੧੩ ਮਾਘ ਸ਼ਹਿਨਸ਼ਾਹੀ ਸੰਮਤ ੧੧ ਕਿਸ਼ਨ ਸਿੰਘ ਦੇ ਗ੍ਰਹਿ ਪਿੰਡ ਅਲੜ੍ਹਪਿੰਡੀ ਜ਼ਿਲਾ ਗੁਰਦਾਸਪੁਰ
ਨਾਰਦ ਕਹੇ ਜਨ ਭਗਤੋ ਸੋਚ ਸੋਚੋ ਉਂਗਲ ਰਖ ਕੇ ਆਪਣੀ ਠੋਡੀ, ਅੰਦਰੇ ਅੰਦਰ ਧਿਆਨ ਲਗਾਈਆ। ਫਿਰ ਹੱਥ ਲਗਾਓ ਆਪਣੇ ਆਪਣੇ ਗੋਡੀਂ, ਸਤਿਕਾਰ ਨਾਲ ਆਪਣਾ ਆਪ ਲਉ ਉਠਾਈਆ। ਮੈਂ ਵੀ ਤੁਹਾਡਾ ਸਾਥੀ ਪ੍ਰਭੂ ਦਾ ਭਗਤ ਪੁਰਾਣਾ ਮੋਢੀ, ਮੋਢਿਆਂ ਤੋਂ ਫੜ ਕੇ ਦਿਆਂ ਹਿਲਾਈਆ। ਮੈਨੂੰ ਸਚ ਦੱਸੋ ਸੁਬਹਾ ਪ੍ਰਭੂ ਦੇ ਕੋਲ ਰਹੋਗੇ ਕਿ ਘਰ ਦੀ ਕਰੋਗੇ ਗੋਡੀ, ਲੇਖਾ ਪਿਛਲਾ ਦਿਆਂ ਜਣਾਈਆ। ਮੈਂ ਵੀ ਪੱਲੇ ਬੰਨ੍ਹ ਕੇ ਰਖੀ ਰਵੀਦਾਸ ਚਮਾਰੇ ਵਾਲੀ ਕੌਡੀ, ਕਸੀਰਾ ਆਪਣੇ ਕੋਲ ਰਖਾਈਆ। ਨਾਲੇ ਹੱਥ ਫੇਰ ਕੇ ਆਪਣੀ ਬੋਦੀ, ਬੁੱਧੀ ਵਾਲਿਓ ਦਿਆਂ ਜਣਾਈਆ। ਅੰਦਰੋਂ ਕਾਇਆ ਕਰ ਲਓ ਆਪਣੀ ਸੋਝੀ, ਸਮਝ ਸਮਝ ਨਾਲ ਸਮਝਾਈਆ। ਉਹ ਵੇਖੋ ਗੰਗਾ ਗੰਗੋਤਰੀ ਆਉਂਦੀ ਗੌਂਦੀ, ਧੁਰ ਦੇ ਢੋਲੇ ਗਾਈਆ। ਸੁਰਸਤੀ ਜਿਸ ਦੀ ਯਾਦ ਵਿਚ ਔਂਸੀਆਂ ਪਾਉਂਦੀ, ਗਿਟੀਆਂ ਗਿਣੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਨਾਰਦ ਕਹੇ ਮੈਂ ਕਿਹਾ ਪੀਰ ਖਵਾਜੇ, ਖਿਜਰਾ ਲੈ ਅੰਗੜਾਈਆ। ਨਿਗਾਹ ਮਾਰ ਲੈ ਤਕ ਲੈ ਧੁਰ ਦੇ ਰਾਜੇ, ਜੋ ਸ਼ਾਹੋ ਭੂਪ ਨੂਰ ਅਲਾਹੀਆ। ਉਸ ਵੇਸ ਵਟਾਇਆ ਕਮਲਿਆ ਦੇਸ ਮਾਝੇ, ਮਜਲਸ ਭਗਤਾਂ ਨਾਲ ਰਖਾਈਆ। ਜਿਨ੍ਹ ਇੰਦਰ ਨਾਲ ਤੇਰੇ ਰਿਸ਼ਤੇ ਕਰਨੇ ਸਾਂਝੇ, ਮੇਲਾ ਮੇਲੇ ਸਹਿਜ ਸੁਭਾਈਆ। ਜਿਸ ਦੇ ਹੁਕਮ ਵਿਚ ਮੇਘ ਬਰਸਣੇ ਝਾਂਜੇ, ਕਣੀ ਕਣੀ ਦਏ ਟਪਕਾਈਆ। ਤੂੰ ਆਪਣੇ ਕਾਸੇ ਵੇਖ ਲੈ ਕਿਸ ਬਿਧ ਭਰੇ ਗਾਂਜੇ, ਕਲਸ ਇੰਦਰਾ ਹੱਥ ਉਠਾਈਆ। ਮੇਰੇ ਉਸ ਪ੍ਰਭੂ ਦੇ ਅਗੇ ਹੱਥ ਬਾਂਧੇ, ਬੰਦਨਾ
ਵਿਚ ਸੀਸ ਨਿਵਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਗੁਰੂ ਸਾਰੇ ਗਾਂਦੇ, ਗਾ ਗਾ ਸ਼ੁਕਰ ਮਨਾਈਆ। ਓਹ ਲਹਿਣੇ ਦੇਣੇ ਤਕੇ ਚਾਰ ਜੁਗ ਦੇ ਜੋ ਭਗਤ ਥੱਕੇ ਮਾਂਦੇ, ਬਣ ਬਣ ਪਾਂਧੀ ਪੰਧ ਮੁਕਾਈਆ। ਜਿਸ ਗੀਤ ਸੋਹਲੇ ਦ੍ਰਿੜਾਏ ਅਗੰਮੇ ਨਾਂ ਦੇ, ਨਾਉਂ ਨਿਰੰਕਾਰ ਇਕ ਦ੍ਰਿੜਾਈਆ। ਓਹਦੇ ਖੇਲ ਤਕਣੇ ਥਲ ਅਸਗਾਹ ਦੇ, ਗਹਿਰ ਗੰਭੀਰ ਜੋ ਗਵਰ ਇਕ ਹੋ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦੇਵੇ ਵਡਿਆਈਆ। ਨਾਰਦ ਕਹੇ ਖੁਵਾਜਿਆ ਵੇਖ ਲੈ ਖਿਜਰਾ, ਖ਼ਿਲੱਤ ਆਪਣੇ ਧਿਆਨ ਲਗਾਈਆ। ਜਿਸ ਕਾਰਨ ਮੁਹੰਮਦ ਨੇ ਕੀਤਾ ਹਿਜਰਾ, ਹੁਜਰਾ ਵੇਖਣਾ ਬੇਪਰਵਾਹੀਆ। ਜਿਸ ਦੇ ਨਾਲ ਲੋਕ ਪਰਲੋਕ ਚੌਦਾਂ ਤਬਕ ਸੁਧਰਾ, ਸੁਦੀ ਵਦੀ ਵੰਡ ਨਾ ਕੋਇ ਵੰਡਾਈਆ। ਉਹ ਮਾਲਕ ਖ਼ਾਲਕ ਕ਼ਾਦਰ ਕੁਦਰਾ, ਨੂਰ ਨੁਰਾਨਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਨਾਰਦ ਕਹੇ ਜਨ ਭਗਤੋ ਮੈਂ ਪ੍ਰਭੂ ਦਾ ਨੂਰ ਨੁਰਾਨਾ ਬਚੜਾ, ਬੱਚਿਆਂ ਵਾਲਿਉ ਦਿਆਂ ਜਣਾਈਆ। ਬੁੱਧੀਵਾਨੋ ਮੈਂ ਬੜਾ ਖਚਰਾ, ਆਪਣਾ ਭੇਵ ਨਾ ਕਿਸੇ ਸਮਝਾਈਆ। ਮੇਰਾ ਲੇਖਾ ਲਿਖਿਆ ਨਹੀਂ ਗਿਆ ਕਿਸੇ ਵਿਚ ਸਤਰਾਂ, ਹਰਫ਼ਾਂ ਵੰਡ ਨਾ ਕੋਇ ਵੰਡਾਈਆ। ਮੇਰਾ ਪ੍ਰਭੂ ਨੇ ਆਦਿ ਜੁਗਾਦਿ ਜੁਗ ਚੌਕੜੀ ਸਫ਼ੈਦ ਰੱਖਿਆ ਪੱਤਰਾ ਪੱਤਰਾ, ਪਤ੍ਰਕਾ ਹੱਥ ਨਾ ਕਿਸੇ ਫੜਾਈਆ। ਮੈਨੂੰ ਐਉਂ ਜਾਪਦਾ ਅਗੇ ਕੋਈ ਹੋਣ ਵਾਲਾ ਖ਼ਤਰਾ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ਾਂ ਦਿਆਂ ਜਣਾਈਆ। ਭਾਵੇਂ ਮੈਂ ਬਹੁ ਪੁਰਾਣਾ ਪੰਡਤ ਮੈਨੂੰ ਕਹਿੰਦੇ ਸੱਤਰਾ ਬਹੱਤਰਾ, ਸੱਤਰਾਂ ਦੀ ਧਾਰ ਬਹੱਤਰ ਤੇ ਬਹੱਤਰਾਂ ਦੀ ਧਾਰ ਦਾ ਗੋਬਿੰਦ ਮਾਹੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਵਡ ਵਡਿਆਈਆ। ਨਾਰਦ ਕਹੇ ਭਗਤੋ ਤੁਹਾਨੂੰ ਪਤਾ ਗੋਬਿੰਦ ਨੇ ਕੇਹੜੀ ਲਿਖੀ ਚਿੱਠੀ, ਹੱਥ ਮਸਤਕ ਉਤੇ ਪੁੱਠਾ ਦਿਤਾ ਟਿਕਾਈਆ। ਕੇਹੜੀ ਇਬਾਰਤ ਬਣਾਈ ਮਿਠੀ, ਜਿਸ ਨੂੰ ਰਸਨਾ ਜਿਹਵਾ ਮੁਖ ਬੱਤੀ ਦੰਦ ਪੜ੍ਹ ਨਾ ਕੋਇ ਸੁਣਾਈਆ। ਕੇਹੜੀ ਕ਼ਲਮ ਸ਼ਾਹੀ ਉਠਾਈ ਅਨਡਿੱਠੀ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜਿਸ ਦੀ ਇਕੋ ਸਤਰ ਤੇ ਲੰਬਾਈ ਸਵਾ ਗਿਠੀ, ਮਾਰੂਡੰਡ ਦਏ ਗਵਾਹੀਆ। ਓਸੇ ਨੂੰ ਤਕ ਕੇ ਦੋ ਜਹਾਨ ਦੀ ਧਾਰ ਧਰਨੀ ਧਰਤ ਧਵਲ ਧੌਲ ਧਰਤੀ ਨਿਮਾਣੀ ਹੋ ਕੇ ਪਿੱਟੀ, ਦੁਹੱਥੜ ਦੁਹੱਥੜ ਦੋ ਹੱਥਾਂ ਵਾਲੀ ਲਾਈਆ। ਫੇਰ ਅੱਖੀਆਂ ਮਲੀਆਂ ਨਿਗਾਹ ਮਾਰੀ ਨਜ਼ਰ ਆਈ ਹਾਹੇ ਵਾਲੀ ਟਿੱਪੀ, ਜਿਸ ਦਾ ਰੂਪ ਨਾ ਕੋਇ ਬਦਲਾਈਆ। ਜਿਸ ਦੀ ਚਾਰ ਜੁਗ ਦੇ ਸ਼ਾਸਤਰ ਗ੍ਰੰਥ ਵਿਦਿਆ ਵਿਚ ਦੱਸ ਨਾ ਸਕਣ ਲਿਪੀ, ਜੁਗਤ ਜਗਤ ਨਾ ਕੋਇ ਚਤੁਰਾਈਆ। ਉਹਲੇ ਵਿਚ ਇਹੋ ਧਾਰ ਜੋ ਭਗਤੋ ਮੈਂ ਲਈ ਵਿਚਾਰ ਭਗਤ ਭਗਵਾਨ ਭਗਵਾਨ ਭਗਤ ਦੀ ਹੋਵੇ ਹਿਤੀ, ਹਿਤਕਾਰੀ ਹੋ ਕੇ ਵੇਖ ਵਖਾਈਆ। ਓਹਨਾਂ ਨੇ ਇਕੋ ਵਾਰ ਇਕੋ ਮੰਜ਼ਲ ਹੋਵੇ ਮਿਥੀ, ਮਿਥਿਆ ਛਡ ਜਗਤ ਲੋਕਾਈਆ। ਮੈਨੂੰ ਇਉਂ ਜਾਪਦਾ ਕਿ ਅੱਜ ਦਾ ਪਰਵਿਸ਼ਟਾ ਮਾਘ ਤੇਰਾਂ ਤੇ ਉੱਤਮ ਦਿਸੀ ਥਿਤੀ, ਥਿਤ ਵਾਰ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਬੇਪਰਵਾਹੀਆ। ਨਾਰਦ ਕਹੇ ਭਗਤੋ ਮੈਂ ਤੁਹਾਡੇ ਅੰਦਰ ਬਾਹਰ ਘੁੰਮਦਾ, ਭੱਜਾਂ ਵਾਹੋ ਦਾਹੀਆ। ਪ੍ਰਭੂ ਦੁਆਰੇ ਆਉਣ ਵਾਲਿਓ ਤੁਹਾਡੇ ਚਰਨ ਚੁੰਮਦਾ, ਮਿੱਟੀ ਖ਼ਾਕ ਆਪਣੀ ਰਸਨਾ ਨਾਲ ਛੁਹਾਈਆ। ਤੁਹਾਨੂੰ ਪਤਾ ਨਹੀਂ ਕੇਹੜਾ ਸਮਾਂ ਹੁਣ ਦਾ, ਹੁਣੇ ਹੁਣੇ ਹੁਣੇ ਦਿਆਂ ਦ੍ਰਿੜਾਈਆ।
ਕਿਸ ਕਾਰਨ ਤੁਹਾਨੂੰ ਭਗਤੋ ਸ਼ਬਦ ਪੜ੍ਹਨ ਵਾਲਿਆਂ ਨੂੰ ਰਿਹਾ ਚੁਣਦਾ, ਚੁਣ ਚੁਣ ਕੇ ਰਿਹਾ ਉਠਾਈਆ। ਇਹ ਇਸ਼ਾਰਾ ਸੀ ਸਤਿਗੁਰ ਸ਼ਬਦ ਦਾ ਨਗਾਰਾ ਸੀ ਓਹਦੀ ਧੁਨ ਦਾ, ਜਗਤ ਦੀ ਧੁਨੀਉਂ ਬਾਹਰ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਪਰ ਮੈਂ ਤੁਹਾਨੂੰ ਇਕ ਗੱਲ ਦੱਸਣੀ ਤੁਹਾਡੇ ਘਰ ਦੀ, ਆਪਣੇ ਘਰ ਵਿਚ ਰਹਿਣ ਵਾਲਿਓ ਆਪਣੀ ਲੈਣੀ ਅੰਗੜਾਈਆ। ਮੇਰੇ ਕੋਲ ਤੁਹਾਡੀ ਪਿਛਲੀ ਕਹਾਣੀ ਪਰ ਦੀ, ਪੁਰਾਣਿਓ ਤੁਹਾਨੂੰ ਨਵੀਂ ਹੋਰ ਦਿਆਂ ਸੁਣਾਈਆ। ਸਚ ਪੁਛੋ ਭਾਵੇਂ ਤੁਸੀਂ ਕੋਝੇ ਤੇ ਕਮਲੇ ਤੁਹਾਡੇ ਕੋਲੋਂ ਧਰਮ ਰਾਏ ਦੀ ਧਾਰ ਡਰਦੀ, ਭੈ ਆਪਣੇ ਸੀਸ ਰਖਾਈਆ। ਬੇਸ਼ਕ ਤੁਹਾਡੀ ਮਨ ਕਲਪਣਾ ਜਗਤ ਵਾਸਨਾ ਵਿਚ ਲੜਦੀ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਪਰ ਪ੍ਰਭੂ ਦੀ ਕਿਰਪਾ ਨਾਲ ਤੁਹਾਡੀ ਆਤਮਾ ਸਚਖੰਡ ਦੀ ਮੰਜ਼ਲ ਚੜ੍ਹਦੀ, ਅਗੇ ਹੋ ਨਾ ਕੋਇ ਅਟਕਾਈਆ। ਤੁਹਾਡੀ ਖੇਲ ਵੇਖੀ ਤਨ ਵਜੂਦ ਧੜ ਦੀ, ਸਾਢੇ ਤਿੰਨ ਹੱਥ ਅੰਦਰ ਫੋਲ ਫੁਲਾਈਆ। ਤੁਹਾਡਾ ਏਸੇ ਕਰਕੇ ਲੇਖਾ ਲਹਿਣਾ ਵੱਡਾ, ਤੁਹਾਡੀ ਆਤਮਾ ਤੂੰ ਮੇਰਾ ਮੈਂ ਤੇਰਾ ਪੜ੍ਹਦੀ, ਸੋਹੰ ਅੱਖਰ ਵਖਰ ਤੁਹਾਨੂੰ ਦਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਭਗਤੋ ਮੈਂ ਪਿਛੇ ਭੁਲ ਆਇਆ ਆਪਣੀ ਬਗ਼ਲੀ, ਠੰਡ ਨੇ ਮੈਨੂੰ ਦਿਤਾ ਭੁਲਾਈਆ। ਮੈਂ ਸਵੇਰੇ ਤੁਹਾਨੂੰ ਹੋਰ ਗੱਲ ਸੁਣਾਵਾਂਗਾ ਅਗਲੀ, ਅਗੇ ਦਾ ਅਗੇ ਪਰਦਾ ਲਾਹੀਆ। ਭਾਵੇਂ ਮੈਂ ਪੰਡਤ ਪੁਰਾਣਾ ਫਿਰਨ ਵਾਲਾ ਵਿਚ ਜੰਗਲੀ, ਜੂਹਾਂ ਭੱਜਾਂ ਵਾਹੋ ਦਾਹੀਆ। ਪਰ ਮੈਂ ਸਵੇਰੇ ਨਵੀਂ ਆਪਣੀ ਹੋਰ ਸੁੱਟ ਦੇਣੀ ਸੰਗਲੀ, ਸਗਲੇ ਸੰਗੀਓ ਤੁਹਾਨੂੰ ਦਿਆਂ ਸਮਝਾਈਆ। ਬੇਸ਼ਕ ਮੇਰੀ ਆਸ਼ਾ ਬੜੀ ਕੰਗਲੀ, ਕੋਝਾ ਕਮਲਾ ਹੋ ਕੇ ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਨਾਰਦ ਕਹੇ ਮੇਰੀ ਪਿਛੇ ਰਹਿ ਗਈ ਕਿਤਾਬ, ਜੋ ਬਿਨ ਅੱਖਰਾ ਦਏ ਸਮਝਾਈਆ। ਜਿਸ ਦਾ ਇਕੋ ਹਿੱਸਾ ਇਕੋ ਬਾਬ, ਬਾਬਤ ਇਕੋ ਇਕ ਸਮਝਾਈਆ। ਮੈਂ ਉਹ ਰਖ ਕੇ ਆਇਆ ਪ੍ਰਭੂ ਦੇ ਚਰਨਾਂ ਵਾਲੀ ਵਿਚ ਮਹਿਰਾਬ, ਜਗਤ ਕੁਤਬਖ਼ਾਨਿਆਂ ਨਾ ਕਦੇ ਟਿਕਾਈਆ। ਬੇਸ਼ਕ ਮੈਂ ਫਿਰਦਾ ਫਿਰਦਾ ਆ ਗਿਆ ਧਰਨੀ ਉਤੇ ਪੰਜ ਆਬ, ਪੰਜਾਂ ਤਤਾਂ ਵਾਲਿਓ ਸਚ ਦਿਆਂ ਦ੍ਰਿੜਾਈਆ। ਜੋ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਲਏ ਖ਼ੁਆਬ, ਜਗਤ ਸੁਫ਼ਨਿਆਂ ਬਾਹਰ ਧਿਆਨ ਲਗਾਈਆ। ਸੁਬਹ ਉਨ੍ਹਾਂ ਦਾ ਸਚ ਸਚ ਦਿਆਂਗਾ ਜੁਆਬ, ਸੰਦੇਸ਼ੇ ਧੁਰ ਦੇ ਨਾਲ ਮਿਲਾਈਆ। ਨਾਲੇ ਮੇਰੀ ਬੋਦੀ ਤੰਦ ਸਿਤਾਰ ਵਜਾਏ ਰਬਾਬ, ਸੋਹਣਾ ਤਾਲ ਬਣਾਈਆ। ਤੁਸੀਂ ਵੀ ਥੋੜੀ ਜਹੀ ਮੈਨੂੰ ਦੇਣੀ ਇਮਦਾਦ, ਮਾਂਗਤ ਹੋ ਕੇ ਮੰਗ ਮੰਗਾਈਆ। ਜੇ ਭਗਤ ਬਣੇ ਤੇ ਪ੍ਰਭੂ ਨੂੰ ਰਖਿਆ ਕਰੋ ਯਾਦ, ਲੋਕ ਲਾਜ ਰਹਿਣ ਕੋਇ ਨਾ ਪਾਈਆ। ਕਿਉਂ ਇਹ ਆ ਗਿਆ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੇ ਬਾਦ, ਜੋਤੀ ਜਾਤਾ ਆਪਣਾ ਵੇਸ ਵਟਾਈਆ। ਜਿਸ ਨੇ ਤੁਹਾਡਾ ਖੇੜਾ ਸਦਾ ਰਖਣਾ ਆਬਾਦ, ਦੋ ਜਹਾਨਾਂ ਵਿਚ ਉਜੜ ਕਦੇ ਨਾ ਜਾਈਆ। ਜਿਸ ਦਾ ਨਾਮ ਅਗੰਮਾ ਖ਼ੁਸ਼ੀਆਂ ਨਾਲ ਸੁਣਨਾ ਨਾਦ, ਅਨਾਦੀ ਧੁਨ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲੇਖਾ ਜਾਣੇ ਇਕੋ ਵਾਹਿਦ, ਵਾਅਦੇ ਸਭ ਦੇ ਪੂਰ ਕਰਾਈਆ।
੧੪ ਮਾਘ ਸ਼ਹਿਨਸ਼ਾਹੀ ਸੰਮਤ ੧੧ ਵਕੀਲ ਸਿੰਘ ਦੇ ਗ੍ਰਹਿ ਪਿੰਡ ਅੱਲੜ੍ਹ ਪਿੰਡੀ ਜ਼ਿਲਾ ਗੁਰਦਾਸਪੁਰ
ਪੂਰਨ ਸਤਿਗੁਰ ਆਪ ਪ੍ਰਭ, ਆਦਿ ਜੁਗਾਦੀ ਪਰਵਰਦਿਗਾਰ। ਪੂਰਨ ਸਤਿਗੁਰ ਆਪ ਪ੍ਰਭ, ਇਕ ਇਕੱਲਾ ਏਕੰਕਾਰ। ਪੂਰਨ ਸਤਿਗੁਰ ਆਪ ਪ੍ਰਭ, ਨਿਰਗੁਣ ਸਰਗੁਣ ਸਾਂਝਾ ਯਾਰ। ਪੂਰਨ ਸਤਿਗੁਰ ਆਪ ਪ੍ਰਭ, ਜੋਤੀ ਜੋਤ ਕਰੇ ਉਜਿਆਰ। ਪੂਰਨ ਸਤਿਗੁਰ ਆਪ ਪ੍ਰਭ, ਸ਼ਬਦ ਨਾਦ ਦਏ ਧੁਨਕਾਰ। ਪੂਰਨ ਸਤਿਗੁਰ ਆਪ ਪ੍ਰਭ, ਅੰਮ੍ਰਿਤ ਬਖ਼ਸ਼ੇ ਠੰਡਾ ਠਾਰ। ਪੂਰਨ ਸਤਿਗੁਰ ਆਪ ਪ੍ਰਭ, ਪੰਧ ਮੁਕਾਏ ਨੌ ਦੁਆਰ। ਪੂਰਨ ਸਤਿਗੁਰ ਆਪ ਪ੍ਰਭ, ਜਗਤ ਤ੍ਰਿਸ਼ਨਾ ਦਏ ਮਾਰ। ਪੂਰਨ ਸਤਿਗੁਰ ਆਪ ਪ੍ਰਭ, ਨਾਮ ਨਿਧਾਨਾ ਦਏ ਖ਼ੁਮਾਰ। ਪੂਰਨ ਸਤਿਗੁਰ ਆਪ ਪ੍ਰਭ, ਲੇਖਾ ਜਾਣੇ ਅੰਦਰ ਬਾਹਰ। ਪੂਰਨ ਸਤਿਗੁਰ ਆਪ ਪ੍ਰਭ, ਜੁਗ ਜੁਗ ਭਗਤਾਂ ਦਏ ਅਧਾਰ। ਪੂਰਨ ਸਤਿਗੁਰ ਆਪ ਪ੍ਰਭ, ਲੱਖ ਚੁਰਾਸੀ ਲੇਖਾ ਦਏ ਨਿਵਾਰ। ਪੂਰਨ ਸਤਿਗੁਰ ਆਪ ਪ੍ਰਭ, ਦਰਗਾਹ ਸਾਚੀ ਸਚਖੰਡ ਬਖ਼ਸ਼ੇ ਚਰਨ ਪਿਆਰ। ਪੂਰਨ ਸਤਿਗੁਰ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੁਆਮੀ ਆਪਣੀ ਬੰਨ੍ਹੇ ਧਾਰ। ਪੂਰਨ ਸਤਿਗੁਰ ਆਪ ਪ੍ਰਭ, ਅਲਖ ਲਖੀਨਾ। ਪੂਰਨ ਸਤਿਗੁਰ ਆਪ ਪ੍ਰਭ, ਸ਼ਾਹੋ ਸ਼ਾਬਾਸ ਵਡ ਪਰਬੀਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਹੋਏ ਸਹਾਈ ਦੀਨਨ ਦੀਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਜਨ ਕੇ ਲੇਖੇ ਲਾਏ ਭਗਤਾਂ ਮਾਘ ਮਹੀਨਾ। ਪੂਰਨ ਸਤਿਗੁਰ ਆਪ ਪ੍ਰਭ, ਪ੍ਰਭ ਸਚ ਪ੍ਰੀਤੀ ਦੱਸੇ ਮਰਨਾ ਜੀਣਾ। ਪੂਰਨ ਸਤਿਗੁਰ ਆਪ ਪ੍ਰਭ, ਝਗੜਾ ਮੁਕਾਏ ਲੋਕ ਤੀਨਾ। ਪੂਰਨ ਸਤਿਗੁਰ ਆਪ ਪ੍ਰਭ, ਹਰਿਜਨ ਠਾਂਢਾ ਕਰੇ ਸੀਨਾ। ਪੂਰਨ ਸਤਿਗੁਰ ਆਪ ਪ੍ਰਭ, ਗੁਰਮੁਖ ਪਿਆਸ ਬੁਝਾਏ ਜਿਉਂ ਜਲ ਮੀਨਾ। ਪੂਰਨ ਸਤਿਗੁਰ ਆਪ ਪ੍ਰਭ, ਲੋਕਮਾਤ ਪਰਗਟਾਏ ਅਗੰਮ ਨਗੀਨਾ। ਪੂਰਨ ਸਤਿਗੁਰ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਹਰਿਜਨ ਲੇਖ ਮੁਕਾਏ ਲੋਕ ਤੀਨਾ, ਤ੍ਰੈਗੁਣ ਮਾਇਆ ਪੰਜ ਤਤ ਆਪਣੇ ਲੇਖੇ ਲਾਈਆ।
੧੪ ਮਾਘ ਸ਼ਹਿਨਸ਼ਾਹੀ ਸੰਮਤ ੧੧ ਦਲੀਪ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ
ਪੂਰਨ ਸਤਿਗੁਰ ਮੰਨਣਾ, ਪਾਰਬ੍ਰਹਮ ਕਰਤਾਰ। ਜਿਸ ਜੁਗ ਜੁਗ ਬੇੜਾ ਬੰਨ੍ਹਣਾ, ਬੰਨ੍ਹਣਹਾਰ ਸਚੀ ਸਰਕਾਰ। ਜਨ ਭਗਤਾਂ ਬਖ਼ਸ਼ੇ ਸਚ ਅਨੰਦਨਾ, ਚਰਨ ਪ੍ਰੀਤੀ ਅਗੰਮ ਪਿਆਰ। ਨਿੰਮ ਮਹਿਕਾਏ ਵਾਸ ਚੰਦਨਾ, ਹਰਿਜਨ ਸਾਚੇ ਲਏ ਉਬਾਰ। ਇਕੋ ਦੱਸੇ ਧੁਰ ਦੀ ਬੰਦਨਾ, ਇਸ਼ਟ ਦੇਵ ਆਪ ਕਰਤਾਰ। ਘਰ ਸੁਆਮੀ ਬਣੇ ਸੱਜਣਾ, ਹਰਿ ਠਾਕਰ ਮੀਤ ਮੁਰਾਰ। ਜਿਸ ਦਾ ਅਗੰਮੀ ਵਜੇ ਨਦਨਾ, ਆਤਮ ਦਏ ਸਚੀ ਧੁਨਕਾਰ। ਜਿਸ ਦਾ ਰੂਪ ਮੋਹਨ ਮਦਨਾ, ਰੰਗ ਰੇਖ ਤੋਂ ਬਾਹਰ। ਜੋ ਲੇਖੇ ਲਾਏ ਆਅਲਾ ਅਦਨਾ, ਹਰਿਜਨ ਬਣੇ ਮੀਤ ਮੁਰਾਰ। ਜੋ ਭਾਗ ਲਗਾਏ ਕਾਇਆ ਮਾਟੀ ਬਦਨਾ, ਪੰਜ ਤਤ ਕਰੇ ਸ਼ਿੰਗਾਰ। ਜਿਸ ਦਾ ਇਕੋ ਦੀਪਕ ਜਗਣਾ, ਜਗਤ ਜਹਾਨ ਹੋਏ ਉਜਿਆਰ। ਉਹ ਮੇਟਣਹਾਰ ਸ਼ਰਅ ਦੀ ਹੱਦਨਾ, ਆਪ ਵਸੇ ਹਦੂਦਾਂ ਬਾਹਰ। ਜਿਸ ਦਾ ਕੀਤਾ ਕਿਸੇ ਨਾ ਰੱਦਨਾ, ਜੁਗ ਜੁਗ ਪਾਵਣਹਾਰਾ ਸਾਰ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਲਹਿਣਾ ਦੇਣਾ ਲੇਖਾ ਪੂਰਾ ਕਰੇ ਜਨ ਭਗਤਾਂ ਤਤ ਪੰਜਨਾ, ਪੰਚਮ ਮੀਤਾ ਠਾਂਢਾ ਸੀਤਾ ਆਪਣਾ ਰੰਗ ਰੰਗਾਈਆ।
੧੪ ਮਾਘ ਸ਼ਹਿਨਸ਼ਾਹੀ ਸੰਮਤ ੧੧ ਦਵਿੰਦਰ ਸਿੰਘ ਦੇ ਨਵਿਤ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ
ਪੂਰਨ ਸਤਿਗੁਰ ਜਾਣੀਏ, ਹਰਿ ਦਾਤਾ ਬੇਪ੍ਰਵਾਹ। ਜਿਸ ਦੀ ਮਹਿਮਾ ਅਕਥ ਕਹਾਣੀਏ, ਕ਼ਲਮ ਸ਼ਾਹੀ ਚਲੇ ਨਾ ਕੋਇ ਚਤੁਰਾ। ਜੋ ਲੇਖਾ ਜਾਣੇ ਦੋ ਜਹਾਨੀਏ, ਪੁਰੀ ਲੋਅ ਬ੍ਰਹਿਮੰਡ ਖੰਡ ਥਲ ਅਸਗਾਹ। ਤਿਸ ਦਾ ਕਰੀਏ ਇਕ ਚਰਨ ਧਿਆਨੀਏ, ਜੋ ਸਦਾ ਸਦਾ ਹੋਏ ਸਹਾ। ਤੂੰ ਮੇਰਾ ਮੈਂ ਤੇਰਾ ਗਾਈਏ ਬਾਣੀਏ, ਜੋ ਲਹਿਣਾ ਦੇਣਾ ਦਏ ਮੁਕਾ। ਪੰਧ ਰਹੇ ਨਾ ਚਾਰੇ ਖਾਣੀਏ, ਆਵਣ ਜਾਵਣ ਲਹਿਣਾ ਦਏ ਚੁਕਾ। ਸੋ ਸਾਹਿਬ ਸੁਆਮੀ ਜੋ ਦੇਵਣਹਾਰਾ ਅੰਮ੍ਰਿਤ ਰਸ ਪਾਣੀਏ, ਪਤਿਪਰਮੇਸ਼ਵਰ ਨੂਰ ਅਲਾਹ। ਆਤਮ ਪਰਮਾਤਮ ਬਣੇ ਹਾਣੀਏ, ਧੁਰ ਸੰਜੋਗੀ ਮੇਲ ਮਿਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹ। ਪੂਰਨ ਸਤਿਗੁਰ ਜਾਣੀਏ, ਆਦਿ ਅੰਤ ਭਗਵੰਤ। ਪੂਰਨ ਸਤਿਗੁਰ ਜਾਣੀਏ, ਨਿਰਗੁਣ ਧਾਰ ਜੋਤੀ ਕੰਤ। ਪੂਰਨ ਸਤਿਗੁਰ ਜਾਣੀਏ, ਜੋ ਅੰਤਰ ਆਤਮ ਦੇਵੇ ਆਪਣਾ ਮੰਤ। ਪੂਰਨ ਸਤਿਗੁਰ ਜਾਣੀਏ, ਜੋ ਗੜ੍ਹ ਤੋੜੇ ਹਉਮੇ ਹੰਗਤ। ਪੂਰਨ ਸਤਿਗੁਰ ਜਾਣੀਏ, ਜੋ ਮੇਲ ਮਿਲਾਏ ਸਾਚੀ ਸੰਗਤ। ਪੂਰਨ ਸਤਿਗੁਰ ਜਾਣੀਏ, ਜੋ ਬੋਧ ਅਗਾਧਾ ਹੋਵੇ ਪੰਡਤ। ਪੂਰਨ ਸਤਿਗੁਰ ਜਾਣੀਏ, ਜੋ ਹਰਿਜਨ ਲੇਖੇ ਲਾਏ ਆਪਣੇ ਸੰਤ। ਪੂਰਨ ਸਤਿਗੁਰ ਜਾਣੀਏ, ਜੋ ਬਣਾਏ ਸਾਚੀ ਬਣਤ। ਪੂਰਨ ਸਤਿਗੁਰ ਜਾਣੀਏ, ਜਿਸ ਦੀ ਮਹਿੰਮਾ ਸਦਾ ਅਗਣਤ। ਪੂਰਨ ਸਤਿਗੁਰ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਮੇਰਾ ਮੈਂ ਤੇਰਾ, ਨਿਰਗੁਣ ਨਿਰਗੁਣ ਦੱਸੇ ਆਪਣਾ ਛੰਤ।
੧੪ ਮਾਘ ਸ਼ਹਿਨਸ਼ਾਹੀ ਸੰਮਤ ੧੧ ਸੰਤਾ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ
ਪੂਰਾ ਸਤਿਗੁਰ ਖੋਜਦਾ, ਆਦਿ ਜੁਗਾਦੀ ਆਪ। ਪ੍ਰੇਮ ਦੱਸੇ ਆਪਣੇ ਜੋਗ ਦਾ, ਧੁਰ ਦਾ ਨਾਮ ਜਪਾਏ ਜਾਪ। ਲੇਖਾ ਮੇਟੇ ਹਉਮੇ ਰੋਗ ਦਾ, ਮਮਤਾ ਮੋਹ ਨਾ ਰਹੇ ਸੰਤਾਪ। ਰਸ ਦੇਵੇ ਅਗੰਮੇ ਭੋਗ ਦਾ, ਦੀਨ ਦੁਨੀ ਦਾ ਮੇਟ ਸੰਤਾਪ। ਮੇਲ ਮਿਲਾਏ ਧੁਰ ਸੰਜੋਗ ਦਾ, ਨਿਰਗੁਣ ਬਣ ਕੇ ਮਾਈ ਬਾਪ। ਝਗੜਾ ਮੇਟੇ ਜਗਤ ਵਿਜੋਗ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਲੇਖੇ ਲਾਏ ਆਪ। ਪੂਰਨ ਸਤਿਗੁਰ ਪਾਈਏ, ਸਤਿਗੁਰ ਪੂਰਨ ਮੀਤ। ਸਦਾ ਸਦਾ ਗੁਣ ਗਾਈਏ, ਹਿਰਦੇ ਰਖੀਏ ਚੀਤ। ਨਿਤ ਨਿਤ ਦਰਸ਼ਨ ਪਾਈਏ, ਤਨ ਕਰੇ ਠਾਂਡਾ ਸੀਤ। ਰਸਨਾ ਢੋਲੇ ਗਾਈਏ, ਹੋਈਏ ਪਤਤ ਪੁਨੀਤ। ਚਰਨ ਧੂੜੀ ਖ਼ਾਕ ਰਮਾਈਏ, ਤ੍ਰੈਗੁਣ ਨਾਲੋਂ ਕਰੇ ਅਤੀਤ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਵਸਣਹਾਰਾ ਚੀਤ। ਪੂਰਨ ਸਤਿਗੁਰ ਪੇਖੀਏ, ਨੇਤਰ ਲੋਚਨ ਨੈਣ ਅਪਾਰ। ਜੋ ਵਸੇ ਦੇਸ ਪਰਦੇਸੀਏ, ਦੋ ਜਹਾਨਾਂ ਪਾਵੇ ਸਾਰ। ਜਿਸ ਨੂੰ ਝੁਕਦੇ ਬ੍ਰਹਮਾ ਵਿਸ਼ਨ ਸ਼ਿਵ ਮਹੇਸ਼ੀਏ, ਕਰੋੜ ਤੇਤੀਸਾ ਕਰੇ ਨਿਮਸਕਾਰ। ਜੋ ਜੁਗ ਜੁਗ ਦੇਵੇ ਨਾਮ ਸੰਦੇਸ਼ੀਏ, ਧੁਨ ਆਤਮਕ ਰਾਗ ਵਜਾਏ ਸਿਤਾਰ। ਜੋ ਕਲਜੁਗ ਅੰਤਮ ਧਰੇ ਭੇਖੀਏ, ਕਲ ਕਲਕੀ ਰੂਪ ਅਪਾਰ। ਜੋ ਵਸੇ ਸੰਬਲ ਦੇਸੀਏ, ਸਾਢੇ ਤਿੰਨ ਹੱਥ ਮਹਲ ਮੁਨਾਰ। ਜਿਸ ਦਾ ਨਾ ਮੁੱਛ ਦਾਹੜੀ ਨਾ ਕੇਸੀਏ, ਮੂੰਡ ਮੁੰਡਾਏ ਨਾ ਵਿਚ ਸੰਸਾਰ। ਜੋ ਜਨ ਭਗਤਾਂ ਕੱਢੇ ਭਰਮਾਂ ਭਰਮ ਭੁਲੇਖੀਏ, ਭਾਂਡਾ ਭਰਮ ਭਉ ਨਿਵਾਰ। ਜਿਸ ਲਹਿਣਾ ਦੇਣਾ ਪੂਰਾ ਕਰਨਾ ਮੁੱਲਾਂ ਸ਼ੇਖ਼ੀਏ, ਵੇਖਣਹਾਰ ਸਰਬ ਸੰਸਾਰ। ਜਿਸ ਦਾ ਲਹਿਣਾ ਦੇਣਾ ਨਾਲ ਗੋਬਿੰਦ ਦਸ ਦਸਮੇਸ਼ੀਏ, ਕਲ ਕਲਕੀ ਹੋਵੇ ਜ਼ਾਹਰ। ਜੋ ਆਦਿ ਜੁਗਾਦੀ ਰਹੇ ਹਮੇਸ਼ੀਏ, ਦਰਗਾਹ ਸਾਚੀ ਸਚਖੰਡ ਦੁਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਦਿ ਜੁਗਾਦੀ ਧੁਰ ਦਾ ਸਾਜਣ ਮੀਤ ਮੁਰਾਰ।
੧੪ ਮਾਘ ਸ਼ਹਿਨਸ਼ਾਹੀ ਸੰਮਤ ੧੧ ਪਿਆਰਾ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ
ਨਾਰਦ ਕਹੇ ਮੇਰੇ ਪੂਰਨ ਸਤਿਗੁਰ ਦੇਵਾ, ਦੇਵ ਦੇਵਾ ਤੇਰੀ ਓਟ ਤਕਾਈਆ। ਮਿਹਰਵਾਨਾ ਮੈਨੂੰ ਦੱਸ ਦੇ ਧਰਮ ਦੀ ਧਾਰ ਸੇਵਾ, ਸਤਿ ਸਚ ਨਾਲ ਕਮਾਈਆ। ਅੰਮ੍ਰਿਤ ਰਸ ਬਖ਼ਸ਼ ਦੇ ਅਗੰਮਾ ਮੇਵਾ, ਮਿਹਰਵਾਨ ਆਪਣੀ ਦਇਆ ਕਮਾਈਆ। ਤੇਰੀ ਸਿਫ਼ਤ ਕਰਾਂ ਬਿਨ ਰਸਨਾ ਜੇਹਵਾ, ਢੋਲੇ ਨੌ ਸੱਤ ਸੁਣਾਈਆ। ਤੂੰ ਮਾਲਕ ਮੇਰਾ ਅਲਖ ਅਭੇਵਾ, ਅਗੋਚਰ ਇਕ ਅਖਵਾਈਆ। ਵਸਣਹਾਰਾ ਧਾਮ ਨਿਹਕੇਵਾ, ਨਿਹਚਲ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਸਤਿਗੁਰ ਸ਼ਬਦ ਆਪਣਾ ਪਿਆਰ ਦੇ ਦੇ ਅਨਡਿੱਠਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਵਿਚ ਰਸ ਹੋਵੇ ਅਗੰਮੀ ਮਿਠਾ, ਰਸਨਾ ਚੱਖਣ ਕੋਇ ਨਾ ਪਾਈਆ। ਕਲਜੁਗ ਜੀਵ ਕਰ ਦੇ ਕੌੜਾ ਰੀਠਾ ਮਿਠਾ, ਅੰਮਿਉਂ ਰਸ ਆਪ ਚੁਆਈਆ। ਮੈਂ ਤੇਰੇ ਦੁਆਰੇ ਪਿੱਟਾਂ, ਪਟਨੇਵਾਲਾ ਨਾਲ ਮਿਲਾਈਆ। ਸਤਿਗੁਰ ਸ਼ਬਦ, ਦੀਨ ਦੁਨੀ ਪੂਜਾ ਕਰਦੀ ਪੱਥਰ ਇੱਟਾਂ, ਪਾਹਨਾਂ ਸੀਸ ਨਿਵਾਈਆ। ਤੇਰਾ ਨੂਰ ਨਜ਼ਰ ਨਾ ਆਏ ਕਿਸੇ ਚਿੱਟਾ, ਸਤਿ ਸਤਿਵਾਦੀ ਤੇਰੇ ਰੰਗ ਨਾ ਕੋਇ ਸਮਾਈਆ। ਸਤਿ ਧਰਮ ਕਲਜੁਗ ਕੂੜੀ ਕਿਰਿਆ ਨਾਲ ਫਿਟਾ, ਨੌ ਖੰਡ ਪ੍ਰਿਥਮੀ ਆਪਣਾ ਰੂਪ ਬਦਲਾਈਆ। ਮੈਂ ਇਕੋ ਡੋਰੀ ਤੇਰੇ ਉਤੇ ਸਿੱਟਾਂ, ਆਸ਼ਾ ਤੇਰੇ ਚਰਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਨਾਰਦ ਕਹੇ ਸਤਿਗੁਰ ਸ਼ਬਦ ਸਾਚੀ ਦੇ ਦੇ ਨਾਮ ਨਿਸ਼ਾਨੀ, ਨਿਸ਼ਾਨਾ ਦੀਨ ਦੁਨੀ ਬਦਲਾਈਆ। ਧਰਮ ਦੀ ਧਾਰ ਦੱਸ ਈਮਾਨੀ, ਅਮਲ ਇਕੋ ਇਕ ਸਮਝਾਈਆ। ਜਗਤ ਝਗੜਾ ਮੇਟ ਜਿਸਮਾਨੀ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਤੂੰ ਮਾਲਕ ਨੂਰ ਨੁਰਾਨੀ ਅਸਮਾਨੀ, ਦਰਗਾਹ ਸਾਚੀ ਸੋਭਾ ਪਾਈਆ । ਸ਼ਰਅ ਦਾ ਲੇਖਾ ਮੁਕਾ ਜਿਸਮਾਨੀ, ਜਿਸਮ ਜ਼ਮੀਰ ਸਭ ਦੀ ਦੇ ਬਦਲਾਈਆ।
ਤੂੰ ਮਾਲਕ ਖ਼ਾਲਕ ਗੁਣ ਨਿਧਾਨੀ, ਗਹਿਰ ਗੰਭੀਰ ਤੇਰੀ ਵਡ ਵਡਿਆਈਆ। ਤੂੰ ਦੇਵਣਹਾਰਾ ਦਾਤਾ ਦਾਨੀ, ਦਇਆਨਿਧ ਅਖਵਾਈਆ। ਨਾਰਦ ਕਹੇ ਮੇਰੀ ਚਾਰ ਜੁਗ ਦੀ ਆਸ਼ਾ ਪੁਰਾਨੀ, ਪੁਨਹ ਪੁਨਹ ਕਹਿ ਕੇ ਸੀਸ ਨਿਵਾਈਆ। ਮੇਰਾ ਲਹਿਣਾ ਦੇਣਾ ਲੇਖਾ ਬਾਹਰ ਸ਼ਾਸਤਰ ਸਿਮਰਤ ਵੇਦ ਪੁਰਾਨੀ, ਅੰਜੀਲ ਕ਼ੁਰਾਨੀ ਵੰਡ ਨਾ ਕੋਇ ਵੰਡਾਈਆ। ਤੂੰ ਦੇਵਣਹਾਰ ਜੋਤੀ ਜਾਤਾ ਨੂਰ ਨੁਰਾਨੀ, ਅੱਲਾ ਆਲਮੀਨ ਇਕ ਅਖਵਾਈਆ। ਤੇਰਾ ਦਿਸੇ ਕੋਈ ਨਾ ਸਾਨੀ, ਲਾਸ਼ਰੀਕ ਪਰਵਰਦਿਗਾਰ ਤੇਰੇ ਹੱਥ ਵਡਿਆਈਆ। ਮੈਨੂੰ ਬਖ਼ਸ਼ ਦੇ ਪਦ ਨਿਰਬਾਨੀ, ਨਿਰਬਾਣ ਆਪਣਾ ਹੁਕਮ ਸੁਣਾਈਆ। ਤੂੰ ਆਦਿ ਜੁਗਾਦੀ ਜਾਣ ਜਾਣੀ, ਜਾਨਣਹਾਰ ਇਕ ਹੋ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮੰਜ਼ਲ ਦੱਸ ਆਸਾਨੀ, ਅਸਲ ਵਸਲ ਯਾਰ ਆਪਣਾ ਦੇਣਾ ਕਰਾਈਆ।
੧੪ ਮਾਘ ਸ਼ਹਿਨਸ਼ਾਹੀ ਸੰਮਤ ੧੧ ਦਲੀਪ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ
ਸਤਿਗੁਰ ਪੂਰਨ ਸਦ ਬਖ਼ਸ਼ਿੰਦ, ਬਖ਼ਸ਼ਣਹਾਰ ਅਖਵਾਈਆ। ਜਨ ਭਗਤ ਸੁਹੇਲੇ ਬਣਾਏ ਆਪਣੀ ਬਿੰਦ, ਬਿੰਦਰਾਬਨ ਦੇ ਕਾਹਨ ਦਾ ਲੇਖਾ ਦਏ ਮੁਕਾਈਆ। ਦਾਤਾ ਦਾਨੀ ਬਣੇ ਗੁਣੀ ਗਹਿੰਦ, ਗਹਿਰ ਗਵਰ ਆਪਣੀ ਕਾਰ ਕਮਾਈਆ। ਅੰਤਸ਼ਕਰਨ ਮੇਟੇ ਸਦਾ ਚਿੰਦ, ਚਿੰਤਾ ਚਿਖਾ ਨਾ ਕੋਇ ਜਲਾਈਆ। ਮਿਹਰਵਾਨ ਹੋਵੇ ਦਾਤਾ ਗੁਣੀ ਗਹਿੰਦ, ਗਹਿਰ ਗਵਰ ਆਪਣਾ ਰੰਗ ਰੰਗਾਈਆ। ਅੰਮ੍ਰਿਤ ਧਾਰ ਬਖ਼ਸ਼ੇ ਸਾਗਰ ਸਿੰਧ, ਬੂੰਦ ਸਵਾਂਤੀ ਆਪ ਟਪਕਾਈਆ। ਪਿਆਰ ਮੁਹੱਬਤ ਬਖ਼ਸ਼ੇ ਆਪਣਾ ਛਿੰਦ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਰ ਇਕ ਵਖਾਈਆ। ਪੂਰਨ ਸਤਿਗੁਰ ਤਾਰਦਾ, ਤਾਰਨਹਾਰਾ ਆਪ। ਜਨ ਭਗਤਾਂ ਪੈਜ ਸਵਾਰਦਾ, ਕਲਜੁਗ ਮੇਟ ਅੰਧੇਰੀ ਰਾਤ। ਦਰਸ਼ਨ ਦੇਵੇ ਆਪ ਨਿਰੰਕਾਰ ਦਾ, ਬਿਨ ਨੇਤਰ ਨੈਣਾਂ ਮਾਰ ਝਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਜਾਣੇ ਲੋਕਮਾਤ। ਪੂਰਨ ਸਤਿਗੁਰ ਦੀਨ ਦਿਆਲਾ, ਦਇਆਨਿਧ ਅਖਵਾਈਆ। ਕਲਜੁਗ ਅੰਤਮ ਬਣੇ ਰਖਵਾਲਾ, ਰਖਿਆ ਕਰੇ ਥਾਈਂ ਥਾਈਂਆ। ਚਰਨ ਕਵਲ ਬਖ਼ਸ਼ੇ ਸਚ ਸਚੀ ਧਰਮਸਾਲਾ, ਸਚ ਦੁਆਰ ਇਕ ਜਣਾਈਆ। ਤ੍ਰੈਗੁਣ ਮਾਇਆ ਤੋੜੇ ਕੂੜ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਆਤਮ ਪਰਮਾਤਮ ਗਲ ਪਾਏ ਅਗੰਮੀ ਮਾਲਾ, ਤੂੰ ਮੇਰਾ ਮੈਂ ਤੇਰਾ ਮਣਕਾ ਮਨ ਕਾ ਦਏ ਭਵਾਈਆ। ਜਨ ਭਗਤਾਂ ਸਦਾ ਚਲਾਏ ਆਪਣੀ ਚਾਲਾ, ਵਖਰੀ ਵੰਡ ਨਾ ਕੋਇ ਵੰਡਾਈਆ। ਇਕੋ ਰੰਗ ਰੰਗਾਏ ਸ਼ਾਹ ਕੰਗਾਲਾ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਨਿਰਧਨ ਸਰਧਨ ਬਣੇ ਦਲਾਲਾ, ਵਿਚੋਲਾ ਇਕ ਬੇਪਰਵਾਹੀਆ। ਹਰਿਜਨ ਲੇਖੇ ਲਾਏ ਘਾਲਾ, ਕੀਤੀ ਘਾਲ ਲੇਖੇ ਪਾਈਆ। ਗੁਰਮੁਖ ਉਠਾਏ ਆਪਣੇ ਬਾਲਾ, ਬਚਪਨ ਆਪਣੀ ਗੋਦ ਵਖਾਈਆ। ਗੁਰਸਿਖਾਂ ਕਰੇ ਆਪ ਸੰਭਾਲਾ, ਸੰਬਲ ਦਾ ਮਾਲਕ ਹੋ ਕੇ ਵੇਖ ਵਖਾਈਆ। ਤ੍ਰੈਗੁਣ ਮਾਇਆ ਤੋੜੇ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਿਸ ਦਾ ਅਵਤਾਰ ਪੈਗ਼ੰਬਰ ਗੁਰੂ ਦੇਣ ਅਹਿਵਾਲਾ,
ਸੋ ਮਾਲਕ ਬਣੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਬਣੇ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਹੋ ਕੇ ਵੇਖੇ ਚਾਈਂ ਚਾਈਂਆ।
੧੪ ਮਾਘ ਸ਼ਹਿਨਸ਼ਾਹੀ ਸੰਮਤ ੧੧ ਮੱਖਣ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ
ਧਰਨੀ ਕਹੇ ਪ੍ਰਭੂ ਮੈਂ ਨਿਮਾਣੀ ਮਿੱਟੀ, ਖ਼ਾਕ ਧੂੜ ਚਰਨ ਲੈਣੀ ਬਣਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰੇ ਚਰਨਾਂ ਵਿਚ ਲਿਟੀ, ਲਿਟਾਂ ਖੋਲ੍ਹ ਕੇ ਸੀਸ ਨਿਵਾਈਆ। ਮੈਨੂੰ ਦਰ ਦਵਾਰਿਉਂ ਬਾਹਰ ਨਾ ਸਿੱਟੀਂ, ਸਚ ਗ੍ਰਹਿ ਦੇਣੀ ਵਡਿਆਈਆ। ਮੈਂ ਜੁਗ ਚੌਕੜੀਆਂ ਗਿਣਦੀ ਰਹੀ ਗਿੱਟੀ, ਗਿਣਤੀ ਗਣਤ ਨਾ ਕੋਇ ਸਮਝਾਈਆ। ਮੇਰੀ ਆਸਾ ਸਭ ਤੋਂ ਵੇਖ ਲੈ ਨਿੱਕੀ, ਨਿੱਕੀ ਹੋ ਕੇ ਦਿਆਂ ਜਣਾਈਆ। ਮੇਰੀ ਤ੍ਰਿਸ਼ਨਾ ਹੋਣ ਨਾ ਦੇਵੀਂ ਫਿੱਕੀ, ਅੰਮ੍ਰਿਤ ਰਸ ਦੇਣਾ ਭਰਾਈਆ। ਪਰਵਰਦਿਗਾਰ ਸਾਂਝੇ ਯਾਰ ਤੇਰੇ ਪਿਆਰ ਵਿਚ ਵਿਕੀ, ਕ਼ੀਮਤ ਜਗਤ ਨਾ ਕੋਇ ਰਖਾਈਆ। ਤੂੰ ਮੇਰਾ ਲਹਿਣਾ ਦੇਣਾ ਕ਼ਲਮ ਸ਼ਾਹੀ ਧਾਰ ਨਾਲ ਲਿਖੀ, ਲੇਖਾ ਅਗਲਾ ਆਪਣੇ ਨਾਲ ਬਣਾਈਆ। ਮੈਂ ਚਾਹੁੰਦੀ ਧਰਮ ਦੀ ਧਾਰ ਮੇਰੇ ਉਤੇ ਇਕੋ ਹੋਵੇ ਸਿੱਖੀ, ਜੋ ਸਾਖ਼ਿਆਤ ਤੇਰਾ ਦਰਸ਼ਨ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਮੇਰੀ ਝੋਲੀ ਪਾ ਦੇ ਭਿੱਖੀ, ਭਿਖਕ ਹੋ ਕੇ ਮੰਗ ਮੰਗਾਈਆ। ਉਹ ਲਹਿਣਾ ਪੂਰਾ ਕਰ ਦੇ ਜੋ ਆਸਾ ਰਖ ਕੇ ਗਏ ਸਪਤਸ ਰਿਖੀ, ਰਿਖੀਸ਼ਰ ਹੋ ਕੇ ਧਿਆਨ ਲਗਾਈਆ। ਦੀਨ ਦੁਨੀ ਦੀ ਅੰਦਰੋਂ ਕੂੜ ਕੁੜਿਆਰੀ ਮੇਟ ਦੇ ਵਿਸੀ, ਵਿਖ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਬਖ਼ਸ਼ ਦੇ ਸਚ ਪ੍ਰੀਤੀ ਹਿੱਸੀ, ਹਿੱਸੇਦਾਰ ਲੈ ਬਣਾਈਆ। ਪਰ ਮੈਂ ਹੈਰਾਨ ਹੋ ਗਈ ਤੇਰਾ ਦਰਸ ਹੁੰਦਾ ਕੋਟਾਂ ਵਿਚੋਂ ਕਿਸੇ ਕਿਸੀ, ਕਿਸ ਬਿਧ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਮੈਨੂੰ ਚਾਰ ਜੁਗ ਦੇ ਸ਼ਾਸਤਰਾਂ ਕਿਹਾ ਖ਼ਾਕ, ਖ਼ਾਕਸਾਰ ਹੋ ਕੇ ਸੀਸ ਨਿਵਾਈਆ। ਮੇਰਾ ਤਨ ਵਜ਼ੂਦ ਕਰ ਦੇ ਪਾਕ, ਪਤਿਤ ਪੁਨੀਤ ਆਪਣੀ ਦਇਆ ਕਮਾਈਆ। ਨਾਲੇ ਲੇਖਾ ਤਕ ਲੈ ਅਵਤਾਰ ਪੈਗ਼ੰਬਰਾਂ ਵਾਲੇ ਵਾਕ, ਗੁਰੂ ਗੁਰਦੇਵ ਗਏ ਬਣਾਈਆ। ਬਿਨਾ ਤੇਰੇ ਤੋਂ ਮੇਰਾ ਨਹੀਂ ਕੋਈ ਸੱਜਣ ਸਾਕ, ਸਖ਼ਾ ਸਖ਼ਾਈ ਨਜ਼ਰ ਕੋਇ ਨਾ ਆਈਆ। ਮਿਹਰਵਾਨ ਹੋ ਕੇ ਮੇਰੇ ਉਤੇ ਸਤਿ ਧਰਮ ਦਾ ਖੋਲ੍ਹ ਦੇ ਤਾਕ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਮੈਂ ਤੇਰੀ ਸੇਵਕ ਦਾਸੀ ਚਾਕ, ਚਾਕਰ ਹੋ ਕੇ ਸੇਵ ਕਮਾਈਆ। ਮੇਰੀ ਆਸਾ ਮੂਲ ਰਹੇ ਨਾ ਆਕ, ਨਿਵਣ-ਸੁ-ਅੱਖਰ ਦੇਣਾ ਦ੍ਰਿੜਾਈਆ। ਮੇਰਾ ਨੌ ਖੰਡ ਪ੍ਰਿਥਮੀ ਤੇਰੇ ਚਰਨਾਂ ਦਾ ਹੋਵੇ ਬਲਾਕ, ਹਿੱਸਾ ਵੰਡ ਨਾ ਕੋਇ ਵੰਡਾਈਆ। ਪਰਮ ਪੁਰਖ ਪਰਮਾਤਮ ਆਤਮ ਧਾਰ ਸਭ ਦਾ ਕਰ ਮਿਲਾਪ, ਮਿਲਣੀ ਹਰਿ ਜਗਦੀਸ ਕਰਾਈਆ। ਦੀਨ ਦੁਨੀ ਦਾ ਇਕੋ ਹੋਵੇ ਜਾਪ, ਇਕੋ ਤੇਰਾ ਢੋਲਾ ਗਾਈਆ। ਇਕੋ ਸਭ ਦਾ ਬਣ ਮਾਈ ਬਾਪ, ਪਿਤਾ ਪੁਰਖ ਅਕਾਲ ਇਕ ਅਖਵਾਈਆ। ਮੇਰੇ ਉਤੋਂ ਕਲਜੁਗ ਕੂੜ ਮੇਟ ਦੇ ਪਾਪ, ਪਾਪੀਆਂ ਕਰ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਚਿੰਤਾ ਮੇਟ ਰੋਗ ਸੰਤਾਪ, ਸਤਿ ਸਤਿਵਾਦੀ ਆਪਣੀ ਦਇਆ ਕਮਾਈਆ।
੧੪ ਮਾਘ ਸ਼ਹਿਨਸ਼ਾਹੀ ਸੰਮਤ ੧੧ ਆਸਾ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ
ਧਰਨੀ ਕਹੇ ਮੇਰੇ ਪ੍ਰਭੂ ਕਮਲਾਪਾਤੀ, ਪਤਿਪਰਮੇਸ਼ਵਰ ਤੇਰੀ ਵਡ ਵਡਿਆਈਆ। ਕਿਰਪਾ ਕਰ ਲੋਕਮਾਤੀ, ਨਿਗਾਹਬਾਨ ਹੋ ਕੇ ਵੇਖ ਵਖਾਈਆ। ਚਰਨ ਛੁਹਾ ਦੇ ਮੇਰੇ ਸੀਨੇ ਛਾਤੀ, ਛਤਰਧਾਰੀਆ ਤੇਰੀ ਵਡ ਵਡਿਆਈਆ। ਮੈਂ ਦਰਸ਼ਨ ਕਰਨਾ ਚਾਹੁੰਦੀ ਇਕ ਇਕਾਂਤੀ, ਇਕ ਇਕੱਲੇ ਪਰਦਾ ਦੇਣਾ ਉਠਾਈਆ। ਮੈਨੂੰ ਸਹਿਜ ਨਾਲ ਸੰਦੇਸ਼ਾ ਦੇ ਕੇ ਗਿਆ ਨਾਰਦ ਪੰਡਾ, ਧਰਨੀਏ ਮੈਂ ਤੇਰੇ ਉਤੇ ਆਵਾਂ ਅੱਜ ਦੀ ਰਾਤੀ, ਪੂਰਬ ਲੇਖਾ ਨਾਲ ਮਿਲਾਈਆ। ਖੇਲ ਦੱਸਾਂ ਬਹੁ ਬਿਧ ਭਾਂਤੀ, ਭਾਂਤ ਭਾਂਤ ਦਾ ਪਰਦਾ ਦਿਆਂ ਉਠਾਈਆ। ਭਾਵੇਂ ਕਿਸੇ ਨੂੰ ਦਿਸ ਨਾ ਆਏ ਮੇਰੀ ਜਾਤੀ, ਰੂਪ ਰੰਗ ਰੇਖ ਵੇਖਣ ਕੋਇ ਨਾ ਪਾਈਆ। ਮੇਰਾ ਲਹਿਣਾ ਦੇਣਾ ਲਿਖਿਆ ਜਾਵੇ ਨਾਲ ਕ਼ਲਮ ਦਵਾਤੀ, ਕਾਗ਼ਜ਼ਾਂ ਵਜੀ ਵਧਾਈਆ। ਮੈਂ ਪਰਕਾਸ਼ ਕਰਾਂ ਪ੍ਰਭੂ ਦਾ ਬਿਨਾ ਤੇਲ ਬਾਤੀ, ਬਿਨ ਦੀਪਕਾਂ ਡਗਮਗਾਈਆ। ਜਿਸ ਨੇ ਪੁਛਣੀ ਤੇਰੀ ਵਾਤੀ, ਵਾਰਸ ਹੋ ਕੇ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਤੇਰੇ ਉਤੋਂ ਕਢਣੀ ਨਾਰ ਕਮਜ਼ਾਤੀ, ਜੂਠ ਝੂਠ ਰਹਿਣ ਕੋਇ ਨਾ ਪਾਈਆ। ਸਚ ਧਰਮ ਦੀ ਬਣਾਉਣੀ ਸਚ ਪਰਭਾਤੀ, ਪ੍ਰਭੂ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਬਦਲ ਦੇਵੇ ਹਯਾਤੀ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ।
੧੪ ਮਾਘ ਸ਼ਹਿਨਸ਼ਾਹੀ ਸੰਮਤ ੧੧ ਹਜ਼ਾਰਾ ਸਿੰਘ ਦੇ ਗ੍ਰਹਿ
ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ
ਧਰਨੀ ਕਹੇ ਮੇਰੇ ਨੂਰ ਅਲਾਹੀ ਰੱਬਾ, ਪਰਵਰਦਿਗਾਰ ਤੇਰੀ ਸਰਨਾਈਆ। ਮੇਰੇ ਆਦਿ ਜੁਗਾਦੀ ਅੱਬਾ, ਮਾਲਕ ਤੇਰੇ ਹੱਥ ਵਡਿਆਈਆ। ਤੇਰਾ ਆਉਣਾ ਹੁੰਦਾ ਨਾਲ ਸਬੱਬਾ, ਜੁਗ ਜੁਗ ਆਪਣਾ ਫੇਰਾ ਪਾਈਆ। ਮੇਰੇ ਉਤੋਂ ਕਲਜੁਗ ਕੂੜ ਕਿਰਿਆ ਮੇਟ ਦੇ ਧੱਬਾ, ਦੁਰਮਤ ਦਾਗ਼ ਰਹਿਣ ਕੋਇ ਨਾ ਪਾਈਆ। ਜਿਸ ਕਾਰਨ ਹਜ਼ਰਤ ਮੁਹੰਮਦ ਕਟਾਈਆਂ ਲਬਾਂ, ਉਸ ਦਾ ਲੇਖਾ ਪੂਰਾ ਦੇਣਾ ਕਰਾਈਆ। ਮੈਂ ਤੇਰੇ ਚਰਨ ਕਵਲ ਆਪਣਾ ਹੱਥ ਬਧਾ, ਬੰਦਗੀ ਵਿਚ ਸੀਸ ਨਿਵਾਈਆ। ਤੇਰਾ ਹੁਕਮ ਮੰਨਦੀ ਸਦਾ, ਸਦਕੇ ਵਾਰੀ ਘੋਲ ਘੁਮਾਈਆ। ਮੈਂ ਰਾਹ ਤਕਦੀ ਕਦਾ, ਕ਼ਦੀਮ ਦੀ ਧਿਆਨ ਲਗਾਈਆ। ਮੇਰੀ ਪਵਿਤ੍ਰ ਕਰ ਦੇ ਜਗਹ, ਥਾਨ ਥਨੰਤਰ ਸੋਭਾ ਪਾਈਆ। ਧਰਮ ਦੀ ਧਾਰ ਮੇਰਾ ਹੋਵੇ ਅਗਾ, ਸਚ ਨਾਲ ਮਿਲ ਕੇ ਵਜੇ ਵਧਾਈਆ। ਤੇਰਾ ਸਤਿ ਸਰੂਪ ਪ੍ਰੇਮ ਦੀ ਧਾਰ ਦਿਸੇ ਬੱਗਾ, ਬਗ ਬਪੜੇ ਗੁਰਮੁਖ ਹੰਸ ਲੈ ਬਣਾਈਆ। ਕਲਜੁਗ ਜੀਵ ਤਕ ਅਲਪਗਾ, ਸਰਬਗ ਹੋ ਕੇ ਵੇਖ ਵਖਾਈਆ। ਜਨ ਭਗਤਾਂ ਦਰਸ਼ਨ ਦੇ ਉਪਰ ਸ਼ਾਹਰਗਾ, ਸ਼ਹਿਨਸ਼ਾਹ ਪਰਦਾ ਆਪ ਚੁਕਾਈਆ। ਮੈਂ ਤੇਰੀ ਸਰਨ ਸਰਨਾਈ ਲੱਗਾ, ਲਗ ਮਾਤਰ ਡੇਰਾ ਢਾਈਆ। ਤੇਰਾ ਗ੍ਰਹਿ ਮੰਦਰ ਇਕੋ ਹੋਵੇ ਚੰਗਾ, ਚਾਰੋਂ ਕੁੰਟ ਦੇਣਾ ਸਮਝਾਈਆ। ਤੇਰੀ ਛੋਹ ਸਾਚੀ ਧਾਰ ਹੋਵੇ ਗੰਗਾ, ਗੰਗੋਤਰੀ ਬੈਠੀ ਸੀਸ ਝੁਕਾਈਆ। ਮੈਂ ਇਕੋ ਬੇਨੰਤੀ ਕਰਕੇ ਵਸਤ ਮੰਗਾਂ, ਮਾਂਗਤ ਹੋ ਕੇ ਝੋਲੀ ਡਾਹੀਆ। ਪਰਮ ਪੁਰਖ ਤੇਰਾ ਭਗਤ
ਰਹੇ ਕੋਈ ਨਾ ਭੁਖਾ ਨੰਗਾ, ਗ਼ਰੀਬ ਨਿਮਾਣਿਆਂ ਹੋਣਾ ਸਹਾਈਆ। ਆਪ ਆਪਣੇ ਲਾਉਣਾ ਅੰਗਾ, ਅੰਗੀਕਾਰ ਆਪ ਹੋ ਜਾਈਆ। ਤੇਰਾ ਨਾਮ ਵਜੇ ਮਰਦੰਗਾ, ਮਰਦ ਮਰਦਾਨੇ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਂ ਸਦਾ ਚਾਹੁੰਦੀ ਤੇਰੀ ਸੰਗਾ, ਸਗਲੇ ਸੰਗੀ ਬਹੁ ਰੰਗੀ ਆਪਣਾ ਰੰਗ ਰੰਗਾਈਆ।
੧੪ ਮਾਘ ਸ਼ਹਿਨਸ਼ਾਹੀ ਸੰਮਤ ੧੧ ਭਾਗ ਸਿੰਘ ਦੇ ਗ੍ਰਹਿ
ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ
ਧਰਨੀ ਕਹੇ ਪ੍ਰਭੂ ਮੈਂ ਜੁਗ ਜੁਗ ਬਿਨ ਕ਼ਦਮਾਂ ਤੋਂ ਭੱਜੀ, ਸੇਵਕ ਹੋ ਕੇ ਸੇਵ ਕਮਾਈਆ। ਕੋਟਨ ਕੋਟ ਜੁਗ ਚੌਕੜੀ ਸੇਵਾ ਕਰ ਮੂਲ ਨਾ ਰੱਜੀ, ਤ੍ਰਿਸ਼ਨਾ ਤੇਰੇ ਪਿਆਰ ਰਖਾਈਆ। ਮੇਰੇ ਮਿਹਰਵਾਨਾ ਤੂੰ ਮੇਰੇ ਉਤੇ ਜੁਗ ਜੁਗ ਆਉਂਦਾ ਨਾਲ ਸਬੱਬੀ, ਸਬਬ ਨਾਲ ਆਪਣਾ ਫੇਰਾ ਪਾਈਆ। ਆਪੇ ਖੇਲ ਖਿਲਾਵੇਂ ਅਵਤਾਰ ਪੈਗ਼ੰਬਰ ਗੁਰੂਆਂ ਧਾਰ ਗੱਦੀ, ਦੀਨ ਦੁਨੀ ਰੰਗ ਰੰਗਾਈਆ । ਮੈਂ ਤੇਰਾ ਖੇਲ ਤਕਦੀ ਰਹੀ ਸੁਦੀ ਵਦੀ, ਅਮਾਵਸ ਪੂਨਮ ਨਾਲ ਮਿਲਾਈਆ। ਅੰਤ ਤੈਨੂੰ ਸਾਰੇ ਗਏ ਸੱਦੀ, ਸੱਦੇ ਦਿਤੇ ਚਾਈਂ ਚਾਈਂਆ। ਜਿਸ ਵੇਲੇ ਕਲਜੁਗ ਕਿਰਿਆ ਕੂੜ ਵਦੀ ਬਦੀ, ਬੰਦਾ ਪੁਨੀਤ ਨਜ਼ਰ ਕੋਇ ਨਾ ਆਈਆ। ਮਾਇਆ ਵਾਸ਼ਨਾ ਹੋਣੀ ਗੰਦੀ, ਸਚ ਵਿਚ ਨਾ ਕੋਇ ਸਮਾਈਆ। ਦੀਨ ਦੁਨੀਆ ਨੇਤਰ ਅੱਖ ਹੋਣੀ ਅੰਧੀ, ਨਿਜ ਨੇਤਰ ਤੇਰਾ ਦਰਸ ਕੋਇ ਨਾ ਪਾਈਆ। ਉਸ ਵੇਲੇ ਸਦੀ ਬੀਸਵੀਂ ਜਾਂਦੀ ਹੋਣੀ ਲੰਘੀ, ਚੌਧਵੀਂ ਆਪਣਾ ਪੰਧ ਮੁਕਾਈਆ। ਗੋਬਿੰਦ ਦੇ ਕੰਘੇ ਦੀ ਸਿੱਖਾਂ ਸਿਰ ਵਿਚ ਫੇਰਨੀ ਨਹੀਂ ਕੰਘੀ, ਗੁਰਮਤ ਜਾਣ ਭੁਲਾਈਆ। ਝਗੜਾ ਪੈਣਾ ਪ੍ਰਕਿਰਤੀ ਪੰਝੀ, ਪੰਜਾਂ ਤਤਾਂ ਪ੍ਰੇਮ ਨਾ ਕੋਇ ਰਖਾਈਆ। ਕਲਜੁਗ ਕੂੜ ਕੁੜਿਆਰ ਫਿਰਨਾ ਮੇਰੇ ਉਤੇ ਜੰਗੀ, ਬਲ ਆਪਣਾ ਆਪ ਪਰਗਟਾਈਆ। ਸਚ ਮੁਹੱਬਤ ਕਿਤੋਂ ਮਿਲਣੀ ਨਹੀਂ ਮੰਗੀ, ਖ਼ੈਰ ਬੀਖ਼ੈਰ ਯਾ ਅੱਲਾਹ ਝੋਲੀ ਕੋਇ ਨਾ ਪਾਈਆ। ਉਸ ਵੇਲੇ ਤੇਰਾ ਇਕੋ ਸੁਤ ਦੁਲਾਰਾ ਉਠੇ ਭੁਜੰਗੀ, ਬਿਨਾ ਭੁਜਾਂ ਤੋਂ ਸ਼ਬਦ ਨੂਰ ਅਲਾਹੀਆ। ਜਿਸ ਨੇ ਖੇਲ ਕਰਨੀ ਚੰਗੀ, ਚੰਗੀ ਤਰਹ ਦ੍ਰਿੜਾਈਆ। ਜਨ ਭਗਤ ਸੁਹੇਲੇ ਤੇਰੇ ਲਾਉਣੇ ਆਪਣੇ ਅੰਗੀ, ਅੰਗੀਕਾਰ ਆਪ ਹੋ ਜਾਈਆ। ਜਿਸ ਦੇ ਚਰਨਾਂ ਵਿਚ ਜਮਨਾ ਸੁਰਸਤੀ ਗੋਦਾਵਰੀ ਫਿਰਨੀ ਗੰਗੀ, ਭੱਜੇ ਚਾਈਂ ਚਾਈਂਆ। ਉਸ ਮਨ ਮਨੂਆ ਵੇਖਣਾ ਫ਼ਰੰਗੀ, ਗ੍ਰਹਿ ਗ੍ਰਹਿ ਅੰਤਰ ਧਿਆਨ ਲਗਾਈਆ। ਗੁਰਮੁਖ ਗੁਰਸਿਖ ਹਰਿਜਨ ਚੁਕ ਕੇ ਆਪਣੇ ਕੰਧੀ, ਕੰਢੀ ਘਾਟ ਪਾਰ ਲੰਘਾਈਆ। ਚੁਰਾਸੀ ਵਾਲੀ ਕਟ ਕੇ ਬੰਦੀ, ਬੰਦਨਾ ਇਕੋ ਨਾਮ ਸਮਝਾਈਆ। ਜਿਨ੍ਹਾਂ ਨੇ ਤੂੰ ਮੇਰਾ ਮੈਂ ਤੇਰਾ ਗਾਉਣਾ ਛੰਦੀ, ਸੋਹੰ ਢੋਲਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਦੇਣਾ ਸਚ ਅਨੰਦੀ, ਅਨੰਦ ਦੇ ਮਾਲਕ ਅਨੰਦ ਅਨੰਦ ਵਿਚੋਂ ਪਰਗਟਾਈਆ।