ਪੁਸਤਕਾਲਾਭਾਗ ੨੪

੧੮ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਪੰਜਢੇਰਾ ਜ਼ਿਲਾ ਹੁਸ਼ਿਆਰਪੁਰ ਲਾਲ ਸਿੰਘ ਦੇ ਗ੍ਰਹਿ

ਨਾਰਦ ਕਹੇ ਧਰਨੀਏ ਸਤਿਗੁਰ ਸ਼ਬਦ ਦੱਸ ਦੇ ਆਪਣਾ ਘਾਟਾ, ਲੇਖਾ ਦੀਨ ਦੁਨੀ ਮੰਗ ਮੰਗਾਈਆ। ਕੂੜ ਕੁੜਿਆਰ ਨਵ ਸੱਤ ਵਖਾ ਦੇ ਹਾਟਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਨਾਲ ਲੇਖਾ ਦੱਸ ਦੇ ਕਲਜੁਗ ਨਟੂਏ ਨਾਟਾ, ਕੀ ਸਵਾਂਗੀ ਆਪਣਾ ਸਵਾਂਗ ਵਰਤਾਈਆ। ਅੰਮ੍ਰਿਤ ਰਿਹਾ ਨਾ ਗੋਬਿੰਦ ਧਾਰ ਬਾਟਾ, ਰਸ ਰਸ ਨਾ ਕੋਇ ਚਖਾਈਆ। ਖ਼ਾਲੀ ਹੋ ਗਿਆ ਤਨ ਵਜੂਦ ਕਾਇਆ ਮਾਟਾ, ਮਟਕੀ ਸਤਿ ਰੰਗ ਨਾ ਕੋਇ ਰੰਗਾਈਆ। ਪੁਰਖ ਪੁਰਖੋਤਮ ਨਜ਼ਰ ਆਏ ਨਾ ਆਤਮ ਸੇਜ ਖਾਟਾ, ਖਟੀਆ ਰੋ ਰੋ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਕੀ ਹੁਕਮ ਜਣਾਈਆ। ਧਰਨੀ ਕਹੇ ਨਾਰਦਾ ਮੇਰਾ ਵੇਖ ਲੈ ਡੂੰਘਾ ਖਾਤਾ, ਖ਼ਤਰੇ ਵਿਚ ਖ਼ਲਕ ਖ਼ੁਦਾਈਆ। ਸਤਿਗੁਰ ਸ਼ਬਦ ਦੀਆਂ ਸੁਣ ਲੈ ਬਾਤਾਂ, ਜੋ ਬਿਨਾ ਰਸਨਾ ਜੇਹਵਾ ਢੋਲੇ ਰਿਹਾ ਸੁਣਾਈਆ। ਜਿਸ ਮੇਰਾ ਲਹਿਣਾ ਦੇਣਾ ਮੁਕਾਉਣਾ ਕਲਜੁਗ ਮੇਟਣੀ ਅੰਧੇਰੀ ਰਾਤਾ, ਰੁਤੜੀ ਆਪਣੇ ਨਾਲ ਮਹਿਕਾਈਆ। ਝਗੜਾ ਰਹਿਣ ਨਾ ਦੇਵੇ ਜ਼ਾਤਾਂ ਪਾਤਾਂ, ਦੀਨਾਂ ਮਜ਼੍ਹਬਾਂ ਇਕੋ ਰੰਗ ਚੜ੍ਹਾਈਆ। ਓਹ ਪੁਛਣਹਾਰਾ ਏਕੰਕਾਰਾ ਮੇਰੀ ਵਾਤਾ, ਵਾਰਸ ਹੋ ਕੇ ਧਿਆਨ ਲਗਾਈਆ। ਜਨ ਭਗਤਾਂ ਜੋੜਨਹਾਰਾ ਚਰਨ ਨਾਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਨਾਰਦ ਕਹੇ ਧਰਨੀਏ ਉਸ ਦੇ ਅਗੇ ਦੱਸ ਦੇ ਆਪਣਾ ਹਾਲ, ਹਾਲਤ ਦੀਨ ਦੁਨੀ ਜਣਾਈਆ। ਜੋ ਸੰਬਲ ਵਿਚ ਬਹਿ ਕੇ ਕਰੇ ਸੰਭਾਲ, ਸਤਿਗੁਰ ਦਾਤਾ ਇਕ ਅਖਵਾਈਆ। ਜਿਸ ਦੇ ਹੁਕਮ ਵਿਚ ਕਾਲ ਮਹਾਕਾਲ, ਰਾਏ ਧਰਮ ਬੈਠਾ ਸੀਸ ਨਿਵਾਈਆ। ਓਹ ਤੇਰਾ ਲਹਿਣਾ ਦੇਣਾ ਵੇਖੇ ਹਰਿ ਗੋਬਿੰਦ ਬਣ ਗੋਪਾਲ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਿਸ ਦਾ ਸਤਿਗੁਰ ਸ਼ਬਦ ਵਿਚੋਲਾ ਇਕ ਦਲਾਲ, ਦੋ ਜਹਾਨਾਂ ਹੁਕਮ ਵਰਤਾਈਆ। ਜੋ ਤੇਰੀ ਲੇਖੇ ਲਾਵੇ ਘਾਲ, ਘਾਇਲ ਹੋ ਕੇ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਹੋਏ ਸਹਾਈਆ। ਧਰਨੀ ਕਹੇ ਨਾਰਦਾ ਮੈਂ ਕੀ ਦੱਸਾਂ ਹਾਲਤ, ਕਹਿਣ ਕਿਛ ਨਾ ਪਾਈਆ। ਦੀਨ ਦੁਨੀ ਦੇ ਅੰਦਰ ਹੋਈ ਜਹਾਲਤ, ਸਚ ਰੰਗ ਨਾ ਕੋਇ ਰੰਗਾਈਆ। ਧਰਮ ਦੀ ਦਿਸੇ ਨਾ ਕੋਇ ਅਦਾਲਤ, ਕਲਜੁਗ ਕਿਰਿਆ ਕੂੜ ਹਲਕਾਈਆ। ਸਾਚਾ ਨਾਮ ਮਿਲੇ ਨਾ ਕਿਸੇ ਨਿਆਮਤ, ਅੰਮ੍ਰਿਤ ਰਸ ਨਾ ਕਿਸੇ ਚਖਾਈਆ। ਮੇਰੇ ਉਤੇ ਆਉਣ ਵਾਲੀ ਕ਼ਿਆਮਤ, ਕ਼ਾਇਮ ਮੁਕ਼ਾਮ ਰਹਿਣ ਕੋਇ ਨਾ ਪਾਈਆ। ਸਦੀ ਚੌਧਵੀਂ ਅੰਧੇਰਾ ਹੋਣਾ ਸ਼ਾਮਤ, ਸ਼ਮਅ ਦੀਪ ਨੂਰ ਨਾ ਕੋਇ ਰੁਸ਼ਨਾਈਆ। ਇਕੋ ਹੁਕਮ ਵਰਤਣਾ ਪਰਵਰਦਿਗਾਰ ਸਹੀ ਸਲਾਮਤ, ਸਾਂਝਾ ਯਾਰ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦ ਆਪ ਖੁਲ੍ਹਾਈਆ। ਨਾਰਦ ਕਹੇ ਧਰਨੀਏ ਪ੍ਰਭ ਦੇ ਅਗੇ ਦੱਸ ਦੇ ਬਿਨ ਨੇਤਰ ਨੈਣਾ ਰੋ, ਭੇਦ ਅਭੇਦ ਜਣਾਈਆ। ਓਹ ਜਾਨਣਹਾਰਾ ਦੋ ਜਹਾਨਾ ਸੋ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਜੋ ਝਗੜਾ ਮੇਟੇ ਦੀਨ ਦੁਨੀ ਦਾ ਦੋ, ਦੋਹਰੀ ਆਪਣੀ ਕਲ ਵਰਤਾਈਆ। ਜਿਸ ਦਾ ਭੇਵ ਨਾ ਜਾਣੇ ਕੋ, ਕ਼ੁਦਰਤ ਦਾ ਕ਼ਾਦਰ ਇਕ ਅਖਵਾਈਆ। ਉਸ ਦਾ ਚਰਨ ਕਵਲ ਧਰਨੀਏ ਤੇਰੇ ਉਤੇ ਜਾਏ ਛੋਹ, ਛੋਹਰ ਬਾਂਕਾ ਇਕੋ ਨਜ਼ਰੀ ਆਈਆ। ਕਲਜੁਗ ਕੂੜੀ ਕਿਰਿਆ ਨਵ ਸੱਤ ਲਏ ਖੋਹ, ਧੌਲ ਧਵਲੇ ਤੇਰਾ ਲੇਖਾ ਪੂਰ ਕਰਾਈਆ। ਸਤਿ ਧਰਮ ਨਾਲ ਸਭ ਦਾ ਬਖ਼ਸ਼ੇ ਮੋਹ, ਮੁਹੱਬਤ ਇਕੋ ਨਾਮ ਜਣਾਈਆ। ਨਿਝਰ ਧਾਰੋਂ ਅੰਮ੍ਰਿਤ ਰਸ ਦੇਵੇ ਚੋ, ਬੂੰਦ ਸਵਾਂਤੀ ਅਗੰਮ ਟਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਧਰਨੀ ਕਹੇ ਨਾਰਦ ਮੈਂ ਰੋ ਕੇ ਮਾਰਾਂ ਧਾ, ਹਾਏ, ਉਫ਼ ਮੇਰੀ ਦੁਹਾਈਆ। ਪੁਰਖ ਅਕਾਲੇ ਦੀਨ ਦਿਆਲੇ ਮੇਰੇ ਉਤੇ ਆ, ਆਗਮਨ ਵਿਚ ਤੇਰਾ ਰਾਹ ਤਕਾਈਆ। ਜੋਤੀ ਜਾਤੇ ਪੁਰਖ ਬਿਧਾਤੇ ਨਿਰਗੁਣ ਧਾਰ ਕਰ ਰੁਸ਼ਨਾ, ਦੋ ਜਹਾਨਾਂ ਨੂਰ ਨੁਰਾਨਾ ਨਜ਼ਰੀ ਆਈਆ। ਮੈਂ ਕੂਕ ਪੁਕਾਰਾਂ ਉਚੀ ਕੱਢ ਕੇ ਬਾਂਹ, ਬਹਿਰਹਾਲ ਦਿਆਂ ਸੁਣਾਈਆ। ਕਲਜੁਗ ਜੀਵਾਂ ਬੁੱਧੀ ਤਕ ਲੈ ਕਾਂ, ਕਾਗ ਵਾਂਗ ਸਰਬ ਕੁਰਲਾਈਆ। ਤੇਰੇ

ਪਿਆਰੇ ਹੋ ਕੇ ਪ੍ਰਭੂ ਕਿਸੇ ਨੇ ਸੂਰ ਖਾਧਾ ਕਿਸੇ ਨੇ ਖਾਧੀ ਗਾਂ, ਪਸ਼ੂਆਂ ਖੱਲ ਲੁਹਾਈਆ। ਹਰ ਹਿਰਦਿਉਂ ਨਿਕਲਿਆ ਤੇਰਾ ਨਾਂ, ਨਾਉਂ ਨਿਰੰਕਾਰਾ ਢੋਲਾ ਕੋਇ ਨਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਂ ਨਿਮਾਣੀ ਧਰਤ ਸਦਾ ਰਖ ਠੰਡੀ ਛਾਂ, ਸਦਾ ਸੁਹੇਲੇ ਇਕ ਇਕੇਲੇ ਮੇਰੀ ਆਸਾ ਪੂਰ ਕਰਾਈਆ।

੧੯ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਪੰਜ ਢੇਰਾ ਜ਼ਿਲਾ ਹੁਸ਼ਿਆਰਪੁਰ
ਕਰਤਾਰ ਸਿੰਘ ਦੇ ਗ੍ਰਹਿ

ਨਾਰਦ ਕਹੇ ਧਰਨੀਏ ਪ੍ਰਭ ਦਾ ਖੇਲ ਤਕ ਅਵੱਲਾ, ਅਵਲ ਅੱਲਾ ਕੀ ਆਪਣੀ ਕਲ ਪਰਗਟਾਈਆ। ਜੋਤੀ ਧਾਰ ਖੇਲ ਕਰੇ ਇਕੱਲਾ, ਸ਼ਬਦੀ ਸ਼ਬਦ ਜਣਾਈਆ। ਸੰਬਲ ਬਹਿ ਗਿਆ ਸਚ ਮਹਲਾ, ਸਾਢੇ ਤਿੰਨ ਹੱਥ ਰੰਗ ਰੰਗਾਈਆ। ਵੇਖਣਹਾਰਾ ਜਲਾਂ ਥਲਾਂ, ਅਸਗਾਹਾਂ ਫੋਲ ਫੁਲਾਈਆ। ਆਤਮ ਸਿੰਘਾਸਣ ਇਕੋ ਮੱਲਾ, ਜਿਸ ਨੂੰ ਜਗ ਨੇਤਰ ਵੇਖਣ ਕੋਇ ਨਾ ਪਾਈਆ। ਪੂਰਨ ਹੋ ਕੇ ਪੂਰਨ ਵਿਚ ਰਲਾ, ਰਲ ਮਿਲ ਆਪਣੀ ਖ਼ੁਸ਼ੀ ਬਣਾਈਆ। ਭਗਤਾਂ ਫੜਾਉਣ ਆ ਗਿਆ ਪੱਲਾ, ਪਲਕ ਵਿਚ ਆਪਣਾ ਮੇਲ ਮਿਲਾਈਆ। ਜਿਸ ਦਾ ਦੀਪਕ ਸਭ ਤੋਂ ਨਿਰਾਲਾ ਜਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਉਸ ਨੇ ਖ਼ਬਰ ਸੰਦੇਸਾ ਇਕੋ ਘੱਲਾ, ਸੁਨੇਹੜਾ ਕੀ ਜਣਾਈਆ। ਮੇਰਾ ਹੁਕਮ ਸਦਾ ਰਹੇ ਅਟਲਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦੇ ਪਿਆਰ ਵਿਚ ਵਿਸ਼ਨ ਬ੍ਰਹਮਾ ਸ਼ਿਵ ਫਿਰੇ ਝੱਲਾ, ਝਲਕ ਤਕੇ ਨੂਰ ਅਲਾਹੀਆ। ਮੁਹੰਮਦ ਪੁਕਾਰ ਕੇ ਕਿਹਾ ਅੱਲਾ, ਆਲਮੀਨ ਤੇਰੀ ਵਡਿਆਈਆ। ਉਹ ਮਿਹਰਵਾਨ ਹੋ ਕੇ ਭਗਤਾਂ ਨਾਮ ਦੇਵੇ ਸੁਖੱਲਾ, ਸਾਵਰੀਆ ਕ਼ੀਮਤ ਨਾਂ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਧਰਨੀਏ ਉਤਾਂਹ ਵੇਖ ਉਠਾ ਕੇ ਮੁਖ, ਨੈਣ ਨੈਣਾਂ ਵਿਚੋਂ ਬਦਲਾਈਆ। ਜਿਸ ਦੀਆਂ ਸਾਰੇ ਸੁਖਣਾਂ ਗਏ ਸੁਖ, ਸੁਖੀਂ ਸਾਂਦੀ ਆ ਗਿਆ ਧੁਰ ਦਾ ਮਾਹੀਆ। ਜੋ ਗ਼ਰੀਬ ਨਿਮਾਣਿਆਂ ਵੰਡੇ ਦੁਖ, ਦਲਿਦ੍ਰੀਆਂ ਦਇਆ ਕਮਾਈਆ। ਸਚ ਨਾਮ ਦੀ ਤੇਰੇ ਉਤੋਂ ਮੇਟੇ ਭੁਖ, ਵਸਤ ਅਗੰਮ ਵਰਤਾਈਆ। ਭਾਗ ਲਗਾ ਕੇ ਤੇਰੀ ਕੁੱਖ, ਹਰਿਜਨ ਸਾਚੇ ਦਏ ਸੁਹਾਈਆ। ਕੁਛ ਲੇਖਾ ਅਗਲਾ ਉਸ ਪ੍ਰਭੂ ਤੋਂ ਪੁਛ, ਜੋ ਪੁਸ਼ਤ ਪਨਾਹ ਸਭ ਦੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਧਰਨੀਏ ਓਹ ਆ ਗਿਆ ਪੀਰਾਂ ਦਾ ਪੀਰ, ਪੈਗ਼ੰਬਰਾਂ ਦਾ ਪੈਗ਼ੰਬਰ ਨੂਰ ਅਲਾਹੀਆ। ਜਿਸ ਦੀ ਸਭ ਤੋਂ ਵਖਰੀ ਤਾਸੀਰ, ਭੇਵ ਸਕੇ ਕੋਇ ਨਾ ਪਾਈਆ। ਜਿਸ ਦਾ ਇਸ਼ਾਰਾ ਦਿਤਾ ਬਿਨ ਰਸਨਾ ਜੇਹਵਾ ਕਬੀਰ, ਕਾਅਬਿਆਂ ਤੋਂ ਬਾਹਰ ਸੁਣਾਈਆ। ਓਹ ਆ ਗਿਆ ਤੇਰੀ ਬਦਲਣ ਤਕ਼ਦੀਰ, ਜਿਸ ਦੇਣੀ ਵਡਿਆਈਆ। ਸ਼ਰਅ ਦੇ ਤੋੜੇ ਜ਼ੰਜੀਰ, ਸ਼ਹਿਨਸ਼ਾਹ ਹੋ ਕੇ ਵੇਖ ਵਖਾਈਆ। ਉਸ ਨੂੰ ਲਭ ਸਕੇ ਨਾ ਕੋਇ ਫ਼ਕੀਰ, ਫ਼ਿਕਰਿਆਂ ਵਾਲੇ ਢੋਲੇ ਗਾਈਆ। ਉਹਦਾ ਨੂਰ ਬੇਨਜ਼ੀਰ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਉਹ ਆਇਆ ਬੇਤਸਵੀਰ, ਜਿਸ ਨੂੰ ਤਸੱਵਰ ਕਰ ਨਾ ਕੋਇ

