ਪੁਸਤਕਾਲਾਭਾਗ ੨੪

੨੬ ਪੋਹ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਦੇ ਸਮੇਂ

ਛੱਬੀ ਪੋਹ ਕਹੇ ਮੇਰੀ ਭਿੰਨੜੀ ਰੈਣ ਆਈ ਸ਼ਬ, ਸ਼ਬੇਰੋਜ਼ ਜਨ ਭਗਤਾਂ ਦਿਆਂ ਵਡਿਆਈਆ। ਮਿਹਰਵਾਨ ਨੌਜਵਾਨ ਸ੍ਰੀ ਭਗਵਾਨ ਮੇਰੇ ਉਤੇ ਕਿਰਪਾ ਕਰ ਦੇ ਹਭ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਆਪਣੀ ਦਇਆ ਕਮਾਈਆ। ਤੂੰ ਨੂਰ ਅਲਾਹ ਅਗੰਮ ਅਥਾਹ ਬੇਪਰਵਾਹੀ ਰੱਬ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਆਸ ਰਖਾਈਆ। ਮੈਂ ਜੁਗ ਚੌਕੜੀ ਪੂਰਬ ਵੇਖੇ ਸਭ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਤੇਰਾ ਨੂਰ ਜ਼ਹੂਰ ਤਕਦਾ ਰਿਹਾ ਜਲਵਾਗਰ ਨਾਲ ਸਬਬ, ਜਿਸ ਦਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ । ਪੁਰਖ ਅਕਾਲ ਕਹੇ ਸੁਣ ਪੋਹ ਛੱਬੀ ਮੇਰੇ ਦੁਲਾਰੇ ਸੁਤ, ਸੁੱਤਿਆ ਲੈ ਅੰਗੜਾਈਆ। ਜ਼ਰਾ ਖੇਡ ਤਕ ਅਬਿਨਾਸ਼ੀ ਅਚੁਤ, ਚੇਤਨ ਦੋ ਜਹਾਨ ਕਰਾਈਆ। ਜਿਸ ਦੀ ਧਰਮ ਧਾਰ ਦੀ ਮੌਲਣੀ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਜਿਸ ਇਕੋ ਉਠਾਣਾ ਬਿਨ ਤਤਾਂ ਤੋਂ ਸ਼ਬਦ ਦੁਲਾਰਾ ਸੁਤ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜੋ ਲੱਖ ਚੁਰਾਸੀ ਵੇਖੇ ਖ਼ਾਨਾ ਬੁਤ, ਤਨ ਵਜੂਦਾਂ ਫੋਲ ਫੁਲਾਈਆ। ਜਿਸ ਦਾ ਲਹਿਣਾ ਦੇਣਾ ਨਾਲ ਅਬਿਨਾਸ਼ੀ ਅਚੁਤ, ਨਿਰਗੁਣ ਆਪਣਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਹੇ ਮੇਰੇ ਸ਼ਬਦ ਦੁਲਾਰੇ ਦੂਲੇ, ਬਿਨ ਤਤਾਂ ਲੈ ਅੰਗੜਾਈਆ। ਹੁਕਮ ਸੁਣਨਾ ਕੰਤ ਕੰਤੂਹਲੇ, ਹਰਿ ਕਰਤਾ ਕੀ ਸੁਣਾਈਆ। ਜਿਸ ਨੂੰ ਜੁਗ ਚੌਕੜੀ ਕਦੇ ਨਾ ਭੂਲੇ, ਨਵ ਨਵ ਚਾਰ ਦਏ ਗਵਾਹੀਆ। ਜਿਸ ਦਾ ਆਦਿ ਜੁਗਾਦਿ ਇਕ ਅਸੂਲੇ, ਦੂਸਰ ਹੁਕਮ ਨਾ ਕਇ ਬਦਲਾਈਆ। ਓਹ ਮਾਲਕ ਕੰਤ ਕਤੂਹਲੇ, ਨਿਰਗੁਣ ਨੂਰ ਨੂਰ ਅਲਾਹੀਆ। ਜਿਸ ਤੈਨੂੰ ਝੁਲਾਏ ਆਪਣੇ ਝੂਲੇ, ਬਿਨ ਜਨਣੀ ਗੋਦ ਟਿਕਾਈਆ। ਜਿਸ ਦੇ ਹੁਕਮ ਵਿਚ ਵਿਸ਼ਨ ਬ੍ਰਹਮਾ ਸ਼ਿਵ ਫੂਲੇ, ਮਹਿਕ ਆਪਣੇ ਵਿਚੋਂ ਮਹਿਕਾਈਆ। ਸਾਚੀ ਬਖ਼ਸ਼ ਚਰਨ ਦੀ ਧੂਲੇ, ਧੂੜੀ ਟਿੱਕੇ ਖ਼ਾਕ ਰਮਾਈਆ। ਧੁਰ ਦਾ ਖੇਲ ਦੱਸ ਮਾਕੂਲੇ, ਸਚ ਫ਼ਰਮਾਨਾ ਇਕ ਸੁਣਾਈਆ। ਉਨ੍ਹਾਂ ਕਿਰਪਾ ਨਾਲ ਤ੍ਰੈਗੁਣ ਮਾਇਆ ਪੰਜ ਤਤ ਵਸੂਲੇ, ਬਖ਼ਸ਼ਿਸ਼ ਰਹਿਮਤ ਧੁਰ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਛੱਬੀ ਪੋਹ ਕਹੇ ਮੇਰੇ

ਪਰਮ ਪੁਰਖ ਜੇ ਸਤਿਗੁਰ ਤੇਰਾ ਸ਼ਬਦ ਦੁਲਾਰਾ, ਸ਼ਬਦੀ ਸ਼ਬਦ ਇਕ ਅਖਵਾਈਆ। ਜਿਸ ਦਾ ਅੰਤ ਨਾ ਪਾਰਾਵਾਰਾ, ਬੇਅੰਤ ਰੂਪ ਅਲਾਹੀਆ । ਜਿਸ ਦਾ ਇਕੋ ਤੂੰ ਹੀ ਕੰਤ ਭਤਾਰਾ, ਦੂਜਾ ਸੰਗ ਨਾ ਕੋਇ ਰਖਾਈਆ। ਜੋ ਵਸੇ ਨਿਹਚਲ ਧਾਮ ਨਿਆਰਾ, ਸਚਖੰਡ ਸਾਚੇ ਸੋਭਾ ਪਾਈਆ। ਜਿਸ ਦਾ ਨੂਰ ਤੇਰੀ ਜੋਤ ਉਜਿਆਰਾ, ਜ਼ਹੂਰ ਇਕੋ ਇਕ ਪਰਗਟਾਈਆ। ਜਿਸ ਦਾ ਲਹਿਣਾ ਦੇਣਾ ਅਗੰਮ ਅਪਾਰਾ, ਅਪਰੰਪਰ ਇਹ ਤੇਰੀ ਬੇਪਰਵਾਹੀਆ। ਜਿਸ ਨੇ ਤੈਨੂੰ ਮਿਤਰ ਬਣਾਇਆ ਯਾਰਾ, ਸਾਜਣ ਸਚ ਸੁਣਾਈਆ। ਓਹ ਖੇਲੇ ਖੇਲ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਦਏ ਗਵਾਹੀਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਤੇਰੀ ਚਲਦੀ ਰਹੀ ਧਾਰਾ, ਲੱਖ ਚੁਰਾਸੀ ਖੇਲ ਖਿਲਾਈਆ। ਰੂਪ ਧਰਦਾ ਰਿਹੋਂ ਪੈਗ਼ੰਬਰ ਗੁਰ ਅਵਤਾਰਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਨਾਮ ਸ਼ਬਦ ਦਾ ਦੇਂਦਾ ਰਿਹੋਂ ਸਹਾਰਾ, ਕਲਮਿਆਂ ਨਾਲ ਵਡਿਆਈਆ। ਗ੍ਰੰਥ ਸ਼ਾਸਤਰਾਂ ਕਰਦਾ ਰਿਹੋਂ ਮਜ਼ਾਹਰਾ, ਸਿਫ਼ਤਾਂ ਸਿਫ਼ਤ ਵਡਿਆਈਆ । ਅੱਖਰਾਂ ਨਾਲ ਬੋਲ ਜੈਕਾਰਾ, ਢੋਲੇ ਰਾਗ ਦ੍ਰਿੜਾਈਆ। ਆਪ ਫੇਰ ਵਸ ਕੇ ਸਭ ਤੋਂ ਬਾਹਰਾ, ਭੇਵ ਅਭੇਦਾ ਇਕ ਛੁਪਾਈਆ। ਛੱਬੀ ਪੋਹ ਕਹੇ ਮੈਂ ਕਰਾਂ ਨਿਮਸਕਾਰਾ, ਨਿਵ ਨਿਵ ਸੀਸ ਝੁਕਾਈਆ। ਅੱਜ ਮੇਰਾ ਉੱਤਮ ਸ੍ਰੇਸ਼ਟ ਨੌ ਸੌ ਚੁਰਾਨਮੇ ਚੌਕੜੀ ਜੁਗ ਤੋਂ ਬਾਦ ਤਿਉਹਾਰਾ, ਦਿਵਸ ਆਪਣਾ ਰੰਗ ਰੰਗਾਈਆ। ਇਕ ਹੁਕਮ ਸੰਦੇਸ਼ਾ ਦੇ ਦੇ ਬਿਨ ਰਸਨਾ ਜਿਹਵਾ ਕਰ ਇਸ਼ਾਰਾ, ਬਿਨ ਲੋਚਣ ਨੈਣ ਨੈਣ ਸਮਝਾਈਆ। ਤੂੰ ਸ਼ਾਹੋ ਭੂਪ ਮੇਰਾ ਨਿਰੰਕਾਰਾ, ਨਿਰਵੈਰ ਪੁਰਖ ਅਲਾਹੀਆ। ਜਿਸ ਤਰਹ ਆਦਿ ਜੁਗਾਦਿ ਜੁਗ ਚੌਕੜੀ ਤੂੰ ਬਦਲਦਾ ਰਿਹੋਂ ਦੋਬਾਰਾ, ਦੋਹਰੀ ਆਪਣੀ ਖੇਲ ਖਿਲਾਈਆ। ਮੈਂ ਨਿਵ ਨਿਵ ਕਰਾਂ ਨਿਮਸਕਾਰਾ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਛੱਬੀ ਪੋਹ ਕਹੇ ਮੇਰੇ ਭਗਵਾਨਾ, ਭਗਵਨ ਤੇਰੀ ਬੇਪਰਵਾਹੀਆ। ਮੈਂ ਖ਼ੁਸ਼ੀਆਂ ਨਾਲ ਮੰਗਾਂ ਦਾਨਾ, ਦਾਤੇ ਦਾਨੀ ਦੇਣਾ ਵਰਤਾਈਆ। ਤੂੰ ਮਾਲਕ ਰਹੀਮ ਰਹਿਮਾਨਾ, ਨੂਰ ਨੁਰਾਨਾ ਨੂਰ ਅਲਾਹੀਆ। ਤੂੰ ਸ਼ਾਹੋ ਭੂਪ ਸੁਲਤਾਨਾ, ਸ਼ਹਿਨਸ਼ਾਹ ਅਗੰਮ ਅਥਾਹੀਆ। ਜੋਧਾ ਸੂਰਬੀਰ ਮਰਦਾਨਾ, ਭੈ ਸਭ ਨੂੰ ਰਿਹਾ ਜਣਾਈਆ। ਲੱਖ ਚੁਰਾਸੀ ਤੇਰਾ ਖੇਲ ਮਹਾਨਾ, ਮਹਿਮਾ ਕਥ ਕਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਛੱਬੀ ਪੋਹ ਕਹੇ ਮੇਰੇ ਪਰਮ ਪੁਰਖ ਸਮਰਥ, ਸਾਹਿਬ ਤੇਰੀ ਸਰਨਾਈਆ। ਮੇਰੇ ਵੇਖ ਲੈ ਖ਼ਾਲੀ ਹੱਥ, ਵਸਤ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜ ਦਾ ਚਲਦਾ ਰਥ, ਰਥਵਾਹੀ ਤੇਰਾ ਹੁਕਮ ਮੰਨੇ ਚਾਈਂ ਚਾਈਂਆ। ਜੋ ਤੇਰੇ ਪਿਆਰ ਵਿਚ ਤੇਰੇ ਸਥਰ ਗਿਆ ਲਥ, ਯਾਰੜੇ ਸੇਜ ਹੰਢਾਈਆ। ਓਸ ਦੀ ਓਸ ਨੂੰ ਦੇ ਦੇ ਵਥ, ਵਸਤ ਆਪਣੀ ਆਪ ਵਰਤਾਈਆ। ਮੈਂ ਤੈਨੂੰ ਖ਼ੁਸ਼ੀਆਂ ਨਾਲ ਟੇਕਾਂ ਮੱਥ, ਮਸਤਕ ਧੂੜੀ ਖ਼ਾਕ ਰਮਾਈਆ। ਨੇਤਰ ਨੀਰ ਵਹਾਵਾਂ ਅੱਥ, ਹੰਝੂਆਂ ਹਾਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਧੁਰਦਰਗਾਹੀਆ। ਛੱਬੀ ਪੋਹ ਕਹੇ ਪ੍ਰਭੂ ਮੈਂ ਦਰ ਦਾ ਬਣਿਆ ਭਿਖਾਰੀ, ਭਿੱਖਕ ਹੋ ਕੇ ਝੋਲੀ ਡਾਹੀਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਆਈ ਤੇਰੀ ਵਾਰੀ, ਵਾਹਵਾ ਤੇਰੀ ਬੇਪਰਵਾਹੀਆ। ਅਵਤਾਰ ਪੈਗ਼ੰਬਰ ਗੁਰੂ ਕਰ ਕੇ ਗਏ ਇਸ਼ਾਰੀ, ਸੈਨਤ ਤੇਰਾ ਨਾਮ ਲਗਾਈਆ। ਭੇਵ ਅਭੇਦਾ ਖੋਲ੍ਹ ਕੇ ਗਏ ਤੂੰ ਕਲਕੀ ਅਵਤਾਰੀ, ਅਕਲ ਕਲ ਆਪਣੀ ਖੇਲ ਖਿਲਾਈਆ। ਲਹਿਣਾ ਦੇਣਾ

ਜੁਗ ਚੌਕੜੀ ਸਭ ਦਾ ਦੇਵੇ ਵਾਰੋ ਵਾਰੀ, ਵਾਰਸ ਹੋ ਕੇ ਵੇਖ ਵਖਾਈਆ। ਮੈਂ ਤੇਰੇ ਚਰਨ ਧੂੜ ਲਾਵਾਂ ਛਾਰੀ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਮੇਰੀ ਇਕ ਬੇਨੰਤੀ ਇਕੋ ਵਾਰ ਨਿਮਸਕਾਰੀ, ਡੰਡਾਵਤ ਕਹਿ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰੇ ਆਸ ਰਖਾਈਆ। ਛੱਬੀ ਪੋਹ ਕਹੇ ਪ੍ਰਭੂ ਮੇਰੀ ਇਕੋ ਇਕ ਅਰਜ਼ੋਈ, ਅਰਜ਼ ਆਰਜ਼ੂ ਤੇਰੇ ਚਰਨ ਟਿਕਾਈਆ। ਤੁਧ ਬਿਨ ਅਵਰ ਨਾ ਦੀਸੇ ਕੋਈ, ਦੁਤੀਆ ਭਾਓ ਨਜ਼ਰ ਕੋਇ ਨਾ ਆਈਆ। ਦੋ ਜਹਾਨ ਮਿਲੇ ਨਾ ਢੋਈ, ਸਿਰ ਹੱਥ ਨਾ ਕੋਇ ਟਿਕਾਈਆ। ਸਾਰੇ ਤੇਰੇ ਨਾਮ ਦੀ ਪਾ ਕੇ ਗਏ ਦਰੋਹੀ, ਦੋ ਜਹਾਨਾਂ ਵੇਖ ਵਖਾਈਆ। ਤੁਧ ਬਿਨ ਮੇਰੀ ਆਸਾ ਪੂਰੀ ਕਦੇ ਨਾ ਹੋਈ, ਹੋਕਾ ਦੇ ਕੇ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੇ ਦਿਵਸ ਖ਼ੁਸ਼ੀ ਬਣਾਈਆ। ਛੱਬੀ ਪੋਹ ਕਹੇ ਪ੍ਰਭੂ ਵਿਸ਼ਨ ਬ੍ਰਹਮਾ ਸ਼ਿਵ ਦੇ ਦੇ ਸੱਦਾ, ਸਦਕੇ ਵਾਰੀ ਘੋਲ ਘੁਮਾਈਆ। ਤੇਈ ਅਵਤਾਰ ਤੇਰੇ ਹੁਕਮ ਵਿਚ ਆਵੇ ਬੱਧਾ, ਸਿਰ ਸਕੇ ਨਾ ਕੋਇ ਉਠਾਈਆ। ਪੈਗ਼ੰਬਰਾਂ ਇਕ ਆਵਾਜ਼ ਦੇਣੀ ਇਕੋ ਸੁਣਾਉਣਾ ਨੱਦਾ, ਧੁਨ ਧੁਨੀਉਂ ਬਾਹਰ ਜਣਾਈਆ। ਗੁਰੂ ਗੁਰਦੇਵ ਆਉਣ ਸਚ ਦੁਆਰੇ ਆਪਣੀ ਜਗਹ, ਬਿਨ ਕ਼ਦਮਾਂ ਕ਼ਦਮ ਉਠਾਈਆ। ਦੇਵਤ ਸੁਰ ਤੇਰੀ ਸਰਨੀ ਹੋਵੇ ਲੱਗਾ, ਇੰਦ ਇੰਦਰਾਸਣ ਸਰਬ ਤਜਾਈਆ। ਇਕੋ ਸ਼ਬਦ ਨਗਾਰਾ ਸਭ ਦਾ ਹੋਵੇ ਵਜਾ, ਦੂਜਾ ਨਾਦ ਨਾ ਕੋਇ ਸ਼ਨਵਾਈਆ। ਜੁਗ ਚੌਕੜੀ ਜੋ ਤੇਰੀ ਕਰ ਕੇ ਗਏ ਗਜਾ, ਦਰ ਦਰ ਮੰਗ ਕੇ ਖ਼ੁਸ਼ੀ ਬਣਾਈਆ। ਤੇਰੇ ਹੁਕਮ ਦੀ ਮੰਨਦੇ ਰਹੇ ਰਜ਼ਾ, ਰਾਜ਼ਕ ਰਿਜ਼ਕ ਰਹੀਮ ਤੇਰੀ ਬੇਪਰਵਾਹੀਆ। ਮੈਂ ਅੱਜ ਓਨ੍ਹਾਂ ਦੇ ਬਚਨਾਂ ਦਾ ਲੈਣਾ ਚਾਹੁੰਦਾ ਮਜ਼ਾ, ਬਿਨ ਰਸਨਾ ਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਪੁਰਖ ਅਕਾਲ ਕਹੇ ਛੱਬੀ ਪੋਹ ਸਤਿਗੁਰ ਸ਼ਬਦ ਮੇਰਾ ਸੂਰਬੀਰ, ਬਲਧਾਰੀ ਇਕ ਅਖਵਾਈਆ। ਜਿਸ ਦੇ ਕੋਲ ਮੇਰੇ ਨਾਮ ਦਾ ਅਣਿਆਲਾ ਤੀਰ, ਦੋ ਜਹਾਨ ਚਲਾਈਆ। ਜਿਸ ਦੇ ਹੁਕਮ ਵਿਚ ਅਵਤਾਰ ਪੈਗ਼ੰਬਰ ਪੀਰ, ਗੁਰੂ ਗੁਰਦੇਵ ਸੇਵ ਕਮਾਈਆ। ਜੋ ਸਭ ਨੂੰ ਦੇਵਣਹਾਰਾ ਧੀਰ, ਧੀਰਜਵਾਨ ਇਕ ਅਖਵਾਈਆ। ਜਿਸ ਦੇ ਕੋਲ ਹਕ ਤਦਬੀਰ, ਤਰੀਕਾ ਸਮਝ ਕੋਇ ਨਾ ਪਾਈਆ। ਮੈਂ ਉਸ ਨੂੰ ਇਕੋ ਵਾਰ ਦੇ ਛਡੀ ਵਾਦ ਅਸ਼ੀਰ, ਸਿਰ ਆਪਣਾ ਹੱਥ ਟਿਕਾਈਆ। ਜਿਸ ਨੇ ਕਲਜੁਗ ਕਰਨਾ ਅੰਤ ਅਖ਼ੀਰ, ਆਪ ਆਪਣਾ ਖੇਲ ਖਿਲਾਈਆ। ਸਤਿ ਸਚ ਕਰਨਾ ਤਾਮੀਰ, ਮਹਲ ਅਟਲ ਇਕ ਵਡਿਆਈਆ। ਦੀਨ ਦੁਨੀ ਬਦਲਣੀ ਜ਼ਮੀਰ, ਅੰਤਰ ਨਿਰੰਤਰ ਵੇਖ ਵਖਾਈਆ। ਜਿਸ ਦੇ ਕੋਲ ਮੇਰੇ ਹੁਕਮ ਦੀ ਸ਼ਮਸ਼ੀਰ, ਸ਼ਰਅ ਦਾ ਲੇਖਾ ਦਏ ਮੁਕਾਈਆ। ਜਿਸ ਦੀ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜਗੀਰ, ਜਗਹ ਜਗਹ ਆਪਣਾ ਹੁਕਮ ਵਰਤਾਈਆ। ਓਹ ਸਭ ਦੀ ਬਦਲਣਹਾਰਾ ਤਕ਼ਦੀਰ, ਤਕੱਬਰ ਦੀਨ ਦੁਨੀ ਮਿਟਾਈਆ। ਜਿਸ ਨੇ ਪਿਛਲੀ ਕੀਤੀ ਉਤੇ ਮਾਰਨੀ ਲਕੀਰ, ਲਾਇਨ ਐਨ ਦੇਣੀ ਵਖਾਈਆ। ਧਰਨੀ ਧਰਤ ਧਵਲ ਧੌਲ ਰਹਿਣ ਨਹੀਂ ਦੇਣਾ ਖ਼ਮੀਰ, ਅਸਲ ਅਸਲ ਵਿਚੋਂ ਪਰਗਟਾਈਆ। ਜਿਸ ਦਾ ਇਕੋ ਪ੍ਰੇਮ ਦਾ ਬਸਤਰ ਹੋਣਾ ਚੀਰ, ਚਿਰੀ ਵਿਛੁੰਨਿਆਂ ਲਏ ਮਿਲਾਈਆ । ਛੱਬੀ ਪੋਹ ਕਹੇ ਮੈਂ ਆਪਣੇ ਨੱਕ ਨਾਲ ਕੱਢਾਂ ਲਕੀਰ, ਬਿਨ ਮਿੱਟੀ ਖ਼ਾਕ ਦਿਆਂ ਵਖਾਈਆ। ਮੇਰੇ ਨੂਰ ਨੁਰਾਨੇ ਸ਼ਾਹ ਸੁਲਤਾਨੇ ਮੈਨੂੰ ਬਿਨਾ ਅੱਖੀਆਂ ਤੋਂ ਸਤਿਗੁਰ ਸ਼ਬਦ ਦੀ ਵਖਾ ਤਸਵੀਰ, ਜਿਸ ਨੂੰ ਮੁਸੱਵਰ ਤਸੱਵਰ ਕਰ ਨਾ

ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰੂ ਵਿਸ਼ਨ ਬ੍ਰਹਮਾ ਸ਼ਿਵ ਸੁਣੋ ਹੁਕਮ ਅਪਾਰਾ, ਅਪਰੰਪਰ ਕੀ ਜਣਾਈਆ। ਜੋ ਨਿਰਗੁਣ ਸਰਗੁਣ ਖੇਲੇ ਖੇਲ ਵਿਚ ਸੰਸਾਰਾ, ਜੋਤੀ ਜਾਤਾ ਹੋ ਕੇ ਵੇਸ ਵਟਾਈਆ। ਜੋ ਨੂਰ ਅਲਾਹੀ ਪਰਵਰਦਿਗਾਰਾ, ਸ਼ਾਹੋ ਭੂਪ ਅਗੰਮ ਅਥਾਹੀਆ । ਸੋ ਧਰਨੀ ਧਰਤ ਧਵਲ ਧੌਲ ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਆਪਣੀ ਕਲ ਵਰਤਾਈਆ। ਜਿਸ ਦਾ ਛੱਬੀ ਪੋਹ ਦਾ ਖ਼ੁਸ਼ੀਆਂ ਵਾਲਾ ਤਿਉਹਾਰਾ, ਤ੍ਰੈਗੁਣ ਅਤੀਤਾ ਰਿਹਾ ਜਣਾਈਆ। ਜਿਸ ਦਾ ਸੁਹੰਜਣਾ ਹਰਿ ਭਗਤ ਦੁਆਰਾ, ਭਗਵਨ ਹੋ ਕੇ ਹੁਕਮ ਵਰਤਾਈਆ। ਇਕੱਠੇ ਹੋ ਕੇ ਚਲੋ ਪੈਗ਼ੰਬਰ ਗੁਰ ਅਵਤਾਰਾ, ਆਪਣਾ ਪੰਧ ਮੁਕਾਈਆ। ਸਾਰੇ ਇਕੱਠੇ ਲਾਵੋ ਇਕੋ ਨਾਅਰਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦਾ ਭਵਿਖਤਾਂ ਵਿਚ ਦੇ ਕੇ ਆਏ ਇਸ਼ਾਰਾ, ਪੇਸ਼ੀਨਗੋਈਆਂ ਵਿਚ ਜਣਾਈਆ। ਓਹ ਅਮਾਮ ਅਮਾਮਾ ਨਿਹਕਲੰਕ ਕਲ ਕਲਕੀ ਅਵਤਾਰਾ, ਅਕਲ ਕਲਧਾਰੀ ਇਕ ਅਖਵਾਈਆ। ਜਿਸ ਦਾ ਖੇਲ ਹੋਣਾ ਚਾਰ ਜੁਗ ਤੋਂ ਬਾਹਰਾ, ਭੇਵ ਸਕੇ ਕੋਇ ਨਾ ਪਾਈਆ। ਓਸ ਦੇ ਦਰ ਤੇ ਬਿਨਾ ਸੀਸ ਤੋਂ ਕਰੀਏ ਜਾ ਨਿਮਸਕਾਰਾ, ਬਿਨ ਸਯਦਿਆਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰ ਸਚਖੰਡ ਵਿਚੋਂ ਲਓ ਅੰਗੜਾਈ, ਬਿਨ ਤਤਾਂ ਖ਼ੁਸ਼ੀ ਬਣਾਈਆ। ਇਕ ਦੂਜੇ ਨਾਲ ਬਿਨਾ ਜ਼ਬਾਨ ਤੋਂ ਕਰੋ ਸਲਾਹੀ, ਤਨ ਵਜੂਦ ਨਜ਼ਰ ਕੋਇ ਨਾ ਆਈਆ । ਚਾਰ ਜੁਗ ਦੇ ਸ਼ਾਸਤਰ ਤੁਹਾਡੀ ਦੇਣ ਗਵਾਹੀ, ਸ਼ਹਾਦਤ ਇਕੋ ਵਾਰ ਭੁਗਤਾਈਆ। ਖ਼ੁਸ਼ੀਆਂ ਦਾ ਦਿਵਸ ਦਿਹਾੜਾ ਬਿਨਾ ਕ਼ਦਮਾਂ ਤੋਂ ਬਣੋ ਰਾਹੀ, ਭੱਜੋ ਵਾਹੋ ਦਾਹੀਆ। ਵਿਸ਼ਨ ਬ੍ਰਹਮਾ ਸ਼ਿਵ ਫੜ ਅਗੇ ਲਓ ਲਾਈ, ਬਚਿਆ ਰਹਿਣ ਕੋਇ ਨਾ ਪਾਈਆ। ਸੁਰਪਤ ਰਾਜਾ ਇੰਦ ਪਿਛੇ ਆਵੇ ਚਾਈਂ ਚਾਈਂ, ਕਰੋੜ ਤੇਤੀਸਾ ਸੰਗ ਮਿਲਾਈਆ। ਗਣ ਗੰਧਰਬ ਕਿੱਨਰ ਯੱਸ਼ਪ ਢੋਲੇ ਸੋਹਲੇ ਗਾਣ ਬਿਨ ਹੱਥਾਂ ਉਠਾਵਣ ਬਾਹੀਂ, ਵਾਹਵਾ ਤੇਰੀ ਬੇਪਰਵਾਹੀਆ। ਨਾਲੇ ਬਿਨਾ ਸਰੀਰ ਤੋਂ ਬਣ ਅਗੰਮੇ ਰਾਹੀ, ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰ ਤੁਸੀਂ ਸਾਰੇ ਇਕ ਜੋਤ ਦੀ ਧਾਰ, ਦੂਜਾ ਨਜ਼ਰ ਕੋਇ ਨਾ ਆਈਆ। ਨਾ ਕੋਈ ਮੰਦਰ ਨਾ ਦੁਆਰ, ਘਰਬਾਰ ਨਾ ਕੋਇ ਰਖਾਈਆ। ਨਾ ਕੋਈ ਨਾਮ ਕਲਮਾ ਨਾ ਰਸਨਾ ਵਾਲੀ ਜੈ ਜੈ ਕਾਰ, ਅੱਖਰਾਂ ਵਾਲੀ ਨਾ ਕੋਇ ਲਿਖਾਈਆ। ਨਾ ਕੋਈ ਦੀਨ ਮਜ਼੍ਹਬ ਸ਼ਰਅ ਦੀ ਕਟਾਰ, ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਨਾ ਕੋਈ ਮੂੰਡ ਮੁੰਡਾਇਆ ਨਾ ਸੀਸ ਬੰਨ੍ਹੇ ਦਸਤਾਰ, ਤਨ ਵਜੂਦ ਵੰਡ ਨਾ ਕੋਇ ਵੰਡਾਈਆ। ਸਾਰੇ ਇਕੋ ਵਾਰ ਹੋਵੋ ਖ਼ਬਰਦਾਰ, ਬੇਖ਼ਬਰ ਖ਼ਬਰ ਪਹੁੰਚਾਈਆ। ਤੁਹਾਡਾ ਲੋਕਮਾਤ ਹੁੰਦਾ ਇੰਤਜ਼ਾਰ, ਛੱਬੀ ਪੋਹ ਉਡੀਕੇ ਚਾਈਂ ਚਾਈਂਆ। ਸਾਰੇ ਇਕ ਦੂਜੇ ਵਲ ਕਰਨ ਇਸ਼ਾਰ, ਬਿਨ ਸੈਨਤ ਸੈਨਤ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਰੇ ਇਕੱਠੇ ਨੱਸੀਏ, ਭੱਜੀਏ ਵਾਹੋ ਦਾਹੀਆ। ਖ਼ੁਸ਼ੀਆਂ ਦੇ ਵਿਚ ਹਸੀਏ, ਹਸਤੀ ਤਕ ਬੇਪਰਵਾਹੀਆ। ਜਨ ਭਗਤ ਦੁਆਰੇ ਵਸੀਏ, ਆਪਣਾ ਪੰਧ ਮੁਕਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰੂ ਮੇਰਾ ਅਗੰਮ ਸੰਦੇਸ਼ਾ, ਬਿਨ ਅੱਖਰਾਂ ਦਿਆਂ ਦ੍ਰਿੜਾਈਆ। ਸਭ ਦਾ ਇਕੋ ਮਾਹੀ ਮਹਿਬੂਬ ਨਰ ਨਰੇਸ਼ਾ, ਨਰ ਨਰਾਇਣ ਨੂਰ ਅਲਾਹੀਆ। ਜਿਸ ਦਾ ਨਾ ਮੁੱਛ ਦਾਹੜੀ ਕੋਈ ਕੇਸਾ, ਮੂੰਡ ਮੁੰਡਾਇਆ ਨਜ਼ਰੀ ਕੋਇ ਨਾ ਆਈਆ। ਜੋ ਆਦਿ ਜੁਗਾਦੀ ਬਦਲੇ ਭੇਸਾ, ਭੇਖਾਧਾਰੀ ਇਕ ਅਖਵਾਈਆ। ਜਿਸ ਦਾ ਅੰਤ ਅਖ਼ੀਰੀ ਬੇਨਜ਼ੀਰੀ ਲਹਿਣਾ ਦੇਣਾ ਨਾਲ ਗੋਬਿੰਦ ਦਸ ਦਸਮੇਸਾ, ਦਹਿ ਦਿਸ਼ਾ ਬਾਹਰ ਸਮਝਾਈਆ। ਤੁਸਾਂ ਓਸ ਨੂੰ ਲਭਨਾ ਸਤਿਗੁਰ ਸ਼ਬਦ ਕਹੇ, ਤੇ ਲਭਣਾ ਵਿਚੋਂ ਸੰਬਲ ਦੇਸਾ, ਦੂਜਾ ਧਾਮ ਨਜ਼ਰ ਕੋਇ ਨਾ ਆਈਆ। ਭਗਤ ਉਧਾਰਨਾ ਜਿਸ ਦਾ ਪੇਸ਼ਾ, ਪੇਸ਼ੀਨਗੋਈਆਂ ਵਿਚ ਆਏ ਸਮਝਾਈਆ। ਉਹ ਆਦਿ ਜੁਗਾਦਿ ਰਹੇ ਹਮੇਸ਼ਾ, ਜਨਮ ਮਰਨ ਨਾ ਕੋਇ ਜਣਾਈਆ। ਜਿਸ ਕਲਜੁਗ ਅੰਤ ਮੇਟਣਾ ਕਲੇਸ਼ਾ, ਕਲ ਕਲਕੀ ਨੂਰ ਅਲਾਹੀਆ। ਉਹਦਾ ਲਹਿਣਾ ਦੇਣਾ ਦੋ ਜਹਾਨ ਦੇਸ ਪਰਦੇਸਾ, ਬ੍ਰਹਿਮੰਡਾਂ ਖੰਡਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਛੱਬੀ ਪੋਹ ਤੇਰੀ ਪੂਰਬ ਕੀ ਸਲਾਹ, ਮਸ਼ਵਰਾ ਦੇ ਜਣਾਈਆ। ਸੰਮਤ ਸ਼ਹਿਨਸ਼ਾਹੀ ਗਿਆਰਾਂ ਕਹੇ ਵਾਹ ਵਾਹ, ਵਾਹਵਾ ਪ੍ਰਭੂ ਦੀ ਬੇਪਰਵਾਹੀਆ। ਜਿਸ ਨੇ ਵਕ਼ਤ ਸੁਹੰਜਣਾ ਦਿਤਾ ਸੁਹਾ, ਸੋਹਣੀ ਦਿਤੀ ਵਡਿਆਈਆ। ਚਾਰ ਜੁਗ ਦੇ ਅਵਤਾਰ ਪੈਗ਼ੰਬਰ ਗੁਰੂ ਦੀਨ ਦੁਨੀ ਦੇ ਮਲਾਹ, ਬੇੜਾ ਜਗਤ ਵਾਲਾ ਚਲਾਈਆ। ਨਾਮ ਕਲਮਾ ਗਏ ਅਲਾਹ, ਅੱਖਰਾਂ ਵਿਚ ਸੁਣਾਈਆ। ਮੁਖੋਂ ਕਹਿ ਕੇ ਗਏ ਓਹ ਮਾਲਕ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਸਤਿਗੁਰ ਸ਼ਬਦ ਕਹੇ ਅੱਜ ਦਿਵਸ ਦਿਹਾੜਾ ਲੋਕਮਾਤ, ਸੋਹਣੀ ਖ਼ੁਸ਼ੀ ਬਣਾਈਆ। ਅਵਤਾਰ ਪੈਗ਼ੰਬਰ ਗੁਰੂ ਤੁਹਾਡੀ ਇਕੋ ਦਿਸੇ ਜਮਾਤ, ਦੂਸਰ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲ ਦੀ ਸੁਹੰਜਣੀ ਹੋਈ ਰਾਤ, ਭਿੰਨੜੀ ਰੈਣ ਖ਼ੁਸ਼ੀ ਬਣਾਈਆ। ਸਾਰਿਆਂ ਇਕੱਠਿਆਂ ਇਕੋ ਵਾਰ ਦੱਸਣੀ ਬਾਤ, ਬਾਤਨ ਪਰਦਾ ਦੇਣਾ ਖੁਲ੍ਹਾਈਆ। ਸਚਖੰਡ ਨਿਵਾਸੀਓ ਧਰਤੀ ਉਤੇ ਵੇਖੋ ਮਾਰ ਝਾਤ, ਭਗਤ ਦੁਆਰੇ ਧਿਆਨ ਲਗਾਈਆ। ਜਿਥੇ ਭਗਤ ਸੁਹੇਲੇ ਬੈਠੇ ਜਿਨ੍ਹਾਂ ਦਾ ਇਕੋ ਪਿਤਾ ਤੇ ਇਕੋ ਮਾਤ, ਦੂਜਾ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਦੀ ਸਾਹਿਬ ਸੁਆਮੀ ਪੁਛਣ ਆਇਆ ਵਾਤ, ਵਾਰਸ ਹੋ ਕੇ ਵੇਖ ਵਖਾਈਆ । ਨਾਲੇ ਖ਼ਸਮ ਬਣੇ ਸੁਆਮੀ ਬਣੇ ਨਾਲੇ ਹੋਵੇ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਜਿਸ ਦਾ ਕਦੇ ਨਾ ਹੋਵੇ ਦਿਹਾਂਤ, ਜੰਮਣ ਮਰਨ ਵਿਚ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਨਾ ਕਦੇ ਕਰੇ ਪਸ਼ਚਾਤਾਪ, ਚਿੰਤਾ ਗ਼ਮੀ ਨਾ ਕੋਈ ਰਖਾਈਆ । ਜਿਸ ਦਾ ਦੋ ਜਹਾਨਾਂ ਇਕੋ ਜਾਪ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰੂ ਇਕੋ ਨੂਰ ਜੋਤ ਅਗੰਮ, ਤਨ ਮਾਟੀ ਖ਼ਾਕ ਨਜ਼ਰ ਕੋਇ ਨਾ ਆਈਆ। ਬਿਨ ਜਨਣੀ ਛੱਬੀ ਪੋਹ ਪ੍ਰਭੂ ਦੇ ਦੁਆਰੇ ਪ੍ਰਭੂ ਦੀ ਧਾਰੋਂ ਪਏ ਜੰਮ, ਜਨਣੀ ਇਕੋ ਨਜ਼ਰੀ ਆਈਆ। ਜਿਸ ਨੇ ਸਭ ਨੂੰ ਵਖਾਉਣਾ ਆਤਮ ਧਾਰ ਤਕੋ ਸ੍ਰਿਸ਼ਟੀ ਦਾ ਅੰਤਸ਼ਕਰਨ ਬ੍ਰਹਮ, ਪਾਰਬ੍ਰਹਮ ਆਪਣਾ ਹੁਕਮ ਵਰਤਾਈਆ। ਨਵ ਸੱਤ ਮੇਟਣਾ ਭਰਾਂਤ ਵਾਲਾ ਭਰਮ, ਭਾਂਡਾ ਭਰਮ ਭੌ ਭੰਨਾਈਆ। ਸਤਿ ਸਚ ਦਾ ਸਤਿਵਾਦੀ ਹੋ

ਕੇ ਦੱਸਣਾ ਕਰਮ, ਕਰਮ ਕਾਂਡ ਦਾ ਡੇਰਾ ਢਾਹੀਆ। ਆਦਿ ਜੁਗਾਦੀ ਜਿਸ ਦਾ ਇਕੋ ਧਰਮ, ਧਰਮ ਦੀ ਧਾਰ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਕਰਤਾ, ਕਰਨਹਾਰ ਅਖਵਾਈਆ । ਜ਼ਿੰਦਗੀ ਵਿਚ ਜੀਵਣ ਵਿਚ ਕਦੇ ਨਾ ਮਰਤਾ, ਜਨਮ ਮਰਨ ਨਾ ਕੋਇ ਰਖਾਈਆ। ਮੈਂ ਸਭ ਦੇ ਦੁਖ ਕਲੇਸ਼ ਹਰਤਾ, ਨਿਤ ਨਿਤ ਵੇਖ ਵਖਾਈਆ। ਮੈਂ ਇਕੋ ਵਣਜਾਰਾ ਧੁਰ ਦੇ ਦਰ ਦਾ, ਦੂਜਾ ਨਜ਼ਰ ਕੋਇ ਨਾ ਆਈਆ। ਮੇਰੇ ਭੈ ਵਿਚ ਜਗਤ ਜਹਾਨ ਡਰਦਾ, ਸਿਰ ਸਕੇ ਨਾ ਕੋਇ ਉਠਾਈਆ। ਗੁਰ ਅਵਤਾਰ ਪੈਗ਼ੰਬਰ ਮੇਰਾ ਕਲਮਾ ਨਾਮ ਸੰਦੇਸ਼ ਪੜ੍ਹਦਾ, ਅੱਖਰਾਂ ਵਿਚ ਸਿਫ਼ਤ ਸਲਾਹੀਆ। ਮੈਂ ਨਿਤ ਨਿਤ ਜੁਗ ਜੁਗ ਨਵਾਂ ਘਾੜਨ ਘੜਦਾ, ਘੜਨਹਾਰ ਇਕ ਅਖਵਾਈਆ। ਮੈਂ ਮਾਲਕ ਦੋ ਜਹਾਨਾਂ ਗੜ੍ਹ ਦਾ, ਇਹ ਮੇਰੀ ਬੇਪਰਵਾਹੀਆ । ਮੇਰਾ ਲਹਿਣਾ ਦੇਣਾ ਲੇਖਾ ਚੋਟੀ ਜੜ੍ਹ ਦਾ, ਚੇਤਨ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪਰਦਾ ਆਪ ਉਠਾਈਆ। ਸਤਿਗੁਰ ਸ਼ਬਦ ਕਹੇ ਅਵਤਾਰੋ ਭਗਤ ਦੁਆਰ ਵੇਖੋ ਨਾਲ ਚਾਅ, ਚਾਉ ਘਨੇਰਾ ਇਕ ਜਣਾਈਆ। ਸੰਤ ਕੁਮਾਰ ਕਹੇ ਮੈਂ ਗਿਆ ਆ, ਸੋਹਣੀ ਖ਼ੁਸ਼ੀ ਬਣਾਈਆ। ਬਰਾਹ ਕਹੇ ਮੈਂ ਵੇਖਿਆ ਬੇਪਰਵਾਹ, ਯਗਾ ਪੁਰਸ਼ ਨਾਲ ਮਿਲਾਈਆ। ਹਾਵਗਰੀਵ ਕਹੇ ਮੈਨੂੰ ਸੋਹਣਾ ਲੱਗਾ ਥਾਂ, ਨਰ ਨਰਾਇਣ ਸਿਫ਼ਤ ਸਲਾਹੀਆ। ਕਪਲ ਮੁਨ ਕਹੇ ਮੈਂ ਢੋਲਾ ਲਵਾਂ ਗਾ, ਦੱਤਾਤ੍ਰੈ ਸੀਸ ਨਿਵਾਈਆ। ਰਿਖਵ ਕਹੇ ਇਹੋ ਪਿਤਾ ਤੇ ਇਹੋ ਮਾਂ, ਪ੍ਰਿਥੂ ਕਹੇ ਏਸੇ ਦੀ ਬੇਪਰਵਾਹੀਆ। ਮਤਸਯ ਕਹੇ ਇਹ ਵਸੇ ਥਲ ਅਸਗਾਹ, ਕੱਛਪ ਕਹੇ ਆਪਣਾ ਰੰਗ ਰੰਗਾਈਆ। ਧਨੰਤਰ ਕਹੇ ਸਭ ਦੇ ਲਹਿਣੇ ਦੇਣੇ ਦਏ ਮੁਕਾ, ਮੋਹਣੀ ਆਪਣਾ ਰੂਪ ਵਟਾਈਆ। ਹੰਸਾ ਕਹੇ ਏਸੇ ਦੇ ਗੁਣ ਬਿਨ ਰਸਨਾ ਜੇਹਵਾ ਰਹੇ ਗਾ, ਸਿਫ਼ਤਾਂ ਸਿਫ਼ਤ ਸਲਾਹੀਆ। ਹਰੀ ਹਰਿ ਕਹੇ ਮੇਰਾ ਲੇਖਾ ਜਾਣੇ ਕੋਈ ਨਾ, ਨਰਸਿੰਘ ਹੋ ਕੇ ਆਪਣੀ ਖੇਲ ਖਿਲਾਈਆ। ਨਰ ਨਰਾਇਣ ਸਕੇ ਨਾ ਕੋਈ ਵਡਿਆ, ਭੇਵ ਸਕੇ ਨਾ ਕੋਇ ਜਣਾਈਆ। ਬਾਵਨ ਕਹੇ ਮੈਂ ਸਭ ਤੋਂ ਨਿੱਕਾ ਵੱਡਾ ਰੂਪ ਬਣਾ, ਛੋਟਾ ਆਪਣਾ ਆਪ ਰਖਾਈਆ। ਬਲ ਦੇ ਨਾਲ ਨਾਤਾ ਲਿਆ ਜੁੜਾ, ਬਲ ਦੁਆਰੇ ਆਇਆ ਵਾਹੋ ਦਾਹੀਆ। ਜਿਸ ਦਾ ਅਸਵਮੇਧ ਯਗ ਦਾ ਲਹਿਣਾ ਨੌ ਖੰਡ ਪ੍ਰਿਥਮੀ ਅਸਵ ਦਿਤਾ ਦੁੜਾ, ਭੱਜਿਆ ਵਾਹੋ ਦਾਹੀਆ। ਰਿਸ਼ੀਆਂ ਮੁਨੀਆਂ ਲਿਆ ਮੰਗਾ, ਤੱਪਸਵੀਆਂ ਸੰਗ ਬਣਾਈਆ। ਭਾਂਤ ਭਾਂਤ ਦਾ ਪਕਵਾਨ ਲਿਆ ਪਕਾ, ਸੋਹਣੀ ਖ਼ੁਸ਼ੀ ਬਣਾਈਆ । ਪ੍ਰੇਮ ਪ੍ਰੀਤੀ ਵਿਚ ਲਿਆ ਛਕਾ, ਖ਼ੁਸ਼ੀਆਂ ਢੋਲੇ ਗਾਈਆ। ਸਾਰੇ ਬਲ ਦੇ ਦੁਆਰੇ ਕਹਿਣ ਵਾਹ ਵਾਹ, ਵਾਹਵਾ ਰਾਜਨ ਤੇਰੇ ਹੱਥ ਵਡਿਆਈਆ। ਅੱਗੋਂ ਬਾਵਨ ਬੋਲ ਕੇ ਰਿਹਾ ਸੁਣਾ, ਚਾਰ ਵੇਦ ਜਿਸ ਦੀ ਦੇਣ ਗਵਾਹੀਆ। ਓ ਰਿਖੀਓ ਮੁਨੀਓ ਕਿਸ ਦਾ ਭੋਗ ਆਏ ਲਵਾ, ਸਚ ਦਿਉ ਸੁਣਾਈਆ। ਕਿਸ ਬਿਧ ਪ੍ਰਭੂ ਨੂੰ ਪਰਗਟ ਲਿਆ ਕਰਾ, ਪਰਗਣਾ ਬਲ ਦਾ ਸੋਭਾ ਪਾਈਆ। ਸਾਰੇ ਹੋ ਗਏ ਹੈਰਾਂ, ਹੈਰਾਨੀ ਵਿਚ ਵੇਖਣ ਥਾਈਂ ਥਾਈਂਆ। ਝਟ ਬਾਵਨ ਨੇ ਇਸ਼ਾਰਾ ਕੀਤਾ ਜਬ ਤਕ ਹੰਸ ਬੁੱਧੀ ਨਾ ਹੋਵੇ ਕਾਂ, ਕਾਗ ਹੰਸ ਨਾ ਰੂਪ ਬਦਲਾਈਆ। ਓਨਾਂ ਚਿਰ ਨਾ ਆਵੇ ਬੇਪਰਵਾਹ, ਜੋਤੀ ਜਾਤਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਛੱਬੀ ਪੋਹ ਕਹੇ ਓਹ ਐਹੋ ਦਿਵਸ ਦਿਹਾੜਾ, ਚਾਰ ਜੁਗ ਦੇ ਸ਼ਾਸਤਰ

