੧੭ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਗੁਰਮੀਤ ਸਿੰਘ ਦੇ ਗ੍ਰਹਿ ਪਿੰਡ ਹਰਦੋਫਰਾਲਾ ਜ਼ਿਲਾ ਜਲੰਧਰ
ਧਰਨੀ ਕਹੇ ਮੇਰੇ ਪਰਮ ਪੁਰਖ ਕਰਤਾਰ, ਕ਼ੁਦਰਤ ਦੇ ਕ਼ਾਦਰ ਕਰਨੀ ਦੇ ਕਰਤੇ ਤੇਰੇ ਹੱਥ ਵਡਿਆਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸਾਂਝੇ ਯਾਰ, ਸਦਾ ਸੁਹੇਲੇ ਇਕ ਇਕੇਲੇ ਤੇਰਾ ਖੇਲ ਬੇਪਰਵਾਹੀਆ। ਆਦਿ ਜੁਗਾਦੀ ਮੈਂ ਮਾਂਗਤ ਹੋ ਕੇ ਬਣਾਂ ਭਿਖਾਰ, ਭਿਛਿਆ ਇਛਿਆ ਧਾਰ ਦੇਣੀ ਪਾਈਆ। ਕਲਜੁਗ ਅੰਤਮ ਨਿਗਾਹ ਲੈ ਮਾਰ, ਬਿਨ ਨੇਤਰ ਨੈਣਾਂ ਅੱਖ ਉਠਾਈਆ। ਚਾਰੋਂ ਕੁੰਟ ਧੂੰਆਂਧਾਰ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਸ਼ਬਦ ਨਾਦ ਸੁਣੇ ਨਾ ਕੋਇ ਧੁਨਕਾਰ, ਅਨਹਦ ਨਾਦੀ ਨਾਦ ਨਾ ਕੋਇ ਸ਼ਨਵਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਮਿਲੇ ਨਾ ਠੰਢਾ ਠਾਰ, ਅਗਨੀ ਤਤ ਤਤ ਨਾ ਕੋਇ ਬੁਝਾਈਆ। ਪੁਰਖ ਅਕਾਲੇ ਦੀਨ ਦਿਆਲੇ ਕਮਲਾਪਾਤੀ ਕਰ ਉਜਿਆਰ, ਨਿਰਗੁਣ ਨੂਰ ਨੂਰ ਕਰ ਰੁਸ਼ਨਾਈਆ। ਮੇਰੀ ਏਥੇ ਓਥੇ ਦੋ ਜਹਾਨਾਂ ਸੁਣ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਜਨ ਭਗਤਾਂ ਬਖ਼ਸ਼ ਦੇ ਆਪਣਾ ਪਿਆਰ, ਪ੍ਰੀਤਮ ਹੋ ਕੇ ਪਰੇਮ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਦੇ ਦੇ ਪਿਆਰ ਅਨੋਖਾ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਕਿਸੇ ਨਾਲ ਕਰੇ ਕੋਈ ਨਾ ਧੋਖਾ, ਜਗਤ ਫ਼ਰੇਬ ਨਾ ਕੋਇ ਵਡਿਆਈਆ। ਚਰਨ ਪ੍ਰੀਤੀ ਬਖ਼ਸ਼ ਦੇ ਪਰੇ ਮੋਖਾ, ਮੁਕਤੀ ਦੀ ਲੋੜ ਨਾ ਕੋਇ ਰਖਾਈਆ। ਤੇਰੇ ਕੋਲ ਮੁਹੱਬਤ ਭੰਡਾਰਾ ਚੋਖਾ, ਚਾਰ ਜੁਗ ਦੇ ਮਾਲਕ ਦੇਣਾ ਵਰਤਾਈਆ। ਆਪਣੇ ਮਿਲਣ ਦਾ ਮਾਰਗ ਦੱਸ ਦੇ ਸੌਖਾ, ਅਗੇ ਹੋ ਨਾ ਕੋਇ ਅਟਕਾਈਆ। ਪੜ੍ਹਨਾ ਪਏ ਕੋਇ ਨਾ ਪੋਥਾ, ਪੁਸਤਕ ਸੰਗ ਨਾ ਕੋਇ ਜਣਾਈਆ। ਮਿਹਰਵਾਨ ਹੋ ਮਿਹਰਵਾਨਾ ਆਪ ਬਹੁਤਾ, ਮਹਿਬੂਬ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਪਿਆਰ ਬਖ਼ਸ਼ ਦੇ ਅਨੰਦ, ਅਨੰਦ ਆਪਣਾ ਇਕ ਜਣਾਈਆ। ਸਚ ਹੁਕਮ ਵਿਚ ਕਰ ਪਾਬੰਦ, ਬੰਧਨ ਸ਼ਰਅ ਵਾਲੇ ਤੁੜਾਈਆ। ਬਿਨ ਜਗਤ ਮੰਡਲ ਮੰਡਪ ਪਰਕਾਸ਼ ਦੇ ਦੇ ਨੂਰੀ ਚੰਦ, ਚੰਦ ਚਾਂਦਨੀਆਂ ਕਰ ਰੁਸ਼ਨਾਈਆ। ਲੇਖਾ ਕਿਸੇ ਦਾ ਰਹੇ ਨਾ ਬੱਤੀ ਦੰਦ, ਰਸਨਾ ਜੇਹਵਾ ਆਪਣੇ ਰੰਗ ਰੰਗਾਈਆ। ਸਤਿ ਸਚ ਆਤਮ ਪਰਮਾਤਮ ਗਾਵਣ ਛੰਦ, ਢੋਲਾ ਸੋਹਲਾ ਗੋਬਿੰਦ ਮਾਹੀਆ। ਤਨ ਵਜੂਦ ਮਾਟੀ ਖ਼ਾਕ ਖ਼ੁਸ਼ੀ ਕਰ ਦੇ ਬੰਦ ਬੰਦ, ਬੰਦਗੀ ਆਪਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਤੇਰਾ ਪਿਆਰ ਜਨ ਭਗਤਾਂ ਹੋਵੇ ਏਕਾ, ਇਕ ਇਕੱਲੇ ਦੇਣੀ ਮਾਣ ਵਡਿਆਈਆ। ਤੇਰੀ ਸਰਨ ਹੋਵੇ ਟੇਕਾ, ਚਰਨ ਧੂੜੀ ਖ਼ਾਕ ਰਮਾਈਆ। ਬੁਧਿ ਕਰ ਬਿਬੇਕਾ, ਦੁਰਮਤ ਮੈਲ ਰਹੇ ਨਾ ਰਾਈਆ। ਤ੍ਰੈਗੁਣ ਅੱਗ ਨਾ ਲਾਏ ਸੇਕਾ, ਅੰਮ੍ਰਿਤ ਮੇਘ ਮੇਘ ਬਰਸਾਈਆ। ਸਭ ਦਾ ਲਹਿਣਾ ਦੇਣਾ ਪੂਰਾ ਕਰ ਦੇ ਲੇਖਾ, ਲੱਖ ਕਰੋੜੀ ਵੰਡ ਨਾ ਕੋਇ ਵੰਡਾਈਆ। ਜਨ ਭਗਤਾਂ ਭਰਾਂਤ ਨਾ ਰਹੇ ਭੁਲੇਖਾ, ਭਾਂਡਾ ਭਰਮ ਭਰਮ ਭੰਨਾਈਆ। ਸਚ ਵਖਾ ਦੇ ਨਿਰਗੁਣ ਧਾਰ ਆਪਣਾ ਦੇਸਾ, ਦਹਿ ਦਿਸ਼ਾ ਪਰਦਾ ਆਪ ਉਠਾਈਆ। ਜਿਥੇ ਵਸੇ ਨਰ ਨਰੇਸ਼ਾ, ਨਰ ਹਰਿ ਆਪਣਾ ਆਸਣ ਲਾਈਆ। ਜੋ ਧਾਮ ਰਹੇ ਹਮੇਸ਼ਾ, ਹਮ ਸਾਜਣ ਹੋ ਕੇ ਦੇਣਾ ਵਖਾਈਆ। ਜੋ ਸੰਦੇਸ਼ਾ ਦੇ ਕੇ ਆਇਆ ਗੋਬਿੰਦ ਦਸ ਦਸਮੇਸ਼ਾ, ਦੋ ਜਹਾਨ ਸੁਣਾਈਆ। ਭਗਤ ਉਧਾਰਨਾ
ਪ੍ਰਭੂ ਦਾ ਆਦਿ ਜੁਗਾਦਿ ਪੇਸ਼ਾ, ਪੇਸ਼ੀਨਗੋਈਆਂ ਸਭ ਦੀਆਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦੁਨੀ ਕਲਜੁਗ ਕੂੜ ਕੁੜਿਆਰ ਮੇਟ ਕਲੇਸ਼ਾ, ਕਲ ਕਾਤੀ ਕਲੂਆ ਅੰਤ ਰਹਿਣ ਕੋਇ ਨਾ ਪਾਈਆ।
