ਪੁਸਤਕਾਲਾਭਾਗ ੨੪

੧੬ ਮਾਘ ਸ਼ਹਿਨਸ਼ਾਹੀ ਸੰਮਤ ੧੧ ਸੰਤੋਖ ਸਿੰਘ ਦੇ ਗ੍ਰਹਿ ਪਿੰਡ ਸਿੰਮਲ ਸਕੋਲ ਜ਼ਿਲਾ ਗੁਰਦਾਸਪੁਰ

ਕਲਜੁਗ ਕਹੇ ਮੇਰਾ ਰੂਪ ਅਗੰਮਾ ਕਲ ਕਾਤੀ, ਕਲੂਆ ਹੋ ਕੇ ਸੀਸ ਨਿਵਾਈਆ। ਤੇਰੇ ਪਿਆਰ ਵਿਚ ਨੌ ਖੰਡ ਪ੍ਰਿਥਮੀ ਕੀਤੀ ਅੰਧੇਰੀ ਰਾਤੀ, ਸੱਤ ਦੀਪ ਸਚ ਚੰਦ ਨਾ ਕੋਇ ਚਮਕਾਈਆ। ਕਿਸੇ ਦਾ ਪਰਦਾ ਖੁਲ੍ਹੇ ਨਾ ਬਾਤਨ ਬਾਤੀ, ਅੰਤਰ ਨਿਰੰਤਰ ਭੇਵ ਕੋਇ ਨਾ ਪਾਈਆ।

ਮੈਂ ਦੀਨ ਦੁਨੀ ਦੀ ਜ਼ਿੰਦਗੀ ਵਿਚੋਂ ਬਦਲੀ ਹਯਾਤੀ, ਜੀਵਨ ਜੀਵਨ ਵਿਚੋਂ ਦਿਤਾ ਬਦਲਾਈਆ। ਮੇਰੇ ਸੁਆਮੀ ਅੰਤਰਜਾਮੀ ਨਿਗਾਹ ਮਾਰ ਲੈ ਲੋਕਮਾਤੀ, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਮੈਂ ਝਗੜਾ ਪਾ ਕੇ ਅੱਖਰਾਂ ਵਾਲਾ ਕਾਗ਼ਜ਼ਾਤੀ, ਦੀਨ ਦੁਨੀ ਦਿਤੀ ਟਕਰਾਈਆ। ਧਰਮ ਦੀ ਕੂੜ ਕੁੜਿਆਰ ਨਾਲ ਵਿੰਨ ਦਿਤੀ ਛਾਤੀ, ਛਤਰਧਾਰੀ ਰਹਿਣ ਕੋਇ ਨਾ ਪਾਈਆ। ਧਰਮ ਦੀ ਜਗੇ ਕੋਇ ਨਾ ਬਾਤੀ, ਕਮਲਾਪਾਤੀ ਤੇਰੀ ਬੇਪਰਵਾਹੀਆ। ਤਨ ਵਜੂਦਾਂ ਅੰਦਰ ਸਭ ਦੇ ਬਣਿਆ ਘਾਤੀ, ਘਾਉ ਮਮਤਾ ਮੋਹ ਲਗਾਈਆ। ਪੁਰਖ ਅਕਾਲੇ ਦੀਨ ਦਿਆਲੇ ਮੇਰੀ ਅੰਤਮ ਪੁਛ ਵਾਤੀ, ਵਾਰਸ ਹੋ ਕੇ ਵੇਖ ਵਖਾਈਆ। ਮੇਰੀ ਨਿੱਕੀ ਜਿਹੀ ਬੇਨੰਤੀ ਛੋਟੀ ਜਿਹੀ ਬਾਤੀ, ਸਹਿਜ ਸਹਿਜ ਨਾਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰਾ ਸੁਤ ਸਭ ਤੋਂ ਵਖਰਾ ਅਵੱਲਾ, ਆਲਮੀਨ ਦੇਣੀ ਸਰਨਾਈਆ। ਮੈਂ ਨੌ ਖੰਡ ਪ੍ਰਿਥਮੀ ਸੱਤ ਦੀਪ ਧਰਨੀ ਵਾਲਾ ਵੇਖਿਆ ਮਹੱਲਾ, ਚਾਰ ਕੁੰਟ ਦਹਿ ਦਿਸ਼ਾ ਧਿਆਨ ਲਗਾਈਆ। ਨਿਗਾਹ ਮਾਰੀ ਜਲਾ ਥਲਾਂ, ਮਹੀਅਲ ਭੱਜਿਆ ਵਾਹੋ ਦਾਹੀਆ। ਤੇਰੇ ਪਿਆਰ ਦਾ ਮੇਰੇ ਅੰਤਰ ਆਇਆ ਬਲਾ, ਬਲਧਾਰੀ ਹੋ ਕੇ ਸੇਵ ਕਮਾਈਆ। ਜਿਸ ਕਾਰਨ ਮੁਹੰਮਦ ਤੈਨੂੰ ਕਿਹਾ ਅੱਲਾ, ਯਵਲੇ ਜ਼ੂ ਫ਼ਰਸ਼ੇ ਤਲੂਹ ਜ਼ਖਮਮ ਮੁਵਾ ਨੂਰੇ ਰੁਸ਼ਨਾ ਤੇਰੀ ਬੇਪਰਵਾਹੀਆ। ਮੇਰੀ ਕ਼ਬੂਲ ਕਰ ਦੁਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਕਲਜੁਗ ਕਹੇ ਮੇਰੇ ਮਾਲਕ ਖ਼ਾਲਕ ਮੇਰੇ ਵਲ ਝਾਕ, ਬਿਨ ਨੇਤਰ ਲੋਚਨ ਨੈਣ ਅੱਖ ਉਠਾਈਆ। ਨਿਗਾਹ ਮਾਰ ਲੈ ਕਲਮਿਆਂ ਵਾਲੇ ਵਿਚ ਕਾਇਨਾਤ, ਦੋ ਜਹਾਨਾਂ ਨੌਜੁਵਾਨਾ ਸ੍ਰੀ ਭਗਵਾਨਾ ਪਰਦਾ ਆਪ ਉਠਾਈਆ। ਮੇਰੀ ਸਭ ਤੋਂ ਵਖਰੀ ਨਿਰਾਲੀ ਦੀਨ ਦੁਨੀ ਦੇ ਮਾਲਕ ਬਾਤ, ਬਾਤਨ ਭੇਵ ਅਭੇਦ ਆਪਣਾ ਦਿਤਾ ਖੁਲ੍ਹਾਈਆ। ਜਿਸ ਦੀ ਸੂਰਤ ਅਕਾਲ ਮੂਰਤ ਰਹਿਣ ਨਹੀਂ ਦਿਤੀ ਇਕਾਂਤ, ਅਕਲ ਬੁੱਧੀ ਦੀ ਚਲੇ ਨਾ ਕੋਇ ਚਤੁਰਾਈਆ। ਅੰਮ੍ਰਿਤ ਬੂੰਦ ਪੀਏ ਨਾ ਕੋਇ ਸਵਾਂਤ, ਆਬੇਹਯਾਤ ਹੱਥ ਕਿਸੇ ਨਾ ਆਈਆ। ਮੇਰੇ ਸੁਆਮੀਆਂ ਅੰਤਰਯਾਮੀਆਂ ਮੇਰੇ ਖੇਲ ਤਕ ਲੈ ਬਹੁਭਾਂਤ, ਅਨਕ ਕਲ ਧਾਰੀਆ ਅਨਕ ਰੂਪ ਆਪਣਾ ਆਪ ਵਖਾਈਆ। ਮੈਂ ਝਗੜਾ ਪਾ ਕੇ ਜ਼ਾਤ ਪਾਤ, ਦੀਨ ਦੁਨੀ ਦਿਤੀ ਲੜਾਈਆ। ਹਿਰਦਾ ਕਿਸੇ ਦਾ ਰਹਿਣ ਨਹੀਂ ਦਿਤਾ ਸ਼ਾਂਤ, ਸਤਿ ਵਿਚ ਨਾ ਕੋਇ ਸਮਾਈਆ। ਮੇਰਾ ਸਭ ਤੋਂ ਵਖਰਾ ਡੂੰਘਾ ਤਕ ਲੈ ਖਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਬੇਪਰਵਾਹੀਆ। ਕਲਜੁਗ ਕਹੇ ਮੇਰੇ ਸਤਿਗੁਰ ਸ਼ਬਦੀ ਸ਼ਬਦ ਦੂਲਹੇ, ਦੋ ਜਹਾਨ ਮਾਲਕ ਤੇਰੀ ਸਰਨਾਈਆ। ਮੈਨੂੰ ਤੇਰੇ ਕੌਲ ਇਕ਼ਰਾਰ ਅਜੇ ਨਹੀਂ ਭੂਲੇ, ਅਭੁਲ ਤੇਰੀ ਬੇਪਰਵਾਹੀਆ। ਮੈਂ ਧਰਮ ਦੇ ਕਾਇਮ ਰਹਿਣ ਨਹੀਂ ਦਿਤੇ ਅਸੂਲੇ, ਅਸਲ ਵਸਲ ਤੇਰਾ ਯਾਰ ਨਾ ਕੋਇ ਰਖਾਈਆ। ਸਚ ਪਿਆਰ ਦੇ ਲਵੇ ਕੋਇ ਨਾ ਝੂਲੇ, ਮੰਜ਼ਲ ਹਕ ਚੜ੍ਹਨ ਕੋਇ ਨਾ ਪਾਈਆ। ਤੇਰੀ ਚਰਨ ਸ਼ਰਨ ਦੀ ਕਿਸੇ ਲੈਣ ਨਾ ਦੇਵਾਂ ਧੂਲੇ, ਧੂੜੀ ਖ਼ਾਕ ਨਾ ਕੋਇ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰਾ ਬੱਚਾ ਨੰਨ੍ਹਾ, ਨਵ ਨੌ ਚਾਰ ਦੇ ਮਾਲਕ ਦੇਣੀ ਵਡਿਆਈਆ। ਮੇਰੇ ਵਿਚ ਗੋਬਿੰਦ ਨੇ ਇਕੋ ਤੇਰੇ ਹੁਕਮ ਦਾ ਲਾਇਆ ਕੰਨਾ, ਕਾਇਨਾਤ ਸਮਝ ਕਿਛ ਨਾ ਆਈਆ। ਜਿਸ ਵਿਚ ਦੀਨ ਦੁਨੀ ਦਾ ਅੰਤ ਅਖ਼ੀਰੀ ਦੱਸਿਆ ਬੰਨਾ, ਜਗਤ

ਹਦੂਦਾਂ ਡੇਰਾ ਢਾਈਆ। ਜਿਸ ਨੂੰ ਪੁਰਖ ਅਕਾਲੇ ਦੀਨ ਦਿਆਲੇ ਤੂੰ ਕਿਹਾ ਆਪਣਾ ਚੰਨਾ, ਜੋਤੀ ਜਾਤੇ ਆਪਣਾ ਨੂਰ ਨੂਰ ਚਮਕਾਈਆ। ਜਿਸ ਦਾ ਵਸੇਰਾ ਬਿਨਾ ਛੱਪਰ ਛੰਨਾ, ਜਗਤ ਮਹਲ ਡੇਰਾ ਕਦੇ ਨਾ ਲਾਈਆ। ਮੇਰਾ ਉਸ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਨੂੰ ਫੜਾ ਦੇ ਪੱਲਾ, ਪੱਲੂ ਇਕੋ ਗੰਢ ਬੰਧਾਈਆ। ਜੇਹੜਾ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਧਾਰ ਅਛਲ ਅਛੱਲਾ, ਵਲ ਛਲ ਧਾਰੀ ਆਪਣਾ ਖੇਲ ਖਿਲਾਈਆ। ਜਿਸ ਨੇ ਅਵਤਾਰ ਪੈਗ਼ੰਬਰਾਂ ਗੁਰੂਆਂ ਨਿਰਗੁਣ ਸਰਗੁਣ ਧਾਰ ਲੋਕਮਾਤ ਘੱਲਾ, ਤਨ ਵਜੂਦਾਂ ਦਿਤੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰਾ ਇਕੋ ਸੁਤ ਦੁਲਾਰਾ, ਬਿਨ ਤਤਾਂ ਨਜ਼ਰੀ ਆਈਆ। ਤੇਰੀ ਰਜ਼ਾ ਦਾ ਮੰਨਦਾ ਰਿਹਾ ਇਸ਼ਾਰਾ, ਰਾਜ਼ਕ ਰਿਜ਼ਕ ਰਹੀਮ ਤੇਰੀ ਓਟ ਤਕਾਈਆ। ਜੋਤੀ ਜਾਤੇ ਤੇਰੇ ਚਰਨ ਕਵਲ ਰਖਦਾ ਰਿਹਾ ਸਹਾਰਾ, ਦੂਸਰ ਓਟ ਨਾ ਕੋਇ ਰਖਾਈਆ। ਤੇਰਾ ਨਾਮ ਕਲਮਾ ਬਿਨ ਅੱਖਰਾਂ ਪੜ੍ਹਦਾ ਰਿਹਾ ਤੇ ਲਾਉਂਦਾ ਰਿਹਾ ਜੈਕਾਰਾ, ਬਿਨ ਰਸਨਾ ਜੇਹਵਾ ਢੋਲਾ ਗਾਈਆ। ਤੂੰ ਮੇਰਾ ਸਾਹਿਬ ਸੁਆਮੀ ਪਰਵਰਦਿਗਾਰਾ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਤੇਰਾ ਰੂਪ ਅਨੂਪਾ ਸ਼ਾਹੋ ਭੂਪਾ ਕਲ ਕਲਕੀ ਅਵਤਾਰਾ, ਅਨਕ ਕਲਧਾਰੀ ਤੇਰੀ ਬੇਪਰਵਾਹੀਆ। ਤੂੰ ਅਮਾਮ ਅਮਾਮਾ ਹੋਵੇਂ ਜ਼ਾਹਿਰਾ, ਜ਼ਾਹਰ ਜ਼ਹੂਰ ਆਪਣਾ ਆਪ ਕਰੇਂ ਰੁਸ਼ਨਾਈਆ। ਜਿਸ ਦਾ ਖੇਲ ਦੋ ਜਹਾਨ ਹੋਵੇ ਦੋਬਾਰਾ, ਦੋਹਰੀ ਆਪਣੀ ਕਲ ਵਰਤਾਈਆ। ਮੈਨੂੰ ਤੇਰੇ ਚਰਨ ਕਵਲ ਸਹਾਰਾ, ਚਰਨੋਦਕ ਲੈ ਕੇ ਖ਼ੁਸ਼ੀ ਬਣਾਈਆ। ਲੇਖਾ ਤਕ ਲੈ ਪੈਗ਼ੰਬਰ ਗੁਰ ਅਵਤਾਰਾ, ਅਵਤਰੀ ਹੋ ਕੇ ਧਿਆਨ ਲਗਾਈਆ। ਜਿਸ ਦਾ ਮੂਸਾ ਈਸਾ ਮੁਹੰਮਦ ਦਏ ਇਸ਼ਾਰਾ, ਬਿਨ ਸੈਨਤ ਸੈਨਤ ਲਗਾਈਆ। ਉਸ ਦਾ ਅੰਤ ਤਕ ਕਿਨਾਰਾ, ਘਾਟ ਪਤਣ ਫੋਲ ਫੁਲਾਈਆ। ਉਹ ਸਾਂਝਾ ਮੀਤ ਮੁਰਾਰਾ, ਮਿਤਰ ਪਿਆਰਾ ਇਕ ਅਖਵਾਈਆ। ਬੇਸ਼ਕ ਮੇਰਾ ਚਾਰ ਕੁੰਟ ਅੰਧਿਆਰਾ, ਅੰਧ ਅਗਿਆਨ ਵਿਚ ਰਖੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ । ਕਲਜੁਗ ਕਹੇ ਪ੍ਰਭੂ ਮੇਰੇ ਵਿਚ ਕੀ ਅਨਹੋਣੀਆਂ ਹੋਈਆਂ, ਮੈਨੂੰ ਸਮਝ ਕੁਛ ਨਾ ਆਈਆ। ਜ਼ਰਾ ਵੇਖ ਲੈ ਪੈਗ਼ੰਬਰਾਂ ਵਾਲੀਆਂ ਪੇਸ਼ੀਨਗੋਈਆਂ, ਜੋ ਪੇਸ਼ਤਰ ਗਏ ਦ੍ਰਿੜਾਈਆ। ਭਵਿਖਤਾਂ ਨਾਲ ਅਵਤਾਰਾਂ ਆਸਾਂ ਤਕ ਪਰੋਈਆਂ, ਪ੍ਰੇਮ ਪ੍ਰੇਮ ਨਾਲ ਦ੍ਰਿੜਾਈਆ । ਕਲਜੁਗ ਅੰਤ ਸੁਰਤੀਆਂ ਉਠਣੀਆਂ ਨਹੀਂ ਸੋਈਆਂ, ਸ਼ਬਦੀ ਮੇਲ ਨਾ ਕੋਇ ਮਿਲਾਈਆ। ਧਰਮ ਦੀਆਂ ਪ੍ਰੀਤਾਂ ਜਾਣੀਆਂ ਖੋਹੀਆਂ, ਖ਼ਾਲਸ ਰੰਗ ਨਾ ਕੋਇ ਰੰਗਾਈਆ। ਨੌ ਖੰਡ ਪ੍ਰਿਥਮੀ ਫਿਰਨੀਆਂ ਦਰੋਹੀਆਂ, ਬਿਨ ਨੇਤਰ ਲੋਚਨ ਰੋਵੇ ਖ਼ਲਕ ਖ਼ੁਦਾਈਆ। ਆਤਮਾ ਪਰਮਾਤਮਾ ਨਾਲ ਜਾਣੀਆਂ ਨਹੀਂ ਛੋਹੀਆਂ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਇਕੋ ਮੰਗ ਮੰਗਾਈਆ। ਕਲਜੁਗ ਕਹੇ ਪ੍ਰਭੂ ਤੈਨੂੰ ਮੇਰਾ ਇਕੋ ਸਯਦਾ ਸਲਾਮ, ਸਲਾਮਾਂ ਲੈਣ ਵਾਲਿਆ ਦਿਆਂ ਜਣਾਈਆ। ਮੇਰੇ ਕੋਲ ਤੇਰਾ ਅਗੰਮੀ ਕਲਾਮ, ਜਿਸ ਨੂੰ ਕਾਇਨਾਤ ਵਿਚ ਸਮਝ ਕੋਇ ਨਾ ਪਾਈਆ। ਜਿਸ ਦੀ ਸ਼ਰਅ ਵਿਚ ਸਾਰੇ ਹੋਏ ਗ਼ੁਲਾਮ, ਸਿਰ ਸਕੇ ਨਾ ਕੋਇ ਉਠਾਈਆ। ਤੂੰ ਨੂਰ ਨੁਰਾਨਾ ਸ਼ਾਹ ਸੁਲਤਾਨਾ ਇਕ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਜਿਨ ਸਦੀ ਚੌਧਵੀਂ ਸੰਗ ਚਾਰ ਯਾਰ ਮੁਹੰਮਦ ਲੇਖਾ ਮੇਟਣਾ ਤਮਾਮ, ਤਮਅ ਲਾਲਚ ਰਹਿਣ ਕੋਇ ਨਾ ਪਾਈਆ। ਜਿਸ ਮੇਰਾ ਅੰਤ ਕੰਤ ਭਗਵੰਤ ਹੋ ਕੇ ਕਰਨਾ

ਇੰਤਜ਼ਾਮ, ਬੰਦੋਬਸਤ ਆਪਣੇ ਹੱਥ ਰਖਾਈਆ। ਬੇਸ਼ਕ ਮੇਰੀ ਰੈਣ ਅੰਧੇਰੀ ਸ਼ਾਮ, ਸ਼ਮਅ ਨੂਰ ਜੋਤ ਚੰਦ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਪ੍ਰਭੂ ਮੇਰੀਆਂ ਵੇਖ ਮਿਹਰਵਾਨੀਆਂ, ਮਿਹਰਵਾਨ ਤੇਰੀ ਓਟ ਤਕਾਈਆ। ਮੇਰੇ ਹੁਕਮ ਨਾਲ ਨੌ ਖੰਡ ਪ੍ਰਿਥਮੀ ਅੰਦਰ ਭਰੀਆਂ ਬੇਈਮਾਨੀਆਂ, ਬੇਵਾ ਹੋਈ ਖ਼ਲਕ ਖ਼ੁਦਾਈਆ। ਧਰਮ ਦੀਆਂ ਰਹੀਆਂ ਨਾ ਕੋਇ ਨਿਸ਼ਾਨੀਆਂ, ਨਿਸ਼ਾਨ ਤਾਰਾ ਚੰਦ ਦਏ ਗਵਾਹੀਆ । ਮੈਂ ਕੂੜ ਕੁੜਿਆਰ ਦੀਆਂ ਘਰ ਘਰ ਮਾਰੀਆਂ ਕਾਨੀਆਂ, ਜੂਠ ਝੂਠ ਅਣਿਆਲਾ ਤੀਰ ਚਲਾਈਆ। ਪ੍ਰੇਮ ਰਹਿਣ ਨਹੀਂ ਦਿਤਾ ਰਸਨਾ ਵਾਲੀਆਂ ਬਾਣੀਆਂ, ਜਿਹਵਾ ਢੋਲੇ ਸਾਰੇ ਗਾਈਆ। ਮਾਣ ਰਿਹਾ ਨਹੀਂ ਅਠਸਠ ਪਾਣੀਆਂ, ਸਰੋਵਰਾਂ ਰੰਗ ਨਾ ਕੋਇ ਰੰਗਾਈਆ। ਮੁਹੱਬਤ ਰਹੀ ਨਹੀਂ ਜੀਵ ਪ੍ਰਾਣੀਆਂ, ਪੁਰਾਨ ਅਠਾਰਾਂ ਦੇਣ ਗਵਾਹੀਆ। ਤੇਰੇ ਨਾਮ ਦੀਆਂ ਸੁਰਤੀਆਂ ਮੂਲ ਰਹੀਆਂ ਨਾ ਸ਼ਾਹਣੀਆਂ, ਕੌਡੀ ਕੌਡੀ ਆਪਣੇ ਹੱਟ ਵਿਕਾਈਆ। ਤੂੰ ਪੁਰਖ ਅਕਾਲੇ ਦੀਨ ਦਿਆਲੇ ਹਰ ਘਟ ਜਾਣ ਜਾਣੀਆਂ, ਜਾਨਣਹਾਰ ਵੇਖਣਾ ਚਾਈਂ ਚਾਈਂਆ। ਮੈਂ ਝਗੜਾ ਪਾਇਆ ਵਿਚ ਚਾਰੇ ਖਾਣੀਆਂ, ਅੰਡਜ ਜੇਰਜ ਉਤਭੁਜ ਸੇਤਜ ਬਚਿਆ ਨਜ਼ਰ ਕੋਇ ਨਾ ਆਈਆ। ਭੇਵ ਖੋਲ੍ਹੇ ਕੋਇ ਨਾ ਚਾਰੇ ਬਾਣੀਆਂ, ਪਰਾ ਪਸੰਤੀ ਮਧਮ ਬੈਖਰੀ ਰੰਗ ਨਾ ਕੋਇ ਸਮਾਈਆ। ਮੰਜ਼ਲ ਹਕ ਮਿਲੇ ਨਾ ਮੂਲ ਰੁਹਾਨੀਆਂ, ਰੂਹ ਬੁਤ ਕਰੇ ਨਾ ਕੋਇ ਸਫ਼ਾਈਆ। ਜਿਸ ਦਾ ਈਸਾ ਕਿਹਾ ਲੇਖਾ ਮੇਰਾ ਬਾਪ ਅਸਮਾਨੀਆਂ, ਮੁਹੰਮਦ ਇਸਮ ਆਜ਼ਮ ਓਸੇ ਨੂੰ ਕਹਿ ਕੇ ਗਿਆ ਸੁਣਾਈਆ। ਤੇਰਾ ਲਹਿਣਾ ਦੇਣਾ ਲੇਖਾ ਬਾਹਰ ਜਿਸਮ ਜਿਸਮਾਨੀਆਂ, ਤਨ ਵਜੂਦਾਂ ਵੰਡ ਨਾ ਕੋਇ ਵੰਡਾਈਆ। ਜ਼ਰਾ ਨਿਗਾਹ ਮਾਰ ਲੈ ਮਜੀਦ ਕ਼ੁਰਾਨੀਆਂ, ਕੁਰ੍ਹਾ ਕਾਇਆ ਕਾਅਬਿਆਂ ਵਾਲਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਕਲਜੁਗ ਕਹੇ ਪ੍ਰਭੂ ਮੈਂ ਅਲਖ ਜਗਾਉਂਦਾ ਹਾਂ। ਲੱਖ ਚੁਰਾਸੀ ਵਿਚੋਂ ਆਪਣੇ ਭਗਤ ਸੰਤ ਸੂਫ਼ੀ ਕਢ ਲੈ ਖ਼ਾਲਸ, ਖ਼ਾਲਸ ਤੇਰੇ ਦਰ ਤੇ ਵੇਖ ਵਖਾਉਂਦਾ ਹਾਂ। ਦੀਨ ਦੁਨੀ ਦੇ ਮਾਲਕ ਮੰਗ ਮੰਗਾਉਂਦਾ ਹਾਂ। ਕਿਰਪਾ ਕਰਨੀ ਖ਼ਲਕ ਦੇ ਖ਼ਾਲਕ, ਦਰ ਠਾਂਢੇ ਸੀਸ ਨਿਵਾਉਂਦਾ ਹਾਂ। ਜਿਨ੍ਹਾਂ ਦੇ ਅੰਦਰ ਮੇਰੇ ਪਿਆਰ ਦਾ ਲਾਲਚ, ਲੋਭੀਆਂ ਰਾਏ ਧਰਮ ਹੱਥ ਫੜਾਉਂਦਾ ਹਾਂ। ਮੈਂ ਤੇਰੇ ਹੁਕਮ ਨਾਲ ਨੌ ਖੰਡ ਪ੍ਰਿਥਮੀ ਸੱਤ ਦੀਪ ਲਾਉਣ ਵਾਲਾ ਮਾਚਸ, ਅਗਨੀ ਤਤ ਤਤ ਜਲਾਉਂਦਾ ਹਾਂ। ਤੇਰੇ ਨਾਲ ਮੇਰਾ ਲੇਖਾ ਤੂੰ ਮੇਰਾ ਮਾਲਕ ਇਕੋ ਵਾਸਤਕ, ਵਾਸਤਾ ਤੇਰੇ ਅਗੇ ਪਾਉਂਦਾ ਹਾਂ। ਤੇਰੀ ਦੀਨ ਦੁਨੀ ਤੇਰੇ ਨਾਲੋਂ ਕੀਤੀ ਨਾਸਤਕ, ਬਿਨ ਤੇਰੀ ਕਿਰਪਾ ਆਸਤਕ ਵੇਖਣ ਕੋਇ ਨਾ ਪਾਉਂਦਾ ਹਾਂ। ਮੈਂ ਧਰਮ ਦੀ ਕਿਸੇ ਕੋਲ ਰਹਿਣ ਨਹੀਂ ਦਿਤੀ ਵਿਰਾਸਤ, ਖ਼ਾਲੀ ਹੱਥ ਸਰਬ ਦਰਸਾਉਂਦਾ ਹਾਂ। ਮੈਂ ਚਾਹੁੰਦਾ ਪ੍ਰਭੂ ਭੁੱਲਣ ਵਾਲਿਆਂ ਅੰਤਮ ਸਤਿਗੁਰ ਸ਼ਬਦ ਦੀ ਦੇ ਵਿਚ ਹਿਰਾਸਤ, ਅਗੇ ਹੋ ਨਾ ਜਿਥੋਂ ਕੋਈ ਛੁਡਾਉਂਦਾ ਹਾਂ। ਤੇਰੇ ਅਗੇ ਮੇਰੇ ਮਿਹਰਵਾਨਾ ਕਿਸੇ ਦੀ ਚਲੇ ਕੀ ਸਿਆਸਤ, ਬੁੱਧੀ ਵਾਲਿਆਂ ਮੈਂ ਭਰਾਂਤ ਭੁਲੇਖਿਆਂ ਵਿਚ ਭੁਲਾਉਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਇਕੋ ਦੇਣਾ ਦਾਨ, ਮੇਰੇ ਸਾਹਿਬ ਸ੍ਰੀ ਭਗਵਾਨ, ਕਰਨੀ ਦੇ ਕਰਤੇ ਕ਼ੁਦਰਤ ਦੇ ਕ਼ਾਦਰ ਦਰ ਤੇਰੇ ਵਾਸਤਾ ਪਾਉਂਦਾ ਹਾਂ।

