ਪੁਸਤਕਾਲਾਭਾਗ ੨੪

੩੦ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਦੇਵੀ ਸਿੰਘ ਦੇ ਗ੍ਰਹਿ ਪਿੰਡ ਮਘੋਵਾਲੀ ਜ਼ਿਲਾ ਜੰਮੂ

ਧਰਨੀ ਕਹੇ ਪ੍ਰਭੂ ਮੇਰਾ ਧਰਮ ਨਾ ਰਿਹਾ ਸੁਹਾਗ, ਸਤਿ ਨਜ਼ਰ ਕੋਇ ਨਾ ਆਈਆ। ਮੇਰੇ ਕਲਜੁਗ ਅੰਤ ਨਿਖੁੱਟੇ ਭਾਗ, ਭਗਵਨ ਤੇਰੇ ਰੰਗ ਨਾ ਕੋਇ ਸਮਾਈਆ। ਨਿਜ ਨੇਤਰ ਲੋਚਨ ਨੈਣ ਖੁਲ੍ਹੇ ਕਿਸੇ ਨਾ ਜਾਗ, ਆਲਸ ਨਿੰਦਰਾ ਨਾ ਕੋਇ ਮਿਟਾਈਆ । ਅੰਤਸ਼ਕਰਨ ਨਾ ਉਪਜੇ ਵੈਰਾਗ, ਵੈਰੀ ਪੰਜ ਬਾਹਰ ਨਾ ਕੋਇ ਕਢਾਈਆ। ਮਾਇਆ ਮਮਤਾ ਕਰੇ ਨਾ ਕੋਇ ਤਿਆਗ, ਤ੍ਰੈਗੁਣ ਅਤੀਤੇ ਤੇਰੇ ਰੰਗ ਨਾ ਕੋਇ ਸਮਾਈਆ। ਸਚ ਜੋਤ ਜਗੇ ਨਾ ਕੋਇ ਚਰਾਗ਼, ਬਿਨ ਤੇਲ ਬਾਤੀ ਨਾ ਕੋਇ ਰੁਸ਼ਨਾਈਆ। ਕਲਜੁਗ ਜੀਵਾਂ ਬੁੱਧੀ ਹੋਈ ਕਾਗ, ਕਾਗ ਵਾਂਗ ਰਹੇ ਕੁਰਲਾਈਆ। ਸਚ ਸਰਨਾਈ ਏਕੰਕਾਰੇ ਤੇਰੀ ਜਾਏ ਕੋਇ ਨਾ ਲਾਗ, ਲਗ ਮਾਤਰ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਮੇਰਾ ਅੰਤਮ ਵੇਖ ਲੈ ਦੁਖੜਾ, ਦੁਖਿਆਰਨ ਹੋ ਕੇ ਦਿਆਂ ਜਣਾਈਆ। ਉੱਤਮ ਰਿਹਾ ਕਿਸੇ ਨਾ ਮੁਖੜਾ, ਦੁਰਮਤ ਮੈਲ ਨਾ ਕੋਇ ਧੁਆਈਆ। ਜਗਤ ਜਗਿਆਸੂ ਉਲਟਾ ਦਿਸੇ ਰੁਖੜਾ, ਦਸ ਦਸ ਮਾਸ ਪੰਧ ਨਾ ਕੋਇ ਮੁਕਾਈਆ। ਮਾਇਆ ਮਮਤਾ ਹੋਇਆ ਭੁਖੜਾ, ਜਗਤ ਤ੍ਰਿਸ਼ਨਾ ਨਾ ਕੋਇ ਮਿਟਾਈਆ। ਮੇਰੇ ਅੰਦਰ ਪਿਆਰ ਰਿਹਾ ਨਾ ਕਿਸੇ ਮਨਮੁਖੜਾ, ਮਾਨਵ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਦਰ ਆਪ ਸੁਹਾਈਆ। ਧਰਨੀ ਕਹੇ ਪ੍ਰਭੂ ਮੇਰਾ ਦੁਖ ਦਲਿਦ੍ਰ ਕਟ, ਕਟਾਕਸ਼ ਆਪਣਾ ਨਾਮ ਲਗਾਈਆ। ਦੀਨ ਦੁਨੀ ਦੇ ਅੰਦਰੋਂ ਕਢ ਵਟ, ਵਟਣਾ ਆਪਣਾ ਨਾਮ ਛੁਹਾਈਆ। ਸ਼ਰਅ ਸ਼ਰੀਅਤ ਮੇਟ ਦੇ ਫਟ, ਪੱਟੀ ਨਾਮ ਵਾਲੀ ਬੰਧਾਈਆ। ਤੂੰ ਵਸਣਹਾਰਾ ਘਟ ਘਟ, ਘਟ ਘਟ ਰਿਹਾ ਸਮਾਈਆ। ਮੈਂ ਤੇਰੇ ਸਥਰ ਵਾਸਤਾ

ਰਹੀ ਘਤ, ਨਿਵ ਨਿਵ ਲਾਗਾਂ ਪਾਈਆ। ਦੀਨ ਦੁਨੀ ਦੀ ਬਦਲ ਦੇ ਮਤ, ਬੁੱਧ ਬਿਬੇਕ ਆਪ ਕਰਾਈਆ। ਸਤਿ ਸਚ ਰੰਗ ਰੰਗਾ ਦੇ ਪੰਜ ਤਤ, ਤਤਵ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਤੁਧ ਬਿਨ ਮੇਰਾ ਦੂਜਾ ਨਾਹੀ ਕੋਇ, ਸਗਲਾ ਸੰਗੀ ਨਜ਼ਰ ਕੋਇ ਨਾ ਆਈਆ। ਦੁਰਮਤ ਮੈਲ ਕੋਇ ਨਾ ਧੋਏ, ਪਾਪਾਂ ਕਰੇ ਨਾ ਕੋਇ ਸਫ਼ਾਈਆ। ਮੈਂ ਕਲਜੁਗ ਅੰਤਮ ਰਹੀ ਰੋਏ, ਬਿਨ ਨੈਣਾਂ ਨੀਰ ਵਹਾਈਆ। ਮੇਂਢੀ ਸੀਸ ਰਹੀ ਖੋਹੇ, ਸੁਹਾਗੀ ਰੂਪ ਨਾ ਕੋਇ ਬਣਾਈਆ। ਮੈਂ ਵਾਸਤਾ ਪਾਵਾਂ ਹੱਥ ਜੋੜ ਕੇ ਦੋਏ, ਦੋ ਜਹਾਨਾਂ ਮਾਲਕ ਹੋਣਾ ਸਹਾਈਆ। ਸਚ ਵਸਤ ਨਾਮ ਮੈਨੂੰ ਦੇ ਦੇ ਢੋਏ, ਅਗੰਮ ਅਥਾਹ ਮੇਰੀ ਝੋਲੀ ਆਪ ਭਰਾਈਆ। ਮੇਰੇ ਉਤੇ ਸਤਿ ਧਰਮ ਦੀ ਹੋਏ ਲੋਏ, ਲੋਇਣ ਭਗਤਾਂ ਨਿਜ ਨੇਤਰ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਭਗਤ ਸੁਹੇਲੇ ਉਠਾ ਸੋਏ, ਸੁਰਤੀ ਵਿਚ ਅਕਾਲ ਮੂਰਤ ਸੋਇਣ ਰਹਿਣ ਕੋਇ ਨਾ ਪਾਈਆ।

੩੦ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਸਰਦਾਰਾ ਸਿੰਘ ਦੇ ਗ੍ਰਹਿ ਦਰਵਾਜ਼ੇ ਅੰਦਰ ਵੜਦਿਆਂ ਪਿੰਡ ਸੀੜ ਜ਼ਿਲਾ ਜੰਮੂ

ਮੱਘਰ ਕਹੇ ਮੇਰਾ ਪ੍ਰਵਿਸ਼ਟਾ ਤੀਸ, ਤੀਸ ਬਤੀਸਾ ਦੇਣ ਗਵਾਹੀਆ। ਖ਼ੁਸ਼ੀਆ ਢੋਲੇ ਗਾਵਣ ਰਾਗ ਛਤੀਸ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਰਹੇ ਸੁਣਾਈਆ। ਜਿਸ ਦਾ ਲਹਿਣਾ ਬੀਸ ਇਕੀਸ, ਇਕ ਇਕੱਲਾ ਇਕ ਅਖਵਾਈਆ। ਜਿਸ ਦੇ ਛਤਰ ਝੁੱਲਣਾ ਸੀਸ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਜਿਸ ਦਾ ਇਕੋ ਨਾਮ ਕਲਮਾ ਹੋਣਾ ਹਦੀਸ, ਹਰ ਹਿਰਦੇ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਮੱਘਰ ਕਹੇ ਮੇਰਾ ਤੀਸਵਾਂ ਪ੍ਰਵਿਸ਼ਟਾ, ਪ੍ਰੀਸ਼ਦ ਰਾਜਾ ਧਿਆਨ ਲਗਾਈਆ। ਨਿਗਾਹ ਮਾਰੇ ਰਾਮ ਧਾਰ ਵਸ਼ਿਸ਼ਟਾ, ਵਿਸ਼ਿਆਂ ਤੋਂ ਬਾਹਰ ਖੋਜ ਖੁਜਾਈਆ। ਕਿਸ ਬਿਧ ਦੀਨ ਦੁਨੀ ਦਾ ਇਕੋ ਹੋਣਾ ਇਸ਼ਟਾ, ਇਸ਼ਟ ਦੇਵ ਇਕ ਮਨਾਈਆ। ਜਨ ਭਗਤਾਂ ਪੂਰਾ ਕਰਨਾ ਨਿਸਚਾ, ਨਿਹਚਲ ਧਾਮ ਦਏ ਵਡਿਆਈਆ। ਲਹਿਣਾ ਦੇਣਾ ਮੁਕਾਉਣਾ ਜਿਸ ਜਿਸ ਦਾ, ਜਿਸਮ ਜ਼ਮੀਰ ਵੇਖ ਵਖਾਈਆ। ਜਿਹੜਾ ਪੁਰਖ ਅਕਾਲਾ ਜਗ ਨੇਤਰ ਨਹੀਂ ਦਿਸਦਾ, ਸੋ ਲੋਚਨ ਨੈਣ ਨਿਜ ਕਰੇ ਰੁਸ਼ਨਾਈਆ। ਜਿਸ ਭੇਵ ਚੁਕਾਉਣਾ ਕਲਜੁਗ ਕੂੜੀ ਕਿਰਿਆ ਵਿਸ ਦਾ, ਵਿਸ਼ਵ ਦਾ ਪਰਦਾ ਆਪ ਉਠਾਈਆ। ਉਸ ਦਾ ਅੰਮ੍ਰਿਤ ਸੋਮਾ ਇਕੋ ਰਿਸਦਾ, ਰਿਸਕ ਰਿਸਕ ਆਪਣਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਧੁਰਦਰਗਾਹੀਆ । ਮੱਘਰ ਤੀਸ ਕਹੇ ਮੇਰਾ ਮਹੀਨਾ ਜਾਂਦਾ ਮੁਕਦਾ, ਮੁਕੰਮਲ ਦਿਆਂ ਜਣਾਈਆ। ਮੈਂ ਬਿਨਾ ਪ੍ਰਭੂ ਤੋਂ ਆਦਿ ਜੁਗਾਦਿ ਕਿਸੇ ਨਾ ਝੁਕਦਾ, ਸੀਸ ਅਵਰ ਨਾ ਕਿਸੇ ਨਿਵਾਈਆ। ਮੈਂ ਨੌ ਸੌ ਚੁਰਾਨਮੇ ਚੌਕੜੀ ਜੁਗ ਵਣਜਾਰਾ ਬਣਿਆ ਰਿਹਾ ਇਕੋ ਤੁਕ ਦਾ, ਸੋਹੰ ਢੋਲਾ ਗਾਵਾਂ ਚਾਈਂ ਚਾਈਂਆ। ਜਿਸ ਦਾ ਸ਼ਬਦ ਅਗੰਮਾ ਬੱਬਰ ਹੋ ਕੇ ਬੁਕਦਾ, ਦੋ ਜਹਾਨ ਕਰੇ ਸ਼ਨਵਾਈਆ। ਉਸ ਦਾ ਭੇਵ ਨਹੀਂ ਹੁਣ ਲੁਕ ਦਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜਿਸ ਦੇ ਹੁਕਮ

