ਪੁਸਤਕਾਲਾਭਾਗ ੨੪

੨੦ ਮਾਘ ਸ਼ਹਿਨਸ਼ਾਹੀ ਸੰਮਤ ੧੧ ਬਲਕਾਰ ਸਿੰਘ ਦੇ ਗ੍ਰਹਿ ਪਿੰਡ ਰਸੂਲਪੁਰ ਜ਼ਿਲਾ ਗੁਰਦਾਸਪੁਰ

ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਸਾਡੇ ਅੰਤਸ਼ਕਰਨ ਆਈ ਹੈਰਾਨੀ, ਹੈਰਤ ਵਿਚ ਤੇਰੇ ਅਗੇ ਸੀਸ ਨਿਵਾਈਆ। ਸਾਡੇ ਦੀਨਾਂ ਮਜ਼੍ਹਬਾਂ ਅੰਦਰ ਆਈ ਬੇਈਮਾਨੀ, ਬੇਵਾ ਰੂਪ ਹੋਈ ਲੋਕਾਈਆ। ਸਤਿ ਧਰਮ ਦੀ ਦਿਸੇ ਨਾ ਕੋਇ ਨਿਸ਼ਾਨੀ, ਕਲਜੁਗ ਕਿਰਿਆ ਕੂੜ ਹਲਕਾਈਆ। ਝਗੜਾ ਤਕ ਲੈ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਰਹੀ ਕੁਰਲਾਈਆ। ਪਿਆਰ ਰਿਹਾ ਨਾ ਕਿਸੇ ਅੱਖਰਾਂ ਵਾਲੀ ਬਾਣੀ, ਨਾਮ ਕਲਮੇ ਰੰਗ ਨਾ ਕੋਇ ਰੰਗਾਈਆ। ਦੀਨ ਮਜ਼੍ਹਬ ਦੀ ਸ਼ਰਅ ਹੋਈ ਸ਼ੈਤਾਨੀ, ਸ਼ਰੀਅਤ ਬੈਠੀ ਆਪਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡੇ ਧੁਰ ਦੇ ਕਮਲਾਪਾਤ, ਪਤਿਪਰਮੇਸ਼ਵਰ ਤੇਰੀ ਬੇਪਰਵਾਹੀਆ। ਨਿਗਾਹ ਮਾਰ ਲੈ ਲੋਕਮਾਤ, ਨਿਰਗੁਣ ਹੋ ਕੇ ਸਰਗੁਣ ਵੇਖ ਵਖਾਈਆ। ਸਾਡੇ ਨਾਮ ਕਲਮੇ ਗ੍ਰੰਥ ਸ਼ਾਸਤਰ ਲੇਖਾ ਤਕ ਲੈ ਕਾਗ਼ਜ਼ਾਤ, ਅੱਖਰ ਅੱਖਰ ਫੋਲ ਫੁਲਾਈਆ। ਝਗੜਾ ਮਿਟੇ ਨਾ ਦੀਨ ਮਜ਼੍ਹਬ ਜ਼ਾਤ ਪਾਤ, ਅਜ਼ਾਤੀ ਰੂਪ ਨਾ ਕੋਇ ਦਰਸਾਈਆ। ਇਕ ਦੂਜੇ ਦਾ ਕਰਨ ਘਾਤ, ਘਾਉ ਕੂੜੀ ਕਿਰਿਆ ਰਹੇ ਲਗਾਈਆ। ਸਤਿ ਦੀ ਰਹੀ ਨਾ ਕੋਇ ਜਮਾਤ, ਵਿਦਿਆ ਹਕ ਨਾ ਕੋਇ ਪੜ੍ਹਾਈਆ। ਜਿਧਰ ਤਕੀਏ ਹੋਈ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਚਮਕਾਈਆ। ਪੁਰਖ ਅਕਾਲੇ ਦੀਨ ਦਿਆਲੇ ਅੰਤਮ ਸਾਡੀ ਪੁਛ ਵਾਤ, ਵਾਰਸ ਹੋ ਕੇ ਵੇਖ ਵਖਾਈਆ। ਸਚ ਦੁਆਰ ਏਕੰਕਾਰ ਇਕੋ ਮੰਗੀਏ ਦਾਤ, ਇਕੱਠੇ ਹੋ ਕੇ ਸੀਸ ਨਿਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਢੇ ਮੰਗ ਮੰਗਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡੇ ਨਾਮ ਕਲਮਿਆਂ ਰਿਹਾ ਕੋਇ ਨਾ ਰਸ, ਰਸਤਾ ਦੀਨ ਦੁਨੀ ਗਈ ਬਦਲਾਈਆ। ਮਨੂਆ ਹੋਏ ਕਿਸੇ ਨਾ ਵਸ, ਦਹਿ ਦਿਸ਼ਾ ਉਠ ਉਠ ਧਾਈਆ। ਪਰਕਾਸ਼ ਮਿਲੇ ਨਾ ਕਿਸੇ ਰਵ ਸਸ, ਸੂਰੀਆ ਚੰਦ ਪੰਧ ਨਾ ਕੋਇ ਮੁਕਾਈਆ। ਪਰਵਰਦਿਗਾਰ ਸਾਂਝੇ ਯਾਰ ਕਰਤੇ ਪੁਰਖ ਮਾਰਗ ਅਗੰਮਾ ਦੱਸ, ਦਹਿ ਦਿਸ਼ਾ ਕਰ ਪੜ੍ਹਾਈਆ। ਹਰ ਹਿਰਦੇ ਅੰਤਰ ਨਿਰੰਤਰ ਤੇਰਾ ਹੋਵੇ ਜਸ, ਆਤਮ ਪਰਮਾਤਮ ਮਿਲਕੇ ਵਜੇ ਵਧਾਈਆ। ਅਣਿਆਲਾ ਤੀਰ ਮਾਰ ਕਸ, ਨਾਮ ਨਿਧਾਨਾ ਇਕ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਧੁਰ ਦਾ ਇਕੋ ਦੇ ਦੇ ਜਾਪ, ਜਗ ਜੀਵਣ ਦਾਤੇ ਦਇਆ ਕਮਾਈਆ। ਕਲਜੁਗ ਕੂੜੀ ਕਿਰਿਆ ਮੇਟ ਸੰਤਾਪ, ਸਤਿ ਸੰਤੋਖ ਇਕ ਸਮਝਾਈਆ। ਜੀਵਾਂ ਜੰਤਾਂ ਦੁਰਮਤ ਮੈਲ ਧੋ ਪਾਪ, ਪਤਿਤ ਪੁਨੀਤ ਆਪ ਕਰਾਈਆ। ਲੋਕਮਾਤ ਪਰਗਟ ਹੋ ਆਪ, ਜੋਤੀ ਜਾਤਾ ਹੋ ਕੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਦੁਆਰੇ ਅਲਖ ਜਗਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਆ ਜਾ ਉਤੇ ਧਰਤ, ਧਵਲ ਧੌਲ ਦਾ ਲੇਖਾ ਦੇ ਮੁਕਾਈਆ। ਨੂਰ ਨੁਰਾਨੇ ਸ਼ਾਹ ਸੁਲਤਾਨੇ ਨਿਗਾਹ ਮਾਰ ਲੈ ਆਪਣੀ ਧਰਤ, ਪਤਿਪਰਮੇਸ਼ਵਰ ਵੇਖ ਵਖਾਈਆ। ਜੇਹੜੀ ਪੇਸ਼ੀਨਗੋਈਆਂ ਵਿਚ ਸਾਡੇ ਨਾਲ ਕੀਤੀ ਸ਼ਰਤ, ਭਵਿਖਤਾਂ ਵਿਚ ਆਪਣਾ ਹੁਕਮ ਵਰਤਾਈਆ। ਬੇਸ਼ਕ ਤੂੰ ਮਾਲਕ ਵਾਲੀ ਅਰਸ਼, ਅਰਸ਼ੀ ਪ੍ਰੀਤਮ ਨੂਰ ਅਲਾਹੀਆ। ਅੰਤ ਨਿਗਾਹ ਮਾਰ ਲੈ ਉਤੇ ਫ਼ਰਸ਼, ਫ਼ਰਸ਼ੇ ਖ਼ਾਕੀ ਜ਼ਮੀਂ

