ਪਹਿਲੀ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ
ਸਤਿਗੁਰ ਸ਼ਬਦ ਕਹੇ ਮੇਰੀ ਰੁਤ ਬਸੰਤ, ਫੁਲ ਫੁਲਵਾੜੀ ਜਗਤ ਭਗਤ ਮਹਿਕਾਈਆ। ਜਿਨ੍ਹਾਂ ਦਾ ਮਾਲਕ ਖ਼ਾਲਕ ਇਕੋ ਕੰਤ, ਨਰ ਹਰਿ ਨਰਾਇਣ ਨੂਰ ਅਲਾਹੀਆ। ਜੋ ਸਭ ਦੀ ਬਣਾਵਣਹਾਰਾ ਬਣਤ, ਘੜਨ ਭੰਨਣਹਾਰ ਅੰਗਮ ਅਥਾਈਆ। ਆਦਿ ਜੁਗਾਦੀ ਸਦਾ ਬੇਅੰਤ, ਬੇਐਬ ਨੂਰ ਅਲਾਹੀਆ। ਜਿਸ ਦਾ ਨਾਮ ਨਿਧਾਨਾ ਅਗੰਮਾ ਮੰਤ, ਮੰਤਵ ਸਭ ਦੇ ਹਲ ਕਰਾਈਆ। ਓਹ ਆਦਿ ਜੁਗਾਦੀ ਜੁਗ ਚੌਕੜੀ ਵੇਖਣਹਾਰਾ ਆਪਣੇ ਸੰਤ, ਸਤਿ ਸਤਿਵਾਦੀ ਹੋ ਕੇ ਧਿਆਨ ਲਗਾਈਆ। ਅੰਤਰ ਨਿਰੰਤਰ ਤੋੜਨਹਾਰਾ ਹਉਮੇ ਗੜ੍ਹ ਹੰਗਤ, ਹੰ ਬ੍ਰਹਮ ਇਕ ਸਮਝਾਈਆ। ਮਾਨਵ ਜ਼ਾਤੀ ਵੇਖਣਹਾਰਾ ਇਕੋ ਪੰਗਤ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਦੋ ਜਹਾਨਾਂ ਸ੍ਰੀ ਭਗਵਾਨਾ ਬਣੇ ਅਨਾਦੀ ਪੰਡਤ, ਸਿਖਿਆ ਸਾਖਿਆਤ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸਤਿਗੁਰ ਸ਼ਬਦ ਕਹੇ ਮੇਰੀ ਭਗਤਾਂ ਨਾਲ ਬਹਾਰ, ਪੱਤ ਟਹਿਣੀ ਫਲ ਫੁਲ ਮਹਿਕਾਈਆ। ਜਿਨ੍ਹਾਂ ਦਾ ਮਿਤਰ ਪਿਆਰਾ ਇਕੋ ਯਾਰ, ਨਰ ਨਿਰੰਕਾਰ ਨਜ਼ਰੀ ਆਈਆ। ਜੋ ਅੰਤਰ ਨਿਰੰਤਰ ਨਿਰਗੁਣ ਹੋ ਕੇ ਪਾਵੇ ਸਾਰ, ਵੇਖਣਹਾਰਾ ਬੇਪਰਵਾਹੀਆ। ਅਲਖ ਅਗੋਚਰ ਅਗੰਮ ਅਥਾਹ ਦੇਵਣਹਾਰ ਅਧਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਿਸ ਦੇ ਨਾਮ ਦੀ ਰੁਤ ਮੌਲੀ ਬਣੀ ਰਹੇ ਗੁਲਜ਼ਾਰ, ਗੁਲਸ਼ਨ ਲੋਕਮਾਤ ਵੇਖ ਵਖਾਈਆ। ਉਸ ਦੇ ਚਰਨ ਕਵਲ ਕਵਲ ਬਲਿਹਾਰ, ਬਲ ਬਲ ਆਪਣਾ ਆਪ ਕਰਾਈਆ। ਜਿਸ ਨੂੰ ਝੁਕਦੇ ਪੈਗ਼ੰਬਰ ਗੁਰ ਅਵਤਾਰ, ਬਿਨ ਸੀਸ ਸੀਸ ਨਿਵਾਈਆ। ਓਹ ਪੁਰਖ ਅਕਾਲਾ ਦੀਨ ਦਿਆਲਾ ਜੁਗ ਜੁਗ ਪਾਵਣਹਾਰਾ ਸਾਰ, ਮਹਾਸਾਰਥੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਮੇਰੀ ਸਭ ਤੋਂ ਅਵੱਲੜੀ ਰੁਤ, ਰੁਤੜੀ ਇਕੋ ਧਾਰ ਮਹਿਕਾਈਆ। ਜਿਸ ਨੂੰ ਵੇਖਣਹਾਰਾ ਅਬਿਨਾਸ਼ੀ ਅਚੁਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਸਾਹਿਬ ਸੁਆਮੀ ਮੈਨੂੰ ਬਣਾਇਆ ਦੁਲਾਰਾ ਸੁਤ, ਨੂਰ ਨੂਰ ਵਿਚੋਂ ਪਰਗਟਾਈਆ। ਓਹ ਲੇਖਾ ਜਾਣੇ ਕਾਇਆ ਮਾਟੀ ਬੁਤ, ਬੁਤਖ਼ਾਨਿਆਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਮੇਰੀ
ਰੁਤੜੀ ਅਗੰਮੀ ਮੌਲੀ, ਮੌਲਾ ਮਾਲਕ ਦਏ ਵਡਿਆਈਆ। ਖ਼ੁਸ਼ੀ ਹੋਈ ਉਪਰ ਧੌਲੀ, ਧਰਨੀ ਧਰਤ ਧਵਲ ਲਈ ਅੰਗੜਾਈਆ। ਮੈਂ ਲੇਖਾ ਤੱਕਿਆ ਅਵਤਾਰ ਪੈਗੰਬਰ ਕਵਲੀ, ਗੁਰੂ ਗੁਰਦੇਵ ਨਾਲ ਮਿਲਾਈਆ। ਜਿਸ ਦੀ ਧਾਰ ਸਭ ਤੋਂ ਅਲਾਹੀ ਅਵਲੀ, ਆਲਮੀਨ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਸੁਣ ਫਲਗੁਣ ਸੱਜਣ ਮੀਤ, ਮਿਤਰਾਂ ਦਿਆਂ ਜਣਾਈਆ। ਇਕ ਸੰਦੇਸ਼ਾ ਸੁਣ ਲੈ ਧੁਰ ਦਾ ਗੀਤ, ਜੋ ਗੋਬਿੰਦ ਗੋਬਿੰਦ ਗੋਬਿੰਦ ਧਾਰ ਦ੍ਰਿੜਾਈਆ। ਜਿਸ ਦੇ ਨਾਲ ਲੱਖ ਚੁਰਾਸੀ ਹੋਵੇ ਪਤਤ ਪੁਨੀਤ, ਦੁਰਮਤ ਮੈਲ ਗੁਵਾਈਆ। ਤਨ ਵਜੂਦਾਂ ਕਰੇ ਠਾਂਢਾ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਝਗੜਾ ਰਹੇ ਨਾ ਮੰਦਰ ਮਸੀਤ, ਕਾਅਬਾ ਇਕੋ ਇਕ ਵਖਾਈਆ। ਤ੍ਰੈਗੁਣ ਨਾਲੋਂ ਕਰੇ ਅਤੀਤ, ਤ੍ਰੈਭਵਣ ਧਨੀ ਨਾਲ ਮਿਲਾਈਆ। ਸਦਾ ਸੁਹੇਲਾ ਵਸੇ ਚੀਤ, ਚਿਤਵਿਤ ਠਗੌਰੀ ਰਹੇ ਨਾ ਰਾਈਆ। ਆਤਮ ਪਰਮਾਤਮ ਹੋਵੇ ਪ੍ਰੀਤ, ਪ੍ਰੀਤਮ ਮਿਲੇ ਧੁਰ ਦਾ ਮਾਹੀਆ। ਮਾਨਸ ਜਨਮ ਲਏ ਜੀਤ, ਹਾਰ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਫਲਗੁਣ ਕਹੇ ਸਤਿਗੁਰ ਸ਼ਬਦ ਮੇਰਾ ਵਕ਼ਤ ਸੁਹੰਜਣਾ, ਪ੍ਰਭ ਸੋਹਣੀ ਦਏ ਵਡਿਆਈਆ। ਕਿਰਪਾ ਕਰੇ ਆਦਿ ਨਿਰੰਜਣਾ, ਨਿਰਵੈਰ ਨੂਰ ਅਲਾਹੀਆ। ਜਿਸ ਨੂੰ ਕਹਿੰਦੇ ਦਰਦ ਦੁਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਉਸ ਦਾ ਚਰਨ ਧੂੜ ਨੇਤਰ ਪਾਵਾਂ ਅੰਜਣਾ, ਅੰਧ ਅਗਿਆਨ ਮਿਟਾਈਆ। ਘਰ ਸੁਆਮੀ ਮਿਲੇ ਸੱਜਣਾ, ਠਾਕਰ ਅਗੰਮ ਅਥਾਹੀਆ। ਜਿਸ ਸਚ ਦਾ ਪਰਦਾ ਕੱਜਣਾ, ਸਿਰ ਸਿਰ ਹੱਥ ਟਿਕਾਈਆ। ਦਰ ਠਾਂਡੇ ਅਵਤਾਰ ਪੈਗ਼ੰਬਰ ਗੁਰ ਸਜਣਾ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਜਿਸ ਦਾ ਇਕੋ ਡੰਕਾ ਵਜਣਾ, ਨਾਦ ਅਨਾਦੀ ਧੁਨ ਵਜਾਈਆ। ਜਿਸ ਦਾ ਅੰਮ੍ਰਿਤ ਪੀ ਪੀ ਸਭ ਨੇ ਰੱਜਣਾ, ਬਿਨ ਰਸਨਾ ਰਸ ਚਖਾਈਆ। ਜਿਸ ਦਾ ਇਕੋ ਨੂਰ ਦੀਪਕ ਜੋਤ ਜਗਣਾ, ਦੋ ਜਹਾਨ ਕਰੇ ਰੁਸ਼ਨਾਈਆ। ਓਹ ਸੁਆਮੀ ਗੋਪਾਲ ਮੂਰਤ ਮਦਨਾ, ਮਧਸੂਦਨ ਇਕ ਅਵਖਾਈਆ। ਜਿਸ ਸ਼ਰਅ ਦੀ ਮੇਟਣੀ ਹੱਦਨਾ, ਹਦੂਦਾਂ ਲੇਖਾ ਦਏ ਮੁਕਾਈਆ । ਏਕਾ ਰੰਗ ਰੰਗਾਉਣਾ ਆਅਲਾ ਅਦਨਾ, ਊਚ ਨੀਚ ਵੰਡ ਨਾ ਕੋਇ ਵੰਡਾਈਆ। ਇਕੋ ਨਾਮ ਕਲਮਾ ਹੋਵੇ ਧੁਰ ਦਾ ਭਜਨਾ, ਬੰਦਗੀ ਬੰਦਗੀ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਫਲਗੁਣ ਕਹੇ ਸਤਿਗੁਰ ਸ਼ਬਦ ਮੇਰੀ ਫੁਲ ਫੁਲਵਾੜੀ ਤਕ, ਹਰਿਜਨ ਲੋਕਮਾਤ ਧਿਆਨ ਲਗਾਈਆ। ਜਿਨ੍ਹਾਂ ਦਾ ਲੇਖਾ ਨਾਲ ਹਕ਼ੀਕ਼ਤ ਹਕ, ਲਾਸ਼ਰੀਕ ਦਏ ਵਡਿਆਈਆ। ਜਗਤ ਮਾਰਗ ਪਿਆਰ ਵਿਚ ਜਾਣ ਨਾ ਥਕ, ਪਾਂਧੀ ਹੋ ਕੇ ਭੱਜਣ ਵਾਹੋ ਦਾਹੀਆ। ਜਿਨ੍ਹਾਂ ਦਾ ਆਤਮ ਪਰਮਾਤਮ ਕੌਲ ਇਕ਼ਰਾਰ ਪੱਕ, ਵਾਅਦਾ ਸਕੇ ਨਾ ਕੋਇ ਭੁਲਾਈਆ। ਉਹਨਾਂ ਦਾ ਮਾਲਕ ਇਕੋ ਨੂਰ ਨੁਰਾਨਾ ਯਕ, ਵਾਅਦੇ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਫਲਗੁਣ ਕਹੇ ਸਤਿਗੁਰ ਸ਼ਬਦ ਮੇਰੀ ਵੇਖ ਲੈ ਧਰਨੀ ਧਰਤ, ਧਵਲ ਧੌਲ ਧਿਆਨ ਲਗਾਈਆ। ਨਿਗਾਹ ਮਾਰ ਲੈ ਨਿਰਗੁਣ ਧਾਰ ਪਰਤ, ਪਤਿਪਰਮੇਸ਼ਵਰ ਰੂਪ ਬਦਲਾਈਆ। ਕੌਲ ਤਕ ਲੈ ਗੁਰ ਅਵਤਾਰ ਪੈਗ਼ੰਬਰਾਂ ਵਾਲੀ ਸ਼ਰਤ, ਸ਼ਰਅ ਤੋਂ ਬਾਹਰ ਖੋਜ ਖੁਜਾਈਆ। ਬਿਨ ਨੇਤਰਾਂ ਨਿਗਾਹ ਮਾਰ ਲੈ ਉਤੋਂ ਅਰਸ਼, ਅਰਸ਼ੀ ਪ੍ਰੀਤਮ ਤੇਰੇ ਅਗੇ ਵਾਸਤਾ
