ਪੁਸਤਕਾਲਾਭਾਗ ੨੪

੧੯ ਮਾਘ ਸ਼ਹਿਨਸ਼ਾਹੀ ਸੰਮਤ ੧੧ ਭਗਵਿੰਦਰ ਸਿੰਘ ਦੇ ਗ੍ਰਹਿ ਪਿੰਡ ਰਣਜੀਤ ਬਾਗ਼ ਜ਼ਿਲਾ ਗੁਰਦਾਸਪੁਰ

ਸਤਿਗੁਰ ਵਿਸਰੇ ਨਾ ਕਦੇ ਸਵਾਸ, ਸਾਹ ਸਾਹ ਜਨ ਭਗਤਾਂ ਅੰਦਰ ਸਮਾਈਆ। ਕਾਇਆ ਮੰਦਰ ਵਸੇ ਸਦਾ ਪਾਸ, ਸਾਢੇ ਤਿੰਨ ਹੱਥ ਅੰਤਰ ਨਿਰੰਤਰ ਆਪਣਾ ਡੇਰਾ ਲਾਈਆ। ਦੀਆ ਬਾਤੀ ਕਮਲਾਪਾਤੀ ਕਰੇ ਪ੍ਰਕਾਸ਼, ਅੰਧ ਅੰਧੇਰਾ ਅੰਦਰੋਂ ਦਏ ਕਢਾਈਆ। ਸ਼ਬਦ ਅਨਾਦੀ ਧੁਨ ਦਏ ਧਰਵਾਸ, ਧਰਮ ਦੀ ਧਾਰ ਆਪ ਸਮਝਾਈਆ। ਨਿਝਰ ਝਿਰਨਾ ਬੂੰਦ ਸਵਾਂਤੀ ਜਾਮ ਪਿਆਏ ਬਿਨਾ ਗਿਲਾਸ, ਨਾਭੀ ਕਵਲ ਕਵਲ ਉਲਟਾਈਆ। ਮਾਨਸ ਜਨਮ ਸਤਿ ਸਤਿਵਾਦੀ ਹੋ ਕੇ ਕਰੇ ਰਾਸ, ਰਸਤਾ ਬਾਵਸਤਾ ਹੋ ਕੇ ਆਪਣਾ ਇਕ ਸਮਝਾਈਆ। ਜਗਤ ਵਿਸ਼ਿਆਂ ਤੋਂ ਬਾਹਰ ਦਏ ਵਿਸ਼ਵਾਸ਼, ਵਿਸ਼ਵ ਦਾ ਮਾਲਕ ਹੋ ਕੇ ਵੇਖ ਵਖਾਈਆ। ਸਚ ਦੁਆਰ ਏਕੰਕਾਰ ਪਾਵੇ ਰਾਸ, ਸੁਰਤੀ ਸ਼ਬਦ ਗੋਪੀ ਕਾਹਨ ਨਾਚ ਨਚਾਈਆ। ਝਗੜਾ ਮੇਟ ਕੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰਾਂ ਲੇਖਾ ਦਏ ਮੁਕਾਈਆ। ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਦੇਵਣਹਾਰ ਧਰਵਾਸ, ਧਰਮ ਦੀ

ਧਾਰ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਨਾ ਕਦੇ ਵਿਛੋੜਦਾ, ਵਿਛੜਿਆਂ ਮੇਲ ਮਿਲਾਈਆ। ਆਤਮ ਪਰਮਾਤਮ ਨਾਤਾ ਜੋੜਦਾ, ਜੁਗਤੀ ਆਪਣੇ ਹੱਥ ਰਖਾਈਆ। ਪੰਚ ਵਿਕਾਰਾ ਅੰਦਰੋਂ ਹੋੜਦਾ, ਹੋੜਾ ਸੱਸੇ ਵਾਲਾ ਦਏ ਗਵਾਹੀਆ। ਮਨੂਆ ਦਹਿ ਦਿਸ਼ਾ ਤੋਂ ਆਪੇ ਮੋੜਦਾ, ਚਾਰ ਕੁੰਟ ਨਾ ਉਠ ਉਠ ਧਾਈਆ। ਸ਼ਾਹ ਅਸਵਾਰ ਬਣਾਏ ਹਰਿਜਨ ਆਪਣੇ ਘੋੜ ਦਾ, ਦੋ ਜਹਾਨਾਂ ਆਪ ਦੌੜਾਈਆ। ਲੇਖਾ ਵੇਖੇ ਜਨਮ ਕਰਮ ਦੀ ਲੋੜ ਦਾ, ਲੁੜੀਂਦਾ ਸਾਜਣ ਹੋਏ ਸਹਾਈਆ। ਨਾਮ ਸਿਮਰਨ ਦਾ ਲੇਖਾ ਪੂਰਾ ਕਰੇ ਥੋੜ ਦਾ, ਅਨਮੁਲੀ ਦਾਤ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਾਚਾ ਨਾਮ ਨਾ ਵਿਸਰੇ ਤਨ ਵਜੂਦ, ਮਾਟੀ ਖ਼ਾਕ ਮਿਲੇ ਵਡਿਆਈਆ। ਦੀਨ ਦਿਆਲਾ ਮਿਲੇ ਅਗੰਮ ਮਹਿਬੂਬ, ਮੁਹੱਬਤ ਵਾਲਾ ਨੂਰ ਅਲਾਹੀਆ। ਜਿਸ ਦੀ ਮੰਜ਼ਲ ਹਕ ਮਕ਼ਸੂਦ, ਜਗਤ ਜਹਾਨ ਦਾ ਪੰਧ ਮੁਕਾਈਆ। ਕਲਜੁਗ ਕੂੜੀ ਕਿਰਿਆ ਅੰਦਰੋਂ ਕਰੇ ਨੇਸਤੋ ਨਾਬੂਦ, ਜੜ੍ਹ ਚੇਤਨ ਆਪਣੇ ਰੰਗ ਰੰਗਾਈਆ। ਲੇਖਾ ਜਾਣੇ ਕਾਇਆ ਮਾਟੀ ਪੰਜ ਤਤ ਭੂਤ, ਤਤਵ ਤਤ ਧਿਆਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਾਚਾ ਨਾਮ ਨਾ ਵਿਸਰੇ ਜਗ, ਜਗ ਜੀਵਣ ਦਾਤਾ ਦਏ ਵਡਿਆਈਆ। ਜਿਸ ਦਾ ਲਹਿਣਾ ਦੇਣਾ ਉਪਰ ਸ਼ਾਹਰਗ, ਨਵ ਦੁਆਰ ਦਾ ਪੰਧ ਮੁਕਾਈਆ। ਮਿਹਰ ਕਰੇ ਆ ਸੂਰਾ ਸਰਬਗ, ਹਰਿ ਕਰਤਾ ਧੁਰਦਰਗਾਹੀਆ। ਫੜ ਫੜ ਹੰਸ ਬਣਾਏ ਕਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਤ੍ਰੈਗੁਣ ਮਾਇਆ ਸਾੜ ਸਕੇ ਨਾ ਅੱਗ, ਅਗਨੀ ਤਤ ਨਾ ਕੋਇ ਤਪਾਈਆ। ਦੀਨ ਦੁਨੀ ਦੀ ਧਾਰ ਵਿਚੋਂ ਕਰੇ ਅਲਗ, ਆਤਮ ਪਰਮਾਤਮ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਸਵਾਸ ਸਵਾਸ ਜਪੋ ਹਰਿਨਾਮ, ਹਰਿ ਹਿਰਦੇ ਧਿਆਨ ਰਖਾਈਆ। ਜਿਸ ਦਾ ਸਭ ਤੋਂ ਵਖਰਾ ਜਾਮ, ਜਗਤ ਨਸ਼ਿਆਂ ਦੀ ਲੋੜ ਰਹੇ ਨਾ ਰਾਈਆ। ਅੰਧ ਅੰਧੇਰਾ ਮੇਟੇ ਸ਼ਾਮ, ਸ਼ਮਅ ਨੂਰ ਜੋਤ ਕਰੇ ਰੁਸ਼ਨਾਈਆ। ਦਰਸ਼ਨ ਦੇਵੇ ਆਪ ਸ੍ਰੀ ਭਗਵਾਨ, ਹਰਿ ਕਰਤਾ ਧੁਰਦਰਗਾਹੀਆ। ਜੋ ਵੇਖਣਹਾਰਾ ਦੀਨ ਦੁਨੀ ਤਮਾਮ, ਖੋਜਣਹਾਰਾ ਥਾਉਂ ਥਾਈਂਆ। ਜਿਸ ਨੂੰ ਸਯਦੇ ਕਰਦੇ ਸਲਾਮ, ਡੰਡਾਵਤ ਬੰਦਨਾ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਮ ਜਪਣਾ ਰਸਨਾ ਜੇਹਵਾ ਬੱਤੀ ਦੰਦ, ਮੁਖ ਹੋਠ ਸਿਫ਼ਤ ਸਲਾਹੀਆ। ਦੀਨ ਦਿਆਲ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਅੰਤਰ ਨਿਰੰਤਰ ਦੇਵੇ ਅਗੰਮ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦ, ਸੰਸੇ ਸਾਰੇ ਦਏ ਚੁਕਾਈਆ। ਖ਼ੁਸ਼ੀ ਕਰਕੇ ਬੰਦ ਬੰਦ, ਬੰਦਗੀ ਧੁਰ ਦੇ ਲੇਖੇ ਪਾਈਆ। ਕਰੇ ਪ੍ਰਕਾਸ਼ ਬਿਨਾ ਸੂਰੀਆ ਚੰਦ, ਜੋਤੀ ਜਾਤਾ ਡਗਮਗਾਈਆ। ਆਵਣ ਜਾਵਣ ਮੇਟੇ ਪੰਧ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਸਾਚਾ ਨਾਮ ਜਪੋ ਹਰਿ ਏਕਾ, ਏਕਾ ਏਕ ਦੇਵੇ ਵਡਿਆਈਆ । ਜਿਸ ਦੀ ਸਭ ਨੇ ਰਖੀ ਟੇਕਾ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਸੋ ਦੀਨ ਦਿਆਲਾ ਪੁਰਖ ਅਕਾਲਾ

ਕਰੇ ਬੁਧਿ ਬਿਬੇਕਾ, ਪਤਤ ਪੁਨੀਤ ਆਪ ਕਰਾਈਆ। ਹਰਿਜਨ ਸੰਤ ਸੁਹੇਲੇ ਭੇਵ ਚੁਕਾਏ ਏਕੰਕਾਰ ਏਕਾ, ਇਕ ਇਕ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਮੇਰਾ ਨਾਮ ਅਗੰਮੜਾ, ਆਦਿ ਜੁਗਾਦੀ ਅਗੰਮ। ਜਿਸ ਦੀ ਕ਼ੀਮਤ ਨਾ ਕੋਈ ਪੈਸਾ ਦਮੜਾ, ਨਾ ਕੋਈ ਲੇਖ ਚੁਕਾਏ ਮਾਨਸ ਜ਼ਾਤੀ ਵਿਚ ਜਰਮ। ਦੀਨ ਦਿਆਲ ਹੋਵਾਂ ਬਖ਼ਸ਼ੰਦੜਾ, ਜੁਗ ਜੁਗ ਜਨ ਭਗਤਾਂ ਮੇਟਾਂ ਭਰਮ। ਨਿਰਗੁਣ ਹੋ ਕੇ ਰੰਗ ਰਗੰਦੜਾ, ਸਰਗੁਣ ਸਚ ਦੱਸਾਂ ਧਰਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ, ਜੋਤੀ ਜਾਤਾ ਪੁਰਖ ਬਿਧਾਤਾ ਏਕੰਕਾਰਾ ਪਰਵਰਦਿਗਾਰਾ ਬਖ਼ਸ਼ਣਹਾਰਾ ਸਾਚੀ ਸਰਨ।

੧੯ ਮਾਘ ਸ਼ਹਿਨਸ਼ਾਹੀ ਸੰਮਤ ੧੧ ਸਰੂਪ ਸਿੰਘ ਦੇ ਗ੍ਰਹਿ ਸੁਖੇ ਸ਼ਾਹ ਫ਼ਕੀਰ ਦੇ ਨਾਲ ਸ਼ਹਿਰ ਗੁਰਦਾਸਪੁਰ

ਹੂਤਲ ਹੂ ਮੁਕ਼ਾਮੇ ਯਕ ਯਦੀਉਮ ਜ਼ਵੀ ਅਰਸ਼ੇ ਨਜ਼ੀ ਜ਼ੁਵਵਲੇ ਮੁਜ਼ਾ ਨੁਰਾਨੇ ਨੁਰਾ ਵਾਹਿਦੇ ਖ਼ੁਦਾ ਯਕ ਜ਼ਮੀ ਹਵਜ਼ੂ ਸ਼ਵਸੇ ਜ਼ਵਾ ਜ਼ਕੁੰਮਾਬਾਏ ਵਜ਼ੂ ਜ਼ਨੁਸਤੋ ਜ਼ਨੁਸਤੀ ਜ਼ਮੀ ਜ਼ਵੀ ਜ਼ਖ਼ਤੂ ਯਮਸੀ ਜ਼ਵਾ ਜ਼ਵਾਏ ਖ਼ੁਦਾ ਮੁਹੰਮਦੇ ਰਜ਼ੂ ਗੋਸ਼ੇ ਜ਼ਵਿਦ ਸ਼ਾਹੇ ਨਵਿਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਚਸ਼ਮੇ ਨੁਰਾਨਾ ਨਖੁਸਤੋਂ ਜ਼ਵੀ ਜ਼ਮਮ ਦੁਵਾਉ ਜ਼ਨ ਜ਼ਮ ਚਾਏ ਜ਼ਵੂ ਨਸਤੇ ਮੁਵਾਏ ਦਸਤੇ ਦੁਵਾਏ ਫ਼ਰਸ਼ੇ ਅਦਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਬੈਤੁਲ ਧਾਮ ਹੂਤਲ ਹੂ, ਹਕ ਹਕ ਜਣਾਈਆ। ਜਿਥੇ ਲੇਖਾ ਨਹੀਂ ਬੁਤ ਰੂਹ, ਬੁਤ ਤੋਂ ਬਾਹਰ ਆਪਣਾ ਹੁਕਮ ਜਣਾਈਆ। ਜਿਥੇ ਇਕੋ ਆਵਾਜ਼ ਅਜ਼ਾਂ ਤੂੰ ਹੀ ਤੂੰ, ਦੂਜਾ ਨਜ਼ਰ ਕੋਇ ਨਾ ਆਈਆ। ਓਹ ਮਾਲਕ ਖ਼ਾਲਕ ਅੱਲਾ ਹੂ ਅੱਨਾ ਹੂ, ਦੋ ਜਹਾਨਾਂ ਬਾਹਰ ਆਪਣਾ ਭੇਵ ਚੁਕਾਈਆ। ਜਿਥੇ ਨਾ ਕੋਈ ਹੱਦ ਨਾ ਕੋਈ ਹਦੂਦ ਨਾ ਕੋਈ ਜੰਗਲ ਨਾ ਕੋਈ ਜੂਹ, ਮਹਿਬਾਨ ਬੀਦੋ ਬੀਖੈਰ ਯਾ ਅਲਾਹ, ਇਕੋ ਨੂਰ ਨੂਰ ਅਲਾਹੀਆ। ਜ਼ਫ਼ਤੀ ਅੱਲਾ ਮੁਫ਼ਤੇ ਜੂ ਦਸਤੇ ਦੂ ਹਸ਼ਰੇ ਨਵਿਸ਼ ਪੇਸ਼ੀਨ ਪੇਸ਼ਾਨੀ ਰੂਪੋਸ਼ ਨਜ਼ਰੇ ਨਜ਼ਾ ਨੇਰਨ ਨੇਰਾ ਨਜ਼ਰ ਕਿਸੇ ਨਾ ਆਈਆ। ਹੂਤਲ ਹੂ ਹਕ ਹਕ਼ੀਕ਼ਤ ਜਿਥੇ ਨਾ ਕੋਈ ਸ਼ਿਕਵਾ ਨਾ ਕੋਈ ਸ਼ਕ, ਸ਼ਕੂਕ ਰਹਿਣ ਕੋਇ ਨਾ ਪਾਈਆ। ਬਿਨ ਨੇਤਰ ਲੋਚਨ ਨੈਣ ਜਿਸ ਵੇਖਿਆ ਉਸ ਕਿਹਾ ਐਨੁਲਹਕ, ਹਕ਼ੀਕ਼ਤ ਦਾ ਮਾਲਕ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ।

ਕਹਿਣ ਸੁਣਨ ਦੀਆਂ ਦੋਵੇਂ ਬਾਤਾਂ, ਬਾਤਨ ਭੇਵ ਖੁਲ੍ਹਾਈਆ। ਅੱਜ ਖ਼ੁਸ਼ੀਆਂ ਵਾਲੀਆਂ ਪ੍ਰੇਮ ਦੀਆਂ ਰਾਤਾਂ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਜਿਸ ਵਿਚ ਭਗਤਾਂ ਮਿਲਣੀਆਂ ਅਗੰਮੀ ਦਾਤਾਂ, ਦਾਤਾ ਹੋ ਕੇ ਆਪ ਵਰਤਾਈਆ। ਸਨਮੁਖ ਬੈਠਿਆਂ ਦੇ ਅੰਦਰ ਵੜ ਕੇ ਮਾਰਨੀਆਂ ਝਾਤਾਂ, ਪਰਦਾ

ਪਰਦਿਆਂ ਵਿਚੋਂ ਉਠਾਈਆ। ਬਜਰ ਕਪਾਟ ਖੋਲ੍ਹ ਕੇ ਤਾਕਾ, ਓਹਲਾ ਓਹਲੇ ਵਿਚੋਂ ਚੁਕਾਈਆ। ਸਤਿਗੁਰ ਸ਼ਬਦ ਮਾਰ ਕੇ ਹਾਕਾਂ, ਹੋਕਾ ਹਕ ਹਕ ਸੁਣਾਈਆ। ਉਠ ਸੁਤਿਆ ਆਤਮਾ ਮੇਰਿਆ ਨਿਕਿਆ ਜਿਹਾ ਕਾਕਾ, ਓ ਕੁਕੂ ਬੱਚੂ ਤੈਨੂੰ ਲਵਾਂ ਜਗਾਈਆ। ਜੇ ਤੈਨੂੰ ਜਨਣੀ ਨਹੀਂ ਚੁਕਿਆ ਸਤਿਗੁਰ ਚੁਕ ਲਏ ਆਪਣੀ ਢਾਕਾ, ਫੜ ਬਾਹੋਂ ਗੋਦ ਉਠਾਈਆ। ਤੇਰਾ ਮੇਰਾ ਆਦਿ ਅੰਤ ਦਾ ਸਾਕਾ, ਰਿਸ਼ਤਾ ਫ਼ਰਿਸ਼ਤਿਆਂ ਬਾਹਰ ਸਮਝਾਈਆ। ਕੁਛ ਮੇਰੇ ਕੋਲੋਂ ਲਹਿਣਾ ਦੇਣਾ ਲੈ ਲੈ ਬਾਕ਼ਾ, ਬਾਕ਼ਾਇਦਾ ਝੋਲੀ ਦੇਵਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਗੱਲ ਵਿਚੋਂ ਗੱਲ ਜਾਏ ਲਭ, ਲਬਾਂ ਵਿਚੋਂ ਨਿਕਲੀ ਆਪਣਾ ਰੰਗ ਬਦਲਾਈਆ। ਸ਼ਬਦ ਸ਼ਬਦ ਦਾ ਮੇਲਾ ਹੁੰਦਾ ਨਾਲ ਸਬਬ, ਵਕ਼ਤ ਸੁਹੰਜਣਾ ਦਏ ਗਵਾਹੀਆ। ਜਿਸ ਨੂੰ ਆਸ਼ਕ ਮਾਸ਼ੂਕ ਰਹੇ ਦੋਵੇਂ ਲਭ, ਬਿਨ ਨੈਣਾਂ ਨੈਣ ਉਠਾਈਆ। ਨਾਲੇ ਕਹਿਣ ਪਤਾ ਨਹੀਂ ਕੇਹੜਾ ਨੂਰ ਅਲਾਹੀ ਰੱਬ, ਯਾਮਬੀਨ ਕਹਿ ਕੇ ਜਿਸ ਨੂੰ ਸੀਸ ਨਿਵਾਈਆ । ਓਹ ਬੇਪਰਵਾਹ ਅਗੰਮ ਅਥਾਹ ਪਰਵਰਦਿਗਾਰ ਸਾਂਝਾ ਯਾਰ ਕੇਹੜੇ ਵੇਲੇ ਆਪਣਾ ਨੂਰ ਪਰਗਟ ਕਰੇ ਝਬ, ਕਾਇਆ ਮੰਦਰ ਅੰਦਰ ਪਰਦਾ ਆਪ ਉਠਾਈਆ। ਪੀਆ ਪ੍ਰੀਤਮ ਹੋ ਕੇ ਜਗਤ ਜਹਾਨ ਤੋਂ ਬਾਹਰ ਆਪਣੀ ਦੱਸੇ ਹੱਦ, ਹਦੂਦ ਆਪਣੀ ਇਕੋ ਇਕ ਵਖਾਈਆ। ਜਿਥੇ ਤੂੰ ਮੇਰਾ ਮੈਂ ਤੇਰਾ ਬਿਨਾ ਸਾਜ਼ਾਂ ਵਜੇ ਨਦ, ਅਨਹਦ ਨਾਦੀ ਨਾਦ ਦ੍ਰਿੜਾਈਆ। ਦੀਪਕ ਬਿਨ ਤੇਲ ਬਾਤੀ ਰਿਹਾ ਜਗ, ਜੋਤੀ ਜਾਤਾ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਗੱਲ ਕਹੇ ਮੇਰਾ ਗੱਲ ਵਿਚੋਂ ਨਿਕਲੇ ਰੂਪ, ਸੋਹਣੀ ਬਣਤ ਬਣਾਈਆ। ਮੈਂ ਵੇਖਾਂ ਇਕੋ ਸਤਿ ਸਰੂਪ, ਜੋਤੀ ਜਾਤਾ ਧੁਰਦਰਗਾਹੀਆ। ਜੋ ਸਭ ਦਾ ਸ਼ਹਿਨਸ਼ਾਹ ਭੂਪ, ਪਾਤਸ਼ਾਹ ਨੂਰ ਅਲਾਹੀਆ। ਜਿਸ ਦਾ ਸਤਿਗੁਰ ਸ਼ਬਦ ਦੁਲਾਰਾ ਦੂਤ, ਦੋ ਜਹਾਨ ਕਰੇ ਸ਼ਨਵਾਈਆ। ਓਹ ਪੁਰਖ ਅਕਾਲਾ ਦੀਨ ਦਿਆਲਾ ਜਦੋਂ ਲੱਭੇ ਲੱਭੇ ਭਗਤਾਂ ਵਾਲੀ ਕੂਟ, ਕਾਇਆ ਕੁਟੀਆ ਅੰਦਰੋਂ ਆਪਣਾ ਪਰਦਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਗੱਲ ਕਹੇ ਮੈਂ ਨਾ ਵੱਡੀ ਨਾ ਛੋਟੀ, ਮੇਰਾ ਆਕਾਰ ਨਜ਼ਰ ਕਿਸੇ ਨਾ ਆਈਆ। ਮੇਰਾ ਭੇਵ ਪਾ ਸਕੇ ਨਾ ਕੋਟਨ ਕੋਟੀ, ਅਣਗਿਣਤ ਢੋਲੇ ਗਏ ਗਾਈਆ। ਮੈਂ ਸਭ ਤੋਂ ਨੇੜੇ ਸਭ ਤੋਂ ਦੂਰ ਚੜ੍ਹ ਕੇ ਬੈਠੀ ਅਗੰਮੀ ਚੋਟੀ, ਜਿਥੇ ਬਿਨ ਸਤਿਗੁਰ ਤੋਂ ਵੇਖਣ ਕੋਇ ਨਾ ਪਾਈਆ। ਬੇਸ਼ਕ ਮੈਂ ਬੈਖਰੀ ਬਾਣੀ ਵਿਚ ਬੋਲੀ ਜਾਂਦੀ ਨਾਲ ਹੋਠੀਂ, ਪਰ ਮੇਰੀ ਧਾਰ ਸਭ ਤੋਂ ਬਾਹਰ ਨਜ਼ਰੀ ਆਈਆ। ਮੈਂ ਕਦੇ ਨਾ ਹੋਈ ਖੋਟੀ, ਖੋਟਿਆਂ ਖਰੇ ਦਿਆਂ ਬਣਾਈਆ। ਮੇਰਾ ਨਾਤਾ ਨਾਲ ਉਸ ਪਰਮ ਪੁਰਖ ਦੀ ਜੋਤੀ, ਜੋ ਜੋਤੀ ਜਾਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਹੋਏ ਸਹਾਈਆ।

ਸਤਿਗੁਰ ਸਚਾ ਪਰੀ ਪੂਰਨ, ਪੂਰਨ ਸਤਿਗੁਰ ਇਕ ਅਖਵਾਈਆ। ਜੋ ਸਭ ਦੇ ਵਸੇ ਨੇੜੇ ਦੂਰਨ, ਨਿਜ ਘਰ ਬੈਠਾ ਆਸਣ ਲਾਈਆ। ਜਿਸ ਨੂੰ ਕਹਿੰਦੇ ਹਾਜ਼ਰ ਹਜ਼ੂਰਨ, ਹਜ਼ੂਰ ਇਕੋ ਧੁਰਦਰਗਾਹੀਆ। ਜੋ ਦਾਤਾ ਜੋਧਾ ਸੂਰਬੀਰ ਸੂਰਨ, ਸ਼ਕਤੀਸ਼ਾਲੀ ਬੇਪਰਵਾਹੀਆ। ਜੋ ਦੇਵੇ

