੧੭ ਮਾਘ ਸ਼ਹਿਨਸ਼ਾਹੀ ਸੰਮਤ ੧੧ ਚਰਨ ਸਿੰਘ ਦੇ ਗ੍ਰਹਿ ਪਿੰਡ ਅੰਤੋਰ ਜ਼ਿਲਾ ਗੁਰਦਾਸਪੁਰ
ਸਤਿਗੁਰ ਸ਼ਬਦ ਕਹੇ ਮੈਂ ਵੇਖਾਂ ਕਲਜੁਗ ਅੰਤ, ਅੰਤਸ਼ਕਰਨ ਤਕਾਂ ਖ਼ਲਕ ਖ਼ੁਦਾਈਆ। ਮਿਹਰਵਾਨ ਸ੍ਰੀ ਭਗਵਾਨ ਕਿਰਪਾ ਕਰੇ ਅਨੰਤ, ਅਨਕ ਕਲਧਾਰੀ ਆਪਣੀ ਦਇਆ ਕਮਾਈਆ। ਹਰ ਹਿਰਦੇ ਅੰਤਰ ਨਿਰੰਤਰ ਵੇਖਾਂ ਧਰਮ ਧਾਰ ਦਾ ਮੰਤ, ਮੰਤਵ ਆਪਣਾ ਹੱਲ ਕਰਾਈਆ। ਕਵਣ
ਕਾਇਆ ਚੋਲੀ ਰੰਗ ਚੜ੍ਹਾਏ ਬਸੰਤ, ਪੱਤ ਟਹਿਣੀ ਫਲ ਫੁੱਲ ਮਾਤ ਮਹਿਕਾਈਆ। ਕਵਣ ਬਣਾਏ ਸਾਚੀ ਬਣਤ, ਸਾਚੇ ਰੰਗ ਕਵਣ ਸਮਾਈਆ। ਗੜ੍ਹ ਵੇਖਾਂ ਹਉਮੇ ਹੰਗਤ, ਹੰ ਬ੍ਰਹਮ ਖੋਜ ਖੁਜਾਈਆ। ਦੀਨ ਦੁਨੀ ਦੇ ਵੇਖਾਂ ਪੰਡਤ, ਜਗਤ ਵਿਦਿਆ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਾਂ ਜਗਤ ਜਹਾਨ ਸ੍ਰਿਸ਼ਟੀ, ਸ੍ਰੇਸ਼ਟ ਆਪਣਾ ਪਰਦਾ ਲਾਹੀਆ। ਧਰਮ ਦੀ ਧਾਰ ਤਕਾਂ ਅੰਤਰ ਨਿਰੰਤਰ ਇਸ਼ਟੀ, ਇਸ਼ਟ ਦੇਵ ਕਵਣ ਮਨਾਈਆ। ਨਾਲ ਲੇਖਾ ਵੇਖਾਂ ਜੋ ਰਾਮ ਦਿਤਾ ਵਸ਼ਿਸ਼ਟੀ, ਵਿਸ਼ਿਆਂ ਤੋਂ ਬਾਹਰ ਸਮਝਾਈਆ। ਜਿਸ ਦਾ ਲੇਖਾ ਨਹੀਂ ਟਾਕ ਜਿਸਤੀ, ਹਿੰਦਸੇ ਅੰਕੜੇ ਵੰਡ ਨਾ ਕੋਇ ਵੰਡਾਈਆ। ਜਿਸ ਨੂੰ ਸਮਝ ਸਕੇ ਨਾ ਕੋਇ ਗ੍ਰਹਿਸਤੀ, ਮਨ ਮਤ ਬੁਧਿ ਨਾ ਕੋਇ ਚਤੁਰਾਈਆ। ਜਿਸ ਦੀ ਧਾਰ ਨੇਤਰ ਨਹੀਂ ਦਿਸਦੀ, ਲੋਚਨ ਵੇਖਣ ਕੋਇ ਨਾ ਪਾਈਆ। ਓਹ ਖੇਲ ਅਗੰਮੀ ਪੁਰਖ ਅਕਾਲੇ ਪਿਤ ਦੀ, ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ । ਸਤਿਗੁਰ ਸ਼ਬਦ ਕਹੇ ਮੈਂ ਪਰਦਾ ਦੇਣਾ ਚੁਕ, ਚੌਥੇ ਜੁਗ ਭੇਵ ਖੁਲ੍ਹਾਈਆ। ਓਹਲਾ ਰਹੇ ਕੋਇ ਨਾ ਲੁਕ, ਭੇਵ ਅਭੇਦਾ ਦਿਆਂ ਜਣਾਈਆ। ਜਿਸ ਬਿਧ ਕਲਜੁਗ ਕੂੜੀ ਕਿਰਿਆ ਪੈਂਡਾ ਜਾਵੇ ਮੁਕ, ਅਗੇ ਪੰਧ ਨਾ ਕੋਇ ਵਖਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਦੀ ਹੋਵੇ ਤੁਕ, ਢੋਲਾ ਸੋਹਲਾ ਇਕੋ ਰਾਗ ਦ੍ਰਿੜਾਈਆ। ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਸਾਂਝੇ ਯਾਰ ਸਾਰੇ ਜਾਵਣ ਝੁਕ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਨਿਵਾਈਆ। ਜੋ ਕਲਜੁਗ ਅੰਤ ਸ੍ਰੀ ਭਗਵੰਤ ਜੋਤੀ ਜਾਤਾ ਹੋ ਕੇ ਆਪਣੀ ਗੋਦੀ ਲਏ ਚੁੱਕ, ਚਾਰੋਂ ਕੁੰਟ ਧਿਆਨ ਲਗਾਈਆ। ਜਿਸ ਦੀ ਮੰਜ਼ਲ ਵਿਚ ਹਰਿਜਨ ਕੋਈ ਨਾ ਜਾਵੇ ਰੁਕ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸਤਿਗੁਰ ਸ਼ਬਦ ਕਹੇ ਮੇਰਾ ਹੋਵੇ ਖੇਲ ਨਿਰਾਲਾ, ਨਿਰਾਕਾਰ ਦ੍ਰਿੜਾਈਆ। ਦੀਪਕ ਜਗਾ ਜੋਤ ਅਕਾਲਾ, ਅਕਲ ਕਲਧਾਰੀ ਖੇਲ ਖਿਲਾਈਆ। ਸਤਿ ਸਰੂਪ ਬਣ ਦੀਨ ਦਿਆਲਾ, ਦੀਨਨ ਵੇਖਾਂ ਚਾਈਂ ਚਾਈਂਆ। ਸੰਬਲ ਦਾ ਮਾਲਕ ਹੋ ਕੇ ਸਭ ਦੀ ਕਰਾਂ ਸੰਭਾਲਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਹੁਕਮੇ ਵਿਚ ਰਖ ਕਾਲ ਮਹਾਕਾਲਾ, ਆਪਣੀ ਕਾਰ ਕਮਾਈਆ। ਅਵਤਾਰ ਪੈਗ਼ੰਬਰ ਗੁਰ ਜੋ ਸੰਦੇਸ਼ਾ ਦੇ ਕੇ ਗਏ ਸਤਿ ਸਚ ਦੀ ਧਰਮਸਾਲਾ, ਦਰਗਾਹ ਸਾਚੀ ਸਚ ਜਣਾਈਆ। ਤਿਨ੍ਹਾਂ ਦੀ ਬੇਨੰਤੀ ਵੇਖਾਂ ਨਾਲ ਸਵਾਲਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਚ ਕਰਨੀ ਕਾਰ ਕਮਾਏਗਾ। ਸੋ ਪੁਰਖ ਨਿਰੰਜਣ ਖੇਲ ਖਿਲਾਏਗਾ। ਹਰਿ ਪੁਰਖ ਨਿਰੰਜਣ ਹੁਕਮ ਵਰਤਾਏਗਾ। ਏਕੰਕਾਰ ਆਪ ਸੁਣਾਏਗਾ। ਆਦਿ ਨਿਰੰਜਣ ਡਗਮਗਾਏਗਾ। ਅਬਿਨਾਸ਼ੀ ਕਰਤਾ ਸੋਭਾ ਪਾਏਗਾ। ਸ੍ਰੀ ਭਗਵਾਨ ਭੇਵ ਚੁਕਾਏਗਾ। ਪਾਰਬ੍ਰਹਮ ਪਰਦਾ ਆਪ ਉਠਾਏਗਾ। ਸਤਿਗੁਰ ਸ਼ਬਦ ਨਾਦ ਜਣਾਏਗਾ। ਬ੍ਰਹਮ ਬ੍ਰਹਿਮਾਦ ਆਪ ਸੁਣਾਏਗਾ। ਵਿਸ਼ਨ ਬ੍ਰਹਮਾ ਸ਼ਿਵ ਆਪ ਉਠਾਏਗਾ। ਦੋ ਜਹਾਨ ਵੇਖ ਵਖਾਏਗਾ। ਤ੍ਰੈਲੋਕੀ ਪਰਦਾ ਆਪੇ ਲਾਹੇਗਾ। ਸਚ ਸਲੋਕੀ ਇਕ ਸਮਝਾਏਗਾ। ਅਵਤਾਰ ਪੈਗ਼ੰਬਰ ਗੁਰ ਨਾਲ ਮਿਲਾਏਗਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਏਗਾ। ਭੇਵ ਅਭੇਦਾ ਅਛਲ ਅਛੇਦਾ
ਆਪ ਚੁਕਾਏਗਾ। ਚਾਰ ਵਰਨਾਂ ਅਠਾਰਾਂ ਬਰਨਾਂ ਆਪਣਾ ਸੰਗ ਰਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਏਗਾ। ਸਾਚਾ ਸੰਗ ਆਪ ਨਿਭਾਵੇਗਾ। ਸ਼ਬਦ ਨਾਮ ਮਰਦੰਗ ਵਜਾਵੇਗਾ। ਦੋ ਜਹਾਨਾਂ ਆਪੇ ਲੰਘ, ਪੁਰੀਆਂ ਲੋਆਂ ਵੇਖ ਵਖਾਵੇਗਾ। ਭਗਤ ਸੁਹੇਲੇ ਲਾਵੇ ਅੰਗ, ਅੰਗੀਕਾਰ ਆਪ ਹੋ ਜਾਵੇਗਾ। ਸ੍ਰਿਸ਼ਟੀ ਤਕੇ ਭੁਖ ਨੰਗ, ਨਵ ਸੱਤ ਆਪਣਾ ਭੇਵ ਚੁਕਾਵੇਗਾ। ਜਗਤ ਦੀ ਧਾਰਾ ਵੇਖੇ ਗੰਗ, ਗੰਗੋਤਰੀ ਆਪਣਾ ਸੰਗ ਜਣਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਵੰਡ ਆਪ ਵੰਡਾਵੇਗਾ। ਸਾਚੀ ਵੰਡ ਆਪ ਵੰਡਾਏਗਾ। ਬ੍ਰਹਿਮੰਡ ਖੰਡ ਵੇਖ ਵਖਾਏਗਾ। ਪੁਰੀਆਂ ਲੋਆਂ ਪਰਦਾ ਲਾਹੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਏਗਾ। ਸਚ ਕਰਨੀ ਕਾਰ ਕਮਾਵੇਗਾ। ਸੋ ਪੁਰਖ ਨਿਰੰਜਣ ਵੇਖ ਵਖਾਵੇਗਾ। ਪਰਦਾ ਓਹਲਾ ਆਪ ਉਠਾਵੇਗਾ। ਧੁਰ ਦਾ ਢੋਲਾ ਡੰਕ ਵਜਾਵੇਗਾ। ਧਾਰ ਰੂਪ ਆਪਣਾ ਮੌਲਾ, ਮਾਲਕ ਹੋ ਕੇ ਵੇਖ ਵਖਾਵੇਗਾ। ਅਵਤਾਰ ਪੈਗ਼ੰਬਰਾਂ ਗੁਰੂਆਂ ਤਕ ਕੇ ਕੌਲਾ, ਇਕ਼ਰਾਰ ਸਭ ਦੇ ਤੋੜ ਨਿਭਾਵੇਗਾ। ਧਰਨੀ ਧਰਤ ਧਵਲ ਧੌਲ ਭਾਰ ਸਭ ਦਾ ਕਰਕੇ ਹੌਲਾ, ਸਤਿਗੁਰ ਸਾਚਾ ਸਚ ਪਰਗਟਾਵੇਗਾ। ਜੋ ਸੰਦੇਸ਼ਾ ਦੇ ਕੇ ਗਿਆ ਕ੍ਰਿਸ਼ਨ ਕਾਹਨ ਸੁੰਦਰ ਸੌਲਾ, ਸਾਵਰੀਆ ਆਪਣਾ ਸੰਗ ਬਣਾਵੇਗਾ। ਜੋ ਹਰ ਘਟ ਅੰਦਰ ਮੌਲਾ, ਮਾਲਕ ਹੋ ਕੇ ਵੇਖ ਵਖਾਵੇਗਾ। ਜਿਸ ਨੂੰ ਸਾਰੇ ਕਹਿੰਦੇ ਨੂਰ ਅਲਾਹੀ ਅਵਲਾ, ਆਲਮੀਨ ਹੋ ਕੇ ਰੰਗ ਰੰਗਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਸੁਹਾਵੇਗਾ। ਸਾਚਾ ਦਰ ਸੁਹਾਵੇ ਸੁਹੰਜਣਾ, ਸੋਭਾਵੰਤ ਕਰਤਾਰ। ਜੋਤ ਜਗਾਏ ਆਦਿ ਨਿਰੰਜਣਾ, ਜੋਤੀ ਜਾਤਾ ਹੋਵੇ ਉਜਿਆਰ। ਕਿਰਪਾ ਕਰੇ ਦੀਨ ਦਿਆਲ ਦਰਦ ਦੁਖ ਭੈ ਭੰਜਣਾ, ਪਤਿਪਰਮੇਸ਼ਵਰ ਰੂਪ ਅਪਾਰ। ਜਿਸ ਦਾ ਇਕੋ ਦੀਪਕ ਜਗਣਾ, ਦੋ ਜਹਾਨਾਂ ਕਰੇ ਉਜਿਆਰ। ਜਿਸ ਦਾ ਨਾਮ ਨਿਧਾਨਾ ਡੰਕਾ ਵਜਣਾ, ਲੱਖ ਚੁਰਾਸੀ ਕਰੇ ਖ਼ਬਰਦਾਰ। ਜਿਸ ਦਾ ਚਰਨ ਦੁਆਰਾ ਇਕੋ ਹੋਵੇ ਮਜਣਾ, ਦੇਵਣਹਾਰਾ ਧੂੜੀ ਛਾਰ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਬਣੇ ਸਜਣਾ, ਪੀਆ ਪ੍ਰੀਤਮ ਏਕੰਕਾਰ। ਜੋ ਜਨ ਭਗਤਾਂ ਚਾੜ੍ਹਨਵਾਲਾ ਰੰਗਣਾ, ਰੰਗੇ ਰੰਗ ਅਪਰ ਅਪਾਰ। ਜਿਸ ਨੂੰ ਕਹਿੰਦੇ ਗੋਪਾਲ ਮੂਰਤ ਮਦਨਾ, ਮਧ ਸੂਦਨ ਖੇਲ ਕਰੇ ਅਪਾਰ। ਜਿਸ ਲੇਖੇ ਲਾਉਣਾ ਆਅਲਾ ਅਦਨਾ, ਊਚਾਂ ਨੀਚਾਂ ਭੇਵ ਦੇਵੇ ਨਿਵਾਰ। ਜਿਸ ਕਲਜੁਗ ਕੂੜ ਕੁੜਿਆਰਾ ਧਰਨੀ ਉਤੋਂ ਕਢਣਾ, ਹਰ ਹਿਰਦਿਉਂ ਕਢਣਾ ਬਾਹਰ। ਸਤਿ ਧਰਮ ਨਿਸ਼ਾਨ ਗਡਣਾ, ਦੋ ਜਹਾਨਾਂ ਦਏ ਸਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹੋ ਭੂਪ ਸਚੀ ਸਰਕਾਰ। ਸਤਿਗੁਰ ਸਚਾ ਸ਼ਾਹੋ ਭੂਪ, ਕਰਨਹਾਰ ਕਰਤਾਰਾ। ਖੇਲੇ ਖੇਲ ਸਦਾ ਬਿਨ ਰੰਗ ਰੂਪ, ਇਕ ਇਕੱਲਾ ਏਕੰਕਾਰਾ। ਸ਼ਬਦ ਦੁਲਾਰਾ ਜਿਸ ਦਾ ਪੂਤ, ਦੋ ਜਹਾਨਾਂ ਵੇਖਣਹਾਰਾ। ਆਦਿ ਜੁਗਾਦੀ ਬਣੇ ਦੂਤ, ਧਰਨੀ ਧਰਤ ਧਵਲ ਧੌਲ ਆਵੇ ਜਾਵੇ ਵਾਰੋ ਵਾਰਾ। ਚਾਰ ਜੁਗ ਦੇ ਸ਼ਾਸਤਰ ਉਸ ਦਾ ਦੇਵਣ ਸਬੂਤ, ਜੋ ਲਿਖਿਆ ਲੇਖ ਵਿਚ ਸੰਸਾਰਾ। ਜਿਸ ਦਾ ਲਹਿਣਾ ਦੇਣਾ ਚਾਰੇ ਕੂਟ, ਨੌ ਖੰਡ ਪ੍ਰਿਥਮੀ ਪਾਵੇ ਸਾਰਾ। ਕਲਜੁਗ ਅੰਤਮ ਮੇਟੇ ਜੂਠ ਝੂਠ, ਸਤਿ ਧਰਮ ਸਤਿ ਕਰੇ ਉਜਿਆਰਾ। ਜਨ ਭਗਤਾਂ ਉਤੇ ਜਾਵੇ ਤੁਠ, ਮੇਲ ਮਿਲਾਵੇ ਆਪਣੀ ਧਾਰਾ। ਭਾਗ ਲਗਾਵੇ ਕਾਇਆ ਮਾਟੀ ਬੁਤ, ਜੋਤੀ ਜਾਤਾ ਹੋ ਉਜਿਆਰਾ। ਸਤਿਜੁਗ ਸੁਹੰਜਣੀ
ਕਰੇ ਰੁਤ, ਸਾਚੀ ਰੁਤੜੀ ਦਏ ਹੁਲਾਰਾ। ਕਿਰਪਾ ਕਰੇ ਅਬਿਨਾਸ਼ੀ ਅਚੁਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਏਕੰਕਾਰ ਇਕ ਇਕੱਲਾ ਸਾਂਝਾ ਯਾਰਾ।
੧੮ ਮਾਘ ਸ਼ਹਿਨਸ਼ਾਹੀ ਸੰਮਤ ੧੧ ਬਚਨ ਸਿੰਘ ਦੇ ਗ੍ਰਹਿ ਪਿੰਡ ਪਹਾੜੂ ਚੱਕ ਜ਼ਿਲਾ ਗੁਰਦਾਸਪੁਰ
ਸਤਿਗੁਰ ਸ਼ਬਦ ਕਹੇ ਕਲਜੁਗ ਲੋਕਮਾਤ ਵਿਚੋਂ ਕਰ ਤਿਆਰੀ, ਤ੍ਰੈਗੁਣ ਅਤੀਤਾ ਠਾਂਢਾ ਸੀਤਾ ਸੋ ਪੁਰਖ ਨਿਰੰਜਣ ਆਪ ਜਣਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰੀ ਘਰ ਘਰ ਵਧੀ ਖ਼ੁਆਰੀ, ਖ਼ਾਲਸ ਰੂਪ ਤੇਰਾ ਨਜ਼ਰ ਕੋਇ ਨਾ ਆਈਆ। ਜੂਠ ਝੂਠ ਅਪਰਾਧ ਕੁਕਰਮ ਨਾਲ ਲਗਾਏ ਯਾਰੀ, ਮਿਤਰ ਪਿਆਰਾ ਸਚਾ ਨਜ਼ਰ ਕੋਇ ਨਾ ਆਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰੇ ਕੁੰਟ ਰੈਣ ਹੋਈ ਅੰਧਿਆਰੀ, ਸਾਚਾ ਚੰਦ ਨਾ ਕੋਇ ਚਮਕਾਈਆ। ਦੀਨਾ ਮਜ਼੍ਹਬਾਂ ਅੰਦਰ ਪਈ ਹਾਹਾਕਾਰੀ, ਸਾਂਤਕ ਸਤਿ ਨਾ ਕੋਇ ਕਰਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦੁਆਰ ਚਰਚਾਂ ਕਰੇ ਨਾ ਕੋਈ ਹਿਤਕਾਰੀ, ਪਿਆਰ ਮੁਹੱਬਤ ਵਿਚ ਨਾ ਕੋਇ ਸਮਾਈਆ। ਜਿਧਰ ਵੇਖਾਂ ਧੂੰਆਂਧਾਰੀ, ਸਾਚਾ ਚੰਦ ਨਾ ਕੋਇ ਚਮਕਾਈਆ। ਆਤਮ ਪਰਮਾਤਮ ਮੇਲਾ ਮਿਲੇ ਨਾ ਕਿਸੇ ਕੰਤ ਭਤਾਰੀ, ਸੁਰਤੀ ਸ਼ਬਦ ਨਾ ਕੋਇ ਸਮਾਈਆ। ਮਨ ਕਲਪਣਾ ਤਨ ਵਜੂਦਾਂ ਅੰਦਰ ਕਰੇ ਗ਼ਦਾਰੀ, ਧਰਮ ਦੀ ਧਾਰ ਨਿਰੰਤਰ ਰਹਿਣ ਕੋਇ ਨਾ ਪਾਈਆ। ਚੌਥੇ ਜੁਗ ਤੂੰ ਧਰਨੀ ਧਰਤ ਧਵਲ ਧੌਲ ਉਤੋਂ ਹੋਣਾ ਬਾਹਰੀ, ਜੀਵਾਂ ਜੰਤਾਂ ਅੰਦਰ ਰਹਿਣ ਮੂਲ ਨਾ ਪਾਈਆ। ਇਹ ਹੁਕਮ ਸੰਦੇਸ਼ਾ ਇਕ ਇਕੱਲਾ ਦੇਵੇ ਏਕੰਕਾਰੀ, ਪਰਵਰਦਿਗਾਰ ਸਾਂਝਾ ਯਾਰ ਨੂਰ ਅਲਾਹੀਆ। ਜਿਸ ਦੀ ਅਵਤਾਰ ਪੈਗ਼ੰਬਰਾਂ ਗੁਰੂਆਂ ਖੇਲ ਦੱਸੀ ਬਣ ਲਿਖਾਰੀ, ਕਲਜੁਗ ਆਪਣਾ ਹੁਕਮ ਵਰਤਾਈਆ। ਅਮਾਮ ਅਮਾਮਾ ਨੂਰ ਨੁਰਾਨਾ ਸ਼ਾਹ ਸੁਲਤਾਨਾ ਕਲ ਕਲਕੀ ਅਵਤਾਰੀ, ਅਵਤਰ ਹੋ ਕੇ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਧਰਮ ਇਕ ਦ੍ਰਿੜਾਈਆ। ਸਤਿਗੁਰ ਸ਼ਬਦ ਕਹੇ ਕਲਜੁਗ ਦੀਨ ਦੁਨੀ ਦਾ ਛਡ ਦੇ ਲੇਖਾ, ਤਤਵ ਰੰਗ ਨਾ ਕੋਇ ਰੰਗਾਈਆ। ਮਨਸਾ ਮਨ ਨਾ ਰਹੇ ਭੁਲੇਖਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਔਹ ਤਕ ਲੈ ਲੇਖਾ ਮੁਕਣ ਵਾਲਾ ਉਮਤ ਸ਼ਰਅ ਰਸੂਲਾਂ ਸ਼ੇਖ਼ਾ, ਨਬੀਆਂ ਗੰਢ ਨਾ ਕੋਇ ਪੁਆਈਆ। ਤੇਰਾ ਗ੍ਰਹਿ ਗ੍ਰਹਿ ਵਧਿਆ ਕਲੇਸ਼ਾ, ਧੀਰਜ ਧੀਰ ਨਾ ਕੋਇ ਧਰਾਈਆ। ਜੋ ਸੰਦੇਸ਼ਾ ਦੇ ਕੇ ਗਿਆ ਗੋਬਿੰਦ ਦਸ ਦਸਮੇਸ਼ਾ, ਦਹਿ ਦਿਸ਼ਾ ਧਿਆਨ ਲਗਾਈਆ। ਓਹਦਾ ਹੁਕਮ ਵਰਤਣਾ ਲੋਕਮਾਤ ਵਿਸ਼ੇਸ਼ਾ, ਵਿਸ਼ਿਆਂ ਤੋਂ ਬਾਹਰ ਦਿਆਂ ਸੁਣਾਈਆ। ਔਹ ਤਕ ਲੈ ਕੀ ਇਸ਼ਾਰਾ ਦੇਂਦਾ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼ਾ, ਗਣਪਤ ਆਪਣੀ ਧਾਰ ਪਰਗਟਾਈਆ। ਤੇਰਾ ਲਹਿਣਾ ਦੇਣਾ ਅੰਤ ਕੰਤ ਭਗਵੰਤ ਵੇਖੇ ਜੋ ਰਹੇ ਸਦਾ ਹਮੇਸ਼ਾ, ਹਮ ਸਾਜਣ ਹੋ ਕੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਕਲਜੁਗ ਤੇਰਾ ਲੋਕਮਾਤ ਰਹੇ ਨਾ ਕੂੜ, ਕੂੜ ਕਿਰਿਆ ਰਹਿਣ ਨਾ ਪਾਈਆ। ਸਤਿਗੁਰ ਦੇਵਣਹਾਰਾ ਸਾਚੀ ਚਰਨ ਧੂੜ,
