ਪੁਸਤਕਾਲਾਭਾਗ ੨੪

੩ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਸਵਰਨ ਸਿੰਘ ਦੇ ਗ੍ਰਹਿ ਪਿੰਡ ਕ਼ਾਦਰਾਬਾਦ ਜ਼ਿਲਾ ਗੁਰਦਾਸਪੁਰ

ਫਲਗੁਣ ਕਹੇ ਪ੍ਰਭੂ ਚੜ੍ਹ ਕੇ ਵੇਖ ਅਗੰਮੇ ਘੋੜ, ਨਵ ਸੱਤ ਧਿਆਨ ਲਗਾਈਆ। ਮੈਂ ਬੇਨੰਤੀ ਕਰਾਂ ਬਿਨਾ ਹੱਥ ਜੋੜ, ਬਿਨ ਹੱਥਾਂ ਹੱਥ ਮਿਲਾਈਆ। ਨੌਂ ਸੌ ਚੁਰਾਨਮੇਂ ਚੌਕੜੀ ਜੁਗ ਪਿਛੋਂ ਤੇਰੀ ਪਈ ਲੋੜ, ਲੁੜੀਂਦੇ ਸੱਜਣ ਵੇਖ ਵਖਾਈਆ। ਪੁਰਖ ਅਕਾਲੇ ਦੀਨ ਦਿਆਲੇ ਅੰਤਮ ਬਹੁੜ, ਬਹੁੜੀ ਬਹੁੜੀ ਕਰਕੇ ਦਿਆਂ ਸੁਣਾਈਆ। ਜੁਗ ਜਨਮ ਦੇ ਵਿਛੜੇ ਆਪਣੇ ਨਾਲ ਜੋੜ, ਜਾਗਰਤ ਜੋਤ ਕਰ ਰੁਸ਼ਨਾਈਆ। ਮੇਰੇ ਪਰਮ ਪੁਰਖ ਪਰਮਾਤਮ ਮੇਰੀ ਬਹਾਰ ਵਿਚ ਧਰਨੀ ਉਤੇ ਫਲ ਫੁੱਲ ਨੌਂ ਕਰੋੜ, ਵਖ ਵਖ ਆਪਣਾ ਰੂਪ ਬਦਲਾਈਆ। ਜਿਨ੍ਹਾਂ ਤੇਰੇ ਉਤੇ ਰਖੀ ਡੋਰ, ਆਸਾ ਤੇਰੇ ਚਰਨ ਟਿਕਾਈਆ। ਆ ਕੇ ਭੇਵ ਚੁਕਾ ਦੇ ਮੋਰ, ਪਰਦਾ ਦੇ ਉਠਾਈਆ । ਮੇਰੀ ਰੁਤ ਬਸੰਤੀ ਜਾਵੇ ਸੌਰ, ਸਾਂਵਰੀਆ ਆਪਣਾ ਰੰਗ ਰੰਗਾਈਆ। ਕਲਜੁਗ ਲੇਖਾ ਤਕ ਅੰਧੇਰ ਘੋਰ, ਘੋਰੀ ਹੋ ਕੇ ਧਿਆਨ ਲਗਾਈਆ। ਮੇਰੇ ਕਰ ਦੇ ਭਾਗ ਮਥੋਰ, ਮਥਨ ਕਰ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸੁਹੇਲੇ ਹਰਿਜਨ ਆਪਣੇ ਨਾਲ ਤੋਰ, ਤੁਰੀਆ ਦੇ ਮਾਲਕ ਦੇਣੀ ਮਾਣ ਵਡਿਆਈਆ।

੩ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਪ੍ਰੀਤਮ ਸਿੰਘ ਦੇ ਗ੍ਰਹਿ ਕ਼ਾਦਰਾਬਾਦ ਜ਼ਿਲਾ ਗੁਰਦਾਸਪੁਰ

ਫਲਗੁਣ ਕਹੇ ਪ੍ਰਭ ਮੇਰੇ ਕੰਤ ਕੰਤੂਹਲ, ਕ਼ੁਦਰਤ ਕ਼ਾਦਰ ਤੇਰੀ ਸਰਨਾਈਆ। ਆਦਿ ਜੁਗਾਦੀ ਤੇਰਾ ਸਚ ਅਸੂਲ, ਅਸਲ ਦੇ ਮਾਲਕ ਤੇਰੀ ਬੇਪਰਵਾਹੀਆ। ਜਨ ਭਗਤਾਂ ਬਖ਼ਸ਼ ਦੇ ਆਪਣੀ ਧੂਲ, ਧੂੜੀ ਟਿੱਕੇ ਖ਼ਾਕ ਰਮਾਈਆ। ਤੇਰਾ ਨਾਮ ਨਿਧਾਨਾ ਕਰ ਵਸੂਲ, ਵਸਲ ਯਾਰ ਦੇਣਾ ਖ਼ੁਦਾਈਆ। ਤੇਰਾ ਪਿਆਰ ਜਾਏ ਨਾ ਭੂਲ, ਅਭੁਲ ਦੇਣੀ ਵਡਿਆਈਆ। ਤੈਨੂੰ ਇਸ਼ਾਰਾ ਕਰਕੇ ਗਏ ਪੈਗ਼ੰਬਰ ਰਸੂਲ, ਕਲਮਿਆਂ ਵਿਚ

ਕਾਇਨਾਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਫਲਗੁਣ ਕਹੇ ਪ੍ਰਭੂ ਧੁਰ ਦੇ ਦੇ ਨਾਉਂ ਨਿਧਾਨਾ, ਨਿਰਗੁਣ ਆਪਣੀ ਦਇਆ ਕਮਾਈਆ। ਤੂੰ ਸ਼ਹਿਨਸ਼ਾਹ ਸ਼ਾਹੋ ਭੂਪ ਸੁਲਤਾਨਾ, ਸਚਖੰਡ ਨਿਵਾਸੀ ਇਕ ਅਖਵਾਈਆ। ਥਿਰ ਘਰ ਤੇਰਾ ਅਗੰਮ ਟਿਕਾਣਾ, ਮੁਕ਼ਾਮੇ ਹਕ ਤੇਰਾ ਨੂਰ ਨੂਰ ਰੁਸ਼ਨਾਈਆ। ਮੈਂ ਲੋਕਮਾਤੀ ਤੇਰਾ ਬਾਲ ਅੰਞਾਣਾ, ਬਾਲੀ ਬੁਧਿ ਬੁਧਿ ਅਖਵਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਇਕੋ ਬਖ਼ਸ਼ ਦੇ ਦਾਨਾ, ਦਾਤੇ ਦਾਨੀ ਦਇਆ ਕਮਾਈਆ। ਜਨ ਭਗਤਾਂ ਨਾਦ ਸੁਣਾ ਸਚੀ ਧੁਨਕਾਨਾ, ਅਨਹਦ ਨਾਦੀ ਨਾਦ ਸੁਣਾਈਆ। ਅੰਮ੍ਰਿਤ ਰਸ ਬਖ਼ਸ਼ ਦੇ ਪੀਣਾ ਖਾਨਾ, ਜਗਤ ਤ੍ਰਿਸ਼ਨਾ ਭੁਖ ਮਿਟਾਈਆ। ਮਿਹਰਵਾਨ ਮਹਿਬੂਬ ਤੇਰਾ ਨੂਰ ਪਰਕਾਸ਼ ਹੋਵੇ ਮਹਾਨਾ, ਜੋਤੀ ਜਾਤੇ ਕਰ ਰੁਸ਼ਨਾਈਆ। ਫਲਗੁਣ ਕਹੇ ਪ੍ਰਭੂ ਮੇਰੀ ਬੇਨੰਤੀ ਕਰ ਪ੍ਰਵਾਨਾ, ਪਰਮ ਪੁਰਖ ਪ੍ਰਭ ਤੇਰੇ ਚਰਨ ਕਵਲ ਟਿਕਾਈਆ। ਜਨ ਭਗਤਾਂ ਅੰਤਰ ਨਿਰੰਤਰ ਦੇ ਗਿਆਨਾ, ਬਾਹਰ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਆਦਿ ਜੁਗਾਦੀ ਖੇਲ ਮਹਾਨਾ, ਮਹਿੰਮਾ ਅਕਥ ਅਕਥ ਵਡਿਆਈਆ।

੩ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਅਜੀਤ ਸਿੰਘ ਦੇ ਗ੍ਰਹਿ ਪਿੰਡ ਕ਼ਾਦਰਾਬਾਦ ਜ਼ਿਲਾ ਗੁਰਦਾਸਪੁਰ

ਫਲਗੁਣ ਕਹੇ ਪ੍ਰਭੂ ਆਪਣਾ ਮਹਿਕਾ ਦੇ ਬਾਗ਼ੀਚਾ ਬਾਗ਼, ਬਾਗ਼ਬਾਂ ਹੋ ਕੇ ਵੇਖ ਵਖਾਈਆ। ਜਨ ਭਗਤਾਂ ਅੰਦਰੋਂ ਖੋਲ੍ਹ ਦੇ ਜਾਗ, ਜਾਗਰਤ ਜੋਤ ਕਰ ਰੁਸ਼ਨਾਈਆ। ਦੁਰਮਤ ਮੈਲ ਧੋ ਦੇ ਦਾਗ਼, ਪਾਪਾਂ ਕਰ ਸਫ਼ਾਈਆ। ਜਗਤ ਤ੍ਰਿਸ਼ਨਾ ਬੁਝਾ ਦੇ ਆਗ, ਅਗਨੀ ਤਤ ਨਾ ਕੋਇ ਤਪਾਈਆ। ਮਾਇਆ ਡੱਸੇ ਨਾ ਡੱਸਣੀ ਨਾਗ, ਮਮਤਾ ਲੇਖਾ ਰਹੇ ਨਾ ਰਾਈਆ। ਫੜ ਫੜ ਹੰਸ ਬਣਾ ਦੇ ਕਾਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਹਰ ਹਿਰਦੇ ਉਪਜਾ ਦੇ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਕੂੜੀ ਕਿਰਿਆ ਜਾਣ ਤਿਆਗ, ਤ੍ਰੈਗੁਣ ਅਤੀਤੇ ਤੇਰੇ ਵਿਚ ਸਮਾਈਆ। ਘਰ ਦੀਪਕ ਜੋਤ ਜਗਾ ਚਰਾਗ਼, ਅੰਧ ਅੰਧੇਰ ਦੇ ਮਿਟਾਈਆ। ਪਰਮਾਤਮ ਆਤਮ ਆਪਣੇ ਹੱਥ ਪਕੜ ਲੈ ਵਾਗ, ਦੂਸਰ ਨਜ਼ਰ ਕੋਇ ਨਾ ਆਈਆ। ਸਚ ਦਾ ਬਣ ਕੰਤ ਸੁਹਾਗ, ਕੰਤ ਸੁਹਾਗੀ ਤੇਰੇ ਹੱਥ ਵਡਿਆਈਆ। ਜਨ ਭਗਤਾਂ ਹੋਣ ਵਡ ਵਡ ਭਾਗ, ਭਗਵਨ ਤੇਰੇ ਰੰਗ ਰੰਗਾਈਆ। ਸਭ ਤੋਂ ਉੱਤਮ ਸ੍ਰੇਸ਼ਟ ਤੇਰੇ ਹੋਣ ਫੁੱਲ ਗੁਲਾਬ, ਮਹਿਕ ਦੇਣੀ ਚਾਈਂ ਚਾਈਂਆ। ਤੂੰ ਮਾਲਕ ਹਕ ਜਨਾਬ, ਸ਼ਹਿਨਸ਼ਾਹ ਧੁਰਦਰਗਾਹੀਆ। ਤੇਰੇ ਚਰਨ ਕਵਲ ਮੇਰਾ ਆਦਾਬ, ਨਿਉਂ ਨਿਉਂ ਸੀਸ ਨਿਵਾਈਆ। ਉਹ ਲਹਿਣਾ ਪੂਰਾ ਕਰ ਦੇ ਜੋ ਨਾਨਕ ਕਹਿ ਕੇ ਆਇਆ ਵਿਚ ਬਗ਼ਦਾਦ, ਬਗ਼ਲਗੀਰ ਆਪਣੇ ਲੈ ਬਣਾਈਆ। ਤੇਰਾ ਮੇਲਾ ਹੋਇਆ ਵਿਚ ਪੰਜ ਆਬ, ਪੰਜਾਂ ਤਤਾਂ ਦਾ ਲਹਿਣਾ ਦੇ ਚੁਕਾਈਆ। ਰਸਨਾ ਬਖ਼ਸ਼ ਦੇ ਆਪਣਾ ਦੋ ਦੋ ਆਬ, ਆਬੇ ਹਯਾਤ ਦੇਣਾ ਪਿਆਈਆ। ਦਰਗਾਹ ਸਚ ਦਾ ਦੇ ਖ਼ਤਾਬ, ਖ਼ਤਾ ਪਿਛਲੀ ਮੁਆਫ਼ ਕਰਾਈਆ। ਮੇਰੇ ਪਰਵਰਦਿਗਾਰ ਸਚ ਅਹਿਬਾਬ, ਮਿਤਰ ਪਿਆਰੇ ਤੇਰੇ ਹੱਥ ਵਡਿਆਈਆ। ਜਨ ਭਗਤਾਂ ਅੰਦਰ ਨਾਮ ਵਜਾ ਰਬਾਬ, ਜਗਤ ਤਬੂੰਰਿਆਂ ਲੋੜ ਰਹੇ ਨਾ ਰਾਈਆ। ਲੇਖਾ ਮੁਕਾ