ਵਿਚ ਕਲਜੁਗ ਪੈਂਡਾ ਜਾਂਦਾ ਮੁਕਦਾ, ਭੱਜੇ ਵਾਹੋ ਦਾਹੀਆ। ਕੂੜ ਕੁੜਿਆਰਾ ਬੂਟਾ ਜਾਂਦਾ ਸੁਕਦਾ, ਹਰਾ ਸਿੰਚ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸੁਹੇਲਾ ਆਪਣੀ ਰੁਤ ਦਾ, ਰੁਤੜੀ ਆਪਣੇ ਹੁਕਮ ਵਿਚ ਮਹਿਕਾਈਆ।

੩੦ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ

ਨਾਰਦ ਕਹੇ ਮੇਰੇ ਆਸ਼ਾ ਆਈ ਅੰਤਰੀ, ਅੰਤਸ਼ਕਰਨ ਧਿਆਨ ਲਗਾਈਆ। ਮੈਂ ਨੌ ਸੌ ਚੁਰਾਨਵੇ ਚੌਕੜੀ ਜੁਗ ਦੀ ਪ੍ਰਭ ਦੇ ਚਰਨਾਂ ਵਿਚੋਂ ਚੁਰਾਈ ਜੰਤਰੀ, ਜਿਸ ਦਾ ਹਰਫ਼ ਹਰੂਫ਼ ਸਮਝ ਕੋਇ ਨਾ ਆਈਆ। ਝਟ ਮੈਨੂੰ ਸਤਿਗੁਰ ਸ਼ਬਦ ਪੁਛਦਾ ਧੁਰ ਦਾ ਮੰਤਰੀ, ਹੁਕਮ ਹੁਕਮ ਵਿਚੋਂ ਦ੍ਰਿੜਾਈਆ। ਨਾਰਦਾ ਇਹਨੂੰ ਹੱਥ ਨਾ ਲਾ ਇਹਦੇ ਵਿਚ ਜੁਗਾਂ ਜੁਗਾਂ ਦੀ ਬਸੰਤਰੀ, ਜਿਸ ਨੂੰ ਅਗਨੀ ਕਹਿ ਕੇ ਸਾਰੇ ਗਾਈਆ। ਕਿਤੇ ਲੈ ਨਾ ਜਾਵੀਂ ਗਗਨ ਗਗਨੰਤਰੀ, ਮੰਡਲ ਮੰਡਪਾਂ ਨਾਲ ਰਖਾਈਆ। ਇਸ ਦਾ ਭੇਵ ਪਾ ਸਕਿਆ ਨਹੀਂ ਧਨਵੰਤਰੀ, ਸਮਝ ਕਿਛ ਨਾ ਆਈਆ। ਇਹ ਬੜੀ ਗੁਣ ਨਿਧਾਨ ਗੁਣਵੰਤਰੀ, ਗੁਣ ਕਹਿਣ ਕਿਛ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੈਂ ਪੁਛਿਆ ਸਤਿਗੁਰ ਸ਼ਬਦ ਮੰਤ੍ਰਾਲੇ, ਮੰਤਵ ਮੈਨੂੰ ਦੇ ਸਮਝਾਈਆ। ਇਹ ਰਖਣੀ ਕੇਹੜੇ ਵਿਦਿਆਲੇ, ਕਵਣ ਵਿਦਿਆਰਥੀਆਂ ਦੇਣੀ ਪੜ੍ਹਾਈਆ। ਕੇਹੜੇ ਦੱਸਣੇ ਹਰਫ਼ ਹਰੂਫ਼ ਸੁਖਾਲੇ, ਅੱਖਰਾਂ ਨਾਲ ਮਿਲਾਈਆ। ਕੇਹੜੇ ਮੰਦਰ ਸੁਹਾਉਣੀ ਧਰਮਸਾਲੇ, ਗੁਰੂਦੁਆਰ ਕਿਸ ਟਿਕਾਈਆ। ਕੇਹੜਾ ਸਿਖਿਆ ਇਹਦੀ ਸਿਖਾਲੇ, ਕਰੇ ਸਚ ਪੜ੍ਹਾਈਆ। ਝਟ ਸਤਿਗੁਰ ਸ਼ਬਦ ਦਿਤਾ ਅਹਿਵਾਲੇ, ਅਹਿਲ ਨਾਲ ਜਣਾਈਆ। ਨਾਰਦਾ ਇਹਦੇ ਹਰਫ਼ ਨਹੀਂ ਨੀਲੇ ਕਾਲੇ, ਸ਼ਾਹੀ ਕ਼ਲਮ ਨਾ ਕੋਇ ਲਿਖਾਈਆ। ਇਹ ਜੁਗ ਜੁਗ ਘਾਲਣਾ ਘਾਲੇ, ਨਿਤ ਨਿਤ ਸੇਵ ਕਮਾਈਆ। ਜਿਸ ਨੂੰ ਪਰਮ ਪੁਰਖ ਪਰਮਾਤਮ ਆਪਣੇ ਚਰਨਾਂ ਹੇਠਾਂ ਡਾਲੇ, ਦੂਸਰ ਜਗਹ ਨਾ ਕੋਇ ਟਿਕਾਈਆ। ਇਸ ਦੇ ਹੁਕਮ ਵਿਚ ਪਿਛੇ ਜੁਗ ਬੀਤ ਗਏ ਬਾਹਲੇ, ਗਣਤੀ ਗਣਤ ਨਾ ਕੋਇ ਗਿਣਾਈਆ। ਅਵਤਾਰ ਪੈਗ਼ੰਬਰ ਗੁਰ ਕਰ ਗਏ ਖੇਲ ਨਿਰਾਲੇ, ਨਿਰਗੁਣ ਸਰਗੁਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਸ ਦੀ ਸਾਰ ਆਪੇ ਪਾ ਲਏ, ਪਾਵਣਹਾਰ ਇਕ ਅਖਵਾਈਆ।

੩੦ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ

ਨਾਰਦ ਕਹੇ ਸਤਿਗੁਰ ਸ਼ਬਦ ਇਹ ਜੰਤਰੀ ਕਾਹਦੀ, ਮੈਨੂੰ ਦੇ ਸਮਝਾਈਆ। ਸਤਿਗੁਰ ਸ਼ਬਦ ਕਿਹਾ ਇਹਦੇ ਵਿਚ ਵਡਿਆਈ ਵਾਹ ਵਾਹ ਦੀ, ਵਾਹਵਾ ਕਹਿ ਕੇ ਖ਼ੁਸ਼ੀ ਬਣਾਈਆ। ਇਹ ਵਣਜਾਰਨ ਜੁਗ ਚੌਕੜੀ ਰਾਹ ਦੀ, ਰਸਤਾ ਵੇਖੇ ਚਾਈਂ ਚਾਈਂਆ। ਇਹ ਖੇਵਟ ਥਲ