ਟਿੱਕੇ ਮਸਤਕ ਖ਼ਾਕ ਰਮਾਈਆ। ਚਤੁਰ ਸੁਘੜ ਬਣਾਵੇ ਮੂਰਖ ਮੂੜ੍ਹ, ਅੰਧ ਅਗਿਆਨ ਦਏ ਚੁਕਾਈਆ। ਅੰਤਰ ਨਿਰੰਤਰ ਦੇਵੇ ਦਰਸ ਜਨ ਭਗਤਾਂ ਆਪ ਹਜ਼ੂਰ, ਹਜ਼ਰਤਾਂ ਤੋਂ ਬਾਹਰ ਪਰਦਾ ਦਏ ਚੁਕਾਈਆ। ਜੋਤੀ ਜਾਤਾ ਹੋ ਕੇ ਬਖ਼ਸ਼ੇ ਨੂਰ, ਨੂਰ ਨੁਰਾਨਾ ਦੋ ਜਹਾਨਾਂ ਡਗਮਗਾਈਆ। ਨਾਮ ਖ਼ੁਮਾਰੀ ਮਸਤੀ ਦੇਵੇ ਸਰੂਰ, ਸੁਰਤੀ ਸ਼ਬਦ ਨਾਲ ਮਿਲਾਈਆ। ਮਨ ਮਨਸਾ ਕੂੜੀ ਕਿਰਿਆ ਪਾਏ ਨਾ ਤਨ ਫ਼ਤੂਰ, ਫ਼ਤਵਾ ਦੇਵੇ ਥਾਉਂ ਥਾਈਂਆ। ਜਿਸ ਮੁਹੰਮਦ ਦਾ ਲਹਿਣਾ ਦੇਣਾ ਪੂਰਾ ਕਰਨਾ ਸਦੀ ਚੌਧਵੀਂ ਜ਼ਰੂਰ, ਜ਼ਰੂਰਤ ਤੇਰੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ, ਕਲਜੁਗ ਲੋਕਮਾਤ ਵਿਚੋਂ ਜਾ, ਜਲਦੀ ਜਲਦੀ ਆਪਣਾ ਪੰਧ ਮੁਕਾਈਆ। ਪੁਰਖ ਅਕਾਲੇ ਦੀਨ ਦਿਆਲੇ ਸੀਸ ਨਿਵਾ, ਚਰਨ ਕਵਲ ਕਵਲ ਚਰਨ ਲੈ ਸਰਨਾਈਆ। ਚਾਰ ਜੁਗ ਦੇ ਅਵਤਾਰ ਪੈਗ਼ੰਬਰ ਗੁਰੂ ਬਣਾ ਗਵਾਹ, ਸ਼ਹਾਦਤ ਇਕੋ ਵਾਰ ਭੁਗਤਾਈਆ। ਨਾਮ ਕਲਮਿਆਂ ਨਾਲ ਲੈ ਰਲਾ, ਬਚਿਆ ਰਹਿਣ ਕੋਇ ਨਾ ਪਾਈਆ। ਗ੍ਰੰਥ ਸ਼ਾਸਤਰ ਅੱਖਰਾਂ ਦਾ ਲੇਖ ਦੇ ਦ੍ਰਿੜਾ, ਭੇਵ ਅਭੇਦਾ ਭੇਦ ਚੁਕਾਈਆ। ਕੀ ਖੇਲ ਕਰੇ ਬੇਪਰਵਾਹ, ਹਰਿ ਕਰਤਾ ਧੁਰਦਰਗਾਹੀਆ। ਜਿਸ ਨੇ ਹਜ਼ਰਤ ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਲਹਿਣਾ ਦੇਣਾ ਦੇਣਾ ਚੁਕਾ, ਤੇਈ ਅਵਤਾਰਾ ਲੇਖਾ ਝੋਲੀ ਪਾਈਆ। ਪੇਸ਼ੀਨਗੋਈਆਂ ਸਭ ਦੀਆਂ ਵੇਖੇ ਥਾਉਂ ਥਾਂ, ਭਵਿਖਤਾਂ ਬਿਨ ਨੈਣਾਂ ਨੈਣ ਤਕਾਈਆ। ਜਿਸ ਸਭ ਦਾ ਲਹਿਣਾ ਦੇਣਾ ਦੇਣਾ ਚੁਕਾ, ਚੁਕੰਨੀ ਕਰੇ ਖ਼ਲਕ ਖ਼ੁਦਾਈਆ। ਜਿਸ ਨੂੰ ਸਭ ਨੇ ਵਾਹਿਦ ਮੰਨਿਆ ਨੂਰ ਅਲਾਹ, ਆਲਮੀਨ ਕਹਿ ਕੇ ਸੀਸ ਨਿਵਾਈਆ। ਉਹ ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਨੂਰ ਕਰੇ ਰੁਸ਼ਨਾ, ਦੋ ਜਹਾਨਾਂ ਡਗਮਗਾਈਆ। ਜੋ ਭਗਤ ਸੁਹੇਲੇ ਲਏ ਪਰਗਟਾ, ਭਗਵਨ ਹੋ ਕੇ ਵੇਖ ਵਖਾਈਆ। ਜਿਸ ਮਾਨਵ ਜ਼ਾਤੀ ਚਾਰ ਵਰਨ ਅਠਾਰਾਂ ਬਰਨ ਹਿੰਦੂ ਮੁਸਲਿਮ ਸਿਖ ਇਸਾਈ ਇਕੋ ਨਾਮ ਦੇਣਾ ਜਪਾ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਦਏ ਦ੍ਰਿੜਾਈਆ। ਇਕੋ ਇਸ਼ਟ ਸ੍ਰਿਸ਼ਟ ਦ੍ਰਿਸ਼ਟ ਅੰਦਰ ਦਏ ਸੁਣਾ, ਅਣਸੁਣਤ ਆਪਣਾ ਹੁਕਮ ਦਏ ਵਰਤਾਈਆ। ਇਕੋ ਅੰਮ੍ਰਿਤ ਰਸ ਨਿਝਰ ਝਿਰਨਾ ਜਾਮ ਦਏ ਪਿਆ, ਬੂੰਦ ਸਵਾਂਤੀ ਆਪ ਟਪਕਾਈਆ। ਇਕੋ ਸੰਦੇਸ਼ਾ ਦੇਵੇ ਹੋ ਕੇ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪਣਾ ਹੁਕਮ ਵਰਤਾਈਆ। ਸਤਿਜੁਗ ਸਾਚੇ ਲੋਕਮਾਤ ਤਕ ਲੈ ਰਾਹ, ਰਹਿਬਰ ਹੋ ਕੇ ਵੇਖ ਵਖਾਈਆ। ਧਰਨੀ ਉਤੇ ਜਾਣਾ ਨਾਲ ਚਾਅ, ਚਾਉ ਘਨੇਰਾ ਇਕ ਰਖਾਈਆ। ਪ੍ਰਭ ਚਰਨ ਕਵਲ ਧੂੜੀ ਲਾਉਣੀ ਮਸਤਕ ਛਾਹ, ਖ਼ਾਕੀ ਖ਼ਾਕ ਖ਼ਾਕ ਰਮਾਈਆ। ਸਤਿ ਸਤਿ ਤੇਰਾ ਗਵਾਹ, ਸ਼ਹਾਦਤ ਇਕੋ ਨਾਮ ਭੁਗਤਾਈਆ। ਕਲਜੁਗ ਅੰਧ ਅੰਧੇਰ ਮਿਟਾ, ਲੋਕਮਾਤ ਰਹਿਣ ਨਾ ਪਾਈਆ। ਸਾਚਾ ਦੀਪ ਕਰ ਰੁਸ਼ਨਾ, ਨੂਰ ਨੁਰਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਸਤਿਜੁਗ ਲੋਕਮਾਤ ਆਵੇਗਾ। ਸੋ ਪੁਰਖ ਨਿਰੰਜਣ ਦਇਆ ਕਮਾਵੇਗਾ। ਹਰਿ ਪੁਰਖ ਨਿਰੰਜਣ ਖੇਲ ਖਿਲਾਵੇਗਾ। ਏਕੰਕਾਰਾ ਹੁਕਮ ਸੁਣਾਵੇਗਾ। ਆਦਿ ਨਿਰੰਜਣ ਜੋਤ ਰੁਸ਼ਨਾਵੇਗਾ। ਅਬਿਨਾਸ਼ੀ ਕਰਤਾ ਸੋਭਾ ਪਾਵੇਗਾ। ਸ੍ਰੀ ਭਗਵਾਨ ਡਗਮਗਾਵੇਗਾ। ਪਾਰਬ੍ਰਹਮ ਪ੍ਰਭ ਆਪਣਾ ਭੇਵ ਚੁਕਾਵੇਗਾ। ਸਤਿਗੁਰ ਸ਼ਬਦ ਡੰਕ ਵਜਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਵੇਗਾ। ਅਵਤਾਰ ਪੈਗ਼ੰਬਰ ਗੁਰ ਸੰਗ ਰਖਾਵੇਗਾ। ਸ਼ਬਦ ਅਨਾਦੀ ਵਜਾ ਮਰਦੰਗ, ਦੋ ਜਹਾਨਾਂ ਆਪ ਦ੍ਰਿੜਾਵੇਗਾ।
ਪੁਰੀਆਂ ਲੋਆਂ ਆਪੇ ਲੰਘ, ਬ੍ਰਹਿਮੰਡਾਂ ਖੰਡਾਂ ਆਪ ਸੁਣਾਵੇਗਾ। ਨਿਸ਼ਾਨ ਮੇਟ ਕੇ ਤਾਰਾ ਚੰਦ, ਨੂਰੀ ਚੰਦ ਚੰਦ ਰੁਸ਼ਨਾਵੇਗਾ। ਕਲਜੁਗ ਤੇਰਾ ਮੇਟ ਕੇ ਪੰਧ, ਸਤਿਜੁਗ ਸਚ ਸਚ ਉਪਜਾਵੇਗਾ। ਜਿਸ ਵਿਚ ਇਕੋ ਹੋਣਾ ਤੂੰ ਮੇਰਾ ਮੈਂ ਤੇਰਾ ਛੰਦ, ਆਤਮ ਪਰਮਾਤਮ ਰਾਗ ਦ੍ਰਿੜਾਵੇਗਾ। ਇਕੋ ਕਟਣਹਾਰਾ ਫੰਦ, ਬੰਧਨ ਬੰਦ ਨਾ ਕੋਇ ਰਖਾਵੇਗਾ। ਸੋ ਦੀਨ ਦਿਆਲ ਹੋਇਆ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪਣੀ ਆਪ ਕਮਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਲਕ ਵੇਖ ਵਖਾਵੇਗਾ। ਸਤਿਗੁਰ ਸ਼ਬਦ ਕਹੇ ਸਤਿਜੁਗ ਸਚ ਚਲਾਏ ਧਰਮ, ਧਰਮ ਦੀ ਧਾਰ ਇਕ ਪਰਗਟਾਈਆ। ਅੰਤਰ ਭੇਵ ਖੁਲ੍ਹਾਏ ਆਤਮ ਬ੍ਰਹਮ, ਪਾਰਬ੍ਰਹਮ ਪਰਦਾ ਦਏ ਚੁਕਾਈਆ। ਦੀਨ ਦੁਨੀ ਦਾ ਬਦਲ ਦੇਵੇ ਕਰਮ, ਕਰਮ ਕਾਂਡ ਦਾ ਡੇਰਾ ਢਾਹੀਆ। ਲੇਖਾ ਮੁਕਾਏ ਵਰਨ ਬਰਨ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਘਰ ਬਹਾਈਆ। ਸਚ ਪ੍ਰੀਤੀ ਮੰਜ਼ਲ ਹਕ਼ੀਕ਼ੀ ਦੇਵੇ ਚੜ੍ਹਨ, ਅਗੇ ਹੋ ਨਾ ਕੋਇ ਅਟਕਾਈਆ । ਜਨ ਭਗਤ ਸੁਹੇਲੇ ਅੰਤਰ ਆਤਮ ਆਵੇ ਫੜਨ, ਫੜ ਬਾਹੋਂ ਪਾਰ ਕਰਾਈਆ। ਉਹ ਮਾਲਕ ਖ਼ਾਲਕ ਘਾੜਨ ਘੜਨ, ਘੜਨ ਭੰਨਣਹਾਰ ਇਕ ਅਖਵਾਈਆ। ਜੋ ਲੇਖਾ ਜਾਣੇ ਚੋਟੀ ਜੜ੍ਹਨ, ਚੇਤਨ ਆਪਣਾ ਹੁਕਮ ਵਰਤਾਈਆ। ਜਿਸ ਦੀ ਵਿਦਿਆ ਚਾਰ ਜੁਗ ਦੇ ਸ਼ਾਸਤਰ ਪੜ੍ਹਨ, ਅਵਤਾਰ ਪੈਗ਼ੰਬਰ ਗੁਰ ਸਿਫ਼ਤੀ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਲੇਖ ਮੁਕਾਏ ਸੀਸ ਧੜਨ, ਤਨ ਵਜੂਦ ਮਾਟੀ ਖ਼ਾਕ ਤਤਵ ਤਤ ਵੰਡ ਨਾ ਕੋਇ ਵੰਡਾਈਆ।
੧੮ ਮਾਘ ਸ਼ਹਿਨਸ਼ਾਹੀ ਸੰਮਤ ੧੧ ਮਹਿੰਦਰ ਸਿੰਘ, ਸਵਰਨ ਸਿੰਘ, ਭਜਨ ਸਿੰਘ, ਲਾਲ ਸਿੰਘ,
ਬਾਵਾ ਸਿੰਘ, ਬਲਕਾਰ ਸਿੰਘ ਦੇ ਗ੍ਰਹਿ ਦੀਨਾ ਨਗਰ ਜ਼ਿਲਾ ਗੁਰਦਾਸਪੁਰ
ਸਤਿਗੁਰ ਸ਼ਬਦ ਕਹੇ ਕਲਜੁਗ ਛਡ ਦੇ ਜਗਤ ਜਹਾਨ, ਦੀਨ ਦੁਨੀ ਆਪਣਾ ਪੰਧ ਮੁਕਾਈਆ। ਕਲਜੁਗ ਕਹੇ ਮੇਰੇ ਸਤਿਗੁਰੂ ਮਿਹਰਵਾਨ, ਮਿਹਰਵਾਨ ਤੇਰੀ ਸਰਨਾਈਆ। ਮੈਂ ਪ੍ਰਭ ਦਾ ਜੋਧਾ ਸੁਤ ਨੌਜਵਾਨ, ਜੋਬਨਵੰਤਾ ਇਕ ਅਖਵਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖਾਂ ਮਾਰ ਧਿਆਨ, ਮਾਨਸ ਮਾਨਵ ਮਾਨੁਖ ਖੋਜ ਖੁਜਾਈਆ। ਜੂਠ ਝੂਠ ਸੰਦੇਸ਼ਾ ਦੇਵਾਂ ਫ਼ਰਮਾਨ, ਫ਼ੁਰਨੇ ਮਨ ਦੇ ਨਾਲ ਕਰਾਈਆ। ਮਾਇਆ ਮਮਤਾ ਮੋਹ ਵਿਕਾਰ ਅੰਦਰ ਧਰਾਂ ਸ਼ੈਤਾਨ, ਧੀਰਜ ਧੀਰ ਰਹਿਣ ਕੋਇ ਨਾ ਪਾਈਆ। ਹਿਰਦੇ ਵਸਣ ਦੇਵਾਂ ਨਾ ਕਿਸੇ ਗਿਆਨ, ਅਗਿਆਨਤਾ ਵਿਚ ਕੀਤੀ ਖ਼ਲਕ ਖ਼ੁਦਾਈਆ। ਮੈਂ ਬੋਲਦਾ ਨਹੀਂ ਨਾਲ ਜ਼ਬਾਨ, ਆਪਣੀ ਕਰਨੀ ਦਾ ਕਰਤਬ ਦਿਆਂ ਵਖਾਈਆ। ਮੈਂ ਸਾਬਤ ਰਹਿਣ ਦਿਤਾ ਨਹੀਂ ਕਿਸੇ ਦਾ ਈਮਾਨ, ਧਰਮ ਦੀ ਧਾਰ ਨਜ਼ਰ ਕੋਇ ਨਾ ਆਈਆ। ਮੈਂ ਸੇਵਾ ਕੀਤੀ ਮਹਾਨ, ਦਿਵਸ ਰੈਣ ਭੱਜਾਂ ਵਾਹੋ ਦਾਹੀਆ। ਮੇਰੀ ਬੇਨੰਤੀ ਕਰੀਂ ਪਰਵਾਨ, ਦਰ ਠਾਂਢੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਸੀਸ ਨਿਵਾਈਆ। ਕਲਜੁਗ ਕਹੇ ਸਤਿਗੁਰ ਸ਼ਬਦ ਮੇਰੇ ਵੱਲ ਮਾਰ ਲੈ ਝਾਕੀ, ਬਿਨ ਨੈਣਾਂ ਨੈਣ ਉਠਾਈਆ। ਮੇਰਾ ਲਹਿਣਾ ਦੇਣਾ ਦੱਸ ਦੇ ਬਾਕ਼ੀ, ਕੀ ਲੇਖਾ ਰਿਹਾ ਜਣਾਈਆ।
