ਪੁਸਤਕਾਲਾਭਾਗ ੨੪

੧੪ ਮਾਘ ਸ਼ਹਿਨਸ਼ਾਹੀ ਸੰਮਤ ੧੧ ਦੀਦਾਰ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ

ਨਾਰਦ ਕਹੇ ਮੈਨੂੰ ਬੜੀ ਮੁਸ਼ਕਲ ਕਿਤਾਬ ਲੱਭੀ, ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਬਾਹਰ ਧਿਆਨ ਲਗਾਈਆ। ਜਿਸ ਵਿਚ ਲੇਖਾ ਲਿਖਿਆ ਓਹ ਨੂਰ ਅਲਾਹੀ ਰੱਬੀ, ਨੂਰ ਨੁਰਾਨਾ ਸ਼ਾਹ ਸੁਲਤਾਨਾ ਅਗੰਮ ਅਥਾਹੀਆ। ਜਿਸ ਦੇ ਹੁਕਮ ਵਿਚ ਪੈਗ਼ੰਬਰ ਫਿਰਨ ਨਬੀ, ਰਸੂਲ ਭੱਜਣ ਵਾਹੋ ਦਾਹੀਆ। ਉਸ ਦਾ ਖੇਲ ਹੋਇਆ ਸਬੱਬੀ, ਸਾਹਿਬ ਆਪਣਾ ਹੁਕਮ ਵਰਤਾਈਆ। ਜਿਸ ਦੇ ਹੁਕਮ ਵਿਚ ਸ੍ਰਿਸ਼ਟੀ ਦ੍ਰਿਸ਼ਟੀ ਬੱਧੀ, ਬੰਦਨਾ ਵਿਚ ਸਾਰੇ ਸੀਸ ਨਿਵਾਈਆ। ਓਹ ਅੰਤ ਅਖ਼ੀਰ ਬੇਨਜ਼ੀਰ ਵੇਖਣਹਾਰਾ ਚੌਧਵੀਂ ਸਦੀ, ਸਦਕੇ ਵਾਰੀ ਘੋਲ ਘੁਮਾਈਆ। ਜਿਸ ਦਾ ਹੁਕਮ ਸੰਦੇਸ਼ਾ ਫ਼ਰਮਾਨ ਮਿਲਣ ਵਾਲਾ ਯਦੀ, ਯਦੀ ਯਦਪ ਦਏ ਦ੍ਰਿੜਾਈਆ । ਉਸ ਧਰਨੀ ਪਾਪਾਂ ਥੱਲਿਉਂ ਕਢਣੀ ਦੱਬੀ, ਭਾਰ ਹੌਲਾ ਦਏ ਕਰਾਈਆ। ਜਿਸ ਦੇ ਪ੍ਰੇਮ ਪਿਆਰ ਦੀ ਧਾਰ ਅਗੰਮੀ ਮਧੀ, ਮਧਸੂਦਨ ਹੋ ਕੇ ਵੇਖ ਵਖਾਈਆ। ਜਿਸ ਦੀ ਪ੍ਰੀਤ ਆਦਿ ਜੁਗਾਦਿ ਜੁਗ ਚੌਕੜੀ ਭਗਤਾਂ ਨਾਲ ਲੱਗੀ, ਲਗ ਮਾਤਰ ਡੇਰਾ ਢਾਈਆ । ਓਹ ਵੇਖਣਹਾਰਾ ਕਲਜੁਗ ਅਗਨੀ ਲੱਗੀ, ਨਵ ਸੱਤ ਧਿਆਨ ਲਗਾਈਆ। ਸ਼ਾਹੋ ਭੂਪ ਸੂਰਾ ਸਰਬਗੀ, ਹਰਿ ਕਰਤਾ ਇਕ ਅਖਵਾਈਆ। ਨਾਰਦ ਕਹੇ ਉਸ ਦੀ ਬਿਨਾ ਤੇਲ ਬਾਤੀ ਜੋਤ ਜਗੀ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋ ਹਰਿਜਨ ਬਣਾਵੇ ਹੰਸ ਕਗੀ, ਕਾਗੋਂ ਹੰਸ ਉਡਾਈਆ। ਜਨ ਭਗਤਾਂ ਦਰਸ਼ਨ ਦੇਵੇ ਉਪਰ ਸ਼ਾਹਰਗੀ, ਪਰਦਾ ਬਜਰ ਕਪਾਟ ਖੁਲ੍ਹਾਈਆ। ਅੰਮ੍ਰਿਤ ਧਾਰ ਵਹਾਏ ਅਗੰਮੀ ਨਦੀ, ਜਗਤ ਸਰੋਵਰਾਂ ਲੋੜ ਰਹੇ ਨਾ ਰਾਈਆ। ਜਿਸ ਕ਼ਾਇਮ ਰਹਿਣ ਦੇਣੀ ਨਹੀਂ ਕਿਸੇ ਦੀ ਗੱਦੀ, ਗਦਾਗਰ ਕਰੇ ਖ਼ਲਕ ਖ਼ੁਦਾਈਆ। ਉਹ ਵੇਖਣਹਾਰਾ ਦੀਨ ਦੁਨੀ ਦੀ ਬਦੀ, ਬਦਲਾ ਚੁਕਾਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਗੁਸਾਈਂਆ। ਨਾਰਦ ਕਹੇ ਮੇਰੀ ਕਿਤਾਬ ਦਿਸੇ ਬਿਨ ਅੱਖਰਾਂ, ਜਗਤ ਵਿਦਿਆ ਨਾ ਕੋਇ ਵਡਿਆਈਆ। ਓਹਦਾ ਲਹਿਣਾ ਦੇਣਾ ਨਹੀਂ ਇੱਟਾਂ ਪੱਥਰਾਂ, ਪਾਹਨਾ ਰੰਗ ਨਾ ਕੋਇ ਰੰਗਾਈਆ। ਉਸ ਦਾ ਇਸ਼ਾਰਾ ਦਿਤਾ ਗੋਬਿੰਦ ਯਾਰੜੇ ਵਾਲੇ ਸਥਰਾ, ਸੋਹਣੀ ਸੇਜ ਬਣਾਈਆ। ਜਿਸ ਦਾ ਨੀਰ ਵਹਾਉਂਦੇ ਬਿਨ ਅੱਖੀਆਂ ਵਾਲੀਆਂ ਅੱਥਰਾਂ, ਬਿਨ ਹੰਝੂਆਂ ਹਾਰ ਬਣਾਈਆ। ਜਿਸ ਦੀ ਯਾਦ ਕਰਕੇ ਗਿਆ ਕ੍ਰਿਸ਼ਨਾ ਕਾਹਨਾ ਵਿਚ ਮਥਰਾ, ਗੋਕਲ ਗੋਪਾਲ ਧਿਆਨ ਲਗਾਈਆ। ਉਸ ਦਾ ਭੇਵ ਅਭੇਦਾ ਮੁਸ਼ਕਲ ਹੋਵੇ ਕਥਨਾ, ਕਥਨੀ ਕਥ ਸਕੇ ਨਾ ਰਾਈਆ। ਜਿਸ ਨੂੰ ਯਾਦ ਕਰਕੇ ਗਿਆ ਰਾਮ ਸੁਤ ਦਸਰਥਨਾ, ਤ੍ਰੇਤਾ ਦਏ ਗਵਾਹੀਆ। ਉਸ ਨੇ ਕੂੜ ਕੁੜਿਆਰਾ ਕਲਜੁਗ ਮਥਨਾ, ਮਥਨ ਕਰੇ ਖ਼ਲਕ ਖ਼ੁਦਾਈਆ। ਸਭ ਦਾ ਲਹਿਣਾ ਦੇਣਾ ਚੁਕਾਵੇ ਹੱਥੋ ਹਥਨਾ, ਜਗਤ ਉਧਾਰ ਨਾ ਕੋਇ ਜਣਾਈਆ। ਭਗਤ ਸੁਹੇਲਾ ਅੰਤਰ ਆਤਮ ਰਹਿਣ ਦੇਵੇ ਕੋਈ ਨਾ ਸਖਣਾ, ਸਤਿਗੁਰ ਦਾਤਾ ਹੋ ਕੇ ਨਾਮ ਦਏ ਵਰਤਾਈਆ। ਜਿਸ ਦੇ ਹੁਕਮ ਵਿਚ ਕਲਜੁਗ ਕੂੜ ਕੁੜਿਆਰਾ ਨਠਣਾ, ਭੱਜੇ ਵਾਹੋ ਦਾਹੀਆ। ਲੇਖਾ ਮੁਕੇ ਅੱਠ ਸੱਠਨਾ, ਤੀਰਥ ਤਟ ਰੰਗ ਰੰਗਾਈਆ। ਲਹਿਣਾ ਜਾਣੇ ਮੰਦਰ ਮਸਜਿਦ ਸ਼ਿਵਦਵਾਲੇ ਮਠਨਾ, ਗੁਰੂਦੁਆਰੇ ਚਰਚਾਂ ਵੇਖ ਵਖਾਈਆ। ਉਹ ਸਾਹਿਬ ਸੁਆਮੀ ਇਕ ਸਮਰਥਣਾ, ਹਰਿ ਕਰਤਾ ਅਗੰਮ ਅਥਾਹੀਆ। ਜਿਸ ਭਗਤ ਸੁਹੇਲਾ ਲੋਕਮਾਤ ਰਖਣਾ, ਰਖਿਆ ਕਰੇ ਥਾਉਂ ਥਾਈਂਆ। ਸਾਚੇ ਸੰਤਾਂ ਅੰਤਰ ਵਸਣਾ, ਗ੍ਰਹਿ ਮੰਦਰ ਡੇਰਾ ਲਾਈਆ। ਗੁਰਮੁਖਾਂ ਮਾਰਗ ਇਕੋ ਦੱਸਣਾ, ਦਹਿ ਦਿਸ਼ਾ ਕਰੇ ਪੜ੍ਹਾਈਆ। ਗੁਰਸਿਖਾਂ ਦੇਵੇ

ਨਾਮ ਨਿਧਾਨਾ ਰਸਨਾ, ਬਿਨ ਰਸਨਾ ਰਸ ਚਖਾਈਆ। ਕਲਜੁਗ ਮੇਟੇ ਰੈਣ ਅੰਧੇਰੀ ਮਸਨਾ, ਸਤਿਜੁਗ ਨੂਰ ਚੰਦ ਕਰੇ ਰੁਸ਼ਨਾਈਆ। ਜਿਸ ਦੀ ਯਾਦ ਵਿਚ ਅਵਤਾਰ ਪੈਗ਼ੰਬਰ ਗੁਰ ਖ਼ੁਸ਼ੀਆਂ ਦੇ ਵਿਚ ਹਸਣਾ, ਹਸਤੀ ਤਕ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਰਗ ਇਕ ਦਰਸਾਈਆ। ਨਾਰਦ ਕਹੇ ਮੇਰੀ ਕਿਤਾਬ ਕਿਸੇ ਹੱਥ ਨਾ ਆਵੇ ਵਿਚੋਂ ਮਕਤਬ, ਕੁਤਬਖ਼ਾਨਿਆਂ ਨਜ਼ਰ ਕੋਇ ਨਾ ਆਈਆ। ਅਕਲ ਬੁੱਧੀ ਨਾਲ ਉਸ ਦਾ ਕੱਢੇ ਕੋਈ ਨਾ ਮਤਲਬ, ਜਗਤ ਵਿਦਿਆ ਨਾ ਕੋਇ ਜਣਾਈਆ। ਜਗਤ ਜਗਿਆਸੂ ਬਣੇ ਨਾ ਕੋਇ ਮੁਨਸਫ਼, ਇਨਸਾਫ਼ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੇਰੀ ਕਿਤਾਬ ਦਾ ਕੋਈ ਨਾ ਜਾਣੇ ਵਰਕਾ, ਸਫ਼ਾ ਸਮਝ ਕੋਇ ਨਾ ਪਾਈਆ। ਜਿਸ ਵਿਚ ਭੇਵ ਇਕੋ ਨਰਾਇਣ ਨਰ ਦਾ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਓਹਦਾ ਲਹਿਣਾ ਦੇਣਾ ਸਚਖੰਡ ਸਾਚੇ ਘਰ ਦਾ, ਥਿਰ ਘਰ ਆਪਣਾ ਰੰਗ ਰੰਗਾਈਆ। ਓਹਦਾ ਹਿਸਾਬ ਅਵਤਾਰ ਪੈਗ਼ੰਬਰ ਗੁਰੂ ਕੋਈ ਨਾ ਕਰਦਾ, ਅੰਕੜਿਆਂ ਗਣਤ ਨਾ ਕੋਇ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਧੁਰਦਰਗਾਹੀਆ। ਨਾਰਦ ਕਹੇ ਮੇਰੀ ਕਿਤਾਬ ਬੜੀ ਪੁਰਾਣੀ, ਨੌ ਸੌ ਚੁਰਾਨਮੇ ਚੌਕੜੀ ਜੁਗ ਜਿਸ ਦੇ ਢੋਲੇ ਗਾਈਆ। ਚਾਰ ਜੁਗ ਦੇ ਸ਼ਾਸਤਰਾਂ ਵਿਚੋਂ ਲੱਭੇ ਨਾ ਨਿਸ਼ਾਨੀ, ਨਿਸ਼ਾਨਾ ਸਕੇ ਨਾ ਕੋਇ ਜਣਾਈਆ। ਕਿਸੇ ਅਵਤਾਰ ਪੈਗ਼ੰਬਰ ਗੁਰੂ ਲਿਖੀ ਨਹੀਂ ਕਹਾਣੀ, ਕਾਗਦ ਦੀਨ ਦੁਨੀ ਨਾ ਕੋਇ ਬਣਾਈਆ। ਓਹ ਸਿਫ਼ਤਾਂ ਵਾਲੀ ਨਹੀਂ ਬਾਣੀ, ਸ਼ਰਅ ਸੰਗ ਨਾ ਕੋਇ ਜਣਾਈਆ। ਓਹਦਾ ਲਹਿਣਾ ਦੇਣਾ ਪੁਰਖ ਅਕਾਲੇ ਨਾਲ ਦੋ ਜਹਾਨੀ, ਦੋਹਰੀ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਮੇਰੀ ਕਿਤਾਬ ਬੜੀ ਨਿਰਾਲੀ, ਨਿਰਾਕਾਰ ਦਿਤੀ ਵਡਿਆਈਆ। ਉਹ ਬਿਨਾ ਅੱਖਰਾਂ ਤੋਂ ਖ਼ਾਲੀ, ਲਾਇਨ ਵੇਖਣ ਕੋਇ ਨਾ ਪਾਈਆ। ਓਹ ਕਿਸੇ ਨੇ ਲੋਕਮਾਤ ਨਹੀਂ ਸੰਭਾਲੀ, ਬਿਨਾ ਸੰਬਲ ਦੇ ਮਾਲਕ ਵੇਖਣ ਕੋਇ ਨਾ ਪਾਈਆ । ਉਸ ਦੀ ਸਭ ਤੋਂ ਵਖਰੀ ਚਾਲੀ, ਚਾਲ ਨਿਰਾਲੀ ਇਕ ਦ੍ਰਿੜਾਈਆ। ਜਿਸ ਵਿਚ ਸਤਿਗੁਰ ਸ਼ਬਦ ਕਰੇ ਦਲਾਲੀ, ਵਿਚੋਲਾ ਦੋ ਜਹਾਨ ਅਖਵਾਈਆ। ਜਿਸ ਦੇ ਪਿਆਰ ਵਿਚ ਨੌ ਸੌ ਚੁਰਾਨਵੇ ਚੌਕੜੀ ਜੁਗ ਘਾਲਨ ਘਾਲੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਇਆ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਨਾਰਦ ਕਹੇ ਮੇਰੀ ਕਿਤਾਬ ਦਾ ਕੀ ਕਹਿਣਾ, ਕਹਿ ਕੇ ਕੀ ਜਣਾਈਆ। ਕਿਸ ਬਿਧ ਭਗਤਾਂ ਭਗਵਾਨ ਵੇਖੇ ਧੁਰ ਦੇ ਨੈਣਾਂ, ਜਗ ਨੇਤਰ ਲੋਚਣ ਨੈਣ ਅੱਖ ਨਾ ਕੋਇ ਉਠਾਈਆ। ਕਿਸ ਧਾਰ ਵਿਚੋਂ ਬਣੇ ਸਾਕ ਸੱਜਣ ਸੈਣਾ, ਮਿਤਰ ਪਿਆਰਾ ਇਕ ਅਖਵਾਈਆ। ਕਿਸ ਮੁਹੱਬਤ ਵਿਚ ਦੇਵੇ ਦੇਣਾ, ਲਹਿਣਾ ਪਿਛਲਾ ਲਏ ਪਰਗਟਾਈਆ। ਅਗੇ ਨਾਤਾ ਰਹਿਣ ਨਾ ਦੇਵੇ ਤ੍ਰਫੈਣਾਂ, ਤਰਫ਼ਦਾਰੀ ਵੰਡ ਨਾ ਕੋਇ ਵੰਡਾਈਆ। ਜਿਸ ਦੀ ਯਾਦ ਵਿਚ ਬਾਲਮੀਕ ਲਿਖੀ ਰਮਾਇਣਾ, ਰਾਮ ਰਾਮ ਦੀ ਦਏ ਦੁਹਾਈਆ। ਜਿਸ ਦੀ ਯਾਦ ਵਿਚ ਅਰਜਨ ਕ੍ਰਿਸ਼ਨ ਦਾ ਮੰਨਿਆ ਕਹਿਣਾ, ਗੀਤਾ ਆਪਣਾ ਸੰਗ ਬਣਾਈਆ। ਓਸੇ ਦੀ ਧਾਰ ਵਿਚ ਸਭ ਨੇ ਵਹਿਣਾ, ਵਖਰਾ ਰਹਿਣ ਕੋਇ ਨਾ ਪਾਈਆ। ਨਾਰਦ ਕਹੇ ਕਲਜੁਗ ਅੰਤ

