ਪੁਸਤਕਾਲਾਭਾਗ ੨੪

੬ ਮਾਘ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਭਗਤ ਸੁਹੇਲਾ ਆਪ ਪ੍ਰਭ, ਆਦਿ ਜੁਗਾਦੀ ਮੀਤ। ਭਗਤ ਸੁਹੇਲਾ ਆਪ ਪ੍ਰਭ, ਜੁਗ ਜੁਗ ਚਲਾਏ ਰੀਤ। ਗੁਰਮੁਖ ਸੁਹੇਲਾ ਆਪ ਪ੍ਰਭ, ਕਰਾਏ ਪਤਤ ਪੁਨੀਤ। ਗੁਰਸਿਖ ਸੁਹੇਲਾ ਆਪ ਪ੍ਰਭ, ਸਦ ਵਸਣਹਾਰਾ ਚੀਤ। ਹਰਿਜਨ ਸੁਹੇਲਾ ਆਪ ਪ੍ਰਭ, ਅੰਤਰ ਪਰਖਣਹਾਰਾ ਨੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਚ ਇਕ ਪ੍ਰੀਤ। ਭਗਤ ਜਨਾਂ ਪ੍ਰਭ ਤਾਰਦਾ, ਤਾਰਨਹਾਰਾ ਏਕ। ਸਾਚੇ ਸੰਤਾਂ ਪੈਜ ਸਵਾਰਦਾ, ਨਿਤ ਨਿਤ ਬਖ਼ਸ਼ੇ ਆਪਣੀ ਟੇਕ। ਗੁਰਮੁਖਾਂ ਪੰਧ ਨਿਵਾਰਦਾ, ਤ੍ਰੈਗੁਣ ਜਗਤ ਲਾਏ ਨਾ ਸੇਕ। ਗੁਰਸਿਖ ਆਪਣੇ ਆਪ ਉਭਾਰਦਾ, ਇਕ ਇਕੱਲਾ ਏਕੰਕਾਰ ਏਕ। ਹਰਿਜਨ ਰੋਗ ਸੋਗ ਨਿਵਾਰਦਾ, ਅੰਤਸ਼ਕਰਨ ਕਰੇ ਬੁਧਿ ਬਿਬੇਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਜੋ ਖੇਲ ਕਰੇ ਅਨੇਕ। ਭਗਤ ਜਨਾਂ ਪ੍ਰਭੂ ਸੁਣਾਏ ਅਗੰਮੀ ਬੋਲਾ, ਅਨਬੋਲਤ ਆਪ ਜਣਾਏ ਮੀਤ । ਸਾਚੇ ਸੰਤਾਂ ਇਕੋ ਸੁਣਾਏ ਢੋਲਾ, ਬਿਨ ਰਸਨਾ ਜੇਹਵਾ ਗੀਤ। ਗੁਰਮੁਖਾਂ ਬਣੇ ਆਪ ਵਿਚੋਲਾ, ਝਗੜਾ ਮੁਕਾਏ ਮੰਦਰ ਮਸੀਤ। ਗੁਰਸਿਖਾਂ ਕਰੇ ਭਾਰ ਹੌਲਾ, ਮਿਹਰਵਾਨ ਤ੍ਰੈਗੁਣ ਅਤੀਤ। ਹਰਿਜਨ ਵਸੇ ਸਦਾ ਕੋਲਾ, ਚਰਨ ਪ੍ਰੀਤੀ ਬਖ਼ਸ਼ੇ ਪ੍ਰੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਸਚ ਚਲਾਏ ਰੀਤ। ਭਗਤ ਜਨ ਪ੍ਰਭ ਚਰਨ ਕਵਲ ਸੁਹਾਉਂਦੇ, ਸੋਹਣੀ ਮਿਲੇ ਵਡਿਆਈਆ। ਸੰਤ ਸੁਹੇਲੇ ਨਿਵ ਨਿਵ ਸੀਸ ਨਿਵਾਉਂਦੇ, ਬਿਨ ਚਰਨਾਂ ਧੂੜੀ ਖ਼ਾਕ ਰਮਾਈਆ । ਗੁਰਮੁਖ ਇਕੋ ਢੋਲਾ ਗਾਉਂਦੇ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਗੁਰਸਿਖ ਨਿਵ ਨਿਵ ਸੀਸ ਝੁਕਾਉਂਦੇ, ਚਰਨ ਕਵਲ ਕਵਲ ਸਰਨਾਈਆ। ਹਰਿਜਨ ਆਪਣਾ ਆਪ ਭੇਟ ਚੜ੍ਹਾਉਂਦੇ, ਮਾਣ ਤਾਣ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਜਨ ਭਗਤਾਂ ਪ੍ਰਭ ਲੇਖਾ ਮੇਟੇ ਜਨਮ ਦਾ, ਏਥੇ ਓਥੇ ਪੰਧ ਮੁਕਾਈਆ। ਸਾਚੇ ਸੰਤਾਂ ਲਹਿਣਾ ਰਹੇ ਨਾ ਕੋਈ ਕਰਮ ਦਾ, ਕਰਮ ਕਾਂਡ ਦਾ ਡੇਰਾ ਢਾਹੀਆ। ਗੁਰਮੁਖ ਰਹੇ ਕੋਈ ਨਾ ਭਰਮਦਾ, ਭਰਾਂਤ ਦਾ ਲੇਖਾ ਨਜ਼ਰ ਕੋਇ ਨਾ ਆਈਆ। ਗੁਰਸਿਖ ਵਣਜਾਰਾ ਰਹੇ ਨਾ ਕੋਈ ਵਰਨ ਬਰਨ ਦਾ, ਜ਼ਾਤ ਅਜ਼ਾਤੀ ਵੰਡ ਨਾ ਕੋਇ ਵੰਡਾਈਆ। · ਅਗੇ ਹੋ ਨਾ ਕੋਇ

ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਰੰਗ ਆਪ ਰੰਗਾਈਆ। ਸਾਚੇ ਸੰਤ ਹੋਣ ਪ੍ਰਵਾਨਾ, ਪਰਮ ਪੁਰਖ ਦਏ ਵਡਿਆਈਆ। ਗੁਰਮੁਖਾਂ ਲੇਖ ਮੁਕਾਏ ਦੋ ਜਹਾਨਾਂ, ਨਿਰਗੁਣ ਸਰਗੁਣ ਆਪਣੀ ਦਇਆ ਕਮਾਈਆ। ਗੁਰਸਿਖ ਸਾਚੇ ਚਰਨ ਧੂੜੀ ਇਕ ਇਸ਼ਨਾਨ ਕਰਾਨਾ, ਦੁਰਮਤ ਮੈਲ ਰਹੇ ਨਾ ਰਾਈਆ। ਹਰਿਜਨ ਬਿਨ ਮੰਗਿਆਂ ਦੇਵੇ ਦਾਨਾ, ਵਸਤ ਅਮੁਲ ਇਕ ਵਰਤਾਈਆ। ਕਲਜੁਗ ਅੰਤ ਸ੍ਰੀ ਭਗਵਾਨ · । ਜਿਸ ਦੀ ਆਸ਼ਾ ਰਖ ਕੇ ਗਿਆ ਰਮਈਆ ਰਾਮਾ, ਘਨਈਆ ਸ਼ਾਮ ਗਿਆ ਜਣਾਈਆ। ਜਿਸ ਨੂੰ ਪੈਗ਼ੰਬਰਾਂ

ਕਿਹਾ ਧੁਰ ਅਮਾਮਾ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਜਿਸ ਦਾ ਗੋਬਿੰਦ ਡੰਕ ਵਜਾਇਆ ਦਮਾਮਾ, ਦੋ ਜਹਾਨ ਕਰੇ ਰੁਸ਼ਨਾਈਆ। ਉਹ ਸ਼ਾਹੋ ਭੂਪ ਸੁਲਤਾਨਾ, ਹਰਿ ਕਰਤਾ ਇਕ ਅਖਵਾਈਆ। ਜਲਵਾਗਰ ਨੂਰ ਨੁਰਾਨਾ, ਬਿਨ ਤਤਵ ਤਤ ਡਗਮਗਾਈਆ। ਕਲਜੁਗ ਅੰਤ ਪਹਿਰ

ਕੇ ਜਾਮਾ, ਵੇਸ ਅਵਲੜਾ ਆਪ ਵਟਾਈਆ। ਜਨ ਭਗਤ ਸੁਹੇਲੇ ਕਰ ਪ੍ਰਵਾਨਾ, ਪਰਮ ਪੁਰਖ ਦਏ ਵਡਿਆਈਆ। ਸਾਚਾ ਮੰਤਰ ਦ੍ਰਿੜਾ ਕੇ ਨਾਮਾ, ਤੂੰ ਮੇਰਾ ਮੈਂ ਤੇਰਾ ਦਿਤਾ ਦ੍ਰਿੜਾਈਆ। ਜੋ ਕਲਜੁਗ ਅੰਤ ਮੇਟੇ ਅੰਧੇਰੀ ਸ਼ਾਮਾ, ਸ਼ਮਅ ਨੂਰ ਕਰੇ ਰੁਸ਼ਨਾਈਆ। ਸੋ ਭਗਤ ਸੁਹੇਲਾ ਇਕ ਇਕੇਲਾ ਭਾਗ ਲਗਾਏ ਨਗਰ ਖੇੜਾ ਗਰਾਮਾ, ਗ੍ਰਹਿ ਆਪਣਾ ਇਕ ਸੁਹਾਈਆ। ਹਰਿਜਨ ਸਾਚੇ ਮਾਣ ਦਵਾਏ ਸਚਖੰਡ ਸਚੇ ਮਕਾਨਾ, ਗ੍ਰਹਿ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ, ਭਗਵਨ ਹੋ ਕੇ ਆਪਣੀ ਕਲ ਵਰਤਾਈਆ।

੧੧ ਮਾਘ ਸ਼ਹਿਨਸ਼ਾਹੀ ਸੰਮਤ ੧੧ ਅਜੀਤ ਸਿੰਘ ਦੇ ਗ੍ਰਹਿ
ਬਟਾਲਾ ਸ਼ਹਿਰ ਜ਼ਿਲਾ ਗੁਰਦਾਸਪੁਰ

ਪੂਰਨ ਸਤਿਗੁਰ ਆਪ ਪ੍ਰਭ, ਸਭ ਕਿਛ ਕਰਨ ਕਰਾਵਣ ਯੋਗ। ਪੂਰਨ ਸਤਿਗੁਰ ਆਪ ਪ੍ਰਭ, ਆਦਿ ਜੁਗਾਦਿ ਆਤਮ ਪਰਮਾਤਮ ਮੇਲੇ ਸਚ ਸੰਯੋਗ। ਪੂਰਨ ਸਤਿਗੁਰ ਆਪ ਪ੍ਰਭ, ਅੰਤਰ ਨਿਰੰਤਰ ਕਟਣ ਵਾਲਾ ਹਉਮੇ ਰੋਗ। ਪੂਰਨ ਸਤਿਗੁਰ ਆਪ ਪ੍ਰਭ, ਗ੍ਰਹਿ ਮੰਦਰ ਅੰਦਰ ਨਿਜ ਨੇਤਰ ਦੇਵੇ ਦਰਸ ਅਮੋਘ। ਪੂਰਨ ਸਤਿਗੁਰ ਆਪ ਪ੍ਰਭ, ਏਥੇ ਓਥੇ ਦੋ ਜਹਾਨਾਂ ਮੇਟੇ ਵਿਯੋਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੇਵੇ ਦਰਸ ਅਗੰਮ ਅਮੋਘ। ਸਤਿਗੁਰ ਪੂਰਨ ਆਪ ਹੈ, ਆਦਿ ਪੁਰਖ ਅਗੰਮ। ਪੂਰਨ ਸਤਿਗੁਰ ਆਪ ਹੈ, ਪਤਿਪਰਮੇਸ਼ਵਰ ਪਾਰਬ੍ਰਹਮ। ਪੂਰਨ ਸਤਿਗੁਰ ਆਪ ਹੈ, ਜੋ ਆਦਿ ਜੁਗਾਦੀ ਮੇਟਣਹਾਰਾ ਭਰਮ। ਪੂਰਨ ਸਤਿਗੁਰ ਆਪ ਹੈ, ਜੋ ਲੇਖਾ ਜਾਣੇ ਜੀਵ ਜੰਤ ਕਰਮ। ਪੂਰਨ ਸਤਿਗੁਰ ਆਪ ਹੈ, ਜੋ ਨਿਰਗੁਣ ਨਿਰਗੁਣ ਸਰਗੁਣ ਸਰਗੁਣ ਜਣਾਏ ਧਰਮ। ਪੂਰਨ ਸਤਿਗੁਰ ਆਪ ਹੈ, ਜਿਸ ਦਾ ਜਨਣੀ ਕੁੱਖੋਂ ਹੋਏ ਕਦੇ ਨਾ ਜਰਮ। ਪੂਰਨ ਸਤਿਗੁਰ ਆਪ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕੋ ਪਰਮ। ਪੂਰਨ ਸਤਿਗੁਰ ਆਪ ਪ੍ਰਭ, ਬਿਨ ਤਤ ਵਜੂਦ ਸਰੀਰ। ਪੂਰਨ ਸਤਿਗੁਰ ਆਪ ਪ੍ਰਭ, ਜੋ ਸਤਿਗੁਰ ਸ਼ਬਦ ਕਰੇ ਤਾਅਮੀਰ। ਪੂਰਨ ਸਤਿਗੁਰ ਆਪ ਪ੍ਰਭ, ਜਿਸ ਦੀ ਵਿਸ਼ਨ ਬ੍ਰਹਮਾ ਸ਼ਿਵ ਤਸਵੀਰ। ਪੂਰਨ ਸਤਿਗੁਰ ਆਪ ਪ੍ਰਭ, ਜੋ ਨਿਰਗੁਣ ਨਿਰਾਕਾਰ ਨਿਰੰਕਾਰ ਬੇਨਜ਼ੀਰ। ਪੂਰਨ ਸਤਿਗੁਰ ਆਪ ਪ੍ਰਭ, ਜਿਸ ਦਾ ਆਦਿ ਅੰਤ ਨਾ ਜਾਣੇ ਕੋਇ ਅਖ਼ੀਰ। ਪੂਰਨ ਸਤਿਗੁਰ ਆਪ ਪ੍ਰਭ, ਜੋ ਆਦਿ ਜੁਗਾਦੀ ਜਨ ਭਗਤਾਂ ਦੇਵਣਹਾਰਾ ਧੀਰ। ਪੂਰਨ ਸਤਿਗੁਰ ਆਪ ਪ੍ਰਭ, ਜੋ ਸ਼ਰਅ ਸ਼ਰੀਅਤ ਕੱਟਣਹਾਰ ਜ਼ੰਜੀਰ। ਪੂਰਨ ਸਤਿਗੁਰ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਆਦਿ ਜੁਗਾਦੀ ਜੁਗ ਜੁਗ ਬਦਲੇ ਨਾ ਕੋਇ ਤਾਅਮੀਰ।

