੧੫ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਸੰਤੋਖ ਸਿੰਘ ਦੇ ਗ੍ਰਹਿ ਪਿੰਡ ਸੋਢੀਆਂ ਜ਼ਿਲਾ ਜਲੰਧਰ
ਫਲਗੁਣ ਕਹੇ ਪ੍ਰਭੂ ਮੇਰਾ ਪਰਵਿਸ਼ਟਾ ਪੰਦਰਾਂ, ਇਕ ਪੰਜ ਦੇ ਮਾਲਕ ਦੇਣੀ ਵਡਿਆਈਆ। ਭਾਗ ਲਗਾ ਦੇ ਜਨ ਭਗਤਾਂ ਕਾਇਆ ਮੰਦਰਾ, ਧੁਰ ਦੇ ਮਾਲਕ ਦਇਆ ਦੇ ਕਮਾਈਆ। ਲੇਖਾ ਤਕ ਲੈ ਸਤਿ ਸਤਿਵਾਦੀ ਆਪਣੇ ਅੰਦਰਾ, ਅੰਤਸ਼ਕਰਨ ਦੇ ਮਾਲਕ ਹੋਣਾ ਸਹਾਈਆ। ਬਜਰ ਕਪਾਟ ਤੋੜ ਦੇ ਜੰਦਰਾ, ਤ੍ਰੈਗੁਣ ਅਤੀਤੇ ਵੇਖ ਵਖਾਈਆ। ਭਾਗ ਲਗਾ ਦੇ ਡੂੰਘੀ ਕੰਦਰਾ, ਬਿਨ ਤੇਲ ਬਾਤੀ ਦੀਆ ਦੀਪਕ ਕਰ ਰੁਸ਼ਨਾਈਆ। ਮਨੂਆ ਦਹਿ ਦਿਸ਼ ਉਠ ਨਾ ਧਾਵੇ ਬੰਦਰਾ, ਮਨਸਾ ਮਨ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਫਲਗੁਣ ਕਹੇ ਪ੍ਰਭੂ ਮੇਰਾ ਪੰਦਰਾਂ ਪਰਵਿਸ਼ਟਾ ਆਇਆ ਅੱਜ, ਆਜਜ਼ ਹੋ ਕੇ ਸੀਸ ਨਿਵਾਈਆ। ਪੁਰਖ ਅਕਾਲੇ ਦੀਨ ਦਿਆਲੇ ਜਨ ਭਗਤਾਂ ਪਰਦੇ ਕੱਜ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜਾਤੇ ਨਿਰਗੁਣ ਸਰਗੁਣ ਦਰਸ਼ਨ ਦੇ ਰੱਜ, ਰਜੋ ਤਮੋ ਸਤੋ ਦਾ ਲੇਖਾ ਦੇਣਾ ਮੁਕਾਈਆ। ਕਿਰਪਾ ਨਿਧਾਨ ਠਾਕਰ ਸੁਆਮੀ ਜੋ ਤੇਰੇ ਚਰਨ ਕਵਲ ਆਏ ਭੱਜ, ਦੂਰ ਦੁਰਾਡੇ ਪੰਧ ਮੁਕਾਈਆ। ਸੋਢੀਆਂ ਪਿੰਡ ਬੈਠੇ ਸਜ, ਸੰਤੋਖ ਮੋਖ ਨਾਲ ਮਿਲ ਕੇ ਵਜੀ ਵਧਾਈਆ। ਬਿਨਾ ਕਾਅਬਿਆਂ ਕਰਾਉਣਾ ਹੱਜ, ਹਾਜਤ ਸਭ ਦੀ ਪੂਰ ਕਰਾਈਆ। ਤੇਰਾ ਨਾਮ ਨਿਧਾਨਾ ਡੰਕਾ ਹਰ ਹਿਰਦੇ ਜਾਏ ਵਜ, ਵਜਹ ਸਮਝ ਕੋਇ ਨਾ ਆਈਆ। ਪ੍ਰਭੂ ਭਗਤਾਂ ਤੇ ਕਿਰਪਾ ਕਰਨ ਦਾ ਕੋਈ ਬਣਾ ਲੈ ਪੱਜ, ਪੰਜਾਂ ਪਗੜੀਆਂ ਬੰਨ੍ਹਾਉਣ ਵਾਲਿਆਂ ਸੱਦ ਲੇਖਾ ਦੇਣਾ ਮੁਕਾਈਆ। ਤੂੰ ਨੂਰ ਅਲਾਹੀ ਏਕੰਕਾਰਾ ਇਕੋ ਰੱਬ, ਰੱਬੇ ਆਲਮੀਨ ਕਹਿ ਕੇ ਸਾਰੇ ਤੈਨੂੰ ਗਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਤੇਰਾ ਮੇਲਾ ਹੋਇਆ ਨਾਲ ਸਬਬ, ਸਭ ਦਾ ਲੇਖਾ ਆਪਣੇ ਲੇਖੇ ਲਾਈਆ। ਮੈਂ ਖ਼ੁਸ਼ੀਆਂ ਨਾਲ ਹੋਵਾਂ ਗਦ ਗਦ, ਗਹਿਰ ਗੰਭੀਰ ਤੇਰੇ ਢੋਲੇ ਗਾਈਆ। ਜਨ ਭਗਤ ਸੁਹੇਲੇ ਆਤਮ ਧਾਰ ਪਰਮਾਤਮ ਤੇਰੀ ਦਿਸਣ ਯਦ, ਯਦੀ ਯਦਪ ਆਪਣਾ ਮੇਲਾ ਲੈਣਾ ਮਿਲਾਈਆ। ਨਾਮ ਖ਼ੁਮਾਰੀ ਚਾੜ੍ਹ ਦੇ ਮਧ, ਮਧੁਰ ਧੁਨ ਇਕ ਸੁਣਾਈਆ। ਦੀਨ ਮਜ਼੍ਹਬ ਜ਼ਾਤ ਪਾਤ ਰਹੇ ਕੋਈ ਨਾ ਹੱਦ, ਹਦੂਦ ਇਕੋ ਦੇਣੀ ਸਮਝਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੂਰਾ ਸਰਬਗ, ਕਰਨੀ ਦਾ ਕਰਤਾ ਨੂਰ ਅਲਾਹੀਆ। ਕਲਜੁਗ ਕਿਰਿਆ ਕੂੜ ਬੁਝਾ ਦੇ ਅੱਗ, ਅੰਮ੍ਰਿਤ ਮੇਘ ਨਾਮ ਬਰਸਾਈਆ। ਜੋਤੀ ਜਾਤੇ ਪੁਰਖ ਬਿਧਾਤੇ ਆਪਣਾ ਦਰਸ਼ਨ ਦੇ ਦੇ ਉਪਰ ਸ਼ਾਹਰਗ, ਨੌਂ ਦੁਆਰਿਆਂ ਲੇਖਾ ਰਹੇ ਨਾ ਰਾਈਆ। ਬੇਸ਼ਕ ਹਰਿਜਨ ਤੇਰੇ ਜੀਵ ਅਲਪਗ, ਤੂੰ ਤਾਰਨਹਾਰ ਇਕ ਗੁਸਾਈਂਆ। ਕਲਜੁਗ ਅਗਨੀ ਤੱਤੀ ਵਾ ਰਹੀ ਵਗ, ਸਾਂਤਕ
ਸਤਿ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ । ਫਲਗੁਣ ਕਹੇ ਪ੍ਰਭੂ ਮੇਰਾ ਪਰਵਿਸ਼ਟਾ ਇਕ ਪੰਜ ਦੀ ਧਾਰ, ਅੰਕ ਅੰਕ ਨਾਲ ਮਿਲਾਈਆ। ਤੂੰ ਪਰਵਰਦਿਗਾਰ ਸਾਂਝਾ ਯਾਰ, ਨੂਰ ਨੁਰਾਨਾ ਨੂਰ ਅਲਾਹੀਆ। ਸ਼ਾਹੋ ਭੂਪ ਮੇਰਾ ਸਿਕਦਾਰ, ਸਤਿ ਸਤਿਵਾਦੀ ਅਗੰਮ ਅਥਾਈਆ। ਤੇਰਾ ਲਹਿਣਾ ਦੇਣਾ ਸਦਾ ਜੁਗ ਚਾਰ, ਚਾਰ ਜੁਗ ਦੇ ਸ਼ਾਸ਼ਤਰ ਦੇਣ ਗਵਾਹੀਆ। ਭਗਤ ਉਧਾਰਨਾ ਤੇਰਾ ਖੇਲ ਅਪਾਰ, ਅਪਰੰਪਰ ਸੁਆਮੀ ਤੇਰੀ ਬੇਪਰਵਾਹੀਆ। ਮੈਂ ਡੰਡਾਵਤ ਬੰਦਨਾ ਵਿਚ ਕਰਾਂ ਨਿਮਸਕਾਰ, ਨਿਵ ਨਿਵ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਖੁਲ੍ਹਾਈਆ। ਪੰਦਰਾਂ ਫਲਗੁਣ ਕਹੇ ਮੈਂ ਦੱਸਾਂ ਆਪਣੀ ਕਹਾਣੀ, ਧੁਰ ਦੇ ਹੁਕਮ ਨਾਲ ਜਣਾਈਆ। ਮੇਰੀ ਆਸ਼ਾ ਬਹੁ ਪੁਰਾਣੀ, ਪੁਰਾਨ ਅਠਾਰਾਂ ਭੇਵ ਕੋਇ ਨਾ ਆਈਆ। ਕਿਸੇ ਅਗੇ ਦੱਸੀ ਨਹੀਂ ਨਾਲ ਜ਼ਬਾਨੀ, ਅੱਖਰਾਂ ਰੰਗ ਨਾ ਕੋਇ ਰੰਗਾਈਆ। ਮੇਰਾ ਲਹਿਣਾ ਦੇਣਾ ਨਹੀਂ ਨਾਲ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੰਡ ਨਾ ਕੋਇ ਵੰਡਾਈਆ। ਮੇਰਾ ਨਾਤਾ ਨਹੀਂ ਜਗਤ ਜੀਵ ਪ੍ਰਾਣੀ, ਪਵਣ ਸਵਾਸੀ ਸੰਗ ਨਾ ਕੋਇ ਬਣਾਈਆ। ਮੇਰਾ ਮਾਲਕ ਖ਼ਾਲਕ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਧੁਰਦਰਗਾਹੀਆ। ਜਿਸ ਮੇਰੇ ਉਤੇ ਕਰਨੀ ਮਿਹਰਵਾਨੀ, ਮਹਿਬੂਬ ਨੂਰ ਅਲਾਹੀਆ। ਜਿਸ ਦਾ ਜਿਸਮ ਨਹੀਂ ਜਿਸਮਾਨੀ, ਤਨ ਵਜੂਦ ਨਾ ਕੋਇ ਰਖਾਈਆ। ਓਹ ਜੋਤੀ ਜਾਤਾ ਜਲਵਾਗਰ ਨੂਰ ਨੁਰਾਨੀ, ਜ਼ਹੂਰ ਆਪਣਾ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਪੰਦਰਾਂ ਫਲਗੁਣ ਕਹੇ ਮੇਰਾ ਪਰਵਿਸ਼ਟਾ ਆਇਆ ਲੋਕਮਾਤ, ਮਾਤਰ ਭੂਮੀ ਖ਼ੁਸ਼ੀ ਬਣਾਈਆ। ਪੁਰਖ ਅਕਾਲੇ ਦੀਨ ਦਿਆਲੇ ਮੇਰੀ ਪੁਛਣੀ ਵਾਤ, ਵਾਰਸ ਹੋ ਕੇ ਵੇਖ ਵਖਾਈਆ। ਏਹ ਛੋਟੀ ਜੇਹੀ ਬਲ ਦੁਆਰੇ ਦੀ ਬਾਤ, ਜੋ ਬਾਵਨ ਗਿਆ ਸਮਝਾਈਆ। ਕਲਜੁਗ ਅੰਤ ਝਗੜਾ ਪੈਣਾ ਜ਼ਾਤ ਪਾਤ, ਦੀਨ ਦੁਨੀ ਕਰੇ ਲੜਾਈਆ। ਨੌਂ ਖੰਡ ਪ੍ਰਿਥਮੀ ਅੰਧੇਰੀ ਹੋਈ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਆਤਮ ਪਰਮਾਤਮ ਮਿਲੇ ਨਾ ਕੋਇ ਜਮਾਤ, ਜੁਮਲਾ ਅੱਖਰ ਨਾ ਕੋਇ ਪੜ੍ਹਾਈਆ। ਪੁਰਖ ਅਕਾਲਾ ਪੁਛੇ ਕਿਸੇ ਨਾ ਵਾਤ, ਵਾਰਸ ਨਜ਼ਰ ਕੋਇ ਨਾ ਆਈਆ। ਨੌਂ ਖੰਡ ਪ੍ਰਿਥਮੀ ਆਇਆ ਘਾਟ, ਘਾਇਲ ਹੋਏ ਖ਼ਲਕ ਖ਼ੁਦਾਈਆ। ਸਾਜਣ ਮੀਤ ਦਏ ਕੋਈ ਨਾ ਸਾਥ, ਸਗਲਾ ਸੰਗ ਨਾ ਕੋਇ ਨਿਭਾਈਆ। ਅੰਤਰ ਨਿਰੰਤਰ ਪ੍ਰਭੂ ਦੀ ਸੁਣੇ ਕੋਇ ਨਾ ਗਾਥ, ਹਿਰਦੇ ਹਰਿ ਨਾ ਕੋਇ ਵਸਾਈਆ। ਲਹਿਣਾ ਦੇਣਾ ਮੁਕੇ ਨਾ ਕਿਸੇ ਮਸਤਕ ਮਾਥ, ਪੂਰਬ ਲੇਖ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਇਕ ਪੰਜ ਕਹੇ ਸਾਡਾ ਦੋਹਾਂ ਦਾ ਅਗੰਮ ਮਿਲਾਪ, ਮੇਲਾ ਹਰਿ ਜਗਦੀਸ ਕਰਾਈਆ। ਇਕ ਪੰਜ ਦਾ ਇਕੋ ਜਾਪ, ਪੰਜ ਤਤ ਦੇਣ ਗਵਾਹੀਆ। ਜਿਨ੍ਹਾਂ ਦਾ ਇਕੋ ਮਾਈ ਬਾਪ, ਪਿਤਾ ਪੁਰਖ ਅਕਾਲ ਅਖਵਾਈਆ। ਜੋ ਮੇਟਣਹਾਰਾ ਰੋਗ ਸੰਤਾਪ, ਜਗਤ ਦੁਖੜੇ ਦੂਰ ਕਰਾਈਆ। ਜਨਮ ਜਨਮ ਦਾ ਲਾਹੇ ਪਾਪ, ਪਤਤ ਪੁਨੀਤ ਬਣਾਈਆ। ਜਿਸ ਦੇ ਭੈ ਵਿਚ ਸਾਰੇ ਰਹੇ ਕਾਂਪ, ਸਿਰ ਸਕੇ ਨਾ ਕੋਇ ਉਠਾਈਆ। ਉਸ ਦਾ ਸਭ ਤੋਂ ਵੱਡਾ ਪਰਤਾਪ, ਪਰਮ ਪੁਰਖ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਇਕ
ਪੰਜ ਕਹੇ ਸਾਡਾ ਲੇਖਾ ਨਾਲ ਬਲ, ਬਲ ਦੁਆਰਾ ਦਏ ਗਵਾਹੀਆ। ਜਿਥੇ ਬਾਵਨ ਆਇਆ ਚਲ, ਬ੍ਰਾਹਮਣ ਬਿਰਧ ਰੂਪ ਪਰਗਟਾਈਆ। ਬਿਨ ਸ਼ਾਸਤਰਾਂ ਕਰੇ ਕੋਈ ਨਾ ਗੱਲ, ਵੇਦ ਚਾਰੇ ਰਿਹਾ ਸੁਣਾਈਆ। ਹੱਥ ਵਿਚ ਅੰਮ੍ਰਿਤ ਫੜ ਕੇ ਜਲ, ਕਲਸ ਜ਼ਿਮੀਂ ਅਸਮਾਨ ਭੁਆਈਆ। ਝਟ ਆਪਣਾ ਰੂਪ ਬਦਲੇ ਪਲ ਪਲ, ਜਿਸ ਦੀ ਸਮਝ ਕਿਛ ਨਾ ਆਈਆ। ਪਵਣ ਪਾਣੀ ਜਾਏ ਰਲ, ਤਨ ਵਜੂਦਾਂ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪੰਦਰਾਂ ਫਲਗੁਣ ਕਹੇ ਮੈਨੂੰ ਯਾਦ ਪਿਛਲਾ ਲਹਿਣਾ, ਸਚ ਦਿਆਂ ਜਣਾਈਆ। ਬਲ ਦੁਆਰ ਬਾਵਨ ਦਾ ਕਹਿਣਾ, ਕਹਿ ਕੇ ਗਿਆ ਸੁਣਾਈਆ। ਨਾਲ ਲੇਖ ਦੱਸਿਆ ਬਾਲਮੀਕ ਵਾਲੀ ਰਮਾਇਣਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਰਾਮ ਰਾਮ ਦਾ ਖੇਲ ਦੱਸਿਆ ਜਿਸ ਨੂੰ ਸਮਝੇ ਨਾ ਕੋਇ ਤ੍ਰਫ਼ੈਣਾਂ, ਵੇਦ ਵਿਆਸਾ ਵੰਡ ਵੰਡਾਈਆ। ਕ੍ਰਿਸ਼ਨ ਕਾਹਨ ਕੀ ਹੁਕਮ ਸੰਦੇਸਾ ਦੇਵੇ ਨਰ ਨਰਾਇਣਾ, ਨਰ ਹਰਿ ਆਪਣਾ ਹੁਕਮ ਵਰਤਾਈਆ। ਕਿਸ ਬਿਧ ਪੈਗ਼ੰਬਰਾਂ ਭਾਣਾ ਸਹਿਣਾ, ਸਿਰ ਸਕੇ ਨਾ ਕੋਇ ਉਠਾਈਆ। ਕਵਣ ਦੁਆਰੇ ਗੁਰੂਆਂ ਦੇਵੇ ਦੇਣਾ, ਦੇਵਣਹਾਰ ਆਪ ਹੋ ਜਾਈਆ। ਸ਼ਬਦੀ ਧਾਰ ਸੰਦੇਸ਼ਾ ਦਿਤਾ, ਬਲ, ਉਠ ਵੇਖ ਲੈ ਆਪਣੇ ਨੈਣਾਂ, ਬਿਨ ਅੱਖੀਆਂ ਅੱਖ ਖੁਲ੍ਹਾਈਆ। ਕਲਜੁਗ ਅੰਤ ਕੂੜੀ ਕਿਰਿਆ ਵਹਿਣ ਵਹਿਣਾ, ਅਗੇ ਹੋ ਨਾ ਕੋਇ ਅਟਕਾਈਆ। ਸਾਜਣ ਮੀਤ ਦਿਸੇ ਕੋਈ ਨਾ ਸੈਣਾ, ਸਗਲਾ ਸੰਗ ਨਾ ਕੋਇ ਨਿਭਾਈਆ। ਨਾਤਾ ਤੁੱਟੇ ਭਾਈ ਭੈਣਾਂ, ਪਿਤਾ ਪੂਤ ਨਾ ਕੋਇ ਵਡਿਆਈਆ। ਸਚ ਦੁਆਰ ਕਿਸੇ ਨਾ ਬਹਿਣਾ, ਸਾਂਤਕ ਸਤਿ ਨਾ ਕੋਇ ਕਰਾਈਆ। ਕੂੜੀ ਕਿਰਿਆ ਤਨ ਸ਼ਿੰਗਾਰ ਮਾਇਆ ਮਮਤਾ ਸਭ ਨੇ ਪਾਉਣਾ ਗਹਿਣਾ, ਤਨ ਵਜੂਦ ਵੇਖਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਬਾਵਨ ਕਿਹਾ, ਬਲ, ਕਲਜੁਗ ਅੰਤਮ ਆਵੇਗਾ। ਅਛਲ ਅਛੱਲ ਆਪਣੀ ਖੇਲ ਖਿਲਾਵੇਗਾ, ਜਲ ਥਲ ਮਹੀਅਲ ਭੇਵ ਚੁਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਵੇਗਾ। ਬਲ, ਕਲਜੁਗ ਦੀ ਵੇਖ ਨਿਸ਼ਾਨੀ, ਨਿਸ਼ਾਨੇ ਤੈਨੂੰ ਦਿਆਂ ਜਣਾਈਆ। ਨੌ ਖੰਡ ਪ੍ਰਿਥਮੀ ਹੋਏ ਹੈਰਾਨੀ, ਹੈਰਤ ਸਭ ਦੇ ਅੰਦਰ ਛਾਈਆ। ਚਾਰ ਜੁਗ ਦੀ ਸਿਖਿਆ ਹੋਣੀ ਪੁਰਾਣੀ, ਪਰਮ ਪੁਰਖ ਦੇ ਰੰਗ ਨਾ ਕੋਇ ਸਮਾਈਆ। ਗੁਰ ਅਵਤਾਰ ਪੈਗ਼ੰਬਰ ਜੋ ਦੀਨ ਦੁਨੀ ਦੇ ਬਣਕੇ ਬਾਨੀ, ਬਾਣ ਬਣਿਆਲਾ ਨਾਮ ਤੀਰ ਚਲਾਈਆ। ਓਨ੍ਹਾਂ ਦਾ ਹੁਕਮ ਹੋਵੇ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਨਾਲ ਮਿਲ ਕੇ ਦੇਣ ਸੁਣਾਈਆ। ਕਲਜੁਗ ਅੰਤ ਆਪਣੀ ਚੜ੍ਹੇ ਜੋਬਨਵੰਤੀ ਜਵਾਨੀ, ਬਲ ਬਲ ਆਪਣਾ ਲਏ ਪਰਗਟਾਈਆ। ਹਰ ਹਿਰਦੇ ਭਰੇ ਬੇਈਮਾਨੀ, ਬੇਵਾ ਰੂਪ ਹੋਵੇ ਖ਼ਲਕ ਖ਼ੁਦਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਦਿਸੇ ਪਰੇਸ਼ਾਨੀ, ਪਸ਼ਚਾਤਾਪ ਘਟ ਘਟ ਆਪਣਾ ਡੇਰਾ ਲਾਈਆ। ਆਤਮਾ ਪਰਮਾਤਮਾ ਨਾਲੋਂ ਹੋਵੇ ਬੇਗਾਨੀ, ਸਗਲਾ ਸੰਗ ਨਾ ਕੋਇ ਰਖਾਈਆ। ਉਸ ਵੇਲੇ ਜੋਤੀ ਜਾਤਾ ਪੁਰਖ ਬਿਧਾਤਾ ਮਿਹਰਵਾਨ ਹੋ ਕੇ ਕਰੇ ਮਿਹਰਵਾਨੀ, ਮਹਿਬੂਬ ਆਪਣੀ ਕਲ ਪਰਗਟਾਈਆ। ਲੋਕਮਾਤ ਨਿਗਾਹ ਮਾਰੇ ਜਿਸ ਨੂੰ ਪੈਗ਼ੰਬਰਾਂ ਮੰਨਿਆ ਬਾਪ ਅਸਮਾਨੀ, ਇਸਮ ਆਜ਼ਮ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਬਾਵਨ ਕਿਹਾ, ਬਲ, ਕਲਜੁਗ ਅੰਤਮ ਆਵੇਗਾ। ਨਵ ਸੱਤ ਅੰਧੇਰਾ ਛਾਵੇਗਾ। ਜੋਤ ਨੂਰ ਨਾ ਕੋਇ ਰੁਸ਼ਨਾਵੇਗਾ।
ਸ਼ਬਦ ਤੂਰ ਨਾ ਕੋਇ ਸੁਣਾਵੇਗਾ। ਨਾਮ ਸਰੂਰ ਨਾ ਕੋਇ ਚੜ੍ਹਾਵੇਗਾ। ਜੋ ਮੂਸਾ ਕਹਿ ਕੇ ਗਿਆ ਕੋਹਤੂਰ, ਕ਼ੁਦਰਤ ਦਾ ਕ਼ਾਦਰ ਕੀ ਆਪਣਾ ਹੁਕਮ ਵਰਤਾਵੇਗਾ। ਜਿਸ ਈਸਾ ਕੀਤਾ ਮਨਜ਼ੂਰ, ਸੂਲੀ ਸਲੀਵ ਆਪਣੇ ਰੰਗ ਰੰਗਾਵੇਗਾ। ਜਿਸ ਮੁਹੰਮਦ ਦੱਸਿਆ ਦਸਤੂਰ, ਕਾਇਆ ਕਾਅਬਾ ਇਕ ਦ੍ਰਿੜਾਵੇਗਾ। ਜਿਸ ਨਾਨਕ ਨਿਰਗੁਣ ਸਰਗੁਣ ਨਾਮ ਸਤਿ ਕਰਨਾ ਭਰਪੂਰ, ਭਾਂਡਾ ਭਰਮ ਭੌ ਭਨਾਵੇਗਾ। ਜਿਸ ਗੋਬਿੰਦ ਧਾਰ ਹੋਣਾ ਹਾਜ਼ਰ ਹਜ਼ੂਰ, ਸਤਿ ਦੁਆਰਾ ਇਕ ਵਖਾਵੇਗਾ। ਓਹ ਕਲਜੁਗ ਅੰਤ ਸ੍ਰੀ ਭਗਵੰਤ ਆਪਣਾ ਖੇਲ ਕਰੇ ਜ਼ਰੂਰ, ਜ਼ਾਹਰ ਜ਼ਹੂਰ ਹੋ ਕੇ ਵੇਸ ਵਟਾਵੇਗਾ। ਜਿਸ ਦਾ ਇਕੋ ਇਕ ਹੋਵੇ ਨੂਰ, ਨੂਰ ਨੁਰਾਨਾ ਡਗਮਗਾਵੇਗਾ। ਕਲਜੁਗ ਕਿਰਿਆ ਮੇਟੇ ਕੂੜ, ਕੂੜੀ ਕਿਰਿਆ ਸ਼ੌਹ ਦਰਿਆਏ ਰੁੜ੍ਹਾਵੇਗਾ। ਚਤੁਰ ਸੁਘੜ ਬਣਾਵੇ ਮੂਰਖ ਮੂੜ੍ਹ, ਅੰਧ ਅਗਿਆਨ ਅੰਦਰੋਂ ਬਾਹਰ ਕਢਾਵੇਗਾ। ਮਾਨਵ ਜ਼ਾਤੀ ਇਕੋ ਬਖ਼ਸ਼ ਕੇ ਚਰਨ ਧੂੜ, ਟਿੱਕੇ ਖ਼ਾਕ ਖ਼ਾਕ ਰਮਾਵੇਗਾ। ਆਤਮ ਪਰਮਾਤਮ ਚਾੜ੍ਹ ਕੇ ਰੰਗ ਗੂੜ੍ਹ, ਦੁਰਮਤ ਮੈਲ ਆਪ ਧੁਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਵੇਗਾ। ਬਾਵਨ ਕਿਹਾ ਬਲ, ਨਿਗਾਹ ਮਾਰ ਲੈ ਕਲਜੁਗ · ਧਾਰ ਜਗਹ,
ਭੂਮਿਕਾ ਅਸਥਾਨ ਵੇਖ ਵਖਾਈਆ। ਜਿਥੇ ਖੇਲ ਕਰੇ ਸੂਰਾ ਸਰਬਗਾ, ਪਾਰਬ੍ਰਹਮ ਪਤਿਪਰਮੇਸ਼ਵਰ ਨੂਰ ਅਲਾਹੀਆ। ਓਹਨੂੰ ਸਭ ਨੇ ਕਹਿਣਾ ਮਾਲਕ ਧੁਰ ਦਾ ਰੱਬਾ, ਯਾਮੁਬੀਨ ਕਹਿ ਕੇ ਸੀਸ ਨਿਵਾਈਆ। ਜੋਤੀ ਜਾਤਾ ਮੰਨ ਕੇ ਅੱਬਾ, ਅੰਮੀਜਾਨ ਕਹਿ ਕੇ ਓਸੇ ਨੂੰ ਸੀਸ ਝੁਕਾਈਆ। ਜਿਸ ਦਾ ਅਵਤਾਰ ਪੈਗ਼ੰਬਰਾਂ ਦੇਣਾ ਸੱਦਾ, ਸੱਦ ਸੱਦ ਕੇ ਖ਼ੁਸ਼ੀ ਬਣਾਈਆ। ਜਿਸ ਸਭ ਦੀਆਂ ਮੇਟਣੀਆਂ ਹੱਦਾਂ, ਹਦੂਦ ਇਕੋ ਇਕ ਵਖਾਈਆ। ਉਸ ਦੇ ਹੁਕਮ ਵਿਚ ਦੋ ਜਹਾਨ ਹੋਣਾ ਬੱਧਾ, ਸਿਰ ਸਕੇ ਨਾ ਕੋਇ ਉਠਾਈਆ। ਇਕੋ ਹੁਕਮ ਸੰਦੇਸ਼ ਫ਼ਰਮਾਨ ਸਭ ਤੇ ਹੋਣਾ ਲੱਗਾ, ਲਗ ਮਾਤਰ ਡੇਰਾ ਢਾਈਆ। ਜਿਸ ਕਲਜੁਗ ਨਵ ਸੱਤ ਵੇਖਣੀ ਅੱਗਾ, ਤਤਵ ਤਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਬਲ ਕਿਹਾ ਸੁਣ ਬਾਵਨ ਭਗਵੰਤ, ਭਗਵੰਤ ਦੇ ਦ੍ਰਿੜਾਈਆ। ਓਹ ਕਿਸ ਬਿਧ ਲੇਖਾ ਵੇਖੇ ਜੀਵ ਜੰਤ, ਲਹਿਣਾ ਕਲਜੁਗ ਝੋਲੀ ਪਾਈਆ। ਬਾਵਨ ਕਿਹਾ ਓਹ ਬੋਧ ਅਗਾਧਾ ਹੋਵੇ ਪੰਡਤ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਆਤਮ ਧਾਰ ਗੜ੍ਹ ਤੋੜੇ ਹਉਮੇ ਹੰਗਤਾ, ਹੰ ਬ੍ਰਹਮ ਦਏ ਸਮਝਾਈਆ। ਇਕੋ ਨਾਮ ਦੱਸ ਕੇ ਮਣੀਆਂ ਮੰਤ, ਮਨਸਾ ਸਭ ਦੀ ਹਲ ਕਰਾਈਆ। ਆਤਮ ਧਾਰ ਪਰਮਾਤਮ ਹੋਵੇ ਕੰਤ, ਕੰਤੂਹਲ ਇਕ ਅਖਵਾਈਆ। ਉਹ ਵਕ਼ਤ ਸੁਹਾਵਣਾ ਰੁਤ ਹੋਵੇ ਬਸੰਤ, ਇਕ ਪੰਜ ਫਲਗੁਣ ਦਏ ਗਵਾਹੀਆ। ਜੋ ਜਨ ਭਗਤਾਂ ਲੇਖਾ ਮੁਕਾਏ ਸਵਰਗ ਬਹਿਸ਼ਤ ਜੰਨੱਤ, ਸਚਖੰਡ ਦੁਆਰਾ ਏਕੰਕਾਰਾ ਆਪਣੇ ਗ੍ਰਹਿ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਬਲ ਕਹੇ ਬਾਵਨ ਪ੍ਰਭ ਕਿਸ ਬਿਧ ਲਾਵੇ ਅੰਗੀਆ, ਅੰਗੀਕਾਰ ਭਗਤ ਅਖਵਾਈਆ। ਆਸਾ ਮਨਸਾ ਪੂਰੀਆਂ ਕਰੇ ਮੰਗੀਆਂ, ਦੇਵਣਹਾਰ ਧੁਰਦਰਗਾਹੀਆ। ਜਿਸ ਦੇ ਨਾਲ ਆਦਿ ਜੁਗਾਦਿ ਪ੍ਰੀਤਾਂ ਲਗੀਆਂ, ਪ੍ਰੇਮੀ ਪ੍ਰੀਤਮ ਨੂਰ ਅਲਾਹੀਆ। ਉਸ ਦਾ ਮੇਲਾ ਸਦਾ ਸੁਹੇਲਾ ਆਤਮ ਧਾਰ ਸੰਗੀਆ, ਸਗਲਾ ਸੰਗ ਇਕ ਬਣਾਈਆ। ਜਿਸ ਦੇ ਚਰਨ ਛੋਹੇ ਗੋਦਾਵਰੀ ਜਮਨਾ ਸੁਰਸਤੀ ਗੰਗੀਆ, ਚਰਨ ਛੋਹ ਕੇ ਖ਼ੁਸ਼ੀ ਬਣਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਲੰਘੀਆਂ, ਸਤਿਜੁਗ ਤ੍ਰੇਤਾ ਦੁਵਾਪਰ
ਭੱਜੇ ਵਾਹੋ ਦਾਹੀਆ। ਕਲਜੁਗ ਕੂੜੀ ਕਿਰਿਆ ਪੁਸ਼ਤਾਂ ਕਰੇ ਨੰਗੀਆਂ, ਓਢਣ ਸੀਸ ਨਜ਼ਰ ਕੋਇ ਨਾ ਆਈਆ। ਵੇਖਣਹਾਰ ਸ਼ਰਅ ਦੀਆਂ ਵੰਡੀਆਂ, ਮਾਨਸ ਮਾਨਵ ਮਾਨੁਖ ਖੋਜ ਖੁਜਾਈਆ। ਜਿਸ ਦੀਆਂ ਸਭ ਦੇ ਨਾਲ ਸੰਧੀਆਂ, ਕੌਲ ਇਕ਼ਰਾਰਾਂ ਫੋਲ ਫੁਲਾਈਆ। ਓਹ ਚਾੜ੍ਹੇ ਨੂਰ ਚੰਦ ਨੌਚੰਦੀਆ, ਜੋਤੀ ਜੋਤ ਕਰੇ ਰੁਸ਼ਨਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਪਰਕਿਰਤੀ ਪੰਝੀਆਂ, ਪੰਜਾਂ ਤਤਾਂ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣੇ ਰੰਗ ਰੰਗਾਈਆ। ਓਨ ਭਗਤਾਂ ਸਿਰ ਪੱਗਾਂ ਰਖੀਆਂ ਰੰਗ ਬਰੰਗੀਆਂ, ਗੁਲਸ਼ਨ ਲੋਕਮਾਤ ਵਾਲਾ ਦਏ ਮਹਿਕਾਈਆ। ਜਿਸ ਕਾਰਨ ਤਲਵਾਰਾਂ ਕਰਾਵੇ ਨੰਗੀਆਂ, ਖੜਗ ਖੜਗ ਨਾਲ ਖੜਕਾਈਆ। ਦੀਨ ਦੁਨੀ ਦੇ ਮਾਰਗ ਔਜੜ ਰਾਹ ਹੋਣੇ ਡੰਡੀਆਂ, ਰਸਤਾ ਹੱਥ ਕਿਸੇ ਨਾ ਆਈਆ। ਫੇਰ ਸਭ ਦਾ ਤੋੜੇ ਮਾਣ ਘੁੰਮਡੀਆ, ਸ਼ਾਹ ਸੁਲਤਾਨਾਂ ਖ਼ਾਕ ਰਮਾਈਆ। ਜਿਸ ਦੇ ਹੁਕਮ ਵਿਚ ਚਾਰੇ ਕੁੰਟਾਂ ਹੋਣੀਆਂ ਰੰਡੀਆਂ, ਸਾਚਾ ਕੰਤ ਸੁਹਾਗ ਨਾ ਕੋਇ ਹੰਢਾਈਆ । ਲੇਖਾ ਮੁਕਣਾ ਦੀਨ ਦੁਨੀ ਦੇ ਪਖੰਡੀਆਂ, ਬਿਨਾ ਪ੍ਰਭੂ ਦੇ ਭਗਤਾਂ ਅੰਤਮ ਰਹਿਣ ਕੋਇ ਨਾ ਪਾਈਆ। ਸਤਿਗੁਰ ਦੇ ਭੁੱਲਿਆਂ ਸਭ ਦੀਆਂ ਵੱਢੀਆਂ ਜਾਣੀਆਂ ਕੰਡੀਆਂ, ਕੰਢਾ ਘਾਟ ਹੱਥ ਕੋਇ ਨਾ ਆਈਆ। ਬਿਨ ਸਤਿਗੁਰ ਸ਼ਬਦ ਤੋਂ ਵਿਛੜੀਆਂ ਰੂਹਾਂ ਨਹੀਂ ਜਾਣੀਆਂ ਗੰਢੀਆਂ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਬਿਨਾ ਸਤਿਗੁਰ ਗੋਬਿੰਦ ਤੋਂ ਚੁਕਣਾ ਨਹੀਂ ਕਿਸੇ ਆਪਣੇ ਕੰਧੀਆਂ, ਦੀਨ ਦੁਨੀ ਦਾ ਭਾਰ ਨਾ ਕੋਇ ਵੰਡਾਈਆ। ਬਲ ਕਹੇ ਬਾਵਨ ਨੇ ਸ਼ਬਦੀ ਧਾਰ ਕੀਤੀਆਂ ਸੰਧੀਆਂ, ਜਗਤ ਲਿਖਤ ਲੇਖ ਕ਼ਲਮ ਸ਼ਾਹੀ ਕਾਨੀਆਂ ਵੰਡ ਨਾ ਕੋਇ ਵੰਡਾਈਆ। ਜਿਸ ਲੇਖੇ ਪੂਰੇ ਕਰਨੇ ਜੇਰਜ ਅੰਡੀਆ, ਉਤਭੁਜ ਸੇਤਜ ਵੇਖੇ ਚਾਈਂ ਚਾਈਂਆ। ਪੰਦਰਾਂ ਫਲਗੁਣ ਕਹੇ ਮੈਂ ਖ਼ੁਸ਼ੀ ਵਿਚ ਉਸ ਪ੍ਰਭੂ ਦੇ ਗਾਵਾਂ ਛੰਦੀਆ, ਜੋ ਸ਼ਹਿਨਸ਼ਾਹ ਇਕ ਅਖਵਾਈਆ। ਜੋ ਲੱਖ ਚੁਰਾਸੀ ਦੇਵਣਹਾਰ ਅਨੰਦੀਆ, ਅਨੰਦ ਦਾ ਮਾਲਕ ਅਨੰਦਪੁਰ ਵਾਸੀ ਨਾਲ ਮਿਲ ਕੇ ਅਨੰਦ ਦਏ ਬਣਾਈਆ। ਦੀਨ ਦੁਨੀ ਦੀਆਂ ਅੰਦਰੋਂ ਵਾਸਨਾ ਕਢੇ ਗੰਦੀਆਂ, ਨਾਮ ਰਸ ਅਨਰਸ ਆਪ ਚਖਾਈਆ। ਕਲਜੁਗ ਦੀਆਂ ਉਮਰਾਂ ਰਹਿਣੀਆਂ ਨਹੀਂ ਲੰਬੀਆਂ, ਲਾਂਬੂ ਸਤਿਗੁਰ ਸ਼ਬਦ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੇ ਹੁਕਮ ਵਿਚ ਪੁਰੀਆਂ ਲੋਆਂ ਰਹੀਆਂ ਕੰਬੀਆਂ, ਥਰਥਰਾਹਟ ਵਿਚ ਦਿਸੇ ਖ਼ਲਕ ਖ਼ੁਦਾਈਆ।
੧੫ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਮਿਲਖਾ ਸਿੰਘ, ਮਹਿਲ ਗਿਲਾ ਪ੍ਰੀਤਮ ਕੌਰ
ਪਿੰਡ ਸੈਲਾ ਖੁਰਦ ਜ਼ਿਲਾ ਹੁਸ਼ਿਆਰਪੁਰ
ਧਰਨੀ ਕਹੇ ਮੇਰੇ ਆਦਿ ਜੁਗਾਦੀ ਰਾਮ, ਰਮਈਆ ਸਈਆ ਤੇਰੀ ਓਟ ਤਕਾਈਆ। ਨਿਰਗੁਣ ਨਿਰਵੈਰ ਨਿਰਾਕਾਰ ਅਗੰਮੜੇ ਸ਼ਾਮ, ਸ਼ਾਹ ਸੁਲਤਾਨ ਸ੍ਰੀ ਭਗਵਾਨ ਤੇਰੀ ਓਟ ਤਕਾਈਆ। ਨੂਰ ਨੁਰਾਨੇ ਨੌਜਵਾਨੇ ਮੇਰੇ ਇਕ ਅਮਾਮ, ਅਮਲਾਂ ਤੋਂ ਰਹਿਤ ਤੇਰੀ ਬੇਪਰਵਾਹੀਆ। ਦੀਨ ਦਿਆਲ ਦਇਆ ਨਿਧ ਠਾਕਰ ਇਕੋ ਸਭ ਨੂੰ ਪਿਆ ਹਕ਼ੀਕ਼ੀ ਜਾਮ, ਬਿਨ ਰਸਨਾ ਰਸ ਚਖਾਈਆ। ਹਰ ਹਿਰਦੇ ਅੰਤਰ ਨਿਰੰਤਰ ਤੇਰਾ ਉਪਜੇ ਇਕੋ ਨਾਮ,
ਨਾਮ ਨਿਧਾਨਾ ਇਕ ਪਰਗਟਾਈਆ। ਸ਼ਾਹੋ ਭੂਪ ਮੇਰੇ ਸੁਲਤਾਨ, ਸ਼ਹਿਨਸ਼ਾਹ ਤੇਰੀ ਸਰਨਾਈਆ। ਮੇਰੀ ਬੇਨੰਤੀ ਕਰ ਪਰਵਾਨ, ਪਰਮ ਪੁਰਖ ਪ੍ਰਭ ਤੇਰੀ ਓਟ ਤਕਾਈਆ। ਤੂੰ ਦੀਨ ਦੁਨੀ ਦਾ ਮੇਰੇ ਉਤੋਂ ਬਦਲ ਦੇ ਵਿਧਾਨ, ਹੁਕਮ ਇਕੋ ਇਕ ਦ੍ਰਿੜਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਸਭ ਦਾ ਹੋਵੇ ਧਰਮ ਈਮਾਨ, ਈਸ਼ ਜੀਵ ਜਗਦੀਸ਼ ਆਪਣੇ ਰੰਗ ਰੰਗਾਈਆ। ਝਗੜਾ ਮੇਟ ਦੇ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕ਼ੁਰਾਨ ਵੰਡ ਨਾ ਕੋਇ ਵੰਡਾਈਆ। ਤੂੰ ਮੇਰਾ ਮੈਂ ਤੇਰਾ ਸਾਰੇ ਢੋਲੇ ਗਾਣ, ਨਿਰਗੁਣ ਨਿਰਗੁਣ ਮਿਲਕੇ ਵਜੇ ਵਧਾਈਆ। ਵਕ਼ਤ ਸੁਹੰਜਣਾ ਅੰਤ ਮੇਰਾ ਪਹਿਚਾਨ, ਬੇਪਹਿਚਾਨ ਪਰਦਾ ਆਪ ਉਠਾਈਆ। ਮੈਂ ਬਾਲੀ ਬੁਧਿ ਅੰਞਾਨ, ਮੇਰੀ ਚਲੇ ਨਾ ਕੋਇ ਚਤੁਰਾਈਆ। ਕਲਜੁਗ ਕੂੜੀ ਕਿਰਿਆ ਮੇਰੇ ਉਤੋਂ ਸ਼ਰਅ ਮੇਟ ਸ਼ੈਤਾਨ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਬਣੇ ਨਾ ਜਗਤ ਕਸਾਈਆ। ਸਤਿ ਸਤਿਵਾਦੀ ਬਖ਼ਸ਼ ਅਗੰਮਾ ਦਾਨ, ਦਾਤਾ ਹੋ ਕੇ ਆਪ ਵਰਤਾਈਆ। ਤੂੰ ਅੰਤਰ ਨਿਰੰਤਰ ਸਭ ਦਾ ਜਾਣੀ ਜਾਣ, ਜਾਨਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਪ੍ਰਭੂ ਸਾਚੇ ਨਾਮ ਦੀ ਬਖ਼ਸ਼ ਦੇ ਵਸਤ, ਵਾਸਤਵ ਆਪਣੀ ਦਇਆ ਕਮਾਈਆ। ਨਾਮ ਖ਼ੁਮਾਰੀ ਚਾੜ੍ਹ ਦੇ ਮਸਤ, ਮਸਤ ਮਸਤਾਨੇ ਜੀਵ ਲੈ ਬਣਾਈਆ। ਮਿਹਰਵਾਨ ਮਹਿਬੂਬ ਹੋ ਕੇ ਸਭ ਦਾ ਫੜ ਦਸਤ, ਦਸਤਗੀਰ ਆਪਣਾ ਰੰਗ ਰੰਗਾਈਆ। ਝਗੜਾ ਮੇਟ ਦੇ ਕੀਟ ਹਸਤ, ਊਚ ਨੀਚ ਜ਼ਾਤ ਪਾਤ ਰਹਿਣ ਕੋਇ ਨਾ ਪਾਈਆ। ਤੂੰ ਸਚਖੰਡ ਨਿਵਾਸੀ ਵਾਲੀ ਅਗੰਮੀ ਅਰਸ਼, ਅਰਸ਼ੀ ਪ੍ਰੀਤਮ ਤੇਰੇ ਹੱਥ ਵਡਿਆਈਆ। ਮੈਂ ਮਾਂਗਤ ਹੋ ਕੇ ਮੰਗਾਂ ਧਵਲ ਤੇਰੀ ਫ਼ਰਸ਼, ਫ਼ੈਸਲਾ ਹਕ ਹਕ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਬਖ਼ਸ਼ ਦੇ ਨਾਮ ਨਿਧਾਨਾ, ਦਇਆਨਿਧ ਦਇਆ ਕਮਾਈਆ। ਤੂੰ ਸ਼ਾਹੋ ਭੂਪ ਸੁਲਤਾਨਾ, ਸ਼ਾਹ ਪਾਤਸ਼ਾਹ ਨੂਰ ਅਲਾਹੀਆ। ਮੇਰੀ ਬੇਨੰਤੀ ਕਰੀਂ ਦਰ ਪਰਵਾਨਾ, ਪਰਮ ਪੁਰਖ ਤੇਰੇ ਅਗੇ ਵਾਸਤਾ ਪਾਈਆ। ਕਲਜੁਗ ਕਿਰਿਆ ਕੂੜ ਮੇਟ ਨਿਸ਼ਾਨਾ, ਨਿਸ਼ਾਨਾ ਦੀਨ ਦੁਨੀ ਬਦਲਾਈਆ। ਇਕੋ ਕਲਮਾ ਧੁਰ ਪੈਗ਼ਾਮ ਦੇ ਮੇਰੇ ਅਮਾਮਾ, ਤੇਰੀ ਆਮਦ ਵਿਚ ਬੈਠੀ ਰਾਹ ਤਕਾਈਆ। ਤੂੰ ਨਿਰਗੁਣ ਨਿਰਵੈਰ ਨਿਰਾਕਾਰ ਮੇਰੇ ਉਤੇ ਹੋ ਪ੍ਰਧਾਨਾ, ਪ੍ਰਧਾਨਗੀ ਤੇਰੀ ਸੋਭਾ ਪਾਈਆ। ਨਵ ਸੱਤ ਤੇਰਾ ਝੁੱਲੇ ਇਕੋ ਧਰਮ ਨਿਸ਼ਾਨਾ, ਦੂਸਰ ਨਜ਼ਰ ਕੋਇ ਨਾ ਆਈਆ। ਉੱਤਰ ਪੂਰਬ ਪੱਛਮ ਦੱਖਣ ਹਰ ਹਿਰਦਾ ਗਾਵੇ ਤੇਰਾ ਗਾਣਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਮੇਰੇ ਭਗਵੰਤ ਧੁਰ ਦੇ ਕੰਤ ਮੇਰੀ ਕਲਜੁਗ ਅੰਤਮ ਕਰ ਕਲਿਆਣਾ, ਕਲ ਕਾਤੀਆਂ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਤੇਰਾ ਇਕੋ ਨਾਮ ਨਿਧਾਨਾ ਹੋਵੇ ਗੀਤ, ਨਵ ਸੱਤ ਵਜੇ ਵਧਾਈਆ। ਆਤਮ ਪਰਮਾਤਮ ਬਣਾ ਦੇ ਪ੍ਰੀਤ, ਪ੍ਰੀਤਮ ਹੋ ਕੇ ਵੇਖ ਵਖਾਈਆ। ਨਾਮ ਨਿਧਾਨਾ ਨੌਜਵਾਨਾ ਸੁਣਾ ਦੇ ਗੀਤ, ਢੋਲਾ ਸੋਹਲਾ ਇਕ ਸੁਣਾਈਆ। ਜੋਤੀ ਜਾਤੇ ਹਰ ਘਟ ਵਸ ਜਾ ਚੀਤ, ਚਿਤ ਵਿਤ ਠਗੌਰੀ ਰਹਿਣ ਕੋਇ ਨਾ ਪਾਈਆ। ਮਾਨਵ ਜ਼ਾਤੀ ਪਵਿਤ੍ਰ ਸ਼ੁਧ ਕਰ ਦੇ ਨੀਤ, ਨੀਤੀਵਾਨ ਆਪਣਾ ਰੰਗ ਰੰਗਾਈਆ। ਕਾਇਆ ਮੰਦਰ ਅੰਦਰ ਪਰਦਾ ਖੋਲ੍ਹ ਦੇ ਭੀਤਰ ਭੀਤ, ਓਹਲਾ ਉਹਲਿਆਂ ਵਿਚੋਂ ਉਠਾਈਆ। ਤਨ ਵਜੂਦ ਕਰ ਦੇ ਠਾਂਢੇ ਸੀਤ, ਅਗਨੀ ਤਤ
ਨਾ ਕੋਇ ਤਪਾਈਆ। ਝਗੜਾ ਮਿਟਾ ਦੇ ਮੰਦਰ ਮਸੀਤ, ਕਾਇਆ ਕਾਅਬਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਆਪਣਾ ਦੱਸ ਦੇ ਮਾਰਗ ਅਗੰਮ, ਅਗੰਮੜੇ ਦੇ ਜਣਾਈਆ। ਭੇਵ ਖੁਲ੍ਹਾ ਦੇ ਆਪਣੇ ਬ੍ਰਹਮ, ਪਾਰਬ੍ਰਹਮ ਪਰਦਾ ਰਹੇ ਨਾ ਰਾਈਆ। ਸਤਿ ਸਤਿਵਾਦੀ ਸਤਿ ਧਾਰ ਬਖ਼ਸ਼ ਦੇ ਜਰਮ, ਜਨਮ ਜਨਮ ਦਾ ਡੇਰਾ ਢਾਹੀਆ। ਕਲਜੁਗ ਕਿਰਿਆ ਕੂੜ ਮੇਟ ਦੇ ਕਰਮ, ਕੁਟੰਬ ਰਹਿਣ ਕੋਇ ਨਾ ਪਾਈਆ। ਹਰ ਹਿਰਦੇ ਬਾਹਰ ਕਢ ਦੇ ਭਰਮ, ਭਾਂਡਾ ਭਰਮ ਭੌ ਭੰਨਾਈਆ। ਕਿਸੇ ਦੀ ਦ੍ਰਿਸ਼ਟੀ ਸ੍ਰਿਸ਼ਟੀ ਵਿਚ ਰਹੇ ਨਾ ਚਰਮ, ਚੰਮ ਦ੍ਰਿਸ਼ਟੀ ਦਾ ਲੇਖਾ ਦੇਣਾ ਮੁਕਾਈਆ। ਝਗੜਾ ਮੁਕਾ ਦੇ ਜਾਤ ਵਰਨ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਰਖਾਈਆ। ਦੀਨ ਮਜ਼੍ਹਬ ਮੂਲ ਨਾ ਲੜਨ, ਝਗੜਾ ਰਹੇ ਨਾ ਖ਼ਲਕ ਖ਼ੁਦਾਈਆ। ਇਕੋ ਢੋਲਾ ਤੇਰਾ ਪੜ੍ਹਨ, ਸੋਹੰ ਅੱਖਰ ਆਤਮ ਪਰਮਾਤਮ ਦੇਣਾ ਸਮਝਾਈਆ। ਇਕੋ ਮੰਜ਼ਲ ਮਾਨਵ ਜ਼ਾਤੀ ਤੇਰੀ ਹਕ਼ੀਕ਼ੀ ਚੜ੍ਹਨ, ਅਗੇ ਹੋ ਨਾ ਕੋਇ ਅਟਕਾਈਆ। ਚੁਰਾਸੀ ਫਾਸੀ ਵਾਲਾ ਮੇਟਣਾ ਡਰਨ, ਭੈ ਭੌ ਆਪਣਾ ਇਕ ਰਖਾਈਆ। ਸੁਰਤੀ ਸ਼ਬਦ ਫੜਾਉਣਾ ਲੜਨ, ਕੰਨੀ ਆਪਣੀ ਗੰਢ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰੀ ਨਮੋ ਨਮੋ ਡੰਡਾਵਤ, ਸਯਦਿਆਂ ਵਿਚ ਬਿਨ ਸੀਸ ਸੀਸ ਨਿਵਾਈਆ। ਮੇਰੇ ਮਿਹਰਵਾਨਾ ਨੌਜਵਾਨਾ ਮੇਰੇ ਉਤੋਂ ਮੇਟ ਬਗ਼ਾਵਤ, ਬਗ਼ਲਗੀਰ ਕਰ ਖ਼ਲਕ ਖ਼ੁਦਾਈਆ। ਸਾਚੇ ਨਾਮ ਦੀ ਬਖ਼ਸ਼ ਸਖ਼ਾਵਤ, ਮਹਿਬਾਨ ਬੀਦੋ ਆਪਣਾ ਰੰਗ ਰੰਗਾਈਆ। ਇਕੋ ਨਾਮ ਕਲਮਾ ਤੇਰੀ ਹੋਵੇ ਨਿਆਮਤ, ਅਨਰਸ ਆਪਣਾ ਦੇਣਾ ਚਖਾਈਆ। ਤੂੰ ਸੁਆਮੀ ਠਾਕਰ ਸਹੀ ਸਲਾਮਤ, ਪਰਵਰਦਿਗਾਰ ਨੂਰ ਅਲਾਹੀਆ। ਤਨ ਵਜੂਦ ਸ਼ਰਅ ਰਹੇ ਨਾ ਕੋਇ ਬਨਾਵਟ, ਹਿੰਦੂ ਮੁਸਲਿਮ ਸਿਖ ਈਸਾਈ ਵੰਡ ਨਾ ਕੋਇ ਵੰਡਾਈਆ। ਤੇਰੀ ਧਾਰ ਤੇਰਾ ਹੁਕਮ ਹੋਵੇ ਹਕ ਕ਼ਿਆਮਤ, ਕ਼ੁਦਰਤ ਕ਼ਾਦਰ ਤੇਰੇ ਹੱਥ ਵਡਿਆਈਆ। ਤੂੰ ਆਦਿ ਜੁਗਾਦੀ ਸਹੀ ਸਲਾਮਤ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਇਕ ਅਖਵਾਈਆ। ਧਰਨੀ ਕਹੇ ਮੈਂ ਬਾਲੀ ਬੁੱਧ ਅਣਜਾਣਤ, ਮੇਰੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਆਪ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰਾ ਕਰ ਦੇ ਵਕ਼ਤ ਸੁਹੰਜਣਾ, ਸੋਹਣੀ ਲੋਕਮਾਤ ਦੇ ਵਡਿਆਈਆ । ਪੁਰਖ ਅਕਾਲੇ ਆਦਿ ਨਿਰੰਜਣਾ, ਨਿਰਵੈਰ ਤੇਰੀ ਸਰਨਾਈਆ। ਮੇਰੇ ਦੁਖਾਂ ਦੂਰ ਕਰ ਦੇ ਮੇਰੇ ਧੁਰਦਰਗਾਹੀ ਸੱਜਣਾ, ਸਜਣੂਆ ਤੇਰੀ ਓਟ ਤਕਾਈਆ। ਤੈਨੂੰ ਕਹਿੰਦੇ ਦਰਦ ਦੁਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਤੂੰ ਗੁਪਾਲ ਮੂਰਤ ਮਦਨਾ, ਮਧ ਸੂਦਨ ਤੇਰੀ ਵਡ ਵਡਿਆਈਆ। ਮੈਂ ਤੈਨੂੰ ਇਕ ਇਕੱਲੇ ਆਪਣੇ ਮਹੱਲੇ ਸੱਦਣਾ, ਨਵ ਖੰਡ ਸੱਤ ਦੀਪ ਤੇਰੇ ਚਰਨਾਂ ਹੇਠ ਟਿਕਾਈਆ । ਤੂੰ ਕਲਜੁਗ ਅੰਤ ਸ੍ਰੀ ਭਗਵੰਤ ਮੇਰੀ ਰਖਣੀ ਲਜਣਾ, ਸਿਰ ਮੇਰੇ ਹੱਥ ਟਿਕਾਈਆ। ਸਚ ਪਿਆਰ ਦੀ ਇਕੋ ਸਭ ਨੂੰ ਦੱਸਣੀ ਬੰਦਨਾ, ਬੰਦਗੀ ਵਿਚ ਸਾਰੇ ਸੀਸ ਨਿਵਾਈਆ। ਜਗ ਨੇਤਰ ਕੋਈ ਰਹਿਣ ਨਾ ਦੇਵੀਂ ਅੰਧਨਾ, ਅੰਧ ਆਤਮ ਦੇਣਾ ਮਿਟਾਈਆ। ਤੇਰਾ ਇਕੋ ਨਾਦ ਅਨਾਦੀ ਵਜਣਾ, ਦੋ ਜਹਾਨ ਕਰੀਂ ਸ਼ਨਵਾਈਆ। ਤੇਰਾ ਇਕੋ ਦੀਪਕ ਜਗਣਾ, ਜੋਤੀ ਜਾਤੇ ਨਜ਼ਰੀ ਆਈਆ। ਤੇਰੇ ਹੁਕਮ ਵਿਚ ਕਲਜੁਗ ਮੇਰੇ ਉਤੋਂ ਭੱਜਣਾ, ਬਿਨ ਕ਼ਦਮਾਂ ਕ਼ਦਮ ਉਠਾਈਆ। ਸਤਿਜੁਗ ਤੇਰੀ ਧਾਰ ਵਿਚੋਂ ਲਗਣਾ, ਧਰਨੀ ਧਵਲ ਧੌਲ ਕਹੇ ਮੇਰੇ ਉਤੇ