ਅਸਗਾਹ ਦੀ, ਮਹੀਅਲ ਖੋਜ ਖੁਜਾਈਆ। ਇਹ ਖ਼ਬਰ ਸੰਦੇਸ਼ੇ ਦੇਂਦੀ ਕੀ ਵਡਿਆਈ ਹੋਣੀ ਪ੍ਰਭੂ ਦੇ ਨਾਂ ਦੀ, ਕੀ ਨਾਮ ਨਿਧਾਨ ਦਏ ਸਮਝਾਈਆ। ਇਹ ਸੁਰਤੀ ਵੇਖੇ ਦੀਨ ਦੁਨੀ ਦੀ ਧਰਨੀ ਮਾਂ ਦੀ, ਮਮਤਾ ਵਿਚ ਖੋਜ ਖੁਜਾਈਆ। ਇਹ ਉਸ ਵੇਲੇ ਖ਼ਬਰ ਦੱਸਦੀ ਜਿਸ ਵੇਲੇ ਦੀਨ ਦੁਨੀ ਦੀ ਦ੍ਰਿਸ਼ਟੀ ਹੁੰਦੀ ਕਾਂ ਦੀ, ਪਸ਼ੂ ਪੰਛੀਆਂ ਖੱਲ ਲੁਹਾਈਆ। ਇਹ ਖ਼ਬਰ ਦੇਵੇ ਸਚਖੰਡ ਸਚੇ ਗਰਾਂ ਦੀ, ਦਰਗਾਹ ਸਾਚੀ ਭੇਵ ਖੁਲ੍ਹਾਈਆ। ਇਹਦੀ ਮਿਸਲ ਆਪਣੀ ਸਲਾਹ ਦੀ, ਮਸ਼ਵਰਾ ਸੰਗ ਨਾ ਕਿਸੇ ਰਖਾਈਆ। ਪਰ ਇਸ ਦੀ ਖੇਲ ਆਪਣੇ ਦਾਅ ਦੀ, ਜੁਗ ਚੌਕੜੀ ਆਪਣਾ ਦਾਉ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ । ਨਾਰਦ ਕਹੇ ਜੰਤਰੀਏ ਤੂੰ ਆਪਣਾ ਖੋਲ੍ਹ ਦੇ ਭੇਵ, ਕੁਛ ਮੈਨੂੰ ਦੇ ਸਮਝਾਈਆ। ਮੈਂ ਵੀ ਕਰ ਲਾਂ ਸੇਵ, ਸੇਵਕ ਹੋ ਕੇ ਸੇਵ ਕਮਾਈਆ। ਜੰਤਰੀ ਕਹੇ ਨਾਰਦਾ ਮੇਰਾ ਮਾਲਕ ਜੋ ਵਸੇ ਧਾਮ ਨਿਹਕੇਵ, ਨਿਹਚਲ ਆਪਣਾ ਆਸਣ ਲਾਈਆ। ਜਿਸ ਦੀ ਨਾ ਰਸਨਾ ਨਾ ਜਿਹਵ, ਬੱਤੀ ਦੰਦ ਨਾ ਸਿਫ਼ਤ ਸਲਾਹੀਆ। ਉਹ ਠਾਕਰ ਮੇਰਾ ਜੋ ਸਭ ਦਾ ਦੇਵੀ ਦੇਵ, ਦੇਵਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲਹਿਣਾ ਦੇਣਾ ਆਪਣੇ ਹੱਥ ਰਖਾਈਆ।

੩੦ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਜੁਗਿੰਦਰ ਸਿੰਘ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ

ਜੰਤਰੀ ਕਹੇ ਨਾਰਦਾ ਮੇਰਾ ਲੇਖਾ ਨਹੀਂ ਕੋਈ ਵਾਧੂ, ਵਿਦਿਆ ਵਾਲਾ ਸਮਝ ਕੋਇ ਨਾ ਪਾਈਆ। ਭੇਵ ਮੇਰਾ ਪਾ ਸਕੇ ਕੋਈ ਨਾ ਸਾਧੂ, ਸੁਰਤੀ ਵਿਚ ਨਾ ਕੋਇ ਲਿਆਈਆ। ਮੇਰਾ ਲਹਿਣਾ ਦੇਣਾ ਬੋਧ ਅਗਾਧੂ, ਬੁੱਧੀ ਤੋਂ ਪਰੇ ਮੇਰੀ ਪੜ੍ਹਾਈਆ। ਮੈਨੂੰ ਨਾਰਦਾ ਉਹ ਸਮਝੇ ਜੇਹੜਾ ਮੇਰੇ ਪਰਮ ਪੁਰਖ ਦੀ ਸਰਨੀ ਲਾਗੂ, ਦੂਜਾ ਭੇਵ ਕੋਇ ਨਾ ਪਾਈਆ। ਵੇਖ ਮੈਂ ਕੋਈ ਵਸਣ ਵਾਲੀ ਨਹੀਂ ਪੰਜਾਬੂ, ਪੰਚਮ ਗੰਢ ਨਾ ਕੋਇ ਪੁਆਈਆ। ਮੈਂ ਕੀਤਾ ਨਹੀਂ ਕਿਸੇ ਨੂੰ ਕਦੇ ਅਦਾਬੂ, ਸਯਦਿਆਂ ਵਿਚ ਸੀਸ ਨਾ ਕੋਇ ਨਿਵਾਈਆ। ਮੈਨੂੰ ਕਰ ਸਕੇ ਨਾ ਕੋਇ ਕ਼ਾਬੂ, ਬਿਨ ਕਾਮਲ ਮੁਰਸ਼ਦ ਮੇਰਾ ਸੰਗ ਨਾ ਕੋਇ ਰਖਾਈਆ। ਮੇਰਾ ਸਤਿਗੁਰ ਸ਼ਬਦ

