ਪਹਿਲੀ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ
ਧਰਨੀ ਕਹੇ ਚਾਰ ਜੁਗ ਦੇ ਸ਼ਾਸਤਰੋ ਮੈਨੂੰ ਦੱਸੋ ਆਪਣੀ ਕਥਾ, ਕਹਾਣੀ ਖ਼ੁਸ਼ੀਆਂ ਨਾਲ ਦ੍ਰਿੜਾਈਆ। ਪਰਦਾ ਲਾਹਵੋ ਯਥਾਰਥ ਯਥਾ, ਯਦੀ ਯਦਪ ਦਿਓ ਸਮਝਾਈਆ। ਕੀ ਲਹਿਣਾ ਦੇਣਾ ਦੀਨ ਦੁਨੀ ਦਾ ਤੁਹਾਡਾ ਹੱਥੋ ਹੱਥਾ, ਲੇਖਾ ਕਵਣ ਦਰ ਰਖਾਈਆ। ਕਿਉਂ ਦੀਨ ਦੁਨੀ ਤੁਹਾਨੂੰ ਟੇਕਦੀ ਮੱਥਾ, ਮਸਤਕ ਲੇਖ ਕੀ ਸਮਝਾਈਆ। ਕੀ ਤੁਹਾਡੀ ਧਾਰ ਦਾ ਚਲਦਾ ਰਥਾ, ਰਥਵਾਹੀਓ ਦਿਓ ਸਮਝਾਈਆ। ਝਟ ਨਾਰਦ ਆ ਕੇ ਜ਼ੋਰ ਦੀ ਹੱਸਾ, ਤਾਲੀ ਬਿਨ ਹੱਥਾਂ ਦਿਤੀ ਵਜਾਈਆ। ਧਰਨੀਏ ਮੈਂ ਪੁੱਜਾ ਪੰਧ ਮੁਕਾ ਕੇ ਮਸਾਂ, ਮੱਸਿਆ ਰੈਣ ਅੰਧੇਰੀ ਕਲਜੁਗ ਨਾਲ ਮਿਲਾਈਆ। ਬਿਨ ਕ਼ਦਮਾਂ ਆਇਆ ਨੱਸਾ, ਭੱਜਿਆ ਵਾਹੋ ਦਾਹੀਆ। ਮੈਂ ਇਕੋ ਧਾਰ ਤਕੀ ਹੋੜਾ ਉਤੇ ਸਸਾ, ਸਤਿਗੁਰ ਸ਼ਬਦ ਸ਼ਬਦ ਵਡਿਆਈਆ। ਹਾਹਾ ਟਿੱਪੀ ਤਕੀ ਨਾਲ ਅੱਖਾਂ, ਸਤਿ ਨੇਤਰ ਇਕ ਖੁਲ੍ਹਾਈਆ। ਮੈਨੂੰ ਭੁਲ ਗਿਆ ਕਿਸ਼ਨਾ ਸ਼ੁਕਲਾ ਪੱਖਾ, ਇਕੋ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਧਰਨੀ ਕਹੇ ਚਾਰ ਜੁਗ ਦੇ ਸ਼ਾਸਤਰੋ ਮੈਨੂੰ ਦੱਸੋ ਆਪਣੀ ਕਹਾਣੀ, ਕਹਾਵਤ ਜਗਤ ਨਾ ਕੋਇ ਜਣਾਈਆ। ਕੇਹੜਾ ਅੱਖਰ ਕੇਹੜੀ ਬਾਣੀ, ਬਾਣ ਅਣਿਆਲਾ ਤੀਰ ਲਗਾਈਆ। ਲਹਿਣਾ ਦੇਣਾ ਮੁਕਾਏ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਲੇਖ ਰਹੇ ਨਾ ਰਾਈਆ। ਸੁਰਤੀ ਸ਼ਬਦ ਮਿਲਾਏ ਹਾਣੀ, ਮੇਲ ਮਿਲਾਣਾ ਸਹਿਜ ਸੁਭਾਈਆ। ਲੇਖਾ ਰਹੇ ਨਾ ਜੀਵ ਪ੍ਰਾਣੀ, ਆਵਣ ਜਾਵਣ ਗੰਢ ਨਾ ਕੋਇ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ । ਧਰਨੀ ਕਹੇ ਚਾਰ ਜੁਗ ਦੇ ਸ਼ਾਸਤਰੋ ਤੁਸੀਂ ਅੱਖਰਾਂ ਵਾਲੇ ਗ੍ਰੰਥ, ਪੂਜਣ ਯੋਗ
ਨਜ਼ਰੀ ਆਈਆ। ਤੁਹਾਡਾ ਸਭ ਦਾ ਕੇਹੜਾ ਕੇਹੜਾ ਪੰਥ, ਪੰਥੀਓ ਮੈਨੂੰ ਦਿਓ ਸਮਝਾਈਆ। ਤੁਹਾਡਾ ਖੇਲ ਕੇਹੜੀ ਧਾਰ ਵਿਚ ਬਹੁ ਗਿਣਤੀ ਅਗਣਤ ਅਸੰਖ, ਪਰਦਾ ਪਰਦਾ ਦਿਓ ਉਠਾਈਆ। ਤੁਹਾਡਾ ਕੇਹੜਾ ਚਿੱਲਾ ਤੀਰ ਕਮਾਨ ਧਨੁਖ, ਜੋ ਅਣਿਆਲਾ ਦਿਉਂ ਚਲਾਈਆ। ਕੇਹੜਾ ਨਾਮ ਨਿਧਾਨਾ ਸੰਖ, ਜਗਤ ਜੁਗਤ ਕਰੇ ਸ਼ਨਵਾਈਆ। ਕੇਹੜਾ ਪ੍ਰੇਮ ਪਿਆਰ ਵਾਲਾ ਬੰਸ, ਬੰਸਾਵਲੀ ਕਵਣ ਹੋ ਜਾਈਆ। ਕੇਹੜੀ ਧਾਰ ਹੋਵੇ ਹੰਸ, ਕਾਗ ਹੰਸ ਰੂਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਚਾਰ ਜੁਗ ਦੇ ਸ਼ਾਸਤਰੋ ਆਪਣਾ ਖ਼ੁਸ਼ੀਆਂ ਵਾਲਾ ਦੱਸੋ ਹਾਲ, ਹਾਲਤ ਬੀਤੀ ਦਿਓ ਦ੍ਰਿੜਾਈਆ। ਕੇਹੜਾ ਤੁਹਾਡਾ ਵਜੇ ਤਾਲ, ਕਵਣ ਰਾਗ ਕਰੇ ਸ਼ਨਵਾਈਆ। ਕੇਹੜੀ ਘਾਲਣ ਰਹੇ ਘਾਲ, ਸੇਵਕ ਹੋ ਕੇ ਸੇਵ ਕਮਾਈਆ। ਕੇਹੜਾ ਮੰਦਰ ਸੁਹਾਇਆ ਧਰਮਸਾਲ, ਕਵਣ ਬੰਕ ਦਿਤੀ ਵਡਿਆਈਆ। ਕਵਣ ਸ਼ਾਹ ਬਣਾਇਆ ਕੰਗਾਲ, ਭੁੱਖਿਆਂ ਭੁਖ ਮਿਟਾਈਆ। ਕਵਣ ਫਲ ਲਗਾਇਆ ਡਾਲ, ਪੱਤ ਟਹਿਣੀ ਕਵਣ ਮਹਿਕਾਈਆ। ਆਪਣੀ ਆਪਣੀ ਦੱਸੋ ਚਾਲ, ਕਿਸ ਬਿਧ ਭੱਜੇ ਵਾਹੋ ਦਾਹੀਆ। ਕੇਹੜੀ ਵਸਤ ਸਚਾ ਧਨ ਮਾਲ, ਕਵਣ ਦੁਆਰ ਦਿਉ ਵਰਤਾਈਆ। ਕਿਸ ਬਿਧ ਪੋਹ ਨਾ ਸਕੇ ਕਾਲ, ਮਹਾਕਾਲ ਨਾ ਭੈ ਰਖਾਈਆ। ਕਿਸ ਬਿਧ ਮੁਰਸ਼ਦ ਹੋ ਕੇ ਮੁਰੀਦਾਂ ਪੁਛੋ ਹਾਲ, ਹਾਲਾਤ ਵੇਖੋਂ ਥਾਉਂ ਥਾਈਂਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸ਼ਾਸਤਰ ਕਹਿਣ ਧਰਨੀਏ ਅਸੀਂ ਪੁਰਾਤਨ ਪੁਰਾਣੇ ਚਾਰ ਜੁਗ, ਯੁਗਤੀ ਨਾਲ ਪ੍ਰਭ ਨੇ ਦਿਤਾ ਪਰਗਟਾਈਆ। ਅੰਤ ਸਾਡੀ ਔਧ ਰਹੀ ਪੁਗ, ਪੂਜਣਯੋਗ ਆਪਣਾ ਹੁਕਮ ਵਰਤਾਈਆ। ਸਾਨੂੰ ਪੜ੍ਹ ਕੇ ਕਲਜੁਗ ਜੀਵਾਂ ਪਵਿਤ੍ਰ ਹੋਵੇ ਨਾ ਬੁੱਧ, ਬਿਬੇਕ ਨਜ਼ਰ ਕੋਇ ਨਾ ਆਈਆ । ਸਤਿ ਵਿਚ ਦਿਸੇ ਕਿਸੇ ਨਾ ਸੁਧ, ਸੁਰਤੀ ਸ਼ਬਦ ਨਾ ਕੋਇ ਸਮਾਈਆ। ਮਨੂਆ ਮਨ ਰਿਹਾ ਕੁੱਦ, ਭੱਜੇ ਵਾਹੋ ਦਾਹੀਆ। ਪੰਚ ਵਿਕਾਰਾ ਕਰੇ ਯੁੱਧ, ਘਰ ਘਰ ਵੇਖ ਲੜਾਈਆ। ਸਾਨੂੰ ਆਪਣੀ ਰਹੀ ਨਾ ਸੁਧ, ਬਸੁਧਾ ਤੈਨੂੰ ਦਈਏ ਸਮਝਾਈਆ। ਸਾਡਾ ਧਰਮ ਦਾ ਦੀਪਕ ਗਿਆ ਬੁਝ, ਜੋਤੀ ਨੂਰ ਨੂਰ ਨਾ ਕੋਇ ਚਮਕਾਈਆ। ਧਰਮ ਨਿਸ਼ਾਨਾ ਗਿਆ ਉਡ, ਖੋਜਿਆਂ ਹੱਥ ਕਿਸੇ ਨਾ ਆਈਆ । ਸਾਡੀ ਸਭ ਦੀ ਦੀਨ ਦੁਨੀ ਨੂੰ ਮਾਰਨਿੰਗ ਈਵਨਿੰਗ ਗੁੱਡ, ਗਾਡ ਦੇ ਹੁਕਮ ਵਿਚ ਸੀਸ ਨਿਵਾਈਆ। ਅਸੀਂ ਬੇਸ਼ਕ ਸੜਨਾ ਨਹੀਂ ਨਾਲ ਕਿਸੇ ਵੁਡ, ਤਨ ਵਜੂਦ ਨਾ ਕੋਇ ਵਖਾਈਆ। ਸਾਡਾ ਲਹਿਣਾ ਦੇਣਾ ਇਕੋ ਪੁਰਖ ਅਕਾਲ ਨਾਲ ਸ਼ੁਡ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ । ਚਾਰ ਜੁਗ ਦੇ ਸ਼ਾਸਤਰ ਕਹਿਣ ਧਰਨੀਏ ਅਸੀਂ ਕੀ ਦੱਸੀਏ ਆਪਣੀ ਸੱਧਰ, ਸਦਮੇ ਵਿਚ ਦਈਏ ਦੁਹਾਈਆ। ਸਾਡੀ ਰਹੀ ਕੋਈ ਨਾ ਕਦਰ, ਕ਼ੁਦਰਤ ਦੇ ਕ਼ਾਦਰ ਦਈਏ ਸੁਣਾਈਆ। ਸਾਡੀ ਸੁਣੇ ਧੁਨ ਕੋਇ ਨਾ ਮਧਰ, ਆਤਮਕ ਨਾਦ ਸੁਣਨ ਕੋਇ ਨਾ ਪਾਈਆ। ਕਲਜੁਗ ਕੂੜ ਕੁੜਿਆਰੇ ਪਾਇਆ ਗ਼ਦਰ, ਨਵ ਸੱਤ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਚਾਰ ਜੁਗ ਦੇ ਸ਼ਾਸਤਰ ਕਹਿਣ ਧਰਨੀਏ ਤੂੰ ਸਾਡਾ ਅੰਤਸ਼ਕਰਨ ਚਾਰ ਜੁਗ ਚੀਨਾ, ਖੋਜ ਕੀਤੀ ਚਾਈਂ ਚਾਈਂਆ। ਸਾਡੇ ਵਿਚੋਂ ਦਿਸੇ ਨਾ ਕੋਇ ਕਮੀਨਾ, ਕੋਝਾ ਕਮਲਾ ਨਜ਼ਰ ਕੋਇ ਨਾ ਆਈਆ।
