ਪੁਸਤਕਾਲਾਭਾਗ ੨੪

੨੮ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਹਰਚੰਦ ਸਿੰਘ ਦੇ ਗ੍ਰਹਿ ਪਿੰਡ ਹਰਿਰਾਏ ਪੁਰ ਜ਼ਿਲਾ ਬਠਿੰਡਾ

ਧਰਨੀ ਕਹੇ ਪ੍ਰਭ ਮੇਰੇ ਉਤੇ ਕਿਰਪਾ ਕਰ, ਕਿਰਪਾ ਨਿਧਾਨ ਸ੍ਰੀ ਭਗਵਾਨ ਦਇਆ ਕਮਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਮੇਰੇ ਅਗੰਮੇ ਹਰਿ, ਕਰਤੇ ਪੁਰਖ ਕ਼ੁਦਰਤ ਦੇ ਕ਼ਾਦਰ ਤੇਰੀ ਇਕ ਸਰਨਾਈਆ। ਮਿਹਰਵਾਨਾ ਨੌਜਵਾਨਾ ਮੇਰਾ ਸੁਹੰਜਣਾ ਕਰ ਦੇ ਘਰ, ਗ੍ਰਹਿ ਮੰਦਰ ਨਵ ਸੱਤ ਅੰਦਰ ਵਜੇ ਵਧਾਈਆ। ਸਤਿ ਸੁਆਮੀ ਅੰਤਰਜਾਮੀ ਮੇਰਾ ਪਵਿਤ੍ਰ ਕਰ ਦੇ ਸਰ, ਸਰੋਵਰ ਇਕੋ ਇਕ ਵਖਾਈਆ। ਤੂੰ ਮੇਰਾ ਮਾਲਕ ਖ਼ਾਲਕ ਨਰਾਇਣ ਨਰ, ਦੋ ਜਹਾਨਾਂ ਵਾਲੀ ਧੁਰਦਰਗਾਹੀਆ। ਮੇਰਾ ਕਲਜੁਗ ਕੂੜ ਕੁੜਿਆਰੇ ਚੁਕਾ ਦੇ ਭੈ ਡਰ, ਸਿਰ ਮੇਰੇ ਹੱਥ ਟਿਕਾਈਆ। ਮੈਂ ਜੁਗ ਚੌਕੜੀ ਤੇਰਾ ਭਾਣਾ ਰਹੀ ਜਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਪ੍ਰਭ ਮੇਰਾ ਧਰਮ ਦੁਆਰਾ ਏਕਾ ਖੋਲ੍ਹ, ਵਸਤ ਸਤਿ ਸਚ ਵਰਤਾਈਆ। ਸ਼ਬਦ ਅਗੰਮਾ ਇਕੋ ਬੋਲ, ਅਨਬੋਲਤ ਦੇ ਦ੍ਰਿੜਾਈਆ। ਦੋ ਜਹਾਨਾਂ ਵਜਾ ਦੇ ਧੁਰ ਦਾ ਢੋਲ, ਡੰਕਾ ਇਕੋ ਕਰ ਸ਼ਨਵਾਈਆ। ਹਭੇ ਵਸਤ ਤੇਰੇ ਕੋਲ, ਹਮਸਾਜਣ ਦੇਣੀ ਵਰਤਾਈਆ। ਜਿਸ ਦਾ ਭੇਵ ਪਾ ਸਕੇ ਨਾ ਕੋਈ ਪੰਡਤ ਪਾਂਧਾ ਰੌਲ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਹਰ ਘਟ ਅੰਦਰ ਅੰਤਸ਼ਕਰਨ ਜਾ ਮੌਲ, ਮੌਲਾ ਹੋ ਕੇ ਆਪਣਾ ਖੇਲ ਵਰਤਾਈਆ। ਚਾਰ ਜੁਗ ਦਾ ਲਹਿਣਾ ਦੇਣਾ ਮੇਰਾ ਪੂਰਾ ਕਰ ਦੇ ਕੌਲ, ਇਕ਼ਰਾਰ ਤੇਰੇ ਚਰਨ ਟਿਕਾਈਆ। ਮੈਂ ਮਿੰਨਤਾਂ ਕਰਦੀ ਦੀਨਨ ਹੋ ਕੇ ਧੌਲ, ਦਿਆਲ ਦੇਣੀ ਮਾਣ ਵਡਿਆਈਆ। ਪਰਮ ਪੁਰਖ ਪਰਮਾਤਮ ਤੇਰੇ ਉਤੋਂ ਆਪਾ ਆਪ ਦੇਵਾਂ ਘੋਲ, ਹਉਂ ਘੋਲੀ ਘੋਲ ਘੁਮਾਈਆ। ਮੇਰੇ ਉਤੋਂ ਆ ਕੇ ਕੂੜ ਦਾ ਤਤ ਵਿਰੋਲ, ਬਾਬਲ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੇਰਾ ਧਰਮ ਦੁਆਰਾ ਕਰ ਦੇ ਉਜਲਾ, ਉਗਣ ਆਥਣ ਤੇਰੀ ਵਜੇ ਵਧਾਈਆ। ਮੇਰਾ ਭੇਵ ਖੁਲ੍ਹਾ ਦੇ ਆਦਿ ਜੁਗਾਦਿ ਮੁਢਲਾ, ਮਧ ਦਾ ਪਰਦਾ ਰਹੇ ਨਾ ਰਾਈਆ। ਨਵ ਨਵ ਚਾਰ ਦੇ ਮਾਲਕ ਖੋਲ੍ਹ ਦੇ ਗੁੰਝਲਾ, ਗੋਬਿੰਦ ਪਰਦਾ ਪਰਦਿਆਂ ਵਿਚੋਂ ਚੁਕਾਈਆ। ਤੂੰ ਮੋਹਣ ਮਾਧਵ ਅਕਾਲ ਮੂਰਤ ਮਧਸੂਦਨ ਇਕ ਅਗੰਮੀ ਮੁੰਦਰਾ, ਮੁਦਤਾਂ ਦਾ ਮਾਲਕ ਨਜ਼ਰੀ ਆਈਆ। ਮੇਰਾ ਕੋਨਾ ਗੋਸ਼ਾਂ ਵੇਖ ਲੈ ਕੁੰਦਰਾ, ਸਮੁੰਦ ਸਾਗਰਾਂ ਫੋਲ ਫੁਲਾਈਆ। ਮੇਰਾ ਲੇਖਾ

ਜਗਤ ਧਾਰ ਨਹੀਂ ਕੋਈ ਉਂਗਲਾ, ਹਿੰਦਸਿਆਂ ਗਣਤ ਨਾ ਕੋਇ ਗਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਮੇਰੇ ਪਰਮ ਪੁਰਖ ਪੁਰਖੋਤਮ ਦਇਆ ਨਿਧ, ਠਾਕਰ ਸੁਆਮੀ ਤੇਰੀ ਬੇਪਰਵਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਸੁਦੀ ਵਦੀ ਦਾ ਲੇਖਾ ਨਜ਼ਰ ਕੋਇ ਨਾ ਆਈਆ। ਪਰਮ ਪੁਰਖ ਪਰਮਾਤਮ ਤੇਰੇ ਕੋਲ ਅਨੋਖੀ ਬਿਧ, ਬਿਧਨਾ ਦਾ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰੀ ਆਸਾ ਤਕ ਲੈ ਅਗੰਮ, ਅਗੰਮੜੇ ਤੇਰੇ ਚਰਨ ਟਿਕਾਈਆ। ਮੇਰਾ ਰੂਪ ਨਹੀਂ ਤਤਾਂ ਵਾਲਾ ਬ੍ਰਹਮ, ਪਾਰਬ੍ਰਹਮ ਪਰਦਾ ਦੇਣਾ ਉਠਾਈਆ । ਮੇਰਾ ਹਡ ਮਾਸ ਨਾੜੀ ਨਹੀਂ ਚਰਮ, ਚੰਮਦ੍ਰਿਸ਼ਟੀ ਨਾ ਕੋਇ ਰਖਾਈਆ। ਮੇਰਾ ਦੀਨ ਦੁਨੀ ਵਾਲਾ ਨਹੀਂ ਕੋਈ ਕਰਮ, ਕਰਮ ਕਾਂਡ ਨਾ ਕੋਇ ਜਣਾਈਆ। ਮੇਰਾ ਦੀਨਾਂ ਮਜ਼੍ਹਬਾਂ ਵਾਲਾ ਨਹੀਂ ਧਰਮ, ਹਿੱਸੇ ਦੀਨ ਦੁਨੀ ਰਖਾਈਆ। ਮੈਨੂੰ ਇਕੋ ਤੇਰੀ ਓਟ ਸਹਾਰਾ ਤੇਰੇ ਚਰਨ, ਚਰਨੋਦਕ ਤੇਰਾ ਲੈ ਕੇ ਖ਼ੁਸ਼ੀ ਬਣਾਈਆ। ਮੈਨੂੰ ਆਦਿ ਜੁਗਾਦਿ ਤੇਰੇ ਨਾਲ ਵਾਅਦਾ ਤੇਰੇ ਨਾਲ ਪ੍ਰਣ, ਪਰਮ ਪੁਰਖ ਪਰਮਾਤਮ ਦਿਆਂ ਦ੍ਰਿੜਾਈਆ। ਜੋਬਨਵੰਤੇ ਸ੍ਰੀ ਭਗਵੰਤੇ ਮੇਰਾ ਆਪੇ ਫੜ ਲੈ ਲੜਨ, ਪੱਲੂ ਆਪਣੇ ਨਾਲ ਬੰਧਾਈਆ । ਮੈਂ ਸਚ ਦੁਆਰ ਏਕੰਕਾਰ ਤੇਰੀ ਮੰਜ਼ਲ ਲੱਗੀ ਚੜ੍ਹਨ, ਚੌਥੇ ਜੁਗ ਦੇ ਮਾਲਕ ਹੋਣਾ ਆਪ ਸਹਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਹਾਰ ਭੰਨਣ ਘੜਨ, ਸਮਰਥ ਪੁਰਖ ਤੇਰੀ ਬੇਪਰਵਾਹੀਆ। ਮੇਰੇ ਉਤੋਂ ਝਗੜਾ ਮੁਕਾ ਦੇ ਸੀਸ ਧੜਨ, ਧੜੇਬਾਜ਼ੀ ਦੀਨ ਦੁਨੀ ਨਜ਼ਰ ਕੋਇ ਨਾ ਆਈਆ। ਜੀਵ ਜੰਤ ਸਾਧ ਸੰਤ ਆਤਮ ਪਰਮਾਤਮ ਤੇਰਾ ਢੋਲਾ ਪੜ੍ਹਨ, ਪਰਮ ਪੁਰਖ ਤੇਰਾ ਨਾਮ ਧਿਆਈਆ। ਮੇਰੇ ਉਤੇ ਨਾ ਕੋਈ ਜ਼ਾਤ ਨਾ ਕੋਈ ਪਾਤ ਨਾ ਕੋਈ ਹੋਵੇ ਵਰਨ ਬਰਨ, ਦੀਨ ਮਜ਼੍ਹਬ ਤੇਰਾ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਤੂੰ ਆਦਿ ਜੁਗਾਦਿ ਰਹੇਂ ਹਮੇਸ਼, ਹਮਸਾਜਣ ਇਕ ਅਖਵਾਈਆ। ਮੇਰੇ ਉਤੋਂ ਕਲ ਕਲਕੀ ਹੋ ਕੇ ਮੇਟ ਕਲੇਸ਼, ਕਲ ਕਾਤੀਆਂ ਕਰ ਸਫ਼ਾਈਆ। ਗੋਬਿੰਦ ਸੂਰੇ ਤੇਰਾ ਸੰਗ ਹੋਵੇ ਦਸ ਦਸਮੇਸ਼, ਦਹਿ ਦਿਸ਼ਾ ਧਿਆਨ ਲਗਾਈਆ। ਮੈਂ ਸੁਣਦੀ ਕੀ ਮਹਿੰਮਾ ਤੇਰੀ ਕਰੇ ਸਹੰਸਰ ਮੁਖ ਸ਼ੇਸ਼, ਦੋ ਸਹੰਸਰ ਜਿਹਵਾ ਨਾਲ ਮਿਲਾਈਆ। ਪੁਰਖ ਅਕਾਲੇ ਦੀਨ ਦਿਆਲੇ ਮੈਂ ਤੇਰਾ ਦਰਸ਼ਨ ਕਰਨਾ ਚਾਹੁੰਦੀ ਸੰਬਲ ਦੇਸ਼, ਸਾਢੇ ਤਿੰਨ ਹੱਥ ਵਜਦੀ ਵੇਖਾਂ ਵਧਾਈਆ। ਤੂੰ ਸ਼ਾਹ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਜੋਤੀ ਜਾਤਾ ਇਕ ਨਰੇਸ਼, ਨਰ ਨਰਾਇਣ ਤੇਰੀ ਵਡ ਵਡਿਆਈਆ। ਮੈਂ ਤੇਰੇ ਦੁਆਰੇ ਨਿਰਗੁਣ ਦਾਤੇ ਹੋਈ ਪੇਸ਼, ਪੇਸ਼ੀਨਗੋਈਆਂ ਤੇਰੇ ਚਰਨ ਟਿਕਾਈਆ। ਤੇਰਾ ਇਕੋ ਹੁਕਮ ਸੁਣਨਾ ਚਾਹੁੰਦੀ ਵਿਸ਼ੇਸ਼, ਵਿਸ਼ਿਆਂ ਤੋਂ ਬਾਹਰ ਦੇਣਾ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਤੇਰੇ ਠਾਂਢੇ ਦਰਗਾਹ ਸਾਚੀ ਨਿਰਗੁਣ ਧਾਰ ਹੋਈ ਪੇਸ਼, ਪਿਛਲਾ ਲੇਖਾ ਨਾਲ ਮਿਲਾਈਆ।