ਰਸਨਾ ਜੇਹਵਾ ਬੱਤੀ ਦੰਦ ਪੜ੍ਹਨੀ ਕਿਤਾਬ, ਆਤਮ ਪਰਮਾਤਮ ਆਪਣਾ ਭੇਵ ਦੇਣਾ ਚੁਕਾਈਆ। ਤੁਧ ਬਿਨ ਦੂਜਾ ਲੈ ਸਕੇ ਨਾ ਕੋਇ ਹਿਸਾਬ, ਰਾਏ ਧਰਮ ਚਿਤਰ ਗੁਪਤ ਦਾ ਲਹਿਣਾ ਦੇਣਾ ਚੁਕਾਈਆ। ਇਕੋ ਗ੍ਰਹਿ ਸੁਹੰਜਣਾ ਤੇਰਾ ਧੁਰ ਦੀ ਦਿਸੇ ਮਹਿਰਾਬ, ਮਹਿਬੂਬ ਮੇਲਾ ਮੇਲਣਾ ਚਾਈਂ ਚਾਈਂਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਆਦਿ ਜੁਗਾਦੀ ਮਹਾਰਾਜ, ਸ਼ਹਿਨਸ਼ਾਹ ਇਕ ਅਖਵਾਈਆ। ਦੋ ਜਹਾਨਾਂ ਮਾਲਕ ਇਕੋ ਸੀਸ ਤੇਰੇ ਤਾਜ, ਤਖ਼ਤ ਨਿਵਾਸੀ ਇਕੋ ਨਜ਼ਰੀ ਆਈਆ। ਕਲਜੁਗ ਅੰਤ ਭਗਤਾਂ ਪੂਰਨ ਕਰ ਦੇ ਕਾਜ, ਪੂਰਨ ਸਤਿਗੁਰ ਤੇਰੀ ਬੇਪਰਵਾਹੀਆ। ਫਲਗੁਣ ਕਹੇ ਮੇਰੀ ਕਰ ਇਮਦਾਦ, ਮਦਦ ਵਿਚ ਤੇਰੀ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਚਰਨ ਕਵਲ ਭਗਤਾਂ ਦੀ ਪਿਆਰ ਦੀ ਰਹੇ ਤਾਦਾਦ, ਗਿਣਤੀ ਗਣਤ ਨਾ ਕੋਇ ਗਿਣਾਈਆ।

੩ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਕ਼ਾਦਰਾਬਾਦ ਜ਼ਿਲਾ ਗੁਰਦਾਸਪੁਰ

ਫਲਗੁਣ ਕਹੇ ਪ੍ਰਭੂ ਜਨ ਭਗਤਾਂ ਉਤੇ ਅੰਮ੍ਰਿਤ ਮੇਘ ਬਰਸ, ਬੂੰਦ ਸਵਾਂਤੀ ਆਪ ਟਪਕਾਈਆ। ਗ਼ਰੀਬ ਨਿਮਾਣਿਆਂ ਉਤੇ ਕਰ ਤਰਸ, ਰਹਿਮਤ ਸਚ ਸਚ ਕਮਾਈਆ। ਜਗਤ ਵਾਸਨਾ ਮੇਟ ਦੇ ਹਰਸ, ਤ੍ਰਿਸ਼ਨਾ ਕੂੜ ਨਾ ਕੋਇ ਹਲਕਾਈਆ। ਨਿਜ ਆਤਮ ਦੇ ਦੇ ਦਰਸ, ਲੋਚਨ ਆਪਣੀ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਫਲਗੁਣ ਕਹੇ ਪ੍ਰਭੂ ਜਨ ਭਗਤਾਂ ਅੰਦਰ ਬਖ਼ਸ਼ ਦੇ ਬੂੰਦ ਸਵਾਂਤੀ, ਤ੍ਰਿਸ਼ਨਾ ਤ੍ਰਿਖਾ ਦੂਰ ਕਰਾਈਆ। ਦਰਸ ਦਿਖਾ ਦੇ ਇਕ ਇਕਾਂਤੀ, ਇਕ ਇਕੱਲਾ ਨਜ਼ਰੀ ਆਈਆ। ਝਗੜਾ ਮੁਕਾ ਦੇ ਲੋਕਮਾਤੀ, ਮਿਤਰ ਪਿਆਰੇ ਦਇਆ ਕਮਾਈਆ। ਅੰਧ ਅੰਧੇਰ ਮੇਟ ਦੇ ਰਾਤੀ, ਅਗਿਆਨ ਰਹਿਣ ਕੋਇ ਨਾ ਪਾਈਆ। ਸਾਜਣ ਹੋ ਕੇ ਪੁਛ ਵਾਤੀ, ਸਤਿਗੁਰ ਹੋ ਕੇ ਦਇਆ ਕਮਾਈਆ। ਬਿਨ ਲੋਚਨ ਨੈਣਾਂ ਮਾਰ ਲੈ ਝਾਤੀ, ਬਿਨ ਅੱਖੀਆਂ ਅੱਖ ਉਠਾਈਆ। ਤੂੰ ਸਾਹਿਬ ਕਮਲਾਪਾਤੀ, ਪਤਿਪਰਮੇਸ਼ਵਰ ਤੇਰੀ ਬੇਪਰਵਾਹੀਆ। ਅੰਤ ਕੰਤ ਪੁਛ ਲੈ ਵਾਤੀ, ਭਗਵਨ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਪਣੇ ਲੇਖੇ ਲਾ ਲੈ ਹਯਾਤੀ, ਜੀਵਣ ਜ਼ਿੰਦਗੀ ਆਪਣੇ ਚਰਨ ਟਿਕਾਈਆ।

੮ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਪਿਆਰੋ ਜੇਠੂਵਾਲ ਨਵਿਤ ਸੰਤੋਖ ਸਿੰਘ ਅਮਰ ਸਿੰਘ ਦਲੀਪ ਸਿੰਘ
ਪਿਆਰਾ ਸਿੰਘ, ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਫਲਗੁਣ ਕਹੇ ਭਗਤ ਸੁਹੇਲੇ ਪ੍ਰਭ ਦੇ ਫੁੱਲ, ਫੁਲ ਫੁਲਵਾੜੀ ਮਾਤ ਮਹਿਕਾਈਆ। ਜੋ ਸਚ ਪ੍ਰੀਤੀ ਚਰਨ ਕਵਲ ਗਏ ਘੁਲ, ਆਪ ਆਪਣਾ