ਸਾਡਾ ਸਭ ਦਾ ਮਾਲਕ ਇਕੋ ਰਾਮ ਰਹੀਮਾ, ਮਿਹਰਵਾਨ ਸ੍ਰੀ ਭਗਵਾਨ ਇਕ ਅਖਵਾਈਆ। ਜਿਸ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕੀਤੀ ਤਰਮੀਮਾ, ਤਕ਼ਸੀਮ ਕੀਤੀ ਖ਼ਲਕ ਖ਼ੁਦਾਈਆ। ਉਹ ਅੰਤ ਸ੍ਰੀ ਭਗਵੰਤ ਆ ਗਿਆ ਆਪਣੀ ਉਤੇ ਸੀਮਾ, ਹਦ ਹਦੂਦਾਂ ਵੇਖ ਵਖਾਈਆ। ਜਿਸ ਦਾ ਮਾਰਗ ਜਗਤ ਨਜ਼ਰ ਨਾ ਆਵੇ ਮਹੀਨਾ, ਮਹੀਨਾ ਮੱਘਰ ਦਏ ਗਵਾਹੀਆ। ਉਸ ਦਾ ਹੁਕਮ ਵਰਤਣਾ ਲੋਕ ਤੀਨਾ, ਤ੍ਰੈਲੋਕੀ ਆਪਣਾ ਹੁਕਮ ਵਰਤਾਈਆ। ਉਸ ਦਾ ਇਕੋ ਰੰਗ ਚੜ੍ਹਦਾ ਭੀਨਾ, ਭਿੰਨੜੀ ਰੈਣ ਦਏ ਗਵਾਹੀਆ। ਉਸ ਦੇ ਪਿਆਰ ਵਿਚ ਸਭ ਦਾ ਹੋਵੇ ਮਰਨਾ ਜੀਣਾ, ਦੂਜੀ ਲੋੜ ਨਾ ਕੋਇ ਰਖਾਈਆ। ਜਿਸ ਨੇ ਆਤਮਾ ਕਰਨੀ ਆਪਣੇ ਅਧੀਨਾ, ਪਰਮਾਤਮਾ ਹੋ ਕੇ ਹੁਕਮ ਸੁਣਾਈਆ। ਨੀ ਸਾਡਾ ਲਹਿਣਾ ਦੇਣਾ ਪੂਰਬਲਾ ਪ੍ਰਾਚੀਨਾ, ਪਿਛਲਾ ਚਾਰ ਜੁਗ ਦਾ ਚਲਿਆ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਵਖਾਈਆ। ਚਾਰ ਜੁਗ ਦੇ ਸ਼ਾਸਤਰ ਕਹਿਣ ਧਰਨੀਏ ਅਸੀਂ ਪ੍ਰਭੂ ਅਗੇ ਕਰਨ ਵਾਲੇ ਅਰਜ਼ੋਈ, ਸਚ ਦਈਏ ਸੁਣਾਈਆ। ਸਾਨੂੰ ਮਿਲੇ ਕੋਇ ਨਾ ਢੋਈ, ਢੋਲਕੀਆਂ ਛੈਣਿਆਂ ਨਾਲ ਸਾਨੂੰ ਰਹੇ ਪਰਚਾਈਆ। ਸਾਨੂੰ ਪੜ੍ਹ ਕੇ ਪ੍ਰਭੂ ਤੇਰਾ ਪਿਆਰਾ ਬਣੇ ਕੋਈ ਕੋਈ, ਕੋਟਾਂ ਵਿਚੋਂ ਕੋਈ ਭਗਤ ਸੁਹੇਲਾ ਨਜ਼ਰੀ ਆਈਆ। ਸਾਡੀ ਤੇਰੇ ਸਚਖੰਡ ਦੁਆਰ ਦਰੋਹੀ, ਦੋਏ ਜੋੜ ਵਾਸਤਾ ਪਾਈਆ। ਸਾਡੀ ਪਤ ਗਈ ਖੋਹੀ, ਖ਼ਲਕ ਦੇ ਖ਼ਾਲਕ ਹੋਣਾ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਚਾਰ ਜੁਗ ਦੇ ਸ਼ਾਸਤਰ ਕਹਿਣ ਧਰਨੀਏ ਉਹ ਤਕ ਲੈ ਮੱਘਰ ਮਹੀਨਾ ਚੜ੍ਹਿਆ, ਚੜ੍ਹਦਾ ਲਹਿੰਦਾ ਦੱਖਣ ਪਹਾੜ ਆਪਣੀ ਖ਼ੁਸ਼ੀ ਬਣਾਈਆ। ਉਸ ਦੇ ਵਿਚ ਜਨ ਭਗਤਾਂ ਇਕੋ ਅੱਖਰ ਪੜ੍ਹਿਆ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਸਭ ਦੇ ਅੰਦਰੋਂ ਤੁਟੇ ਹੰਕਾਰੀ ਗੜ੍ਹਿਆ, ਹਉਮੇ ਹੰਗਤਾ ਰਹੇ ਨਾ ਰਾਈਆ। ਤ੍ਰੈਗੁਣ ਅਗਨ ਕੋਇ ਨਾ ਸੜਿਆ, ਤਤਵ ਤਤ ਨਾ ਕੋਇ ਤਪਾਈਆ। ਆਤਮ ਧਾਰ ਹਰਿਜਨ ਸੰਤ ਸੁਹੇਲਾ ਜਾਏ ਫੜਿਆ, ਪਰਮਾਤਮ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਚਾਰ ਜੁਗ ਦੇ ਸ਼ਾਸਤਰ ਕਹਿਣ ਧਰਨੀਏ ਸਾਡੀ ਇਕੋ ਇਕ ਅਰਦਾਸ, ਬਿਨ ਹੱਥਾਂ ਸੀਸ ਸੀਸ ਨਿਵਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਨੂੰ ਸੱਦ ਲੈ ਆਪਣੇ ਪਾਸ, ਪਾਸਾ ਦੀਨ ਦੁਨੀ ਬਦਲਾਈਆ। ਸਾਡੇ ਉਤੇ ਰਿਹਾ ਨਾ ਕਿਸੇ ਵਿਸ਼ਵਾਸ, ਵਿਸ਼ਿਆਂ ਵਿਚ ਖ਼ਲਕ ਖ਼ੁਦਾਈਆ। ਸਾਡਾ ਪਿਆਰ ਹੋਇਆ ਪਾਸ਼ ਪਾਸ਼, ਟੁਕੜੇ ਟੁਕੜੇ ਦੀਨ ਦੁਨੀ ਵਖਾਈਆ। ਸਾਡੇ ਵਿਚੋਂ ਪ੍ਰਭੂ ਨੂੰ ਕਰੇ ਨਾ ਕੋਇ ਤਲਾਸ਼, ਖੋਜਣ ਵਾਲਾ ਨਜ਼ਰ ਕੋਇ ਨਾ ਆਈਆ। ਬਿਨ ਹਰਿ ਨਾਮੇ ਸਭ ਦੀ ਖ਼ਾਲੀ ਦਿਸੇ ਲਾਸ਼, ਲਸ਼ਕਰ ਪੰਚ ਵਿਕਾਰਾ ਨਜ਼ਰੀ ਆਈਆ। ਤੇਰੇ ਨਾਲ ਪ੍ਰੇਮ ਨਾਲ ਕਰੀਏ ਬਚਨ ਬਲਾਸ, ਭਾਵਨਾ ਤੇਰੇ ਅਗੇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਧੁਰਦਰਗਾਹੀਆ। ਚਾਰ ਜੁਗ ਦੇ ਸ਼ਾਸਤਰ ਕਹਿਣ ਅਸੀਂ ਕਹੀਏ ਧਰਮ ਨਾਲ, ਸਤਿ ਸਚ ਜਣਾਈਆ। ਸਾਡੀ ਪ੍ਰਭੂ ਲੇਖੇ ਲਾ ਲੈ ਘਾਲ, ਜੋ ਘਾਇਲ ਹੋ ਕੇ ਸੇਵ ਕਮਾਈਆ। ਅਸੀਂ ਨੱਢੇ ਚਾਰ ਜੁਗ ਦੇ ਓਹਦੇ ਬਾਲ, ਪਿਤਾ ਪੁਰਖ ਅਕਾਲ ਬੇਪਰਵਾਹੀਆ। ਸਾਡੀ ਸੁਰਤ ਕਲਜੁਗ ਅੰਤ ਲੈ ਸੰਭਾਲ, ਸੰਬਲ ਦਾ ਮਾਲਕ ਹੋ ਕੇ ਵੇਖ ਵਖਾਈਆ। ਸਚਖੰਡ ਦੁਆਰ ਏਕੰਕਾਰ ਲੈ ਜਾ ਆਪਣੇ ਨਾਲ, ਲੋਕਮਾਤ ਦੀ ਆਸ ਨਾ ਕੋਇ ਰਖਾਈਆ। ਇਕੋ ਸਤਿਗੁਰ
ਸ਼ਬਦ ਸਭ ਦਾ ਸਾਂਝਾ ਹੋਵੇ ਬਹਾਲ, ਜਿਸ ਨੂੰ ਸ਼ਰਅ ਬੰਦ ਨਾ ਕੋਇ ਰਖਾਈਆ। ਨੌ ਖੰਡ ਤੇਰੇ ਉਤੇ ਵਜਾਵੇ ਤਾਲ, ਤਲਵਾੜਾ ਇਕੋ ਇਕ ਸਮਝਾਈਆ। ਜਨ ਭਗਤ ਸੁਹੇਲੇ ਪਰਗਟਾਏ ਆਪਣੇ ਲਾਲ, ਲਾਲਨ ਆਪਣਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਚਾਰ ਜੁਗ ਦੇ ਸ਼ਾਸਤਰ ਕਹਿਣ ਧਰਨੀ ਸਾਡਾ ਰਿਹਾ ਕੋਈ ਨਾ ਧਰਮ, ਧਰਮ ਦੁਆਰਿਆਂ ਵੇਖ ਵਖਾਈਆ। ਸਾਡਾ ਰਿਹਾ ਕੋਈ ਨਾ ਕਰਮ, ਕਰਮ ਕਾਂਡ ਦਾ ਡੇਰਾ ਢਾਹੀਆ। ਸਾਡਾ ਨਾ ਕੋਈ ਤਨ ਵਜੂਦ ਮਾਟੀ ਚਰਮ, ਹਡ ਮਾਸ ਨਾੜੀ ਸੰਗ ਨਾ ਕੋਇ ਰਖਾਈਆ। ਸਾਡੇ ਉਤੇ ਦੀਨ ਦੁਨੀ ਨੂੰ ਪੈ ਗਈ ਭਰਮ, ਭਾਂਡਾ ਭਰਮ ਨਾ ਕੋਇ ਭੰਨਾਈਆ। ਪਿਆਰ ਰਿਹਾ ਨਾ ਵਰਨ ਬਰਨ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਰੇ ਲੜਾਈਆ। ਅਸੀਂ ਵੀ ਚਾਹੁੰਦੇ ਅਗੇ ਇਕੋ ਪੁਰਖ ਅਕਾਲ ਦੀ ਹੋਵੇ ਸਰਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਇਕੋ ਢੋਲਾ ਮਾਨਵ ਜ਼ਾਤੀ ਸਾਰੇ ਪੜ੍ਹਨ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਇਕੋ ਮੰਜ਼ਲ ਗ੍ਰਹਿ ਘਰ ਸੁਆਮੀ ਚੜ੍ਹਨ, ਬਾਹਰ ਖੋਜਣ ਦੀ ਲੋੜ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਚਾਰ ਜੁਗ ਦੇ ਸ਼ਾਸਤਰ ਕਹਿਣ ਧਰਨੀਏ ਪ੍ਰਭੂ ਦੇ ਭਗਤ ਸੁਹੇਲੇ ਮਿਤ, ਮਿਤਰ ਪਿਆਰੇ ਆਪ ਪਰਗਟਾਈਆ। ਅੰਤਰ ਨਿਰੰਤਰ ਕਰੇ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਸਤਿ ਸੁਆਮੀ ਵਸੇ ਚਿਤ, ਚਿਤ ਵਿਤ ਠਗੌਰੀ ਰਹਿਣ ਮੂਲ ਨਾ ਪਾਈਆ। ਧੁਰਦਰਗਾਹੀ ਬਣੇ ਪਿਤ, ਪਤਿ ਪਰਮੇਸ਼ਵਰ ਇਕ ਅਖਵਾਈਆ। ਜਿਸ ਦਾ ਖੇਲ ਆਦਿ ਜੁਗਾਦਿ ਨਿਤ, ਨਿਰਗੁਣ ਸਰਗੁਣ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਚਾਰ ਜੁਗ ਦੇ ਸ਼ਾਸਤਰ ਕਹਿਣ ਧਰਨੀਏ ਪਰਮ ਪੁਰਖ ਖੇਲ ਖਿਲਾਵੇਗਾ। ਜੋਤੀ ਜਾਤਾ ਡਗਮਗਾਵੇਗਾ। ਦੀਨ ਦੁਨੀ ਆਪ ਬਦਲਾਵੇਗਾ। ਜਨ ਭਗਤਾਂ ਸੋਹੰ ਚੋਗ ਆਪ ਚੁਗਾਵੇਗਾ। ਆਤਮ ਦਰਸੀ ਦੱਸ ਕੇ ਜੋਗ, ਜੁਗੀਸ਼ਰ ਇਕੋ ਇਕ ਅਖਵਾਵੇਗਾ। ਹਉਮੇ ਹੰਗਤਾ ਕਟ ਕੇ ਰੋਗ, ਨਿਵੁਣ-ਸੁ-ਅੱਖਰ ਇਕ ਦ੍ਰਿੜਾਵੇਗਾ। ਜਗਤ ਮੋਹ ਵਿਕਾਰਾ ਮੇਟ ਕੇ ਸੋਗ, ਚਿੰਤਾ ਗ਼ਮ ਦੂਰ ਕਰਾਵੇਗਾ। ਆਤਮ ਰਹੇ ਨਾ ਕਿਸੇ ਵਿਜੋਗ, ਵਿਜੋਗੀ ਵਿਛੜੇ ਜੋੜ ਜੁੜਾਵੇਗਾ। ਜਨ ਭਗਤਾਂ ਦਰਸ਼ਨ ਦੇਂਦਾ ਰਹੇ ਅਮੋਘ, ਸੋਈ ਸੁਰਤ ਸੁਰਤ ਉਠਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਵੇਗਾ। ਚਾਰ ਜੁਗ ਦੇ ਸ਼ਾਸਤਰ ਕਹਿਣ ਧਰਨੀਏ ਪ੍ਰਭ ਸੁਣਾਏ ਇਕੋ ਗਾਥਾ, ਗਹਿਰ ਗੰਭੀਰ ਆਪ ਸੁਣਾਈਆ। ਤੂੰ ਵੀ ਟੇਕਣਾ ਉਸ ਨੂੰ ਮਾਥਾ, ਮਸਤਕ ਧੂੜੀ ਖ਼ਾਕ ਰਮਾਈਆ। ਉਹ ਸਰਬ ਕਲਾ ਸਮਰਾਥਾ, ਅਕਲ ਕਲਧਾਰੀ ਨੂਰ ਅਲਾਹੀਆ। ਜੋ ਲਹਿਣਾ ਦੇਣਾ ਦੇਵੇ ਹਾਥੋ ਹਾਥਾ, ਉਧਾਰ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਲੇਖ ਬਣਾਏ ਮਸਤਕ ਮਾਥਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਪਰਗਟਾਈਆ। ਚਾਰ ਜੁਗ ਦੇ ਸ਼ਾਸਤਰ ਕਹਿਣ ਧਰਨੀਏ ਸਾਡੀ ਚਲੇ ਨਾ ਕੋਇ ਦਲੀਲ, ਦਿਲਦਾਰ ਆਪਣਾ ਹੁਕਮ ਵਰਤਾਈਆ। ਸਾਡੀ ਸੁਣੇ ਨਾ ਕੋਇ ਅਪੀਲ, ਭੇਵ ਸਕੇ ਨਾ ਕੋਇ ਜਣਾਈਆ। ਸਾਡਾ ਵੁਕਲਾ ਨਹੀਂ ਕੋਈ ਵਕੀਲ, ਵਕਾਲਤਾਂ ਵੰਡ ਨਾ ਕੋਇ ਵੰਡਾਈਆ। ਸਾਡਾ ਸ਼ਾਹੋ ਭੂਪ ਸੁਲਤਾਨਾ ਕਲਜੁਗ ਕਿਰਿਆ ਕੂੜ
ਕਰੇ ਤਬਦੀਲ, ਤਬਦੀਲੀ ਆਪਣੇ ਹੱਥ ਰਖਾਈਆ। ਉਹ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਛੈਲ ਛਬੀਲ, ਨੂਰ ਨੁਰਾਨਾ ਇਕ ਅਖਵਾਈਆ। ਜਿਸ ਨੂੰ ਖ਼ੁਆਰ ਕਰ ਨਾ ਸਕਣ ਖ਼ਲੀਲ, ਖ਼ਾਦਮ ਹੋ ਕੇ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਚ ਦਾ ਰੰਗ ਰੰਗਾਈਆ। ਮੱਘਰ ਕਹੇ ਚਾਰ ਜੁਗ ਦੇ ਸ਼ਾਸਤਰੋ ਪ੍ਰਭੂ ਦਾ ਨਾਮ ਹੋਣਾ ਉਚੇਰਾ, ਊਚੋ ਊਚ ਦਏ ਵਡਿਆਈਆ। ਜਿਸ ਦਾ ਇਕੋ ਸਾਜਣ ਹੋਣਾ ਸਈਆ, ਸਨਮੁਖ ਹੋ ਕੇ ਵੇਖ ਵਖਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਗੋਬਿੰਦ ਵਾਲੇ ਢਈਆ, ਢੌਂਕਾ ਲਾਵੇ ਚਾਈਂ ਚਾਈਂਆ। ਜਿਸ ਨੇ ਪ੍ਰੇਮ ਵਿਚ ਗਾਉਣਾ ਥਈਆ ਥਈਆ, ਦਈਆ ਦਈਆ ਕਰ ਕੇ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਭੇਵ ਕੋਇ ਨਾ ਪਈਆ, ਨਿਹਕਲੰਕ ਆਪਣੀ ਕਲ ਵਰਤਾਈਆ।
੨ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਆਤਮਾ ਸਿੰਘ ਮਲੂਵਾਲੇ ਦੇ ਨਵਿਤ
ਹਰਿ ਭਗਤ ਦੁਆਰ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਜਨ ਭਗਤਾਂ ਪ੍ਰਭ ਤਾਰਦਾ, ਜੁਗ ਜੁਗ ਬੇਪਰਵਾਹ। ਜਨਮ ਮਰਨ ਸਵਾਰਦਾ, ਚੁਰਾਸੀ ਪੰਧ ਮੁਕਾ। ਆਤਮ ਪਰਮਾਤਮ ਪੈਜ ਸਵਾਰਦਾ, ਜੋਤੀ ਜਾਤਾ ਆਪਣੇ ਵਿਚ ਮਿਲਾ। ਜੋ ਮਾਲਕ ਬਣੇ ਸਚੇ ਘਰਬਾਰ ਦਾ, ਸਚ ਦੁਆਰਾ ਇਕ ਸੁਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਅਗੰਮ ਅਥਾਹ। ਭਗਤ ਜਨਾਂ ਪ੍ਰਭ ਕਾਇਆ ਚੋਲੀ ਰੰਗਦਾ, ਚਾੜ੍ਹੇ ਰੰਗ ਨਿਰੰਕਾਰ। ਪਿਆਰ ਬਣੇ ਸਾਚੇ ਸੰਗ ਦਾ, ਦੋ ਜਹਾਨਾਂ ਪਾਵੇ ਸਾਰ। ਪ੍ਰੀਤਮ ਹੋਵੇ ਅੰਗੀਕਾਰ ਅੰਗ ਦਾ, ਆਪਣਾ ਆਪ ਮੇਲ ਮਿਲਾਏ ਸੰਸਾਰ। ਵਣਜਾਰਾ ਹੋਵੇ ਨਾਮ ਸ਼ਬਦ ਮਰਦੰਗ ਦਾ, ਸੁਣਾਏ ਧੁਨ ਆਪ ਕਰਤਾਰ। ਜਿਸ ਲੇਖ ਮੁਕਾਉਣਾ ਕਾਇਆ ਮਾਟੀ ਤਤ ਪੰਜ ਦਾ, ਪੰਚਮ ਪਰਦਾ ਦਏ ਉਤਾਰ। ਵਕ਼ਤ ਸੁਹਾਏ ਸੁਵੇਰ ਸੰਝ ਦਾ, ਅੱਠੇ ਪਹਿਰ ਪਾਵੇ ਸਾਰ। ਵਕ਼ਤ ਰਹੇ ਨਾ ਗ਼ਮੀ ਰੰਜ ਦਾ, ਖ਼ੁਸ਼ੀਆਂ ਦੱਸੇ ਆਪ ਬਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਏਕੰਕਾਰ। ਜਨ ਭਗਤ ਪ੍ਰਭ ਜੁਗ ਜੁਗ ਮੇਲੇ, ਮਿਲਣੀ ਹਰਿ ਜਗਦੀਸ਼ ਕਰਾਈਆ। ਨਿਤ ਨਵਿਤ ਆਪਣਾ ਖੇਲ ਖੇਲੇ, ਜੁਗ ਜੁਗ ਵੇਖੇ ਚਾਈਂ ਚਾਈਂਆ। ਸਤਿ ਸਚ ਬਣਾ ਸੁਹੇਲੇ, ਸਿਰ ਸਿਰ ਆਪਣਾ ਹੱਥ ਟਿਕਾਈਆ। ਦੀਨ ਦੁਨੀਆ ਨਾਲੋਂ ਕਰਕੇ ਵੇਹਲੇ, ਸਚਖੰਡ ਸਾਚੇ ਦਏ ਟਿਕਾਈਆ। ਨਾਤਾ ਰਹੇ ਨਾ ਧਰਮ ਰਾਏ ਦੀ ਜੇਲੇ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਸੰਗ ਆਪ ਬਣਾਈਆ । ਜਨ ਭਗਤਾਂ ਪ੍ਰਭ ਮੇਟਣਹਾਰਾ ਰੰਜਾ, ਰੰਜਸ਼ ਰਹਿਣ ਕੋਇ ਨਾ ਪਾਈਆ। ਭੇਵ ਖੁਲ੍ਹਾਏ ਸ਼ਬਦ ਅਨਾਦੀ ਪੰਜਾ, ਪੰਚਮ ਦੇਵੇ ਮਾਣ ਵਡਿਆਈਆ। ਨੇਤਰ ਵਗਣ ਨਾ ਦੇਵੇ ਅੰਝਾ, ਹੰਝੂਆਂ ਹਾਰ ਬਣਾਈਆ। ਮਾਇਆ ਧਾਰ ਲੇਖਾ ਮੂਲ ਨਾ ਜਾਣੇ ਕਾਰੂ ਗੰਜਾ, ਗਣਤੀ ਗਣਤ ਨਾ ਕੋਇ ਗਣਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਜਨ ਭਗਤਾਂ ਮੇਲੇ ਹਰਿ ਆਪ, ਆਪਣੀ ਦਇਆ ਕਮਾਈਆ। ਸਚ ਪ੍ਰੀਤੀ ਜੋੜੇ ਨਾਤ, ਨਾਤਵਾਂ ਹੋ ਕੇ ਵੇਖ ਵਖਾਈਆ। ਸਚ ਸੁਹੰਜਣੀ ਕਰੇ ਰਾਤ, ਰੁਤੜੀ ਆਪਣੇ ਨਾਲ ਮਹਿਕਾਈਆ। ਪ੍ਰੇਮ ਪ੍ਰੀਤੀ ਵਿਚ ਮਿਲੇ ਕਮਲਾਪਾਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦਾ ਨਿਰਗੁਣ ਸਰਗੁਣ ਲਹਿਣਾ ਦੇਣਾ ਵਿਚ ਲੋਕਮਾਤ, ਮਾਤਰ ਭੂਮੀ ਉਤੇ ਆਪਣਾ ਹੁਕਮ ਵਰਤਾਈਆ।
