੨੫ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਰਤਨ ਸਿੰਘ ਦੇ ਗ੍ਰਹਿ ਪਿੰਡ ਹਮੀਰਪੁਰ ਕੋਨਾ ਜ਼ਿਲਾ ਜੰਮੂ
ਧਰਨੀ ਕਹੇ ਸਤਿਗੁਰ ਸ਼ਬਦ ਮੇਰੇ ਗੁਰਦੇਵਾ, ਦੇਵ ਆਤਮਾ ਪਰਮਾਤਮਾ ਹੋ ਕੇ ਦੇਣੀ ਮਾਣ ਵਡਿਆਈਆ। ਅੰਮ੍ਰਿਤ ਰਸ ਨਿਝਰ ਧਾਰ ਸ਼ਬਦੀ ਬਖ਼ਸ਼ ਅਗੰਮਾ ਮੇਵਾ, ਬਿਨ ਰਸਨਾ ਰਸ ਅਨਰਸ ਦੇਣਾ ਚਖਾਈਆ। ਤੂੰ ਵਸਣਹਾਰਾ ਦਰਗਾਹ ਸਾਚੀ ਸਚਖੰਡ ਧਾਮ ਨਿਹਕੇਵਾ, ਨਿਹਚਲ ਆਪਣਾ ਆਸਣ ਲਾਈਆ। ਤੇਰੀ ਸਿਫ਼ਤ ਕਰ ਸਕੇ ਨਾ ਕੋਈ ਰਸਨਾ ਜਿਹਵਾ, ਮਨ ਮਤਿ ਬੁਧਿ ਚਲੇ ਨਾ ਕੋਇ ਚਤੁਰਾਈਆ। ਨਿਰਗੁਣ ਧਾਰ ਆਦਿ ਜੁਗਾਦੀ ਅਲਖ ਅਭੇਵਾ, ਅਗੋਚਰ ਤੇਰਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਸਤਿਗੁਰ ਸ਼ਬਦ ਤੇਰਾ ਖੇਲ ਵੇਖਾਂ ਅਗੰਮਾ, ਅਗੰਮੜੇ ਦੇਣੀ ਮਾਣ ਵਡਿਆਈਆ। ਮੇਰੇ ਉਤੇ ਦੀਨ ਦੁਨੀ ਦਾ ਲਹਿਣਾ ਦੇਣਾ ਮੇਟਣਾ ਦ੍ਰਿਸ਼ਟੀ ਚੰਮਾ, ਚੰਮ ਦ੍ਰਿਸ਼ਟੀ ਰਹਿਣ ਕੋਇ ਨਾ ਪਾਈਆ। ਨਵ ਸੱਤ ਮੇਟਣਾ ਚਿੰਤਾ ਗ਼ਮਾ, ਗ਼ਮਖਾਰ ਹੋ ਕੇ ਵੇਖਣਾ ਥਾਉਂ ਥਾਈਂਆ। ਮਾਇਆ ਮਮਤਾ ਰਹੇ ਕੋਇ ਨਾ ਤਮਅ, ਲਾਲਚ ਵਿਚ ਨਾ ਕੋਇ ਹਲਕਾਈਆ। ਇਕੋ ਨੂਰ ਜੋਤ ਜਗਾਉਣਾ ਸ਼ਮਅ, ਬਿਨ ਤੇਲ ਬਾਤੀ ਡਗਮਗਾਈਆ। ਇਕੋ ਹੁਕਮ ਸੰਦੇਸ਼ ਸੁਣਾਉਣਾ ਬਿਨਾ ਕੰਨਾਂ, ਅੰਤਰ ਨਿਰੰਤਰ ਕਰਨੀ ਆਪ ਸ਼ਨਵਾਈਆ। ਇਕੋ ਨਾਮ ਜਪਾਉਣਾ ਬਿਨ ਰਸਨਾ ਜਿਹਵਾ ਪਵਣ ਸੁਆਮੀ ਦਮਾ, ਆਤਮ ਪਰਮਾਤਮ ਆਪਣੀ ਗੰਢ ਪੁਆਈਆ। ਦੀਨ ਮਜ਼੍ਹਬ ਸ਼ਰਅ ਦਾ ਰਹੇ ਕੋਈ
ਨਾ ਬੰਨਾ, ਜਗਤ ਹਦੂਦਾਂ ਪੰਧ ਮੁਕਾਈਆ। ਕਲਜੁਗ ਅਗਲਾ ਵਕ਼ਤ ਕਰੀਂ ਨਾ ਲੰਮਾ, ਲਮਹਾ ਲਮਹਾ ਆਪਣੇ ਲੇਖੇ ਲਾਈਆ। ਮੈਂ ਧਰਨੀ ਧਰਤ ਧਵਲ ਧੌਲ ਨਿਮਾਣੀ ਹੋ ਕੇ ਕਹਵਾਂ, ਕਹਿ ਕਹਿ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦੁਨੀ ਦਾ ਮੇਰੇ ਉਤੋਂ ਬਦਲ ਦੇ ਸਮਾਂ, ਸਮਝ ਸਮਝ ਵਿਚੋਂ ਬਦਲਾਈਆ।
੨੫ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਕੇਸਰੀ ਦੇਵੀ ਦੇ ਨਵਿਤ ਜੰਮੂ ਸ਼ਹਿਰ
ਧਰਨੀ ਕਹੇ ਮੇਰੇ ਸਤਿਗੁਰ ਸ਼ਬਦ ਅਗੰਮੜੇ ਮੀਤਾ, ਮਿਤਰ ਪਿਆਰੇ ਸੀਸ ਨਿਵਾਈਆ। ਦੀਨ ਦੁਨੀ ਦੀ ਮੇਰੇ ਉਤੇ ਬਦਲ ਦੇ ਰੀਤਾ, ਰੀਤੀਵਾਨ ਤੇਰੀ ਸਰਨਾਈਆ। ਤੂੰ ਮਾਲਕ ਠਾਕਰ ਤ੍ਰੈਗੁਣ ਅਤੀਤਾ, ਤ੍ਰੈਭਵਨ ਧਨੀ ਤੇਰੀ ਬੇਪਰਵਾਹੀਆ। ਮਾਨਵ ਜ਼ਾਤੀ ਅੰਦਰੋਂ ਬਦਲ ਦੇ ਨੀਤਾ, ਬਾਹਰੋਂ ਕਹਿਣ ਦੀ ਲੋੜ ਰਹੇ ਨਾ ਰਾਈਆ। ਝਗੜਾ ਮੇਟ ਦੇ ਮੰਦਰ ਮਸਜਿਦ ਸ਼ਿਵਦਵਾਲੇ ਮਠ ਮਸੀਤਾ, ਗੁਰੂਦੁਆਰ ਚਰਚਾਂ ਵੰਡ ਨਾ ਕੋਇ ਵੰਡਾਈਆ। ਅੰਤਸ਼ਕਰਨ ਸਭ ਦਾ ਕਰ ਦੇ ਠਾਂਢਾ ਸੀਤਾ, ਕਲਜੁਗ ਅਗਨੀ ਅੱਗ ਨਾ ਕੋਇ ਤਪਾਈਆ। ਆਤਮ ਪਰਮਾਤਮ ਬਖ਼ਸ਼ ਦੇ ਆਪਣੀ ਪ੍ਰੀਤਾ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਇਕੋ ਹੁਕਮ ਨਾਮ ਕਲਮਾ ਦੱਸ ਹਦੀਸਾ, ਹਜ਼ਰਤਾਂ ਤੋਂ ਬਾਹਰ ਕਰ ਪੜ੍ਹਾਈਆ। ਸਤਿਗੁਰ ਸ਼ਬਦ ਤੂੰ ਆਦਿ ਜੁਗਾਦਿ ਮੇਰੇ ਉਤੇ ਅਹਿਸਾਨ ਕੀਤਾ, ਅਵਤਾਰ ਪੈਗ਼ੰਬਰ ਗੁਰ ਮੇਰਾ ਸੰਗ ਬਣਾਈਆ। ਹੁਣ ਨਿਗਾਹ ਮਾਰ ਲੈ ਕਲਜੁਗ ਅੰਤਮ ਬੀਤਾ, ਪੂਰਬ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਮੇਰੇ ਹੱਥ ਟਿਕਾਈਆ।
੨੫ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਬਚਨੋ ਦੇਵੀ ਸਰਵਾਲ ਜੰਮੂ ਸ਼ਹਿਰ
ਧਰਨੀ ਕਹੇ ਮੇਰੇ ਸਤਿਗੁਰ ਸ਼ਬਦ ਦਿਆਲੂ, ਦਇਆਨਿਧ ਤੇਰੀ ਵਡਿਆਈਆ। ਮਿਹਰਵਾਨ ਮਹਿਬਾਨ ਬੀਦੋ ਕਿਰਪਾਲੂ, ਕਿਰਪਾਨਿਧ ਤੇਰੀ ਸਰਨਾਈਆ। ਤੁਧ ਬਿਨ ਮੇਰਾ ਵਕ਼ਤ ਨਾ ਕੋਇ ਸੰਭਾਲੂ, ਸੰਬਲ ਦੇ ਮਾਲਕ ਹੋਣਾ ਸਹਾਈਆ। ਉਹ ਲੇਖਾ ਲਹਿਣਾ ਪੂਰਾ ਕਰ ਦੇ ਜੋ ਨਾਨਕ ਕੌਲ ਕੀਤਾ ਨਾਲ ਲਾਲੂ, ਲਾਲੋ ਗਿਆ ਦ੍ਰਿੜਾਈਆ। ਮੇਰੇ ਉਤੇ ਕਲਜੁਗ ਦੀ ਧਾਰ ਮੇਟ ਕੇ ਸਤਿਜੁਗ ਕਰ ਦੇ ਚਾਲੂ, ਚਾਰ ਜੁਗ ਦਾ ਲੇਖਾ ਦੇ ਮੁਕਾਈਆ। ਤੁਧ ਬਿਨ ਮੇਰਾ ਦੁਖੜਾ ਕੌਣ ਘਾਲੂ, ਘਾਇਲ ਹੋ ਕੇ ਸੀਸ ਨਿਵਾਈਆ । ਤੇਰਾ ਹੁਕਮ ਆਦਿ ਜੁਗਾਦਿ ਬੇਮਿਸਾਲੂ, ਮਿਸਲ ਸਕੇ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਸਤਿਗੁਰ ਸ਼ਬਦ ਮੇਰੀਆਂ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਨਾਲ ਆਸ਼ਾਂ, ਆਸ਼ਾ ਦਿਆਂ ਜਣਾਈਆ। ਮੈਨੂੰ ਸਭ ਨੇ ਦਿਤਾ ਭਰਵਾਸਾ, ਭਾਂਡਾ ਭਰਮ ਭੰਨਾਈਆ। ਪੇਸ਼ੀਨਗੋਈਆਂ ਵਿਚ ਦਿਤਾ ਧਰਵਾਸਾ, ਭਵਿਖਤਾਂ ਵਿਚ ਜਣਾਈਆ। ਕਲਜੁਗ ਅੰਤਮ ਆਵੇ ਪੁਰਖ ਅਬਿਨਾਸ਼ਾ, ਜਿਸ ਨੂੰ
ਜਨਮੇ ਕੋਇ ਨਾ ਮਾਈਆ। ਖੇਲ ਖੇਲੇ ਪ੍ਰਿਥਮੀ ਅਕਾਸ਼ਾ, ਗਗਨ ਗਗਨੰਤਰਾਂ ਵੇਖ ਵਖਾਈਆ। ਦੋ ਜਹਾਨਾਂ ਪਾਵੇ ਰਾਸਾ, ਬਿਨ ਗੋਪੀ ਕਾਹਨ ਨਾਚ ਨਚਾਈਆ। ਕਲਜੁਗ ਕੂੜੀ ਕਿਰਿਆ ਤਕੇ ਤਮਾਸ਼ਾ, ਤਮਾਸ਼ਬੀਨ ਬਣ ਬੇਪਰਵਾਹੀਆ। ਮਾਨਵ ਜ਼ਾਤੀ ਬਿਨ ਹਰਿਨਾਮੇ ਖ਼ਾਲੀ ਵੇਖੇ ਲਾਸ਼ਾ, ਲਸ਼ਕਰ ਸ਼ਾਹੀ ਖੋਜ ਖੁਜਾਈਆ। ਨਾਲ ਸੰਦੇਸ਼ਾ ਦੇਵੇ ਸ਼ੰਕਰ ਕੈਲਾਸ਼ਾ, ਕਲਾਧਾਰੀ ਆਪਣੀ ਕਲ ਵਰਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਸਤਿਗੁਰ ਸ਼ਬਦ ਅਵਤਾਰ ਪੈਗ਼ੰਬਰ ਗੁਰੂਆਂ ਪੂਰੀਆਂ ਕਰ ਦੇ ਬਾਣੀਆਂ, ਬਾਣ ਅਣਿਆਲੇ ਤੀਰ ਚਲਾਈਆ। ਚਾਰ ਜੁਗ ਦੀਆਂ ਲੇਖੇ ਲਾ ਲੈ ਕਥਾ ਕਹਾਣੀਆਂ, ਅੱਖਰ ਅੱਖਰਾਂ ਨਾਲ ਮਿਲਾਈਆ। ਲਹਿਣਾ ਦੇਣਾ ਤਕ ਲੈ ਜੀਵ ਪ੍ਰਾਣੀਆਂ, ਤਨ ਵਜੂਦਾਂ ਫੋਲ ਫੁਲਾਈਆ। ਨਿਗਾਹ ਮਾਰ ਲੈ ਚਾਰੇ ਖਾਣੀਆਂ, ਅੰਡਜ ਜੇਰਜ ਉਤਭੁਜ ਸੇਤਜ ਪਰਦਾ ਲਾਹੀਆ। ਫਲ ਰਿਹਾ ਕਿਸੇ ਨਾ ਟਾਹਣੀਆਂ, ਫੁੱਲ ਸਕੇ ਨਾ ਕੋਇ ਮਹਿਕਾਈਆ। ਸਭ ਦੀਆਂ ਖ਼ਾਹਿਸ਼ਾਂ ਪਿਆਸੀਆਂ ਹੋਈਆਂ ਬਿਨਾ ਅੰਮ੍ਰਿਤ ਪਾਣੀਆਂ, ਤ੍ਰਿਸ਼ਨਾ ਸਕੇ ਨਾ ਕੋਇ ਬੁਝਾਈਆ। ਰੂਹਾਂ ਆਤਮਾ ਨਾਮ ਦੀਆਂ ਰਹੀਆਂ ਮੂਲ ਨਾ ਸ਼ਾਹਣੀਆਂ, ਖ਼ਾਲੀ ਹੱਥ ਰਹੀਆਂ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਸਤਿਗੁਰ ਸ਼ਬਦ ਅਵਤਾਰ ਪੈਗ਼ੰਬਰ ਗੁਰ ਜੋ ਮੇਰੀ ਭਰ ਕੇ ਗਏ ਹਾਮੀਂ, ਹਮਾਇਤ ਸਤਿਗੁਰ ਸ਼ਬਦ ਨਾਲ ਰਖਾਈਆ। ਤੂੰ ਵੇਖਣਹਾਰਾ ਅੰਤਰਜਾਮੀ, ਅੰਤਸ਼ਕਰਨ ਵੇਖਣਾ ਚਾਈਂ ਚਾਈਂਆ। ਕੀ ਹਾਲਤ ਹੋਈ ਮੇਰੇ ਉਤੇ ਨਾਮ ਕਲਮਿਆਂ ਵਾਲੀ ਕਲਾਮੀ, ਕਾਇਨਾਤ ਖੋਜ ਖੁਜਾਈਆ। ਸਤਿ ਧਰਮ ਦੀ ਦਿਸੇ ਨਾ ਕੋਈ ਨਿਸ਼ਾਨੀ, ਨਿਸ਼ਾਨਾ ਦੀਨ ਦੁਨੀ ਬਦਲਾਈਆ। ਮੇਰੇ ਉਤੇ ਮਿਹਰਵਾਨ ਹੋ ਕੇ ਕਰਨੀ ਮਿਹਰਵਾਨੀ, ਮਿਹਰ ਨਜ਼ਰ ਨਜ਼ਰ ਉਠਾਈਆ। ਕਲਜੁਗ ਕੂੜੀ ਕਿਰਿਆ ਮੇਟ ਤੁਗ਼ਿਆਨੀ, ਮਮਤਾ ਮੋਹ ਗੜ੍ਹ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਵਸਤ ਇਕ ਵਰਤਾਈਆ। ਧਰਨੀ ਕਹੇ ਸਤਿਗੁਰ ਸ਼ਬਦ ਗੁਰ ਅਵਤਾਰ ਪੈਗ਼ੰਬਰ ਮੈਨੂੰ ਮਾਰਦੇ ਹਾਕਾਂ, ਧੁਰ ਦਾ ਹੁਕਮ ਕੀ ਦਿਆਂ ਜਣਾਈਆ। ਮੇਰੇ ਉਤੋਂ ਦੀਨ ਦੁਨੀ ਦਾ ਮੇਟ ਦੇ ਸਾਕਾ, ਸਾਖ਼ਿਆਤ ਆਪਣਾ ਹੁਕਮ ਵਰਤਾਈਆ। ਧਰਮ ਦੀ ਧਾਰ ਖੋਲ੍ਹ ਦੇ ਤਾਕਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੇਰਾ ਚਾਰ ਜੁਗ ਦਾ ਪੂਰਾ ਕਰ ਦੇ ਘਾਟਾ, ਖ਼ਾਲੀ ਝੋਲੀ ਦੇ ਭਰਾਈਆ। ਪਿਛਲਾ ਪੰਧ ਮੁਕਾ ਦੇ ਵਾਟਾ, ਅਗਲਾ ਮਾਰਗ ਇਕ ਦਰਸਾਈਆ। ਕਲਜੁਗ ਖੇਲ ਮੁਕਾ ਦੇ ਸਵਾਂਗ ਬਾਜ਼ੀਗਰ ਨਾਟਾ, ਸਤਿਜੁਗ ਸਚ ਦੇ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲਹਿਣਾ ਦੇਣਾ ਪੂਰਾ ਕਰ ਦੇ ਤੂੰ ਸਰਬ ਕਲਾ ਸਮਰਾਥਾ, ਸਮਰਥ ਅਕਥ ਤੇਰੇ ਹੱਥ ਵਡਿਆਈਆ।
੨੬ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਪਰਭਾਤ ਸਿੰਘ ਦੇ ਗ੍ਰਹਿ ਪਿੰਡ ਹਮੀਰਪੁਰ ਕੋਨਾ ਜ਼ਿਲਾ ਜੰਮੂ
ਨਾਰਦ ਕਹੇ ਜਨ ਭਗਤੋ ਤੁਹਾਨੂੰ ਦਿਆਂ ਵਧਾਈਆਂ, ਵਦੀ ਸੁਦੀ ਵੰਡ ਨਾ ਕੋਇ ਵੰਡਾਈਆ। ਮੈਂ ਪੰਧ ਮਾਰ ਕੇ ਆਇਆ ਵਿਚੋਂ ਬੇਲੇ ਕਾਈਆਂ,
ਭੱਜਿਆ ਵਾਹੋ ਦਾਹੀਆ। ਮੇਰੀਆਂ ਚਾਰ ਜੁਗ ਦੀਆਂ ਸਤਿ ਸ਼ਬਦ ਨਾਲ ਸਾਈਆਂ, ਵਾਅਦਾ ਕੌਲ ਇਕ਼ਰਾਰ ਪੂਰ ਕਰਾਈਆ। ਜੋ ਭਗਤਾਂ ਮੇਲ ਮੇਲੇ ਭਾਈ ਭਾਈਆਂ, ਸਗਲਾ ਸੰਗੀ ਆਪ ਹੋ ਜਾਈਆ। ਮੇਰੀਆਂ ਕੂਕ ਕੂਕ ਦੁਹਾਈਆਂ, ਦੋ ਜਹਾਨ ਸ਼ਨਵਾਈਆ। ਪ੍ਰਭ ਇਕੋ ਸਭ ਦਾ ਧੁਰ ਦਾ ਮਾਹੀਆ, ਮਹਿਬੂਬ ਇਕ ਅਖਵਾਈਆ। ਜਿਸ ਨੇ ਭਗਤਾਂ ਨਾਲ ਪ੍ਰੀਤਾਂ ਲਾਈਆਂ, ਪ੍ਰੀਤਮ ਹੋ ਕੇ ਵੇਖ ਵਖਾਈਆ। ਤੁਹਾਡੀਆਂ ਮੇਟਣ ਆਇਆ ਸ਼ਾਹੀਆਂ, ਦੁਰਮਤ ਮੈਲ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਜਨ ਭਗਤੋ ਮੈਂ ਦੱਸਾਂ ਖੇਲ ਅਪਾਰੀ, ਅਪਰੰਪਰ ਕੀ ਜਣਾਈਆ। ਜਿਸ ਦੀ ਜੁਗ ਚੌਕੜੀ ਪਿਛੋਂ ਆਈ ਵਾਰੀ, ਵਾਰਤਾ ਆਪਣੀ ਦਏ ਬਦਲਾਈਆ । ਸ਼ਬਦ ਸੰਦੇਸ਼ਾ ਦੇਵੇ ਧੁਰ ਦੀ ਧਾਰੀ, ਸਚਖੰਡ ਦੁਆਰ ਜਣਾਈਆ। ਧਰਨੀ ਧਰਤ ਧਵਲ ਧੌਲ ਕਰੇ ਖ਼ਬਰਦਾਰੀ, ਸੋਇਆ ਰਹਿਣ ਕੋਇ ਨਾ ਪਾਈਆ। ਜਿਸ ਦੀ ਆਸਾ ਰਖੀ ਜੁਗ ਚਾਰੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਓਹ ਕਰਨੀ ਦਾ ਕਰਤਾ ਕ਼ੁਦਰਤ ਦਾ ਕ਼ਾਦਰ ਕਲ ਕਲਕੀ ਅਵਤਾਰੀ, ਨਿਹਕਲੰਕ ਨਾਉਂ ਪਰਗਟਾਈਆ। ਅਮਾਮ ਅਮਾਮਾ ਨਿਰਗੁਣ ਜੋਤ ਕਰ ਉਜਿਆਰੀ, ਉਜਾਲਾ ਦੋ ਜਹਾਨ ਵਖਾਈਆ। ਉਹਦਾ ਲਹਿਣਾ ਦੇਣਾ ਚੰਨ ਆਬ ਦੇ ਆਰ ਪਾਰੀ, ਪਾਰਬ੍ਰਹਮ ਬ੍ਰਹਮ ਆਪਣਾ ਹੁਕਮ ਵਰਤਾਈਆ। ਜੋ ਲੇਖਾ ਵੇਖਣਹਾਰਾ ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਸਾਰੀ, ਬਚਿਆ ਰਹਿਣ ਕੋਇ ਨਾ ਪਾਈਆ। ਉਹ ਮਾਲਕ ਠਾਕਰ ਸੁਆਮੀ ਨਰ ਨਾਰੀ, ਨਰ ਨਰਾਇਣ ਅਗੰਮ ਅਥਾਹੀਆ। ਜੋ ਭਗਤ ਸੁਹੇਲੇ ਜਾਵੇ ਤਾਰੀ, ਤਾਰਨਹਾਰ ਇਕ ਅਖਵਾਈਆ । ਇਹ ਕੋਨਾ ਕੰਢੀ ਘਾਟ ਜਿਥੇ ਨਾਮ ਦਾ ਹੁੰਦਾ ਸੀ ਪੁਜਾਰੀ, ਪੂਜਾ ਆਪਣੇ ਅੰਤਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪ ਬਣਾਈਆ। ਨਾਰਦ ਕਹੇ ਭਗਤੋ ਏਸ ਧਰਨੀ ਉਤੇ ਮੂਸਾ ਕੀਤਾ ਧਿਆਨ, ਬਿਨਾ ਖ਼ਾਬ ਤੋਂ ਅੱਖ ਉਠਾਈਆ। ਹਜ਼ਰਤ ਈਸਾ ਆਪਣੇ ਸੀਨੇ ਉਤੇ ਲਾਇਆ ਨਿਸ਼ਾਨ, ਨਿਸ਼ਾਨੀ ਦੀਨ ਦੁਨੀ ਵਖਾਈਆ। ਹਜ਼ਰਤ ਮੁਹੰਮਦ ਆਪਣੀ ਲਿਖਿਆ ਵਿਚ ਕ਼ੁਰਾਨ, ਚੰਨ ਜੇ ਜ਼ੂ ਕਹਿ ਕੇ ਗਿਆ ਸੁਣਾਈਆ। ਜਿਸ ਦਾ ਭੇਵ ਅਜ ਤਕ ਕਢ ਸਕਿਆ ਨਹੀਂ ਇਸਲਾਮ, ਆਲਮਾਂ ਚਲੀ ਨਾ ਕੋਇ ਚਤੁਰਾਈਆ। ਏਸੇ ਧਾਰ ਨਾਨਕ ਆਪਣਿਆਂ ਪਊਆਂ ਵਿਚ ਲਾਇਆ ਨਿਸ਼ਾਨ, ਖੱਬੀ ਉਂਗਲ ਨਾਲ ਲਗਾਈਆ। ਗੋਬਿੰਦ ਖਿਚ ਕੇ ਤੀਰ ਕਮਾਨ, ਚਿੱਲਾ ਗਿਆ ਉਠਾਈਆ। ਨਾਲੇ ਹਸ ਕੇ ਕਿਹਾ ਵਾਹ ਮੇਰੇ ਭਗਵਾਨ, ਭਗਵਨ ਤੇਰੀ ਬੇਪਰਵਾਹੀਆ। ਜੋ ਸਭ ਦੇ ਲਹਿਣੇ ਦੇਣੇ ਬੇਨੰਤੀ ਕਰੇ ਪਰਵਾਨ, ਪਰਮ ਪੁਰਖ ਆਪਣੀ ਦਇਆ ਕਮਾਈਆ। ਸਤਿਗੁਰ ਸ਼ਬਦ ਹਸ ਕੇ ਕਿਹਾ ਇਹ ਖੇਲ ਬੜਾ ਮਹਾਨ, ਮਹਿੰਮਾ ਅਕਥ ਕਥ ਸਮਝਾਈਆ। ਗੋਬਿੰਦ ਕਲਜੁਗ ਅੰਤ ਕਰੇ ਖੇਲ ਆਪ ਨੌਜਵਾਨ, ਜੋਬਨਵੰਤ ਬੇਪਰਵਾਹੀਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਆਵੇ ਵਿਚ ਮੈਦਾਨ, ਬਲਧਾਰੀ ਹੋ ਕੇ ਆਪਣਾ ਬਲ ਪਰਗਟਾਈਆ। ਸਭ ਦੇ ਲਹਿਣੇ ਦੇਣੇ ਲੇਖੇ ਪੂਰਬ ਪੂਰੇ ਕਰੇ ਮਿਹਰਵਾਨ, ਕਰਨੀ ਦਾ ਕਰਤਾ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਨਾਰਦ ਕਹੇ ਮੈਨੂੰ ਪੁਰਾਣੀਆਂ ਯਾਦ ਔਦੀਆਂ ਰੀਤੀਆਂ, ਬਿਨ ਅੱਖਰਾਂ ਦਿਆਂ ਜਣਾਈਆ। ਜੋ ਪੁਰਾਨ ਅਠਾਰਾਂ ਵਿਚ ਵੇਦ ਵਿਆਸੇ ਧੁਰ ਦੇ ਸ਼ਬਦ ਦੀਆਂ ਗੱਲਾਂ ਕੀਤੀਆਂ, ਬਿਨ ਅੱਖਰਾਂ ਅੱਖਰ ਦ੍ਰਿੜਾਈਆ। ਮੁਹੰਮਦ ਕਿਹਾ ਜਿਸ ਦੇ ਹੁਕਮ ਵਿਚ ਚੌਦਾਂ ਸਦੀਆਂ
ਬੀਤੀਆਂ, ਆਪਣਾ ਪੰਧ ਮੁਕਾਈਆ। ਗੋਬਿੰਦ ਕਿਹਾ ਜਿਸ ਕਾਰਨ ਭਗਤਾਂ ਖ਼ੂਨ ਕਢਣਾ ਆਪਣੀਆਂ ਵਿਚੋਂ ਚੀਚੀਆਂ, ਚੀਕ ਚਿਹਾੜਾ ਪਏ ਵਿਚ ਖ਼ਲਕ ਖ਼ੁਦਾਈਆ। ਨੌ ਖੰਡ ਪ੍ਰਿਥਮੀ ਉਜੜਨੀਆਂ ਬਗੀਚੀਆਂ, ਬਿਨ ਬਾਗ਼ਬਾਨ ਤੋਂ ਰਾਖਾ ਨਜ਼ਰ ਕੋਇ ਨਾ ਆਈਆ। ਇਹ ਹਸ ਕੇ ਦੱਸਣ ਝਨਾਂ ਦੀਆਂ ਨਿੱਕੀਆਂ ਨਿੱਕੀਆਂ ਗੀਟੀਆਂ, ਖ਼ੁਸ਼ੀਆਂ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਦਿ ਜੁਗਾਦਿ ਬਦਲਣਹਾਰਾ ਰੀਤੀਆਂ, ਰੀਤੀਵਾਨ ਇਕ ਅਖਵਾਈਆ।
੨੬ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਕਰੋੜ ਸਿੰਘ ਦੇ ਗ੍ਰਹਿ ਪਿੰਡ ਹਮੀਰਪੁਰ ਕੋਨਾ ਜ਼ਿਲਾ ਜੰਮੂ
ਨਾਰਦ ਕਹੇ ਜਨ ਭਗਤੋ ਤੁਹਾਨੂੰ ਕੇਹੜੀ ਦੇਵਾਂ ਸਲਾਹ, ਮਸ਼ਵਰਾ ਕੀ ਜਣਾਈਆ। ਸਭ ਦਾ ਮਾਲਕ ਇਕ ਮਲਾਹ, ਬੇੜਾ ਦੋ ਜਹਾਨ ਚਲਾਈਆ। ਜੋ ਵੇਖਣਹਾਰਾ ਥਲ ਅਸਗਾਹ, ਮਹੀਅਲ ਖੋਜ ਖੁਜਾਈਆ। ਜੋ ਤੁਹਾਡਾ ਹੋਏ ਸਹਾ, ਸਿਰ ਆਪਣਾ ਹੱਥ ਟਿਕਾਈਆ। ਸਭ ਦੀ ਕ਼ਬੂਲ ਕਰੇ ਦੁਆ, ਨਮਸਤੇ ਆਪਣੇ ਚਰਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਨਾਰਦ ਕਹੇ ਜਨ ਭਗਤੋ ਮੈਂ ਧੁਰ ਦਾ ਦੱਸਾਂ ਭੇਤ, ਭੇਵ ਅਗੰਮ ਖੁਲ੍ਹਾਈਆ। ਜਿਸ ਦੀਨ ਦੁਨੀ ਦੀ ਧਾਰ ਬਦਲਣੀ ਤੇ ਭਗਤਾਂ ਵੇਖੇ ਨੇਤਨ ਨੇਤ, ਨਿਜ ਨੇਤਰ ਧਿਆਨ ਲਗਾਈਆ । ਉਹ ਨੌ ਖੰਡ ਪ੍ਰਿਥਮੀ ਜਾਨਣਹਾਰ ਖੇਤ, ਖਿੱਤਾ ਖਿੱਤਾ ਧਿਆਨ ਲਗਾਈਆ। ਉਹ ਸੁਣੋ ਕੀ ਪੁਕਾਰਦੀ ਚਨਾਬ ਵਾਲੀ ਰੇਤ, ਆਪਣਾ ਹਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਜਨ ਭਗਤੋ ਅੱਜ ਖ਼ੁਸ਼ੀਆਂ ਵਾਲਾ ਦਿਵਸ, ਦੀਪਕ ਦੀਵਾਲੀ ਪ੍ਰਭ ਦੀ ਨਜ਼ਰੀ ਆਈਆ। ਸਭ ਦੀ ਪੂਰੀ ਹੋਵੇ ਹਿਵਸ, ਹਿਰਸ ਅਗੇ ਰਹੇ ਨਾ ਰਾਈਆ। ਵੇਦ ਮਦਮਮ ਚਨਸ਼ਤਮ ਦੁਮਸਤੇ ਦੁਮਮਮ ਤਮੋਲਾ ਜ਼ਵੀਅਲ ਚਾਨੇ ਜ਼ੀ ਅਲਕਵਿਲਜ਼ ਕਲੂਨਾਏ ਮਵੱਲਲ ਫ਼ਰਸ਼ਾਏ ਅਵੱਲ ਅਰਸ਼ਾਏ ਅਵਸ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਅੰਤਰ ਆਤਮ ਦੇਵੇ ਰਸ, ਅੰਮਿਉਂ ਰਸ ਆਪਣਾ ਨਾਮ ਚਵਾਈਆ।
੨੬ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਈਸ਼ਰ ਸਿੰਘ ਦੇ ਗ੍ਰਹਿ ਦੜ ਜ਼ਿਲਾ ਜੰਮੂ
ਚੰਨ-ਆਬ ਯਦਮ ਜਲਧਾਰ ਸਦਮ ਪਾਹਨ ਕਾਰ ਕ਼ਦਮ ਪੁਰਾਨੇ ਪਵਸਤਮ ਨਮੁਸਤਵੰਗ ਨਮੁਸਤਵੰਗ ਨਮੁਸਤਵੰਗ ਬੇਦੇ ਬਵਿਲੀ ਅਰਸ਼ੇ ਜ਼ਵਿਲੀ ਕਜ਼ੂਹੂ ਨੁਵਾ ਜੂਨੇ ਜ਼ਵਾ ਜ਼ਕਮਮਮ ਜ਼ਨ ਫੇਉਮੈ ਦੀਜ਼ੋ ਗੋਅੰਗ ਤੁਖ਼ਮਮ ਕੁਊ ਜ਼ਮ ਜ਼ਮ ਜ਼ਖਵੀਉਲ ਅਰਸ਼ਾਨੇ ਜ਼ਵਿਦ ਜ਼ਮਤੂ ਜੁਮਾਊ ਕੁਨਿੰਦੇ ਰਜ਼ੂ ਸ਼ਰਫ਼ੇ ਸ਼ਵਾਊ ਤੁਖਲਮੰਬਾਈ ਜਸ ਗੋਬਿੰਦ ਦਾਇਮ ਦਾਇਮ ਦਾਇਮ ਦਵੀਏ ਜ਼ਮੂ ਚਨਾਬੇ ਰਜ਼ੂ ਜ਼ਖਲੀਅ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਆਬੇ ਚੰਨ ਚਵੰਨੀਆ, ਜੋਬਨਗੀ ਮਲਵਾ, ਜ਼ਖ਼ਮੇ ਜ਼ੂ ਜਵੰਨੀਆ, ਕੂਜ਼ੇ ਰੰਗ
ਮਜ਼ਾ। ਸ਼ਾਹੋ ਵਸਤ ਜਮੰਨੀਆ ਜ਼ਹੀਉਲ ਜ਼ਹਾ। ਜ਼ਵਾ ਚੌਦਾਂ ਤਬਕ ਚੁਖੰਨੀਆ, ਚਾਰੋਂ ਕੁੰਟ ਬੇਪਰਵਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਚੰਨਆਬ ਕਹੇ ਮੇਰੀਆਂ ਜੁਗ ਚੌਕੜੀ ਦੀਆਂ ਖੁਆਬਾਂ, ਖ਼ਬਰ ਖ਼ਬਰ ਵਿਚੋਂ ਜਣਾਈਆ। ਮੇਰੀਆਂ ਕੋਟਨ ਕੋਟ ਵਾਰ ਅਦਾਬਾਂ, ਨਿਵ ਨਿਵ ਸੀਸ ਝੁਕਾਈਆ। ਮੇਰਾ ਲੇਖ ਵੇਖਣਾ ਚਾਰ ਜੁਗ ਦੇ ਸ਼ਾਸਤਰਾਂ ਵਿਚ ਕਿਤਾਬਾਂ, ਕੁਤਬਖ਼ਾਨਿਆਂ ਬਾਹਰ ਖੋਜ ਖੁਜਾਈਆ। ਮੇਰਾ ਹਰਫ਼ ਹਰੂਫ਼ਾਂ ਨਾਲ ਸ਼ਰਅ ਦਾ ਬਣਿਆ ਇਕ ਮਹਿਰਾਬਾ, ਮਹਿਬੂਬ ਦਿਤੀ ਮਾਣ ਵਡਿਆਈਆ। ਮੇਰਾ ਜੁਗ ਜੁਗ ਦਾ ਲਹਿਣਾ ਤੇ ਲੇਖਾ ਅੰਤਮ ਪੰਜ-ਆਬਾ, ਪੰਚਮ ਦੀ ਧਾਰ ਹੋ ਕੇ ਦਿਆਂ ਸਚ ਸੁਣਾਈਆ। ਜੋ ਨਾਨਕ ਇਸ਼ਾਰਾ ਕੀਤਾ ਦਜਲੇ ਦੇ ਕੰਢੇ ਬਹਿ ਕੇ ਵਿਚ ਬਗ਼ਦਾਦ ਵਜਾ ਕੇ ਰਬਾਬਾ, ਬਿਨ ਸਿਤਾਰ ਤੋਂ ਸਿਤਾਰ ਹਿਲਾਈਆ ਚੌਦਾਂ ਲੋਕਾਂ ਤੋਂ ਬਾਹਰ ਸੁਣੀ ਗਈ ਅਵਾਜ਼ਾ, ਤ੍ਰੈਭਵਣ ਸੁਣਨ ਚਾਈਂ ਚਾਈਂਆ। ਜਿਸ ਵਿਚ ਸੰਦੇਸ਼ਾ ਦਿਤਾ ਕਲਜੁਗ ਅੰਤ ਸ੍ਰੀ ਭਗਵੰਤ ਜਦੋ ਆਇਆ ਆਵੇਗਾ ਸ਼ਹਿਨਸ਼ਾਹ ਰਾਜਾਂ ਦਾ ਰਾਜਾ, ਰਾਜ ਰਜਾਨ ਇਕ ਅਖਵਾਈਆ। ਜਦੋਂ ਰੂਪ ਧਰਿਆ ਅਨੂਪ ਧਰਿਆ ਸ਼ਾਹੋ ਭੂਪ ਧਰਿਆ ਹਰਿਆ ਵੇਦ ਵਿਆਸ ਲਿਖਿਆ ਹਮ ਸਵਤੀ ਮਸਤਵੀ ਮਜ਼ੂ ਮਸਤੇ ਵਜ਼ਾ ਆਵੇ ਤੇ ਆਵੇ ਦੇਸ ਮਾਝਾ, ਦੂਜਾ ਨਜ਼ਰ ਕੋਇ ਨਾ ਆਈਆ। ਉਸ ਵੇਲੇ ਮਾਨਵ ਨਾ ਸੋਇਆ ਨਾ ਜਾਗਾ, ਆਲਸ ਨਿੰਦਰਾ ਗ਼ਫ਼ਲਤ ਵਿਚ ਦਿਸੇ ਖ਼ਲਕ ਖ਼ੁਦਾਈਆ। ਉਹ ਬੇਪਰਵਾਹ ਬੇਪਰਵਾਹੀ ਦਾ ਰੂਪ ਸਭ ਤੋਂ ਵੱਡਾ ਬਣਨਾ ਪਾਂਧਾ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ। ਉਸ ਦਾ ਇਕੋ ਖੇਲ ਤੇ ਇਕੋ ਧਾਰ ਜਨ ਭਗਤਾਂ ਦੇ ਗੁਣ ਹੋਵੇ ਗਾਂਦਾ, ਗਾ ਗਾ ਖ਼ੁਸ਼ੀ ਮਨਾਈਆ। ਸਤਿਜੁਗ ਬਣਾਉਂਦਾ ਹੋਵੇ ਤੇ ਕਲਜੁਗ ਹੋਵੇ ਢਾਂਦਾ, ਚਨਾਬ ਕਹੇ ਮੈਂ ਉਸ ਵੇਲੇ ਖਲੋਤਾ ਹੋਵਾਂ ਦੋਵੇਂ ਹੱਥ ਬਾਂਧਾ, ਬੰਦਗੀ ਵਿਚ ਸੀਸ ਨਿਵਾਈਆ। ਤੂੰ ਮੇਰਾ ਮੈਂ ਤੇਰਾ ਕੰਢੀ ਘਾਟ ਉਤੇ ਹੋਵੇ ਗਾਂਦਾ, ਗਾ ਗਾ ਖ਼ੁਸ਼ੀ ਪਰਗਟਾਈਆ। ਜਿਸ ਝਗੜਾ ਮਿਟਾਉਣਾ ਸੂਰ ਗਾਂ ਦਾ, ਪਸ਼ੂਆਂ ਖੱਲ ਨਾ ਕੋਇ ਲੁਹਾਈਆ। ਅਗੇ ਇਕੋ ਮਾਰਗ ਲਾਉਣਾ ਤੇ ਪਿਆਰ ਬਣਾਉਣਾ ਧਰਤੀ ਮਾਂ ਦਾ, ਮਮਤਾ ਪਿਛਲੀ ਦਏ ਮਿਟਾਈਆ । ਇਕੋ ਜੈਕਾਰਾ ਹੋਣਾ ਧੁਰ ਦੇ ਨਾਂ ਦਾ, ਨਾਉਂ ਨਿਰੰਕਾਰਾ ਸਾਰੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਚਨਾਬ ਕਹੇ ਭਗਤੋ ਮੈਂ ਕੋਈ ਪਾਣੀ ਨਹੀਂ ਜੇ ਵਗਦਾ, ਵਹਿਣਾਂ ਵਿਚ ਆਪਣਾ ਪੰਧ ਮੁਕਾਈਆ। ਮੈਂ ਜੁਗ ਚੌਕੜੀ ਉਸ ਪ੍ਰਭੂ ਨੂੰ ਰਿਹਾ ਲਭਦਾ, ਜਿਸ ਮੇਰੀ ਬਣਤ ਬਣਾਈਆ। ਧੰਨਭਾਗ ਹੁਣ ਵੇਲਾ ਬਣਿਆ ਸਬਬ ਦਾ, ਘਰ ਆਇਆ ਧੁਰ ਦਾ ਮਾਹੀਆ। ਜਿਨ੍ਹ ਝਗੜਾ ਮੇਟਣਾ ਦੀਨ ਮਜ਼੍ਹਬ ਦੀ ਹੱਦ ਦਾ, ਹਦੂਦ ਆਪਣੀ ਦਏ ਵਖਾਈਆ। ਜਿਸ ਨੇ ਇਕੋ ਕਲਮਾ ਕਾਇਨਾਤ ਪਰਗਟ ਕਰਨਾ ਅਲਾਹੀ ਨੂਰ ਰੱਬ ਦਾ, ਯਾਮਬੀਨ ਕਹਿ ਕੇ ਜਿਸ ਨੂੰ ਸਾਰੇ ਸੀਸ ਨਿਵਾਈਆ। ਮੈਨੂੰ ਇਉਂ ਜਾਪਦਾ ਚਨਾਬ ਕਹੇ ਚਾਰ ਜੁਗ ਤਕ ਜ਼ਰੂਰ ਲੇਖਾ ਯਾਦ ਰਹੇਗਾ ਅੱਜ ਦਾ, ਅਗਲਾ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਿਸ਼ੀ ਮੁਨੀ ਏਸੇ ਦਾ ਢੋਲਾ ਗਾਈਆ। ਕਿਉਂ ਪੁਰਖ ਅਕਾਲ ਦਾ ਡੰਕਾ ਸਦਾ ਰਹਿਣਾ ਵਜਦਾ, ਜਿਸ ਨੂੰ ਸਕੇ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਚਨਾਬ ਕਹੇ ਓ ਜਨ ਭਗਤੋ ਕੀ ਤੁਸੀਂ ਬਹੁਤੇ ਨਹੀਂ ਥੱਕੇ, ਥਕਾਵਟ ਮੈਨੂੰ ਦਿਉ ਸਮਝਾਈਆ। ਤੁਹਾਨੂੰ ਪਤਾ ਨਹੀਂ ਕੀ ਖੇਲ ਹੋਣਾ ਮਦੀਨੇ ਮੱਕੇ, ਕਾਅਬਿਆਂ ਵਿਚ ਪਏ ਦੁਹਾਈਆ।
ਚਾਰੋਂ ਕੁੰਟ ਇਕ ਦੂਜੇ ਨੂੰ ਮਿਲਣੇ ਧੱਕੇ, ਧੱਕੋ ਧੱਕੀ ਹੋਵੇ ਖ਼ਲਕ ਖ਼ੁਦਾਈਆ। ਮੇਰੇ ਪਰਵਰਦਿਗਾਰ ਸਾਂਝੇ ਯਾਰ ਨੇ ਸਾਰੀ ਸ੍ਰਿਸ਼ਟੀ ਲੰਘਾ ਦੇਣੀ ਵਿਚੋਂ ਸੂਈ ਦੇ ਨੱਕੇ, ਨਾਕਾਬੰਦੀ ਅਗੇ ਪਿਛੇ ਦੋਵੇਂ ਥਾਂ ਕਰਾਈਆ। ਕਿਸੇ ਦੀ ਕ਼ੀਮਤ ਨਹੀਂ ਰਹਿਣੀ ਜਗਤ ਵਾਲੇ ਟਕੇ, ਲੱਖ ਕਰੋੜੀ ਖ਼ਾਕ ਵਿਚ ਮਿਲਾਈਆ। ਤੁਹਾਨੂੰ ਹੌਲੀ ਹੌਲੀ ਹੌਲੀ ਸਾਰੇ ਦੱਸ ਦੇਣੇ ਪਤੇ, ਪਤਿਪਰਮੇਸ਼ਵਰ ਕੀ ਆਪਣਾ ਹੁਕਮ ਵਰਤਾਈਆ। ਕਿਸ ਕਾਰਨ ਗੋਬਿੰਦ ਨੇ ਬੋਲਿਆ ਡੰਕਾ ਫ਼ਤਿਹ, ਫ਼ਾਤਿਆ ਹੋਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਚਨਾਬ ਕਹੇ ਜਨ ਭਗਤੋ ਖ਼ੁਸ਼ੀ ਵਾਲੀ ਦਿਉਹਾਰੀ, ਦੋਹਰਾ ਤਾਲ ਬਣਾਈਆ। ਚੌਦਾਂ ਤਬਕਾਂ ਵਿਚ ਫਿਰੇ ਮੁਹੰਮਦ ਨਾਲ ਸੰਗ ਚਾਰ ਯਾਰੀ, ਭੱਜੇ ਵਾਹੋ ਦਾਹੀਆ। ਅਲੀ ਕੂਕ ਕੂਕ ਕੇ ਕਿਹਾ ਪੁਕਾਰੀ, ਢੋਲਾ ਇਕੋ ਇਕ ਸੁਣਾਈਆ। ਸਦੀ ਚੌਧਵੀਂ ਆਵਾਜ਼ ਰਹੀ ਮਾਰੀ, ਹੋਕਾ ਦੇਵੇ ਥਾਉਂ ਥਾਈਂਆ। ਆਓ ਕਲਮਿਆਂ ਦੇ ਵਪਾਰੀ, ਵਣਜ ਕਰੋ ਚਾਈਂ ਚਾਈਂਆ। ਉਹ ਨੂਰੀ ਅਲਾਹ ਪਰਵਰਦਿਗਾਰ ਸਭ ਦਾ ਸਾਂਝਾ ਯਾਰੀ, ਯਰਾਨੇ ਸਭ ਨਾਲੋਂ ਰਿਹਾ ਤੁੜਾਈਆ। ਮੈਨੂੰ ਇਉਂ ਦਿਸਦਾ ਧਰਤੀ ਉਤੇ ਆਉਣ ਵਾਲੀ ਖ਼ੁਆਰੀ, ਖ਼ਾਮਖ਼ਾਹ ਹੁੰਦੀ ਵੇਖੀ ਲੋਕਾਈਆ। ਕਿਸੇ ਦੀ ਪਤ ਨਹੀਂ ਰਹਿਣੀ ਪਗ ਤੇ ਦਾਹੜੀ, ਲਜਿਆਵਾਨ ਨਜ਼ਰ ਕੋਇ ਨਾ ਆਈਆ। ਚਨਾਬ ਨੇ ਕਿਹਾ ਸਭ ਨੇ ਲੁਕਣਾ ਜੰਗਲਾਂ ਤੇ ਮੇਰੀ ਕੰਢਿਆਂ ਵਾਲੀ ਵਿਚ ਝਾੜੀ, ਝਾੜੀ ਝਾੜੀ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਇਕ ਰਖਾਈਆ। ਧਰਨੀ ਕਹੇ ਵੇ ਚਨਾਬ ਮੈਨੂੰ ਕੋਈ ਗੱਲ ਦੱਸ ਸੁਚੱਜੀ, ਮੇਰੇ ਉਤੇ ਵਹਿਣ ਵਾਲਿਆ ਆਪਣਾ ਭੇਵ ਖੁਲ੍ਹਾਈਆ। ਮੈਂ ਵੀ ਉਸ ਪ੍ਰਭੂ ਦੇ ਹੁਕਮ ਵਿਚ ਬੱਝੀ, ਜੋ ਬੰਧਨ ਸਭ ਨੂੰ ਰਿਹਾ ਪਾਈਆ। ਚਨਾਬ ਕਹੇ ਧਰਨੀ ਅੰਮਾ ਉਸ ਦੀ ਜੋਤ ਵੇਖ ਅਗੰਮੀ ਜਗੀ, ਜਾਗਰਤ ਜੋਤ ਕਰੇ ਰੁਸ਼ਨਾਈਆ। ਨੀ ਤੇਰੇ ਉਤੇ ਬੁਝਾਉਣ ਆਇਆ ਅਗਨੀ ਲੱਗੀ, ਲਗ ਮਾਤਰ ਦਾ ਡੇਰਾ ਢਾਹੀਆ। ਓਹ ਨੌ ਖੰਡ ਪ੍ਰਿਥਮੀ ਫਿਰਦਾ ਅੱਜੀ ਪੱਜੀ, ਆਪਣਾ ਭੇਵ ਨਾ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ । ਝਟ ਨਾਰਦ ਆ ਕੇ ਕਹੇ ਓਏ ਝਨਾਊ, ਝੱਲਾਂ ਵਿਚ ਫਿਰਨ ਵਾਲਿਆ ਕੁਝ ਮੈਨੂੰ ਦੇ ਸਮਝਾਈਆ। ਤੈਨੂੰ ਦਿਸਦੇ ਨਹੀਂ ਕਿਥੇ ਫਿਰਦੇ ਕੇਤੂ ਤੇ ਰਾਹੂ, ਆਪਣਾ ਪੰਧ ਮੁਕਾਈਆ। ਨੌ ਗ੍ਰਹਿ ਰੋਵਣ ਵਾਹੋ ਦਾਹੂ, ਨੇਤਰਾਂ ਤੋਂ ਬਿਨਾ ਨੀਰ ਵਹਾਈਆ। ਤੈਨੂੰ ਪਤਾ ਨਹੀਂ ਕਿਉਂ ਤੂੰ ਅਜੇ ਪੰਜ ਸਾਲ ਦੱਸਣ ਡਹਿ ਪਿਆ ਅਗਾਹੂ, ਅਗੇ ਪਤਾ ਨਹੀਂ ਕਿਹੋ ਜਿਹਾ ਵਕ਼ਤ ਆਵੇ ਕਿਸ ਬਿਧ ਰੋਵੇ ਖ਼ਲਕ ਖ਼ੁਦਾਈਆ। ਤੂੰ ਸਹਿਜ ਨਾਲ ਦੱਸ ਆਪਣੀ ਧਰਤੀ ਮਾਊ, ਅੰਮੀ ਨੂੰ ਦੇ ਜਣਾਈਆ। ਓਹ ਮਾਲਕ ਖ਼ਾਲਕ ਬੇਪਰਵਾਹੂ, ਅਗੰਮ ਅਥਾਹ ਨੂਰ ਅਲਾਹੀਆ। ਜੋ ਕਲਜੁਗ ਉਜਾੜ ਕੇ ਤੇ ਸਤਿਜੁਗ ਤੇਰੇ ਉਤੇ ਵਸਾਊ, ਵਸਲੇ ਯਾਰ ਦੇਵੇ ਚਾਈਂ ਚਾਈਂਆ । ਜਿਸ ਨੂੰ ਹਜ਼ਰਤ ਮੁਹੰਮਦ ਕਿਹਾ ਮੁਰਦੇ ਮਕ਼ਬਰਿਆਂ ਵਿਚੋਂ ਜਗਾਊ, ਉਹ ਜੋਤੀ ਜਾਤਾ ਹੋ ਕੇ ਵੇਖ ਵਖਾਈਆ। ਜਿਸ ਦੀ ਆਸਾ ਰਖੀ ਉਹ ਆਬੇਹਯਾਤ ਪਲਾਊ, ਜਾਮ ਇਕੋ ਹਕ਼ੀਕ਼ੀ ਨਾਲ ਮਿਲਾਈਆ। ਉਹ ਪੁਰਖ ਅਕਾਲਾ ਦੀਨ ਦਿਆਲਾ ਪਿਛਲੀ ਕੀਤੀ ਸਭ ਦੀ ਆਪਣੇ ਲੇਖੇ ਪਾਊ, ਅਗੇ ਆਪਣਾ ਹੁਕਮ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਨਾਰਦਾ ਤੂੰ ਕਿਧਰੋਂ ਆ ਗਿਆ ਪੰਡਾ,
