੨੯ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਲਛਮਣ ਸਿੰਘ ਦੇ ਗ੍ਰਹਿ ਰਾਤ ਨੂੰ ਸਈ ਧੰਗਾਲੀ ਕੈਂਪ ਜ਼ਿਲਾ ਜੰਮੂ
ਸਤਿਗੁਰ ਸਚਾ ਜਾਣੀਏ, ਆਦਿ ਜੁਗਾਦਿ ਸਮਰਥ। ਸਤਿਗੁਰ ਸਚਾ ਜਾਣੀਏ, ਮਹਿੰਮਾ ਜੁਗ ਜੁਗ ਅਕਥ। ਸਤਿਗੁਰ ਸਚਾ ਜਾਣੀਏ, ਨਿਰਗੁਣ ਸਰਗੁਣ ਚਲਾਏ ਰਥ। ਸਤਿਗੁਰ ਸਚਾ ਜਾਣੀਏ, ਨਾਮ ਨਿਧਾਨਾ ਦੇਵੇ ਵਥ। ਸਤਿਗੁਰ ਸਚਾ ਜਾਣੀਏ, ਕੂੜ ਵਿਕਾਰਾ ਦੇਵੇ ਮਥ। ਸਤਿਗੁਰ ਸਚਾ ਜਾਣੀਏ, ਜਿਸ ਦਰਸ਼ਨ ਸਗਲ ਵਸੂਰੇ ਜਾਣ ਲਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਆਮੀ ਜਿਸ ਦੀ ਮਹਿੰਮਾ ਸਦਾ ਅਕਥ। ਸਤਿਗੁਰ ਸਚਾ ਜਾਣੀਏ, ਆਦਿ ਜੁਗਾਦੀ ਗਹਿਰ ਗੰਭੀਰ। ਸਤਿਗੁਰ ਸਚਾ ਜਾਣੀਏ, ਜੋ ਨਿਰਗੁਣ ਨਿਰਵੈਰ ਬੇਨਜ਼ੀਰ। ਸਤਿਗੁਰ ਸਚਾ ਜਾਣੀਏ, ਜੋ ਸ਼ਹਿਨਸ਼ਾਹ ਪੀਰਾਂ ਦਾ ਪੀਰ। ਸਤਿਗੁਰ ਸਚਾ ਜਾਣੀਏ, ਜਿਸ ਦੀ ਖਿੱਚ ਨਾ ਸਕੇ ਕੋਇ ਤਸਵੀਰ। ਸਤਿਗੁਰ ਸਚਾ ਜਾਣੀਏ, ਜੋ ਅੰਤਰ ਨਿਰੰਤਰ ਦੇਵੇ ਧੀਰ। ਸਤਿਗੁਰ ਸਚਾ ਜਾਣੀਏ, ਜੋ ਅੰਮ੍ਰਿਤ ਬਖ਼ਸ਼ੇ ਸੀਰ। ਸਤਿਗੁਰ ਸਚਾ ਜਾਣੀਏ, ਜੋ ਝਗੜਾ ਮੇਟੇ ਸ਼ਾਹ ਹਕੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਗੁਣੀ ਗਹੀਰ। ਸਤਿਗੁਰ ਸਚਾ ਜਾਣੀਏ, ਏਕਾ ਏਕ ਸ੍ਰੀ ਭਗਵੰਤ। ਸਤਿਗੁਰ ਸਚਾ ਜਾਣੀਏ, ਆਦਿ ਜੁਗਾਦੀ ਧੁਰ ਦਾ ਕੰਤ। ਸਤਿਗੁਰ ਸਚਾ ਜਾਣੀਏ, ਜਿਸ ਦਾ ਇਕੋ ਨਾਮ ਨਿਧਾਨਾ ਮੰਤ। ਸਤਿਗੁਰ ਸਚਾ ਜਾਣੀਏ, ਜਿਸ ਦੀ ਮਹਿੰਮਾ ਸਦਾ ਅਗਣਤ। ਸਤਿਗੁਰ ਸਚਾ ਜਾਣੀਏ,
ਜੋ ਹਰਿਜਨ ਬਣਾਏ ਸੰਤ। ਸਤਿਗੁਰ ਸਚਾ ਜਾਣੀਏ, ਜੋ ਗੜ੍ਹ ਤੋੜੇ ਹਉਮੇ ਹੰਗਤ। ਸਤਿਗੁਰ ਸਚਾ ਜਾਣੀਏ, ਜੋ ਮੇਲ ਮਿਲਾਏ ਭਗਤਾਂ ਸੰਗਤ। ਸਤਿਗੁਰ ਸਚਾ ਜਾਣੀਏ, ਜੋ ਬੋਧ ਅਗਾਧਾ ਹੋਏ ਪੰਡਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਆਮੀ ਤੋੜੇ ਹਉਮੇ ਹੰਗਤ। ਸਤਿਗੁਰ ਸਚਾ ਜਾਣੀਏ, ਪਰਮ ਪੁਰਖ ਕਿਰਪਾਲ। ਸਤਿਗੁਰ ਸਚਾ ਜਾਣੀਏ, ਦੀਨਾਂ ਬੰਧਪ ਦੀਨ ਦਿਆਲ। ਸਤਿਗੁਰ ਸਚਾ ਜਾਣੀਏ, ਸਚਖੰਡ ਵਖਾਏ ਸਚੀ ਧਰਮਸਾਲ। ਸਤਿਗੁਰ ਸਚਾ ਜਾਣੀਏ, ਜੋਤ ਜਗਾਏ ਬੇਮਿਸਾਲ। ਸਤਿਗੁਰ ਸਚਾ ਜਾਣੀਏ, ਜੋ ਆਪਣੀ ਗੋਦੀ ਲਏ ਸੁਵਾਲ। ਸਤਿਗੁਰ ਸਚਾ ਜਾਣੀਏ, ਨਾਤਾ ਤੋੜੇ ਕਾਲ ਮਹਾਕਾਲ। ਸਤਿਗੁਰ ਸਚਾ ਜਾਣੀਏ, ਗੁਰਮੁਖ ਉਠਾਏ ਆਪਣੇ ਬਾਲ। ਸਤਿਗੁਰ ਸਚਾ ਜਾਣੀਏ, ਲੱਖ ਚੁਰਾਸੀ ਵਿਚੋਂ ਕਰੇ ਬਹਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਚ ਕਰੇ ਪ੍ਰਿਤਪਾਲ। ਸਤਿਗੁਰ ਸਚਾ ਜਾਣੀਏ, ਦੇਵੇ ਘਰ ਸੁਹੰਜਣਾ। ਸਤਿਗੁਰ ਸਚਾ ਜਾਣੀਏ, ਚਰਨ ਧੂੜ ਕਰਾਏ ਮਜਨਾ। ਸਤਿਗੁਰ ਸਚਾ ਜਾਣੀਏ, ਨੇਤਰ ਨਾਮ ਪਾਏ ਅੰਜਣਾ। ਸਤਿਗੁਰ ਸਚਾ ਜਾਣੀਏ, ਦਰਦ ਦੁਖ ਹੋਏ ਭੈ ਭੰਜਣਾ । ਸਤਿਗੁਰ ਸਚਾ ਜਾਣੀਏ, ਜੋ ਦੇਵੇ ਸਚ ਅਨੰਦਨਾ। ਸਤਿਗੁਰ ਸਚਾ ਜਾਣੀਏ, ਜੋ ਇਕ ਜਣਾਏ ਛੰਦਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਚ ਕਰਾਏ ਬੰਦਨਾ। ਸਤਿਗੁਰ ਸਚਾ ਜਾਣੀਏ, ਜੋ ਇਕ ਜਣਾਏ ਇਕ ਇਕੱਲਾ ਧੁਰ ਦਾ ਸਾਕੀ। ਸਤਿਗੁਰ ਸਚਾ ਜਾਣੀਏ, ਜੋ ਲਹਿਣਾ ਦੇਣਾ ਦੇਵੇ ਬਾਕੀ। ਸਤਿਗੁਰ ਸਚਾ ਜਾਣੀਏ, ਜੋ ਬੰਦ ਕਿਵਾੜਾ ਖੋਲ੍ਹੇ ਤਾਕੀ। ਸਤਿਗੁਰ ਸਚਾ ਜਾਣੀਏ, ਜੋ ਭਾਗ ਲਗਾਏ ਕਾਇਆ ਮਾਟੀ ਖ਼ਾਕੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕੋ ਪੁਛੇ ਵਾਤੀ। ਸਤਿਗੁਰ ਸਚਾ ਜਾਣੀਏ, ਧਾਮ ਵਖਾਏ ਨਿਹਚਲ। ਸਤਿਗੁਰ ਸਚਾ ਜਾਣੀਏ, ਬੇੜਾ ਪਾਰ ਕਰਾਏ ਜਲ ਥਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰਸ ਦਿਖਾਏ ਘੜੀ ਘੜੀ ਪਲ ਪਲ। ਸਤਿਗੁਰ ਸਚਾ ਜਾਣੀਏ, ਆਦਿ ਜੁਗਾਦੀ ਆਪ। ਸਤਿਗੁਰ ਸਚਾ ਜਾਣੀਏ, ਜੋ ਜਨ ਭਗਤਾਂ ਹੋਏ ਮਾਈ ਬਾਪ। ਸਤਿਗੁਰ ਸਚਾ ਜਾਣੀਏ, ਤ੍ਰੈਗੁਣ ਮੇਟੇ ਤਾਪ। ਸਤਿਗੁਰ ਸਚਾ ਜਾਣੀਏ, ਰੋਗ ਸੋਗ ਗੁਆਏ ਸੰਤਾਪ। ਸਤਿਗੁਰ ਸਚਾ ਜਾਣੀਏ, ਲੇਖਾ ਰਹਿਣ ਨਾ ਦੇਵੇ ਪਾਪ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਸਚ ਜਪਾਏ ਜਾਪ। ਸਤਿਗੁਰ ਸਚਾ ਜਾਣੀਏ, ਅਬਿਨਾਸ਼ੀ ਅਚੁਤ। ਸਤਿਗੁਰ ਸਚਾ ਜਾਣੀਏ, ਜੋ ਲੇਖਾ ਜਾਣੇ ਕਾਇਆ ਪੰਜ ਭੁਤ। ਸਤਿਗੁਰ ਸਚਾ ਜਾਣੀਏ, ਜਿਸ ਸਚਖੰਡ ਟਿਕਾਇਆ ਬਚਨ ਸਿੰਘ ਲਛਮਣ ਸਿੰਘ ਦਾ ਸੁਤ। ਸਤਿਗੁਰ ਸਚਾ ਜਾਣੀਏ, ਜੋ ਸੁਹੰਜਣੀ ਕਰੇ ਰੁਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖੇ ਲਾਏ ਕਾਇਆ ਬੁਤ। ਸਤਿਗੁਰ ਸਚਾ ਜਾਣੀਏ, ਹਰਿ ਸ਼ਹਿਨਸ਼ਾਹ ਸ਼ਾਬਾਸ਼। ਸਤਿਗੁਰ ਸਚਾ ਜਾਣੀਏ, ਜੋ ਭਗਤਾਂ ਪੂਰੀ ਕਰੇ ਆਸ। ਸਤਿਗੁਰ ਸਚਾ ਜਾਣੀਏ, ਗੁਰਮੁਖ ਸਚਖੰਡ ਦੁਆਰ ਦਏ ਨਿਵਾਸ। ਸਤਿਗੁਰ ਸਚਾ ਜਾਣੀਏ, ਜੋ ਹਰਿਜਨ ਸੰਤ ਸੁਹੇਲੇ ਭੇਜੇ ਪਾਲ ਸਿੰਘ ਦੇ ਪਾਸ। ਸਤਿਗੁਰ ਸਚਾ ਜਾਣੀਏ, ਜੋ ਗੁਰਮੁਖ ਪੰਧ ਮੁਕਾਏ ਪ੍ਰਿਥਮੀ ਆਕਾਸ਼। ਸਤਿਗੁਰ ਸਚਾ ਜਾਣੀਏ, ਮਾਨਸ ਜਨਮ ਕਰਾਏ ਰਹਿਰਾਸ। ਸਤਿਗੁਰ ਸਚਾ ਜਾਣੀਏ, ਜੋ ਭਗਤਾਂ ਬਦਲੇ ਲੋਕਮਾਤ ਆਵੇ ਖ਼ਾਸ। ਸਤਿਗੁਰ
ਸਚਾ ਜਾਣੀਏ, ਜੋ ਬੰਸ ਸਰਬੰਸ ਹੋਣ ਨਾ ਦੇਵੇ ਉਦਾਸ। ਸਤਿਗੁਰ ਸਚਾ ਜਾਣੀਏ, ਜੋ ਲਹਿਣਾ ਦੇਣਾ ਮੇਟੇ ਸ਼ੰਕਰ ਕੈਲਾਸ਼। ਸਤਿਗੁਰ ਸਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਵਖਾਏ ਆਪਣਾ ਸਚਾ ਘਰ ਬਾਰ, ਜਿਥੇ ਇਕੋ ਪਏ ਰਾਸ।
੨੯ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਗੂੜ੍ਹਾ ਰਾਮ ਦੇ ਗ੍ਰਹਿ ਸਈ ਕਲਾਂ ਜ਼ਿਲਾ ਜੰਮੂ
ਸਤਿਗੁਰ ਸਚਾ ਜਾਣੀਏ, ਜੋ ਆਦਿ ਜੁਗਾਦੀ ਏਕ। ਸਤਿਗੁਰ ਸਚਾ ਜਾਣੀਏ, ਜਨ ਭਗਤਾਂ ਦੇਵੇ ਸਾਚੀ ਟੇਕ। ਸਤਿਗੁਰ ਸਚਾ ਜਾਣੀਏ, ਜੋ ਬੁਧਿ ਕਰੇ ਬਿਬੇਕ। ਸਤਿਗੁਰ ਸਚਾ ਜਾਣੀਏ, ਜੋ ਸੁਰਤੀ ਸ਼ਬਦੀ ਨਾਲ ਕਰੇ ਨੇਕ। ਸਤਿਗੁਰ ਸਚਾ ਜਾਣੀਏ, ਜੋ ਆਤਮ ਪਰਮਾਤਮ ਕਰਾਏ ਹੇਤ। ਸਤਿਗੁਰ ਸਚਾ ਜਾਣੀਏ, ਜੋ ਕੂੜੀ ਕਿਰਿਆ ਕਰੇ ਖੇਤ। ਸਤਿਗੁਰ ਸਚਾ ਜਾਣੀਏ, ਜੋ ਦਰਸ਼ਨ ਦੇਵੇ ਨੇਤਨ ਨੇਤ। ਸਤਿਗੁਰ ਸਚਾ ਜਾਣੀਏ, ਜੋ ਅੰਤਰ ਅੰਤਸ਼ਕਰਨ ਖੋਲ੍ਹੇ ਭੇਤ। ਸਤਿਗੁਰ ਸਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚਾ ਲਏ ਚੇਤ। ਸਤਿਗੁਰ ਸਚਾ ਜਾਣੀਏ, ਆਦਿ ਜੁਗਾਦੀ ਏਕੰਕਾਰਾ। ਸਤਿਗੁਰ ਸਚਾ ਜਾਣੀਏ, ਬ੍ਰਹਮ ਬ੍ਰਹਿਮਾਦ ਜੋ ਵੇਖਣਹਾਰਾ। ਸਤਿਗੁਰ ਸਚਾ ਜਾਣੀਏ, ਦੋ ਜਹਾਨਾਂ ਪਾਵੇ ਸਾਰਾ। ਸਤਿਗੁਰ ਸਚਾ ਜਾਣੀਏ, ਲੱਖ ਚੁਰਾਸੀ ਵੇਖੇ ਵੇਖਣਹਾਰਾ। ਸਤਿਗੁਰ ਸਚਾ ਜਾਣੀਏ, ਜਨ ਭਗਤਾਂ ਕਰੇ ਪਿਆਰਾ। ਸਤਿਗੁਰ ਸਚਾ ਜਾਣੀਏ, ਜਿਸ ਦਾ ਇਕੋ ਨਾਮ ਜੈਕਾਰਾ। ਸਤਿਗੁਰ ਸਚਾ ਜਾਣੀਏ, ਜਿਸ ਦਾ ਅਵਤਾਰ ਪੈਗ਼ੰਬਰ ਗੁਰ ਦੇਣ ਸਹਾਰਾ। ਸਤਿਗੁਰ ਸਚਾ ਜਾਣੀਏ, ਜਿਸ ਦਾ ਨੂਰ ਜੋਤ ਉਜਿਆਰਾ। ਸਤਿਗੁਰ ਸਚਾ ਜਾਣੀਏ, ਜੋ ਸ਼ਬਦੀ ਨਾਦ ਦਏ ਧੁਨਕਾਰਾ। ਸਤਿਗੁਰ ਸਚਾ ਜਾਣੀਏ, ਜਿਸ ਦਾ ਆਦਿ ਜੁਗਾਦਿ ਪਸਾਰਾ। ਸਤਿਗੁਰ ਸਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਾ ਅਵਤਾਰਾ।
੨੯ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਰੋਸ਼ਨ ਲਾਲ ਦੇ ਗ੍ਰਹਿ ਧੰਗਾਲੀ ਕੈਂਪ ਜ਼ਿਲਾ ਜੰਮੂ
ਸਤਿਗੁਰ ਸਚਾ ਜਾਣੀਏ, ਪਰਮ ਪੁਰਖ ਸੁਲਤਾਨ। ਸਤਿਗੁਰ ਸਚਾ ਜਾਣੀਏ, ਵਾਲੀ ਦੋ ਜਹਾਨ। ਸਤਿਗੁਰ ਸਚਾ ਜਾਣੀਏ, ਜਿਸ ਦਾ ਸਤਿਗੁਰ ਸ਼ਬਦ ਬਲਵਾਨ। ਸਤਿਗੁਰ ਸਚਾ ਜਾਣੀਏ, ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਣ। ਸਤਿਗੁਰ ਸਚਾ ਜਾਣੀਏ, ਜੋ ਅਵਤਾਰਾਂ ਦੇਵੇ ਦਾਨ। ਸਤਿਗੁਰ ਸਚਾ ਜਾਣੀਏ, ਜੋ ਪੈਗ਼ੰਬਰਾਂ ਕਲਮਾ ਦਏ ਮਹਾਨ। ਸਤਿਗੁਰ ਸਚਾ ਜਾਣੀਏ, ਜੋ ਗੁਰੂ ਗੁਰਦੇਵ ਕਰੇ ਪਰਵਾਨ। ਸਤਿਗੁਰ ਸਚਾ ਜਾਣੀਏ, ਜੋ ਵੇਖਣਹਾਰਾ ਜ਼ਿਮੀਂ ਅਸਮਾਨ। ਸਤਿਗੁਰ ਸਚਾ ਜਾਣੀਏ, ਜੋ ਤ੍ਰੈਗੁਣ ਪੰਜ ਤਤ ਕਰੇ ਪਰਧਾਨ। ਸਤਿਗੁਰ ਸਚਾ ਜਾਣੀਏ, ਜੋ ਲੱਖ ਚੁਰਾਸੀ ਕਰੇ ਧਿਆਨ। ਸਤਿਗੁਰ ਸਚਾ ਜਾਣੀਏ, ਜਿਸ ਦਾ ਇਕੋ ਨਾਮ ਨਿਧਾਨ। ਸਤਿਗੁਰ ਸਚਾ ਜਾਣੀਏ, ਜਿਸ ਦਾ ਰੂਪ ਅਨੂਪ
ਮਹਾਨ। ਸਤਿਗੁਰ ਸਚਾ ਜਾਣੀਏ, ਜੋ ਜੁਗ ਜੁਗ ਕਰੇ ਕਲਿਆਨ। ਸਤਿਗੁਰ ਸਚਾ ਜਾਣੀਏ, ਜੋ ਕਲਜੁਗ ਅੰਤ ਹੋਵੇ ਪਰਧਾਨ। ਸਤਿਗੁਰ ਸਚਾ ਜਾਣੀਏ, ਜੋ ਕੂੜੀ ਕਿਰਿਆ ਮੇਟੇ ਨਿਸ਼ਾਨ। ਸਤਿਗੁਰ ਸਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨੌਜੁਵਾਨ।
੨੯ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਕ੍ਰਿਸ਼ਨਾ ਦੇਵੀ ਧੰਗਾਲੀ ਕੈਂਪ ਜ਼ਿਲਾ ਜੰਮੂ
ਸਤਿਗੁਰ ਸਚਾ ਜਾਣੀਏ, ਸੋ ਪੁਰਖ ਨਿਰੰਜਣ ਮੀਤਾ। ਸਤਿਗੁਰ ਸਚਾ ਜਾਣੀਏ, ਹਰਿ ਪੁਰਖ ਨਿਰੰਜਣ ਤ੍ਰੈਗੁਣ ਅਤੀਤਾ। ਸਤਿਗੁਰ ਸਚਾ ਜਾਣੀਏ, ਏਕੰਕਾਰਾ ਠਾਂਢਾ ਸੀਤਾ। ਸਤਿਗੁਰ ਸਚਾ ਜਾਣੀਏ, ਆਦਿ ਨਿਰੰਜਣ ਧੁਰ ਦਾ ਮੀਤਾ। ਸਤਿਗੁਰ ਸਚਾ ਜਾਣੀਏ, ਅਬਿਨਾਸ਼ੀ ਕਰਤਾ ਬਦਲਣਹਾਰਾ ਰੀਤਾ। ਸਤਿਗੁਰ ਸਚਾ ਜਾਣੀਏ, ਸ੍ਰੀ ਭਗਵਾਨ ਪਤਿਤ ਪੁਨੀਤਾ। ਸਤਿਗੁਰ ਸਚਾ ਜਾਣੀਏ, ਪਾਰਬ੍ਰਹਮ ਪ੍ਰਭ ਆਪੇ ਜਾਣੇ ਆਪਣਾ ਕੀਤਾ। ਸਤਿਗੁਰ ਸਚਾ ਜਾਣੀਏ, ਸਤਿਗੁਰ ਸ਼ਬਦ ਸਦਾ ਸਦਾ ਅਨਡੀਠਾ । ਸਤਿਗੁਰ ਸਚਾ ਜਾਣੀਏ, ਜੋ ਦੇਵੇ ਨਾਮ ਰਸ ਮੀਠਾ। ਸਤਿਗੁਰ ਸਚਾ ਜਾਣੀਏ, ਆਦਿ ਅੰਤ ਦਏ ਨਾ ਪੀਠਾ। ਸਤਿਗੁਰ ਸਚਾ ਜਾਣੀਏ, ਜੋ ਸੜਿਆ ਨਹੀਂ ਗੋਬਿੰਦ ਵਾਲੇ ਅੰਗੀਠਾ। ਉਹ ਸਤਿਗੁਰ ਕਲਜੁਗ ਅੰਤ ਪਛਾਣੀਏ, ਜੋ ਭਗਤਾਂ ਚਾੜ੍ਹੇ ਰੰਗ ਮਜੀਠਾ। ਆਤਮ ਪਰਮਾਤਮ ਮੇਲ ਮਿਲਾਵੇ ਹਾਣੀਏ, ਮਿਠਾ ਕਰੇ ਕੌੜਾ ਰੀਠਾ। ਦੋ ਜਹਾਨਾਂ ਬਣ ਕੇ ਸ਼ਾਹ ਸੁਲਤਾਨੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦੀ ਧੁਰ ਦਾ ਮੀਤਾ। ਸਤਿਗੁਰ ਸਚਾ ਜਾਣੀਏ, ਸ਼ਬਦ ਗੁਰੂ ਗੁਰਦੇਵ। ਸਤਿਗੁਰ ਸਚਾ ਜਾਣੀਏ, ਆਦਿ ਜੁਗਾਦੀ ਨਿਹਕੇਵ। ਸਤਿਗੁਰ ਸਚਾ ਜਾਣੀਏ, ਜੋ ਵਸੇ ਨਿਹਚਲ ਧਾਮ ਨਿਹਕੇਵ। ਸਤਿਗੁਰ ਸਚਾ ਜਾਣੀਏ, ਜੋ ਜੁਗ ਜੁਗ ਭਗਤਾਂ ਕਰੇ ਸੇਵ। ਸਤਿਗੁਰ ਸਚਾ ਜਾਣੀਏ, ਜੋ ਦੇਵੇ ਨਾਮ ਰਸ ਮੇਵ। ਸਤਿਗੁਰ ਸਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦੀ ਅਲੱਖ ਅਭੇਵ। ਸਤਿਗੁਰ ਸਚਾ ਜਾਣੀਏ, ਨੂਰ ਨੁਰਾਨਾ ਨੂਰ। ਸਤਿਗੁਰ ਸਚਾ ਜਾਣੀਏ, ਜੋ ਸਦਾ ਸਦਾ ਹਜ਼ੂਰ। ਸਤਿਗੁਰ ਸਚਾ ਜਾਣੀਏ, ਸਰਬ ਕਲਾ ਭਰਪੂਰ। ਸਤਿਗੁਰ ਸਚਾ ਜਾਣੀਏ, ਆਦਿ ਜੁਗਾਦੀ ਯੋਧਾ ਸੂਰ। ਸਤਿਗੁਰ ਸਚਾ ਜਾਣੀਏ, ਜੋ ਆਸਾ ਮਨਸਾ ਕਰੇ ਪੂਰ। ਸਤਿਗੁਰ ਸਚਾ ਜਾਣੀਏ, ਜੋ ਵਸੇ ਕਦੇ ਨਾ ਨੇੜੇ ਦੂਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਮਸਤੀ ਦਏ ਸਰੂਰ। ਸਤਿਗੁਰ ਸਚਾ ਜਾਣੀਏ, ਜੋਧਾ ਸੂਰਬੀਰ ਬਲਵੰਤ। ਸਤਿਗੁਰ ਸਚਾ ਜਾਣੀਏ, ਆਦਿ ਜੁਗਾਦੀ ਅਗੰਮਾ ਕੰਤ। ਸਤਿਗੁਰ ਸਚਾ ਜਾਣੀਏ, ਪਰਮ ਪੁਰਖ ਭਗਵੰਤ । ਸਤਿਗੁਰ ਸਚਾ ਜਾਣੀਏ, ਜਿਸ ਦੀ ਮਹਿੰਮਾ ਸਦਾ ਅਨੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਚਾੜ੍ਹੇ ਰੰਗ ਬਸੰਤ। ਸਤਿਗੁਰ ਸਚਾ ਜਾਣੀਏ, ਜੋ ਕਲਜੁਗ ਅੰਤ ਸੁਹਾਏ। ਸਤਿਗੁਰ ਸਚਾ ਜਾਣੀਏ, ਜੋ ਜੋਤੀ ਜਾਤਾ ਵੇਸ ਵਟਾਏ। ਸਤਿਗੁਰ ਸਚਾ ਜਾਣੀਏ, ਜੋ ਸ਼ਬਦ ਨਾਦ ਦ੍ਰਿੜਾਏ। ਸਤਿਗੁਰ ਸਚਾ ਜਾਣੀਏ, ਜੋ ਭਗਤ ਸੁਹੇਲੇ ਮਾਤ ਉਠਾਏ। ਸਤਿਗੁਰ
ਸਚਾ ਜਾਣੀਏ, ਜੁਗ ਵਿਛੜੇ ਮੇਲ ਮਿਲਾਏ। ਸਤਿਗੁਰ ਸਚਾ ਜਾਣੀਏ, ਫੜ ਬਾਹੋਂ ਗੋਦ ਟਿਕਾਏ। ਸਤਿਗੁਰ ਸਚਾ ਜਾਣੀਏ, ਜੋ ਘਰ ਘਰ ਹੋਏ ਸਹਾਏ। ਸਤਿਗੁਰ ਸਚਾ ਜਾਣੀਏ, ਜੋ ਲਹਿਣਾ ਦੇਣਾ ਪੂਰਬ ਝੋਲੀ ਪਾਏ। ਸਤਿਗੁਰ ਸਚਾ ਜਾਣੀਏ, ਜੋ ਕੰਢੀ ਘਾਟਾਂ ਵੇਖ ਵਖਾਏ। ਸਤਿਗੁਰ ਸਚਾ ਜਾਣੀਏ, ਜੋ ਗ਼ਰੀਬ ਨਿਮਾਣਿਆਂ ਗਲੇ ਲਗਾਏ। ਸਤਿਗੁਰ ਸਚਾ ਜਾਣੀਏ, ਜੋ ਸਤਿਜੁਗ ਲੇਖਾ ਕਲਜੁਗ ਪੂਰ ਕਰਾਏ। ਸਤਿਗੁਰ ਸਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਹੋ ਕੇ ਆਪਣੇ ਰੰਗ ਰੰਗਾਏ।