ਘੋਲ ਘੁਮਾਈਆ। ਨਾਮ ਕੰਡੇ ਤਰਾਜ਼ੂ ਗਏ ਤੁਲ, ਜਗਤ ਤਕੜ ਵੰਡ ਨਾ ਕੋਇ ਵੰਡਾਈਆ। ਉੱਤਮ ਸ੍ਰੇਸ਼ਟ ਕਰਕੇ ਆਪਣੀ ਕੁਲ, ਕੁੱਲ ਮਾਲਕ ਨਾਲ ਮਿਲਕੇ ਵਜੇ ਵਧਾਈਆ। ਜਿਸ ਨੂੰ ਸ੍ਰਿਸ਼ਟੀ ਗਾਉਂਦੀ ਰਸਨਾ ਜੇਹਵਾ ਨਾਲ ਬੁੱਲ, ਹਰਿਜਨ ਹਿਰਦੇ ਸਦਾ ਵਸਾਈਆ। ਜਿਸ ਦਾ ਸਚ ਦੁਆਰਾ ਗਿਆ ਖੁੱਲ੍ਹ, ਖ਼ਾਲਕ ਖ਼ਲਕ ਹੋ ਕੇ ਵੇਖ ਵਖਾਈਆ। ਜਨ ਭਗਤ ਸੁਹੇਲਾ ਕਦੇ ਨਾ ਜਾਵੇ ਰੁਲ, ਫੜ ਬਾਹੋਂ ਗੋਦ ਟਿਕਾਈਆ। ਮਾਨਵ ਬੂਟਾ ਨਾ ਜਾਏ ਹੁਲ, ਪੱਤ ਟਹਿਣੀ ਆਪ ਮਹਿਕਾਈਆ। ਅੰਤਰ ਦੀਪਕ ਜਗਤ ਨਾ ਹੋਵੇ ਗੁਲ, ਦੋ ਜਹਾਨ ਕਰੇ ਰੁਸ਼ਨਾਈਆ। ਸਚ ਨਿਸ਼ਾਨਾ ਜਾਏ ਝੁਲ, ਜਗਤ ਜਹਾਨ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਫਲਗੁਣ ਕਹੇ ਜਨ ਭਗਤ ਪ੍ਰਭੂ ਦੇ ਮੀਤ, ਮਿਤਰ ਪਿਆਰਾ ਦਏ ਵਡਿਆਈਆ। ਜੋ ਕਰਨਹਾਰਾ ਪਤਤ ਪੁਨੀਤ, ਪਤਤ ਪਾਵਨ ਧੁਰਦਰਗਾਹੀਆ। ਤ੍ਰੈਗੁਣ ਨਾਲੋਂ ਕਰ ਅਤੀਤ, ਤ੍ਰੈਭਵਣ ਧਨੀ ਦਏ ਵਡਿਆਈਆ। ਕਾਇਆ ਕਰੇ ਠੰਢੀ ਸੀਤ, ਅਗਨੀ ਤਤ ਤਤ ਬੁਝਾਈਆ। ਮਾਨਸ ਜਨਮ ਹਰਿਜਨ ਜਾਏ ਜੀਤ, ਹਾਰ ਵਿਚ ਕਦੇ ਨਾ ਆਈਆ। ਆਤਮ ਪਰਮਾਤਮ ਢੋਲਾ ਗਾਏ ਗੀਤ, ਤੂੰ ਮੇਰਾ ਮੈਂ ਤੇਰਾ ਕਹਿ ਕੇ ਖ਼ੁਸ਼ੀ ਬਣਾਈਆ । ਸਤਿ ਧਰਮ ਦੀ ਹਰਿ ਭਗਤ ਚਲਾਏ ਰੀਤ, ਭਗਵਨ ਵੇਖੇ ਚਾਈਂ ਚਾਈਂਆ। ਝਗੜਾ ਮੁਕਣਾ ਮੰਦਰ ਮਸੀਤ, ਕਾਇਆ ਕਾਅਬੇ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਫਲਗੁਣ ਕਹੇ ਜਨ ਭਗਤ ਪ੍ਰਭੂ ਦੇ ਦੁਲਾਰੇ, ਬਚਪਨ ਆਪਣੇ ਚਰਨ ਰਖਾਈਆ। ਆਤਮ ਧਾਰ ਕਰੇ ਪਿਆਰੇ, ਪਰਮਾਤਮ ਹੋ ਕੇ ਵੇਖ ਵਖਾਈਆ। ਨਾਮ ਸ਼ਬਦ ਦਏ ਧੁਨਕਾਰੇ, ਅਨਹਦ ਨਾਦੀ ਨਾਦ ਸੁਣਾਈਆ। ਅੰਮ੍ਰਿਤ ਬਖ਼ਸ਼ ਕੇ ਠੰਡਾ ਠਾਰੇ, ਅਮਿਉਂ ਰਸ ਆਪ ਚਵਾਈਆ। ਅੰਤਰ ਮੇਟ ਅੰਧ ਅੰਧਿਆਰੇ, ਅੰਧ ਅੰਧੇਰਾ ਦੇ ਚੁਕਾਈਆ। ਮੇਲ ਮਿਲਾਏ ਹਰਿ ਜੂ ਹਰਿ ਹਰਿ ਕੰਤ ਭਤਾਰੇ, ਕੰਤੂਹਲ ਮਿਲ ਕੇ ਵਜੇ ਵਧਾਈਆ। ਲੋਕਮਾਤ ਪੈਜ ਸਵਾਰੇ, ਸਿਰ ਸਿਰ ਆਪਣਾ ਹੱਥ ਟਿਕਾਈਆ। ਪਰਪੰਚ ਮੇਟ ਪੰਚ ਬਣਾਏ ਆਪਣੇ ਪਿਆਰੇ, ਪਰਮ ਪੁਰਖ ਦੇਵੇ ਸਰਨਾਈਆ। ਜਿਸ ਨੂੰ ਸਦਾ ਸਦਾ ਨਿਮਸਕਾਰੇ, ਡੰਡਾਵਤ ਬੰਦਨਾ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਫਲਗੁਣ ਕਹੇ ਜਨ ਭਗਤ ਆਦਿ ਜੁਗਾਦੀ ਪ੍ਰਭ ਜੋਗੇ, ਜੁਗਤੀ ਜਗਤ ਨਾ ਕੋਇ ਜਣਾਈਆ। ਆਤਮ ਧਾਰ ਹੋਵੇ ਸੰਜੋਗੇ, ਪਰਮਾਤਮ ਮਿਲ ਕੇ ਵਜੇ ਵਧਾਈਆ। ਆਤਮ ਰਸ ਬਿਨ ਰਸਨਾ ਰਸ ਭੋਗੇ, ਜਗਤ ਵੰਡ ਨਾ ਕੋਇ ਵੰਡਾਈਆ। ਭੇਵ ਅਭੇਦ ਆਪਣੇ ਖੋਲ੍ਹੇ ਗੋਝੇ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਭਗਤ ਸੁਹੇਲਾ ਪਾਵੇ ਸੋਝੇ, ਅੰਤਰ ਨਿਰੰਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਫਲਗੁਣ ਕਹੇ ਜਨ ਭਗਤਾਂ ਸ਼ੁਭ ਦਿਹਾੜਾ ਲੋਕਮਾਤ, ਮਾਤਰ ਭੂਮੀ ਖ਼ੁਸ਼ੀ ਬਣਾਈਆ। ਮੇਰਾ ਲਹਿਣਾ ਦੇਣਾ ਨਾਲ ਅੱਜ ਦੀ ਰਾਤ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਭਗਤਾਂ ਨਾਲ ਮੇਰੀ ਬਾਤਨ ਬਾਤ, ਬੇਵਤਨਾਂ ਵਤਨ ਦੇ ਮਾਲਕ ਨਾਲ ਮਿਲਾਈਆ। ਜਨ ਭਗਤੋ ਭਗਤਾਂ ਦੀ ਸਦਾ ਇਕ ਜਮਾਤ, ਦੂਸਰ ਵੰਡ ਨਾ ਕੋਇ ਵੰਡਾਈਆ। ਇਕੋ ਚਰਨ ਪ੍ਰੀਤੀ ਨਾਤ, ਦੂਸਰ ਸੰਗ ਨਾ ਕੋਇ ਰਖਾਈਆ। ਇਕੋ ਪੀਆ ਪ੍ਰੀਤਮ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਇਕੋ ਦੀ ਇਕੋ

ਜ਼ਾਤ, ਮਜ਼੍ਹਬੀ ਵੰਡ ਨਾ ਕੋਇ ਵੰਡਾਈਆ। ਇਕੋ ਨਾਮ ਕਲਮਾ ਇਕੋ ਮਿਲੇ ਦਾਤ, ਦਾਤਾ ਦਾਨੀ ਆਪ ਵਰਤਾਈਆ। ਇਕੋ ਬਖ਼ਸ਼ੇ ਅੰਮ੍ਰਿਤ ਬੂੰਦ ਸਵਾਂਤ, ਝਿਰਨਾ ਨਿਝਰ ਆਪ ਝਿਰਾਈਆ। ਇਕੋ ਇਕ ਕਰਾਏ ਇਕਾਂਤ, ਇਕ ਇਕੱਲਾ ਧੁਰ ਦਾ ਮਾਹੀਆ। ਜਿਸ ਦਾ ਖੇਲ ਬਹੁ ਬਿਧ ਭਾਂਤ, ਜੁਗ ਜੁਗ ਆਪਣਾ ਵੇਸ ਵਟਾਈਆ। ਫਲਗੁਣ ਕਹੇ ਉਹ ਲਹਿਣਾ ਦੇਣਾ ਦਏ ਲੋਕਮਾਤ, ਧਰਨੀ ਧਰਤ ਧਵਲ ਧੌਲ ਰੰਗ ਰੰਗਾਈਆ। ਜਨ ਭਗਤ ਸੁਹੇਲੇ ਵੇਖੇ ਮਾਰ ਝਾਤ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਫਲਗੁਣ ਕਹੇ ਮੇਰਾ ਦਿਹਾੜਾ ਦਿਵਸ ਸੁਹੰਜਣਾ ਅੱਠ, ਅੱਠਾਂ ਤਤਾਂ ਵਾਲਿਆਂ ਮਿਲੇ ਵਡਿਆਈਆ। ਮੈਂ ਵੀ ਖ਼ੁਸ਼ੀਆਂ ਨਾਲ ਆਇਆ ਨਠ, ਪਾਂਧੀ ਬਣ ਕੇ ਪੰਧ ਮੁਕਾਈਆ। ਪ੍ਰਭੂ ਦਾ ਦੁਆਰਾ ਬਾਹਰ ਵੇਖਿਆ ਤੀਰਥ ਅਠਸਠ, ਜਿਥੇ ਗੋਦਾਵਰੀ ਜਮਨਾ ਸੁਰਸਤੀ ਸੀਸ ਨਿਵਾਈਆ। ਲੇਖਾ ਨਹੀਂ ਕਿਸੇ ਮੰਦਰ ਮਸਜਿਦ ਸ਼ਿਵਦਵਾਲੇ ਮਠ, ਗੁਰੂਦੁਆਰਾਂ ਚਰਚਾਂ ਵੰਡ ਨਾ ਕੋਇ ਵੰਡਾਈਆ। ਜਨ ਭਗਤ ਸੁਹੇਲੇ ਬੈਠੇ ਕਰ ਇਕੱਠ, ਇਕੱਠੇ ਮਿਲ ਕੇ ਖ਼ੁਸ਼ੀ ਬਣਾਈਆ। ਮੈਂ ਵੀ ਚਰਨ ਕਵਲ ਪ੍ਰਭ ਦੇ ਜਾਵਾਂ ਢਠ, ਨਿਵ ਨਿਵ ਲਾਗਾਂ ਪਾਈਆ। ਜਿਸ ਕਲਜੁਗ ਅੰਤਮ ਉਲਟੀ ਗੇੜੀ ਲਠ, ਗੇੜਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਅੱਠ ਤਤ ਕਹਿਣ ਸੁਣ ਮਿਤਰ ਪਿਆਰੇ ਫਲਗੁਣ, ਮਿਤਰਾ ਦਈਏ ਜਣਾਈਆ। ਅਸੀਂ ਇਕੋ ਪ੍ਰਭੂ ਦੀ ਸੁਣਦੇ ਧੁਨ, ਧੁਨ ਆਤਮਕ ਰਾਗ ਦ੍ਰਿੜਾਈਆ। ਜਿਸ ਭਗਤ ਸੁਹੇਲੇ ਲੋਕਮਾਤ ਲਏ ਚੁਣ, ਫੜ ਬਾਹੋਂ ਮੇਲ ਮਿਲਾਈਆ। ਉਸ ਦਾ ਭੇਵ ਜਾਣੇ ਕੌਣ, ਗਤ ਕਹਿਣ ਕਿਛ ਨਾ ਪਾਈਆ। ਓਹਨੂੰ ਚਵਰ ਕਰੇ ਉਨੰਜਾ ਪਵਣ, ਪੌਣ ਪਾਣੀ ਸੀਸ ਨਿਵਾਈਆ। ਜਿਸ ਦੀ ਸੇਜੇ ਹਰਿ ਭਗਤ ਸੁਹੇਲੇ ਸਵਣ, ਜੁਗ ਜੁਗ ਇਕੋ ਸੇਜ ਹੰਢਾਈਆ। ਉਹ ਲੇਖਾ ਮੁਕਾਵਣਹਾਰਾ ਅਵਣ ਗਵਣ, ਲੱਖ ਚੁਰਾਸੀ ਡੇਰਾ ਢਾਈਆ। ਜਿਸ ਦੇ ਪਵਿਤ੍ਰ ਸੁਹੰਜਣੇ ਕਵਲ ਚਰਨ, ਚਰਨੋਦਕ ਜਾਮ ਦਏ ਪਿਆਈਆ। ਓਹ ਲੇਖਾ ਮੁਕਾਵਣ ਆਇਆ ਉਤੇ ਧਰਨ, ਧਵਲ ਦੀ ਧਾਰ ਖੋਜ ਖੁਜਾਈਆ। ਅੰਮ੍ਰਿਤ ਮੇਘ ਬਰਸੇ ਸਵਨ, ਜਾਮ ਭਗਤਾਂ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰ ਘਟ ਅੰਤਰ ਨਿਰੰਤਰ ਆਪੇ ਰਵਣ, ਰਾਮ ਰਹੀਮ ਰਹਿਮਾਨ ਦਇਆ ਕਮਾਈਆ।

੯ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਚਰਨ ਸਿੰਘ ਦੇ ਗ੍ਰਹਿ, ਹਜ਼ਾਰਾ ਸਿੰਘ, ਹਜ਼ਾਰਾ ਸਿੰਘ ਫੱਤੂ ਚਕ, ਗਿਆਨ ਸਿੰਘ ਸੁਰਖਪੁਰ ਦੇ ਨਵਿਤ ਪਿੰਡ ਢਿਲਵਾਂ ਜ਼ਿਲਾ ਕਪੂਰਥਲਾ

ਜਨ ਭਗਤਾਂ ਪ੍ਰਭ ਬਣਾਏ ਧੀਗੀ ਮੂਰਤ, ਨਿਰਗੁਣ ਸਰਗੁਣ ਦੇਵੇ ਮਾਣ ਵਡਿਆਈਆ। ਜੋਤੀ ਜਾਤਾ ਹੋ ਕੇ ਬਖ਼ਸ਼ੇ ਨੂਰ ਨੁਰਾਨਾ ਨੂਰਤ, ਪਰਕਾਸ਼ ਪਰਕਾਸ਼ ਵਿਚੋਂ ਪਰਗਟਾਈਆ। ਸ਼ਬਦ ਅਨਾਦੀ ਦੇਵੇ ਤੂਰਤ, ਤੁਰੀਆ ਦਾ ਭੇਵ ਚੁਕਾਈਆ। ਸੁਰਤੀ ਸ਼ਬਦ ਕਰਾਵੇ ਮਹੂਰਤ, ਮੋਹਰ ਆਪਣਾ ਨਾਮ ਲਗਾਈਆ। ਨਾਤਾ ਤੋੜ ਕੇ ਕੂੜੋ ਕੂੜਤ, ਕੂੜ ਕੁਟੰਬ ਦਏ ਮੁਕਾਈਆ। ਮਸਤਕ ਬਖ਼ਸ਼ ਕੇ ਚਰਨ ਧੂੜਤ, ਟਿੱਕੇ ਖ਼ਾਕੀ ਖ਼ਾਕ

ਰਮਾਈਆ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹਤ, ਮਿਹਰ ਨਜ਼ਰ ਨਜ਼ਰ ਉਠਾਈਆ। ਪੰਧ ਮੁਕਾ ਕੇ ਨੇੜ ਦੂਰਤ, ਘਰ ਘਰ ਵਿਚ ਮੇਲ ਮਿਲਾਈਆ। ਹਾਜ਼ਰ ਹੋਵੇ ਹਾਜ਼ਰ ਹਜ਼ੂਰਤ, ਹਜ਼ਰਤਾਂ ਦਾ ਮਾਲਕ ਨੂਰ ਅਲਾਹੀਆ। ਜਿਸ ਦਾ ਜਲਵਾ ਸਭ ਤੋਂ ਖ਼ੂਬਸੂਰਤ, ਜਲਵਾਗਰ ਇਕ ਅਖਵਾਈਆ। ਜਨ ਭਗਤਾਂ ਸਦਾ ਆਸਾ ਮਨਸਾ ਪੂਰਤ, ਪੂਰਨ ਸਤਿਗੁਰ ਪੂਰਨ ਬ੍ਰਹਮ ਦਏ ਸਮਝਾਈਆ। ਜਗਤ ਤ੍ਰਿਸ਼ਨਾ ਵਿਚ ਕਦੇ ਨਾ ਝੂਰਤ, ਕਾਮਨਾ ਹੋਵੇ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਭਗਤ ਸੁਹੇਲੇ ਧੀਗੀ ਮੂਰਤੀ ਜਾਣ ਬਣ, ਬਨ ਖੰਡ ਦਾ ਲੇਖਾ ਰਹੇ ਨਾ ਰਾਈਆ। ਸਤਿਗੁਰ ਸ਼ਬਦ ਸੁਣਾਏ ਬਿਨਾ ਕੰਨ, ਬਿਨ ਰਸਨਾ ਜੇਹਵਾ ਢੋਲਾ ਗਾਈਆ। ਅੰਦਰੋਂ ਮਣਕਾ ਫੇਰ ਕੇ ਮਨ, ਮਨਸਾ ਮੋਹ ਦਏ ਚੁਕਾਈਆ। ਵਸਤ ਦੇ ਕੇ ਨਾਮ ਧਨ, ਸਚ ਭੰਡਾਰਾ ਝੋਲੀ ਪਾਈਆ। ਭਾਗ ਲਗਾ ਕੇ ਕਾਇਆ ਮਾਟੀ ਤਨ, ਵਜੂਦ ਕਰੇ ਸਫ਼ਾਈਆ। ਜੋਤੀ ਨੂਰ ਚਾੜ੍ਹ ਕੇ ਚੰਨ, ਅੰਧ ਅੰਧੇਰਾ ਦਏ ਮੁਕਾਈਆ। ਲੇਖਾ ਰਹੇ ਨਾ ਖ਼ੁਸ਼ੀ ਗ਼ਮ, ਚਿੰਤਾ ਅੰਤਰ ਕੋਇ ਨਾ ਆਈਆ। ਭਾਂਡਾ ਭੰਨੇ ਅੰਤਰ ਭਰਮ, ਭੈ ਇਕੋ ਦਏ ਜਣਾਈਆ। ਲੇਖਾ ਮੁਕਾ ਕੇ ਜ਼ਾਤ ਵਰਨ, ਬਰਨ ਪੰਧ ਦਏ ਮੁਕਾਈਆ। ਏਕਾ ਬਖ਼ਸ਼ੇ ਸਾਚੀ ਸਰਨ, ਸਰਨਗਤ ਇਕ ਸਮਝਾਈਆ। ਮਸਤਕ ਛੋਹ ਦੇ ਕੇ ਚਰਨ, ਚਾਰੋਂ ਕੁੰਟ ਲੇਖਾ ਦਏ ਮੁਕਾਈਆ। ਸਾਚੀ ਮੰਜ਼ਲ ਦੱਸੇ ਚੜ੍ਹਨ, ਪੌੜੀ ਡੰਡਾ ਇਕੋ ਨਾਮ ਸਮਝਾਈਆ। ਆਪਣੇ ਘਰ ਵਿਚ ਦੱਸੇ ਵੜਨ, ਕੁੰਡੀ ਖਿੜਕੀ ਆਪ ਖੁਲ੍ਹਾਈਆ। ਅੱਗੋਂ ਸਤਿਗੁਰ ਸ਼ਬਦ ਹੋ ਕੇ ਆਵੇ ਫੜਨ, ਬਿਨ ਹੱਥਾਂ ਹੱਥ ਛੁਹਾਈਆ। ਜੋਤੀ ਧਾਰ ਲਾਏ ਲੜਨ, ਪੱਲੂ ਜਗਤ ਨਾਲੋਂ ਛੁਡਾਈਆ। ਓਹ ਭਗਤ ਸੁਹੇਲੇ ਰਸਨਾ ਜੇਹਵਾ ਮੂਲ ਨਾ ਪੜ੍ਹਨ, ਜਿਨ੍ਹਾਂ ਦੇ ਅੰਦਰ ਵਸਿਆ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਮੂਰਤੀ ਕਹੇ ਮੇਰਾ ਮਾਲਕ ਹੋਵੇ ਇਕ ਸੁਆਮੀ, ਦੂਜਾ ਨਜ਼ਰ ਕੋਇ ਨਾ ਆਈਆ। ਜੋ ਆਦਿ ਜੁਗਾਦੀ ਹਰ ਘਟ ਅੰਤਰਜਾਮੀ, ਘਟ ਨਿਵਾਸੀ ਬੇਪਰਵਾਹੀਆ। ਜੋ ਏਥੇ ਓਥੇ ਦੋ ਜਹਾਨਾਂ ਜਾਣ ਜਾਣੀ, ਜਾਨਣਹਾਰ ਅਗੰਮ ਅਥਾਹੀਆ। ਮੈਂ ਓਸੇ ਦਾ ਨਾਮ ਕਲਮਾ ਓਸੇ ਦੀ ਪੜ੍ਹਾਂ ਬਾਣੀ, ਜੋ ਬਾਣ ਅਣਿਆਲਾ ਤੀਰ ਚਲਾਈਆ। ਓਸੇ ਦੀ ਮੰਜ਼ਲ ਓਸੇ ਦੀ ਤਕਾਂ ਨਿਸ਼ਾਨੀ, ਜੋ ਨਿਸ਼ਾਨੇ ਦੀਨ ਦੁਨੀ ਬਦਲਾਈਆ। ਓਸੇ ਦਾ ਚਰਨ ਓਸੇ ਦਾ ਕਰਾਂ ਧਿਆਨੀ, ਧਿਆਨ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਮੂਰਤੀ ਕਹੇ ਮੇਰਾ ਸੁਆਮੀ ਇਕੋ ਏਕ, ਏਕੰਕਾਰਾ ਨਜ਼ਰੀ ਆਈਆ। ਜਿਸ ਨੇ ਸਤਿਗੁਰ ਸ਼ਬਦ ਦੀ ਧਾਰ ਬਖ਼ਸ਼ੀ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਮੇਰਾ ਅੰਤਰ ਨਿਰੰਤਰ ਕਰਕੇ ਬਿਬੇਕ, ਬੁੱਧੀ ਤੋਂ ਪਰੇ ਕੀਤੀ ਪੜ੍ਹਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਰਜੋ ਤਮੋ ਸਤੋ ਸੰਗ ਨਾ ਕੋਇ ਬਣਾਈਆ। ਜਿਸ ਦਾ ਇਕੋ ਇਕ ਸੁਹੰਜਣਾ ਦੇਸ, ਦੇਸ ਦਸੰਤਰਾਂ ਡੇਰਾ ਢਾਈਆ। ਜੋ ਮੇਰਾ ਸਗਲਾ ਸੰਗੀ ਬਣੇ ਹਮੇਸ਼, ਹਮਸਾਜਣ ਇਕ ਅਖਵਾਈਆ । ਠਾਕਰ ਸੁਆਮੀ ਧੁਰ ਨਰੇਸ਼, ਨਰ ਨਰਾਇਣ ਨੂਰ ਅਲਾਹੀਆ। ਜੋ ਮਨ ਕਲਪਣਾ ਅੰਤਰ ਨਿਰੰਤਰ ਕੱਢੇ ਕਲੇਸ਼, ਕਲ ਕਾਤੀਆਂ ਕਰੇ ਸਫ਼ਾਈਆ। ਉਸ ਦਾ ਸੁਣ ਕੇ ਅਗੰਮ ਸੰਦੇਸ਼, ਸੁਰਤੀ ਸ਼ਬਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ।