ਸਮਝਾਈਆ। ਜਿਸ ਲਹਿਣਾ ਤੇਰਾ ਦੇਣਾ ਅਖ਼ੀਰ, ਆਖ਼ਰ ਆਪਣਾ ਹੁਕਮ ਵਰਤਾਈਆ। ਜਿਸ ਲੇਖੇ ਲਾਇਆ ਰਵੀਦਾਸ ਚਮਾਰੇ ਕਸੀਰ, ਕੌਡੀ ਆਪਣੇ ਹੱਟ ਵਿਕਾਈਆ। ਓਹ ਬਦਲਣਵਾਲਾ ਦੀਨ ਦੁਨੀ ਖ਼ਮੀਰ, ਭਗਤਾਂ ਭਗਵਨ ਆਪਣੇ ਰੰਗ ਰੰਗਾਈਆ। ਜਿਸ ਦਾ ਨਾਮ ਖੰਡਾ ਸ਼ਰਅ ਤੋਂ ਬਾਹਰ ਸ਼ਮਸ਼ੀਰ, ਧਾਰ ਦੋ ਧਾਰ ਆਪ ਪਰਗਟਾਈਆ। ਜਿਸ ਵੇਖਣਾ ਜਲ ਥਲ ਮਹੀਅਲ ਨੀਰ, ਸਮੁੰਦ ਸਾਗਰਾਂ ਖੋਜ ਖੁਜਾਈਆ। ਜਿਸ ਧਰਨੀ ਧੌਲ ਤੇਰੇ ਕਲਜੁਗ ਕੂੜ ਦੇ ਬਦਲਣੇ ਚੀਰ, ਚਿਰੀ ਵਿਛੁੰਨੀਏ ਤੇਰਾ ਲਹਿਣਾ ਤੇਰੀ ਝੋਲੀ ਪਾਈਆ। ਸਤਿਜੁਗ ਸਚ ਕਰੇ ਤਾਮੀਰ, ਤਮਾ ਲਾਲਚ ਨਾ ਕੋਇ ਰਖਾਈਆ। ਇਕੋ ਮਾਣ ਦੇਵੇ ਸ਼ਾਹ ਹਕੀਰ, ਪਾਤਸ਼ਾਹ ਧੁਰਦਰਗਾਹੀਆ। ਭਗਤਨ ਮੀਤਾ ਭਗਤਨ ਦੇਵੇ ਧੀਰ, ਧੀਰਜ ਧਰਮ ਧਾਰ ਸਮਝਾਈਆ। ਮਾਲਕ ਹੋ ਕੇ ਗੁਣੀ ਗਹੀਰ, ਗਹਿਰ ਗਵਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਭ ਦਾ ਮਾਲਕ ਸਭ ਦਾ ਮੁਦੀਰ, ਮੁਦਤਾਂ ਦੇ ਲੇਖੇ ਸਭ ਦੀ ਝੋਲੀ ਪਾਈਆ।

੧੯ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਗਾਲੜੀਆਂ ਜ਼ਿਲਾ ਹੁਸ਼ਿਆਰਪੁਰ
ਰਾਮ ਸਿੰਘ, ਦਰਬਾਰਾ ਸਿੰਘ, ਮੰਗਲ ਸਿੰਘ, ਗਿਆਨ ਚੰਦ
ਤੇ ਆਤਮ ਚੰਦ ਤਲਵਾੜਾ

ਧਰਨੀ ਕਹੇ ਮੇਰੇ ਪੁਰਖ ਅਕਾਲ ਬਾਪਾ, ਪਤਿਪਰਮੇਸ਼ਵਰ ਬੇਪਰਵਾਹ ਤੇਰੀ ਇਕ ਸਰਨਾਈਆ। ਤ੍ਰੈਗੁਣ ਮੇਰੇ ਅੰਤਸ਼ਕਰਨ ਮੇਟ ਦੇ ਤਾਪਾ, ਤ੍ਰੈਗੁਣ ਅਤੀਤੇ ਠਾਂਢੇ ਸੀਤੇ ਆਪਣਾ ਰੰਗ ਰੰਗਾਈਆ। ਦੀਨ ਦੁਨੀ ਦੇ ਅੰਦਰੋਂ ਕਢ ਦੇ ਪਾਪਾ, ਪਤਤ ਪੁਨੀਤ ਆਪ ਕਰਾਈਆ। ਮਿਹਰਵਾਨ ਮਹਿਬੂਬ ਮੇਰੀ ਅੰਤਮ ਪੁਛ ਵਾਤਾ, ਵਾਸਤਾ ਤੇਰੇ ਅਗੇ ਪਾਈਆ। ਕਲਜੁਗ ਕਿਰਿਆ ਕੂੜ ਮੇਟ ਦੇ ਰਾਤਾ, ਸਤਿਜੁਗ ਸਚ ਚੰਦ ਕਰ ਰੁਸ਼ਨਾਈਆ। ਆਤਮ ਪਰਮਾਤਮ ਜੋੜ ਦੇ ਨਾਤਾ, ਸੁਰਤੀ ਸ਼ਬਦ ਸ਼ਬਦ ਮਿਲਾਈਆ। ਝਗੜਾ ਮੇਟ ਦੇ ਜ਼ਾਤ ਪਾਤਾ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਆਪਣਾ ਡੂੰਘਾ ਦੱਸਦੇ ਖਾਤਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਤੂੰ ਮੇਰਾ ਆਦਿ ਜੁਗਾਦੀ ਪਿਤ ਮਾਤਾ, ਪਤਿਪਰਮੇਸ਼ਵਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਕਿਰਪਾ ਕਰ ਸੂਰੇ ਸਰਬੰਗ, ਬਗ ਬਪੜੇ ਕਲਜੁਗ ਜੀਵ ਵੇਖ ਵਖਾਈਆ। ਮਿਹਰਵਾਨ ਮੇਰੇ ਉਤੋਂ ਬੁਝਾ ਦੇ ਅੱਗ, ਅਗਨੀ ਤਤਵ ਤਤ ਨਾ ਕੋਇ ਜਲਾਈਆ। ਨਿਗਾਹ ਮਾਰ ਲੈ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਜਗ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ। ਜਨ ਭਗਤਾਂ ਦਰਸ਼ਨ ਦੇ ਉਪਰ ਸ਼ਾਹਰਗ, ਨੌ ਦੁਆਰ ਲੇਖਾ ਆਪ ਮੁਕਾਈਆ। ਹਰਿਜਨ ਹੰਸ ਬਣਾ ਲੈ ਫੜ ਕੇ ਕਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਦੀਨ ਦੁਨੀ ਦੀ ਧਾਰ ਵਿਚੋਂ ਕਰ ਅਲਗ, ਵਖਰਾ ਆਪਣਾ ਰੰਗ ਰੰਗਾਈਆ। ਹਰਿਜਨ ਰਹੇ ਨਾ ਕੋਈ ਬਪੁੜਾ ਬਗ, ਸਿਰ ਸਿਰ ਆਪਣਾ ਹੱਥ ਟਿਕਾਈਆ । ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਅੰਤਸ਼ਕਰਨ ਕਰ ਪਵਿਤ, ਪਤਤ ਪੁਨੀਤ ਹੋਵੇ ਤੇਰੀ ਖ਼ਲਕ ਖ਼ੁਦਾਈਆ। ਹਰਿਜਨ ਹਿਰਦੇ ਵਸ ਚਿਤ, ਚੇਤਨ ਸੁਰਤੀ ਸਭ ਦੀ ਆਪ ਕਰਾਈਆ। ਨਿਜ ਨੇਤਰ ਦਰਸ਼ਨ ਹੋਵੇ ਨਿਤ, ਨੂਰ ਨੁਰਾਨੇ ਆਪਣਾ ਨੂਰ ਕਰ ਰੁਸ਼ਨਾਈਆ। ਭਗਤ ਸੁਹੇਲਾ ਤੇਰਾ ਇਕੋ ਹੋਵੇ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਨਿਮਾਣਿਆਂ ਬਣ ਜਾ ਮਾਤ ਪਿਤ, ਪਤਿਪਰਮੇਸ਼ਵਰ ਹੋ ਕੇ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੇਰੀ ਆਸ਼ਾ ਤੇਰੇ ਚਰਨ, ਚਰਨੋਦਕ ਜਾਮ ਦੇਣਾ ਪਿਆਈਆ। ਇਕੋ ਬਖ਼ਸ਼ ਧੁਰ ਦੀ ਸਰਨ, ਸਰਨਗਤ ਇਕ ਸਮਝਾਈਆ। ਮੈਂ ਲੱਗੀ ਤੇਰੇ ਲੜਨ, ਪੱਲੂ ਤੇਰਾ ਗੰਢ ਬੰਧਾਈਆ। ਤੂੰ ਸਭ ਦਾ ਲੇਖਾ ਮੁਕਾਉਣਾ ਸੀਸ ਧੜਨ, ਵਜੂਦਾਂ ਵੰਡ ਨਾ ਕੋਇ ਵੰਡਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਤੇਰਾ ਢੋਲਾ ਇਕੋ ਪੜ੍ਹਨ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਮੰਜ਼ਲ ਹਕ਼ੀਕ਼ੀ ਸਚਖੰਡ ਦੁਆਰੇ ਏਕੰਕਾਰੇ ਤੇਰੇ ਚੜ੍ਹਨ, ਅਗੇ ਹੋ ਨਾ ਕੋਇ ਅਟਕਾਈਆ। ਸਚਖੰਡ ਦੁਆਰ ਪਰਵਰਦਿਗਾਰ ਸਾਂਝੇ ਯਾਰ ਤੇਰੇ ਵੜਨ, ਦਰਗਾਹ ਸਾਚੀ ਆਪਣਾ ਆਸਣ ਲਾਈਆ। ਜਿਥੇ ਦੀਆ ਬਾਤੀ ਕਮਲਾਪਾਤੀ ਪਤਿਪਰਮੇਸ਼ਵਰ ਤੇਰਾ ਹੋਏ ਉਜਿਆਰ, ਉਜਾਲਾ ਦੋ ਜਹਾਨ ਕਰਾਈਆ। ਤੂੰ ਕਿਰਪਾ ਕਰਨੀ ਭਗਤ ਵਛਲ ਗਿਰਧਾਰ, ਗਿਰਵਰ ਤੇਰੇ ਉਤੇ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਸਤਿ ਸਚ ਕਰ ਪਰਧਾਨੀ, ਮਹਿਬੂਬ ਤੇਰੀ ਸਰਨਾਈਆ। ਲੇਖੇ ਲਾ ਲੈ ਜੀਵ ਪ੍ਰਾਣੀ, ਪੂਰਬ ਲਹਿਣੇ ਝੋਲੀ ਪਾਈਆ। ਸਭ ਦਾ ਸ਼ਹਿਨਸ਼ਾਹ ਬਣ ਸੁਲਤਾਨੀ, ਸੁਤੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਲੈ ਉਠਾਈਆ। ਨਾਮ ਨਿਧਾਨ ਦੀ ਮਾਰ ਕਾਨੀ, ਕਾਏਨਾਤ ਦੇ ਹਿਲਾਈਆ। ਲੇਖਾ ਮੁਕਾ ਦੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੇਖਣਾ ਥਾਉਂ ਥਾਈਂਆ। ਜਨ ਭਗਤਾਂ ਅੰਮ੍ਰਿਤ ਰਸ ਨਿਝਰ ਹੋਵੇ ਬੂੰਦ ਸਵਾਂਤ ਦੇਣਾ ਪਾਣੀ, ਨਾਭੀ ਕਵਲ ਕਵਲ ਉਲਟਾਈਆ। ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਸੁਣਾਉਣੀ ਧੁਰ ਦੀ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਕਾਇਆ ਮੰਦਰ ਅੰਦਰ ਦੀਪਕ ਜੋਤ ਜਗਾਉਣੀ ਮਹਾਨੀ, ਮਹਿੰਮਾ ਅਕਥ ਕਥ ਸੁਣਾਈਆ। ਹਰਿਜਨ ਅੰਦਰ ਰਹੇ ਨਾ ਮੂਲ ਪਰੇਸ਼ਾਨੀ, ਪਸ਼ਚਾਤਾਪ ਦੇਣਾ ਮਿਟਾਈਆ। ਇਕੋ ਦੱਸ ਕੇ ਮੰਜ਼ਲ ਰੁਹਾਨੀ, ਰੂਹ ਬੁਤ ਮੇਲਣਾ ਮੇਲਾ ਸਹਿਜ ਸੁਭਾਈਆ। ਤੂੰ ਜੋਤੀ ਜਾਤਾ ਸਭ ਦਾ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ। ਮੇਰੇ ਕੋਲ ਅਵਤਾਰ ਪੈਗ਼ੰਬਰ ਗੁਰ ਦੇ ਕੇ ਗਏ ਨਿਸ਼ਾਨੀ, ਨਿਸ਼ਾਨੇ ਦੀਨ ਦੁਨੀ ਬਦਲਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜੋਤੀ ਜਾਤਾ ਪੁਰਖ ਬਿਧਾਤਾ ਹੋਵੇ ਪ੍ਰਧਾਨੀ, ਪਰਮ ਪੁਰਖ ਆਪਣਾ ਰੰਗ ਰੰਗਾਈਆ। ਧਰਨੀ ਕਹੇ ਪ੍ਰਭੂ ਮੈਂ ਕੋਝੀ ਕਮਲੀ ਨਿਮਾਣੀ, ਨਿਵ ਨਿਵ ਤੇਰੇ ਚਰਨ ਕਵਲ ਸੀਸ ਨਿਵਾਈਆ। ਮੇਰਾ ਲਹਿਣਾ ਦੇਣਾ ਮੁਕਾ ਦੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਤੇਰੇ ਚਰਨ ਟਿਕਾਈਆ। ਕਿਰਪਾ ਨਿਧਾਨ ਮੇਰੇ ਉਤੇ ਕਿਰਪਾ ਕਰ ਮਹਾਨੀ, ਮਹਿੰਮਾ ਅਕਥ ਕਥ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲਹਿਣਾ ਦੇਣਾ ਨਾਲ ਜਿਮੀਂ ਅਸਮਾਨੀ, ਦੋ ਜਹਾਨਾਂ ਮਾਲਕ ਖ਼ਾਲਕ ਪ੍ਰਿਤਪਾਲਕ ਤੇਰੀ ਬੇਪਰਵਾਹੀਆ।