੧੭ ਮਾਘ ਸ਼ਹਿਨਸ਼ਾਹੀ ਸੰਮਤ ੧੧ ਚਰਨ ਸਿੰਘ ਦੇ ਗ੍ਰਹਿ ਪਿੰਡ ਸਿੰਮਲ ਸਕੋਲ ਜ਼ਿਲਾ ਗੁਰਦਾਸਪੁਰ

ਸਤਿਗੁਰ ਸ਼ਬਦ ਕਹੇ ਸੁਣੋ ਹੁਕਮ ਧੁਰ ਨਿਰੰਕਾਰੀ, ਸੋ ਪੁਰਖ ਨਿਰੰਜਣ ਅਗੰਮ ਅਥਾਹ ਕੀ ਦ੍ਰਿੜਾਈਆ। ਹਰਿ ਪੁਰਖ ਨਿਰੰਜਣ ਭੇਵ ਅਭੇਦਾ ਕੀ ਦੱਸੇ ਖੇਲ ਅਪਾਰੀ, ਅਪਰੰਪਰ ਸੁਆਮੀ ਅੰਤਰਯਾਮੀ ਭੇਵ ਕੀ ਜਣਾਈਆ। ਏਕੰਕਾਰ ਸ਼ਾਹ ਸਿਕਦਾਰ ਕੀ ਸੰਦੇਸ਼ਾ ਦੇਵੇ ਆਪਣੀ ਧਾਰੀ, ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਆਪਣਾ ਹੁਕਮ ਵਰਤਾਈਆ। ਆਦਿ ਨਿਰੰਜਣਾ ਜੋਤੀ ਜਾਤਾ ਕਿਸ ਬਿਧ ਨੂਰ ਜੋਤ ਕਰੇ ਉਜਿਆਰੀ, ਉਜਾਲਾ ਹਰਿ ਗੋਪਾਲਾ ਆਪਣਾ ਆਪ ਪਰਗਟਾਈਆ। ਅਬਿਨਾਸ਼ੀ ਕਰਤਾ ਦੁਖ ਹਰਤਾ ਕੀ ਖੇਲੇ ਖੇਲ ਦੋ ਜਹਾਨਾਂ ਬਾਹਰੀ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਕੀ ਆਪਣਾ ਹੁਕਮ ਵਰਤਾਈਆ। ਸ੍ਰੀ ਭਗਵਾਨ ਨੌਜਵਾਨ ਕਿਸ ਬਿਧ ਪਰਦਾ ਰਿਹਾ ਉਤਾਰੀ, ਉੱਤਰ ਪੂਰਬ ਪੱਛਮ ਦੱਖਣ ਨਵ ਸੱਤ ਆਪਣਾ ਭੇਵ ਚੁਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਜਿਸ ਦਾ ਲਹਿਣਾ ਦੇਣਾ ਸਦਾ ਜੁਗ ਚਾਰੀ, ਕਲਜੁਗ ਅੰਤ ਸ੍ਰੀ ਭਗਵੰਤ ਕੀ ਆਪਣੀ ਕਾਰ ਕਮਾਈਆ। ਸਤਿਗੁਰ ਸ਼ਬਦ ਯੋਧਾ ਸੂਰਬੀਰ ਬਲੀ ਬਲਕਾਰੀ, ਬਲਧਾਰੀ ਕੀ ਆਪਣੀ ਕਾਰ ਕਮਾਈਆ। ਕਿਸ ਬਿਧ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਪਾਵੇ ਸਾਰੀ, ਗਣ ਗੰਧਰਵ ਰਿਹਾ ਹਿਲਾਈਆ। ਧਰਨੀ ਧਰਤ ਧਵਲ ਧੌਲ ਵੇਖੇ ਵਿਗਸੇ ਕਿਸ ਬਿਧ ਹੋਵੇ ਖ਼ੁਆਰੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਲਹਿਣਾ ਦੇਣਾ ਵੇਖੇ ਤੇਈ ਅਵਤਾਰੀ, ਰਾਮਾ ਕ੍ਰਿਸ਼ਨਾ ਭੇਵ ਰਹੇ ਨਾ ਰਾਈਆ। ਪੈਗ਼ੰਬਰਾਂ ਦੇਵਣਹਾਰ ਹੁਲਾਰੀ, ਰਸੂਲਾਂ ਨਬੀਆਂ ਰਿਹਾ ਜਗਾਈਆ। ਗੁਰ ਗੁਰਦੇਵ ਪਾਵੇ ਸਾਰੀ, ਗੁਰ ਗੁਰ ਆਪਣੀ ਖੇਲ ਖਿਲਾਈਆ। ਪਰਮ ਪੁਰਖ ਪਰਮਾਤਮ ਨਿਰਗੁਣ ਨੂਰ ਜੋਤ ਕਰ ਉਜਿਆਰੀ, ਉਜਾਲਾ ਕਰੇ ਥਾਉਂ ਥਾਈਂਆ। ਨਾਦ ਸ਼ਬਦ ਜਣਾਏ ਧੁਨਕਾਰੀ, ਅਨਹਦ ਨਾਦੀ ਨਾਦ ਸੁਣਾਈਆ। ਅੰਮ੍ਰਿਤ ਰਸ ਬਖ਼ਸ਼ ਕੇ ਠੰਢਾ ਠਾਰੀ, ਅੰਮਿਉਂ ਰਸ ਆਪ ਚੁਆਈਆ। ਕਲਜੁਗ ਅੰਤ ਸ੍ਰੀ ਭਗਵੰਤ ਪਾਵਣਹਾਰਾ ਸਾਰੀ, ਮਹਾਸਾਰਥੀ ਆਪਣਾ ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੇਰਾ ਲੇਖਾ ਦੋ ਜਹਾਨ, ਦੋਹਰੀ ਆਪਣੀ ਕਲ ਵਰਤਾਈਆ। ਕੀ ਹੁਕਮ ਸੰਦੇਸ਼ਾ ਦੇਵੇ ਸ੍ਰੀ ਭਗਵਾਨ, ਭਗਵਨ ਹੋ ਕੇ ਕੀ ਦ੍ਰਿੜਾਈਆ। ਨਵਖੰਡ ਲੇਖਾ ਮਾਰ ਧਿਆਨ, ਬਿਨ ਨੇਤਰ ਨੈਣਾਂ ਨੈਣ ਉਠਾਈਆ। ਕਿਸ ਬਿਧ ਸ਼ਰਅ ਹੋਈ ਸ਼ੈਤਾਨ, ਸ਼ਰੀਅਤ ਆਪਣਾ ਰੂਪ ਬਦਲਾਈਆ। ਧਰਮ ਦਾ ਰਿਹਾ ਨਾ ਕੋਇ ਵਿਧਾਨ, ਵਿਦਿਆ ਚਲੇ ਨਾ ਕੋਇ ਚਤੁਰਾਈਆ। ਇਸ਼ਟ ਦਿਸੇ ਨਾ ਸੀਤਾ ਰਾਮ, ਕ੍ਰਿਸ਼ਨ ਕਾਹਨ ਸੰਗ ਨਾ ਕੋਇ ਨਿਭਾਈਆ। ਸਾਬਤ ਰਿਹਾ ਨਾ ਕਿਸੇ ਈਮਾਨ, ਪੈਗ਼ੰਬਰਾਂ ਰੰਗ ਨਾ ਕੋਇ ਚੜ੍ਹਾਈਆ । ਸਤਿ ਸਚ ਦਾ ਦੇਵੇ ਕੋਇ ਨਾ ਦਾਨ, ਗੁਰ ਗੁਰਦੇਵ ਮੰਤਰ ਅੰਗ ਨਾ ਕੋਇ ਲਗਾਈਆ। ਜਿਧਰ ਵੇਖਿਆ ਓਧਰ ਫਿਰੇ ਸ਼ੈਤਾਨ, ਭੱਜੇ ਵਾਹੋ ਦਾਹੀਆ। ਮੈਂ ਦੋ ਜਹਾਨਾਂ ਹੁਕਮਰਾਨ, ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਮੇਰਾ ਹੁਕਮ ਕਰਾਰਾ, ਕ਼ੁਦਰਤ ਕ਼ਾਦਰ ਦਏ ਵਡਿਆਈਆ। ਮੈਂ ਲਹਿਣਾ ਦੇਣਾ ਵੇਖਣਾ ਸਰਬ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਲਹਿਣਾ ਦੇਣਾ ਤਕਣਾ ਤੇਈ ਅਵਤਾਰਾ, ਅਵਤਰ ਹੋ ਕੇ ਵੇਖ ਵਖਾਈਆ। ਪੈਗ਼ੰਬਰਾਂ ਦੱਸਣਾ ਅਗੰਮ ਇਸ਼ਾਰਾ, ਜਗਤ

