੨੩ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਜੀਵਣ ਸਿੰਘ ਦੇ ਨਵਿਤ ਪਿੰਡ ਝਮਾਂ ਤਹਿਸੀਲ ਅਖਨੂਰ ਜ਼ਿਲਾ ਜੰਮੂ
ਜੀਵਣ ਸਿੰਘ ਸਦਾ ਜਗ ਜੀਓ, ਜੀਵਤ ਜੀ ਮਰਨ ਤੋਂ ਬਾਦ ਵੀ ਦਏ ਵਡਿਆਈਆ। ਤੇਰਾ ਪਰਮ ਪੁਰਖ ਪਰਮਾਤਮ ਬਣਿਆ ਧੁਰ ਦਾ ਪਿਉ, ਪੁਤ ਪੋਤਰਿਆਂ ਦੀ ਥਾਂ ਤੇਰਾ ਨਾਮ ਕਰੇ ਰੁਸ਼ਨਾਈਆ। ਤੇਰੇ ਪ੍ਰੇਮ ਦਾ ਰਸ ਮਿਠਾ ਤੇ ਸਭ ਤੋਂ ਵਖਰਾ ਘਿਰਤ ਘਿਉ, ਜਗਤ ਮਧਾਣੀਆਂ ਤੋਂ ਬਾਹਰ ਨਜ਼ਰੀ ਆਈਆ। ਚਾਰ ਜੁਗ ਤਕ ਤੇਰਾ ਨਾਮ ਰਹੇਗਾ ਤਿਉਂ ਦਾ ਤਿਉਂ, ਤ੍ਰੈਗੁਣ ਅਤੀਤਾ ਹੋਏ ਸਹਾਈਆ। ਜੇ ਕੋਈ ਪੁਛੇ ਤਾਰਿਆ ਕਿਉਂ, ਕੇਹੜੀ ਕੀਤੀ ਕਮਾਈਆ। ਤੂੰ ਫ਼ਰੀਦ ਦਾ ਉਹ ਸਾਥੀ ਜਿਸ ਵੇਲੇ ਬਰਸਦਾ ਸੀ ਮਿਉਂ, ਹੱਥ ਜੋੜ ਕੇ ਪ੍ਰਭ ਦੇ ਅਗੇ ਵਾਸਤਾ ਪਾਈਆ। ਜੇ ਇਸ ਦੇ ਨਾਲ ਨਿਹੋਂ, ਕਿਉਂ ਮੈਨੂੰ ਵਿਛੋੜਿਆ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਝਟ ਆਵਾਜ਼ ਆਈ ਇਹ ਤਤਾਂ ਵਾਲਾ ਫ਼ਰੀਦ, ਅੰਤਰ ਮੇਰਾ ਧਿਆਨ ਲਗਾਈਆ। ਜੇ ਤੂੰ ਵੀ ਮੇਰੀ ਕਰਨੀ ਦੀਦ, ਦੀਦਾ ਦਾਨਿਸਤਾ ਦਰਸ਼ਨ ਦੇਵਾਂ ਚਾਈਂ ਚਾਈਂਆ। ਪਰ ਵੱਡੀ ਆਸ਼ਾ ਰਖਣੀ ਪੈਣੀ ਉਮੀਦ, ਤ੍ਰਿਸ਼ਨਾ ਤੋਂ ਬਾਹਰ ਸਮਝਾਈਆ। ਨਾਲੇ ਹੁਕਮ ਵਿਚ ਕੀਤੀ ਤਾਕੀਦ, ਖ਼ੁਸ਼ੀਆਂ ਨਾਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਭੇਵ ਖੁਲ੍ਹਾਈਆ। ਸ਼ਬਦ ਕਿਹਾ ਸੁਣ ਵੈਰਾਗੀ, ਵੈਰਾਗੀਆ ਦਿਆਂ ਦ੍ਰਿੜਾਈਆ। ਹੁਣ ਦੁਨੀਆ ਜਾਣੀ ਤਿਆਗੀ, ਛਡਣੀ ਖ਼ਲਕ ਖ਼ੁਦਾਈਆ। ਫੇਰ ਕਿਰਪਾ ਕਰੇ ਤੇਰਾ ਕੰਤ ਸੁਹਾਗੀ, ਮਾਲਕ ਧੁਰਦਰਗਾਹੀਆ। ਤੇਰਾ ਵਡ ਵਡ ਹੋਵੇ ਭਾਗੀ, ਭਾਗਵਾਨ ਤੈਨੂੰ ਦਏ ਬਣਾਈਆ। ਤੇਰੀ ਆਤਮਾ ਫੇਰ ਹੋਵੇ ਜਾਗੀ, ਜਾਗਰਤ ਜੋਤ ਜੋਤ ਰੁਸ਼ਨਾਈਆ। ਤੇਰੇ ਅੰਦਰ ਉਪਜਾਏ ਆਪਣਾ ਅਗੰਮਾ ਰਾਗੀ, ਜਗਤ ਰਾਗਾਂ ਤੋਂ ਬਾਹਰ ਸ਼ਨਵਾਈਆ। ਤੇਰਾ ਜੀਵਣ ਜ਼ਿੰਦਗੀ ਜਗਤ ਹੋਵੇ ਸਾਦੀ, ਸਾਧਨਾ ਤੇਰੇ ਵਿਚ ਰਖਾਈਆ। ਜਿਸ ਵੇਲੇ ਭਾਰਤ ਦੀ ਭਾਰਤ ਨਾਲੋਂ ਬਦਲੀ ਆਬਾਦੀ, ਕੰਢੀ ਘਾਟ ਤੇ ਤੇਰਾ ਕੰਢਾ ਦਏ ਬਦਲਾਈਆ । ਇਹੋ ਖੇਲ ਪ੍ਰਭੂ ਦੀ ਹੋਣੀ ਡਾਹਢੀ, ਜਿਸ ਨਾਲ ਪਾਕ ਹਿੰਦ ਵੰਡ ਦਿਤੀ ਵੰਡਾਈਆ। ਉਸ ਵੇਲੇ ਫ਼ਰੀਦ ਨੇ ਆਪਣਾ ਰੂਪ ਬਣਾ ਕੇ ਇਕ ਬਾਂਦੀ, ਬੰਦਨਾ ਵਿਚ ਸੀਸ ਨਿਵਾਈਆ। ਝਟ ਸੰਦੇਸ਼ਾ ਮਿਲਿਆ ਇਹ ਖੇਲ ਮੇਰੇ ਘਰਾਂ ਦੀ, ਘਰਾਨਾ ਮੇਰਾ ਧੁਰਦਰਗਾਹੀਆ। ਇਸ ਦੇ ਪਿਛੇ ਮੈਂ ਜ਼ਰੂਰ ਬਣਾਂਗਾ ਪਾਂਧੀ, ਪੰਧ ਮੁਕਾਏ ਮੇਲਾ ਮਿਲਿਆ ਚਾਈਂ ਚਾਈਂਆ। ਸਚਖੰਡ ਦੁਆਰ ਫੇਰ ਵਸਾਵਾਂ ਜਿਥੇ ਜਾ ਕੇ ਆਤਮਾ ਫੇਰ ਕਦੇ ਨਹੀਂ ਆਂਦੀ, ਜਨਮ ਮਰਨ ਵਿਚ ਕਦੇ ਨਾ ਆਈਆ। ਉਹ ਆਸ਼ਾ ਪੂਰੀ ਤੇ ਪੂਰਨ ਸਤਿਗੁਰ ਕੀਤੀ
ਧੁਰਾਂ ਦੀ, ਧੁਰ ਦਾ ਲਹਿਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਧਾਰ ਜਾਣੇ ਅੰਤਰ ਆਤਮ ਖ਼ਾਹਿਸ਼ਾਂ ਵਾਲੇ ਸੁਰਾਂ ਦੀ, ਸੁਰਤੀ ਤੋਂ ਬਾਹਰ ਆਪਣਾ ਹੁਕਮ ਵਰਤਾਈਆ।
੨੩ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਸ਼ਾਂਤੀ ਦੇਵੀ ਦੇ ਗ੍ਰਹਿ
ਪਿੰਡ ਅੰਬਾ ਰਾਏ ਤਹਿਸੀਲ ਅਖਨੂਰ ਜ਼ਿਲਾ ਜੰਮੂ
ਛੱਬੀ ਪੋਹ ਕਹੇ ਮੇਰਾ ਲੇਖਾ ਅਕਥ ਕਹਾਣੀ, ਕਥਨੀ ਕਥ ਸਕੇ ਨਾ ਰਾਈਆ। ਮੇਰਾ ਲਹਿਣਾ ਦੇਣਾ ਨਾਲ ਚਾਰ ਜੁਗ ਦੀ ਬਾਣੀ, ਅੱਖਰਾਂ ਅੱਖਰਾਂ ਮਿਲ ਕੇ ਖ਼ੁਸ਼ੀ ਬਣਾਈਆ। ਮੇਰਾ ਨਾਤਾ ਜੁੜਿਆ ਨਾਲ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਮਿਲ ਕੇ ਵਜੇ ਵਧਾਈਆ। ਮੇਰੀ ਜੁਗ ਚੌਕੜੀ ਆਸ਼ਾ ਦਿਸੇ ਪੁਰਾਣੀ, ਪੁਰਾਨ ਅਠਾਰਾਂ ਜਿਸ ਦਾ ਰਾਹ ਤਕਾਈਆ। ਮੇਰਾ ਲਹਿਣਾ ਦੇਣਾ ਨਾਲ ਸੁਰਤ ਸ਼ਬਦ ਹਾਣੀ, ਸਗਲਾ ਸੰਗੀ ਬਹੁਰੰਗੀ ਇਕ ਅਖਵਾਈਆ। ਮੈਂ ਸੰਦੇਸ਼ਾ ਦੇਵਾਂ ਹੋ ਕੇ ਜਾਣ ਜਾਣੀ, ਖ਼ੁਸ਼ੀਆਂ ਢੋਲੇ ਗਾਈਆ। ਜੋ ਭਗਤ ਦੁਆਰ ਛੱਬੀ ਪੋਹ ਨੂੰ ਵਿਆਹੀ ਆਏ ਸੁਆਣੀ, ਆਪਣੀ ਖ਼ੁਸ਼ੀ ਬਣਾਈਆ। ਗ੍ਰਹਿ ਦੁੱਧ ਰਿੜਕ ਕੇ ਆਏ ਨਾਲ ਮਧਾਣੀ, ਅਗੇ ਦੁੱਧ ਦੀ ਤੋਟ ਰਹੇ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਕਲਮਾ ਪੜ੍ਹੇ ਕਲਿਆਣੀ, ਸੋਹੰ ਢੋਲਾ ਸਾਚਾ ਗਾਈਆ। ਆਤਮਾ ਪ੍ਰਭੂ ਦੇ ਨਾਮ ਦੀ ਬਣੇ ਸ਼ਾਹਣੀ, ਘਾਟਾ ਦੀਨ ਦੁਨੀ ਚੁਕਾਈਆ। ਜੋ ਨਿਰਗੁਣ ਧਾਰ ਨਾਨਕ ਢੋਲਾ ਗਾਇਆ ਪਠਾਣੀ, ਅੱਠਤਰੇ ਸਤਾਨਵੇ ਆਪਣਾ ਖੇਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਛੱਬੀ ਪੋਹ ਕਹੇ ਜਨ ਭਗਤ ਘਰੋਂ ਕਰਕੇ ਆਵਣ ਬੰਦਨ, ਬੰਦਗੀ ਵਿਚ ਸੀਸ ਨਿਵਾਈਆ। ਮਸਤਕ ਲਾ ਕੇ ਆਵਣ ਚੰਦਨ, ਬਿੰਦੀ ਸੋਹਣੀ ਸੋਭਾ ਪਾਈਆ। ਅੰਤਰ ਆਤਮ ਹੋਵੇ ਅਨੰਦਨ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਕਲਪਣਾ ਛਡੀ ਹੋਵੇ ਭੇਖ ਪਖੰਡਣ, ਕਿਰਿਆ ਕੂੜ ਨਾ ਕੋਇ ਹਲਕਾਈਆ। ਜਗਤ ਵਿਕਾਰਾ ਅੰਦਰੋਂ ਕਢਣ, ਸਤਿ ਸਤਿਵਾਦੀ ਰੰਗ ਚੜ੍ਹਾਈਆ। ਖੇਲ ਵੇਖਣ ਬ੍ਰਹਮ ਬ੍ਰਹਿਮੰਡਣ, ਬ੍ਰਹਿਮਾਂਡ ਧਿਆਨ ਲਗਾਈਆ। ਤੂੰ ਮੇਰਾ ਮੈਂ ਤੇਰਾ ਗਾਵਣ ਛੰਦਨ, ਸੋਹੰ ਢੋਲਾ ਧੁਰਦਰਗਾਹੀਆ। ਜਗਤ ਜਹਾਨ ਰਿਹਾ ਹੱਦ ਲੰਘਣ, ਸ਼ਰਅ ਮਜ਼੍ਹਬ ਨਾ ਕੋਇ ਅਟਕਾਈਆ। ਸਤਿਗੁਰ ਸ਼ਬਦ ਦੇ ਲਾਗਣ ਅੰਗਣ, ਅੰਗੀਕਾਰ ਇਕ ਹੋ ਜਾਈਆ। ਬਿਨ ਰਸਨਾ ਜੇਹਵਾ ਵਸਤੂ ਮੰਗਣ, ਆਸ਼ਾ ਆਸ਼ਾ ਵਿਚੋਂ ਬਦਲਾਈਆ। ਇਕ ਇਕ ਛੁਹਾਰਾ ਸਭ ਨੇ ਲਿਆਉਣਾ ਜਿਸ ਨਾਲ ਲੱਗੇ ਸਗਨ, ਸੰਗੀ ਕਰਤਾ ਆਪਣਾ ਰੰਗ ਬਣਾਈਆ। ਜਿਸ ਦਾ ਲਹਿਣਾ ਦੇਣਾ ਤਤ ਪੰਜਣ, ਪੰਚਮ ਮੇਲਾ ਮੇਲੇ ਸਹਿਜ ਸੁਭਾਈਆ। ਜਨ ਭਗਤ ਧਾਰ ਹੋਵੇ ਨਾਲ ਬਵੰਜਣ, ਬਾਵਨ ਆਪਣੀ ਗੰਢ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਤ ਸਚ ਆਵੇ ਅਗੰਮੀ ਵੰਡਣ, ਦਾਨੀ ਹੋ ਕੇ ਦਇਆ ਕਮਾਈਆ।
੨੩ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਬੰਤੀ ਦੇਵੀ ਦੇ ਗ੍ਰਹਿ
ਪਿੰਡ ਅੰਬਾਰਾਏ ਤਹਿਸੀਲ ਅਖਨੂਰ ਜ਼ਿਲਾ ਜੰਮੂ