ਦੇਣਾ ਟਿਕਾਈਆ। ਮੈਂ ਖ਼ੁਸ਼ੀਆਂ ਵਾਲੀ ਤੇਰੀ ਚਰਨ ਧੂੜ ਮਨਾਵਾਂ ਸਗਨਾ, ਸਗਲੇ ਸੰਗੀ ਤੇਰੇ ਹੱਥ ਵਡਿਆਈਆ। ਨਿਰਾਕਾਰ ਨਿਰਵੈਰ ਨਿਰੰਕਾਰ ਸਤਿ ਨਾਮ ਚਾੜ੍ਹ ਦੇ ਰੰਗਣਾ, ਰੰਗਤ ਆਪਣੀ ਇਕ ਚੜ੍ਹਾਈਆ। ਦਰ ਠਾਂਢਾ ਇਕੋ ਤੇਰਾ ਮੰਗਣਾ, ਮਾਂਗਤ ਹੋ ਕੇ ਝੋਲੀ ਡਾਹੀਆ। ਧਰਨੀ ਕਹੇ ਪ੍ਰਭੂ ਮੇਰੀ ਕ਼ਬੂਲ ਕਰੀਂ ਬੰਦਨਾ, ਬੰਦਗੀ ਵਿਚ ਤੇਰੇ ਚਰਨ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖੇ ਲਾਉਣਾ ਆਅਲਾ ਅਦਨਾ, ਅਦਲ ਇਨਸਾਫ਼ ਆਪਣਾ ਹਕ ਕਮਾਈਆ।
੧੬ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਗੁਰਪਾਲ ਸਿੰਘ ਦੇ ਗ੍ਰਹਿ ਪਿੰਡ ਸਕਰੂਲੀ ਜ਼ਿਲਾ ਹੁਸ਼ਿਆਰਪੁਰ
ਧਰਨੀ ਕਹੇ ਮੇਰੇ ਪਰਮ ਪੁਰਖ ਪ੍ਰਭ ਸੱਚਿਆ, ਸਤਿ ਸਤਿਵਾਦੀ ਤੇਰੀ ਓਟ ਰਖਾਈਆ। ਕਿਰਪਾ ਕਰ ਦੇ ਭਗਤਾਂ ਆਪਣਿਆਂ ਬੱਚਿਆਂ, ਬਚਪਨ ਆਪਣੀ ਗੋਦ ਟਿਕਾਈਆ। ਲੂੰ ਲੂੰ ਅੰਦਰ ਹੋਵੇਂ ਰਚਿਆ, ਰਚਨਾ ਆਪਣੀ ਇਕ ਸਮਝਾਈਆ। ਭਾਗ ਲਗਾਉਣਾ ਕਾਇਆ ਮਾਟੀ ਭਾਂਡੇ ਕੱਚਿਆ, ਕੰਚਨ ਗੜ੍ਹ ਬਣਾਈਆ। ਮਨੂਆ ਦਹਿ ਦਿਸ਼ਾ ਫਿਰੇ ਨਾ ਨੱਚਿਆ, ਮਨਸਾ ਮੋਹ ਦੇਣੀ ਮਿਟਾਈਆ । ਤੇਰੇ ਨਾਮ ਨਿਧਾਨ ਵਿਚ ਹਰਿਜਨ ਹੋਵੇ ਰਤਿਆ, ਰਤਨ ਅਮੋਲਕ ਹੀਰਾ ਲੈਣਾ ਬਣਾਈਆ। ਸਚ ਪ੍ਰੀਤੀ ਵਿਚ ਹੋਵੇ ਮੱਤਿਆ, ਮਤ ਮਤਾਂਤਰ ਡੇਰਾ ਢਾਈਆ। ਆਤਮ ਧਾਰ ਬਖ਼ਸ਼ ਦੇ ਸੱਤਿਆ, ਸਤਿ ਸਤਿਵਾਦੀ ਦਇਆ ਕਮਾਈਆ। ਚਰਨ ਕਵਲ ਜੋੜ ਲੈ ਨੱਤਿਆ, ਪ੍ਰੀਤੀ ਪ੍ਰੀਤਮ ਇਕ ਵਖਾਈਆ। ਕੂੜ ਵਿਕਾਰ ਹੰਕਾਰ ਅੰਦਰੋਂ ਕਰ ਦੇ ਹੱਤਿਆ, ਤਨ ਵਜੂਦ ਰਹਿਣ ਕੋਇ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਆਪਣੇ ਵੇਖ ਲੈ ਭਗਤ ਸੁਹੇਲੇ ਬੱਚੇ ਨੰਨ੍ਹੇ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਧਿਆਨ ਲਗਾਈਆ। ਜੋ ਮੇਰੇ ਉਤੇ ਧਰਮ ਦੀ ਧਾਰ ਚੜ੍ਹੇ ਚੰਨੇ ਚੰਨ ਚੰਦ ਨੂਰ ਰੁਸ਼ਨਾਈਆ। ਤਿਨ੍ਹਾਂ ਦੇ ਅੰਤਰ ਨਿਰੰਤਰ ਸ਼ਬਦ ਸੁਣਾ ਦੇ ਬਿਨਾ ਕੰਨੇ, ਸਰਵਣਾਂ ਦੀ ਲੋੜ ਰਹੇ ਨਾ ਰਾਈਆ। ਅੰਤਰ ਆਤਮ ਪਰਮਾਤਮ ਧਾਰ ਤੈਨੂੰ ਮੰਨੇ, ਮਨ ਮਨਸਾ ਰਹਿਣ ਕੋਇ ਨਾ ਪਾਈਆ। ਜਗਤ ਜਹਾਨ ਵਲੋਂ ਬੇੜਾ ਕਰਨਾ ਬੰਨੇ, ਬਿਨ ਵੰਝ ਮੁਹਾਣਿਆਂ ਪਾਰ ਕਰਾਈਆ। ਲਹਿਣੇ ਦੇਣੇ ਲੇਖੇ ਪੂਰੇ ਕਰਨੇ ਭਾਗ ਲਗਾਉਣਾ ਬਿਨਾ ਛੱਪਰ ਛੰਨੇ, ਤਤਵ ਤਤ ਤਤ ਦੇਣੀ ਵਡਿਆਈਆ। ਬਾਹਰ ਕਢਣਾ ਵਿਚੋਂ ਚਿੰਤਾ ਗ਼ਮੇ, ਗ਼ਮਖਾਰ ਹੋ ਕੇ ਵੇਖਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਜਨ ਭਗਤ ਸੁਹੇਲੇ ਲੱਭ ਲੈ ਆਪਣੇ ਮਿਤ, ਮਿਤਰ ਪਿਆਰੇ ਦਇਆ ਕਮਾਈਆ। ਜਿਨ੍ਹਾਂ ਦੇ ਅੰਤਰ ਤੇਰਾ ਇਕੋ ਹਿਤ, ਤੂੰ ਮੇਰਾ ਮੈਂ ਤੇਰਾ ਢੋਲਾ ਸੋਹੰ ਰਹੇ ਗਾਈਆ। ਘਟ ਨਿਵਾਸੀ ਪੁਰਖ ਅਬਿਨਾਸ਼ੀ ਵਸਣਹਾਰੇ ਚਿਤ, ਠਗੌਰੀ ਚਿਤ ਦੇਣੀ ਗੁਆਈਆ। ਤ੍ਰੈਗੁਣ ਨਾਲੋਂ ਕਰ ਅਤੀਤ, ਤ੍ਰੈਭਵਣ ਧਨੀ ਬਖ਼ਸ਼ਣੀ ਇਕ ਸਰਨਾਈਆ। ਅੰਤਰ ਨਿਰੰਤਰ ਪਰਮਾਤਮ ਤੇਰੀ ਹੋਵੇ ਪ੍ਰੀਤ, ਪਤਿਪਰਮੇਸ਼ਵਰ ਤੈਨੂੰ ਸੀਸ ਨਿਵਾਈਆ। ਕਲਜੁਗ ਕੂੜੀ ਕਿਰਿਆ ਵਿਚੋਂ ਬਦਲਣੀ ਨੀਤ, ਨੀਤੀਵਾਨ
ਹੋਣਾ ਸਹਾਈਆ। ਕਾਇਆ ਕਰਨੀ ਠਾਂਢੀ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਕਰ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਨਿਰਵੈਰ ਹੋ ਕੇ ਦਰਸ਼ਨ ਦੇਣਾ ਨਿਤ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਕੋਈ ਵੇਖੀਂ ਨਾ ਵਾਰ ਥਿਤ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਹੇ ਧਰਨੀ ਧੁਰ ਦੀ ਦਇਆ ਕਮਾਵਾਂਗਾ। ਜੋਤੀ ਜਾਤਾ ਹੋ ਕੇ ਵੇਖ ਵਖਾਵਾਂਗਾ। ਜਨ ਭਗਤਾਂ ਆਤਮ ਪਰਮਾਤਮ ਜੋੜ ਕੇ ਨਾਤਾ, ਪਾਰਬ੍ਰਹਮ ਬ੍ਰਹਮ ਮੇਲ ਮਿਲਾਵਾਂਗਾ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥਾ, ਸਾਚੀ ਸਿਖਿਆ ਇਕ ਸਮਝਾਵਾਂਗਾ। ਸਤਿ ਧਰਮ ਚਲਾ ਕੇ ਰਾਥਾ, ਹਰਿਜਨ ਉਪਰ ਆਪ ਟਿਕਾਵਾਂਗਾ। ਲਹਿਣਾ ਦੇਣਾ ਦੇ ਕੇ ਪੂਰਬ ਮਸਤਕ ਮਾਥਾ, ਜਨਮ ਜਨਮ ਦਾ ਝੋਲੀ ਆਪ ਟਿਕਾਵਾਂਗਾ। ਸਹਾਈ ਹੋ ਅਨਾਥ ਅਨਾਥਾ, ਗ਼ਰੀਬਾਂ ਗੋਦ ਉਠਾਵਾਂਗਾ। ਬਣ ਕੇ ਸਰਬ ਕਲਾ ਸਮਰਾਥਾ, ਸਮਰਥ ਹੋ ਕੇ ਵੇਖ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਵਾਂਗਾ। ਸਚ ਕਰਨੀ ਕਾਰ ਕਮਾਏਗਾ। ਦੀਨ ਦਿਆਲ ਦਇਆ ਕਮਾਏਗਾ। ਹਰਿਜਨ ਸਾਚੇ ਵੇਖ ਵਖਾਏਗਾ। ਫੜ ਬਾਹੋਂ ਮੇਲ ਮਿਲਾਏਗਾ। ਰੰਗ ਨਵੇਲ ਇਕ ਚੜ੍ਹਾਏਗਾ। ਸੱਜਣ ਸੁਹੇਲ ਸਗਲਾ ਸੰਗ ਰਖਾਏਗਾ। ਜੋਤ ਜਗਾ ਕੇ ਬਿਨ ਬਾਤੀ ਤੇਲ, ਅੰਧ ਅੰਧੇਰ ਮਿਟਾਏਗਾ। ਲਹਿਣਾ ਦੇਣਾ ਮੁਕਾ ਕੇ ਗੁਰੂ ਗੁਰ ਚੇਲ, ਸੁਰਤੀ ਸ਼ਬਦ ਸ਼ਬਦ ਸਮਾਏਗਾ। ਏਥੇ ਓਥੇ ਬਣ ਕੇ ਸੱਜਣ ਸੁਹੇਲ, ਸਗਲਾ ਸੰਗ ਰਖਾਏਗਾ। ਅਚਰਜ ਕਰਕੇ ਆਪਣਾ ਖੇਲ, ਖ਼ਾਲਕ ਖ਼ਲਕ ਪਰਦਾ ਉਠਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਭਗਤ ਸੁਹੇਲੇ ਪਰਦਾ ਲਾਹੇਗਾ। ਸਚ ਪਰਦਾ ਆਪ ਉਠਾਵੇਗਾ। ਸੋ ਪੁਰਖ ਨਿਰੰਜਣ ਦਇਆ ਕਮਾਵੇਗਾ । ਹਰਿ ਪੁਰਖ ਨਿਰੰਜਣ ਮੇਲ ਮਿਲਾਵੇਗਾ। ਏਕੰਕਾਰਾ ਵੇਖ ਵਖਾਵੇਗਾ। ਆਦਿ ਨਿਰੰਜਣ ਨੂਰ ਚਮਕਾਵੇਗਾ। ਅਬਿਨਾਸ਼ੀ ਕਰਤਾ ਸੋਭਾ ਪਾਵੇਗਾ। ਸ੍ਰੀ ਭਗਵਾਨ ਸੰਗ ਨਿਭਾਵੇਗਾ। ਪਾਰਬ੍ਰਹਮ ਪ੍ਰਭ ਪਰਦਾ ਆਪ ਉਠਾਵੇਗਾ। ਸਤਿਗੁਰ ਸ਼ਬਦ ਨਾਦ ਸੁਣਾਵੇਗਾ। ਅਵਤਾਰ ਪੈਗ਼ੰਬਰ ਗੁਰੂ ਨਾਲ ਮਿਲਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਉਠਾਵੇਗਾ। ਧਰਨੀ ਧਰਤ ਧਵਲ ਧੌਲ ਤੇਰਾ ਹੌਲਾ ਭਾਰ ਕਰਾਵੇਗਾ। ਬਣ ਕੇ ਨੂਰ ਅਲਾਹੀ ਅਵਲ, ਵਾਹਦ ਆਪਣੀ ਕਲ ਵਰਤਾਵੇਗਾ। ਜੋ ਗੁਰ ਅਵਤਾਰ ਪੈਗ਼ੰਬਰਾਂ ਨਾਲ ਕੀਤਾ ਕਵਲ, ਇਕ਼ਰਾਰ ਸਭ ਦੇ ਵੇਖ ਵਖਾਵੇਗਾ। ਜਨ ਭਗਤਾਂ ਅੰਦਰ ਜਾਏ ਮਵਲ, ਮੌਲਾ ਹੋ ਕੇ ਆਪਣਾ ਭੇਵ ਚੁਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਧੁਰ ਦੀ ਧਾਰ ਸੁੰਦਰ ਸਾਵਲ ਸਵਲ, ਸਾਵਰੀਆ ਆਪਣੀ ਕਾਰ ਕਮਾਵੇਗਾ।