੧੧ ਮਾਘ ਸ਼ਹਿਨਸ਼ਾਹੀ ਸੰਮਤ ੧੧ ਸੁਰਜੀਤ ਸਿੰਘ ਦੇ ਗ੍ਰਹਿ ਬਟਾਲਾ ਸ਼ਹਿਰ ਜ਼ਿਲਾ ਗੁਰਦਾਸਪੁਰ

ਪੂਰਨ ਸਤਿਗੁਰ ਆਪ ਪ੍ਰਭ, ਆਦਿ ਜੁਗਾਦੀ ਇਕ ਇਕੱਲਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਵਸਣਹਾਰਾ ਜਲਾ ਥਲਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਆਤਮ ਧਾਰ ਪਰਮਾਤਮ ਹੋ ਕੇ ਰਲਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਭਾਗ ਲਗਾਏ ਭਗਤਾਂ ਸਾਢੇ ਤਿੰਨ ਹੱਥ ਮਹਲਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਦੂਈ ਦੁਵੈਤੀ ਮੇਟਣਹਾਰਾ ਸੱਲਾ। ਪੂਰਨ ਸਤਿਗੁਰ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੋ ਸਚ ਸੰਦੇਸਾ ਨਾਮ ਨਿਧਾਨਾ ਰਿਹਾ ਘੱਲਾ। ਪੂਰਨ ਸਤਿਗੁਰ ਆਪ ਪ੍ਰਭ, ਨੂਰ ਨੁਰਾਨਾ ਨੂਰ। ਪੂਰਨ ਸਤਿਗੁਰ ਆਪ ਪ੍ਰਭ, ਜੋ ਹਰ ਘਟ ਹਾਜ਼ਰ ਹਜ਼ੂਰ। ਪੂਰਨ ਸਤਿਗੁਰ ਆਪ ਪ੍ਰਭ, ਜੋ ਮਸਤੀ ਦੇਵੇ ਨਾਮ ਸਰੂਰ। ਪੂਰਨ ਸਤਿਗੁਰ ਆਪ ਪ੍ਰਭ, ਹਉਮੇ ਹੰਗਤਾ ਗੜ੍ਹ ਤੋੜੇ ਗ਼ਰੂਰ। ਪੂਰਨ ਸਤਿਗੁਰ ਆਪ ਪ੍ਰਭ, ਜੋ ਸ਼ਬਦ ਅਨਾਦੀ ਦੇਵੇ ਤੂਰ। ਪੂਰਨ ਸਤਿਗੁਰ ਆਪ ਪ੍ਰਭ, ਜਨ ਭਗਤਾਂ ਆਸਾ ਮਨਸਾ ਕਰੇ ਪੂਰ। ਪੂਰਨ ਸਤਿਗੁਰ ਆਪ ਪ੍ਰਭ, ਜੋ ਪੰਧ ਮੁਕਾਏ ਨੇੜੇ ਦੂਰ। ਪੂਰਨ ਸਤਿਗੁਰ ਆਪ ਪ੍ਰਭ, ਜਨਮ ਜਨਮ ਦੇ ਬਖ਼ਸ਼ ਦੇਵੇ ਕ਼ੁਸੂਰ। ਪੂਰਨ ਸਤਿਗੁਰ ਆਪ ਪ੍ਰਭ, ਜਿਸ ਦਾ ਨਾਮ ਕਲਮਾ ਅਵਤਾਰ ਪੈਗ਼ੰਬਰ ਗੁਰੂਆਂ ਕੀਤਾ ਮਸ਼ਹੂਰ। ਪੂਰਨ ਸਤਿਗੁਰ ਆਪ ਪ੍ਰਭ, ਚਾਰ ਜੁਗ ਦੇ ਸ਼ਾਸਤਰ ਜਿਸ ਦੇ ਮਜ਼ਦੂਰ। ਪੂਰਨ ਸਤਿਗੁਰ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹੋ ਭੂਪ ਸਰਬ ਕਲਾ ਭਰਪੂਰ। ਪੂਰਨ ਸਤਿਗੁਰ ਆਪ ਪ੍ਰਭ, ਹਰਿ ਸ਼ਾਹੋ ਸ਼ਹਾਨਾ। ਪੂਰਨ ਸਤਿਗੁਰ ਆਪ ਪ੍ਰਭ, ਸੋ ਪੁਰਖ ਨਿਰੰਜਣ ਨੌਜਵਾਨਾ। ਪੂਰਨ ਸਤਿਗੁਰ ਆਪ ਪ੍ਰਭ, ਹਰਿ ਪੁਰਖ ਨਿਰੰਜਣ ਸ਼ਾਹ ਸੁਲਤਾਨਾ। ਪੂਰਨ ਸਤਿਗੁਰ ਆਪ ਪ੍ਰਭ, ਏਕੰਕਾਰ ਬਲੀ ਬਲਵਾਨਾ। ਪੂਰਨ ਸਤਿਗੁਰ ਆਪ ਪ੍ਰਭ, ਆਦਿ ਨਿਰੰਜਣ ਡਗਮਗਾਨਾ। ਪੂਰਨ ਸਤਿਗੁਰ ਆਪ ਪ੍ਰਭ, ਅਬਿਨਾਸ਼ੀ ਕਰਤਾ ਵਾਲੀ ਦੋ ਜਹਾਨਾ। ਪੂਰਨ ਸਤਿਗੁਰ ਆਪ ਪ੍ਰਭ, ਸ੍ਰੀ ਭਗਵਾਨ ਨੌਜਵਾਨਾ। ਪੂਰਨ ਸਤਿਗੁਰ ਆਪ ਪ੍ਰਭ, ਪਾਰਬ੍ਰਹਮ ਖੇਲੇ ਖੇਲ ਮਹਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਸਚਖੰਡ ਸੁਹਾਏ ਸਚ ਟਿਕਾਨਾ। ਪੂਰਨ ਸਤਿਗੁਰ ਆਪ ਪ੍ਰਭ, ਜਿਸ ਦਾ ਥਿਰ ਘਰ ਚਰਨ ਕਵਲ ਮਹਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਸੁਤ ਦੁਲਾਰਾ ਸ਼ਬਦ ਕਰੇ ਪਰਧਾਨਾ । ਪੂਰਨ ਸਤਿਗੁਰ ਆਪ ਪ੍ਰਭ, ਜੋ ਵਿਸ਼ਨ ਬ੍ਰਹਮਾ ਸ਼ਿਵ ਪਰਗਟਾਏ ਨਿਸ਼ਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਤ੍ਰੈਗੁਣ ਮਾਇਆ ਪੰਜ ਤਤ ਖੇਲ ਖਿਲਾਏ ਜਗਤ ਜਹਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਚਾਰੇ ਖਾਣੀ ਲੱਖ ਚੁਰਾਸੀ ਦੇਵੇ ਦਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਪੁਰੀ ਲੋਅ ਬ੍ਰਹਿਮੰਡ ਖੰਡ ਗਗਨ ਗਗਨੰਤਰ ਸੁਹਾਏ ਅਗੰਮ ਅਸਥਾਨਾ। ਪੂਰਨ ਸਤਿਗੁਰ ਆਪ ਪ੍ਰਭ, ਜਿਸ ਦਾ ਲਹਿਣਾ ਦੇਣਾ ਤ੍ਰੈਭਵਣ ਜ਼ਿਮੀਂ ਅਸਮਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਅਵਤਰ ਹੋ ਕੇ ਪਹਿਰੇ ਬਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਸ਼ਬਦੀ ਸ਼ਬਦ ਸੁਣਾਏ ਤਰਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਅੰਮ੍ਰਿਤ ਰਸ ਪਰਗਟਾਏ ਮਹਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਦੀਪਕ ਜੋਤ ਜਗਾਏ ਬਿਨ ਤੇਲ ਬਾਤੀ ਖੇਲੇ ਖੇਲ ਮਹਾਨਾ। ਪੂਰਨ ਸਤਿਗੁਰ ਆਪ ਪ੍ਰਭ, ਜਿਸ ਪੈਗ਼ੰਬਰਾਂ ਦਿਤਾ ਧੁਰ ਕਲਮਾ ਅਗੰਮ ਪੈਗ਼ਾਮਾ। ਪੂਰਨ ਸਤਿਗੁਰ ਆਪ ਪ੍ਰਭ, ਜਿਸ ਗੁਰੂ ਗੁਰਦੇਵ ਦੱਸਿਆ ਨਾਮਾ। ਪੂਰਨ ਸਤਿਗੁਰ ਆਪ ਪ੍ਰਭ, ਜਿਸ ਚਾਰ ਜੁਗ ਦੇ ਸ਼ਾਸਤਰ ਅੱਖਰਾਂ ਨਾਲ ਕੀਤੇ ਪ੍ਰਧਾਨਾ। ਪੂਰਨ ਸਤਿਗੁਰ ਆਪ

ਪ੍ਰਭ, ਜੋ ਜੁਗ ਜੁਗ ਜਨ ਭਗਤਾਂ ਦੇਵੇ ਮਾਨਾ। ਪੂਰਨ ਸਤਿਗੁਰ ਆਪ ਪ੍ਰਭ, ਸਾਚੇ ਸੰਤਾਂ ਵੇਖੇ ਮਾਰ ਧਿਆਨਾ। ਪੂਰਨ ਸਤਿਗੁਰ ਆਪ ਪ੍ਰਭ, ਗੁਰਮੁਖ ਆਪਣੀ ਗੋਦ ਉਠਾਨਾ। ਪੂਰਨ ਸਤਿਗੁਰ ਆਪ ਪ੍ਰਭ, ਗੁਰਸਿਖਾਂ ਦੇਵੇ ਦਰਸ ਗੁਣ ਨਿਧਾਨਾ। ਪੂਰਨ ਸਤਿਗੁਰ ਆਪ ਪ੍ਰਭ, ਮੁਰੀਦ ਮੁਰਸ਼ਦ ਕਰੇ ਪ੍ਰਵਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੁਗ ਚੌਕੜੀ ਬਦਲਦਾ ਜਾਵੇ ਨਿਸ਼ਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਕਲਜੁਗ ਅੰਤਮ ਸੰਦੇਸ਼ਾ ਦੇਵੇ ਧੁਰ ਫ਼ਰਮਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦੀ ਧਾਰ ਨੌਜਵਾਨਾ, ਮਰਦ ਮਰਦਾਨਾ ਆਪਣਾ ਹੁਕਮ ਵਰਤਾਈਆ।

੧੧ ਮਾਘ ਸ਼ਹਿਨਸ਼ਾਹੀ ਸੰਮਤ ੧੧ ਮੋਹਣ ਸਿੰਘ ਦੇ ਗ੍ਰਹਿ ਪਿੰਡ ਤਾਰਾ ਚਕ ਜ਼ਿਲਾ ਗੁਰਦਾਸਪੁਰ

ਸਤਿਗੁਰ ਸ਼ਬਦ ਕਹੇ ਮੈਂ ਸਾਚਾ ਮੀਤ, ਮਿਤਰ ਪਿਆਰਾ ਆਦਿ ਜੁਗਾਦਿ ਅਖਵਾਈਆ। ਬਿਨਾ ਤਨ ਵਜੂਦ ਤੋਂ ਠਾਂਢਾ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਬਿਨ ਰਸਨਾ ਜੇਹਵਾ ਅਗੰਮੀ ਗੀਤ, ਬਿਨ ਅੱਖਰਾਂ ਕਰਾਂ ਸ਼ਨਵਾਈਆ। ਬਿਨ ਵਸਾਂ ਦਿਉਰੇ ਮੰਦਰ ਮਸੀਤ, ਸ਼ਿਵਦਵਾਲੇ ਮਠਾਂ ਹੱਥ ਕਿਤੇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਮੇਰੀ ਅਵਲੜੀ ਰੀਤ, ਰੀਤੀਵਾਨ ਹੋ ਕੇ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰਾਂ ਦੱਸ ਕੇ ਸਚ ਪ੍ਰੀਤ, ਹਕ਼ੀਕ਼ਤ ਹਕ ਕਲਮਾ ਨਾਮ ਸਮਝਾਈਆ। ਜੁਗ ਬਦਲਣਾ ਮੇਰੇ ਪਿਆਰ ਦੀ ਸਾਚੀ ਰੀਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ। ਚਾਰ ਜੁਗ ਦੇ ਸ਼ਾਸਤਰ ਮੇਰਾ ਸਿਫ਼ਤੀ ਢੋਲਾ ਗੀਤ, ਅੱਖਰਾਂ ਨਾਲ ਅੱਖਰ ਮਿਲ ਕੇ ਸੋਹਲੇ ਗਾਈਆ। ਮੈਂ ਸਦਾ ਸੁਹੇਲਾ ਪੁਨੀਤ, ਪਤਤਾਂ ਕਰਾਂ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਦੋ ਜਹਾਨਾਂ ਬਣਾਂ ਮਲਾਹ, ਖੇਵਟ ਖੇਟਾ ਇਕੋ ਨਜ਼ਰੀ ਆਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਦੇਵਾਂ ਸਲਾਹ, ਨਾਮ ਨਿਧਾਨਾ ਇਕ ਦ੍ਰਿੜਾਈਆ। ਜਿਸ ਦੀ ਸਿਫ਼ਤ ਵਿਚ ਸਾਰੇ ਕਹਿਣ ਵਾਹ ਵਾਹ, ਵਾਹਵਾ ਤੇਰੀ ਬੇਪਰਵਾਹੀਆ। ਮੇਰਾ ਖੇਲ ਥਲ ਅਸਗਾਹ, ਮਹੀਅਲ ਆਪਣਾ ਰੰਗ ਰੰਗਾਈਆ। ਲੱਖ ਚੁਰਾਸੀ ਪਕੜਨਹਾਰਾ ਬਾਂਹ, ਚਾਰੇ ਖਾਣੀ ਫੋਲ ਫੁਲਾਈਆ। ਵਸਣਹਾਰ ਅਗੰਮੇ ਥਾਂ, ਹਰ ਘਟ ਅੰਤਰ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਜਾਤਾ, ਜੋਤੀ ਜਾਤੇ ਦਿਤੀ ਵਡਿਆਈਆ। ਮੇਰਾ ਮਾਲਕ ਪੁਰਖ ਬਿਧਾਤਾ, ਪਾਰਬ੍ਰਹਮ ਪਤਿਪਰਮੇਸ਼ਵਰ ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਅਗੰਮੜੀ ਅਗੰਮੀ ਦਿਤੀ ਦਾਤਾ, ਵਸਤ ਅਮੋਲਕ ਇਕ ਵਰਤਾਈਆ। ਮੇਰਾ ਖੇਲ ਸਦਾ ਸਦ ਲੋਕਮਾਤਾ, ਧਰਨੀ ਧਰਤ ਧਵਲ ਧੌਲ ਵੇਖਾਂ ਚਾਈਂ ਚਾਈਂਆ। ਕਲਜੁਗ ਅੰਤਮ ਭੇਵ ਅਭੇਦਾ ਖੋਲ੍ਹਾਂ ਜਿਸ ਦੀ ਅਗੰਮੀ ਹੋਵੇ ਗਾਥਾ, ਕੀ ਅਗੰਮੜਾ ਕਾਰ ਕਮਾਈਆ। ਸੰਦੇਸ਼ਾ ਦੇਵੇ ਪੁਰਖ ਸਮਰਾਥਾ, ਹਰਿ ਕਰਤਾ ਧੁਰਦਰਗਾਹੀਆ।