੨੦ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਮਕੇਰੀਆਂ ਮਹੱਲਾ ਬਾਣੀਆਂ ਮਕਾਨ ਨੰਬਰ ੪੪
ਜਿਲਾ ਹੁਸ਼ਿਆਰਪੁਰ ਰੇਸ਼ਮ ਸਿੰਘ ਦੇ ਗ੍ਰਹਿ

ਧਰਤੀ ਕਹੇ ਪ੍ਰਭ ਮੇਰੇ ਧੁਰ ਦੇ ਸੰਗੀ, ਸਗਲੇ ਸਾਥੀ ਹਰਿ ਰਘੁਨਾਥੀ ਪੁਰਖ ਸਮਰਾਥੀ ਤੇਰੀ ਵਡ ਵਡਿਆਈਆ। ਸਚ ਵਸਤ ਅਮੋਲਕ ਅੰਤਰ ਦੇ ਦੇ ਮੰਗੀ, ਰਸਨਾ ਜੇਹਵਾ ਮੁਖ ਬਚਨ ਨਾ ਕੋਇ ਸੁਣਾਈਆ। ਤੇਰੇ ਹੁਕਮ ਵਿਚ ਜੁਗ ਚੌਕੜੀ ਮੇਰੇ ਉਤੇ ਲੰਘੀ, ਕਲਜੁਗ ਅੰਤਮ ਵੇਖਣਾ ਚਾਈਂ ਚਾਈਂਆ। ਜਨ ਭਗਤ ਸੁਹੇਲੇ ਲਾ ਲੈ ਆਪਣੇ ਕਾਰ ਅੰਗੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਪੁਸ਼ਤ ਹੋਣ ਨਾ ਦੇਵੀਂ ਨੰਗੀ, ਪਿਠ ਆਪਣਾ ਹੱਥ ਟਿਕਾਈਆ। ਜਨਮ ਕਰਮ ਦੀ ਕਟਣੀ ਤੰਗੀ, ਦੁਖੀਆਂ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਪ੍ਰਭੂ ਮੇਰਾ ਸੁਹਾ ਦੇ ਸੁਹੰਜਣਾ ਖੇੜਾ, ਨਵ ਸੱਤ ਦੇ ਵਡਿਆਈਆ। ਦੀਨ ਮਜ਼੍ਹਬ ਚੁਕਾ ਦੇ ਝੇੜਾ, ਜ਼ਾਤ ਪਾਤ ਨਾ ਕੋਇ ਲੜਾਈਆ। ਸਤਿ ਸਚ ਦਾ ਖੁੱਲ੍ਹਾ ਕਰ ਦੇ ਵੇਹੜਾ, ਧਰਮ ਦੀ ਧਾਰ ਇਕ ਸਮਝਾਈਆ। ਜਨ ਭਗਤਾਂ ਬੰਨ੍ਹ ਦੇ ਬੇੜਾ, ਬੇੜਾ ਆਪਣੇ ਕੰਧ ਉਠਾਈਆ। ਕਲਜੁਗ ਕਿਰਿਆ ਕੂੜ ਕਰ ਨਿਖੇੜਾ, ਸਤਿ ਸਚ ਸਚ ਪਰਗਟਾਈਆ। ਅੰਤ ਅਖ਼ੀਰ ਆਪਣੇ ਹੁਕਮ ਦਾ ਦੇ ਦੇ ਗੇੜਾ, ਨਵ ਸੱਤ ਦੇ ਭੁਆਈਆ। ਮਿਹਰਵਾਨ ਹੋ ਕੇ ਕਿਰਪਾ ਨਿਧਾਨ ਕਰ ਮਿਹਰਾ, ਮਿਹਰ ਨਜ਼ਰ ਉਠਾਈਆ। ਹਰਿਜਨ ਤੇਰੇ ਚਰਨ ਹੋਵੇ ਡੇਰਾ, ਡੰਡਾਵਤ ਬੰਦਨਾ ਵਿਚ ਸੀਸ ਨਿਵਾਈਆ। ਇਕੋ ਨਾਮ ਗਾਏ ਤੂੰ ਮੇਰਾ ਮੈਂ ਤੇਰਾ, ਆਤਮ ਪਰਮਾਤਮ ਮਿਲ ਕੇ ਵਜੇ ਵਧਾਈਆ। ਦਰਸ ਦਿਖਾ ਦੇ ਨਿਜ ਨੇਤਰ ਨੇਰਨ ਨੇਰਾ, ਦੂਰ ਦੁਰਾਡਾ ਪੰਧ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰੀ ਆਸਾ ਨਾ ਰਹੇ ਅਧੂਰੀ, ਅੰਤਰ ਨਿਰੰਤਰ ਵੇਖਣਾ ਚਾਈਂ ਚਾਈਂਆ। ਕਲਜੁਗ ਤਕ ਮੇਰੀ ਮਜਬੂਰੀ, ਦੁਖੀ ਹੋ ਕੇ ਰਹੀ ਸੁਣਾਈਆ। ਨਵ ਸੱਤ ਕਿਰਿਆ ਹੋਈ ਕੂੜੀ, ਕੂੜ ਕੁਟੰਬ ਦਿਸੇ ਲੋਕਾਈਆ। ਤੇਰੀ ਖ਼ਾਕ ਮਸਤਕ ਚਰਨ ਲਾਏ ਕੋਇ ਨਾ ਧੂੜੀ, ਟਿੱਕੇ ਸਚ ਨਾ ਕੋਇ ਰਮਾਈਆ। ਨਿਰਗੁਣ ਜੋਤ ਆਪਣਾ ਕਰ ਨੂਰੀ, ਨੂਰ ਨੁਰਾਨੇ ਕਰ ਰੁਸ਼ਨਾਈਆ। ਮੈਂ ਬੇਨੰਤੀ ਕਰਾਂ ਸਚਖੰਡ ਤੇਰੇ ਹਜ਼ੂਰੀ, ਹਜ਼ਰਤਾਂ ਦੇ ਮਾਲਕ ਦੇਣੀ ਮਾਣ ਵਡਿਆਈਆ। ਜਨ ਭਗਤ ਸੁਹੇਲੇ ਤੇਰਾ ਰਾਹ ਤਕਣ ਜ਼ਰੂਰੀ, ਚਾਰੋਂ ਕੁੰਟ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਜਨ ਭਗਤ ਤੇਰਾ ਤਕਦੇ ਰਾਹ, ਰਹਿਬਰ ਦੇਣੀ ਮਾਣ ਵਡਿਆਈਆ। ਨਿਰਗੁਣ ਧਾਰ ਬਣ ਮਲਾਹ, ਸਰਗੁਣ ਬੇੜਾ ਲੈ ਤਰਾਈਆ। ਨਾਮ ਸ਼ਬਦ ਧੁਰ ਕਲਮਾ ਦੇ ਸਲਾਹ, ਮਸ਼ਵਰਾ ਇਕੋ ਇਕ ਦ੍ਰਿੜਾਈਆ। ਜਨਮ ਜਨਮ ਦੇ ਬਖ਼ਸ਼ ਗੁਨਾਹ, ਕਰਮ ਕਰਮ ਦਾ ਲੇਖਾ ਦੇ ਮੁਕਾਈਆ। ਤੂੰ ਆਦਿ ਜੁਗਾਦੀ ਸਭ ਦਾ ਪਿਤਾ ਮਾਂ, ਪਤਿਪਰਮੇਸ਼ਵਰ ਤੇਰੇ ਹੱਥ ਵਡਿਆਈਆ। ਗ਼ਰੀਬ ਨਿਮਾਣਿਆਂ ਜੋਤੀ ਜਾਤੇ ਪਕੜ ਬਾਂਹ, ਫੜ ਬਾਹੋਂ ਗਲੇ ਲਗਾਈਆ। ਨਿਥਾਵਿਆਂ ਬਖ਼ਸ਼ ਦੇ ਸਾਚਾ ਥਾਂ, ਚਰਨ ਕਵਲ ਦੇ ਸਰਨਾਈਆ। ਫੜ ਫੜ ਹੰਸ ਬਣਾ ਕਾਂ, ਕਾਗੋਂ ਹੰਸ ਬਣਾਈਆ। ਇਕੋ ਤੇਰਾ ਅੰਤਰ ਨਿਰੰਤਰ ਉਪਜੇ ਨਾਂ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਤੇਰੇ ਚਰਨ ਕਵਲ