ਬੁਰਜ ਹੰਕਾਰੀ ਢਹਿਣਾ, ਢਹਿ ਢਹਿ ਖ਼ਾਕ ਬਣਾਈਆ। ਮੇਰੀ ਕਿਤਾਬ ਕਹਿੰਦੀ ਜ਼ਰੂਰ ਝਗੜਾ ਹੋਵੇ ਰੂਸਾ ਚਾਇਨਾ, ਚੈਨ ਵਿਚ ਬੈਠਾ ਨਜ਼ਰ ਕੋਇ ਨਾ ਆਈਆ। ਕਿਉਂ ਇਸ ਵਿਚ ਲਿਖਿਆ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਹਿੰਦੂ ਮੁਸਲਿਮ ਸਿਖ ਈਸਾਈ ਪਾਰਸੀ ਬੋਧੀ ਜੈਨੀ ਕਲਜੁਗ ਕੂੜ ਕਿਰਿਆ ਦਾ ਜ਼ਰੂਰ ਪਾਵੇਗਾ ਗਹਿਣਾ, ਤਨ ਸ਼ਿੰਗਾਰ ਮਾਇਆ ਮਮਤਾ ਵਾਲਾ ਰਖਾਈਆ। ਹਉਮੇ ਹੰਗਤਾ ਕੂੜ ਕੁੜਿਆਰ ਦਾ ਵਹਿਣ ਵਹਿਣਾ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਮੇਰੀ ਕਿਤਾਬ ਵਿਚ ਲਿਖਿਆ ਆ ਜਾ ਨੀ ਜਲਦੀ ਜਲਦੀ ਗੰਗੀਏ, ਗੋਦਾਵਰੀ ਜਮਨਾ ਸੁਰਸਤੀ ਨਾਲ ਮਿਲਾਈਆ। ਸ਼ੁਭ ਦਿਹਾੜਾ ਵਕ਼ਤ ਸੁਹੰਜਣਾ ਪ੍ਰਭ ਕੋਲੋਂ ਕੁਛ ਮੰਗੀਏ, ਖ਼ਾਲੀ ਝੋਲੀ ਅਗੇ ਡਾਹੀਆ। ਕਲਜੁਗ ਅੰਤ ਅਖ਼ੀਰ ਬੇਨਜ਼ੀਰ ਕੋਲੋਂ ਕਦੇ ਨਾ ਸੰਗੀਏ, ਨੇਤਰ ਨੈਣ ਨਾ ਕੋਇ ਸ਼ਰਮਾਈਆ। ਜੋ ਕਟਣਹਾਰਾ ਸਭ ਦੀ ਫੰਦੀਏ, ਸ਼ਰਅ ਜ਼ੰਜੀਰ ਰਿਹਾ ਤੁੜਾਈਆ। ਗੰਗਾ ਕਹੇ, ਵੇ ਨਾਰਦਾ, ਤੂੰ ਬੜਾ ਪੁਰਾਣਾ ਢੰਗੀਏ, ਤਰੀਕ਼ਾ ਅਵਰ ਦੇ ਦ੍ਰਿੜਾਈਆ। ਕੀ ਖੇਲ ਹੋਣੀ ਰਾਵੀ ਕੰਢੀਏ, ਕੰਢਾ ਘਾਟ ਕੀ ਜਣਾਈਆ। ਅੱਜ ਦੀ ਪਵਨ ਵੇਖ ਲੈ ਠੰਢੀਏ, ਅਗਨੀ ਤਤ ਬੁਝਾਈਆ। ਕਿਸ ਬਿਧ ਪ੍ਰਭ ਦੇ ਨਾਲ ਨਾਤਾ ਗੰਢੀਏ, ਗੰਢ ਸਕੇ ਨਾ ਕੋਇ ਖੁਲ੍ਹਾਈਆ। ਨਾਰਦ ਕਿਹਾ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਿਸ ਦਾ ਨੂਰ ਚੰਦ ਨੌਚੰਦੀਏ, ਚੰਦ ਚਾਂਦਨਾ ਇਕ ਰੁਸ਼ਨਾਈਆ। ਗੰਗਾ ਕਹੇ, ਵੇ ਨਾਰਦਾ, ਕੇਹੜੀ ਮੰਗ ਮੰਗਾਂ, ਮਾਂਗਤ ਹੋ ਕੇ ਝੋਲੀ ਡਾਹੀਆ। ਵੇ ਪੰਡਿਆ, ਗੰਜਿਆ, ਮੇਰਾ ਓਢਣ ਬਿਨਾ ਸੀਸ ਨੰਗਾ, ਖੁਲ੍ਹੀ ਮੇਢੀ ਦਿਆਂ ਦੁਹਾਈਆ। ਮੇਰੀਆਂ ਰਾਹ ਵਿਚ ਭੱਜਦਿਆਂ ਨਠਦਿਆਂ ਡਿੱਗਕੇ ਟੁੱਟ ਗਈਆਂ ਵੰਗਾਂ, ਤਨ ਸ਼ਿੰਗਾਰ ਰਹਿਣ ਕੋਇ ਨਾ ਪਾਈਆ। ਮੇਰਾ ਲਹਿੰਗਾ ਮੂਲ ਰਿਹਾ ਨਾ ਚੰਗਾ, ਚੰਗੀ ਤਰਹ ਸਮਝਾਈਆ। ਮੈਂ ਬਾਹਵਾਂ ਚੁੱਕਕੇ ਦੱਸਾਂ, ਵੇ ਰਾਵੀ ਦੇ ਆਰ ਪਾਰ ਹੋਣ ਵਾਲਾ ਦੰਗਾ, ਦਗੇ ਬਾਜ਼ੀ ਵਿਚ ਦਿਸੇ ਖ਼ਲਕ ਖ਼ੁਦਾਈਆ। ਪੰਡਤਾ ਪੁਰਾਣਿਆਂ, ਕੁਝ ਆਪਣਾ ਗ਼ਮ ਦੱਸ ਦੇ ਰੰਜ਼ਾ, ਰੰਜਸ਼ ਦੇ ਜਣਾਈਆ। ਨਾਰਦ ਕਹੇ ਨੀ ਕਮਲੀਉ ਮੈਂ ਕੀ ਕਰਾਂ ਜਿਥੇ ਸਤਿਗੁਰ ਸ਼ਬਦ ਨੇ ਲਾਇਆ ਪੰਜਾ, ਪੰਜਾਂ ਦਰਿਆਵਾਂ ਦਾ ਲੇਖਾ ਆਪਣੇ ਚਰਨਾਂ ਹੇਠ ਦਬਾਈਆ। ਏਸੇ ਨੂੰ ਮੁਹੰਮਦ ਨੇ ਕਿਹਾ ਸੀ ਮੇਰਾ ਖੇਲ ਹੋਵੇ ਹੋਵੇ ਯਕ ਸ਼ੰਬਾ, ਸਦੀ ਚੌਧਵੀਂ ਸੰਗ ਬਣਾਈਆ। ਉਸ ਵੇਲੇ ਬੰਦਗੀ ਵਾਲਾ ਰਹੇ ਕੋਈ ਨਾ ਬੰਦਾ, ਬੰਧਨ ਵਿਚ ਦਿਸੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਅਖਵਾਈਆ। ਨਾਰਦ ਕਹੇ ਮੇਰੀ ਕਿਤਾਬ ਕੀ ਕੁਛ ਕਹਿੰਦੀ, ਸੁਣਨ ਵਾਲਿਉ ਬਿਨਾ ਕੰਨਾਂ ਤੋਂ ਰਹੀ ਸੁਣਾਈਆ। ਜਿਸ ਵਿਚ ਲੇਖ ਲਿਖਿਆ ਪ੍ਰਭ ਦੀ ਧਾਰ ਵਰਤਣੀ ਤੇ ਵਰਤਣੀ ਦਿਸ਼ਾ ਲਹਿੰਦੀ, ਅਗੇ ਹੋ ਨਾ ਕੋਇ ਅਟਕਾਈਆ। ਐਉਂ ਦਿਸਦਾ, ਇਕ ਦੂਜੇ ਦੇ ਪਿਛੇ ਉਮਤ ਨਾਲ ਉਮਤ ਖਹਿੰਦੀ, ਖਹਿ ਖਹਿ ਆਪਣਾ ਰੰਗ ਬਦਲਾਈਆ। ਈਸਾ ਦੀ ਧਾਰ ਅਗੇ ਹੋ ਹੋ ਡਹਿੰਦੀ, ਸਾਲ ਇਹੋ ਨਜ਼ਰੀ ਆਈਆ। ਜਿਸ ਕਾਰਨ ਮੁਹੰਮਦ ਨੇ ਹੱਥਾਂ ਨਾਲ ਲਾਈ ਮਹਿੰਦੀ, ਰੰਗਲੇ ਰੰਗ ਰੰਗ ਦੇਣਾ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੰਗਾ ਕਹੇ ਨਾਰਦਾ ਕਾਹਨੂੰ ਮਾਰੇਂ ਦਾਬੇ, ਦਬਦਬਿਆਂ ਵਿਚ ਸੁਣਾਈਆ। ਔਹ ਵੇਖ ਲੈ ਸ਼ੰਕਰ ਕੈਲਾਸ਼ ਵਿਚੋਂ ਝਾਕੇ,

