ਪੁਸਤਕਾਲਾਭਾਗ ੨੪

੧੩ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਰੁੜਕਾ ਜ਼ਿਲਾ ਜਲੰਧਰ ਗੁਰਮੇਜ਼ ਸਿੰਘ ਦੇ ਗ੍ਰਹਿ

ਧਰਨੀ ਕਹੇ ਜਨ ਭਗਤੋ ਖੇਲ ਤਕੋ ਪਵਣ ਪਾਣੀ, ਖ਼ੁਸ਼ੀਆਂ ਵਿਚੋਂ ਆਪਣੀ ਖ਼ੁਸ਼ੀ ਬਣਾਈਆ। ਅੰਤਰ ਨਿਰੰਤਰ ਸੁਣੋ ਸ਼ਬਦ ਅਗੰਮੀ ਬਾਣੀ, ਅਨਹਦ ਨਾਦੀ ਨਾਦ ਸ਼ਨਵਾਈਆ। ਪਰਮ ਪੁਰਖ ਦੀ ਦੱਸੇ ਅਕਥ ਕਹਾਣੀ, ਜਿਸ ਨੂੰ ਕਥਨੀ ਕਥ ਸਕੇ ਨਾ ਰਾਈਆ । ਜੋ ਲੇਖਾ ਮੁਕਾਵੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਪੰਧ ਰਹੇ ਨਾ ਰਾਈਆ। ਸਚ ਦੁਆਰ ਏਕੰਕਾਰ ਦੇਵੇ ਮਾਣੀ, ਚਰਨ ਕਵਲ ਉਪਰ ਧਵਲ ਬਖ਼ਸ਼ ਸਰਨਾਈਆ। ਸੁਰਤ ਸ਼ਬਦ ਮਿਲਾਏ ਸਾਚਾ ਹਾਣੀ, ਘਰ ਘਰ ਵਿਚ ਮੇਲ ਮਿਲਾਈਆ। ਪਾਰਬ੍ਰਹਮ ਬ੍ਰਹਮ ਦੱਸ ਕੇ ਮੰਜ਼ਲ ਇਕ ਰੁਹਾਨੀ, ਰੂਹ ਬੁਤ ਰੰਗ ਰੰਗਾਈਆ। ਤੁਹਾਡੇ ਹਿਰਦੇ ਵਸੇ ਜਿਸ ਨੂੰ ਈਸਾ ਕਿਹਾ ਬਾਪ ਅਸਮਾਨੀ, ਇਸਮ ਆਜ਼ਮ ਇਕ ਅਖਵਾਈਆ। ਉਹ ਲਹਿਣਾ ਦੇਣਾ ਚੁਕਾਏ ਜਿਸਮ ਜਿਸਮਾਨੀ, ਜ਼ਮੀਰ ਬੇਨਜ਼ੀਰ ਅੰਦਰੋਂ ਦਏ ਬਦਲਾਈਆ। ਜੋ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸਭ ਦਾ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਸਚ ਪਿਆਰ ਦਾ ਬਣਿਆ ਦਾਨੀ, ਮੁਹੱਬਤ ਤੁਹਾਡੇ ਅੰਦਰ ਟਿਕਾਈਆ। ਚਰਨ ਧੂੜ ਕਰਾਏ ਅਗੰਮ ਇਸ਼ਨਾਨੀ, ਦੁਰਮਤ ਮੈਲ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਧਰਨੀ ਕਹੇ ਪ੍ਰਭੂ ਹਰ ਹਿਰਦਾ ਕਰ ਪਵਿਤ, ਹਰਿਜਨ ਪਤਤ ਪੁਨੀਤ ਬਣਾਈਆ। ਆਤਮ ਪਰਮਾਤਮ ਬਣ ਮਿਤ, ਮਿਤਰ ਪਿਆਰਾ ਇਕ ਅਖਵਾਈਆ। ਜਨ ਭਗਤਾਂ ਦਰਸ਼ਨ ਦੇ ਨਿਤ, ਨਿਜ ਨੇਤਰ ਅੱਖ ਖੁਲ੍ਹਾਈਆ। ਸਦਾ ਸੁਹੇਲੇ ਵਸਣਾ ਚਿਤ, ਠਗੌਰੀ ਚਿਤ ਰਹੇ ਨਾ ਰਾਈਆ। ਬਜਰ ਕਪਾਟ ਖੋਲ੍ਹ ਦੇ ਭਿਤ, ਪਰਦਾ ਅੰਦਰੇ ਅੰਦਰ ਚੁਕਾਈਆ। ਨਿਜ ਨੇਤਰ ਪੈਣਾ ਦਿਸ, ਦਹਿ ਦਿਸ਼ਾ ਕਰ ਰੁਸ਼ਨਾਈਆ। ਜਗਤ ਵਿਕਾਰ ਅੰਦਰੋਂ ਕਢਣੀ ਵਿਸ, ਵਿਸ਼ਾ ਆਪਣਾ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ

ਰਖਾਈਆ। ਧਰਨੀ ਕਹੇ ਪ੍ਰਭੂ ਕਿਰਪਾ ਕਰ ਦੇ ਦੀਨ ਦਿਆਲ, ਦਇਆਨਿਧ ਤੇਰੀ ਸਰਨਾਈਆ। ਕਲਜੁਗ ਕੂੜੀ ਕਿਰਿਆ ਆਪ ਸੰਭਾਲ, ਸੰਬਲ ਦੇ ਮਾਲਕ ਬੇਪਰਵਾਹੀਆ। ਮੇਰੀ ਪੂਰਬ ਲੇਖੇ ਲਾ ਲੈ ਘਾਲ, ਘਾਇਲ ਹੋ ਕੇ ਸੀਸ ਨਿਵਾਈਆ। ਫਲ ਲਗਾ ਦੇ ਮੇਰੇ ਡਾਲ, ਨੌਂ ਖੰਡ ਪ੍ਰਿਥਮੀ ਪੱਤ ਟਹਿਣੀ ਦੇ ਮਹਿਕਾਈਆ। ਮੇਰੀ ਬੇਨੰਤੀ ਇਕ ਸਵਾਲ, ਸਵਾਲਣ ਹੋ ਕੇ ਝੋਲੀ ਡਾਹੀਆ। ਸਤਿਗੁਰ ਸ਼ਬਦ ਵਿਚੋਲਾ ਹੋਵੇ ਤੇਰਾ ਇਕ ਦਲਾਲ, ਦੂਸਰ ਓਟ ਨਾ ਕੋਇ ਰਖਾਈਆ। ਜਿਸ ਦੇ ਭੈ ਵਿਚ ਦਿਸੇ ਕਾਲ ਮਹਾਂਕਾਲ, ਰਾਏ ਧਰਮ ਨਾ ਸੀਸ ਉਠਾਈਆ। ਚਿਤਰ ਗੁਪਤ ਨਾ ਲੇਖਾ ਸਕੇ ਵਖਾਲ, ਲਾੜੀ ਮੌਤ ਨੈਣ ਨੈਣ ਸ਼ਰਮਾਈਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਤੇਰਾ ਜਲਵਾ ਤਕਾਂ ਜਲਾਲ, ਨੂਰ ਨੁਰਾਨੇ ਕਰਨਾ ਨੂਰ ਰੁਸ਼ਨਾਈਆ । ਭਾਗ ਲਗਾ ਦੇ ਜੀਵਾਂ ਜੰਤਾਂ ਕਾਇਆ ਮਾਟੀ ਖਾਲ, ਖ਼ਲਕ ਦੇ ਖ਼ਾਲਕ ਦਇਆ ਕਮਾਈਆ। ਮੇਰੇ ਉਤੇ ਸਤਿ ਸਚ ਬਣਾ ਧਰਮਸਾਲ, ਦਰ ਸਚ ਦੁਆਰਾ ਇਕ ਵਖਾਈਆ। ਸਚ ਵਸਤ ਦੇ ਧਨ ਮਾਲ, ਨਾਮ ਨਿਧਾਨ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੁ ਤੇਰੇ ਚਰਨ ਕਵਲ ਨਿਮਸਕਾਰਾ, ਨਿਵ ਨਿਵ ਸੀਸ ਨਿਵਾਈਆ। ਤੂੰ ਸ਼ਾਹੋ ਭੂਪ ਸਿਕਦਾਰਾ, ਸ਼ਹਿਨਸ਼ਾਹ ਇਕ ਅਖਵਾਈਆ। ਤੇਰਾ ਸੋਹੇ ਬੰਕ ਦੁਆਰਾ, ਸਚਖੰਡ ਵਜੇ ਵਧਾਈਆ। ਤੇਰਾ ਦੂਲਹਾ ਸਤਿਗੁਰ ਸ਼ਬਦ ਦੁਲਾਰਾ, ਦੋ ਜਹਾਨਾਂ ਮਾਲਕ ਇਕ ਅਖਵਾਈਆ। ਜਿਸ ਦਾ ਵਿਸ਼ਨ ਬ੍ਰਹਮਾ ਸ਼ਿਵ ਪਸਾਰਾ, ਤ੍ਰੈਗੁਣ ਲੇਖਾ ਨਾਲ ਮਿਲਾਈਆ। ਪੰਜਾਂ ਤਤਾਂ ਦੇਵਣਹਾਰ ਅਧਾਰਾ, ਪੰਚਮ ਮੀਤਾ ਇਕ ਅਖਵਾਈਆ। ਤੇਰਾ ਸੰਦੇਸ਼ਾ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰਾ, ਅਵਤਰੀ ਧਿਆਨ ਲਗਾਈਆ। ਕਲਜੁਗ ਅੰਤ ਸ੍ਰੀ ਭਗਵੰਤ, ਮੇਰੀ ਪਾ ਸਾਰਾ, ਮਹਾਸਾਰਥੀ ਆਪਣਾ ਖੇਲ ਖਿਲਾਈਆ। ਚਾਰ ਕੁੰਟ ਦਹਿ ਦਿਸ਼ਾ ਮੇਟ ਦੇ ਧੰਦੂਕਾਰਾ, ਅੰਧ ਅਗਿਆਨ ਰਹਿਣ ਨਾ ਪਾਈਆ। ਨਿਰਮਲ ਜੋਤੀ ਕਰ ਉਜਿਆਰਾ, ਜੋਤੀ ਜਾਤੇ ਆਪਣਾ ਰੰਗ ਰੰਗਾਈਆ। ਮੈਂ ਸਦਾ ਸਦਾ ਸਦ ਜਾਵਾਂ ਬਲਿਹਾਰਾ, ਬਲ ਬਲ ਆਪਣਾ ਆਪ ਕਰਾਈਆ। ਤੂੰ ਪਰਮ ਪੁਰਖ ਪੁਰਖੋਤਮ ਸਭ ਦਾ ਸਾਂਝਾ ਯਾਰਾ, ਪਰਵਰਦਿਗਾਰ ਨੂਰ ਅਲਾਹੀਆ। ਜੋਤੀ ਜਾਤੇ ਹੋ ਜ਼ਾਹਰਾ, ਜ਼ਾਹਰ ਜ਼ਹੂਰ ਆਪਣਾ ਆਪ ਵਖਾਈਆ। ਧਰਨੀ ਕਹੇ ਮੇਰੀ ਤੇਰੇ ਅਗੇ ਪੁਕਾਰਾ, ਪੁਨਹ ਪੁਨਹ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਅਵਰ ਨਾ ਕੋਇ ਸਹਾਰਾ, ਸਹਾਇਕ ਨਾਇਕ ਏਕੰਕਾਰ ਇਕ ਇਕੱਲਾ ਤੂੰ ਹੀ ਨਜ਼ਰੀ ਆਈਆ।

੧੩ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਕਿਹਰ ਸਿੰਘ, ਦਲੀਪ ਕੌਰ, ਦਰਸ਼ਨ ਸਿੰਘ, ਸੁਰਜੀਤ ਸਿੰਘ, ਗੇਜੋ, ਛਿਬੋ,
ਭਜਨ ਕੌਰ, ਗਿਰਦਾਵਰ ਸਿੰਘ, ਜੁਗਿੰਦਰ ਸਿੰਘ, ਊਧਮ ਕੌਰ, ਹਰੀ ਪੁਰ ਭਜਨ ਕੌਰ
ਪਿੰਡ ਰੁੜਕਾ ਜ਼ਿਲਾ ਜਲੰਧਰ

ਧਰਨੀ ਕਹੇ ਜਨ ਭਗਤੋ ਮੇਰਾ ਸੀਨਾ ਹੋਇਆ ਠੰਡਾ, ਭਗਵਨ ਮੇਰੇ ਅੰਤਰ ਨਿਰੰਤਰ ਠੰਡਕ ਦਏ ਵਰਤਾਈਆ। ਮੈਂ ਖ਼ੁਸ਼ੀਆਂ ਨਾਲ ਤੁਹਾਨੂੰ

