੨੮ ਪੋਹ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਸਵੇਰੇ ਸ਼ਾਦੀਆਂ ਦੇ ਸਮੇਂ
ਸੰਮਤ ਸ਼ਹਿਨਸ਼ਾਹੀ ਯਾਰਾਂ ਕਹੇ ਇਕ ਇਕ ਦਾ ਹੋਇਆ ਮਿਲਾਪ, ਮਿਲਣੀ ਹਰਿ ਜਗਦੀਸ਼ ਕਰਾਈਆ। ਆਤਮ ਪਰਮਾਤਮ ਬਣਿਆ ਜਾਪ, ਜਗਤ ਅਵਰ ਨਾ ਕੋਇ ਪੜ੍ਹਾਈਆ। ਜਨ ਭਗਤਾਂ ਹੋਏ ਵਡ ਪਰਤਾਪ, ਪਰਤਾਪੀ ਦੇਵੇ ਮਾਣ ਵਡਿਆਈਆ। ਜਿਨ੍ਹਾਂ ਦਾ ਲੇਖਾ ਨਾਲ ਅਗੰਮੀ ਬਾਪ, ਪਿਤਾ ਪੁਰਖ ਅਕਾਲ ਗੋਦ ਟਿਕਾਈਆ। ਕੋਟਨ ਕੋਟ ਜਨਮ ਉਤਾਰ ਕੇ ਪਾਪ, ਪਤਿਤ ਪੁਨੀਤ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਇਕ ਇਕ ਦਾ ਹੋਇਆ ਸੰਗ, ਹਰਿ ਸੰਗੀ ਇਕ ਅਖਵਾਈਆ। ਆਦਿ ਜੁਗਾਦੀ ਜੁਗ ਚੌਕੜੀ ਜਿਸ ਪੂਰੀ ਕੀਤੀ ਮੰਗ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤ੍ਰਿਸ਼ਨਾ ਪੂਰ ਕਰਾਈਆ। ਭਗਤ ਭਗਵਾਨ ਬਣਾ ਕੇ ਸੰਗ, ਸਗਲਾ ਸੰਗੀ ਹੋ ਕੇ ਵੇਖ ਵਖਾਈਆ। ਮਰਦ ਮਰਦਾਨਾ ਹੋ ਕੇ ਵਜਾਏ ਮਰਦੰਗ, ਸੋਈ ਸੁਰਤੀ ਆਪ ਉਠਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਨਿਰਗੁਣ ਧਾਰ ਆਪੇ ਲੰਘ, ਮੰਜ਼ਲ ਬੈਠਾ ਸੋਭਾ ਪਾਈਆ। ਕਰੇ ਖੇਲ ਸੂਰਾ ਸਰਬੰਗ, ਹਰਿ ਕਰਤਾ ਧੁਰ ਦਰਗਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਇਕ ਬਣਾਈਆ। ਇਕ ਇਕ ਕਹੇ ਸਾਡਾ ਇਕੋ ਘਰ, ਦੂਜਾ ਨਜ਼ਰ ਕੋਇ ਨਾ ਆਈਆ। ਸਚ ਸਵਾਮੀ ਇਕੋ ਅਗੰਮਾ ਵਰ, ਜੋ ਜਨਮ ਮਰਨ ਨਾ ਕੋਇ ਰਖਾਈਆ। ਜਿਸ ਦਾ ਸੁਹੰਜਣਾ ਹੋਏ ਦਰ, ਦਰਗਾਹ ਸਾਚੀ ਸੋਭਾ ਪਾਈਆ। ਭੈ ਭੌ ਚੁਕਾਏ ਡਰ, ਸਿਰ ਆਪਣਾ ਹੱਥ ਟਿਕਾਈਆ। ਜੋ ਕਿਰਪਾ ਰਿਹਾ ਕਰ, ਹਰਿ ਕਰਤਾ ਧੁਰਦਰਗਾਹੀਆ। ਨਿਰਗੁਣ ਧਾਰ ਨਰਾਇਣ ਨਰ, ਨੂਰ ਨੁਰਾਨਾ ਇਕ ਅਖਵਾਈਆ। ਜਿਸ ਦੀ ਸਰਨ ਸਰਨਾਈ ਸਾਰੇ ਗਏ ਪਰ, ਪਰਾ ਪਸੰਤੀ ਮਧਮ ਬੈਖਰੀ ਜਿਸ ਦੇ ਢੋਲੇ ਗਾਈਆ। ਓਹ ਵਸਣਹਾਰਾ ਬਾਹਰ ਸ਼ਰੀਅਤ ਸ਼ਰ, ਬੰਧਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਇਕ ਇਕ ਕਹੇ ਇਕ ਇਕ ਦਾ ਮੀਤਾ, ਮਿਤਰ ਪਿਆਰਾ ਇਕ ਅਖਵਾਈਆ। ਜੋ ਜੁਗ ਜੁਗ ਬਦਲਣਹਾਰਾ ਰੀਤਾ, ਰੀਤੀਵਾਨ ਅਗੰਮ ਅਥਾਹੀਆ। ਜੋਤੀ ਧਾਰ ਤ੍ਰੈਗੁਣ ਅਤੀਤਾ, ਤ੍ਰੈਭਵਣ ਧਨੀ ਆਪ ਹੋ ਆਈਆ। ਜੋ
ਭਗਤਾਂ ਅੰਤਰ ਕਰੇ ਠਾਂਢਾ ਸੀਤਾ, ਅਗਨੀ ਜਗਤ ਨਾ ਕੋਇ ਜਲਾਈਆ। ਸਚ ਧਾਰ ਬਖ਼ਸ਼ ਕੇ ਸਚ ਪ੍ਰੀਤਾ, ਪ੍ਰੀਤਮ ਹੋ ਕੇ ਵੇਖ ਵਖਾਈਆ। ਝਗੜਾ ਮੁਕਾ ਕੇ ਮੰਦਰ ਮਸੀਤਾ, ਗੁਰੂਦਵਾਰ ਇਕੋ ਇਕ ਦਰਸਾਈਆ। ਜਿਥੇ ਧਰਮ ਧਾਰ ਹਦੀਸਾ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਮਿਹਰਵਾਨ ਹੋਏ ਜਗਦੀਸ਼ਾ, ਜਗਦੀਸ਼ਰ ਦਇਆ ਕਮਾਈਆ। ਪੂਰਬ ਲਹਿਣਾ ਸਭ ਦੀ ਝੋਲੀ ਪਾਵੇ ਜੋ ਪੂਰਬ ਕਰਮ ਕੀਤਾ, ਕਰਨੀ ਦਾ ਕਰਤਾ ਹੋ ਕੇ ਵੇਖ ਵਖਾਈਆ। ਜੋ ਇਸ਼ਾਰਾ ਦੇ ਕੇ ਗਿਆ ਘਨਈਆ ਕਾਹਨ ਵਿਚ ਗੀਤਾ, ਧਿਆਏ ਅਠਾਰਾਂ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰ ਇਕ ਸੁਹਾਈਆ। ਇਕ ਇਕ ਕਹੇ ਮੈਂ ਏਕਾ ਅੱਖਰ ਪੜ੍ਹਿਆ, ਪੁਸਤਕ ਹੱਥ ਨਾ ਕੋਇ ਉਠਾਈਆ। ਇਕੋ ਮੰਜ਼ਲ ਚੜ੍ਹਿਆ, ਜਿਥੇ ਮਿਲੇ ਧੁਰ ਦਾ ਮਾਹੀਆ। ਇਕ ਦਵਾਰੇ ਖੜ੍ਹਿਆ, ਸਚ ਗ੍ਰਹਿ ਸੋਭਾ ਪਾਈਆ। ਜਿਥੇ ਪਰਮ ਪੁਰਖ ਪਰਮਾਤਮ ਮੇਰਾ ਪੱਲੂ ਫੜਿਆ, ਇਕ ਨਾਲ ਮਿਲ ਕੇ ਵਜੀ ਵਧਾਈਆ। ਮੇਰਾ ਲਹਿਣਾ ਦੇਣਾ ਆਤਮ ਪਰਮਾਤਮ ਧਾਰ ਜਗਤ ਨਾਤਾ ਸੀਸ ਧੜਿਆ, ਤਨ ਵਜੂਦ ਖੇਲ ਖਿਲਾਈਆ। ਸਚ ਸਵਾਮੀ ਅੰਤਰਜਾਮੀ ਨਿਰਗੁਣ ਹੋ ਕੇ ਪੱਲੂ ਫੜਿਆ, ਬਿਨ ਹੱਥਾਂ ਹੱਥ ਉਠਾਈਆ। ਮੈਂ ਉਸ ਸਾਹਿਬ ਸਵਾਮੀ ਚਰਨ ਕਵਲ ਸਰਨਾਈ ਪਰਿਆ, ਧੂੜੀ ਖ਼ਾਕ ਰਮਾਈਆ। ਜਿਸ ਨਾਲ ਇਕ ਇਕ ਦਾ ਕਾਰਜ ਸਰਿਆ, ਅਗਲਾ ਲੇਖਾ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਇਕ ਕਹੇ ਮੇਰਾ ਇਕੋ ਰੂਪ ਏਕਾ, ਏਕੰਕਾਰ ਦਿਤੀ ਵਡਿਆਈਆ। ਜਿਸ ਨੇ ਬਖ਼ਸ਼ੀ ਧੁਰ ਦੀ ਟੇਕਾ, ਟਿੱਕੇ ਮਸਤਕ ਖ਼ਾਕ ਰਮਾਈਆ। ਮੇਰਾ ਅੰਤਸ਼ਕਰਨ ਕਰ ਬਿਬੇਕਾ, ਪਤਿਤ ਪੁਨੀਤ ਬਣਾਈਆ। ਤ੍ਰੈਗੁਣ ਲਾ ਨਾ ਸਕੇ ਸੇਕਾ, ਅਗਨੀ ਤਤ ਨਾ ਕੋਇ ਜਲਾਈਆ। ਮੈਨੂੰ ਇਕੋ ਘਰ ਵਖਾਇਆ ਸੌਹਰਾ ਪੇਕਾ, ਦੂਸਰ ਵੰਡ ਨਾ ਕੋਇ ਵੰਡਾਈਆ। ਜਿਸ ਘਰ ਸਤਿਗੁਰ ਸ਼ਬਦ ਸ਼ਬਦ ਦਾ ਠੇਕਾ, ਦੂਜਾ ਸੰਗ ਨਾ ਕੋਇ ਰਖਾਈਆ। ਮੈਨੂੰ ਪੁਰਾਤਨ ਨੌ ਸੌ ਚੁਰਾਨਮੇ ਚੌਕੜੀ ਜੁਗ ਦਾ ਚੇਤਾ, ਚੇਤਨ ਹੋ ਕੇ ਦਿਆਂ ਦ੍ਰਿੜਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਭ ਦਾ ਇਕੋ ਹੋਣਾ ਨੇਤਾ, ਜੋ ਨਿਜ ਨੇਤਰ ਵੇਖ ਵਖਾਈਆ। ਜਿਸ ਧਰਮ ਧਾਰ ਦਾ ਅਗਲਾ ਖੋਲ੍ਹਣਾ ਭੇਤਾ, ਸਤਿਜੁਗ ਸਚ ਦਏ ਵਡਿਆਈਆ। ਸਚ ਸਿੰਘਾਸਣ ਹੋਣਾ ਲੇਟਾ, ਸੇਜ ਸੁਹੰਜਣੀ ਸੋਭਾ ਪਾਈਆ। ਜੋਤੀ ਜਾਤਾ ਹੋ ਕੇ ਬਣੇ ਖੇਵਟ ਖੇਟਾ, ਮਲਾਹ ਬੇਪਰਵਾਹ ਇਕ ਅਖਵਾਈਆ। ਜਿਨ ਭਗਤ ਸੁਹੇਲਾ ਬਣਾਉਣਾ ਬੇਟੀ ਬੇਟਾ, ਪਿਤਾ ਪੂਤ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਇਕ ਕਹੇ ਮੈਂ ਏਕਾ ਇਕੋ, ਇਕ ਇਕ ਨਾਲ ਮਿਲ ਕੇ ਵਜੀ ਵਧਾਈਆ। ਜਨ ਭਗਤੋ ਭਗਤ ਦਵਾਰੇ ਟਿਕੋ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਚਰਨ ਕਵਲ ਇਕ ਪ੍ਰਭੂ ਦੇ ਵਿਕੋ, ਦੂਸਰ ਓਟ ਨਾ ਕੋਇ ਰਖਾਈਆ। ਜੋ ਇਸ਼ਾਰਾ ਦੇ ਕੇ ਗਿਆ ਗੋਬਿੰਦ ਸਿਖੋ, ਸਿਖਿਆ ਆਪਣੇ ਅੰਦਰ ਲੈਣੀ ਟਿਕਾਈਆ। ਮਾਨਵ ਜ਼ਾਤੀ ਦੀਨ ਮਜ਼੍ਹਬ ਜ਼ਾਤ ਪਾਤ ਰੂਪ ਦਿਸੇ ਇਕੋ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਸਚ ਪਿਆਰ ਦਾ ਸਗਨਾਂ ਵਾਲਾ ਦਿਹਾੜਾ ਇਕੋ ਮਿਥੋ, ਬਹੁਤੀ ਲੋੜ ਰਹੇ ਨਾ ਰਾਈਆ। ਪੋਹ ਅਠਾਈ ਉਤਮ ਸ੍ਰੇਸ਼ਟ ਚਾਰ ਜੁਗ ਦੀ ਥਿਤੋ, ਥਿਤ ਵਾਰ ਆਪਣਾ ਰੰਗ ਰੰਗਾਈਆ। ਆਤਮ ਪਰਮਾਤਮ ਧਾਰ ਪਿਆਰੇ ਮਿਤੋ, ਮਿਤਰ ਪਿਆਰਾ ਦਏ ਵਡਿਆਈਆ। ਤੁਸੀਂ ਭਗਤ