ਪਰਦਾ ਚੁਕ ਕੇ ਤਕ ਲੈ ਤਾਕੀ, ਮੈਂ ਤਕਵਾ ਤੇਰੇ ਉਤੇ ਰਖਾਈਆ। ਮੈਂ ਸਾਬਤ ਰਹਿਣ ਦਿਤਾ ਨਹੀਂ ਬੰਦਾ ਕੋਈ ਖ਼ਾਕੀ, ਖ਼ਾਕਸਾਰ ਕੀਤੀ ਲੋਕਾਈਆ। ਮਨੂਆ ਘਰ ਘਰ ਕਰਕੇ ਆਕ਼ੀ, ਕੂੜੀ ਮਨਸਾ ਨਾਲ ਮਿਲਾਈਆ। ਜਿਧਰ ਵੇਖੇਂ ਓਧਰ ਕੀਤੀ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਮੇਰੀ ਤੇਰੇ ਚਰਨਾਂ ਵਿਚ ਬਿਨ ਅੱਖਰਾਂ ਤੋਂ ਅਗੰਮੀ ਪਾਤੀ, ਪਤ੍ਰਕਾ ਦਿਆਂ ਟਿਕਾਈਆ। ਜਿਸ ਵਿਚ ਤਕੀਂ ਮੇਰੀ ਚਾਰ ਲੱਖ ਬੱਤੀ ਹਜ਼ਾਰ ਸਾਲ ਦੀ ਹਯਾਤੀ, ਕ਼ਲਮ ਸ਼ਾਹੀ ਕਾਗ਼ਜ਼ ਮੇਰੀ ਦਏ ਗਵਾਹੀਆ। ਤੂੰ ਮੇਰਾ ਮਾਲਕ ਖ਼ਾਲਕ ਕਮਲਾਪਾਤੀ, ਦਰ ਤੇਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਸਤਿਗੁਰ ਸ਼ਬਦ ਕਹੇ ਸੁਣ ਕਲਜੁਗ ਸੱਜਣਾ, ਤੈਨੂੰ ਦਿਆ ਜਣਾਈਆ। ਤੇਰਾ ਅੰਤਮ ਕੂੜ ਕੁੜਿਆਰ ਦਾ ਠੀਕਰ ਭੱਜਣਾ, ਲੋਕਮਾਤ ਰਹਿਣ ਨਾ ਪਾਈਆ। ਇਕੋ ਜੋਧਾ ਸੂਰ ਗੋਬਿੰਦ ਨਾਮ ਦਮਾਮਾ ਵਜਣਾ, ਡੰਕਾ ਨਵ ਸਤ ਸੁਣਾਈਆ। ਜਿਸ ਦੇ ਪ੍ਰਕਾਸ਼ ਦਾ ਇਕੋ ਦੀਪਕ ਅਗੰਮਾ ਜਗਣਾ, ਜਾਗਰਤ ਜੋਤ ਬਿਨ ਵਰਨ ਗੋਤ ਕਰੇ ਰੁਸ਼ਨਾਈਆ। ਜਿਸ ਦੇ ਪਿਆਰ ਵਿਚ ਹੋਣਾ ਆਅਲਾ ਅਦਨਾ, ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਓਹਦਾ ਕਿਸੇ ਨੂੰ ਨਜ਼ਰ ਨਹੀਂ ਆਉਣਾ ਬਦਨਾ, ਤਨ ਵਜ਼ੂਦ ਵੇਖਣ ਕੋਇ ਨਾ ਪਾਈਆ। ਉਸ ਨੇ ਸਭ ਦਾ ਪਰਦਾ ਕਜਣਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਕਲਜੁਗ ਤੈਨੂੰ ਹੋਣਾ ਪੈਣਾ ਵਖ, ਧਰਨੀ ਧਰਤ ਧਵਲ ਸੰਗ ਨਾ ਕੋਇ ਜਣਾਈਆ। ਇਕੋ ਹੁਕਮ ਸੁਣ ਧੁਰ ਜੈਕਾਰਾ ਅਲਖ, ਅਲਖ ਅਗੋਚਰ ਅਗੰਮ ਅਥਾਹ ਕੀ ਜਣਾਈਆ। ਗੋਬਿੰਦ ਧਾਰ ਜੋ ਪੁਰਖ ਅਕਾਲ ਦੇ ਸਥਰ ਗਿਆ ਲਥ, ਯਾਰੜੇ ਦੀ ਸੇਜ ਯਾਰੜਾ ਬਣ ਹੰਢਾਈਆ। ਜਿਸ ਨੀਹਾਂ ਹੇਠ ਬਾਲੇ ਦਿਤੇ ਰਖ, ਬਾਲੀ ਬੁਧਿ ਮਿਲੀ ਵਡਿਆਈਆ। ਤੇਰੀ ਆਯੂ ਉਮਰ ਉਹ ਘਟਾ ਗਏ ਹਜ਼ਾਰਾਂ ਲੱਖ, ਲਖੀਨਿਆ ਤੇਰਾ ਲੇਖਾ ਆਪਣੇ ਨਾਲ ਰਖਾਈਆ। ਹੁਣ ਵੇਖ ਲੈ ਤੇਰਾ ਚਾਰੋਂ ਕੁੰਟ ਕੂੜ ਦਾ ਹੱਟ, ਹਟਵਾਣਿਆ ਨਜ਼ਰੀ ਆਈਆ। ਧਰਮ ਦਾ ਕਿਨਾਰਾ ਰਹਿਣ ਦਿਤਾ ਨਹੀਂ ਕੋਈ ਤਟ, ਤੀਰਥ ਸਾਰੇ ਦੇਣ ਦੁਹਾਈਆ। ਧਰਮ ਦਾ ਨਿਸ਼ਾਨਾ ਵਿਚ ਜਹਾਨਾਂ ਦਿਤਾ ਪਟ, ਪਟਨੇਵਾਲਾ ਤੇਰਾ ਲੇਖਾ ਅੰਤਮ ਵੇਖੇ ਚਾਈਂ ਚਾਈਂਆ। ਬੇਸ਼ਕ ਤੇਰਾ ਰੂਪ ਨਟੂਆ ਨਟ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਹੁਣ ਆਪਣਾ ਲੇਖਾ ਸੰਭਾਲ ਲੈ ਝਟ, ਜਲਦੀ ਜਲਦੀ ਆਪਣਾ ਪੰਧ ਮੁਕਾਈਆ। ਸਤਿਗੁਰ ਸ਼ਬਦ ਯੋਧਾ ਸੂਰਬੀਰ ਹੋਣ ਵਾਲਾ ਪ੍ਰਗਟ, ਪ੍ਰਗਟ ਹੋ ਕੇ ਆਪਣਾ ਬਲ ਪਰਗਟਾਈਆ। ਜਿਸ ਤੇਰੀ ਕੂੜ ਕੁੜਿਆਰ ਦੀ ਡੋਰੀ ਦੇਣੀ ਕਟ, ਕਟਾਕਸ਼ ਆਪਣਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਇਕ ਗੁਸਾਈਂਆ। ਸਤਿਗੁਰ ਸ਼ਬਦ ਕਹੇ ਕਲਜੁਗ ਸੁਣ ਲੈ ਧੁਰ ਫ਼ਰਮਾਨਾ, ਜਗਤ ਫ਼ੁਰਨਿਆਂ ਬਾਹਰ ਜਣਾਈਆ। ਕੀ ਖੇਲ ਕਰੇ ਧੁਰ ਦਾ ਰਾਣਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਬੇਪਰਵਾਹੀਆ। ਜਿਸ ਦਾ ਜੁਗ ਜੁਗ ਖੇਲ ਮਹਾਨਾ, ਸਤਿਜੁਗ ਤ੍ਰੇਤਾ ਦੁਆਪਰ ਆਪਣਾ ਹੁਕਮ ਵਰਤਾਈਆ। ਉਸ ਨੇ ਅੰਤਮ ਤੇਰਾ ਲਹਿਣਾ ਦੇਣਾ ਚੁਕਾਉਣਾ, ਚੁਕੰਨਾ ਹੋ ਕੇ ਵੇਖਣਾ ਥਾਉਂ ਥਾਈਂਆ। ਜਿਸ ਨੂੰ ਕਹਿੰਦੇ ਸ਼ਾਹੋ ਭੂਪ ਸੁਲਤਾਨਾ, ਹਰਿ ਕਰਤਾ ਧੁਰਦਰਗਾਹੀਆ। ਉਹ ਲੇਖਾ ਜਾਣੇ ਜਗਤ ਜਹਾਨਾ, ਜੀਵਾਂ ਜੰਤਾਂ ਸਾਧਾਂ ਸੰਤਾਂ ਵੇਖ ਵਖਾਈਆ। ਜਿਸ ਤੈਨੂੰ ਧਰਨੀ ਧਰਤ ਧਵਲ ਧੌਲ ਉਤੇ ਦਿਤਾ ਮਾਣਾ, ਸਿਰ ਤੇਰੇ ਹੱਥ
ਟਿਕਾਈਆ। ਅੰਤ ਉਸ ਦਾ ਤੈਨੂੰ ਮੰਨਣਾ ਪੈਣਾ ਭਾਣਾ, ਸਦੀ ਚੌਧਵੀਂ ਬੀਸਵੀਂ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਸਤਿਗੁਰ ਸ਼ਬਦ ਕਹੇ ਕਲਜੁਗ ਤੇਰੇ ਪੂਰਬ ਲੇਖੇ ਬੀਤੇ, ਵੇਖਣਾ ਧਿਆਨ ਲਗਾਈਆ। ਅਗਲੇ ਖੇਲ ਹੋਣੇ ਤ੍ਰੈਗੁਣ ਅਤੀਤੇ, ਤ੍ਰੈਭਵਣ ਧਨੀ ਕੀ ਜਣਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਬਦਲੇ ਰੀਤੇ, ਰੀਤੀਵਾਨ ਇਕ ਅਖਵਾਈਆ। ਜਿਸ ਨੇ ਫ਼ਰਮਾਨੇ ਸ਼ਬਦ ਅਗੰਮੀ ਧਾਰ ਕੀਤੇ, ਨਿਰਅੱਖਰ ਧਾਰ ਵਿਚੋਂ ਦਿਤੇ ਪਰਗਟਾਈਆ। ਜੋ ਸਭ ਦਾ ਸਾਂਝਾ ਬਣੇ ਮੀਤੇ, ਮਿਤਰ ਪਿਆਰਾ ਇਕ ਅਖਵਾਈਆ। ਜੋ ਜੁਗ ਬਦਲਣਹਾਰਾ ਗੀਤੇ, ਗੋਬਿੰਦ ਗੋਬਿੰਦ ਗੋਬਿੰਦ ਧੁਰ ਦਾ ਮਾਹੀਆ। ਜਿਸ ਤੇਰੇ ਵਿਚੋਂ ਅੰਤ ਝਗੜੇ ਮੇਟਣੇ ਮੰਦਰ ਮਸੀਤੇ, ਕਾਇਆ ਕਾਅਬਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਕਲਜੁਗ ਕਹੇ ਮੇਰੇ ਸਤਿਗੁਰ ਸ਼ਬਦ ਮੇਰੀ ਨਮੋਂ ਨਮੋਂ ਨਿਮਸਕਾਰ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਮੇਰੀ ਇਕ ਬੇਨੰਤੀ ਦਰਗਾਹ ਸਾਚੀ ਸਚਖੰਡ ਸਚੇ ਦਰਬਾਰ, ਦਰ ਦਰਵੇਸ਼ ਹੋ ਕੇ ਦਿਆਂ ਜਣਾਈਆ। ਜੋ ਲੇਖਾ ਦੇ ਕੇ ਗਏ ਪੈਗ਼ੰਬਰ ਅਵਤਾਰ, ਲੋਕਮਾਤ ਮਾਤ ਦ੍ਰਿੜਾਈਆ। ਮੇਰਾ ਲਹਿਣਾ ਦੇਣਾ ਹੱਥ ਕਲ ਕਲਕੀ ਅਵਤਾਰ, ਨਿਹਕਲੰਕਾ ਵੇਖੇ ਚਾਈਂ ਚਾਈਂਆ। ਅਮਾਮ ਅਮਾਮਾਂ ਹੋਏ ਇਕ ਸਿਕਦਾਰ, ਸਿਰ ਸਿਰ ਆਪਣਾ ਹੁਕਮ ਵਰਤਾਈਆ। ਮੈਂ ਉਸ ਦੇ ਅਗੇ ਨਿਵ ਨਿਵ ਕਰਾਂ ਨਿਮਸਕਾਰ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਜਿਸ ਦਾ ਯੋਧਾ ਸੂਰਬੀਰ ਇਕੋ ਸੁਤ ਦੁਲਾਰ, ਬਲਧਾਰੀ ਇਕ ਅਖਵਾਈਆ। ਜਿਸ ਦੇ ਹੁਕਮ ਵਿਚ ਅਸੀਂ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਾਰੇ ਸੀਸ ਨਿਵਾਈਆ। ਜੇ ਉਸ ਨੇ ਮੇਰਾ ਲੇਖਾ ਮੁਕਾਉਣਾ ਅੰਤਮ ਵਾਰ, ਅੰਤਸ਼ਕਰਨ ਤਕ ਖ਼ਲਕ ਖ਼ੁਦਾਈਆ। ਮੈਂ ਕ਼ਦਮਬੋਸੀ ਕਰਕੇ ਧੂੜੀ ਮਸਤਕ ਲਾਵਾਂ ਛਾਰ, ਟਿੱਕੇ ਬਿਨ ਖ਼ਾਕ ਖ਼ਾਕ ਰਮਾਈਆ। ਜਿਸ ਦੇ ਹੁਕਮ ਨਾਲ ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਹੋਵਾਂ ਬਾਹਰ, ਧਰਨੀ ਧਰਤ ਧਵਲ ਧੌਲ ਦਾ ਪੰਧ ਮੁਕਾਈਆ। ਪਰ ਮੇਰਾ ਅੰਤ ਅਖ਼ੀਰ ਦੀਨ ਦੁਨੀ ਨੂੰ ਜ਼ਰੂਰ ਕਰੇਗਾ ਖ਼ੁਆਰ, ਨਵ ਸੱਤ ਬਚਿਆ ਰਹਿਣ ਕੋਇ ਨਾ ਪਾਈਆ। ਨਵਖੰਡ ਹੋਵੇਗਾ ਧੂੰਆਂਧਾਰ, ਸਤਿ ਪਰਕਾਸ਼ ਨਾ ਕੋਇ ਕਰਾਈਆ। ਖੰਡਾ ਖੜਗ ਚਮਕੇ ਤਲਵਾਰ, ਤੀਰ ਤਰਕਸ਼ ਕਮਾਨ ਖ਼ੁਸ਼ੀ ਬਣਾਈਆ । ਲਾੜੀ ਮੌਤ ਬਣੇ ਨਚਾਰ, ਚਾਰੇ ਕੁੰਟ ਨੱਚੇ ਚਾਈਂ ਚਾਈਂਆ। ਚਿਤਰ ਗੁਪਤ ਵੇਖੇ ਖੇਲ ਅਪਾਰ, ਪਰਦਾ ਪਰਦਿਆਂ ਵਿਚੋਂ ਉਠਾਈਆ। ਰਾਏ ਧਰਮ ਬਣੇ ਲਿਖਾਰ, ਲੇਖਾ ਲਿਖੇ ਚਾਈਂ ਚਾਈਂਆ। ਸ਼ੰਕਰ ਨੇ ਹੋਣਾ ਖ਼ਬਰਦਾਰ, ਤ੍ਰਿਸੂਲ ਆਪਣੀ ਹੱਥ ਉਠਾਈਆ। ਪਤਾ ਨਹੀਂ ਮੇਰੇ ਅੰਤ ਵਿਚ ਕੌਣ ਬਚੇਗਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸਮਝ ਕਿਛ ਨਾ ਆਈਆ। ਇਹ ਹੁਕਮ ਵਰਤਣਾ ਮੇਰੇ ਪੁਰਖ ਅਕਾਲ, ਜਿਸ ਨੂੰ ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਆਦਿ ਜੁਗਾਦਿ ਅਵਲੜੀ ਚਾਲ, ਚਾਲ ਨਿਰਾਲੀ ਜੋਤ ਅਕਾਲੀ ਅਕਲ ਕਲਧਾਰੀ ਆਪਣੀ ਆਪ ਰਖਾਈਆ।
੧੮ ਮਾਘ ਸ਼ਹਿਨਸ਼ਾਹੀ ਸੰਮਤ ੧੧ ਬਲਕਾਰ ਸਿੰਘ ਦੇ ਗ੍ਰਹਿ ਦੀਨਾ ਨਗਰ ਜ਼ਿਲਾ ਗੁਰਦਾਸਪੁਰ
ਨਾਰਦ ਕਹੇ ਭਗਤੋ ਮੇਰਾ ਸੁਣ ਲਉ ਗੌਣਾ, ਗਾ ਗਾ ਦਿਆਂ ਸੁਣਾਈਆ। ਜੇ ਤੁਸਾਂ ਪ੍ਰਭ ਨੂੰ ਪਾਉਣਾ, ਮੈਂ ਵੀ ਭੱਜਾਂ ਵਾਹੋ ਦਾਹੀਆ। ਜੇ ਤੁਸਾਂ ਮੈਨੂੰ ਨਹੀਂ ਬੁਲਾਉਣਾ, ਫਿਰ ਵੀ ਦਿਉ ਸੁਣਾਈਆ। ਮੈਂ ਸਤਿਗੁਰ ਸ਼ਬਦ ਨੂੰ ਕਹਿਣਾ ਮੀਂਹ ਅਜੇ ਨਹੀਂ ਹਟਾਉਣਾ, ਇਹ ਮੇਰੀ ਬੇਪਰਵਾਹੀਆ। ਤੁਹਾਨੂੰ ਖ਼ੁਸ਼ੀਆਂ ਦੇ ਵਿਚ ਹਸਾਉਣਾ, ਇਹ ਮੇਰੀ ਰੀਤੀ ਚਲੀ ਆਈਆ। ਤੁਸੀਂ ਵੀ ਕਰਿਓ ਜੋ ਮਨ ਭਾਉਣਾ, ਮੈਂ ਵੀ ਆਪਣੀ ਖੇਲ ਖਿਲਾਈਆ। ਪਰ ਮੈਨੂੰ ਇਕ ਦੁਖ ਮੈਨੂੰ ਕਿਸੇ ਨਹੀਂ ਬਣਾਇਆ ਕਦੀ ਆਪਣਾ ਪਰਾਹੁਣਾ, ਖ਼ੁਸ਼ੀਆਂ ਨਾਲ ਨਾ ਕੋਇ ਬਹਾਈਆ। ਪਰ ਮੇਰਾ ਵੀ ਖੇਲ ਅਨੋਖਾ, ਕਿਧਰੇ ਬਣਾਉਣਾ ਤੇ ਕਿਧਰੇ ਢਾਉਣਾ, ਗੱਲਾਂ ਬਾਤਾਂ ਨਾਲ ਆਪਣਾ ਦਿਲ ਪਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਭਗਤੋ ਮੇਰੀ ਕਹਾਣੀ ਵਖਰੀ, ਵਖਰਿਓ ਦਿਆਂ ਜਣਾਈਆ। ਮੈਨੂੰ ਗੰਗਾ ਨੇ ਕੀਤੀ ਮਸਖਰੀ, ਮਖੌਲ ਦਿਤਾ ਉਡਾਈਆ। ਮੈਂ ਵੀ ਬਚਨ ਕੀਤਾ ਸਰਸਰੀ, ਸਹਿਜ ਨਾਲ ਸੁਣਾਈਆ। ਜੇ ਤੂੰ ਮੇਰੇ ਨਾਲ ਚੱਲਣਾ ਔਹ ਵੇਖ ਲੈ ਬਾਰਸ਼ ਬਰਸ ਰਹੀ, ਬੂੰਦਾ ਬਾਂਦੀ ਸੋਭਾ ਪਾਈਆ। ਉਹ ਕਹੇ ਮੈਂ ਪ੍ਰਭੂ ਦੇ ਦਰਸ਼ਨ ਨੂੰ ਤਰਸ ਰਹੀ, ਬਿਨ ਨੈਣਾਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਮੈਂ ਕਿਹਾ ਗੰਗੀਏ ਚਲ ਚਲੀਏ ਪ੍ਰਭੂ ਦੁਆਰ, ਭੱਜੀਏ ਵਾਹੋ ਦਾਹੀਆ। ਉਹ ਸੋਚਾਂ ਕਰਨ ਲੱਗੀ ਵਿਚਾਰ, ਉਂਗਲ ਠੋਡੀ ਉਤੇ ਟਿਕਾਈਆ। ਬਾਹਰ ਤਕ ਲੈ, ਪੰਡਤਾ, ਬਰਖਾ ਪੈਂਦੀ ਮੂਸਲਾਧਾਰ, ਮੇਘਲਾ ਆਪਣਾ ਰੰਗ ਰੰਗਾਈਆ । ਕਿਸ ਬਿਧ ਹੋਈਏ ਬਾਹਰ, ਚਲੀਏ ਵਾਹੋ ਦਾਹੀਆ। ਮੈਂ ਝਟ ਸੈਨਤ ਦਿਤੀ ਮਾਰ, ਇਸ਼ਾਰੇ ਨਾਲ ਜਣਾਈਆ। ਜ਼ਰਾ ਵੇਖ ਲੈ ਨੈਣ ਉਘਾੜ, ਬਿਨ ਅੱਖਾਂ ਅੱਖ ਉਠਾਈਆ। ਨੀ ਕਮਲੀਏ ਔਹ ਤਕ ਪ੍ਰਭ ਦੇ ਮੀਤ ਮੁਰਾਰ, ਜੋ ਭੱਜੇ ਫਿਰਨ ਚਾਈਂ ਚਾਈਂਆ। ਬੁੱਢੇ ਬਾਲ ਹੋਏ ਹੁਸ਼ਿਆਰ, ਜਵਾਨਾਂ ਲਈ ਅੰਗੜਾਈਆ। ਇਹ ਲਹਿਣਾ ਦੇਣਾ ਉਹ ਜੋ ਗੋਬਿੰਦ ਨੇ ਕੀਤਾ ਸੀ ਸਰਸੇ ਦੇ ਆਰ ਪਾਰ, ਸਰਾਸਰ ਇਕੋ ਹੁਕਮ ਜਣਾਈਆ। ਪੁਰਖ ਅਕਾਲਾ ਦੀਨ ਦਿਆਲਾ ਜਿਸ ਵੇਲੇ ਮੋਹੇ ਦਏ ਪਿਆਰ, ਗੁਰਮੁਖਾਂ ਰੰਗ ਰੰਗਾਈਆ। ਉਨ੍ਹਾਂ ਨੂੰ ਪੋਹ ਨਾ ਸਕੇ ਸਰਦੀ ਤਨ ਨਾ ਸਕੇ ਠਾਰ, ਸੀਤਲਤਾ ਨਜ਼ਰ ਕੋਇ ਨਾ ਆਈਆ। ਨੀ ਗੰਗੀਏ ਤੂੰ ਵੀ ਉਠ ਕੇ ਗਾ ਦੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਜੈਕਾਰ, ਜੈ ਜੈਕਾਰ ਕਰਨ ਵਾਲੀਏ ਦੁਖ ਨੇੜ ਕੋਇ ਨਾ ਆਈਆ। ਨੀ ਓਹ ਸ਼ਾਹੋ ਭੂਪ ਸੁਲਤਾਨ ਜੇਹੜਾ ਸਭ ਦਾ ਮੀਤ ਮੁਰਾਰ, ਮਿਤਰ ਪਿਆਰਾ ਇਕ ਅਖਵਾਈਆ। ਜੇ ਮੁਹੱਬਤ ਪਾਈ ਤੇ ਨਿਭਾ ਲੈ ਤੋੜ ਉਸ ਨਾਲ ਯਾਰ, ਜਿਸ ਦਾ ਯਰਾਨਾ ਸਕੇ ਨਾ ਕੋਇ ਤੁੜਾਈਆ। ਇੰਦਰ ਦੇਵਤਾ ਕੀ ਕਰੇ ਆਪਣੀ ਵਿਚਾਰ, ਸੋਚ ਸਮਝ ਦੀ ਲੋੜ ਨਾ ਕੋਇ ਰਖਾਈਆ। ਹੁਕਮ ਦਾ ਬੱਧਾ ਬਰਖਾ ਕਰੇ ਆਪਣੀ ਵਿਚੋਂ ਧਾਰ, ਧਰਨੀ ਉਤੇ ਸੋਭਾ ਪਾਈਆ। ਭਗਤਾਂ ਨੂੰ ਬਿਨਾ ਭਗਤੀ ਤੋਂ ਪ੍ਰਭ ਨੇ ਬਣਾ ਦਿਤੀ ਅਗੰਮੀ ਬਹਾਰ, ਜਿਸ ਬਹਾਰ ਦੀ ਸਾਰ ਕੋਇ ਨਾ ਪਾਈਆ। ਮੈਨੂੰ ਬੜੀ ਖ਼ੁਸ਼ੀ ਮੈਂ ਖ਼ੁਸ਼ੀ ਵੇਖੀ ਭਗਤ ਸੁਹੇਲਿਆਂ ਅੰਦਰ ਪੁਰਖ ਨਾਰ, ਬਿਰਧ ਜਵਾਨ ਇਕੋ ਰੰਗ ਬੈਠੇ ਸੋਭਾ ਪਾਈਆ । ਚਲ ਨੀ ਗੰਗੀਏ ਆਪਾਂ ਕਰਕੇ ਏਥੇ ਨਿਮਸਕਾਰ, ਪਿਛੇ ਭੱਜੀਏ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਦਾ ਅਧਾਰ, ਸਿਰ ਸਿਰ ਆਪਣਾ ਹੱਥ ਟਿਕਾਈਆ।
੧੮ ਮਾਘ ਸ਼ਹਿਨਸ਼ਾਹੀ ਸੰਮਤ ੧੧ ਭਜਨ ਸਿੰਘ ਦੇ ਗ੍ਰਹਿ ਦੀਨਾ ਨਗਰ ਜ਼ਿਲਾ ਗੁਰਦਾਸਪੁਰ
