ਪੁਸਤਕਾਲਾਭਾਗ ੨੪

੨੮ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਭਗਤ ਸਿੰਘ ਦੇ ਗ੍ਰਹਿ ਪਿੰਡ ਕੀਰ ਜ਼ਿਲਾ ਜੰਮੂ

ਧਰਨੀ ਕਹੇ ਮੇਰੇ ਕੋਲ ਭਵਿਖਤਾਂ ਦਾ ਖਰੜਾ, ਜਿਸ ਦੀ ਗਿਣਤੀ ਗਣਤ ਨਾ ਕੋਇ ਗਿਣਾਈਆ। ਜਿਸ ਦਾ ਇਸ਼ਾਰਾ ਦਿਤਾ ਵੇਦ ਵਿਆਸ ਵਿਚ ਪੁਰਾਣ ਗਰੜਾ, ਅੱਖਰ ਅੱਖਰਾਂ ਨਾਲ ਅਲਾਈਆ। ਕਲਜੁਗ ਕੂੜ ਕੁੜਿਆਰ ਦਾ ਸਮਾਂ ਆਉਣਾ ਕਰੜਾ, ਦੀਨ ਦੁਨੀ ਚਲੇ ਨਾ ਕੋਇ ਚਤੁਰਾਈਆ। ਸ੍ਰਿਸ਼ਟੀ ਪੂਜੇ ਕ਼ਬਰਾਂ ਮਰੜਾਂ, ਮਸਾਣਾ ਸੀਸ ਨਿਵਾਈਆ। ਦੀਨ ਮਜ਼੍ਹਬ ਹੋਣਾ ਝਗੜਾ, ਸ਼ਰਅ ਸ਼ਰਅ ਨਾਲ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਮੇਰੇ ਉਤੇ ਸਪਤਸ ਰਿਖੀਆਂ ਦੱਸੀਆਂ ਸਾਖੀਆਂ, ਸੁਖ਼ਨ ਬਿਨਾ ਰਸਨਾ ਜੇਹਵਾ ਬੋਲ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਖੇਲੇ ਖੇਲ ਅਲਖਣਾ ਅਲਾਖੀਆ, ਅਲਖ ਅਗੋਚਰ ਬੇਪਰਵਾਹੀਆ। ਜਿਸ ਨੂੰ ਸਭ ਨੇ ਕਹਿਣਾ ਪੁਰਖ ਸਮਰਾਥੀਆ, ਹਰਿ ਕਰਤਾ ਧੁਰਦਰਗਾਹੀਆ। ਉਹ ਲੇਖਾ ਜਾਣੇ ਅਨਾਥ ਅਨਾਥੀਆ, ਗ਼ਰੀਬ ਨਿਮਾਣਿਆਂ ਵੇਖ ਵਖਾਈਆ। ਸਭ ਦਾ ਲਹਿਣਾ ਦੇਣਾ ਚੁਕਾਏ ਮਸਤਕ ਮਾਥੀਆ, ਪੂਰਬ ਵੇਖੇ ਚਾਈਂ ਚਾਈਂਆ। ਨਿਰਗੁਣ ਜੋਤ ਪ੍ਰਕਾਸ਼ ਕਰੇ ਜੋਤ ਲਲਾਟੀਆ, ਨੂਰ ਨੁਰਾਨਾ ਡਗਮਗਾਈਆ। ਕਲਜੁਗ ਅੰਤਮ ਮੇਟੇ ਵਾਟੀਆ, ਪੈਂਡਾ ਪੰਧ ਰਹੇ ਨਾ ਰਾਈਆ। ਸਾਡੀ ਇਕੋ ਆਵਾਜ਼ ਸਾਤਾ ਸਾਤੀਆ, ਸਹਿਜ ਸਹਿਜ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਝਗੜਾ ਮੇਟਣਾ ਜ਼ਾਤੀ ਹਮਜ਼ਾਤੀਆ, ਅਜਾਤੀ ਆਪਣਾ ਹੁਕਮ ਵਰਤਾਈਆ। ਧਰਨੀ ਕਹੇ ਮੈਨੂੰ ਇਸ਼ਾਰਾ ਦਿਤਾ ਅਗੰਮੀ ਰਾਮ, ਰਾਮ ਬੇਟਾ ਦਸਰਥ ਨਾਲ ਮਿਲਾਈਆ। ਉਠ ਨਿਗਾਹ

ਮਾਰ ਤਮਾਮ, ਤਮਅ ਲਾਲਚ ਨਾ ਕੋਇ ਰਖਾਈਆ। ਤਨ ਵਜੂਦ ਵੇਖ ਮਾਟੀ ਚਾਮ, ਪੰਜਾਂ ਤਤਾਂ ਧਿਆਨ ਰਖਾਈਆ। ਕਿਸ ਬਿਧ ਸ਼ਰਅ ਦੇ ਹੋਣੇ ਗ਼ੁਲਾਮ, ਦੀਨਾਂ ਮਜ਼੍ਹਬਾਂ ਵੰਡ ਵੰਡਾਈਆ। ਨਾਮ ਕਲਮਾ ਬਣੇ ਇਸਲਾਮ, ਇਸਮ ਆਜ਼ਮ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਮੈਨੂੰ ਕਾਹਨ ਨੇ ਮਾਰੀਆਂ ਕਾਨੀਆਂ, ਅਣਿਆਲਾ ਤੀਰ ਚਲਾਈਆ। ਅਗੰਮੀ ਸੁਣਾਈਆਂ ਬਾਣੀਆਂ, ਬਿਨ ਅੱਖਰਾਂ ਅੱਖਰ ਪੜ੍ਹਾਈਆ। ਕਲਜੁਗ ਦੱਸੀਆਂ ਅੰਤ ਨਿਸ਼ਾਨੀਆਂ, ਨਿਸ਼ਾਨਾ ਦੀਨ ਦੁਨੀ ਸਮਝਾਈਆ। ਮੰਜ਼ਲਾਂ ਰਹਿਣੀਆਂ ਨਹੀਂ ਰੁਹਾਨੀਆਂ, ਮੁਹੱਬਤ ਵਿਚ ਨਾ ਕੋਇ ਸਮਾਈਆ। ਆਤਮਾ ਹੋਣੀਆਂ ਬੇਗਾਨੀਆਂ, ਪਰਮਾਤਮ ਰੰਗ ਨਾ ਕੋਇ ਰੰਗਾਈਆ। ਗ੍ਰੰਥ ਸ਼ਾਸਤਰ ਬਣ ਜਾਣੇ ਦੀਨ ਦੁਨੀ ਦੀਆਂ ਕਹਾਣੀਆਂ, ਹਿਰਦੇ ਹਰਿ ਨਾ ਕੋਇ ਵਸਾਈਆ। ਦਰੋਹੀ ਫਿਰਨੀ ਚਾਰੇ ਖਾਣੀਆਂ, ਅੰਡਜ ਜੇਰਜ ਉਤਭੁਜ ਸੇਤਜ ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਆਪਣਾ ਹੁਕਮ ਵਰਤਾਈਆ । ਧਰਨੀ ਕਹੇ ਮੈਨੂੰ ਪੈਗ਼ੰਬਰਾਂ ਕੀਤੇ ਇਸ਼ਾਰੇ, ਹਜ਼ਰਤ ਹਜ਼ਰਤਾਂ ਸੰਗ ਸੰਗ ਬਣਾਈਆ। ਕੀ ਹੁਕਮ ਵਰਤਣੇ ਪਰਵਰਦਿਗਾਰੇ, ਪੈਗ਼ਾਮ ਦਿਤੇ ਥਾਉਂ ਥਾਈਂਆ। ਸਦੀ ਬੀਸਵੀਂ ਚੌਧਵੀਂ ਤਕਣੇ ਨਜ਼ਾਰੇ, ਨਜ਼ਰੀਆ ਆਪਣਾ ਇਕ ਬਣਾਈਆ। ਦੀਨ ਦੁਨੀ ਦੀ ਨਈਆ ਪੁਜਣੀ ਅੰਤ ਕਿਨਾਰੇ, ਸਾਹਿਲ ਸਮਝ ਕੋਇ ਨਾ ਪਾਈਆ। ਨਵ ਸੱਤ ਹੋਣੇ ਖ਼ੁਆਰੇ, ਸਾਚਾ ਰੰਗ ਨਾ ਕੋਇ ਰੰਗਾਈਆ। ਤਨ ਵਜੂਦਾਂ ਅੰਦਰ ਹੋਣੇ ਹਾਹਾਕਾਰੇ, ਹੌਕਿਆਂ ਵਿਚ ਖ਼ਲਕ ਖ਼ੁਦਾਈਆ। ਖੇਲੇ ਖੇਲ ਪਰਵਰਦਿਗਾਰੇ, ਸਾਂਝਾ ਯਾਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੈਨੂੰ ਸੰਦੇਸ਼ਾ ਦਿਤਾ ਸਤਿਗੁਰ ਨਾਨਕ, ਨਿਰਗੁਣ ਸਰਗੁਣ ਧਾਰ ਜਣਾਈਆ। ਤੇਰੇ ਉਤੇ ਹੋਣਾ ਵਕ਼ਤ ਭੈ ਭਿਆਨਕ, ਅੰਧ ਅੰਧੇਰਾ ਜਾਵੇ ਛਾਈਆ। ਸਤਿ ਧਰਮ ਦੀ ਰਹੇ ਨਾ ਕੋਇ ਅਮਾਨਤ, ਕਲਜੁਗ ਕੂੜੀ ਕਿਰਿਆ ਆਪਣਾ ਰੂਪ ਬਦਲਾਈਆ। ਮਾਨਵ ਜ਼ਾਤੀ ਦ੍ਰਿਸ਼ਟੀ ਵਿਚੋਂ ਹੋਏ ਅਣਜਾਣਤ, ਸ੍ਰਿਸ਼ਟੀ ਬੁੱਧੀ ਕੰਮ ਕਿਸੇ ਨਾ ਆਈਆ। ਉਸ ਵੇਲੇ ਪਰਮ ਪੁਰਖ ਪ੍ਰਭ ਤੇਰੇ ਉਤੇ ਖੇਲ ਕਰੇ ਅਚਾਨਕ, ਅਚਨਚੇਤ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੇਰੇ ਵੱਲੇ ਤੀਰ ਅਣਿਆਲਾ ਖਿਚਿਆ ਗੁਰ ਗੋਬਿੰਦ, ਸਿੰਘ ਆਪਣਾ ਰੂਪ ਬਦਲਾਈਆ। ਸਚ ਪਿਆਰ ਦੀ ਦਿਸੇ ਕੋਇ ਨਾ ਬਿੰਦ, ਪਿਆਰ ਵਿਚ ਨਜ਼ਰ ਕੋਇ ਨਾ ਆਈਆ। ਧਰਨੀ ਤੇਰੀ ਮੇਟੇ ਕੋਇ ਨਾ ਚਿੰਦ, ਚਿੰਤਾ ਦੂਰ ਨਾ ਕੋਇ ਕਰਾਈਆ। ਇਕ ਦੂਜੇ ਦੀ ਦੀਨ ਦੁਨੀ ਕਰੇ ਨਿੰਦ, ਨਿੰਦਿਆ ਵਿਚ ਖ਼ਲਕ ਖ਼ੁਦਾਈਆ। ਉਸ ਵੇਲੇ ਸ਼ਬਦ ਧਾਰ ਮੇਰਾ ਖੇਲ ਹੋਣਾ ਵਿਚ ਹਿੰਦ, ਭਾਰਤ ਆਪਣੀ ਗੰਢ ਪੁਆਈਆ। ਜੋਤੀ ਜਾਤਾ ਹੋਵੇ ਨਾਲ ਪੁਰਖ ਅਕਾਲਾ ਮਰਗਿੰਦ, ਸੂਰਬੀਰ ਇਕ ਅਖਵਾਈਆ। ਜਿਸ ਦਾ ਅੰਮ੍ਰਿਤ ਰਸ ਦੋ ਜਹਾਨਾਂ ਹੋਵੇ ਸਾਗਰ ਸਿੰਧ, ਬਿਨ ਵਹਿਣਾਂ ਵਹਿਣ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਧਰਨੀ ਕਹੇ ਮੈਨੂੰ ਸਤਿਗੁਰ ਸ਼ਬਦ ਸੁਣਾਇਆ ਤਰਾਨਾ, ਤੁਰੀਆ ਤੋਂ ਬਾਹਰ ਸੁਣਾਈਆ। ਮੈਂ ਹੋ ਗਈ ਹੈਰਾਨਾ, ਹੈਰਾਨੀ ਵਿਚ ਆਪਣਾ ਨੈਣ ਉਠਾਈਆ। ਝਟ ਸੁਣਿਆ ਅਗੰਮੀ ਗਾਣਾ, ਤੂੰ ਮੇਰਾ

ਮੈਂ ਤੇਰਾ ਇਕੋ ਢੋਲਾ ਸੋਹਲਾ ਹੋਣਾ ਥਾਉਂ ਥਾਈਂਆ। ਕਿਰਪਾ ਕਰੇ ਸ੍ਰੀ ਭਗਵਾਨਾ, ਭਗਵਨ ਆਪਣਾ ਹੁਕਮ ਵਰਤਾਈਆ। ਕਲਜੁਗ ਕੂੜੀ ਕਿਰਿਆ ਮੇਟ ਨਿਸ਼ਾਨਾ, ਸਤਿਜੁਗ ਸਚ ਦਏ ਪਰਗਟਾਈਆ। ਨੌ ਖੰਡ ਪ੍ਰਿਥਮੀ ਤੇਰਾ ਵਕ਼ਤ ਸੁਹਾਨਾ, ਸੱਤਾਂ ਦੀਪਾਂ ਵਜੇ ਨਾਮ ਵਧਾਈਆ। ਧਰਨੀ ਕਹੇ ਮੈਂ ਆਪਣੇ ਅੰਤਸ਼ਕਰਨ ਕੀਤਾ ਪਰਵਾਨਾ, ਪਰਮ ਪੁਰਖ ਸੀਸ ਨਿਵਾਈਆ। ਕ਼ਦਮਬੋਸੀ ਵਿਚ ਕਰਾਂ ਸਲਾਮਾ, ਸਯਦੇ ਵਿਚ ਆਪਣਾ ਸਿਰ ਝੁਕਾਈਆ। ਮੇਰੇ ਸ਼ਹਿਨਸ਼ਾਹ ਸੁਲਤਾਨਾ, ਅਮਾਮ ਅਮਾਮਾ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਮਾਲਕ ਆਦਿ ਜੁਗਾਦੀ ਦੋ ਜਹਾਨਾਂ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਦੋਹਰੀ ਆਪਣੀ ਖੇਲ ਖਿਲਾਈਆ।

