੧੨ ਮਾਘ ਸ਼ਹਿਨਸ਼ਾਹੀ ਸੰਮਤ ੧੧ ਜੁਗਿੰਦਰ ਸਿੰਘ ਦੇ ਗ੍ਰਹਿ ਪਿੰਡ ਡਡਵਾਂ ਜ਼ਿਲਾ ਗੁਰਦਾਸਪੁਰ
ਸਤਿਗੁਰ ਸ਼ਬਦ ਕਹੇ ਮੈਂ ਨਿਰਗੁਣ ਧਾਰ ਗਹਿਰ ਗੰਭੀਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਆਦਿ ਜੁਗਾਦੀ ਸ਼ਾਹੋ ਭੂਪ ਲਾਤਸਵੀਰ, ਤਸੱਵਰ ਮੁਸੱਵਰ ਸਕੇ ਨਾ ਕੋਇ ਕਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸ਼ਰਅ ਦੀ ਰਖੀ ਨਾ ਕੋਈ ਜ਼ੰਜੀਰ, ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਏਥੇ ਓਥੇ ਦੋ ਜਹਾਨਾਂ ਮੇਰੇ ਹੁਕਮ ਦੀ ਅਗੰਮੀ ਤਦਬੀਰ, ਤਰੀਕਾ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ । ਸਤਿਗੁਰ ਸ਼ਬਦ ਕਹੇ ਮੇਰਾ ਖੇਲ ਅਪਾਰਾ, ਅਪਰੰਪਰ ਹੋ ਕੇ ਦਿਆਂ ਜਣਾਈਆ। ਮੇਰਾ ਮਾਲਕ ਸ਼ਾਹੋ ਭੂਪ ਨਿਰੰਕਾਰਾ, ਨਿਰਵੈਰ ਨੂਰ ਅਲਾਹੀਆ। ਜਿਸ ਦੇ ਗ੍ਰਹਿ ਕਰਾਂ ਨਿਮਸਕਾਰਾ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਜੋ ਦੇਵੇ ਵਸਤ ਅਪਾਰਾ, ਆਪ ਆਪਣੀ ਆਪ ਵਰਤਾਈਆ। ਮੈਂ ਖ਼ੁਸ਼ੀਆਂ ਵਿਚ ਲਾਵਾਂ ਨਾਅਰਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਜਿਸ ਨੂੰ ਸਮਝ ਸਕੇ ਨਾ ਕੋਇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਸਤਿਗੁਰ ਸ਼ਬਦ ਕਹੇ ਮੈਂ ਧੁਰ ਦਾ ਖੇਲ ਖਿਲਾਉਣਾ, ਖ਼ਾਲਕ ਖ਼ਲਕ ਦਏ ਵਡਿਆਈਆ। ਸਚ ਸੰਦੇਸ਼ਾ ਇਕ ਸੁਣਾਉਣਾ, ਦੋ ਜਹਾਨ ਕਰੇ ਸ਼ਨਵਾਈਆ। ਅਵਤਾਰ ਪੈਗ਼ੰਬਰ ਗੁਰ ਸਵਾਧਾਨ ਕਰਾਉਣਾ, ਸਤਿ ਸਤਿਵਾਦੀ ਹੋ ਕੇ ਆਪ ਦ੍ਰਿੜਾਈਆ। ਸਚਖੰਡ ਦੁਆਰਾ ਇਕ ਸੁਹਾਉਣਾ, ਦਰਗਾਹ ਸਾਚੀ ਇਕ ਸੁਹਾਈਆ। ਥਿਰ ਘਰ ਆਪਣਾ ਰੰਗ ਰੰਗਾਉਣਾ, ਪਰਦਾ ਪਰਦਿਆਂ ਵਿਚੋਂ ਚੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਸੁਹਾਈਆ। ਸਤਿਗੁਰ ਸ਼ਬਦ ਕਹੇ ਮੈਂ ਸਚ ਨਾਮ ਦ੍ਰਿੜਾਵਾਂਗਾ। ਬੋਧ ਅਗਾਧਾ ਭੇਵ ਖੁਲ੍ਹਾਵਾਂਗਾ। ਜੋਧਨ
ਜੋਧ ਇਕ ਅਖਵਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਵਾਂਗਾ। ਦਰ ਸਾਚੇ ਅਲਖ ਜਗਾਏਗਾ। ਸਤਿਗੁਰ ਸ਼ਬਦ ਮੰਗ ਮੰਗਾਏਗਾ। ਦਰ ਠਾਂਢੇ ਝੋਲੀ ਡਾਹੇਗਾ। ਪੁਰਖ ਅਕਾਲਾ ਦਇਆ ਕਮਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਭੇਵ ਆਪ ਖੁਲ੍ਹਾਏਗਾ। ਸਤਿਗੁਰ ਸ਼ਬਦ ਕਹੇ ਮੇਰੀ ਇਕੋ ਹੋਵੇ ਮੰਗ, ਦੂਸਰ ਓਟ ਨਾ ਕੋਇ ਤਕਾਈਆ। ਮੇਰੇ ਸਾਹਿਬ ਸੂਰੇ ਸਰਬਗ, ਹਰਿ ਕਰਤੇ ਤੇਰੀ ਬੇਪਰਵਾਹੀਆ। ਕੇਤੇ ਜੁਗ ਚੌਕੜੀਆਂ ਗਏ ਲੰਘ, ਨੌ ਸੌ ਚੁਰਾਨਵੇ ਚੌਕੜੀ ਆਪਣਾ ਪੰਧ ਮੁਕਾਈਆ। ਤੇਰੇ ਢੋਲੇ ਸੋਹਲੇ ਰਾਗ ਨਾਦ ਗਾਉਂਦੇ ਰਹੇ ਨਾਲ ਮਰਦੰਗ, ਸੁਰ ਤਾਲ ਨੱਚਣ ਟੱਪਣ ਵਾਹੋ ਦਾਹੀਆ। ਤੂੰ ਸ਼ਾਹੋ ਭੂਪ ਬਿਨ ਰੰਗ ਰੂਪ ਸੂਰਾ ਸਰਬੰਗ, ਹਰਿ ਕਰਤਾ ਇਕ ਅਖਵਾਈਆ। ਮੈਨੂੰ ਇਕੋ ਬਖ਼ਸ਼ ਦੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਮੈਂ ਚਾਹੁੰਦਾ ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰਾ ਇਕੋ ਗਾਵੇ ਛੰਦ, ਇਕੋ ਢੋਲਾ ਅਗੰਮ ਅਥਾਹੀਆ। ਇਕੋ ਆਵਾਜ਼ ਆਏ ਬਿਨਾ ਰਸਨਾ ਜਿਹਵਾ ਬੱਤੀ ਦੰਦ, ਬੰਦਨਾ ਤੇਰੀ ਵਿਚ ਸੀਸ ਸਰਬ ਝੁਕਾਈਆ। ਇਕੋ ਨੂਰ ਨੁਰਾਨੇ ਸ਼ਾਹ ਸੁਲਤਾਨੇ ਤੇਰਾ ਚੜ੍ਹਿਆ ਹੋਵੇ ਚੰਦ, ਬਿਨ ਚੰਨ ਸਿਤਾਰ ਕਰੇ ਰੁਸ਼ਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਖ਼ੁਸ਼ੀ ਕਰ ਦੇ ਬੰਦ ਬੰਦ, ਬੰਧਨ ਸ਼ਰਅ ਵਾਲੇ ਤੁੜਾਈਆ। ਘਟ ਸੁਆਮੀ ਅੰਤਰਜਾਮੀ ਗ੍ਰਹਿ ਮੰਦਰ ਆਪਣਾ ਵੇਖਣਾ ਲੰਘ, ਸਾਢੇ ਤਿੰਨ ਹੱਥ ਅੰਦਰ ਡੇਰਾ ਲਾਈਆ। ਆਤਮ ਸੇਜ ਸੁਹਾ ਸਚ ਪਲੰਘ, ਬਿਨ ਪਾਵਾ ਚੂਲ ਜੋ ਸੋਭਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਸਤਿਜੁਗ ਧਰਮ ਖੋਲ੍ਹ ਦੇ ਹੱਟ, ਹਟਵਾਣਾ ਇਕੋ ਨਾਮ ਰਖਾਈਆ। ਕਲਜੁਗ ਕੂੜ ਕੁੜਿਆਰੇ ਡੋਰੀ ਕਟ, ਕਟਾਕਸ਼ ਆਪਣਾ ਨਾਮ ਲਗਾਈਆ। ਨੌ ਖੰਡ ਪ੍ਰਿਥਮੀ ਇਕੋ ਹੋਵੇ ਕਨਾਰਾ ਤਟ, ਤੀਰਥ ਇਕੋ ਇਕ ਦਰਸਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਕਰਵਟ ਵਟ, ਪਰਵਰਦਿਗਾਰ ਸਾਂਝੇ ਯਾਰ ਲੈ ਅੰਗੜਾਈਆ। ਔਹ ਤਕ ਲੈ ਅਵਤਾਰ ਪੈਗ਼ੰਬਰਾਂ ਗੁਰੂਆਂ ਤੇਰੇ ਦਰ ਤੇ ਹੋਇਆ ਇਕੱਠ, ਸਚਖੰਡ ਦੁਆਰੇ ਸਾਰੇ ਬੈਠੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੀ ਆਸਾ ਪੂਰ ਕਰਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰੂ ਦਰ ਤੇਰੇ ਜੋਤ ਰੁਸ਼ਨਾਉਂਦੇ ਨੇ। ਜੋਤੀ ਜਾਤੇ ਪੁਰਖ ਬਿਧਾਤੇ ਸਚਖੰਡ ਖੰਡ ਸੁਹਾਉਂਦੇ ਨੇ। ਸਭ ਦੀ ਪੇਸ਼ੀਨਗੋਈਆਂ ਵਾਲੀ ਸੁਣ ਬਾਤੇ, ਭਵਿਖਤਾਂ ਤੇਰੇ ਚਰਨ ਟਿਕਾਉਂਦੇ ਨੇ। ਕਲਜੁਗ ਅੰਤਮ ਹੋਈ ਅੰਧੇਰੀ ਰਾਤੇ, ਚਾਰੋਂ ਕੁੰਟ ਵੇਖ ਵਖਾਉਦੇ ਨੇ। ਸਤਿ ਧਰਮ ਦੀ ਸੁਣੇ ਕੋਇ ਨਾ ਗਾਥੇ, ਰਸਨਾ ਜਿਹਵਾ ਜਗਤ ਜਹਾਨ ਜੀਵ ਸਾਰੇ ਗਾਉਂਦੇ ਨੇ। ਭਾਗ ਉਦੈ ਹੋਣ ਨਾ ਮਸਤਕ ਮਾਥੇ, ਤਿਲਕ ਲਲਾਟੀ ਬਾਹਰੋਂ ਸਰਬ ਲਗਾਉਂਦੇ ਨੇ। ਕਿਰਪਾ ਕਰ ਪੁਰਖ ਸਮਰਾਥੇ, ਦਰ ਤੇਰੇ ਅਲਖ ਜਗਾਉਂਦੇ ਨੇ। ਕਲਜੁਗ ਅੰਤਮ ਲਹਿਣਾ ਦੇਣਾ ਦੇ ਦੇ ਹਾਥੋ ਹਾਥੇ, ਪਿਛਲਾ ਉਧਾਰ ਤੇਰੀ ਝੋਲੀ ਪਾਉਂਦੇ ਨੇ। ਜੋ ਸੰਦੇਸ਼ੇ ਦੇ ਕੇ ਗਿਆ ਤ੍ਰੈਲੋਕੀ ਨਾਥੇ, ਕਾਹਨਾ ਕ੍ਰਿਸ਼ਨਾ ਸੰਗ ਰਲਾਉਂਦੇ ਨੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਉਂਦੇ ਨੇ। ਸਤਿਗੁਰ ਸ਼ਬਦ ਕਹੇ ਪ੍ਰਭ ਦੇਵਣਹਾਰ ਸੁਆਮੀ, ਸਾਹਿਬ ਤੇਰੀ ਸਰਨਾਈਆ। ਆਦਿ ਜੁਗਾਦੀ ਅੰਤਰਜਾਮੀ, ਕਲਜੁਗ ਵੇਖਣਾ ਚਾਈਂ ਚਾਈਂਆ। ਨਾਮ ਸਦੇਸ਼ਾ ਸੁਣੇ ਨਾ ਕੋਇ ਕਲਾਮੀ, ਪੈਗ਼ੰਬਰ ਰਹੇ ਕੁਰਲਾਈਆ।