ਮੂਰਤੀ ਕਹੇ ਮੇਰੀ ਜਗਤ ਨਿਰਾਲੀ ਧਾਰ, ਏਕਾ ਦੂਆ ਤੀਆ ਤ੍ਰੈਗੁਣ ਮਾਇਆ ਵਿਸ਼ਨ ਬ੍ਰਹਮਾ ਸ਼ਿਵ ਸੋਹਣਾ ਸੰਗ ਬਣਾਈਆ। ਮੇਰਾ ਲਹਿਣਾ ਦੇਣਾ ਨਾਲ ਉਸ ਯਾਰ, ਜੋ ਪ੍ਰੀਤਮ ਪਿਆਰਾ ਇਕ ਅਖਵਾਈਆ। ਜਿਸ ਦਾ ਸਚਖੰਡ ਸਚਾ ਦਰਬਾਰ, ਦਰਗਾਹ ਸਾਚੀ ਸੋਭਾ ਪਾਈਆ। ਜੋ ਦੇਵਣਹਾਰਾ ਸ਼ਬਦ ਅਨਾਦ ਸਚੀ ਧੁਨਕਾਰ, ਧੁਨ ਆਤਮਕ ਰਾਗ ਦ੍ਰਿੜਾਈਆ। ਜਿਸ ਦਾ ਲੇਖਾ ਨਹੀਂ ਕੋਈ ਬਾਹਰ, ਬੈਖਰੀ ਵੰਡ ਨਾ ਕੋਇ ਵੰਡਾਈਆ। ਜਿਸ ਦੀ ਚਾਰ ਜੁਗ ਸਾਰੇ ਕਰਦੇ ਇੰਤਜ਼ਾਰ, ਆਸਾ ਵਿਚ ਆਪਣਾ ਆਪ ਰਖਾਈਆ। ਉਹ ਕਿਰਪਾਨਿਧ ਠਾਕਰ ਸੁਆਮੀ ਸਦਾ ਸਦਾ ਜਨ ਭਗਤਾਂ ਕਰੇ ਪਿਆਰ, ਪਿਆਰਾ ਹੋ ਕੇ ਵੇਖ ਵਖਾਈਆ। ਜੋ ਬਿਨ ਰਸਨਾ ਜੇਹਵਾ ਬੱਤੀ ਦੰਦ ਢੋਲਾ ਗਾਏ ਅਗੰਮ ਜੈਕਾਰ, ਜਗਤ ਪੜ੍ਹਨ ਸੁਣਨ ਕੋਇ ਨਾ ਪਾਈਆ। ਉਸ ਦੀ ਸਭ ਤੋਂ ਵਖਰੀ ਗੁਫ਼ਤਾਰ, ਗੁਫ਼ਤ ਸ਼ਨੀਦ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧੀਗੀ ਮੂਰਤੀ ਕਹੇ ਮੈਂ ਸੁਣਿਆ ਅਗੰਮੀ ਢੋਲਾ, ਸਤਿਗੁਰ ਸ਼ਬਦ ਦਿਤਾ ਜਣਾਈਆ। ਜਿਸ ਦਾ ਰਸਨਾ ਵਾਲਾ ਨਹੀਂ ਕੋਈ ਬੋਲਾ, ਜੇਹਵਾ ਚਲੇ ਨਾ ਕੋਇ ਚਤੁਰਾਈਆ। ਜਿਸ ਨੇ ਮੇਰੇ ਅੰਤਸ਼ਕਰਨ ਪਰਦਾ ਖੋਲ੍ਹਾ, ਬਜਰ ਕਪਾਟ ਲੇਖਾ ਰਿਹਾ ਨਾ ਰਾਈਆ। ਮੇਰਾ ਸੁਆਮੀ ਠਾਕਰ ਘਰ ਮੰਦਰ ਵਸਿਆ ਕੋਲਾ, ਗ੍ਰਹਿ ਆਪਣਾ ਭੇਵ ਚੁਕਾਈਆ। ਜਿਸ ਭਾਗ ਲਗਾਇਆ ਸਾਢੇ ਤਿੰਨ ਹੱਥ ਕਾਇਆ ਮਾਟੀ ਚੋਲਾ, ਚੋਜੀ ਪ੍ਰੀਤਮ ਹੋ ਕੇ ਵੇਖ ਵਖਾਈਆ। ਮੈਂ ਓਸੇ ਨੂੰ ਪਰਮ ਪੁਰਖ ਕਹਾਂ ਤੇ ਕਹਾਂ ਨੂਰ ਅਲਾਹੀ ਮੌਲਾ, ਜੋ ਮੌਲਿਆ ਅੰਤਰ ਨਿਰੰਤਰ ਆਪਣਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਮੂਰਤੀ ਕਹੇ ਮੇਰਾ ਲੇਖਾ ਕੋਈ ਨਾ ਜਾਣੇ ਸਾਹਿਤ, ਜਗਤ ਕਹਾਣੀ ਸਮਝ ਕੋਇ ਨਾ ਆਈਆ। ਮੇਰੀ ਸਭ ਤੋਂ ਵਖਰੀ ਰਹਿਤ, ਅਸੂਲ ਮਾਕੂਲ ਪ੍ਰਭ ਦਏ ਸਮਝਾਈਆ। ਮੈਂ ਨਿਰਗੁਣ ਧਾਰ ਨਾਲ ਮਿਲ ਕੇ ਹੋਈ ਲਾਇਕ, ਸਰਗੁਣ ਹੋ ਕੇ ਆਪਣਾ ਰੰਗ ਰੰਗਾਈਆ। ਮੇਰਾ ਨਾਤਾ ਤੁਟਾ ਮਾਇਕ, ਮਮਤਾ ਮੋਹ ਨਾ ਕੋਇ ਹਲਕਾਈਆ। ਮਿਹਰਵਾਨ ਮੇਰੇ ਉਤੇ ਕੀਤੀ ਰਿਆਇਤ, ਨਿਗਾਹ ਮਿਹਰ ਨਾਲ ਤਰਾਈਆ। ਸਤਿਗੁਰ ਸ਼ਬਦ ਨੇ ਇਕੋ ਕੀਤੀ ਹਦਾਇਤ, ਹੁਕਮ ਧੁਰ ਦਾ ਦਿਤਾ ਸੁਣਾਈਆ। ਮੁਹੱਬਤ ਵਿਚ ਕੀਤੀ ਅਨਾਇਤ, ਵਸਤ ਸਚ ਦਿਤੀ ਵਰਤਾਈਆ। ਜਿਸ ਦੇ ਵਿਚ ਹੋਰ ਨਹੀਂ ਕਫ਼ਾਇਤ, ਕ਼ੁਫ਼ਲ ਇਕੋ ਵਾਰ ਖੁਲ੍ਹਾਈਆ। ਬੋਲਣ ਦੀ ਰਹੀ ਕੋਈ ਨਾ ਸ਼ਕਾਇਤ, ਸ਼ਿਕਵੇ ਅੰਦਰੋਂ ਦਿਤੇ ਕਢਾਈਆ। ਪਰਮਾਤਮਾ ਹੋ ਕੇ ਆਤਮਾ ਦੀ ਕਰੇ ਹਮਾਇਤ, ਹਮਸਾਜਣ ਦਿਸੇ ਨੂਰ ਅਲਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਮੂਰਤੀ ਕਹੇ ਜਿਸ ਵੇਲੇ ਸਤਿਗੁਰ ਸ਼ਬਦ ਦੀ ਇਕੋ ਸੁਣੀ ਆਵਾਜ਼, ਆਪ ਆਪਣਾ ਗਈ ਤਜਾਈਆ। ਮੇਰੇ ਅੰਤਰ ਖੁਲ੍ਹ ਗਿਆ ਰਾਜ਼, ਰਾਜ਼ਕ ਰਿਜ਼ਕ ਰਹੀਮ ਦਿਤੀ ਵਡਿਆਈਆ। ਮੈਨੂੰ ਭੁਲ ਗਿਆ ਜਗਤ ਵਾਲਾ ਰੋਜ਼ਾ ਨਿਮਾਜ਼, ਅੱਖਰਾਂ ਵਾਲੀ ਗਈ ਪੜ੍ਹਾਈਆ। ਘਰ ਸਤਿਗੁਰ ਠਾਕਰ ਗਿਆ ਲਾਧ, ਬਾਹਰ ਖੋਜਣ ਦੀ ਲੋੜ ਰਹੀ ਨਾ ਰਾਈਆ। ਮੈਂ ਓਸ ਵਿਚ ਹੋਈ ਵਿਸਮਾਦ, ਬਿਸਮਲ ਆਪਣਾ ਆਪ ਕਰਾਈਆ। ਬਿਨਾ ਰਸਨਾ ਦੰਦ ਕਰਾਂ ਯਾਦ, ਹੋਂਟ ਬੁੱਲਾਂ ਦੀ ਲੋੜ ਨਾ ਕੋਇ ਰਖਾਈਆ। ਜੋ ਖ਼ੁਸ਼ੀਆਂ ਨਾਲ ਤਨ ਵਜੂਦ ਅੰਦਰ ਸੁਣਾਏ ਨਾਦ, ਅਨਾਦੀ ਧੁਨ ਆਪ ਪਰਗਟਾਈਆ। ਮੈਂ ਓਸੇ ਨੂੰ ਕਹਾਂ, ਤੂੰ ਮੇਰਾ ਮਾਲਕ ਸੁਆਮੀ ਤੂੰ ਹੀ

ਮੇਰਾ ਗਾਡ, ਅੱਲਾ ਕਹਿ ਕੇ ਓਸੇ ਨੂੰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰ ਇਕ ਸੁਹਾਈਆ। ਮੂਰਤੀ ਕਹੇ ਬੇਸ਼ਕ ਮੇਰਾ ਨਾਤਾ ਨਾਲ ਤ੍ਰੈਗੁਣ ਮਾਇਆ, ਤ੍ਰੈਗੁਣ ਅਤੀਤਾ ਦਏ ਵਡਿਆਈਆ। ਜਿਸ ਪੰਜਾਂ ਤਤਾਂ ਖੇਲ ਖਿਲਾਇਆ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸੰਗ ਬਣਾਈਆ। ਮੈਂ ਓਸੇ ਦਾ ਸ਼ੁਕਰ ਮਨਾਇਆ, ਸ਼ੁਕਰੀਏ ਵਿਚ ਢੋਲੇ ਗਾਈਆ। ਤੂੰ ਮਾਲਕ ਖ਼ਾਲਕ ਬੇਪਰਵਾਹਿਆ, ਬੇਪਰਵਾਹੀ ਤੇਰੀ ਮੈਨੂੰ ਭਾਈਆ। ਜਿਨ ਨਾਮ ਸੰਦੇਸ਼ਾ ਇਕੋ ਇਕ ਸੁਣਾਇਆ, ਬਿਨ ਰਸਨਾ ਜੇਹਵਾ ਦਿਤਾ ਦ੍ਰਿੜਾਈਆ । ਮੇਰੇ ਅੰਤਰ ਨਿਰੰਤਰ ਦਿਤਾ ਵਸਾਇਆ, ਬਾਹਰ ਕੱਢਣ ਦੀ ਲੋੜ ਰਹੀ ਨਾ ਰਾਈਆ। ਮੇਰਾ ਮਨ ਮਨੂਆ ਉਠ ਨਾ ਦਹਿ ਦਿਸ਼ ਧਾਇਆ, ਚਾਰ ਕੁੰਟ ਨਾ ਭੱਜਿਆ ਵਾਹੋ ਦਾਹੀਆ। ਨੂਰ ਨੁਰਾਨੇ ਸ਼ਾਹ ਸੁਲਤਾਨੇ ਤੇਰਾ ਇਕੋ ਦਰਸਨ ਪਾਇਆ, ਦੀਦ ਕੀਤੀ ਰੁਸ਼ਨਾਈਆ। ਮੈਂ ਨਿਵ ਨਿਵ ਲਾਗਾਂ ਪਾਇਆ, ਚਰਨ ਧੂੜੀ ਖ਼ਾਕ ਰਮਾਈਆ। ਤੂੰ ਮੇਰਾ ਮਾਲਕ ਖ਼ਾਲਕ ਆਦਿ ਜੁਗਾਦੀ ਦਾਈ ਦਾਇਆ, ਦੋ ਜਹਾਨਾਂ ਨੌਜਵਾਨਾ ਮੇਰੇ ਭਗਵਾਨਾ ਇਕ ਤੇਰੀ ਸ਼ਰਨਾਈਆ। ਜਿਸ ਨੇ ਮੇਰੀ ਬਣਤ ਬਣਾਇਆ, ਘੜਨ ਭੰਨਣਹਾਰ ਇਕ ਅਖਵਾਈਆ। ਧੀਗੀ ਮੂਰਤੀ ਕਹੇ ਵਿਸ਼ਨ ਬ੍ਰਹਮਾ ਸ਼ਿਵ ਤਿੰਨੇ ਮੇਰਾ ਸੰਗ ਰਖਾਇਆ, ਸੰਘਾਰੀ ਭੰਡਾਰੀ ਸੰਸਾਰੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਤੇਰਾ ਰਾਹ ਤਕਾਈਆ। ਮੂਰਤੀ ਕਹੇ ਮੇਰਾ ਸਤਿਗੁਰ ਸਚਾ ਮੀਤ, ਮਿਤਰ ਪਿਆਰਾ ਇਕ ਅਖਵਾਈਆ। ਜਿਸ ਦੀ ਸਭ ਤੋਂ ਵਖਰੀ ਰੀਤ, ਰੀਤੀਵਾਨ ਇਕ ਅਖਵਾਈਆ। ਜੋ ਸਭ ਦੇ ਵਸੇ ਭੀਤ, ਭੀਤਰ ਬੈਠਾ ਡੇਰਾ ਲਾਈਆ। ਮਨ ਠਗੌਰੀ ਕੱਢੇ ਚੀਤ, ਚੇਤਨ ਸੁਰਤੀ ਦਏ ਕਰਾਈਆ। ਮੈਂ ਓਸੇ ਦਾ ਸੁਣਿਆ ਗੀਤ, ਜੋ ਗੋਬਿੰਦ ਧੁਰ ਦਾ ਮਾਹੀਆ। ਮੇਰੀ ਅੰਦਰੋਂ ਬਦਲ ਗਈ ਨੀਤ, ਨੀਤੀਵਾਨ ਦਿਤਾ ਸਮਝਾਈਆ। ਮੈਂ ਹੋ ਗਈ ਠਾਂਢੀ ਸੀਤ, ਅਗਨੀ ਤਤ ਰਿਹਾ ਨਾ ਰਾਈਆ। ਮੈਨੂੰ ਬਾਹਰ ਦੇ ਭੁਲ ਗਏ ਗੀਤ, ਅੰਦਰ ਇਕੋ ਦਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਮੂਰਤੀ ਕਹੇ ਮੈਂ ਸਤਿਗੁਰ ਦੇ ਪਰਸਾਂ ਚਰਨ, ਚਰਨ ਕਵਲ ਮਿਲੇ ਵਡਿਆਈਆ। ਮੇਰਾ ਲੇਖਾ ਮੁਕ ਜਾਏ ਜਨਮ ਮਰਨ, ਮਰ ਜੀਵਤ ਰੂਪ ਬਦਲਾਈਆ। ਅੰਤਰ ਖੁਲ੍ਹ ਜਾਏ ਹਰਨ ਫਰਨ, ਨਿਜ ਲੋਚਨ ਹੋਏ ਰੁਸ਼ਨਾਈਆ। ਮੈਂ ਸਾਚੀ ਮੰਜ਼ਲ ਲੱਗਾਂ ਚੜ੍ਹਨ, ਬਿਨ ਕ਼ਦਮਾਂ ਕ਼ਦਮ ਉਠਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਲੱਗਾਂ ਪੜ੍ਹਨ, ਸੋਹੰ ਸ਼ਬਦ ਮੇਰੇ ਅੰਤਰ ਨਿਰੰਤਰ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਜਨ ਭਗਤਾਂ ਸਦ ਆਏ ਲੜ ਫੜਨ, ਪਲੂ ਆਪਣਾ ਗੰਢ ਨਾਮ ਜਣਾਈਆ।