ਸੁਹੇਲੇ ਬਣਨਾ ਹਿਤੋਂ, ਹਿਤਕਾਰੀ ਹੋ ਕੇ ਵੇਖ ਵਖਾਈਆ। ਜੋ ਤੁਹਾਡਾ ਨਾਤਾ ਜੋੜੇ ਤੁਹਾਡੇ ਚਿਤੋ, ਚਿਤਵਿਤ ਠਗੌਰੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਇਕ ਕਹੇ ਮੈਂ ਇਕੋ ਏਕਾ ਚੰਗਾ, ਚੰਗੀ ਤਰਹ ਜਣਾਈਆ। ਮੈਂ ਇਕੋ ਭਿਖਿਆ ਮੰਗਾਂ, ਮਾਂਗਤ ਹੋ ਕੇ ਝੋਲੀ ਡਾਹੀਆ। ਮੈਂ ਇਕ ਇਕ ਰੰਗਣ ਰੰਗਾਂ, ਆਦਿ ਜੁਗਾਦੀ ਉਤਰ ਨਾ ਜਾਈਆ। ਮੈਂ ਇਕੋ ਮੰਜ਼ਲ ਲੰਘਾਂ, ਜਿਥੇ ਮਿਲੇ ਬੇਪਰਵਾਹੀਆ। ਮੈਂ ਕਦੇ ਗਿਆ ਨਹੀਂ ਗੋਦਾਵਰੀ ਗੰਗਾ, ਗੰਗੋਤਰੀ ਵੇਖਣ ਪਾਈਆ। ਮੈਂ ਬਣਿਆ ਨਹੀਂ ਕਦੇ ਕੋਈ ਪੰਡਾ, ਡੰਡਾਵਤ ਵਿਚ ਸੀਸ ਝੁਕਾਈਆ। ਮੈਂ ਫਿਰਦਾ ਵਿਚ ਬ੍ਰਹਿਮੰਡਾਂ, ਭੱਜਾਂ ਵਾਹੋ ਦਾਹੀਆ। ਮੈਂ ਵੇਖਾਂ ਜੇਰਜ ਅੰਡਾ, ਉਤਭੁਜ ਸੇਤਜ ਖੋਜ ਖੁਜਾਈਆ। ਮੈਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤਕੀਆਂ ਵੰਡਾਂ, ਮਾਨਵ ਜ਼ਾਤੀ ਖੋਜ ਖੁਜਾਈਆ। ਅੰਤ ਨਿਗਾਹ ਮਾਰੀ ਕਲਜੁਗ ਦਿਸਿਆ ਅੰਤਮ ਕੰਢਾ, ਕੰਢੀ ਘਾਟ ਵੇਖ ਵਖਾਈਆ। ਜਾਂ ਗਹੁ ਕਰਕੇ ਤਕਿਆ ਜਗਤ ਸੰਸਾਰ ਅੰਤਰ ਨਿਰੰਤਰ ਆਤਮ ਪਰਮਾਤਮ ਧਾਰ ਰੰਡਾ, ਸੁਹਾਗੀ ਕੰਤ ਨਾ ਕੋਇ ਹੰਢਾਈਆ। ਕਿਸੇ ਕੰਮ ਨਾ ਆਵੇ ਹਲਵਾ ਖੀਰ ਮੰਡਾ, ਜਗਤ ਰਸਨਾ ਰਸ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਸੁਹਾਈਆ। ਇਕ ਕਹੇ ਮੈਂ ਇਕ ਇਕੱਲਾ, ਅਕਲ ਕਲਧਾਰੀ ਦਿਤੀ ਵਡਿਆਈਆ । ਮੈਂ ਵਸਾਂ ਸਦਾ ਸਚ ਮਹਲਾ, ਗ੍ਰਹਿ ਇਕੋ ਸੋਭਾ ਪਾਈਆ। ਮੈਂ ਵੇਖਾਂ ਜਲਾਂ ਥਲਾਂ, ਮਹੀਅਲ ਖੋਜ ਖੁਜਾਈਆ। ਮੈਂ ਜਾਣਾਂ ਘੜੀ ਪਲਾਂ, ਥਿਤ ਵਾਰਾਂ ਪਰਦਾ ਲਾਹੀਆ। ਮੈਂ ਲਹਿਣਾ ਦੇਣਾ ਤਕਾਂ ਰਾਮ ਕਾਹਨ ਨੂਰ ਅਲਾਹੀ ਅੱਲਾ, ਆਲਮਾਂ ਤੋਂ ਬਾਹਰ ਦਿਆਂ ਜਣਾਈਆ। ਮੈਂ ਨਾਮ ਸਤਿ ਵਾਹਿਗੁਰੂ ਫੜਿਆ ਵੇਖਿਆ ਪੱਲਾ, ਪਲਕ ਪਲਕ ਖੋਜ ਖੁਜਾਈਆ। ਮੈਂ ਫਿਰਿਆ ਨੌ ਖੰਡ ਪ੍ਰਿਥਮੀ ਸੱਤ ਦੀਪ ਦੇ ਝੱਲਾ, ਜੰਗਲ ਜੂਹਾਂ ਪੰਧ ਮੁਕਾਈਆ। ਜਿਧਰ ਤਕਿਆ ਕੂੜ ਵਿਕਾਰ ਦਾ ਦਲਾ, ਦਲਿਦ੍ਰੀ ਦਿਸੀ ਲੋਕਾਈਆ। ਸਤਿ ਧਰਮ ਦਾ ਕਿਸੇ ਹੱਥ ਨਾ ਦਿਸਿਆ ਛੱਲਾ, ਜਗਤ ਕੰਗਣ ਕੰਮ ਕਿਸੇ ਨਾ ਆਈਆ। ਮੈਨੂੰ ਚੇਤਾ ਆ ਗਿਆ ਕੀ ਗੋਬਿੰਦ ਇਸ਼ਾਰਾ ਦਿਤਾ ਡੱਲਾ, ਥਲ ਮਾਰੂ ਦੇਣ ਗਵਾਹੀਆ। ਕਲਜੁਗ ਅੰਤ ਆਪਣਾ ਬੋਲਣਾ ਹੱਲਾ, ਹਾਲਤ ਵਿਗੜੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਇਕ ਕਹੇ ਮੈਂ ਇਕ ਦਾ ਮੰਗਤਾ, ਮਾਂਗਤ ਹੋ ਕੇ ਝੋਲੀ ਡਾਹੀਆ। ਪ੍ਰੇਮ ਬਖ਼ਸ਼ ਦੇ ਸਾਚੀ ਸੰਗਤਾ, ਸਤਿਗੁਰ ਹੋ ਕੇ ਹੋ ਸਹਾਈਆ। ਲੇਖਾ ਮੁਕਾ ਦੇ ਭੁਖਾ ਨੰਗਤਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਪ੍ਰੇਮ ਪਿਆਰ ਬਖ਼ਸ਼ ਦੇ ਕਾਇਆ ਮਾਟੀ ਤਨ ਕਾ, ਤਨ ਵਜੂਦਾਂ ਰੰਗ ਰੰਗਾਈਆ। ਹੰਕਾਰ ਮੇਟ ਦੇ ਮਨਸਾ ਮਨ ਕਾ, ਮਨੂਆ ਦੇ ਬਦਲਾਈਆ। ਪ੍ਰਕਾਸ਼ ਕਰ ਦੇ ਆਪਣੇ ਚੰਨ ਕਾ, ਨੂਰੀ ਚੰਨ ਚੰਨ ਰੁਸ਼ਨਾਈਆ। ਲਾਲਚ ਰਹੇ ਕਿਸੇ ਨਾ ਧਨ ਕਾ, ਧਨ ਦੌਲਤ ਆਪਣਾ ਪਿਆਰ ਦੇਣਾ ਵਰਤਾਈਆ। ਵਣਜਾਰਾ ਰਹੇ ਕੋਈ ਨਾ ਕੰਨ ਕਾ, ਕਾਇਨਾਤ ਦਾ ਲੇਖਾ ਦੇਣਾ ਮੁਕਾਈਆ। ਵਸੇਰਾ ਵਖਾ ਦੇ ਆਪਣੇ ਛੱਪਰ ਛੰਨ ਕਾ, ਜੋ ਬਿਨ ਬਾਡੀਆਂ ਬਣਤ ਬਣਾਈਆ। ਮੈਂ ਇਕੋ ਆਸ ਰਖਾਂ ਇਕ ਇਕ ਕਹੇ ਤੂੰ ਸਵਾਮੀ ਹੋਣਾ ਸਾਚੇ ਜਨ ਕਾ, ਭਗਤਾਂ ਦੇਣੀ ਮਾਣ ਵਡਿਆਈਆ। ਲੇਖਾ ਰਹੇ ਨਾ ਧਰਮ ਰਾਏ ਦੇ ਡੰਨ ਕਾ, ਡੰਕਾ ਆਪਣਾ ਨਾਮ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ,
ਸਾਚਾ ਦਰ ਇਕ ਵਖਾਈਆ। ਇਕ ਕਹੇ ਮੇਰਾ ਇਕ ਦਾ ਇਕ ਇਸ਼ਾਰਾ, ਜੋ ਸੈਨਤ ਸਭ ਨੂੰ ਇਕ ਸਮਝਾਈਆ। ਜੋ ਖੇਲੇ ਖੇਲ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਜਿਸ ਦੀ ਸੇਵ ਕਮਾਈਆ। ਉਹ ਨਿਰਗੁਣ ਧਾਰ ਨਿਹਕਲੰਕ ਅਵਤਾਰਾ, ਕਲ ਕਲਕੀ ਬੇਪਰਵਾਹੀਆ। ਅਮਾਮ ਅਮਾਮਾ ਬਣ ਸਿਕਦਾਰਾ, ਧੁਰ ਅਮਾਮ ਇਕ ਅਖਵਾਈਆ। ਜੋਤੀ ਨੂਰ ਨੂਰ ਚਮਤਕਾਰਾ, ਦੋ ਜਹਾਨ ਕਰੇ ਰੁਸ਼ਨਾਈਆ। ਸ਼ਬਦੀ ਧਾਰ ਦਏ ਧੁਨਕਾਰਾ, ਅਨਹਦ ਨਾਦੀ ਨਾਦ ਸੁਣਾਈਆ। ਅੰਮ੍ਰਿਤ ਰਸ ਬਖ਼ਸ਼ੇ ਠੰਡੀ ਠਾਰਾ, ਅਗਨੀ ਤਤ ਬੁਝਾਈਆ। ਜੋ ਜਨ ਭਗਤਾਂ ਕਰੇ ਪਿਆਰਾ, ਪ੍ਰੀਤਮ ਹੋ ਕੇ ਵੇਖ ਵਖਾਈਆ। ਸੋ ਸਵਾਮੀ ਪਰਗਟ ਹੋ ਕੇ ਆਪ ਦੋਬਾਰਾ, ਦੋਹਰੀ ਕਲ ਵਰਤਾਈਆ। ਸਤਿਜੁਗ ਸਚ ਚਲਾਏ ਵਿਵਹਾਰਾ, ਵਿਵਹਾਰੀ ਆਪਣਾ ਹੁਕਮ ਵਰਤਾਈਆ। ਇਕੋ ਮਾਣ ਦੇਵੇ ਪੁਰਖ ਨਾਰਾ, ਇਸਤਰੀ ਮਰਦ ਵੰਡ ਨਾ ਕੋਇ ਵੰਡਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੇ ਮਾਲਕ ਹੋ ਸਹਾਈਆ। ਇਕ ਕਹੇ ਮੇਰਾ ਇਕ ਇਕ ਦੇ ਨਾਲ ਰਿਸ਼ਤਾ, ਦੂਜਾ ਸੰਗੀ ਨਾ ਕੋਇ ਬਣਾਈਆ। ਜਿਸ ਦਾ ਇਸ਼ਾਰਾ ਦੇਂਦਾ ਗਿਆ ਜਬਰਾਈਲ ਫ਼ਰਿਸ਼ਤਾ, ਪੈਗ਼ਾਮ ਮੁਹੰਮਦ ਮਹਿਬੂਬ ਦਿਤਾ ਸੁਣਾਈਆ। ਉਸ ਦਾ ਲੇਖਾ ਲਹਿਣਾ ਆਹਿਸਤਾ ਆਹਿਸਤਾ, ਸਹਿਜ ਸਹਿਜ ਆਪਣੀ ਖੇਲ ਖਿਲਾਈਆ। ਸਦੀ ਚੌਧਵੀਂ ਅੰਤ ਅਖ਼ੀਰ ਇਕੋ ਜਿਸ ਦਾ ਹੋਣਾ ਇਸ਼ਟਾ, ਇਸ਼ਟ ਦੇਵ ਇਕ ਸਮਝਾਈਆ। ਜੋ ਲੇਖਾ ਜਾਣੇ ਦੀਨ ਦੁਨੀ ਸ੍ਰਿਸ਼ਟਾ, ਸ੍ਰੇਸ਼ਟ ਆਪਣਾ ਹੁਕਮ ਵਰਤਾਈਆ। ਜਿਸ ਦਾ ਲੇਖ ਜਣਾਇਆ ਰਾਮ ਚੰਦਰ ਵਸ਼ਿਸ਼ਟਾ, ਵਿਸ਼ਿਆਂ ਤੋਂ ਬਾਹਰ ਸਮਝਾਈਆ। ਉਸ ਦਾ ਧਰਮ ਦੀ ਧਾਰ ਹੋਣਾ ਗ੍ਰਹਿਸਤਾ, ਗ੍ਰਹਿ ਆਪਣੇ ਰੰਗ ਰੰਗਾਈਆ। ਜਨ ਭਗਤਾਂ ਅੰਦਰ ਬਖ਼ਸ਼ਣਾ ਨਿਸਚਾ, ਸਾਚੀ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਇਕ ਕਹੇ ਮੈਂ ਇਕ ਨੂੰ ਰਿਹਾ ਅਰਾਧੀ, ਭਗਤੋ ਦਿਆਂ ਜਣਾਈਆ। ਮੇਰੀ ਆਦਿ ਜੁਗਾਦਿ ਦੀ ਵਾਦੀ, ਵਾਅਦੇ ਪਿਛਲੇ ਪੂਰ ਕਰਾਈਆ। ਸਤਿਗੁਰ ਸ਼ਬਦ ਬਣ ਅਨਾਦੀ, ਧੁਰ ਦਾ ਹੁਕਮ ਸੁਣਾਈਆ। ... ... ... ... ...