ਧਵਲ ਹੋ ਕੇ ਬਲ ਬਲ ਜਾਂ, ਆਪ ਆਪਾ ਤੇਰੇ ਭੇਟ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਆਦਿ ਜੁਗਾਦਿ ਜੁਗ ਚੌਕੜੀ ਕਰਾਂ ਵਾਹ ਵਾਹ, ਵਾਹਵਾ ਤੇਰੀ ਬੇਪਰਵਾਹੀਆ।

੨੦ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਦਿਆਲ ਸਿੰਘ ਦੇ ਗ੍ਰਹਿ ਪਿੰਡ ਡਡਵਾਂ ਜ਼ਿਲਾ ਹੁਸ਼ਿਆਰਪੁਰ

ਧਰਨੀ ਕਹੇ ਪ੍ਰਭ ਹੋ ਜਾ ਭਗਤਾਂ ਜੋਗਾ, ਜੁਗਤੀ ਆਪਣੀ ਦੇ ਸਮਝਾਈਆ। ਰੰਗ ਚਾੜ੍ਹ ਦੇ ਕਾਇਆ ਮਾਟੀ ਚੋਗਾ, ਤਨ ਵਜੂਦ ਰੰਗਤ ਅਗੰਮ ਰੰਗਾਈਆ। ਅੰਤਰ ਨਿਰੰਤਰ ਦਰਸਨ ਦੇ ਅਮੋਘਾ, ਨਿਜ ਲੋਚਨ ਨੈਣ ਅੱਖ ਖੁਲ੍ਹਾਈਆ। ਪਾਰਬ੍ਰਹਮ ਬ੍ਰਹਮ ਕਰ ਅੰਤਮ ਸੰਜੋਗਾ, ਜੁਗ ਜਨਮ ਦੇ ਵਿਛੜੇ ਨਾਲ ਮਿਲਾਈਆ। ਮਾਇਆ ਮਮਤਾ ਹਉਮੇ ਕਟ ਦੇ ਰੋਗਾ, ਜਗਤ ਵਿਕਾਰ ਰਹਿਣ ਨਾ ਪਾਈਆ। ਚਿੰਤਾ ਗ਼ਮ ਚੁਕਾ ਦੇ ਸੋਗਾ, ਹਰਖ ਸੋਗ ਨਾ ਕੋਇ ਰਖਾਈਆ। ਸਚ ਦਾ ਗਿਆਨ ਦੇ ਦੇ ਬੋਧਾ, ਬੁੱਧੀ ਤੋਂ ਪਰੇ ਕਰ ਪੜ੍ਹਾਈਆ। ਹਰਿਜਨ ਹਿਰਦਾ ਜਾਏ ਸੋਧਾ, ਸ਼ੁਧ ਆਪਣਾ ਰੰਗ ਚੜ੍ਹਾਈਆ। ਭਗਤ ਸੁਹੇਲਾ ਤੇਰਾ ਹੋਵੇ ਜੋਧਾ, ਜਗਤ ਝਗੜੇ ਦੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਧੁਰ ਬਣਾ ਲੈ ਸਾਥੀ, ਸਗਲੇ ਸੰਗੀ ਬਹੁਰੰਗੀ ਆਪਣੀ ਦਇਆ ਕਮਾਈਆ। ਨਿਰਗੁਣ ਧਾਰ ਅਕਲ ਕਲਾ ਸਮਰਾਥੀ, ਬੇਅੰਤ ਤੇਰੀ ਬੇਪਰਵਾਹੀਆ। ਹਰਿਜਨ ਵੇਖ ਅਨਾਥ ਅਨਾਥੀ, ਦੀਨਨ ਆਪਣੇ ਗਲੇ ਲਗਾਈਆ। ਲਹਿਣਾ ਦੇਣਾ ਪੂਰਾ ਕਰ ਦੇ ਮਸਤਕ ਮਾਥੀ, ਜੋਤ ਲਲਾਟੀ ਕਰ ਰੁਸ਼ਨਾਈਆ। ਤੂੰ ਸਾਹਿਬ ਸੁਲਤਾਨਾ ਸ੍ਰੀ ਭਗਵਾਨਾ ਸਰਬ ਕਲਾ ਸਮਰਾਥੀ, ਸਮਰਥ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਜਨ ਭਗਤ ਸੁਹੇਲੇ ਵੇਖ ਲੈ ਕਮਲੇ ਕੋਝੇ, ਕ਼ੁਦਰਤ ਦੇ ਕ਼ਾਦਰ ਦਇਆ ਕਮਾਈਆ। ਇਨ੍ਹਾਂ ਅੰਤਰ ਦੇਦੇ ਸੋਝੇ, ਸੁਧ ਆਪਣੀ ਦੇ ਸਮਝਾਈਆ। ਜਨਮ ਜਨਮ ਦੇ ਭਾਰ ਲਾਹ ਦੇ ਬੋਝੇ, ਸਿਰ ਆਪਣਾ ਹੱਥ ਟਿਕਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰਾ ਭਗਤ ਤੈਨੂੰ ਮੂਲ ਨਾ ਖੋਜੇ, ਘਰ ਘਰ ਦਰਸ਼ਨ ਦੇਣਾ ਚਾਈਂ ਚਾਈਂਆ। ਤੇਰੇ ਪਿਆਰ ਵਿਚ ਸ਼ਰਅ ਦੇ ਰਖਣੇ ਪੈਣ ਨਾ ਰੋਜ਼ੇ, ਰਾਜ਼ਕ ਰਿਜ਼ਕ ਰਹੀਮ ਦੇਣੀ ਮਾਣ ਵਡਿਆਈਆ। ਲਾਲਚ ਮੋਹ ਮਾਇਆ ਰਹੇ ਨਾ ਲੋਭੇ, ਮਮਤਾ ਕੂੜ ਦੇਣੀ ਮਿਟਾਈਆ। ਹਰਿ ਭਗਤ ਸੁਹੇਲਾ ਤੇਰੇ ਚਰਨ ਦੁਆਰੇ ਸੋਹ ਜੇ, ਸੁਬਹ ਸ਼ਾਮ ਵੰਡ ਨਾ ਕੋਇ ਵੰਡਾਈਆ। ਜੋਤੀ ਜਾਤੇ ਪੁਰਖ ਬਿਧਾਤੇ ਬਖ਼ਸ਼ ਦੇ ਮੌਜੇ, ਮਜਲਸ ਭਗਤਾਂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੇ ਹਿਰਦੇ ਦੇ ਸੋਧੇ, ਪਤਤ ਪੁਨੀਤ ਪਾਰਬ੍ਰਹਮ ਪ੍ਰਭ ਕਰਾਈਆ।

