ਪੁਸਤਕਾਲਾਭਾਗ ੨੪

ਪਹਿਲੀ ਪੋਹ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ

ਪੋਹ ਕਹੇ ਮੈਂ ਮਹੀਨਾ ਦਸਵਾਂ, ਦਸ ਦਸ ਮਾਸ ਮਾਤ ਗਰਭ ਰਹਿਣ ਵਾਲਿਉ ਸਭ ਨੂੰ ਦਿਆਂ ਜਣਾਈਆ। ਆਦਿ ਜੁਗਾਦਿ ਜੁਗ ਚੌਕੜੀ ਮੇਰੇ ਪ੍ਰਭ ਦੀਆਂ ਬਦਲਦੀਆਂ ਰਸਮਾਂ, ਅਸੂਲ ਮਾਕੂਲ ਆਪਣਾ ਆਪ ਪਰਗਟਾਈਆ। ਜਿਸ ਦੇ ਪਿਆਰ ਵਿਚ ਅਵਤਾਰ ਪੈਗ਼ੰਬਰਾਂ ਗੁਰੂਆਂ ਖਾਧੀਆਂ

ਕ਼ਸਮਾਂ, ਸੌਗੰਦੀਆਂ ਵਿਚ ਜਣਾਈਆ। ਜਿਸ ਝਗੜਾ ਮੇਟਣਾ ਜਗਤ ਜ਼ਮੀਰ ਜਿਸਮਾਂ, ਤਨ ਵਜੂਦਾਂ ਵੇਖ ਵਖਾਈਆ। ਜਿਸ ਦਾ ਅਕਲ ਬੁੱਧੀ ਤੋਂ ਬਾਹਰ ਹੋਣਾ ਕਰਿਸ਼ਮਾਂ, ਵਿਦਿਆ ਵਿਚ ਵਿੱਦਤ ਸਮਝ ਕਿਛ ਨਾ ਆਈਆ । ਜਿਸ ਦਾ ਲੇਖ ਨਿਰਾਲਾ ਸਤਿਗੁਰ ਸ਼ਬਦ ਅਗੰਮੇ ਲਿਖਣਾ, ਲੇਖ ਦ੍ਰਿੜਾਏ ਧੁਰਦਰਗਾਹੀਆ। ਜਿਸ ਦੀਨ ਦੁਨੀ ਜਣਾਈ ਮਿਥਨਾ, ਮਿਥਿਆ ਦੱਸੇ ਖ਼ਲਕ ਖ਼ੁਦਾਈਆ। ਓਹ ਪੁਰਖ ਅਕਾਲਾ ਦੀਨ ਦਿਆਲਾ ਬਣ ਕੇ ਧੁਰ ਦਾ ਪਿਤਨਾ, ਪਤਿਪਰਮੇਸ਼ਵਰ ਹੋ ਕੇ ਵੇਖ ਵਖਾਈਆ। ਜਿਸ ਕਲਜੁਗ ਅੰਤ ਨਜਿੱਠਣਾ, ਮਾਲਕ ਖ਼ਾਲਕ ਆਪਣੇ ਹੱਥ ਰਖੇ ਵਡਿਆਈਆ। ਸਤਿਜੁਗ ਸਤਿ ਧਰਮ ਦਾ ਰਸ ਦੇਖੇ ਮਿਠਣਾ, ਅਨਰਸ ਆਪ ਚਖਾਈਆ। ਜਿਸ ਦੇ ਪਿਆਰ ਵਿਚ ਦੋ ਜਹਾਨ ਵਿਕਣਾ, ਦੀਨ ਦੁਨੀ ਕ਼ੀਮਤ ਰਹੇ ਨਾ ਰਾਈਆ। ਜੋ ਆਤਮ ਪਰਮਾਤਮ ਕਰੇ ਹਿਤਨਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਜਿਸ ਦਾ ਖੇਲ ਨਿਤ ਨਵਿਤਨਾ, ਜੁਗ ਜੁਗ ਵੇਸ ਵਟਾਈਆ। ਸੋ ਵੇਖਣਹਾਰਾ ਮੇਰੀ ਥਿਤਨਾ, ਪਹਿਲਾ ਪਰਵਿਸ਼ਟਾ ਧਿਆਨ ਲਗਾਈਆ। ਮੈਂ ਉਸ ਦੇ ਚਰਨਾਂ ਵਿਚ ਲਿਟਨਾ, ਆਪ ਆਪਣਾ ਦਿਆਂ ਮਿਟਾਈਆ। ਜਿਸ ਝਗੜਾ ਮੇਟਣਾ ਪੱਥਰ ਇੱਟਣਾ, ਪਾਹਨਾ ਸੀਸ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਹੋ ਆਈਆ। ਪੋਹ ਕਹੇ ਮੇਰਾ ਪਰਵਿਸ਼ਟਾ ਆਇਆ, ਦਸਮ ਧਾਰ ਮਿਲੇ ਵਡਿਆਈਆ। ਮੈਂ ਇਕੋ ਨੂਰ ਨੁਰਾਨਾ ਵੇਖ ਵਖਾਇਆ, ਜੋਤੀ ਜਾਤਾ ਧੁਰਦਰਗਾਹੀਆ । ਜੋ ਨਾਮ ਨਿਧਾਨ ਸ੍ਰੀ ਭਗਵਾਨ ਹੋ ਕੇ ਰਿਹਾ ਸੁਣਾਇਆ, ਅਨਹਦ ਨਾਦੀ ਨਾਦ ਜਣਾਈਆ। ਅੰਮ੍ਰਿਤ ਅੰਮਿਉਂ ਰਸ ਰਿਹਾ ਜਾਮ ਪਿਆਇਆ, ਬਿਨ ਰਸਨਾ ਰਸ ਚਖਾਈਆ। ਜੋ ਦੀਪਕ ਜੋਤੀ ਜੋਤ ਰਿਹਾ ਜਗਾਇਆ, ਬਿਨ ਤੇਲ ਬਾਤੀ ਡਗਮਗਾਈਆ। ਓਹ ਪਤਿਪਰਮੇਸ਼ਵਰ ਮੇਰਾ ਵਕ਼ਤ ਦਏ ਸੁਹਾਇਆ, ਸੋਹਣੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪੋਹ ਕਹੇ ਮੇਰਾ ਲੋਕਮਾਤ ਆਇਆ ਵਕ਼ਤ, ਵਿਅਕਤੀਆਂ ਦਿਆਂ ਜਣਾਈਆ। ਮੇਰੇ ਸਾਹਿਬ ਦੀ ਵੇਖੋ ਸ਼ਕਤ, ਸ਼ਕਤੀਸ਼ਾਲੀ ਇਕ ਅਖਵਾਈਆ। ਜੋ ਮਾਣ ਦੇਵੇ ਹਰਿਜਨ ਸੁਹੇਲੇ ਭਗਤ, ਭਗਵਨ ਆਪਣੇ ਰੰਗ ਰੰਗਾਈਆ। ਗ਼ਰੀਬ ਨਿਮਾਣਿਆਂ ਵੰਡੇ ਦਰਦ, ਦੁਖੀਆਂ ਹੋਏ ਸਹਾਈਆ। ਲੇਖੇ ਲਾਏ ਬੇਨੰਤੀ ਅਰਜ਼, ਆਰਜ਼ੂ ਸਭ ਦੀ ਫੋਲ ਫੁਲਾਈਆ। ਕਲਜੁਗ ਬਦਲਣਾ ਜਿਸ ਨੂੰ ਗ਼ਰਜ਼, ਗਰਜ ਕੇ ਆਪਣਾ ਹੁਕਮ ਦਏ ਵਰਤਾਈਆ। ਦੀਨ ਦੁਨੀ ਦੀ ਪੁੱਠੀ ਸਿਧੀ ਵੇਖੇ ਨਰਦ, ਨਰ ਨਰਾਇਣ ਹੋ ਕੇ ਫੇਰਾ ਪਾਈਆ। ਨਵਖੰਡ ਪ੍ਰਿਥਮੀ ਮੇਟੇ ਅੰਧੇਰਾ ਗਰਦ, ਅੰਧ ਅਗਿਆਨ ਦਏ ਚੁਕਾਈਆ। ਪੋਹ ਕਹੇ ਬੇਸ਼ਕ ਮੇਰਾ ਮਹੀਨਾ ਦਿਸਦਾ ਸਰਦ, ਠੰਡਕ ਜਗਤ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਪੋਹ ਕਹੇ ਮੇਰਾ ਵਕ਼ਤ ਸੁਹੰਜਣਾ, ਪ੍ਰਭ ਦੇਵੇ ਮਾਣ ਵਡਿਆਈਆ। ਕਿਰਪਾ ਕਰੇ ਆਦਿ ਨਿਰੰਜਣਾ, ਨਿਰਵੈਰ ਭੇਵ ਖੁਲ੍ਹਾਈਆ। ਜਿਸ ਦਾ ਦੀਪਕ ਇਕੋ ਜਗਣਾ, ਦੋ ਜਹਾਨ ਕਰੇ ਰੁਸ਼ਨਾਈਆ। ਸਭ ਦਾ ਬਣੇ ਦਰਦ ਦੁਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਮੈਂ ਵੀ ਓਸੇ ਕੋਲੋਂ ਮੰਗਣਾ, ਭਗਤੋ ਸਭ ਨੂੰ ਦਿਆਂ ਜਣਾਈਆ। ਜਿਸ ਤੁਹਾਡੇ ਤਨ ਵਜੂਦ ਚਾੜ੍ਹਨੀ ਰੰਗਣਾ, ਦੁਰਮਤ ਮੈਲ ਧੁਆਈਆ। ਨਾਮ ਨਿਧਾਨਾ ਪਾਵੇ ਕੰਗਣਾ, ਜਗਤ ਧਾਤ ਵੰਡ ਨਾ ਕੋਇ ਵੰਡਾਈਆ। ਮਾਲਕ ਬਣਕੇ ਮੂਰਤ ਗੋਪਾਲ ਮਦਨਾ, ਮਧਸੂਧਨ ਹੋ ਕੇ ਵੇਖ ਵਖਾਈਆ। ਜਿਸ ਇਕੋ ਰੰਗ ਰੰਗਾਇਆ ਆਅਲਾ