ਪ੍ਰਭ ਦੀ ਚਰਨ ਧੂੜੀ ਵੰਡਾਂ, ਬਿਨ ਹੱਥਾਂ ਝੋਲੀ ਸਭ ਦੀ ਦਿਆਂ ਟਿਕਾਈਆ। ਤੁਸਾਂ ਸਚ ਪ੍ਰੇਮ ਦੀਆਂ ਦੇਣੀਆਂ ਗੰਢਾਂ, ਜਿਸ ਨੂੰ ਜਗਤ ਜਹਾਨ ਸਕੇ ਨਾ ਕੋਇ ਖੁਲ੍ਹਾਈਆ। ਕਿਉਂ ਇਹ ਲੇਖਾ ਲਹਿਣਾ ਕਲਜੁਗ ਅਖ਼ੀਰੀ ਕੰਢਾ, ਕੰਢੀ ਘਾਟ ਸਾਰੇ ਵੇਖਣ ਥਾਉਂ ਥਾਈਂਆ। ਜਗਤ ਜਗਿਆਸੂਆਂ ਕੂੜ ਕੁਕਰਮ ਚੁਕੀਆਂ ਪੰਡਾਂ, ਭਾਰ ਸਕੇ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਜਨ ਭਗਤੋ ਮੈਨੂੰ ਬੜੀ ਲਗਦੀ ਸਰਦੀ , ਸਤਿ ਸਚ ਦਿਆਂ ਜਣਾਈਆ। ਉਠੋ ਵੇਖੋ ਖੇਲ ਨਰਾਇਣ ਨਰ ਦੀ, ਕੀ ਨਰ ਹਰਿ ਆਪਣੀ ਕਾਰ ਭੁਗਤਾਈਆ । ਜਿਸ ਸਾਰ ਪਾਈ ਤੁਹਾਡੇ ਘਰ ਦੀ, ਗ੍ਰਹਿ ਗ੍ਰਹਿ ਵੇਖੇ ਚਾਈਂ ਚਾਈਂਆ। ਜਿਸ ਆਸਾ ਤ੍ਰਿਸਨਾ ਸਭ ਦੀ ਮੇਟਣੀ ਜ਼ਰ ਦੀ, ਜੋਰੂ ਜ਼ਰ ਨਾ ਕੋਇ ਚਤੁਰਾਈਆ। ਖੇਲ ਰਹਿਣ ਨਹੀਂ ਦੇਣੀ ਸ਼ਰਅ ਸ਼ਰ ਦੀ, ਸ਼ਰੀਅਤ ਪੈਂਡਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਵਖਾਈਆ। ਧਰਨੀ ਕਹੇ ਜਨ ਭਗਤੋ ਬਾਹਰ ਤਕੋ ਨਾਰਦ ਪੰਡਤ ਪਾਂਧਾ, ਕਿਸ ਬਿਧ ਬੋਦੀ ਰਿਹਾ ਹਿਲਾਈਆ। ਤੂੰਹੀ ਤੂੰਹੀ ਢੋਲਾ ਗਾਂਦਾ, ਗਾ ਗਾ ਖ਼ੁਸ਼ੀ ਬਣਾਈਆ। ਵਣਜਾਰਾ ਬਣ ਕੇ ਇਕੋ ਨਾਂ ਦਾ, ਤੁਰੀਆ ਪੰਧ ਮੁਕਾਈਆ। ਹੱਥ ਲੇਖਾ ਫੜਿਆ ਸੂਰ ਗਾਂ ਦਾ, ਜਗਤ ਜਹਾਨ ਰਿਹਾ ਜਣਾਈਆ। ਨਾਲ ਵਖਾਵੇ ਰੂਪ ਕਲਜੁਗ ਕੂੜ ਕੁੜਿਆਰੇ ਕਾਂ ਦਾ, ਜੋ ਕਾਗ ਵਾਂਗ ਕੁਰਲਾਈਆ। ਨਾਲੇ ਇਸ਼ਾਰਾ ਦੇਵੇ ਬਾਂਹ ਦਾ, ਦੋ ਜਹਾਨ ਰਿਹਾ ਹਿਲਾਈਆ। ਫੇਰ ਢੋਲਾ ਗਾਏ ਵਾਹ ਵਾਹ ਦਾ, ਵਾਹਵਾ ਤੇਰੀ ਬੇਪਰਵਾਹੀਆ। ਤੂੰ ਮਾਲਕ ਥਲ ਅਸਗਾਹ ਦਾ, ਜੰਗਲ ਜੂਹਾਂ ਤੇਰੀ ਬੇਪਰਵਾਹੀਆ। ਮੈਂ ਪਾਂਧੀ ਬਣਿਆ ਤੇਰੇ ਰਾਹ ਦਾ, ਰਹਿਬਰ ਤੇਰੀ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਨਾਰਦ ਕਹੇ ਜਨ ਭਗਤੋ ਮੈਂ ਤੁਹਾਡੇ ਕੋਲੋਂ ਇਕੋ ਪ੍ਰੀਤੀ ਮੰਗਾਂ, ਮਾਂਗਤ ਹੋ ਕੇ ਝੋਲੀ ਡਾਹੀਆ। ਮੈਂ ਆਇਆ ਬਿਨਾ ਲੱਤਾਂ ਟੰਗਾਂ, ਬਿਨ ਤਨ ਵਜੂਦ ਸਰੀਰ ਪੰਧ ਮੁਕਾਈਆ। ਮੇਰਾ ਸੀਸ ਵੇਖ ਲਉ ਨੰਗਾ, ਓਢਣ ਵੇਖਣ ਕੋਇ ਨਾ ਪਾਈਆ। ਮੇਰੀ ਪਿਠ ਤੇ ਸਤਿਗੁਰ ਸ਼ਬਦ ਨੇ ਲਾਇਆ ਪੰਜਾ, ਪੰਜ ਆਬ ਵਿਚ ਜਾਣਾ ਚਾਈਂ ਚਾਈਂਆ। ਮੇਰੇ ਕੋਲ ਲੇਖਾ ਜੋ ਗੋਬਿੰਦ ਦੱਸਿਆ ਧਾਰ ਬਵੰਜਾ, ਜਿਸ ਦਾ ਲਹਿਣਾ ਬਾਵਨ ਗਿਆ ਦ੍ਰਿੜਾਈਆ । ਬੇਸ਼ਕ ਮੈਂ ਚਾਰ ਜੁਗ ਦਾ ਪੰਡਾ, ਬਿਨ ਅੱਖਰਾਂ ਕਰਾਂ ਪੜ੍ਹਾਈਆ। ਸਚ ਦੱਸਾਂ ਨੌ ਸੌ ਚੁਰਾਨਵੇ ਚੌਕੜੀ ਜੁਗ ਰਿਹਾ ਰੰਡਾ, ਨਾਰੀ ਨਰ ਨਰਾਇਣ ਹਿੱਸੇ ਕੋਇ ਨਾ ਪਾਈਆ। ਮੈਂ ਫਿਰਦਾ ਰਿਹਾ ਵਿਚ ਬ੍ਰਹਿਮੰਡਾਂ, ਪੁਰੀਆਂ ਲੋਆਂ ਭੱਜਾਂ ਵਾਹੋ ਦਾਹੀਆ। ਮੈਨੂੰ ਨਿਗਾਹ ਆਉਂਦਾ ਗੋਬਿੰਦ ਵਾਲਾ ਖੰਡਾ, ਜੋ ਖੜਗਾਂ ਬਾਹਰ ਸੋਭਾ ਪਾਈਆ। ਜਿਸ ਇਸ਼ਾਰਾ ਦਿਤਾ ਸਤਿ ਧਾਰ ਦੀ ਧਾਰ ਵਿਚੋਂ ਪਰਗਟੇ ਸੱਤ ਰੰਗਾ, ਡੰਡਾਵਤ ਸਭ ਦੀ ਦਏ ਬਦਲਾਈਆ। ਜਿਸ ਦੀਨ ਦੁਨੀ ਦਾ ਮੇਟਣਾ ਭੇਖ ਪੰਖਡਾ, ਕੂੜੀ ਕਿਰਿਆ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਸੁਣ ਧਰਨੀਏ, ਧਵਲੇ ਤੈਨੂੰ ਦਿਆਂ ਜਣਾਈਆ। ਕੀ ਖੇਲ ਪ੍ਰਭੂ ਨੇ ਕਰਨੀ ਏ, ਕਰਤਾ ਪੁਰਖ ਕੀ ਦ੍ਰਿੜਾਈਆ। ਕੀ ਤੁਕ ਅਗੰਮੀ ਸਭ ਨੇ ਪੜ੍ਹਨੀ ਏ, ਬਿਨ ਵਿਦਿਆ ਕਰੇ ਪੜ੍ਹਾਈਆ। ਕੇਹੜੀ ਮੰਜ਼ਲ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਚੜ੍ਹਨੀ ਏ, ਚੌਥੇ ਜੁਗ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ । ਧਰਨੀ ਕਹੇ ਨਾਰਦਾ ਮੈਨੂੰ ਖੋਲ੍ਹ ਦੇ ਭੇਦ, ਅਭੇਵ ਦੇ ਜਣਾਈਆ। ਨਾਰਦ ਕਹੇ ਧਰਨੀਏ ਇਕੋ ਢੋਲਾ ਗਾ ਲੈ ਜੇਹਵ, ਇਕੋ ਸਿਫ਼ਤ ਸਲਾਹੀਆ। ਇਕੋ ਰਸ ਚਖ ਲੈ ਮੇਵ, ਬਿਨ ਰਸਨਾ ਰਸ ਬਣਾਈਆ। ਇਕੋ ਪਰਮ ਪੁਰਖ ਵਡ ਦੇਵੀ ਦੇਵ, ਦੇਵ ਆਤਮਾ ਜਿਸ ਦੀ ਸਰਨਾਈਆ। ਨੀ ਓਹ ਵਸਣਹਾਰਾ ਸਚਖੰਡ ਧਾਮ ਨਿਹਕੇਵ, ਨਿਹਚਲ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਸੁਣ ਨਾਰਦ ਬ੍ਰਾਹਮਣਾ, ਪੰਡਿਆ ਦਿਆਂ ਜਣਾਈਆ। ਮੈਨੂੰ ਦੱਸਦੇ ਉਸ ਦੀ ਭਾਵਨਾ, ਕੀ ਭਾਵ ਰਿਹਾ ਸਮਝਾਈਆ। ਕਿਸ ਬਿਧ ਪਕੜਾਇਆ ਆਪਣਾ ਦਾਮਨਾ, ਦਾਮਨਗੀਰ ਇਕ ਅਖਵਾਈਆ। ਜਿਸ ਵਾਅਦਾ ਪੂਰਾ ਕਰਨਾ ਬਲ ਬਾਵਨਾ, ਬਲਧਾਰੀ ਵੇਸ ਵਟਾਈਆ। ਜੋ ਲੇਖਾ ਲੇਖੇ ਲਾਏ ਰਾਮ ਰਾਵਨਾ, ਰਮਈਆ ਬਣੇ ਧੁਰਦਰਗਾਹੀਆ। ਜਿਸ ਮਨਸਾ ਪੂਰੀ ਕਰਨੀ ਕ੍ਰਿਸ਼ਨਾ ਕਾਹਨਨਾ, ਘਨਈਆ ਆਪਣਾ ਸੰਗ ਜਣਾਈਆ। ਜਿਸ ਪੈਗ਼ੰਬਰਾਂ ਪਕੜਾਵਣਾ ਦਾਮਨਾ, ਦਸਤਗੀਰ ਬੇਨਜ਼ੀਰ ਆਪ ਅਖਵਾਈਆ। ਜਿਸ ਨਾਨਕ ਗੋਬਿੰਦ ਖੇਲ ਖਿਲਾਵਨਾ, ਉਹ ਖ਼ਾਲਕ ਖ਼ਲਕ ਵੇਖੇ ਚਾਈਂ ਚਾਈਂਆ। ਜਿਸ ਇਕੋ ਡੰਕਾ ਸ਼ਬਦ ਵਜਾਵਣਾ, ਦੋ ਜਹਾਨ ਕਰੇ ਸ਼ਨਵਾਈਆ। ਧਰਨੀ ਕਹੇ ਜਿਸ ਨੂੰ ਸਭ ਨੇ ਸੀਸ ਨਿਵਾਵਣਾ, ਧੂੜੀ ਖ਼ਾਕ ਖ਼ਾਕ ਰਮਾਈਆ। ਜਗਤ ਤ੍ਰਿਸ਼ਨਾ ਮੇਟੇ ਤਾਮਨਾ, ਤ੍ਰੈਗੁਣ ਅਤੀਤਾ ਦਇਆ ਕਮਾਈਆ। ਜਿਸ ਨੇ ਸਤਿਜੁਗ ਮਾਰਗ ਲਾਵਣਾ, ਕਲਜੁਗ ਕਿਰਿਆ ਕੂੜ ਚੁਕਾਈਆ। ਉਸ ਦੇ ਬਲ ਬਲ ਸਭ ਨੇ ਜਾਵਣਾ, ਨਿਵ ਨਿਵ ਲਾਗਣ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਧਰਨੀਏ ਓਹ ਮਾਲਕ ਇਕ ਜਗਦੀਸ, ਜਗਦੀਸ਼ਰ ਧੁਰਦਰਗਾਹੀਆ। ਜਿਸ ਨੂੰ ਝੁਕਣੇ ਸਾਰੇ ਸੀਸ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਬੀਸ ਬੀਸ, ਬੀਸ ਬੀਸਾ ਇਕ ਅਖਵਾਈਆ। ਜਿਸ ਦਾ ਇਕੋ ਕਲਮਾ ਹੋਏ ਸਚ ਹਦੀਸ, ਹਜ਼ਰਤਾਂ ਬਾਹਰ ਕਰੇ ਪੜ੍ਹਾਈਆ। ਜਿਸ ਦਾ ਨਾਮ ਸੰਦੇਸ਼ਾ ਬਾਹਰ ਰਾਗ ਛਤੀਸ, ਛਤੀਸਾ ਬਤੀਸਾ ਸਿਫ਼ਤ ਨਾ ਕੋਇ ਸਲਾਹੀਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਪੀਸਣ ਰਿਹਾ ਪੀਸ, ਸਤਿਜੁਗ ਤਰੇਤਾ ਦੁਆਪਰ ਆਪਣੀ ਕਾਰ ਕਮਾਈਆ। ਓਹ ਪੁਰਖ ਅਕਾਲਾ ਦੀਨ ਦਿਆਲਾ ਜਿਸ ਦੀ ਕਰੇ ਕੋਇ ਨਾ ਰੀਸ, ਦੂਸਰ ਰੂਪ ਨਾ ਕੋਇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਨਾਰਦਾ ਮੈਂ ਵੇਖ ਲੈ ਕੋਝੀ ਕਮਲੀ, ਆਪਣੀ ਸੁਧ ਨਾ ਕੋਇ ਰਖਾਈਆ। ਅਗਲਾ ਭੇਵ ਦੱਸਦੇ ਗੋਝੀ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਨਾਰਦ ਕਹੇ ਧਰਨੀਏ ਮੈਂ ਨਹੀਂ ਕੋਈ ਕਲਜੁਗ ਵਾਲਾ ਜੋਗੀ, ਤਨ ਵਜੂਦ ਸ਼ਿੰਗਾਰ ਬਣਾਈਆ। ਮੈਂ ਕੋਈ ਵਾਸਨਾ ਵਾਲਾ ਨਹੀਂ ਭੋਗੀ, ਤ੍ਰਿਸ਼ਨਾ ਜਗਤ ਨਾ ਕੋਇ ਰਖਾਈਆ। ਮੈਂ ਨਹੀਂ ਕੋਈ ਵਿਛੋੜੇ ਵਾਲਾ ਵਿਜੋਗੀ, ਵਿਛੜ ਕੇ ਆਪਣਾ ਝਟ ਲੰਘਾਈਆ। ਮੈਂ ਤੇ ਪ੍ਰਭੂ ਦਾ ਭਗਤ ਮੌਜੀ, ਮਜਲਸ ਭਗਤਾਂ ਸੰਗ ਰਖਾਈਆ। ਮੈਨੂੰ ਸਤਿਗੁਰ ਸ਼ਬਦ ਬਣਾਇਆ ਖੋਜੀ, ਖੋਜ ਕੱਢਿਆ ਚਾਈਂ ਚਾਈਂਆ। ਜਿਥੇ ਵਸਿਆ ਮੇਰਾ ਪ੍ਰੀਤਮ ਚੋਜੀ, ਚੋਜੀ ਆਪਣਾ ਵੇਸ ਵਟਾਈਆ। ਜੋ ਬਣ ਕੇ ਅਗਾਧ ਬੋਧੀ, ਬੁੱਧੀ ਤੋਂ ਪਰੇ ਦਏ ਸਮਝਾਈਆ। ਦੁਰਮਤ ਮੈਲ ਧੋਵੇ ਬਣ ਕੇ ਧੋਬੀ, ਦੁਬਧਾ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਧਰਨੀਏ ਜੇ ਪਰਮ ਪੁਰਖ ਨੂੰ ਪਾਉਣਾ, ਪਵਣ ਪਾਣੀ ਨਾਲ ਮਿਲਾਈਆ। ਪਹਿਲੋਂ ਆਪਣਾ ਆਪ ਉਠਾਉਣਾ, ਆਲਸ ਨਿੰਦਰਾ ਰਹੇ ਨਾ ਰਾਈਆ। ਫੇਰ ਸਤਿ ਸ਼ਿੰਗਾਰ ਕਰਾਉਣਾ, ਵੇਸ ਅਵੇਸਾ ਰੂਪ ਧਰਾਈਆ । ਨੇਤਰ ਨਾਮ ਨਿਧਾਨਾ ਕੱਜਲ ਪਾਉਣਾ, ਜਗਤ ਅੱਖ ਨਾ ਕੋਇ ਵਡਿਆਈਆ। ਬਿਨ ਮੇਂਢੀ ਸੀਸ ਗੁੰਦਾਉਣਾ, ਸੋਹਣਾ ਰੂਪ ਧਰਾਈਆ । ਸਚ ਪਿਆਰ ਦਾ ਓਢਣ ਇਕੋ ਉਪਰ ਟਿਕਾਉਣਾ, ਟਿੱਕਾ ਧੂੜੀ ਮਸਤਕ ਖ਼ਾਕ ਰਮਾਈਆ। ਫਿਰ ਦੀਨ ਦੁਨੀ ਤਜਾਉਣਾ, ਜਗਤ ਰਿਸ਼ਤਾ ਨਾ ਕੋਇ ਜਣਾਈਆ। ਨੌਂ ਖੰਡ ਪ੍ਰਿਥਮੀ ਆਪਣਾ ਹਿੱਸਾ ਵੇਖ ਵਖਾਉਣਾ, ਸੱਤ ਦੀਪ ਖੋਜ ਖੁਜਾਈਆ। ਲੱਖ ਚੁਰਾਸੀ ਧਿਆਨ ਲਗਾਉਣਾ, ਧਰਨੀ ਧਰਤ ਧਵਲ ਧੌਲੇ ਧਰਮ ਨਾਲ ਸਮਝਾਈਆ। ਸਭ ਤੋਂ ਪਹਿਲੋਂ ਮੇਰੇ ਪਰਮ ਪੁਰਖ ਪਰਮਾਤਮ ਜਿਸ ਦਾ ਦਰਸ਼ਨ ਪਾਉਣਾ, ਦੀਦ ਈਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਨਾਰਦ ਮੈਂ ਪ੍ਰਿਥਮ ਰੂਪ ਬਣਾਵਾਂਗੀ। ਏਕਾ ਏਕੰਕਾਰ ਇਸ਼ਟ ਮਨਾਵਾਂਗੀ। ਦੂਜਾ ਏਕਾ ਭਾਉ ਚੁਕਾਵਾਂਗੀ। ਤੀਜਾ ਤਿੰਨਾਂ ਲੋਕਾਂ ਬਾਹਰ ਵੇਖ ਵਖਾਵਾਂਗੀ। ਚੌਥਾ ਚੌਥੀ ਮੰਜ਼ਲ ਚੜ੍ਹ, ਨੈਣ ਉਠਾਵਾਂਗੀ। ਪੰਚਮ ਪੰਜਵਾਂ ਪੱਲੂ ਇਕੋ ਫੜ, ਸਾਚੀ ਗੰਢ ਬੰਧਾਵਾਂਗੀ। ਛੇਵਾਂ ਵੇਖ ਅਗੰਮਾ ਦਰ, ਦਰ ਦੁਆਰਾ ਇਕ ਖੁਲ੍ਹਾਵਾਂਗੀ। ਸਤਵਾਂ ਸਤਿ ਸਤਿਵਾਦੀ ਮਿਲਕੇ ਹਰਿ, ਹਿਰਦੇ ਆਪਣੇ ਆਪ ਵਸਾਵਾਂਗੀ। ਅੱਠਵਾਂ ਅੱਠਾਂ ਤਤਾਂ ਰਹੇ ਨਾ ਡਰ, ਡੰਡਾਵਤ ਬਦੰਨਾ ਵਿਚ ਸੀਸ ਨਿਵਾਵਾਂਗੀ। ਨੌਵੇਂ ਵਾਸਨਾ ਰਹੇ ਕੋਈ ਨਾ ਘਰ, ਗ੍ਰਹਿ ਮੰਦਰ ਇਕੋ ਸੋਭਾ ਪਾਵਾਂਗੀ। ਦਸਵੇਂ ਮਿਲਕੇ ਆਪਣੇ ਨਰਾਇਣ ਨਰ, ਨਰ ਹਰਿ ਵਿਚ ਸਮਾਵਾਂਗੀ। ਝਟ ਨਾਰਦ ਹਸ ਕੇ ਕਿਹਾ ਧਰਨੀਏ ਹੁਣ ਹੋਰ ਦਾ ਭਾਣਾ ਜਰ, ਜ਼ੱਰਾ ਜ਼ੱਰਾ ਤੇਰਾ ਖੇਲ ਤੂੰ ਬਿਨ ਰਸਨਾ ਕਹਿ ਮੈਂ ਉਸੇ ਦੇ ਹੁਕਮ ਵਿਚ ਸੀਸ ਨਿਵਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਮਨਾਵਾਂਗੀ। ਧਰਨੀ ਕਹੇ ਨਾਰਦਾ ਮੈਂ ਕੂਕਾਂ ਮਾਰਾਂ, ਆ ਜਾ ਮੇਰੇ ਕਮਲਾਪਾਤੀਆ। ਮੈਨੂੰ ਤੇਰੇ ਨਾਲ ਬਹਾਰਾਂ, ਅੰਤਮ ਮੇਰੀ ਪੁਛ ਵਾਤੀਆ। ਮੈਂ ਤਨ ਵਜੂਦ ਸ਼ਿੰਗਾਰਾਂ, ਬਿਨ ਨੈਣਾਂ ਮਾਰਾਂ ਝਾਤੀਆ। ਮੇਰੀਆਂ ਵੇਖ ਲੈ ਸਿੰਮਲ ਵਾਲੀਆਂ ਤਾਰਾਂ, ਪਰਦਾ ਲਾਹ ਦੇ ਵਿਚੋਂ ਰੈਣ ਅੰਧੇਰੀ ਰਾਤੀਆ। ਤੇਰੀ ਧੂੜੀ ਲਾਵਾਂ ਛਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਕਰ ਦੇ ਲੋਕਮਾਤੀਆ। ਨਾਰਦ ਕਹੇ ਧਰਨੀਏ ਓਹ ਲੋਕਮਾਤ ਵਿਚ ਆਇਆ, ਜਗ ਨੇਤਰ ਨਜ਼ਰ ਕਿਸੇ ਨਾ ਆਈਆ । ਜੋਤੀ ਨੂਰ ਨੂਰ ਰੁਸ਼ਨਾਇਆ, ਨੂਰ ਨੁਰਾਨਾ ਡਗਮਗਾਈਆ। ਸ਼ਬਦ ਅਨਾਦੀ ਨਾਦ ਸੁਣਾਇਆ, ਸੋਹਲਾ ਢੋਲਾ ਧੁਰਦਰਗਾਹੀਆ। ਜਿਸ ਦਾ ਅਵਤਾਰ ਪੈਗ਼ੰਬਰ ਗੁਰੂਆਂ ਦਰਸ਼ਨ ਪਾਇਆ, ਬਿਨ ਨੈਣ ਨੈਣ ਬਿਗਸਾਈਆ। ਵਿਸ਼ਨ ਬ੍ਰਹਮਾ ਸ਼ਿਵ ਸ਼ੁਕਰ ਮਨਾਇਆ, ਖੁਸ਼ੀਆਂ ਵਿਚ ਢੋਲੇ ਗਾਈਆ। ਜਿਸ ਨੇ ਚਾਰ ਜੁਗ ਦਾ ਲੇਖਾ ਆਪਣੇ ਚਰਨਾਂ ਹੇਠ ਦਬਾਇਆ, ਦੋ ਜਹਾਨਾਂ ਵੇਖ ਵਖਾਈਆ। ਜਿਸ ਨੂੰ ਸਭ ਨੇ ਮੰਨਿਆ ਦਾਈ ਦਾਇਆ, ਦੋ ਜਹਾਨਾਂ ਮਾਲਕ ਹੋਏ ਸਹਾਈਆ। ਨੀ ਉਸ ਨੇ ਸੰਬਲ ਆਪਣਾ ਡੇਰਾ ਲਾਇਆ, ਬੰਕ ਦੁਆਰੇ ਡੇਰਾ ਲਾਈਆ। ਜਿਸ ਭੇਵ ਅਭੇਦ ਖੁਲ੍ਹਾਇਆ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਕੋਟਾਂ ਵਿਚੋਂ ਕਮਲੀਏ ਕੋਈ ਵਿਰਲਾ ਉਸ ਨੇ ਭਗਤ ਸੁਹੇਲਾ ਜਗਾਇਆ, ਜਾਗਰਤ ਜੋਤ ਕਰੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਧਰਨੀ ਕਹੇ ਨਾਰਦਾ ਕੀ ਖੇਲ ਸ੍ਰੀ ਭਗਵਾਨੇ, ਭਗਵਨ ਕੀ ਜਣਾਈਆ। ਨਾਰਦ ਕਹੇ ਸੁਣ ਧਰਨੀ ਧਰਤ ਧਵਲ ਧੌਲ ਰਕਾਨੇ, ਜੋਬਨਵੰਤੀਏ ਤੈਨੂੰ ਦਿਆਂ ਸੁਣਾਈਆ। ਓਹ ਪਰਮ ਪੁਰਖ ਸ਼ਹਿਨਸ਼ਾਹ ਸੁਲਤਾਨੇ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਜੁਗ ਜੁਗ ਖੇਲ ਮਹਾਨੇ, ਚੌਕੜੀ ਆਪਣਾ ਹੁਕਮ ਵਰਤਾਈਆ। ਜੋ ਵਸੇ ਸਚਖੰਡ ਮਕਾਨੇ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਦੇ ਨਾਮ ਦੇ ਅਵਤਾਰ ਪੈਗ਼ੰਬਰਾਂ ਗੁਰੂਆਂ ਗਾਏ ਤਰਾਨੇ, ਤੁਰੀਆ ਵਿਚ ਬਹਿ ਕੇ ਢੋਲੇ ਗਾਈਆ। ਜਿਸ ਨੇ ਲੱਖ ਚੁਰਾਸੀ ਜੀਵ ਜੰਤ ਕੀਤੇ ਬੇਗਾਨੇ, ਤੇਰੇ ਉਤੇ ਖੇਲ ਖਿਲਾਈਆ। ਉਸ ਦਾ ਖੇਲ ਅਵੱਲਾ ਜੋ ਲੇਖਾ ਜਾਣੇ ਦੋ ਜਹਾਨੇ, ਦੋਹਰੀ ਆਪਣੀ ਕਲ ਪਰਗਟਾਈਆ। ਨੀ ਪਤਾ ਨਹੀਂ ਅੱਜ ਆ ਗਿਆ ਕੇਹੜੇ ਬਹਾਨੇ, ਜਨ ਭਗਤਾਂ ਵਿਚ ਬੈਠਾ ਸੋਭਾ ਪਾਈਆ। ਜਿਸ ਦੇ ਸਚ ਸਚ ਦੇ ਯਰਾਨੇ, ਯਰਾਨਾ ਆਤਮ ਪਰਮਾਤਮ ਨਾਲ ਰਖਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕਲਾਮੇ, ਕਲਮਾ ਕਾਏਨਾਤ ਦ੍ਰਿੜਾਈਆ। ਜਿਸ ਦੇ ਹੁਕਮ ਵਿਚ ਬਦਲ ਗਏ ਜ਼ਮਾਨੇ, ਜੁਗ ਚੌਕੜੀ ਆਪਣਾ ਪੰਧ ਮੁਕਾਈਆ। ਕਲਜੁਗ ਅੰਤ ਖੇਲ ਕਰੇ ਮਹਾਨੇ, ਮਹਿਮਾ ਕਥ ਕਥ ਦ੍ਰਿੜਾਈਆ। ਜਿਸ ਦੇ ਪਿਆਰ ਵਿਚ ਹਰਿਜਨ ਹੋਏ ਦੀਵਾਨੇ, ਮਸਤੀ ਵਿਚ ਭੱਜਣ ਚਾਈਂ ਚਾਈਂਆ। ਇੰਦਰ ਦੇਵਤ ਸੁਰ ਮੇਘ ਬਰਸਾਨੇ, ਖੁਵਾਜਾ ਖਿਜਰ ਖੁਸ਼ੀ ਬਣਾਈਆ। ਵਿਸ਼ਨ ਬ੍ਰਹਮਾ ਸ਼ਿਵ ਉਸ ਦੇ ਚਰਨ ਦਬਾਨੇ, ਬਿਨ ਹੱਥਾਂ ਹੱਥ ਲਗਾਈਆ। ਉਠ ਬਿਨਾ ਅੱਖੀਆਂ ਅੱਖੀਆਂ ਖੋਲ੍ਹ ਜੇ ਉਸ ਦੇ ਦਰਸ਼ਨ ਪਾਣੇ, ਦਰਸ਼ਨ ਤੈਨੂੰ ਦਿਆਂ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਨਾਰਦ ਕਹੇ ਧਰਨੀਏ ਖੋਲ੍ਹ ਅੱਖੀਆਂ, ਜਗਤ ਨੇਤਰਾਂ ਬਾਹਰ ਜਣਾਈਆ। ਜਿਸ ਜੁਗ ਜੁਗ ਤੇਰੀਆਂ ਲਾਜਾਂ ਰਖੀਆਂ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਿਸ ਖੇਲ ਖਿਲਾਇਆ ਕਾਹਨ ਨਾਲ ਸਖ਼ੀਆਂ, ਸਖ਼ਾਵਤ ਕੀਤੀ ਚਾਈਂ ਚਾਈਂਆ। ਓਹ ਮਾਲਕ ਅਲਖ ਅਲਖੀਆ, ਅਗੋਚਰ ਅਗੰਮ ਅਥਾਹੀਆ। ਜਿਸ ਦੇ ਸਥਰ ਲਥੀਆਂ, ਯਾਰੜਾ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਨਾਰਦਾ ਮੇਰਾ ਪ੍ਰਭ ਨੂੰ ਇਕ ਆਦੇਸ, ਨਿਵ ਨਿਵ ਸੀਸ ਨਿਵਾਈਆ। ਮੈ ਹੈਰਾਨ ਹੋ ਗਈ ਕੇਹੜਾ ਕੀਤਾ ਅਵਲੜਾ ਵੇਸ, ਵੇਸ ਅਵੇਸ ਆਪਣਾ ਲਿਆ ਬਦਲਾਈਆ । ਵੇ ਨਾ ਮੁੱਛ ਦਾਹੜੀ ਨਾ ਕੇਸ, ਜੋਤੀ ਜਾਤਾ ਹੋ ਕੇ ਸੋਭਾ ਪਾਈਆ। ਜੇਹੜਾ ਸਦਾ ਰਹੇ ਹਮੇਸ਼, ਜਨਮ ਮਰਨ ਵਿਚ ਕਦੇ ਨਾ ਆਈਆ। ਜਿਸ ਦੁਆਰੇ ਦੇ ਅਵਤਾਰ ਪੈਗ਼ੰਬਰ ਗੁਰੂ ਦਰਵੇਸ਼, ਭਿਖਿਆ ਮੰਗਣ ਥਾਉਂ ਥਾਈਂਆ। ਜਿਸ ਦੇ ਗੁਣ ਗਾਵੇ ਸਹੰਸਰ ਮੁਖ ਸ਼ੇਸ਼, ਸਿਫ਼ਤਾਂ ਨਾਲ ਸਿਫ਼ਤ ਸਾਲਾਹੀਆ। ਜਿਸ ਸੁਤ ਦੁਲਾਰਾ ਬਣਾਇਆ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਦਾ ਭੇਵ ਆਪ ਚੁਕਾਈਆ। ਓਹ ਮਾਲਕ ਨਰ ਨਰੇਸ਼, ਨਰ ਹਰਿ ਇਕੋ ਨਜ਼ਰੀ ਆਈਆ। ਮੈਂ ਓਸੇ ਦੇ ਚਰਨ ਕਵਲ ਹੋਈ ਪੇਸ਼, ਪੇਸ਼ੀਨਗੋਈਆਂ ਪਿਛਲੀਆਂ ਹੱਥ ਉਠਾਈਆ। ਮੇਰੇ ਸੁਆਮੀ ਠਾਕਰ ਮੇਰੇ ਉਤੋਂ ਮੇਟ ਕਲੇਸ਼, ਕਲ ਕਾਤੀਆਂ ਡੇਰਾ ਢਾਈਆ। ਉਸ ਸੁਣਾ ਦਿਤਾ ਜਣਾ ਦਿਤਾ ਮੇਰਾ ਸਤਿਗੁਰ ਸ਼ਬਦ ਦੇਵਣ ਵਾਲਾ ਸੰਦੇਸ਼, ਸੰਧਿਆ ਸਰਘੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰਾ ਇਕ ਸਮਝਾਈਆ। ਨਾਰਦ ਕਹੇ ਧਰਨੀਏ ਪ੍ਰਭੂ ਬੜਾ ਛਲੀਆ, ਅਛਲ ਛਲਧਾਰੀ ਇਕ ਅਖਵਾਈਆ।