ਸਮਝ ਸਕੇ ਨਾ ਰਾਈਆ। ਬਲ ਬਾਵਨ ਅਗੇ ਕਢੇ ਹਾੜਾ, ਹੌਕਿਆਂ ਵਿਚ ਦੁਹਾਈਆ। ਬਾਵਨ ਬਿਨਾ ਨਾਚ ਤੋਂ ਲਾ ਕੇ ਅਖਾੜਾ, ਛੋਟਾ ਵੱਡਾ ਆਪਣਾ ਰੂਪ ਬਦਲਾਈਆ। ਨਾ ਉਹ ਬਾਲ ਤੇ ਨਾ ਉਹ ਲਾੜਾ, ਬੁੱਢਾ ਸੋਹਣਾ ਰੂਪ ਵਖਾਈਆ । ਨਾ ਮੁਖ ਦੰਦ ਨਾ ਦਿਸਣ ਦਾਹੜਾਂ, ਮੁੱਛ ਦਾੜ੍ਹੀ ਨਾ ਕੋਇ ਵਧਾਈਆ। ਜਾਂ ਬਲ ਨੇ ਫੇਰ ਤਕਿਆ ਨਾ ਜਿਸਮ ਦਿਸੇ ਨਾ ਨਾੜਾਂ, ਹਡ ਮਾਸ ਵੇਖਣ ਕੋਇ ਨਾ ਪਾਈਆ। ਬਾਵਨ ਨੇ ਫੇਰ ਰੂਪ ਧਰ ਲਿਆ ਦੋਬਾਰਾ, ਸੋਹਣਾ ਖੇਲ ਖਿਲਾਈਆ । ਨਾਲੇ ਖ਼ੁਸ਼ੀ ਨਾਲ ਦਿਤਾ ਇਸ਼ਾਰਾ, ਕਲਜੁਗ ਦਿਤਾ ਵਖਾਈਆ। ਔਹ ਵੇਖ ਲੈ ਅੰਧ ਅੰਧਿਆਰਾ, ਨੂਰ ਨੁਰਾਨਾ ਨੂਰ ਨਾ ਕੋਇ ਰੁਸ਼ਨਾਈਆ। ਮੇਰਾ ਖੇਲ ਹੋਣਾ ਦੋਬਾਰਾ, ਦੋਹਰੀ ਕਲ ਵਰਤਾਈਆ। ਜਿਸ ਦਾ ਭੇਵ ਪਾਏ ਨਾ ਕੋਇ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਤਿੰਨੇ ਲਏ ਬੁਲਾਈਆ। ਨਾਲੇ ਹੱਥ ਤੇ ਹੱਥ ਮਾਰਿਆ ਮੇਰਾ ਖੇਲ ਸਭ ਤੋਂ ਨਿਆਰਾ, ਨਿਰਾਕਾਰ ਨਿਰੰਕਾਰ ਹੋ ਕੇ ਦਿਆਂ ਵਖਾਈਆ। ਮੈਂ ਚਾਹੁੰਦਾ ਐ ਰਾਜਨ ਤੇਰਾ ਵੱਡਾ ਹੋਵੇ ਦਰਬਾਰਾ, ਸੋਹਣੀ ਵਜੇ ਵਧਾਈਆ। ਪਰ ਮੈਨੂੰ ਵਸਣ ਲਈ ਇਕ ਧਾਮ ਬਖ਼ਸ਼ ਦੇ ਜਿਸ ਵਿਚ ਕਰਾਂ ਗੁਜ਼ਾਰਾ, ਕਰਮ ਢਾਈ ਮੰਗ ਮੰਗਾਈਆ। ਨਾਲੇ ਪੰਡਤ ਹੋ ਕੇ ਗਾਵਾਂ ਤੇਰੀਆਂ ਵਾਰਾਂ, ਸੋਹਣੇ ਢੋਲੇ ਦਿਆਂ ਸੁਣਾਈਆ। ਕਿਉਂ ਨਾਲੇ ਰਿਸ਼ੀਆਂ ਵਲ ਵੇਖਿਆ ਨਾ ਇਹ ਪੁਰਖ ਤੇ ਨਾ ਇਹ ਨਾਰਾਂ, ਇਸਤਰੀ ਮਰਦ ਰੂਪ ਨਾ ਕੋਇ ਵਖਾਈਆ। ਇਹਨਾਂ ਦੇ ਹੁੰਦਿਆਂ ਇਹਨਾਂ ਦੇ ਪਿਆਰ ਵਿਚ ਪਰਗਟ ਨਹੀਂ ਹੋਇਆ ਕਰਤਾਰਾ, ਕਰਨੀ ਦਾ ਕਰਤਾ ਆਪਣਾ ਰੂਪ ਬਦਲਾਈਆ। ਮੈਂ ਤੇ ਬੁੱਢਾ ਬ੍ਰਾਹਮਣ ਬਣ ਕੇ ਭਿਖਾਰਾ, ਭੱਜਿਆਂ ਵਾਹੋ ਦਾਹੀਆ। ਮੈਂ ਅੰਨ ਪਾਣੀ ਤੇਰਾ ਮੁਖ ਨਹੀਂ ਲਾਇਆ ਨਾ ਰਸਨ ਛੁਹਾਇਆ ਨਾ ਕੀਤਾ ਪਿਆਰਾ, ਪ੍ਰੇਮ ਪ੍ਰੀਤੀ ਵਿਚ ਦਿਆਂ ਸੁਣਾਈਆ। ਝਟ ਬਲ ਰੋ ਪਿਆ ਜ਼ਾਰੋ ਜ਼ਾਰਾ, ਨੈਣਾਂ ਨੀਰ ਵਹਾਈਆ। ਮੈਂ ਭਗਤ ਉਸ ਪ੍ਰਭੂ ਦਾ ਪਿਆਰਾ, ਜੋ ਭਗਵਨ ਧੁਰਦਰਗਾਹੀਆ। ਜਿਸ ਦੇ ਨਾਮ ਦਾ ਮੇਰੇ ਅੰਦਰ ਧੁਨਕਾਰਾ, ਧੁਨ ਨਾਦੀ ਨਾਦ ਸੁਣਾਈਆ। ਇਹ ਘਰਬਾਰ ਸਭ ਤੁਮਾਰਾ, ਮੇਰਾ ਕੁਛ ਨਜ਼ਰ ਨਾ ਆਈਆ। ਢਾਈ ਕਰਮਾਂ ਸਾਰੀ ਧਰਤ ਜਿਥੋਂ ਚਾਹੋਂ ਆਪਣਾ ਬਣਾ ਲਓ ਦੁਆਰਾ, ਸੋਹਣੀ ਵੰਡ ਵੰਡਾਈਆ। ਬਾਵਨ ਪ੍ਰੇਮ ਨਾਲ ਜਲ ਮੰਗਾਇਆ ਚੂਲੀ ਛੁਡਾਈ ਸ਼ੁਕਰ ਪਰੋਹਤ ਨੂੰ ਕਿਹਾ ਆ ਜਾ ਮਿਤਰਾ ਯਾਰਾ, ਓ ਤੇਰੀਤੇਰੀ ਤੇਰੇ ਨਾਲ ਗੰਢ ਪੁਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸ਼ੁਕਰ ਪਰੋਹਤ ਨੇ ਸੱਤ ਚੂਲੀਆਂ ਛਡੀਆਂ ਪਾਣੀ, ਹੱਥਾਂ ਉਤੋਂ ਰੁੜ੍ਹਾਈਆ। ਉਸ ਵੇਲੇ ਬਾਵਨ ਨੇ ਬੋਲੀ ਇਕ ਅਗੰਮੀ ਬਾਣੀ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਨਾਲੇ ਆਤਮ ਕਿਹਾ ਨਾਲੇ ਪਰਮਾਤਮ ਕਿਹਾ ਦੋਹਾਂ ਦੀ ਧਾਰ ਸਕੇ ਨਾ ਕੋਇ ਪਛਾਣੀ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਫੇਰ ਕਿਹਾ ਮੈਂ ਹੀ ਰਾਜਾ ਤੇ ਮੈਂ ਹੀ ਰਾਣੀ, ਦੂਜਾ ਕੰਤ ਨਾ ਕੋਇ ਹੰਢਾਈਆ। ਫੇਰ ਕਿਹਾ ਮੈਂ ਹੀ ਜ਼ਮੀਂ ਤੇ ਮੈਂ ਅਸਮਾਨੀ, ਦੋ ਜਹਾਨੀ ਆਪਣੀ ਖੇਲ ਖਿਲਾਈਆ। ਫੇਰ ਕਿਹਾ ਮੈਂ ਹੀ ਫ਼ਕੀਰ ਦਰਵੇਸ਼ ਭਿਖਾਰੀ ਮੈਂ ਹੀ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਇਕ ਅਖਵਾਈਆ। ਫੇਰ ਬੋਲਿਆ ਇਹ ਰਸਨਾ ਨਹੀਂ ਜ਼ਬਾਨੀ, ਕਾਇਆ ਕਲਮਾ ਕਾਇਨਾਤ ਨਾ ਕੋਇ ਜਣਾਈਆ। ਓਹ ਨਹੀਂ ਇਹ ਕੋਈ ਮੰਜ਼ਲ ਨਹੀਂ ਰੁਹਾਨੀ, ਰੂਹ ਬੁਤ ਨਾ ਕੋਇ ਵਡਿਆਈਆ। ਇਹ ਜੋਤ ਓਹ ਜਿਸ ਨੂੰ ਨਿਰਾਕਾਰ ਨਿਰੰਕਾਰ ਕਹੇ ਜਿਸ ਦਾ ਖੇਲ ਮਹਾਨੀ, ਮਹਿੰਮਾ ਕਥ ਕਥ ਵਡਿਆਈਆ। ਫੇਰ ਇਸ਼ਾਰਾ ਦਿਤਾ ਓਏ ਬਲ ਜ਼ਰਾ ਨਿਗਾਹ ਮਾਰ ਲੈ ਸਤਿਜੁਗ ਗਿਆ ਤ੍ਰੇਤਾ ਗਿਆ ਦੁਆਪਰ ਗਿਆ

ਔਹ ਕਲਜੁਗ ਦੀ ਨਿਸ਼ਾਨੀ, ਨਿਸ਼ਾਨਾ ਧਰਮ ਨਜ਼ਰ ਕੋਇ ਨਾ ਆਈਆ। ਨਾਲੇ ਲੱਖ ਚੁਰਾਸੀ ਜੀਵ ਜੰਤ ਸਾਰੇ ਪੁਣੀਂ ਛਾਣੀਂ, ਖੋਜਣਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਛੱਬੀ ਪੋਹ ਫੇਰ ਇਕ ਦਮ ਬਾਵਨ ਟੇਕ ਲਏ ਆਪਣੇ ਗੋਡੇ, ਬਲ ਅਗੇ ਧਿਆਨ ਲਗਾਈਆ। ਫੇਰ ਹਲੂਣ ਕੇ ਬਲ ਦੇ ਮੋਢੇ, ਇਸ਼ਾਰਾ ਦਿਤਾ ਕਰਾਈਆ। ਝਟ ਬਲ ਨੇ ਆਪਣੇ ਅੰਤਸ਼ਕਰਨ ਹਿਰਦੇ ਸੋਧੇ, ਸੁਦੀ ਵਦੀ ਵੰਡ ਨਾ ਕੋਇ ਵੰਡਾਈਆ। ਨਾ ਕੋਈ ਲਾਲਚ ਰਖਿਆ ਨਾ ਕੋਈ ਲੋਭੇ, ਮਮਤਾ ਜਗਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਬਲ ਕਹੇ ਹਾਏ ਹਾਏ ਹਾਏ ਉਹ ਪੁਰਾਣਿਆਂ ਪੰਡਿਆ, ਪੰਡਤਾ ਦਿਆਂ ਜਣਾਈਆ। ਮੈਂ ਪ੍ਰੇਮ ਦਾ ਪਕਵਾਨ ਸੱਤਾਂ ਰੰਗਾਂ ਵਿਚ ਬੰਨ੍ਹ ਕੇ ਵੰਡਿਆ, ਜਿਸ ਦੀ ਤੋਟ ਰਹੀ ਨਾ ਰਾਈਆ। ਮੈਂ ਇਕੋ ਪੌੜੀ ਤਕੀ ਇਕੋ ਮੰਜ਼ਲ ਵੇਖੀ ਇਕੋ ਚੜ੍ਹਿਆ ਡੰਡਿਆ, ਜਿਸ ਨੇ ਮੇਰੀ ਡੰਡਾਵਤ ਦਿਤੀ ਬਦਲਾਈਆ। ਬਾਵਨ ਇਸ਼ਾਰਾ ਕੀਤਾ ਬਲ ਨੂੰ ਲੱਫੜ ਮਾਰਿਆ ਖੇਲ ਵਖਾਇਆ ਔਹ ਵੇਖ ਕਲਜੁਗ ਵਿਚ ਗੋਬਿੰਦ ਦਾ ਖੰਡਿਆ, ਜੋ ਖੜਗਾਂ ਕਰੇ ਸਫ਼ਾਈਆ। ਨਾਲੇ ਪ੍ਰੇਮ ਪਿਆਰ ਦਾ ਅੰਮ੍ਰਿਤ ਅਗੰਮਾ ਵੰਡਿਆ, ਬਿਨ ਰਸਨਾ ਦਿਤਾ ਚਖਾਈਆ। ਝਟ ਬਲ ਨੇ ਆਪਣੇ ਘੁੱਟ ਕੇ ਦੰਦਿਆ, ਦੰਦਾਂ ਹੇਠਾਂ ਜੀਭ ਲਈ ਰਖਾਈਆ। ਝਟ ਬਾਵਨ ਨੇ ਇਸ਼ਾਰਾ ਕੀਤਾ ਬਲ ਔਹ ਵੇਖ ਲੈ ਕਲਜੁਗ ਵਿਚ ਨਿਸ਼ਾਨ ਹੋਣਾ ਤਾਰਾ ਚੰਦਿਆ, ਕ਼ੁਦਰਤ ਦਾ ਕ਼ਾਦਰ ਕੀ ਆਪਣਾ ਖੇਲ ਕਰਾਈਆ। ਸ਼ਰਅ ਦੇ ਨਾਲ ਸ਼ਰਅ ਟਕਰਾਉਣੀ ਪ੍ਰਭ ਦਾ ਨਾਮ ਕਲਮਾ ਢਾਲ ਬਣੇ ਤਲਵਾਰ ਬਣੇ ਤੇ ਮਾਰੇ ਬੰਦਗੀ ਵਾਲੇ ਬੰਦਿਆਂ, ਧਰਮ ਦੀ ਧਾਰ ਰਹਿਣ ਕੋਇ ਨਾ ਪਾਈਆ। ਓਸੇ ਵੇਲੇ ਫੇਰ ਬਾਵਨ ਨੇ ਕਿਹਾ ਐ ਬਲ ਮੈਂ ਤੈਥੋਂ ਸਿਰਫ ਢਾਈ ਕ਼ਦਮਾਂ ਥਾਂ ਮੰਗਿਆ, ਬਹੁਤੀ ਮੰਗ ਨਾ ਕੋਇ ਮੰਗਾਈਆ। ਓਸੇ ਵੇਲੇ ਬਲ ਨੇ ਖ਼ੁਸ਼ੀਆਂ ਦੇ ਵਿਚ ਮੰਨਿਆ, ਆਪਣੀ ਮਨਸਾ ਦਿਤੀ ਰਖਾਈਆ। ਬਾਵਨ ਕਿਹਾ ਆਹ ਮੇਰੀ ਲਾਇਨ ਐਨ ਇਹੋ ਗੋਬਿੰਦ ਦਾ ਅੰਤਮ ਹੋਣਾ ਕੰਨਿਆ, ਗੁਰੂ ਗ੍ਰੰਥ ਜਿਸ ਦੀ ਦਏ ਗਵਾਹੀਆ। ਉਸ ਤੋਂ ਅਗੇ ਨਾ ਕੋਈ ਦੀਨ ਚਲੇ ਨਾ ਮਜ਼੍ਹਬ ਚਲੇ ਨਾ ਸ਼ਰਅ ਰਹੇ ਨਾ ਹੱਦ ਰਹੇ ਨਾ ਬੰਨਿਆ, ਲੇਖਾ ਸਭ ਦਾ ਦਏ ਮੁਕਾਈਆ। ਜੋ ਸ੍ਰਿਸ਼ਟੀ ਹੋਣੀ ਖੰਨ ਖੰਨਿਆਂ, ਹਿੱਸਿਆਂ ਵਿਚ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਬਲ ਕਿਹਾ ਐ ਬਾਵਨ ਮੇਰੇ ਭਗਵਾਨ, ਮੇਰੀ ਤੇਰੇ ਚਰਨ ਦੁਹਾਈਆ। ਮੇਰਾ ਪਰਵਾਨ ਕਰ ਪਕਵਾਨ, ਜੋ ਤੇਰੇ ਅਗੇ ਰਖਾਈਆ। ਬਾਵਨ ਨੇ ਜ਼ਿਮੀਂ ਵੇਖੀ ਫੇਰ ਵੇਖਿਆ ਅਸਮਾਨ, ਅਸਮਾਨ ਜ਼ਿਮੀਂ ਤੋਂ ਬਾਹਰ ਆਪਣੇ ਅੰਦਰ ਧਿਆਨ ਲਗਾਈਆ। ਫੇਰ ਕੀਤਾ ਧਿਆਨ, ਦੋ ਜਹਾਨਾਂ ਪਰੇ ਖੋਜ ਖੁਜਾਈਆ । ਫੇਰ ਬੋਲਿਆ ਬਿਨਾ ਜ਼ਬਾਨ, ਸ਼ਬਦ ਦਾ ਸ਼ਬਦ ਦਿਤਾ ਸੁਣਾਈਆ। ਐ ਬਲ ਤੇਰੀ ਧਾਰ ਵਿਚ ਮੈਂ ਆਇਆ ਤੇ ਸਤਿਜੁਗ ਦਾ ਅੰਤ ਕਰਾਨ, ਕਰਨੀ ਦਾ ਕਰਤਾ ਹੋ ਕੇ ਦਿਆਂ ਦ੍ਰਿੜਾਈਆ। ਤ੍ਰੇਤੇ ਵਾਸਤੇ ਆਉਣਾ ਰਾਮ, ਰਾਮ ਦੀ ਰਾਮ ਪਾਏ ਦੁਹਾਈਆ । ਫੇਰ ਆ ਜਾਣਾ ਕ੍ਰਿਸ਼ਨ ਕਾਹਨ, ਘਨਈਆ ਹੋ ਕੇ ਖੇਲ ਖਿਲਾਈਆ। ਫੇਰ ਪੈਗ਼ੰਬਰਾਂ ਨੂੰ ਦੇਣਾ ਪੈਗ਼ਾਮ, ਸੰਦੇਸ਼ੇ ਧੁਰ ਸੁਣਾਈਆ । ਫੇਰ ਨਾਨਕ ਨੂੰ ਦੇ ਕੇ ਸਤਿਨਾਮ, ਮੰਤਰ ਦੇਣਾ ਜਣਾਈਆ। ਗੋਬਿੰਦ ਨੂੰ ਵਾਹਿਗੁਰੂ ਦੀ ਫ਼ਤਿਹ ਦਾ ਡੰਕਾ ਦੇਣਾ ਵਿਚ ਜਹਾਨ, ਜੋ ਬਿਨ ਹੱਥਾਂ ਜਾਏ ਖੜਕਾਈਆ। ਸਚ ਪੁਛੇਂ ਜਦੋਂ ਸਾਰੇ

ਹੀ ਲੰਘ ਗਏ ਫੇਰ ਆਪ ਹੋ ਕੇ ਆਵਾਂ ਭਗਵਾਨ, ਭਗਤਾਂ ਦਾ ਮੇਲਾ ਸਹਿਜ ਸੁਭਾਈ ਲਵਾਂ ਕਰਾਈਆ। ਉਸ ਨੂੰ ਸਕੇ ਕੋਈ ਨਾ ਜਾਣ, ਜੋ ਜਾਣੀ ਜਾਨਣਹਾਰ ਇਕੋ ਧੁਰ ਦਾ ਮਾਹੀਆ। ਜਿਸ ਦੀ ਅੱਖਰ ਕਰ ਨਾ ਸਕਣ ਕਲਿਆਣ, ਕਲਮੇ ਸਮਝ ਨਾ ਕੋਇ ਸਮਝਾਈਆ। ਉਸ ਵੇਲੇ ਮੇਰਾ ਐਸਾ ਹੋਣਾ ਵਿਧਾਨ, ਜਿਸ ਨੂੰ ਜਗਤ ਵਿਦਿਆ ਸਮਝ ਸਕੇ ਕੋਇ ਨਾ ਰਾਈਆ। ਐਸਾ ਹੋਣਾ ਫ਼ਰਮਾਨ, ਜੋ ਬਿਨਾ ਅੱਖਰਾਂ ਤੋਂ ਬਿਨਾ ਵਿਦਿਆ ਤੋਂ ਦਿਆਂ ਦ੍ਰਿੜਾਈਆ। ਪਰ ਉਸ ਨੂੰ ਮੇਰੀ ਕਿਰਪਾ ਤੋਂ ਬਗ਼ੈਰ ਕੋਈ ਨਹੀਂ ਕਰੇਗਾ ਪਰਵਾਨ, ਪਰਵਾਨਾ ਹੱਥ ਨਾ ਕਿਸੇ ਫੜਾਈਆ। ਝਟ ਬਲ ਚਰਨੀ ਡਿੱਗਾ ਆਣ, ਚਰਨਾਂ ਉਤੇ ਸੀਸ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਬਲ ਕਿਹਾ ਮੇਰੇ ਸਾਹਿਬ ਸੁਆਮੀਆਂ, ਸਾਜਣ ਸਾਚੇ ਮੀਤ। ਮੇਰੇ ਅੰਤਸ਼ਕਰਨ ਦੇ ਅੰਤਰਜਾਮੀਆ, ਤੇਰੀ ਵੇਖਾਂ ਅਗੰਮੜੀ ਰੀਤ। ਧੁਰ ਦੇ ਸ਼ਬਦ ਦੇ ਨਾਮ ਦੇ ਬਾਨੀਆ, ਮੈਨੂੰ ਕਰ ਦੇ ਠਾਂਡਾ ਸੀਤ। ਇਹ ਸਭ ਤੇਰੀਆਂ ਖਾਣੀਆਂ ਪਕਾਣੀਆਂ, ਜੁਗ ਜੁਗ ਦੀ ਚਲੀ ਰੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਤ੍ਰੈਗੁਣ ਅਤੀਤ। ਬਾਵਨ ਕਿਹਾ, ਬਲ, ਪਹਿਲੋਂ ਆਪਣਾ ਪੂਰਾ ਕਰ ਇਕ਼ਰਾਰ, ਕਰਮਾਂ ਢਾਈ ਮੰਗ ਮੰਗਾਈਆ। ਬਲ ਨੇ ਮੁਖ ਚੋਂ ਬਚਨ ਦਿਤਾ ਉਚਾਰ, ਖ਼ੁਸ਼ੀ ਨਾਲ ਸੁਣਾਈਆ। ਬਲਖ ਦੀ ਧਰਤੀ ਕਰਨ ਲੱਗੀ ਪੁਕਾਰ, ਤੂੰ ਹੀ ਤੂੰ ਹੀ ਤੇਰੀ ਵਡ ਵਡਿਆਈਆ। ਝਟ ਬਾਵਨ ਨੇ ਕੀਤਾ ਆਕਾਰ, ਆਪਣਾ ਆਪ ਬਦਲਾਈਆ। ਪਹਿਲਾ ਕ਼ਦਮ ਚੁਕਿਆ ਡੋਵਰ ਰਖਿਆ ਜਿਸ ਦੀ ਗ੍ਰੰਥ ਸ਼ਾਸਤਰ ਪਾਇਨ ਨਾ ਸਾਰ, ਗਰੜ ਪੁਰਾਨ ਦਏ ਗਵਾਹੀਆ। ਦੂਸਰਾ ਕ਼ਦਮ ਟਰਾਂਨਟੋ ਦੀ ਧਾਰ, ਅਗੇ ਲੇਖਾ ਸਮਝ ਕਿਛ ਨਾ ਆਈਆ। ਪਤਾ ਨਹੀਂ ਕਿਹੜਾ ਰੂਪ ਬਣਾ ਕੇ ਵਖਾ ਦਿਤਾ ਬਲ ਨੂੰ ਜਿਸ ਵਿਚ ਕਈ ਕੋਟ ਛੁਪ ਗਏ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸਾਰੇ ਚਰਨੀ ਡਿਗ ਡਿਗ ਸੀਸ ਨਿਵਾਈਆ। ਓਸ ਫੜ ਕੇ ਕ਼ਦਮ ਕੀਤੀ ਪੁਕਾਰ, ਪੁਨਹ ਪੁਨਹ ਪੁਨਹ ਸੀਸ ਨਿਵਾਈਆ। ਝਟ ਬਾਵਨ ਨੇ ਆਪਣਾ ਆਪ ਸੰਕੋਚ ਲਿਆ ਤੇ ਆ ਗਿਆ ਗਿਠਮੁਠ ਦਾ ਰੂਪ ਬਣਾ ਕੇ ਫੇਰ ਦੂਜੀ ਵਾਰ, ਦੋਹਰੀ ਆਪਣੀ ਖੇਲ ਖਿਲਾਈਆ। ਨਾਲੇ ਹਸ ਕੇ ਕਿਹਾ, ਐ ਬਲ, ਪ੍ਰਭੂ ਦਾ ਲਹਿਣਾ ਦੇਣਾ ਸਦਾ ਜੁਗ ਚਾਰ, ਜੁਗ ਚੌਕੜੀ ਖੇਲ ਚਲਿਆ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਵੇ ਆਪਣੀ ਧਾਰ, ਧਰਨੀ ਧਰਤ ਧਵਲ ਧੌਲ ਆਪਣਾ ਫੇਰਾ ਪਾਈਆ। ਤੇਰੇ ਪਿਆਰ ਵਿਚ ਨਾਮ ਕਲਮੇ ਦਏ ਉਚਾਰ, ਸੋਹਣੇ ਢੋਲੇ ਸੋਹਲੇ ਰਾਗ ਸੁਣਾਈਆ। ਰਾਗ ਨਾਦ ਉਸ ਦਾ ਕਰਨ ਇਜ਼ਹਾਰ, ਆਪ ਆਪਣੀ ਸੁਰ ਬਣਾਈਆ। ਪਰ ਤੈਨੂੰ ਸਚ ਦੱਸਾਂ ਜਿਸ ਵੇਲੇ ਬਣ ਕੇ ਆਇਆ ਕਲ ਕਲਕੀ ਅਵਤਾਰ, ਨਿਹਕਲੰਕ ਆਪਣੀ ਕਲ ਪਰਗਟਾਈਆ। ਅਮਾਮ ਅਮਾਮਾ ਨੂਰ ਉਜਿਆਰ, ਜੋਤੀ ਜਾਤਾ ਨੂਰ ਅਲਾਹੀਆ। ਪਹਿਲੋਂ ਉਨ ਵੱਡਾ ਹੋਣਾ ਤੇ ਫੇਰ ਏਡਾ ਛੋਟਾ ਬਣਨਾ ਕਿ ਲਭਣਾ ਨਹੀਂ ਵਿਚ ਕਿਸੇ ਸੰਸਾਰ, ਜਗ ਨੇਤਰ ਵੇਖਣ ਕੋਈ ਨਾ ਪਾਈਆ। ਜਿਹੜਾ ਮੈਂ ਤੈਨੂੰ ਪਹਿਲੋਂ ਦੱਸਿਆ ਗੋਬਿੰਦ ਦਾ ਓਹ ਬਣਨਾ ਮਿਤਰ ਮੁਰਾਰ, ਮਾਛੂਵਾੜੇ ਦੀ ਸੇਜ ਹੰਢਾਈਆ। ਫੇਰ ਦੋਬਾਰਾ ਹੋਵੇ ਜ਼ਾਹਰ, ਸੰਬਲ ਆਪਣੀ ਕਲ ਵਰਤਾਈਆ। ਗੋਬਿੰਦ ਸ਼ਬਦ ਗੁਰੂ ਤੇ ਜੋਤ ਦਾ ਜੋਤ ਹੋਵੇ ਉਜਿਆਰ, ਜੋਤੀ ਜਾਤਾ ਸੋਭਾ ਪਾਈਆ। ਆਪਣਾ ਹੁਕਮ ਕਰੇ ਸਭ ਤੋਂ ਬਾਹਰ, ਜਿਸ ਦਾ ਅੱਖਰ ਅੱਖਰ ਸਮਝੇ ਨਾ ਕੋਇ ਸਮਝਾਈਆ। ਝਟ ਬਲ ਨੇ ਧਿਆਨ ਧਰ ਕੇ ਅੰਦਰ ਕੀਤੀ ਪੁਕਾਰ, ਆਪਣਾ

ਸਵਾਸ ਮਸਤਕ ਤੋਂ ਉਪਰ ਲਿਆ ਖਿਚਾਈਆ। ਸਵਾ ਗਿਠ ਦੇ ਵਿਚ ਕਰਕੇ ਉਜਿਆਰ, ਅਗੇ ਪਿਛੇ ਵੇਖ ਵਖਾਈਆ। ਮਾਰੂ ਡੰਡ ਨੂੰ ਕਿਹਾ ਤੇਰਾ ਵੀ ਨਹੀਂ ਕੋਈ ਵਿਹਾਰ, ਤੇਰਾ ਸੰਗ ਨਾ ਕੋਇ ਚਤੁਰਾਈਆ। ਦਸਮ ਦੁਆਰੀ ਨੂੰ ਕਿਹਾ ਓਹ ਤੂੰ ਵੀ ਅਧਵਿਚਕਾਰ, ਬੈਠੀ ਆਸਣ ਲਾਈਆ। ਮੇਰਾ ਮਹਿਬੂਬ ਮੇਰਾ ਸੁਆਮੀ ਮਾਲਕ ਬੈਠਾ ਆਪਣੇ ਸਚੇ ਦਰੇ ਦਰਬਾਰ, ਸਚਖੰਡ ਸਾਚੇ ਸੋਭਾ ਪਾਈਆ। ਝਟ ਪ੍ਰੇਮ ਵਿਚ ਬਿਨਾ ਨੇਤਰਾਂ ਤੋਂ ਨਿਗਾਹ ਲਈ ਮਾਰ, ਬਿਨਾ ਅੱਖੀਆਂ ਦਰਸ਼ਨ ਪਾਈਆ। ਬਿਨਾ ਰਸਨਾ ਤੋਂ ਸੁਣੀ ਸ਼ਬਦ ਦੀ ਧਾਰ, ਅਣਸੁਣਤ ਦਿਤੀ ਦ੍ਰਿੜਾਈਆ। ਓਏ ਬਲ, ਹੁਣ ਮੈਂ ਤੇਰੇ ਆਇਆ ਇਕ ਦੇ ਦੁਆਰ, ਤੇਰੇ ਦੁਆਰ ਨੂੰ ਦਵਾਂ ਵਡਿਆਈਆ । ਪਰ ਕਲਜੁਗ ਵਿਚ ਜਿਸ ਵੇਲੇ ਸਤਿ ਧਰਮ ਤੋਂ ਦੂਰ ਹੋ ਗਿਆ ਸੰਸਾਰ, ਅਵਤਾਰ ਪੈਗ਼ੰਬਰਾਂ ਗੁਰੂਆਂ ਮੇਰੇ ਸ਼ਬਦ ਨਾਮ ਦਾ ਰੰਗ ਨਾ ਕੋਇ ਚੜ੍ਹਾਈਆ । ਉਸ ਵੇਲੇ ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਹੋਵਾਂ ਜ਼ਾਹਰ, ਜ਼ਾਹਰ ਹੋ ਕੇ ਆਪਣਾ ਖੇਲ ਖਿਲਾਈਆ । ਚਾਰ ਜੁਗ ਦੇ ਨਹੀਂ ਨੌਂ ਸੌ ਚੁਰਾਨਮੇ ਚੌਕੜੀ ਜੁਗ ਜਨਮ ਦੇ ਵਿਛੜੇ ਇਕੱਠੇ ਕਰ ਲਵਾਂ ਏਕਾ ਵਾਰ, ਏਹ ਮੇਰੀ ਬੇਪਰਵਾਹੀਆ । ਮੈਂ ਕੋਈ ਸ਼ਾਸਤਰ ਤੇ ਸਿਮਰਤ ਤੇ ਵੇਦ ਪੁਰਾਨਾਂ ਦਾ ਦੱਸਣਾ ਨਹੀਂ ਵਿਵਹਾਰ, ਰਸਨਾ ਜਿਹਵਾ ਨਾ ਕੋਈ ਕਰਾਂ ਪੜ੍ਹਾਈਆ। ਜਿਸ ਨੂੰ ਚਾਹਵਾਂਗਾ ਓਸੇ ਨੂੰ ਦੇਵਾਂਗਾ ਤਾਰ, ਇਹ ਮੇਰੀ ਬੇਪਰਵਾਹੀਆ। ਕਿਉਂ ਮੈਂ ਮਾਲਕ ਖ਼ਾਲਕ ਦੋ ਜਹਾਨਾਂ ਦਾ ਮੁਖ਼ਤਿਆਰ, ਮੁਖ਼ਤਾਰ ਸਭ ਕੁਛ ਆਪਣੇ ਹੁਕਮ ਵਿਚ ਚਲਾਈਆ। ਬਲ ਕਿਹਾ ਪ੍ਰਭੂ ਮੈਂ ਤੇਰੀ ਭਗਤੀ ਦਾ ਆਪਣੇ ਅੰਦਰ ਭਰਿਆ ਭੰਡਾਰ, ਦਿਵਸ ਰੈਣ ਤੇਰੇ ਢੋਲੇ ਗਾਈਆ। ਨੌ ਖੰਡ ਪ੍ਰਿਥਮੀ ਤੇਰੇ ਚਰਨਾਂ ਉਤੋਂ ਦਿਤੀ ਵਾਰ, ਭੇਟਾ ਤੇਰੇ ਅਗੇ ਟਿਕਾਈਆ। ਭਗਤ ਬਣਨਾ ਬੜਾ ਦੁਸ਼ਵਾਰ, ਬਿਨ ਭਗਤੀਉਂ ਕੋਈ ਪ੍ਰਭੂ ਨੂੰ ਮਿਲਣ ਕਦੇ ਨਾ ਪਾਈਆ। ਝਟ ਬਾਵਨ ਕਿਹਾ ਓ ਬਲ ਜਿਸ ਨੇ ਮੇਰਾ ਰੂਪ ਬਣਾਇਆ ਸਾਕਾਰ, ਤੇ ਤਤਾਂ ਖੇਲ ਖਿਲਾਈਆ। ਓਹ ਸ਼ਹਿਨਸ਼ਾਹ ਸਭ ਦਾ ਸਿਕਦਾਰ, ਪਾਤਸ਼ਾਹ ਅਗੰਮ ਅਥਾਹੀਆ। ਜਦੋਂ ਚਾਹਵੇ ਜਿਸ ਨੂੰ ਚਾਹਵੇ ਬਿਨਾ ਭਗਤੀਉਂ ਲਾ ਦੇਵੇ ਪਾਰ, ਪਰਮ ਪੁਰਖ ਆਪਣੇ ਰੰਗ ਰੰਗਾਈਆ। ਓਹਦੇ ਚਰਨਾਂ ਦੀ ਧੂੜ ਤੇ ਸਚਖੰਡ ਦਾ ਦੁਆਰ, ਦੋਵੇਂ ਇਕੋ ਰੂਪ ਦਏ ਵਖਾਈਆ। ਬਾਵਨ ਫੇਰ ਵੇਖਿਆ ਓ ਬਲ, ਬੇਸ਼ਕ ਓਸ ਵੇਲੇ ਕਲਜੁਗ ਨੇ ਕਰਨਾ ਧੂੰਆਂਧਾਰ, ਧੁਰ ਦੇ ਹੁਕਮ ਵਿਚ ਕਲਜੁਗ ਸੇਵ ਕਮਾਈਆ। ਫਿਰ ਵੀ ਭਗਤ ਸੁਹੇਲਾ ਹੋ ਕੇ ਫੜ ਬਾਹੋਂ ਲਵਾਂ ਉਬਾਰ, ਕੋਝਿਆਂ ਕਮਲਿਆਂ ਆਪਣੇ ਗਲੇ ਲਗਾਈਆ। ਪਰ ਇਕ ਗੱਲ ਯਾਦ ਰਖੀਂ ਇਹ ਵਕ਼ਤ ਓਦੋਂ ਸੁਹਾਉਣਾ ਹੋਵੇਗਾ, ਜਦੋਂ ਨਾਮੇ ਦੀ ਧਾਰ ਦਾ ਬਣੇਗਾ ਭਗਤ ਦੁਆਰ, ਜਿਸ ਦੀ ਸੱਤਰ ਬਹੱਤਰ ਚੁਹੱਤਰ ਤੇ ਪੰਜ ਪੰਜ ਦੇਣ ਗਵਾਹੀਆ। ਇਹਨਾਂ ਅੱਖਰਾਂ ਦਾ ਚਾਰ ਜੁਗ ਦੇ ਸ਼ਾਸਤਰ ਕਰ ਨਹੀਂ ਸਕਦੇ ਵਿਸਥਾਰ, ਜਗਤ ਦੇ ਵਿਦਿਆ ਵਾਲੇ ਭੇਵ ਨਾ ਕੋਇ ਪਾਈਆ। ਪਰ ਯਾਦ ਰਖੀਂ ਬਲ ਨੌ ਸੌ ਚਰਾਨਵੇ ਚੌਕੜੀ ਜੁਗ ਪ੍ਰਭੂ ਦੇ ਨਾਮ ਦੇ ਡੰਕ ਵਜਦੇ ਰਹੇ ਸੰਸਾਰ, ਓਸੇ ਦੇ ਗੁਣ ਗਾਈਆ। ਪਰ ਕਲਜੁਗ ਅੰਤ ਭਗਤਾਂ ਦਾ ਐਸਾ ਬਣਨਾ ਮੀਤ ਮੁਰਾਰ, ਮਿਤਰ ਪਿਆਰਾ ਹੋ ਕੇ ਆਪਣੀ ਗੋਦ ਟਿਕਾਈਆ। ਆਪ ਭਾਵੇਂ ਮਾਤਲੋਕ ਵਿਚ ਕੁਛ ਕਰੇ ਪਰ ਭਗਤਾਂ ਨੂੰ ਜ਼ਰੂਰ ਸਚਖੰਡ ਲਿਆਵੇਗਾ ਆਪਣੀ ਗੋਦ ਉਠਾਲ, ਬਿਨਾ ਲੱਤਾਂ ਬਾਹਵਾਂ ਤੋਂ ਭੱਜੇ ਵਾਹੋ ਦਾਹੀਆ। ਪਰ ਓਹ ਵਕ਼ਤ ਯਾਦ ਰਖੀਂ ਓਹ ਲੇਖਾ ਓਦੋਂ ਮੁਕਣਾ ਜਿਸ ਵੇਲੇ ਸੰਮਤ ਸ਼ਹਿਨਸ਼ਾਹੀ ਇਕ ਇਕ ਨੂੰ ਮਿਲਾ ਕੇ ਤੇ ਆਉਂਣਾ ਗਿਆਰਾਂ ਦਾ ਸਾਲ, ਸਾਲ ਬਸਾਲਾ ਆਪਣੀ ਖੇਲ ਖਿਲਾਈਆ। ਕਿਉਂ ਪ੍ਰਭੂ ਦੇ ਭਗਤ ਤੇ ਪ੍ਰਭੂ ਦੇ ਲਾਲ, ਤੇ ਲਾਲਨ ਹੋ ਕੇ

ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਛੱਬੀ ਪੋਹ ਕਹੇ ਬਾਵਨ ਨੇ ਬਲ ਨੂੰ ਵਰ ਦਿਤੇ ਅਤੁਟ, ਬਿਨਾ ਲੇਖ ਲੇਖਣੀ ਦਿਤੀ ਵਡਿਆਈਆ। ਸ਼ਬਦ ਸੁਣਾਏ ਬਿਨਾ ਬੁੱਲਾਂ ਬੁਟ, ਜੇਹਵਾ ਰਸਨਾ ਨਾ ਕੋਇ ਹਲਾਈਆ। ਲੇਖ ਲਿਖੇ ਬਿਨਾ ਕ਼ਲਮ ਸ਼ਾਹੀ ਤੇ ਉਂਗਲਾਂ ਹੱਥਾਂ ਗੁਟ, ਲਾਲ ਰੰਗ ਦਿਤਾ ਚੜ੍ਹਾਈਆ। ਨਾਲੇ ਇਸ਼ਾਰਾ ਕੀਤਾ ਭਗਤ ਭਗਵਾਨ ਪ੍ਰੀਤੀ ਕਦੇ ਨਾ ਜਾਵੇ ਟੁਟ, ਟੁਟਿਆਂ ਆਪਣੀ ਗੰਢ ਪੁਆਈਆ। ਆਤਮ ਪਰਮਾਤਮ ਨਾਤਾ ਕਦੇ ਨਾ ਜਾਵੇ ਛੁਟ, ਛੁਟਕੀ ਲਿਵ ਫੇਰ ਲਏ ਲਗਾਈਆ। ਪਰ ਇਕ ਪ੍ਰਭੂ ਵਿਚ ਵੱਡਾ ਗੁਣ, ਜਦੋਂ ਚਾਹੇ ਲੋਕਮਾਤ ਦੇ ਬੂਟੇ ਪੁੱਟ, ਤੇ ਸਚਖੰਡ ਆਪਣੇ ਦਰ ਲਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਆਪਣਾ ਹੁਕਮ ਵਰਤਾਈਆ। ਛੱਬੀ ਪੋਹ ਕਹੇ ਔਹ ਵੇਖੋ ਗੁਰੂ ਅਵਤਾਰ ਪੈਗ਼ੰਬਰ ਕਿੱਡੇ ਸੋਹਣੇ ਬੈਠੇ ਅਸਥਾਨ, ਆਪਣਾ ਆਸਣ ਲਾਈਆ। ਨਾਲੇ ਨੂਰ ਨਾਲੇ ਜੋਤ ਨਾਲੇ ਪਰਕਾਸ਼ ਨਾਲੇ ਸਤਿ ਸਰੂਪ ਭਗਵਾਨ, ਭਗਵਨ ਵਿਚ ਸਮਾਈਆ। ਨਾਲੇ ਦਾਤੇ ਨਾਲੇ ਭਿਖਾਰੀ ਨਾਲੇ ਮੰਗਤੇ ਨਾਲੇ ਮੰਗਣ ਦਾਨ, ਆਪਣੀ ਝੋਲੀ ਡਾਹੀਆ। ਨਾਲੇ ਵੇਖਣ ਜ਼ਿਮੀਂ ਅਸਮਾਨ, ਦੋ ਜਹਾਨਾਂ ਰਾਹ ਤਕਾਈਆ। ਨਾਲੇ ਤਕਣ ਆਪਣੇ ਫ਼ਰਮਾਨ, ਜੋ ਭਵਿਖਤਾਂ ਵਿਚ ਆਏ ਲਿਖਾਈਆ। ਨਾਲੇ ਸੁਣਾਉਣ ਸੀਤਾ ਰਾਮ, ਕੀ ਰਮਈਆ ਕਰੇ ਧੁਰਦਰਗਾਹੀਆ। ਨਾਲ ਸੰਦੇਸ਼ੇ ਦੇਵਣ ਕਾਹਨ, ਕਾਹਨ ਤੇਰੇ ਕਾਹਨ ਦੀ ਕੀ ਵਡਿਆਈਆ। ਪੈਗ਼ੰਬਰ ਕਹਿਣ ਸਾਡਾ ਅਮਾਮ, ਜਲਵਾਗਰ ਨੂਰ ਅਲਾਹੀਆ। ਗੁਰੂ ਗੁਰਦੇਵ ਕਹਿਣ ਅਸੀਂ ਓਸੇ ਦੇ ਰੂਪ ਵਿਚੋਂ ਹੋਏ ਪਰਧਾਨ, ਜਿਸ ਨੇ ਮਾਤਲੋਕ ਦਿਤੀ ਵਡਿਆਈਆ। ਜਿਸ ਦਾ ਸੰਦੇਸ਼ਾ ਸੁਣਿਆ ਬਿਨਾ ਕਾਨ, ਅਨਾਦੀ ਧੁਨ ਵਿਚ ਸ਼ਨਵਾਈਆ। ਓਹ ਸ਼ਾਹੋ ਭੂਪ ਅੰਤ ਆਵੇ ਸੁਲਤਾਨ, ਮਾਲਕ ਧੁਰਦਰਗਾਹੀਆ। ਜਿਸ ਨੂੰ ਸਾਰੇ ਕਰਨ ਪਰਵਾਨ, ਸਿਰ ਸਕੇ ਨਾ ਕੋਇ ਉਠਾਈਆ। ਸਾਨੂੰ ਇਉਂ ਜਾਪਦਾ ਸਭ ਨੂੰ ਓਹ ਮਾਲਕ ਖ਼ਾਲਕ ਵਾਲੀ ਦੋ ਜਹਾਨ, ਦੋਹਰੀ ਆਪਣੀ ਕਲ ਵਰਤਾਈਆ । ਜਿਸ ਨੇ ਆਪਣਾ ਹੁਕਮ ਸੁਣਾਉਣਾ ਬਿਨਾ ਕਾਨ, ਸ਼ਬਦੀ ਸ਼ਬਦ ਸ਼ਬਦ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਛੱਬੀ ਪੋਹ ਕਹੇ ਪ੍ਰਭੂ ਮੇਰਾ ਪੁਰਾਣਾ ਤੇਰੇ ਨਾਲ ਲਹਿਣਾ, ਸਤਿਜੁਗ ਦਏ ਗਵਾਹੀਆ। ਤੈਨੂੰ ਜ਼ਰੂਰ ਪਏਗਾ ਦੇਣਾ, ਮੁਕਰ ਕਦੇ ਨਾ ਜਾਈਆ। ਮੈਂ ਚਾਹੁੰਦਾ ਜੇ ਤੂੰ ਸਤਿਗੁਰ ਹੈਂ ਤੇ ਭਗਤਾਂ ਨੂੰ ਦਰਸ਼ਨ ਦੇਵੀਂ ਦਿਨੇ ਜਾਗਦਿਆਂ ਤੇ ਰਾਤੀਂ ਸੁਤਿਆਂ ਆਪਣੇ ਨੈਣਾਂ, ਸਾਖ਼ਿਆਤ ਨਜ਼ਰੀ ਆਈਆ। ਫੇਰ ਮੈਂ ਚਾਹੁੰਦਾ ਤੂੰ ਇਹਨਾਂ ਦੇ ਅੰਦਰ ਵੜ ਕੇ ਬਹਿਣਾ, ਕਾਇਆ ਮੰਦਰ ਸੋਭਾ ਪਾਈਆ। ਫੇਰ ਮੈਂ ਚਾਹੁੰਦਾ ਇਨ੍ਹਾਂ ਅੰਦਰ ਬਲ ਬਖ਼ਸ਼ ਦੇ ਹਰ ਹਿਰਦੇ ਵਿਚ ਜਿਨ੍ਹਾਂ ਤੇਰਾ ਭਾਣਾ ਸਹਿਣਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਹੋਰ ਕਿਰਪਾ ਕਰ ਦੇ ਆਪਣੇ ਪਿਆਰ ਦਾ ਅੰਤਰ ਨਿਰੰਤਰ ਪਾ ਦੇ ਗਹਿਣਾ, ਦੋ ਜਹਾਨ ਸਕੇ ਨਾ ਕੋਇ ਚੁਰਾਈਆ। ਮਿਹਰਵਾਨ ਹੋ ਜਾ ਏਨ੍ਹਾਂ ਨੂੰ ਲਾੜੀ ਮੌਤ ਨਾ ਖਾਏ ਡੈਣਾ, ਰਾਏ ਧਰਮ ਨਾ ਦਏ ਸਜ਼ਾਈਆ। ਕਿਰਪਾਲੂ ਹੋਰ ਕਿਰਪਾ ਕਰ ਦੇ ਚੁਰਾਸੀ ਵਿਚ ਨਾ ਪਏ ਪੈਣਾ, ਜਮ ਕੀ ਫਾਸੀ ਦੇਣੀ ਕਟਾਈਆ। ਹੋਰ ਮਿਹਰਵਾਨ ਹੋ ਜਾ ਇਹ ਤੇਰੇ ਭਗਤ ਨਹੀਂ ਤਰਫ਼ੈਣਾਂ, ਸੁਤ ਦੁਲਾਰੇ ਤੇਰੇ ਨਜ਼ਰੀ ਆਈਆ। ਛੱਬੀ ਪੋਹ ਕਹੇ ਮੈਂ ਚਾਹੁੰਦਾ ਜਨ ਭਗਤੋ ਜੇ ਭਗਤ ਜੇ ਤੇ ਬਣ ਜਾਓ ਭਾਈ ਭੈਣਾਂ, ਬੁਰੀ ਅੱਖ ਨਾ ਕੋਇ ਉਠਾਈਆ। ਵੇਖ ਲਓ ਤੁਹਾਡੇ ਵੇਂਹਦਿਆਂ ਜਗਤ