ਅਦਨਾ, ਊਚਾਂ ਨੀਚਾਂ ਵੰਡ ਨਾ ਕੋਇ ਵੰਡਾਈਆ। ਜਿਸ ਦਾ ਇਕੋ ਡੰਕਾ ਰਾਓ ਰੰਕਾਂ ਅੰਦਰ ਵਜਣਾ, ਨਵ ਸੱਤ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪੋਹ ਕਹੇ ਮੈਂ ਆਇਆ ਦੀਨ ਦੁਨੀ ਦੀ ਵਿਚ ਧਾਰ, ਧਰਨੀ ਧਰਤ ਧੌਲ ਫੇਰਾ ਪਾਈਆ। ਸੋ ਪੁਰਖ ਨਿਰੰਜਣ ਮੈਨੂੰ ਦਏ ਅਧਾਰ, ਬਿਨ ਸੀਸ ਹੱਥ ਟਿਕਾਈਆ। ਹਰਿ ਪੁਰਖ ਨਿਰੰਜਣ ਮੇਰੀ ਪਾਵੇ ਸਾਰ, ਮਹਾਸਾਰਥੀ ਹੋ ਕੇ ਵੇਖ ਵਖਾਈਆ। ਏਕੰਕਾਰਾ ਦਏ ਅਧਾਰ, ਉਦਰ ਦਾ ਲੇਖਾ ਰਹੇ ਨਾ ਰਾਈਆ। ਆਦਿ ਨਿਰੰਜਣ ਜੋਤ ਕਰੇ ਉਜਿਆਰ, ਬਿਨ ਤੇਲ ਬਾਤੀ ਡਗਮਗਾਈਆ। ਅਬਿਨਾਸ਼ੀ ਕਰਤਾ ਕਰੇ ਖ਼ਬਰਦਾਰ, ਧੁਰ ਸੰਦੇਸ਼ਾ ਇਕ ਜਣਾਈਆ। ਸ੍ਰੀ ਭਗਵਾਨ ਚਰਨ ਧੂੜੀ ਬਖ਼ਸ਼ੇ ਛਾਰ, ਟਿੱਕੇ ਸਤਿ ਨਾਮ ਲਗਾਈਆ। ਪਾਰਬ੍ਰਹਮ ਵੇਖੇ ਵੇਖਣਹਾਰ, ਬਿਨ ਨੈਣਾਂ ਨੈਣ ਉਠਾਈਆ। ਸਤਿਗੁਰ ਸ਼ਬਦ ਮੇਰਾ ਕਰੇ ਸ਼ਿੰਗਾਰ, ਸੋਹਣੀ ਵੰਡ ਵੰਡਾਈਆ। ਮੈਂ ਹੋ ਕੇ ਖ਼ਬਰਦਾਰ, ਹੋਕਾ ਦੇਵਾਂ ਥਾਉਂ ਥਾਈਂਆ। ਦੁਨੀਆਦਾਰੋ ਜਗਤ ਜਗਿਆਸੂਓ ਨੀਂਦਰ ਗ਼ਫ਼ਲਤ ਵਿਚੋਂ ਹੋਵੋ ਬਾਹਰ, ਆਲਸ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਜੋਤੀ ਜਾਤਾ ਹੋਇਆ ਜ਼ਾਹਰ, ਜ਼ਾਹਰ ਜ਼ਹੂਰ ਹੋ ਕੇ ਡਗਮਗਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦੇ ਸਭ ਕੁਛ ਅਖ਼ਤਿਆਰ, ਮਾਂਗਤ ਹੋ ਕੇ ਝੋਲੀ ਕਦੇ ਨਾ ਡਾਹੀਆ। ਓਹ ਲੇਖਾ ਲਹਿਣਾ ਦੇਣਾ ਜਾਣੇ ਸਚਖੰਡ ਸਚੇ ਦਰਬਾਰ, ਦਰਗਾਹ ਸਾਚੀ ਵੇਖ ਵਖਾਈਆ। ਨੂਰ ਨੁਰਾਨਾ ਸ਼ਾਹ ਸੁਲਤਾਨਾ ਬਿਨ ਤੇਲ ਬਾਤੀ ਆਪਣਾ ਦੀਪ ਕਰੇ ਉਜਿਆਰ, ਦੋ ਜਹਾਨਾਂ ਡਗਮਗਾਈਆ। ਉਸ ਨੂੰ ਕਰਨੀ ਸਰਬ ਨੇ ਨਿਮਸਕਾਰ, ਡੰਡਾਵਤ ਬੰਦਨਾ ਸੱਯਦਿਆਂ ਵਿਚ ਸੀਸ ਝੁਕਾਈਆ। ਜਿਸ ਨੂੰ ਸਭ ਨੇ ਮੰਨਿਆ ਕਲ ਕਲਕੀ ਅਵਤਾਰ, ਅਮਾਮ ਅਮਾਮਾ ਆਪਣਾ ਖੇਲ ਵਖਾਈਆ। ਜੋ ਵੇਖੇ ਵਿਗਸੇ ਵੇਖਣਹਾਰ, ਵੇਖਣਹਾਰਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਪੋਹ ਕਹੇ ਮੇਰਾ ਪਹਿਲਾ ਦਿਵਸ ਦਿਹਾੜਾ, ਦਿਉਹੜੀ ਸੀਸ ਨਿਵਾਈਆ। ਮੈਂ ਵੇਖਾਂ ਪੁਰਖ ਅਕਾਲ ਅਗੰਮੀ ਲਾੜਾ, ਜੋ ਲੱਖ ਚੁਰਾਸੀ ਆਤਮ ਧਾਰ ਰਿਹਾ ਪਰਨਾਈਆ। ਜਿਸ ਦਾ ਪੁਰੀਆਂ ਲੋਆ ਬ੍ਰਹਿਮੰਡਾਂ ਖੰਡਾਂ ਬਾਹਰ ਅਖਾੜਾ, ਗਗਨ ਗਗਨੰਤਰ ਵੇਖਣ ਕੋਇ ਨਾ ਪਾਈਆ। ਓਹ ਅੰਤ ਕੰਤ ਭਗਵੰਤ ਜਨ ਭਗਤਾਂ ਰੰਗ ਚਾੜ੍ਹੇ ਗਾੜ੍ਹਾ, ਦੋ ਜਹਾਨ ਉਤਰ ਕਦੇ ਨਾ ਜਾਈਆ। ਧਰਨੀ ਧਰਤ ਧਵਲ ਧੌਲ ਵੇਖੇ ਅਖਾੜਾ, ਨਵ ਸੱਤ ਬ੍ਰਹਮ ਮਤ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਪੋਹ ਕਹੇ ਮੇਰਾ ਦਿਵਸ ਸੁਹਾਵਣਾ ਲੋਕਮਾਤ, ਮਤਾ ਗੁਰ ਅਵਤਾਰ ਪੈਗ਼ੰਬਰਾਂ ਨਾਲ ਪਕਾਈਆ। ਜੋ ਚਾਰ ਜੁਗ ਦੇ ਕੇ ਗਏ ਦਾਤ, ਦਾਨੀ ਹੋ ਕੇ ਜਗਤ ਵਰਤਾਈਆ। ਜਿਸ ਦਾ ਹੁਕਮ ਸੰਦੇਸ਼ਾ ਦੇਂਦੇ ਗਏ ਨਾਲ ਕ਼ਲਮ ਦੁਆਤ, ਕਾਗਦ ਸ਼ਾਹੀ ਜੋੜ ਜੁੜਾਈਆ। ਉਹ ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਅੰਤਮ ਪਰਗਟ ਹੋਇਆ ਆਪ, ਆਪ ਆਪਣਾ ਵੇਸ ਵਟਾਈਆ। ਜਿਸ ਦਾ ਤੂੰ ਮੇਰਾ ਮੈਂ ਤੇਰਾ ਜਾਪ, ਜਗ ਜੀਵਣ ਦਾਤਾ ਹੋ ਕੇ ਦਏ ਵਡਿਆਈਆ। ਤ੍ਰੈਗੁਣ ਮੇਟੇ ਤੀਨੋ ਤਾਪ, ਅਗਨੀ ਤਤ ਦਏ ਗੁਆਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਚ ਕਰੇ ਰੁਸ਼ਨਾਈਆ। ਜਨ ਭਗਤਾਂ ਚਰਨ ਪ੍ਰੀਤੀ ਜੋੜੇ ਨਾਤ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,

ਸਚ ਦੀ ਕਰਨੀ ਕਾਰ ਕਮਾਈਆ। ਪੋਹ ਕਹੇ ਮੇਰਾ ਦਿਵਸ ਸੁਹਾਵਣਾ ਪਹਿਲਾ, ਪਹਿਲੀ ਵਾਰ ਜਣਾਈਆ। ਪੁਰਖ ਅਕਾਲਾ ਦੀਨ ਦਿਆਲਾ ਸਚਖੰਡ ਵਸੇ ਅਗੰਮੇ ਮਹਿਲਾ, ਮਹਲ ਅਟਲ ਵੇਖਣ ਕੋਇ ਨਾ ਪਾਈਆ। ਜੋ ਆਦਿ ਜੁਗਾਦਿ ਕਦੇ ਨਾ ਹੋਵੇ ਅਨਗਹਿਲਾ, ਆਲਸ ਨਿੰਦਰਾ ਵਿਚ ਕਦੇ ਨਾ ਆਈਆ। ਓਹ ਦੋ ਜਹਾਨਾਂ ਸ੍ਰੀ ਭਗਵਾਨਾ ਹੋ ਕੇ ਕਰੇ ਸੈਲਾ, ਸੈਰਗਾਹ ਬਣਾਏ ਖ਼ਲਕ ਖ਼ੁਦਾਈਆ। ਜੋ ਭਗਤਾਂ ਅੰਦਰ ਵੇਖੇ ਪਹਿਲਾਂ, ਚਹਿਲ ਪਹਿਲ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਝਟ ਨਾਰਦ ਆ ਗਿਆ ਕਹੇ ਸੁਣ ਲੈ ਪੋਹ ਪਿਆਰਿਆ, ਮਿਤਰਾ ਤੈਨੂੰ ਦਿਆਂ ਜਣਾਈਆ। ਜੁਗ ਚੌਕੜੀ ਤੂੰ ਫਿਰਿਆ ਵਿਚ ਸੰਸਾਰਿਆ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜਿਆ ਵਾਹੋ ਦਾਹੀਆ। ਆਪਣਾ ਲਹਿਣਾ ਦੇਣਾ ਤਕ ਪੈਗ਼ੰਬਰ ਗੁਰੂ ਅਵਤਾਰਿਆ, ਤਨ ਵਜੂਦਾਂ ਸੰਗ ਬਣਾਈਆ। ਜਿਨ੍ਹਾਂ ਖੇਲਿਆ ਖੇਲ ਵਿਚ ਸੰਸਾਰਿਆ, ਸੰਸਾਰੀ ਭੰਡਾਰੀ ਸੰਘਾਰੀ ਸੰਗ ਰਖਾਈਆ। ਹੁਣ ਕਲਜੁਗ ਅੰਤਮ ਉਸ ਪ੍ਰਭੂ ਦੀ ਵਾਰਿਆ, ਜੋ ਵਾਰਸ ਹੋਵੇ ਧੁਰ ਦਾ ਮਾਹੀਆ। ਜਿਸ ਕੂੜੀ ਕਿਰਿਆ ਮੇਟਣਾ ਅੰਧ ਅੰਧਿਆਰਿਆ, ਸਤਿਜੁਗ ਸਚ ਕਰੇ ਰੁਸ਼ਨਾਈਆ। ਲਹਿਣਾ ਦੇਣਾ ਸਭ ਦਾ ਕ਼ਰਜ਼ ਦਏ ਉਤਾਰਿਆ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਜਿਸ ਲੇਖਾ ਇਕ ਦੋ ਤਿੰਨ ਚਾਰ ਪੰਜ ਦੀ ਧਾਰ ਵਿਚਾਰਿਆ, ਛੇ ਸੱਤ ਅੱਠ ਨੌ ਦਸ ਰਹਿਣ ਕੋਇ ਨਾ ਪਾਈਆ। ਦਸ ਦਸ ਬੀਸ ਦਾ ਭੇਵ ਨਿਆਰਿਆ, ਬੀਸ ਬੀਸਾ ਆਪ ਸਮਝਾਈਆ। ਇਕ ਇਕੀਸਾ ਏਕੰਕਾਰਿਆ, ਇਕ ਇਕੱਲਾ ਧੁਰ ਦਾ ਮਾਹੀਆ। ਜੋ ਤੇਰਾ ਮੇਟੇ ਅੰਧ ਅੰਧਿਆਰਿਆ, ਨੂਰੀ ਚੰਦ ਕਰੇ ਰੁਸ਼ਨਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਚੰਦ ਸਿਤਾਰਿਆ, ਸਤਹ ਬੁਲੰਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਇਕ ਉਠਾਈਆ। ਨਾਰਦ ਕਹੇ ਸੁਣ ਪੋਹ ਪਿਆਰੇ ਠੰਡਿਆ, ਤੈਨੂੰ ਦਿਆਂ ਦ੍ਰਿੜਾਈਆ। ਤੇਰਾ ਲੇਖਾ ਧਰਨੀ ਧਰਤ ਧਵਲ ਤੋਂ ਬਾਹਰ ਟੰਗਿਆ, ਜ਼ਮੀਂ ਅਸਮਾਨਾਂ ਵੇਖਣ ਕੋਇ ਨਾ ਪਾਈਆ। ਤੂੰ ਮੈਥੋਂ ਪੁਛ ਨਾਲੇ ਮੈਨੂੰ ਕਹਿ ਪੁਰਾਣੇ ਪੰਡਿਆ, ਪੰਡਤਾ ਮੈਨੂੰ ਦੇ ਦ੍ਰਿੜਾਈਆ। ਮੈਂ ਫੇਰ ਭੇਵ ਖੋਲ੍ਹਾਂ ਕੋਟਨ ਕੋਟ ਕੋਟ ਬ੍ਰਹਿਮੰਡਿਆ, ਬ੍ਰਹਿਮੰਡਾਂ ਖੰਡਾਂ ਪਰਦਾ ਦਿਆਂ ਉਠਾਈਆ। ਨਾਲ ਲੇਖਾ ਦੱਸਾਂ ਕੀ ਲਹਿਣਾ ਗੋਬਿੰਦ ਵਾਲੇ ਖੰਡਿਆ, ਖੜਗਾਂ ਧਾਰ ਕੀ ਚਤੁਰਾਈਆ। ਕਿਸ ਬਿਧ ਹੁਕਮ ਵਰਤਣਾ ਸਤ ਰੰਗ ਡੰਡਿਆ, ਡੰਡਾਵਤ ਸਭ ਦੀ ਦਿਆਂ ਬਦਲਾਈਆ। ਲੇਖਾ ਮੁਕਾਵੇ ਜੇਰਜ ਅੰਡਿਆ, ਉਤਭੁਜ ਸੇਤਜ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਪੋਹ ਕਹੇ ਸੁਣ ਨਾਰਦ ਪਾਂਧੇ, ਬੋਦੀ ਵਾਲਿਆ ਤੈਨੂੰ ਦਿਆਂ ਜਣਾਈਆ। ਮੇਰੇ ਉਤੇ ਅਹਿਸਾਨ ਬੜੇ ਨੇ ਧਰਤੀ ਮਾਂ ਦੇ, ਮਮਤਾ ਵਿਚ ਵੇਖੇ ਨੈਣ ਉਠਾਈਆ। ਕਿਉਂ ਕਲਜੁਗ ਜੀਵ ਅੰਦਰੋਂ ਰੂਪ ਬਣ ਗਏ ਕਾਂ ਦੇ, ਕਾਗ ਵਾਂਗ ਕੁਰਲਾਈਆ। ਵਣਜਾਰੇ ਰਹੇ ਨਾ ਪ੍ਰਭੂ ਦੇ ਨਾਂ ਦੇ, ਹਿਰਦੇ ਹਰਿ ਨਾ ਕੋਇ ਵਸਾਈਆ। ਸੁਹਾਗੀ ਚੂੜੇ ਲਾਲ ਨਹੀਂ ਰਹੇ ਬਾਂਹ ਦੇ, ਕੰਤ ਸੁਹਾਗ ਨਾ ਕੋਇ ਹੰਢਾਈਆ। ਜਗਤ ਵਣਜਾਰੇ ਬਣ ਗਏ ਵਿਚ ਹਾਂ ਦੇ, ਸਚ ਝੂਠ ਸਮਝੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਨਾਰਦ ਕਹੇ ਪੋਹ ਜੀ, ਔਹ ਵੇਖ ਲਓ ਨੂਰ ਅਲਾਹੀ ਰੱਬੀ, ਮਹਿਬਾਨ ਬੀਦੋ ਕਹਿ