ਜ਼ਮਾਂ ਧਿਆਨ ਲਗਾਈਆ । ਜੋਤੀ ਜਾਤਾ ਹੋ ਕੇ ਦੇ ਦਰਸ, ਬਿਨ ਨੇਤਰ ਨੈਣਾਂ ਕਰ ਰੁਸ਼ਨਾਈਆ। ਸਾਡੀ ਚਾਰ ਜੁਗ ਦੀ ਹਰਸ, ਸਤਿਜੁਗ ਤ੍ਰੇਤਾ ਦੁਆਪਰ ਤੇਰੇ ਢੋਲੇ ਰਹੇ ਗਾਈਆ। ਮਿਹਰਵਾਨਾ ਮਿਹਰਵਾਨਾ ਮਿਹਰਵਾਨਾ ਆਪਣਾ ਕਰ ਦੇ ਤਰਸ, ਰਹਿਮਤ ਆਪਣੀ ਆਪ ਕਮਾਈਆ। ਹਰ ਹਿਰਦੇ ਅੰਦਰ ਮੇਘ ਦੇ ਬਰਸ, ਬੂੰਦ ਸਵਾਂਤੀ ਕਵਲ ਨਾਭ ਵਿਚੋਂ ਟਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਕਿਰਪਾ ਕਰ ਕਰਤਾਰ, ਕ਼ੁਦਰਤ ਕ਼ਾਦਰ ਦਇਆ ਕਮਾਈਆ। ਪਰਗਟ ਹੋ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਮਿਹਰਵਾਨ ਹੋ ਕੇ ਪਾ ਸਾਰ, ਮਹਾਸਾਰਥੀ ਆਪਣਾ ਵੇਸ ਵਟਾਈਆ। ਤੇਰਾ ਲਹਿਣਾ ਦੇਣਾ ਲੇਖਾ ਨਾਲ ਹੋਵੇ ਕਲ ਕਲਕੀ ਅਵਤਾਰ, ਨਿਹਕਲੰਕ ਆਪਣਾ ਡੰਕ ਵਜਾਈਆ। ਸੰਬਲ ਸੁਹਾ ਆਪਣਾ ਧਾਮ ਨਿਆਰ, ਤ੍ਰੈਗੁਣ ਅਤੀਤੇ ਆਪਣਾ ਆਸਣ ਲਾਈਆ। ਅਮਾਮ ਅਮਾਮਾ ਹੋ ਸਿਕਦਾਰ, ਨੂਰ ਅਲਾਹ ਨਿਰਗੁਣ ਨੂਰ ਕਰ ਰੁਸ਼ਨਾਈਆ। ਤੂੰ ਆਦਿ ਜੁਗਾਦੀ ਸਭ ਦਾ ਸਾਂਝਾ ਯਾਰ, ਬੇਐਬ ਇਕ ਅਖਵਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਅਸੀਂ ਭਵਿਖਤਾਂ ਵਿਚ ਆਏ ਉਚਾਰ, ਪੇਸ਼ੀਨਗੋਈਆਂ ਦੇਣ ਗਵਾਹੀਆ। ਮੁਹੰਮਦ ਲੇਖਾ ਮੁਕਣਾ ਸਦੀ ਚੌਧਵੀਂ ਨਾਲ ਚਾਰ ਯਾਰ, ਈਸਾ ਬੀਸਵੀਂ ਆਪਣਾ ਅੰਕ ਬਣਾਈਆ। ਗੋਬਿੰਦ ਦਾ ਢਈਆ ਵੇਖ ਵਿਚ ਸੰਸਾਰ, ਘੜੀ ਪਲ ਆਪਣੀ ਖੋਜ ਖੁਜਾਈਆ। ਵੇਦ ਵਿਆਸਾ ਜਿਸ ਦਾ ਬਣਿਆ ਲਿਖਾਰ, ਕਾਤਬ ਹੋ ਕੇ ਕ਼ਲਮ ਚਲਾਈਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਸਚੀ ਸਰਕਾਰ, ਹਰਿ ਕਰਤਾ ਇਕ ਅਖਵਾਈਆ। ਦੀਨ ਦੁਨੀ ਬਿਨ ਨੇਤਰ ਨਿਗਾਹ ਮਾਰ, ਬਿਨ ਨੈਣਾਂ ਨੈਣ ਉਠਾਈਆ। ਨੌ ਖੰਡ ਪ੍ਰਿਥਮੀ ਸਤ ਦੀਪ ਹੋਇਆ ਧੂੰਆਂਧਾਰ, ਨੂਰੀ ਚੰਦ ਨਾ ਕੋਇ ਚਮਕਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡਾ ਲਹਿਣਾ ਦੇਣਾ ਪੂਰਬ ਕ਼ਰਜ਼ਾ ਦੇ ਉਤਾਰ, ਮਕ਼ਰੂਜ਼ ਤੇਰੇ ਅਗੇ ਮੰਗ ਮੰਗਾਈਆ। ਤੇਰੇ ਚਰਨ ਕਵਲ ਡੰਡਾਵਤ ਬੰਦਨਾ ਸਯਦਿਆਂ ਵਿਚ ਕਰੀਏ ਨਿਮਸਕਾਰ, ਬਿਨ ਸੀਸ ਜਗਦੀਸ਼ ਨਿਉਂ ਨਿਉਂ ਲਗੀਏ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਤੇਰਾ ਅੰਤ ਨਾ ਪਾਰਾਵਾਰ, ਪਾਰਬ੍ਰਹਮ ਪਤਿਪਰਮੇਸ਼ਵਰ ਬੇਪਰਵਾਹ ਤੇਰੀ ਬੇਪਰਵਾਹੀ ਵਿਚ ਸਮਾਈਆ।

੨੦ ਮਾਘ ਸ਼ਹਿਨਸ਼ਾਹੀ ਸੰਮਤ ੧੧ ਮੰਗਲ ਸਿੰਘ ਦੇ ਗ੍ਰਹਿ ਪਿੰਡ ਫ਼ਤੂਪੁਰ ਜ਼ਿਲਾ ਗੁਰਦਾਸਪੁਰ

ਧਰਨੀ ਕਹੇ ਪਰਵਰਦਿਗਾਰ ਮੇਰੇ ਨਿਰੰਕਾਰਾ, ਨਿਰਾਕਾਰ ਤੇਰੀ ਸਰਨਾਈਆ। ਮੇਰੀ ਬੇਨੰਤੀ ਸੁਣ ਪੁਕਾਰਾ, ਪੁਨਹ ਪੁਨਹ ਸੀਸ ਨਿਵਾਈਆ। ਤੂੰ ਸ਼ਾਹੋ ਭੂਪ ਸਿਕਦਾਰਾ, ਸ਼ਹਿਨਸ਼ਾਹ ਇਕ ਅਖਵਾਈਆ। ਸਤਿਗੁਰ ਸ਼ਬਦ ਤੇਰਾ ਦੁਲਾਰਾ, ਦੂਲਹਾ ਦੋ ਜਹਾਨ ਸੋਭਾ ਪਾਈਆ। ਜਿਸ ਦੇ ਹੁਕਮ ਵਿਚ ਆਏ ਤੇਈ ਅਵਤਾਰਾ, ਅਵਤਰ ਹੋ ਕੇ ਖੇਲ ਖਿਲਾਈਆ। ਜਿਸ ਪੈਗ਼ੰਬਰਾਂ ਦਿਤਾ ਇਸ਼ਾਰਾ, ਸੈਨਤ ਕਲਮਿਆਂ ਵਾਲੀ ਲਗਾਈਆ। ਗੁਰੂਆਂ ਗੁਰਦੇਵ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਚਾਰ ਜੁਗ ਦੇ ਸ਼ਾਸਤਰਾਂ ਬਣ ਲਿਖਾਰਾ, ਸਿਫ਼ਤ ਸਲਾਹੀ ਢੋਲੇ ਗਾਈਆ।

ਨਾਮ ਕਲਮਾ ਕਰ ਉਜਿਆਰਾ, ਅੱਖਰ ਅੱਖਰਾਂ ਨਾਲ ਵਡਿਆਈਆ। ਮੈਂ ਰੋਵਾਂ ਜ਼ਾਰੋ ਜ਼ਾਰਾ, ਧਰਨੀ ਕੂਕ ਕੂਕ ਸੁਣਾਈਆ। ਮੇਰੇ ਅੰਤਸ਼ਕਰਨ ਦੀ ਸੁਣ ਲੈ ਹਾਹਾਕਾਰਾ, ਹੌਕਿਆਂ ਵਿਚ ਮੇਰੀ ਦੁਹਾਈਆ। ਕਲਜੁਗ ਵਧਿਆ ਕੂੜ ਕੁੜਿਆਰਾ, ਕਲਕਾਤੀ ਨਜ਼ਰੀ ਆਈਆ। ਨੌ ਖੰਡ ਪ੍ਰਿਥਮੀ ਅੰਧ ਅੰਧਿਆਰਾ, ਸੱਤ ਦੀਪ ਦੀਪ ਨਾ ਕੋਇ ਰੁਸ਼ਨਾਈਆ। ਮੈਂ ਜਿਧਰ ਤਕਾਂ ਧੂੰਆਂਧਾਰਾ, ਨੂਰੀ ਚੰਦ ਨਾ ਕੋਇ ਚਮਕਾਈਆ। ਪਵਿਤ੍ਰ ਰਿਹਾ ਨਹੀਂ ਕੋਈ ਧਰਮ ਦੁਆਰਾ, ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦੁਆਰ ਚਰਚ ਰਹੇ ਸੁਣਾਈਆ। ਤੀਰਥ ਤਟ ਰੋਵਣ ਜ਼ਾਰੋ ਜ਼ਾਰਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਬਿਨ ਨੈਣਾਂ ਨੀਰ ਵਹਾਈਆ। ਤੇਰੇ ਨਾਮ ਦਾ ਦਿਸੇ ਨਾ ਕੋਇ ਪਿਆਰਾ, ਪੀਆ ਪ੍ਰੀਤਮ ਤੈਨੂੰ ਮਿਲਣ ਕੋਇ ਨਾ ਪਾਈਆ। ਦੀਆ ਬਾਤੀ ਤੇਰੇ ਗ੍ਰਹਿ ਨਾ ਹੋਏ ਉਜਿਆਰਾ, ਜੋਤੀ ਨੂਰ ਨਾ ਕੋਇ ਰੁਸ਼ਨਾਈਆ। ਤੇਰਾ ਨਾਮ ਸ਼ਬਦ ਅਗੰਮਾ ਸੁਣੇ ਨਾ ਕੋਇ ਧੁਨਕਾਰਾ, ਅਨਹਦ ਨਾਦੀ ਨਾਦ ਨਾ ਕੋਇ ਸ਼ਨਵਾਈਆ। ਅੰਮ੍ਰਿਤ ਰਸ ਕਿਸੇ ਮਿਲੇ ਨਾ ਠੰਢਾ ਠਾਰਾ, ਬੂੰਦ ਸਵਾਂਤੀ ਨਾਭੀ ਕਵਲ ਨਾ ਕੋਇ ਟਪਕਾਈਆ। ਮਨ ਮਨਸਾ ਵਿਚ ਹੋਇਆ ਹੰਕਾਰਾ, ਗੜ੍ਹ ਕੂੜ ਬੈਠਾ ਬਣਾਈਆ। ਤ੍ਰਿਸ਼ਨਾ ਸਭ ਨੂੰ ਕਰੇ ਖ਼ੁਆਰਾ, ਪੰਚ ਵਿਕਾਰ ਨਾਲ ਮਿਲਾਈਆ। ਤ੍ਰੈਗੁਣ ਚਾਰੋਂ ਕੁੰਟ ਆਪਣਾ ਕੀਤਾ ਵਰਤਾਰਾ, ਵਰਤਮਾਨ ਵੇਖ ਖ਼ਲਕ ਖ਼ੁਦਾਈਆ। ਤੇਰਾ ਪਿਆਰ ਰਿਹਾ ਨਾ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਦੇਣ ਗਵਾਹੀਆ। ਮੈਨੂੰ ਕਹਿ ਕੇ ਗਏ ਪੈਗ਼ੰਬਰ ਗੁਰ ਅਵਤਾਰਾ, ਸੰਦੇਸ਼ਾ ਭਵਿਖਤਾਂ ਵਿਚ ਜਣਾਈਆ। ਕਲ ਕਲਕੀ ਆਵੇ ਆਪਣੀ ਧਾਰਾ, ਨਿਹਕਲੰਕਾ ਰੂਪ ਅਲਾਹੀਆ। ਅਮਾਮ ਅਮਾਮਾ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਮੈਂ ਤੇਰੀ ਕਰਨੀ ਇੰਤਜ਼ਾਰਾ, ਰਾਹ ਤਕਾਂ ਚਾਈਂ ਚਾਈਂਆ। ਕਵਣ ਵੇਲਾ ਮੇਰਾ ਸਾਹਿਬ ਸੁਆਮੀ ਮੈਨੂੰ ਦਏ ਸਹਾਰਾ, ਸਿਰ ਮੇਰੇ ਹੱਥ ਟਿਕਾਈਆ। ਮੈਂ ਚਰਨ ਕਵਲ ਧਵਲ ਹੋ ਕੇ ਕਰਾਂ ਨਿਮਸਕਾਰਾ, ਧਰਨੀ ਹੋ ਕੇ ਸੀਸ ਨਿਵਾਈਆ। ਤੇਰਾ ਲਹਿਣਾ ਦੇਣਾ ਮੇਰੇ ਨਾਲ ਸਦਾ ਜੁਗ ਚਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੰਗ ਰਖਾਈਆ। ਮੈਂ ਤੇਰੀ ਧੂੜ ਮਸਤਕ ਲਾਵਾਂ ਛਾਰਾ, ਟਿੱਕੇ ਸ਼ਹਿਨਸ਼ਾਹ ਰਮਾਈਆ। ਤੂੰ ਸਤਿ ਧਰਮ ਸਤਿਜੁਗ ਮੇਰੇ ਉਤੇ ਕਰ ਉਜਿਆਰਾ, ਉਜਰਤ ਕਲਜੁਗ ਦਏ ਚੁਕਾਈਆ। ਤੇਰਾ ਇਕੋ ਇਸ਼ਟ ਦੀਨ ਦੁਨੀ ਦਾ ਹੋਏ ਪਿਆਰਾ, ਦੀਨ ਮਜ਼੍ਹਬ ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਤੇਰੇ ਨਾਮ ਦਾ ਦੋ ਜਹਾਨ ਹੋਵੇ ਇਕ ਜੈਕਾਰਾ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਸਾਰੇ ਲੈਣ ਗਾਈਆ। ਤੇਰਾ ਇਕੋ ਹੋਵੇ ਧੁਰਦਰਗਾਹੀ ਸਚ ਦਰਬਾਰਾ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਡੰਡਾਵਤ ਬੰਦਨਾ ਸਯਦਿਆਂ ਵਿਚ ਤੈਨੂੰ ਇਕੋ ਗ੍ਰਹਿ ਹੋਵੇ ਨਿਮਸਕਾਰਾ, ਮੰਦਰ ਮਸਜਿਦ ਸ਼ਿਵਦੁਆਲਾ ਮਠ ਵੰਡ ਨਾ ਕੋਇ ਵੰਡਾਈਆ। ਤੂੰ ਪੰਜਾਂ ਤਤਾਂ ਦੇਵਣਹਾਰ ਅਧਾਰਾ, ਤ੍ਰੈਗੁਣ ਆਪਣਾ ਹੁਕਮ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰੀ ਸੁਣ ਲੈ ਗਿਰਿਆਜ਼ਾਰਾ, ਨੇਤਰ ਨੈਣਾਂ ਨੀਰ ਵਹਾਈਆ। ਪੁਰਖ ਅਕਾਲੇ ਦੀਨ ਦਿਆਲੇ ਸੰਬਲ ਦੇ ਮਾਲਕ ਹੋ ਜਾ ਜ਼ਾਹਿਰਾ, ਜ਼ਾਹਰ ਜ਼ਹੂਰ ਆਪਣੀ ਕਲ ਪਰਗਟਾਈਆ। ਤੇਰਾ ਸਤਿਗੁਰ ਸ਼ਬਦ ਦੋ ਜਹਾਨ ਤੇਰਾ ਲਾਏ ਨਾਅਰਾ, ਢੋਲਾ ਗੀਤ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਆਦਿ ਅੰਤ ਜੁਗਾ ਜੁਗੰਤ ਸ੍ਰੀ ਭਗਵੰਤ ਮੇਰਾ ਲਹਿਣਾ ਦੇਣਾ ਦੇ ਉਧਾਰਾ, ਮਾਂਗਤ ਹੋ ਕੇ ਖ਼ਾਲੀ ਝੋਲੀ ਅਗੇ ਡਾਹੀਆ।