੧੬ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਜੀਤ ਸਿੰਘ, ਨਸੀਬ ਕੌਰ ਪਿੰਡ ਡਵਿੱਡਾ ਰਿਹਾਣਾ ਜ਼ਿਲਾ ਹੁਸ਼ਿਆਰਪੁਰ
ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਮੇਰੇ ਸਗਲੇ ਸੰਗੀ, ਬਹੁਰੰਗੀ ਆਪਣਾ ਫੇਰਾ ਪਾਈਆ। ਕਲਜੁਗ ਕੂੜੀ ਕਿਰਿਆ ਮੈਨੂੰ ਸੀਸ ਤੋਂ ਕੀਤਾ ਨੰਗੀ, ਓਢਣ ਜਗਤ ਜਹਾਨ ਵੇਖਣ ਕੋਇ ਨਾ ਪਾਈਆ। ਆਪਣੀ ਧਾਰ ਤਕ ਲਓ ਜਿਸ ਵਿਚ ਸਦੀ ਸਦੀਵੀ ਜਾਂਦੀ ਲੰਘੀ, ਪਾਂਧੀ ਹੋ ਕੇ ਭੱਜੇ ਵਾਹੋ ਦਾਹੀਆ। ਦੀਨ ਦੁਨੀ ਆਸ਼ਾ ਅੰਤਰ ਨਿਰੰਤਰ ਹੋਈ ਗੰਦੀ, ਗਹਿਰ ਗੰਭੀਰ ਬੇਨਜ਼ੀਰ ਮਿਲਣ ਕੋਇ ਨਾ ਪਾਈਆ। ਨਿਜ ਨੇਤਰ ਨੈਣ ਅੱਖ ਜਗਿਆਸੂਆਂ ਹੋਈ ਅੰਧੀ, ਲੋਚਨ ਸਕੇ ਨਾ ਕੋਇ ਖੁਲ੍ਹਾਈਆ। ਸਭ ਦੇ ਉਤੇ ਕਲਜੁਗ ਕੂੜ ਕੁੜਿਆਰੇ ਲਾਈ ਪਾਬੰਦੀ, ਬੰਧਨ ਸਕੇ ਨਾ ਕੋਇ ਤੁੜਾਈਆ। ਤੂੰ ਮੇਰਾ ਮੈਂ ਤੇਰਾ ਗਾ ਸਕੇ ਕੋਇ ਨਾ ਛੰਦੀ, ਸ਼ਹਿਨਸ਼ਾਹ ਮਿਲਣ ਕੋਇ ਨਾ ਪਾਈਆ। ਮਨ ਮਨੂਆ ਜਗਤ ਵਿਕਾਰ ਫਿਰੇ ਕੂੜ ਦੀ ਡੰਡੀ, ਡੰਡਾਵਤ ਹਕ ਹਕ ਨਾ ਕੋਇ ਕਮਾਈਆ। ਨਵ ਸੱਤ ਹੋਇਆ ਪਾਖੰਡੀ, ਪਰਦਾ ਸਕੇ ਨਾ ਕੋਇ ਚੁਕਾਈਆ। ਆਤਮ ਧਾਰ ਸਭ ਦੀ ਪਰਮਾਤਮ ਨਾਲ ਸਕੇ ਕੋਇ ਨਾ ਗੰਢੀ, ਟੁੱਟਿਆਂ ਜੋੜ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਮੇਰੇ ਉਤੇ ਮਾਰੋ ਝਾਤੀ, ਬਿਨ ਨੇਤਰ ਲੋਚਨ ਨੈਣਾਂ ਅੱਖ ਉਠਾਈਆ। ਲੇਖਾ ਤਕੋ ਲੋਕਮਾਤੀ, ਮਾਤਰ ਭੂਮੀ ਹੋ ਕੇ ਦਿਆਂ ਜਣਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਹਰ ਹਿਰਦੇ ਹੋਏ ਅੰਧੇਰੀ ਰਾਤੀ, ਨੂਰੀ ਚੰਦ ਨਾ ਕੋਇ ਚਮਕਾਈਆ। ਜੀਵਣ ਵਿਚੋਂ ਜੀਵਣ ਪ੍ਰੇਮ ਦੀ ਰਹੀ ਨਾ ਕੋਇ ਹਯਾਤੀ, ਜ਼ਿੰਦਗੀ ਵਿਚੋਂ ਜ਼ਿੰਦਗੀ ਸਾਚੇ ਰੰਗ ਨਾ ਕੋਇ ਰੰਗਾਈਆ। ਸੀਤਾ ਸੁਰਤੀ ਪਰਮਾਤਮ ਦੇ ਸਾਥੀ, ਸਗਲੇ ਸੰਗੀ ਨਜ਼ਰੀ ਆਈਆ। ਮੈਂ ਬੇਨੰਤੀ ਕਰਾਂ ਬਿਨਾ ਜੋੜ ਕੇ ਹਾਥੀ, ਬਿਨ ਸੀਸ ਸੀਸ ਝੁਕਾਈਆ। ਆਪਣਾ ਆਪਣਾ ਨਾਮ ਕਲਮਾ ਤਕੋ ਗਾਥੀ, ਅੱਖਰ ਅੱਖਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕ਼ੁਦਰਤ ਦਾ ਕ਼ਾਦਰ ਬੇਪਰਵਾਹੀਆ। ਧਰਨੀ ਕਹੇ ਅਵਤਾਰ ਪੈਗ਼ੰਬਰੋਂ ਆਪਣੇ ਆਪਣੇ ਤਕੋ ਸਿੱਖ ਮੁਰੀਦ, ਮੁਰਸ਼ਦ ਬਿਨ ਨੈਣਾਂ ਨੈਣ ਉਠਾਈਆ। ਸਤਿ ਧਰਮ ਦੀ ਰਹੀ ਕੋਇ ਨਾ ਦੀਦ, ਦੀਦਾ ਦਾਨਿਸਤਾ ਪ੍ਰਭ ਦਾ ਦਰਸ ਕੋਇ ਨਾ ਪਾਈਆ। ਆਪਣੇ ਹੁਕਮ ਦੀ ਬਿਨ ਅੱਖਰਾਂ ਤਕੋ ਰਸੀਦ, ਸ਼ਰਅ ਤੋਂ ਬਾਹਰ ਕਰੋ ਪੜ੍ਹਾਈਆ। ਜਿਸ ਵਿਚ ਧੁਰ ਹੁਕਮ ਨਾਲ ਕਰਕੇ ਗਏ ਤਾਕੀਦ, ਸੰਦੇਸ਼ਾ ਹਕ ਹਕ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਭ ਦੀ ਪੂਰੀ ਕਰ ਦੇ ਉਮੀਦ, ਆਸਾ ਤ੍ਰਿਸ਼ਨਾ ਦੀਨ ਦੁਨੀ ਵੇਖ ਵਖਾਈਆ। ਮੈਂ ਓਸੇ ਦੀ ਕਰ ਰਹੀ ਉਡੀਕ, ਰਾਹ ਤਕਾਂ ਚਾਈਂ ਚਾਈਂਆ। ਜਿਸ ਬਿਧ ਮੇਰਾ ਅੰਧੇਰਾ ਮਿਟੇ ਤਾਰੀਕ, ਜਗਤ ਜਹਾਨ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਅਵਤਾਰ ਪੈਗ਼ੰਬਰ ਕਹਿਣ ਧਰਨੀ ਨਿਰਗੁਣ ਧਾਰ ਹੋ ਕੇ ਆਵਾਂਗੇ। ਸੋ ਪੁਰਖ ਨਿਰੰਜਣ ਨਾਲ ਲਿਆਵਾਂਗੇ। ਹਰਿ ਪੁਰਖ ਨਿਰੰਜਣ ਸੰਗ ਬਣਾਵਾਂਗੇ। ਏਕੰਕਾਰਾ ਗੰਢ ਪੁਆਵਾਂਗੇ। ਆਦਿ ਨਿਰੰਜਣ ਨੂਰ ਰੁਸ਼ਨਾਵਾਂਗੇ। ਅਬਿਨਾਸ਼ੀ ਕਰਤਾ ਜੋ ਬਿਠਾਏ ਆਪਣੇ ਕੰਧ, ਕ਼ੁਦਰਤ ਕ਼ਾਦਰ ਵੇਖ ਵਖਾਵਾਂਗੇ। ਸ੍ਰੀ ਭਗਵਾਨ ਜੋ ਮੇਟਣਹਾਰਾ ਪੰਧ, ਸੋ ਸੁਆਮੀ ਸੰਗ ਰਖਾਵਾਂਗੇ। ਪਾਰਬ੍ਰਹਮ ਜੋ ਸਦਾ ਸਦਾ ਬਖ਼ਸ਼ੰਦ, ਦੀਨ ਦਿਆਲ ਆਪਣੀ ਗੰਢ ਰਖਾਵਾਂਗੇ। ਸਤਿਗੁਰ ਸ਼ਬਦ ਜਿਸ ਦੀ ਸਭ
ਨੇ ਖਾਧੀ ਸੁਗੰਦ, ਸੋ ਸੂਰਬੀਰ ਇਕ ਉਠਾਵਾਂਗੇ। ਜਿਨ ਚਾਰ ਜੁਗ ਸਾਡੀ ਪਾਈ ਵੰਡ, ਹਿੱਸੇ ਓਸੇ ਦੇ ਚਰਨ ਟਿਕਾਵਾਂਗੇ। ਜੋ ਚਾਰ ਵਰਨਾਂ ਅਠਾਰਾਂ ਬਰਨਾਂ ਦੀਨਾਂ ਮਜ਼੍ਹਬਾਂ ਪਾਵਣਹਾਰਾ ਠੰਢ, ਠੰਢਕ ਇਕੋ ਇਕ ਵਖਾਵਾਂਗੇ। ਧਰਨੀਏ ਤੈਨੂੰ ਦੇਵਣ ਆਈਏ ਅਨੰਦ, ਅਨੰਦ ਅਨੰਦ ਵਿਚੋਂ ਵਖਾਵਾਂਗੇ। ਤੂੰ ਮੇਰਾ ਮੈਂ ਤੇਰਾ ਢੋਲਾ ਗਾਉਣਾ ਇਕੋ ਛੰਦ, ਸੋਹਲਾ ਰਾਗ ਇਕ ਸੁਣਾਵਾਂਗੇ। ਜਿਸ ਦੇ ਹੁਕਮ ਵਿਚ ਸਤਿਜੁਗ ਤ੍ਰੇਤਾ ਦੁਆਪਰ ਗਿਆ ਲੰਘ, ਕਲਜੁਗ ਉਸੇ ਦੇ ਚਰਨ ਟਿਕਾਵਾਂਗੇ। ਤੇਰਾ ਭਾਗ ਹੋਣ ਨਾ ਦਈਏ ਮੰਦ, ਮੰਦਭਾਗਣੇ ਤੇਰਾ ਰੰਗ ਰੰਗਾਵਾਂਗੇ। ਸਾਡਾ ਮਾਲਕ ਖ਼ਾਲਕ ਸਾਹਿਬ ਸੂਰਾ ਸਰਬੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਇਕ ਖਿਲਾਵਾਂਗੇ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਆਓ ਜਲਦੀ, ਅਗੇ ਵੰਡ ਨਾ ਕੋਇ ਵੰਡਾਈਆ। ਖੇਲ ਤਕੋ ਕਲਜੁਗ ਕਲ ਦੀ, ਕੀ ਕਾਤੀਆਂ ਰਿਹਾ ਚਲਾਈਆ। ਨੌਂ ਖੰਡ ਪ੍ਰਿਥਮੀ ਅੱਗ ਵੇਖੋ ਬਲਦੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮੈਨੂੰ ਯਾਦ ਆਉਂਦੀ ਨਾਨਕ ਵਾਲੀ ਇਕ ਗੱਲ ਦੀ, ਜਿਸ ਦਾ ਭੇਵ ਕੋਇ ਨਾ ਪਾਈਆ। ਮੇਰੇ ਉਤੋਂ ਧੁਰ ਦੇ ਹੁਕਮ ਦੀ ਘੜੀ ਕਦੇ ਨਾ ਟਲਦੀ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਖੇਲ ਆਦਿ ਜੁਗਾਦਿ ਨਿਹਚਲ ਧਾਮ ਅਟਲ ਦੀ, ਦਰਗਾਹ ਸਾਚੀ ਮੁਕ਼ਾਮੇ ਹਕ ਸਾਚੀ ਜੋਤ ਰਿਹਾ ਜਗਾਈਆ।
੧੬ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਰਾਮ ਸਿੰਘ, ਮੁਣਸ਼ਾ ਸਿੰਘ, ਚਰਨ ਕੌਰ, ਗੁਰਦੀਪ ਕੌਰ ਪਿੰਡ ਫਰਾਲਾ ਜ਼ਿਲਾ ਜਲੰਧਰ
ਨਾਰਦ ਕਹੇ ਜਨ ਭਗਤੋ ਅੱਜ ਦੀ ਤਕੋ ਤਾਰੀਖ਼, ਤਵਾਰੀਖ਼ ਪੂਰਬ ਚਾਰ ਜੁਗ ਦੀ ਨਾਲ ਮਿਲਾਈਆ। ਜਗਤ ਸ਼ਰਅ ਦੀ ਟੱਪ ਕੇ ਵੇਖੋ ਲੀਕ, ਜਿਥੇ ਲਾਇਨ ਨਜ਼ਰ ਕੋਇ ਨਾ ਆਈਆ। ਪ੍ਰਭ ਦਾ ਮਾਰਗ ਜਾਣੋ ਬਾਰੀਕ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਨਾਰਦ ਕਹੇ ਮੈਂ ਹੈਰਾਨ ਹੋ ਗਿਆ ਅਗੇ ਤੁਸੀਂ ਕਰਦੇ ਤੇ ਅੱਜ ਸਤਿਗੁਰ ਤੁਹਾਡੀ ਕੀਤੀ ਉਡੀਕ, ਖੇਲ ਨਿਰਾਲੀ ਨਜ਼ਰੀ ਆਈਆ। ਨਾਲੇ ਕੂਕ ਕੇ ਮਾਰੀ ਚੀਕ, ਦਰੋਹੀ ਦਰੋਹੀ ਕਰ ਸੁਣਾਈਆ। ਅਸਲੀਅਤ ਭੇਵ ਦੱਸਾਂ ਹਕ਼ੀਕ਼, ਹਕ਼ੀਕ਼ਤ ਵਿਚ ਦ੍ਰਿੜਾਈਆ। ਜੇਹੜਾ ਸਾਹਿਬ ਲਾਸ਼ਰੀਕ, ਸ਼ਿਰਕਤ ਵਿਚ ਕਦੇ ਨਾ ਆਈਆ। ਉਹ ਅਗੇ ਤੋਂ ਤੁਹਾਡੇ ਵਸੇ ਸਦਾ ਨਜ਼ਦੀਕ, ਦੂਰ ਦੁਰਾਡੇ ਪੰਧ ਮੁਕਾਈਆ। ਉਸ ਦੇ ਵਿਚ ਹਕ ਤੌਫ਼ੀਕ਼, ਤਾਕ਼ਤਵਰ ਨੂਰ ਅਲਾਹੀਆ। ਜਿਸ ਦੀਨ ਦੁਨੀ ਦੀ ਬਦਲ ਦੇਣੀ ਰੀਤ, ਰੀਤੀਵਾਨ ਧੁਰ ਦਾ ਮਾਹੀਆ। ਤੁਹਾਡਾ ਬਣਿਆ ਰਹੇ ਮੀਤ, ਮਿਤਰ ਪਿਆਰਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਰਖਾਈਆ। ਨਾਰਦ ਕਹੇ ਮੈਂ ਕੀ ਦੱਸਾਂ ਖ਼ੁਲਾਸਾ, ਭੇਵ ਅਭੇਦ ਜਣਾਈਆ। ਮੇਰਾ ਖ਼ੁਸ਼ੀਆਂ ਵਿਚ ਨਿਕਲੇ ਹਾਸਾ, ਹਸ ਹਸ ਕੇ ਦਿਆਂ ਜਣਾਈਆ। ਮੈਂ ਫਿਰ ਕੇ ਆਇਆ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰਾਂ ਪੰਧ ਮੁਕਾਈਆ। ਮੈਂ ਤਕਣਾ ਰਿਹਾ ਭਗਤਾਂ ਵਾਲੀ ਰਾਸਾ, ਰਸਤੇ ਸਾਰੇ ਖੋਜ ਖੁਜਾਈਆ। ਧਿਆਨ ਧਰਦਾ ਰਿਹਾ ਪਵਣ ਸਵਾਸਾ, ਸਵਾਸ ਸਵਾਸਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,
ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਭਗਤੋ ਆਹ ਵੇਖੋ ਮੇਰੇ ਕੋਲ ਵਜੀ ਲਕੀਰ, ਜਗਤ ਨਜ਼ਰ ਕਿਸੇ ਨਾ ਆਈਆ। ਇਹ ਇਸ਼ਾਰਾ ਦੇ ਕੇ ਗਿਆ ਕਬੀਰ, ਕ਼ਬਰਾਂ ਤੋਂ ਬਾਹਰ ਦ੍ਰਿੜਾਈਆ। ਤੂੰ ਸਾਹਿਬ ਮੇਰਾ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ । ਜੇ ਮੈਂ ਝਾੜੀਆਂ ਵਿਚ ਲੁਕਿਆ ਓਹਲਾ ਰੱਖਿਆ ਕਰੀਰ, ਜੰਡੀਆਂ ਵੰਡ ਵੰਡਾਈਆ। ਮੇਰੀ ਸੁਣ ਲੈ ਤਕ਼ਰੀਰ, ਬਿਨ ਅੱਖਰਾਂ ਦਿਆਂ ਸੁਣਾਈਆ। ਮੇਰੀ ਵੇਖ ਲੈ ਤਹਿਰੀਰ, ਬਿਨ ਕ਼ਲਮ ਸ਼ਾਹੀ ਲਿਖਾਈਆ। ਤੂੰ ਸਾਹਿਬ ਪੀਰਾਂ ਦਾ ਪੀਰ, ਪਤਿਪਰਮੇਸ਼ਵਰ ਧੁਰਦਰਗਾਹੀਆ । ਨਿਗਾਹ ਮਾਰ ਲੈ ਕਲਜੁਗ ਅਖ਼ੀਰ, ਪਰਦਾ ਆਖ਼ਰ ਆਪ ਉਠਾਈਆ। ਆਪਣੀ ਬਦਲ ਲੈਣੀ ਤਦਬੀਰ, ਤਰੀਕ਼ਾ ਆਪਣੇ ਵਿਚੋਂ ਪਰਗਟਾਈਆ। ਜਿਸ ਵੇਲੇ ਜਨ ਭਗਤਾਂ ਦੀ ਬਦਲਣ ਆਇਉਂ ਤਕ਼ਦੀਰ, ਤਕੱਬਰ ਦੀਨ ਦੁਨੀ ਤਜਾਈਆ। ਤੂੰ ਉਨ੍ਹਾਂ ਦੇ ਦੂਰ ਦੁਰਾਡੇ ਬਿਨ ਜਗਤ ਅੱਖਾਂ ਤੋਂ ਵੇਖੀਂ ਸਰੀਰ, ਸੁਰਤੀ ਸ਼ਬਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਕਬੀਰ ਕਿਹਾ ਸੁਣ ਮੇਰੇ ਬੇਪਰਵਾਹ, ਵਡ ਤੇਰੀ ਬੇਪਰਵਾਹੀਆ। ਮੇਰਾ ਪਿਆਰ ਦਾ ਲੇਖਾ ਸਹਿਜ ਸੁਭਾ, ਸੁਬਹ ਸ਼ਾਮ ਵੰਡ ਨਾ ਕੋਇ ਵੰਡਾਈਆ। ਮੈਂ ਤੇਰੇ ਪਿਆਰ ਦੀ ਸੇਵਾ ਲਈ ਕਮਾ, ਕਮਾਲਾ ਲੋਈ ਨਾਲ ਮਿਲਾਈਆ। ਤੂੰ ਫਿਰ ਵੀ ਲਾਉਂਦਾ ਰਿਹਾ ਦਾਅ, ਅਛਲ ਛਲ ਆਪਣੀ ਕਾਰ ਭੁਗਤਾਈਆ। ਤੂੰ ਬੇਸ਼ਕ ਪਰਵਰਦਿਗਾਰ ਬੇਪਰਵਾਹ, ਨੂਰ ਨੁਰਾਨਾ ਨੂਰ ਅਲਾਹੀਆ। ਮੈਂ ਵੀਂ ਤੇਰਾ ਭਗਤ ਰਿਹਾ ਅਖਵਾ, ਭਗਵਨ ਤੇਰੀ ਓਟ ਰਖਾਈਆ। ਮੈਂ ਧਰਨੀ ਉਤੇ ਦੋ ਅੱਖਰ ਰਿਹਾ ਪਾ, ਉਂਗਲਾਂ ਆਪਣੀਆਂ ਨਾਲ ਛੁਹਾਈਆ। ਧੌਲ ਬਣਾਉਣੀ ਸਚ ਗਵਾਹ, ਸ਼ਹਾਦਤ ਮੇਰੀ ਦਏ ਭੁਗਤਾਈਆ। ਜਿਸ ਵੇਲੇ ਕਲਜੁਗ ਅੰਤਮ ਗਿਆ ਆ, ਆਪ ਆਪਣਾ ਪੰਧ ਮੁਕਾਈਆ। ਤੂੰ ਬਣ ਕੇ ਆਉਣਾ ਸਚ ਮਲਾਹ, ਖੇਵਟ ਖੇਟਾ ਇਕ ਅਖਵਾਈਆ। ਤੇਰਾ ਲਹਿਣਾ ਦੇਣਾ ਹੋਣਾ ਵਿਚ ਜਹਾਂ, ਦੀਨ ਦੁਨੀ ਸੰਗ ਰਲਾਈਆ। ਮੈਂ ਧਰਮ ਸੰਦੇਸ਼ਾ ਦਿਆਂ ਸੁਣਾ, ਅਣਸੁਣਤ ਰਹਿਣ ਕੋਇ ਨਾ ਪਾਈਆ। ਮੇਰਾ ਭਗਤਾਂ ਨਾਲ ਪੈਣਾ ਵਾਹ, ਵਾਹਵਾ ਤੇਰੀ ਵਜਦੀ ਰਹੇ ਵਧਾਈਆ। ਸੋਲਾਂ ਪਰਵਿਸ਼ਟਾ ਫੱਗਣ ਦਾ ਜਿਸ ਦਾ ਰਹਿਣਾ ਨਾਂ, ਜਗਤ ਮਿਲਣੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਕਬੀਰ ਕਿਹਾ ਸੁਣ ਮੇਰੇ ਸਚ ਸੁਆਮੀ, ਸਮਾਂ ਤੇਰੇ ਚਰਨ ਸੁਹਾਈਆ। ਸਦਾ ਸੁਹੇਲੇ ਅੰਤਰਜਾਮੀ, ਅੰਤ ਤੇਰੀ ਓਟ ਤਕਾਈਆ। ਹੁਣ ਮੈਂ ਭਗਤ ਬਣ ਕੇ ਤੇਰੀ ਕਰਾਂ ਗ਼ੁਲਾਮੀ, ਦਿਵਸ ਰੈਣ ਤੇਰਾ ਧਿਆਨ ਲਗਾਈਆ। ਫੇਰ ਸੰਦੇਸ਼ਾ ਦਿਆਂ ਪੈਗ਼ਾਮੀ, ਸਤਿਗੁਰ ਸ਼ਬਦ ਨਾਲ ਮਿਲਾਈਆ। ਜਿਸ ਵੇਲੇ ਕਲਜੁਗ ਅੰਤਮ ਆਇਉਂ ਬਣ ਅਵਾਮੀ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਉਸ ਵੇਲੇ ਖੇਲ ਤਕਣੀ ਤਮਾਮੀ, ਤਮਅ ਲਾਲਚ ਨਜ਼ਰ ਕੋਇ ਨਾ ਆਈਆ। ਕਲਜੁਗ ਅੰਧੇਰਾ ਹੋਣਾ ਸ਼ਾਮੀ, ਸ਼ਮਅ ਨੂਰ ਜੋਤ ਨਾ ਕੋਇ ਰੁਸ਼ਨਾਈਆ। ਤੇਰਾ ਭਗਤਾਂ ਨਾਤਾ ਜੁੜਨਾ ਬਾਹਮੀ, ਜਿਸ ਨੂੰ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਕਬੀਰ ਕਿਹਾ ਮੈਂ ਤੈਨੂੰ ਕਰਦਾ ਯਾਦ, ਯਾਰੜੇ ਤੇਰਾ ਧਿਆਨ ਲਗਾਈਆ। ਤੂੰ ਮਿਤਰ ਪਿਆਰਾ ਆਦਿ, ਆਦਿ ਪੁਰਖ ਇਕ ਅਖਵਾਈਆ । ਤੇਰਾ ਲਹਿਣਾ ਦੇਣਾ ਜੁਗ ਜੁਗਾਦਿ, ਚੌਕੜੀ ਆਪਣਾ ਸੰਗ ਬਣਾਈਆ। ਜਗਤ ਵੇਖਣਹਾਰਾ ਵਾਦ ਵਿਵਾਦ, ਚੁਰਾਸੀ ਲੱਖ ਫੋਲ ਫੁਲਾਈਆ।