ਨੌ ਖੰਡ ਪ੍ਰਿਥਮੀ ਸਤਿ ਧਰਮ ਦੀ ਹੋਈ ਬਦਨਾਮੀ, ਕਿਰਿਆ ਕੂੜ ਕੂੜ ਵਡਿਆਈਆ। ਦੀਨ ਮਜ਼੍ਹਬ ਸ਼ਰਅ ਦੀ ਹੋਈ ਗ਼ੁਲਾਮੀ, ਜ਼ੰਜੀਰ ਸਕੇ ਨਾ ਕੋਇ ਤੁੜਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਪੀਏ ਕੋਇ ਨਾ ਪਾਣੀ, ਅੰਮਿਉਂ ਰਸ ਹੱਥ ਕਿਸੇ ਨਾ ਆਈਆ। ਸ਼ਬਦ ਨਾਦ ਧੁਨ ਸੁਣੇ ਕੋਇ ਨਾ ਬਾਣੀ, ਧੁਨ ਆਤਮਕ ਰਾਗ ਨਾ ਕੋਇ ਦ੍ਰਿੜਾਈਆ। ਆਤਮ ਪਰਮਾਤਮ ਮੇਲ ਨਾ ਹੋਵੇ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਤੇਰੇ ਰੰਗ ਨਾ ਕੋਇ ਸਮਾਈਆ। ਮੇਰੇ ਮਿਹਰਵਾਨਾ ਨੌਜੁਆਨਾ ਸ੍ਰੀ ਭਗਵਾਨਾ ਕਲਜੁਗ ਅੰਤ ਕਰ ਮਿਹਰਵਾਨੀ, ਮਹਿਬੂਬ ਮੁਹੱਬਤ ਆਪਣੀ ਦੇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸ਼ਾਹ ਸੁਲਤਾਨੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸ਼ਾਹੋ ਭੂਪ ਤੇਰੀ ਸਰਨਾਈਆ।
੧੨ ਮਾਘ ਸ਼ਹਿਨਸ਼ਾਹੀ ਸੰਮਤ ੧੧ ਜਗੀਰ ਸਿੰਘ ਦੇ ਗ੍ਰਹਿ ਪਿੰਡ ਸੋਹਲ ਜ਼ਿਲਾ ਗੁਰਦਾਸਪੁਰ
ਸਤਿਗੁਰ ਸ਼ਬਦ ਕਹੇ ਮੇਰਾ ਲੇਖਾ ਬਹੁ ਬਿਧ ਭਾਂਤੀ, ਜੁਗ ਚੌਕੜੀ ਰੀਤੀ ਧੁਰ ਦੀ ਚਲੀ ਆਈਆ। ਕਲਜੁਗ ਅੰਤ ਵੇਖਾਂ ਅੰਧੇਰੀ ਰਾਤੀ, ਨਵ ਸੱਤ ਬਿਨ ਅੱਖਾਂ ਧਿਆਨ ਲਗਾਈਆ। ਕਿਸ ਬਿਧ ਝਗੜਾ ਮੇਟੇ ਜ਼ਾਤ ਪਾਤੀ, ਦੀਨ ਮਜ਼੍ਹਬ ਰਹੇ ਨਾ ਕੋਇ ਲੜਾਈਆ। ਮਾਲਕ ਖ਼ਾਲਕ ਸਭ ਨੂੰ ਨਜ਼ਰ ਆਏ ਇਕ ਇਕਾਂਤੀ, ਇਕ ਇਕੱਲਾ ਧੁਰਦਰਗਾਹੀਆ। ਜੋ ਦੇਵਣਹਾਰਾ ਅੰਮ੍ਰਿਤ ਬੂੰਦ ਸਵਾਂਤੀ, ਨਿਝਰ ਝਿਰਨਿਉਂ ਅੰਮਿਉਂ ਰਸ ਆਪ ਚੁਆਈਆ। ਜੋ ਭਗਤਾਂ ਪੁਛਣਹਾਰਾ ਵਾਤੀ, ਵਾਤਾਵਰਨ ਤਕੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦਿ ਰਹਾਂ ਹਮੇਸ਼, ਜੁਗ ਜੁਗ ਆਪਣਾ ਖੇਲ ਖਿਲਾਈਆ। ਦੋ ਜਹਾਨਾਂ ਬਣ ਕੇ ਨਰ ਨਰੇਸ਼, ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਭੱਜਾਂ ਵਾਹੋ ਦਾਹੀਆ। ਜਿਸ ਦਾ ਅੰਤਮ ਲਹਿਣਾ ਦੇਣਾ ਨਾਲ ਗੋਬਿੰਦ ਦਸ ਦਸਮੇਸ, ਦਹਿ ਦਿਸ਼ਾ ਤੋਂ ਬਾਹਰ ਵੇਖਾਂ ਚਾਈਂ ਚਾਈਂਆ। ਜਿਸ ਦਾ ਇਸ਼ਾਰਾ ਸਹੰਸਰ ਮੁਖ ਦੇ ਕੇ ਗਿਆ ਸ਼ੇਸ਼, ਦੋ ਸਹੰਸਰ ਜੇਹਵਾ ਸਿਫ਼ਤ ਸਲਾਹੀਆ। ਜਿਸ ਕਲਜੁਗ ਕੂੜ ਕੁੜਿਆਰਾ ਅੰਤ ਮੇਟਣਾ ਕਲੇਸ਼, ਕਲ ਕਾਤੀ ਧੁਰਦਰਗਾਹੀਆ। ਜਿਸ ਨੂੰ ਸਭ ਕਰਨ ਆਦੇਸ, ਨਿਵ ਨਿਵ ਲਾਗਣ ਪਾਈਆ। ਓਹ ਵਸਣਹਾਰਾ ਸੰਬਲ ਦੇਸ, ਦੇਸ ਦਸੰਤਰਾਂ ਪੰਧ ਮੁਕਾਈਆ। ਜਿਸ ਦੇ ਅਗੇ ਚਾਰ ਜੁਗ ਦੇ ਸ਼ਾਸਤਰ ਹੋਵਣ ਪੇਸ਼, ਪੇਸ਼ੀਨਗੋਈਆਂ ਅਵਤਾਰ ਪੈਗ਼ੰਬਰਾਂ ਗੁਰੂਆਂ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਧੁਰਦਰਗਾਹੀਆ। ਸਤਿਗੁਰ ਸ਼ਬਦ ਕਹੇ ਮੈਂ ਧੁਰ ਦਾ ਮਾਲਕ ਇਕ ਅਗੰਮ, ਅਗੰਮੜੀ ਕਾਰ ਕਮਾਈਆ। ਲੇਖਾ ਜਾਣਾਂ ਲੱਖ ਚੁਰਾਸੀ ਜੀਵ ਬ੍ਰਹਮ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਦੀਨ ਦੁਨੀ ਦਾ ਇਸ਼ਟ ਤਕਾਂ ਦੀਨਾਂ ਮਜ਼੍ਹਬਾਂ ਵੇਖਾਂ ਧਰਮ, ਧਰਮ ਦੀ ਧਾਰ ਖੋਜ ਖੁਜਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਕੌਲ ਇਕ਼ਰਾਰ ਵੇਖਾਂ ਪਰਨ, ਜੋ ਬਿਨ ਰਸਨਾ ਜੇਹਵਾ ਢੋਲੇ ਗਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਆਦਿ ਜੁਗਾਦਿ
ਅਵੱਲਾ, ਅਵੱਲੜੀ ਕਾਰ ਕਮਾਈਆ। ਮੈਂ ਵੇਖਣਹਾਰਾ ਜਲਾਂ ਥਲਾਂ, ਮਹੀਅਲ ਖੋਜਾਂ ਚਾਈਂ ਚਾਈਂਆ। ਜੋ ਨਿਰਗੁਣ ਨਿਰਵੈਰ ਹੋ ਕੇ ਸ਼ਬਦ ਸੰਦੇਸ਼ਾ ਰਿਹਾ ਘੱਲਾ, ਬਿਨ ਅੱਖਰਾਂ ਅੱਖਰ ਜਣਾਈਆ। ਜਿਸ ਨੂੰ ਹਜ਼ਰਤ ਮੁਹੰਮਦ ਨੂਰ ਅਲਾਹੀ ਕਿਹਾ ਅੱਲਾ, ਆਲਮੀਨ ਯਾਮਬੀਨ ਕਹਿ ਕੇ ਸੀਸ ਨਿਵਾਈਆ। ਓਹ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਸਾਂਝਾ ਯਾਰ ਹੋ ਕੇ ਫੜਨਵਾਲਾ ਪੱਲਾ, ਦਸਤਗੀਰ ਹੋ ਕੇ ਆਪਣਾ ਦਸਤ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਮੇਰਾ ਕਲਮਾ ਅਗੰਮ ਕਲਾਮ, ਕਾਇਨਾਤ ਸਮਝ ਕਿਛ ਨਾ ਆਈਆ। ਮੈਂ ਸਭ ਨੂੰ ਦੇਵਣਹਾਰਾ ਪੈਗ਼ਾਮ, ਬਿਨ ਅਲਿਫ਼ ਯੇ ਕਰਾਂ ਪੜ੍ਹਾਈਆ। ਜਲਵਾਗਰ ਨੂਰ ਨੁਰਾਨਾ ਸ਼ਾਹ ਸੁਲਤਾਨਾ ਤਕੋ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਜਿਸ ਨੂੰ ਸਾਰੇ ਕਰਨ ਸਲਾਮ, ਸਯਦਿਆਂ ਵਿਚ ਸੀਸ ਝੁਕਾਈਆ। ਓਹ ਕਲਜੁਗ ਅੰਤ ਸਦੀ ਚੌਧਵੀਂ ਸਭ ਦਾ ਕਰਨਵਾਲਾ ਇੰਤਜ਼ਾਮ, ਬੰਦੋਬਸਤ ਆਪਣੇ ਹੱਥ ਉਠਾਈਆ। ਜਿਸ ਸ਼ਰਅ ਦੇ ਝਗੜੇ ਮੇਟਣੇ ਤਮਾਮ, ਤਮੰਨਾ ਆਪਣੀ ਨਾ ਕੋਇ ਰਖਾਈਆ। ਮਜ਼੍ਹਬ ਦਾ ਰਹਿਣ ਨਹੀਂ ਦੇਣਾ ਕੋਇ ਗ਼ੁਲਾਮ, ਸ਼ਰਅ ਜ਼ੰਜੀਰ ਦੇਣੇ ਕਟਾਈਆ। ਇਕੋ ਕਲਮਾ ਦੱਸ ਕੇ ਨਾਮ, ਕਾਇਨਾਤ ਦੇਣਾ ਸਮਝਾਈਆ। ਇਕੋ ਧਰਮ ਵਖਾ ਨਿਸ਼ਾਨ, ਨਿਸ਼ਾਨਾ ਤਾਰਾ ਚੰਦ ਮਿਟਾਈਆ। ਇਕੋ ਮੰਦਰ ਸੁਹਾ ਮਕਾਨ, ਬੰਕ ਦੁਆਰਾ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰਾ ਹੋਣਾ ਵਕ਼ਤ ਸੁਹਾਵਣਾ, ਸੋਹਣੀ ਮਿਲੇ ਵਡਿਆਈਆ। ਮਾਨਵ ਜ਼ਾਤੀ ਇਕੋ ਦੋਹਰਾ ਗਾਵਣਾ, ਇਕੋ ਇਸ਼ਟ ਹੋਵੇ ਧੁਰ ਦਾ ਮਾਹੀਆ। ਮਾਨਸ ਮਾਨੁਖ ਇਕੋ ਇਸ਼ਟ ਮਨਾਵਣਾ, ਦੂਸਰ ਸੀਸ ਨਾ ਕੋਇ ਝੁਕਾਈਆ। ਇਕੋ ਪੁਰਖ ਅਕਾਲੇ ਸਭ ਨੇ ਪਕੜਨਾ ਦਾਮਨਾ, ਦਾਮਨਗੀਰ ਇਕ ਹੋ ਜਾਈਆ। ਜੋ ਮੇਟਣਹਾਰਾ ਕਲਜੁਗ ਅੰਧ ਅੰਧੇਰੀ ਸ਼ਾਮਨਾ, ਸ਼ਮਅ ਨੂਰ ਜੋਤ ਕਰੇ ਰੁਸ਼ਨਾਈਆ। ਜਿਸ ਨੂੰ ਸਭ ਨੇ ਕਹਿਣਾ ਗੌੜ ਬ੍ਰਾਹਮਣਾ, ਬ੍ਰਹਮ ਵਿਦਿਆ ਆਪਣੀ ਇਕ ਦ੍ਰਿੜਾਈਆ। ਦੀਨ ਦੁਨੀ ਦੇ ਅੰਤਰ ਨਿਰੰਤਰ ਕੂੜੀ ਕਿਰਿਆ ਮੇਟੇ ਤਾਮਨਾ, ਤ੍ਰਿਸ਼ਨਾ ਤ੍ਰਿਖਾ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਾਨ ਹੋ ਕੇ ਭਗਤ ਸੁਹੇਲੇ ਆਪਣੇ ਰੰਗ ਰੰਗਾਈਆ।
੧੩ ਮਾਘ ਸ਼ਹਿਨਸ਼ਾਹੀ ਸੰਮਤ ੧੧ ਦਾਰਾ ਸਿੰਘ ਦੇ ਗ੍ਰਹਿ
ਪਿੰਡ ਗ਼ਜ਼ਨੀਪੁਰ ਜ਼ਿਲਾ ਗੁਰਦਾਸਪੁਰ
ਜਨ ਭਗਤਾਂ ਪ੍ਰਭ ਪੂਰੀ ਕਰੇ ਮੰਗ, ਸਤਿਗੁਰ ਸ਼ਬਦ ਸ਼ਬਦ ਦਏ ਵਡਿਆਈਆ। ਆਤਮ ਪਰਮਾਤਮ ਬਖ਼ਸ਼ੇ ਧੁਰ ਦਾ ਸੰਗ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਤਨ ਵਜੂਦ ਕਾਇਆ ਮਾਟੀ ਅੰਦਰ ਜਾਵੇ ਲੰਘ, ਸਚ ਸੁਆਮੀ ਹੋ ਕੇ ਵੇਖੇ ਚਾਈਂ ਚਾਈਂਆ। ਸਾਚੀ ਸੇਜ ਸੁਹੰਜਣੀ ਸੁਹਾਏ ਪਲੰਘ, ਸੁਖਆਸਣ ਬੈਠੇ ਧੁਰ ਦਾ ਮਾਹੀਆ। ਨਾਮ ਨਿਧਾਨ ਵਜਾਏ ਮਰਦੰਗ, ਅਨਹਦ ਨਾਦੀ ਨਾਦ ਕਰੇ ਸ਼ਨਵਾਈਆ।
ਅੰਮ੍ਰਿਤ ਧਾਰ ਵਹਾਏ ਅਗੰਮੀ ਗੰਗ, ਗੰਗਾ ਗੰਗੋਤਰੀ ਜਿਸ ਨੂੰ ਸੀਸ ਨਿਵਾਈਆ। ਬਿਨ ਸਰਵਣਾਂ ਤੂੰ ਮੇਰਾ ਮੈਂ ਤੇਰਾ ਜਣਾਏ ਛੰਦ, ਬਿਨ ਅੱਖਰਾਂ ਅੱਖਰ ਪੜ੍ਹਾਈਆ। ਗ੍ਰਹਿ ਮੰਦਰ ਅੰਦਰ ਦੇਵੇ ਆਪ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਕਰੇ ਪਰਕਾਸ਼ ਬਿਨ ਸੂਰੀਆ ਚੰਦ, ਜੋਤੀ ਜਾਤਾ ਹੋ ਕੇ ਡਗਮਗਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦਗੀ ਆਪਣੀ ਵਿਚ ਰਖਾਈਆ। ਆਵਣ ਜਾਵਣ ਲੱਖ ਚੁਰਾਸੀ ਤੋੜੇ ਫੰਦ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਮੇਲ ਮਿਲਾਈਆ। ਭਗਤ ਜਨਾਂ ਪ੍ਰਭ ਤਾਰਨਹਾਰਾ, ਜੁਗ ਜੁਗ ਦੇਵੇ ਮਾਣ ਵਡਿਆਈਆ। ਨਿਰਗੁਣ ਹੋ ਕੇ ਸਰਗੁਣ ਪਾਵੇ ਸਾਰਾ, ਸਤਿ ਸਤਿਵਾਦੀ ਆਪਣੀ ਦਇਆ ਕਮਾਈਆ। ਜਿਸ ਦਾ ਲਹਿਣਾ ਦੇਣਾ ਸਦਾ ਜੁਗ ਚਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਥਾਉਂ ਥਾਈਂਆ। ਉਹ ਸੰਤ ਸੁਹੇਲਾ ਬਣਾਏ ਮੀਤ ਮੁਰਾਰਾ, ਮਿਤਰ ਪਿਆਰਾ ਬਣੇ ਧੁਰ ਦਾ ਮਾਹੀਆ। ਗੁਰਮੁਖਾਂ ਦੇਵੇ ਨਾਮ ਅਪਾਰਾ, ਅੰਤਰ ਨਿਰੰਤਰ ਇਕੋ ਨਾਮ ਜਣਾਈਆ। ਗੁਰਸਿਖਾਂ ਦੇ ਕੇ ਹਕ ਇਸ਼ਾਰਾ, ਸੈਨਤ ਧੁਰ ਦੀ ਇਕ ਸਮਝਾਈਆ। ਘਰ ਸੁਆਮੀ ਠਾਕਰ ਮਿਲੇ ਕਰਤਾਰਾ, ਕ਼ੁਦਰਤ ਕ਼ਾਦਰ ਧੁਰਦਰਗਾਹੀਆ। ਆਤਮ ਪਰਮਾਤਮ ਦੱਸ ਜੈਕਾਰਾ, ਸੋਹੰ ਢੋਲਾ ਇਕ ਦ੍ਰਿੜਾਈਆ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਭਗਤ ਜਨਾਂ ਪ੍ਰਭ ਵੇਖਣ ਯੋਗ, ਜੁਗਤੀ ਆਪਣੇ ਹੱਥ ਰਖਾਈਆ। ਨਿਰਗੁਣ ਨਿਰਗੁਣ ਕਰੇ ਸੰਯੋਗ, ਸਰਗੁਣ ਮੇਲਾ ਸਹਿਜ ਸੁਭਾਈਆ। ਜਗਤ ਜੁਗਤ ਦਾ ਕੱਟੇ ਵਿਯੋਗ, ਸੁਰਤੀ ਸ਼ਬਦ ਸ਼ਬਦ ਸਮਾਈਆ । ਬਗ਼ੈਰ ਰਸ ਤੋਂ ਦੇਵੇ ਆਪਣਾ ਭੋਗ, ਭਸਮੜ ਆਪਣੀ ਖੇਲ ਖਿਲਾਈਆ। ਹਉਮੇ ਹੰਗਤਾ ਕਟ ਰੋਗ, ਮਾਇਆ ਮਮਤਾ ਮੋਹ ਚੁਕਾਈਆ। ਆਤਮ ਪਰਮਾਤਮ ਦੱਸ ਕੇ ਜੋਗ, ਜੁਗਤੀ ਪਾਰਬ੍ਰਹਮ ਬ੍ਰਹਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਭਗਤ ਜਨਾਂ ਪ੍ਰਭ ਵੇਖੇ ਲੋਕਮਾਤ, ਵੇਖਣਹਾਰਾ ਬੇਪਰਵਾਹੀਆ। ਨਾਮ ਨਿਧਾਨਾ ਦੇਵੇ ਅਗੰਮੀ ਦਾਤ, ਵਸਤ ਅਮੋਲਕ ਇਕ ਵਰਤਾਈਆ। ਅੰਤਰ ਅੰਤਰ ਬਖ਼ਸ਼ ਕੇ ਬੂੰਦ ਸਵਾਂਤ, ਰਸ ਇਕੋ ਇਕ ਚਖਾਈਆ। ਤਨ ਵਜੂਦ ਕਰੇ ਸ਼ਾਂਤ, ਅਗਨੀ ਤਤ ਤਤ ਬੁਝਾਈਆ। ਜੋਤੀ ਜਾਤਾ ਹੋ ਕੇ ਦਰਸ਼ਨ ਦੇਵੇ ਆਪ ਇਕਾਂਤ, ਇਕ ਇਕੱਲਾ ਮਿਲੇ ਧੁਰ ਦਾ ਮਾਹੀਆ। ਬਿਨ ਰਸਨਾ ਜੇਹਵਾ ਕਰੇ ਬਾਤ, ਬਾਤਨ ਪਰਦਾ ਦਏ ਖੁਲ੍ਹਾਈਆ। ਜਨ ਭਗਤਾਂ ਪੁਛਣਹਾਰਾ ਵਾਤ, ਵੇਖੇ ਵਿਗਸੇ ਥਾਉਂ ਥਾਈਂਆ। ਸਚ ਪ੍ਰੀਤੀ ਜੋੜੇ ਨਾਤ, ਰਿਸ਼ਤਾ ਇਕੋ ਇਕ ਵਖਾਈਆ। ਅੰਤ ਕੰਤ ਭਗਵੰਤ ਪੁਛਣਹਾਰਾ ਵਾਤ, ਮਿਹਰਵਾਨ ਮਹਿਬੂਬ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਜਨ ਭਗਤਾਂ ਪ੍ਰਭ ਤਾਰਦਾ, ਤਾਰਨਹਾਰਾ ਏਕ। ਜੁਗ ਜੁਗ ਜਨਮ ਸਵਾਰਦਾ, ਬਖ਼ਸ਼ੇ ਧੁਰ ਦੀ ਟੇਕ। ਲੱਖ ਚੁਰਾਸੀ ਵਿਚੋਂ ਉਭਾਰਦਾ, ਤ੍ਰੈਗੁਣ ਮਾਇਆ ਨਾ ਲਾਏ ਸੇਕ। ਪ੍ਰਕਾਸ਼ ਦੇਵੇ ਜੋਤ ਉਜਿਆਰ ਦਾ, ਨਜ਼ਰੀ ਆਏ ਨੇਤਨ ਨੇਤ। ਸ਼ਬਦ ਸੁਣਾਏ ਆਪਣੀ ਧੁਨਕਾਰ ਦਾ, ਅੰਤਰ ਬੁੱਧੀ ਕਰੇ ਬਿਬੇਕ। ਘਰ ਵਖਾਏ ਸਚਖੰਡ ਦੁਆਰ ਦਾ, ਪਰਮਾਤਮ ਹੋ ਕੇ ਆਤਮ ਕਰੇ ਹੇਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ
ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਭਗਤਨ ਮੀਤਾ ਠਾਂਢਾ ਸੀਤਾ ਅਨਕ ਕਲਧਾਰੀ ਪਰਵਰਦਿਗਾਰੀ ਖੋਲ੍ਹਣਹਾਰਾ ਆਪਣਾ ਭੇਤ।
੧੩ ਮਾਘ ਸ਼ਹਿਨਸ਼ਾਹੀ ਸੰਮਤ ੧੧ ਸੁਲਖਣੀ ਦੇ ਗ੍ਰਹਿ ਪਿੰਡ ਗ਼ਜ਼ਨੀਪੁਰ ਜ਼ਿਲਾ ਗੁਰਦਾਸਪੁਰ
ਜਨ ਭਗਤ ਕਹਿਣ ਪ੍ਰਭ ਅੰਤਰ ਆਤਮ ਦੇ ਦੇ ਸੁਖ, ਸੁਖ ਸਾਗਰ ਵਿਚ ਸਮਾਈਆ। ਜਗਤ ਤ੍ਰਿਸ਼ਨਾ ਮੇਟ ਦੇ ਭੁਖ, ਮਾਇਆ ਮਮਤਾ ਹਉਮੇ ਹੰਗਤਾ ਦੂਰ ਕਰਾਈਆ। ਪੰਜ ਤਤ ਤੇਰੇ ਮਾਨਸ ਮਾਨਵ ਮਾਨੁਖ, ਰਜੋ ਤਮੋ ਸਤੋ ਮਿਲਕੇ ਖ਼ੁਸ਼ੀ ਬਣਾਈਆ। ਮਾਤ ਗਰਭ ਦਾ ਲੋਕਮਾਤੀ ਰੁੱਖ, ਉਲਟਾ ਦੀਨ ਦੁਨੀ ਜਣਾਈਆ। ਸਾਨੂੰ ਆਪਣੀ ਗੋਦੀ ਚੁਕ, ਨਵ ਨਵ ਦਾ ਲੇਖਾ ਰਹੇ ਨਾ ਰਾਈਆ। ਸਾਡਾ ਆਵਣ ਜਾਵਣ ਪਤਤ ਪਾਵਨ ਪੈਂਡਾ ਜਾਵੇ ਮੁਕ, ਲੱਖ ਚੁਰਾਸੀ ਫਾਸੀ ਗਲ ਨਾ ਕੋਇ ਲਟਕਾਈਆ। ਅਸੀਂ ਤੇਰਾ ਨਾਮ ਢੋਲਾ ਇਕੋ ਗਾਉਣਾ ਚਾਹੁੰਦੇ ਤੁਕ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਜਨ ਭਗਤ ਕਹਿਣ ਪ੍ਰਭ ਸਾਡਾ ਮੇਟ ਦੇ ਅਗਨੀ ਤਤ, ਤਤਵ ਤਤ ਨਾ ਕੋਇ ਜਲਾਈਆ। ਨਾੜ ਬਹੱਤਰ ਨਾ ਉਬਲੇ ਰਤ, ਰਤਨ ਅਮੋਲਕ ਹੀਰੇ ਲੈ ਬਣਾਈਆ। ਅੰਤਸ਼ਕਰਨ ਦੇ ਬ੍ਰਹਮ ਮਤਿ, ਪਾਰਬ੍ਰਹਮ ਪ੍ਰਭ ਆਪਣਾ ਭੇਵ ਖੁਲ੍ਹਾਈਆ। ਨੌ ਖੰਡ ਪ੍ਰਿਥਮੀ ਤੇਰਾ ਰੂਪ ਦਿਸੇ ਸਤਿ, ਸਤਿ ਸਤਿਵਾਦੀ ਹੋ ਕੇ ਧਿਆਨ ਲਗਾਈਆ। ਚਰਨ ਪ੍ਰੀਤੀ ਆਪਣੇ ਨਾਲ ਜੋੜ ਲੈ ਨਤ, ਨਾਤਵਾਂ ਤੇਰੇ ਅਗੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਜਨ ਭਗਤ ਕਹਿਣ ਪ੍ਰਭ ਤੇਰੇ ਪਿਆਰ ਨੂੰ ਤਰਸਦੇ, ਦਿਵਸ ਰੈਣ ਧਿਆਨ ਲਗਾਈਆ। ਅੱਠੇ ਪਹਿਰ ਤਨ ਵਜੂਦ ਭਟਕਦੇ, ਮਨ ਮਨਸਾ ਤੇਰੇ ਚਰਨ ਲਗਾਈਆ। ਮਿਹਰਵਾਨਾ ਸ੍ਰੀ ਭਗਵਾਨਾ ਅੰਮ੍ਰਿਤ ਮੇਘ ਨਾਮ ਬਰਸ ਦੇ, ਬੂੰਦਾ ਬਾਂਦੀ ਚਰਨ ਪ੍ਰੀਤੀ ਇਕ ਜਣਾਈਆ । ਸਾਡੇ ਲੇਖੇ ਮੁਕਾ ਦੇ ਸੋਗ ਹਰਖ਼ ਦੇ, ਚਿੰਤਾ ਗ਼ਮ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਭਗਤ ਕਹਿਣ ਪ੍ਰਭ ਦੇ ਦੇ ਨਾਮ ਅਧਾਰਾ, ਉਦਰ ਦਾ ਲੇਖਾ ਰਹੇ ਨਾ ਰਾਈਆ। ਤੂੰ ਸ਼ਾਹੋ ਭੂਪ ਸਿਕਦਾਰਾ, ਸ਼ਹਿਨਸ਼ਾਹ ਇਕ ਅਖਵਾਈਆ। ਵਸਤ ਅਮੋਲਕ ਦੇ ਦੇ ਥਾਰਾ, ਥਿਰ ਘਰ ਵਾਸੀ ਆਪਣੀ ਦਇਆ ਕਮਾਈਆ। ਸਾਡਾ ਖ਼ਾਲੀ ਭਰ ਭੰਡਾਰਾ, ਅਤੋਟ ਅਤੁਟ ਬੇਪਰਵਾਹੀਆ। ਹਰ ਹਿਰਦਿਉਂ ਨਿਕਲੇ ਤੇਰਾ ਨਾਮ ਜੈਕਾਰਾ, ਤੂੰ ਹੀ ਤੂੰ ਹੀ ਰਾਗ ਅਲਾਈਆ। ਸ਼ਬਦੀ ਨਾਦ ਦੇ ਧੁਨਕਾਰਾ, ਧੁਨ ਆਤਮਕ ਰਾਗ ਦੇ ਦ੍ਰਿੜਾਈਆ। ਅੰਮ੍ਰਿਤ ਰਸ ਬਖ਼ਸ਼ ਠੰਢੀ ਠਾਰਾ, ਅਗਨੀ ਤਤ ਤਤ ਗਵਾਈਆ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰਾ, ਜੋਤੀ ਜਾਤਾ ਹੋ ਕੇ ਡਗਮਗਾਈਆ। ਤੇਰੇ ਚਰਨ ਕਵਲ ਉਪਰ ਧਵਲ ਕਰੀਏ ਨਿਮਸਕਾਰਾ, ਨਿਵ ਨਿਵ ਧੂੜੀ ਖ਼ਾਕ ਰਮਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਪਾਉਣੀ ਸਾਰਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਦਰ ਮੰਗੀਏ ਤੇਰਾ ਸਚ ਦੁਆਰਾ।
੧੩ ਮਾਘ ਸ਼ਹਿਨਸ਼ਾਹੀ ਸੰਮਤ ੧੧ ਹਰਬੰਸ ਕੌਰ ਦੇ ਗ੍ਰਹਿ ਪਿੰਡ ਗ਼ਜ਼ਨੀਪੁਰ ਜ਼ਿਲਾ ਗੁਰਦਾਸਪੁਰ
ਨਾਰਦ ਕਹੇ ਪ੍ਰਭੂ ਮੈਂ ਦੂਰ ਦੁਰਾਡਾ ਆਇਆ ਦੌੜਾ, ਬਿਨ ਕ਼ਦਮਾਂ ਕ਼ਦਮ ਉਠਾਈਆ। ਦੋ ਜਹਾਨ ਸ੍ਰੀ ਭਗਵਾਨ ਤੇਰਾ ਤਕਿਆ ਅਗੰਮੀ ਪੌੜਾ, ਜਿਸ ਦੀ ਜਗਤ ਵੰਡ ਨਾ ਕੋਇ ਵੰਡਾਈਆ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਮੈਨੂੰ ਮਾਰਗ ਦਿਸਦਾ ਰਿਹਾ ਸੌੜਾ, ਆਕਾਸ਼ ਪਾਤਾਲ ਗਗਨ ਗਗਨੰਤਰ ਗਲੀ ਕੂਚਿਆਂ ਪੰਧ ਮੁਕਾਈਆ। ਤੇਰਾ ਲਹਿਣਾ ਦੇਣਾ ਤਕਣਾ ਚਾਹੁੰਦਾ ਬ੍ਰਾਹਮਣ ਗੌੜਾ, ਵੇਦ ਵਿਆਸਾ ਮੇਰੀ ਆਸਾ ਪੂਰ ਕਰਾਈਆ। ਦੀਨ ਦੁਨੀ ਦਾ ਫਲ ਵੇਖਿਆ ਨੌ ਖੰਡ ਪ੍ਰਿਥਮੀ ਕੌੜਾ, ਕੁੜੱਤਣ ਭਰੀ ਖ਼ਲਕ ਖ਼ੁਦਾਈਆ। ਜਾਂ ਨਿਗਾਹ ਮਾਰੀ ਮੈਨੂੰ ਸੱਸੇ ਉਪਰ ਦਿਸਿਆ ਹੋੜਾ, ਸੋ ਪੁਰਖ ਨਿਰੰਜਣ ਕੀ ਤੇਰੀ ਬੇਪਰਵਾਹੀਆ। ਜਾਂ ਅੱਖ ਖੋਲ੍ਹੀ ਹੰ ਬ੍ਰਹਮ ਪਾਵਣ ਵਾਲਾ ਮੋੜਾ, ਆਤਮ ਪਰਮਾਤਮ ਪਰਦਾ ਰਿਹਾ ਉਠਾਈਆ। ਮੈਂ ਤੇਰਾ ਆਦਿ ਜੁਗਾਦੀ ਬਾਲ ਬਾਂਕਾ ਛੋਹਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਦੇਣੀ ਮਾਣ ਵਡਿਆਈਆ। ਨਾਰਦ ਕਹੇ ਮੈਂ ਭੱਜਾ ਨਠਾ ਆਇਆ ਮੁਕਾ ਕੇ ਪੰਧ, ਜਗਤ ਜਹਾਨ ਬਿਨ ਚਰਨਾਂ ਚਰਨਾਂ ਹੇਠ ਦਬਾਈਆ। ਮੈਨੂੰ ਕੂਕ ਪੁਕਾਰਨ ਤਾਰਾ ਚੰਦ, ਨਿਸ਼ਾਨ ਉਮਤ ਵਾਲਾ ਦਏ ਦੁਹਾਈਆ। ਪੰਡਤਾ ਔਹ ਨਿਗਾਹ ਮਾਰ ਲੈ ਜੋ ਸੰਦੇਸ਼ਾ ਗੋਬਿੰਦ ਦੇ ਕੇ ਗਿਆ ਪੁਰੀ ਅਨੰਦ, ਬਿਨ ਰਸਨਾ ਜਿਹਵਾ ਢੋਲਾ ਧੁਰ ਦਾ ਨਾਮ ਜਣਾਈਆ। ਜਿਸ ਵਿਚ ਇਕੋ ਤੂੰ ਮੇਰਾ ਮੈਂ ਤੇਰਾ ਛੰਦ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਨਾਰਦ ਕਹੇ ਮੈਂ ਦੂਰ ਦੁਰਾਡਾ ਆਇਆ, ਬਣਿਆ ਪਾਂਧੀ ਰਾਹੀਆ। ਮੇਰਾ ਮਾਲਕ ਬੇਪਰਵਾਹਿਆ, ਬੇਪਰਵਾਹੀ ਵਿਚ ਸਮਾਈਆ। ਜਿਸ ਦੇ ਦੁਆਰੇ ਇਕੋ ਅਲਖ ਜਗਾਇਆ, ਇਕੋ ਸੀਸ ਨਿਵਾਈਆ। ਸੋ ਸੰਦੇਸ਼ਾ ਰਿਹਾ ਸੁਣਾਇਆ, ਬਿਨ ਅੱਖਰਾਂ ਅੱਖਰ ਪੜ੍ਹਾਈਆ । ਦੀਨ ਦੁਨੀ ਤਕਣਾ ਵੇਖਣਾ ਖ਼ਲਕ ਸਬਾਇਆ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਮੈਂ ਨੌ ਖੰਡ ਪ੍ਰਿਥਮੀ ਤਕਿਆ, ਬਿਨ ਨੇਤਰ ਲੋਚਨ ਨੈਣ ਉਠਾਈਆ। ਸਾਜਣ ਮੀਤ ਰਿਹਾ ਕੋਇ ਨਾ ਸਕਿਆ, ਮਿਤਰ ਪਿਆਰਾ ਦਿਸੇ ਕੋਇ ਨਾ ਖ਼ਲਕ ਖ਼ੁਦਾਈਆ। ਫਿਰੀ ਦਰੋਹੀ ਮਦੀਨਾ ਮੱਕਿਆ, ਕਾਅਬੇ ਰਹੇ ਕੁਰਲਾਈਆ। ਮੈਂ ਝਟ ਗੁਰ ਅਵਤਾਰਾਂ ਪੈਗ਼ੰਬਰਾਂ ਵਾਲਾ ਕਢਿਆ ਪਟਿਆ, ਜਿਸ ਉਤੇ ਲੇਖਾ ਲਿਖਿਆ ਬੇਪਰਵਾਹੀਆ। ਕਲਜੁਗ ਅੰਤ ਦੀਨ ਦੁਨੀ ਦੀ ਕ਼ੀਮਤ ਰਹਿਣੀ ਨਹੀਂ ਟਕਿਆ, ਚਾਰ ਕੁੰਟ ਦਹਿ ਦਿਸ਼ਾ ਖੇਲੇ ਖੇਲ ਅਗੰਮ ਅਥਾਹੀਆ। ਦ੍ਰਿਸ਼ਟੀ ਸ੍ਰਿਸ਼ਟੀ ਹੋਣੀ ਵਣਜਾਰੀ ਪਾਹਨ ਪੱਥਰ ਵੱਟਿਆ, ਪੁਰਖ ਅਕਾਲੇ ਦੀਨ ਦਿਆਲੇ ਸੀਸ ਸਕੇ ਨਾ ਕੋਇ ਝੁਕਾਈਆ। ਪ੍ਰਭੂ ਦਾ ਨਾਮ ਵੇਚਣ ਹੱਟੋ ਹੱਟਿਆ, ਗ੍ਰੰਥ ਸ਼ਾਸਤਰ ਟਕਿਆਂ ਉਤੋਂ ਆਪਣਾ ਰੰਗ ਲੈਣ ਬਦਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਮੈਂ ਬਣ ਬਣ ਆਇਆ ਰਾਹੀ, ਧੁਰ ਰਹਿਬਰ ਦਿਤੀ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਦੇਣ ਸਲਾਹੀ, ਮਸ਼ਵਰਾ ਇਕੋ ਇਕ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਸੰਦੇਸ਼ਾ ਦੇਵਣ ਚਾਈਂ ਚਾਈਂ, ਚਾਉ ਘਨੇਰਾ ਇਕ ਪ੍ਰਗਟਾਈਆ। ਤੂੰ ਪੰਡਤ ਬ੍ਰਾਹਮਣ ਨੂਰ ਨੁਰਾਨਾ ਨੂਰ ਅਲਾਹੀ, ਜ਼ਹੂਰ ਇਕੋ ਇਕ ਵਖਾਈਆ। ਤੇਰਾ ਲੇਖਾ ਲਿਖ ਸਕੇ ਨਾ ਚਾਰ ਜੁਗ ਦੀ ਸ਼ਾਹੀ, ਕ਼ਲਮ ਕਾਗਦ
ਨਾ ਕੋਇ ਵਡਿਆਈਆ। ਤੇਰਾ ਮਾਲਕ ਪ੍ਰਿਤਪਾਲਕ ਧੁਰਦਰਗਾਹੀ, ਦੋ ਜਹਾਨਾਂ ਵਾਲੀ ਇਕ ਅਖਵਾਈਆ। ਜਿਸ ਲੋਕਮਾਤੀ ਖੇਲ ਰਚਾਈ, ਰਚਨਾ ਆਪਣੀ ਆਪ ਜਣਾਈਆ। ਤੂੰ ਪੰਡਤਾ ਪਹੁੰਚਣਾ ਓਸੇ ਥਾਈਂ, ਭੱਜਣਾ ਵਾਹੋ ਦਾਹੀਆ। ਇਕ ਸੰਦੇਸ਼ਾ ਦੇਣਾ ਸੁਣਾਈ, ਤੈਨੂੰ ਸਹਿਜ ਸਹਿਜ ਦ੍ਰਿੜਾਈਆ। ਨਾਰਦ ਹਸ ਕੇ ਕਿਹਾ ਪਹਿਲੋਂ ਦੋਵੇਂ ਉਠਾਓ ਬਾਹੀਂ, ਬਿਨ ਹੱਥਾਂ ਹੱਥ ਵਖਾਈਆ। ਸਾਰੇ ਇਸ਼ਟ ਮੰਨੋ ਇਕੋ ਮਾਹੀ, ਦੂਜਾ ਨਜ਼ਰ ਕੋਇ ਨਾ ਆਈਆ। ਫੇਰ ਸਾਰੇ ਮੇਰੀ ਸ਼ਹਾਦਤ ਦਿਉ ਗਵਾਹੀ, ਇਕੋ ਨਾਮ ਭੁਗਤਾਈਆ। ਮੈਂ ਲੋਕਮਾਤ ਸੰਦੇਸ਼ਾ ਦੇਵਾਂ ਅਗੰਮ ਅਥਾਹੀ, ਅਲਖ ਅਗੋਚਰ ਦਿਆਂ ਜਣਾਈਆ। ਨਾਲੇ ਨਿਗਾਹ ਮਾਰ ਲਓ ਗੋਬਿੰਦ ਦਾ ਬੀਤ ਗਿਆ ਢਈਆ ਢਾਈ, ਢੌਕਿਆਂ ਵਿਚੋਂ ਆਪਣੀ ਲੈ ਅੰਗੜਾਈਆ। ਜਿਸ ਉਤੇ ਲੇਖਾ ਲਿਖਿਆ ਕਲਜੁਗ ਅੰਤ ਸ੍ਰੀ ਭਗਵੰਤ ਮੇਟਣੀ ਕੂੜੀ ਸ਼ਾਹੀ, ਸ਼ਹਿਨਸ਼ਾਹ ਇਕੋ ਸੋਭਾ ਪਾਈਆ। ਉਹ ਨੂਰ ਨੁਰਾਨਾ ਸ਼ਾਹ ਸੁਲਤਾਨਾ ਰੂਪ ਅਲਾਹੀ, ਅੱਲਾ ਵਾਹਿਗੁਰੂ ਕਹਿ ਕੇ ਜਿਸ ਨੂੰ ਸਾਰੇ ਗਾਈਆ। ਉਸ ਦਾ ਇਕੋ ਹਿੰਦਸਾ ਇਕੋ ਨਿਰਅੱਖਰ ਧਾਰ ਇਕਾਈ, ਏਕੰਕਾਰ ਦਏ ਵਡਿਆਈਆ। ਨਾਰਦ ਕਹੇ ਮੈਂ ਉਸ ਦਾ ਲਹਿਣਾ ਦੇਣਾ ਦੇਣਾ ਸਮਝਾਈ, ਬਿਨ ਵਿਦਿਆ ਜਗਤ ਜੁਗਤ ਨਾਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਆਦਿ ਜੁਗਾਦਿ ਨਿਰਗੁਣ ਸਰਗੁਣ ਥਾਉਂ ਥਾਈਂ, ਦੋ ਜਹਾਨ ਥਾਨ ਥਨੰਤਰ ਵੇਖੇ ਚਾਈਂ ਚਾਈਂਆ।
੧੩ ਮਾਘ ਸ਼ਹਿਨਸ਼ਾਹੀ ਸੰਮਤ ੧੧ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਸ਼ੋਹਣ ਜ਼ਿਲਾ ਗੁਰਦਾਸਪੁਰ
ਨਾਰਦ ਕਹੇ ਕੀ ਸੰਦੇਸ਼ਾ ਦਿਤਾ ਬਾਬਾ ਆਦਮ ਮਾਈ ਹਵਾ, ਪਵਣ ਪਾਣੀ ਤੋਂ ਬਾਹਰ ਭੇਵ ਜਣਾਈਆ। ਖੇਲ ਕਰੇ ਪਰਵਰਦਿਗਾਰ ਸਾਂਝਾ ਯਾਰ ਇਕ ਨਵਾਂ, ਨਵ ਸੱਤ ਦਾ ਮਾਲਕ ਧੁਰਦਰਗਾਹੀਆ। ਜਿਸ ਦੇ ਪੈਗ਼ੰਬਰ ਅਵਤਾਰ ਗੁਰੂ ਹੋਣੇ ਗਵਾਹ, ਸ਼ਹਾਦਤ ਨਾਮ ਕਲਮਿਆਂ ਵਾਲੀ ਭੁਗਤਾਈਆ। ਉਸ ਦੀਨ ਦੁਨੀ ਦਾ ਬਦਲ ਦੇਣਾ ਸਮਾਂ, ਜਗਤ ਸਮਝ ਤੋਂ ਬਾਹਰ ਆਪਣਾ ਹੁਕਮ ਵਰਤਾਈਆ । ਝਗੜਾ ਮਿਟਾਉਣਾ ਕਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਸਭ ਦੀ ਦਏ ਬਦਲਾਈਆ। ਧਰਨੀ ਧਰਤ ਧਵਲ ਧੌਲ ਸਭ ਦੀ ਦਰਸਾਉਣੀ ਅੰਮਾ, ਅੰਮੀਜਾਨ ਇਕ ਸਮਝਾਈਆ। ਨਾਰਦ ਕਹੇ ਮੈਂ ਝਟ ਵਿਚ ਆ ਗਿਆ ਗ਼ਮੀ ਨਾਲ ਗ਼ਮਾ, ਆਪ ਆਪਣਾ ਰੂਪ ਬਦਲਾਈਆ। ਨੇਤਰ ਨੀਰ ਵਹਾਇਆ ਬਿਨ ਅੱਖੀਆਂ ਛੰਮ ਛੰਮਾ, ਛਹਿਬਰ ਦਿਤੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਮੈਂ ਬਿਨ ਅੱਖਰਾਂ ਕੀਤੀ ਅਰਦਾਸ, ਬਿਨ ਰਸਨਾ ਜਿਹਵਾ ਦਿਤੀ ਜਣਾਈਆ। ਨਿਗਾਹ ਮਾਰ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਧਿਆਨ ਲਗਾਈਆ। ਦੀਨ ਦੁਨੀ ਦਾ ਤੇਰੇ ਉਤੇ ਰਿਹਾ ਨਾ ਕੋਈ ਵਿਸ਼ਵਾਸ, ਵਿਸ਼ਿਆਂ ਭਰੀ ਲੋਕਾਈਆ। ਝਗੜਾ ਤਕ ਪ੍ਰਿਥਮੀ ਆਕਾਸ਼, ਨਵ ਸੱਤ ਧਿਆਨ ਲਗਾਈਆ। ਸਚ ਪ੍ਰੇਮ ਦੀ ਪਾਵੇ ਕੋਈ ਨਾ ਰਾਸ, ਗੋਪੀ ਕਾਹਨ ਬੈਠੇ ਮੁਖ ਛੁਪਾਈਆ। ਮੇਰਾ ਅੰਤਸ਼ਕਰਨ ਹੋਇਆ ਉਦਾਸ, ਹੈਰਾਨੀ ਵਿਚ ਮੇਰੀ ਦੁਹਾਈਆ। ਨਾਮ ਕਲਮਾ ਤੇਰਾ ਰਿਹਾ ਕਿਸੇ ਨਾ ਪਾਸ, ਚਾਰ ਜੁਗ ਦੇ ਸ਼ਾਸਤਰ ਰਹੇ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਇਕ ਪਰਗਟਾਈਆ। ਕਲਜੁਗ ਕਹੇ ਪ੍ਰਭੂ ਮੈਂ ਵੇਖੀ ਤੇਰੀ ਦੀਨ ਦੁਨੀ, ਦੋ ਜਹਾਨਾਂ ਦੇ ਮਾਲਕ ਧਿਆਨ ਲਗਾਈਆ। ਧਰਮ ਦਾ ਰਿਹਾ ਨਾ ਕੋਇ ਗੁਣੀ, ਅਵਗੁਣ ਭਰੀ ਜਗਤ ਲੋਕਾਈਆ। ਤੇਰੀ ਸ਼ਬਦ ਆਵਾਜ਼ ਕਿਸੇ ਨਾ ਸੁਣੀ, ਧੁਨ ਆਤਮ ਨਾ ਕੋਇ ਦ੍ਰਿੜਾਈਆ। ਮੈਂ ਜੋ ਦੇਖਿਆ ਤੈਨੂੰ ਦੱਸਾਂ ਹੁਣੀ, ਅਭੀ ਦਿਆਂ ਸੁਣਾਈਆ। ਪੂਰਬ ਲੇਖਾ ਯਾਦ ਆ ਗਿਆ ਜਿਸ ਵੇਲੇ ਦੁਆਪਰ ਲੇਖਾ ਚੁਕਿਆ ਅਠਾਰਾਂ ਅਕਸ਼ੂਣੀ, ਕਾਹਨ ਕ੍ਰਿਸ਼ਨ ਦਏ ਗਵਾਹੀਆ। ਏਸ ਵੇਲੇ ਦੀਨ ਦੁਨੀ ਦੀ ਜਨ ਸੰਖਿਆ ਵਧ ਗਈ ਬਹੁ ਗੁਣੀ, ਗਿਣਤੀ ਗਣਤ ਨਾ ਕੋਇ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਸਾਹਿਬ ਹੁਕਮ ਵਰਤਾਈਆ । ਨਾਰਦ ਕਹੇ ਪ੍ਰਭੂ ਮੈਂ ਚਾਰ ਕੁੰਟ ਤੇਰਾ ਫਿਰ ਕੇ ਵੇਖਿਆ ਜਗ, ਜਗ ਜੀਵਣ ਦਾਤੇ ਦਿਆਂ ਜਣਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਤਨ ਵਜੂਦਾਂ ਅੰਦਰ ਲੱਗੀ ਅੱਗ, ਅੰਮ੍ਰਿਤ ਮੇਘ ਤੇਰਾ ਨਾਮ ਨਾ ਕੋਇ ਬਰਸਾਈਆ। ਸਾਚੀ ਸੰਗਤ ਸੰਤ ਸਾਧ ਵੇਖੇ ਕੋਈ ਨਾ ਉਪਰ ਸ਼ਾਹਰਗ, ਨਵ ਦੁਆਰ ਦਾ ਪੰਧ ਮੁਕਾਈਆ। ਕਲਜੁਗ ਕੂੜ ਕਿਰਿਆ ਕਾਮ ਵਾਸ਼ਨਾ ਸਾਰੇ ਕੀਤੇ ਅਲਪਗ, ਪਤਿਪਰਮੇਸ਼ਵਰ ਤੇਰੇ ਰੰਗ ਨਾ ਕੋਇ ਸਮਾਈਆ। ਤੂੰ ਸੁਆਮੀ ਸ਼ਹਿਨਸ਼ਾਹ ਸਰਬਗ, ਹਰਿ ਕਰਤਾ ਅਗੰਮ ਅਥਾਹੀਆ। ਮੈਂ ਤੇਰੀ ਸਰਨ ਚਰਨ ਖ਼ੁਸ਼ੀਆਂ ਨਾਲ ਰਿਹਾ ਲੱਗ, ਲਗ ਮਾਤਰ ਡੇਰਾ ਢਾਹੀਆ। ਦੀਨ ਦੁਨੀ ਆਤਮ ਧਾਰ ਪਰਮਾਤਮ ਤੇਰੇ ਨਾਲੋਂ ਹੋਈ ਅਲਗ, ਪਾਰਬ੍ਰਹਮ ਬ੍ਰਹਮ ਰੰਗ ਨਾ ਕੋਇ ਚੜ੍ਹਾਈਆ। ਬਿਨਾ ਪਵਣ ਤੋਂ ਤਤੀ ਵਾ ਰਹੀ ਵਗ, ਤਨ ਵਜੂਦਾਂ ਰਹੀ ਜਲਾਈਆ । ਸਚ ਦੁਆਰ ਏਕੰਕਾਰ ਮੇਰੀ ਇਕੋ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਲੋਕਮਾਤ ਦਾ ਦਰ ਦਰਵਾਜ਼ਾ ਲੰਘ, ਗ਼ਰੀਬ ਨਿਵਾਜ਼ਾ ਹੋ ਕੇ ਫੇਰਾ ਪਾਈਆ। ਇਕੋ ਨਾਮ ਸ਼ਬਦ ਵਜਾ ਮਰਦੰਗ, ਮਰਦ ਮਰਦਾਨੇ ਦੇ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੂੜੀ ਕਿਰਿਆ ਕਲਜੁਗ ਅੰਤਮ ਕਰ ਭੰਗ, ਭਾਵਨਾ ਸਤਿ ਸਚ ਨਿਰਗੁਣ ਧਾਰ ਆਪ ਪਰਗਟਾਈਆ।
੧੩ ਮਾਘ ਸ਼ਹਿਨਸ਼ਾਹੀ ਸੰਮਤ ੧੧ ਭਜਨ ਸਿੰਘ ਦੇ ਗ੍ਰਹਿ ਪਿੰਡ ਜੀਉ ਜਲਾਈ ਜ਼ਿਲਾ ਗੁਰਦਾਸਪੁਰ
ਸਤਿਗੁਰ ਸ਼ਬਦ ਕਹੇ ਮੇਰਾ ਵੱਜਣ ਵਾਲਾ ਮਰਦੰਗਾ, ਮਰਦ ਮਰਦਾਨਾ ਨੌਜੁਆਨਾ ਹੋ ਕੇ ਦਿਆਂ ਵਜਾਈਆ। ਸੰਦੇਸ਼ ਸੁਣਾਉਣਾ ਜੋ ਸੁਣਾਏ ਸੂਰਾ ਸਰਬੰਗਾ, ਪੁਰਖ ਅਕਾਲਾ ਦੀਨ ਦਿਆਲਾ ਧੁਰਦਰਗਾਹੀਆ। ਜਿਸ ਦੇ ਹੁਕਮ ਵਿਚ ਸਤਿਜੁਗ ਤ੍ਰੇਤਾ ਦੁਆਪਰ ਲੰਘਾ, ਕਲਜੁਗ ਅੰਤਮ ਵੇਖ ਵਖਾਈਆ। ਜਗਤ ਜਹਾਨ ਜੀਵ ਹੋਵਣ ਵਾਲਾ ਦੰਗਾ, ਝਗੜੇ ਵਿਚ ਦਿਸੇ ਖ਼ਲਕ ਖ਼ੁਦਾਈਆ। ਬਿਨ ਭਗਤਾਂ ਆਤਮ ਪਰਮਾਤਮ ਹੋਵੇ ਕਿਸੇ ਨਾ ਰੰਗਾ, ਰੰਗਤ ਨਾਮ ਨਾ ਕੋਇ ਚੜ੍ਹਾਈਆ। ਨੇਤਰ ਰੋਵੇ ਜਮਨਾ ਸੁਰਸਤੀ ਗੋਦਾਵਰੀ ਗੰਗਾ, ਤੀਰਥ ਤਟ ਰਹੇ ਕੁਰਲਾਈਆ। ਸਤਿ ਸਤਿਵਾਦੀ ਸਚ ਲਾਏ ਕੋਈ ਨਾ ਅੰਗਾ, ਅੰਗੀਕਾਰ ਨਾ ਕੋਇ ਅਖਵਾਈਆ। ਧਰਮ ਦਾ ਸੀਸ ਹੋ ਗਿਆ ਨੰਗਾ, ਓਢਣ ਸਚ ਨਾ ਕੋਇ ਟਿਕਾਈਆ। ਜਗਤ ਜਗਿਆਸੂ ਕੂੜ ਕੁੜਿਆਰ ਵੇਖ ਲੈ ਧੰਦਾ, ਧਰਮ ਦੀ ਧਾਰ ਵੇਖਣ ਕੋਇ ਨਾ ਪਾਈਆ। ਬੰਦਗੀ ਵਿਚ ਦਿਸੇ ਕੋਈ ਨਾ ਬੰਦਾ, ਬੰਧਨ
ਸਕੇ ਨਾ ਕੋਇ ਤੁੜਾਈਆ। ਅੰਤਰ ਨਿਰੰਤਰ ਮਿਲੇ ਨਾ ਕਿਸੇ ਅਨੰਦਾ, ਸਤਿ ਸਚ ਸੰਗ ਨਾ ਕੋਇ ਰਖਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਏ ਕੋਈ ਨਾ ਛੰਦਾ, ਰਸਨਾ ਜੇਹਵਾ ਬੱਤੀ ਦੰਦ ਜਗਤ ਜਹਾਨ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਹੋਣਾ ਅਣਹੋਣਾ, ਦੋ ਜਹਾਨਾਂ ਸਮਝ ਕੋਇ ਨਾ ਪਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਧੀਰਜ ਧੀਰ ਨਾ ਕਿਸੇ ਧਰਾਉਣਾ, ਧਰਮ ਦੀ ਧਾਰ ਵੇਖਣ ਕੋਇ ਨਾ ਪਾਈਆ। ਸਦੀ ਚੌਧਵੀਂ ਵੀਹਵੀਂ ਅੰਤ ਕਰਾਉਣਾ, ਅੰਤਸ਼ਕਰਨ ਤਕ ਖ਼ਲਕ ਖ਼ੁਦਾਈਆ। ਕਲਜੁਗ ਕੂੜੀ ਕਿਰਿਆ ਪੰਧ ਮੁਕਾਉਣਾ, ਕਰਮ ਕਾਂਡ ਦਾ ਡੇਰਾ ਢਾਹੀਆ। ਗੁਰ ਅਵਤਾਰ ਪੈਗ਼ੰਬਰਾਂ ਭਵਿਖਤ ਲੇਖਾ ਝੋਲੀ ਪਾਉਣਾ, ਪੇਸ਼ੀਨਗੋਈਆਂ ਹੁਕਮ ਨਾਲ ਜਣਾਈਆ। ਸਤਿਜੁਗ ਸਤਿ ਧਰਮ ਪਰਗਟਾਉਣਾ, ਪਰਗਣਾ ਨੌ ਖੰਡ ਸਮਝਾਈਆ। ਇਕੋ ਨਾਮ ਨਾਮ ਦ੍ਰਿੜਾਉਣਾ, ਜਗਤ ਜਹਾਨ ਸਚ ਸੁਣਵਾਈਆ। ਇਕੋ ਇਸ਼ਟ ਦੇਵ ਵਖਾਉਣਾ, ਬਿਨ ਪੁਰਖ ਅਕਾਲ ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਮੰਦਰ ਦੁਆਰ ਸੁਹਾਉਣਾ, ਬੰਕ ਇਕੋ ਵਜੇ ਵਧਾਈਆ। ਦੀਨ ਮਜ਼੍ਹਬ ਦਾ ਪੰਧ ਮੁਕਾਉਣਾ, ਸ਼ਰਅ ਸ਼ਰੀਅਤ ਕਰੇ ਨਾ ਕੋਇ ਲੜਾਈਆ। ਜ਼ਾਤ ਪਾਤ ਦਾ ਡੇਰਾ ਢਾਉਣਾ, ਊਚ ਨੀਚ ਵੰਡ ਨਾ ਕੋਇ ਵੰਡਾਈਆ। ਆਤਮ ਬ੍ਰਹਮ ਭੇਵ ਖੁਲ੍ਹਾਉਣਾ, ਪਾਰਬ੍ਰਹਮ ਪ੍ਰਭ ਪਰਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਰਖਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਹੋਣਾ ਅਪਾਰਾ, ਅਪਰੰਪਰ ਸੁਆਮੀ ਦਏ ਵਡਿਆਈਆ। ਕਲਜੁਗ ਮੇਟਣਾ ਅੰਧ ਅੰਧਿਆਰਾ, ਅਗਿਆਨ ਰਹਿਣ ਕੋਇ ਨਾ ਪਾਈਆ। ਸਤਿ ਧਰਮ ਕਰਨਾ ਉਜਿਆਰਾ, ਸਤਿ ਸਚ ਨਾਲ ਮਿਲਾਈਆ। ਜੋਤੀ ਜਾਤਾ ਪੁਰਖ ਬਿਧਾਤਾ ਦਏ ਸਹਾਰਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਤਿਜੁਗ ਸਾਚਾ ਧਰਨੀ ਧਰਤ ਧਵਲ ਧੌਲ ਪਰਗਟ ਹੋਵੇ ਆਪਣੀ ਧਾਰਾ, ਧਰਮ ਦੀ ਧਾਰ ਨਾਲ ਮਿਲਾਈਆ। ਚਾਰ ਵਰਨਾਂ ਏਕੋ ਸਰਨਾ, ਪ੍ਰਭ ਬਖ਼ਸ਼ੇ ਏਕੰਕਾਰਾ, ਪਰਵਰਦਿਗਾਰ ਦਏ ਸਰਨਾਈਆ । ਸਭ ਦਾ ਇਕੋ ਹੋਵੇ ਨਾਅਰਾ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਸਤਿਗੁਰ ਸ਼ਬਦ ਕਹੇ ਮੇਰਾ ਹੋਵੇ ਅਗੰਮ ਫ਼ਰਮਾਨਾ, ਫ਼ੁਰਨਿਆਂ ਤੋਂ ਬਾਹਰ ਜਣਾਈਆ। ਕਿਸ ਬਿਧ ਪੁਰਖ ਅਕਾਲਾ ਦੀਨ ਦਿਆਲਾ ਵਰਤੇ ਆਪਣਾ ਭਾਣਾ, ਜਗਤ ਜਹਾਨ ਨੌਜੁਆਨ ਸ੍ਰੀ ਭਗਵਾਨ ਬੇਪਰਵਾਹੀਆ। ਤਖ਼ਤੋਂ ਲਾਹੇ ਰਾਜਾ ਰਾਣਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਹੁਕਮ ਦ੍ਰਿੜਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਗ੍ਰਹਿ ਮੰਦਰ ਮਿਲੇ ਨਾ ਕਿਸੇ ਟਿਕਾਣਾ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਫਿਰੇ ਖ਼ਲਕ ਖ਼ੁਦਾਈਆ। ਕੋਟਾਂ ਵਿਚੋਂ ਜਨ ਭਗਤ ਸੁਹੇਲੇ ਜਿਨ੍ਹਾਂ ਪ੍ਰਭ ਬਖ਼ਸ਼ੇ ਚਰਨ ਧਿਆਨਾ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਆਤਮ ਦ੍ਰਿਸ਼ਟੀ ਦੇਵੇ ਨਾਮ ਨਿਧਾਨਾ, ਗੁਣਵੰਤਾ ਆਪਣੀ ਦਇਆ ਕਮਾਈਆ। ਸਚ ਦੁਆਰ ਏਕੰਕਾਰ ਵਖਾਏ ਅਗੰਮ ਮਕਾਨਾ, ਜਿਸ ਦੀ ਛੱਪਰ ਛੰਨ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਨੌਜੁਆਨਾ, ਜੋਬਨਵੰਤਾ ਇਕ ਅਖਵਾਈਆ।
੧੩ ਮਾਘ ਸ਼ਹਿਨਸ਼ਾਹੀ ਸੰਮਤ ੧੧ ਗੁਰਦੇਵ ਸਿੰਘ ਦੇ ਗ੍ਰਹਿ ਪਿੰਡ ਸ਼ੋਹਣ ਜ਼ਿਲਾ ਗੁਰਦਾਸਪੁਰ
ਨਾਰਦ ਕਹੇ ਸਤਿਗੁਰ ਸ਼ਬਦ ਧੁਰ ਦਾ ਹੁਕਮ ਦੱਸ ਅਪਾਰ, ਅਪਰੰਪਰ ਹੋ ਕੇ ਭੇਵ ਚੁਕਾਈਆ। ਜਿਸ ਨਾਲ ਸਚਖੰਡ ਅਵਤਾਰ ਪੈਗ਼ੰਬਰ ਗੁਰ ਹੋਵਣ ਖ਼ਬਰਦਾਰ, ਜੋਤ ਧਾਰ ਲੈਣ ਅੰਗੜਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋਵਣ ਹੁਸ਼ਿਆਰ, ਹੁਸ਼ਿਆਰੀ ਆਪਣੇ ਵਿਚੋਂ ਪਰਗਟਾਈਆ। ਦੇਵਤ ਸੁਰ ਹੋਵਣ ਖ਼ਬਰਦਾਰ, ਆਲਸ ਨਿੰਦਰਾ ਨਜ਼ਰ ਕੋਇ ਨਾ ਆਈਆ। ਇਕੋ ਤੇਰਾ ਹੁਕਮ ਸੰਦੇਸ਼ਾ ਹੋਵੇ ਸ਼ਬਦ ਦੀ ਧਾਰ, ਨਿਰਅੱਖਰ ਧਾਰ ਵਿਚੋਂ ਸਮਝਾਈਆ। ਭੇਵ ਅਭੇਦਾ ਖੋਲ੍ਹ ਕੀ ਲਹਿਣਾ ਦੇਣਾ ਕਲਜੁਗ ਜੀਵ ਜੰਤ ਅੰਤ ਸੰਸਾਰ, ਨਵ ਸੱਤ ਆਪਣਾ ਧਿਆਨ ਲਗਾਈਆ। ਕਿਸ ਬਿਧ ਮਿਟੇ ਧੂੰਆਂਧਾਰ, ਧਰਮ ਦੀ ਧਾਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਨਾਰਦ ਕਹੇ ਸਤਿਗੁਰ ਸ਼ਬਦ ਕਿਸ ਬਿਧ ਕਰਾਵੇਂ ਅਦਲ, ਇਨਸਾਫ਼ ਕੀ ਜਣਾਈਆ। ਕਿਸ ਬਿਧ ਕਲਜੁਗ ਦੇਵੇਂ ਬਦਲ, ਸਤਿਜੁਗ ਸਚ ਸਚ ਪਰਗਟਾਈਆ। ਕਵਣ ਧਾਰਾ ਕਲਜੁਗ ਕੂੜੀ ਕਿਰਿਆ ਕਰੇਂ ਕ਼ਤਲ, ਮਕ਼ਤੂਲ ਦਾ ਲੇਖਾ ਆਪਣੇ ਹੱਥ ਰਖਾਈਆ। ਜ਼ਰਾ ਨਿਗਾਹ ਮਾਰ ਲੈ ਧਰਨੀ ਵਾਲੇ ਵਤਨ, ਬੇਵਤਨਾਂ ਦੀ ਧਾਰ ਖੋਜ ਖੁਜਾਈਆ। ਕੀ ਪੈਗ਼ੰਬਰਾਂ ਲੇਖਾ ਸਦੀ ਚੌਧਵੀਂ ਵਾਲੇ ਪਤਣ, ਕੰਢੀ ਘਾਟ ਖੋਜ ਖੁਜਾਈਆ। ਕਿਸ ਬਿਧ ਭਗਤ ਸੁਹੇਲੇ ਵੇਖੇਂ ਰਤਨ, ਅਮੋਲਕ ਹੀਰੇ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕੀ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਸਤਿਗੁਰ ਸ਼ਬਦ ਕੀ ਤੇਰਾ ਹੋਵੇ ਫ਼ਰਮਾਨਾ, ਜਗਤ ਫ਼ੁਰਨਿਆਂ ਬਾਹਰ ਦ੍ਰਿੜਾਈਆ। ਕਿਸ ਬਿਧ ਅੰਤ ਅਖ਼ੀਰ ਵਰਤੇ ਭਾਣਾ, ਭਾਵੀ ਕੇਹੜਾ ਰੰਗ ਰੰਗਾਈਆ। ਤਖ਼ਤ ਨਿਵਾਸੀ ਕੋਈ ਰਹੇ ਨਾ ਰਾਜਾ ਰਾਣਾ, ਸੀਸ ਤਾਜ ਨਾ ਕੋਇ ਟਿਕਾਈਆ। ਨੌ ਖੰਡ ਪ੍ਰਿਥਮੀ ਸਚ ਮਿਲੇ ਨਾ ਕਿਸੇ ਖਾਣਾ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਰੋਵਣ ਮਾਰਨ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕੀ ਕਰਨੀ ਕਾਰ ਕਮਾਈਆ। ਨਾਰਦ ਕਹੇ ਸਤਿਗੁਰ ਸ਼ਬਦ ਮੈਂ ਵੀ ਪੰਡਤ ਪੁਰਾਣਾ ਤੇਰਾ ਆਦਿ ਜੁਗਾਦੀ, ਜੁਗ ਜੁਗ ਸੇਵ ਕਮਾਈਆ। ਮੈਂ ਖੇਲ ਤਕਣਾ ਤੇਰਾ ਬ੍ਰਹਮ ਬ੍ਰਹਿਮਾਦੀ, ਬ੍ਰਹਿਮੰਡਾਂ ਖੋਜ ਖੁਜਾਈਆ। ਮੈਨੂੰ ਸੁਣਾ ਦੇ ਅਗੰਮ ਨਾਦੀ, ਅਨੁਰਾਗੀ ਆਪਣਾ ਰਾਗ ਦ੍ਰਿੜਾਈਆ। ਤੈਨੂੰ ਜੁਗ ਬਦਲਣ ਦੀ ਸਦਾ ਵਾਦੀ, ਕਲਜੁਗ ਅੰਤਮ ਲੇਖਾ ਦੇਣਾ ਚੁਕਾਈਆ। ਸਚ ਦੱਸ ਨੌ ਖੰਡ ਪ੍ਰਿਥਮੀ ਕਿਤਨੀ ਰਹੇ ਅਬਾਦੀ, ਅੰਕੜੇ ਸਹਿਜ ਨਾਲ ਸਮਝਾਈਆ। ਸਤਿਜੁਗ ਸਤਿ ਧਰਮ ਦੀ ਕਵਣ ਧਾਰ ਹੋਵੇ ਸਾਧੀ, ਸਹਿਜ ਸਹਿਜ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਹੇ ਸੁਣ ਨਾਰਦ ਪੰਡੇ, ਬਿਨ ਤਨ ਵਜੂਦ ਦੇ ਬ੍ਰਾਹਮਣਾ ਤੈਨੂੰ ਦਿਆਂ ਜਣਾਈਆ। ਆਦਿ ਜੁਗਾਦਿ ਜੁਗ ਚੌਕੜੀ ਮੈਂ ਸ਼ਬਦੀ ਧਾਰ ਵੰਡੇ, ਜਗਤ ਹਿੱਸਾ ਸਮਝ ਕਿਸੇ ਨਾਂ ਆਈਆ। ਆਪੇ ਜਾਣਾਂ ਮੰਜ਼ਲ ਪੌੜੀ ਡੰਡੇ, ਡੰਡਾਵਤ ਵੇਖਾਂ ਥਾਉਂ ਥਾਈਂਆ। ਮੇਰਾ ਹੁਕਮ ਵਰਤਦਾ ਭੈ ਹੁੰਦਾ ਸ਼ਬਦ ਧਾਰ ਦੇ ਖੰਡੇ, ਜਗਤ ਸ਼ਸਤਰ ਹੱਥ ਨਾ ਕੋਇ ਉਠਾਈਆ। ਕਲਜੁਗ ਅੰਤ ਅਖ਼ੀਰ ਵੇਖ ਲੈ ਕੰਢੇ, ਸਦੀ ਚੌਧਵੀਂ ਬੈਠੀ ਅੱਖ ਖੁਲ੍ਹਾਈਆ। ਦਰੋਹੀ ਫਿਰਨੀ ਵਿਚ ਵਰਭੰਡੇ, ਭੰਡੀ ਹੋਣੀ ਥਾਉਂ ਥਾਈਂਆ। ਚਾਰ ਕੁੰਟ ਚਮਕਣੀ ਚੰਡ ਪਰਚੰਡੇ, ਚੰਡਾਲਕਾ ਆਪਣਾ
