੨੭ ਪੋਹ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਦੇ ਸਮੇਂ
ਸਤਾਈ ਪੋਹ ਕਹੇ ਦੋ ਸੱਤ ਦਾ ਮੇਲਾ, ਮਿਲਣੀ ਹਰਿ ਜਗਦੀਸ਼ ਕਰਾਈਆ। ਇਕੋ ਰੂਪ ਹੋ ਗਿਆ ਗੁਰੂ ਗੁਰ ਚੇਲਾ, ਦੂਜਾ ਨਜ਼ਰ ਕੋਇ ਨਾ ਆਈਆ। ਮੇਲ ਮਿਲਿਆ ਹਰਿ ਧੁਰ ਦੇ ਸੱਜਣ ਸੁਹੇਲਾ, ਸਾਜਣ ਮੀਤ ਇਕ ਅਖਵਾਈਆ। ਜਿਸ ਦਾ ਵਕ਼ਤ ਕਦੇ ਨਾ ਹੋਏ ਦੁਹੇਲਾ, ਜੁਗ ਜੁਗ ਆਪਣਾ ਰੰਗ ਰੰਗਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਅਗੰਮ ਅਕੇਲਾ, ਅਕਲ ਕਲਧਾਰੀ ਨੂਰ ਅਲਾਹੀਆਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਮੇਲਾ ਕਹੇ ਮੇਰਾ ਦੋ ਸੱਤ ਦਾ ਹੋਇਆ ਮਿਲਾਪ,
ਮਿਲਣੀ ਹਰਿ ਜਗਦੀਸ਼ ਕਰਾਈਆ। ਮੇਰੇ ਅੰਤਸ਼ਕਰਨ ਰਿਹਾ ਨਾ ਪਾਪ, ਪਵਿਤ ਕੀਤਾ ਧੁਰਦਰਗਾਹੀਆ। ਮਿਹਰਵਾਨ ਹੋ ਕੇ ਬਖ਼ਸ਼ਿਆ ਜਾਪ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਦਿਤਾ ਸੁਣਾਈਆ। ਮੇਰੇ ਅੰਤਸ਼ਕਰਨ ਰਿਹਾ ਨਾ ਕੋਇ ਸੰਤਾਪ, ਸਤਿ ਸਚ ਦਿਤਾ ਪਰਗਟਾਈਆ। ਮਿਹਰਵਾਨ ਹੋ ਕੇ ਪੁਛੀ ਵਾਤ, ਵਾਰਸ ਹੋ ਕੇ ਵੇਖ ਵਖਾਈਆ। ਮੇਰੀ ਸੁਹੰਜਣੀ ਕੀਤੀ ਰਾਤ, ਰੁਤੜੀ ਆਪਣੇ ਨਾਲ ਮਹਿਕਾਈਆ। ਜੋੜ ਜੁੜਾਇਆ ਭਗਤਾਂ ਵਾਲੀ ਜਮਾਤ, ਅੱਖਰ ਇਕੋ ਇਕ ਸਮਝਾਈਆ। ਲੇਖ ਲਿਖਾਇਆ ਕ਼ਲਮ ਦੁਆਤ, ਸ਼ਾਹੀ ਮੇਟਣ ਕੋਇ ਨਾ ਪਾਈਆ। ਨਿਰਗੁਣ ਹੋ ਕੇ ਮਾਰੀ ਝਾਤ, ਧੁਰਦਰਗਾਹੀ ਭੱਜਿਆ ਵਾਹੋ ਦਾਹੀਆ। ਕਲਜੁਗ ਅੰਤਮ ਪੁਛੀ ਵਾਤ, ਵਾਤਾਵਰਨ ਤਕ ਖ਼ਲਕ ਖ਼ੁਦਾਈਆ। ਸਾਚਾ ਵਕ਼ਤ ਸੁਹੰਜਣਾ ਕੀਤਾ ਲੋਕਮਾਤ, ਧਰਨੀ ਧਰਤ ਧਵਲ ਧੌਲ ਵਜੀ ਵਧਾਈਆ। ਸਤਾਈ ਪੋਹ ਕਹੇ ਮੈਂ ਹੋ ਗਿਆ ਆਪ ਇਕਾਂਤ, ਇਕ ਇਕੱਲਾ ਆਪਣਾ ਰੂਪ ਵਖਾਈਆ। ਫੇਰ ਵੇਖੇ ਚਾਰ ਜੁਗ ਦੇ ਖਾਤ, ਖਾਤੇ ਡੂੰਘੇ ਫੋਲ ਫੁਲਾਈਆ। ਜਾਂ ਨਿਗਾਹ ਮਾਰੀ ਚਾਰੋਂ ਕੁੰਟ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਦੀਨ ਦੁਨੀ ਦਾ ਖੇਲ ਬਹੁ ਬਿਧ ਭਾਂਤ, ਦੀਨਾਂ ਮਜ਼੍ਹਬਾਂ ਰੰਗ ਰੰਗਾਈਆ। ਹਿਰਦਾ ਕਿਸੇ ਨਾ ਦਿਸਿਆ ਸ਼ਾਂਤ, ਅਗਨੀ ਤਤ ਨਾ ਕੋਇ ਬੁਝਾਈਆ। ਮੈਂ ਖੋਜੇ ਨੌ ਪਰਾਂਤ, ਦੀਪਾਂ ਸੱਤਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਵੇਖ ਵਖਾਈਆ। ਸਤਾਈ ਪੋਹ ਕਹੇ ਮੇਲ ਮਿਲਾਇਆ ਮੇਰੇ ਪ੍ਰਭੂ ਮੀਤੇ, ਮਿਤਰ ਪਿਆਰੇ ਦਿਤੀ ਵਡਿਆਈਆ। ਮੇਰਾ ਅੰਤਸ਼ਕਰਨ ਹੋਇਆ ਠਾਂਢਾ ਸੀਤੇ, ਅਗਨੀ ਤਤ ਤਤ ਬੁਝਾਈਆ। ਮੈਂ ਨਿਗਾਹ ਮਾਰੀ ਕਿਸ ਬਿਧ ਪਿਛਲੇ ਜੁਗ ਬੀਤੇ, ਸਤਿਜੁਗ ਤ੍ਰੇਤਾ ਦੁਆਪਰ ਆਪਣਾ ਪੰਧ ਮੁਕਾਈਆ। ਕਲਜੁਗ ਵਾਸਤੇ ਕੀ ਕੌਲ ਇਕ਼ਰਾਰ ਪੈਗ਼ੰਬਰਾਂ ਗੁਰੂਆਂ ਕੀਤੇ, ਵਾਅਦੇ ਵਾਅਦਿਆਂ ਵਿਚੋਂ ਵੇਖ ਵਖਾਈਆ। ਕਿਸ ਬਿਧ ਲੇਖਾ ਤੱਕਿਆ ਦੀਨ ਦੁਨੀ ਮੰਦਰ ਮਸੀਤੇ, ਕਾਅਬਿਆਂ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਾਈ ਪੋਹ ਕਹੇ ਮੇਰਾ ਲੇਖਾ ਅਜਬ, ਅਜੀਬ ਦਿਆਂ ਦ੍ਰਿੜਾਈਆ। ਦੀਨ ਦੁਨੀ ਦਾ ਲਹਿਣਾ ਵੇਖਾਂ ਤੇ ਹੋਣ ਵਾਲਾ ਗ਼ਜ਼ਬ, ਹੈਰਾਨੀ ਵਿਚ ਸੁਣਾਈਆ। ਨਾਲੇ ਪੁਰਖ ਅਕਾਲ ਨੂੰ ਕਰਾਂ ਅਦਬ, ਕ਼ਦਮਾਂ ਵਿਚ ਸੀਸ ਨਿਵਾਈਆ। ਕਿਸ ਬਿਧ ਲਹਿਣਾ ਦੇਣਾ ਮੁਕਣਾ ਦੀਨ ਮਜ਼੍ਹਬ, ਜ਼ਾਤ ਪਾਤ ਰਹਿਣ ਕੋਇ ਨਾ ਪਾਈਆ। ਮਾਨਵ ਜ਼ਾਤੀ ਤੇਰੇ ਵਿਚ ਹੋਣੀ ਜਜ਼ਬ, ਜਗਹ ਵਖਰੀ ਵੰਡ ਨਾ ਕੋਇ ਵੰਡਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਕਿਸ ਬਿਧ ਉਠਾਵੇਂ ਆਪਣਾ ਕ਼ਦਮ, ਕ਼ੁਦਰਤ ਦੇ ਕ਼ਾਦਰ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਦੋ ਸੱਤ ਕਹਿਣ ਅਸੀਂ ਦੋਵੇਂ ਹੋਏ ਇਕੱਠੇ, ਮੇਲ ਮਿਲਾਇਆ ਧੁਰਦਰਗਾਹੀਆ। ਪ੍ਰਭ ਦੇ ਪਿਆਰ ਵਿਚ ਬਣ ਗਏ ਪੱਠੇ, ਮੁਰੀਦ ਮੁਰਸ਼ਦ ਵੰਡ ਨਾ ਕੋਇ ਵੰਡਾਈਆ। ਬਿਨ ਕ਼ਦਮਾਂ ਫਿਰੀਏ ਨਠੇ, ਭੱਜੀਏ ਵਾਹੋ ਦਾਹੀਆ। ਸਾਨੂੰ ਸਾਰੇ ਕਰਦੇ ਠੱਠੇ, ਮਖ਼ੌਲ ਰਹੇ ਉਡਾਈਆ। ਅਸੀਂ ਇਕੋ ਹੁਕਮ ਨੂੰ ਬੰਨ੍ਹਿਆ ਆਪਣੀ ਗੱਠੇ, ਗੰਢ ਸਕੇ ਨਾ ਕੋਇ ਖੁਲ੍ਹਾਈਆ। ਨਾਲੇ ਤਕੀਏ ਉਸ ਪ੍ਰਭੂ ਦੇ ਪਟੇ, ਜੋ ਪਟਨੇ ਵਾਲਾ ਗਿਆ ਸਮਝਾਈਆ। ਜਿਸ ਦੀ ਕ਼ੀਮਤ ਰੁਪਾ ਸੋਨਾ ਚਾਂਦੀ ਨਹੀਂ ਕੋਈ ਟਕੇ, ਹੱਟੋ ਹੱਟ ਨਾ ਕੋਇ ਵਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ
ਮਾਲਕ ਇਕ ਗੁਸਾਈਂਆ। ਸਤਾਈ ਪੋਹ ਕਹੇ ਦੋ ਸਤ ਦਾ ਮੇਰਾ ਇਕ ਗਰੋਹ, ਸੋਹਣਾ ਸੰਗ ਬਣਾਈਆ। ਇਸ ਦਾ ਲੇਖਾ ਨਾਲ ਸੋਹੰ ਸੋ, ਸੋ ਪੁਰਖ ਨਿਰੰਜਣ ਹੋਏ ਸਹਾਈਆ। ਆਤਮ ਪਰਮਾਤਮ ਧਾਰ ਰਹੇ ਨਾ ਦੋ, ਦੂਆ ਏਕਾ ਏਕਾ ਦੂਏ ਵਿਚ ਸਮਾਈਆ। ਜੋ ਸਤਿ ਸਤਿਵਾਦੀ ਹੋ ਕੇ ਬਖ਼ਸ਼ੇ ਲੋ, ਲੋਇਣ ਆਪਣਾ ਆਪ ਖੁਲ੍ਹਾਈਆ । ਅੰਮ੍ਰਿਤ ਰਸ ਨਿਝਰ ਝਿਰਨਾ ਦੇਵੇ ਚੋਅ, ਬੂੰਦ ਸਵਾਂਤੀ ਆਪ ਟਪਕਾਈਆ। ਸਤਿ ਸਤਿਵਾਦੀ ਆਪੇ ਹੋ, ਹੋਕਾ ਦੇਵੇ ਥਾਉਂ ਥਾਈਂਆ। ਸੰਮਤ ਸ਼ਹਿਨਸ਼ਾਹੀ ਗਿਆਰਾਂ ਤੇ ਦਿਵਸ ਦਿਹਾੜਾ ਸਤਾਈ ਪੋਹ, ਵਦੀ ਸੁਦੀ ਵੰਡ ਨਾ ਕੋਇ ਵੰਡਾਈਆ। ਜਿਸ ਦਾ ਭੇਵ ਨਾ ਜਾਣੇ ਕੋ, ਕੋਟਨ ਕੋਟ ਬੈਠੇ ਧਿਆਨ ਲਗਾਈਆ। ਉਹ ਭਗਤਾਂ ਜੋਗਾ ਗਿਆ ਹੋ, ਹੌਕੇ ਵਿਚ ਵੇਖੇ ਖ਼ਲਕ ਖ਼ੁਦਾਈਆ। ਆਤਮ ਪਰਮਾਤਮ ਬਖ਼ਸ਼ੇ ਮੋਹ, ਮੁਹੱਬਤ ਆਪਣੇ ਨਾਲ ਰਖਾਈਆ। ਪਾਰਬ੍ਰਹਮ ਬ੍ਰਹਮ ਨਾਲ ਜਾਵੇ ਛੋਹ, ਸ਼ੌਹਰ ਬਾਂਕਾ ਸੋਹਣਾ ਨਜ਼ਰੀ ਆਈਆ। ਕੂੜੀ ਕਿਰਿਆ ਜਨ ਭਗਤਾਂ ਅੰਦਰੋਂ ਲਏ ਖੋਹ, ਖ਼ਾਲਸ ਆਪਣਾ ਰੰਗ ਰੰਗਾਈਆ। ਸਚ ਨਾਮ ਦਾ ਢੋਆ ਦੇਵੇ ਢੋ, ਵਸਤ ਅਗੰਮ ਆਪ ਵਰਤਾਈਆ। ਬਿਨ ਜਗਤ ਨੇਤਰਾਂ ਦੇਵੇ ਲੋ, ਲੋਚਨ ਨੈਣ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਾਈ ਪੋਹ ਕਹੇ ਮੇਰੇ ਪ੍ਰਭੂ ਦੀ ਅਗੰਮੀ ਸਤਿਆ, ਸਤਿ ਸਤਿਵਾਦੀ ਇਕ ਅਖਵਾਈਆ। ਜੋ ਪ੍ਰੇਮ ਪ੍ਰੀਤੀ ਅੰਦਰ ਮੱਤਿਆ, ਮਤਸ ਜਿਸ ਦਾ ਲੇਖਾ ਗਿਆ ਸਮਝਾਈਆ। ਜੋ ਸਚ ਖ਼ੁਮਾਰੀ ਵਿਚ ਰਤਿਆ, ਰਤਨ ਅਮੋਲਕ ਹੀਰੇ ਹਰਿਜਨ ਲਏ ਬਣਾਈਆ। ਜਿਸ ਦੇ ਅਗੇ ਸਭ ਨੇ ਵਾਸਤਾ ਘੱਤਿਆ, ਸਥਰ ਗੋਬਿੰਦ ਯਾਰ ਹੰਢਾਈਆ। ਜਿਸ ਖੇਲ ਖਿਲਾਇਆ ਲੋਹਾਂ ਤਤੀਆਂ, ਤਵੀ ਰਵੀ ਆਪਣਾ ਹੁਕਮ ਵਰਤਾਈਆ। ਜੋ ਘਰ ਘਰ ਜਗਾਵਣਹਾਰਾ ਬੱਤੀਆ, ਬਾਤਨ ਪਰਦਾ ਦਏ ਉਠਾਈਆ। ਬੀਜ ਬੀਜੇ ਸਾਚੇ ਵੱਤੀਆ, ਨਾਮ ਨਿਧਾਨਾ ਇਕ ਪਰਗਟਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਜੁਗ ਛਤੀਆ, ਛਤੀ ਰਾਗ ਦੇਣ ਗਵਾਹੀਆ। ਜੋ ਲੇਖਾ ਜਾਣੇ ਘਟ ਘਟੀਆ, ਲੱਖ ਚੁਰਾਸੀ ਫੋਲ ਫੁਲਾਈਆ। ਉਹਲਾ ਰਹਿਣ ਨਾ ਦੇਵੇ ਕਾਇਆ ਮੱਟੀਆ, ਮਟਕੇ ਸਭ ਦੇ ਫੋਲ ਫੁਲਾਈਆ। ਜਿਸ ਦਾ ਲਹਿਣਾ ਦੇਣਾ ਕੋਈ ਸਮਝ ਨਾ ਸਕੇ ਵਿਚ ਚੌਦਾਂ ਲੋਕ ਹੱਟੀਆ, ਚੌਦਾਂ ਤਬਕ ਨਾ ਭੇਵ ਖੁਲ੍ਹਾਈਆ। ਉਸ ਉਤੇ ਬਿਨਾ ਭਗਤਾਂ ਡੋਰਾਂ ਕਿਸੇ ਨਾ ਸੱਟੀਆ, ਆਸਾ ਜਗਤ ਨਾ ਕੋਇ ਰਖਾਈਆ। ਜੋਤ ਦੀਪ ਜਗਾਏ ਬਿਨਾ ਵੱਟੀਆਂ, ਬਿਨ ਤੇਲ ਬਾਤੀ ਡਗਮਗਾਈਆ। ਓਹ ਖੇਲ ਕਰੇ ਕਲਜੁਗ ਬਾਜ਼ੀਗਰ ਨਟੀਆ, ਸਵਾਂਗੀ ਆਪਣਾ ਸਵਾਂਗ ਬਦਲਾਈਆ। ਜਿਸ ਦੇ ਪਿਆਰ ਵਿਚ ਜਨ ਭਗਤਾਂ ਰੂਹਾਂ ਗਈਆਂ ਫਟੀਆਂ, ਅਣਿਆਲਾ ਤੀਰ ਚਲਾਈਆ। ਜਿਨ ਝਗੜਾ ਮੁਕਾਇਆ ਦੀਨ ਮਜ਼੍ਹਬ ਜ਼ਾਤ ਪਾਤ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚੂਹੜੇ ਚਮਿਆਰ ਜੱਟੀਆਂ, ਜਟਾ ਜੂਟ ਵੰਡ ਨਾ ਕੋਇ ਵੰਡਾਈਆ। ਓਹ ਇਕੋ ਪੜ੍ਹਾਵਣਹਾਰਾ ਪੱਟੀਆ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵਿਛੜੀਆਂ ਆਤਮਾ ਕੀਤੀਆਂ ਇਕੱਠੀਆਂ, ਮੇਲਾ ਮਿਲਿਆ ਸਹਿਜ ਸੁਭਾਈਆ। ਦੂਰ ਦੁਰਾਡਿਉਂ ਜੋ ਭੱਜ ਭੱਜ ਆਈਆਂ ਨਠੀਆਂ, ਆਪਣਾ ਪੰਧ ਮੁਕਾਈਆ। ਉਨ੍ਹਾਂ ਲੇਖ ਮੁਕਾਇਆ ਤੀਰਥ ਅੱਠ ਸੱਠੀਆ, ਗੰਗਾ ਗੋਦਾਵਰੀ ਜਮਨਾ ਸੁਰਸਤੀ ਲੋੜ ਰਹੇ ਨਾ ਰਾਈਆ। ਉਨ੍ਹਾਂ ਜਗਤ ਜਹਾਨ ਦੀਆਂ ਹੱਦਾਂ ਟੱਪੀਆਂ, ਟਾਪੂਆਂ ਪੰਧ ਮੁਕਾਈਆ। ਉਨ੍ਹਾਂ ਦੀਆਂ ਪ੍ਰਭ ਦੇ ਨਾਲ ਪੈ ਗਈਆਂ ਹਿੱਸੇ ਪੱਤੀਆਂ, ਧੁਰ ਦੀ ਗੰਢ ਬੰਨ੍ਹਾਈਆ। ਜਿਸ ਦਾ ਵਜ਼ਨ ਨਾ ਤੋਲੇ ਨਾ ਰਤੀਆਂ, ਜਗਤ ਤਰਾਜ਼ੂ ਕੰਡਾ ਨਾ ਕੋਇ ਤੁਲਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਦੋ ਸਤ ਕਹੇ ਅਸੀਂ ਦੋਵੇਂ ਗਏ ਜੁੜ, ਜੋੜੀ ਹਰਿ ਜਗਦੀਸ਼ ਬਣਾਈਆ। ਜਨ ਭਗਤੋ ਤੁਹਾਡੇ ਪਿਆਰ ਦੀ ਰਹੇ ਨਾ ਥੁੜ, ਥੁੜੇ ਥਿੜਕਿਓ ਦਏ ਵਡਿਆਈਆ । ਜੋ ਸਚਖੰਡ ਦਵਾਰਿਉਂ ਆਇਆ ਮੁੜ, ਮੁੜ ਕੇ ਆਪਣਾ ਰੂਪ ਬਦਲਾਈਆ। ਚੜ੍ਹ ਕੇ ਸ਼ਬਦ ਅਗੰਮੇ ਘੋੜ, ਵੇਖੇ ਥਾਉਂ ਥਾਈਂਆ । ਕਲਜੁਗ ਅੰਤ ਓਸ ਪ੍ਰਭੂ ਨੂੰ ਤੁਹਾਡੀ ਪੈ ਗਈ ਲੋੜ, ਲੁੜੀਂਦੇ ਸੱਜਣੋ ਤੁਹਾਨੂੰ ਲਿਆ ਮਿਲਾਈਆ। ਦੀਨ ਦੁਨੀ ਦਿਤੀ ਹੋੜ, ਹੋੜਾ ਸੱਸੇ ਵਾਲਾ ਦਏ ਗਵਾਹੀਆ। ਤੁਸੀਂ ਕਰਕੇ ਵੇਖਿਓ ਗ਼ੌਰ, ਗਹਿਰ ਗੰਭੀਰ ਕੀ ਆਪਣਾ ਖੇਲ ਖਲਾਈਆ। ਜੇਹੜਾ ਲੱਖ ਚੁਰਾਸੀ ਅੰਦਰ ਵੜ ਕੇ ਬੈਠਾ ਚੋਰ, ਚੋਰੀ ਚੋਰੀ ਆਪਣੀ ਖੇਲ ਖਿਲਾਈਆ। ਤੁਹਾਡੇ ਸਾਹਮਣੇ ਜੋਤੀ ਜਾਤਾ ਅਵਰ ਕਾ ਔਰ, ਅਵਰਾ ਖੇਲ ਖਿਲਾਈਆ। ਪ੍ਰੀਤਮ ਹੋ ਕੇ ਆਪਣੇ ਨਾਲ ਲਏ ਤੋਰ, ਤੁਰੀਆ ਤੋਂ ਪਰੇ ਆਪਣਾ ਹੁਕਮ ਸੁਣਾਈਆ। ਬੇਸ਼ਕ ਧਰਤੀ ਉਤੇ ਅੰਧਘੋਰ, ਘੋਰੀ ਹੋ ਕੇ ਭੱਜੇ ਵਾਹੋ ਦਾਹੀਆ। ਤੁਹਾਡੇ ਸਭ ਦੇ ਭਾਗ ਮਥੋਰ, ਜਿਨ੍ਹਾਂ ਮਿਲਿਆ ਧੁਰ ਦਾ ਮਾਹੀਆ । ਆਪਣੇ ਹੱਥ ਫੜ ਕੇ ਡੋਰ, ਦੋ ਜਹਾਨਾਂ ਰਿਹਾ ਉਡਾਈਆ। ਔਹ ਵੇਖੋ ਰਾਏ ਧਰਮ ਕੂਕ ਪੁਕਾਰੇ ਪਾਵੇ ਸ਼ੋਰ, ਸ਼ਹਿਨਸ਼ਾਹ ਰਿਹਾ ਸੁਣਾਈਆ। ਤੇਰੇ ਅਗੇ ਨਹੀਂ ਮੇਰਾ ਜ਼ੋਰ, ਤਾਕ਼ਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਅਗੰਮ ਅਥਾਹੀਆ। ਦੋ ਸੱਤ ਕਹਿਣ ਸਾਡਾ ਵੇਖੋ ਇਕੋ ਰੂਪ, ਦੂਜਾ ਨਜ਼ਰ ਕੋਇ ਨਾ ਆਈਆ। ਸਾਡਾ ਮਾਲਕ ਸ਼ਾਹੋ ਭੂਪ, ਸ਼ਹਿਨਸ਼ਾਹ ਧੁਰਦਰਗਾਹੀਆ। ਜਿਸ ਦਾ ਆਦਿ ਜੁਗਾਦਿ ਸਤਿ ਸਰੂਪ, ਸਤਿ ਸਤਿਵਾਦੀ ਵਡ ਵਡਿਆਈਆ। ਜਿਸ ਦਾ ਇਕੋ ਸ਼ਬਦ ਦੁਲਾਰਾ ਪੂਤ, ਪਿਤਾ ਪੁਰਖ ਅਕਾਲ ਸੋਭਾ ਪਾਈਆ। ਉਸ ਦਾ ਹੁਕਮ ਸੰਦੇਸ਼ਾ ਅਗੰਮਾ ਦੂਤ, ਦੋ ਜਹਾਨ ਭੱਜੇ ਵਾਹੋ ਦਾਹੀਆ। ਜਿਸ ਦੇ ਹੁਕਮ ਵਿਚ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰ ਗਏ ਕੂਚ, ਕੂਚਾ ਗਲੀ ਰਹਿਣ ਕੋਇ ਨਾ ਪਾਈਆ। ਓਹ ਕਲਜੁਗ ਅੰਤ ਸ੍ਰੀ ਭਗਵੰਤ ਆਪਣਾ ਖੇਲ ਕਰੇ ਮਜ਼ਬੂਤ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਜੋ ਵਖ ਵਖ ਰੂਪ ਬਣਾਏ ਕਾਇਆ ਕਲਬੂਤ, ਦੀਨਾਂ ਮਜ਼੍ਹਬਾਂ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਦੋ ਸਤ ਕਹਿਣ ਅਸਾਂ ਪੁਰਖ ਅਕਾਲਾ ਇਕ ਮਨਾਉਣਾ, ਨਿਵ ਨਿਵ ਸੀਸ ਝੁਕਾਈਆ। ਇਕੋ ਦਾ ਢੋਲਾ ਗਾਉਣਾ, ਜੋ ਮਾਲਕ ਧੁਰਦਰਗਾਹੀਆ। ਇਕੋ ਦਾ ਨਾਦ ਵਜਾਉਣਾ, ਜਿਸ ਦਾ ਸੁਰ ਤਾਲ ਸਮਝ ਕੋਇ ਨਾ ਪਾਈਆ। ਇਕੋ ਦਾ ਡੰਕ ਵਜਾਉਣਾ, ਜੋ ਦੋ ਜਹਾਨ ਕਰੇ ਸ਼ਨਵਾਈਆ। ਇਕੋ ਦਾ ਦਰਸ਼ਨ ਪਾਉਣਾ, ਜੋ ਜੋਤੀ ਜਾਤਾ ਨੂਰ ਅਲਾਹੀਆ। ਇਕੋ ਮਾਲਕ ਵੇਖ ਵਖਾਉਣਾ, ਜੋ ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਦੋ ਸਤ ਕਹਿਣ ਅਸੀਂ ਰੂਪ ਬਣਾਇਆ ਹਾਹਾ ਸੱਸਾ, ਸਤਿਗੁਰ ਸ਼ਬਦ ਦਿਤੀ ਵਡਿਆਈਆ। ਜਿਨ੍ਹਾਂ ਮਿਲ ਕੇ ਮੇਟਣੀ ਰੈਣ ਅੰਧੇਰੀ ਮੱਸਾ, ਨੂਰੀ ਚੰਦ ਚੰਦ ਚਮਕਾਈਆ। ਦੀਨ ਦੁਨੀ ਸ਼ਰਅ ਦਾ ਕਟਣਾ ਰੱਸਾ, ਰਸਤਾ ਇਕੋ ਦੇਣਾ ਵਖਾਈਆ। ਸਚ ਦੁਆਰ ਏਕੰਕਾਰ ਵਖਾਉਣਾ ਵੱਸਾ, ਵਾਸਤਾ ਭਗਤਾਂ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਦੋ ਸੱਤ ਕਹਿਣ ਸਾਡਾ ਜਗਤ ਹਿੰਦਸਾ ਬਣਦਾ ਸਤਾਈ, ਸਤਿ ਸਤਿਵਾਦੀ