ਨਾਦ ਸ਼ਬਦ ਅਗੰਮੀ ਤੂਰਨ, ਤੁਰੀਆ ਦਾ ਭੇਵ ਚੁਕਾਈਆ। ਜਨ ਭਗਤਾਂ ਬਖ਼ਸ਼ ਕੇ ਚਰਨ ਧੂੜਨ, ਟਿੱਕੇ ਮਸਤਕ ਖ਼ਾਕ ਰਮਾਈਆ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹਨ, ਆਪ ਆਪਣੇ ਰੰਗ ਰੰਗਾਈਆ। ਲੱਖ ਚੁਰਾਸੀ ਕੱਟਕੇ ਜੂੜਨ, ਫਾਂਸੀ ਧਰਮ ਰਾਏ ਨਾ ਕੋਇ ਰਖਾਈਆ। ਕਾਇਆ ਚੋਲੀ ਚਾੜ੍ਹ ਕੇ ਰੰਗ ਗੂੜ੍ਹਨ, ਆਪ ਆਪਣੇ ਵਿਚ ਮਿਲਾਈਆ। ਨਾਤਾ ਤੋੜ ਕੇ ਕੂੜ ਕੂੜਨ, ਕੂੜੀ ਕਿਰਿਆ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ।

ਵਾਹਵਾ ਕਹੇ ਮੈਂ ਆਦਿ ਜੁਗਾਦੀ ਵਾਹ, ਵਾਹਵਾ ਕਹਿ ਕੇ ਸਾਰੇ ਪ੍ਰਭੂ ਦਾ ਗੁਣ ਗਾਈਆ। ਮੇਰਾ ਮਾਲਕ ਬੇਪਰਵਾਹ, ਜੋ ਬੇਪਰਵਾਹੀ ਵਿਚ ਸਮਾਈਆ। ਆਦਿ ਜੁਗਾਦੀ ਬਣੇ ਮਲਾਹ, ਜੁਗ ਜੁਗ ਖੇਵਟ ਖੇਟਾ ਹੋ ਕੇ ਬੇੜਾ ਆਪਣੇ ਕੰਧ ਉਠਾਈਆ। ਜਦੋਂ ਚਾਹੇ ਆਪਣਾ ਬਦਲ ਦੇਵੇ ਨਾਂ, ਨਾਉਂ ਨਿਰੰਕਾਰਾ ਆਪ ਹੋ ਜਾਈਆ। ਆਪੇ ਪਿਤਾ ਆਪੇ ਮਾਂ, ਆਪੇ ਬਣੇ ਜਣੇਂਦੀ ਮਾਈਆ। ਗ਼ਰੀਬ ਨਿਮਾਣਿਆਂ ਨਿਥਾਵਿਆਂ ਦੇਵਣਹਾਰਾ ਥਾਂ, ਥਾਨ ਥਨੰਤਰ ਇਕ ਸੁਹਾਈਆ। ਜਨ ਭਗਤ ਸੁਹੇਲੇ ਫੜ ਕੇ ਬਾਂਹ, ਇਕੱਠੇ ਕੀਤੇ ਚਾਈਂ ਚਾਈਂਆ। ਜਿਨ੍ਹਾਂ ਦੇ ਅੰਤਰ ਨਿਰੰਤਰ ਬੁੱਧੀ ਰਹਿਣ ਨਾ ਦੇਵੇ ਕਾਂ, ਹੰਸ ਰੂਪ ਲਏ ਬਦਲਾਈਆ। ਸਦਾ ਸੁਹੇਲਾ ਹੋ ਕੇ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਈਆ। ਭਾਗ ਲਗਾਏ ਸਾਢੇ ਤਿੰਨ ਹੱਥ ਖੇੜੇ ਗਰਾਂ, ਕਾਇਆ ਮਾਟੀ ਫੋਲ ਫੁਲਾਈਆ। ਹਰਿਜਨ ਜਿਸ ਨੂੰ ਕਹਿੰਦੇ ਵਾਹ ਵਾਹ, ਵਾਹਿਗੁਰੂ ਤੇਰੀ ਬੇਪਰਵਾਹੀਆ। ਓਹ ਪੁਰਖ ਅਕਾਲਾ ਦੀਨ ਦਿਆਲਾ ਜੁਗ ਜੁਗ ਜਨ ਭਗਤਾਂ ਕੋਲ ਜਾਵੇ ਆ, ਧੁਰ ਦਾ ਬਣ ਕੇ ਪਾਂਧੀ ਰਾਹੀਆ। ਭੇਵ ਅਭੇਦਾ ਦਏ ਖੁਲ੍ਹਾ, ਪਰਦਾ ਉਹਲਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਵਾਹ ਕਹੇ ਜੋ ਵਾਹਵਾ ਕਹਿਣ, ਕਹਿ ਕਹਿ ਖ਼ੁਸ਼ੀ ਬਣਾਈਆ। ਉਨ੍ਹਾਂ ਦਾ ਨਾਤਾ ਜੁੜਿਆ ਨਾਲ ਨਰੈਣ, ਨਰ ਹਰਿ ਵੇਖੇ ਚਾਈਂ ਚਾਈਂਆ। ਬਿਨ ਜਗਤ ਨੇਤਰਾਂ ਤੋਂ ਦਰਸ਼ਨ ਪਾਣ ਅਗੰਮੇ ਨੈਣ, ਜਗਤ ਲੋਚਨ ਦੀ ਲੋੜ ਰਹੇ ਨਾ ਰਾਈਆ । ਘਰ ਸੁਆਮੀ ਠਾਕਰ ਮਿਲ ਜਾਏ ਸਾਕ ਸੈਣ, ਸੱਜਣ ਇਕੋ ਸੋਭਾ ਪਾਈਆ। ਜਿਸ ਦੇ ਪਿਆਰ ਵਿਚ ਭਗਤਾਂ ਨੂੰ ਭੁਲ ਜਾਣ ਭਾਈ ਭੈਣ, ਮਾਤ ਪਿਤ ਨਜ਼ਰ ਕੋਇ ਨਾ ਪਾਈਆ। ਸ੍ਰਿਸ਼ਟੀ ਸਾਰੀ ਦਿਸੇ ਤ੍ਰਫ਼ੈਣ, ਬਿਨਾ ਪੁਰਖ ਅਕਾਲ ਤੋਂ ਸੰਗੀ ਸੰਗ ਨਾ ਕੋਇ ਨਿਭਾਈਆ। ਵਾਹਵਾ ਕੀਤਿਆਂ ਬਿਨਾ ਓਹਨਾਂ ਨੂੰ ਨਾ ਆਵੇ ਚੈਨ, ਵਾਹਵਾ ਕਹਿ ਕੇ ਪ੍ਰਭੂ ਦੇ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਸੁਹਾਈਆ।

ਸਤਿਗੁਰ ਸ਼ਬਦ ਕਹੇ ਬਖ਼ਸ਼ ਦੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਨੂਰ ਨੁਰਾਨਿਆ ਨੂਰੀ ਚਾੜ੍ਹ ਦੇ ਚੰਦ, ਜੋਤੀ ਜਾਤੇ ਕਰ ਰੁਸ਼ਨਾਈਆ। ਬਿਨਾ ਰਸਨਾ ਜੇਹਵਾ ਤੋਂ ਤੂੰ ਮੇਰਾ ਮੈਂ ਤੇਰਾ ਸ਼ਬਦੀ ਧਾਰ ਗਾਈਏ ਛੰਦ, ਢੋਲਾ ਸੋਹਲਾ ਇਕ ਦ੍ਰਿੜਾਈਆ। ਖ਼ੁਸ਼ੀ ਹੋਵੇ ਬੰਦ ਬੰਦ, ਬੰਦਗੀ ਤੇਰੀ ਵਿਚ ਸਮਾਈਆ। ਦੂਈ ਦੁਵੈਤੀ ਅੰਦਰ ਰਹੇ ਨਾ ਕੰਧ, ਭਾਂਡਾ ਭਰਮ ਭੌ ਭੰਨਾਈਆ। ਮਾਨਸ ਜਨਮ ਭਾਗ ਹੋਣ ਨਾ ਦੇਵੀਂ ਮੰਦ, ਮੰਦ ਭਾਗੀ ਲੈਣਾ ਤਰਾਈਆ। ਤੇਰੇ ਦੁਆਰਿਉਂ ਇਕੋ ਮੰਗਾਂ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਤਨ ਵਜੂਦ ਕਾਇਆ ਮਾਟੀ ਰੰਗ, ਰੰਗਤ

ਇਕੋ ਇਕ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਸਾਚਾ ਅਨੰਦ ਬਖ਼ਸ਼ ਦੇ ਪੁਰਖ ਅਕਾਲੇ, ਪਰਮ ਪੁਰਖ ਤੇਰੀ ਸਰਨਾਈਆ। ਦੀਨਾ ਬੰਧਪ ਦੀਨ ਦਿਆਲੇ, ਦਇਆ ਨਿਧ ਤੇਰੀ ਵਡਿਆਈਆ। ਫਲ ਲਾ ਕੇ ਕਾਇਆ ਪੰਜ ਤਤ ਦੇ ਡਾਲੇ, ਪੱਤ ਟਹਿਣੀ ਦੇ ਮਹਿਕਾਈਆ। ਦੀਆ ਬਾਤੀ ਜੋਤ ਜਗਾ ਨਿਰਾਲੇ, ਬਿਨ ਤੇਲ ਬਾਤੀ ਕਰ ਰੁਸ਼ਨਾਈਆ। ਤੇਰੀ ਮੰਜ਼ਲ ਰਾਹ ਮਿਲੇ ਸੁਖਾਲੇ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਅਲਖ ਜਗਾਈਆ। ਸਚਾ ਅਨੰਦ ਸਤਿਗੁਰ ਸੇਵਾ, ਸੇਵਾ ਸਚ ਸਚ ਵਡਿਆਈਆ । ਮਿਹਰਵਾਨ ਹੋਵੇ ਵਡ ਦੇਵੀ ਦੇਵਾ, ਦੇਵ ਆਤਮਾ ਵੇਖ ਵਖਾਈਆ। ਕਿਰਪਾ ਕਰੇ ਜੋ ਵਸੇ ਧਾਮ ਨਿਹਕੇਵਾ, ਅਟਲ ਮਹਲ ਸੋਭਾ ਪਾਈਆ। ਸਚ ਪਿਆਰ ਦਾ ਅੰਤਰ ਲਾਵੇ ਥੇਵਾ, ਕੌਸਤਕ ਮਨੀਆ ਰੂਪ ਬਦਲਾਈਆ। ਪਵਿਤ੍ਰ ਕਰੇ ਰਸਨਾ ਜੇਹਵਾ, ਸਵਾਸ ਸਵਾਸ ਵਿਚ ਸਮਾਈਆ। ਨਾਮ ਪਦਾਰਥ ਦੇ ਕੇ ਅਗੰਮਾ ਮੇਵਾ, ਮਿਲਣੀ ਹਰਿ ਜਗਦੀਸ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਅਨੰਦ ਦੇਵੇ ਪ੍ਰਭੂ ਤਨ ਮਾਟੀ ਸਾਚੇ ਮੰਦਰ, ਤਤਵ ਤਤ ਤਤ ਦ੍ਰਿੜਾਈਆ। ਪ੍ਰਕਾਸ਼ ਕਰਕੇ ਡੂੰਘੀ ਕੰਦਰ, ਅੰਧ ਅੰਧੇਰ ਦਏ ਚੁਕਾਈਆ। ਤ੍ਰੈ ਧਾਤੂ ਤੋੜ ਕੇ ਜੰਦਰ, ਰਜੋ ਤਮੋ ਸਤੋ ਦਾ ਲੇਖਾ ਦਏ ਚੁਕਾਈਆ। ਮਨੂਆ ਦਹਿ ਦਿਸ਼ਾ ਨਾ ਧਾਏ ਬੰਦਰ, ਸ਼ਬਦ ਡੋਰੀ ਨਾਲ ਬੰਧਾਈਆ। ਪ੍ਰਕਾਸ਼ ਦੇ ਕੇ ਬਿਨਾ ਸੂਰੀਆ ਚੰਦਰ, ਨੂਰ ਨੁਰਾਨਾ ਕਰੇ ਰੁਸ਼ਨਾਈਆ। ਨਿਜ ਘਰ ਵਾਸੀ ਵਸੇ ਸਦਾ ਸੰਗਣ, ਸਗਲਾ ਸੰਗ ਬਣਾਈਆ । ਜਗਤ ਵਿਕਾਰ ਤੋੜ ਕੇ ਫੰਦਨ, ਡੋਰੀ ਸ਼ਬਦ ਤੰਦ ਬੰਧਾਈਆ। ਜਿਨ੍ਹਾਂ ਨੂੰ ਲਾਏ ਆਪਣੇ ਅੰਗਣ, ਅੰਗੀਕਾਰ ਆਪ ਹੋ ਜਾਈਆ । ਤਿਨ੍ਹਾਂ ਨੂੰ ਦੇਵੇ ਸਚ ਅਨੰਦਨ, ਅਨੰਦਪੁਰ ਵਾਸੀ ਹੋਏ ਆਪ ਸਹਾਈਆ। ਜੋ ਆਦਿ ਜੁਗਾਦੀ ਟੁੱਟੀ ਆਵੇ ਗੰਢਣ, ਵਿਛੜਿਆਂ ਮੇਲ ਮਿਲਾਈਆ। ਉਸ ਨੂੰ ਇਕੋ ਡੰਡਾਵਤ ਇਕੋ ਬੰਦਨ, ਇਕੋ ਸਯਦਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ।