੨੯ ਪੋਹ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਲੋਹੜੀ ਵਾਲੀ ਰਾਤ
ਜਨ ਭਗਤਾਂ ਸਦਾ ਲੋਹੜੀ, ਲੁੜੀਂਦਾ ਸਾਜਣ ਦਏ ਵਡਿਆਈਆ। ਚਰਨ ਪ੍ਰੀਤੀ ਬਖ਼ਸ਼ੇ ਗੁੜ ਦੀ ਰੋੜੀ, ਬਿਨ ਰਸਨਾ ਰਸ ਚਖਾਈਆ। ਸ਼ਬਦੀ ਧਾਰ ਚੜ੍ਹਾ ਕੇ ਘੋੜੀ, ਵਾਗਾਂ ਆਪਣੇ ਹੱਥ ਰਖਾਈਆ। ਭਗਤ ਭਗਵਾਨ ਬਣਾ ਕੇ ਜੋੜੀ, ਸੋਹਣਾ ਧੁਰ ਦਾ ਰੰਗ ਰੰਗਾਈਆ। ਜਗਤ ਵਿਕਾਰਾ ਅੰਦਰੋਂ ਹੋੜੀ, ਹੋੜਾ ਸੱਸੇ ਵਾਲਾ ਦਏ ਵਖਾਈਆ। ਮਨ ਮਨਸਾ ਆਪਣੇ ਵੱਲ ਮੋੜੀ, ਮੇਲ ਮਿਲਾਏ ਸਹਿਜ ਸੁਭਾਈਆ। ਜਨ ਭਗਤਾਂ
ਜੁਗ ਜੁਗ ਵਸਤ ਇਹ ਦਿਤੀ ਥੋੜੀ, ਥੋੜਾ ਥੋੜਾ ਰਸ ਝੋਲੀ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਆਪ ਗਿਆ ਬਹੁੜੀ, ਆਪ ਆਪਣੀ ਦਇਆ ਕਮਾਈਆ। ਵਿਕਾਰ ਮਧ ਅੰਤਰ ਰਹਿਣ ਨਾ ਦੇਵੇ ਕੌੜੀ, ਰਸ ਅੰਮ੍ਰਿਤ ਨਾਮ ਭਰਾਈਆ। ਪਾਰ ਕਰਾ ਦੇ ਭੀੜੀ ਗਲੀ ਸੌੜੀ, ਮਾਰਗ ਇਕੋ ਇਕ ਵਖਾਈਆ। ਰਾਗਾਂ ਵਿਚੋਂ ਰਾਗ ਉਪਜਿਆ ਗੌੜੀ, ਲੋਹੜੀ ਦੇ ਦਿਨ ਦੀ ਇਹੋ ਵੱਡੀ ਵਡਿਆਈਆ। ਨਾਨਕ ਧਾਰ ਜੋ ਸ਼ਬਦ ਜਣਾਇਆ ਪੌੜੀ, ਏਸੇ ਦਿਵਸ ਕੀਤੀ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ । ਲੋਹੜੀ ਕਹੇ ਮੈਂ ਜੁਗ ਜੁਗ ਲੋੜਦੀ, ਆਸ਼ਾ ਆਪਣੇ ਅੰਦਰ ਰਖਾਈਆ। ਭਗਤ ਭਗਵਾਨ ਨਾਲ ਜੋੜਦੀ, ਜੁਗ ਜੁਗ ਦੀ ਰੀਤੀ ਚਲੀ ਆਈਆ। ਮੇਰਾ ਦਿਵਸ ਓਹ ਜਿਸ ਵਿਚ ਸਭ ਤੋਂ ਪਹਿਲਾਂ ਪੂਜਾ ਹੋਈ ਬੋਹੜ ਦੀ, ਪਿਪਲਾਂ ਸੀਸ ਨਿਵਾਈਆ। ਯਗੈ ਪੁਰਸ਼ ਦੀ ਧਾਰ ਹਾਵਗਰੀਵ ਦੇ ਮੋੜਦੀ, ਪਰਦਾ ਪਰਦਿਆਂ ਵਿਚੋਂ ਖੁਲ੍ਹਾਈਆ। ਬਾਵਨ ਦੀ ਧਾਰ ਜਿਸ ਦੀ ਖੇਲ ਬ੍ਰਾਹਮਣ ਗੌੜ ਦੀ, ਬਿਨ ਅੱਖਰਾਂ ਅੱਖਰ ਜਣਾਈਆ। ਮੇਰੀ ਆਦਿ ਜੁਗਾਦੀ ਧਾਰ ਸਦਾ ਦੌੜਦੀ, ਭੱਜੇ ਵਾਹੋ ਦਾਹੀਆ। ਮੇਰਾ ਦਿਵਸ ਦਿਹਾੜਾ ਉਹ ਜਿਸ ਵਿਚ ਪੂਜਾ ਚਲੀ ਪਹਿਲੀ ਵਾਰ ਤਲਾਬ ਜੌਹੜ ਦੀ, ਜਲ ਧਾਰਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਲੋਹੜੀ ਕਹੇ ਮੈਂ ਜੁਗ ਜੁਗ ਲੋੜਦੀ ਸਾਜਣ, ਸਜਣੂਆਂ ਧੁਰਦਰਗਾਹੀਆ। ਜੋ ਦੋ ਜਹਾਨਾਂ ਰਾਜਨ, ਸ਼ਾਹੋ ਭੂਪ ਨੂਰ ਅਲਾਹੀਆ। ਮੇਰਾ ਦਿਵਸ ਉਹ ਜਿਸ ਵਿਚ ਜਗਤ ਦਾ ਲਹਿਣਾ ਦੇਣਾ ਦੇਣਾ ਲਹਿਣਾ ਬਣਿਆ ਨਾਲ ਮਹਾਜਨ, ਜਗਤ ਹੱਟਾਂ ਖੇਲ ਖਿਲਾਈਆ। ਮੇਰੇ ਦਿਵਸ ਪਹਿਲੀ ਵਾਰ ਕਪਲ ਮੁਨ ਮਾਰੀ ਆਵਾਜ਼ਨ, ਖ਼ੁਸ਼ੀਆਂ ਨਾਲ ਸੁਣਾਈਆ। ਸਾਂਖ ਯੋਗ ਦੱਸਿਆ ਆਪਣੀ ਮਾਤਨ, ਰੀਤੀ ਦੀਨ ਦੁਨੀ ਬਦਲਾਈਆ। ਮੇਰੇ ਦਿਵਸ ਜਗਤ ਦੰਦਾਸਾ ਸ਼ੁਰੂ ਹੋਇਆ ਸੀ ਦਾਤਨ, ਕ਼ੁਦਰਤ ਦੇ ਰੰਗ ਨੂੰ ਜਗਤ ਰੰਗ ਵਿਚ ਬਦਲਾਈਆ। ਮੇਰੇ ਦਿਵਸ ਵਿਚ ਮਤਸਯ ਜਲ ਧਾਰ ਕੀਤਾ ਉਦਘਾਟਨ, ਮਛ ਕਛ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਲੋਹੜੀ ਕਹੇ ਮੇਰੇ ਦਿਵਸ ਭਗਤਾਂ ਭਗਵਾਨ ਨਾਲ ਮਿਲਿਆ ਮੇਲ, ਮੇਲਾ ਹਰਿ ਜਗਦੀਸ਼ ਕਰਾਈਆ। ਦੀਨ ਦੁਨੀ ਨੂੰ ਕਲਪਣਾ ਦਾ ਚੜ੍ਹਿਆ ਤੇਲ, ਹਉਮੇ ਹੰਗਤਾ ਸੰਗ ਰਖਾਈਆ। ਪਿਆਰ ਤੁਟਿਆ ਸੱਜਣ ਸੁਹੇਲ, ਸਾਚਾ ਸੰਗ ਨਾ ਕੋਇ ਬਣਾਈਆ। ਲੋਹੜੀ ਕਹੇ ਜਨ ਭਗਤਾਂ ਪ੍ਰਭ ਦੇ ਪਿਆਰ ਵਿਚ ਵਧੀ ਵੇਲ, ਵੇਲਾ ਵਕ਼ਤ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਲੋਹੜੀ ਕਹੇ ਮੇਰੇ ਦਿਵਸ ਰਿੜਕਿਆ ਗਿਆ ਸਾਗਰ, ਸਗਲੀ ਸ੍ਰਿਸ਼ਟ ਜਣਾਈਆ। ਅੰਮ੍ਰਿਤ ਭਰਿਆ ਗਿਆ ਅਗੰਮੀ ਗਾਗਰ, ਜਿਸ ਨੂੰ ਵੇਖਣ ਕੋਇ ਨਾ ਪਾਈਆ। ਵਣਜਾਰੇ ਬਣਾਏ ਧਰਮ ਸੌਦਾਗਰ, ਸੋਹਣੀ ਵਸਤ ਵਖਾਈਆ। ਨਿਰਮਲ ਕਰਮ ਕਰ ਉਜਾਗਰ, ਦੇਵੇ ਮਾਣ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਲੋਹੜੀ ਕਹੇ ਸਮੁੰਦ ਸਾਗਰ ਲੇਖਾ ਮੁਕਾਇਆ ਅੱਧ, ਹਿੱਸਾ ਵੰਡ ਆਪਣੇ ਹੱਥ ਰਖਾਈਆ। ਇਕ ਪਾਸੇ ਅੰਮ੍ਰਿਤ ਤੇ ਇਕ ਪਾਸੇ ਮਦਿ, ਵੇਖਣਹਾਰਾ ਬੇਪਰਵਾਹੀਆ। ਰਾਕਸ਼ਸ਼ ਦੇਵਤ ਦੋਵੇਂ ਲਏ ਸੱਦ, ਪ੍ਰੇਮ ਨਾਲ ਬੁਲਾਈਆ।
ਦੋਵੇਂ ਇਕ ਦੂਜੇ ਨਾਲੋਂ ਅਗੇ ਬਹਿਣ ਵਧ, ਆਪਣੀ ਖ਼ੁਸ਼ੀ ਵਖਾਈਆ। ਲੋਹੜੀ ਕਹੇ ਮੇਰਾ ਦਿਵਸ ਸੁਹਾਵਣਾ ਜਿਸ ਵਿਚ ਕਲਸ ਜਗ
ਰਾਕਸ਼ ਮਦਿ ਵਿਚ ਲਪਟਾਈਆ। ਦੋਹਾਂ ਦੀ ਧਾਰ ਦਿਤੀ ਵੰਡ, ਪ੍ਰਭ ਆਪਣੀ ਖੇਲ ਵਖਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਰਹੇ ਹੰਢ, ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਲੋਹੜੀ ਕਹੇ ਜਨ ਭਗਤਾਂ ਮਿਲੇ ਦੀਨ ਦਿਆਲਾ, ਅੰਮ੍ਰਿਤ ਰਸ ਚਖਾਈਆ। ਰਾਕਸ਼ਾਂ ਮਿਲੇ ਮਦਿ ਪਿਆਲਾ, ਮਿੱਟੀ ਖ਼ਾਕ ਸਿਰ ਵਿਚ ਛਾਹੀਆ। ਸਰਗੁਣ ਦੀ ਧਾਰ ਨਿਰਗੁਣ ਦਾ ਖੇਲ ਖੇਲ ਨਿਰਾਲਾ, ਦੋਵੇਂ ਰੰਗ ਮੇਰੇ ਦਿਵਸ ਵਿਚ ਰਖਾਈਆ। ਮੈਂ ਗ਼ਮੀ ਖ਼ੁਸ਼ੀ ਦੋਹਾਂ ਵਿਚ ਹੋਈ ਬੇਹਾਲਾ, ਆਪ ਆਪਣਾ ਗਈ ਭੁਲਾਈਆ। ਪਰਮ ਪੁਰਖ ਪਰਮਾਤਮ ਆਪਣਾ ਖੇਲ ਕੀਤਾ ਭਗਤਾਂ ਮਾਰਗ ਦੇ ਸੁਖਾਲਾ, ਸਚ ਰੰਗ ਰੰਗਾਈਆ। ਮੂਰਖ ਮੁਗਧ ਕਰ ਬੇਹਾਲਾ, ਜਗਤ ਵਾਸਨਾ ਵਿਚ ਹਲਕਾਈਆ। ਲੋਹੜੀ ਕਹੇ ਜਨ ਭਗਤੋ ਤੁਹਾਡੇ ਧੰਨਭਾਗ ਜਿਨ੍ਹਾਂ ਅੰਤਰ ਪ੍ਰਭੂ ਪ੍ਰੇਮ ਦੀ ਮਾਲਾ, ਜਗਤ ਮਣਕੇ ਫੇਰਨ ਦੀ ਲੋੜ ਰਹੀ ਨਾ ਰਾਈਆ। ਤੁਹਾਡਾ ਘਰ ਗ੍ਰਹਿ ਮੰਦਰ ਸਰੀਰ ਪ੍ਰਭੂ ਦੀ ਧਰਮਸਾਲਾ, ਦੁਆਰਾ ਸਾਚਾ ਸੋਭਾ ਪਾਈਆ। ਲੋਹੜੀ ਕਹੇ ਲੁੜੀਂਦਾ ਸਾਜਣ ਮਿਲਿਆ ਘਰ ਗੋਪਾਲਾ, ਗੋਬਿੰਦ ਮੇਲਾ ਸਹਿਜ ਸੁਭਾਈਆ। ਮੇਰਾ ਨਿੱਕਾ ਜਿਹਾ ਅਹਿਵਾਲਾ, ਅਹਿਲ ਨਾਲ ਦਿਤਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਵੇਖਣਹਾਰਾ ਸ਼ਾਹ ਕੰਗਾਲਾ, ਪਾਤਸ਼ਾਹ ਆਪਣਾ ਰੰਗ ਰੰਗਾਈਆ।
ਪਹਿਲੀ ਮਾਘ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਦੇ ਸਮੇਂ