ਜਹਾਨ ਕਿਸ ਵਹਿਣ ਵਿਚ ਵਹਿਣਾ, ਅਗੇ ਹੋ ਨਾ ਕੋਇ ਅਟਕਾਈਆ। ਜਗਤ ਜਹਾਨ ਧੁਰ ਦੇ ਹੁਕਮ ਦੇ ਨਾਲ ਖਹਿਣਾ, ਖ਼ਾਲਸ ਨਜ਼ਰ ਕੋਇ ਨਾ ਆਈਆ। ਓਹ ਬਾਲਮੀਕੀ ਯਾਦ ਰੱਖ ਕਿਸ ਤਰੀਕ਼ੇ ਨਾਲ ਲਿਖੀ ਸੀ ਰਮਾਇਣਾ, ਓਹ ਚਮਿਆਰਾ ਕਿਸ ਤਰੀਕ਼ੇ ਨਾਲ ਪ੍ਰਭ ਦੇ ਨਾਲ ਗੰਢ ਪੁਆਈਆ। ਤੁਸੀਂ ਕੇਹਦੇ ਸਾਕ ਕੇਹੜਾ ਤੁਹਾਡਾ ਸੱਜਣ ਕੇਹੜਾ ਤੁਹਾਡਾ ਸੈਣਾ, ਕਿਸ ਦੇ ਨਾਲ ਮਿਲ ਕੇ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਹੁਕਮ ਵਰਤਾਈਆ। ਛੱਬੀ ਪੋਹ ਕਹੇ ਜਨ ਭਗਤੋ ਓਏ ਅਗੇ ਲੜਾਈਆਂ ਝਗੜੇ ਹੁੰਦੇ ਰਹੇ ਤੀਰ ਕਮਾਨਾਂ ਤੇ ਖੰਡੇ, ਜਗਤ ਸ਼ਰਅ ਵਿਚ ਲੜਾਈਆ। ਅਵਤਾਰ ਪੈਗ਼ੰਬਰਾਂ ਨੂੰ ਵੰਡ ਦਿਤੀਆਂ ਵੰਡੇ, ਹਿੱਸੇ ਥੋੜੇ ਥੋੜੇ ਪਾਈਆ । ਨਾਮ ਦੇ ਚੜ੍ਹਾ ਕੇ ਨਿੱਕੇ ਨਿੱਕੇ ਡੰਡੇ, ਪੌੜੀਆਂ ਉਤੇ ਲਮਕਾਈਆ। ਆਪਣੇ ਆਪਣੇ ਧਰਮ ਤੇ ਮਜ਼੍ਹਬ ਦੇ ਝੁਲਾ ਕੇ ਝੰਡੇ, ਦੀਨ ਦੁਨੀ ਗਏ ਵਖਾਈਆ। ਪਰ ਫੇਰ ਵੀ ਪ੍ਰਭ ਨੇ ਸਭ ਨੂੰ ਜਣਾਇਆ ਕਲਜੁਗ ਅੰਤਮ ਆਉਂਣਾ ਕੰਢੇ, ਕੰਢੀ ਘਾਟ ਸਾਰੇ ਬੈਠੇ ਆਸਣ ਲਾਈਆ। ਅੰਤ ਅਖ਼ੀਰ ਇਕੋ ਗਾਉਣਾ ਸਭ ਨੇ ਛੰਦੇ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਪਿਛਲਿਆਂ ਜੁਗ ਪਿਛੇ ਬੜੇ ਲੰਮੇ ਲੰਮੇ ਲੰਘੇ, ਆਪਣਾ ਪੰਧ ਮੁਕਾਈਆ। ਪਰ ਯਾਦ ਰਖਿਓ, ਜਿਸ ਵੇਲੇ ਗੋਬਿੰਦ ਦੀ ਧਾਰ ਬਣੀ ਤੇ ਸ਼ਬਦ ਦੀ ਧਾਰ ਵਿਚੋਂ ਆਵਾਜ਼ ਆਈ, ਗੋਬਿੰਦ, ਦੋ ਇਕ ਦੀ ਧਾਰ ਮੇਰੀ ਇੱਕੀ ਤੇ ਤੇਰੇ ਇੱਕੀ ਹੋਵਣੇ ਕੰਘੇ ਦੇ ਦੰਦੇ, ਦੰਦੀਆਂ ਪੀਹਣ ਵਾਲਾ ਨਜ਼ਰ ਕੋਇ ਨਾ ਆਈਆ। ਜਿੰਨਾਂ ਚਿਰ ਮੈਂ ਦੋਬਾਰਾ ਨਾ ਆਇਆ ਓਨਾਂ ਚਿਰ ਨਿਸ਼ਾਨ ਮਿਟਣਾ ਨਹੀਂ ਤਾਰਾ ਤੇ ਚੰਦੇ, ਚੰਦ ਸਿਤਾਰ ਵੇਖਣ ਰਾਹ ਤਕਾਈਆ। ਉਹ ਖੇਲ ਐਸਾ ਹੋਣਾ ਪ੍ਰਭੂ ਦੇ ਨਾਮ ਉਤੋਂ ਲੜਨੇ ਬੰਦਿਆਂ ਨਾਲ ਬੰਦੇ, ਬੰਦਗੀ ਵਾਲਾ ਰਹਿਣ ਕੋਇ ਨਾ ਪਾਈਆ। ਇਹ ਖੇਲ ਹੋਣੇ ਤੁਹਾਡੇ ਵੇਂਹਦਿਆਂ ਵੇਂਹਦਿਆਂ ਬੜੇ ਅਚੰਭੇ, ਅਚਾਨਕ ਆਪਣਾ ਹੁਕਮ ਦੇਣਾ ਵਰਤਾਈਆ। ਮੁਹੰਮਦ ਨੇ ਆਸ ਰਖੀ ਇਹ ਜਦੋਂ ਸ਼ੁਰੂ ਹੋਵੇ ਤੇ ਹੋਵੇ ਮੇਰੇ ਯਕ ਸ਼ੰਬੇ, ਯਕੇ ਬਾਦ ਦੀਗਰਾ ਹੁਕਮ ਨਾ ਕੋਇ ਸੁਣਾਈਆ। ਪਤਾ ਨਹੀਂ ਭਗਤੋ ਕਿਹੜਾ ਵੇਲਾ ਕੇਹੜੀ ਸੁਲਖਣੀ ਘੜੀ ਤੇ ਤੁਹਾਡਾ ਪ੍ਰਭੂ ਆਪਣਾ ਖੇਲ ਅਰੰਭੇ, ਅਰੰਭਾ ਪਰੀ ਚੌਦਾਂ ਰਤਨਾਂ ਵਾਲੀ ਗਈ ਸਮਝਾਈਆ। ਇਹ ਕੋਈ ਖੇਲ ਤੁਹਾਡਾ ਨਹੀਂ ਭਗਵਾਨ ਦੀ ਧਾਰ ਤੇ ਜਿਸ ਨੇ ਕਰਾਉਣੇ ਦੀਨ ਦੁਨੀ ਦੇ ਦੰਗੇ, ਦਗਿਆਂ ਵਿਚ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਛੱਬੀ ਪੋਹ ਕਹੇ ਓਏ ਨਾਰਦਾ ਤੂੰ ਕਿਉਂ ਲੁਕਿਆ, ਓਹ ਮੇਰੇ ਦੂਰ ਦੂਰ ਬੋਦੀ ਹਿਲਾਈਆ। ਨਾਰਦ ਕਹੇ ਓਏ ਮਿਤਰਾ ਮੈਨੂੰ ਐ ਦਿਸਦਾ ਜਿਵੇਂ ਪਿਛਲਿਆਂ ਦਾ ਪੈਂਡਾ ਮੁਕਿਆ, ਅਗੇ ਰਾਹ ਖੇੜਾ ਨਜ਼ਰ ਕੋਇ ਨਾ ਆਈਆ। ਪ੍ਰਭ ਨੂੰ ਮਿਲਣ ਵਾਸਤੇ ਸਭ ਨੇ ਬਥੇਰਿਆਂ ਲਾਏ ਤੁੱਕਿਆ, ਤੋੜਾ ਲਾ ਕੇ ਗਏ ਸਮਝਾਈਆ। ਪਰ ਬ੍ਰਾਹਮਣ ਕਹਿੰਦਾ ਮੈਂ ਉਹ ਬੁੱਢਾ ਉਹ ਪੁਰਾਣਾ ਪੰਡਾ ਜੇਹੜਾ ਆਦਿ ਜੁਗਾਦਿ ਇਕੋ ਪ੍ਰਭੂ ਨੂੰ ਝੁਕਿਆ, ਦੂਜੇ ਸੀਸ ਨਾ ਕਦੇ ਨਿਵਾਈਆ। ਨਾ ਮੈਂ ਹਰਿਆ ਨਾ ਮੈਂ ਸੁਕਿਆ, ਆਪਣਾ ਆਪ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਇਕ ਵਖਾਈਆ। ਨਾਰਦ ਕਹੇ ਛੱਬੀ ਪੋਹ ਮਿਤਰਾ ਮੈਂ ਸੁਣੀਆਂ ਬੜੀਆਂ ਗੱਲਾਂ, ਦੂਰੋਂ ਦੂਰੋਂ ਧਿਆਨ ਲਗਾਈਆ। ਮੈਂ ਜਾਣਦਾ ਘੜੀ ਘੜੀ ਪਲ ਪਲਾਂ, ਪਲਕਾਂ ਦੇ ਪਿਛੇ ਬੈਠਾ ਵੇਖ ਵਖਾਈਆ। ਜੇਹੜਾ ਫਿਰਦਾ ਜੰਗਲਾਂ ਜੂਹਾਂ ਤੇ ਵਿਚ ਝੱਲਾਂ, ਝੱਲਾ ਹੋ ਕੇ ਭੱਜੇ

ਵਾਹੋ ਦਾਹੀਆ। ਜਿਸ ਨੂੰ ਮੁਹੰਮਦ ਵਰਗਿਆਂ ਰਸੂਲਾਂ ਕਿਹਾ ਅੱਲਾ, ਆਲਮੀਨ ਤੇਰੀ ਬੇਪਰਵਾਹੀਆ। ਮੈਨੂੰ ਏਉਂ ਜਾਪਦਾ ਉਹ ਫੇਰ ਇਕ ਇਕੱਲਾ, ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਜਿਸ ਦਾ ਹੁਕਮ ਵਰਤਣਾ ਜਲਾਂ ਥਲਾਂ, ਮਹੀਅਲ ਆਪਣਾ ਫੇਰਾ ਪਾਈਆ। ਓਹ ਐਉਂ ਜਾਪਦਾ ਜਿਵੇਂ ਆਪਣਿਆਂ ਭਗਤਾਂ ਦਾ ਮੇਟਣ ਆ ਗਿਆ ਸੱਲਾ, ਸਲਲ ਹੋ ਕੇ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਧੁਰਦਰਗਾਹੀਆ। ਨਾਰਦ ਕਹੇ ਭਗਤੋ, ਓ ਮਿਤਰੋ, ਓ ਪਿਆਰਿਓ ਸੱਜਣੋ ਓ ਸੰਗੀਓ ਸਾਥੀਓ ਮੈਂ ਸਚ ਦੱਸਾਂ ਇਹ ਪ੍ਰਭੂ ਬੜਾ ਧੋਖੇਬਾਜ਼, ਜੁਗ ਜੁਗ ਆਪਣੀ ਖੇਲ ਖਿਲਾਈਆ। ਆਪਣੇ ਨਾਮ ਦੀ ਵਡਿਆਈ ਵਾਸਤੇ ਆਪਣੀ ਬਦਲ ਦੇਂਦਾ ਆਵਾਜ਼, ਅੱਖਰਾਂ ਨਾਲ ਅੱਖਰ ਦਏ ਬਦਲਾਈਆ। ਫੇਰ ਨਵੀਂ ਤੋਂ ਨਵੀਂ ਸਾਜਣਾ ਲਏ ਸਾਜ਼, ਇਹ ਇਹਦੀ ਬੇਪਰਵਾਹੀਆ। ਕਦੀ ਸਤਿਜੁਗ ਨੂੰ ਕਦੀ ਤ੍ਰੇਤੇ ਨੂੰ ਕਦੀ ਦੁਆਪਰ ਨੂੰ ਦੇ ਕੇ ਰਾਜ, ਰਈਅਤ ਲੱਖ ਚੁਰਾਸੀ ਸੰਗ ਬਣਾਈਆ। ਕਦੀ ਕਲਜੁਗ ਦੀ ਖੋਲ੍ਹ ਕੇ ਜਾਗ, ਕੂੜੀ ਕਿਰਿਆ ਪੱਲੂ ਦਏ ਫੜਾਈਆ। ਸੋਹਣਾ ਮਾਇਆ ਮਮਤਾ ਮੋਹ ਦਾ ਲਗਾ ਕੇ ਬਾਗ਼, ਕੂੜ ਕੁੜਿਆਰਾ ਬੂਟਾ ਲਾਇਆ ਥਾਉਂ ਥਾਈਂਆ। ਪਰ ਯਾਦ ਰਖਿਓ, ਇਹ ਉਸ ਵਕ਼ਤ ਇਸ਼ਾਰਾ ਹੋਇਆ ਸੀ ਜਿਸ ਵੇਲੇ ਗੋਬਿੰਦ ਨੇ ਪਹਿਲੇ ਦਿਨ ਉਡਾਇਆ ਸੀ ਬਾਜ਼, ਬਾਜ਼ੀ ਦੀਨ ਦੁਨੀ ਉਲਟਾਈਆ। ਓ ਮੇਰੇ ਤੋਂ ਬਾਦ ਆਵੇਗਾ ਮੇਰਾ ਮਹਾਰਾਜ, ਚੌਬੀਸਾ ਧੁਰਦਰਗਾਹੀਆ। ਜਿਸ ਨੇ ਸਭ ਤੋਂ ਲੈਣਾ ਜਵਾਬ, ਬਚਿਆ ਰਹਿਣ ਕੋਇ ਨਾ ਪਾਈਆ। ਜੋ ਪੇਸ਼ੀਨਗੋਈਆਂ ਵਿਚ ਪੈਗ਼ੰਬਰਾਂ ਲਿਆ ਖ਼ੁਆਬ, ਸਭ ਦੇ ਲੇਖੇ ਵੇਖੇ ਥਾਉਂ ਥਾਈਂਆ। ਜਿਸ ਨੂੰ ਜੁਗ ਜੁਗ ਸਾਰਿਆਂ ਕੀਤਾ ਆਦਾਬ, ਸਯਦਿਆਂ ਵਿਚ ਸੀਸ ਨਿਵਾਈਆ। ਓਨ ਇਕ ਗੱਲ ਕਰਨੀ ਬਿਨਾ ਕਿਸੇ ਕਰਨੀ ਤੋਂ ਆਪਣਿਆਂ ਭਗਤਾਂ ਦੀ ਜ਼ਰੂਰ ਕਰਨੀ ਇਮਦਾਦ, ਸਿਰ ਸਿਰ ਆਪਣਾ ਹੱਥ ਟਿਕਾਈਆ। ਨਾਲੇ ਦੁਰਮਤ ਦੇ ਧੋਣੇ ਅੰਦਰੋਂ ਦਾਗ਼, ਪਾਪਾਂ ਕਰੇ ਸਫ਼ਾਈਆ। ਗੁਰਮੁਖਾਂ ਦੇ ਪਿਛੇ ਆਪਣੀ ਖੋਲ੍ਹ ਕੇ ਜਾਗ, ਰਾਤੀ ਸੁਤਿਆਂ ਘਰ ਘਰ ਦਰਸ ਵਖਾਈਆ। ਫੇਰ ਵੱਡੇ ਵੱਡੇ ਕਰਨੇ ਭਾਗ, ਭਾਗਾਂ ਵਾਲੇ ਦੇਣੇ ਬਣਾਈਆ। ਜਗਤ ਦੀਆਂ ਦੀਪ ਮਾਲਾਂ ਨੂੰ ਛਡ ਕੇ ਤੇ ਭਗਤ ਦੁਆਰੇ ਉਤੇ ਜਗਾ ਕੇ ਚਰਾਗ਼, ਓਹ ਨੌ ਸੌ ਚੁਰਾਨਵੇ ਚੌਕੜੀ ਜੁਗ ਦੇ ਵਿਛੜੇ ਹੋਏ ਚਰਾਗ਼ੋ ਤੁਹਾਡੀ ਕਰ ਦੇਣੀ ਰੁਸ਼ਨਾਈਆ। ਤੁਸੀਂ ਬੇਸ਼ਕ ਧਰਮ ਰਾਏ ਦੇ ਅਗੇ ਫਿਰਨਾ ਨਾਲ ਮਜਾਜ, ਆਕੜ ਨਾਲ ਜਾਣਾ ਚਾਈਂ ਚਾਈਂਆ। ਕਹਿਣਾ, ਓਏ ਅਸੀਂ ਨਹੀਂ ਸੰਤ ਅਸੀਂ ਨਹੀਂ ਸਾਧ, ਅਸੀਂ ਨਾਮ ਜਪਣ ਦਾ ਕਲਮੇ ਪੜ੍ਹਨ ਦਾ ਕੋਈ ਨਹੀਂ ਰਖਿਆ ਰਿਵਾਜ, ਅਸੀਂ ਕਿਸੇ ਗ੍ਰੰਥ ਸ਼ਾਸਤਰ ਦੇ ਨਹੀਂ ਮੁਹਤਾਜ, ਸਾਡਾ ਕੋਈ ਨਹੀਂ ਨੁਵਾਬ, ਸਾਡਾ ਇਕੋ ਸ਼ਹਿਨਸ਼ਾਹ ਪਾਤਸ਼ਾਹ, ਜਿਸ ਨੇ ਸਭ ਦੀ ਸਾਜਣਾ ਲਈ ਸਾਜ, ਸਾਜਣ ਹੋ ਕੇ ਮਿਲਿਆ ਧੁਰ ਦਾ ਮਾਹੀਆ। ਓਹ ਆਇਆ ਸਭ ਤੋਂ ਬਾਦ, ਆਪਣਾ ਫੇਰਾ ਪਾਈਆ। ਹੁਣ ਸਾਨੂੰ ਕੀ ਲੋੜ ਤੇ ਕੇਹੜੀ ਪੜ੍ਹੀਏ ਕਿਤਾਬ, ਤੇ ਕੁਤਬਖ਼ਾਨਿਆਂ ਨੂੰ ਫੋਲਣ ਕਾਹਨੂੰ ਜਾਈਆ। ਕਿਉਂ ਇਕੋ ਮਹਿਬੂਬ ਮਿਲਿਆ ਇਕੋ ਸਾਹਿਬ ਮਿਲਿਆ ਜਿਸ ਦਾ ਸਭ ਤੋਂ ਵਖਰਾ ਹਿਸਾਬ, ਲੇਖਾ ਆਪਣੇ ਹੱਥ ਰਖਾਈਆ। ਆਹ ਕਹਿੰਦਾ, ਨਾਰਦ, ਮੈਂ ਛੱਬੀ ਪੋਹ ਬਣਿਆ ਬੁੱਢਾ ਓਏ ਬੜਾ ਪੁਰਾਣਾ ਮੈਂ ਨੌ ਖੰਡ ਵੇਖੇ, ਸੱਤ ਦੀਪ ਵੇਖੇ, ਅਵਤਾਰ ਵੇਖੇ, ਪੈਗ਼ੰਬਰ ਵੇਖੇ, ਭਗਤ ਵੇਖੇ, ਸੰਤ ਵੇਖੇ, ਪੁਰੀ ਵੇਖੇ ਖੇਲ ਵੇਖੇ, ਮੈਂ ਨਹੀਂ ਤਕਿਆ ਕੀ ਖੇਲ ਹੋਣਾ, ਪਰ ਮੇਰੀ ਅੱਜ ਜਾਗ ਖੁਲ੍ਹ ਗਈ, ਅੱਖਾਂ ਖੁਲ੍ਹ ਗਈਆਂ ਤੇ ਮੈਨੂੰ ਨਜ਼ਰ ਆਇਆ ਵਿਚ ਪੰਜਾਬ,