ਨਾ ਕੋਈ ਏਕਾ ਨਾ ਕੋਈ ਦੋ, ਦੂਆ ਏਕੇ ਵਿਚ ਸਮਾਈਆ। ਏਕਾ ਦੂਆ ਇਕੋ ਗਏ ਹੋ, ਬਿਨ ਏਕੇ ਦੂਏ ਤੋਂ ਆਪੇ ਹੋਕਾ ਦੇਵੇ ਥਾਉਂ ਥਾਈਂਆ। ਜੋਤੀ ਧਾਰ ਬਣ ਨਿਰਮੋਹ, ਨੂਰ ਨੁਰਾਨਾ ਨੂਰ ਕਰੇ ਰੁਸ਼ਨਾਈਆ। ਜਿਸ ਨੂੰ ਕਹਿੰਦੇ ਨਿਰੰਜਣ ਪੁਰਖ ਸੋ, ਸੋ ਸਾਹਿਬ ਬੇਪਰਵਾਹੀਆ। ਹਰਿ ਪੁਰਖ ਨਿਰੰਜਣ ਆਪਣੀ ਕਰਕੇ ਲੋਅ, ਬਿਨ ਲੋਇਣਾਂ ਕਰੇ ਰੁਸ਼ਨਾਈਆ। ਨਿਰੰਕਾਰ ਨਿਰੰਕਾਰ ਭੇਵ ਮਿਟਾ ਕੇ ਦੋਆ ਦੋ, ਦੁਤੀਆ ਲੇਖਾ ਦਏ ਚੁਕਾਈਆ। ਆਦਿ ਨਿਰੰਜਣ ਆਪੇ ਕਰਕੇ ਆਪਣੀ ਲੋ, ਬਿਨ ਏਕੇ ਦੂਏ ਵੇਖੇ ਥਾਉਂ ਥਾਈਂਆ। ਅਬਿਨਾਸ਼ੀ ਕਰਤਾ ਜਿਸ ਦਾ ਭੇਵ ਨਾ ਜਾਣੇ ਕੋ, ਬੇਅੰਤ ਕਹਿ ਕੇ ਸਾਰੇ ਗਾਈਆ। ਸ੍ਰੀ ਭਗਵਾਨ ਆਪਣਾ ਆਪ ਆਪੇ ਲਏ ਜੋਹ, ਦੂਸਰ ਸੰਗ ਨਾ ਕੋਇ ਰਖਾਈਆ। ਪਾਰਬ੍ਰਹਮ ਏਕੇ ਦੂਏ ਨਾਲੋਂ ਹੋ ਨਿਰਮੋਹ, ਮੁਹੱਬਤ ਮੁਹੱਬਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ।

ਇਕ ਤੋਂ ਹੋਵੇ ਦੋ, ਦੋ ਇਕ ਰੂਪ ਸਮਾਈਆ। ਇਕ ਦੂਜੇ ਤੋਂ ਕਰਨ ਖੋਹ ਖੋਹ, ਇਹ ਖੇਲ ਬੇਪਰਵਾਹੀਆ। ਜਿਸ ਵੇਲੇ ਇਕ ਦੂਜੇ ਨਾਲ ਜਾਣ ਛੋਹ, ਮਿਲ ਮਿਲ ਕੇ ਇਕ ਦੂਜੇ ਵਿਚ ਸਮਾਈਆ। ਆਪ ਆਪੇ ਆਪਣਾ ਆਪ ਹੋ, ਆਪ ਆਪਣਾ ਲੈਣਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਆਪਣੇ ਹੱਥ ਰਖਾਈਆ। ਸਤਿਗੁਰ ਸਚਾ ਸ੍ਰੀ ਭਗਵਾਨ, ਹਰਿ ਕਰਤਾ ਇਕ ਅਖਵਾਈਆ। ਸਤਿਗੁਰ ਸਚਾ ਨੌਜਵਾਨ, ਬਾਲ ਬਿਰਧ ਨਾ ਰੂਪ ਬਦਲਾਈਆ। ਸਤਿਗੁਰ ਸਚਾ ਮਿਹਰਵਾਨ, ਮਹਿਬੂਬ ਨੂਰ ਅਲਾਹੀਆ। ਸਤਿਗੁਰ ਸਚਾ ਦੇਵੇ ਦਾਨ, ਵਸਤ ਨਾਮ ਨਿਧਾਨ ਵਰਤਾਈਆ। ਸਤਿਗੁਰ ਸਚਾ ਵਖਾਏ ਧਰਮ ਨਿਸ਼ਾਨ, ਨਿਸ਼ਾਨਾ ਦੀਨ ਦੁਨੀ ਬਦਲਾਈਆ। ਸਤਿਗੁਰ ਸਚਾ ਦੇਵੇ ਅਗੰਮ ਗਿਆਨ, ਬਿਨ ਅੱਖਰਾਂ ਕਰ ਪੜ੍ਹਾਈਆ। ਸਤਿਗੁਰ ਸਚਾ ਭਾਗ ਲਗਾਏ ਸਾਢੇ ਤਿੰਨ ਹੱਥ ਗਰਾਮ, ਮਹਲ ਅਟਲ ਇਕ ਸੁਹਾਈਆ। ਸਤਿਗੁਰ ਸਚਾ ਦੀਪਕ ਜੋਤ ਜਗਾਏ ਮਹਾਨ, ਬਿਨ ਤੇਲ ਬਾਤੀ ਕਰ ਰੁਸ਼ਨਾਈਆ। ਸਤਿਗੁਰ ਸਚਾ ਸ਼ਬਦ ਨਾਦ ਸੁਣਾਏ ਧੁਨਕਾਨ, ਅਨਹਦ ਨਾਦੀ ਰਾਗ ਦ੍ਰਿੜਾਈਆ। ਸਤਿਗੁਰ ਸਚਾ ਅੰਮ੍ਰਿਤ ਰਸ ਦੇਵੇ ਪੀਣ ਖਾਣ, ਨਿਝਰ ਝਿਰਨਾ ਬੂੰਦ ਸਵਾਂਤੀ ਆਪ ਟਪਕਾਈਆ। ਸਤਿਗੁਰ ਸਚਾ ਘਰ ਸੁਆਮੀ ਮਿਲੇ ਆਣ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਸਤਿਗੁਰ ਸਚਾ ਚਰਨ ਪ੍ਰੀਤੀ ਬਖ਼ਸ਼ੇ ਧਿਆਨ, ਧੂੜੀ ਖ਼ਾਕ ਖ਼ਾਕ ਰਮਾਈਆ। ਸਤਿਗੁਰ ਸਚਾ ਜਿਸ ਦਾ ਆਦਿ ਜੁਗਾਦੀ ਇਕ ਵਿਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਸਤਿਗੁਰ ਸਚਾ ਸ੍ਰੀ ਭਗਵੰਤ, ਹਰਿ ਕਰਤਾ ਇਕ ਅਖਵਾਈਆ। ਜੋ ਆਦਿ ਜੁਗਾਦੀ ਕੰਤ, ਕੰਤੂਹਲ ਧੁਰਦਰਗਾਹੀਆ। ਜਿਸ ਦਾ ਨਾਮ ਨਿਧਾਨਾ ਮੰਤ, ਮੰਤਵ ਦੋ ਜਹਾਨ ਹਲ ਕਰਾਈਆ। ਜਿਸ ਦਾ ਮੇਲ ਮਿਲਾਵਾ ਨਾਲ ਸਾਚੇ ਸੰਤ, ਸਾਜਣ ਹੋ ਕੇ ਵੇਖ ਵਖਾਈਆ। ਆਪਣੀ ਮਹਿੰਮਾ ਦੱਸੇ ਅਗਣਤ, ਗਿਣਤੀ ਗਣਤ ਨਾ ਕੋਇ ਸਮਝਾਈਆ। ਧਰਮ ਧਾਰ ਦੀ ਬਣਾਏ ਬਣਤ, ਘਾੜਤ ਆਪਣੀ ਘਾੜਨ ਲਏ ਘੜਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਬੋਧ ਅਗਾਧਾ ਬਣ ਕੇ ਪੰਡਤ, ਬਿਨ ਅੱਖਰਾਂ ਕਰੇ ਪੜ੍ਹਾਈਆ। ਮੇਲ ਮਿਲਾਵਾ ਸਾਚੀ ਸੰਗਤ, ਆਤਮ ਪਰਮਾਤਮ ਸਾਚਾ ਸੰਗ ਜਣਾਈਆ। ਲੇਖਾ ਮੁਕਾ ਕੇ ਬਹਿਸ਼ਤ ਜੰਨੱਤ, ਚਰਨ ਕਵਲ ਬਖ਼ਸ਼ੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸਤਿਗੁਰ ਸਚਾ ਪਰਮ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਇਕ ਅਖਵਾਈਆ। ਜਿਸ ਦੀ ਮੰਡਲ ਮੰਡਪ ਰਾਸੀ, ਦੋ ਜਹਾਨਾਂ ਖੇਲ ਖਿਲਾਈਆ। ਜੋ ਸਚਖੰਡ ਨਿਵਾਸੀ, ਦਰਗਾਹ ਸਾਚੀ ਸੋਭਾ ਪਾਈਆ। ਜੋ ਸ਼ਾਹੋ ਭੂਪ ਸ਼ਾਬਾਸ਼ੀ, ਸ਼ਹਿਨਸ਼ਾਹ ਨੂਰ ਅਲਾਹੀਆ। ਜਿਸ ਦੀ ਲੱਖ ਚੁਰਾਸੀ ਦਾਸੀ, ਸੇਵਕ ਹੋ ਕੇ ਸੇਵ ਕਮਾਈਆ। ਜੋ ਅਵਤਾਰ ਪੈਗ਼ੰਬਰ ਗੁਰੂਆਂ ਦਏ ਵਿਸ਼ਵਾਸ਼ੀ, ਵਿਸ਼ਾ ਆਪਣਾ ਨਾਮ ਸਮਝਾਈਆ। ਜੋ ਤਨ ਵਜੂਦਾਂ ਨਿਰਗੁਣ ਜੋਤ ਕਰੇ ਪਰਕਾਸ਼ੀ, ਪਰਕਾਸ਼ਵਾਨ ਇਕ ਅਖਵਾਈਆ। ਜਿਸ ਦਾ ਲਹਿਣਾ ਦੇਣਾ ਵਿਸ਼ਨ ਬ੍ਰਹਮਾ ਸ਼ਿਵ ਸ਼ੰਕਰ ਨਾਲ ਕੈਲਾਸ਼ੀ, ਹੁਕਮ ਹੁਕਮ ਵਿਚੋਂ ਪਰਗਟਾਈਆ। ਓਹ ਭਗਤਾਂ ਸੰਤਾਂ ਮੇਟਣਹਾਰ ਉਦਾਸੀ, ਚਿੰਤਾ ਗ਼ਮ ਗ਼ਮਖਾਰ ਦਏ ਗਵਾਈਆ। ਨਾਮ ਜਪਾਏ ਬਿਨਾ ਪਵਣ ਸਵਾਸੀ, ਅਜਪਾ ਜਾਪ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ

ਸਿਰ ਆਪਣਾ ਹੱਥ ਟਿਕਾਈਆ। ਸਤਿਗੁਰ ਪੂਰਾ ਪੁਰਖ ਅਕਾਲਾ, ਅਕਲ ਕਲਧਾਰੀ ਇਕ ਅਖਵਾਇੰਦਾ। ਆਦਿ ਜੁਗਾਦੀ ਦੀਨ ਦਿਆਲਾ, ਦਇਆ ਨਿਧ ਭੇਵ ਉਠਾਇੰਦਾ। ਵਸਣਹਾਰ ਸਚਖੰਡ ਸਚੀ ਧਰਮਸਾਲਾ, ਦਰਗਾਹ ਸਾਚੀ ਸੋਭਾ ਪਾਇੰਦਾ। ਜਿਸ ਦਾ ਸ਼ਬਦ ਦੁਲਾਰਾ ਲਾਲਾ, ਲਾਲਨ ਇਕੋ ਰੰਗ ਰੰਗਾਇੰਦਾ। ਜੋ ਜੁਗ ਜੁਗ ਖੇਲੇ ਖੇਲ ਨਿਰਾਲਾ, ਨਿਰਾਕਾਰ ਸਾਕਾਰ ਰੂਪ ਵਟਾਇੰਦਾ। ਧਰਨੀ ਧਰਤ ਧਵਲ ਧੌਲ ਲੋਕਮਾਤ ਬਣੇ ਦਲਾਲਾ, ਵਿਚੋਲਾ ਹੋ ਕੇ ਵੇਖ ਵਖਾਇੰਦਾ। ਨਾਮ ਨਿਧਾਨ ਨੌਜੁਆਨ ਹੋ ਕੇ ਦਏ ਸੁਖਾਲਾ, ਸਿਫ਼ਤੀ ਸਿਫ਼ਤ ਸਿਫ਼ਤ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਵਰਤਾਇੰਦਾ। ਸਤਿਗੁਰ ਪੂਰਾ ਨਾਮ ਦੇਵੇ ਸੋਹੰ ਸੋ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਆਤਮ ਪਰਮਾਤਮ ਆਪੇ ਜਾਏ ਹੋ, ਹਰਿ ਪੁਰਖ ਨਿਰੰਜਣ ਬੇਪਰਵਾਹੀਆ। ਭੇਵ ਚੁਕਾਏ ਦੋਅੰ ਦੋ, ਏਕੰਕਾਰ ਵੱਡੀ ਵਡਿਆਈਆ। ਸਚ ਪਰਕਾਸ਼ ਕਰੇ ਲੋ, ਆਦਿ ਨਿਰੰਜਣ ਕਰ ਰੁਸ਼ਨਾਈਆ। ਆਪ ਆਪਣਾ ਆਪੇ ਲਏ ਜੋਹ, ਅਬਿਨਾਸ਼ੀ ਕਰਤਾ ਵਡ ਵਡਿਆਈਆ। ਆਪਣਾ ਆਪਣੇ ਨਾਲ ਬੰਧਾਏ ਮੋਹ, ਸ੍ਰੀ ਭਗਵਾਨ ਖੇਲ ਖਿਲਾਈਆ। ਪਾਰਬ੍ਰਹਮ ਆਪਣਾ ਲੇਖਾ ਆਪਣੇ ਵਿਚ ਰਖੇ ਨਾ ਇਕ ਨਾ ਦੋ, ਦੂਆ ਏਕਾ ਆਪਣਾ ਖੇਲ ਖਿਲਾਈਆ। ਸਤਿਗੁਰ ਸ਼ਬਦ ਢੋਆ ਦੇਵੇ ਢੋ, ਸਚ ਵਸਤ ਵਸਤ ਵਰਤਾਈਆ। ਜਿਸ ਦਾ ਭੇਵ ਨਾ ਜਾਣੇ ਕੋ, ਖੋਜਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਸੋਹੰ ਸੋ ਆਦਿ ਦੀ ਧਾਰਾ, ਵਿਸ਼ਨ ਬ੍ਰਹਮਾ ਸ਼ਿਵ ਦਿਤੀ ਵਡਿਆਈਆ। ਸ਼ਬਦੀ ਸ਼ਬਦੀ ਖੇਲ ਅਪਾਰਾ, ਅਪਰੰਪਰ ਸੁਆਮੀ ਆਪ ਜਣਾਈਆ। ਜਿਸ ਦਾ ਖੇਲ ਤ੍ਰੈਗੁਣ ਬਾਹਰਾ, ਪੰਚਮ ਤਤ ਨਾ ਕੋਇ ਵਡਿਆਈਆ । ਜੋ ਲੇਖਾ ਜਾਣੇ ਵਿਸ਼ਨ ਬ੍ਰਹਮਾ ਸ਼ਿਵ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਆਪਣੀ ਸੇਵ ਲਗਾਈਆ। ਜਿਸ ਦਾ ਆਦਿ ਜੁਗਾਦੀ ਸੰਦੇਸ਼ਾ ਏਕਾ ਇਕੋ ਵਾਰਾ, ਇਕ ਇਕੱਲਾ ਦਏ ਦ੍ਰਿੜਾਈਆ। ਜਿਸ ਲੱਖ ਚੁਰਾਸੀ ਤ੍ਰੈਗੁਣ ਮਾਇਆ ਪੰਜ ਤਤ ਕੀਤਾ ਪਸਾਰਾ, ਰਜੋ ਤਮੋ ਸਤੋ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣੀ ਖੇਲ ਖਿਲਾਈਆ। ਆਤਮ ਪਰਮਾਤਮ ਦੇ ਅਧਾਰਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਤੂੰ ਮੇਰਾ ਮੈਂ ਤੇਰਾ ਅਪੰਰਪਰ ਸੁਆਮੀ ਲਾ ਕੇ ਨਾਅਰਾ, ਸੋਹੰ ਸਤਿ ਸਤਿ ਸਮਝਾਈਆ। ਹੰ ਬ੍ਰਹਮ ਦਾ ਪਾਰ ਕਿਨਾਰਾ, ਪਤਿਪਰਮੇਸ਼ਵਰ ਭੇਵ ਚੁਕਾਈਆ। ਅੰਤ ਜੋਤ ਜੋਤ ਵਿਚ ਏਕਾ ਰੂਪ ਨਿਰਾਕਾਰਾ, ਸਾਕਾਰ ਸੰਗ ਨਾ ਕੋਇ ਰਖਾਈਆ । ਜਿਸ ਦਾ ਵਸੇਰਾ ਸਚਖੰਡ ਦੁਆਰਾ, ਦਰਗਾਹ ਸਾਚੀ ਮੁਕ਼ਾਮੇ ਹਕ ਸੋਭਾ ਪਾਈਆ। ਜਿਸ ਦਾ ਰੂਪ ਅਵਤਾਰ ਪੈਗ਼ੰਬਰ ਗੁਰੂ ਹੋਏ ਸਾਕਾਰਾ, ਤਨ ਵਜੂਦਾਂ ਖੇਲ ਖਿਲਾਈਆ। ਜੋਤੀ ਜਾਤਾ ਹੋ ਕੇ ਜ਼ਾਹਰਾ, ਪੁਰਖ ਬਿਧਾਤਾ ਵੇਖ ਵਖਾਈਆ। ਨਾਮ ਸ਼ਬਦ ਦੇ ਸਚੀ ਧੁਨਕਾਰਾ, ਧੁਨ ਆਤਮਕ ਰਾਗ ਦ੍ਰਿੜਾਈਆ। ਅੰਮ੍ਰਿਤ ਬਖ਼ਸ਼ ਅਗੰਮਾ ਠੰਡਾ ਠਾਰਾ, ਸਤਿ ਸਤਿਵਾਦੀ ਬਿਨ ਰਸਨਾ ਜੇਹਵਾ ਜਾਮ ਪਿਆਈਆ। ਲੋਕਮਾਤ ਦਏ ਅਧਾਰਾ, ਉਦਰ ਦਾ ਲੇਖਾ ਦਿਤਾ ਮੁਕਾਈਆ। ਜਿਨ੍ਹਾਂ ਰਸਨਾ ਜੇਹਵਾ ਢੋਲਾ ਗਾਇਆ ਗੀਤ ਸੁਣਾਇਆ ਮੀਤ ਮੁਰਾਰਾ, ਮਿਤਰ ਪਿਆਰਾ ਇਕ ਅਖਵਾਈਆ। ਜੋ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹੋਏ ਜ਼ਾਹਿਰਾ, ਜ਼ਾਹਰ ਜ਼ਹੂਰ ਆਪਣੀ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸੋਹੰ ਧਾਰ ਆਦਿ ਜੁਗਾਦੀ, ਅੱਖਰੀ ਵੰਡ ਨਾ ਕੋਇ ਵੰਡਾਈਆ।

ਪ੍ਰਭ ਦਾ ਖੇਲ ਬ੍ਰਹਮ ਬ੍ਰਹਿਮਾਦੀ, ਬ੍ਰਹਿਮਾਂਡ ਆਪਣਾ ਹੁਕਮ ਚਲਾਈਆ। ਆਤਮ ਪਰਮਾਤਮ ਸਦਾ ਅਨਾਦੀ, ਜੰਮਣ ਮਰਨ ਵਿਚ ਕਦੇ ਨਾ ਆਈਆ। ਇਹ ਹੁਕਮ ਸੰਦੇਸ਼ਾ ਬੋਧ ਅਗਾਧੀ, ਬੁੱਧੀ ਤੋਂ ਪਰੇ ਪੜ੍ਹਾਈਆ। ਜੇਹੜੀ ਰਸਨਾ ਨਾਲ ਨਾ ਜਾਏ ਅਰਾਧੀ, ਸਵਾਸਾਂ ਨਾਲ ਕੋਇ ਨਾ ਗਾਈਆ। ਜੋਤੀ ਧਾਰ ਜੋਤ ਵਿਸਮਾਦੀ, ਵਿਸ਼ਵ ਦਾ ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਸੋਹੰ ਅੱਖਰੀ ਜਾਪ ਜਗਤ ਦਾ ਗਾਉਣਾ, ਸਿਫ਼ਤੀ ਢੋਲੇ ਗਾਈਆ। ਭਗਤਾਂ ਸੋਹੰ ਰੂਪ ਸਰੂਪ ਵਿਚ ਸਮਾਉਣਾ, ਆਪਣਾ ਆਪ ਮਿਟਾਈਆ। ਘਰ ਪਰਮਾਤਮ ਇਕੋ ਬਹਾਉਣਾ, ਸੇਜ ਸੁਹੰਜਣੀ ਜੋ ਸੁਹਾਈਆ। ਬਿਨ ਅੱਖੀਆਂ ਦਰਸ਼ਨ ਪਾਉਣਾ, ਨਿਜ ਨੇਤਰ ਨੈਣ ਖੁਲ੍ਹਾਈਆ। ਬਿਨ ਸੀਸ ਸੀਸ ਝੁਕਾਉਣਾ, ਨਿਵ ਨਿਵ ਲਗਣਾ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਸਚ ਪ੍ਰੀਤੀ ਵਿਚ ਮਨਾਉਣਾ, ਪਿਆਰ ਮੁਹੱਬਤ ਵਿਚ ਮੰਗ ਮੰਗਾਈਆ । ਜਿਸ ਨੇ ਦਸਮ ਦੁਆਰੀ ਪਰਦਾ ਲਾਹੁਣਾ, ਭੇਵ ਅਭੇਦ ਰਹੇ ਨਾ ਰਾਈਆ। ਭਗਤ ਭਗਵਾਨ ਇਕੋ ਘਰ ਵਸਾਉਣਾ, ਸਦ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸਚਾ ਆਤਮ ਪਰਮਾਤਮ ਜੋੜ ਜੋੜੇ, ਜੋੜੀ ਹਰਿ ਜਗਦੀਸ਼ ਕਰਾਈਆ। ਨਾਮ ਅਗੰਮੇ ਚਾੜ੍ਹੇ ਘੋੜੇ, ਵਾਗਾਂ ਆਪਣੇ ਹੱਥ ਰਖਾਈਆ। ਬਿਨ ਕ਼ਦਮਾਂ ਚਰਨਾਂ ਦੌੜੇ, ਭੱਜੇ ਵਾਹੋ ਦਾਹੀਆ। ਪੰਧ ਮੁਕਾਏ ਭੀੜੇ ਸੌੜੇ, ਅਗੇ ਹੋ ਨਾ ਕੋਇ ਅਟਕਾਈਆ। ਫਲ ਛਡੇ ਮਿਠੇ ਕੌੜੇ, ਜਗਤ ਰਸ ਨਾ ਕੋਇ ਚਖਾਈਆ। ਅੰਤ ਇਕੋ ਚੜ੍ਹੇ ਸਤਿਗੁਰ ਸਚੇ ਪੌੜੇ, ਪੌੜੀ ਡੰਡਾ ਦੂਜਾ ਨਜ਼ਰ ਕੋਇ ਨਾ ਆਈਆ। ਜਿਥੇ ਸਾਹਿਬ ਸੁਆਮੀ ਆਪੇ ਬਹੁੜੇ, ਫੜ ਬਾਹੋਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਜਿਨ੍ਹਾਂ ਨੂੰ ਸਤਿਗੁਰ ਸੋਹੰ ਸੋ ਜਾਪ ਦੱਸਿਆ, ਲੋਕਮਾਤ ਕੀਤੀ ਪੜ੍ਹਾਈਆ। ਦਿਵਸ ਰੈਣ ਅੰਤਰ ਨਿਰੰਤਰ ਆਪੇ ਵਸਿਆ, ਰੋਮ ਰੋਮ ਵਿਚ ਸਮਾਈਆ। ਸਾਢੇ ਤਿੰਨ ਕਰੋੜ ਦੀ ਮੇਟੇ ਰੈਣ ਅੰਧੇਰੀ ਮੱਸਿਆ, ਨੂਰੀ ਚੰਦ ਚੰਦ ਚਮਕਾਈਆ। ਬਿਨ ਰਸਨਾ ਜੇਹਵਾ ਜਪਾਏ ਕਥਿਆ, ਕਥਨੀ ਚਲੇ ਨਾ ਕੋਇ ਵਡਿਆਈਆ। ਕਿਰਪਾ ਕਰੇ ਪੁਰਖ ਸਮਰਥਿਆ, ਹਰਿ ਕਰਤਾ ਧੁਰਦਰਗਾਹੀਆ। ਜਨ ਭਗਤਾਂ ਲਹਿਣਾ ਦੇਣਾ ਦੇਵੇ ਹੱਥੋ ਹਥਿਆ, ਜਗਤ ਉਧਾਰ ਨਾ ਕੋਇ ਰਖਾਈਆ। ਜੋ ਪ੍ਰੇਮ ਪ੍ਰੀਤੀ ਵਿਚ ਸਥਰ ਲਥਿਆ, ਯਾਰੜਾ ਸੇਜ ਦਏ ਸੁਹਾਈਆ। ਲਹਿਣਾ ਦੇਣਾ ਪੂਰਬ ਲੇਖੇ ਲਾਏ ਮਸਤਕ ਮੱਥਿਆ, ਜਨਮ ਜਨਮ ਦਾ ਲੇਖਾ ਝੋਲੀ ਪਾਈਆ। ਜੋ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਦੋ ਜਹਾਨਾਂ ਫਿਰੇ ਨਸਿਆ, ਭੱਜੇ ਵਾਹੋ ਦਾਹੀਆ। ਜਿਸ ਸੱਸੇ ਉਤੇ ਹੋੜਾ ਲਾਇਆ ਤੇ ਆਪਣਾ ਭੇਵ ਦੱਸਿਆ, ਹੰ ਬ੍ਰਹਮ ਭੇਵ ਆਪ ਖੁਲ੍ਹਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਕਰੇ ਪ੍ਰਕਾਸ਼ ਬਿਨਾ ਰਵ ਸਸਿਆ, ਬਿਨ ਸੂਰੀਆ ਚੰਨ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਨਿਰਗੁਣ ਧਾਰ ਪੁਰਖ ਬਿਧਾਤਾ, ਬਿਧ ਆਪਣੇ ਹੱਥ ਵਖਾਈਆ। ਜੋ ਹੋਏ ਜੋਤੀ ਜਾਤਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਆਤਮ ਪਰਮਾਤਮ ਜੋੜੇ ਨਾਤਾ, ਪਾਰਬ੍ਰਹਮ ਬ੍ਰਹਮ ਮੇਲਾ ਲਏ ਮਿਲਾਈਆ। ਈਸ਼ ਜੀਵ ਦੱਸ ਕੇ ਗਾਥਾ, ਗਹਿਰ ਗੰਭੀਰ ਕਰੇ ਪੜ੍ਹਾਈਆ। ਸਤਿਗੁਰ ਸ਼ਬਦ ਹੋ ਕੇ ਦੇਵੇ ਸਾਥਾ, ਸੰਗਲਾ ਸੰਗ ਨਿਭਾਈਆ। ਜੋ ਤਨ ਵਜੂਦਾਂ ਚਲਾਵਣਹਾਰਾ

