੨੧ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਜਗਜੀਤ ਸਿੰਘ ਦੇ ਗ੍ਰਹਿ ਜੰਮੂ ਸ਼ਹਿਰ
ਨਾਰਦ ਕਹੇ ਧਰਨੀਏ ਅੱਜ ਖ਼ੁਸ਼ੀਆਂ ਨਾਲ ਮੈਨੂੰ ਆਈ ਹਾਸੀ, ਹਸਮੁਖ ਹੋ ਕੇ ਤੈਨੂੰ ਦਿਆਂ ਜਣਾਈਆ। ਚਾਰ ਜੁਗ ਦੀ ਮੇਰੇ ਅੰਦਰੋਂ ਨਿਕਲੀ ਉਦਾਸੀ, ਹੈਰਾਨੀ ਪਰੇਸ਼ਾਨੀ ਆਪਣਾ ਰੂਪ ਬਦਲਾਈਆ। ਫੇਰ ਬਿਨਾ ਮੁਖ ਤੋਂ ਆਈ ਖਾਂਸੀ, ਬਿਨ ਜ਼ਬਾਨ ਤੋਂ ਸਵਾਸ ਤੋਂ ਆਪਣਾ ਰੂਪ
ਬਦਲਾਈਆ। ਝਟ ਮੈਨੂੰ ਇਸ਼ਾਰਾ ਦਿਤਾ ਸ਼ੰਕਰ ਕੈਲਾਸ਼ੀ, ਕਲਾ ਆਪਣੀ ਅਗੰਮ ਪਰਗਟਾਈਆ। ਬ੍ਰਹਮੇ ਬ੍ਰਹਮ ਧਾਰ ਦਵਾਇਆ ਵਿਸ਼ਵਾਸ਼ੀ, ਵਿਸ਼ਿਆਂ ਤੋਂ ਬਾਹਰ ਸਮਝਾਈਆ। ਵਿਸ਼ਨੂੰ ਆਪਣੀ ਧਾਰ ਕਰ ਪਰਕਾਸ਼ੀ, ਮੇਰਾ ਪਰਦਾ ਦਿਤਾ ਚੁਕਾਈਆ। ਸਤਿਗੁਰ ਸ਼ਬਦ ਇਸ਼ਾਰਾ ਦਿਤਾ ਨਾਰਦਾ ਤਕ ਲੈ ਬਾਵਨ ਵਾਲੇ ਰਿਸ਼ੀ ਤੇਰਾਂ ਸੌ ਸਤਾਸੀ, ਸਤਹ ਬੁਲੰਦੀ ਧਰਨੀ ਧਰਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਧਰਨੀਏ ਧਵਲੇ ਖੋਲ੍ਹ ਲੈ ਅੱਖੀਆਂ, ਬਿਨ ਨੇਤਰ ਨੈਣ ਉਠਾਈਆ। ਤੇਰੇ ਉਤੇ ਖੇਲ ਹੋਣਾ ਅਲਖਣਾ ਅਲੱਖੀਆ, ਅਲਖ ਅਗੋਚਰ ਕੀ ਆਪਣੀ ਕਾਰ ਕਮਾਈਆ। ਨਾਲੇ ਹਸ ਕੇ ਕਿਹਾ ਮੈਂ ਤੈਨੂੰ ਖ਼ਬਰਾਂ ਅਗੰਮੀਆਂ ਦੱਸੀਆਂ, ਦਹਿ ਦਿਸ਼ਾ ਸਮਝ ਕੋਇ ਨਾ ਪਾਈਆ। ਜਿਹੜੀਆਂ ਆਸ਼ਾ ਜੁਗ ਚੌਕੜੀ ਮੇਰੇ ਅੰਦਰ ਵਸੀਆਂ, ਵਾਸਤਾ ਨਿਰਗੁਣ ਨਾਲ ਰਖਾਈਆ। ਓਹ ਬੱਧੀਆਂ ਗਈਆਂ ਨਹੀਂ ਕਿਸੇ ਨਾਲ ਤਾਰਾਂ ਰੱਸੀਆਂ, ਗੰਢ ਸਕੇ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਧੁਰਦਰਗਾਹੀਆ। ਨਾਰਦ ਕਹੇ ਧਰਨੀਏ ਸਤਿਗੁਰ ਸ਼ਬਦ ਕੋਲੋਂ ਕਰ ਜਾਣਕਾਰੀ, ਅਣਜਾਣੇ ਤੈਨੂੰ ਦਿਆਂ ਜਣਾਈਆ। ਜਿਸ ਦੀ ਖੇਲ ਆਦਿ ਜੁਗਾਦਿ ਨਿਆਰੀ, ਨਿਰਗੁਣ ਸਰਗੁਣ ਹੋ ਕੇ ਆਪਣਾ ਹੁਕਮ ਵਰਤਾਈਆ। ਉਹ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਦ ਪਾਵਣਹਾਰਾ ਸਾਰੀ, ਮਹਾਸਾਰਥੀ ਹੋ ਕੇ ਆਪਣਾ ਖੇਲ ਖਿਲਾਈਆ। ਉਹ ਸ਼ਾਹੋ ਭੂਪ ਸ਼ਹਿਨਸ਼ਾਹ ਸਿਕਦਾਰੀ, ਰਾਜ ਰਾਜਾਨਾ ਨੌਜਵਾਨਾ ਇਕ ਅਖਵਾਈਆ। ਜੋ ਲਹਿਣਾ ਦੇਣਾ ਜਾਣੇ ਸਦਾ ਜੁਗ ਚਾਰੀ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਜਿਸ ਨੂੰ ਬਾਵਨ ਧਾਰ ਲੱਗੀ ਪਿਆਰੀ, ਬਲ ਦੁਆਰ ਸੋਭਾ ਪਾਈਆ। ਉਹ ਨੂਰ ਨੁਰਾਨਾ ਸ਼ਾਹ ਸੁਲਤਾਨਾ ਜੋਤੀ ਜਾਤਾ ਏਕੰਕਾਰੀ, ਅਕਲ ਕਲ ਆਪਣੀ ਖੇਲ ਖਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਧਰਨੀਏ ਆਹ ਵੇਖ ਪੁਰਾਣੀਆਂ ਕਾਪੀਆਂ, ਕਪਲ ਮੁਨ ਕੀ ਗਿਆ ਜਣਾਈਆ। ਜੇਹੜੀਆਂ ਬਿਨ ਅੱਖਰਾਂ ਤੋਂ ਛਾਪੀਆਂ, ਸ਼ਾਹੀ ਵੰਡ ਨਾ ਕੋਇ ਵੰਡਾਈਆ। ਬਿਨ ਅੱਖਾਂ ਮਾਰ ਲੈ ਝਾਕੀਆਂ, ਬਿਨ ਨੈਣਾਂ ਨੈਣ ਤਕਾਈਆ। ਏਹਦੇ ਵਿਚੋਂ ਦਿਸਣ ਅਗੰਮੀਆਂ ਪਾਤੀਆਂ, ਪਤ੍ਰਕਾ ਗੁਰ ਅਵਤਾਰ ਪੈਗ਼ੰਬਰ ਜੋ ਜਣਾਈਆ। ਕਲਜੁਗ ਹੋਣੀਆਂ ਅੰਤ ਅੰਧੇਰੀਆਂ ਰਾਤੀਆਂ, ਸਾਚਾ ਚੰਦ ਨਾ ਕੋਇ ਚਮਕਾਈਆ। ਝਗੜਾ ਪੈਣਾ ਜ਼ਾਤ ਪਾਤੀਆਂ, ਦੀਨ ਮਜ਼੍ਹਬ ਕਰੇ ਲੜਾਈਆ। ਨਾਮ ਕਲਮਾ ਇਕ ਦੂਜੇ ਮਾਰੇ ਕਾਤੀਆਂ, ਸ਼ਰਅ ਸ਼ਰੀਅਤ ਸੰਗ ਬਣਾਈਆ। ਕਲਜੁਗ ਕੂੜੀ ਕਿਰਿਆ ਖੇਲ ਹੋਣਾ ਡੂੰਘੇ ਖਾਤੀਆ, ਖ਼ਤਰਾ ਹੋਵੇ ਖ਼ਲਕ ਖ਼ੁਦਾਈਆ। ਉਸ ਵੇਲੇ ਪੁਰਖ ਅਕਾਲਾ ਦੀਨ ਦਿਆਲਾ ਪੁਛੇ ਵਾਤੀਆ, ਵਾਰਸ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਧਰਨੀ ਕਹੇ ਨਾਰਦ ਤੂੰ ਬਹੁ ਪੁਰਾਣਾ ਪਾਂਧਾ, ਪੰਡਤਾ ਦਿਆਂ ਸਮਝਾਈਆ। ਕਿਧਰੋਂ ਆਇਆ ਥੱਕਾ ਮਾਂਦਾ, ਜਗਤ ਜਹਾਨ ਪੰਧ ਮੁਕਾਈਆ। ਕਿਉਂ ਤੂੰ ਮੇਰਾ ਮੈਂ ਤੇਰਾ ਢੋਲਾ ਗਾਂਦਾ, ਬਿਨ ਅੱਖਰਾਂ ਸਿਫ਼ਤ ਸਲਾਹੀਆ। ਨਾਰਦ ਕਹੇ ਧਰਨੀਏ ਮੈਂ ਵਣਜਾਰਾ ਬਣਿਆ ਇਕੋ ਨਾਂ ਦਾ, ਨਾਉਂ ਨਿਰੰਕਾਰ ਇਕ ਸੁਣਾਈਆ। ਜਿਸ ਝਗੜਾ ਮੇਟਣਾ ਕਲਜੁਗ ਅੰਤਮ ਸੂਰ ਗਾਂ ਦਾ, ਢੋਰਾਂ ਪਸ਼ੂਆਂ ਖੱਲ ਨਾ ਕੋਇ ਲੁਹਾਈਆ। ਨੀ ਤੇਰਾ ਲਹਿਣਾ ਦੇਣਾ ਪੂਰਾ ਕਰਨਾ ਧਰਨੀ
ਮਾਂ ਦਾ, ਮਮਤਾ ਵਾਲੀਏ ਤੈਨੂੰ ਦਿਆਂ ਸੁਣਾਈਆ। ਉਹਦਾ ਵਕ਼ਤ ਸੁਹੰਜਣਾ ਖ਼ੁਸ਼ੀਆਂ ਵਾਲਾ ਚਾ ਦਾ, ਚਾਓ ਘਨੇਰਾ ਇਕ ਪਰਗਟਾਈਆ। ਜਿਸ ਦਾ ਗੋਬਿੰਦ ਢੋਲਾ ਗਾਇਆ ਵਾਹ ਵਾਹ ਦਾ, ਵਾਹਵਾ ਤੇਰੀ ਬੇਪਰਵਾਹੀਆ। ਓਹ ਖ਼ਸਮ ਖ਼ਸਮਾਨਾ ਅਗੰਮ ਅਥਾਹ ਦਾ, ਅਲਖ ਅਗੋਚਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਧਰਨੀਏ ਮੇਰੇ ਕੋਲ ਬੇਖ਼ਬਰਾਂ ਦੀਆਂ ਖ਼ਬਰਾਂ, ਬੇਖ਼ਬਰੇ ਤੈਨੂੰ ਦਿਆਂ ਜਣਾਈਆ। ਜਿਸ ਨੂੰ ਸੁਣ ਕੇ ਰਹੇ ਨਾਂ ਕੋਇ ਬੇਸਬਰਾ, ਸਬਰ ਸਬੂਰੀ ਇਕ ਦਰਸਾਈਆ। ਜਿਸ ਵਿਚ ਦੀਨ ਦੁਨੀਆਂ ਦੀਆਂ ਧਾਰਾਂ ਮੇਟੇ ਗ਼ਦਰਾਂ, ਝਗੜਾ ਰਹੇ ਨਾ ਖ਼ਲਕ ਖ਼ੁਦਾਈਆ। ਆਤਮ ਪਰਮਾਤਮ ਪਾਵੇ ਕ਼ਦਰਾਂ, ਕ਼ੁਦਰਤ ਦਾ ਕ਼ਾਦਰ ਨੂਰ ਅਲਾਹੀਆ। ਤੇਰੀਆਂ ਪੂਰੀਆਂ ਕਰੇ ਸਧਰਾਂ, ਸਦਮੇ ਤੇਰੇ ਦਏ ਮਿਟਾਈਆ। ਮਿਹਰਵਾਨ ਹੋ ਕੇ ਮਿਹਰ ਦੀਆਂ ਕਰੇ ਨਜ਼ਰਾਂ, ਨਜ਼ਰੀਆ ਆਪਣਾ ਇਕ ਜਣਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰਾ ਇਕੋ ਵੇਖੇ ਸ਼ਜਰਾ, ਸ਼ਹਿਨਸ਼ਾਹ ਹੋ ਕੇ ਧਿਆਨ ਲਗਾਈਆ। ਤੂੰ ਯਾਦ ਕਰ ਲੈ ਜੋ ਮੁਹੰਮਦ ਨੂੰ ਸੰਦੇਸ਼ਾ ਦਿਤਾ ਈਲਜਬਰਾ, ਜਬਰਾਈਲ ਕੀ ਜਣਾਈਆ। ਸਦੀ ਚੌਧਵੀਂ ਨੂਰ ਨੁਰਾਨਾ ਉਤਰੇ ਉਤੋਂ ਅੰਬਰਾ, ਜ਼ਮੀਂ ਜ਼ਮਾਂ ਧਿਆਨ ਲਗਾਈਆ। ਆਵਾਜ਼ ਸੁਣਾਏ ਅਗੰਮੇ ਮੰਬਰਾ, ਮਹਿਰਾਬਾਂ ਵੰਡ ਨਾ ਕੋਇ ਵੰਡਾਈਆ। ਨਿਗਾਹ ਮਾਰੇ ਜੂਹਾਂ ਕੰਦਰਾਂ, ਕਾਇਆ ਕਾਅਬੇ ਫੋਲ ਫੁਲਾਈਆ। ਦੀਨ ਦੁਨੀ ਸ਼ਰਅ ਦਾ ਤੋੜੇ ਜੰਦਰਾ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਮਨੂਆ ਦਹਿ ਦਿਸ਼ਾ ਨਾ ਉਠ ਉਠ ਧਾਵੇ ਬੰਦਰਾ, ਬੰਦਗੀ ਆਪਣੀ ਇਕ ਵਖਾਈਆ। ਝਗੜਾ ਮੇਟ ਮਸੀਤਾਂ ਮੰਦਰਾਂ, ਦੁਆਰਾ ਇਕੋ ਇਕ ਦਰਸਾਈਆ। ਮਾਨਵ ਜ਼ਾਤੀ ਝਗੜਾ ਰਹੇ ਨਾ ਪਸ਼ੂਆਂ ਡੰਗਰਾਂ, ਭੇਵ ਅਭੇਦਾ ਦਏ ਖੁਲ੍ਹਾਈਆ। ਪਰ ਇਕ ਗੱਲ ਯਾਦ ਰਖ ਜਿਸ ਖੇਲ ਵੇਖਣਾ ਜੂਹਾਂ ਜੰਗਲਾਂ, ਟਿੱਲੇ ਪਹਾੜਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਧੁਰਦਰਗਾਹੀਆ। ਨਾਰਦ ਕਹੇ ਧਰਨੀਏ, ਆਹ ਵੇਖ ਲੈ ਲਾਇਨਾਂ ਦੋ ਚਾਰ, ਚਾਰ ਜੁਗ ਦਾ ਭੇਵ ਖੁਲ੍ਹਾਈਆ। ਤੇਰਾਂ ਸੌ ਸਤਾਸੀ ਰਿਸ਼ੀਆਂ ਦੀ ਪੁਕਾਰ, ਪੁਨਹ ਪੁਨਹ ਕਰਕੇ ਸੀਸ ਨਿਵਾਈਆ। ਬਾਵਨ ਖ਼ੁਸ਼ੀਆਂ ਨਾਲ ਸੁਣੇ ਸੁਣਨੇਹਾਰ, ਆਪ ਆਪਣੀ ਖ਼ੁਸ਼ੀ ਬਣਾਈਆ। ਨਾਲੇ ਚਰਨਾਂ ਨਾਲ ਧੂੜ ਉਡਾ ਕੇ ਛਾਰ, ਸਭ ਦੇ ਉਤੇ ਦਿਤੀ ਸੁਟਾਈਆ। ਨਾਲੇ ਅੱਖਰ ਅੱਖਰ ਦੱਸ ਕੇ ਵੇਦ ਚਾਰ, ਬ੍ਰਹਮਾ ਦਾ ਲੇਖਾ ਪੂਰ ਕਰਾਈਆ। ਅਥਰਬਣ ਉਤੇ ਹੱਥ ਫੇਰਿਆ ਨੌ ਵਾਰ, ਬਿਨ ਹੱਥਾਂ ਹੱਥ ਟਿਕਾਈਆ। ਰਿਸ਼ੀਓ ਹੋਣਾ ਖ਼ਬਰਦਾਰ, ਆਲਸ ਨਿੰਦਰਾ ਰਹਿਣ ਕੋਇ ਨਾ ਪਾਈਆ। ਕਲਜੁਗ ਅੰਤਮ ਕਲ ਕਲਕੀ ਹੋਏ ਅਵਤਾਰ, ਨਿਹਕਲੰਕ ਨਾਉਂ ਰਖਾਈਆ। ਤੁਹਾਡਾ ਲਹਿਣਾ ਦੇਣਾ ਉਸ ਦੇ ਨਾਲ ਹੋਵੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦੇਣ ਗਵਾਹੀਆ। ਜੁਗ ਜੁਗ ਵਿਛੜੇ ਆਪੇ ਮੇਲੇ ਮੇਲਣਹਾਰ, ਵਿਛੋੜਾ ਪੂਰਬ ਦਏ ਚੁਕਾਈਆ। ਨਾਲ ਹਸ ਕੇ ਕਿਹਾ ਤੁਸਾਂ ਸੰਮਤ ਸ਼ਹਿਨਸ਼ਾਹੀ ਵੇਖਣਾ ਇਕ ਇਕ ਦੀ ਧਾਰ, ਏਕਾ ਏਕੇ ਨਾਲ ਮਿਲਾਈਆ। ਸੰਬਲ ਦਾ ਮਾਲਕ ਹੋ ਕੇ ਪਾਵੇ ਤੁਹਾਡੀ ਸਾਰ, ਸਤਿਗੁਰ ਸ਼ਬਦ ਸ਼ਬਦ ਵਡਿਆਈਆ। ਨਾਲੇ ਖ਼ੁਸ਼ੀਆਂ ਨਾਲ ਬਾਵਨ ਕੀਤਾ ਇਸ਼ਾਰ, ਸੈਨਤ ਦਿਤੀ ਲਗਾਈਆ। ਜਿਸ ਭੋਜਨ ਦਾ ਤੁਸੀਂ ਵੇਖ ਕੇ ਆਏ ਭੰਡਾਰ, ਅੰਨ ਖਾ ਖਾ ਖ਼ੁਸ਼ੀ ਬਣਾਈਆ। ਉਨ੍ਹਾਂ ਵਿਚੋਂ ਖ਼ੁਸ਼ੀਆਂ ਵਿਚ ਬਹੁਤਿਆਂ ਕਿਹਾ ਪੁਕਾਰ, ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ
ਹਰਿ, ਸਚ ਦੀ ਕਰਨੀ ਕਾਰ ਕਮਾਈਆ। ਬਾਵਨ ਫੇਰ ਖ਼ੁਸ਼ੀਆਂ ਨਾਲ ਤੇਰਾਂ ਸੌ ਸਤਾਸੀ ਧਾਰ ਤਕੀ, ਰਿਸ਼ੀ ਰਿਖੀਸ਼ਰਾਂ ਵੇਖ ਵਖਾਈਆ। ਸਭ ਨੂੰ ਹੁਕਮ ਦਿਤਾ ਆਪਣੇ ਹਿਰਦੇ ਕਰੋ ਪੱਕੀ, ਕੱਚੀ ਗੰਢ ਨਾ ਕੋਇ ਰਖਾਈਆ। ਅੱਖਾਂ ਮੀਟੋ ਧਿਆਨ ਧਰੋ ਕੇਹੜੀ ਰੋਟੀ ਖਾਧੀ ਪੱਕੀ, ਪਕਵਾਨ ਕਿਹੜਾ ਨਜ਼ਰੀ ਆਈਆ। ਜਾਂ ਸਭ ਨੇ ਧਿਆਨ ਧਰਿਆ ਯੂਗੋਸਲਾਵੀਆ ਦੀ ਨਜ਼ਰ ਆਈ ਮੱਕੀ, ਜੋ ਨੌਂ ਦਾਣੇ ਲਿਆਂਦੇ ਚਾਈਂ ਚਾਈਂਆ। ਜਿਸ ਦਾ ਰਸ ਪਿਆਰ ਵਿਚ ਸਭ ਨੇ ਲਿਆ ਛਕੀ, ਸ਼ਿਕਵਾ ਅਵਰ ਰਿਹਾ ਨਾ ਰਾਈਆ। ਝਟ ਬਾਵਨ ਨੇ ਆਵਾਜ਼ ਦਿਤੀ ਹਕੀ, ਹਕ਼ੀਕ਼ਤ ਦਿਤੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਤੇਰਾਂ ਸੌ ਸਤਾਸੀ ਰਿਸ਼ੀ ਹੋਏ ਖ਼ਾਮੋਸ਼, ਮੁਖ ਦੰਦ ਜੇਹਵਾ ਨਾ ਕੋਇ ਹਿਲਾਈਆ। ਸਭ ਨੇ ਆਪਣੀ ਆਪਣੀ ਬਦਲੀ ਹੋਸ਼, ਮਨਸਾ ਮਨ ਦੀ ਦੂਰ ਕਰਾਈਆ। ਫੇਰ ਹੱਥ ਮਾਰਿਆ ਆਪਣੇ ਕਾਇਆ ਮਾਟੀ ਵਾਲੇ ਪੋਸ਼, ਤਨ ਵਜੂਦ ਵੇਖ ਵਖਾਈਆ। ਫੇਰ ਬਿਨਾ ਬੁੱਧੀ ਤੋਂ ਪੈ ਗਏ ਵਿਚ ਸੋਚ, ਸਮਝ ਜਗਤ ਨਾ ਕੋਇ ਜਣਾਈਆ। ਝਟ ਬਾਵਨ ਨੇ ਅੰਦਰੋਂ ਭਾਵਨਾ ਬਦਲੀ ਲੋਚ, ਆਸਾ ਆਸਾ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਝਟ ਨੌ ਦਾਣੇ ਹਸ ਕੇ ਲੱਗੇ ਕਹਿਣ, ਰਿਸ਼ੀਆਂ ਅੰਦਰ ਢੋਲੇ ਗਾਈਆ । ਤੁਹਾਡਾ ਕੁਛ ਲੇਖਾ ਲਿਖਿਆ ਜਾਣਾ ਵਿਚ ਰਮਾਇਣ, ਬਾਲਮੀਕ ਦਏ ਗਵਾਹੀਆ। ਤੁਹਾਡਾ ਕਾਹਨ ਨੇ ਬਣਨਾ ਸੈਣ, ਸੱਜਣ ਇਕ ਅਖਵਾਈਆ। ਪੈਗ਼ੰਬਰਾਂ ਬਣਨਾ ਮੁਹਾਇਣ, ਸੋਹਣਾ ਸੰਗ ਬਣਾਈਆ। ਗੁਰੂਆਂ ਦੇਣਾ ਦੇਣ, ਬਚਿਆ ਰਹਿਣ ਕੋਇ ਨਾ ਪਾਈਆ। ਕਲਜੁਗ ਅੰਤ ਕੂੜੀ ਕਿਰਿਆ ਵਹਿਣਾ ਵਹਿਣ, ਨਵ ਸੱਤ ਆਪਣਾ ਰੂਪ ਬਦਲਾਈਆ। ਪੁਰਖ ਅਕਾਲਾ ਦੀਨ ਦਿਆਲਾ ਤੁਹਾਡਾ ਲੇਖਾ ਲਹਿਣਾ ਆਵੇ ਦੇਣ, ਦੀਨ ਦੁਨੀ ਵਿਚੋਂ ਖੋਜ ਖੁਜਾਈਆ। ਤੁਸਾਂ ਬੈਠਣਾ ਨਾਲ ਚੈਨ, ਖੋਜਣ ਦੀ ਲੋੜ ਰਹੇ ਨਾ ਰਾਈਆ। ਝਟ ਇਸ਼ਾਰਾ ਦਿਤਾ ਉਠਕੇ ਚੌਦਾਂ ਰਤਨਾਂ ਵਿਚੋਂ ਕਾਮਧੇਨ, ਐਰਾਪਤ ਹਾਥੀ ਕੀ ਸੁਣਾਈਆ। ਕੀ ਲਹਿਣਾ ਦੇਣਾ ਤੁਹਾਡਾ ਵਿਚ ਹਿੰਦਵਾਇਣ, ਭਾਰਤ ਭਾਵਨਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨੌਂ ਦਾਣੇ ਕਹਿਣ ਰਿਸ਼ੀਓ ਪ੍ਰਭੂ ਨੇ ਤੁਹਾਡੇ ਉਤੇ ਕਰਨੀ ਮਿਹਰ, ਮਿਹਰਵਾਨ ਹੋ ਕੇ ਦਇਆ ਕਮਾਈਆ। ਤੁਹਾਨੂੰ ਮਾਨਸ ਜਨਮ ਮਿਲਣਾ ਫੇਰ, ਫੇਰੀ ਕਲਜੁਗ ਨਾਲ ਮਿਲਾਈਆ। ਲੇਖਾ ਜਾਣੇ ਸਤਿਗੁਰ ਸ਼ਬਦ ਹੋ ਕੇ ਸ਼ੇਰ, ਸਿੰਘ ਆਪਣਾ ਹੁਕਮ ਬਦਲਾਈਆ। ਤੁਹਾਡਾ ਚੁਰਾਸੀ ਵਾਲਾ ਮੂਲ ਨਾ ਹੋਵੇ ਗੇੜ, ਜੂਨੀ ਜੂਨ ਨਾ ਕੋਇ ਭੁਆਈਆ। ਅੰਤਮ ਲਹਿਣਾ ਦੇਣਾ ਦਏ ਨਬੇੜ, ਲੇਖਾ ਆਪਣੇ ਹੱਥ ਰਖਾਈਆ। ਸੰਮਤ ਸ਼ਹਿਨਸ਼ਾਹੀ ਗਿਆਰਾਂ ਹਿਸਾਬ ਰਹੇ ਨਾ ਜ਼ਬਰ ਜ਼ੇਰ, ਹਿੰਦਸਾ ਹਿੰਦਸਾ ਨਾ ਕੋਇ ਬਦਲਾਈਆ। ਉਸ ਵੇਲੇ ਤੁਹਾਡਾ ਪਕਵਾਨ ਤੇਰਾਂ ਸੌ ਸਤਾਸੀ ਹੋਵੇ ਸੇਰ, ਮੱਕੀ ਮੱਕਾ ਕਾਅਬਾ ਧਾਰ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਤੇਰਾਂ ਸੌ ਸਤਾਸੀ ਸੇਰ ਕਹੇ ਅਸੀਂ ਸਚ ਰੂਪ ਬਦਲਾਵਾਂਗੇ। ਰੂਪ ਅਨੂਪ ਆਪ ਦਰਸਾਵਾਂਗੇ। ਸ਼ਾਹੋ ਭੂਪ ਸੰਗ ਰਖਾਵਾਂਗੇ। ਅੰਗ ਅੰਗ ਨਾਲ ਮਿਲਾਵਾਂਗੇ। ਭੁਜੰਗ ਹੋ ਕੇ ਢੋਲੇ ਗਾਵਾਂਗੇ। ਮਰਦੰਗ ਧੁਰ ਦਾ ਨਾਮ ਸੁਣਾਵਾਂਗੇ। ਮਾਝਾ ਮਾਲਵਾ ਦੁਆਬਾ ਲੰਘ, ਜੰਮੂ ਆਪਣੀ ਗੰਢ ਪੁਆਵਾਂਗੇ। ਚਾਰ ਜੁਗ ਦੀ