ਪਾਈਆ। ਮਿਹਰਵਾਨ ਮਹਿਬੂਬ ਹੋ ਕੇ ਮੇਰੇ ਉਤੇ ਕਰਦੇ ਤਰਸ, ਰਹਿਮਤ ਰਹੀਮ ਰਹਿਮਾਨ ਆਪ ਕਮਾਈਆ। ਮੇਰਾ ਖੁਸ਼ੀਆਂ ਵਾਲਾ ਸ਼ਹਿਨਸ਼ਾਹੀ ਇਕ ਇਕ ਬਰਸ, ਬਰਸੀ ਤੇਰੇ ਪ੍ਰੇਮ ਵਿਚ ਰਖਾਈਆ। ਜੁਗ ਚੌਕੜੀ ਮੇਰੀ ਪੂਰਬ ਮੇਟ ਦੇ ਹਰਸ, ਹਵਸ ਅਗੇ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਫਲਗੁਣ ਕਹੇ ਸਤਿਗੁਰ ਸ਼ਬਦ ਮੇਰੇ ਵੱਲ ਕਰ ਧਿਆਨ, ਬਿਨ ਨੈਣਾਂ ਨੈਣ ਉਠਾਈਆ। ਤੂੰ ਜੋਧਾ ਸੂਰਬੀਰ ਨੌਜੁਵਾਨ, ਮਰਦ ਮਰਦਾਨ ਇਕ ਅਖਵਾਈਆ। ਆਦਿ ਜੁਗਾਦੀ ਹੁਕਮਰਾਨ, ਸ਼ਾਹੋ ਭੂਪ ਸਹਿਜ ਸੁਖਦਾਈਆ। ਮੇਰੇ ਉਤੇ ਹੋਣਾ ਮਿਹਰਵਾਨ, ਮਿਹਰ ਮਿਹਰ ਮਿਹਰ ਨਜ਼ਰ ਉਠਾਈਆ। ਮੈਂ ਕਲਜੁਗ ਅੰਤਮ ਮੰਗਾਂ ਦਾਨ, ਦਾਤਾ ਹੋ ਕੇ ਦੇਣਾ ਵਰਤਾਈਆ। ਮੈਨੂੰ ਸੰਦੇਸ਼ਾ ਦੇ ਕੇ ਗਿਆ ਕਾਹਨ, ਘਨਈਆ ਹੋ ਕੇ ਗਿਆ ਦ੍ਰਿੜਾਈਆ। ਪੈਗ਼ੰਬਰਾਂ ਦਿਤਾ ਪੈਗ਼ਾਮ, ਬਿਨ ਅਲਿਫ਼ ਯੇ ਸੁਣਾਈਆ। ਸਾਡਾ ਮਾਲਕ ਖ਼ਾਲਕ ਇਕ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ । ਜੋ ਅੰਤ ਸਭ ਦਾ ਕਰੇ ਇੰਤਜ਼ਾਮ, ਬੰਦੋਬਸਤ ਆਪਣੇ ਹੱਥ ਰਖਾਈਆ। ਇਕੋ ਕਲਮਾ ਦਏ ਕਲਾਮ, ਕਾਇਨਾਤ ਇਕ ਪੜ੍ਹਾਈਆ । ਇਕੋ ਸਜਦਾ ਦਸੇ ਸਲਾਮ, ਸੀਸ ਜਗਦੀਸ਼ ਇਕ ਨਿਵਾਈਆ। ਇਕੋ ਪਿਆਰ ਮੁਹੱਬਤ ਬਣਾਏ ਵਿਚ ਅਵਾਮ, ਆਮ ਦਾ ਲੇਖਾ ਦਏ ਮੁਕਾਈਆ। ਸ਼ਰਅ ਦਾ ਰਹੇ ਨਾ ਕੋਇ ਗ਼ੁਲਾਮ, ਜ਼ੰਜੀਰ ਮਜ਼੍ਹਬਾਂ ਦਏ ਤੁੜਾਈਆ। ਨਾਮ ਹਕ਼ੀਕ਼ੀ ਪਿਆਏ ਜਾਮ, ਅਮਿਉਂ ਰਸ ਆਪ ਚਖਾਈਆ। ਜਗਤ ਅੰਧਰਾ ਮੇਟੇ ਸ਼ਾਮ, ਸ਼ਮਾ ਜੋਤ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਸਤਿਗੁਰ ਸ਼ਬਦ ਕਹੇ ਸੁਣ ਫੱਗਣਾ, ਸੋਹਣਿਆਂ ਦਿਆਂ ਜਣਾਈਆ। ਸੋ ਪੁਰਖ ਨਿਰੰਜਣ ਚਾੜ੍ਹੇ ਰੰਗਣਾ, ਰੰਗਣਹਾਰ ਇਕ ਅਖਵਾਈਆ। ਹਰਿ ਪੁਰਖ ਨਿਰੰਜਣ ਤੇਰਾ ਮਨਾਏ ਸਗਨਾ, ਸੋਹਣਾ ਸੰਗ ਰਖਾਈਆ। ਏਕੰਕਾਰ ਵਜਾਏ ਨਦਨਾ, ਨਾਦੀ ਧੁਨ ਸੁਣਾਈਆ। ਆਦਿ ਨਿਰੰਜਣ ਦੀਪਕ ਜਗਣਾ, ਜੋਤੀ ਜਾਤਾ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤੇ ਮੇਲ ਮਿਲਾਉਣਾ ਸੱਜਣਾ, ਸਾਜਣ ਮੀਤ ਧੁਰਦਰਗਾਹੀਆ। ਸ੍ਰੀ ਭਗਵਾਨ ਲੇਖੇ ਲਾਵੇ ਆਅਲਾ ਅਦਨਾ, ਅਦਲ ਇਨਸਾਫ਼ ਆਪ ਕਮਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਹੋ ਕੇ ਗੱਜਣਾ, ਦੋ ਜਹਾਨ ਕਰੇ ਰੁਸ਼ਨਾਈਆ। ਸਤਿਗੁਰ ਸ਼ਬਦ ਦਾ ਇਕੋ ਡੰਕਾ ਵਜਣਾ, ਜਿਸ ਨੂੰ ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦੇ ਹੁਕਮ ਵਿਚ ਵਿਸ਼ਨ ਬ੍ਰਹਮਾ ਸ਼ਿਵ ਭੱਜਣਾ, ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਫਲਗੁਣ ਅਵਤਾਰ ਪੈਗ਼ੰਬਰ ਗੁਰ ਆਉਣਗੇ, ਬਿਨ ਕ਼ਦਮਾਂ ਕ਼ਦਮ ਉਠਾਈਆ। ਤੇਰਾ ਲਹਿਣਾ ਦੇਣਾ ਵੇਖ ਵਖਾਉਣਗੇ, ਜਗਤ ਅੱਖਰ ਨਾ ਕੋਇ ਪੜ੍ਹਾਈਆ। ਪਿਛਲਾ ਹਿਸਾਬ ਸਰਬ ਮੁਕਾਉਣਗੇ, ਸਤਿਜੁਗ ਤਰੇਤਾ ਦੁਆਪਰ ਨਾਲ ਮਿਲਾਈਆ। ਪੁਰਖ ਅਕਾਲੇ ਅਗੇ ਸੀਸ ਨਿਵਾਉਣਗੇ, ਨਿਵ ਨਿਵ ਲਾਗਣ ਪਾਈਆ। ਧੁਰ ਦੇ ਹੁਕਮ ਹੁਕਮ ਵਖਾਉਣਗੇ, ਪਰਦੇ ਪਰਦਿਆਂ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਅੰਤਰ ਨਿਰੰਤਰ ਆਪ ਵਸਾਉਣਗੇ। ਸਤਿਗੁਰ ਸ਼ਬਦ ਕਹੇ ਫਲਗੁਣ ਵੇਖ ਲੈ ਧੁਰ ਦਾ ਵਕ਼ਤ, ਜਗਤ ਘੜੀ ਪਲ ਸਮਝ ਕੋਇ ਨਾ ਪਾਈਆ। ਕੀ ਲਹਿਣਾ ਦੇਣਾ ਪ੍ਰਭੂ ਦਾ ਨਾਲ ਜਗਤ, ਜਗਦੀਸ਼ ਕੀ ਆਪਣੀ ਖੇਲ ਖਿਲਾਈਆ। ਕਿਸ ਬਿਧ ਲੇਖਾ ਜਾਣੇ ਧਰਤ, ਧਵਲ ਦੀ
ਧਾਰ ਪਰਦਾ ਆਪ ਉਠਾਈਆ। ਜੋਤੀ ਜਾਤਾ ਹੋ ਕੇ ਆਵੇ ਪਰਤ, ਪਤਿਪਰਮੇਸ਼ਵਰ ਨੂਰ ਅਲਾਹੀਆ। ਭਾਗ ਲਗਾਵੇ ਉਤੇ ਫ਼ਰਸ਼, ਮਿੱਟੀ ਖ਼ਾਕ ਦਏ ਵਡਿਆਈਆ। ਗ਼ਰੀਬ ਨਿਮਾਣਿਆਂ ਕਰੇ ਤਰਸ, ਰਹਿਮਤ ਆਪਣੀ ਆਪ ਕਮਾਈਆ। ਸਚ ਪਿਆਰ ਦਾ ਮੇਘ ਦੇਵੇ ਬਰਸ, ਅੰਮ੍ਰਿਤ ਆਪਣਾ ਜਾਮ ਪਿਆਈਆ। ਪੂਰਬ ਜਨਮ ਦਾ ਲਾਹਵੇ ਕ਼ਰਜ਼, ਮਕ਼ਰੂਜ਼ ਹੋ ਕੇ ਆਪ ਚੁਕਾਈਆ। ਗ਼ਰੀਬ ਨਿਮਾਣਿਆਂ ਪੂਰੀ ਕਰੇ ਗ਼ਰਜ਼, ਆਪਣੀ ਗ਼ਰਜ਼ ਨਾ ਕੋਇ ਰਖਾਈਆ। ਇਹ ਪ੍ਰਭੂ ਦਾ ਖੇਲ ਹੋਣਾ ਅਸਚਰਜ, ਅਚਰਜ ਲੀਲਾ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕੋ ਇਕ ਗੁਸਾਈਂਆ। ਫਲਗੁਣ ਕਹੇ ਸਤਿਗੁਰ ਸ਼ਬਦ ਮੇਰੇ ਉਤੇ ਕਰ ਮਿਹਰਵਾਨੀ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਤਿ ਧਰਮ ਦੀ ਨਜ਼ਰ ਆਵੇ ਨਿਸ਼ਾਨੀ, ਨਿਸ਼ਾਨਾ ਕਿਰਿਆ ਕੂੜ ਮਿਟਾਈਆ। ਸਚ ਪਿਆਰ ਦਾ ਬਣ ਦਾਨੀ, ਦਾਤਾ ਹੋ ਕੇ ਦੇ ਵਰਤਾਈਆ। ਝਗੜਾ ਮੇਟ ਜਿਸਮ ਜਿਸਮਾਨੀ, ਤਨ ਵਜੂਦ ਨਫ਼ਰਤ ਨਾ ਕੋਇ ਰਖਾਈਆ। ਤੈਨੂੰ ਹਜ਼ਰਤ ਈਸਾ ਕਿਹਾ ਬਾਪ ਅਸਮਾਨੀ, ਇਸਮ ਆਜ਼ਮ ਇਕੋ ਦੇ ਸਮਝਾਈਆ। ਮੁਹੰਮਦ ਕੂਕ ਕੇ ਕਿਹਾ ਮੇਰਾ ਮਾਲਕ ਨੂਰ ਨੁਰਾਨੀ, ਅੱਲਾ ਅਲਾਹ ਇਕ ਅਖਵਾਈਆ। ਜ਼ਬਤੋ ਜ਼ਵਾ ਅਰਸ਼ੇ ਨਵਾ ਮਵਿਸਤੀ ਜ਼ਮੋ ਅਰਸ਼ੇ ਜ਼ਵੂ ਫ਼ਰਸ਼ੇ ਦੁਆ ਮੇਰੇ ਖ਼ੁਦਾ ਚਕਿਸਤੀ ਮਵਵਜ਼ਾ ਨਜ਼ੂ ਕੰਮਬਾ ਵਜ਼ੀ ਯਕਮ ਬੇਅਜ਼ਲ ਜ਼ਮਤੋ ਜ਼ਖੀ ਨੂਰੇ ਨਿਜ਼ਾ ਮਿਹਰਵਾਨ ਇਕ ਅਖਵਾਈਆ। ਫਲਗੁਣ ਕਹੇ ਸਤਿਗੁਰ ਸ਼ਬਦ ਮੈਂ ਕੀ ਦੱਸਾਂ ਕਹਾਣੀ, ਕਹਾਵਤ ਕੀ ਜਣਾਈਆ। ਮੇਰੀ ਜੁਗ ਜੁਗ ਦੀ ਰੁਤ ਪੁਰਾਣੀ, ਬਸੰਤ ਕਹਿ ਕੇ ਸਾਰੇ ਗਾਈਆ। ਮੈਂ ਅਗੇ ਮੰਗਾਂ ਨਵੀਂ ਨਵੀਂ ਨਿਸ਼ਾਨੀ, ਨਿਸ਼ਾਨਾ ਆਪਣਾ ਦੇਣਾ ਸਮਝਾਈਆ। ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਵਿਚ ਨਾ ਰਹੇ ਬੇਗਾਨੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਸਭ ਨੂੰ ਸਤਿ ਧਰਮ ਦੇ ਈਮਾਨੀ, ਅਮਲ ਇਕੋ ਇਕ ਸਮਝਾਈਆ। ਝਗੜਾ ਰਿਹੇ ਨਾ ਜਗਤ ਜਿਸਮਾਨੀ, ਜ਼ਮੀਰ ਅੰਦਰੋਂ ਦੇਣੀ ਬਦਲਾਈਆ। ਤੇਰੀ ਮੰਜ਼ਲ ਇਕ ਰੁਹਾਨੀ, ਰੂਹ ਬੁਤਾਂ ਕਰ ਸਫ਼ਾਈਆ। ਦੀਨਾਂ ਮਜ਼੍ਹਬਾਂ ਦਾ ਝਗੜਾ ਮੇਟ ਦੀਵਾਨੀ, ਅੰਤਮ ਫ਼ੈਸਲਾ ਹਕ ਸੁਣਾਈਆ। ਤੂੰ ਸ਼ਹਿਨਸ਼ਾਹ ਸੁਲਤਾਨੀ, ਪਾਤਸ਼ਾਹ ਇਕ ਅਖਵਾਈਆ। ਵਸਣਹਾਰਾ ਸਚਖੰਡ ਮੁਕ਼ਾਮੀ, ਮੁਕ਼ਾਮੇ ਹਕ ਤੇਰੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਫਲਗੁਣ ਕਹੇ ਸਤਿਗੁਰ ਸ਼ਬਦ ਮੇਰੀ ਇਕ ਬੇਨੰਤੀ, ਬਿਨੈ ਵਿਚ ਸੀਸ ਨਿਵਾਈਆ। ਇਕੋ ਆਪਣੇ ਨਾਮ ਦੀ ਦੱਸ ਦੇ ਪੰਗਤੀ, ਬਹੁ ਵਿਦਿਆ ਲੋੜ ਰਹੇ ਨਾ ਰਾਈਆ। ਆਤਮ ਪਰਮਾਤਮ ਬਣੇ ਪੰਡਤੀ, ਸਿਖਿਆ ਸਾਖ਼ਿਆਤ ਸਮਝਾਈਆ। ਗੜ੍ਹ ਤੋੜ ਦੇ ਹਉਮੇ ਹੰਗਤੀ, ਹੰ ਬ੍ਰਹਮ ਭੇਵ ਚੁਕਾਈਆ। ਕਲਪਣਾ ਰਹੇ ਨਾ ਕਿਸੇ ਮਨ ਦੀ, ਮਮਤਾ ਮੋਹ ਨਾ ਕੋਇ ਹਲਕਾਈਆ। ਨਿਸ਼ਾਨੀ ਤਕ ਲੈ ਤਾਰੇ ਚੰਨ ਦੀ, ਚੰਦ ਸਿਤਾਰ ਵੇਖਣ ਨੈਣ ਉਠਾਈਆ। ਤੇਰੀ ਵਡਿਆਈ ਹੋਵੇ ਧੰਨ ਧੰਨ ਦੀ, ਨਵ ਸੱਤ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੀ ਆਸਾ ਇਕ ਰਖਾਈਆ। ਫਲਗੁਣ ਕਹੇ ਸਤਿਗੁਰ ਸ਼ਬਦ ਤੇਰਾ ਇਕੋ ਹੋਵੇ ਨਾਉਂ, ਨਾਉਂ ਨਿਰੰਕਾਰ ਦੇਣਾ ਦ੍ਰਿੜਾਈਆ । ਇਕੋ ਬਣਨਾ ਪਿਤਾ ਮਾਉਂ, ਪਰਮ ਪੁਰਖ ਰੂਪ ਦਰਸਾਈਆ। ਇਕੋ ਨਗਰ ਖੇੜਾ ਵਖਾਉਣਾ ਗਾਉਂ, ਸਚਖੰਡ ਸਾਚਾ ਸੋਭਾ ਪਾਈਆ। ਇਕੋ ਪਿਆਰ ਵਿਚ ਫੜਨਾ ਬਾਹੋਂ, ਪੂਤ ਸਪੂਤੇ ਆਪ ਉਠਾਈਆ। ਆਪਣੇ ਮਿਲਣ ਦਾ ਹਰ ਹਿਰਦੇ ਬਖ਼ਸ਼ਣਾ ਚਾਓ,
ਚਾਓ ਘਨੇਰਾ ਇਕ ਪਰਗਟਾਈਆ। ਬੇਸ਼ਕ ਤੇਰੇ ਮਾਨਸ ਮਾਨੁਖ ਭੁੱਲੇ ਰਾਹੋਂ, ਮਾਨਵ ਰਾਹੀ ਆਪਣੇ ਲੈ ਬਣਾਈਆ। ਹੰਸ ਬਣਾ ਲੈ ਫੜ ਫੜ ਕਾਉਂ, ਕਾਗੋਂ ਹੰਸ ਉਡਾਈਆ। ਝਗੜਾ ਮੇਟ ਦੇ ਸੂਰ ਗਾਂਉ, ਪਸ਼ੂਆਂ ਪੰਛੀਆਂ ਖੱਲ ਨਾ ਕੋਇ ਲੁਹਾਈਆ । ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰੇ ਨਾਮ ਦੀ ਹੋਏ ਵਾਹੋ ਵਾਹੋ, ਵਾਹਵਾ ਵਾਹਿਗੁਰੂ ਤੇਰੀ ਵਜੇ ਵਧਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕਰ ਨਿਆਉਂ, ਇਨਸਾਫ਼ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਸੁਣ ਫਲਗੁਣ ਧੁਰ ਦਾ ਹੁਕਮ ਅਪਾਰ, ਅਪਰੰਪਰ ਕੀ ਜਣਾਈਆ । ਜਿਸ ਦਾ ਲਹਿਣਾ ਦੇਣਾ ਸਦਾ ਜੁਗ ਚਾਰ, ਚੌਕੜੀ ਆਪਣਾ ਖੇਲ ਖਿਲਾਈਆ। ਉਹ ਕ਼ੁਦਰਤ ਦਾ ਕ਼ਾਦਰ ਏਕੰਕਾਰ, ਇਕ ਇਕੱਲਾ ਨੂਰ ਅਲਾਹੀਆ। ਜਿਸ ਦਾ ਜੁਗ ਚੌਕੜੀ ਪਸਾਰ, ਵੇਖਣਹਾਰਾ ਧੁਰਦਰਗਾਹੀਆ। ਮੈਂ ਉਸ ਦਾ ਬਰਖ਼ੁਰਦਾਰ, ਨੰਨ੍ਹਾ ਇਕੋ ਨਜ਼ਰੀ ਆਈਆ। ਜਿਸ ਦਾ ਅੰਤ ਨਾ ਪਾਰਾਵਾਰ, ਬੇਅੰਤ ਬੇਅੰਤ ਅਖਵਾਈਆ। ਉਸ ਦਾ ਹੁਕਮ ਸੰਦੇਸ਼ਾ ਪਰਗਟ ਹੋਣਾ ਵਿਚੋਂ ਮੇਰੀ ਧਾਰ, ਧਰਨੀ ਧਰਤ ਧਵਲ ਧੌਲ ਦ੍ਰਿੜਾਈਆ। ਜਿਸ ਦੇ ਹੁਕਮ ਵਿਚ ਵਿਸ਼ਨ ਬ੍ਰਹਮਾ ਸ਼ਿਵ ਹੋਏ ਖ਼ਬਰਦਾਰ, ਬੇਖ਼ਬਰਾਂ ਖ਼ਬਰ ਦ੍ਰਿੜਾਈਆ। ਅਵਤਾਰ ਪੈਗ਼ੰਬਰ ਗੁਰ ਜੋਤ ਵਿਚੋਂ ਜੋਤ ਕਰ ਉਜਿਆਰ, ਨੂਰ ਨੂਰ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਫਲਗੁਣ ਕਹੇ ਸਤਿਗੁਰ ਸ਼ਬਦ ਬੇਸ਼ਕ ਤੇਰਾ ਹੁਕਮ ਮਿਠਾ, ਸਦ ਭਾਣੇ ਵਿਚ ਸਮਾਈਆ। ਮੈਨੂੰ ਖੇਲ ਦੱਸ ਸਦ ਅਨਡਿਠਾ, ਜਗਤ ਨੇਤਰ ਨਜ਼ਰ ਕੋਇ ਨਾ ਆਈਆ। ਸਤਿਗੁਰ ਸ਼ਬਦ ਕਹੇ ਸਭ ਦਾ ਲੇਖਾ ਵੇਖ ਲੈ ਚਿੱਟਾ, ਕਾਲੀ ਧਾਰ ਬਾਹਰ ਦ੍ਰਿੜਾਈਆ। ਸਤਿ ਧਰਮ ਦਾ ਦੁੱਧ ਫਿੱਟਾ, ਕਲਜੁਗ ਕੂੜ ਨਾਲ ਵਡਿਆਈਆ। ਜਿਸ ਦਾ ਅੰਤਮ ਨਿਕਲਣਾ ਸਿੱਟਾ, ਸਿੱਟੇਬਾਜ਼ੀ ਵੇਖੇ ਖ਼ਲਕ ਖ਼ੁਦਾਈਆ। ਕਿਸੇ ਦਾ ਇਸ਼ਟ ਰਹਿਣਾ ਨਹੀਂ ਪੱਥਰ ਇੱਟਾਂ, ਪਾਹਨਾਂ ਸੀਸ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਫਲਗੁਣ ਕਹੇ ਮੇਰਾ ਪਰਵਿਸ਼ਟਾ ਪਹਿਲਾ ਆਇਆ, ਸੋਹਣੀ ਖ਼ੁਸ਼ੀ ਬਣਾਈਆ। ਦਰ ਠਾਂਢੇ ਮੰਗ ਮੰਗਾਇਆ, ਖ਼ਾਲੀ ਝੋਲੀ ਅਗੇ ਡਾਹੀਆ। ਕਿਰਪਾ ਕਰ ਬੇਪਰਵਾਹਿਆ, ਬੇਪਰਵਾਹੇ ਦਇਆ ਕਮਾਈਆ। ਮੇਰੀ ਆਸਾ ਵੇਖ ਵਖਾਇਆ, ਚਾਰ ਜੁਗ ਦੀ ਪਿਛਲੀ ਨਾਲ ਮਿਲਾਈਆ। ਕੀ ਬਾਵਨ ਸੰਦੇਸ਼ਾ ਗਿਆ ਸੁਣਾਇਆ, ਬਲ ਦੁਆਰ ਦੁਆਰ ਦ੍ਰਿੜਾਈਆ। ਸਪਤਸ ਰਿਖੀਆਂ ਢੋਲਾ ਕੀ ਗਾਇਆ, ਸ਼ਬਦ ਅਨਾਦੀ ਧੁਨ ਜਣਾਈਆ। ਭੀਲਣੀ ਰਾਮ ਕੀ ਸਮਝਾਇਆ, ਬਿਨ ਅੱਖਰਾਂ ਕਰ ਪੜ੍ਹਾਈਆ। ਬਿਦਰ ਦਾ ਲੇਖਾ ਵੇਖ ਵਖਾਇਆ, ਸੁਦਾਮੇ ਕ੍ਰਿਸ਼ਨ ਨਾਲ ਵਡਿਆਈਆ। ਮੂਸੇ ਜਲਵਾ ਇਕੋ ਪਾਇਆ, ਪਰਵਰਦਿਗਾਰ ਸੀਸ ਨਿਵਾਈਆ। ਈਸਾ ਸਲੀਵ ਗਲ ਲਟਕਾਇਆ, ਸੰਦੇਸ਼ਾ ਦਿਤਾ ਚਾਈਂ ਚਾਈਂਆ। ਮੁਹੰਮਦ ਚਾਰ ਯਾਰੀ ਮੇਲ ਮਿਲਾਇਆ, ਪਰਵਰਦਿਗਾਰ ਖੇਲ ਖਿਲਾਈਆ। ਨਾਨਕ ਮੰਤਰ ਸਤਿ ਦ੍ਰਿੜਾਇਆ, ਸਤਿ ਸਤਿ ਵਿਚੋਂ ਸਮਝਾਈਆ। ਗੋਬਿੰਦ ਡੰਕਾ ਫ਼ਤਿਹ ਵਜਾਇਆ, ਫ਼ਾਤਿਆ ਪੜ੍ਹੇ ਖ਼ਲਕ ਖ਼ੁਦਾਈਆ। ਸਤਿਗੁਰ ਸ਼ਬਦ ਇਕੋ ਵਡਿਆਇਆ, ਜੋ ਆਦਿ ਜੁਗਾਦਿ ਸਭ ਦਾ ਪਿਤਾ ਮਾਈਆ। ਜੋ ਜੁਗ ਜੁਗ ਵੇਸ ਵਟਾਇਆ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ
ਸਾਚੇ ਮੰਗ ਮੰਗਾਈਆ। ਫਲਗੁਣ ਕਹੇ ਮੇਰਾ ਧਰਮ ਸੰਦੇਸ਼ਾ, ਸਤਿ ਸਚ ਵਿਚੋਂ ਜਣਾਈਆ। ਮੇਰਾ ਮਾਲਕ ਇਕੋ ਨਰ ਨਰੇਸ਼ਾ, ਨਰ ਨਰਾਇਣ ਇਕ ਅਖਵਾਈਆ। ਜੋ ਆਦਿ ਜੁਗਾਦਿ ਰਹੇ ਹਮੇਸ਼ਾ, ਹਮ ਸਾਜਣ ਇਕ ਅਖਵਾਈਆ। ਜਿਸ ਦੇ ਹੁਕਮੇ ਵਿਚ ਬ੍ਰਹਮਾ ਸ਼ਿਵ ਮਹੇਸ਼ਾ, ਗਣਪਤ ਗਣੇਸ਼ਾ ਬੈਠੇ ਸੀਸ ਨਿਵਾਈਆ। ਉਸ ਦਾ ਦੋ ਜਹਾਨ ਦਾ ਮਾਲਕ ਇਕੋ ਗੋਬਿੰਦ ਦਸ ਦਸਮੇਸ਼ਾ, ਦਹਿ ਦਿਸ਼ਾ ਵੇਖ ਵਖਾਈਆ। ਜੋ ਕਲਜੁਗ ਅੰਤਮ ਮੇਟੇ ਕੂੜ ਕਲੇਸ਼ਾ, ਕਲਧਾਰੀ ਹੋ ਕੇ ਵੇਖ ਵਖਾਈਆ। ਜਿਸ ਦੀ ਸਿਫ਼ਤ ਵਡਿਆਈ ਕਰੇ ਸਹੰਸਰ ਮੁਖ ਸ਼ੇਸ਼ਾ, ਦੋ ਸਹੰਸਰ ਜੇਹਵਾ ਗੁਣ ਗਾਈਆ। ਉਹ ਅੰਤਮ ਲਹਿਣਾ ਦੇਣਾ ਪੂਰਾ ਕਰੇ ਮੁੱਲਾ ਸ਼ੇਖ਼ਾ, ਮੁਸਾਇਕਾਂ ਵੰਡ ਨਾ ਕੋਇ ਰਖਾਈਆ। ਜੁਗ ਬਦਲਣਾ ਜਿਸ ਦਾ ਪੇਸ਼ਾ, ਪੇਸ਼ੀਨਗੋਈਆਂ ਸਭ ਦੀਆਂ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਰ ਇਕ ਸੁਹਾਈਆ। ਸਚ ਦਰ ਸੁਹਾਵਣਹਾਰਾ, ਹਰਿ ਕਰਤਾ ਮੀਤ ਮੁਰਾਰ। ਜੋਤੀ ਜੋਤ ਜਗਾਵਣਹਾਰਾ, ਪਰਮ ਪੁਰਖ ਪੁਰਖ ਕਰਤਾਰ। ਅਨਾਦੀ ਨਾਦ ਵਜਾਵਣਹਾਰਾ, ਕ਼ੁਦਰਤ ਕ਼ਾਦਰ ਪਰਵਰਦਿਗਾਰ। ਜੁਗ ਜੁਗ ਵੇਸ ਵਟਾਵਣਹਾਰਾ, ਆਦਿ ਨਿਰੰਜਣ ਨੂਰ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਪਾਵਣਹਾਰਾ ਸਾਰ। ਸਾਚੀ ਸਾਰ ਸਮਾਲਦਾ, ਜੁਗ ਜੁਗ ਆਦਿ ਨਿਰੰਕਾਰ। ਖੇਲ ਕਰੇ ਕਮਾਲ ਦਾ, ਕ਼ੁਦਰਤ ਕ਼ਾਦਰ ਹੋ ਉਜਿਆਰ। ਲੇਖਾ ਮੁਕਾਏ ਤ੍ਰੈਗੁਣ ਜੰਜਾਲ ਦਾ, ਰਜੋ ਤਮੋ ਸਤੋ ਦਏ ਨਿਵਾਰ। ਖੇਲ ਖੇਲੇ ਕਾਲ ਮਹਾਕਾਲ ਦਾ, ਆਦਿ ਜੁਗਾਦੀ ਰੂਪ ਅਪਾਰ। ਪਰਕਾਸ਼ ਦੇਵੇ ਜੋ ਜਮਾਲ ਦਾ, ਜਾਗਰਤ ਜੋਤ ਜੋਤ ਉਜਿਆਰ। ਲਹਿਣਾ ਦੇਣਾ ਪੂਰਾ ਕਰੇ ਗੋਬਿੰਦ ਲਾਲ ਦਾ, ਸ਼ਾਹੋ ਭੂਪ ਵਡ ਸਿਕਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਆਪ ਪਰਵਰਦਿਗਾਰ। ਪਰਵਰਦਿਗਾਰ ਨੂਰ ਅਲਾਹ, ਅਲਖ ਅਗੋਚਰ ਇਕ ਅਖਵਾਈਆ। ਨਿਰਗੁਣ ਨਿਰਗੁਣ ਬਣ ਮਲਾਹ, ਬੇੜਾ ਸਰਗੁਣ ਸਰਗੁਣ ਆਪ ਚਲਾਈਆ। ਨਾਮ ਨਿਧਾਨਾ ਦੇ ਅਗੰਮ ਅਥਾਹ, ਅਲਖ ਅਗੋਚਰ ਆਪ ਵਰਤਾਈਆ। ਜੁਗ ਜੁਗ ਹੁਕਮ ਸੰਦੇਸ਼ਾ ਦਏ ਸੁਣਾ, ਅਵਤਾਰ ਪੈਗ਼ੰਬਰ ਗੁਰ ਸ਼ਬਦ ਸ਼ਬਦ ਸੁਣਾਈਆ। ਮਾਰਗ ਦੀਨ ਦੁਨੀ ਲਗਾ, ਦੀਨਾਂ ਮਜ਼੍ਹਬਾਂ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਚ ਕਰਨੀ ਕਾਰ ਕਮਾਉਂਦਾ ਏ। ਸੋ ਪੁਰਖ ਨਿਰੰਜਣ ਖੇਲ ਖਿਲਾਉਂਦਾ ਏ। ਹਰਿ ਪੁਰਖ ਨਿਰੰਜਣ ਵੇਖ ਵਖਾਉਂਦਾ ਏ। ਏਕੰਕਾਰਾ ਵੇਸ ਵਟਾਉਂਦਾ ਏ। ਆਦਿ ਨਿਰੰਜਣ ਨੂਰ ਰੁਸ਼ਨਾਉਂਦਾ ਏ। ਸ੍ਰੀ ਭਗਵਾਨ ਸੋਭਾ ਪਾਉਂਦਾ ਏ। ਅਬਿਨਾਸ਼ੀ ਕਰਤਾ ਡੰਕ ਵਜਾਉਂਦਾ ਏ। ਪਾਰਬ੍ਰਹਮ ਪ੍ਰਭ ਪਰਦਾ ਲਾਹੁੰਦਾ ਏ। ਸਤਿਗੁਰ ਸ਼ਬਦ ਹੁਕਮ ਵਰਤਾਉਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਆਪ ਉਠਾਉਂਦਾ ਏ। ਅਵਤਾਰ ਪੈਗ਼ੰਬਰ ਗੁਰ ਭੇਵ ਖੁਲ੍ਹਾਉਂਦਾ ਏ। ਸਤਿਜੁਗ ਤ੍ਰੇਤਾ ਦੁਆਪਰ ਜੁਗ ਜੁਗ ਆਪ ਬਦਲਾਉਂਦਾ ਏ। ਕਲਜੁਗ ਅੰਤਮ ਅਨਕ ਕਲਧਾਰੀ ਆਪਣੀ ਕਲ ਪਰਗਟਾਉਂਦਾ ਏ। ਅਛਲ ਛਲ ਬਣ ਕੇ ਵਡ ਸੰਸਾਰੀ, ਵਲ ਛਲ ਆਪਣੀ ਕਾਰ ਕਮਾਉਂਦਾ ਏ। ਜਿਸ ਨੂੰ ਸਮਝੇ ਨਾ ਕੋਇ ਜੀਵ ਸੰਸਾਰੀ, ਅਕਲ ਬੁੱਧੀ ਵਿਚ ਕਦੇ ਨਾ ਆਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪਰਦਾ ਆਪ ਉਠਾਉਂਦਾ ਏ। ਸਚ ਪਰਦਾ ਆਪ ਉਠਾਏਗਾ। ਸੋ ਪੁਰਖ ਨਿਰੰਜਣ ਦਇਆ ਕਮਾਏਗਾ। ਹਰਿ ਪੁਰਖ ਨਿਰੰਜਣ ਭੇਵ ਚੁਕਾਏਗਾ।
ਏਕੰਕਾਰਾ ਪਰਦਾ ਆਪ ਉਠਾਏਗਾ। ਆਦਿ ਨਿਰੰਜਣ ਨੂਰ ਰੁਸ਼ਨਾਏਗਾ। ਅਬਿਨਾਸ਼ੀ ਕਰਤਾ ਵੇਖ ਵਖਾਏਗਾ। ਸ੍ਰੀ ਭਗਵਾਨ ਖ਼ੁਸ਼ੀ ਬਣਾਏਗਾ। ਪਾਰਬ੍ਰਹਮ ਪ੍ਰਭ ਆਪਣੀ ਵੰਡ ਵੰਡਾਏਗਾ। ਸਤਿਗੁਰ ਸ਼ਬਦ ਸ਼ਬਦ ਹੁਕਮ ਜਣਾਏਗਾ। ਜਿਸ ਅਵਤਾਰ ਪੈਗ਼ੰਬਰਾਂ ਗੁਰੂਆਂ ਦਿਤਾ ਅਦਬ, ਆਦਾਬ ਸਭ ਦਾ ਵੇਖ ਵਖਾਏਗਾ। ਜਿਸ ਦੀ ਚਾਰ ਜੁਗ ਸਾਰੇ ਲੈਂਦੇ ਰਹੇ ਮਦਦ, ਮੁਦਤਾਂ ਦਾ ਮਾਲਕ ਭੇਵ ਚੁਕਾਏਗਾ। ਜਿਸ ਦੀਨ ਦੁਨੀ ਦਾ ਮੇਟਣਾ ਤਸ਼ੱਦਦ, ਸ਼ਰਅ ਦਾ ਲੇਖਾ ਪੂਰ ਕਰਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਏਗਾ। ਸਚ ਕਰਨੀ ਕਾਰ ਕਮਾਵੇਗਾ। ਦੀਨ ਦਿਆਲ ਦਇਆ ਕਮਾਵੇਗਾ। ਕਿਰਪਾਲ ਹੋ ਕੇ ਵੇਖ ਵਖਾਵੇਗਾ। ਹਰਿਜਨ ਭਗਤ ਸੁਹੇਲੇ ਲਾਲ ਆਪ ਉਠਾਵੇਗਾ। ਦੇਵੇ ਨਾਮ ਸਚਾ ਧਨ ਮਾਲ, ਅਮੁਲ ਅਤੁਲ ਆਪ ਵਰਤਾਵੇਗਾ। ਕਲਜੁਗ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਇਕ ਵਖਾਵੇਗਾ। ਮਰਦ ਮਰਦਾਨਾ ਡੇਰਾ ਲਾਵੇਗਾ। ਨੌਜਵਾਨਾ ਨਜ਼ਰੀ ਆਵੇਗਾ। ਸ੍ਰੀ ਭਗਵਾਨਾ ਰੂਪ ਦਰਸਾਵੇਗਾ। ਸ਼ਾਹ ਸੁਲਤਾਨਾ ਹੁਕਮ ਵਰਤਾਵੇਗਾ। ਕਲਜੁਗ ਲੇਖਾ ਤਕ ਜੀਵ ਜਹਾਨਾ, ਜਾਗਰਤ ਜੋਤ ਜੋਤ ਰੁਸ਼ਨਾਵੇਗਾ। ਜਿਸ ਦੇ ਹੁਕਮ ਵਿਚ ਵਰਤਣਾ ਭਾਣਾ, ਭਾਵੀ ਆਪਣੇ ਹੁਕਮ ਰਖਾਵੇਗਾ। ਫਲਗੁਣ ਕਹੇ ਮੈਂ ਉਸ ਪ੍ਰਭੂ ਦੇ ਚਰਨ ਕਵਲ ਕਰਾਂ ਧਿਆਨਾ, ਜੋ ਚਰਨੋਦਕ ਜਾਮ ਪਿਆਵੇਗਾ। ਭਗਤ ਸੁਹੇਲਾ ਬਣ ਕੇ ਭਗਤਾਂ ਦੇਵੇ ਮਾਨਾ, ਅਭਿਮਾਨ ਅੰਦਰੋਂ ਬਾਹਰ ਕਢਾਵੇਗਾ। ਉਸ ਦੀ ਚਰਨ ਧੂੜ ਕਰਾਂ ਇਸ਼ਨਾਨਾ, ਜੋ ਦੁਰਮਤ ਮੈਲ ਧਵਾਵੇਗਾ। ਜੋ ਲੇਖਾ ਮੁਕਾਏ ਪੱਥਰ ਇੱਟਾਂ ਪਾਹਨਾਂ, ਜਗਤ ਸ਼ਰਅ ਨਾ ਵੰਡ ਵੰਡਾਵੇਗਾ। ਜਿਸ ਦਾ ਇਕੋ ਇਸ਼ਟ ਹੋਵੇ ਜ਼ਿਮੀਂ ਅਸਮਾਨਾ, ਗਗਨ ਗਗਨੰਤਰਾਂ ਇਕੋ ਰੂਪ ਦਰਸਾਵੇਗਾ। ਜਿਸ ਨੂੰ ਮੰਡਲ ਮੰਡਪ ਪੁਰੀ ਲੋਅ ਅਕਾਸ਼ ਪਤਾਲ ਗਗਨ ਗਗਨੰਤਰ ਕਰਨ ਪਰਵਾਨਾ, ਪਰਮ ਪੁਰਖ ਇਕ ਅਖਵਾਵੇਗਾ। ਜੋ ਕਲਜੁਗ ਅੰਤਮ ਜੋਤੀ ਜਾਤਾ ਪਹਿਰ ਕੇ ਬਾਣਾ, ਬਾਣ ਅਣਿਆਲਾ ਤੀਰ ਚਲਾਵੇਗਾ। ਜਿਸ ਨੂੰ ਪੈਗ਼ੰਬਰ ਕਰਨ ਸਲਾਮਾ, ਸਯਦੇ ਸਭ ਦੇ ਵੇਖ ਵਖਾਵੇਗਾ। ਜਿਸ ਦਾ ਮੰਤਰ ਗਾਉਂਦੇ ਸਤਿਨਾਮਾ, ਸਤਿ ਸਤਿਵਾਦੀ ਭੇਵ ਖੁਲ੍ਹਾਵੇਗਾ। ਜਿਸ ਦਾ ਇਸ਼ਟ ਜਣਾਇਆ ਸੀਤਾ ਰਾਮਾ, ਰਾਮ ਵਸ਼ਿਸ਼ਟ ਮੇਲ ਮਿਲਾਵੇਗਾ। ਓਹ ਸ਼ਾਹੋ ਭੂਪ ਸੁਲਤਾਨਾ, ਸੁਰਤੀ ਸ਼ਬਦ ਖੋਜ ਖੁਜਾਵੇਗਾ। ਜਨ ਭਗਤਾਂ ਅੰਤਰ ਨਿਰੰਤਰ ਵਖਾਏ ਅਗੰਮ ਨਿਸ਼ਾਨਾ, ਨਿਸ਼ਾਨਾ ਦੀਨ ਦੁਨੀ ਬਦਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਜਾਣੀ ਜਾਣਾ, ਜਾਨਣਹਾਰ ਏਕੰਕਾਰ ਪਰਵਰਦਿਗਾਰ ਸਾਂਝਾ ਯਾਰ ਇਕ ਅਖਵਾਈਆ।
੨ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਸਵਰਗਵਾਸੀ ਦਰਬਾਰਾ ਸਿੰਘ ਦੇ ਸਸਕਾਰ ਸਮੇਂ ਪਿੰਡ ਮਲੂਵਾਲ ਜ਼ਿਲਾ ਅੰਮ੍ਰਿਤਸਰ
ਤਤ ਕਹਿਣ ਸਾਡਾ ਨਾਉਂ ਸਿੰਘ ਦਰਬਾਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਿਲ ਕੇ ਖ਼ੁਸ਼ੀ ਬਣਾਈਆ। ਆਤਮਾ ਕਹੇ ਮੇਰਾ ਪ੍ਰੀਤਮ ਇਕੋ ਪਿਆਰਾ, ਪਰਮ ਪੁਰਖ ਪਰਮਾਤਮ ਧੁਰਦਰਗਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸਦਾ ਸਦਾ ਮੀਤ ਮੁਰਾਰਾ, ਵਿਛੋੜੇ ਵਿਚ ਵਿਛੜ ਕਦੇ
ਨਾ ਜਾਈਆ। ਜਿਸ ਦਾ ਇਕੋ ਏਕ ਸਚਖੰਡ ਸਚਾ ਦੁਆਰਾ, ਜੋਤੀ ਜਾਤਾ ਹੋ ਕੇ ਸੋਭਾ ਪਾਈਆ। ਮੇਰਾ ਉਸ ਦੇ ਨਾਲ ਕੌਲ ਇਕ਼ਰਾਰਾ, ਵਾਅਦਾ ਪਿਛਲਾ ਦਿਆਂ ਜਣਾਈਆ। ਅਰਜਨ ਗੁਰ ਦਿਤਾ ਜਗਤ ਸਹਾਰਾ, ਸਿਰ ਮੇਰੇ ਹੱਥ ਟਿਕਾਈਆ। ਮੇਰਾ ਨੂਰ ਦਾ ਨੂਰ ਪਸਾਰਾ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਰਾਵੀ ਕੰਢਾ ਦਏ ਹੁਲਾਰਾ, ਬਿਨ ਪਵਣਾਂ ਪਵਣ ਝੂਲੇ ਰਹੇ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਰਾਵੀ ਕਹੇ ਮੈਂ ਨਿਮਾਣੀ ਮੈਨੂੰ ਸਾਰੇ ਕਹਿੰਦੇ ਰਾਵੀ, ਵਹਿਣ ਪਾਣੀ ਵਾਲੇ ਜਣਾਈਆ। ਮੇਰਾ ਲਹਿਣਾ ਦੇਣਾ ਲੇਖਾ ਜਿਸ ਦਾ ਤੋਲ ਤੋਲਿਆ ਇਕੋ ਸਤਿਗੁਰ ਸਾਵੀਂ, ਸਾਂਵਰੀਆ ਆਪਣੀ ਕਾਰ ਕਮਾਈਆ। ਜਿਸ ਦੇ ਪਿਆਰ ਵਿਚ ਕੁਰਲਾਉਂਦੀ ਫਿਰਦੀ ਭਾਵੀ, ਭੱਜੇ ਵਾਹੋ ਦਾਹੀਆ। ਜਿਸ ਦੇ ਹੁਕਮ ਵਿਚ ਆਦਿ ਜੁਗਾਦਿ ਜੁਗ ਚੌਕੜੀ ਬਦਲ ਜਾਂਦੀ ਸ਼ਾਹੀ, ਸ਼ਹਿਨਸ਼ਾਹ ਹੋ ਕੇ ਆਪਣਾ ਹੁਕਮ ਵਰਤਾਈਆ। ਓਸੇ ਦੇ ਪਿਆਰ ਵਿਚ ਆਤਮਾ ਕਹੇ ਮੈਂ ਨਿਰਗੁਣ ਹੋ ਕੇ ਬਣੀ ਰਹੀ ਰਾਹੀ, ਨੌਂ ਖੰਡ ਪ੍ਰਿਥਮੀ ਸੱਤ ਦੀਪ ਭੱਜੀ ਵਾਹੋ ਦਾਹੀਆ। ਅਵਤਾਰ ਪੈਗ਼ੰਬਰਾਂ ਗੁਰੂਆਂ ਮੇਰੀ ਦੇਣੀ ਗਵਾਹੀ, ਸ਼ਹਾਦਤ ਸ਼ਬਦ ਸ਼ਬਦ ਨਾਮ ਭੁਗਤਾਈਆ। ਚਾਰ ਜੁਗ ਦੇ ਸ਼ਾਸਤਰ ਮੇਰੇ ਢੋਲੇ ਰਹੇ ਗਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਆਤਮਾ ਕਹੇ ਮੈਂ ਬੜੀ ਸੁਹਾਗਣ, ਕੰਤ ਕੰਤੂਹਲ ਮੇਰਾ ਇਕੋ ਨਜ਼ਰੀ ਆਈਆ। ਮੈਂ ਜੁਗ ਜੁਗ ਬਣੀ ਰਹੀ ਵਡਭਾਗਣ, ਭਾਗਾਂਵਾਲੀ ਹੋ ਕੇ ਦਿਆਂ ਸੁਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੇਰੇ ਅੰਤਰ ਉਪਜਦਾ ਰਿਹਾ ਵੈਰਾਗਣ, ਵੈਰੀ ਅੰਦਰੋਂ ਨਜ਼ਰ ਕੋਇ ਨਾ ਆਈਆ। ਮੈਂ ਦੀਨ ਦੁਨੀ ਦੀ ਬਣੀ ਰਹੀ ਤਿਆਗਣ, ਜਗਤ ਵਾਸਨਾ ਨਾ ਕੋਇ ਹਲਕਾਈਆ । ਮੇਰੇ ਪਰਮ ਪੁਰਖ ਨੇ ਮੈਨੂੰ ਇਕੋ ਬਖ਼ਸ਼ਿਆ ਆਪਣਾ ਸਾਥਨ, ਸਤਿ ਸਚ ਸਮਝਾਈਆ। ਮੈਂ ਤੇਰਾ ਮੋਹਣ ਮਾਧਵ ਮਾਧਨ, ਮਹਿਬੂਬ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਤਤ ਕਹਿਣ ਸਾਡਾ ਨਾਲ ਨਾਤਾ ਮਾਈ ਬਾਪ, ਪੂਤ ਕਹਿ ਕੇ ਸਾਨੂੰ ਗਾਈਆ। ਅੰਦਰ ਵੇਖੇ ਕੋਈ ਨਾ ਮਾਰ ਝਾਤ, ਆਤਮ ਧੁਰ ਦਾ ਨੂਰ ਅਲਾਹੀਆ। ਜਿਸ ਦਾ ਇਕੋ ਮਾਲਕ ਕਮਲਾਪਾਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦੀ ਨੂਰ ਨੁਰਾਨਾ ਜ਼ਾਤ, ਅਜ਼ਾਤੀ ਵੰਡ ਨਾ ਕੋਇ ਵੰਡਾਈਆ। ਜਿਸ ਮਾਨਸ ਜਨਮ ਦਿਤੀ ਦਾਤ, ਦਾਤਾ ਹੋ ਕੇ ਵੇਖ ਵਖਾਈਆ। ਕੀ ਹੋ ਗਿਆ ਜੇ ਉਨ ਕਿਰਪਾ ਕਰ ਦਿਤੀ ਅੱਜ ਦੀ ਪਿਛਲੀ ਰਾਤ, ਪਹਿਲੀ ਫਲਗੁਣ ਦਏ ਵਡਿਆਈਆ। ਦੂਜੇ ਪਰਵਿਸ਼ਟੇ ਮੇਰੀ ਪੁਛੀ ਵਾਤ, ਆਤਮ ਪਰਮਾਤਮ ਆਪਣੇ ਰੰਗ ਰੰਗਾਈਆ। ਮੈਂ ਬੈਠ ਗਈ ਇਕਾਂਤ, ਜਗਤ ਤ੍ਰਿਸ਼ਨਾ ਨਾ ਕੋਇ ਰਖਾਈਆ। ਮੇਰਾ ਅੰਤਸ਼ਕਰਨ ਹੋ ਗਿਆ ਸ਼ਾਂਤ, ਅਗਨੀ ਤਤ ਨਾ ਕੋਇ ਤਪਾਈਆ। ਪੰਜ ਤਤ ਜਗਤ ਦੀ ਪਾਏ ਖਾਤ, ਹਿੱਸਾ ਦੀਨ ਦੁਨੀ ਤਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਪੰਜ ਤਤ ਕਹਿਣ ਬੇਸ਼ਕ ਅਸੀਂ ਤਤਾਂ ਵਾਲਾ ਸਰੀਰ, ਮਿੱਟੀ ਖ਼ਾਕ ਨਜ਼ਰੀ ਆਈਆ। ਤੂੰ ਮਾਲਕ ਗਹਿਰ ਗੰਭੀਰ, ਗਵਰ ਤੇਰੀ ਸਰਨਾਈਆ। ਤੂੰ ਦਾਤਾ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸਾਡੀ ਆਸ਼ਾ ਪੂਰੀ ਕਰ ਦੇ ਜੋ ਕਹਿ ਕੇ ਗਿਆ ਕਬੀਰ, ਕ਼ਬਰਾਂ ਤੋਂ ਬਾਹਰ ਸੁਣਾਈਆ। ਕਲਜੁਗ ਅੰਤਮ ਪੁਰਖ ਅਕਾਲਾ ਦੀਨ ਦਿਆਲਾ ਸਾਚਾ
ਮਾਰਗ ਕਰੇ ਤਾਅਮੀਰ, ਭਗਤ ਭਗਵੰਤ ਆਪਣੇ ਰੰਗ ਰੰਗਾਈਆ। ਤੇਰੇ ਹੱਥ ਸਭ ਦੀ ਤਕ਼ਦੀਰ, ਤਦਬੀਰ ਆਪਣੀ ਨਾਲ ਜਣਾਈਆ। ਕੀ ਹੋ ਗਿਆ ਤਨ ਵਜੂਦ ਬਸਤਰ ਲੱਥਾ ਚੀਰ, ਜਗਤ ਆਪਣਾ ਆਪ ਬਦਲਾਈਆ। ਆਤਮਾ ਘਤ ਕੇ ਗਈ ਵਿਚੋਂ ਵਹੀਰ, ਭੱਜੀ ਵਾਹੋ ਦਾਹੀਆ। ਅੰਮ੍ਰਿਤ ਰਸ ਮਿਲਿਆ ਅਗੰਮਾ ਸੀਰ, ਬਿਨ ਰਸਨਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਆਤਮਾ ਕਹੇ ਮੈਂ ਬੜੀ ਖ਼ੁਸ਼ਹਾਲੀ, ਖ਼ੁਸ਼ੀਆਂ ਢੋਲੇ ਗਾਈਆ। ਮੇਰਾ ਨਾਤਾ ਜੁੜ ਗਿਆ ਨਾਲ ਜੋਤ ਅਕਾਲੀ, ਅਕਲ ਕਲਧਾਰੀ ਦਿਤੀ ਵਡਿਆਈਆ। ਮੈਂ ਵੇਖਿਆ ਸਚਖੰਡ ਸਚੀ ਧਰਮਸਾਲੀ, ਧਰਮ ਦੁਆਰਾ ਇਕੋ ਨਜ਼ਰੀ ਆਈਆ। ਜਿਥੇ ਪਰਮ ਪੁਰਖ ਮੇਰੀ ਕਰੇ ਰਖਵਾਲੀ, ਮਿਹਰਵਾਨ ਹੋ ਕੇ ਵੇਖ ਵਖਾਈਆ। ਮੈਂ ਨਿਮਾਣੀ ਨੱਢੀ ਓਸੇ ਦੀ ਬਾਲੀ, ਓਸੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਆਤਮਾ ਕਹੇ ਮੇਰਾ ਸਤਿਗੁਰ ਹੋਇਆ ਦਿਆਲ, ਪਰਮ ਪੁਰਖ ਦਿਤੀ ਵਡਿਆਈਆ। ਮੈਨੂੰ ਆਪਣੇ ਆਪ ਲਿਆ ਸੰਭਾਲ, ਸੰਬਲ ਦਾ ਮਾਲਕ ਹੋ ਕੇ ਵੇਖ ਵਖਾਈਆ। ਮੇਰਾ ਨਾਤਾ ਤੁਟਾ ਕਾਲ ਮਹਾਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਚਿਤਰ ਗੁਪਤ ਲੇਖ ਨਾ ਸਕੇ ਵਖਾਲ, ਲੇਖਾ ਅਗੇ ਨਾ ਕੋਇ ਬਣਾਈਆ। ਸ਼ੰਕਰ ਵੇਖ ਕੇ ਹੋਏ ਬੇਹਾਲ, ਸ਼ੰਭੂ ਆਪਣਾ ਨੈਣ ਬਦਲਾਈਆ। ਬ੍ਰਹਮਾ ਖ਼ੁਸ਼ੀਆਂ ਵਿਚ ਵਜਾਏ ਤਾਲ, ਵਿਸ਼ਨੂੰ ਢੋਲਾ ਇਕੋ ਗਾਈਆ। ਅਵਤਾਰ ਪੈਗ਼ੰਬਰ ਗੁਰ ਪ੍ਰੇਮ ਨਾਲ ਪੁਛਣ ਮੇਰਾ ਹਾਲ, ਪਿਆਰ ਮੁਹੱਬਤ ਵਿਚੋਂ ਪਰਗਟਾਈਆ। ਮੈਂ ਹਸ ਕੇ ਕਿਹਾ ਮੈਂ ਉਸ ਪ੍ਰਭੂ ਦਾ ਨੂਰ ਨੁਰਾਨਾ ਆਤਮਾ ਲਾਲ, ਜੋ ਲਾਲਨ ਇਕ ਅਖਵਾਈਆ। ਜਿਸ ਦਾ ਸਚਖੰਡ ਦੁਆਰ ਸਚੀ ਧਰਮਸਾਲ, ਧਰਮ ਦੁਆਰਾ ਇਕੋ ਨਜ਼ਰੀ ਆਈਆ। ਜਾਂ ਮੈਂ ਪੰਧ ਮੁਕਾ ਕੇ ਪਹੁੰਚੀ ਤੇ ਮੈਨੂੰ ਮਿਲ ਗਿਆ ਸਿੰਘ ਪਾਲ, ਆਪ ਆਪਣੀ ਖ਼ੁਸ਼ੀ ਬਣਾਈਆ। ਝਟ ਬਸੰਤ ਕੌਰ ਨੇ ਮਾਰੀ ਛਾਲ, ਬਿਨ ਤਤਾਂ ਲਈ ਅੰਗੜਾਈਆ। ਬਿਸ਼ਨ ਕੌਰ ਨੇ ਕਿਹਾ ਆ ਜਾ ਮੇਰੇ ਲਾਲ, ਤੈਨੂੰ ਗੋਦੀ ਲਵਾਂ ਟਿਕਾਈਆ। ਗੁਰਬਖ਼ਸ਼ ਸਿੰਘ ਕਹੇ ਮੇਰਾ ਵੀ ਇਹੋ ਗ੍ਰਹਿ ਇਹੋ ਦੁਆਰ ਇਕੋ ਕਰੇ ਸੰਭਾਲ, ਜੋ ਨੂਰ ਨੁਰਾਨਾ ਨਜ਼ਰੀ ਆਈਆ। ਜੀਵਣ ਸਿੰਘ ਕਹੇ ਵੇਖ ਲੈ ਸਭ ਤੋਂ ਵਖਰਾ ਵਜਦਾ ਏਥੇ ਤਾਲ, ਜਗਤ ਤਲਵਾੜਾ ਨਜ਼ਰ ਕੋਇ ਨਾ ਆਈਆ। ਧੰਨ ਭਾਗ ਜੇ ਫਲ ਲੱਗਾ ਪੁਤ ਪੋਤੇ ਹੀਰਾ ਸਿੰਘ ਦੇ ਡਾਲ, ਪੱਤ ਟਹਿਣੀ ਮਾਤ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਸੁਹਾਈਆ। ਤਤ ਕਹਿਣ ਅਸੀਂ ਦਰਬਾਰਾ ਸਿੰਘ ਦਾ ਵਜੂਦ, ਜਗਤ ਨੇਤਰ ਨਜ਼ਰੀ ਆਈਆ। ਅਸੀਂ ਛਡ ਦਿਤੀ ਦੁਨੀਆ ਵਾਲੀ ਹਦੂਦ, ਘਰ ਬਾਹਰ ਆਏ ਤਜਾਈਆ। ਸਾਡੀ ਇਕੋ ਮੰਜ਼ਲ ਹਕ ਮਕ਼ਸੂਦ, ਬੇਪਰਵਾਹ ਦਿਤੀ ਵਖਾਈਆ। ਜੋ ਮਾਲਕ ਖ਼ਾਲਕ ਸਦਾ ਮੌਜੂਦ, ਮਜਲਸ ਭਗਤਾਂ ਨਾਲ ਰਖਾਈਆ। ਸਾਨੂੰ ਜ਼ਰੂਰ ਰਖੇ ਮਹਿਫ਼ੂਜ਼, ਸਿਰ ਆਪਣਾ ਹੱਥ ਟਿਕਾਈਆ। ਸਾਡੀ ਆਸ਼ਾ ਅੰਤਰ ਲਏ ਬੂਝ, ਦੱਸਣ ਦੀ ਲੋੜ ਰਹੇ ਨਾ ਰਾਈਆ। ਸਾਡਾ ਭੇਵ ਖੋਲ੍ਹੇ ਗੂਝ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਆਤਮਾ ਕਹੇ ਮੈਂ ਦਰਬਾਰਾ ਸਿੰਘ ਦੇ ਤਤਾਂ ਨੂੰ ਵੇਖ ਕੇ ਹਸਦੀ, ਦੂਰ ਦੁਰਾਡਾ ਧਿਆਨ ਲਗਾਈਆ। ਜਿਸ ਵਿਚ ਰਹੀ ਸਾਂ ਵਸਦੀ, ਉਸ ਦਾ ਨਾਤਾ ਆਈ ਤੁੜਾਈਆ।