ਰਾਥਾ, ਰਥ ਰਥਵਾਹੀ ਧੁਰਦਰਗਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸਤਿਗੁਰ ਸ਼ਬਦ ਜਿਸ ਨੂੰ ਦੇਵੇ ਦਾਨ, ਦਇਅਵਾਨ ਦਏ ਵਰਤਾਈਆ। ਭਾਗ ਲਗਾਏ ਕਾਇਆ ਮੰਦਰ ਮਕਾਨ, ਮੱਕਾ ਕਾਅਬਾ ਇਕੋ ਇਕ ਸੁਹਾਈਆ। ਘਰ ਸੁਆਮੀ ਠਾਕਰ ਮਿਲੇ ਆਣ, ਪਰਵਰਦਿਗਾਰ ਫੇਰਾ ਪਾਈਆ। ਜਿਸ ਦੇ ਢੋਲੇ ਸੂਫ਼ੀ ਸੰਤ ਫ਼ਕੀਰ ਭਗਤ ਸੁਹੇਲੇ ਗਾਣ, ਗਾ ਗਾ ਸ਼ੁਕਰ ਮਨਾਈਆ। ਓਹ ਜੋਤੀ ਜਾਤਾ ਪੁਰਖ ਬਿਧਾਤਾ ਕਿਰਪਾ ਕਰੇ ਸ੍ਰੀ ਭਗਵਾਨ, ਭਗਵਨ ਹੋ ਕੇ ਵੇਖ ਵਖਾਈਆ। ਗ਼ਰੀਬ ਨਿਮਾਣੇ ਕੋਝੇ ਕਮਲੇ ਕਰੇ ਪਰਵਾਨ, ਪਰਮ ਪੁਰਖ ਪ੍ਰਭ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਲੇਖਾ ਜਾਣੇ ਦੋ ਜਹਾਨ, ਦੋਹਰੀ ਆਪਣੀ ਕਲ ਵਰਤਾਈਆ।

੧੯ ਮਾਘ ਸ਼ਹਿਨਸ਼ਾਹੀ ਸੰਮਤ ੧੧ ਕਰਮ ਸਿੰਘ ਦੇ ਨਵਿਤ ਪਿੰਡ ਨਯਾ ਸ਼ਾਲਾ ਜ਼ਿਲਾ ਗੁਰਦਾਸਪੁਰ

ਕਰਮ ਸਿੰਘ ਦਾ ਕਰਮ ਹੋਇਆ ਨਿਹਕਰਮੀ, ਪ੍ਰਭ ਦੇਵੇ ਮਾਣ ਵਡਿਆਈਆ। ਜਿਸ ਦੀ ਆਤਮਾ ਫੇਰ ਲੋਕਮਾਤ ਕਦੇ ਨਾ ਜਨਮੀ, ਜਨਮ ਵਿਚ ਕਦੇ ਨਾ ਆਈਆ। ਇਕੋ ਜਗਹ ਮਿਲੀ ਤੇ ਮਿਲੀ ਪੁਰਖ ਅਕਾਲ ਦੀ ਚਰਨੀ, ਜਿਥੇ ਜਗਤ ਵਾਲਾ ਚਰਨ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਰ ਦਏ ਵਡਿਆਈਆ। ਆਤਮਾ ਕਹੇ ਮੈਂ ਪੁੱਜੀ ਸਚਖੰਡ, ਬਿਨ ਕ਼ਦਮਾਂ ਕ਼ਦਮ ਉਠਾਈਆ। ਪੰਧ ਮੁਕਾ ਕੇ ਬ੍ਰਹਿਮੰਡ ਖੰਡ, ਭੱਜੀ ਵਾਹੋ ਦਾਹੀਆ। ਮੇਰਾ ਲੇਖਾ ਰਿਹਾ ਨਾ ਜੇਰਜ ਅੰਡ, ਉਤਭੁਜ ਸੇਤਜ ਨਾਤਾ ਗਈ ਤੁੜਾਈਆ। ਸਤਿਗੁਰ ਸ਼ਬਦ ਨੇ ਆਪਣੇ ਨਾਲ ਪਾਈ ਗੰਢ, ਜਿਸ ਨੂੰ ਸਕਿਆ ਨਾ ਕੋਇ ਖੁਲ੍ਹਾਈਆ। ਰਾਏ ਧਰਮ ਵੇਖ ਕੇ ਪਾਉਂਦਾ ਰਹਿ ਗਿਆ ਡੰਡ, ਉਚੀ ਕੂਕ ਕੂਕ ਸੁਣਾਈਆ। ਸ਼ੰਕਰ ਨੇ ਕਿਹਾ ਇਹ ਨਹੀਂ ਤੇਰੀ ਵੰਡ, ਸੰਘਾਰੀ ਹੋ ਕੇ ਦਿਆਂ ਸੁਣਾਈਆ। ਕਿਉਂ ਇਸ ਨੂੰ ਸਤਿਗੁਰ ਸ਼ਬਦ ਨੇ ਪਾਈ ਠੰਢ, ਜਗਤ ਦੀ ਅਗਨੀ ਨਾ ਕੋਇ ਤਪਾਈਆ। ਇਹ ਸਦਾ ਦੀ ਸੁਹਾਗਣ ਵਿਛੋੜਾ ਚੁੱਕਿਆ ਰੰਡ, ਰੰਡੇਪਾ ਰਹਿਣ ਕੋਇ ਨਾ ਪਾਈਆ। ਇਸ ਦਾ ਨਿਵਾਸ ਅਸਥਾਨ ਹੋਣਾ ਵਿਚ ਸਚਖੰਡ, ਥਿਰ ਘਰ ਬਹਿ ਕੇ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਆਰ ਦਏ ਵਡਿਆਈਆ। ਆਤਮਾ ਕਹੇ ਮੇਰਾ ਸਚ ਘਰ ਹੋਇਆ ਵਸੇਰਾ, ਸੋਹਣੀ ਮਿਲੀ ਵਡਿਆਈਆ। ਨਾ ਏਥੇ ਸੂਰੀਆ ਚੰਦ ਨਾ ਕੋਈ ਜਗਤ ਪ੍ਰਕਾਸ਼ ਨਾ ਅੰਧੇਰਾ, ਸਦ ਇਕੋ ਰੰਗ ਵੇਖ ਵਖਾਈਆ। ਮੈਂ ਜਿਧਰ ਤਕਾਂ ਭਗਤਾਂ ਦਾ ਡੇਰਾ, ਬਿਨਾ ਭਗਤਾਂ ਤੋਂ ਦੂਜਾ ਨਜ਼ਰ ਕੋਇ ਨਾ ਆਈਆ। ਫੇਰ ਵੇਖਾਂ ਅਵਤਾਰ ਪੈਗ਼ੰਬਰ ਗੁਰੂ ਏਥੇ ਮਾਰਨ ਫੇਰਾ, ਜੋਤ ਜੋਤ ਜੋਤ ਵਿਚੋਂ ਪਰਗਟਾਈਆ। ਮੇਰੇ ਸਾਹਿਬ ਨੇ ਮੇਰਾ ਕੀਤਾ ਹਕ ਨਬੇੜਾ, ਹਕ਼ੀਕ਼ਤ ਦੇ ਮਾਲਕ ਨੇ ਹਕ ਮੇਰਾ ਮੇਰੀ ਝੋਲੀ ਪਾਈਆ। ਧੰਨਭਾਗ ਮੈਂ ਆ ਕੇ ਆਣ ਕੇ ਵੇਖਿਆ ਪ੍ਰਭੂ ਚਰਨ ਦਾ ਖੇੜਾ, ਜਿਥੇ ਖਿੜਕੀ ਕੁੰਡੀ ਵੇਖਣ ਕੋਇ ਨਾ ਪਾਈਆ। ਮੈਂ ਹੈਰਾਨ ਹੋ ਗਈ ਏਥੇ ਕੋਈ ਨਹੀਂ ਕਿਸੇ ਦਾ

ਝੇੜਾ, ਝਗੜੇ ਵਾਲਾ ਨਜ਼ਰ ਕੋਇ ਨਾ ਆਈਆ। ਸਾਰੇ ਇਕ ਦੂਜੇ ਨੂੰ ਕਹਿਣ ਤੂੰ ਮੇਰਾ ਮੈਂ ਤੇਰਾ, ਮੈਂ ਤੇਰਾ ਤੂੰ ਮੇਰਾ, ਇਕੋ ਰੂਪ ਵਿਚ ਇਕੋ ਰੂਪ ਗਏ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਦ ਵਸੇ ਨੇੜਨ ਨੇੜਾ, ਦੂਰ ਦੁਰਾਡਾ ਪੰਧ ਨਾ ਕੋਇ ਰਖਾਈਆ।