ਡੋਰੀ ਇਕ ਪਤੰਗ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋੜ ਜੁੜਾਵਾਂਗੇ। ਆਤਮ ਪਰਮਾਤਮ ਧਾਰ ਹੋਵੇ ਬ੍ਰਹਮ ਹੰ, ਹੰ ਬ੍ਰਹਮ ਆਪਣਾ ਖੇਲ ਖਿਲਾਵਾਂਗੇ। ਜੋ ਪਿਛਲੀ ਪਿਛੇ ਗਈ ਲੰਘ, ਅਗਲਾ ਲਹਿਣਾ ਜਨ ਭਗਤਾਂ ਝੋਲੀ ਪਾਵਾਂਗੇ। ਸਾਡਾ ਲਹਿਣਾ ਦੇਣਾ ਲੇਖਾ ਹੋਵੇ ਨਾਲ ਪੰਜ, ਪੰਚਮ ਪਰਦਾ ਆਪ ਉਠਾਵਾਂਗੇ। ਨਾ ਕੋਈ ਹਰਖ਼ ਸੋਗ ਰੰਜ, ਰੰਜਸ਼ ਵਿਚ ਕਦੇ ਨਾ ਆਵਾਂਗੇ। ਫੇਰ ਖ਼ੁਸ਼ੀਆਂ ਨਾਲ ਦੀਨ ਦੁਨੀ ਦਾ ਵੇਖੀਏ ਜੰਗ, ਝਗੜੇ ਵਿਚ ਆਪਣੀ ਖ਼ੁਸ਼ੀ ਮਨਾਵਾਂਗੇ। ਛੱਬੀ ਪੋਹ ਦੀ ਸਾਡੀ ਵੰਡ, ਅੰਤਮ ਲੋਹਾਂ ਉਤੇ ਆਪਣਾ ਆਪ ਤਪਾਵਾਂਗੇ। ਫੇਰ ਖੇਲ ਵੇਖਣਾ ਵਿਚ ਨਵਖੰਡ, ਸੱਤਾਂ ਦੀਪਾਂ ਪਰਦਾ ਲਾਹਵਾਂਗੇ। ਚਾਰੇ ਕੂਟ ਪਵੇ ਡੰਡ, ਡੰਡਾਵਤ ਸਭ ਦੀ ਫੋਲ ਫੁਲਾਵਾਂਗੇ। ਫਿਰੇ ਦਰੋਹੀ ਵਿਚ ਵਰਭੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਵਾਂਗੇ। ਛੱਬੀ ਪੋਹ ਕਹੇ ਮੈਂ ਸ਼ਹਿਨਸ਼ਾਹੀ ਸੰਮਤ ਗਿਆਰਾਂ, ਇਕ ਇਕ ਨਾਲ ਮਿਲ ਕੇ ਵਜੇ ਵਧਾਈਆ। ਮੇਰੇ ਏਕੇ ਨਾਲ ਏਕਾ ਏਕੇ ਨਾਲ ਮਿਲਕੇ ਤਿੰਨਾਂ ਦੀ ਹੋਵੇ ਇਕ ਕਤਾਰਾ, ਤ੍ਰੈਲੋਕੀ ਧਾਰ ਜਣਾਈਆ । ਵਿਸ਼ਨ ਬ੍ਰਹਮਾ ਸ਼ਿਵ ਨਾਲ ਦਏ ਇਸ਼ਾਰਾ, ਬਿਨ ਸੈਨਤ ਸੈਨਤ ਸਮਝਾਈਆ। ਰਜੋ ਤਮੋ ਸਤੋ ਨਾਲ ਰੋਵੇ ਜ਼ਾਰੋ ਜ਼ਾਰਾ, ਬਿਨ ਨੈਣਾਂ ਨੀਰ ਵਹਾਈਆ। ਤ੍ਰੈਲੋਕੀ ਕਰੇ ਪੁਕਾਰਾ, ਦਰੋਹੀ ਤੇਰਾ ਨਾਮ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਛੱਬੀ ਪੋਹ ਕਹੇ ਇਕ ਸੌ ਗਿਆਰਾਂ ਗੁਰਮੁਖ ਫੜ ਕੇ ਆਵਣ ਸੋਟੀਆਂ, ਸੱਜੇ ਖੱਬੇ ਹੱਥ ਫੜਾਈਆ। ਇਕ ਸੌ ਗਿਆਰਾਂ ਬੱਧੀਆਂ ਹੋਵਣ ਲੰਗੋਟੀਆਂ, ਰਿਖੀ ਰਖੀਸ਼ਰ ਆਪਣੀ ਕਾਰ ਕਮਾਈਆ। ਇਕ ਸੌ ਗਿਆਰਾਂ ਪਾਈਆਂ ਹੋਵਣ ਸੀਸ ਟੋਪੀਆਂ, ਮਸਤਕ ਟਿੱਕੇ ਲਾਲ ਲਗਾਈਆ। ਇਕ ਸੌ ਗਿਆਰਾਂ ਬਣੀਆਂ ਹੋਵਣ ਗੋਪੀਆਂ, ਬਿਨ ਕਾਹਨ ਖ਼ੁਸ਼ੀ ਬਣਾਈਆ। ਇਕ ਸੌ ਗਿਆਰਾਂ ਕੁੱਛੜ ਚੁਕੀਆਂ ਹੋਵਣ ਪੋਤੀਆਂ, ਸੱਤ ਸਾਲ ਤੋਂ ਵਧ ਉਮਰ ਨਾ ਕੋਇ ਜਣਾਈਆ। ਇਕ ਸੌ ਗਿਆਰਾਂ ਜਗਾਈਆਂ ਹੋਵਣ ਜੋਤੀਆਂ, ਦੀਪਕ ਚਾਰ ਮੁਖ ਸੁਹਾਈਆ। ਇਕ ਸੌ ਗਿਆਰਾਂ ਤੁਰੀਆਂ ਆਵਣ ਨਾ ਜਾਗਣ ਨਾ ਸੋਤੀਆਂ, ਅੱਖ ਅੱਖ ਵਿਚੋਂ ਬਦਲਾਈਆ। ਇਕ ਸੌ ਗਿਆਰਾਂ ਕੋਲ ਗਿਆਰਾਂ ਗਿਆਰਾਂ ਹੋਵਣ ਰੋਟੀਆਂ, ਸੀਸ ਸੀਸ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਛੱਬੀ ਪੋਹ ਕਹੇ ਇਕ ਸੌ ਗਿਆਰਾਂ ਪਾਉਂਦੇ ਆਵਣ ਭੰਗੜਾ, ਕਪੜਿਆਂ ਵੰਡ ਨਾ ਕੋਇ ਵੰਡਾਈਆ। ਇਕ ਸੌ ਗਿਆਰਾਂ ਰੂਪ ਬਣਿਆ ਹੋਵੇ ਅੰਧੜਾ, ਡੰਗੋਰੀਆਂ ਹੱਥਾਂ ਵਿਚ ਫੜਾਈਆ। ਇਕ ਸੌ ਗਿਆਰਾਂ ਗੁਰਮੁਖ ਬਣਿਆ ਹੋਵੇ ਲੰਗੜਾ, ਸਿੱਧਾ ਪੈਰ ਨਾ ਕੋਇ ਰਖਾਈਆ। ਇਕ ਸੌ ਗਿਆਰਾਂ ਕਰਦਾ ਆਵੇ ਝਗੜਾ, ਹੱਥੋਂ ਹੱਥ ਲੜਾਈਆ। ਇਕ ਸੌ ਗਿਆਰਾਂ ਦੇ ਕੋਲ ਕਲਜੁਗ ਦਾ ਹੋਵੇ ਖਰੜਾ, ਲੇਖਾ ਪਿਛਲਾ ਨਾਲ ਮਿਲਾਈਆ। ਇਕ ਸੌ ਗਿਆਰਾਂ ਗੁਰਮੁਖ ਰੂਪ ਬਣਿਆ ਹੋਵੇ ਬਗਲਾ ਬਪੜਾ, ਅੰਦਰੋਂ ਹੋਰ ਬਾਹਰੋਂ ਹੋਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਖਿਲਾਈਆ। ਛੱਬੀ ਪੋਹ ਕਹੇ ਇਕ ਸੌ ਗਿਆਰਾਂ ਬੀਬੀਆਂ ਹੋਵਣ ਗਾਂਦੀਆਂ, ਗੀਤ ਧੁਰ ਦੇ ਮਾਹੀਆ। ਇਕ ਸੌ ਗਿਆਰਾਂ ਲਾਲ ਪਾਈਆਂ ਹੋਵਣ ਪਰਾਂਦੀਆਂ, ਸੰਧੂਰ ਮੱਥੇ ਵਿਚ ਛੁਹਾਈਆ। ਇਕ ਸੌ ਗਿਆਰਾਂ ਮਿਠਾ ਰਸ ਹੋਵਣ ਖਾਂਦੀਆਂ, ਜਗਤ ਵੰਡ ਨਾ ਕੋਇ ਵੰਡਾਈਆ। ਇਕ ਸੌ ਗਿਆਰਾਂ ਛੱਲੇ ਪਾਏ ਹੋਵਣ ਚਾਂਦੀਆਂ, ਉਂਗਲ ਛੋਟੀ ਜਗਤ ਸੁਹਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਛੱਬੀ ਪੋਹ ਕਹੇ ਮੇਰਾ ਵਕ਼ਤ ਦਿਹਾੜਾ ਸੋਹਣਾ ਹੋਵੇ ਜਗ, ਮੈਨੂੰ ਸੋਹਣੀ ਮਿਲੇ ਵਡਿਆਈਆ। ਗਿਆਰਾਂ ਲੋਹਾਂ ਹੇਠ ਬਲੇਗੀ ਅੱਗ, ਗਿਆਰਾਂ ਗਿਆਰਾਂ ਗੁਰਮੁਖ ਸੇਵ ਕਮਾਈਆ। ਗਿਆਰਾਂ ਵਿਚ ਇਕ ਪਾੜ ਕੇ ਸੁੱਟੀ ਜਾਏਗੀ ਪੱਗ, ਪੂਰਬ ਲੇਖੇ ਲੇਖ ਮੁਕਾਈਆ। ਗਿਆਰਾਂ ਮਾਰ ਕੇ ਕੋਲ ਰਖੇ ਜਾਣਗੇ ਕਗ, ਨੌ ਨੌ ਫੁਟ ਉਚੇ ਦੇਣੇ ਬੰਧਾਈਆ। ਨੌ ਨੌ ਗੁਰਮੁਖ ਮਾਝਾ ਮਾਲਵਾ ਦੁਆਬਾ ਜੰਮੂ ਬੈਠਣਗੇ ਅਲਗ ਅਲਗ, ਸੋਹਣਾ ਰੂਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਛੱਬੀ ਪੋਹ ਕਹੇ ਮੈਨੂੰ ਲੇਖਾ ਯਾਦ ਆ ਗਿਆ ਜੋ ਰਾਮ ਦੀ ਧਾਰ ਕੀਤਾ ਨਾਲ ਕੈਕੇਈ, ਸਹਿਜ ਨਾਲ ਸਮਝਾਈਆ। ਜਿਸ ਦਾ ਲੇਖਾ ਜਗਤ ਧਾਰ ਮਤਰਈ, ਮਤਾ ਸਮਝ ਕੋਇ ਨਾ ਪਾਈਆ। ਜਿਸ ਦਾ ਵਿਸ਼ਾ ਲਿਖਿਆ ਨਹੀਂ ਕਿਸੇ ਉਤੇ ਵਹੀ, ਕਾਗ਼ਜ਼ ਚਲੇ ਨਾ ਕੋਇ ਚਤੁਰਾਈਆ। ਨਾਲੇ ਰਾਮ ਸੰਦੇਸ਼ਾ ਦਿਤਾ ਭਰਤ ਭਈ, ਭਈਆ ਦਿਆਂ ਦ੍ਰਿੜਾਈਆ। ਨਾਲੇ ਹੱਥ ਨਾਲ ਪਾਏ ਸਹੀ, ਸਹਿਜ ਨਾਲ ਸੁਣਾਈਆ। ਜਿਸ ਵੇਲੇ ਕਲਜੁਗ ਅੰਤਮ ਸਭ ਦੀ ਪਤ ਗਈ, ਲਜਿਆ ਨਜ਼ਰ ਕੋਇ ਨਾ ਆਈਆ। ਗੋਬਿੰਦ ਦਾ ਲੰਘਣਾ ਢਈਆ ਢਈ, ਢੌਂਕਾ ਜਗਤ ਲਗਾਈਆ। ਉਸ ਵੇਲੇ ਖੇਲ ਹੋਣਾ ਜੋ ਇਸ਼ਾਰਾ ਕੀਤਾ ਦੁਰਗਾ ਅਸ਼ਟਭੁਜ ਮਈ, ਮਈਆ ਹੋ ਕੇ ਗਈ ਸਮਝਾਈਆ। ਛੱਬੀ ਪੋਹ ਸ਼ਹਿਨਸ਼ਾਹੀ ਸੰਮਤ ਗਿਆਰਾਂ ਜਨ ਭਗਤਾਂ ਲੰਗਰ ਪੱਕੇ ਮਕਈ, ਮੁਕੰਮਲ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਛੱਬੀ ਪੋਹ ਕਹੇ ਪੰਜਾਂ ਪਿਆਰਿਆਂ ਆਪਣਾ ਆਪ ਲੈਣਾ ਸੰਭਾਲ, ਸੰਬਲ ਦਾ ਵਾਸੀ ਖੇਲ ਖਿਲਾਈਆ। ਸੱਜੇ ਗੁਟ ਨਾਲ ਲਾਲ ਰੰਗ ਦਾ ਬੱਧਾ ਹੋਵੇ ਰੁਮਾਲ, ਗੰਢਾਂ ਪੰਜ ਪੰਜ ਬੰਧਾਈਆ। ਪੰਜਾਂ ਲਿਖਾਰੀਆਂ ਆਪਣੇ ਖੁਲ੍ਹੇ ਰਖਣੇ ਵਾਲ, ਪਗੜੀਆਂ ਸੀਸ ਉਤੇ ਟਿਕਾਈਆ। ਪੰਜਾਂ ਦਰਬਾਰੀਆਂ ਇਕ ਕੋਲ ਰਖਣੀ ਢਾਲ, ਪੂਰਬ ਲਹਿਣਾ ਗੋਬਿੰਦ ਸੰਗ ਬਣਾਈਆ। ਫੇਰ ਕਲਜੁਗ ਆ ਕੇ ਕਰੇ ਸੁਆਲ, ਆਪਣਾ ਸੰਗ ਬਣਾਈਆ। ਕਿਸ ਬਿਧ ਮੇਰਾ ਹੋਵੇ ਜ਼ਵਾਲ, ਮੈਨੂੰ ਦਿਉ ਸਮਝਾਈਆ। ਸਤਿਗੁਰ ਸ਼ਬਦ ਬਣੇ ਦਲਾਲ, ਵਿਚੋਲਾ ਧੁਰਦਰਗਾਹੀਆ। ਭੇਵ ਖੁਲ੍ਹਾਏ ਪੁਰਖ ਅਕਾਲ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਛੱਬੀ ਪੋਹ ਕਹੇ ਮੈਂ ਖ਼ੁਸ਼ੀਆਂ ਨਾਲ ਆਇਆ, ਜਨ ਭਗਤਾਂ ਦਿਆਂ ਜਣਾਈਆ। ਜਿਸ ਮੇਰਾ ਵਕ਼ਤ ਸੁਹਾਇਆ, ਸੋਹਣੀ ਦਿਤੀ ਵਡਿਆਈਆ। ਮੈਂ ਕੂੜ ਕੁੜਿਆਰੀ ਗੁਰਮੁਖਾਂ ਅੰਦਰੋਂ ਕਢਾਉਣੀ ਮਾਇਆ, ਮਮਤਾ ਮੋਹ ਵਿਕਾਰ ਰਹਿਣ ਕੋਇ ਨਾ ਪਾਈਆ। ਇਕ ਸੰਦੇਸ਼ ਨਰ ਨਰੇਸ਼ ਦਏ ਸੁਣਾਇਆ, ਕਾਇਆ ਮੰਦਰ ਅੰਦਰ ਦ੍ਰਿੜਾਈਆ। ਸੁਰਤੀ ਸ਼ਬਦ ਮੇਲ ਮਿਲਾਇਆ, ਸ਼ਬਦ ਸੁਰਤ ਵਿਚ ਮਿਲਾਈਆ। ਜਿਸ ਨੇ ਅਗਲਾ ਲੇਖ ਦੇਣਾ ਬਦਲਾਇਆ, ਬਦਲੀ ਕਰੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਦਿ ਅੰਤ ਜੁਗਾ ਜੁਗੰਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਖੇਲ ਰਿਹਾ ਖਿਲਾਇਆ, ਖੇਲਣਹਾਰ ਏਕੰਕਾਰ ਅਗੰਮ ਅਥਾਹੀਆ।