੧੭ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਹਰਦੋਫਰਾਲਾ ਜ਼ਿਲਾ ਜਲੰਧਰ ਚਰਨ ਕੌਰ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਸਚ ਪਿਆਰ ਬਣਾ ਦੇ ਬਣਤ, ਘੜਨ ਭੰਨਣਹਾਰ ਤੇਰੀ ਬੇਪਰਵਾਹੀਆ। ਜਨ ਭਗਤਾਂ ਇਕੋ ਦ੍ਰਿੜਾ ਦੇ ਆਪਣਾ ਮੰਤ, ਨਾਮ ਕਲਮਾ ਧੁਰਦਰਗਾਹੀਆ। ਆਤਮ ਧਾਰ ਹੋ ਜਾ ਕੰਤ, ਕੰਤੂਹਲ ਆਪਣਾ ਰੰਗ ਰੰਗਾਈਆ। ਬਹਾਰ ਕਰ ਦੇ ਖੁਸ਼ੀਆਂ ਵਾਲੀ ਬਸੰਤ, ਬਸਨ ਬਨਵਾਰੀ ਹੋ ਸਹਾਈਆ। ਸਤਿ ਸਚ ਜਣਾ ਦੇ ਛੰਤ, ਸੰਸਾ ਅੰਦਰ ਰਹੇ ਨਾ ਰਾਈਆ। ਮਾਲਕ ਖ਼ਾਲਕ ਕਿਰਪਾ ਕਰ ਬੇਅੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਤੇਰਾ ਪਿਆਰ ਹੋਵੇ ਨਿਰਾਲਾ, ਨਿਰਾਕਾਰ ਦੇਣਾ ਦ੍ਰਿੜਾਈਆ। ਤੂੰ ਮਾਲਕ ਦੀਨ ਦਿਆਲਾ, ਦਇਆ ਨਿਧ ਇਕ ਅਖਵਾਈਆ। ਜਨ ਭਗਤਾਂ ਬਣੀ ਸਦਾ ਰਖਵਾਲਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਦਾਗ਼ ਮੇਟਣਾ ਕਾਲਾ, ਕਾਲਖ ਟਿੱਕਾ ਰਹੇ ਨਾ ਰਾਈਆ। ਜਲਵਾ ਦੇਣਾ ਜੋਤ ਜਲਾਲਾ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਗ਼ਰੀਬ ਨਿਮਾਣਿਆਂ ਬਣਨਾ ਗੋਪਾਲਾ, ਗੋਪਾਲ ਤੇਰੇ ਹੱਥ ਵਡਿਆਈਆ। ਸਦਾ ਸਦਾ ਸਦ ਰਖਣਾ ਆਪਣੇ ਨਾਲਾ, ਚਰਨ ਕਵਲ ਦੇਣੀ ਸਰਨਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਜਾਗਰਤ ਜੋਤ ਕਰ ਰੁਸ਼ਨਾਈਆ। ਸਭ ਦੀ ਲੇਖੇ ਲਾ ਲੈ ਘਾਲਾ, ਜੋ ਸੇਵਕ ਹੋ ਕੇ ਸੇਵ ਕਮਾਈਆ। ਜੇ ਸੇਵਕਾਂ ਦਾ ਮੰਗਣ ਥੋੜਾ ਆਪ ਪਿਆਰ ਦੇ ਦੇ ਬਾਹਲਾ, ਬਹੁ ਆਪਣੀ ਦਇਆ ਕਮਾਈਆ। ਹਰਿਜਨ ਕਾਇਆ ਬਣਾ ਲੈ ਸਚੀ ਧਰਮਸਾਲਾ, ਦਰ ਦੁਆਰਾ ਇਕ ਵਡਿਆਈਆ। ਤੇਰੀ ਜੁਗ ਜੁਗ ਸਦ ਅਵਲੜੀ ਚਾਲਾ, ਚਾਲ ਨਿਰਾਲੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਸੋਹੰ ਸਭ ਦੀ ਹੋਵੇ ਮਾਲਾ, ਜਗਤ ਮਣਕਿਆਂ ਦੀ ਲੋੜ ਰਹੇ ਨਾ ਰਾਈਆ।
੧੭ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਜਲਪੋਤਾ ਜ਼ਿਲਾ ਹੁਸ਼ਿਆਰਪੁਰ ਜੀਤ ਕੌਰ ਦੇ ਗ੍ਰਹਿ
ਆਦਮ ਪੁਰ ਹਰਭਜਨ ਸਿੰਘ, ਸਗਵਾਲ ਜਰਨੈਲ ਸਿੰਘ
ਧਰਨੀ ਕਹੇ ਪੁਰਖ ਅਕਾਲੇ ਕਿਰਪਾ ਕਰ, ਕਿਰਪਾ ਨਿਧਾਨ ਸ੍ਰੀ ਭਗਵਾਨ ਆਪਣੀ ਦਇਆ ਕਮਾਈਆ। ਸਚ ਸੁਆਮੀ ਨਿਰਗੁਣ ਮੈਨੂੰ ਦੇ ਦੇ ਵਰ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੇ ਚਰਨ ਸੀਸ ਨਿਵਾਈਆ। ਭਗਤਨ ਮੀਤੇ ਠਾਂਢੇ ਸੀਤੇ ਹਰਿਜਨ ਸੁਹਾ ਦੇ ਘਰ, ਗ੍ਰਹਿ ਅੰਦਰ ਕਾਇਆ
ਮੰਦਰ ਆਪਣਾ ਰੰਗ ਰੰਗਾਈਆ। ਤੂੰ ਅਬਿਨਾਸ਼ੀ ਕਰਤਾ ਨਰਾਇਣ ਨਰ, ਸ੍ਰੀ ਭਗਵਾਨ ਅਗੰਮ ਅਥਾਹੀਆ । ਕਿਰਪਾ ਨਿਧਾਨ ਭੈ ਭੌ ਚੁਕਾ ਦੇ ਡਰ, ਸੀਸ ਜਗਦੀਸ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰੇ ਪ੍ਰਭੂ ਜਗਦੀਸ, ਜਗਦੀਸ਼ਰ ਤੇਰੀ ਓਟ ਤਕਾਈਆ । ਇਕੋ ਛਤਰ ਝੁੱਲੇ ਤੇਰੇ ਸੀਸ, ਦੋ ਜਹਾਨਾਂ ਵਜੇ ਵਧਾਈਆ। ਮੈਂ ਜੁਗ ਜੁਗ ਤੇਰਾ ਪੀਸਣ ਲਿਆ ਪੀਸ, ਨਿਤ ਨਿਤ ਸੇਵ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਗ੍ਰਹਿ ਤੇਰਾ ਹੋਵੇ ਦੁਆਰਾ, ਦੋ ਜਹਾਨਾਂ ਮਾਲਕ ਦੇਣੀ ਵਡਿਆਈਆ। ਕਲਜੁਗ ਕਿਰਿਆ ਕੂੜ ਮੇਟ ਪਸਾਰਾ, ਪਸਰ ਪਸਾਰੀ ਧਿਆਨ ਲਗਾਈਆ। ਕਿਰਪਾ ਨਿਧਾਨ ਕਿਰਪਾ ਕਰ ਦੇ ਸਤਿ ਧਰਮ ਸਚ ਦੀ ਧਾਰਾ, ਉੱਤਰ ਪੂਰਬ ਪਛੱਮ ਦੱਖਣ ਚਾਰੋਂ ਕੁੰਟ ਧਿਆਨ ਲਗਾਈਆ। ਮੇਰੀ ਤੇਰੇ ਚਰਨ ਕਵਲ ਨਿਮਸਕਾਰਾ, ਡੰਡਾਵਤ ਬੰਦਨਾ ਵਿਚ ਸੀਸ ਨਿਵਾਈਆ। ਤੂੰ ਮਾਲਕ ਖ਼ਾਲਕ ਮੇਰਾ ਪਰਵਰਦਿਗਾਰਾ, ਬੇਐਬ ਨੂਰ ਅਲਾਹੀਆ। ਜਨ ਭਗਤ ਸੁਹੇਲੇ ਅੰਤਰ ਨਿਰੰਤਰ ਦੇ ਅਧਾਰਾ, ਉਦਰ ਦਾ ਲੇਖਾ ਦੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਾਚਾ ਰੰਗ ਰੰਗਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਪਵਿਤ੍ਰ ਕਰ ਕਾਇਆ ਕਲਬੂਤ, ਬਿਨ ਨੇਤਰ ਵੇਖਣਾ ਚਾਈਂ ਚਾਈਂਆ। ਲੇਖਾ ਰਹੇ ਨਾ ਕਿਸੇ ਜਿੰਨ ਭੂਤ, ਖਵੀਸ ਜਗਦੀਸ ਦੇਣਾ ਚੁਕਾਈਆ। ਪਿਛਲਾ ਰਿਸ਼ਤਾ ਤੋੜਨਾ ਪਿਤਾ ਪੂਤ, ਅਗਲਾ ਲਹਿਣਾ ਆਪਣੇ ਨਾਲ ਮਿਲਾਈਆ। ਆਤਮ ਪਰਮਾਤਮ ਏਕਾ ਧਾਗਾ ਮੇਲਣਾ ਸੂਤ, ਸੂਤਰਧਾਰੀ ਤੇਰੇ ਹੱਥ ਵਡਿਆਈਆ। ਭਗਤ ਦੁਆਰੇ ਤੇਰੇ ਪਿਆਰੇ ਪਿਛਲੇ ਕਰ ਜਾਣ ਕੂਚ, ਕੂਚੇ ਗਲੀ ਜਾਣ ਤਜਾਈਆ। ਹਰਿਜਨ ਸਾਚੀ ਬਖ਼ਸ਼ ਦੇ ਸੂਝ, ਸਮਝ ਸਮਝ ਵਿਚੋਂ ਬਦਲਾਈਆ। ਸਤਿ ਵਿਰੋਲ ਦੇ ਦੂਧ ਦਾ ਦੂਧ, ਛਾਛ ਦਾ ਲੇਖਾ ਦੇ ਮੁਕਾਈਆ। ਤੂੰ ਮਾਲਕ ਸੁਆਮੀ ਹੋ ਮੌਜੂਦ, ਮਜਲਸ ਭਗਤਾਂ ਨਾਲ ਬਣਾਈਆ। ਹਰਿਜਨ ਸਾਚੇ ਰਖ ਮਹਿਫ਼ੂਜ਼, ਸਿਰ ਆਪਣਾ ਹੱਥ ਟਿਕਾਈਆ। ਝਗੜਾ ਰਹੇ ਨਾ ਤਨ ਵਜੂਦ, ਕਾਇਆ ਮਾਟੀ ਕਰ ਸਫ਼ਾਈਆ। ਕੂੜੀ ਜੜ੍ਹ ਕਰ ਨੇਸਤੋਨਾਬੂਦ, ਚੇਤਨ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਸਚ ਗ੍ਰਹਿ ਵਿਚੋਂ ਲੇਖਾ ਮੇਟ ਦੇ ਪੂਰਬ ਪਿਤ, ਪਿਤਰਾਂ ਦੀ ਲੋੜ ਰਹੇ ਨਾ ਰਾਈਆ। ਆਤਮ ਪਰਮਾਤਮ ਕਰ ਸਾਚਾ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਤੇਰਾ ਦਰਸ਼ਨ ਹੋਵੇ ਨਿਤ, ਨਿਜ ਲੋਚਨ ਨੈਣ ਕਰ ਰੁਸ਼ਨਾਈਆ। ਅੱਜ ਦੀ ਸੁਹੰਜਣੀ ਕਰ ਦੇ ਥਿਤ, ਘੜੀ ਪਲ ਆਪਣੇ ਰੰਗ ਰੰਗਾਈਆ। ਹਰਿਜਨ ਮਾਨਸ ਜਨਮ ਤੇਰੇ ਦਰ ਤੇ ਜਾਏ ਜਿੱਤ, ਹਾਰ ਵਿਚ ਕਦੇ ਨਾ ਆਈਆ। ਜਿਸ ਦੀ ਯਾਦ ਵਿਚ ਜੁਗ ਲੰਘ ਗਏ ਕਿਤ, ਕੇਤੇ ਭੱਜੇ ਵਾਹੋ ਦਾਹੀਆ। ਪੁਰਖ ਅਕਾਲੇ ਦੀਨ ਦਿਆਲੇ ਕਾਇਆ ਅੰਦਰ ਇਕੋ ਖੋਲ੍ਹ ਦੇ ਭਿਤ, ਭੀਤਰ ਪਰਦਾ ਦੇ ਚੁਕਾਈਆ। ਜਨ ਭਗਤਾਂ ਨਜ਼ਰੀ ਆਏ ਵਿਚ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਸਚ ਨਾਮ ਦੀ ਮਾਰ ਦੇ ਖਿੱਚ, ਸੁਰਤੀ ਸ਼ਬਦ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਭਾਗ ਲਗਾ
ਦੇ ਕਾਇਆ ਮਾਟੀ ਡੂੰਘੀ ਖੱਡ, ਖੰਡਰਾਂ ਵਾਲਿਆਂ ਦੇ ਮਾਣ ਵਡਿਆਈਆ। ਪਵਿਤ੍ਰ ਕਰ ਦੇ ਮਾਸ ਨਾੜੀ ਹਡ, ਤਤਵ ਤਤ ਧਿਆਨ ਲਗਾਈਆ। ਦੂਈ ਦੁਵੈਤੀ ਸਾਰਿਆਂ ਅੰਦਰੋਂ ਦੇ ਕਢ, ਕਾਇਆ ਮਾਟੀ ਕਰ ਸਫ਼ਾਈਆ। ਧਰਮ ਨਿਸ਼ਾਨਾ ਦੇ ਗੱਡ, ਸਤਿ ਸਤਿਵਾਦੀ ਆਪ ਝੁਲਾਈਆ। ਤੇਰਾ ਭਗਤ ਤੇਰੇ ਨਾਲੋਂ ਹੋਵੇ ਕਦੇ ਨਾ ਅੱਡ, ਵਖਰਾ ਗ੍ਰਹਿ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਸੁਣ ਧਰਨੀ ਧਵਲੇ, ਧਰਮ ਧਾਰ ਜਣਾਈਆ। ਮੇਰੇ ਸਭ ਦੇ ਨਾਲ ਇਕ਼ਰਾਰ ਕਵਲੇ, ਕਾਏਨਾਤ ਦਾ ਮਾਲਕ ਹੋ ਕੇ ਦਿਆਂ ਦ੍ਰਿੜਾਈਆ। ਮੇਰਾ ਨੂਰ ਤਕ ਲੈ ਅਲਾਹੀ ਅਵਲੇ, ਆਲਮੀਨ ਹੋ ਕੇ ਸਭ ਦੇ ਵਿਚ ਸਮਾਈਆ। ਕੁਛ ਲੇਖੇ ਯਾਦ ਕਰ ਲੈ ਕ੍ਰਿਸ਼ਨ ਕਾਹਨ ਸਵਲੇ, ਸਾਂਵਰੀਆ ਕਹਿ ਕੇ ਕੀ ਗਿਆ ਸਮਝਾਈਆ। ਪੁਰਖ ਅਕਾਲਾ ਦੀਨ ਦਿਆਲਾ ਹਰ ਘਟ ਅੰਦਰ ਆਪੇ ਮਵਲੇ, ਮੌਲਾ ਹੋ ਕੇ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਗ੍ਰਹਿ ਬਰਸ ਦੇ ਅੰਮ੍ਰਿਤ ਮੀਂਹ, ਮੇਘਲਾ ਆਪਣਾ ਨਾਮ ਬਰਸਾਈਆ। ਪਵਿਤ੍ਰ ਕਰ ਦੇ ਸਭ ਦਾ ਜੀਅ, ਜੀਵਣ ਦਾਤੇ ਆਪਣਾ ਰੰਗ ਰੰਗਾਈਆ। ਲੇਖਾ ਮੁਕਾ ਦੇ ਸਾਢੇ ਤਿੰਨ ਹੱਥ ਸੀਂ, ਜਿਸ ਦੀ ਰਵਦਾਸ ਚੁਮਾਰਾ ਦਏ ਗਵਾਹੀਆ। ਧਰਮ ਦਾ ਬੀਜ ਬੀਜਣਾ ਸਚ ਦੀ ਚਲਾਉਣੀ ਲੀਹ, ਲਾਈਨ ਐਨ ਦੇਣੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਹਿਰਦਾ ਕਰ ਦੇ ਸ਼ੁਧ, ਪਤਤ ਪੁਨੀਤ ਆਪ ਬਣਾਈਆ। ਨਿਰਮਲ ਕਰਦੇ ਬੁੱਧ, ਦੁਰਮਤ ਮੈਲ ਰਹੇ ਨਾ ਰਾਈਆ। ਅੰਤਰ ਅੰਤਰ ਆਪਾ ਸਭ ਨੂੰ ਜਾਏ ਸੁਝ, ਸੋਝ ਸਮਝ ਦੇਣੀ ਦ੍ਰਿੜਾਈਆ। ਅਗਲਾ ਲੇਖਾ ਬਣਾ ਦੇ ਕੁਝ ਦਾ ਕੁਝ, ਕ਼ੁਦਰਤ ਦੇ ਕ਼ਾਦਰ ਦਇਆ ਕਮਾਈਆ। ਜਿਨ੍ਹਾਂ ਦੀ ਪਿਛਲੀ ਔਧ ਗਈ ਪੁੱਗ, ਉਨ੍ਹਾਂ ਦਾ ਆਤਮ ਆਪਣੇ ਵਿਚ ਸਮਾਈਆ। ਜਿਨ੍ਹਾਂ ਨੇ ਏਸੇ ਘਰ ਵਿਚ ਬੱਚਿਆਂ ਨੂੰ ਪਿਲਾਉਣਾ ਦੁੱਧ, ਸੀਰ ਧਾਰ ਮੁਖ ਲਗਾਈਆ। ਫੜ ਬਾਹੋਂ ਨਿਰਗੁਣ ਹੋ ਕੇ ਆਪ ਚੁਕ, ਚਾਰੋਂ ਕੁੰਟ ਦਾ ਪੰਧ ਮੁਕਾਈਆ। ਕਿਸੇ ਘਰ ਗ੍ਰਹਿ ਦਰਖ਼ਤ ਚੋਟੀ ਬਹੇ ਕੋਇ ਨਾ ਲੁਕ, ਓਹਲਾ ਰਹਿਣ ਕੋਇ ਨਾ ਪਾਈਆ। ਉਹ ਤੇਰੇ ਨਾਮ ਦੀ ਗਾਵਣ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਅਗੇ ਪਰਦਾ ਰਹੇ ਨਾ ਉਹਲਾ ਲੁਕ, ਭੁਲੇਖਾ ਭਰਾਂਤ ਦੇਣਾ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰੇ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਤੇਰੀ ਸਰਨਾਈਆ। ਆਦਿ ਜੁਗਾਦੀ ਭਗਤਾਂ ਮੀਤ, ਮਿਤਰ ਪਿਆਰੇ ਤੇਰੇ ਹੱਥ ਵਡਿਆਈਆ। ਤੂੰ ਸਭ ਦੀ ਵੇਖਣਹਾਰਾ ਨੀਤ, ਨੀਤੀਵਾਨ ਇਕ ਗੁਸਾਈਂਆ। ਮੈਂ ਸਚ ਬੇਨੰਤੀ ਕਰਾਂ ਤੇਰਾ ਢੋਲਾ ਗਾਵਾਂ ਗੀਤ, ਗੋਬਿੰਦ ਗੋਬਿੰਦ ਤੇਰੇ ਹੱਥ ਵਡਿਆਈਆ। ਮਿਹਰਵਾਨਾ ਸ੍ਰੀ ਭਗਵਾਨਾ ਸਾਰਾ ਪਰਿਵਾਰ ਬਖ਼ਸ਼ ਦੇ ਨਾਲ ਬਖ਼ਸ਼ੀ ਜਾਏ ਜੀਤ, ਜੀਵਣ ਦਾਤੇ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਧਰਨੀਏ ਮੈਂ ਪਿਛਲੇ ਪਿਤਰਾਂ ਦੇਵਾਂ ਸੱਦਾ, ਸਹਿਜ ਨਾਲ ਸੁਣਾਈਆ। ਆਓ ਛਡੋ ਪਿਛਲੀਆਂ ਹੱਦਾਂ, ਅਗਲਾ ਘਰ ਦਿਆਂ ਵਖਾਈਆ। ਦੋ ਜਹਾਨ ਜਿਸ ਦਾ ਹੁਕਮ ਕਦੀ ਕਦਾ, ਕ਼ਦੀਮ
