੩੦ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਗੁਰਦਿਆਲ ਸਿੰਘ ਦੇ ਗ੍ਰਹਿ ਪਿੰਡ ਰਾਮੂਵਾਲਾ ਜ਼ਿਲਾ ਫ਼ਰੀਦਕੋਟ
ਧਰਨੀ ਕਹੇ ਪੁਰਖ ਅਕਾਲੇ ਹੱਥ ਮੇਰੇ ਸੀਸ ਟਿਕਾਉਣਾ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਮੇਰਾ ਲਹਿਣਾ ਦੇਣਾ ਪੂਰ ਕਰਾਉਣਾ, ਕਰਨੀ ਦੇ ਕਰਤੇ ਕ਼ੁਦਰਤ ਦੇ ਕ਼ਾਦਰ ਤੇਰੀ ਸਰਨਾਈਆ। ਸਤਿਗੁਰ ਸ਼ਬਦ ਸ਼ਬਦੀ ਧਾਰ ਹੋ ਕੇ ਡੰਕ ਵਜਾਉਣਾ, ਦੋ ਜਹਾਨਾਂ ਨੌਜਵਾਨਾ ਆਪ ਸੁਣਾਈਆ। ਭੇਵ ਅਭੇਦਾ ਅਛਲ ਅਛੇਦਾ ਅਗੰਮ ਅਥਾਹ ਆਪ ਖੁਲ੍ਹਾਉਣਾ, ਮਨ ਮਤਿ ਬੁਧਿ ਚਲੇ ਨਾ ਕੋਇ ਚਤੁਰਾਈਆ। ਪਰਵਰਦਿਗਾਰ ਸਾਂਝੇ ਯਾਰ ਏਕਾ ਜਲਵਾ ਨੂਰ ਚਮਕਾਉਣਾ, ਨੂਰ ਅਲਾਹ ਆਪਣਾ ਆਪ ਪਰਗਟਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਲਹਿਣਾ ਦੇਣਾ ਸਭ ਦਾ ਵੇਖ ਵਖਾਉਣਾ, ਭਵਿਖਤ ਪੇਸ਼ੀਨਗੋਈਆਂ ਪਰਦੇ ਪਰਦਿਆਂ ਵਿਚੋਂ ਖੁਲ੍ਹਾਈਆ। ਕਲਜੁਗ ਕੂੜ ਕੁੜਿਆਰਾ ਕਿਸ ਬਿਧ ਅੰਤ ਹਟਾਉਣਾ, ਨਵ ਸੱਤ ਰਹਿਣ ਨਾ ਪਾਈਆ। ਸਤਿਜੁਗ ਸਾਚਾ ਮੇਰੀ ਗੋਦੀ ਗੋਦ ਕਵਣ ਵਾਰ ਥਿਤ ਟਿਕਾਉਣਾ, ਸੰਮਤ ਸੰਮਤੀ ਭੇਵ ਚੁਕਾਈਆ। ਮਾਨਵ ਜ਼ਾਤੀ ਕਵਣ ਵਕ਼ਤ ਸੁਹੰਜਣਾ ਮੇਰੇ ਉਤੇ ਵਖਾਉਣਾ, ਨਿਜ ਨੇਤਰ ਲੋਚਨ ਨੈਣ ਕਰ ਰੁਸ਼ਨਾਈਆ। ਕਵਣ ਨਾਮ ਨਿਹਕਾਮ ਹੋ ਕੇ ਇਕੋ ਇਕ ਜਪਾਉਣਾ, ਬਿਨ ਰਸਨਾ ਜਿਹਵਾ ਢੋਲਾ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਨਜ਼ਰ ਆਪ ਉਠਾਈਆ। ਧਰਨੀ ਕਹੇ ਪ੍ਰਭੂ ਕਿਸ ਬਿਧ ਦੇਵੇਂ ਵਸਤ ਅਗੰਮ ਅਥਾਹ, ਅਤੋਟ ਅਤੁਟ ਵਰਤਾਈਆ। ਤੂੰ ਮਾਲਕ ਖ਼ਾਲਕ ਮੇਰਾ ਬੇਪਰਵਾਹ, ਬੇਐਬ ਨੂਰ ਅਲਾਹੀਆ। ਮੈਂ ਨੌ ਸੱਤ ਫਿਰਾਂ ਨਾਲ ਚਾ, ਭੱਜਾਂ ਵਾਹੋ ਦਾਹੀਆ। ਮੇਰੇ ਭਾਗ ਲਗਾਉਣਾ ਟਿੱਲੇ ਥਲ ਅਸਗਾਹ, ਜਲ ਥਲ ਮਹੀਅਲ ਰੰਗ ਰੰਗਾਈਆ। ਮੈਂ ਦੀਨ ਦੁਨੀ ਦੀ ਭਾਗਾਂ ਵਾਲੀ ਫੇਰ ਬਣਾਂ ਮਾਂ, ਮਮਤਾ ਕੂੜ ਨਾ ਕੋਇ ਰਖਾਈਆ। ਮੈਂ ਚਾਹੁੰਦੀ ਮੇਰੇ ਉਤੇ ਝਗੜਾ ਰਹੇ ਨਾ ਸੂਰ ਗਾਂ, ਪਸ਼ੂ ਪੰਛੀਆਂ ਖੱਲ ਨਾ ਕੋਇ ਲੁਹਾਈਆ। ਸਾਰੀ ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਤੇਰਾ ਇਕੋ ਉਪਜੇ ਨਾਂ, ਨਾਉਂ
ਨਿਰੰਕਾਰ ਦੇਣਾ ਦ੍ਰਿੜਾਈਆ। ਕਲਜੁਗ ਜੀਵਾਂ ਬੁੱਧੀ ਰਹੇ ਨਾ ਕਾਂ, ਹੰਸ ਗੁਰਮੁਖ ਲੈਣੇ ਬਣਾਈਆ। ਮੇਰੇ ਮਿਹਰਵਾਨਾ ਨੌਜੁਵਾਨਾ ਸ੍ਰੀ ਭਗਵਾਨਾ ਮੈਂ ਤੇਰਾ ਤਕਦੀ ਰਾਹ, ਬਿਨ ਨੇਤਰ ਲੋਚਨ ਨੈਣਾਂ ਨੈਣ ਉਠਾਈਆ। ਤੂੰ ਸਚ ਸੁਆਮੀ ਮੇਰਾ ਬਣਨਾ ਅੰਤ ਮਲਾਹ, ਖੇਵਟ ਖੇਟਾ ਹੋ ਕੇ ਬੇੜਾ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ । ਧਰਨੀ ਕਹੇ ਪ੍ਰਭੂ ਮੇਰੇ ਅੰਤਸ਼ਕਰਨ ਅਗੰਮੇ ਤਕ, ਤਕਵਾ ਤੇਰੇ ਉਤੇ ਰਖਾਈਆ। ਮਿਹਰਵਾਨਾ ਮੇਰਾ ਕਲਜੁਗ ਅੰਤਮ ਦੇ ਦੇ ਹਕ, ਹਕ਼ੀਕ਼ਤ ਦੇ ਮਾਲਕ ਹੋਣਾ ਸਹਾਈਆ। ਕਲਜੁਗ ਕੂੜ ਕੁੜਿਆਰਾ ਮੇਰੇ ਉਤੋਂ ਮੇਟ ਦੇ ਸ਼ੱਕ, ਸ਼ਿਕਵਾ ਦੀਨ ਦੁਨੀ ਰਹਿਣ ਨਾ ਪਾਈਆ। ਤੂੰ ਮੇਰਾ ਠਾਕਰ ਸੁਆਮੀ ਪਰਮੇਸ਼ਵਰ ਪਤਿ, ਪਾਰਬ੍ਰਹਮ ਨੂਰ ਅਲਾਹੀਆ। ਤੇਰੇ ਚਰਨ ਕਵਲ ਧਵਲ ਹੋ ਕੇ ਵਾਸਤਾ ਰਹੀ ਘਤ, ਧਰਨੀ ਧਰਤ ਧੌਲ ਹੋ ਕੇ ਮੰਗ ਮੰਗਾਈਆ। ਮੇਰੇ ਮਿਹਰਵਾਨਾ ਨੌਜਵਾਨਾ ਜੋਤੀ ਜਾਤੇ ਮੇਰੇ ਉਤੇ ਆ ਜਾਣਾ ਵਤ, ਬੇਵਤਨਾਂ ਦੇ ਮਾਲਕ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਮੇਰੇ ਪੁਰਖ ਅਕਾਲੇ ਬਿਨ ਕ਼ਦਮਾਂ ਆ ਜਾ ਮੇਰੇ ਉਤੇ, ਉੱਤਰ ਪੂਰਬ ਪੱਛਮ ਦੱਖਣ ਵੇਖਣ ਕੋਇ ਨਾ ਪਾਈਆ। ਸਤਿ ਸੁਆਮੀ ਮੇਰੇ ਭਾਗ ਜਗਾ ਦੇ ਸੁਤੇ, ਆਲਸ ਨਿੰਦਰਾ ਦੀਨ ਦੁਨੀ ਵਿਚੋਂ ਬਾਹਰ ਕਢਾਈਆ । ਮੇਰੇ ਪਰਮ ਪੁਰਖ ਅਬਿਨਾਸ਼ੀ ਅਚੁਤੇ, ਚੇਤਨ ਸਭ ਨੂੰ ਦੇ ਕਰਾਈਆ। ਸਤਿ ਧਰਮ ਦੀ ਸੁਹਾ ਦੇ ਰੁਤੇ, ਰੁਤੜੀ ਆਪਣੇ ਨਾਲ ਮਹਿਕਾਈਆ। ਤੇਰਾ ਸਤਿਜੁਗ ਸੁਤ ਦੁਲਾਰਾ ਪਹਿਲਾ ਜੁਗ ਤੇਰੀ ਧਾਰੋਂ ਉਠੇ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਤੇਰਾ ਸਤਿਗੁਰ ਸ਼ਬਦ ਸਾਹਿਬ ਸੁਆਮੀ ਤੁਠੇ, ਮਿਹਰਵਾਨ ਹੋ ਕੇ ਮੇਰਾ ਲਹਿਣਾ ਦਏ ਚੁਕਾਈਆ। ਭਾਗ ਲਗਾ ਦੇ ਮੇਰੀ ਚਾਰੇ ਕੂਟੇ ਗੁੱਠੇ, ਉੱਤਰ ਪੂਰਬ ਪੱਛਮ ਦੱਖਣ ਤੇਰੀ ਵਜਦੀ ਰਹੇ ਵਧਾਈਆ। ਅੰਮ੍ਰਿਤ ਜਾਮ ਰਸ ਪਿਆ ਦੇ ਆਪਣਾ ਇਕੋ ਘੁੱਟੇ, ਦੂਸਰ ਲੋੜ ਰਹੇ ਨਾ ਰਾਈਆ। ਕਲਜੁਗ ਕੂੜ ਕੁੜਿਆਰੇ ਕੋਲੋਂ ਮੇਰਾ ਪੱਲੂ ਛੁੱਟੇ, ਬੰਧਨ ਅਗੇ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਦਰ ਸਾਚੇ ਅਲਖ ਜਗਾਵਾਂਗੀ । ਸੋ ਪੁਰਖ ਨਿਰੰਜਣ ਵਾਸਤਾ ਪਾਵਾਂਗੀ। ਅਬਿਨਾਸ਼ੀ ਕਰਤੇ ਸੀਸ ਨਿਵਾਵਾਂਗੀ। ਸ੍ਰੀ ਭਗਵਾਨ ਧੂੜੀ ਖ਼ਾਕ ਰਮਾਵਾਂਗੀ। ਪਾਰਬ੍ਰਹਮ ਵੇਖ ਵੇਖ ਬਿਗਸਾਵਾਂਗੀ। ਸਤਿਗੁਰ ਸ਼ਬਦ ਸ਼ਬਦ ਆਪਣੇ ਅੰਗ ਲਗਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸ਼ਾ ਤੇਰੇ ਚਰਨ ਟਿਕਾਵਾਂਗੀ। ਸਾਚੀ ਆਸ਼ਾ ਇਕ ਰਖਾਵਾਂਗੀ। ਚਰਨ ਭਰਵਾਸਾ ਮੰਗ ਮੰਗਾਵਾਂਗੀ। ਮੇਰੇ ਉਤੇ ਪਾਉਣੀ ਅਗੰਮੀ ਰਾਸਾ, ਏਕੋ ਤ੍ਰਿਸ਼ਨਾ ਤੇਰੇ ਚਰਨ ਟਿਕਾਵਾਂਗੀ। ਤੂੰ ਮਾਲਕ ਪ੍ਰਿਥਮੀ ਅਕਾਸ਼ਾ, ਗਗਨ ਗਗਨੰਤਰ ਤੇਰਾ ਖੇਲ ਵੇਖ ਵਖਾਵਾਂਗੀ। ਸਤਿਜੁਗ ਸਤਿ ਧਰਮ ਮੇਰਾ ਤੇਰੇ ਉਤੇ ਹੋਵੇ ਭਰਵਾਸਾ, ਕਲਜੁਗ ਅੰਧ ਅੰਧੇਰਾ ਤੇਰੇ ਕ਼ਦਮ ਟਿਕਾਵਾਂਗੀ। ਤੂੰ ਮੇਰਾ ਸ਼ਹਿਨਸ਼ਾਹ ਸ਼ਾਹੋ ਸ਼ਾਬਾਸਾ, ਸ਼ਾਹ ਪਾਤਸ਼ਾਹ ਤੇਰੇ ਦੁਆਰੇ ਆਪਣੀ ਖ਼ਾਲੀ ਝੋਲੀ ਭਰਾਵਾਂਗੀ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਸਾ ਤੇਰੇ ਅਗੇ ਟਿਕਾਵਾਂਗੀ। ਧਰਨੀ ਕਹੇ ਪ੍ਰਭ ਮੇਰਾ ਅੰਤ ਅਖ਼ੀਰੀ ਸਮਾਂ, ਕਲਜੁਗ ਧਾਰ ਧਾਰ ਜਣਾਈਆ। ਮੈਨੂੰ ਲਾਲਚ ਨਹੀਂ ਕੋਈ ਤਮਾ, ਮੋਹ ਜਗਤ ਨਾ ਕੋਇ ਰਖਾਈਆ। ਖ਼ੁਸ਼ੀ ਨਹੀਂ ਕੋਈ ਗ਼ਮਾ, ਤੇਰੇ ਭਾਣੇ ਵਿਚ ਸਮਾਈਆ।
ਮੈਂ ਚਾਹੁੰਦੀ ਮੇਰੇ ਉਤੇ ਕਲਜੁਗ ਬਦਲ ਦੇ ਨਵਾਂ, ਨਵ ਸੱਤ ਦਾ ਪੰਧ ਮੁਕਾਈਆ। ਸਤਿ ਧਰਮ ਦੀ ਧਾਰ ਹੋਵੇ ਰਵਾਂ, ਰਹਿਬਰ ਹੋਵੇ ਇਕੋ ਨੂਰ ਅਲਾਹੀਆ। ਜੋਤੀ ਜੋਤ ਜਗਾ ਦੇ ਇਕੋ ਸ਼ਮਅ, ਬਿਨ ਤੇਲ ਬਾਤੀ ਕਰ ਰੁਸ਼ਨਾਈਆ। ਉਹ ਲੇਖਾ ਲਹਿਣਾ ਪੂਰਾ ਕਰ ਦੇ ਜੋ ਭੇਵ ਖੁਲ੍ਹਾਇਆ ਚੌਦਾਂ ਸੌ ਤੀਹ ਅੰਕ ਦਾ ਪੰਨਾ, ਪਾਰਬ੍ਰਹਮ ਪ੍ਰਭ ਆਪਣਾ ਪਰਦਾ ਲਾਹੀਆ। ਜੋ ਇਸ਼ਾਰਾ ਦੇ ਕੇ ਗਿਆ ਜੱਟ ਧੰਨਾ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਜੋ ਰਵੀਦਾਸ ਕਿਹਾ ਪਾਨਹਾ ਗੰਢਣ ਵਾਲੇ ਚੰਮਾ, ਚੰਮਦ੍ਰਿਸ਼ਟੀ ਬਾਹਰ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਮੰਗ ਇਕ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਤੇਰਾ ਸਤਿਜੁਗ ਸੁਤ ਦੁਲਾਰਾ ਆਵੇਗਾ। ਅਬਿਨਾਸ਼ੀ ਅਚੁਤ ਤੇਰਾ ਢੋਲਾ ਗਾਵੇਗਾ। ਮੇਰੀ ਸੁਹੰਜਣੀ ਹੋਵੇ ਰੁਤ, ਰੁਤੜੀ ਤੇਰੇ ਨਾਲ ਮਹਿਕਾਵੇਗਾ। ਜਿਸ ਦਾ ਮਾਲਕ ਤੇਰਾ ਗੋਬਿੰਦ ਦੁਲਾਰਾ ਸੁਤ, ਦੂਜਾ ਸੰਗ ਨਾ ਕੋਇ ਰਖਾਵੇਗਾ। ਜੋ ਭਾਗ ਲਗਾਵੇ ਕਾਇਆ ਮਾਟੀ ਪੰਜ ਤਤ ਬੁਤ, ਬੁਤਖ਼ਾਨਿਆਂ ਵੇਖ ਵਖਾਵੇਗਾ। ਕਲਜੁਗ ਕੂੜ ਕੁੜਿਆਰਾ ਮੇਰੇ ਉਤੋਂ ਜਾਵੇ ਛੁਪ, ਲਹਿੰਦੇ ਚੜ੍ਹਦੇ ਦੱਖਣ ਪਹਾੜ ਨਜ਼ਰ ਨਾ ਆਵੇਗਾ। ਮੇਰੇ ਉਤੇ ਰਹੇ ਨਾ ਮੂਲ ਅੰਧੇਰਾ ਘੁਪ, ਨੂਰੀ ਚੰਦ ਚੰਦ ਇਕ ਰੁਸ਼ਨਾਵੇਗਾ। ਮੇਰੀ ਚਾਰ ਜੁਗ ਦੀ ਤ੍ਰਿਸ਼ਨਾ ਮੇਟੇ ਭੁਖ, ਮਮਤਾ ਮੋਹ ਅਵਰ ਨਾ ਕੋਇ ਜਣਾਵੇਗਾ। ਤੂੰ ਆਤਮ ਪਰਮਾਤਮ ਸ੍ਰਿਸ਼ਟ ਸਬਾਈ ਦੇਣਾ ਸੁਖ, ਸੁਖ ਸਾਗਰ ਇਕੋ ਵੇਖ ਵਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਰੰਗਾਉਣਾ ਮਾਨਸ ਮਾਨਵ ਮਾਨੁਖ, ਮਾਨੁੱਖਤਾ ਆਪਣਾ ਧਰਮ ਧਰਮ ਸਮਝਾਵੇਗਾ।
੩੦ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਕਰਤਾਰ ਸਿੰਘ ਦੇ ਗ੍ਰਹਿ
ਪਿੰਡ ਚੜਿਕ ਜ਼ਿਲਾ ਫ਼ਰੀਦਕੋਟ
ਨਾਰਦ ਕਹੇ ਧਰਨੀਏ ਮੈਂ ਤੈਨੂੰ ਕਰਨ ਆਇਆ ਮਖ਼ੌਲ, ਮਸਖ਼ਰੀ ਮਸਖ਼ਰਾ ਹੋ ਕੇ ਦਿਆਂ ਉਡਾਈਆ। ਨੀ ਮੈਂ ਆਦਿ ਜੁਗਾਦਿ ਜੁਗ ਚੌਕੜੀ ਪ੍ਰਭ ਦਾ ਪਾਂਧਾ ਰੌਲ, ਪੰਡਤ ਬੋਧ ਅਗਾਧਾ ਇਕ ਅਖਵਾਈਆ। ਤੂੰ ਮਿੱਟੀ ਖ਼ਾਕ ਧਰਤ ਨਿਮਾਣੀ ਧੌਲ, ਧਵਲੇ ਤੈਨੂੰ ਦਿਆਂ ਸੁਣਾਈਆ। ਮੇਰੇ ਕੋਲ ਚਾਰ ਜੁਗ ਦਾ ਗੁਰ ਅਵਤਾਰ ਪੈਗ਼ੰਬਰਾਂ ਵਾਲਾ ਕੌਲ, ਇਕ਼ਰਾਰਨਾਮਾ ਆਪਣੇ ਵਿਚ ਛੁਪਾਈਆ। ਜਿਸ ਨੂੰ ਦੁਨੀਦਾਰ ਸਕੇ ਕੋਈ ਨਾ ਫੋਲ, ਖੋਜਿਆਂ ਹੱਥ ਕਿਸੇ ਨਾ ਆਈਆ। ਉਸ ਵਿਚ ਇਕੋ ਅਗੰਮਾ ਪ੍ਰਭੂ ਦਾ ਬੋਲ, ਸ਼ਬਦ ਦੀ ਸ਼ਬਦ ਧਾਰ ਦ੍ਰਿੜਾਈਆ। ਤੂੰ ਧਰਨੀ ਧਵਲ ਰਹਿਣਾ ਅਡੋਲ, ਅਡੁਲ ਹੋ ਕੇ ਦਿਆਂ ਜਣਾਈਆ। ਪਰਮ ਪੁਰਖ ਪਰਮਾਤਮ ਦਾ ਇਕੋ ਸੁਣੀਂ ਅਗੰਮਾ ਬੋਲ, ਜੋ ਅਨਬੋਲਤ ਦਏ ਸੁਣਾਈਆ। ਨੀ ਤੇਰੇ ਉਤੇ ਦੀਨ ਦੁਨੀ ਦਾ ਹੋਵਣ ਵਾਲਾ ਘੋਲ, ਨਵ ਸੱਤ ਲਏ ਅੰਗੜਾਈਆ। ਦੀਨਾਂ ਮਜ਼੍ਹਬਾਂ ਸ਼ਰਅ ਦੀ ਧਾਰ ਇਕ ਦੂਜੇ ਨਾਲ ਕਰਨਾ ਕਲੋਲ, ਕਲਮਾ ਨਾਮ ਨਾਲ ਟਕਰਾਈਆ। ਜਗਤ ਦੁਆਰਾ ਜਗਤ ਜਗਦੀਸ਼ਰ ਦੇਣਾ ਖੋਲ੍ਹ, ਖ਼ਾਲਕ ਖ਼ਲਕ ਇਕ ਵਖਾਈਆ। ਜਿਥੇ ਜੋਤੀ ਜਾਤਾ ਹੋ ਕੇ ਜਾਏ ਮੌਲ, ਮੌਲਾ ਆਪਣਾ ਭੇਵ ਚੁਕਾਈਆ। ਤੂੰ ਉਸ ਦੇ ਉਤੋਂ ਆਪਣਾ ਆਪ ਦੇਵੀਂ ਘੋਲ, ਘੋਲੀ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਧਰਨੀਏ ਮੈਂ ਆਇਆ ਬਣ ਕੇ ਪਾਂਧੀ ਰਾਹੀ, ਬਿਨ ਕ਼ਦਮਾਂ ਕ਼ਦਮ ਟਿਕਾਈਆ। ਨੀ ਤੂੰ ਦੋਵੇਂ ਭੁਜਾ ਉਠਾ ਲੈ ਬਾਹੀਂ, ਬਿਨ ਬਾਹਵਾਂ ਲੈ ਅੰਗੜਾਈਆ। ਉਚੀ ਕੂਕ ਕੇ ਦੇ ਦੁਹਾਈ, ਦਰੋਹੀ ਤੇਰਾ ਨਾਮ ਖ਼ੁਦਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੇਰਾ ਹੋਣਾ ਸਹਾਈ, ਸਹਾਇਕ ਨਾਇਕ ਇਕੋ ਨਜ਼ਰੀ ਆਈਆ। ਮੇਰੀ ਕਲਜੁਗ ਕੂੜ ਕੁੜਿਆਰ ਦੀ ਧੋਣੀ ਸ਼ਾਹੀ, ਸ਼ਹਿਨਸ਼ਾਹ ਆਪਣਾ ਇਕੋ ਰੰਗ ਰੰਗਾਈਆ। ਲਹਿਣਾ ਦੇਣਾ ਪੂਰਾ ਕਰਦੇ ਗੋਬਿੰਦ ਦਾ ਲੰਘ ਗਿਆ ਢਈਆ ਢਾਈ, ਢੌਂਕੇ ਵਿਚ ਆਪਣਾ ਪੰਧ ਮੁਕਾਈਆ। ਮੈਂ ਤੇਰਾ ਖੇਲ ਵੇਖਣਾ ਚਾਹੁੰਦੀ ਥਲ ਅਸਗਾਹੀ, ਜਲ ਧਾਰਾ ਪਰਦਾ ਦੇਣਾ ਉਠਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਅਗੰਮ ਅਥਾਹੀ, ਅਲਖ ਅਗੋਚਰ ਇਕ ਅਖਵਾਈਆ। ਮੇਰੀ ਸਤਿਗੁਰ ਸ਼ਬਦ ਦਏ ਗਵਾਹੀ, ਸ਼ਹਾਦਤ ਤੇਰੇ ਨਾਮ ਭੁਗਤਾਈਆ। ਮਿਹਰਵਾਨ ਹੋ ਕੇ ਮਿਹਰ ਨਿਗਾਹ ਉਠਾਈ, ਬਿਨ ਨੈਣਾਂ ਨੈਣ ਤਕਾਈਆ। ਮੈਂ ਤੇਰਾ ਜਲਵਾ ਤਕਾਂ ਨੂਰ ਨੁਰਾਨੇ ਜਿਸ ਦਾ ਨੂਰ ਹੋਵੇ ਅਲਾਹੀ, ਆਲਮੀਨ ਕਹਿ ਕੇ ਸੀਸ ਨਿਵਾਈਆ। ਮੇਰੇ ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ, ਮੈਨੂੰ ਦੱਸ ਦੇ ਕਿਸ ਬਿਧ ਕਲਜੁਗ ਅੰਤਮ ਹੋਵੇ ਤਬਾਹੀ, ਤੋਬਾ ਤੋਬਾ ਕਰੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਚੜ੍ਹਾਈਆ। ਨਾਰਦ ਕਹੇ ਧਰਨੀਏ ਨੀ ਤੇਰੇ ਉਤੇ ਕੱਤਕ ਮਹੀਨਾ ਲੰਘਿਆ, ਕਰਮ ਕਾਂਡ ਦਾ ਭੇਵ ਨਾ ਕੋਇ ਖੁਲ੍ਹਾਈਆ। ਸਚ ਦੱਸ ਤੂੰ ਕੀ ਪ੍ਰਭੂ ਤੋਂ ਮੰਗਿਆ, ਮਾਂਗਤ ਹੋ ਕੇ ਝੋਲੀ ਡਾਹੀਆ । ਕੀ ਸੰਦੇਸ਼ਾ ਦੇਵੇ ਸੂਰਾ ਸਰਬੰਗਿਆ, ਸ਼ਾਹ ਪਾਤਸ਼ਾਹ ਆਪਣਾ ਹੁਕਮ ਜਣਾਈਆ। ਕਿਸ ਬਿਧ ਤੇਰਾ ਮੇਟੇ ਗ਼ਮ ਰੰਜਿਆ, ਰੰਜਸ਼ ਅੰਤਰ ਰਹਿਣ ਨਾ ਪਾਈਆ। ਜਿਸ ਲਹਿਣਾ ਦੇਣਾ ਮੁਕਾਉਣਾ ਤਾਰਾ ਚੰਦਿਆ, ਸਦੀ ਚੌਧਵੀਂ ਲੇਖਾ ਲੇਖੇ ਵਿਚੋਂ ਵਖਾਈਆ। ਜਿਨ ਈਸਾ ਮੂਸਾ ਮੁਹੰਮਦ ਮੁਕਾਉਣਾ ਪੰਧਿਆ, ਮੁਸਾਫ਼ਿਰ ਦੀਨ ਦੁਨੀ ਰਹਿਣ ਕੋਇ ਨਾ ਪਾਈਆ। ਜਿਸ ਦੇ ਹੁਕਮ ਵਿਚ ਸਭ ਨੇ ਲਾਉਣਾ ਆਪਣਾ ਪੰਜਿਆ, ਪੰਚਮ ਦਾ ਮਾਲਕ ਕੀ ਆਪਣਾ ਹੁਕਮ ਦ੍ਰਿੜਾਈਆ। ਔਹ ਵੇਖ ਲੈ ਕਲਜੁਗ ਮੁਸਾਫ਼ਿਰ ਆਪਣਾ ਪੰਧ ਮੁਕਾ ਕੇ ਤੇਰੇ ਉਤੋਂ ਲੰਘਿਆ, ਭੱਜੇ ਵਾਹੋ ਦਾਹੀਆ। ਨੀ ਵੇਖ ਲੈ ਪ੍ਰਭ ਤੋਂ ਪੁਛ ਲੈ ਤੇਰੀ ਕਿਹੜੀ ਕੂਟੇ ਹੋਣਾ ਜੰਗਿਆ, ਝਗੜਾ ਹੋਵੇ ਖ਼ਲਕ ਖ਼ੁਦਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਦਾ ਹੁਕਮ ਬਿਨ ਜਗਤ ਦੁਆਰ ਤੋਂ ਵੇਖ ਲੈ ਟੰਗਿਆ, ਜਗਤ ਸਹਾਰਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਧਰਨੀਏ ਤੂੰ ਕੀ ਕੁਝ ਕੀਤਾ ਦਿਨ ਤੀਸ, ਮੈਨੂੰ ਦੇ ਦ੍ਰਿੜਾਈਆ। ਕਿਹੜਾ ਪੀਸਣ ਲਿਆ ਪੀਸ, ਸੇਵਕ ਹੋ ਕੇ ਸੇਵਾ ਕੀ ਕਮਾਈਆ। ਕੀ ਹੁਕਮ ਸੰਦੇਸ਼ਾ ਸੁਣਿਆ ਹਰਿ ਜਗਦੀਸ਼, ਜਗਦੀਸ਼ਰ ਕੀ ਦ੍ਰਿੜਾਈਆ। ਕਿਸ ਬਿਧ ਛਤਰ ਝੁਲਣਾ ਅਗੰਮੇ ਸੀਸ, ਜਿਸ ਦਾ ਧੜ ਨਜ਼ਰ ਕੋਇ ਨਾ ਆਈਆ। ਜਿਸ ਲਹਿਣਾ ਦੇਣਾ ਮੇਟਣਾ ਬੀਸ ਬੀਸ, ਇਕ ਇਕੀਸ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਧਰਨੀਏ ਕੱਤਕ ਦਿਵਸ ਦਿਹਾੜਾ ਅਖੀਰੀ ਅੱਜ ਦਾ, ਆਜਜ਼ੇ ਤੈਨੂੰ ਦਿਆਂ ਸੁਣਾਈਆ। ਜੋ ਪੁਰਖ ਅਕਾਲਾ ਦੀਨ ਦਿਆਲਾ ਜੁਗ ਜੁਗ ਪਰਦੇ ਕਜਦਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਓਹਦਾ ਨਾਮ ਦਮਾਮਾ ਦੋ ਜਹਾਨਾਂ ਵਜਦਾ,