ਦਿਤਾ ਸਮਝਾਈਆ। ਅਸੀਂ ਸਚ ਸੰਦੇਸ਼ਾ ਰਹੇ ਸੁਣਾਈ, ਸੁਣਨਾ ਚਾਈਂ ਚਾਈਂਆ। ਜਿਸ ਦਾ ਲੇਖਾ ਅਗੇ ਲਿਖਿਆ ਕਿਤੇ ਨਾਹੀਂ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਜਿਸ ਦਾ ਮਾਲਕ ਬੇਪਰਵਾਹੀ, ਬੇਪਰਵਾਹੀ ਵਿਚ ਸਮਾਈਆ। ਜੋ ਜੁਗ ਜੁਗ ਖੇਲ ਰਿਹਾ ਖਿਲਾਈ, ਖੇਲਣਹਾਰ ਆਪ ਹੋ ਜਾਈਆ। ਜਿਸ ਨੂੰ ਕਹਿੰਦੇ ਆਦਿ ਜੁਗਾਦਿ ਵੱਡਾ ਦਾਈ, ਦਾਉ ਆਪਣਾ ਰਿਹਾ ਲਗਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਬਦਲਦੀ ਸ਼ਾਹੀ, ਸ਼ਹਿਨਸ਼ਾਹ ਆਪਣਾ ਹੁਕਮ ਸੁਣਾਈਆ। ਓਹ ਜੋਤੀ ਜਾਤਾ ਪੁਰਖ ਬਿਧਾਤਾ ਸਚਖੰਡ ਦਾ ਮਾਹੀ, ਮਹਿਬੂਬ ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦਾ ਲਹਿਣਾ ਦੇਣਾ ਨਾਲ ਸਚੇ ਸ਼ਹਿਨਸ਼ਾਹੀ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਸਭ ਦਾ ਨਾਤਾ ਜੋੜੇ ਭੈਣਾਂ ਭਾਈ, ਪਿਤਾ ਪੂਤ ਗੋਦ ਉਠਾਈਆ। ਜਿਸ ਲਹਿਣਾ ਦੇਣਾ ਪੂਰਾ ਕੀਤਾ ਗੋਬਿੰਦ ਢਈਆ ਢਾਈ, ਢੌਂਕੇ ਦਾ ਮਾਲਕ ਨੂਰ ਅਲਾਹੀਆ। ਸੋ ਸ਼ਬਦ ਸੰਦੇਸ਼ਾ ਰਿਹਾ ਸੁਣਾਈ, ਅਣਸੁਣਤ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਕਰ ਰੁਸ਼ਨਾਈ, ਨੂਰ ਨੁਰਾਨਾ ਰਿਹਾ ਚਮਕਾਈਆ। ਭਰਮ ਭੁਲੇਖਾ ਰਹੇ ਨਾ ਰਾਈ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋ ਪੂਰਨ ਸਤਿਗੁਰ ਪੂਰਨ ਵਿਚ ਸਮਾਈ, ਪੂਰਨ ਰੂਪ ਨਜ਼ਰੀ ਆਈਆ। ਜਿਸ ਦਾ ਲੇਖਾ ਲਹਿਣਾ ਦੇਣਾ ਤਤ ਵਜੂਦ ਤਨ ਸਰੀਰ ਜਗਤ ਅਥਾਹੀ, ਅਥਾਹ ਆਪਣਾ ਰੰਗ ਰੰਗਾਈਆ। ਸਤਾਈ ਪੋਹ ਕਹੇ ਏਸ ਤਨ ਵਜੂਦ ਦਾ ਲੇਖਾ ਬਣਿਆ ਚੱਕ ਸਤਾਈ, ਦੂਆ ਨਿਰਗੁਣ ਸਰਗੁਣ ਸਾਤਾ ਸਤਿ ਨਾਲ ਮਿਲ ਕੇ ਵਜੀ ਵਧਾਈਆ। ਜੇ ਪੂਰਨ ਨਾ ਹੁੰਦਾ ਸ਼ੇਰ ਸਿੰਘ ਨੂੰ ਤਤਾਂ ਵਾਲੀ ਕਰਨੀ ਨਾ ਪੈਂਦੀ ਜੁਦਾਈ, ਜੁਜ਼ ਆਪਣਾ ਵੰਡ ਨਾ ਕੋਇ ਵੰਡਾਈਆ। ਭਾਵੇਂ ਆਦਿ ਤੋਂ ਲੈ ਕੇ ਅੰਤ ਤਕ ਏਸ ਦੀ ਸਮਝੀ ਨਹੀਂ ਕਿਸੇ ਲੰਬਾਈ, ਲੰਮਾ ਚੌੜਾ ਵੇਖਣ ਕੋਇ ਨਾ ਪਾਈਆ। ਉਹ ਰੂਪ ਅਨੂਪਾ ਸ਼ਾਹੋ ਭੂਪਾ ਬਣਿਆ ਅਲਾਹੀ, ਅਲਹਿਦਾ ਆਪਣਾ ਹੁਕਮ ਵਰਤਾਈਆ। ਨਾਲੇ ਮਿਤਰ ਦੋਸਤ ਸਾਜਣ ਭਗਤੋ ਨਾਲੇ ਤੁਹਾਡਾ ਮਾਹੀ, ਮਹਿਬੂਬ ਇਕ ਅਖਵਾਈਆ। ਜੇ ਏਸ ਦਾ ਲੇਖਾ ਸੁਣਨਾ ਫੇਰ ਅੱਖੀਆਂ ਲਉ ਖੁਲ੍ਹਾਈ, ਨੈਣ ਬੰਦ ਨਾ ਕੋਇ ਰਖਾਈਆ। ਔਹ ਤਕ ਲਉ ਜਿਸ ਦੇ ਪਿਆਰ ਵਿਚ ਗੋਬਿੰਦ ਖੰਡਾ ਗਿਆ ਉਠਾਈ, ਖੜਗਾਂ ਡੇਰਾਂ ਢਾਹੀਆ। ਉਹ ਧੁਰ ਦਾ ਮਾਲਕ ਗੋਬਿੰਦ ਨਾਲ ਉਹਦਾ ਗੁਸਾਈਂ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦੀ ਨਾ ਕੋਈ ਜ਼ਾਤ ਨਾ ਕੋਈ ਪਾਤ ਨਾ ਕੋਈ ਵੰਡ ਵੰਡਾਈ, ਹਿੱਸਾ ਨਜ਼ਰ ਕੋਇ ਨਾ ਆਈਆ। ਪਤਾ ਨਹੀਂ ਕਿਸ ਬਿਧ ਸਚਖੰਡ ਨਿਵਾਸੀ ਭਗਤੋ ਤੁਹਾਡੇ ਨਾਲ ਯਾਰੀ ਲਾਈ, ਯਰਾਨਾ ਤੁਹਾਡੇ ਨਾਲ ਨਿਭਾਈਆ। ਬੇਸ਼ਕ ਇਹ ਕਰਨ ਵਾਲਾ ਦੋ ਜਹਾਨਾਂ ਦੀ ਵਾਹੀ, ਜਿਸ ਨੂੰ ਵਾਹਿਗੁਰੂ ਕਹਿ ਕੇ ਸਾਰੇ ਗਾਈਆ। ਇਹ ਤਨ ਵਜੂਦ ਜਿਸ ਦਾ ਲਹਿਣਾ ਦੇਣਾ ਨਾਲ ਸਤਾਈ, ਸੱਤਿਆ ਸਭ ਨੂੰ ਦਏ ਸਮਝਾਈਆ। ਜਿਸ ਅੰਦਰ ਸਤਿਗੁਰ ਧਾਰ ਸ਼ਬਦ ਸਮਾਈ, ਸਮਾਂ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਦੋ ਸੱਤ ਕਹੇ ਮੈਂ ਅੱਖਰਾਂ ਵਾਲਾ ਅੰਕ, ਕ਼ਲਮ ਸ਼ਾਹੀ ਮੇਰਾ ਰੂਪ ਬਣਾਈਆ। ਮੇਰਾ ਇਕੋ ਦੁਆਰਾ ਤੇ ਇਕੋ ਬੰਕ, ਗ੍ਰਹਿ ਇਕੋ ਨਜ਼ਰੀ ਆਈਆ । ਮੇਰਾ ਅੰਤਰ ਅੰਤਰ ਰਿਹਾ ਕੋਈ ਨਾ ਸ਼ੰਕ, ਸਹਿਸਾ ਦਿਤਾ ਚੁਕਾਈਆ। ਮੈਨੂੰ ਯਾਦ ਆ ਗਿਆ ਜੋ ਵਾਅਦਾ ਕੌਲ ਇਕ਼ਰਾਰ ਕੀਤਾ ਰਾਮ ਦੁਆਰੇ ਜਨਕ, ਸੀਤਾ ਸਚ ਸਚ ਦ੍ਰਿੜਾਈਆ। ਨੀ ਸਈਆ ਮਈਆ ਓਹ ਖੇਲ ਖੇਲੇ ਵਾਰ ਅਨਕ, ਰਾਮ ਦਾ ਰਾਮ ਅਗੰਮ ਅਥਾਹੀਆ। ਨਿਗਾਹ ਮਾਰ ਲੈ ਜਿਸ ਦਾ ਜੁਗ ਜੁਗ ਵਜਣਾ ਡੰਕ, ਡੌਰੂ ਆਪਣਾ ਨਾਮ
ਜਣਾਈਆ। ਜਿਸ ਅੰਤ ਇਕ ਦੁਆਰਾ ਸੁਹਾਉਣਾ ਬੰਕ, ਬੰਕ ਦੁਆਰੀ ਆਪ ਹੋ ਜਾਈਆ। ਜਿਸ ਲੇਖੇ ਲਾਉਣੇ ਰਾਓ ਰੰਕ, ਗ਼ਰੀਬ ਨਿਮਾਣਿਆਂ ਦਏ ਵਡਿਆਈਆ। ਸਚ ਨਾਮ ਦੀ ਲਾ ਕੇ ਤਨਕ, ਸੋਈ ਸੁਰਤੀ ਲਏ ਉਠਾਈਆ। ਪਤਾ ਨਹੀਂ ਉਹ ਕਿਸ ਬਿਧ ਪਰਗਟ ਹੋਣਾ ਵਿਚ ਪੁਰੀ ਘਨਕ, ਘਨਈਏ ਦਾ ਲੇਖਾ ਦਏ ਚੁਕਾਈਆ। ਫੇਰ ਨਵੀਂ ਬਣਾ ਕੇ ਬਣਤ, ਆਪਣਾ ਰੂਪ ਬਦਲਾਈਆ। ਜਿਸ ਨੂੰ ਸਮਝੇ ਨਾ ਕੋਈ ਸਾਧ ਨਾ ਸੰਤ, ਜਗਤ ਵਿਦਿਆ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਦੋ ਸਤ ਕਹੇ ਭਗਤੋ ਮੈਂ ਖੋਲ੍ਹਣ ਲੱਗਾ ਪਰਦਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੈਂ ਧਿਆਨ ਧਰਿਆ ਲਹਿੰਦਾ ਚੜ੍ਹਦਾ, ਦੱਖਣ ਪਹਾੜ ਵੇਖ ਵਖਾਈਆ। ਦੀਨ ਦੁਨੀ ਦਾ ਖੇਲ ਵੇਖਿਆ ਹੰਕਾਰ ਗੜ੍ਹ ਦਾ, ਹਉਮੇ ਵਿਚ ਲੋਕਾਈਆ। ਜੀਵ ਜੰਤ ਵੇਖਿਆ ਸੜਦਾ, ਕਲਜੁਗ ਮਾਇਆ ਰਹੀ ਜਲਾਈਆ। ਜਗਤ ਜਗਿਆਸੂ ਵੇਖਿਆ ਢੋਲੇ ਗੀਤ ਨਾਮ ਕਲਮੇ ਪੜ੍ਹਦਾ, ਅੱਖਰਾਂ ਵਾਲੇ ਸਿਫ਼ਤ ਸਲਾਹੀਆ। ਮੈਂ ਹੈਰਾਨ ਹੋ ਗਿਆ ਬਿਨਾ ਭਗਤਾਂ ਤੋਂ ਪ੍ਰਭੂ ਅੰਦਰ ਕਿਸੇ ਨਹੀਂ ਵੜਦਾ, ਗ੍ਰਹਿ ਮੰਦਰ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਝਟ ਨਾਰਦ ਕਹੇ ਪੋਹ ਸਤਾਈ ਸੱਜਣਾ ਓਏ ਨਾ ਮਾਰ ਤੂੰ ਸ਼ੇਖ਼ੀਆਂ, ਮੈਂ ਸਹਿਜ ਨਾਲ ਜਣਾਈਆ। ਵੇਖ ਪੁਰਾਣੀਆਂ ਲੇਖੀਆਂ, ਬਿਨ ਅੱਖਰਾਂ ਦਿਆਂ ਵਖਾਈਆ। ਜੇਹੜੀਆਂ ਜਗਤ ਨੇਤਰਾਂ ਨਾਲ ਕਿਸੇ ਨਹੀਂ ਵੇਖੀਆਂ, ਰਸਨਾ ਨਾਲ ਨਾ ਕੋਇ ਪੜ੍ਹਾਈਆ। ਉਸ ਵਿਚ ਲਹਿਣਾ ਦੇਣਾ ਦੋ ਜਹਾਨ ਦੇਸ ਪਰਦੇਸੀਆਂ, ਬ੍ਰਹਿਮੰਡ ਖੰਡ ਹੁਕਮ ਜਣਾਈਆ। ਜਿਸ ਦਾ ਹੁਕਮ ਸੰਦੇਸ਼ਾ ਦਿਤਾ ਗੁਰ ਅਵਤਾਰ ਪੈਗ਼ੰਬਰਾਂ ਲੋਕਮਾਤ ਦੇ ਬਦੇਸ਼ੀਆ, ਜਗਤ ਜਹਾਨ ਜਹਾਨ ਦ੍ਰਿੜਾਈਆ। ਜਿਸ ਦਾ ਲਹਿਣਾ ਦੇਣਾ ਗੋਬਿੰਦ ਨਾਲ ਦਸ ਦਸਮੇਸ਼ੀਆਂ, ਦਹਿ ਦਿਸ਼ਾ ਵੇਖ ਵਖਾਈਆ। ਜੋ ਆਦਿ ਜੁਗਾਦਿ ਰਹੇ ਹਮੇਸ਼ੀਆ, ਹਮਸਾਜਣ ਇਕ ਅਖਵਾਈਆ। ਜਿਸ ਦੇ ਅਗੇ ਸਭ ਨੇ ਭੁਗਤਣੀਆਂ ਪੇਸ਼ੀਆਂ, ਪੇਸ਼ੀਨਗੋਈਆਂ ਹੱਥ ਉਠਾਈਆ। ਲਹਿਣੇ ਮੁਕਣੇ ਗਣਪਤ ਗਣੇਸ਼ੀਆਂ, ਦੇਵਤ ਸੁਰ ਨਾ ਕੋਇ ਚਤੁਰਾਈਆ। ਕਲਜੁਗ ਕੂੜ ਕਿਰਿਆ ਤਕਣੀ ਜਿਸ ਕਲੇਸ਼ੀਆ, ਕਲ ਕਾਤੀ ਆਪਣਾ ਰੂਪ ਜਣਾਈਆ। ਜਿਸ ਲਹਿਣਾ ਦੇਣਾ ਦੀਨ ਦੁਨੀ ਚੁਕਾਉਣਾ ਮਲੇਛੀਆ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਦੋ ਸਤ ਕਹੇ ਮੇਰਾ ਮਾਲਕ ਨੂਰ ਨੁਰਾਨੀ, ਹਰਿ ਕਰਤਾ ਇਕ ਅਖਵਾਈਆ। ਜਿਸ ਦੀ ਸ਼ਬਦ ਅਗੰਮੀ ਬਾਣੀ, ਜੁਗ ਜੁਗ ਬਾਣ ਅਣਿਆਲਾ ਤੀਰ ਚਲਾਈਆ। ਜਿਸ ਦਾ ਆਦਿ ਜੁਗਾਦਿ ਖੇਲ ਮਹਾਨੀ, ਮਹਿੰਮਾ ਅਕਥ ਕਥ ਸਮਝਾਈਆ। ਜਿਸ ਦਾ ਲਹਿਣਾ ਦੇਣਾ ਵੇਦ ਪੁਰਾਨੀ, ਸ਼ਾਸਤਰ ਸਿਮਰਤ ਰੰਗ ਰੰਗਾਈਆ। ਸੋ ਸੰਦੇਸ਼ਾ ਦੇਵੇ ਅੰਜੀਲ ਕ਼ੁਰਾਨੀ, ਅੱਖਰ ਅੱਖਰਾਂ ਨਾਲੋਂ ਬਦਲਾਈਆ। ਜਿਸ ਦਾ ਨਾਮ ਨਿਧਾਨਾ ਸਤਿਨਾਮੀ, ਸਤਿ ਸਤਿਵਾਦੀ ਹੋ ਕੇ ਦਏ ਦ੍ਰਿੜਾਈਆ। ਜੋ ਦੇਵਣਹਾਰਾ ਸਤਿਗੁਰ ਸ਼ਬਦ ਸ਼ਬਦ ਪੈਗ਼ਾਮੀ, ਧੁਰ ਦਾ ਹੁਕਮ ਇਕ ਸੁਣਾਈਆ। ਉਸ ਦੀ ਕਰੇ ਨਾ ਕੋਇ ਪਹਿਚਾਨੀ, ਬੇਪਹਿਚਾਨ ਇਕ ਅਖਵਾਈਆ। ਕਲਜੁਗ ਅੰਤ ਭਗਤਾਂ ਉਤੇ ਕਰੇ ਮਿਹਰਵਾਨੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਪਤਾ ਨਹੀਂ ਕਿਉਂ ਬਣ ਕੇ ਆ ਗਿਆ ਦਾਤਾ ਦਾਨੀ, ਦਇਆਵਾਨ ਆਪ ਹੋ ਜਾਈਆ। ਸਭ ਦਾ ਬਣ ਕੇ ਜਾਣ ਜਾਣੀ, ਵੇਖਣਹਾਰਾ ਥਾਉਂ ਥਾਈਂਆ।
ਜਨ ਭਗਤਾਂ ਬਖ਼ਸ਼ ਕੇ ਮੰਜ਼ਲ ਰੁਹਾਨੀ, ਰੂਹ ਬੁਤ ਮੇਲਾ ਮੇਲਿਆ ਸਹਿਜ ਸੁਭਾਈਆ। ਜਿਸ ਨੂੰ ਈਸਾ ਕਿਹਾ ਮੇਰਾ ਬਾਪ ਆਵੇ ਅਸਮਾਨੀ, ਦਰਗਾਹ ਸਾਚੀ ਸੋਭਾ ਪਾਈਆ । ਜਿਸ ਦੀ ਮੁਹੰਮਦ ਸੁਣੀ ਕਲਾਮੀ, ਕਾਇਨਾਤ ਗਿਆ ਦ੍ਰਿੜਾਈਆ। ਓਹ ਬਣ ਕੇ ਧੁਰ ਅਮਾਮੀ, ਅਮਲਾਂ ਤੋਂ ਰਹਿਤ ਨੂਰ ਅਲਾਹੀਆ । ਜਨ ਭਗਤਾਂ ਲਹਿਣਾ ਦੇਣਾ ਮੁਕਾਵੇ ਜਿਸਮ ਜਿਸਮਾਨੀ, ਜਿਸਮ ਜ਼ਮੀਰ ਬੇਨਜ਼ੀਰ ਅੰਦਰੋਂ ਦਏ ਬਦਲਾਈਆ। ਜਿਸ ਦਾ ਲਹਿਣਾ ਦੇਣਾ ਨਾਲ ਚਾਰੇ ਖਾਣੀ, ਚਾਰੇ ਬਾਣੀ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਸਤਾਈ ਪੋਹ ਕਹੇ ਜਨ ਭਗਤੋ ਤੁਹਾਡਾ ਕਿੱਡਾ ਵੱਡਾ ਭਾਗ, ਭਗਵਨ ਦਏ ਵਡਿਆਈਆ । ਤੁਹਾਡਾ ਕਿੱਡਾ ਵੱਡਾ ਵੈਰਾਗ, ਪ੍ਰੇਮ ਪ੍ਰੀਤੀ ਰਿਹਾ ਪਰਗਟਾਈਆ। ਤੁਹਾਡਾ ਕਿੱਡਾ ਵੱਡਾ ਤਿਆਗ, ਜਗਤ ਦੀਨ ਦੁਨੀ ਆਏ ਤਜਾਈਆ। ਤੁਹਾਡਾ ਕਿੱਡਾ ਵੱਡਾ ਚਰਾਗ਼, ਬਿਨ ਤੇਲ ਬਾਤੀ ਡਗਮਗਾਈਆ। ਤੁਹਾਡਾ ਕਿੱਡਾ ਵੱਡਾ ਕੰਤ ਸੁਹਾਗ, ਆਦਿ ਜੁਗਾਦਿ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਸਿਰ ਆਪਣਾ ਹੱਥ ਰਖਾਈਆ। ਰੈਣ ਕਹੇ ਮੈਂ ਭਿੰਨੜੀ ਭਿੰਨੀ, ਭਗਤੋਂ ਦਿਆਂ ਜਣਾਈਆ। ਤੁਹਾਡੀ ਭਗਤੀ ਜੁਗ ਜਨਮ ਦੀ ਮੈਥੋਂ ਜਾਏ ਨਾ ਗਿਨੀ, ਦੋ ਸੱਤ ਦਾ ਮਾਲਕ ਜੋ ਆਪਣੇ ਵਿਚ ਛੁਪਾਈਆ। ਜਿਸ ਦਾ ਲਹਿਣਾ ਕੋਈ ਜਾਣ ਸਕੇ ਨਾ ਲੋਕ ਤਿੰਨੀ, ਤ੍ਰੈਲੋਕ ਭੇਵ ਨਾ ਕੋਇ ਖੁਲ੍ਹਾਈਆ। ਤੁਹਾਡੀ ਪੂਰਬਲੀ ਵਸਤ ਵੇਖੋ ਇੰਨੀ, ਜਿਸ ਦਾ ਭਾਰ ਨਾ ਕੋਇ ਉਠਾਈਆ। ਤੁਹਾਡੇ ਅੰਦਰ ਨਾਮ ਖ਼ੁਮਾਰੀ ਪ੍ਰਭੂ ਦੀ ਪ੍ਰੀਤੀ ਤੇ ਮਸਤੀ ਭਿੰਨੀ, ਭਿੰਨੜੀ ਰੈਣ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਸਤ ਆਪ ਵਰਤਾਈਆ। ਰੈਣ ਕਹੇ ਮੈਂ ਭਾਗਾਂ ਭਰੀ, ਮੇਰਾ ਭਰਮ ਰਿਹਾ ਨਾ ਰਾਈਆ। ਪੁਰਖ ਅਕਾਲੇ ਕਿਰਪਾ ਕਰੀ, ਕਿਰਪਨ ਹੋ ਕੇ ਸੀਸ ਨਿਵਾਈਆ। ਜੋ ਭਗਤਾਂ ਮੀਤਾ ਇਕੋ ਨਰਾਇਣ ਨਰੀ, ਨਰ ਨਰਾਇਣ ਇਕ ਅਖਵਾਈਆ। ਆਤਮ ਧਾਰ ਜਿਸ ਨੇ ਵਰੀ, ਕੰਤ ਕੰਤੂਹਲ ਧੁਰ ਦਾ ਮਾਹੀਆ। ਮੈਂ ਵੀ ਉਸ ਦੀ ਸਰਨੀ ਪਰੀ, ਨਿਵ ਨਿਵ ਲਾਗਾਂ ਪਾਈਆ। ਜਿਸ ਦੀ ਖ਼ਬਰ ਸਤਿਗੁਰ ਸ਼ਬਦ ਸੁਣਾਏ ਖਰੀ, ਸਹਿਜ ਸਿਹਜ ਦ੍ਰਿੜਾਈਆ। ਭਿੰਨੜੀਏ ਕਲਜੁਗ ਮੂਲ ਨਾ ਡਰੀਂ, ਅੰਧ ਅੰਧੇਰ ਵੇਖਣਾ ਥਾਉਂ ਥਾਈਂਆ। ਪ੍ਰਭੂ ਦਾ ਭਾਣਾ ਸਿਰ ਤੇ ਜਰੀਂ, ਸਿਰ ਪ੍ਰਭ ਚਰਨਾਂ ਵਿਚ ਟਿਕਾਈਆ। ਉਸ ਨੇ ਕੋਈ ਰਹਿਣ ਨਹੀਂ ਦੇਣਾ ਸ਼ਰਈ, ਸ਼ਰੀਅਤ ਦਾ ਲੇਖਾ ਦੇਣਾ ਮੁਕਾਈਆ। ਨਾਲ ਫ਼ੈਸਲਾ ਕੀਤਾ ਅੱਜ ਤੋਂ ਜਨ ਭਗਤ ਕੀਤੇ ਬਰੀ, ਜ਼ਮਾਨਤ ਕਿਸੇ ਦੀ ਲੋੜ ਰਹੇ ਨਾ ਰਾਈਆ। ਜਿਨ੍ਹਾਂ ਇਕ ਵਾਰ ਗਾਇਆ ਓਨ੍ਹਾਂ ਦੀ ਆਤਮਾ ਲਈ ਵਰੀ, ਵਰ ਦਾਤਾ ਇਕੋ ਇਕ ਅਖਵਾਈਆ। ਜਿਸ ਦਾ ਰੂਪ ਅਲਾਹੀ ਨਰਾਇਣ ਨਰੀ, ਨਰ ਹਰਿ ਕਰਤਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਦੋ ਸੱਤ ਕਹੇ ਅਸੀਂ ਖ਼ੁਸ਼ੀਆਂ ਦੇ ਵਿਚ ਹਸਦੇ, ਹਸਤੀ ਤਕ ਬੇਪਰਵਾਹੀਆ। ਜਨ ਭਗਤ ਸੁਹੇਲੇ ਸਚਖੰਡ ਦੁਆਰੇ ਖ਼ੁਸ਼ੀਆਂ ਦੇ ਵਿਚ ਨਸਦੇ, ਭੱਜਣ ਵਾਹੋ ਦਾਹੀਆ। ਜੋ ਵਣਜਾਰੇ ਪ੍ਰਭੂ ਦੇ ਜਸ ਦੇ, ਸਿਫ਼ਤੀ ਢੋਲੇ ਗਾਈਆ। ਜਿਨ੍ਹਾਂ ਦੇ ਇਸ਼ਾਰੇ ਨਹੀਂ ਕੋਈ ਅੱਖ ਦੇ, ਸੈਨਤ ਤਤ ਨਾ ਕੋਇ ਸਮਝਾਈਆ। ਉਹ ਪਿਆਰੇ ਹੋ ਗਏ ਪ੍ਰਭੂ ਪ੍ਰਤੱਖ ਦੇ, ਸਾਖ਼ਿਆਤ ਵੇਖ ਕੇ ਖ਼ੁਸ਼ੀ ਬਣਾਈਆ। ਉਹ ਵਸੇਰੇ ਛਡ ਕੇ ਰਹਿਣੇ ਵਖ ਦੇ, ਘਰ ਇਕੋ ਸੋਭਾ ਪਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਾਈ ਪੋਹ ਕਹੇ ਭਗਤੋ ਤੁਹਾਡਾ ਪ੍ਰਭੂ ਜਗਤ ਦਾ ਸੁਆਮੀ, ਸੰਬਲ ਬੈਠਾ ਸੋਭਾ ਪਾਈਆ। ਪ੍ਰੇਮੀਆਂ ਦਾ ਅੰਤਰਜਾਮੀ, ਚੁਰਾਸੀ ਦਾ ਖੇਲ ਖਿਲਾਈਆ। ਜਿਸ ਨੂੰ ਸਾਰਿਆਂ ਦਿਤੀ ਸਲਾਮੀ, ਸਯਦਿਆਂ ਵਿਚ ਸੀਸ ਝੁਕਾਈਆ। ਅੱਖਰਾਂ ਨਾਲ ਕਹਿ ਕੇ ਗਏ ਅਨਾਮੀ, ਇਨਾਮ ਲੈਣ ਵਾਲਾ ਨਜ਼ਰ ਕੋਇ ਨਾ ਆਈਆ। ਓਹ ਮਾਲਕ ਦੋ ਜਹਾਨੀ, ਦੋਹਰਾ ਆਪਣਾ ਵੇਸ ਵਟਾਈਆ। ਤੁਹਾਡੀ ਭਗਤੀ ਭਗਤੋ ਕਈ ਜੁਗ ਦੀ ਪੁਰਾਨੀ, ਪੁਰਾਣ ਅਠਾਰਾਂ ਦੇ ਨਾ ਸਕਣ ਗਵਾਹੀਆ। ਕਿਸੇ ਦੇ ਕੋਲ ਨਹੀਂ ਕੋਈ ਨਿਸ਼ਾਨੀ, ਨਿਸ਼ਾਨਾ ਸਕੇ ਨਾ ਕੋਇ ਵਖਾਈਆ। ਕੀ ਵਿਚਾਰੀ ਲਿਖੇ ਕ਼ਲਮ ਤੇ ਕਾਨੀ, ਜੋ ਹੁਕਮ ਦੇ ਅੰਦਰ ਭੱਜੇ ਵਾਹੋ ਦਾਹੀਆ। ਜਦੋਂ ਤੁਹਾਡਾ ਵਾਅਦਾ ਹੋਇਆ ਅਵਤਾਰ ਪੈਗ਼ੰਬਰਾਂ ਗੁਰੂਆਂ ਨਾਲ ਹੋਇਆ ਬਿਨਾ ਜ਼ਬਾਨ ਤੋਂ ਸ਼ਬਦ ਦੀ ਕਲਾਮੀ, ਸ਼ਬਦ ਸ਼ਬਦ ਨਾਲ ਸਮਝਾਈਆ। ਜਿਸ ਵੇਲੇ ਕਲਜੁਗ ਅੰਤਮ ਰੈਣ ਅੰਧੇਰੀ ਹੋਈ ਸ਼ਾਮੀ, ਸ਼ਮਅ ਨੂਰ ਜੋਤ ਨਾ ਕੋਇ ਰੁਸ਼ਨਾਈਆ। ਉਸ ਵੇਲੇ ਖੇਲ ਕਰੇ ਪੁਰਖ ਅਕਾਲਾ ਅਗੰਮ ਅਮਾਮੀ, ਜੋਤੀ ਜਾਤਾ ਹੋ ਕੇ ਵੇਖ ਵਖਾਈਆ। ਜਿਸ ਝਗੜਾ ਮੇਟਣਾ ਸਰਬ ਤਮਾਮੀ, ਤਮਅ ਲਾਲਚ ਨਾ ਕੋਇ ਰਖਾਈਆ। ਮਾਨਸ ਜ਼ਾਤੀ ਕਟ ਗ਼ੁਲਾਮੀ, ਗ਼ੁਰਬਤ ਅੰਦਰੋਂ ਦੇਣੀ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਾਈ ਪੋਹ ਕਹੇ ਜਨ ਭਗਤੋ ਮੈਂ ਸਭ ਨੂੰ ਰਿਹਾ ਝੁਕ, ਨਿਵ ਨਿਵ ਸੀਸ ਝੁਕਾਈਆ। ਧੰਨ ਭਾਗ ਮੇਰੇ ਜਿਸ ਵਿਚ ਤੁਸਾਂ ਤੂੰ ਮੇਰਾ ਮੈਂ ਤੇਰਾ ਗਾਈ ਸੋਹੰ ਤੁਕ, ਆਤਮ ਪਰਮਾਤਮ ਰੰਗ ਰੰਗਾਈਆ। ਤੁਹਾਡੇ ਅੰਤਰ ਓਹਲਾ ਰਿਹਾ ਕੋਈ ਨਾ ਲੁਕ, ਪਰਦਾਨਸ਼ੀਂ ਪਰਦਾ ਦਿਤਾ ਉਠਾਈਆ। ਤੁਹਾਡਾ ਲੇਖਾ ਲਹਿਣਾ ਦੇਣਾ ਆਵਣ ਜਾਵਣ ਗਿਆ ਮੁਕ, ਮੁਕੰਮਲ ਆਪਣਾ ਹੁਕਮ ਵਰਤਾਈਆ। ਸਚਖੰਡ ਦੁਆਰ ਜਾਂਦਿਆਂ ਕਿਸੇ ਨਹੀਂ ਜਾਣਾ ਰੁਕ, ਅਗੇ ਹੋ ਨਾ ਕੋਇ ਅਟਕਾਈਆ। ਸਚ ਪੁਛੋ ਸਤਿਗੁਰ ਸ਼ਬਦ ਦੇ ਹੁਕਮ ਨਾਲ ਇਹ ਤੁਹਾਨੂੰ ਆਪਣੀ ਹੱਥੀਂ ਖੜੇਗਾ ਚੁਕ, ਚੁਕੰਨੇ ਹੋ ਕੇ ਅੰਤ ਸਮੇਂ ਵੇਖਣਾ ਚਾਈਂ ਚਾਈਂਆ। ਤੁਹਾਡਾ ਪਿਆਰ ਵਾਲਾ ਏਥੇ ਰਹਿ ਜਾਣਾ ਮੁਖ, ਸਰੀਰ ਸੰਗ ਨਾ ਕੋਇ ਰਖਾਈਆ। ਨੌ ਸੌ ਚੁਰਾਨਮੇ ਚੌਕੜੀ ਜੁਗ ਦੇ ਭੁੱਖਿਓ ਤੁਹਾਡੀ ਮਿਟਾਉਣੀ ਭੁਖ, ਤ੍ਰਿਸ਼ਨਾ ਅਗੇ ਨਾ ਕੋਇ ਰਖਾਈਆ। ਮਾਤ ਗਰਭ ਦੀ ਥਾਂ ਤੁਹਾਡਾ ਸਚਖੰਡ ਬੂਟਾ ਲਾਉਣਾ ਰੁੱਖ, ਰੁੱਖੀਆਂ ਸੁੱਕੀਆਂ ਖਾਣ ਵਾਲਿਓ ਆਪਣੇ ਵਿਚ ਲੈਣਾ ਮਿਲਾਈਆ। ਜਿਸ ਦੇ ਵਾਸਤੇ ਸਾਰੇ ਅਵਤਾਰ ਪੈਗ਼ੰਬਰ ਗੁਰੂ ਸੁਖਣਾ ਗਏ ਸੁਖ, ਪੰਜਾਬੀ ਬੋਲੀ ਸੁਖੀ ਸਾਂਦੀ ਤੁਹਾਡੇ ਘਰ ਆ ਗਿਆ ਤੁਹਾਡਾ ਮਾਹੀਆ। ਹੁਣ ਵੇਖਿਓ ਕਿਧਰ ਨੂੰ ਬਦਲ ਜਾਂਦਾ ਰੁਖ਼, ਅਗਾ ਪਿਛਾ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਸਤਾਈ ਪੋਹ ਕਹੇ ਜਨ ਭਗਤੋ ਮੈਨੂੰ ਆਇਆ ਬੜਾ ਅਨੰਦਨਾ, ਅਨੰਦ ਤੁਹਾਡੇ ਅੰਤਰ ਵੇਖ ਵਖਾਈਆ। ਜੋ ਇਕੋ ਪ੍ਰਭੂ ਨੂੰ ਕਰਦੇ ਬੰਦਨਾ, ਦੂਸਰ ਸੀਸ ਨਾ ਕੋਇ ਨਿਵਾਈਆ। ਓਸੇ ਦੀ ਚਰਨ ਧੂੜ ਦਾ ਟਿੱਕਾ ਲਾ ਕੇ ਮਸਤਕ ਚੰਦਨਾ, ਚੰਦ ਸੂਰੀਆ ਦਾ ਲੇਖਾ ਦਿਤਾ ਮੁਕਾਈਆ। ਜਿਸ ਨੇ ਜੁਗ ਜਨਮ ਦੇ ਵਿਛੜਿਆਂ ਨੂੰ ਆਪਣੇ ਨਾਲ ਗੰਢਣਾ, ਅਗੇ ਸਕੇ ਨਾ ਕੋਇ ਤੁੜਾਈਆ। ਤੁਹਾਡੇ ਪਿਆਰ ਵਿਚ ਸਾਚਾ ਪਿਆਰ ਤੁਹਾਨੂੰ ਵੰਡਣਾ, ਤੁਹਾਡੇ ਕਾਇਆ ਮੰਦਰ ਅੰਦਰ ਦੇਣਾ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਤੁਹਾਡੀ ਭਗਤੀ ਪ੍ਰਭ ਦੀ ਯਾਦ, ਜੋ ਹਰ ਹਿਰਦੇ ਦਿਤੀ ਟਿਕਾਈਆ। ਤੁਹਾਡਾ ਤਨ ਵਜੂਦ ਖੇੜਾ ਕਰ ਆਬਾਦ, ਸੋਹਣਾ ਨਗਰ ਸੁਹਾਈਆ। ਨਾਮ ਸਤਿ ਦੀ ਦੇ ਕੇ ਦਾਦ, ਅਤੋਟ ਅਤੁਟ ਵਰਤਾਈਆ। ਭੇਵ ਖੁਲ੍ਹਾ ਕੇ ਬੋਧ ਅਗਾਧ, ਬੁੱਧੀ ਤੋਂ ਪਰੇ ਦਿਤਾ ਸਮਝਾਈਆ। ਤੁਹਾਡਾ ਮਾਲਕ ਸੁਆਮੀ ਤੁਹਾਡੇ ਵਿਚ ਹੋਇਆ ਵਿਸਮਾਦ, ਰੂਪ ਅਨੋਖਾ ਆਪਣੇ ਵਿਚ ਰਖਾਈਆ। ਜੋ ਆਇਆ ਸਭ ਤੋਂ ਬਾਦ, ਆਪ ਆਪਣਾ ਫੇਰਾ ਪਾਈਆ। ਉਸ ਦਾ ਸੁਣਾਉ ਖ਼ੁਸ਼ੀਆਂ ਵਾਲਾ ਨਾਦ, ਧੁਨ ਆਤਮਕ ਰਾਗ ਦ੍ਰਿੜਾਈਆ। ਜਦੋਂ ਮਿਲਿਆ ਕਰੇਗਾ ਤੇ ਬੱਚਿਆਂ ਵਾਂਗ ਕਰੇਗਾ ਲਾਡ, ਫੜ ਬਾਹੋਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਸਤਾਈ ਪੋਹ ਕਹੇ ਪ੍ਰਭੂ ਤੂੰ ਦੋ ਸਤ ਦਾ ਮਾਲਕ, ਮਿਹਬਾਨ ਬੀਦੋ ਇਕ ਅਖਵਾਈਆ। ਨੂਰ ਅਲਾਹੀ ਅਗੰਮਾ ਖ਼ਾਲਕ, ਤੇਰੇ ਹੱਥ ਵਡਿਆਈਆ। ਸਤਿਗੁਰ ਸ਼ਬਦ ਤੇਰਾ ਬਣੇ ਸਾਲਸ, ਵਿਚੋਲਾ ਅਵਰ ਨਾ ਕੋਇ ਰਖਾਈਆ। ਜਿਸ ਦੇ ਹੁਕਮ ਵਿਚ ਜਨ ਭਗਤ ਨਿਕਲਣੇ ਖ਼ਾਲਸ, ਖ਼ਾਲਸਾ ਰੂਪ ਵਖਾਈਆ। ਜਿਨ੍ਹਾਂ ਨੂੰ ਮਜ਼੍ਹਬ ਦਾ ਨਹੀਂ ਕੋਈ ਲਾਲਸ, ਲਾਲਚ ਵਿਚ ਕਦੇ ਨਾ ਆਈਆ। ਓਹ ਆਦਿ ਜੁਗਾਦੀ ਤੇਰੇ ਬਾਲਕ, ਬੱਚੇ ਨੰਨ੍ਹੇ ਨਜ਼ਰੀ ਆਈਆ। ਤੂੰ ਸਹੀ ਸਲਾਮਤ ਉਨ੍ਹਾਂ ਦਾ ਬਣਨਾ ਪ੍ਰਿਤਪਾਲਕ, ਸਿਰ ਸਿਰ ਆਪਣਾ ਹੱਥ ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੇ ਮਾਲਕ ਹੋਣਾ ਆਪ ਸਹਾਈਆ। ਸਤਿਗੁਰ ਸ਼ਬਦ ਕਹੇ ਸੁਣ ਨੀ ਕ਼ਲਮੇ ਕਾਨੀਏ, ਕੋਝੀਏ ਕਮਲੀਏ ਲੈ ਅੰਗੜਾਈਆ। ਆਪਣੇ ਅੰਦਰ ਕਰ ਸਾਵਧਾਨੀਏ, ਸਤਿ ਸਰੂਪ ਵਿਚ ਸਮਾਈਆ। ਤੂੰ ਸਮਝ ਨਾ ਸਕੀ ਨਿਰਅੱਖਰ ਧਾਰ ਬਾਣੀਏ, ਅੱਖਰਾਂ ਨਾਲ ਆਪਣੀ ਖ਼ੁਸ਼ੀ ਬਣਾਈਆ। ਤੈਨੂੰ ਕੀ ਪਤਾ ਭਗਤਾਂ ਦੀ ਕੇਹੜੀ ਮੰਜ਼ਲ ਰੁਹਾਨੀਏ, ਜ਼ਮੀਂ ਅਸਮਾਨਾਂ ਵਿਚ ਵੇਖਣ ਕੋਇ ਨਾ ਪਾਈਆ। ਨੀ ਤੇਰਾ ਲਹਿਣਾ ਦੇਣਾ ਨਾਲ ਜ਼ਿਮੀ ਅਸਮਾਨੀਏ, ਉਂਗਲਾਂ ਵਿਚ ਵੜ ਕੇ ਆਪਣੀ ਖ਼ੁਸ਼ੀ ਬਣਾਈਆ। ਜ਼ਰਾ ਨਿਗਾਹ ਮਾਰ ਲੈ ਓਹ ਮਾਲਕ ਤਕ ਜਿਸ ਨੂੰ ਸਾਰਿਆਂ ਕਿਹਾ ਬੇਪਹਿਚਾਨੀਏ, ਪਹਿਚਾਨ ਵਿਚ ਪਹਿਚਾਨ ਨਾ ਕੋਇ ਸਮਝਾਈਆ। ਓਹ ਲੇਖਾ ਵੇਖਣ ਆ ਗਿਆ ਚਾਰੇ ਖਾਣੀਏ, ਖ਼ਾਲਸ ਆਪਣਾ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਅਗੰਮ ਅਥਾਹੀਆ। ਕ਼ਲਮ ਕਹੇ ਮੇਰੇ ਮਾਲਕਾ ਮੈਂ ਕੀ ਲਿਖਣਯੋਗ, ਮੇਰੀ ਕੀ ਚਤੁਰਾਈਆ। ਜਦੋਂ ਕਿਰਪਾ ਕੀਤੀ ਸਤਿਗੁਰ ਸ਼ਬਦ ਆਪਣੇ ਪ੍ਰੇਮ ਦਾ ਦਿਤਾ ਸੰਜੋਗ, ਮੇਲਾ ਲਿਆ ਮਿਲਾਈਆ। ਮੇਰਾ ਨਾ ਹਰਖ਼ ਰਿਹਾ ਨਾ ਸੋਗ, ਚਿੰਤਾ ਚਿਖਾ ਨਾ ਕੋਇ ਜਲਾਈਆ। ਮੈਂ ਲਿਖਣ ਜੋਗੀ ਨਹੀਂ ਤੇਰੇ ਨਾਮ ਪਿਆਰ ਦੀ ਕਾਗ਼ਜ਼ਾਂ ਉਤੇ ਨਠ ਨਠ ਚੁਗਦੀ ਚੋਗ, ਜੇਹਵਾ ਆਪਣੀ ਵਿਚੋਂ ਕਢਾਇਆ। ਮੈਨੂੰ ਤੇਰੇ ਪਿਆਰ ਦੇ ਅੱਖਰਾਂ ਵਿਚੋਂ ਪ੍ਰੇਮ ਦੀ ਮਿਲੇ ਮੌਜ, ਮਹਿਬੂਬ ਤੇਰੀ ਬੇਪਰਵਾਹੀਆ। ਚਾਰ ਜੁਗ ਵਿਚ ਗੁਰ ਅਵਤਾਰ ਪੈਗ਼ੰਬਰਾਂ ਜਿਤਨੀ ਜਿਤਨੀ ਤੇਰੀ ਕੀਤੀ ਖੋਜ, ਖੋਜੀ ਬਣ ਕੇ ਤੇਰਾ ਉਤਨਾ ਉਤਨਾ ਲੇਖਾ ਗਏ ਲਿਖਾਈਆ। ਮੈਨੂੰ ਕੋਈ ਨਹੀਂ ਆਈ ਸੋਝ, ਸੋਝੀ ਵਿਚ ਨਾ ਕੋਇ ਅੰਗੜਾਈਆ। ਮੈਨੂੰ ਤੇ ਇਉਂ ਜਾਪਦਾ ਪ੍ਰਭੂ ਤੇਰੇ ਹੁਕਮ ਦਾ ਬੜਾ ਵੱਡਾ ਬੋਝ, ਸਿਰ ਸਕੇ ਨਾ ਕੋਇ ਉਠਾਈਆ। ਭਾਵੇਂ ਮੈਂ ਕੋਟਨ ਕੋਟ ਜੁਗ ਚੌਕੜੀ ਲਿਖਦੀ ਰਵ੍ਹਾਂ ਰੋਜ਼, ਦਿਵਸ ਰੈਣ ਭੱਜਾਂ ਵਾਹੋ ਦਾਹੀਆ। ਪਰ ਫੇਰ ਵੀ ਮੈਨੂੰ ਪਤਾ ਨਹੀਂ ਲਗਦਾ ਤੇਰਾ ਅਗਲਾ
ਕੇਹੜਾ ਚੋਜ, ਚੋਜੀ ਪ੍ਰੀਤਮ ਕੀ ਆਪਣੀ ਖੇਲ ਖਿਲਾਈਆ। ਮੈਂ ਆਦਿ ਅੰਤ ਦੀ ਕਰ ਨਾ ਸਕੀ ਸੋਚ, ਸਮਝ ਵਿਚ ਚਲੀ ਨਾ ਕੋਇ ਚਤੁਰਾਈਆ। ਮੈਨੂੰ ਪਤਾ ਨਹੀਂ ਕੀ ਹੁਣ ਖੇਲ ਕੀਤਾ ਵਿਚ ਜੰਬੂ ਦੀਪ ਤੇ ਅਗੇ ਕੀ ਖੇਲ ਹੋ ਜਾਣਾ ਕਰੌਚ, ਕੀ ਕਲਾ ਦੇਣੀ ਵਰਤਾਈਆ। ਮੇਰੀ ਦੁਹਾਈ ਤੇਰੇ ਹੁਕਮ ਤਕ ਮੇਰੀ ਨਹੀਂ ਕੋਈ ਪਹੁੰਚ, ਵੇਖਣ ਕੁਛ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੇ ਮਾਲਕ ਤੇਰੇ ਹੱਥ ਵਡਿਆਈਆ। ਕਾਨੀ ਕਹੇ ਪ੍ਰਭੂ ਮੈਂ ਵੇਖੇ ਬੜੇ ਬੜੇ ਤੇਰੇ ਰੂਪ ਸਰਗੁਣ ਧਾਰ ਤੇਰੇ ਕਾਤਬ, ਕ਼ੁਦਰਤ ਦੇ ਕ਼ਾਦਰ ਤੇਰੇ ਢੋਲੇ ਗਾਈਆ। ਮੈਂ ਪਰ ਅੱਜ ਤੇਰੇ ਸਾਹਮਣੇ ਹੋ ਕੇ ਕਹਾਂ ਮੁਖ਼ਾਤਬ, ਬਿਨਾ ਮੁਖ ਤੋਂ ਦਿਆਂ ਸੁਣਾਈਆ। ਓਏ ਮਾਲਕਾ ਸੁਆਮੀਆਂ ਓਏ ਠਾਕਰਾ ਅੰਤਰਜਾਮੀਆਂ ਮੈਂ ਜਦੋਂ ਭੱਜੀ ਤੇ ਭੱਜੀ ਤੇਰੀ ਜਾਨਬ, ਆਪਣਾ ਪੰਧ ਮੁਕਾਈਆ। ਮੈਂ ਹੈਰਾਨ ਹੋ ਗਈ ਮੇਰੇ ਨਾਲ ਲੇਖ ਲਿਖਣ ਵਾਲਾ ਕੋਈ ਨਹੀਂ ਰਿਹਾ ਤੇ ਇਕ ਤੂੰ ਰਿਹਾ ਸਹੀ ਸਲਾਮਤ, ਸਾਹਿਬ ਸੂਰਾ ਮੇਰਾ ਨਜ਼ਰੀ ਆਈਆ। ਹੁਣ ਅੰਤ ਕੰਤ ਭਗਵੰਤ ਮੈਂ ਹੋ ਗਈ ਤੇਰੀ ਤਾਲਬ, ਦੂਸਰ ਓਟ ਨਾ ਕੋਇ ਰਖਾਈਆ। ਮੈਂ ਚਾਹੁੰਦੀ ਏਨ੍ਹਾਂ ਭਗਤਾਂ ਵਾਸਤੇ ਆਪਣਾ ਹੁਕਮ ਲਿਖਾ ਦੇ ਵਾਜਬ, ਜਿਸ ਦਾ ਲੇਖਾ ਸਕੇ ਨਾ ਕੋਇ ਮਿਟਾਈਆ। ਸਚਖੰਡ ਨਿਵਾਸੀਆ ਪੁਰਖ ਅਬਿਨਾਸ਼ੀਆ ਜੇ ਤੂੰ ਏਨ੍ਹਾਂ ਦੇ ਪਿਛੇ ਪਿਛੇ ਆਪਣਾ ਕੀਤਾ ਤਆਕ਼ੁਬ, ਭੱਜਿਆ ਵਾਹੋ ਦਾਹੀਆ। ਮੇਰੀ ਨਿਮਾਣੀ ਦੀ ਲਾਜ ਰਖੀਂ ਤੇ ਭਗਤਾਂ ਦੀ ਵੇਖੀਂ ਸ਼ਰਾਫ਼ਤ, ਸ਼ਰਅ ਵਿਚੋਂ ਸਭ ਨੂੰ ਬਾਹਰ ਕਢਾਈਆ। ਮੈਂ ਕੋਈ ਵਿਦਵਾਨ ਨਹੀਂ ਆਰਫ਼, ਇਲਮ ਵਿਚ ਨਾ ਕੋਇ ਚਤੁਰਾਈਆ। ਮੈਂ ਭਗਤਾਂ ਨੂੰ ਇਕ ਗੱਲ ਦੱਸਣੀ ਇਸ ਪ੍ਰਭੂ ਨਾਲ ਖ਼ੁਸ਼ੀਆਂ ਨਾਲ ਆਤਮਾ ਪਰਮਾਤਮਾ ਪਰਮਾਤਮਾ ਆਤਮਾ ਇਕ ਦੂਜੇ ਦਾ ਕਰ ਲਓ ਤੁਆਰਫ਼, ਦੂਸਰੇ ਦੀ ਲੋੜ ਰਹੀ ਨਾ ਰਾਈਆ। ਪ੍ਰਭੂ ਮੈਂ ਕੋਟਨ ਜੁਗਾਂ ਦੀ ਥੱਕੀ ਟੁੱਟੀ ਮਾਂਦੀ ਅਜ ਪਹਿਲੀ ਵਾਰ ਆਪਣੀ ਜ਼ਬਾਨ ਤੋਂ ਜੇਹੜੀ ਵਿਚੋਂ ਕਟਾਈ ਇਨ੍ਹਾਂ ਗ਼ਰੀਬਾਂ ਦੀ ਕਰਨ ਲੱਗੀ ਸਫ਼ਾਰਸ਼, ਨਿਵ ਨਿਵ ਸੀਸ ਨਿਵਾਈਆ। ਮੇਰੇ ਤੋਂ ਲਿਖੀ ਹੋਈ ਭਗਤਾਂ ਦੀ ਕਦੀ ਨਾ ਬਦਲ ਜਾਏ ਇਬਾਰਤ, ਅੱਖਰ ਅੱਖਰ ਦੇਣ ਗਵਾਹੀਆ। ਮੈਂ ਕੋਈ ਪ੍ਰਭੂ ਤੇਰੇ ਘਰੋਂ ਕਰਨੀ ਨਹੀਂ ਤਜਾਰਤ, ਸੌਦਾਗਰਾਂ ਵਾਲੀ ਨੀਤੀ ਨਾ ਕੋਇ ਰਖਾਈਆ। ਅਵਤਾਰਾਂ ਕਿਹਾ ਪੈਗ਼ੰਬਰਾਂ ਕਿਹਾ ਗੁਰੂਆਂ ਕਿਹਾ ਜਦੋਂ ਆਵੇਗਾ ਤੇ ਆਵੇਗਾ ਵਿਚ ਭਾਰਤ, ਭਾਰ ਭਗਤਾਂ ਦਾ ਆਪਣੇ ਸਿਰ ਟਿਕਾਈਆ। ਝਟ ਨਾਰਦ ਕਹਿੰਦਾ ਕੁਛ ਮੈਂ ਵੀ ਕਰ ਲਵਾਂ ਸ਼ਰਾਰਤ, ਕ਼ਲਮੇ ਤੈਨੂੰ ਦਿਆਂ ਸੁਣਾਈਆ। ਚਲ ਜ਼ਰਾ ਉਸ ਦੇ ਚਰਨਾਂ ਦੀ ਕਰ ਜ਼ਿਆਰਤ, ਜੋ ਜ਼ੱਰੇ ਜ਼ੱਰੇ ਵਿਚ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ । ਨਾਰਦ ਕਹੇ ਕਲਮੇ ਤੂੰ ਬੜਾ ਸੋਹਣਾ ਲਿਖਦੀ, ਲਿਖ ਲਿਖ ਆਪਣੀ ਖ਼ੁਸ਼ੀ ਬਣਾਈਆ। ਪਰ ਸਚ ਦੱਸ ਕੀ ਵਡਿਆਈ ਸਿੱਖ ਦੀ, ਜੋ ਗੋਬਿੰਦ ਗਿਆ ਸਮਝਾਈਆ। ਕ਼ਲਮ ਕਹੇ ਨਾਰਦਾ ਮੈਨੂੰ ਕੁਝ ਨਹੀਂ ਦਿਸਦੀ, ਦੀਦੇ ਜਗਤ ਦੇ ਕੰਮ ਕਿਸੇ ਨਾ ਆਈਆ । ਮੈਂ ਕੀ ਕਰਾਂ ਸ੍ਰਿਸ਼ਟੀ ਭਰ ਗਈ ਅੰਦਰੋਂ ਵਿਖ ਦੀ, ਵਿਸ ਭਰੀ ਲੋਕਾਈਆ। ਮੈਂ ਤੇ ਉਸ ਸਾਹਿਬ ਦੇ ਚਰਨਾਂ ਉਤੇ ਲਿਟਦੀ, ਲੰਮੀ ਪੈ ਕੇ ਦਿਆਂ ਦੁਹਾਈਆ। ਓਹ ਪ੍ਰਭੂ ਓਹ ਮੇਰਿਆ ਮਾਲਕਾ ਸੁਆਮੀਆਂ ਤੈਨੂੰ ਛਡ ਕੇ ਦੁਨੀਆ ਵਣਜਾਰੀ ਹੋ ਗਈ ਪੱਥਰ ਇੱਟ ਦੀ, ਮੰਦਰ ਮਸਜਿਦਾਂ ਸੀਸ ਨਿਵਾਈਆ। ਕ਼ਲਮ ਕਹੇ ਮੈਂ ਦੋ ਮੂੰਹ ਬਣਾ ਕੇ ਪਿਟਦੀ, ਪਟਨੇ ਵਾਲਿਆ ਮੇਰੀ ਆ ਕੇ ਵੇਖ ਲੈ ਹਾਲਤ ਤੇ ਨੈਣਾਂ ਨੀਰ ਨੀਰ ਵਹਾਈਆ।
ਝਟ ਨਾਰਦ ਨੇ ਇਕ ਨਿਸ਼ਾਨੀ ਕਢ ਲਈ ਚਿਟ ਦੀ, ਚਿੱਟਾ ਹਰਫ਼ ਚਿਟੇ ਉਤੇ ਸੋਭਾ ਪਾਈਆ। ਨੀ ਕ਼ਲਮੇ ਨੀ ਕਾਨੀਏ ਤੂੰ ਕੀ ਕਹੇਂ ਜਿੰਨਾਂ ਚਿਰ ਪ੍ਰਭੂ ਦੀ ਕਿਰਪਾ ਨਾ ਹੋਵੇ ਉਨਾਂ ਚਿਰ ਭਗਤਾਂ ਦੀ ਸੁਰਤੀ ਕਦੇ ਨਹੀਂ ਟਿਕਦੀ, ਮੱਥੇ ਟਿੱਕੇ ਲਾਉਣ ਵਾਲਾ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਖਿਲਾਈਆ। ਕ਼ਲਮ ਕਹੇ ਸੁਣ ਲੈ ਪੰਡਤਾ ਬ੍ਰਾਹਮਣਾ, ਓਏ ਨਾਰਦਾ ਤੈਨੂੰ ਦਿਆਂ ਸੁਣਾਈਆ। ਜ਼ਰਾ ਮੇਰੇ ਵਲ ਮੁਖ ਤਾਂ ਕਰ ਸਾਹਮਨਾ, ਸਾਹਮਣੇ ਹੋ ਕੇ ਅੱਖਾਂ ਲੈ ਉਠਾਈਆ। ਜੇ ਮੈਂ ਨਾ ਹੁੰਦੀ ਕਿਸੇ ਨੂੰ ਕੀ ਪਤਾ ਲੱਗਣਾ ਸੀ ਕੇਹੜਾ ਅਵਤਾਰ ਤੇ ਕੇਹੜਾ ਪੈਗ਼ੰਬਰ ਕੇਹੜਾ ਬਣਿਆ ਜ਼ਾਮਨਾ, ਜ਼ਾਮਨ ਕਵਣ ਅਖਵਾਈਆ। ਮੈਂ ਓਹ ਵਿਚੋਲੀ ਜੇਹੜੀ ਅੱਖਰਾਂ ਨਾਲ ਅੱਖਰ ਮਿਲਾ ਕੇ ਸਤਿਗੁਰ ਸ਼ਬਦ ਦਾ ਫੜਾਵਾਂ ਦਾਮਨਾ, ਦਾਮਨਗੀਰ ਸਭ ਨੂੰ ਇਕੋ ਗਿਆ ਸਮਝਾਈਆ। ਜਿਸ ਨੇ ਅੰਤ ਸਭ ਦੀ ਮੇਟਣੀ ਕਾਮਨਾ, ਕਾਮਲ ਮੁਰਸ਼ਦ ਹੋ ਕੇ ਆਵੇ ਧੁਰ ਦਾ ਮਾਹੀਆ। ਮੈਂ ਉਸ ਦਾ ਗੀਤ ਤੇ ਉਸ ਦਾ ਢੋਲਾ ਗਾਵਨਾ, ਉਸੇ ਦੀ ਸਿਫ਼ਤ ਸਲਾਹੀਆ। ਪਰ ਸਚ ਦੱਸਾਂ ਉਹ ਪ੍ਰਭੂ ਬਿਨਾ ਭਗਤਾਂ ਤੋਂ ਕਿਸੇ ਨਹੀਂ ਰਾਵਣਾ, ਰਾਮ ਦਾ ਰਾਮ ਜੋ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ, ਕ਼ਲਮੇ ਨੀ ਤੂੰ ਕਾਨੀ ਬੜੀ ਚਾਲਾਕ, ਚਾਲਾਕੇ ਤੈਨੂੰ ਦਿਆਂ ਜਣਾਈਆ। ਮੂਧੇ ਮੂੰਹ ਚਲਣ ਵਾਲੀਏ ਜ਼ਰਾ ਮੇਰੇ ਵਲ ਝਾਕ, ਬਿਨ ਨੈਣਾਂ ਨੈਣ ਉਠਾਈਆ। ਆਪਣਾ ਖੋਲ੍ਹ ਕੇ ਵੇਖ ਤਾਕ, ਪਰਦਾ ਪਰਦਿਆਂ ਵਿਚੋਂ ਆਪ ਚੁਕਾਈਆ। ਨੀਂ ਸਚ ਦੱਸ ਤੇਰਾ ਕੇਹਦੇ ਨਾਲ ਸਾਕ, ਸੱਜਣ ਕਿਸ ਨੂੰ ਲਿਆ ਬਣਾਈਆ। ਜੇਹੜਾ ਅਵਤਾਰ ਪੈਗ਼ੰਬਰ ਗੁਰੂ ਆਇਆ ਤੂੰ ਉਸ ਦੀ ਚੜ੍ਹ ਗਈਉਂ ਢਾਕ, ਓਸੇ ਦੇ ਹੁਕਮ ਵਿਚ ਭੱਜੀ ਵਾਹੋ ਦਾਹੀਆ। ਧੁਰ ਦੇ ਨਾਮ ਕਲਮੇ ਲਿਖ ਲਿਖ ਤੂੰ ਦੁਨੀਆ ਵਿਚ ਰਹਿਣ ਨਹੀਂ ਦਿਤਾ ਇਤਫ਼ਾਕ਼, ਸ਼ਰਅ ਦੇ ਹਿੱਸੇ ਵਖ ਵਖ ਸਮਝਾਈਆ। ਪਰ ਯਾਦ ਰਖ ਜਿਸ ਵੇਲੇ ਹਜ਼ਰਤ ਈਸਾ ਉਸ ਨੂਰੀ ਅੱਲਾ ਦਾ ਇਕ ਵੇਖਿਆ ਕਲਾਕ, ਉਸ ਦੀ ਕਲਾ ਕ਼ੁਦਰਤ ਦੇ ਵਿਚ ਨਜ਼ਰੀ ਆਈਆ। ਫੇਰ ਉਸ ਧਿਆਨ ਧਰਿਆ ਅਵਤਾਰ ਪੈਗ਼ੰਬਰ ਗੁਰੂ ਬੈਠੇ ਵਿਚ ਨਿੱਕੇ ਨਿੱਕੇ ਬਲਾਕ, ਬਰੈਕਟ ਵਿਚ ਆਸਣ ਦਿਤੇ ਵਖਾਈਆ। ਫੇਰ ਹੈਰਾਨ ਹੋ ਕੇ ਤਕਿਆ ਸਾਰੇ ਦਿਸੇ ਮਿੱਟੀ ਖ਼ਾਕ, ਤਨ ਵਜੂਦ ਰਹਿਣ ਕੋਇ ਨਾ ਪਾਈਆ। ਫੇਰ ਕਿਹਾ ਤੂੰ ਮੇਰੇ ਗਾਡ ਤੂੰ ਹੀ ਇਕੋ ਪਾਕ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਕਲਮ ਕਹੇ ਨਾਰਦਾ ਮੇਰੇ ਬਿਨਾ ਕੋਈ ਕਰ ਨਾ ਸਕੇ ਤਹਿਰੀਰ, ਤਕ਼ਰੀਰ ਨਿਸ਼ਾਨ ਨਾ ਕੋਇ ਰਖਾਈਆ। ਸਤਿਗੁਰ ਸ਼ਬਦ ਮੇਰਾ ਪਾਤਸ਼ਾਹ ਤੇ ਮੈਂ ਹੁਕਮ ਮੰਨਣ ਵਾਲਾ ਉਸ ਦਾ ਵਜ਼ੀਰ, ਜੁਗ ਜੁਗ ਆਪਣੀ ਸੇਵ ਕਮਾਈਆ। ਮੈਂ ਨਾ ਜੇ ਹੋਵਾਂ ਫਿਰ ਚਾਰ ਜੁਗ ਦੇ ਸ਼ਾਸਤਰਾਂ ਦੀ ਕਰੇ ਨਾ ਕੋਇ ਤਾਮੀਰ, ਦੀਨ ਦੁਨੀ ਵਿਚ ਵੇਖਣ ਕੋਇ ਨਾ ਪਾਈਆ। ਮੇਰੇ ਲੇਖ ਵਿਚ ਸਭ ਦਾ ਹੁੰਦਾ ਰਿਹਾ ਅਖ਼ੀਰ, ਆਖ਼ਰ ਦਿਆਂ ਦ੍ਰਿੜਾਈਆ। ਮੈਨੂੰ ਇਕੋ ਮਿਠਾ ਰਸ ਮਿਲਦਾ ਰਿਹਾ ਪ੍ਰਭੂ ਦੇ ਨਾਮ ਦਾ ਸੀਰ, ਜੋ ਨਿਤ ਨਿਤ ਜੁਗ ਜੁਗ ਪੀ ਪੀ ਖ਼ੁਸ਼ੀ ਬਣਾਈਆ। ਜੁਗ ਚੌਕੜੀਆਂ ਬੀਤ ਗਏ ਮੇਰੀ ਬਦਲੀ ਨਹੀਂ ਕਿਸੇ ਤਕ਼ਦੀਰ, ਤਦਬੀਰ ਅਵਰ ਨਾ ਕੋਇ ਸਮਝਾਈਆ। ਸਾਰੇ ਚਾਹੁੰਦੇ ਰਹੇ ਪੀਰ ਫ਼ਕੀਰ, ਮੇਰੇ ਵਲ ਧਿਆਨ ਲਗਾਈਆ । ਜੇ ਧੁਰ ਦਾ ਪੈਗ਼ਾਮ ਆਵੇ ਇਲਹਾਮ ਹੋਵੇ ਅਸੀਂ ਵੀ ਏਸ
ਪਿਆਰ ਵਿਚ ਆਪਣਾ ਲਹਿਣਾ ਪਰਗਟਾਈਏ ਵਿਚੋਂ ਸ਼ਰੀਰ, ਸ਼ਰਅ ਸ਼ਰਅ ਸੰਗ ਰਖਾਈਆ। ਪਰ ਕ਼ਲਮ ਕਹੇ ਇਕ ਦਿਨ ਲਿਖਦਿਆਂ ਲਿਖਦਿਆਂ ਲਿਖਦਿਆਂ ਮੈਨੂੰ ਇਕ ਸ਼ਬਦ ਉਤੇ ਨੌ ਵਾਰ ਚੁੱਕਿਆ ਕਬੀਰ, ਚੁੱਕਕੇ ਮਸਤਕ ਨਾਲ ਠੁਕਰਾਈਆ। ਨੀ ਕ਼ਲਮੇ ਨੀ ਕਾਨੀਏ ਨੀ ਜੋਬਨ ਵਾਲੀਏ ਜਵਾਨੀਏ ਜੇ ਤੂੰ ਲੇਖ ਨਾ ਲਿਖੇਂ ਤੇ ਕਿਸੇ ਨੂੰ ਪਤਾ ਨਾ ਲੱਗੇ ਕਿ ਦੀਨ ਦੁਨੀਆ ਵਿਚ ਕੇਹੜੀ ਆਉਣ ਵਾਲੀ ਭੀੜ, ਭਵਿਖਤਾਂ ਭੇਵ ਨਾ ਕੋਇ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕੋ ਹੁਕਮ ਵਰਤਾਈਆ। ਕ਼ਲਮ ਕਹੇ ਮੈਂ ਕਰਾਂ ਨਾ ਕਦੇ ਗੁਸਤਾਖੀ, ਗ਼ੁੱਸੇ ਵਿਚ ਕਦੇ ਨਾ ਆਈਆ। ਜਦੋਂ ਮਿਹਰਵਾਨ ਮਿਹਰ ਕਰੇ ਤੇ ਮੇਰਾ ਬਣੇ ਸਾਥੀ, ਸਗਲਾ ਸੰਗ ਬਣਾਈਆ। ਉਸ ਦੀ ਮੰਨਾਂ ਆਖੀ, ਅੱਖਰਾਂ ਗੰਢ ਰਖਾਈਆ। ਜਿਸ ਦਾ ਲਹਿਣਾ ਦੇਣਾ ਅਲਖਣਾ ਅਲਾਖੀ, ਅਗੰਮ ਅਥਾਹ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਨਾਰਦ ਕਹੇ ਕ਼ਲਮੇ ਜੇ ਤੂੰ ਆਦਿ ਜੁਗਾਦੀ ਲਿਖਣ ਵਾਲੀ, ਲਿਖ ਲਿਖ ਲੇਖ ਬਣਾਈਆ। ਜੇ ਤੂੰ ਸਿਫ਼ਤ ਕਰੇਂ ਜੋਤ ਅਕਾਲੀ, ਜੁਗ ਜੁਗ ਸੇਵ ਕਮਾਈਆ। ਤੈਨੂੰ ਇਕ ਖ਼ਬਰ ਦੱਸਾਂ ਸੁਖਾਲੀ, ਸਹਿਜ ਨਾਲ ਸੁਣਾਈਆ। ਨਿਗਾਹ ਮਾਰ ਲੈ ਕਲਜੁਗ ਫੁੱਲ ਰਿਹਾ ਕਿਸੇ ਨਾ ਡਾਲੀ, ਪੱਤ ਟਹਿਣੀ ਗਏ ਕੁਮਲਾਈਆ। ਦੀਨ ਦੁਨੀਆ ਤੇਰੇ ਸਚੇ ਲੇਖ ਲਿਖੇ ਤੋਂ ਹੋ ਗਈ ਖ਼ਾਲੀ, ਸਤਿ ਵਸਤ ਅੰਦਰ ਨਾ ਕੋਇ ਟਿਕਾਈਆ। ਕਲਜੁਗ ਨੂੰ ਤਕ ਕਿਸ ਬਿਧ ਚੜ੍ਹੀ ਲਾਲੀ, ਜੋਬਨਵੰਤਾ ਭੱਜੇ ਵਾਹੋ ਦਾਹੀਆ। ਜੇ ਤੂੰ ਹੁਣ ਸੁਰਤ ਨਾ ਸੰਭਾਲੀ, ਆਪਣਾ ਆਪ ਆਪਣੇ ਵਿਚੋਂ ਪਰਗਟਾਈਆ। ਕਿਸ ਬਿਧ ਰੈਣ ਮਿਟੇ ਅੰਧੇਰੀ ਕਾਲੀ, ਅੰਧ ਅਗਿਆਨ ਰਹਿਣ ਨਾ ਪਾਈਆ। ਕ਼ਲਮ ਕਿਹਾ ਵੇ ਨਾਰਦਾ ਮੈਂ ਹੋ ਗਈ ਬੇਹਾਲੀ, ਬਹਿਬਲ ਹੋ ਕੇ ਦਿਆਂ ਸੁਣਾਈਆ। ਮੇਰੇ ਲੇਖ ਨੇ ਦੱਸਿਆ ਅੰਤ ਆਉਣਾ ਸਭ ਦਾ ਮਾਲੀ, ਮਾਲਕ ਇਕ ਅਖਵਾਈਆ। ਜਿਸ ਦਾ ਜਲਵਾ ਜੋਤ ਨੂਰ ਜਲਾਲੀ, ਦੋ ਜਹਾਨਾਂ ਕਰੇ ਰੁਸ਼ਨਾਈਆ। ਉਸ ਦੀ ਘਾਲਣ ਰਹੀ ਘਾਲੀ, ਨਿਤ ਨਿਤ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਕਮਲੀਏ ਤੇਰੀ ਸੇਵਾ ਹੋਵੇ ਪਰਵਾਨ, ਸਚ ਦਿਆਂ ਦ੍ਰਿੜਾਈਆ। ਸੁਣ ਸੰਦੇਸ਼ਾ ਸ੍ਰੀ ਭਗਵਾਨ, ਹਰਿ ਕਰਤਾ ਕੀ ਜਣਾਈਆ। ਜਿਸ ਜੁਗ ਜੁਗ ਕੀਤਾ ਖੇਲ ਮਹਾਨ, ਸਤਿਜੁਗ ਤ੍ਰੇਤਾ ਦੁਆਪਰ ਆਪਣਾ ਹੁਕਮ ਵਰਤਾਈਆ। ਓਹ ਕਲਜੁਗ ਹੋਇਆ ਪਰਧਾਨ, ਜੋਧਾ ਸੂਰਬੀਰ ਨੂਰ ਅਲਾਹੀਆ। ਜਿਸ ਭਗਤ ਸੁਹੇਲੇ ਕੀਤੇ ਪਰਵਾਨ, ਪਰਵਾਨੇ ਆਪਣੇ ਲਏ ਬਣਾਈਆ। ਨੀ ਓਹ ਤੇਰੇ ਲੇਖ ਵਿਚੋਂ ਸਭ ਨੂੰ ਦੇਣ ਲੱਗਾ ਦਾਨ, ਦਾਤਾ ਹੋ ਕੇ ਦਇਆ ਕਮਾਈਆ। ਕ਼ਲਮ ਕਹੇ ਕਾਨੀ ਮੈਂ ਨਾਰਦਾ ਬਣੀ ਅੰਞਾਨ, ਆਪਣੀ ਚਲੇ ਨਾ ਕੋਇ ਚਤੁਰਾਈਆ। ਜੇ ਸਤਿਗੁਰ ਸ਼ਬਦ ਕਿਰਪਾ ਕੀਤੀ ਮੈਂ ਵੀ ਨੱਚਾਂ ਟੱਪਾਂ ਕਾਗ਼ਜ਼ਾਂ ਉਤੇ ਵਿਚ ਜਹਾਨ, ਸੋਹਣਾ ਆਪਣਾ ਨਾਚ ਵਖਾਈਆ। ਜੇ ਓਹ ਮਿਹਰਵਾਨ ਹੋ ਗਿਆ ਤੇ ਮੈਂ ਵੀ ਉਸ ਨੂੰ ਕਹਿ ਦੇਣਾ ਜਜਮਾਨ, ਇਹ ਪੰਜਾਬੀ ਬੋਲੀ ਪੰਜਾਬੀਆਂ ਵਿਚੋਂ ਮੈਨੂੰ ਨਜ਼ਰੀ ਆਈਆ। ਕ਼ਲਮ ਕਹੇ ਮੈਂ ਅੱਜ ਲਿਖ ਦੇਣਾ ਓ ਪ੍ਰਭੂ ਜੇ ਤੂੰ ਵਸਦਾ ਉਤੇ ਅਸਮਾਨ, ਜ਼ਰਾ ਇਹਨਾਂ ਭਗਤਾਂ ਵਲ ਮਾਰ ਧਿਆਨ ਜੋ ਤੇਰਾ ਰਾਹ ਤਕਾਈਆ। ਏਥੇ ਓਥੇ ਲੇਖਾ ਰਹੇ ਨਾ ਕਿਸੇ ਦਾ ਆਪਣੇ ਗ੍ਰਹਿ ਕਰੀਂ ਪਰਵਾਨ, ਪਰਮ ਪੁਰਖ ਤੇਰੇ ਹੱਥ ਵਡਿਆਈਆ। ਤੂੰ ਕਰਨੀ ਦਾ ਕਰਤਾ ਕ਼ੁਦਰਤ ਦਾ ਕ਼ਾਦਰ ਰਹਿਮਤਾਂ
ਦਾ ਰਹਿਮਾਨ, ਨੂਰ ਨੁਰਾਨਾ ਇਕ ਅਖਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੀ ਵਸਤ ਆਪ ਵਰਤਾਈਆ। ਸਤਾਈ ਪੋਹ ਕਹੇ ਮੇਰੇ ਸਾਹਿਬ ਸਤਿ ਸਤਿਵਾਦੀਆ, ਸਤਿਗੁਰ ਸ਼ਾਹੋ ਭੂਪ। ਮੇਰੇ ਮਾਲਕ ਆਦਿ ਜੁਗਾਦੀਆ, ਤੇਰਾ ਖੇਲ ਬਿਨਾ ਰੰਗ ਰੂਪ। ਜੁਗ ਬਦਲਣਾ ਤੇਰੀ ਵਾਦੀਆ, ਮੇਰੇ ਮਾਲਕ ਹਕ ਮਹਿਬੂਬ। ਹੁਣ ਵੇਖ ਲੈ ਕਲਜੁਗ ਕੂੜ ਅਬਾਦੀਆਂ, ਨਿਗਾਹ ਮਾਰ ਲੈ ਵਿਚ ਪੰਜ ਭੂਤ। ਆਤਮ ਪਰਮਾਤਮ ਹੋਈਆਂ ਕਿਸੇ ਨਾ ਸ਼ਾਦੀਆਂ, ਝਗੜਾ ਦਿਸਿਆ ਚਾਰੇ ਕੂਟ। ਜਨ ਭਗਤਾਂ ਤੇਰੇ ਨਾਲ ਪ੍ਰੀਤਾਂ ਡਾਢੀਆਂ, ਏਕਾ ਧਾਗਾ ਇਕ ਬਣਾ ਲੈ ਸੂਤ। ਸਤਿਗੁਰ ਸ਼ਬਦ ਹੋ ਕੇ ਲਡਾ ਲੈ ਲਾਡੀਆਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਵਖਾਉਣਾ ਅਰਸ਼ ਅਰੂਜ। ਪੁਰਖ ਅਕਾਲ ਕਹੇ ਸੁਣ ਸ਼ਬਦੀ ਸੁਤ ਦੁਲਾਰੇ, ਦੂਲ੍ਹਿਆ ਦਿਆਂ ਜਣਾਈਆ। ਮੇਰੇ ਭਗਤ ਨਾ ਰਹਿਣ ਕੁਆਰੇ, ਮੇਲ ਮੇਲਣਾ ਚਾਈਂ ਚਾਈਂਆ। ਜਿਨ੍ਹਾਂ ਰਸਨਾ ਲਾਏ ਛੁਹਾਰੇ, ਸੋਹਣਾ ਸਗਨ ਬਣਾਈਆ। ਓਨ੍ਹਾਂ ਦੇ ਪਰਵਾਰ ਤਾਰਨੇ ਸਾਰੇ, ਬਚਿਆ ਰਹਿਣ ਕੋਇ ਨਾ ਪਾਈਆ। ਦਰਸ਼ਨ ਦੇਣਾ ਹੋ ਕੇ ਜ਼ਾਹਰੇ, ਜ਼ਾਹਰ ਜ਼ਹੂਰ ਨਜ਼ਰੀ ਆਈਆ। ਵੰਡ ਰਖਣੀ ਨਹੀਂ ਪੁਰਖ ਤੇ ਨਾਰੇ, ਬਿਰਧ ਬਾਲਾਂ ਹਿੱਸਾ ਨਾ ਕੋਇ ਜਣਾਈਆ। ਵੱਡੇ ਛੋਟੇ ਭਗਤ ਮੇਰੇ ਦੁਲਾਰੇ, ਬੱਚੇ ਸੋਹਣੇ ਨੰਨ੍ਹੇ ਨਜ਼ਰੀ ਆਈਆ। ਜਿਨ੍ਹਾਂ ਨੂੰ ਪ੍ਰੇਮ ਦੇ ਦੇਣੇ ਹੁਲਾਰੇ, ਦੋ ਜਹਾਨਾਂ ਪਾਰ ਕਰਾਈਆ। ਜਿਥੇ ਨਾ ਕੋਈ ਮੰਡਲ ਮੰਡਪ ਨਾ ਕੋਈ ਸੂਰੀਆ ਚੰਦ ਸਿਤਾਰੇ, ਵਿਸ਼ਨ ਬ੍ਰਹਮਾ ਸ਼ਿਵ ਨਜ਼ਰ ਕੋਇ ਨਾ ਆਈਆ। ਨਾ ਕੋਈ ਕਾਤਬ ਨਾ ਲਿਖਾਰੇ, ਨਾ ਕੋਈ ਰਸਨਾ ਸ਼ਬਦ ਉਚਾਰੇ, ਨਾ ਕੋਈ ਕੰਨੀ ਸੁਣੇ ਧੁਨਕਾਰੇ, ਰਾਗ ਨਾਦ ਨਾ ਕੋਇ ਵਡਿਆਈਆ। ਨਾ ਕੋਈ ਤਤ ਪੰਜ ਪਸਾਰੇ, ਨਾ ਕੋਈ ਬ੍ਰਹਮ ਮਤਿ ਦਏ ਅਧਾਰੇ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਇਕੋ ਨੂਰ ਜੋਤ ਉਜਿਆਰੇ, ਜਿਥੇ ਬੈਠਾ ਸ਼ਾਹੋ ਭੂਪ ਸਰਕਾਰੇ, ਨੂਰ ਨੁਰਾਨਾ ਸੋਭਾ ਪਾਈਆ। ਜਨ ਭਗਤਾਂ ਖੜਨਾ ਓਸ ਦੁਆਰੇ, ਜਿਥੇ ਨਾ ਕੋਈ ਮੰਜ਼ਲ ਤੇ ਨਾ ਕੋਈ ਚੁਬਾਰੇ, ਜਿਥੇ ਚੋਟੀ ਦਾ ਮਾਲਕ ਚੋਟਾ ਇਕੋ ਸੋਭਾ ਪਾਈਆ। ਜਿਹੜਾ ਆਦਿ ਜੁਗਾਦਿ ਜੁਗ ਚੌਕੜੀ ਆਪਣਿਆਂ ਭਗਤਾਂ ਨਾ ਕਦੇ ਵਿਸਾਰੇ, ਵਿਸਰਿਆਂ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕੋ ਨਜ਼ਰੀ ਆਈਆ। ਸਤਿਗੁਰ ਸ਼ਬਦ ਕਹੇ ਮੇਰੇ ਪੁਰਖ ਅਕਾਲੇ ਪਿਤਾ, ਪਰਮ ਪੁਰਖ ਤੇਰੀ ਸਰਨਾਈਆ। ਮੇਰਾ ਭਗਤਾਂ ਦੇ ਨਾਲ ਹਿਤਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਐਸੀ ਕਿਰਪਾ ਕਰਨੀ ਅਗੇ ਰਹਿਣ ਨਹੀਂ ਦੇਣਾ ਕੋਈ ਦੋਚਿਤਾ, ਚਿਤ ਵਿਤ ਠਗੌਰੀ ਅੰਦਰੋਂ ਦੇਣੀ ਕਢਾਈਆ। ਸਭ ਨੂੰ ਪ੍ਰੇਮ ਵਿਚ ਬਣਾ ਕੇ ਆਪਣਾ ਮਿਤਾ, ਮਿਤਰ ਪਿਆਰੇ ਤੇਰੇ ਵਿਚ ਮਿਲਾਈਆ। ਨੌ ਖੰਡ ਪ੍ਰਿਥਮੀ ਮੇਰਾ ਨਿੱਕਾ ਜਿਹਾ ਖਿਤਾ, ਜੋ ਕੋਟਨ ਕੋਟ ਬ੍ਰਹਿਮੰਡਾਂ ਖੰਡਾਂ ਵਿਚੋਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਏਸ ਜਨਮ ਦੀ ਨਹੀਂ ਕੋਈ ਭਗਤੀ, ਭਗਤੀ ਦੀ ਲੋੜ ਨਾ ਕੋਇ ਰਖਾਈਆ। ਤੁਹਾਡਾ ਪੂਰਬਲਾ ਲਹਿਣਾ ਤੇ ਦੇਣਾ ਪਿਆ ਸ਼ਰਤੀ, ਕਿਉਂ ਸ਼ਰਤ ਅਵਤਾਰ ਪੈਗ਼ੰਬਰ ਗੁਰੂ ਪ੍ਰਭੂ ਨਾਲ ਗਏ ਲਗਾਈਆ। ਧੁਰ ਦੇ ਨਾਮ ਤੇ ਧੁਰ ਦੇ ਹੁਕਮ ਨਾਲ ਤੁਹਾਨੂੰ ਕੀਤਾ ਭਰਤੀ, ਵੱਡਾ ਛੋਟਾ ਕ਼ਦ ਨਾ ਕੋਇ ਵਖਾਈਆ । ਤੁਹਾਨੂੰ ਸੰਭਾਲਣ ਵਾਲਾ ਇਕੋ ਨਿਧ ਪਰਤੀ, ਜਿਸ ਨੂੰ ਪਰਮੇਸ਼ਵਰ ਕਹਿ ਕੇ ਸਾਰੇ ਗਾਈਆ। ਸਤਿਗੁਰ ਸ਼ਬਦ ਕਹੇ ਪਤਾ
ਨਹੀਂ ਕਿਉਂ ਦਿਆਲੂ ਹੋ ਗਿਆ ਤੇ ਕਿਉਂ ਭਾਗ ਲਗਾ ਦਿਤਾ ਏਸ ਆ ਕੇ ਧਰਤੀ, ਧਰਨੀ ਧਰਤ ਧਵਲ ਧੌਲ ਦਾ ਲੇਖਾ ਪੂਰ ਕਰਾਈਆ। ਜਿਸ ਨੇ ਖੇਲ ਦਰਸਾਇਆ ਮਾਲਕ ਬਣ ਕੇ ਅਰਸ਼ੀ, ਅਰਸ਼ੀ ਪ੍ਰੀਤਮ ਅਗੰਮ ਅਥਾਹੀਆ। ਸੰਮਤ ਸ਼ਹਿਨਸ਼ਾਹੀ ਗਿਆਰਾਂ ਇਕ ਇਕ ਦੀ ਧਾਰ ਆਤਮਾ ਪਰਮਾਤਮਾ ਦੀ ਮਨਾਉਣ ਆ ਗਿਆ ਬਰਸੀ, ਬਰਸਾਂ ਦੀ ਉਮਰ ਵਾਲਿਓ ਤੁਹਾਡਾ ਲੇਖਾ ਆਪਣੇ ਨਾਲ ਮਿਲਾਈਆ। ਮਿਹਰਵਾਨ ਹੋ ਕੇ ਕੀਤਾ ਤਰਸੀ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਆਵਣ ਜਾਵਣ ਜਨਮ ਕਰਮ ਮਰਨ ਦੀ ਮੇਟੇ ਹਰਸੀ, ਹਵਸ ਜਗਤ ਨਾ ਕੋਇ ਰਖਾਈਆ।