ਨਾਰਦ ਕਹੇ ਜਨ ਭਗਤੋ ਤੁਹਾਨੂੰ ਬ੍ਰਹਿਮੰਡ ਖੰਡ ਦੇਣ ਵਧਾਈਆਂ, ਖ਼ੁਸ਼ੀਆਂ ਵਾਲੇ ਢੋਲੇ ਗੀਤ ਰਾਗ ਸੁਣਾਈਆ। ਤੁਸਾਂ ਚਾਰ ਵਰਨ ਅਠਾਰਾਂ ਬਰਨ ਰੂਪ ਬਣਨਾ ਭਾਈ ਭਾਈਆਂ, ਦੂਸਰ ਵੰਡ ਨਾ ਕੋਇ ਵੰਡਾਈਆ। ਚਾਰ ਜੁਗ ਦੀਆਂ ਪਿਛਲੀਆਂ ਧੋਣੀਆਂ ਸ਼ਾਹੀਆਂ, ਕਾਲਖ ਟਿੱਕਾ ਰਹਿਣ ਕੋਇ ਨਾ ਪਾਈਆ। ਗ੍ਰੰਥ ਸ਼ਾਸਤਰ ਤੁਹਾਡੀਆਂ ਦੇਣ ਗਵਾਹੀਆਂ, ਸ਼ਹਾਦਤ ਸ਼ਬਦ ਗੁਰੂ ਭੁਗਤਾਈਆ। ਤੁਹਾਡਾ ਇਕੋ ਰੂਪ ਹੋਵੇ ਜੱਟ ਝੀਵਰ ਛੀਂਬੇ ਨਾਈਆਂ, ਕਮੀਨਾ ਵੰਡ ਨਾ ਕੋਇ ਵੰਡਾਈਆ। ਤੁਹਾਡਾ ਇਕ ਅੰਕੜਾ ਬਦਲ ਜਾਏ ਵਿਚ ਦਹਾਈਆਂ, ਏਕੇ ਨਾਲ ਜ਼ੀਰੋ ਸਿਫ਼ਰਾ ਮਿਲ ਕੇ ਵਜੇ ਵਧਾਈਆ। ਤੁਹਾਡੀਆਂ ਲੇਖੇ ਲੱਗਣੀਆਂ ਤੂੰ ਮੇਰਾ ਮੈਂ ਤੇਰਾ ਤੁਕਾਂ ਗਾਈਆਂ, ਆਤਮ ਪਰਮਾਤਮ ਸੰਗ ਬਣਾਈਆ। ਤੁਹਾਡੀਆਂ ਪ੍ਰੀਤਾਂ ਪ੍ਰੀਤਮ ਆਪਣੇ ਨਾਲ ਲਾਈਆਂ, ਲਾਵਣਹਾਰਾ ਇਕ ਅਖਵਾਈਆ। ਏਥੇ ਓਥੇ ਨਾ ਹੋਵਣ ਜੁਦਾਈਆਂ, ਜੁਜ਼ ਵਖਰਾ ਵੰਡ ਨਾ ਕੋਇ ਵੰਡਾਈਆ। ਸਭ ਨੇ ਆਪਣੀਆਂ ਭੁਜਾਂ ਸਵਾਰ ਕੇ ਆਉਣੀਆਂ ਬਾਹੀਂਆਂ, ਬਾਹੂ ਬਲ ਪਰਗਟਾਈਆ। ਨਿਮਸਕਾਰਾਂ ਕਰਕੇ ਆਉਣਾ ਆਪਣੀਆਂ ਮਾਈਆਂ, ਜੋ ਭਗਤਾਂ ਜਨਮ ਦੇਵਣ ਬਣਨ ਧੰਨ ਜਣੇਂਦੀ ਮਾਈਆ। ਤੁਹਾਡੀਆਂ ਲੇਖੇ ਲੱਗਣੀਆਂ ਕੀਤੀਆਂ ਵਾਹੀਆਂ, ਵਾਅਦੇ ਪੂਰਬਲੇ ਪੂਰ ਕਰਾਈਆ । ਤੁਸਾਂ ਲਾਲ ਕਰਕੇ ਆਉਣੀਆਂ ਕਲਾਈਆਂ, ਕਲਮਿਆਂ ਵਾਲਿਆਂ ਦਾ ਲੇਖਾ ਦੇਣਾ ਮੁਕਾਈਆ। ਮਾਝਾ ਮਾਲਵਾ ਦੁਆਬਾ ਜੰਮੂ ਖੇਲ ਖਿਲਾਉਣਾ ਢਾਈ ਢਾਈਆਂ, ਢਈਆ ਗੋਬਿੰਦ ਵਾਲਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਲੇਖਾ ਜਾਣੇ ਥਾਉਂ ਥਾਈਂਆ, ਥਾਨ ਥਨੰਤਰ ਜਗਤ ਨਿਰੰਤਰ ਹੋ ਕੇ ਵੇਖ ਵਖਾਈਆ।
੨੩ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਕਿਸ਼ਨ ਲਾਲ ਦੇ ਗ੍ਰਹਿ
ਪਿੰਡ ਬੰਮਭੜਵਾ ਤਹਿਸੀਲ ਅਖਨੂਰ ਜ਼ਿਲਾ ਜੰਮੂ
ਨਾਰਦ ਕਹੇ ਧਰਨੀਏ ਮੈਂ ਫਿਰ ਕੇ ਆਇਆ ਸ਼ਰਕਨ ਗਰਬੀ, ਮਸ਼ਰਕ ਮਗ਼ਰਬ ਧਿਆਨ ਲਗਾਈਆ। ਦੀਨ ਦੁਨੀ ਦੀ ਹਾਲਤ ਵੇਖੀ ਅੰਦਰੋਂ ਦਰਭੀ, ਮਾਇਆ ਮਮਤਾ ਮੋਹ ਵਿਚ ਹਲਕਾਈਆ। ਮੈਂ ਹਿੰਦਸਿਆਂ ਨਾਲ ਦੇਂਦਾ ਰਿਹਾ ਜ਼ਰਬੀ, ਅੰਕੜੇ ਅੰਕੜਿਆਂ ਨਾਲ ਮਿਲਾਈਆ। ਫੇਰ ਆਵਾਜ਼ ਸੁਣੀ ਵਿਚ ਅਰਬੀ, ਅਰਬ ਅਰਬਾਨੀਆਂ ਕੀ ਸੁਣਾਈਆ। ਜਿਸ ਵਿਚ ਰਿਹਾ ਕਿਸੇ ਦਾ ਨਹੀਂ ਕੋਈ ਦਰਦੀ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਜਗਤ ਸ਼ਰਅ ਧਾਰ ਹੋਈ ਕਰਦੀ, ਕ਼ਤਲਗਾਹ ਦਿਸੇ ਲੋਕਾਈਆ। ਦੀਨ ਦੁਨੀ ਵੇਖੀ ਮਰਦੀ, ਮੁਰਦਾ ਮੁਰੀਦ ਮੁਰਸ਼ਦ ਵਿਚ ਨਾ ਕੋਇ ਸਮਾਈਆ। ਇਕ ਹੋਰ ਖ਼ਬਰ ਦੱਸਾਂ ਕਲ ਦੀ, ਕਲਜੁਗ ਕੀ ਆਪਣੀ ਕਲਾ ਵਰਤਾਈਆ। ਜਿਸ ਖੇਲ ਬਦਲਣੀ ਜਲ ਥਲ ਦੀ, ਮਹੀਅਲ ਪਰਦਾ ਦਏ ਉਠਾਈਆ। ਜਿਸ ਨਾਲ ਆਸ਼ਾ ਰਲੀ ਬਲ ਦੀ, ਬਾਵਨ ਹੁਕਮ ਵਰਤਾਈਆ। ਕਿਸੇ ਨੂੰ ਖ਼ਬਰ ਨਹੀਂ ਘੜੀ ਪਲ ਦੀ,
ਪਲਕਾਂ ਦੇ ਪਿਛੇ ਕੀ ਆਪਣਾ ਹੁਕਮ ਵਰਤਾਈਆ। ਮੈਂ ਖੇਲ ਤਕੀ ਅਗੰਮੀ ਝੱਲ ਦੀ, ਝਲਕ ਤਕੀ ਨੂਰ ਅਲਾਹੀਆ। ਜੋ ਸਭ ਨੂੰ ਫਿਰੇ ਛਲਦੀ, ਅਛਲ ਛਲ ਹੋ ਕੇ ਖੇਲ ਖਿਲਾਈਆ। ਜਨ ਭਗਤਾਂ ਪਿਆਰ ਵਿਚ ਰਲਦੀ, ਰਲ ਮਿਲ ਆਪਣਾ ਸੰਗ ਬਣਾਈਆ। ਜਿਸ ਦੀ ਝੌਂਪੜੀ ਪੰਜ ਤਤ ਕਾਇਆ ਮਾਟੀ ਖੱਲ ਦੀ, ਖ਼ਾਲਕ ਹੋ ਕੇ ਆਪਣਾ ਡੇਰਾ ਲਾਈਆ। ਉਸ ਦੀ ਮੰਜ਼ਲ ਹਕ਼ੀਕ਼ੀ ਅਟਲ ਦੀ, ਉਚ ਅਗੰਮ ਅਥਾਹ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਧਰਨੀਏ ਮੈਂ ਸਚ ਕਰਾਂ ਅਦਾਬ, ਬਿਨ ਸਯਦਿਆਂ ਸੀਸ ਦਿਆਂ ਝੁਕਾਈਆ। ਮੈਂ ਸੁਣੀ ਅਗੰਮੀ ਰਬਾਬ, ਜੋ ਬਿਨ ਤੰਦ ਸਿਤਾਰ ਕਰੇ ਸ਼ਨਵਾਈਆ। ਮੈਨੂੰ ਸੰਦੇਸ਼ਾ ਦਿਤਾ ਇਕ ਚਨਾਬ, ਚੰਦ ਤਾਰਿਆਂ ਵਿਚੋਂ ਬਾਹਰ ਸ਼ਨਵਾਈਆ । ਮੇਰਾ ਵਹਿਣਾ ਵਿਚ ਵਹਿੰਦਾ ਆਬ, ਜਲ ਧਾਰਾ ਰੂਪ ਪਰਗਟਾਈਆ। ਮੇਰਾ ਪੂਰਬ ਲਹਿਣਾ ਤਕ ਹਿਸਾਬ, ਖਵਾਜਾ ਖਿਜਰ ਨਾਲ ਮਿਲਾਈਆ। ਜਿਸ ਦਾ ਪਹਿਲਾ ਤੀਜਾ ਬਾਬ, ਭਾਗ ਦੂਜਾ ਸੋਭਾ ਪਾਈਆ। ਜਿਸ ਵਿਚੋਂ ਇਕੋ ਪੁਰਖ ਅਕਾਲ ਦੀ ਮੰਗੀ ਅਮਦਾਦ, ਦੂਸਰ ਓਟ ਨਾ ਕੋਇ ਤਕਾਈਆ। ਜੋ ਮਾਲਕ ਹੋ ਕੇ ਵਾਹਿਦ, ਵਾਜਿਅ ਕਰੇ ਖ਼ਲਕ ਖ਼ੁਦਾਈਆ। ਜਿਸ ਦੀ ਬਹੁਤੀ ਨਹੀਂ ਤਾਦਾਦ, ਇਕ ਇਕੱਲਾ ਧੁਰਦਰਗਾਹੀਆ। ਜਿਸ ਦੀ ਸਤਿ ਸਚ ਜਾਇਦਾਦ, ਮਾਲਕ ਇਕੋ ਨੂਰ ਅਲਾਹੀਆ। ਉਹ ਸਭ ਦਾ ਮੰਗਣ ਵਾਲਾ ਜੁਆਬ, ਜੁਆਬ ਤਲਬੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਧਰਨੀਏ ਤੂੰ ਸੁਣ ਲੈ ਅਗੰਮੀ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਨਿਗਾਹ ਮਾਰ ਲੈ ਚਾਰੇ ਖਾਣੀ, ਚਾਰੇ ਕੁੰਟ ਵੇਖ ਵਖਾਈਆ। ਅੰਮ੍ਰਿਤ ਰਸ ਤਕ ਲੈ ਪਾਣੀ, ਜਲਧਾਰਾ ਖੋਜ ਖੁਜਾਈਆ। ਸੁਘੜ ਸੁਚੱਜੀ ਬਣ ਸਵਾਣੀ, ਲੋਕਮਾਤ ਲੈ ਅੰਗੜਾਈਆ। ਤੇਰੀ ਪਿਛਲੀ ਕਥਾ ਹੋਈ ਪੁਰਾਣੀ, ਅਗਲਾ ਪਰਦਾ ਦਿਆਂ ਉਠਾਈਆ। ਪੁਰਖ ਅਕਾਲਾ ਬਣਿਆ ਜਾਣ ਜਾਣੀ, ਜਾਨਣਹਾਰ ਇਕ ਹੋ ਆਈਆ। ਤੂੰ ਉਸ ਦੇ ਬਣਨਾ ਦਰ ਸੁਆਣੀ, ਨਿਮਰਤਾ ਵਿਚ ਸੀਸ ਨਿਵਾਈਆ। ਉਹ ਬਸੁਧਾ ਤੇਰੀ ਕਰੇ ਪਹਿਚਾਨੀ, ਪਸ਼ਚਾਤਾਪ ਦਏ ਬਣਾਈਆ। ਜਿਸ ਲਹਿਣਾ ਦੇਣਾ ਤਕਣਾ ਅੰਜੀਲ ਕ਼ੁਰਾਨੀ, ਕੁਲਾ ਖੰਡ ਦਾ ਮਾਲਕ ਹੋ ਕੇ ਵੇਖ ਵਖਾਈਆ। ਤੂੰ ਉਸ ਦਾ ਨੂਰ ਜ਼ਹੂਰ ਤਕਣਾ ਇਕ ਨੁਰਾਨੀ, ਜੋਤੀ ਜਾਤਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਧਰਨੀਏ ਚਨਾਬ ਕੀ ਕੁਛ ਕਹਿੰਦਾ, ਕਹਿ ਕਹਿ ਕੀ ਦ੍ਰਿੜਾਈਆ। ਕੀ ਇਸ਼ਾਰਾ ਦੇਵੇ ਦਿਸ਼ਾ ਲਹਿੰਦਾ, ਲਹਿਣਾ ਪੂਰਬ ਨਾਲ ਮਿਲਾਈਆ। ਕਿਸ ਬਿਧ ਚਾਰ ਯਾਰ ਸੰਗ ਮੁਹੰਮਦ ਨਾਲ ਬਹਿੰਦਾ, ਮੱਕਾ ਕਾਅਬਾ ਵੰਡ ਨਾ ਕੋਇ ਵੰਡਾਈਆ। ਮੱਕਾ ਕਾਅਬਾ ਕੇਹੜੀ ਧਾਰ ਢਹਿੰਦਾ, ਅਗੇ ਹੋ ਨਾ ਕੋਇ ਅਟਕਾਈਆ। ਈਸਾ ਮੂਸਾ ਕੇਹੜੀ ਧਾਰ ਖਹਿੰਦਾ, ਜਗਤ ਲੇਖਾ ਲੇਖ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਚਨਾਬ ਕਹੇ ਮੇਰੀ ਨਾਰਦ ਸੁਣ ਅਗੰਮੀ ਪੁਕਾਰ, ਬਿਨ ਰਸਨਾ ਢੋਲੇ ਗਾਈਆ। ਤੂੰ ਆਦਿ ਜੁਗਾਦੀ ਮੀਤ ਮੁਰਾਰ, ਮਿਤਰ ਪਿਆਰਾ ਇਕ ਅਖਵਾਈਆ। ਸਤਿ ਸਤਿਵਾਦੀ ਸਾਂਝਾ ਯਾਰ, ਮੇਲ ਮਿਲਿਆ ਚਾਈਂ ਚਾਈਂਆ। ਮੇਰਾ ਲਹਿਣਾ ਦੇਣਾ ਵੇਖ ਉਧਾਰ, ਪੂਰਬ ਲੇਖਾ ਦੇ ਸਮਝਾਈਆ। ਮੈਨੂੰ ਪ੍ਰਿਥੂ ਨੇ ਕੀਤਾ ਸਵੀਕਾਰ,