ਸ਼ਬਦ ਅਨਾਦੀ ਨਾਦ ਸੁਣਾਈਆ। ਨੀ ਤੇਰਾ ਵੇਲਾ ਮਿੱਟੀ ਖ਼ਾਕੇ ਸਾਚੇ ਹੱਜ ਦਾ, ਹਜ਼ਰਤਾਂ ਦਾ ਮਾਲਕ ਤਕ ਲੈ ਨੂਰ ਅਲਾਹੀਆ। ਜਿਸ ਦਾ ਦੀਪਕ ਜੋਤੀ ਇਕੋ ਜਗਦਾ, ਦੋ ਜਹਾਨਾਂ ਕਰੇ ਰੁਸ਼ਨਾਈਆ। ਓਹ ਖੇਲ ਖੇਲਣਵਾਲਾ ਤੇਰੇ ਉਤੇ ਕਲਜੁਗ ਕੂੜ ਕੁੜਿਆਰੀ ਅੱਗ ਦਾ, ਤਤਵ ਤਤਾਂ ਦਏ ਜਲਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਗੁਰੂ ਗਿਆ ਸਦਦਾ, ਹੋਕੇ ਸ਼ਬਦ ਵਾਲੇ ਦ੍ਰਿੜਾਈਆ। ਓਹਦਾ ਨੂਰ ਨੁਰਾਨਾ ਵੇਖ ਲੈ ਰੂਪ ਸੂਰੇ ਸਰਬਗ ਦਾ, ਕ਼ੁਦਰਤ ਦਾ ਕ਼ਾਦਰ ਕੀ ਆਪਣਾ ਵੇਸ ਵਟਾਈਆ। ਜਿਸ ਦੇ ਹੁਕਮ ਵਿਚ ਆਦਿ ਜੁਗਾਦਿ ਜੁਗ ਚੌਕੜੀ ਬਝਦਾ, ਬੰਧਨ ਸਕੇ ਨਾ ਕੋਇ ਤੁੜਾਈਆ। ਜਿਸ ਨੂੰ ਜਗਤ ਜਹਾਨ ਫਿਰੇ ਲਭਦਾ, ਟਿੱਲੇ ਪਰਬਤ ਵੇਖਣ ਥਾਉਂ ਥਾਈਂਆ। ਓਹਦਾ ਮੇਲਾ ਕਲਜੁਗ ਅੰਤ ਸਬਬ ਦਾ, ਜਿਸ ਦੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਨਾਰਦ ਕਹੇ ਧਰਨੀਏ ਕੱਤਕ ਕੋਲੋਂ ਲੈ ਲੈ ਹਕ ਸਲਾਹ, ਹਕ਼ੀਕ਼ਤ ਆਪਣਾ ਭੇਵ ਚੁਕਾਈਆ। ਨੀ ਤੇਰਾ ਪਰਦਾ ਉਹਲਾ ਦਏ ਉਠਾ, ਮੁਖ ਘੁੰਗਟ ਰਹਿਣ ਕੋਇ ਨਾ ਪਾਈਆ। ਤੇਰਾ ਮੇਲ ਮਿਲਾਏ ਨਾਲ ਉਸ ਬੇਪਰਵਾਹ, ਜੋ ਬੇਪਰਵਾਹੀ ਵਿਚ ਸਮਾਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਖ਼ੁਦਾ, ਖ਼ੁਦ ਮਾਲਕ ਨੂਰ ਅਲਾਹੀਆ। ਜਿਸ ਦੇ ਅਗੇ ਸਯਦਿਆਂ ਵਿਚ ਕਰਦੇ ਗਏ ਦੁਆ, ਦੋਏ ਜੋੜ ਵਾਸਤਾ ਪਾਈਆ। ਓਹ ਨੂਰ ਨੁਰਾਨਾ ਸ਼ਾਹ ਸੁਲਤਾਨਾ ਅਮਾਮ ਅਮਾਮਾ ਗਿਆ ਆ, ਜਿਸ ਦੀ ਆਮਦ ਵਿਚ ਸਾਰੇ ਸੀਸ ਨਿਵਾਈਆ। ਨੀ ਤੈਨੂੰ ਕਿਹੜਾ ਚੜ੍ਹਿਆ ਚਾ, ਚਾਉ ਘਨੇਰਾ ਦੇ ਸਮਝਾਈਆ। ਉਚੀ ਕੂਕ ਸੁਣਾ ਦੇ ਨਾਲ ਬਾਂਹ, ਬਾਹੂਬਲ ਆਪ ਪਰਗਟਾਈਆ। ਮੇਰਾ ਪਰਵਰਦਿਗਾਰ ਸਾਂਝਾ ਯਾਰ ਨੂਰ ਅਲਾਹ, ਆਲਮੀਨ ਇਕ ਅਖਵਾਈਆ। ਜੋ ਮੇਰੀ ਆਸਾ ਮਨਸਾ ਪੂਰੀ ਦਏ ਕਰਾ, ਤ੍ਰਿਸ਼ਨਾ ਜਗਤ ਜੁਗਤ ਮਿਟਾਈਆ। ਮੇਰੇ ਕਰਮ ਕਾਂਡ ਦਾ ਡੇਰਾ ਦੇਵੇ ਢਾਹ, ਕੱਤਕ ਦਾ ਕਰਮ ਮੇਰੇ ਲੇਖੇ ਪਾਈਆ। ਮੈਨੂੰ ਇਕੋ ਨਾਮ ਦਏ ਸੁਣਾ, ਬਿਨ ਰਸਨਾ ਰਸਨ ਸਮਝਾਈਆ। ਮੈਂ ਚਰਨ ਕਵਲ ਹੋ ਨਿਮਾਣੀ ਧਵਲ ਸੀਸ ਦਿਆਂ ਟਿਕਾ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਦਿ ਜੁਗਾਦੀ ਨਿਰਗੁਣ ਨਿਰਗੁਣ ਮੇਰਾ ਰਹਿਨੁਮਾ, ਰਹਿਮਤਾਂ ਦਾ ਮਾਲਕ ਖ਼ਾਲਕ ਇਕੋ ਨਜ਼ਰੀ ਆਈਆ।
ਪਹਿਲੀ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਰਣਜੀਤ ਕੌਰ ਦੇ ਗ੍ਰਹਿ ਪਿੰਡ ਚੜਿਕ ਜ਼ਿਲਾ ਫ਼ਰੀਦਕੋਟ
ਸਤਿਗੁਰ ਸਚਾ ਸ਼ਾਹੋ ਹੈ, ਆਦਿ ਜੁਗਾਦੀ ਏਕ। ਵਡ ਦਾਤਾ ਬੇਪਰਵਾਹੋ ਹੈ, ਬਖ਼ਸ਼ੇ ਚਰਨ ਸਰਨ ਸਚ ਟੇਕ। ਮਿਹਰਵਾਨ ਅਗੰਮ ਅਥਾਹੋ ਹੈ, ਖੇਲੇ ਖੇਲ ਵਾਰ ਅਨੇਕ। ਹੁਕਮ ਸੰਦੇਸ਼ਾ ਦੇਵੇ ਧੁਰਦਰਗਾਹੋਂ ਹੈ, ਜਨ ਭਗਤਾਂ ਕਰੇ ਬੁਧਿ ਬਿਬੇਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤ੍ਰੈਗੁਣ ਮਾਇਆ ਮੇਟੇ ਸੇਕ। ਸਤਿਗੁਰ ਸਚਾ ਸ਼ਾਹੋ ਭੂਪ, ਹਰਿ ਕਰਤਾ ਧੁਰਦਰਗਾਹ। ਖੇਲੇ ਖੇਲ ਬਿਨ ਰੰਗ ਰੂਪ, ਮਾਲਕ ਹੋ ਕੇ ਦੋ ਜਹਾਂ। ਭਾਗ ਲਗਾਏ ਕਾਇਆ ਪੰਜ ਭੂਤ, ਜਨ ਭਗਤਾਂ ਹੋਏ ਸਹਾ। ਵੇਖਣਹਾਰਾ ਚਾਰੇ ਕੂਟ, ਨਿਰਗੁਣ
ਨਿਰਵੈਰ ਆਪਣਾ ਭੇਵ ਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾ। ਸਤਿਗੁਰ ਸਾਚਾ ਆਦਿ ਹੈ, ਆਦਿ ਨਿਰੰਜਣ ਪੁਰਖ ਅਬਿਨਾਸ਼। ਜੋ ਵਸੇ ਬ੍ਰਹਮ ਬ੍ਰਹਿਮਾਦ ਹੈ, ਜੁਗ ਜੁਗ ਖੇਲ ਖੇਲੇ ਤਮਾਸ਼। ਵਜਾਵਣਹਾਰਾ ਸਾਚਾ ਨਾਦ ਹੈ, ਲੇਖਾ ਜਾਣੇ ਪਵਣ ਸਵਾਸ। ਮੇਟਣਹਾਰਾ ਵਾਦ ਵਿਵਾਦ ਹੈ, ਜਨ ਭਗਤ ਸੁਹੇਲੇ ਕਰੇ ਆਪਣੇ ਦਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਮਾਨਸ ਜਨਮ ਕਰੇ ਰਾਸ। ਸਤਿਗੁਰ ਸਾਚਾ ਆਦਿ ਨਿਰੰਜਣ, ਨਿਰਵੈਰ ਇਕ ਅਖਵਾਈਆ। ਨਿਰਗੁਣ ਸਰਗੁਣ ਦਰਦ ਦੁਖ ਭੈ ਭੰਜਣ, ਭਵ ਸਾਗਰ ਪਾਰ ਕਰਾਈਆ। ਚਰਨ ਧੂੜ ਕਰਾਏ ਸਾਚਾ ਮਜਨ, ਦੁਰਮਤ ਮੈਲ ਧੁਆਈਆ। ਨੇਤਰ ਨਾਮ ਨਿਧਾਨਾ ਪਾਏ ਕਜਲ, ਨੂਰ ਨੁਰਾਨਾ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗੀ ਆਪ ਅਖਵਾਈਆ। ਸਤਿਗੁਰ ਸਾਚਾ ਏਕੰਕਾਰਾ, ਅਕਲ ਕਲਧਾਰੀ ਇਕ ਅਖਵਾਈਆ। ਜੋ ਵੇਖਣਹਾਰ ਸਰਬ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਜਨ ਭਗਤਾਂ ਦੇਵਣਹਾਰ ਦਾਤਾਰਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਚਰਨ ਪ੍ਰੀਤੀ ਬਖ਼ਸ਼ ਪਿਆਰਾ, ਪ੍ਰੀਤਮ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤੀ ਕਰ ਉਜਿਆਰਾ, ਉਜਲ ਆਪਣਾ ਆਪ ਕਰਾਈਆ।