ਆਦਿ ਜੁਗਾਦੀ ਬੜਾ ਬਲੀਆ, ਬਲਧਾਰੀ ਧੁਰਦਗਾਹੀਆ। ਉਸ ਦੇ ਹੁਕਮ ਵਿਚ ਕਿਤਨੇ ਫਿਰਦੇ ਅਵਤਾਰ ਪੈਗ਼ੰਬਰ ਗੁਰੂ ਵਲੀਆ, ਵਲੀਅਹਦ ਨਜ਼ਰ ਕੋਇ ਨਾ ਆਈਆ। ਜਿਸ ਦਾ ਲਹਿਣਾ ਦੇਣਾ ਜਲ ਥਲ ਮਹੀਅਲ ਸਮੁੰਦ ਸਾਗਰ ਰਲੀਆ, ਟਿੱਲੇ ਪਰਬਤ ਚੋਟੀਆਂ ਬੈਠਾ ਆਸਣ ਲਾਈਆ। ਨੀ ਉਹ ਤੇਰੀਆਂ ਨੌ ਖੰਡ ਦੀਆਂ ਵੇਖਣ ਵਾਲਾ ਗਲੀਆਂ, ਕੂਚਾ ਕੂਚਾ ਫੋਲ ਫੁਲਾਈਆ। ਸੱਤਾਂ ਦੀਪਾਂ ਤਕ ਕਿਸ ਬਿਧ ਕਲਜੁਗ ਪਾਏ ਜੱਲੀਆਂ, ਨੱਚੇ ਟੱਪੇ ਕੁੱਦੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਣਹਾਰਾ ਨੇਹਚਲ ਧਾਮ ਅਟਲੀਆ, ਅਟਲ ਮਹਲ ਇਕੋ ਇਕ ਸੁਹਾਈਆ।