ਜਨ ਭਗਤਾਂ ਪ੍ਰਭ ਲੇਖੇ ਲਾਏ ਜੀਵਣ, ਜੀਵਣ ਸਿੰਘ ਮਿਲੀ ਵਡਿਆਈਆ। ਨਾਤਾ ਤੁਟਿਆ ਸਾਢੇ ਤਿੰਨ ਹੱਥ ਸੀਵਣ, ਸੀਆਂ ਵੰਡ ਨਾ ਕੋਇ ਵੰਡਾਈਆ। ਪਿਆਰ ਮਿਲਿਆ ਨਿਰਅੱਖਰ ਧਾਰ ਨੀਵਣ, ਸਤਿ ਸਚ ਵਡਿਆਈਆ। ਨਾਮ ਰਸ ਸਚਖੰਡ ਦੁਆਰ, ਗੁਰਮੁਖ ਗੁਰਮੁਖਾਂ ਨਾਲ ਰਲ ਕੇ ਪੀਵਣ, ਬਿਨ ਰਸਨਾ ਰਸ ਚੱਖਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਜਨ ਭਗਤਾਂ ਪ੍ਰਭ ਨੇਤਰ ਵਗਣ ਨਾ ਦੇਵੇ ਅੰਝਾ, ਹੰਝੂਆਂ ਹਾਰ ਨਾ ਕੋਇ ਬਣਾਈਆ। ਚਿੰਤਾ ਗ਼ਮ ਮੇਟੇ ਰੰਜਾ, ਰੰਜਸ਼ ਅੰਦਰੋਂ ਦਏ ਕਢਾਈਆ । ਸਤਿ ਧਰਮ ਦਾ ਏਕਾ ਦਏ ਅਨੰਦਾ, ਅਨੰਦ ਅਨੰਦ ਵਿਚੋਂ ਵਖਾਈਆ। ਏਕਾ ਨਾਮ ਸੁਣਾਏ ਛੰਦਾ, ਸਾਚਾ ਢੋਲਾ ਧੁਰਦਰਗਾਹੀਆ । ਜਿਸ ਦੀ ਮਸਤੀ ਵਿਚ ਖ਼ੁਸ਼ੀ ਹੋਵੇ ਬੰਦਾ, ਬੰਦਗੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸੰਨ ਬਿਕ੍ਰਮੀ ਉਨੀ ਸੌ ਅਠਵੰਜਾ, ਜਗਤ ਜੁਗਤ ਮਿਲੀ ਵਡਿਆਈਆ । ਜੋ ਜਗਤ ਦਿਹਾੜਾ ਭਗਤਾਂ ਵਾਲਾ ਚੰਗਾ, ਸਾਚਾ ਦਰ ਇਕੋ ਇਕ ਸੁਹਾਈਆ। ਜਿਸ ਦੀ ਜਨਣੀ ਹਰ ਕੌਰ ਆਪਣੇ ਲਾਇਆ ਅੰਗਾ, ਸਿਰ ਆਪਣੇ ਹੱਥ ਟਿਕਾਈਆ। ਹੀਰਾ ਸਿੰਘ ਮਾਣਿਆ ਅਨੰਦਾ, ਪਿਤਾ ਪੂਤ ਏਕਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਜੀਵਣ ਸਿੰਘ ਕਹੇ ਮੈਨੂੰ ਜੀਵਣ ਮਿਲ ਗਿਆ ਸੁਖ ਦਾ, ਨਾਤਾ ਤੁਟਿਆ ਜਗਤ ਲੋਕਾਈਆ। ਮੇਰਾ ਤਨ ਵਜੂਦ ਧਰਨੀ ਉਤੇ ਦਿਸਦਾ ਮੁਰਦਾ, ਮੈਂ ਮੁਰੀਦ ਮੁਰਸ਼ਦ ਵਿਚ ਮਿਲ ਕੇ ਆਪਣੀ ਖ਼ੁਸ਼ੀ ਬਣਾਈਆ। ਮੈਂ ਪਿਆਰਾ ਹੋਇਆ ਇਕੋ ਸ਼ਬਦ ਸਤਿਗੁਰ ਦਾ, ਸਤਿਗੁਰ ਸ਼ਬਦ ਵਿਚ ਮਿਲ ਕੇ ਵਜੇ ਵਧਾਈਆ । ਮੇਰਾ ਲੇਖਾ ਰਿਹਾ ਨਾ ਦੇਵਤ ਸੁਰ ਦਾ, ਸੁਰਤੀ ਜਗਤ ਨਾ ਕੋਇ ਭੁਆਈਆ। ਮੇਰਾ ਲਹਿਣਾ ਦੇਣਾ ਮੁਕਿਆ ਦੀਨ ਦੁਨੀ ਅੰਧ ਘੋਰ ਦਾ, ਸਚ ਦੁਆਰ ਏਕੰਕਾਰ ਦਿਤੀ ਵਡਿਆਈਆ। ਜੋ ਆਦਿ ਜੁਗਾਦਿ ਜਨ ਭਗਤਾਂ ਸਦਾ ਲੋੜਦਾ, ਲੁੜੀਂਦਾ ਸਾਜਣ ਅਗੰਮ ਅਥਾਹੀਆ। ਓਹ ਅੰਤ ਕੰਤ ਭਗਵੰਤ ਹੋ ਕੇ ਬਹੁੜਦਾ, ਦੋ ਜਹਾਨਾਂ ਪੰਧ ਮੁਕਾਈਆ। ਸ਼ਾਹ ਅਸਵਾਰ ਬਣਾਏ ਆਪਣੇ ਸ਼ਬਦੀ ਘੋੜ ਦਾ, ਦੋ ਜਹਾਨਾਂ ਪੰਧ ਮੁਕਾਈਆ। ਆਦਿ ਜੁਗਾਦਿ ਜਨ ਭਗਤਾਂ ਫਿਰੇ ਲੋੜਦਾ, ਲੁੜੀਂਦਾ ਸਾਜਣ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਦਇਆ ਕਮਾਈਆ। ਜੀਵਣ ਸਿੰਘ ਕਹੇ ਮੈਨੂੰ ਮਿਲਿਆ ਘਰ ਪੁਰਾਣਾ, ਪੂਰਬ ਲੇਖਾ ਨਾਲ ਮਿਲਾਈਆ। ਮੈਂ ਵੇਖ ਕੇ ਹੋਇਆ ਹੈਰਾਨਾ, ਚਾਰੇ ਕੁੰਟਾਂ ਇਕੋ ਇਕ ਰੁਸ਼ਨਾਈਆ।
ਝਟ ਚੇਤ ਸਿੰਘ ਨੇ ਮੈਨੂੰ ਪਹਿਚਾਨਾ, ਹਸ ਕੇ ਦਿਤਾ ਸੁਣਾਈਆ। ਦੱਸ ਅਮਲੀਆ, ਅਮਲੀ ਕੋਲੋਂ ਕੀ ਪੀਣਾ ਖਾਣਾ, ਕੇਹੜੀ ਵਸਤ ਦਿਆਂ ਟਿਕਾਈਆ। ਝਟ ਪਾਲ ਸਿੰਘ ਨੇ ਦੋਹਾਂ ਦਾ ਇਕੋ ਰੰਗ ਵਖਾਣਾ, ਦੂਸਰ ਰੂਪ ਨਾ ਕੋਇ ਬਦਲਾਈਆ। ਇਹ ਘਰ ਸੁਹੰਜਣਾ ਜਿਥੇ ਵਸੇ ਸ੍ਰੀ ਭਗਵਾਨਾ, ਜਗਤ ਤ੍ਰਿਸ਼ਨਾ ਰਹੇ ਲੋੜ ਨਾ ਰਾਈਆ। ਜਨ ਭਗਤਾਂ ਨਾਲ ਮਿਲ ਕੇ ਇਕੋ ਗਾਉਣਾ ਤਰਾਨਾ, ਦੂਜਾ ਰਾਗ ਨਾ ਕੋਇ ਦ੍ਰਿੜਾਈਆ। ਆਤਮ ਪਰਮਾਤਮ ਪਰਮਾਤਮ ਆਤਮ ਵਿਚ ਸਮਾਣਾ, ਤਨ ਵਜੂਦਾਂ ਲੇਖਾ ਰਹੇ ਨਾ ਰਾਈਆ। ਕਿਰਪਾ ਕਰੀ ਆਪ ਭਗਵਾਨਾ, ਮਿਹਰਵਾਨ ਹੋ ਕੇ ਦਇਆ ਕਮਾਈਆ। ਸਚਖੰਡ ਦੁਆਰ ਦਿਤਾ ਟਿਕਾਣਾ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਦੀਨ ਦੁਨੀ ਮੁਕ ਗਿਆ ਆਵਣ ਜਾਣਾ, ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨਾਂ, ਦੋਹਰੀ ਧਾਰ ਏਕੰਕਾਰ ਆਪਣੀ ਖੇਲ ਖਿਲਾਈਆ।
੬ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਵਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਪਿਆਰੋ ਜੇਠੂਵਾਲ ਵਾਲੀ ਦੇ ਨਵਿਤ