ਪਹਿਲੀ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਕਪੂਰ ਸਿੰਘ ਦੇ ਗ੍ਰਹਿ ਮੋਗਾ ਸ਼ਹਿਰ ਜ਼ਿਲਾ ਫ਼ਰੀਦਕੋਟ
ਧਰਨੀ ਕਹੇ ਪ੍ਰਭੂ ਜਨ ਭਗਤਾਂ ਹੋਵੇ ਗ੍ਰਹਿ ਸੁਹੰਜਣਾ, ਜੋਤੀ ਜਾਤੇ ਪੁਰਖ ਬਿਧਾਤੇ ਨਿਰਗੁਣ ਸਰਗੁਣ ਦੇਣੀ ਮਾਣ ਵਡਿਆਈਆ । ਮਿਹਰਵਾਨ ਨੌਜਵਾਨ ਸ੍ਰੀ ਭਗਵਾਨ ਦੀਪਕ ਧਾਰ ਜਗਾਉਣਾ ਨੂਰ ਦਰਦ ਦੁਖ ਭੈ ਭੰਜਣਾ, ਭਵ ਸਾਗਰ ਕਾਇਆ ਗਾਗਰ ਵਿਚੋਂ ਪਾਰ ਕਰਾਈਆ। ਨਿਜ ਨੇਤਰ ਨਾਮ ਨਿਧਾਨ ਪਾਉਣਾ ਅਗੰਮਾ ਅੰਜਣਾ, ਅੰਧ ਅਗਿਆਨ ਵਿਚ ਜਹਾਨ ਰਹਿਣ ਕੋਇ ਨਾ ਪਾਈਆ। ਤੂੰ ਮੇਰਾ ਸਚ ਸੁਆਮੀ ਅਕਾਲ ਮੂਰਤ ਮਦਨਾ, ਮਧਸੂਦਨ ਇਕ ਅਖਵਾਈਆ। ਤਨ ਵਜੂਦ ਮਾਟੀ ਖ਼ਾਕ ਪਵਿਤ੍ਰ ਕਰਨਾ ਬਦਨਾ, ਸ਼ਰੀਰ ਬੇਨਜ਼ੀਰ ਆਪਣੇ ਰੰਗ ਰੰਗਾਈਆ। ਹਰਿਜਨ ਲੇਖੇ ਲਾਉਣਾ ਆਅਲਾ ਅਦਨਾ, ਊਚ ਨੀਚ ਵੰਡ ਨਾ ਕੋਇ ਵੰਡਾਈਆ। ਤੇਰੀ ਚਰਨ ਧੂੜੀ ਇਕੋ ਹੋਵੇ ਮਜਨਾ, ਦੁਰਮਤ ਮੈਲ ਦੇਣੀ ਧੁਆਈਆ। ਤੂੰ ਆਦਿ ਜੁਗਾਦੀ ਏਥੇ ਓਥੇ ਦੋ ਜਹਾਨਾਂ ਸਗਲਾ ਸੱਜਣਾ, ਸਗਲਾ ਸੰਗੀ ਬਹੁਰੰਗੀ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਤੇਰੇ ਭਗਤ ਮੇਰਾ ਸੁਹਾਉਣ ਦੁਆਰਾ ਬੰਕ, ਗ੍ਰਹਿ ਮੰਦਰ ਮੇਰੇ ਵਜੇ ਵਧਾਈਆ। ਤੇਰੇ ਸ਼ਬਦ ਦੀ ਧਾਰ ਲੱਗੇ ਤਨਕ, ਸੁਰਤੀ ਸ਼ਬਦ ਵਿਚ ਸਮਾਈਆ। ਤੇਰਾ ਖੇਲ ਵੇਖਿਆ ਵਾਰ ਅਨਕ, ਅਨਕ ਕਲਧਾਰੀ ਤੇਰੇ ਹੱਥ ਵਡਿਆਈਆ। ਤੇਰਾ ਲਹਿਣਾ ਦੇਣਾ ਮੇਰੇ ਨਾਲ ਜੋ ਸੰਦੇਸ਼ਾ ਦਿਤਾ ਜਨਕ, ਦੇਹ ਬਦੇਹ ਆਪਣਾ ਹੁਕਮ ਦ੍ਰਿੜਾਈਆ। ਜੋ ਆਸ਼ਾ ਰਖੀ ਕੁਮਾਰ ਸੰਤ, ਬ੍ਰਹਮਾ ਬੇਟਾ ਭੇਵ ਗਿਆ ਚੁਕਾਈਆ। ਉਸ ਬਿਧ ਮੇਰੀ ਬਣਾਉਣੀ ਬਣਤ, ਘੜਨ ਭੰਨਣਹਾਰ ਤੇਰੀ ਵਡਿਆਈਆ। ਮੈਂ ਸੁਣਨਾ
ਚਾਹੁੰਦੀ ਭਗਤਾਂ ਅੰਤਰ ਇਕੋ ਮੰਤ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਤੂੰ ਬੋਧ ਅਗਾਧਾ ਸ਼ਬਦੀ ਧਾਰ ਅਗੰਮਾ ਪੰਡਤ, ਨਿਰਅੱਖਰ ਅੱਖਰ ਧਾਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭੂ ਤੇਰੇ ਭਗਤ ਸੁਹੇਲੇ ਆਦਿ ਜੁਗਾਦੀ ਮਿਤ, ਮਿਤਰ ਪਿਆਰਾ ਹੋ ਕੇ ਵੇਖ ਵਖਾਈਆ। ਤੇਰਾ ਲਹਿਣਾ ਦੇਣਾ ਜੁਗ ਚੌਕੜੀ ਨਿਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਏ ਗਵਾਹੀਆ। ਪਰਵਰਦਿਗਾਰ ਸਾਂਝੇ ਯਾਰ ਹੋ ਕੇ ਕਰਨਾ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ । ਠਗੌਰੀ ਰਹੇ ਨਾ ਕੋਇ ਮਨ ਚਿਤ, ਚੇਤਨ ਸੁਰਤੀ ਦੇਣੀ ਕਰਾਈਆ। ਤੇਰਾ ਲੇਖਾ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ, ਨਿਰਗੁਣ ਸਰਗੁਣ ਤੇਰੀ ਬੇਪਰਵਾਹੀਆ। ਮੇਰੇ ਉਤੇ ਸੁਹੰਜਣੀ ਕਰ ਦੇ ਮੱਘਰ ਦੀ ਪਹਿਲੀ ਥਿਤ, ਥਿਤ ਵਾਰ ਆਪਣੇ ਰੰਗ ਰੰਗਾਈਆ। ਮੇਰੇ ਪਰਮ ਪੁਰਖ ਪਰਮਾਤਮ ਸਚਖੰਡ ਨਿਵਾਸੀ ਧੁਰ ਦੇ ਪਿਤ, ਪਿਤਾ ਪੁਰਖ ਅਕਾਲ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਧਰਨੀ ਕਹੇ ਪ੍ਰਭੂ ਜਨ ਭਗਤ ਸੁਹੇਲੇ ਤੇਰੇ ਹੋਵਣ ਉਘੇ, ਉਗਣ ਆਥਣ ਮਿਲੇ ਵਡਿਆਈਆ। ਮੈਂ ਕਰਾਂ ਪੁਕਾਰ ਹੋ ਬੇਸੁਧੇ, ਬਸੁਧਾ ਹੋ ਕੇ ਦਿਆਂ ਜਣਾਈਆ। ਜਿਨ੍ਹਾਂ ਦੇ ਅੰਤਰ ਨਿਰੰਤਰ ਭੇਵ ਖੋਲ੍ਹਣੇ ਗੁੱਝੇ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਭਾਉ ਰਹਿਣ ਨਹੀਂ ਦੇਣੇ ਏਕਾ ਦੂਜੇ, ਦੂਜਾ ਏਕਾ ਏਕੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪਣੇ ਨਾਲ ਰਖਾਈਆ। ਧਰਨੀ ਕਹੇ ਪ੍ਰਭੂ ਤੇਰੀ ਆਦਿ ਜੁਗਾਦੀ ਜਨ ਭਗਤਾਂ ਨਾਲ ਪ੍ਰੀਤ, ਪ੍ਰੀਤਮ ਤੇਰੇ ਹੱਥ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਚਲਾਈ ਅਗੰਮੀ ਰੀਤ, ਰੀਤੀਵਾਨ ਤੇਰੀ ਬੇਪਰਵਾਹੀਆ। ਤੇਰਾ ਇਕੋ ਢੋਲਾ ਤੂੰ ਮੇਰਾ ਮੈਂ ਤੇਰਾ ਗੀਤ, ਆਤਮ ਪਰਮਾਤਮ ਮਿਲ ਕੇ ਵਜੇ ਵਧਾਈਆ। ਜਿਥੇ ਲੇਖਾ ਰਹੇ ਨਾ ਮੰਦਰ ਮਸੀਤ, ਕਾਇਆ ਕਾਅਬਾ ਇਕੋ ਨਜ਼ਰੀ ਆਈਆ। ਮਿਹਰਵਾਨ ਹੋ ਕੇ ਮਿਲੇ ਤ੍ਰੈਗੁਣ ਅਤੀਤ, ਤ੍ਰੈਭਵਨ ਧਨੀ ਆਪਣਾ ਭੇਵ ਚੁਕਾਈਆ। ਜਨ ਭਗਤਾਂ ਕਾਇਆ ਰਖਣੀ ਸਦਾ ਠੰਢੀ ਸੀਤ, ਅੰਮ੍ਰਿਤ ਮੇਘ ਨਾਮ ਬਰਸਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਦੀ ਸਦੀਵੀ ਰਹੀ ਬੀਤ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਤੂੰ ਮਾਲਕ ਖ਼ਾਲਕ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਤੇਰੀ ਵਡਿਆਈਆ। ਮੇਰਾ ਤੇਰੇ ਕ਼ਦਮਾਂ ਝੁਕੇ ਸੀਸ, ਜਗਦੀਸ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲਹਿਣਾ ਦੇਣਾ ਬੀਸ ਇਕੀਸ, ਵੀਹ ਇਕੀਹ ਤੇਰਾ ਰੰਗ ਜਨ ਭਗਤਾਂ ਅੰਤਰ ਨਿਰੰਤਰ ਨਜ਼ਰੀ ਆਈਆ।
ਮਮਾਂ ਕਹੇ ਮੇਰੀ ਸਚ ਧਰਮ ਦੀ ਧਾਰ ਵਿਚੋਂ ਪਰਗਟੇ ਓਹ, ਜਿਸ ਦਾ ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਓਹ ਪ੍ਰੀਤਮ ਹੋ ਕੇ ਭਗਤਾਂ ਕਰੇ ਮੋਹ, ਮੁਹੱਬਤ ਆਪਣੇ ਨਾਲ ਜੁੜਾਈਆ। ਨਾਮ ਜਣਾ ਕੇ ਸੋਹੰ ਸੋ, ਸਤਿਗੁਰ ਹੋ ਕੇ ਵੇਖ ਵਖਾਈਆ । ਜਿਸ ਦਾ ਲੇਖਾ ਅਗੇ ਰਹੇ ਨਾ ਦੋ, ਦੂਸਰ ਵੰਡ ਨਾ ਕੋਇ ਵੰਡਾਈਆ। ਜਨ ਭਗਤਾਂ ਨਾਮ ਨਿਧਾਨਾ ਕਾਇਆ ਮੰਦਰ ਅੰਦਰ ਢੋਆ ਦੇਵੇ ਢੋ, ਵਸਤ ਅਮੁਲ ਅਤੁਲ
ਵਰਤਾਈਆ। ਜਿਸ ਨੂੰ ਏਥੇ ਓਥੇ ਸਕੇ ਕੋਈ ਨਾ ਖੋਹ, ਠਗ ਚੋਰ ਯਾਰ ਨਾ ਕੋਇ ਚੁਰਾਈਆ । ਗ੍ਰਹਿ ਗ੍ਰਹਿ ਅੰਦਰ ਬਖ਼ਸ਼ੇ ਲੋ, ਲੋਇਣ ਆਪਣਾ ਇਕ ਖੁਲ੍ਹਾਈਆ। ਜਿਸ ਦਾ ਭੇਵ ਨਾ ਜਾਣੇ ਕੋ, ਜਨ ਭਗਤਾਂ ਦਏ ਸਮਝਾਈਆ । ਆਤਮ ਪਰਮਾਤਮ ਜਾਵੇ ਛੋਹ, ਨਿਰਗੁਣ ਨਿਰਗੁਣ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਘੱਘਾ ਕਹੇ ਜਨ ਭਗਤ ਪ੍ਰਭੂ ਦਾ ਬਣੇ ਘਰਾਨਾ, ਗ੍ਰਹਿ ਗ੍ਰਹਿ ਆਪਣਾ ਆਸਣ ਲਾਈਆ। ਹਰਿਜਨ ਕਦੇ ਨਾ ਕਰੇ ਬੇਗਾਨਾ, ਵਖਰੀ ਵੰਡ ਨਾ ਕੋਇ ਵੰਡਾਈਆ। ਦਿਵਸ ਰੈਣ ਦੇਵੇ ਨਾਮ ਤਰਾਨਾ, ਤੁਰੀਆ ਦੀ ਧਾਰ ਵਿਚੋਂ ਪਰਗਟਾਈਆ। ਆਪਣਾ ਭੇਵ ਖੁਲ੍ਹਾ ਦੇ ਨੌਜਵਾਨਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਵਸਤ ਅਮੋਲਕ ਦੇਵੇ ਦਾਨਾ, ਧੁਰ ਦੀ ਦਾਤ ਆਪ ਵਰਤਾਈਆ। ਨਾਮ ਪ੍ਰੀਤੀ ਪ੍ਰੇਮ ਭਗਤੀ ਤੇ ਨਾਮ ਧੰਨ ਦੌਲਤ ਦਾ ਦੇਵੇ ਖ਼ਜ਼ਾਨਾ, ਜਗਤ ਵਿਚ ਨਿਖੁਟ ਕਦੇ ਨਾ ਜਾਈਆ। ਜਿਸ ਦੇ ਨਾਲ ਜਗਤ ਦੀ ਸ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਭਗਤਾਂ ਦਾ ਬਦਲ ਜਾਏ ਜ਼ਮਾਨਾ, ਜਿਸ ਦੀ ਜ਼ਮੀਂ ਜ਼ਮਾਂ ਦੋਵੇਂ ਦੇਣ ਗਵਾਹੀਆ। ਅਵਤਾਰ ਪੈਗ਼ੰਬਰ ਵੇਖਣ ਉਤੋਂ ਅਸਮਾਨਾ, ਸਚਖੰਡ ਦੁਆਰਿਉਂ ਬਿਨ ਨੈਣਾਂ ਨੈਣ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਪਰਨਾਮਾ, ਨਿਵ ਨਿਵ ਸੀਸ ਝੁਕਾਈਆ। ਸਤਿਗੁਰ ਸ਼ਬਦ ਕਹੇ ਮੈਂ ਭਗਤਾਂ ਸੰਗ ਨਿਭਾਣਾ, ਸਗਲਾ ਸੰਗੀ ਇਕ ਹੋ ਆਈਆ। ਜਿਸ ਨੇ ਦੀਨ ਦੁਨੀ ਵਿਚੋਂ ਦਰਦ ਦੁਖ ਮਿਟਾਣਾ, ਮਿੱਟੀ ਖ਼ਾਕ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਰਾਰਾ ਕਹੇ ਮੇਰਾ ਭਗਤਾਂ ਨਾਲ ਪ੍ਰਭੂ ਬਣਾਇਆ ਰਿਸ਼ਤਾ, ਰਿਸ਼ਤੇਦਾਰੀ ਨਜ਼ਰ ਕੋਇ ਨਾ ਆਈਆ। ਜਿਸ ਦਾ ਭੇਵ ਪਾ ਸਕੇ ਨਾ ਜਬਰਾਈਲ ਫ਼ਰਿਸ਼ਤਾ, ਮੇਕਾਈਲ ਅਸਰਾਫ਼ੀਲ ਬੈਠਣ ਸੀਸ ਨਿਵਾਈਆ। ਜਿਹੜਾ ਪੁਰਖ ਅਕਾਲਾ ਦੀਨ ਦਿਆਲਾ ਜਗ ਨੇਤਰ ਕਿਸੇ ਨਹੀਂ ਦਿਸਦਾ, ਉਹ ਭਗਤਾਂ ਅੰਦਰ ਮਿਲ ਮਿਲ ਆਪਣੀ ਖ਼ੁਸ਼ੀ ਬਣਾਈਆ। ਜੋ ਸਚ ਸੁਆਮੀ ਅੰਤਰਜਾਮੀ ਹੋ ਕੇ ਲੇਖਾ ਫਿਰੇ ਲਿਖਦਾ, ਲਿਖਿਆ ਲੇਖ ਨਾ ਕੋਇ ਮਿਟਾਈਆ। ਪੁਰਖ ਅਕਾਲੇ ਦੀਨ ਦਿਆਲੇ ਗੋਬਿੰਦ ਧਾਰ ਗੁਰਮੁਖ ਬਣਨਾ ਰੂਪ ਸਾਚੇ ਸਿੱਖ ਦਾ, ਜਿਸ ਸਿੱਖੀ ਵਿਚੋਂ ਸਿਖਿਆ ਸਾਚੀ ਲਏ ਪਰਗਟਾਈਆ। ਭਗਤ ਭਗਵਾਨ ਦਾ ਵੇਰਵਾ ਨਹੀਂ ਕੋਈ ਦੂਰ ਨੇੜੇ ਵਿਥ ਦਾ, ਵਖਰੀ ਵੰਡ ਨਾ ਕੋਇ ਵੰਡਾਈਆ। ਸਾਚਾ ਬਚਨ ਸ਼ਬਦ ਸਤਿਗੁਰ ਯਾਦ ਰਖਣਾ ਪਹਿਲੀ ਮੱਘਰ ਦੀ ਥਿਤ ਦਾ, ਥਿਤ ਵਾਰ ਜਿਸ ਨੂੰ ਸਾਰੇ ਸੀਸ ਨਿਵਾਈਆ। ਇਹ ਹੁਕਮ ਅਗੰਮਾ ਓਸ ਅਬਿਨਾਸ਼ੀ ਅਚੁਤ ਦਾ, ਜੋ ਚੇਤਨ ਸਭ ਨੂੰ ਦਏ ਕਰਾਈਆ। ਭਗਤ ਭਗਵਾਨ ਦਾ ਆਤਮ ਪਰਮਾਤਮ ਅਗੇ ਦਾ ਮੇਲਾ ਜਿਉਂ ਨਾਤਾ ਪਿਤਾ ਪੁਤ ਦਾ, ਪੂਤ ਸਪੂਤੇ ਆਪਣੀ ਗੋਦ ਉਠਾਈਆ। ਜਿਸ ਮਿਹਰਵਾਨ ਦਾ ਭੰਡਾਰਾ ਦੇਂਦਿਆਂ ਕਦੇ ਨਹੀਂ ਮੁਕਦਾ, ਦੇਵਣਹਾਰ ਧੁਰਦਰਗਾਹੀਆ। ਉਸ ਦਾ ਲਾਇਆ ਬੂਟਾ ਭਗਤ ਕਦੇ ਨਹੀਂ ਸੁਕਦਾ, ਚਾਰ ਜੁਗ ਦੇ ਸ਼ਾਸਤਰ ਓਸੇ ਦਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਮੱਘਰ ਕਹੇ ਪ੍ਰਭੂ ਤੇਰੇ ਸਤਿਗੁਰ ਸ਼ਬਦ ਦਾ ਕੌਲ ਇਕ਼ਰਾਰ, ਇਕ਼ਰਾਰਨਾਮੇ ਚਾਰ ਜੁਗ ਦੇ ਨਾਲ ਮਿਲਾਈਆ। ਦੀਨ ਦੁਨੀ ਤੋਂ ਵਖਰੀ ਤੇਰੀ ਸਤਿ ਸਚ ਦੀ ਧਾਰ, ਧਰਮ ਦੀ ਧਾਰ ਤੇਰੀ ਬੇਪਰਵਾਹੀਆ। ਹਰਿਜਨ ਸੰਤ ਸੁਹੇਲੇ ਲੈਣੇ ਤਾਰ, ਤੁਰਤ ਆਪਣਾ ਭੇਵ ਚੁਕਾਈਆ। ਰਾਤੀਂ ਸੁਤਿਆਂ ਦੇਣਾ ਦੀਦਾਰ, ਦਿਨੇ ਜਾਗਦਿਆਂ ਆਪਣੇ ਰੰਗ ਰੰਗਾਈਆ। ਘਰ ਘਰ
ਗ੍ਰਹਿ ਗ੍ਰਹਿ ਗ਼ਰੀਬ ਨਿਮਾਣਿਆਂ ਸਤਿ ਸਚ ਦੇ ਭਰੀਂ ਭੰਡਾਰ, ਦੇਂਦਿਆਂ ਤੋਟ ਕਦੇ ਨਾ ਆਈਆ। ਤੂੰ ਦੇਵਣਹਾਰਾ ਏਕੰਕਾਰ, ਇਕ ਇਕੱਲਾ ਧੁਰ ਦਾ ਮਾਹੀਆ। ਗ਼ਰੀਬ ਨਿਮਾਣਿਆਂ ਪੈਜ ਦੇਣੀ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਧਾਰ ਉਤੇ ਸ਼ਬਦ ਦੀ ਧਾਰ ਹੋ ਕੇ ਰਹਿਣਾ ਬਰਕ਼ਰਾਰ, ਊਣਤਾ ਵਿਚ ਊਣਤਾ ਜਗਤ ਨਾ ਕੋਇ ਰਖਾਈਆ।
ਜਨ ਭਗਤੋਂ ਤੁਹਾਡੇ ਨਾਲ ਨਹੀਂ ਹੋਵੇਗਾ ਛਲ, ਸ੍ਰਿਸ਼ਟੀ ਛਲ ਵਿਚ ਸਾਰੀ ਲੈਣੀ ਫਸਾਈਆ। ਤੁਹਾਡੇ ਨਾਲ ਨਹੀਂ ਹੋਵੇਗਾ ਵਲ, ਵਲਵਲਿਆਂ ਵਿਚ ਦੀਨ ਦੁਨੀ ਦਏ ਦੁਹਾਈਆ। ਤੁਹਾਡੇ ਅੰਦਰ ਜਾਵੇ ਰਲ, ਝਗੜਾ ਵੇਖੇ ਖ਼ਲਕ ਖ਼ੁਦਾਈਆ। ਤੁਹਾਡਾ ਹੋਵੇ ਨਾ ਵਿਛੋੜਾ ਪਲ, ਪਲਕਾਂ ਦੇ ਪਿਛੇ ਨਜ਼ਰ ਆਵੇ ਧੁਰ ਦਾ ਮਾਹੀਆ। ਇਹ ਅੱਜ ਦੀ ਘੜੀ ਸੁਲਖਣੀ ਕਪੂਰ ਸਿੰਘ ਦੇ ਘਰ ਦੀ ਗੱਲ, ਗਲਵਕੜੀ ਸਭ ਨਾਲ ਲਏ ਪਾਈਆ। ਭਾਵੇਂ ਕੋਈ ਜਲ ਵਸੇ ਭਾਵੇਂ ਵਸੇ ਵਿਚ ਥਲ, ਜੰਗਲ ਪਹਾੜਾਂ ਉਤੇ ਵੇਖੇ ਚਾਈਂ ਚਾਈਂਆ। ਸਮਰਾਟਾ ਇਹ ਓਹ ਵਾਅਦਾ ਓਹ ਕੌਲ ਇਕ਼ਰਾਰ ਜਿਹੜਾ ਕੀਤਾ ਸੀ ਨਾਲ ਰਾਜੇ ਬਲ, ਬਲ ਦਾ ਲਹਿਣਾ ਫੇਰ ਚੌਥੇ ਜੁਗ ਝੋਲੀ ਪਾਈਆ। ਓਹ ਲਾਲ ਬਸਤਰ ਪਹਿਨਣ ਵਾਲਿਆ ਜ਼ਰਾ ਹੁਣ ਬਦਲ ਕੇ ਵੇਖ ਕਿਹੜਾ ਨਿਹਚਲ ਧਾਮ ਅਟਲ, ਤੈਨੂੰ ਸੁਤਿਆਂ ਸੁਤਿਆਂ ਸਭ ਕੁਛ ਦੇਣਾ ਵਖਾਈਆ। ਜਿਸ ਦੇ ਨਾਲ ਜ਼ਿਮੀਂ ਅਸਮਾਨ ਰਹੇ ਹਲ, ਥਰਥਰਾਹਟ ਵਿਚ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾ ਛਲ ਰਿਹਾ ਨਾ ਛਿਦਰ, ਸ਼ਹਿਨਸ਼ਾਹ ਪੂਰਬ ਲੇਖ ਚੁਕਾਈਆ। ਭਗਤੋ ਓਹ ਮਾਣ ਮਿਲਣਾ, ਜਿਹੜਾ ਤੁਹਾਨੂੰ ਅਗੇ ਲਗਾ ਦਏ ਬਿਦਰ, ਜਿਸ ਦੀ ਸੁਦਾਮਾ ਦਏ ਗਵਾਹੀਆ। ਅਗੇ ਪ੍ਰਭੂ ਇਧਰ ਜਾਂਦਾ ਸੀ ਉਧਰ ਜਾਂਦਾ ਸੀ ਹੁਣ ਆ ਗਿਆ ਤੁਹਾਡੇ ਪਿਆਰ ਵਾਲੀ ਵਿਚ ਸਿੱਧਰ, ਸਿੱਧਾ ਹੋ ਕੇ ਆਪਣਾ ਮਾਰਗ ਦਏ ਵਖਾਈਆ। ਜਿਸ ਦੇ ਕੋਲ ਆਦਿ ਜੁਗਾਦਿ ਜੁਗ ਚੌਕੜੀ ਅਨਕ ਕਲਾ ਦੀ ਬਿਧਨ, ਬਿਧਾਂ ਦਾ ਮਾਲਕ ਧੁਰਦਰਗਾਹੀਆ। ਭਗਤਾਂ ਦੇ ਤਨ ਵਜੂਦ ਸੀਨੇ ਨਾਮ ਨਿਧਾਨੇ ਨਾਲ ਆਏ ਵਿਧਨ, ਵਿਦਿਆ ਤੋਂ ਬਾਹਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਛਲ ਕਹੇ ਪ੍ਰਭੂ ਤੇਰੀ ਅਛਲ ਅਛੱਲ ਦੀ ਆਦਿ ਜੁਗਾਦੀ ਧਾਰ, ਤੇਰੀ ਬੇਪਰਵਾਹੀਆ। ਪਰ ਅੱਜ ਤੋਂ ਅਸੀਂ ਤੇਰੇ ਭਗਤ ਨੂੰ ਕਰਾਂਗੇ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਤੇਰੇ ਪ੍ਰੇਮ ਦਾ ਹਰ ਹਿਰਦੇ ਆਵੇਗਾ ਪਿਆਰ, ਪ੍ਰੇਮ ਪ੍ਰੇਮ ਵਿਚੋਂ ਪਰਗਟਾਈਆ। ਖ਼ੁਸ਼ੀਆਂ ਦੀ ਖ਼ੁਸ਼ਹਾਲੀ ਵੇਖਾਂਗੇ ਬਹਾਰ, ਪੱਤ ਟਹਿਣੀ ਫਲ ਫੁਲ ਮਹਿਕਾਈਆ। ਜਿਸ ਦਾ ਵਿਛੋੜਾ ਝਲਿਆ ਪਿਛਲੇ ਜੁਗ ਵਿਚ ਸੰਸਾਰ, ਉਹ ਕਲਜੁਗ ਅੰਤਮ ਲਹਿਣੇ ਦਏ ਮੁਕਾਈਆ। ਭਗਤਾਂ ਦਾ ਭਗਤੀ ਵਿਚ ਤੇਰੇ ਦਰ ਤੇ ਹੋਵੇ ਅਧਿਕਾਰ, ਦਰਗਾਹ ਸਾਚੀ ਮਿਲ ਕੇ ਵਜੇ ਵਧਾਈਆ। ਪਰਮਾਰਥ ਸਵਾਰਥ ਦੋਹਾਂ ਵਿਚ ਪੈਜ ਦੇਣੀ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਭ ਦਾ ਧਰਮ ਤੇ ਧਰਮ ਦਾ ਜੈਕਾਰ, ਜੈ ਜੈਕਾਰ ਧੁਨ ਵਜਦੀ ਰਹੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ
ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛਲ ਵਲ ਕਲਜੁਗ ਕਲ ਭਗਤਾਂ ਵਿਚੋਂ ਵਖਰਾ ਦਿਤਾ ਘੱਲ, ਜੋ ਸ੍ਰਿਸ਼ਟੀ ਵਿਚ ਜਾ ਕੇ ਜਾਏ ਰਲ, ਮਹਲ ਗੁਰਮੁਖਾਂ ਦੇ ਰਹਿਣ ਕੋਇ ਨਾ ਪਾਈਆ।