੧੪ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਬੰਤ ਸਿੰਘ ਦੇ ਗ੍ਰਹਿ ਪਿੰਡ ਰੁੜਕਾ ਜ਼ਿਲਾ ਜਲੰਧਰ

ਧਰਨੀ ਕਹੇ ਪ੍ਰਭੂ ਮੇਰੇ ਉਤੋਂ ਬੁਝਾ ਦੇ ਬਸੰਤਰ, ਅਗਨੀ ਤਤ ਨਾ ਕੋਇ ਜਲਾਈਆ। ਇਕੋ ਨਾਮ ਨਿਧਾਨਾ ਦੇ ਦੇ ਮੰਤਰ, ਕਲਮਾ ਸਚ ਸਚ ਦ੍ਰਿੜਾਈਆ। ਲੇਖਾ ਪੂਰਾ ਕਰ ਦੇ ਜੁਗਾ ਜੁਗੰਤਰ, ਜੁਗ ਚੌਕੜੀ ਪੰਧ ਮੁਕਾਈਆ। ਤੇਰਾ ਲਹਿਣਾ ਦੇਣਾ ਨਿਰਗੁਣ ਧਾਰ ਨਿਰੰਤਰ, ਨਿਰਵੈਰ ਤੇਰੀ ਸਰਨਾਈਆ। ਪਰਦਾ ਓਹਲਾ ਰਹੇ ਨਾ ਗਗਨ ਗਗਨੰਤਰ, ਜ਼ਿਮੀਂ ਅਸਮਾਨ ਦੋ ਜਹਾਨ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੋਂ ਕਲਜੁਗ ਕੂੜ ਬੁਝਾ ਦੇ ਅੱਗ, ਆਗਮਨ ਤੇਰੇ ਵਿਚ ਰਾਹ ਤਕਾਈਆ। ਕਿਰਪਾ ਕਰ ਸੂਰੇ ਸਰਬਗ, ਹਰਿ ਕਰਤੇ ਧੁਰਦਰਗਾਹੀਆ। ਦੀਆ ਬਾਤੀ ਕਮਲਾਪਾਤੀ ਮੇਰਾ ਨੂਰ ਜਾਏ ਜਗ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ। ਜਨ ਭਗਤ ਸੁਹੇਲੇ ਦੀਨ ਦੁਨੀ ਨਾਲੋਂ ਕਰ ਅਲਗ, ਗ੍ਰਹਿ ਵਖਰਾ ਇਕ ਵਖਾਈਆ। ਦਰਸ਼ਨ ਦੇ ਉਪਰ ਸ਼ਾਹਰਗ, ਸ਼ਹਿਨਸ਼ਾਹ ਪਰਦਾ ਦੇ ਉਠਾਈਆ। ਹੰਸ ਰੂਪ ਬਣਾ ਲੈ ਕਗ, ਕਾਗੋਂ ਹੰਸ ਮਾਣਕ ਮੋਤੀ ਚੋਗ ਚੁਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰ ਆਪ ਸੁਹਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੋਂ ਮੇਟ ਦੇ ਧੁੰਦੂਕਾਰਾ, ਧਵਲ ਹੋ ਕੇ ਸੀਸ ਨਿਵਾਈਆ। ਤੂੰ ਮੇਰਾ ਏਕੰਕਾਰਾ, ਅਕਲ ਕਲ ਤੇਰੇ ਹੱਥ ਵਡਿਆਈਆ। ਤੂੰ ਸਾਂਝਾ ਪਰਵਰਦਿਗਾਰਾ, ਜਲਵਾਗਰ ਨੂਰ ਅਲਾਹੀਆ। ਤੇਰਾ ਲਹਿਣਾ ਦੇਣਾ ਨਾਲ ਪੈਗ਼ੰਬਰ ਗੁਰ ਅਵਤਾਰਾ, ਵਿਸ਼ਨ ਬ੍ਰਹਮਾ ਸ਼ਿਵ ਸੰਗ ਰਖਾਈਆ। ਮੇਰੇ ਉਤੋਂ ਕੂੜੀ ਕਿਰਿਆ ਲਾਹ ਦੇ ਭਾਰਾ, ਭਾਂਡਾ ਭਰਮ ਭੌ ਭੰਨਾਈਆ। ਸਤਿਜੁਗ ਸਚ ਕਰ ਉਜਿਆਰਾ, ਸਤਿ ਸਤਿ ਦਇਆ ਕਮਾਈਆ। ਤੇਰੇ ਨਾਮ ਦਾ ਇਕੋ ਸੁਣਾਂ ਨਾਅਰਾ, ਨਰ ਨਰਾਇਣ ਦਿਆਂ ਦ੍ਰਿੜਾਈਆ। ਇਕੋ ਘਰ ਹੋਵੇ ਸਚ ਦੁਆਰਾ, ਭਗਤ ਵਛਲ ਦੇਣਾ ਵਖਾਈਆ। ਇਕੋ ਚਰਨ ਕਵਲ ਹੋਵੇ ਨਿਮਸਕਾਰਾ, ਡੰਡਾਵਤ ਬੰਦਨਾ ਇਕੋ ਵੇਖ ਵਖਾਈਆ। ਇਕੋ ਇਸ਼ਟ ਹੋਵੇ ਸੰਸਾਰਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੋਂ ਮੇਟ ਅੰਧ ਅੰਧਿਆਰ, ਅੰਧ ਆਤਮ ਕਰ ਰੁਸ਼ਨਾਈਆ। ਸਚ ਪ੍ਰੀਤੀ ਦੇ ਪਿਆਰ, ਪਰਮ ਪੁਰਖ ਤੇਰੀ ਓਟ ਤਕਾਈਆ। ਭਾਗ ਲਗਾਉਣਾ ਮੇਰੇ ਨੌ ਖੰਡ ਦੁਆਰ, ਸੱਤਾਂ ਦੀਪਾਂ ਸੋਭਾ