ਬਿਨ ਨੈਣਾਂ ਨੈਣ ਉਠਾਈਆ। ਸਤਿਗੁਰ ਸ਼ਬਦ ਜਿਸ ਖੇਲ ਖੇਲਣਾ ਤੇ ਪੂਰੇ ਕਰਨੇ ਪੈਗ਼ੰਬਰਾਂ ਵਾਲੇ ਵਾਕੇ, ਪੇਸ਼ੀਨਗੋਈਆਂ ਨਾਲ ਮਿਲਾਈਆ। ਸਦੀ ਚੌਧਵੀਂ ਚੌਦਾਂ ਤਬਕਾਂ ਖੋਲ੍ਹਣ ਵਾਲਾ ਤਾਕੇ, ਖਿੜਕੀ ਆਪਣੇ ਹੱਥ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੇਰੀ ਕਿਤਾਬ ਵਿਚ ਬਿਨਾ ਕ਼ਲਮ ਸ਼ਾਹੀ ਤੋਂ ਵਜੀਆਂ ਲੀਕਾਂ, ਲਾਇਨ ਲਾਇਨ ਲਾਇਨ ਲਾਇਨ ਲਾਇਨ ਵਿਚੋਂ ਮਿਲਾਈਆ। ਜਿਸ ਵਿਚ ਹੋਣੀਆਂ ਹਕ ਤੌਫ਼ੀਕ਼ਾਂ, ਤਾਕ਼ਤਵਰ ਇਕੋ ਨੂਰ ਅਲਾਹੀਆ। ਜਿਸ ਨੇ ਦੀਨ ਦੁਨੀਆ ਦੀਆਂ ਬਦਲਣੀਆਂ ਤਬੀਅਤਾਂ, ਸਾਬਤ ਰਹਿਣ ਕੋਇ ਨਾ ਪਾਈਆ। ਭਾਵੇਂ ਕਿਤਨੇ ਕਲਮੇ ਸ਼ਰਅ ਦੀਆਂ ਦੇਣ ਨਸੀਹਤਾਂ, ਸੁਣਨ ਵਾਲਾ ਰਹਿਣ ਕੋਇ ਨਾ ਪਾਈਆ। ਸਦੀ ਬੀਸਵੀਂ ਚੌਧਵੀਂ ਅੰਤ ਸਭ ਦੀਆਂ ਪੂਰੀਆਂ ਹੋਈਆਂ ਵਸੀਅਤਾਂ, ਵਸਲ ਯਾਰ ਦਾ ਸਕੇ ਨਾ ਕੋਇ ਹੰਢਾਈਆ। ਸਾਰੇ ਖ਼ਾਲੀ ਦਿਸਣੇ ਮੰਦਰ ਮਸੀਤਾਂ, ਕਾਅਬਿਆਂ ਪੈਣੀ ਦੁਹਾਈਆ। ਨਾਰਦ ਕਹੇ ਭਗਤੋ ਬਿਨਾ ਪ੍ਰਭੂ ਤੋਂ ਤੋੜ ਨਿਭਣੀਆਂ ਨਹੀਂ ਕਿਸੇ ਦੀਆਂ ਪ੍ਰੀਤਾਂ, ਬਿਨਾ ਪ੍ਰੀਤਮ ਤੋਂ ਮਿਲਣ ਕੋਇ ਨਾ ਪਾਈਆ। ਸਭ ਨੇ ਭਰਨਾ ਆਪਣਾ ਕੀਤਾ, ਕਰਨੀ ਤੋਂ ਸਕੇ ਨਾ ਕੋਇ ਬਚਾਈਆ। ਸਤਿਜੁਗ ਕਲਜੁਗ ਵਿਚੋਂ ਬਦਲ ਜਾਣੀਆਂ ਰੀਤਾਂ, ਰੀਤੀਵਾਨ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੇਰੀ ਕਿਤਾਬ ਨਾ ਨਿੱਕੀ ਨਾ ਵੱਡੀ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਨਾ ਕਿਸੇ ਨੂੰ ਲੱਭੀ ਨਾ ਕਿਸੇ ਨੇ ਛਡੀ, ਹੱਥਾਂ ਵਿਚ ਨਾ ਕੋਇ ਉਠਾਈਆ। ਨਾ ਕਿਸੇ ਤਹਿਖ਼ਾਨਿਆਂ ਵਿਚ ਦੱਬੀ, ਅੰਦਰ ਸਕਿਆ ਨਾ ਕੋਇ ਛੁਪਾਈਆ। ਇਸ ਵਿਚ ਲੇਖ ਲਿਖਿਆ ਜਿਸ ਵੇਲੇ ਕਲਜੁਗ ਦੁਨੀਆ ਹੋਈ ਲਬੀ, ਲਬਾਂ ਕਟਾਉਣ ਵਾਲਾ ਸਾਬਤ ਨਜ਼ਰ ਕੋਇ ਨਾ ਆਈਆ। ਉਸ ਵੇਲੇ ਮਾਲਕ ਨੂਰ ਅਲਾਹੀ ਆਏ ਰੱਬੀ, ਯਾਮਬੀਨ ਕਹਿ ਕੇ ਜਿਸ ਨੂੰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਕਿਤਾਬ ਕਹੇ ਮੈਨੂੰ ਪੜ੍ਹੇ ਨਾ ਕੋਇ, ਕੂਕ ਕੂਕ ਮੇਰੀ ਦੁਹਾਈਆ। ਅੰਦਰ ਵੜ ਨਾ ਮੈਨੂੰ ਕੋਇ ਜੋਹੇ, ਤਾਕ਼ਤ ਸਮਝ ਕਿਸੇ ਨਾ ਆਈਆ। ਮੇਰਾ ਲੇਖਾ ਨਾਲ ਨਹੀਂ ਕੋਇ ਤ੍ਰੈਲੋਏ, ਤ੍ਰੈਲੋਕੀ ਨਾਥ ਗਿਆ ਦ੍ਰਿੜਾਈਆ । ਮੈਂ ਕਦੀ ਜ਼ਿਮੀਂ ਅਸਮਾਨਾਂ ਆਈ ਨਹੀਂ ਉਤੇ ਭੋਏਂ, ਭੋਏਂ ਤਲਵੰਡੀ ਵਿਚ ਨਾਨਕ ਗਿਆ ਜਣਾਈਆ। ਮੈਨੂੰ ਪਿਆਰ ਮੁਹੱਬਤ ਵਿਚ ਦੁਨੀਦਾਰ ਕੋਇ ਨਾ ਮੋਹੇ, ਮੁਹੱਬਤ ਵਿਚ ਨਾ ਕੋਇ ਫਸਾਈਆ। ਮੈਂ ਆਦਿ ਜੁਗਾਦੀ ਜੁਗ ਚੌਕੜੀ ਵੇਖਾਂ ਜਹਾਨ ਦੋਏ, ਦੋਜ਼ਖ਼ ਬਹਿਸ਼ਤਾਂ ਤੋਂ ਬਾਹਰ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਜਨ ਭਗਤੋ ਮੇਰੀ ਕਿਤਾਬ ਦੀ ਸਭ ਤੋਂ ਪਹਿਲੀ ਕ਼ਤਾਰ, ਕ਼ੁਦਰਤ ਕ਼ਾਦਰ ਭੇਵ ਖੁਲ੍ਹਾਈਆ। ਜੇਹੜਾ ਬਣੇ ਤੁਹਾਡਾ ਯਾਰ, ਯਰਾਨੇ ਭਗਤਾਂ ਨਾਲ ਰਖਾਈਆ। ਕਲਜੁਗ ਅੰਤਮ ਕਲ ਕਲਕੀ ਅਵਤਾਰ, ਅਵਤਰ ਹੋ ਕੇ ਵੇਖ ਵਖਾਈਆ। ਅਮਾਮ ਅਮਾਮਾ ਨੂਰ ਉਜਿਆਰ, ਜੋਤੀ ਜਾਤਾ ਡਗਮਗਾਈਆ। ਨਿਹਕਲੰਕਾ ਹੋ ਕੇ ਪਾਵੇ ਸਾਰ, ਮਹਾਸਾਰਥੀ ਇਕ ਅਖਵਾਈਆ। ਸਭ ਦਾ ਬਣੇ ਕੰਤ ਭਤਾਰ, ਕੰਤੂਹਲ ਇਕ ਅਖਵਾਈਆ। ਫੜ ਬਾਹੋਂ ਜਾਏ ਤਾਰ, ਤਾਰਨਹਾਰ ਇਕ ਅਖਵਾਈਆ। ਜਿਸ ਦਾ ਲਹਿਣਾ ਦੇਣਾ ਤੁਹਾਡੇ ਨਾਲ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦੇਣ ਗਵਾਹੀਆ। ਓਹ ਉਤਰ ਕੇ ਆਵੇ

ਆਪਣੀ ਧਾਰ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਏਕਾ ਨਾਮ ਕਲਮਾ ਦਏ ਜੈਕਾਰ, ਢੋਲੇ ਧੁਰ ਦੇ ਆਪ ਸੁਣਾਈਆ। ਤੁਸਾਂ ਜਪਣਾ ਸਿਰਫ਼ ਪੰਜ ਵਾਰ, ਪੰਜਾਂ ਤਤਾਂ ਦਾ ਲੇਖਾ ਦਏ ਮੁਕਾਈਆ। ਫੇਰ ਜਨਮ ਨਹੀਂ ਲੈਣਾ ਦੂਜੀ ਵਾਰ ਵਿਚ ਸੰਸਾਰ, ਚੁਰਾਸੀ ਫਾਸੀ ਨਾ ਗਲ ਲਟਕਾਈਆ। ਰਾਏ ਧਰਮ ਨਾ ਕਰੇ ਖ਼ੁਆਰ, ਚਿਤਰ ਗੁਪਤ ਨਾ ਲੇਖ ਵਖਾਈਆ। ਰਾਏ ਧਰਮ ਕਹੇ ਭਗਤੋਂ ਮੇਰੀ ਕਿਤਾਬ ਦੀ ਪਹਿਲੀ ਵੇਖੋ ਨਿੱਕੀ ਜਿਹੀ ਕ਼ਤਾਰ, ਜੋ ਕ਼ੁਦਰਤ ਕ਼ਾਦਰ ਦਾ ਭੇਵ ਖੁਲ੍ਹਾਈਆ। ਸਚ ਪੁਛੋ ਜਿਸ ਨੇ ਇਕ ਵਾਰ ਕਰ ਦਿਤੀ ਨਿਮਸਕਾਰ, ਦੋ ਜਹਾਨ ਦਾ ਲੇਖਾ ਦਏ ਮੁਕਾਈਆ। ਸਚਾ ਗ੍ਰਹਿ ਘਰ ਬਖ਼ਸ਼ੇ ਸਚਖੰਡ ਦੁਆਰ, ਜਿਥੇ ਵਸੇ ਧੁਰ ਦਾ ਮਾਹੀਆ । ਜਿਥੇ ਸਦਾ ਖ਼ੁਸ਼ੀਆਂ ਵਾਲੀ ਬਹਾਰ, ਖ਼ਿਜ਼ਾਂ ਰੂਪ ਨਾ ਕੋਇ ਵਖਾਈਆ। ਨਾਰਦ ਕਹੇ ਭਗਤੋ ਮੈਂ ਤੁਹਾਥੋਂ ਜਾਵਾਂ ਬਲਿਹਾਰ, ਬਲ ਬਲ ਆਪਣਾ ਆਪ ਕਰਾਈਆ। ਭਾਵੇਂ ਤੁਸੀਂ ਅੰਦਰ ਬੈਠੇ ਰਹੇ ਮੈਂ ਭਿੱਜਦਾ ਰਿਹਾ ਬਾਹਰ, ਮੈਨੂੰ ਪ੍ਰੇਮ ਨਾਲ ਆਵਾਜ਼ ਨਾ ਕਿਸੇ ਲਗਾਈਆ। ਮੈਂ ਪਿਛਲੀ ਰਾਤੀਂ ਕਰਕੇ ਗਿਆ ਸਾਂ ਖ਼ਬਰਦਾਰ, ਅਗਲੀ ਰਾਤੀਂ ਜ਼ਰੂਰ ਆਵਾਂ ਚਾਈਂ ਚਾਈਂਆ। ਭਾਵੇਂ ਇੰਦਰ ਦੇਵਤਾ ਮੇਰੇ ਪਿਆਰ ਵਿਚ ਆਪਣੀਆਂ ਬੂੰਦਾਂ ਰਿਹਾ ਵਾਰ, ਖੁਵਾਜਾ ਖ਼ੁਸ਼ੀ ਨਾਲ ਆਪਣੀ ਦਾਹੜੀ ਰਿਹਾ ਹਲਾਈਆ। ਮੈਂ ਵੀ ਹਸ ਕੇ ਕਿਹਾ ਓਏ ਯਾਰ, ਯਾਰਾਂ ਦੇ ਯਾਰ ਕੀ ਤੇਰੀ ਵਡ ਵਡਿਆਈਆ। ਮੇਰੇ ਨਾਲ ਸੰਗੀ ਸਾਥੀ ਗੰਗਾ ਗੰਗੋਤਰੀ ਗੋਦਾਵਰੀ ਜਮਨਾ ਸੁਰਸਤੀ ਜਿਨ੍ਹਾਂ ਦੀ ਗਿਣਤੀ ਚਾਰ, ਚੌਥੇ ਜੁਗ ਆਈਆਂ ਪੰਧ ਮੁਕਾਈਆ। ਜੇ ਓਹਨਾਂ ਦੇ ਨਾਂ ਮਦੀਨਾਂ ਵਾਲੇ, ਪਰ ਉਹ ਹੈ ਨਹੀਂ ਨਾਰ, ਪ੍ਰਭ ਦੀ ਧਾਰ ਧਾਰ ਧਾਰ ਵਿਚੋਂ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਨਾਰਦ ਕਹੇ ਜਨ ਭਗਤੋ ਤੁਸੀਂ ਅੰਦਰ, ਗੰਗਾ ਗੋਦਾਵਰੀ ਜਮਨਾ ਸੁਰਸਤੀ ਬਾਹਰ ਵੇਖੋ ਗਾਂਦੀਆਂ, ਧੁਰ ਦੇ ਢੋਲੇ ਗਾਈਆ। ਨਾਲੇ ਕਹਿਣ ਭਗਤੋ ਸਾਡੀਆਂ ਬਾਰਸ਼ ਵਿਚ ਭਿੱਜ ਗਈਆਂ ਪਰਾਂਦੀਆਂ, ਓਢਣ ਸੀਸ ਦਏ ਦੁਹਾਈਆ। ਸਾਡੇ ਹੱਥੀਂ ਛੱਲੇ ਰਹੇ ਨਾ ਸੋਨੇ ਚਾਂਦੀਆਂ, ਟਕਿਆਂ ਰੰਗ ਨਾ ਕੋਇ ਰੰਗਾਈਆ। ਅਸੀਂ ਦੂਰ ਦੁਰਾਡੀਆਂ ਪ੍ਰਭੂ ਦੇ ਹੁਕਮ ਦੀਆਂ ਬਾਂਧੀਆਂ, ਬੰਦਨਾ ਵਿਚ ਸੀਸ ਨਿਵਾਈਆ। ਚਾਰ ਜੁਗ ਦੀਆਂ ਥੱਕੀਆਂ ਮਾਂਦੀਆਂ, ਭੱਜੀਆਂ ਵਾਹੋ ਦਾਹੀਆ। ਹੁਣ ਜਗਤ ਹਯਾ ਸ਼ਰਮਾਂ ਕਾਹਦੀਆਂ, ਕ਼ਦਮ ਬੋਸੀ ਕਰਕੇ ਆਪਣੀ ਖ਼ੁਸ਼ੀ ਬਣਾਈਆ। ਅਸੀਂ ਛਡ ਕੇ ਆਈਆਂ ਤੀਰਥ ਅੱਠ ਸੱਠੀਆਂ, ਤੱਟਾਂ ਆਈਆਂ ਤਜਾਈਆ। ਅਸੀਂ ਜੁਗ ਚੌਕੜੀ ਬਥੇਰੀਆਂ ਭਰੀਆਂ ਚੱਟੀਆਂ, ਚੇਟਕ ਜਗਤ ਵਾਲਾ ਰਖਾਈਆ। ਵੇ ਪ੍ਰੇਮੀਓ ਪਿਆਰਿਓ, ਸਾਡੇ ਵਿਚ ਮੁਰਦਿਆਂ ਦੀਆਂ ਹਡੀਆਂ ਸੱਟੀਆਂ, ਸੱਟਾਂ ਸਾਡੇ ਸੀਨੇ ਵਿਚ ਲਗਾਈਆ। ਸਾਡੇ ਵਹਿਣਾਂ ਦਿਆਂ ਧਾਰਾਂ ਵਿਚ ਫਿਰਦੇ ਟੱਟੀਆਂ, ਟਕਿਆਂ ਟਕਿਆਂ ਤੋਂ ਪਾਣੀ ਸਾਡਾ ਪੰਡਤ ਰਹੇ ਵਿਕਾਈਆ। ਅਸੀਂ ਪ੍ਰਭੂ ਦੇ ਪਿਆਰ ਵਿਛੋੜੇ ਵਿਚ ਫਟੀਆਂ, ਪੱਟੀ ਪਿਆਰ ਨਾ ਕੋਇ ਬੰਧਾਈਆ। ਤੁਹਾਨੂੰ ਪਤਾ ਨਹੀਂ ਕਿਸ ਤਰਹ ਅੱਜ ਮੀਂਹ ਵਿਚ ਆਪਣਿਆਂ ਵਹਿਣਾਂ ਦੀਆਂ ਧਾਰਾਂ ਆਈਆਂ ਟੱਪੀਆਂ, ਬਿਨ ਕ਼ਦਮਾਂ ਕ਼ਦਮ ਉਠਾਈਆ। ਕਿਉਂ ਸਾਡੀਆਂ ਪ੍ਰਭੂ ਨਾਲ ਪ੍ਰੀਤਾਂ ਪੱਕੀਆਂ, ਕੱਚੀ ਗੰਢ ਨਾ ਕੋਇ ਰਖਾਈਆ। ਅਸੀਂ ਭਾਵੇਂ ਚਾਰੇ ਭੈਣਾਂ ਨਹੀਂ ਸਕੀਆਂ, ਇਕ ਦੂਜੇ ਨਾਲ ਮਿਲ ਕੇ ਖ਼ੁਸ਼ੀ ਬਣਾਈਆ। ਸਾਨੂੰ ਉਸ ਵੇਲੇ ਯਾਦ ਕੀਤਾ ਸੀ ਜਿਸ ਵੇਲੇ ਅਰਜਨ ਬੈਠਾ ਸੀ ਲੋਹਾਂ ਤਤੀਆਂ, ਰਾਵੀ ਰੋ ਕੇ ਵਾਸਤਾ ਪਾਈਆ। ਨੀ ਮੇਰੀਓ ਸਹੇਲੀਓ ਤੁਹਾਡੀਆਂ ਮੇਰੇ ਨਾਲ ਕਦੋਂ ਹੋਣਗੀਆਂ ਹਿੱਸੇ ਪੱਤੀਆਂ, ਪਤਣਾਂ ਤੇ ਆ ਕੇ ਮਿਲਣਾ ਚਾਈਂ ਚਾਈਂਆ। ਮੈਂ ਕੇਹੜੀ

