂਆਂ ਪੂਰ ਕਰਾਈਆ। ਧੁਰ ਦੇ ਨਾਮ ਦੀ ਦੇ ਅਮਾਨਤ, ਹਕ ਹਕ ਮੇਰੇ ਉਤੇ ਟਿਕਾਈਆ। ਕਲਜੁਗ ਮੇਟ ਅੰਧੇਰੀ ਰੈਣ ਸ਼ਾਮਤ, ਸਤਿਜੁਗ ਸਚ ਕਰ ਰੁਸ਼ਨਾਈਆ। ਮੈਂ ਮੂਰਖ ਮੂੜ੍ਹ ਅਨਜਾਣਤ, ਤੂੰ ਦੇਵਣਹਾਰ ਗੁਸਾਈਂਆ। ਧਰਨੀ ਕਹੇ ਮੇਰੇ ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਸਾਂਝੇ ਯਾਰ ਸਹੀ ਸਲਾਮਤ, ਸਦਾ ਸਦਾ ਦਰ ਤੇਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦੁਆਰ ਆਪਣੇ ਦੇ ਮਾਨਤ, ਮਾਣ ਨਿਮਾਣਿਆਂ ਆਪਣੇ ਅੰਗ ਲਗਾਈਆ।
੨੮ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਮੱਘਰ ਸਿੰਘ ਦੇ ਗ੍ਰਹਿ ਪਿੰਡ ਬਰਗਾੜੀ ਜ਼ਿਲਾ ਫ਼ਰੀਦਕੋਟ
ਧਰਨੀ ਕਹੇ ਪ੍ਰਭੂ ਮੇਰੇ ਵੇਖ ਲੈ ਡੂੰਘੇ ਸਾਗਰ, ਸਮੁੰਦ ਸਰੋਵਰਾਂ ਧਿਆਨ ਲਗਾਈਆ। ਨਿਗਾਹ ਮਾਰ ਲੈ ਸਾਢੇ ਤਿੰਨ ਹੱਥ ਕਾਇਆ ਮਾਟੀ ਗਾਗਰ, ਤਨ ਵਜੂਦਾਂ ਫੋਲ ਫੁਲਾਈਆ। ਤੇਰੇ ਨਾਮ ਦਾ ਬਣੇ ਨਾ ਕੋਇ ਸੌਦਾਗਰ, ਵਣਜ ਹਕ ਨਾ ਕੋਇ ਕਰਾਈਆ। ਨਿਰਮਲ ਕਰਮ ਹੋਏ ਨਾ ਕਿਸੇ ਉਜਾਗਰ, ਦੁਰਮਤ ਮੈਲ ਨਾ ਕੋਇ ਧੁਆਈਆ। ਸਚ ਦੁਆਰ ਏਕੰਕਾਰ ਮਿਲੇ ਕਿਸੇ ਨਾ ਆਦਰ, ਦਰਸ ਤੇਰਾ ਵੇਖਣ ਕੋਇ ਨਾ ਪਾਈਆ। ਤੂੰ ਕਰਤਾ ਕਰੀਮ ਕ਼ਾਦਰ, ਕ਼ੁਦਰਤ ਦਾ ਮਾਲਕ ਇਕ ਅਖਵਾਈਆ । ਆਦਿ ਜੁਗਾਦੀ ਸੂਰਬੀਰ ਬਹਾਦਰ, ਮਹਾਬਲੀ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਧੁਰਦਰਗਾਹੀਆ। ਧਰਨੀ ਕਹੇ ਪ੍ਰਭੂ ਤੇਰੇ ਚਰਨਾ ਮੇਰੀ ਕ਼ਦਮ ਬੋਸੀ, ਬਿਨ ਰਸਨਾ ਜਿਹਵਾ ਮੁਖ ਰਸ ਆਪਣੇ ਅੰਦਰ ਟਿਕਾਈਆ। ਮੇਰੇ ਉਤੇ ਦੀਨ ਦੁਨੀ ਹੋਈ ਦੋਸ਼ੀ, ਦੋਸ਼ ਵੇਖਣਾ ਥਾਉਂ ਥਾਈਂਆ। ਮੈਂ ਬੇਹਾਲ ਹੋਈ ਵਿਚ ਬੇਹੋਸ਼ੀ, ਸੁਰਤੀ ਸਚ ਰਹੀ ਨਾ ਰਾਈਆ। ਮਾਣ ਗਿਆ ਜਗਤ ਵਿਦਿਆ ਕੋਸ਼ੀ, ਕੁਸ਼ਲਤਾ ਵਿਚ ਦਿਸੇ ਨਾ ਖ਼ਲਕ ਖ਼ੁਦਾਈਆ। ਸਚ ਪਿਆਰ ਵਿਚ ਰਹੇ ਨਾ ਕੋਈ ਮਧਹੋਸ਼ੀ, ਮਧੁਰ ਧੁਨ ਸੁਣਨ ਕੋਇ ਨਾ ਪਾਈਆ। ਅਵਤਾਰ ਪੈਗ਼ੰਬਰ ਗੁਰ ਸਾਰੇ ਕਰ ਗਏ ਖ਼ਾਮੋਸ਼ੀ, ਨਾਅਰਾ
ਡੰਕ ਸ਼ਬਦ ਨਾ ਕੋਇ ਵਜਾਈਆ। ਦੁਨੀਆ ਕੂੜ ਕੁੜਿਆਰ ਦੀ ਧਾਰ ਹੋ ਗਈ ਪੋਸ਼ੀ, ਪੇਸ਼ੀਨਗੋਈਆਂ ਤੇਰੀਆਂ ਸਮਝ ਕਿਸੇ ਨਾ ਆਈਆ। ਪਰਦਾ ਲਾਹ ਨਾ ਸਕੇ ਕੋਈ ਪੰਡਤ ਪਾਂਧਾ ਜੋਸ਼ੀ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਮੈਂ ਮਸਤਕ ਲਾਵਾਂ ਤੇਰੀ ਧੂਲ, ਧਰਮ ਧਾਰ ਵਡਿਆਈਆ। ਮੇਰੇ ਉਤੋਂ ਕੂੜ ਦਾ ਮੇਟ ਅਸੂਲ, ਅਸਲ ਵਸਲ ਦੇ ਯਾਰ ਖ਼ੁਦਾਈਆ। ਜੋ ਸੰਦੇਸ਼ਾ ਦੇ ਕੇ ਗਏ ਪੈਗ਼ੰਬਰ ਰਸੂਲ, ਰਸਨਾ ਜਿਹਵਾ ਜਗਤ ਸੁਣਾਈਆ। ਸੋ ਪੁਰਖ ਅਕਾਲੇ ਕਰ ਕ਼ਬੂਲ, ਕਾਮਲ ਮੁਰਸ਼ਦ ਹੋ ਕੇ ਵੇਖ ਵਖਾਈਆ। ਮੇਰਾ ਅਸਲ ਚੁਕਾ ਦੇ ਮੂਲ, ਮਾਂਗਤ ਹੋ ਕੇ ਝੋਲੀ ਡਾਹੀਆ। ਤੂੰ ਧੁਰ ਦਾ ਕੰਤ ਕੰਤੂਹਲ, ਸੁਆਮੀ ਠਾਕਰ ਇਕ ਅਖਵਾਈਆ। ਇਸ਼ਾਰਾ ਦੇ ਦੇ ਸ਼ੰਕਰ ਧਾਰ ਤ੍ਰਿਸੂਲ, ਤ੍ਰੈਗੁਣ ਅਤੀਤੇ ਆਪ ਦ੍ਰਿੜਾਈਆ । ਤੇਰਾ ਹੁਕਮ ਹੋਵੇ ਮਾਕੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਤੇਰੇ ਚਰਨ ਕਵਲ ਮੇਰਾ ਹੋਵੇ ਸਿਰ ਸਰ, ਤਨ ਖ਼ਾਕੀ ਮਾਟੀ ਤੇਰੀ ਭੇਟ ਕਰਾਈਆ। ਤੂੰ ਕਿਰਪਾ ਨਿਧਾਨ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਕਲਜੁਗ ਕੂੜੀ ਕਿਰਿਆ ਮੇਰੇ ਉਤੋਂ ਜਾਏ ਹੜ੍ਹ, ਹਰ ਹਿਰਦੇ ਕਰ ਸਫ਼ਾਈਆ। ਪਵਿਤ੍ਰ ਕਰ ਦੇ ਨਾਰੀ ਨਰ, ਨਰ ਨਰਾਇਣ ਦਇਆ ਕਮਾਈਆ। ਮੈਂ ਮਾਂਗਤ ਹੋਈ ਤੇਰੇ ਦਰ, ਦਰਗਾਹ ਸਾਚੀ ਸੀਸ ਝੁਕਾਈਆ। ਤੂੰ ਪੁਰਖ ਅਕਾਲ ਕਿਰਪਾ ਮੇਰੇ ਉਤੇ ਕਰ, ਕਰਨਹਾਰ ਤੇਰੀ ਬੇਪਰਵਾਹੀਆ। ਸਤਿਜੁਗ ਸਾਚਾ ਧਰਨੀ ਧਰਤ ਧਵਲ ਉਤੇ ਧਰ, ਧੌਲ ਹੋ ਕੇ ਵਾਸਤਾ ਪਾਈਆ। ਇਕੋ ਵਿਦਿਆ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਤੇਰੀ ਜਾਏ ਪੜ੍ਹ, ਨਾਮ ਕਲਮਾ ਇਕ ਸਮਝਾਈਆ। ਝਗੜਾ ਮੁਕਾ ਦੇ ਸੀਸ ਧੜ, ਤਨ ਵਜੂਦ ਨਾ ਕੋਇ ਲੜਾਈਆ। ਹਉਮੇ ਕਿਲਾ ਤੋੜ ਹੰਕਾਰੀ ਗੜ੍ਹ, ਹੰ ਬ੍ਰਹਮ ਦੇ ਸਮਝਾਈਆ। ਜਗਤ ਜਹਾਨ ਅਗਨੀ ਅੱਗ ਜਾਏ ਨਾ ਸੜ, ਅੰਮ੍ਰਿਤ ਮੇਘ ਦੇਣਾ ਵਰਸਾਈਆ। ਪਰਮਾਤਮ ਬੰਧਾ ਲੈ ਆਪਣੇ ਲੜ, ਸੁਰਤੀ ਸ਼ਬਦ ਜੋੜ ਜੁੜਾਈਆ। ਮੈਂ ਸਚ ਦੁਆਰ ਏਕੰਕਾਰ ਤੇਰੇ ਢੋਲੇ ਰਹੀ ਪੜ੍ਹ, ਦਰਗਾਹ ਸਾਚੀ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਤੂੰ ਆਦਿ ਜੁਗਾਦੀ ਦੇਵਣ ਯੋਗ, ਯੁਗਤੀ ਤੇਰੀ ਬੇਪਰਵਾਹੀਆ। ਮੇਰਾ ਸਤਿਜੁਗ ਨਾਲ ਕਰ ਸੰਯੋਗ, ਮੇਲਾ ਮੇਲ ਸਹਿਜ ਸੁਭਾਈਆ। ਕਲਜੁਗ ਕੂੜੀ ਕਿਰਿਆ ਕਟ ਦੇ ਰੋਗ, ਹਉਮੇ ਹੰਗਤਾ ਦੂਰ ਕਰਾਈਆ। ਆਪਣਾ ਦਰਸ ਦੇ ਅਮੋਘ, ਪਰਦਾ ਪਰਦਿਆਂ ਵਿਚੋਂ ਉਠਾਈਆ। ਨਾਮ ਨਿਧਾਨ ਬਖ਼ਸ਼ ਦੇ ਚੋਗ, ਚੁਗਲੀ ਨਿੰਦਿਆ ਰਹੇ ਨਾ ਰਾਈਆ। ਚਰਨ ਪ੍ਰੀਤੀ ਦੇ ਦੇ ਜੋਗ, ਜੁਗੀਸ਼ਰਾਂ ਆਪਣੇ ਰੰਗ ਸਮਾਈਆ। ਆਤਮ ਪਰਮਾਤਮ ਤੇਰਾ ਹੋਵੇ ਭੋਗ, ਭਸਮੜ ਹੋ ਕੇ ਖੇਲ ਖਿਲਾਈਆ। ਜਗਤ ਸ਼ਰਅ ਪਾ ਨਾ ਸਕੇ ਵਿਯੋਗ, ਵਿਛੋੜਾ ਅੰਦਰੋਂ ਬਾਹਰ ਕਢਾਈਆ। ਮੇਰੇ ਉਤੇ ਤੇਰੀ ਮਾਨਵ ਜ਼ਾਤੀ ਮਾਣੇ ਮੌਜ, ਮਜਲਸ ਭਗਤਾਂ ਨਾਲ ਰਖਾਈਆ। ਤੇਰੇ ਸ਼ਬਦ ਦੀ ਬਿਨ ਤੇਰੀ ਕਿਰਪਾ ਨਾ ਹੋਵੇ ਖੋਜ, ਖੋਜਤ ਖੋਜਤ ਥੱਕੀ ਸਰਬ ਲੋਕਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਸਤਿ ਧਰਮ ਦਾ ਮੇਰੇ ਉਤੇ ਕਰ ਦੇ ਚੋਜ, ਚੋਜੀ ਪ੍ਰੀਤਮ ਹੋ ਕੇ ਵੇਖ ਵਖਾਈਆ। ਜਨ ਭਗਤ ਸੁਹੇਲੇ ਤੇਰਾ ਦਰਸ਼ਨ ਕਰਨ ਰੋਜ਼, ਰੋਜ਼ਾਨਾ ਆਪਣਾ ਰੰਗ ਰੰਗਾਈਆ। ਆਪਣਾ ਭੇਵ ਖੁਲ੍ਹਾ ਦੇ ਗੋਝ, ਪਰਦਾ ਪਰਦਿਆਂ ਵਿਚੋਂ ਉਠਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੁਕਮ ਸ਼ਬਦ ਨਾਮ ਨਿਧਾਨਾ ਅਗਾਧ ਬੋਧ, ਬੁਧੀ ਤੋਂ ਪਰੇ ਭੇਵ ਦੇਣਾ ਜਣਾਈਆ।
੨੮ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਚੰਨਣ ਸਿੰਘ ਦੇ ਗ੍ਰਹਿ ਪਿੰਡ ਵਾਂਦਰ ਜ਼ਿਲਾ ਫ਼ਰੀਦਕੋਟ
ਧਰਨੀ ਕਹੇ ਸੋ ਪੁਰਖ ਨਿਰੰਜਣ ਮੇਰੇ ਰਾਜਨ, ਸ਼ਾਹ ਸੁਲਤਾਨ ਨੌਜਵਾਨ ਤੇਰੀ ਸਰਨਾਈਆ। ਹਰਿ ਪੁਰਖ ਨਿਰੰਜਣ ਆਦਿ ਜੁਗਾਦੀ ਸਾਜਣ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਤੇਰੀ ਓਟ ਤਕਾਈਆ। ਏਕੰਕਾਰ ਵਜਾਵਣਹਾਰ ਅਗੰਮੀ ਨਾਦਨ, ਦੋ ਜਹਾਨ ਬ੍ਰਹਿਮੰਡ ਖੰਡ ਤੇਰੀ ਸ਼ਨਵਾਈਆ। ਆਦਿ ਨਿਰੰਜਣ ਹੋ ਮਿਹਰਵਾਨ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਅਬਿਨਾਸ਼ੀ ਕਰਤੇ ਦੇਣਾ ਦਾਨ, ਦਾਤੇ ਦਾਨੀ ਆਪ ਵਰਤਾਈਆ। ਸ੍ਰੀ ਭਗਵਾਨ ਕਿਰਪਾ ਕਰਨੀ ਮਹਾਨ, ਕਿਰਪਨ ਹੋ ਕੇ ਮੰਗ ਮੰਗਾਈਆ। ਪਾਰਬ੍ਰਹਮ ਪ੍ਰਭ ਮੇਰੀ ਕਰੀਂ ਪਹਿਚਾਨ, ਬਿਨ ਨੇਤਰ ਲੋਚਨ ਨੈਣ ਅੱਖ ਉਠਾਈਆ। ਸਤਿਗੁਰ ਸ਼ਬਦ ਆਦਿ ਜੁਗਾਦੀ ਨੌਜਵਾਨ, ਸੂਰਬੀਰ ਬਲਵਾਨ ਆਪਣੀ ਲੈ ਅੰਗੜਾਈਆ। ਵਿਸ਼ਨ ਬ੍ਰਹਮਾ ਸ਼ਿਵ ਦੱਸਣਾ ਖੇਲ ਮਹਾਨ, ਭੇਵ ਅਭੇਦਾ ਆਪ ਖੁਲ੍ਹਾਈਆ। ਅਵਤਾਰ ਪੈਗ਼ੰਬਰ ਗੁਰੂ ਬੇਨੰਤੀ ਕਰੋ ਪਰਵਾਨ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਰਹੀ ਸੁਣਾਈਆ। ਮੇਰੇ ਉਤੇ ਸਤਿਜੁਗ ਤ੍ਰੇਤਾ ਦੁਆਪਰ ਬੀਤਿਆ ਕਲਜੁਗ ਹੋਇਆ ਮਾਤ ਪਰਧਾਨ, ਨਵ ਸੱਤ ਆਪਣਾ ਖੇਲ ਖਿਲਾਈਆ। ਮਾਇਆ ਮਮਤਾ ਕਿਰਿਆ ਕੂੜ ਹੋਈ ਸ਼ੈਤਾਨ, ਸ਼ਰਅ ਸ਼ਰੀਅਤ ਆਪਣੀ ਕਲ ਵਰਤਾਈਆ। ਸਤਿ ਧਰਮ ਦਾ ਨਵ ਖੰਡ ਸੱਤ ਦੀਪ ਰਿਹਾ ਨਾ ਕੋਇ ਨਿਸ਼ਾਨ, ਨਿਸ਼ਾਨੀ ਦੀਨ ਦੁਨੀ ਬਦਲਾਈਆ। ਮੈਂ ਸਦੀ ਚੌਧਵੀਂ ਹੋਈ ਅੰਤ ਹੈਰਾਨ, ਹੈਰਾਨੀ ਵਿਚ ਮੇਰੀ ਦੁਹਾਈਆ। ਚਾਰ ਕੁੰਟ ਹੋਵੀਂ ਨਿਗਾਹਬਾਨ, ਉੱਤਰ ਪੂਰਬ ਪੱਛਮ ਦੱਖਣ ਵੇਖਣਾ ਚਾਈਂ ਚਾਈਂਆ। ਚਾਰ ਜੁਗ ਦੇ ਸ਼ਾਸਤਰ ਕੂਕ ਕੂਕ ਸੁਣਾਣ, ਦਰੋਹੀ ਦਰੋਹੀ ਕਰ ਸੁਣਾਈਆ। ਅਠਸਠ ਤੀਰਥ ਜਲ ਧਾਰਾ ਸਾਂਤਕ ਸਤਿ ਦਿਸੇ ਨਾ ਕੋਇ ਵਿਚ ਜਹਾਨ, ਅੰਮ੍ਰਿਤ ਮੇਘ ਮੇਘ ਨਾ ਕੋਇ ਬਰਸਾਈਆ । ਮੰਦਰ ਮਸਜਿਦ ਸ਼ਿਵਦਵਾਲੇ ਮਠ ਫਿਰਦੇ ਬੇਈਮਾਨ, ਗੁਰੂਦੁਆਰੇ ਚਰਚਾਂ ਚਰਾਗਾਹਾਂ ਖੋਜ ਖੁਜਾਈਆ। ਫਿਰ ਗਈ ਦਰੋਹੀ ਮੇਰੇ ਵਿਚ ਜ਼ਿਮੀਂ ਅਸਮਾਨ, ਚੌਦਾਂ ਲੋਕ ਚੌਦਾਂ ਤਬਕ ਸੰਗ ਨਾ ਕੋਇ ਬਣਾਈਆ। ਸਚਖੰਡ ਨਿਵਾਸੀਓ ਸਾਰੇ ਇਕੱਠੇ ਹੋ ਕੇ ਆਉ ਮੇਰੇ ਧਰਮ ਵਾਲੇ ਮੈਦਾਨ, ਦੂਰ ਦੁਰਾਡੇ ਆਪਣਾ ਪੰਧ ਮੁਕਾਈਆ। ਆਪਣੇ ਨਾਮ ਕਲਮੇ ਮੰਤਰ ਅੱਖਰਾਂ ਵਾਲੇ ਵੇਖੋ ਕਲਾਮ, ਕਾਇਨਾਤ ਅੰਦਰ ਧਿਆਨ ਲਗਾਈਆ। ਜੋ ਸੰਦੇਸ਼ਾ ਦੇ ਕੇ ਗਏ ਪੇਸ਼ੀਨਗੋਈਆਂ ਵਿਚ ਪੈਗ਼ਾਮ, ਪੇਸ਼ਤਰ ਪਰਦਾ ਦਿਓ ਖੁਲ੍ਹਾਈਆ । ਨਿਗਾਹ ਮਾਰ ਲਓ ਆਪਣੇ ਦੀਨ ਮਜ਼੍ਹਬ ਵਿਚ ਈਮਾਨ, ਅਮਲ ਵੇਖੋ ਖ਼ਲਕ ਖ਼ੁਦਾਈਆ। ਹਿਰਦੇ ਵਸੇ ਨਾ ਕਿਸੇ ਭਗਵਾਨ, ਰਸਨਾ ਜਿਹਵਾ ਬੁੱਲਾਂ ਨਾਲ ਸਾਰੇ ਗਾਈਆ। ਅੰਮ੍ਰਿਤ ਰਸ ਮਿਲੇ ਨਾ ਕਿਸੇ ਪੀਣ ਖਾਣ, ਜਗਤ ਤ੍ਰਿਸ਼ਨਾ ਭੁਖ ਨਾ ਕੋਇ ਮਿਟਾਈਆ। ਸ਼ਬਦ ਅਨਾਦੀ ਸੁਣੇ ਨਾ ਕੋਇ ਧੁਨਕਾਨ, ਅਨਹਦ ਨਾਦੀ ਨਾਦ ਨਾ ਕੋਇ ਸ਼ਨਵਾਈਆ। ਦੀਪਕ ਜੋਤੀ ਕਾਇਆ ਮੰਦਰ ਨਜ਼ਰ ਨਾ ਆਏ ਮਹਾਨ, ਬਿਨ ਤੇਲ ਬਾਤੀ ਡਗਮਗਾਈਆ। ਮੇਰਾ ਨਵ ਖੰਡ ਦੁਆਰਾ ਹੋਇਆ ਸੁੰਞ ਮਸਾਣ, ਸਾਚਾ ਸੰਗ ਨਾ ਕੋਇ ਨਿਭਾਈਆ। ਧਰਨੀ ਕਹੇ ਮੈਂ ਰੋ ਰੋ ਕੇ ਚਾਰ ਜੁਗ ਤੋਂ ਵਖਰਾ ਦਿਆਂ ਬਿਆਨ,
ਜਿਸ ਨੂੰ ਕ਼ਲਮਬੰਦ ਸਕੇ ਨਾ ਕੋਇ ਕਰਾਈਆ । ਕੋਈ ਕਾਤਬ ਲੇਖ ਲਿਖਾਰੀ ਲਿਖ ਸਕੇ ਨਾ ਜਗਤ ਜਹਾਨ, ਕ਼ਲਮ ਸ਼ਾਹੀ ਚਲੇ ਨਾ ਕੋਇ ਚਤੁਰਾਈਆ। ਮੈਂ ਧਰਨੀ ਧਰਤ ਧਵਲ ਧੌਲ ਨੌ ਸੌ ਚੁਰਾਨਮੇ ਚੌਕੜੀ ਜੁਗ ਦਾ ਦੇਣ ਲੱਗੀ ਬਿਆਨ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੇਰੀ ਇਕੋ ਇਕ ਅਲਖ, ਅਲਖ ਅਗੋਚਰ ਦਿਆਂ ਦ੍ਰਿੜਾਈਆ। ਨਿਰਗੁਣ ਧਾਰ ਹੋ ਪਰਤਖ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਵੇਸ ਵਟਾਈਆ। ਜਿਉਂ ਭਾਵੇ ਮੈਨੂੰ ਲੈਣਾ ਰਖ, ਰਖਕ ਹੋ ਕੇ ਹੋਣਾ ਸਹਾਈਆ। ਧਰਮ ਧਾਰ ਦੀ ਮੇਰੀ ਝੋਲੀ ਵੇਖ ਲੈ ਸਖ, ਵਸਤ ਨਾਮ ਨਜ਼ਰ ਕੋਇ ਨਾ ਆਈਆ। ਮੈਂ ਸਚ ਸੁਨੇਹੁੜਾ ਇਕੋ ਰਹੀ ਦੱਸ, ਦਹਿ ਦਿਸ਼ਾ ਧਿਆਨ ਲਗਾਈਆ। ਲੱਖ ਚੁਰਾਸੀ ਜੀਵਾਂ ਜੰਤਾਂ ਤੇਰਾ ਰਿਹਾ ਪ੍ਰੇਮ ਨਾ ਰਸ, ਰਸਤਾ ਦੀਨ ਦੁਨੀ ਗਈ ਭੁਲਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸ਼ਬਦ ਅਣਿਆਲਾ ਤੀਰ ਮਾਰ ਕਸ, ਕ਼ਸਮ ਖਾ ਕੇ ਰਹੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰਾ ਧਰਮ ਨਿਸ਼ਾਨਾ ਗਿਆ ਮਿਟ, ਮਿੱਟੀ ਖ਼ਾਕ ਹੋ ਕੇ ਦਿਆਂ ਦੁਹਾਈਆ । ਤੇਰੇ ਚਰਨ ਕਵਲ ਧਵਲ ਹੋ ਕੇ ਰਹੀ ਲਿਟ, ਲਿਟਾਂ ਖੋਲ੍ਹ ਕੇ ਮੇਰੀ ਦੁਹਾਈਆ। ਦੁਨੀਆ ਦਾ ਇਸ਼ਟ ਹੋ ਗਿਆ ਪੱਥਰ ਇੱਟ, ਪਾਹਨਾਂ ਪੂਜੇ ਖ਼ਲਕ ਖ਼ੁਦਾਈਆ। ਤੇਰੇ ਸ਼ਾਸਤਰ ਸਤਿ ਧਰਮ ਦੇ ਗ੍ਰੰਥ ਟਕਿਆਂ ਉਤੇ ਰਹੇ ਵਿਕ, ਕ਼ੀਮਤ ਹੱਟੋ ਹੱਟ ਪੁਆਈਆ । ਤੇਰੇ ਨਾਮ ਨਿਧਾਨ ਦੀ ਸੁਰਤੀ ਵਿਚ ਰਹੀ ਕਿਸੇ ਨਾ ਸਿਕ, ਸ਼ਬਦੀ ਸ਼ਬਦ ਨਾ ਕੋਇ ਸਮਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਮੇਰਾ ਲੇਖ ਅਗੇ ਆਪੇ ਲਿਖ, ਭਵਿਖ ਪਿਛਲੇ ਨਾਲ ਮਿਲਾਈਆ। ਸਾਚਾ ਰਿਹਾ ਨਾ ਕੋਇ ਮੁਰੀਦ ਸਿੱਖ, ਪੰਡਤ ਪਾਂਧਾ ਤਿਲਕ ਲਲਾਟੀ ਜੋਤ ਨਾ ਕੋਇ ਰੁਸ਼ਨਾਈਆ। ਆਹ ਵੇਖ ਲੈ ਮੇਰੇ ਕੋਲ ਅਵਤਾਰ ਪੈਗ਼ੰਬਰਾਂ ਗੁਰੂਆਂ ਵਾਲੀ ਚਿਟ, ਜਿਸ ਦਾ ਹਰਫ਼ ਹਰੂਫ਼ ਸਮਝ ਕੋਇ ਨਾ ਪਾਈਆ। ਧਰਨੀਏ ਤੇਰੇ ਉਤੇ ਕਲਜੁਗ ਅੰਤਮ ਪੁਰਖ ਅਕਾਲਾ ਤੇਰਾ ਹੋਣਾ ਮਿਤ, ਮਿਤਰ ਪਿਆਰਾ ਇਕ ਅਖਵਾਈਆ। ਜੋ ਨਿਰਗੁਣ ਹੋ ਕੇ ਕਰੇ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਜਗਤ ਠਗੌਰੀ ਕੱਢੇ ਚਿਤ, ਮਨਸਾ ਮਨ ਦੂਰ ਕਰਾਈਆ। ਤੇਰੀ ਸੁਹੰਜਣੀ ਕਰੇ ਥਿਤ, ਘੜੀ ਪਲ ਆਪਣੇ ਰੰਗ ਰੰਗਾਈਆ। ਤੇਰਾ ਵਕ਼ਤ ਸੁਹੰਜਣਾ ਆਪੇ ਲਏ ਨਜਿੱਠ, ਸਿਰ ਤੇਰੇ ਹੱਥ ਟਿਕਾਈਆ। ਆਪਣਾ ਰੂਪ ਪਰਗਟਾਏ ਅਨਡਿੱਠ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਨਾਮ ਨਿਧਾਨਾ ਰਸ ਦੇਵੇ ਮਿਠ, ਅਨਰਸ ਆਪਣਾ ਆਪ ਚਖਾਈਆ। ਜੁਗ ਬਦਲਣਾ ਜਿਸ ਦੀ ਧਾਰ ਆਦਿ ਜੁਗਾਦਿ ਨਿਤ, ਨਵਿਤ ਤੇਰੇ ਆਵੇ ਚਲ ਕੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸ਼ਾਹੋ ਭੂਪ ਪੁਰਖ ਅਕਾਲਾ ਅਬਿਨਾਸ਼ੀ ਅਚੁਤ, ਪਰਵਰਦਿਗਾਰ ਸਾਂਝਾ ਯਾਰ ਏਕੰਕਾਰ ਅਕਲ ਕਲਧਾਰੀ ਆਪਣੀ ਕਲ ਲਏ ਪਰਗਟਾਈਆ।
੨੮ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਸਤਿਨਾਮ ਸਿੰਘ ਦੇ ਗ੍ਰਹਿ ਪਿੰਡ ਦਬੜੀ ਖ਼ਾਨਾ ਜ਼ਿਲਾ ਫ਼ਰੀਦਕੋਟ