ਫਿਰਦਾ ਫਿਰਦਾ ਆਪਣਾ ਪੰਧ ਮੁਕਾਈਆ। ਨਾਰਦ ਕਹੇ ਮੈਂ ਵੇਖਣ ਆਇਆ ਤੇਰੇ ਝਨਾਂ ਦਾ ਕੰਢਾ, ਝੱਲੀਏ ਤੈਨੂੰ ਦਿਆਂ ਸੁਣਾਈਆ। ਬੇਸ਼ਕ ਇਸ ਦੇ ਵਗਣ ਵਾਲਾ ਪਾਣੀ ਠੰਢਾ, ਏਸ ਦੇ ਆਰ ਪਾਰ ਅਗਨੀ ਲੱਗੇ ਥਾਉਂ ਥਾਈਂਆ। ਮੈਂ ਬੋਦੀ ਵਾਲਾ ਪੰਡਾ ਸਿਰੋਂ ਨਹੀਂ ਗੰਜਾ, ਸਭ ਕੁਝ ਤੈਨੂੰ ਦਿਆਂ ਸਮਝਾਈਆ। ਆਹ ਵੇਖ ਲੈ ਕਲਜੁਗ ਅੰਤ ਸਦੀ ਚੌਧਵੀਂ ਅਖ਼ੀਰ ਮੁਹੰਮਦ ਨੇ ਬਿਨਾ ਅੱਖਰਾਂ ਹਰਫ਼ਾਂ ਲਾਇਆ ਪੰਜਾ, ਪੰਜਾਂ ਦਰਿਆਵਾਂ ਦੇ ਅੰਦਰ ਆਵੇ ਮੇਰਾ ਮਾਹੀਆ। ਮੇਰਾ ਅਮਾਮ ਅਮਾਮਾ ਨੂਰ ਅਲਾਹੀ ਜੇਹੜਾ ਕਿਸੇ ਦੀ ਕੁੱਖ ਵਿਚੋਂ ਨਹੀਂ ਜੰਮਾ, ਜਨਣੀ ਗੋਦ ਨਾ ਕੋਇ ਉਠਾਈਆ। ਜਿਸ ਨੂੰ ਲਾਲਚ ਨਹੀਂ ਕੋਈ ਤਮਅ, ਤਾਮਸ ਮੇਟੇ ਖ਼ਲਕ ਖ਼ੁਦਾਈਆ। ਉਸ ਨੇ ਮਾਰਗ ਲਾਉਣਾ ਨਵਾਂ, ਨੌ ਖੰਡ ਪ੍ਰਿਥਮੀ ਇਕੋ ਰੰਗ ਰੰਗਾਈਆ । ਚੌਦਾਂ ਤਬਕ ਸੁਹਾਉਣਾ ਸਮਾਂ, ਸੋਹਣੀ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸਦੀ ਕਹੇ ਧਰਨੀਏ ਮੈਂ ਵੀ ਚੌਧਵੀਂ ਆਈ, ਆਹਿਸਤਾ ਆਹਿਸਤਾ ਆਪਣਾ ਪੰਧ ਮੁਕਾਈਆ। ਮੈਨੂੰ ਸੰਦੇਸ਼ਾ ਦੇ ਕੇ ਗਿਆ ਬਾਬਾ ਆਦਮ ਹਵਾ ਮਾਈ, ਸਹਿਜ ਸਹਿਜ ਨਾਲ ਸੁਣਾਈਆ। ਬਿਨਾ ਅੱਖੀਆਂ ਤੋਂ ਬੈਠੀ ਨੈਣ ਉਠਾਈ, ਬਿਨ ਨੈਣਾਂ ਰਾਹ ਤਕਾਈਆ। ਉਹ ਪਰਵਰਦਿਗਾਰ ਸਾਂਝਾ ਯਾਰ ਕਿਸ ਬਿਧ ਆਵੇ ਨੂਰ ਅਲਾਹੀ, ਅੱਲਾ ਬੇਪਰਵਾਹ ਆਪਣਾ ਫੇਰਾ ਪਾਈਆ । ਜਿਸ ਨੇ ਪਿਛਲਿਆਂ ਦੀ ਪਿਛਲਿਆਂ ਨਾਲੋਂ ਕਰਨੀ ਜੁਦਾਈ, ਵਿਛੋੜਾ ਵੇਖੇ ਥਾਉਂ ਥਾਈਂਆ। ਆਬ ਤਕੇ ਥਲ ਅਸਗਾਹੀ, ਸਮੁੰਦ ਸਾਗਰਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਨਾਰਦ ਕਹੇ ਧਰਨੀਏ ਧਰਤੇ ਧਵਲੇ ਧੌਲੇ ਆਪਣਾ ਵੇਖ ਲੈ ਹਾਲ, ਹਾਲਤ ਵੇਖ ਜਗਤ ਲੋਕਾਈਆ। ਔਹ ਤਕ ਲੈ ਕੀ ਇਸ਼ਾਰਾ ਦੇਵੇ ਕਾਲ, ਮਹਾਕਾਲ ਕੀ ਸਮਝਾਈਆ। ਚਿਤਰਗੁਪਤ ਕੀ ਲੇਖੇ ਰਿਹਾ ਵਖਾਲ, ਰਾਏ ਧਰਮ ਅੰਕੜੇ ਕੀ ਸਮਝਾਈਆ। ਲਾੜੀ ਮੌਤ ਕਿਸ ਬਿਧ ਪਾਏ ਧਮਾਲ, ਨੱਚੇ ਟੱਪੇ ਕੁੱਦੇ ਚਾਈਂ ਚਾਈਂਆ। ਕਿਸ ਤਰੀਕੇ ਢੰਗ ਨਾਲ ਸੰਬਲ ਵਿਚ ਬਹਿ ਕੇ ਤੇਰੀ ਕਰੇ ਸੰਭਾਲ, ਸੰਬਲ ਦਾ ਮਾਲਕ ਬੇਪਰਵਾਹੀਆ। ਸਤਿਗੁਰ ਸ਼ਬਦ ਦੁਲਾਰਾ ਹੋਵੇ ਨਾਲ ਬਾਲ, ਦੂਲਹਾ ਇਕੋ ਇਕ ਪਰਗਟਾਈਆ। ਤੇਰੀ ਨੌ ਸੌ ਚੁਰਾਨਵੇ ਚੌਕੜੀ ਜੁਗ ਦੀ ਪੂਰੀ ਕਰੇ ਘਾਲ, ਜੋ ਘਾਲਣਾ ਲਈ ਘਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਪੂਰਾ ਕਰੇ ਸਵਾਲ, ਆਸਾ ਤ੍ਰਿਸ਼ਨਾ ਨਾਲ ਮਿਲਾਈਆ। ਆਪਣਾ ਅਗੇ ਦੱਸੇ ਜਮਾਲ, ਜੋਤੀ ਜਾਤਾ ਹੋ ਕੇ ਡਗਮਗਾਈਆ। ਜਿਸ ਦਾ ਖੇਲ ਬੇਮਿਸਾਲ, ਮਿਸਲ ਸਕੇ ਨਾ ਕੋਇ ਬਣਾਈਆ। ਮੈਂ ਉਸ ਦਾ ਦੇਣ ਆਇਆ ਅਹਿਵਾਲ, ਸਚ ਨਾਲ ਸੁਣਾਈਆ। ਜੋ ਭਗਤ ਸੁਹੇਲੇ ਗੁਰਸਿਖ ਗੁਰਮੁਖ ਹਰਿਜਨ ਸਦ ਰਖੇ ਆਪਣੇ ਨਾਲ, ਮੇਲਾ ਮੇਲੇ ਚਾਈਂ ਚਾਈਂਆ। ਤੇਰੇ ਉਤੋਂ ਕਲਜੁਗ ਕਿਰਿਆ ਕੂੜ ਦਾ ਮੇਟੇ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾ ਜੁਗੰਤ ਤੇਰੀ ਕਰਨਹਾਰਾ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਵੇਖੇ ਥਾਉਂ ਥਾਈਂਆ।
੨੭ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਪ੍ਰਕਾਸ਼ ਸਿੰਘ ਦੇ ਗ੍ਰਹਿ ਦੜ ਜ਼ਿਲਾ ਜੰਮੂ
ਧਰਨੀ ਕਹੇ ਰੈਣ ਸਬਾਈ ਮੈਨੂੰ ਪੈਂਦੀਆਂ ਰਹੀਆਂ ਹਾਕਾਂ, ਹੁਕਮ ਸੰਦੇਸ਼ ਮਿਲਦਾ ਰਿਹਾ ਮਾਹੀਆ। ਉਠ ਵੇਖ ਬਿਨਾ ਨੇਤਰਾਂ ਤੋਂ ਆਪਣਾ ਖ਼ਾਕਾ, ਖ਼ਾਕ ਮਿੱਟੀ ਹੋ ਕੇ ਧਿਆਨ ਲਗਾਈਆ। ਨੀ ਤੇਰਾ ਚੌਥੇ ਜੁਗ ਦਾ ਪਿਛਲੇ ਸਮੇਂ ਨਾਲੋਂ ਵਖਰਾ ਸਾਕਾ, ਸਤਿਜੁਗ ਤ੍ਰੇਤਾ ਦੁਆਪਰ ਜਿਸ ਦੀ ਦੇਣ ਗਵਾਹੀਆ। ਨੌ ਖੰਡ ਪ੍ਰਿਥਮੀ ਸੱਤ ਦੀਪ ਵੇਖ ਲੈ ਆਪਣਾ ਇਲਾਕਾ, ਅਕਲ ਬੁੱਧੀ ਤੋਂ ਬਾਹਰ ਧਿਆਨ ਲਗਾਈਆ। ਕੀ ਖੇਲ ਕਰੇ ਸਤਿਗੁਰ ਸ਼ਬਦ ਪੁਰਖ ਅਕਾਲ ਦਾ ਨਿੱਕਾ ਕਾਕਾ, ਕਾਇਨਾਤ ਦਾ ਪਰਦਾ ਆਪ ਉਠਾਈਆ। ਉਸ ਤੋਂ ਲਹਿਣਾ ਦੇਣਾ ਆਪਣੀ ਝੋਲੀ ਪਾ ਲੈ ਬਾਕਾ, ਜੋ ਬਾਕ਼ਾਇਦਾ ਆਪਣਾ ਹੁਕਮ ਵਰਤਾਈਆ। ਆਪਣੇ ਗ੍ਰਹਿ ਦਾ ਖੋਲ੍ਹ ਦੇ ਤਾਕਾ, ਪਰਦਾ ਨਜ਼ਰ ਕੋਇ ਨਾ ਆਈਆ। ਜਿਸ ਦਾ ਲੇਖਾ ਮੁਹੰਮਦ ਦੀ ਧਾਰ ਸਦੀ ਚੌਧਵੀਂ ਹੋਣਾ ਢਾਕਾ, ਸਪਾਰੇ ਪੂਰਬ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਧਰਨੀਏ ਆਪਣਾ ਪਿਛਲਾ ਵੇਖ ਹਿਸਾਬ, ਅੰਕੜੇ ਜਗਤ ਨਾ ਕੋਇ ਮਿਲਾਈਆ। ਬਿਨ ਅੱਖਰਾਂ ਤਕ ਕਿਤਾਬ, ਜੋ ਕੁਤਬਖ਼ਾਨਿਆਂ ਵਿਚ ਨਾ ਕਦੇ ਟਿਕਾਈਆ। ਬਿਨਾ ਇੱਟਾਂ ਪੱਥਰਾਂ ਤੋਂ ਵੇਖ ਮਹਿਰਾਬ, ਜਿਥੇ ਵਸੇ ਧੁਰ ਦਾ ਮਾਹੀਆ। ਬਿਨ ਸੀਸ ਜਗਦੀਸ ਕਰ ਆਦਾਬ, ਨਿਵ ਨਿਵ ਧੂੜੀ ਖ਼ਾਕ ਰਮਾਈਆ। ਜੋ ਤੈਨੂੰ ਕਲਜੁਗ ਕੂੜੀ ਕਿਰਿਆ ਨਾਲੋਂ ਕਰੇ ਆਜ਼ਾਦ, ਆਜ਼ਾਦੀ ਆਪਣੇ ਹੱਥ ਰਖਾਈਆ। ਤੂੰ ਉਸ ਨੂੰ ਮੰਨਣਾ ਮੋਹਣ ਮਾਧਵ ਮਾਧ, ਮਧੁਰ ਧੁਨ ਤੈਨੂੰ ਦਏ ਸੁਣਾਈਆ। ਬਿਨ ਰਸਨਾ ਜਿਹਵਾ ਲੈਣਾ ਅਰਾਧ, ਹਿਰਦੇ ਅੰਤਰ ਲੈਣਾ ਵਸਾਈਆ। ਉਸ ਦਾ ਸ਼ਬਦ ਸੰਦੇਸ਼ ਸੁਣ ਲੈ ਬੋਧ ਅਗਾਧ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਜਿਸ ਨੇ ਅਵਤਾਰ ਪੈਗ਼ੰਬਰ ਗੁਰੂਆਂ ਕੋਲੋਂ ਲੈਣਾ ਜਵਾਬ, ਜਵਾਬ ਤਲਬੀ ਮੰਗੇ ਥਾਉਂ ਥਾਈਂਆ। ਸੋ ਪੁਰਖ ਅਕਾਲਾ ਦੀਨ ਦਿਆਲਾ ਅੰਤ ਕੰਤ ਭਗਵੰਤ ਤੇਰੀ ਕਰੇ ਇਮਦਾਦ, ਸੀਸ ਜਗਦੀਸ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ । ਧਰਨੀ ਕਹੇ ਮੈਂ ਰੈਣ ਸਬਾਈ ਤਕਦੀ ਰਹੀ ਬਿਨਾ ਅੱਖੀਆਂ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਮੈਨੂੰ ਇਸ਼ਾਰਾ ਦੇਵਣ ਕਾਹਨ ਦੀਆਂ ਸਖ਼ੀਆਂ, ਸਖ਼ਾ ਸੁਹੇਲਾ ਤਕ ਲੈ ਧੁਰ ਦਾ ਮਾਹੀਆ। ਜਿਸ ਦੇ ਸਥਰ ਵਿਚ ਆਦਿ ਜੁਗਾਦਿ ਅਵਤਾਰ ਪੈਗ਼ੰਬਰ ਗੁਰੂ ਧਾਰਾਂ ਲੱਥੀਆਂ, ਯਾਰੜਾ ਇਕੋ ਸੇਜ ਸੁਹਾਈਆ। ਜੋ ਵਸਣਹਾਰਾ ਘਟ ਘਟੀਆ, ਘਟ ਘਟ ਰਿਹਾ ਸਮਾਈਆ। ਭਾਗ ਲਗਾਏ ਕਾਇਆ ਮਟੀਆਂ, ਸਾਢੇ ਤਿੰਨ ਹੱਥ ਸੋਭਾ ਪਾਈਆ। ਜਿਸ ਦੇ ਕੋਲੋਂ ਜਨ ਭਗਤਾਂ ਖੱਟੀਆਂ ਖੱਟੀਆਂ, ਲਾਹਾ ਦੇਵੇ ਚਾਈਂ ਚਾਈਂਆ। ਉਹਦਾ ਰੂਪ ਅਨੂਪਾ ਵਾਂਗ ਬਾਜ਼ੀਗਰ ਨਟੀਆ, ਨਟੂਆ ਆਪਣਾ ਸ੍ਵਾਂਗ ਵਰਤਾਈਆ। ਹੁਕਮ ਵਿਚ ਜੁਗ ਚੌਕੜੀਆਂ ਟੱਪੀਆਂ, ਸਦੀ ਚੌਧਵੀਂ ਬੀਸਵੀਂ ਆਪਣਾ ਪੰਧ ਮੁਕਾਈਆ। ਜਿਸ ਦੇ ਹੁਕਮ ਵਿਚ ਦੀਨਾਂ ਮਜ਼੍ਹਬਾਂ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਰਖੀਆਂ ਪੱਤੀਆਂ, ਹਿੱਸੇਦਾਰ ਮਾਨਵ ਜ਼ਾਤੀ ਅਖਵਾਈਆ। ਜਿਸ ਦੇ ਭਾਣੇ ਵਿਚ ਅਰਜਨ ਧਾਰ ਬੈਠੀ ਲੋਹਾਂ ਤਤੀਆਂ, ਤਤਵ ਤਤ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਨੂਰ ਅਲਾਹੀਆ। ਧਰਨੀ ਕਹੇ ਮੈਂ ਵੀ ਰੈਣ ਸਬਾਈ ਫਿਰੀ ਭੱਜਦੀ, ਭਜਨ ਬੰਦਗੀ ਤਕੀ ਖ਼ਲਕ ਖ਼ੁਦਾਈਆ। ਕਲਜੁਗ ਕੂੜ
ਕੁੜਿਆਰੇ ਮੈਨੂੰ ਹਾਥ ਨਾ ਆਈ ਮੁਹਾਣੇ ਵੰਝ ਦੀ, ਜਲ ਥਲ ਮਹੀਅਲ ਵੇਖ ਵਖਾਈਆ। ਮੈਂ ਲੜਾਈ ਤਕੀ ਤਿਨ੍ਹਾਂ ਅੰਦਰ ਵਿਕਾਰ ਪੰਜ ਦੀ, ਕਾਮ ਕਰੋਧ ਲੋਭ ਮੋਹ ਹੰਕਾਰ ਲੜਦੇ ਥਾਉਂ ਥਾਈਂਆ। ਦੀਨ ਦੁਨੀ ਦੀ ਆਸ਼ਾ ਤਕੀ ਰੰਜ ਦੀ, ਰੰਜਸ਼ ਵਿਚ ਖ਼ਲਕ ਖ਼ੁਦਾਈਆ। ਸ਼ਾਹ ਸੁਲਤਾਨਾਂ ਵਾਸ਼ਨਾ ਵੇਖੀ ਜੰਗ ਦੀ, ਨਵ ਸੱਤ ਆਪਣਾ ਨੈਣ ਉਠਾਈਆ। ਪਤਾ ਨਹੀਂ ਕੀ ਖੇਲ ਵਰਤਣੀ ਅਗੇ ਸੂਰੇ ਸਰਬਗ ਦੀ, ਕਰਨੀ ਦਾ ਕਰਤਾ ਆਪਣਾ ਹੁਕਮ ਵਰਤਾਈਆ। ਮੇਰੇ ਉਤੇ ਖੇਲ ਹੋਈ ਰੈਣ ਅੰਧੇਰੀ ਅੰਧ ਦੀ, ਸਾਚਾ ਚੰਦ ਨਾ ਕੋਇ ਚਮਕਾਈਆ। ਮੈਨੂੰ ਇਉਂ ਦਿਸਦਾ ਇਕੋ ਧਾਰ ਸ਼ਬਦ ਰਹਿਣੀ ਹੰ ਬ੍ਰਹਮ ਦੀ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈਆ। ਦੀਨ ਦੁਨੀ ਦੀ ਦ੍ਰਿਸ਼ਟੀ ਬਦਲਣੀ ਚੰਮ ਦੀ, ਚੰਮ ਦ੍ਰਿਸ਼ਟੀ ਦਾ ਲੇਖਾ ਦਏ ਚੁਕਾਈਆ। ਸੂਝ ਦੇਣੀ ਆਪਣੇ ਬ੍ਰਹਮ ਦੀ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਖੇਲੇ ਦੀਨ ਦੁਨੀ ਦੇ ਕਰਮ ਦੀ, ਕਰਮ ਕਾਂਡ ਦਾ ਲੇਖਾ ਸਭ ਦੀ ਝੋਲੀ ਪਾਈਆ।
੨੭ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਪਰਤਾਪ ਸਿੰਘ ਦੇ ਗ੍ਰਹਿ ਦੜ ਜ਼ਿਲਾ ਜੰਮੂ
ਨਾਰਦ ਕਹੇ ਜਨ ਭਗਤੋ ਮੇਰਾ ਕਲਜੁਗ ਨਾਲ ਜੁੱਟ, ਜੋੜੀਦਾਰ ਚੌਥਾ ਜੁਗ ਸੰਗੀ ਨਜ਼ਰੀ ਆਈਆ। ਮੈਂ ਖ਼ੁਸ਼ੀ ਨਾਲ ਝਨਾਂ ਤੇ ਫਿਰਦੇ ਨੂੰ ਫੜ ਲਿਆਂਦਾ ਸੱਜੇ ਗੁਟ, ਬਿਨ ਹੱਥਾਂ ਹੱਥ ਟਿਕਾਈਆ। ਇਹ ਮੁਖੋਂ ਬੋਲਦਾ ਨਹੀਂ ਹੌਲੀ ਹੌਲੀ ਹਲਾਵੇ ਬੁਟ, ਅੰਦਰੇ ਅੰਦਰ ਆਪਣੇ ਢੋਲੇ ਗਾਈਆ। ਮੈਨੂੰ ਇਸ਼ਾਰੇ ਕਰਦਾ ਨਾਰਦਾ ਮੈਂ ਚਾਰੋਂ ਕੁੰਟ ਪਾਉਣੀ ਲੁਟ, ਲੁਟੇਰਾ ਬਣਾਂ ਥਾਉਂ ਥਾਈਂਆ। ਨਵ ਸੱਤ ਧਰਮ ਦੀ ਜੜ੍ਹ ਦੇਣੀ ਪੁਟ, ਬਿਨ ਪਟਨੇ ਵਾਲੇ ਸਕੇ ਨਾ ਕੋਇ ਬਚਾਈਆ। ਉਮਤ ਉਮਤੀਆਂ ਵੇਖ ਲਉ ਭਾਗ ਗਏ ਨਿਖੁਟ, ਸਦੀ ਚੌਧਵੀਂ ਰੂਪ ਬਦਲਾਈਆ। ਸਿਖ ਮੁਰੀਦ ਗੁਰੂਆਂ ਪੈਗ਼ੰਬਰਾਂ ਨਾਲੋਂ ਗਏ ਟੁਟ, ਟੁੱਟਿਆਂ ਗੰਢ ਨਾ ਕੋਇ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਧੁਰਦਰਗਾਹੀਆ। ਕਲਜੁਗ ਕਹੇ ਭਗਤੋ ਤੁਸੀਂ ਮੇਰਾ ਕਰੋ ਆਗਮਨ, ਖ਼ੁਸ਼ੀਆਂ ਨਾਲ ਢੋਲੇ ਗਾਈਆ। ਮੈਂ ਨਾਰਦ ਦਾ ਫੜ ਕੇ ਆਇਆ ਦਾਮਨ, ਬਿਨ ਪਲੂ ਗੰਢ ਬੰਨਾਈਆ। ਮੇਰੀ ਅੰਤਮ ਵੇਖੋ ਕਾਮਨ, ਕਾਮਨਾ ਤੁਹਾਨੂੰ ਦਿਆਂ ਸਮਝਾਈਆ। ਮੈਂ ਪ੍ਰਵਾਹ ਨਹੀਂ ਕਰਦਾ ਰਾਮਾ ਰਾਮਨ, ਕ੍ਰਿਸ਼ਨਾ ਕਾਹਨਾ ਭੈ ਨਾ ਕੋਇ ਰਖਾਈਆ। ਮੈਂ ਲੇਖਾ ਨਹੀਂ ਜਾਣਦਾ ਪੈਗ਼ੰਬਰਾਂ ਵਾਲੀ ਕਲਾਮਨ, ਕਲਮਾ ਕਾਇਨਾਤ ਨਾ ਕੋਇ ਵਡਿਆਈਆ। ਮੈਨੂੰ ਡਰ ਨਹੀਂ ਰਿਹਾ ਸਤਿਨਾਮਨ, ਸਤਿ ਵਿਚ ਨਜ਼ਰ ਕੋਇ ਨਾ ਆਈਆ। ਮੇਰਾ ਲੇਖਾ ਲਹਿਣਾ ਦੇਣਾ ਕਿਸ ਬਿਧ ਹੋਇਆ ਨਾਲ ਬ੍ਰਾਹਮਣ, ਬ੍ਰਹਮਣ ਕੀ ਜਣਾਈਆ। ਸਾਡਾ ਸਨਮੁਖ ਆਹਮਣ ਸਾਹਮਣ, ਪਿਠ ਸਕੇ ਨਾ ਕੋਇ ਬਦਲਾਈਆ। ਬਿਨ ਅੱਖੀਆਂ ਹੋਵੇ ਚਾਨਣ, ਬਿਨ ਨੈਣਾਂ ਨੈਣ ਰੁਸ਼ਨਾਈਆ। ਕੀ ਹੁਕਮ ਸੰਦੇਸ਼ਾ ਦੇਵੇ ਸ੍ਰੀ ਭਗਵਾਨਨ, ਭਗਵਨ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਕਲਜੁਗ ਕਹੇ ਭਗਤੋ ਤੁਸੀਂ ਮੇਰਾ ਕਰੋ ਸ਼ੁਕਰਾਨਾ, ਸ਼ੁਕਰੀਏ ਵਿਚ ਢੋਲੇ ਗਾਈਆ। ਮੈਂ ਤੁਹਾਡਾ