੨੮ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਜਸਵੰਤ ਕੌਰ ਦੇ ਗ੍ਰਹਿ ਪਿੰਡ ਕੋਠੇ ਨਿਹਾਲਪੁਰ ਸਿੰਬਲ ਜ਼ਿਲਾ ਜੰਮੂ

ਧਰਨੀ ਕਹੇ ਮੈਂ ਸੁਣ ਕੇ ਸ਼ਬਦ ਸੰਦੇਸ਼, ਆਪਣੇ ਨਾਲ ਲਈ ਅੰਗੜਾਈਆ। ਮੇਰਾ ਮਾਲਕ ਇਕ ਨਰੇਸ਼, ਨਰ ਨਰਾਇਣ ਇਕ ਅਖਵਾਈਆ। ਜਿਸ ਦਾ ਸੁਤ ਦੁਲਾਰਾ ਦਸ ਦਸਮੇਸ਼, ਗੋਬਿੰਦ ਸੂਰਾ ਇਕ ਅਖਵਾਈਆ। ਜੋ ਮੇਰੇ ਓਤੋਂ ਮੇਟੇ ਕਲੇਸ਼, ਕਲਕਾਤੀਆਂ ਕਰੇ ਸਫ਼ਾਈਆ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਕਰੋੜ ਤੇਤੀਸਾ ਸੀਸ ਨਿਵਾਈਆ। ਮੈਂ ਉਸ ਨੂੰ ਕਰਾਂ ਆਦੇਸ, ਨਿਵ ਨਿਵ ਲਾਗਾਂ ਪਾਈਆ। ਜੋ ਸਦਾ ਰਹੇ ਹਮੇਸ਼, ਹਮਸਾਜਣ ਇਕ ਹੋ ਆਈਆ। ਮੈਂ ਉਸ ਦੇ ਹੋਣਾ ਪੇਸ਼, ਪੇਸ਼ੀਨਗੋਈਆਂ ਹੱਥ ਉਠਾਈਆ। ਜਿਸ ਝਗੜਾ ਮੇਟਣਾ ਮੁੱਲਾ ਸ਼ੇਖ਼, ਮੁਸਾਇਕਾਂ ਆਪਣੇ ਰੰਗ ਰੰਗਾਈਆ। ਭਾਗ ਲਾਉਣਾ ਸੰਬਲ ਦੇਸ, ਸਾਢੇ ਤਿੰਨ ਹੱਥ ਵਜੇ ਵਧਾਈਆ। ਜਿਸ ਦੀ ਸਿਫ਼ਤ ਕਰੇ ਸਹੰਸਰ ਮੁਖ ਸ਼ੇਸ਼, ਦੋ ਸਹੰਸਰ ਜੇਹਵਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਆਰ ਦਏ ਵਡਿਆਈਆ। ਧਰਨੀ ਕਹੇ ਮੈਂ ਧੁਰਦਰਗਾਹ ਦੀ ਸੁਣੀ ਖ਼ਬਰ ਅਪਾਰੀ, ਅਪਰੰਪਰ ਦਿਤੀ ਸੁਣਾਈਆ। ਮੇਰੇ ਅੰਤਸ਼ਕਰਨ ਆਈ ਹੁਸ਼ਿਆਰੀ, ਆਲਸ ਨਿੰਦਰਾ ਦਿਤੀ ਗੁਆਈਆ। ਮੈਂ ਬਿਨਾ ਨੇਤਰਾਂ ਵੇਖਿਆ ਨੈਣ ਉਘਾੜੀ, ਬਿਨ ਅੱਖਾਂ ਅੱਖ ਖੁਲ੍ਹਾਈਆ। ਮੈਨੂੰ ਨਜ਼ਰੀ ਆਇਆ ਜੋਤੀ ਜਾਤਾ ਨਿਰੰਕਾਰੀ, ਇਕ ਇਕੱਲਾ ਧੁਰ ਦਾ ਮਾਹੀਆ। ਜਿਸ ਦੇ ਹੁਕਮ ਵਿਚ ਪੈਗ਼ੰਬਰ ਗੁਰ ਅਵਤਾਰੀ, ਸੀਸ ਜਗਦੀਸ ਬੈਠੇ ਝੁਕਾਈਆ। ਉਹ ਸਾਰੇ ਖ਼ੁਸ਼ੀਆਂ ਵਿਚ ਤੂੰ ਮੇਰਾ ਮੈਂ ਤੇਰਾ ਰਹੇ ਉਚਾਰੀ, ਦੂਸਰ ਰਾਗ ਨਾ ਕੋਇ ਦ੍ਰਿੜਾਈਆ। ਇਕੋ ਧੁਨ ਹੋਵੇ ਧੁਨਕਾਰੀ, ਇਕੋ ਨਾਦ ਕਰੇ ਸ਼ਨਵਾਈਆ। ਇਕੋ ਰਸ ਮਿਲੇ ਠੰਡਾ ਠਾਰੀ, ਅੰਮਿਉਂ ਰਸ ਇਕੋ ਸੋਭਾ ਪਾਈਆ। ਇਕੋ ਜੋਤ ਹੋਵੇ ਉਜਿਆਰੀ, ਨੂਰ ਨੁਰਾਨਾ ਡਗਮਗਾਈਆ। ਇਕੋ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਿਕਦਾਰੀ, ਪੁਰਖ ਅਕਾਲਾ ਸੋਭਾ ਪਾਈਆ। ਇਕੋ ਸਚ ਸਿੰਘਾਸਣ ਸੋਹੇ ਦਰਬਾਰੀ, ਜਿਸ ਦੀ ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਇਕੋ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਬੈਠਾ ਧੁਰਦਰਬਾਰੀ, ਦੋ ਜਹਾਨਾਂ ਮਾਲਕ ਇਕ ਅਖਵਾਈਆ। ਧਰਨੀ ਕਹੇ ਜਿਸ ਮੇਰੇ ਉਤੇ ਮੇਟਣੀ ਕਲਜੁਗ ਰੈਣ ਅੰਧਿਆਰੀ, ਸਤਿਜੁਗ ਸਾਚਾ ਚੰਦ ਚਮਕਾਈਆ। ਮੈਂ ਉਸ ਦੇ ਚਰਨ ਕਵਲ ਕਰਾਂ ਨਿਮਸਕਾਰੀ, ਨਿਵ

ਨਿਵ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਮੁਸ਼ਕਲ ਦੂਰ ਕਰੇ ਦੁਸ਼ਵਾਰੀ, ਦੋ ਜਹਾਨਾਂ ਰਹਿਣ ਕੋਇ ਨਾ ਪਾਈਆ।

੨੮ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਸੇਵਾ ਸਿੰਘ ਦੇ ਗ੍ਰਹਿ ਪਿੰਡ ਕੀਰ ਪਿੰਡ ਜ਼ਿਲਾ ਜੰਮੂ

ਧਰਨੀ ਕਹੇ ਪ੍ਰਭੂ ਸਾਚੇ ਨਾਮ ਦੀ ਲਾ ਦੇ ਚੋਟ, ਚੋਟੀ ਚੜ੍ਹ ਕੇ ਅੰਦਰ ਵੜ ਕੇ ਵੇਖ ਵਖਾਈਆ। ਮਨ ਵਾਸਨਾ ਕੂੜੀ ਕਿਰਿਆ ਅੰਦਰੋਂ ਕੱਢ ਦੇ ਖੋਟ, ਹਉਮੇ ਹੰਗਤਾ ਰਹਿਣ ਕੋਇ ਨਾ ਪਾਈਆ। ਨਾਮ ਨਿਧਾਨਾ ਸ੍ਰੀ ਭਗਵਾਨਾ ਬਖ਼ਸ਼ ਅਤੋਟ, ਅਤੁਟ ਆਪਣੀ ਦਇਆ ਕਮਾਈਆ। ਤਨ ਵਜੂਦ ਨਗਾਰੇ ਆਪਣੀ ਲਾ ਦੇ ਚੋਟ, ਸੋਈ ਸੁਰਤੀ ਆਪ ਉਠਾਈਆ। ਭਾਗ ਲਗਾ ਦੇ ਪੰਜਾਂ ਤਤਾਂ ਵਾਲੇ ਕੋਟ, ਕਿਲਾ ਗੜ੍ਹ ਬੰਕ ਦੁਆਰ ਇਕ ਸੁਹਾਈਆ। ਪਰਕਾਸ਼ ਕਰਦੇ ਨਿਰਮਲ ਜੋਤ, ਜੋਤੀ ਜਾਤੇ ਅੰਧ ਅੰਧੇਰਾ ਦੇ ਮਿਟਾਈਆ। ਤੇਰਾ ਆਤਮਾ ਤੇਰੇ ਉਤੇ ਹੋਵੇ ਮੋਹਤ, ਮੁਹੱਬਤ ਆਪਣੇ ਨਾਲ ਰਖਾਈਆ। ਪ੍ਰਕਾਸ਼ ਕਰ ਦੇ ਮੇਰੇ ਉਤੇ ਮਾਤਲੋਕ, ਪਰਲੋਕ ਦੇ ਮਾਲਕ ਆਪਣਾ ਪਰਦਾ ਲਾਹੀਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਤੇਰਾ ਗਾਵਣ ਸਲੋਕ, ਸੋਹਲਾ ਢੋਲਾ ਇਕੋ ਦੇਣਾ ਸਮਝਾਈਆ। ਨਾਮ ਖ਼ੁਮਾਰੀ ਦੇ ਮਧਹੋਸ਼, ਮਧੁਰ ਧੁਨ ਨਾਦ ਕਰ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਪ੍ਰਭੂ ਸਾਚੀ ਬਖ਼ਸ਼ ਦੇ ਨਾਮ ਖ਼ੁਮਾਰੀ, ਦੀਨ ਦੁਨੀ ਦੇ ਅੰਤਰ ਧਿਆਨ ਲਗਾਈਆ। ਇਕੋ ਤੇਰਾ ਚਰਨ ਕਵਲ ਸਭ ਦਾ ਹੋਏ ਉਧਾਰੀ, ਉਦਰ ਦਾ ਲੇਖਾ ਦੇ ਮੁਕਾਈਆ। ਚਾਰ ਵਰਨ ਅਠਾਰਾਂ ਬਰਨ ਪੈਜ ਦੇ ਸਵਾਰੀ, ਦੀਨ ਮਜ਼੍ਹਬਾਂ ਵੰਡ ਦੇ ਵੰਡਾਈਆ। ਮੇਰੇ ਉਤੇ ਜੋ ਆਸਾ ਰਖ ਕੇ ਗਏ ਪੈਗ਼ੰਬਰ ਗੁਰ ਅਵਤਾਰੀ, ਅਵਤਰ ਹੋ ਕੇ ਵੇਖ ਵਖਾਈਆ। ਮੈਂ ਨੌ ਖੰਡ ਪ੍ਰਿਥਮੀ ਤੇਰੀ ਸਦਾ ਪਨਹਾਰੀ, ਜੁਗ ਜੁਗ ਤੇਰੀ ਸੇਵ ਕਮਾਈਆ। ਮੇਰੇ ਸਤਿ ਪੁਰਖ ਸੱਤ ਦੀਪ ਰਹੇ ਪੁਕਾਰੀ, ਕੂਕ ਕੂਕ ਸੁਣਾਈਆ। ਪੁਰਖ ਅਕਾਲੇ ਦੀਨ ਦਿਆਲੇ ਕਲਜੁਗ ਮੇਟ ਰੈਣ ਅੰਧਿਆਰੀ, ਅੰਧ ਅਗਿਆਨ ਦੇ ਗੁਆਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਆਪਣੀ ਕਰ ਪੁਜਾਰੀ, ਇਸ਼ਟ ਇਕੋ ਇਕ ਵਖਾਈਆ। ਤੂੰ ਸ਼ਾਹੋ ਭੂਪ ਨਿਰੰਕਾਰੀ, ਨਿਰਵੈਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰੀ ਨਵ ਖੰਡ ਸੁਹਾ ਦੇ ਬਸਤੀ, ਗ੍ਰਹਿ ਇਕੋ ਸੋਭਾ ਪਾਈਆ। ਸਚ ਪਿਆਰ ਦੀ ਦੇ ਦੇ ਮਸਤੀ, ਮਸਤ ਮਸਤਾਨੇ ਜੀਵ ਜੰਤ ਲੈ ਬਣਾਈਆ। ਸਭ ਨੂੰ ਇਕੋ ਨਜ਼ਰ ਆਵੇ ਤੇਰੀ ਹਸਤੀ, ਹਸਤ ਕੀਟ ਆਪਣਾ ਰੰਗ ਰੰਗਾਈਆ। ਮੇਰਾ ਲਹਿਣਾ ਦੇਣਾ ਦੇ ਦੇ ਦਸਤੀ, ਹੱਥੋ ਹੱਥ ਦੇਣਾ ਫੜਾਈਆ। ਮੈਂ ਜੁਗ ਚੌਕੜੀ ਤੇਰੇ ਹੁਕਮ ਵਿਚ ਰਹੀ ਨਸਦੀ, ਭੱਜਾਂ ਵਾਹੋ ਦਾਹੀਆ। ਵਣਜਾਰੀ ਬਣੀ ਰਹੀ ਤੇਰੇ ਜਸ ਦੀ, ਸਿਫ਼ਤਾਂ ਵਾਲੇ ਢੋਲੇ ਗਾਈਆ। ਹੁਣ ਮੇਰੇ ਉਤੇ ਰੈਣ ਅੰਧੇਰੀ ਮਸ ਦੀ, ਕਲਜੁਗ ਕੂੜ ਕੁੜਿਆਰ ਦੇ ਚੁਕਾਈਆ। ਲੋ ਦੇ ਦੇ ਆਪਣੇ ਨਿਜ ਨੇਤਰ ਅੱਖ ਦੀ, ਬਿਨ ਅੱਖੀਆਂ ਆਪਣਾ ਨੂਰ ਚਮਕਾਈਆ। ਮੇਰੀ ਮੰਗ ਮੇਰੇ ਪਰਵਰਦਿਗਾਰ ਸਾਂਝੇ ਯਾਰ ਹਕ ਦੀ, ਹਕ਼ੀਕ਼ਤ ਦੇ ਮਾਲਕ ਦੇਣੀ ਝੋਲੀ ਪਾਈਆ। ਮੈਂ ਨੌ ਸੌ