ਜੋ ਪੰਜਾਂ ਤਤਾਂ ਦੇ ਲੇਖੇ ਦਏ ਮੁਕਾਈਆ। ਕਿਉਂ ਜਿਸ ਦਿਨ ਸਤਿਗੁਰ ਨਾਨਕ ਨੇ ਪਹਿਲੇ ਦਿਨ ਵਜਾਈ ਸੀ ਰਬਾਬ, ਤੰਦ ਸਿਤਾਰ ਸਿਤਾਰ ਵਿਚੋਂ ਹਿਲਾਈਆ। ਓਸੇ ਦਾ ਮਰਦਾਨੇ ਨੂੰ ਆਇਆ ਸੀ ਖ਼ੁਆਬ, ਜੋ ਬਗ਼ਦਾਦ ਆਇਆ ਸਮਝਾਈਆ। ਉਸ ਰਬਾਬ ਦੀ ਧਾਰ ਵਿਚ ਹੋਣਾ ਫ਼ਸਾਦ, ਝਗੜਾ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਆਰ ਇਕ ਵਡਿਆਈਆ। ਨਾਰਦ ਕਹੇ ਛੱਬੀ ਪੋਹ, ਭਈ ਕਿੱਡਾ ਸੋਹਣਾ ਦਿਹਾੜਾ ਤੇਰਾ ਚੰਗਾ, ਚੰਗਾ ਨਜ਼ਰੀ ਆਈਆ। ਔਹ ਤਕ ਲੈ ਦੂਰ ਦੁਰਾਡੇ ਜਮਨਾ ਸੁਰਸਤੀ ਗੋਦਾਵਰੀ ਤੇ ਨਾਲ ਖਲੋਤੀ ਗੰਗਾ, ਗਊ ਮਾਤਾ ਹੱਥ ਵਿਚ ਫੜ ਕੇ ਵੇਖਣ ਨੈਣ ਉਠਾਈਆ। ਨਾਲੇ ਸੋਚਣ ਕਿਸ ਬਿਧ ਭਗਤ ਦੁਆਰਾ ਜਾਏ ਲੰਘਾ, ਆਪਣਾ ਕ਼ਦਮ ਉਠਾਈਆ। ਪਰ ਮੈਂ ਪੰਡਤ ਅਗੋਂ ਸਿਰੋਂ ਦਿਸਿਆ ਨੰਗਾ, ਬੋਦੀ ਰਿਹਾ ਹਿਲਾਈਆ। ਫੇਰ ਨਿਗਾਹ ਮਾਰੀ ਇਕ ਸੁਣਾਇਆ ਛੰਦਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਨਾਲੇ ਉਨ੍ਹਾਂ ਨੂੰ ਸਹਿਜ ਨਾਲ ਕਿਹਾ ਕਮਲੀਓ ਜੇ ਬਾਹਰੋਂ ਵੇਖੋਗੀਆਂ ਤੇ ਤਤਾਂ ਵਾਲਾ ਬੰਦਾ, ਅੰਦਰ ਵੇਖੋਗੀਆਂ ਉਹ ਮਾਲਕ ਧੁਰ ਦਾ ਮਾਹੀਆ। ਜਿਸ ਨੂੰ ਸਯਦੇ ਕਰਦੇ ਤਾਰਾ ਚੰਦਾ, ਸੂਰੀਆ ਆਪਣਾ ਆਪ ਛੁਪਾਈਆ। ਜਿਸ ਦਾ ਨੌ ਸੌ ਚੁਰਾਨਵੇ ਚੌਕੜੀ ਦਾ ਸਫ਼ਰ ਲੰਬਾ, ਲਮਹ ਲਮਹ ਲਮਹ ਕਰਕੇ ਦਿਤਾ ਮੁਕਾਈਆ। ਨੀ ਹੁਣ ਹੈਰਾਨ ਹੋ ਜਾਓਗੀਆਂ ਉਸ ਦਾ ਖੇਲ ਬੜਾ ਅਚੰਭਾ, ਹੈਰਾਨੀ ਵਿਚ ਸਭ ਨੂੰ ਰਿਹਾ ਪਾਈਆ। ਤੁਹਾਨੂੰ ਵੇਖੋ ਚੰਗੀ ਤਰਹ ਉਸ ਦੀਆਂ ਹਿਲਦੀਆਂ ਦੋ ਟੰਗਾਂ, ਦੋ ਟੰਗਾਂ ਵਾਲਾ ਹੋ ਕੇ ਦੋ ਜਹਾਨ ਰਿਹਾ ਭਵਾਈਆ। ਇਹ ਉਸ ਬੜਾ ਚੰਗਾ ਸੋਚਿਆ ਢੰਗਾ, ਜੇਹੜਾ ਤਰੀਕ਼ਾ ਚਾਰ ਜੁਗ ਨਾ ਕਿਸੇ ਸਮਝਾਈਆ। ਨਾ ਕੋਈ ਤੀਰ ਨਾ ਕੋਈ ਭੱਥਾ ਨਾ ਕੋਈ ਹੱਥ ਵਿਚ ਫੜੇ ਖੰਡਾ, ਨਾ ਕੋਈ ਫ਼ੌਜ ਤੇ ਲਸ਼ਕਰ ਸ਼ਾਹੀ ਨਜ਼ਰੀ ਆਈਆ। ਮੈਂ ਹੈਰਾਨ ਹੋ ਗਿਆ ਇਕੋ ਬਣਾ ਕੇ ਸੱਤ ਰੰਗ ਦਾ ਡੰਡਾ, ਡੰਡਾਵਤ ਸਭ ਦੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਆਰ ਇਕ ਵਖਾਈਆ। ਗੰਗਾ ਕਹੇ ਸੁਣ ਵੇ ਪੰਡਤਾ ਪਾਂਧਿਆ, ਸਾਡੀ ਇਕ ਅਰਦਾਸ। ਭਗਤ ਦੁਆਰੇ ਔਂਦੇ ਜਾਂਦਿਆਂ, ਤੈਨੂੰ ਦਈਏ ਸ਼ਾਬਾਸ। ਬਿਨ ਰਸਨਾ ਪੀਂਦਿਆ ਖਾਂਦਿਆ, ਜੀਵਤ ਬਿਨਾ ਸਵਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੋਹਣਿਆ ਤੂੰ ਆ ਜਾ ਸਾਡੇ ਪਾਸ। ਝਟ ਨਾਰਦ ਕਹੇ ਮੈਂ ਬੋਦੀ ਰਿਹਾ ਸਵਾਰ, ਮੱਥੇ ਤਿਊੜੀ ਨਾ ਕੋਇ ਰਖਾਈਆ। ਨੀ ਮੈਂ ਪੁਜਿਆ ਭਗਤ ਦੁਆਰ, ਆਪਣਾ ਪੰਧ ਮੁਕਾਈਆ। ਇਕੋ ਮੰਨਿਆ ਧੁਰ ਦਾ ਯਾਰ, ਜੋ ਨੂਰ ਨੁਰਾਨਾ ਨੂਰ ਅਲਾਹੀਆ। ਜੋ ਜੁਗ ਜੁਗ ਖੇਲ ਕਰੇ ਅਪਾਰ, ਅਪਰੰਪਰ ਸੁਆਮੀ ਇਕ ਅਖਵਾਈਆ। ਪਹਿਲੋਂ ਬਾਹਰੋਂ ਉਸ ਨੂੰ ਕਰੋ ਨਿਮਸਕਾਰ, ਡੰਡਾਵਤ ਵਿਚ ਸੀਸ ਝੁਕਾਈਆ। ਫੇਰ ਧੂੜੀ ਲਾਓ ਛਾਰ, ਕਿਉਂ ਚੰਦਨ ਦੇ ਟਿੱਕੇ ਭਗਤ ਸੁਹੇਲੇ ਲਾ ਕੇ ਗਏ ਚਾਈਂ ਚਾਈਂਆ। ਫੇਰ ਬਣੋ ਭਿਖਾਰ, ਖ਼ਾਲੀ ਝੋਲੀਆਂ ਅਗੇ ਡਾਹੀਆ। ਕਿਰਪਾ ਕਰ ਸਾਡੇ ਕਰਤਾਰ, ਕ਼ੁਦਰਤ ਦੇ ਕ਼ਾਦਰ ਧੁਰਦਰਗਾਹੀਆ। ਸਾਡਾ ਕਲਜੁਗ ਦਾ ਲਹਿਣਾ ਦੇਣਾ ਅੰਤਰ ਲੈ ਵਿਚਾਰ, ਵਿਚਰਕੇ ਦਈਏ ਸੁਣਾਈਆ। ਦੀਨ ਦੁਨੀ ਹੋਈ ਵਿਭਚਾਰ, ਕੁਕਰਮਾਂ ਭਰੀ ਲੋਕਾਈਆ। ਸਾਡੇ ਤੀਰਥ ਤਟ ਕਿਨਾਰ ਹੋਏ ਖ਼ੁਆਰ, ਜਗਤ ਰਹੀ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਚਾਰੇ ਜੋੜਨ ਹੱਥ, ਭਗਤੋ ਭਗਤ ਦੁਆਰੇ ਸੀਸ ਨਿਵਾਈਆ।

ਨਾਲੇ ਕਹਿਣ ਪ੍ਰਭੂ ਤੂੰ ਪੁਰਖ ਸਮਰਥ, ਤੇਰੀ ਬੇਪਰਵਾਹੀਆ। ਜਿਸ ਤਰਹ ਤੂੰ ਭਗਤਾਂ ਨੂੰ ਦੇਂਦਾ ਏਂ ਵਥ, ਏਸੇ ਤਰਹ ਸਾਡੀ ਝੋਲੀ ਦੇ ਭਰਾਈਆ। ਕਿਉਂ ਤੂੰ ਬੇਪਰਵਾਹ ਅਗੰਮ ਅਥਾਹ ਤੇਰੇ ਗੋਬਿੰਦ ਗਿਆ ਸਥਰ ਲਥ, ਓਹ ਸੋਹਣੀ ਤੇਰੀ ਸੇਜ ਹੰਢਾਈਆ। ਜੇ ਹੁਣ ਤੂੰ ਕਲਜੁਗ ਅੰਤ ਭਗਤਾਂ ਵਲ ਕੀਤੀ ਆਪਣੀ ਅੱਖ, ਓ ਅੱਖੀਆਂ ਵਾਲਿਆਂ ਨੂੰ ਆਪਣੀਆਂ ਅੱਖੀਆਂ ਵਿਚ ਮਿਲਾਈਆ। ਸਾਨੂੰ ਐਂ ਦਿਸਦਾ ਤੂੰ ਸਭ ਤੋਂ ਨਿਰਾਲਾ ਤੇ ਵਖਰਾ ਏਨ੍ਹਾਂ ਦਾ ਕੀਤਾ ਪੱਖ, ਸਿਰ ਇਹਨਾਂ ਦੇ ਹੱਥ ਟਿਕਾਈਆ। ਏਸੇ ਕਰਕੇ ਛੱਬੀ ਪੋਹ ਦਾ ਦਿਹਾੜਾ ਤੇ ਭਗਤਾਂ ਨਾਲ ਰਿਹਾ ਵਸ, ਭਗਤਾਂ ਤੋਂ ਬਿਨਾ ਦੂਜਾ ਨਜ਼ਰ ਕੋਇ ਨਾ ਆਈਆ। ਏਹ ਭਗਤ ਸੁਹੇਲੇ ਚੰਗੇ ਜਿਨ੍ਹਾਂ ਦਾ ਪ੍ਰਭੂ ਹੋ ਕੇ ਗਾਵੇ ਜਸ, ਸਿਫ਼ਤਾਂ ਦੇ ਢੋਲੇ ਗਾਈਆ। ਮਿਹਰਵਾਨ ਹੋ ਕੇ ਬਿਨਾ ਮੰਗਿਆਂ ਏਹਨਾਂ ਦੇ ਅੰਦਰ ਦੇਵੇ ਰਸ, ਅੰਤਰ ਆਤਮ ਆਪਣਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ । ਗੰਗਾ ਕਹੇ ਨੀ ਜਮਨਾ ਸੁਰਸਤੀ, ਸੁਤੀਓ ਲਉ ਅੰਗੜਾਈਆ। ਨੀ ਗੋਦਾਵਰੀ ਉਹ ਗੋਬਿੰਦ ਦੀ ਧਾਰ ਤਕ ਅਗੰਮੀ ਹਸਤੀ, ਬਿਨ ਨੇਤਰਾਂ ਵੇਖ ਵਖਾਈਆ। ਨਾਰਦ ਕਹੇ ਓ ਚੌਖੱਟੀਓ ਔਹ ਭਗਤਾਂ ਦੀ ਵੇਖੋ ਬਸਤੀ, ਜਿਥੇ ਭਗਤ ਸੁਹੇਲੇ ਆਸਣ ਲਾਈਆ । ਓਥੇ ਵੇਖੋ ਪ੍ਰਭੂ ਦੀ ਧਾਰ ਕਿੱਡੀ ਸਸਤੀ, ਬਿਨਾ ਸਵਾਸਾਂ ਤੇ ਨਾਮਾਂ ਤੋਂ ਝੋਲੀ ਪਾਈਆ। ਇਕੋ ਵਡਿਆਈ ਤੇ ਇਕੋ ਖੇਲ ਜਸ ਦੀ, ਸਿਫ਼ਤਾਂ ਨਾਲ ਸਾਲਾਹੀਆ। ਜਿਨ੍ਹਾਂ ਦੇ ਅੰਤਰ ਨਿਰੰਤਰ ਆਤਮਾ ਪਰਮਾਤਮਾ ਦੇ ਪਿਆਰ ਵਿਚ ਹਸਦੀ, ਬਿਨਾ ਬੁੱਲਾਂ ਤੋਂ ਰਹੀ ਮੁਸਕਰਾਈਆ। ਦੁਨੀਆ ਦੀ ਧਾਰ ਵਿਚ ਨਹੀਂ ਫਸਦੀ, ਦੀਨਾਂ ਮਜ਼੍ਹਬਾਂ ਦਾ ਲੇਖਾ ਰਹੇ ਮੁਕਾਈਆ। ਇਹ ਆਸ਼ਾ ਪੂਰੀ ਹੋਈ ਏਸ ਧਰਤੀ ਉਤੇ ਲਵ ਤੇ ਕੁਸ਼ ਦੀ, ਬਾਲਮੀਕ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇ ਲੇਖੇ ਰਿਹਾ ਮੁਕਾਈਆ। ਨਾਰਦ ਕਹੇ ਛੱਬੀ ਪੋਹ ਕੁਛ ਅਵਤਾਰ ਪੈਗ਼ੰਬਰਾਂ ਗੁਰੂਆਂ ਦੀ ਲੈ ਦਲੀਲ, ਜੋ ਬਿਨਾ ਜ਼ਬਾਨ ਤੋਂ ਦੇਣ ਸੁਣਾਈਆ। ਜਿਨ੍ਹਾਂ ਦੀ ਦਰਗਾਹ ਵਿਚ ਮਨਜ਼ੂਰ ਹੋਈ ਅਪੀਲ, ਜੋ ਆਸਾ ਰਖ ਕੇ ਗਏ ਧੁਰਦਰਗਾਹੀਆ । ਓ ਮਾਲਕ ਜਿਨ੍ਹਾਂ ਦਾ ਛੈਲ ਛਬੀਲ, ਨੂਰ ਨੁਰਾਨਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਅਖਵਾਈਆ। ਵਾਹਵਾ ਵਾਹਵਾ ਵਾਹਵਾ ਆਸ਼ਾ ਔਣ ਲਿਟਦੀਆਂ, ਪੱਲੂ ਗਲ ਵਿਚ ਪਾਈਆ। ਬਿਨ ਹੱਥਾਂ ਤੋਂ ਔਣ ਪਿਟਦੀਆਂ, ਵਾਹਵਾ ਤੇਰੀ ਬੇਪਰਵਾਹੀਆ। ਹੰਝੂ ਅੱਖਾਂ ਦੇ ਵਿਚੋਂ ਸਿਟਦੀਆਂ, ਨੈਣਾਂ ਨੀਰ ਵਹਾਈਆ। ਕਿਉਂ ਓਹ ਵਣਜਾਰੀਆਂ ਸਤਿਗੁਰ ਸ਼ਬਦ ਅਗੰਮੀ ਚਿਟ ਦੀਆਂ, ਜੋ ਚਿੱਟੇ ਉਤੇ ਕਾਲਾ ਰਿਹਾ ਪਾਈਆ । ਹੁਕਮ ਵਿਚ ਕੋਟਨ ਕੋਟ ਜੁਗ ਚੌਕੜੀਆਂ ਟਿਕਦੀਆਂ, ਜੋ ਟਿੱਕੇ ਗੁਰਮੁਖਾਂ ਦੇ ਮਸਤਕ ਰਿਹਾ ਲਗਾਈਆ। ਅਨਕ ਵਾਰ ਭਗਤਾਂ ਦੀਆਂ ਖ਼ਾਹਿਸਾਂ ਉਸ ਦੇ ਪਿਆਰ ਵਿਚ ਵਿਕਦੀਆਂ, ਜਿਸ ਦੀ ਕ਼ੀਮਤ ਕਰਤਾ ਆਪੇ ਪਾਈਆ। ਕੋਟਨ ਕੋਟ ਉਸੇ ਦੇ ਪਿਆਰ ਵਿਚ ਸਿਕਦੀਆਂ, ਆਪਣਾ ਆਪ ਸੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਵਕ਼ਤ ਇਕ ਵਡਿਆਈਆ। ਛੱਬੀ ਪੋਹ ਕਹੇ ਜਨ ਭਗਤੋ ਮੈਨੂੰ ਇਉਂ ਲਗਦਾ ਤੁਸਾਂ ਅੱਜ ਖਾਧੀ ਮਕਈ ਦੀ ਰੋਟੀ, ਦੰਦਾਂ ਦਾਹੜਾਂ ਹੇਠ ਦਬਾਈਆ। ਪਰ ਯਾਦ ਕਰਿਉ ਏਸ ਦੇ ਪਿਛੇ ਤੁਹਾਡਾ ਲਹਿਣਾ ਦੇਣਾ ਮੁਕ ਗਿਆ ਜਨਮ ਕੋਟਨ ਕੋਟੀ, ਕੋਟਨ ਕੋਟੀ ਜਨਮ ਦਾ ਲੇਖਾ ਦਿਤਾ ਮੁਕਾਈਆ। ਤੁਸੀਂ ਫੇਰ ਮਾਤਾ ਗਰਭ

ਵਿਚ ਨਹੀਂ ਬਣਨਾ ਬੋਟੀ, ਰਕਤ ਬੂੰਦ ਜੋੜ ਨਾ ਕੋਇ ਜੁੜਾਈਆ। ਤੁਹਾਡੇ ਅੰਦਰ ਰਹਿਣ ਨਹੀਂ ਦੇਣੀ ਵਾਸਨਾ ਖੋਟੀ, ਖੋਟਿਉਂ ਖਰੇ ਦੇਣਾ ਬਣਾਈਆ। ਉਸ ਜਿਸ ਕਾਰਨ ਤੁਹਾਨੂੰ ਬੰਨ੍ਹਾ ਦਿਤੀ ਲੰਗੋਟੀ, ਧਰਮ ਦੀ ਧਾਰ ਵਿਚ ਦੇਣਾ ਜੁੜਾਈਆ। ਜਿਸ ਪਿਆਰ ਵਿਚ ਹੱਥ ਵਿਚ ਫੜਾ ਦਿਤੀ ਸੋਟੀ, ਬਲਧਾਰੀ ਦੇਣੇ ਵਖਾਈਆ। ਤੁਹਾਨੂੰ ਬਿਨਾ ਭਗਤੀ ਤੋਂ ਚਾੜ੍ਹ ਕੇ ਧੁਰ ਦੀ ਚੋਟੀ, ਓ ਅੰਦਰ ਦੇ ਚੋਟਿਓ ਤੁਹਾਨੂੰ ਆਪਣੇ ਨਾਮ ਦੀ ਚੋਟ ਦੇਣੀ ਲਗਾਈਆ। ਬੇਸ਼ਕ ਤੁਹਾਡੀ ਆਯੂ ਕਲਜੁਗ ਵਿਚ ਬਹੁਤ ਛੋਟੀ, ਹਜ਼ਾਰਾਂ ਬਰਸਾਂ ਤਪੱਸਿਆ ਨਾ ਕੋਇ ਕਮਾਈਆ। ਫਿਰ ਵੀ ਤੁਹਾਨੂੰ ਮਿਲਾ ਕੇ ਆਪਣੀ ਓਸ ਅਗੰਮੀ ਜੋਤੀ, ਜਿਸ ਜੋਤ ਵਿਚੋਂ ਤੁਹਾਡੀ ਜੋਤ ਦਿਤੀ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਭਗਤੋ ਭਗਤ ਦੁਆਰੇ ਆ ਕੇ ਨਾ ਰਹਿਣਾ ਸੁਤੇ, ਸੁੱਤਿਓ ਲਓ ਅੰਗੜਾਈਆ। ਜਿਸ ਨੇ ਭਾਗ ਲਗਾਉਣਾ ਤੁਹਾਡੇ ਕਾਇਆ ਬੁਤੇ, ਬੁਤਖ਼ਾਨਿਆਂ ਕਰੇ ਸਫ਼ਾਈਆ। ਉਸ ਨੂੰ ਅੱਜ ਕਹਿ ਦਿਉ ਜਾਂ ਭਗਤ ਬਣਾ ਲੈ ਜਾ ਆਪਣੇ ਬਣਾ ਪੁਤੇ, ਜਾਂ ਸੁਤ ਦੁਲਾਰੇ ਬਣਾ ਕੇ ਆਪਣੀ ਗੋਦ ਟਿਕਾਈਆ। ਤੁਹਾਡੀ ਆਤਮਾ ਦੀ ਧਾਰ ਏਥੇ ਓਥੇ ਦੋ ਜਗਤ ਵਾਸਨਾ ਕੋਈ ਨਾ ਲੁੱਟੇ, ਪ੍ਰਭੂ ਲੁਟੇਰਿਆ ਲੁਟੇਰਿਆ ਲੁਟੇਰਿਆ ਸਾਨੂੰ ਲੁਟ ਕੇ ਲੈ ਜਾ ਆਪਣੀ ਧੁਰਦਰਗਾਹੀਆ। ਜਿਥੇ ਫੇਰ ਰਾਏ ਧਰਮ ਮੂਲ ਨਾ ਕੁੱਟੇ, ਮਾਰ ਕੁੱਟ ਦਾ ਲੇਖਾ ਰਹੇ ਨਾ ਰਾਈਆ । ਆਵਣ ਜਾਣ ਗੇੜਾ ਚੁੱਕੇ, ਚੁਕੰਨੇ ਹੋ ਕੇ ਸੁਣਨਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦੁਆਰ ਇਕ ਵਡਿਆਈਆ। ਸਤਰੰਗਾ ਕਹੇ ਕੁਛ ਮੇਰੇ ਅੰਦਰ ਵਿਚਾਰਾ, ਜਨ ਭਗਤੋ ਓ ਤੁਹਾਨੂੰ ਦਿਆਂ ਸੁਣਾਈਆ। ਤੁਸੀਂ ਦੱਸੋ ਕੀ ਖੇਲ ਕਰੇ ਕਰਤਾਰਾ, ਕ਼ੁਦਰਤ ਦਾ ਕ਼ਾਦਰ ਕੀ ਆਪਣੀ ਕਾਰ ਕਮਾਈਆ । ਕਿਸ ਬਿਧ ਪਰਗਟ ਹੋ ਗਿਆ ਚਵੀਆਂ ਅਵਤਾਰਾ, ਚੌਬੀਸਾ ਜਗਦੀਸਾ ਆਪਣਾ ਰੂਪ ਬਦਲਾਈਆ। ਜਿਸ ਦਾ ਲਹਿਣਾ ਦੇਣਾ ਨਾਲ ਪੈਗ਼ੰਬਰ ਗੁਰ ਅਵਤਾਰਾ, ਗੁਰੂ ਗੁਰਦੇਵ ਆਪਣਾ ਰੰਗ ਰੰਗਾਈਆ। ਸ਼ਬਦੀ ਸ਼ਬਦ ਦਾ ਲਾ ਕੇ ਨਾਅਰਾ, ਨਰ ਨਰਾਇਣ ਰਿਹਾ ਸੁਣਾਈਆ । ਬਿਨਾ ਤਤਾਂ ਤੋਂ ਹੋ ਕੇ ਜ਼ਾਹਰਾ, ਜ਼ਾਹਰ ਜ਼ਹੂਰ ਆਪਣਾ ਵੇਸ ਵਟਾਈਆ। ਬਿਨਾ ਭਗਤੀਉਂ ਤੁਹਾਨੂੰ ਕਰੇ ਪਿਆਰਾ, ਪ੍ਰੀਤਮ ਹੋ ਕੇ ਆਪਣੀ ਗੋਦ ਟਿਕਾਈਆ। ਪਰ ਤੁਸੀਂ ਸਚ ਦੱਸੋ, ਪ੍ਰਭੂ ਦੇ ਪਿਆਰ ਵਿਚ ਆਤਮਾ ਦੀ ਧਾਰ ਵਿਚ ਧਰਮ ਦੀਆਂ ਬਣੋਗੇ ਨਾਰਾਂ, ਇਸਤਰੀ ਪੁਰਸ਼ ਜਗਤ ਵੰਡ ਨਾ ਕੋਇ ਵੰਡਾਈਆ। ਸਾਰੇ ਭਗਤ ਜਨ ਆਪਣੇ ਆਪਣੇ ਹੱਥ ਵਿਚ ਫੜਨ ਇਕ ਇਕ ਛੁਹਾਰਾ, ਛੋਹਰੋ ਬਾਂਕਿਓ ਆਪਣੇ ਮੁਖ ਨੂੰ ਸਗਨ ਲਉ ਲਗਾਈਆ। ਪਰ ਯਾਦ ਰਖਿਓ ਅੱਜ ਤੋਂ ਵਾਅਦਾ ਤੁਹਾਡੇ ਨਾਲ ਕੌਲ ਇਕ਼ਰਾਰਾ, ਜਿਸ ਨੂੰ ਕੋਈ ਮੇਟ ਨਾ ਸਕੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਤੁਹਾਡੀ ਦੇਣ ਗਵਾਹੀਆ । ਤੁਸੀਂ ਜਦੋਂ ਜਾਉਗੇ ਤੇ ਜਾਉਗੇ ਵਿਚ ਸਚਖੰਡ ਦੁਆਰਾ, ਰਾਹ ਵਿਚ ਨਾ ਕੋਇ ਅਟਕਾਈਆ। ਏਸੇ ਤਰਹ ਤੁਹਾਡੇ ਨਾਲ ਚਲਾਂਗਾ ਤੇ ਤੁਹਾਡੇ ਉਤੇ ਦੇਵਾਂਗਾ ਪਹਿਰਾ, ਆਹ-ਆਹ ਕਰਕੇ ਸਭ ਨੂੰ ਰਿਹਾ ਸੁਣਾਈਆ। ਕਿਉਂ ਮੈਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਖੇਲ ਕੀਤਾ ਅਪਾਰਾ, ਅਪਰੰਪਰ ਹੋ ਕੇ ਆਪਣੀ ਕਾਰ ਦਿਆਂ ਭੁਗਤਾਈਆ। ਮੈਂ ਕੋਈ ਬੰਦਾ ਨਹੀਂ ਇਨਸਾਨ ਨਹੀਂ, ਸ਼ਬਦ ਗੁਰੂ ਤੇ ਗੁਰੂ ਦਾ ਖੇਲ ਅਪਾਰਾ, ਅਪਰੰਪਰ ਹੋ ਕੇ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦਰ ਇਕ ਵਡਿਆਈਆ।

ਛੱਬੀ ਪੋਹ ਕਹੇ ਪ੍ਰਭੂ ਲਾ ਦੇ ਆਪਣੀ ਛਹਿਬਰ, ਸੋਹਣਾ ਰੰਗ ਰੰਗਾਈਆ। ਤੂੰ ਮਿਹਰਵਾਨ ਮਿਹਰਵਾਨ ਮਿਹਰਵਾਨ ਇਕ ਰਹਿਬਰ, ਨੂਰ ਨੁਰਾਨਾ ਨੂਰ ਅਲਾਹੀਆ। ਇਕ ਅੱਖਰ ਇਕ ਵਰਡ ਜਿਹਨੂੰ ਕਹਿ ਦੇਂਦੇ ਆਲਟੂਗੈਦਰ, ਵਾਹਵਾ ਆਲਮੀਨ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਆਪਣਾ ਵਰ, ਵਾਗ ਦੂਜਿਆਂ ਹੱਥ ਨਾ ਕਦੇ ਫੜਾਈਆ। ਸਤਿਗੁਰ ਸ਼ਬਦ ਕਹੇ, ਭਗਤੋ, ਦੂਸਰ ਹੱਥ ਨਾ ਵਾਗ ਫੜਾਵਾਂਗਾ। ਸ਼ਾਹ ਅਸਵਾਰ ਇਕ ਅਖਵਾਵਾਂਗਾ। ਦੋ ਜਹਾਨਾਂ ਬਿਨ ਤਤਾਂ ਅਸਵ ਦੌੜਾਵਾਂਗਾ। ਸ੍ਰੀ ਭਗਵਾਨਾ ਹੋ ਕੇ ਖੇਲ ਖਿਲਾਵਾਂਗਾ। ਨੌਜਵਾਨਾ ਹੋ ਕੇ ਰੰਗ ਰੰਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਵਾਂਗਾ। ਨਾਰਦ ਸਾਰੀਆਂ ਪੁਰਾਣੀਆਂ ਕੱਢੀ ਔਂਦਾ ਚਿੱਠੀਆਂ, ਬਿਨਾ ਚਿੱਠੀ ਰਸੈਣ ਤੋਂ ਪੰਧ ਮੁਕਾਈਆ। ਖ਼ਬਰਾਂ ਦੱਸੀ ਜਾਂਦਾ ਮਿਠੀਆਂ ਮਿਠੀਆਂ, ਬਿਨ ਰਸਨਾ ਢੋਲੇ ਗਾਈਆ। ਸੰਦੇਸ਼ੇ ਦੇਵੇ ਜਿਨ੍ਹਾਂ ਦੀਆਂ ਆਸਾਂ ਇਕ ਪ੍ਰਭੂ ਉਤੇ ਟਿਕੀਆਂ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਉਹਨਾਂ ਦਾ ਰੂਪ ਬਣ ਗਿਆ ਜੋ ਹਾਹੇ ਉਤੇ ਟਿੱਪੀਆਂ, ਹੰ ਬ੍ਰਹਮ ਪਾਰਬ੍ਰਹਮ ਵਿਚ ਸਮਾਈਆ। ਧਾਰਾਂ ਹੋ ਗਈਆਂ ਚਿੱਟੀਆਂ, ਕਾਲਾ ਰੰਗ ਨਾ ਕੋਇ ਰਖਾਈਆ। ਅੰਤ ਉਹਨਾਂ ਨੂੰ ਗਿਣਨੀਆਂ ਨਹੀਂ ਪੈਣੀਆਂ ਗਿੱਟੀਆਂ, ਬਿਨਾ ਸੋਚਣ ਸਮਝਣ ਤੋਂ ਸਚਖੰਡ ਦੁਆਰ ਜਾਣਾ ਚਾਈਂ ਚਾਈਂਆ। ਜਿਨ੍ਹਾਂ ਦੀਆਂ ਸਦਾ ਬਹਾਰਾਂ ਖ਼ੁਸ਼ੀਆਂ ਵਾਲੀਆਂ ਹੋਣੀਆਂ ਮਿਤੀਆਂ, ਦਿਵਸ ਵਾਰ ਵੰਡ ਨਾ ਕੋਇ ਵੰਡਾਈਆ। ਅਜ ਦਾ ਦਿਹਾੜਾ ਤੇ ਅਜ ਦੀਆਂ ਥਿੱਤੀਆਂ, ਤੇ ਅੱਜ ਦੀ ਰੈਣ ਤੁਹਾਡੀ ਦਏ ਗਵਾਹੀਆ। ਭਾਵੇਂ ਜੁਗ ਚੌਕੜੀਆਂ ਪਿਛੇ ਲੰਘ ਗਈਆਂ ਕਿਤੀਆਂ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰ ਇਕ ਸੁਹਾਈਆ। ਸਚ ਦੁਆਰਾ ਕਹੇ ਓ ਪ੍ਰਭੂ ਕੇਹੜੇ ਤੇਰੇ ਭਗਤ, ਭਗਵਨ ਦੇ ਵਖਾਈਆ। ਅਸੀਂ ਤੱਕੀਏ ਵਿਚ ਜਗਤ, ਜਗਜੀਵਨ ਦਾਤੇ ਧਿਆਨ ਲਗਾਈਆ। ਜਿਨ੍ਹਾਂ ਨਾਲ ਤੇਰਾ ਵਾਅਦਾ ਕੌਲ ਇਕ਼ਰਾਰ ਸ਼ਰਤ, ਧੁਰ ਦਾ ਸੰਗ ਬਣਾਈਆ। ਜਿਨ੍ਹਾਂ ਪਿਛੇ ਆਇਉਂ ਪਰਤ, ਪਤਿਪਰਮੇਸ਼ਵਰ ਰੂਪ ਬਦਲਾਈਆ। ਜੋ ਪਰਗਟਾ ਕੇ ਉਪਰ ਧਰਤ, ਧਵਲ ਦਏ ਵਡਿਆਈਆ। ਭਾਗ ਲਗਾ ਕੇ ਵਾਲੀ ਅਰਸ਼, ਅਰਸ਼ੀ ਪ੍ਰੀਤਮ ਖੇਲ ਖਿਲਾਈਆ। ਮਾਣ ਦੇ ਕੇ ਗਿਆਰਾਂ ਸ਼ਹਿਨਸ਼ਾਹੀ ਸੰਮਤ ਬਰਸ, ਬਰਸੀ ਭਗਤਾਂ ਰਿਹਾ ਮਨਾਈਆ। ਮਿਹਰਵਾਨ ਹੋ ਕੇ ਕੀਤਾ ਤਰਸ, ਰਹਿਮਤ ਆਪ ਕਮਾਈਆ। ਜਨਮ ਜਨਮ ਦੀ ਮੇਟੀ ਹਰਸ, ਅਗੇ ਹਵਸ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਦੁਆਰ ਕਹੇ ਮੈਂ ਆਦਿ ਜੁਗਾਦੀ ਮੰਗਤਾ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰੇ ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਪਿਆਰ ਬਖ਼ਸ਼ ਦੇ ਸਾਚੀ ਸੰਗਤਾ, ਸੰਗਲ ਸ਼ਰਅ ਵਾਲਾ ਕਟਾਈਆ। ਗੜ੍ਹ ਤੋੜ ਦੇ ਹਉਮੇ ਹੰਗਤਾ, ਹੰ ਬ੍ਰਹਮ ਦੇ ਜਣਾਈਆ। ਤੂੰ ਬੋਧ ਅਗਾਧਾ ਬੁੱਧੀ ਤੋਂ ਬਾਹਰ ਦਾ ਪੰਡਤਾ, ਨਿਰਅੱਖਰ ਕਰ ਪੜ੍ਹਾਈਆ। ਪਰਕਾਸ਼ ਦੇ ਦੇ ਆਪਣੇ ਨੂਰ ਅਗੰਮੀ ਚੰਨ ਕਾ, ਅੰਧ ਅੰਧੇਰ ਗੁਆਈਆ। ਝਗੜਾ ਰਹੇ ਨਾ ਮਨੂਏ ਮਨ ਕਾ, ਮਮਤਾ ਮੋਹ ਦੇਣਾ ਮਿਟਾਈਆ। ਮਾਰਗ ਦੱਸਣਾ ਆਪਣੇ ਧਰਮ ਕਾ, ਧਰਨੀ ਧਰਤ ਧਵਲ ਸੁਹਾਈਆ । ਅਗਲਾ ਲੇਖਾ ਪਿਛਲਾ ਲੇਖਾ ਵੇਖਣਾ ਭਗਤਾਂ ਜਰਮ ਕਾ, ਜਨਮ ਜਨਮ ਦਾ ਪੰਧ ਮੁਕਾਈਆ। ਝਗੜਾ ਰਹਿਣ ਨਹੀਂ ਦੇਣਾ ਕਾਇਆ ਮਾਟੀ ਚਰਮ ਕਾ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ।

ਪੰਧ ਮੁਕਾ ਦੇ ਵਰਨ ਬਰਨ ਕਾ, ਖੱਤਰੀ ਬ੍ਰਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਏਕਾ ਨਾਮ ਨਿਧਾਨਾ ਤੇਰਾ ਹੋਵੇ ਪੜ੍ਹਨ ਕਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਇਕੋ ਮਾਰਗ ਹੋਵੇ ਤੇਰੇ ਮੰਜ਼ਲ ਚੜ੍ਹਨ ਕਾ, ਅਗੇ ਹੋ ਨਾ ਕੋਇ ਅਟਕਾਈਆ। ਇਕੋ ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਤੇਰਾ ਹੋਵੇ ਸਚਖੰਡ ਵੜਨ ਕਾ, ਉੱਤਰ ਪੂਰਬ ਪੱਛਮ ਦੱਖਣ ਵੰਡ ਨਾ ਕੋਇ ਵੰਡਾਈਆ। ਇਕੋ ਸਹਾਰਾ ਏਕੰਕਾਰਾ ਪਰਵਰਦਿਗਾਰਾ ਤੇਰਾ ਹੋਵੇ ਸਰਨ ਕਾ, ਸਰਨਗਤ ਇਕ ਅਖਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਾਚਾ ਸੰਗੀ ਬਣ ਜਾ ਆਪ, ਪ੍ਰਭ ਆਪਣੀ ਦਇਆ ਕਮਾਈਆ। ਜੁਗ ਜਨਮ ਦਾ ਮੇਟ ਦੇ ਪਾਪ, ਪਤਤ ਪੁਨੀਤ ਦੇ ਕਰਾਈਆ। ਝਗੜਾ ਰਹੇ ਨਾ ਤ੍ਰੈਗੁਣ ਤੀਨੋ ਤਾਪ, ਰਜੋ ਤਮੋ ਸਤੋ ਨਾ ਕੋਇ ਲੜਾਈਆ। ਸਚ ਸੁਆਮੀ ਅੰਤਰਜਾਮੀ ਬਣ ਜਾ ਧੁਰ ਦਾ ਬਾਪ, ਪਿਤਾ ਪੁਰਖ ਅਕਾਲ ਗੋਦ ਉਠਾਈਆ। ਤੁਧ ਬਿਨ ਦੂਜਾ ਦਿਸੇ ਨਾ ਕੋਇ ਲੋਕਮਾਤ, ਮਾਤਰ ਭੂਮੀ ਦਏ ਗਵਾਹੀਆ। ਜਨ ਭਗਤਾਂ ਲੇਖੇ ਲਾਉਣੀ ਅੱਜ ਦੀ ਰਾਤ, ਛੱਬੀ ਪੋਹ ਜਗਤ ਵਡਿਆਈਆ। ਦਿਵਸ ਦਿਵਸ ਦਿਵਸ ਵਧਦੀ ਜਾਏ ਜਮਾਤ, ਸੋਹਣਾ ਸੰਗ ਬਣਾਈਆ। ਤੂੰ ਦਰਸ਼ਨ ਦੇਂਦੇ ਰਹਿਣਾ ਆਪ ਇਕਾਂਤ, ਇਕ ਇਕੱਲੇ ਮਿਲਣਾ ਚਾਈਂ ਚਾਈਂਆ। ਹਰਿਜਨ ਅੰਤਰ ਰਖਣਾ ਸ਼ਾਂਤ, ਅਗਨੀ ਤਤ ਨਾ ਕੋਇ ਤਪਾਈਆ। ਨੌ ਖੰਡ ਪ੍ਰਿਥਮੀ ਆਪਣਾ ਬਣਾਉਣਾ ਪਰਾਂਤ, ਸੱਤਾਂ ਦੀਪਾਂ ਇਕੋ ਗੰਢ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਸਾਹਿਬ ਹੋਣਾ ਸਹਾਈਆ। ਧੁਰ ਦੇ ਸਾਹਿਬ ਹੋਣਾ ਸਹਾਇਕ, ਆਪਣੀ ਦਇਆ ਕਮਾ। ਆਦਿ ਜੁਗਾਦੀ ਧੁਰ ਦੇ ਨਾਇਕ, ਮਿਹਰਵਾਨ ਮਿਹਰਵਾਨ ਮਿਹਰਵਾਂ। ਜਨ ਭਗਤਾਂ ਕਰਨੀ ਹਮਾਇਤ, ਸਿਰ ਸਿਰ ਆਪਣਾ ਹੱਥ ਟਿਕਾ। ਝਗੜਾ ਮੇਟਣਾ ਸ਼ਰਅ ਸ਼ਰਾਇਤ, ਅੰਤਰ ਪਰਦਾ ਦੇਣਾ ਖੁਲ੍ਹਾ। ਸਾਚੇ ਨਾਮ ਦੀ ਕਰਨੀ ਅਨਾਇਤ, ਬਖ਼ਸ਼ਿਸ਼ ਕਰਨੀ ਨੂਰ ਅਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਭ ਦੀ ਕ਼ਬੂਲ ਕਰ ਦੁਆ। ਛੱਬੀ ਪੋਹ ਕਹੇ ਮੈਂ ਆਪਣਾ ਵਕ਼ਤ ਕਰਾਂ ਸੁਹੰਜਣਾ, ਸੋਹਣੀ ਰੁਤ ਸੁਹਾਈਆ। ਕਿਰਪਾ ਕਰ ਮੇਰੇ ਨਿਰੰਜਣਾ, ਨਰ ਨਰਾਇਣ ਤੇਰੀ ਸਰਨਾਈਆ। ਦੀਨ ਦਿਆਲ ਦਰਦ ਦੁਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਜਨ ਭਗਤਾਂ ਨੇਤਰ ਪਾ ਦੇ ਨਾਮ ਅੰਞਣਾ, ਅਗਿਆਨ ਅੰਧ ਦੇਣਾ ਮਿਟਾਈਆ। ਆਤਮ ਪਰਮਾਤਮ ਬਣਨਾ ਧੁਰ ਦਾ ਸੱਜਣਾ, ਸਗਲਾ ਸੰਗ ਰਖਾਈਆ। ਬਿਨਾ ਚਰਨਾਂ ਤੋਂ ਕਰਾ ਦੇ ਆਪਣਾ ਮਜਨਾ, ਪ੍ਰੇਮ ਧੂੜੀ ਖ਼ਾਕ ਰਮਾਈਆ। ਲੇਖੇ ਲਾ ਲੈ ਆਅਲਾ ਅਦਨਾ, ਗ਼ਰੀਬ ਨਿਮਾਣਿਆਂ ਹੋ ਸਹਾਈਆ। ਤੂੰ ਗੋਪਾਲ ਮੂਰਤ ਮਦਨਾ, ਮਧ ਸੂਧਨ ਇਕ ਅਖਵਾਈਆ। ਜੋ ਇਸ਼ਾਰਾ ਦੇ ਕੇ ਗਿਆ ਤੇਰੇ ਦੁਆਰੇ ਸਧਨਾ, ਕ਼ਸਾਈ ਕ਼ਸਮ ਖਾ ਕੇ ਛੁਰੀ ਸੁਟਾਈਆ। ਕਲਜੁਗ ਅੰਤਮ ਤੇਰੀ ਕਿਰਪਾ ਬਿਨਾ ਕਿਸੇ ਨਹੀਂ ਮੂਲ ਤੂੰ ਲਭਣਾ, ਖੋਜਿਆਂ ਹੱਥ ਕਿਸੇ ਨਾ ਆਈਆ। ਹੁਣ ਲਹਿਣਾ ਦੇਣਾ ਪੂਰਾ ਕਰ ਦੇ ਸਭਨਾ, ਸਭਾ ਭਗਤਾਂ ਵੇਖ ਵਖਾਈਆ। ਤੈਥੋਂ ਰਹੇ ਕੋਈ ਨਾ ਅੱਡਨਾ, ਵਿਛੋੜਾ ਨਜ਼ਰ ਕੋਇ ਨਾ ਆਈਆ। ਅੱਜ ਵਾਅਦਾ ਕੌਲ ਇਕਰਾਰ ਕਰ ਲਾ ਜੋ ਭਗਤ ਬਣਿਆ ਇਸ ਨੂੰ ਮੂਲ ਨਹੀਂ ਛਡਣਾ, ਵਿਛੋੜੇ ਵਿਚ ਕਦੇ ਨਾ ਆਈਆ। ਅੰਦਰੋਂ ਆਤਮਾ ਤੇ ਬਾਹਰੋਂ ਪ੍ਰੇਮ ਕਰਾਉਣਾ ਬਦਨਾ, ਤਨ ਵਜੂਦਾਂ ਰੰਗ ਚੜ੍ਹਾਈਆ। ਨੌ ਖੰਡ ਵਿਚ ਭਗਤਾਂ ਦੀਪਕ ਜਗਣਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਦਰਸ਼ਨ ਦੇਵੇ ਉਪਰ ਸ਼ਾਹਰਗਣਾ, ਨਵ

ਦੁਆਰ ਦਾ ਡੇਰਾ ਢਾਈਆ। ਇਕੋ ਮੰਜ਼ਲ ਬਖ਼ਸ਼ਣੀ ਇਕੋ ਬਖ਼ਸ਼ਣਾ ਪਦਨਾ, ਪਦ ਯਾਤਰਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਸਤ ਨਾਮ ਵਰਤਾਈਆ। ਸਚ ਵਸਤ ਦੇ ਦੇ ਅਗੰਮਾ ਦਾਨ, ਨਾਮ ਨਿਧਾਨਾ ਆਪ ਵਰਤਾਈਆ। ਬਿਨ ਰਸਨਾ ਪਿਆ ਦੇ ਜਾਮ, ਹਕ਼ੀਕ਼ੀ ਇਕ ਵਰਤਾਈਆ। ਸ਼ਰਅ ਦਾ ਰਹੇ ਨਾ ਕੋਇ ਗ਼ੁਲਾਮ, ਸ਼ਰਕਤ ਅੰਦਰੋਂ ਦੇਣੀ ਕਢਾਈਆ। ਧੁਰ ਦਾ ਬਣ ਆਪ ਅਮਾਮ, ਅਮਲ ਵੇਖਣੇ ਖ਼ਲਕ ਖ਼ੁਦਾਈਆ। ਤੇਰੀ ਰਸੂਲਾਂ ਤੋਂ ਪਰੇ ਦੀ ਹੋਵੇ ਕਲਾਮ, ਕਾਇਨਾਤ ਦ੍ਰਿੜਾਈਆ। ਤੂੰ ਮਾਲਕ ਖ਼ਾਲਕ ਇਕ ਅਮਾਮ, ਨੂਰ ਨੁਰਾਨਾ ਧੁਰਦਰਗਾਹੀਆ। ਸੂਫ਼ੀਆਂ ਦਾ ਕਰ ਲੈ ਇੰਤਜ਼ਾਮ, ਬੰਦੋਬਸਤ ਆਪਣੇ ਹੱਥ ਰਖਾਈਆ। ਝਗੜਾ ਮੇਟ ਕੇ ਕਾਇਆ ਚਾਮ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਮਨਸਾ ਪੂਰੀ ਕਰਨੀ ਜੋ ਸੰਦੇਸ਼ਾ ਦੇ ਕੇ ਗਿਆ ਰਾਮ, ਬਨਵਾਸੀ ਹੋ ਕੇ ਧਿਆਨ ਲਗਾਈਆ। ਜੋ ਇਸ਼ਾਰਾ ਦਿਤਾ ਅਰਜਨ ਨੂੰ ਕਾਹਨ, ਘਨਈਆ ਹੋ ਕੇ ਗਿਆ ਸੁਣਾਈਆ। ਜੋ ਮੂਸਾ ਨੇ ਕਿਹਾ ਮੇਰਾ ਸਾਹਿਬ ਮੇਟੇ ਅੰਧੇਰੀ ਸ਼ਾਮ, ਸ਼ਮਅ ਨੂਰ ਕਰ ਰੁਸ਼ਨਾਈਆ। ਈਸਾ ਇਸਮ ਦੱਸਿਆ ਸਭ ਨੂੰ ਤਮਾਮ, ਤਰਹ ਤਰਹ ਨਾਲ ਦ੍ਰਿੜਾਈਆ। ਮੁਹੰਮਦ ਇਸ਼ਾਰਾ ਦਿਤਾ ਨਾਲ ਚਾਰ ਯਾਰੀ ਅਵਾਮ, ਨਿਰਅੱਖਰ ਅੱਖਰਾਂ ਧਾਰ ਜਣਾਈਆ। ਨਾਨਕ ਨਿਰਗੁਣ ਸਰਗੁਣ ਦੱਸਕੇ ਮੰਤਰ ਸਤਿਨਾਮ, ਨਾਮ ਨਾਮ ਵਿਚੋਂ ਪਰਗਟਾਈਆ। ਗੋਬਿੰਦ ਮਾਰਗ ਦੱਸ ਦੇ ਆਸਾਨ, ਅਸਲ ਗਿਆ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵੰਤ ਖੇਲ ਕਰੇ ਮਹਾਨ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਜਨ ਭਗਤ ਸੁਹੇਲੇ ਲਏ ਪਹਿਚਾਨ, ਗੁਰ ਚੇਲੇ ਵੇਖ ਵਖਾਈਆ। ਰਾਤੀਂ ਸੁਤਿਆਂ ਦਰਸ਼ਨ ਦੇਵੇ ਆਣ, ਆਨਨ ਫ਼ਾਨਨ ਆਪਣਾ ਪਰਦਾ ਲਾਹੀਆ। ਅੰਤਰ ਅੰਤਰ ਦੇਵੇ ਗਿਆਨ, ਅੰਤਸ਼ਕਰਨ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰ ਇਕ ਵਖਾਈਆ। ਭਗਤ ਦੁਆਰ ਕਹੇ ਜਨ ਭਗਤੋ ਪ੍ਰਭੂ ਬਣਾਉਣਾ ਮੀਤ, ਮਿਤਰ ਇਕ ਅਖਵਾਈਆ। ਜਿਸ ਦੀ ਆਦਿ ਜੁਗਾਦੀ ਰੀਤ, ਰੀਤੀਵਾਨ ਧੁਰਦਰਗਾਹੀਆ। ਜੋ ਵੇਖਣਹਾਰਾ ਸਭ ਦੀ ਨੀਤ, ਅੰਦਰ ਬੈਠਾ ਧੁਰ ਦਾ ਮਾਹੀਆ। ਜਿਸ ਤੁਹਾਡੀ ਕਾਇਆ ਕਰਨੀ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਝਗੜਾ ਮੇਟ ਕੇ ਮੰਦਰ ਮਸੀਤ, ਕਾਇਆ ਕਾਅਬਾ ਇਕ ਵਖਾਈਆ। ਸਾਰੇ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸੋਹੰ ਢੋਲਾ ਗੌਣਾ ਗੀਤ, ਜੋ ਗੋਬਿੰਦ ਗਿਆ ਸਮਝਾਈਆ। ਜਿਸ ਨਾਲ ਸਭ ਨੂੰ ਕਰੇ ਪਤਤ ਪੁਨੀਤ, ਦੁਰਮਤ ਮੈਲ ਧੁਆਈਆ। ਸਦ ਵਸੇ ਤੁਹਾਡੇ ਬੀਚ, ਬਾਹਰ ਰਹਿਣ ਕੋਇ ਨਾ ਪਾਈਆ। ਜਿਸ ਦੇ ਘਰ ਗ੍ਰਹਿ ਕੋਈ ਨਹੀਂ ਊਚ ਤੇ ਨੀਚ, ਜ਼ਾਤ ਪਾਤ ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ । ਉਹ ਮਾਣ ਦੇਵਣਹਾਰਾ ਹਸਤ ਕੀਟ, ਸ਼ਾਹ ਸੁਲਤਾਨਾਂ ਆਪਣਾ ਹੁਕਮ ਵਰਤਾਈਆ। ਪਰ ਓਸ ਦਾ ਖੇਲ ਕਲਜੁਗ ਅੰਤ ਅਨਡੀਠ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਦੀਨ ਦੁਨੀ ਵੱਲ ਸੁਤਾ ਦੇ ਕਰ ਪੀਠ, ਕਰਵਟ ਆਪਣੀ ਨਾ ਕੋਇ ਬਦਲਾਈਆ। ਜਨ ਭਗਤਾਂ ਅੰਤਰ ਰਸ ਬਖ਼ਸ਼ ਕੇ ਮੀਠ, ਅਨਰਸ ਰਿਹਾ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਵਖਾਈਆ। ਸਚ ਦਰ ਵਖਾਏਗਾ। ਦੀਨ ਦਿਆਲ ਦਇਆ ਕਮਾਏਗਾ। ਸ਼ਾਹ ਕੰਗਾਲ ਰੰਗ ਰੰਗਾਏਗਾ। ਜਲਵਾ ਨੂਰ ਜਮਾਲ ਪਰਗਟਾਏਗਾ। ਦੀਪਕ ਜੋਤੀ ਬਾਲ, ਅੰਧੇਰ ਚੁਕਾਏਗਾ। ਕਾਇਆ ਵਖਾ ਕੇ ਸਚੀ ਧਰਮਸਾਲ, ਧਰਮ ਦੁਆਰਾ ਇਕ ਵਡਿਆਏਗਾ। ਭਗਤ ਸੁਹੇਲੇ ਆਪੇ ਭਾਲ,