ਦਰਸ਼ਨ ਪਾਣਾ, ਪਾ ਪਾ ਖ਼ੁਸ਼ੀ ਬਣਾਈਆ। ਕਿਉਂ ਤੁਹਾਡਾ ਪ੍ਰਭ ਦੇ ਨਾਲ ਯਰਾਨਾ, ਯਾਰੀ ਸਕੇ ਨਾ ਕੋਇ ਤੁੜਾਈਆ । ਤੁਹਾਡਾ ਮਾਲਕ ਇਕ ਸ੍ਰੀ ਭਗਵਾਨਾ, ਦੂਜਾ ਇਸ਼ਟ ਨਜ਼ਰ ਕੋਇ ਨਾ ਆਈਆ। ਤੁਹਾਡਾ ਸਭ ਦਾ ਇਕੋ ਗਾਣਾ, ਤੂੰ ਮੇਰਾ ਮੈਂ ਤੇਰਾ ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਤੁਹਾਡਾ ਇਕੋ ਮੰਦਰ ਮਕਾਨਾ, ਭਗਤ ਦੁਆਰਾ ਸੋਭਾ ਪਾਈਆ। ਤੁਹਾਡਾ ਇਕੋ ਧਰਮ ਨਿਸ਼ਾਨਾ, ਸੱਤਾਂ ਦੀਪਾਂ ਸਤਿ ਜੋਤ ਕਰੇ ਰੁਸ਼ਨਾਈਆ। ਤੁਹਾਡਾ ਇਕੋ ਇਸ਼ਟ ਮਹਾਨਾ, ਇਸ਼ਟ ਦੇਵ ਸੁਆਮੀ ਇਕੋ ਸੋਭਾ ਪਾਈਆ। ਤੁਹਾਡਾ ਇਕੋ ਤੁਰੀਆ ਤੋਂ ਬਾਹਰ ਤਰਾਨਾ, ਤ੍ਰੈਗੁਣ ਅਤੀਤਾ ਮਿਲ ਕੇ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਕਲਜੁਗ ਕਹੇ ਜਨ ਭਗਤੋ ਹੁਣ ਉਡੀਕਾਂ ਕਾਹਦੀਆਂ, ਕ਼ੁਦਰਤ ਕ਼ਾਦਰ ਖੇਲ ਖਿਲਾਈਆ। ਜੁਗ ਬਦਲਣਾ ਜਿਸ ਦੀਆਂ ਵਾਦੀਆਂ, ਵਾਅਦੇ ਸਭ ਦੇ ਵੇਖ ਵਖਾਈਆ । ਮੇਰੀਆਂ ਉਜੜਨ ਵਾਲੀਆਂ ਆਬਾਦੀਆਂ, ਆਬਾਦਕਾਰ ਰਹਿਣ ਕੋਇ ਨਾ ਪਾਈਆ। ਪੋਤਰੇ ਕੁੱਛੜ ਚੁਕਣੇ ਮਿਲਣੇ ਨਹੀਂ ਦਾਦੀਆਂ, ਪਿਤਾ ਪੂਤ ਹੋਵੇ ਜੁਦਾਈਆ। ਮਾਂ ਪੁਤ ਲਡਾ ਸਕੇ ਨਾ ਲਾਡੀਆਂ, ਗੋਦੀ ਗੋਦ ਨਾ ਕੋਇ ਵਡਿਆਈਆ। ਰਾਗ ਗਾਉਣੇ ਮਿਲਣੇ ਨਹੀਂ ਢਾਡੀਆਂ, ਸੁਰੰਗੇ ਕੰਮ ਕਿਸੇ ਨਾ ਆਈਆ। ਰਾਹ ਲਭਣੇ ਨਹੀਂ ਗਾਡੀਆਂ, ਗਾਡ ਆਪਣਾ ਹੁਕਮ ਵਰਤਾਈਆ। ਝਨਾਂ ਦੇ ਆਸ ਪਾਸ ਰੁਲਣੀਆਂ ਹਾਡੀਆਂ, ਗੰਗਾ ਗੰਗੋਤਰੀ ਵੇਖੇ ਨੈਣ ਉਠਾਈਆ। ਜਿਸ ਦਾ ਇਸ਼ਾਰਾ ਦਿਤਾ ਹਜ਼ਰਤ ਈਸਾ ਵੀਹਵੀਂ ਸਦੀ ਕੀ ਹਾਲਤ ਹੋਣੀ ਬਾਡੀਆਂ, ਬਿਨਾ ਲਕੜੀ ਵੁਡਨ ਤੋਂ ਸੜੇ ਖ਼ਲਕ ਖ਼ੁਦਾਈਆ। ਸਭ ਨੇ ਲਹਿਣੇ ਦੇਣੇ ਦੇਣੇ ਜਿਨ੍ਹਾਂ ਨੇ ਸੂਰਾਂ ਨਾਲ ਗਊਆਂ ਖਾਧੀਆਂ, ਬਚਿਆ ਰਹਿਣ ਕੋਇ ਨਾ ਪਾਈਆ। ਕਲਜੁਗ ਜੀਵਾਂ ਕਲਜੁਗ ਕਹੇ ਮੈਂ ਤਕਣ ਵਾਲਾ ਉਪਾਧੀਆਂ, ਜੋ ਮਿਲ ਕੇ ਕੀਤੀਆਂ ਚਾਈਂ ਚਾਈਂਆ। ਮੰਦਰ ਮਸਜਿਦ ਸ਼ਿਵਦਵਾਲੇ ਮਠਾਂ ਚਰਚਾਂ ਵਿਚ ਹੋਣੀਆਂ ਨਹੀਂ ਕਿਸੇ ਦੀਆਂ ਸ਼ਾਦੀਆਂ, ਚਰਾਗਾਹਾਂ ਵਿਚ ਫਿਰੇ ਖ਼ਲਕ ਖ਼ੁਦਾਈਆ। ਲਾਗ ਲੈਣੇ ਨਹੀਂ ਕਿਸੇ ਲਾਗੀਆਂ, ਲਗ ਮਾਤਰ ਦਾ ਡੇਰਾ ਢਾਈਆ। ਇਸ਼ਟ ਰਹਿਣਾ ਨਹੀਂ ਹਕ਼ੀਕ਼ੀ ਮਜਾਜੀਆਂ, ਮਜ਼ਾ ਸਭ ਨੂੰ ਦੇਵੇ ਚਖਾਈਆ। ਤਸਬੀਆਂ ਹੱਥ ਨਹੀਂ ਰਹਿਣੀਆਂ ਕ਼ਾਜ਼ੀਆਂ, ਕਲਮਾ ਕਾਇਨਾਤ ਨਾ ਕੋਇ ਵਡਿਆਈਆ। ਸਿਰ ਝੁਕਣੇ ਨਹੀਂ ਸਯਦੇ ਵਿਚ ਨਿਮਾਜ਼ੀਆਂ, ਰੋਜ਼ੇ ਵੰਡ ਨਾ ਕੋਇ ਵੰਡਾਈਆ। ਕਲਜੁਗ ਕਹੇ ਜਨ ਭਗਤੋ ਮੇਰਾ ਜ਼ੋਰ ਨਹੀਂ ਕੋਲ ਪੰਜਾਬੀਆਂ, ਜਿਨ੍ਹਾਂ ਦਾ ਮਾਲਕ ਧੁਰਦਰਗਾਹੀਆ। ਮੈਂ ਨਿਉਂ ਨਿਉਂ ਕਰਾਂ ਆਦਾਬੀਆਂ, ਝੁਕ ਝੁਕ ਲਾਗਾਂ ਪਾਈਆ। ਦੀਨ ਦੁਨੀ ਦਾ ਮੇਲ ਹੋਣ ਨਹੀਂ ਦੇਣਾ ਦੇਵਰਾਂ ਨਾਲ ਭਾਬੀਆਂ, ਭੈਣ ਭਈਆ ਨਜ਼ਰ ਕੋਇ ਨਾ ਆਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਕਲਜੁਗ ਕਹੇ ਮੇਰੇ ਹੱਥ ਫੜਾਈਆਂ ਚਾਬੀਆਂ, ਰਾਏ ਧਰਮ ਨਾਲ ਮਿਲਕੇ ਦੋਜ਼ਖ਼ਾਂ ਦੇ ਬੂਹੇ ਦੇਣੇ ਖੁਲ੍ਹਾਈਆ। ਪਰ ਇਹ ਖੇਲ ਉਦੋਂ ਸ਼ੁਰੂ ਹੋਣਾ ਜਦੋਂ ਜਗਤ ਕਿਰਸਾਣਾ ਪਾਉਣੀਆਂ ਵਾਢੀਆਂ, ਕਲਜੁਗ ਕਹੇ ਮੇਰੀ ਫ਼ਸਲ ਮਾਨਵ ਜ਼ਾਤੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਸ਼ਬਦ ਸੁਣਾਏ ਨਾਦ ਅਨਾਦੀਆ, ਅਨਹਦ ਅਨਾਹਤ ਆਪਣਾ ਹੁਕਮ ਦ੍ਰਿੜਾਈਆ।
੨੭ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਹਯਾਤ ਮੁਹੰਮਦ ਦੇ ਗ੍ਰਹਿ ਪਿੰਡ ਸਰੋਟ ਤਹਿਸੀਲ ਅਖਨੂਰ ਜ਼ਿਲਾ ਜੰਮੂ
ਜ਼ਮੀਨ ਖ਼ਾਕੀ ਕਹੇ ਮੇਰਾ ਮਾਲਕ ਇਕ ਖ਼ੁਦਾ, ਨੂਰ ਨੁਰਾਨਾ ਸ਼ਾਹ ਸੁਲਤਾਨਾ ਨੂਰ ਅਲਾਹੀਆ। ਜੋ ਆਦਿ ਜੁਗਾਦਿ ਨਾ ਹੋਏ ਜੁਦਾ, ਜੁਜ਼ ਵਖਰਾ ਵੰਡ ਨਾ ਕੋਇ ਵੰਡਾਈਆ। ਮੈਂ ਉਸ ਦੇ ਕ਼ਦਮਾਂ ਹੋਵਾਂ ਫ਼ਿਦਾ, ਫ਼ਿਤਰਤ ਓਸੇ ਦੀ ਝੋਲੀ ਪਾਈਆ। ਜਿਸ ਨੇ ਕੂੜ ਕਿਰਿਆ ਕਾਇਨਾਤ ਵਿਚੋਂ ਕਰਨੀ ਅਲਵਿਦਾ, ਮਾਰਗ ਰਸਤਾ ਅਗਲਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੇਰਾ ਨੂਰ ਨੁਰਾਨਾ ਇਕ ਮਲਾਹ, ਖੇਵਟ ਖੇਟਾ ਇਕ ਅਖਵਾਈਆ। ਜੋ ਵਸਣਹਾਰਾ ਸਚ ਦਰਗਾਹ, ਮੁਕ਼ਾਮੇ ਹਕ ਸੋਭਾ ਪਾਈਆ। ਜਿਸ ਨੂੰ ਸਾਰੇ ਕਹਿਣ ਨੂਰ ਅਲਾਹ, ਆਲਮੀਨ ਇਕ ਅਖਵਾਈਆ। ਮੈਂ ਉਸ ਨੂੰ ਬਿਨਾ ਸਯਦਿਆਂ ਸਿਰ ਦੇਵਾਂ ਝੁਕਾ, ਕ਼ਦਮਬੋਸੀ ਕਰਕੇ ਆਪਣੀ ਖ਼ੁਸ਼ੀ ਬਣਾਈਆ। ਮੇਰੀ ਕ਼ਬੂਲ ਕਰੇ ਦੁਆ, ਮਨਜ਼ੂਰੀ ਆਪਣੇ ਹੱਥ ਵਖਾਈਆ। ਮੇਰੇ ਉਤੇ ਪਰਗਟ ਕਰੇ ਅਲਲ ਸੁਬਹ, ਸ਼ਬ ਦਾ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਮੇਰਾ ਮਾਲਕ ਖ਼ਾਲਕ ਇਕ ਕ਼ਦੀਮ, ਕ਼ੁਦਰਤ ਕ਼ਾਦਰ ਇਕ ਅਖਵਾਈਆ। ਜੋ ਵਸਣਹਾਰਾ ਦਰਗਾਹ ਸਾਚੀ ਆਲੀਸ਼ਾਨ ਅਜ਼ੀਮ, ਸਚ ਦੁਆਰੇ ਸੋਭਾ ਪਾਈਆ। ਜਿਸ ਦੀ ਸਚ ਮੁਹੱਬਤ ਵਾਲੀ ਤਾਲੀਮ, ਤਹਿਜ਼ੀਬ ਆਪਣੀ ਦਏ ਸਮਝਾਈਆ। ਓਹ ਦੇਵਣਹਾਰਾ ਆਪ ਤਨਜ਼ੀਮ, ਤਰੀਕਾ ਆਪਣੇ ਹੱਥ ਰਖਾਈਆ। ਨਿਗਾਹ ਮਾਰੇ ਉਤੇ ਜ਼ਮੀਨ, ਜ਼ਮੀਂ ਜ਼ਮਾਂ ਵੇਖ ਵਖਾਈਆ। ਮੈਂ ਸ਼ੁਕਰਾਨੇ ਵਿਚ ਕਹਾਂ ਯਾਮਬੀਨ, ਮਿਹਰਵਾਨ ਮੇਰੇ ਨੂਰ ਖ਼ੁਦਾਈਆ। ਜਿਸ ਦੇ ਹੁਕਮ ਵਿਚ ਸਾਰੇ ਅਧੀਨ, ਸਿਰ ਸਰ ਸਕੇ ਨਾ ਕੋਇ ਉਠਾਈਆ। ਮੇਰੇ ਕੋਲ ਓਸ ਦੀ ਗੋਈਪੇਸ਼ੀਨ, ਪੇਸ਼ਤਰ ਹਜ਼ਰਤ ਗਿਆ ਸੁਣਾਈਆ। ਜਿਸ ਦਾ ਇਕੋ ਕ਼ਾਇਦਾ ਇਕੋ ਕੁਵਾਨੀਨ, ਕ਼ਾਨੂੰਨ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਮੇਰੀ ਦੁਆਏ ਜ਼ਵੀ ਅਰਸ਼ੇ ਮਜ਼ੂ ਖ਼ਵਜ਼ਨੇ ਜ਼ਵਿਦ ਜਮੰਬਾਏ ਮਜ਼ੂ ਜ਼ਖਮਲ ਜ਼ਵੀਉਲ ਜਕੁਸਤਾਏ ਖ਼ੁਦਾ ਖ਼ੁਦ ਮਾਲਕ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਹਜ਼ਰਤੇ ਨਵੀ ਜ਼ਿਲੀਉਲ ਗੋਸ਼ੇ ਕੰਮਬਾਜ਼ੀ ਜ਼ਵੁਲ ਜਮਿਸਤੇ ਮਵੀ ਹਜ਼ਰਤੇ ਨਬੀ ਨਸੂਲੇ ਮਵਲ ਜ਼ੂਏ ਜੰਗਮਮ ਮਵਿਸਤੀ ਫ਼ਰਸ਼ੇ ਜਗਾਏ ਅਰਸ਼ੇ ਦੁਆ ਦਸਤੇ ਜਖ਼ਮਮ ਦਨਿਲੂ ਨਲੀਲੂ ਮੇਰੇ ਵਜੰਜ਼ੀ ਮਹੁਵ ਮਹੁਸਲ ਮਜ਼ਹਫ਼ਤਾਏ ਜ਼ਊ ਰਸਤੂ ਜਖ਼ਮਮ ਮਵਿਸਤੀ ਨਵਿਸਤੀ ਅਜ਼ੀਮੇ ਅਜ਼ਾ ਮੇਰੇ ਰਹਿਨੁਮਾ ਰਹਿਬਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ । ਧਰਨੀ ਕਹੇ ਮੇਰਾ ਮਾਲਕ ਇਕ ਇਕੱਲਾ, ਅਕਲ ਕਲਧਾਰੀ ਇਕ ਅਖਵਾਈਆ। ਜੋ ਵਸੇ ਦਰਗਾਹ ਸਾਚੀ ਸਚ ਮਹਲਾ, ਸਚਖੰਡ ਸਾਚੇ ਸੋਭਾ ਪਾਈਆ। ਜਿਸ ਨੇ ਨਾਮ ਕਲਮਾ ਕਾਇਨਾਤ ਘੱਲਾ, ਪੈਗ਼ਾਮ ਸੰਦੇਸ਼ਾ ਦੇਵੇ ਧੁਰਦਰਗਾਹੀਆ। ਉਹ ਅੰਤ ਕੰਤ ਭਗਵੰਤ ਨੂਰ ਅਲਾਹੀ ਹੋ ਕੇ ਫੜੇ ਪੱਲਾ, ਪੱਲੂ ਆਪਣੀ ਗੰਢ ਬੰਧਾਈਆ। ਉਹ ਵੇਖਣਹਾਰਾ ਜਲਾਂ ਥਲਾਂ, ਸਮੁੰਦ ਸਾਗਰਾਂ ਟਿੱਲੇ ਪਰਬਤਾਂ ਪਹਾੜ ਚੋਟੀਆਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਮੇਰਾ ਮਾਲਕ ਇਕ ਮਹਿਬੂਬ, ਮਹਿਬਾਨ ਬੀਦੋ ਨੂਰ ਅਲਾਹੀਆ। ਜੋ ਵਸੇ ਸਤਿ ਸਚ ਅਰੂਜ, ਦਰਗਾਹ ਸਾਚੀ ਸੋਭਾ ਪਾਈਆ। ਜੋ ਸਭ ਨੂੰ ਰਖੇ ਮਹਿਫ਼ੂਜ਼, ਵੇਖਣਹਾਰਾ ਥਾਉਂ ਥਾਈਂਆ। ਜੋ ਜਾਨਣਹਾਰਾ ਕਾਇਆ ਕਲਬੂਤ, ਤਨ ਵਜੂਦਾਂ ਪਰਦੇ ਆਪ ਉਠਾਈਆ। ਜੋ ਲਹਿਣੇ ਦੇਣੇ ਪੂਰੇ ਕਰੇ ਖ਼ਾਨਿਆਂ ਬੁਤ, ਬੁਤਖ਼ਾਨੇ ਵੇਖ ਵਖਾਈਆ। ਜੋ ਆਪਣੀ ਸੋਹਣੀ ਕਰੇ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਪਰਵਰਦਿਗਾਰ ਸਾਂਝਾ ਯਾਰ ਮੁਰੀਦਾਂ ਦੇਵੇ ਸਚ ਤਮੀਜ਼, ਪਰਦਾ ਪਰਦਿਆਂ ਵਿਚੋਂ ਉਠਾਈਆ। ਜ਼ਿੰਦਗੀ ਹਯਾਤੀ ਵਿਚੋਂ ਜਿਸ ਬਿਧ ਹਯਾਤ ਬਣਾਇਆ ਆਪਣਾ ਅਜ਼ੀਜ਼, ਅਜ਼ਲ ਦਾ ਲੇਖਾ ਦਿਤਾ ਮੁਕਾਈਆ। ਨੂਰ ਨੁਰਾਨਾ ਪੂਰੀ ਕਰੇ ਰੀਝ, ਬਿਨ ਨੈਣਾਂ ਨੇਤਰ ਆਪਣਾ ਨੂਰ ਕਰ ਰੁਸ਼ਨਾਈਆ। ਜਿਸ ਨਾਲ ਰੂਹ ਬੁਤ ਦੋਵੇਂ ਜਾਣ ਪਤੀਜ, ਮੇਲਾ ਹੋਵੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰਾ ਸੁਹੰਜਣਾ ਹੋਵੇ ਮਹਿਰਾਬਾ, ਮਹਿਬੂਬ ਮਿਲੇ ਨੂਰ ਅਲਾਹੀਆ। ਜੋ ਲੇਖਾ ਮੁਕਾਏ ਦੋ ਦੋ ਆਬਾ, ਦੋਹਰੀ ਆਪਣੀ ਕਲ ਵਰਤਾਈਆ। ਜੋ ਆਸ਼ਾ ਪੂਰੀ ਕਰੇ ਚੰਨਆਬਾ, ਚਨਾਬ ਆਪਣੀ ਖ਼ੁਸ਼ੀ ਬਣਾਈਆ। ਜਿਸ ਨੇ ਸਭ ਦਾ ਵੇਖਣਾ ਪੁੰਨ ਸੁਆਬਾ, ਲੇਖਾ ਜਾਣੇ ਥਾਉਂ ਥਾਈਂਆ। ਓਸ ਦਾ ਭਰਮ ਭੁਲੇਖਾ ਕਾਹਦਾ, ਭਾਂਡਾ ਭਰਮ ਭੌ ਭੰਨਾਈਆ। ਜਿਸ ਦਾ ਪੈਗ਼ੰਬਰਾਂ ਨਾਲ ਮੁਆਇਦਾ, ਕੌਲ ਇਕ਼ਰਾਰ ਤੋੜ ਨਿਭਾਈਆ। ਬਿਨਾ ਸੂਫ਼ੀਆਂ ਭਗਤਾਂ ਤੋਂ ਕੋਈ ਲੈ ਸਕੇ ਨਾ ਫ਼ਾਇਦਾ, ਨੁਕ਼ਸਾਨ ਵਿਚ ਖ਼ਲਕ ਖ਼ੁਦਾਈਆ। ਓਸ ਦਾ ਕਿਸੇ ਨਾ ਆਵੇ ਜਾਇਜ਼ਾ, ਅੰਤ ਕਹਿਣ ਕਿਛ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਕਮਾਵੇ ਰਹਿਮਤ, ਰਹੀਮ ਰਹਿਮਾਨ ਦਇਆ ਕਮਾਈਆ। ਮੇਰੇ ਨਾਲ ਹੋਵੇ ਸਹਿਮਤ, ਮੇਰੀ ਆਸ਼ਾ ਪੂਰ ਕਰਾਈਆ। ਜਿਸ ਝਗੜਾ ਮੇਟਣਾ ਧੋਤੀ ਤਹਿਮਤ, ਇਕੋ ਰੰਗ ਦਏ ਰੰਗਾਈਆ। ਮੇਰੀ ਲੇਖੇ ਲਾਵੇ ਮਿਹਨਤ, ਸਦੀ ਸਦੀਵੀ ਜੋ ਬੈਠੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਮੈਂ ਸਯਦਾ ਕਰਾਂ ਸਹੀ ਸਲਾਮਤ, ਧੁਰਦਰਗਾਹੀ ਸੀਸ ਨਿਵਾਈਆ। ਜਿਸ ਦੀ ਉਮਤ ਮੇਰੀ ਨਿਆਮਤ, ਅਮਾਨਤ ਆਪਣੇ ਉਤੇ ਰਖਾਈਆ। ਜਿਸ ਦੀ ਕਲਮਾ ਦੇ ਕੇ ਗਿਆ ਜ਼ਮਾਨਤ, ਸ਼ਹਾਦਤ ਰਸੂਲਾਂ ਵਾਲੀ ਪਾਈਆ। ਉਸ ਦਾ ਲਹਿਣਾ ਦੇਣਾ ਧੁਰ ਦੇ ਹੁਕਮ ਦਾ ਜਾਣ ਸਕੇ ਨਾ ਕੋਇ ਅਣਜਾਣਤ, ਅਕਲ ਬੁੱਧੀ ਨਾ ਕੋਇ ਚਤੁਰਾਈਆ। ਪਤਾ ਨਹੀਂ ਕਿਸ ਬਿਧ ਆਪਣੀ ਲਿਆਵੇ ਕ਼ਿਆਮਤ, ਕ਼ਾਇਮ ਮੁਕ਼ਾਮ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਕ਼ਿਆਮਤ ਕਹੇ ਮੇਰਾ ਲਹਿਣਾ ਦੇਣਾ ਲੇਖਾ ਨਾਲ ਰੋਜ਼ੇ ਹਸ਼ਰ, ਭੇਵ ਅਭੇਦਾ ਦਿਆਂ ਖੁਲ੍ਹਾਈਆ। ਮੈਂ ਖ਼ੁਸ਼ੀਆਂ ਨਾਲ ਆਪਣਾ ਵਕ਼ਤ ਕੀਤਾ ਬਸਰ, ਬਸ਼ਰਤੇ ਆਪਣਾ ਪਰਦਾ ਦਿਆਂ ਉਠਾਈਆ। ਪਤਾ ਨਹੀਂ ਕੀ ਦੀਨ ਦੁਨੀ ਦਾ ਹੋਣਾ ਹਸ਼ਰ, ਹਾਸਲ ਜ਼ਰਬ ਨਜ਼ਰ ਕਿਛ ਨਾ ਆਈਆ। ਕਿਸ ਬਿਧ ਲਹਿਣਾ ਦੇਣਾ ਮੁਕਣਾ ਨਾਲ ਇਸ਼ਾਰੀਏ ਕਸਰ, ਕਸਰ ਇਸ਼ਾਰੀਏ ਨਾਲ ਉਡਾਈਆ। ਧੁਰ ਦੇ
ਹੁਕਮ ਦਾ ਮੇਰਾ ਹੋਣਾ ਜਸ਼ਨ, ਖ਼ੁਸ਼ੀਆਂ ਢੋਲੇ ਗਾਈਆ। ਜਿਸ ਕਾਰਨ ਸ਼ਹਾਦਤ ਹੋਈ ਹੁਸੈਨ ਹਸਨ, ਅਬਾਸ ਦਏ ਗਵਾਹੀਆ। ਫ਼ਰਿਸ਼ਤੇ ਆਪਣੀ ਧਾਰ ਨੱਸਣ, ਭੱਜਣ ਵਾਹੋ ਦਾਹੀਆ। ਚੰਦ ਸਿਤਾਰ ਮਿਲ ਮਿਲ ਹਸਣ, ਨਿਸ਼ਾਨਾ ਉਮਤੀ ਉਮਤ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਮੇਰੇ ਮਾਲਕ ਹੱਥ ਆਪਣੀ ਤਦਬੀਰ, ਤਰੀਕ਼ਾ ਸਮਝ ਕੋਇ ਨਾ ਪਾਈਆ। ਚਾਰ ਜੁਗ ਦੇ ਸ਼ਾਸਤਰ ਜੋ ਕਰਕੇ ਗਏ ਤਹਿਰੀਰ, ਅੱਖਰ ਅੱਖਰਾਂ ਨਾਲ ਮਿਲਾਈਆ। ਨਾਮ ਕਲਮਿਆਂ ਵਿਚ ਹੋਈ ਤਕ਼ਰੀਰ, ਰਸਨਾ ਜਿਹਵਾ ਢੋਲੇ ਸਿਫ਼ਤ ਸਲਾਹੀਆ। ਕਿਸ ਬਿਧ ਸਦੀ ਚੌਧਵੀਂ ਹੋਣਾ ਅੰਤ ਅਖ਼ੀਰ, ਆਖ਼ਰ ਹੁਕਮ ਵਰਤੇ ਧੁਰਦਰਗਾਹੀਆ। ਜੋ ਵਾਹਿਦ ਬੇਨਜ਼ੀਰ, ਨਜ਼ਰ ਵਿਚ ਕਿਸੇ ਨਾ ਆਈਆ। ਜਿਸ ਦੀ ਖਿਚ ਸਕੇ ਨਾ ਕੋਇ ਤਸਵੀਰ, ਤਸੱਵਰ ਕਰ ਮੁਸੱਵਰ ਸਕੇ ਨਾ ਕੋਇ ਸਮਝਾਈਆ । ਓਹ ਪਰਵਰਦਿਗਾਰ ਪੀਰਾਂ ਦਾ ਪੀਰ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਸ਼ਰਅ ਤੋੜਨੇ ਜ਼ੰਜੀਰ, ਰਸਤਾ ਰਹਿਬਰ ਇਕੋ ਇਕ ਵਖਾਈਆ। ਜਿਸ ਦਾ ਆਬੇਹਯਾਤ ਅੰਮ੍ਰਿਤ ਰਸ ਹੋਣਾ ਸੀਰ, ਸੁਰਤੀ ਸ਼ਬਦ ਨਾਲ ਜੁੜਾਈਆ। ਉਹ ਇਕੋ ਰੰਗ ਰੰਗਾਏ ਸ਼ਾਹ ਹਕੀਰ, ਗ਼ਰੀਬ ਨਿਮਾਣਿਆਂ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਸਤਿ ਸਚ ਈਮਾਨ ਕਰੇ ਤਾਮੀਰ, ਕਾਮਲ ਮੁਰਸ਼ਦ ਹੋ ਕੇ ਵੇਖੇ ਚਾਈਂ ਚਾਈਂਆ।