ਚੁਰਾਨਵੇ ਚੌਕੜੀ ਜੁਗ ਰਹੀ ਤਕਦੀ, ਵੇਖਦੀ ਰਹੀ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੈਨੂੰ ਬਖ਼ਸ਼ ਦੇ ਅਗੰਮ ਪਿਆਰਾ, ਪ੍ਰੇਮ ਪ੍ਰੀਤੀ ਵਿਚ ਹੋਵੇ ਸ੍ਰਿਸ਼ਟ ਸਬਾਈਆ। ਕਲਜੁਗ ਕੂੜੀ ਕਿਰਿਆ ਵੇਖ ਲੈ ਅੰਤ ਕਿਨਾਰਾ, ਨਈਆ ਨੌਕਾ ਕੰਢੀ ਬੈਠੀ ਡੇਰਾ ਲਾਈਆ। ਸਤਿ ਧਰਮ ਦਾ ਰਿਹਾ ਨਾ ਕੋਇ ਅਧਾਰਾ, ਸਚ ਵਿਚ ਨਾ ਕੋਇ ਸਮਾਈਆ। ਚਾਰੋਂ ਕੁੰਟ ਕੂੜ ਕੁੜਿਆਰਾ, ਨੌ ਖੰਡ ਪ੍ਰਿਥਮੀ ਆਪਣਾ ਡੰਕ ਵਜਾਈਆ। ਧਰਮ ਦਾ ਧਰਮ ਰਿਹਾ ਨਾ ਕੋਇ ਦੁਆਰਾ, ਧਰਨੀ ਧਰਤ ਧਵਲ ਧੌਲ ਹੋ ਕੇ ਰੋਵਾਂ ਮਾਰਾਂ ਧਾਹੀਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਸਿਕਦਾਰਾ, ਪਾਤਸ਼ਾਹ ਤੇਰੀ ਬੇਪਰਵਾਹੀਆ। ਮੇਰੇ ਉਤੇ ਤਕ ਲੈ ਧੂੰਆਂਧਾਰਾ, ਸਾਚਾ ਚੰਦ ਨਾ ਕੋਇ ਚਮਕਾਈਆ। ਦੀਨਾਂ ਮਜ਼੍ਹਬਾਂ ਲੱਗਾ ਅਖਾੜਾ, ਦਿਵਸ ਰੈਣ ਕਰੇ ਲੜਾਈਆ। ਪੰਜਾਂ ਤਤਾਂ ਅੰਦਰ ਝਗੜਾ ਪਾਇਆ ਲੱਗੀ ਅੱਗ ਬਹੱਤਰ ਨਾੜਾ, ਹਡ ਮਾਸ ਸ਼ਾਂਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਲਕ ਹੋ ਕੇ ਵੇਖ ਵਖਾਈਆ। ਕਲਜੁਗ ਕਹੇ ਪ੍ਰਭੂ ਕੀ ਧਰਨੀ ਰਹੀ ਪੁਕਾਰ, ਸਚ ਦੇ ਸੁਣਾਈਆ। ਮੈਂ ਵੀਂ ਤੇਰਾ ਬਰਖ਼ੁਰਦਾਰ, ਚੌਥਾ ਜੁਗ ਬਾਲਾ ਨੱਢਾ ਨਜ਼ਰੀ ਆਈਆ। ਮੇਰਾ ਲਹਿਣਾ ਦੇਣਾ ਵਿਚਾਰ, ਵਿਚਰਕੇ ਦਿਆਂ ਸੁਣਾਈਆ। ਮੈਂ ਨੌ ਖੰਡ ਪ੍ਰਿਥਮੀ ਕਰਨਾ ਧੂੰਆਂਧਾਰ, ਧਰਮ ਦੀ ਧਾਰ ਰਹਿਣ ਕੋਇ ਨਾ ਪਾਈਆ। ਮੈਂ ਅਠਸਠ ਤੀਰਥ ਵੇਖਣੇ ਵਿਚ ਸੰਸਾਰ, ਗੰਗਾ ਗੋਦਾਵਰੀ ਜਮਨਾ ਸੁਰਸਤੀ ਧਿਆਨ ਲਗਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਫਿਰਨਾ ਗੁਰੂਦੁਆਰ, ਭੱਜਣਾ ਵਾਹੋ ਦਾਹੀਆ। ਚਾਰ ਜੁਗ ਦੇ ਸ਼ਾਸਤਰਾਂ ਗ੍ਰੰਥਾਂ ਪਾਉਣੀ ਸਾਰ, ਅੱਖਰ ਅੱਖਰ ਧਿਆਨ ਲਗਾਈਆ। ਤੂੰ ਸਾਹਿਬ ਸੁਲਤਾਨ ਮੇਰਾ ਸਿਕਦਾਰ, ਹਰਿ ਕਰਤਾ ਇਕ ਅਖਵਾਈਆ । ਮੇਰਾ ਵਾਅਦਾ ਕੌਲ ਇਕ਼ਰਾਰ, ਗੋਬਿੰਦ ਨਾਲ ਦਿਆਂ ਸਮਝਾਈਆ। ਮਾਛੂਵਾੜੇ ਜਿਸ ਨਾਲ ਕੀਤਾ ਤਕਰਾਰ, ਖ਼ੁਸ਼ੀਆਂ ਦਾ ਖ਼ੁਸ਼ੀਆਂ ਢੋਲਾ ਗਾਈਆ। ਓਨ ਸੰਦੇਸ਼ ਦਿਤਾ ਜਿਸ ਵੇਲੇ ਮੇਰਾ ਢਈਆ ਹੋਇਆ ਅੰਤ ਕਿਨਾਰ, ਆਰ ਪਾਰ ਸਮਝ ਕਿਸੇ ਨਾ ਆਈਆ । ਧਰਨੀ ਧਰਤ ਧਵਲ ਧੌਲ ਉਤੇ ਦੀਨ ਦੁਨੀ ਹੋਵੇ ਖ਼ੁਆਰ, ਖ਼ਾਲਸ ਰੰਗ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਨਾਮ ਵਰਤਾਈਆ। ਧਰਨੀ ਕਹੇ ਪ੍ਰਭੂ ਦੇ ਦੇ ਨਾਮ ਸਤਿ, ਸਤਿ ਸਤਿਵਾਦੀ ਸਭ ਦੀ ਝੋਲੀ ਪਾਈਆ। ਹਰ ਹਿਰਦੇ ਉਪਜੇ ਬ੍ਰਹਮ ਮਤ, ਪਾਰਬ੍ਰਹਮ ਮਿਲ ਕੇ ਵਜੇ ਵਧਾਈਆ। ਈਸ਼ ਜੀਵ ਝਗੜਾ ਰਹੇ ਨਾ ਤਤ, ਤਤਵ ਤਤ ਦੇ ਸਮਝਾਈਆ। ਕੂੜੀ ਕਿਰਿਆ ਵਿਚ ਨਾ ਉਬਲੇ ਰਤ, ਰਤਨ ਅਮੋਲਕ ਹੀਰੇ ਹਰਿਜਨ ਲੈ ਬਣਾਈਆ। ਤੂੰ ਸਰਬ ਕਲਾ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਕੂੜ ਕੁੜਿਆਰਾ ਮੇਰੇ ਉਤੋਂ ਮਥ, ਮਥਨ ਕਰ ਕੂੜ ਲੋਕਾਈਆ। ਮੇਰੇ ਖ਼ਾਲੀ ਵੇਖ ਲੈ ਹੱਥ, ਹੱਥੀਂ ਖ਼ਾਲੀ ਝੋਲੀ ਡਾਹੀਆ। ਵਸਤ ਅਮੋਲਕ ਕਿਰਪਾ ਨਿਧਾਨ ਹੋ ਕੇ ਘਤ, ਅਤੋਟ ਅਤੁਟ ਦੇ ਵਰਤਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਮੇਰੀ ਰਖਣੀ ਪਤ, ਪਤਿਪਰਮੇਸ਼ਵਰ ਤੇਰੇ ਅਗੇ ਵਾਸਤਾ ਪਾਈਆ। ਮੇਰੇ ਕੋਲ ਅਵਤਾਰ ਪੈਗ਼ੰਬਰਾਂ ਗੁਰੂਆਂ ਵਾਲੇ ਖ਼ਤ, ਜੋ ਹਰਫ਼ ਹਰੂਫ਼ ਨਜ਼ਰੀ ਆਈਆ। ਏਸੇ ਕਾਰਨ ਤੇਰੇ ਚਰਨ ਕਵਲ ਧਵਲ ਹੋ ਕੇ ਵਾਸਤਾ ਰਹੀ ਘਤ, ਧਰਨੀ ਧਰਤ ਆਪਣਾ ਸੀਸ ਨਿਵਾਈਆ। ਤੂੰ ਮੇਰੇ ਉਤੇ ਆਉਣਾ ਵਤ, ਬੇਵਤਨਾਂ ਦੇ ਮਾਲਕ ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਜੀਵ

ਜੰਤ ਵੇਖਣੇ ਟਹਿਣੀ ਪੱਤ, ਫਲ ਫੁਲ ਫੋਲ ਫੁਲਾਈਆ। ਤੂੰ ਮੇਰੀ ਜਾਨਣੀ ਮਿਤ ਗਤ, ਗਤ ਮਿਤ ਤੇਰੀ ਆਸ ਰਖਾਈਆ। ਧਰਨੀ ਕਹੇ ਆਪਣਾ ਵਾਅਦਾ ਤਕ ਲੈ ਜਿਸ ਕਾਰਨ ਗੋਬਿੰਦ ਹੰਢਾਇਆ ਤੇਰਾ ਸਥਰ ਸਥ, ਯਾਰੜੇ ਸੂਲਾਂ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੇਰਾ ਕਰ ਲੈ ਧੁਰ ਸੰਜੋਗ, ਸਤਿਜੁਗ ਵਿਛੜੀ ਕਲਜੁਗ ਲੈ ਮਿਲਾਈਆ। ਅੰਤਰ ਆਤਮ ਦੇ ਕੇ ਸਾਚਾ ਭੋਗ, ਬਿਨ ਰਸਨਾ ਰਸ ਚਖਾਈਆ। ਮੇਰਾ ਤੇਰਾ ਇਕੋ ਹੋਵੇ ਜੋਗ, ਜੁਗਤੀ ਜਗਤ ਦੇਣੀ ਸਮਝਾਈਆ। ਮੇਰੇ ਅੰਦਰੋਂ ਕਢ ਦੇ ਚਿੰਤਾ ਸੋਗ, ਗ਼ਮੀ ਗ਼ਮਖਾਰ ਹੋ ਕੇ ਦੇ ਮਿਟਾਈਆ। ਤੇਰਾ ਨਾਮ ਕਲਮਾ ਹੋਵੇ ਅਗਾਧ ਬੋਧ, ਬੁੱਧੀ ਤੋਂ ਪਰੇ ਕਰ ਪੜ੍ਹਾਈਆ। ਆਪਣੀ ਸ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਲੈ ਸੋਧ, ਵਦੀ ਸੁਦੀ ਵੰਡ ਨਾ ਕੋਇ ਵੰਡਾਈਆ। ਤੂੰ ਸੂਰਬੀਰ ਬਹਾਦਰ ਯੋਧਨ ਯੋਧ, ਯੁਧਿਸ਼ਟਰ ਦਾ ਲੇਖਾ ਪੂਰ ਕਰਾਈਆ। ਮੇਰੇ ਉਤੋਂ ਕਲਜੁਗ ਕੂੜੀ ਕਿਰਿਆ ਲਾਹ ਦੇ ਬੋਝ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਰਹਿਣ ਕੋਇ ਨਾ ਪਾਈਆ। ਏਕੰਕਾਰ ਇਕੋ ਤੇਰੀ ਰਖੀ ਓਟ, ਓੜਕ ਤੇਰੇ ਚਰਨ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਸ਼ਬਦ ਅਨਾਦਿ ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਸਾਂਝੇ ਯਾਰ ਸਾਹਿਬ ਸੁਆਮੀ ਅੰਤਰਜਾਮੀ ਇਕੋ ਤੇਰਾ ਸਤਿਗੁਰ ਸ਼ਬਦ ਬਹੁਤ, ਬਹੁਤੇ ਗੁਰੂ ਮੇਰੇ ਕੰਮ ਕਿਸੇ ਨਾ ਆਈਆ।

੨੮ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਤੇਜਭਾਨ ਦੇ ਗ੍ਰਹਿ ਸਈ ਕਲਾ ਜ਼ਿਲਾ ਜੰਮੂ