ਰੂਪ ਬਦਲਾਈਆ। ਆਤਮ ਧਾਰ ਪਰਮਾਤਮ ਨਾਲ ਕੋਈ ਨਾ ਗੰਢੇ, ਵਿਛੋੜੇ ਵਿਚ ਦਿਸੇ ਖ਼ਲਕ ਖ਼ੁਦਾਈਆ। ਯਸੂਹ ਦੀ ਆਸ਼ਾ ਧਾਰ ਕਹੇ ਜਦੋਂ ਇਹ ਖੇਲ ਵਰਤਿਆ ਮੁਹੰਮਦ ਦਾ ਯਕ ਸੰਬੇ, ਤੇ ਮਸੀਹ ਦਾ ਦਿਨ ਹੋਵੇ ਸੰਡੇ, ਦੂਸਰ ਵੰਡ ਨਾ ਕੋਇ ਵੰਡਾਈਆ। ਫੇਰ ਤੂੰ ਖ਼ੁਸ਼ੀ ਮਨਾਉਣੀ ਪੰਡਤ ਪੰਡੇ, ਪਾਂਧਿਆ ਤੈਨੂੰ ਦਿਆਂ ਦ੍ਰਿੜਾਈਆ। ਨਾਰਦ ਹਸ ਕੇ ਕਿਹਾ ਕਿਸ ਬਿਧ ਜਨ ਭਗਤਾਂ ਸੀਨੇ ਕਰੇ ਠੰਢੇ, ਅਗਨੀ ਤਤ ਬੁਝਾਈਆ। ਸਤਿਗੁਰ ਸ਼ਬਦ ਕਿਹਾ ਨਾਰਦਾ ਜੋ ਤੂੰ ਮੇਰਾ ਮੈਂ ਤੇਰਾ ਗਾਉਂਦੇ ਛੰਦੇ, ਤਿਨ੍ਹਾਂ ਮੇਲਾ ਮੇਲਾਂ ਸਹਿਜ ਸੁਭਾਈਆ। ਬਿਨਾ ਸੂਰੀਆ ਚੰਦ ਤੋਂ ਦੇਵਾਂ ਪ੍ਰਕਾਸ਼ ਅਗੰਮੀ ਚੰਦੇ, ਨੂਰ ਨੁਰਾਨਾ ਹੋ ਕੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਸਦਾ ਬਖ਼ਸ਼ੰਦੇ, ਬਖ਼ਸ਼ਿਸ਼ ਰਹਿਮਤ ਰਹੀਮ ਰਹਿਮਾਨ ਆਪ ਕਮਾਈਆ।
੧੩ ਮਾਘ ਸ਼ਹਿਨਸ਼ਾਹੀ ਸੰਮਤ ੧੧ ਦੀਪੋ ਦੇ ਗ੍ਰਹਿ ਪਿੰਡ ਦੋਸਤਪੁਰ ਜ਼ਿਲਾ ਗੁਰਦਾਸਪੁਰ
ਸਤਿਗੁਰ ਸ਼ਬਦ ਕਹੇ ਮੈਂ ਕਰਨ ਵਾਲਾ ਮਿਹਰਵਾਨੀ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਈਆ। ਲਹਿਣਾ ਦੇਣਾ ਵੇਖਾਂ ਦੀਨ ਦੁਨੀ ਦੋ ਜਹਾਨੀ, ਬ੍ਰਹਿਮੰਡ ਖੰਡ ਪੁਰੀ ਲੋਅ ਲੋਕਮਾਤ ਧਿਆਨ ਲਗਾਈਆ। ਚਾਰ ਕੁੰਟ ਦਹਿ ਦਿਸ਼ਾ ਤਕਾਂ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਬੇਈਮਾਨੀ, ਬੇਵਾ ਰੂਪ ਹੋਈ ਲੋਕਾਈਆ। ਕਿਸੇ ਨੂੰ ਨਜ਼ਰ ਆਵੇ ਨਾ ਬਾਪ ਅਸਮਾਨੀ, ਇਸਮ ਆਜ਼ਮ ਵੇਖਣ ਕੋਇ ਨਾ ਪਾਈਆ। ਝਗੜਾ ਪਿਆ ਤਤ ਜਿਸਮਾਨੀ, ਜ਼ਮੀਰ ਸਕੇ ਨਾ ਕੋਇ ਬਦਲਾਈਆ। ਨਵ ਖੰਡ ਪ੍ਰਿਥਮੀ ਕਲਜੁਗ ਕੂੜ ਹੋਇਆ ਪ੍ਰਧਾਨੀ, ਸੱਤ ਦੀਪ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਾਂ ਦੀਨ ਦੁਨੀ ਦੀ ਹਾਲਤ, ਬਿਨ ਨੇਤਰ ਲੋਚਨ ਨੈਣਾਂ ਧਿਆਨ ਲਗਾਈਆ। ਚਾਰ ਕੁੰਟ ਦਹਿ ਦਿਸ਼ਾ ਦਿਸੇ ਜਹਾਲਤ, ਸਤਿ ਵਿਚ ਨਾ ਕੋਇ ਸਮਾਈਆ। ਧਰਮ ਦੀ ਰਹੀ ਨਾ ਕੋਇ ਅਦਾਲਤ, ਇਨਸਾਫ਼ ਹਕ ਨਾ ਕੋਇ ਕਮਾਈਆ। ਅੰਤਰ ਨਿਰੰਤਰ ਕਰੇ ਨਾ ਕੋਇ ਅਬਾਦਤ, ਰਸਨਾ ਜਿਹਵਾ ਸਾਰੇ ਢੋਲੇ ਗਾਈਆ। ਧਰਮ ਦੀ ਧਾਰ ਦਿਸੇ ਨਾ ਕੋਇ ਇਮਾਰਤ, ਮਹਲ ਅਟਲ ਨਾ ਕੋਇ ਸੁਹਾਈਆ। ਕਲਜੁਗ ਕਿਰਿਆ ਕੂੜ ਕੀਤੀ ਤਜਾਰਤ, ਜਗਤ ਜਹਾਨ ਆਪਣਾ ਹੱਟ ਚਲਾਈਆ। ਜੀਆਂ ਜੰਤਾਂ ਸਾਧਾਂ ਸੰਤਾਂ ਨਿਰਅੱਖਰ ਧਾਰ ਦਿਸੇ ਨਾ ਕੋਇ ਅਗੰਮੀ ਇਬਾਰਤ, ਬਿਨ ਹਰਫ਼ ਹਰੂਫ਼ਾਂ ਹੁਕਮ ਸੁਣਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਸਤਿਗੁਰ ਸ਼ਬਦ ਕਹੇ ਮੇਰਾ ਹੁਕਮ ਹੋਣਾ ਇਕੋ ਏਕ, ਇਕ ਇਕੱਲਾ ਦਿਆਂ ਦ੍ਰਿੜਾਈਆ। ਜਿਸ ਦੀ ਸਭ ਨੇ ਰਖਣੀ ਟੇਕ, ਟਿੱਕੇ ਧੂੜੀ ਖ਼ਾਕ ਰਮਾਈਆ। ਮਾਨਵ ਜ਼ਾਤੀ ਕਰਨੀ ਬੁਧਿ ਬਿਬੇਕ, ਪਤਤ ਪੁਨੀਤ ਆਪ ਬਣਾਈਆ। ਤ੍ਰੈਗੁਣ ਮਾਇਆ ਲਾ ਸਕੇ ਨਾ ਸੇਕ, ਅਗਨੀ ਤਤ ਨਾ ਕੋਇ ਤਪਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਸਾਢੇ ਤਿੰਨ ਹੱਥ ਖੋਲ੍ਹਣਾ ਭੇਤ, ਭੇਵ ਅਭੇਦ ਦੇਣਾ ਜਣਾਈਆ। ਦਰਸ ਦਿਖਾਉਣਾ ਨੇਤਨ ਨੇਤ, ਨਿਜ ਨੇਤਰ ਲੋਚਨ ਨੈਣ ਅੱਖ ਕਰ ਰੁਸ਼ਨਾਈਆ । ਆਤਮ ਪਰਮਾਤਮ ਦੱਸਣਾ ਸਾਚਾ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਧਰਮ ਦੀ ਧਾਰ
ਮੌਲੇ ਰੁਤ ਬਸੰਤੀ ਚੇਤ, ਪੱਤ ਟਹਿਣੀ ਫੁਲ ਫੁਲਵਾੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਸੰਗ ਆਪ ਰਖਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਹੋਵੇ ਅਵੱਲਾ, ਅਵੱਲ ਇਕੋ ਨੂਰ ਜਣਾਈਆ। ਸਚਖੰਡ ਜਣਾਵਾਂ ਹਕ ਮਹਲਾ, ਦਰਗਾਹ ਸਾਚੀ ਇਕ ਸਮਝਾਈਆ। ਜਿਥੇ ਨਿਰਗੁਣ ਨਿਰਗੁਣ ਜੋਤੀ ਜਾਤਾ ਹੋ ਕੇ ਆਪਣੀ ਧਾਰ ਰਲਾ, ਦੂਸਰ ਸੰਗ ਨਾ ਕੋਇ ਬਣਾਈਆ। ਸਚਖੰਡ ਦੁਆਰ ਏਕੰਕਾਰ ਸੁਹਾਏ ਆਪਣਾ ਮਹਲਾ, ਮਹਲ ਅਟਲ ਇਕੋ ਸੋਭਾ ਪਾਈਆ। ਜਿਸ ਦਾ ਲਹਿਣਾ ਦੇਣਾ ਲੱਖ ਚੁਰਾਸੀ ਜੀਵ ਜੰਤ ਜਲਾ ਥਲਾ, ਮਹੀਅਲ ਆਪਣਾ ਹੁਕਮ ਵਰਤਾਈਆ। ਉਸ ਦਾ ਦੀਪਕ ਜੋਤੀ ਸਚ ਦੁਆਰ ਇਕੋ ਬਲਾ, ਬਿਨ ਤੇਲ ਬਾਤੀ ਕਮਲਾਪਾਤੀ ਡਗਮਗਾਈਆ। ਜਿਸ ਨਾਮ ਨਿਧਾਨਾ ਵਿਚ ਜਹਾਨ ਸ਼ਬਦੀ ਧਾਰ ਇਕੋ ਘੱਲਾ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਿਖਿਆ ਸਚ ਦ੍ਰਿੜਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਵਸਣਹਾਰਾ ਨਿਹਚਲ ਧਾਮ ਅਟਲਾ, ਸਚ ਦੁਆਰੇ ਸੋਭਾ ਪਾਈਆ। ਜਿਸ ਦੇ ਹੁਕਮ ਨਾਲ ਕਲਜੁਗ ਅੰਤਮ ਇਕੋ ਬੋਲਣਾ ਹੱਲਾ, ਹਾਲਤ ਵੇਖਣੀ ਖ਼ਲਕ ਖ਼ੁਦਾਈਆ। ਦੀਨ ਦੁਨੀ ਪਕੜਨਹਾਰਾ ਪੱਲਾ, ਪੱਲੂ ਆਪਣੀ ਗੰਢ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਅਛਲ ਅਛੱਲਾ, ਵਲ ਛਲਧਾਰੀ ਏਕੰਕਾਰੀ ਪਰਵਰਦਿਗਾਰੀ ਆਪ ਆਪਣਾ ਹੁਕਮ ਵਰਤਾਈਆ।