ਆਦਿ ਜੁਗਾਦੀ ਇਕੋ ਆਗੂ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਨਾਰਦ ਕਹੇ ਮੈਂ ਝਟ ਪੱਤਰੀ ਖੋਲ੍ਹੀ, ਬਿਨ ਵਰਕਿਆਂ ਦਿਤਾ ਉਲਟਾਈਆ। ਅੰਦਰੋਂ ਅਗੰਮੀ ਸੁਣੀ ਬੋਲੀ, ਅਨਬੋਲਤ ਦਿਤੀ ਜਣਾਈਆ। ਮੈਂ ਪੰਡਤਾ ਉਸ ਪ੍ਰਭੂ ਦੀ ਗੋਲੀ, ਜਿਸ ਦੀ ਗੋਲਕ ਵੇਖਣ ਕੋਇ ਨਾ ਪਾਈਆ। ਮੈਨੂੰ ਜਗਤ ਵਿਚ ਨਾ ਕੋਈ ਰੋਲੀਂ, ਰੌਲਾ ਪਾ ਕੇ ਦਿਆਂ ਸੁਣਾਈਆ। ਮੈਂ ਇਕੋ ਦੇ ਚਰਨਾਂ ਘੋਲ ਘੋਲੀ, ਆਪਣਾ ਆਪ ਘੋਲ ਘੁਮਾਈਆ। ਇਕੋ ਦੀ ਪ੍ਰੀਤ ਵਿਚ ਮੌਲੀ, ਜੋ ਮੇਰਾ ਮੌਲਾ ਧੁਰ ਦਾ ਮਾਹੀਆ। ਮੇਰਾ ਲਹਿਣਾ ਦੇਣਾ ਅਵਤਾਰ ਪੈਗ਼ੰਬਰ ਗੁਰੂਆਂ ਨਾਲ ਕੌਲੀ, ਵਾਅਦੇ ਸਭ ਦੇ ਵੇਖ ਵਖਾਈਆ। ਮੇਰਾ ਉਸ ਵੇਲੇ ਵਕ਼ਤ ਸੁਹੰਜਣਾ ਹੁੰਦਾ ਜਿਸ ਵੇਲੇ ਭਾਰ ਚੁਕ ਸਕੇ ਨਾ ਧੌਲੀ, ਧਰਮ ਦੀ ਧਾਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਮੈਂ ਪੁਰਾਣਾ ਪੰਡਤ ਮੇਰੀ ਬੋਦੀ ਵੇਖ ਲੈ ਹਿਲਦੀ, ਬਿਨ ਪਵਣ ਹੁਲਾਰੇ ਖਾਈਆ। ਨੀ ਤੂੰ ਮੈਨੂੰ ਆਸ਼ਾ ਦੱਸਦੇ ਆਪਣੇ ਦਿਲ ਦੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਕਿਸ ਬਿਧ ਬਿਨ ਅੱਖਰਾਂ ਵਾਲੀਏ ਮਿਲਦੀ, ਮਿਲਣੀ ਕਵਣ ਕਰਾਈਆ। ਜੰਤਰੀ ਕਿਹਾ ਨਾਰਦਾ ਮੇਰੀ ਖੇਲ ਅਗੰਮੇ ਛਿਨ ਦੀ, ਜਿਸ ਦਾ ਵਕ਼ਤ ਨਾ ਕੋਇ ਸਮਝਾਈਆ। ਮੇਰਾ ਭੇਦ ਨਾ ਪੁਛ ਕਮਲਿਆ ਕੋਝਿਆ ਮੂਰਖਾ ਇਹ ਸ੍ਰਿਸ਼ਟੀ ਦਾ ਅੰਤਮ ਲੇਖਾ ਤੇ ਮੇਰੀ ਲੇਖਣੀ ਦਿਨ ਤਿੰਨ ਦੀ, ਤਿੰਨਾਂ ਦਿਨਾਂ ਵਿਚ ਤ੍ਰੈਲੋਕੀ ਰਹਿਣ ਕੋਇ ਨਾ ਪਾਈਆ। ਜ਼ਰਾ ਅੱਖ ਤਕ ਮੇਰੀ ਨਿਸ਼ਾਨੀ ਵੇਖ ਲੈ ਚਿੰਨ੍ਹ ਦੀ, ਚਿੰਤਾ ਅੰਦਰ ਨਾ ਕੋਇ ਰਖਾਈਆ। ਮੇਰੀ ਖੇਲ ਇੰਨ ਬਿੰਨ ਦੀ, ਬਿੰਦਰਾਬਨ ਦੇ ਕਾਹਨ ਮੇਰੀ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੇ ਹੁਕਮ ਵਿਚ ਮੈਂ ਦੋ ਜਹਾਨਾਂ ਮਿਣਦੀ, ਮਿਣਤੀ ਆਪਣੇ ਵਿਚ ਛੁਪਾਈਆ।

੩੦ ਮੱਘਰ ਸ਼ਹਿਨਸ਼ਾਹੀ ਸੰਮਤ ੧੧ ਜੁਗਿੰਦਰ ਸਿੰਘ, ਸੰਤੋਖ ਸਿੰਘ, ਸੋਹਣ ਸਿੰਘ,
ਜਗਦੀਸ਼ ਸਿੰਘ ਦੇ ਨਵਿਤ ਪਿੰਡ ਸੀੜ ਜ਼ਿਲਾ ਜੰਮੂ