੨੦ ਮਾਘ ਸ਼ਹਿਨਸ਼ਾਹੀ ਸੰਮਤ ੧੧ ਗੁਲਜ਼ਾਰ ਸਿੰਘ ਦੇ ਗ੍ਰਹਿ ਪਿੰਡ ਫ਼ਤੂਪੁਰ ਜ਼ਿਲਾ ਗੁਰਦਾਸਪੁਰ

ਸਤਿਗੁਰ ਸ਼ਬਦ ਧੁਰ ਦਾ ਮਾਹੀ, ਮਿਹਰਵਾਨ ਇਕ ਅਖਵਾਇੰਦਾ। ਜੁਗ ਜੁਗ ਦੋ ਜਹਾਨ ਬਣੇ ਰਾਹੀ, ਰਹਿਬਰ ਹੋ ਕੇ ਖੇਲ ਖਿਲਾਇੰਦਾ। ਵੇਖਣਹਾਰਾ ਥਲ ਅਸਗਾਹੀ, ਟਿੱਲੇ ਪਰਬਤ ਫੋਲ ਫੁਲਾਇੰਦਾ। ਲੱਖ ਚੁਰਾਸੀ ਪਰਦਾ ਰਿਹਾ ਉਠਾਈ, ਭੇਵ ਅਭੇਦਾ ਆਪ ਖੁਲਾਇੰਦਾ। ਨਾਮ ਸੰਦੇਸ਼ਾ ਇਕ ਸੁਣਾਈ, ਅਣਸੁਣਤ ਆਪ ਸੁਣਾਇੰਦਾ। ਹਰਿਜਨ ਉਠਾਏ ਫੜ ਫੜ ਬਾਹੀਂ, ਪੱਲੂ ਆਪਣੀ ਗੰਢ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਇੰਦਾ। ਸਤਿਗੁਰ ਸ਼ਬਦ ਦੋ ਜਹਾਨਾਂ ਪਾਂਧੀ, ਆਦਿ ਜੁਗਾਦਿ ਇਕ ਅਖਵਾਈਆ। ਜਿਸ ਦੀ ਧਾਰ ਤੂੰ ਮੇਰਾ ਮੈਂ ਤੇਰਾ ਗਾਂਦੀ, ਬ੍ਰਹਮ ਬ੍ਰਹਿਮਾਂਡ ਦਏ ਸੁਣਾਈਆ। ਜਿਸ ਦੇ ਬਿਨਾ ਸਭ ਦੀ ਪਤ ਜਾਂਦੀ, ਸਿਰ ਹੱਥ ਨਾ ਕੋਇ ਰਖਾਈਆ । ਕਰੇ ਖੇਲ ਕਲਜੁਗ ਕੂੜੀ ਕਿਰਿਆ ਕਾਂ ਦੀ, ਜੀਵਾਂ ਜੰਤਾਂ ਅੰਦਰ ਧਿਆਨ ਲਗਾਈਆ। ਵਡਿਆਈ ਵੇਖੇ ਧੁਰ ਦੇ ਨਾਂ ਦੀ, ਨਾਮ ਨਿਧਾਨਾ ਕੀ ਜਣਾਈਆ। ਰਹਿਮਤ ਵੇਖੇ ਅਵਤਾਰ ਪੈਗ਼ੰਬਰਾਂ ਗੁਰੂਆਂ ਛਾਂ ਦੀ, ਕਿਸ ਬਿਧ ਸਿਰ ਆਪਣਾ ਹੱਥ ਟਿਕਾਈਆ। ਤ੍ਰਿਸ਼ਨਾ ਤਕੇ ਧਰਨੀ ਧਵਲ ਮਾਂ ਦੀ, ਮਾਤਰ ਭੂਮੀ ਹੋ ਕੇ ਕੀ ਜਣਾਈਆ। ਜਗਹ ਵੇਖੇ ਆਪਣੇ ਪਵਿਤ੍ਰ ਥਾਂ ਦੀ, ਥਨੰਤਰਾਂ ਖੋਜ ਖੁਜਾਈਆ। ਪੁਕਾਰ ਸੁਣੇ ਸੂਰ ਗਾਂ ਦੀ, ਪਸ਼ੂ ਕੂਕ ਕੂਕ ਕੀ ਸੁਣਾਈਆ। ਵਡਿਆਈ ਵੇਖੇ ਆਪਣੇ ਸਤਿਗੁਰ ਸ਼ਬਦ ਵਾਹ ਵਾਹ ਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਨਿਭਾਈਆ। ਸਤਿਗੁਰ ਸ਼ਬਦ ਵੇਖਣਹਾਰਾ ਆਦਿ ਜੁਗਾਦੀ, ਜੁਗ ਜੁਗ ਧਿਆਨ ਲਗਾਈਆ। ਜਿਸ ਦੀ ਧਾਰ ਸਦਾ ਸਾਦੀ, ਬੁੱਧੀ ਵਿਚ ਸਮਝ ਕਿਸੇ ਨਾ ਆਈਆ। ਉਹ ਵੇਖਣਹਾਰਾ ਲੱਖ ਚੁਰਾਸੀ ਆਬਾਦੀ, ਚਾਰੇ ਖਾਣੀ ਫੋਲ ਫੁਲਾਈਆ। ਜੋ ਅਵਤਾਰ ਪੈਗ਼ੰਬਰ ਗੁਰੂਆਂ ਕੋਲੋਂ ਹੁਕਮ ਪੁਛੇ ਜਵਾਬੀ, ਜਵਾਬਤਲਬੀ ਇਕ ਰਖਾਈਆ। ਆਪਣੇ ਆਪਣੇ ਭਗਤ ਸੰਤ ਸਿੱਖ ਮੁਰੀਦ ਪੂਰੇ ਮੈਨੂੰ ਦੱਸੋ ਸ਼ਤਾਬੀ, ਜਲਦੀ ਜਲਦੀ ਹੁਕਮ ਸੁਣਾਈਆ। ਜੋ ਵੇਖਣਹਾਰਾ ਸਚ ਦੁਆਰ ਮਹਿਰਾਬੀ, ਮਹਿਬੂਬ ਨੂਰ ਅਲਾਹੀਆ। ਸੋ ਭਗਤਾਂ ਦੀ ਮੰਜ਼ਲ ਦੀ ਦਏ ਆਜ਼ਾਦੀ, ਆਜ਼ਾਦ ਆਪਣਾ ਨਾਮ ਜਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਨੂੰ ਆਦਿ ਜੁਗਾਦਿ ਸਾਰੇ ਰਹੇ ਅਰਾਧੀ, ਅਰਾਧਨਾ ਵਿਚ ਆਪਣਾ ਝਟ ਲੰਘਾਈਆ।