ਖ਼ੁਸ਼ੀਆਂ ਰੰਗ ਰੰਗਾਈਆ। ਸੰਦੇਸਾ ਦਿਤਾ ਜਿਸ ਵੇਲੇ ਆਵੇ ਚਵੀਆਂ ਅਵਤਾਰ, ਜੋਤੀ ਜਾਤਾ ਡਗਮਗਾਈਆ। ਭਗਤਾਂ ਦੀ ਪੈਜ ਦੇਣੀ ਸਵਾਰ, ਲਹਿਣਾ ਤੇਰੇ ਨਾਲ ਰਖਾਈਆ। ਤੂੰ ਹੋਣਾ ਖ਼ਬਰਦਾਰ, ਆਲਸ ਨਿੰਦਰਾ ਵਿਚ ਕਦੇ ਨਾ ਆਈਆ। ਵੇਖਣਾ ਨੈਣ ਉਘਾੜ, ਬਿਨ ਲੋਚਨਾਂ ਰਾਹ ਤਕਾਈਆ। ਉਹ ਆਵੇ ਜੰਗਲ ਜੂਹਾਂ ਵਿਚੋਂ ਪਹਾੜ, ਪਾਂਧੀ ਹੋ ਕੇ ਪੰਧ ਮੁਕਾਈਆ। ਚਵੀ ਮੱਘਰ ਖ਼ੁਸ਼ੀਆਂ ਨਾਲ ਕੀਤੀ ਨਿਮਸਕਾਰ, ਚਰਨ ਛੋਹ ਕੇ ਖ਼ੁਸ਼ੀ ਬਣਾਈਆ। ਨਾਲ ਆਪਣਾ ਕਰੀਂ ਇਜ਼ਹਾਰ, ਪਰਦਾ ਪਰਦਿਆਂ ਵਿਚੋਂ ਉਠਾਈਆ। ਝਟ ਝਨਾਂ ਰੋ ਪਿਆ ਜ਼ਾਰੋ ਜ਼ਾਰ, ਬਿਨ ਨੈਣਾਂ ਨੀਰ ਵਹਾਈਆ। ਮੇਰਾ ਮੀਤ ਮੁਰਾਰਾ ਏਕੰਕਾਰ, ਇਕ ਇਕੱਲਾ ਇਕ ਅਖਵਾਈਆ। ਜਿਸ ਚਵੀ ਮੱਘਰ ਪੂਰਾ ਕੀਤਾ ਹਰਿ ਭਗਤ ਦੁਆਰ, ਥਿਤ ਵਾਰ ਸੋਹਣੀ ਵੰਡ ਵੰਡਾਈਆ। ਭਗਤਾਂ ਦਿਤਾ ਪਿਆਰ, ਪ੍ਰੇਮ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ । ਚਨਾਬ ਕਹੇ ਮੇਰਾ ਇਕੋ ਮਾਲਕ ਨੂਰ ਅਲਾਹੀ ਚੰਨਾ, ਜੋ ਚੰਨ-ਆਬ ਵਿਚੋਂ ਨਜ਼ਰੀ ਆਈਆ। ਮੇਰਾ ਹੱਦ ਨਹੀਂ ਕੋਈ ਬੰਨਾ, ਵੰਡਣ ਵੰਡ ਨਾ ਕੋਇ ਰਖਾਈਆ। ਮੇਰਾ ਸੰਦੇਸ਼ਾ ਦੇ ਕੇ ਗਿਆ ਜੱਟ ਧੰਨਾ, ਪੱਥਰ ਪਾਹਨਾ ਨਾਲ ਸੁਣਾਈਆ। ਜਿਸ ਵੇਲੇ ਗੋਬਿੰਦ ਲਾਉਣਾ ਇਕੋ ਕੰਨਾ, ਕਾਇਨਾਤ ਤੋਂ ਬਾਹਰ ਪਰਦਾ ਦਿਆਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਚਨਾਬ ਕਹੇ ਮੇਰੀ ਇਕੋ ਇਕ ਅਰਦਾਸ, ਬੇਨੰਤੀ ਸਚ ਸੁਣਾਈਆ। ਮੈਂ ਜਾਣਾ ਚਾਹੁੰਦਾ ਭਗਤਾਂ ਪਾਸ, ਖ਼ੁਸ਼ੀ ਖ਼ੁਸ਼ੀ ਪੰਧ ਮੁਕਾਈਆ। ਚਵੀ ਮੱਘਰ ਨੌ ਗੁਰਸਿਖ ਮੇਰੇ ਵਿਚੋਂ ਨੌ ਭਰਨ ਗਿਲਾਸ, ਪਾਣੀ ਜਿਸ ਨੂੰ ਕਹੇ ਲੋਕਾਈਆ। ਛੱਬੀ ਪੋਹ ਨੂੰ ਮੇਰਾ ਅੰਮ੍ਰਿਤ ਬਣਾ ਕੇ ਸਤਿਗੁਰ ਭਗਤਾਂ ਦੀ ਪਾਵੇ ਵਿਚ ਰਾਸ, ਜਲ ਜਲ ਵਿਚ ਸਮਾਈਆ। ਚੰਨ ਵੇਖੇ ਉਤੋਂ ਆਕਾਸ਼, ਸੂਰੀਆ ਆਪਣੀ ਅੱਖ ਉਠਾਈਆ। ਸ਼ੰਕਰ ਖ਼ੁਸ਼ੀ ਨਾਲ ਤਕੇ ਬਹਿ ਕੈਲਾਸ਼, ਕਲ ਧਾਰੀ ਆਪਣੀ ਕਲ ਵਰਤਾਈਆ। ਬ੍ਰਹਮਾ ਚਲ ਕੇ ਆਵੇ ਪਾਸ, ਬ੍ਰਹਮ ਵੇਤਾ ਹੋ ਕੇ ਵੇਖ ਵਖਾਈਆ। ਵਿਸ਼ਨੂੰ ਵਿਸ਼ਵ ਦੀ ਧਾਰ ਪਾਵੇ ਰਾਸ, ਖ਼ੁਸ਼ੀਆਂ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਪੂਰਾ ਕਰੇ ਵਿਸ਼ਵਾਸ਼, ਵਿਸ਼ਵ ਦਾ ਮਾਲਕ ਹੋ ਕੇ ਸਾਚਾ ਸੰਗ ਬਣਾਈਆ।
੨੪ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਸ਼ਿਵ ਰਾਮ ਦੇ ਗ੍ਰਹਿ ਅਖਨੂਰ ਜ਼ਿਲਾ ਜੰਮੂ
ਧਰਨੀ ਕਹੇ ਮੇਰੇ ਉਤੇ ਬੇਨੰਤੀ ਕਹੇ ਝਨਾਂ ਦਾ ਆਬ, ਆਬੇ ਹਯਾਤ ਦੇਣਾ ਖ਼ਲਕ ਖ਼ੁਦਾਈਆ। ਮਿਹਰਵਾਨ ਮਿਹਰ ਕਰਨੀ ਮਿਤਰ ਅਹਿਬਾਬ, ਮਿਤਰ ਪਿਆਰੇ ਤੇਰੇ ਹੱਥ ਵਡਿਆਈਆ। ਜਿਸ ਵਿਚ ਲੇਖਾ ਰਹੇ ਨਾ ਪੁੰਨ ਸਵਾਬ, ਸ਼ਰਅ ਸ਼ਰਅ ਨਜ਼ਰ ਕੋਇ ਨਾ ਆਈਆ। ਸਤਿ ਸਤਿਵਾਦੀ ਤੇਰੀ ਇਕ ਅਮਦਾਦ, ਦੂਸਰ ਲੋੜ ਨਾ ਕੋਇ ਰਖਾਈਆ। ਤੂੰ ਨੂਰ ਨੁਰਾਨਾ ਸ਼ਾਹ ਸੁਲਤਾਨਾ ਮਾਲਕ ਇਕ ਵਾਹਿਦ, ਵਾਹਵਾ ਤੇਰੀ ਵਡ ਵਡਿਆਈਆ। ਮੇਰਾ ਲਹਿਣਾ ਦੇਣਾ ਆਦਿ ਜੁਗਾਦਿ ਤੇਰੇ ਨਾਲ ਅਹਦ, ਅਹਦਨਾਮਾ ਵੇਖਣਾ ਚਾਈਂ ਚਾਈਂਆ। ਉਹ ਵਕ਼ਤ ਸੁਹੰਜਣਾ ਚਵੀ ਮੱਘਰ ਦਾ ਪੁਜਿਆ
ਸ਼ਾਇਦ, ਭੁਲੇਖਾ ਜਗਤ ਨਾ ਕੋਇ ਰਖਾਈਆ। ਜਿਸ ਵਿਚ ਸਤਿ ਹੁਕਮ ਹੋਣਾ ਰਾਇਜ, ਸੰਦੇਸ਼ ਮਿਲਣਾ ਧੁਰਦਰਗਾਹੀਆ। ਭੇਵ ਖੁਲ੍ਹਾਉਣਾ ਆਪਣਾ ਆਪ ਸਹਿਜ, ਮਹਿਵ ਪਰਦਾ ਆਪ ਚੁਕਾਈਆ। ਤੇਰਾ ਲਹਿਣਾ ਦੇਣਾ ਲੇਖਾ ਹੋਵੇ ਜਾਇਜ਼, ਜਾਇਜ਼ਾ ਲੈਣਾ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭੂ ਮੇਰੀ ਧਵਲ ਦੀ ਧਾਰ ਵੇਖ ਅਖਨੂਰ, ਨੂਰ ਨੁਰਾਨੇ ਧਿਆਨ ਲਗਾਈਆ। ਤੂੰ ਸਰਬ ਕਲਾ ਭਰਪੂਰ, ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਤੇਰੇ ਸ਼ਬਦ ਨਾਦ ਦੀ ਤੂਰ, ਤੁਰੀਆ ਤੋਂ ਬਾਹਰ ਢੋਲੇ ਰਹੀ ਗਾਈਆ। ਮੇਰੀ ਆਸਾ ਮਨਸਾ ਪੂਰੀ ਕਰਨੀ ਮੇਰੇ ਮਾਲਕ ਹਕ ਹਜ਼ੂਰ, ਹਜ਼ਰਤਾਂ ਦੇ ਹਜ਼ਰਤ ਤੇਰੀ ਓਟ ਤਕਾਈਆ। ਜੋ ਆਸ਼ਾ ਰਖ ਕੇ ਗਿਆ ਮਨਸੂਰ, ਮਨਸਾ ਦੀਨ ਦੁਨੀ ਬਾਹਰ ਬਦਲਾਈਆ । ਜੋ ਇਸ਼ਾਰਾ ਦਿਤਾ ਮੂਸਾ ਉਤੇ ਕੋਹਤੂਰ, ਕ਼ੁਦਰਤ ਦੇ ਕ਼ਾਦਰ ਵੇਖਣਾ ਚਾਈਂ ਚਾਈਂਆ। ਤੇਰਾ ਜਲਵਾਗਰ ਇਕੋ ਹੋਵੇ ਨੂਰ, ਨੂਰ ਨੁਰਾਨੇ ਨਜ਼ਰੀ ਆਈਆ। ਮੇਰਾ ਪੰਧ ਰਹੇ ਨਾ ਦੂਰ, ਦੂਰ ਦੁਰਾਡੇ ਲਹਿਣਾ ਦੇਣਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਆਬ ਕਹੇ ਮੇਰੇ ਖ਼ੁਦਾ ਵਲੀਉਲ ਜ਼ਮੂ ਜੁਨੁਖ਼ਤੇ ਦੁਵਾ ਚਸ਼ਮੇ ਚਮੀ ਹਰਫ਼ੇ ਦਵੀ ਮੁਨਸਫ਼ੇ ਅਜ਼ਾ ਕ਼ੁਦਰਤੇ ਖ਼ੁਦਾ ਕ਼ੁਦਰਤੇ ਕ਼ਾਦਰ ਕਰੀਮ ਤੇਰੀ ਬੇਪਰਵਾਹੀਆ। ਆਬ ਕਹੇ ਮੈਂ ਪਰਬਤ ਚੋਟੀਆਂ ਵਾਲਾ ਵਹਿਣ, ਜਲਧਾਰਾ ਰੂਪ ਬਣਾਈਆ। ਇਕ ਸੰਦੇਸ਼ਾ ਧੁਰ ਦਾ ਆਇਆ ਕਹਿਣ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਸਭ ਦਾ ਮਾਲਕ ਖ਼ਾਲਕ ਇਕੋ ਸੱਜਣ ਸੈਣ, ਪਾਰਬ੍ਰਹਮ ਪਤਿਪਰਮੇਸ਼ਵਰ ਨਜ਼ਰੀ ਆਈਆ। ਜੋ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਭ ਦਾ ਦੇਵੇ ਲਹਿਣ ਦੇਣ, ਦੇਵਣਹਾਰ ਇਕ ਗੁਸਾਈਂਆ। ਉਹ ਨੂਰ ਨੁਰਾਨਾ ਸ਼ਾਹ ਸੁਲਤਾਨਾ ਜਨ ਭਗਤਾਂ ਦਰਸ਼ਨ ਦਿਖਾਏ ਆਪਣੇ ਨੈਣ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਜਿਸ ਦੇ ਹੁਕਮ ਵਿਚ ਆਦਿ ਜੁਗਾਦਿ ਜੁਗ ਚੌਕੜੀ ਸਾਰੇ ਬਹਿਣ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਦਾ ਲੇਖਾ ਵਿਸ਼ਵ ਦੀ ਧਾਰ ਬਾਲਮੀਕ ਲਿਖਿਆ ਵਿਚ ਰਮਾਇਣ, ਰਾਮ ਰਾਮਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਚਨਾਬ ਕਹੇ ਮੇਰਾ ਲੇਖਾ ਨਾਲ ਸੰਤ ਕੁਮਾਰ, ਬ੍ਰਹਮਾ ਸੁਤ ਸੁਤ ਵਡਿਆਈਆ। ਬਰਾਹ ਦੇ ਕੇ ਗਿਆ ਇਸ਼ਾਰ, ਬਿਨ ਸੈਨਤ ਸੈਨਤ ਜਗਤ ਸਮਝਾਈਆ। ਯਗਅ ਪੁਰਸ਼ ਕੀਤਾ ਪਿਆਰ, ਹਾਵਗ਼ਰੀਬ ਦਿਤੀ ਵਡਿਆਈਆ। ਨਰ ਨਰਾਇਣ ਦਿਤਾ ਅਧਾਰ, ਮਿਹਰ ਨਜ਼ਰ ਇਕ ਉਠਾਈਆ। ਕਪਲ ਮੁਨ ਬੋਲ ਜੈਕਾਰ, ਸਾਂਖ ਯੋਗ ਦਿਤਾ ਸਮਝਾਈਆ। ਦੱਤਾਤ੍ਰੈ ਖੋਲ੍ਹ ਕਿਵਾੜ, ਮੇਰਾ ਪਰਦਾ ਗਿਆ ਖੁਲ੍ਹਾਈਆ। ਰਿਖਵ ਬਖ਼ਸ਼ ਕੇ ਧੂੜੀ ਛਾਰ, ਮਸਤਕ ਟਿੱਕਾ ਦਿਤਾ ਰਮਾਈਆ। ਪ੍ਰਿਥੂ ਅੰਮ੍ਰਿਤ ਰਸ ਬਣਾ ਕੇ ਠੰਡਾ ਠਾਰ, ਜਲ ਧਾਰਾ ਰੂਪ ਸਮਾਈਆ। ਮਤਸਯ ਦੂਰ ਦੁਰਾਡਾ ਕਹਿ ਕੇ ਗਿਆ ਪੁਕਾਰ, ਸਮੁੰਦ ਸਾਗਰਾਂ ਖੋਜ ਖੁਜਾਈਆ। ਕਛਪ ਨਿਗਾਹ ਲਈ ਮਾਰ, ਮਿੰਦਰਾ ਆਪਣੀ ਪਿਠ ਉਠਾਈਆ। ਧਨੰਤਰ ਮੇਰਾ ਕੀਤਾ ਇਜ਼ਹਾਰ, ਬਿਨ ਸਿਫ਼ਤਾਂ ਸਿਫ਼ਤ ਸਲਾਹੀਆ। ਹੰਸ ਹੋ ਕੇ ਖੇਲ ਕੀਤਾ ਕਰਤਾਰ, ਕ਼ੁਦਰਤ ਮਾਲਕ ਭੇਵ ਖੁਲ੍ਹਾਈਆ। ਬਾਵਨ ਮੇਰਾ ਲਿਆ ਕੇ ਜਲ ਧਾਰ, ਰਾਜੇ ਬਲ ਦਿਤੀ ਵਡਿਆਈਆ। ਮੋਹਣੀ ਰੂਪ ਮੈਨੂੰ ਕੀਤਾ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਨਰ ਨਰਾਇਣ ਹਰਿ ਹਰੀ ਸਚ ਹੁਕਮ ਦੱਸ ਸਰਕਾਰ,
ਸਹਿਜ ਸਹਿਜ ਨਾਲ ਸਮਝਾਈਆ। ਮੇਰਾ ਲਹਿਣਾ ਦੇਣਾ ਪੂਰਬ ਲੇਖਾ ਮੈਂ ਦੱਸਾਂ ਨਾਲ ਪਿਆਰ, ਪ੍ਰੀਤਮ ਤੇਰੇ ਅਗੇ ਵਾਸਤਾ ਪਾਈਆ। ਸ਼ੰਕਰ ਕੈਲਾਸ਼ੀ ਮੈਨੂੰ ਸੰਦੇਸ਼ਾ ਦੇ ਕੇ ਗਿਆ ਆਪਣੀ ਵਾਰ, ਵਾਰਸ ਹੋ ਕੇ ਗਿਆ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਚਨਾਬ ਕਹੇ ਮੈਂ ਆਦਿ ਜੁਗਾਦੀ ਝੱਲਾ, ਭੱਜਾਂ ਵਾਹੋ ਦਾਹੀਆ। ਮੇਰਾ ਰੂਪ ਨਹੀਂ ਇਕੱਲਾ, ਪਾਹਨ ਪਾਥਰ ਮੇਰਾ ਸੰਗ ਬਣਾਈਆ। ਮੈਂ ਫਿਰਾਂ ਵਿਚ ਥਲਾਂ, ਅਸਗਾਹਾਂ ਰੰਗ ਰੰਗਾਈਆ। ਮੇਰਾ ਇਕੋ ਇਕ ਸੁਆਮੀ ਪਕੜਿਆ ਪੱਲਾ, ਪਲੂ ਆਪਣੇ ਨਾਲ ਬੰਧਾਈਆ। ਗਹਿਰ ਗੰਭੀਰ ਵਿਚ ਰਲਾ, ਰੂਪ ਆਪਣਾ ਲਿਆ ਬਦਲਾਈਆ। ਜਿਸ ਨੇ ਸ਼ਬਦ ਸੰਦੇਸ਼ਾ ਇਕੋ ਘੱਲਾ, ਸੁਨੇਹੜਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਚਨਾਬ ਕਹੇ ਮੇਰੇ ਪੁਕਾਰਦੇ ਇੱਟਾਂ ਪੱਥਰ, ਪਾਹਨਾ ਧਿਆਨ ਲਗਾਈਆ। ਨੇਤਰ ਵਰੋਲਣ ਅੱਥਰ, ਹੰਝੂਆਂ ਹਾਰ ਬਣਾਈਆ। ਬਿਨ ਰਸਨਾ ਜੇਹਵਾ ਕਥਨ, ਢੋਲੇ ਗਾਵਣ ਧੁਰ ਦੇ ਮਾਹੀਆ। ਸਾਡੀ ਪੈਜ ਆਵੀਂ ਰਖਣ, ਸਿਰ ਆਪਣਾ ਹੱਥ ਟਿਕਾਈਆ। ਜਿਉਂ ਬਿੰਦਰਾਬਨ ਵਾਸੀ ਗੋਕਲ ਦੀ ਧਾਰ ਜਮਨ ਕਿਨਾਰੇ ਖਾਦਾ ਮੱਖਣ, ਮੱਖਣ ਮੋਹਣ ਮਾਧਵ ਆਪਣਾ ਖੇਲ ਖਿਲਾਈਆ। ਅਸੀਂ ਵੀ ਤੇਰਾ ਯਾਰੜੇ ਬਣਨਾ ਸੱਥਰ, ਸੋਹਣੀ ਸੇਜ ਬਣਾਈਆ। ਸਾਡਾ ਲਹਿਣਾ ਦੇਣਾ ਦੇਣਾ ਹੱਥੋ ਹਥਨ, ਹਥੇਲੀਆਂ ਤੇਰੇ ਅਗੇ ਡਾਹੀਆ। ਤੇਰੇ ਦੀਪਕ ਭਗਤ ਸੁਹੇਲੇ ਮੇਰੇ ਕੰਢੀਂ ਘਾਟ ਜਗਣ, ਆਰ ਪਾਰ ਕਰਨ ਰੁਸ਼ਨਾਈਆ। ਮੈਂ ਤੇਰੀ ਮਸਤੀ ਵਿਚ ਹੋਣਾ ਮਗਨ, ਸਚ ਖ਼ੁਮਾਰੀ ਦੇਣੀ ਚੜ੍ਹਾਈਆ। ਜਿਸ ਵੇਲੇ ਮੇਰੇ ਉਤੋਂ ਲੱਗਾ ਲੰਘਣ, ਲਗ ਮਾਤਰ ਡੇਰਾ ਢਾਈਆ। ਮੈਨੂੰ ਇਉਂ ਜਾਪਦਾ ਦੋ ਚਾਰ ਸਾਲ ਵਿਚ ਲੱਗਣ ਵਾਲੀ ਅਗਨ, ਬਿਨਾ ਤੇਰੇ ਆਬ ਤੋਂ ਪ੍ਰਭੂ ਸਕੇ ਨਾ ਕੋਇ ਬੁਝਾਈਆ। ਤੂੰ ਗੋਪਾਲ ਮੂਰਤ ਮੋਹਣ ਮਾਧਵ ਮਦਨ, ਮਧਸੂਦਨ ਇਕ ਅਖਵਾਈਆ। ਤੇਰੇ ਨਾਮ ਦਮਾਮੇ ਨਵ ਖੰਡ ਪ੍ਰਿਥਮੀ ਵੱਜਣ, ਬਿਨ ਡੰਕਿਆਂ ਹੋਏ ਸ਼ਨਵਾਈਆ। ਮੈਂ ਜਲ ਦੀ ਧਾਰ ਜੋਤੀ ਜਾਤੇ ਪੁਰਖ ਬਿਧਤੇ ਸਤਿ ਸਰੂਪ ਤੈਨੂੰ ਆਵਾਂ ਸੱਦਣ, ਸਦਕੇ ਵਾਰੀ ਘੋਲ ਘੁਮਾਈਆ। ਝਟ ਨਿਗਾਹ ਮਾਰ ਲੈ ਕੁਝ ਝਗੜਾ ਛਿੜਨ ਵਾਲਾ ਵਿਚ ਅਦਨ, ਇਨਸਾਫ਼ ਹੱਥ ਕਿਸੇ ਨਾ ਆਈਆ। ਚੀਨਾ ਰੂਸਾ ਸਾਰੇ ਭੱਜਣ, ਪਤਾਲੀਂ ਵੰਡ ਦਿਤੀ ਵੰਡਾਈਆ। ਇੰਗਲੈਂਡ ਹਾਲੈਂਡ ਇਕ ਦੂਜੇ ਨਾਲ ਗੱਜਣ, ਗਜ ਦਾ ਲੇਖਾ ਸਤਿਜੁਗ ਵਾਲਾ ਪੂਰ ਕਰਾਈਆ। ਜੋ ਬਾਵਨ ਬਲ ਦੁਆਰੇ ਸ਼ੁਕਰ ਪ੍ਰੋਹਤ ਕਿਹਾ ਕਲਜੁਗ ਅੰਤਮ ਵੇਲੇ ਮਾਨਸ ਮਾਨਵ ਕੂੜੀ ਕਿਰਿਆ ਨਾਲ ਹੋਵੇ ਦਜਣ, ਅਗਨੀ ਅਗਨੀ ਅੱਗ ਤਪਾਈਆ। ਕਿਸੇ ਦਾ ਪਵਿਤ੍ਰ ਨਹੀਂ ਰਹਿਣਾ ਬਦਨ, ਪਤਿਤ ਪੁਨੀਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,
ਸਚ ਦਾ ਮਾਲਕ ਇਕ ਅਖਵਾਈਆ। ਚਨਾਬ ਕਹੇ ਸੁਣ ਮਿਤਰ ਪਿਆਰੇ ਮੱਘਰਾ, ਤੇਰਾ ਪਰਵਿਸ਼ਟਾ ਚੌਬੀਸਾ ਨਜ਼ਰੀ ਆਈਆ। ਮੇਰੀਆਂ ਆਦਿ ਆਦਿ ਪੁਰਾਣੀਆਂ ਸਧਰਾਂ, ਸਯਦਾ ਤੈਨੂੰ ਦਿਆਂ ਸੁਣਾਈਆ। ਮੇਰੀਆਂ ਜਗਤ ਆਸ਼ਕਾਂ ਪਾਈਆ ਕ਼ਦਰਾਂ, ਕ਼ੁਦਰਤ ਦਾ ਕ਼ਾਦਰ ਅੰਤ ਮੇਰਾ ਲੇਖਾ ਪੂਰ ਕਰਾਈਆ। ਜੋ ਇਸ਼ਾਰਾ ਦਿਤਾ ਮੁੰਨਾ ਬਦਰਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਪਰ ਮੈਂ ਹੈਰਾਨ ਹੋ ਗਿਆ ਮੇਰੇ ਆਰ ਪਾਰ ਕੰਢੀ ਪੈਣ ਵਾਲਾ ਗ਼ਦਰਾ, ਗਦਾਗਰ ਦਿਸੇ ਜਗਤ ਲੋਕਾਈਆ। ਉਹ ਵੇਖ ਲੈ ਕਲਜੁਗ ਸਭ ਦਾ ਕੱਢਕੇ ਬੈਠਾ ਸ਼ਜਰਾ, ਲੈਂਡ ਮਾਰਕ ਧਿਆਨ ਧਿਆਨ
ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਚਨਾਬ ਕਹੇ ਜਨ ਭਗਤੋ ਭਗਤੀ ਮਾਰਗ ਸਦਾ ਅਨਡਿਠ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸਫ਼ਰ ਪੰਧ ਮੁਕਾ ਸਕੇ ਕੋਈ ਨਾ ਸਵਾ ਗਿੱਠ, ਮਾਰੂਡੰਡ ਜਿਸ ਦੀ ਦਏ ਗਵਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਹੱਥ ਰਖੇ ਆਪ ਤੁਹਾਡੀ ਪਿੱਠ, ਪੁਸ਼ਤ ਪਨਾਹ ਆਪ ਟਿਕਾਈਆ। ਨਾਮ ਨਿਧਾਨਾ ਅੰਤਰ ਰਸ ਦੇਵੇ ਮਿਠ, ਬਿਨ ਰਸਨਾ ਜੇਹਵਾ ਦੇਵੇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਇਕੋ ਮਾਤ ਇਕੋ ਪਿਤ, ਪਤਿਪਰਮੇਸ਼ਵਰ ਦੂਜਾ ਨਜ਼ਰ ਕੋਇ ਨਾ ਆਈਆ।
੨੪ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਬਾਰੀ ਰਾਮ ਦੇ ਗ੍ਰਹਿ ਪਿੰਡ ਦੇਈ ਪੁਰ ਤਹਿਸੀਲ ਅਖਨੂਰ ਜ਼ਿਲਾ ਜੰਮੂ