ਆਪਣਾ ਸੰਗ ਬਣਾਏਗਾ। ਝਗੜਾ ਮੁਕਾ ਕੇ ਸ਼ਾਹ ਕੰਗਾਲ, ਕੋਝੇ ਕਮਲੇ ਗੋਦ ਟਿਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਪੂਰ ਕਰਾਏਗਾ। ਸਚ ਲੇਖਾ ਪੂਰ ਕਰਾਵਾਂਗਾ। ਹਾਜ਼ਰ ਹਜ਼ੂਰ ਹੋ ਕੇ ਦਰਸ ਦਿਖਾਵਾਂਗਾ। ਜੋ ਆਸਾ ਰਖੀ ਮੂਸਾ ਉਤੇ ਕੋਹਤੂਰ, ਸੋ ਲਹਿਣਾ ਸਭ ਦੀ ਝੋਲੀ ਪਾਵਾਂਗਾ। ਜਿਸ ਨੂੰ ਈਸਾ ਕਿਹਾ ਹਜ਼ੂਰ, ਹਜ਼ਰਤਾਂ ਦਾ ਮਾਲਕ ਹੋ ਕੇ ਰੰਗ ਰੰਗਾਵਾਂਗਾ। ਜਿਸ ਨੂੰ ਮੁਹੰਮਦ ਕਿਹਾ ਗ਼ਫ਼ੂਰ, ਗ਼ਫ਼ਲਤ ਸਭ ਦੀ ਦੂਰ ਕਰਾਵਾਂਗਾ। ਜਿਸ ਨੂੰ ਨਾਨਕ ਕੀਤਾ ਮਨਜ਼ੂਰ, ਮਨਜ਼ੂਰੀ ਸਭ ਦੀ ਵੇਖ ਵਖਾਵਾਂਗਾ। ਜਿਸ ਨੂੰ ਗੋਬਿੰਦ ਪਿਤਾ ਮੰਨਿਆ ਜ਼ਰੂਰ, ਜ਼ਰੂਰਤ ਸਭ ਦੀ ਝੋਲੀ ਪਾਵਾਂਗਾ। ਬੇਸ਼ਕ ਪ੍ਰਭੂ ਦਾ ਖੇਲ ਅਗੰਮਾ ਨੂਰ, ਨੂਰ ਨੁਰਾਨਾ ਹੋ ਕੇ ਡਗਮਗਾਵਾਂਗਾ। ਕਲਜੁਗ ਲੇਖ ਮਿਟਾ ਕੇ ਕੂੜੋ ਕੂੜ, ਕੂੜੀ ਕਿਰਿਆ ਡੇਰਾ ਢਾਹਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਵਾਂਗਾ। ਸਤਿਗੁਰ ਸ਼ਬਦ ਭਗਤ ਸੁਹੇਲੇ ਤਾਰਨੇ, ਬਣ ਕੇ ਜਗਤ ਮਲਾਹ। ਸਭ ਦੇ ਕਾਜ ਸਵਾਰਨੇ, ਪੂਰਬ ਲਹਿਣ ਚੁਕਾ। ਪੂਰਬ ਕਰਮ ਨਾ ਮੂਲ ਵਿਚਾਰਨੇ, ਲਹਿਣਾ ਹੱਥੋ ਹੱਥ ਫੜਾ। ਜੋ ਸੰਦੇਸ਼ੇ ਦਿਤੇ ਗੋਬਿੰਦ ਯਾਰ ਨੇ, ਸਥਰ ਸੇਜ ਹੰਢਾ । ਓਹ ਪੱਕੇ ਵਾਅਦੇ ਕੌਲ ਇਕ਼ਰਾਰ ਨੇ, ਜਿਸ ਨੂੰ ਸਕੇ ਨਾ ਕੋਇ ਮਿਟਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਦਏ ਖਿਲਾ। ਸਤਿਗੁਰ ਸ਼ਬਦ ਜਨ ਭਗਤ ਵੇਖਣੇ ਜਗ, ਜਗਜੀਵਣ ਦਾਤਾ ਦਏ ਸੁਣਾਈਆ। ਅੰਤਰ ਵੜ ਕੇ ਬੁਝਾਉਣੀ ਤ੍ਰਿਸ਼ਨਾ ਅੱਗ, ਤਤਵ ਤਤ ਨਾ ਕੋਇ ਤਪਾਈਆ। ਹੰਸ ਬਣਾਉਣੇ ਫੜ ਫੜ ਕਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਦਰਸ਼ਨ ਦੇਣਾ ਉਪਰ ਸ਼ਾਹਰਗ, ਸ਼ਹਿਨਸ਼ਾਹ ਮੇਲਣਾ ਚਾਈਂ ਚਾਈਂਆ। ਕੋਈ ਰਹਿਣ ਨਹੀਂ ਦੇਣਾ ਅਲਪਗ, ਸਰਬਗ ਨਾਲ ਮਿਲ ਕੇ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਸਭ ਦਾ ਬਣਾਂ ਸੰਗੀ, ਸਗਲਾ ਸਾਥੀ ਇਕ ਅਖਵਾਈਆ। ਜੁਗ ਚੌਕੜੀ ਆਸਾ ਮਨਸਾ ਪੂਰੀ ਕਰਾਂ ਜੋ ਪੂਰਬ ਮੰਗ ਮੰਗੀ, ਲੇਖਾ ਅਵਰ ਰਹੇ ਨਾ ਰਾਈਆ। ਜਨਮ ਕਰਮ ਦੀ ਮੇਟਾਂ ਤੰਗੀ, ਤੰਗਦਸਤ ਦਾ ਡੇਰਾ ਢਾਹੀਆ। ਸਭ ਨੂੰ ਕਰਾਂ ਕਾਰ ਅੰਗੀ, ਆਪਣੇ ਅੰਗ ਲਗਾਈਆ। ਨੂਰ ਨੁਰਾਨਾ ਨੂਰ ਚਮਕਾਵਾਂ ਚੰਦੀ, ਜੋਤੀ ਜੋਤ ਜੋਤ ਰੁਸ਼ਨਾਈਆ। ਦੀਨ ਮਜ਼੍ਹਬ ਤੋੜ ਪਾਬੰਦੀ, ਸ਼ਰਅ ਦਾ ਲੇਖਾ ਦਿਆਂ ਮੁਕਾਈਆ। ਜਨ ਭਗਤਾਂ ਨਿਜ ਨੇਤਰ ਲੋਚਨ ਨੈਣ ਅੱਖ ਰਹਿਣ ਨਾ ਦੇਵਾਂ ਅੰਧੀ, ਅੰਧ ਅਗਿਆਨ ਦਿਆਂ ਗੁਆਈਆ। ਪਿਛਲੀ ਜੋ ਪਿਛੇ ਲੰਘੀ, ਅਗੇ ਆਪਣਾ ਸੰਗ ਬਣਾਈਆ। ਝਗੜਾ ਰਹਿਣ ਨਾ ਦੇਵਾਂ ਪ੍ਰਕਿਰਤੀ ਪੰਝੀ, ਪੰਜ ਤਤ ਦੇਵਾਂ ਮਾਣ ਵਡਿਆਈਆ। ਮਨੂਆ ਝਗੜਾ ਕਰੇ ਨਾ ਬਣ ਕੇ ਜੰਗੀ, ਸ਼ਸਤਰ ਹਉਮੇ ਵਾਲਾ ਦਿਆਂ ਸੁਟਾਈਆ। ਤੂੰ ਮੇਰਾ ਮੈਂ ਤੇਰਾ ਹਰ ਹਿਰਦੇ ਦੱਸਣਾ ਛੰਦੀ, ਸੋਹੰ ਢੋਲਾ ਸਿਫ਼ਤ ਸਾਲਾਹੀਆ। ਸਭ ਦਾ ਭਾਰ ਚੁਕਣਾ ਆਪਣੇ ਕੰਧੀ, ਸਿਰ ਬੋਝ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਸੰਗੀ ਇਕ ਹੋ ਆਈਆ। ਧੁਰ ਦਾ ਸੰਗੀ ਬਣ ਕੇ ਆਇਆ, ਹਰਿ ਕਰਤਾ ਬੇਪਰਵਾਹ। ਜਨ ਭਗਤ ਸੁਹੇਲੇ ਲਏ ਤਰਾਇਆ, ਆਦਿ ਜੁਗਾਦੀ ਹੋ ਮਲਾਹ। ਸਾਚਾ ਸੰਗ ਆਪ ਰਖਾਇਆ, ਨਿਰਗੁਣ ਸਰਗੁਣ ਜੋੜ ਜੁੜਾ। ਭੇਵ ਅਭੇਦਾ ਦਏ ਖੁਲ੍ਹਾਇਆ, ਬਜਰ ਕਪਾਟੀ ਪਰਦਾ

ਆਪ ਤੁੜਾ। ਅੰਮ੍ਰਿਤ ਆਤਮ ਜਾਮ ਪਿਆਇਆ, ਨਿਝਰ ਝਿਰਨਾ ਆਪ ਝਿਰਾ। ਜੋਤੀ ਦੀਪਕ ਦਏ ਜਗਾਇਆ, ਬਿਨ ਤੇਲ ਬਾਤੀ ਕਰ ਰੁਸ਼ਨਾ। ਦਰਸ਼ਨ ਦੇਵੇ ਥਾਉਂ ਥਾਂਇਆ, ਦੂਰ ਦੁਰਾਡਾ ਪੰਧ ਮੁਕਾ। ਜਿਨ੍ਹਾਂ ਖ਼ੁਸ਼ੀ ਨਾਲ ਛੱਬੀ ਪੋਹ ਮਨਾਇਆ, ਮਨਸਾ ਮਨ ਪੂਰਨ ਪੂਰੀ ਦਏ ਕਰਾ। ਰੋਗਾਂ ਸੋਗਾਂ ਡੇਰਾ ਢਾਇਆ, ਦਰਦੀਆਂ ਦਰਦ ਲਏ ਵੰਡਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸਾਹਿਬ ਹੋ ਸਹਾ। ਛੱਬੀ ਪੋਹ ਕਹੇ ਜਨ ਭਗਤੋ ਤੁਹਾਡਾ ਲਹਿਣਾ ਦੇਣਾ ਨਾਲ ਪੁਰਖ ਅਕਾਲ, ਅਕਲ ਕਲਧਾਰੀ ਗੰਢ ਪੁਆਈਆ। ਜੋ ਆਦਿ ਜੁਗਾਦੀ ਦੀਨ ਦਿਆਲ, ਦਇਆ ਨਿਧ ਇਕ ਅਖਵਾਈਆ। ਜੋ ਨਾਤਾ ਤੋੜੇ ਕਾਲ ਮਹਾਕਾਲ, ਸਿਰ ਸਿਰ ਆਪਣਾ ਹੱਥ ਟਿਕਾਈਆ। ਹਰਿ ਭਗਤ ਸੁਹੇਲੇ ਬਣਾ ਕੇ ਆਪਣੇ ਲਾਲ, ਗੋਦੀ ਗੋਦ ਲਏ ਉਠਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਤਿਗੁਰ ਸ਼ਬਦ ਹੋ ਕੇ ਕਰੇ ਸੰਭਾਲ, ਸੰਬਲ ਵਿਚ ਬਹਿ ਕੇ ਆਪਣਾ ਰੰਗ ਚੜ੍ਹਾਈਆ। ਜੋਤੀ ਜਲਵਾ ਦੇ ਜਲਾਲ, ਨੂਰ ਨੁਰਾਨਾ ਕਰ ਰੁਸ਼ਨਾਈਆ। ਜਨਮ ਜਨਮ ਦੀ ਲੇਖੇ ਲਾਏ ਘਾਲ, ਕੀਤੀ ਘਾਲ ਝੋਲੀ ਪਾਈਆ। ਅਗੇ ਜਨਮ ਮਰਨ ਦਾ ਰਹੇ ਨਾ ਕੋਇ ਸਵਾਲ, ਕਰਮ ਕਰਮ ਦਾ ਪੰਧ ਮੁਕਾਈਆ। ਫਲ ਲਗਾਵੇ ਜਨ ਭਗਤਾਂ ਕਾਇਆ ਡਾਲ, ਪੱਤ ਟਹਿਣੀ ਰੋਮ ਰੋਮ ਮਹਿਕਾਈਆ । ਲਹਿਣਾ ਦੇਣਾ ਪੂਰਾ ਕਰੇ ਲੱਖ ਚੁਰਾਸੀ ਵਿਚੋਂ ਭਾਲ, ਖੋਜੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਛੱਬੀ ਪੋਹ ਕਹੇ ਜਨ ਭਗਤੋ ਤੁਹਾਡੇ ਅੰਤਰ ਚਾਓ ਘਨੇਰਾ, ਖ਼ੁਸ਼ੀਆਂ ਢੋਲੇ ਗਾਈਆ। ਤੁਸਾਂ ਦਿਵਸ ਦਿਹਾੜਾ ਸੁਹਾਇਆ ਮੇਰਾ, ਮੈਂ ਨਿਵ ਨਿਵ ਲਾਗਾਂ ਪਾਈਆ। ਤੁਸਾਂ ਢੋਲਾ ਗਾਇਆ ਤੂੰ ਮੇਰਾ ਮੈਂ ਤੇਰਾ ਦਿਉਰਾ, ਦੋ ਜਹਾਨ ਵਜੀ ਵਧਾਈਆ। ਤੁਹਾਡਾ ਮਿਤਰ ਪਿਆਰਾ ਸਤਿਗੁਰ ਸ਼ਬਦ ਬਾਂਕਾ ਛੋਰਾ, ਸ਼ੌਹਰ ਮਿਲਿਆ ਧੁਰ ਦਾ ਮਾਹੀਆ। ਜਿਸ ਦਾ ਖੇਲ ਅਵਰ ਦਾ ਔਰਾ, ਅਵਰ ਦੀ ਅਵਰੀ ਕਾਰ ਕਮਾਈਆ। ਉਹ ਤੁਹਾਨੂੰ ਵੇਖਣ ਵਾਲਾ ਤਕੇ ਨਾਲ ਗ਼ੌਰਾ, ਗਹਿਰ ਗੰਭੀਰ ਹੋ ਕੇ ਖੋਜ ਖੁਜਾਈਆ। ਜਿਸ ਨੂੰ ਪਿਆਰ ਨਾਲ ਤੁਸੀਂ ਕਰਦੇ ਚੌਰਾ, ਚਾਰ ਜੁਗ ਦੇ ਲੇਖੇ ਦਏ ਮੁਕਾਈਆ। ਤੁਹਾਡਾ ਮਾਨਸ ਜਨਮ ਆਵਣ ਜਾਵਣ ਸੌਰਾ, ਕਰਮ ਦਾ ਲੇਖਾ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਛੱਬੀ ਪੋਹ ਕਹੇ ਮੇਰਾ ਦਿਵਸ ਅੱਜ ਦਾ ਤਿਉਹਾਰ, ਸੋਹਣਾ ਰੂਪ ਬਣਾਈਆ। ਜਿਸ ਵਿਚ ਭਗਤਾਂ ਖਿੜੀ ਗੁਲਜ਼ਾਰ, ਗੁਲਸ਼ਨ ਸੋਹਣਾ ਨਜ਼ਰੀ ਆਈਆ। ਬਸੰਤ ਦਿਸੇ ਬਹਾਰ, ਪੱਤ ਟਹਿਣੀ ਰਹੀ ਮਹਿਕਾਈਆ। ਇਕੋ ਰੂਪ ਦਿਸੇ ਨਾਰੀ ਨਾਰ, ਇਸਤਰੀ ਮਰਦ ਵੰਡ ਨਾ ਕੋਇ ਵੰਡਾਈਆ। ਸਤਿ ਸ਼ਬਦ ਸਚ ਸੁਣ ਧੁਨਕਾਰ, ਅਨਹਦ ਨਾਦੀ ਰਾਗ ਦ੍ਰਿੜਾਈਆ। ਅੰਮ੍ਰਿਤ ਰਸ ਪੀਵਣ ਠੰਡਾ ਠਾਰ, ਅਮਿਉਂ ਰਸ ਆਪ ਪਿਆਈਆ। ਜੋਤੀ ਜਾਤਾ ਪੁਰਖ ਬਿਧਾਤਾ ਦੀਆ ਬਾਤੀ ਕਮਲਾਪਾਤੀ ਕਰੇ ਉਜਿਆਰ, ਉਜਾਲਾ ਦੇਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗੀ ਇਕ ਅਖਵਾਈਆ। ਛੱਬੀ ਪੋਹ ਕਹੇ ਜਨ ਭਗਤੋ ਤੁਹਾਡਾ ਮਿਟੇ ਧੁੰਦੂਕਾਰਾ, ਅੰਧ ਅਗਿਆਨ ਦਏ ਗੁਆਈਆ। ਕਿਰਪਾ ਕਰੇ ਆਪ ਨਿਰੰਕਾਰਾ, ਨਿਰਵੈਰ ਹੋਏ ਸਹਾਈਆ । ਜਿਸ ਦਾ ਆਦਿ ਜੁਗਾਦਿ ਪਸਾਰਾ, ਕਲਜੁਗ ਅੰਤਮ ਵੇਖ ਵਖਾਈਆ। ਸਾਚੇ ਨਾਮ ਦਾ ਦਏ ਭੰਡਾਰਾ, ਅਤੋਟ ਅਤੁਟ ਆਪ ਵਰਤਾਈਆ। ਜਿਸ ਦਾ ਲੇਖ ਅਗੰਮ

ਅਪਾਰਾ, ਅਗੋਚਰ ਰਿਹਾ ਸੁਣਾਈਆ। ਸੋ ਤੁਹਾਡੀ ਪਾਵਣਹਾਰਾ ਸਾਰਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਿਸ ਨੇ ਆਪਣਾ ਰੂਪ ਧਰਿਆ ਦੋਬਾਰਾ, ਦੋਹਰਾ ਸਭ ਨੂੰ ਰੰਗ ਚੜ੍ਹਾਈਆ। ਘਰ ਘਰ ਠਾਕਰ ਬਣ ਕੇ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਇਕ ਰਖਾਈਆ। ਛੱਬੀ ਪੋਹ ਕਹੇ ਜਨ ਭਗਤੋ ਮੇਰੀ ਸਭ ਨੂੰ ਡੰਡਾਵਤ, ਬਿਨ ਸਯਦੇ ਸੀਸ ਨਿਵਾਈਆ। ਪ੍ਰੇਮੀਓ ਭਗਤਾਂ ਨਾਲ ਕਰਿਓ ਨਾ ਕੋਇ ਅਦਾਵਤ, ਮੁਹੱਬਤ ਵਿਚ ਸਮਾਈਆ। ਪ੍ਰਭੂ ਦੁਵਾਰਿਉਂ ਮਿਲੇ ਨਾਮ ਨਿਆਮਤ, ਅਣਮੁਲੀ ਦਾਤ ਵਰਤਾਈਆ। ਜੋ ਆਦਿ ਜੁਗਾਦੀ ਸਹੀ ਸਲਾਮਤ, ਸਚਖੰਡ ਨਿਵਾਸੀ ਇਕ ਅਖਵਾਈਆ। ਜਿਸ ਦੇ ਹੁਕਮ ਵਿਚ ਆਉਣ ਵਾਲੀ ਕ਼ਿਆਮਤ, ਕ਼ਾਇਮ ਮੁਕ਼ਾਮ ਰਹਿਣ ਕੋਇ ਨਾ ਪਾਈਆ। ਚਾਰੋਂ ਕੁੰਟ ਅੰਧੇਰੀ ਸ਼ਾਮਤ, ਸ਼ਮਅ ਨੂਰ ਜੋਤ ਨਾ ਕੋਇ ਰੁਸ਼ਨਾਈਆ। ਜੁਗ ਚੌਕੜੀ ਪਿਛੋਂ ਭਗਤੋ ਤੁਹਾਨੂੰ ਅਜ ਦਿਤੀ ਤੁਹਾਡੀ ਅਮਾਨਤ, ਤੁਹਾਡੀ ਝੋਲੀ ਪਾਈਆ। ਲੇਖਾ ਅਗੇ ਨਾ ਰਹੇ ਕੋਈ ਬਨਾਵਟ, ਸੋਹਣੀ ਆਪਣੀ ਗੰਢ ਰਖਾਈਆ। ਬਿਨਾ ਮੰਗਿਆਂ ਕੀਤੀ ਸਖ਼ਾਵਤ, ਰਹਿਮਤ ਰਹੀਮ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰ ਇਕ ਵਖਾਈਆ। ਸਚ ਦੁਆਰ ਅਗੰਮੜਾ, ਜਨ ਭਗਤ ਦੁਆਰਾ ਏਕ। ਜਿਥੇ ਝਗੜਾ ਨਹੀਂ ਮਾਟੀ ਚੰਮੜਾ, ਬੁੱਧੀ ਕਰੇ ਬਿਬੇਕ। ਸਭ ਦਾ ਇਕੋ ਨਜ਼ਰੀ ਆਏ ਅੰਮੀ ਅੰਮੜਾ, ਇਕੋ ਬਖ਼ਸ਼ੇ ਚਰਨ ਟੇਕ। ਲਾਲਚ ਰਖਾਏ ਨਾ ਕੋਈ ਦਮੜੀ ਦਮੜਾ, ਤ੍ਰੈਗੁਣ ਮਾਇਆ ਮੇਟੇ ਸੇਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵਣਹਾਰਾ ਟੇਕ। ਜਨ ਭਗਤਾਂ ਟੇਕ ਬਖ਼ਸ਼ਦਾ, ਆਦਿ ਜੁਗਾਦੀ ਆਪ। ਜੋਤੀ ਜਾਤਾ ਹੋ ਕੇ ਪਰਤਦਾ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਕਰੇ ਵੇਸ ਅਨੇਕ। ਜੋ ਵਣਜਾਰਾ ਆਪਣੇ ਪੂਰਬ ਲਹਿਣੇ ਲੇਖੇ ਸ਼ਰਤ ਦਾ, ਆਦਿ ਜੁਗਾਦੀ ਧਾਰੇ ਭੇਖ। ਜਿਸ ਦੇ ਹੁਕਮ ਵਿਚ ਭਾਣਾ ਵਰਤਦਾ, ਨਾ ਕੋਈ ਸਕੇ ਮੇਟ। ਉਹ ਕਲਜੁਗ ਅੰਤਮ ਲਹਿਣਾ ਦੇਣਾ ਲੇਖਾ ਪੂਰਾ ਕਰੇ ਧਰਨੀ ਧਰਤ ਦਾ, ਜੋ ਕਰੇ ਸਾਚਾ ਹੇਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਪਿਆਰਾ ਹੋਵੇ ਭਗਤਾਂ ਹੇਤ ਦਾ, ਹਿਤਕਾਰੀ ਏਕੰਕਾਰੀ ਹੋ ਕੇ ਵੇਖ ਵਖਾਈਆ।