ਧਵਲ ਕਹੇ ਜਨ ਭਗਤੋ ਖ਼ੁਸ਼ੀਆਂ ਵਾਲਾ ਦਿਹਾੜਾ ਮਾਘ, ਪਹਿਲਾ ਪਰਵਿਸ਼ਟਾ ਦਏ ਵਡਿਆਈਆ। ਹਰ ਹਿਰਦਾ ਅੰਤਰ ਅੰਤਰ ਹੋਵੇ ਬਾਗ਼ ਬਾਗ਼, ਰੋਮ ਰੋਮ ਕਲੀ ਕਲੀ ਮਹਿਕਾਈਆ। ਅੰਤਰ ਨਿਰੰਤਰ ਉਪਜੇ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਦੁਰਮਤ ਮੈਲ ਧੋਵੇ ਦਾਗ਼, ਪਾਪਾਂ ਕਰੇ ਸਫ਼ਾਈਆ। ਘਰ ਜੋਤ ਜਗਾਏ ਚਰਾਗ਼, ਅੰਧ ਅੰਧੇਰ ਮਿਟਾਈਆ। ਫੜ ਫੜ ਹੰਸ ਬਣਾਏ ਕਾਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਹਰਿ ਭਗਤ ਸੁਹੇਲੇ ਸਾਜਣ ਜਾਵਣ ਜਾਗ, ਨਿਜ ਨੇਤਰ ਲੋਚਨ ਨੈਣ ਨੈਣ ਖੁਲ੍ਹਾਈਆ। ਵਕ਼ਤ ਸੁਹੰਜਣਾ ਹੋਵਣ ਵਡ ਵਡ ਭਾਗ, ਭਗਵਨ ਦੇਵੇ ਮਾਣ ਵਡਿਆਈਆ। ਕਲਜੁਗ ਕਿਰਿਆ ਕੂੜ ਮਿਟਾਏ ਆਗ, ਅਗਨੀ ਤਤ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਜਨ ਭਗਤੋ ਸਚ ਮਾਘ ਦਾ ਕਰੋ ਮਜਨ, ਦੁਰਮਤ ਮੈਲ ਰਹੇ ਨਾ ਰਾਈਆ। ਧੁਰ ਸੁਆਮੀ ਤਕੋ ਸੱਜਣ, ਹਰਿ ਕਰਤਾ ਧੁਰ ਦਰਗਾਹੀਆ। ਜਿਸ ਦੇ ਨਾਮ ਦਮਾਮੇ ਵੱਜਣ, ਦੋ ਜਹਾਨਾਂ ਕਰੇ ਸ਼ਨਵਾਈਆ। ਨੌ ਖੰਡ ਪ੍ਰਿਥਮੀ ਦੀਪਕ ਜੋਤੀ ਜਗਣ, ਅੰਧ ਅੰਧੇਰਾ ਦੂਰ ਕਰਾਈਆ। ਜਿਸ ਦਾ ਲਹਿਣਾ ਦੇਣਾ ਜਨ ਭਗਤਾਂ ਸਾਚੇ ਬਦਨ, ਤਨ ਵਜੂਦਾਂ ਵੇਖ ਵਖਾਈਆ। ਜੋ ਨਾਮ ਦੀਪਕ ਦੇਵੇ ਸਦਨ, ਸਦਾ ਸਦ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਧਰਨੀ ਕਹੇ ਜਨ ਭਗਤੋ ਪ੍ਰਭ ਚਰਨ ਧੂੜ ਕਰੋ ਇਸ਼ਨਾਨ, ਇਸ਼ਟ ਦੇਵ ਇਕ ਮਨਾਈਆ। ਪਵਿਤ੍ਰ ਵੇਖੋ ਇਕ ਅਸਥਾਨ, ਜੋ ਪਤਤ ਪੁਨੀਤ ਦਏ ਕਰਾਈਆ। ਇਕੋ ਨਾਮ ਢੋਲਾ ਸੁਣੋ ਕਾਨ, ਗੀਤ ਗੋਬਿੰਦ ਇਕ ਅਲਾਹੀਆ। ਏਕਾ ਮੰਦਰ ਤਕੋ ਮਕਾਨ, ਗ੍ਰਹਿ ਇਕੋ ਇਕ ਸੁਹਾਈਆ। ਇਕੋ ਚਰਨ ਕਵਲ ਕਰੋ ਧਿਆਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਇਕੋ ਸ਼ਾਹੋ ਭੂਪ ਸੁਲਤਾਨ, ਹਰਿ ਕਰਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਮਾਘ ਕਹੇ ਜੁਗ ਜੁਗ ਜਨ ਭਗਤ ਸੁਹੇਲਾ ਧੁਰ ਦਾ ਨਹਾਵਣ ਨਹਾਵੇ, ਜਗਤ ਮਜਨਾ ਲੋੜ ਰਹੇ ਨਾ ਰਾਈਆ। ਦੁਰਮਤ ਮੈਲ ਨਿਰੰਤਰ ਗਵਾਵੇ, ਪਾਪਾਂ ਕਰੇ ਸਫ਼ਾਈਆ। ਚਰਨ ਕਵਲ ਇਕੋ ਸੀਸ ਨਿਵਾਵੇ, ਦੂਸਰ ਓਟ ਨਾ ਕੋਇ ਤਕਾਈਆ। ਜਗਤ ਤੀਰਥ ਤਟ ਕਿਨਾਰੇ ਨਾ ਵੇਖਣ ਪਾਵੇ, ਪਾਂਧੀ ਬਣੇ ਜਗਤ ਨਾ ਰਾਈਆ। ਪੁਰਖ ਅਕਾਲਾ ਦੀਨ ਦਿਆਲਾ ਆਪਣੀ ਦਇਆ ਕਮਾਵੇ, ਸਿਰ ਆਪਣਾ ਹੱਥ ਰਖਾਈਆ। ਘਰ ਸੁਆਮੀ ਵੇਖ ਵਖਾਵੇ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਮਾਘ ਕਹੇ ਜਨ ਭਗਤੋ ਮੇਰਾ ਦਿਵਸ ਸੁਲਖਣਾ, ਪ੍ਰਭ ਦੇਵੇ ਮਾਣ ਵਡਿਆਈਆ। ਹਰਿ ਭਗਤ ਸੁਹੇਲੇ ਵਰੋਲੇ ਲੱਖ ਚੁਰਾਸੀ ਵਿਚੋਂ ਮੱਖਣਾ, ਨਾਮ ਮਧਾਣਾ ਇਕ ਟਿਕਾਈਆ। ਕਿਰਪਾ ਕਰੇ ਅਲਖ ਅਲਖਣਾ, ਅਗੋਚਰ ਦਇਆ ਕਮਾਈਆ। ਜੋ ਜੁਗ ਜੁਗ ਚਲਾਵੇ ਰਥਨਾ, ਰਥਵਾਹੀ ਬਣੇ ਧੁਰ ਦਾ ਮਾਹੀਆ । ਜਿਸ ਨੇ ਜਗਤ ਜਹਾਨ ਮਥਣਾ, ਬਚਿਆ ਰਹਿਣ ਕੋਇ ਨਾ ਪਾਈਆ। ਉਹ ਜਨ ਭਗਤ ਕਦੇ ਨਾ ਮੋੜੇ ਸਖਣਾ, ਸਚ ਵਸਤ ਨਾਮ ਵਰਤਾਈਆ। ਧੂੜੀ ਚਰਨ ਛੁਹਾਏ ਮਥਨਾ, ਮਸਤਕ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਮਾਘ ਕਹੇ ਜਨ ਭਗਤੋ ਪ੍ਰਭ ਚਰਨ ਧੂੜ ਸਚਾ ਨਹਾਉਣਾ, ਆਦਿ ਜੁਗਾਦਿ ਮਿਲੇ ਵਡਿਆਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਉਣਾ, ਆਤਮ ਪਰਮਾਤਮ ਮਿਲ ਕੇ ਖ਼ੁਸ਼ੀ ਬਣਾਈਆ। ਘਰ ਸੁਆਮੀ ਠਾਕਰ ਇਕ ਮਨਾਉਣਾ, ਨਿਵ ਨਿਵ ਸੀਸ ਝੁਕਾਈਆ। ਮਿਹਰਵਾਨ ਮਹਿਬੂਬ ਇਕ ਧਿਆਉਣਾ, ਦਰ ਇਕੋ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ । ਮਾਲਕ ਕਹੇ ਮੇਰਾ ਜਨ ਭਗਤਾਂ ਨਾਲ ਸੰਗ, ਸਗਲਾ ਸੰਗੀ ਪੁਰਖ ਅਕਾਲ ਜਣਾਈਆ। ਜੋ ਨਾਮ ਨਿਧਾਨਾ ਚਾੜ੍ਹੇ ਰੰਗ, ਰੰਗਤ ਉਤਰ ਕਦੇ ਨਾ ਜਾਈਆ। ਸ਼ਬਦ ਧਾਰ ਵਜਾਏ ਮਰਦੰਗ, ਦੀਨ ਦੁਨੀ ਸੁਣਾਈਆ। ਓਹ ਸਾਹਿਬ ਸੂਰਾ ਸਰਬਗ, ਹਰਿ ਕਰਤਾ ਆਪ ਅਖਵਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਗਏ ਲੰਘ, ਭੱਜਣ ਵਾਹੋ ਦਾਹੀਆ। ਉਹ ਆਤਮਾ ਸੇਜ ਸੁਹਾਏ ਪਲੰਘ, ਸੁਖਆਸਣ ਸੋਭਾ ਪਾਈਆ। ਭਾਗ ਹੋਣ ਨਾ ਦੇਵੇ ਕਦੇ ਮੰਦ, ਮੰਦਭਾਗੀਆਂ ਲਏ ਉਠਾਈਆ। ਜਿਸ ਲੇਖੇ ਲਾਉਣਾ ਨਿਸ਼ਾਨ ਤਾਰਾ ਚੰਦ, ਸੂਰੀਆ ਖੋਜ ਖੁਜਾਈਆ। ਉਹ ਭਗਤਾਂ ਦੇਵਣਹਾਰ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਕਲਜੁਗ ਅੰਤਮ ਬਣ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਰਿਹਾ ਵਰਤਾਈਆ। ਭਗਤਾਂ ਆਵਣ ਜਾਵਣ ਮੇਟ ਕੇ ਪੰਧ, ਲੇਖਾ ਅਗਲਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਰੰਗ ਆਪ ਰੰਗਾਈਆ। ਮਾਘ ਕਹੇ ਮੇਰਾ ਧਰਮ ਧਰਮ
ਪੈਗ਼ਾਮਾ, ਸ੍ਰਿਸ਼ਟ ਦ੍ਰਿਸ਼ਟ ਜਣਾਈਆ। ਜੋ ਸੰਦੇਸ਼ਾ ਦੇ ਕੇ ਗਿਆ ਸੀਆ ਨੂੰ ਰਾਮਾ, ਰਾਮ ਰਾਮਾ ਭੇਵ ਚੁਕਾਈਆ। ਜੋ ਇਸ਼ਾਰਾ ਦਿਤਾ ਘਨਈਏ ਰਾਧਾ, ਰਾਧਾ ਖੇਲ ਤਕਣਾ ਸ੍ਰੀ ਭਗਵਾਨਾ, ਭਗਵਨ ਆਪਣਾ ਹੁਕਮ ਵਰਤਾਈਆ। ਜਿਸ ਦਾ ਵੇਸ ਹੋਣਾ ਜ਼ਿਮੀਂ ਅਸਮਾਨਾ, ਬ੍ਰਹਿਮੰਡ ਖੰਡ ਆਪਣਾ ਰੂਪ ਰੰਗ ਰੰਗਾਈਆ। ਪੈਗ਼ੰਬਰਾਂ ਕਿਹਾ ਧੁਰ ਅਮਾਮਾ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਗੁਰੂ ਗੁਰਦੇਵਾਂ ਕਿਹਾ ਸਾਹਿਬ ਸੁਲਤਾਨਾ, ਪੁਰਖ ਅਕਾਲਾ ਵਡ ਵਡਿਆਈਆ। ਜੋਤੀ ਧਾਰ ਪਹਿਨ ਕੇ ਜਾਮਾ, ਜੋਤੀ ਜਾਤਾ ਇਕ ਅਖਵਾਈਆ। ਲਹਿਣਾ ਦੇਣਾ ਜਾਣੇ ਜ਼ਿਮੀਂ ਅਸਮਾਨਾ, ਦੋ ਜਹਾਨਾਂ ਖੋਜ ਖੁਜਾਈਆ। ਜਨ ਭਗਤ ਸੁਹੇਲੇ ਕਰੇ ਪਰਵਾਨਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਬੇਨੰਤੀ ਕਰੇ ਪਰਵਾਨਾ, ਪਰਮ ਪੁਰਖ ਪ੍ਰਭ ਆਪਣੀ ਦਇਆ ਕਮਾਈਆ।
੪ ਮਾਘ ਸ਼ਹਿਨਸ਼ਾਹੀ ਸੰਮਤ ੧੧ ਪਿਆਰੇ ਲਾਲ ਦਰਸ਼ਨ ਸਿੰਘ ਦੇ ਗ੍ਰਹਿ ਪਿੰਡ ਦੁਸਾਂਝ ਜ਼ਿਲਾ ਜਲੰਧਰ
ਧਰਨੀ ਕਹੇ ਪ੍ਰਭੂ ਜਨ ਭਗਤਾਂ ਬਖ਼ਸ਼ ਪਿਆਰ, ਪੀਆ ਪ੍ਰੀਤਮ ਹੋ ਕੇ ਦਇਆ ਕਮਾਈਆ। ਘਰ ਸੁਆਮੀ ਦਰਸ਼ਨ ਦੇ ਦੀਦਾਰ, ਨਿਜ ਗ੍ਰਹਿ ਪਰਦਾ ਆਪ ਉਠਾਈਆ। ਮੇਰੇ ਆਦਿ ਜੁਗਾਦੀ ਏਕੰਕਾਰ, ਅਕਲ ਕਲਧਾਰੀ ਤੇਰੀ ਬੇਪਰਵਾਹੀਆ। ਮੈਂ ਮਾਂਗਤ ਹੋ ਕੇ ਮੰਗਾਂ ਭਿਖਾਰ, ਦਰ ਤੇਰੇ ਅਲਖ ਜਗਾਈਆ। ਤੂੰ ਦੇਵਣਹਾਰ ਦਾਤਾਰ, ਦਾਤਾ ਦਾਨੀ ਧੁਰਦਰਗਾਹੀਆ। ਮੇਰੀ ਆਸ਼ਾ ਪੂਰੀ ਕਰ ਦੇ ਸਚਖੰਡ ਨਿਵਾਸੀ ਧੁਰ ਦੇ ਯਾਰ, ਮਿਤਰ ਪਿਆਰੇ ਹੋਣਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਆਪਣੀ ਦੱਸ ਅਗੰਮੀ ਬੋਲੀ, ਅਨਬੋਲਤ ਰਾਗ ਦ੍ਰਿੜਾਈਆ। ਜਨ ਭਗਤ ਸੁਹੇਲੇ ਅੰਤਰ ਆਤਮ ਜਾਵਣ ਮੌਲੀ, ਮੌਲਾ ਆਪਣਾ ਰੰਗ ਰੰਗਾਈਆ। ਜੁਗ ਚੌਕੜੀ ਲਹਿਣੇ ਤਕ ਲੈ ਇਕ਼ਰਾਰ ਕੌਲੀ, ਕਵਲ ਨੈਣ ਬਿਨ ਨੈਣਾਂ ਨੈਣ ਉਠਾਈਆ। ਕੋਝੀ ਕਮਲੀ ਮੈਂ ਨਿਮਾਣੀ ਧਰਤ ਧਵਲੀ, ਧਵਲ ਹੋ ਕੇ ਆਸ ਰਖਾਈਆ। ਮੇਰੀ ਬੇਨੰਤੀ ਮੰਨ ਲੈ ਮੈਂ ਕੋਝੀ ਕਮਲੀ, ਕਮਲਾਪਤ ਤੇਰੀ ਓਟ ਰਖਾਈਆ। ਤੂੰ ਮੋਹਣ ਮਾਧਵ ਮੇਰਾ ਸਾਵਲ ਸਵਲੀ, ਸਾਵਰੀਆ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਾਚੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਅੰਤਰ ਦੇ ਦੇ ਆਪਣਾ ਦਰਸ, ਨਿਜ ਲੋਚਨ ਨੈਣ ਕਰ ਰੁਸ਼ਨਾਈਆ। ਨਿਜਰ ਧਾਰੋਂ ਬੂੰਦ ਸਵਾਂਤੀ ਅਗੰਮੀ ਬਰਸ, ਜਗਤ ਤ੍ਰਿਸ਼ਨਾ ਪਿਆਸ ਮਿਟਾਈਆ। ਕੂੜੀ ਕਿਰਿਆ ਮੇਟ ਦੇ ਹਰਸ, ਹਵਸ ਅਵਰ ਨਾ ਕੋਇ ਰਖਾਈਆ। ਮਿਹਰਵਾਨ ਹੋ ਕੇ ਕਰ ਦੇ ਤਰਸ, ਰਹਿਮਤ ਆਪ ਕਮਾਈਆ। ਮੇਰਾ ਸੁਹੰਜਣਾ ਹੋਵੇ ਤੇਰਾ ਬਰਸ, ਬਰਸੀ ਪ੍ਰੀਤਮ ਆਪਣੇ ਰੰਗ ਰੰਗਾਈਆ। ਨਿਗਾਹ ਮਾਰ ਲੈ ਮੇਰੇ ਉਤੇ ਫ਼ਰਸ਼, ਫ਼ਰਸ਼ੇ ਖ਼ਾਕੀ ਧਿਆਨ ਲਗਾਈਆ। ਤੂੰ ਵਸਣਹਾਰਾ ਉਤੇ ਅਰਸ਼, ਅਰਸ਼ੀ ਪ੍ਰੀਤਮ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ
ਬਖ਼ਸ਼ ਅਗੰਮੜੀ ਪ੍ਰੀਤ, ਪ੍ਰੀਤਮ ਹੋ ਕੇ ਦਇਆ ਕਮਾਈਆ। ਕਾਇਆ ਮਾਟੀ ਤਨ ਵਜੂਦ ਕਰ ਦੇ ਠਾਂਡਾ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਵਣ ਗੀਤ, ਆਤਮ ਪਰਮਾਤਮ ਮਿਲ ਕੇ ਵਜੇ ਵਧਾਈਆ। ਠਗੌਰੀ ਜਗਤ ਕੂੜੀ ਕਿਰਿਆ ਰਹੇ ਮੂਲ ਨਾ ਚੀਤ, ਚੇਤਨ ਸੁਰਤੀ ਦੇਣੀ ਕਰਾਈਆ। ਲੱਖ ਚੁਰਾਸੀ ਵਿਚ ਪਰਖਣਹਾਰੇ ਨੀਤ, ਨੀਤੀਵਾਨ ਤੇਰੀ ਵਡ ਵਡਿਆਈਆ। ਜਨ ਭਗਤਾਂ ਝਗੜਾ ਮੁਕਾ ਦੇ ਮੰਦਰ ਮਸੀਤ, ਕਾਇਆ ਕਾਅਬਾ ਇਕ ਦਰਸਾਈਆ। ਕਿਰਪਾ ਕਰ ਦੇ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਤੇਰੀ ਓਟ ਤਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰੇ ਸਾਜਣ ਮੀਤ ਮਹਿਬੂਬ, ਮਿਹਰਵਾਨ ਤੇਰੀ ਵਡਿਆਈਆ। ਜਨ ਭਗਤਾਂ ਗ੍ਰਹਿ ਹੋ ਮੌਜੂਦ, ਦੂਰ ਦੁਰਾਡਾ ਪੰਧ ਮੁਕਾਈਆ। ਦੀਨ ਦੁਨੀ ਦੀ ਛਡ ਹਦੂਦ, ਹੁਜਰਾ ਇਕੋ ਇਕ ਸੁਹਾਈਆ। ਤੇਰਾ ਆਲੀਸ਼ਾਨ ਦਿਸੇ ਅਰੂਜ, ਨੂਰ ਨੁਰਾਨਾ ਡਗਮਗਾਈਆ। ਮੇਲ ਮਿਲਾ ਮੰਜ਼ਲ ਹਕ ਮਕ਼ਸੂਦ, ਬਾਤਨ ਪਰਦਾ ਆਪ ਚੁਕਾਈਆ। ਲੇਖਾ ਰਹੇ ਨਾ ਹਜ਼ਾਰਾ ਦਰੂਦ, ਸ਼ਰਅ ਵੰਡ ਨਾ ਕੋਇ ਵੰਡਾਈਆ। ਪ੍ਰੇਮ ਪ੍ਰੀਤੀ ਤੇਰਾ ਹੋਵੇ ਸਬੂਤ, ਸਾਬਤ ਆਪਣਾ ਰੰਗ ਰੰਗਾਈਆ। ਭਾਗ ਲਗਾ ਦੇ ਕਾਇਆ ਕਲਬੂਤ, ਕਾਅਬਾ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਕਰ ਦੇ ਵਡ ਵਡ ਭਾਗ, ਭਗਵਨ ਤੇਰੇ ਹੱਥ ਵਡਿਆਈਆ। ਘਰ ਦੀਪਕ ਜੋਤ ਜਗਾ ਚਰਾਗ਼, ਅੰਧ ਅੰਧੇਰਾ ਦੇ ਮਿਟਾਈਆ। ਸਚ ਪ੍ਰੀਤੀ ਬਖ਼ਸ਼ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਗੁਰਮੁਖ ਹੰਸ ਬਣਾ ਕਾਗ, ਕਾਗ ਹੰਸ ਰੂਪ ਬਦਲਾਈਆ। ਦੁਰਮਤ ਮੈਲ ਧੋ ਦੇ ਦਾਗ਼, ਪਤਿਤ ਪੁਨੀਤ ਆਪ ਜਣਾਈਆ। ਸੋਈ ਸੁਰਤੀ ਜਨ ਭਗਤਾਂ ਜਾਏ ਜਾਗ, ਜਾਗਰਤ ਜੋਤ ਕਰ ਰੁਸ਼ਨਾਈਆ। ਤ੍ਰੈਗੁਣ ਮਾਇਆ ਆਪ ਬੁਝਾ ਦੇ ਆਗ, ਤ੍ਰੈਗੁਣ ਅਤੀਤੇ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਸੁਆਮੀ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਭਗਤਾਂ ਅੰਤਰ ਕਰ ਨਿਵਾਸ, ਨਿਜ ਘਰ ਆਪਣਾ ਡੇਰਾ ਲਾਈਆ। ਸਾਚੀ ਜੋਤ ਦੇ ਪਰਕਾਸ਼, ਅੰਧ ਅਗਿਆਨ ਦੇ ਮਿਟਾਈਆ। ਪੰਧ ਮੁਕਾ ਦੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਲੇਖ ਰਹੇ ਨਾ ਰਾਈਆ। ਸਾਚੇ ਮੰਡਲ ਵਖਾ ਦੇ ਰਾਸ, ਬਿਨ ਗੋਪੀ ਕਾਹਨ ਨਾਚ ਨਚਾਈਆ। ਸਤਿਗੁਰ ਸ਼ਬਦ ਦਾ ਦੇ ਧਰਵਾਸ, ਧੀਰਜ ਧਰਮ ਧਾਰ ਸਮਝਾਈਆ। ਲੇਖੇ ਲਾਉਣਾ ਸਵਾਸ ਸਵਾਸ, ਸਾਹ ਸਾਹ ਤੇਰੇ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਮੇਰੇ ਪ੍ਰਭੂ ਦਰਦ ਦੁਖ ਭੈ ਭੰਜਣਾ, ਬੇਪਰਵਾਹ ਤੇਰੀ ਸਰਨਾਈਆ। ਜਨ ਭਗਤਾਂ ਨੇਤਰ ਨਾਮ ਨਿਧਾਨ ਪਾ ਦੇ ਅੰਜਣਾ, ਦੁਰਮਤ ਮੈਲ ਦੇਣੀ ਧੁਆਈਆ। ਕਿਰਪਾ ਕਰ ਸਵਾਮੀ ਸੱਜਣਾ, ਸਤਿਗੁਰ ਤੇਰੇ ਹੱਥ ਵਡਿਆਈਆ। ਤੁਧ ਬਿਨ ਪਰਦਾ ਕਿਸੇ ਨਾ ਕੱਜਣਾ, ਸਿਰ ਸਿਰ ਹੱਥ ਨਾ ਕੋਇ ਟਿਕਾਈਆ। ਲੇਖੇ ਲਾ ਲੈ ਆਅਲਾ ਅਦਨਾ, ਊਚਾਂ ਨੀਚਾਂ ਵੰਡ ਨਾ ਕੋਇ ਵੰਡਾਈਆ। ਸਤਿ ਸਚ ਆਪਣੀ ਵਖਾ ਦੇ ਰਚਨਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਭਾਗ ਲਗਾ ਦੇ ਕਾਇਆ ਮਾਟੀ ਕੱਚਨਾ, ਕੰਚਨ ਗੜ੍ਹ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਗ੍ਰਹਿ ਵਜਦੀ ਰਹੇ ਵਧਾਈਆ। ਧਰਨੀ
ਕਹੇ ਸਦਾ ਭਗਤ ਪਿਆਸਾ ਪਿਆਰ, ਪਿਆਰੇ ਲਾਲ ਦਏ ਗਵਾਹੀਆ। ਦਰਸ਼ਨ ਸਿੰਘ ਮਾਂਗੇ ਦਰਸ ਦੀਦਾਰ, ਦੀਦ ਈਦ ਚੰਦ ਰੁਸ਼ਨਾਈਆ। ਦੋਹਾਂ ਦਾ ਇਕੋ ਘਰ ਹੋਵੇ ਤੇਰਾ ਚਰਨ ਦੁਆਰ, ਬੰਕ ਦੁਆਰ ਮਿਲੇ ਵਡਿਆਈਆ। ਸ਼ਬਦ ਨਾਦ ਦੇ ਧੁਨਕਾਰ, ਧੁਨ ਆਤਮਕ ਰਾਗ ਸੁਣਾਈਆ। ਅੰਮ੍ਰਿਤ ਰਸ ਬਖ਼ਸ਼ਣਾ ਠੰਡਾ ਠਾਰ, ਨਿਝਰ ਝਿਰਨਾ ਬੂੰਦ ਸਵਾਂਤੀ ਕਵਲ ਨਾਭ ਟਪਕਾਈਆ। ਆਤਮ ਜੋਤੀ ਕਰ ਉਜਿਆਰ, ਬਿਨ ਤੇਲ ਬਾਤੀ ਡਗਮਗਾਈਆ। ਘਰ ਸੁਹੰਜਣਾ ਕਰ ਆਪ ਕਰਤਾਰ, ਕ਼ੁਦਰਤ ਕ਼ਾਦਰ ਦਇਆ ਕਮਾਈਆ। ਤੂੰ ਸ਼ਾਹੋ ਭੂਪ ਸਿਕਦਾਰ, ਕਰਤਾ ਪੁਰਖ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਅੰਤਰ ਨਿਰੰਤਰ ਚਾੜ੍ਹ ਦੇ ਰੰਗ, ਰੰਗਤ ਆਪਣੀ ਇਕ ਪਰਗਟਾਈਆ । ਸਚ ਦੁਆਰ ਵੇਖਣਾ ਲੰਘ, ਨਵ ਦੁਆਰ ਦਾ ਡੇਰਾ ਢਾਹੀਆ। ਨਾਦੀ ਸ਼ਬਦ ਸੁਣਾ ਮਰਦੰਗ, ਧੁਨ ਆਤਮਕ ਇਕ ਦ੍ਰਿੜਾਈਆ । ਆਤਮ ਸੇਜ ਸੁਹਾ ਪਲੰਘ, ਬਿਨ ਪਾਵਾ ਚੂਲ ਸੋਭਾ ਪਾਈਆ। ਭੇਵ ਚੁਕਾ ਦੇ ਬ੍ਰਹਮ ਹੰ, ਪਾਰਬ੍ਰਹਮ ਪ੍ਰਭ ਪਰਦਾ ਆਪ ਉਠਾਈਆ। ਆਤਮ ਪਰਮਾਤਮ ਬਖ਼ਸ਼ ਦੇ ਸੰਗ, ਸਗਲਾ ਸੰਗੀ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਵਸਤ ਨਾਮ ਵਰਤਾਈਆ। ਧਰਨੀ ਕਹੇ ਪ੍ਰਭੂ ਤੂੰ ਦੇਵਣਹਾਰ ਸਮਰਥ, ਤੇਰੇ ਹੱਥ ਵਡਿਆਈਆ। ਤੇਰੀ ਮਹਿੰਮਾ ਸਦਾ ਅਕਥ, ਜੁਗ ਜੁਗ ਢੋਲੇ ਗਾਈਆ। ਜਨ ਭਗਤਾਂ ਬਖ਼ਸ਼ ਅਗੰਮੀ ਵਥ, ਵਸਤ ਅਤੋਲ ਅਤੁਲ ਵਰਤਾਈਆ। ਖ਼ਾਲੀ ਰਹੇ ਕੋਈ ਨਾ ਹੱਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਅਜ ਦਿਵਸ ਦਿਹਾੜਾ ਮਾਘ ਚਾਰ, ਚਾਰ ਜੁਗ ਦਾ ਲੇਖਾ ਦੇ ਮੁਕਾਈਆ। ਕਿਰਪਾ ਕਰ ਆਪ ਨਿਰੰਕਾਰ, ਨਿਰਵੈਰ ਤੇਰੇ ਹੱਥ ਵਡਿਆਈਆ। ਜਨ ਭਗਤ ਸੁਹੇਲੇ ਫੜ ਬਾਹੋਂ ਦੇ ਤਾਰ, ਤਾਰਨਹਾਰ ਦਇਆ ਕਮਾਈਆ। ਆਪਣੇ ਮਿਤਰ ਬਣਾ ਲੈ ਯਾਰ, ਯਾਰੜੇ ਆਪਣੀ ਗੰਢ ਪੁਆਈਆ। ਇਕ ਵਖਾਉਣਾ ਸਚਖੰਡ ਦੁਆਰ, ਦਰਗਾਹ ਸਾਚੀ ਸਚ ਟਿਕਾਈਆ। ਜਿਥੋਂ ਆਉਣਾ ਪਏ ਨਾ ਦੂਜੀ ਵਾਰ, ਜਨਣੀ ਜਨਮ ਦੇਵੇ ਕੋਇ ਨਾ ਮਾਈਆ। ਕਲਜੁਗ ਅੰਤ ਸ੍ਰੀ ਭਗਵੰਤ ਲਹਿਣਾ ਦੇਣਾ ਰਹੇ ਨਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸੰਗ ਬਣਾਈਆ। ਤੂੰ ਨਿਰਗੁਣ ਨਿਰਵੈਰ ਕਲ ਕਲਕੀ ਅਵਤਾਰ, ਕਲ ਕਾਤੀਆਂ ਕਰ ਸਫ਼ਾਈਆ। ਮੈਂ ਨਿਮਾਣੀ ਮੰਗਤੀ ਤੇਰੇ ਦਰ ਭਿਖਾਰ, ਭਿੱਖਕ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਰ ਵਜਦੀ ਰਹੇ ਵਧਾਈਆ। ਮਾਘ ਕਹੇ ਮੇਰਾ ਦਿਵਸ ਦਿਹਾੜਾ ਚੌਥਾ, ਚੌਥੇ ਜੁਗ ਜਣਾਈਆ। ਜਨ ਭਗਤਾਂ ਪ੍ਰਭੂ ਮਾਰਗ ਦੱਸਿਆ ਸੌਖਾ, ਭੀੜੀ ਗਲੀ ਨਾ ਕੋਇ ਰਖਾਈਆ। ਪੜ੍ਹਨਾ ਪਏ ਕਿਸੇ ਨਾ ਪੋਥਾ, ਪੁਸਤਕ ਬਗ਼ਲ ਨਾ ਕੋਇ ਉਠਾਈਆ। ਹਰਿਜਨ ਰਹੇ ਕੋਇ ਨਾ ਸੋਤਾ, ਸੁੱਤਿਆਂ ਲਏ ਜਗਾਈਆ। ਸਚ ਦੁਆਰ ਮਾਰਨ ਵਾਲਾ ਗੋਤਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਨੇ ਭਗਤਾਂ ਦੁਰਮਤ ਮੈਲ ਪਾਪ ਕਲੇਵਰ ਧੋਤਾ, ਕਲਜੁਗ ਕਿਰਿਆ ਕੂੜ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਸਿਰ ਰਖ ਹੱਥ, ਕਲਜੁਗ ਧਿਆਨ ਲਗਾਈਆ। ਤੂੰ ਸਰਬ ਕਲਾ ਸਮਰਥ, ਬੇਪਰਵਾਹ
ਅਗੰਮ ਅਥਾਹੀਆ। ਸਚ ਪ੍ਰੇਮ ਦੀ ਦੇ ਦੇ ਵਥ, ਵਸਤ ਅਮੋਲਕ ਇਕ ਵਰਤਾਈਆ। ਤੇਰੀ ਮਹਿੰਮਾ ਗਾਵਣ ਅਕਥ, ਧੁਰ ਦੇ ਢੋਲੇ ਗਾਈਆ। ਤੇਰੇ ਸਰਬ ਚਰਨ ਜਾਵਣ ਢਠ, ਕਵਲ ਨੈਣ ਅੱਖ ਅੱਖ ਦੇਣੀ ਖੁਲ੍ਹਾਈਆ। ਸਭ ਦੇ ਲੇਖੇ ਲਾਉਣੇ ਜਗਤ ਧਾਰ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤਿ ਬੁਧਿ ਸੰਗ ਰਲਾਈਆ। ਜਨ ਭਗਤਾਂ ਬਖ਼ਸ਼ਣਾ ਅੰਤਸ਼ਕਰਨ ਹਠ, ਸਤਿ ਸੰਤੋਖ ਵਿਚ ਸਮਾਈਆ। ਸਭ ਦਾ ਇਕੋ ਦੁਆਰ ਹੋਵੇ ਇਕੱਠ, ਦੂਜਾ ਦਰ ਵੇਖਣ ਕੋਇ ਨਾ ਪਾਈਆ। ਧਰਨੀ ਕਹੇ ਪ੍ਰਭੂ ਮੈਂ ਚਰਨ ਕਵਲ ਧਵਲ ਨਿਮਾਣੀ ਹੋ ਕੇ ਜਾਵਾਂ ਢਠ, ਬਿਨ ਧੂੜੀ ਤੇਰੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦਰਸ ਦਿਖਾਉਣਾ ਨਠ ਨਠ, ਬਿਨ ਕ਼ਦਮਾਂ ਭੱਜਣਾ ਦੋ ਜਹਾਨ ਵਾਹੋ ਦਾਹੀਆ।
੫ ਮਾਘ ਸ਼ਹਿਨਸ਼ਾਹੀ ਸੰਮਤ ੧੧ ਸੰਤੋਖ ਸਿੰਘ ਸੋਢੀਆਂ ਦੇ ਨਵਿਤ ਪਿੰਡ ਦੁਸਾਂਝ ਜ਼ਿਲਾ ਜਲੰਧਰ
ਮਾਘ ਕਹੇ ਮੇਰੀ ਬੇਨੰਤੀ ਕਰ ਪਰਵਾਨ, ਪਰਵਿਸ਼ਟਾ ਪੰਜ ਪੰਜ ਨਾਲ ਮਿਲਾਈਆ। ਨਿਗਾਹ ਮਾਰ ਸ੍ਰੀ ਭਗਵਾਨ, ਭਗਵਨ ਹੋ ਕੇ ਵੇਖ ਵਖਾਈਆ। ਸਚਖੰਡ ਨਿਵਾਸੀ ਧੁਰ ਦੇ ਕਾਹਨ, ਰਾਮ ਰਾਮਾ ਨੂਰ ਅਲਾਹੀਆ। ਜੋਤੀ ਜਾਤੇ ਕਰ ਪਹਿਚਾਨ, ਬੇਪਹਿਚਾਨ ਪਰਦਾ ਆਪ ਉਠਾਈਆ। ਤੈਨੂੰ ਝੁਕਦੇ ਜ਼ਿਮੀਂ ਅਸਮਾਨ, ਦੋ ਜਹਾਨ ਲਾਗਣ ਪਾਈਆ। ਬ੍ਰਹਿਮੰਡ ਖੰਡ ਤੇਰੇ ਢੋਲੇ ਗਾਣ, ਪੁਰੀ ਲੋਅ ਵਜਦੀ ਰਹੇ ਵਧਾਈਆ। ਸਚ ਦੁਆਰ ਇਕੋ ਮੰਗਾਂ ਦਾਨ, ਦਾਤਾ ਹੋ ਕੇ ਝੋਲੀ ਦੇਣੀ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਮਾਘ ਕਹੇ ਪ੍ਰਭ ਜਨ ਭਗਤਾਂ ਤਰਸ ਕਮਾਣਾ, ਰਹਿਮਤ ਆਪਣੀ ਆਪ ਕਮਾਈਆ। ਜਗਤ ਜਗਦੀਸ਼ ਹੋ ਕੇ ਵੇਖ ਵਖਾਉਣਾ, ਬਿਨ ਨੇਤਰ ਲੋਚਨ ਨੈਣ ਅੱਖ ਉਠਾਈਆ। ਸਿਰ ਸਿਰ ਆਪਣਾ ਹੱਥ ਟਿਕਾਉਣਾ, ਦੂਸਰ ਓਟ ਨਾ ਕੋਇ ਜਣਾਈਆ। ਅੰਮ੍ਰਿਤ ਆਤਮ ਜਾਮ ਪਿਆਉਣਾ, ਰਸ ਨਿਝਰ ਅਗੰਮ ਝਿਰਾਈਆ। ਸ਼ਬਦ ਅਨਾਦੀ ਨਾਦ ਵਜਾਉਣਾ, ਧੁਨ ਆਤਮਕ ਰਾਗ ਦ੍ਰਿੜਾਈਆ। ਦੀਪਕ ਜੋਤੀ ਡਗਮਗਾਉਣਾ, ਬਿਨ ਤੇਲ ਬਾਤੀ ਕਰ ਰੁਸ਼ਨਾਈਆ। ਜਨ ਭਗਤ ਸੁਹੇਲਾ ਗੋਦ ਉਠਾਉਣਾ, ਫੜ ਬਾਹੋਂ ਗਲੇ ਲਗਾਈਆ । ਅੰਤਰ ਆਤਮ ਪਰਦਾ ਲਾਹੁਣਾ, ਨਿਜ ਨੇਤਰ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਸਰਨਾਈਆ। ਮਾਘ ਕਹੇ ਪ੍ਰਭੂ ਜਨ ਭਗਤਾਂ ਦੇ ਦੇ ਦਾਤ, ਦਾਤੇ ਦਾਨੀ ਦਇਆ ਕਮਾਈਆ । ਕਲਜੁਗ ਅੰਤਮ ਪੁਛ ਵਾਤ, ਵਾਰਸ ਹੋ ਕੇ ਵੇਖ ਵਖਾਈਆ। ਬਿਨਾ ਜ਼ਬਾਨ ਤੋਂ ਕਰ ਬਾਤ, ਬਾਤਨ ਪਰਦਾ ਦੇ ਉਠਾਈਆ। ਅੰਮ੍ਰਿਤ ਬਖ਼ਸ਼ ਬੂੰਦ ਸਵਾਂਤ, ਅਗਨੀ ਤਤ ਗੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਜਨ ਭਗਤ ਕਹਿਣ ਪ੍ਰਭੂ ਪੰਚਮ ਪਰਵਿਸ਼ਟਾ ਆਇਆ, ਆਪਣੀ ਖ਼ੁਸ਼ੀ ਬਣਾਈਆ। ਹਰਿਜਨ ਚਰਨ ਧੂੜੀ ਦੇ ਨੁਹਾਇਆ, ਦੁਰਮਤ ਮੈਲ ਰਹੇ ਨਾ ਰਾਈਆ। ਤ੍ਰੈਗੁਣ ਲੇਖਾ ਮੇਟ ਮਾਇਆ, ਮਮਤਾ ਮੋਹ ਹੰਕਾਰ ਗੁਆਈਆ। ਸਚ ਸੁਆਮੀ ਬਖ਼ਸ਼ ਆਪਣੀ ਸਾਚੀ ਸਾਇਆ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਜਨ ਭਗਤ ਕਹਿਣ ਪ੍ਰਭ ਦੇ ਨਾਮ ਖ਼ੁਮਾਰੀ, ਮਸਤ ਮਸਤਾਨੇ ਆਪ ਬਣਾਈਆ। ਤੇਰੇ ਨਾਮ ਦੇ ਹੋਈਏ ਅਧਾਰੀ, ਉਦਰ ਦਾ ਲੇਖਾ ਰਹੇ ਨਾ ਰਾਈਆ। ਸਾਡੀ ਪੈਜ ਦੇਣੀ ਸਵਾਰੀ, ਸਿਰ ਸਿਰ ਆਪਣਾ ਹੱਥ ਟਿਕਾਈਆ। ਵੰਡ ਰਹੇ ਨਾ ਪੁਰਖ ਨਾਰੀ, ਨਰ ਨਰਾਇਣ ਇਕੋ ਰੰਗ ਰੰਗਾਈਆ। ਤੂੰ ਸ਼ਾਹੋ ਭੂਪ ਸਿਕਦਾਰੀ, ਸ਼ਹਿਨਸ਼ਾਹ ਇਕ ਅਖਵਾਈਆ। ਸਾਡੀ ਤੇਰੇ ਚਰਨ ਕਵਲ ਨਿਮਸਕਾਰੀ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਤੇਰੇ ਦਰ ਤੇ ਬਣੀਏ ਪੁਜਾਰੀ, ਪੂਜਾ ਸਿਲ ਰਹਿਣ ਕੋਇ ਨਾ ਪਾਈਆ। ਤੂੰ ਕਿਰਪਾ ਕਰੀਂ ਅਪਾਰੀ, ਅਪਰੰਪਰ ਦੇਣੀ ਮਾਣ ਵਡਿਆਈਆ। ਸਾਚੀ ਪ੍ਰੀਤੀ ਨਿਭ ਜਾਏ ਤੋੜ ਯਾਰੀ, ਯਰਾਨੇ ਸਕੇ ਨਾ ਕੋਇ ਤੁੜਾਈਆ। ਹਰਿਜਨ ਕਰੇ ਨਾ ਕੋਇ ਗ਼ਦਾਰੀ, ਗੁਰੂ ਗੁਰਦੇਵ ਲੇਖਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਜਨ ਭਗਤ ਕਹਿਣ ਸਾਡੇ ਅੰਦਰੋਂ ਮੇਟ ਤਾਰੀਕੀ, ਅੰਧੇਰਾ ਰਹਿਣ ਕਿਛ ਨਾ ਪਾਈਆ। ਤੇਰੇ ਵਿਚ ਹਕ ਤੌਫ਼ੀਕ਼ੀ, ਤਾਕ਼ਤਵਰ ਨੂਰ ਅਲਾਹੀਆ। ਸਾਡੀ ਕਾਇਆ ਕਰ ਠਾਂਡੀ ਸੀਤੀ, ਅਗਨੀ ਤਤ ਨਾ ਕੋਇ ਤਪਾਈਆ । ਕਲਜੁਗ ਵਿਚ ਸਤਿਜੁਗ ਬਦਲ ਰੀਤੀ, ਰੀਤੀਵਾਨ ਹੋ ਸਹਾਈਆ। ਲੇਖਾ ਰਹੇ ਨਾ ਮੰਦਰ ਮਸੀਤੀ, ਕਾਅਬਾ ਇਕੋ ਇਕ ਵਖਾਈਆ। ਤੇਰੇ ਚਰਨ ਉਪਰ ਧਵਲ ਮਿਲਦੀ ਰਹੇ ਪ੍ਰੀਤੀ, ਪ੍ਰੀਤਮ ਮਿਲਣਾ ਚਾਈਂ ਚਾਈਂਆ। ਤੂੰ ਵਾਹਿਦ ਲਾਸ਼ਰੀਕੀ, ਵਾਹਿਦ ਨੂਰ ਅਲਾਹੀਆ। ਤੇਰੇ ਵਿਚ ਹਕ ਤੌਫ਼ੀਕ਼ੀ, ਤੋਹਫ਼ੇ ਦੇਣੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਤੇਰੀ ਭੁਲ ਜਾਣ ਨਾ ਰੀਤੀ, ਰੀਤੀਵਾਨ ਆਪਣਾ ਰੰਗ ਦੇਣਾ ਰੰਗਾਈਆ।