ਪਾਈਆ। ਮੈਂ ਖ਼ੁਸ਼ੀਆਂ ਵਿਚ ਧੂੜੀ ਲਾਵਾਂ ਛਾਰ, ਟਿੱਕੇ ਮਸਤਕ ਖ਼ਾਕ ਰਮਾਈਆ। ਬਿਨ ਨੇਤਰ ਲੋਚਨ ਕਰਾਂ ਦੀਦਾਰ, ਬਿਨ ਅੱਖੀਆਂ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸੁਹੰਜਣਾ ਇਕ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਜਨ ਭਗਤਾਂ ਮੇਲਣਾ ਆਪ, ਆਪਣੀ ਦਇਆ ਕਮਾਈਆ। ਆਤਮ ਪਰਮਾਤਮ ਬਖ਼ਸ਼ਣਾ ਜਾਪ, ਜਗ ਜੀਵਣ ਦਾਤੇ ਹੋਣਾ ਸਹਾਈਆ। ਕੂੜ ਕੁਕਰਮ ਰਹੇ ਕੋਈ ਨਾ ਪਾਪ, ਜਨਮ ਦਾ ਲੇਖਾ ਦੇਣਾ ਚੁਕਾਈਆ। ਸਚਖੰਡ ਨਿਵਾਸੀ ਆਪ ਬਣਨਾ ਧੁਰ ਦਾ ਬਾਪ, ਪਿਤਾ ਪੂਤ ਗੋਦ ਉਠਾਈਆ। ਝਗੜਾ ਮੇਟ ਕੂੜ ਸੰਤਾਪ, ਸੰਸਾ ਦੀਨ ਦੁਨੀ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਅੰਤਰ ਨਿਰੰਤਰ ਕਿਰਿਆ ਕੂੜ ਜਗਤ ਮੇਟ ਸੰਤਾਪ, ਸਤਿ ਸਤਿਵਾਦੀ ਸਤਿ ਆਪਣਾ ਰੰਗ ਰੰਗਾਈਆ।

੧੪ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਗੁਰਦੇਵ ਸਿੰਘ ਦੇ ਗ੍ਰਹਿ ਪਿੰਡ ਨਵਾਂ ਪਿੰਡ ਜ਼ਿਲਾ ਜਲੰਧਰ

ਧਰਨੀ ਕਹੇ ਪ੍ਰਭੂ ਜਨ ਭਗਤਾਂ ਚਾੜ੍ਹ ਦੇ ਰੰਗ, ਰੰਗਤ ਨਿਰਗੁਣ ਧਾਰ ਆਪ ਚੜ੍ਹਾਈਆ। ਜੋਤੀ ਜਾਤੇ ਪੁਰਖ ਬਿਧਾਤੇ ਲਾ ਲੈ ਅੰਗ, ਅੰਗੀਕਾਰ ਏਕੰਕਾਰ ਪਰਵਰਦਿਗਾਰ ਆਪ ਹੋ ਜਾਈਆ। ਨਾਮ ਨਿਧਾਨ ਸ੍ਰੀ ਭਗਵਾਨ ਮਰਦ ਮਰਦਾਨ ਸੂਰੇ ਸਰਬੰਗ, ਕਰਨੀ ਦੇ ਕਰਤੇ ਕ਼ੁਦਰਤ ਦੇ ਕ਼ਾਦਰ ਤੇਰੇ ਹੱਥ ਵਡਿਆਈਆ। ਮੈਂ ਨਿਮਾਣੀ ਕੋਝੀ ਕਮਲੀ ਸਚ ਦੁਆਰੇ ਰਹੀ ਮੰਗ, ਮਾਂਗਤ ਹੋ ਕੇ ਦਰ ਠਾਂਢੇ ਸੀਸ ਨਿਵਾਈਆ। ਪੁਰਖ ਅਕਾਲੇ ਦੀਨ ਦਿਆਲੇ ਜਨ ਭਗਤਾਂ ਕਾਇਆ ਮੰਦਰ ਅੰਦਰ ਲੰਘ, ਨੌਂ ਦੁਆਰ ਦਾ ਪੰਧ ਮੁਕਾਈਆ। ਆਤਮ ਸੇਜ ਸੁਹਾ ਪਲੰਘ, ਜਿਸ ਦੀ ਬਾਡੀ ਬਣਤ ਨਾ ਕੋਇ ਬਣਾਈਆ। ਸ਼ਬਦ ਅਗੰਮਾ ਵਜਾ ਮਰਦੰਗ, ਤਾਲ ਤਲਵਾੜਾ ਸਮਝ ਕਿਸੇ ਨਾ ਆਈਆ। ਨਿਝਰ ਝਿਰਨਾ ਅੰਮ੍ਰਿਤ ਸੋਮਾ ਬੂੰਦ ਸਵਾਂਤੀ ਵਹਾ ਆਪਣੀ ਗੰਗ, ਗੰਗਾ ਗੋਦਾਵਰੀ ਜਮਨਾ ਸੁਰਸਤੀ ਜਿਸ ਨੂੰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਜਨ ਭਗਤ ਸੁਹੇਲੇ ਬਣਾ ਲੋਕਮਾਤ, ਧਵਲ ਹੋ ਕੇ ਵਾਸਤਾ ਪਾਈਆ। ਨਾਮ ਨਿਧਾਨ ਬਖ਼ਸ਼ ਦੇ ਦਾਤ, ਅਗੰਮੜੀ ਅਨਮੁਲ ਆਪ ਵਰਤਾਈਆ। ਕਲਜੁਗ ਰੈਣ ਅੰਧੇਰੀ ਮੇਟ ਦੇ ਰਾਤ, ਨੂਰੀ ਚੰਦ ਕਰ ਰੁਸ਼ਨਾਈਆ। ਮਿਹਰਵਾਨ ਹੋ ਕੇ ਪੁਛ ਵਾਤ, ਮਹਿਬੂਬ ਹੋ ਕੇ ਪਰਦਾ ਆਪ ਉਠਾਈਆ। ਝਗੜਾ ਮੇਟ ਦੇ ਦੀਨ ਮਜ਼੍ਹਬ ਜ਼ਾਤ ਪਾਤ, ਊਚ ਨੀਚ ਸ਼ਰਅ ਨਾ ਕੋਇ ਲੜਾਈਆ। ਚਰਨ ਪ੍ਰੀਤੀ ਨਵ ਸੱਤ ਜੋੜ ਦੇ ਨਾਤ, ਰਿਸ਼ਤਾ ਰਿਸ਼ਤਿਆਂ ਬਾਹਰ ਬਣਾਈਆ। ਤੇਰਾ ਦਰਸ ਨਿਰਗੁਣ ਸਰਗੁਣ ਕਰੇ ਇਕ ਇਕਾਂਤ, ਨਿਜ ਨੇਤਰ ਲੋਚਨ ਨੈਣ ਕਰ ਰੁਸ਼ਨਾਈਆ। ਮੇਰੇ ਮਿਹਰਵਾਨਾ ਮੇਰੇ ਉਤੇ ਧਰਮ ਦੀ ਧਾਰ ਬਖ਼ਸ਼ ਦੇ ਸ਼ਾਂਤ, ਕਲਜੁਗ ਅਗਨੀ ਅੱਗ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਮੇਰੀ ਆਸਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਮੇਲ ਮਿਲਾਉਣਾ ਸਾਚੇ ਗ੍ਰਹਿ, ਮੰਦਰ ਇਕੋ ਇਕ ਸੋਭਾ ਪਾਈਆ। ਜਿਥੇ ਆਦਿ ਜੁਗਾਦੀ ਨਿਰਗੁਣ ਧਾਰ ਰਹੇ,

ਨੂਰ ਨੁਰਾਨਾ ਨੌਜਵਾਨਾ ਸੋਭਾ ਪਾਈਆ। ਜਗਤ ਦੂਈ ਮੇਟਣੀ ਦੁਵੈ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋ ਅਵਤਾਰ ਪੈਗ਼ੰਬਰ ਗੁਰੂ ਗਏ ਕਹਿ, ਹੁਕਮ ਸੰਦੇਸ਼ਾ ਤੇਰਾ ਨਾਮ ਦ੍ਰਿੜਾਈਆ। ਤੂੰ ਸਭ ਨੂੰ ਦੇਵਣਹਾਰਾ ਭੈ, ਭਾਉ ਆਪਣਾ ਆਪ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਅੰਤਰ ਖੋਲ੍ਹ ਦੇ ਦ੍ਰਿਸ਼ਟੀ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ । ਨਾਤਾ ਤੋੜ ਦੇ ਕੂੜੀ ਨਾਲੋਂ ਸ੍ਰਿਸ਼ਟੀ, ਸ੍ਰੇਸ਼ਟ ਆਪਣਾ ਮੇਲ ਮਿਲਾਈਆ। ਲਹਿਣਾ ਤਕ ਲੈ ਜੋ ਰਾਮ ਸੰਦੇਸ਼ਾ ਦਿਤਾ ਵਸ਼ਿਸ਼ਟੀ, ਵਿਸ਼ਿਆਂ ਬਾਹਰ ਦ੍ਰਿੜਾਈਆ। ਤੇਰਾ ਲੇਖਾ ਆਦਿ ਜੁਗਾਦਿ ਬਾਹਰ ਸਵਰਗ ਬਹਿਸ਼ਤੀ, ਕਸੁੰਭੜਾ ਰੰਗ ਨਾ ਕੋਇ ਰੰਗਾਈਆ। ਤੇਰੀ ਧਾਰ ਏਕੰਕਾਰ ਕਿਸੇ ਨਾ ਦਿਸਦੀ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਮੈਂ ਖੇਲ ਤਕਣਾ ਚਾਹੁੰਦੀ, ਕਲਜੁਗ ਅੰਤਮ ਕਲ ਇਕ ਦੀ, ਇਕ ਇਕੱਲੇ ਮੇਰਾ ਪਰਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਰੁਤ ਵਖਾ ਦੇ ਬਸੰਤੀ, ਬਿਸਮਿਲ ਆਪਣੇ ਵਿਚ ਕਰਾਈਆ । ਤੇਰੇ ਨਾਮ ਦੀ ਪੜ੍ਹਨ ਇਕੋ ਪੰਗਤੀ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਅੰਤਰ ਗੜ੍ਹ ਰਹੇ ਨਾ ਹਉਮੇ ਹੰਗਤੀ, ਹੰ ਬ੍ਰਹਮ ਦੇਣਾ ਦ੍ਰਿੜਾਈਆ। ਤ੍ਰਿਸ਼ਨਾ ਕੂੜ ਮੇਟਣੀ ਮਨ ਦੀ, ਮਨਸਾ ਉਠ ਨਾ ਦਹਿ ਦਿਸ਼ ਧਾਈਆ। ਚੁਗਲੀ ਨਿੰਦਿਆ ਛੁਡਾਉਣੀ ਕੰਨ ਦੀ, ਕਾਇਨਾਤ ਦਾ ਲੇਖਾ ਦੇਣਾ ਮੁਕਾਈਆ। ਇਕੋ ਖ਼ਬਰ ਦੱਸਣੀ ਜੋਤੀ ਜਾਤੇ ਆਪਣੇ ਬ੍ਰਹਮ ਦੀ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਕਰਨੀ ਰਹੇ ਨਾ ਕਿਸੇ ਕਰਮ ਦੀ, ਕਰਮ ਕਾਂਡ ਦਾ ਲੇਖਾ ਦੇਣਾ ਚੁਕਾਈਆ। ਮੰਜ਼ਲ ਦੱਸਣੀ ਹਕ਼ੀਕ਼ੀ ਧਰਮ ਦੀ, ਜਿਥੇ ਅਗੇ ਹੋ ਨਾ ਕੋਇ ਅਟਕਾਈਆ। ਵਡਿਆਈ ਦੇਣੀ ਆਪਣੀ ਸ਼ਰਨ ਦੀ, ਚਰਨ ਕਵਲ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪ੍ਰਭ ਤੇਰੀ ਬੇਪਰਵਾਹੀਆ। ਧਰਨੀ ਕਹੇ ਪ੍ਰਭੂ ਦੇ ਦੇ ਅਗੰਮਾ ਨਾਮ, ਨਿਰਅੱਖਰ ਧਾਰ ਵਿਚੋਂ ਪਰਗਟਾਈਆ। ਬਿਨ ਰਸਨਾ ਜੇਹਵਾ ਪਿਆ ਦੇ ਜਾਮ, ਬੱਤੀ ਦੰਦ ਨਾ ਕੋਇ ਚਤੁਰਾਈਆ। ਆਤਮ ਪਰਮਾਤਮ ਮੇਲ ਮੇਲ ਦੇ ਰਾਮ, ਰਾਮ ਦੇ ਰਾਮ ਤੇਰੀ ਦੁਹਾਈਆ। ਅੰਤਰ ਅੰਧੇਰਾ ਚੁਕਾ ਦੇ ਸ਼ਾਮ, ਸ਼ਾਮ ਸੁੰਦਰ ਆਪਣਾ ਪਰਦਾ ਲਾਹੀਆ। ਭਾਗ ਲਗਾ ਦੇ ਭਗਤਾਂ ਸਾਢੇ ਤਿੰਨ ਹੱਥ ਗਰਾਮ, ਨਗਰ ਖੇੜਾ ਇਕ ਸੁਹਾਈਆ। ਪਵਿਤ੍ਰ ਕਰ ਦੇ ਕਾਇਆ ਮਾਟੀ ਚਾਮ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਤੂੰ ਮਿਹਰਵਾਨ ਮਿਹਰਵਾਨ ਮਿਹਰਵਾਨ ਰਹੀਮ ਰਹਿਮਾਨ, ਰਹਿਮਤ ਆਪਣੀ ਦੇਣੀ ਕਮਾਈਆ । ਮਾਲਕ ਖ਼ਾਲਕ ਜਿਮੀਂ ਅਸਮਾਨ, ਜ਼ਿਮੀਂ ਜ਼ਮਾਂ ਦਾ ਲੇਖਾ ਦੇਣਾ ਮੁਕਾਈਆ। ਹਰਿ ਭਗਤ ਸੁਹੇਲੇ ਦਰਗਾਹ ਸਾਚੀ ਸਚਖੰਡ ਕਰ ਪਰਵਾਨ, ਪਰਮ ਪੁਰਖ ਪ੍ਰਭ ਆਪਣਾ ਸੰਗ ਬਣਾਈਆ। ਲੋਕਮਾਤ ਮਾਰ ਧਿਆਨ, ਧਰਨੀ ਧਰਤ ਧਵਲ ਧੌਲ ਹੋ ਕੇ ਵਾਸਤਾ ਪਾਈਆ। ਕਲਜੁਗ ਕਿਰਿਆ ਕੂੜ ਵੇਖ ਸ਼ੈਤਾਨ, ਸ਼ਰਅ ਸ਼ਰਅ ਨਾਲ ਟਕਰਾਈਆ। ਆਤਮ ਪਰਮਾਤਮ ਰਿਹਾ ਨਾ ਕਿਸੇ ਗਿਆਨ, ਅੰਤਰ ਨਿਰੰਤਰ ਤੇਰਾ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਦਾ ਮਿਹਰਵਾਨ, ਮਹਿਬਾਨ ਬੀਦੋ ਤੇਰੀ ਓਟ ਤਕਾਈਆ।