੨੨ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਉੱਤਮ ਜੀਤ ਸਿੰਘ ਦੇ ਗ੍ਰਹਿ ਜੰਮੂ ਸ਼ਹਿਰ
ਨੌ ਦਾਣੇ ਕਹਿਣ ਸਾਡਾ ਲੇਖਾ ਨਾਲ ਨਵ ਖੰਡ, ਨਵਾਂ ਖੰਡਾਂ ਵਿਚੋਂ ਕਿੰਪੁਰਖ ਮਿਲੇ ਵਡਿਆਈਆ। ਹਰਵਰਖ ਸਾਡੀ ਹੋਈ ਵੰਡ, ਭਾਰਤ ਮੇਲਾ ਲਿਆ ਮਿਲਾਈਆ। ਅਸੀਂ ਫਿਰਨਾ ਵਿਚ ਵਰਭੰਡ, ਭੱਜਣਾ ਵਾਹੋ ਦਾਹੀਆ। ਦੀਨ ਦੁਨੀ ਦਾ ਵੇਖਣਾ ਕੂੜ ਪਾਖੰਡ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜਨ ਭਗਤਾਂ ਅੰਤਰ ਪਾਉਣੀ ਠੰਢ, ਕਲਜੁਗ ਅਗਨੀ ਬਾਹਰ ਕਢਾਈਆ। ਆਤਮ ਪਰਮਾਤਮ ਬੰਧਾਉਣੀ ਗੰਢ, ਸੁਰਤੀ ਸ਼ਬਦ ਨਾਲ ਮਿਲਾਈਆ। ਲੇਖਾ ਵੇਖਣਾ ਸੂਰੀਆ ਚੰਦ, ਮੰਡਲ ਮੰਡਪ ਧਿਆਨ ਲਗਾਈਆ। ਸਾਡਾ ਖ਼ੁਸ਼ੀ ਹੋਣਾ ਬੰਦ ਬੰਦ, ਬੰਦਗੀ ਸਚ ਵਿਚ ਸਮਾਈਆ। ਸਾਡਾ ਲੇਖਾ ਨਾਲ ਗੋਬਿੰਦ ਪੁਰੀ ਅਨੰਦ, ਅਨੰਦਪੁਰ ਛਡਣ ਲਗਿਆਂ ਗਿਆ ਸਮਝਾਈਆ। ਸਾਡੇ ਅੰਤਰ ਨਿਰੰਤਰ ਉਹ ਮੰਗ, ਜੋ ਮਾਂਗਤ ਹੋ ਕੇ ਦਈਏ ਸੁਣਾਈਆ। ਜੋ ਆਸ਼ਾ ਰਖੀ ਰਵੀਦਾਸ ਦੀ ਧਾਰ ਸਚ ਕਿਨਾਰੇ ਗੰਗ, ਗੰਗੋਤਰੀ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨੌਂ ਦਾਣੇ ਕਹਿਣ ਸਾਡਾ ਨਾਤਾ ਨਾਲ ਨੌ ਗ੍ਰਹਿ, ਬ੍ਰਹਿਸਪਤ ਆਪਣਾ ਰੰਗ ਰੰਗਾਈਆ। ਸ਼ਨੀ ਸਾਨੂੰ ਰਿਹਾ ਕਹਿ, ਕੂਕ ਕੂਕ ਸੁਣਾਈਆ। ਮੰਗਲ ਹਸ ਕੇ ਮੰਗੇ ਅਗੰਮੀ ਸੈਅ, ਸ਼ਹਿਨਸ਼ਾਹ ਅਗੇ ਝੋਲੀ ਡਾਹੀਆ। ਪੁਰਖ ਅਕਾਲੇ ਦੀਨ ਦਿਆਲੇ ਦੀਨ ਦੁਨੀ ਉਤੋਂ ਮੇਟ ਦੁਵੈ, ਦੁਵੈਸ਼ ਰਹਿਣ ਕੋਇ ਨਾ ਪਾਈਆ। ਤੇਰਾ ਹਰ ਥਾਂ ਹੋਵੇ ਭੈ, ਭੈ ਵਿਚ ਬ੍ਰਹਿਮੰਡ ਖੰਡ ਸੀਸ ਨਿਵਾਈਆ। ਤੇਰਾ ਇਕੋ ਨਾਮ ਨਿਧਾਨਾ ਸ੍ਰੀ ਭਗਵਾਨਾ ਦੋ ਜਹਾਨਾਂ ਰਹੈ, ਰਸਤਾ ਇਕੋ ਦੇਣਾ ਵਖਾਈਆ। ਜਗਤ ਦੇ ਮਾਰਗ ਪੂਰਬ ਤਕਣੇ ਗਹਿ, ਗ੍ਰੈਹਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨੌਂ ਦਾਣੇ ਕਹਿਣ ਪਰਮ ਪੁਰਖ ਪ੍ਰਭ ਸਾਨੂੰ ਬਖ਼ਸ਼ ਦੇ ਨਵ ਨਿਧ, ਨਵ ਨਵ ਦਾ ਪੰਧ ਮੁਕਾਈਆ। ਜਨ ਭਗਤਾਂ ਕਾਰਜ ਕਰ ਦੇ ਸਿਧ, ਸੁਦੀ ਵਦੀ ਵੰਡ ਨਾ ਕੋਇ ਵੰਡਾਈਆ। ਤੇਰੇ ਕੋਲ ਅਗੰਮੀ ਬਿਧ, ਬਿਧਨਾ ਦਾ ਲੇਖਾ ਦੇ ਚੁਕਾਈਆ। ਅੰਤਰ ਆਤਮ ਨਿਰਗੁਣ ਧਾਰ ਹੋ ਕੇ ਵਿਧ, ਵਿਦਿਆ ਦਾ ਲੇਖਾ ਰਹੇ ਨਾ ਰਾਈਆ। ਅੰਮ੍ਰਿਤ ਧਾਰ ਵਹਾ ਦੇ ਸਾਗਰ ਸਿੰਧ, ਸਿੰਧੂ ਆਪਣੀ ਦਇਆ ਕਮਾਈਆ। ਮਸਤਕ ਧੂੜ ਰਮਾ ਦੇ ਇੰਜ, ਜੋ ਬਿੰਦਰਾਬਨ ਦਾ ਕਾਹਨ ਗਿਆ ਸਮਝਾਈਆ। ਤੂੰ ਜੋਤੀ ਜਾਤਾ ਪੁਰਖ ਬਿਧਾਤਾ ਲਹਿਣਾ ਦੇਣਾ ਪੂਰਾ ਕਰ ਦੇ ਵਿਚ ਹਿੰਦ, ਭਾਰਤ ਖੰਡੀ ਆਪਣਾ ਰੰਗ ਰੰਗਾਈਆ। ਅਸੀਂ ਆਦਿ ਜੁਗਾਦੀ ਤੇਰੀ ਬਿੰਦ, ਦੂਜਾ ਨਜ਼ਰ ਕੋਇ ਨਾ ਆਈਆ। ਤੂੰ ਮਿਹਰਵਾਨ ਬਖ਼ਸ਼ਿੰਦ, ਰਹਿਮਤ ਆਪਣੀ ਆਪ ਦਰਸਾਈਆ। ਜਨ ਭਗਤਾਂ ਅੰਦਰੋਂ ਮੇਟਣੀ ਚਿੰਦ, ਚਿੰਤਾ ਚਿਖਾ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਗੁਣੀ ਗਹਿੰਦ, ਗਹਿਰ ਗੰਭੀਰ ਗਵਰ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ।
੨੨ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਬਾਗੋ ਦੇਵੀ ਦੇ ਨਵਿਤ ਜੰਮੂ ਸ਼ਹਿਰ ਵਜ਼ਾਰਤ ਰੋਡ
ਧਰਨੀ ਕਹੇ ਮੇਰਾ ਭਾਗ ਹੋਣਾ ਉਦਾ, ਉਦੈ ਅਸਤ ਮਿਲੇ ਵਡਿਆਈਆ। ਮੈਂ ਖ਼ੁਸ਼ੀਆਂ ਵਿਚ ਫਿਰਾਂ ਧਵਲ ਹੋ ਬਸੁਧਾ, ਬੇਸੁਧ ਵੇਖਾਂ ਖ਼ਲਕ ਖ਼ੁਦਾਈਆ। ਜੋ ਇਸ਼ਾਰਾ ਦੇ ਕੇ ਗਿਆ ਸਮਾਧੀ ਵਿਚ ਬੁੱਧਾ, ਬੁੱਧੀ ਤੋਂ ਪਰੇ ਧਿਆਨ ਲਗਾਈਆ। ਉਸ ਦਾ ਵਕ਼ਤ ਸੁਹੰਜਣਾ ਪੁੱਜਾ, ਘੜੀ ਪਲ ਥਿਤ ਵਾਰ ਦਏ ਗਵਾਹੀਆ। ਕਲਜੁਗ ਅੰਤਮ ਮੇਰੇ ਉਤੇ ਕਿਰਿਆ ਕੂੜ ਦਾ ਉਜੜਨਾ ਝੁੱਗਾ, ਜਗਤ ਦੁਆਰ ਨਜ਼ਰ ਕੋਇ ਨਾ ਆਈਆ। ਇਕੋ ਧੁਰ ਦਾ ਹੁਕਮ ਹੋਵਣਾ ਉਘਾ, ਚਾਰੋਂ ਕੁੰਟ ਵਜੇ ਵਧਾਈਆ। ਜਿਸ ਵਿਚੋਂ ਸਤਿ ਧਰਮ ਪਵਿਤ੍ਰ ਨਿਕਲਣਾ ਦੁੱਧਾ, ਨਿਰਗੁਣ ਸਰਗੁਣ ਆਪਣਾ ਭੇਵ ਚੁਕਾਈਆ। ਮੇਰਾ ਲੇਖਾ ਲਹਿਣਾ ਪੂਰਾ ਹੋਣਾ ਜੋ ਸਤਿਗੁਰ ਅਰਜਨ ਇਸ਼ਾਰਾ ਦਿਤਾ ਬਾਬਾ ਬੁੱਢਾ, ਬਿਨ ਬੁੱਢੇਪਿਉਂ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਧਰਨੀ ਕਹੇ ਮੇਰਾ ਹੋਣਾ ਵਡ ਵਡ ਭਾਗ, ਭਗਵਨ ਦਏ ਵਡਿਆਈਆ। ਜਨ ਭਗਤ ਸੁਹੇਲੇ ਜਗਣੇ ਚਰਾਗ਼, ਚਾਰੋਂ ਕੁੰਟ ਕੁੰਟ ਰੁਸ਼ਨਾਈਆ। ਮੇਰੇ ਅੰਤਰ ਉਪਜੇ ਇਕ ਵੈਰਾਗ, ਬਿਰਹੋਂ ਨਾਲ ਸੁਣਾਈਆ। ਪ੍ਰਭੂ ਨੇ ਸਭ ਤੋਂ ਵਖਰਾ ਧਰਮ ਦਾ ਦੱਸਣਾ ਇਕ ਤਿਆਗ, ਤ੍ਰੈਗੁਣ ਅਤੀਤਾ ਆਪ ਜਣਾਈਆ। ਜਿਸ ਨਾਲ ਹੰਸ ਬਣਨਾ ਕਾਗ, ਦੁਰਮਤ ਮੈਲ ਰਹੇ ਨਾ ਰਾਈਆ। ਭਗਤ ਫੁਲਵਾੜੀ ਬਗੀਚਾ ਮਹਿਕਣਾ ਬਾਗ਼, ਗੁਲਸ਼ਨ ਆਪਣੇ ਰੰਗ ਰੰਗਾਈਆ। ਜੋ ਇਸ਼ਾਰਾ ਕੀਤਾ ਵਿਸ਼ਨੂੰ ਬਹਿ ਕੇ ਬਾਸ਼ਕ ਸ਼ੇਸ਼ਾ ਨਾਗ, ਬਿਨ ਰਸਨਾ ਢੋਲੇ ਗਾਈਆ। ਪ੍ਰਭ ਦਾ ਖੇਲ ਹੋਣਾ ਅਵਤਾਰ ਪੈਗ਼ੰਬਰਾਂ ਗੁਰੂਆਂ ਬਾਅਦ, ਜੋਤੀ ਜਾਤਾ ਹੋ ਕੇ ਖੇਲ ਖਿਲਾਈਆ। ਮਾਨਸ ਮਾਨਵ ਕਰੇ ਆਜ਼ਾਦ, ਮਾਨੁਖ ਆਪਣੇ ਰੰਗ ਰੰਗਾਈਆ। ਸਚ ਵਸਤ ਦੇ ਕੇ ਦਾਦ, ਖ਼ਾਲੀ ਝੋਲੀ ਆਪ ਭਰਾਈਆ। ਸਚਖੰਡ ਦੁਆਰ ਕਰ ਅਬਾਦ, ਦਰਗਾਹ ਸਚ ਸਚ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੁਰਾਸੀ ਵਿਚ ਹੋਣ ਨਾ ਦੇਵੇ ਬਰਬਾਦ, ਜਮ ਕੀ ਫਾਸੀ ਦਏ ਤੁੜਾਈਆ।
੨੨ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਅਜੀਤ ਸਿੰਘ ਦੇ ਗ੍ਰਹਿ ਜੰਮੂ ਸ਼ਹਿਰ ਵਜ਼ਾਰਤ ਰੋਡ
ਧਰਨੀ ਕਹੇ ਮੈਨੂੰ ਯਾਦ ਔਂਦਾ ਵਕ਼ਤ ਪੁਰਾਣਾ, ਪੁਨਹ ਪੁਨਹ ਕਰਕੇ ਸੀਸ ਨਿਵਾਈਆ। ਜੋ ਸੰਦੇਸ਼ਾ ਦੇ ਕੇ ਗਿਆ ਨਰ ਨਰਾਇਣਾ, ਪੰਚਮ ਪੰਚਮ ਗੰਢ ਪੁਆਈਆ। ਕਪਲ ਮੁਨ ਦਾ ਯਾਦ ਇਕ ਕਹਿਣਾ, ਜੋ ਬਿਨ ਰਸਨਾ ਗਿਆ ਸੁਣਾਈਆ। ਦੱਤਾਤ੍ਰੈ ਵੇਖੇ ਪ੍ਰੇਮ ਧਾਰ ਦੇ ਨੈਣਾ, ਨੇਤਰ ਨੇਤਰ ਵਿਚੋਂ ਬਦਲਾਈਆ। ਰਿਖਵ ਇਸ਼ਾਰਾ ਕੀਤਾ ਵਿਚ ਹਿੰਦਵਾਇਣਾ, ਭਾਰਤ ਆਪਣੀ ਗੰਢ ਪੁਆਈਆ। ਪ੍ਰਿਥੂ ਕਿਹਾ ਸਾਕ ਸੱਜਣ ਸੈਣਾ, ਸਤਿਗੁਰ ਪੁਰਖ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪ੍ਰਿਥੂ ਕਹੇ ਮੈਂ ਧਰਨੀ ਕੀਤਾ ਮਥਨ, ਧੁਰ ਦੇ ਹੁਕਮ ਮਿਲੀ ਵਡਿਆਈਆ। ਧਵਲ ਦੀ ਝੋਲੀ ਭਰੀ ਸੱਖਣ, ਵਸਤ ਸਚ ਪਰਗਟਾਈਆ।
ਧੌਲ ਨੂੰ ਦਾਨ ਦਿਤਾ ਹੱਥਨ, ਖ਼ੁਸ਼ੀਆਂ ਝੋਲੀ ਪਾਈਆ। ਧਰਤ ਦੀ ਪੈਜ ਆਇਆ ਰਖਣ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪ੍ਰਿਥੂ ਕਹੇ ਮੈਂ ਧਰਨੀ ਵਿਚੋਂ ਕੱਢਿਆ ਅੰਨ, ਜਗਤ ਧਾਰ ਧਾਰ ਸਮਝਾਈਆ। ਸ੍ਰਿਸ਼ਟੀ ਬੇੜਾ ਦਿਤਾ ਬੰਨ੍ਹ, ਸੋਹਣਾ ਸੰਗ ਬਣਾਈਆ। ਜਗਤ ਤ੍ਰਿਸ਼ਨਾ ਪੂਰੀ ਕੀਤੀ ਮਨ, ਮਨਸਾ ਸੰਗ ਰਖਾਈਆ। ਜਿਸ ਨੂੰ ਖਾ ਕੇ ਸਾਰੇ ਕਹਿਣ ਧੰਨ ਧੰਨ, ਧੰਨ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਅੰਨ ਕਹੇ ਮੈਂ ਆਇਆ ਵਿਚ ਜਗ, ਪ੍ਰਭ ਦਿਤੀ ਮਾਣ ਵਡਿਆਈਆ। ਮੇਰਾ ਲਹਿਣਾ ਦੇਣਾ ਨਾਲ ਅੱਗ, ਅਗਨੀ ਮੇਰਾ ਤਤ ਤਪਾਈਆ। ਮੈਂ ਰਹਿ ਨਾ ਸਕਾਂ ਅਲਗ, ਵਖਰਾ ਗ੍ਰਹਿ ਨਾ ਕੋਇ ਜਣਾਈਆ। ਮੈਨੂੰ ਹੁਕਮ ਦਿਤਾ ਸੂਰੇ ਸਰਬਗ, ਹਰਿ ਕਰਤੇ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਮੇਰੀ ਰਖੀ ਕੋਈ ਨਾ ਹੱਦ, ਹਦੂਦਾਂ ਵੰਡ ਨਾ ਕੋਇ ਵੰਡਾਈਆ।
੨੨ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਰਾਮ ਕੌਰ ਦੇ ਗ੍ਰਹਿ ਜੰਮੂ ਸ਼ਹਿਰ ਵਜ਼ਾਰਤ ਰੋਡ
ਅੰਨ ਕਹੇ ਮੇਰਾ ਬਿਨਾ ਬੁੱਧੀ ਤੋਂ ਇਕ ਧਿਆਨ, ਧਰਮ ਧਾਰ ਜਣਾਈਆ। ਮੇਰਾ ਅੱਖਰਾਂ ਵਾਲਾ ਨਹੀਂ ਕੋਈ ਗਿਆਨ, ਜਗਤ ਵਿਦਿਆ ਨਾ ਕੋਇ ਪੜ੍ਹਾਈਆ। ਮੈਨੂੰ ਸਭ ਨੇ ਕੀਤਾ ਪਰਵਾਨ, ਮਾਨਸ ਮਾਨਵ ਆਪਣਾ ਸੰਗ ਬਣਾਈਆ। ਪਸ਼ੂ ਪੰਛੀ ਜੀਵ ਜੰਤ ਸਾਰੇ ਖਾਣ, ਖਾ ਖਾ ਖ਼ੁਸ਼ੀ ਬਣਾਈਆ। ਮੈਨੂੰ ਸਤਿਜੁਗ ਵਿਚ ਰਾਜੇ ਬਲ ਕੀਤਾ ਪਰਧਾਨ, ਪਰਧਾਨਗੀ ਮੇਰੇ ਅਸ਼ਵਮੇਧ ਯਗ ਵਿਚ ਮੇਰਾ ਪਹਿਲੀ ਵਾਰ ਪੱਕਿਆ ਪਕਵਾਨ, ਨਵ ਸੱਤ ਮੇਰੀ ਖ਼ੁਸ਼ੀ ਬਣਾਈਆ। ਜਗਤ ਜਗਿਆਸੂ ਤਪੱਸਵੀ ਮੁਨੀ ਰਿਸ਼ੀ ਮੈਨੂੰ ਦੇਵਣ ਮਾਣ, ਮੇਰਾ ਸਾਚਾ ਸੰਗ ਬਣਾਈਆ। ਮੈਂ ਪ੍ਰਸਿਧ ਹੋਇਆ ਵਿਚ ਜਹਾਨ, ਦੀਨ ਦੁਨੀ ਵਜੇ ਵਧਾਈਆ। ਮੇਰੇ ਕਾਰਨ ਬਾਵਨ ਪਰਗਟ ਹੋਇਆ ਭਗਵਾਨ, ਬਾਲਾਂ ਬਿਰਧਾਂ ਆਪਣਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿਵਾਦੀ ਦਿਤਾ ਦਾਨ, ਦਇਆਵਾਨ ਹੋ ਕੇ ਦਇਆ ਕਮਾਈਆ।
੨੨ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਫੁੱਮਣ ਸਿੰਘ ਦੇ ਗ੍ਰਹਿ ਜੰਮੂ ਸ਼ਹਿਰ ਵਜ਼ਾਰਤ ਰੋਡ
ਪਕਵਾਨ ਕਹੇ ਮੈਂ ਅੰਨ ਹੋ ਕੇ ਪਕਦਾ, ਭੋਜਨ ਮੇਰਾ ਨਾਮ ਵਡਿਆਈਆ। ਮੈਂ ਸੇਵਕ ਬਣਿਆ ਇਕੋ ਮਾਲਕ ਯਕ ਦਾ, ਦੂਜਾ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਮੂਲ ਨਾ ਅਕਦਾ, ਗ਼ੁੱਸਾ ਗਿਲਾ ਨਾ ਕੋਇ ਰਖਾਈਆ। ਮੈਨੂੰ ਅਮੀਰ ਗ਼ਰੀਬ ਛਕਦਾ, ਬਿਰਧ ਬਾਲ ਜਵਾਨ ਮੇਰਾ ਸੰਗ ਰਖਾਈਆ। ਮੈਂ ਸੰਦੇਸ਼ਾ ਦੇਵਾਂ ਇਕੋ ਹਕ ਦਾ, ਹਕ਼ੀਕ਼ਤ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਪਕਵਾਨ ਕਹੇ ਮੇਰਾ ਨਾਤਾ ਨਾਲ ਜਗਿਆਸੂ, ਜਗਤ ਧਾਰ ਦ੍ਰਿੜਾਈਆ। ਮੇਰਾ ਲੇਖਾ ਪਵਣ ਸਵਾਸੂ, ਸਾਹ ਸਾਹ ਆਪਣਾ ਰੰਗ ਰੰਗਾਈਆ। ਮੇਰਾ ਵਾਸਾ ਵਿਚ ਪ੍ਰਿਥਮੀ ਆਕਾਸੂ, ਦੋਹਾਂ ਵਿਚ ਰਹਿ ਕੇ ਆਪਣੀ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਪਕਵਾਨ ਕਹੇ ਮੈਂ ਪੱਕਣ ਵਾਲੀ ਰੋਟੀ, ਅਗਨੀ ਤਤ ਤਤ ਜਲਾਈਆ। ਸੜ ਕੇ ਮੇਰੀ ਵਾਸ਼ਨਾ ਰਹੇ ਨਾ ਖੋਟੀ, ਖ਼ਾਹਿਸ਼ ਦੀਨ ਦੁਨੀ ਬਦਲਾਈਆ। ਮੈਂ ਮੰਜ਼ਲ ਹਕ਼ੀਕ਼ੀ ਵੇਖਾਂ ਅਗੰਮੀ ਚੋਟੀ, ਚੋਟਾ ਹੋ ਕੇ ਧਿਆਨ ਲਗਾਈਆ। ਮੈਨੂੰ ਬਾਵਨ ਸਹਿਜ ਨਾਲ ਲਾਈ ਸੋਟੀ, ਸੁੱਤਿਆਂ ਦਿਤਾ ਉਠਾਈਆ। ਨਾਲ ਇਸ਼ਾਰਾ ਕੀਤਾ ਤੇਰਾਂ ਸੌ ਸਤਾਸੀ ਵੇਖ ਰਿਸ਼ੀ ਜਿਨ੍ਹਾਂ ਬੱਧੀ ਤੇੜ ਲੰਗੋਟੀ, ਬਸਤਰ ਤਨ ਨਾ ਕੋਇ ਰਖਾਈਆ। ਇਕੋ ਅੰਨ ਦੀ ਰਖ ਕੇ ਆਏ ਓਟੀ, ਭਗਵਨ ਸੰਗ ਨਾ ਕੋਇ ਰਖਾਈਆ। ਨਵੀਂ ਧਾਰ ਸੋਚਣੀ ਸੋਚੀ, ਸਚ ਸਚ ਸੁਣਾਈਆ। ਕਲਜੁਗ ਅੰਤਮ ਲਹਿਣਾ ਦੇਣਾ ਹੋਣਾ ਨਾਲ ਰਵਦਾਸ ਚਮਾਰੇ ਮੋਚੀ, ਚਮਰੇਟਾ ਆਪਣੀ ਗੰਢ ਬੰਧਾਈਆ। ਫੇਰ ਵੱਟਣੀ ਪਏ ਖ਼ਾਮੋਸ਼ੀ, ਮੁਖ ਬਚਨ ਨਾ ਕੋਇ ਸੁਣਾਈਆ। ਅੰਤਰ ਰਖਣੀ ਪਏ ਮਧਹੋਸ਼ੀ, ਮਧੁਰ ਧੁਨ ਨਾ ਕੋਇ ਸ਼ਨਵਾਈਆ। ਜਿਸ ਦਾ ਲੇਖਾ ਲੱਭੇ ਕਿਸੇ ਨਾ ਕੋਸ਼ੀ, ਕੁਸ਼ਲਤਾ ਕਹਿ ਨਾ ਕੋਇ ਦ੍ਰਿੜਾਈਆ। ਉਹ ਖੇਲ ਕਰੇ ਬਣ ਕੇ ਅਗੰਮਾ ਖ਼ਾਨਾਫ਼ਰੋਸ਼ੀ, ਫ਼ਰਿਸ਼ਤਿਆਂ ਬਾਹਰ ਆਪਣਾ ਹੁਕਮ ਵਰਤਾਈਆ। ਜਿਸ ਨੇ ਦੀਨ ਦੁਨੀ ਤਕਣੀ ਦੋਸ਼ੀ, ਦੋਸ਼ ਆਪਣਾ ਨਾ ਕਿਸੇ ਸਮਝਾਈਆ। ਜਿਸਦਾ ਭੇਵ ਪਾਏ ਕੋਇ ਨਾ ਜੋਸ਼ੀ, ਵਿਦਿਆ ਚਲੇ ਨਾ ਕੋਇ ਚਤੁਰਾਈਆ। ਉਹ ਦੋ ਜਹਾਨਾਂ ਬਣੇ ਰੂਪੋਸ਼ੀ, ਪੋਸ਼ੀਦਾ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਅੰਤਰ ਨਿਰੰਤਰ ਵੇਖਣਹਾਰ ਬੇਹੋਸ਼ੀ, ਹੋਸ਼ ਹਵਸ ਦੀਨ ਦੁਨੀ ਵੇਖ ਵਖਾਈਆ।
੨੨ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਭਾਗਨੇ ਦੇਵੀ ਦੇ ਗ੍ਰਹਿ ਜੰਮੂ ਸ਼ਹਿਰ