੫ ਮਾਘ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਬਤਾਲਾ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਮੇਰੇ ਸਾਹਿਬ ਸੂਰੇ ਸਰਬਗ, ਹਰਿ ਕਰਤੇ ਤੇਰੀ ਓਟ ਤਕਾਈਆ। ਮੇਰੇ ਮਿਹਰਵਾਨ ਨੌਜਵਾਨ ਸ੍ਰੀ ਭਗਵਾਨ ਮੇਰੇ ਉਤੋਂ ਬੁਝਾ ਦੇ ਅੱਗ, ਨਵ ਸੱਤ ਤਤਵ ਤਤ ਨਾ ਕੋਇ ਤਪਾਈਆ। ਨਿਰਗੁਣ ਧਾਰ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖ ਲੈ ਜਗ, ਜਾਗਰਤ ਜੋਤ ਬਿਨ ਵਰਨ ਗੋਤ ਨਜ਼ਰ ਕੋਇ ਨਾ ਆਈਆ। ਕਲਜੁਗ ਜੀਵ ਬਗਲੇ ਬਣ ਗਏ ਬਪ, ਕਾਗ ਹੰਸ ਰੂਪ ਨਾ ਕੋਇ ਬਦਲਾਈਆ। ਆਤਮ ਧਾਰ ਤੇਰੇ ਨਾਲੋਂ ਹੋਏ ਅਲਗ, ਸਗਲਾ ਸੰਗ ਨਾ ਕੋਇ ਬਣਾਈਆ। ਮਿਹਰਵਾਨ ਮਹਿਬੂਬ ਤੇਰਾ ਦਰਸ਼ਨ ਪਾਏ ਨਾ ਕੋਇ ਉਪਰ ਸ਼ਾਹਰਗ, ਸ਼ਹਿਨਸ਼ਾਹ ਮਿਲਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੋਂ ਮੇਟ ਦੇ ਕਲਜੁਗ ਕੂੜ, ਕਿਰਿਆ ਕੁਕਰਮ ਰਹਿਣ ਕੋਇ ਨਾ ਪਾਈਆ। ਜੀਵ ਜੰਤ ਚਤੁਰ ਸੁਘੜ ਬਣਾ ਮੂਰਖ ਮੂੜ, ਅੰਧ ਆਤਮ ਕਰ ਰੁਸ਼ਨਾਈਆ। ਨਾਮ ਨਿਧਾਨ ਰੰਗ ਚਾੜ੍ਹ ਦੇ ਗੂੜ੍ਹ, ਦੁਰਮਤ ਮੈਲ ਅੰਤਰ ਨਿਰੰਤਰ ਦੇ ਧੁਆਈਆ। ਸਤਿ ਸਤਿਵਾਦੀ ਜਨ ਭਗਤਾਂ ਬਖ਼ਸ਼ ਆਪਣੀ ਧੂੜ, ਚਰਨ ਚਰਨੋਦਕ ਮਸਤਕ ਟਿੱਕੇ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ
ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰਾ ਦੁਆਰਾ ਕਰ ਪਵਿਤ, ਪਤਤ ਪੁਨੀਤ ਹੋ ਸਹਾਈਆ। ਤੇਰਾ ਖੇਲ ਆਦਿ ਜੁਗਾਦੀ ਨਿਤ, ਨਵਿਤ ਆਪਣਾ ਖੇਲ ਖਿਲਾਈਆ। ਠਾਕਰ ਸੁਆਮੀ ਮੇਰੇ ਧੁਰ ਦੇ ਪਿਤ, ਪਤਿ ਪਰਮੇਸ਼ਵਰ ਤੇਰੀ ਓਟ ਤਕਾਈਆ। ਕਲਜੁਗ ਅੰਤ ਸ੍ਰੀ ਭਗਵਾਨ ਕਰ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਜਗਤ ਜਗਿਆਸੂਆਂ ਠਗੌਰੀ ਰਹਿਣ ਨਾ ਦੇਵੀਂ ਚਿਤ, ਮਨਸਾ ਮਨ ਨਾ ਕੋਇ ਹਲਕਾਈਆ। ਮੇਰੀ ਸੁਹੰਜਣੀ ਸੁਹਾਵਣੀ ਕਰ ਦੇ ਥਿਤ, ਪਰਵਿਸ਼ਟਾ ਪੰਜ ਮਾਘ ਵਡਿਆਈਆ। ਨਿਰਗੁਣ ਸਰਗੁਣ ਤੇਰਾ ਖੇਲ ਖੇਲ ਗਏ ਅਵਤਾਰ ਪੈਗ਼ੰਬਰ ਗੁਰ ਕਿਤ, ਕੇਤੇ ਆਪਣਾ ਖੇਲ ਖਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਮੇਰੇ ਸਾਹਿਬ ਕਮਲਾਪਾਤ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਮੇਰੇ ਉਤੇ ਵੇਖ ਅੰਧੇਰੀ ਰਾਤ, ਕਲਜੁਗ ਅੰਧ ਅੰਧੇਰਾ ਛਾਈਆ। ਅੰਮ੍ਰਿਤ ਮਿਲੇ ਨਾ ਕਿਸੇ ਬੂੰਦ ਸਵਾਂਤ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਝਗੜਾ ਤਕ ਜ਼ਾਤ ਪਾਤ, ਦੀਨ ਮਜ਼੍ਹਬ ਕਰੇ ਲੜਾਈਆ। ਤੇਰਾ ਦਰਸ ਨਿਜ ਨੇਤਰ ਨਾ ਹੋਵੇ ਕਿਸੇ ਇਕਾਂਤ, ਇਕ ਇਕੱਲੇ ਤੈਨੂੰ ਮਿਲਣ ਕੋਇ ਨਾ ਪਾਈਆ। ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਮੇਰੀ ਪੁਛ ਬਾਤ, ਪਰਵਰਦਿਗਾਰ ਸਾਂਝੇ ਯਾਰ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭ ਮੇਰੀਆਂ ਅੰਤ ਅੰਤ ਉਡੀਕਾਂ, ਬਿਨ ਨੈਣਾਂ ਨੈਣ ਉਠਾਈਆ। ਜੋ ਅਵਤਾਰ ਪੈਗ਼ੰਬਰ ਗੁਰੂਆਂ ਦੱਸੀਆਂ ਤਰੀਕਾਂ, ਤਵਾਰੀਖਾਂ ਬਾਹਰ ਜਣਾਈਆ। ਤੇਰਾ ਖੇਲ ਹਕ ਹਕ਼ੀਕ਼ਤ ਕੀਂ ਕਾ, ਕਲਮਿਆਂ ਬਾਹਰ ਪੜ੍ਹਾਈਆ। ਤੇਰੇ ਵਿਚ ਅਗੰਮ ਤੌਫ਼ੀਕ਼ਾ, ਤੋਹਫ਼ਾ ਦੇਣਾ ਚਾਈਂ ਚਾਈਂਆ। ਆਤਮ ਪਰਮਾਤਮ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੇ ਪ੍ਰੀਤਾਂ, ਪ੍ਰੀਤਮ ਹੋ ਕੇ ਵੇਖ ਵਖਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮਾਨਵ ਜ਼ਾਤੀ ਤੇਰਾ ਇਕੋ ਢੋਲਾ ਗਾਏ ਗੀਤਾ, ਤੂੰ ਮੇਰਾ ਮੈਂ ਤੇਰਾ ਦੂਜਾ ਰਾਗ ਨਾ ਕੋਇ ਅਲਾਈਆ। ਅੰਤਸ਼ਕਰਨ ਸਭ ਦਾ ਕਰ ਦੇ ਠਾਂਢਾ ਸੀਤਾ, ਅਗਨੀ ਤਤ ਤਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੈਂ ਦਰ ਭਿਖਾਰਨ ਮੰਗਤੀ, ਭਿੱਖਕ ਹੋ ਕੇ ਝੋਲੀ ਡਾਹੀਆ। ਦੀਨ ਦੁਨੀ ਗੜ੍ਹ ਤੋੜ ਦੇ ਹਉਮੇ ਹੰਗਤੀ, ਹੰ ਬ੍ਰਹਮ ਦੇ ਸਮਝਾਈਆ। ਪਿਆਰ ਬਣਾ ਦੇ ਚਾਰ ਵਰਨ ਅਠਾਰਾਂ ਬਰਨ ਇਕੋ ਸੰਗਤੀ, ਹਿੰਦੂ ਮੁਸਲਿਮ ਸਿਖ ਈਸਾਈ ਵੰਡ ਨਾ ਕੋਇ ਵੰਡਾਈਆ। ਤ੍ਰਿਸ਼ਨਾ ਕੂੜ ਰਹੇ ਨਾ ਮਨ ਦੀ, ਮਨਸਾ ਮੋਹ ਨਾ ਕੋਇ ਹਲਕਾਈਆ। ਅੰਤ ਨਿਸ਼ਾਨੀ ਮੇਟ ਦੇ ਤਾਰਾ ਚੰਨ ਦੀ, ਮੁਹੰਮਦ ਆਸਾ ਨਾਲ ਮਿਲਾਈਆ। ਮੇਰੇ ਉਤੇ ਘੜੀ ਰਹੇ ਨਾ ਗ਼ਮ ਦੀ, ਗ਼ਮਖਾਰ ਖ਼ੁਸ਼ੀ ਦੇਣੀ ਪਰਗਟਾਈਆ। ਸ੍ਰਿਸ਼ਟੀ ਵਣਜਾਰਨ ਰਹੇ ਨਾ ਦ੍ਰਿਸ਼ਟੀ ਚੰਮ ਦੀ, ਚੰਮ ਦ੍ਰਿਸ਼ਟੀ ਦਾ ਲੇਖਾ ਦੇਣਾ ਮੁਕਾਈਆ। ਤੇਰੀ ਇਕੋ ਧਾਰ ਹੋਵੇ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਦੀ ਪਰਮ ਪੁਰਖ ਪ੍ਰਭ ਆਪਣਾ ਰੰਗ ਰੰਗਾਈਆ। ਸਭ ਨੂੰ ਇਕੋ ਓਟ ਹੋਵੇ ਤੇਰੀ ਸਰਨ ਦੀ, ਦੂਜਾ ਇਸ਼ਟ ਨਾ ਕੋਇ ਰਖਾਈਆ। ਖੇਲ ਮੁਕਾ ਦੇ ਕਾਇਆ ਮਾਟੀ ਧੜਨ ਦੀ, ਤਨ ਵਜੂਦ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਜ਼ਲ ਦੱਸ ਦੇ ਆਪਣੀ ਚੜ੍ਹਨ ਦੀ, ਨਾਮ ਪੌੜੀ ਡੰਡਾ ਇਕੋ ਇਕ ਵਖਾਈਆ। ਧਰਨੀ ਕਹੇ ਪ੍ਰਭੂ ਮੇਰੇ ਆਦਿ ਜੁਗਾਦੀ ਰਾਮ, ਰਮਈਆ ਤੇਰੀ ਬੇਪਰਵਾਹੀਆ। ਮੇਰੇ ਸਤਿ