੧੪ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਲਾਲ ਸਿੰਘ ਦੇ ਗ੍ਰਹਿ
ਪਿੰਡ ਡਲੇਵਾਲ ਜ਼ਿਲਾ ਜਲੰਧਰ

ਧਰਨੀ ਕਹੇ ਪ੍ਰਭੂ ਫਲ ਲਗਾ ਦੇ ਮੇਰੀ ਪੱਤ ਟਹਿਣੀ, ਭਗਤ ਮੀਤੇ ਆਪਣੀ ਦਇਆ ਕਮਾਈਆ। ਹਰਿਜਨ ਬਖ਼ਸ਼ ਦੇ ਸਾਚੀ ਰਹਿਣੀ, ਰਹਿਮਤ ਰਹਿਮਾਨ ਆਪ ਕਮਾਈਆ। ਸਤਿਗੁਰ ਸ਼ਬਦ ਦੀ ਸਾਰੇ ਮੰਨਣ ਕਹਿਣੀ, ਸਿਰ ਸਕੇ ਨਾ ਕੋਇ ਉਠਾਈਆ। ਤੇਰਾ ਦਰਸ਼ਨ ਕਰਨ ਨਿਜ ਨੈਣੀ, ਨੇਤਰ ਅੱਖ ਖੁਲ੍ਹਾਈਆ। ਮੈਂ ਚਰਨ ਕਵਲ ਨਿਰਗੁਣ ਧਾਰ ਤੇਰੇ ਢਹਿਣੀ, ਢਹਿ ਢਹਿ ਧੂੜੀ ਖ਼ਾਕ ਰਮਾਈਆ। ਮੈਨੂੰ ਦਿਵਸ ਰੈਣ ਨਾ ਆਵੇ ਚੈਨੀ, ਚਿੰਤਾ ਗ਼ਮ ਰਹੀ ਜਲਾਈਆ। ਕਿਉਂ, ਸ੍ਰਿਸ਼ਟੀ ਮੇਰੇ ਉਤੇ ਇਕ ਦੂਜੇ ਨਾਲ ਖਹਿਣੀ, ਖ਼ਤਰਾ ਦਿਸੇ ਖ਼ਲਕ ਖ਼ੁਦਾਈਆ। ਮੇਰੀ ਜਲ ਦੀ ਧਾਰ ਪਵਿਤ੍ਰ ਰਹਿਣੀ ਨਹੀਂ ਤ੍ਰਿਬੈਣੀ, ਤ੍ਰੈਗੁਣ ਅਤੀਤੇ ਤੇਰੀ ਬੇਪਰਵਾਹੀਆ। ਕਲਜੁਗ ਕੂੜ ਕਿਰਿਆ ਨਦੀ ਉਮਤ ਵਹਿਣੀ, ਦੀਨਾਂ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੇਰੀ ਸੁਣ ਲੈ ਅਗੰਮੀ ਸਾਖੀ, ਸਖੇ ਸਖਾਏ ਦਿਆਂ ਜਣਾਈਆ। ਯਾਦ ਕਰ ਲੈ ਸ਼ਬਦ ਧਾਰ ਜੋ ਮੈਨੂੰ ਗੱਲ ਆਖੀ, ਬਿਨ ਅੱਖਰਾਂ ਦਿਤੀ ਸੁਣਾਈਆ। ਓਹ ਲਹਿਣਾ ਚੇਤੇ ਕਰ ਲੈ, ਜਿਸ ਕਾਰਨ ਗੋਬਿੰਦ ਸਿੱਖੀ ਬਣਾਈ ਵਿਸਾਖੀ, ਵਸਾਹ ਕੇ ਆਪਣਾ ਹੁਕਮ ਵਰਤਾਈਆ। ਤੁਧ ਬਿਨ ਅੰਤ ਕਰੇ ਕੋਈ ਨਾ ਰਾਖੀ, ਰਖਕ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲੇ ਦੀਨ ਦਿਆਲੇ ਮੇਰੀ ਬਖ਼ਸ਼ ਦੇ ਗੁਸਤਾਖ਼ੀ, ਗ਼ੁੱਸਾ ਗਿਲਾ ਤੇਰੇ ਚਰਨ ਟਿਕਾਈਆ। ਮੈਂ ਨਿਰਗੁਣ ਹੋ ਕੇ ਮੰਗਣ ਆਈ ਮੁਆਫ਼ੀ, ਦਰ ਤੇਰੇ ਸੀਸ ਨਿਵਾਈਆ। ਤੂੰ ਸ਼ਹਿਨਸ਼ਾਹ ਬਣ ਇਨਸਾਫ਼ੀ, ਅਦਲ ਆਪਣਾ ਇਕ ਕਰਾਈਆ। ਮੈਨੂੰ ਯਾਦ ਆਉਂਦੀ ਬੁੱਲੇ ਵਾਲੀ ਉਹ ਕਾਫ਼ੀ, ਜੋ ਕਾਫ਼ਲੇ ਦੀਨ ਦੁਨੀ ਗਿਆ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਮੇਰੇ ਪਰਮ ਪੁਰਖ ਪ੍ਰਭ ਧਰਮੂ, ਧਵਲ ਦੇ ਮਾਲਕ ਦਇਆ ਕਮਾਈਆ। ਮੇਰਾ ਨਵ ਸੱਤ ਬਦਲ ਦੇ ਕਰਮੂ, ਕਰਮ ਕਾਂਡ ਦਾ ਡੇਰਾ ਢਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਖੁਲ੍ਹਾ ਦੇ ਭਰਮੂ, ਭਾਂਡਾ ਭਰਮ ਭੌ ਭੰਨਾਈਆ। ਝਗੜਾ ਰਹੇ ਨਾ ਮਾਟੀ ਚਰਮੂ, ਚੰਮ ਦ੍ਰਿਸ਼ਟੀ ਦੇ ਗਵਾਈਆ। ਤੇਰਾ ਨੂਰ ਜ਼ਹੂਰ ਨਜ਼ਰ ਆਵੇ ਇਕੋ ਪਰਮੂ, ਬ੍ਰਹਿਮੰਡ ਖੰਡ ਦੇ ਮਾਲਕ ਪਰਦਾ ਦੇਣਾ ਖੁਲ੍ਹਾਈਆ। ਚਰਨ ਧੂੜ ਨੁਹਾ ਦੇ ਮੈਂ ਤੇਰੀ ਆਈ ਸਰਨੂ, ਸਰਨਗਤ ਇਕ ਰਖਾਈਆ। ਤੂੰ ਸਭ ਕੁਛ ਕਰਨੀ ਕਰਤਾ ਕਰਨੂ, ਕ਼ੁਦਰਤ ਦਾ ਕ਼ਾਦਰ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਧਰਨੀ ਕਹੇ ਪ੍ਰਭੂ ਮੈਨੂੰ ਇਕੋ ਦੇ ਦਿਲਾਸਾ, ਜਗਤ ਚਿੰਤਾ ਰਹੇ ਨਾ ਰਾਈਆ। ਮੈਂ ਖ਼ੁਸ਼ੀਆਂ ਵਿਚ ਕਰਾਂ ਹਾਸਾ, ਹਸਤੀ ਤਕ ਬੇਪਰਵਾਹੀਆ। ਭੇਵ ਅਭੇਦਾ ਖੋਲ੍ਹ ਖ਼ੁਲਾਸਾ, ਪਰਦਾ ਪਰਦਿਆਂ ਵਿਚੋਂ ਖੁਲ੍ਹਾਈਆ। ਕਿਸ ਬਿਧ ਤੇਰਾ ਨੂਰ ਹੋਵੇ ਪਰਕਾਸ਼ਾ, ਜੋਤੀ ਜਾਤੇ ਨਜ਼ਰੀ ਆਈਆ। ਕੀ ਹੁਕਮ ਵਰਤੇ ਸ਼ੰਕਰ ਕੈਲਾਸ਼ਾ, ਕਲਾਧਾਰੀ ਦੇਣਾ ਦ੍ਰਿੜਾਈਆ। ਮੈਨੂੰ ਤੇਰੇ ਉਤੇ ਵਿਸ਼ਵਾਸ਼ਾ, ਵਿਸ਼ਵ ਦੇ ਮਾਲਕ ਦੇਣਾ ਸਮਝਾਈਆ। ਮੈਂ ਆਦਿ ਜੁਗਾਦਿ ਤੇਰੀ ਦਾਸੀ ਦਾਸਾ, ਸੇਵਕ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਮੰਡਲ ਸਚ ਤੇਰੀ ਵੇਖਾਂ ਰਾਸਾ, ਸਤਿ ਸਤਿਵਾਦੀ ਬਿਨ ਗੋਪੀ ਕਾਹਨ ਦੇਣੀ ਵਖਾਈਆ।

੧੪ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਸੰਸਾਰ ਸਿੰਘ ਦੇ ਗ੍ਰਹਿ ਪਿੰਡ ਜਜੇ ਜ਼ਿਲਾ ਜਲੰਧਰ