ਧਰਨੀ ਕਹੇ ਪ੍ਰਭੂ ਮੇਰੇ ਉਤੇ ਸਚ ਪਰਗਟਾ ਦੇ ਧਰਮ, ਸਤਿ ਦੇ ਮਾਲਕ ਹੋਣਾ ਸਹਾਈਆ। ਦੀਨ ਦੁਨੀ ਦਾ ਬਦਲ ਦੇ ਕਰਮ, ਕਰਮ ਕਾਂਡ ਦਾ ਲੇਖਾ ਪੂਰਬ ਪੂਰ ਕਰਾਈਆ। ਅੰਤਰ ਦ੍ਰਿਸ਼ਟੀ ਰਹੇ ਕਿਸੇ ਨਾ ਚਰਮ, ਚੰਮ ਦ੍ਰਿਸ਼ਟੀ ਦੇ ਬਦਲਾਈਆ । ਦੀਨ ਮਜ਼੍ਹਬ ਦਾ ਮੇਟ ਦੇ ਭਰਮ, ਭਾਂਡਾ ਭਰਮ ਭੌ ਭੰਨਾਈਆ। ਝਗੜਾ ਰਹੇ ਨਾ ਜ਼ਾਤ ਪਾਤ ਬਰਨ, ਵਰਨਾਂ ਵੰਡ ਨਾ ਕੋਇ ਵੰਡਾਈਆ। ਇਕੋ ਪਾਰਬ੍ਰਹਮ ਬ੍ਰਹਮ ਤੇਰੀ ਹੋਵੇ ਸਰਨ, ਸਰਨਗਤ ਇਕੋ ਇਕ ਰਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਪੂਜੇ ਤੇਰੇ ਚਰਨ, ਕਾਇਨਾਤ ਕ਼ਦਮ ਬੋਸੀ ਕਰਕੇ ਸ਼ੁਕਰ ਮਨਾਈਆ। ਜਨ ਭਗਤਾਂ ਖੋਲ੍ਹ ਦੇ ਨੇਤਰ ਹਰਨ ਫਰਨ, ਨਿਜ ਲੋਚਨ ਨੈਣ ਕਰ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਸਾਰੇ ਪੜ੍ਹਨ, ਆਤਮ ਪਰਮਾਤਮ ਮਿਲ ਕੇ ਵਜੇ ਵਧਾਈਆ। ਸਚਖੰਡ ਨਿਵਾਸੀ ਤੇਰੀ ਮੰਜ਼ਲ ਚੜ੍ਹਨ, ਦਰਗਾਹ ਸਾਚੀ ਮੇਲ ਮੇਲਣਾ ਚਾਈਂ ਚਾਈਂਆ। ਮੈਂ ਕਲਜੁਗ ਅੰਤ ਬੇਨੰਤੀ ਆਈ ਕਰਨ, ਕਰਤੇ ਪੁਰਖ ਹੋਣਾ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਲੱਗੇ ਜੁਗ ਸਤਿ, ਕਲਜੁਗ ਕੂੜ ਕੁੜਿਆਰ ਮਿਟਾਈਆ। ਹਰ ਹਿਰਦੇ ਉਪਜੇ ਬ੍ਰਹਮ ਮਤਿ, ਪਾਰਬ੍ਰਹਮ ਪਰਦਾ ਦੇਣਾ ਉਠਾਈਆ। ਦੀਨ ਮਜ਼੍ਹਬ ਸ਼ਰਅ ਦੀ ਧਾਰ ਨਾ ਉਬਲੇ ਰਤ, ਮੁਤੱਸਬ ਨਜ਼ਰ ਕੋਇ ਨਾ ਆਈਆ। ਦੀਨ ਦਿਆਲ ਮੇਰੀ ਰਖਣੀ ਪਤ, ਸਿਰ ਮੇਰੇ ਹੱਥ ਟਿਕਾਈਆ। ਜੋਤੀ ਜਾਤੇ ਆ ਜਾ ਵਤ, ਬੇਵਤਨਾਂ ਦੇ ਮਾਲਕ ਫੇਰਾ ਪਾਈਆ। ਮੈਂ ਸਦੀ ਚੌਧਵੀਂ ਵਾਸਤਾ ਰਹੀ ਘਤ, ਨਿਵ ਨਿਵ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਕਲਜੁਗ ਮੇਟ ਕੂੜ ਕੁੜਿਆਰਾ, ਮਾਇਆ ਮਮਤਾ ਮੋਹ ਮਿਟਾਈਆ। ਚਾਰ ਕੁੰਟ ਰਹੇ ਨਾ ਧੂੰਆਂਧਾਰਾ, ਉੱਤਰ ਪੂਰਬ ਪੱਛਮ ਦੱਖਣ ਇਕੋ ਰੰਗ ਰੰਗਾਈਆ। ਸ਼ਰਅ ਦਾ ਰਹੇ ਨਾ ਕੋਇ ਵਣਜਾਰਾ, ਦੀਨ ਮਜ਼੍ਹਬ ਵੰਡ ਨਾ ਕੋਈ ਵੰਡਾਈਆ। ਤੇਰਾ ਇਕੋ ਨਾਮ ਹੋਵੇ ਜੈਕਾਰਾ, ਜੈ ਜੈਕਾਰ ਕਰੇ ਖ਼ਲਕ ਖ਼ੁਦਾਈਆ। ਤੇਰਾ ਇਕੋ ਹੋਵੇ ਦੁਆਰਾ, ਹਿੰਦੂ ਮੁਸਲਿਮ ਸਿਖ ਈਸਾਈ ਜਿਥੇ ਬੈਠ ਕੇ ਸੀਸ ਨਿਵਾਈਆ ।
ਤੇਰਾ ਇਕੋ ਨਾਮ ਹੋਵੇ ਭੰਡਾਰਾ, ਵਸਤ ਅਮੋਲਕ ਇਕ ਟਿਕਾਈਆ। ਤੂੰ ਸ਼ਾਹੋ ਭੂਪ ਸਿਕਦਾਰਾ, ਸ਼ਹਿਨਸ਼ਾਹ ਨੂਰ ਅਲਾਹੀਆ। ਨੌ ਖੰਡ ਸੱਤ ਦੀਪ ਪਾ ਸਾਰਾ, ਅਕਾਸ਼ ਪਤਾਲਾਂ ਆਪਣਾ ਧਿਆਨ ਲਗਾਈਆ। ਤੇਰੇ ਹੁਕਮ ਤੋਂ ਹੋਏ ਕੋਈ ਨਾ ਬਾਹਰਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜਾਤੇ ਹੋਣਾ ਜ਼ਾਹਰਾ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਕਲਜੁਗ ਕੂੜ ਮੇਟ ਪਸਾਰਾ, ਸਤਿਜੁਗ ਸਚ ਚੰਦ ਚਮਕਾਈਆ। ਲਹਿਣਾ ਦੇਣਾ ਪੂਰਾ ਕਰ ਦੇ ਪੈਗ਼ੰਬਰ ਗੁਰ ਅਵਤਾਰਾ, ਅਵਤਰੀ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਕਲਜੁਗ ਵੇਖ ਲੈ ਕੰਢੀ ਘਾਟ, ਪੱਥਰਾਂ ਉਤੇ ਧਿਆਨ ਲਗਾਈਆ। ਜਿਸ ਦੀ ਮੁਕਦੀ ਦਿਸੇ ਨਾ ਵਾਟ, ਅਗਲਾ ਪੰਧ ਨਾ ਕੋਇ ਰਖਾਈਆ। ਔਹ ਵੇਖ ਲੈ ਹਜ਼ਰਤ ਈਸਾ ਕਰਦਾ ਟਾਕ, ਅੱਖਰ ਅੱਖਰਾਂ ਨਾਲ ਮਿਲਾਈਆ। ਸਭ ਦਾ ਪੂਰਾ ਕਰਨਾ ਭਵਿਖਤ ਵਾਕ, ਪੇਸ਼ੀਨਗੋਈਆਂ ਮੁਹੰਮਦ ਨਾਲ ਮਿਲਾਈਆ। ਜੋ ਵੇਦ ਵਿਆਸਾ ਗਿਆ ਆਖ, ਕਲ ਕਲਕੀ ਤੇਰੀ ਬੇਪਰਵਾਹੀਆ। ਜੋ ਨਾਨਕ ਗੋਬਿੰਦ ਭਾਖਿਆ ਗਈ ਭਾਖ, ਭੇਖਾਧਾਰੀ ਆਪਣਾ ਪਰਦਾ ਦੇਣਾ ਉਠਾਈਆ। ਕਲਜੁਗ ਅੰਤਮ ਮੇਰੀ ਪਤ ਰਾਖ, ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਸਾਚਾ ਦਰਸ਼ਨ ਦੇ ਸਾਖ਼ਿਆਤ, ਸੁਖ਼ਨ ਪਿਛਲਾ ਪੂਰ ਕਰਾਈਆ। ਦੀਨ ਦੁਨੀ ਦਾ ਝਗੜਾ ਮੇਟੇ ਕਾਗ਼ਜ਼ਾਤ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਇਕੋ ਤੇਰਾ ਦੋ ਜਹਾਨਾਂ ਹੋਵੇ ਜਾਪ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਮਿਲਕੇ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਸਤਿਜੁਗ ਸਾਚਾ ਜਾਵੇ ਆ, ਆਮਦ ਵਿਚ ਖ਼ੁਸ਼ੀ ਬਣਾਈਆ। ਜਿਸ ਨੂੰ ਸਾਰੇ ਕਹਿਣ ਵਾਹ ਵਾਹ, ਵਾਹਵਾ ਤੇਰੀ ਬੇਪਰਵਾਹੀਆ। ਅਵਤਾਰ ਪੈਗ਼ੰਬਰ ਗੁਰੂ ਬਣਨ ਗਵਾਹ, ਸ਼ਹਾਦਤ ਨਾਮ ਕਲਮੇ ਵਾਲੀ ਭੁਗਤਾਈਆ। ਕਲਜੁਗ ਅੰਧ ਅੰਧੇਰਾ ਦੇ ਗਵਾ, ਸਤਿਜੁਗ ਸਚ ਕਰ ਰੁਸ਼ਨਾਈਆ। ਆਸ਼ਾ ਪੂਰੀ ਕਰ ਦੇ ਜੋ ਰਖ ਕੇ ਗਿਆ ਬਾਬਾ ਆਦਮ ਨਾਲ ਮਾਈ ਹਵਾ, ਆਦਮ ਹਵਾ ਆਪਣੇ ਰੰਗ ਵਖਾਈਆ। ਚਾਰੋਂ ਕੁੰਟ ਅੰਧੇਰਾ ਦੇ ਮਿਟਾ, ਰੈਣ ਅੰਧੇਰੀ ਰਹਿਣ ਕੋਇ ਨਾ ਪਾਈਆ। ਕਲਜੁਗ ਕੂੜ ਕੁੜਿਆਰ ਦਾ ਡੇਰਾ ਢਾ, ਮਿੱਟੀ ਖ਼ਾਕ ਵਿਚ ਮਿਲਾਈਆ। ਸਤਿਜੁਗ ਸਚ ਧਾਮ ਉਪਜਾ, ਉਪਮਾ ਤੇਰੀ ਕਰੇ ਖ਼ਲਕ ਖ਼ੁਦਾਈਆ। ਤੂੰ ਮਾਲਕ ਖ਼ਾਲਕ ਵਾਹਿਦ ਇਕ ਖ਼ੁਦਾ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਮੈਂ ਚਰਨ ਕਵਲ ਸੀਸ ਰਹੀ ਨਿਵਾ, ਨਿਵ ਨਿਵ ਲਾਗਾਂ ਪਾਈਆ। ਅੰਤ ਅਖ਼ੀਰ ਮੇਰਾ ਗਵਾਹ ਬਣੇ ਝਨਾ, ਚੰਨ-ਆਬ ਆਪਣਾ ਰੂਪ ਵਖਾਈਆ। ਜੇਹੜਾ ਵਹਿਣਾਂ ਵਿਚ ਵਹਿਣ ਵਾਲਾ ਦਰਿਆ, ਦਰੇ ਦਰ ਤੇਰੇ ਸੀਸ ਨਿਵਾਈਆ। ਤੂੰ ਰਹਿਮਤਾਂ ਵਾਲਾ ਇਕ ਖ਼ੁਦਾ, ਖ਼ੁਦ ਮਾਲਕ ਇਕ ਅਖਵਾਈਆ। ਤੇਰੇ ਅਗੇ ਵਾਸਤਾ ਰਹੀ ਪਾ, ਦਰ ਠਾਂਡੇ ਮੰਗ ਮੰਗਾਈਆ । ਸਤਿ ਧਰਮ ਦਾ ਸਾਚਾ ਜੁਗ ਮੇਰੇ ਉਤੇ ਦੇ ਟਿਕਾ, ਟਿੱਕੇ ਮਸਤਕ ਧੂੜੀ ਖ਼ਾਕ ਨਾਮ ਰਮਾਈਆ। ਮੈਂ ਕੋਝੀ ਕਮਲੀ ਧਰਤ ਨਿਮਾਣੀ ਮੇਰੀ ਪਕੜ ਲੈ ਬਾਂਹ, ਸਿਰ ਮੇਰੇ ਹੱਥ ਟਿਕਾਈਆ। ਕਲਜੁਗ ਅੰਤ ਅਖ਼ੀਰ ਬੇਨਜ਼ੀਰ ਹਕ ਹਕ਼ੀਕ਼ਤ ਵਾਲਾ ਕਰ ਨਿਆਂ, ਅਦਲ ਇਨਸਾਫ਼ ਆਪਣਾ ਦੇਣਾ ਕਰਾਈਆ। ਮੈਂ ਤੇਰੇ ਚਰਨ ਕਵਲ ਧਵਲ ਹੋ ਕੇ ਬਲ ਬਲ ਜਾਂ, ਧਰਨੀ ਹੋ ਕੇ ਲਾਗਾਂ ਪਾਈਆ। ਤੂੰ ਆਦਿ ਜੁਗਾਦੀ ਪੁਰਖ ਅਕਾਲਾ ਪਿਤਾ ਮਾਂ, ਮਾਤ ਪਿਤ ਇਕੋ ਇਕ ਅਖਵਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮੇਰਾ ਨਗਰ ਖੇੜਾ
ਵਸਾ ਦੇ ਗਰਾਂ, ਗ੍ਰਹਿ ਗ੍ਰਹਿ ਵਜਦੀ ਰਹੇ ਵਧਾਈਆ। ਤੇਰੇ ਚਰਨ ਕਵਲ ਸਦਾ ਸਦਾ ਸਦ ਬਲ ਬਲ ਜਾਂ ਬਲ ਬਲ ਆਪਣਾ ਆਪ ਕਰਾਈਆ। ਤੂੰ ਮੇਰਾ ਮਾਲਕ ਠਾਕਰ ਸੁਆਮੀ ਰਹਿਨੁਮਾ, ਰਹਿਬਰ ਇਕੋ ਨਜ਼ਰੀ ਆਈਆ। ਮੇਰਾ ਅੰਤਸ਼ਕਰਨ ਚਿੰਤਾ ਦੁਖ ਮੇਟ ਦੇ ਗ਼ਮਾ, ਗ਼ਮਖਾਰ ਹੋ ਕੇ ਆਪਣਾ ਰੰਗ ਰੰਗਾਈਆ। ਮੈਂ ਬੇਜ਼ਬਾਨ ਹੋ ਕੇ ਨਿਰਗੁਣ ਦਾਤੇ ਤੇਰੇ ਅਗੇ ਕਹਾਂ, ਕਹਾਵਤ ਜਗਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਉਤੇ ਨਿਰਗੁਣ ਜੋਤ ਜਗਾ ਅਗੰਮੀ ਸ਼ਮਅ, ਸ਼ਮਅ ਦੀਪ ਜੋਤ ਇਕੋ ਕਰੇ ਰੁਸ਼ਨਾਈਆ।