੩੦ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਖੇਮੋ ਦੇਵੀ ਦੇ ਗ੍ਰਹਿ ਧੰਗਾਲੀ ਕੈਂਪ ਜ਼ਿਲਾ ਜੰਮੂ
ਸਤਿਗੁਰ ਸਚਾ ਜਾਣੀਏ, ਜੋਤੀ ਜਾਤਾ ਆਦਿ ਜੁਗਾਦਿ। ਸਤਿਗੁਰ ਸਚਾ ਜਾਣੀਏ, ਜੋ ਵਸਣਹਾਰਾ ਬ੍ਰਹਮ ਬ੍ਰਹਿਮਾਦ। ਸਤਿਗੁਰ ਸਚਾ ਜਾਣੀਏ, ਨਾਮ ਸੁਣਾਏ ਅਨਹਦ ਨਾਦ। ਸਤਿਗੁਰ ਸਚਾ ਜਾਣੀਏ, ਸਤਿ ਸਚ ਦੇਵੇ ਸਾਚੀ ਦਾਦ। ਸਤਿਗੁਰ ਸਚਾ ਜਾਣੀਏ, ਕੂੜ ਵਿਕਾਰ ਮੇਟੇ ਵਿਵਾਦ। ਸਤਿਗੁਰ ਸਚਾ ਜਾਣੀਏ, ਤਨ ਵਜੂਦਾਂ ਦੇਵੇ ਸਾਧ। ਸਤਿਗੁਰ ਸਚਾ ਜਾਣੀਏ, ਮਿਹਰਵਾਨ ਮੋਹਣ ਮਾਧਵ ਮਾਧ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੋ ਵਸਣਹਾਰ ਬਾਹਰ ਸੁੰਨ ਸਮਾਧ। ਸਤਿਗੁਰ ਸਚਾ ਜਾਣੀਏ, ਧੁਰ ਦਾ ਪਰਵਰਦਿਗਾਰ। ਸਤਿਗੁਰ ਸਚਾ ਜਾਣੀਏ, ਨੂਰ ਅਲਾਹੀ ਸਾਂਝਾ ਯਾਰ। ਸਤਿਗੁਰ ਸਚਾ ਜਾਣੀਏ, ਜੋ ਸੂਫ਼ੀ ਬਣਾਏ ਬਰਖ਼ੁਰਦਾਰ। ਸਤਿਗੁਰ ਸਚਾ ਜਾਣੀਏ, ਰਹਿਬਰ ਹੋਵੇ ਵਿਚ ਸੰਸਾਰ। ਸਤਿਗੁਰ ਸਚਾ ਜਾਣੀਏ, ਮੇਲ ਮਿਲਾਏ ਆਪਣੀ ਧਾਰ। ਸਤਿਗੁਰ ਸਚਾ ਜਾਣੀਏ, ਕਲਮਾ ਦਏ ਅਪਰ ਅਪਾਰ। ਸਤਿਗੁਰ ਸਚਾ ਜਾਣੀਏ, ਜੋ ਕੱਢੇ ਬਾਹਰ ਵਿਚੋਂ ਡੂੰਘੀ ਗ਼ਾਰ। ਸਤਿਗੁਰ ਸਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹੋ ਭੂਪ ਸਚੀ ਸਰਕਾਰ। ਸਤਿਗੁਰ ਸਚਾ ਜਾਣੀਏ, ਜਿਸ ਦਾ ਆਦਿ ਜੁਗਾਦੀ ਧਰਮ। ਸਤਿਗੁਰ ਸਚਾ ਜਾਣੀਏ, ਜੋ ਭੇਵ ਖੁਲ੍ਹਾਏ ਬ੍ਰਹਮ। ਸਤਿਗੁਰ ਸਚਾ ਜਾਣੀਏ, ਜੋ ਲੇਖਾ ਜਾਣੇ ਕਾਂਡ ਕਰਮ। ਸਤਿਗੁਰ ਸਚਾ ਜਾਣੀਏ, ਜੋਬਨਵੰਤਾ ਇਕ ਜੋ ਭਾਗ ਲਗਾਏ ਕਾਇਆ ਮਾਟੀ ਚਰਮ। ਸਤਿਗੁਰ ਸਚਾ ਜਾਣੀਏ, ਜਨ ਭਗਤਾਂ ਲੇਖੇ ਲਾਏ ਜਰਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦੀ ਮਾਲਕ ਧੁਰ ਪਰਮ। ਸਤਿਗੁਰ ਸਚਾ ਜਾਣੀਏ, ਜੋ ਪ੍ਰੇਮ ਪ੍ਰੀਤੀ ਬਖ਼ਸ਼ੇ ਸਿਕ। ਸਤਿਗੁਰ ਸਚਾ ਜਾਣੀਏ, ਜੋ ਨਿਰਗੁਣ ਧਾਰਾ ਕਰੇ ਹਿਤ। ਸਤਿਗੁਰ ਸਚਾ ਜਾਣੀਏ, ਪਾਰਬ੍ਰਹਮ ਅਬਿਨਾਸ਼ੀ ਅਚਿਤ। ਸਤਿਗੁਰ ਸਚਾ ਜਾਣੀਏ, ਜੋ ਖੇਲੇ ਖੇਲ ਨਿਤ ਨਵਿਤ। ਸਤਿਗੁਰ ਸਚਾ ਜਾਣੀਏ, ਜੋ ਭਗਤਾਂ ਕਰੇ ਸੁਹੰਜਣੀ ਥਿਤ। ਸਤਿਗੁਰ ਸਚਾ ਜਾਣੀਏ, ਆਦਿ ਜੁਗਾਦੀ ਪਿਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਲੇਖੇ ਲਾਏ ਤਨ ਵਜੂਦੀ ਰਿਤ।
੩੦ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਕੁਲਵੰਤ ਸਿੰਘ ਦੇ ਗ੍ਰਹਿ ਧੰਗਾਲੀ ਕੈਂਪ ਜ਼ਿਲਾ ਜੰਮੂ
ਸਤਿਗੁਰ ਸਚਾ ਜਾਣੀਏ, ਦੇਵੇ ਸਤਿ ਸੰਤੋਖ। ਸਤਿਗੁਰ ਸਚਾ ਜਾਣੀਏ, ਬਖ਼ਸ਼ੇ ਸਾਚੀ ਮੋਖ। ਸਤਿਗੁਰ ਸਚਾ ਜਾਣੀਏ, ਮੇਟੇ ਹਰਖ਼ ਸੋਗ਼। ਸਤਿਗੁਰ ਸਚਾ ਜਾਣੀਏ, ਨਾਮ ਚੁਗਾਏ ਧੁਰ ਦੀ ਚੋਗ। ਸਤਿਗੁਰ ਸਚਾ ਜਾਣੀਏ, ਮੇਟੇ ਜਨਮ ਕਰਮ ਵਿਜੋਗ। ਸਤਿਗੁਰ ਸਚਾ ਜਾਣੀਏ, ਆਤਮ ਪਰਮਾਤਮ ਕਰੇ ਸੰਜੋਗ। ਸਤਿਗੁਰ ਸਚਾ ਜਾਣੀਏ, ਦੇਵੇ ਦਰਸ ਅਮੋਘ। ਸਤਿਗੁਰ ਸਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਰਸੀਆ ਹੋਵੇ ਆਤਮ ਭੋਗ। ਸਤਿਗੁਰ ਸਚਾ ਜਾਣੀਏ, ਪਰਮ ਪੁਰਖ ਬਿਧਾਤਾ। ਸਤਿਗੁਰ ਸਚਾ ਜਾਣੀਏ, ਆਤਮ ਪਰਮਾਤਮ ਜੋੜੇ ਨਾਤਾ। ਸਤਿਗੁਰ ਸਚਾ ਜਾਣੀਏ, ਅੰਮ੍ਰਿਤ ਬੂੰਦ ਪਿਆਏ ਸਵਾਂਤਾ। ਸਤਿਗੁਰ ਸਚਾ ਜਾਣੀਏ, ਦੇਵੇ ਦਰਸ ਇਕ ਇਕਾਂਤਾ। ਸਤਿਗੁਰ ਸਚਾ ਜਾਣੀਏ, ਜਨਮ ਕਰਮ ਦਾ ਲੇਖਾ ਮੇਟੇ ਖਾਤਾ। ਸਤਿਗੁਰ ਸਚਾ ਜਾਣੀਏ, ਅੰਤਮ ਅੰਤ ਪੁਛੇ ਵਾਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਬੂੰਦ ਸਵਾਂਤਾ।
੩੦ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਬਿਸ਼ਨ ਸਿੰਘ ਦੇ ਗ੍ਰਹਿ ਧੰਗਾਲੀ ਕੈਂਪ ਜ਼ਿਲਾ ਜੰਮੂ
ਸਤਿਗੁਰ ਸਚਾ ਜਾਣੀਏ, ਹੋਵੇ ਸਤਿਗੁਰ ਧੁਰ। ਸਤਿਗੁਰ ਸਚਾ ਜਾਣੀਏ, ਜੋਤੀ ਜਾਤਾ ਬਣੇ ਗੁਰ। ਸਤਿਗੁਰ ਸਚਾ ਜਾਣੀਏ, ਸ਼ਬਦ ਨਾਦ ਸੁਣਾਏ ਸੁਰ। ਸਤਿਗੁਰ ਸਚਾ ਜਾਣੀਏ, ਪ੍ਰਕਾਸ਼ ਕਰੇ ਅੰਧੇਰ ਘੁਰ। ਸਤਿਗੁਰ ਸਚਾ ਜਾਣੀਏ, ਜੋ ਅੰਤਰ ਆਤਮ ਨਾਲ ਪਏ ਤੁਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਮਨ ਮਨਸਾ ਮੇਟੇ ਸੁਰ। ਸਤਿਗੁਰ ਸਚਾ ਜਾਣੀਏ, ਦੇਵੇ ਸਾਚੀ ਬੁੱਧ। ਸਤਿਗੁਰ ਸਚਾ ਜਾਣੀਏ, ਹਰਿਜਨ ਨਿਰਮਲ ਕਰੇ ਦੁੱਧ। ਸਤਿਗੁਰ ਸਚਾ ਜਾਣੀਏ, ਮਾਣ ਦੁਵਾਏ ਉਤੇ ਬਸੁਧ। ਸਤਿਗੁਰ ਸਚਾ ਜਾਣੀਏ, ਪੰਚ ਵਿਕਾਰਾ ਮੇਟੇ ਯੁਧ। ਸਤਿਗੁਰ ਸਚਾ ਜਾਣੀਏ, ਜਿਸ ਦਾ ਦੁਆਰਾ ਜਾਏ ਸੁਝ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਜਾਣੇ ਆਥਣ ਉਗ। ਸਤਿਗੁਰ ਸਚਾ ਜਾਣੀਏ, ਆਦਿ ਜੁਗਾਦੀ ਸ਼ਕਤ। ਸਤਿਗੁਰ ਸਚਾ ਜਾਣੀਏ, ਜੋ ਵੇਖੇ ਆਪਣੀ ਧਾਰ ਭਗਤ। ਸਤਿਗੁਰ ਸਚਾ ਜਾਣੀਏ, ਜੋ ਸੁਹੰਜਣਾ ਕਰੇ ਵਕ਼ਤ। ਸਤਿਗੁਰ ਸਚਾ ਜਾਣੀਏ, ਜੋ ਲੇਖੇ ਲਾਵੇ ਬੂੰਦ ਰਕਤ। ਸਤਿਗੁਰ ਸਚਾ ਜਾਣੀਏ, ਜੋ ਪਾਰ ਕਰਾਏ ਦੀਨ ਦੁਨੀ ਵਿਚੋਂ ਹਰਿਜਨ ਸਾਚੇ ਫ਼ਕ਼ਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਬੂੰਦ ਰਕਤ।
੩੦ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਜਲੰਧਰ ਸਿੰਘ ਦੇ ਗ੍ਰਹਿ ਧੰਗਾਲੀ ਕੈਂਪ ਜ਼ਿਲਾ ਜੰਮੂ
ਸਤਿਗੁਰ ਸਚਾ ਆਪ ਪ੍ਰਭ, ਇਕ ਇਕੱਲਾ ਏਕੰਕਾਰ। ਸਤਿਗੁਰ ਸਚਾ ਆਪ ਪ੍ਰਭ, ਸਚਖੰਡ ਨਿਵਾਸੀ ਪਰਵਰਦਿਗਾਰ। ਸਤਿਗੁਰ ਸਚਾ ਆਪ ਪ੍ਰਭ, ਦੋ ਜਹਾਨਾਂ ਪਾਵੇ ਸਾਰ। ਸਤਿਗੁਰ ਸਚਾ ਆਪ ਪ੍ਰਭ, ਧਰਨੀ ਧਰਤ ਕਰੇ ਪਸਾਰ। ਸਤਿਗੁਰ ਸਚਾ ਆਪ ਪ੍ਰਭ, ਲੱਖ ਚੁਰਾਸੀ ਦਏ ਅਧਾਰ। ਸਤਿਗੁਰ ਸਚਾ ਆਪ ਪ੍ਰਭ, ਜੁਗ ਜੁਗ ਲਏ ਅਵਤਾਰ। ਸਤਿਗੁਰ ਸਚਾ ਆਪ ਪ੍ਰਭ, ਆਤਮ ਪਰਮਾਤਮ ਮੇਲਾ ਮੇਲੇ ਕੰਤ ਭਤਾਰ। ਸਤਿਗੁਰ ਸਚਾ ਆਪ ਪ੍ਰਭ, ਸ਼ਬਦ ਅਨਾਦ ਦਏ ਧੁਨਕਾਰ। ਸਤਿਗੁਰ ਸਚਾ ਆਪ ਪ੍ਰਭ, ਅੰਮ੍ਰਿਤ ਬਖ਼ਸ਼ੇ ਠੰਡਾ ਠਾਰ। ਸਤਿਗੁਰ ਸਚਾ ਆਪ ਪ੍ਰਭ, ਭਗਤ ਸੁਹੇਲੇ ਲਏ ਉਭਾਰ। ਸਤਿਗੁਰ ਸਚਾ ਆਪ ਪ੍ਰਭ, ਲੋਕਮਾਤ ਬਣੇ ਮੀਤ ਮੁਰਾਰ। ਸਤਿਗੁਰ ਸਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹੋ ਭੂਪ ਸਚਾ ਸਿਕਦਾਰ।