੨੯ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਬਸੰਤ ਕੌਰ ਦੇ ਗ੍ਰਹਿ ਪਿੰਡ ਸਮਾਲਸਰ ਜ਼ਿਲਾ ਬਠਿੰਡਾ

ਧਰਨੀ ਕਹੇ ਪ੍ਰਭੂ ਮੈਂ ਤੇਰੀ ਘਾਲਣ ਰਹੀ ਘਾਲ, ਘਾਇਲ ਹੋ ਕੇ ਜੁਗ ਜੁਗ ਸੇਵ ਕਮਾਈਆ। ਜੋਤੀ ਜਾਤੇ ਮੇਰੀ ਆ ਕੇ ਸੁਰਤ ਸੰਭਾਲ, ਸੰਬਲ ਨਿਵਾਸੀ ਆਪਣੀ ਦਇਆ ਕਮਾਈਆ। ਸਤਿ ਵਸਤ ਮੈਨੂੰ ਦੇ ਦੇ ਆਪਣਾ ਧਨ ਮਾਲ, ਅਮੋਲਕ ਇਕੋ ਇਕ ਵਰਤਾਈਆ। ਮੇਰੀ ਬੇਨੰਤੀ ਮੰਨ ਸਵਾਲ, ਆਰਜ਼ੂ ਤੇਰੇ ਚਰਨ ਟਿਕਾਈਆ। ਧਰਮ ਦਾ ਫਲ ਲਗਾ ਦੇ ਦੀਨ ਦੁਨੀ ਦੇ ਡਾਲ, ਪੱਤ ਟਹਿਣੀ ਮਾਨਸ ਜ਼ਾਤੀ ਆਪ ਮਹਿਕਾਈਆ। ਨਿਰਗੁਣ ਦਾਤੇ ਆਤਮ ਪਰਮਾਤਮ ਹੋ ਕੇ ਸਭ ਦੇ ਵਸ ਨਾਲ, ਇਕ ਇਕੱਲੇ ਆਪਣਾ ਮੇਲ ਮਿਲਾਈਆ। ਕਲਜੁਗ ਕੂੜੀ ਕਿਰਿਆ ਤੋੜ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਦੀਨਾਂ ਬੰਧਪ ਹੋ ਦਿਆਲ, ਦੀਨ ਦੁਨੀ ਦੇ ਮਾਲਕ ਤੇਰੇ ਹੱਥ ਵਡਿਆਈਆ। ਮੈਂ ਅੰਤ ਅਖ਼ੀਰ ਹੋਈ ਬੇਹਾਲ, ਬੇਹਬਲ ਹੋ ਕੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭੂ ਮੇਰੀ ਕਲਜੁਗ ਅੰਤ ਮੇਟ ਬੇਚੈਨੀ, ਧੀਰਜ ਧਰਮ ਧਾਰ ਦ੍ਰਿੜਾਈਆ। ਨਵ ਖੰਡ ਰਹੇ ਨਾ ਰਾਤ ਅੰਧੇਰੀ ਰੈਣੀ, ਕਲਜੁਗ ਕੂੜ ਕੁੜਿਆਰ ਮਿਟਾਈਆ। ਤੂੰ ਮੇਰਾ ਆਦਿ ਜੁਗਾਦਿ ਸਾਕ ਸੈਣੀ, ਸੱਜਣ ਇਕ ਅਖਵਾਈਆ। ਓਹ ਆਸ਼ਾ ਤਕ ਲੈ ਜੋ ਇਸ਼ਾਰਾ ਦਿਤਾ ਗੰਗਾ ਜਮਨਾ ਸੁਰਸਤੀ ਤ੍ਰੈਬੈਣੀ, ਤ੍ਰੈਗੁਣ ਅਤੀਤੇ ਤੇਰੇ ਚਰਨ ਟਿਕਾਈਆ। ਕਲਜੁਗ ਅੰਤਮ ਨਦੀ ਕੂੜ ਦੀ ਵਹਿਣੀ, ਸਤਿ ਧਰਮ ਜਾਏ ਰੁੜ੍ਹਾਈਆ। ਜੋ ਕੂਕ ਕੇ ਕਿਹਾ ਭਗਤ ਸੈਣੀ, ਆਪ ਆਪਣਾ ਹਾਲ ਸੁਣਾਈਆ। ਤੂੰ ਮਾਲਕ ਨਰ ਨਰਾਇਣੀ, ਹਰਿ ਕਰਤਾ ਧੁਰਦਰਗਾਹੀਆ। ਸਾਡੀ ਬੇਨੰਤੀ ਇਕੋ ਇਕ ਕਹਿਣੀ, ਧਰਨੀ ਧਰਤ ਧਵਲ ਧੌਲ ਹੋ ਕੇ ਦਿਆਂ ਸੁਣਾਈਆ। ਮੇਰੇ ਉਤੋਂ ਤੇਰੇ ਹੁਕਮ ਨਾਲ ਕਲਜੁਗ ਕੂੜ ਕੁੜਿਆਰ ਕੰਧ ਢਹਿਣੀ, ਛੱਪਰ ਛੰਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੇਰਾ ਅੰਤਸ਼ਕਰਨ ਉਠਾ ਦੇ ਸੋਤਾ, ਸੁਤੀ ਲੈ ਜਗਾਈਆ। ਮੇਰਾ ਦੁਰਮਤ ਪਾਪ ਕਲੇਵਰ ਜਾਏ ਧੋਤਾ, ਪਾਪਾਂ ਹੋਏ ਸਫ਼ਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਮੇਰਾ ਅੰਤਸ਼ਕਰਨ ਤੇਰੇ ਚਰਨ ਰੋਤਾ, ਰੋ ਰੋ ਦਿਆਂ ਦੁਹਾਈਆ। ਓਹ ਲੇਖਾ ਯਾਦ ਕਰ ਲੈ ਜਿਸ ਵੇਲੇ ਨਾਨਕ ਧਾਰ ਮਾਰਿਆ ਗੋਤਾ, ਗੌਤਮ ਦੀ ਧਾਰ ਕੀ ਦ੍ਰਿੜਾਈਆ। ਮੈਂ ਪੈ ਗਈ ਕਲਜੁਗ ਅੰਤਮ ਵਿਚ ਸੋਚਾਂ, ਸੋਚ ਸਮਝ ਚਲੇ ਨਾ ਕੋਇ ਚਤੁਰਾਈਆ। ਮੈਂ ਇਕੋ ਸਤਿਜੁਗ ਸਚ ਸਚ ਨੂੰ ਲੋਚਾਂ, ਲੋਚਨ ਨੈਣ ਆਪਣੀ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਪ੍ਰਭੂ ਮੈਂ ਨਿਰਗੁਣ ਧਾਰ ਤੈਨੂੰ ਤਕਦੀ, ਤਕ਼ਦੀਰ ਦੇ ਮਾਲਕ ਧਿਆਨ ਲਗਾਈਆ। ਮੈਂ ਖੇਲ ਵੇਖਣਾ ਚਾਹੁੰਦੀ ਇਕੋ ਯਕ ਦੀ, ਜੋ ਯਕੇ ਬਾਦ ਦੀਗਰੇ ਆਪਣਾ ਧਿਆਨ ਲਗਾਈਆ। ਮੇਰੀ ਆਸ਼ਾ ਆਦਿ ਜੁਗਾਦਿ ਪੱਕ ਦੀ, ਕੂੜਾ ਰੰਗ ਨਾ ਕੋਇ ਰੰਗਾਈਆ। ਮੈਂ ਕਥਾ ਕਹਾਣੀ ਦੱਸਾਂ ਸਚ ਦੀ, ਸੁਨੇਹੜਾ ਸਚ ਸਚ ਦ੍ਰਿੜਾਈਆ। ਮੇਰੇ ਉਤੇ ਦੀਨ ਦੁਨੀ ਕਲਜੁਗ ਅਗਨੀ ਦੇ ਵਿਚ ਮਚਦੀ, ਅੰਮ੍ਰਿਤ ਮੇਘ ਸਕੇ ਨਾ ਕੋਇ ਬਰਸਾਈਆ। ਮੈਂ ਤੇਰੀ ਧਾਰ ਵੇਖਣਾ ਚਾਹੁੰਦੀ ਪਰਮੇਸ਼ਵਰ ਪਤਿ ਦੀ, ਪਾਰਬ੍ਰਹਮ ਪ੍ਰਭ ਹੋਣਾ ਆਪ ਸਹਾਈਆ। ਤੇਰੇ ਚਰਨ ਕਵਲ ਧਵਲ ਹੋ ਕੇ ਵਾਸਤਾ ਘਤਦੀ, ਨਿਮਰਤਾ ਵਿਚ ਸੀਸ ਝੁਕਾਈਆ। ਤੂੰ ਇਕੋ

ਧਾਰ ਬਖ਼ਸ਼ ਦੇ ਬ੍ਰਹਮ ਮਤ ਦੀ, ਪਾਰਬ੍ਰਹਮ ਬ੍ਰਹਮ ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਤੇਰੀ ਖੇਲ ਸਦਾ ਸਤਿ ਦੀ, ਸਤਿ ਸਤਿਵਾਦੀ ਹੋ ਕੇ ਵੇਖ ਵਖਾਈਆ।

੨੯ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਜਸਵੰਤ ਸਿੰਘ ਦੇ ਗ੍ਰਹਿ ਪਿੰਡ ਰਾਜੇਆਣਾ ਜ਼ਿਲਾ ਫ਼ਰੀਦਕੋਟ