ਜੰਤਰੀ ਕਹੇ ਮੇਰਾ ਜਗਤ ਨਹੀਂ ਵਿਧਾਨ, ਕ਼ਾਇਦਾ ਕ਼ਾਨੂੰਨ ਨਜ਼ਰ ਕੋਇ ਨਾ ਆਈਆ। ਮੇਰਾ ਲੇਖਾ ਦੋ ਜਹਾਨ, ਜ਼ਮੀਂ ਅਸਮਾਨ ਆਪਣੇ ਵਿਚ ਬੰਦ ਕਰਾਈਆ। ਮੇਰੇ ਵਿਚ ਛੁਪ ਕੇ ਬੈਠੇ ਨੌ ਸੌ ਚੁਰਾਨਵੇ ਚੌਕੜੀ ਜੁਗ ਦੇ ਰਾਮ ਕਾਹਨ, ਪੈਗ਼ੰਬਰ ਈਮਾਨ ਨਾਲ ਆਪਣਾ ਡੇਰਾ ਲਾਈਆ। ਗੁਰੂ ਗੁਰਦੇਵਾਂ ਅੰਦਰ ਛੁਪਾ ਕੇ ਸਤਿਨਾਮ, ਸਤਿ ਸਤਿ ਆਪਣਾ ਰੰਗ ਰੰਗਾਈਆ। ਮੇਰੀ ਕਰ ਸਕੇ ਨਾ ਕੋਈ ਪਹਿਚਾਨ, ਬੇਪਹਿਚਾਨ ਹੋ ਕੇ ਪ੍ਰਭ ਚਰਨਾਂ ਹੇਠਾ ਆਸਣ ਲਾਈਆ। ਮੈਂ ਕਦੇ ਨਹੀਂ ਵਿਕੀ ਵਿਸ਼ਨ ਬ੍ਰਹਮਾ ਸ਼ਿਵ ਵਾਲੀ ਦੁਕਾਨ, ਹੱਟੋ ਹੱਟ ਨਾ ਕੋਇ ਭੁਆਈਆ। ਮੇਰੀ ਸਿਖਿਆ ਸੁਣੀ ਨਹੀਂ ਕਿਸੇ ਨੇ ਕਾਨ, ਕਾਇਨਾਤ ਨਾ ਕੋਇ ਜਣਾਈਆ। ਮੇਰਾ ਲਹਿਣਾ ਦੇਣਾ ਨਾਲ ਸ੍ਰੀ ਭਗਵਾਨ, ਭਗਵਨ ਆਪਣੇ ਰੰਗ ਰੰਗਾਈਆ। ਮੇਰੇ ਵਿਚ ਇਕੋ ਹੁਕਮ ਜੋ ਸਦਾ ਸਦਾ ਬਲਵਾਨ, ਬਲਧਾਰੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਾਚਾ ਧੁਰਦਰਗਾਹੀਆ। ਨਾਰਦ ਕਹੇ ਮੈਂ ਵੀ ਪੰਡਤ ਪੁਰਾਣਾ ਆਦੀਆ, ਆਦਿ ਪੁਰਖ ਦਿਤੀ ਵਡਿਆਈਆ। ਮੈਂ ਵੀ ਜੋਤ ਦੀ ਧਾਰ ਸ਼ਬਦੀ ਬੋਧ ਅਗਾਧੀਆ, ਅੱਖਰਾਂ ਵਾਲੀ ਕਰਾਂ ਨਾ ਕੋਇ ਪੜ੍ਹਾਈਆ। ਜੁਗ ਜੁਗ ਵੇਖਣਾ ਮੇਰੀ ਬਣ ਗਈ ਆਦੀਆ, ਆਦਤ ਪ੍ਰਭ ਨੇ ਦਿਤੀ ਬਣਾਈਆ। ਮੇਰੀ ਮਨਸਾ ਅਨਸਾ ਸਾਦੀਆ, ਸਿਧਾ ਸਾਧਾ ਨਜ਼ਰੀ ਆਈਆ। ਮੇਰੇ ਕੋਲ ਸ਼ਰਮ ਹਯਾ ਕਾਹਦੀਆ, ਪਰਦਾ ਦੇ ਉਠਾਈਆ। ਮੇਰਾ ਵੀ ਮਾਲਕ ਇਕੋ ਅਨਾਦੀਆ, ਅਨਾਦ ਅਨਾਦੀ ਜੋ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਜੰਤਰੀ ਕਹੇ ਨਾਰਦਾ ਪਹਿਲੋਂ ਮੇਰੇ ਪ੍ਰਭ ਦੇ ਚਰਨ ਚੁੰਮ, ਬਿਨ ਰਸਨਾ ਰਸ ਚਖਾਈਆ।