੨੦ ਮਾਘ ਸ਼ਹਿਨਸ਼ਾਹੀ ਸੰਮਤ ੧੧ ਸੁੰਦਰ ਸਿੰਘ ਦੇ ਗ੍ਰਹਿ ਪਿੰਡ ਰੋਸੇ ਜ਼ਿਲਾ ਗੁਰਦਾਸਪੁਰ

ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰ ਹੋਵੋ ਸਵਾਧਾਨ, ਜੋਤੀ ਜਾਤੇ ਪੁਰਖ ਬਿਧਾਤੇ ਇਕੋ ਲਉ ਅੰਗੜਾਈਆ। ਬਿਨ ਨੇਤਰ ਲੋਚਨ ਨੈਣਾਂ ਨਿਗਾਹ ਮਾਰੋ ਜ਼ਿਮੀਂ ਅਸਮਾਨ, ਧਰਨੀ ਉਤੇ ਵੇਖੋ ਚਾਈਂ ਚਾਈਂਆ। ਨੌ ਖੰਡ ਪ੍ਰਿਥਮੀ ਸੱਤ ਦੀਪ ਧਰਮ ਦੀ ਧਾਰ ਵੇਖੋ ਵਿਧਾਨ, ਚਾਰ ਕੁੰਟ ਦਹਿ ਦਿਸ਼ਾ ਫੋਲ ਫੁਲਾਈਆ। ਆਤਮ ਪਰਮਾਤਮ ਰਿਹਾ ਨਾ ਕੋਇ ਗਿਆਨ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਸ਼ਬਦ ਅਨਾਦੀ ਸੁਣੇ ਨਾ ਕੋਇ ਧੁਨਕਾਨ, ਅਨਹਦ ਨਾਦੀ ਨਾਦ ਨਾ ਕੋਇ ਸ਼ਨਵਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਮਿਲੇ ਨਾ ਕਿਸੇ ਪੀਣ ਖਾਣ, ਬੂੰਦ ਸਵਾਂਤੀ ਨਾਭੀ ਕਵਲ ਨਾ ਕੋਇ ਟਪਕਾਈਆ। ਮਨ ਕਲਪਣਾ ਫਿਰੇ ਸ਼ੈਤਾਨ, ਸ਼ਰਅ ਸ਼ਰੀਅਤ ਕਰੇ ਲੜਾਈਆ। ਘਰ ਸੁਆਮੀ ਠਾਕਰ ਮਿਲੇ ਕਿਸੇ ਨਾ ਆਣ, ਨਿਜ ਨੇਤਰ ਲੋਚਨ ਨੈਣ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਲੋਕਮਾਤ ਮਾਰੋ ਝਾਤੀ, ਦਰਗਾਹ ਸਾਚੀ ਪਰਦਾ ਆਪ ਉਠਾਈਆ। ਕਿਉਂ ਤੁਹਾਡੇ ਹੁੰਦਿਆਂ ਹੋਈ ਅੰਧੇਰੀ ਰਾਤੀ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਕਿਉਂ ਝਗੜਾ ਪਿਆ ਕਾਗ਼ਜ਼ਾਤੀ, ਅੱਖਰ ਅੱਖਰ ਵੇਖ ਵਖਾਈਆ। ਸਭ ਦਾ ਲਹਿਣਾ ਤਕੋ ਬਹੁ ਬਿਧ ਭਾਂਤੀ, ਭੇਵ ਅਭੇਦ ਦੇਣਾ ਜਣਾਈਆ। ਕਿਸੇ ਹਿਰਦੇ ਵਸਿਆ ਨਹੀਂ ਕਮਲਾਪਾਤੀ, ਪਤ ਪਰਮੇਸ਼ਵਰ ਮਿਲਣ ਕੋਇ ਨਾ ਪਾਈਆ। ਸਭ ਦੀ ਜ਼ਿੰਦਗੀ ਤਕੋ ਹਯਾਤੀ, ਜੀਵਣ ਜੀਵਣ ਵਿਚੋਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ । ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰ ਨਿਗਾਹ ਮਾਰੋ ਆਪਣੇ ਦੀਨ ਮਜ਼੍ਹਬ, ਮਸ਼ਵਰਾ ਮੇਰੇ ਨਾਲ ਬਣਾਈਆ। ਕਿਸੇ ਦਾ ਰਿਹਾ ਕੋਈ ਨਾ ਅਦਬ, ਆਦਾਬ ਵਿਚ ਸੀਸ ਨਾ ਕੋਇ ਝੁਕਾਈਆ। ਕਲਜੁਗ ਕਿਰਿਆ ਕੂੜ ਕੀਤਾ ਗ਼ਜ਼ਬ, ਹੈਰਾਨੀ ਵਿਚ ਸਰਬ ਕੁਰਲਾਈਆ। ਧਰਮ ਦੀ ਧਾਰ ਮਾਇਆ ਮਮਤਾ ਵਿਚ ਹੋਈ ਜਜ਼ਬ, ਬਾਹਰ ਸਕੇ ਨਾ ਕੋਇ ਕਢਾਈਆ। ਨਵ ਖੰਡ ਪ੍ਰਿਥਮੀ ਤਕੋ ਤਸ਼ੱਦਦ, ਝਗੜਾ ਦੀਨ ਦੁਨੀ ਸਮਝਾਈਆ। ਸੂਫ਼ੀ ਸੰਤ ਫ਼ਕੀਰ ਭਗਤ ਸੁਹੇਲੇ ਕੋਟਾਂ ਵਿਚੋਂ ਦੋ ਚਾਰ ਅਦਦ, ਬਹੁਤੀ ਗਣਤ ਨਾ ਕੋਇ ਗਿਣਾਈਆ। ਤੁਸੀਂ ਜੀਵਾਂ ਜੰਤਾਂ ਕਿਉਂ ਨਹੀਂ ਕਰਦੇ ਮਦਦ, ਹਰ ਹਿਰਦੇ ਅੰਦਰ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰ ਧਰਨੀ ਧਰਤ ਧਵਲ ਧੌਲ ਵੇਖੋ ਖੇਲ ਅਗੰਮ, ਅਗੰਮੜੇ ਹੋ ਕੇ ਧਿਆਨ ਲਗਾਈਆ। ਕਿਸੇ ਭੇਵ ਨਾ ਚੁਕੇ ਆਪਣੇ ਬ੍ਰਹਮ, ਪਾਰਬ੍ਰਹਮ ਮੇਲ

ਨਾ ਕੋਇ ਮਿਲਾਈਆ। ਸਭ ਦੀ ਦ੍ਰਿਸ਼ਟੀ ਹੋਈ ਚਰਮ, ਚੰਮ ਦ੍ਰਿਸ਼ਟੀ ਡੇਰਾ ਕੋਇ ਨਾ ਢਾਈਆ। ਕੂੜ ਕੁੜਿਆਰਾ ਬਣਿਆ ਕਰਮ, ਕਰਮ ਕਾਂਡ ਦਾ ਲੇਖਾ ਸਮਝ ਕੋਇ ਨਾ ਪਾਈਆ। ਸਚ ਦਾ ਰਿਹਾ ਕੋਈ ਨਾ ਧਰਮ, ਧਰਨੀ ਧਰਤ ਧਵਲ ਧੌਲ ਰਹੀ ਕੁਰਲਾਈਆ। ਆਪਣਾ ਵਾਅਦਾ ਕੌਲ ਇਕ਼ਰਾਰ ਤਕੋ ਪਰਨ, ਜੋ ਪੇਸ਼ੀਨਗੋਈਆਂ ਵਿਚ ਆਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਤਿਗੁਰ ਸ਼ਬਦ ਧੁਰ ਦਿਆਲੂ, ਦੀਨਾ ਬੰਧਪ ਤੇਰੀ ਬੇਪਰਵਾਹੀਆ। ਤੂੰ ਮਾਲਕ ਖ਼ਾਲਕ ਸਚਖੰਡ ਸਚੀ ਧਰਮਸਾਲੂ, ਦਰਗਾਹ ਸਾਚੀ ਮੁਕ਼ਾਮੇ ਹਕ ਸੋਭਾ ਪਾਈਆ। ਅਸੀਂ ਲਾਡਲੇ ਤੇਰੇ ਸੁਤ ਨੰਨ੍ਹੇ ਬਾਲੂ, ਬਚਪਨ ਤੇਰੇ ਚਰਨ ਟਿਕਾਈਆ। ਅਸਾਂ ਸਭ ਕੁਝ ਤਕਿਆ ਦੀਨ ਦੁਨੀ ਦਾ ਹਾਲੂ, ਹਾਲਤ ਬਿਗੜੀ ਖ਼ਲਕ ਖ਼ੁਦਾਈਆ। ਤੁਧ ਬਿਨ ਕਲਜੁਗ ਅੰਤ ਨਾ ਕੋਇ ਸੰਭਾਲੂ, ਸੰਬਲ ਦੇ ਮਾਲਕ ਹੋਣਾ ਆਪ ਸਹਾਈਆ। ਓਹ ਲਹਿਣਾ ਦੇਣਾ ਲੇਖਾ ਪੂਰਾ ਕਰ ਦੇ ਜੋ ਸਤਿਗੁਰ ਨਾਨਕ ਦੇ ਕੇ ਗਿਆ ਪੁਤ ਕਾਲੂ, ਕਲ ਕਾਤੀ ਡੇਰਾ ਢਾਈਆ। ਸਤਿ ਧਰਮ ਤੇਰੇ ਹੁਕਮ ਨਾਲ ਹੋਵੇ ਚਾਲੂ, ਚੌਥੇ ਜੁਗ ਦਾ ਲੇਖਾ ਦੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਤਿਗੁਰ ਸ਼ਬਦ ਧੁਰ ਦੇ ਖੇਵਟ ਖੇਟੇ, ਦੋ ਜਹਾਨ ਦੇ ਮਾਲਕ ਤੇਰੀ ਬੇਪਰਵਾਹੀਆ। ਅਸੀਂ ਜੁਗ ਚੌਕੜੀ ਤੇਰੇ ਬੇਟੇ, ਬਚਪਨ ਤੇਰੇ ਚਰਨ ਟਿਕਾਈਆ। ਸਦਾ ਸੁਖਆਸਣ ਤੇਰੀ ਸੇਜਾ ਲੇਟੇ, ਸਤਿ ਸਰੂਪ ਵਿਚ ਸਮਾਈਆ। ਸਾਨੂੰ ਯਾਦ ਵਾਅਦੇ ਕੌਲ ਇਕ਼ਰਾਰ ਕੀਤੇ, ਜੋ ਕਰਤਾ ਪੁਰਖ ਦਏ ਦ੍ਰਿੜਾਈਆ। ਸਾਡੇ ਅੰਤਮ ਸਭ ਦੇ ਸਮੇਂ ਬੀਤੇ, ਪਿਛਲੇ ਬੈਠੇ ਪੰਧ ਮੁਕਾਈਆ। ਹੁਣ ਅਗੇ ਤੇਰੇ ਹੁਕਮ ਦੀ ਚਲੇ ਰੀਤੇ, ਰੀਤੀਵਾਨ ਤੇਰੀ ਸਰਨਾਈਆ। ਝਗੜੇ ਮੁਕਾ ਦੇ ਮੰਦਰ ਮਸੀਤੇ, ਕਾਇਆ ਕਾਅਬਾ ਇਕ ਜਣਾਈਆ। ਆਤਮ ਪਰਮਾਤਮ ਸਭ ਦਾ ਹੋਵੇ ਮੀਤੇ, ਮਿਤਰ ਪਿਆਰਾ ਇਕ ਅਖਵਾਈਆ। ਸਤਿਗੁਰ ਸ਼ਬਦ ਹਰ ਹਿਰਦੇ ਵਸਣਾ ਚੀਤੇ, ਚਿਤਵਿਤ ਠਗੌਰੀ ਰਹਿਣ ਕੋਇ ਨਾ ਪਾਈਆ। ਦੀਨ ਦੁਨੀ ਦੀ ਪਵਿਤ੍ਰ ਕਰ ਦੇ ਨੀਤੇ, ਨੀਤੀਵਾਨ ਤੇਰੀ ਸਰਨਾਈਆ। ਤੇਰਾ ਇਕੋ ਹੁਕਮ ਹੋਵੇ ਹਦੀਸੇ, ਹਜ਼ਰਤਾਂ ਤੋਂ ਬਾਹਰ ਕਰ ਪੜ੍ਹਾਈਆ। ਸਾਡੇ ਲੇਖੇ ਮੁਕਾ ਬੀਸ ਬੀਸੇ, ਇਕ ਇਕੀਸੇ ਤੇਰੀ ਓਟ ਤਕਾਈਆ। ਅੰਤ ਕੰਤ ਭਗਵੰਤ ਇਕੋ ਛਤਰ ਝੁੱਲੇ ਤੇਰੇ ਸੀਸੇ, ਜਗਤ ਜਗਦੀਸ਼ ਤੇਰੀ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰ ਧੁਰ ਦਾ ਹੁਕਮ ਦ੍ਰਿੜਾਵਾਂਗਾ। ਸੋ ਪੁਰਖ ਨਿਰੰਜਣ ਸਗਲਾ ਸੰਗ ਰਖਾਵਾਂਗਾ। ਹਰਿ ਪੁਰਖ ਨਿਰੰਜਣ ਮੇਲ ਮਿਲਾਵਾਂਗਾ। ਏਕੰਕਾਰਾ ਜੋੜ ਜੁੜਾਵਾਂਗਾ। ਆਦਿ ਨਿਰੰਜਣ ਨੂਰ ਰੁਸ਼ਨਾਵਾਂਗਾ। ਅਬਿਨਾਸ਼ੀ ਕਰਤਾ ਵੇਖ ਵਖਾਵਾਂਗਾ। ਸ੍ਰੀ ਭਗਵਾਨ ਭੇਵ ਚੁਕਾਵਾਂਗਾ। ਪਾਰਬ੍ਰਹਮ ਬ੍ਰਹਮ ਸੰਗ ਰਖਾਵਾਂਗਾ। ਸਤਿਗੁਰ ਸ਼ਬਦ ਹੋ ਕੇ ਡੰਕ ਵਜਾਵਾਂਗਾ। ਧਰਨੀ ਧਰਤ ਧਵਲ ਧੌਲ, ਸੰਬਲ ਇਕੋ ਬੰਕ ਸੁਹਾਵਾਂਗਾ। ਧੁਰ ਦਾ ਬਣਕੇ ਪੰਡਤ ਪਾਂਧਾ ਰੌਲ, ਫ਼ੁਰਨੇ ਫ਼ੁਰਨਿਆਂ ਵਿਚੋਂ ਪਰਗਟਾਵਾਂਗਾ। ਸਭ ਦੇ ਵਾਅਦੇ ਪੂਰੇ ਕਰਾਂ ਕੌਲ, ਕਰਨੀ ਦਾ ਕਰਤਾ ਆਪ ਹੋ ਜਾਵਾਂਗਾ । ਜੋ ਆਸ਼ਾ ਰਖ ਕੇ ਗਿਆ ਕ੍ਰਿਸ਼ਨਾ ਕਾਹਨਾ ਸਾਵਲ ਸੌਲ, ਸਾਵਰੀਆ ਹੋ ਕੇ ਵੇਖ ਵਖਾਵਾਂਗਾ। ਹਰ ਘਟ ਅੰਤਰ ਨਿਰੰਤਰ ਜਾਵਾਂ ਮੌਲ, ਮੌਲਾ ਹੋ ਕੇ ਭੇਵ ਚੁਕਾਵਾਂਗਾ। ਆਪ ਸਦਾ ਰਹਾਂ