ਸਿਫ਼ਤ ਕਰਾਂ ਕੀ ਸੁਣਾਵਾਂ ਰਾਗ ਛਤੀਆਂ, ਪ੍ਰੇਮ ਪਿਆਰ ਕਿਸ ਬਿਧ ਵਖਾਈਆ। ਸਾਰੀਆਂ ਹਸ ਕੇ ਕਿਹਾ ਰਾਵੀ ਅਸੀਂ ਓਸੇ ਦਾ ਸਥਰ ਬੈਠੀਆਂ ਘਤੀਆਂ, ਜਿਸ ਦੀ ਸੇਜ ਬਿਨਾ ਪਿਆਰ ਨਾ ਕੋਇ ਹੰਢਾਈਆ। ਜਿਸ ਵੇਲੇ ਸਾਡੀ ਕ਼ੀਮਤ ਰਹਿਣੀ ਨਹੀਂ ਤੋਲੇ ਰਤੀਆਂ, ਜਗਤ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਭਗਤੋ ਮੇਰੀ ਕਿਤਾਬ ਦੀ ਨਿੱਕੀ ਜਿਹੀ ਲਕੀਰੀ, ਨਿਕਿਓ ਨਿਕਿਓ ਨਿਕਿਓ ਤੁਹਾਨੂੰ ਦਿਆਂ ਜਣਾਈਆ। ਸਤਿਗੁਰ ਦਾ ਹੁਕਮ ਮੰਨਣਾ ਸਭ ਤੋਂ ਵਡੀ ਫ਼ਕੀਰੀ, ਇਕੇ ਫ਼ਿਕਰੇ ਵਿਚ ਦੋ ਜਹਾਨ ਦਾ ਲੇਖਾ ਦਏ ਮੁਕਾਈਆ। ਸ਼ਰਅ ਦੀ ਗਲੋਂ ਕੱਟ ਦੇਵੇ ਜ਼ੰਜੀਰੀ, ਜਗਤ ਸੰਗਲ ਦਏ ਤੁੜਾਈਆ। ਘਰ ਦਰਸ਼ਨ ਦੇਵੇ ਬੇਨਜ਼ੀਰੀ, ਨਜ਼ਰਾਂ ਤੋਂ ਉਹਲੇ ਆਪਣਾ ਪਰਦਾ ਦਏ ਉਠਾਈਆ। ਪ੍ਰੇਮੀਓ ਜਦੋਂ ਮਿਲਦਾ ਭਗਤਾਂ ਨੂੰ ਮਿਲਦਾ ਤਕ਼ਦੀਰੀ, ਤਕ਼ਦੀਰ ਪਿਛਲੀ ਦਏ ਬਦਲਾਈਆ। ਕਿਉਂ ਉਹਦੇ ਹੱਥ ਸਾਚੀ ਤਦਬੀਰੀ, ਬਿਨਾ ਭਗਤੀਉਂ ਪਾਰ ਕਰਾਈਆ। ਕਿਉਂ ਓਹਦੀ ਮੰਜ਼ਲ ਇਕ ਅਖ਼ੀਰੀ, ਬਿਨਾ ਅੱਖਰਾਂ ਤੋਂ ਦਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦਰ ਇਕ ਸੁਹਾਈਆ। ਨਾਰਦ ਕਹੇ ਭਗਤੋ ਇਕ ਮੇਰਾ ਨਿਕਾ ਜਿਹਾ ਇਸ਼ਾਰਾ, ਐਸ਼ੋ ਇਸ਼ਰਤ ਕਰਨ ਵਾਲਿਓ ਤੁਹਾਨੂੰ ਦਿਆਂ ਜਣਾਈਆ। ਬੇਸ਼ਕ ਇਹ ਰਾਵੀ ਦਾ ਕਿਨਾਰਾ, ਕੰਢਾ ਘਾਟ ਜਗਤ ਵਾਲਾ ਅਖਵਾਈਆ। ਏਸ ਦਾ ਨਾਂ ਰਹਿਣਾ ਸਦਾ ਜੁਗ ਚਾਰਾ, ਚਾਰ ਜੁਗ ਏਸੇ ਦਾ ਢੋਲਾ ਗਾਈਆ। ਤੁਹਾਡੀਆਂ ਕਥਾ ਕਹਾਣੀਆਂ ਸਿਫ਼ਤਾਂ ਦੀਆਂ ਵਾਰਾਂ, ਸਤਿਗੁਰ ਸ਼ਬਦ ਸ਼ਬਦ ਸ਼ਬਦ ਸੁਣਾਈਆ। ਇਹ ਪੂਰਬ ਵਾਅਦਾ ਅੱਜ ਦਾ ਕੌਲ ਇਕ਼ਰਾਰਾ, ਅਗਲਾ ਲੇਖਾ ਫੇਰ ਦਏ ਸਮਝਾਈਆ। ਤੁਹਾਡਾ ਸਭ ਦਾ ਆਉਣਾ ਜਾਣਾ ਮਨਜ਼ੂਰ ਹੋਇਆ ਤੇ ਸਤਿਗੁਰ ਸਿਰ ਤੇ ਦਏ ਪਿਆਰਾ, ਧੂੜੀ ਮਸਤਕ ਖ਼ਾਕ ਰਮਾਈਆ। ਭਗਤੋ ਤੁਹਾਡੇ ਅੰਦਰ ਸਦਾ ਸਦਾ ਸਦਾ ਪ੍ਰਭੂ ਦੇ ਪਿਆਰ ਦੀਆਂ ਰਹਿਣ ਬਹਾਰਾਂ, ਰੋਮ ਰੋਮ ਪੱਤ ਟਹਿਣੀਆਂ ਵਾਂਗ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਦੋ ਜਹਾਨ ਦੇਵਣ ਵਾਲਾ ਅਧਾਰਾ, ਸਿਰ ਸਿਰ ਆਪਣਾ ਹੱਥ ਟਿਕਾਈਆ।

੧੫ ਮਾਘ ਸ਼ਹਿਨਸ਼ਾਹੀ ਸੰਮਤ ੧੧ ਮੇਲਾ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ

ਨਾਰਦ ਕਹੇ ਜਨ ਭਗਤੋ ਮੈਂ ਪੁਰਾਣਾ ਪੰਡੂ, ਜਗਤ ਵਿਦਿਆ ਬਾਹਰ ਮੇਰੀ ਪੜ੍ਹਾਈਆ। ਮੈਂ ਫਿਰਦਾ ਆਇਆ ਵਿਚ ਬ੍ਰਹਿਮੰਡੂ, ਬ੍ਰਹਿਮੰਡਾਂ ਪੰਧ ਮੁਕਾਈਆ। ਮੈਂ ਨਿਗਾਹ ਮਾਰੀ ਵਿਚ ਨਵਖੰਡੂ, ਨਵ ਨਵ ਖੋਜ ਖੁਜਾਈਆ। ਮੇਰੇ ਅੰਤਰ ਆਈ ਠੰਡੂ, ਸਾਂਤਕ ਸਤਿ ਸੋਭਾ ਪਾਈਆ। ਮੇਰਾ ਸਾਹਿਬ ਸੁਆਮੀ ਜਨ ਭਗਤਾਂ ਵਸਤ ਅਗੰਮੀ ਵੰਡੂ, ਨਾਮ ਨਿਧਾਨਾ ਝੋਲੀ ਪਾਈਆ। ਜੁਗ ਜਨਮ ਦੇ ਵਿਛੜੇ ਨਾਲ ਗੰਢੂ, ਗੰਢਣਹਾਰ ਆਪਣੀ ਦਇਆ ਕਮਾਈਆ। ਜਿਨ੍ਹਾਂ ਦਾ ਲੇਖਾ ਮੁਕਾਉਣਾ ਕਰੀਰ ਜੰਡੂ, ਇਸ਼ਟ ਆਪਣਾ ਇਕ ਸਮਝਾਈਆ। ਨਾਤਾ ਤੋੜ ਭੇਖ ਪਾਖੰਡੂ, ਸਤਿ ਸਚ ਰੰਗ ਰੰਗਾਈਆ। ਕਲਜੁਗ ਕੂੜੀ ਕਿਰਿਆ ਡੰਡੂ, ਡੰਡਾਵਤ ਆਪਣੀ ਦਏ ਦਰਸਾਈਆ। ਕਲਜੁਗ ਅੰਤਮ ਵੇਖੇ ਕੰਢੂ, ਕੰਢਾ ਘਾਟ ਖੋਜ ਖੁਜਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਜਨ ਭਗਤੋ ਮੈਂ ਪੁਰਾਣਾ ਪਾਂਧਾ, ਜਗਤ ਤਿਲਕ ਨਾ ਕੋਇ ਲਗਾਈਆ। ਇਕੋ ਢੋਲਾ ਗਾਂਦਾ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਇਕੋ ਇਸ਼ਟ ਮਨਾਂਦਾ, ਸੀਸ ਜਗਦੀਸ ਨਿਵਾਈਆ। ਇਕੋ ਪੀਂਦਾ ਖਾਂਦਾ, ਬਿਨ ਰਸਨਾ ਰਸ ਚਖਾਈਆ। ਇਕੋ ਦੁਆਰੇ ਜਾਂਦਾ, ਪ੍ਰਭੂ ਚਰਨ ਸਚੀ ਸਰਨਾਈਆ। ਇਕੋ ਤੀਰਥ ਨਹਾਂਦਾ, ਮਜਨ ਚਰਨ ਧੂੜ ਸਮਝਾਈਆ। ਇਕੋ ਸਿੰਘਾਸਣ ਸੁਹਾਂਦਾ, ਪ੍ਰਭ ਨਾਲ ਮਿਲ ਕੇ ਖ਼ੁਸ਼ੀ ਬਣਾਈਆ। ਇਕੋ ਰਾਗ ਅਲਾਂਦਾ, ਸਿਫ਼ਤਾਂ ਢੋਲੇ ਗਾਈਆ। ਮੈਂ ਪੁਤਰ ਬਣਿਆ ਨਹੀਂ ਕਿਸੇ ਮਾਂ ਦਾ, ਪਿਤਾ ਪੁਰਖ ਅਕਾਲ ਗੋਦ ਟਿਕਾਈਆ । ਮੇਰਾ ਲਹਿਣਾ ਦੇਣਾ ਨਹੀਂ ਸੂਰ ਗਾਂ ਦਾ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਮੈਂ ਵਣਜਾਰਾ ਇਕੋ ਨਾਂ ਦਾ, ਨਾਉਂ ਨਿਰੰਕਾਰਾ ਦਿਆਂ ਸਮਝਾਈਆ। ਕਲਜੁਗ ਅੰਤਮ ਰੂਪ ਵੇਖਿਆ ਕਾਂ ਦਾ, ਚਾਰੋਂ ਕੁੰਟ ਕੁੰਟ ਹਲਕਾਈਆ। ਸਹਾਰਾ ਦਿਸੇ ਕੋਈ ਨਾ ਬਾਂਹ ਦਾ, ਬਾਜ਼ੂ ਬਲ ਨਾ ਕੋਇ ਪਰਗਟਾਈਆ। ਦੀਨ ਦੁਨੀ ਦਾ ਲੇਖਾ ਤਕਿਆ ਦਾਅ ਦਾ, ਧੋਖੇ ਵਿਚ ਖ਼ਲਕ ਖ਼ੁਦਾਈਆ। ਹੁਣ ਵਕ਼ਤ ਸੁਹੰਜਣਾ ਹੋਣਾ ਮੁਹੰਮਦ ਵਾਲੇ ਖ਼ੁਦਾ ਦਾ, ਖ਼ੁਦ ਮਾਲਕ ਆਪਣਾ ਖੇਲ ਖਿਲਾਈਆ। ਜਿਸ ਵਕ਼ਤ ਮੁਕਾਉਣਾ ਜੁਦਾ ਦਾ, ਜੁਜ਼ ਵੱਖਰਾ ਵੰਡ ਨਾ ਕੋਇ ਵੰਡਾਈਆ। ਤੁਹਾਡਾ ਪ੍ਰੇਮ ਹੋਣਾ ਇਕੋ ਫ਼ਿਦਾ ਦਾ, ਫ਼ਿਤਰਤ ਜਗਤ ਨਾ ਕੋਇ ਰਖਾਈਆ। ਉਸ ਦਾ ਹੁਕਮ ਵਰਤਣਾ ਆਪਣੀ ਅਦਾ ਦਾ, ਅਦਾਲਤ ਸਚ ਸਚ ਕਮਾਈਆ। ਕਲਜੁਗ ਲੇਖਾ ਪੂਰਾ ਕਰਨਾ ਅਲਵਿਦਾ ਦਾ, ਸਤਿਜੁਗ ਆਮਦ ਵਿਚ ਖ਼ੁਸ਼ੀ ਬਣਾਈਆ। ਪੈਗ਼ੰਬਰਾਂ ਲਹਿਣਾ ਮੁਕਾਉਣਾ ਦੁਆ ਦਾ, ਦੋਏ ਜੋੜ ਵਾਸਤਾ ਪਾਈਆ। ਅਗੇ ਲਹਿਣਾ ਦੇਣਾ ਹੋਣਾ ਇਕੋ ਰਹਨੁਮਾ ਦਾ, ਰਹਿਬਰ ਇਕੋ ਨਜ਼ਰੀ ਆਈਆ। ਮੇਰਾ ਵਕ਼ਤ ਸੁਹੰਜਣਾ ਹੋਣਾ ਚਾ ਦਾ, ਚਾਓ ਘਨੇਰਾ ਇਕ ਪਰਗਟਾਈਆ। ਜਨ ਭਗਤਾਂ ਮਾਣ ਵਧਣਾ ਭਗਤ ਦੁਆਰੇ ਥਾਂ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਹੁਕਮ ਸੁਣਾਏ ਧੁਰ ਦੇ ਨਾਂ ਦਾ, ਨਾਉਂ ਨਿਰੰਕਾਰਾ ਇਕ ਦ੍ਰਿੜਾਈਆ।