ਦਾ ਮਾਲਕ ਧੁਰਦਰਗਾਹੀਆ। ਤੁਹਾਡੇ ਨਾਲ ਕਦੇ ਕਰੇ ਨਾ ਦਗ਼ਾ, ਫ਼ਰੇਬਾਂ ਵਿਚ ਕਦੇ ਨਾ ਆਈਆ। ਸ਼ਾਹੋ ਭੂਪ ਸੂਰਾ ਸਰਬਗਾ, ਹਰਿ ਕਰਤਾ ਧੁਰਦਰਗਾਹੀਆ। ਜੋ ਤੁਹਾਡੇ ਪਿਆਰ ਵਿਚ ਭਗਤਾਂ ਦੇ ਘਰ ਬਣਾਵੇ ਜਗਹ, ਜਗਹ ਜਗਹ ਆਪਣਾ ਹੁਕਮ ਵਰਤਾਈਆ। ਤੁਹਾਡਾ ਅਗੇ ਦਾ ਸਵਾਰ ਕੇ ਅਗਾ, ਅਗਲਾ ਲੇਖਾ ਦਏ ਮੁਕਾਈਆ। ਕਲਪਣਾ ਜਗਤ ਰਹੇ ਨਾ ਕੱਗਾ, ਵਾਸਨਾ ਕੂੜ ਨਾ ਕੋਇ ਹਲਕਾਈਆ। ਸਚਖੰਡ ਦੁਆਰ ਏਕੰਕਾਰ ਸ਼ਬਦੀ ਧਾਰ ਪ੍ਰੇਮ ਨਾਲ ਤੁਹਾਨੂੰ ਬੱਧਾ, ਬਿਨ ਭਗਤੀਉਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੈਂ ਧਰਤ ਨਿਮਾਣੀ, ਮਿੱਟੀ ਖ਼ਾਕ ਹੋ ਕੇ ਸੀਸ ਨਿਵਾਈਆ। ਤੂੰ ਮਾਲਕ ਮੇਰਾ ਗੁਣ ਨਿਧਾਨੀ, ਗਹਿਰ ਗੰਭੀਰ ਇਕ ਅਖਵਾਈਆ। ਸਭ ਦੀ ਪੁਰਾਣੀ ਵੇਖ ਲੈ ਨਿਸ਼ਾਨੀ, ਨਿਸ਼ਾਨੇ ਆਪਣੇ ਵੇਖ ਵਖਾਈਆ। ਤੂੰ ਮਾਲਕ ਖ਼ਾਲਕ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਅਗੰਮ ਅਥਾਹੀਆ। ਮੇਰੀ ਬੇਨੰਤੀ ਤੇਰੇ ਚਰਨ ਕਵਲ ਧਿਆਨੀ, ਬਿਨ ਨੈਣਾਂ ਨੈਣ ਤਕਾਈਆ। ਕਿਰਪਾ ਕਰਕੇ ਦਰ ਆਏ ਤਾਰਨੇ ਜੀਵ ਸਰਬ ਪਰਿਵਾਰ ਪ੍ਰਾਣੀ, ਪੂਰਨ ਆਸਾ ਸਭ ਦੀ ਪੂਰ ਕਰਾਈਆ। ਦੁਖੜੇ ਮੇਟ ਜਿਸਮ ਜਿਸਮਾਨੀ, ਤਨ ਵਜੂਦਾਂ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਆਦਿ ਜੁਗਾਦਿ ਜਾਣ ਜਾਣੀ, ਜਾਨਣਹਾਰ ਤੇਰੇ ਹੱਥ ਵਡਿਆਈਆ।
੧੭ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਰੂਪੋਵਾਲੀ ਜ਼ਿਲਾ ਹੁਸ਼ਿਆਰਪੁਰ ਸੁਰਿੰਦਰ ਸਿੰਘ ਸਰਾਈਂ ਅਮਰੀਕ ਸਿੰਘ
ਮੇਲਾ ਸਿੰਘ ਬੈਰਮ ਪੁਰ ਮਲਿਹਾਰ ਸਿੰਘ ਖੁਰਦਾ ਤਰਸੇਮ ਸਿੰਘ ਕੰਧਾਲਾ ਸ਼ੇਖ਼ ਗੁਰਦੇਵ ਕੌਰ ਦੇ ਨਵਿਤ
ਧਰਨੀ ਕਹੇ ਪ੍ਰਭੂ ਮੇਰੀ ਖ਼ੁਸ਼ੀਆਂ ਵਾਲੀ ਕਰ ਬਹਾਰ, ਬਿਹਬਲ ਹੋ ਕੇ ਬੇਅੰਤ ਤੇਰੀ ਓਟ ਤਕਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਭਗਤਨ ਖਿੜੇ ਗੁਲਜ਼ਾਰ, ਗੁਲਸ਼ਨ ਬਾਗ਼ੀਚਾ ਮਾਨਵ ਜ਼ਾਤੀ ਦੇਣਾ ਮਹਿਕਾਈਆ। ਏਕਾ ਰੰਗ ਰੰਗਾ ਲੈ ਪੁਰਖ ਨਾਰ, ਇਸਤ੍ਰੀ ਮਰਦ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਬਣ ਕੇ ਸਾਂਝਾ ਯਾਰ, ਮੇਲਾ ਮੇਲਣਾ ਸਹਿਜ ਸੁਭਾਈਆ। ਮੇਰੀ ਬੇਨੰਤੀ ਤੇਰੇ ਸਚ ਸਚੇ ਦਰਬਾਰ, ਦਰਗਾਹ ਸਾਚੀ ਮੰਗ ਮੰਗਾਈਆ। ਨਿਰਗੁਣ ਨਿਰਵੈਰ ਹੋ ਕੇ ਦੇ ਆਧਾਰ, ਅਦਲ ਇਨਸਾਫ਼ ਆਪ ਕਮਾਈਆ। ਕਲਜੁਗ ਕਿਰਿਆ ਕੂੜ ਮੇਰੇ ਉਤੋਂ ਨਵਾਰ, ਨਿਰਗੁਣ ਹੋ ਕੇ ਆਪਣੀ ਦਇਆ ਕਮਾਈਆ। ਪਰਮ ਪੁਰਖ ਪਰਮਾਤਮ ਜਨ ਭਗਤਾਂ ਪੈਜ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਧਰਨੀ ਕਹੇ ਮੇਰੇ ਸੁਆਮੀਆ ਮੇਰੇ ਉਤੇ ਰਹੇ ਨਾ ਧੂੰਆਂਧਾਰ, ਧਵਲ ਹੋ ਕੇ ਮੰਗ ਮੰਗਾਈਆ। ਤੇਰਾ ਲਹਿਣਾ ਦੇਣਾ ਸਦਾ ਜੁਗ ਚਾਰ, ਚੌਕੜੀ ਲੇਖਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਮੇਰੇ ਪਰਵਰਦਿਗਾਰਾ, ਮਹਿਬਾਨ ਤੇਰੀ ਸਰਨਾਈਆ। ਸ਼ਾਹੋ ਭੂਪ ਅਗੰਮ ਸਿਕਦਾਰਾ, ਤੇਰੀ ਤੇਰੇ ਹੱਥ ਵਡਿਆਈਆ। ਮੈਂ ਮਾਂਗਤ ਬਣੀ ਭਿਖਾਰਾ, ਦਰਵੇਸ਼ਣ ਰੂਪ ਬਦਲਾਈਆ। ਤੂੰ ਕਲ ਕਲਕੀ ਅਵਤਾਰਾ, ਨਿਹਕਲੰਕ ਤੇਰੀ ਬੇਪਰਵਾਹੀਆ। ਮੇਰਾ ਪੂਰਬ ਲਹਿਣਾ ਦੇ ਉਧਾਰਾ, ਲੇਖਾ ਪਿਛਲਾ ਹੱਥ ਫੜਾਈਆ। ਮੈਂ ਰੋਵਾਂ
ਜ਼ਾਰੋ ਜ਼ਾਰਾ, ਬਿਨ ਨੈਣਾਂ ਨੀਰ ਵਹਾਈਆ। ਤੂੰ ਕ਼ੁਦਰਤ ਦਾ ਕ਼ਾਦਰ ਬੇਐਬ ਪਰਵਰਦਿਗਾਰਾ, ਨੂਰ ਨੁਰਾਨਾ ਨੂਰ ਅਲਾਹੀਆ। ਪਤਿਪਰਮੇਸ਼ਵਰ ਮੇਰੀ ਪਾ ਸਾਰਾ, ਪਾਰਬ੍ਰਹਮ ਪ੍ਰਭ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭੂ ਮੇਰੀ ਵੇਖ ਲੈ ਮਿੱਟੀ ਖ਼ਾਕ, ਖ਼ਾਕੀ ਹੋ ਕੇ ਮੰਗ ਮੰਗਾਈਆ। ਮੇਰਾ ਪਰਦਾ ਖੋਲ੍ਹ ਦੇ ਤਾਕ, ਤਕਵਾ ਤੇਰੇ ਉਤੇ ਰਖਾਈਆ। ਮੈਂ ਆਦਿ ਜੁਗਾਦੀ ਤੇਰੀ ਚਾਕ, ਚਾਕਰ ਹੋ ਕੇ ਸੇਵ ਕਮਾਈਆ। ਮਿਹਰਵਾਨਾ ਨੌਜਵਾਨਾ ਦੀਨ ਦੁਨੀ ਦਾ ਅੰਤਸ਼ਕਰਨ ਕਰ ਦੇ ਪਾਕ, ਪਤਤ ਪੁਨੀਤ ਕਰ ਲੋਕਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਪੂਰੇ ਹੋਵਣ ਵਾਕ, ਵਾਕਫ਼ਕਾਰ ਹੋਣਾ ਖ਼ਲਕ ਖ਼ੁਦਾਈਆ। ਆਤਮ ਪਰਮਾਤਮ ਪਰਮਾਤਮ ਆਤਮ ਬਣਾ ਦੇ ਸਚਾ ਸਾਕ, ਸੱਜਣ ਸੈਣ ਇਕੋ ਨਜ਼ਰੀ ਆਈਆ। ਵਕ਼ਤ ਸੁਹੰਜਣਾ ਤਕ ਈਸਾ ਵਾਲੇ ਕਲਾਕ, ਕਲਧਾਰੀ ਆਪਣਾ ਪਰਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਚ ਮਿਲੇ ਵਡਿਆਈਆ। ਧਰਨੀ ਕਹੇ ਮੇਰੇ ਪਰਮ ਪੁਰਖ ਪਰਮਾਤਮ ਅਲਾਹੀ ਨੂਰ, ਨੂਰ ਨੁਰਾਨੇ ਸ਼ਾਹ ਸੁਲਤਾਨੇ ਸ੍ਰੀ ਭਗਵਾਨੇ ਤੇਰੀ ਬੇਪਰਵਾਹੀਆ। ਮੇਰੀ ਆਸਾ ਮਨਸਾ ਪੂਰੀ ਕਰ ਜ਼ਰੂਰ, ਜ਼ਰੂਰਤ ਤੇਰੇ ਚਰਨ ਟਿਕਾਈਆ। ਤੂੰ ਸਦਾ ਸਦਾ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਮੇਰੀ ਬੇਨੰਤੀ ਬੇਪਰਵਾਹ ਕਰਨੀ ਮਨਜ਼ੂਰ, ਮਨਸਾ ਤੇਰੇ ਚਰਨ ਟਿਕਾਈਆ। ਓਹ ਲੇਖਾ ਪੂਰਾ ਕਰ ਦੇ ਜੋ ਮੂਸੇ ਨਾਲ ਕੀਤਾ ਉਤੇ ਕੋਹਤੂਰ, ਤੁਰੀਆ ਤੋਂ ਬਾਹਰ ਦਿਤਾ ਸਮਝਾਈਆ। ਜੋ ਨਾਅਰਾ ਲਾ ਕੇ ਗਿਆ ਮਨਸੂਰ, ਹਕ ਹਕ ਤੇਰਾ ਹੁਕਮ ਦ੍ਰਿੜਾਈਆ। ਸੋ ਮੀਤ ਮੁਰਾਰੇ ਲਹਿਣਾ ਦੇ ਦੇ ਜ਼ਰੂਰ, ਜ਼ਰੂਰਤ ਤੇਰੇ ਚਰਨ ਟਿਕਾਈਆ। ਦੀਨ ਦੁਨੀ ਦਾ ਅੰਤਸ਼ਕਰਨ ਗੜ੍ਹ ਤੋੜ ਗ਼ਰੂਰ, ਗ਼ੁਰਬਤ ਅੰਦਰੋਂ ਬਾਹਰ ਕਢਾਈਆ। ਮਨੂਆ ਮਨ ਨਾ ਪਾਏ ਫ਼ਤੂਰ, ਫ਼ਤਵਾ ਦੇਣਾ ਥਾਉਂ ਥਾਈਂਆ। ਇਕੋ ਤੇਰਾ ਨਾਮ ਨੌ ਖੰਡ ਹੋਏ ਮਸ਼ਹੂਰ, ਮਸ਼ਵਰਾ ਤੇਰੇ ਨਾਲ ਜਣਾਈਆ। ਮੈਂ ਮਿਹਰਵਾਨਾ ਤੇਰੀ ਹੋਵਾ ਮਸ਼ਕੂਰ, ਸ਼ੁਕਰਾਨੇ ਵਿਚ ਸੀਸ ਜਗਦੀਸ ਨਿਵਾਈਆ। ਕਲਜੁਗ ਕੂੜਾ ਪੰਧ ਰਹੇ ਨਾ ਦੂਰ, ਦੂਰ ਦੁਰਾਡੇ ਲੇਖਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੈਨੂੰ ਦੇ ਦੇ ਅਗੰਮੀ ਦਾਤ, ਦਾਤੇ ਦਾਨੀ ਆਪ ਵਰਤਾਈਆ। ਤੂੰ ਆਦਿ ਜੁਗਾਦੀ ਮੇਰਾ ਪਿਤ ਮਾਤ, ਪਤਿ ਪਰਮੇਸ਼ਵਰ ਇਕ ਅਖਵਾਈਆ। ਨਿਰਗੁਣ ਨਿਰਵੈਰ ਵਸਣਹਾਰੇ ਇਕਾਂਤ, ਇਕ ਇਕੱਲੇ ਤੇਰੇ ਹੱਥ ਵਡਿਆਈਆ। ਨਿਗਾਹ ਮਾਰ ਲੈ ਮੇਰੇ ਨੌ ਪ੍ਰਾਂਤ, ਨਵ ਨੌ ਦਾ ਡੇਰਾ ਢਾਈਆ। ਅੰਮ੍ਰਿਤ ਬੂੰਦ ਮਿਲੇ ਨਾ ਕਿਸੇ ਸਵਾਂਤ, ਸਾਂਤਕ ਸਤਿ ਨਾ ਕੋਇ ਵਰਤਾਈਆ। ਚਾਰੋਂ ਕੁੰਟ ਅੰਧੇਰੀ ਰਾਤ, ਸੂਰੀਆ ਚੰਦ ਨਾ ਕੋਇ ਚਮਕਾਈਆ । ਝਗੜਾ ਮੁਕੇ ਨਾ ਜ਼ਾਤ ਪਾਤ, ਦੀਨ ਮਜ੍ਹਬ ਕਰੇ ਲੜਾਈਆ। ਕਲਜੁਗ ਅੰਤ ਮੇਰੀ ਪੁਛ ਵਾਤ, ਵਾਰਸ ਹੋ ਕੇ ਵੇਖ ਵਖਾਈਆ। ਝਗੜਾ ਮੇਟ ਦੇ ਕਾਗ਼ਜ਼ਾਤ, ਅੱਖਰਾਂ ਨਾਲ ਅੱਖਰ ਨਾ ਕਰੇ ਲੜਾਈਆ। ਤੇਰਾ ਖੇਲ ਬਹੁ ਬਿਧ ਭਾਂਤ, ਜੁਗ ਜੁਗ ਰੀਤੀ ਚਲੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਦਰ ਆਪ ਸੁਹਾਈਆ। ਧਰਨੀ ਕਹੇ ਮੇਰੇ ਮਾਲਕ ਗ਼ਰੀਬ ਨਿਵਾਜ਼ਾ, ਮਹਿਬਾਨ ਬੀਦੋ ਮਿਹਰਵਾਨ ਮੇਰੀ ਆਸਾ ਪੂਰ ਕਰਾਈਆ। ਜਿਸ ਆਦਿ ਮੇਰਾ ਸਾਜਣ ਸਾਜਾ, ਜੁਗ ਜੁਗ ਦੇਵਣਹਾਰ ਵਡਿਆਈਆ। ਕਲਜੁਗ ਅੰਤ ਸਵਾਰ ਦੇ ਕਾਜਾ, ਕ਼ੁਦਰਤ ਦੇ ਕ਼ਾਦਰ ਵੇਖਣਾਂ ਚਾਈਂ ਚਾਈਂਆ।
ਵਕ਼ਤ ਸੁਹੰਜਣਾ ਕਰ ਦੇ ਦੇਸ ਮਾਝਾ, ਮਜਲਸ ਭਗਤਾਂ ਨਾਲ ਲਗਾਈਆ। ਹਰਿਜਨ ਅੰਤਰ ਨਿਰੰਤਰ ਸ਼ਬਦ ਅਨਾਦੀ ਧੁਨ ਵਜਾ ਦੇ ਨਾਦਾ, ਅਨਹਦ ਆਪਣਾ ਰਾਗ ਦ੍ਰਿੜਾਈਆ। ਭਗਤ ਸੁਹੇਲਾ ਤੇਰਾ ਹੋਵੇ ਜਾਗਾ, ਆਲਸ ਗ਼ਫ਼ਲਤ ਨਿੰਦਰਾ ਰਹਿਣ ਕੋਇ ਨਾ ਪਾਈਆ। ਸਚ ਨਾਮ ਸਿਤਾਰ ਵਜਾ ਦੇ ਰਬਾਬਾ, ਬਿਨ ਤੰਦੀ ਤੰਦ ਹਿਲਾਈਆ। ਤੈਨੂੰ ਜੁਗ ਜੁਗ ਸਾਰੇ ਕਰਨ ਆਦਾਬਾ, ਸੀਸ ਨਿਵ ਨਿਵ ਜਗਦੀਸ ਇਕ ਨਿਵਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੇਰੀ ਸਚ ਕਰ ਇਮਦਾਦਾ, ਤੇਰੀ ਆਮਦ ਵਿਚ ਬੈਠੀ ਨੈਣ ਉਠਾਈਆ। ਉਹ ਲੇਖਾ ਪੂਰਾ ਕਰ ਦੇ ਜੋ ਨਾਨਕ ਸੰਦੇਸਾ ਦੇ ਕੇ ਆਇਆ ਵਿਚ ਬਗ਼ਦਾਦਾ, ਜੋ ਦਜਲਾ ਦਰਿਆ ਦਏ ਗਵਾਹੀਆ। ਜਿਸ ਦੇ ਹੁਕਮ ਨਾਲ ਬਦਲਣਾ ਸਮਾਜਾ, ਸਮਗ੍ਰੀ ਸਚ ਸਚ ਵਰਤਾਈਆ। ਓਹਦਾ ਲਹਿਣਾ ਦੇਣਾ ਲੇਖਾ ਹੋਣਾ ਅੰਤਮ ਪੰਜ ਆਬਾ, ਪੰਚਮ ਦਾ ਮੇਲਾ ਮੇਲੇ ਸਹਿਜ ਸੁਭਾਈਆ। ਹੁਕਮ ਸੰਦੇਸਾ ਦੇਵੇ ਬੋਧ ਅਗਾਧਾ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਕਿਰਪਾ ਕਰ ਮੇਰੇ ਭਗਵੰਤੇ, ਭਗਵਨ ਤੇਰੀ ਆਸ ਰਖਾਈਆ। ਆਦਿ ਜੁਗਾਦਿ ਧੁਰ ਦੇ ਕੰਤੇ, ਕੰਤੂਹਲ ਤੇਰੀ ਵਡ ਵਡਿਆਈਆ। ਭੇਵ ਖੁਲ੍ਹਾ ਦੇ ਆਪਣੇ ਸਾਚੇ ਸੰਤੇ, ਸਤਿਗੁਰ ਸਾਜਣ ਹੋ ਕੇ ਵੇਖ ਵਖਾਈਆ। ਹਰਿਜਨ ਗੜ੍ਹ ਤੋੜ ਦੇ ਹਉਮੇ ਹੰਗਤੇ, ਹੰ ਬ੍ਰਹਮ ਆਪ ਜਣਾਈਆ। ਬੁੱਧੀ ਤੋਂ ਪਰੇ ਬਣ ਪੰਡਤੇ, ਜਗਤ ਅੱਖਰਾਂ ਲੇਖ ਰਹੇ ਨਾ ਰਾਈਆ। ਵਿਸ਼ੇ ਮੇਟ ਦੇ ਮਨਸਾ ਵਾਲੇ ਮਨ ਦੇ, ਮਮਤਾ ਕੂੜ ਨਾ ਕੋਇ ਹਲਕਾਈਆ । ਪਾਪ ਧੋ ਦੇ ਵਜੂਦ ਤਨ ਦੇ, ਤਤਵ ਤਤ ਨਾ ਕੋਇ ਤਪਾਈਆ। ਭੇਵ ਖੁਲ੍ਹਾ ਦੇ ਆਪਣੇ ਬ੍ਰਹਮ ਦੇ, ਪਾਰਬ੍ਰਹਮ ਪਰਦਾ ਦੇ ਚੁਕਾਈਆ । ਭਗਤ ਸੁਹੇਲੇ ਵੇਖ ਲੈ ਜਨਮ ਦੇ, ਪੂਰਬ ਜਨਮਾਂ ਲਹਿਣਾ ਨਾਲ ਮਿਲਾਈਆ। ਲੇਖੇ ਰਹਿਣ ਨਾ ਬਾਕੀ ਕਰਮ ਦੇ, ਕਰਮ ਕਾਂਡ ਦਾ ਡੇਰਾ ਢਾਹੀਆ। ਹਰਿਜਨ ਵਣਜਾਰੇ ਬਣਾ ਲੈ ਸਾਚੇ ਧਰਮ ਦੇ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਵਣਜਾਰੇ ਰਹਿਣ ਨਾ ਕਾਇਆ ਮਾਟੀ ਚਰਮ ਦੇ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਝਗੜੇ ਰਹਿਣ ਨਾ ਵਰਨ ਬਰਨ ਦੇ, ਤਨ ਵਜੂਦਾਂ ਕਰ ਸਫ਼ਾਈਆ । ਸਹਾਰੇ ਬਖ਼ਸ਼ ਦੇ ਆਪਣੀ ਇਕੋ ਸਰਨ ਦੇ, ਸਰਨਗਤ ਇਕ ਦ੍ਰਿੜਾਈਆ। ਇਸ਼ਾਰੇ ਦੇ ਦੇ ਆਤਮ ਪਰਮਾਤਮ ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਨ ਦੇ, ਵਿਦਿਆ ਧੁਰ ਦੀ ਆਪ ਜਣਾਈਆ। ਮਾਰਗ ਦੱਸ ਦੇ ਇਕੋ ਸਚਖੰਡ ਦੁਆਰੇ ਚੜ੍ਹਨ ਦੇ, ਜਿਥੇ ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਦੱਸ ਦੇ ਹਰਿ ਭਗਤ ਸੁਹੇਲੇ ਸਚਖੰਡ ਦੁਆਰੇ ਖੜਨ ਦੇ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪ ਆਪਣਾ ਰੰਗ ਰੰਗਾਈਆ।