ਧਰਨੀ ਕਹੇ ਮੈਂ ਹੋ ਕੇ ਭਾਗਾਂ ਭਰੀ, ਧਰਤ ਧਵਲ ਧੌਲ ਖ਼ੁਸ਼ੀ ਮਨਾਈਆ। ਪਰਮ ਪੁਰਖ ਪਰਮਾਤਮ ਕਿਰਪਾ ਕਰੀ, ਕਰਨੀ ਦਾ ਕਰਤਾ ਕ਼ੁਦਰਤ ਦਾ ਮਾਲਕ ਹੋਏ ਸਹਾਈਆ। ਜੋ ਮੇਰਾ ਲਹਿਣਾ ਦੇਣਾ ਪੂਰਾ ਕਰੇ ਘਰ ਘਰੀ, ਗ੍ਰਹਿ ਮੰਦਰ ਅੰਤਰ ਵੇਖੇ ਚਾਈਂ ਚਾਈਂਆ। ਮੇਰੀ ਅੰਤਸ਼ਕਰਨ ਧਾਰ ਠਰੀ, ਅਗਨੀ ਤਤ ਨਾ ਕੋਇ ਤਪਾਈਆ। ਮੈਂ ਇਕ ਸੁਆਮੀ ਪਰਮ ਪੁਰਖ ਦੀ ਸਰਨੀ ਪਰੀ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਢੋਲੇ ਗਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਹੋਇਆ ਮੇਰਾ ਹਰੀ, ਜੋ ਹਰ ਹਿਰਦੇ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਮੇਰੇ ਅੰਤਰ ਰਸ ਮਿਲਿਆ ਅਗੰਮਾ ਭੋਗ, ਭਗਵਨ ਦੇਵੇ ਮਾਣ ਵਡਿਆਈਆ। ਮੇਰਾ ਪੂਰਨ ਪੂਰਾ ਪਿਛਲਾ ਹੋਇਆ ਜੋਗ, ਜੁਗਤੀ ਜਗਤ ਨਾਲ ਵਡਿਆਈਆ। ਘਰ ਠਾਕਰ ਮੇਲਾ ਕੀਤਾ ਸੰਜੋਗ, ਜੁਗ ਵਿਛੜਿਆਂ ਜੋੜ ਜੁੜਾਈਆ। ਦਰਸ਼ਨ ਦੇ ਆਪ ਅਮੋਘ, ਅੰਮ੍ਰਿਤ ਰਸ ਦਏ ਚੁਆਈਆ। ਜਨ ਭਗਤਾਂ ਅੰਤਰ ਨਿਰੰਤਰ ਕਟ
ਦੇ ਰੋਗ, ਚਿੰਤਾ ਦੁਖ ਦਏ ਮਿਟਾਈਆ। ਕਰਮ ਦਾ ਰਹੇ ਨਾ ਕੋਇ ਸੋਗ, ਚਿੰਤਾ ਗ਼ਮ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਧਰਨੀ ਕਹੇ ਮੇਰੇ ਪਰਮ ਪੁਰਖ ਕਿਰਪਾਲ, ਕਿਰਪਾ ਨਿਧ ਇਕ ਅਖਵਾਈਆ। ਆਦਿ ਜਗਾਦੀ ਦੀਨ ਦਿਆਲ, ਦਇਆ ਨਿਧ ਅਗੰਮ ਅਥਾਹੀਆ। ਜੁਗ ਜੁਗ ਜਨ ਭਗਤ ਸੁਹੇਲੇ ਵੇਖੇ ਆਪਣੇ ਲਾਲ, ਹਰਿਜਨ ਸਾਚੇ ਮੇਲ ਮਿਲਾਈਆ। ਸਭ ਦੀ ਪੂਰੀ ਕਰੇ ਘਾਲ, ਕੀਤੀ ਘਾਲ ਲੇਖੇ ਪਾਈਆ। ਦੀਨਨਾਂ ਮੰਨ ਕੇ ਬੇਨੰਤੀ ਦਰ ਸਵਾਲ, ਆਸ਼ਾ ਆਪਣੇ ਨਾਲ ਮਿਲਾਈਆ। ਕੂੜੀ ਕਿਰਿਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਤਿਗੁਰ ਹੋ ਕੇ ਕਰੇ ਸੰਭਾਲ, ਸੰਬਲ ਦਾ ਮਾਲਕ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਦੁਖ ਕਹੇ ਮੈਂ ਗ੍ਰਹਿ ਮੰਦਰ ਜਾਣਾ ਛਡ, ਦਲਿਦ੍ਰ ਨਜ਼ਰ ਕੋਇ ਨਾ ਆਈਆ। ਪਵਿਤ੍ਰ ਕਰਾਂ ਸਭ ਦੇ ਹਡ, ਨਾੜੀ ਮਾਸ ਵੰਡ ਨਾ ਕੋਇ ਵੰਡਾਈਆ। ਭਾਗ ਲੱਗੇ ਅੰਧੇਰੀ ਖੱਡ, ਸਤਿ ਸਚ ਹੋਏ ਰੁਸ਼ਨਾਈਆ। ਧਰਮ ਦੀ ਧਾਰ ਧਰਮ ਨਿਸ਼ਾਨਾ ਸਤਿਗੁਰ ਸ਼ਬਦ ਦੇਵੇ ਗੱਡ, ਕੂੜ ਕੁੜਿਆਰਾ ਰਹਿਣ ਕੋਇ ਨਾ ਪਾਈਆ। ਮੇਰਾ ਲਹਿਣਾ ਦੇਣਾ ਲੇਖਾ ਦਿਵਸ ਦਿਹਾੜਾ ਅੱਜ, ਆਜਜ਼ ਹੋ ਕੇ ਸੀਸ ਨਿਵਾਈਆ। ਪੁਰਖ ਅਕਾਲਾ ਦੀਨ ਦਿਆਲਾ ਸਦਾ ਸਦਾ ਸਦ ਪਰਦੇ ਲਏ ਕੱਜ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਲਹਿਣਾ ਦੇਣਾ ਲੇਖਾ ਪੂਰਾ ਕਰੇ ਜਗ, ਜਾਗਰਤ ਜੋਤ ਬਿਨ ਵਰਨ ਗੋਤ ਆਪਣੀ ਇਕ ਦਰਸਾਈਆ।
੨੨ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਓਮ ਪਰਕਾਸ਼ ਅੰਬਾ ਰਾਏ ਅਖਨੂਰ ਜ਼ਿਲਾ ਜੰਮੂ
ਧਰਨੀ ਕਹੇ ਮੈਂ ਖ਼ੁਸ਼ੀਆਂ ਢੋਲਾ ਗਾਵਨਾ, ਬਿਨ ਰਸਨਾ ਜਿਹਵਾ ਰਾਗ ਦ੍ਰਿੜਾਈਆ। ਮੈਨੂੰ ਸੰਦੇਸ਼ਾ ਦੇ ਕੇ ਗਿਆ ਬਾਵਨਾ, ਬਲ ਦੁਆਰ ਅਗੰਮ ਜਣਾਈਆ। ਤੇਰੇ ਉਤੇ ਲਹਿਣਾ ਦੇਣਾ ਹੋਣਾ ਰਾਮ ਰਾਵਨਾ, ਰਮਈਆ ਆਪਣਾ ਹੁਕਮ ਵਰਤਾਈਆ। ਲੇਖਾ ਤਕ ਲੈ ਕ੍ਰਿਸ਼ਨਾ ਕਾਹਨਨਾ, ਘਨਈਆ ਕੀ ਵਡਿਆਈਆ। ਕਿਸ ਬਿਧ ਪੈਗ਼ੰਬਰਾਂ ਪਕੜਨਾ ਦਾਮਨਾ, ਦਾਮਨਗੀਰ ਅਖਵਾਈਆ । ਗੁਰੂਆਂ ਮੰਤਰ ਜਣਾਉਣਾ ਸਤਿਨਾਮਨਾ, ਸਤਿ ਸਤਿ ਸਮਝਾਈਆ। ਅੰਤ ਕਲਜੁਗ ਹੋਣਾ ਅੰਧੇਰਾ ਸ਼ਾਮਨਾ, ਸ਼ਮਅ ਨੂਰ ਨਾ ਕੋਇ ਰੁਸ਼ਨਾਈਆ। ਚਾਰੋਂ ਕੁੰਟ ਕੂੜੀ ਕਿਰਿਆ ਵਧਣੀ ਕਾਮਨਾ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਦੀਨ ਦੁਨੀ ਅੰਧੇਰਾ ਹੋਵੇ ਸ਼ਾਮਨਾ, ਨੂਰੀ ਚੰਦ ਨਾ ਕੋਇ ਚਮਕਾਈਆ। ਭਾਗ ਲੱਗੇ ਨਾ ਕਿਸੇ ਗ੍ਰਾਮਨਾ, ਗ੍ਰਹਿ ਮੰਦਰ ਨਾ ਕੋਇ ਵਡਿਆਈਆ। ਉਸ ਵੇਲੇ ਕਿਰਪਾ ਕਰੇ ਸ੍ਰੀ ਭਗਵਾਨਨਾ, ਹਰਿ ਕਰਤਾ ਨੂਰ ਅਲਾਹੀਆ। ਜਿਸ ਦਾ ਦੀਪਕ ਜੋਤ ਹੋਵੇ ਰੁਸ਼ਨਾਨਨਾ, ਦੋ ਜਹਾਨਾਂ ਡਗਮਗਾਈਆ। ਜਨ ਭਗਤਾਂ ਹਿਰਦੇ ਬਖ਼ਸ਼ੇ ਚਾਨਨਾ, ਚੰਦ ਸਿਤਾਰ ਭੇਤ ਚੁਕਾਈਆ। ਧਰਮ ਦੀ ਧਾਰ ਪੂਰੀ ਕਰੇ ਕਾਮਨਾ, ਹਿਰਸ ਹਵਸ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ
ਇਕ ਦ੍ਰਿੜਾਈਆ। ਧਰਨੀ ਕਹੇ ਮੇਰੇ ਉਤੇ ਕਿਰਪਾ ਕੀਤੀ ਆਪ ਭਗਵੰਤ, ਭਗਵਨ ਗਿਆ ਸਮਝਾਈਆ। ਤੇਰਾ ਲਹਿਣਾ ਦੇਣਾ ਲੇਖਾ ਪੂਰਾ ਹੋਵੇ ਕਲਜੁਗ ਅੰਤ, ਅੰਤਸ਼ਕਰਨ ਤਕ ਖ਼ਲਕ ਖ਼ੁਦਾਈਆ। ਸਾਚਾ ਨਾਮ ਨਿਧਾਨਾ ਦੇਵੇ ਮੰਤ, ਮੰਤਵ ਸਭ ਦਾ ਹਲ ਕਰਾਈਆ। ਨੂਰ ਨੁਰਾਨਾ ਆਪ ਬਣਾਏ ਆਪਣੀ ਬਣਤ, ਘੜਨ ਭੰਨਣਹਾਰ ਵੇਖ ਵਖਾਈਆ। ਹਰਿਜਨ ਉਪਜਾਏ ਆਪਣੇ ਸੰਤ, ਭਗਤਨ ਮੇਲਾ ਸਹਿਜ ਸੁਭਾਈਆ। ਤੂੰ ਮੇਰਾ ਮੈਂ ਤੇਰਾ ਦੱਸਕੇ ਛੰਤ, ਸੰਸਾ ਅੰਦਰੋਂ ਦਏ ਗੁਆਈਆ। ਬੋਧ ਅਗਾਧਾ ਬਣ ਕੇ ਪੰਡਤ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਸਤਿਜੁਗ ਸਚ ਬਣਾਏ ਬਣਤ, ਘੜਨ ਭੰਨਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਮੇਰਾ ਲਹਿਣਾ ਦੇਣਾ ਕਰੇ ਪੂਰ, ਪੂਰਨ ਬ੍ਰਹਮ ਦ੍ਰਿੜਾਈਆ। ਮੇਰਾ ਮਾਲਕ ਖ਼ਾਲਕ ਬਣੇ ਹਜ਼ੂਰ, ਹਜ਼ਰਤਾਂ ਦਾ ਮਾਲਕ ਨੂਰ ਅਲਾਹੀਆ । ਚਾਰ ਜੁਗ ਦਾ ਪਿਛਲਾ ਬਖ਼ਸ਼ ਕ਼ੁਸੂਰ, ਕਸਰ ਇਸ਼ਾਰੀਏ ਨਾਲ ਉਡਾਈਆ। ਸਤਿਜੁਗ ਸਚ ਦੱਸ ਦਸਤੂਰ, ਸਿਖਿਆ ਦੇਵੇ ਥਾਉਂ ਥਾਈਂਆ। ਮਨ ਮਨਸਾ ਮੇਟ ਮਗ਼ਰੂਰ, ਗ਼ੁਰਬਤ ਅੰਦਰੋਂ ਬਾਹਰ ਕਢਾਈਆ। ਸਾਚੇ ਨਾਮ ਦਾ ਬਖ਼ਸ਼ ਸਰੂਰ, ਸੁਰਤੀ ਸ਼ਬਦ ਸ਼ਬਦ ਮਿਲਾਈਆ। ਜਨ ਭਗਤ ਆਸਾ ਮਨਸਾ ਕਰੇ ਪੂਰ, ਤ੍ਰਿਸ਼ਨਾ ਦੀਨ ਦੁਨੀ ਨਾ ਕੋਇ ਰਖਾਈਆ। ਪੰਧ ਮੁਕਾ ਕੇ ਨੇੜਾ ਦੂਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੇਰਾ ਮਾਲਕ ਆਦਿ ਨਿਰੰਜਣਾ, ਨਿਰਵੈਰ ਪੁਰਖ ਅਖਵਾਈਆ। ਆਦਿ ਜੁਗਾਦੀ ਸਾਕ ਸੱਜਣਾ, ਸਗਲਾ ਸੰਗ ਬਣਾਈਆ। ਚਰਨ ਧੂੜ ਕਰਾਏ ਮਜਨਾ, ਦੁਰਮਤ ਮੈਲ ਧੁਆਈਆ। ਮੇਰਾ ਪਵਿਤ੍ਰ ਕਰੇ ਬਦਨਾ, ਤਨ ਮਾਟੀ ਖ਼ਾਕ ਰੰਗ ਚੜ੍ਹਾਈਆ। ਮੇਰੇ ਉਤੇ ਲੇਖੇ ਲਾਵੇ ਆਅਲਾ ਅਦਨਾ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਕਲਜੁਗ ਸ਼ਰਅ ਦੀ ਮੇਟੇ ਹੱਦਨਾ, ਹਦੂਦ ਆਪਣੀ ਇਕ ਦ੍ਰਿੜਾਈਆ। ਜਿਸ ਦਾ ਦੀਪਕ ਜੋਤ ਜਗਣਾ, ਦੋ ਜਹਾਨ ਕਰੇ ਰੁਸ਼ਨਾਈਆ। ਜਿਸ ਜਨ ਭਗਤਾਂ ਸਚ ਦੁਆਰੇ ਸੱਦਣਾ, ਸਚਖੰਡ ਸਾਚੇ ਦਏ ਟਿਕਾਈਆ। ਉਹਦਾ ਨਾਮ ਦਮਾਮਾ ਡੰਕਾ ਅਗੰਮੀ ਵਜਣਾ, ਜਿਸ ਨੂੰ ਜਗਤ ਸਰਵਣ ਸੁਣਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਰਹਿਣ ਨਾ ਦੇਵੇ ਅਲਗਣਾ, ਫੜ ਫੜ ਬਾਹੋਂ ਮੇਲ ਮਿਲਾਈਆ।