ਨਾਰਦ ਕਹੇ ਧਰਨੀਏ ਮੈਂ ਸਚਖੰਡ ਦੁਆਰਿਉਂ ਆਇਆ ਦੌੜਾ, ਦੋ ਜਹਾਨਾਂ ਪੰਧ ਮੁਕਾਈਆ। ਸਚ ਸੰਦੇਸ਼ਾ ਸੁਣ ਲੈ ਕੀ ਦੇਵੇ ਬ੍ਰਾਹਮਣ ਗੌੜਾ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈਆ। ਜਿਸ ਦਾ ਏਥੇ ਓਥੇ ਨਿਰਗੁਣ ਸਰਗੁਣ ਇਕੋ ਪੌੜਾ, ਪੌੜੀ ਡੰਡਾ ਜਗਤ ਨਜ਼ਰ ਕਿਸੇ ਨਾ ਆਈਆ। ਜਿਸ ਦਾ ਮਾਰਗ ਰਸਤਾ ਦੀਨ ਦੁਨੀ ਤੋਂ ਸੌੜਾ, ਜਗਤ ਜਗਿਆਸੂ ਲੰਘ ਸਕੇ ਕੋਇ ਨਾ ਰਾਈਆ। ਜਿਸ ਮੈਨੂੰ ਇਕੋ ਵਸਤ ਦਿਤੀ ਸੱਸੇ ਉਪਰ ਵਖਾਇਆ ਹੋੜਾ, ਸੋ ਪੁਰਖ ਨਿਰੰਜਣ ਭੇਵ ਖੁਲ੍ਹਾਈਆ। ਹਾਹੇ ਉਪਰ ਟਿੱਪੀ ਹੰ ਬ੍ਰਹਮ ਬਣਾਇਆ ਜੋੜਾ, ਜੋੜੀ ਜਗਤ ਜਗਦੀਸ ਬਣਾਈਆ। ਜਿਸ ਦੀ ਕੋਝੀਏ ਕਮਲੀਏ ਤੈਨੂੰ ਅੰਤਮ ਲੋੜਾ, ਲੁੜੀਂਦਾ ਸਾਜਣ ਧੁਰਦਰਗਾਹੀਆ। ਓਨ ਹਸ ਕੇ ਕਿਹਾ ਮੇਰਾ ਵਕ਼ਤ ਰਹਿ ਗਿਆ ਥੋੜ੍ਹਾ, ਥੁੜੀਏ ਥਿੜਕੀਏ ਤੇਰਾ ਲੇਖਾ ਦਿਆਂ ਮੁਕਾਈਆ। ਇਕੋ ਬੋਧ ਅਗਾਧਾ ਯਾਦ ਕਰ ਲੈ ਸ਼ਬਦੀ ਧਾਰ ਗੋਬਿੰਦ ਵਾਲਾ ਦੋਹਰਾ, ਦੋ ਅੱਖਰਾਂ ਜਿਸ ਦੀ ਵੰਡ ਵੰਡਾਈਆ। ਉਹ ਪਾਰਬ੍ਰਹਮ ਪਤਿ ਪਰਮੇਸ਼ਵਰ ਜੋਤੀ ਜਾਤਾ ਬਾਂਕਾ ਛੋਰਾ, ਸ਼ੌਹਰ ਸਭ ਦਾ ਨੂਰ ਅਲਾਹੀਆ। ਜਿਸ ਤੇਰਾ ਕਲਜੁਗ ਅੰਤ ਲੇਖਾ ਮੁਕਾਉਣਾ ਅੰਧ ਘੋਰਾ, ਘੋਰੀ ਹੋ ਕੇ ਵੇਖੇ ਥਾਉਂ ਥਾਈਂਆ। ਲਹਿਣਾ ਦੇਣਾ ਮੁਕਾਏ ਠਗ ਚੋਰਾ, ਚਾਰੋਂ ਕੁੰਟ ਫੋਲ ਫੁਲਾਈਆ । ਤੇਰੇ ਉਤੇ ਜਨ ਭਗਤਾਂ ਭਾਗ ਕਰੇ ਮਥੋਰਾ, ਮਿਥਿਆ ਦਿਸੇ ਖ਼ਲਕ ਖ਼ੁਦਾਈਆ। ਉਸ ਦਾ ਵੇਸ ਹੋਣਾ ਅਵਰ ਦਾ ਔਰਾ, ਹੋਰ ਦਾ ਹੋਰ ਰੂਪ ਵਟਾਈਆ। ਜਿਸ ਦਾ ਹੁਕਮ ਫ਼ਰਮਾਨ ਸੰਦੇਸ਼ ਚਾਰ ਜੁਗ ਤੋਂ ਬਾਹਰ ਵਖਰਾ ਕੋਰਾ, ਜਗਤ ਮਿਲਾਵਟ ਨਜ਼ਰ ਕੋਇ ਨਾ ਆਈਆ। ਜਿਸ ਦਾ ਸ਼ਬਦ ਅਗੰਮੀ ਦੋ ਜਹਾਨਾਂ ਬ੍ਰਹਿਮੰਡਾਂ ਖੰਡਾਂ ਬਿਨਾ ਤਨ ਵਜੂਦ ਫਿਰੇ ਦੌੜਾ, ਆਦਿ ਜੁਗਾਦੀ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਧਰਨੀਏ ਮੇਰਾ ਦਰਗਾਹ ਸਾਚੀ ਦਾ ਸੁਣ ਪੈਗ਼ਾਮ, ਪੈਗ਼ੰਬਰਾਂ ਤੋਂ ਬਾਹਰ ਦਿਆਂ ਦ੍ਰਿੜਾਈਆ। ਜਿਸ ਵਿਚ ਸਯਦਾ ਨਹੀਂ ਕੋਈ ਸਲਾਮ, ਸਲਾਮਅਲੈਕਮ ਕਹਿ ਕੇ ਸੀਸ ਨਿਵਾਈਆ। ਨੀ ਉਹ ਮਾਲਕ ਖ਼ਾਲਕ ਨੂਰ ਅਲਾਹ ਅਗੰਮ ਅਮਾਮ, ਮਮਤਾ ਮੋਹ ਨਾ ਕੋਇ ਜਣਾਈਆ। ਜਿਸ ਤੇਰੇ ਉਤੇ ਦੀਨ ਦੁਨੀ ਵੇਖਣੀ ਅਵਾਮ, ਆਮ ਭੇਵ ਸਮਝੇ ਕੋਇ ਨਾ ਰਾਈਆ । ਜੋ ਕਲਜੁਗ ਕੂੜੀ ਕਿਰਿਆ ਮੇਟੇ ਅੰਧੇਰੀ ਰੈਣ ਸ਼ਾਮ, ਸ਼ਮਅ ਨੂਰ ਜੋਤ ਕਰੇ ਰੁਸ਼ਨਾਈਆ। ਚੌਦਾਂ ਤਬਕਾਂ ਲੇਖਾ ਰਹਿਣ ਨਾ ਦੇਵੇ ਤਮਾਮ, ਤਮਅ ਲਾਲਚ ਵੰਡ ਨਾ ਕੋਇ ਵੰਡਾਈਆ। ਜਿਸ ਦਾ ਇਕੋ ਕਲਮਾ ਕਾਇਨਾਤ ਹੋਣਾ ਨਾਮ, ਨਾਮ ਨਿਧਾਨਾ ਇਕ ਦ੍ਰਿੜਾਈਆ। ਓਸੇ ਦੇ ਗੀਤ ਢੋਲੇ ਸਾਰੇ ਗਾਣ, ਗਾ ਗਾ ਸ਼ੁਕਰ ਮਨਾਈਆ। ਜੋ ਮਾਲਕ ਖ਼ਾਲਕ ਹੋਵੇ ਦੋ ਜਹਾਨ, ਵਾਲੀ ਜ਼ਮੀਂ ਅਸਮਾਨ ਅਖਵਾਈਆ। ਜੋ ਸ਼ਰਅ ਮੇਟੇ ਜਗਤ

ਜੁਗਤ ਸ਼ੈਤਾਨ, ਸ਼ਰੀਅਤ ਆਪਣੇ ਰੰਗ ਰੰਗਾਈਆ। ਮੁਹੰਮਦ ਲਹਿਣਾ ਦੇਣਾ ਕਰੇ ਪਰਵਾਨ, ਚਾਰ ਯਾਰੀ ਬੈਠੀ ਸੀਸ ਨਿਵਾਈਆ। ਸਦੀ ਚੌਧਵੀਂ ਮੇਟ ਨਿਸ਼ਾਨ, ਨਿਸ਼ਾਨਾ ਧਰਮ ਧਾਰ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਧਰਨੀਏ ਮੈਨੂੰ ਖ਼ਬਰ ਅਗੰਮੀ ਦਿਤੀ ਨਿਹਕਲੰਕ, ਭੇਵ ਅਭੇਦ ਆਪਣੇ ਵਿਚ ਛੁਪਾਈਆ। ਜਿਸ ਦਾ ਇਕੋ ਨਾਮ ਦਮਾਮਾ ਵਜਣਾ ਡੰਕ, ਫ਼ਤਿਹ ਗੋਬਿੰਦ ਰੰਗ ਰੰਗਾਈਆ। ਜਿਸ ਤੇਰਾ ਸੁਹਾਉਣਾ ਦੁਆਰ ਬੰਕ, ਨਵ ਸੱਤ ਵੇਖੇ ਚਾਈਂ ਚਾਈਂਆ। ਭੇਵ ਖੁਲ੍ਹਾਏ ਰਾਓ ਰੰਕ, ਊਚ ਨੀਚ ਗੰਢ ਪੁਆਈਆ। ਤੇਰੇ ਅੰਦਰੋਂ ਕੱਢੇ ਸ਼ੰਕ, ਸੰਸਾ ਰਹਿਣ ਕੋਇ ਨਾ ਪਾਈਆ। ਇਕੋ ਨਾਮ ਦੀ ਲਾਏ ਤਨਕ, ਚਾਰੋਂ ਕੁੰਟ ਖਿੱਚੇ ਵਾਹੋ ਦਾਹੀਆ। ਦੀਨ ਦੁਨੀ ਦਾ ਮਨ ਕਾ ਮਣਕਾ ਫੇਰੇ ਮਨਕ, ਮਨਸਾ ਮਨਸਾ ਵਿਚੋਂ ਬਦਲਾਈਆ। ਜਿਸ ਦਾ ਸ਼ਬਦ ਅਣਿਆਲਾ ਤੀਰ ਸਮਝ ਸਕੇ ਨਾ ਕੋਇ ਧਨੁਸ਼, ਕਮਾਨ ਵੇਖਣ ਕੋਇ ਨਾ ਪਾਈਆ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਗਾਉਂਦੇ ਸਾਧ ਸੰਤ ਸਹਸ, ਅਗਣਤ ਬੈਠੇ ਧਿਆਨ ਲਗਾਈਆ। ਉਸ ਨੇ ਤੇਰੇ ਉਤੇ ਚਾਰ ਵਰਨ ਅਠਾਰਾਂ ਬਰਨ ਦੀਨ ਦੁਨੀ ਬਣਾਏ ਇਕੋ ਬੰਸ, ਬੰਸਾਵਲੀ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਧਰਨੀਏ ਮੈਨੂੰ ਖ਼ਬਰ ਦਿਤੀ ਅਗੰਮੇ ਕਲਗੀ, ਜਿਸ ਨੂੰ ਕਲਕੀ ਕਹਿ ਕੇ ਸਾਰੇ ਗਾਈਆ। ਜਿਸ ਦੀ ਖੇਲ ਨਹੀਂ ਕਿਸੇ ਵਰਗੀ, ਵਰਗ ਸਕੇ ਕੋਇ ਨਾ ਲਾਈਆ। ਉਹਦੀ ਧਾਰ ਆਪਣੇ ਅਗੰਮੇ ਘਰ ਦੀ, ਘਰਾਨਾ ਵੇਖਣ ਕੋਇ ਨਾ ਪਾਈਆ। ਜਿਸ ਦੀ ਧਾਰ ਆਦਿ ਜੁਗਾਦਿ ਹਭ ਕੁਛ ਕਰਦੀ, ਕਰਤਾ ਪੁਰਖ ਨੂਰ ਅਲਾਹੀਆ। ਉਸ ਦੇ ਕੋਲੋਂ ਲੱਖ ਚੁਰਾਸੀ ਡਰਦੀ, ਸਿਰ ਸਕੇ ਨਾ ਕੋਇ ਉਠਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਆਸ਼ਾ ਓਸੇ ਕੋਲੋਂ ਪੜ੍ਹਦੀ, ਨਿਰਅੱਖਰ ਦਏ ਸਮਝਾਈਆ। ਓਸੇ ਦੀ ਖੇਲ ਤਨ ਵਜੂਦ ਸੀਸ ਧੜ ਦੀ, ਪੰਜ ਤਤ ਆਪਣਾ ਰੰਗ ਰੰਗਾਈਆ। ਉਹ ਲਹਿਣਾ ਦੇਣਾ ਅੰਤ ਤੇਰੀ ਝੋਲੀ ਪਾਏ ਬਾਕੀ ਰਹੇ ਨਾ ਚੇਤਨ ਜੜ੍ਹ ਦੀ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਨਾਰਦ ਕਹੇ ਧਰਨੀ ਸੁਣ ਲੈ ਸ਼ਬਦ ਸਤਿਗੁਰੂ ਸੰਦੇਸ਼, ਸ਼ਬਦ ਸਤਿਗੁਰ ਕੀ ਜਣਾਈਆ। ਮੈਂ ਆਦਿ ਜੁਗਾਦੀ ਨਰ ਨਰੇਸ਼, ਨਰ ਨਰਾਇਣ ਦਿਤੀ ਵਡਿਆਈਆ। ਮੇਰਾ ਨਾ ਮੁੱਛ ਨਾ ਦਾੜ੍ਹੀ ਕੇਸ, ਮੂੰਡ ਮੁੰਡਾਇਆ ਨਾ ਰੂਪ ਬਣਾਈਆ। ਮੇਰਾ ਨਾਤਾ ਗੋਬਿੰਦ ਧਾਰ ਨਾਲ ਦਸ ਦਸਮੇਸ਼, ਦਹਿ ਦਿਸ਼ਾ ਖੇਲ ਖਿਲਾਈਆ। ਮੈਂ ਆਦਿ ਜੁਗਾਦਿ ਰਹਾਂ ਹਮੇਸ਼, ਜੀਵਣ ਮਰਨ ਨਾ ਰੂਪ ਬਦਲਾਈਆ । ਮੇਰਾ ਅੰਤਮ ਵਾਸਾ ਹੋਣਾ ਸੰਬਲ ਦੇਸ, ਸਾਢੇ ਤਿੰਨ ਹੱਥ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਧਰਨੀ ਕਹੇ ਨਾਰਦਾ ਮੈਂ ਸੁਣਿਆ ਸਰਬ ਅਹਿਵਾਲ, ਜੋ ਨਿਰਗੁਣ ਧਾਰ ਦਿਤਾ ਦ੍ਰਿੜਾਈਆ। ਤੂੰ ਨਿੱਕਾ ਨੰਨ੍ਹਾ ਨੱਢਾ ਬਾਲ, ਜੁਗ ਜੁਗ ਭੱਜੇਂ ਵਾਹੋ ਦਾਹੀਆ। ਤੇਰੇ ਅਗੇ ਕਰਾਂ ਸੁਆਲ, ਜਵਾਬਤਲਬੀ ਵਿਚ ਮੰਗ ਮੰਗਾਈਆ। ਸਚ ਦੱਸ ਕਿਸ ਬਿਧ ਪ੍ਰਭ ਲੇਖਾ ਮੁਕਾਵੇ ਸ਼ਾਹ ਕੰਗਾਲ, ਪਾਤਸ਼ਾਹ ਆਪਣਾ ਲੇਖ ਚੁਕਾਈਆ। ਧਰਨੀ ਉਤੇ ਮੇਰੀ ਕਰੇ ਸੰਭਾਲ, ਕਿਸ ਬਿਧ ਸੰਬਲ ਸੋਭਾ ਪਾਈਆ। ਕਿਸ ਬਿਧ ਅਵਤਾਰ ਪੈਗ਼ੰਬਰ ਗੁਰੂ ਰਖੇ ਨਾਲ, ਵਿਸ਼ਨ ਬ੍ਰਹਮਾ ਸ਼ਿਵ ਜੋੜ ਜੁੜਾਈਆ। ਕਿਸ ਬਿਧ ਹੁਕਮ