੨੦ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਸੋਮਰਾਜ ਸਿੰਘ ਦੇ ਗ੍ਰਹਿ ਪਿੰਡ ਕੋਟਲਾ ਜ਼ਿਲਾ ਹੁਸ਼ਿਆਰ ਪੁਰ

ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਮੇਰਾ ਸਭ ਨੂੰ ਡੰਡਾਵਤ ਬੰਦਨਾ ਨਾਲ ਅਦਾਬ, ਨਮਸਤੇ ਕਹਿ ਕੇ ਸੀਸ ਨਿਵਾਈਆ। ਸਚ ਹਜ਼ੂਰੀ ਮੇਰੇ ਧੁਰ ਦੇ ਜਨਾਬ, ਜਨਾਬੇ ਆਲੀ ਕਹਿ ਕੇ ਧੂੜੀ ਖ਼ਾਕ ਰਮਾਈਆ। ਮਿਹਰਵਾਨੋ ਨੌਜਵਾਨੋ ਮੇਰੀ ਕਰੋ ਇਮਦਾਦ, ਮਦਦ ਵਿਚ ਤਸ਼ੱਦਦ ਰਹਿਣ ਕੋਇ ਨਾ ਪਾਈਆ। ਸਚਖੰਡ ਦੀ ਧਾਰੋਂ ਆ ਕੇ ਮੇਰੇ ਉਤੇ ਕਰੋ ਹਿਸਾਬ, ਬਿਨ ਹਿੰਦਸਿਆਂ ਅੱਖਰਾਂ ਗਣਤ ਗਣਾਈਆ। ਭਵਿਖਤਾਂ ਵਾਲੀ ਖੋਲ੍ਹ ਕੇ ਤਕੋ ਕਿਤਾਬ, ਜਿਸ ਉਤੇ ਅਲਿਫ਼ ਯੇ ਨਾ ਕੋਇ ਪੜ੍ਹਾਈਆ। ਮੇਰਾ ਦਰ ਦਰਵਾਜ਼ਾ ਵੇਖੋ ਮਹਿਰਾਬ, ਮਹਿਬੂਬ ਆਪਣੇ ਸੰਗ ਰਖਾਈਆ। ਮੈਂ ਕਲਜੁਗ ਅੰਤ ਸਭ ਦੀ ਹੋਈ ਮੁਹਤਾਜ, ਨਿਵ ਨਿਵ ਲਾਗਾਂ ਪਾਈਆ। ਧਰਮ ਦੀ ਧਾਰ ਤਕੋ ਆਪਣਾ ਦੀਨ ਮਜ਼੍ਹਬ ਸਮਾਜ, ਗ੍ਰਹਿ ਗ੍ਰਹਿ ਅੰਦਰ ਧਿਆਨ ਲਗਾਈਆ। ਨੌ ਖੱਡ ਸੱਤ ਦੀਪ ਜਗਤ ਜਗਿਆਸੂ ਵੇਖੋ ਰਾਜ, ਰਈਅਤ ਪਰਦਾ ਆਪ ਚੁਕਾਈਆ। ਤੁਸੀਂ ਚਾਰ ਜੁਗ ਦੇ ਮੇਰੇ ਗੁਰੂ ਮਹਾਰਾਜ, ਮਹਿਬੂਬ ਧੁਰ ਦੇ ਨਜ਼ਰੀ ਆਈਆ। ਉਹ ਲੇਖਾ ਪੂਰਾ ਤਕੋ ਜੋ ਇਸ਼ਾਰਾ ਦੇ ਕੇ ਆਇਆ ਨਾਨਕ ਵਿਚ ਬਗ਼ਦਾਦ, ਬਗ਼ਲਗੀਰ ਤਨ ਵਜੂਦ ਸਰਬ ਕਰਾਈਆ। ਸਤਿ ਸਤਿਵਾਦੀ ਹੋ ਕੇ ਬ੍ਰਹਮ ਬ੍ਰਹਿਮਾਦੀ ਹੋ ਕੇ ਸ਼ਬਦ ਅਗੰਮ ਸੁਣਾਓ ਨਾਦ, ਧੁਨ ਅੰਦਰੋਂ ਆਪ ਪਰਗਟਾਈਆ। ਦੀਨ ਦੁਨੀ ਦੇ ਅੰਤਰ ਨਿਰੰਤਰ ਮੇਟੋ ਵਾਦ ਵਿਵਾਦ, ਵਿਖ ਰਹਿਣ ਕੋਇ ਨਾ ਪਾਈਆ। ਸਤਿ ਧਰਮ ਦਾ ਨੌ ਖੰਡ ਖੇੜਾ ਮੇਰਾ ਕਰੋ ਆਬਾਦ, ਉਜੜੀ ਬਸਤੀ ਦਿਉ ਵਸਾਈਆ। ਇਕੋ ਢੋਲਾ ਸੋਹਲਾ ਸਾਰੇ ਲਉ ਅਰਾਧ, ਇਕੋ ਮਿਲਕੇ ਏਕੰਕਾਰਾ ਵਜੇ ਵਧਾਈਆ। ਜੋ ਏਥੇ ਓਥੇ ਦੋ ਜਹਾਨਾਂ ਮੋਹਣ ਮਾਧਵ ਮਾਧ, ਮਧੁਰ ਧੁਨ ਸਦਾ ਸੁਣਾਈਆ। ਸੋ ਸੁਆਮੀ ਜੋ ਸਭ ਦੇ ਸਵਾਰਨਹਾਰਾ ਕਾਜ, ਕਰਨੀ ਦਾ ਕਰਤਾ ਇਕ ਅਖਵਾਈਆ। ਉਸ ਦੀ ਆਸਾ ਮਨਸਾ ਮੈਨੂੰ ਦੱਸ ਜਾਓ ਆਜ, ਆਜਜ਼ ਹੋ ਕੇ ਸੀਸ ਨਿਵਾਈਆ। ਜਿਸ ਨੇ ਸਭ ਤੋਂ ਅੰਤਮ ਲੇਖਾ ਮੰਗਣਾ ਹਿਸਾਬ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਅਗੰਮ ਵਰਤਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਮੇਰਾ ਵੇਖੋ ਲਹਿਣਾ, ਲਹਿਣੇਦਾਰ ਹੋ ਕੇ ਸੀਸ ਨਿਵਾਈਆ। ਨਵ ਸੱਤ ਤਕੋ ਆਪਣੇ ਨਿਜ ਨੈਣਾ, ਜਗ ਨੇਤਰ ਦੀ ਲੋੜ ਰਹੇ ਨਾ ਰਾਈਆ। ਤੁਹਾਡਾ ਸਿਖ ਮੁਰੀਦ ਕਿਉਂ ਤੁਹਾਥੋਂ ਹੋਇਆ ਤ੍ਰਫ਼ੈਣਾ, ਸਗਲਾ ਸੰਗ ਨਾ ਕੋਇ ਬਣਾਈਆ। ਕਿਉਂ ਨਾਮ ਕਲਮੇ ਛਡ ਮਾਇਆ ਮਮਤਾ ਪਾਇਆ ਗਹਿਣਾ, ਤਨ ਵਜੂਦ ਕੂੜ ਸ਼ਿੰਗਾਰ ਕਰਾਈਆ। ਆਤਮ ਪਰਮਾਤਮ ਬਣੇ ਕੋਈ ਨਾ ਸਾਕ ਸੱਜਣ ਸੈਣਾ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਕਿਸ ਬਿਧ ਬ੍ਰਹਮ ਧਾਰ ਪਾਰਬ੍ਰਹਮ ਨਾਲੋਂ ਹੋਈ ਤ੍ਰਫ਼ੈਣਾਂ, ਤਰਫ਼ਦਾਰੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਵੇਖੋ ਮੇਰੇ ਉਤੇ ਹੋਈ ਅੰਧੇਰੀ ਰਾਤੀ, ਚਾਰ ਕੁੰਟ ਕਲਜੁਗ ਅੰਧੇਰਾ ਛਾਈਆ। ਮਿਹਰਵਾਨ ਹੋ ਕੇ ਦਿਓ ਸਾਚੀ ਦਾਤੀ, ਦੀਨ ਮਜ਼੍ਹਬ ਦੀ ਧਾਰ ਵੰਡ ਨਾ ਕੋਇ ਵੰਡਾਈਆ। ਲਹਿਣਾ ਤਕੋ ਆਪਣੇ ਨਾਮ ਕਲਮੇ ਕਾਗ਼ਜ਼ਾਤੀ, ਅੱਖਰ ਅੱਖਰਾਂ ਨਾਲ ਟਕਰਾਈਆ। ਸਭ ਦੀ ਜ਼ਿੰਦਗੀ ਜੀਵਣ ਤਕੋ ਹਯਾਤੀ, ਸਵਾਸ ਸਵਾਸਾਂ ਫੋਲ ਫੁਲਾਈਆ। ਪਰਦਾ ਚੁੱਕ ਕੇ ਨਿਗਾਹ ਮਾਰੋ ਬਾਤਨ ਬਾਤੀ, ਓਹਲਾ ਰਹਿਣ ਕੋਇ ਨਾ ਪਾਈਆ। ਕਿਉਂ ਸਭ