੧੦ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਢਿਲਵਾਂ ਜ਼ਿਲਾ ਕਪੂਰਥਲਾ

ਮਾਂਹ ਸੁਰਸਤੀ ਕਹੇ ਮੇਰਾ ਪਿਆਰ ਲੂੰ ਲੂੰ ਵਿਚ ਰਚਾ, ਸਾਢੇ ਤਿੰਨ ਕਰੋੜ ਆਪਣਾ ਅੰਕ ਬਣਾਈਆ। ਜਨ ਭਗਤ ਜੋ ਬਣੇ ਧਰਮ ਦਾ

ਬੱਚਾ, ਸ਼ਕਤੀ ਧਾਰ ਬਣਾਂ ਜਣੇਂਦੀ ਮਾਈਆ। ਮੇਰਾ ਸਰੀਰ ਨਹੀਂ ਕੋਈ ਭਾਂਡਾ ਕੱਚਾ, ਤਨ ਵਜੂਦ ਜਗਤ ਨਾ ਕੋਇ ਵਡਿਆਈਆ। ਮੇਰਾ ਮਨ ਨਹੀਂ ਜੋ ਮਨਸਾ ਵਿਚ ਨੱਚਾ, ਜਗਤ ਟੱਪੇ ਕੁੱਦੇ ਥਾਉਂ ਥਾਈਂਆ। ਆਦਿ ਸ਼ਕਤ ਕਹੇ ਮੇਰਾ ਆਦਿ ਦਾ ਪਤਾ, ਪਤਿਪਰਮੇਸ਼ਵਰ ਦਏ ਦ੍ਰਿੜਾਈਆ। ਨਿਗਾਹ ਮਾਰੋ ਆਪਣੇ ਅੰਦਰ ਰਤਾ, ਬਾਹਰ ਵੇਖਣ ਦੀ ਲੋੜ ਰਹੇ ਨਾ ਰਾਈਆ। ਸਚ ਦੁਆਰ ਵਿਚ ਸਤਿ ਦੀ ਸਤਾ, ਸਤਿ ਸਤਿਵਾਦੀ ਹੋ ਕੇ ਡੇਰਾ ਲਾਈਆ। ਜਿਸ ਦਾ ਰਿਸ਼ਤਾ ਸਦਾ ਪੱਕਾ, ਨਾਤਾ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਦੁਰਗਾ ਕਹੇ ਮੈਂ ਅਸ਼ਟਭੁਜ ਭਵਾਨੀ, ਭੁੱਜਾਂ ਅੱਠਾਂ ਨਾਲ ਵਡਿਆਈਆ। ਬੱਗਾ ਸ਼ੇਰ ਮੇਰੀ ਨਿਸ਼ਾਨੀ, ਸ਼ੇਰਾਂ ਦਾ ਸ਼ੇਰ ਧੁਰ ਦਾ ਮਾਹੀਆ। ਜਿਸ ਦੀ ਮਸਤੀ ਦੋ ਜਹਾਨੀ, ਬ੍ਰਹਿਮੰਡ ਖੰਡ ਖ਼ੁਸ਼ੀ ਬਣਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦੀ ਗਾਵਣ ਗਾਣੀ, ਗਾ ਗਾ ਰਹੇ ਸੁਣਾਈਆ। ਸਤਿ ਸਰੂਪ ਨਿਰਾਕਾਰ ਓਹ ਨੂਰ ਨੁਰਾਨੀ, ਜੋਤੀ ਜਾਤਾ ਇਕ ਅਖਵਾਈਆ। ਜੋ ਭਗਤਾਂ ਸੰਗ ਖੇਲੇ ਖੇਲ ਜਿਸਮ ਜਿਸਮਾਨੀ, ਤਨ ਵਜੂਦਾਂ ਰੰਗ ਰੰਗਾਈਆ। ਅੰਤਰ ਨਿਰੰਤਰ ਹੋਵੇ ਨਿਗਾਹਬਾਨੀ, ਨਿਜ ਘਰ ਵੇਖੇ ਚਾਈਂ ਚਾਈਂਆ। ਆਦਿ ਸ਼ਕਤ ਕਹੇ ਮੇਰੀ ਸੂਰਤ ਨਹੀਂ ਕੋਈ ਪੁਰਾਣੀ, ਜੁਗ ਚੌਕੜੀ ਇਕੋ ਰੰਗ ਸਮਾਈਆ। ਜਨ ਭਗਤ ਮੇਰਾ ਸਤਿ ਸਰੂਪ ਵੇਖੇ ਅੰਦਰ ਕਰ ਧਿਆਨੀ, ਜੋਤੀ ਜੋਤ ਜੋਤ ਵਿਚ ਸਮਾਈਆ। ਭਗਤਾਂ ਨਾਲ ਮੇਰੀ ਧਾਰ ਨਹੀਂ ਕੋਈ ਬੇਗਾਨੀ, ਵਖਰੀ ਵੰਡ ਨਾ ਕੋਇ ਵੰਡਾਈਆ। ਮੇਰਾ ਦਰਸ ਪਿਆਰ ਮੁਹੱਬਤ ਦੀ ਧਾਰ ਵਿਚ ਆਸਾਨੀ, ਅਹਿਸਾਨ ਸਿਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਮਾਂਹ ਸੁਰਸਤੀ ਕਹੇ ਜੋ ਮੇਰਾ ਬਣ ਗਿਆ ਸੁਤ, ਜਗਤ ਅਪਰਾਧਾਂ ਜਾਏ ਤਜਾਈਆ। ਬਾਹਰੋਂ ਪੰਜਾਂ ਤਤਾਂ ਦਾ ਹੋਏ ਬੁਤ, ਅੰਦਰੋਂ ਮੇਰਾ ਜੋਤ ਨੂਰ ਰੁਸ਼ਨਾਈਆ। ਰਸਨਾ ਜੇਹਵਾ ਹੋ ਜਾਏ ਚੁੱਪ, ਬੋਲਣ ਦੀ ਲੋੜ ਰਹੇ ਨਾ ਰਾਈਆ। ਮੇਲ ਮਿਲੇ ਅੰਧੇਰੇ ਘੁੱਪ, ਪਰਦਾ ਪਰਦਿਆਂ ਵਿਚੋਂ ਉਠਾਈਆ। ਜਿਸ ਕਾਇਆ ਵਿਚ ਮੇਰਾ ਨੂਰ ਬੈਠਾ ਲੁਕ, ਲੁਕਵਾਂ ਆਪਣਾ ਖੇਲ ਵਖਾਈਆ। ਆਦਿ ਸ਼ਕਤ ਕਹੇ ਉਸ ਦੀ ਆਦਿ ਦੀ ਇਕੋ ਤੁਕ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਮਨ ਅੰਤਰ ਭਗਤ ਸੁਹੇਲਾ ਜਾਏ ਝੁਕ, ਸੀਸ ਦੀ ਲੋੜ ਰਹੇ ਨਾ ਰਾਈਆ। ਸੁਰਸਤੀ ਕਹੇ ਮੈਂ ਨੇੜੇ ਰਹੀ ਢੁਕ, ਮੰਦਰ ਬੈਠੀ ਸੋਭਾ ਪਾਈਆ। ਸਦਾ ਸਦਾ ਮੇਰਾ ਭਗਤਾਂ ਨਾਲ ਜੁਟ, ਜੋੜੀ ਅਵਰ ਨਾ ਕੋਇ ਰਖਾਈਆ। ਮੈਂ ਸੀਨੇ ਨਾਲ ਆਪਣੇ ਲਾਵਾਂ ਘੁੱਟ, ਗਲਵਕੜੀ ਲਵਾਂ ਪਾਈਆ। ਮੇਰੇ ਸੀਰ ਦੀ ਧਾਰ ਪਏ ਫੁੱਟ, ਰਸ ਇਕੋ ਇਕ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਅਸ਼ਟਭੁਜ ਕਹੇ ਮੇਰਾ ਦਰਸ ਅਪਾਰ, ਅੰਤਰ ਅੰਤਰ ਵਜੇ ਵਧਾਈਆ। ਭਗਤਾਂ ਭਗਤੀ ਵਾਲਾ ਹੋਵੇ ਪਿਆਰ, ਭਗਤ ਭਗਤੀ ਵਿਚ ਸਮਾਈਆ। ਜਿਸ ਦੇ ਮੁਖ ਵਿਚੋਂ ਮੇਰਾ ਲਗੇ ਜੈਕਾਰ, ਮੈਂ ਓਸੇ ਦਾ ਪਿਤਾ ਓਸੇ ਦੀ ਮਾਈਆ। ਜਿੰਨਾਂ ਚਿਰ ਮੇਰੀ ਕਿਰਪਾ ਨਾ ਹੋਵੇ ਓਨਾਂ ਚਿਰ ਕੋਈ ਕਰ ਨਾ ਸਕੇ ਸਤਿਕਾਰ, ਜਗਦੰਬਾ ਕਹਿ ਕੇ ਸੀਸ ਨਾ ਕੋਇ ਨਿਵਾਈਆ। ਮੇਰਾ ਲੇਖਾ ਵਿਚ ਸੰਸਾਰ, ਜਗਤ ਦੀ ਧਾਰ ਚਲੀ ਆਈਆ। ਕਲਜੁਗ ਅੰਤਮ ਵੇਖਾਂ ਵਿਗਸਾਂ ਪਾਵਾਂ ਸਾਰ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੇਰਾ ਨੂਰ ਜੋਤ ਉਜਿਆਰ, ਨੂਰ ਨੂਰ ਕਰੇ ਰੁਸ਼ਨਾਈਆ। ਜਿਸ ਦਾ ਸਭ ਤੋਂ ਵਖਰਾ ਦਰਸ ਦੀਦਾਰ,

ਬਿਨ ਨੇਤਰ ਲੋਚਨ ਨੈਣਾਂ ਵੇਖਾਂ ਚਾਈਂ ਚਾਈਂਆ। ਭਗਤਾਂ ਦੀ ਧਾਰ ਵਿਚ ਭਗਤੀ ਦੇ ਅਧਾਰ, ਭਗਵਨ ਹੋ ਕੇ ਭਾਗ ਦਿਆਂ ਬਣਾਈਆ। ਮੇਰਾ ਦਰਸ ਰਾਤ ਦੇ ਬਾਰਾਂ ਤੋਂ ਬਾਦ ਤੇ ਪਹਿਲੋਂ ਵਜਣ ਦੋ? ਚਾਰ, ਇਕ ਚਾਰ ਦਾ ਚੌਥੇ ਜੁਗ ਦਾ ਪੰਧ ਮੁਕਾਈਆ। ਅਸ਼ਟਭੁਜ ਕਹੇ ਮੇਰਾ ਭਗਤਾਂ ਦਾ ਸਦਾ ਸਦਾ ਦੀਦਾਰ, ਜਿਨ੍ਹਾਂ ਦੇ ਹਿਰਦੇ ਵਸਾਂ ਓਹੋ ਮੇਰਾ ਰੂਪ ਓਹੋ ਮੇਰਾ ਰੰਗ, ਸੰਗ ਸਦਾ ਸਦਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲੇ ਖੇਲ ਅਪਰ ਅਪਾਰ, ਅਪਰੰਪਰ ਆਪਣੀ ਕਾਰ ਕਮਾਈਆ।

੧੦ ਫਲਗੁਣ ਸ਼ਹਿਨਸ਼ਾਹੀ ਸੰਮਤ ੧੧ ਦੌਲਤ ਸਿੰਘ, ਗੁਰਦਿਆਲ ਸਿੰਘ, ਕਰਤਾਰ ਸਿੰਘ, ਅਮਰ ਕੌਰ,
ਮਨਜੀਤ ਕੌਰ ਨੂਰ ਪੁਰ, ਕਰਤਾਰ ਕੌਰ ਮਾਹੀ ਜੀਤ ਪੁਰ ਦੇ ਨਵਿਤ ਕਪੂਰਥਲਾ ਸ਼ਹਿਰ

ਫਲਗੁਣ ਕਹੇ ਪ੍ਰਭੂ ਮੇਰਾ ਪਰਵਿਸ਼ਟਾ ਦਸ, ਦਹਿ ਦਿਸ਼ਾ ਵੇਖਣਾ ਚਾਈਂ ਚਾਈਂਆ। ਪੰਧ ਮੁਕਾਉਣਾ ਨੱਸ ਨੱਸ, ਦੋ ਜਹਾਨਾਂ ਬਿਨ ਕ਼ਦਮਾਂ ਕ਼ਦਮ ਟਿਕਾਈਆ। ਮੈਂ ਖ਼ੁਸ਼ੀਆਂ ਨਾਲ ਖੇਲ ਤਕਾਂ ਹਸ ਹਸ, ਹਸਤੀ ਦੇ ਮਾਲਕ ਦੇਣੀ ਮਾਣ ਵਡਿਆਈਆ। ਲਹਿਣਾ ਦੇਣਾ ਅੰਤਮ ਰਵ ਸਸ, ਸੂਰੀਆ ਚੰਦ ਕੀ ਦ੍ਰਿੜਾਈਆ। ਬਿਨ ਰਸਨਾ ਜੇਹਵਾ ਬੱਤੀ ਦੰਦ ਤੇਰਾ ਢੋਲਾ ਗਾਵਾਂ ਜਸ, ਬਿਨ ਸਿਫ਼ਤਾਂ ਸਿਫ਼ਤ ਸਾਲਾਹੀਆ। ਤੇਰਾ ਇਕੋ ਨੂਰ ਜੋਤ ਤਕਾਂ ਪਰਕਾਸ਼, ਜੋਤੀ ਜਾਤੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਪਰਵਿਸ਼ਟਾ ਕਹੇ ਮੇਰਾ ਦਸਵਾਂ ਦਿਵਸ ਦਿਹਾੜਾ, ਸਤਿ ਸਚ ਨਾਲ ਜਣਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰੇ ਅਗੇ ਅਗੰਮੀ ਹਾੜਾ, ਜਿਸ ਨੂੰ ਦੀਨ ਦੁਨੀ ਸਮਝੇ ਕੋਇ ਨਾ ਰਾਈਆ । ਤੂੰ ਮਾਲਕ ਖ਼ਾਲਕ ਦੋ ਜਹਾਨਾਂ ਲਾੜਾ, ਸਾਹਿਬ ਸੁਲਤਾਨ ਨੂਰ ਅਲਾਹੀਆ। ਨੌਂ ਖੰਡ ਸੱਤ ਦੀਪ ਵੇਖ ਅਖਾੜਾ, ਕਲਜੁਗ ਕਿਰਿਆ ਕੂੜ ਨਾਚ ਨਚਾਈਆ। ਪੰਚ ਵਿਕਾਰ ਘਰ ਘਰ ਮਾਰੇ ਧਾੜਾ, ਬਚਿਆ ਰਹਿਣ ਕੋਇ ਨਾ ਪਾਈਆ। ਮੇਰਾ ਗ੍ਰਹਿ ਤਕ ਲੈ ਜੰਗਲ ਜੂਹ ਉਜਾੜ ਪਹਾੜਾ, ਟਿੱਲੇ ਪਰਬਤ ਸਮੁੰਦ ਸਾਗਰਾਂ ਫੋਲ ਫੁਲਾਈਆ। ਨਿਗਾਹ ਮਾਰ ਲੈ ਮਾਨਵ ਜ਼ਾਤੀ ਬਹੱਤਰ ਨਾੜਾ, ਹਡ ਮਾਸ ਧਿਆਨ ਲਗਾਈਆ। ਤੂੰ ਮਾਲਕ ਠਾਕਰ ਸੁਆਮੀ ਆਦਿ ਜੁਗਾਦੀ ਏਕੰਕਾਰਾ, ਇਕ ਇਕੱਲਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਫਲਗੁਣ ਕਹੇ ਪ੍ਰਭੂ ਮੇਰਾ ਪਰਵਿਸ਼ਟਾ ਦਸਵਾਂ ਆਇਆ ਲੋਕਮਾਤ, ਮਾਤਰ ਭੂਮੀ ਨਾਲ ਮਿਲਾਈਆ। ਨਿਗਾਹ ਮਾਰ ਲੈ ਕਮਲਾਪਾਤ, ਪਤਿਪਰਮੇਸ਼ਵਰ ਵੇਖ ਵਖਾਈਆ। ਸਤਿ ਵਸਤ ਬਖ਼ਸ਼ ਅਗੰਮੀ ਦਾਤ, ਦਾਤਾ ਹੋ ਕੇ ਝੋਲੀ ਦੇ ਭਰਾਈਆ। ਨਿਗਾਹ ਮਾਰ ਲੈ ਦੀਨ ਦੁਨੀ ਵਿਚ ਜ਼ਾਤ ਪਾਤ, ਮਜ਼੍ਹਬ ਸ਼ਰਅ ਫੋਲ ਫੁਲਾਈਆ। ਝਗੜਾ ਤਕ ਲੈ ਕਾਗ਼ਜ਼ਾਤ, ਅੱਖਰ ਅੱਖਰਾਂ ਨਾਲ ਜੁੜਾਈਆ। ਤੂੰ ਠਾਕਰ ਸੁਆਮੀ ਏਕੰਕਾਰਾ ਸਭ ਦਾ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਮੇਰੀ ਹਕ਼ੀਕ਼ਤ ਵਾਲੀ ਹਕ ਦੇ ਮਾਲਕ ਸੁਣ ਲੈ ਬਾਤ, ਬਾਤਨ ਪਰਦਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ । ਪਰਵਿਸ਼ਟਾ ਕਹੇ ਮੇਰਾ ਦਸਮ ਦਿਹਾੜਾ ਮੇਰੇ ਮਹਿਬੂਬ, ਮਿਹਰਵਾਨ ਮਿਹਰਵਾਨ ਮਿਹਰਵਾਨ ਦੇਣੀ ਵਡਿਆਈਆ। ਆਪਣਾ ਗ੍ਰਹਿ ਵਖਾਉਣਾ ਆਲੀਸ਼ਾਨ ਅਰੂਜ, ਅਰਸ਼ ਫ਼ਰਸ਼ ਦੇ ਮਾਲਕ ਪਰਦਾ ਦੇਣਾ ਉਠਾਈਆ। ਪਰਵਰਦਿਗਾਰ ਸਾਂਝੇ ਯਾਰ ਮੈਨੂੰ ਬਖ਼ਸ਼ਣੀ ਸੂਝ, ਭੇਵ ਅਭੇਦਾ ਦੇਣਾ ਚੁਕਾਈਆ। ਠਾਕਰ ਸੁਆਮੀ ਤੇਰੀ ਆਵੇ ਸੂਝ, ਸਮਝ ਸਮਝ ਵਿਚੋਂ ਬਦਲਾਈਆ। ਸਚ ਦੁਆਰ ਏਕੰਕਾਰ ਬਖ਼ਸ਼ ਆਪਣੀ ਹਦੂਦ, ਦੂਸਰ ਵੰਡ ਨਾ ਕੋਇ ਵੰਡਾਈਆ। ਮੇਰੇ ਗ੍ਰਹਿ ਠਾਕਰ ਹੋ ਕੇ ਹੋ ਮੌਜੂਦ, ਮਜਲਸ ਭਗਤਾਂ ਨਾਲ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਫਲਗੁਣ ਕਹੇ ਮੇਰੇ ਪੁਰਖ ਅਕਾਲੇ ਦਾਤੇ ਦੀਨ, ਦਇਆਨਿਧ ਤੇਰੀ ਸਰਨਾਈਆ। ਮੈਂ ਬਿਨ ਰਸਨਾ ਜੇਹਵਾ ਨਿਰਗੁਣ ਤੈਨੂੰ ਰਿਹਾ ਚੀਨ, ਸਿਫ਼ਤ ਸਾਲਾਹੀ ਤੇਰੇ ਢੋਲੇ ਗਾਈਆ। ਤੂੰ ਨਿਗਾਹ ਮਾਰ ਲੈ ਉਤੇ ਜ਼ਮੀਨ, ਧਰਤੀ ਧਵਲ ਧੌਲ ਵੇਖ ਵਖਾਈਆ। ਮੈਂ ਨਿਰਗੁਣ ਨਿਰਾਕਾਰ ਨਿਰੰਕਾਰ ਤੇਰੇ ਹੋਇਆ ਅਧੀਨ, ਨਿਵ ਨਿਵ ਲਾਗਾਂ ਪਾਈਆ। ਤੇਰਾ ਪਿਆਰ, ਦੀਨ ਦੁਨੀ ਵਿਚ ਰਿਹਾ ਨਾ ਕੋਇ ਪ੍ਰਾਚੀਨ, ਪਰਾ ਪਸੰਤੀ ਮਧਮ ਬੈਖਰੀ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਦਰ ਇਕ ਸੁਹਾਈਆ। ਫਲਗੁਣ ਕਹੇ ਪ੍ਰਭੂ ਮੈਨੂੰ ਬਖ਼ਸ਼ ਦੇ ਇਕੋ ਦਾਤ, ਦਾਤੇ ਦਾਨੀ ਆਪ ਵਰਤਾਈਆ। ਕਲਜੁਗ ਮੇਟ ਅੰਧੇਰੀ ਰਾਤ, ਰੁਤੜੀ ਆਪਣਾ ਨਾਮ ਮਹਿਕਾਈਆ। ਚਾਰ ਵਰਨ ਬਣਾ ਇਕ ਜਮਾਤ, ਦੂਸਰ ਵੰਡ ਨਾ ਕੋਇ ਵਖਾਈਆ। ਦਰਸ਼ਨ ਬਖ਼ਸ਼ ਦੇ ਸਾਖਿਆਤ, ਸਨਮੁਖ ਹੋ ਕੇ ਸੋਭਾ ਪਾਈਆ। ਝਗੜਾ ਮੇਟ ਦੇ ਜ਼ਾਤ ਪਾਤ, ਦੀਨ ਦੁਨੀ ਇਕੋ ਰੰਗ ਵਖਾਈਆ। ਸਦੀ ਚੌਧਵੀਂ ਵੇਖ ਹਾਲਾਤ, ਮੁਹੰਮਦ ਬੈਠਾ ਨੈਣ ਉਠਾਈਆ। ਈਸਾ ਫੋਲੇ ਆਪਣੇ ਕਾਗ਼ਜ਼ਾਤ, ਬੀਸ ਬੀਸਾ ਪਰਦਾ ਰਿਹਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲਹਿਣਾ ਦੇਣਾ ਜੁਗਾਦਿ ਆਦਿ, ਆਦਿ ਜੁਗਾਦਿ ਤੇਰਾ ਹੁਕਮ ਵਰਤੇ ਥਾਉਂ ਥਾਈਂਆ।