ਧਰਨੀ ਕਹੇ ਮੇਰੀ ਆਸਾ ਪੂਰੀ ਕਰ ਦੇ ਬਾਵਨ ਧਾਰ ਬਲ ਦੀ, ਬਲਧਾਰੀ ਏਕੰਕਾਰੀ ਪਰਵਰਦਿਗਾਰੀ ਤੇਰੀ ਓਟ ਤਕਾਈਆ। ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਮੇਰੇ ਉਤੋਂ ਕਲਾ ਮੇਟ ਦੇ ਕਲਜੁਗ ਕਲ ਦੀ, ਕਲਕਾਤੀਆਂ ਡੇਰਾ ਦੇਣਾ ਢਾਹੀਆ। ਮਨ ਕਲਪਣਾ ਨੌ ਖੰਡ ਪ੍ਰਿਥਮੀ ਮਾਨਵ ਜ਼ਾਤੀ ਫਿਰੇ ਛਲਦੀ, ਅਛਲ ਛਲਧਾਰੀ ਹੋਣਾ ਆਪ ਸਹਾਈਆ। ਤੇਰੀ ਖੇਲ ਆਦਿ ਜੁਗਾਦਿ ਜੁਗ ਚੌਕੜੀ ਜਲ ਥਲ ਦੀ, ਮਹੀਅਲ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਨਾਮ ਵਰਤਾਈਆ। ਧਰਨੀ ਕਹੇ ਮੇਰੇ ਭਗਵੰਤਾ, ਭਗਵਨ ਤੇਰੀ ਓਟ ਤਕਾਈਆ। ਮੇਰੇ ਆਦਿ ਜੁਗਾਦੀ ਕੰਤਾ, ਕੰਤੂਹਲ ਤੇਰੀ ਸਰਨਾਈਆ। ਸਤਿਜੁਗ ਸਚ ਧਾਰ ਬਣਾ ਦੇ ਬਣਤਾ, ਘੜਨ ਭੰਨਣਹਾਰ ਤੇਰੀ ਬੇਪਰਵਾਹੀਆ। ਮਾਨਵ ਜ਼ਾਤੀ ਗੜ੍ਹ ਤੋੜ ਦੇ ਹਉਮੇ ਹੰਗਤਾ, ਹੰ ਬ੍ਰਹਮ ਦੇ ਸਮਝਾਈਆ। ਬੁੱਧੀ ਤੋਂ ਪਰੇ ਦਾ ਏਕੰਕਾਰ ਇਕੋ ਪੰਡਤਾ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਚਾਰ ਵਰਨ ਅਠਾਰਾਂ ਬਰਨ ਮੇਰੀ ਸਾਚੀ ਬਣਾ ਦੇ ਸੰਗਤਾ, ਦੀਨ ਮਜ਼੍ਹਬ ਸ਼ਰਅ ਵੰਡ ਨਾ ਕੋਇ ਵੰਡਾਈਆ। ਤਨ ਵਜੂਦ ਮਾਟੀ ਖ਼ਾਕ ਝਗੜਾ ਰਹੇ ਕੋਈ ਨਾ ਮਨ ਦਾ, ਮਨਸਾ ਸਭ ਦੀ ਵੇਖ ਵਖਾਈਆ। ਭੇਵ ਖੁਲ੍ਹਾ ਦੇ ਆਪਣੇ ਬ੍ਰਹਮ ਦਾ, ਪਾਰਬ੍ਰਹਮ ਪ੍ਰਭ ਪਰਦਾ ਆਪ ਚੁਕਾਈਆ। ਨਿਸ਼ਾਨਾ ਦੱਸ ਦੇ ਸਾਚੇ ਧਰਮ ਦਾ, ਧਰਨੀ ਧਰਤ ਧਵਲ ਧੌਲ ਹੋ ਕੇ ਵਾਸਤਾ ਪਾਈਆ। ਸਹਾਰਾ ਬਖ਼ਸ਼ ਦੇ ਆਪਣੀ ਸਰਨ ਦਾ, ਸਰਨਗਤ ਇਕ ਦ੍ਰਿੜਾਈਆ। ਨਾਮ ਜਣਾ ਦੇ ਇਕੋ ਢੋਲਾ ਪੜ੍ਹਨ ਦਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਤੇਰਾ ਮਾਰਗ ਹੋਵੇ ਇਕੋ ਸਚਖੰਡ ਦੁਆਰੇ ਚੜ੍ਹਨ ਦਾ, ਅਗੇ ਹੋ ਨਾ ਕੋਇ ਅਟਕਾਈਆ। ਸਤਿਗੁਰ ਦੂਲਹਾ ਪਿਆਰਾ ਹੋਵੇ ਅੱਗੋਂ ਫੜਨ ਦਾ, ਨਿਰਗੁਣ ਨਿਰਗੁਣ ਮੇਲਾ ਮੇਲੇ ਸਹਿਜ ਸੁਭਾਈਆ। ਤੂੰ ਮਾਲਕ ਖ਼ਾਲਕ ਕਰਨੀ ਕਰਨ ਦਾ, ਕਰਤਾ ਪੁਰਖ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੀ ਨਮੋ ਨਮੋ ਨਮੋ ਡੰਡਾਵਤ, ਬੰਦਨਾ ਕਹਿ ਕਹਿ ਸੀਸ ਨਿਵਾਈਆ। ਸਚ ਪਿਆਰ ਦੀ ਦੇ ਨਿਆਮਤ, ਨਾਮ ਨਿਧਾਨਾ ਝੋਲੀ ਪਾਈਆ। ਤੂੰ ਸੁਆਮੀ ਠਾਕਰ ਸਹੀ ਸਲਾਮਤ, ਸਤਿਗੁਰ ਦਾਤਾ ਅਗੰਮ ਅਥਾਹੀਆ । ਨੌਂ ਸੌ ਚੁਰਾਨਵੇ ਚੌਕੜੀ ਜੁਗ ਦੀ ਮੇਰੀ ਪੂਰਬ ਝੋਲੀ ਪਾ ਨਿਆਮਤ, ਵਸਤ ਅਮੋਲਕ ਆਪ ਵਰਤਾਈਆ। ਕਲਜੁਗ ਕੂੜ ਕਿਰਿਆ ਮੇਟ ਅੰਧੇਰੀ ਸ਼ਾਮਤ, ਸ਼ਮਅ ਨੂਰ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰੇ ਨਿਰੰਕਾਰ, ਨਿਰਵੈਰ ਤੇਰੀ ਸਰਨਾਈਆ। ਦੋ ਜਹਾਨਾਂ ਸਾਂਝੇ ਯਾਰ, ਬੇਪਰਵਾਹ ਤੇਰੀ ਬੇਪਰਵਾਹੀਆ। ਮੈਂ ਮਾਂਗਤ ਖੜ੍ਹੀ ਤੇਰੇ ਚਰਨ ਦੁਆਰ, ਭਿੱਖਕ ਹੋ ਕੇ ਝੋਲੀ ਡਾਹੀਆ। ਤੂੰ ਦੇਵਣਹਾਰ

ਸ਼ਾਹ ਸਿਕਦਾਰ, ਭੂਪਤ ਭੂਪ ਇਕ ਅਖਵਾਈਆ। ਨਵ ਸੱਤ ਬ੍ਰਹਮ ਮਤ ਪਾ ਸਾਰ, ਪ੍ਰਿਥਮ ਪ੍ਰਿਥਮੀ ਉਤੇ ਧਿਆਨ ਲਗਾਈਆ। ਮੇਰੇ ਉਤੋਂ ਮੇਟ ਦੇ ਧੂੰਆਂਧਾਰ, ਧਰਮ ਦੀ ਧਾਰ ਇਕ ਵਖਾਈਆ। ਸਤਿਜੁਗ ਸਾਚਾ ਕਰ ਉਜਿਆਰ, ਉਜਾਲਾ ਹੋਵੇ ਥਾਉਂ ਥਾਈਂਆ। ਹਰ ਹਿਰਦੇ ਉਪਜੇ ਤੇਰੇ ਨਾਮ ਦਾ ਜੈਕਾਰ, ਜੈ ਜੈਕਾਰ ਕਰੇ ਖ਼ਲਕ ਖ਼ੁਦਾਈਆ। ਨਿਗਾਹ ਮਾਰ ਲੈ ਨਿਰਵੈਰ ਹੋ ਕੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਜੋਤੀ ਜਾਤੇ ਪੁਰਖ ਬਿਧਾਤੇ ਮੇਰੀ ਪਾਉਣੀ ਸਾਰ, ਮਹਾਸਾਰਥੀ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਪਰਦਾ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਸਾਚੀ ਬਖ਼ਸ਼ ਦੇ ਚਰਨ ਧੂੜੀ, ਟਿੱਕੇ ਮਸਤਕ ਖ਼ਾਕ ਨਾਮ ਰਮਾਈਆ। ਰੰਗਤ ਜਗਤ ਚਾੜ੍ਹ ਦੇ ਗੂੜ੍ਹੀ, ਦੋ ਜਹਾਨ ਉਤਰ ਨਾ ਜਾਈਆ। ਚਤੁਰ ਸੁਘੜ ਬਣਾ ਲੈ ਮੂਰਖ ਮੂੜ੍ਹੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਤੂੰ ਜੋਤੀ ਜਾਤਾ ਇਕੋ ਨੂਰੀ, ਨੂਰ ਨੁਰਾਨਾ ਨੂਰ ਅਲਾਹੀਆ। ਵਾਅਦਾ ਚੇਤੇ ਕਰ ਲੈ ਜੋ ਮੂਸਾ ਕੀਤਾ ਉਤੇ ਕੋਹਤੂਰੀ, ਤੁਰੀਆ ਤੋਂ ਬਾਹਰ ਜਣਾਈਆ। ਜੋ ਆਸ਼ਾ ਈਸਾ ਰਖੀ ਚੜ੍ਹਨ ਲੱਗਿਆਂ ਸੂਲੀ, ਸਲੀਬ ਗਲ ਵਿਚ ਲਟਕਾਈਆ। ਮੁਹੰਮਦ ਚਾਰ ਯਾਰੀ ਸੰਗ ਤੇਰੀ ਸ਼ਰਅ ਕ਼ਬੂਲੀ, ਕ਼ੁਦਰਤ ਦੇ ਕ਼ਾਦਰ ਵੇਖਣਾ ਨੈਣ ਉਠਾਈਆ। ਕਲਜੁਗ ਬਦਲਣਾ ਤੇਰੇ ਵਾਸਤੇ ਖੇਲ ਮਾਮੂਲੀ, ਮੁਸ਼ਕਲ ਮੇਰੀ ਹਲ ਕਰਾਈਆ। ਨਾਨਕ ਗੋਬਿੰਦ ਕੌਲ ਕਦੇ ਨਾ ਭੂਲੀਂ, ਅਭੁਲ ਤੇਰੀ ਵਡਿਆਈਆ। ਲਹਿਣਾ ਦੇਣਾ ਲੱਖ ਚੁਰਾਸੀ ਕੋਲੋਂ ਵਸੂਲੀਂ, ਵਸਲ ਯਾਰ ਵੇਖਣਾ ਭਗਤਾਂ ਚਾਈਂ ਚਾਈਂਆ। ਤੂੰ ਮਾਲਕ ਖ਼ਾਲਕ ਕੰਤ ਕੰਤੂਹਲੀ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਹਰਿਜਨ ਬਖ਼ਸ਼ ਦੇ ਚਰਨ ਪਿਆਰ, ਪ੍ਰੀਤਮ ਪ੍ਰੀਤੀ ਇਕ ਜਣਾਈਆ। ਤੇਰੀ ਧੂੜੀ ਲਾਵਾਂ ਮਸਤਕ ਛਾਰ, ਸ਼ਹਿਨਸ਼ਾਹ ਟਿੱਕੇ ਨਾਮ ਰਮਾਈਆ। ਨਿਜ ਨੇਤਰ ਬਖ਼ਸ਼ਣਾ ਦਰਸ ਦੀਦਾਰ, ਲੋਚਨ ਅੱਖ ਅੱਖ ਖੁਲ੍ਹਾਈਆ। ਨਾਦ ਸ਼ਬਦ ਦੇਣੀ ਧੁਨਕਾਰ, ਧੁਨ ਆਤਮਕ ਰਾਗ ਦ੍ਰਿੜਾਈਆ । ਅੰਮ੍ਰਿਤ ਬਖ਼ਸ਼ਣਾ ਠੰਢਾ ਠਾਰ, ਬੂੰਦ ਸਵਾਂਤੀ ਆਪ ਟਪਕਾਈਆ। ਤੂੰ ਦੇਵਣਹਾਰ ਨਿਰੰਕਾਰ, ਨਿਰਵੈਰ ਤੇਰੇ ਹੱਥ ਵਡਿਆਈਆ। ਜਨ ਭਗਤਾਂ ਪੈਜ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਮੇਰੇ ਭਗਤ ਵਛਲ ਗਿਰਧਾਰ, ਗਿਰਵਰ ਤੇਰੀ ਵਡ ਵਡਿਆਈਆ। ਗੁਰਮੁਖ ਗੁਰਸਿਖ ਹਰਿਜਨ ਸਦ ਰਖਣਾ ਆਪਣੇ ਚਰਨ ਦੁਆਰ, ਚਰਨੋਦਕ ਧੁਰ ਦਾ ਜਾਮ ਪਿਆਈਆ। ਲਹਿਣਾ ਦੇਣਾ ਲੇਖਾ ਪੂਰਾ ਕਰਨਾ ਲੋਕਮਾਤ ਵਿਚ ਸਿੰਘ ਸੰਸਾਰ, ਸਤਿਗੁਰ ਹੋ ਕੇ ਦਇਆ ਕਮਾਈਆ। ਆਵਣ ਜਾਵਣ ਪਤਤ ਪਾਵਨ ਲੱਖ ਚੁਰਾਸੀ ਗੇੜ ਦੇਣਾ ਨਿਵਾਰ, ਜਮ ਕੀ ਫਾਸੀ ਰਹਿਣ ਮੂਲ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਅਵਰ ਨਾ ਕੋਇ ਸਹਾਰ, ਸਹਾਇਕ ਨਾਇਕ ਦੂਜਾ ਨਜ਼ਰ ਕੋਇ ਨਾ ਆਈਆ।

੧੪ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਹਜ਼ੂਰਾ ਸਿੰਘ, ਨਛਤਰ ਕੌਰ ਪਿੰਡ ਗੁਰਾਇਆਂ ਜ਼ਿਲਾ ਜਲੰਧਰ