ਧਰਨੀ ਕਹੇ ਸੋ ਪੁਰਖ ਨਿਰੰਜਣ ਮੇਰੇ ਅਧਾਰੀਆ, ਆਦਿ ਜੁਗਾਦੀ ਤੇਰੀ ਆਸ ਰਖਾਈਆ। ਹਰਿ ਪੁਰਖ ਨਿਰੰਜਣ ਪਾਉਣੀ ਸਾਰੀਆ, ਮਹਾਸਾਰਥੀ ਹੋ ਕੇ ਵੇਖ ਵਖਾਈਆ। ਨਿਗਾਹ ਮਾਰ ਲੈ ਏਕੰਕਾਰੀਆ, ਅਕਲ ਕਲਧਾਰੀ ਧਿਆਨ ਲਗਾਈਆ। ਆਦਿ ਨਿਰੰਜਣ ਨਿਰਗੁਣ ਜੋਤ ਕਰ ਉਜਿਆਰੀਆ, ਉਜਾਲਾ ਹੋਵੇ ਥਾਉਂ ਥਾਈਂਆ। ਅਬਿਨਾਸ਼ੀ ਕਰਤੇ ਮੇਰੀ ਪਾਉਣੀ ਸਾਰੀਆ, ਸਾਜਣ ਹੋ ਕੇ ਸੰਗ ਬਣਾਈਆ। ਸ੍ਰੀ ਭਗਵਾਨ ਸੁਣ ਪੁਕਾਰੀਆ, ਪੁਨਹ ਪੁਨਹ ਸੀਸ ਨਿਵਾਈਆ। ਪਾਰਬ੍ਰਹਮ ਪ੍ਰਭ ਤੇਰੇ ਅਗੇ ਮੇਰੀਆਂ ਗਿਰਿਆਜ਼ਾਰੀਆਂ, ਬਿਨ ਨੇਤਰ ਲੋਚਨ ਨੈਣਾਂ ਨੀਰ ਵਹਾਈਆ। ਸਤਿਗੁਰ ਸ਼ਬਦ ਮੇਰੀਆਂ ਤਕ ਲੈ ਖ਼ੁਆਰੀਆਂ, ਦੁਖੀ ਹੋ ਕੇ ਰਹੀ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਮੇਰੇ ਲਹਿਣੇ ਦੇਣੇ ਤਕਣੇ ਕੀ ਹੁਕਮ ਸਚੀ ਸਰਕਾਰੀਆ, ਹਰਿ ਕਰਤਾ ਇਕ ਦ੍ਰਿੜਾਈਆ। ਅਵਤਾਰੋ ਵੇਖੋ ਕਿਸ ਬਿਧ ਪਰਮ ਪੁਰਖ ਦੀ ਆਉਣੀ ਵਾਰੀਆ, ਵਾਰਸ ਹੋ ਕੇ ਧਿਆਨ ਲਗਾਈਆ। ਪੈਗ਼ੰਬਰੋ ਉਸ ਮਹਿਬੂਬ ਦੀਆਂ ਦੱਸੋ ਯਾਰੀਆਂ, ਜੋ ਯਰਾਨੇ ਤੋੜ ਨਿਭਾਈਆ। ਗੁਰੂ ਗੁਰਦੇਵ ਪਰਦਿਆਂ ਵਿਚੋਂ ਪਰਦਾ ਲਾਹੋ ਕੀ ਖੇਲ ਧੁਰ ਦਰਬਾਰੀਆ, ਹਰਿ ਕਰਤਾ ਕੀ ਸੁਣਾਈਆ। ਸਤਿਜੁਗ ਤ੍ਰੇਤਾ ਦੁਆਪਰ ਮੇਰੇ ਉਤੇ ਖੇਲਾਂ ਹੋਈਆਂ ਨਿਆਰੀਆਂ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਕਲਜੁਗ ਅੰਤ ਦਹਿ ਦਿਸ਼ਾ ਰਾਤਾਂ ਅੰਧੇਰੀਆਂ ਕਾਲੀਆਂ, ਸਾਚਾ ਚੰਦ ਨਾ ਕੋਇ ਚਮਕਾਈਆ। ਕੀ ਆਸ਼ਾ ਰਖੀ ਅਸ਼ਟਭੁਜ ਜਵਾਲੀਆ, ਸਿੰਘ ਸ਼ੇਰ ਕੀ

ਜਣਾਈਆ। ਮਾਨਵ ਜ਼ਾਤੀ ਫਲ ਰਿਹਾ ਕਿਸੇ ਨਾ ਟਾਹਣੀਆਂ, ਪੱਤ ਫੁੱਲ ਗਏ ਕੁਮਲਾਈਆ। ਮੈਂ ਕੋਝੀ ਕਮਲੀ ਹੋਈ ਨਿਮਾਣੀਆਂ, ਨਿਮਰਤਾ ਵਿਚ ਸੀਸ ਨਿਵਾਈਆ। ਮੇਰੇ ਪਰਮ ਪੁਰਖ ਪਰਮਾਤਮ ਆਪਣੀਆਂ ਤਕ ਲੈ ਚਾਰੇ ਖਾਣੀਆਂ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਈਆ। ਨਿਗਾਹ ਮਾਰ ਲੈ ਚਾਰੇ ਬਾਣੀਆਂ, ਪਰਾ ਪਸੰਤੀ ਮਧਮ ਬੈਖਰੀ ਵੇਖ ਵਖਾਈਆ। ਚੌਥੇ ਜੁਗ ਦਰ ਤੇਰੇ ਬਣੀ ਸਵਾਲੀਆ, ਭਿਖਾਰਨ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਦਰ ਆਪ ਸੁਹਾਈਆ। ਧਰਨੀ ਕਹੇ ਮੇਰਾ ਦਰਦੀਆ ਵੰਡ ਲੈ ਦਰਦ, ਦੀਨ ਦੁਨੀ ਵੇਖ ਵਖਾਈਆ। ਤੂੰ ਯੋਧਾ ਸੂਰਬੀਰ ਮਰਦਾਨਾ ਮਰਦ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਮੇਰੇ ਉਤੋਂ ਸ਼ਰਅ ਛੁਰੀ ਮੇਟ ਦੇ ਕਰਦ, ਕ਼ਤਲਗਾਹ ਦਾ ਪੰਧ ਮੁਕਾਈਆ। ਮੇਰੀ ਚਰਨ ਕਵਲ ਧਵਲ ਨਿਮਾਣੀ ਦੀ ਅਰਜ਼, ਆਰਜ਼ੂ ਤੇਰੇ ਅਗੇ ਟਿਕਾਈਆ। ਜੁਗ ਬਦਲਣਾ ਤੇਰਾ ਫ਼ਰਜ਼, ਫ਼ਾਜ਼ਲ ਹੋ ਕੇ ਵੇਖ ਵਖਾਈਆ। ਤੇਰਾ ਖੇਲ ਤਕਣਾ ਅਸਚਰਜ, ਅਚਰਜ ਲੀਲਾ ਦੇਣੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਧਰਨੀ ਕਹੇ ਮੇਰੇ ਸਤਿਗੁਰ ਸਾਹਿਬ ਗੁਸਈਂਆ, ਗਹਿਰ ਗੰਭੀਰ ਤੇਰੀ ਸਰਨਾਈਆ। ਜੋਤੀ ਜਾਤੇ ਪੁਰਖ ਬਿਧਾਤੇ ਮੇਰੀ ਪਕੜ ਲੈ ਬਹੀਂਆ, ਬਾਹੂ ਬਲ ਆਪਣਾ ਨਾਲ ਮਿਲਾਈਆ। ਕਲਜੁਗ ਕੂੜੀ ਕਿਰਿਆ ਡੋਬ ਦੇ ਨਈਆ, ਨੌਕਾ ਨਾਮ ਆਪਣੀ ਇਕ ਚਲਾਈਆ। ਮੇਰਾ ਲਹਿਣਾ ਦੇਣਾ ਲੇਖਾ ਤਕ ਲੈ ਕੱਢਕੇ ਆਪਣੀ ਵਹੀਆ, ਹਿਸਾਬ ਅੰਕੜਿਆਂ ਨਾਲ ਮਿਲਾਈਆ। ਮੈਂ ਸਰਨ ਸਰਨਾਈ ਇਕੋ ਤੇਰੀ ਪਈਆਂ, ਪਾਰਬ੍ਰਹਮ ਤੇਰੀ ਧੂੜੀ ਖ਼ਾਕ ਰਮਾਈਆ। ਗੋਬਿੰਦ ਦੀ ਧਾਰ ਲੰਘ ਗਿਆ ਢਈਆ, ਢੋਲਾ ਤੈਨੂੰ ਰਹੀ ਸੁਣਾਈਆ। ਮੇਰੇ ਉਤੇ ਤੇਰਾ ਸਤਿਗੁਰ ਸ਼ਬਦ ਇਕੋ ਹੋਵੇ ਗਵਈਆ, ਗਾਇਨ ਕਰੇ ਥਾਉਂ ਥਾਈਂਆ। ਮੈਂ ਧਰਨ ਨਿਮਾਣੀ ਜਗਤ ਜਗਿਆਸੂਆਂ ਮਈਆ, ਮਮਤਾ ਵਿਚ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਖੋਲ੍ਹ ਦੁਆਰਾ ਧਰਮ, ਧਰਮ ਧਰਮ ਦੀ ਧਾਰ ਇਕ ਪਰਗਟਾਈਆ। ਜਿਥੇ ਦ੍ਰਿਸ਼ਟੀ ਰਹੇ ਮੂਲ ਨਾ ਚਰਮ, ਚੰਮ ਦ੍ਰਿਸ਼ਟੀ ਦੇਣੀ ਮੁਕਾਈਆ। ਮਾਨਵ ਜ਼ਾਤੀ ਮੇਟ ਦੇ ਭਰਮ, ਭਾਂਡਾ ਭਰਮ ਭੌ ਭਨਾਈਆ। ਮੇਰਾ ਪਵਿਤ੍ਰ ਕਰਨਾ ਕਰਮ, ਕਰਮ ਕਾਂਡ ਦਾ ਡੇਰਾ ਢਾਈਆ। ਸਤਿਜੁਗ ਸਾਚੇ ਦੇ ਦੇ ਜਰਮ, ਆਪ ਬਣ ਜਣੇਂਦੀ ਮਾਈਆ। ਮੇਰੇ ਸੀਨੇ ਟਕਾਉਣਾ ਆਪਣਾ ਚਰਨ, ਚਰਨੋਦਕ ਜਾਮ ਦੇਣਾ ਪਿਆਈਆ। ਨੇਤਰ ਖੋਲ੍ਹ ਦੇ ਹਰਨ ਫਰਨ, ਨਿਜ ਲੋਚਨ ਨੈਣ ਕਰ ਰੁਸ਼ਨਾਈਆ। ਤੂੰ ਸਤਿਗੁਰ ਤਾਰਨ ਤਰਨ, ਤਾਰਨਹਾਰ ਤੇਰੀ ਵਡਿਆਈਆ। ਮੈਂ ਚਾਹੁੰਦੀ ਮੇਰੇ ਉਤੇ ਤੇਰੇ ਜੀਵ ਜੰਤ ਸਾਧ ਸੰਤ ਤੇਰਾ ਇਕੋ ਢੋਲਾ ਪੜ੍ਹਨ, ਤੂੰ ਮੇਰਾ ਮੈਂ ਤੇਰਾ ਦੂਜਾ ਰਾਗ ਨਾ ਕੋਇ ਜਣਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੇਰੀ ਮੰਜ਼ਲ ਚੜ੍ਹਨ, ਪਰਵਰਦਿਗਾਰ ਸਾਂਝੇ ਯਾਰ ਤੇਰਾ ਦਰਸ਼ਨ ਪਾਈਆ। ਸਚਖੰਡ ਦੁਆਰ ਏਕੰਕਾਰ ਦਰਗਾਹ ਸਾਚੀ ਵੜਨ, ਸਾਚੇ ਧਾਮ ਮਿਲ ਕੇ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਝਟ ਕਲਜੁਗ ਆ ਗਿਆ ਕੀ ਧਰਨੀਏ ਮੰਗੇਂ ਮੰਗਾਂ, ਮੈਨੂੰ ਦੇ ਜਣਾਈਆ। ਮੇਰੇ ਨਾਲੋਂ ਤੈਨੂੰ ਕੇਹੜਾ ਸਮਾਂ ਮਿਲੇਗਾ ਚੰਗਾ, ਚੰਗੀ ਤਰਹ ਦੇ ਦ੍ਰਿੜਾਈਆ। ਔਹ ਵੇਖ ਲੈ ਕੀ ਖੇਲ ਹੋਇਆ ਜਮਨਾ ਸੁਰਸਤੀ ਗੰਗਾ, ਗੰਗੋਤਰੀ ਰਹੀ