੨੪ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਕੁਲਦੀਪ ਰਾਜ ਦੇ ਗ੍ਰਹਿ ਪਿੰਡ ਮੁਠੀ ਤਹਿਸੀਲ ਅਖਨੂਰ ਜ਼ਿਲਾ ਜੰਮੂ
ਧਰਨੀ ਕਹੇ ਸੁਣ ਮੇਰੇ ਪ੍ਰਭੂ ਬੇਪਰਵਾਹ, ਬੇਅੰਤ ਕੰਤ ਭਗਵੰਤ ਤੇਰੀ ਵਡ ਵਡਿਆਈਆ। ਤੂੰ ਮਾਲਕ ਖ਼ਾਲਕ ਜੋਤੀ ਜਾਤਾ ਅਗੰਮ ਅਥਾਹ, ਨੂਰ ਨੁਰਾਨਾ ਨੌਜਵਾਨਾ ਸ੍ਰੀ ਭਗਵਾਨਾ ਇਕ ਅਖਵਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਬਣਨਹਾਰ ਮਲਾਹ, ਖੇਵਟ ਖੇਟਾ ਦੋ ਜਹਾਨ ਸ੍ਰੀ ਭਗਵਾਨ ਇਕ ਹੋ ਆਈਆ। ਮੈਂ ਆਦਿ ਜੁਗਾਦੀ ਧਰਨੀ ਧਰਤ ਜਿਸ ਨੂੰ ਚੁਰਾਸੀ ਜੂਨੀ ਕਹੇ ਸਾਡੀ ਮਾਂ, ਮਮਤਾ ਵਿਚ ਦੋ ਜਹਾਨ ਭੱਜਾਂ ਵਾਹੋ ਦਾਹੀਆ। ਮੇਰੇ ਨੌ ਖੰਡ ਸੱਤ ਦੀਪ ਬਣਨ ਗਵਾਹ, ਸ਼ਹਾਦਤ ਦਿਵਸ ਰੈਣ ਭੁਗਤਾਈਆ। ਅਵਤਾਰ ਪੈਗ਼ੰਬਰ ਗੁਰ ਮੇਰੇ ਨਾਲ ਦੇਣ ਸਲਾਹ, ਮਸ਼ਵਰਾ ਸਤਿਗੁਰ ਸ਼ਬਦ ਸ਼ਬਦ ਜਣਾਈਆ। ਮੇਰੇ ਮਿਹਰਵਾਨਾ ਨੌਜਵਾਨਾ ਮੇਰੀ ਮਨਜ਼ੂਰ ਕਰਨੀ ਇਕ ਦੁਆ, ਦੋਏ ਜੋੜ ਵਾਸਤਾ ਪਾਈਆ। ਤੂੰ ਰਹਿਬਰ ਰਹੀਮ ਮਾਲਕ ਇਕ ਨੂਰ ਅਲਾਹ, ਆਲਮੀਨ ਤੇਰਾ ਲੇਖਾ ਤੇਰੇ ਵਿਚੋਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਆਪ ਵਰਤਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰੇ ਦਰ ਦੀ ਮੰਗਤੀ, ਮਾਂਗਤ ਹੋ ਕੇ ਝੋਲੀ ਡਾਹੀਆ। ਮਿਹਰਵਾਨਾ ਨੌਜਵਾਨਾ ਗੜ੍ਹ ਤੋੜ ਦੇ ਹਉਮੇ ਹੰਗਤੀ, ਹੰ ਬ੍ਰਹਮ ਦੇ ਸਮਝਾਈਆ। ਤੂੰ ਬੋਧ ਅਗਾਧਾ ਬਿਨ ਅੱਖਰ ਧਾਰ ਪੰਡਤੀ, ਵਿਦਿਆ ਸਤਿ ਸਤਿ ਧਾਰ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਮੇਟ ਦੇ ਕਲਪਨਾ ਰਹੇ ਨਾ ਜੀਵਾਂ ਮਨ ਕੀ, ਮਨਸਾ ਮਮਤਾ ਵਾਲੀ ਦੂਰ ਕਰਾਈਆ। ਚੁਗਲੀ ਨਿੰਦਿਆ ਮੇਟ ਦੇ ਸਰਵਣ ਕੰਨ ਦੀ, ਕਾਇਨਾਤ ਦੇ ਮਾਲਕ ਹੋਣਾ ਆਪ ਸਹਾਈਆ। ਤਨ ਵਜੂਦਾਂ ਅੰਦਰ ਆਪਣੀ ਧਾਰ ਜਣਾ ਦੇ ਬ੍ਰਹਮ ਦੀ, ਪਾਰਬ੍ਰਹਮ ਪ੍ਰਭ ਪਰਦਾ ਆਪ ਉਠਾਈਆ। ਸਾਚੀ ਰੀਤੀ ਦੱਸ ਦੇ ਆਪਣੇ ਧਰਮ ਦੀ, ਧਰਨੀ ਹੋ ਕੇ ਤੇਰੇ ਅਗੇ ਵਾਸਤਾ ਪਾਈਆ। ਦ੍ਰਿਸ਼ਟੀ ਰਹੇ ਨਾ ਕਿਸੇ ਚਰਮ ਦੀ, ਚੰਮ ਦ੍ਰਿਸ਼ਟੀ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੇ ਨਾਲ ਕਰ ਲੈ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਮੇਰਾ ਸੁਆਮੀ ਬਣ ਜਾ ਨੇਤਨ ਨੇਤ, ਨਿਜ ਨੇਤਰ ਕਰ ਰੁਸ਼ਨਾਈਆ। ਪੁਰਖ ਅਕਾਲੇ ਦੀਨ ਦਿਆਲੇ ਮੈਨੂੰ ਆਪਣਾ ਦੱਸ ਦੇ ਭੇਤ, ਭੇਵ ਅਭੇਦਾ ਆਪ ਖੁਲ੍ਹਾਈਆ। ਮੇਰੇ ਉਤੇ ਰੁਤ ਕਰਦੇ ਬਸੰਤੀ ਚੇਤ, ਚੇਤਨ ਕਰ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ
ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰਾ ਲਹਿਣਾ ਦੇਣਾ ਲੇਖਾ ਪੂਰਾ ਕਰ ਦੇ ਜਗ ਜਹਾਂ ਦੇ ਕੰਢੀ, ਕੰਢੀ ਘਾਟ ਬੈਠੀ ਧਿਆਨ ਲਗਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਤੇਰੀ ਵੰਡ ਵੰਡੀ, ਹਿੱਸੇ ਹਿੱਸਿਆਂ ਵਿਚੋਂ ਜਣਾਈਆ। ਮੇਰੇ ਉਤੇ ਇਕੋ ਮਾਰਗ ਪਾ ਦੇ ਸਿੱਧੀ ਡੰਡੀ, ਡੰਡਾਵਤ ਸਭ ਦੀ ਦੇ ਬਦਲਾਈਆ। ਕਿਸੇ ਦੀ ਆਤਮ ਪਰਮਾਤਮ ਰਹਿਣ ਨਾ ਦੇਵੀਂ ਰੰਡੀ, ਕੰਤ ਸੁਹਾਗ ਹੋ ਕੇ ਲੈ ਪਰਨਾਈਆ। ਕਲਜੁਗ ਕਿਰਿਆ ਕੂੜ ਮੇਟ ਪਾਖੰਡੀ, ਮਾਇਆ ਮਮਤਾ ਮੋਹ ਨਾ ਹੋਏ ਹਲਕਾਈਆ। ਜੀਵਾਂ ਜੰਤਾਂ ਅੰਦਰੋਂ ਵਾਸਨਾ ਕਢ ਦੇ ਗੰਦੀ, ਅੰਮ੍ਰਿਤ ਰਸ ਬੂੰਦ ਸਵਾਂਤੀ ਜਾਮ ਪਿਆਈਆ। ਸਚ ਪਰਕਾਸ਼ ਨੂਰ ਨੁਰਾਨਾ ਚਾੜ੍ਹ ਦੇ ਆਪਣਾ ਚੰਦੀ, ਜਗਤ ਜਹਾਨ ਡਗਮਗਾਈਆ। ਸ਼ਰਅ ਦੀ ਰਹੇ ਨਾ ਕੋਇ ਪਾਬੰਦੀ, ਦੀਨਾ ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਕਲਜੁਗ ਆਯੂ ਮੇਰੇ ਉਤੇ ਬਥੇਰੀ ਲੰਘੀ, ਅਗੇ ਅਵਰ ਨਾ ਕੋਇ ਵਧਾਈਆ। ਸਤਿਜੁਗ ਸਾਚਾ ਮੇਰੇ ਉਤੇ ਦੇ ਅਰੰਭੀ, ਜੋ ਅਰੰਭਾ ਪਰੀ ਚੌਦਾਂ ਰਤਨਾਂ ਵਿਚੋਂ ਗਈ ਆਸ ਰਖਾਈਆ। ਮੈਂ ਚਾਹੁੰਦੀ ਜੀਵ ਜੰਤ ਤੇਰਾ ਨਾਮ ਕਲਮਾ ਤੂੰ ਮੇਰਾ ਮੈਂ ਤੇਰਾ ਗਾਵਣ ਛੰਦੀ, ਸੋਹਲਾ ਢੋਲਾ ਇਕੋ ਰਾਗ ਦ੍ਰਿੜਾਈਆ। ਨੇਤਰ ਲੋਚਨ ਨੈਣ ਕਿਸੇ ਦੀ ਅੱਖ ਰਹੇ ਨਾ ਅੰਧੀ, ਅੰਧ ਅਗਿਆਨ ਸ੍ਰੀ ਭਗਵਾਨ ਦੇਣਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰੀ ਧਾਰ ਵੇਖ ਲੈ ਭਗਵਤ, ਭਗਵਨ ਤੇਰੇ ਅਗੇ ਵਾਸਤਾ ਪਾਈਆ। ਮੇਰੇ ਉਤੋਂ ਮੇਟ ਅਦਾਵਤ, ਅਦਲ ਇਨਸਾਫ਼ ਆਪਣਾ ਦੇ ਸਮਝਾਈਆ। ਸਾਚੇ ਨਾਮ ਦੀ ਦੇ ਨਿਆਮਤ, ਬਿਨ ਰਸਨਾ ਰਸ ਚਖਾਈਆ। ਲੱਖ ਚੁਰਾਸੀ ਜੀਵ ਜੰਤ ਤੇਰੀ ਮੇਰੇ ਉਤੇ ਅਮਾਨਤ, ਈਮਾਨਦਾਰੀ ਨਾਲ ਤੇਰੇ ਚਰਨ ਟਿਕਾਈਆ । ਮਿਹਰਵਾਨਾ ਤੂੰ ਹਰ ਹਿਰਦਿਉਂ ਕਢ ਬਗ਼ਾਵਤ, ਬਗ਼ਲਗੀਰ ਕਰ ਖ਼ਲਕ ਖ਼ੁਦਾਈਆ। ਸਾਚੇ ਕਲਮੇ ਦੀ ਕਰ ਸਖ਼ਾਵਤ, ਸੁਖ਼ਨ ਅਵਤਾਰ ਪੈਗ਼ੰਬਰਾਂ ਗੁਰੂਆਂ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਲਕ ਹੋ ਕੇ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰੇ ਨਾਲ ਕਰ ਲੈ ਕੌਲ ਇਕ਼ਰਾਰ, ਵਾਅਦਾ ਇਕੋ ਇਕ ਰਖਾਈਆ। ਦੂਸਰ ਰਹੇ ਨਾ ਕੋਇ ਤਕਰਾਰ, ਝਗੜਾ ਵੇਖਣ ਕੋਇ ਨਾ ਪਾਈਆ। ਤੂੰ ਜੋਤੀ ਜਾਤਾ ਪੁਰਖ ਬਿਧਾਤਾ ਸਭ ਕੁਛ ਕਰਨੇਹਾਰ, ਕ਼ੁਦਰਤ ਦਾ ਕ਼ਾਦਰ ਨੂਰ ਅਲਾਹੀਆ। ਮੈਂ ਮਾਂਗਤ ਹੋ ਕੇ ਮੰਗਾਂ ਤੇਰਾ ਦੁਆਰ, ਦੁਆਰਕਾਵਾਸੀ ਨਾਲ ਮਿਲਾਈਆ । ਮੈਨੂੰ ਰਾਮ ਰਮਈਆ ਹੋ ਕੇ ਸੰਦੇਸ਼ਾ ਦੇ ਕੇ ਗਿਆ ਵਿਚ ਸੰਸਾਰ, ਸਹਿਜ ਸਹਿਜ ਨਾਲ ਦ੍ਰਿੜਾਈਆ। ਵੇਦ ਵਿਆਸਾ ਬਣ ਲਿਖਾਰ, ਲੇਖ ਲਿਖਿਆ ਚਾਈਂ ਚਾਈਂਆ। ਤੂੰ ਕਰਨੀ ਦਾ ਕਰਤਾ ਕ਼ੁਦਰਤ ਦਾ ਕ਼ਾਦਰ ਚੌਬੀਸਾ ਜਗਦੀਸਾ ਨਿਹਕਲੰਕ ਕਲ ਕਲਕੀ ਅਵਤਾਰ, ਅਮਾਮ ਅਮਾਮਾ ਨੂਰ ਅਲਾਹੀਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਾਂਝਾ ਪਰਵਰਦਿਗਾਰ, ਯਾਮੁਬੀਨ ਮਹਿਬਾਨ ਬੀਦੋ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਸਾ ਪੂਰ ਕਰਾਈਆ। ਧਰਨੀ ਕਹੇ ਮੇਰੇ ਖ਼ੁਦਾਵੰਦ ਮਾਲਕ ਖ਼ੁਦ ਖ਼ਨਸੇ ਜ਼ੂ ਅਰਸ਼ੇ ਵਜ਼ੂ ਚਸ਼ਨਾਏ ਵਜ਼ੁਦ ਦੁਆਏ ਬਸੁਧ ਜਖਮੀਉਲ ਜ਼ਵੀ ਨੂਰੇ ਤਵੀ ਜ਼ੰਬਾਉਲ ਜ਼ਮਾ ਮੇਰੇ ਰਹਿਨੁਮਾ ਨੂਰ ਨੁਰਾਨੇ ਤੇਰੀ ਬੇਪਰਵਾਹੀਆ। ਮੇਰੇ ਮਵਜ਼ਲੇ ਜ਼ੁਹਕ ਸ਼ਾਹੇ ਫਕ ਕਲਮਾਏ ਤੁਵਕ ਦਸਤੇ ਦੁਆ ਮਨਜ਼ੂਰੇ ਖ਼ੁਦਾ, ਖ਼ੁਦ ਮਾਲਕ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਮੇਰੇ ਭਗਵਾਨਾ,