ਹੁਣ ਲਾਸ਼ ਬਣ ਗਈ ਰੈਣ ਅੰਧੇਰੀ ਮਸ ਦੀ, ਬਿਨ ਆਤਮਾ ਨੂਰ ਨਾ ਕੋਇ ਚਮਕਾਈਆ। ਜੇਹੜੀ ਭਰੀ ਸੀ ਜਗਤ ਵਡਿਆਈ ਜਸ ਦੀ, ਸਿਫ਼ਤਾਂ ਵਿਚ ਸਿਫ਼ਤ ਸਲਾਹੀਆ। ਉਹਦੀ ਅੰਤਮ ਖੇਲ ਹੋਣੀ ਮਾਟੀ ਖ਼ਾਕ ਭਸ ਦੀ, ਭਸਮ ਆਪਣਾ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਆਤਮਾ ਕਹੇ ਸੁਣੋ ਪ੍ਰਭੂ ਭਗਤ ਜਗਤ ਸੰਸਾਰ, ਜਗਿਆਸੂਓ ਦਿਆਂ ਜਣਾਈਆ। ਸੰਦੇਸ਼ਾ ਦੇਵਾਂ ਸਰਬ ਪਰਵਾਰ, ਬੰਸ ਸਰਬੰਸ ਆਪ ਸਮਝਾਈਆ। ਤੁਹਾਡਾ ਮੇਰੇ ਨਾਲ ਨਹੀਂ ਕੋਈ ਤਕਰਾਰ, ਝਗੜਾ ਨਜ਼ਰ ਕੋਇ ਨਾ ਆਈਆ। ਮੇਰਾ ਸਤਿਗੁਰ ਸ਼ਬਦ ਨਾਲ ਕੌਲ ਇਕ਼ਰਾਰ, ਵਾਅਦੇ ਪਿਛਲੇ ਦਿਆਂ ਸਮਝਾਈਆ। ਜਿਸ ਕਿਰਪਾ ਕੀਤੀ ਅਪਰ ਅਪਾਰ, ਅਪਰੰਪਰ ਸੁਆਮੀ ਦਿਤੀ ਵਡਿਆਈਆ। ਤੂੰ ਮੇਰਾ ਮੈਂ ਤੇਰਾ ਦੇ ਅੰਤਰ ਅਧਾਰ, ਨਿਰੰਤਰ ਮੇਲਾ ਮੇਲਿਆ ਸਹਿਜ ਸੁਭਾਈਆ। ਮੈਨੂੰ ਖ਼ੁਸ਼ੀ ਹੋਈ ਮੈਥੋਂ ਜਗਤ ਝੂਠਾ ਛੁੱਟਿਆ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਮੇਰੀ ਦੇਣ ਗਵਾਹੀਆ। ਮੇਰੀ ਬਸੰਤ ਸਚਖੰਡ ਮੌਲੀ ਬਹਾਰ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਮੈਂ ਸੰਦੇਸ਼ਾ ਦੇਵਾਂ ਅੰਤਮ ਵਾਰ, ਬਿਨ ਰਸਨਾ ਜੇਹਵਾ ਢੋਲਾ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਆਤਮਾ ਕਹੇ ਮੇਰੇ ਸੁਣੋ ਸਾਕ ਸੱਜਣ ਸੈਣ, ਸਨਬੰਧੀਓ ਦਿਆਂ ਜਣਾਈਆ। ਬੇਸ਼ਕ ਤੁਸੀਂ ਤਤਾਂ ਵਾਲੇ ਭਾਈ ਭੈਣ, ਮਾਤ ਪਿਤ ਨਾਰ ਪੁਤਰ ਧੀ ਨਜ਼ਰੀ ਆਈਆ। ਮੈਂ ਸਭ ਨੂੰ ਸਚਖੰਡ ਦੁਵਾਰਿਉਂ ਆਈ ਕਹਿਣ, ਕਹਿ ਕਹਿ ਦਿਆਂ ਦ੍ਰਿੜਾਈਆ। ਮੇਰੇ ਵੈਰਾਗ ਵਿਚ ਕੋਇ ਨਾ ਪਾਵੇ ਵੈਣ, ਨੇਤਰ ਨੀਰ ਨਾ ਕੋਇ ਵਹਾਈਆ । ਮੈਂ ਕੋਈ ਹੋ ਨਹੀਂ ਗਈ ਤ੍ਰਫੈਣ, ਦੁਤੀਆ ਭਾਉ ਨਾ ਕੋਇ ਜਣਾਈਆ। ਮੈਂ ਇਕੋ ਛੱਡਿਆ ਤੇ ਅਗੇ ਮੈਨੂੰ ਮਿਲ ਗਿਆ ਸਚਾ ਮਹੈਣ, ਜਿਥੇ ਮਿਲ ਕੇ ਆਪਣੀ ਖ਼ੁਸ਼ੀ ਬਣਾਈਆ। ਸਚਖੰਡ ਦੁਆਰ ਏਕੰਕਾਰ ਮੈਨੂੰ ਦਿਤਾ ਬਹਿਣ, ਥਿਰ ਘਰ ਬੈਠੀ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਆਤਮਾ ਕਹੇ ਸੁਣੋ ਤਨ ਵਜੂਦ ਦੇ ਪੁਤਰ ਧੀਆਂ, ਨਾਰ ਦੁਹਾਗਣ ਸੁਹਾਗਣ ਨਜ਼ਰ ਕੋਇ ਨਾ ਆਈਆ। ਮੇਰਾ ਲਹਿਣਾ ਦੇਣਾ ਸਾਢੇ ਤਿੰਨ ਹੱਥ ਦੀ ਸੀਆ, ਰਵੀਦਾਸ ਚਮਾਰਾ ਦਏ ਗਵਾਹੀਆ। ਮੇਰਾ ਦੀਨ ਦੁਨੀ ਨਾਲੋਂ ਨਿਰਮਲ ਹੋਇਆ ਜੀਆ, ਜੀਵਣ ਦਾਤੇ ਦਿਤੀ ਵਡਿਆਈਆ। ਪ੍ਰੇਮੀਓ ਪਿਆਰਿਓ ਤੁਸੀਂ ਵੀ ਮੇਰੇ ਮਗਰ ਆਊਣ ਦਾ ਕਰੋ ਹੀਆ, ਹੀਲੇ ਨਾਲ ਪੁੱਜਣਾ ਚਾਈਂ ਚਾਈਂਆ। ਜਿਸ ਧਰਮ ਦੀ ਧਾਰ ਕਿਹਾ ਗੋਬਿੰਦ ਨੇ ਬੱਚਿਆਂ ਦੀ ਧਾਰ ਵਿਚ ਰਖਾਈਆ ਨੀਆਂ, ਨੀਂਹ ਗੋਬਿੰਦ ਗੋਬਿੰਦ ਗੋਬਿੰਦ ਗਿਆ ਬੰਧਾਈਆ। ਓਸੇ ਦੇ ਪਿਆਰ ਵਿਚ ਆਤਮਾ ਕਹੇ ਮੈਨੂੰ ਮਿਲ ਗਿਆ ਉਹ ਪੀਆ, ਜਿਸ ਨੂੰ ਪਰਮ ਪੁਰਖ ਪਰਮਾਤਮ ਕਹਿ ਕੇ ਸਾਰੇ ਗਾਈਆ। ਜਿਸ ਦਾ ਖੇਲ ਓਸੇ ਨੇ ਕੀਆ, ਕਰਨੀ ਦਾ ਕਰਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਵਜਦੀ ਰਹੇ ਵਧਾਈਆ। ਪੰਜ ਤਤ ਕਹਿਣ ਗੁਰਮੁਖੋ ਭਗਤੋ ਮੈਨੂੰ ਰਖ ਦਿਉ ਉਤੇ ਸੀੜ੍ਹੀ, ਖ਼ੁਸ਼ੀਆਂ ਨਾਲ ਦੇਣਾ ਟਿਕਾਈਆ। ਸਦਾ ਬੰਸ ਸਰਬੰਸ ਚਲਦੀ ਰਹੇ ਪ੍ਰਭੂ ਪਿਆਰ ਵਿਚ ਪੀੜ੍ਹੀ, ਅਗੇ ਦਾ ਲੇਖਾ ਅਗੇ ਲੈਣਾ ਬਣਾਈਆ। ਸਾਰੀ ਸ੍ਰਿਸ਼ਟੀ ਕਹਿੰਦੀ ਅਗੇ ਗਲੀ ਭੀੜੀ, ਬਿਨ ਸਤਿਗੁਰ ਪੰਧ ਨਾ ਕੋਇ ਮੁਕਾਈਆ। ਮੈਂ ਹਕ਼ੀਕ਼ਤ ਵਾਲੀ ਮੰਜ਼ਲ ਚੜ੍ਹ ਗਈ ਅਖ਼ੀਰੀ, ਆਖ਼ਰ ਮਿਲਿਆ
ਧੁਰ ਦਾ ਮਾਹੀਆ। ਮੇਰੀ ਦੀਨ ਦੁਨੀ ਦੀ ਟੁਟ ਗਈ ਜ਼ੰਜੀਰੀ, ਕੜੀ ਨਾਲ ਕੜੀ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਆਤਮਾ ਕਹੇ ਮੇਰੇ ਵਲ ਵੇਖ ਕੇ ਕਿੱਡੀ ਮਨਜੀਤ ਨੂੰ ਵਧੀ ਹਰਸ, ਹਵਸ ਵਿਚ ਢੋਲੇ ਰਿਹਾ ਗਾਈਆ। ਤੂੰ ਜਗਤ ਦਾ ਮੇਰਾ ਚਾਚਾ ਤੇ ਮੈਨੂੰ ਮੇਘ ਲੈਣ ਦੇ ਬਰਸ, ਬੂੰਦਾ ਬਾਂਦੀ ਤੇਰੇ ਉਤੇ ਟਪਕਾਈਆ। ਬੇਸ਼ਕ ਤੇਰਾ ਆਸਣ ਉਤੇ ਫ਼ਰਸ਼, ਮੈਂ ਅਰਸ਼ ਵਿਚ ਬੈਠਾ ਕੋਲ ਧੁਰ ਦੇ ਮਾਹੀਆ। ਪਰ ਪਿਆਰ ਕਰਨਾ ਭਗਤਾਂ ਦਾ ਸਦਾ ਫ਼ਰਜ਼, ਪ੍ਰਭ ਨੇ ਰੀਤੀ ਦਿਤੀ ਚਲਾਈਆ। ਮਨਜੀਤ ਕਹੇ ਮੈਂ ਛੋਟਿਆਂ ਛੋਟਿਆਂ ਵੀਰਾਂ ਨੂੰ ਕਹਾਂਗਾ ਤੁਸੀਂ ਬਣ ਜਾਇਓ ਸੂਰਬੀਰ ਬਹਾਦਰ, ਦਵਿੰਦਰ ਮਹਿੰਦਰ ਰੋਣ ਕੋਇ ਨਾ ਪਾਈਆ। ਏਸ ਸਰੀਰ ਦੀ ਨਹੀਂ ਆਤਮਾ ਦੀ ਸੀ ਪ੍ਰਭੂ ਨੂੰ ਗ਼ਰਜ਼, ਆਪਣੀ ਗ਼ਰਜ਼ ਪਿਛੇ ਦਰਬਾਰਾ ਸਿੰਘ ਨੂੰ ਲੈ ਕੇ ਗਿਆ ਚਾਈਂ ਚਾਈਂਆ। ਇਹ ਕੋਈ ਖੇਲ ਨਹੀਂ ਅਸਚਰਜ, ਆਦਿ ਜੁਗਾਦੀ ਰੀਤੀ ਧੁਰ ਦੀ ਚਲੀ ਆਈਆ। ਪਰ ਪਿਆਰ ਵਿਚ ਰਹਿਣਾ ਇਹੋ ਤੁਹਾਡਾ ਸਾਚਾ ਦਰਦ, ਦਰਦੀਓ ਤੁਹਾਨੂੰ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਤਤ ਕਹਿਣ ਜਿਸ ਵੇਲੇ ਸਾਨੂੰ ਅਗਨੀ ਲਾਉਣੀ ਅੱਗ, ਆਗੂ ਇਕੋ ਵੇਖ ਵਖਾਈਆ। ਅਸੀਂ ਭਾਵੇਂ ਪਰਵਾਰ ਨਾਲੋਂ ਹੋਣ ਲੱਗੇ ਅਲਗ, ਵਖਰਾ ਆਪਣਾ ਘਰ ਲਿਆ ਬਣਾਈਆ। ਛਡਣ ਲਗੇ ਜੱਗ, ਦੀਨ ਦੁਨੀ ਨਾਲੋਂ ਨਾਤਾ ਲਿਆ ਤੁੜਾਈਆ । ਸਾਡੀ ਬੇਨੰਤੀ ਅਗੇ ਸਾਹਿਬ ਸੂਰੇ ਸਰਬਗ, ਸੀਸ ਚਰਨਾਂ ਵਿਚ ਟਿਕਾਈਆ। ਸਾਡੀ ਵੀ ਧਾਰ ਸਚਖੰਡ ਲੈ ਜਾਣੀ ਅੱਜ, ਆਤਮਾ ਨਾਲ ਤਤ ਮਿਲ ਕੇ ਤੇਰੇ ਘਰ ਵਿਚ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਸੀੜ੍ਹੀ ਕਹੇ ਮੈਨੂੰ ਪ੍ਰੇਮ ਨਾਲ ਬਣਾਉਣਾ, ਸੋਹਣੀ ਬਣਤ ਬਣਾਈਆ। ਦਰਬਾਰਾ ਸਿੰਘ ਨੂੰ ਮੇਰੇ ਵਿਚ ਟਿਕਾਉਣਾ, ਟਿੱਕਾ ਮਸਤਕ ਵਾਲਾ ਦਏ ਗਵਾਹੀਆ। ਸਾਰੇ ਪ੍ਰਵਾਰ ਸਰਬੰਸ ਨੇ ਸ਼ੁਕਰ ਮਨਾਉਣਾ, ਖ਼ੁਸ਼ੀ ਖ਼ੁਸ਼ੀ ਖ਼ੁਸ਼ੀ ਵਿਚ ਢੋਲੇ ਗਾਈਆ। ਇਹ ਆਪਣੇ ਘਰ ਨੂੰ ਚਲਿਆ ਜੋ ਲੋਕਮਾਤ ਦਾ ਪਰਾਹੁਣਾ, ਮਹਿਮਾਨੀ ਖਾ ਕੇ ਭੱਜਿਆ ਵਾਹੋ ਦਾਹੀਆ। ਜਿਸ ਧਰਤੀ ਉਤੇ ਸੌਣਾ ਤੇ ਆਸਣ ਲਾਉਣਾ, ਦਰਗਾਹ ਸਾਚੀ ਪ੍ਰਭ ਚਰਨ ਮਿਲੇ ਸਰਨਾਈਆ। ਪਹਿਲਾ ਮੁਆਤਾ ਪ੍ਰੀਤਮ ਸਿੰਘ ਨੇ ਆਪਣੇ ਹੱਥ ਉਠਾਉਣਾ, ਫੌਜਾ ਸਿੰਘ ਪਿਆਰਾ ਸਿੰਘ ਤਿੰਨੇ ਸੇਵਾ ਲੈਣ ਕਮਾਈਆ। ਹਰਨਾਮ ਸਿੰਘ ਪੰਜ ਮੁੱਠਾਂ ਕੱਖਾਂ ਦੀਆਂ ਆਪਣੇ ਹੱਥ ਵਿਚ ਭੁਆ ਕੇ ਪਿਆਰ ਵਿਚ ਸੁਟਾਉਣਾ, ਪ੍ਰੇਮ ਦੀ ਰੀਤੀ ਅੰਦਰ ਅੰਦਰ ਦੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਲਾਲ ਆਪਣੀ ਗੋਦ ਸੁਵਾਉਣਾ, ਜਿਥੋਂ ਸੁਤਿਆਂ ਨਾ ਕੋਇ ਉਠਾਈਆ।
੨ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਜਸਵੰਤ ਸਿੰਘ ਦੇ ਨਵਿਤ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਸਦਾ ਸੂਰਬੀਰ, ਬੀਰਤਾ ਆਪਣੇ ਵਿਚ ਛੁਪਾਈਆ। ਸਤਿ ਧਰਮ ਕਰਨਹਾਰਾ ਤਾਅਮੀਰ, ਜੁਗ ਜੁਗ ਆਪਣਾ ਖੇਲ ਖਿਲਾਈਆ।
ਜਨ ਭਗਤਾਂ ਦੇਵਣਹਾਰਾ ਧੀਰ, ਧੀਰਜ ਧਰਮ ਧਾਰ ਵਖਾਈਆ। ਅੰਮ੍ਰਿਤ ਬਖ਼ਸ਼ੇ ਸਾਚਾ ਸੀਰ, ਅੰਮਿਉਂ ਰਸ ਆਪ ਚਖਾਈਆ। ਜਲ ਧਾਰਾ ਦੇ ਕੇ ਠਾਂਢਾ ਨੀਰ, ਅਗਨੀ ਤਤ ਤਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਸਤਿਗੁਰ ਸ਼ਬਦ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਜਿਸ ਦੀ ਆਦਿ ਜੁਗਾਦਿ ਪ੍ਰੀਤ, ਪ੍ਰੀਤਮ ਹੋ ਕੇ ਤੋੜ ਨਿਭਾਈਆ। ਭਗਤ ਸੁਹੇਲਾ ਠਾਂਢਾ ਸੀਤ, ਸਤਿ ਸਤਿਵਾਦੀ ਧੁਰਦਰਗਾਹੀਆ। ਆਤਮ ਪਰਮਾਤਮ ਬਣੇ ਮੀਤ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਤੂੰ ਮੇਰਾ ਮੈਂ ਤੇਰਾ ਦੱਸੇ ਗੀਤ, ਢੋਲਾ ਗੋਬਿੰਦ ਇਕ ਜਣਾਈਆ। ਜਨ ਭਗਤਾਂ ਵਸੇ ਸਦਾ ਚੀਤ, ਠਗੌਰੀ ਅੰਦਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਸਚ ਦਏ ਵਡਿਆਈਆ। ਸਤਿਗੁਰ ਸ਼ਬਦ ਸਦਾ ਬਲਵੰਤ, ਬਲਧਾਰੀ ਇਕ ਅਖਵਾਈਆ। ਆਤਮ ਪਰਮਾਤਮ ਬਣੇ ਕੰਤ, ਕੰਤ ਕੰਤੂਹਲ ਧੁਰਦਰਗਾਹੀਆ। ਨਾਮ ਨਿਧਾਨਾ ਦੇਵੇ ਮੰਤ, ਮੰਤਵ ਆਪਣਾ ਇਕ ਸਮਝਾਈਆ। ਹਰਿਜਨ ਪਰਗਟਾਏ ਸਾਚੇ ਸੰਤ, ਸਾਜਣ ਹੋ ਕੇ ਵੇਖ ਵਖਾਈਆ। ਧਰਮ ਦੀ ਧਾਰ ਬਣਾਏ ਬਣਤ, ਘੜਨ ਭੰਨਣਹਾਰ ਆਪਣੇ ਹੱਥ ਰਖੇ ਵਡਿਆਈਆ। ਲੇਖਾ ਜਾਣੇ ਜੀਵ ਜੰਤ, ਲੱਖ ਚੁਰਾਸੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਨਾਮ ਜਣਾਏ ਸਿੰਘ ਜਸਵੰਤ, ਜਸ ਇਕੋ ਨਾਮ ਜਣਾਈਆ।
੨ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਬਖ਼ਸ਼ੀਸ਼ ਸਿੰਘ ਦੇ ਗ੍ਰਹਿ ਪਿੰਡ ਕ਼ਾਦਰਾਬਾਦ ਜ਼ਿਲਾ ਗੁਰਦਾਸਪੁਰ
ਫਲਗੁਣ ਕਹੇ ਮੇਰੇ ਪੁਰਖ ਅਕਾਲੇ, ਅਕਲ ਕਲਧਾਰੀ ਏਕੰਕਾਰੀ ਤੇਰੀ ਇਕ ਸਰਨਾਈਆ। ਆਦਿ ਜੁਗਾਦੀ ਦੀਨਾ ਬੰਧਪ ਦੀਨ ਦਿਆਲੇ, ਠਾਕਰ ਸੁਆਮੀ ਤੇਰੀ ਓਟ ਤਕਾਈਆ। ਜੋਤੀ ਜਾਤੇ ਪੁਰਖ ਬਿਧਾਤੇ ਵਸਣਹਾਰੇ ਸਚਖੰਡ ਸਚੀ ਧਰਮਸਾਲੇ, ਦਰਗਾਹ ਸਾਚੀ ਮੁਕ਼ਾਮੇ ਹਕ ਆਪਣਾ ਆਸਣ ਲਾਈਆ। ਪਰਮ ਪੁਰਖ ਪਰਮਾਤਮ ਤੁਧ ਬਿਨ ਸੁਰਤ ਕਵਣ ਸੰਭਾਲੇ, ਸੰਬਲ ਦੇ ਮਾਲਕ ਹੋਣਾ ਆਪ ਸਹਾਈਆ। ਤ੍ਰੈਗੁਣ ਅਤੀਤੇ ਠਾਂਡੇ ਸੀਤੇ ਨਵ ਸੱਤ ਤੋੜ ਜਗਤ ਜੰਜਾਲੇ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ । ਦੀਨ ਦੁਨੀ ਦਾ ਝਗੜਾ ਮੇਟ ਸ਼ਾਹ ਕੰਗਾਲੇ, ਊਚ ਨੀਚ ਰਾਓ ਰੰਕ ਦਾ ਲੇਖਾ ਦੇ ਮੁਕਾਈਆ। ਨਾਮ ਨਿਧਾਨ ਸ੍ਰੀ ਭਗਵਾਨ ਇਕੋ ਮਾਰ ਉਛਾਲੇ, ਅਛਲ ਛਲਧਾਰੀ ਆਪਣਾ ਖੇਲ ਖਿਲਾਈਆ। ਫਲ ਲਗਾ ਮਾਨਸ ਮਾਨਵ ਮਾਨੁਖ ਵਾਲੇ ਡਾਲੇ, ਪੰਜ ਤਤ ਬ੍ਰਹਮ ਮਤ ਆਪ ਦ੍ਰਿੜਾਈਆ। ਸਚ ਸੁਆਮੀ ਸਦਾ ਸੁਹੇਲੇ ਹਰ ਘਟ ਚਲਣਾ ਨਾਲੇ, ਬਿਨ ਕ਼ਦਮਾਂ ਕ਼ਦਮ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਫਲਗੁਣ ਕਹੇ ਮੇਰੇ ਸ਼ਾਹੋ ਭੂਪ ਸੁਲਤਾਨ, ਸਤਿ ਸਤਿਵਾਦੀ ਤੇਰੀ ਬੇਪਰਵਾਹੀਆ। ਆਦਿ ਜੁਗਾਦੀ ਮਿਹਰਵਾਨ, ਮਹਿਬੂਬ ਤੇਰੇ ਹੱਥ ਵਡਿਆਈਆ। ਗੁਣ ਨਿਧਾਨ ਦੇ ਦੇ ਦਾਨ, ਦਾਤਾ ਹੋ ਕੇ ਆਪ ਵਰਤਾਈਆ। ਮੈਂ ਤੇਰਾ ਬਾਲ ਨਾਦਾਨ, ਅਕਲ ਬੁੱਧੀ ਨਾ ਕੋਇ ਚਤੁਰਾਈਆ। ਤੂੰ ਸ਼ਹਿਨਸ਼ਾਹ
ਵਾਲੀ ਦੋ ਜਹਾਨ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਸਚ ਪ੍ਰੀਤ ਬਖ਼ਸ਼ ਦੇ ਨਾਮ, ਨਾਉਂ ਨਿਰੰਕਾਰਾ ਇਕ ਸਮਝਾਈਆ। ਅੰਮ੍ਰਿਤ ਰਸ ਪਿਆ ਦੇ ਜਾਮ, ਨਿਝਰ ਝਿਰਨਿਉਂ ਆਪ ਪਿਆਈਆ। ਕਲਜੁਗ ਕੂੜ ਰੈਣ ਮੇਟ ਦੇ ਸ਼ਾਮ, ਸ਼ਮਅ ਨੂਰ ਜੋਤ ਕਰ ਰੁਸ਼ਨਾਈਆ । ਦੀਨ ਦੁਨੀ ਦਾ ਲੇਖਾ ਨਾ ਰਹੇ ਤਮਾਮ, ਤਮਅ ਲਾਲਚ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਫਲਗੁਣ ਕਹੇ ਮੇਰੇ ਠਾਕਰ ਸੁਆਮੀਆ, ਨਿਰਗੁਣ ਦਾਤੇ ਅਗੰਮ ਅਥਾਹ। ਆਦਿ ਜੁਗਾਦੀ ਅੰਤਰਜਾਮੀਆ, ਬੇਪ੍ਰਵਾਹਾਂ ਦੇ ਬੇਪ੍ਰਵਾਹ। ਸਚ ਬਖ਼ਸ਼ ਦੇ ਚਰਨ ਧਿਆਨੀਆ, ਇਕੋ ਇਸ਼ਟ ਦੇ ਦ੍ਰਿੜਾ। ਸ਼ਬਦ ਨਿਰਾਲਾ ਤੀਰ ਮਾਰ ਕਾਨੀਆ, ਕਾਇਨਾਤ ਦਾ ਪਰਦਾ ਦੇ ਚੁਕਾ। ਤੂੰ ਹਰ ਘਟ ਜਾਣ ਜਾਣੀਆ, ਜਾਨਣਹਾਰ ਅਗੰਮ ਅਥਾਹ। ਸਾਚੀ ਬਖ਼ਸ਼ ਦੇ ਮੰਜ਼ਲ ਰੁਹਾਨੀਆ, ਹਰਿਮਤ ਰਹੀਮ ਆਪ ਕਮਾ। ਕਲਜੁਗ ਕਿਰਿਆ ਕੂੜ ਮੇਟ ਨਿਸ਼ਾਨੀਆਂ, ਸਤਿ ਧਰਮ ਦੇ ਪਰਗਟਾ। ਲੇਖਾ ਰਹੇ ਨਾ ਚਾਰੇ ਖਾਣੀਆਂ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾ। ਸੰਦੇਸ਼ਾ ਦੇ ਦੇ ਚਾਰੇ ਬਾਣੀਆਂ, ਪਰਾ ਪਸੰਤੀ ਮਧਮ ਬੈਖਰੀ ਦੇ ਸੁਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੇ ਸਾਚੇ ਸ਼ਾਹ ਸੁਲਤਾਨੀਆ · । ਫਲਗੁਣ ਕਹੇ ਮੇਰੇ ਮਹਿਬੂਬਾ, ਮਹਿਬਾਨ ਬੀਦੋ ਤੇਰੀ ਇਕ ਸਰਨਾਈਆ।