ਸੁਣਾਈਆ। ਨਾਰੀ ਪੁਰਸ਼ ਜਿਨ੍ਹਾਂ ਵਿਚ ਨਹਾਉਂਦਾ ਨੰਗਾ, ਪਰਦਾ ਉਪਰ ਨਾ ਕੋਇ ਟਿਕਾਈਆ। ਪੰਡਤਾਂ ਪਾਂਧਿਆਂ ਹਾਲ ਹੋ ਗਿਆ ਮੰਦਾ, ਸ਼ਾਸਤਰ ਵਿਦਿਆ ਨਾ ਕੋਇ ਵਡਿਆਈਆ। ਜਗਤ ਜਗਿਆਸੂਆਂ ਨੇਤਰ ਹੋ ਗਿਆ ਅੰਧਾ, ਇਹ ਮੇਰੀ ਬੇਪਰਵਾਹੀਆ। ਮਮਤਾ ਲਾਲਚ ਬਣਾਇਆ ਧੰਦਾ, ਧਰਮ ਦੀ ਧਾਰ ਰਹਿਣ ਕੋਇ ਨਾ ਪਾਈਆ। ਮਨੂਆ ਮਨ ਵਾਸਨਾ ਵਿਚ ਕੀਤਾ ਗੰਦਾ, ਪਤਤ ਪੁਨੀਤ ਨਾ ਕੋਇ ਕਰਾਈਆ । ਸਾਚੀ ਮੰਜ਼ਲ ਚੜ੍ਹ ਸਕੇ ਕੋਈ ਨਾ ਪੌੜੀ ਡੰਡਾ, ਡੰਡਾਵਤ ਸਭ ਦੀ ਦਿਤੀ ਬਦਲਾਈਆ। ਆਤਮਾ ਪਰਮਾਤਮਾ ਨਾਲੋਂ ਕੀਤਾ ਰੰਡਾ, ਕੰਤ ਸੁਹਾਗ ਨਾ ਕੋਇ ਹੰਢਾਈਆ। ਕਲਜੁਗ ਕਹੇ ਧਰਨੀਏ ਜਿਧਰ ਵੇਖੇਂ ਤੇਰੇ ਉਤੇ ਖੇਲ ਖਿਲਾਇਆ ਭੇਖ ਪਾਖੰਡਾ, ਮੇਰੇ ਵਰਗਾ ਖਿਲਾੜੀ ਨਜ਼ਰ ਕੋਇ ਨਾ ਆਈਆ। ਜੇ ਤੂੰ ਮੇਰਾ ਅੰਤ ਕਰਾਉਣਾ ਚਾਹੁੰਦੀ ਤੇ ਵੇਖਣ ਵਾਲੀ ਕੰਢਾ, ਕੰਢੀ ਘਾਟ ਦਿਆਂ ਜਣਾਈਆ। ਨੌ ਖੰਡ ਪ੍ਰਿਥਮੀ ਖੜਕੇ ਖੰਡਾ, ਖੰਡਰ ਦਿਸੇ ਤੇਰੀ ਖ਼ਲਕ ਖ਼ੁਦਾਈਆ। ਸੋਹਣੀਆਂ ਪਾਵਣ ਵਾਲਾ ਵੰਡਾਂ, ਹਿੱਸੇ ਧੁਰ ਦੇ ਹੁਕਮ ਨਾਲ ਜਣਾਈਆ। ਆਪਣਾ ਲਹਿਣਾ ਦੇਣਾ ਹਿਸਾਬ ਅਗਲਾ ਕੱਢਾਂ, ਕੱਢਕੇ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਕਲਜੁਗ ਕਹੇ ਧਰਨੀਏ ਮੇਰਾ ਸਭ ਤੋਂ ਵਖਰਾ ਅਸੂਲ, ਅਸਲ ਦਿਆਂ ਜਣਾਈਆ। ਮੇਰੀ ਕਰਨੀ ਨੂੰ ਕੋਈ ਨਾ ਜਾਵੇ ਭੂਲ, ਅਗਲੇ ਜੁਗ ਗਾਵਣ ਚਾਈਂ ਚਾਈਂਆ। ਮੈਂ ਮਾਣ ਰਹਿਣ ਨਹੀਂ ਦਿਤਾ ਸ਼ੰਕਰ ਵਾਲੀ ਤ੍ਰਿਸੂਲ, ਤ੍ਰੈਲੋਕੀ ਰੰਗ ਨਾ ਕੋਇ ਰੰਗਾਈਆ। ਮਿਲਣ ਦਿਤਾ ਨਹੀਂ ਕੰਤ ਕੰਤੂਹਲ, ਆਤਮ ਪਰਮਾਤਮ ਸੰਗ ਨਾ ਕੋਇ ਬਣਾਈਆ। ਸ਼ਬਦ ਪੰਘੂੜਾ ਸਕੇ ਨਾ ਕੋਈ ਝੂਲ, ਹੁਲਾਰਾ ਹਕ ਨਾ ਕੋਇ ਰਖਾਈਆ। ਸਤਿਗੁਰ ਚਰਨ ਦੀ ਮਸਤਕ ਲਾ ਸਕੇ ਕੋਈ ਨਾ ਧੂਲ, ਧੂੜੀ ਖ਼ਾਕ ਨਾ ਕੋਇ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਕਲਜੁਗ ਕਹੇ ਧਰਨੀਏ ਜੇ ਮੇਲਾ ਵੇਖਣਾ ਅੰਤ ਅਖ਼ੀਰ, ਆਖ਼ਰ ਦਿਆਂ ਦ੍ਰਿੜਾਈਆ। ਤੇਰੇ ਨੇਤਰ ਵਗਣਾ ਨੀਰ, ਨੈਣ ਹੰਝੂਆਂ ਹਾਰ ਬਣਾਈਆ। ਮੇਰੇ ਕੋਲ ਬੜੀ ਅਨੋਖੀ ਤਦਬੀਰ, ਤਰੀਕ਼ਾ ਸਮਝ ਕਿਸੇ ਨਾ ਆਈਆ। ਜੋ ਪਿਛਲੀ ਕੀਤੀ ਉਤੇ ਮਾਰਨੀ ਲਕੀਰ, ਪਿਛਲਾ ਲੇਖਾ ਪੂਰ ਦੇਣਾ ਮੁਕਾਈਆ। ਆਪਣੇ ਕੂੜ ਦਾ ਮਾਰਨਾ ਤੀਰ, ਅਣਿਆਲਾ ਇਕ ਵਖਾਈਆ। ਜਿਸ ਲਹਿਣਾ ਦੇਣਾ ਮੁਕਾਉਣਾ ਪੈਗ਼ੰਬਰ ਪੀਰ, ਸ਼ਰਅ ਸ਼ਰੀਅਤ ਵਿਚੋਂ ਮਿਟਾਈਆ। ਮਾਨਵ ਜ਼ਾਤੀ ਮਿਲੇ ਕੋਈ ਨਾ ਧੀਰ, ਧੀਰਜ ਸਕੇ ਨਾ ਕੋਇ ਰਖਾਈਆ। ਕਿਸੇ ਹੱਥ ਨਹੀਂ ਆਉਣਾ ਨੀਰ, ਜਲ ਥਲ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਕਲਜੁਗ ਕਹੇ ਧਰਨੀਏ ਮੈਂ ਬੜਾ ਚਾਲਾਕ, ਚਾਲਾਕੀ ਸਮਝ ਕਿਸੇ ਨਾ ਆਈਆ। ਤੂੰ ਮਿੱਟੀ ਦਿਸਣ ਵਾਲੀ ਖ਼ਾਕ, ਖ਼ਾਕੇ ਤੈਨੂੰ ਦਿਆਂ ਦ੍ਰਿੜਾਈਆ। ਜ਼ਰਾ ਮੇਰੇ ਵਲ ਝਾਕ, ਨੇਤਰ ਨੈਣ ਅੱਖ ਮਟਕਾਈਆ। ਪੰਚ ਵਿਕਾਰਾ ਮੇਰਾ ਮਿਤਰ ਪਿਆਰਾ ਸਾਕ, ਸੱਜਣ ਕੂੜ ਕੁੜਿਆਰਾ ਨਾਲ ਮਿਲਾਈਆ। ਮੈਂ ਮਾਇਆ ਮਮਤਾ ਨਾਲ ਕਰਾਂ ਟਾਕ, ਦੂਸਰ ਅੱਖ ਨਾ ਕਦੇ ਮਿਲਾਈਆ। ਮੇਰਾ ਸਭ ਦੇ ਨਾਲ ਵਾਅਦਾ ਵੇਖ ਲੈ ਭਵਿਖਤਾਂ ਨਾਲ ਵਾਕ, ਵਾਕਫ਼ਿਕਾਰ ਹੋ ਕੇ ਦਿਆਂ ਜਣਾਈਆ। ਮੈਨੂੰ ਯਾਦ ਕੀਤਾ ਹਜ਼ਰਤ ਈਸਾ ਆਪਣੇ ਉਤੇ ਕਲਾਕ, ਕਲਾਧਾਰੀ ਕਲਜੁਗ ਕੀ ਆਪਣੀ ਕਲ ਵਰਤਾਈਆ। ਜਿਸ ਦੀਨ ਮਜ਼੍ਹਬ ਦਾ ਪੈਗ਼ੰਬਰਾਂ ਨਾਲੋਂ ਕਰਨਾ ਤਲਾਕ਼, ਅਗਲਾ ਸੰਗੀ ਨਜ਼ਰ ਕੋਇ ਨਾ ਆਈਆ। ਰੂਹ ਬੁਤ ਰਹਿਣ ਦੇਣਾ ਨਹੀਂ ਕੋਈ ਪਾਕ, ਪਲੀਤ

ਕਰਾਂ ਖ਼ਲਕ ਖ਼ੁਦਾਈਆ। ਮੇਰੇ ਹੁਕਮ ਦੇ ਸਾਰੇ ਹੋਣੇ ਚਾਕ, ਚਾਕਰ ਕਰਾਂ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ । ਕਲਜੁਗ ਕਹੇ ਧਰਨੀਏ ਮੈਨੂੰ ਵੇਖ ਲੈ ਮੈਂ ਸੂਰਬੀਰ ਬਹਾਦਰ, ਯੋਧਾ ਇਕ ਅਖਵਾਈਆ। ਜਿਸ ਨੂੰ ਮਾਣ ਦਿਤਾ ਕਰੀਮ ਕ਼ਾਦਰ, ਕ਼ੁਦਰਤ ਦਾ ਕ਼ਾਦਰ ਦਏ ਵਡਿਆਈਆ। ਤੂੰ ਮੈਨੂੰ ਦੇ ਆਦਰ, ਆਦਰਸ਼ ਤੈਨੂੰ ਆਪਣਾ ਦਿਆਂ ਵਖਾਈਆ। ਮੇਰਾ ਕਰਮ ਹੋਇਆ ਉਜਾਗਰ, ਕੂੜੀ ਕਿਰਿਆ ਵਜੀ ਵਧਾਈਆ। ਮੈਂ ਸਾਰੀ ਸ੍ਰਿਸ਼ਟੀ ਕੀਤੀ ਆਪਣੇ ਵਿਕਾਰ ਵਾਲੀ ਸੌਦਾਗਰ, ਘਰ ਘਰ ਕੂੜ ਵਸਤ ਦਿਤੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ । ਧਰਨੀ ਕਹੇ ਕਲਜੁਗ ਕਿਉਂ ਕੂੜ ਦਾ ਪਾਵੇਂ ਰੌਲਾ, ਕੂਕ ਕੂਕ ਸੁਣਾਈਆ। ਆਪਣਾ ਤਕ ਲੈ ਇਕ਼ਰਾਰ ਕੌਲਾ, ਕਵਲ ਨੈਣ ਕੀ ਜਣਾਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਮੌਲਾ, ਨੂਰ ਨੁਰਾਨਾ ਨੂਰ ਅਲਾਹੀਆ। ਉਹ ਮੇਰੇ ਉਤੇ ਤੇਰਾ ਭਾਰ ਕਰੇ ਹੌਲਾ, ਨੌ ਖੰਡ ਸੱਤ ਦੀਪ ਰਹਿਣ ਕੋਇ ਨਾ ਪਾਈਆ। ਜਿਸ ਦਾ ਸਚ ਦੁਆਰ ਇਕੋ ਤੇ ਇਕੋ ਹੋਣਾ ਢੋਲਾ, ਨਾਮ ਨਿਧਾਨਾ ਇਕ ਦ੍ਰਿੜਾਈਆ। ਉਹ ਦੀਨ ਦੁਨੀ ਵਿਚ ਜੋਤੀ ਜਾਤਾ ਆਪਣਾ ਬਦਲੇ ਚੋਲਾ, ਚੋਜੀ ਆਪਣਾ ਖੇਲ ਖਿਲਾਈਆ। ਜਿਸ ਦਾ ਅਵਤਾਰ ਪੈਗ਼ੰਬਰ ਗੁਰੂ ਬਣਿਆ ਗੋਲਾ, ਸੇਵਕ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਧਰਨੀ ਕਹੇ ਕਲਜੁਗ ਤੇਰਾ ਵਕ਼ਤ ਰਹਿ ਗਿਆ ਥੋੜ੍ਹਾ, ਥੁੜਿਆ ਥਿੜਕਿਆ ਤੈਨੂੰ ਦਿਆਂ ਜਣਾਈਆ। ਕੂੜ ਨਾਲ ਤੇਰਾ ਨਹੀਂ ਰਹਿਣਾ ਜੋੜਾ, ਜੋੜੀ ਗੰਢ ਨਾ ਕੋਇ ਬੰਧਾਈਆ। ਔਹ ਤਕ ਲੈ ਸੱਸੇ ਵਾਲਾ ਹੋੜਾ, ਸੋ ਪੁਰਖ ਕੀ ਸਮਝਾਈਆ। ਜੋ ਹੰ ਬ੍ਰਹਮ ਦਾ ਮਾਲਕ ਹੋ ਕੇ ਬਹੁੜਾ, ਦੋ ਜਹਾਨਾਂ ਵੇਖ ਵਖਾਈਆ। ਤੇਰਾ ਰਸ ਰਹਿਣ ਨਾ ਦੇਵੇ ਕੌੜਾ, ਕੂੜੀ ਕਿਰਿਆ ਬਾਹਰ ਕਢਾਈਆ। ਜੋਤੀ ਜਾਤਾ ਬਣਕੇ ਬ੍ਰਾਹਮਣ ਗੌੜਾ, ਵੇਦ ਵਿਆਸਾ ਲੇਖਾ ਪੂਰ ਕਰਾਈਆ । ਤੇਰਾ ਮਾਰਗ ਅਗੇ ਰਹੇ ਨਾ ਸੌੜਾ, ਭੀੜੀ ਗਲੀ ਦਏ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਕਲਜੁਗ ਤੇਰਾ ਵਕ਼ਤ ਗਿਆ ਲੰਘ, ਸਦੀ ਚੌਧਵੀਂ ਬੀਸਵੀਂ ਦਏ ਗਵਾਹੀਆ। ਤੇਰੇ ਟੁਟਣ ਵਾਲੇ ਅੰਗ, ਅੰਗੀਕਾਰ ਨਜ਼ਰ ਕੋਇ ਨਾ ਆਈਆ। ਤੇਰਾ ਬਦਲਣ ਵਾਲਾ ਰੰਗ, ਕੂੜੀ ਕਿਰਿਆ ਰੰਗਤ ਦਏ ਮਿਟਾਈਆ। ਤੇਰਾ ਅੰਤਮ ਹੋਣ ਵਾਲਾ ਜੰਗ, ਜੰਗਜੂ ਹੋਇਆ ਧੁਰਦਰਗਾਹੀਆ। ਕੁਝ ਅੰਤ ਅਖ਼ੀਰੀ ਉਸ ਤੋਂ ਲੈ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਜੇਹੜਾ ਤੇਰੀ ਕਟੇ ਭੁਖ ਨੰਗ, ਕੂੜੀ ਤ੍ਰਿਸ਼ਨਾ ਦਏ ਮਿਟਾਈਆ। ਤੇਰਾ ਭਾਗ ਹੋਣ ਨਾ ਦੇਵੇ ਮੰਦ, ਮੰਦ ਭਾਗਿਆਂ ਲਏ ਤਰਾਈਆ। ਉਸ ਨਿਸ਼ਾਨ ਮੇਟਣਾ ਤਾਰਾ ਚੰਦ, ਉਮਤ ਨਬੀ ਰਸੂਲ ਦੀ ਦਏ ਗਵਾਹੀਆ। ਧਰਨੀ ਕਹੇ ਮੇਰਾ ਖ਼ੁਸ਼ੀ ਕਰੇ ਬੰਦ ਬੰਦ, ਬੰਦਗੀ ਦੀਨ ਦੁਨੀ ਬਦਲਾਈਆ। ਦੀਨ ਮਜ਼੍ਹਬ ਦੀ ਰਹਿਣ ਨਾ ਦੇਵੇ ਕੰਧ, ਸ਼ਰਅ ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਜਗਤ ਜਹਾਨ ਹੋਏ ਕੋਈ ਨਾ ਅੰਧ, ਅੰਧ ਅਗਿਆਨ ਦਏ ਮਿਟਾਈਆ । ਜਿਸ ਦੇ ਹੁਕਮ ਵਿਚ ਸਾਰੇ ਹੋਣ ਪਾਬੰਦ, ਸਿਰ ਸਕੇ ਨਾ ਕੋਇ ਉਠਾਈਆ। ਉਸ ਨੇ ਸਭ ਦਾ ਢੋਲਾ ਗਾਉਣਾ ਛੰਦ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਤੂੰ ਮੇਰੇ ਉਤੋਂ ਜਾਣਾ ਵੰਞ, ਵੰਝ ਮੁਹਾਣਿਆਂ ਹਾਥ ਕੋਇ ਨਾ ਆਈਆ। ਅੰਤ

ਵਿਛੜਨ ਲੱਗਿਆਂ ਕਲਜੁਗਾ ਕਰੀਂ ਮੂਲ ਨਾ ਰੰਜ, ਰੰਜਸ਼ ਆਪਣੇ ਵਿਚ ਰਖਾਈਆ। ਆਪਣੀ ਝੋਲੀ ਪਾ ਕੇ ਲੈ ਜਾਣਾ ਵਿਕਾਰਾ ਪੰਜ, ਕਾਮ ਕਰੋਧ ਲੋਭ ਮੋਹ ਹੰਕਾਰ ਆਪਣੀ ਗੋਦ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਧਰਨੀ ਕਹੇ ਕਲਜੁਗ ਪ੍ਰਭ ਖੇਲੇ ਖੇਲ ਨਿਆਰਾ, ਨਿਰਾਕਾਰ ਨਿਰੰਕਾਰ ਬੇਪਰਵਾਹੀਆ। ਜਿਨ੍ਹ ਸਤਿਜੁਗ ਸਚ ਪਰਗਟਾਉਣਾ ਦੁਬਾਰਾ, ਦੋਹਰੀ ਆਪਣੀ ਕਲ ਵਰਤਾਈਆ। ਮੇਰੇ ਉਤੇ ਭਗਤ ਸੁਹੇਲੇ ਮੇਲੇ ਨਾਲ ਸ਼ਬਦ ਇਸ਼ਾਰਾ, ਸੋਈ ਸੁਰਤੀ ਆਪ ਉਠਾਈਆ। ਤੇਰਾ ਅੰਧ ਅੰਧੇਰਾ ਮੇਟੇ ਅੰਧਿਆਰਾ, ਨੂਰੀ ਚੰਦ ਕਰੇ ਰੁਸ਼ਨਾਈਆ। ਸ਼ਬਦ ਅਨਾਦੀ ਦੇ ਧੁਨਕਾਰਾ, ਧੁਨ ਆਤਮਕ ਰਾਗ ਸੁਣਾਈਆ। ਅੰਮ੍ਰਿਤ ਰਸ ਬਖ਼ਸ਼ ਕੇ ਠੰਢਾ ਠਾਰਾ, ਜਗਤ ਤ੍ਰਿਸ਼ਨਾ ਕੂੜ ਬੁਝਾਈਆ। ਭਗਤ ਸੁਹੇਲੇ ਬਣਾ ਆਪਣਾ ਪਰਿਵਾਰਾ, ਪਰਮ ਪੁਰਖ ਪ੍ਰਭ ਵੇਖੇ ਚਾਈਂ ਚਾਈਂਆ। ਦੀਨ ਦਿਆਲ ਹੋ ਕੇ ਦੇਵੇ ਚਰਨ ਸਹਾਰਾ, ਚਰਨ ਕਵਲ ਇਕ ਸਰਨਾਈਆ। ਸਾਚੇ ਨਾਮ ਦਾ ਦੇ ਜੈਕਾਰਾ, ਜੈ ਜੈਕਾਰ ਕਰਾਈਆ। ਭਗਤ ਵਛਲ ਬਣ ਗਿਰਧਾਰਾ, ਗਿਰਵਰ ਆਪਣਾ ਰੰਗ ਰੰਗਾਈਆ। ਭੇਦ ਖੁਲ੍ਹਾ ਕੇ ਪੁਰਖ ਨਾਰਾ, ਨਰ ਨਰਾਇਣ ਹੋ ਕੇ ਵੇਖ ਵਖਾਈਆ । ਜੋਤੀ ਜਾਤਾ ਹੋ ਕੇ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਨੂੰ ਸਭ ਨੇ ਮੰਨਿਆ ਕਲ ਕਲਕੀ ਅਵਤਾਰਾ, ਨਿਹਕਲੰਕ ਇਕ ਅਖਵਾਈਆ। ਅਮਾਮ ਅਮਾਮਾ ਹੋਇਆ ਜ਼ਾਹਰਾ, ਜ਼ਾਹਰ ਜ਼ਹੂਰ ਡਗਮਗਾਈਆ। ਉਹ ਤੇਰਾ ਲਹਿਣਾ ਦੇਣਾ ਰਿਹਾ ਵਿਚਾਰਾ, ਛੁਪਿਆ ਰਹਿਣ ਕੁਛ ਨਾ ਪਾਈਆ। ਹੁਕਮ ਸੰਦੇਸ਼ਾ ਦੇਵੇ ਆਪਣੀ ਧਾਰਾ, ਧਰਮ ਦੀ ਧਾਰ ਨਾਲ ਸੁਣਾਈਆ। ਕਲਜੁਗ ਕਹੇ ਧਰਨੀਏ ਮੈਂ ਵੀਂ ਉਸ ਦੇ ਹੁਕਮ ਦੀ ਕਰਾਂ ਇੰਤਜ਼ਾਰਾ, ਬੈਠਾ ਰਾਹ ਤਕਾਈਆ। ਕਿਸ ਵੇਲੇ ਆਵੇ ਮੇਰਾ ਪਰਵਰਦਿਗਾਰਾ, ਨੂਰ ਨੁਰਾਨਾ ਨੂਰ ਅਲਾਹੀਆ। ਪਾਰਬ੍ਰਹਮ ਪਤਿਪਰਮੇਸ਼ਵਰ ਮੇਰੀ ਪਾਵੇ ਸਾਰਾ, ਪੁਰਖ ਅਕਾਲਾ ਦੀਨ ਦਿਆਲਾ ਦਇਆ ਕਮਾਈਆ । ਮੈਂ ਉਸ ਦੀ ਚਰਨ ਧੂੜ ਮਸਤਕ ਲਾਵਾਂ ਛਾਰਾ, ਧੂੜੀ ਖ਼ਾਕ ਰਮਾਈਆ। ਭਗਤ ਭਗਤਾਂ ਨਾਲ ਮਿਲਕੇ ਤੂੰ ਮੇਰਾ ਮੈਂ ਤੇਰਾ ਲਾਵਾਂ ਜੈਕਾਰਾ, ਜੈ ਜੈ ਕਾਰ ਵਿਚ ਆਪਣਾ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਝਟ ਨਾਰਦ ਆ ਗਿਆ ਕਹੇ ਕਲਜੁਗ ਕੀ ਧਰਨੀ ਨਾਲ ਕਰੇਂ ਬਾਤ, ਮਿਤਰਾ ਦੇ ਸਮਝਾਈਆ। ਤੂੰ ਕੀ ਕਰਮ ਕੀਤਾ ਲੋਕਮਾਤ, ਮਾਤਰ ਭੂਮੀ ਦਏ ਗਵਾਹੀਆ। ਨਿਗਾਹ ਮਾਰ ਲੈ ਅੱਜ ਦੀ ਰਾਤ, ਬਿਨ ਨੇਤਰ ਨੈਣਾਂ ਨੈਣ ਉਠਾਈਆ। ਕੀ ਹੁਕਮ ਸੰਦੇਸ਼ਾ ਦੇਵੇ ਕਮਲਾਪਾਤ, ਪਤਿਪਰਮੇਸ਼ਵਰ ਕੀ ਸਮਝਾਈਆ। ਬਿਨ ਨੇਤਰ ਲੋਚਨ ਨੈਣਾਂ ਮਾਰ ਲੈ ਝਾਤ, ਬਿਨ ਅੱਖੀਆਂ ਅੱਖ ਉਠਾਈਆ। ਜੋ ਲੇਖਾ ਲਿਖਿਆ ਜਾਏ ਨਾਲ ਕ਼ਲਮ ਦਵਾਤ, ਸ਼ਾਹੀ ਸ਼ਹਾਦਤ ਦਏ ਭੁਗਤਾਈਆ। ਉਹ ਪੁਰਖ ਅਕਾਲਾ ਦੀਨ ਦਿਆਲਾ ਅੰਤ ਭਗਤਾਂ ਪੁਛੇ ਵਾਤ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਈਆ। ਕਲਜੁਗ ਕਹੇ ਨਾਰਦਾ, ਮੇਰਾ ਵੀ ਓਹੋ ਬਾਪ, ਪਿਤਾ ਇਕੋ ਇਕ ਅਖਵਾਈਆ। ਜਿਸ ਦਾ ਬਿਨ ਰਸਨਾ ਕਰਾਂ ਜਾਪ, ਢੋਲਾ ਧੁਰਦਰਗਾਹੀਆ। ਮੈਂ ਬੜਾ ਖ਼ੁਸ਼, ਮੇਰੀ ਬਦਲੀ ਪਰਮ ਪੁਰਖ ਨੇ ਕਰਨੀ ਆਪ, ਅਵਤਾਰ ਪੈਗ਼ੰਬਰਾਂ ਗੁਰੂਆਂ ਸੰਗ ਨਾ ਕੋਇ ਬਣਾਈਆ। ਮੇਰਾ ਮਾਲਕ ਹੋ ਕੇ ਪੁਛੇ ਬਾਤ, ਸੁਆਮੀ ਹੋ ਕੇ ਦਏ ਵਡਿਆਈਆ। ਮੈਂ ਵੀ ਸਚਖੰਡ ਸਤਿਜੁਗ ਤ੍ਰੇਤਾ ਦੁਆਪਰ ਨਾਲ ਮਿਲ ਕੇ ਆਪਣਾ ਸੁਹਾਵਾਂ ਪਰਾਂਤ, ਸੋਹਣੇ ਦਰ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵਣਹਾਰਾ ਬੂੰਦ ਸਵਾਂਤ, ਅੰਮ੍ਰਿਤ ਅੰਮਿਉਂ ਰਸ ਅਨਰਸ ਆਪਣਾ ਆਪ ਪਿਆਈਆ।

੨੯ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਸ਼ਿਵ ਸਿੰਘ ਦੇ ਗ੍ਰਹਿ ਸਈ ਕਲਾਂ ਜ਼ਿਲਾ ਜੰਮੂ

ਧਰਨੀ ਕਹੇ ਧੁਰ ਦਾ ਪਤੀਆ ਆਇਆ ਹੂ, ਉਹਾਂ ਈਹਾਂ ਆਪਣਾ ਖੇਲ ਖਿਲਾਇਓ ਰੀ। ਜੋਗੀਆ ਯਤੀਆ ਜੋਬਨਵੰਤੀਆ ਵੇਸ ਵਟਾਇਉ ਊ, ਜ਼ਮਨੇ ਜ਼ੂ ਨੂਰੇ ਨਿਜ਼ਾ ਨੂਰ ਨੂਰ ਰੁਸ਼ਨਾਇਓ ਰੀ। ਭਗਵਨ ਸ਼ਾਹੋ ਬੇਪਰਵਾਹੂ ਆਪਣਾ ਖੇਲ ਖਿਲਾਇਉ ਊ, ਪਰਵਰਦਿਗਾਰ ਮਵਿਜ਼ਲੀ ਜ਼ੂ ਜ਼ਹਕਾ ਜ਼ਹੀ ਜੁਹੀਨਾ ਹੀ ਸ਼ਬਦੀ ਸਈਆ ਮੋਕੋ ਬੀਨਾ ਪਰਦਾ ਆਪ ਉਠਾਇਉ ਰੀ। ਮੁਰਸ਼ਦ ਮਹਿਬਾਨੇ ਮਹਿਬੂਬ ਨੂਰ ਰੁਸ਼ਨਾਇਉ ਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਇਉ ਰੀ। ਕਰਨੀ ਕਾਰ ਕਮਾਵਤ ਰੇ। ਭੇਵ ਅਭੇਦ ਖੁਲ੍ਹਾਵਤ ਰੇ। ਦੋ ਜਹਾਨਾਂ ਵੇਖ ਵਖਾਵਤ ਰੇ। ਸ਼ਬਦ ਅਨਾਦੀ ਨਾਦ ਵਜਾਵਤ ਰੇ। ਜੋਤੀ ਨੂਰ ਨੂਰ ਰੁਸ਼ਨਾਵਤ ਰੇ। ਜ਼ਾਹਰ ਜ਼ਹੂਰ ਪਰਦਾ ਆਪ ਉਠਾਵਤ ਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਵਤ ਰੇ। ਕਾਕੂ ਕਾਪਿਤੀਆ ਮਤਰੇ ਇਸਮੇ ਜ਼ਕਵੇ ਜ਼ੋ ਜਹਾਨਾ ਏ। ਜੋਬਨਵੰਤਾ ਸ਼ਾਹ ਸ਼ਵਿਜ਼ੀ ਨਦਮੇ ਅਸਤ ਨੂਰ ਨੁਰਾਨਾ ਏ। ਮੇਕਾ ਮੀਤਾ ਤੇਹੀ ਦੀਨੋ ਇਸਮੇ ਚਸ਼ਮਾ ਚਸ਼ਮਾ ਚਸ਼ਮਾ ਚੋਮਸ ਰੂਹ ਜ਼ਮਾਨੋ ਰੇ। ਨਾਨਕ ਮਿਤੀਆ ਗੋਬਿੰਦ ਰਤੀਆ ਸ਼ਾਹੋ ਭੂਪ ਸੁਲਤਾਨੋ ਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹੋ ਭੂਪ ਨੌਜਵਾਨੋ ਰੇ। ਨਵ ਜੋਬਨ ਕਾ ਮੀਤਾ ਈਹੂ, ਇਸਮੇ ਨੂਰ ਚੁਸ਼ਾਨਾ ਏ। ਸ਼ਾਹੇ ਸ਼ਵਿਦਾ ਅਲਫ਼ਲ ਜੁਗਾ ਮਸਤ ਰੂਪ ਮਸਤਾਨਾ ਏ। ਦੋ ਜਹਾਨਾਂ ਵਾਹਿਦ ਵਜੂਦਾ, ਪੈਗ਼ੰਬਰਾਂ ਹੁਕਮ ਸੁਨਾਨਾ ਏ। ਸ਼ਾਹੇ ਸ਼ਵੀਜਾ ਰਾਹੋ ਮਹਿਵੀ ਅਵਤਰ ਖੇਲ ਖਲਾਨਾ ਏ। ਵੇਦ ਅਦਮ ਭੇਵ ਮਦਮ ਮਵਿਸਤੀ ਮੁਲਾਸਤ ਹਜ਼ਵੇ ਹੂ, ਹਜ਼ਰਤ ਸ਼ਾਹ ਸੁਲਤਾਨਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਆਪਣਾ ਹੁਕਮ ਵਰਤਾਨਾ ਏ।