ਧਰਨੀ ਕਹੇ ਪ੍ਰਭ ਬਖ਼ਸ਼ ਦੇ ਅੰਮ੍ਰਿਤ ਬੂੰਦ ਸਵਾਂਤੀ, ਸਤਿਗੁਰ ਦਾਤੇ ਪੁਰਖ ਬਿਧਾਤੇ ਦਇਆ ਕਮਾਈਆ। ਆਤਮ ਪਰਮਾਤਮ ਦੀਨ ਦੁਨੀ ਸਮਝਾ ਦੇ ਆਪਣੀ ਜ਼ਾਤੀ, ਪਾਰਬ੍ਰਹਮ ਬ੍ਰਹਮ ਆਪਣਾ ਭੇਵ ਖੁਲ੍ਹਾਈਆ। ਨਿਝਰ ਝਿਰਨਾ ਅੰਮ੍ਰਿਤ ਰਸ ਬਖ਼ਸ਼ ਦੇ ਬੂੰਦ ਸਵਾਂਤੀ, ਨਾਭੀ ਕਵਲ ਕਵਲ ਉਲਟਾਈਆ। ਮੈਂ ਤੇਰਾ ਖੇਲ ਤਕਦੀ ਰਹੀ ਸਦਾ ਬਹੁ ਭਾਂਤੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਿਆ ਚਾਈਂ ਚਾਈਂਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਕਲਜੁਗ ਮੇਰੇ ਉਤੋਂ ਮੇਟ ਕਰਾਂਤੀ, ਕਿਰਿਆ ਕੂੜ ਰਹਿਣ ਕੋਇ ਨਾ ਪਾਈਆ। ਮੇਰਾ ਪਵਿਤ੍ਰ ਸੀਨਾ ਕਰ ਦੇ ਕਰ ਦੇ ਠੰਡੀ ਛਾਤੀ, ਛਤਰਧਾਰੀਆ ਤੇਰੇ ਅਗੇ ਮੰਗ ਮੰਗਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਨਿਰਗੁਣ ਜੋਤ ਜਗਾ ਦੇ ਬਾਤੀ, ਬਿਨ ਤੇਲ ਬਾਤੀ ਡਗਮਗਾਈਆ। ਸਤਿ ਧਰਮ ਦੀ ਮੇਰੇ ਉਤੇ ਹੋਵੇ ਪਰਭਾਤੀ, ਪ੍ਰਭੂ ਆਪਣਾ ਰੰਗ ਦੇਣਾ ਰੰਗਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਮੇਰੀ ਪੁਛ ਵਾਤੀ, ਲਾਸ਼ਰੀਕ ਤੇਰੇ ਅਗੇ ਵਾਸਤਾ ਪਾਈਆ। ਮਾਇਆ ਮਮਤਾ ਮੋਹ ਵਿਕਾਰ ਕੂੜ ਕੁੜਿਆਰ ਰਹਿਣ ਦੇਣੀ ਕੋਈ ਨਾ ਹਾਟੀ, ਝੂਠਾ ਵਣਜ ਜਗਤ ਨਾ ਕੋਇ ਕਰਾਈਆ। ਸਚ ਦੁਆਰ ਏਕੰਕਾਰ ਆਪਣੀ ਮੰਜ਼ਲ ਦੱਸ ਦੇ ਘਾਟੀ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੋਂ ਮੇਟ ਦੇ ਮੇਰਾ ਸ਼ੰਕ, ਸਹਿਸਾ ਅੰਤਰ ਰਹਿਣ ਨਾ ਪਾਈਆ। ਨੌਂ ਖੰਡ ਸੁਹਾ ਦੇ ਮੇਰਾ ਬੰਕ, ਸੱਤ ਦੀਪ ਤੇਰੇ ਨਾਮ ਦੀ ਵਜੇ ਵਧਾਈਆ। ਇਕੋ ਰੰਗ ਰੰਗਾ ਦੇ ਰਾਓ ਰੰਕ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਸਚ ਪਿਆਰ ਦੀ ਹਰ ਹਿਰਦੇ ਲਾ ਦੇ ਤਨਕ, ਜਗਤ ਜਗਿਆਸੂਆਂ ਸੋਈ ਸੁਰਤੀ ਦੇ ਜਗਾਈਆ। ਮਾਨਸ ਜ਼ਾਤੀ ਅੰਦਰੋਂ ਫੇਰ ਦੇ ਮਨ ਕਾ ਮਣਕ, ਮਨਸਾ ਕੂੜ ਨਾ ਹੋਏ ਹਲਕਾਈਆ। ਤੂੰ ਪਰਮਾਤਮ ਆਤਮ ਧਾਰ ਸਭ ਦਾ ਕੰਤ, ਕੰਤੂਹਲ ਇਕੋ ਇਕ ਅਖਵਾਈਆ। ਸਤਿਜੁਗ ਸਾਚੀ ਸਤਿ ਧਰਮ ਮੇਰੇ ਉਤੇ ਬਣਾ ਦੇ ਬਣਤ, ਘੜਨ ਭੰਨਣਹਾਰ ਤੇਰੀ ਓਟ ਤਕਾਈਆ। ਤੇਰਾ ਭਵਿਖਤਾਂ ਵਿਚ ਇਸ਼ਾਰਾ ਦੇ ਕੇ ਗਏ ਅਵਤਾਰ ਪੈਗ਼ੰਬਰ ਗੁਰੂ ਧੁਰ ਦੇ ਸੰਤ, ਭਗਤ ਭਗਵੰਤ ਤੇਰੀ ਓਟ ਤਕਾਈਆ। ਮੇਰੇ ਉਤੇ ਤੇਰਾ ਇਕੋ ਨਾਮ ਨਿਧਾਨਾ ਹੋਵੇ ਮੰਤ, ਪੁਰਖ ਅਕਾਲ ਇਕੋ ਤੇਰਾ ਇਸ਼ਟ ਮਨਾਈਆ। ਜੋਤੀ ਜਾਤੇ ਪੁਰਖ ਬਿਧਾਤੇ ਮਿਹਰ ਕਰ ਦੇ ਆਪਣੀ ਧਾਰਾ ਵਖਾ ਦੇ ਨਿਹਕਲੰਕ, ਕਲ ਕਲਕੀ ਆਪਣੀ ਕਲ ਵਰਤਾਈਆ। ਮਿਹਰਵਾਨ ਮਹਿਬੂਬ ਅਮਾਮ ਅਮਾਮਾ ਮੇਰਾ ਸੁਹਾ ਦੇ ਬੰਕ, ਬੰਕ ਦੁਆਰ ਮਿਲੇ ਵਡਿਆਈਆ। ਤੂੰ ਮੇਰਾ ਮੈਂ ਤੇਰਾ ਹਰ ਹਿਰਦੇ ਉਪਜੇ ਛੰਤ, ਸਾਚਾ ਢੋਲਾ ਇਕੋ ਇਕ ਗਾਈਆ। ਚਾਰ ਵਰਨ ਅਠਾਰਾਂ ਬਰਨ ਦੀਨ ਮਜ਼੍ਹਬ ਸਭ ਹੋਵੇ ਤੇਰੀ ਧਰਮ ਦੀ ਸੰਗਤ, ਸਗਲੇ ਸੰਗੀ ਬਹੁਰੰਗੀ ਆਪਣੀ ਖੇਲ ਵਖਾਈਆ। ਦੀਨ ਦੁਨੀ ਦਾ ਗੜ੍ਹ ਤੋੜ ਦੇ ਹਉਮੇ ਹੰਗਤ, ਹੰ ਬ੍ਰਹਮ ਸਭ ਨੂੰ ਦੇ ਦ੍ਰਿੜਾਈਆ। ਮੈਂ ਤੇਰੇ ਦੁਆਰ ਪਰਵਰਦਿਗਾਰ ਸਾਂਝੇ ਯਾਰ ਏਕੰਕਾਰ ਹੋਈ ਮੰਗਤ, ਦਰ ਠਾਂਢੇ ਖ਼ਾਲੀ ਝੋਲੀ ਰਹੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਮੇਰੇ ਪੁਰਖ ਅਕਾਲੇ ਮੇਰੀ ਆਸਾ ਵੇਖ ਬਹੁ ਪੁਰਾਣੀ, ਪੁਨਹ ਪੁਨਹ ਕਰਕੇ ਸੀਸ ਨਿਵਾਈਆ। ਤੂੰ ਸ਼ਹਿਨਸ਼ਾਹ ਸ਼ਾਹੋ ਭੂਪ ਸੁਲਤਾਨੀ, ਸਚਖੰਡ ਨਿਵਾਸੀ ਅਗੰਮ ਅਥਾਹੀਆ। ਮੇਰੀ ਕਲਜੁਗ ਅੰਤਮ ਦੁਖਾਂ ਵਾਲੀ ਕਹਾਣੀ,
ਧਰਮ ਨਿਸ਼ਾਨੀ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਮੇਲ ਮਿਲੇ ਕਿਸੇ ਨਾ ਹਾਣੀ, ਸੁਰਤੀ ਸ਼ਬਦ ਨਾ ਕੋਇ ਸਮਾਈਆ। ਮਨੂਆ ਕੂੜ ਮਨਸਾ ਵਿਚ ਕਰੇ ਸ਼ੈਤਾਨੀ, ਸ਼ਰੀਅਤ ਸ਼ਰਅ ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਤੂੰ ਮਾਲਕ ਖ਼ਾਲਕ ਦੋ ਜਹਾਨਾਂ ਨੂਰ ਅਲਾਹ ਅਸਮਾਨੀ, ਇਸਮ ਆਜ਼ਮ ਆਪਣਾ ਦੇ ਦ੍ਰਿੜਾਈਆ। ਕਲਜੁਗ ਅੰਤ ਸ੍ਰੀ ਭਗਵੰਤ ਮੇਰੇ ਅੰਦਰੋਂ ਕਢ ਹੈਰਾਨੀ, ਹੈਰਤ ਵਿਚ ਤੇਰੀ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਦੋ ਜਹਾਨੀ, ਦੋ ਜਹਾਨਾਂ ਮਾਲਕ ਖ਼ਾਲਕ ਤੇਰੀ ਆਸ ਰਖਾਈਆ।