ਸੈਨਤ ਬਾਹਰ ਸਮਝਾਈਆ। ਗੁਰ ਗੁਰਦੇਵ ਦੱਸ ਭੇਵ ਨਿਆਰਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਚੌਥੇ ਜੁਗ ਕਰਾਂ ਖੇਲ ਨਿਆਰਾ, ਨਿਆਂਕਾਰੀ ਹੋ ਕੇ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਕਿਸ ਬਿਧ ਮੇਟਾਂ ਅੰਧਿਆਰਾ, ਅੰਧ ਆਤਮ ਰਹਿਣ ਕੋਇ ਨਾ ਪਾਈਆ। ਸਤਿਜੁਗ ਸਚ ਸਤਿ ਕਿਸ ਬਿਧ ਹੋਏ ਉਜਿਆਰਾ, ਲੋਕਮਾਤ ਧਰਨੀ ਧਰਤ ਧਵਲ ਲਏ ਅੰਗੜਾਈਆ। ਕਿਸ ਬਿਧ ਇਕੋ ਇਸ਼ਟ ਹੋਏ ਨਿਰੰਕਾਰਾ, ਬਿਨਾ ਪੁਰਖ ਅਕਾਲ ਸੀਸ ਨਾ ਕੋਇ ਨਿਵਾਈਆ। ਇਕੋ ਨਾਮ ਕਲਮਾ ਹੋਏ ਜੈਕਾਰਾ, ਰਸਨਾ ਢੋਲਾ ਇਕੋ ਗੀਤ ਗਾਈਆ। ਇਕੋ ਮੰਦਰ ਮਸੀਤ ਹੋਵੇ ਗੁਰੂਦੁਆਰਾ, ਚਰਚਾਂ ਵੰਡ ਨਾ ਕੋਇ ਵੰਡਾਈਆ। ਇਕੋ ਪਰਮ ਪੁਰਖ ਹੋਵੇ ਨਿਮਸਕਾਰਾ, ਇਕੋ ਕ਼ਦਮਬੋਸੀ ਵਿਚ ਸਾਰੇ ਲਾਗਣ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੇਰਾ ਹੁਕਮ ਹੋਣਾ ਅਗੰਮਾ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਮੈਂ ਸੰਦੇਸ਼ਾ ਦੇਵਣਹਾਰਾ ਵਿਸ਼ਨੂੰ ਨਾਲ ਬ੍ਰਹਮਾ, ਬ੍ਰਹਿਮਾਂਡ ਦਿਆਂ ਦ੍ਰਿੜਾਈਆ। ਸ਼ੰਕਰ ਰਹੇ ਕੋਈ ਨਾ ਭਰਮਾ, ਸ਼ੰਭੂ ਦਿਆਂ ਜਣਾਈਆ। ਤਿੰਨੇ ਵੇਖੋ ਦੀਨ ਦੁਨੀ ਦਾ ਕਰਮਾ, ਕਰਮ ਕਾਂਡਾ ਖੋਜ ਖੁਜਾਈਆ। ਲਹਿਣਾ ਦੇਣਾ ਤਕੋ ਕਾਇਆ ਮਾਟੀ ਚਰਮਾ, ਚੰਮ ਦ੍ਰਿਸ਼ਟੀ ਧਿਆਨ ਲਗਾਈਆ। ਨਿਗਾਹ ਮਾਰੋ ਵਰਨਾਂ ਬਰਨਾਂ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਖੋਜ ਖੁਜਾਈਆ। ਦੀਨਾਂ ਮਜ਼੍ਹਬਾਂ ਵੇਖੋ ਧਰਮਾ, ਧਰਨੀ ਧਰਤ ਧਵਲ ਧੌਲ ਪਰਦਾ ਲਾਹੀਆ। ਅਗਲਾ ਹੁਕਮ ਪੁਰਖ ਅਕਾਲੇ ਆਪ ਕਰਨਾ, ਕਰਨੀ ਦਾ ਕਰਤਾ ਕੀ ਦ੍ਰਿੜਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮਾਨਵ ਮਾਨਸ ਮਾਨੁਖ ਆਪਣਾ ਕੀਤਾ ਭਰਨਾ, ਭਾਂਡਾ ਭਰਮ ਭੌ ਨਾ ਕੋਇ ਭੰਨਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਦਾ ਭਾਣਾ ਸਭ ਨੇ ਜਰਨਾ, ਅਵਤਾਰ ਪੈਗ਼ੰਬਰ ਗੁਰ ਸੀਸ ਸਕੇ ਨਾ ਕੋਇ ਉਠਾਈਆ। ਕਲਜੁਗ ਕੂੜ ਕੁੜਿਆਰ ਜਗਤ ਹੰਕਾਰ ਮਾਇਆ ਮਮਤਾ ਅਗਨੀ ਸੜਨਾ, ਤਤਵ ਤਤ ਤਤ ਜਲਾਈਆ। ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਸਾਂਝੇ ਯਾਰ ਨਵਾਂ ਘਾੜਨ ਘੜਨਾ, ਘੜਨ ਭੰਨਣਹਾਰ ਇਕ ਅਖਵਾਈਆ। ਜਿਸ ਦੇ ਹੁਕਮ ਨਾਲ ਤੂੰ ਮੇਰਾ ਮੈਂ ਤੇਰਾ ਸਭ ਨੇ ਇਕੋ ਢੋਲਾ ਪੜ੍ਹਨਾ, ਆਤਮ ਪਰਮਾਤਮ ਮਿਲਕੇ ਵਜੇ ਵਧਾਈਆ। ਸਚ ਦੁਆਰ ਏਕੰਕਾਰ ਸਭ ਨੇ ਧਾਮ ਅਗੰਮੇ ਵੜਨਾ, ਜਿਥੇ ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਵੰਡ ਨਾ ਕੋਇ ਵੰਡਾਈਆ। ਸਾਚੀ ਮੰਜ਼ਲ ਹਕ ਹਕ਼ੀਕ਼ੀ ਲਾਸ਼ਰੀਕੀ ਆਤਮ ਧਾਰ ਚੜ੍ਹਨਾ, ਪਾਰਬ੍ਰਹਮ ਬ੍ਰਹਮ ਮਿਲਕੇ ਵਜੇ ਵਧਾਈਆ। ਸਚ ਸੁਆਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਇਕੋ ਦੁਆਰੇ ਖੜਨਾ, ਸਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਮੈਂ ਇਕੋ ਧੁਰ ਦਾ ਸੰਗੀ, ਆਦਿ ਜੁਗਾਦਿ ਅਖਵਾਈਆ। ਮੇਰਾ ਖੇਲ ਸਦਾ ਬਹੁਰੰਗੀ, ਭੇਵ ਸਕੇ ਨਾ ਕੋਇ ਪਾਈਆ। ਜਿਸ ਦੇ ਹੁਕਮ ਵਿਚ ਕੋਟਨ ਕੋਟ ਜੁਗ ਚੌਕੜੀ ਲੰਘੀ, ਨਵ ਨਵ ਚਾਰ ਦਾ ਡੇਰਾ ਢਾਹੀਆ। ਅਵਤਾਰ ਪੈਗ਼ੰਬਰਾਂ ਗੁਰੂਆਂ ਵਸਤ ਦੇਵਾਂ ਅਨਮੰਗੀ, ਧੁਰ ਦਾ ਨਾਮ ਕਲਮਾ ਝੋਲੀ ਪਾਈਆ। ਸ਼ਰਅ ਦੀ ਧਾਰ ਚਲਾਵਾਂ ਚੰਗੀ, ਜੁਗ ਜੁਗ ਧੁਰ ਦੀ ਬੇਪਰਵਾਹੀਆ। ਸਚ ਪ੍ਰੇਮ ਦਾ ਦੇਵਾਂ ਅਨੰਦੀ, ਅਨੰਦ ਅਨੰਦ ਵਿਚੋਂ ਪਰਗਟਾਈਆ। ਦੀਨਾਂ ਮਜ਼੍ਹਬਾਂ ਲਾ ਪਾਬੰਦੀ, ਹੁਕਮ ਹੁਕਮ ਵਿਚੋਂ ਸਮਝਾਈਆ। ਨਿਰਅੱਖਰ ਧਾਰ ਪਰਗਟਾ ਕੇ ਛੰਦੀ, ਨਾਮ ਕਲਮੇ ਦਿਆਂ ਦ੍ਰਿੜਾਈਆ। ਜੋ ਰਸਨਾ ਜੇਹਵਾ ਗਾਵਣ ਬੱਤੀ ਦੰਦੀ, ਮੁਖ ਹੋਠਾਂ ਨਾਲ ਸਲਾਹੀਆ। ਵਿਚ

ਹੁਕਮ ਦੀ ਰਖ ਕੇ ਕੰਧੀ, ਹਿੱਸੇ ਦੀਨ ਦੁਨੀ ਵਖਾਈਆ। ਫੇਰ ਸ਼ਬਦ ਧਾਰ ਸਭ ਨਾਲ ਕੀਤੀ ਸੰਧੀ, ਬਿਨ ਹਰਫ਼ ਹਰੂਫ਼ ਲਿਖਾਈਆ। ਆਪਣੇ ਹੁਕਮ ਦੀ ਰਖ ਵਿਚ ਪਾਬੰਦੀ, ਅਵਤਾਰ ਪੈਗ਼ੰਬਰਾਂ ਗੁਰੂਆਂ ਹੁਕਮ ਦ੍ਰਿੜਾਈਆ। ਜਗਤ ਦੀ ਧਾਰ ਮਜ਼੍ਹਬ ਦੀ ਡੰਡੀ, ਡੰਡਾਵਤ ਦਿਤੀ ਸਮਝਾਈਆ। ਅੰਤਮ ਸਭ ਨੇ ਲੇਖਾ ਜਾਣਾ ਛਡੀ, ਸਗਲਾ ਸੰਗ ਨਾ ਕੋਇ ਨਿਭਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦਿ ਸਚ ਨਿਸ਼ਾਨ ਨੌਜਵਾਨ ਦੋ ਜਹਾਨ ਰਿਹਾ ਗੱਡੀ, ਗਾਡ ਹੋ ਕੇ ਆਪਣਾ ਹੁਕਮ ਵਰਤਾਈਆ।