ਓ ਯਸੂ, ਓ ਮਸੀਹ, ਆ ਕੇ ਆਪਣਾ ਵੇਖ ਲਿਬਾਸ, ਲਬਰੇਜ਼ ਵੇਖ ਖ਼ਲਕ ਖ਼ੁਦਾਈਆ। ਯੌਰੋਸ਼ਲਮ ਦੀ ਧਾਰ ਵਿਚੋਂ ਕਰ ਕਿਆਸ, ਬਿਨਾ ਅਕਲ ਬੁੱਧੀ ਤੋਂ ਖੋਜ ਖੁਜਾਈਆ। ਜਿਸ ਧਾਰ ਵਿਚ ਤੇਰੇ ਗਲ ਵਿਚ ਪਈ ਫਾਸ, ਸਲੀਬ ਸਲੀਬ ਵਿਚੋਂ ਪਰਗਟਾਈਆ। ਉਸ ਨੂੰ ਸਮਝ ਨਾ ਸਕੇ ਸ਼ੰਕਰ ਕੈਲਾਸ਼, ਕਲਾਧਾਰੀ ਕੀ ਕਲ ਆਪਣੇ ਹੱਥ ਰਖਾਈਆ। ਕੀ ਹੁਕਮ ਦੇਵੇ ਤੇਰਾ ਬਾਪ ਉਤੇ ਆਕਾਸ਼, ਅਸਮਾਨਾਂ ਦਾ ਮਾਲਕ ਧੁਰਦਰਗਾਹੀਆ। ਜਿਸ ਦੇ ਉਤੇ ਤੈਨੂੰ ਵਿਸ਼ਵਾਸ, ਵਿਸ਼ਵ ਦਾ ਪਰਦਾ ਦਿਤਾ ਖੁਲ੍ਹਾਈਆ। ਓਹ ਮਸੀਹ, ਜਿਸ ਵੇਲੇ ਤੇਰੀ ਸਲੀਬ ਤੋਂ ਅਲਗ ਕੀਤੀ ਸੀ ਲਾਸ਼, ਤੈਨੂੰ ਇਹੋ ਚਿੱਟਾ ਬਸਤਰ ਦਿਤਾ ਪਹਿਨਾਈਆ । ਤੂੰ ਹਸ ਕੇ ਕਿਹਾ ਮੇਰੀ ਵੀਹਵੀਂ ਸਦੀ ਦੇ ਅੰਤ ਇਹ ਖੇਲ ਹੋਵੇਗਾ ਖ਼ਾਸ, ਯੂਰਪ ਦੀ ਧਰਤੀ ਦਏ ਗਵਾਹੀਆ। ਜਿਸ ਦਾ ਲੇਖ ਲਿਖਿਆ ਸੀ ਬਲਗਾਰੀਆ ਯੁਗੋਸਲਾਵੀਆ ਦੇ ਪਾਸ, ਜੁਗਤੀ ਅੱਖਰਾਂ ਵਿਚ ਛੁਪਾਈਆ। ਨਾਲ ਲਹਿਣਾ ਦੇਣਾ ਸੀ ਬਲ ਦਾ ਜਿਸ ਦੇ ਯਗ ਵਿਚ ਓਥੋਂ ਵਸਤੂ ਆਈ ਸੀ ਖ਼ਾਸ, ਅਸਵਮੇਦ ਯਗ ਵਿਚ ਟਿਕਾਈਆ। ਉਸ ਵੇਲੇ ਬਰਾੜ ਸੀ ਸਮਰਾਟ, ਸੂਰਬੀਰ ਬਹਾਦੁਰ ਯੋਧਾ ਆਪਣਾ ਬਲ ਪਰਗਟਾਈਆ। ਇਹ ਅੱਜ ਦਾ ਨਹੀਂ ਇਹ ਚਾਰ ਜੁਗ ਦਾ ਇਤਹਾਸ, ਜੁਗ ਚੌਕੜੀ ਖੇਲ ਧੁਰ ਦੀ ਚਲੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਚਿੱਟਾ ਕਹੇ ਮੈਂ ਚਿੱਟਾ ਤੇ ਭਗਤ ਲਾਲ, ਲਾਲ ਚਿੱਟਾ ਇਕ ਦੂਜੇ ਵਿਚ ਸਮਾਈਆ। ਜਿਨ੍ਹਾਂ ਦਾ ਇਕੋ ਦੁਆਰਾ ਤੇ ਇਕੋ ਧਰਮਸਾਲ, ਗ੍ਰਹਿ ਇਕੋ ਸੋਭਾ ਪਾਈਆ। ਜਿਥੇ ਜਲਵਾ ਜੋਤ ਤੇ ਨੂਰ ਜਲਾਲ, ਜਗ ਵੇਖਣ ਨੇਤਰ ਤੇ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਦਾ ਬਿਨਾ ਸਤਿਗੁਰ ਸ਼ਬਦ ਤੋਂ ਕੋਈ ਹੋਰ ਨਹੀਂ ਦਲਾਲ, ਵਿਚੋਲਾ ਭੇਵ ਨਾ ਕੋਇ ਚੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦੁਆਰ ਇਕ ਸੁਹਾਈਆ। ਚਿੱਟਾ ਕਹੇ ਮੈਂ ਕੋਈ ਬਸਤਰ ਕਪੜਾ ਨਹੀਂ ਧਾਗਾ ਸੂਤ, ਸਚ ਸਚ ਦਿਆਂ ਜਣਾਈਆ। ਮੇਰਾ ਨਾਤਾ ਨਹੀਂ ਕੋਈ ਤਨ ਵਜੂਦ ਕਲਬੂਤ, ਹਡ ਮਾਸ ਨਾੜੀ ਮਿਲ ਕੇ ਖ਼ੁਸ਼ੀ ਬਣਾਈਆ। ਮੈਂ ਤੇ ਸਿਰਫ਼ ਭਗਤ ਭਗਵਾਨ ਦਾ ਦੇਣ ਆਇਆ ਸਬੂਤ, ਪੂਰਬ ਲੇਖਾ ਲੇਖੇ ਵਿਚੋਂ ਸਮਝਾਈਆ। ਭਗਵਾਨ ਨਾਲੋਂ ਸਦਾ ਭਗਤ ਹੁੰਦਾ ਮਜ਼ਬੂਤ, ਜੋ ਦੀਨ ਦੁਨੀ ਵਿਚ ਸਮਾਜ ਰਾਜ ਦੀਆਂ ਟੱਕਰਾਂ ਖਾ ਖਾ ਆਪਣਾ ਆਪ ਫੇਰ ਲਏ ਉਠਾਈਆ। ਪ੍ਰਭੂ ਜਦੋਂ ਕਿਰਪਾ ਕੀਤੀ ਭਗਤਾਂ ਦੇ ਸਿਰ ਤੇ ਰਖਿਆ ਤਾਜ, ਨਿਰਗੁਣ ਬਿਨ ਹੱਥਾਂ ਹੱਥ ਉਠਾਈਆ। ਜਦੋਂ ਮਿਹਰ ਕੀਤੀ ਤੇ ਅੰਦਰ ਮਾਰੀ ਅਵਾਜ਼, ਸੁਤਿਆਂ ਲਿਆ ਜਗਾਈਆ। ਜਦੋਂ ਕਿਰਪਾ ਕੀਤੀ ਤੇ ਨਵੀਂ ਸਾਜਣਾ ਲਈ ਸਾਜ, ਸਾਜਣ ਹੋ ਕੇ ਵੇਖੇ ਚਾਈਂ ਚਾਈਂਆ। ਗੁਰਮੁਖੋ ਗੁਰਸਿਖੋ ਸੂਫ਼ੀਓ ਸੰਤੋ ਭਗਤ ਭਗਵਾਨ ਕਦੇ ਨਹੀਂ ਹੁੰਦੇ ਨਾਰਾਜ਼, ਜਗਤ ਦੇ ਵਿਹਾਰ ਵਿਚ ਆਪਣਾ ਖੇਲ ਖੇਲਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਚਿੱਟਾ ਬਸਤਰ ਕਹੇ ਮੈਂ
ਬਿਨ ਬਾਹਵਾਂ ਵਾਲਾ ਚੋਗਾ, ਜਿਸ ਨੂੰ ਅਲਫ਼ੀ ਕਹਿ ਕੇ ਸਾਰੇ ਗਾਈਆ। ਮੇਰਾ ਰੂਪ ਪਰਗਟਿਆ ਵਿਚ ਮੋਗਾ, ਮੇਰੇ ਜਨਮ ਨੂੰ ਜਨਮ ਵਿਚੋਂ ਮਿਲੀ ਵਡਿਆਈਆ। ਮੈਂ ਹੋ ਗਿਆ ਉਸ ਦੇ ਜੋਗਾ, ਜਿਸ ਦੀ ਜੁਗਤੀ ਸਮਝ ਕੋਇ ਨਾ ਪਾਈਆ। ਮੇਰਾ ਲਹਿਣਾ ਰਿਹਾ ਨਹੀਂ ਚੌਦਾਂ ਲੋਕਾ, ਚੌਦਾਂ ਤਬਕ ਨਾ ਕੋਇ ਵਡਿਆਈਆ। ਧੰਨ ਭਾਗ ਪਹਿਲੀ ਮੱਘਰ ਮੈਨੂੰ ਮਿਲ ਗਿਆ ਮੌਕਾ, ਜੋ ਮਸੀਹ ਅੱਖਰਾਂ ਤੋਂ ਬਿਨਾ ਨਿਰ ਅੱਖਰ ਧਾਰ ਗਿਆ ਸਮਝਾਈਆ। ਇਹ ਕਿਸੇ ਨੂੰ ਦੱਸਿਆ ਨਹੀਂ ਸੁਣਾਇਆ ਨਹੀਂ ਸਮਝਾਇਆ ਨਹੀਂ ਅੰਦਰੋਂ ਪ੍ਰਭੂ ਦੀ ਧਾਰ ਦੇ ਪਿਆਰ ਨੇ ਪੈਦਾ ਕੀਤਾ ਸ਼ੌਕਾ, ਜੋ ਸ਼ੌਕ ਤੇ ਸੋਗ ਦੋਵੇਂ ਖੇਲ ਵਖਾਈਆ। ਏਸ ਮੰਜ਼ਲ ਤੇ ਬਿਨਾ ਭਗਤਾਂ ਤੋਂ ਹੋਰ ਕੋਈ ਨਹੀਂ ਪਹੁੰਚਾ, ਦੁਆਰ ਨਜ਼ਰ ਕਿਸੇ ਨਾ ਆਈਆ। ਇਹੋ ਇਸ਼ਾਰਾ ਦਿਤਾ ਗੋਬਿੰਦ ਨੇ ਜਿਸ ਵੇਲੇ ਮੇਰਾ ਬੀਤ ਗਿਆ ਢਈਆ ਤੇ ਮੈਂ ਲਾ ਕੇ ਉਠਿਆ ਢੌਂਕਾ, ਆਪ ਆਪਣੀ ਲੈ ਅੰਗੜਾਈਆ। ਮੇਰਾ ਕਿਸੇ ਨੂੰ ਪਤਾ ਨਹੀਂ ਲਗਣਾ ਕੇਹੜਾ ਪਟਣਾ ਤੇ ਕੇਹੜਾ ਪੌਂਟਾ, ਕਵਣ ਦੁਆਰ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਆਪਣੀ ਖੇਲ ਖਿਲਾਏ ਆਪਣੇ ਮਾਰਗ ਦੀ ਆਪ ਚਲਾਏ ਰੌਂਸਾ, ਰੀਤੀ ਰੀਤੀ ਰੀਤੀ ਆਪਣੇ ਵਿਚੋਂ ਪਰਗਟਾਈਆ।