੨੦ ਮਾਘ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਅਠਵਾਲ ਜ਼ਿਲਾ ਗੁਰਦਾਸਪੁਰ

ਧਰਨੀ ਕਹੇ ਪ੍ਰਭੂ ਹਰ ਹਿਰਦੇ ਬਖ਼ਸ਼ ਦੇ ਆਪਣਾ ਨਾਮ, ਅੰਤਰ ਨਿਰੰਤਰ ਆਪ ਟਿਕਾਈਆ। ਅੰਮ੍ਰਿਤ ਰਸ ਹਕ਼ੀਕ਼ੀ ਪਿਆ ਦੇ ਜਾਮ, ਅਨਰਸ ਆਪਣਾ ਆਪ ਚਖਾਈਆ। ਅੰਧੇਰ ਮਿਟਾ ਦੇ ਸਾਢੇ ਤਿੰਨ ਹੱਥ ਅੰਤਰ ਸ਼ਾਮ, ਸ਼ਮਅ ਨੂਰ ਜੋਤ ਕਰ ਰੁਸ਼ਨਾਈਆ। ਭਾਗ ਲਗਾ ਦੇ ਪੰਜ ਤਤ ਗਰਾਮ, ਗ੍ਰਹਿ ਮੰਦਰ ਵੇਖ ਵਖਾਈਆ। ਮਨ ਮਨਸਾ ਕੂੜੀ ਕਿਰਿਆ ਤੇਰੇ ਚਰਨ ਕਰੇ ਪਰਨਾਮ, ਦਹਿ ਦਿਸ਼ਾ ਨਾ ਉਠ ਉਠ ਧਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੋਂ ਮੇਟ ਦੇ ਕਲਜੁਗ ਕੂੜ ਕੁੜਿਆਰਾ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਸਾਚਾ ਕਰ ਉਜਿਆਰਾ, ਨਵ ਸੱਤ ਕਰੇ ਰੁਸ਼ਨਾਈਆ। ਇਕੋ ਇਸ਼ਟ ਦੇਵ ਹੋਵੇ ਨਿਰੰਕਾਰਾ, ਜੋ ਸਭ ਦਾ ਪਿਤਾ ਮਾਈਆ। ਇਕੋ ਨਾਮ ਕਲਮਾ ਤੇਰਾ ਹੋਵੇ ਨਾਅਰਾ, ਆਤਮ ਪਰਮਾਤਮ ਢੋਲਾ ਸਾਰੇ ਗਾਈਆ। ਤੂੰ ਪੁਰਖ ਅਕਾਲਾ ਸਾਂਝਾ ਪਰਵਰਦਿਗਾਰਾ, ਨੂਰ ਨੁਰਾਨਾ ਨੂਰ ਅਲਾਹੀਆ। ਮੈਨੂੰ ਤੇਰੇ ਚਰਨਾਂ ਦਾ ਸਹਾਰਾ, ਦੂਸਰ ਓਟ ਨਾ ਕੋਇ ਤਕਾਈਆ । ਤੇਰਾ ਸੰਦੇਸ਼ਾ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰਾ, ਸ਼ਬਦ ਸ਼ਬਦੀ ਸ਼ਬਦ ਜਣਾਈਆ। ਤੂੰ ਠਾਕਰ ਮੇਰਾ ਕਲ ਕਲਕੀ ਅਵਤਾਰਾ, ਨਿਹਕਲੰਕਾ ਅਗੰਮ ਅਥਾਹੀਆ। ਮਿਹਰਵਾਨਾ ਸ੍ਰੀ ਭਗਵਾਨਾ ਮੇਰੀ ਪਾ ਸਾਰਾ, ਮਹਾਸਾਰਥੀ ਆਪਣਾ ਵੇਸ ਵਟਾਈਆ। ਮੇਰੀ ਡੰਡਾਵਤ ਬੰਦਨਾ ਤੇਰੇ ਚਰਨ ਕਵਲ ਨਿਮਸਕਾਰਾ, ਨਿਵ ਨਿਵ ਲਾਗਾਂ ਪਾਈਆ। ਤੂੰ ਜੋਤੀ ਜਾਤਾ ਪੁਰਖ ਬਿਧਾਤਾ ਜਗਤ ਜਗਦੀਸਾ ਚੌਬੀਸਾ ਅਵਤਾਰਾ, ਅਵਤਰੀ ਹੋ ਕੇ ਵੇਖ ਵਖਾਈਆ। ਮੇਰੇ ਉਤੋਂ ਮੇਟ ਦੇ ਧੂੰਆਂਧਾਰਾ, ਅੰਧ ਅਗਿਆਨ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਤੇ ਪੁਰਖ ਬਿਧਾਤੇ ਤੇਰੇ ਚਰਨ ਧੂੜ ਬਿਨ ਮਸਤਕ ਲਾਵਾਂ ਛਾਰਾ, ਸ਼ਹਿਨਸ਼ਾਹ ਮੇਰੀ ਦੁਰਮਤ ਮੈਲ ਦੇਣੀ ਧੁਆਈਆ।

੨੦ ਮਾਘ ਸ਼ਹਿਨਸ਼ਾਹੀ ਸੰਮਤ ੧੧ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਸ਼ਿਕਾਰ ਮਾਛੀਆਂ ਜ਼ਿਲਾ ਗੁਰਦਾਸਪੁਰ

ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਸਾਡੀ ਅਗੰਮ ਡੰਡਾਵਤ ਬੰਦਨਾ, ਸਯਦਿਆਂ ਵਿਚ ਸੀਸ ਨਿਵਾਈਆ। ਨਿਰਗੁਣ ਦਾਤੇ ਪੁਰਖ ਬਿਧਾਤੇ ਆਦਿ ਜੁਗਾਦੀ ਧੁਰ ਦੇ ਸੱਜਣਾ, ਸਾਹਿਬ ਸੁਆਮੀ ਤੇਰੀ ਓਟ ਤਕਾਈਆ। ਧਰਨੀ ਧਰਤ ਧਵਲ ਧੌਲ ਕੂੜੀ ਕਿਰਿਆ ਤੋੜ ਦੇ ਫੰਦਨਾ, ਜਗਤ ਜੰਜਾਲ ਦੇ ਗੁਆਈਆ। ਤੇਰੇ ਹੁਕਮ ਵਿਚ ਕਲਜੁਗ ਕੂੜ ਕੁੜਿਆਰਾ ਅੰਤਮ ਲੰਘਣਾ, ਲੋਕਮਾਤ ਰਹਿਣ ਨਾ ਪਾਈਆ। ਇਕੋ ਦੁਆਰ ਏਕੰਕਾਰ ਪਰਵਰਦਿਗਾਰ ਤੇਰਾ ਮੰਗਣਾ, ਦੂਸਰ ਇਸ਼ਟ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਨਾਮ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਕਲਜੁਗ ਮੇਟ ਜਗਤ ਅੰਧਿਆਰ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਨੌ ਖੰਡ ਪ੍ਰਿਥਮੀ ਤਕ ਵਿਭਚਾਰ, ਸੱਤ ਦੀਪ ਖੋਜ ਖੁਜਾਈਆ। ਸਾਚੀ ਸਿਖਿਆ ਰਹੀ ਨਾ ਵਿਚ ਸੰਸਾਰ, ਅੰਤਰ ਆਤਮ ਤੇਰਾ ਭੇਵ ਕੋਇ ਨਾ ਪਾਈਆ। ਰਸਨਾ ਜੇਹਵਾ ਬੱਤੀ ਦੰਦ ਬੋਲਦੇ ਸਰਬ ਜੈਕਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਚਾਰ ਕੁੰਟ ਦਹਿ ਦਿਸ਼ਾ ਹੋਇਆ ਧੂੰਆਂਧਾਰ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਸਾਡੇ ਭਵਿਖਤਾਂ ਲੈਣਾ ਵਿਚਾਰ, ਪੇਸ਼ੀਨਗੋਈਆਂ ਤੇਰੇ ਚਰਨ ਟਿਕਾਈਆ। ਅਸੀਂ ਤੇਰਾ ਕਲ ਕਲਕੀ ਕਰਦੇ ਇੰਤਜ਼ਾਰ, ਨਿਹਕਲੰਕ ਤੇਰੀ ਓਟ ਰਖਾਈਆ। ਅਮਾਮ ਅਮਾਮਾ ਧੁਰ ਦੇ ਪਰਵਰਦਿਗਾਰ, ਸਾਂਝੇ ਯਾਰ ਨੂਰ ਅਲਾਹੀਆਾ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਆਣ ਕੇ ਪੈਜ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਦੀ ਚੌਧਵੀਂ ਨਿਗਾਹ ਮਾਰ, ਚੌਦਾਂ ਤਬਕ ਖੋਜ ਖੁਜਾਈਆ।