ਸਤਿਵਾਦੀ ਸ਼ਾਮ, ਸ਼ਮਅ ਨੂਰ ਜੋਤ ਕਰ ਰੁਸ਼ਨਾਈਆ। ਮੇਰੇ ਸ਼ਾਹੋ ਭੂਪ ਅਮਾਮ, ਸ਼ਹਿਨਸ਼ਾਹ ਅਗੰਮ ਅਥਾਹੀਆ। ਤੇਰੇ ਚਰਨ ਕਵਲ ਪਰਨਾਮ, ਬਿਨ ਸੀਸ ਸੀਸ ਝੁਕਾਈਆ। ਮੈਂ ਚਾਹੁੰਦੀ ਦੀਨ ਮਜ਼੍ਹਬ ਦਾ ਝਗੜਾ ਮੇਟ ਤਮਾਮ, ਸ਼ਰਅ ਦੀ ਵੰਡ ਨਾ ਕੋਇ ਵੰਡਾਈਆ । ਇਕੋ ਨਾਮ ਕਲਮਾ ਦੇ ਪੈਗ਼ਾਮ, ਪੈਗ਼ੰਬਰਾਂ ਬਾਹਰ ਕਰ ਸ਼ਨਵਾਈਆ। ਆਤਮ ਪਰਮਾਤਮ ਤੇਰਾ ਹੋਵੇ ਇਸਲਾਮ, ਇਸਮ ਆਜ਼ਮ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਇਕ ਰਖਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਤੇਰਾ ਇਕੋ ਹੋਵੇ ਜਾਪ, ਦੂਸਰ ਰੰਗ ਨਾ ਕੋਇ ਰੰਗਾਈਆ। ਕਲਜੁਗ ਕੂੜੀ ਕਿਰਿਆ ਮੇਟ ਦੇ ਤਾਪ, ਤ੍ਰੈਗੁਣ ਅਤੀਤੇ ਆਪਣਾ ਰੰਗ ਰੰਗਾਈਆ। ਦੀਨ ਦੁਨੀ ਅੰਦਰੋਂ ਕਢ ਸੰਤਾਪ, ਝਗੜਾ ਸ਼ਰਅ ਰਹੇ ਨਾ ਰਾਈਆ । ਪੁਰਖ ਅਕਾਲੇ ਦੀਨ ਦਿਆਲੇ ਬਣ ਕਮਲਾਪਾਤ, ਪਤਿਪਰਮੇਸ਼ਵਰ ਹੋ ਕੇ ਵੇਖ ਵਖਾਈਆ। ਪਰਵਰਦਿਗਾਰ ਸਾਂਝੇ ਯਾਰ ਮਾਰ ਝਾਤ, ਬਿਨ ਨੇਤਰ ਲੋਚਨ ਨੈਣਾਂ ਅੱਖ ਉਠਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪੁਛ ਵਾਤ, ਵਾਤਾਵਰਨ ਤਕ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੋਂ ਮੇਟ ਦੇ ਕੂੜ ਕੁੜਿਆਰ, ਕਲ ਕਾਤੀ ਰਹਿਣ ਨਾ ਪਾਈਆ। ਨਵ ਸੱਤ ਬ੍ਰਹਮ ਮਤ ਕਰ ਉਜਿਆਰ, ਜੋਤੀ ਜਾਤੇ ਪੁਰਖ ਬਿਧਾਤੇ ਤੇਰੇ ਅਗੇ ਮੰਗ ਮੰਗਾਈਆ। ਨਵ ਸੱਤ ਤੇਰਾ ਹੋਵੇ ਜੈ ਜੈਕਾਰ, ਜੀਵ ਜੰਤ ਸਾਧ ਸੰਤ ਤੇਰਾ ਇਕੋ ਢੋਲਾ ਗਾਈਆ। ਆਤਮ ਪਰਮਾਤਮ ਪਰਮਾਤਮ ਆਤਮ ਤੇਰੀ ਹੋਵੇ ਧਾਰ, ਧਰਨੀ ਧਰਤ ਧਵਲ ਧੌਲ ਚਾਰੋਂ ਕੁੰਟ ਵਜੇ ਵਧਾਈਆ। ਭਗਤ ਵਛਲ ਮੇਰੇ ਗਿਰਧਾਰ, ਭਗਵਨ ਮੇਰੀ ਆਸਾ ਪੂਰ ਕਰਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਦੇਣੇ ਤਾਰ, ਤਾਰਨਹਾਰ ਤੇਰੇ ਹੱਥ ਵਡਿਆਈਆ। ਮੈਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਕਰਦੀ ਰਹੀ ਇੰਤਜ਼ਾਰ, ਬਿਨ ਨੇਤਰ ਲੋਚਨ ਨੈਣਾਂ ਅੱਖ ਉਠਾਈਆ। ਕਵਣ ਵੇਲਾ ਕਲ ਕਲਕੀ ਆਵੇ ਅਵਤਾਰ, ਨਿਹਕਲੰਕਾ ਆਪਣਾ ਫੇਰਾ ਪਾਈਆ। ਅਮਾਮ ਅਮਾਮਾ ਹੋਵੇ ਸਿਕਦਾਰ, ਦੋ ਜਹਾਨਾਂ ਵੇਖ ਵਖਾਈਆ। ਲਹਿਣਾ ਦੇਣਾ ਜਾਣੇ ਪੈਗ਼ੰਬਰ ਗੁਰ ਅਵਤਾਰ, ਭਵਿਖਤਾਂ ਪਰਦਾ ਪਰਦਿਆਂ ਵਿਚੋਂ ਉਠਾਈਆ। ਸੋ ਸੁਆਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰ ਸਾਂਝੇ ਯਾਰ ਤੇਰਾ ਖੇਲ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਮੈਂ ਕੋਝੀ ਕਮਲੀ ਮਿੱਟੀ ਖ਼ਾਕ ਤੇਰੀ ਚਰਨ ਧੂੜੀ ਲਾਵਾਂ ਛਾਰ, ਸ਼ਹਿਨਸ਼ਾਹ ਤੇਰੇ ਰੰਗ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਮਿਹਰਵਾਨ ਹੋ ਕੇ ਤੁਠ, ਚਾਰੋਂ ਕੁੰਟ ਧਿਆਨ ਲਗਾਈਆ। ਕਲਜੁਗ ਕੂੜ ਕੁੜਿਆਰਾ ਮੇਰੀ ਗੋਦੀ ਵਿਚੋਂ ਜਾਏ ਉਠ, ਸਤਿਜੁਗ ਸਚ ਦੇ ਵਡਿਆਈਆ। ਜੋ ਤੇਰੇ ਤੇਰੇ ਨਾਲੋਂ ਗਏ ਰੁਠ, ਆਤਮ ਮੇਲਾ ਮੇਲ ਸਹਿਜ ਸੁਭਾਈਆ। ਅੰਮ੍ਰਿਤ ਜਾਮ ਪਿਆ ਦੇ ਘੁਟ, ਬਿਨ ਰਸਨਾ ਰਸ ਚਖਾਈਆ। ਜਿਨ੍ਹਾਂ ਦੀ ਲਿਵ ਗਈ ਛੁਟ, ਛੁਟਕੀ ਲਿਵ ਲੈ ਲਗਾਈਆ। ਨਾਮ ਭੰਡਾਰਾ ਦੇ ਅਤੁਟ, ਅਤੋਟ ਆਪ ਵਰਤਾਈਆ। ਤੇਰੇ ਉਤੇ ਇਕੋ ਓਟ, ਓੜਕ ਦਰ ਤੇਰੇ ਵਾਸਤਾ ਪਾਈਆ । ਸ਼ਬਦ ਨਗਾਰੇ ਲਾ ਦੇ ਚੋਟ, ਚੋਟੀ ਚੜ੍ਹ ਕੇ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਮੇਰੇ ਅੰਤਸ਼ਕਰਨ ਵਿਚੋਂ ਕਢ ਦੇ ਖੋਟ, ਖੋਟੇ ਖਰੇ ਲੈ ਬਣਾਈਆ। ਤੂੰ ਸਚ ਸੁਆਮੀ ਪੁਰਖ ਅਕਾਲਾ ਸਤਿਗੁਰ ਇਕੋ ਬਹੁਤ, ਬਹੁਤੇ ਗੁਰੂਆਂ
ਲੋੜ ਰਹੇ ਨਾ ਰਾਈਆ। ਮੈਂ ਪਰਕਾਸ਼ ਤਕਾਂ ਤੇਰਾ ਨਿਰਮਲ ਜੋਤ, ਜੋਤੀ ਜਾਤੇ ਪੁਰਖ ਬਿਧਾਤੇ ਆਪਣਾ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਤੇਰੀ ਆਵੇ ਨਾ ਕਿਸੇ ਸੋਚ, ਸੋਚ ਸਮਝ ਅਕਲ ਬੁਧੀ ਜਗਤ ਚਲੇ ਨਾ ਕੋਇ ਚਤੁਰਾਈਆ।
੬ ਮਾਘ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਭਗਤ ਜਨਾਂ ਹਰਿ ਮੀਤੜਾ, ਪਰਮ ਪੁਰਖ ਕਰਤਾਰ। ਸੰਤ ਜਨਾਂ ਮਿਲਾਏ ਮੇਲ ਅਨਡੀਠੜਾ, ਧੁਰ ਦਰਗਾਹੀ ਕੰਤ ਭਤਾਰ। ਗੁਰਮੁਖਾਂ ਰੰਗ ਚਾੜ੍ਹੇ ਮਜੀਠੜਾ, ਉਤਰ ਨਾ ਜਾਏ ਵਿਚ ਸੰਸਾਰ। ਗੁਰਸਿਖਾਂ ਮਿਠਾ ਕਰੇ ਕੌੜਾ ਰੀਠੜਾ, ਵਿਖ ਅੰਦਰੋਂ ਕੱਢੇ ਬਾਹਰ। ਹਰਿਜਨ ਵਖਾਏ ਧਾਮ ਅਨੜੀਠੜਾ, ਪਰਦਾ ਪਰਦਿਆਂ ਵਿਚੋਂ ਉਤਾਰ। ਜੁਗ ਜੁਗ ਵੇਖਣਹਾਰਾ ਕਾਇਆ ਚੀਥੜਾ, ਜੋਤੀ ਜਾਤਾ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹੋ ਭੂਪ ਸਚੀ ਸਰਕਾਰ। ਭਗਤ ਜਨਾਂ ਸਦ ਰੰਗਦਾ, ਰੰਗਤ ਅਗੰਮ ਅਥਾਹੀਆ। ਸਾਚੇ ਸੰਤਾਂ ਅੰਦਰ ਆਪੇ ਲੰਘਦਾ, ਬਿਨ ਕ਼ਦਮਾਂ ਕ਼ਦਮ ਉਠਾਈਆ। ਗੁਰਮੁਖਾਂ ਵਣਜ ਕਰਾਏ ਸਾਚੇ ਸੰਗ ਦਾ, ਸਗਲਾ ਸੰਗੀ ਆਪ ਹੋ ਜਾਈਆ। ਗੁਰਸਿਖਾਂ ਇਸ਼ਨਾਨ ਕਰਾਏ ਚਰਨ ਧੂੜ ਗੰਗ ਦਾ, ਗੰਗੋਤਰੀ ਲੇਖਾ ਰਹੇ ਨਾ ਰਾਈਆ। ਹਰਿਜਨ ਭੇਵ ਖੁਲ੍ਹਾਵੇ ਆਤਮ ਸੇਜ ਪਲੰਘ ਦਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਕਰਤਾ ਅਗੰਮ ਅਥਾਹੀਆ। ਭਗਤ ਜਨਾਂ ਪ੍ਰਭ ਮੇਲਦਾ, ਮੇਲਣਹਾਰ ਕਰਤਾਰ। ਸੰਤ ਜਨਾਂ ਖੇਲ ਖਿਲਾਏ ਸੱਜਣ ਸੁਹੇਲ ਦਾ, ਆਦਿ ਜੁਗਾਦੀ ਏਕੰਕਾਰ। ਗੁਰਮੁਖਾਂ ਭੇਵ ਖੁਲ੍ਹਾਏ ਬਿਨ ਬਾਤੀ ਤੇਲ ਦਾ, ਜੋਤੀ ਜਾਤਾ ਡਗਮਗਾਏ। ਗੁਰਮੁਖਾਂ ਗੁਰਸਿਖਾਂ ਧਾਮ ਵਖਾਏ ਆਪਣਾ ਨਵੇਲ ਦਾ, ਪਰਦਾ ਉਹਲਾ ਅੰਤ ਉਠਾਏ। ਹਰਿਜਨ ਲੇਖ ਵਖਾਏ ਗੁਰੂ ਗੁਰ ਚੇਲ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਏ। ਭਗਤ ਜਨਾਂ ਪ੍ਰਭ ਸੱਜਣਾ, ਸਤਿਗੁਰ ਦੀਨ ਦਿਆਲ। ਸੰਤ ਜਨਾਂ ਕਰਾਏ ਮਜਨਾ, ਬਣਾਏ ਧੁਰ ਦੇ ਲਾਲ। ਗੁਰਮੁਖਾਂ ਬਣੇ ਪਰਦਾ ਕਜਣਾ, ਨਾਮ ਨਿਧਾਨਾ ਦਏ ਦੁਸ਼ਾਲ। ਗੁਰਸਿਖ ਸਾਚੇ ਚਰਨ ਕਵਲ ਦੇਵੇ ਜਗ੍ਹਨਾ, ਧਰਮ ਦੁਆਰ ਦਏ ਵਖਾਲ। ਹਰਿਜਨ ਨਾਮ ਖ਼ੁਮਾਰੀ ਕਰੇ ਮਗਨਾ, ਕਰਨੀ ਦਾ ਕਰਤਾ ਪੁਰਖ ਅਕਾਲ। ਖੇਲ ਖਿਲਾਏ ਮੂਰਤ ਗੁਪਾਲ ਮਦਨਾ, · ।
ਮੋਹਨ ਮਾਧਵ ਧੁਰ ਦਾ ਸੱਜਣਾ, · । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ
ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਚੁਕਾਏ ਆਅਲਾ ਅਦਨਾ, ਅਦਲ ਇਨਸਾਫ਼ ਆਪ ਕਮਾਏ।