ਜਣਾਏ ਕਾਲ ਮਹਾਂਕਾਲ, ਰਾਏ ਧਰਮ ਚਿਤਰ ਗੁਪਤ ਲਏ ਉਠਾਈਆ। ਲਾੜੀ ਮੌਤ ਕਿਸ ਬਿਧ ਕਰੇ ਹਾਲ ਹਾਲ, ਭੱਜੇ ਵਾਹੋ ਦਾਹੀਆ। ਕਵਣ ਵਕ਼ਤ ਸੁਹੰਜਣਾ ਕਿਹੜੀ ਥਿਤ ਆ ਕੇ ਵੇਖੇ ਮੁਰੀਦਾਂ ਹਾਲ, ਮੇਰਾ ਮੁਰਸ਼ਦ ਧੁਰਦਰਗਾਹੀਆ। ਕਵਣ ਕੂਟੇ ਪਹਿਲੋਂ ਕਰੇ ਜ਼ਵਾਲ, ਜ਼ਾਹਰ ਹੋ ਕੇ ਦਏ ਦ੍ਰਿੜਾਈਆ। ਅਵਤਾਰ ਪੈਗ਼ੰਬਰ ਗੁਰ ਕਿਸ ਬਿਧ ਆਪਣਾ ਭਵਿਖਤ ਦੇਣ ਵਖਾਲ, ਪੇਸ਼ੀਨਗੋਈਆਂ ਬਿਨ ਹੱਥਾਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਧਰਨੀਏ ਸੋ ਪੁਰਖ ਨਿਰੰਜਣ ਰੂਪ ਬਦਲਾਵੇਗਾ। ਹਰਿ ਪੁਰਖ ਨਿਰੰਜਣ ਵੇਸ ਵਟਾਵੇਗਾ। ਏਕੰਕਾਰਾ ਨੂਰ ਦਰਸਾਵੇਗਾ। ਜੋਤੀ ਜਾਤਾ ਡਗਮਗਾਵੇਗਾ। ਅਬਿਨਾਸ਼ੀ ਕਰਤਾ ਸੋਭਾ ਪਾਵੇਗਾ। ਸ੍ਰੀ ਭਗਵਾਨ ਹੁਕਮ ਵਰਤਾਵੇਗਾ। ਪਾਰਬ੍ਰਹਮ ਆਪ ਸੁਣਾਵੇਗਾ। ਸ਼ਬਦੀ ਸ਼ਬਦ ਡੰਕ ਵਜਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਉਠਾਵੇਗਾ। ਧੁਰ ਦਾ ਹੁਕਮ ਸੰਦੇਸ਼ ਇਕੋ ਇਕ ਦ੍ਰਿੜਾਵੇਗਾ। ਏਕਾ ਜੋਤ ਏਕਾ ਧਾਰ ਏਕਾ ਸ਼ਬਦ ਗੰਢ ਪੁਆਵੇਗਾ। ਏਕਾ ਰੂਪ ਆਪ ਨਿਰੰਕਾਰ, ਦੂਸਰ ਵੇਸ ਨਾ ਕੋਇ ਵਟਾਵੇਗਾ। ਜੋਤੀ ਜਾਤਾ ਹੋ ਕੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਵੇਗਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰਕੇ ਪਾਰ, ਧਰਨੀ ਧਰਤ ਧਵਲ ਧੌਲ ਤੇਰਾ ਦੁਆਰਾ ਬੰਕ ਵਡਿਆਵੇਗਾ। ਸਾਢੇ ਤਿੰਨ ਹੱਥ ਵੇਖ ਮੰਦਰ ਅਪਾਰ, ਸੋਹਣਾ ਆਪਣਾ ਰੂਪ ਜਣਾਵੇਗਾ। ਸੰਬਲ ਬਹਿ ਸਚੀ ਸਰਕਾਰ, ਸਾਚਾ ਸੋਹਲਾ ਢੋਲਾ ਰਾਗ ਜਣਾਵੇਗਾ। ਤੂੰ ਕੋਝੀਏ ਕਮਲੀਏ ਕਰੀਂ ਨਿਮਸਕਾਰ, ਤੇਰਾ ਸੀਸ ਜਗਦੀਸ ਆਪਣੇ ਲੇਖੇ ਲਾਵੇਗਾ। ਉਸ ਦੇ ਚਰਨ ਜਾਵੀਂ ਬਲਿਹਾਰ, ਬਲਿਹਾਰੀ ਤੇਰਾ ਦਰਦ ਦੁਖ ਮਿਟਾਵੇਗਾ। ਕਲਜੁਗ ਕੂੜਾ ਤੇਰੇ ਵਿਚੋਂ ਕੱਢੇ ਬਾਹਰ, ਧਵਲੇ ਤੇਰਾ ਭਾਰ ਦੂਰ ਕਰਾਵੇਗਾ। ਜੋ ਆਸਾ ਰਖ ਕੇ ਗਿਆ ਰਵੀਦਾਸ ਚਮਾਰ, ਚੰਮਦ੍ਰਿਸ਼ਟੀ ਸਭ ਦਾ ਡੇਰਾ ਢਾਵੇਗਾ। ਇਕੋ ਰੰਗ ਰੰਗਾਵੇ ਪੁਰਖ ਨਾਰ, ਨਾਰ ਕੰਤ ਆਪਣੀ ਖੇਲ ਖਿਲਾਵੇਗਾ। ਤੇਰੇ ਉਤੇ ਬਸੰਤ ਕਰੇ ਬਹਾਰ, ਭਗਤ ਸੁਹੇਲੇ ਗੁਲਸ਼ਨ ਬਾਗ਼ ਆਪ ਮਹਿਕਾਵੇਗਾ। ਤੂੰ ਵੇਖਣਾ ਨੌ ਖੰਡ ਪ੍ਰਿਥਮੀ ਸੱਤ ਦੀਪ ਏਕਾ ਦੀਪ ਹੋਏ ਉਜਿਆਰ, ਜੋਤੀ ਜਾਤਾ ਡਗਮਗਾਵੇਗਾ। ਏਕੋ ਅੰਮ੍ਰਿਤ ਰਸ ਦੇਵੇ ਠੰਡਾ ਠਾਰ, ਤੇਰੀ ਤ੍ਰਿਸ਼ਨਾ ਭੁਖ ਮਿਟਾਵੇਗਾ। ਇਕੋ ਸ਼ਬਦ ਦੇਵੇ ਧੁਨਕਾਰ, ਅਨਹਦ ਨਾਦੀ ਨਾਦ ਸੁਣਾਵੇਗਾ। ਇਕੋ ਮੰਦਰ ਮਸਜਿਦ ਸ਼ਿਵਦਵਾਲਾ ਮਠ ਹੋਏ ਗੁਰੂਦੁਆਰ, ਇਕੋ ਪੁਰਖ ਅਕਾਲਾ ਦੀਨ ਦਿਆਲਾ ਇਸ਼ਟ ਇਸ਼ਟ ਸੁਹਾਵੇਗਾ। ਤੂੰ ਮੇਰਾ ਮੈਂ ਤੇਰਾ ਸਭ ਨੇ ਕਰਨਾ ਜੈਕਾਰ, ਦੂਜਾ ਰਾਗ ਨਾ ਕੋਇ ਅਲਾਵੇਗਾ। ਨਾਰਦ ਕਹੇ ਧਰਨੀਏ ਮੇਰੀ ਡੰਡਾਵਤ ਬੰਦਨਾ ਸਯਦਿਆਂ ਵਿਚ ਨਿਮਸਕਾਰ, ਸੋ ਸੁਆਮੀ ਅੰਤਰਜਾਮੀ ਤੇਰੇ ਉਤੇ ਆਪਣਾ ਹੁਕਮ ਵਰਤਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨਿਰਗੁਣ ਸਰਗੁਣ ਸਦ ਪਾਵਣਹਾਰਾ ਸਾਰ, ਮਹਾਸਾਰਥੀ ਹੋ ਕੇ ਤੇਰਾ ਸੰਗ ਨਿਭਾਵੇਗਾ।

੨੯ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲ ਜ਼ਿਲਾ ਫ਼ਰੀਦਕੋਟ

ਸਤਿਗੁਰ ਨਾਨਕ ਜਣਾਈ ਇਕ ਗੱਲ, ਹੋਰ ਹਉਮੇ ਝਖਣਾ ਝਾਖ। ਜੋ ਬਾਵਨ ਦੱਸੀ ਦੁਆਰੇ ਬਲ, ਬਿਨ ਅੱਖਰਾਂ ਨਿਰਅੱਖਰ ਧਾਰ ਆਖ।