ਦਾ ਵਿਛੋੜਾ ਹੋਇਆ ਕਮਲਾਪਾਤੀ, ਪਤਿਪਰਮੇਸ਼ਵਰ ਮਿਲਣ ਕੋਇ ਨਾ ਪਾਈਆ। ਸਚ ਪਰੇਮ ਦਿਸੇ ਕਿਸੇ ਨਾ ਨਾਤੀ, ਜੋੜੀ ਜੋੜ ਨਾ ਕੋਇ ਜੁੜਾਈਆ। ਮੈਂ ਇਕ ਇਕੱਲੀ ਧਰਨੀ ਧਰਤ ਧਵਲ ਧੌਲ ਮੇਰਾ ਲੇਖਾ ਲੋਕਮਾਤੀ, ਮਾਤਰ ਭੂਮੀ ਹੋ ਕੇ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ । ਧਰਨੀ ਕਹੇ ਅਵਤਾਰ ਪੈਗ਼ੰਬਰ ਮੇਰੇ ਉਤੇ ਆਓ ਜਲਦੀ, ਜਲ ਥਲ ਮਹੀਅਲ ਪੰਧ ਮੁਕਾਈਆ। ਨਵ ਸੱਤ ਕੂੜੀ ਅੱਗ ਵੇਖੋ ਬਲਦੀ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਮਾਇਆ ਮਮਤਾ ਹਰ ਘਟ ਅੰਦਰ ਆਸਣ ਮਲਦੀ, ਮੋਹ ਵਿਕਾਰ ਸਕੇ ਨਾ ਕੋਇ ਤਜਾਈਆ। ਘੜੀ ਸੁਹੰਜਣੀ ਹੋਈ ਕਲਜੁਗ ਕਲ ਦੀ, ਕਲ ਕਾਤੀਆਂ ਆਪਣੇ ਰੰਗ ਰੰਗਾਈਆ। ਮੈਨੂੰ ਗੱਲ ਯਾਦ ਆਉਂਦੀ ਬਲ ਦੀ, ਜੋ ਬਾਵਨ ਨਾਲ ਮਿਲ ਕੇ ਗਿਆ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਦੇ ਹੁਕਮ ਦੀ ਧਾਰ ਕਦੇ ਨਾ ਟਲਦੀ, ਨਾ ਕੋਈ ਮੇਟੇ ਮੇਟ ਮਿਟਾਈਆ। ਤੁਹਾਡੀ ਸਾਰ ਕੋਈ ਨਾ ਪਾਵੇ ਪਲ ਦੀ, ਪਲਕਾਂ ਦੇ ਪਿਛੇ ਬਹਿਣ ਵਾਲਿਓ ਤੁਹਾਡਾ ਦਰਸ ਕੋਇ ਨਾ ਪਾਈਆ। ਜਿਧਰ ਵੇਖੋ ਮਨ ਕਲਪਣਾ ਸਭ ਨੂੰ ਫਿਰੇ ਛਲਦੀ, ਧੋਖੇ ਵਿਚ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦਰ ਆਪ ਸੁਹਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਆਪਣੇ ਆਪਣੇ ਵੇਖੋ ਮੁਰੀਦ ਸਿੱਖ, ਸਾਖਿਆਤ ਹੋ ਕੇ ਪਰਦਾ ਲਾਹੀਆ। ਬਿਨ ਅੱਖਰਾਂ ਤਕੋ ਪੂਰਬ ਭਵਿਖ, ਪੇਸ਼ੀਨਗੋਈਆਂ ਆਪਣੇ ਨਾਲ ਲਿਆਈਆ। ਮੈਂ ਖ਼ੁਸ਼ੀਆਂ ਵਿਚ ਸਭ ਨਾਲ ਕਰਾਂ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਤੁਹਾਡਾ ਲਹਿਣਾ ਦੇਣਾ ਲੇਖਾ ਮੇਰੇ ਨਾਲ ਨਿਤ, ਨਵਿਤ ਆਉਣ ਵਾਲਿਓ ਤੁਹਾਨੂੰ ਸੀਸ ਨਿਵਾਈਆ। ਜਗਤ ਜਹਾਨ ਦੀ ਠਗੌਰੀ ਵੇਖੋ ਚਿਤ, ਚੇਤਨ ਸੁਰਤੀ ਨਾ ਕੋਇ ਕਰਾਈਆ। ਕਲਜੁਗ ਕਿਰਿਆ ਕੂੜ ਸਕੇ ਨਾ ਕੋਇ ਨੱਜਿਠ, ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਸੁਣੋ ਹੁਕਮ ਸੋ, ਸੋ ਪੁਰਖ ਨਿਰੰਜਣ ਕਰਨੀ ਦਾ ਕਰਤਾ ਕੀ ਦ੍ਰਿੜਾਈਆ। ਕੀ ਲਹਿਣਾ ਦੇਣਾ ਜਾਣੇ ਸਭ ਦਾ ਨਿਰਗੁਣ ਹੋ, ਹਰਿ ਪੁਰਖ ਨਿਰੰਜਣ ਨਿਰਵੈਰ ਨਿਰਾਕਾਰ ਨਿਰੰਕਾਰ ਹੋ ਜਣਾਈਆ। ਏਕੰਕਾਰਾ ਜੋ ਆਦਿ ਜੁਗਾਦੀ ਨਿਰਗੁਣ ਸਰਗੁਣ ਧਾਰ ਦੋ, ਦਰਦ ਦੁਖ ਭੈ ਭੰਜਣ ਭਵ ਸਾਗਰ ਕਿਸ ਬਿਧ ਪਾਰ ਕਰਾਈਆ। ਜੋਤੀ ਜਾਤਾ ਹੋ ਕੇ ਪਰਕਾਸ਼ ਕਰੇ ਲੋ, ਆਦਿ ਨਿਰੰਜਣ ਅੰਤ ਅੰਤ ਆਪਣਾ ਪਰਦਾ ਲਾਹੀਆ। ਸ੍ਰੀ ਭਗਵਾਨਾ ਨੌਜਵਾਨਾ ਕਿਸ ਬਿਧ ਬੰਧਾਏ ਮੋਹ, ਸੱਜਣ ਮੀਤ ਮੁਰਾਰਾ ਇਕ ਅਖਵਾਈਆ। ਅਬਿਨਾਸ਼ੀ ਕਰਤਾ ਦੀਨ ਦੁਨੀ ਦੀ ਕੇਹੜੀ ਧਾਰੋਂ ਆਵੇ ਪਰਗਟ ਹੋ, ਓਢਣ ਸੀਸ ਨਾ ਕੋਇ ਟਿਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਿਸ ਬਿਧ ਜਗਤ ਜਹਾਨ ਮੇਟੇ ਦੁਵੈਤ ਦੋ, ਹਦ ਹਦੂਦ ਆਪਣੀ ਇਕ ਦਰਸਾਈਆ। ਸਤਿਗੁਰ ਸ਼ਬਦ ਜੋ ਕਰੇ ਕਰਾਏ ਸਭ ਦਾ ਸਾਂਝਾ ਬਣਾਏ ਗਰੋਹ, ਬੰਦਗੀ ਇਕੋ ਇਕ ਜਣਾਈਆ। ਤੁਸੀਂ ਸਾਰੇ ਮਿਹਰਵਾਨ ਸਭ ਨੂੰ ਦੱਸਾਂ ਰੋ, ਸੰਦੇਸ਼ਾ ਦੇਵਾਂ ਚਾਈਂ ਚਾਈਂਆ। ਉਠੋ ਕਾਹਨੋ ਰਾਮੋ ਮੇਰੇ ਗੁਪਾਲ ਮੂਰਤ ਮੋਹਣ ਮਦਨ ਕਿਉਂ ਹੋਏ ਨਿਰਮੋਹ, ਮਧੁਸੂਦਨ ਹੋ ਕੇ ਵੇਖ ਵਖਾਈਆ। ਪੈਗ਼ੰਬਰੋ ਨੂਰੀ ਧਾਰ ਵੇਖੋ ਲਗਨ ਜੋ, ਲਗ ਮਾਤਰ ਡੇਰਾ ਢਾਈਆ। ਗੁਰੂ ਗੁਰਦੇਵ ਲੇਖਾ ਜਾਣੋ ਉਹ, ਜੋ ਸੂਰਾ ਸਰਬਗਣ ਸਮਰਥ ਅਕਥ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ,

ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਸਭ ਦਾ ਮੀਤ ਤ੍ਰੈਗੁਣ ਅਤੀਤ ਤ੍ਰੈਭਵਨ ਧਨੀ ਆਪ ਅਖਵਾਈਆ।

੨੦ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਅਰਜਨ ਸਿੰਘ, ਮਿਆਣੀ ਮੁਣਸ਼ੀ ਰਾਮ, ਫ਼ਤਿਹ ਗੜ੍ਹ ਜੁਗਿੰਦਰ ਸਿੰਘ ਦੇ ਨਵਿਤ
ਪਿੰਡ ਸਲੀਮ ਪੁਰ ਜ਼ਿਲਾ ਹੁਸ਼ਿਆਰਪੁਰ