ਜੋ ਹੋਵੇ ਸਹਾਈ ਅਨਾਥ ਅਨਾਥਾ, ਦੀਨਨ ਆਪਣੇ ਰੰਗ ਰੰਗਾਈਆ। ਲਹਿਣਾ ਦੇਣਾ ਚੁਕਾਏ ਸਭ ਦਾ ਪੂਰਬ ਮਸਤਕ ਮਾਥਾ, ਲੇਖਾ ਲੇਖੇ ਵਿਚੋਂ ਖੋਜ ਖੁਜਾਈਆ। ਮੈਂ ਓਸ ਦਾ ਬਣ ਕੇ ਦਾਸੀ ਦਾਸਾ, ਨਿਤ ਨਿਤ ਸੇਵ ਕਮਾਈਆ। ਕਲਜੁਗ ਅੰਤ ਉਸੇ ਦਾ ਰਖ ਭਰਵਾਸਾ, ਨਿਵ ਨਿਵ ਸੀਸ ਝੁਕਾਈਆ। ਜਿਸ ਦਾ ਖੇਲ ਹੋਣਾ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰਾਂ ਵੇਖ ਵਖਾਈਆ। ਜੋ ਵੇਖਣਹਾਰਾ ਲੱਖ ਚੁਰਾਸੀ ਜੀਵ ਜੰਤ ਤਮਾਸ਼ਾ, ਤਮਾਸ਼ਬੀਨ ਧੁਰਦਰਗਾਹੀਆ। ਜਿਸ ਦਾ ਨੂਰ ਜੋਤ ਪ੍ਰਕਾਸ਼ਾ, ਜੋਤੀ ਜਾਤਾ ਡਗਮਗਾਈਆ। ਮੈਂ ਉਸ ਦੀ ਜੁਗ ਚੌਕੜੀ ਰਖ ਕੇ ਬੈਠਾ ਆਸਾ, ਨੌ ਸੌ ਚੁਰਾਨਵੇ ਜੁਗ ਚੌਕੜੀ ਦੇਣ ਗਵਾਹੀਆ। ਜਿਸ ਦੀ ਯਾਦ ਵਿਚ ਰਾਹ ਤਕੇ ਸ਼ੰਕਰ ਉਤੇ ਕੈਲਾਸ਼ਾ, ਕਲਾਧਾਰੀ ਬਿਨ ਨੈਣਾਂ ਨੈਣ ਉਠਾਈਆ। ਬ੍ਰਹਮਾ ਬਦਲ ਕੇ ਆਪਣਾ ਪਾਸਾ, ਕਰਵਟ ਕਰਵਟ ਵਿਚੋਂ ਬਦਲਾਈਆ। ਵਿਸ਼ਨੂੰ ਵਿਸ਼ਵ ਦਾ ਤਕੇ ਖ਼ੁਲਾਸਾ, ਬਿਨ ਅੱਖਰਾਂ ਫੋਲ ਫੁਲਾਈਆ। ਸਤਿਗੁਰ ਸ਼ਬਦ ਕਹੇ ਮੈਂ ਸਭ ਨੂੰ ਦੇਵਣਹਾਰ ਦਿਲਾਸਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸ਼ਾਹੋ ਸ਼ਾਬਾਸਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਇਕ ਏਕੰਕਾਰ ਸਭ ਦਾ ਮਾਹੀਆ।

੧੧ ਮਾਘ ਸ਼ਹਿਨਸ਼ਾਹੀ ਸੰਮਤ ੧੧ ਵਿਰਸਾ ਸਿੰਘ ਦੇ ਗ੍ਰਹਿ ਪਿੰਡ ਸ੍ਰੀ ਹਰਿ ਗੋਬਿੰਦਪੁਰ ਜ਼ਿਲਾ ਗੁਰਦਾਸਪੁਰ

ਚਮੁਖੀਆ ਕਹੇ ਮੇਰੀ ਚਾਰੋਂ ਕੁੰਟ ਲੋ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਪੁਰਖ ਅਕਾਲੇ ਦੀਨ ਦਿਆਲੇ ਮੈਨੂੰ ਬਖ਼ਸ਼ੀ ਲੋ, ਲੋਇਣ ਅਗੰਮਾ ਇਕ ਖੁਲ੍ਹਾਈਆ। ਮੈਂ ਬਿਨਾ ਸਰਵਣਾ ਤੋਂ ਸ਼ਬਦ ਸੁਣਿਆ ਸੋ, ਬਿਨ ਅੱਖਰਾਂ ਢੋਲਾ ਗਾਈਆ। ਹੰ ਬ੍ਰਹਮ ਰੂਪ ਗਿਆ ਹੋ, ਹੋਕਾ ਦੇ ਕੇ ਦਿਆਂ ਸੁਣਾਈਆ। ਜਿਸ ਦਾ ਭੇਵ ਨਾ ਜਾਣੇ ਕੋ, ਕੋਟ ਬ੍ਰਹਿਮੰਡ ਦਾ ਮਾਲਕ ਇਕ ਅਖਵਾਈਆ। ਜਿਸ ਦੀ ਆਦਿ ਜੁਗਾਦੀ ਧਾਰ ਦੋ, ਨਿਰਗੁਣ ਸਰਗੁਣ ਵੇਸ ਵਟਾਈਆ। ਸਾਚਾ ਰਸ ਅਗੰਮਾ ਦੇਵੇ ਚੋ, ਬਿਨ ਰਸਨਾ ਰਸ ਚਖਾਈਆ। ਪ੍ਰੀਤਮ ਹੋ ਕੇ ਕਰੇ ਮੋਹ, ਮੁਹੱਬਤ ਆਪਣੇ ਨਾਲ ਜੁੜਾਈਆ। ਜਿਸ ਦੇ ਨਾਲ ਜਾਵੇ ਛੋਹ, ਸ਼ੌਹਰ ਬਾਂਕਾ ਆਪਣੀ ਗੰਢ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਚਮੁਖੀਆ ਕਹੇ ਮੇਰੀ ਬਹੁ ਪੁਰਾਣੀ ਆਸ, ਆਸ਼ਾ ਅੰਤਰ ਅੰਤਰ ਜਣਾਈਆ। ਮੇਰਾ ਤੇਲ ਬਾਤੀ ਨਾਲ ਪ੍ਰਕਾਸ਼, ਜਗਤ ਜੁਗਤ ਨਾਲ ਵਡਿਆਈਆ। ਕੀ ਮੇਰਾ ਲਹਿਣਾ ਦੇਣਾ ਉਪਰ ਕੰਢੇ ਬਿਆਸ, ਜਲ ਧਾਰ ਵਹਿਣ ਕੀ ਸੁਣਾਈਆ । ਕੀ ਆਸਾ ਰਖ ਕੇ ਗਿਆ ਵੇਦ ਵਿਆਸ, ਪੁਰਾਨ ਅਠਾਰਾਂ ਦਾ ਮਾਲਕ ਆਪਣਾ ਭੇਵ ਜਣਾਈਆ। ਕੀ ਇਸ਼ਾਰਾ ਦਿਤਾ ਸ਼ੰਕਰ ਉਤੋਂ ਕੈਲਾਸ਼, ਕਲਾਧਾਰੀ ਕੀ ਸਮਝਾਈਆ। ਬ੍ਰਹਮੇ ਕਿਸ ਬਿਧ ਧਰਵਾਇਆ ਧਰਵਾਸ, ਧਰਮ ਧਰਮ ਨਾਲ ਸਮਝਾਈਆ। ਵਿਸ਼ਨੂੰ ਵਿਸ਼ਵ ਦਾ ਭੇਵ ਖੋਲ੍ਹ ਖ਼ੁਲਾਸ, ਖ਼ਾਲਕ ਪਰਦਾ ਦਿਤਾ ਉਠਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਾਚੇ ਕੰਢੇ ਆਵੇ ਪੁਰਖ ਅਬਿਨਾਸ਼, ਘਾਟ ਪਤਣ ਵੇਖ ਵਖਾਈਆ। ਜਿਸ ਦੀ ਆਤਮ ਪਰਮਾਤਮ ਪੈਣੀ ਰਾਸ, ਭਗਤ ਭਗਵਾਨ ਮਿਲ ਕੇ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ

ਵਰ, ਸਚ ਦਾ ਮਾਲਕ ਇਕ ਅਖਵਾਈਆ। ਚਮੁਖੀਆ ਕਹੇ ਮੇਰੇ ਵਿਚੋਂ ਪੁਕਾਰਨ ਬੱਤੀਆਂ, ਕੂਕ ਕੂਕ ਸੁਣਾਈਆ। ਚਾਰ ਜੁਗ ਅਵਤਾਰ ਪੈਗ਼ੰਬਰਾਂ ਗੁਰੂਆਂ ਧਰਨੀ ਧਰਤ ਧਵਲ ਤੇ ਰਖੀਆਂ ਪੱਤੀਆਂ, ਹਿੱਸੇ ਮਜ਼੍ਹਬਾਂ ਵਾਲੇ ਵੰਡ ਵੰਡਾਈਆ। ਪ੍ਰਭ ਦਾ ਨਾਮ ਨਿਧਾਨਾ ਜਗਤ ਵਰਤਾਇਆ ਵਿਚ ਰਤੀਆਂ, ਜਿਸ ਦੀ ਕ਼ੀਮਤ ਨਾ ਕੋਇ ਚੁਕਾਈਆ। ਭੇਵ ਅਭੇਦਾ ਖੁਲ੍ਹਾਇਆ ਰਾਗ ਛਤੀਆਂ, ਢੋਲੇ ਸੋਹਲੇ ਸਿਫ਼ਤ ਸਾਲਾਹੀਆ। ਗੁਣ ਗਾਇਆ ਦੰਦ ਬੱਤੀਆਂ, ਬਤੀਸੇ ਮਿਲ ਕੇ ਵਜੇ ਵਧਾਈਆ। ਵਡਿਆਈ ਦਿਤੀ ਮਨ ਮਤੀਆਂ, ਅਕਲ ਬੁੱਧੀ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਚਮੁਖੀਆ ਕਹੇ ਵੇਦ ਵਿਆਸ ਮੈਨੂੰ ਦਿਤੀ ਸਿਖਿਆ, ਜਗਤ ਵਿਦਿਆ ਸਮਝ ਕਿਛ ਨਾ ਆਈਆ। ਜਿਸ ਦਾ ਲੇਖਾ ਕਾਨੀ ਪੁੱਠੀ ਕਰਕੇ ਲਿਖਿਆ, ਸ਼ਾਹੀ ਸ਼ਰਅ ਧਾਰ ਨਾ ਕੋਇ ਜਣਾਈਆ। ਬਿਨਾ ਨੇਤਰਾਂ ਤੋਂ ਸਭ ਕੁਛ ਦਿਸਿਆ, ਬਿਨ ਅੱਖਾਂ ਅੱਖ ਖੁਲ੍ਹਾਈਆ। ਫੇਰ ਪ੍ਰੇਮ ਦੀ ਪਾਈ ਭਿਛਿਆ, ਬਿਨ ਹੱਥਾਂ ਹੱਥ ਉਠਾਈਆ। ਕਲਜੁਗ ਅੰਤ ਅੰਧੇਰਾ ਜਿਸ ਵੇਲੇ ਸਚ ਕਿਤੇ ਨਾ ਦਿਸਿਆ, ਚਾਰੋਂ ਕੁੰਟ ਅੰਧੇਰਾ ਛਾਈਆ। ਹਉਮੇ ਹੰਗਤਾ ਘਰ ਘਰ ਕੂੜੀ ਹੋਵੇ ਵਿਸਿਆ, ਵਿਖ ਭਰੀ ਹੋਵੇ ਲੋਕਾਈਆ। ਸਚ ਸਿੰਘਾਸਣ ਬਿਨ ਪ੍ਰਭੂ ਕਿਰਪਾ ਕੋਇ ਨਾ ਹੋਵੇ ਲਿਟਿਆ, ਅਬਿਨਾਸ਼ਣ ਮਿਲਣ ਕੋਇ ਨਾ ਪਾਈਆ। ਮਨੂਆ ਕਿਸੇ ਨਾ ਹੋਵੇ ਟਿਕਿਆ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਜਗਤ ਪੂਜਾ ਹੋਣੀ ਪੱਥਰ ਇੱਟਿਆ, ਗ੍ਰੰਥ ਸ਼ਾਸਤਰਾਂ ਰੰਗ ਰੰਗਾਈਆ। ਉਸ ਵੇਲੇ ਕਲਜੁਗ ਅੰਤ ਖੇਲ ਕਰੇ ਪਰਮ ਪੁਰਖ ਸਮਰਥਿਆ, ਹਰਿ ਕਰਤਾ ਧੁਰਦਰਗਾਹੀਆ। ਜੋ ਭਗਤਾਂ ਲਹਿਣਾ ਦੇਣਾ ਦੇਵੇ ਹੱਥੋ ਹੱਥਿਆ, ਪੂਰਬ ਲੇਖਾ ਝੋਲੀ ਪਾਈਆ। ਦੀਪਕ ਕਹੇ ਮੈਂ ਖਿੜ ਖਿੜਾ ਕੇ ਹੱਸਿਆ, ਖ਼ੁਸ਼ੀਆਂ ਢੋਲੇ ਗਾਈਆ। ਉਹ ਕਵਣ ਵੇਲਾ ਜਿਸ ਵੇਲੇ ਆਏ ਮਾਹੀ ਨੱਸਿਆ, ਧੁਰ ਦਾ ਮਾਲਕ ਬੇਪਰਵਾਹੀਆ। ਕਲਜੁਗ ਰੈਣ ਮੇਟੇ ਅੰਧੇਰੀ ਮੱਸਿਆ, ਸਤਿਜੁਗ ਸਚ ਚੰਦ ਕਰੇ ਰੁਸ਼ਨਾਈਆ। ਚਾਰੋਂ ਕੁੰਟ ਇਕੋ ਨਾਮ ਚਲਾਏ ਗੱਥਿਆ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਮਿਲ ਕੇ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨ, ਦੋ ਜਹਾਨਾਂ ਮਾਲਕ ਖ਼ਾਲਕ ਪ੍ਰਿਤਪਾਲਕ ਬੇਪਰਵਾਹੀਆ।