੧੮ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਦਸੂਹਾ ਜ਼ਿਲਾ ਹੁਸ਼ਿਆਰਪੁਰ ਖ਼ਿਆਲ ਸਿੰਘ ਕੁਲੀਆ
ਧੰਨਾ ਸਿੰਘ ਕਰਾਲਾ ਗੁਰਮੀਤ ਕੌਰ
ਧਰਨੀ ਕਹੇ ਪ੍ਰਭੂ ਨਿਗਾਹ ਮਾਰ ਲੈ ਮੇਰੀ ਚਾਰੇ ਗੁਠ, ਕੂਟ ਦਿਸ਼ਾ ਨਵ ਸੱਤ ਧਿਆਨ ਲਗਾਈਆ। ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਗਈ
ਰੁਠ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਮੇਲ ਨਾ ਕੋਇ ਰਖਾਈਆ। ਕੋਟਾਂ ਵਿਚੋਂ ਤੇਰੇ ਭਗਤ ਸੁਹੇਲੇ ਥੋੜੇ ਮੁਠ, ਮੁੱਠੀ ਭਰ ਮੇਰੇ ਉਤੇ ਨਜ਼ਰੀ ਆਈਆ। ਤੂੰ ਮਿਹਰਵਾਨ ਹੋ ਕੇ ਸ੍ਰੀ ਭਗਵਾਨ ਤੁਠ, ਪਰਵਰਦਿਗਾਰ ਸਾਂਝੇ ਯਾਰ ਆਪਣੀ ਦਇਆ ਕਮਾਈਆ। ਨਿਗਾਹ ਮਾਰ ਲੈ ਮਾਨਵ ਜ਼ਾਤੀ ਕਾਇਆ ਬੁਤ, ਬੁਤਖ਼ਾਨਿਆਂ ਫੋਲ ਫੁਲਾਈਆ। ਸਤਿ ਧਰਮ ਦਾ ਤੇਰਾ ਰਿਹਾ ਕੋਈ ਨਾ ਸੁਤ, ਅਪਰਾਧੀ ਦਿਸੇ ਖ਼ਲਕ ਖ਼ੁਦਾਈਆ। ਤੂੰ ਪਰਮੇਸ਼ਵਰ ਸੁਆਮੀ ਅਚੁਤ, ਚੇਤਨ ਸਭ ਨੂੰ ਦੇ ਕਰਾਈਆ। ਸਤਿ ਧਰਮ ਦੀ ਮੇਰੇ ਉਤੇ ਸੁਹਾਵੇ ਰੁਤ, ਰੁਤੜੀ ਮੇਰੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਤੇਰੀ ਦੀਨ ਦੁਨੀ ਭੁੱਲੀ, ਅਭੁਲ ਤੇਰੇ ਰੰਗ ਨਾ ਕੋਇ ਸਮਾਈਆ। ਕਲਜੁਗ ਮਾਇਆ ਮਮਤਾ ਵਿਚ ਰੁੱਲੀ, ਮੋਹ ਵਿਕਾਰ ਨਾ ਕੋਇ ਤਜਾਈਆ। ਤੂੰ ਮਾਲਕ ਖ਼ਾਲਕ ਸੁਲਹਕੁਲੀ, ਨੂਰ ਨੁਰਾਨਾ ਨੂਰ ਅਲਾਹੀਆ। ਭਾਗ ਲਗਾ ਦੇ ਸਾਢੇ ਤਿੰਨ ਹੱਥ ਕੁੱਲੀ, ਕਲਮਾ ਕਾਇਨਾਤ ਜਣਾਈਆ। ਨਾਮ ਨਿਧਾਨ ਵਸਤ ਦੇ ਅਨਮੁਲੀ, ਕ਼ੀਮਤ ਦੀਨ ਦੁਨੀ ਚੁਕਾਈਆ । ਤੇਰਾ ਜਾਪ ਰਸਨਾ ਜੇਹਵਾ ਰਹੇ ਨਾ ਬੁੱਲੀਂ, ਹਿਰਦੇ ਵਸਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਤੇਰੀ ਸ੍ਰਿਸ਼ਟੀ ਤੇਰੇ ਨਾਲੋਂ ਹੋ ਗਈ ਦੂਰ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਦੂਰ ਦੁਰਾਡੇ ਸ਼ਾਹ ਸੁਲਤਾਨੇ ਹੋ ਜਾ ਹਾਜ਼ਰ ਹਜ਼ੂਰ, ਹਜ਼ਰਤਾਂ ਦੇ ਮਾਲਕ ਬੇਐਬ ਨੂਰ ਅਲਾਹੀਆ। ਹਰ ਘਟ ਅੰਤਰ ਨਿਰੰਤਰ ਨਾਮ ਖ਼ੁਮਾਰੀ ਦੇ ਸਰੂਰ, ਸੋਈ ਸੁਰਤੀ ਦੇ ਜਗਾਈਆ। ਸ਼ਬਦ ਅਨਾਦੀ ਸੁਣਾ ਦੇ ਤੂਰ, ਤੁਰੀਆ ਦਾ ਲੇਖਾ ਦੇ ਉਠਾਈਆ। ਜੋਤੀ ਧਾਰ ਬਖ਼ਸ਼ ਦੇ ਨੂਰ, ਅੰਧ ਅੰਧਿਆਰ ਰਹੇ ਨਾ ਰਾਈਆ। ਤੂੰ ਸਰਬ ਕਲਾ ਭਰਪੂਰ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੇ ਹੱਥ ਵਡਿਆਈਆ। ਕਲਜੁਗ ਕਿਰਿਆ ਮੇਟ ਦੇ ਕੂੜ, ਧਰਨੀ ਧਰਤ ਧਵਲ ਰਹਿਣ ਨਾ ਪਾਈਆ। ਸਤਿ ਸਚ ਦੀ ਬਖ਼ਸ਼ ਦੇ ਚਰਨ ਧੂੜ, ਧੂੜੀ ਟਿੱਕੇ ਖ਼ਾਕੀ ਖ਼ਾਕ ਖ਼ਾਕ ਰਮਾਈਆ। ਚਤੁਰ ਸੁਘੜ ਬਣਾ ਲੈ ਮੂਰਖ ਮੂੜ੍ਹ, ਕਾਗ ਹੰਸ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ । ਧਰਨੀ ਕਹੇ ਪ੍ਰਭੂ ਤੇਰਾ ਰਿਹਾ ਕੋਈ ਨਾ ਮੀਤ ਸੱਜਣ, ਸਤਿਗੁਰ ਤੇਰੇ ਵਿਚ ਨਾ ਕੋਇ ਸਮਾਈਆ। ਹਿਰਦੇ ਵਸੇ ਨਾ ਕਿਸੇ ਤੇਰਾ ਭਜਨ, ਬੰਦਗੀ ਹਕ ਨਾ ਕੋਇ ਕਮਾਈਆ। ਨਾਮ ਨਿਧਾਨੇ ਨਾਦ ਮੂਲ ਨਾ ਵੱਜਣ, ਅਨਹਦ ਨਾਦੀ ਨਾਦ ਨਾ ਕੋਇ ਦ੍ਰਿੜਾਈਆ। ਪੁਰਖ ਅਕਾਲੇ ਦੀਨ ਦਿਆਲੇ ਤੂੰ ਆ ਜਾ ਸਭ ਦੇ ਪਰਦੇ ਕੱਜਣ, ਸਿਰ ਸਿਰ ਆਪਣਾ ਹੱਥ ਟਿਕਾਈਆ। ਬਿਨ ਕਾਅਬਿਆਂ ਵਖਾ ਦੇ ਹੱਜਨ, ਹੁਜਰਾ ਹਕ ਹਕ ਜਣਾਈਆ। ਕੂੜੀ ਕਿਰਿਆ ਕਲਜੁਗ ਜੀਵ ਜਹਾਨ ਤੱਜਣ, ਵਿਕਾਰ ਹੰਕਾਰ ਰਹਿਣ ਕੋਇ ਨਾ ਪਾਈਆ । ਆਤਮ ਪਰਮਾਤਮ ਬਖ਼ਸ਼ ਅਨੰਦਨ, ਅਨੰਦ ਅਨੰਦ ਵਿਚੋਂ ਪਰਗਟਾਈਆ। ਟਿੱਕੇ ਮਸਤਕ ਲਾ ਦੇ ਚੰਦਨ, ਧੂੜੀ ਖ਼ਾਕ ਖ਼ਾਕ ਰਮਾਈਆ । ਇਕੋ ਤੇਰੇ ਚਰਨ ਕਵਲ ਹੋਵੇ ਬੰਦਨ, ਬੰਦੇ ਬੰਦਗੀ ਵਿਚ ਸਮਾਈਆ। ਸ਼ਰਅ ਸ਼ਰੀਅਤ ਕਟ ਦੇ ਤੰਦਨ, ਤਾਰ ਸਿਤਾਰ ਇਕ ਹਿਲਾਈਆ। ਤੇਰੀ ਮੰਜ਼ਲ ਸਾਰੇ ਲੰਘਣ, ਜਗਤ ਹਦੂਦਾਂ ਪੰਧ ਮੁਕਾਈਆ। ਤੂੰ ਸਾਹਿਬ ਸੂਰਾ ਸਰਬੰਗਣ, ਹਰਿ ਕਰਤਾ ਇਕ ਅਖਵਾਈਆ। ਇਕੋ ਤੇਰਾ ਢੋਲਾ ਹੋਵੇ ਨਾਮ ਛੰਦਨ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਮਿਲਕੇ ਵਜੇ ਵਧਾਈਆ। ਝਗੜਾ ਮਿਟਾ ਦੇ ਤਤ ਪੰਜਨ, ਅਪ ਤੇਜ