ਤੇਰਾ ਵੇਖਾਂ ਆਲੀਸ਼ਾਨ ਅਰੂਜਾ, ਮੁਕ਼ਾਮੇ ਹਕ ਦੇਣਾ ਦ੍ਰਿੜਾਈਆ। ਜਿਸ ਨਾਲ ਭੇਵ ਚੁਕੇ ਦੂਜਾ, ਦੁਤੀਆ ਰਹਿਣ ਕੋਇ ਨਾ ਪਾਈਆ। ਮੰਜ਼ਲ ਮਿਲੇ ਹਕ ਮਕ਼ਸੂਦਾ, ਮੁਸ਼ਕਲ ਪਿਛਲੀ ਹਲ ਕਰਾਈਆ। ਭਾਗ ਲਗਾ ਦੇ ਉਤੇ ਬਸੁਧਾ, ਧਰਨੀ ਧਰਤ ਧਵਲ ਧੌਲ ਰਹੀ ਕੁਰਲਾਈਆ। ਜਿਸ ਦੇ ਉਤੇ ਸਦੀ ਚੌਧਵੀਂ ਅੰਤਮ ਹੋਣ ਵਾਲਾ ਯੁੱਧਾ, ਨਵ ਸੱਤ ਆਪਣੀ ਲਏ ਅੰਗੜਾਈਆ। ਓਹ ਲੇਖਾ ਤਕ ਲੈ ਜੋ ਇਸ਼ਾਰਾ ਦੇ ਕੇ ਗਿਆ ਬੁੱਧਾ, ਬੁੱਧੀ ਤੋਂ ਪਰੇ ਸਮਝਾਈਆ। ਇਕੋ ਨੂਰ ਨੁਰਾਨਾ ਸ਼ਾਹ ਸੁਲਤਾਨਾ ਹੋਵੇ ਉਘਾ, ਉਗਣ ਆਥਣ ਵਜੇ ਵਧਾਈਆ। ਕਲਜੁਗ ਕੂੜੀ ਕਿਰਿਆ ਮੇਟ ਕਲਜੁਗਾ, ਦੁਵੈਤ ਰਹਿਣ ਕੋਇ ਨਾ ਪਾਈਆ। ਆਤਮ ਪਰਮਾਤਮ ਭੇਵ ਖੁਲ੍ਹਾਵੇ ਗੁੱਝਾ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਫਲਗੁਣ ਕਹੇ ਮੇਰੇ ਸਤਿ ਪੁਰਖ ਨਿਰੰਜਣ, ਨਿਰਵੈਰ ਤੇਰੀ ਸਰਨਾਈਆ। ਚਰਨ ਧੂੜ ਬਖ਼ਸ਼ ਦੇ ਮਜਨ, ਦੁਰਮਤ ਮੈਲ ਕਰ ਸਫ਼ਾਈਆ। ਸਚ ਸੁਆਮੀ ਬਣਨਾ ਸੱਜਣ, ਸਤਿ ਸਤਿਵਾਦੀ ਹੋ ਕੇ ਵੇਖ ਵਖਾਈਆ। ਮੇਰੀ ਕ਼ਬੂਲ ਕਰਨੀ ਬੰਦਨ, ਨਿਰਮਾਣਤਾ ਵਿਚ ਸੀਸ ਝੁਕਾਈਆ। ਸਚ ਦੁਵਾਰਿਉਂ ਦੇਣਾ ਅਨੰਦਨ, ਅਨੰਦ ਅਨੰਦ ਵਿਚੋਂ ਪਰਗਟਾਈਆ । ਲੇਖਾ ਮਿਟਾਉਣਾ ਤਾਰਾ ਚੰਦਨ, ਚੰਦ ਸਿਤਾਰ ਵੇਖਣ ਨੈਣ ਉਠਾਈਆ। ਤੇਰਾ ਇਕੋ ਦੀਪਕ ਜੋਤ ਪਰਕਾਸ਼ ਹੋਵੇ ਮੂਰਤ ਮਦਨ, ਗੋਪਾਲ ਸੁਆਮੀ ਤੇਰੇ ਹੱਥ ਵਡਿਆਈਆ। ਤੇਰੇ ਨੂਰੀ ਸ਼ਮਅ ਜਗਣ, ਜਾਗਰਤ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਫਲਗੁਣ ਕਹੇ ਮੇਰੀ ਇਕੋ ਇਕ ਅਲਖ, ਅਲਖ ਅਗੋਚਰ ਦਿਆਂ ਜਣਾਈਆ। ਜੋਤੀ ਜਾਤੇ ਹੋ ਪਰਤਖ, ਪਾਰਬ੍ਰਹਮ ਪ੍ਰਭ ਆਪਣਾ ਭੇਵ ਖੁਲ੍ਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਹੋ ਕੇ ਰਖ, ਰਖਕ ਬਣਨਾ ਥਾਉਂ ਥਾਈਂਆ। ਗ਼ਰੀਬ ਨਿਮਾਣਿਆਂ ਕਰਨਾ ਪੱਖ, ਕੋਝਿਆਂ ਕਮਲਿਆਂ ਗੋਦ ਉਠਾਈਆ। ਤੂੰ ਸਰਬ ਕਲਾ ਸਮਰਥ, ਸਮਰਥ ਪੁਰਖ ਅਗੰਮ
ਅਥਾਹੀਆ। ਸਤਿ ਸਚ ਦੀ ਦੇਣੀ ਵਥ, ਵਸਤ ਅਤੋਟ ਅਤੁਟ ਵਰਤਾਈਆ। ਮੇਰਾ ਲਹਿਣਾ ਦੇਣਾ ਪੂਰਾ ਕਰ ਦੇ ਜੋ ਕਹਿ ਗਿਆ ਬੇਟਾ ਦਸਰਥ, ਦਹਿ ਦਿਸ਼ਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਫਲਗੁਣ ਕਹੇ ਮੇਰੇ ਸਤਿ ਸਤਿਵਾਦੀ ਜਗਤ ਜਗਦੀਸ਼, ਜਗਦੀਸ਼ਰ ਤੇਰੀ ਬੇਪਰਵਾਹੀਆ। ਮੈਂ ਚਾਹੁੰਦਾ ਇਕੋ ਛਤਰ ਝੁੱਲੇ ਤੇਰੇ ਸੀਸ, ਪਿਛੇ ਨਜ਼ਰ ਕੋਇ ਨਾ ਆਈਆ। ਸਭ ਦਾ ਲਹਿਣਾ ਦੇਣਾ ਤਕ ਲੈ ਬੀਸ ਇਕੀਸ, ਬੀਸ ਇਕੀਸੇ ਪਰਦਾ ਆਪ ਉਠਾਈਆ। ਰਾਗ ਨਾਦ ਵੇਖ ਲੈ ਛਤੀਸ, ਛਤਰਧਾਰੀ ਹੋ ਕੇ ਭੇਵ ਚੁਕਾਈਆ। ਇਕੋ ਆਪਣੇ ਨਾਮ ਦੀ ਦੇ ਹਦੀਸ, ਹਜ਼ਰਤਾਂ ਬਾਹਰ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਬਖ਼ਸ਼ ਬਖ਼ਸ਼ੀਸ਼, ਬਖ਼ਸ਼ੀਸ਼ ਸਿੰਘ ਆਪਣੇ ਰੰਗ ਰੰਗਾਈਆ।
੩ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਚੰਨਣ ਸਿੰਘ ਦੇ ਗ੍ਰਹਿ ਪਿੰਡ ਕ਼ਾਦਰਾਬਾਦ ਜ਼ਿਲਾ ਗੁਰਦਾਸਪੁਰ
ਫਲਗੁਣ ਕਹੇ ਪ੍ਰਭ ਭਗਤਾਂ ਬਖ਼ਸ਼ ਦੇ ਚਰਨ ਛੋਹ, ਚਰਨਾਮਤ ਇਕੋ ਜਾਮ ਪਿਆਈਆ। ਸਚ ਮੁਹੱਬਤ ਬਖ਼ਸ਼ ਦੇ ਮੋਹ, ਮਿਹਰਵਾਨ ਆਪਣੇ ਰੰਗ ਰੰਗਾਈਆ। ਆਪਣਾ ਭੇਵ ਚੁਕਾ ਦੇ ਸੋ, ਹੰ ਬ੍ਰਹਮ ਪਰਦਾ ਦੇ ਉਠਾਈਆ। ਨਿਜ ਨੇਤਰ ਬਖ਼ਸ਼ ਦੇ ਲੋ, ਲੋਇਣ ਆਪਣਾ ਇਕ ਖੁਲ੍ਹਾਈਆ। ਤੇਰੇ ਜੋਗੇ ਜਾਵਣ ਹੋ, ਦੂਜਾ ਨਜ਼ਰ ਕੋਇ ਨਾ ਆਈਆ। ਦੁਰਮਤ ਮੈਲ ਦੇ ਧੋ, ਪਤਿਤ ਪੁਨੀਤ ਦੇ ਬਣਾਈਆ। ਪੰਚ ਵਿਕਾਰ ਮੇਟ ਦੇ ਗਰੋਹ, ਗੁਰ ਸਤਿਗੁਰ ਤੇਰੀ ਸਰਨਾਈਆ। ਹਰਿਜਨ ਲੇਖਾ ਰਹੇ ਨਾ ਦੋ, ਦੁਤੀਆ ਭਾਵ ਦੇਣਾ ਮਿਟਾਈਆ। ਅੰਮ੍ਰਿਤ ਰਸ ਨਿਝਰ ਧਾਰੋਂ ਦੇਣਾ ਚੋ, ਬੂੰਦ ਸਵਾਂਤੀ ਆਪ ਟਪਕਾਈਆ। ਤੁਧ ਬਿਨ ਅਵਰ ਨਾ ਦੀਸੇ ਕੋ, ਕੋਟ ਬ੍ਰਹਿਮੰਡ ਦੇ ਠਾਕਰ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਧਾਗੇ ਸਤਿਗੁਰ ਭਗਤ ਸੁਹੇਲੇ ਲੈਣੇ ਪਰੋ, ਜਗਤ ਪਰੋਹਿਤਾਂ ਲੋੜ ਰਹੇ ਨਾ ਰਾਈਆ।
੩ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਕਰਨੈਲ ਸਿੰਘ ਦੇ ਗ੍ਰਹਿ ਪਿੰਡ ਕ਼ਾਦਰਾਬਾਦ ਜ਼ਿਲਾ ਗੁਰਦਾਸਪੁਰ
ਫਲਗੁਣ ਕਹੇ ਪ੍ਰਭ ਜਨ ਭਗਤਾਂ ਬਖ਼ਸ਼ ਆਪਣਾ ਮੇਲ, ਮਿਲਣੀ ਹਰਿ ਜਗਦੀਸ਼ ਕਰਾਈਆ। ਅਪਰੰਪਰ ਸੁਆਮੀ ਬਣ ਸੱਜਣ ਸੁਹੇਲ, ਸਗਲਾ ਸੰਗੀ ਬਹੁਰੰਗੀ ਆਪਣਾ ਰੂਪ ਦਰਸਾਈਆ। ਆਦਿ ਜੁਗਾਦੀ ਸ਼ਬਦ ਅਨਾਦੀ ਦੱਸ ਆਪਣਾ ਖੇਲ, ਖ਼ਾਲਕ ਮਖ਼ਲੂਕ ਦੇ ਮਾਲਕ ਦੇਣਾ ਦ੍ਰਿੜਾਈਆ। ਧਾਰ ਜਣਾ ਦੇ ਅਗੰਮਾ ਅਗੰਮ ਨਵੇਲ, ਨਿਰਗੁਣ ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸ਼ਾ ਪੂਰ ਕਰਾਈਆ। ਫਲਗੁਣ ਕਹੇ ਪ੍ਰਭੂ ਜਨ ਭਗਤਾਂ ਅੰਦਰ ਸੁਣਾ ਦੇ ਧੁਨ ਅਨਾਦਿ, ਸ਼ਬਦੀ ਸ਼ਬਦ ਦ੍ਰਿੜਾਈਆ।
ਤੂੰ ਮਾਲਕ ਆਦਿ ਜੁਗਾਦਿ, ਜੁਗ ਚੌਕੜੀ ਤੇਰੀ ਬੇਪਰਵਾਹੀਆ। ਹਰ ਹਿਰਦਾ ਤੈਨੂੰ ਲਏ ਅਰਾਧ, ਤੇਰੇ ਤੇਰੇ ਵਿਚ ਸਮਾਈਆ। ਕਿਰਪਾ ਕਰ ਦੇ ਮੋਹਣ ਮਾਧਵ ਮਾਧ, ਮਧੁਰ ਤੇਰੀ ਮੰਗ ਮੰਗਾਈਆ। ਕੋਝਿਆਂ ਕਮਲਿਆਂ ਬਣਾ ਲੈ ਸੰਤ ਸਾਧ, ਭਗਤ ਸੁਹੇਲੇ ਆਪਣੀ ਗੋਦ ਟਿਕਾਈਆ। ਅੰਤਸ਼ਕਰਨ ਮੇਟ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਜਣਾਈਆ। ਭੇਵ ਖੁਲ੍ਹਾ ਦੇ ਬੋਧ ਅਗਾਧ, ਬੁਧਿ ਮਤਿ ਦਾ ਲੇਖਾ ਦੇ ਚੁਕਾਈਆ। ਸਦਾ ਸੁਹੇਲੇ ਸਦ ਤੇਰੀ ਆਵੇ ਯਾਦ, ਯਾਦਾਸ਼ਤ ਵਿਚ ਭੁਲ ਕਦੇ ਨਾ ਜਾਈਆ। ਜਨ ਭਗਤਾਂ ਖੇੜਾ ਕਰ ਆਬਾਦ, ਸਦਾ ਸਦ ਵਜਦੀ ਰਹੇ ਵਧਾਈਆ। ਨਾਮ ਨਿਧਾਨ ਸ੍ਰੀ ਭਗਵਾਨ ਬਖ਼ਸ਼ ਦੇ ਦਾਦ, ਵਸਤ ਅਮੁਲ ਅਤੁਲ ਆਪ ਵਰਤਾਈਆ। ਤੇਰਾ ਲਹਿਣਾ ਦੇਣਾ ਅਵਤਾਰ ਪੈਗ਼ੰਬਰਾਂ ਗੁਰੂਆਂ ਬਾਦ, ਕਲਜੁਗ ਅੰਤਮ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਪ੍ਰੇਮ ਵਜਾ ਰਬਾਬ, ਮਾਲਕ ਰਬੀ ਨੂਰ ਅਲਾਹੀਆ।