੧੧ ਮਾਘ ਸ਼ਹਿਨਸ਼ਾਹੀ ਸੰਮਤ ੧੧ ਅਵਤਾਰ ਸਿੰਘ ਦੇ ਗ੍ਰਹਿ ਪਿੰਡ ਮਾੜੀ ਪਨੂੰਆ ਜ਼ਿਲਾ ਗੁਰਦਾਸਪੁਰ

ਸਤਿਗੁਰ ਸ਼ਬਦ ਕਹੇ ਮੇਰਾ ਵਕ਼ਤ ਸੁਹੰਜਣਾ, ਪੁਰਖ ਅਕਾਲ ਦੀਨ ਦਿਆਲ ਸੋਹਣੀ ਦਏ ਵਡਿਆਈਆ। ਮੇਰਾ ਦੀਆ ਦੀਪਕ ਦੋ ਜਹਾਨ ਜਗਣਾ, ਬਿਨ ਤੇਲ ਬਾਤੀ ਕਮਲਾਪਾਤੀ ਕਰੇ ਰੁਸ਼ਨਾਈਆ। ਮੇਰਾ ਨਾਮ ਨਿਧਾਨਾ ਡੰਕਾ ਵਜਣਾ, ਨਵ ਸੱਤ ਬ੍ਰਹਮਮਤ ਆਪ ਸਮਝਾਈਆ। ਮੈਂ ਮੀਤ ਮੁਰਾਰਾ ਬਣਨਾ ਸੱਜਣਾ, ਸਤਿਗੁਰ ਸਾਚਾ ਇਕ ਅਖਵਾਈਆ। ਜਿਸ ਦੇ ਹੁਕਮ ਨਾਲ ਕਲਜੁਗ ਕੂੜ ਕੁੜਿਆਰਾ ਭੱਜਣਾ, ਭੱਜੇ ਵਾਹੋ ਦਾਹੀਆ। ਧਰਮ ਨਗਾਰਾ ਇਕੋ ਵਜਣਾ, ਚਾਰ ਕੁੰਟ ਕਰੇ ਰੁਸ਼ਨਾਈਆ। ਜਨ ਭਗਤਾਂ ਪਰਦਾ ਕਜਣਾ, ਸਿਰ ਆਪਣਾ ਹੱਥ ਟਿਕਾਈਆ। ਲੇਖੇ ਲਾਉਣਾ ਕਾਇਆ ਮਾਟੀ ਬਦਨਾ, ਤਨ ਵਜੂਦਾਂ ਰੰਗ ਰੰਗਾਈਆ। ਭੇਵ ਮਿਟਾਉਣਾ ਆਅਲਾ ਅਦਨਾ, ਗ਼ਰੀਬ ਨਿਮਾਣਿਆਂ ਗੋਦ ਸੁਹਾਈਆ। ਜਗਤ ਸ਼ਰਅ

ਦੀ ਮੇਟਣੀ ਹੱਦਨਾ, ਦੀਨਾਂ ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਹਰਿ ਸੰਤ ਸੁਹੇਲੇ ਸਾਚੇ ਲਭਣਾ, ਗੁਰਮੁਖ ਗੁਰ ਗੁਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਜੋਧਾ ਸੂਰਬੀਰ ਬਲਵਾਨਾ, ਬਲਧਾਰੀ ਇਕ ਅਖਵਾਈਆ। ਨਿਰਗੁਣ ਧਾਰ ਮਰਦ ਮਰਦਾਨਾ, ਬੇਐਬ ਨੂਰ ਅਲਾਹੀਆ। ਮੇਰਾ ਜੁਗ ਜੁਗ ਖੇਲ ਮਹਾਨਾ, ਨਿਤ ਨਿਤ ਆਪਣਾ ਹੁਕਮ ਵਰਤਾਈਆ। ਲੇਖਾ ਜਾਣਾ ਜੀਵ ਜਹਾਨਾ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਧੁਰ ਦਾ ਦੇਵਾਂ ਨਾਮ ਨਿਧਾਨਾ, ਧਰਮ ਨਿਸ਼ਾਨਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਮੈਂ ਜੁਗ ਜੁਗ ਖੇਲ ਖਿਲੰਦੜਾ, ਵਡ ਖਿਲਾੜੀ ਬੇਪਰਵਾਹ। ਗੁਰ ਅਵਤਾਰ ਪੈਗ਼ੰਬਰ ਹੁਕਮ ਵਰਤੰਦੜਾ, ਨਾਮ ਸੰਦੇਸ਼ਾ ਇਕ ਸੁਣਾ। ਕ਼ਾਗ਼ਜ਼ ਕ਼ਲਮ ਸ਼ਾਹੀ ਲੇਖ ਲਿਖੰਦੜਾ, ਗ੍ਰੰਥ ਸ਼ਾਸਤਰ ਰੰਗ ਰੰਗਾ। ਨਾਮ ਕਲਮੇ ਜਗਤ ਪੜ੍ਹੰਦੜਾ, ਅੱਖਰ ਅੱਖਰਾਂ ਜੋੜ ਜੁੜਾ। ਸਚ ਸੰਦੇਸ਼ੇ ਸਦ ਸੁਣੰਦੜਾ, ਸੁਖ ਸਾਗਰ ਰੂਪ ਬੇਪਰਵਾਹ। ਜਨ ਭਗਤ ਸੁਹੇਲੇ ਉਠਾਵਾਂ ਆਪਣੇ ਕੰਧੜਾ, ਦੋ ਜਹਾਨਾਂ ਬਣਾਂ ਮਲਾਹ। ਤੂੰ ਮੇਰਾ ਮੈਂ ਤੇਰਾ ਗਾਉਂਣਾ ਛੰਦੜਾ, ਸੋਹੰ ਢੋਲਾ ਵਡ ਵਡਿਆ। ਆਤਮ ਪਰਮਾਤਮ ਦੇਵਾਂ ਅਨੰਦੜਾ, ਬਜਰ ਕਪਾਟੀ ਪਰਦਾ ਆਪ ਉਠਾ। ਸ਼ਬਦੀ ਧੁੰਨ ਨਾਦ ਸੁਣੰਦੜਾ, ਅਨਹਦ ਰਾਗ ਦ੍ਰਿੜਾ। ਅੰਮ੍ਰਿਤ ਆਤਮ ਜਾਮ ਪਿਲੰਦੜਾ, ਨਾਭੀ ਕਵਲ ਕਵਲ ਉਲਟਾ। ਦੀਪਕ ਜੋਤੀ ਜੋਤ ਜਗੰਦੜਾ, ਬਿਨ ਤੇਲ ਬਾਤੀ ਕਰ ਰੁਸ਼ਨਾ। ਦੀਨ ਦਿਆਲ ਬਣ ਬਖ਼ਸ਼ੰਦੜਾ, ਬਖ਼ਸ਼ਿਸ਼ ਰਹਿਮਤ ਆਪ ਕਮਾ। ਭਗਤ ਸੁਹੇਲੇ ਵੇਖ ਵਖੰਦੜਾ, ਲੱਖ ਚੁਰਾਸੀ ਫੋਲ ਫੁਲਾ। ਸਾਚਾ ਢੋਲਾ ਇਕ ਸੁਣੰਦੜਾ, ਨਾਮ ਨਿਧਾਨਾ ਆਪ ਉਪਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬਣ ਬੇਪਰਵਾਹ। ਸਤਿਗੁਰ ਸ਼ਬਦ ਕਹੇ ਮੈਂ ਦਾਤਾ ਦਾਨੀ, ਦਇਆਵਾਨ ਅਖਵਾਈਆ। ਮੇਰਾ ਨਾਉਂ ਗੁਣ ਨਿਧਾਨੀ, ਗੁਣਵੰਤਾ ਵਡ ਵਡਿਆਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਉਤੇ ਕਰਾਂ ਮਿਹਰਵਾਨੀ, ਮਿਹਰ ਨਜ਼ਰ ਨਜ਼ਰ ਉਠਾਈਆ। ਮਸਤਕ ਭਾਗ ਬਣਾਵਾਂ ਪੇਸ਼ਾਨੀ, ਪੇਸ਼ਤਰ ਆਪਣਾ ਰੰਗ ਰੰਗਾਈਆ। ਤਨ ਵਜੂਦ ਮੰਜ਼ਲ ਦੇਵਾਂ ਰੁਹਾਨੀ, ਰੂਹ ਬੁਤ ਮਿਲ ਕੇ ਵਜੇ ਵਧਾਈਆ। ਮੇਰਾ ਖੇਲ ਉਪਰ ਅਸਮਾਨੀ, ਇਸਮ ਆਜ਼ਮ ਵੇਖਣ ਕੋਇ ਨਾ ਪਾਈਆ। ਮੈਂ ਮਾਲਕ ਦੋ ਜਹਾਨੀ, ਦੋਹਰੀ ਆਪਣੀ ਕਲ ਵਰਤਾਈਆ। ਮੈਨੂੰ ਝੁਕਦੇ ਜ਼ਮੀਂ ਅਸਮਾਨੀ, ਬ੍ਰਹਿਮੰਡ ਖੰਡ ਸੀਸ ਨਿਵਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤਾਂ ਮੰਜ਼ਲ ਦੇਵਾਂ ਇਕ ਰੁਹਾਨੀ, ਰਹਿਮਤ ਆਪਣੀ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਭ ਦਾ ਜਾਣ ਜਾਣੀ, ਜਾਨਣਹਾਰ ਏਕੰਕਾਰ ਪਰਵਰਦਿਗਾਰ ਸਾਂਝਾ ਯਾਰ ਅਗੰਮ ਅਥਾਹੀਆ।

੧੧ ਮਾਘ ਸ਼ਹਿਨਸ਼ਾਹੀ ਸੰਮਤ ੧੧ ਰਣਧੀਰ ਸਿੰਘ ਦੇ ਗ੍ਰਹਿ ਪਿੰਡ ਮਾੜੀ ਪਨੂੰਆ ਜ਼ਿਲਾ ਗੁਰਦਾਸਪੁਰ

ਸਤਿਗੁਰ ਸ਼ਬਦ ਕਹੇ ਮੈਂ ਸੁਤ ਦੁਲਾਰਾ ਹਰਿ ਦਾ, ਆਦਿ ਅੰਤ ਜੁਗਾ ਜੁਗੰਤ ਧੁਰ ਦੀ ਸੇਵ ਕਮਾਈਆ। ਮੈਂ ਮਾਲਕ ਸਚਖੰਡ ਦੁਆਰੇ