ਭਗਵਨ ਤੇਰੀ ਓਟ ਤਕਾਈਆ। ਤੂੰ ਮੇਰਾ ਮਿਹਰਵਾਨਾ, ਮਿਹਰ ਨਜ਼ਰ ਇਕ ਉਠਾਈਆ। ਵਸਤ ਅਮੋਲਕ ਮੇਰੀ ਝੋਲੀ ਪਾ ਦੇ ਦਾਨਾ, ਦਾਤੇ ਆਪਣੀ ਦਇਆ ਕਮਾਈਆ। ਤੂੰ ਨਿਰਗੁਣ ਜੋਤ ਆਦਿ ਜੁਗਾਦੀ ਨੌਜਵਾਨਾ, ਮਰਦ ਮਰਦਾਨਾ ਇਕ ਅਖਵਾਈਆ। ਮੈਂ ਚਾਹੁੰਦੀ ਮੇਰੇ ਉਤੇ ਕਲਜੁਗ ਬਦਲ ਜਾਏ ਜ਼ਮਾਨਾ, ਜ਼ਮੀਂ ਜ਼ਮਾਂ ਦੇ ਮਾਲਕ ਵੇਖਣਾ ਚਾਈਂ ਚਾਈਂਆ। ਤੂੰ ਮੇਰਾ ਖ਼ਸਮ ਖ਼ਸਮਾਨਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੈਂਡੇ ਮੰਗ ਮੰਗਾਈਆ। ਧਰਨੀ ਕਹੇ ਮੇਰੇ ਪਰਮ ਪੁਰਖ ਮੈਂ ਦਰ ਤੈਂਡੇ ਮੰਗਦੀ, ਆਸਾ ਇਕੋ ਇਕ ਰਖਾਈਆ। ਅਵਤਾਰ ਪੈਗ਼ੰਬਰ ਸਦੀ · ਵੇਖ ਲਓ ਜਾਂਦੀ ਲੰਘਦੀ, ਬਿਨ ਕ਼ਦਮਾਂ ਭੱਜੇ ਵਾਹੋ ਦਾਹੀਆ।
ਦੀਨ ਦੁਨੀ ਦੀ ਧਾਰ ਵੇਖ ਲਓ ਭੁਖ ਨੰਗ ਦੀ, ਘਰ ਘਰ ਰਿਜ਼ਕ ਨਾ ਕੋਇ ਸਬਾਈਆ। ਖੇਲ ਵੇਖ ਲਉ ਕਾਇਆ ਤਤ ਪੰਜ ਦੀ, ਪੰਚ ਵਿਕਾਰ ਕਰੇ ਲੜਾਈਆ। ਨੌ ਖੰਡ ਪ੍ਰਿਥਮੀ ਮੇਰੇ ਉਤੇ ਪੁਰਖ ਅਕਾਲੇ ਦੀਨ ਦਿਆਲੇ ਤਿਆਰੀ ਹੋਈ ਜੰਗ ਦੀ, ਝਗੜਾ ਦਿਸੇ ਖ਼ਲਕ ਖ਼ੁਦਾਈਆ। ਪਤਾ ਨਹੀਂ ਕੀ ਹਾਲਤ ਹੋਣੀ ਬ੍ਰਹਿਮੰਡ ਦੀ, ਵਰਭੰਡ ਹੋ ਕੇ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਵਸਤ ਨਾਮ ਵਰਤਾਈਆ। ਧਰਨੀ ਕਹੇ ਮੇਰੇ ਧਰਮ ਦੇ ਪਿਤਾ, ਪਾਤਰ ਹੋ ਕੇ ਵੇਖ ਵਖਾਈਆ। ਮੇਰੇ ਨਾਲ ਕਰਨਾ ਹੇਤਾ, ਹਿਤਕਾਰੀ ਤੇਰੀ ਵਡ ਵਡਿਆਈਆ। ਤੂੰ ਪਾਰਬ੍ਰਹਮ ਪਤਿਪਰਮੇਸ਼ਵਰ ਅਚੁਤਾ, ਪਰਵਰਦਿਗਾਰ ਇਕ ਅਖਵਾਈਆ। ਅੰਤ ਅਖ਼ੀਰ ਬੇਨਜ਼ੀਰ ਮੇਰੀ ਸੁਹਾ ਦੇ ਰੁੱਤਾ, ਰੁਤੜੀ ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਝਟ ਨਾਰਦ ਆ ਗਿਆ, ਕਹੇ ਧਰਨੀਏ ਕਿਸ ਅਗੇ ਪਾਵੇਂ ਰੌਲਾ, ਕੂਕ ਕੂਕ ਸੁਣਾਈਆ। ਨੀ ਉਹ ਬੇਪਰਵਾਹ ਪਰਵਰਦਿਗਾਰ ਅਗੰਮੀ ਮੌਲਾ, ਜੋ ਮੌਲਿਆ ਹਰ ਘਟ ਥਾਈਂ ਨਜ਼ਰੀ ਆਈਆ। ਤੂੰ ਅਵਤਾਰ ਪੈਗ਼ੰਬਰਾਂ ਗੁਰੂਆਂ ਦਾ ਵਾਅਦਾ ਤਕ ਲੈ ਇਕ਼ਰਾਰ ਕੌਲਾ, ਕਵਲ ਨੈਣ ਕੀ ਜਣਾਈਆ। ਕੀ ਇਸ਼ਾਰਾ ਦੇ ਕੇ ਗਿਆ ਕਾਹਨਾ ਕ੍ਰਿਸ਼ਨਾ ਸੁੰਦਰ ਸੌਲਾ, ਸਾਵਰੀਆ ਕੀ ਜਣਾਈਆ। ਕੀ ਭੇਵ ਚੁਕਾਇਆ ਗੋਬਿੰਦ ਜਿੰਨ ਅੰਮ੍ਰਿਤ ਧਾਰ ਛਕਾਈ ਪਹੁਲਾ, ਬਿਨ ਰਸਨਾ ਰਸ ਚਖਾਈਆ। ਉਹ ਅੰਤ ਕੰਤ ਭਗਵੰਤ ਤੇਰੇ ਉਤੋਂ ਭਾਰ ਕਰੇ ਹੌਲਾ, ਹੌਲੀ ਹੌਲੀ ਆਪਣਾ ਹੁਕਮ ਵਰਤਾਈਆ । ਨੀ ਜਿਸ ਦਾ ਜੋਤੀ ਜਾਮਾ ਤੇ ਨਜ਼ਰ ਨਹੀਂ ਆਉਣਾ ਕਿਸੇ ਚੋਲਾ, ਚੋਜੀ ਪ੍ਰੀਤਮ ਹੋ ਕੇ ਖੇਲ ਖਿਲਾਈਆ। ਤੂੰ ਉਸੇ ਦਾ ਇਕੋ ਗਾਉਣਾ ਢੋਲਾ, ਜੋ ਢੋਲ ਮਾਹੀ ਦੋ ਜਹਾਨ ਨਜ਼ਰੀ ਆਈਆ। ਜਿਸ ਨੇ ਸਚ ਦੁਆਰਾ ਤੇਰੇ ਉਤੇ ਹੋਣਾ ਖੋਲ੍ਹਾ, ਖ਼ਲਕ ਦਾ ਖ਼ਾਲਕ ਹੋ ਕੇ ਪਰਦਾ ਦਏ ਉਠਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਉਸ ਦਾ ਸੁਣਨਾ ਬੋਲਾ, ਅਨਬੋਲਤ ਦਏ ਸੁਣਾਈਆ। ਜਿਸ ਦਾ ਸਤਿਗੁਰ ਸ਼ਬਦੀ ਸ਼ਬਦ ਹੋਏ ਵਿਚੋਲਾ, ਵਿਚਲਾ ਪਰਦਾ ਦਏ ਚੁਕਾਈਆ। ਲੱਖ ਚੁਰਾਸੀ ਨਿਰਗੁਣ ਧਾਰ ਬਣੇ ਤੋਲਾ, ਨਾਮ ਕੰਡਾ ਬ੍ਰਹਿਮੰਡਾਂ ਵਿਚ ਇਕੋ ਇਕ ਉਠਾਈਆ। ਜਿਸ ਦਾ ਨਾਨਕ ਸਤਿਗੁਰ ਬਣਿਆ ਗੋਲਾ, ਉਹ ਤੇਰੀ ਗੋਲਕ ਵੇਖੇ ਚਾਈਂ ਚਾਂਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਸ਼ਬਦੀ ਧਾਰ ਸ਼ਬਦ ਸ਼ਬਦ ਦਾ ਸੋਹਲਾ, ਸੋ ਪੁਰਖ ਨਿਰੰਜਣ ਆਪਣਾ ਭੇਵ ਦਏ ਖੁਲ੍ਹਾਈਆ।
੨੫ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਝੰਡੂ ਰਾਮ ਦੇ ਗ੍ਰਹਿ ਜਿਉੜੀਆਂ ਸ਼ਹਿਰ ਜ਼ਿਲਾ ਜੰਮੂ
ਧਰਨੀ ਕਹੇ ਪ੍ਰਭੂ ਮੇਰੇ ਉਤੇ ਦੀਨ ਦੁਨੀ ਪਾਏ ਬਹੁੜੀਆਂ, ਦਰੋਹੀ ਤੇਰਾ ਨਾਮ ਖ਼ੁਦਾਈਆ। ਹਰ ਹਿਰਦੇ ਅੰਦਰ ਵਾਸ਼ਨਾ ਤਕ ਲੈ ਕੌੜੀਆਂ, ਕੂੜੀ ਕਿਰਿਆ ਜਗਤ ਤ੍ਰਿਸ਼ਨਾ ਨਾਲ ਹਲਕਾਈਆ। ਤੇਰੀ ਮੰਜ਼ਲ ਹਕ਼ੀਕ਼ੀ ਚੜ੍ਹੇ ਕੋਈ ਨਾ ਪੌੜੀਆਂ, ਪੌੜੀ ਡੰਡਾ ਹੱਥ ਕਿਸੇ ਨਾ ਆਈਆ। ਧਰਮ ਦੀਆਂ ਗਲੀਆਂ ਹੋਈਆਂ ਸੌੜੀਆਂ, ਸਚ ਮਾਰਗ ਨਜ਼ਰ ਕਿਸੇ ਨਾ ਆਈਆ। ਮੈਂ ਦਿਵਸ ਰੈਣ ਫਿਰਦੀ ਦੌੜੀ ਆਂ, ਭੱਜਾਂ ਵਾਹੋ ਦਾਹੀਆ। ਕਲਜੁਗ ਕੂੜ ਕੁੜਿਆਰਾਂ ਪ੍ਰੀਤਾਂ ਤੇਰੇ ਨਾਲੋਂ ਛੋੜੀਆਂ, ਸਚ ਪ੍ਰੇਮ ਨਾ ਕੋਇ ਰਖਾਈਆ। ਮਨ ਕਲਪਨਾ ਸਕੇ ਕੋਈ ਨਾ ਹੋੜੀਆ, ਹੋੜਾ ਸੱਸੇ ਵਾਲਾ ਦਏ ਗਵਾਹੀਆ। ਆਤਮ ਪਰਮਾਤਮ ਮਿਲਣ ਮੂਲ ਨਾ ਜੋੜੀਆਂ, ਸਾਚਾ ਸੰਗ ਨਾ ਰਖਾਈਆ। ਤੂੰ ਨਿਗਾਹ ਮਾਰ ਲੈ ਮੇਰੇ ਵਿਚ ਅੰਧ ਘੋਰੀਆਂ, ਸਾਚਾ ਚੰਦ ਨਾ ਕੋਇ ਚਮਕਾਈਆ। ਕਲਜੁਗ ਕੂੜ ਕੁੜਿਆਰ ਕਰਦੇ ਚੋਰੀਆਂ, ਠੱਗੀ ਤੇਰੇ ਨਾਲ ਕਮਾਈਆ। ਮਾਨਸ ਜਨਮ ਰੂਹਾਂ ਕਿਸੇ ਨਾ ਸੌਰੀਆਂ, ਸੁਰਤੀ ਸ਼ਬਦ ਨਾ ਕੋਇ ਸਮਾਈਆ। ਦੀਨਾਂ ਮਜ਼੍ਹਬਾਂ ਵਧੀਆਂ ਖੋਰੀਆਂ, ਝਗੜੇ ਵਿਚ ਖ਼ਲਕ ਖ਼ੁਦਾਈਆ। ਬਿਨ ਤੇਰੀ ਕਿਰਪਾ ਭਾਗ ਹੋਣ ਨਾ ਕਿਸੇ ਮਥੋਰੀਆ, ਮਥਨ ਹੁੰਦੀ ਦਿਸੀ ਲੋਕਾਈਆ। ਮੇਰੇ ਪਰਮ ਪੁਰਖ ਪਰਮਾਤਮ ਮੈਂ ਤੇਰੇ ਉਤੇ ਸੁੱਟੀਆਂ ਡੋਰੀਆਂ, ਦੂਜੀ ਓਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਨਿਰਗੁਣ ਤੇਰੀ ਸਾਚੀ ਲੋੜੀਆ, ਲੁੜੀਂਦੇ ਸੱਜਣ ਦੇਣੀ ਮਾਣ ਵਡਿਆਈਆ।
੨੫ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਸਧਰੋ ਦੇਵੀ ਦੁਮਾਨਾ ਨਵਿਤ ਜਿਉੜੀਆਂ ਸ਼ਹਿਰ ਜੰਮੂ