ਰਾਮ ਜਣਾਈ ਲੰਕਾ ਧਾਰ ਵਿਚ ਜਲ, ਹਨੂਵੰਤ ਸਮਝਾਇਆ ਸਾਖ। ਕ੍ਰਿਸ਼ਨ ਭੇਵ ਖੁਲ੍ਹਾਇਆ ਪਲ, ਅਰਜਨ ਪਰਦਾ ਲਾਹ ਪਰਤਾਖ। ਮੂਸਾ ਓਸੇ ਧਾਰ ਵਿਚ ਗਿਆ ਰਲ, ਜਿਸ ਗੱਲ ਦੀ ਹੋਰ ਨਹੀਂ ਕੋਈ ਸ਼ਾਖ਼। ਈਸਾ ਓਸੇ ਮੰਜ਼ਲ ਪਿਆ ਚਲ, ਜਿਹੜੀ ਗੱਲ ਅੰਦਰੋਂ ਗਈ ਭਾਖ। ਮੁਹੰਮਦ ਓਹੋ ਦੁਆਰਾ ਲਿਆ ਮਲ, ਜਿਥੇ ਇਕ ਗੱਲ ਦਾ ਯਵਲੇ ਜ਼ੂ ਜਮਤਾ ਜ਼ਵੀ ਅਰਸ਼ੇ ਨਵਿਜ਼ ਯੋਜ਼ੂ ਜ਼ਮਾ ਰਹਿਮਤੇ ਖ਼ੁਦਾ ਨੂਰੇ ਨਿਜ਼ਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਧੁਰਦਰਗਾਹੀਆ। ਨਾਨਕ ਗੱਲ ਜਗਤ ਧਾਰ ਅਗੰਮੀ, ਅੱਖਰ ਲੇਖ ਨਾ ਕੋਇ ਬਣਾਈਆ। ਗਾਈ ਜਾਏ ਨਾ ਕਿਸੇ ਪਵਣ ਸੁਆਮੀ ਦਮੀ, ਰਸਨਾ ਜਿਹਵਾ ਨਾ ਕੋਇ ਚਤੁਰਾਈਆ। ਕਿਸੇ ਕ਼ਲਮ ਸ਼ਾਹੀ ਦੀ ਧਾਰ ਵਿਚੋਂ ਨਹੀਂ ਜੰਮੀਂ, ਕਾਗ਼ਜ਼ਾਂ ਰੰਗ ਨਾ ਕੋਇ ਰੰਗਾਈਆ। ਜਿਸ ਦੀ ਜੋਬਨ ਜਵਾਨੀ ਪੁਰਾਣੀ ਨਹੀਂ ਨਵੀਂ, ਨਵ ਨੌ ਚਾਰ ਸਮਝ ਕੋਇ ਨਾ ਪਾਈਆ। ਓਹ ਲਿਖੀ ਜਾਏ ਨਾ ਕਦੀ ਸ਼ਾਸਤਰਾਂ ਵਾਲੇ ਪੰਨੀ, ਹਰੂਫ਼ਾਂ ਵੰਡ ਨਾ ਕੋਇ ਵੰਡਾਈਆ। ਬੱਧੀ ਜਾਏ ਕਿਸੇ ਨਾ ਕੰਨੀ, ਹੱਥੋ ਹੱਥ ਨਾ ਕੋਇ ਟਿਕਾਈਆ। ਵਸੇ ਕਦੇ ਨਾ ਕਿਸੇ ਛੱਪਰ ਛੰਨੀ, ਜਗਤ ਦੁਆਰਿਆਂ ਡੇਰਾ ਕਦੇ ਨਾ ਲਾਈਆ। ਉਹਦਾ ਲੇਖਾ ਨਹੀਂ ਵਜੂਦ ਤਤ ਤਨੀ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਨਾ ਵੇਸ ਵਟਾਈਆ। ਓਹ ਸੁਣੀ ਜਾਏ ਕਦੇ ਨਾ ਕੰਨੀ, ਸਰਵਣਾਂ ਚਲੇ ਨਾ ਕੋਇ ਚਤੁਰਾਈਆ। ਓਹ ਜਗਤ ਮਾਇਆ ਵਾਲੀ ਨਹੀਂ ਕੋਈ ਧਨੀ, ਧਨਾਢ ਰੂਪ ਨਾ ਕੋਇ ਦਰਸਾਈਆ। ਸ਼ਰਅ ਵਿਚ ਜਾਏ ਕਦੇ ਨਾ ਡੰਨੀ, ਮਜ਼੍ਹਬਾਂ ਸੰਗ ਨਾ ਕੋਇ ਰਖਾਈਆ। ਨਾ ਘੜੀ ਜਾਏ ਨਾ ਭੰਨੀ, ਦੋਹਾਂ ਤੋਂ ਬਾਹਰ ਆਪਣਾ ਰੂਪ ਦਰਸਾਈਆ। ਓਹ ਬਣੀ ਨਹੀਂ ਕਿਸੇ ਦੀ ਵੰਨੀ, ਨਾਰ ਹੋ ਕੇ ਕੰਤ ਨਾ ਕੋਇ ਹੰਢਾਈਆ। ਕਿਸੇ ਦੀ ਦੁਖ਼ਤਰ ਬਣੀ ਨਹੀਂ ਚੰਨੀ, ਗੋਦੀ ਗੋਦ ਨਾ ਕੋਇ ਉਠਾਈਆ। ਓਹਦੀ ਧਾਰ ਨਹੀਂ ਕੋਈ ਉਚੀ ਲੰਮੀ, ਨੀਕਣ ਨੀਕਾ ਨਜ਼ਰ ਕੋਇ ਨਾ ਆਈਆ। ਓਹ ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਹੋਏ ਨਿਕੰਮੀ, ਨਿਹਕਰਮਣ ਰੂਪ ਨਾ ਕੋਇ ਅਖਵਾਈਆ। ਓਹ ਗਗਨ ਗਗਨੰਤਰ ਜ਼ਿਮੀਂ ਅਸਮਾਨ ਦੇ ਸਕੇ ਨਾ ਥੰਮ੍ਹੀ, ਸਹਾਰੇ ਦੀ ਲੋੜ ਨਾ ਕੋਇ ਰਖਾਈਆ। ਓਹ ਹੱਥ ਨਾ ਆਵੇ ਕਿਸੇ ਵਿਦਿਆ ਵਾਲੀ ਗੱਲੀਂ, ਬੁੱਧੀ ਨਾਲ ਚਲੇ ਨਾ ਕੋਇ ਚਤੁਰਾਈਆ। ਓਹ ਛਲ ਵਿਚ ਕਿਸੇ ਕੋਲੋਂ ਜਾਏ ਨਾ ਛਲੀ, ਅਛਲ ਅਛੱਲ ਆਪਣੀ ਖੇਲ ਖਿਲਾਈਆ। ਓਹਨੂੰ ਖੋਜਦੇ ਗਏ ਕੋਟਨ ਕੋਟ ਪੈਗ਼ੰਬਰ ਪੀਰ ਵਲੀ, ਵਲੀਐਹਦ ਧਿਆਨ ਲਗਾਈਆ। ਓਹ ਇਸ਼ਾਰਾ ਦੇ ਕੇ ਗਿਆ ਮੁਹੰਮਦ ਧਾਰ ਅਲੀ, ਅਬੂਬਕਰ ਨੇਤਰ ਨੈਣਾਂ ਨੀਰ ਵਹਾਈਆ। ਓਹਦਾ ਸੀਸ ਕਦੇ ਕਿਸੇ ਰੱਖਿਆ ਨਹੀਂ ਤਲੀ, ਤਲਬਾਂ ਦੀ ਵੰਡ ਨਾ ਕੋਇ ਵੰਡਾਈਆ। ਨਾਨਕ ਦੀ ਇਕ ਗੱਲ ਜਦੋਂ ਆਵੇ ਤੇ ਆਵੇ ਭਗਤਾਂ ਦੀ ਸਾਚੀ ਗਲੀ, ਨੌ ਦੁਵਾਰਿਆਂ ਦੇ ਉਤੇ ਆਪਣਾ ਹੁਕਮ ਸੁਣਾਈਆ। ਜਿਥੇ ਜੋਤ ਦੀ ਧਾਰ ਆਪੇ ਫੁਲੀ ਆਪੇ ਫਲੀ, ਪੱਤ ਟਹਿਣੀ ਵੰਡ ਨਾ ਕੋਇ ਵੰਡਾਈਆ। ਉਹ ਗੱਲ ਸਤਿਗੁਰ ਸ਼ਬਦ ਦੀ ਇਕ ਪਰੇਮ ਧਾਰ ਦੀ ਕਲੀ, ਕਲਮਿਆਂ ਤੋਂ ਬਾਹਰ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਇਕ ਗੱਲ ਨਾਨਕ ਧਾਰ ਸਦਾ ਨਾਦਨ, ਅਨਾਦ ਅਨਾਦੀ ਧੁੰਨ ਜਣਾਈਆ। ਬ੍ਰਹਮ ਧਾਰ ਸਦਾ ਬ੍ਰਹਿਮਾਦਨ, ਬ੍ਰਹਿਮੰਡਾਂ ਵੇਖੇ ਸਦਾ ਚਾਈਂ ਚਾਈਂਆ। ਜਿਸ ਦੀ ਖ਼ਬਰ ਆਦਿ ਜੁਗਾਦਿਨ, ਜੁਗ ਚੌਕੜੀ ਮੇਟਣ ਕੋਇ ਨਾ ਪਾਈਆ। ਓਹ ਇਕ ਗੱਲ ਅਵਤਾਰ ਪੈਗ਼ੰਬਰ ਗੁਰੂ ਸਦਾ ਅਰਾਧਣ, ਬਿਨ

ਮਨ ਮਨਸਾ ਢੋਲੇ ਗਾਈਆ। ਓਹ ਭਗਤਾਂ ਨਾਲ ਸਦਾ ਭਗਤੀ ਧਾਰ ਦੱਸੇ ਸਾਧਨ, ਸਿਦਕ ਸਬੂਰੀ ਆਪਣਾ ਸੰਗ ਜਣਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਮਾਰ ਕੇ ਅਵਾਜ਼ਨ, ਸੋਈ ਸੁਰਤੀ ਲਏ ਉਠਾਈਆ। ਓਹ ਵੇਖੋ ਨੂਰ ਨੁਰਾਨਾ ਸ਼ਾਹ ਸੁਲਤਾਨਾ ਸ਼ਾਹੋ ਭੂਪ ਰਾਜ ਰਾਜਨ, ਨਰ ਨਿਰੰਕਾਰਾ ਨੂਰ ਅਲਾਹੀਆ। ਜਿਸ ਨੇ ਆਦਿ ਜੁਗਾਦਿ ਸਾਚੀ ਸਾਜੀ ਸਾਜਨ, ਸਾਜਣਹਾਰ ਇਕ ਅਖਵਾਈਆ। ਉਸ ਦਾ ਭੇਵ ਇਕੋ ਬਾਤਨ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਾਚੀ ਗੱਲ ਅਗੰਮ ਅਥਾਹ, ਸਤਿਗੁਰ ਨਾਨਕ ਨਾਮ ਵਿਚੋਂ ਦ੍ਰਿੜਾਈਆ। ਜਿਸ ਦਾ ਸਤਿਗੁਰ ਸ਼ਬਦ ਸਦਾ ਮਲਾਹ, ਜੁਗ ਜੁਗ ਬੇੜਾ ਆਪਣੇ ਕੰਧ ਉਠਾਈਆ । ਜਿਸ ਦੀ ਅਕਲ ਬੁੱਧੀ ਦੇ ਸਕੇ ਨਾ ਕੋਇ ਸਲਾਹ, ਮਸ਼ਵਰੇ ਵਿਚ ਕਦੇ ਨਾ ਆਈਆ। ਓਹ ਹੱਥ ਨਾ ਆਵੇ ਥਲ ਅਸਗਾਹ, ਮਹੀਅਲ ਖੋਜਣ ਚਾਈਂ ਚਾਈਂਆ। ਉਸ ਦਾ ਮਾਲਕ ਇਕੋ ਬੇਪਰਵਾਹ, ਜੋ ਬੇਪਰਵਾਹੀ ਵਿਚ ਸਮਾਈਆ। ਜਿਸ ਉਤੇ ਸਤਿਗੁਰ ਦਇਆ ਦੇਵੇ ਕਮਾ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਬਿਨਾ ਜਗਤ ਸ਼ਾਸਤਰਾਂ ਤੋਂ ਇਕ ਗੱਲ ਦਏ ਸਮਝਾ, ਗੱਲ ਗੱਲ ਵਿਚੋਂ ਪਰਗਟਾਈਆ। ਜਿਸ ਗੱਲ ਵਿਚੋਂ ਨਜ਼ਰੀ ਆਵੇ ਨੂਰ ਅਲਾਹ, ਨੂਰ ਨੁਰਾਨਾ ਧੁਰਦਰਗਾਹੀਆ। ਭੇਵ ਖੁਲ੍ਹਾਏ ਪਰਦਾ ਲਾਹ, ਉਹਲਾ ਰਹਿਣ ਕੋਇ ਨਾ ਪਾਈਆ। ਓਹ ਗੱਲ ਕਹੇ ਵਾਹ ਵਾਹ, ਵਾਹਿਗੁਰੂ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਹਰਿ, ਸਚ ਦਾ ਸੰਗ ਆਪ ਨਿਭਾਈਆ। ਗੱਲ ਕਹੇ ਮੈਂ ਨਾਨਕ ਧਾਰਾ, ਧਰਮ ਧਰਮ ਜਣਾਈਆ। ਮੇਰਾ ਲਹਿਣਾ ਦੇਣਾ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਸਮਝ ਨਾ ਪਾਈਆ। ਮੇਰਾ ਨਾਤਾ ਨਾਲ ਨਿਰਗੁਣ ਜੋਤ ਜੋਤ ਨਿਰੰਕਾਰਾ, ਨਿਰਗੁਣ ਮੇਲਾ ਸਹਿਜ ਸੁਭਾਈਆ। ਜਿਸ ਦੀ ਸ਼ਬਦ ਆਵਾਜ਼ ਬਿਨ ਰਸਨਾ ਜਿਹਵਾ ਤੇ ਰਾਗ ਸੁਣਾਏ ਬਿਨ ਤੰਦ ਸਿਤਾਰਾ, ਆਪ ਆਪਣਾ ਨਾਦ ਦ੍ਰਿੜਾਈਆ। ਉਸ ਦਾ ਖੇਲ ਅਪਰ ਅਪਾਰਾ, ਅਲਖ ਅਗੋਚਰ ਇਕ ਅਖਵਾਈਆ। ਜਿਸ ਦਾ ਅੰਤ ਨਾ ਪਾਰਾਵਾਰਾ, ਬੇਅੰਤ ਕਹਿ ਕੇ ਸਾਰੇ ਸੀਸ ਨਿਵਾਈਆ। ਧੁਰ ਦੇ ਸ਼ਬਦ ਦੀ ਧੁਰ ਦੀ ਸਿਖਿਆ ਜਿਸ ਦਾ ਅੱਖਰਾਂ ਨਾਲ ਨਹੀਂ ਤਕਰਾਰਾ, ਝਗੜਾ ਦੀਨ ਦੁਨੀ ਨਾ ਕੋਇ ਜਣਾਈਆ। ਉਸ ਗੱਲ ਦਾ ਮਾਲਕ ਇਕੋ ਏਕੰਕਾਰਾ, ਜੋ ਜੁਗ ਜੁਗ ਜਨ ਭਗਤਾਂ ਦਏ ਸਮਝਾਈਆ। ਕਾਇਆ ਮੰਦਰ ਅੰਦਰ ਖੋਲ ਕੇ ਬੰਦ ਕਿਵਾੜਾ, ਤ੍ਰੈਗੁਣ ਅਤੀਤਾ ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ । ਨਾਨਕ ਧਾਰ ਇਕ ਗੱਲ ਸੁਣੀ ਸੰਤ ਕੁਮਾਰ, ਬ੍ਰਾਹ ਸੁਣ ਕੇ ਖ਼ੁਸ਼ੀ ਬਣਾਈਆ। ਯਗੈ ਪੁਰਸ਼ ਹੋਇਆ ਖ਼ਬਰਦਾਰ, ਹਾਵਗ਼ਰੀਵ ਗਾ ਗਾ ਢੋਲੇ ਗਾਈਆ। ਨਰ ਨਰਾਇਣ ਬਿਨ ਰਸਨਾ ਦਏ ਉਚਾਰ, ਕਪਲਮੁਨ ਕਹਿ ਕਹਿ ਆਪਣਾ ਰੰਗ ਰੰਗਾਈਆ। ਪਿਰਥੂ ਪ੍ਰਿਥਮ ਗੱਲ ਸੁਣ ਕੇ ਅਪਰ ਅਪਾਰ, ਮਤਸਯ ਮਿਲ ਕੇ ਖ਼ੁਸ਼ੀ ਬਣਾਈਆ। ਕੱਛਪ ਨੇ ਪਾਈ ਇਕ ਗੱਲ ਦੀ ਸਾਰ, ਸਮੁੰਦ ਸਾਗਰ ਰਿੜਕੇ ਚਾਈਂ ਚਾਈਂਆ। ਧਨੰਤਰ ਸੁਣ ਕੇ ਅਪਰ ਅਪਾਰ, ਖੇਲ ਖਿਲਾਇਆ ਖ਼ਲਕ ਖ਼ੁਦਾਈਆ। ਬਾਵਨ ਹੋ ਕੇ ਆਪ ਹੁਸ਼ਿਆਰ, ਪ੍ਰਹਿਲਾਦ ਇਕ ਗੱਲ ਦਿਤੀ ਸਮਝਾਈਆ। ਹਰੀ ਹਰਿ ਖੇਲ ਕੀਤਾ ਅਪਾਰ, ਧਰੂ ਦਾ ਪਰਦਾ ਅੰਦਰੇ ਅੰਦਰ ਉਠਾਈਆ। ਗਜ ਦਾ ਲਹਿਣਾ ਦੇਣਾ ਦਿਤਾ ਉਤਾਰ, ਤੰਦਵਾ ਤੰਦ ਤੰਦ ਕਟਾਈਆ। ਰਾਮ ਹਨੂਵੰਤ ਇਕੋ ਗੱਲ ਤੇ ਕਰ ਵਿਚਾਰ, ਗਲਵਕੜੀ