ਫਿਰ ਚਾਰੋਂ ਕੁੰਟ ਘੁੰਮ, ਨਿਵ ਨਿਵ ਲਾਗਾ ਪਾਈਆ । ਫੇਰ ਉਸ ਦੇ ਵੇਖ ਗੁਣ, ਜੋ ਅਵਗੁਣ ਦਏ ਮਿਟਾਈਆ। ਫੇਰ ਸਤਿਗੁਰ ਸ਼ਬਦ ਦਾ ਹੁਕਮ ਸੁਣ, ਜੋ ਸੁਨੇਹੜੇ ਰਿਹਾ ਘਲਾਈਆ । ਮੈਂ ਵੀ ਓਸੇ ਦੀ ਜਾਣਾਂ ਧੁਨ, ਜੋ ਧੁਨੀ ਨਾਦ ਵਜਾਈਆ। ਜੋ ਮਾਲਕ ਖ਼ਾਲਕ ਕੁੰਨ, ਕੁੱਲ ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਨਾਰਦ ਕਹੇ ਧਰਨੀਏ ਮੈਂ ਧੁਰ ਦੀ ਜੰਤਰੀ ਦਾ ਵੇਖਿਆ ਲਗਨ, ਲਗ ਮਾਤਰ ਡੇਰਾ ਢਾਹੀਆ। ਮੇਰਾ ਵੇਖ ਲੈ ਨੰਗਾ ਹੋ ਗਿਆ ਬਦਨ, ਓਢਣ ਤਨ ਨਾ ਕੋਇ ਰਖਾਈਆ। ਮੈਂ ਫਿਰੇ ਮੰਡਲ ਗਗਨ, ਭੱਜਿਆ ਵਾਹੋ ਦਾਹੀਆ। ਕੀ ਖੇਲ ਹੁਕਮ ਵਰਤਣਾ ਮੂਰਤ ਮਦਨ, ਮਧ ਸੂਧਨ ਕੀ ਦ੍ਰਿੜਾਈਆ। ਨੌ ਖੰਡ ਵੇਖ ਲੈ ਆਪਣੀ ਹੱਦਨ, ਹਦੂਦਾਂ ਧਿਆਨ ਲਗਾਈਆ। ਬਿਨ ਅੱਖਰਾਂ ਤੋਂ ਜੋ ਜੰਤਰਾਲਿਆ ਤਕਿਆ ਉਹ ਸਾਫ਼ ਕਹੇ ਤੇਰੇ ਉਤੇ ਲੱਗਣ ਵਾਲੀ ਅਗਨ, ਅਗਨੀ ਸਕੇ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਹਾਏ ਉਫ਼ ਕਰ ਲੈ ਲਿਆ ਹਾਵਾ, ਹੌਕਿਆਂ ਵਿਚ ਜਣਾਈਆ। ਵੇ ਨਾਰਦਾ ਪੰਡਤਾ ਮੈਂ ਕਿਧਰ ਨੂੰ ਜਾਵਾਂ, ਕਵਣ ਕੂਟੇ ਆਪਣਾ ਪੰਧ ਬਣਾਈਆ। ਝਟ ਨਾਰਦ ਕਿਹਾ ਧਰਨੀਏ ਨੀ ਮੈਂ ਵੀ ਅਜੇ ਨਿਥਾਵਾਂ, ਘਰ ਨਜ਼ਰ ਕੋਇ ਨਾ ਆਈਆ। ਆ ਦੋਵੇਂ ਉਚੀਆਂ ਕੱਢੀਏ ਬਾਹਵਾਂ, ਵਾਸਤਾ ਪ੍ਰਭੂ ਦੇ ਅਗੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਬੇਪਰਵਾਹੀਆ। ਝਟ ਜੰਤਰੀ ਕਹੇ ਨਾਰਦਾ ਤੂੰ ਕਿਉਂ ਮੇਰੀਆਂ ਕਰੇਂ ਬਾਤਾਂ, ਬਾਤਨ ਭੇਵ ਨਾ ਕੋਈ ਸਮਝਾਈਆ। ਮੇਰੇ ਵਿਚ ਪਹਿਲੀ ਸਤਰ ਵੇਖ ਲੈ ਜਿਸ ਵਿਚ ਹਿੱਸਾ ਵੰਡਿਆ ਜ਼ਾਤਾਂ ਪਾਤਾਂ, ਆਖ਼ਰ ਦੀਨਾਂ ਮਜ਼੍ਹਬਾਂ ਵੰਡ ਵੰਡਾਈਆ। ਫੇਰ ਅਗਲਾ ਵੇਖ ਲੈ ਖਾਤਾ, ਖ਼ਤਰੇ ਵਿਚ ਖ਼ਲਕ ਖ਼ੁਦਾਈਆ। ਦੂਜੀ ਲਾਈਨ ਵਿਚ ਧਰਨੀ ਧਰਤ ਧਵਲ ਦਾ ਇਕੋ ਅਹਾਤਾ, ਚਾਰ ਦੀਵਾਰੀ ਨਜ਼ਰ ਕੋਇ ਨਾ ਆਈਆ। ਨਾ ਕੋਈ ਛੱਪਰ ਛੰਨ ਨਾ ਕੋਈ ਰਹਿਣੀ ਛਾਤਾ, ਛਤਰਧਾਰੀ ਨਜ਼ਰ ਕੋਇ ਨਾ ਆਈਆ। ਫੇਰ ਵੇਖ ਲੈ ਸਭ ਦਾ ਇਕੋ ਹੋਣਾ ਦਾਤਾ, ਦਾਤਾ ਦਾਨੀ ਇਕ ਅਖਵਾਈਆ। ਜਿਸ ਲਹਿਣਾ ਦੇਣਾ ਲੇਖਾ ਪੂਰਾ ਕਰਨਾ ਲੋਕਮਾਤਾ, ਲੋਕਮਾਤ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਦੇਵੇ ਨਾਮ ਸੌਗਾਤਾ, ਵਸਤ ਸਚ ਸਚ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਜੰਤਰੀ ਕਹੇ ਨਾਰਦਾ ਮੈਂ ਤੈਨੂੰ ਆਈ ਸਮਝਾਉਣ, ਸਮਝ ਸਮਝ ਵਿਚੋਂ ਬਦਲਾਈਆ। ਮੇਰਾ ਭੇਵ ਪਾ ਨਾ ਸਕੇ ਪਾਣੀ ਪੌਣ, ਉਨੰਜਾ ਪਵਣ ਰਹੀ ਕੁਰਲਾਈਆ। ਮੇਰੇ ਵਿਚ ਲੇਖਾ ਵੇਖ ਲੈ ਲਿਖਿਆ ਰਾਮ ਰੌਣ, ਬਿਨ ਅੱਖਰਾਂ ਅੱਖਰ ਲੇਖ ਬਣਾਈਆ। ਕਾਹਨ ਕ੍ਰਿਸ਼ਨ ਲਹਿਣਾ ਲਿਖਿਆ ਜੋ ਤੈਨੂੰ ਆਈ ਸੁਣਾਉਣ, ਸੰਦੇਸ਼ਾ ਦੇਵਾਂ ਚਾਈਂ ਚਾਈਂਆ। ਕਲਜੁਗ ਅੰਤ ਜੋ ਸਭ ਦਾ ਲੇਖਾ ਆਏ ਮੁਕਾਉਣ, ਮੁਕੰਮਲ ਆਪਣਾ ਹੁਕਮ ਵਰਤਾਈਆ। ਜਨ ਭਗਤ ਸੁਹੇਲੇ ਆਏ ਮਿਲਾਉਣ, ਵਿਛੜਿਆਂ ਮੇਲ ਮਿਲਾਈਆ। ਇਕੋ ਨਾਮ ਨਿਧਾਨ ਆਏ ਸਮਝਾਉਣ, ਸਿਖਿਆ ਸਚ ਸਮਝਾਈਆ। ਆਪਣਾ ਆਪ ਹਿਰਦੇ ਆਏ ਵਸਾਉਣ, ਵਾਸਤਾ ਆਪਣੇ ਨਾਲ ਜੁੜਾਈਆ। ਦੀਨ ਦੁਨੀ ਵਿਚ ਸੁਤੇ ਆਏ ਉਠਾਉਣ, ਫੜ ਬਾਹੋਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਇਕ ਦਰਸਾਈਆ।