੩੦ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਦੇਵਾ ਸਿੰਘ ਦੇ ਗ੍ਰਹਿ ਧੰਗਾਲੀ ਕੈਂਪ ਜ਼ਿਲਾ ਜੰਮੂ
ਸਤਿਗੁਰ ਸਚਾ ਆਪ ਪ੍ਰਭ, ਜੋਤੀ ਜਾਤਾ ਕਮਲਾਪਾਤੀ। ਸਤਿਗੁਰ ਸਚਾ ਆਪ ਪ੍ਰਭ, ਖੇਲੇ ਖੇਲ ਲੋਕਮਾਤੀ। ਸਤਿਗੁਰ ਸਚਾ ਆਪ ਪ੍ਰਭ, ਦੇਵਣਹਾਰਾ ਧੁਰ ਦੀ ਦਾਤੀ। ਸਤਿਗੁਰ ਸਚਾ ਆਪ ਪ੍ਰਭ, ਜਨ ਭਗਤਾਂ ਅੰਮ੍ਰਿਤ ਬਖ਼ਸ਼ੇ ਬੂੰਦ ਸਵਾਂਤੀ। ਸਤਿਗੁਰ ਸਚਾ ਆਪ ਪ੍ਰਭ, ਦਰਸ਼ਨ ਦੇਵੇ ਇਕ ਇਕਾਂਤੀ। ਸਤਿਗੁਰ ਸਚਾ ਆਪ ਪ੍ਰਭ, ਵੇਸ ਵਟਾਏ ਬਹੁ ਬਿਧ ਭਾਂਤੀ। ਸਤਿਗੁਰ ਸਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਮੇਟੇ ਜ਼ਾਤ ਪਾਤੀ। ਸਤਿਗੁਰ ਸਚਾ ਆਪ ਪ੍ਰਭ, ਨਿਰਗੁਣ ਗਹਿਰ ਗੰਭੀਰ। ਸਤਿਗੁਰ ਸਚਾ ਆਪ ਪ੍ਰਭ, ਜਿਸ ਦਾ ਰੂਪ ਰੰਗ ਰੇਖ ਨਾ ਕੋਇ ਸਰੀਰ। ਸਤਿਗੁਰ ਸਚਾ ਆਪ ਪ੍ਰਭ, ਜੋ ਸਭ ਨੂੰ ਕਰੇ ਤਾਮੀਰ। ਸਤਿਗੁਰ ਸਚਾ ਆਪ ਪ੍ਰਭ, ਜੋ ਅੰਮ੍ਰਿਤ ਰਸ ਬਖ਼ਸ਼ੇ ਠੰਡਾ ਸੀਰ। ਸਤਿਗੁਰ ਸਚਾ ਆਪ ਪ੍ਰਭ, ਜੁਗ ਜੁਗ ਦੇਵਣਹਾਰਾ ਸੀਰ। ਸਤਿਗੁਰ ਸਚਾ ਆਪ ਪ੍ਰਭ, ਦੀਨ ਦੁਨੀ ਦੀ ਬਦਲਣਹਾਰਾ ਜ਼ਮੀਰ। ਸਤਿਗੁਰ ਸਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਖੰਡਾ ਨਾਮ ਵਖਾਏ ਇਕੋ ਸ਼ਮਸ਼ੀਰ।
੩੦ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਪੂਰਨ ਸਿੰਘ ਦੇ ਗ੍ਰਹਿ ਧੰਗਾਲੀ ਕੈਂਪ ਜ਼ਿਲਾ ਜੰਮੂ
ਸਤਿਗੁਰ ਸਚਾ ਆਪ ਪ੍ਰਭ, ਪੂਰਨ ਪੁਰਖ ਅਬਿਨਾਸ਼ੀ। ਸਤਿਗੁਰ ਸਚਾ ਆਪ ਪ੍ਰਭ, ਸ਼ਹਿਨਸ਼ਾਹ ਸ਼ਾਹੋ ਭੂਪ ਸ਼ਾਬਾਸ਼ੀ। ਸਤਿਗੁਰ ਸਚਾ ਆਪ ਪ੍ਰਭ, ਜੋਤੀ ਜਾਤਾ ਸਚਖੰਡ ਨਿਵਾਸੀ। ਸਤਿਗੁਰ ਸਚਾ ਆਪ ਪ੍ਰਭ, ਜੋ ਖੇਲੇ ਖੇਲ ਪ੍ਰਿਥਮੀ ਆਕਾਸ਼ੀ। ਸਤਿਗੁਰ ਸਚਾ ਆਪ ਪ੍ਰਭ, ਜੋ
ਮੰਡਲ ਮੰਡਪ ਪਾਵੇ ਰਾਸੀ। ਸਤਿਗੁਰ ਸਚਾ ਆਪ ਪ੍ਰਭ, ਜੋ ਆਤਮ ਧਾਰ ਕਰੇ ਪ੍ਰਕਾਸ਼ੀ। ਸਤਿਗੁਰ ਸਚਾ ਆਪ ਪ੍ਰਭ, ਜੋ ਭਗਤਾਂ ਮੇਟੇ ਜਨਮ ਜਨਮ ਉਦਾਸੀ। ਸਤਿਗੁਰ ਸਚਾ ਆਪ ਪ੍ਰਭ, ਜੋ ਜੁਗ ਜੁਗ ਸੇਵਕ ਹੋਵੇ ਦਾਸ ਦਾਸੀ। ਸਤਿਗੁਰ ਸਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨਹਾਰਾ ਬੰਦ ਖ਼ੁਲਾਸੀ। ਸਤਿਗੁਰ ਸਚਾ ਆਪ ਪ੍ਰਭ, ਆਦਿ ਜੁਗਾਦਿ ਤੋੜੇ ਬੰਧਨਾ। ਸਤਿਗੁਰ ਸਚਾ ਆਪ ਪ੍ਰਭ, ਅੰਤਰ ਦੇਵੇ ਸੁਖ ਅਨੰਦਨਾ। ਸਤਿਗੁਰ ਸਚਾ ਆਪ ਪ੍ਰਭ, ਨੂਰ ਨੁਰਾਨਾ ਚਾੜ੍ਹੇ ਚੰਦਨਾ। ਸਤਿਗੁਰ ਸਚਾ ਆਪ ਪ੍ਰਭ, ਸਚ ਸ਼ਬਦ ਸੁਣਾਏ ਛੰਦਨਾ। ਸਤਿਗੁਰ ਸਚਾ ਆਪ ਪ੍ਰਭ, ਤਨ ਵਜੂਦ ਚਾੜ੍ਹੇ ਰੰਗਣਾ। ਸਤਿਗੁਰ ਸਚਾ ਆਪ ਪ੍ਰਭ, ਮਾਨਸ ਜਨਮ ਹੋਣ ਨਾ ਦੇਵੇ ਭੰਗਣਾ। ਸਤਿਗੁਰ ਸਚਾ ਆਪ ਪ੍ਰਭ, ਸ਼ਾਹੋ ਭੂਪ ਸੂਰਾ ਸਰਬੰਗਣਾ। ਸਤਿਗੁਰ ਸਚਾ ਆਪ ਪ੍ਰਭ, ਜਿਸ ਭਗਤ ਦੁਆਰੇ ਭਗਤਾਂ ਅੰਦਰ ਲੰਘਣਾ। ਸਤਿਗੁਰ ਸਚਾ ਆਪ ਪ੍ਰਭ, ਜੋ ਨਾਤਾ ਤੋੜੇ ਵਿਕਾਰ ਪੰਜਣਾ। ਸਤਿਗੁਰ ਸਚਾ ਆਪ ਪ੍ਰਭ, ਨੇਤਰ ਨਾਮ ਨਿਧਾਨਾ ਪਾਵੇ ਅੰਜਣਾ। ਸਤਿਗੁਰ ਸਚਾ ਆਪ ਪ੍ਰਭ, ਦੀਨ ਦਿਆਲ ਸਦਾ ਬਖ਼ਸ਼ੰਦਣਾ। ਸਤਿਗੁਰ ਸਚਾ ਆਪ ਪ੍ਰਭ, ਦੇਵਣਹਾਰਾ ਪਰਮਾਨੰਦਨਾ। ਸਤਿਗੁਰ ਸਚਾ ਆਪ ਪ੍ਰਭ, ਜੋ ਉਠਾਏ ਆਪਣੇ ਕੰਧਨਾ। ਸਤਿਗੁਰ ਸਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਖਿਲਾਏ ਵਿਚ ਵਰਭੰਡਣਾ।
੩੦ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਬਚਨੋ ਦੇਵੀ ਦੇ ਗ੍ਰਹਿ ਧੰਗਾਲੀ ਕੈਂਪ ਜ਼ਿਲਾ ਜੰਮੂ
ਸਤਿਗੁਰ ਸਚਾ ਆਪ ਪ੍ਰਭ, ਬੇਅੰਤ ਅਗੰਮ ਅਥਾਹ। ਸਤਿਗੁਰ ਸਚਾ ਆਪ ਪ੍ਰਭ, ਨਿਰਗੁਣ ਨਿਰਵੈਰ ਨੂਰ ਅਲਾਹ। ਸਤਿਗੁਰ ਸਚਾ ਆਪ ਪ੍ਰਭ, ਆਦਿ ਜੁਗਾਦੀ ਬੇਪਰਵਾਹ। ਸਤਿਗੁਰ ਸਚਾ ਆਪ ਪ੍ਰਭ, ਜੁਗ ਚੌਕੜੀ ਬਣੇ ਮਲਾਹ। ਸਤਿਗੁਰ ਸਚਾ ਆਪ ਪ੍ਰਭ, ਅਵਤਾਰ ਪੈਗ਼ੰਬਰਾਂ ਗੁਰੂਆਂ ਦੇਵੇ ਸ਼ਬਦ ਸਲਾਹ। ਸਤਿਗੁਰ ਸਚਾ ਆਪ ਪ੍ਰਭ, ਸਿਫ਼ਤਾਂ ਵਿਚ ਕਰਾਏ ਵਾਹ ਵਾਹ। ਸਤਿਗੁਰ ਸਚਾ ਆਪ ਪ੍ਰਭ, ਲੇਖਾ ਜਾਣੇ ਥਲ ਅਸਗਾਹ। ਸਤਿਗੁਰ ਸਚਾ ਆਪ ਪ੍ਰਭ, ਜਨ ਭਗਤਾਂ ਹੋਏ ਸਹਾ। ਸਤਿਗੁਰ ਸਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾ। ਸਤਿਗੁਰ ਸਚਾ ਆਪ ਪ੍ਰਭ, ਬਿਨ ਰੂਪ ਰੰਗ। ਸਤਿਗੁਰ ਸਚਾ ਆਪ ਪ੍ਰਭ, ਸ਼ਾਹੋ ਭੂਪ ਸੂਰਾ ਸਰਬਗ। ਸਤਿਗੁਰ ਸਚਾ ਆਪ ਪ੍ਰਭ, ਨਾਮ ਨਿਧਾਨਾ ਵਜਾਏ ਮਰਦੰਗ। ਸਤਿਗੁਰ ਸਚਾ ਆਪ ਪ੍ਰਭ, ਅੰਮ੍ਰਿਤ ਧਾਰ ਵਹਾਏ ਅਗੰਮੀ ਗੰਗ। ਸਤਿਗੁਰ ਸਚਾ ਆਪ ਪ੍ਰਭ, ਜਨ ਭਗਤਾਂ ਅੰਦਰ ਜਾਏ ਲੰਘ। ਸਤਿਗੁਰ ਸਚਾ ਆਪ ਪ੍ਰਭ, ਆਤਮ ਸੇਜ ਸੁਹਾਏ ਪਲੰਘ। ਸਤਿਗੁਰ ਸਚਾ ਆਪ ਪ੍ਰਭ, ਕੱਟਣਹਾਰਾ ਭੁਖ ਨੰਗ। ਸਤਿਗੁਰ ਸਚਾ ਆਪ ਪ੍ਰਭ, ਹਰਿਜਨ ਲਗਾਏ ਆਪਣੇ ਅੰਗ। ਸਤਿਗੁਰ ਸਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਤਾ ਸੂਰਾ ਸਰਬੰਗ।
੩੦ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਸਵਰਨੋ ਦੇਵੀ ਦੇ ਗ੍ਰਹਿ ਧੰਗਾਲੀ ਕੈਂਪ ਜ਼ਿਲਾ ਜੰਮੂ