ਬੀਸ ਬੀਸੇ ਹੋ ਖ਼ਬਰਦਾਰ, ਹਜ਼ਰਤ ਈਸਾ ਨੈਣ ਉਠਾਈਆ। ਮੂਸਾ ਕੂਕ ਕੂਕ ਕਰੇ ਪੁਕਾਰ, ਪਰਵਰਦਿਗਾਰ ਤੇਰੀ ਬੇਪਰਵਾਹੀਆ। ਸਤਿਗੁਰ ਸ਼ਬਦ ਦਏ ਇਸ਼ਾਰ, ਗੋਬਿੰਦ ਢੋਲਾ ਇਕ ਸੁਣਾਈਆ। ਪੁਰਖ ਅਕਾਲੇ ਦੀਨ ਦਿਆਲੇ ਸਭ ਦਾ ਲਹਿਣਾ ਦੇਣਾ ਕ਼ਰਜ਼ ਉਤਾਰ, ਮਕ਼ਰੂਜ਼ ਲੇਖਾ ਦੇ ਚੁਕਾਈਆ। ਤੇਰੇ ਦਰ ਤੇ ਸਾਰੇ ਹੋਏ ਭਿਖਾਰ, ਮਾਂਗਤ ਹੋ ਕੇ ਝੋਲੀ ਡਾਹੀਆ। ਚਾਰ ਜੁਗ ਦੇ ਸ਼ਾਸਤਰ ਬਿਨ ਅੱਖੀਆਂ ਰੋਵਣ ਜ਼ਾਰੋ ਜ਼ਾਰ, ਬਿਨ ਨੈਣਾਂ ਨੀਰ ਵਹਾਈਆ। ਸਾਚਾ ਰਿਹਾ ਨਾ ਕੋਇ ਸਤਿਕਾਰ, ਧਰਮ ਦੀ ਧਾਰ ਨਾ ਕੋਇ ਵਡਿਆਈਆ। ਸਾਨੂੰ ਪੜ੍ਹ ਪੜ੍ਹ ਥੱਕਾ ਸੰਸਾਰ, ਪਰਮ ਪੁਰਖ ਤੇਰੇ ਰੰਗ ਨਾ ਕੋਇ ਰੰਗਾਈਆ। ਮਨ ਕਲਪਣਾ ਦੀਨ ਦੁਨੀ ਅੰਦਰ ਵਧਿਆ ਹੰਕਾਰ, ਵਿਭਚਾਰ ਸਕੇ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਅਗੰਮ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਹਿਬ ਸੂਰੇ ਸਰਬਗ, ਹਰਿ ਕਰਤੇ ਧੁਰਦਰਗਾਹੀਆ। ਕਲਜੁਗ ਕੂੜ ਕੁੜਿਆਰ ਬਦਲ ਦੇ ਜਗ, ਜੁਗਤੀ ਆਪਣੀ ਨਾਲ ਬਦਲਾਈਆ। ਤ੍ਰੈਗੁਣ ਮਾਇਆ ਬੁਝਾ ਦੇ ਅੱਗ, ਪੰਜ ਤਤ ਨਾ ਕੋਇ ਤਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਜੋ ਤੇਰੇ ਨਾਲੋਂ ਹੋਈ ਅਲਗ, ਮੇਲਾ ਮੇਲ ਸਹਿਜ ਸੁਭਾਈਆ। ਦਰਸ਼ਨ ਦੇ ਉਪਰ ਸ਼ਾਹਰਗ, ਸ਼ਹਿਨਸ਼ਾਹ ਪਰਦਾ ਆਪ ਉਠਾਈਆ। ਤੇਰੀ ਸਰਨ ਸਰਨਾਈ ਆਤਮ ਧਾਰ ਦੀਨ ਦੁਨੀ ਜਾਏ ਲੱਗ, ਪਰਮਾਤਮ ਮਿਲਕੇ ਵਜੇ ਵਧਾਈਆ। ਤੂੰ ਆਦਿ ਜੁਗਾਦੀ ਨੂਰ ਅਲਾਹੀ ਰੱਬ, ਮਿਹਬਾਨ ਬੀਦੋ ਇਕ ਅਖਵਾਈਆ। ਧੁਰ ਦੇ ਰਾਮ ਕਾਹਨ ਤੈਨੂੰ ਰਹੇ ਸੱਦ, ਸੱਦੇ ਦਈਏ ਚਾਈਂ ਚਾਈਂਆ। ਪੁਰਖ ਅਕਾਲੇ ਦੀਨ ਦਿਆਲੇ ਸਭ ਨੂੰ ਕਰ ਗਦ ਗਦ, ਖ਼ੁਸ਼ੀਆਂ ਆਪਣਾ ਰੰਗ ਰੰਗਾਈਆ। ਮਾਨਵ ਜ਼ਾਤੀ ਇਕੋ ਬਣਾ ਲੈ ਯਦ, ਦੀਨ ਮਜ਼੍ਹਬ ਦਾ ਲੇਖਾ ਰਹੇ ਨਾ ਰਾਈਆ। ਸਦੀ ਚੌਧਵੀਂ ਅੰਤਮ ਸ਼ਰਅ ਦੀ ਮੇਟ ਦੇ ਹੱਦ, ਸ਼ਰੀਅਤ ਇਕੋ ਦੇ ਵਖਾਈਆ। ਤੇਰਾ ਨਾਮ ਨਿਧਾਨਾ ਦੋ ਜਹਾਨਾਂ ਵਜੇ ਨਦ, ਬ੍ਰਹਿਮੰਡਾਂ ਖੰਡਾਂ ਕਰ ਸ਼ਨਵਾਈਆ। ਜ਼ਾਤ ਪਾਤ ਮੇਟ ਦੇ ਹੱਦ, ਹਦੂਦ ਇਕੋ ਇਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਢੇ ਅਲਖ ਜਗਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡੀ ਇਕੋ ਇਕ ਅਰਦਾਸ, ਅਰਜ਼ ਅਰਜ਼ੋਈ ਤੇਰੇ ਚਰਨ ਟਿਕਾਈਆ। ਤੂੰ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼, ਹਰਿ ਕਰਤਾ ਨੂਰ ਅਲਾਹੀਆ। ਕਲਜੁਗ ਅੰਤਮ ਲਹਿਣਾ ਦੇਣਾ ਤਕ ਲੈ ਖ਼ਾਸ, ਖ਼ਾਲਸ ਸ੍ਰਿਸ਼ਟੀ ਵੇਖ ਖ਼ਲਕ ਖ਼ੁਦਾਈਆ। ਪਰਮ ਪੁਰਖ ਪਰਮਾਤਮ ਤੇਰੇ ਉਤੇ ਰਿਹਾ ਨਾ ਕਿਸੇ ਵਿਸ਼ਵਾਸ਼, ਵਿਸ਼ਵ ਦਾ ਭੇਵ ਨਾ ਕੋਇ ਚੁਕਾਈਆ । ਤਨ ਵਜੂਦਾਂ ਅੰਦਰ ਹੋਏ ਨਾ ਕੋਇ ਪਰਕਾਸ਼, ਅੰਧ ਅਗਿਆਨ ਨਾ ਕੋਇ ਮਿਟਾਈਆ। ਨਾਮ ਰਮਿਆ ਦਿਸੇ ਨਾ ਕਿਸੇ ਸਵਾਸ, ਸਾਹ ਸਾਹ ਨਾ ਕੋਇ ਧਿਆਈਆ। ਮਨੂਆ ਮਨ ਹੋਇਆ ਬਦਮਾਸ਼, ਬਦੀ ਕਰੇ ਥਾਉਂ ਥਾਈਂਆ। ਸੰਦੇਸ਼ਾ ਦੇ ਦੇ ਸ਼ੰਕਰ ਕੈਲਾਸ਼, ਕਲਾ ਧਾਰੀ ਦੇ ਦ੍ਰਿੜਾਈਆ। ਕਲਜੁਗ ਅੰਤਮ ਧਰਨੀ ਉਤੋਂ ਕਰ ਵਿਨਾਸ਼, ਵਿਸ਼ਵ ਦੇ ਮਾਲਕ ਹੋਣਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸਰਬ ਗੁਣਤਾਸ, ਗੁਣਵੰਤੇ ਸ੍ਰੀ ਭਗਵੰਤੇ ਆਦਿਨ ਅੰਤੇ ਤੇਰੀ ਓਟ ਤਕਾਈਆ।