ਸਾਚੇ ਘਰ ਦਾ, ਗ੍ਰਹਿ ਮੰਦਰ ਇਕੋ ਸੋਭਾ ਪਾਈਆ। ਥਿਰ ਘਰ ਆਪਣਾ ਆਸਣ ਧਰਦਾ, ਦਰਗਾਹ ਸਾਚੀ ਸੋਭਾ ਪਾਈਆ। ਮੇਰਾ ਸੰਗ ਨਰਾਇਣ ਨਰ ਦਾ, ਦੂਸਰ ਮੀਤ ਨਾ ਕੋਇ ਜਣਾਈਆ। ਜੁਗ ਜੁਗ ਸਾਚੇ ਘਾੜਨ ਘੜਦਾ, ਵਿਸ਼ਨ ਬ੍ਰਹਮਾ ਸ਼ਿਵ ਦਏ ਵਡਿਆਈਆ। ਬਿਨ ਅੱਖਰਾਂ ਅਗੰਮੀ ਵਿਦਿਆ ਆਪੇ ਪੜ੍ਹਦਾ, ਨਿਰਅੱਖਰ ਧਾਰ ਆਪ ਸਮਝਾਈਆ। ਮੇਰਾ ਲਹਿਣਾ ਦੇਣਾ ਚੋਟੀ ਜੜ੍ਹ ਦਾ, ਚੇਤਨ ਆਪਣਾ ਰੰਗ ਰੰਗਾਈਆ। ਮੈਂ ਲੱਖ ਚੁਰਾਸੀ ਅੰਦਰ ਜੋਤੀ ਜਾਤਾ ਹੋ ਕੇ ਵੜਦਾ, ਸਚ ਸੁਆਮੀ ਹੋ ਕੇ ਸੋਭਾ ਪਾਈਆ। ਨਿਰਭੈ ਹੋ ਕਦੇ ਨਾ ਡਰਦਾ, ਭੈ ਸਭ ਨੂੰ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੇਰੀ ਆਦਿ ਜੁਗਾਦਿ ਮਿਹਰਵਾਨੀ, ਮਿਹਰਵਾਨ ਹੋ ਕੇ ਦਿਆਂ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣਾ ਦਾਨੀ, ਦਇਆਵਾਨ ਹੋ ਕੇ ਵਸਤ ਅਗੰਮ ਵਰਤਾਈਆ। ਲੱਖ ਚੁਰਾਸੀ ਰਜੋ ਤਮੋ ਸਤੋ ਪੰਜ ਤਤ ਪਰਗਟਾ ਨਿਸ਼ਾਨੀ, ਨਿਸ਼ਾਨਾ ਦੀਨ ਦੁਨੀ ਵਖਾਈਆ। ਜੋਤੀ ਨੂਰ ਜਗਾ ਮਹਾਨੀ, ਨੂਰ ਨੁਰਾਨਾ ਡਗਮਗਾਈਆ। ਸ਼ਬਦੀ ਸ਼ਬਦ ਸੁਣਾ ਬਾਣੀ, ਅਨਹਦ ਆਪਣਾ ਰਾਗ ਸੁਣਾਈਆ। ਅੰਮ੍ਰਿਤ ਰਸ ਬਖ਼ਸ਼ ਠੰਢਾ ਪਾਣੀ, ਅੰਮਿਉਂ ਰਸ ਆਪਣਾ ਆਪ ਪਰਗਟਾਈਆ। ਸਰਗੁਣ ਉਤੇ ਕਰਾਂ ਮਿਹਰਵਾਨੀ, ਨਿਰਗੁਣ ਹੋ ਕੇ ਵੇਖ ਵਖਾਈਆ। ਅਵਤਰ ਰੂਪ ਧਰਾਂ ਜਗਤ ਜਹਾਨੀ, ਭੇਵ ਅਭੇਦਾ ਆਪ ਚੁਕਾਈਆ। ਨਾਮ ਨਿਧਾਨਾ ਕਰ ਪਰਧਾਨੀ, ਸਚ ਸੰਦੇਸ਼ਾ ਇਕ ਸੁਣਾਈਆ। ਆਤਮ ਪਰਮਾਤਮ ਦੇ ਗਿਆਨੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਪਾਰਬ੍ਰਹਮ ਬ੍ਰਹਮ ਮੇਲਾ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਹੋ ਕੇ ਵੇਖ ਵਖਾਈਆ। ਈਸ਼ ਜੀਵ ਵਖਾਵਾਂ ਖੇਲ ਮਹਾਨੀ, ਮਹਿੰਮਾ ਅਕਥ ਕਥ ਸਮਝਾਈਆ। ਧਰਨੀ ਧਰਤ ਧਵਲ ਧੌਲ ਧਰਮ ਦੀ ਧਾਰ ਕਰਾਂ ਪਰਧਾਨੀ, ਸਤਿ ਸਤਿ ਆਪਣਾ ਹੁਕਮ ਵਰਤਾਈਆ। ਜੁਗ ਚੌਕੜੀ ਧੁਰ ਦੀ ਵੰਡ ਵੰਡਾਨੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਖੇਲ ਵਖਾਈਆ। ਪੈਗ਼ੰਬਰਾਂ ਬਖ਼ਸ਼ ਪਦ ਨਿਰਬਾਨੀ, ਕਲਮਾ ਹਕ ਹਕ ਸਮਝਾਈਆ। ਗੁਰੂਆਂ ਬਖ਼ਸ਼ ਨਾਮ ਗੁਣ ਨਿਧਾਨੀ, ਨਾਮ ਸਤਿ ਸਤਿ ਦ੍ਰਿੜਾਈਆ। ਮੇਰਾ ਖੇਲ ਬਹੁ ਬਿਧ ਭਾਨੀ, ਬਹੁ ਭਾਂਤੀ ਆਪਣਾ ਰੰਗ ਰੰਗਾਈਆ। ਜੋਧਾ ਸੂਰਬੀਰ ਵਡ ਬਲਵਾਨੀ, ਬਲਧਾਰੀ ਇਕ ਅਖਵਾਈਆ। ਕਲਜੁਗ ਕਿਰਿਆ ਕੂੜ ਵੇਖਾਂ ਮਾਰ ਧਿਆਨੀ, ਬਿਨ ਨੈਣਾਂ ਨੈਣ ਉਠਾਈਆ। ਜਨ ਭਗਤ ਸੁਹੇਲੇ ਕਰਾਂ ਪ੍ਰਵਾਨੀ, ਪਰਮ ਪੁਰਖ ਨਾਲ ਮੇਲਾਂ ਸਹਿਜ ਸੁਭਾਈਆ। ਮੇਰੀ ਆਦਿ ਜੁਗਾਦਿ ਇਕ ਜਵਾਨੀ, ਜੋਬਨਵੰਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਲਹਿਣਾ ਦੇਣਾ ਲੇਖਾ ਦੋ ਜਹਾਨੀ, ਦੋਹਰੀ ਆਪਣੀ ਕਲ ਵਰਤਾਈਆ।

੧੨ ਮਾਘ ਸ਼ਹਿਨਸ਼ਾਹੀ ਸੰਮਤ ੧੧ ਮੋਹਨ ਸਿੰਘ ਦੇ ਗ੍ਰਹਿ ਪਿੰਡ ਕਾਦੀਆਂ ਜ਼ਿਲਾ ਗੁਰਦਾਸਪੁਰ

ਸਤਿਗੁਰ ਸ਼ਬਦ ਕਹੇ ਮੈਂ ਸਦਾ ਸਦਾ ਧਨਵੰਤ, ਧਨਾਢੀ ਧੁਰ ਦਾ ਇਕ ਅਖਵਾਈਆ। ਆਦਿ ਜੁਗਾਦਿ ਜੁਗ ਚੌਕੜੀ ਮੇਰਾ ਸਿਫ਼ਤਾਂ ਵਾਲਾ ਮੰਤ, ਢੋਲੇ ਸੋਹਲੇ ਰਾਗਾਂ ਨਾਦਾਂ ਵਿਚ ਸਮਝਾਈਆ। ਅਵਤਾਰ ਪੈਗ਼ੰਬਰ ਗੁਰ ਗਾਉਂਦੇ ਰਹਿਣ ਸੰਤ, ਸੂਫ਼ੀ ਫ਼ਕੀਰ ਫ਼ਿਕਰਿਆਂ ਵਿਚ ਜਣਾਈਆ।

ਮੈਂ ਜੁਗ ਜੁਗ ਦੀਨ ਦੁਨੀ ਬਣਾਉਂਦਾ ਰਹਵਾਂ ਬਣਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਖੇਲ ਖਿਲਾਈਆ। ਮੇਰਾ ਲੇਖਾ ਜਾਣੇ ਕੋਇ ਨਾ ਆਦਿ ਅੰਤ, ਬੇਅੰਤ ਹੋ ਕੇ ਆਪਣਾ ਹੁਕਮ ਵਰਤਾਈਆ। ਮੇਰਾ ਲਹਿਣਾ ਦੇਣਾ ਨਾਲ ਚੁਰਾਸੀ ਜੀਵ ਜੰਤ, ਚਾਰੇ ਖਾਣੀ ਚਾਰੇ ਬਾਣੀ ਆਪਣਾ ਭੇਵ ਚੁਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਣਾਉਦਾ ਰਹਵਾਂ ਬਣਤ, ਘੜਨ ਭੰਨਣਹਾਰ ਹੋ ਕੇ ਵੇਖ ਵਖਾਈਆ। ਮੇਰੀ ਸਦਾ ਸਦਾ ਮਹਿੰਮਾ ਬੇਅੰਤ, ਸ਼ਾਸਤਰ ਸਿਮਰਤ ਵੇਦ ਪੁਰਾਨ ਕਹਿਣ ਕਿਛ ਨਾ ਪਾਈਆ। ਮੈਂ ਇਕ ਇਕੱਲਾ ਦੋ ਜਹਾਨਾਂ ਪੰਡਤ, ਜਗਤ ਵਿਦਿਆ ਬਾਹਰ ਮੇਰੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਜਿਸ ਦਾ ਦੋ ਜਹਾਨ ਝੁੱਲੇ ਨਿਸ਼ਾਨ, ਨਿਸ਼ਾਨਾ ਸਕੇ ਨਾ ਕੋਇ ਬਦਲਾਈਆ। ਜੋ ਨਿਰਗੁਣ ਸਰਗੁਣ ਸਭ ਦਾ ਬਣੇ ਪਰਧਾਨ, ਪਰਧਾਨਗੀ ਆਪਣਾ ਹੁਕਮ ਪਰਗਟਾਈਆ। ਖੇਲਾਂ ਖੇਲ ਜ਼ਿਮੀਂ ਅਸਮਾਨ, ਬ੍ਰਹਿਮੰਡ ਖੰਡ ਹੁਕਮ ਵਰਤਾਈਆ। ਧਰਮ ਦਾ ਧਰਮ ਝੁਲਾਵਾਂ ਨਿਸ਼ਾਨ, ਜਗਤ ਜਹਾਨ ਸੋਭਾ ਪਾਈਆ। ਨਾਮ ਕਲਮਿਆਂ ਦਾ ਦੇਵਾਂ ਦਾਨ, ਅਵਤਾਰ ਪੈਗ਼ੰਬਰਾਂ ਗੁਰੂਆਂ ਝੋਲੀ ਜਗਤ ਭਰਾਈਆ । ਬਿਨ ਅੱਖਰਾਂ ਦੇ ਗਿਆਨ, ਅੱਖਰਾਂ ਨਾਲ ਕਰਾਵਾਂ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸਤਿਗੁਰ ਸ਼ਬਦ ਕਹੇ ਮੈਂ ਮਹਾਬਲੀ ਜਗ ਸੂਰਾ, ਸੂਰਬੀਰ ਇਕ ਅਖਵਾਈਆ। ਮੇਰਾ ਰੂਪ ਅਗੰਮੀ ਨੂਰਾ, ਤਨ ਵਜੂਦ ਨਾ ਕੋਇ ਰਖਾਈਆ। ਦੋ ਜਹਾਨੀ ਹਾਜ਼ਰ ਹਜ਼ੂਰਾ, ਹਜ਼ਰਤਾਂ ਤੋਂ ਬਾਹਰ ਆਪਣਾ ਖੇਲ ਖਿਲਾਈਆ। ਚਾਰ ਜੁਗ ਮੇਰੇ ਸਰਬ ਮਜ਼ਦੂਰਾ, ਚਾਕਰ ਹੋ ਕੇ ਭੱਜਣ ਵਾਹੋ ਦਾਹੀਆ। ਮੇਰਾ ਹੁਕਮ ਸਰਬ ਕਲਾ ਭਰਪੂਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਮੈਂ ਅੰਤ ਕਲਜੁਗ ਕੂੜੀ ਕਿਰਿਆ ਕਰਮ ਮੇਟਣਾ ਕੂੜਾ, ਜਗਤ ਜੁਗਤ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਸਾਚੀ ਚਰਨ ਬਖ਼ਸ਼ਣੀ ਧੂੜਾ, ਟਿੱਕੇ ਮਸਤਕ ਖ਼ਾਕ ਨਾਮ ਰਮਾਈਆ। ਚਤੁਰ ਸੁਘੜ ਬਣਾਉਣਾ ਮੂਰਖ ਮੂੜ੍ਹਾ, ਅੰਧ ਅਗਿਆਨ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਕਰਤਾ, ਕਰਤਾ ਪੁਰਖ ਦਏ ਵਡਿਆਈਆ। ਜੀਵਤ ਰੂਪ ਕਦੇ ਨਾ ਮਰਤਾ, ਜੀਵਣ ਮਰਨ ਸੰਗ ਨਾ ਕੋਇ ਰਖਾਈਆ। ਮੇਰਾ ਲਹਿਣਾ ਦੇਣਾ ਲੇਖਾ ਨਰਾਇਣ ਨਰ ਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੁਗ ਚੌਕੜੀ ਸਭ ਕੁਛ ਕਰਦਾ, ਕ਼ੁਦਰਤ ਕ਼ਾਦਰ ਦਿਤੀ ਵਡਿਆਈਆ। ਜਿਸ ਅਵਤਾਰ ਪੈਗ਼ੰਬਰ ਗੁਰੂ ਬਣਾਇਆ ਆਪਣਾ ਬਰਦਾ, ਬੰਦਗੀ ਵਿਚ ਸਾਰੇ ਸੀਸ ਨਿਵਾਈਆ। ਭੇਵ ਖੁਲ੍ਹਾ ਕੇ ਸਾਚੇ ਘਰ ਦਾ, ਸਚਖੰਡ ਪਰਦਾ ਦਿਤਾ ਚੁਕਾਈਆ। ਸ਼ਬਦ ਅਨਾਦੀ ਧੁਨ ਅਗੰਮੀ ਘਲਦਾ, ਬਿਨ ਸਰਵਣਾ ਕਰਾਂ ਸ਼ਨਵਾਈਆ। ਅੰਮ੍ਰਿਤ ਰਸ ਭੰਡਾਰਾ ਦੇਵਾਂ ਬੂੰਦ ਸਵਾਂਤੀ ਜਲ ਦਾ, ਜਲ ਥਲ ਮਹੀਅਲ ਲੋੜ ਰਹੇ ਨਾ ਰਾਈਆ। ਮੇਰਾ ਲੇਖਾ ਆਦਿ ਜੁਗਾਦੀ ਅਛਲ ਅਛੱਲ ਦਾ, ਵਲ ਛਲ ਆਪਣਾ ਖੇਲ ਖਿਲਾਈਆ। ਕਿਸੇ ਨੂੰ ਪਤਾ ਨਹੀਂ ਘੜੀ ਪਲ ਦਾ, ਪਰਦਾ ਸਕੇ ਨਾ ਕੋਇ ਉਠਾਈਆ। ਅੰਤ ਲੇਖਾ ਪੂਰਾ ਕਰਨਾ ਕਲਜੁਗ ਕਲ ਦਾ, ਕਲ ਕਾਤੀਆਂ ਕਰਾਂ ਸਫ਼ਾਈਆ। ਮੁਲ ਪਾਉਣਾ ਨਾਨਕ ਵਾਲੀ ਇਕ ਗੱਲ ਦਾ, ਜਿਸ ਦੀ ਸ਼ਬਦ ਸ਼ਬਦ ਸ਼ਨਵਾਈਆ। ਲਹਿਣਾ ਦੇਣਾ ਵੇਖਣਾ ਰਾਜੇ ਬਲ ਦਾ, ਬਾਵਨ ਪਰਦਾ ਭੇਵ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ

ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਤਾ ਹੋ ਕੇ ਆਤਮ ਪਰਮਾਤਮ ਧਾਰ ਭਗਤਾਂ ਵਿਚ ਰਲਦਾ, ਰੂਪ ਅਨੂਪ ਸ਼ਾਹੋ ਭੂਪ ਸਤਿ ਸਰੂਪ ਆਪਣਾ ਆਪ ਦ੍ਰਿੜਾਈਆ।

੧੨ ਮਾਘ ਸ਼ਹਿਨਸ਼ਾਹੀ ਸੰਮਤ ੧੧ ਚੰਨਣ ਸਿੰਘ ਦੇ ਗ੍ਰਹਿ ਪਿੰਡ ਠੀਕਰੀ ਜ਼ਿਲਾ ਗੁਰਦਾਸਪੁਰ

ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਰਾਜਨ, ਸ਼ਾਹੋ ਭੂਪ ਬਿਨ ਰੰਗ ਰੂਪ ਇਕ ਅਖਵਾਈਆ। ਜੁਗ ਚੌਕੜੀ ਨਿਤ ਨਵਿਤ ਸਾਜਾਂ ਸਾਜਨ, ਰਚਨਹਾਰ ਏਕੰਕਾਰ ਦਿਤੀ ਵਡਿਆਈਆ। ਦੀਨ ਦਿਆਲ ਬਣਾਂ ਗ਼ਰੀਬ ਨਿਵਾਜਨ, ਦੀਨਨ ਆਪਣਾ ਰੰਗ ਰੰਗਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਖੋਲ੍ਹਾਂ ਜਾਗਨ, ਨਾਮ ਕਲਮਾ ਕਰ ਸ਼ਨਵਾਈਆ। ਬਿਨ ਰਸਨਾ ਜੇਹਵਾ ਮਾਰਾਂ ਆਵਾਜ਼ਨ, ਮੁਖ ਦੰਦ ਬਿਨ ਤੇਰੇ ਢੋਲੇ ਦਿਆਂ ਦ੍ਰਿੜਾਈਆ। ਲੋਕਮਾਤ ਕਰਾਂ ਵਡ ਵਡ ਭਾਗਨ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਦਾ ਸਦਾ ਮੈਨੂੰ ਅਰਾਧਨ, ਸਿਫ਼ਤੀ ਸਿਫ਼ਤੀ ਸਿਫ਼ਤੀ ਰਾਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਸ਼ਾਹੋ ਭੂਪ ਸੁਲਤਾਨਾ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਮੇਰਾ ਲਹਿਣਾ ਦੇਣਾ ਲੇਖਾ ਦੋ ਜਹਾਨਾਂ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਮੀਂ ਅਸਮਾਨ ਆਪਣਾ ਹੁਕਮ ਚਲਾਈਆ। ਮੇਰਾ ਹੁਕਮ ਸੰਦੇਸ਼ਾ ਨਾਮ ਗੁਣ ਨਿਧਾਨਾ, ਗਹਿਰ ਗੰਭੀਰ ਬੇਨਜ਼ੀਰ ਹੋ ਕੇ ਦਿਆਂ ਦ੍ਰਿੜਾਈਆ। ਚਾਰ ਜੁਗ ਦੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਮੇਰਾ ਸਿਫ਼ਤੀ ਗਾਵਣ ਗਾਣਾ, ਅੱਖਰਾਂ ਨਾਲ ਅੱਖਰ ਮਿਲਾ ਕੇ ਢੋਲਾ ਰਾਗ ਸੁਣਾਈਆ। ਮੈਂ ਅੰਤਰ ਨਿਰੰਤਰ ਲੱਖ ਚੁਰਾਸੀ ਹੋਵਾਂ ਜਾਣੀਜਾਣਾ, ਚਾਰੇ ਖਾਣੀ ਚਾਰੇ ਬਾਣੀ ਆਪਣਾ ਹੁਕਮ ਵਰਤਾਈਆ। ਮੇਰਾ ਰੂਪ ਅਨੂਪਾ ਜਗ ਨੇਤਰ ਸਕੇ ਨਾ ਕੋਇ ਪਹਿਚਾਨਾ, ਬੇਪਹਿਚਾਨ ਹੋ ਕੇ ਆਪਣਾ ਖੇਲ ਖਿਲਾਈਆ। ਅਵਤਾਰ ਪੈਗ਼ੰਬਰ ਗੁਰ ਮੇਰੇ ਹੁਕਮ ਦਾ ਸੁਣ ਫ਼ਰਮਾਨਾ, ਸੰਦੇਸ਼ਾ ਦੇਵਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਸਰਬ ਕਲਾ ਸਮਰਥ, ਸਤਿ ਸਤਿਵਾਦੀ ਇਕ ਅਖਵਾਈਆ। ਮੇਰੀ ਮਹਿੰਮਾ ਸਦਾ ਅਕਥ, ਕਥਨੀ ਕਥ ਸਕੇ ਨਾ ਰਾਈਆ। ਜੁਗ ਚੌਕੜੀ ਚਲਾਵਾਂ ਰਥ, ਰਥਵਾਹੀ ਬਣ ਕੇ ਧੁਰ ਦਾ ਮਾਹੀਆ। ਨਾਮ ਕਲਮਿਆਂ ਦੱਸਾਂ ਗਥ, ਜਗਤ ਵਿਦਿਆ ਨਾਲ ਵਡਿਆਈਆ। ਜਨ ਭਗਤ ਸੁਹੇਲੇ ਸਿਰ ਰਖਾਂ ਆਪਣਾ ਹੱਥ, ਬਿਨ ਹੱਥਾਂ ਹੱਥ ਟਿਕਾਈਆ। ਮੇਰੇ ਪਿਆਰ ਵਿਚ ਗੋਬਿੰਦ ਸਥਰ ਬੈਠਾ ਘਤ, ਯਾਰੜਾ ਸੇਜ ਹੰਢਾਈਆ। ਮੇਰਾ ਖੇਲ ਜੁਗਾ ਜੁਗੰਤ ਵਤ, ਬੇਵਤਨਾਂ ਵੇਖਾਂ ਚਾਓ ਚਾਈਂਆ। ਮੇਰਾ ਸੁਆਮੀ ਇਕੋ ਪਰਮੇਸ਼ਵਰ ਪਤਿ, ਦੂਸਰ ਨਜ਼ਰ ਕੋਇ ਨਾ ਆਈਆ। ਮੈਂ ਕਲਜੁਗ ਅੰਤਮ ਲੱਖ ਚੁਰਾਸੀ ਵੇਖਣਹਾਰਾ ਉਬਲਦੀ ਰਤ, ਘਟ ਘਟ ਅੰਦਰ ਧਿਆਨ ਲਗਾਈਆ। ਲਹਿਣਾ ਦੇਣਾ ਮੁਕਾਵਾਂ ਤ੍ਰੈਗੁਣ ਮਾਇਆ ਪੰਜ ਤਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰਜੋ ਤਮੋ ਸਤੋ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਸ਼ਬਦ ਅਨਾਦ ਇਕੋ ਮਤ, ਮਨ ਮਤ ਦਾ ਲੇਖਾ ਰਹੇ ਨਾ ਰਾਈਆ।

੧੨ ਮਾਘ ਸ਼ਹਿਨਸ਼ਾਹੀ ਸੰਮਤ ੧੧ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਭੂਮਲੀ ਜ਼ਿਲਾ ਗੁਰਦਾਸਪੁਰ

ਸਤਿਗੁਰ ਸ਼ਬਦ ਕਹੇ ਮੈਂ ਸ਼ਹਿਨਸ਼ਾਹ ਅਗੰਮ, ਅਗੰਮੜੇ ਦਿਤੀ ਮਾਣ ਵਡਿਆਈਆ। ਜਨਣੀ ਕੁੱਖੋਂ ਕਦੇ ਨਾ ਪਵਾਂ ਜੰਮ, ਜਣੇਂਦੀ ਬਣੇ ਕੋਇ ਨਾ ਮਾਈਆ। ਹਰਖ ਸੋਗ ਨਾ ਹੋਏ ਕੋਈ ਗ਼ਮ, ਚਿੰਤਾ ਚਿਖਾ ਨਾ ਕੋਇ ਜਲਾਈਆ। ਮੇਰਾ ਨਾਤਾ ਨਹੀਂ ਨਾਲ ਹਡ ਮਾਸ ਨਾੜੀ ਚੰਮ, ਚੰਮ ਦ੍ਰਿਸ਼ਟੀ ਨਾ ਕੋਇ ਬਦਲਾਈਆ। ਮੇਰਾ ਆਦਿ ਜੁਗਾਦੀ ਇਕੋ ਕਰਮ, ਕਰਮ ਕਾਂਡ ਤੋਂ ਬਾਹਰ ਦਿਆਂ ਸਮਝਾਈਆ। ਮੇਰਾ ਨਾਤਾ ਆਤਮ ਧਾਰ ਸਦਾ ਪਰਮ, ਪਰਮ ਪੁਰਖ ਦਿਤੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੈਂ ਤਨ ਵਜੂਦ ਨਹੀਂ ਖ਼ਾਕੀ, ਮਾਟੀ ਵੰਡ ਨਾ ਕੋਇ ਵੰਡਾਈਆ। ਮੇਰਾ ਮਾਲਕ ਖ਼ਾਲਕ ਇਕੋ ਨੂਰ ਅਲਾਹੀ ਪਾਕੀ, ਪਤਤ ਪਾਵਨ ਧੁਰਦਰਗਾਹੀਆ। ਜੋ ਮਿਹਰਵਾਨ ਹੋ ਕੇ ਸਦਾ ਰਿਹਾ ਝਾਕੀ, ਬਿਨ ਨੇਤਰ ਲੋਚਨ ਨੈਣਾਂ ਅੱਖ ਉਠਾਈਆ। ਨੌਜਵਾਨ ਸ੍ਰੀ ਭਗਵਾਨ ਖੋਲ੍ਹ ਵਖਾਈ ਤਾਕੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੈਂ ਸ਼ਬਦੀ ਸ਼ਬਦ ਧਾਰ ਚੜ੍ਹ ਅਗੰਮੇ ਰਾਕੀ, ਭੱਜਾਂ ਵਾਹੋ ਦਾਹੀਆ। ਮੇਰੀ ਸਭ ਤੋਂ ਵਖਰੀ ਚਾਲ ਬਾਂਕੀ, ਬਾਕ਼ਾਇਦਾ ਜੁਗ ਜੁਗ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਮੈਂ ਸ਼ਾਹੋ ਸ਼ਾਹ ਸ਼ਹਾਨਾ, ਭੂਪਤ ਭੂਪ ਇਕ ਅਖਵਾਈਆ। ਰਾਜਸ ਰਾਜ ਰਾਜਾਨਾ, ਦੋ ਜਹਾਨਾਂ ਵਡ ਵਡਿਆਈਆ। ਜੋਧਾ ਸੂਰ ਮਰਦ ਮਰਦ ਮਰਦਾਨਾ, ਮਹਾਬਲੀ ਵਡ ਵਡਿਆਈਆ। ਆਦਿ ਅੰਤ ਜੁਗਾ ਜੁਗੰਤ ਹੁਕਮਰਾਨਾ, ਸੰਦੇਸ਼ੇ ਧੁਰ ਦੇ ਧਰਮ ਸੁਣਾਈਆ। ਖੇਲਾਂ ਖੇਲ ਜ਼ਿਮੀਂ ਅਸਮਾਨਾ, ਬ੍ਰਹਿਮੰਡਾਂ ਖੰਡਾਂ ਰੰਗ ਰੰਗਾਈਆ। ਲੱਖ ਚੁਰਾਸੀ ਵਿਚ ਹੋ ਪਰਧਾਨਾ, ਘਟ ਘਟ ਅੰਤਰ ਸੋਭਾ ਪਾਈਆ। ਸਾਚਾ ਨਾਮ ਸੰਦੇਸ਼ਾ ਸੁਣਾਵਾਂ ਬਿਨਾ ਕਾਨਾ, ਅਨਹਦ ਨਾਦੀ ਨਾਦ ਜਣਾਈਆ। ਗੁਰ ਅਵਤਾਰ ਪੈਗ਼ੰਬਰਾਂ ਤਨ ਵਜੂਦ ਬਣਾ ਨਿਸ਼ਾਨਾ, ਨਿਸ਼ਾਨਾ ਦੀਨ ਦੁਨੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਏਕ, ਏਕੰਕਾਰ ਰੂਪ ਸਮਾਈਆ। ਸੋ ਪੁਰਖ ਨਿਰੰਜਣ ਬਖ਼ਸ਼ੀ ਟੇਕ, ਹਰਿ ਪੁਰਖ ਨਿਰੰਜਣ ਟਿੱਕੇ ਧੂੜੀ ਖ਼ਾਕ ਰਮਾਈਆ। ਏਕੰਕਾਰ ਕੀਤਾ ਬਿਬੇਕ, ਆਦਿ ਨਿਰੰਜਣ ਜੋਤੀ ਨੂਰ ਨੂਰ ਕਰ ਰੁਸ਼ਨਾਈਆ । ਅਬਿਨਾਸ਼ੀ ਕਰਤਾ ਖੋਲ੍ਹ ਆਪਣਾ ਭੇਤ, ਸ੍ਰੀ ਭਗਵਾਨ ਪਰਦਾ ਰਿਹਾ ਉਠਾਈਆ। ਪਾਰਬ੍ਰਹਮ ਵਸੇ ਨੇਤਨ ਨੇਤ, ਦੂਰ ਦੁਰਾਡਾ ਪੰਧ ਨਾ ਕੋਇ ਵਖਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਜਿਸ ਦਾ ਪਾਵੇ ਕੋਈ ਨਾ ਭੇਤ, ਪਰਦਾ ਪਰਦਿਆਂ ਵਿਚੋਂ ਨਾ ਕੋਇ ਉਠਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਜਨ ਭਗਤਾਂ ਕਰਦਾ ਸਦਾ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਆਤਮ ਪਰਮਾਤਮ ਮੇਲ ਮਿਲਾ ਰੁਤ ਕਰਾਂ ਬਸੰਤੀ ਚੇਤ, ਚੇਤਨ ਸੁਰਤੀ ਸ਼ਬਦ ਨਾਲ ਕਰਾਈਆ। ਜਗਤ ਵਿਕਾਰਾ ਅੰਤਸ਼ਕਰਨ ਕਰਾਂ ਖੇਤ, ਹਉਮੇ ਹੰਗਤਾ ਗੜ੍ਹ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਸਤਿਗੁਰ ਸ਼ਬਦ ਕਹੇ ਮੈਂ ਦੋ ਜਹਾਨਾਂ ਮਾਲਕ, ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਈਆ। ਮੇਰਾ ਸਾਹਿਬ ਸੁਆਮੀ ਏਕੰਕਾਰਾ ਇਕੋ ਖ਼ਾਲਕ, ਜਿਸ ਦੀ ਵਜਦੀ ਰਹੇ ਵਧਾਈਆ। ਜਿਸ ਦੀ