੧੫ ਮਾਘ ਸ਼ਹਿਨਸ਼ਾਹੀ ਸੰਮਤ ੧੧ ਸਵਰਨੀ ਦੇ ਗ੍ਰਹਿ
ਪਿੰਡ ਆਂਧੀ ਜ਼ਿਲਾ ਗੁਰਦਾਸਪੁਰ

ਨਾਰਦ ਕਹੇ ਜਨ ਭਗਤੋ ਮੈਂ ਬ੍ਰਾਹਮਣ ਪੁਰਾਣਾ ਬੁੱਢਾ, ਬੁਢਾਪੇ ਵਿਚ ਦਿਆਂ ਜਣਾਈਆ। ਮੇਰਾ ਸਰੀਰ ਹੋ ਗਿਆ ਡੁੱਡਾ, ਅੰਗਹੀਣ ਹੋ ਕੇ ਦਿਆਂ ਜਣਾਈਆ। ਮੈਨੂੰ ਚਾਰੋਂ ਕੁੰਟ ਵਜਦਾ ਠੁੱਡਾ, ਠੋਕਰਾਂ ਮਾਰੇ ਖ਼ਲਕ ਖ਼ੁਦਾਈਆ। ਮੇਰਾ ਹੋਸ਼ ਹਵਾਸ ਉਡਾ, ਸੁਰਤੀ ਸੁਰਤ ਨਾ ਕੋਇ ਰਖਾਈਆ। ਮੈਂ ਵੜ ਗਿਆ ਕਲਜੁਗ ਦੀ ਅੰਧੇਰੀ ਖੁੱਡਾ, ਬਾਹਰ ਸਕੇ ਨਾ ਕੋਇ ਕਢਾਈਆ। ਮੈਨੂੰ ਯਾਦ ਆ ਗਿਆ ਇਕ ਸੰਦੇਸ਼ਾ ਦੇ ਕੇ ਗਿਆ ਬੁੱਧਾ, ਬੁੱਧੀ ਤੋਂ ਬਾਹਰ ਸੁਣਾਈਆ। ਨਾਰਦਾ ਜਿਸ ਵੇਲੇ ਪਰਮ ਪੁਰਖ ਆਇਆ ਉਤੇ ਬਸੁੱਧਾ, ਨਿਰਗੁਣ ਹੋ ਕੇ ਫੇਰਾ ਪਾਈਆ। ਤਿਸ ਦੀਨ ਦੁਨੀ ਮੇਟਣੀ ਦੁਬਧਾ, ਦੋਹਰੀ ਆਪਣੀ ਕਲ ਵਰਤਾਈਆ। ਉਹਦਾ ਅਸਵ ਸ਼ਬਦ ਇਕੋ ਹੋਵੇ ਕੁੱਦਾ, ਕ਼ੁਦਰਤ ਦਾ ਕ਼ਾਦਰ ਖੇਲ ਖਿਲਾਈਆ।

ਜਿਸ ਦੇ ਹੁਕਮ ਵਿਚ ਨਵ ਸੱਤ ਦਾ ਹੋਣਾ ਯੁੱਧਾ, ਯੋਧਾ ਆਪਣਾ ਹੁਕਮ ਵਰਤਾਈਆ। ਇਕੋ ਹੁਕਮ ਨਾਮ ਹੋਣਾ ਉਘਾ, ਉਘਣ ਆਥਣ ਵਜੇ ਵਧਾਈਆ। ਜਿਸ ਦੇ ਨਾਮ ਕਲਮਿਆਂ ਦਾ ਲੈਣ ਨਹੀਂ ਦੇਣਾ ਭੁੱਗਾ, ਹਿੱਸਿਆਂ ਵੰਡ ਨਾ ਕੋਇ ਵੰਡਾਈਆ। ਅੰਤਮ ਲਹਿਣਾ ਦੇਣਾ ਪੂਰਾ ਕਰਨਾ ਕਲਜੁਗਾ, ਕਲ ਕਾਤੀਆਂ ਕਰੇ ਸਫ਼ਾਈਆ। ਸਤਿ ਧਰਮ ਵਰੋਲਣਾ ਪਾਣੀ ਵਿਚੋਂ ਦੁੱਧਾ, ਛਾਛ ਦਾ ਲੇਖਾ ਰਹੇ ਨਾ ਰਾਈਆ। ਭਗਤਾਂ ਸਚ ਸੁਹਾਉਣਾ ਝੁੱਗਾ, ਗ੍ਰਹਿ ਮੰਦਰ ਅੰਦਰ ਡੇਰਾ ਲਾਈਆ। ਜਿਨ੍ਹਾਂ ਦਾ ਵਕ਼ਤ ਸੁਹੰਜਣਾ ਪੁੱਗਾ, ਪੂਜਣ ਯੋਗ ਦਏ ਬਣਾਈਆ । ਸਚ ਪ੍ਰੀਤੀ ਪਿਆਰ ਦੱਸੇ ਲੁੱਗਾ, ਲੋਇਣ ਨੇਤਰ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਆਪਣਾ ਨਾਮ ਕਰੇ ਉਦਾ, ਉਦੈ ਅਸਤ ਡੰਕਾ ਦਏ ਵਜਾਈਆ।

੧੫ ਮਾਘ ਸ਼ਹਿਨਸ਼ਾਹੀ ਸੰਮਤ ੧੧ ਗੁਰਬਖ਼ਸ਼ ਸਿੰਘ ਦੇ ਗ੍ਰਹਿ ਪਿੰਡ ਨੁਸ਼ਹਿਰਾ ਜ਼ਿਲਾ ਗੁਰਦਾਸਪੁਰ

ਸਤਿਗੁਰ ਸਚਾ ਸਾਖ਼ਿਆਤ, ਧੁਰ ਦਰਗਾਹੀ ਮੀਤ। ਹਰਿਜਨ ਬਣਾਏ ਪਾਰਜਾਤ, ਕਿਰਪਾ ਕਰ ਤ੍ਰੈਗੁਣ ਅਤੀਤ। ਆਤਮ ਪਰਮਾਤਮ ਜੋੜੇ ਨਾਤ, ਕਾਇਆ ਕਰੇ ਠਾਂਡੀ ਸੀਤ। ਲੋਕਮਾਤ ਪੁਛੇ ਬਾਤ, ਪਰਮ ਪੁਰਖ ਪਤਤ ਪੁਨੀਤ। ਨਿਰਗੁਣ ਧਾਰ ਸਰਗੁਣ ਰਸ ਦੇਵੇ ਬੂੰਦ ਸਵਾਂਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹਰਿਜਨ ਉੱਤਮ ਰਖੇ ਜ਼ਾਤ। ਸਤਿਗੁਰ ਸਚਾ ਮੀਤੜਾ, ਮਿਤਰ ਪਿਆਰਾ ਏਕ। ਜੋ ਭਗਤ ਸੁਹੇਲੇ ਕਰੇ ਪਤਤ ਪੁਨੀਤੜਾ, ਦੇਵਣਹਾਰਾ ਧੁਰ ਦੀ ਟੇਕ। ਚੁਰਾਸੀ ਵਿਚੋਂ ਬਦਲੇ ਨੀਤੜਾ, ਤ੍ਰੈਗੁਣ ਮਾਇਆ ਨਾ ਲਾਏ ਸੇਕ। ਮਿਠਾ ਕਰੇ ਕਾਇਆ ਕੌੜਾ ਰੀਠੜਾ, ਨਿਜ ਨੇਤਰ ਆਪੇ ਵੇਖ। ਘਰ ਵਖਾਏ ਇਕ ਅਨਡੀਠੜਾ, ਜਿਥੇ ਵਸੇ ਸਾਹਿਬ ਵਿਸੇਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਨਰੇਸ਼। ਸਤਿਗੁਰ ਸਚਾ ਨਰ ਨਰੇਸ਼ ਹੈ, ਆਦਿ ਜੁਗਾਦੀ ਏਕ। ਵਸੇ ਸਚਖੰਡ ਸਾਚੇ ਦੇਸ਼ ਹੈ, ਰੂਪ ਅਨੂਪ ਧਰੇ ਅਨੇਕ। ਜਿਸ ਦਾ ਲਹਿਣਾ ਦੇਣਾ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼ ਹੈ, ਅਵਤਾਰ ਪੈਗ਼ੰਬਰ ਗੁਰੂਆਂ ਦਏ ਸੰਦੇਸ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਅਗੰਮ ਵਿਸ਼ੇਸ਼। ਸਤਿਗੁਰ ਸਚਾ ਸਤਿ ਸਤਿਵੰਤ ਹੈ, ਸਤਿ ਸਤਿਵਾਦੀ ਆਪ। ਆਤਮ ਪਰਮਾਤਮ ਧੁਰ ਦਾ ਕੰਤ ਹੈ, ਤੂੰ ਮੇਰਾ ਮੈਂ ਤੇਰਾ ਦੱਸੇ ਜਾਪ। ਹਰਿਜਨ ਬਣਾਏ ਸਾਚੀ ਬਣਤ ਹੈ, ਤ੍ਰੈਗੁਣ ਮੇਟੇ ਤੀਨੋ ਤਾਪ। ਜਿਸ ਦੀ ਮਹਿੰਮਾ ਸਦਾ ਅਗਣਤ ਹੈ, ਹਰਿਜਨ ਮਿਟਾਵਣਹਾਰਾ ਰੋਗ ਸੰਤਾਪ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਤਿਵਾਦੀ ਧੁਰ ਦਾ ਬਾਪ। ਸਤਿਗੁਰ ਸਾਚਾ ਅਗੰਮ ਹੈ, ਅਲਖ ਅਗੋਚਰ ਆਦਿ। ਜਿਸ ਦਾ ਲੇਖਾ ਨਾਲ ਬ੍ਰਹਮ ਹੈ, ਲਹਿਣਾ ਜਾਣੇ ਸਰਬ ਬ੍ਰਹਿਮਾਦ। ਜਨ ਭਗਤਾਂ ਲੇਖੇ ਲਾਵੇ ਪਵਣ ਸਵਾਸੀ ਦਮ ਹੈ, ਸ਼ਬਦ ਅਨਾਦੀ ਸੁਣਾਵਣਹਾਰਾ ਨਾਦ। ਭਾਗ ਲਗਾ ਕੇ ਕਾਇਆ ਮਾਟੀ ਚੰਮ ਹੈ, ਭੇਵ ਖੁਲ੍ਹਾਏ ਬੋਧ ਅਗਾਧ। ਹਰਿਜਨ ਉੱਤਮ ਕਰੇ ਕਰਮ ਹੈ, ਹਿਰਦਾ ਅੰਤਰ ਅੰਤਰ ਸਾਧ। ਮਾਇਆ ਮਮਤਾ ਮੇਟੇ ਭਰਮ ਹੈ, ਅੰਤਰ ਵਿਖ ਗਵਾਏ ਵਾਦ ਵਿਵਾਦ। ਸਚ ਪ੍ਰੀਤੀ

ਬਖ਼ਸ਼ੇ ਚਰਨ ਹੈ, ਸੰਤ ਸੁਹੇਲੇ ਆਪੇ ਲਾਧ। ਨੇਤਰ ਖੋਲ੍ਹੇ ਹਰਨ ਫਰਨ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਭਗਤ ਹਰਿਜਨ ਸਦਾ ਲੇਖਾ ਜਾਣੇ ਆਦਿ ਜੁਗਾਦਿ।

੧੫ ਮਾਘ ਸ਼ਹਿਨਸ਼ਾਹੀ ਸੰਮਤ ੧੧ ਅਤਰ ਸਿੰਘ, ਚਤੁਰ ਸਿੰਘ ਦੇ ਗ੍ਰਹਿ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ

ਸਤਿਗੁਰ ਸ਼ਬਦ ਅਗੰਮਾ ਚੋਜੀ, ਜੁਗ ਜੁਗ ਆਪਣਾ ਚੋਜ ਕਰਾਈਆ। ਜਨ ਭਗਤਾਂ ਦੇਵੇ ਆਪਣੀ ਸੋਝੀ, ਸਮਝ ਸਮਝ ਵਿਚੋਂ ਬਦਲਾਈਆ। ਚਰਨ ਪ੍ਰੀਤੀ ਬਖ਼ਸ਼ੇ ਰੋਜ਼ੀ, ਰਾਜ਼ਕ ਰਿਜ਼ਕ ਰਹੀਮ ਹੋ ਕੇ ਵੇਖ ਵਖਾਈਆ। ਆਤਮ ਪਰਮਾਤਮ ਬਣੇ ਮੌਜੀ, ਮਜਲਸ ਭਗਤਾਂ ਨਾਲ ਰਖਾਈਆ। ਬੁੱਧੀ ਤੋਂ ਪਰੇ ਦਾ ਬਣੇ ਗੋਝੀ, ਅੰਧ ਅਗਿਆਨ ਦਏ ਮਿਟਾਈਆ। ਹਰਿਜਨ ਹਰਿ ਜਾਵੇ ਸੋਧੀ, ਵਦੀ ਸੁਦੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰ ਇਕ ਸੁਹਾਈਆ। ਸਤਿਗੁਰ ਸ਼ਬਦ ਆਦਿ ਜੁਗਾਦੀ ਪ੍ਰੇਮੀ, ਪਿਆਰ ਮੁਹੱਬਤ ਵਿਚ ਵਡਿਆਈਆ। ਨਾਮ ਨਿਧਾਨ ਦਾ ਬਣ ਕੇ ਨੇਮੀ, ਨਿਮਰਤਾ ਜੁਗ ਜੁਗ ਸਮਝਾਈਆ। ਜਿਸ ਲਹਿਣਾ ਦੇਣਾ ਰਖਿਆ ਕੁੰਟ ਹੇਮੀ, ਗੋਬਿੰਦ ਸੰਗ ਬਣਾਈਆ। ਜੋ ਇਸ਼ਾਰਾ ਦਿਤਾ ਕਾਮਧੇਨੀ, ਰਤਨ ਰਤਨਾਂ ਵਿਚੋਂ ਸਮਝਾਈਆ। ਜੋ ਭੇਵ ਖੁਲ੍ਹਾਇਆ ਭਗਤ ਸੈਨੀ, ਬਿਨ ਸੈਨਤ ਗਿਆ ਸਮਝਾਈਆ। ਜੋ ਭੇਵ ਚੁਕਾਇਆ ਬਾਲਮੀਕ ਰਮੈਨੀ, ਰਮਈਆ ਰਾਮ ਰਾਮ ਵਡਿਆਈਆ। ਜੋ ਘਨਈਏ ਅਰਜਨ ਦੱਸੀ ਕਹਿਨੀ, ਕਹਿ ਕਹਿ ਗਿਆ ਸੁਣਾਈਆ। ਜੋ ਇਸ਼ਾਰਾ ਨਾਨਕ ਧਾਰ ਦਿਤਾ ਤ੍ਰੈਬੈਨੀ, ਤ੍ਰੈਲੋਕਾਂ ਬਾਹਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦਰ ਆਪ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਂ ਪ੍ਰਭ ਦਾ ਪਿਆਰਾ ਬਲੂ, ਬਾਲਕ ਇਕੋ ਨਜ਼ਰੀ ਆਈਆ। ਜੇਹੜਾ ਜੁਗ ਜੁਗ ਮੇਰਾ ਹੁਕਮ ਸੰਦੇਸ਼ਾ ਘੱਲੂ, ਲੋਕਮਾਤ ਮਾਤ ਵਡਿਆਈਆ। ਗੁਰ ਅਵਤਾਰ ਪੈਗ਼ੰਬਰਾਂ ਫੜਾਏ ਪੱਲੂ, ਗੰਢ ਇਕੋ ਨਾਮ ਜਣਾਈਆ। ਉਸ ਦਾ ਭਾਣਾ ਭਗਤ ਸੁਹੇਲਾ ਕੋਈ ਝੱਲੂ, ਝਲਕ ਵੇਖੇ ਚਾਈਂ ਚਾਈਂਆ। ਉਹ ਸਭ ਤੋਂ ਵੱਡਾ ਅਛਲ ਅਛੱਲੂ, ਵਲ ਛਲ ਧਾਰੀ ਆਪਣੀ ਖੇਲ ਪਰਗਟਾਈਆ। ਜੋ ਸਚ ਸਿੰਘਾਸਣ ਸੰਬਲ ਮੱਲੂ, ਮਾਲਕ ਹੋ ਕੇ ਸੋਭਾ ਪਾਈਆ। ਜਿਸ ਦਾ ਨਾਮ ਨਿਧਾਨਾ ਭੱਲੂ, ਨਿਸ਼ਾਨਾ ਇਕੋ ਇਕ ਅਖਵਾਈਆ। ਜਿਸ ਕਲਜੁਗ ਅੰਤਮ ਮੇਟਣਾ ਕੱਲੂ, ਕਲ ਕਾਤੀਆਂ ਕਰੇ ਸਫ਼ਾਈਆ। ਜਨ ਭਗਤਾਂ ਅੰਤਰ ਆਤਮ ਰਲੂ, ਰਲ ਮਿਲ ਆਪਣਾ ਖੇਲ ਖਿਲਾਈਆ। ਕੂੜ ਕੁੜਿਆਰੀ ਕਿਰਿਆ ਸੱਲੂ, ਅਣਿਆਲਾ ਆਪਣਾ ਤੀਰ ਚਲਾਈਆ। ਸਾਰ ਪਾਵੇ ਥਲ ਜਲੂ, ਮਹੀਅਲ ਵੇਖੇ ਚਾਈਂ ਚਾਈਂਆ। ਜੋ ਸੁਹਾਵਣਹਾਰਾ ਨਿਹਚਲ ਧਾਮ ਅਟਲੂ, ਸਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਕੂੜੀ ਕਿਰਿਆ ਦਲੂ, ਦਲਿਦ੍ਰ ਵਿਕਾਰ ਦਏ ਗਵਾਈਆ।

੧੫ ਮਾਘ ਸ਼ਹਿਨਸ਼ਾਹੀ ਸੰਮਤ ੧੧ ਗਿਆਨ ਸਿੰਘ, ਤਰਲੋਕ ਸਿੰਘ ਦੇ ਗ੍ਰਹਿ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ

ਨਾਰਦ ਕਹੇ ਮੈਂ ਰਾਵੀ ਆਰ ਪਾਰ ਲੰਘਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੇਰਾ ਖੱਬਾ ਪੈਰ ਵੇਖੋ ਨੰਗਾ, ਕੰਡੇ ਖ਼ਾਰ ਮੈਨੂੰ ਰਹੇ ਸਤਾਈਆ। ਦੂਰ ਦੁਰਾਡੀ ਭੱਜੀ ਫਿਰੇ ਗੰਗਾ, ਚਾਰੋਂ ਕੁੰਟ ਵਾਹੋ ਦਾਹੀਆ। ਮੈਂ ਝਟ ਰੂਪ ਬਦਲਿਆ ਕਲਜੁਗ ਜੀਵਾਂ ਵਰਗਾ ਬਣ ਗਿਆ ਬੰਦਾ, ਬੰਦਗੀ ਵਾਲਾ ਰੂਪ ਦਰਸਾਈਆ। ਅੱਖਾਂ ਮੀਟ ਕੇ ਹੋ ਗਿਆ ਅੰਧਾ, ਡੰਗੋਰੀ ਹੱਥ ਵਿਚ ਉਠਾਈਆ। ਟੱਕਰਾਂ ਮਾਰਾਂ ਨਾਲ ਕੰਧਾ, ਕੰਢੀ ਘਾਟ ਵੇਖ ਵਖਾਈਆ। ਨਾਲ ਨਿਸ਼ਾਨ ਉਠਾ ਲਿਆ ਤਾਰਾ ਚੰਦਾ, ਚੰਦ ਸਿਤਾਰ ਨਾਲ ਮਿਲਾਈਆ। ਫੇਰ ਗਾਉਣ ਡਹਿ ਪਿਆ ਤੂੰ ਮੇਰਾ ਮੈਂ ਤੇਰਾ ਛੰਦਾ, ਸੋਹਲਾ ਢੋਲਾ ਗਾਈਆ। ਝਟ ਗੰਗਾ ਕਹੇ ਤੂੰ ਕਿਧਰੋਂ ਆ ਗਿਆ ਪੰਡਾ, ਪੰਡਤਾ ਮੈਨੂੰ ਦੇ ਸਮਝਾਈਆ। ਮੈਂ ਇਸ਼ਾਰਾ ਦਿਤਾ ਔਹ ਵੇਖ ਲੈ ਗੋਬਿੰਦ ਵਾਲਾ ਖੰਡਾ, ਜੋ ਖੰਡਰ ਕਰੇ ਲੋਕਾਈਆ। ਜਿਸ ਦਾ ਰੂਪ ਸੱਤਰੰਗ ਦਾ ਡੰਡਾ, ਡੰਡਾਵਤ ਦੀਨ ਦੁਨੀ ਬਦਲਾਈਆ। ਜਿਸ ਦਾ ਲੇਖਾ ਹੋਣਾ ਵਿਚ ਬ੍ਰਹਿਮੰਡਾਂ, ਨਵਖੰਡਾਂ ਖੋਜੇ ਚਾਈਂ ਚਾਈਂਆ। ਲੇਖ ਵਖਾਏ ਜੇਰਜ ਅੰਡਾ, ਉਤਭੁਜ ਸੇਤਜ ਸੰਗ ਬਣਾਈਆ। ਜਿਸ ਮੇਟਣਾ ਭੇਖ ਪਖੰਡਾ, ਕਲਜੁਗ ਕਿਰਿਆ ਕੂੜ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਮੈਂ ਰਾਵੀ ਦੀ ਵੇਖੀ ਇਕ ਛਲ, ਉਛਲ ਉਛਲ ਰਹੀ ਜਣਾਈਆ। ਵੇ ਪੰਡਤਾ ਕੁਛ ਲੇਖਾ ਯਾਦ ਕਰ ਲੈ ਲਹਿਣਾ ਰਾਜੇ ਬਲ, ਬਾਵਨ ਕੀ ਗਿਆ ਦ੍ਰਿੜਾਈਆ। ਕਲਜੁਗ ਦਾ ਅੰਤਮ ਤਕ ਲੈ ਫਲ, ਫਲੀ ਭੂਤ ਹੋਈ ਲੋਕਾਈਆ। ਨਾਰਦ ਦੀ ਸੁਣ ਲੈ ਇਕ ਗੱਲ, ਜੋ ਦੋ ਜਹਾਨਾਂ ਗਿਆ ਜਣਾਈਆ। ਜ਼ਰਾ ਮੇਰੇ ਹੋਰ ਅਗੇ ਚਲ, ਆਪਣਾ ਪੰਧ ਮੁਕਾਈਆ। ਫੇਰ ਵੇਖਣਾ ਕਲਜੁਗ ਕਲ, ਕਲੂਆ ਕੰਢੀ ਬੈਠਾ ਡੇਰਾ ਲਾਈਆ। ਜੋ ਇਸ਼ਾਰਾ ਦੇਂਦਾ ਅਰਬ ਵਾਲੇ ਥਲ, ਕਾਅਬਿਆਂ ਨੈਣ ਉਠਾਈਆ। ਫੇਰ ਮੇਰੀ ਪਾਰ ਕਰ ਝੱਲ, ਸਰਕੜੇ ਕਾਹੀਆਂ ਪੰਧ ਮੁਕਾਈਆ। ਅਗੇ ਵੇਖ ਈਸਾ ਵਾਲਾ ਦਲ, ਆਪਣੀ ਲੈ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਧੁਰਦਰਗਾਹੀਆ। ਰਾਵੀ ਕਹੇ ਨਾਰਦਾ ਮੇਰੇ ਵਲ ਵੇਖ ਲੈ ਬਿਨਾ ਅੱਖੀਆਂ, ਨੇਤਰ ਲੋਚਨ ਦੀ ਲੋੜ ਰਹੇ ਨਾ ਰਾਈਆ। ਕੀ ਜਮਨਾ ਉਤੇ ਇਸ਼ਾਰਾ ਦਿਤਾ ਕਾਹਨ ਸਖ਼ੀਆਂ, ਗੋਕਲ ਕੀ ਸਮਝਾਈਆ। ਸੀਤਾ ਰਾਮ ਦੇ ਕਹਿਣੇ ਆਸ਼ਾ ਰਖੀਆਂ, ਬਨਬਾਸੀ ਕੀ ਸਮਝਾਈਆ। ਕੀ ਈਸਾ ਖ਼ਬਰਾਂ ਸਚੀਆਂ ਦੱਸੀਆਂ, ਯੂਹਨਾ ਗਿਆ ਦ੍ਰਿੜਾਈਆ। ਕਿਸ ਬਿਧ ਮੁਹੰਮਦ ਬੰਨ੍ਹੀਆਂ ਰੱਸੀਆਂ, ਚਾਰ ਯਾਰਾਂ ਸੰਗ ਬਣਾਈਆ। ਕਲਜੁਗ ਅੰਤਮ ਸਦੀ ਚੌਧਵੀਂ ਓਸੇ ਦੇ ਵਿਚ ਫਸੀ ਆਂ, ਫੰਦ ਸਕੇ ਨਾ ਕੋਇ ਕਟਾਈਆ। ਮੈਂ ਵਹਿਣਾਂ ਵਿਚ ਜਾਂਦੀ ਨੱਸੀ ਆਂ, ਭੱਜਾਂ ਵਾਹੋ ਦਾਹੀਆ। ਮੇਰੇ ਅੰਦਰ ਪੈਂਦੀਆਂ ਗਸ਼ੀਆਂ, ਹਾਏ ਉਫ਼ ਮੇਰੀ ਦੁਹਾਈਆ। ਮੇਰੇ ਵਿਚ ਤੜਫਣ ਜਲ ਹੋੜੇ ਮੱਛੀਆਂ, ਬਹੁੜੀ ਬਹੁੜੀ ਕਰ ਕੁਰਲਾਈਆ। ਨਾਲੇ ਸਤਿਗੁਰ ਅਰਜਨ ਦੀਆਂ ਆਸਾ ਤਪੀਆਂ, ਬਿਨਾ ਅਗਨੀ ਤਤ ਜਲਾਈਆ। ਰਾਵੀ ਕਹੇ ਨਾਰਦਾ ਮੇਰੇ ਆਰ ਪਾਰ ਤਪਣ ਵਾਲੀਆਂ ਭੱਠੀਆਂ, ਭਠਿਆਲਾ ਕਲਜੁਗ ਨਜ਼ਰੀ ਆਈਆ। ਸਭ ਦੀਆਂ ਆਸ਼ਾ ਹੋਈਆਂ ਇਕੱਠੀਆਂ, ਕਹਿ ਕਹਿ ਰਹੀਆਂ ਦ੍ਰਿੜਾਈਆ। ਮੈਂ ਵਾਹੋ ਦਾਹੀ ਫਿਰਾਂ ਨਠੀ ਆਂ, ਬਿਨ ਕ਼ਦਮਾਂ ਕ਼ਦਮ ਉਠਾਈਆ। ਮੇਰਾ ਲਹਿਣਾ ਦੇਣਾ ਹੱਥ ਪੁਰਖ ਸਮਰਥੀਆ, ਸਮਰਥ ਆਪਣਾ