੨੦ ਮਾਘ ਸ਼ਹਿਨਸ਼ਾਹੀ ਸੰਮਤ ੧੧ ਕਾਸ਼ੀ ਰਾਮ ਦੇ ਗ੍ਰਹਿ ਸਨੱਯੀਆ ਜ਼ਿਲਾ ਗੁਰਦਾਸਪੁਰ

ਧਰਨੀ ਕਹੇ ਪ੍ਰਭੂ ਮੇਰਾ ਲੇਖੇ ਲਾ ਲੈ ਚਰਮ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਪਰਗਟ ਕਰ ਦੇ ਸਾਚਾ ਧਰਮ, ਧਰਮ ਦੀ ਧਾਰ ਏਕੰਕਾਰ ਦੇ ਪਰਗਟਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਹਰ ਹਿਰਦਿਉਂ ਕਢ ਦੇ ਭਰਮ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਰੰਗ ਰੰਗਾਈਆ। ਨਿਹਕਰਮੀ ਨਿਹਕਾਮੀ ਮੇਰਾ ਸ੍ਰੇਸ਼ਟ ਕਰ ਦੇ ਕਰਮ, ਕ਼ੁਦਰਤ ਦੇ ਕ਼ਾਦਰ ਆਪਣੀ ਦਇਆ ਕਮਾਈਆ। ਸਤਿਜੁਗ ਮੇਰੇ ਉਤੇ ਦੇ ਦੇ ਜਰਮ, ਆਪ ਬਣ ਜਣੇਂਦੀ ਮਾਈਆ। ਝਗੜਾ ਮੁਕਾ ਦੇ ਜ਼ਾਤ ਵਰਨ, ਬਰਨਾਂ ਲੇਖਾ ਰਹੇ ਨਾ ਰਾਈਆ। ਇਕੋ ਓਟ ਹੋਵੇ ਤੇਰੇ ਚਰਨ, ਚਰਨੋਦਕ ਜਾਮ ਦੇਣਾ ਪਿਆਈਆ। ਨਵ ਸੱਤ ਤੇਰੀ ਹੋਵੇ ਸਰਨ, ਸਰਨਗਤ ਇਕ ਰਖਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਸਾਰੇ ਪੜ੍ਹਨ, ਆਤਮ ਪਰਮਾਤਮ ਮਿਲ ਕੇ ਵਜੇ ਵਧਾਈਆ। ਸਚ ਸੁਆਮੀ ਅੰਤਰਜਾਮੀ ਪੁਰਖ ਅਕਾਲੇ ਦੀਨ ਦਿਆਲੇ ਸਾਰੇ ਮੰਜ਼ਲ ਤੇਰੀ ਚੜ੍ਹਨ, ਪੌੜੀ ਡੰਡਾ ਇਕੋ ਇਕ ਵਖਾਈਆ। ਦੀਨ ਮਜ਼੍ਹਬ ਦੀ ਧਾਰ ਵਿਚ ਨਾ ਲੜਨ, ਪਾਰਬ੍ਰਹਮ ਬ੍ਰਹਮ ਮੇਲਾ ਮੇਲਣਾ ਸਹਿਜ ਸੁਭਾਈਆ। ਤੇਰੇ ਭੈ ਵਿਚ ਜੀਵ ਜੰਤ ਸਾਧ ਸੰਤ ਮੇਰੇ ਉਤੇ ਡਰਨ, ਭੈ ਭਾਉ ਸਭ ਦੇ ਸਿਰ ਰਖਾਈਆ। ਤੂੰ ਆਦਿ ਜੁਗਾਦੀ ਭੰਨਣ ਘੜਨ, ਘੜਨ ਭੰਨਣਹਾਰ ਇਕ ਅਖਵਾਈਆ। ਝਗੜਾ ਮੇਟ ਦੇ ਤਨ ਵਜੂਦ ਧੜਨ, ਆਤਮ ਪਰਮਾਤਮ ਦੇ ਸਮਝਾਈਆ। ਸਚ ਦੁਆਰ ਏਕੰਕਾਰ ਤੇਰੇ ਸਾਰੇ ਵੜਨ, ਦਰਗਾਹ ਸਾਚੀ ਪਾਂਧੀ ਲੈ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਮੇਰੇ ਸੋ ਪੁਰਖ ਨਿਰੰਜਣ, ਪਰਮਾਤਮ ਤੇਰੀ ਬੇਪਰਵਾਹੀਆ। ਕਿਰਪਾ ਕਰ ਦੇ ਹਰਿ ਪੁਰਖ ਨਿਰੰਜਣ, ਨਿਰਵੈਰ ਤੇਰੀ ਸਰਨਾਈਆ। ਏਕੰਕਾਰੇ ਮੇਰੇ ਦਰਦ ਦੁਖ ਭੈ ਭੰਜਣ, ਪਰਦਾ ਪਰਦਿਆਂ ਵਿਚੋਂ ਉਠਾਈਆ। ਪਰਕਾਸ਼ ਕਰ ਦੇ ਆਦਿ ਨਿਰੰਜਣ, ਨੂਰ ਨੁਰਾਨੇ ਨੂਰ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤੇ ਬਣ ਸੱਜਣ, ਮਿਤਰ ਪਿਆਰਾ ਇਕ ਅਖਵਾਈਆ। ਸ੍ਰੀ ਭਗਵਾਨ ਤੇਰੀ ਕਿਰਪਾ ਨਾਲ ਕੂੜ ਕੁੜਿਆਰੇ ਭਾਂਡੇ ਭੱਜਣ, ਲੋਕਮਾਤ ਰਹਿਣ ਨਾ ਪਾਈਆ। ਪਤਿਪਰਮੇਸ਼ਵਰ ਪਾਰਬ੍ਰਹਮ ਤੇਰੇ ਨੂਰੀ ਦੀਪਕ ਜਗਣ, ਬਿਨ ਤੇਲ ਬਾਤੀ ਕਰ ਰੁਸ਼ਨਾਈਆ। ਸਤਿਗੁਰ ਸ਼ਬਦ ਦਮਾਮੇ ਵਜਣ, ਦੋ ਜਹਾਨਾਂ ਕਰ ਸ਼ਨਵਾਈਆ। ਵਿਸ਼ਨ ਬ੍ਰਹਮਾ ਸ਼ਿਵ ਸਾਰੇ ਉਠ ਉਠ ਭੱਜਣ, ਸੇਵਾ ਕਰਨ ਚਾਈਂ ਚਾਈਂਆ। ਦੇਵਤ ਸੁਰ ਕਰੋੜ ਤੇਤੀਸਾ ਆਸਣ ਸਿੰਘਾਸਣ ਤਜਣ, ਜੋਤੀ ਜਾਤੇ ਪੁਰਖ ਬਿਧਾਤੇ ਤੇਰੇ ਚਰਨ ਕਵਲ ਲੈਣ ਸਰਨਾਈਆ । ਮਿਹਰਵਾਨਾ ਸ੍ਰੀ ਭਗਵਾਨਾ ਨੌਜਵਾਨਾ ਮੇਰੇ ਉਤੋਂ ਕਲਜੁਗ ਕੂੜ ਬੁਝਾ ਦੇ ਅਗਨ, ਅਗਨੀ ਤਤ ਨਾ ਕੋਇ ਬੁਝਾਈਆ। ਹਰ ਹਿਰਦੇ ਅੰਤਰ ਨਿਰੰਤਰ ਆਤਮ ਪਰਮਾਤਮ ਦੇ ਦੇ ਭਜਨ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਕੂੜੀ ਕਿਰਿਆ ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਕਢਣ, ਤਨ ਵਜੂਦ ਮਾਟੀ ਖ਼ਾਕ ਪਤਿਤ ਪੁਨੀਤ ਦੇ ਕਰਾਈਆ। ਤੂੰ ਆਦਿ ਜੁਗਾਦੀ ਨੂਰ ਅਲਾਹੀ ਰੱਬਣ, ਯਾਮਬੀਨ ਤੇਰੀ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਮੇਰੇ ਪਰਵਰਦਿਗਾਰਾ, ਨੂਰ ਅਲਾਹ ਤੇਰੀ ਸਰਨਾਈਆ। ਮੈਂ ਆਦਿ ਜੁਗਾਦੀ ਤੇਰੀ ਖ਼ਿਦਮਤਗਾਰਾ, ਖ਼ਾਦਿਮ ਹੋ ਕੇ ਸੇਵ ਕਮਾਈਆ। ਤੂੰ ਨੂਰ ਨੁਰਾਨੀ ਸ਼ਾਹ ਸੁਲਤਾਨੀ ਭੂਪਤ ਭੂਪ ਸਚਾ ਸ਼ਾਹ ਸਿਕਦਾਰਾ, ਸ਼ਹਿਨਸ਼ਾਹ ਇਕ ਅਖਵਾਈਆ। ਜਿਸ

ਦੇ ਹੁਕਮ ਵਿਚ ਜੁਗ ਚੌਕੜੀ ਬੀਤੇ ਕੋਟਨ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਕੇਤੇ ਗਏ ਸੇਵ ਕਮਾਈਆ। ਆਦਿ ਅੰਤ ਜੁਗਾ ਜੁਗੰਤ ਤੇਰਾ ਅੰਤ ਨਾ ਪਾਰਾਵਾਰਾ, ਬੇਅੰਤ ਤੇਰੀ ਤੇਰੇ ਹੱਥ ਵਡਿਆਈਆ। ਮੇਰੀ ਡੰਡਾਵਤ ਬੰਦਨਾ ਬਿਨਾ ਸੀਸ ਤੋਂ ਨਿਮਸਕਾਰਾ, ਜਗਦੀਸ ਤੇਰੀ ਓਟ ਤਕਾਈਆ। ਕਲਜੁਗ ਕੂੜੀ ਕਿਰਿਆ ਹਰ ਹਿਰਦਿਉਂ ਕਢ ਦੇ ਬਾਹਰਾ, ਮਾਨਸ ਮਾਨਵ ਮਾਨੁਖ ਅੰਤਰ ਨਿਰੰਤਰ ਕਰ ਸਫ਼ਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵਿਚ ਮੇਟ ਦੇ ਧੂੰਆਂਧਾਰਾ, ਨੂਰੀ ਚੰਦ ਚੰਦ ਚਮਕਾਈਆ । ਮੇਰਾ ਪੂਰਬ ਲਹਿਣਾ ਤੇਰੇ ਨਾਲ ਉਧਾਰਾ, ਕ਼ੁਦਰਤ ਦੇ ਕ਼ਾਦਰ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਮੇਰੇ ਪਰਮ ਪੁਰਖ ਅਕਾਲ, ਅਕਲ ਕਲਧਾਰੀ ਤੇਰੀ ਵਡ ਵਡਿਆਈਆ। ਤੂੰ ਆਦਿ ਜੁਗਾਦੀ ਦੀਨਾ ਬੰਧਪ ਦੀਨ ਦਿਆਲ, ਦਇਆ ਨਿਧ ਆਪ ਅਖਵਾਈਆ। ਸਦ ਵਸੇਂ ਸਚਖੰਡ ਸਚੀ ਧਰਮਸਾਲ, ਦਰਗਾਹ ਸਾਚੀ ਸੋਭਾ ਪਾਈਆ। ਤੇਰਾ ਇਕੋ ਦੂਲਹਾ ਦੁਲਾਰ ਸੁਤ ਬਾਲ, ਸ਼ਬਦੀ ਸ਼ਬਦ ਸ਼ਬਦ ਪਰਗਟਾਈਆ । ਜੋ ਜੁਗ ਚੌਕੜੀ ਸਭ ਦੀ ਕਰੇ ਸੰਭਾਲ, ਸੰਬਲ ਦੇ ਮਾਲਕ ਅੰਤ ਮੇਰਾ ਲੇਖਾ ਦੇਣਾ ਚੁਕਾਈਆ। ਤੂੰ ਵੇਖਣਹਾਰਾ ਮੁਰੀਦਾਂ ਹਾਲ, ਮੁਰਸ਼ਦ ਧੁਰਦਰਗਾਹੀਆ। ਸਤਿ ਧਰਮ ਦਾ ਫਲ ਰਿਹਾ ਨਾ ਮੇਰੇ ਡਾਲ, ਪੱਤ ਟਹਿਣੀ ਗਈ ਕੁਮਲਾਈਆ। ਤੇਰੇ ਨਾਮ ਬਿਨਾ ਮੈਂ ਮਾਤਲੋਕ ਹੋਈ ਕੰਗਾਲ, ਕੋਝੀ ਕਮਲੀ ਹੋ ਕੇ ਮੰਗ ਮੰਗਾਈਆ। ਤੇਰਾ ਮਾਨਵ ਹੋਇਆ ਬੇਹਾਲ, ਬਿਹਬਲ ਹੋ ਕੇ ਰਿਹਾ ਕੁਰਲਾਈਆ। ਮੈਨੂੰ ਇਉਂ ਜਾਪਦਾ ਸਭ ਦੇ ਸਿਰ ਤੇ ਕੂਕਦਾ ਕਾਲ, ਕਾਲ ਨਗਾਰਾ ਰਿਹਾ ਵਜਾਈਆ। ਚਿਤਰ ਗੁਪਤ ਰਾਏ ਧਰਮ ਨੂੰ ਲੇਖੇ ਰਿਹਾ ਵਖਾਲ, ਬਿਨ ਅੱਖਰਾਂ ਅੱਖਰ ਪੜ੍ਹਾਈਆ। ਲਾੜੀ ਮੌਤ ਪਾਏ ਧਮਾਲ, ਨੱਚੇ ਕੁੱਦੇ ਟੱਪੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਢੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੈਂ ਆਦਿ ਤੋਂ ਮਿੱਟੀ ਖ਼ਾਕ, ਖ਼ਾਕੀ ਰੂਪ ਸਮਾਈਆ। ਤੂੰ ਮੇਰੇ ਉਤੇ ਕਲਜੁਗ ਜੀਵਾਂ ਅੰਤਰ ਖੁਲ੍ਹਾ ਦੇ ਤਾਕ, ਪਰਦਾ ਪਰਦਿਆਂ ਵਿਚੋਂ ਉਠਾਈਆ। ਆਤਮ ਪਰਮਾਤਮ ਬਣ ਜਾ ਸੱਜਣ ਸਾਕ, ਪਾਰਬ੍ਰਹਮ ਬ੍ਰਹਮ ਮੇਲਾ ਮੇਲ ਚਾਈਂ ਚਾਈਂਆ। ਸ਼ਬਦ ਅਗੰਮੇ ਘੋੜੇ ਚੜ੍ਹ ਰਾਕ, ਜਗਤ ਜਹਾਨ ਵੇਖ ਵਖਾਈਆ। ਹੱਥ ਫੜ ਲੈ ਬਿਨ ਅੱਖਰਾਂ ਭਵਿਖਤਾਂ ਵਾਲੇ ਵਾਕ, ਜੋ ਅਵਤਾਰ ਪੈਗ਼ੰਬਰ ਗੁਰ ਗੁਰਦੇਵ ਜਣਾਈਆ। ਮਿਹਰਵਾਨਾ ਸ੍ਰੀ ਭਗਵਾਨਾ ਨੌਜਵਾਨਾ ਹਰ ਹਿਰਦਾ ਕਰ ਦੇ ਪਾਕ, ਪਤਿਤ ਪੁਨੀਤ ਦੇ ਬਣਾਈਆ। ਨਿਗਾਹ ਮਾਰ ਬਿਨ ਅੱਖਾਂ ਝਾਕ, ਨਿਜ ਨੇਤਰ ਲੋਚਨ ਨੈਣ ਕਰ ਰੁਸ਼ਨਾਈਆ। ਮੈਂ ਧਰਤ ਨਿਮਾਣੀ ਆਦਿ ਜੁਗਾਦੀ ਤੇਰੀ ਚਾਕ, ਚਾਕਰ ਹੋ ਕੇ ਸੇਵ ਕਮਾਈਆ। ਮੇਰਾ ਲਹਿਣਾ ਦੇਣਾ ਪੂਰਬ ਮੇਰੀ ਝੋਲੀ ਪਾ ਦੇ ਬਾਕ਼ੀ ਬਾਕ਼, ਬਾਕ਼ਾਇਦਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ । ਧਰਨੀ ਕਹੇ ਮੈਂ ਬੇਨੰਤੀ ਕਰਾਂ ਹਜ਼ੂਰ, ਹਜ਼ਰਤਾਂ ਦੇ ਮਾਲਕ ਸੀਸ ਨਿਵਾਈਆ। ਤੇਰਾ ਸਤਿ ਸਚ ਦਸਤੂਰ, ਨਾ ਕੋਈ ਮੇਟੇ ਮੇਟ ਮਿਟਾਈਆ। ਮੇਰੀ ਆਸਾ ਮਨਸਾ ਪੂਰ, ਪਰਮ ਪੁਰਖ ਬੇਪਰਵਾਹੀਆ। ਮੇਰੇ ਉਤੋਂ ਕਲਜੁਗ ਕਢ ਦੇ ਕਿਰਿਆ ਕੂੜ, ਕੂੜ ਕੁਟੰਬ ਦੇ ਮਿਟਾਈਆ। ਨਿਰਗੁਣ ਜੋਤ ਦਾ ਬਖ਼ਸ਼ ਦੇ ਨੂਰ, ਹਰ ਹਿਰਦੇ ਕਰ ਰੁਸ਼ਨਾਈਆ। ਸਾਚੇ ਨਾਮ ਦੀ ਦੇ ਦੇ ਤੂਰ, ਤੁਰੀਆ ਦੀ ਧਾਰ ਦੇ ਪਰਗਟਾਈਆ। ਅੰਮ੍ਰਿਤ ਰਸ ਦਾ ਦੇ ਸਰੂਰ, ਸੁਰਤੀ ਸ਼ਬਦ ਨਾਲ ਮਿਲਾਈਆ। ਉਹ ਲਹਿਣਾ ਪੂਰਾ ਕਰ