੧੭ ਮਾਘ ਸ਼ਹਿਨਸ਼ਾਹੀ ਸੰਮਤ ੧੧ ਤਰਲੋਕ ਸਿੰਘ ਦੇ ਗ੍ਰਹਿ ਪਿੰਡ ਸਿੰਮਲ ਸਕੋਲ ਜ਼ਿਲਾ ਗੁਰਦਾਸਪੁਰ

ਸਤਿਗੁਰ ਸਚਾ ਤਾਰਦਾ, ਤਾਰਨਹਾਰਾ ਏਕ। ਜੁਗ ਜੁਗ ਪੈਜ ਸਵਾਰ ਦਾ, ਬਖ਼ਸ਼ੇ ਧੁਰ ਦੀ ਟੇਕ। ਬਾਣ ਅਣਿਆਲਾ ਤੀਰ ਮਾਰਦਾ, ਕਰੇ ਬੁਧਿ ਬਿਬੇਕ। ਰਸ ਦੇਵੇ ਅੰਮ੍ਰਿਤ ਧੂੜੀ ਛਾਰ ਦਾ, ਤ੍ਰੈਗੁਣ ਮਾਇਆ ਲਾਏ ਨਾ ਸੇਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਬਣਾਏ ਸੁਤ ਦੁਲਾਰੇ ਨੇਕ। ਸਤਿਗੁਰ ਸਦਾ ਰੰਗਦਾ, ਕਾਇਆ ਚੋਲੀ ਮੀਤ। ਪਿਆਰਾ ਬਣੇ ਧੁਰ ਦੇ ਸੰਗ ਦਾ, ਸਾਚੀ ਸਚ ਚਲਾਏ ਰੀਤ। ਪਿਆਰ ਮੁਹੱਬਤ ਵਿਚ ਅੰਦਰ ਲੰਘਦਾ, ਝਗੜਾ ਮਿਟਾ ਮੰਦਰ ਮਸੀਤ। ਨਾਮ ਸੁਣਾਏ ਆਪਣੇ ਮਰਦੰਗ ਦਾ, ਤ੍ਰੈਗੁਣ ਹੋ ਅਤੀਤ। ਪਰਦਾ ਲਾਹੇ ਦੂਈ ਦੁਵੈਤੀ ਕੰਧ ਦਾ, ਖੇਲ ਵਖਾਏ ਆਪ ਅਨਡੀਠ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਕੌੜੇ ਮਿਠੇ ਕਰੇ ਰੀਠ। ਸਤਿਗੁਰ ਸ਼ਬਦ ਸਦਾ ਬਖ਼ਸ਼ੰਦੜਾ, ਬਖ਼ਸ਼ਣਹਾਰ ਸੁਆਮੀ। ਭੇਵ ਅਭੇਦ ਖੁਲੰਦੜਾ, ਪਰਦਾ ਲਾਹੇ ਅੰਤਰਜਾਮੀ । ਸਚ ਧਾਮ ਸੁਹੰਦੜਾ, ਗ੍ਰਹਿ ਮੰਦਰ ਦਿਸਾਏ ਅਨਾਮੀ। ਇਕੋ ਰੰਗ ਚੜ੍ਹੰਦੜਾ, ਉਤਰੇ ਨਾ ਦੋ ਜਹਾਨੀ। ਭੇਵ ਅਭੇਦ ਖੁਲ੍ਹੰਦੜਾ, ਮੰਜ਼ਲ ਦੱਸੇ ਅਗੰਮ ਰੁਹਾਨੀ। ਸਾਚਾ ਸੰਗ ਨਿਭੰਦੜਾ, ਪਰਦਾ ਲਾਹੇ ਮਸਤਕ ਪੇਸ਼ਾਨੀ। ਸ਼ਬਦੀ ਨਾਦ ਸੁਣੰਦੜਾ, ਬਿਨ ਰਸਨਾ ਸੁਣਾਏ ਬਾਣੀ। ਜੋਤੀ ਜੋਤ ਜਗੰਦੜਾ, ਬਿਨ ਤੇਲ ਬਾਤੀ ਦੀਆ ਕਰੇ ਨੁਰਾਨੀ। ਘਰ ਗੁਰਮੁਖ ਮੇਲ ਮਿਲੰਦੜਾ, ਪੰਧ ਮੁਕਾਏ ਦੋ ਜਹਾਨੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਨੇਤਰ ਹਰਿਜਨ ਰਹਿਣ ਦੇਵੇ ਨਾ ਅੰਧੜਾ, ਨੂਰ ਨੁਰਾਨਾ ਕਰ ਉਜਿਆਰ।

੧੭ ਮਾਘ ਸ਼ਹਿਨਸ਼ਾਹੀ ਸੰਮਤ ੧੧ ਸੁਰਜਨ ਸਿੰਘ ਦੇ ਗ੍ਰਹਿ ਪਿੰਡ ਸਿੰਮਲ ਸਕੋਲ ਜ਼ਿਲਾ ਗੁਰਦਾਸਪੁਰ

ਸਤਿਗੁਰ ਸਾਚਾ ਸਦਾ ਬੇਅੰਤ, ਪਰਵਰਦਿਗਾਰ ਸਾਂਝਾ ਯਾਰ ਅਗੰਮ ਅਖਵਾਇੰਦਾ। ਆਦਿ ਜੁਗਾਦੀ ਦੋ ਜਹਾਨਾਂ ਬਣੇ ਧੁਰ ਦਾ ਕੰਤ, ਕੰਤ ਕੰਤੂਹਲ ਇਕ ਅਖਵਾਇੰਦਾ। ਨਾਮ ਨਿਧਾਨਾ ਸ੍ਰੀ ਭਗਵਾਨਾ ਦੇਵੇ ਮੰਤ, ਮੰਤਰ ਨਿਰੰਤਰ ਇਕੋ ਇਕ ਦ੍ਰਿੜਾਇੰਦਾ । ਹਰਿਜਨ ਭਗਤ ਬਣਾਏ ਆਪਣੇ ਸੰਤ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਹੋ ਕੇ ਭੇਵ ਖੁਲ੍ਹਾਇੰਦਾ। ਮਾਨਸ ਜਨਮ ਬਣਾਏ ਸਾਚੀ ਬਣਤ, ਘੜਨ ਭੰਨਣਹਾਰ ਆਪਣਾ ਹੁਕਮ ਸਮਝਾਇੰਦਾ।

ਮਾਇਆ ਮਮਤਾ ਮੋਹ ਵਿਕਾਰ ਲੇਖਾ ਰਹੇ ਨਾ ਅਗਣਤ, ਗਿਣਤੀ ਗਣਤ ਨਾ ਕੋਇ ਜਣਾਇੰਦਾ। ਗੜ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਆਪ ਸਮਝਾਇੰਦਾ। ਮੇਲ ਮਿਲਾ ਕੇ ਸਾਚੀ ਸੰਗਤ, ਵਰਨਾਂ ਬਰਨਾਂ ਡੇਰਾ ਢਾਇੰਦਾ। ਬੋਧ ਅਗਾਧਾ ਦੀਨ ਦੁਨੀ ਦਾ ਬਣਕੇ ਪੰਡਤ, ਨਿਰਅੱਖਰ ਆਪ ਪੜ੍ਹਾਇੰਦਾ। ਭੇਵ ਖੁਲ੍ਹਾ ਕੇ ਬਹਿਸ਼ਤ ਜੰਨੱਤ, ਦਰਗਾਹ ਸਾਚੀ ਸਚਖੰਡ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਸਤਿਗੁਰ ਪੂਰਾ ਪਰਮ ਪੁਰਖ ਪਰਮਾਤਮ, ਪਰਮੇਸ਼ਵਰ ਇਕ ਅਖਵਾਈਆ। ਜੋ ਮੇਲ ਮਿਲਾਏ ਨਿਰਗੁਣ ਧਾਰ ਆਤਮ, ਜੋਤੀ ਜਾਤਾ ਹੋ ਕੇ ਵੇਖ ਵਖਾਈਆ। ਪਰਦਾ ਓਹਲਾ ਰਹਿਣ ਨਾ ਦੇਵੇ ਕਾਇਆ ਅੰਦਰ ਬਾਤਨ, ਪੋਸ਼ੀਦਾ ਆਪਣਾ ਖੇਲ ਖਿਲਾਈਆ। ਅੰਤਰ ਨਿਰੰਤਰ ਮੇਟੇ ਅੰਧੇਰੀ ਰਾਤਨ, ਨੂਰੀ ਜੋਤ ਚੰਦ ਕਰੇ ਰੁਸ਼ਨਾਈਆ। ਭਗਤ ਸੁਹੇਲਾ ਠਾਂਢਾ ਸੀਤਾ ਹਰਿਜਨ ਆਪੇ ਪੁਛੇ ਵਾਤਨ, ਵਾਰਸ ਹੋ ਕੇ ਵੇਖ ਵਖਾਈਆ। ਮਾਨਸ ਜਨਮ ਪੈਜ ਸਵਾਰੇ ਵਿਚ ਲੋਕਮਾਤਨ, ਧਰਨੀ ਧਰਤ ਧਵਲ ਧੌਲ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਜਨ ਭਗਤ ਸੁਹੇਲਾ ਮੀਤ, ਮਿਤਰ ਪਿਆਰਾ ਇਕ ਅਖਵਾਈਆ। ਜਿਸ ਦੀ ਜਗਤ ਨਿਰਾਲੀ ਰੀਤ, ਰੀਤੀਵਾਨ ਆਪਣਾ ਭੇਵ ਚੁਕਾਈਆ। ਪਰਦਾ ਲਾਹ ਕੇ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਆਪਣਾ ਭੇਵ ਖੁਲ੍ਹਾਈਆ। ਤੂੰ ਮੇਰਾ ਮੈਂ ਤੇਰਾ ਬਿਨ ਰਸਨਾ ਜੇਹਵਾ ਦੱਸਕੇ ਗੀਤ, ਗੋਬਿੰਦ ਮੇਲਾ ਮੇਲੇ ਸਹਿਜ ਸੁਭਾਈਆ। ਦਿਵਸ ਰੈਣ ਵਸੇ ਚੀਤ, ਚਿਤਵਿਤ ਠਗੌਰੀ ਮਨ ਨਾ ਕੋਇ ਜਣਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਕਰੇ ਪਤਿਤ ਪੁਨੀਤ, ਦੁਰਮਤ ਮੈਲ ਅੰਤਰ ਨਿਰੰਤਰ ਦਏ ਧੁਆਈਆ। ਏਕਾ ਰੰਗ ਰੰਗਾਏ ਦਇਆ ਕਮਾਏ ਹਸਤ ਕੀਟ, ਊਚ ਨੀਚ ਦਾ ਡੇਰਾ ਢਾਈਆ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਧਾਮ ਵਖਾਏ ਇਕ ਅਨਡੀਠ, ਸਚਖੰਡ ਦੁਆਰਾ ਏਕੰਕਾਰਾ ਆਪ ਦਰਸਾਈਆ। ਜਾ ਕੇ ਵਸੇ ਬੀਠਲੋ ਬੀਠ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸਤਿਗੁਰ ਸ਼ਬਦ ਆਦਿ ਜੁਗਾਦੀ ਗੋਬਿੰਦਾ, ਗੋਬਿੰਦ ਗੋਬਿੰਦ ਗੋਬਿੰਦ ਰੂਪ ਸਮਾਈਆ। ਏਥੇ ਓਥੇ ਦੋ ਜਹਾਨਾਂ ਗੁਣੀ ਗਹਿੰਦਾ, ਗਹਿਰ ਗਵਰ ਗੰਭੀਰ ਬੇਪਰਵਾਹੀਆ। ਜੋ ਨਾਮ ਨਿਧਾਨਾ ਨਿਰਗੁਣ ਧਾਰ ਦਿੰਦਾ, ਦੇਵਣਹਾਰਾ ਏਕੰਕਾਰਾ ਇਕ ਅਖਵਾਈਆ। ਜੁਗ ਚੌਕੜੀ ਨਿਤ ਨਵਿਤ ਨਿਰਗੁਣ ਹੋ ਕੇ ਸਦ ਬਖ਼ਸ਼ਿੰਦਾ, ਰਹਿਮਤ ਰਹੀਮ ਆਪਣੀ ਆਪ ਕਮਾਈਆ। ਹਰਿਜਨ ਸਦ ਮੇਟਣਹਾਰਾ ਚਿੰਦਾ, ਚਿੰਤਾ ਚਿਖਾ ਵਿਚੋਂ ਬਾਹਰ ਕਢਾਈਆ। ਗੁਰਮੁਖ ਗੁਰਸਿਖ ਆਪਣੀ ਬਣਾਏ ਬਿੰਦਾ, ਬਿੰਦਰਾਬਨ ਦੇ ਕਾਹਨ ਦਾ ਲੇਖਾ ਦਏ ਮੁਕਾਈਆ। ਅੰਮ੍ਰਿਤ ਧਾਰ ਵਹਾਏ ਕਾਇਆ ਅੰਦਰ ਸਾਗਰ ਸਿੰਧਾ, ਬੂੰਦ ਸਵਾਂਤੀ ਆਪ ਟਪਕਾਈਆ। ਬਜਰ ਕਪਾਟੀ ਤੋੜ ਕੇ ਜਿੰਦਾ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਭਗਤ ਸੁਹੇਲਾ ਦੀਨ ਦਿਆਲ ਸਦਾ ਬਖ਼ਸ਼ਿੰਦਾ, ਬਖ਼ਸ਼ਣਹਾਰਾ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਜੀਉ ਪਿੰਡਾ, ਇੰਡ ਪਿੰਡ ਬ੍ਰਹਿਮੰਡ ਪਰਦਾ ਪਰਦਿਆਂ ਵਿਚੋਂ ਚੁਕਾਈਆ।