ਕੇ ਸੀਸ ਨਿਵਾਈਆ। ਜਿਸ ਦਾ ਮੇਲ ਹੋਇਆ ਸਬੱਬੀ, ਸਮਝ ਵਿਚ ਨਾ ਕੋਇ ਸਮਝਾਈਆ। ਜਿਸ ਦੇ ਹੁਕਮ ਵਿਚ ਬੀਤਦੀ ਜਾਂਦੀ ਵੀਹਵੀਂ ਚੌਧਵੀਂ ਸਦੀ, ਸਦਮੇ ਵਿਚ ਖ਼ਲਕ ਖ਼ੁਦਾਈਆ। ਉਹ ਵੇਖਣਹਾਰਾ ਜਗਤ ਵਿਕਾਰ ਦੀ ਨਦੀ, ਵਹਿਣਾਂ ਖੋਜ ਖੁਜਾਈਆ। ਬੇਸ਼ਕ ਧਰਨੀ ਉਤੇ ਆਉਦਾ ਕਦੀ ਕਦੀ, ਕ਼ਦੀਮ ਦਾ ਮਾਲਕ ਨੂਰ ਅਲਾਹੀਆ। ਜਿਸ ਨੂੰ ਪੈਗ਼ੰਬਰਾਂ ਕਿਹਾ ਨੂਰ ਅਲਾਹੀ ਰੱਬੀ, ਰਬੇਆਲਮੀਨ ਕਹਿ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤੇਰਾ ਵਕ਼ਤ ਸੁਹਾਏ ਪੋਹ ਛੱਬੀ, ਸ਼ਹਿਨਸ਼ਾਹ ਹੋ ਕੇ ਰੰਗ ਰੰਗਾਈਆ। ਪੋਹ ਕਹੇ ਮੇਰਾ ਛੱਬੀ ਪਰਵਿਸ਼ਟਾ ਕਿਸ ਬਿਧ ਹੋਵੇ ਚੰਗਾ, ਪੰਡਤਾ ਮੈਨੂੰ ਦੇ ਜਣਾਈਆ। ਕੀ ਮੈਂ ਪਵਿਤ੍ਰ ਜਲ ਮੰਗਾਵਾਂ ਵਿਚੋਂ ਗੰਗਾ, ਗੋਦਾਵਰੀ ਜਮਨਾ ਸੁਰਸਤੀ ਨਾਲ ਮਿਲਾਈਆ। ਕੀ ਮੈਂ ਖ਼ੁਸ਼ੀਆਂ ਵਿਚ ਵਜਾਵਾਂ ਮਰਦੰਗਾ, ਬਿਨ ਸਾਰੰਗ ਸਾਜ਼ ਖੜਕਾਈਆ। ਕੀ ਮੈਂ ਨੌ ਖੰਡ ਪ੍ਰਿਥਮੀ ਲੰਘਾਂ, ਭੱਜਾਂ ਵਾਹੋ ਦਾਹੀਆ। ਨਾਰਦ ਕਿਹਾ ਮਿਤਰਾ ਉਸ ਦੇ ਕੋਲੋਂ ਮੰਗ ਅਗੰਮੀ ਮੰਗਾ, ਮਾਂਗਤ ਹੋ ਕੇ ਝੋਲੀ ਡਾਹੀਆ। ਜੇਹੜਾ ਸਚ ਪ੍ਰੇਮ ਦਾ ਰੰਗੇ ਰੰਗਾ, ਦੋ ਜਹਾਨ ਉਤਰ ਕਦੇ ਨਾ ਜਾਈਆ ਓਹ ਭੇਵ ਖੁਲ੍ਹਾਏ ਬ੍ਰਹਮ ਹੰਗਾ, ਹੰ ਬ੍ਰਹਮ ਆਪ ਸਮਝਾਈਆ। ਜਿਸ ਦੇ ਹੁਕਮ ਵਿਚ ਪਿਛਲਾ ਵਕ਼ਤ ਲੰਘਾ, ਅਗੇ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਛੱਬੀ ਪੋਹ ਕਹੇ ਮੇਰਾ ਦਿਵਸ ਆਵੇਗਾ। ਸੁਹੰਜਣਾ ਪ੍ਰਭੂ ਸੁਹਾਵੇਗਾ। ਸਾਚਾ ਨੇਤਰ ਅੰਜਣਾ ਆਪ ਪਾਵੇਗਾ। ਧੂੜੀ ਮਜਣਾ ਖ਼ਾਕ ਰਮਾਵੇਗਾ। ਲੇਖੇ ਲਾਵੇ ਆਅਲਾ ਅਦਨਾ, ਅਦਲ ਇਨਸਾਫ਼ ਆਪ ਕਮਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਵੇਗਾ। ਛੱਬੀ ਪੋਹ ਕਹੇ ਮੇਰਾ ਇਕੋ ਹੋਣਾ ਇਰਾਦਾ, ਇਸ਼ਟ ਦੇਵ ਇਕ ਮਨਾਈਆ। ਇਕੋ ਸ਼ਬਦ ਹੋਵੇ ਬੋਧ ਅਗਾਧਾ, ਬੁੱਧੀ ਤੋਂ ਬਾਹਰ ਪੜ੍ਹਾਈਆ। ਮੇਰਾ ਤਨ ਵਜੂਦ ਹੋਵੇ ਸਾਦਾ, ਸਾਦਗੀ ਇਕ ਸਮਝਾਈਆ। ਜੋ ਇਸ਼ਾਰਾ ਦੇ ਕੇ ਗਿਆ ਕ੍ਰਿਸ਼ਨ ਰਾਧਾ, ਰਾਧਕਾ ਗਿਆ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵੰਤ ਬਣ ਕੇ ਮੋਹਨ ਮਾਧਵ ਮਾਧਾ, ਮਧੁਰ ਧੁਨ ਦਏ ਸੁਣਾਈਆ। ਜਿਸ ਦੇ ਪਿਆਰ ਵਿਚ ਸਤਿਗੁਰ ਨਾਨਕ ਵਜਾਈ ਰਬਾਬਾ, ਸਿਤਾਰ ਸਿਤਾਰ ਵਿਚੋਂ ਬਦਲਾਈਆ। ਓਹ ਸ਼ਾਹੋ ਭੂਪ ਬਿਨ ਰੰਗ ਰੂਪ ਧੁਰ ਦਾ ਨਵਾਬਾ, ਨਬੀ ਰਸੂਲਾਂ ਵੇਖ ਵਖਾਈਆ । ਜਿਸ ਨੂੰ ਸਯਦਿਆਂ ਵਿਚ ਕਰਦੇ ਆਦਾਬਾ, ਨਿਵ ਨਿਵ ਸੀਸ ਝੁਕਾਈਆ। ਜਿਸ ਦੀ ਸਿਫ਼ਤ ਵਿਚ ਚਾਰ ਜੁਗ ਦੇ ਗ੍ਰੰਥ ਸ਼ਾਸਤਰ ਲਿਖੀਆਂ ਗਈਆਂ ਕਿਤਾਬਾਂ, ਅੱਖਰ ਅੱਖਰਾਂ ਨਾਲ ਮਿਲਾਈਆ। ਓਹ ਆਪਣਾ ਜ਼ਰੂਰ ਪੂਰਾ ਕਰੇ ਵਾਅਦਾ, ਵਾਹਿਦ ਆਪਣਾ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਛੱਬੀ ਪੋਹ ਕਹੇ ਵਿਸ਼ਨ ਬ੍ਰਹਮਾ ਸ਼ਿਵ ਆਉਣਗੇ। ਸੰਸਾਰੀ ਭੰਡਾਰੀ ਸੰਘਾਰੀ ਫੇਰਾ ਪਾਉਣਗੇ। ਆ ਕੇ ਵੇਖਣ ਬੰਕ ਦੁਆਰੀ, ਭਗਤ ਦੁਆਰੇ ਸੀਸ ਝੁਕਾਉਣਗੇ। ਜਿਥੇ ਜਗੇ ਜੋਤ ਨਿਰੰਕਾਰੀ, ਉਜਾਲਾ ਵੇਖ ਕੇ ਖ਼ੁਸ਼ੀ ਮਨਾਉਣਗੇ। ਕਰੋੜ ਤੇਤੀਸ ਕਰੇ ਨਿਮਸਕਾਰੀ, ਧੂੜੀ ਖ਼ਾਕ ਸਰਬ ਰਮਾਉਣਗੇ। ਅਵਤਾਰ ਤੇਈ ਵੇਖਣ ਨਾਲ ਹੁਸ਼ਿਆਰੀ, ਬਿਨ ਨੇਤਰ ਲੋਚਨ ਨੈਣ ਅੱਖ ਖੁਲ੍ਹਾਉਣਗੇ। ਪੈਗ਼ੰਬਰ ਧੂੜੀ ਲਾਉਣ ਛਾਰੀ, ਕ਼ਦਮਬੋਸੀ ਕਰਕੇ ਆਪਣਾ ਸ਼ੁਕਰ ਮਨਾਉਣਗੇ। ਗੁਰੂ ਗੁਰਦੇਵ ਬੋਲ ਜੈਕਾਰੀ, ਤੂੰ ਹੀ ਤੂੰ ਹੀ ਢੋਲਾ ਰਾਗ ਅਲਾਉਣਗੇ। ਸਤਿਗੁਰ ਸ਼ਬਦ ਆਪਣਾ ਖੇਲ ਖੇਲੇ ਆਪਣੀ ਵਾਰੀ,

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਸਮਝਾਉਣਗੇ। ਪੋਹ ਕਹੇ ਸੁਣ ਨਾਰਦਾ ਮੇਰੀ ਆਸ਼ਾ ਪੁਰਾਣੀ, ਪੁਰਾਨ ਅਠਾਰਾਂ ਸਮਝ ਨਾ ਆਈਆ। ਜਗਤ ਵਿਦਿਆ ਬਾਹਰ ਕਹਾਣੀ, ਅਕਲ ਬੁੱਧੀ ਨਾ ਕੋਇ ਚਤੁਰਾਈਆ। ਸਮਝ ਸਕੇ ਨਾ ਕੋਇ ਵਿਦਵਾਨੀ, ਵਿਦਿਆ ਜਗਤ ਨਾ ਕੋਇ ਵਡਿਆਈਆ। ਜਿਸ ਦਾ ਭੇਵ ਦੱਸਿਆ ਪੁਰਖ ਅਕਾਲੇ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਗਿਆ ਦ੍ਰਿੜਾਈਆ। ਜਿਸ ਵੇਲੇ ਅੰਧ ਅੰਧੇਰਾ ਹੋਇਆ ਜ਼ਿਮੀਂ ਅਸਮਾਨੀ, ਨੂਰੀ ਚੰਦ ਨਾ ਕੋਇ ਚਮਕਾਈਆ। ਪਵਿਤ੍ਰ ਰਿਹਾ ਕੋਈ ਨਾ ਪਾਣੀ, ਆਬੇਹਯਾਤ ਜਾਮ ਨਾ ਕੋਇ ਪਿਆਈਆ। ਮੰਜ਼ਲ ਹਕ ਨਾ ਰਹੀ ਰੁਹਾਨੀ, ਰੂਹ ਬੁਤ ਰੋਵਣ ਮਾਰਨ ਧਾਹੀਆ । ਪਿਤਾ ਪੁਰਖ ਅਕਾਲ ਕਿਸੇ ਨਾ ਮਿਲੇ ਉਤੇ ਅਸਮਾਨੀ, ਇਸਮ ਆਜ਼ਮ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਨਾਰਦ ਕਹੇ ਜਨ ਭਗਤੋ ਛੱਬੀ ਪੋਹ ਨੂੰ ਆਉਣਾ ਨਾਲ ਦਲੇਰੀ, ਬਲ ਆਪਣਾ ਆਪ ਪਰਗਟਾਈਆ। ਸਭ ਦੀ ਆਸ਼ਾ ਇਕੋ ਹੋਣੀ ਮੈਂ ਨਿਰਗੁਣ ਧਾਰ ਤੇਰੀ, ਦੂਜਾ ਸੰਗੀ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲਾ ਕਰੇ ਆਪਣੀ ਮਿਹਰੀ, ਮਿਹਰ ਨਜ਼ਰ ਉਠਾਈਆ। ਆਤਮਾ ਬਣਾਏ ਆਪਣੀ ਚੇਰੀ, ਚਿਰੀ ਵਿਛੁੰਨਿਆਂ ਲਏ ਮਿਲਾਈਆ। ਜਿਸ ਦੀ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਫੇਰੀ, ਫਿਰਤ ਫਿਰਤ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਨਾਰਦ ਕਹੇ ਜਨ ਭਗਤੋ ਆਪਣੀਆਂ ਆਪਣੀਆਂ ਦੱਸਣੀਆਂ ਜਵਾਨੀਆਂ, ਜੋਬਨਵੰਤਿਓ ਦਿਓ ਵਖਾਈਆ। ਸਤਿਜੁਗ ਦੀਆਂ ਪਰਗਟ ਕਰਨ ਆਉਣੀਆ ਨਿਸ਼ਾਨੀਆਂ, ਨਿਸ਼ਾਨਾ ਦੀਨ ਦੁਨੀ ਬਦਲਾਈਆ। ਅੰਦਰੋਂ ਕੱਢਕੇ ਆਉਣੀਆਂ ਬੇਈਮਾਨੀਆਂ, ਕੂੜੀ ਕਿਰਿਆ ਸੰਗ ਨਾ ਕੋਇ ਰਖਾਈਆ। ਤੂੰ ਮੇਰਾ ਮੈਂ ਤੇਰਾ ਪੜ੍ਹਦੇ ਆਉਣਾ ਬਾਣੀਆਂ, ਬਾਣ ਅਣਿਆਲਾ ਤੀਰ ਪ੍ਰਭੂ ਦਏ ਚਲਾਈਆ। ਹਸ ਹਸ ਕੇ ਕਹਿੰਦੇ ਆਉਣਾ ਸਾਡਾ ਝਗੜਾ ਮੁਕਿਆ ਚਾਰੇ ਖਾਣੀਆਂ, ਅੰਡਜ ਜੇਰਜ ਉਤਭੁਜ ਸੇਤਜ ਵੰਡ ਨਾ ਕੋਇ ਵੰਡਾਈਆ। ਅਸੀਂ ਉਸ ਪ੍ਰਭੂ ਦੀਆਂ ਬਣੀਆਂ ਸਵਾਣੀਆਂ, ਜੋ ਆਦਿ ਜੁਗਾਦੀ ਧੁਰ ਦਾ ਮਾਹੀਆ। ਜੋ ਸਚਖੰਡ ਦੁਆਰ ਏਕੰਕਾਰ ਦੇਵੇ ਮਾਣੀਆਂ, ਨਿਮਾਣਿਆਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਨਾਰਦ ਕਹੇ ਜਨ ਭਗਤੋ ਖ਼ਸਮ ਬਣੋ ਕਿ ਸੁਵਾਣੀ, ਸਹਿਜ ਨਾਲ ਦਿਉ ਸੁਣਾਈਆ। ਸੁਰਤ ਬਣੋ ਕਿ ਸ਼ਬਦ ਹਾਣੀ, ਮੇਲਾ ਸਹਿਜ ਸੁਭਾਈਆ। ਅੰਮ੍ਰਿਤ ਰਸ ਬਣੋ ਕਿ ਜਲ ਧਾਰ ਪਾਣੀ, ਭੇਵ ਦਿਉ ਖੁਲ੍ਹਾਈਆ। ਚਰਨਾਂ ਵਿਚ ਰਹਿਣਾ ਕਿ ਵਸਣਾ ਚਾਰ ਖਾਣੀ, ਪਰਦਾ ਦੇਣਾ ਉਠਾਈਆ। ਪਿਛਲੀ ਕੀਤੀ ਤੁਹਾਡੀ ਪਿਛੇ ਹੋਈ ਪੁਰਾਣੀ, ਅਗੇ ਨਵਾਂ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਜਨ ਭਗਤੋ ਆਪਣੀਆਂ ਚੜ੍ਹ ਕੇ ਵੇਖੋ ਮੰਜ਼ਲਾਂ ਕੋਟੀਆਂ, ਕੋਟਾਂ ਵਿਚੋਂ ਧਿਆਨ ਲਗਾਈਆ। ਨਿਗਾਹ ਮਾਰੋ ਆਪਣੀਆਂ ਚੋਟੀਆਂ, ਚੋਟੇ ਬਣਕੇ ਵੇਖ ਵਖਾਈਆ। ਤੁਹਾਡੇ ਅੰਦਰ ਵਾਸਨਾ ਰਹਿਣ ਨਾ ਖੋਟੀਆਂ, ਖੋਟੇ ਖਰੇ ਰੂਪ ਬਦਲਾਈਆ । ਤੁਹਾਡੀਆਂ ਦੁਰਮਤ ਮੈਲਾਂ ਜਾਣ ਧੋਤੀਆਂ, ਪਤਿਤ ਪੁਨੀਤ ਆਪ ਬਣਾਈਆ। ਤੁਹਾਡੀਆਂ ਆਤਮਾ ਰਹਿਣ ਨਾ ਸੋਤੀਆਂ, ਸੁਤੀਆਂ ਲਏ ਜਗਾਈਆ। ਸਭ ਨੇ ਯਾਦ ਰਖਣਾ ਤੁਹਾਡੀਆਂ ਧਾਰਾਂ ਪ੍ਰਭ ਦੀਆਂ ਗੋਤੀਆਂ,

ਆਤਮ ਪਰਮਾਤਮ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸੱਤ ਰੰਗਾ ਕਹੇ ਭਗਤੋ ਤੁਹਾਡਾ ਵਕ਼ਤ ਸੁਹਾਵਣਾ ਲੱਕੀ, ਖ਼ੁਸ਼ੀਆਂ ਢੋਲੇ ਗਾਈਆ। ਤੁਹਾਡੀ ਪ੍ਰਭੂ ਦੇ ਨਾਲ ਪੱਕੀ, ਵਾਅਦਾ ਭੁਲ ਕਦੇ ਨਾ ਜਾਈਆ। ਤੁਹਾਡਾ ਪੈਗ਼ੰਬਰਾਂ ਨਾਲ ਲੇਖ ਹਕੀ, ਹਕ਼ੀਕ਼ਤ ਦਾ ਮਾਲਕ ਦਏ ਸਮਝਾਈਆ। ਤੁਹਾਡੇ ਪਿਆਰ ਵਿਚ ਆਪਣੀ ਧਾਰ ਨਾਲ ਰਿਹਾ ਤਕੀ, ਤਕਵਾ ਤੁਹਾਡਾ ਰਿਹਾ ਬਣਾਈਆ। ਤੁਹਾਡਾ ਲਹਿਣਾ ਦੇਣਾ ਜੇ ਬਾਵਨ ਦੀ ਧਾਰ ਮੱਕੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਰੰਗਾ ਕਹੇ ਮੈਂ ਵੀ ਵੇਖਾਂ ਖੇਲ ਸ਼ਾਹ ਨਵਾਬੇ, ਕੀ ਕਰਤਾ ਕਾਰ ਕਮਾਈਆ। ਜੋ ਲਹਿਣਾ ਦੇਣਾ ਚੁਕਾਏ ਜਲ ਜਲ ਆਬੇ, ਆਬੇਹਯਾਤ ਦਏ ਪਿਆਈਆ। ਜਿਸ ਦਾ ਖੇਲ ਹੋਣਾ ਦੇਸ ਮਾਝੇ, ਮਜਲਸ ਭਗਤਾਂ ਨਾਲ ਰਖਾਈਆ। ਫੇਰ ਨਿਗਾਹ ਮਾਰਨੀ ਵਿਚ ਕਾਅਬੇ, ਕ਼ਬਰਾਂ ਵਿਚ ਮੁਰੀਦ ਮੁਰਸ਼ਦ ਸਾਰੇ ਵੇਖ ਵਖਾਈਆ। ਫੇਰ ਸਯਦਿਆਂ ਵਾਲੇ ਤਕਣੇ ਆਦਾਬੇ, ਉਮਤ ਉਮਤੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਭਗਤੋ ਨਾਰਦ ਕਹੇ ਮੈਨੂੰ ਗੱਲਾਂ ਨਹੀਂ ਆਉਂਦੀਆਂ ਬਾਹਲੀਆਂ, ਬਹੁਤਾ ਸ਼ੋਰ ਨਾ ਕੋਇ ਮਚਾਈਆ। ਤੁਹਾਡੇ ਅੰਦਰ ਚੜ੍ਹੀਆਂ ਹੋਵਣ ਲਾਲੀਆਂ, ਲਾਲਨ ਮਿਲ ਕੇ ਵਜੇ ਵਧਾਈਆ। ਤੁਹਾਡੀਆਂ ਝੋਲੀਆਂ ਹੋਵਣ ਖ਼ਾਲੀਆਂ, ਖ਼ਾਲੀ ਝੋਲੀ ਪ੍ਰਭ ਦੇ ਅਗੇ ਡਾਹੀਆ। ਤੁਹਾਡੀਆਂ ਆਸ਼ਾਂ ਬਣੀਆਂ ਹੋਵਣ ਸਵਾਲੀਆਂ, ਸਵਾਲ ਇਕੋ ਇਕ ਜਣਾਈਆ। ਪ੍ਰਭੂ ਪਹਿਲੋਂ ਸਾਡੇ ਅੰਦਰੋਂ ਰਾਤਾਂ ਮੇਟ ਅੰਧੇਰੀਆਂ ਕਾਲੀਆਂ, ਕੁਲ ਮਾਲਕ ਹੋ ਕੇ ਵੇਖ ਵਖਾਈਆ। ਅਸੀਂ ਨਹੀਂ ਵੇਖਣਾ ਚਾਹੁੰਦੇ ਜਗਤ ਦੀਆਂ ਦੀਵਾਲੀਆਂ, ਦੀਪਕ ਸਾਡੇ ਅੰਤਰ ਦੇ ਜਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਜਨ ਭਗਤੋ ਮੰਗਦੇ ਮੰਗਦੇ ਨਾ ਜਾਣਾ ਥਕ, ਥਕਾਵਟ ਵਿਚ ਕਦੇ ਨਾ ਆਈਆ। ਪ੍ਰਭੂ ਕੋਲੋਂ ਮੰਗਣਾ ਤੁਹਾਡਾ ਹਕ, ਹਕ਼ੀਕ਼ਤ ਦੇ ਮਾਲਕ ਅਗੇ ਵਾਸਤਾ ਪਾਈਆ। ਪਤਾ ਨਹੀਂ ਕਿਸ ਵੇਲੇ ਮਿਹਰਵਾਨ ਹੋ ਕੇ ਨਾਮ ਵਸਤੂ ਤੁਹਾਡੀ ਝੋਲੀ ਅੰਦਰ ਦੇਵੇ ਰਖ, ਰਖਕ ਹੋ ਕੇ ਰਛਿਆ ਕਰੇ ਥਾਉਂ ਥਾਈਂਆ। ਤੁਹਾਡਾ ਵਿਛੋੜਾ ਮੇਟੇ ਰਹਿਣ ਨਾ ਦੇਵੇ ਵਖ, ਵਖਰਾ ਗ੍ਰਹਿ ਨਾ ਕੋਇ ਰਖਾਈਆ । ਉਹ ਮਿਹਰਵਾਨ ਹੋ ਕੇ ਨਿਜ ਨੇਤਰ ਦਿਭ ਨੇਤਰ ਖੋਲ੍ਹ ਕੇ ਅੱਖ, ਬਿਨ ਅੱਖਰਾਂ ਤੋਂ ਆਪਣਾ ਨਾਮ ਦਏ ਸਮਝਾਈਆ। ਸਦਾ ਸਦਾ ਸਦ ਪ੍ਰਭੂ ਭਗਤਾਂ ਦਾ ਕਰਦਾ ਆਇਆ ਪੱਖ, ਜਗਤ ਹਿੱਸਾ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਭਗਤੋ ਪ੍ਰਭੂ ਨੇ ਨਵੀਂ ਦੱਸਣੀ ਡੰਡਾਵਤ, ਬੰਦਗੀ ਬੰਦਗੀ ਵਿਚੋਂ ਬਦਲਾਈਆ। ਪ੍ਰੇਮ ਪਿਆਰ ਦੀ ਕਰਨੀ ਸਖ਼ਾਵਤ, ਸੁਖ਼ਨ ਅਵਤਾਰ ਪੈਗ਼ੰਬਰਾਂ ਗੁਰੂਆਂ ਪੂਰ ਕਰਾਈਆ। ਗੁਰਸਿਖੋ ਗੁਰਸਿਖ ਨਾਲ ਕਰੇ ਨਾ ਕੋਇ ਅਦਾਵਤ, ਝਗੜਾ ਅੰਦਰੋਂ ਦੇਣਾ ਮੁਕਾਈਆ। ਪ੍ਰਭੂ ਦਾ ਪਿਆਰ ਤੇ ਗੁਰਸਿਖਾਂ ਦੀ ਨਿਆਮਤ, ਗੁਰਸਿਖੋ ਗੁਰਸਿਖਾਂ ਵਿਚ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਨਾਰਦ ਕਹੇ ਜਨ ਭਗਤੋ ਮੇਰੀ ਆਹ ਪਈ ਤਸਬੀ ਤੇ ਔਹ ਸੁੱਟੀ ਮਾਲਾ, ਇਕੋ ਮਾਲਕ ਨੂੰ ਸੀਸ ਨਿਵਾਈਆ। ਜਿਸ ਨੇ ਸਭ ਦਾ ਕਢ ਦਿਤਾ ਦਵਾਲਾ,

ਧਨ ਦੌਲਤ ਨਜ਼ਰ ਕੋਇ ਨਾ ਆਈਆ। ਕਲਜੁਗ ਦਾ ਕਰਮ ਕੁਕਰਮ ਮੇਟਣਾ ਕਾਲਾ, ਕਾਲਖ ਟਿੱਕੇ ਸਭ ਦੇ ਦਏ ਗੁਆਈਆ। ਤ੍ਰੈਗੁਣ ਮਾਇਆ ਮੇਟਣਾ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਭ ਦਾ ਹਲ ਕਰੇ ਸਵਾਲਾ, ਜੋ ਸਵਾਲੀ ਹੋ ਕੇ ਮੰਗ ਮੰਗਾਈਆ। ਨਾਰਦ ਕਹੇ ਮੇਰਾ ਜੀ ਕਰਦਾ ਜਨ ਭਗਤੋ ਛੱਬੀ ਪੋਹ ਨੂੰ ਹਰਿ ਭਗਤ ਦੁਆਰ ਤੇ ਨੌ ਸੌ ਚੁਰਾਨਵੇ ਦੀਪਕਾਂ ਦੀ ਵੇਖਾਂ ਦੀਪ ਮਾਲਾ, ਦੀਆ ਬਾਤੀ ਕਮਲਾਪਾਤੀ ਆਪਣੇ ਹੱਥ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਹਰਿ ਭਗਤ ਸੰਤ ਸੁਹੇਲਿਆਂ ਕਰੇ ਆਪ ਸੰਭਾਲਾ, ਸੰਬਲ ਦਾ ਮਾਲਕ ਹੋ ਕੇ ਵੇਖ ਵਖਾਈਆ।

੨ ਪੋਹ ਸ਼ਹਿਨਸ਼ਾਹੀ ਸੰਮਤ ੧੧ ਦਿਲਬਾਗ ਸਿੰਘ ਦੇ ਨਵਿਤ
ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਮੇਰੇ ਅੰਤਰ ਆਏ ਵੈਰਾਗ, ਵੈਰਾਗਣ ਹੋ ਕੇ ਦਿਆਂ ਜਣਾਈਆ। ਮੈਂ ਚਾਹੁੰਦੀ ਪ੍ਰਭੂ ਤੇਰਿਆਂ ਭਗਤਾਂ ਦਾ ਟਹਿਕਿਆ ਰਹੇ ਬਾਗ਼, ਬਾਗ਼ੀਚਾ ਗੁਲਸ਼ਨ ਤੇਰਾ ਨਜ਼ਰੀ ਆਈਆ। ਦੁਰਮਤ ਮੈਲ ਸਭ ਦਾ ਧੋਵਣਾ ਦਾਗ਼, ਕੂੜੀ ਕਿਰਿਆ ਰਹੇ ਨਾ ਰਾਈਆ। ਦੀਪਕ ਜੋਤ ਜਗਾਉਣਾ ਚਰਾਗ਼, ਬਿਨ ਤੇਲ ਬਾਤੀ ਕਰ ਰੁਸ਼ਨਾਈਆ। ਜਗਤ ਤ੍ਰਿਸ਼ਨਾ ਤ੍ਰੈਗੁਣ ਮੇਟਣੀ ਆਗ, ਅਗਨੀ ਤਤ ਬੁਝਾਈਆ। ਗੁਰਮੁਖ ਹੰਸ ਬਣਾਉਣੇ ਫੜ ਫੜ ਕਾਗ, ਕਾਗੋਂ ਹੰਸ ਉਡਾਈਆ। ਤੇਰੀ ਸਰਨ ਸਰਨਾਈ ਹਰਿਜਨ ਜਾਵਣ ਲਾਗ, ਨਿਵ ਨਿਵ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰੇ ਭਗਤਾਂ ਮੰਗਦੀ ਜੀਵਣ, ਜ਼ਿੰਦਗੀ ਵਿਚੋਂ ਜ਼ਿੰਦਗੀ ਦੇਣੀ ਬਦਲਾਈਆ । ਤੇਰੇ ਪਿਆਰ ਵਿਚ ਸਾਰੇ ਥੀਵਣ, ਹਉਮੇ ਹੰਗਤਾ ਗੜ੍ਹ ਦੇਣਾ ਤੁੜਾਈਆ। ਬਿਨ ਸੀਸ ਜਗਦੀਸ ਸਾਰੇ ਤੈਨੂੰ ਨੀਵਣ, ਨਿਵ ਨਿਵ ਲਾਗਣ ਪਾਈਆ। ਤੂੰ ਝਗੜਾ ਮੇਟਣਾ ਸਾਢੇ ਤਿੰਨ ਹੱਥ ਕਾਇਆ ਸੀਵਣ, ਸਈਆ ਹੋ ਕੇ ਵੇਖ ਵਖਾਈਆ। ਮੈਂ ਚਾਹੁੰਦੀ ਚਰਨ ਚਰਨੋਦਕ ਸਾਰੇ ਤੇਰਾ ਪੀਵਣ, ਅਨਰਸ ਆਪਣਾ ਦੇਣਾ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰੇ ਭਗਤਾਂ ਰਹੀ ਲੋੜ, ਲੁੜੀਂਦੇ ਸਾਜਣ ਦੇਣੀ ਵਡਿਆਈਆ। ਮੇਰੀ ਜਗਤ ਤ੍ਰਿਸ਼ਨਾ ਪੂਰੀ ਕਰਨੀ ਥੋੜ, ਬਹੁਤੀ ਮੰਗ ਨਾ ਕੋਇ ਮੰਗਾਈਆ। ਤੂੰ ਦੋ ਜਹਾਨਾਂ ਸ੍ਰੀ ਭਗਵਾਨਾ ਫਿਰਨ ਵਾਲਾ ਅਗੰਮੇ ਘੋੜ, ਜੋ ਭੱਜੇ ਵਾਹੋ ਦਾਹੀਆ। ਮੇਰੀ ਆਸਾ ਮਨਸਾ ਜਨ ਭਗਤਾਂ ਅੰਦਰੋਂ ਵਿਖ ਕਢਣੀ ਕੌੜ, ਕੁੜੱਤਣ ਰਹਿਣ ਕੋਇ ਨਾ ਪਾਈਆ। ਪੰਜ ਵਿਕਾਰਾ ਏਕੰਕਾਰਾ ਦੇਣਾ ਹੋੜ, ਹੋਕਾ ਦੇਵੇ ਥਾਉਂ ਥਾਈਂਆ। ਸਚ ਦੱਸ ਦੇ ਕਿਸ ਬਿਧ ਤੇਰੇ ਸ਼ਬਦ ਦਾ ਵਜਣਾ ਮੇਰੇ ਸੀਨੇ ਪੌੜ, ਪੌੜੀ ਡੰਡਾ ਨਜ਼ਰ ਕੋਇ ਨਾ ਆਈਆ। ਕਿਸ ਬਿਧ ਖੇਲ ਕਰੇ ਬ੍ਰਾਹਮਣ ਗੌੜ, ਬ੍ਰਹਮਾ ਭੇਵ ਭੇਵ ਕੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰਿਆਂ ਭਗਤਾਂ ਰਹਾਂ ਪੂਜਦੀ, ਪੂਜਣਯੋਗ ਦੇਣੀ ਵਡਿਆਈਆ। ਮੈਨੂੰ