ਅਡੋਲ, ਅਡੁਲ ਹੋ ਕੇ ਖੇਲ ਖਿਲਾਵਾਂਗਾ। ਕਲਜੁਗ ਅੰਤ ਪੂਰਾ ਤੋਲਾਂ ਤੋਲ, ਤਰਾਜ਼ੂ ਕੰਡਾ ਨਾਮ ਹੱਥ ਉਠਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਵਰਤਾਵਾਂਗਾ। ਸਤਿਗੁਰ ਸ਼ਬਦ ਕਹੇ ਧੁਰ ਹੁਕਮ ਅਗੰਮ ਵਰਤਾਏਗਾ। ਦੀਨ ਦਿਆਲ ਦਇਆ ਕਮਾਏਗਾ। ਲਹਿਣਾ ਦੇਣਾ ਸਚ ਦਾ ਵੇਖ ਵਖਾਏਗਾ। ਚਾਰ ਜੁਗ ਦੇ ਸ਼ਾਸਤਰ ਨਾਲ ਮਿਲਾਏਗਾ। ਅੱਖਰ ਅੱਖਰ ਫੋਲ ਫੁਲਾਏਗਾ। ਭੇਵ ਅਭੇਦਾ ਆਪ ਚੁਕਾਏਗਾ। ਅਛਲ ਅਛੇਦਾ ਹੋ ਕੇ ਵੇਖ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਏਗਾ। ਸਾਚਾ ਹੁਕਮ ਇਕ ਦ੍ਰਿੜਾਵੇਗਾ। ਦੋ ਜਹਾਨਾਂ ਆਪ ਸੁਣਾਵੇਗਾ। ਸ੍ਰੀ ਭਗਵਾਨ ਖੇਲ ਖਿਲਾਵੇਗਾ। ਗੁਰ ਅਵਤਾਰ ਪੈਗ਼ੰਬਰੋ, ਲੇਖਾ ਸਭ ਦੀ ਝੋਲੀ ਪਾਵੇਗਾ। ਜੋ ਵਸਣਹਾਰਾ ਦੇਸ ਪਰਦੇਸਾ, ਦੋ ਜਹਾਨਾਂ ਵੇਖ ਵਖਾਵੇਗਾ। ਜੋ ਵਾਅਦਾ ਕੀਤਾ ਗੋਬਿੰਦ ਦਸ ਦਸਮੇਸਾ, ਦਹਿ ਦਿਸ਼ਾ ਆਪਣਾ ਰੰਗ ਰੰਗਾਵੇਗਾ। ਜੋ ਵਸੇ ਸਚਖੰਡ ਸਾਚੇ ਦੇਸਾ, ਦਰਗਾਹ ਸਾਚੀ ਆਪ ਸੁਹਾਵੇਗਾ। ਜਿਸ ਦਾ ਨਾਮ ਗਾਏ ਸਹੰਸਰ ਮੁਖ ਸ਼ੇਸ਼ਾ, ਦੋ ਸਹੰਸਰ ਜੇਹਵਾ ਨਾਲ ਵਡਿਆਵੇਗਾ। ਜੁਗ ਬਦਲਣਾ ਉਸ ਦਾ ਪੇਸ਼ਾ, ਪੇਸ਼ੀਨਗੋਈਆਂ ਸਭ ਦੀਆਂ ਫੋਲ ਫੁਲਾਵੇਗਾ। ਓਹ ਮਾਲਕ ਖ਼ਾਲਕ ਨਰ ਨਰੇਸ਼ਾ, ਨਰ ਨਰਾਇਣ ਨੂਰ ਰੁਸ਼ਨਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਵੇਗਾ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰ ਸੁਣੋ ਹੁਕਮ ਗੁਰਦੇਵਾ, ਦੇਵ ਆਤਮਾ ਧਾਰ ਜਣਾਈਆ। ਸਭ ਦੀ ਲੇਖੇ ਲਾਵੇ ਸੇਵਾ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਈਆ। ਜਿਸ ਦੇ ਗੁਣ ਗਾਏ ਨਾਲ ਰਸਨਾ ਜੇਹਵਾ, ਬੱਤੀ ਦੰਦ ਸਿਫ਼ਤ ਸਲਾਹੀਆ। ਓਹ ਮਾਲਕ ਖ਼ਾਲਕ ਅਲਖ ਅਭੇਵਾ, ਅਗੋਚਰ ਅਗੰਮ ਅਥਾਹ ਇਕ ਅਖਵਾਈਆ । ਜੋ ਵਸਣਹਾਰਾ ਸਚਖੰਡ ਧਾਮ ਸਚੇ ਨਿਹਕੇਵਾ, ਨਿਹਚਲ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਮਿਹਰਵਾਨ, ਮਿਹਰਵਾਨ ਮਿਹਰਵਾਨ ਮਿਹਰਵਾਨ ਅਗੰਮ ਅਥਾਹੀਆ।

੨੦ ਮਾਘ ਸ਼ਹਿਨਸ਼ਾਹੀ ਸੰਮਤ ੧੧ ਧਿਰਤਾ ਸਿੰਘ ਦੇ ਗ੍ਰਹਿ ਪਿੰਡ ਕਲਾਨੌਰ ਜ਼ਿਲਾ ਗੁਰਦਾਸਪੁਰ

ਜਨ ਭਗਤਾਂ ਪ੍ਰਭ ਬਖ਼ਸ਼ੇ ਦਾਤ, ਨਾਮ ਨਿਧਾਨ ਝੋਲੀ ਪਾਈਆ। ਕਾਇਆ ਮੰਦਰ ਅੰਦਰ ਪੁਛੇ ਵਾਤ, ਨਿਰਗੁਣ ਹੋ ਕੇ ਵੇਖ ਵਖਾਈਆ। ਬਿਨ ਨੇਤਰ ਲੋਚਨ ਨੈਣਾਂ ਮਾਰੇ ਝਾਤ, ਬਿਨ ਅੱਖੀਆਂ ਅੱਖ ਉਠਾਈਆ। ਸਚ ਪ੍ਰੀਤੀ ਜੋੜੇ ਨਾਤ, ਆਤਮ ਪਰਮਾਤਮ ਮੇਲ ਮਿਲਾਈਆ। ਦਰ ਵਖਾਵੇ ਅਗੰਮ ਇਕਾਂਤ, ਨੂਰ ਨੁਰਾਨਾ ਨਜ਼ਰੀ ਆਈਆ। ਤਨ ਵਜੂਦ ਕਰੇ ਸ਼ਾਂਤ, ਅਗਨੀ ਤਤ ਬੁਝਾਈਆ। ਲਹਿਣਾ ਦੇਣਾ ਵੇਖੇ ਲੋਕਮਾਤ, ਧਰਨੀ ਧਰਤ ਧਵਲ ਧੌਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਅੰਗ ਲਗਾਈਆ। ਭਗਤ ਜਨਾਂ ਪ੍ਰਭ ਸਾਚਾ ਮੀਤੜਾ, ਮਿਤਰ ਪਿਆਰਾ ਏਕ। ਜੋ ਵਸੇ ਧਾਮ ਅਨਡੀਠੜਾ, ਸਚਖੰਡ ਦੁਆਰੇ ਦਏ ਟੇਕ। ਨਾਮ ਜਣਾਏ ਅਗੰਮ ਮੀਠੜਾ, ਬੁੱਧੀ ਕਰੇ ਬਿਬੇਕ। ਅਗਨੀ ਤਤ ਨਾ ਲਾਏ ਸੇਕੜਾ, ਨਜ਼ਰੀ ਆਏ ਨੇਤਨ ਨੇਤ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਜਨ ਭਗਤਾਂ ਸਦ ਪਿਆਰਦਾ, ਪ੍ਰੀਤਮ ਧੁਰਦਰਗਾਹੀਆ। ਆਦਿ ਜੁਗਾਦਿ ਨਾ ਕਦੇ ਵਿਸਾਰਦਾ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਨਾਮ ਸੰਦੇਸ਼ਾ ਦੇਵੇ ਰਾਗ ਸੁਣਾਏ ਅਗੰਮੀ ਸਿਤਾਰ ਦਾ, ਬਿਨ ਕਿੰਗ ਸਿਤਾਰ ਹਿਲਾਈਆ। ਸ਼ਬਦ ਸੁਣਾਏ ਅਨਾਦੀ ਧੁਨਕਾਰ ਦਾ, ਅਨਹਦ ਨਾਦੀ ਨਾਦ ਦ੍ਰਿੜਾਈਆ। ਪਰਕਾਸ਼ ਹੋਵੇ ਜੋਤ ਉਜਿਆਰ ਦਾ, ਨੂਰ ਨੁਰਾਨਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਮੇਲ ਮਿਲਾਈਆ। ਭਗਤ ਜਨਾਂ ਭਗਵਨ ਰੰਗਦਾ, ਕਾਇਆ ਚੋਲੀ ਨਾਮ ਮਜੀਠ। ਮੇਲ ਬਖ਼ਸ਼ੇ ਧੁਰ ਦੇ ਸੰਗ ਦਾ, ਲੇਖੇ ਲਾਏ ਕੌੜੇ ਰੀਠ। ਨਾਮ ਸੁਣਾਏ ਧੁਰ ਮਰਦੰਗ ਦਾ, ਪੁਰਖ ਅਕਾਲਾ ਬੀਠਲੋ ਬੀਠ। ਰਸ ਦੇਵੇ ਅਨੋਖੇ ਅਨੰਦ ਦਾ, ਗ੍ਰਹਿ ਮੰਦਰ ਵਖਾ ਅਨਡੀਠ। ਝਗੜਾ ਮੇਟੇ ਵਿਕਾਰ ਪੰਜ ਦਾ, ਸ਼ਬਦ ਸੁਹਾਗੀ ਸੁਣਾਏ ਗੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੈਂ ਭਗਤਾਂ ਵੇਖਣਹਾਰਾ, ਜੁਗ ਜੁਗ ਵੇਸ ਵਟਾਈਆ। ਕਲ ਕਲਕੀ ਲਏ ਅਵਤਾਰਾ, ਕਲ ਕਾਤੀਆਂ ਪੰਧ ਮੁਕਾਈਆ। ਭਗਤ ਸੁਹੇਲਾ ਵੇਖਾਂ ਮੀਤ ਮੁਰਾਰਾ, ਮਿਤਰ ਪਿਆਰਾ ਲਵਾਂ ਜਗਾਈਆ। ਰਾਤੀ ਸੁਤਿਆਂ ਕਰਾਂ ਦੀਦਾਰਾ, ਬਿਨ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਨਜ਼ਰੀ ਆਵੇ ਪਰਵਰਦਿਗਾਰਾ, ਸਾਂਝਾ ਯਾਰ ਨੂਰ ਅਲਾਹੀਆ। ਜਿਸ ਦਾ ਸਭ ਨੇ ਦਿਤਾ ਇਸ਼ਾਰਾ, ਗ੍ਰੰਥ ਸ਼ਾਸਤਰ ਕੂਕ ਕੂਕ ਦ੍ਰਿੜਾਈਆ। ਓਹ ਆਵੇ ਕਲ ਕਲਕੀ ਅਵਤਾਰਾ, ਨਿਹਕਲੰਕਾ ਧੁਰ ਅਮਾਮ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤਾਂ ਰੰਗਾਂ ਚੋਲੀ, ਤਨ ਵਜੂਦ ਧੁਰ ਦਾ ਰੰਗ ਚੜ੍ਹਾਈਆ। ਤੂੰ ਮੇਰਾ ਮੈਂ ਤੇਰਾ ਦੱਸਾਂ ਬੋਲੀ, ਪਾਰਬ੍ਰਹਮ ਬ੍ਰਹਮ ਮੇਲਾ ਮੇਲਾਂ ਸਹਿਜ ਸੁਭਾਈਆ। ਸਰਗੁਣ ਧਾਰ ਹੋ ਕੇ ਖੇਲਾਂ ਹੋਲੀ, ਹਰਿ ਕਰਤਾ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤਾਂ ਉਧਾਰਾਂ, ਉਦਰ ਦਾ ਲੇਖ ਮੁਕਾਈਆ। ਮਾਨਸ ਜਨਮ ਜਨਮ ਸੁਧਾਰਾਂ, ਸੁਦੀ ਵਦੀ ਵੰਡ ਨਾ ਕੋਇ ਵੰਡਾਈਆ। ਕਲਜੁਗ ਅੰਤਮ ਤਕਾਂ ਕਿਨਾਰਾ, ਚਾਰੋਂ ਕੁੰਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਾਚੇ ਰੰਗ ਰੰਗਾਈਆ। ਭਗਤ ਜਨਾਂ ਸਤਿਗੁਰ ਸ਼ਬਦ ਕਹੇ ਮੈਂ ਮੀਤਾ, ਮਿਤਰ ਪਿਆਰਾ ਇਕ ਅਖਵਾਈਆ। ਜੋ ਵਸਿਆ ਹਰਘਟ ਚੀਤਾ, ਚੇਤਨ ਸਭ ਨੂੰ ਰਿਹਾ ਕਰਾਈਆ। ਜੇਹੜਾ ਨਾ ਮਰਿਆ ਨਾ ਜੀਤਾ, ਜੀਵਣ ਜੁਗਤ ਆਪਣੇ ਹੱਥ ਰਖਾਈਆ। ਜਿਸ ਘਰ ਘਰ ਸਤਿ ਸਚ ਬਖ਼ਸ਼ਣੀ ਪ੍ਰੀਤਾ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਓਹ ਬਦਲਣਹਾਰਾ ਨੀਤਾ, ਨੀਤੀਵਾਨ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਅੰਤਸ਼ਕਰਨ ਕਰੇ ਠਾਂਡਾ ਸੀਤਾ, ਅਗਨੀ ਤਤ ਤਤ ਬੁਝਾਈਆ।