੧੭ ਮਾਘ ਸ਼ਹਿਨਸ਼ਾਹੀ ਸੰਮਤ ੧੧ ਅਵਤਾਰ ਸਿੰਘ ਦੇ ਗ੍ਰਹਿ ਪਿੰਡ ਸਿੰਮਲ ਸਕੋਲ ਜ਼ਿਲਾ ਗੁਰਦਾਸਪੁਰ

ਸਤਿਗੁਰ ਸ਼ਬਦ ਕਹੇ ਮੇਰੀ ਅਗੰਮੀ ਸਿਖਿਆ, ਕ਼ਾਗ਼ਜ਼ ਕ਼ਲਮ ਸ਼ਾਹੀ ਖੇਲ ਨਾ ਕੋਇ ਜਣਾਈਆ। ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਪਾਵਾਂ ਭਿਛਿਆ, ਭਿੱਖਕ ਭਿਖਾਰੀਆਂ ਝੋਲੀ ਦਿਆਂ ਭਰਾਈਆ। ਮੇਰੀ ਜਗਤ ਜਹਾਨ ਤੋਂ ਬਾਹਰ ਦੀ ਸਿਖਿਆ, ਸਚ ਸੁਆਮੀ ਅੰਤਰਜਾਮੀ ਹੋ ਕੇ ਪਰਦਾ ਦਿਆਂ ਉਠਾਈਆ। ਜਗਤ ਜਹਾਨ ਦੱਸਾਂ ਮਿਥਿਆ, ਲੋਕਮਾਤ ਸਦ ਰਹਿਣ ਕੋਇ ਨਾ ਪਾਈਆ। ਅਗਲਾ ਮਾਰਗ ਦੱਸਾਂ ਅਨਡਿਠਿਆ, ਨਿਜ ਨੇਤਰ ਲੋਚਨ ਨੈਣ ਕਰ ਰੁਸ਼ਨਾਈਆ। ਅੰਮ੍ਰਿਤ ਰਸ ਚਖਾਵਾਂ ਨਿਝਰ ਮਿਠਿਆ, ਬਿਨ ਰਸਨਾ ਰਸ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਮੈਂ ਭੇਵ ਅਗੰਮਾ ਖੋਲ੍ਹਦਾ, ਨਾਮ ਨਿਧਾਨਾ ਇਕ ਜਣਾਈਆ। ਡੰਕ ਵਜਾਵਾਂ ਅਗੰਮੇ ਢੋਲ ਦਾ, ਜਗਤ ਸੁਰੰਗਾ ਹੱਥ ਨਾ ਕੋਇ ਉਠਾਈਆ। ਪਰਦਾ ਲਾਹਵਾਂ ਆਤਮ ਪਰਮਾਤਮ ਕੋਲ ਦਾ, ਕਾਇਆ ਕਾਅਬਾ ਇਕ ਸਮਝਾਈਆ। ਜਿਥੇ ਜੋਤ ਸਰੂਪੀ ਪੁਰਖ ਅਕਾਲਾ ਮੌਲ ਦਾ, ਮੌਲਾ ਹੋ ਕੇ ਨਜ਼ਰੀ ਆਈਆ। ਓਹ ਵਾਅਦਾ ਪੂਰਾ ਕਰੇ ਇਕ਼ਰਾਰ ਕੌਲ ਦਾ, ਕ਼ੁਦਰਤ ਦਾ ਕ਼ਾਦਰ ਨੂਰ ਅਲਾਹੀਆ। ਜੇਹੜਾ ਬਜਰ ਕਪਾਟੀ ਪਰਦੇ ਖੋਲ੍ਹਦਾ, ਤ੍ਰੈਕੁਟੀ ਪੰਧ ਰਹੇ ਨਾ ਰਾਈਆ। ਲੱਖ ਚੁਰਾਸੀ ਵਿਚੋਂ ਭਗਤ ਸੁਹੇਲੇ ਵਿਰੋਲਦਾ, ਵੇਖਣਹਾਰਾ ਚਾਈਂ ਚਾਈਂਆ। ਬਿਨ ਰਸਨਾ ਜੇਹਵਾ ਬੱਤੀ ਦੰਦ ਬੋਲਦਾ, ਤੂੰ ਮੇਰਾ ਮੈਂ ਤੇਰਾ ਰਾਗ ਸੁਣਾਈਆ। ਬਿਨ ਤਕੜ ਤਰਾਜ਼ੂ ਤੋਲਦਾ, ਜਗਤ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਸਤਿਗੁਰ ਸ਼ਬਦ ਜਨ ਭਗਤਾਂ ਚੋਲੀ ਰੰਗਦਾ, ਰੰਗਣਹਾਰਾ ਮੀਤ ਮੁਰਾਰ। ਮਾਲਕ ਬਣੇ ਧੁਰ ਦੇ ਸੰਗ ਦਾ, ਵਿਛੋੜਾ ਰਹੇ ਨਾ ਵਿਚ ਸੰਸਾਰ। ਅੰਮ੍ਰਿਤ ਜਾਮ ਪਿਆਏ ਅਗੰਮੀ ਗੰਗ ਦਾ, ਬਿਨ ਰਸਨ ਜੇਹਵਾ ਠੰਢਾ ਠਾਰ। ਨਾਦ ਸੁਣਾਏ ਧੁਰ ਮਰਦੰਗ ਦਾ, ਅਨਹਦ ਨਾਦੀ ਧੁਨ ਦਏ ਧੁਨਕਾਰ। ਗੁਰਸਿਖਾਂ ਅੰਤਰ ਨਿਰੰਤਰ ਲੰਘ ਦਾ, ਜੋਤੀ ਜਾਤਾ ਹੋ ਉਜਿਆਰ। ਸੁਖ ਦੇਵੇ ਸਚ ਅਨੰਦ ਦਾ, ਅਨੰਦਪੁਰ ਵਾਸੀ ਦਏ ਅਧਾਰ। ਲੇਖਾ ਮੁਕਾਏ ਭਰਮਾਂ ਵਾਲੀ ਕੰਧ ਦਾ, ਕ਼ੁਦਰਤ ਦਾ ਕ਼ਾਦਰ ਦਿਸੇ ਸਾਂਝਾ ਯਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਏਕੰਕਾਰ। ਸਤਿਗੁਰ ਸ਼ਬਦ ਕਹੇ ਬਖ਼ਜ਼ਮ ਨਾਵਿਜ਼ਲੀ ਜ਼ਮੂ ਨਜ਼ੁਖ਼ਤੇ ਜ਼ਵਾ ਅਰਸ਼ੇ ਦੁਆ ਗੁਲ ਮਜ਼ੀਉਲ ਜ਼ਕੁਮ ਜ਼ਹੂ ਵਜ਼ੀ ਜ਼ਮਾਏ ਜ਼ਕਲ ਵੁਜ਼ਲ ਵਖ਼ਮਮ ਜ਼ਗੂ ਅਰਸ਼ੇ ਜ਼ਵਿਤੀ ਫ਼ਰਸ਼ੇ ਮਜ਼ੂ ਕ਼ੁਦਰਤੇ ਕ਼ਾਦਰ ਕਰਤਾ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੇਰਾ ਹੁਕਮ ਚਾਨੂਚਸਤੀ ਅਮਜ਼ੇ ਵਰੀ ਜ਼ਫਤੋ ਜ਼ਵੀ, ਨੂਰੇ ਕਵੀ ਗੋਸ਼ਾਏ ਖ਼ਵਿਦ ਮੁਹੰਮਦੇ ਜ਼ਵਿਦ ਜ਼ਮੀਨੇ ਜ਼ਖ਼ਨ ਅਸਮਾਨੇ ਜ਼ਵਨ ਚੌਦਾਂ ਤਬਕੇ ਤਲੂਹ ਫ਼ਰਸ਼ੇ ਵਜ਼ੂ ਅਰਸ਼ੇ ਨਜ਼ੂ ਨੂਰ ਨੁਰਾਨਾ ਨੂਰ ਅਲਾਹੀਆ। ਸਤਿਗੁਰ ਸ਼ਬਦ ਕਹੇ ਮੇਰਾ ਹੁਕਮ ਗਹਿਰ ਗੰਭੀਰਾ, ਗਵਰ ਗਵਰ ਗਵਰ ਦ੍ਰਿੜਾਈਆ। ਮੇਰਾ ਲੇਖਾ ਬੇਨਜ਼ੀਰਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਮੇਰਾ ਹੁਕਮ ਸ਼ਬਦ ਸ਼ਮਸ਼ੀਰਾ, ਸ਼ਰਅ ਦੇ ਲੇਖੇ ਦਏ ਮੁਕਾਈਆ। ਜੋ ਸੰਦੇਸ਼ਾ ਦੇ ਕੇ ਗਿਆ ਕਬੀਰਾ, ਕ਼ਬਰਾਂ ਤੋਂ ਬਾਹਰ ਸੁਣਾਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਲਾਤਸਵੀਰਾ, ਜਿਸ ਨੂੰ ਤਸੱਵਰ

ਮੁਸੱਵਰ ਕਰ ਨਾ ਕੋਇ ਸਮਝਾਈਆ। ਓਹ ਸ਼ਾਹੋ ਭੂਪ ਦੀਨ ਦੁਨੀ ਦੀ ਬਦਲਣ ਵਾਲਾ ਤਕ਼ਦੀਰਾ, ਤਦਬੀਰ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਅਗੰਮ ਅਥਾਹੀਆ। ਸਤਿਗੁਰ ਸ਼ਬਦ ਕਹੇ ਵੇਦ ਮਧਮ ਜ਼ਵਿਸਤੇ ਜ਼ਦਮ ਨਾਖ਼ਲਸੇ ਜ਼ਵਾ ਰਹਿਨੁਮਾਏ ਖ਼ੁਦਾ ਯਦੀਉਮ ਜ਼ਵੀ ਜ਼ੰਬਾ ਜ਼ਵਿਲ ਜ਼ਕਮ ਨੂਰੇ ਜ਼ਵੀ ਜ਼ਖਤਮ ਜ਼ਖ਼ਤਮ ਜ਼ਖੂ ਕਮਲ ਵਜ਼ਨਜ਼ੀ ਬੇਨਜ਼ੀ ਲਾਸ਼ਰੀਕ ਸ਼ਰਕਤ ਤੋਂ ਬਾਹਰ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਧੁਰ ਦੇ ਹੁਕਮ ਦਾ ਹੁਕਮ ਹੋਵੇ ਸ਼ੁਰੂ, ਸ਼ਰਅ ਸ਼ਰੀਅਤ ਜਗਤ ਜੁਗਤ ਸਮਝ ਕੋਇ ਨਾ ਆਈਆ।

੧੭ ਮਾਘ ਸ਼ਹਿਨਸ਼ਾਹੀ ਸੰਮਤ ੧੧ ਗਿਆਨੋ ਦੇ ਗ੍ਰਹਿ ਪਿੰਡ ਸਿੰਮਲ ਸਕੋਲ ਜ਼ਿਲਾ ਗੁਰਦਾਸਪੁਰ

ਸਤਿਗੁਰ ਸਦਾ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣਿਆਂ ਦਏ ਵਡਿਆਈਆ। ਜੁਗ ਜੁਗ ਸਵਾਰਨਹਾਰਾ ਕਾਜ, ਕਰਨੀ ਦਾ ਕਰਤਾ ਇਕ ਅਖਵਾਈਆ। ਸਤਿ ਧਰਮ ਦਾ ਸੀਸ ਪਹਿਨਾਏ ਤਾਜ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਸ੍ਰਿਸ਼ਟੀ ਵਿਚੋਂ ਮਾਰ ਉਠਾਏ ਆਵਾਜ਼, ਸੋਈ ਸੁਰਤ ਜਗਾਈਆ। ਜਨਮ ਜਨਮ ਦਾ ਲੇਖਾ ਦਏ ਵਿਚ ਸਮਾਜ, ਸਮਗ੍ਰੀ ਧੁਰ ਦਾ ਨਾਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਦਇਆ ਕਮਾਈਆ। ਸਤਿਗੁਰ ਪੂਰਾ ਜਨ ਭਗਤਾਂ ਕਰੇ ਉੱਤਮ ਭਾਗ, ਭਗਵਾਨ ਹੋ ਕੇ ਦਇਆ ਕਮਾਈਆ। ਅੰਤਰ ਉਪਜਾਏ ਇਕ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਫੜ ਫੜ ਹੰਸ ਬਣਾਏ ਕਾਗ, ਦੁਰਮਤ ਮੈਲ ਧੁਆਈਆ। ਸੋਈ ਸੁਰਤੀ ਜਾਏ ਜਾਗ, ਸ਼ਬਦ ਨਾਦ ਕਰੇ ਸ਼ਨਵਾਈਆ। ਹਰਿਜਨ ਵੱਡੇ ਵਡ ਕਰੇ ਭਾਗ, ਭਗਵਨ ਸਿਰ ਆਪਣਾ ਹੱਥ ਟਿਕਾਈਆ। ਤ੍ਰੈਗੁਣ ਮਾਇਆ ਨਾ ਡੱਸੇ ਨਾਗ, ਮਮਤਾ ਮੋਹ ਨਾ ਕੋਇ ਹਲਕਾਈਆ। ਘਰ ਦੀਪਕ ਜਗਾਏ ਚਰਾਗ਼, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ । ਸਤਿਗੁਰ ਮੇਲਾ ਹੋਵੇ ਕੰਤ ਸੁਹਾਗ, ਵਿਛੋੜਾ ਜਗਤ ਰਹੇ ਨਾ ਰਾਈਆ। ਅੰਤ ਕੰਤ ਭਗਵੰਤ ਆਤਮ ਆਪਣੇ ਹੱਥ ਪਕੜੇ ਵਾਗ, ਦੂਸਰ ਹੱਥ ਨਾ ਕੋਇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੂੜੀ ਕਿਰਿਆ ਬੁਝਾਵਣਹਾਰਾ ਆਗ, ਅੰਮ੍ਰਿਤ ਮੇਘ ਮੇਘਲਾ ਅਗੰਮ ਬਰਸਾਈਆ।