ਦੇ ਜੋ ਆਸਾ ਰਖ ਕੇ ਗਿਆ ਮੂਸਾ ਉਤੇ ਕੋਹਤੂਰ, ਕ਼ੁਦਰਤ ਦੇ ਕ਼ਾਦਰ ਵੇਖ ਵਖਾਈਆ। ਈਸਾ ਲਹਿਣਾ ਮੰਗੇ ਜ਼ਰੂਰ, ਜ਼ਰੂਰਤ ਤੇਰੇ ਚਰਨ ਟਿਕਾਈਆ। ਮੁਹੰਮਦ ਤੈਨੂੰ ਕਹਿ ਕੇ ਯਾਹ ਗ਼ਫ਼ੂਰ, ਸਯਦਿਆਂ ਵਿਚ ਸੀਸ ਝੁਕਾਈਆ। ਤੂੰ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਤੇਰਾ ਲੇਖਾ ਨਹੀਂ ਨੇੜੇ ਦੂਰ, ਦੂਰ ਦੁਰਾਡੇ ਧੁਰ ਦੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ˜ਮੇਰੀ ਆਸਾ ਪੂਰ ਕਰਾਈਆ। ਧਰਨੀ ਕਹੇ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤੇ ਬੇਪਰਵਾਹੀਆ। ਮੈਨੂੰ ਤੇਰੇ ਚਰਨ ਕਵਲ ਭਰਵਾਸਾ, ਨਿਵ ਨਿਵ ਲਾਗਾਂ ਪਾਈਆ। ਤੂੰ ਮਾਲਕ ਖ਼ਾਲਕ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਤੇਰੀ ਵਡਿਆਈਆ। ਤੂੰ ਦੋ ਜਹਾਨਾਂ ਪਾਵਣਹਾਰਾ ਰਾਸਾ, ਲੱਖ ਚੁਰਾਸੀ ਆਤਮ ਪਰਮਾਤਮ ਗੋਪੀ ਕਾਹਨ ਨਾਚ ਨਚਾਈਆ। ਮੈਂ ਤੇਰੀ ਜੁਗ ਜੁਗ ਦਾਸੀ ਦਾਸਾ, ਸੇਵਕ ਹੋ ਕੇ ਸੇਵ ਕਮਾਈਆ। ਤੇਰਾ ਹੁਕਮ ਸੰਦੇਸ਼ਾ ਕੀ ਸੁਣਨਾ ਚਾਹੁੰਦਾ ਸ਼ੰਕਰ ਕੈਲਾਸ਼ਾ, ਕਲਧਾਰੀ ਦੇ ਦ੍ਰਿੜਾਈਆ। ਕਿਸ ਬਿਧ ਕਲਜੁਗ ਅੰਤਮ ਹੋਣਾ ਤਮਾਸ਼ਾ, ਤਮਾਸ਼ਬੀਨ ਬਣਨਾ ਧੁਰ ਦੇ ਮਾਹੀਆ। ਧਰਨੀ ਕਹੇ ਮੇਰੇ ਪੁਰਖ ਅਕਾਲੇ ਮੈਨੂੰ ਇਉਂ ਜਾਪਦਾ ਜਿਵੇਂ ਮੇਰੇ ਉਤੇ ਚੜ੍ਹਨੀ ਲਾਸ਼ ਤੇ ਲਾਸ਼ਾ, ਲਸ਼ਕਰ ਖ਼ਾਕ ਰੂਪ ਸਮਾਈਆ। ਤੂੰ ਦੀਨ ਦੁਨੀ ਦਾ ਬਦਲਣ ਵਾਲਾ ਪਾਸ਼ਾ, ਪੁਸ਼ਤ ਪਨਾਹ ਮੇਰੀ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰੇ ਦਰ ਦੀ ਮੰਗਤੀ, ਮਾਂਗਤ ਹੋ ਕੇ ਝੋਲੀ ਡਾਹੀਆ। ਦੀਨ ਦੁਨੀ ਦਾ ਗੜ੍ਹ ਤੋੜ ਦੇ ਹਉਮੇ ਹੰਗਤੀ, ਹੰ ਬ੍ਰਹਮ ਦੇ ਸਮਝਾਈਆ। ਆਪਣੇ ਨਾਮ ਦੀ ਇਕੋ ਦਸਦੇ ਪੰਗਤੀ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਚਾਰ ਵਰਨ ਅਠਾਰਾਂ ਬਰਨ ਦੀਨ ਮਜ੍ਹਬ ਬਣਾ ਦੇ ਸਾਚੀ ਸੰਗਤੀ, ਸਗਲੇ ਸੰਗੀ ਆਪਣਾ ਸੰਗ ਨਿਭਾਈਆ। ਕੂੜੀ ਕਿਰਿਆ ਅੰਦਰੋਂ ਕਢ ਦੇ ਮਨ ਦੀ, ਮਮਤਾ ਮੋਹ ਨਾ ਕੋਇ ਹਲਕਾਈਆ। ਉਹ ਆਸ਼ਾ ਪੂਰੀ ਕਰ ਦੇ ਗੋਬਿੰਦ ਸੁਤ ਦੁਲਾਰੇ ਚੰਦ ਦੀ, ਜੋ ਚੌਥੇ ਜੁਗ ਦਾ ਲੇਖਾ ਦਏ ਮੁਕਾਈਆ। ਮੈਂ ਚਾਹੁੰਦੀ ਸ੍ਰਿਸ਼ਟੀ ਲੋਭੀ ਨਾ ਰਹੇ ਧੰਨ ਦੀ, ਮਾਇਆ ਮਮਤਾ ਵਿਚ ਨਾ ਕੋਇ ਹਲਕਾਈਆ। ਵਣਜਾਰੀ ਰਹੇ ਨਾ ਚੁਗਲੀ ਕੰਨ ਦੀ ਕਾਇਨਾਤ ਦਾ ਪਰਦਾ ਦੇਣਾ ਖੁਲ੍ਹਾਈਆ। ਇਕੋ ਸਿਖਿਆ ਦੇ ਦੇ ਸਤਿਗੁਰ ਸ਼ਬਦ ਧਾਰ ਬ੍ਰਹਮ ਦੀ, ਪਾਰਬ੍ਰਹਮ ਆਪਣਾ ਰੰਗ ਰੰਗਾਈਆ। ਮੈਂ ਆਸ਼ਾਵੰਦ ਸਤਿਜੁਗ ਦੇ ਜਰਮ ਦੀ, ਜਨਮ ਜਨਮ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਉਤੇ ਚਲਾ ਦੇ ਧਾਰ ਸਾਚੇ ਧਰਮ ਦੀ, ਏਕੰਕਾਰ ਆਪਣਾ ਨਾਮ ਦ੍ਰਿੜਾਈਆ।

੩੦ ਮਾਘ ਸ਼ਹਿਨਸ਼ਾਰੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਮਾਂਗੇ ਸੰਗਤ ਦੇ ਨਵਿਤ