ਸਤਿਗੁਰ ਸਚਾ ਆਪ ਪ੍ਰਭ, ਚੌਕੜੀ ਜੁਗਾ ਜੁਗੰਤਰ। ਸਤਿਗੁਰ ਸਚਾ ਆਪ ਪ੍ਰਭ, ਸਤਿ ਸਤਿ ਬਣਾਏ ਬਣਤਰ। ਸਤਿਗੁਰ ਸਚਾ ਆਪ ਪ੍ਰਭ, ਖੇਲੇ ਖੇਲ ਗਗਨ ਗਗਨੰਤਰ। ਸਤਿਗੁਰ ਸਚਾ ਆਪ ਪ੍ਰਭ, ਨਾਮ ਨਿਧਾਨ ਜਣਾਏ ਮੰਤਰ। ਸਤਿਗੁਰ ਸਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਵਸੇ ਸਦਾ ਨਿਰੰਤਰ। ਸਤਿਗੁਰ ਸਚਾ ਆਪ ਪ੍ਰਭ, ਗੋਬਿੰਦ ਗੋਬਿੰਦ ਗੋਬਿੰਦਾ। ਸਤਿਗੁਰ ਸਚਾ ਆਪ ਪ੍ਰਭ, ਦੀਨ ਦਿਆਲ ਸਦਾ ਬਖ਼ਸ਼ੰਦਾ। ਸਤਿਗੁਰ ਸਚਾ ਆਪ ਪ੍ਰਭ, ਗਹਿਰ ਗਵਰ ਗੁਣੀ ਗਹਿੰਦਾ। ਸਤਿਗੁਰ ਸਚਾ ਆਪ ਪ੍ਰਭ, ਵਸਤ ਅਮੋਲਕ ਨਾਮ ਦੇਂਦਾ। ਸਤਿਗੁਰ ਸਚਾ ਆਪ ਪ੍ਰਭ, ਜਨ ਭਗਤਾਂ ਰਖੇ ਸਦਾ ਜ਼ਿੰਦਾ। ਸਤਿਗੁਰ ਸਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰ ਸਦਾ ਰਹਿੰਦਾ। ਸਤਿਗੁਰ ਸਚਾ ਆਪ ਪ੍ਰਭ, ਮਿਹਰਵਾਨ ਮਹਿਬੂਬ। ਸਤਿਗੁਰ ਸਚਾ ਆਪ ਪ੍ਰਭ, ਵਸੇ ਅਰਸ਼ ਅਰੂਜ। ਸਤਿਗੁਰ ਸਚਾ ਆਪ ਪ੍ਰਭ, ਹਰ ਘਟ ਦਿਸੇ ਮੌਜੂਦ। ਸਤਿਗੁਰ ਸਚਾ ਆਪ ਪ੍ਰਭ, ਮੰਜ਼ਲ ਹਕ ਦੱਸੇ ਮਕ਼ਸੂਦ। ਸਤਿਗੁਰ ਸਚਾ ਆਪ ਪ੍ਰਭ, ਜੁਗ ਜੁਗ ਕੂੜੀ ਕਿਰਿਆ ਕਰੇ ਨੇਸਤੋ ਨਾਬੂਦ। ਸਤਿਗੁਰ ਸਚਾ ਆਪ ਪ੍ਰਭ, ਨੌ ਖੰਡ ਪ੍ਰਿਥਮੀ ਦੱਸੇ ਇਕ ਹਦੂਦ। ਸਤਿਗੁਰ ਸਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਮੇਟਣਹਾਰਾ ਦੂਜ। ਸਤਿਗੁਰ ਸਚਾ ਆਪ ਪ੍ਰਭ, ਸਚਖੰਡ ਨਿਵਾਸੀ। ਸਤਿਗੁਰ ਸਚਾ ਆਪ ਪ੍ਰਭ, ਜੋਤੀ ਜੋਤ ਨੂਰ ਪ੍ਰਕਾਸ਼ੀ। ਸਤਿਗੁਰ ਸਚਾ ਆਪ ਪ੍ਰਭ, ਜੋ ਅੰਤਰ ਘਟ ਨਿਵਾਸੀ। ਸਤਿਗੁਰ ਸਚਾ ਆਪ ਪ੍ਰਭ, ਜੋ ਲੇਖਾ ਜਾਣੇ ਸ਼ੰਕਰ ਕੈਲਾਸ਼ੀ। ਸਤਿਗੁਰ ਸਚਾ ਆਪ ਪ੍ਰਭ, ਭਗਤਾਂ ਅੰਦਰੋਂ ਮੇਟੇ ਉਦਾਸੀ। ਸਤਿਗੁਰ ਸਚਾ ਆਪ ਪ੍ਰਭ, ਆਪੇ ਹੋਏ ਨਾਮ ਸਵਾਸੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸ਼ਾਹੋ ਸ਼ਾਬਾਸੀ।
੩੦ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਬਲਬੀਰ ਸਿੰਘ ਅੰਗ੍ਰੇਜ਼ ਸਿੰਘ ਦੇ ਗ੍ਰਹਿ ਧੰਗਾਲੀ ਕੈਂਪ ਜ਼ਿਲਾ ਜੰਮੂ
ਸਤਿਗੁਰ ਸਚਾ ਆਪ ਪ੍ਰਭ, ਨਿਤ ਨਵਿਤ ਸਦਾ ਬਖ਼ਸ਼ੰਦੂ। ਸਤਿਗੁਰ ਸਚਾ ਆਪ ਪ੍ਰਭ, ਠਾਕਰ ਸੁਆਮੀ ਸਾਗਰ ਸਿੰਧੂ। ਸਤਿਗੁਰ ਸਚਾ ਆਪ ਪ੍ਰਭ, ਜੀਵ ਜੰਤ ਵੇਖੇ ਆਪਣੀ ਬਿੰਦੂ। ਸਤਿਗੁਰ ਸਚਾ ਆਪ ਪ੍ਰਭ, ਜੋ ਖੇਲ ਖਿਲਾਏ ਮੁਸਲਿਮ ਹਿੰਦੂ। ਸਤਿਗੁਰ ਸਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਾਹਿਬ ਗੁਣੀ ਗਹਿੰਦੂ। ਸਤਿਗੁਰ ਸਚਾ ਆਪ ਪ੍ਰਭ, ਨੌਜਵਾਨਾ। ਸਤਿਗੁਰ ਸਚਾ ਆਪ ਪ੍ਰਭ, ਸ਼ਾਹ ਸੁਲਤਾਨਾ। ਸਤਿਗੁਰ ਸਚਾ ਆਪ ਪ੍ਰਭ, ਮਰਦ ਮਰਦਾਨਾ। ਸਤਿਗੁਰ ਸਚਾ ਆਪ ਪ੍ਰਭ, ਵਾਲੀ ਦੋ ਜਹਾਨਾਂ। ਸਤਿਗੁਰ ਸਚਾ ਆਪ ਪ੍ਰਭ, ਜੁਗ ਜੁਗ ਪਹਿਰੇ ਬਾਨਾ। ਸਤਿਗੁਰ ਸਚਾ ਆਪ ਪ੍ਰਭ, ਕਲਜੁਗ ਅੰਤ ਹੋਏ ਪ੍ਰਧਾਨਾ। ਸਤਿਗੁਰ ਸਚਾ ਆਪ ਪ੍ਰਭ,
ਹਰਿਜਨ ਵੇਖੇ ਵਿਚ ਜਹਾਨਾ । ਸਤਿਗੁਰ ਸਚਾ ਆਪ ਪ੍ਰਭ, ਭਗਤ ਸੁਹੇਲੇ ਬਖ਼ਸ਼ੇ ਚਰਨ ਧਿਆਨਾ। ਸਤਿਗੁਰ ਸਚਾ ਆਪ ਪ੍ਰਭ, ਆਤਮ ਜੋਤੀ ਬਣੇ ਕਾਹਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਚਾ ਆਪ ਪ੍ਰਭ, ਬਿਨ ਮੰਗਿਆਂ ਦੇਵੇ ਦਾਨਾ। ਸਤਿਗੁਰ ਸਚਾ ਆਪ ਪ੍ਰਭ, ਸ਼ਮਅ ਨੂਰ ਜੋਤ ਰੁਸ਼ਨਾਨਾ। ਸਤਿਗੁਰ ਸਚਾ ਆਪ ਪ੍ਰਭ, ਖੇਲੇ ਖੇਲ ਸਦਾ ਬਿਧਨਾਨਾ। ਸਤਿਗੁਰ ਸਚਾ ਆਪ ਪ੍ਰਭ, ਦੀਨ ਦੁਨੀ ਬਦਲੇ ਜ਼ਮਾਨਾ। ਸਤਿਗੁਰ ਸਚਾ ਆਪ ਪ੍ਰਭ, ਲੇਖਾ ਜਾਣੇ ਜ਼ਮੀਂ ਅਸਮਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਕਰਤਾ ਕਰਤਾ ਪੁਰਖ ਭਗਵਾਨਾ। ਸਤਿਗੁਰ ਸਚਾ ਆਪ ਪ੍ਰਭ, ਚੋਟੀ ਚੜ੍ਹ ਕੇ ਵੇਖੇ ਸਿਖ਼ਰ। ਸਤਿਗੁਰ ਸਚਾ ਆਪ ਪ੍ਰਭ, ਪਰਦਾ ਲਾਹੇ ਬਜਰ ਕਪਾਟੀ ਪੱਥਰ। ਸਤਿਗੁਰ ਸਚਾ ਆਪ ਪ੍ਰਭ, ਨੇਤਰ ਵਿਰੋਲਣ ਨਾ ਦੇਵੇ ਅਥਰ। ਸਤਿਗੁਰ ਸਚਾ ਆਪ ਪ੍ਰਭ, ਭਗਤਾਂ ਸੇਜ ਹੰਢਾਏ ਸਥਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਸ਼ਬਦ ਜਣਾਏ ਅਕਥੀ ਕਥਨ। ਸਤਿਗੁਰ ਸਚਾ ਆਪ ਪ੍ਰਭ, ਬਿਨ ਤਤਾਂ ਤਤ ਸਰੀਰ। ਸਤਿਗੁਰ ਸਚਾ ਆਪ ਪ੍ਰਭ, ਸ਼ਾਹ ਪੀਰਾਂ ਦਾ ਪੀਰ। ਸਤਿਗੁਰ ਸਚਾ ਆਪ ਪ੍ਰਭ, ਦਰ ਦਰਵੇਸ਼ੀ ਫ਼ਕੀਰ। ਸਤਿਗੁਰ ਸਚਾ ਆਪ ਪ੍ਰਭ, ਨਜ਼ਰੀਏ ਬਾਹਰ ਦਿਸੇ ਬੇਨਜ਼ੀਰ। ਸਤਿਗੁਰ ਸਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਬਦਲ ਦੇਵੇ ਤਕ਼ਦੀਰ। ਸਤਿਗੁਰ ਸਚਾ ਆਪ ਪ੍ਰਭ, ਏਕਾ ਏਕ ਬੇਪਰਵਾਹਿਆ। ਸਤਿਗੁਰ ਸਚਾ ਆਪ ਪ੍ਰਭ, ਲੇਖਾ ਜਾਣੇ ਥਾਉਂ ਥਾਂਇਆ। ਸਤਿਗੁਰ ਸਚਾ ਆਪ ਪ੍ਰਭ, ਰਚਨ ਰਚਾਏ ਤ੍ਰੈਗੁਣ ਮਾਇਆ। ਸਤਿਗੁਰ ਸਚਾ ਆਪ ਪ੍ਰਭ, ਜਨ ਭਗਤਾਂ ਹੋਏ ਆਪ ਸਹਾਇਆ। ਸਤਿਗੁਰ ਸਚਾ ਆਪ ਪ੍ਰਭ, ਹਰਿਜਨ ਗੋਦੀ ਲਏ ਉਠਾਇਆ। ਸਤਿਗੁਰ ਸਚਾ ਆਪ ਪ੍ਰਭ, ਸਿਰ ਸਿਰ ਆਪਣਾ ਹੱਥ ਟਿਕਾਇਆ। ਸਤਿਗੁਰ ਸਚਾ ਆਪ ਪ੍ਰਭ, ਕਲਜੁਗ ਅੰਤਮ ਲਏ ਤਰਾਇਆ। ਸਤਿਗੁਰ ਸਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਦੋ ਜਹਾਨ ਸ਼ਾਹੋ ਭੂਪ ਭੂਪ ਸੁਲਤਾਨ, ਕਰਨੀ ਦਾ ਕਰਤਾ ਇਕ ਅਖਵਾਇਆ।
੩੦ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਵਕੀਲ ਸਿੰਘ ਦੇ ਗ੍ਰਹਿ ਧੰਗਾਲੀ ਕੈਂਪ ਜ਼ਿਲਾ ਜੰਮੂ
ਸਤਿਗੁਰ ਸਚਾ ਆਪ ਪ੍ਰਭ, ਮਾਲਕ ਬ੍ਰਹਿਮੰਡ ਖੰਡ ਤ੍ਰੈ ਭਵਣ। ਸਤਿਗੁਰ ਸਚਾ ਆਪ ਪ੍ਰਭ, ਲੇਖਾ ਜਾਣੇ ਲੱਖ ਚੁਰਾਸੀ ਸਵਾਸ ਪਵਣ। ਸਤਿਗੁਰ ਸਚਾ ਆਪ ਪ੍ਰਭ, ਅੰਮ੍ਰਿਤ ਮੇਘ ਨਿਰਾਲਾ ਬਖ਼ਸ਼ੇ ਸਵਣ। ਸਤਿਗੁਰ ਸਚਾ ਆਪ ਪ੍ਰਭ, ਜੋ ਵਸੇ ਕੂਟੇ ਚਾਰੇ ਚਵਨ। ਸਤਿਗੁਰ ਸਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲਹਿਣਾ ਦੇਣਾ ਮੇਟੇ ਜ਼ਾਤ ਵਰਨ। ਸਤਿਗੁਰ ਸਚਾ ਆਪ ਪ੍ਰਭ, ਦੋ ਜਹਾਨਾਂ ਵਾਲੀ। ਸਤਿਗੁਰ ਸਚਾ ਆਪ ਪ੍ਰਭ, ਫਲ ਵੇਖਣਹਾਰਾ ਚੁਰਾਸੀ ਲੱਖ ਡਾਲੀ। ਸਤਿਗੁਰ ਸਚਾ ਆਪ ਪ੍ਰਭ, ਤ੍ਰੈਗੁਣ ਮਾਇਆ ਤੋੜੇ ਜਗਤ ਜੰਜਾਲੀ। ਸਤਿਗੁਰ ਸਚਾ ਆਪ ਪ੍ਰਭ, ਭੇਵ ਖੁਲ੍ਹਾਏ ਪੁਰਖ ਅਕਾਲਾ ਆਪ ਹਾਲੀ। ਸਤਿਗੁਰ ਸਚਾ ਆਪ ਪ੍ਰਭ, ਕਲਜੁਗ
ਮੇਟੇ ਰੈਣ ਅੰਧੇਰੀ ਕਾਲੀ। ਸਤਿਗੁਰ ਸਚਾ ਆਪ ਪ੍ਰਭ, ਜਿਸ ਦਾ ਲਹਿਣਾ ਦੇਣਾ ਮਸ਼ਰਕ ਮਗ਼ਰਬ ਜਨੂਬਣ ਦਿਸੇ ਸ਼ਮਾਲੀ। ਸਤਿਗੁਰ ਸਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਰਿਹਾ ਭਾਲੀ। ਸਤਿਗੁਰ ਸਚਾ ਆਪ ਪ੍ਰਭ, ਨਿਰਗੁਣ ਨਿਰਾਕਾਰ। ਸਤਿਗੁਰ ਸਚਾ ਆਪ ਪ੍ਰਭ, ਵਸਣਹਾਰ ਸਚ ਸਚੇ ਦਰਬਾਰ। ਸਤਿਗੁਰ ਸਚਾ ਆਪ ਪ੍ਰਭ, ਕਲਜੁਗ ਅੰਤਮ ਹੋਵੇ ਜ਼ਾਹਰ। ਸਤਿਗੁਰ ਸਚਾ ਆਪ ਪ੍ਰਭ, ਕਲ ਕਲਕੀ ਲਏ ਅਵਤਾਰ। ਸਤਿਗੁਰ ਸਚਾ ਆਪ ਪ੍ਰਭ, ਨਾਮ ਸ਼ਬਦ ਕਰੇ ਜੈਕਾਰ। ਸਤਿਗੁਰ ਸਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਵਸਤ ਦੇਵੇ ਆਪ ਕਰਤਾਰ। ਸਤਿਗੁਰ ਸਚਾ ਆਪ ਪ੍ਰਭ, ਕ਼ੁਦਰਤ ਕ਼ਾਦਰ। ਸਤਿਗੁਰ ਸਚਾ ਆਪ ਪ੍ਰਭ, ਜਨ ਭਗਤਾਂ ਦੇਵੇ ਦਰਗਾਹ ਆਦਰ। ਸਤਿਗੁਰ ਸਚਾ ਆਪ ਪ੍ਰਭ, ਦੋ ਜਹਾਨਾਂ ਬਣੇ ਪਿਦਰ ਮਾਦਰ। ਸਤਿਗੁਰ ਸਚਾ ਆਪ ਪ੍ਰਭ, ਹਰਿਜਨ ਕਰੇ ਜਗਤ ਉਜਾਗਰ। ਸਤਿਗੁਰ ਸਚਾ ਆਪ ਪ੍ਰਭ, ਭਾਗ ਲਗਾਏ ਕਾਇਆ ਗਾਗਰ। ਸਤਿਗੁਰ ਸਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹੋ ਭੂਪ ਦਾਤਾ ਦਾਨੀ ਵਣਜ ਕਰਾਏ ਧੁਰ ਦਾ ਬਣ ਸੌਦਾਗਰ। ਸਤਿਗੁਰ ਸਚਾ ਜਾਣੀਏ, ਜਿਸ ਦਿਤਾ ਤਨ ਵਜੂਦ। ਸਤਿਗੁਰ ਸਚਾ ਜਾਣੀਏ, ਜੋ ਅਸਲ ਨਾਲ ਚੁਕਾਏ ਸੂਦ। ਸਤਿਗੁਰ ਸਚਾ ਜਾਣੀਏ, ਸੁਤਿਆਂ ਜਾਗਦਿਆਂ ਦੇਵੇ ਸੂਝ। ਸਤਿਗੁਰ ਸਚਾ ਜਾਣੀਏ, ਪਰਦਾ ਲਾਹ ਕੇ ਬੁਝਾਏ ਆਪਣੀ ਬੂਝ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖ ਮੁਕਾਏ ਅੰਤਸ਼ਕਰਨ ਗੂਝ। ਸਤਿਗੁਰ ਸਚਾ ਆਪ ਪ੍ਰਭ, ਜੋਤੀ ਜਾਤਾ ਅਗੰਮ। ਸਤਿਗੁਰ ਸਚਾ ਆਪ ਪ੍ਰਭ, ਜਨਣੀ ਕੁੱਖ ਪਏ ਕਦੇ ਨਾ ਜੰਮ। ਸਤਿਗੁਰ ਸਚਾ ਆਪ ਪ੍ਰਭ, ਤਨ ਵਜੂਦ ਨਾ ਰਖੇ ਕਾਇਆ ਮਾਟੀ ਚੰਮ। ਸਤਿਗੁਰ ਸਚਾ ਆਪ ਪ੍ਰਭ, ਲੇਖਾ ਜਾਣੇ ਆਤਮ ਧਾਰ ਬ੍ਰਹਮ। ਸਤਿਗੁਰ ਸਚਾ ਆਪ ਪ੍ਰਭ, ਜੁਗ ਜੁਗ ਪਰਗਟਾਏ ਧੁਰ ਦਾ ਧਰਮ। ਸਤਿਗੁਰ ਸਚਾ ਆਪ ਪ੍ਰਭ, ਦੀਨ ਦੁਨੀ ਦਾ ਮੇਟਣਹਾਰਾ ਭਰਮ। ਸਤਿਗੁਰ ਸਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਜਾਣੇ ਸਾਚਾ ਕਰਮ। ਸਤਿਗੁਰ ਸਚਾ ਜਾਣੀਏ, ਕਾਰਜ ਕਰੇ ਸਿਧ। ਸਤਿਗੁਰ ਸਚਾ ਜਾਣੀਏ, ਮੇਲ ਮਿਲਾਏ ਆਪਣੀ ਬਿਧ। ਸਤਿਗੁਰ ਸਚਾ ਜਾਣੀਏ, ਘਰ ਦੇਵੇ ਨੌ ਨਿਧ। ਸਤਿਗੁਰ ਸਚਾ ਜਾਣੀਏ, ਤਨ ਮਨ ਅੰਤਰ ਦਏ ਵਿਧ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਬਣਾਏ ਆਪਣੇ ਸਾਚੇ ਰਿੰਦ। ਸਤਿਗੁਰ ਸਚਾ ਆਪ ਪ੍ਰਭ, ਬੇਅੰਤ ਬੇਐਬ। ਸਤਿਗੁਰ ਸਚਾ ਆਪ ਪ੍ਰਭ, ਦੋ ਜਹਾਨਾਂ ਸਤਿਗੁਰ ਸਾਹਿਬ। ਸਤਿਗੁਰ ਸਚਾ ਆਪ ਪ੍ਰਭ, ਅਵਤਾਰ ਪੈਗ਼ੰਬਰ ਗੁਰ ਭੇਜੇ ਆਪਣੇ ਨਾਇਬ। ਸਤਿਗੁਰ ਸਚਾ ਆਪ ਪ੍ਰਭ, ਆਪਣਾ ਖੇਲੇ ਖੇਲ ਅਜਾਇਬ। ਸਤਿਗੁਰ ਸਚਾ ਆਪ ਪ੍ਰਭ, ਜੁਗ ਜੁਗ ਪੂਰਾ ਕਰੇ ਵਾਇਦ। ਸਤਿਗੁਰ ਸਚਾ ਆਪ ਪ੍ਰਭ, ਹਰਿਜਨ ਰਹਿਣ ਨਾ ਦੇਵੇ ਅਲਾਹਿਦ। ਸਤਿਗੁਰ ਸਚਾ ਆਪ ਪ੍ਰਭ, ਜਨ ਭਗਤਾਂ ਲੱਖ ਚੁਰਾਸੀ ਕਟੇ ਕ਼ੈਦ। ਸਤਿਗੁਰ ਸਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਪੂਰਾ ਕਰੇ ਫ਼ਰਾਇਜ਼। ਸਤਿਗੁਰ ਪੂਰਾ ਜਾਣੀਏ, ਸਤਿਗੁਰ ਸਾਚਾ ਸ਼ਬਦ। ਸਤਿਗੁਰ ਪੂਰਾ ਜਾਣੀਏ, ਜੋ ਸਭ ਨੂੰ ਦੇਵੇ ਅਦਬ। ਸਤਿਗੁਰ ਪੂਰਾ ਜਾਣੀਏ, ਜੋ ਹਰ ਘਟ ਹੋਵੇ
ਜਜ਼ਬ। ਸਤਿਗੁਰ ਪੂਰਾ ਜਾਣੀਏ, ਜੋ ਝਗੜਾ ਮੇਟੇ ਦੀਨ ਮਜ਼੍ਹਬ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੀਨ ਦੁਨੀ ਕਲਜੁਗ ਅੰਤਮ ਕਰੇ ਤਅਜੁਬ। ਸਤਿਗੁਰ ਸਚਾ ਆਪ ਪ੍ਰਭ, ਜਗਤ ਵਿਦਿਆ ਬਾਹਰ। ਸਤਿਗੁਰ ਸਚਾ ਆਪ ਪ੍ਰਭ, ਸ਼ਬਦੀ ਸ਼ਬਦ ਹੋਵੇ ਜ਼ਾਹਰ। ਸਤਿਗੁਰ ਸਚਾ ਆਪ ਪ੍ਰਭ, ਦੋ ਜਹਾਨਾਂ ਪਾਵੇ ਸਾਰ। ਸਤਿਗੁਰ ਸਚਾ ਆਪ ਪ੍ਰਭ, ਜੋਤੀ ਜਾਤਾ ਲਏ ਅਵਤਾਰ। ਸਤਿਗੁਰ ਸਚਾ ਆਪ ਪ੍ਰਭ, ਕਲਜੁਗ ਮੇਟੇ ਅੰਧ ਅੰਧਿਆਰ। ਸਤਿਗੁਰ ਸਚਾ ਆਪ ਪ੍ਰਭ, ਹਰਿ ਭਗਤ ਸੁਹੇਲੇ ਜਾਵੇ ਤਾਰ। ਸਤਿਗੁਰ ਸਚਾ ਆਪ ਪ੍ਰਭ, ਗੁਰਮੁਖ ਗੁਰਸਿਖ ਬਖ਼ਸ਼ੇ ਚਰਨ ਪਿਆਰ। ਸਤਿਗੁਰ ਸਚਾ ਆਪ ਪ੍ਰਭ, ਅੰਮ੍ਰਿਤ ਰਸ ਦੇਵੇ ਠੰਡਾ ਠਾਰ। ਸਤਿਗੁਰ ਸਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਲਾਏ ਪਾਰ ਕਿਨਾਰ। ਸਤਿਗੁਰ ਸਚਾ ਜਾਈਏ, ਜੋ ਧੁਰ ਦਾ ਸਾਚਾ ਸਈਆ। ਸਤਿਗੁਰ ਸਚਾ ਜਾਣੀਏ, ਆਦਿ ਜੁਗਾਦੀ ਪਿਤ ਮਈਆ। ਸਤਿਗੁਰ ਸਚਾ ਜਾਣੀਏ, ਨਾਮ ਚੜ੍ਹਾਏ ਸਾਚੀ ਨਈਆ। ਸਤਿਗੁਰ ਸਚਾ ਜਾਈਏ, ਜੋ ਲੇਖ ਮੁਕਾਏ ਰਾਏ ਧਰਮ ਦੀ ਵਹੀਆ। ਸਤਿਗੁਰ ਸਚਾ ਜਾਣੀਏ, ਜੋ ਲੋਕਮਾਤ ਪਕੜੇ ਬਹੀਆ। ਸਤਿਗੁਰ ਸਚਾ ਜਾਣੀਏ, ਜੋ ਆਇਆ ਗੋਬਿੰਦ ਬਾਦ ਢਈਆ। ਸਤਿਗੁਰ ਸਚਾ ਜਾਣੀਏ, ਜੋਤੀ ਜੋਤ ਨੂਰ ਰੁਸ਼ਨਈਆ। ਸਤਿਗੁਰ ਸਚਾ ਜਾਣੀਏ, ਸ਼ਬਦ ਨਾਦ ਬਜਈਆ। ਸਤਿਗੁਰ ਸਚਾ ਜਾਣੀਏ, ਅੰਮ੍ਰਿਤ ਰਸ ਜਾਮ ਪੀਵਈਆ। ਸਤਿਗੁਰ ਸਚਾ ਜਾਈਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਸਈ ਵਿਚ ਆ ਕੇ ਭਗਤਾਂ ਦੇ ਲੇਖ ਉਤੇ ਪਾਏ ਸਹੀਆ।
੩੦ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਬਾਬੂ ਰਾਮ ਦੇ ਗ੍ਰਹਿ
ਪਿੰਡ ਦੀਵਾਨ ਗੜ੍ਹ ਜ਼ਿਲਾ ਜੰਮੂ
ਧਰਨੀ ਕਹੇ ਮੇਰੇ ਪਰਮ ਪੁਰਖ ਕਰਤਾਰ, ਕ਼ੁਦਰਤ ਦੇ ਕ਼ਾਦਰ ਬੇਐਬ ਨੂਰ ਅਲਾਹੀਆ। ਪੁਰਖ ਅਕਾਲੇ ਦੀਨ ਦਿਆਲੇ ਪਾ ਸਾਰ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਨੈਣ ਉਠਾਈਆ। ਮੈਨੂੰ ਸੰਦੇਸ਼ੇ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰ, ਸ਼ਬਦ ਅਨਾਦੀ ਧੁਨ ਕਰ ਸ਼ਨਵਾਈਆ। ਮੈਂ ਜੁਗ ਚੌਕੜੀ ਕਰਦੀ ਰਹੀ ਇੰਤਜ਼ਾਰ, ਸਤਿਜੁਗ ਤ੍ਰੇਤਾ ਦੁਆਪਰ ਰਾਹ ਤਕਾਈਆ। ਕਲਜੁਗ ਅੰਤਮ ਦੇ ਅਧਾਰ, ਸਿਰ ਮੇਰੇ ਹੱਥ ਟਿਕਾਈਆ। ਨੌ ਖੰਡ ਪ੍ਰਿਥਮੀ ਤਕ ਲੈ ਧੂੰਆਂਧਾਰ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਸੱਤ ਦੀਪ ਹਾਹਾਕਾਰ, ਧੀਰਜ ਧਰਮ ਨਾ ਕੋਇ ਰਖਾਈਆ। ਜਲ ਥਲ ਮਹੀਅਲ ਕਰ ਰਹੇ ਇਜ਼ਹਾਰ, ਧੁਰ ਦੇ ਮਾਹੀ ਤੇਰੇ ਢੋਲੇ ਗਾਈਆ। ਅਠਸਠ ਤੀਰਥ ਤਕ ਲੈ ਆਪ ਆਪਣੀ ਵਿਚੋਂ ਧਾਰ, ਮਹੀਅਲ ਪਰਦਾ ਆਪ ਉਠਾਈਆ। ਚਾਰੇ ਕੁੰਟ ਹਾਹਾਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਮੇਰਾ ਲੇਖਾ ਵੇਖ ਲੈ ਕਲਜੁਗ ਕਾਤੀ, ਕ਼ਤਲਗਾਹ ਬਣੀ ਲੋਕਾਈਆ। ਨਵ ਸੱਤ ਅੰਧੇਰਾ ਰਾਤੀ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਆਤਮ ਪਰਮਾਤਮ ਦਿਸੇ ਨਾ ਕੋਇ ਜਮਾਤੀ, ਤੇਰਾ ਸੰਗੀ ਸੰਗ ਨਾ ਕੋਇ ਬਣਾਈਆ। ਕਲਜੁਗ ਕੂੜ ਕੁੜਿਆਰ