ਆਦਿ ਜੁਗਾਦਿ ਖੇਲ ਪ੍ਰਭੂ ਅਲਖ ਦਾ, ਲਖ ਸਕੇ ਕੋਇ ਨਾ ਰਾਈਆ। ਨਿਰਗੁਣ ਸਰਗੁਣ ਰੂਪ ਧਰੇ ਪਰਤਖ ਦਾ, ਪਾਰਬ੍ਰਹਮ ਪ੍ਰਭ ਆਪਣਾ ਪਰਦਾ ਲਾਹੀਆ। ਆਤਮ ਪਰਮਾਤਮ ਭੇਵ ਚੁਕਾਏ ਵਖ ਦਾ, ਸਗਲਾ ਸੰਗੀ ਇਕ ਹੋ ਜਾਈਆ। ਮਾਲਕ ਬਣੇ ਸ਼ਾਹ ਸੁਲਤਾਨ ਕੌਡੀ ਕੱਖ ਦਾ, ਕ਼ੀਮਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਭਗਤ ਜਨਾਂ ਪ੍ਰਭ ਤਾਰਨਹਾਰਾ, ਆਦਿ ਜੁਗਾਦੀ ਆਪ। ਸੰਤ ਜਨਾਂ ਪ੍ਰਭ ਉਧਾਰਨਹਾਰਾ, ਏਕ ਜਪਾਏ ਜਾਪ। ਗੁਰਮੁਖਾਂ ਭੇਵ ਖੁਲ੍ਹਾਵਣਹਾਰਾ, ਸਚ ਸੰਦੇਸ਼ਾ ਦੇਵੇ ਨਾਮ ਅਗੰਮਾ ਪਾਤ। ਗੁਰਸਿਖਾਂ ਹਰਿ ਰੰਗ ਚੜ੍ਹਾਵਣਹਾਰਾ, ਸਚ ਪ੍ਰੀਤੀ ਏਕੰਕਾਰਾ ਬਖ਼ਸ਼ੇ ਦਾਤ। ਸੂਫ਼ੀਆਂ ਸੰਗ ਨਿਭਾਵਣਹਾਰਾ, ਜਲਵਾਗਰ ਹੋ ਕੇ ਪੁਛੇ ਵਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਰਨ ਸਚ ਸੁਆਮੀ ਜੋੜੇ ਨਾਤ। ਜਨ ਭਗਤਾਂ ਪ੍ਰਭ ਮੇਲਦਾ, ਨਿਰਗੁਣ ਸਰਗੁਣ ਖੇਲ ਅਪਾਰ। ਸਾਚੇ ਸੰਤਾਂ ਸੰਗ ਖੇਲ ਦਾ, ਸੁਰਤੀ ਸ਼ਬਦ ਦੇਵੇ ਧੁਨਕਾਰ। ਗੁਰਮੁਖਾਂ ਧਾਮ ਵਖਾਏ ਨਵੇਲ ਦਾ, ਜਿਥੇ ਵਸੇ ਆਪ ਸ਼ਹਿਨਸ਼ਾਹ ਨਿਰੰਕਾਰ। ਗੁਰਸਿਖਾਂ ਖੇਲ ਖਿਲਾਏ ਗੁਰੂ ਗੁਰ ਚੇਲ ਦਾ, ਸੁਰਤੀ ਸ਼ਬਦ ਸ਼ਬਦ ਅਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਪੈਜ ਸਵਾਰ। ਭਗਤ ਜਨਾਂ ਪ੍ਰਭ ਵੇਖਦਾ, ਬਿਨ ਨੇਤਰ ਲੋਚਨ ਨੈਣ ਉਠਾ। ਸੰਤ ਜਨਾਂ ਲੇਖਾ ਮੁਕਾਏ ਪੂਰਬ ਲੇਖ ਦਾ, ਲਹਿਣਾ ਝੋਲੀ ਪਾ। ਗੁਰਮੁਖਾਂ ਪਰਦਾ ਲਾਹੇ ਆਪਣੇ ਭੇਖ ਦਾ, ਜੋਤੀ ਜਾਤਾ ਕਰ ਰੁਸ਼ਨਾ। ਗੁਰਸਿਖਾਂ ਗ੍ਰਹਿ ਗ੍ਰਹਿ ਆਪੇ ਵੇਖਦਾ, ਵੇਖਣਹਾਰ ਨੂਰ ਅਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾ। ਭਗਤ ਜਨਾਂ ਪ੍ਰਭ ਆਦਿ ਜੁਗਾਦੀ ਪਿਤ, ਪਤਿਪਰਮੇਸ਼ਵਰ ਇਕ ਅਖਵਾ। ਸੰਤ
ਜਨਾਂ ਕਰੇ ਸਾਚਾ ਹਿਤ, ਹਿਤਕਾਰੀ ਹੋ ਕੇ ਆਪਣੇ ਅੰਗ ਲਗਾ। ਗੁਰਮੁਖਾਂ ਦਰਸ਼ਨ ਦੇਵੇ ਨਿਤ, ਨਿਜ ਲੋਚਨ ਨੈਣ ਕਰ ਰੁਸ਼ਨਾ। ਗੁਰਸਿਖਾਂ ਆਤਮ ਪਰਮਾਤਮ ਧਾਰ ਬਣੇ ਮਿਤ, ਮੇਲ ਮਿਲਾਵਾ ਸਹਿਜ ਸੁਭਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾ। ਜਨ ਭਗਤ ਜੁਗ ਜੁਗ ਰਖਦੇ ਓਟ, ਓੜਕ ਇਕ ਧਿਆਨ ਲਗਾਈਆ। ਸਾਚੇ ਸੰਤ ਨਾਮ ਨਗਾਰਾ ਲਾਵਣ ਚੋਟ, ਚੋਟੀ ਚੜ੍ਹ ਕੇ ਧਿਆਨ ਲਗਾਈਆ। ਗੁਰਮੁਖਾਂ ਸਾਚਾ ਬੰਕ ਦੁਆਰਾ ਤਕ ਕੋਟ, ਕਿਲਾ ਏਕੰਕਾਰਾ ਆਪਣਾ ਵੇਖ ਵਖਾਈਆ। ਗੁਰਸਿਖ ਆਲ੍ਹਣਿਉਂ ਡਿਗ ਨਾ ਸਕੇ ਬੋਟ, ਫੜ ਬਾਹੋਂ ਸਤਿਗੁਰ ਚਰਨ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਜਨ ਭਗਤਾਂ ਪ੍ਰਭ ਦੇਵੇ ਨਾਮ ਨਿਧਾਨ, ਨਿਰਅੱਖਰ ਵਿਚੋਂ ਪੜ੍ਹਾਈਆ। ਸਾਚੇ ਸੰਤਾਂ ਬਖ਼ਸ਼ੇ ਅੰਮ੍ਰਿਤ ਰਸ ਅਗੰਮਾ ਪੀਣ ਖਾਣ, ਜਗਤ ਤ੍ਰਿਸ਼ਨਾ ਭੁਖ ਰਹੇ ਨਾ ਰਾਈਆ। ਗੁਰਮੁਖਾਂ ਸਚ ਸੰਦੇਸ਼ਾ ਦੇਵੇ ਆਣ, ਜੁਗ ਜੁਗ ਸਾਚੀ ਸੇਵ ਕਮਾਈਆ। ਗੁਰਸਿਖਾਂ ਲਹਿਣਾ ਦੇਣਾ ਪੂਰਾ ਕਰੇ ਵਿਚ ਜਹਾਨ, ਜਾਗਰਤ ਜੋਤ ਬਿਨ ਵਰਨ ਗੋਤ ਆਪ ਦਰਸਾਈਆ। ਸਤਿਗੁਰ ਸ਼ਬਦ ਹੋ ਕੇ ਦੇਵੇ ਦਾਨ, ਦਾਤਾ ਦਾਨੀ ਇਕ ਅਖਵਾਈਆ। ਜਨ ਭਗਤ ਸੁਹੇਲੇ ਹੋਣ ਪ੍ਰਵਾਨ, ਸੰਤਨ ਸੰਗ ਆਪਣੀ ਗੰਢ ਪੁਆਈਆ। ਗੁਰਮੁਖ ਗੁਰਸਿਖ ਸਚ ਭੂਮਿਕਾ ਦੱਸ ਅਸਥਾਨ, ਗ੍ਰਹਿ ਇਕੋ ਇਕ ਵੇਖ ਵਖਾਈਆ। ਜਿਸ ਘਰ ਵਸੇ ਸ਼ਾਹੋ ਭੂਪ ਸੁਲਤਾਨ, ਹਰਿ ਕਰਤਾ ਧੁਰਦਰਗਾਹੀਆ। ਉਹ ਵੇਖਣਹਾਰਾ ਨੌਜਵਾਨ, ਨੌ ਖੰਡ ਪ੍ਰਿਥਮੀ ਨੌਬਤ ਨਾਮ ਜਣਾਈਆ। ਜੁਗ ਜੁਗ ਲੋਕਮਾਤ ਹੋ ਪ੍ਰਧਾਨ, ਸਤਿਜੁਗ ਤ੍ਰੇਤਾ ਦੁਆਪਰ ਆਪਣਾ ਖੇਲ ਖਿਲਾਈਆ। ਸੋ ਪੁਰਖ ਬਿਧਾਤਾ ਕਲਜੁਗ ਮੇਟੇ ਅੰਧੇਰੀ ਰਾਤਾ ਸਤਿਜੁਗ ਸਚ ਕਰੇ ਪ੍ਰਵਾਨ, ਪਰਮ ਪੁਰਖ ਆਪਣਾ ਰੰਗ ਰੰਗਾਈਆ। ਜਨ ਭਗਤ ਸੁਹੇਲੇ ਸਤਿ ਸਤਿ ਵਿਚ ਮਿਲ ਜਾਣ, ਜੋਤੀ ਜਾਤੇ ਮਿਲ ਕੇ ਵਜੇ ਵਧਾਈਆ। ਮਾਨਵ ਜ਼ਾਤੀ ਫੇਰ ਲੇਖਾ ਰਹੇ ਨਾ ਆਣ ਜਾਣ, ਪਾਂਧੀਆਂ ਪੰਧ ਦੇਣੇ ਮੁਕਾਈਆ। ਸਚਖੰਡ ਦੁਆਰੇ ਏਕੰਕਾਰ ਹੋਵੇ ਆਪ ਮਿਹਰਵਾਨ, ਮਹਿਬਾਨ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜੁਗ ਭਗਤ ਸੰਤ ਗੁਰਮੁਖ ਗੁਰਸਿਖ ਲਏ ਪਹਿਚਾਨ, ਪੰਚਮ ਤਤ ਲੇਖਾ ਜਾਣੇ ਥਾਉਂ ਥਾਈਂਆ।
੧੪ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਸੁਰਗਵਾਸੀ ਨਿਰੰਜਣ ਕੌਰ ਦੇ ਨਵਿਤ
ਪਿੰਡ ਜਲਾਲਾਬਾਦ ਨੱਥੂ ਵਾਲੀ ਖੂਹੀ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਚੌਦਾਂ ਲੋਕ ਧਰੋ ਧਿਆਨ, ਬਿਨ ਨੇਤਰ ਲੋਚਨ ਨੈਣਾਂ ਅੱਖ ਉਠਾਈਆ। ਚੌਦਾਂ ਤਬਕ ਹੋ ਸਵਾਧਾਨ, ਆਲਸ ਨਿੰਦਰਾ ਗ਼ਫ਼ਲਤ ਰਹਿਣ ਕੋਇ ਨਾ ਪਾਈਆ। ਚੌਦਾਂ ਰਤਨ ਵੇਖੋ ਆਪਣਾ ਆਪਣਾ ਨਿਸ਼ਾਨ, ਪਰਦਾ ਪਰਦਿਆਂ ਵਿਚੋਂ ਉਠਾਈਆ । ਚੌਦਾਂ ਵਿਦਿਆ ਸੁਣ ਲਓ ਬਿਨਾ ਕਾਨ, ਬਿਨ ਸਰਵਣਾਂ ਸ਼ਬਦ ਜਣਾਈਆ। ਚੌਦਾਂ ਮੱਘਰ ਖੇਲ ਮਹਾਨ, ਹਰਿ ਕਰਤਾ ਆਪ ਕਰਾਈਆ। ਆਦਿ ਜੁਗਾਦੀ ਹੋ ਮਿਹਰਵਾਨ, ਜੁਗ
ਜੁਗ ਆਪਣਾ ਹੁਕਮ ਵਰਤਾਈਆ। ਅਵਤਾਰ ਪੈਗ਼ੰਬਰਾਂ ਦੇਵੇ ਦਾਨ, ਗੁਰੂਆਂ ਵਸਤ ਅਮੁਲ ਅਤੁਲ ਝੋਲੀ ਆਪ ਭਰਾਈਆ। ਸਤਿ ਸਤਿਵਾਦੀ ਦੇ ਕੇ ਨਾਮ ਨਿਧਾਨ, ਨਿਰਗੁਣ ਸਰਗੁਣ ਦਏ ਸਮਝਾਈਆ। ਜੋਤੀ ਜਾਤਾ ਪੁਰਖ ਬਿਧਾਤਾ ਵਡ ਬਲਵਾਨ, ਬਲਧਾਰੀ ਇਕ ਅਖਵਾਈਆ। ਜਨ ਭਗਤ ਸੁਹੇਲੇ ਕਰ ਪ੍ਰਵਾਨ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਧਰਨੀ ਕਹੇ ਮੈਂ ਵੇਖਿਆ ਧਰਮ ਦੁਆਰ, ਪ੍ਰਭ ਮੇਰੇ ਉਤੇ ਦਿਤੀ ਮਾਣ ਵਡਿਆਈਆ। ਮੈਂ ਨਿਵ ਨਿਵ ਕਰਾਂ ਨਿਮਸਕਾਰ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਧੂੜੀ ਮਸਤਕ ਲਾਵਾਂ ਛਾਰ, ਟਿੱਕੇ ਸਚ ਖ਼ਾਕ ਰਮਾਈਆ। ਨਿਰਗੁਣ ਧਾਰ ਕਰਾਂ ਦੀਦਾਰ, ਬਿਨ ਨੇਤਰ ਲੋਚਨ ਨੈਣ ਦਰਸ਼ਨ ਪਾਈਆ। ਖ਼ੁਸ਼ੀਆਂ ਵਿਚ ਢੋਲੇ ਗਾ ਕਰਾਂ ਇਜ਼ਹਾਰ, ਸਿਫ਼ਤਾਂ ਵਿਚ ਸਿਫ਼ਤ ਸਲਾਹੀਆ। ਤੂੰ ਬਖ਼ਸ਼ਣਹਾਰ ਇਕ ਕਰਤਾਰ, ਕ਼ੁਦਰਤ ਕ਼ਾਦਰ ਇਕ ਅਖਵਾਈਆ। ਮੇਰੇ ਉਤੇ ਲਹਿਣਾ ਦੇਣਾ ਜੁਗ ਚੌਕੜੀ ਲਏ ਵਿਚਾਰ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਜੁਗ ਜੁਗ ਜਨ ਭਗਤ ਸੁਹੇਲੇ ਦੇਵੇ ਤਾਰ, ਤਾਰਨਹਾਰ ਤੇਰੀ ਬੇਪਰਵਾਹੀਆ । ਮੈਂ ਮਾਂਗਤ ਦਰ ਭਿਖਾਰ, ਭਿਖਕ ਹੋ ਕੇ ਝੋਲੀ ਡਾਹੀਆ। ਸੰਤ ਸਾਜਨ ਲਾਉਣੇ ਪਾਰ, ਗੁਰਮੁਖ ਗੁਰਸਿਖ ਗੋਦ ਉਠਾਈਆ। ਤੇਰਾ ਹਕ ਦਾ ਹਕ ਹੋਵੇ ਦਰਬਾਰ, ਮੰਜ਼ਲ ਸਚ ਸਚ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਆਪਣਾ ਦਰ ਵਖਾਈਆ। ਧਰਨੀ ਕਹੇ ਪ੍ਰਭੂ ਮੇਰੇ ਕੋਲ ਤੇਰੀ ਤਹਿਰੀਰ, ਸਿਫ਼ਤ ਸਲਾਹੀ ਢੋਲੇ ਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਖੇਲ ਕਰੇ ਅਖ਼ੀਰ, ਆਖ਼ਰ ਆਪਣਾ ਹੁਕਮ ਵਰਤਾਈਆ। ਜਗਤ ਸ਼ਰਅ ਦੀ ਤੋੜ ਜ਼ੰਜੀਰ, ਜਾਗਰਤ ਜੋਤ ਬਿਨ ਵਰਨ ਗੋਤ ਡਗਮਗਾਈਆ। ਜਨ ਭਗਤ ਸੁਹੇਲੇ ਆਪੇ ਦੇਵੇ ਧੀਰ, ਧੀਰਜ ਧੀਰ ਆਪ ਧਰਾਈਆ। ਅੰਮ੍ਰਿਤ ਰਸ ਨਿਝਰ ਦੇ ਕੇ ਸੀਰ, ਸੁਰਤੀ ਸ਼ਬਦ ਨਾਲ ਜੁੜਾਈਆ। ਝਗੜਾ ਮੁਕਾ ਕੇ ਸ਼ਾਹ ਹਕੀਰ, ਅਮੀਰ ਗ਼ਰੀਬ ਨਾ ਵੰਡ ਵੰਡਾਈਆ। ਭੇਵ ਖੁਲ੍ਹਾ ਕੇ ਬੇਨਜ਼ੀਰ, ਨਜ਼ਰਾਂ ਤੋਂ ਓਹਲੇ ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਧਰਨੀ ਕਹੇ ਪ੍ਰਭੂ ਤੇਰੀ ਸ਼ਕਤੀ ਆਦਿ ਜੁਗਾਦਿ ਸ਼ਵੈ, ਸ਼ਬੇਰੋਜ਼ ਸੀਸ ਨਿਵਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਨਿਤ ਨਵਿਤ ਹੈ, ਹੋਸੀ ਭੀ ਤੇਰਾ ਨਾਮ ਇਕੋ ਇਕ ਜਣਾਈਆ। ਜਨ ਭਗਤ ਸੁਹੇਲੇ ਤੇਰਾ ਰਖਣ ਭੈ, ਭੌ ਅਵਰ ਨਾ ਕੋਇ ਜਣਾਈਆ। ਮੈਂ ਖ਼ੁਸ਼ੀਆਂ ਨਾਲ ਸਭ ਨੂੰ ਰਹੀ ਕਹਿ, ਬਿਨ ਰਸਨਾ ਜਿਹਵਾ ਰਹੀ ਦ੍ਰਿੜਾਈਆ। ਜਨ ਭਗਤੋ ਜਿਸ ਨੇ ਇਕ ਵਾਰ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਬੋਲੀ ਜੈ, ਜੈ ਜੈ ਕਾਰ ਦੋ ਜਹਾਨ ਕਰਾਈਆ। ਉਹਦਾ ਝਗੜਾ ਦੀਨ ਦੁਨੀ ਮਿਟੇ ਦੁਵੈ, ਦੁਵੈਤ ਰਹਿਣ ਕੋਇ ਨਾ ਪਾਈਆ। ਆਤਮ ਪਰਮਾਤਮ ਵਿਚ ਹੋਵੇ ਲੈ, ਨੂਰ ਨੂਰ ਵਿਚ ਸਮਾਈਆ। ਸਚ ਦੁਆਰ ਸਚਖੰਡ ਜਾਵੇ ਆਪਣੇ ਗ੍ਰਹਿ, ਮੰਦਰ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਪ੍ਰਭੂ ਤੇਰਾ ਹੁਕਮ ਸੰਦੇਸ਼ਾ ਸਚ, ਸਾਜਣੂਆ ਸਚ ਤੇਰੀ ਵਡਿਆਈਆ। ਮੇਰੇ ਲੂੰ ਲੂੰ ਅੰਦਰ ਗਿਆ ਰਚ, ਤੇਰੀ ਰਚਨਾ ਤਕਾਂ ਚਾਈਂ ਚਾਈਂਆ। ਮੈਂ ਜਨ ਭਗਤਾਂ ਕਾਇਆ ਮਾਟੀ ਭਾਂਡੇ ਵੇਖਣ ਵਾਲੀ ਕੱਚ, ਕੰਚਨ ਗੜ੍ਹ ਤੇਰਾ ਪਿਆਰ ਨਜ਼ਰੀ ਆਈਆ। ਜਿਸ ਦੀ ਧਾਰ ਵਿਚ
ਇਕੋ ਇਕ ਮਿਲੇ ਸਚ, ਸਚ ਸਮਿਗਰੀ ਨਾਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਨਾਲ ਪਾਵਾਂ ਸ਼ੋਰ, ਛੋਹਰ ਬਾਂਕੇ ਕੀ ਤੇਰੀ ਬੇਪਰਵਾਹੀਆ। ਮੇਰੇ ਉਤੇ ਦੀਨ ਦੁਨੀ ਦਾ ਮਾਰਗ ਬਦਲ ਦਿਤਾ ਹੋਰ ਦਾ ਹੋਰ, ਅਵਰ ਦੀ ਅਵਰ ਖੇਲ ਖਿਲਾਈਆ। ਜਨ ਭਗਤਾਂ ਪ੍ਰੇਮ ਪਿਆਰ ਵਿਚ ਦਿਤਾ ਤੋਰ, ਮੁਹੱਬਤ ਆਪਣੀ ਵਿਚ ਸਮਾਈਆ । ਝਗੜਾ ਮੁਕਾ ਕੇ ਮੜ੍ਹੀ ਗੋਰ, ਗਹਿਰ ਗਵਰ ਆਪਣਾ ਰੰਗ ਰੰਗਾਈਆ। ਜੋ ਜਨ ਪੰਖੀ ਪੰਛੀ ਨਾ ਖਾਏ ਢੋਰ, ਪਸ਼ੂਆਂ ਖੱਲ ਨਾ ਕੋਇ ਲੁਹਾਈਆ। ਉਸ ਦਾ ਮਾਨਸ ਜਨਮ ਤੇਰੇ ਚਰਨ ਕਵਲ ਜਾਏ ਸੌਰ, ਸਾਚੇ ਦਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਧਰਨੀ ਕਹੇ ਜਨ ਭਗਤੋ ਭਗਤ ਸੁਹੇਲਾ ਕਦੇ ਨਾ ਹੋਵੇ ਮੁਰਦਾ, ਮੁਰਦਾ ਮੁਰੀਦ ਮੁਰਸ਼ਦ ਵਿਚ ਸਮਾਈਆ। ਜਿਸ ਹੁਕਮ ਮੰਨਿਆ ਸਾਚੇ ਸਤਿਗੁਰ ਦਾ, ਗੁਰ ਕੀ ਕਹਿਣੀ ਚਲੇ ਸ਼ਬਦ ਰਜ਼ਾਈਆ। ਉਹ ਮਾਲਕ ਬਣੇ ਸਚਖੰਡ ਦੁਆਰੇ ਧੁਰ ਦਾ, ਦਰਗਾਹ ਸਾਚੀ ਚਲੇ ਚਾਈਂ ਚਾਈਂਆ। ਸ਼ੌਹ ਦਰਿਆ ਕਦੇ ਨਾ ਰੁੜ੍ਹਦਾ, ਚੁਰਾਸੀ ਵੰਡ ਨਾ ਕੋਇ ਵੰਡਾਈਆ। ਉਹਦਾ ਲੇਖਾ ਮੁਕੇ ਅੰਧ ਘੋਰ ਦਾ, ਜੋਤੀ ਜੋਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਮੇਰੇ ਉਤੇ ਜਨ ਭਗਤ ਸੂਫ਼ੀ ਨਾਤਾ ਰਹੇ ਨਾ ਗੋਰ ਮੜ੍ਹ, ਜਲ ਧਾਰ ਨਾ ਕੋਇ ਵਡਿਆਈਆ। ਜੋ ਤੂੰ ਮੇਰਾ ਮੈਂ ਤੇਰਾ ਢੋਲਾ ਗਏ ਪੜ੍ਹ, ਸੋਹੰ ਅੱਖਰ ਬੇਪਰਵਾਹੀਆ। ਉਹ ਨਾਤਾ ਛਡ ਕੇ ਸੀਸ ਧੜ, ਤਨ ਵਜੂਦ ਡੇਰਾ ਢਾਹੀਆ। ਸਾਚੀ ਮੰਜ਼ਲ ਆਤਮ ਧਾਰ ਗਏ ਚੜ੍ਹ, ਅਗੇ ਹੋ ਨਾ ਕੋਇ ਅਟਕਾਈਆ। ਸਤਿਗੁਰ ਸ਼ਬਦ ਫੜ ਕੇ ਲੜ, ਸਚਖੰਡ ਭੱਜਣ ਵਾਹੋ ਦਾਹੀਆ। ਦਰਗਾਹ ਸਾਚੀ ਜਾਣ ਖੜ੍ਹ, ਸੋ ਪੁਰਖ ਨਿਰੰਜਣ ਮਿਲ ਕੇ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਜਨ ਭਗਤਾਂ ਆਤਮ ਕਰੇ ਹਾਸੀ, ਹਸ ਹਸ ਖ਼ੁਸ਼ੀ ਬਣਾਈਆ। ਲੋਕਮਾਤ ਹੋਵੇ ਬੰਦ ਖ਼ੁਲਾਸੀ, ਨਾਤਾ ਸ਼ਰਅ ਨਾ ਕੋਇ ਜਣਾਈਆ। ਲਹਿਣਾ ਦੇਣਾ ਮੁਕੇ ਲੱਖ ਚੁਰਾਸੀ, ਚਾਰੇ ਖਾਣੀ ਨਾ ਕੋਇ ਭੁਆਈਆ। ਮਾਨਸ ਜਨਮ ਹੋਵੇ ਰਹਿਰਾਸੀ, ਰਸਤਾ ਮਿਲੇ ਧੁਰਦਰਗਾਹੀਆ। ਲੇਖੇ ਲੱਗੇ ਗਾਇਆ ਸ਼ਬਦ ਸਵਾਸੀ, ਸਾਹ ਸਾਹ ਪ੍ਰਭ ਦੇ ਵਿਚ ਸਮਾਈਆ। ਪੰਧ ਮੁਕੇ ਪ੍ਰਿਥਮੀ ਆਕਾਸ਼ੀ, ਗਗਨ ਗਗਨੰਤਰ ਡੇਰਾ ਢਾਈਆ । ਸਚ ਦੁਆਰ ਹੋਵੇ ਵਾਸੀ, ਸਚਖੰਡ ਸਾਚੇ ਸੋਭਾ ਪਾਈਆ। ਜਿਥੇ ਇਕੋ ਨੂਰ ਜੋਤ ਪ੍ਰਕਾਸ਼ੀ, ਦੂਜਾ ਨਜ਼ਰ ਕੋਇ ਨਾ ਆਈਆ। ਲੇਖਾ ਰਹੇ ਨਾ ਨਾਲ ਸ਼ੰਕਰ ਕੈਲਾਸ਼ੀ, ਸ਼ੰਭੂ ਸ਼ੰਕਰ ਭੈ ਨਾ ਕੋਇ ਰਖਾਈਆ। ਧਰਨੀ ਕਹੇ ਜਨ ਭਗਤ ਆਤਮਾ ਆਪੇ ਕਰੇ ਤਲਾਸ਼ੀ, ਖੋਜੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਆਤਮਾ ਕਹੇ ਮੇਰਾ ਘਰ ਸਚਖੰਡ ਪੁਰਾਣਾ, ਪੁਰਾਨ ਅਠਾਰਾਂ ਭੇਵ ਕੋਇ ਨਾ ਪਾਈਆ। ਮੇਰਾ ਮਾਲਕ ਖ਼ਾਲਕ ਸ਼ਾਹ ਸੁਲਤਾਨਾ, ਸ਼ਹਿਨਸ਼ਾਹ ਨੂਰ ਅਲਾਹੀਆ। ਮੇਰਾ ਪਿਤਾ ਪੁਰਖ ਅਕਾਲ ਨੌਜਵਾਨਾ, ਬਿਰਧ ਬਾਲ ਨਾ ਰੂਪ ਵਟਾਈਆ। ਮੇਰਾ ਸਚਖੰਡ ਸਚਾ ਸਚ ਟਿਕਾਣਾ, ਜਿਸ ਨੂੰ ਸਕੇ ਨਾ ਕੋਇ ਬਦਲਾਈਆ। ਮੇਰਾ ਬਿਸਤਰ ਬਿਨ ਲੇਫ਼ ਤਲਾਈ ਸਿਰਾਣਾ, ਖਟੀਆ ਖਾਟ ਨਜ਼ਰ ਕੋਇ ਨਾ ਆਈਆ। ਮੇਰਾ ਪਿਆਰ
ਨਾਲ ਸ੍ਰੀ ਭਗਵਾਨਾ, ਜੋ ਭਗਵਨ ਅਗੰਮ ਅਥਾਹੀਆ। ਜਿਸ ਆਪਣੇ ਦਰ ਕੀਤਾ ਪ੍ਰਵਾਨਾ, ਪਰਮ ਪੁਰਖ ਹੋ ਕੇ ਦਿਤੀ ਵਡਿਆਈਆ। ਮੈਂ ਖ਼ੁਸ਼ੀਆਂ ਨਾਲ ਕਰਾਂ ਬਿਸਰਾਮਾ, ਸੁਖਆਸਣ ਸੋਭਾ ਪਾਈਆ। ਮੇਰੇ ਪਰਵਾਰ ਦਾ ਮੇਰੇ ਪਿਆਰ ਵਿਚੋਂ ਸ਼ੁਕਰਾਨਾ, ਖ਼ੁਸ਼ੀਆਂ ਢੋਲੇ ਗਾਈਆ। ਜਿਸ ਦਾ ਮਾਤਲੋਕ ਦਾ ਬਦਲ ਗਿਆ ਜ਼ਮਾਨਾ, ਦਰਗਾਹ ਸਾਚੀ ਮਿਲੀ ਮਾਣ ਵਡਿਆਈਆ। ਮੇਰਾ ਚੁਕਿਆ ਆਵਣ ਜਾਣਾ, ਲੇਖਾ ਧਰਤ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਵਖਾਇਆ ਇਕ ਮਹਾਨਾ, ਮਹਿੰਮਾ ਅਕਥ ਕਥਨੀ ਕਥ ਸਕੇ ਨਾ ਰਾਈਆ।
੧੫ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਸੁਰਗਵਾਸੀ ਦਾਤੋ ਦੇ ਨਵਿਤ ਪਿੰਡ ਰਾਮਪੁਰ ਜ਼ਿਲਾ ਅੰਮ੍ਰਿਤਸਰ
ਪੰਜ ਤਤ ਕਹਿਣ ਸਾਨੂੰ ਮਿਲੀ ਅਗੰਮੀ ਦਾਤ, ਦੀਨ ਦਿਆਲ ਦਿਤੀ ਵਡਿਆਈਆ। ਮਿਹਰਵਾਨ ਹੋਇਆ ਲੋਕਮਾਤ, ਧਰਨੀ ਧਰਤ ਧਵਲ ਧੌਲ ਸੋਭਾ ਪਾਈਆ। ਸਤਿਗੁਰ ਸ਼ਬਦ ਹੋ ਕੇ ਪੁਛੀ ਵਾਤ, ਵਾਰਸ ਹੋ ਕੇ ਵੇਖ ਵਖਾਈਆ। ਸਚ ਪ੍ਰੀਤ ਜੋੜ ਕੇ ਨਾਤ, ਰਿਸ਼ਤਾ ਧੁਰ ਦਾ ਆਪ ਸਮਝਾਈਆ। ਜੁਗ ਚੌਕੜੀ ਪਿਛਲਾ ਲੇਖਾ ਵੇਖ ਖਾਤ, ਲਹਿਣਾ ਪੂਰਬ ਨਾਲ ਮਿਲਾਈਆ। ਨਾਮ ਨਿਧਾਨਾ ਰਸ ਦੇ ਬੂੰਦ ਸਵਾਂਤ, ਅਨਰਸ ਆਪਣਾ ਦਿਤਾ ਚਖਾਈਆ। ਸੁਰਤੀ ਅੰਦਰ ਦਰਸ਼ਨ ਦੇਂਦਾ ਰਿਹਾ ਇਕਾਂਤ, ਇਕ ਇਕੱਲਾ ਧੁਰ ਦਾ ਮਾਹੀਆ। ਖੇਲ ਵਖਾਉਂਦਾ ਰਿਹਾ ਬਹੁ ਬਿਧ ਭਾਂਤ, ਭਾਵਨਾ ਆਪਣੇ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪੰਜ ਤਤ ਕਹਿਣ ਸਾਡੇ ਉਤੇ ਕੀਤਾ ਤਰਸ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਾਡੀ ਜਨਮ ਜਨਮ ਦੀ ਮੇਟੀ ਹਰਸ, ਹਵਸ ਪੂਰਬ ਰਹੀ ਨਾ ਰਾਈਆ। ਇਕਤਾਲੀ ਸਾਲ ਦੀ ਸੇਵਾ ਲਾ ਕੇ ਪੂਰੇ ਕੀਤੇ ਬਰਸ, ਦਿਵਸ ਰੈਣ ਆਪਣੀ ਖ਼ੁਸ਼ੀ ਬਣਾਈਆ। ਚਿੰਤਾ ਗ਼ਮ ਮਿਟਾ ਕੇ ਹਰਖ਼, ਸੋਗ ਅੰਦਰੋਂ ਦਿਤਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਪੰਜ ਤਤ ਕਹਿਣ ਸਾਡਾ ਲੇਖਾ ਰਿਹਾ ਨਾ ਜਗ, ਜਗਜੀਵਣ ਦਾਤੇ ਦਿਤੀ ਵਡਿਆਈਆ। ਬੇਸ਼ਕ ਦੁਨੀਆ ਵਿਚ ਸਾਨੂੰ ਸਾੜਿਆ ਨਾਲ ਅੱਗ, ਲਕੜੀ ਕਾਠ ਗੰਢ ਪੁਆਈਆ। ਸਾਡਾ ਮਾਲਕ ਇਕ ਸੂਰਾ ਸਰਬਗ, ਹਰਿ ਕਰਤਾ ਧੁਰਦਰਗਾਹੀਆ। ਜਿਸ ਨੇ ਤਤਾਂ ਨਾਲੋਂ ਤਤ ਕਰ ਅਲਗ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਧਰਨੀ ਲੇਖਾ ਰਹਿਣ ਦਿਤਾ ਨਾ ਰਾਈਆ। ਜਿਸ ਗ੍ਰਹਿ ਆਤਮਾ ਦੀਪਕ ਗਿਆ ਜਗ, ਓਸੇ ਘਰ ਮਿਲੇ ਵਡਿਆਈਆ। ਮਿਹਰਵਾਨ ਹੋਇਆ ਸੂਰਾ ਸਰਬਗ, ਹਰਿ ਕਰਤਾ ਧੁਰਦਰਗਾਹੀਆ। ਜਿਥੇ ਦੀਪਕ ਨੂਰ ਨੁਰਾਨਾ ਬਿਨ ਤੇਲ ਬਾਤੀ ਰਿਹਾ ਜਗ, ਜਾਗਰਤ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਪੰਜ ਤਤ ਕਹਿਣ ਸਾਡਾ ਪੰਜਾਂ ਦਾ ਇਕੋ ਨਾਮ ਦਾਤੋ, ਦਾਤਾ ਮਿਲ ਕੇ ਖ਼ੁਸ਼ੀ ਬਣਾਈਆ। ਜਿਸ ਅੰਤਮ ਪੁਛੀ ਆਪੇ ਵਾਤੋ, ਮੇਲ ਮਿਲਾਇਆ ਚਾਈਂ ਚਾਈਂਆ। ਝਗੜਾ ਮੁਕਾ ਕੇ ਲੋਕਮਾਤੋ, ਸਚਖੰਡ ਸਚ ਦਿਤੀ ਸਰਨਾਈਆ। ਲੇਖਾ ਲਿਖਾ ਕੇ ਨਾਲ ਕ਼ਲਮ
ਦਵਾਤੋ, ਸ਼ਾਹੀ ਸ਼ਹਿਨਸ਼ਾਹ ਆਪਣੇ ਰੰਗ ਰੰਗਾਈਆ। ਪੰਧ ਮੁਕਾਇਆ ਅਧਵਾਟੋ, ਚੁਰਾਸੀ ਵੰਡ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰ ਇਕ ਸੁਹਾਈਆ। ਸਚਖੰਡ ਦੁਆਰ ਪੰਜ ਤਤ ਕਹਿਣ ਗਏ ਸਮਾ, ਲੇਖਾ ਚਾਰ ਜੁਗ ਤੋਂ ਪਹਿਲਾ ਨਜ਼ਰੀ ਆਈਆ। ਪੁਰਖ ਅਕਾਲੇ ਦੀਨ ਦਿਆਲੇ ਜਨ ਭਗਤਾਂ ਵਾਸਤੇ ਚਲਾਇਆ ਨਵਾਂ ਰਾਹ, ਰਹਿਬਰ ਹੋ ਕੇ ਆਪਣਾ ਹੁਕਮ ਵਰਤਾਈਆ। ਤਤ ਆਤਮਾ ਹੋਣ ਨਾ ਦਿਤੀ ਜੁਦਾ, ਸਚਖੰਡ ਸਚ ਦਿਤੀ ਵਡਿਆਈਆ । ਦੋਹਾਂ ਇਕਾ ਦਰ ਬਹਾ, ਏਕਾ ਗ੍ਰਹਿ ਸੋਭਾ ਪਾਈਆ। ਇਕਾ ਨੂਰ ਨੂਰ ਮਿਲਾ, ਏਕਾ ਜੋਤ ਜੋਤ ਸਮਾਈਆ। ਏਕਾ ਦਰ ਦੁਆਰ ਟਿਕਾ, ਟਿੱਕਾ ਧੂੜੀ ਬਿਨ ਖ਼ਾਕ ਮਸਤਕ ਲਾਈਆ। ਜਿਸ ਦਾ ਸਤਿਗੁਰ ਸ਼ਬਦ ਗਵਾਹ, ਸ਼ਹਾਦਤ ਆਪਣਾ ਨਾਮ ਭੁਗਤਾਈਆ। ਧਰਮ ਦਾ ਮਾਰਗ ਦਿਤਾ ਜਣਾ, ਜਾਗਰਤ ਜੋਤ ਆਪ ਸਮਝਾਈਆ। ਜਨ ਭਗਤਾਂ ਪੰਜਾਂ ਤਤਾਂ ਲੇਖਾ ਆਤਮਾ ਨਾਲ ਦਏ ਮੁਕਾ, ਤਤਾਂ ਵਿਚ ਤਤ ਫੇਰ ਮਿਲਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਪੰਜ ਤਤ ਕਹਿਣ ਸਾਨੂੰ ਮਿਲਿਆ ਘਰ ਟਿਕਾਣਾ, ਗ੍ਰਹਿ ਮੰਦਰ ਮਿਲੀ ਵਡਿਆਈਆ । ਸਾਡਾ ਮੁਕਿਆ ਆਵਣ ਜਾਣਾ, ਚੁਰਾਸੀ ਵੰਡ ਨਾ ਕੋਇ ਵੰਡਾਈਆ। ਜੋਤ ਨੂਰ ਤਕਿਆ ਮਹਾਨਾ, ਜਿਸ ਵਿਚ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਹੋ ਕੇ ਗਏ ਸਮਾਈਆ। ਰੂਪ ਰੰਗ ਰੇਖ ਰਿਹਾ ਨਾ ਵਿਚ ਜਹਾਨਾ, ਮਿੱਟੀ ਖ਼ਾਕ ਵੰਡ ਨਾ ਕੋਇ ਵੰਡਾਈਆ। ਝਗੜਾ ਮੁਕਿਆ ਜ਼ਿਮੀਂ ਅਸਮਾਨਾ, ਗਗਨ ਮੰਡਲਾਂ ਪੰਧ ਰਿਹਾ ਨਾ ਰਾਈਆ। ਪੁਰਖ ਅਕਾਲ ਦੀਨ ਦਿਆਲ ਕੀਤਾ ਪ੍ਰਵਾਨਾ, ਪਰਮ ਪੁਰਖ ਦਿਤੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਪੰਜ ਤਤ ਕਹਿਣ ਬੇਸ਼ਕ ਦਾਤੋ ਨਾਮ ਸਰੀਰ, ਪੰਜ ਤਤ ਜਗਤ ਵਡਿਆਈਆ। ਜਿਸ ਦੇ ਅੰਦਰ ਨੂਰ ਨੁਰਾਨੀ ਇਕ ਤਸਵੀਰ, ਜਿਸ ਨੂੰ ਤਸੱਵਰ ਕਰ ਨਾ ਕੋਇ ਸਮਝਾਈਆ। ਜੇਹੜੀ ਹੱਥ ਨਾ ਆਵੇ ਕਿਸੇ ਫ਼ਕੀਰ, ਜੋ ਫ਼ਿਕਰਿਆਂ ਵਾਲੇ ਢੋਲੇ ਗਾਈਆ। ਮੇਰਾ ਲਹਿਣਾ ਦੇਣਾ ਨਾਲ ਗਹਿਰ ਗੰਭੀਰ, ਜੋ ਗਵਰ ਹੋ ਕੇ ਗਿਆ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਦਾਤੋ ਕਹੇ ਮੈਨੂੰ ਯਾਦ ਸੰਮਤ ਬਿਕ੍ਰਮੀ ਵੀਹ ਸੌ ਅੱਠ, ਜੇਠ ਮਹੀਨਾ ਨਜ਼ਰੀ ਆਈਆ। ਮੈਂ ਸਾਹਿਬ ਸਤਿਗੁਰ ਚਰਨੀ ਗਈ ਢਠ, ਨਿਵ ਨਿਵ ਸੀਸ ਝੁਕਾਈਆ। ਮੇਰੇ ਹਿਰਦੇ ਅੰਦਰ ਰਿਹਾ ਨਾ ਹਠ, ਨੇਤਰ ਨੈਣਾਂ ਨੀਰ ਵਹਾਈਆ। ਕਲਪਨਾ ਅਗਨੀ ਲੱਗੀ ਮਠ, ਜਗਤ ਬਿਰਹੋਂ ਅੰਤਰ ਅੰਤਰ ਆਪਣਾ ਰੰਗ ਬਦਲਾਈਆ। ਝਟ ਸਤਿਗੁਰ ਮੇਰੇ ਪੁਸ਼ਤ ਪਨਾਹ ਤੇ ਮਾਰਿਆ ਹੱਥ, ਸਹਿਜ ਨਾਲ ਸਮਝਾਈਆ। ਤੂੰ ਸੁਣ ਸ਼ਬਦ ਅਕਥ, ਬਿਨ ਰਸਨਾ ਦਿਆਂ ਸੁਣਾਈਆ। ਜਗਤ ਵਾਸਨਾ ਜਗਤ ਦੀ ਵਥ, ਜਗਿਆਸੂਆਂ ਨਾਲ ਰਖਾਈਆ। ਤੇਰਾ ਨੂਰ ਤੇਰਾ ਆਤਮਾ ਰੂਪ ਪੁਰਖ ਸਮਰਥ, ਸਮਰਥ ਵਿਚ ਮਿਲ ਕੇ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਤਤ ਕਹਿਣ ਅੰਤਰ ਨਿਰੰਤਰ ਆਇਆ ਧਰਵਾਸ, ਜਗਤ ਮਮਤਾ ਨਾ ਕੋਇ ਰਖਾਈਆ। ਇਕੋ ਨਾਮ ਇਕ ਵਿਸ਼ਵਾਸ, ਇਕੋ ਸ਼ਬਦ ਵਿਚ ਸਮਾਈਆ। ਜਿਸ ਦੀ ਧਾਰ ਵਿਚੋਂ ਪੂਰੀ ਹੋਈ ਆਸ, ਤ੍ਰਿਸ਼ਨਾ ਜਗਤ ਦਿਤੀ ਮਿਟਾਈਆ। ਅੰਤ ਲੇਖਾ ਰਿਹਾ
ਨਾ ਨਾਲ ਸ਼ੰਕਰ ਕੈਲਾਸ਼, ਕਲਾਧਾਰੀ ਨਾ ਕੋਇ ਚਤੁਰਾਈਆ। ਚਿਤਰ ਗੁਪਤ ਲੇਖ ਵਖਾ ਸਕਿਆ ਨਾ ਕੋਇ ਖ਼ਾਸ, ਰਾਏ ਧਰਮ ਨਾ ਵੇਖਣ ਪਾਈਆ। ਲਾੜੀ ਮੌਤ ਫਿਰੇ ਉਦਾਸ, ਖ਼ੁਸ਼ੀ ਗ਼ਮੀ ਨਜ਼ਰ ਕੋਇ ਨਾ ਆਈਆ। ਸਤਿਗੁਰ ਸ਼ਬਦ ਕਰ ਆਪ ਤਲਾਸ਼, ਹਰਿਜਨ ਖੋਜਿਆ ਚਾਈਂ ਚਾਈਂਆ। ਜੋਤੀ ਧਾਰ ਹੋ ਕੇ ਆਇਆ ਪਾਸ, ਪਾਸਾ ਦੀਨ ਦੁਨੀ ਬਦਲਾਈਆ। ਆਤਮ ਧਾਰ ਲੇਖਾ ਲਾ ਪਵਣ ਸਵਾਸ, ਸਾਹ ਸਾਹ ਆਪਣੇ ਰੰਗ ਰੰਗਾਈਆ। ਪੰਧ ਮੁਕਾ ਪ੍ਰਿਥਮੀ ਆਕਾਸ਼, ਗਗਨ ਗਗਨੰਤਰਾਂ ਚਰਨਾਂ ਹੇਠ ਦਬਾਈਆ। ਸਚ ਦੁਆਰ ਦਰਗਾਹ ਸਾਚੀ ਸਚਖੰਡ ਟਿਕਾਇਆ ਚਰਨ ਪੁਰਖ ਅਬਿਨਾਸ਼, ਦੂਸਰ ਦਰ ਨਜ਼ਰ ਕੋਇ ਨਾ ਆਈਆ। ਨਾਲ ਲੇਖਾ ਮੁਕਾ ਤਤਾਂ ਵਾਲੀ ਲਾਸ਼, ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਜਗਤ ਨਾਤਾ ਮਾਤ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਲਕ ਇਕ ਗੁਸਾਈਂਆ। ਆਤਮਾ ਕਹੇ ਮੇਰਾ ਦਰ ਕਰ ਸੁਹੰਜਣਾ, ਸੋਭਾਵੰਤ ਆਪ ਸੁਹਾਈਆ । ਦੀਪਕ ਜਗੇ ਆਦਿ ਨਿਰੰਜਣਾ, ਨੂਰ ਨੁਰਾਨਾ ਡਗਮਗਾਈਆ। ਇਕੋ ਪ੍ਰੇਮ ਪਿਆਰ ਪ੍ਰੀਤੀ ਹੋਵੇ ਮਜਨਾ, ਦੂਸਰ ਲੋੜ ਰਹੀ ਨਾ ਰਾਈਆ। ਘਰ ਸੁਆਮੀ ਦਿਸੇ ਸੱਜਣਾ, ਹਰਿ ਕਰਤਾ ਨੂਰ ਅਲਾਹੀਆ। ਜਿਸ ਦਾ ਰੂਪ ਅਨੂਪ ਗੋਪਾਲ ਮੂਰਤ ਮਦਨਾ, ਜੋਤੀ ਜਾਤਾ ਡਗਮਗਾਈਆ। ਜਿਸ ਦੀ ਧਾਰ ਵਿਚ ਮਿਲ ਕੇ ਨਾ ਕੋਈ ਬੰਦਗੀ ਰਹੀ ਨਾ ਭਜਨਾ, ਸਿਮਰਨ ਦੀ ਲੋੜ ਨਾ ਕੋਇ ਰਖਾਈਆ। ਜਿਥੇ ਇਕੋ ਰੂਪ ਆਅਲਾ ਅਦਨਾ, ਵੱਡਾ ਛੋਟਾ ਵੰਡ ਨਾ ਕੋਇ ਵੰਡਾਈਆ। ਜਿਥੇ ਧੰਨਾ ਜੱਟ ਸੈਨ ਨਾਈ ਫਿਰੇ ਸਦਨਾ, ਰਵੀਦਾਸ ਆਪਣੀ ਗੰਢ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਬੰਕ ਇਕ ਸੁਹਾਈਆ। ਆਤਮਾ ਕਹੇ ਮੈਂ ਭਗਤਾਂ ਮਿਲਿਆ ਜਾ, ਜਾਣਕਾਰੀ ਕੀਤੀ ਚਾਈਂ ਚਾਈਂਆ। ਸਭ ਨੇ ਖ਼ੁਸ਼ੀਆਂ ਵਿਚ ਕੀਤਾ ਵਾਹ ਵਾਹ, ਵਾਹਵਾ ਤੇਰੀ ਬੇਪਰਵਾਹੀਆ। ਪਾਲ ਸਿੰਘ ਨੇ ਆਵਾਜ਼ ਮਾਰੀ ਲੈ ਕੇ ਨਾਂ, ਬਿਨ ਰਸਨਾ ਦਿਤਾ ਸੁਣਾਈਆ। ਚੇਤ ਸਿੰਘ ਹਸ ਕੇ ਤਾੜੀ ਦਿਤੀ ਲਾ, ਦੋਹਾਂ ਹੱਥਾਂ ਹੱਥ ਮਿਲਾਈਆ। ਬਿਸ਼ਨ ਕੌਰ ਕਿਹਾ ਦਾਤੋ ਤੂੰ ਕਿਥੋਂ ਗਈ ਆ, ਕੇਹੜਾ ਪੰਧ ਮੁਕਾਈਆ। ਤੇਜਾ ਸਿੰਘ ਹਸ ਕੇ ਕਹੇ ਨਾ ਮੈਂ ਤੇਰਾ ਪੁਤ ਬਣਿਆ ਨਾ ਤੂੰ ਮੇਰੀ ਬਣੀ ਮਾਂ, ਪੈਂਤੀ ਸਾਲ ਲਾਰਿਆਂ ਵਿਚ ਲੰਘਾਈਆ। ਉਸ ਪ੍ਰਭੂ ਦਾ ਖੇਲ ਵੇਖ ਲੈ ਜਿਸ ਨੇ ਤੇਰਾ ਘਰ ਦਿਤਾ ਵਸਾ, ਪੁਤ ਪੋਤਰਿਆਂ ਨਾਲ ਸੋਭਾ ਪਾਈਆ। ਸੋਹਣ ਸਿੰਘ ਦਾ ਸੋਹਣਾ ਰਹਿ ਜਾਏ ਦੁਨੀਆ ਵਿਚ ਨਾਂ, ਨਾਮ ਨਿਧਾਨਾ ਪ੍ਰਭ ਵਸਤ ਝੋਲੀ ਦਿਤੀ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲੇ ਅਗੇ ਪਿਛੇ ਸਾਰੇ ਸਚਖੰਡ ਦੇਵੇ ਪੁਚਾ, ਜਗਤ ਦੇ ਵਿਛੜੇ ਦਰਗਾਹ ਸਾਚੀ ਲਏ ਮਿਲਾਈਆ।