ਨਾਰਦ ਕਹੇ ਗੰਗੋਤਰੀਏ ਕੁਝ ਆਪਣਾ ਸੁਣਾ ਦੇ ਗੀਤ, ਲਹਿੰਗੇ ਵਾਲੀਏ ਲਹਿਰ ਨਾਲ ਜਣਾਈਆ। ਕਵਣ ਤੇਰੇ ਵਸਦਾ ਚੀਤ, ਚੇਤਨ ਹੋ ਕੇ ਦੇ ਦ੍ਰਿੜਾਈਆ। ਤੇਰੀ ਕਿਸ ਦੇ ਨਾਲ ਪ੍ਰੀਤ, ਪ੍ਰੀਤਮ ਕਹਿ ਕੇ ਕਿਸ ਨੂੰ ਸੀਸ ਨਿਵਾਈਆ। ਕਿਸ ਦੀ ਮੁਹੱਬਤ ਵਿਚ ਜੁਗ ਚੌਕੜੀ ਗਏ ਬੀਤ, ਆਪਣਾ ਪੰਧ ਮੁਕਾਈਆ। ਕਵਣ ਕਰੇ ਤੈਨੂੰ ਠੰਢੀ ਸੀਤ, ਅਗਨੀ ਤਤ ਬੁਝਾਈਆ। ਗੰਗਾ ਕਹੇ ਨਾਰਦਾ ਇਕੋ ਪੁਰਖ ਅਕਾਲਾ ਵਸਿਆ ਮੇਰੇ ਚੀਤ, ਦੂਸਰ ਨਜ਼ਰ ਕੋਇ ਨਾ ਆਈਆ। ਜਿਸ ਕੀਤਾ ਤ੍ਰੈਗੁਣ ਨਾਲੋਂ ਮੈਨੂੰ ਅਤੀਤ, ਤ੍ਰੈਭਵਣ ਧਨੀ ਦਿਤੀ ਵਡਿਆਈਆ। ਮੇਰੀ ਸਤਿ ਸਚ ਦੀ ਬਦਲ ਗਈ ਰੀਤ, ਰੀਤੀਵਾਨ ਦਿਤੀ ਵਡਿਆਈਆ। ਮੈਂ ਸਭ ਕੁਛ ਲਿਆ ਜੀਤ, ਹਾਰ ਦਾ ਲੇਖਾ ਦਿਤਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਗੰਗਾ ਕਹੇ ਨਾਰਦਾ ਮੇਰੇ ਅੰਦਰ ਵਸਿਆ ਇਕੋ ਸੁਆਮੀ, ਸਾਹਿਬ ਸਤਿਗੁਰ ਇਕ ਅਖਵਾਈਆ। ਜੋ ਸਦਾ ਸਦਾ ਸਦ ਅੰਤਰਜਾਮੀ, ਅੰਤਸ਼ਕਰਨ ਵੇਖ ਵਖਾਈਆ। ਮੈਂ ਓਸੇ ਦੀ ਧਾਰ ਨਿਮਾਣੀ, ਨਿਮਾਣੀ ਹੋ ਕੇ ਸੀਸ ਨਿਵਾਈਆ। ਬੇਸ਼ਕ ਮੇਰਾ ਵਹਿਣਾ ਵਾਲਾ ਧਾਰ ਪਾਣੀ, ਜਲਧਾਰਾ ਜਗਤ ਨਜ਼ਰੀ ਆਈਆ। ਮੇਰਾ ਰੂਪ ਅਨੂਪ ਮਹਾਨੀ, ਮੂਰਤ ਵੇਖਣ ਕੋਇ ਨਾ ਪਾਈਆ। ਭਾਵੇ ਜਿਸਮ ਨਹੀਂ ਇਸਮਾਨੀ, ਤਨ ਵਜ਼ੂਦ ਨਾ ਕੋਇ ਰਖਾਈਆ। ਮੈਂ ਇਕੋ ਜੋਤ ਨੁਰਾਨੀ, ਨੂਰ ਨੁਰਾਨੇ ਦਿਤੀ ਵਡਿਆਈਆ। ਮੇਰੀ ਸੱਧਰਾਂ ਭਰੀ ਜਵਾਨੀ, ਜੋਬਨਵੰਤੀ ਇਕ ਅਖਵਾਈਆ। ਮੈਂ ਸਦਾ ਰਹਾਂ ਮਸਤਾਨੀ, ਮਸਤੀ ਪ੍ਰਭ ਦੀ ਵਿਚ ਸਮਾਈਆ। ਮੇਰੀ ਕਥਾ ਕਿਸੇ ਗਾਈ ਨਹੀਂ ਜ਼ਬਾਨੀ, ਜੇਹਵਾ ਗੁਣ ਨਾ ਕੋਇ ਦ੍ਰਿੜਾਈਆ । ਮੇਰਾ ਪ੍ਰੀਤਮ ਵਸਦਾ ਉਤੇ ਅਸਮਾਨੀ, ਅਰਸ਼ਾਂ ਦਾ ਮਾਲਕ ਧੁਰਦਰਗਾਹੀਆ। ਜਿਸ ਨੇ ਮੇਰੀ ਬੇਨੰਤੀ ਮਾਨੀ, ਮਨਸਾ ਪੂਰੀ ਰਿਹਾ ਕਰਾਈਆ। ਮੈਂ ਓਸੇ ਦੇ ਕਰਾਂ ਚਰਨ ਧਿਆਨੀ, ਨਿਵ ਨਿਵ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹੋ ਭੂਪ ਸਚ ਸੁਲਤਾਨੀ, ਹਰਿ ਕਰਤਾ ਇਕ ਅਖਵਾਈਆ।
੧੮ ਮਾਘ ਸ਼ਹਿਨਸ਼ਾਹੀ ਸੰਮਤ ੧੧ ਲਾਲ ਚੰਦ ਅਤੇ ਸ਼ਾਂਤੀ ਦੇਵੀ ਦੇ ਗ੍ਰਹਿ ਪਿੰਡ ਭੀਮਪੁਰ ਜ਼ਿਲਾ ਗੁਰਦਾਸਪੁਰ
ਹਰਿ ਭਗਤ ਸੁਹੇਲਾ ਧੰਨ ਹੈ, ਜਿਸ ਪਾਇਆ ਹਰਿ ਹਰਿ ਰਾਮ। ਹਰਿ ਸੰਤ ਸੁਹੇਲਾ ਧੰਨ ਹੈ, ਜਿਸ ਮਿਲਿਆ ਧੁਰ ਦਾ ਸ਼ਾਮ। ਗੁਰਮੁਖ ਸੁਹੇਲਾ ਧੰਨ ਹੈ, ਜਿਸ ਪਿਆਏ ਅਗੰਮਾ ਜਾਮ। ਗੁਰਸਿਖ ਸੁਹੇਲਾ ਧੰਨ ਹੈ, ਜਿਸ ਪੂਰਨ ਕਰੇ ਕਾਮ। ਹਰਿਜਨ ਸੁਹੇਲਾ ਧੰਨ ਹੈ, ਜਿਸ ਨਾਮ
ਨਿਧਾਨਾ ਦੇਵੇ ਦਾਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਚ ਕਰੇ ਪਰਵਾਨ। ਭਗਤ ਸੁਹੇਲਾ ਧੰਨ ਹੈ, ਸਤਿ ਸਤਿਵਾਦੀ ਲਾਲ। ਹਰਿ ਸੰਤ ਸੁਹੇਲਾ ਧੰਨ ਹੈ, ਆਦਿ ਜੁਗਾਦੀ ਬਾਲ। ਗੁਰਮੁਖ ਸੁਹੇਲਾ ਧੰਨ ਹੈ, ਪ੍ਰਭ ਵਸੇ ਸਦਾ ਨਾਲ। ਗੁਰਸਿਖ ਸੁਹੇਲਾ ਧੰਨ ਹੈ, ਜਿਸ ਦੇਵੇ ਨਾਮ ਸਚਾ ਧੰਨ ਮਾਲ। ਹਰਿਜਨ ਸੁਹੇਲਾ ਧੰਨ ਹੈ, ਜਿਸ ਕਰੇ ਸਦਾ ਪ੍ਰਿਤਪਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਜਾਣੇ ਸ਼ਾਹ ਕੰਗਾਲ। ਭਗਤ ਸੁਹੇਲਾ ਧੰਨ ਹੈ, ਹਰਿ ਮਿਲੇ ਕੰਤ ਭਤਾਰਾ। ਸੰਤ ਸੁਹੇਲਾ ਧੰਨ ਹੈ, ਗ੍ਰਹਿ ਪਾਏ ਇਕ ਦੁਆਰਾ। ਗੁਰਮੁਖ ਸੁਹੇਲਾ ਧੰਨ ਹੈ, ਜਿਸ ਦੇਵੇ ਪਵਣ ਨਾਮ ਹੁਲਾਰਾ। ਹਰਿਜਨ ਸੁਹੇਲਾ ਧੰਨ ਹੈ, ਜੋ ਨਿਵ ਨਿਵ ਕਰੇ ਨਿਮਸਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸ਼ਾਹੋ ਭੂਪ ਸਿਕਦਾਰਾ। ਭਗਤ ਸੁਹੇਲਾ ਧੰਨ ਹੈ, ਹਰਿ ਮੇਲੇ ਧੁਰ ਸੰਜੋਗ। ਸੰਤ ਸੁਹੇਲਾ ਧੰਨ ਹੈ, ਅੰਤਰ ਮਿਟੇ ਹਉਮੇ ਰੋਗ। ਗੁਰਮੁਖ ਸੁਹੇਲਾ ਧੰਨ ਹੈ, ਜਿਸ ਨਾਮ ਨਿਧਾਨਾ ਮਿਲੀ ਸਾਚੀ ਚੋਗ। ਗੁਰਸਿਖ ਸੁਹੇਲਾ ਧੰਨ ਹੈ, ਜਿਸ ਜਨਮ ਜਨਮ ਦਾ ਮਿਟੇ ਵਿਜੋਗ। ਹਰਿ ਭਗਤ ਸੁਹੇਲਾ ਧੰਨ ਹੈ, ਜਿਨ੍ਹਾਂ ਦੇਵੇ ਦਰਸ ਅਮੋਘ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਕਟਣਹਾਰਾ ਰੋਗ। ਹਰਿ ਭਗਤ ਸੁਹੇਲਾ ਧੰਨ ਹੈ, ਜੁਗ ਜੁਗ ਮਿਲੇ ਮਾਣ। ਹਰਿ ਭਗਤ ਸੁਹੇਲਾ ਧੰਨ ਹੈ, ਬਿਨ ਅੱਖਰਾਂ ਦੇਵੇ ਗਿਆਨ। ਹਰਿ ਭਗਤ ਸੁਹੇਲਾ ਧੰਨ ਹੈ, ਘਰ ਮੰਦਰ ਵਖਾਏ ਨਿਸ਼ਾਨ। ਹਰਿ ਭਗਤ ਸੁਹੇਲਾ ਧੰਨ ਹੈ, ਸਤਿਗੁਰ ਬਣੇ ਜਾਣੀ ਜਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸ਼ਾਹੋ ਭੂਪ ਸੁਲਤਾਨ। ਹਰਿ ਭਗਤ ਸੁਹੇਲਾ ਧੰਨ ਹੈ, ਮਿਲੇ ਮੀਤ ਮੁਰਾਰਾ। ਹਰਿ ਸੰਤ ਸੁਹੇਲਾ ਧੰਨ ਹੈ, ਗ੍ਰਹਿ ਦੀਪਕ ਜੋਤ ਹੋਏ ਉਜਿਆਰਾ। ਗੁਰਮੁਖ ਸੁਹੇਲਾ ਧੰਨ ਹੈ, ਜਿਸ ਦੀ ਪਾਵਣਹਾਰਾ ਸਾਰਾ। ਗੁਰਸਿਖ ਸੁਹੇਲਾ ਧੰਨ ਹੈ, ਜਿਸ ਦਾ ਲਹਿਣਾ ਦੇਣਾ ਦੇਵੇ ਕ਼ਰਜ਼ ਉਤਾਰਾ। ਹਰਿਜਨ ਸੁਹੇਲਾ ਧੰਨ ਹੈ, ਜਿਨ੍ਹਾਂ ਮਿਲਿਆ ਸ਼ਾਹੋ ਭੂਪ ਸਿਕਦਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੌਬੀਸਾ ਹਰਿ ਜਗਦੀਸਾ ਬੀਸ ਇਕੀਸਾ ਇਕ ਅਵਤਾਰਾ।
੧੯ ਮਾਘ ਸ਼ਹਿਨਸ਼ਾਹੀ ਸੰਮਤ ੧੧ ਬਲਦੇਵ ਸਿੰਘ ਕ੍ਰਿਸ਼ਨਾ ਰਾਣੀ ਦੇ ਨਵਿਤ ਪਿੰਡ ਭੀਮਪੁਰ ਜ਼ਿਲਾ ਗੁਰਦਾਸਪੁਰ
ਸਤਿਗੁਰ ਪੂਰਾ ਸੇਵੀਏ, ਆਦਿ ਪੁਰਖ ਕਰਤਾਰ। ਦਾਤਾ ਅਲਖ ਅਭੇਵੀਏ, ਜੋਤੀ ਜਾਤਾ ਹਰਿ ਨਿਰੰਕਾਰ। ਵਡ ਵੱਡਾ ਦੇਵੀ ਦੇਵੀਏ, ਸ਼ਾਹੋ ਭੂਪ ਸਚੀ ਸਰਕਾਰ। ਜੋ ਨਿਰਗੁਣ ਧਾਰ ਸਦਾ ਨਿਹਕੇਵੀਏ, ਵਸੇ ਨਿਹਚਲ ਧਾਮ ਨਿਆਰ। ਜਿਸ ਦੇ ਗੁਣ ਗਾਈਏ ਰਸਨਾ ਜੇਹਵੀਏ, ਮੁਖ ਸਿਫ਼ਤੀ ਸਿਫ਼ਤ ਸਲਾਹਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪ੍ਰੀਤੀ ਇਕ ਅਧਾਰ। ਸਤਿਗੁਰ ਸਚਾ ਮੰਨੀਏ, ਪਰਮ ਪੁਰਖ ਅਗੰਮ। ਵਡ ਦਾਤਾ ਸੂਰਾ ਧੰਨ ਧੰਨੀਏ, ਜੋ ਹਰਿਜਨ ਬਣਾਏ ਕਰਮ। ਸ਼ਬਦ ਸੁਣਾਏ ਬਿਨਾ ਕੰਨੀਏ,