ਹੁਕਮ ਵਰਤਾਈਆ। ਜੋ ਮਾਲਕ ਖ਼ਾਲਕ ਕਲਜੁਗ ਰਥੀਆ, ਰਥਵਾਹੀ ਹੋ ਕੇ ਵੇਖ ਵਖਾਈਆ। ਮੈਂ ਉਸੇ ਦੇ ਸਥਰ ਲੱਥੀ ਆਂ, ਯਾਰੜੇ ਇਕੋ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀਆਂ ਸ਼ਰਅ ਦੀਆਂ ਕੱਟਣ ਵਾਲਾ ਰੱਸੀਆਂ, ਰਸਤਾ ਬਾਵਸਤਾ ਹੋ ਕੇ ਆਪਣਾ ਦਏ ਸਮਝਾਈਆ।

੧੫ ਮਾਘ ਸ਼ਹਿਨਸ਼ਾਹੀ ਸੰਮਤ ੧੧ ਤਰਲੋਕ ਸਿੰਘ ਦੇ ਗ੍ਰਹਿ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ

ਰਾਵੀ ਕਹੇ ਮੇਰੇ ਘਾਟ ਫਿਰੇ ਮੁਹੰਮਦ ਦੀ ਖ਼ਾਹਿਸ਼, ਸਦੀ ਚੌਧਵੀਂ ਨਾਲ ਮਿਲਾਈਆ। ਮਕ਼ਬਰਿਆਂ ਕਰਦੀ ਫਿਰੇ ਤਲਾਸ਼, ਭੱਜੇ ਵਾਹੋ ਦਾਹੀਆ। ਕੂਕ ਕੂਕ ਪੁਕਾਰੇ ਮੈਂ ਵੇਖਣਾ ਚਾਹੁੰਦੀ ਲਾਸ਼ ਤੇ ਲਾਸ਼, ਲਸ਼ਕਰ ਨਜ਼ਰ ਕੋਇ ਨਾ ਆਈਆ। ਨਾਲੇ ਇਸ਼ਾਰਾ ਦੇਵੇ ਸ਼ੰਕਰ ਉਤੇ ਕੈਲਾਸ਼, ਸਹਿਜ ਨਾਲ ਦ੍ਰਿੜਾਈਆ। ਮੈਨੂੰ ਤੇਰੇ ਉਤੇ ਭਰਵਾਸ, ਭਰੋਸੇ ਵਿਚ ਜਣਾਈਆ। ਮੇਰਾ ਲਹਿਣਾ ਦੇਣਾ ਤਕ ਲੈ ਖ਼ਾਸ, ਭੇਵ ਅਭੇਦਾ ਭੇਵ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਰਾਵੀ ਕਹੇ ਮੈਨੂੰ ਪਵਣਾਂ ਆ ਗਈਆਂ ਠੰਡੀਆਂ, ਸਾਂਤਕ ਸਤਿ ਸਤਿ ਵਰਤਾਈਆ। ਮੈਨੂੰ ਯਾਦ ਆ ਗਈਆਂ ਰਵੀਦਾਸ ਦੀਆਂ ਜੁੱਤੀਆਂ ਗੰਢੀਆਂ, ਪਾਨਹੀਆਂ ਸੰਗ ਬਣਾਈਆ। ਜਿਸ ਇਸ਼ਾਰਾ ਦਿਤਾ ਮੇਰੇ ਕੰਢੀਆਂ, ਸਹਿਜ ਸਹਿਜ ਸੁਣਾਈਆ। ਜਿਸ ਵੇਲੇ ਪ੍ਰਭੂ ਪਿਆਰ ਤੋਂ ਆਤਮਾ ਹੋਈਆਂ ਰੰਡੀਆਂ, ਸਾਚਾ ਕੰਤ ਨਾ ਕੋਇ ਹੰਢਾਈਆ। ਦੀਨ ਦੁਨੀ ਦੀਆਂ ਧਾਰਾ ਜਾਣੀਆਂ ਵੰਡੀਆਂ, ਮਜ਼੍ਹਬਾਂ ਨਾਲ ਟਕਰਾਈਆ। ਸੈਨਤਾਂ ਮਾਰਨ ਮੇਰੀਆਂ ਆਰਾਂ ਰੰਬੀਆਂ, ਬਿਨ ਅੱਖਾਂ ਅੱਖ ਜਣਾਈਆ। ਉਸ ਵੇਲੇ ਲੇਖਾ ਮੁਕਣਾ ਜਗਤ ਪਖੰਡੀਆਂ ਡੰਬੀਆਂ, ਭੇਖਾਧਾਰੀ ਵੇਖੇ ਥਾਉਂ ਥਾਈਂਆ। ਸਦੀ ਬੀਸਵੀਂ ਚੌਧਵੀਂ ਜਾਂਦੀਆਂ ਹੋਣੀਆਂ ਲੰਘੀਆਂ, ਆਪਣਾ ਪੰਧ ਮੁਕਾਈਆ। ਸਭ ਦੀਆਂ ਪਿੱਠਾਂ ਹੋਣੀਆਂ ਨੰਗੀਆਂ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਸੁਹਾਗਣਾਂ ਸੀਸ ਨਹੀਂ ਵਾਹੁਣਾ ਨਾਲ ਕੰਘੀਆਂ, ਸਾਚਾ ਸੰਗ ਨਾ ਕੋਇ ਬਣਾਈਆ। ਇਹ ਆਸ਼ਾ ਰਖੀ ਗੋਬਿੰਦ ਧਾਰ ਕਵੀ ਬਵੰਜੀਆਂ, ਬਾਵਨ ਬਲ ਨੂੰ ਗਿਆ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਰਾਵੀ ਕਹੇ ਮੁਹੰਮਦ ਦੀ ਆਸ਼ਾ ਇਸ਼ਾਰਾ ਦੇਵੇ ਸਦੀ ਚੌਧਵੀਂ ਗੋਲੀ, ਦੂਰ ਦੁਰਾਡੀ ਰਹੀ ਜਣਾਈਆ। ਮੇਰਾ ਮਾਲਕ ਖ਼ਾਲਕ ਪਰਵਰਦਿਗਾਰ ਸਾਂਝਾ ਯਾਰ ਖੇਲਣ ਵਾਲਾ ਹੋਲੀ, ਹੌਲੀ ਹੌਲੀ ਆਪਣਾ ਹੁਕਮ ਵਰਤਾਈਆ। ਜੋ ਅਮਾਮ ਅਮਾਮਾ ਬਦਲ ਕੇ ਆ ਗਿਆ ਚੋਲੀ, ਵੇਸ ਅਵੇਸਾ ਆਪਣਾ ਆਪ ਬਦਲਾਈਆ। ਮੈਨੂੰ ਇਕੋ ਬਿਨਾ ਅੱਖਰਾਂ ਤੋਂ ਦੱਸੀ ਉਸ ਨੇ ਬੋਲੀ, ਅਨਬੋਲਤ ਰਾਗ ਜਣਾਈਆ। ਕਲਜੁਗ ਅੰਤ ਸਚ ਦੁਆਰਾ ਰਿਹਾ ਖੋਲ੍ਹੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਰਾਵੀ ਕਹੇ ਗੋਲੀਏ, ਮੇਰੀਆਂ ਸੁਣ ਲੈ ਹਾਕਾਂ, ਆਸਾ ਮੁਹੰਮਦ ਨਾਲ ਮਿਲਾਈਆ। ਸ਼ਰਅ ਦਾ ਜਗਤ ਜਹਾਨ ਇਲਾਕਾ, ਵੰਡਣ ਵੰਡ ਨਾ ਕੋਇ ਦ੍ਰਿੜਾਈਆ। ਜਿਸ ਦੇ ਕੋਲ ਸਭ ਤੋਂ ਵਖਰਾ ਖ਼ਾਕਾ, ਖ਼ਾਕਸਾਰ ਕਰੇ ਲੋਕਾਈਆ। ਓਹ ਲਹਿਣਾ ਦੇਣਾ ਪੂਰਾ ਕਰੇ ਸਭ ਦਾ ਬਾਕਾ, ਹਿਸਾਬ ਅਗਲਾ ਨਾ ਕਿਸੇ

ਜਣਾਈਆ। ਜਿਸ ਦਾ ਹੁਕਮ ਵਰਤਣਾ ਤੇ ਖੇਲ ਸ਼ੁਰੂ ਹੋਣਾ ਖ਼ਾਕਾ, ਢਹਿ ਢਹਿ ਖ਼ਾਕ ਬਣਾਈਆ। ਉਹ ਪੰਧ ਮਾਰ ਕੇ ਵੇਖੇ ਆਪਣੀਆਂ ਵਾਟਾਂ, ਬਿਨ ਕ਼ਦਮਾਂ ਕ਼ਦਮ ਉਠਾਈਆ। ਚੌਦਾਂ ਤਬਕਾਂ ਖੋਲ੍ਹ ਕੇ ਵੇਖੇ ਹਾਟਾ, ਚੌਦਾਂ ਲੋਕਾਂ ਧਿਆਨ ਲਗਾਈਆ। ਸਦੀ ਚੌਧਵੀਂ ਦਾ ਸਭ ਤੋਂ ਵਖਰਾ ਹੋਵੇ ਸਾਕਾ, ਅੰਤ ਅਖ਼ੀਰ ਬੇਨਜ਼ੀਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਘੋੜੇ ਅਸਵ ਚੜ੍ਹੇ ਅਗੰਮੇ ਰਾਕਾ, ਰਾਕਬ ਹੋ ਕੇ ਦੋ ਜਹਾਨ ਵੇਖੇ ਚਾਈਂ ਚਾਈਂਆ।

੧੫ ਮਾਘ ਸ਼ਹਿਨਸ਼ਾਹੀ ਸੰਮਤ ੧੧ ਅਜੀਤ ਸਿੰਘ ਦੇ ਗ੍ਰਹਿ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ

ਨਾਰਦ ਕਹੇ ਮੈਂ ਰੂਪ ਧਰ ਲਿਆ ਅਗੰਮੇ ਸਿੱਖ ਦਾ, ਸਿਖਿਆ ਸਚ ਸਚ ਸਮਝਾਈਆ। ਵਣਜਾਰਾ ਬਣ ਗਿਆ ਪ੍ਰਭੂ ਦੀ ਭਿਖ ਦਾ, ਭਿਖਿਆ ਨਾਮ ਮੰਗ ਮੰਗਾਈਆ। ਨੈਣ ਉਠਾਇਆ ਤਕਿਆ, ਕੀ ਲੇਖੇ ਸਤਿਗੁਰ ਲਿਖਦਾ, ਲਹਿਣੇ ਕੀ ਸਮਝਾਈਆ । ਨਾਲੇ ਹਿੱਸਾ ਕਢਿਆ ਭਵਿਖ ਦਾ, ਭਵਿਖਤਾਂ ਫੋਲ ਫੁਲਾਈਆ। ਜੇਹੜਾ ਸੁਆਮੀ ਕਿਸੇ ਨਹੀਂ ਦਿਸਦਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਓਹ ਪ੍ਰੀਤਮ ਬਣਿਆ ਕਿਸ ਕਿਸ ਦਾ, ਕਿਸ ਨੂੰ ਆਪਣੀ ਗੋਦ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਨਾਰਦ ਕਹੇ ਮੈਂ ਨਿਗਾਹ ਮਾਰੀ ਪਾਰ ਉਰਾਰ, ਰਾਵੀ ਰਮਤਾ ਰਮਤਾ ਖੋਜ ਖੁਜਾਈਆ। ਮੈਨੂੰ ਨਜ਼ਰ ਆਇਆ ਭਗਤ ਵਛਲ ਗਿਰਧਾਰ, ਗਿਰਵਰ ਆਪਣਾ ਖੇਲ ਖਿਲਾਈਆ। ਜੋ ਭਗਤ ਸੁਹੇਲਾ ਬਣ ਕੇ ਮੀਤ ਮੁਰਾਰ, ਮਿਤਰ ਪਿਆਰਾ ਸਖ਼ਾ ਸਖਾਈਆ। ਹਰਿਜਨ ਸਾਚੇ ਰਿਹਾ ਤਾਰ, ਤਾਰਨਹਾਰ ਦਇਆ ਕਮਾਈਆ। ਜਨਮ ਜਨਮ ਦੀ ਪੈਜ ਰਿਹਾ ਸਵਾਰ, ਸਿਰ ਸਿਰ ਆਪਣਾ ਹੱਥ ਰਖਾਈਆ। ਇਹ ਖੇਲ ਕਰੇ ਕਰਤਾਰ, ਕ਼ੁਦਰਤ ਕ਼ਾਦਰ ਨੂਰ ਅਲਾਹੀਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਸੰਗ ਮੁਹੰਮਦ ਚਾਰ ਯਾਰ, ਸਦੀ ਚੌਧਵੀਂ ਵੇਖ ਵਖਾਈਆ। ਅਮਾਮ ਅਮਾਮਾ ਹੋ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਜਿਸ ਦਾ ਲੇਖਾ ਰਵਿਦਾਸ ਨੇ ਲਿਖਿਆ ਨਾਲ ਰੰਬੀ ਆਰ, ਬਿਨ ਅੱਖਰਾਂ ਅੱਖਰ ਬਣਾਈਆ। ਜਿਸ ਲਹਿਣਾ ਦੇਣਾ ਕ਼ਰਜ਼ਾ ਦੇਣਾ ਉਤਾਰ, ਉੱਤਰ ਪੂਰਬ ਵੇਖ ਵਖਾਈਆ। ਪੱਛਮ ਦੱਖਣ ਪਾਉਣੀ ਸਾਰ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹੋ ਭੂਪ ਵਡ ਸਿਕਦਾਰ, ਸ਼ਹਿਨਸ਼ਾਹ ਇਕੋ ਇਕ ਅਖਵਾਈਆ।