ਧਾਰ ਵਿਚ ਹੋਵਾਂ ਪ੍ਰਿਤਪਾਲਕ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖ ਵਖਾਈਆ। ਮੈਂ ਨੌਜਵਾਨ ਪਰਮ ਪੁਰਖ ਦਾ ਬਾਲਕ, ਆਯੂ ਆਦਿ ਜੁਗਾਦਿ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲੇਖਾ ਲਹਿਣਾ ਦੇਣਾ ਜਣਾਏ ਧਰਮ ਧਾਰ ਦੇ ਸਾਲਸ, ਸਾਹਿਬ ਸਤਿਗੁਰ ਹੋ ਕੇ ਦਿਆਂ ਸੁਣਾਈਆ।

੧੨ ਮਾਘ ਸ਼ਹਿਨਸ਼ਾਹੀ ਸੰਮਤ ੧੧ ਸੁਖਜਿੰਦਰ ਸਿੰਘ ਦੇ ਗ੍ਰਹਿ ਪਿੰਡ ਮਾਨੇ ਪੁਰ ਜ਼ਿਲਾ ਗੁਰਦਾਸਪੁਰ

ਕਲਜੁਗ ਕਹੇ ਸਤਿਗੁਰ ਸ਼ਬਦ ਮੇਰੇ ਦੀਨ ਦਿਆਲ, ਦਇਆ ਨਿਧ ਠਾਕਰ ਸੁਆਮੀ ਤੇਰੀ ਬੇਪਰਵਾਹੀਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਮੇਰੀ ਲੇਖੇ ਲਾਉਣੀ ਘਾਲ, ਘਾਇਲ ਹੋ ਕੇ ਲੋਕਮਾਤ ਧਰਨੀ ਧਰਤ ਧਵਲ ਧੌਲ ਤੇਰੀ ਸੇਵ ਕਮਾਈਆ। ਮਿਹਰਵਾਨ ਮਹਿਬੂਬ ਸਚ ਮੁਹੱਬਤ ਰਖਣੀ ਚਰਨਾਂ ਨਾਲ, ਚਰਨੋਦਕ ਧੁਰ ਦਾ ਜਾਮ ਦੇਣਾ ਪਿਆਈਆ। ਸਚ ਦੁਆਰ ਏਕੰਕਾਰ ਬਖ਼ਸ਼ਣਾ ਅਗੰਮੀ ਧਰਮਸਾਲ, ਦੋ ਜਹਾਨਾਂ ਬਾਹਰ ਪਰਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਸਤਿਗੁਰ ਸ਼ਬਦ ਕਹੇ ਸੁਣ ਕਲਜੁਗ ਮੀਤੇ, ਮਿਤਰ ਪਿਆਰੇ ਤੇਰੀ ਵਡਿਆਈਆ। ਮੈਨੂੰ ਯਾਦ ਤੇਰੇ ਕੌਲ ਇਕ਼ਰਾਰ ਕੀਤੇ, ਵਾਅਦੇ ਭੁਲ ਕਦੇ ਨਾ ਜਾਈਆ। ਬੇਸ਼ਕ ਤੇਰੇ ਸਾਲ ਥੋੜੇ ਬੀਤੇ, ਚਾਰ ਲੱਖ ਬੱਤੀ ਹਜ਼ਾਰ ਵੇਖਣ ਚਾਈਂ ਚਾਈਂਆ। ਤੂੰ ਖੇਲ ਅਗੰਮੜੇ ਕੀਤੇ, ਅਵਤਾਰ ਪੈਗ਼ੰਬਰ ਗੁਰੂ ਤੇਰੀ ਦੇਣ ਗਵਾਹੀਆ। ਤੂੰ ਪਵਿਤ੍ਰ ਰਹਿਣ ਦਿਤੀ ਨਹੀਂ ਕਿਸੇ ਦੀ ਨੀਤੇ, ਬੁਧਿ ਬਿਬੇਕ ਨਾ ਕੋਇ ਰਖਾਈਆ। ਹਰ ਘਟ ਅੰਦਰ ਵਸਿਆ ਚੀਤੇ, ਚਿਤ ਠਗੌਰੀ ਮਨ ਨਾਲ ਮਿਲਾਈਆ। ਤਨ ਵਜੂਦ ਮਾਟੀ ਖ਼ਾਕ ਰਹਿਣ ਨਹੀਂ ਦਿਤੇ ਪੁਨੀਤੇ, ਪਤਤ ਕੀਤੀ ਖ਼ਲਕ ਖ਼ੁਦਾਈਆ। ਝਗੜੇ ਪਾਏ ਮੰਦਰ ਮਸੀਤੇ, ਮਸਜਿਦ ਸ਼ਿਵਦਵਾਲੇ ਮਠ ਗੁਰੂਦੁਆਰ ਰੋਵਣ ਮਾਰਨ ਧਾਹੀਆ। ਦੀਨ ਦੁਨੀ ਖੇਲ ਖਿਲਾਇਆ ਊਚ ਨੀਚੇ, ਜ਼ਾਤ ਪਾਤੀ ਰੰਗ ਰੰਗਾਈਆ। ਦੀਨ ਮਜ਼੍ਹਬ ਜਗਤ ਵੇਖੇ ਬਾਗ਼ ਬਾਗ਼ੀਚੇ, ਪੱਤ ਟਹਿਣੀ ਨਾ ਕੋਇ ਮਹਿਕਾਈਆ। ਤੇਰਾ ਕੂੜ ਕੁੜਿਆਰ ਨਵ ਖੰਡ ਪ੍ਰਿਥਮੀ ਫਿਰਿਆ ਇਕ ਹਦੀਸੇ, ਹਜ਼ਰਤਾਂ ਤੋਂ ਬਾਹਰ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਕਲਜੁਗ ਕਹੇ, ਸਤਿਗੁਰ ਸ਼ਬਦ, ਮੇਰਾ ਨਾਮ ਕਲ ਕਾਤੀ, ਕਲੂਆ ਹੋ ਕੇ ਦਿਆਂ ਜਣਾਈਆ। ਤੇਰੇ ਪਿਆਰ ਦੀ ਮੈਨੂੰ ਮਿਲੀ ਬੂੰਦ ਸਵਾਂਤੀ, ਬਿਨ ਰਸਨਾ ਰਸ ਚਖਾਈਆ। ਤੇਰੇ ਹੁਕਮ ਦੀ ਮੇਰੇ ਕੋਲ ਅਗੰਮੀ ਪਾਤੀ, ਜਿਸ ਦੀ ਬਿਨ ਹਰਫ਼ ਹਰੂਫ਼ ਲਿਖਾਈਆ। ਜਿਸ ਉਤੇ ਮੋਹਰ ਲਾਈ ਕਮਲਾਪਾਤੀ, ਪਤਿਪਰਮੇਸ਼ਵਰ ਦਿਤੀ ਵਡਿਆਈਆ। ਬੇਸ਼ਕ ਮੇਰੀ ਥੋੜੀ ਜਿਹੀ ਹਯਾਤੀ, ਹਯਾਤੀ ਦੀਨ ਦੁਨੀ ਦਿਤੀ ਬਦਲਾਈਆ । ਜ਼ਰਾ ਨਿਗਾਹ ਮਾਰ ਲੈ ਸਾਖਿਆਤੀ, ਸਨਮੁਖ ਹੋ ਕੇ ਵੇਖ ਵਖਾਈਆ। ਮੈਂ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖਿਆ ਮਾਰ ਕੇ ਝਾਤੀ, ਘਟ ਘਟ ਅੰਦਰ ਫੋਲ ਫੁਲਾਈਆ। ਧਰਮ ਦੀ ਰਹਿਣ ਦਿਤੀ ਨਹੀਂ ਪਰਭਾਤੀ, ਜੂਠ ਝੂਠ ਦਿਤੀ ਵਡਿਆਈਆ। ਝਗੜਾ ਪਾਇਆ ਦੀਨ ਮਜ਼੍ਹਬ ਸ਼ਰਅ ਕਾਗ਼ਜ਼ਾਤੀ, ਅੱਖਰ ਅੱਖਰਾਂ ਨਾਲ ਲੜਾਈਆ। ਮੇਰਾ ਰੂਪ ਤਕ ਲੈ ਬਹੁ ਬਿਧ ਭਾਤੀ, ਨਵ ਸੱਤ ਵੇਖ ਵਖਾਈਆ। ਮੈਂ ਪਵਿਤ੍ਰ ਰਹਿਣ ਦਿਤੀ ਨਹੀਂ ਕਿਸੇ