ਲਈ ਪਾਈਆ। ਇਕ ਗੱਲ ਦਾ ਖੇਲ ਅਪਾਰ, ਵੇਦ ਵਿਆਸਾ ਸੁਣ ਸੁਣ ਖ਼ੁਸ਼ੀ ਬਣਾਈਆ। ਕ੍ਰਿਸ਼ਨ ਇਕ ਗੱਲ ਅਰਜਨ ਦਿਤੀ ਪ੍ਰੇਮ ਨਾਲ ਆਧਾਰ, ਉਦਰ ਦਾ ਲੇਖਾ ਦਿਤਾ ਮੁਕਾਈਆ। ਚਾਰ ਜੁਗ ਦੇ ਸ਼ਾਸਤਰ ਇਕ ਗੱਲ ਉਤੇ ਕਰਨ ਇਜ਼ਹਾਰ, ਸਿਫ਼ਤਾਂ ਵਾਲੇ ਢੋਲੇ ਗਾਈਆ। ਸਤਿਗੁਰ ਨਾਨਕ ਦੀ ਇਕ ਗੱਲ ਜਿਸ ਗੱਲ ਵਿਚ ਮਿਲ ਜਾਏ ਇਕ ਏਕੰਕਾਰ, ਇਕ ਇਕੱਲਾ ਮਿਲੇ ਧੁਰ ਦਾ ਮਾਹੀਆ। ਦੂਜੀ ਲੋੜ ਰਹੇ ਨਾ ਵਿਚ ਸੰਸਾਰ, ਸਤਿਗੁਰ ਸ਼ਬਦ ਜਿਸ ਦੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ । ਇਕ ਗੱਲ ਸਤਿਗੁਰ ਨਾਨਕ ਦੀ ਅੰਗਦ ਸੁਣੀ ਨਾਲ ਪਿਆਰ, ਪ੍ਰੀਤੀ ਵਿਚ ਸਮਾਈਆ। ਅਮਰਦਾਸ ਪਾਈ ਸਾਰ, ਬਿਨ ਸਰਵਣਾਂ ਵਜੀ ਵਧਾਈਆ। ਰਾਮਦਾਸ ਕੀਤਾ ਖ਼ਬਰਦਾਰ, ਰਾਮ ਰਾਮਾ ਪਰਦਾ ਆਪ ਉਠਾਈਆ। ਸਤਿਗੁਰ ਅਰਜਨ ਇਕ ਗੱਲ ਦਾ ਬਣ ਕੇ ਲੇਖ ਲਿਖਾਰ, ਗੁਰੂ ਗ੍ਰੰਥ ਗੁਰਦੇਵ ਦਿਤਾ ਬਣਾਈਆ। ਗੁਰੂ ਹਰਿ ਗੋਬਿੰਦ ਇਕ ਗੱਲ ਸੁਣ ਕੇ ਹੋ ਤਿਆਰ, ਸ਼ਸਤਰ ਆਪਣੇ ਤਨ ਪਹਿਨਾਈਆ। ਹਰਿਰਾਏ ਗੱਲ ਸੁਣੀ ਬਿਨ ਰਸਨਾ ਜਿਹਵਾ ਅੰਤਰ ਆਈ ਧੁਨਕਾਰ, ਜਗਤ ਨਾਦਾਂ ਬਾਹਰ ਵਜੀ ਵਧਾਈਆ। ਹਰਿਕ੍ਰਿਸ਼ਨ ਸੁਣ ਕੇ ਅਗੰਮੀ ਗੱਲ ਛਡ ਗਿਆ ਸੰਸਾਰ, ਬਾਲ ਅਵਸਥਾ ਇਕੋ ਗੱਲ ਵਿਚ ਸਮਾਈਆ। ਜਿਸ ਗੱਲ ਨਾਲ ਗੁਰ ਤੇਗ਼ ਬਹਾਦਰ ਆਪਣਾ ਸੀਸ ਦਿਤਾ ਵਾਰ, ਜਗਦੀਸ਼ ਨਾਲ ਮਿਲ ਕੇ ਵਜੀ ਵਧਾਈਆ। ਇਕ ਗੱਲ ਦਾ ਗੋਬਿੰਦ ਬਣਿਆ ਪਹਿਰੇਦਾਰ, ਖੰਡਾ ਆਪਣੇ ਹੱਥ ਉਠਾਈਆ। ਇਕ ਗੱਲ ਪਿਛੇ ਧਰਮ ਦੀ ਰਖਿਆ ਕੀਤੀ ਬਣ ਆਪ ਕਰਤਾਰ, ਕ਼ੁਦਰਤ ਦਾ ਕ਼ਾਦਰ ਹੋ ਕੇ ਵੇਖ ਵਖਾਈਆ। ਇਕ ਗੱਲ ਦਾ ਭੇਵ ਖੁਲ੍ਹਾਇਆ ਆਪਣੇ ਪੰਜ ਪਿਆਰ, ਪ੍ਰੇਮ ਪ੍ਰੇਮ ਵਿਚੋਂ ਜਣਾਈਆ। ਇਕ ਗੱਲ ਸੁਣ ਕੇ ਪੁਰਖ ਅਕਾਲ, ਪੰਥ ਖ਼ਾਲਸਾ ਦਿਤਾ ਰਚਾਈਆ। ਸਤਿਗੁਰ ਦੀ ਇਕ ਗੱਲ ਜੇ ਕੋਈ ਮੰਨੇ ਨਾ ਉਹ ਡੁੱਬੇ ਵਿਚ ਸੰਸਾਰ, ਚੁਰਾਸੀ ਵਿਚ ਕਦੇ ਨਾ ਆਈਆ। ਉਹ ਇਕ ਗੱਲ ਇਹ ਸਦਾ ਸਦਾ ਉਸ ਪ੍ਰਭੂ ਨੂੰ ਕਰੋ ਨਿਮਸਕਾਰ, ਡੰਡਾਵਤ ਵਿਚ ਓਸੇ ਨੂੰ ਸੀਸ ਨਿਵਾਈਆ। ਜਿਸ ਦੇ ਜੁਗ ਚੌਕੜੀ ਅਨੇਕ ਅਨੰਤ ਅਗਣਤ ਨਾਮ ਕ਼ਲਮ ਸ਼ਾਹੀ ਕਾਗ਼ਜ਼ਾਂ ਨਾਲ ਲਿਖੇ ਬਣ ਲਿਖਾਰ, ਕਾਤਬ ਹੋ ਕੇ ਕ਼ਲਮ ਦਿਤੀ ਚਲਾਈਆ। ਉਸ ਇਕ ਨਾਮ ਤੋਂ ਆਦਿ ਜੁਗਾਦਿ ਜੁਗ ਚੌਕੜੀ ਕੋਈ ਨਹੀਂ ਬਾਹਰ, ਜਿਸ ਗੱਲ ਵਿਚੋਂ ਦੋ ਜਹਾਨ ਸਤਿਗੁਰ ਨਾਨਕ ਧਾਰ ਦਿਤੇ ਪਰਗਟਾਈਆ। ਸੋ ਇਕ ਗੱਲ ਸਿੱਖਾਂ ਦੇ ਹਿਰਦੇ ਅੰਦਰ ਗੁਰ ਗੋਬਿੰਦ ਰਖ ਕੇ ਗਿਆ ਆਪ ਨਾਲ ਪਿਆਰ, ਬੰਸ ਸਰਬੰਸ ਦੀਨ ਦੁਨੀ ਵਿਚ ਜਗਤ ਭੇਟ ਕਰਾਈਆ। ਅਕਸਰ ਅਖ਼ੀਰ ਕਲਜੁਗ ਦੀ ਧਾਰ ਵਿਚ ਉਸ ਗੱਲ ਨੂੰ ਮੰਨੇਗਾ ਸਰਬ ਸੰਸਾਰ, ਨੌ ਖੰਡ ਪ੍ਰਿਥਮੀ ਸੱਤ ਦੀਪ ਓਸੇ ਗੱਲ ਦੀ ਕ਼ੀਮਤ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦਿ ਜੁਗ ਚੌਕੜੀ ਖੇਲ ਸ਼ਬਦ ਸ਼ਬਦ ਦੀ ਧਾਰ, ਸਤਿ ਸਤਿ ਦਾ ਸਤਿ ਆਪਣਾ ਖੇਲ ਖਿਲਾਈਆ।

੩੦ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਪ੍ਰੀਤਮ ਸਿੰਘ ਦੇ ਗ੍ਰਹਿ
ਪਿੰਡ ਨਾਥੇਵਾਲ ਜ਼ਿਲਾ ਫ਼ਰੀਦਕੋਟ