ਸਤਿਗੁਰ ਪੂਰਨ ਪੂਰਨ ਉਪਦੇਸ਼ੇ, ਆਦਿ ਜੁਗਾਦਿ ਸ਼ਬਦ ਜਣਾਈਆ। ਜਿਸ ਦੀ ਸਿਖਿਆ ਸੁਣਨ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ੇ, ਮਹਿਖਾਸੁਰ ਆਪਣੀ ਖ਼ੁਸ਼ੀ ਬਣਾਈਆ। ਜਿਸ ਦੇ ਅਵਤਾਰ ਪੈਗ਼ੰਬਰ ਗੁਰ ਸੁਣਨ ਸੰਦੇਸ਼ੇ, ਬਿਨ ਸੰਧਿਆ ਸਰਘੀ ਰਿਹਾ ਦ੍ਰਿੜਾਈਆ। ਜੋ ਆਦਿ ਜੁਗਾਦਿ

ਰਹੇ ਹਮੇਸ਼ੇ, ਨੂਰ ਨੁਰਾਨਾ ਨੂਰ ਅਲਾਹੀਆ। ਜੋ ਨਿਰਗੁਣ ਸਰਗੁਣ ਬਦਲਣਹਾਰਾ ਭੇਸੇ, ਭੇਖਾਧਾਰੀ ਅਗੰਮ ਅਥਾਹੀਆ। ਜੋ ਵਸਣਹਾਰਾ ਸਚਖੰਡ ਸਾਚੇ ਦੇਸੇ, ਦਰਗਾਹ ਸਾਚੀ ਸੋਭਾ ਪਾਈਆ। ਜੋ ਤਨ ਵਜੂਦਾਂ ਮੇਟਣਹਾਰ ਕਲੇਸ਼ੇ, ਕਲ ਕਾਤੀਆਂ ਕਰੇ ਸਫ਼ਾਈਆ। ਜਿਸ ਦਾ ਮੁੱਛ ਦਾਹੜੀ ਨਾ ਕੋਈ ਕੇਸੇ, ਤਨ ਵਜੂਦ ਨਾ ਕੋਇ ਰਖਾਈਆ । ਜਿਸ ਦਾ ਸ਼ਬਦ ਸਤਿਗੁਰ ਦਸ ਦਸਮੇਸੇ, ਦਹਿ ਦਿਸ਼ਾ ਵੇਖ ਵਖਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਹੁਕਮ ਨਰ ਨਰੇਸ਼ੇ, ਨਰ ਹਰਿ ਇਕ ਅਖਵਾਈਆ। ਜਿਸ ਦੀ ਸਿਫ਼ਤ ਸਲਾਹ ਕਰੇ ਸਹੰਸਰ ਮੁਖ ਸ਼ੇਸ਼ੇ, ਸ਼ਹਿਨਸ਼ਾਹ ਧੁਰਦਰਗਾਹੀਆ। ਜੁਗ ਬਦਲਣਾ ਜਿਸ ਦਾ ਪੇਸ਼ੇ, ਪੇਸ਼ੀਨਗੋਈਆਂ ਅਵਤਾਰ ਪੈਗ਼ੰਬਰ ਗੁਰ ਗਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਪੂਰਨ ਪੂਰਨ ਬੋਲ, ਅਨਬੋਲਤ ਰਾਗ ਦ੍ਰਿੜਾਈਆ। ਸੁਆਮੀ ਹੋ ਕੇ ਵਸੇ ਕੋਲ, ਘਰ ਬੈਠਾ ਸੋਭਾ ਪਾਈਆ। ਨਾਮ ਨਿਧਾਨ ਦਏ ਅਨਤੋਲ, ਅਤੁਲ ਆਪ ਵਰਤਾਈਆ । ਸਚ ਦੁਆਰਾ ਦੇਵੇ ਖੋਲ੍ਹ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਸ਼ਬਦ ਅਨਾਦੀ ਵਜਾ ਕੇ ਢੋਲ, ਸੋਈ ਸੁਰਤ ਦਏ ਜਗਾਈਆ । ਬਜਰ ਕਪਾਟੀ ਪਰਦਾ ਖੋਲ੍ਹ, ਭੇਵ ਅਭੇਦਾ ਦਏ ਸਮਝਾਈਆ। ਨਿਰਗੁਣ ਹੋ ਕੇ ਨਿਰਗੁਣ ਕਰੇ ਚੋਹਲ, ਚੋਜੀ ਪ੍ਰੀਤਮ ਰੰਗ ਰੰਗਾਈਆ। ਸੁਆਮੀ ਹੋ ਕੇ ਜਾਏ ਮੌਲ, ਮੌਲਾ ਹੋ ਕੇ ਆਪਣਾ ਖੇਲ ਖਿਲਾਈਆ। ਪੰਚ ਵਿਕਾਰ ਕਰੇ ਨਾ ਘੋਲ, ਤਨ ਵਜੂਦ ਕਰੇ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਪੂਰਨ ਪੂਰਾ, ਪੂਰ ਰਿਹਾ ਸਰਬ ਠਾਈਂਆ। ਆਦਿ ਜੁਗਾਦੀ ਧੁਰ ਦਾ ਨੂਰਾ, ਜੋਤੀ ਜਾਤਾ ਅਗੰਮ ਅਥਾਈਆ। ਸ਼ਬਦ ਅਨਾਦੀ ਅਗੰਮੀ ਤੂਰਾ, ਤੁਰੀਆ ਬਾਹਰ ਦ੍ਰਿੜਾਈਆ। ਨਿਤ ਨਵਿਤ ਹਾਜ਼ਰ ਹਜ਼ੂਰਾ, ਹਜ਼ਰਤਾਂ ਬਾਹਰ ਧੁਰਦਰਗਾਹੀਆ। ਇਸ਼ਾਰਾ ਦੇਵਣਹਾਰਾ ਮੂਸਾ ਉਤੇ ਕੋਹਤੂਰਾ, ਕ਼ੁਦਰਤ ਕ਼ਾਦਰ ਨੂਰ ਅਲਾਹੀਆ। ਜਿਸ ਦੀ ਮਸਤੀ ਨਾਮ ਸਰੂਰਾ, ਸੁਰਤੀ ਸ਼ਬਦ ਵਿਚ ਸਮਾਈਆ। ਉਹ ਜਨ ਭਗਤਾਂ ਲਹਿਣਾ ਦੇਣਾ ਪੂਰਾ ਕਰੇ ਜ਼ਰੂਰਾ, ਜ਼ਰੂਰਤ ਵੇਖੇ ਚਾਈਂ ਚਾਈਂਆ । ਜਿਸ ਦਾ ਨਾਮ ਕਲਮਾ ਮਸ਼ਹੂਰਾ, ਸਤਿਗੁਰ ਸ਼ਬਦ ਨਾਲ ਸਲਾਹੀਆ। ਜਿਸ ਦਾ ਪੰਧ ਨਹੀਂ ਨੇਰਨ ਦੂਰਾ, ਦੂਰ ਦੁਰਾਡਾ ਇਕੋ ਰੰਗ ਸਮਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਕਰਨਹਾਰਾ ਮਿਹਰਾ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਸਤਿਗੁਰ ਪੂਰਨ ਪੂਰਨ ਏਕ, ਏਕੰਕਾਰ ਰੂਪ ਸਮਾਈਆ। ਆਦਿ ਜੁਗਾਦੀ ਦੇਵਣਹਾਰਾ ਟੇਕ, ਟਿੱਕੇ ਮਸਤਕ ਖ਼ਾਕ ਰਮਾਈਆ। ਕਰਨਹਾਰਾ ਬੁਧਿ ਬਿਬੇਕ, ਪਤਤ ਪੁਨੀਤ ਕਰਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤਤ ਨਾ ਕੋਇ ਤਪਾਈਆ। ਹਰਿਜਨ ਸੰਤ ਸੁਹੇਲੇ ਬਣਾਏ ਨੇਕ, ਨਿੱਕਾ ਵਡਾ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਪੂਰਨ ਪੂਰਨ ਦੇਵੇ ਜਾਪ, ਜਗ ਜੀਵਣ ਦਾਤਾ ਦਇਆ ਕਮਾਈਆ। ਸਚ ਸੁਆਮੀ ਅੰਤਰਜਾਮੀ ਪ੍ਰਗਟ ਹੋਏ ਆਪ, ਆਪ ਆਪਣਾ ਪਰਦਾ ਲਾਹੀਆ। ਤ੍ਰੈਗੁਣ ਮਾਇਆ ਮੇਟੇ ਤਾਪ, ਅਗਨੀ ਤਤ ਨਾ ਕੋਇ ਤਪਾਈਆ। ਜਨ ਭਗਤ ਬਣਾ ਕੇ ਆਪਣੀ ਜ਼ਾਤ, ਆਤਮ ਪਰਮਾਤਮ ਸੰਗ ਬਣਾਈਆ। ਅੰਮ੍ਰਿਤ ਬਖਸ਼ ਕੇ ਬੂੰਦ ਸਵਾਂਤ, ਝਿਰਨਾ ਨਿਝਰ ਦਏ ਝਿਰਾਈਆ। ਦਰਸ ਦਿਖਾਏ

ਆਪ ਇਕਾਂਤ, ਇਕ ਇਕੱਲਾ ਧੁਰ ਦਾ ਮਾਹੀਆ। ਜਨ ਭਗਤਾਂ ਪੁਛੇ ਅੰਤਮ ਵਾਤ, ਵਾਰਸ ਹੋ ਕੇ ਵੇਖ ਵਖਾਈਆ। ਮਿਹਰਵਾਨ ਹੋ ਕੇ ਲੇਖੇ ਲਾਵੇ ਪ੍ਰੇਮ ਪਿਆਰ ਦੀ ਰਾਤ, ਰੁਤੜੀ ਆਪਣੇ ਨਾਲ ਮਹਿਕਾਈਆ। ਨਾਮ ਨਿਧਾਨਾ ਦੇਵੇ ਦਾਤ, ਅਮੁਲ ਆਪ ਵਰਤਾਈਆ। ਜਨ ਭਗਤਾਂ ਪੁਛੇ ਵਾਤ, ਸਿਰ ਸਿਰ ਆਪਣਾ ਹੱਥ ਟਿਕਾਈਆ। ਚਰਨ ਪ੍ਰੀਤੀ ਜੋੜ ਕੇ ਨਾਤ, ਮੇਲ ਮਿਲਾਏ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਖ਼ਸ਼ਣਹਾਰਾ ਅੰਮ੍ਰਿਤ ਬੂੰਦ ਸਵਾਂਤ, ਤ੍ਰਿਸ਼ਨਾ ਤ੍ਰਿਖਾ ਮੇਟੇ ਸਹਿਜ ਸੁਭਾਈਆ।