ਦੀ ਛਾਤੀ, ਛਤਰਧਾਰੀ ਨਜ਼ਰ ਕੋਇ ਨਾ ਆਈਆ। ਮੇਰਾ ਖੇਲ ਬਾਜ਼ੀਗਰ ਨਾਟੀ, ਸਵਾਂਗੀ ਹੋ ਕੇ ਆਪਣਾ ਸਵਾਂਗ ਰਚਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਜੋ ਸੰਦੇਸ਼ਾ ਦਿਤਾ ਪੇਸ਼ੀਨਗੋਈਆਂ ਵਿਚ ਸੋ ਵੇਖ ਲੈ ਖੇਲ ਤਮਾਸ਼ੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਸਾਚੇ ਮੰਡਲ ਪਾਵੇ ਕੋਇ ਨਾ ਰਾਸੀ, ਰਸਤਾ ਰਾਮ ਰਹੀਮ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ । ਸਤਿਗੁਰ ਸ਼ਬਦ ਕਹੇ ਕਲਜੁਗ ਤੂੰ ਬੜਾ ਸੂਰਬੀਰ ਸੁਲਤਾਨ, ਬਲਧਾਰੀ ਇਕ ਅਖਵਾਈਆ। ਤੇਰਾ ਕੂੜ ਕੁੜਿਆਰਾ ਵਡ ਬਲਵਾਨ, ਨੌ ਖੰਡ ਪ੍ਰਿਥਮੀ ਭੱਜੇ ਵਾਹੋ ਦਾਹੀਆ। ਤੇਰੀ ਮਾਇਆ ਮਮਤਾ ਧਰਿਆ ਰੂਪ ਸ਼ੈਤਾਨ, ਮਨਸਾ ਦੀਨ ਦੁਨੀ ਭਰਮਾਈਆ। ਤਨ ਵਜੂਦਾਂ ਅੰਦਰ ਕਰ ਘਮਸਾਨ, ਮਨ ਮਤ ਬੁਧਿ ਦਿਤੀ ਟਕਰਾਈਆ। ਸਾਚਾ ਰਸ ਮਿਲੇ ਨਾ ਕਿਸੇ ਪੀਣ ਖਾਣ, ਜਗਤ ਤ੍ਰਿਸ਼ਨਾ ਨਾ ਕੋਇ ਮਿਟਾਈਆ। ਜਗਤ ਵਿਦਿਆ ਹੋਈ ਹੈਰਾਨ, ਹੈਰਾਨੀ ਵਿਚ ਕੁਰਲਾਈਆ। ਹੋਕਾ ਦੇਵਣ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜ਼ੀਲ ਕ਼ੁਰਾਨ ਰਹੀ ਸੁਣਾਈਆ। ਅਠਸਠ ਤੀਰਥ ਗੰਗਾ ਗੋਦਾਵਰੀ ਜਮਨਾ ਸੁਰਸਤੀ ਨੇਤਰ ਨੈਣਾਂ ਨੀਰ ਵਹਾਣ, ਬਿਨ ਹੰਝੂਆਂ ਛਹਿਬਰ ਲਾਈਆ। ਸਾਰੇ ਬੇਨੰਤੀ ਕਰਨ ਨਿਗਾਹ ਮਾਰ ਸ੍ਰੀ ਭਗਵਾਨ, ਭਗਵਨ ਹੋ ਕੇ ਵੇਖ ਵਖਾਈਆ। ਕਲਜੁਗ ਕੂੜ ਕੁੜਿਆਰੇ ਹਰ ਹਿਰਦਾ ਕੀਤਾ ਬੇਈਮਾਨ, ਬੇਵਾ ਰੂਪ ਹੋਈ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਕਲਜੁਗ ਕਹੇ ਪ੍ਰਭੂ ਮੇਰੀ ਪੁਸ਼ਤ ਦੇ ਦੇ ਥਾਪੀ, ਸਿਰ ਮੇਰੇ ਹੱਥ ਟਿਕਾਈਆ। ਮੈਂ ਸਦੀ ਚੌਧਵੀਂ ਬਣਾਂ ਵਡ ਪਰਤਾਪੀ, ਬੀਸਵੀਂ ਵੇਖਾਂ ਥਾਉਂ ਥਾਈਂਆ। ਧਰਮ ਦਾ ਰਹਿਣ ਦੇਣਾ ਨਹੀਂ ਜਾਪੀ, ਤੇਰਾ ਨਾਉਂ ਨਾ ਕੋਇ ਵਡਿਆਈਆ। ਨੌ ਖੰਡ ਪ੍ਰਿਥਮੀ ਕਰਾਂ ਪਾਪੀ, ਪਤਤ ਪੁਨੀਤ ਸਕੇ ਨਾ ਕੋਇ ਬਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਬਦਲਾਂ ਹਯਾਤੀ, ਜੀਵਣ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਸਾਹਿਬ ਹੋਣਾ ਸਹਾਈਆ। ਸਤਿਗੁਰ ਸ਼ਬਦ ਕਹੇ ਕਲਜੁਗ ਮੇਰਾ ਸ਼ਬਦੀ ਸ਼ਬਦ ਪਿਆਰ, ਬਿਨ ਹੱਥਾਂ ਸੀਸ ਟਿਕਾਈਆ। ਤੂੰ ਹੋਣਾ ਖ਼ਬਰਦਾਰ, ਜਗਤ ਜਹਾਨ ਲੈ ਅੰਗੜਾਈਆ। ਚਾਰ ਕੁੰਟ ਦਹਿ ਦਿਸ਼ਾ ਭੱਜਣਾ ਵਾਰੋ ਵਾਰ, ਉੱਤਰ ਪੂਰਬ ਪੱਛਮ ਦੱਖਣ ਆਪਣਾ ਪੰਧ ਮੁਕਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਬੋਲ ਜੈਕਾਰ, ਢੋਲਾ ਸੋਹਲਾ ਇਕ ਸੁਣਾਈਆ। ਜੀਵੋ ਜੰਤੋ ਸਾਧੋ ਸੰਤੋ ਪ੍ਰਭ ਦਾ ਖੇਲ ਹੋਣਾ ਅਪਾਰ, ਅਪਰੰਪਰ ਸੁਆਮੀ ਰਿਹਾ ਜਣਾਈਆ। ਜੋ ਸੰਦੇਸ਼ਾ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰ, ਅਵਤਰੀ ਹੋ ਕੇ ਵੇਖ ਵਖਾਈਆ। ਜਿਸ ਨੇ ਲਹਿਣਾ ਦੇਣਾ ਪੂਰਾ ਕਰਨਾ ਸੰਗ ਮੁਹੰਮਦ ਚਾਰ ਯਾਰ, ਸਦੀ ਚੌਧਵੀਂ ਲੇਖਾ ਜਾਣੇ ਥਾਉਂ ਥਾਈਂਆ। ਜਿਸ ਦੇ ਅਗੇ ਈਸਾ ਕਰੀ ਪੁਕਾਰ, ਸਦੀ ਬੀਸਵੀਂ ਨੈਣ ਉਠਾਈਆ। ਉਹ ਵੇਖੇ ਵਿਗਸੇ ਪਾਵੇ ਸਾਰ, ਵੇਖਣਹਾਰਾ ਨੂਰ ਅਲਾਹੀਆ। ਜਿਸ ਦੀ ਯਾਦ ਵਿਚ ਵੇਦ ਵਿਆਸਾ ਬਣ ਲਿਖਾਰ, ਭਵਿਖਤ ਭਵਿਖਤਾਂ ਵਿਚੋਂ ਦ੍ਰਿੜਾਈਆ। ਗੋਬਿੰਦ ਢਈਆ ਦੇ ਅਧਾਰ, ਸ਼ਬਦ ਸੰਦੇਸ਼ਾ ਇਕ ਸੁਣਾਈਆ। ਕਲਜੁਗ ਤੇਰਾ ਅੰਤ ਹੋਣਾ ਅੰਧ ਅੰਧਿਆਰ, ਸਚ ਚੰਦ ਨਾ ਕੋਇ ਚਮਕਾਈਆ। ਸਤਿਗੁਰ ਸ਼ਬਦ ਤੇਰਾ ਬਣੇ ਸਹਾਰ, ਸਹਾਇਕ ਨਾਇਕ ਇਕੋ ਨਜ਼ਰੀ ਆਈਆ। ਤੂੰ ਚਰਨ ਕਵਲ ਕਰ ਨਿਮਸਕਾਰ, ਡੰਡਾਵਤ ਬੰਦਨਾ ਸਯਦੇ ਵਿਚ ਸੀਸ ਝੁਕਾਈਆ। ਉਹ ਮਾਲਕ ਖ਼ਾਲਕ ਤੇਰਾ ਸਾਂਝਾ ਯਾਰ, ਪਰਵਰਦਿਗਾਰ ਨੂਰ ਅਲਾਹੀਆ। ਜਿਸ ਦਾ ਲਹਿਣਾ ਦੇਣਾ

ਮਕ਼ਰੂਜ਼ ਕ਼ਰਜ਼ਾ ਦੇਣਾ ਉਤਾਰ, ਪੰਜਾਂ ਸਾਲਾਂ ਤੋਂ ਮੁਨਿਆਦ ਵਧ ਨਾ ਕੋਇ ਕਰਾਈਆ। ਝਗੜਾ ਕਲਜੁਗ ਵੇਖਿਆ ਨੈਣ ਉਘਾੜ, ਬਿਨ ਅੱਖਾਂ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਲਹਿਣਾ ਦੇਣਾ ਆਦਿ ਜੁਗਾਦਿ ਜੁਗ ਚੌਕੜੀ ਦੋ ਜਹਾਨ ਵੇਖਣਹਾਰਾ ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਸਮੁੰਦ ਸਾਗਰਾਂ ਫੋਲ ਫੁਲਾਈਆ।

੧੨ ਮਾਘ ਸ਼ਹਿਨਸ਼ਾਹੀ ਸੰਮਤ ੧੧ ਹਰਦੀਪ ਕੌਰ ਦੇ ਗ੍ਰਹਿ ਪਿੰਡ ਫ਼ਤੂਨੰਗਲ ਜ਼ਿਲਾ ਗੁਰਦਾਸਪੁਰ

ਸਤਿਗੁਰ ਸ਼ਬਦ ਕਹੇ ਮੈਂ ਧੁਰ ਦਾ ਸ਼ਾਹੋ, ਭੂਪਤ ਭੂਪ ਸਤਿ ਸਰੂਪ ਦਿਤੀ ਵਡਿਆਈਆ। ਆਦਿ ਜੁਗਾਦੀ ਅਗੰਮ ਅਥਾਹੋ, ਅਲਖ ਅਗੋਚਰ ਇਕ ਅਖਵਾਈਆ। ਜੁਗ ਚੌਕੜੀ ਬੇਪਰਵਾਹੋ, ਬੇਪਰਵਾਹੀ ਵਿਚ ਸਮਾਈਆ। ਦੋ ਜਹਾਨਾਂ ਬਣਾਂ ਮਲਾਹੋ, ਖੇਵਟ ਖੇਟਾ ਰੂਪ ਬਦਲਾਈਆ। ਲਹਿਣਾ ਦੇਣਾ ਜਾਣਾ ਥਲ ਅਸਗਾਹੋ, ਜ਼ਮੀਂ ਜ਼ਮਾਂ ਖੋਜ ਖੁਜਾਈਆ। ਸਤਿ ਸਤਿਵਾਦੀ ਹੋ ਕੇ ਬਖ਼ਸ਼ਾਂ ਨਾਉਂ, ਨਾਉਂ ਨਿਰੰਕਾਰਾ ਇਕ ਸੁਣਾਈਆ। ਰਸਨਾ ਜਿਹਵਾ ਸਿਫ਼ਤ ਸਲਾਹੀ ਕਰਾਂ ਵਾਹੋ ਵਾਹੋ, ਢੋਲਾ ਸੋਹਲਾ ਅਗੰਮ ਜਣਾਈਆ। ਆਤਮ ਪਰਮਾਤਮ ਖੇਲ ਖਿਲਾਵਾਂ ਰੂਪ ਦਰਸਾਵਾਂ ਪਿਤਾ ਮਾਉਂ, ਪੂਤ ਸਪੂਤਾ ਇਕ ਉਠਾਈਆ। ਜੁਗ ਜੁਗ ਜਨ ਭਗਤ ਸੁਹੇਲੇ ਹੰਸ ਬਣਾਵਾਂ ਕਾਉਂ, ਕਾਗੋਂ ਹੰਸ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਰਖਾਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਯਾਰ, ਮਿਤਰ ਪਿਆਰਾ ਇਕ ਅਖਵਾਈਆ। ਮੇਰਾ ਰੂਪ ਨਾ ਪੁਰਖ ਨਾ ਨਾਰ, ਇਸਤਰੀ ਮਰਦ ਵੰਡ ਨਾ ਕੋਇ ਵੰਡਾਈਆ। ਮੇਰੀ ਅਵਾਜ਼ ਬਿਨਾ ਤੰਦ ਸਿਤਾਰ, ਬਿਨਾ ਮੁਖ ਜ਼ਬਾਨ ਦਿਆਂ ਸੁਣਾਈਆ। ਮੇਰਾ ਹੁਕਮ ਸਦਾ ਜੁਗ ਚਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਮੇਰਾ ਖੇਲ ਪੈਗ਼ੰਬਰ ਗੁਰ ਅਵਤਾਰ, ਧਰਨੀ ਧਰਤ ਧਵਲ ਧੌਲ ਪਰਗਟਾਈਆ। ਸਚ ਸੰਦੇਸ਼ਾ ਦੇਵਾਂ ਦੇਵਣਹਾਰ, ਨਰ ਨਰੇਸ਼ਾ ਹੋ ਕੇ ਆਪ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੇਰਾ ਆਦਿ ਜੁਗਾਦੀ ਵਕ਼ਤ ਸੁਹੰਜਣਾ, ਸੋਹਣਾ ਰੰਗ ਰੰਗਾਈਆ। ਖੇਲ ਖਿਲਾਵਾਂ ਹੋ ਕੇ ਦਰਦ ਦੁਖ ਭੈ ਭੰਜਣਾ, ਭਵ ਸਾਗਰ ਹਰਿਜਨ ਪਾਰ ਕਰਾਈਆ। ਨੇਤਰ ਨਾਮ ਨਿਧਾਨ ਪਾਵਾਂ ਅੰਜਣਾ, ਲੋਚਨ ਅੱਖ ਅੱਖ ਖੁਲ੍ਹਾਈਆ। ਘਰ ਸੁਆਮੀ ਠਾਕਰ ਮਿਲਾਂ ਸੱਜਣਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਲੇਖੇ ਲਾਵਾਂ ਆਅਲਾ ਅਦਨਾ, ਇਹ ਧੁਰ ਦੀ ਬੇਪਰਵਾਹੀਆ। ਖੇਲ ਖਿਲਾਵਾਂ ਤਨ ਮਾਟੀ ਸਰੀਰ ਬਦਨਾ, ਵਜੂਦਾਂ ਅੰਦਰ ਸੋਭਾ ਪਾਈਆ। ਜਿਸ ਦਾ ਡੰਕਾ ਕਲਜੁਗ ਅੰਤਮ ਵਜਣਾ, ਜਗਤ ਜਹਾਨ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਮੇਰਾ ਸ਼ਬਦੀ ਇਕੋ ਡੰਕ, ਬਿਨ ਸਰਵਣਾਂ ਕਰੇ ਸ਼ਨਵਾਈਆ। ਸੁਹਾਵਣਹਾਰਾ ਇਕੋ ਦੁਆਰਾ ਬੰਕ, ਬੰਕ ਦੁਆਰੀ ਇਕੋ ਸੋਭਾ ਪਾਈਆ। ਫੇਰਨਹਾਰਾ ਮਨਕਾ ਮਨਕ, ਮਨਸਾ ਮਨਸਾ ਵਿਚੋਂ ਬਦਲਾਈਆ। ਸੋ ਲੇਖਾ ਪੂਰਾ ਕਰਾਂ ਜੋ ਦੇ ਕੇ ਗਿਆ ਜਨਕ,

ਭਗਤ ਭਗਵਾਨ ਖੇਲ ਖਿਲਾਈਆ। ਜਿਸ ਬਿਧ ਰੂਪ ਧਰਾਂ ਅਨਕ, ਅਨਕ ਕਲਧਾਰੀ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਮੈਂ ਜੁਗ ਜੁਗ ਪਰਦਾ ਚੁਕਦਾ, ਭੇਵ ਅਭੇਦ ਆਪ ਖੁਲ੍ਹਾਈਆ। ਨਾਮ ਜਣਾਵਾਂ ਅਗੰਮੀ ਤੁਕ ਦਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਜਿਸ ਨਾਲ ਲੇਖਾ ਦੋ ਜਹਾਨਾਂ ਮੁਕਦਾ, ਪਾਂਧੀ ਪੰਧ ਨਾ ਕੋਇ ਭੁਆਈਆ। ਹਰਿਜਨ ਮੀਤ ਮੁਰਾਰਾ ਝੁਕਦਾ, ਨਿਵ ਨਿਵ ਸੀਸ ਨਿਵਾਈਆ। ਮੰਜ਼ਲ ਪੌੜੀ ਅਗੇ ਕੋਈ ਨਾ ਰੁਕਦਾ, ਬਿਨ ਕ਼ਦਮਾਂ ਭੱਜੇ ਵਾਹੋ ਦਾਹੀਆ। ਮਿਹਰਵਾਨ ਮਹਿਬੂਬ ਹੋ ਕੇ ਸੰਤ ਸੁਹੇਲੇ ਗੋਦੀ ਚੁਕਦਾ, ਬਿਨ ਹੱਥਾਂ ਹੱਥ ਛੁਹਾਈਆ। ਮੇਰਾ ਰੂਪ ਨਹੀਂ ਕੋਈ ਤਤਾਂ ਵਾਲੇ ਮਾਨਸ ਮਨੁਖ ਦਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰਜੋ ਤਮੋ ਸਤੋ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਦਾ ਲਾਹੇ ਓਹਲੇ ਲੁਕ ਦਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਇਕੋ ਨਜ਼ਰੀ ਆਈਆ।