ਵਾਏ ਪ੍ਰਿਥਮੀ ਆਕਾਸ਼ ਇਕੋ ਰੰਗ ਦੇਣਾ ਰੰਗਾਈਆ। ਨਾਮ ਨਿਧਾਨਾ ਸ੍ਰੀ ਭਗਵਾਨਾ ਨੇਤਰ ਨਾਮ ਪਾ ਦੇ ਅੰਜਨ, ਅੰਧ ਆਤਮ ਪਰਮਾਤਮ ਕਰ ਰੁਸ਼ਨਾਈਆ। ਤੇਰਾ ਦੀਪਕ ਜੋਤ ਭਗਤ ਸੁਹੇਲੇ ਘਰ ਘਰ ਜਗਣ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ। ਤੂੰ ਗੁਪਾਲ ਮੂਰਤ ਮਦਨ, ਮਧਸੂਦਨ ਤੇਰੇ ਹੱਥ ਵਡਿਆਈਆ। ਦੀਨ ਦੁਨੀ ਝਗੜਾ ਰਹੇ ਨਾ ਕਾਇਆ ਮਾਟੀ ਬਦਨ, ਤਨ ਵਜੂਦਾਂ ਲੇਖਾ ਰਹੇ ਨਾ ਰਾਈਆ। ਮਿਹਰਵਾਨ ਹੋ ਕੇ ਮੇਰੇ ਪਰਦੇ ਆਵੀਂ ਕੱਜਣ, ਸਚ ਸੁਆਮੀ ਸਿਰ ਮੇਰੇ ਹੱਥ ਟਿਕਾਈਆ। ਤੂੰ ਸ਼ਾਹੋ ਭੂਪ ਆਦਿ ਨਿਰੰਜਣ, ਨਿਰਵੈਰ ਪੁਰਖ ਅਗੰਮ ਅਥਾਹੀਆ। ਮੈਂ ਤੇਰਾ ਰਾਹ ਉਡੀਕਦੀ ਕਦਨ, ਸਤਿਜੁਗ ਤਰੇਤਾ ਦੁਵਾਪਰ ਕਲਜੁਗ ਵੇਖਾਂ ਲੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਆਪਣੀ ਦੀਨ ਦੁਨੀ ਵੇਖ ਲੈ ਮੇਰੇ ਉਤੇ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਭਰੋਸਾ ਕਿਸੇ ਰਿਹਾ ਨਾ ਤੇਰੇ ਉਤੇ, ਆਤਮ ਪਰਮਾਤਮ ਰੰਗ ਨਾ ਕੋਇ ਰੰਗਾਈਆ। ਨਵ ਖੰਡ ਪ੍ਰਿਥਮੀ ਗੂੜ੍ਹੀ ਨੀਂਦ ਸੁਤੇ, ਸੱਤ ਦੀਪ ਲਏ ਨਾ ਕੋਇ ਅੰਗੜਾਈਆ। ਤੂੰ ਮਾਲਕ ਖ਼ਾਲਕ ਅਬਿਨਾਸ਼ੀ ਅਚੁਤੇ, ਚੇਤਨ ਹੋ ਕੇ ਧਿਆਨ ਲਗਾਈਆ । ਮੇਰੀ ਜਗਤ ਬਹਾਰ ਤਕ ਲੈ ਰੁੱਤੇ, ਖ਼ਿਜ਼ਾਂ ਆਪਣਾ ਰੂਪ ਵਖਾਈਆ। ਜਗਤ ਜਗਿਆਸੂ ਤੇਰਾ ਮਾਰਗ ਘੁੱਥੇ, ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਸਚ ਸੁਆਮੀ ਤੇਰੇ ਪਿਆਰ ਵਿਚ ਰੁੱਸੇ, ਰਸਤਾ ਨਜ਼ਰ ਕਿਸੇ ਨਾ ਆਈਆ। ਬਿਨ ਤੇਰੀ ਕਿਰਪਾ ਵਾਤ ਕੋਈ ਨਾ ਪੁਛੇ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਅੰਤ ਕੰਤ ਭਗਵੰਤ ਭਾਗ ਨਾ ਜਾਣ ਨਿਖੁੱਟੇ, ਖੋਟੇ ਖਰੇ ਨਿਰਗੁਣ ਹਰੀ ਹਰੇ, ਹਰਿ ਕਰਤੇ ਦੇਣੀ ਆਪ ਮਾਣ ਵਡਿਆਈਆ।
੧੮ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਸ਼ਰੀਹਪੁਰ ਜ਼ਿਲਾ ਹੁਸ਼ਿਆਰਪੁਰ ਵਤਨ ਸਿੰਘ ਦੇ ਗ੍ਰਹਿ
ਧਰਨੀ ਕਹੇ ਪਰਮ ਪੁਰਖ ਪ੍ਰਭ ਤੇਰੀ ਇਕੋ ਟੇਕਾ, ਧੂੜੀ ਟਿੱਕੇ ਮਸਤਕ ਖ਼ਾਕ ਰਮਾਈਆ। ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਤੇਰਾ ਖੇਲ ਤਕਿਆ ਵਾਰ ਅਨੇਕਾ, ਅਵਤਾਰ ਪੈਗ਼ੰਬਰ ਗੁਰ ਨਿਰਗੁਣ ਸਰਗੁਣ ਤੇਰਾ ਰੂਪ ਨਜ਼ਰੀ ਆਈਆ। ਦੀਨ ਮਜ਼੍ਹਬ ਦਾ ਤੇਰੇ ਹੁਕਮ ਦਾ ਜਗਤ ਜਹਾਨ ਠੇਕਾ, ਠਾਕਰ ਸੁਆਮੀ ਅੰਤਰਜਾਮੀ ਤੇਰੀ ਵਡ ਵਡਿਆਈਆ। ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਸਾਂਝੇ ਯਾਰ ਮੇਰੇ ਉਤੇ ਆਤਮ ਧਾਰ ਕਰਾ ਦੇ ਏਕਾ, ਇਕ ਇਕੱਲੇ ਸਚ ਮਹੱਲੇ ਜਲ ਥਲੇ ਦੇ ਮਾਣ ਵਡਿਆਈਆ। ਤ੍ਰੈਗੁਣ ਮਾਇਆ ਤਨ ਵਜੂਦ ਲਾ ਸਕੇ ਨਾ ਸੇਕਾ, ਅਗਨੀ ਤਤ ਤਤਵ ਸਕੇ ਨਾ ਕੋਇ ਤਪਾਈਆ। ਹਰਿਜਨ ਤਨ ਵਜੂਦ ਮਾਟੀ ਖ਼ਾਕ ਅੰਤਰ ਨਿਰੰਤਰ ਕਰ ਦੇ ਬੁਧਿ ਬਿਬੇਕਾ, ਮਨ ਕਲਪਣਾ ਕੂੜ ਕਿਰਿਆ ਅੰਦਰੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੋਂ ਭਾਉ ਚੁਕਾ ਦੇ ਦੂਜਾ, ਦੁਤੀਆ ਰਹਿਣ ਕੋਇ ਨਾ ਪਾਈਆ। ਆਪਣਾ ਭੇਵ ਖੁਲ੍ਹਾ ਦੇ ਗੂਝਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਤੇਰਾ ਦੁਆਰ ਏਕੰਕਾਰ ਸਭ ਨੂੰ ਹੋਵੇ ਸੂਝਾ, ਪਰਵਰਦਿਗਾਰ ਸਾਂਝੇ ਯਾਰ ਤੇਰੀ ਤੇਰੇ ਹੱਥ ਵਡਿਆਈਆ। ਲੇਖਾ ਰਹੇ ਨਾ ਜ਼ਾਤ ਪਾਤ ਨੀਚ ਊਚਾ,
ਉਚ ਅਗੰਮ ਅਥਾਹ ਬੇਪਰਵਾਹ ਦੇਣੀ ਮਾਣ ਵਡਿਆਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਮੇਰਾ ਖ਼ੁਸ਼ਹਾਲ ਕਰਦੇ ਕੂਚਾ, ਕੂਚਾ ਗਲੀ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਮਿਹਰਵਾਨ ਹੋ ਕੇ ਵੱਟ ਕਰਵਟ, ਪਾਸਾ ਦੀਨ ਦੁਨੀ ਬਦਲਾਈਆ। ਧਰਮ ਦੀ ਧਾਰ ਸਚ ਖੋਲ੍ਹ ਦੇ ਹੱਟ, ਵਸਤ ਅਮੁਲ ਅਤੁਲ ਵਿਚ ਟਿਕਾਈਆ। ਤੂੰ ਵਸਣਹਾਰਾ ਨਿਰਗੁਣ ਧਾਰ ਘਟ ਘਟ, ਗ੍ਰਹਿ ਗ੍ਰਹਿ ਆਪਣਾ ਆਸਣ ਲਾਈਆ। ਆਪਣਾ ਭੇਵ ਖੁਲ੍ਹਾ ਦੇ ਇਕ ਸਮਝਾ ਦੇ ਤੀਰਥ ਕਿਨਾਰਾ ਤਟ, ਜਗਤ ਘਾਟਾਂ ਲੋੜ ਰਹੇ ਨਾ ਰਾਈਆ। ਤੀਰ ਅਣਿਆਲੇ ਨਾਮ ਨਾਲ ਹਰ ਹਿਰਦਾ ਸਤਿਗੁਰ ਫਟ, ਪਰਦਾ ਪਰਦਿਆਂ ਵਿਚੋਂ ਉਠਾਈਆ। ਕਲਜੁਗ ਕਿਰਿਆ ਕੂੜ ਖੇਲ ਮੇਟ ਬਾਜ਼ੀਗਰ ਨਟ, ਸਵਾਂਗੀ ਆਪਣਾ ਸਵਾਂਗ ਦੇ ਜਣਾਈਆ। ਦੁਰਮਤ ਮੈਲ ਹਰ ਹਿਰਦਿਉਂ ਦੇਣੀ ਕਟ, ਕਟਾਕਸ਼ ਆਪਣਾ ਨਾਮ ਲਗਾਈਆ। ਸ਼ਰਅ ਦੀਨ ਦੁਨੀ ਦੀ ਰਹੇ ਕੋਇ ਨਾ ਵੱਟ, ਵਟਣਾ ਧਰਮ ਧਾਰ ਦੇਣਾ ਮਲਾਈਆ। ਤੇਰਾ ਅੰਮ੍ਰਿਤ ਰਸ ਨਿਝਰ ਧਾਰ ਸਾਰੇ ਲੈਣ ਚੱਟ, ਚੇਟਕ ਆਪਣਾ ਇਕ ਦ੍ਰਿੜਾਈਆ। ਹਉਮੇ ਹੰਗਤਾ ਅੰਦਰੋਂ ਜੜ੍ਹ ਪਟ, ਪਟਨੇ ਵਾਲਾ ਸਤਿਗੁਰ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਮੇਰੇ ਪੁਰਖ ਅਕਾਲੇ ਦੀਨ, ਦਿਆਲ ਦਇਆ ਨਿਧ ਤੇਰੀ ਸਰਨਾਈਆ। ਆਪਣਾ ਮਾਰਗ ਦੱਸ ਮਹੀਨ, ਪੰਥ ਇਕੋ ਇਕ ਜਣਾਈਆ। ਝਗੜਾ ਰਹੇ ਨਾ ਲੋਕ ਤੀਨ, ਤ੍ਰੈਗੁਣ ਅਤੀਤੇ ਏਕਾ ਰੰਗ ਦੇਣਾ ਰੰਗਾਈਆ। ਮੈਂ ਨਿਮਾਣੀ ਹੋ ਕੇ ਹੋਈ ਮਸਕੀਨ, ਆਜਜ਼ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਧਰਨੀ ਕਹੇ ਪ੍ਰਭੂ ਲੇਖਾ ਵੇਖ ਲੈ ਮੇਰੇ ਘਰ ਦਾ, ਗ੍ਰਹਿ ਮੰਦਰ ਕੁੰਡਾ ਆਪ ਖੁਲ੍ਹਾਈਆ। ਤੇਰਾ ਆਤਮਾ ਤੈਨੂੰ ਨੂਰ ਕੋਇ ਨਾ ਵਰਦਾ, ਪਤਿਪਰਮੇਸ਼ਵਰ ਤੇਰਾ ਮੇਲ ਨਾ ਕੋਇ ਮਿਲਾਈਆ। ਭੈ ਵਿਚ ਦਿਸੇ ਮੂਲ ਕੋਇ ਨਾ ਡਰਦਾ, ਭੌ ਸਿਰ ਨਾ ਕੋਇ ਰਖਾਈਆ। ਨਵ ਸੱਤ ਕਿਲਾ ਬਣਿਆ ਹੰਕਾਰ ਗੜ੍ਹ ਦਾ, ਹਉਮੇਂ ਸਕੇ ਨਾ ਕੋਇ ਮਿਟਾਈਆ। ਆਤਮ ਪਰਮਾਤਮ ਢੋਲਾ ਕੋਇ ਨਾ ਪੜ੍ਹਦਾ, ਪਾਰਬ੍ਰਹਮ ਬ੍ਰਹਮ ਵਿਚ ਨਾ ਕੋਇ ਸਮਾਈਆ। ਨਿਗਾਹ ਮਾਰ ਲੈ ਉੱਤਰ ਪੂਰਬ ਪੱਛਮ ਦੱਖਣ ਲਹਿੰਦਾ ਚੜ੍ਹਦਾ, ਚਾਰੋਂ ਕੁੰਟ ਧਿਆਨ ਲਗਾਈਆ । ਸਾਚੀ ਮੰਜ਼ਲ ਮਹਿਬੂਬ ਹਕ਼ੀਕ਼ਤ ਵਾਲੀ ਤੇਰੇ ਦਰ ਕੋਇ ਨਾ ਵੜਦਾ, ਜੋਤੀ ਜਾਤੇ ਪੁਰਖ ਬਿਧਾਤੇ ਤੇਰਾ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੈਨੂੰ ਬਖ਼ਸ਼ ਦੇ ਇਕੋ ਸਰਨਗਤ, ਦੂਸਰ ਓਟ ਨਾ ਕੋਇ ਤਕਾਈਆ। ਮੇਰੇ ਦੇਸ ਪਰਦੇਸੀਆ ਆ ਜਾ ਵਤ, ਬੇਵਤਨਾਂ ਦਾ ਲੇਖਾ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਤਕ ਲੈ ਉਬਲਦੀ ਰੱਤ, ਅੰਮ੍ਰਿਤ ਮੇਘ ਸਚ ਨਾ ਕੋਇ ਬਰਸਾਈਆ। ਧਰਮ ਦੀ ਰਹੀ ਕਿਸੇ ਨਾ ਮਤਿ, ਮਨਮਤ ਚਾਰ ਕੁੰਟ ਹੋਈ ਹਲਕਾਈਆ। ਧੀਰਜ ਸੰਤੋਖ ਰਿਹਾ ਨਾ ਸਤਿ, ਸਤਿ ਸਤਿਵਾਦੀ ਤੇਰੇ ਰੰਗ ਨਾ ਕੋਇ ਸਮਾਈਆ। ਮੈਂ ਤੇਰੇ ਅਗੇ ਵਾਸਤਾ ਰਹੀ ਘਤ, ਨਿਵ ਨਿਵ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਤਕ ਲੈ ਆਪਣੀ ਮਾਨਵ ਧਾਰ ਮਨੁਖ, ਮਾਣਸ ਖੋਜ
ਖੁਜਾਈਆ। ਅੰਤਰ ਨਿਰੰਤਰ ਰਿਹਾ ਕਿਸੇ ਨਾ ਸੁਖ, ਸਾਂਤਕ ਸਤਿ ਨਾ ਕੋਇ ਕਰਾਈਆ। ਕਲਜੁਗ ਕੂੜੀ ਕਿਰਿਆ ਘਰ ਘਰ ਦਿਤਾ ਦੁਖ, ਕਲੇਸ਼ਾਂ ਵਿਚ ਰੋਵੇ ਤੇਰੀ ਖ਼ਲਕ ਖ਼ੁਦਾਈਆ। ਉਜਲ ਹੋਇਆ ਕਿਸੇ ਨਾ ਮੁਖ, ਦੁਰਮਤ ਮੈਲ ਨਾ ਕੋਇ ਧੁਆਈਆ। ਗ਼ਰੀਬ ਨਿਮਾਣਿਆਂ ਕੱਟੇ ਕੋਈ ਨਾ ਭੁਖ, ਸਾਂਤਕ ਸਤਿ ਨਜ਼ਰ ਕੋਇ ਨਾ ਆਈਆ। ਮੈਂ ਧਰਤ ਨਿਮਾਣੀ ਲੱਖ ਚੁਰਾਸੀ ਵੇਖਣਹਾਰੀ ਵਲ ਆਪਣੀ ਕੁੱਖ, ਬਿਨਾ ਜਨਮ ਤੋਂ ਬਣਾਂ ਜਣੇਂਦੀ ਮਾਈਆ। ਤੂੰ ਪਰਵਰਦਿਗਾਰ ਸਾਂਝੇ ਯਾਰ ਏਕੰਕਾਰ ਅੰਮ੍ਰਿਤ ਜਾਮ ਪਿਆ ਦੇ ਘੁਟ, ਅੰਮਿਉਂ ਰਸ ਆਪਣਾ ਆਪ ਚਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭ ਆ ਕੇ ਤਕ ਇਕੱਲਾ, ਅਕਲ ਕਲ ਧਾਰੀ ਵੇਸ ਵਟਾਈਆ। ਨਵ ਸੱਤ ਮੇਰਾ ਵੇਖ ਮਹੱਲਾ, ਜਲ ਥਲ ਮਹੀਅਲ ਫੋਲ ਫੁਲਾਈਆ। ਫਿਰਨਾ ਜੰਗਲ ਜੂਹ ਉਜਾੜਾਂ ਵਿਚ ਝੱਲਾਂ, ਟਿੱਲੇ ਪਰਬਤ ਚੋਟੀਆਂ ਪੰਧ ਮੁਕਾਈਆ। ਲੱਖ ਚੁਰਾਸੀ ਜੀਵ ਜੰਤ ਤਕਣਾ ਤੇਰੇ ਨਾਲੋਂ ਛੁਟਿਆ ਸਭ ਦਾ ਪੱਲਾ, ਪੱਲੂ ਗੰਢ ਨਾ ਕੋਇ ਬੰਧਾਈਆ। ਕਲਜੁਗ ਕੂੜ ਕੁੜਿਆਰ ਮੇਰੇ ਉਤੇ ਬੋਲਿਆ ਹੱਲਾ, ਹਾਲਤ ਬਦਲੀ ਖ਼ਲਕ ਖ਼ੁਦਾਈਆ। ਤੂੰ ਨੂਰ ਅਲਾਹੀ ਆਲਮੀਨ ਅੱਲਾ, ਯਾਮਬੀਨ ਕਹਿ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਨਿਗਾਹ ਮਾਰ ਮੇਰੇ ਮਹਿਬੂਬਾ, ਬੇਐਬ ਧਿਆਨ ਲਗਾਈਆ। ਪਰਦਾ ਚੁਕ ਦੇ ਆਲੀਸ਼ਾਨ ਅਰਸ਼ ਅਰੂਜਾ, ਮੁਕ਼ਾਮੇ ਹਕ ਓਹਲਾ ਰਹੇ ਨਾ ਰਾਈਆ। ਆਪਣਾ ਭੇਵ ਦੱਸ ਦੇ ਗੂਝਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਮੈਂ ਨਿਮਾਣੀ ਕੁਰਲਾਵਾਂ ਧਰਨੀ ਧਵਲ ਧਰਤ ਧੌਲ ਬਸੁਧਾ, ਬੇਸੁਧ ਹੋ ਕੇ ਦਿਆਂ ਦੁਹਾਈਆ। ਉਹ ਲੇਖਾ ਤਕ ਲੈ ਜੋ ਇਸ਼ਾਰਾ ਦੇ ਕੇ ਗਿਆ ਬੁੱਧਾ, ਬੁੱਧੀ ਤੋਂ ਪਰੇ ਦ੍ਰਿੜਾਈਆ। ਜਿਸ ਬਿਧ ਕਲਜੁਗ ਅੰਤਮ ਹੋਣਾ ਯੁੱਧਾ, ਯੁਗਤੀ ਤੇਰੇ ਵਿਚ ਨਜ਼ਰੀ ਆਈਆ। ਸਤਿ ਧਰਮ ਕਰ ਦੇ ਉਦਾ, ਉਦੈ ਅਸਤ ਕਰ ਰੁਸ਼ਨਾਈਆ। ਆਪਣੇ ਨਾਮ ਦਾ ਸਭ ਨੂੰ ਦੱਸਦੇ ਮੁੱਦਾ, ਮੁਦਤਾਂ ਦੇ ਮਾਲਕ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੁਕਮ ਵਿਚ ਕਲਜੁਗ ਅੰਤਮ ਸਮਾਂ ਹੋਵੇ ਪੁੱਗਾ, ਅਗੇ ਲੇਖਾ ਜਗਤ ਨਜ਼ਰ ਕੋਇ ਨਾ ਆਈਆ।