ਧਰਨੀ ਕਹੇ ਮੇਰੇ ਧਰਮ ਧਾਰ ਦੇ ਮਾਹੀ, ਮਹਿਬੂਬ ਤੇਰੀ ਸਰਨਾਈਆ। ਆਦਿ ਜੁਗਾਦੀ ਨਿਰਗੁਣ ਸਰਗੁਣ ਰਾਹੀ, ਰਹਿਬਰ ਤੇਰੀ ਓਟ ਤਕਾਈਆ। ਨਿਗਾਹ ਮਾਰ ਲੈ ਮੇਰੇ ਉਤੇ ਥਲ ਅਸਗਾਹੀ, ਜਲ ਥਲ ਮਹੀਅਲ ਖੋਜ ਖੁਜਾਈਆ। ਟਿੱਲੇ ਪਰਬਤ ਸਮੁੰਦ ਸਾਗਰ ਵੇਖਣੇ ਚਾਈਂ ਚਾਈਂ, ਬਿਨ ਨੇਤਰ ਲੋਚਣ ਨੈਣਾਂ ਅੱਖ ਖੁਲ੍ਹਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਮੇਰੇ ਉਤੇ ਅੰਧੇਰਾ ਗਿਆ ਛਾਈ, ਸ਼ਹਿਨਸ਼ਾਹ ਸਾਚਾ ਚੰਦ ਨਾ ਕੋਇ ਚਮਕਾਈਆ। ਮੇਰੀ ਤੇਰੇ ਅਗੇ ਸਚਖੰਡ ਦੁਆਰ ਦੁਹਾਈ, ਦਰਗਾਹ ਸਾਚੀ ਮੰਗ ਮੰਗਾਈਆ। ਮੇਰਾ ਲਹਿਣਾ ਦੇਣਾ ਪੂਰਬ ਦੇ ਚੁਕਾਈ, ਜੋ ਅਵਤਾਰ ਪੈਗ਼ੰਬਰ ਗੁਰੂ ਗਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੈਂ ਖ਼ੁਸ਼ੀਆਂ ਨਾਲ ਦੇਵਾਂ ਸੱਦਾ, ਸਦਕੇ ਵਾਰੀ ਆਪਣਾ ਆਪ ਘੋਲ ਘੁਮਾਈਆ। ਮੇਰੇ ਉਤੇ ਅਵਤਾਰ ਪੈਗ਼ੰਬਰ ਗੁਰੂਆਂ ਵਾਲੀਆਂ ਵੇਖ ਲੈ ਹੱਦਾਂ, ਹਦੂਦਾਂ ਦੀਨ ਦੁਨੀ ਫੋਲ ਫੁਲਾਈਆ। ਮਾਨਵ ਜ਼ਾਤੀ ਬਦਲੀਆਂ ਵੇਖ ਲੈ ਯਦਾਂ, ਯਦੀ ਯਦਪ ਆਪਣਾ ਫੇਰਾ ਪਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰੇ ਹੁਕਮ ਵਿਚ ਬੱਧਾ, ਦੂਸਰਾ ਨਜ਼ਰ ਕੋਇ ਨਾ ਆਈਆ। ਏਸ ਵੇਲੇ ਮਾਨਵ ਜ਼ਾਤੀ ਕਰੇ ਦਗ਼ਾ, ਧੋਖੇ ਵਿਚ ਕੂੜ ਲੋਕਾਈਆ। ਧਰਮ ਦਾ ਵਧੇ ਕੋਈ ਨਾ ਅੱਗਾ, ਝੂਠ ਆਪਣਾ ਡੰਕ ਵਜਾਈਆ। ਕਲਜੁਗ ਜੀਵ ਬਪੜਾ ਹੋ ਗਿਆ ਬੱਗਾ, ਗੁਰਮੁਖ
ਹੰਸ ਨਜ਼ਰ ਕੋਇ ਨਾ ਆਈਆ। ਧਰਮ ਦੀ ਸੀਸ ਰਹੀ ਕਿਸੇ ਨਾ ਪੱਗਾ, ਓਢਣ ਹੱਥ ਨਾ ਕੋਇ ਟਿਕਾਈਆ। ਤੇਰਾ ਦਰਸ ਕਿਸੇ ਨੂੰ ਹੋਵੇ ਨਾ ਉਪਰ ਸ਼ਾਹਰਗਾ, ਨੌ ਦੁਆਰ ਪੰਧ ਨਾ ਕੋਇ ਰਖਾਈਆ। ਸ਼ਬਦੀ ਨਾਦ ਸੁਣੇ ਨਾ ਕੋਇ ਅਨਹਦਾ, ਧੁਨ ਆਤਮਕ ਰਾਗ ਨਾ ਕੋਇ ਸ਼ਨਵਾਈਆ। ਦੀਪਕ ਜੋਤ ਕਿਸੇ ਗ੍ਰਹਿ ਨਾ ਦਿਸੇ ਜਗਾ, ਤਨ ਵਜੂਦ ਨਾ ਕੋਇ ਰੁਸ਼ਨਾਈਆ। ਤੂੰ ਸਾਹਿਬ ਸੁਲਤਾਨ ਸੂਰਾ ਸਰਬਗਾ, ਹਰਿ ਕਰਤਾ ਇਕ ਅਖਵਾਈਆ। ਮੈਂ ਤੇਰੇ ਚਰਨ ਕਵਲ ਧਵਲ ਹੋ ਕੇ ਆਪਣਾ ਹੱਥ ਬੱਧਾ, ਬੰਦਗੀ ਵਿਚ ਸੀਸ ਨਿਵਾਈਆ। ਮੇਰੇ ਉਤੇ ਕਲਜੁਗ ਕਿਰਿਆ ਕੂੜ ਮੇਟ ਦੇ ਧੱਬਾ, ਦਾਗ਼ ਮੋਹ ਵਿਕਾਰ ਰਹਿਣ ਕੋਇ ਨਾ ਪਾਈਆ। ਤੂੰ ਮੇਰਾ ਪਿਤਾ ਪ੍ਰੀਤਮ ਧੁਰ ਦਾ ਅੱਬਾ, ਅੰਮੀਜਾਨ ਤੂੰ ਹੀ ਨਜ਼ਰੀ ਆਈਆ। ਮੈਂ ਤੇਰੀ ਸਰਨ ਸਰਨਾਈ ਇਕੋ ਲੱਗਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲਹਿਣਾ ਦੇਣਾ ਮੇਰੇ ਨਾਲ ਹੁੰਦਾ ਜੁਗ ਚੌਕੜੀ ਕਦੀ ਕਦਾ, ਕ਼ਦੀਮ ਦੇ ਮਾਲਕ ਦੇਣੀ ਮਾਣ ਵਡਿਆਈਆ।
੨੫ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਯਸ਼ਪਾਲ ਰਜਵਾਲ ਜਿਉੜੀਆਂ ਸ਼ਹਿਰ ਜੰਮੂ
ਧਰਨੀ ਕਹੇ ਪ੍ਰਭੂ ਮੇਰਾ ਲੇਖਾ ਲੈ ਲੈ ਮਿੱਟੀ ਖ਼ਾਕ ਵਜੂਦ, ਮਾਟੀ ਹੋ ਕੇ ਧੂੜੀ ਖ਼ਾਕ ਰਮਾਈਆ। ਤੂੰ ਮਿਹਰਵਾਨ ਹਕ ਮਹਿਬੂਬ, ਮੁਹੱਬਤ ਤੇਰੀ ਵਿਚ ਸਮਾਈਆ। ਤੇਰਾ ਆਲੀਸ਼ਾਨ ਅਰੂਜ, ਆਲੀਜ਼ਾਹ ਤੇਰੀ ਵਡ ਵਡਿਆਈਆ। ਮੈਂ ਚਾਹੁੰਦੀ ਸ਼ਰਅ ਦੀ ਮੇਟ ਮੇਰੇ ਉਤੋਂ ਹਦੂਦ, ਮੁਤੱਸਬ ਰਹਿਣ ਕੋਇ ਨਾ ਪਾਈਆ। ਦੂਈ ਦੁਵੈਤ ਕਰ ਦੇ ਨੇਸਤੋ ਨਾਬੂਦ, ਜੜ੍ਹ ਲੋਕਮਾਤ ਉਖੜਾਈਆ। ਮਾਨਵ ਜ਼ਾਤੀ ਭਾਗ ਲਗਾ ਦੇ ਕਾਇਆ ਮਾਟੀ ਪੰਜ ਭੂਤ, ਤਤਵ ਤਤ ਆਪਣਾ ਰੰਗ ਰੰਗਾਈਆ। ਪਵਿਤ੍ਰ ਕਰ ਦੇ ਜਗਤ ਵਿਕਾਰੇ ਵਾਲੇ ਕਲਬੂਤ, ਕਾਇਆ ਕਾਅਬਾ ਇਕ ਸਮਝਾਈਆ। ਸਚ ਪ੍ਰੀਤੀ ਵਿਚ ਕਰ ਮਹਿਦੂਦ, ਹਦ ਦੀਨ ਦੁਨੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਦੀਨ ਦੁਨੀ ਦੀ ਬਦਲ ਦੇ ਆਦਤ, ਅਦਲ ਇਨਸਾਫ਼ ਆਪਣਾ ਇਕ ਜਣਾਈਆ। ਹਰ ਹਿਰਦਿਉਂ ਸਚ ਪਿਆਰ ਦੀ ਪਰਗਟਾ ਅਬਾਦਤ, ਅਵਲ ਅੱਲਾ ਤੇਰਾ ਨਾਮ ਨਜ਼ਰੀ ਆਈਆ। ਸਚ ਪਿਆਰ ਬਖ਼ਸ਼ ਸਦਾਕ਼ਤ, ਸਦਾ ਸਦਾ ਆਪਣਾ ਹੱਥ ਟਿਕਾਈਆ। ਕੂੜੀ ਕਿਰਿਆ ਮੇਟ ਜਹਾਲਤ, ਤਨ ਵਜੂਦਾਂ ਅੰਦਰ ਰਹਿਣ ਕੋਇ ਨਾ ਪਾਈਆ। ਸਾਚਾ ਨਾਮ ਬਖ਼ਸ਼ ਇਕ ਅਮਾਨਤ, ਈਮਾਨ ਧਰਮ ਆਪਣਾ ਇਕ ਸਮਝਾਈਆ। ਤੂੰ ਮਾਲਕ ਖ਼ਾਲਕ ਸਹੀ ਸਲਾਮਤ, ਸੁਲਹਕੁਲ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਲੇਖਾ ਬਣਾ ਦੇ ਸਤਿ ਸਤਿਵਾਦ, ਸਚ ਧਰਮ ਨਾਲ ਮਿਲਾਈਆ। ਤੂੰ ਸੁਆਮੀ ਮੇਰਾ ਆਦਿ ਜੁਗਾਦਿ, ਜੁਗ ਚੌਕੜੀ ਤੇਰੀ ਬੇਪਰਵਾਹੀਆ। ਸਚ ਦੀ ਵਸਤ ਬਖ਼ਸ਼ ਦੇ ਦਾਦ, ਦਾਤੇ ਦਾਨੀ ਝੋਲੀ ਪਾਈਆ। ਤੇਰੇ ਨਾਮ ਦਾ ਇਕੋ ਸੁਣਾਂ ਨਾਦ, ਨਾਦੀ ਧੁਨ ਦੇਣੀ ਪਰਗਟਾਈਆ। ਲਹਿਣਾ
ਦੇਣਾ ਵੇਖਾਂ ਵਿਚ ਬ੍ਰਹਿਮਾਦ, ਬ੍ਰਹਿਮਾਂਡ ਵਜਦੀ ਰਹੇ ਵਧਾਈਆ। ਤੂੰ ਮੇਰਾ ਮੋਹਣ ਮਾਧਵ ਮਾਧ, ਮਧੁਰ ਧੁਨ ਦੇਣੀ ਸੁਣਾਈਆ। ਤੇਰਾ ਸੰਦੇਸ਼ਾ ਹੋਵੇ ਬੋਧ ਅਗਾਧ, ਬੁੱਧੀ ਤੋਂ ਪਰੇ ਕਰ ਪੜ੍ਹਾਈਆ। ਹਰਿਜਨ ਸੰਤ ਸੁਹੇਲੇ ਹਰ ਘਟ ਅੰਦਰ ਆਪਣੀ ਬਖ਼ਸ਼ ਦੇ ਯਾਦ, ਯਾਦਾਸ਼ਤ ਪੂਰਬ ਨਾਲ ਮਿਲਾਈਆ। ਮੇਰੀ ਕੋਝੀ ਕਮਲੀ ਦੀ ਕਰ ਇਮਦਾਦ, ਸਿਰ ਮੇਰੇ ਹੱਥ ਟਿਕਾਈਆ। ਤੂੰ ਮਾਲਕ ਖ਼ਾਲਕ ਇਕੋ ਵਾਹਿਦ, ਵਾਹਵਾ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਮੇਰਾ ਧਰਮ ਦਾ ਖੇੜਾ ਨੌ ਖੰਡ ਪ੍ਰਿਥਮੀ ਕਰ ਅਬਾਦ, ਕਲਜੁਗ ਕਿਰਿਆ ਕੂੜ ਮਿਟਾਈਆ। ਜਗਤ ਜਗਿਆਸੂ ਤੇਰੇ ਵਿਚ ਹੋਣ ਵਿਸਮਾਦ, ਬਿਸਮਲ ਆਪਣਾ ਆਪ ਕਰਾਈਆ। ਹਰ ਹਿਰਦੇ ਉਪਜੇ ਤੇਰੀ ਯਾਦ, ਸੋਹਲਾ ਢੋਲਾ ਤੇਰਾ ਨਾਮ ਸੁਣਾਈਆ। ਮੇਰਾ ਖੇੜਾ ਉਜੜਿਆ ਕਰ ਆਬਾਦ, ਹਰਿਜਨ ਸਾਚੇ ਮਾਤ ਪਰਗਟਾਈਆ। ਦੀਨ ਦੁਨੀ ਦੀ ਸੁਰਤੀ ਅੰਦਰੋਂ ਜਾਏ ਜਾਗ, ਜੁਗਤੀ ਆਪਣੀ ਨਾਲ ਜਗਾਈਆ। ਮਾਇਆ ਮੋਹ ਨਾ ਡੱਸਣੀ ਡੱਸੇ ਨਾਗ, ਵਿਸ ਅੰਦਰੋਂ ਬਾਹਰ ਦੇਣੀ ਕਢਾਈਆ। ਹੰਸ ਬੁੱਧੀ ਰਹਿਣ ਨਾ ਕਾਗ, ਕਾਗੋਂ ਹੰਸ ਬਣਾਈਆ। ਦੁਰਮਤ ਮੈਲ ਧੋ ਦੇ ਦਾਗ਼, ਪਾਪਾਂ ਕਰ ਸਫ਼ਾਈਆ । ਘਰ ਸੁਆਮੀ ਕਰ ਦੇ ਵਡ ਵਡ ਭਾਗ, ਠਾਕਰ ਤੇਰੀ ਵਜਦੀ ਰਹੇ ਵਧਾਈਆ। ਜਨ ਭਗਤ ਸੁਹੇਲੇ ਗੁਰੂ ਗੁਰ ਚੇਲੇ ਤੇਰਾ ਇਕੋ ਨਾਮ ਲੈਣ ਅਰਾਧ, ਦੂਜਾ ਰਸ ਨਾ ਕੋਇ ਚਖਾਈਆ। ਤੂੰ ਮੇਰਾ ਮੋਹਣ ਮਾਧਵ ਮਾਧ, ਮਧੁਰ ਧੁਨ ਕਰੇਂ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਨੀ ਕਹੇ ਮੇਰਾ ਪੂਰਬਲਾ ਧੋ ਦੇ ਦਾਗ਼, ਪਤਿਤ ਪੁਨੀਤ ਦੇਣੀ ਮਾਣ ਵਡਿਆਈਆ।