੧੫ ਮਾਘ ਸ਼ਹਿਨਸ਼ਾਹੀ ਸੰਮਤ ੧੧ ਹਰਦੀਪ ਸਿੰਘ ਦੇ ਗ੍ਰਹਿ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ

ਨਾਰਦ ਕਹੇ ਮੇਰੀ ਕਿਤਾਬ ਦਾ ਅਗੰਮਾ ਕੰਨਾ, ਕਾਇਨਾਤ ਭੇਵ ਖੁਲ੍ਹਾਈਆ। ਜਿਸ ਵਿਚ ਨਿਸ਼ਾਨ ਤਾਰਾ ਚੰਨਾ, ਚੰਨ ਸਿਤਾਰ ਦਏ ਵਡਿਆਈਆ।

ਜਿਸ ਵਿਚ ਸ਼ਰਅ ਦਾ ਹੱਦ ਬੰਨਾ, ਹਦੂਦਾਂ ਰਿਹਾ ਵਖਾਈਆ। ਜਿਸ ਵਿਚ ਖੇਲ ਮਨਸਾ ਵਾਲਾ ਮੰਨਾ, ਮਮਤਾ ਨਾਲ ਵਡਿਆਈਆ। ਜਿਸ ਵਿਚ ਲਹਿਣਾ ਜੱਟ ਧੰਨਾ, ਸਹਿਜ ਸਹਿਜ ਸਮਝਾਈਆ। ਜਿਸ ਵਿਚ ਦਿਹੁਰਾ ਨਾਮੇ ਦਾ ਛੱਪਰ ਛੰਨਾ, ਸੋਹਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਇਸ ਵਿਚ ਅਗੰਮੀ ਇਕ ਸਿਹਾਰੀ, ਪੂਰਬ ਲੇਖ ਜਣਾਈਆ। ਜਿਸ ਵਿਚ ਪ੍ਰਭ ਦੀ ਜੋਤ ਨਿਰੰਕਾਰੀ, ਨਿਰਵੈਰ ਨਜ਼ਰੀ ਆਈਆ। ਜੋ ਸਭ ਦਾ ਮੀਤ ਮੁਰਾਰੀ, ਮਿਤਰ ਪਿਆਰਾ ਇਕ ਅਖਵਾਈਆ। ਜਿਸ ਦਾ ਸ਼ਬਦ ਨਾਮ ਜੈਕਾਰੀ, ਢੋਲਾ ਦੋ ਜਹਾਨ ਸੁਣਾਈਆ। ਜੋ ਸ਼ਾਹੋ ਭੂਪ ਸਿਕਦਾਰੀ, ਸ਼ਹਿਨਸ਼ਾਹ ਅਗੰਮ ਅਥਾਹੀਆ। ਜੋ ਜੁਗ ਚੌਕੜੀ ਲਏ ਅਵਤਾਰੀ, ਨਿਰਗੁਣ ਸਰਗੁਣ ਰੂਪ ਬਦਲਾਈਆ। ਸੋ ਖੇਲੇ ਖੇਲ ਨਿਆਰੀ, ਨਿਰਵੈਰ ਧੁਰਦਰਗਾਹੀਆ। ਭਗਤਨ ਮੀਤਾ ਠਾਂਢਾ ਠਾਰੀ, ਅਗਨੀ ਤਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਮੇਰੀ ਕਿਤਾਬ ਵਿਚ ਤਕੋ ਬਿਹਾਰੀ ਦਾ ਮੂਲ, ਸੋਹਣਾ ਭੇਵ ਖੁਲ੍ਹਾਈਆ । ਜਿਸ ਵਿਚ ਧਰਮ ਦਾ ਅਗੰਮ ਅਸੂਲ, ਅਸਲ ਅਸਲ ਵਿਚੋਂ ਪਰਗਟਾਈਆ। ਜਿਸ ਦਾ ਨਾਤਾ ਨਾਲ ਸ਼ੰਕਰ ਵਾਲੀ ਤ੍ਰਿਸੂਲ, ਤ੍ਰੈਲੋਕੀ ਧਾਰ ਦ੍ਰਿੜਾਈਆ। ਜਿਸ ਦਾ ਮਾਲਕ ਕੰਤ ਕੰਤੂਹਲ, ਹਰਿ ਕਰਤਾ ਇਕ ਅਖਵਾਈਆ। ਜੋ ਕਦੇ ਨਾ ਜਾਏ ਭੂਲ, ਅਭੁਲ ਧੁਰਦਰਗਾਹੀਆ। ਜੋ ਮਾਲਕ ਕੰਤ ਕੰਤੂਹਲ, ਕ਼ੁਦਰਤ ਕ਼ਾਦਰ ਇਕ ਅਖਵਾਈਆ। ਜਿਸ ਦਾ ਲਹਿਣਾ ਪੈਗ਼ੰਬਰ ਨਾਲ ਰਸੂਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੇਰੀ ਕਿਤਾਬ ਦਾ ਅਨੋਖਾ ਤਕੋ ਔਂਕੜ, ਓੜਕ ਦਿਆਂ ਜਣਾਈਆ। ਜਿਸ ਵਿਚ ਲਹਿਣਾ ਚਾਰੇ ਜੁਗ ਚੌਕੜ, ਚੌਕੜੀ ਗੰਢ ਪੁਆਈਆ। ਉਹਦਾ ਅੰਤ ਅਖੀਰੀ ਲਹਿਣਾ ਪਛੋਕੜ, ਪਿਛਲਾ ਦਏ ਦ੍ਰਿੜਾਈਆ। ਉਹਦਾ ਹਿਸਾ ਤੱਕਿਆ ਬਿਨਾ ਵਹੀ ਖਾਤੇ ਤੋਂ ਰੋਕੜ, ਉਧਾਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਮੇਰੀ ਕਿਤਾਬ ਦਾ ਵੇਖੋ ਦੁਲੈਂਕੜਾ, ਦੋਵੇਂ ਧਾਰਾ ਸਮਝਾਈਆ। ਜਿਸ ਦੀ ਗਿਣਤੀ ਨਹੀਂ ਇਕਾਈ ਦਹਾਈ ਸੈਂਕੜਾ, ਹਿੰਦਸਿਆਂ ਵੰਡ ਨਾ ਕੋਇ ਵੰਡਾਈਆ। ਉਹ ਜੁਗ ਜੁਗ ਬਦਲਣ ਵਾਲਾ ਪੈਂਤੜਾ, ਦੀਨ ਦੁਨੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀਆਂ ਵੇਖਣਹਾਰਾ ਹੈਂਕੜਾ।

੧੫ ਮਾਘ ਸ਼ਹਿਨਸ਼ਾਹੀ ਸੰਮਤ ੧੧ ਮੁਖਤਿਆਰ ਸਿੰਘ ਦੇ ਗ੍ਰਹਿ ਪਿੰਡ ਮਮੀਆਂ ਜ਼ਿਲਾ ਗੁਰਦਾਸਪੁਰ

ਨਾਰਦ ਕਹੇ ਮੇਰੀ ਕਿਤਾਬ ਦੀ ਕੀ ਕਹਾਣੀ, ਕਹਿ ਕਹਿ ਕੀ ਜਣਾਈਆ। ਜਿਸ ਦਾ ਰੂਪ ਨੂਰ ਨੁਰਾਨੀ, ਨੂਰ ਨੁਰਾਨੇ ਵਿਚ ਸਮਾਈਆ। ਜਿਸ ਦੀ ਸਿਫ਼ਤਾਂ ਵਾਲੀ ਨਹੀਂ ਕੋਈ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਓਹਦਾ ਇਕੋ ਮਾਲਕ ਖ਼ਾਲਕ ਜਾਣ ਜਾਣੀ, ਜਾਨਣਹਾਰ ਧੁਰਦਰਗਾਹੀਆ।

ਜਿਸ ਦੇ ਸਦਾ ਸਦਾ ਰਖਾਂ ਚਰਨ ਧਿਆਨੀ, ਬਿਨ ਚਰਨਾਂ ਖ਼ਾਕ ਰਮਾਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਬਾਪ ਅਸਮਾਨੀ, ਇਸਮ ਆਜ਼ਮ ਨੂਰ ਅਲਾਹੀਆ। ਜੋ ਲਹਿਣਾ ਦੇਣਾ ਲੇਖਾ ਜਾਣੇ ਜਿਸਮ ਜਿਸਮਾਨੀ, ਜ਼ਮੀਰ ਬੇਨਜ਼ੀਰ ਵੇਖ ਵਖਾਈਆ। ਮੈਂ ਉਸ ਦੇ ਚਰਨ ਕਵਲ ਕਰਾਂ ਧਿਆਨੀ, ਬਿਨ ਨੈਣਾਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਮੇਰੀ ਕਿਤਾਬ ਦੀ ਨਿਰਅੱਖਰ ਧਾਰ ਕਥਾ, ਕਥਨੀ ਕਥ ਨਾ ਕੋਇ ਸੁਣਾਈਆ। ਜਿਸ ਵਿਚ ਇਕੋ ਹੁਕਮ ਫ਼ਰਮਾਨ ਯਥਾਰਥ ਯਥਾ, ਜੋ ਯਾਦਵ ਕਾਹਨ ਗਿਆ ਦ੍ਰਿੜਾਈਆ। ਕਲਜੁਗ ਅੰਤ ਸ੍ਰੀ ਭਗਵੰਤ ਖੇਲ ਕਰੇ ਪੁਰਖ ਸਮਰਥਾ, ਨਿਰਗੁਣ ਦਾਤਾ ਧੁਰਦਰਗਾਹੀਆ। ਜਿਸ ਦਾ ਧਰਮ ਦੀ ਧਾਰ ਸਤਿਜੁਗ ਚਲਣਾ ਰਥਾ, ਰਥਵਾਹੀ ਬਣੇ ਬੇਪਰਵਾਹੀਆ। ਸਭ ਦਾ ਲਹਿਣਾ ਦੇਣਾ ਪੂਰ ਕਰਾਏ ਹੱਥੋ ਹੱਥਾ, ਉਧਾਰ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਦੇਵੇ ਨਾਮ ਨਿਧਾਨਾ ਵਥਾ, ਵਸਤ ਅਮੋਲਕ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਮੇਰੀ ਕਿਤਾਬ ਹੁਕਮ ਅਨੋਖਾ ਦੱਸਦੀ, ਦੋ ਜਹਾਨ ਜਣਾਈਆ। ਬਿਨ ਮੁਖ ਦੰਦਾਂ ਤੋਂ ਹਸਦੀ, ਹਸਤੀ ਤਕ ਨੂਰ ਅਲਾਹੀਆ। ਉਹ ਬਣੀ ਵਣਜਾਰੀ ਇਕ ਸਾਹਿਬ ਦੇ ਜਸ ਦੀ, ਸਿਫ਼ਤੀ ਢੋਲੇ ਗਾਈਆ। ਪ੍ਰੇਮਣ ਹੋ ਗਈ ਅਗੰਮੇ ਰਸ ਦੀ, ਬਿਨ ਰਸਨਾ ਰਸ ਚੱਖੇ ਚਾਈਂ ਚਾਈਂਆ। ਇਹ ਕਥਾ ਕਹਾਣੀ ਨਹੀਂ ਕਿਸੇ ਦੇ ਵਸ ਦੀ, ਵਾਸਤਾ ਪ੍ਰਭ ਦੇ ਨਾਲ ਜੁੜਾਈਆ। ਓਹਦਾ ਲੇਖਾ ਅਗੰਮਾ ਜਿਸ ਵਿਚ ਖੇਲ ਕਲਜੁਗ ਰੈਣ ਅੰਧੇਰੀ ਮਸ ਦੀ, ਚੰਦ ਚਾਂਦਨਾ ਨਜ਼ਰ ਕੋਇ ਨਾ ਆਈਆ। ਤ੍ਰੈਗੁਣ ਮਾਇਆ ਜਗਤ ਜਹਾਨ ਫਿਰੇ ਡਸਦੀ, ਅਗੇ ਨਾ ਕੋਇ ਬਚਾਈਆ। ਨਿਗਾਹ ਸਾਬਤ ਰਹਿਣੀ ਨਹੀਂ ਕਿਸੇ ਅੱਖ ਦੀ, ਨਿਜ ਨੇਤਰ ਖੋਲ੍ਹਣ ਕੋਇ ਨਾ ਪਾਈਆ। ਦੀਨਾਂ ਮਜ਼੍ਹਬਾਂ ਧਾਰਾ ਹੋਣੀ ਵਖ ਦੀ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਧਰਨੀ ਧਰਤ ਧਵਲ ਧੌਲ ਪ੍ਰਭੂ ਦੇ ਚਰਨਾਂ ਹੋਣੀ ਢੱਠਦੀ, ਨਿਵ ਨਿਵ ਸੀਸ ਝੁਕਾਈਆ। ਮੇਰੇ ਉਤੇ ਵਡਿਆਈ ਰਹੀ ਨਹੀਂ ਮੰਦਰ ਮਸਜਿਦ ਸ਼ਿਵਦੁਆਲੇ ਮਠ ਦੀ, ਗੁਰੂਦੁਆਰ ਚਰਚ ਰਹੇ ਕੁਰਲਾਈਆ। ਖੇਲ ਵੇਖ ਲੈ ਕਲਜੁਗ ਕੂੜ ਕੁੜਿਆਰੇ ਹੱਟ ਦੀ, ਕੂੜੀ ਕਿਰਿਆ ਨਾਲ ਹੱਟ ਖੁਲ੍ਹਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਤੇਰੀ ਧਾਰ ਹੋਵੇ ਤੇ ਹੋਵੇ ਅਨੋਖੇ ਜੱਟ ਦੀ, ਜਟਾ ਜੂਟ ਸਮਝ ਕੋਇ ਨਾ ਪਾਈਆ। ਜਿਸ ਦੇ ਹੁਕਮ ਵਿਚ ਸਦੀ ਚੌਧਵੀਂ ਜਾਂਦੀ ਟਪਦੀ, ਭੱਜੇ ਵਾਹੋ ਦਾਹੀਆ। ਉਹ ਕਲਾ ਵਰਤਣੀ ਉਸ ਸਮਰਥ ਦੀ, ਜਿਸ ਨੂੰ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਕਿਤਾਬ ਕਹੇ ਮੈਂ ਸਥਰ ਲਥਦੀ, ਸੇਜ ਯਾਰੜਾ ਅਗੰਮ ਹੰਢਾਈਆ।