ਪਤਰੀ ਕਹੇ ਨਾਰਦਾ ਤੂੰ ਆਪਣੇ ਸਿਰ ਤੇ ਚੁਕ ਲੈ ਚਾਰ ਜੁਗ ਦੀ ਬੀੜ, ਅੱਖਰਾਂ ਵਾਲੇ ਗ੍ਰੰਥ ਉਠਾਈਆ। ਨਾਰਦ ਕਿਹਾ ਮੇਰੀ ਤੇ ਪੀੜ ਕਰਦੀ ਹੱਡੀ ਰੀੜ, ਬਲ ਨਜ਼ਰ ਕੋਇ ਨਾ ਆਈਆ। ਮੈਂ ਮਾਤਲੋਕ ਵਿਚ ਜਾਣਾ ਰਾਹ ਵਿਚ ਬੜੀ ਭੀੜ, ਦੇਵਤ ਸੁਰ ਕਰੋੜ ਤੇਤੀਸਾ ਬੈਠੇ ਝੁਰਮਟ ਪਾਈਆ। ਮੈਂ ਛੇਤੀ ਛੇਤੀ ਪੁਜਣਾ ਪੰਧ ਮੁਕਾਉਣਾ ਪਿੰਡ ਸੀੜ, ਸੀੜੀ ਪੌੜੀ ਡੰਡਾ ਚੜ੍ਹਨ ਕੋਇ ਨਾ ਪਾਈਆ। ਜਿਥੇ ਲਹਿਣਾ ਦੇਣਾ ਮੁਕਦਾ ਹਸਤ ਕੀੜ, ਕੀਟ ਕੀਟਾਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਜਨ ਭਗਤੋ ਮੈਂ ਭੱਜਾ ਨਠਾ ਆਇਆ ਮੇਰੀ ਬੋਦੀ ਨੂੰ ਲੱਗੀ ਹਵਾ, ਠੰਡੀ ਠਾਰ ਹੋ ਕੇ ਮੈਨੂੰ ਰਹੀ ਸੁਣਾਈਆ। ਪ੍ਰਭੂ ਦੇ ਅਗੇ ਕੁਛ ਮੇਰੀ ਕਰ ਦੁਆ, ਦੋਏ ਜੋੜ ਵਾਸਤਾ ਪਾਈਆ। ਕਿਸ ਬਿਧ ਜੁਗ ਬਦਲਣਾ ਨਵਾਂ, ਨਵ ਨਵ ਚਾਰ ਦਾ ਪੰਧ ਮੁਕਾਈਆ। ਮੈਂ ਖ਼ੁਸ਼ੀਆਂ ਦੇ ਵਿਚ ਕਹਵਾਂ, ਕਹਿ ਕਹਿ ਰਹੀ ਸੁਣਾਈਆ। ਨਾਰਦ ਕਹੇ ਬੋਦੀ ਹਿਲਾ ਕੇ ਪਹਿਲਾਂ ਉਸ ਦੀ ਚਰਨੀ ਢਵ੍ਹਾਂ, ਢਹਿ ਕੇ ਧੂੜੀ ਖ਼ਾਕ ਰਮਾਈਆ। ਮੈਂ ਫੇਰ ਪੁਛਾਂ ਪ੍ਰਭੂ ਜਿਨ੍ਹਾਂ ਭਗਤਾਂ ਦੇ ਕੋਲੋਂ ਰੋਟੀ ਖਾਧੀ ਸੀ ਜਵਾਂ, ਕੱਚੇ ਗੰਢਿਆਂ ਭੋਗ ਲੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਅਖਵਾਈਆ। ਬੋਦੀ ਕਹੇ ਨਾਰਦਾ ਸੁਣ ਮੇਰੀ ਅਗੰਮੀ ਗੱਲ, ਅਨੋਖੀ ਦਿਆਂ ਜਣਾਈਆ। ਪਰਮ ਪੁਰਖ ਸਭ ਦੇ ਨਾਲ ਖੇਡ ਰਿਹਾ ਛਲ, ਅਛਲ ਛਲ ਧਾਰੀ ਹੋ ਕੇ ਆਪਣਾ ਛਲ ਕਮਾਈਆ। ਮਾਨਵ ਜ਼ਾਤੀ ਹੋਇਆ ਭਗਤਾਂ ਵਲ, ਵਲਵਲੇ ਸਭ ਦੇ ਵੇਖ ਵਖਾਈਆ। ਲਹਿਣਾ ਦੇਣਾ ਚੁਕਾਏ ਵਿਚੋਂ ਕਲਜੁਗ ਕਲ, ਕਲਮਾ ਨਾਮ ਆਪਣਾ ਇਕ ਪੜ੍ਹਾਈਆ। ਜਿਸ ਲਹਿਣਾ ਦੇਣਾ ਲੇਖਾ ਪੂਰਾ ਕਰਨਾ ਰਾਜੇ ਬਲ, ਬਾਵਨ ਦੀ ਧਾਰ ਦਏ ਗਵਾਹੀਆ। ਜਿਨ੍ਹਾਂ ਦਾ ਅਸ਼ਵਮੇਧ ਯਗ ਦੀ ਧਾਰ ਲੰਗਰ ਜਾਣਾ ਚਲ, ਚਲਦੀ ਫਿਰਦੀ ਵੇਖੇ ਖ਼ਲਕ ਖ਼ੁਦਾਈਆ। ਜੁਗ ਚੌਕੜੀ ਦਾ ਪੂਰਬ ਮਿਲਣਾ ਫਲ, ਅਗੇ ਫਲੀਭੂਤ ਦਏ ਬਣਾਈਆ। ਜਨਮ ਮਰਨ ਦਾ ਮੇਟਣਾ ਸੱਲ, ਆਵਣ ਜਾਵਣ ਰਹੇ ਨਾ ਰਾਈਆ। ਬੋਦੀ ਕਹੇ ਨਾਰਦਾ ਅੰਤ ਭਗਵੰਤ ਭਗਵਨ ਦੀ ਧਾਰ ਵਿਚ ਬਿਰਧ ਬਾਲ ਜਵਾਨ ਸਾਰੇ ਜਾਣੇ ਰਲ, ਵਖਰਾ ਕਹਿਣ ਕੋਇ ਨਾ ਪਾਈਆ। ਏਥੇ ਹੁਣ ਨਿਮਸਕਾਰ ਕਰ ਤੇ ਆਪਾਂ ਜਾਈਏ ਚਲ, ਭੱਜੀਏ ਵਾਹੋ ਦਾਹੀਆ। ਜੰਮੂ ਸੰਗਤ ਨੂੰ ਦੱਸ ਜਾ ਝਨਾਂ ਦੇ ਨੌਵਾਂ ਗਿਲਾਸਾਂ ਦਾ ਭੁਲ ਨਹੀਂ ਜਾਣਾ ਜਲ, ਲਿਆਉਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਸੁਹੇਲਾ ਭਗਤਾਂ ਹੋਇਆ ਆਪ ਵਲ, ਵਲਵਲੇ ਸਭ ਦੇ ਵੇਖ ਵਖਾਈਆ।