ਭਾਗ ਲਗਾਏ ਕਾਇਆ ਮਾਟੀ ਚਰਮ। ਕਰੇ ਪਰਕਾਸ਼ ਜੋਤੀ ਚੰਨੀਏ, ਨੇਤਰ ਖੋਲ੍ਹੇ ਹਰਨ ਫਰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਾਹਿਬ ਇਕ ਗੁਸੰਨੀਏ। ਸਤਿਗੁਰ ਪੂਰਾ ਭੇਟੀਏ, ਸ਼ਾਹੋ ਭੂਪ ਸੁਲਤਾਨ। ਜੋ ਆਦਿ ਜੁਗਾਦੀ ਖੇਵਟ ਖੇਟੀਏ, ਮਾਲਕ ਖ਼ਾਲਕ ਦੋ ਜਹਾਨ। ਜੋ ਹਰਿਜਨ ਬਣਾਏ ਬੇਟੀ ਬੇਟੀਏ, ਦੇਵਣਹਾਰਾ ਸਾਚਾ ਮਾਨ। ਜਿਸ ਦਾ ਹੁਕਮ ਚਲੇ ਜੁਗ ਕੇਤੀਏ, ਕਰਤਾ ਪੁਰਖ ਨੌਜੁਆਨ। ਜਨ ਭਗਤਾਂ ਕਰੇ ਹੇਤੀਏ, ਦੇਵਣਹਾਰਾ ਸਾਚਾ ਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਸ੍ਰੀ ਭਗਵਾਨ। ਸਤਿਗੁਰ ਪੂਰਾ ਗਾਈਏ, ਗੁਣਵੰਤਾ ਗੁਣ ਮੀਤ। ਘਰ ਸੁਆਮੀ ਧੁਰ ਦਾ ਪਾਈਏ, ਸਦ ਵਸੇ ਅੰਤਰ ਚੀਤ। ਨਿਜ ਨੇਤਰ ਦਰਸ ਜਣਾਈਏ, ਜੋ ਅੰਤਰ ਬਦਲਣਹਾਰਾ ਨੀਤ। ਚਰਨ ਕਵਲ ਬਿਗਸਾਈਏ, ਬਖ਼ਸ਼ੇ ਹਕ ਪ੍ਰੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਏ। ਸਤਿਗੁਰ ਸਾਚਾ ਪੂਜੀਏ, ਇਕੋ ਪੂਜਣ ਯੋਗ। ਭਰਮ ਚੁਕਾਏ ਏਕਾ ਦੂਜੀਏ, ਦੇਵੇ ਦਰਸ ਅਮੋਘ। ਘਰ ਸੁਆਮੀ ਸਾਚਾ ਸੂਝੀਏ, ਜੋ ਝਗੜਾ ਮੇਟੇ ਹਰਖ਼ ਸੋਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾਤਾ ਮਧਸੂਦਨ ਸੂਧੀਏ, ਮੇਟਣਹਾਰਾ ਹਰਖ਼ ਸੋਗ। ਸਤਿਗੁਰ ਸਚਾ ਜਾਣੀਏ, ਦੀਨਾ ਬੰਧਪ ਦੀਨ ਦਿਆਲ। ਘਰ ਇਕੋ ਇਕ ਵਖਾਣੀਏ, ਸਚਖੰਡ ਸਚੀ ਧਰਮਸਾਲ। ਜਿਥੇ ਦੀਪਕ ਜੋਤ ਜਗੇ ਮਹਾਨੀਏ, ਬਿਨ ਤੇਲ ਬਾਤੀ ਕਰੇ ਖੇਲ ਕਮਾਲ। ਸ਼ਬਦ ਸੁਣਾਏ ਅਗੰਮੀ ਬਾਣੀਏ, ਜਿਸ ਦਾ ਸਮਝੇ ਨਾ ਕੋਈ ਸੁਰ ਤਾਲ। ਅੰਮ੍ਰਿਤ ਬਖ਼ਸ਼ੇ ਠੰਢਾ ਪਾਣੀਏ, ਸਚ ਸਰੋਵਰ ਸੁਹਾਏ ਤਾਲ। ਗੁਰਮੁਖਾਂ ਬਖ਼ਸ਼ੇ ਚਰਨ ਧਿਆਨੀਏ, ਲੇਖੇ ਲਾਏ ਆਪਣੇ ਹਰਿਜਨ ਸਾਚੇ ਲਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਗੁਰਿਸਖ ਗੋਦ ਉਠਾਏ ਆਪਣੇ ਬਾਲ।
੧੯ ਮਾਘ ਸ਼ਹਿਨਸ਼ਾਹੀ ਸੰਮਤ ੧੧ ਅਜੀਤ ਸਿੰਘ ਦੇ ਗ੍ਰਹਿ ਪਿੰਡ ਕਤੋਵਾਲ ਜ਼ਿਲਾ ਗੁਰਦਾਸਪੁਰ
ਸਤਿਗੁਰ ਸ਼ਬਦ ਕਹੇ ਮੇਰਾ ਮਾਲਕ ਅਗੰਮ ਅਥਾਹੋ, ਪਾਰਬ੍ਰਹਮ ਪਤਿਪਰਮੇਸ਼ਵਰ ਸਾਂਝਾ ਯਾਰ ਇਕ ਅਖਵਾਈਆ। ਜੋ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਵਸੇ ਸਚਖੰਡ ਅਗੰਮੇ ਥਾਉਂ, ਥਾਨ ਥਨੰਤਰ ਇਕੋ ਸੋਭਾ ਪਾਈਆ। ਜਿਸ ਦਾ ਨਾਮ ਨਿਧਾਨਾ ਨੌੁਜਵਾਨਾ ਫੜ ਫੜ ਹੰਸ ਬਣਾਏ ਕਾਉਂ, ਕਾਗ ਹੰਸ ਆਪਣੇ ਰੰਗ ਰੰਗਾਈਆ। ਭਗਤਨ ਮੀਤਾ ਠਾਂਢਾ ਸੀਤਾ ਹਰਿਜਨ ਬਣੇ ਪਿਤਾ ਮਾਉਂ, ਸੁਤ ਦੁਲਾਰੇ ਆਪਣੀ ਗੋਦ ਉਠਾਈਆ। ਏਥੇ ਓਥੇ ਦੋ ਜਹਾਨਾਂ ਨਿਥਾਵਿਆਂ ਦੇਵੇ ਆਪਣਾ ਸਚਾ ਥਾਉਂ, ਚਰਨ ਪ੍ਰੀਤੀ ਸਾਚੀ ਰੀਤੀ ਆਪ ਜਣਾਈਆ। ਅੰਤਰ ਨਿਰੰਤਰ ਰਸਨਾ ਜਿਹਵਾ ਸਿਫ਼ਤ ਸਲਾਹ ਕਰਾਏ ਵਾਹੋ ਵਾਹੋ, ਵਾਹਵਾ ਤੇਰੀ ਵਜਦੀ ਰਹੇ ਵਧਾਈਆ। ਪੁਰਖ ਅਕਾਲਾ ਦੀਨ ਦਿਆਲਾ ਹਰਿਜਨ ਪਕੜਨਹਾਰਾ ਬਾਹੋਂ, ਫੜ ਫੜ ਆਪਣੇ ਰੰਗ ਰੰਗਾਈਆ। ਜਿਸ ਦਾ ਲਹਿਣਾ ਦੇਣਾ ਥਲ ਅਸਗਾਹੋ, ਮਹੀਅਲ ਖੋਜੇ ਚਾਈਂ ਚਾਈਂਆ। ਤਿਸ ਸੁਆਮੀ ਅੰਤਰਜਾਮੀ ਘਟ ਨਿਵਾਸੀ
ਚਰਨ ਧੂੜੀ ਮਸਤਕ ਲਾਓ, ਖ਼ਾਕੀ ਖ਼ਾਕ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੇਰਾ ਮਾਲਕ ਸੁਆਮੀ ਹਰਿ ਗੰਭੀਰਾ, ਜਗ ਨੇਤਰ ਲੋਚਨ ਨੈਣ ਨਜ਼ਰ ਕਿਸੇ ਨਾ ਆਈਆ। ਜਿਸ ਦੀ ਤਤਵ ਤਤ ਵੇਖ ਸਕੇ ਨਾ ਕੋਇ ਤਸਵੀਰਾ, ਤਸੱਵਰ ਕਰ ਨਾ ਕੋਇ ਜਣਾਈਆ। ਜੋ ਆਦਿ ਜੁਗਾਦੀ ਬੇਨਜ਼ੀਰਾ, ਨਰ ਨਰਾਇਣ ਨੂਰ ਅਲਾਹੀਆ। ਜਿਸ ਭੇਵ ਖੁਲ੍ਹਾਇਆ ਭਗਤ ਕਬੀਰਾ, ਪਰਦਾ ਕ਼ਬਰਾਂ ਬਾਹਰ ਉਠਾਈਆ। ਜਿਸ ਲੇਖੇ ਲਾਇਆ ਰਵੀਦਾਸ ਕਸੀਰਾ, ਚਮਿਆਰੇ ਦਿਤੀ ਵਡਿਆਈਆ। ਸੋ ਕਟਣਹਾਰਾ ਸ਼ਰਅ ਜ਼ੰਜੀਰਾ, ਤਨ ਵਜੂਦ ਰਹਿਣ ਕੋਇ ਨਾ ਪਾਈਆ। ਜੋ ਲੇਖਾ ਮੁਕਾਏ ਗ਼ਰੀਬ ਅਮੀਰਾ, ਦੀਨਾਂ ਮਜ਼੍ਹਬਾਂ ਲਹਿਣਾ ਦਏ ਚੁਕਾਈਆ। ਉਸ ਦਾ ਨਾਮ ਖੰਡਾ ਸ਼ਮਸ਼ੀਰਾ, ਦੋ ਜਹਾਨਾਂ ਭੈ ਵਖਾਈਆ। ਉਸ ਦੀ ਅਗੰਮ ਅਥਾਹ ਤਦਬੀਰਾ, ਤਰੀਕਾ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਮੇਰਾ ਪੁਰਖ ਅਕਾਲਾ ਦੀਨ ਦਿਆਲਾ ਸਰਬ ਗੁਣਵੰਤ, ਗੁਣਕਾਰੀ ਇਕ ਅਖਵਾਈਆ। ਜਿਸ ਨੇ ਆਦਿ ਆਦਿ ਬਣਾਈ ਆਪਣੀ ਬਣਤ, ਅੰਤ ਅੰਤ ਆਪਣੇ ਵਿਚ ਸਮਾਈਆ। ਜਿਸ ਦੀ ਮਹਿੰਮਾ ਸਦਾ ਅਗਣਤ, ਲੇਖਾ ਲੇਖ ਨਾ ਕੋਇ ਦ੍ਰਿੜਾਈਆ। ਜਿਸ ਦਾ ਇਕੋ ਨਾਮ ਨਿਧਾਨਾ ਮੰਤ, ਤੂੰ ਮੇਰਾ ਮੈਂ ਤੇਰਾ ਢੋਲਾ ਦਏ ਸਮਝਾਈਆ। ਬੋਧ ਅਗਾਧਾ ਬਣੇ ਪੰਡਤ, ਬੁੱਧੀ ਤੋਂ ਬਾਹਰ ਦਏ ਪੜ੍ਹਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਜਿਸ ਨੂੰ ਖੋਜਦੇ ਕੋਟਨ ਕੋਟੀ ਸੰਤ, ਸਤਿ ਸਤਿਵਾਦੀ ਹੋ ਕੇ ਧਿਆਨ ਲਗਾਈਆ। ਉਹ ਲੇਖਾ ਜਾਨਣਹਾਰਾ ਜੀਵ ਜੰਤ, ਜਾਗਰਤ ਜੋਤ ਬਿਨ ਵਰਨ ਗੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ । ਸਤਿਗੁਰ ਸ਼ਬਦ ਕਹੇ ਮੇਰਾ ਮਾਲਕ ਪਰਵਰਦਿਗਾਰਾ, ਬੇਐਬ ਨੂਰ ਅਲਾਹੀਆ। ਜਿਸ ਨੂੰ ਸਭ ਨੇ ਮੰਨਿਆ ਸਾਂਝਾ ਯਾਰਾ, ਯਾਮਬੀਨ ਕਹਿ ਕੇ ਸੀਸ ਨਿਵਾਈਆ। ਓਹ ਨੂਰ ਨੁਰਾਨਾ ਹੋਏ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਜਿਸ ਦਾ ਇਕੋ ਕਲਮਾ ਹੋਵੇ ਜ਼ਾਹਿਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਉਸ ਦਾ ਲੇਖਾ ਅੰਤਮ ਦੀਨ ਦੁਨੀ ਦਾ ਝਗੜਾ ਦਿਸੇ ਵਿਚ ਕਾਹਿਰਾ, ਕਹਿਰ ਵਰਤੇ ਖ਼ਲਕ ਖ਼ੁਦਾਈਆ। ਜਿਸ ਦਾ ਇੱਕੀ ਸੌ ਕੋਸ ਦਾ ਹੋਣਾ ਦਾਇਰਾ, ਦੋਹਰੀ ਆਪਣੀ ਵੰਡ ਵੰਡਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਮਿਲ ਕੇ ਕਰਨਾ ਮੁਸ਼ਾਇਰਾ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਉਮਤ ਨਬੀ ਰਸੂਲਾਂ ਰਹੇ ਕੋਈ ਨਾ ਬਾਹਿਰਾ, ਬਹਿਰਹਾਲ ਦਏ ਜਣਾਈਆ। ਸਤਿਗੁਰ ਸ਼ਬਦ ਕਹੇ ਮੇਰੇ ਹੁਕਮ ਦਾ ਲੱਗਣ ਵਾਲਾ ਪਹਿਰਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ । ਸਤਿਗੁਰ ਸ਼ਬਦ ਕਹੇ ਮੇਰਾ ਲੇਖਾ ਨਾਲ ਗੋਬਿੰਦ ਗੋਬਿੰਦ ਗੋਬਿੰਦ, ਗੁਰ ਗੋਬਿੰਦ ਗਿਆ ਦ੍ਰਿੜਾਈਆ। ਜਿਸ ਦਾ ਮਾਲਕ ਇਕ ਬਖ਼ਸ਼ਿੰਦ, ਰਹਿਮਤ ਰਹੀਮ ਰਹਿਮਾਨ ਕਮਾਈਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਲੱਖ ਚੁਰਾਸੀ ਬਿੰਦ, ਬਿੰਦਰਾਬਨ ਦਾ ਕਾਹਨ ਗਿਆ ਸਮਝਾਈਆ। ਜਿਸ ਦਾ ਅੰਮ੍ਰਿਤ ਰਸ ਸਾਗਰ ਸਿੰਧ, ਗਹਿਰ ਗੰਭੀਰ ਗਵਰ ਆਪ ਪਰਗਟਾਈਆ। ਜਿਹਨੂੰ ਸੀਸ ਨਿਵਾਏ ਕਰੋੜ ਤੇਤੀਸਾ ਸੁਰਪਤ ਇੰਦ, ਇੰਦ ਇੰਦਰਾਸਨ ਰਿਹਾ ਤਜਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦੀ ਧਾਰ ਵਿਚੋਂ ਧਾਰ ਲੇਖਾ