੧੭ ਮਾਘ ਸ਼ਹਿਨਸ਼ਾਹੀ ਸੰਮਤ ੧੧ ਸੋਹਣ ਸਿੰਘ ਦੇ ਗ੍ਰਹਿ ਪਿੰਡ ਸਿੰਮਲ ਸਕੋਲ ਜ਼ਿਲਾ ਗੁਰਦਾਸਪੁਰ

ਜਨ ਭਗਤੋ ਤੁਹਾਡਾ ਪਿਆਰ ਬੜਾ ਅਨਮੁਲਾ, ਕ਼ੀਮਤ ਸਤਿਗੁਰ ਦਏ ਚੁਕਾਈਆ। ਸਚ ਪ੍ਰੀਤੀ ਦਾ ਗੱਫ਼ਾ ਦੇਵੇ ਖੁਲ੍ਹਾ, ਅਤੋਟ ਅਤੁਟ ਵਰਤਾਈਆ। ਜਿਸ ਦੀ ਕ਼ੀਮਤ ਕੋਈ ਚੁਕਾ ਸਕੇ ਨਾ ਮੁੱਲਾ, ਗਿਣਤੀ ਗਣਤ ਵਿਚ ਨਾ ਕੋਇ ਲਿਆਈਆ। ਮੁਹੱਬਤ ਵਿਚ ਹਕ਼ੀਕ਼ੀ ਬਖ਼ਸ਼ੇ ਸੁਲ੍ਹਾ, ਸੁਲਹਕੁਲ

ਦਏ ਵਡਿਆਈਆ। ਜੋ ਚਰਨ ਦੁਆਰੇ ਆ ਗਿਆ ਭੁੱਲਾ, ਭੁੱਲਿਆਂ ਭਟਕਿਆਂ ਫੜ ਫੜ ਪਾਰ ਕਰਾਈਆ। ਇਕ ਇਕ ਦੇ ਪਿਛੇ ਤਾਰ ਕੇ ਜਾਣਾ ਕੁਲਾ, ਕੁਲਵੰਤਾ ਹੋ ਕੇ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਜਨ ਭਗਤੋ ਤੁਹਾਡਾ ਪਿਆਰ ਬਹੁਤਾ ਵੱਡਾ, ਅੰਤ ਕਹਿਣ ਕਿਛ ਨਾ ਪਾਈਆ। ਇਕੋ ਰੰਗ ਰੰਗਾਏ ਬੁੱਢਾ ਨੱਢਾ, ਜਵਾਨਾਂ ਆਪਣਾ ਸੰਗ ਰਖਾਈਆ। ਧਰਮ ਦੀ ਧਾਰ ਨਿਸ਼ਾਨਾ ਤੁਹਾਡੇ ਹਿਰਦੇ ਅੰਦਰ ਗੱਡਾ, ਸਕੋਲ ਦੀ ਕੋਇਲ ਕੂਕ ਕੂਕ ਸੁਣਾਈਆ। ਤੁਹਾਡਾ ਭਾਗ ਮਥੋਰ ਸਤਿਗੁਰ ਧਰਮ ਦੁਆਰ ਬਣਾਏ ਅੱਡਾ, ਅੱਡੀ ਚੋਟੀ ਤਕ ਰੰਗ ਦਏ ਰੰਗਾਈਆ। ਬੇਸ਼ਕ ਤੁਸੀਂ ਵਸਦੇ ਕਾਹੀਆਂ ਕਾਨਿਆਂ ਵਿਚ ਖੱਡਾ, ਆਪਣਾ ਆਸਣ ਲਾਈਆ। ਤੁਹਾਡੇ ਨਾਲ ਰਾਤੀਂ ਸੁਤਿਆਂ ਦਿਨੇ ਜਾਗਦਿਆਂ ਲਡਾਵੇ ਲੱਡਾ, ਫੜ ਫੜ ਬਾਹੋਂ ਗੋਦ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਜਨ ਭਗਤੋ ਤੁਹਾਡਾ ਪਿਆਰ ਕਿੱਡਾ ਸੋਹਣਾ, ਸੋਹਣਿਉਂ ਸੋਹਣਾ ਨਜ਼ਰੀ ਆਈਆ। ਤੁਹਾਨੂੰ ਸਤਿਗੁਰ ਆਪਣੀ ਮੁਹੱਬਤ ਵਿਚ ਮੋਹਣਾ, ਮੋਹ ਇਕੋ ਇਕ ਰਖਾਈਆ। ਤੁਹਾਡਾ ਜਨਮ ਜਨਮ ਦਾ ਪਾਪ ਧੋਣਾ, ਦੁਰਮਤ ਕਰੇ ਸਫ਼ਾਈਆ। ਤੁਹਾਡੇ ਕਾਇਆ ਮੰਦਰ ਅੰਦਰ ਸੌਣਾ, ਸਚ ਸਿੰਘਾਸਣ ਆਸਣ ਲਾਈਆ। ਤੁਸਾਂ ਪ੍ਰੇਮ ਨਾਲ ਆਤਮ ਸੇਜਾ ਪਲੰਘ ਵਿਛਾਉਣਾ, ਜਿਸ ਦਾ ਪਾਵਾ ਚੂਲ ਨਜ਼ਰ ਕਿਸੇ ਨਾ ਆਈਆ। ਕਾਨਿਆਂ ਕੰਡਿਆਂ ਵਿਚ ਤੁਹਾਡੇ ਗ੍ਰਹਿ ਗ੍ਰਹਿ ਭਾਗ ਲਗਾਉਣਾ, ਭਾਗਾਂ ਵਾਲਿਉ ਵਡ ਭਾਗ ਦਏ ਬਣਾਈਆ। ਚਾਰ ਜੁਗ ਦੇ ਸ਼ਾਸਤਰਾਂ ਤੁਹਾਡੇ ਬੱਚਿਆਂ ਦਾ ਨਾਂ ਗਾਉਣਾ, ਨੰਨ੍ਹਿਆ ਦਏ ਵਡਿਆਈਆ। ਤੁਸਾਂ ਸੁਖ ਦੀ ਨੀਂਦੇ ਸਤਿਗੁਰ ਦੀ ਗੋਦੀ ਸੌਣਾ, ਜਿਥੋਂ ਸੁਤਿਆਂ ਨਾ ਕੋਇ ਉਠਾਈਆ। ਧਰਮ ਰਾਏ ਨੂੰ ਧੱਕੇ ਮਾਰ ਕੇ ਪਰੇ ਹਟਾਉਣਾ, ਚਿਤਰ ਗੁਪਤ ਤੁਹਾਨੂੰ ਵੇਖਣ ਕਦੇ ਨਾ ਪਾਈਆ। ਜਦੋਂ ਚਾਹੋਗੇ ਦਰਸ਼ਨ ਘਰ ਘਰ ਆ ਦਿਖਾਉਣਾ, ਦੂਰ ਦੁਰਾਡਾ ਪੰਧ ਮੁਕਾਈਆ। ਤੁਹਾਡਾ ਪਿਆਰ ਦਾ ਗਾਇਆ ਸਤਿਗੁਰ ਪਿਆਰ ਵਿਚ ਲੇਖੇ ਲਾਉਣਾ, ਅਗਲਾ ਲੇਖ ਹੋਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਜਨ ਭਗਤੋ ਤੁਹਾਡੀ ਰਸਨਾ ਜੇਹਵਾ ਬੜੀ ਖ਼ੁਸ਼ਹਾਲੀ, ਖ਼ੁਸ਼ੀਆਂ ਢੋਲੇ ਗਾਈਆ। ਸਤਿਗੁਰ ਤੁਹਾਡੀ ਕਰੇ ਦਲਾਲੀ, ਵਿਚੋਲਾ ਇਕੋ ਸੋਭਾ ਪਾਈਆ। ਜਲਵਾ ਨੂਰ ਬਖ਼ਸ਼ੇ ਲਾਲੀ, ਲਾਲਨ ਹੋ ਕੇ ਆਪਣਾ ਰੰਗ ਰੰਗਾਈਆ। ਤੁਹਾਡੀ ਪਿਆਰ ਮੁਹੱਬਤ ਧਾਰ ਬਾਹਲੀ, ਬਹੁ ਆਪਣਾ ਰੂਪ ਦਰਸਾਈਆ। ਜੇਹੜੀ ਸਚ ਦੀ ਘਾਲ ਘਾਲੀ, ਲੇਖੇ ਤੁਹਾਡੇ ਲਏ ਲਗਾਈਆ। ਫਲ ਲਗਾਵੇ ਪੱਤ ਡਾਲੀ, ਟਹਿਣੀ ਟਹਿਣੀ ਆਪਣੇ ਰੰਗ ਮਹਿਕਾਈਆ। ਤੁਹਾਡੀਆਂ ਝੋਲੀਆਂ ਭਰੇ ਖ਼ਾਲੀ, ਵਸਤ ਅਮੁਲ ਅਤੁਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਕੋਲ ਦੀ ਧਰਤੀ ਕਹੇ ਪ੍ਰਭੂ ਮੇਰੀ ਇਕ ਅਰਦਾਸ, ਬੇਨੰਤੀ ਦਿਆਂ ਜਣਾਈਆ । ਸਾਢੇ ਤਿੰਨ ਦਿਨ ਬਾਲਮੀਕ ਨੇ ਏਥੇ ਰਖਿਆ ਸੀ ਵਾਸ, ਆਸ਼ਾ ਰਾਮ ਲਵ ਕੁਸ਼ ਕੁਸ਼ ਵਡਿਆਈਆ। ਨਾਲੇ ਬਚਨ ਬੋਲਿਆ ਖ਼ਾਸ, ਸਹਿਜ ਨਾਲ ਸੁਣਾਈਆ। ਜਿਸ ਵੇਲੇ ਆਵੇ ਪੁਰਖ ਅਬਿਨਾਸ਼, ਹਰਿ ਕਰਤਾ ਧੁਰਦਰਗਾਹੀਆ। ਭਗਤਾਂ ਨਾਲ ਮਿਲ ਕੇ ਖ਼ੁਸ਼ੀ ਦੀ ਪਾਵੇ ਰਾਸ, ਆਤਮ ਪਰਮਾਤਮ ਗੋਪੀ ਕਾਹਨ ਨਾਚ ਨਚਾਈਆ। ਕਿਸੇ ਨੂੰ ਹੋਣ ਨਾ ਦੇਵੇ ਉਦਾਸ, ਚਿੰਤਾ ਗ਼ਮੀ ਅੰਦਰੋਂ ਬਾਹਰ ਕਢਾਈਆ। ਓਸੇ