ਸੁਰਤੀ ਦੇਣੀ ਸਾਚੀ ਬੂਝ ਦੀ, ਸਮਝ ਸਮਝ ਵਿਚੋਂ ਬਦਲਾਈਆ। ਹਰ ਹਿਰਦਿਉ ਵਾਸਨਾ ਕਢਣੀ ਦੂਜ ਦੀ, ਦੁੱਤੀਆ ਭਾਉ ਨਾ ਕੋਇ ਰਖਾਈਆ। ਮੈਂ ਖੇਲ ਤਕਾਂ ਤੇਰੇ ਸ਼ਬਦ ਗੁਰੂ ਅਵਧੂਤ ਦੀ, ਜੋ ਦੋ ਜਹਾਨਾਂ ਹੁਕਮ ਵਰਤਾਈਆ। ਮੈਂ ਵਣਜਾਰਨ ਤੇਰੀ ਪੰਜ ਤਤ ਕਾਇਆ ਭੂਤ ਦੀ, ਪੰਚਮ ਮੇਲਾ ਮੇਲਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਚਾੜ੍ਹਨਾ ਆਪਣਾ ਰੰਗ, ਰੰਗਤ ਅਗੰਮ ਰੰਗਾਈਆ। ਜੋ ਬਿਨ ਪੈਸੇ ਧੇਲੇ ਤੇਰਾ ਦੇਵੇ ਸੰਗ, ਸਗਲੇ ਸੰਗੀ ਤੇਰੀ ਬੇਪਰਵਾਹੀਆ। ਜੁਗ ਚੌਕੜੀ ਕੇਤੇ ਮੇਰੇ ਉਤੇ ਗਏ ਲੰਘ, ਆਪ ਆਪਣਾ ਪੰਧ ਮੁਕਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਅਗੇ ਹੋਈ ਨਹੀਂ ਮੈਂ ਕਦੇ ਤੰਗ, ਤੰਗਦਸਤ ਨਾ ਕਦੇ ਰਖਾਈਆ। ਅਗੇ ਹਰਿਜਨ ਸਾਚੇ ਨਾਮ ਧਾਰਾ ਨਾਲ ਰੰਗ, ਰੰਗਤ ਕੂੜ ਰਹਿਣ ਨਾ ਪਾਈਆ। ਸਦਾ ਸਦਾ ਸਚ ਤੇਰਾ ਨਾਮ ਵਜੇ ਮਰਦੰਗ, ਧੁਨ ਅਨਾਦੀ ਨਾਦ ਕਰੇ ਸ਼ਨਵਾਈਆ। ਤੇਰਾ ਲਹਿਣਾ ਦੇਣਾ ਲੇਖਾ ਹੋਵੇ ਨਾਲ ਪੰਜ, ਪੰਚਮ ਮੀਤੇ ਦੇਣੀ ਮਾਣ ਵਡਿਆਈਆ। ਨਾ ਕੋਈ ਹਰਖ਼ ਸੋਗ ਨਾ ਰੰਜ, ਚਿੰਤਾ ਚਿਖਾ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਲੇਖੇ ਲਾ ਲੈ ਤਨ ਵਜੂਦ ਮਿੱਟੀ, ਖ਼ਾਕ ਆਪਣੇ ਰੰਗ ਰੰਗਾਈਆ। ਮੈਂ ਤੇਰੇ ਚਰਨ ਕਵਲ ਧਵਲ ਹੋ ਕੇ ਲਿਟੀ, ਲਿਟਾਂ ਖੋਲ੍ਹ ਕੇ ਦਿਆਂ ਦੁਹਾਈਆ। ਤੇਰੀ ਖੇਲ ਅਗੰਮ ਅਥਾਹ ਦੀ ਪ੍ਰਭੂ ਮੇਰੇ ਉਤੇ ਧਰਮ ਚਲਾ ਦੇ ਹੱਟੀ, ਹਟਵਾਣਾ ਹੋ ਕੇ ਵੇਖ ਵਖਾਈਆ। ਅੰਤ ਅਖ਼ੀਰ ਬੇਨਜ਼ੀਰ ਜਨ ਭਗਤਾਂ ਭਰਨੀ ਪਏ ਨਾ ਚੱਟੀ, ਚੇਟਕ ਆਪਣਾ ਨਾਮ ਦੇਣਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲੇ ਲਹਿਣੇ ਦੇਣੇ ਪੂਰਬ ਦਿਤੇ ਕਟੀ, ਅਗੇ ਕਟਾਕਸ਼ ਹਰਿਜਨ ਆਪਣਾ ਨਾਮ ਲਗਾਈਆ।

੫ ਪੋਹ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਨਿਹਾਲ ਬਾਈ ਬਟਾਲਾ ਦੇ ਨਵਿਤ ਪਰਲੋਕ ਸਿਧਾਰਨ ਉਪਰਾਂਤ

ਭਗਤ ਉਧਾਰੇ ਆਪ ਪ੍ਰਭ, ਹਰਿ ਕਰਤਾ ਧੁਰਦਰਗਾਹੀਆ। ਸੰਤ ਉਧਾਰੇ ਆਪ ਪ੍ਰਭ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ । ਗੁਰਮੁਖ ਉਧਾਰੇ ਆਪ ਪ੍ਰਭ, ਪਤਿਪਰਮੇਸ਼ਵਰ ਨੂਰ ਅਲਾਹੀਆ। ਗੁਰਸਿਖ ਉਧਾਰੇ ਆਪ ਪ੍ਰਭ, ਨਿਰਗੁਣ ਨਿਰਵੈਰ ਆਪਣੀ ਕਲ ਵਰਤਾਈਆ। ਹਰਿਜਨ ਉਧਾਰੇ ਆਪ ਪ੍ਰਭ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਭਗਤ ਉਧਾਰੇ ਆਪ ਪ੍ਰਭ, ਉਧਾਰਨਹਾਰਾ ਏਕੰਕਾਰ। ਸੰਤ ਉਧਾਰੇ ਆਪ ਪ੍ਰਭ, ਵੇਖੇ ਵਿਗਸੇ ਪਾਵੇ ਸਾਰ। ਗੁਰਮੁਖ ਉਧਾਰੇ ਆਪ ਪ੍ਰਭ, ਲੋਕਮਾਤੀ ਖੇਲ ਨਿਆਰ। ਗੁਰਸਿਖ ਉਧਾਰੇ ਆਪ ਪ੍ਰਭ, ਵੇਖਣਹਾਰਾ ਕਾਇਆ ਮਾਟੀ ਬੰਕ ਦੁਆਰ। ਹਰਿਜਨ ਉਧਾਰੇ ਆਪ ਪ੍ਰਭ, ਜੁਗ ਜੁਗ ਖੇਲ ਸਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ

ਇਕ ਗੁਸਾਈਂਆ। ਭਗਤ ਉਧਾਰੇ ਆਪ ਪ੍ਰਭ, ਆਦਿ ਜੁਗਾਦੀ ਇਕ ਇਕੱਲਾ। ਸੰਤ ਉਧਾਰੇ ਆਪ ਪ੍ਰਭ, ਵੇਖਣਹਾਰਾ ਸਚਖੰਡ ਸਚ ਮਹਲਾ। ਗੁਰਮੁਖ ਉਧਾਰੇ ਆਪ ਪ੍ਰਭ, ਪਾਰ ਲੰਘਾਏ ਮਹੀਅਲ ਜਲ ਥਲਾ। ਗੁਰਸਿਖ ਉਧਾਰੇ ਆਪ ਪ੍ਰਭ, ਦੇਵੇ ਮਹਲ ਅਟਲਾ। ਹਰਿਜਨ ਉਧਾਰੇ ਆਪ ਪ੍ਰਭ, ਦੀਨ ਦੁਨੀ ਮੇਟੇ ਸੱਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਣਹਾਰਾ ਨੇਹਚਲ ਧਾਮ ਅਵੱਲਾ। ਭਗਤ ਉਧਾਰੇ ਆਪ ਪ੍ਰਭ, ਦੇਵੇ ਨਾਮ ਨਿਧਾਨ। ਸੰਤ ਉਧਾਰੇ ਆਪ ਪ੍ਰਭ, ਬਖ਼ਸ਼ੇ ਸਚ ਅਸਥਾਨ। ਭਗਤ ਉਧਾਰੇ ਆਪ ਪ੍ਰਭ, ਗ੍ਰਹਿ ਮੰਦਰ ਵੇਖੇ ਆਣ। ਭਗਤ ਉਧਾਰੇ ਆਪ ਪ੍ਰਭ, ਨਾਮ ਸੁਣਾਏ ਸਚੀ ਧੁਨਕਾਨ। ਭਗਤ ਉਧਾਰੇ ਆਪ ਪ੍ਰਭ, ਲੋਕਮਾਤੀ ਕਰ ਪਹਿਚਾਨ। ਭਗਤ ਉਧਾਰੇ ਆਪ ਪ੍ਰਭ, ਵੇਖਣਹਾਰਾ ਵਾਲੀ ਦੋ ਜਹਾਨ। ਭਗਤ ਉਧਾਰੇ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ । ਭਗਤ ਉਧਾਰੇ ਆਪ ਪ੍ਰਭ, ਦੀਨ ਦਿਆਲ ਸਦਾ ਬਖ਼ਸ਼ੰਦ। ਭਗਤ ਉਧਾਰੇ ਆਪ ਪ੍ਰਭ, ਖ਼ੁਸ਼ੀ ਰਖਾਏ ਬੰਦ ਬੰਦ। ਭਗਤ ਉਧਾਰੇ ਆਪ ਪ੍ਰਭ, ਅੰਤਰ ਆਤਮ ਦਏ ਅਨੰਦ। ਭਗਤ ਉਧਾਰੇ ਆਪ ਪ੍ਰਭ, ਸੋਹੰ ਸ਼ਬਦ ਜਪਾਏ ਛੰਦ। ਭਗਤ ਉਧਾਰੇ ਆਪ ਪ੍ਰਭ, ਦੂਈ ਦੁਵੈਤੀ ਢਾਹੇ ਕੰਧ। ਭਗਤ ਉਧਾਰੇ ਆਪ ਪ੍ਰਭ, ਆਵਣ ਜਾਵਣ ਮੇਟੇ ਪੰਧ। ਭਗਤ ਉਧਾਰੇ ਆਪ ਪ੍ਰਭ, ਸਚ ਦੁਆਰਾ ਆਪੇ ਲੰਘ। ਭਗਤ ਉਧਾਰੇ ਆਪ ਪ੍ਰਭ, ਵੇਖਣਹਾਰਾ ਸੇਜ ਪਲੰਘ। ਭਗਤ ਉਧਾਰੇ ਆਪ ਪ੍ਰਭ, ਆਦਿ ਜੁਗਾਦੀ ਚਾੜ੍ਹਨਹਾਰਾ ਰੰਗ। ਭਗਤ ਉਧਾਰੇ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰ ਨਿਭਾਏ ਆਪਣਾ ਸੰਗ। ਭਗਤ ਉਧਾਰੇ ਆਪ ਪ੍ਰਭ, ਮੰਜ਼ਲ ਚੁਕਾਏ ਵਾਟੀ। ਭਗਤ ਉਧਾਰੇ ਆਪ ਪ੍ਰਭ, ਪਾਰ ਕਰਾਏ ਆਵਣ ਜਾਵਣ ਘਾਟੀ। ਭਗਤ ਉਧਾਰੇ ਆਪ ਪ੍ਰਭ, ਜਨਮ ਮਰਨ ਮੇਟੇ ਪੰਧ ਵਾਟੀ। ਭਗਤ ਉਧਾਰੇ ਆਪ ਪ੍ਰਭ, ਸਚ ਸੇਜ ਸੁਹਾਏ ਆਪਣੀ ਖਾਟੀ। ਭਗਤ ਉਧਾਰੇ ਆਪ ਪ੍ਰਭ, ਲੇਖੇ ਲਾਏ ਕਾਇਆ ਪੰਜ ਤਤ ਮਾਟੀ। ਭਗਤ ਉਧਾਰੇ ਆਪ ਪ੍ਰਭ, ਜਿਸ ਮਈਆ ਜਨਮ ਦਿਤਾ ਅਮੀਰ ਸਿੰਘ ਗੁਲਾਟੀ। ਭਗਤ ਉਧਾਰੇ ਆਪ ਪ੍ਰਭ, ਦੁਰਮਤ ਮੈਲ ਦੇਵੇ ਕਾਟੀ। ਭਗਤ ਉਧਾਰੇ ਆਪ ਪ੍ਰਭ, ਆਪੇ ਲੇਖੇ ਲਾਏ ਜੀਵਣ ਜ਼ਿੰਦਗੀ ਹਯਾਤੀ। ਭਗਤ ਉਧਾਰੇ ਆਪ ਪ੍ਰਭ, ਆਪਣੇ ਗ੍ਰਹਿ ਦੀਪ ਜਗਾਏ ਕਮਲਾਪਾਤੀ। ਭਗਤ ਉਧਾਰੇ ਆਪ ਪ੍ਰਭ, ਲਹਿਣਾ ਦੇਣਾ ਲੇਖਾ ਰਹੇ ਨਾ ਲੋਕਮਾਤੀ। ਭਗਤ ਉਧਾਰੇ ਆਪ ਪ੍ਰਭ, ਦਰਗਾਹ ਸਾਚੀ ਅੰਮ੍ਰਿਤ ਦੇਵੇ ਬੂੰਦ ਸਵਾਂਤੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮੇਟਣਹਾਰ ਅੰਧੇਰੀ ਰਾਤੀ। ਭਗਤ ਉਧਾਰੇ ਆਪ ਪ੍ਰਭ, ਜੁਗ ਜੁਗ ਖੇਲ ਅਪਾਰ। ਸੰਤ ਉਧਾਰੇ ਆਪ ਪ੍ਰਭ, ਫੜ ਫੜ ਲਾਏ ਪਾਰ। ਗੁਰਮੁਖ ਉਧਾਰੇ ਆਪ ਪ੍ਰਭ, ਲੱਖ ਚੁਰਾਸੀ ਵਿਚੋਂ ਕਰੇ ਬਾਹਰ। ਗੁਰਸਿਖ ਉਧਾਰੇ ਆਪ ਪ੍ਰਭ, ਜਮ ਕੀ ਫਾਸੀ ਰਖੇ ਬਾਹਰ। ਹਰਿਜਨ ਉਧਾਰੇ ਆਪ ਪ੍ਰਭ, ਗ੍ਰਹਿ ਦੇਵੇ ਦਰਸ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਾ ਮੀਤਾ ਏਕੰਕਾਰ। ਭਗਤ ਉਧਾਰੇ ਆਪ ਪ੍ਰਭ, ਆਦਿ ਜੁਗਾਦੀ ਖੇਲ। ਭਗਤ ਉਧਾਰੇ ਆਪ ਪ੍ਰਭ, ਧੁਰ ਦਾ ਸੱਜਣ ਸੁਹੇਲ। ਭਗਤ ਉਧਾਰੇ ਆਪ ਪ੍ਰਭ, ਮੇਲੇ ਸੰਜੋਗੀ ਮੇਲ। ਭਗਤ ਉਧਾਰੇ ਆਪ ਪ੍ਰਭ, ਵਖਾਏ ਧਾਮ ਨਵੇਲ। ਭਗਤ ਉਧਾਰੇ ਆਪ ਪ੍ਰਭ, ਰਾਏ ਧਰਮ ਦੀ ਕਟੇ ਜੇਲ। ਭਗਤ ਉਧਾਰੇ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ, ਨਿਰਗੁਣ ਸਰਗੁਣ ਬਣੇ ਸੱਜਣ ਸੁਹੇਲ।

੨੧ ਪੋਹ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਦਰਬਾਰ ਨਿਵਾਸੀ ਨਿਹੰਗ ਸਿੰਘ, ਪ੍ਰੀਤਮ ਸਿੰਘ, ਦਲੀਪ ਸਿੰਘ,
ਰਤਨ ਸਿੰਘ ਈਸ਼ਰ ਸਿੰਘ, ਭਾਨ ਸਿੰਘ, ਕਸ਼ਮੀਰ ਸਿੰਘ,
ਜੋਗਾ ਸਿੰਘ, ਜਗੀਰ ਸਿੰਘ