੨੩ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਸੋਮਨਾਥ ਦੇ ਗ੍ਰਹਿ ਪਿੰਡ ਅੰਬਾਰਾਏ ਅਖਨੂਰ ਜ਼ਿਲਾ ਜੰਮੂ
ਧਰਮ ਯਗ ਦੀ ਅਗੰਮੀ ਰੁਤੀ, ਰੁਤੜੀ ਸਤਿਗੁਰ ਸ਼ਬਦ ਨਾਲ ਵਡਿਆਈਆ। ਘਿਰਤ ਦੀ ਦੇਣੀ ਪਏ ਨਾ ਕੋਈ ਅਹੂਤੀ, ਪਵਣ ਸੰਗ ਨਾ ਕੋਇ ਮਿਲਾਈਆ। ਤਨ ਰਮੌਣੀ ਪਏ ਨਾ ਖ਼ਾਕ ਭਬੂਤੀ, ਤਿਲਕ ਲਲਾਟ ਨਾ ਕੋਇ ਵਖਾਈਆ। ਸਤਿ ਦੀ ਧਾਰ ਸੰਦੇਸ਼ਾ ਦੇਵੇ ਬਣ ਕੇ ਦੂਤੀ, ਦੋ ਜਹਾਨ ਹੁਕਮ ਜਣਾਈਆ। ਜੋ ਭਾਗ ਲਗਾਏ ਕਾਇਆ ਪੰਜ ਤਤ ਕਲਬੂਤੀ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰੰਗ ਰੰਗਾਈਆ। ਜਿਸ ਦੀ
ਧਾਰ ਵਿਚ ਜੋਤ ਨਿਰੰਕਾਰ ਹੋਵੇ ਛੂਤੀ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਮ ਯਗ ਦੀ ਧਰਮ ਦੀ ਹੋਵੇ ਕਿਰਿਆ, ਜੁਗਤੀ ਭਗਤਾਂ ਨਾਲ ਬਣਾਈਆ। ਭਗਤ ਦੁਆਰਾ ਪ੍ਰੇਮ ਨਾਲ ਹੋਵੇ ਖਿਰਿਆ, ਮੁਹੱਬਤ ਚਾਰੋਂ ਕੁੰਟ ਸੋਭਾ ਪਾਈਆ। ਅੰਮ੍ਰਿਤ ਰਸ ਸਭ ਦੇ ਅੰਦਰ ਹੋਵੇ ਸਿਰਿਆ, ਬਿਨ ਰਸਨਾ ਰਸ ਚਖਾਈਆ। ਸਤਿਗੁਰ ਸ਼ਬਦ ਵੇਖਣਹਾਰਾ ਹੋਵੇ ਘਰ ਥਿਰਿਆ, ਥਿਰ ਘਰ ਦੇਵੇ ਮਾਣ ਵਡਿਆਈਆ। ਹਰਿਜਨ ਮੇਲ ਮਿਲਾਵਾ ਹੋਵੇ ਵਿਛੜਿਆਂ ਚਿਰਿਆ, ਚਿਰੀ ਵਿਛੁੰਨੇ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਮ ਯੱਗ ਦੀ ਭਗਤਾਂ ਨਾਲ ਹੋਵੇ ਰੀਤੀ, ਜਗਤ ਸ਼ਰਅ ਨਾ ਕੋਇ ਰਖਾਈਆ। ਪਰਮ ਪੁਰਖ ਦੀ ਧਾਰ ਹੋਵੇ ਪ੍ਰੀਤੀ, ਪ੍ਰੀਤਮ ਇਕੋ ਨਜ਼ਰੀ ਆਈਆ। ਅੰਤਸ਼ਕਰਨ ਕਾਇਆ ਹੋਵੇ ਠਾਂਢੀ ਸੀਤੀ, ਅਗਨੀ ਤਤ ਨਾ ਕੋਇ ਤਪਾਈਆ । ਹਰ ਹਿਰਦੇ ਅੰਦਰ ਤੂੰ ਮੇਰਾ ਮੈਂ ਤੇਰਾ ਹੋਵੇ ਗੀਤੀ, ਸੋਹੰ ਢੋਲਾ ਸਚ ਪੜ੍ਹਾਈਆ। ਮਨ ਮਨਸਾ ਤ੍ਰੈਗੁਣ ਨਾਲੋਂ ਹੋਵੇ ਅਤੀਤੀ, ਤ੍ਰੈਭਵਨ ਧਨੀ ਨਾਲ ਮਿਲ ਕੇ ਵਜੇ ਵਧਾਈਆ। ਜਨ ਭਗਤਾਂ ਇਕ ਇਕ ਖ਼ੂਨ ਦਾ ਤੁਪਕਾ ਕਢਣਾ ਆਪਣੀ ਚੀਚੀ, ਦਸਤ ਦਾਇਆਂ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਚੀਚੀ ਕਹੇ ਮੇਰਾ ਸੁਹਾਗੀ ਛਾਪ ਛੱਲਾ, ਕੰਤ ਭਗਵੰਤ ਦਏ ਵਡਿਆਈਆ। ਮੇਰਾ ਪੂਰਬ ਲਹਿਣਾ ਜਿਸ ਵੇਲੇ ਪਹਿਲੀ ਵਾਰ ਯਾਦ ਕੀਤਾ ਮੁਹੰਮਦ ਅੱਲਾ, ਅੱਲਾ ਹਕ ਹੂ ਦਾ ਨਾਅਰਾ ਲਾਈਆ। ਬਿਨ ਤੇਲ ਬਾਤੀ ਦੀਪਕ ਜੋਤੀ ਬਲਾ, ਬਲ ਬਾਵਨ ਧਾਰ ਨਜ਼ਰੀ ਆਈਆ। ਚੌਦਾਂ ਤਬਕਾਂ ਤਕਿਆ ਇਕ ਇਕੱਲਾ, ਨੂਰ ਨੁਰਾਨਾ ਨਜ਼ਰੀ ਆਈਆ। ਜੋ ਵਸੇ ਜਲ ਥਲਾ, ਮਹੀਅਲ ਰਿਹਾ ਸਮਾਈਆ। ਜੋ ਹੁਕਮ ਸੰਦੇਸ਼ਾ ਰਿਹਾ ਘੱਲਾ, ਪੈਗ਼ਾਮ ਬੇਪਰਵਾਹੀਆ। ਜੋ ਵਸਣਹਾਰਾ ਧਾਮ ਅਟਲਾ, ਦਰਗਾਹ ਸਾਚੀ ਸਚਖੰਡ ਸਾਚੇ ਸੋਭਾ ਪਾਈਆ। ਉਹ ਸੰਬਲ ਸਿੰਘਾਸਣ ਇਕੋ ਮੱਲਾ, ਅਬਿਨਾਸਣ ਹੋ ਕੇ ਡੇਰਾ ਲਾਈਆ। ਜਿਸ ਦਾ ਖੇਲ ਅਛਲ ਅਛੱਲਾ, ਵਲ ਛਲ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਯੱਗ ਕਹੇ ਮੇਰਾ ਖਾਣ ਦਾ ਸਭ ਤੋਂ ਵਖਰਾ ਹੋਣਾ ਤਰੀਕ਼ਾ, ਜਗਤ ਸ਼ਾਸਤਰ ਕਹਿਣ ਕਿਛ ਨਾ ਪਾਈਆ। ਮੇਰਾ ਅਸੂਲ ਹੋਣਾ ਨੀਕਨ ਨੀਕਾ, ਨਿਕਿਆਂ ਵੱਡਿਆਂ ਇਕੋ ਰੰਗ ਚੜ੍ਹਾਈਆ। ਮੇਰਾ ਪਿਆਰ ਹੋਣਾ ਜੀਵ ਜੀਅ ਕਾ, ਪਾਰਬ੍ਰਹਮ ਬ੍ਰਹਮ ਮਿਲ ਕੇ ਖ਼ੁਸ਼ੀ ਬਣਾਈਆ। ਮੈਂ ਲਹਿਣਾ ਦੇਣਾ ਮੁਕਾਉਣਾ ਸਾਢੇ ਤਿੰਨ ਹੱਥ ਸੀਅ ਕਾ, ਜੋ ਰਵਦਾਸ ਚਮਾਰਾ ਗਿਆ ਜਣਾਈਆ। ਮੈਂ ਲੇਖਾ ਪੂਰਾ ਕਰਨਾ ਗੁਰਦਾਸ ਦੀ ਧਾਰ ਵੀਹ ਇਕੀਹ ਦਾ, ਏਕੰਕਾਰਾ ਆਪਣੇ ਸੰਗ ਰਖਾਈਆ। ਮੈਂ ਦੇਣ ਦੇਣਾ ਮੁਹੰਮਦ ਰੋਜ਼ੇ ਤੀਹ ਦਾ, ਬਤੀਸ ਆਪਣੀ ਗੰਢ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਨਿਭਾਈਆ। ਯੱਗ ਕਹੇ ਮੇਰਾ ਚਾਰ ਜੁਗ ਤੋਂ ਵਖਰਾ ਹੋਣਾ ਜੋਗ, ਜੁਗਤੀ ਪ੍ਰਭ ਦੇਣੀ ਸਮਝਾਈਆ। ਮੇਰਾ ਭਗਤਾਂ ਨਾਲ ਹੋਣਾ ਸੰਯੋਗ, ਦੂਸਰ ਸੰਗ ਨਾ ਕੋਇ ਬਣਾਈਆ। ਮੇਰਾ ਨਿਰਗੁਣ ਧਾਰ ਲਾਉਣਾ ਭੋਗ, ਭੋਗੀਆਂ ਰਸ ਨਾ ਕੋਇ ਚਖਾਈਆ। ਜਿਸ ਨਾਲ ਸਾਚੇ ਸੰਤਾਂ ਮਿਟਣਾ ਵਿਯੋਗ, ਵਿਛੋੜਾ ਰਹਿਣ ਕੋਇ ਨਾ ਪਾਈਆ। ਹਰ ਹਿਰਦਾ ਅੰਤਰ ਦੇਣਾ ਸੋਧ, ਸੁਦੀ
ਵਦੀ ਦੀ ਵੰਡ ਨਾ ਕੋਇ ਵੰਡਾਈਆ। ਗੁਰਮੁਖਾਂ ਅੰਤਰ ਆਤਮ ਕਰਨਾ ਬੋਧ, ਬੁੱਧੀ ਤੋਂ ਪਰੇ ਪਰੇ ਜਣਾਈਆ। ਗੁਰਸਿਖਾਂ ਭੇਵ ਖੁਲਾਉਣਾ ਗੋਝ, ਸੁਰਤੀ ਸ਼ਬਦੀ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਤਾ ਹੋ ਕੇ ਦੇਵੇ ਦਰਸ ਅਮੋਘ, ਆਦਰਸ਼ ਆਪਣਾ ਦਏ ਜਣਾਈਆ।
੨੩ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਝਮਾਂ ਅਖਨੂਰ ਜ਼ਿਲਾ ਜੰਮੂ ਜੀਵਣ ਸਿੰਘ ਦੇ ਗ੍ਰਹਿ