ਦੇ ਲਹਿਣੇ ਪਿਛੇ ਸਭ ਦੀ ਕਰਕੇ ਜਾਏ ਬੰਦ ਖ਼ੁਲਾਸ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਦਾ ਸੁਹੇਲਾ ਇਕ ਇਕੇਲਾ ਨਿਜ ਨੇਤਰ ਲੋਚਨ ਆਪਣਾ ਨੂਰ ਕਰੇ ਪਰਕਾਸ਼, ਅੰਧ ਅਗਿਆਨ ਮਿਟਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਮੈਂ ਤੁਹਾਨੂੰ ਖ਼ੁਸ਼ੀਆਂ ਨਾਲ ਦੇਵਾਂ ਸ਼ਾਬਾਸ਼, ਸਿਰ ਸਿਰ ਤੁਹਾਡੇ ਹੱਥ ਟਿਕਾਈਆ। ਤੁਹਾਡੀ ਬੇਨੰਤੀ ਮਨਜ਼ੂਰ ਹੋਈ ਅਰਦਾਸ, ਅਰਦਾਸਾ ਸੋਧਣ ਦੀ ਫੇਰ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਆਪਣਾ ਹੁਕਮ ਵਰਤਾਈਆ।

੧੭ ਮਾਘ ਸ਼ਹਿਨਸ਼ਾਹੀ ਸੰਮਤ ੧੧ ਸੰਸਾਰ ਸਿੰਘ ਪਿੰਡ ਹੇਮ ਰਾਜ ਪੁਰ
ਤਹਿਸੀਲ ਹੀਰਾ ਨਗਰ ਡਾਕਖਾਨਾ ਪੰਨੂ ਕੋਟ ਜ਼ਿਲਾ ਕਠੂਆ

ਭਗਤਾਂ ਅੰਦਰ ਹਰਿ ਵਸਦਾ, ਨੂਰ ਨੁਰਾਨਾ ਕਰ ਉਜਿਆਰ। ਆਤਮ ਪਰਮਾਤਮ ਮਾਰਗ ਦੱਸਦਾ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਕੰਤ ਭਤਾਰ। ਸਿਫ਼ਤੀ ਢੋਲਾ ਇਕੋ ਦੱਸਦਾ, ਤੂੰ ਮੇਰਾ ਮੈਂ ਤੇਰਾ ਸ਼ਬਦ ਉਚਾਰ। ਭੰਡਾਰਾ ਦੇਵੇ ਅੰਮਿਉਂ ਰਸ ਦਾ, ਬੂੰਦ ਸਵਾਂਤੀ ਆਪ ਨਿਰੰਕਾਰ। ਮਨੂਆ ਦਹਿ ਦਿਸ਼ਾ ਨਾ ਹੋਵੇ ਨਸਦਾ, ਸੁਰਤੀ ਸ਼ਬਦ ਪਾਵੇ ਸਾਰ। ਤੀਰ ਅਣਿਆਲਾ ਇਕੋ ਕਸਦਾ, ਕੂੜੀ ਕਿਰਿਆ ਮਾਰੇ ਮਾਰ। ਮੇਟੇ ਵਕ਼ਤ ਦੁਹੇਲਾ ਰੈਣ ਮਸ ਦਾ, ਜੋਤੀ ਜਾਤਾ ਹੋਏ ਆਪ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਏਕੰਕਾਰ। ਜਨ ਭਗਤਾਂ ਹਰਿ ਮੇਲਦਾ, ਮਿਲਣੀ ਹਰਿ ਜਗਦੀਸ਼ ਕਰਾਈਆ। ਨਾਤਾ ਜੋੜੇ ਸੱਜਣ ਸੁਹੇਲ ਦਾ, ਸਚਖੰਡ ਵਾਸੀ ਦਇਆ ਕਮਾਈਆ। ਜੁਗ ਜੁਗ ਖੇਲ ਅਗੰਮਾ ਖੇਲਦਾ, ਨਿਰਗੁਣ ਸਰਗੁਣ ਲਏ ਮਿਲਾਈਆ। ਨਾਤਾ ਤੋੜੇ ਜਗਤ ਨਵੇਲ ਦਾ, ਧੁਰ ਸੰਜੋਗੀ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਭਗਤ ਜਨਾਂ ਪ੍ਰਭ ਨਿਜ ਨੇਤਰ ਖੋਲ੍ਹੇ ਅੱਖ, ਲੋਚਨ ਨੈਣ ਜਗਤ ਨਾ ਕੋਇ ਵਡਿਆਈਆ। ਸ਼ਾਹੋ ਭੂਪੀ ਸਤਿ ਸਰੂਪੀ ਦਰਸ ਦੇਵੇ ਪਰਤਖ, ਸਨਮੁਖ ਹੋ ਕੇ ਨਜ਼ਰੀ ਆਈਆ। ਕਲਜੁਗ ਕੂੜੀ ਕਿਰਿਆ ਵਿਚੋਂ ਲਏ ਰਖ, ਰਖਕ ਹੋ ਕੇ ਦਇਆ ਕਮਾਈਆ। ਮਾਇਆ ਮਮਤਾ ਮੋਹ ਵਿਕਾਰ ਨਾਲੋਂ ਕਰੇ ਵਖ, ਅਗਨੀ ਤਤ ਨਾ ਕੋਇ ਤਪਾਈਆ। ਭੰਡਾਰੇ ਖ਼ਾਲੀ ਭਰੇ ਸਖ, ਵਸਤ ਨਾਮ ਨਾਮ ਵਰਤਾਈਆ। ਇਕ ਜੈਕਾਰਾ ਦੱਸੇ ਅਲਖ, ਤੂੰ ਮੇਰਾ ਮੈਂ ਤੇਰਾ ਢੋਲਾ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਜਨ ਭਗਤਾਂ ਪ੍ਰਭ ਦੱਸੇ ਅਗੰਮੀ ਪ੍ਰੀਤ, ਪ੍ਰੀਤਮ ਹੋ ਕੇ ਦਇਆ ਕਮਾਈਆ। ਕਾਇਆ ਕਰੇ ਠੰਢੀ ਸੀਤ, ਜਗਤ ਅਗਨੀ ਨਾ ਕੋਇ ਤਪਾਈਆ। ਬਿਨ ਰਸਨਾ ਜੇਹਵਾ ਦੱਸੇ ਗੀਤ, ਸੋਹੰ ਢੋਲਾ ਅਗੰਮ ਅਥਾਹੀਆ। ਝਗੜਾ ਮੇਟੇ ਮੰਦਰ ਮਸੀਤ, ਕਾਇਆ ਕਾਅਬਾ ਇਕ ਵਖਾਈਆ। ਜਿਥੇ ਵਸੇ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਹੋ ਕੇ ਆਸਣ ਲਾਈਆ। ਜਨ ਭਗਤਾਂ ਹੱਥ ਰਖੇ ਪੁਸ਼ਤ ਪਨਾਹ ਪੀਠ, ਜੁਗ ਜੁਗ ਆਪਣੀ ਦਇਆ ਕਮਾਈਆ। ਕਾਇਆ

ਮਿਠਾ ਕਰੇ ਕੌੜਾ ਰੀਠ, ਰਸ ਅੰਮ੍ਰਿਤ ਨਾਮ ਭਰਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੀਠ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸਮਝਾਈਆ। ਜਨ ਭਗਤਾਂ ਪ੍ਰਭ ਕਾਇਆ ਚੋਲਾ ਰੰਗਦਾ, ਰੰਗਣਹਾਰ ਕਰਤਾਰ। ਸਾਥ ਬਖ਼ਸ਼ੇ ਧੁਰ ਦੇ ਸੰਗ ਦਾ, ਆਤਮ ਪਰਮਾਤਮ ਮੇਲਾ ਨਾਲ ਕੰਤ ਭਤਾਰ। ਅੰਮ੍ਰਿਤ ਰਸ ਧਾਰ ਵਹਾਏ ਅਗੰਮੀ ਗੰਗ ਦਾ, ਝਿਰਨਾ ਝਿਰਾਏ ਅਪਰ ਅਪਾਰ। ਆਸਣ ਸੁਹਾਏ ਆਤਮ ਸੇਜ ਪਲੰਘ ਦਾ, ਪੁਰਖ ਅਬਿਨਾਸ਼ੀ ਮੀਤ ਮੁਰਾਰ। ਨਾਮ ਸੁਣਾਏ ਸ਼ਬਦ ਅਨਾਦੀ ਮਰਦੰਗ ਦਾ, ਧੁਨ ਆਤਮਕ ਦਏ ਧੁਨਕਾਰ। ਅੰਮ੍ਰਿਤ ਮੇਘ ਬਰਸਾਏ ਠੰਢ ਦਾ, ਕਵਲ ਨਾਭੀ ਉਲਟੀ ਕਰ ਬੂੰਦ ਬਖ਼ਸ਼ੇ ਧੁਰ ਦੀ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਭਗਤ ਜਨਾਂ ਪ੍ਰਭ ਵੇਖਣਯੋਗ, ਯੁਗਤੀ ਆਪਣੇ ਹੱਥ ਰਖਾਈਆ। ਸਤਿ ਸਤਿਵਾਦੀ ਇਕੋ ਬਖ਼ਸ਼ੇ ਯੋਗ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਆਤਮ ਪਰਮਾਤਮ ਹੋਏ ਸੰਜੋਗ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਅੰਤਰ ਨਿਰੰਤਰ ਹਉਮੇ ਹੰਗਤਾ ਕੱਢੇ ਰੋਗ, ਮਾਇਆ ਮਮਤਾ ਨਾ ਕੋਇ ਹਲਕਾਈਆ। ਸਤਿ ਸਚ ਦੀ ਬਖ਼ਸ਼ੇ ਚੋਗ, ਚੁਗਲੀ ਨਿੰਦਿਆ ਬਾਹਰ ਰਖਾਈਆ। ਬਿਨ ਰਸਨਾ ਜੇਹਵਾ ਆਤਮ ਰਸ ਦਾ ਦੇਵੇ ਭੋਗ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਜਨਮ ਜਨਮ ਦਾ ਮੇਟੇ ਵਿਯੋਗ, ਸੰਜੋਗੀ ਮੇਲਾ ਸਹਿਜ ਸੁਭਾਈਆ। ਕਰਮ ਕਾਂਡ ਦਾ ਰਹੇ ਕੋਇ ਨਾ ਰੋਗ, ਇਕੋ ਰੰਗਤ ਆਪਣੀ ਦਏ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਸਾਚਾ ਸੰਗ ਨਿਭਾਵਣਹਾਰਾ, ਹਰਿ ਕਰਤਾ ਇਕ ਅਖਵਾਈਆ। ਆਦਿ ਜੁਗਾਦੀ ਦੇਵਣਹਾਰਾ, ਜੋਤੀ ਜਾਤਾ ਧੁਰ ਦਾ ਮਾਹੀਆ। ਭਗਤ ਸੁਹੇਲੇ ਮੇਲਣਹਾਰਾ, ਆਤਮ ਪਰਮਾਤਮ ਜੋੜ ਜੁੜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਨਿਰੰਤਰ ਖੋਲ੍ਹਣਹਾਰਾ, ਪਰਦਾ ਬਜਰ ਕਪਾਟ ਤੁੜਾਈਆ। ਨਾਦ ਧੁਨ ਸੁਣਾਵਣਹਾਰਾ, ਅਨਹਦ ਨਾਦੀ ਨਾਦ ਕਰੇ ਸ਼ਨਵਾਈਆ। ਦੀਪਕ ਜੋਤੀ ਜੋਤ ਜਗਾਵਣਹਾਰਾ, ਬਿਨ ਤੇਲ ਬਾਤੀ ਡਗਮਗਾਈਆ । ਭਗਤ ਸੁਹੇਲਾ ਇਕ ਇਕੇਲਾ ਆਦਿ ਜੁਗਾਦੀ ਵੇਖਣਹਾਰਾ, ਵੇਖੇ ਵਿਗਸੇ ਥਾਉਂ ਥਾਈਂਆ। ਕਲਜੁਗ ਅੰਤ ਸ੍ਰੀ ਭਗਵੰਤ ਭਗਵਨ ਹੋ ਕੇ ਪਾਵੇ ਸਾਰਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਰੰਗ ਰੰਗਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਆਪਣਾ ਨੂਰ ਦਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਆਦਿ ਅੰਤ ਨਾ ਪਾਰਾਵਾਰਾ, ਬੇਅੰਤ ਬੇਅੰਤ ਬੇਅੰਤ ਕਹਿ ਕੇ ਸਾਰੇ ਰਹੇ ਗਾਈਆ।