ਧਰਨੀ ਕਹੇ ਪ੍ਰਭ ਨਿਗਾਹ ਮਾਰ ਲੈ ਮੇਰੇ ਦੀਪ ਲੱਖਣ, ਅਲਖ ਅਲਖਣੇ ਨੈਣ ਉਠਾਈਆ। ਗ੍ਰਹਿ ਗ੍ਰਹਿ ਸਤਿ ਵਸਤ ਤੋਂ ਹੋਇਆ ਸੱਖਣ, ਸਚ ਨਾਮ ਨਜ਼ਰ ਕੋਇ ਨਾ ਆਈਆ। ਤੁਧ ਬਿਨ ਲਜਿਆ ਆਵੇ ਕੋਇ ਨਾ ਰਖਣ, ਸਿਰ ਸਿਰ ਹੱਥ ਨਾ ਕੋਇ ਟਿਕਾਈਆ । ਕਲਜੁਗ ਰੈਣ ਅੰਧੇਰੀ ਤਕ ਲੈ ਮਸਣ, ਨੂਰੀ ਚੰਦ ਨਾ ਕੋਇ ਚਮਕਾਈਆ। ਮੇਰੇ ਮਿਹਰਵਾਨਾ ਮੈਂ ਤੈਨੂੰ ਆਈ ਦੱਸਣ, ਦਹਿ ਦਿਸ਼ਾ ਧਿਆਨ ਲਗਾਈਆ। ਬਿਨ ਕ਼ਦਮਾਂ ਆਈ ਨੱਸਣ, ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧੁਰ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਪੁਸ਼ਕਰ ਦੀਪ ਤਕ, ਤਕਵਾ ਤੇਰੇ ਉਤੇ ਰਖਾਈਆ। ਮੇਰਾ ਲਹਿਣਾ ਦੇਣਾ ਝੋਲੀ ਪਾ ਦੇ ਹਕ, ਹਕ਼ੀਕ਼ਤ ਦੇ ਮਾਲਕ ਹੋ ਸਹਾਈਆ। ਤੇਰਾ ਨੂਰ ਜ਼ਹੂਰ ਭੁਲਿਆ ਸਭ ਨੂੰ ਯਕ, ਜੋਤੀ ਜਾਤੇ ਤੇਰਾ ਦਰਸ ਕੋਇ ਨਾ ਪਾਈਆ। ਮੈਂ ਨਵ ਸੱਤ ਤੇਰਾ ਰੂਪ ਹੋ ਕੇ ਗਈ ਥਕ, ਭੱਜਾਂ ਵਾਹੋ ਦਾਹੀਆ। ਮੇਰੇ ਵਿਚ ਮਾਨਵ ਜ਼ਾਤੀ ਪਿਆ ਸ਼ੱਕ, ਤੇਰਾ ਇਸ਼ਟ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰਾ ਦੀਪ ਵੇਖ ਲੈ ਕਰੌਚ, ਕੁਰਹ ਕਾਇਨਾਤ ਖੋਜ ਖੁਜਾਈਆ। ਜਿਥੇ ਮੇਰੀ ਚਲੇ ਕੋਈ ਨਾ ਪਹੁੰਚ, ਤਾਕ਼ਤ ਨਜ਼ਰ ਕੋਇ ਨਾ ਆਈਆ। ਤੇਰੀ ਸ੍ਰਿਸ਼ਟੀ ਦੀ ਸਤਿ ਸਚ ਰਹੀ ਨਾ ਸੋਚ, ਧਰਮ ਦੀ ਧਾਰ ਨਾ ਕੋਇ ਪਰਗਟਾਈਆ। ਨਿਗਾਹ ਖੁਲ੍ਹੇ ਨਾ ਕਿਸੇ ਲੋਚਨ ਲੋਚ, ਨੇਤਰ ਨੈਣ ਨੈਣ ਨਾ ਕੋਇ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਜੰਬੂ ਦੀਪ ਦਾ ਵੇਖ ਕਿਨਾਰਾ, ਜਗਤ ਘਾਟ ਦੇਣੇ ਤਜਾਈਆ। ਚਾਰੋਂ ਕੁੰਟ ਹਾਹਾਕਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਨੇਤਰ ਰੋਵੇ ਪੁਰਖ ਨਾਰਾ, ਇਸਤਰੀ ਮਰਦ ਦੇਣ ਦੁਹਾਈਆ। ਕਿਰਪਾ ਕਰ ਦੇ ਸਾਂਝੇ ਯਾਰਾ, ਪਰਵਰਦਿਗਾਰ ਤੇਰੀ ਵਡਿਆਈਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਸਿਕਦਾਰਾ, ਹੁਕਮਰਾਨ ਧੁਰਦਰਗਾਹੀਆ। ਤੇਰੇ ਚਰਨ ਕਵਲ ਸਹਾਰਾ, ਦੂਸਰ ਓਟ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰਾ ਦੀਪ ਤਕ ਲੈ ਸਾਨ, ਸਤਿਗੁਰ ਹੋ ਕੇ ਵੇਖ ਵਖਾਈਆ। ਮੇਰਾ ਰਿਹਾ ਕਿਤੇ ਨਾ ਮਾਣ, ਅਭਿਮਾਨ ਭਰੀ ਤੇਰੀ ਲੋਕਾਈਆ। ਧਰਮ ਦਾ ਦਿਸੇ ਨਾ ਕੋਇ ਨਿਸ਼ਾਨ, ਨਿਸ਼ਾਨੇ ਦੀਨ ਦੁਨੀ ਬਦਲਾਈਆ। ਕਿਰਿਆ ਕੂੜ ਹੋਈ ਪਰਧਾਨ, ਨੱਚੇ ਟੱਪੇ ਕੁੱਦੇ ਥਾਉਂ ਥਾਈਂਆ। ਮੁਹੱਬਤ ਵਿਚ ਰਿਹਾ ਨਾ ਕੋਇ ਇਨਸਾਨ, ਇਨਸਾਨੀਅਤ ਹੱਥ ਕਿਸੇ ਨਾ ਆਈਆ। ਮੈਂ ਵੇਖ ਕੇ ਹੋਈ ਹੈਰਾਨ, ਹੈਰਤ ਵਿਚ ਦਿਆਂ ਸੁਣਾਈਆ। ਕਿਰਪਾ ਕਰ ਮੇਰੇ ਸ੍ਰੀ ਭਗਵਾਨ, ਭਗਵਨ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰਾ ਦੀਪ ਵੇਖ ਲੈ ਸਲਮਲ, ਸਾਲਸ ਹੋ ਕੇ ਧਿਆਨ ਲਗਾਈਆ। ਨਿਗਾਹ ਮਾਰ ਲੈ ਮਹੀਅਲ ਜਲ ਥਲ, ਅਸਗਾਹਾਂ ਖੋਜ ਖੁਜਾਈਆ। ਆਤਮ ਪਰਮਾਤਮ ਤੇਰੇ ਨਾਲ ਸਕੇ ਕੋਈ ਨਾ ਰਲ, ਸੁਰਤੀ ਸ਼ਬਦ ਨਾ ਕੋਇ ਸਮਾਈਆ। ਧਰਮ ਦਾ ਰਿਹਾ ਕੋਈ ਨਾ ਫਲ, ਪੱਤ ਟਹਿਣੀ ਨਾ ਕੋਇ ਮਹਿਕਾਈਆ ।

ਨਿਗਾਹ ਮਾਰ ਲੈ ਕਲਜੁਗ ਕੂੜੀ ਕਿਰਿਆ ਕਲ, ਕਲ ਕਾਤੀਆਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰਾ ਤਕ ਲੈ ਦੀਪ ਕੁਸ਼ਾ, ਕੁਛ ਕਹਿਣ ਦੀ ਲੋੜ ਰਹੀ ਨਾ ਰਾਈਆ। ਜਿਸ ਦੀ ਧਾਰ ਵਿਚ ਕਟਾਈਆਂ ਲਬਾਂ ਮੁੱਛਾਂ, ਮੁਸ਼ਕਲ ਹਲ ਨਾ ਕੋਇ ਕਰਾਈਆ। ਓਹ ਦੀਨ ਦਿਆਲੇ ਤੇਰੇ ਨਾਲੋਂ ਮਾਨਵ ਰੁੱਸਾ, ਰੁੱਸਿਆਂ ਸਕੇ ਨਾ ਕੋਇ ਮਨਾਈਆ। ਓਨ੍ਹਾਂ ਦੇ ਅੰਦਰ ਸ਼ਰਅ ਧਾਰ ਦਾ ਗ਼ੁੱਸਾ, ਗਿਲਾ ਤੇਰੇ ਉਤੇ ਜਣਾਈਆ। ਸਭ ਦਾ ਕੂੜ ਕੁਕਰਮ ਦਾ ਤਕ ਲੈ ਜੁਸਾ, ਜਿਸਮ ਜ਼ਮੀਰਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੇਰੇ ਦੀਪ ਸੱਤ ਵੇਖ ਲੈ ਵਖਰੇ ਵਖਰੇ, ਵਖਰੀ ਧਾਰ ਜਣਾਈਆ। ਚੋਟੀ ਚੜ੍ਹ ਕੇ ਤਕ ਲੈ ਸਿਖ਼ਰੇ, ਸਤਿਗੁਰ ਹੋ ਕੇ ਪਰਦਾ ਆਪ ਚੁਕਾਈਆ। ਮੈਂ ਤੇਰੇ ਢੋਲੇ ਗਾਵਾਂ ਫ਼ਿਕਰੇ, ਸੋਹਲੇ ਰਾਗ ਜਣਾਈਆ। ਤੂੰ ਮੇਰਾ ਕਰ ਜ਼ਿਕਰੇ, ਜ਼ਿਕਰ ਆਪਣੇ ਨਾਲ ਰਖਾਈਆ। ਮੇਰੀ ਆਸ਼ਾ ਤੇਰੀ ਧਾਰੋਂ ਨਿਤਰੇ, ਦੂਸਰ ਨਜ਼ਰ ਕੋਇ ਨਾ ਆਈਆ। ਇਕੋ ਬਣ ਜਾਏਂ ਪਿਆਰਾ ਮਿਤਰੇ, ਮਿਤਰ ਪਿਆਰਾ ਇਕ ਅਖਵਾਈਆ। ਮੇਰੇ ਕਲਜੁਗ ਅੰਤ ਸ੍ਰੀ ਭਗਵੰਤ ਮੇਟ ਦੇ ਫ਼ਿਕਰੇ, ਚਿੰਤਾ ਗ਼ਮ ਨਾ ਕੋਇ ਸਤਾਈਆ। ਨਿਗਾਹ ਮਾਰ ਲੈ ਦੀਪ ਜਿਤਨੇ, ਜੇਤੇ ਕੇਤੇ ਤੇਰੇ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਕੋਈ ਨਾ ਖੋਲ੍ਹੇ ਭੇਤੇ, ਭੇਵ ਅਭੇਦਾ ਬਾਹਰ ਚਾਰ ਵੇਦਾਂ ਆਪ ਦੇਣਾ ਦ੍ਰਿੜਾਈਆ।

੧੪ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਬੰਤੀ ਦੇ ਅੰਤਮ ਸਸਕਾਰ ਸਮੇਂ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਆਤਮਾ ਕਹੇ ਮੈਂ ਨਾ ਜਨਮੀ ਨਾ ਮਰੀ, ਮਰਨ ਵਿਚ ਕਦੇ ਨਾ ਆਈਆ। ਮੈਂ ਸਦਾ ਸਦਾ ਪ੍ਰਭ ਚਰਨ ਲੱਗ ਤਰੀ, ਤਾਰਨਹਾਰ ਤੇਰੇ ਹੱਥ ਵਡਿਆਈਆ। ਪੁਰਖ ਅਕਾਲੇ ਦੀਨ ਦਿਆਲੇ ਕਿਰਪਾ ਕਰੀ, ਕਰਤੇ ਪੁਰਖ ਦਿਤੀ ਵਡਿਆਈਆ। ਮੈਂ ਅਠਾਰਾਂ ਦਿਵਸ ਰਹੀ ਠਰੀ, ਨੌ ਅਠਾਰਾਂ ਪੰਧ ਮੁਕਾਈਆ। ਮਿਹਰਵਾਨ ਹੋਇਆ ਮੇਰਾ ਮਹਿਬੂਬ ਹਰੀ, ਹਿਰਦੇ ਮੇਰੇ ਆਸਣ ਲਾਈਆ। ਮੈਂ ਖ਼ੁਸ਼ੀਆਂ ਵਿਚ ਰਹੀ ਭਰੀ, ਜਗਤ ਵਾਸਨਾ ਨਾ ਕੋਇ ਰਖਾਈਆ। ਸੰਦੇਸ਼ਾ ਸੁਣਦੀ ਰਹੀ ਨਰ ਹਰੀ, ਨਰਾਇਣ ਕੀ ਦ੍ਰਿੜਾਈਆ। ਕਿਸ ਬਿਧ ਆਉਣਾ ਸਚਖੰਡ ਦੁਆਰੇ ਘਰੀ, ਘਰਾਨੇ ਸੋਭਾ ਪਾਈਆ। ਮੈਨੂੰ ਖ਼ੁਸ਼ੀ ਹੋਈ ਬਾਰਾਂ ਫੱਗਣ ਮੇਰੀ ਆਤਮਾ ਗਈ ਵਰੀ, ਵਾਰਸ ਮਿਲਿਆ ਇਕੋ ਧੁਰ ਦਾ ਮਾਹੀਆ। ਜਿਸ ਲੱਖ ਚੁਰਾਸੀ ਵਿਚੋਂ ਕੀਤਾ ਬਰੀ, ਫ਼ੈਸਲਾ ਹਕ ਸੁਣਾਈਆ। ਮੈਂ ਸਭ ਨੂੰ ਖ਼ਬਰ ਸੁਣਾਵਾਂ ਖਰੀ, ਸਚ ਸਚ ਦ੍ਰਿੜਾਈਆ। ਸਚਖੰਡ ਦੁਆਰੇ ਖ਼ੁਸ਼ੀ ਬੜੀ, ਦੁਖ ਨਜ਼ਰ ਕੋਇ ਨਾ ਆਈਆ। ਮੈਂ ਪਰਮ ਪੁਰਖ ਦੀ ਮੰਜ਼ਲ ਚੜ੍ਹੀ, ਪੌੜੀ ਡੰਡਾ ਜਗਤ ਨਾ ਕੋਇ ਰਖਾਈਆ। ਸਚ ਦੁਆਰ ਇਕੋ ਇਕ ਖੜੀ, ਸੰਦੇਸ਼ਾ ਦੇਵਾਂ ਚਾਈਂ ਚਾਈਂਆ। ਜਿਸ ਪ੍ਰਭੂ ਨੇ ਮੇਰੇ ਅੰਤ ਪਿਆਰ ਵਿਚ ਲਾਈ ਝੜੀ, ਠੰਡਕ ਸਭ ਨੂੰ ਦੇਵੇ ਪਾਈਆ। ਮੇਰਾ ਨਾਤਾ ਤੁਟਿਆ ਪੰਜ ਤਤ ਸਾਢੇ ਤਿੰਨ ਹੱਥ ਦੀ ਗੜ੍ਹੀ, ਜਗਤ ਬੂੰਦ ਰਕਤ ਲੇਖਾ ਰਿਹਾ ਨਾ ਰਾਈਆ। ਮੈਂ ਪਰਮ ਪੁਰਖ ਦੇ ਪਿਆਰ ਵਿਚ ਸੇਵਾ ਕੀਤੀ ਬੜੀ,

ਆਪ ਆਪਣਾ ਭੇਟ ਕਰਾਈਆ। ਮੇਰਾ ਪਰਵਾਰ ਮੇਰੇ ਪਿਛੋਂ ਸੋਗ ਕਰੇ ਨਾ ਜ਼ਰੀ, ਜ਼ੱਰੇ ਜ਼ੱਰੇ ਵਿਚ ਵਸ ਕੇ ਦਿਆਂ ਜਣਾਈਆ। ਮੈਂ ਬੱਝ ਗਈ ਉਸ ਇਕ ਪ੍ਰਭੂ ਦੀ ਲੜੀ, ਜਿਥੋਂ ਲੜ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦੁਆਰ ਵਸਾਇਆ ਬਠਾਇਆ ਥਿਰ ਘਰੀ, ਬੰਤੀ ਕਹੇ ਮੇਰੀ ਬਣਤ ਆਪ ਬਣਾਈਆ।