ਧਰਨੀ ਕਹੇ ਪ੍ਰਭੂ ਤੂੰ ਵਸਣਹਾਰਾ ਘਟ ਘਟ, ਲੱਖ ਚੁਰਾਸੀ ਆਪਣਾ ਡੇਰਾ ਲਾਈਆ। ਨੂਰ ਨੁਰਾਨੇ ਸ਼ਾਹ ਸੁਲਤਾਨੇ ਮੇਰੇ ਉਤੇ ਹੋ ਪਰਗਟ, ਪਰਗਣੇ ਦੀਨ ਦੁਨੀ ਮਜ਼੍ਹਬ ਮਜ਼੍ਹਬ ਵੇਖ ਵਖਾਈਆ। ਜੋਤੀ ਜਾਤੇ ਪੁਰਖ ਬਿਧਾਤੇ ਆਪਣੀ ਜੋਤ ਕਰ ਲਟ ਲਟ, ਨੂਰ ਨੁਰਾਨੇ ਸ਼ਾਹ ਸੁਲਤਾਨੇ ਆਪਣਾ ਰੰਗ ਵਖਾਈਆ। ਮੇਰੇ ਉਤੋਂ ਸ਼ਰਅ ਸ਼ਰੀਅਤ ਮੇਟ ਫੱਟ, ਦੁਵੈਤੀ ਰਹਿਣ ਕੋਇ ਨਾ ਪਾਈਆ। ਕਲਜੁਗ ਕੂੜ ਕੁੜਿਆਰ ਦੀ ਡੋਰੀ ਕਟ, ਕਟਾਕਸ਼ ਆਪਣਾ ਨਾਮ ਲਗਾਈਆ। ਭਾਗ ਲਗਾ ਕੇ ਕਾਇਆ ਪੰਜ ਤਤ, ਬੁਤਖ਼ਾਨਿਆਂ ਕਰ ਸਫ਼ਾਈਆ। ਸਚ ਦੁਆਰ ਏਕੰਕਾਰ ਤੇਰਾ ਏਕਾ ਵੇਖਾਂ ਹੱਟ, ਹਟਵਾਣੇ ਆਪਣਾ ਪਰਦਾ ਦੇਣਾ ਉਠਾਈਆ । ਇਕੋ ਸਰੋਵਰ ਇਕੋ ਵਖਾ ਦੇ ਤੀਰਥ ਤਟ, ਕਿਨਾਰਾ ਇਕੋ ਨਜ਼ਰੀ ਆਈਆ। ਇਕੋ ਨਾਮ ਨਿਧਾਨਾ ਸ੍ਰੀ ਭਗਵਾਨਾ ਸ੍ਰਿਸ਼ਟੀ ਤੇਰਾ ਲਏ ਰਟ, ਕਲਮਾ ਕਾਇਨਾਤ ਇਕ ਸਮਝਾਈਆ। ਇਕੋ ਅੰਮ੍ਰਿਤ ਰਸ ਨਿਝਰ ਝਿਰਨਿਉਂ ਦੇਣਾ ਝੱਟ, ਝਟਕੇ ਹਲਾਲੀ ਦਾ ਲੇਖਾ ਦੇਣਾ ਮੁਕਾਈਆ। ਦੀਨ ਮਜ਼੍ਹਬ ਦੀ ਧਾਰ ਏਕੰਕਾਰ ਰਹੇ ਕੋਈ ਨਾ ਵੱਟ, ਮਾਨਸ ਮਾਨਵ ਮਾਨੁਖ ਇਕੋ ਰੰਗ ਰੰਗਾਈਆ । ਮੈਂ ਤੇਰੇ ਚਰਨ ਕਵਲ ਧਵਲ ਹੋ ਕੇ ਰਹੀ ਢਠ, ਨਿਵ ਨਿਵ ਲਾਗਾਂ ਪਾਈਆ। ਨਿਗਾਹ ਮਾਰ ਲੈ ਮੇਰੇ ਉਤੇ ਮੰਦਰ ਮਸਜਿਦ ਸ਼ਿਵਦਵਾਲੇ ਮਠ, ਚਰਚਾਂ ਗੁਰੂਦੁਵਾਰਿਆਂ ਫੋਲ ਫੁਲਾਈਆ। ਦਰੋਹੀ ਫਿਰ ਗਈ ਤੀਰਥ ਅਠਸਠ, ਜਲਧਾਰਾ ਬਿਨ ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਪ੍ਰਭੂ ਤੂੰ ਮੇਰਾ ਕ਼ੁਦਰਤ ਦਾ ਕ਼ਾਦਰ, ਰਹੀਮ ਕਰੀਮ ਇਕ ਅਖਵਾਈਆ। ਸਚ ਦੁਆਰੇ ਬਖ਼ਸ਼ ਦੇ ਆਦਰ, ਅਦਲ ਇਨਸਾਫ਼ ਮੇਰੀ ਝੋਲੀ ਪਾਈਆ। ਸਚਖੰਡ ਨਿਵਾਸੀ ਯੋਧਾ ਸੂਰਬੀਰ ਬਹਾਦਰ, ਬਲਧਾਰੀ ਤੇਰੀ ਓਟ ਤਕਾਈਆ। ਝਗੜਾ ਮੇਟ ਦੇ ਜਗਤ ਮਕ਼ਤੂਲ ਕ਼ਾਤਲ, ਸ਼ਰਅ ਦੀ ਵੰਡ ਨਾ ਕੋਇ ਰਖਾਈਆ। ਆਪਣਾ ਗ੍ਰਹਿ ਵਖਾ ਦੇ ਧਾਮ ਮੁਕੱਦਸ ਬੈਤੁਲ, ਬੇਵਤਨਾਂ ਆਪਣੇ ਸੰਗ ਰਖਾਈਆ। ਕਲਜੁਗ ਮੇਟ ਰੈਣ ਅੰਧੇਰੀ ਰਾਤਨ, ਸਤਿਜੁਗ ਨੂਰੀ ਚੰਦ ਚੰਦ ਚਮਕਾਈਆ । ਮੈਂ ਇਕੋ ਬੇਨੰਤੀ ਦਰ ਤੇਰੇ ਆਈ ਆਖਣ, ਬਿਨ ਰਸਨਾ ਜਿਹਵਾ ਦਿਆਂ ਸੁਣਾਈਆ। ਪੁਰਖ ਅਕਾਲੇ ਦੀਨ ਦਿਆਲੇ ਮੈਨੂੰ ਬਖ਼ਸ਼ ਦੇ ਸਾਚਾ ਸਾਥਨ, ਸਗਲਾ ਸੰਗੀ ਆਪ ਹੋ ਜਾਈਆ। ਦਇਆ ਕਮਾ ਦੇ ਨਾਥ ਅਨਾਥਨ, ਦੀਨਨ ਹੋ ਕੇ ਤੇਰੇ ਅਗੇ ਵਾਸਤਾ ਪਾਈਆ। ਝਗੜਾ ਮੇਟ ਦੇ ਜ਼ਾਤ ਅਜ਼ਾਤਨ, ਮਾਨਵ ਇਕੋ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਆਸਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਮੇਰੀ ਆਸਾ ਪੂਰਨ ਹੋਵੇ ਜਗ, ਯੁਗਤੀ ਆਪਣੀ ਦੇ ਦ੍ਰਿੜਾਈਆ। ਕਲਜੁਗ ਜੀਵ ਹੰਸ ਬਣਾ ਲੈ ਕਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਤ੍ਰੈਗੁਣ ਮਾਇਆ ਸਾੜ ਸਕੇ ਨਾ ਅੱਗ, ਅਗਨੀ ਤਤ ਨਾ ਕੋਇ ਤਪਾਈਆ। ਜਨ ਭਗਤਾਂ ਦਰਸ਼ਨ ਦੇ ਉਪਰ ਸ਼ਾਹਰਗ, ਸ਼ਹਿਨਸ਼ਾਹ ਆਪਣਾ ਪਰਦਾ ਦੇ ਉਠਾਈਆ। ਨਾਮ ਖ਼ੁਮਾਰੀ ਬਖ਼ਸ਼ ਦੇ ਮਦਿ, ਮਧੁਰ ਧੁਨ ਦੇ ਸੁਣਾਈਆ। ਜਗਤ ਵਾਸਨਾ ਮੇਟ ਕੇ ਹੱਦ, ਹੱਦ ਹਦੂਦ ਆਪਣੀ ਇਕ ਵਖਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਹੋਵਣ ਗਦ ਗਦ, ਗਦਾਗਰ ਦਾ ਲੇਖਾ ਰਹੇ ਨਾ ਰਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਧਾਰ ਹੋਵੇ ਨਾ ਕਦੇ ਅਲਗ, ਵਖਰੀ ਵੰਡ ਨਾ ਕੋਇ ਵੰਡਾਈਆ।

੩੦ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਜੁਗਿੰਦਰ ਸਿੰਘ ਦੇ ਗ੍ਰਹਿ
ਪਿੰਡ ਨਾਥੇਵਾਲ ਜ਼ਿਲਾ ਫ਼ਰੀਦਕੋਟ

ਧਰਨੀ ਕਹੇ ਪ੍ਰਭੂ ਜਨ ਭਗਤਾਂ ਬਖ਼ਸ਼ ਦੇ ਅੰਮ੍ਰਿਤ ਰਸ, ਨਿਝਰ ਝਿਰਨਾ ਨਿਰੰਕਾਰ ਆਪ ਪਰਗਟਾਈਆ। ਮਨੂਆ ਮਨ ਸਭ ਦਾ ਹੋਵੇ ਵਸ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਸ਼ਬਦ ਅਣਿਆਲਾ ਤੀਰ ਮਾਰ ਕਸ, ਤਨ ਵਜੂਦਾਂ ਪਾਰ ਕਰਾਈਆ। ਅੰਦਰ ਰਹੇ ਨਾ ਰੈਣ ਅੰਧੇਰੀ ਮਸ, ਨੂਰੀ ਚੰਦ ਚੰਦ ਚਮਕਾਈਆ। ਤੇਰਾ ਮੇਲਾ ਹੋਵੇ ਹਸ ਹਸ, ਹਸਤੀ ਵੇਖਣ ਨੂਰ ਅਲਾਹੀਆ । ਸਦ ਭਗਤ ਭਗਵਾਨ ਦਾ ਇਕੋ ਹੋਵੇ ਜਸ, ਸਿਫ਼ਤ ਸਲਾਹੀ ਢੋਲੇ ਗਾਈਆ। ਮੈਂ ਵੀ ਵੇਖਾਂ ਨੱਸ ਨੱਸ, ਨੌਵਾਂ ਖੰਡਾਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਆਸਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਬਖ਼ਸ਼ ਸਚ ਪ੍ਰੀਤ, ਪ੍ਰੀਤਮ ਹੋ ਕੇ ਦਇਆ ਕਮਾਈਆ। ਆਤਮ ਪਰਮਾਤਮ ਸਭ ਦਾ ਹੋਵੇ ਗੀਤ, ਢੋਲਾ ਗਾਵਣ ਚਾਈਂ ਚਾਈਂਆ। ਅੰਦਰੋਂ ਪਵਿਤ੍ਰ ਕਰ ਦੇ ਨੀਤ, ਨੀਤੀਵਾਨ ਹੋ ਕੇ ਵੇਖ ਵਖਾਈਆ। ਕਾਇਆ ਮਾਟੀ ਕਰ ਦੇ ਠਾਂਡੀ ਸੀਤ, ਅਗਨੀ ਤਤ ਤਤ ਬੁਝਾਈਆ। ਮਾਨਸ ਜਨਮ ਲੈਣ ਜੀਤ, ਜਗ ਜੀਵਣ ਦਾਤੇ ਹੋਣਾ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਬਖ਼ਸ਼ ਦੇ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਅੰਦਰੋਂ ਕਰ ਦੇ ਬੁਧਿ ਬਿਬੇਕ, ਪਤਤ ਪੁਨੀਤ ਦੁਰਮਤ ਮੈਲ ਧੁਆਈਆ। ਤੂੰ ਆਦਿ ਜੁਗਾਦੀ ਏਕੰਕਾਰਾ ਏਕ, ਇਕ ਇਕੱਲਾ ਧੁਰਦਰਗਾਹੀਆ। ਤ੍ਰੈਗੁਣ ਮਾਇਆ ਲੱਗਣ ਨਾ ਦੇਣਾ ਸੇਕ, ਤਤਵ ਤਤ ਨਾ ਕੋਇ ਤਪਾਈਆ। ਦਰਸ਼ਨ ਦੇਣਾ ਨੇਤਨ ਨੇਤ, ਨਿਜ ਲੋਚਨ ਨੈਣ ਕਰ ਰੁਸ਼ਨਾਈਆ। ਆਤਮ ਪਰਮਾਤਮ ਬਖ਼ਸ਼ ਦੇ ਹੇਤ, ਪਾਰਬ੍ਰਹਮ ਬ੍ਰਹਮ ਮੇਲਾ ਮੇਲਣਾ ਸਹਿਜ ਸੁਭਾਈਆ। ਤਨ ਵਜੂਦ ਅੰਦਰ ਖੋਲ੍ਹ ਦੇ ਭੇਤ, ਭਾਂਡਾ ਭਰਮ ਭਰਮ ਭੰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੈਂ ਮੰਗਤੀ ਹੋਈ ਵੈਰਾਗਣ, ਬਿਰਹੁ ਵਿਚ ਕੁਰਲਾਈਆ। ਮੈਨੂੰ ਕਰ ਦੇ ਵਡ ਵਡ ਭਾਗਣ, ਸਿਰ ਮੇਰੇ ਹੱਥ ਟਿਕਾਈਆ। ਜਨ ਭਗਤਾਂ ਨਾਲ ਹੋਵਾਂ ਸੁਹਾਗਣ, ਰੰਡੇਪਾ ਮਾਤ ਰਹੇ ਨਾ ਰਾਈਆ। ਹਰਿਜਨ ਸੰਤ ਸੁਹੇਲੇ ਤੇਰੇ ਮੇਰੇ ਉਤੇ ਜਾਗਣ, ਜਾਗਰਤ ਜੋਤ ਕਰ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਸਭ ਦੇ ਹਿਰਦਿਉਂ ਸੁਣਾਂ ਰਾਗਣ, ਦੂਸਰ ਅਵਰ ਨਾ ਕੋਇ ਸ਼ਨਵਾਈਆ। ਹਰਿਜਨ ਹੰਸ ਬਣਾ ਲੈ ਕਾਗਣ, ਕ਼ੁਦਰਤ ਦੇ ਕ਼ਾਦਰ ਆਪਣਾ ਰੰਗ ਰੰਗਾਈਆ। ਤੂੰ ਸ਼ਾਹੋ ਭੂਪ ਵਡ ਰਾਜ ਰਾਜਣ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਇਕ ਅਖਵਾਈਆ। ਤੂੰ ਆਦਿ ਜੁਗਾਦਿ ਗ਼ਰੀਬ ਨਿਵਾਜ਼ਣ, ਗ਼ਰੀਬ ਨਿਮਾਣਿਆਂ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ

ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਆਪ ਸਵਾਰਨੇ ਕਾਜਨ, ਕਰਨੀ ਦੇ ਕਰਤੇ ਤੇਰੇ ਹੱਥ ਵਡਿਆਈਆ।

੩੦ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਸੁਰਜੀਤ ਕੌਰ ਦੇ ਗ੍ਰਹਿ ਪਿੰਡ ਨਾਥੇਵਾਲ ਜ਼ਿਲਾ ਫ਼ਰੀਦਕੋਟ

ਧਰਨੀ ਕਹੇ ਪ੍ਰਭ ਮੇਰੇ ਏਕੰਕਾਰ, ਅਕਲ ਕਲਧਾਰੀ ਤੇਰੀ ਬੇਪਰਵਾਹੀਆ। ਦਰ ਠਾਂਢੇ ਅਰਜ਼ ਰਹੀ ਗੁਜ਼ਾਰ, ਗੁਜ਼ਾਰਿਸ਼ ਵਿਚ ਸੀਸ ਝੁਕਾਈਆ। ਤੂੰ ਆਦਿ ਜੁਗਾਦੀ ਬਖ਼ਸ਼ਣਹਾਰ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਜੋਤੀ ਜਾਤੇ ਤੂੰ ਦੇਵਣਹਾਰ ਦਾਤਾਰ, ਦਇਆਨਿਧ ਇਕ ਅਖਵਾਈਆ। ਧਰਨੀ ਕਹੇ ਮੇਰੇ ਅੰਤਸ਼ਕਰਨ ਆਈ ਵਿਚਾਰ, ਬਿਨ ਰਸਨਾ ਜਿਹਵਾ ਦਿਆਂ ਸੁਣਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਚਰਨ ਕਵਲ ਜਾਵਾਂ ਬਲਿਹਾਰ, ਬਲ ਬਲ ਆਪਣਾ ਆਪ ਕਰਾਈਆ। ਜੁਗ ਜੁਗ ਜਨ ਭਗਤਾਂ ਰਿਹਾ ਪੈਜ ਸੁਆਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਨਿਗਾਹ ਮਾਰ ਲੈ ਵਿਚ ਸੰਸਾਰ, ਸਤਿ ਸਤਿਵਾਦੀ ਆਪਣੀ ਅੱਖ ਖੁਲ੍ਹਾਈਆ। ਮਿਹਰਵਾਨ ਹੋ ਕੇ ਗੁਰਦਿਆਲ ਸਿੰਘ ਦਾ ਤਾਰਨਾ ਸਭ ਪਰਵਾਰ, ਗੁਰੂ ਦੇ ਲਾਲ ਆਪਣੀ ਗੋਦ ਟਿਕਾਈਆ । ਜਿਸ ਗ੍ਰਹਿ ਵਿਚ ਸਤਿਜੁਗ ਸਾਚੇ ਦੀਆ ਬਾਤੀ ਹੋਣਾ ਉਜਿਆਰ, ਕਮਲਾਪਾਤੀ ਤੇਰੀ ਖ਼ੁਸ਼ੀ ਦੀ ਵਜੇ ਵਧਾਈਆ। ਸੋ ਗ੍ਰਹਿ ਮੰਦਰ ਸੋਹੇ ਬੰਕ ਦੁਆਰ, ਖ਼ੁਸ਼ੀ ਖ਼ੁਸ਼ੀ ਦੇ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਤੂੰ ਕਰਨਹਾਰਾ ਕਰਤਾਰਾ, ਮੇਰਾ ਮਾਲਕ ਇਕ ਅਖਵਾਈਆ। ਮੈਂ ਮਾਂਗਤ ਖੜ੍ਹੀ ਤੇਰੇ ਦੁਆਰਾ, ਦਰ ਠਾਂਢੇ ਝੋਲੀ ਡਾਹੀਆ। ਤੂੰ ਭਰਨਾ ਸਚ ਭੰਡਾਰਾ, ਸਤਿ ਸਤਿਵਾਦੀ ਵਸਤ ਨਾਮ ਵਰਤਾਈਆ। ਮੈਂ ਤੇਰੇ ਚਰਨ ਜਾਵਾਂ ਬਲਿਹਾਰਾ, ਸਿਰ ਸਰ ਤੇਰੀ ਭੇਟ ਚੜ੍ਹਾਈਆ। ਤੂੰ ਬਖ਼ਸ਼ਣਾ ਇਕੋ ਨਾਮ ਅਧਾਰਾ, ਉਦਰ ਦਾ ਲੇਖਾ ਰਹੇ ਨਾ ਰਾਈਆ। ਜਨ ਭਗਤਾਂ ਬਣਨਾ ਮੀਤ ਮੁਰਾਰਾ, ਮਿਤਰ ਪਿਆਰਾ ਇਕ ਅਖਵਾਈਆ। ਅੰਦਰੋਂ ਮੇਟਣਾ ਅੰਧ ਅੰਧਿਆਰਾ, ਅੰਧ ਅਗਿਆਨ ਦੇਣਾ ਚੁਕਾਈਆ। ਘਰ ਸੁਹੰਜਣਾ ਫੇਰ ਬਣਾਉਣਾ ਦੋਬਾਰਾ, ਦੋਹਰਾ ਆਪਣਾ ਖੇਲ ਖਿਲਾਈਆ। ਤੂੰ ਪਾਰਬ੍ਰਹਮ ਪਤਿਪਰਮੇਸ਼ਵਰ ਆਦਿ ਜੁਗਾਦੀ ਸਤਿ ਸਹਾਰਾ, ਸਹਾਇਕ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰੀ ਨਿਮਾਣੀ ਬਸੁਧਾ, ਬਿਹਬਲ ਹੋ ਕੇ ਦਿਆਂ ਦੁਹਾਈਆ। ਤੂੰ ਜਨ ਭਗਤਾਂ ਪਵਿਤ੍ਰ ਕਰ ਦੇ ਬੁੱਧਾ, ਬਿੁੱਧ ਬਿਬੇਕ ਆਪ ਬਣਾਈਆ। ਸਚ ਪਿਆਰ ਦਾ ਮਾਰਗ ਕਰ ਦੇ ਸਿੱਧਾ, ਵਦੀ ਸੁਦੀ ਵੰਡ ਨਾ ਕੋਇ ਵੰਡਾਈਆ। ਮਨ ਕਲਪਣਾ ਮੇਟ ਦੇ ਬੁੱਧਾ, ਤਨ ਵਜੂਦ ਨਾ ਕੋਇ ਲੜਾਈਆ। ਆਪਣਾ ਭੇਵ ਖੋਲ੍ਹ ਦੇ ਗੁਝਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਤੇਰੇ ਪਿਆਰ ਦਾ ਇਕੋ ਹੋਵੇ ਮੁੱਦਾ, ਮੁਦਤਾਂ ਦੇ ਵਿਛੜੇ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ । ਧਰਨੀ ਕਹੇ ਪ੍ਰਭੂ ਮੇਰਾ ਲੇਖਾ ਵੇਖ ਪੁਰਾਣਾ, ਸਹਿਜ ਸਹਿਜ ਨਾਲ ਜਣਾਈਆ। ਰਾਵੀ ਦਾ ਕੰਢਾ ਤਕ ਟਿਕਾਣਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਜਿਥੇ ਸੁਰਜੀਤ ਦਾ ਲੇਖਾ

ਲਿਖਿਆ ਤੇ ਲਿਖਿਆ ਲੇਖ ਮਹਾਨਾ, ਮਹਿੰਮਾ ਅਕਥ ਅਕਥ ਸੁਣਾਈਆ। ਓਸ ਸ਼ਬਦ ਨੂੰ ਕਿਸੇ ਨਹੀਂ ਪਹਿਚਾਨਾ, ਪਰਦਾ ਸਕਿਆ ਨਾ ਕੋਇ ਉਠਾਈਆ। ਓਸੇ ਹੁਕਮ ਵਿਚ ਬਦਲ ਗਿਆ ਜ਼ਮਾਨਾ, ਜ਼ਿਮੀਂ ਜ਼ਮਾਂ ਦਏ ਗਵਾਹੀਆ। ਅਗਲਾ ਸ਼ਬਦ ਹੋਰ ਫ਼ਰਮਾਨਾ, ਫ਼ੁਰਨਿਆਂ ਤੋਂ ਬਾਹਰ ਸਮਝਾਈਆ। ਫੇਰ ਓਹੋ ਮੰਜ਼ਲ ਓਹੋ ਹਕ ਓਹੋ ਟਿਕਾਣਾ, ਘਰ ਸਚ ਮਿਲੇ ਵਡਿਆਈਆ। ਮਾਣ ਤਾਣ ਰਹੇ ਵਿਚ ਜ਼ਹਾਨਾ, ਜਾਗਰਤ ਜੋਤ ਜੋਤ ਰੁਸ਼ਨਾਈਆ। ਧਰਨੀ ਕਹੇ ਪ੍ਰਭੂ ਮੇਰੀ ਬੇਨੰਤੀ ਕਰੀਂ ਪਰਵਾਨਾ, ਪਰਮ ਪੁਰਖ ਪ੍ਰਭ ਤੇਰੀ ਆਸ ਰਖਾਈਆ। ਤੇਰਾ ਭਗਤ ਸੰਤ ਗੁਰਮੁਖ ਗੁਰਸਿਖ ਏਥੇ ਓਥੇ ਹੋਏ ਨਾ ਕਦੇ ਬੇਗਾਨਾ, ਦੂਸਰ ਰੂਪ ਨਾ ਕੋਇ ਬਦਲਾਈਆ। ਚਰਨ ਕਵਲ ਉਪਰ ਧਵਲ ਆਪਣਾ ਬਖ਼ਸ਼ ਦੇ ਇਕ ਧਿਆਨਾ, ਨਿਗਾਹ ਨਿਗਾਹ ਵਿਚੋਂ ਬਦਲਾਈਆ। ਸਚ ਪਰਵਾਰ ਹੋਵੇ ਪਰਵਾਨਾ, ਪਰਮ ਪੁਰਖ ਤੇਰੀ ਸ਼ਮਅ ਜੋਤ ਆਪ ਆਪਣੇ ਵਿਚ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਮਿਹਰਵਾਨ ਮਿਹਰਵਾਨਾ, ਮਿਹਰ ਨਜ਼ਰ ਨਜ਼ਰ ਉਠਾਈਆ।