ਜਾਣੇ ਜੀਓ ਪਿੰਡ, ਬ੍ਰਹਿਮੰਡ ਖੰਡ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਨਿਹਕਰਮਾ, ਕਰਮ ਕਾਂਡ ਨਾ ਕੋਇ ਰਖਾਈਆ। ਜਨਣੀ ਕੁੱਖ ਕਦੇ ਨਾ ਜਰਮਾ, ਜਨਮ ਮਰਨ ਵਿਚ ਕਦੇ ਨਾ ਆਈਆ। ਜੁਗ ਜੁਗ ਲੱਖ ਚੁਰਾਸੀ ਮੇਟਣਹਾਰਾ ਭਰਮਾ, ਭਾਂਡਾ ਭਰਮ ਭੌ ਭੰਨਾਈਆ। ਝਗੜਾ ਚੁਕਾਵਣਹਾਰਾ ਵਰਨਾ ਬਰਨਾਂ, ਚਾਰੇ ਖਾਣੀ ਫੋਲ ਫੁਲਾਈਆ। ਇਕ ਸਮਝਾਵਣ ਵਾਲਾ ਪ੍ਰਭੂ ਪ੍ਰਭ ਦੀ ਸਰਨਾ, ਸਰਨਗਤ ਇਕ ਦ੍ਰਿੜਾਈਆ। ਧੂੜੀ ਲਾਵਣਹਾਰਾ ਖ਼ਾਕ ਅਗੰਮੇ ਚਰਨਾ, ਬਿਨ ਮਿੱਟੀ ਖ਼ਾਕ ਖ਼ਾਕ ਰਮਾਈਆ। ਜਿਸ ਪੁਰਖ ਅਕਾਲੇ ਦੀਨ ਦਿਆਲੇ ਕਲਜੁਗ ਅੰਤਮ ਆਪਣਾ ਖੇਲ ਕਰਨਾ, ਕਰਨੀ ਦਾ ਕਰਤਾ ਆਪਣਾ ਹੁਕਮ ਵਰਤਾਈਆ। ਅੰਤ ਅਖ਼ੀਰ ਓਸੇ ਦਾ ਪੱਲਾ ਫੜਨਾ, ਪਲੂ ਆਪਣੀ ਗੰਢ ਪੁਆਈਆ। ਜਿਸ ਦੀ ਮੰਜ਼ਲ ਹਕ਼ੀਕ਼ੀ ਸਚਖੰਡ ਦੁਆਰੇ ਚੜ੍ਹਨਾ, ਅਧਵਿਚਕਾਰ ਨਾ ਕੋਇ ਅਟਕਾਈਆ। ਸਤਿਗੁਰ ਸ਼ਬਦ ਕਹੇ ਜਿਸ ਦੇ ਹੁਕਮ ਨਾਲ ਬਿਨ ਖੰਡੇ ਖੜਗ ਤਲਵਾਰਾਂ ਮੈਨੂੰ ਪਏ ਲੜਨਾ, ਦੋ ਜਹਾਨਾਂ ਧੁਰ ਦਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਸਭ ਦਾ ਮਾਲਕ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਇਕ ਅਖਵਾਈਆ। ਜੋ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼ੀ, ਸ਼ਾਹ ਪਾਤਸ਼ਾਹ ਨੂਰ ਅਲਾਹੀਆ। ਜੋ ਵੇਖਣਹਾਰਾ ਲੱਖ ਚੁਰਾਸੀ, ਚਾਰੇ ਕੁੰਟਾਂ ਫੋਲ ਫੁਲਾਈਆ। ਜਿਨ ਧਰਨੀ ਧਰਤ ਧਵਲ ਦੀ ਲਾਹੁਣੀ ਉਦਾਸੀ, ਚਿੰਤਾ ਗ਼ਮੀ ਵਿਚੋਂ ਬਾਹਰ ਕਢਾਈਆ। ਕਲਜੁਗ ਕੂੜ ਕੁੜਿਆਰ ਕੋਲੋਂ ਕਰਾਉਣੀ ਖ਼ੁਲਾਸੀ, ਬੰਦੀ ਛੋੜ ਆਪ ਹੋ ਜਾਈਆ। ਸਾਚੇ ਮੰਡਲ ਪਾਉਣੀ ਰਾਸੀ, ਰਸਤਾ ਦੀਨ ਦੁਨੀ ਇਕ ਸਮਝਾਈਆ। ਹਰ ਹਿਰਦੇ ਬਣਨਾ ਵਿਸ਼ਵਾਸ਼ੀ, ਵਿਸ਼ਿਆਂ ਤੋਂ ਬਾਹਰ ਆਪਣਾ ਹੁਕਮ ਵਰਤਾਈਆ। ਲਹਿਣਾ ਦੇਣਾ ਲੇਖਾ ਪੂਰਾ ਕਰਨਾ ਸ਼ੰਕਰ ਨਾਲ ਕੈਲਾਸ਼ੀ, ਕਲਾਧਾਰੀ ਆਪਣੀ ਕਲ ਵਰਤਾਈਆ। ਜਨ ਭਗਤਾਂ ਲੇਖੇ ਲਾਉਣਾ ਸਵਾਸ ਪਵਣ ਸਵਾਸੀ, ਸਾਹ ਸਾਹ ਆਪਣਾ ਨਾਮ ਜਪਾਈਆ। ਇਕੋ ਨੂਰ ਜੋਤ ਜੋਤ ਹੋਵੇ ਪਰਕਾਸ਼ੀ, ਪਰਕਾਸ਼ ਕਰੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸ਼ਾਹੋ ਸ਼ਾਬਾਸ਼ੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਏਕੰਕਾਰਾ ਇਕ ਇਕੱਲਾ ਪਰਵਰਦਿਗਾਰਾ ਸਾਂਝਾ ਯਾਰਾ ਨੂਰ ਨੁਰਾਨਾ ਨੂਰ ਅਲਾਹੀਆ।
੧੯ ਮਾਘ ਸ਼ਹਿਨਸ਼ਾਹੀ ਸੰਮਤ ੧੧ ਜਵੰਦ ਸਿੰਘ ਦੇ ਗ੍ਰਹਿ ਨਵਾਂ ਪਿੰਡ ਜ਼ਿਲਾ ਗੁਰਦਾਸਪੁਰ
ਸਤਿਗੁਰ ਪੂਰਾ ਪਿਆਰਾ ਹੋਵੇ ਲਡ ਦਾ, ਪ੍ਰੀਤੀ ਚਰਨ ਕਵਲ ਜਣਾਈਆ। ਵਸੇਰਾ ਦਸੇ ਆਪਣੇ ਗ੍ਰਹਿ ਅਡ ਦਾ, ਘਰ ਘਰ ਵਿਚ ਭੇਵ ਚੁਕਾਈਆ। ਲੇਖਾ ਜਣਾਏ ਨਾੜੀ ਮਾਸ ਹਡ ਦਾ, ਤਨ ਵਜ਼ੂਦ ਫੋਲ ਫੁਲਾਈਆ। ਸਚ ਨਾਮ ਨਿਸ਼ਾਨਾ ਗਡਦਾ, ਧੁਨ ਨਾਦ ਕਰ ਸ਼ਨਵਾਈਆ। ਭਗਤ ਸੁਹੇਲੇ ਕਦੇ ਨਾ ਛਡਦਾ, ਫੜ ਬਾਹੋਂ ਮੇਲ ਮਿਲਾਈਆ। ਰਸ ਛੁਡਾ ਕੇ ਮੱਛੀ ਡੱਡ ਦਾ, ਅੰਮ੍ਰਿਤ ਰਸ ਦਏ ਚਖਾਈਆ। ਕੂੜੀ ਕਿਰਿਆ
ਸਦਾ ਵਢਦਾ, ਤਨ ਵਜੂਦ ਰਹਿਣ ਨਾ ਪਾਈਆ। ਲੇਖਾ ਮੁਕਾ ਅੰਧੇਰੀ ਖੱਡ ਦਾ, ਦੀਆ ਬਾਤੀ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਸਤਿਗੁਰ ਪੂਰਾ ਨਾ ਕਦੇ ਵਿਛੋੜ ਦਾ, ਵਿਛੜ ਕਦੇ ਨਾ ਜਾਈਆ। ਧੁਰ ਸੰਜੋਗੀ ਮੇਲ ਜੋੜਦਾ, ਜੋੜੀ ਆਤਮ ਪਰਮਾਤਮ ਇਕ ਸਮਝਾਈਆ। ਖ਼ਜ਼ਾਨਾ ਪੂਰਾ ਕਰੇ ਥੋੜ ਦਾ, ਨਾਮ ਅਤੁਟ ਵਰਤਾਈਆ। ਭਗਤਾਂ ਲੇਖਾ ਵੇਖੇ ਲੋੜ ਦਾ, ਵਸਤ ਅਮੁਲ ਝੋਲੀ ਦਏ ਭਰਾਈਆ। ਕੂੜੀ ਕਿਰਿਆ ਸ਼ੌਹ ਦਰਿਆਏ ਰੋੜ੍ਹਦਾ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਜੁਗ ਜੁਗ ਨਿਰਗੁਣ ਸਰਗੁਣ ਹੋ ਕੇ ਆਪੇ ਬਹੁੜਦਾ, ਹਰਿਜਨ ਵੇਖੇ ਥਾਉਂ ਥਾਈਂਆ। ਰਸ ਗਵਾਏ ਫਿਕਾ ਕੌੜ ਦਾ, ਅੰਮ੍ਰਿਤ ਰਸ ਆਪ ਚੁਆਈਆ। ਨਹਾਵਣ ਮੁਕਾਏ ਤੀਰਥ ਤਟ ਜੌਹੜ ਦਾ, ਚਰਨ ਧੂੜ ਇਸ਼ਨਾਨ ਕਰਾਈਆ। ਜੋ ਰੂਪ ਧਰੇ ਬ੍ਰਹਮਣ ਗੌੜ ਦਾ, ਪਾਰਬ੍ਰਹਮ ਪਤਿਪਰਮੇਸ਼ਵਰ ਅਗੰਮ ਅਥਾਹੀਆ। ਅਗੇ ਮਾਰਗ ਰਹਿਣ ਨਾ ਦੇਵੇ ਸੌੜ ਦਾ, ਭੀੜੀ ਗਲੀ ਪਾਰ ਕਰਾਈਆ। ਡੰਡਾ ਦਸ ਇਕੋ ਅਗੰਮੇ ਪੌੜ ਦਾ, ਦੋ ਜਹਾਨਾਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਪੂਰਾ ਸਚਾ ਸਚ ਖ਼ੁਦਾਵੰਦ, ਕ਼ੁਦਰਤ ਕ਼ਾਦਰ ਇਕ ਅਖਵਾਈਆ। ਜਿਸ ਦੇ ਹੁਕਮ ਵਿਚ ਸਾਰੇ ਪਾਬੰਦ, ਸਿਰ ਸਕੇ ਨਾ ਕੋਇ ਉਠਾਈਆ। ਆਤਮ ਪਰਮਾਤਮ ਦੱਸਣਹਾਰਾ ਛੰਦ, ਸੋਹੰ ਢੋਲਾ ਦਏ ਸਮਝਾਈਆ। ਨਿਜ ਘਰ ਆਪਣਾ ਦੇਵੇ ਅਗੰਮ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਦੂਈ ਦੁਵੈਤੀ ਢਾ ਕੇ ਕੰਧ, ਹੰ ਬ੍ਰਹਮ ਦਏ ਸਮਝਾਈਆ। ਬਿਨਾ ਸੂਰੀਆ ਚੰਦ ਚਾੜ੍ਹ ਕੇ ਚੰਦ, ਜੋਤੀ ਜਾਤਾ ਕਰੇ ਰੁਸ਼ਨਾਈਆ। ਦੀਨ ਦਿਆਲ ਬਣ ਬਖ਼ਸ਼ੰਦ, ਭਗਤ ਸੁਹੇਲੇ ਆਪਣੀ ਗੋਦ ਟਿਕਾਈਆ। ਭਾਗ ਹੋਣ ਨਾ ਦੇਵੇ ਮੰਦ, ਮੰਦ ਭਾਗਾਂ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਚ ਸਤਿ ਦਾ ਕਰੇ ਪਾਬੰਦ, ਵਿਛੋੜੇ ਵਿਚ ਵਿਛੜ ਕੋਇ ਨਾ ਜਾਈਆ।