ਛੱਬੀ ਪੋਹ ਕਹੇ ਮੇਰੇ ਯੱਗ ਦੀ ਵਖਰੀ ਹੋਣੀ ਤਾਸੀਰ, ਜਿਸ ਦਾ ਰਸ ਸਮਝ ਸਕੇ ਕੋਇ ਨਾ ਰਾਈਆ। ਜਿਸ ਜਨ ਭਗਤਾਂ ਅੰਦਰੋਂ ਬਦਲ ਦੇਣੀ ਜ਼ਮੀਰ, ਜ਼ਿਮੀਂ ਅਸਮਾਨ ਦੋਵੇਂ ਵੇਖ ਵਖਾਈਆ। ਜਿਸ ਦੀ ਆਸ਼ਾ ਰਖ ਕੇ ਗਿਆ ਕਬੀਰ, ਭੋਜਨ ਸਾਧੂਆਂ ਵਾਲਾ ਦ੍ਰਿੜਾਈਆ। ਜਿਸ ਦੀ ਅਮਰਦਾਸ ਕੀਤੀ ਤਾਮੀਰ, ਜਗਤ ਜੁਗਤ ਨਾਲ ਵਡਿਆਈਆ। ਜਿਸ ਨੂੰ ਚਾਰ ਜੁਗ ਦੇ ਸ਼ਾਸਤਰਾਂ ਵੰਡਿਆ ਵਿਚ ਖੰਡ ਖੀਰ, ਭੋਜਨ ਭਗਵਾਨ ਦਿਤੀ ਵਡਿਆਈਆ। ਜਿਸ ਦੀ ਬਲ ਨੂੰ ਬਾਵਨ ਦੱਸੀ ਤਦਬੀਰ, ਤਰੀਕ਼ਾ ਗਿਆ ਸਮਝਾਈਆ। ਕਲਜੁਗ ਅੰਤ ਵੇਖਣਾ ਅੰਤ ਅਖ਼ੀਰ, ਬਿਨ ਨੇਤਰ ਨੈਣ ਉਠਾਈਆ। ਦੀਨ ਦੁਨੀ ਸ਼ਰਅ ਦੀ ਚਲਣੀ ਉਤੇ ਲਕੀਰ, ਮਾਨਵ ਜ਼ਾਤੀ ਵੰਡ ਵੰਡਾਈਆ। ਫ਼ਿਕਰਿਆਂ ਵਿਚ ਵੰਡੇ ਜਾਣ ਫ਼ਕੀਰ, ਫ਼ਾਕਿਆਂ ਵਿਚ ਖ਼ਲਕ ਖ਼ੁਦਾਈਆ। ਸ਼ਰਅ ਦੀ ਬੱਝ ਜਾਏ ਜ਼ੰਜੀਰ, ਜਗਤ ਸਕੇ ਨਾ ਕੋਇ ਤੁੜਾਈਆ। ਉਸ ਵੇਲੇ ਕਿਰਪਾ ਕਰੇ ਬੇਨਜ਼ੀਰ, ਨਜ਼ਰਾਂ ਤੋਂ ਉਹਲੇ ਬੇਪਰਵਾਹੀਆ। ਜੋ ਦੋ ਜਹਾਨਾਂ ਪੈਂਡਾ ਆਵੇ ਚੀਰ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਛੱਬੀ ਪੋਹ ਜਨ ਭਗਤਾਂ ਪ੍ਰੇਮ ਦਾ ਹੋਵੇ ਲੰਗਰ ਭੋਜਨ, ਯੱਗ ਜੁਗਤੀ ਵਾਲਾ ਦ੍ਰਿੜਾਈਆ। ਕਾਗ ਭਸੁੰਡ ਵੇਖਣ ਆਵੇ ਅਠਾਈ ਹਜ਼ਾਰ ਛਡ ਕੇ ਯੋਜਨ, ਜ਼ਿਮੀ ਅਸਮਾਨਾਂ ਵਿਚ ਧਿਆਨ ਲਗਾਈਆ। ਅਵਤਾਰ ਪੈਗ਼ੰਬਰ ਗੁਰੂ ਤਕਣ ਮੌਜਨ, ਬਿਨ ਤਨ ਵਜੂਦ ਖ਼ੁਸ਼ੀ ਬਣਾਈਆ। ਵਿਸ਼ਨ ਬ੍ਰਹਮਾ ਸ਼ਿਵ ਬਿਨ ਤਨ ਵਜੂਦ ਸੋਚਣ, ਜਗਤ ਬੁੱਧੀ ਨਾ ਸੰਗ ਬਣਾਈਆ। ਕਰੋੜ ਤੇਤੀਸਾ ਵੇਖੇ ਆਪਣੇ ਲੋਚਨ, ਨੇਤਰ ਨੇਤਰ ਵਿਚੋਂ ਬਦਲਾਈਆ। ਬ੍ਰਹਮੇ ਦਾ ਲੇਖਾ ਪੂਰਾ ਕਰਨਾ ਜੋ ਲਹਿਣਾ ਕਪਾਲ ਮੋਚਨ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਈਆ। ਜੋ ਆਸ਼ਾ ਰਖ ਕੇ ਗਿਆ ਭਗਤ ਤ੍ਰਿਲੋਚਨ, ਤੁਰੀਆ ਤੋਂ ਬਾਹਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਛੱਬੀ ਪੋਹ ਕਹੇ ਮੇਰੀਆਂ ਸਭ ਤੋਂ ਵਖਰੀਆਂ ਹੋਣੀਆਂ ਬਲੀਆਂ, ਬਲੀਦਾਨ ਸਮਝ ਕਿਸੇ ਨਾ ਆਈਆ। ਜੋ ਆਸ਼ਾ ਰਖੀਆਂ ਪੈਗ਼ੰਬਰਾਂ ਵਲੀਆਂ, ਵਲੀਅਹਿਦ ਧੁਰ ਦੇ ਹੋ ਕੇ ਗਏ ਜਣਾਈਆ। ਜਿਨ੍ਹਾਂ ਨਾਲ ਅੰਤਰ ਨਿਰੰਤਰ ਰੂਹਾਂ ਜਾਣ ਸੱਲੀਆਂ, ਆਰ ਪਾਰ ਤੀਰ ਅਣਿਆਲਾ ਨਾਮ ਲਗਾਈਆ। ਬਿਨ ਬਾਗ਼ਾਂ ਤੋਂ ਮਹਿਕਣ ਕਲੀਆਂ, ਬਿਨ ਫਲ ਫੁੱਲ ਮਹਿਕਾਈਆ। ਜਿਸ ਕਾਰਨ ਮੰਦਰਾਂ ਵਿਚ ਵਜਦੀਆਂ ਰਹੀਆਂ ਟੱਲੀਆਂ, ਜੁਗ ਚੌਕੜੀ ਰੀਤੀ ਚਲੀ ਆਈਆ। ਜਿਸ ਧਾਰ ਵਿਚ ਜਨ ਭਗਤਾਂ ਤਕੀਆਂ ਪ੍ਰਭ ਦੀਆਂ ਗਲੀਆਂ, ਕੂਚੇ ਧਰਮ ਧਾਰ ਫੋਲ ਫੁਲਾਈਆ। ਜਿਸ ਲਹਿਣੇ ਵਿਚ ਸੂਫ਼ੀਆਂ ਪਾਈਆਂ ਜੱਲੀਆਂ,
ਨੱਚੇ ਟੱਪੇ ਕੁੱਦੇ ਚਾਈਂ ਚਾਈਂਆ। ਜਿਸ ਪਿਆਰ ਵਿਚ ਆਤਮਾਂ ਹੋਈਆਂ ਝੱਲੀਆਂ, ਝਲਕ ਤਕ ਨੂਰ ਅਲਾਹੀਆ। ਉਸ ਦੀਆਂ ਖੇਲਾਂ ਜੁਗ ਜੁਗ ਅਵੱਲੀਆਂ, ਅਵਲ ਅੱਲਾ ਹੋ ਕੇ ਖੇਲ ਖਿਲਾਈਆ। ਜਿਸ ਨੇ ਸਚ ਦੀ ਧਾਰ ਵਿਚ ਸਾਚੀਆਂ ਜਗਹ ਮੱਲੀਆਂ, ਸਿੰਘਾਸਣ ਆਸਣ ਇਕ ਵਡਿਆਈਆ। ਜਿਸ ਅਵਤਾਰ ਪੈਗ਼ੰਬਰਾਂ ਗੁਰੂਆਂ ਜਗਦੀਆਂ ਜੋਤਾਂ ਲੋਕਮਾਤ ਘੱਲੀਆਂ, ਸ਼ਬਦੀ ਸ਼ਬਦ ਨਾਲ ਕੁੜਮਾਈਆ। ਸਾਚੇ ਪ੍ਰੇਮ ਨਾਲ ਫਲੀਆਂ, ਫਲੀਭੂਤ ਦਿਤਾ ਕਰਾਈਆ। ਉਹ ਖੇਲ ਖੇਲੇ ਜਲ ਥਲੀਆਂ, ਮਹੀਅਲ ਵੇਖ ਵਖਾਈਆ। ਜਨ ਭਗਤਾਂ ਆਤਮਾ ਰਹਿਣ ਨਾ ਦੇਵੇ ਇਕੱਲੀਆਂ, ਦਿਵਸ ਰੈਣ ਮਿਲ ਕੇ ਵਜੇ ਵਧਾਈਆ। ਜਿਸ ਦੇ ਪਿਆਰ ਵਿਚ ਨੌ ਸੌ ਚੁਰਾਨਮੇ ਲਿਆਉਂਦੀਆਂ ਹੋਵਣ ਮੱਕੀ ਦੀਆਂ ਛੱਲੀਆਂ, ਗਿਣਤੀ ਦਾਣੇ ਨਾ ਕੋਇ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦੁਨੀ ਪਾਵਣਹਾਰ ਤਰਥੱਲੀਆਂ, ਥਲ ਅਸਗਾਹਾਂ ਆਪਣਾ ਹੁਕਮ ਵਰਤਾਈਆ।
੨੩ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਕੇਸਰ ਸਿੰਘ ਦੇ ਗ੍ਰਹਿ ਪਿੰਡ ਝਮਾਂ ਤਹਿਸੀਲ ਅਖਨੂਰ ਜ਼ਿਲਾ ਜੰਮੂ
ਛੱਬੀ ਪੋਹ ਕਹੇ ਜਨ ਭਗਤੋ ਚੜ੍ਹੀਆਂ ਹੋਵਣ ਖ਼ੁਮਾਰੀਆਂ, ਮਸਤੀ ਨਾਮ ਵਾਲੀ ਰਖਾਈਆ। ਆਤਮਾ ਦੀਆਂ ਪਰਮਾਤਮਾ ਨਾਲ ਲੱਗੀਆਂ ਹੋਵਣ ਯਾਰੀਆਂ, ਯਰਾਨਾ ਸਕੇ ਨਾ ਕੋਇ ਤੁੜਾਈਆ। ਜਿਥੇ ਵੰਡ ਨਹੀਂ ਪੁਰਖ ਨਾਰੀਆਂ, ਨਿਰਗੁਣ ਨੂਰ ਜੋਤ ਜੋਤ ਰੁਸ਼ਨਾਈਆ। ਇਹ ਲਹਿਣੇ ਦੇਣੇ ਸਤਿਜੁਗ ਦੇ ਅਧਾਰੀਆ, ਕਲਜੁਗ ਅੰਤ ਪੂਰ ਕਰਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਤੁਹਾਡੀ ਆਈ ਵਾਰੀਆ, ਵਾਰਸ ਹੋ ਕੇ ਵੇਖੇ ਧੁਰਦਰਗਾਹੀਆ। ਜਿਹੜੀਆਂ ਰੂਹਾਂ ਅੱਜ ਤਕ ਰਹੀਆਂ ਕੁਆਰੀਆਂ, ਛੱਬੀ ਪੋਹ ਸਭ ਨੂੰ ਲਏ ਪਰਨਾਈਆ। ਫੇਰ ਫਿਰਨਾ ਪਏ ਨਾ ਬੰਕ ਦੁਆਰੀਆਂ, ਚੁਰਾਸੀ ਘਰ ਰਹਿਣ ਕੋਇ ਨਾ ਪਾਈਆ। ਲੋੜ ਰਹੇ ਨਾ ਵਿਸ਼ਨੂੰ ਭੰਡਾਰੀਆ, ਸ਼ੰਕਰ ਭੈ ਨਾ ਕੋਇ ਜਣਾਈਆ। ਬ੍ਰਹਮੇ ਕਰਨੀਆਂ ਨਾ ਪੈਣ ਉਸਾਰੀਆਂ, ਬ੍ਰਹਮ ਧਾਰ ਨਾ ਕੋਇ ਵਡਿਆਈਆ। ਜਨ ਭਗਤੋਂ ਤੁਸਾਂ ਕਰਕੇ ਆਉਣਾ ਹੁਸ਼ਿਆਰੀਆਂ, ਆਪ ਆਪਣੀ ਲੈ ਅੰਗੜਾਈਆ। ਤੁਹਾਡੀਆਂ ਪ੍ਰੇਮ ਦੀਆਂ ਪ੍ਰੇਮ ਵਿਚੋਂ ਪਰਗਟ ਹੋਵਣ ਧਾਰੀਆਂ, ਧਰਨੀ ਧਰਤ ਧਵਲ ਧੌਲ ਵੇਖ ਖ਼ੁਸ਼ੀ ਬਣਾਈਆ। ਤੁਹਾਡਾ ਰੂਪ ਅਗੰਮਾ ਹੋਣਾ ਉਸ ਪ੍ਰਭੂ ਦੀਆਂ ਲਾੜੀਆਂ, ਜੋ ਕੰਤ ਸੁਹਾਗ ਆਦਿ ਜੁਗਾਦਿ ਅਖਵਾਈਆ। ਜਿਸ ਪਾਰ ਕਰਾਉਣਾ ਜੰਗਲ ਜੂਹ ਉਜਾੜ ਪਹਾੜਾਂ ਵਾਲੀਆਂ ਖਾੜੀਆਂ, ਥਲ ਅਸਗਾਹਾਂ ਪਾਰ ਕਰਾਈਆ। ਪਰਕਾਸ਼ ਦੇਣਾ ਨਾੜ ਨਾੜੀਆਂ, ਅੰਧ ਅੰਧੇਰਾ ਅੰਦਰੋਂ ਦਏ ਗੁਆਈਆ। ਜਿਸ ਲੇਖੇ ਲਾਉਣਾ ਜੰਗਲ ਜੂਹਾਂ ਵਾਲੀਆਂ ਝਾੜੀਆਂ, ਪਾਹਨਾਂ ਪੱਥਰਾਂ ਦਏ ਗਵਾਹੀਆ। ਓਹ ਵੇਖਣਹਾਰਾ ਤੁਹਾਡੇ ਤਨ ਵਜੂਦ ਸਰੀਰ ਕਾਇਆ ਵਾਲੀਆਂ ਮਾੜੀਆਂ, ਅੰਦਰ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਛੱਬੀ ਪੋਹ ਕਹੇ ਜਨ ਭਗਤੋ ਚੜ੍ਹੀਆਂ ਹੋਵਣ ਖਰਮਸਤੀਆਂ, ਖ਼ੁਸ਼ੀਆਂ ਢੋਲੇ ਗਾਈਆ। ਸਭ ਦੀਆਂ ਰੂਹਾਂ ਪ੍ਰਭੂ ਦੇ ਪਿਆਰ ਵਿਚ ਹੋਵਣ ਹਸਦੀਆਂ, ਹਸਤ ਕੀਟ ਨਾ ਕੋਇ ਵਡਿਆਈਆ। ਅੰਤਰ ਖ਼ਾਹਿਸ਼ਾਂ ਭਰੀਆਂ ਹੋਵਣ ਜਸ ਦੀਆਂ, ਸਿਫ਼ਤਾਂ ਨਾਲ ਸਲਾਹੀਆ। ਸੰਗਤਾਂ ਖ਼ੁਸ਼ੀਆਂ ਨਾਲ ਆਵਣ ਹਸਦੀਆਂ, ਧੁਰ ਦੇ ਢੋਲੇ ਗਾਈਆ।
ਸਦਾ ਭਗਤ ਦੁਆਰੇ ਰਹਿਣ ਵਸਦੀਆਂ, ਵਸਲ ਯਾਰ ਬਖ਼ਸ਼ੇ ਨੂਰ ਅਲਾਹੀਆ। ਪਿਆਰ ਮੁਹੱਬਤ ਵਿਚ ਫਿਰਨ ਨੱਸਦੀਆਂ, ਭੱਜਣ ਵਾਹੋ ਦਾਹੀਆ। ਪਿਆਸੀਆਂ ਹੋਵਣ ਅੰਮ੍ਰਿਤ ਰਸ ਦੀਆ, ਬਿਨ ਰਸਨਾ ਰਸ ਦਏ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਨ ਸਰਨਾਈ ਹੋਵਣ ਢਠਦੀਆਂ, ਢਹਿ ਢਹਿ ਧੂੜੀ ਖ਼ਾਕ ਰਮਾਈਆ।