੨੯ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਭਗਵਾਨ ਸਿੰਘ ਦੇ ਗ੍ਰਹਿ ਸਈ ਕਲਾਂ ਜ਼ਿਲਾ ਜੰਮੂ

ਧਰਨੀ ਕਹੇ ਮੇਰਾ ਧਵਲਾ ਧਈਆ, ਰਹਿਬਰ ਨੂਰ ਅੱਲਾਹਤੂਆ। ਸਾਵਲ ਸੁੰਦਰੀਆ ਸਰਨੀ ਪਈਆ, ਕੋਮਲ ਨੈਣ ਮਹਾਤੂਆ । ਰਾਮ ਰਮਈਆ ਜੋਤ ਜਗਈਆ, ਸ਼ਾਹੋ ਭੂਪ ਅਫ਼ਲਾਤੂ ਆ। ਨਾਨਕ ਗੋਬਿੰਦ ਖੇਲ ਖਲਈਆ, ਭੇਵ ਕੋਇ ਨਾ ਪਾਤੂ ਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਾਹਿਬ ਇਕ ਵਧਾਤੂਆ। ਧਰਨੀ ਕਹੇ ਮੋਕੋ ਮੀਤਾ ਮਿਤਰੇ ਮੀਆ ਆਇਉ ਰੀ।

ਜੋਤੀ ਜਾਤਾ ਠਾਂਢਾ ਸੀਤਾ, ਅਗਨੀ ਅੱਗ ਬੁਝਾਇਉ ਰੀ। ਤ੍ਰੈਭਵਣ ਧਨੀ ਤ੍ਰੈਗੁਣ ਅਤੀਤਾ, ਤਰੀਆ ਖੇਲ ਖਿਲਾਇਉ ਰੀ। ਚਾਰ ਚਵੰਨੀ ਦੱਸ ਖਵੰਨੀ ਖੇਲੇ ਖੇਲ ਆਪਣੀ ਰੀਤਾ, ਭੇਵ ਅਵੱਲਾ ਆਪਣਾ ਆਪ ਛੁਪਾਇਉ ਰੀ। ਜੋ ਸੀਤਾ ਰਾਮ ਇਸ਼ਾਰਾ ਕੀਤਾ, ਕਾਹਨਾ ਕ੍ਰਿਸ਼ਨਾ ਆਪਣਾ ਨਾਮ ਪਰਗਟਾਇਉ ਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਇਉ ਰੀ। ਧਰਨੀ ਕਹੇ ਮੇਰਾ ਪਰਦਾ ਕਾਜੂ, ਊਹਾਂ ਚੀਕਨ ਕਾ ਚਿਕਆਇਆ ਈ। ਦੋਵੇਂ ਨੈਣ ਨੀਰ ਤੇ ਵਾਝੂੰ, ਛਹਿਬਰ ਬੇਪਰਵਾਹਿਆ ਈ। ਮਾਨਵ ਜ਼ਾਤੀ ਪੀਰ ਸਭ ਦਾ ਸਾਂਝੂ, ਗੋਬਿੰਦ ਖੇਲ ਖਿਲਾਇਆ ਈ। ਇਸ ਦੇ ਅਗੇ ਹਸਤ ਬਾਂਧੂ, ਬੰਦਨਾ ਵਿਚ ਸੀਸ ਝੁਕਾਇਆ ਈ। ਮੇਰਾ ਠਾਕਰ ਸੁਆਮੀ ਸਰਬ ਬਖ਼ਸ਼ਾਂਦੂ, ਬਖ਼ਸ਼ਣਹਾਰਾ ਇਕੋ ਨਜ਼ਰੀ ਆਇਆ ਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰ ਨਰਾਇਣ ਨੂਰ ਪਰਗਟਾਇਆ ਈ।

੨੯ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਗਿਆਨ ਚੰਦ ਮਨਵਾਲ ਕੈਂਪ ਸਈ ਕਲਾਂ ਜ਼ਿਲਾ ਜੰਮੂ

ਧਰਨੀ ਕਹੇ ਪਰਗਟਿਓ ਭਵਈਆ, ਭਾਵਨਾ ਮੇਰੀ ਪੂਰ ਕਰਾਈਆ। ਮਿਹਰਵਾਨ ਮੇਰਾ ਮੀਆਂ ਸਈਆ, ਸਾਜਣ ਇਕ ਅਖਵਾਈਆ। ਜਿਸ ਦੇ ਹੁਕਮ ਖੇਲ ਖਲਈਆ, ਗੋਬਿੰਦ ਬਾਲੇ ਨੀਹਾਂ ਹੇਠ ਦਬਾਈਆ। ਆ ਉਹ ਲੇਖਾ ਮੰਗੂ ਕਾਢੋ ਵਹੀਆ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰਾ ਮਹਿਬੂਬ ਅਵਜ਼ੀ ਅਵਲ ਨੂਰ ਅਲਾਹੀਆ। ਜਗਲੇ ਮਿਜ਼ਲੀ ਸ਼ੋਹੂ ਸ਼ਾਨਾ ਦੋਜ਼ਖ਼ ਬਹਿਸ਼ਤ ਨਵਿਜ਼ਲੀ ਆਅਲਾ ਚਸ਼ਮੇ ਦੀਦ ਚਸ਼ਮੇ ਜੋਦੂ ਚਸ਼ਮੇ ਅਧ ਚਸ਼ਮੇ ਮਦ, ਚਸ਼ਮ ਚਸ਼ਮ ਚਮਕਾਨਾ ਊ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਨਾ ਊ। ਧਰਨੀ ਕਹੇ ਮੇਰਾ ਧਰਮ ਦਿਆਲੂ, ਧੁਰ ਦਾ ਮਾਹੀ ਆਇਆ ਏ। ਪਰਮ ਪੁਰਖ ਮੇਰਾ ਬਣ ਕਿਰਪਾਲੂ, ਕਿਰਪਾਨਿਧ ਵੇਖ ਵਖਾਇਆ ਏ। ਮੇਰੇ ਸਿਰ ਤੇ ਦੇਵੇ ਧਰਮ ਦਾ ਸਾਲੂ, ਓਢਣ ਇਕੋ ਨਾਮ ਟਿਕਾਇਆ ਏ। ਜਿਸ ਨੂੰ ਦੀਨ ਦੁਨੀ ਨੌ ਖੰਡ ਪ੍ਰਿਥਮੀ ਭਾਲੂ, ਭਾਲਿਆਂ ਹੱਥ ਕਿਸੇ ਨਾ ਆਇਆ ਏ। ਜਿਸ ਦੇ ਹੁਕਮ ਵਿਚ ਅਵਤਾਰ ਪੈਗ਼ੰਬਰ ਗੁਰੂ ਘਾਲਣਾ ਘਾਲੂ, ਘਾਇਲ ਹੋ ਕੇ ਸੇਵ ਕਮਾਇਆ ਏ। ਉਹ ਅੰਤ ਕੰਤ ਭਗਵੰਤ ਕਲਜੁਗ ਅੰਤਮ ਆਪ ਸੰਭਾਲੂ, ਸੰਬਲ ਦਾ ਮਾਲਕ ਹੋ ਕੇ ਵੇਖ ਵਖਾਇਆ ਏ। ਮੇਰੇ ਉਤੋਂ ਤ੍ਰੈਗੁਣ ਮਾਇਆ ਮੇਟੇ ਜੰਜਾਲੂ, ਜਾਗਰਤ ਜੋਤ ਕਰੇ ਰੁਸ਼ਨਾਇਆ ਏ। ਸਤਿਜੁਗ ਸਚ ਧਰਮ ਕਰੇ ਉਜਾਲੂ, ਕਲਜੁਗ ਅੰਧ ਅੰਧੇਰ ਗੁਆਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਇਆ ਏ। ਧਰਨੀ ਕਹੇ ਮੈਂ ਨਮੋ ਨਮੋ ਕਰਾਂ ਨਿਮਸਕਾਰ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਕਿਰਪਾ ਕਰੇ ਮੇਰੇ ਉਤੇ ਮੇਰਾ ਨਿਰੰਕਾਰ, ਨਿਰਵੈਰ ਹੋ ਕੇ ਵੇਖ ਵਖਾਈਆ। ਨੂਰ ਨੁਰਾਨਾ ਬਣ ਕੇ ਪਰਵਰਦਿਗਾਰ, ਸਾਂਝਾ ਯਾਰ ਆਪਣਾ ਹੁਕਮ ਵਰਤਾਈਆ। ਮੇਰਾ ਚਾਰ ਜੁਗ ਦਾ ਲਹਿਣਾ ਦੇਣਾ ਪੂਰਬ ਕ਼ਰਜ਼ਾ ਦਏ ਉਤਾਰ, ਉੱਤਰ ਪੂਰਬ ਪੱਛਮ ਦੱਖਣ ਬਾਕੀ ਰਹਿਣ ਕੁਛ ਨਾ ਪਾਈਆ ।

ਮੈਂ ਖ਼ੁਸ਼ੀਆਂ ਵਿਚ ਢੋਲੇ ਗਾਵਾਂ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਦੀ ਧਾਰ, ਪਾਰਬ੍ਰਹਮ ਬ੍ਰਹਮ ਮਿਲ ਕੇ ਵਜੇ ਵਧਾਈਆ । ਮੇਰੇ ਨੌ ਖੰਡ ਸੱਤ ਦੀਪ ਕਰਨ ਜੈ ਜੈ ਕਾਰ, ਜੈ ਜੈ ਕਾਰ ਕਰੇ ਖ਼ਲਕ ਖ਼ੁਦਾਈਆ। ਧਰਨੀ ਕਹੇ ਮੈਂ ਧਵਲ ਹੋ ਕੇ ਜਾਵਾਂ ਬਲ ਬਲਹਾਰ, ਬਲ ਬਲ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹੋ ਭੂਪ ਸਚ ਸਿਕਦਾਰ, ਸਦਾ ਸਦਾ ਸਦ ਸਿਰ ਮੇਰੇ ਹੱਥ ਟਿਕਾਈਆ।

੨੯ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਸੋਭਾ ਸਿੰਘ ਦੇ ਗ੍ਰਹਿ ਧੰਗਾਲੀ ਜ਼ਿਲਾ ਜੰਮੂ

ਧਰਨੀ ਕਹੇ ਸਾਹਿਬ ਮੀਕੋ ਅਲਜ਼ੀਜ਼ਲ ਜ਼ੂਖ਼ਮਤੇ ਜ਼ੂ ਅਰਸ਼ੇ ਵਜ਼ੀ ਅਰਸ਼ੇ ਤਜ਼ੀ ਫ਼ਰਸ਼ੇ ਤਜ਼ੀ ਨੂਰੇ ਨਵਿਜ਼ ਸ਼ਾਹੇ ਸ਼ਵਿਜ਼ ਸ਼ਹਿਨਸ਼ਾਹ ਇਕ ਅਖਵਾਈਆ। ਧਰਨੀ ਕਹੇ ਮੇਰਾ ਪਰਮ ਪੁਰਖ ਪਰਮਾਤਮ, ਪੂਰਨ ਬ੍ਰਹਮ ਜਣਾਈਆ। ਜਿਸ ਦਾ ਸਮਝੇ ਨਾ ਕੋਇ ਮਹਾਤਮ, ਭੇਵ ਸਕੇ ਨਾ ਕੋਇ ਸਮਝਾਈਆ। ਉਹਦਾ ਲਹਿਣਾ ਦੇਣਾ ਮਾਨਵ ਜ਼ਾਤੀ ਸਾਰੀ ਜਾਤਮ, ਮਾਨਸ ਮਾਨੁਖ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਧਰਨੀ ਕਹੇ ਮੇਰਾ ਮਾਲਕ ਮੀਤੋ, ਮਿਤੀਆ ਧੁਰਦਰਗਾਹੀਆ। ਸ਼ਾਹੋ ਭੂਪ ਹਰਿ ਠਾਂਡਾ ਸੀਤੋ, ਅਗਨੀ ਤਤ ਬੁਝਾਈਆ। ਜੁਗ ਜੁਗ ਬਦਲਣਹਾਰਾ ਰੀਤੋ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਵਰਤਾਈਆ। ਜੀਵਾਂ ਜੰਤਾਂ ਪਰਖਣਹਾਰਾ ਨੀਤੋ, ਵੇਖਣਹਾਰਾ ਧੁਰਦਰਗਾਹੀਆ। ਜੋ ਝਗੜਾ ਮੇਟੇ ਮੰਦਰ ਮਸੀਤੋ, ਕਾਅਬਿਆਂ ਪਰਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਮਾਲਕ ਇਕ ਅਖਵਾਈਆ। ਧਰਨੀ ਕਹੇ ਸਾਹਿਬ ਹਮਾਰੋ, ਮੀਤੋ ਮੀਤਾ ਇਕ ਅਖਵਾਇਉ ਰੇ। ਜੋਤੀ ਜਾਤਾ ਨੂਰ ਉਜਿਆਰੋ, ਦੋ ਜਹਾਨਾਂ ਡਗਮਗਾਇਉ ਰੇ। ਜਿਸ ਦਾ ਖੇਲ ਸਰਬ ਸੰਸਾਰੋ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਆਪ ਜਗਾਇਉ ਰੇ। ਜੋ ਲਹਿਣਾ ਦੇਣਾ ਜਾਣੇ ਪੈਗ਼ੰਬਰ ਗੁਰ ਅਵਤਾਰੋ, ਤ੍ਰੈ ਲੋਅ ਬਾਹਰ ਤ੍ਰੈਭਵਨ ਹੋ ਕੇ ਧਨੀ ਆਪਣਾ ਹੁਕਮ ਵਰਤਾਇਉ ਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਇਉ ਰੇ। ਧਰਨੀ ਕਹੇ ਮੇਰਾ ਵੇਖੇ ਧਰਮ ਦੁਆਰਾ, ਕਲਜੁਗ ਅੰਤ ਧਿਆਨ ਲਗਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਪਾਵੇ ਸਾਰਾ, ਚਾਰ ਕੁੰਟ ਦਹਿ ਦਿਸ਼ਾ ਪਰਦਾ ਦਏ ਉਠਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਤਕੇ ਧੂੰਆਂਧਾਰਾ, ਪੰਜ ਵਿਕਾਰਾ ਵੇਖੇ ਖ਼ਲਕ ਖ਼ੁਦਾਈਆ। ਦੀਨਾਂ ਮਜ਼੍ਹਬਾਂ ਤਕੇ ਸ਼ਰਅ ਸ਼ਰੀਅਤ ਵਾਲੀ ਖਾਰਾ, ਦੂਈ ਦੁਵੈਤੀ ਖੋਜ ਖੁਜਾਈਆ। ਮਨ ਮਨਸਾ ਕੂੜੀ ਕਿਰਿਆ ਵੇਖੇ ਅਖਾੜਾ, ਮੋਹ ਵਿਕਾਰਾ ਖੋਜੇ ਚਾਈਂ ਚਾਈਂਆ। ਸੋ ਸਾਹਿਬ ਸੁਲਤਾਨਾ ਨੌਜਵਾਨਾ ਜਿਸ ਨੂੰ ਸਭ ਨੇ ਮੰਨਿਆ ਧੁਰ ਦਾ ਲਾੜਾ, ਗਹਿਰ ਗੰਭੀਰ ਬੇਨਜ਼ੀਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਧਰਨੀ ਕਹੇ ਮੇਰਾ ਪਰਮ ਪੁਰਖ ਪਰਮਾਤਮ ਇਕਾ ਬੰਧੂ, ਬੰਧਨ ਮੇਰੇ ਦਏ ਕਟਾਈਆ। ਦੀਨ ਦਿਆਲ ਠਾਕਰ ਸੁਆਮੀ ਗਹਿਰ ਗੰਭੀਰ ਸਾਗਰ ਸੰਧੂ, ਅੰਮ੍ਰਿਤ ਮੇਘ ਆਪਣਾ ਨਾਮ ਬਰਸਾਈਆ। ਕਲਜੁਗ ਅੰਤ ਅੰਧ ਅਗਿਆਨ ਅੰਧੇਰਾ