ਮਾਰੇ ਕਾਤੀ, ਜਗਤ ਅਣਿਆਲਾ ਤੀਰ ਚਲਾਈਆ। ਜਿਸ ਸਤਿ ਧਰਮ ਦੀ ਵਿੰਨ੍ਹ ਦਿਤੀ ਛਾਤੀ, ਛਤਰਧਾਰੀ ਬਚਿਆ ਰਹਿਣ ਕੋਇ ਨਾ ਪਾਈਆ। ਸਚ ਪ੍ਰੇਮ ਦੀ ਦਿਸੇ ਕੋਇ ਨਾ ਲਲਾਟੀ, ਉਜਾਲਾ ਨਜ਼ਰ ਕੋਇ ਨਾ ਆਈਆ। ਝਗੜਾ ਪਿਆ ਲੋਕਮਾਤੀ, ਦੀਨ ਮਜ਼੍ਹਬ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰਗਾਹ ਸਚ ਦੇਣੀ ਸਰਨਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਤਕ ਲੈ ਕਲਜੁਗ ਕੂੜ ਕੁੜਿਆਰਾ, ਸਤਿ ਸਚ ਧਰਮ ਨਜ਼ਰ ਕੋਇ ਨਾ ਆਈਆ। ਜੀਵ ਜੰਤ ਹੋਇਆ ਦੁਖਿਆਰਾ, ਸਾਧ ਸੰਤ ਦੇਣ ਦੁਹਾਈਆ। ਜਗਤ ਸ਼ਾਸਤਰਾਂ ਰਿਹਾ ਨਾ ਕੋਇ ਪਿਆਰਾ, ਮੁਹੱਬਤ ਵਿਚ ਨਾ ਕੋਇ ਸਮਾਈਆ। ਅੱਖਰ ਅੱਖਰ ਕਰੇ ਪੁਕਾਰਾ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਤੂੰ ਮਿਹਰਵਾਨ ਮਹਿਬੂਬ ਸਚਾ ਸਿਕਦਾਰਾ, ਹਰਿ ਕਰਤਾ ਇਕ ਅਖਵਾਈਆ। ਜੋਤੀ ਜਾਤੇ ਪੁਰਖ ਬਿਧਾਤੇ ਹੋ ਜ਼ਾਹਰਾ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਸਤਿਗੁਰ ਸ਼ਬਦ ਦਏ ਇਸ਼ਾਰਾ, ਹੁਕਮ ਹੁਕਮ ਵਿਚੋਂ ਜਣਾਈਆ। ਜੋ ਦੀਨ ਦੁਨੀ ਵੇਖੇ ਸਰਬ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਪਰਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਪ੍ਰਭੂ ਮੇਰਾ ਲਹਿਣਾ ਤਕ ਲੈ ਜਗਤ ਜੁਗ ਅਖ਼ੀਰੀ, ਆਖ਼ਰ ਦਿਆਂ ਦ੍ਰਿੜਾਈਆ। ਮੇਰੇ ਅੰਤਸ਼ਕਰਨ ਆਈ ਦਿਲਗੀਰੀ, ਚਿੰਤਾ ਦੁਖ ਵਿਚ ਮੇਰੀ ਦੁਹਾਈਆ। ਕਾਇਆ ਰਹੀ ਨਾ ਕਿਸੇ ਦੀ ਪੀਰੀ, ਮੁਰੀਦ ਮੁਰਸ਼ਦ ਸੰਗ ਨਾ ਕੋਇ ਨਿਭਾਈਆ। ਚਾਰੋਂ ਕੁੰਟ ਵਝਿਆ ਸ਼ਰਅ ਜ਼ੰਜੀਰੀ, ਸੰਗਲ ਮਜ਼੍ਹਬ ਨਾ ਕੋਇ ਤੁੜਾਈਆ । ਅੰਤਸ਼ਕਰਨ ਬਦਲ ਸਕੇ ਨਾ ਕੋਇ ਜ਼ਮੀਰੀ, ਮਨਸਾ ਮਨ ਨਾ ਕੋਇ ਮਿਟਾਈਆ। ਤੂੰ ਮਾਲਕ ਖ਼ਾਲਕ ਬੇਨਜ਼ੀਰੀ, ਨਜ਼ਰੀਆ ਮੇਰੇ ਉਤੋਂ ਬਦਲਾਈਆ। ਸਤਿ ਧਰਮ ਦੀ ਕਰ ਤਾਮੀਰੀ, ਸਤਿਜੁਗ ਸਚ ਸਚ ਪਰਗਟਾਈਆ। ਕਲਜੁਗ ਕੂੜ ਕੁੜਿਆਰ ਬਸਤਰ ਲਾਹ ਦੇ ਚੀਰੀ, ਤਨ ਵਜੂਦ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਇਕ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਵੇਖ ਪਾਬੰਦੀ, ਸ਼ਰਅ ਸ਼ਰੀਅਤ ਧਿਆਨ ਲਗਾਈਆ। ਮੈਂ ਫਸ ਗਈ ਦੀਨ ਮਜ਼੍ਹਬ ਦੀ ਵਿਚ ਫੰਦੀ, ਪਲੂ ਸਕੇ ਨਾ ਕੋਇ ਛੁਡਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਮੇਰੇ ਨਾਲ ਕੀਤੀ ਸੰਧੀ, ਕੌਲ ਇਕ਼ਰਾਰ ਗਏ ਤੁੜਾਈਆ। ਕਲਜੁਗ ਅੰਤ ਪੁਰਖ ਅਕਾਲ ਹੋਵੇ ਸੂਰਾ ਸਰਬੰਗੀ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੇ ਹੁਕਮ ਵਿਚ ਬੀਸਵੀਂ ਚੌਧਵੀਂ ਸਦੀ ਜਾਵੇ ਲੰਘੀ, ਆਪਣਾ ਪੰਧ ਮੁਕਾਈਆ। ਉਹ ਧਰਨੀਏ ਤੇਰੀ ਕਟੇ ਤੰਗੀ, ਤੰਗਦਸਤ ਵੇਖੇ ਖ਼ਲਕ ਖ਼ੁਦਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਜਗਤ ਫ਼ਰੰਗੀ, ਫ਼ੈਸਲਾ ਆਪਣਾ ਹੁਕਮ ਸਮਝਾਈਆ। ਨਾਤਾ ਤਕਣਾ ਪਰਕਿਰਤੀ ਪੰਝੀ, ਪੰਚਮ ਤਤ ਖੋਜ ਖੁਜਾਈਆ। ਉਹਦਾ ਸਤਿਗੁਰ ਸ਼ਬਦ ਇਕੋ ਹੋਣਾ ਦੁਲਾਰਾ ਜੰਗੀ, ਦੂਲਹਾ ਇਕੋ ਸੋਭਾ ਪਾਈਆ। ਤੇਰੀ ਪੁਸ਼ਤ ਪਨਾਹ ਹੋਣ ਨਾ ਦੇਵੇ ਨੰਗੀ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਅੰਤਰ ਆਸ਼ਾ ਕਰੇ ਠੰਢੀ, ਕਲਜੁਗ ਅਗਨੀ ਅੱਗ ਬੁਝਾਈਆ।
੩੦ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਮਾਇਆ ਦੇਵੀ ਦੇ ਗ੍ਰਹਿ ਪਿੰਡ ਮਘੋਵਾਲੀ ਜ਼ਿਲਾ ਜੰਮੂ
ਧਰਨੀ ਕਹੇ ਪ੍ਰਭੂ ਮੈਂ ਤੇਰੇ ਅਗੇ ਸਵਾਲੀਆ, ਨਿਰਧਨ ਹੋ ਕੇ ਮੰਗ ਮੰਗਾਈਆ। ਧਰਮ ਦੀ ਧਾਰ ਮੇਰੀ ਝੋਲੀ ਹੋਈ ਖਾਲੀਆ, ਸਤਿ ਵਸਤ ਰਹਿਣ ਕੋਇ ਨਾ ਪਾਈਆ। ਮੇਰੇ ਮਸਤਕ ਚੜ੍ਹੀਆਂ ਰਹੀਆਂ ਨਾ ਲਾਲੀਆਂ, ਪ੍ਰੇਮ ਰੰਗ ਨਾ ਕੋਇ ਰੰਗਾਈਆ। ਤੂੰ ਮਾਲਕ ਖ਼ਾਲਕ ਧੁਰ ਦਾ ਵਾਲੀਆ, ਵਾਰਸ ਹੋ ਕੇ ਵੇਖਣਾ ਚਾਈਂ ਚਾਈਂਆ। ਨੌ ਖੰਡ ਮੇਰੀ ਹੋਈ ਰੈਣ ਅੰਧੇਰੀ ਕਾਲੀਆ, ਕਲਜੁਗ ਕੂੜ ਅੰਧੇਰਾ ਛਾਈਆ। ਪੱਤ ਰਿਹਾ ਨਾ ਕਿਸੇ ਡਾਲੀ ਆ, ਫਲ ਫੁੱਲ ਨਜ਼ਰ ਕੋਇ ਨਾ ਆਈਆ। ਮੈਂ ਜੁਗ ਜੁਗ ਤੇਰੀਆਂ ਘਾਲਾਂ ਘਾਲੀਆਂ, ਸਤਿਜੁਗ ਤ੍ਰੇਤਾ ਦੁਆਪਰ ਸੇਵ ਕਮਾਈਆ। ਕਲਜੁਗ ਅੰਤਮ ਕਰ ਰਖਵਾਲੀਆ, ਰਖਕ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਵੇਖ ਵਖਾਈਆ। ਧਰਨੀ ਕਹੇ ਪ੍ਰਭੂ ਮੈਂ ਜੁਗਾ ਜੁਗੰਤਰ ਮੰਗਦੀ, ਝੋਲੀ ਤੇਰੇ ਅਗੇ ਡਾਹੀਆ। ਮੇਰੇ ਉਤੇ ਸਦੀ ਸਦੀਵੀ ਵੇਖ ਲੈ ਲੰਘਦੀ, ਆਪ ਆਪਣਾ ਪੰਧ ਮੁਕਾਈਆ। ਦੀਨ ਦੁਨੀ ਦੀ ਤਿਆਰੀ ਹੋਈ ਜੰਗ ਦੀ, ਜੰਗਜੂ ਦਿਸੇ ਲੋਕਾਈਆ। ਨੌ ਖੰਡ ਪ੍ਰਿਥਮੀ ਘੜੀ ਆਉਣੀ ਤੰਗ ਦੀ, ਤੰਗਦਸਤ ਦਿਸੇ ਤੇਰੀ ਖ਼ਲਕ ਖ਼ੁਦਾਈਆ। ਵਡਿਆਈ ਰਹਿਣੀ ਨਹੀਂ ਜਮਨਾ ਸੁਰਸਤੀ ਗੋਦਾਵਰੀ ਗੰਗ ਦੀ, ਅਠਸਠ ਤੀਰਥ ਰੋਵਣ ਮਾਰਨ ਧਾਈਆ। ਅੰਤ ਨਿਸ਼ਾਨੀ ਮਿਟਣੀ ਤਾਰਾ ਚੰਦ ਦੀ, ਉਮਤ ਨਬੀ ਰਸੂਲ ਸੰਗ ਮੁਹੰਮਦ ਦਏ ਗਵਾਹੀਆ। ਇਕੋ ਆਵਾਜ਼ ਆਉਣੀ ਤੂੰ ਮੇਰਾ ਮੈਂ ਤੇਰਾ ਛੰਦ ਦੀ, ਦੂਸਰ ਸਰਵਣ ਸੁਣਨ ਕਿਛ ਨਾ ਪਾਈਆ। ਮੇਰੇ ਉਤੇ ਕਲਾ ਮੇਟਣੀ ਅੰਧੇਰੇ ਅੰਧ ਦੀ, ਅੰਤਰ ਨਿਰੰਤਰ ਆਪਣੀ ਕਰ ਰੁਸ਼ਨਾਈਆ। ਦੀਨ ਦੁਨੀ ਦੀ ਵਾਸਨਾ ਮਨ ਦੀ ਰਹੇ ਨਾ ਗੰਦ ਦੀ, ਬੁਧਿ ਬਿਬੇਕ ਦੇਣੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੋਂ ਮੇਟ ਦੁਬਿਦਾ, ਨਫ਼ਰਤ ਰਹਿਣ ਕੋਇ ਨਾ ਪਾਈਆ। ਇਕੋ ਮਾਰਗ ਆਪਣਾ ਦੱਸ ਦੇ ਸਿੱਧਾ, ਦੀਨ ਮਜ਼੍ਹਬ ਦੀ ਵੰਡ ਨਾ ਕੋਇ ਵੰਡਾਈਆ। ਤੇਰੇ ਕੋਲ ਆਦਿ ਜੁਗਾਦੀ ਸ਼ਬਦ ਗੁਰੂ ਦੀ ਬਿਧਾ, ਬਿਧਨਾ ਦਾ ਲੇਖਾ ਆਪਣੇ ਚਰਨ ਟਿਕਾਈਆ। ਤੇਰੇ ਪਿਆਰ ਨਾਲ ਹਰ ਹਿਰਦਾ ਜਾਏ ਵਿੱਧਾ, ਤਨ ਮਨ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਗ੍ਰਹਿ ਵਜੇ ਵਧਾਈਆ। ਧਰਨੀ ਕਹੇ ਪ੍ਰਭੂ ਤੇਰਾ ਸਤਿ ਧਰਮ ਦਾ ਵਜੇ ਡੰਕਾ, ਡੌਰੂ ਤੇਰਾ ਨਾਮ ਖ਼ੁਦਾਈਆ। ਮੇਰਾ ਇਕੋ ਸੁਹਾ ਦੇ ਬੰਕਾ, ਬੰਕ ਦੁਆਰਾ ਤੇਰਾ ਨਜ਼ਰੀ ਆਈਆ। ਇਕੋ ਮਾਣ ਬਖ਼ਸ਼ ਦੇ ਰਾਓ ਰੰਕਾ, ਅਮੀਰ ਗ਼ਰੀਬ ਦਾ ਡੇਰਾ ਦੇਣਾ ਢਾਹੀਆ । ਕੁਛ ਲੇਖਾ ਲਹਿਣਾ ਯਾਦ ਕਰ ਲੈ ਭਗਤ ਸੁਹੇਲੇ ਜਨਕਾ, ਕੀ ਕਹਿ ਕੇ ਗਿਆ ਦ੍ਰਿੜਾਈਆ। ਪੁਰਖ ਅਕਾਲਾ ਦੀਨ ਦਿਆਲਾ ਅੰਤਮ ਖੇਲ ਕਰੇ ਵਿਚ ਪੁਰੀ ਘਨਕਾ, ਘਨਕਪੁਰ ਵਾਸੀ ਆਪਣੀ ਕਲ ਵਰਤਾਈਆ। ਮੇਰੇ ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਮੇਰਾ ਮੇਟ ਦੇ ਸ਼ੰਕਾ, ਸ਼ੰਕਰ ਬ੍ਰਹਮਾ ਵਿਸ਼ਨ ਨਾਲ ਮਿਲਾਈਆ। ਤੇਰਾ ਰੂਪ ਅਨੂਪ ਮੈਂ ਤਕਦੀ ਰਹੀ ਵਾਰ ਅਨਕਾ, ਅਨਕ ਕਲਧਾਰੀ ਤੇਰੀ ਬੇਪਰਵਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਸਤਿਜੁਗ ਮੇਰੇ ਉਤੇ ਬਣਾ ਦੇ ਬਣਤਾ, ਘੜਨ ਭੰਨਣਹਾਰ ਆਪਣੀ ਦਇਆ ਕਮਾਈਆ। ਦੀਨ ਦੁਨੀ ਦੇ ਅੰਦਰੋਂ ਗੜ੍ਹ ਤੋੜ ਦੇ ਹਉਮੇ ਹੰਗਤਾ, ਹੰ ਬ੍ਰਹਮ ਦੇ ਸਮਝਾਈਆ।
ਬਿਨਾ ਅੱਖਰਾਂ ਜਗਤ ਜਹਾਨ ਬਣ ਪੰਡਤਾ, ਬੁੱਧੀ ਤੋਂ ਪਰੇ ਕਰ ਪੜ੍ਹਾਈਆ। ਝਗੜਾ ਰਹੇ ਨਾ ਮੂਲ ਮਨ ਕਾ, ਮਨਸਾ ਕੂੜ ਦੇਣੀ ਮਿਟਾਈਆ। ਭੰਡਾਰਾ ਦੇ ਦੇ ਨਾਮ ਸਚੇ ਧਨ ਕਾ, ਮਾਇਆ ਮਮਤਾ ਨਾ ਹੋਏ ਹਲਕਾਈਆ। ਲਹਿਣਾ ਦੇਣਾ ਪੂਰਾ ਕਰ ਦੇ ਆਪਣੇ ਭਗਤ ਜਨ ਕਾ, ਧੁਰ ਦੀ ਬਣ ਜਣੇਂਦੀ ਮਾਈਆ। ਉਹਲਾ ਰਹੇ ਨਾ ਪਾਰਬ੍ਰਹਮ ਬ੍ਰਹਮ ਕਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਇਕੋ ਸਹਾਰਾ ਹੋਵੇ ਤੇਰੇ ਚਰਨ ਕਾ, ਚਰਨੋਦਕ ਜਾਮ ਪਿਆਈਆ। ਲੇਖਾ ਰਹੇ ਨਾ ਵਰਨ ਬਰਨ ਕਾ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਸਭ ਦਾ ਮਾਰਗ ਹੋਵੇ ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਨ ਕਾ, ਸੋਹੰ ਸ਼ਬਦ ਸਚ ਪੜ੍ਹਾਈਆ। ਮਾਰਗ ਹੋਵੇ ਤੇਰੀ ਮੰਜ਼ਲ ਚੜ੍ਹਨ ਕਾ, ਦਰਗਾਹ ਸਾਚੀ ਸੋਭਾ ਪਾਈਆ। ਪਿਆਰ ਹੋਵੇ ਤੇਰੇ ਦਰਸ਼ਨ ਕਰਨ ਕਾ, ਨਿਜ ਨੇਤਰ ਲੋਚਨ ਨੈਣ ਦੇਣੀ ਰੁਸ਼ਨਾਈਆ। ਤੂੰ ਮਾਲਕ ਖ਼ਾਲਕ ਭੰਨਣ ਘੜਨ ਕਾ, ਘੜਨ ਭੰਨਣਹਾਰ ਇਕ ਅਖਵਾਈਆ। ਧਰਨੀ ਕਹੇ ਮੇਰਾ ਗ਼ਮ ਮੁਕਾ ਦੇ ਡਰਨ ਕਾ, ਭੈ ਭੌ ਚੁਕਾਈਆ। ਮੇਰਾ ਪਿਆਰ ਬਣਾ ਦੇ ਆਪਣਾ ਪੱਲੂ ਫੜਨ ਕਾ, ਬਿਨ ਹੱਥਾਂ ਹੱਥ ਫੜਾਈਆ। ਝਗੜਾ ਮਿਟਾ ਦੇ ਚੋਟੀ ਚੜ੍ਹਨ ਕਾ, ਚੇਤਨ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਮਾਲਕ ਕਰਨੀ ਕਰਨ ਕਾ, ਕਰਤਾ ਪੁਰਖ ਇਕ ਅਖਵਾਈਆ।
੩੦ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਪ੍ਰਕਾਸ਼ ਸਿੰਘ ਦੇ ਗ੍ਰਹਿ ਪਿੰਡ ਮਘੋਵਾਲੀ ਜ਼ਿਲਾ ਜੰਮੂ
ਧਰਨੀ ਕਹੇ ਮੇਰੇ ਮਾਲਕ ਧੁਰ ਦੇ ਆਦਿ, ਪੁਰਖ ਪੁਰਖੋਤਮ ਤੇਰੀ ਸਰਨਾਈਆ। ਤੇਰਾ ਖੇਲ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਤੇਰੀ ਬੇਪਰਵਾਹੀਆ। ਮੈਂ ਤੇਰੇ ਹੁਕਮ ਦੀ ਸੁਣਦੀ ਰਹੀ ਨਾਦ, ਢੋਲੇ ਧੁਰਦਰਗਾਹੀਆ। ਦੀਨ ਦੁਨੀ ਦੇ ਤਕਦੀ ਰਹੀ ਫ਼ਸਾਦ, ਝਗੜੇ ਅਵਤਾਰ ਪੈਗ਼ੰਬਰਾਂ ਗੁਰੂਆਂ ਵੇਖ ਵਖਾਈਆ। ਮੇਰੇ ਕੋਲ ਸਭ ਦੀ ਗਿਣਤੀ ਅੰਕੜਿਆਂ ਵਾਲੀ ਤਾਦਾਦ, ਹਿੰਦਸਿਆਂ ਵਿਚ ਦਿਆਂ ਜਣਾਈਆ। ਨਾਲੇ ਝੁਕ ਝੁਕ ਕਰਾਂ ਆਦਾਬ, ਸੀਸ ਸੀਸ ਨਿਵਾਈਆ। ਮੇਰੇ ਸਭ ਤੋਂ ਆਅਲਾ ਜਨਾਬ, ਆਲੀਜ਼ਾਹ ਤੇਰੀ ਵਡਿਆਈਆ। ਮੇਰਾ ਅੰਤਮ ਵੇਖ ਮਜ਼ਾਜ, ਤਬੀਅਤ ਅੰਦਰੋਂ ਫੋਲ ਫੁਲਾਈਆ। ਧਰਮ ਦਾ ਰਿਹਾ ਕੋਇ ਨਾ ਰਾਜ, ਹਕੂਮਤ ਸਚ ਨਾ ਕੋਇ ਕਰਾਈਆ। ਧਰਮ ਦਾ ਰਿਹਾ ਨਾ ਕੋਇ ਸਮਾਜ, ਸਚ ਵਿਚ ਨਾ ਕੋਇ ਸਮਾਈਆ। ਮੇਰੀ ਬੇਨੰਤੀ ਸੁਣ ਲੈ ਆਜ, ਆਜਜ਼ ਹੋ ਕੇ ਦਿਆਂ ਦ੍ਰਿੜਾਈਆ। ਮੇਰੀ ਅੰਤ ਕੰਤ ਭਗਵੰਤ ਰਖ ਲੈ ਲਾਜ, ਸਿਰ ਮੇਰੇ ਹੱਥ ਟਿਕਾਈਆ। ਤੂੰ ਸ਼ਹਿਨਸ਼ਾਹ ਗੁਰੂ ਮਹਾਰਾਜ, ਮਿਹਰਵਾਨ ਧੁਰਦਰਗਾਹੀਆ। ਮੈਨੂੰ ਦੇ ਨਾ ਦੇਵੀਂ ਜਵਾਬ, ਮਿਹਰਵਾਨ ਹੋ ਕੇ ਹੋਣਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਮਨਸਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਮੇਰੀ ਸਚ ਦੀ ਪੂਰੀ ਕਰ ਦੇ ਮਨਸਾ, ਮਾਨਵ ਆਪਣੇ ਰੰਗ ਰੰਗਾਈਆ। ਦੀਨ ਮਜ਼੍ਹਬ ਇਕੋ ਬਣਾ ਦੇ ਬੰਸਾ, ਬੰਸਾਵਲੀ ਇਕੋ ਇਕ ਸਮਝਾਈਆ। ਸਾਚੇ ਰੂਪ ਪਰਗਟਾ ਦੇ ਹੰਸਾ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਮਨੂਆ ਮਨ ਮਾਰ ਦੇ ਕੰਸਾ, ਧੁਰ ਦੇ ਕਾਹਨ ਦਇਆ ਕਮਾਈਆ। ਤੇਰਾ ਖੇਲ ਅਨੇਕ ਅਨਕ ਕਲਧਾਰੀ ਸਹੰਸਾ, ਸਹੰਸਰ ਮੁਖ ਬਾਸ਼ਕ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ
ਦੇਣਾ ਸਾਚਾ ਵਰ, ਸਚ ਦਾ ਦਰ ਆਪ ਸੁਹਾਈਆ। ਧਰਨੀ ਕਹੇ ਪ੍ਰਭੂ ਮੇਰਾ ਕਰ ਦੇ ਦਰ ਪਵਿਤ, ਪਤਿਤ ਪੁਨੀਤ ਬਣਾਈਆ। ਹਰ ਹਿਰਦੇ ਵਸਣਾ ਚਿਤ, ਠਗੌਰੀ ਮਨ ਰਹੇ ਨਾ ਰਾਈਆ। ਜਨ ਭਗਤਾਂ ਦਰਸ਼ਨ ਦੇਣਾ ਨਿਤ, ਨਿਜ ਨੇਤਰ ਕਰ ਰੁਸ਼ਨਾਈਆ। ਤੇਰਾ ਖੇਲ ਸਦਾ ਨਵਿਤ, ਨਿਰਗੁਣ ਵੇਖਣਾ ਚਾਈਂ ਚਾਈਂਆ। ਤੂੰ ਮਾਲਕ ਖ਼ਾਲਕ ਮੇਰਾ ਪਿਤ, ਪਤ ਪਰਮੇਸ਼ਵਰ ਇਕ ਅਖਵਾਈਆ। ਕਲਜੁਗ ਅੰਤਮ ਕਰਨਾ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਮੇਰੀ ਸੁਹੰਜਣੀ ਕਰਨੀ ਥਿਤ, ਘੜੀ ਪਲ ਨਾ ਵੰਡ ਵੰਡਾਈਆ। ਤੇਰੇ ਚਰਨਾਂ ਜਾਵਾਂ ਲਿਟ, ਲਿਟਾਂ ਖੋਲ੍ਹ ਕੇ ਦਿਆਂ ਦੁਹਾਈਆ। ਮੇਰੇ ਉਤੋਂ ਕੂੜਾ ਲੇਖਾ ਮੇਟ ਦੇ ਪੱਥਰ ਇੱਟ, ਪਾਹਨਾਂ ਸੀਸ ਨਾ ਕੋਇ ਨਿਵਾਈਆ। ਤੇਰੇ ਗ੍ਰੰਥ ਸ਼ਾਸਤਰ ਟਕਿਆਂ ਵਿਚ ਜਾਣ ਨਾ ਵਿਕ, ਕ਼ੀਮਤ ਜਗਤ ਕੋਇ ਨਾ ਪਾਈਆ। ਮੇਰਾ ਠੰਡਾ ਕਰ ਦੇ ਸੀਨਾ ਸ਼ਾਂਤ ਕਰਦੇ ਅੰਦਰੋਂ ਹਿਕ, ਹਿਕਮਤ ਆਪਣੀ ਨਾਲ ਕਰਾਈਆ। ਤੂੰ ਮਾਲਕ ਖ਼ਾਲਕ ਸਭ ਦਾ ਇਕ, ਏਕੰਕਾਰ ਤੇਰੀ ਸਰਨਾਈਆ। ਤੇਰੇ ਚਰਨ ਕਵਲ ਧਵਲ ਹੋ ਕੇ ਜਾਵਾਂ ਟਿਕ, ਟਿੱਕੇ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਆਸਾ ਮਨਸਾ ਖ਼ਾਹਿਸ਼ ਸਭ ਤੋਂ ਵੱਡੀ ਸਭ ਤੋਂ ਨਿਕ, ਨਿੱਕੀ ਨਿਕੰਮੀ ਹੋ ਕੇ ਤੇਰੇ ਚਰਨ ਟਿਕਾਈਆ।