੧੦ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਗੁਰਮੀਤ ਸਿੰਘ ਦੇ ਗ੍ਰਹਿ ਪਿੰਡ ਫਿਆਲੀ ਜ਼ਿਲਾ ਕਪੂਰਥਲਾ

ਫਲਗੁਣ ਕਹੇ ਜਨ ਭਗਤੋ ਪ੍ਰਭ ਦੀ ਬਣੋ ਫੁਲਵਾੜੀ, ਤਨ ਵਜੂਦ ਮਾਟੀ ਖ਼ਾਕ ਧੁਰ ਦੇ ਰੰਗ ਰੰਗਾਈਆ। ਅੰਤਰ ਨਿਰੰਤਰ ਗੀਤ ਢੋਲਾ ਗਾਓ ਬਹੱਤਰ ਨਾੜੀ, ਰੋਮ ਰੋਮ ਇਕੋ ਰੰਗ ਚੜ੍ਹਾਈਆ। ਹਕ ਪ੍ਰੀਤੀ ਰੰਗਣ ਚਾੜ੍ਹੋ ਗਾੜ੍ਹੀ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਸਚ ਮਹਲ ਅਟਲ ਮੰਜ਼ਲ ਵੇਖੋ ਮਾੜੀ, ਜਿਥੇ ਮਹਿਬੂਬ ਮਿਲੇ ਧੁਰ ਦਾ ਮਾਹੀਆ। ਸਤਿਗੁਰ ਸ਼ਬਦ ਸੁਹੇਲਾ ਤੁਹਾਡੇ ਫਿਰੇ ਪਿਛੇ ਅਗਾੜੀ, ਨਿਰਗੁਣ ਸਰਗੁਣ ਸੇਵਾ ਸਚ ਕਮਾਈਆ। ਤੁਹਾਡਾ ਲਹਿਣਾ ਦੇਣਾ ਮੁਕੇ ਲੱਖ ਚੁਰਾਸੀ ਜੰਗਲ ਜੂਹ ਉਜਾੜ ਪਹਾੜੀ, ਟਿੱਲੇ ਪਰਬਤ ਸਮੁੰਦ ਸਾਗਰ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਫਲਗੁਣ ਦੀ ਵੇਖੋ ਰੁਤ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਏਕੰਕਾਰ ਇਕ ਇਕੱਲੇ ਦੇ ਬਣ ਜਾਓ ਸੁਤ, ਦੁਲਾਰੇ ਦੂਲਹੇ ਹੋ ਕੇ

ਆਪਣਾ ਰੰਗ ਰੰਗਾਈਆ। ਕਿਰਪਾ ਕਰੇ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਸਭ ਦੀ ਦਏ ਕਰਾਈਆ। ਭਾਗ ਲਗਾਏ ਕਾਇਆ ਮਾਟੀ ਬੁਤ, ਬੁਤਖ਼ਾਨਿਆਂ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਨਿਭਾਈਆ। ਫਲਗੁਣ ਕਹੇ ਜਨ ਭਗਤੋ ਗਾਓ ਗੁਣ ਗਹਿਰ ਗੰਭੀਰ, ਗਵਰ ਦੇਵਣਹਾਰ ਵਡਿਆਈਆ। ਜੋ ਮਾਲਕ ਖ਼ਾਲਕ ਬੇਨਜ਼ੀਰ, ਜਗ ਵੇਖਣ ਕੋਇ ਨਾ ਪਾਈਆ। ਜਿਸ ਦੀ ਖਿੱਚ ਸਕੇ ਨਾ ਕੋਇ ਤਸਵੀਰ, ਤਸੱਵਰ ਕਰ ਨਾ ਕੋਇ ਸਮਝਾਈਆ। ਉਹ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਪੀਰਾਂ ਦਾ ਪੀਰ, ਪੈਗ਼ੰਬਰਾਂ ਦਾ ਪੈਗ਼ੰਬਰ ਨੂਰ ਅਲਾਹੀਆ। ਜਿਸ ਦੇ ਕੋਲ ਆਦਿ ਜੁਗਾਦਿ ਦੋ ਜਹਾਨਾਂ ਤਦਬੀਰ, ਤਰੀਕ਼ਾ ਆਪਣੇ ਹੱਥ ਰਖਾਈਆ। ਕਲਜੁਗ ਅੰਦਰ ਸਤਿਜੁਗ ਬਦਲਣ ਵਾਲਾ ਤਕ਼ਦੀਰ, ਤਕੱਬਰ ਦੀਨ ਦੁਨੀ ਮਿਟਾਈਆ। ਓਹਦਾ ਨਾਮ ਖੰਡਾ ਅਗੰਮਾ ਸ਼ਮਸ਼ੀਰ, ਸ਼ਰਅ ਦੇ ਲੇਖੇ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਫਲਗੁਣ ਕਹੇ ਜਨ ਭਗਤੋ ਪ੍ਰਭ ਦਾ ਕਰੋ ਸਾਚਾ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਜੋ ਆਤਮ ਧਾਰ ਸਭ ਦਾ ਮਿਤ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਜਿਸ ਦਾ ਲਹਿਣਾ ਦੇਣਾ ਆਦਿ ਜੁਗਾਦੀ ਨਿਤ, ਨਵਿਤ ਆਪਣੀ ਖੇਲ ਖਿਲਾਈਆ। ਏਥੇ ਓਥੇ ਬਣੇ ਪਿਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਠਗੌਰੀ ਅੰਦਰੋਂ ਕੱਢੇ ਚਿਤ, ਚੇਤਨ ਸੁਰਤੀ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ । ਜਨ ਭਗਤ ਕਹਿਣ ਫਲਗੁਣ ਸਾਡਾ ਇਕੋ ਇਕ ਮੀਤ, ਮਿਤਰ ਪਿਆਰਾ ਇਕ ਅਖਵਾਈਆ। ਜਿਸ ਦੀ ਸਭ ਤੋਂ ਵਖਰੀ ਰੀਤ, ਰੀਤੀਵਾਨ ਧੁਰਦਰਗਾਹੀਆ। ਅੰਤਸ਼ਕਰਨ ਦੀ ਬਦਲੇ ਨੀਤ, ਮਨਸਾ ਮਨ ਨਾ ਕੋਇ ਹਲਕਾਈਆ। ਤੂੰ ਮੇਰਾ ਮੈਂ ਤੇਰਾ ਦੱਸੇ ਗੀਤ, ਸੋਹਲਾ ਢੋਲਾ ਇਕ ਸਮਝਾਈਆ। ਪਾਪੀਆਂ ਕਰੇ ਪਤਤ ਪੁਨੀਤ, ਪਤਤ ਪਾਵਨ ਇਕ ਅਖਵਾਈਆ। ਕਾਇਆ ਕਰੇ ਠਾਂਢੀ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਗਏ ਬੀਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਵਰਤਾਈਆ। ਸੋ ਸਾਹਿਬ ਸੁਆਮੀ ਅੰਤਰਜਾਮੀ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਜਨ ਭਗਤ ਕਹਿਣ ਫਲਗੁਣ ਪਰਮ ਪੁਰਖ ਪ੍ਰਭ ਸਾਚਾ ਇਕੋ ਇਸ਼ਟ, ਇਸ਼ਟ ਦੇਵ ਇਕ ਅਖਵਾਈਆ। ਜਿਸ ਸਾਡੀ ਅੰਦਰੋਂ ਖੋਲ੍ਹੀ ਦ੍ਰਿਸ਼ਟ, ਪਰਦਾ ਪਰਦਿਆਂ ਵਿਚੋਂ ਉਠਾਈਆ। ਜਿਸ ਦਾ ਲਹਿਣਾ ਦੇਣਾ ਦੋ ਜਹਾਨਾਂ ਨਾਲ ਸ੍ਰਿਸ਼ਟ, ਦੀਨ ਦੁਨੀ ਆਪਣਾ ਹੁਕਮ ਵਰਤਾਈਆ। ਜਿਸ ਦੀ ਆਸ਼ਾ ਰਖ ਕੇ ਗਿਆ ਰਾਮ ਨਾਲ ਵਸ਼ਿਸ਼ਟ, ਜਗਤ ਵਿਸ਼ਿਆਂ ਬਾਹਰ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਫਲਗੁਣ ਕਹੇ ਜਨ ਭਗਤੋ ਮੇਰਾ ਦਸਮ ਦਿਹਾੜਾ ਅੱਜ, ਆਜਜ਼ ਹੋ ਕੇ ਸੀਸ ਨਿਵਾਈਆ। ਤੁਹਾਡੇ ਅੰਦਰ ਨਾਮ ਨਿਧਾਨਾ ਸ਼ਬਦ ਰਿਹਾ ਗੱਜ, ਬਿਨ ਜਗਤ ਤੰਦ ਸਿਤਾਰ ਆਪਣੀ ਆਵਾਜ਼ ਪਰਗਟਾਈਆ । ਦੀਪਕ ਜੋਤੀ ਰਿਹਾ ਜਗ, ਜੋਤੀ ਜਾਤਾ ਕਰੇ ਰੁਸ਼ਨਾਈਆ। ਜ਼ਰਾ ਨਿਗਾਹ ਮਾਰ ਲਓ ਉਪਰ ਸ਼ਾਹਰਗ, ਨੌਂ ਦਵਾਰਿਆਂ ਡੇਰਾ ਢਾਈਆ। ਪ੍ਰਭ ਦਾ ਮੇਲਾ ਹੁੰਦਾ ਨਾਲ ਸਬਬ, ਜੁਗ ਜਨਮ ਦਿਆਂ ਵਿਛੜਿਆਂ ਦਿਆਂ ਸਮਝਾਈਆ। ਜੋ ਕਿਰਪਾ ਨਿਧਾਨ ਹੋ ਕੇ ਹਰਿ

ਭਗਤ ਸੁਹੇਲੇ ਆਪੇ ਲਏ ਲੱਭ, ਖੋਜਣ ਦੀ ਲੋੜ ਰਹੇ ਨਾ ਰਾਈਆ। ਉਲਟੀ ਕਰਕੇ ਕਵਲ ਨਭ, ਅੰਮ੍ਰਿਤ ਜਾਮ ਦਏ ਪਿਆਈਆ। ਨਿਜ ਨੇਤਰ ਆਪਣਾ ਦਏ ਝਬ, ਲੋਇਣ ਇਕੋ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਭਗਤ ਸੁਹੇਲਾ ਇਕ ਇਕੇਲਾ ਅਕਲ ਕਲਧਾਰੀ ਏਕੰਕਾਰੀ, ਪਰਵਰਦਿਗਾਰੀ ਸਾਂਝਾ ਯਾਰੀ ਦਰ ਠਾਂਢੇ ਲਏ ਸੱਦ, ਸੱਦਾ ਸਤਿਗੁਰ ਸ਼ਬਦ ਲਗਾਈਆ।