ਨਾਰਦ ਕਹੇ ਸੁਣ ਧਰਮ ਧਾਰ ਬਸੁਧਾ, ਧਵਲੇ ਤੈਨੂੰ ਦਿਆਂ ਜਣਾਈਆ। ਨਿਗਾਹ ਮਾਰ ਕੀ ਇਸ਼ਾਰਾ ਦੇ ਕੇ ਗਿਆ ਬੁੱਧਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਤੇਰਾ ਭਾਗ ਕਰੇ ਉਦਾ, ਜਿਸ ਦੀ ਉਦੈ ਅਸਤ ਹੋਵੇ ਰੁਸ਼ਨਾਈਆ । ਜੋ ਕਲਜੁਗ ਕੂੜੀ ਕਿਰਿਆ ਵੇਖਣਹਾਰਾ ਮੁੱਦਾ, ਮੁਦਤਾਂ ਦਾ ਮਾਲਕ ਦਇਆ ਕਮਾਈਆ। ਜਿਸ ਸਤਿਜੁਗ ਸਤਿ ਪਰਕਾਸ਼ ਕਰਨਾ ਉਘਾ, ਚਾਰ ਕੁੰਟ ਕੁੰਟ ਰੁਸ਼ਨਾਈਆ। ਤੇਰੀ ਜਵਾਨੀ ਜੋਬਨ ਫੇਰ ਹੋਵੇ ਯੁਵਾ, ਬੁਢੇਪਾ ਕਲ ਰਹੇ ਨਾ ਰਾਈਆ। ਦਿਵਸ ਰੈਣ ਅੱਠੇ ਪਹਿਰ ਦਿਸੇ ਅਲਲਸੁਬਹ, ਅੰਮ੍ਰਿਤ ਰਸ ਇਕੋ ਇਕ ਭਰਾਈਆ। ਦੀਪਕ ਪਰਕਾਸ਼ ਕਰੇ ਜੋਤ ਧਾਰ ਬੁੱਝਾ, ਬਿਨ ਤੇਲ ਬਾਤੀ ਡਗਮਗਾਈਆ। ਜਿਸ ਦੇ ਹੁਕਮ ਵਿਚ ਅਵਤਾਰ ਪੈਗ਼ੰਬਰ ਗੁਰੂ ਰਿਹਾ ਰੁਝਾ, ਰੁਝੇਵਾਂ ਦੀਨ ਮਜ਼੍ਹਬ ਜਣਾਈਆ। ਓਹ ਬਦਲਣਹਾਰਾ ਤੇਰੇ ਉਤੋਂ ਕਲਜੁਗਾ, ਕਲ ਕਾਤੀਆਂ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਸੁਣ ਧਰਨੀ ਧਰਤ, ਧਵਲੇ ਦਿਆਂ ਜਣਾਈਆ। ਆਪਣਾ ਵਾਅਦਾ ਕੌਲ ਇਕ਼ਰਾਰ ਤਕ ਲੈ ਸ਼ਰਤ, ਸ਼ਰਅ ਤੋਂ ਬਾਹਰ ਧਿਆਨ ਲਗਾਈਆ। ਤੇਰਾ ਸੁਆਮੀ ਠਾਕਰ ਬੇਪਰਵਾਹੀ ਆਇਆ ਪਰਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦਾ ਖੇਲ ਸਦਾ ਉਤੇ ਅਰਸ਼, ਅਰਸ਼ੀ ਪ੍ਰੀਤਮ ਧੁਰਦਰਗਾਹੀਆ। ਸਤਿ ਪਿਆਰ ਮੁਹੱਬਤ ਮੇਘ ਰਿਹਾ ਬਰਸ, ਨਾਮ ਨਿਧਾਨਾ ਰਸ ਟਪਕਾਈਆ। ਉਸ ਦਾ ਖ਼ੁਸ਼ੀਆਂ ਵਾਲਾ ਬਰਸ, ਬਰਸੀ ਛੱਬੀ ਪੋਹ ਵਡਿਆਈਆ। ਜਨ ਭਗਤਾਂ ਉਤੇ ਕਰੇ ਤਰਸ, ਰਹਿਮਤ ਆਪਣਾ ਨਾਮ ਦਰਸਾਈਆ। ਸਭ ਦੀ ਪੂਰਬ ਮੇਟੇ ਹਰਸ, ਜਨਮ ਜਨਮ ਦਾ ਲੇਖਾ ਝੋਲੀ ਪਾਈਆ। ਮਾਣ ਦੇਵੇ ਉਤੇ ਫ਼ਰਸ਼, ਫ਼ਰਸ਼ੇ ਖ਼ਾਕੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਧਰਨੀਏ ਧਵਲੇ ਲੈ ਸੁਣ, ਅਣਸੁਣਤ ਦਿਆਂ ਜਣਾਈਆ। ਸਾਚੇ ਸਾਹਿਬ ਦੇ ਤਕ ਲਓ ਗੁਣ, ਗੁਣ ਨਿਧਾਨ ਬੇਪਰਵਾਹੀਆ। ਜੋ ਲੱਖ ਚੁਰਾਸੀ ਕਰੇ ਛਾਣ ਪੁਣ, ਖੋਜੇ ਥਾਉਂ ਥਾਈਂਆ। ਵੇਖ ਵਖਾਏ ਰਿਖ ਮੁਨ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਉਸ ਦਾ ਭੇਵ ਜਾਣੇ ਕਵਣ ਗੁਣ, ਕਹਿਣ ਕਿਛ ਨਾ ਪਾਈਆ। ਜੋ ਉਪਜਾਵਣਹਾਰਾ ਸਾਚੀ ਧੁਨ, ਧੁਨ ਆਤਮਕ ਰਾਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਨਾਰਦ ਕਹੇ ਤੈਨੂੰ ਸਾਰੇ ਕਹਿੰਦੇ ਧੌਲ, ਧਰਮ ਧਾਰ ਜਣਾਈਆ। ਤੂੰ ਆਪਣਾ ਤਕ ਲੈ ਕੌਲ, ਇਕ਼ਰਾਰਨਾਮਾ ਵੇਖ ਵਖਾਈਆ। ਕਿਸ ਬਿਧ ਜਨ ਭਗਤਾਂ ਅੰਤਰ ਰਸ ਮਿਲੇ ਪਾਹੁਲ, ਬਿਨ ਰਸਨਾ ਰਸ ਚਖਾਈਆ। ਕਿਸ ਬਿਧ ਪਰਮ ਪੁਰਖ ਹਿਰਦੇ ਜਾਏ ਮੌਲ, ਮੌਲਾ ਆਪਣਾ ਖੇਲ ਖਿਲਾਈਆ । ਜਿਸ ਦਾ ਭੇਵ ਕੋਈ ਪਾ ਸਕੇ ਨਾ ਰੌਲ, ਗਿਣਤੀ ਗਣਤ ਨਾ ਕੋਇ ਗਿਣਾਈਆ। ਓਹ ਤੇਰਾ ਲਹਿਣਾ ਦੇਣਾ ਕਲਜੁਗ ਕੂੜਾ ਭਾਰ ਕਰੇ ਹੌਲ, ਹੌਲੀ ਹੌਲੀ ਆਪਣਾ ਖੇਲ ਖਿਲਾਈਆ। ਜਿਸ ਦਾ ਇਸ਼ਾਰਾ ਦੇ ਕੇ ਗਿਆ ਕ੍ਰਿਸ਼ਨਾ ਸਾਂਵਲ ਸੁੰਦਰ ਸੌਲ, ਸਾਂਵਰੀਆ ਹੋ ਕੇ ਭੇਵ ਖੁਲ੍ਹਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਤੇਰਾ ਖੇਲ ਵੇਖੇ ਅਡੋਲ, ਅਡੁਲ ਡੁਲ ਕਦੇ ਨਾ ਜਾਈਆ। ਤੂੰ ਕੋਝੀ ਕਮਲੀ ਰਹੀਂ ਨਾ ਮੂਲ ਅਨਭੋਲ, ਸੁਤੀਏ ਲੈ ਅੰਗੜਾਈਆ। ਓਹ ਸਚ ਤਰਾਜ਼ੂ ਤੇਰੇ ਉਤੇ ਤੋਲੇ ਤੋਲ, ਨਾਮ ਕੰਢਾ ਹੱਥ ਉਠਾਈਆ। ਜਿਸ ਨੇ ਸਚ ਦੁਆਰਾ ਲਿਆ ਖੋਲ੍ਹ, ਭਗਤ ਦੁਆਰੇ ਸੋਭਾ ਪਾਈਆ। ਜਿਸ ਦਾ ਆਤਮ ਪਰਮਾਤਮ ਧੁਰ ਦਾ ਸਾਚਾ ਬੋਲ, ਅਨਬੋਲਤ ਰਾਗ ਦ੍ਰਿੜਾਈਆ। ਸੋ ਸੁਆਮੀ ਅੰਤਰਜਾਮੀ ਜਨ ਭਗਤਾਂ ਕਰੇ ਚੋਹਲ, ਚੋਲਾ ਕਾਇਆ ਮਾਟੀ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਧਰਨੀਏ ਖੇਲ ਤਕ ਪੁਰਖ ਸਮਰਾਥਾ, ਕੀ ਕਰਤਾ ਖੇਲ ਖਿਲਾਈਆ। ਜਿਸ ਦਾ ਲਹਿਣਾ ਦੇਣਾ ਜੁਗ ਜੁਗ ਹੱਥੋ ਹਾਥਾ, ਜਗਤ ਉਧਾਰ ਨਾ ਕੋਇ ਰਖਾਈਆ। ਉਹ ਸਦਾ ਸੁਹੇਲਾ ਜਨ ਭਗਤਾਂ ਦੇਵੇ ਸਾਥਾ, ਸਗਲਾ ਸੰਗੀ ਇਕ ਅਖਵਾਈਆ। ਜੋ ਸਦਾ ਸਦਾ ਸਹਾਇਕ ਹੋਵੇ ਅਨਾਥ ਅਨਾਥਾ, ਗ਼ਰੀਬ ਨਿਮਾਣਿਆਂ ਦਏ ਵਡਿਆਈਆ। ਜੁਗ ਚੌਕੜੀ ਚਲਾਵਣਹਾਰਾ ਰਾਥਾ, ਰਥ ਰਥਵਾਹੀ ਧੁਰਦਰਗਾਹੀਆ। ਸੋ ਸਾਹਿਬ ਸੁਆਮੀ ਛੱਬੀ ਪੋਹ ਜਨ ਭਗਤਾਂ ਦੇਵੇ ਸਾਥਾ, ਸਗਲਾ ਸੰਗੀ ਇਕ ਹੋ ਆਈਆ। ਜਿਸ ਦਾ ਸੰਦੇਸ਼ਾ ਦੇ ਕੇ ਗਿਆ ਤ੍ਰੈਲੋਕੀ ਨਾਥਾ, ਕਾਹਨਾ ਕਾਹਨ ਕਾਹਨ ਵਡਿਆਈਆ। ਜਿਸ ਦੀ ਸ਼ਬਦੀ ਧਾਰ ਅਗੰਮੀ ਗਾਥਾ, ਲਿਖਣ ਪੜ੍ਹਨ ਵਿਚ ਕਦੇ ਨਾ ਆਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਦੇਵੇ ਦਰਸ ਹਰਿਜਨ ਸਗਲ ਵਸੂਰੇ ਜਾਏ ਲਾਥਾ, ਸੰਤਾਪ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਧਰਨੀਏ ਆਪਣੇ ਗ੍ਰਹਿ ਤਕ ਭਗਤ ਦੁਆਰ, ਜਨ ਭਗਤ ਸੁਹੇਲੇ ਸੋਭਾ ਪਾਈਆ। ਜਿਨ੍ਹਾਂ ਦਾ ਪੂਰਬ ਲਹਿਣਾ ਦੇਣਾ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੰਗ ਬਣਾਈਆ। ਓਹ ਸਤਿ ਸਚ ਦੇ ਬਣਕੇ ਸੇਵਾਦਾਰ, ਦਿਵਸ ਰੈਣ ਸੇਵ ਕਮਾਈਆ। ਅੰਤਰ ਅੰਤਰ ਸਚ ਪ੍ਰੀਤੀ ਕਰਨ ਪਿਆਰ, ਪ੍ਰੀਤਮ ਮਿਲ ਕੇ ਖ਼ੁਸ਼ੀ ਬਣਾਈਆ। ਮੈਂ ਚਾਹੁੰਦਾ, ਧਰਨੀ, ਤੂੰ ਉਨ੍ਹਾਂ ਦੇ ਜਾਵੀਂ ਬਲਹਾਰ, ਬਲ ਬਲ ਆਪਣਾ ਆਪ ਕਰਾਈਆ। ਖ਼ੁਸ਼ੀਆਂ ਨਾਲ ਕਰੀਂ ਇਜ਼ਹਾਰ, ਸੋਹਣੇ ਢੋਲੇ ਗਾਈਆ। ਨਾਰਦ ਕਹੇ ਮੈਂ ਵੀ ਕਰਾਂ ਜੈ ਜੈਕਾਰ, ਢੋਲਾ ਇਕ ਸੁਣਾਈਆ। ਧਰਨੀ ਕਹੇ ਨਾਰਦਾ, ਉਨ੍ਹਾਂ ਦੀ ਧੂੜੀ ਮੇਰੀ ਛਾਰ, ਮੇਰੇ ਮਸਤਕ ਵਜੇ ਵਧਾਈਆ। ਮੈਂ ਚਾਹੁੰਦੀ ਹਰਿ ਭਗਤ ਦੁਆਰ ਰਹਿਣ ਵਾਲੇ ਭਗਤਾਂ ਦੇ ਗਲ ਵਿਚ ਇਕ ਇਕ ਹੋਵੇ ਹਾਰ, ਛੱਬੀ ਪੋਹ ਆਪਣੀ ਰੁਤ ਸੁਹਾਈਆ। ਮਸਤਕ ਖੰਡੇ ਦੀ ਛੋਹੀ ਹੋਵੇ ਧਾਰ, ਖੜਗਾਂ ਵੰਡ ਨਾ ਕੋਇ ਵੰਡਾਈਆ। ਤੂੰ ਮੇਰਾ ਮੈਂ ਤੇਰਾ ਬੋਲਦੇ ਹੋਣ ਜੈਕਾਰ, ਤੂੰ ਹੀ ਤੂੰ ਹੀ ਢੋਲਾ ਗਾਈਆ। ਹਰਿ ਸੰਗਤ ਦੇ ਹੋਵਣ ਵਿਚ ਅਧਕਾਰ, ਅਧ

ਵਿਚ ਆਪਣਾ ਖੇਲ ਖਿਲਾਈਆ। ਨਾਰਦ ਕਹੇ ਧਰਨੀਏ ਮੈਂ ਵੀਂ ਵੇਖਾਂ ਜ਼ਰੂਰ ਵਿਵਹਾਰ, ਦੂਰ ਦੁਰਾਡਾ ਪੰਧ ਮੁਕਾਈਆ। ਧਰਨੀ ਕਹੇ ਮੈਂ ਵੀ ਕਰਾਂ ਇੰਤਜ਼ਾਰ, ਬਿਨ ਅੱਖਾਂ ਅੱਖ ਖੁਲ੍ਹਾਈਆ। ਦੋਹਾਂ ਦਾ ਵਾਅਦਾ ਇਕ ਇਕ਼ਰਾਰ, ਕੌਲ ਛੱਬੀ ਪੋਹ ਜਣਾਈਆ। ਇਹ ਵੇਲਾ ਸੋਹਣਾ ਹੋਵੇ ਵਕ਼ਤ ਚਾਰ, ਚਾਰ ਚਾਰ ਦਾ ਸੰਗ ਬਣਾਈਆ। ਵੰਡ ਨਹੀਂ ਕੋਈ ਪੁਰਖ ਨਾਰ, ਬਿਰਧ ਬਾਲ ਹਿੱਸਾ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰ ਸਚ ਪਿਆਰ, ਪ੍ਰੀਤਮ ਹੋ ਕੇ ਆਪਣਾ ਰੰਗ ਰੰਗਾਈਆ।