ਤੇਰਾ ਹੁਕਮ ਸੰਦੇਸ਼ਾ ਇਕੋ ਵਜੇ ਨਾਦ, ਜਗਤ ਜਹਾਨ ਕਰੇ ਸ਼ਨਵਾਈਆ। ਤੇਰਾ ਖੇਲ ਹੋਣਾ ਅਵਤਾਰ ਪੈਗ਼ੰਬਰਾਂ ਗੁਰੂਆਂ ਬਾਅਦ, ਜਿਸ ਦਾ ਭੇਵ ਕੋਇ ਨਾ ਪਾਈਆ। ਕੋਈ ਸਮਝ ਸਕੇ ਸੰਤ ਨਾ ਸਾਧ, ਸਾਧਨਾ ਵਿਚ ਦਿਸੇ ਨਾ ਖ਼ਲਕ ਖ਼ੁਦਾਈਆ। ਬਣਨਾ ਮੋਹਣ ਮਾਧਵ ਮਾਧ, ਮਧੁਸੂਦਨ ਤੇਰੀ ਬੇਪਰਵਾਹੀਆ। ਮੈਨੂੰ ਐਂ ਜਾਪਦਾ ਤੇਰਾ ਲੇਖਾ ਹੋਣਾ ਵਿਚ ਦੋਆਬ, ਦੋ ਧਾਰਾਂ ਜਲ ਦੇਣ ਗਵਾਹੀਆ। ਉਸ ਵੇਲੇ ਤੂੰ ਭਗਤਾਂ ਨੂੰ ਆਪ ਕਰਨਾ ਆਬਾਦ, ਤੇਰੀ ਇਕ ਯਾਦ ਨਾਲ ਨੌ ਸੌ ਚੁਰਾਨਵੇ ਚੌਕੜੀ ਜੁਗ ਜਨਮ ਦੇ ਲੇਖੇ ਰਹਿਣ ਨਾ ਰਾਈਆ। ਭਗਤ ਸੁਹੇਲਾ ਬਣ ਕੇ ਦੇਣੀ ਦਾਦ, ਜੋ ਦਾਦੂ ਦੇ ਦਿਉਹਰੇ ਗੋਬਿੰਦ ਗਿਆ ਸੁਣਾਈਆ। ਭਗਤ ਸੁਹੇਲੇ ਆਪਣੇ ਚਰਨਾਂ ਵਿਚ ਕਰੀਂ ਆਬਾਦ, ਦੂਜਾ ਖੇੜਾ ਨਜ਼ਰ ਕੋਇ ਨਾ ਆਈਆ। ਜਿਸ ਕਾਰਨ ਤੈਨੂੰ ਹਜ਼ਰਤ ਈਸਾ ਮੂਸਾ ਮੰਨਿਆ ਗਾਡ, ਗਾਡ ਕਹਿ ਕੇ ਸੀਸ ਨਿਵਾਈਆ। ਸੋ ਪੁਰਖ ਨਿਰੰਜਣ ਆਪਣਾ ਲਡਾਉਣਾ ਲਾਡ, ਪ੍ਰੇਮ ਪ੍ਰੀਤੀ ਇਕ ਜਣਾਈਆ। ਦੀਨ ਦੁਨੀ ਦੇ ਵਿਚੋਂ ਬਾਹਰ ਕਾਢ, ਚਰਨ ਕਵਲ ਦੇਣੀ ਸਰਨਾਈਆ। ਰੰਗ ਰੰਗਾਉਣਾ ਕਾਇਆ ਮਾਟੀ ਹਾਡ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਸੋਲਾਂ ਫਲਗੁਣ ਕਹੇ ਮੈਨੂੰ ਯਾਦ ਗੱਲ ਪੁਰਾਣੀ, ਪੂਰਨ ਸਤਿਗੁਰ ਦਿਆਂ ਜਣਾਈਆ। ਤੇਰਾ ਖੇਲ ਬੜਾ ਮਹਾਨੀ, ਮਹਿਮਾ ਕਹਿਣ ਕੁਛ ਨਾ ਪਾਈਆ। ਤੂੰ ਆਦਿ ਜੁਗਾਦੀ ਜੁਗ ਜੁਗ ਦਾ ਬਾਨੀ, ਮਾਲਕ ਖ਼ਾਲਕ ਇਕ ਅਖਵਾਈਆ। ਦੋ ਜਹਾਨਾਂ ਤੇਰੀ ਖੇਲ ਨੁਰਾਨੀ, ਨੂਰ ਨੁਰਾਨੇ ਨਜ਼ਰੀ ਆਈਆ। ਤੇਰੇ ਚਰਨ ਕਵਲ ਕਰਾਂ ਧਿਆਨੀ, ਧੂੜੀ ਮਸਤਕ ਖ਼ਾਕ ਰਮਾਈਆ। ਤੇਰਾ ਲਹਿਣਾ ਵੇਖ ਉਤੇ ਅਸਮਾਨੀ, ਜ਼ਿਮੀਂ ਜ਼ਮਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਫਲਗੁਣ ਕਹੇ ਪ੍ਰਭੂ ਤੇਰਾ ਖੇਲ ਤਕਿਆ ਬਾਕ਼ਾਇਦਾ, ਬਾਕ਼ਾਇਦਗੀ ਇਕੋ ਨਜ਼ਰੀ ਆਈਆ। ਤੇਰਾ ਪੂਰਾ ਤਕਿਆ ਵਾਅਦਾ, ਵਾਹਿਦ ਤੇਰੇ ਹੱਥ ਵਡਿਆਈਆ। ਭਗਤਾਂ ਨਾਲੋਂ ਹੋਇਆ ਨਾ ਕਦੇ ਅਲਾਇਦਾ, ਵਖਰੀ ਵੰਡ ਨਾ ਕੋਇ ਵੰਡਾਈਆ। ਖ਼ੁਸ਼ੀਆਂ ਨਾਲ ਅੱਜ ਸਭ ਨੂੰ ਦੇ ਦੇ ਫ਼ਾਇਦਾ, ਜੁਗ ਜਨਮ ਦੇ ਘਾਟੇ ਪੂਰ ਕਰਾਈਆ। ਏਥੇ ਇਸ਼ਾਰਾ ਨਹੀਂ ਕਿਸੇ ਦੀ ਰਾਏ ਦਾ, ਮਤਾ ਸਕੇ ਨਾ ਕੋਇ ਜਣਾਈਆ। ਤੂੰ ਮਾਲਕ ਬਣ ਕੇ ਭਗਤਾਂ ਗ੍ਰਹਿ ਦਾ, ਘਰ ਘਰ ਵੇਖੇਂ ਚਾਈਂ ਚਾਈਂਆ। ਜਿਨ੍ਹਾਂ ਨਾਅਰਾ ਲਗਾਇਆ ਤੇਰੀ ਜੈ ਦਾ, ਜੈ ਜੈਕਾਰ ਸਚਖੰਡ ਕਰਾਈਆ। ਸੋਲਾਂ ਫਲਗੁਣ ਕਹੇ ਮੈਨੂੰ ਇਉਂ ਜਾਪਦਾ ਜਨ ਭਗਤੋ ਤੁਹਾਡਾ ਚਾਰ ਜੁਗ ਨਾਂ ਰਹੇ ਗਾ, ਚੌਕੜੀ ਸਕੇ ਨਾ ਕੋਇ ਮਿਟਾਈਆ। ਜਿਥੇ ਜਿਥੇ ਭਗਤ ਸੁਹੇਲਾ ਓਥੇ ਓਥੇ ਸਤਿਗੁਰ ਉਨ੍ਹਾਂ ਦੇ ਅੰਦਰ ਬਹੇਗਾ, ਸਿੰਘਾਸਣ ਆਪਣਾ ਆਪ ਲਗਾਈਆ। ਜਿਸ ਵੇਲੇ ਵਕ਼ਤ ਅੰਤਮ ਆਇਆ ਲੈਅ ਦਾ, ਲਹਿਣੇ ਸਭ ਦੇ ਝੋਲੀ ਪਾਈਆ। ਬਿਨ ਭਗਤਾਂ ਪ੍ਰਭ ਦੇ ਚਰਨ ਕੋਇ ਨਾ ਢਹੇਗਾ, ਧੂੜੀ ਖ਼ਾਕ ਨਾ ਕੋਇ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਨਾਰਦ ਕਹੇ ਜਨ ਭਗਤੋ ਬੜੀ ਸੁਹੰਜਣੀ ਦਿਹਾੜੀ ਲੰਘੀ, ਖ਼ੁਸ਼ੀਆਂ ਢੋਲੇ ਗਾਈਆ। ਮਨ ਵਿਚ ਮੰਨਿਓ ਕੋਇ ਨਾ ਤੰਗੀ, ਚਿੰਤਾ ਗ਼ਮ ਨਾ ਕੋਇ ਰਖਾਈਆ। ਇਹ ਵਕ਼ਤ ਵਿਛੋੜੇ ਦਾ ਥੋੜਾ ਸਮਾਂ ਇਸ਼ਾਰਾ ਗੋਬਿੰਦ ਦਿਤਾ ਜਿਸ ਵੇਲੇ ਸ਼ਸਤਰ ਪਹਿਨਿਆ ਜੰਗੀ, ਤਨ ਵਜੂਦ ਸੁਹਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਸਾਚੇ ਭਗਤਾਂ ਪ੍ਰੇਮ ਵਿਚ ਰੰਗੀਂ, ਜਗਤ
ਧਾਰ ਦੀ ਲੋੜ ਰਹੇ ਨਾ ਰਾਈਆ। ਨਿਰਾਕਾਰ ਹੋ ਕੇ ਉਨ੍ਹਾਂ ਅੰਦਰ ਲੰਘੀਂ, ਆਪਣਾ ਪੰਧ ਮੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਨਾਰਦ ਕਹੇ ਜਨ ਭਗਤੋ ਇਕ ਨਵੀਂ ਦੱਸੋ ਬਾਤ, ਪ੍ਰਭੂ ਦੇ ਬੱਚਿਓ ਪ੍ਰਭੂ ਨੂੰ ਦਿਓ ਸੁਣਾਈਆ। ਸਚ ਦੱਸੋ ਤੁਹਾਡਾ ਕੇਹੜਾ ਮਜ਼੍ਹਬ ਤੇ ਕੇਹੜੀ ਜ਼ਾਤ, ਕੇਹੜਾ ਪਿਤਾ ਤੇ ਕੇਹੜੀ ਮਾਈਆ। ਕੇਹੜਾ ਲੇਖਾ ਤੇ ਕੇਹੜਾ ਖਾਤ, ਹਿਸਾਬ ਕਿਸ ਦੇ ਹੱਥ ਫੜਾਈਆ। ਕੇਹੜਾ ਪ੍ਰੀਤਮ ਕਿਸ ਨਾਲ ਜੋੜਿਆ ਨਾਤ, ਰਿਸ਼ਤੇਦਾਰ ਕਵਣ ਅਖਵਾਈਆ। ਕੌਣ ਤੁਹਾਡੀ ਪੁਛਣਹਾਰਾ ਵਾਤ, ਵੇਖਣਹਾਰਾ ਥਾਉਂ ਥਾਈਂਆ। ਨਿਗਾਹ ਮਾਰੋ ਆਪਣੇ ਅੰਦਰ ਝਾਤ, ਬਿਨ ਝਾਕੀਆਂ ਝਾਕੀ ਲਓ ਬਦਲਾਈਆ। ਪਰਦਾ ਖੋਲ੍ਹ ਕੇ ਵੇਖੋ ਤਾਕ, ਓਹਲਾ ਨਜ਼ਰ ਕੋਇ ਨਾ ਆਈਆ। ਜੋ ਤੁਹਾਡੀ ਪੁਛਣਹਾਰਾ ਵਾਤ, ਵਾਰਸ ਹੋ ਕੇ ਵੇਖ ਵਖਾਈਆ। ਓਹ ਲਹਿਣੇ ਦੇਣੇ ਪੂਰੇ ਕਰੇ ਅੱਜ ਦੀ ਰਾਤ, ਰੁਤੜੀ ਤੁਹਾਡੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਜਨ ਭਗਤੋ ਮੈਂ ਆਇਆ ਇਕ ਗੱਲ ਕਰਨ, ਕਰਮਾਂ ਵਾਲਿਓ ਦਿਆਂ ਸੁਣਾਈਆ। ਪਹਿਲਾਂ ਝਗੜਾ ਛਡੋ ਜ਼ਾਤ ਪਾਤ ਵਰਨ ਬਰਨ, ਊਚ ਨੀਚ ਵੰਡ ਨਾ ਕੋਇ ਵੰਡਾਈਆ। ਫੇਰ ਸਾਰੇ ਇਕੋ ਤਕੋ ਪਰਮ ਪੁਰਖ ਦੀ ਸਰਨ, ਦੂਜੀ ਓਟ ਨਾ ਕੋਇ ਤਕਾਈਆ। ਫੇਰ ਸਾਰੇ ਮਿਲ ਕੇ ਇਕੋ ਕਰੋ ਪਰਨ, ਪਰਮ ਪੁਰਖ ਸਾਡਾ ਇਕੋ ਪਿਤਾ ਇਕੋ ਮਾਈਆ। ਇਕੋ ਸਤਿਗੁਰ ਸ਼ਬਦ ਦਾ ਫੜੋ ਲੜਨ, ਪੱਲੂ ਸਕੇ ਨਾ ਕੋਇ ਛੁਡਾਈਆ। ਤੂੰ ਮੇਰਾ ਮੈਂ ਤੇਰਾ ਢੋਲੇ ਲੱਗੋ ਪੜ੍ਹਨ, ਆਤਮ ਪਰਮਾਤਮ ਇਕੋ ਵਜੇ ਵਧਾਈਆ। ਇਕੋ ਮੰਜ਼ਲ ਲੱਗੋ ਚੜ੍ਹਨ, ਅਗੇ ਹੋ ਨਾ ਕੋਇ ਅਟਕਾਈਆ। ਸਤਿਗੁਰ ਦੇ ਲੇਖੇ ਲਾ ਦਿਓ ਸੀਸ ਧੜਨ, ਹਉਮੇ ਹੰਗਤਾ ਦੂਰ ਕਰਾਈਆ। ਜੋ ਸਚਖੰਡ ਦੁਆਰਿਉਂ ਤੁਹਾਨੂੰ ਆਇਆ ਫੜਨ, ਜੋਤੀ ਜਾਤਾ ਹੋ ਕੇ ਮੇਲ ਮਿਲਾਈਆ। ਨਾਰਦ ਕਹੇ ਮੈਂ ਅੱਜ ਤੁਹਾਡੇ ਨਾਲ ਆਇਆ ਲੜਨ, ਲੜਨ ਵਾਲਿਓ ਤੁਹਾਨੂੰ ਦਿਆਂ ਸੁਣਾਈਆ। ਸਤਿਗੁਰ ਸ਼ਬਦ ਦੀ ਸ਼ਰਨ ਲੈ ਕੇ ਤੁਹਾਡਾ ਟੁਟ ਜਾਏ ਹੰਕਾਰੀ ਗੜ੍ਹਨ, ਹਉਮੇਂ ਹੰਗਤਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਵਸਤ ਨਾਮ ਵਰਤਾਈਆ। ਨਾਰਦ ਕਹੇ ਜਨ ਭਗਤੋ ਇਕੋ ਸਤਿਗੁਰ ਸ਼ਬਦ ਦਾ ਮੰਨਣਾ ਕਹਿਣਾ, ਜੋ ਕਹਿ ਕਹਿ ਰਿਹਾ ਸੁਣਾਈਆ। ਇਕੋ ਸਤਿ ਸਤਿਵਾਦੀ ਵੇਖਣਾ ਆਪਣੇ ਨੈਣਾਂ, ਇਸ਼ਟ ਦੇਵ ਇਕੋ ਇਕ ਜਣਾਈਆ। ਇਕੋ ਸਰਨ ਸਰਨਾਈ ਢਹਿਣਾ, ਦੂਸਰ ਸੀਸ ਨਾ ਕੋਇ ਝੁਕਾਈਆ। ਧਾਮ ਸੁਹੰਜਣੇ ਥਾਨ ਬਹਿਣਾ, ਸਤਿਗੁਰ ਚਰਨ ਮਿਲੇ ਸਰਨਾਈਆ। ਇਕ ਦੂਜੇ ਦੇ ਬਣ ਜਾਓ ਭਾਈ ਭੈਣਾਂ, ਨੇਤਰ ਅੱਖ ਨਾ ਕੋਇ ਬਦਲਾਈਆ। ਜੋ ਇਸ਼ਾਰਾ ਕੀਤਾ ਬਾਲਮੀਕ ਨੇ ਵਿਚ ਰਮਾਇਣਾ, ਰਾਮ ਰਮਈਆ ਸਭ ਦਾ ਮਾਲਕ ਹੋਵੇ ਧੁਰ ਦਾ ਮਾਹੀਆ। ਜਿਸ ਨੇ ਤੁਹਾਡੇ ਪਿਆਰ ਵਿਚ ਦੇਣ ਦੇਣਾ, ਪਰੇਮ ਵਿਚ ਆਪਣੀ ਖ਼ੁਸ਼ੀ ਬਣਾਈਆ। ਤੁਸਾਂ ਸਿਰਫ਼ ਇਕੋ ਨਾਮ ਲੈਣਾ, ਇਕੋ ਦਾ ਢੋਲਾ ਗਾਈਆ। ਤੁਹਾਨੂੰ ਲੋੜ ਰਹੇ ਨਾ ਕਿਸੇ ਢੋਲਕ ਛੈਣਾਂ, ਸੁਰੰਗੇ ਮਰਦੰਗੇ ਹੱਥ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਭਾਣਾ ਸਭ ਨੇ ਸਹਿਣਾ, ਸਿਰ ਸਰ ਸਕੇ ਨਾ ਕੋਇ ਉਠਾਈਆ।