ਮੇਟੇ ਅੰਧੂ, ਅੰਧ ਆਤਮ ਕਰੇ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਨਿਰਗੁਣ ਨਿਰਗੁਣ ਸੁਣਾਏ ਛੰਦੂ, ਸੋਹੰ ਢੋਲਾ ਅਗੰਮ ਅਥਾਹੀਆ। ਜੋ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਦੇਵਣਹਾਰ ਅਨੰਦੂ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਿਸ ਦੇ ਹੁਕਮ ਵਿਚ ਕਲਜੁਗ ਅੰਤ ਅਖ਼ੀਰ ਜਗਤ ਜਹਾਨ ਵਿਚੋਂ ਲੰਘੂ, ਧਰਨੀ ਧਰਤ ਧਵਲ ਧੌਲ ਰਹਿਣ ਮੂਲ ਨਾ ਪਾਈਆ। ਸਤਿਜੁਗ ਸਾਚਾ ਮੇਰੇ ਨਾਲ ਕਰੇ ਸਬੰਧੂ, ਸਗਲਾ ਸੰਗ ਵਖਾਈਆ। ਮੇਰੇ ਅੰਤਸ਼ਕਰਨ ਸੀਨੇ ਪਾਵੇ ਠੰਡੂ, ਅਗਨੀ ਅੱਗ ਅੱਗ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਮੇਰਾ ਮਾਲਕ ਇਕ ਸੁਆਮੀ, ਹਰਿ ਕਰਤਾ ਅਗੰਮ ਅਥਾਹੀਆ। ਜੋ ਆਦਿ ਜੁਗਾਦੀ ਅੰਤਰਜਾਮੀ, ਵੇਖਣਹਾਰਾ ਥਾਉਂ ਥਾਈਂਆ। ਜਿਸ ਦੇ ਹੁਕਮ ਵਿਚ ਕਲਜੁਗ ਕੂੜੀ ਕਿਰਿਆ ਹੋਈ ਪਰਧਾਨੀ, ਨਵ ਸੱਤ ਆਪਣਾ ਬਲ ਪਰਗਟਾਈਆ। ਸਤਿ ਧਰਮ ਦੀ ਮਿਟਦੀ ਗਈ ਨਿਸ਼ਾਨੀ, ਨਿਸ਼ਾਨਾ ਨਜ਼ਰ ਕੋਇ ਨਾ ਆਈਆ। ਅਵਤਾਰ ਪੈਗ਼ੰਬਰ ਗੁਰੂ ਅੰਦਰ ਹੋਈ ਹੈਰਾਨੀ, ਸਿਖ ਮੁਰੀਦ ਸਾਚਾ ਸੰਗ ਨਾ ਕੋਇ ਨਿਭਾਈਆ। ਮਨੂਆ ਮਨ ਮਨਸਾ ਨਾਲ ਮਿਲ ਕੇ ਕਰੇ ਸ਼ੈਤਾਨੀ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਮਾਣ ਰਿਹਾ ਨਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨੀ, ਖਾਣੀ ਬਾਣੀ ਸਗਲਾ ਸੰਗ ਨਾ ਕੋਇ ਨਿਭਾਈਆ। ਜਲਧਾਰਾ ਰੋਵੇ ਅਠਸਠ ਤੀਰਥ ਪਾਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਪਿਆਰ ਰਿਹਾ ਨਾ ਮਾਨਵ ਜ਼ਾਤੀ ਜੇਰਜ ਵਾਲੀ ਖਾਣੀ, ਪ੍ਰੀਤਮ ਦੀ ਪ੍ਰੀਤੀ ਵਿਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਲਕ ਖ਼ਾਲਕ ਆਦਿ ਜੁਗਾਦੀ ਦੋ ਜਹਾਨੀ, ਨੂਰ ਨੁਰਾਨੀ ਨੂਰ ਨੂਰ ਜੋਤ ਕਰੇ ਰੁਸ਼ਨਾਈਆ।

੨੯ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਲਛਮਣ ਸਿੰਘ ਦੇ ਗ੍ਰਹਿ ਅੰਦਰ ਵੜਦਿਆਂ ਹੀ ਧੰਗਾਲੀ ਕੈਂਪ ਜ਼ਿਲਾ ਜੰਮੂ

ਧਰਨੀ ਕਹੇ ਪ੍ਰਭੂ ਚਾੜ੍ਹੋ ਰੇ ਮਸਤੀ, ਮਸਲ ਮਸਲ ਲਏ ਅੰਗੜਾਈਆ। ਧਾਰ ਬਖ਼ਸ਼ ਆਪਣੇ ਰਸ ਦੀ, ਬਿਨ ਰਸਨਾ ਰਸ ਚਖਾਈਆ। ਮੈਂ ਵਣਜਾਰਨ ਹੋਵਾਂ ਤੇਰੇ ਜਸ ਦੀ, ਸਿਫ਼ਤਾਂ ਢੋਲੇ ਗਾਈਆ। ਬਿਨ ਕ਼ਦਮਾਂ ਹੋਵਾਂ ਨਸਦੀ, ਭੱਜਾਂ ਵਾਹੋ ਦਾਹੀਆ । ਖ਼ੁਸ਼ੀਆਂ ਹੋਵਾਂ ਹਸਦੀ, ਹਰਿਜਨ ਵੇਖ ਖ਼ੁਸ਼ੀ ਬਣਾਈਆ। ਮੇਰੀ ਆਸ਼ਾ ਨਹੀਂ ਕੋਈ ਰਵ ਸਸ ਦੀ, ਸੂਰੀਆ ਚੰਦ ਨਾ ਕੋਇ ਰੁਸ਼ਨਾਈਆ। ਮੇਰੇ ਉਤੋਂ ਮੇਟ ਰੈਣ ਅੰਧੇਰੀ ਮਸ ਦੀ, ਅੰਧ ਅਗਿਆਨ ਦੇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਆਪ ਵਰਤਾਈਆ। ਧਰਨੀ ਕਹੇ ਮੋਹੇ ਕਾਹੋ ਕਰੋ ਸਖ਼ਤੀ, ਸੁਖ਼ਨ ਅਗੰਮ ਜਣਾਈਆ। ਮੇਰਾ ਲਹਿਣਾ ਪੂਰਬ ਵੇਖੋ ਲਖਤੀ, ਲਿਖ ਲਿਖ ਗੁਰ ਅਵਤਾਰ ਪੈਗ਼ੰਬਰ ਕੀ ਜਣਾਈਆ। ਜਿਨ੍ਹਾਂ ਦੀ ਆਸ਼ਾ ਨਾਲ ਮੇਰੇ ਉਤੇ ਆਉਂਣੀ ਕੰਮਬਖ਼ਤੀ, ਕਮੀਨੀ ਹੋ ਕੇ ਦਿਆਂ ਸੁਣਾਈਆ। ਦਰੋਹੀ ਮੇਰਿਆ ਸੁਆਮੀਆਂ, ਮੇਰੇ ਉਤੇ ਤੇਰੀ ਸ੍ਰਿਸ਼ਟੀ ਨਹੀਂ ਰਹਿਣੀ ਵਸਦੀ, ਵਸਲ ਯਾਰ ਤੇਰਾ ਕਰਨ ਕੋਇ ਨਾ ਪਾਈਆ। ਕਲਜੁਗ ਆਸ਼ਾ ਨਾਗਣ ਸਭ ਨੂੰ ਫਿਰੇ ਡਸਦੀ, ਗ੍ਰਹਿ ਗ੍ਰਹਿ ਡੰਗ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ

ਹੋਣਾ ਸਹਾਈਆ। ਧਰਨੀ ਕਹੇ ਜਨ ਭਗਤੋ ਮੈਂ ਖ਼ੁਸ਼ੀਆਂ ਨਾਲ ਝੂਮਾਂ, ਝੂਮ ਝੂਮ ਖ਼ੁਸ਼ੀ ਬਣਾਈਆ। ਬਿਨ ਰਸਨਾ ਜਿਹਵਾ ਸਾਹਿਬ ਦੇ ਚਰਨ ਚੂੰਮਾਂ, ਬਿਨ ਲਬਾਂ ਲਬ ਛੁਹਾਈਆ। ਜਿਸ ਨੇ ਖੇਲ ਤਕਣਾ ਮੇਰੇ ਉਤੇ ਮਜ਼੍ਹਬਾਂ ਵਾਲੇ ਹਜੂਮਾਂ, ਲੇਖੇ ਜਾਣੇ ਥਾਉਂ ਥਾਈਂਆ। ਪਰ ਇਕ ਖ਼ੁਸ਼ੀ ਉਸ ਨੇ ਜ਼ਰੂਰ ਰੱਛਿਆ ਕਰਨੀ ਆਪਣਿਆਂ ਭਗਤਾਂ ਬੱਚਿਆਂ ਮਾਸੂਮਾਂ, ਨੰਨ੍ਹਿਆਂ ਬਾਲਿਆਂ ਆਪਣੀ ਗੋਦ ਉਠਾਈਆ। ਪਰ ਉਸ ਦਾ ਖੇਲ ਹੋਣਾ ਨਾਮਾਲੂਮਾ, ਸਮਝ ਵਿਚ ਨਾ ਕੋਇ ਸਮਝਾਈਆ। ਜਿਸ ਮੇਰੇ ਉਤੋਂ ਕਲਜੁਗ ਦਾ ਬਦਲ ਦੇਣਾ ਕ਼ਾਨੂੰਨਾ, ਕ਼ਾਇਦਾ ਕ਼ਵਾਇਦ ਪਿਛਲਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਮੇਰੇ ਉਤੇ ਭਗਤਾਂ ਸੇਜ ਸੁਹਾਈ ਗੱਦੀ, ਸੁਖਆਸਣ ਇਕ ਬਣਾਈਆ। ਜਿਸ ਦੇ ਹੁਕਮ ਵਿਚ ਬੀਤਦੀ ਜਾਂਦੀ ਸਦੀ, ਭੱਜੇ ਵਾਹੋ ਦਾਹੀਆ। ਮੈਂ ਉਸੇ ਦੇ ਹੁਕਮ ਵਿਚ ਬੱਧੀ, ਦਰ ਠਾਂਡੇ ਸੀਸ ਨਿਵਾਈਆ। ਸਪਤਸ ਰਿਖੀਆਂ ਦੀ ਆਸ਼ਾ ਕਾਰਨ ਜੁਗ ਚੌਕੜੀ ਦਾ ਮਾਲਕ ਆਵੇ ਕਦੀ ਕਦੀ, ਕ਼ਦੀਮ ਦਾ ਲੇਖਾ ਪੂਰ ਕਰਾਈਆ। ਏਥੇ ਉਨ੍ਹਾਂ ਦੀ ਧੂਣੀ ਦੀ ਰਾਖ ਦੱਬੀ, ਜਿਥੇ ਤੀਜੀ ਵਾਰ ਆਸਣ ਚਰਨਾਂ ਵਾਲਾ ਛੁਹਾਈਆ । ਜਲ ਦੀ ਧਾਰਾ ਕਦੀ ਹੁੰਦੀ ਸੀ ਨਿੱਕੀ ਜਿਹੀ ਡਿੱਗੀ, ਜਿਸ ਨੂੰ ਤਲਾਬ ਕਹਿ ਕੇ ਰਸਨਾ ਵਾਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਵਾਂ ਖੇਲ ਧਰਨੀ ਕਹੇ ਜਨ ਭਗਤੋਂ ਮੇਰੇ ਉਤੇ ਬੈਠਾ ਵਿਢੀ, ਜੋ ਵਿਡੋ ਵੇਖੇ ਖ਼ਲਕ ਖ਼ੁਦਾਈਆ।