ਧਰਨੀ ਕਹੇ ਪ੍ਰਭੂ ਮੈਂ ਮੰਗਾਂ ਹੱਥ ਬੱਧੀ, ਬੰਦਨਾ ਡੰਡਾਵਤ ਸਯਦਿਆਂ ਵਿਚ ਸੀਸ ਨਿਵਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਤੇਰਾ ਲਹਿਣਾ ਦੇਣਾ ਹੁੰਦਾ ਕਦੀ ਕਦੀ, ਕ਼ੁਦਰਤ ਦੇ ਕ਼ਾਦਰ ਕ਼ਦੀਮ ਦੇ ਮਾਲਕ ਤੇਰੀ ਬੇਪਰਵਾਹੀਆ। ਨਿਗਾਹ ਮਾਰ ਲੈ ਪੁਰਖ ਅਕਾਲੇ ਦੀਨ ਦਿਆਲੇ ਮੈਂ ਪਾਪਾਂ ਭਾਰ ਦੱਬੀ, ਬੋਝ ਸਕੇ ਨਾ ਕੋਇ ਉਠਾਈਆ। ਤੂੰ ਮੇਰਾ ਮਿਹਰਵਾਨ ਮਹਿਬਾਨ ਬੀਦੋ ਨੂਰ ਅਲਾਹੀ ਰਬੀ, ਤਕਵਾ ਤੇਰੇ ਉਤੇ ਰਖਾਈਆ। ਪਰਵਰਦਿਗਾਰ ਸਾਂਝੇ ਯਾਰ ਏਕੰਕਾਰ ਮੇਰੇ ਉਤੋਂ ਮੇਟ ਦੇ ਬਦੀ, ਬਦਲਾ ਕਿਰਿਆ ਕੂੜ ਚੁਕਾਈਆ। ਲੇਖੇ ਲਾ ਲੈ ਪੈਗ਼ੰਬਰਾਂ ਵਾਲੀ ਸਦੀ, ਸਦਕੇ ਵਾਰੀ ਘੋਲ ਘੁਮਾਈਆ। ਕਿਰਪਾ ਨਿਧਾਨ ਕਿਰਪਾ ਕਰ ਦੇ ਅਭੀ, ਬਹੁਤੀ ਵੰਡ ਨਾ ਕੋਇ ਵੰਡਾਈਆ। ਮਾਨਵ ਜ਼ਾਤੀ ਹਰਿਜਨ ਬਣਾ ਲੈ ਸਭੀ, ਸਭਾ ਮਲੇਛਾਂ ਦੇ ਮਿਟਾਈਆ। ਤੂੰ ਤਨ ਵਜੂਦਾਂ ਦਾ ਮਾਲਕ ਇਕੋ ਤਬੀ, ਤਬੀਅਤ ਸਭ ਦੀ ਦੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਚ ਦੇ ਵਡਿਆਈਆ। ਧਰਨੀ ਕਹੇ ਪ੍ਰਭੂ ਤੂੰ ਸਾਹਿਬ ਮੇਰਾ ਸੂਰਾ ਸਰਬਗਾ, ਹਰਿ ਕਰਤਾ ਇਕ ਅਖਵਾਈਆ। ਨਵ ਸਤ ਨਿਰਗੁਣ ਧਾਰ ਵੇਖ ਲੈ ਜਗਹ, ਸਰਗੁਣ ਪਰਦਾ ਪਰਦਿਆਂ ਵਿਚੋਂ ਚੁਕਾਈਆ। ਨਿਰਗੁਣ ਧਾਰ ਤਕ ਲੈ ਆਪਣੀ ਹੱਦਾ, ਹਦੂਦਾਂ ਵੰਡ ਨਾ ਕੋਇ ਵੰਡਾਈਆ। ਮੈਂ ਨਿਮਾਣੀ ਹੋ ਕੇ ਤੈਨੂੰ ਦੇਵਾਂ ਸੱਦਾ, ਸਦ ਸਦ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਮੇਰੇ ਦੁਖੜੇ ਕਰ ਦੇ ਦੂਰ, ਦੂਰ ਦੁਰਾਡੇ ਦਇਆ ਕਮਾਈਆ। ਨਿਰਗੁਣ ਧਾਰ ਮੇਰੇ ਹਾਜ਼ਰ ਹਜ਼ੂਰ, ਹਜ਼ਰਤਾਂ ਦੇ ਮਾਲਕ ਤੇਰੇ ਹੱਥ ਵਡਿਆਈਆ। ਤੂੰ ਆਦਿ ਜੁਗਾਦੀ ਸਦਾ ਸਦਾ ਭਰਪੂਰ, ਭਰਪੂਰ ਰਿਹਾ ਸਰਬ ਠਾਂਈਆ। ਜੁਗ ਬਦਲਣਾ ਤੇਰਾ ਦਸਤੂਰ, ਰੀਤੀ ਜੁਗ ਚੌਕੜੀ ਚਲੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਢੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਕਿਰਪਾ ਕਰ ਮੇਰੇ ਮਿਹਰਵਾਨਾ, ਮਿਹਰ ਨਜ਼ਰ ਨਜ਼ਰ ਉਠਾਈਆ। ਸਤਿ ਧਰਮ ਝੁਲਾ ਨਿਸ਼ਾਨਾ, ਨਿਸ਼ਾਨਾ ਦੀਨ ਦੁਨੀ ਬਦਲਾਈਆ। ਆਤਮ ਪਰਮਾਤਮ ਤੇਰਾ ਇਕੋ ਹੋਵੇ ਗਿਆਨਾ, ਨਾਮ ਨਿਧਾਨਾ ਇਕ ਜਣਾਈਆ। ਸ਼ਬਦੀ ਸ਼ਬਦ ਧਾਰ ਖੇਲ ਦੱਸ ਮਹਾਨਾ, ਮਹਿੰਮਾ ਅਕਥ ਕਥ ਸੁਣਾਈਆ। ਮੇਰਾ ਲੇਖਾ ਪੂਰਾ ਕਰ ਦੇ ਜੋ ਇਸ਼ਾਰਾ ਦੇ ਕੇ ਗਿਆ ਰਾਮ ਕਾਹਨਾ, ਕਾਹਨਾ ਕਾਹਨ ਤੇਰੀ ਧਾਰ ਸਮਝਾਈਆ। ਭੇਵ ਖੁਲ੍ਹਾ ਦੇ ਧੁਰ ਅਮਾਮਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਤੂੰ ਸ਼ਾਹੋ ਭੂਪ ਸੁਲਤਾਨਾ, ਹਰਿ ਕਰਤਾ ਅਗੰਮ ਅਥਾਹੀਆ। ਮੇਰੇ ਉਤੋਂ ਦੀਨ ਦੁਨੀ ਦਾ ਬਦਲ ਜ਼ਮਾਨਾ, ਜ਼ਿਮੀਂ ਜਮਾਂ ਦਾ ਲੇਖਾ ਦੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੇ ਹੱਥ ਵਡਿਆਈਆ। ਧਰਨੀ ਕਹੇ ਪ੍ਰਭੂ ਅਵਤਾਰ ਪੈਗ਼ੰਬਰ ਗੁਰ ਸ਼ਬਦੀ ਧਾਰ ਦੇ ਕੇ ਗਏ ਇਕ਼ਬਾਲ, ਸੰਦੇਸ਼ਾ ਨਰੇਸ਼ਾ ਧੁਰ ਦਾ ਇਕ ਜਣਾਈਆ। ਤੂੰ ਆ ਕੇ ਮੇਰੀ ਸੁਰਤ ਸੰਭਾਲ, ਸੰਬਲ ਦੇ ਮਾਲਕ ਆਪਣੀ ਦਇਆ ਕਮਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ । ਝਗੜਾ ਮੁਕਾ ਦੇ ਸ਼ਾਹ ਕੰਗਾਲ, ਮਾਨਵ ਜ਼ਾਤੀ ਇਕੋ ਰੰਗ ਚੜ੍ਹਾਈਆ। ਨਾਮ ਨਿਧਾਨਾ ਸ੍ਰੀ ਭਗਵਾਨਾ ਸਾਚਾ ਦੇ ਧਨ ਮਾਲ, ਅਤੋਟ ਅਤੁਟ ਵਰਤਾਈਆ। ਭਗਤ ਸੁਹੇਲੇ ਆਪਣੇ ਵੇਖ ਲੈ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਮੇਰੀ ਨਵ ਨੌ ਚਾਰ ਦੀ ਲੇਖੇ ਲਾ ਲੈ ਘਾਲ, ਘਾਇਲ ਹੋ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਦਰ ਇਕ ਖੁਲ੍ਹਾਈਆ। ਧਰਨੀ ਕਹੇ ਪ੍ਰਭ ਮੇਰਾ ਲੇਖਾ ਕਰ ਦੇ ਪੂਰਾ, ਪਰਮ ਪੁਰਖ ਦੇ ਵਡਿਆਈਆ। ਕਲਜੁਗ ਕਿਰਿਆ ਕੂੜ ਮੇਟ ਦੇ ਕੂੜਾ, ਸਤਿਜੁਗ ਸਚ ਸਚ ਪਰਗਟਾਈਆ। ਨਿਰਗੁਣ ਸਰਗੁਣ ਬਖ਼ਸ਼ ਆਪਣੀ ਧੂੜਾ, ਟਿੱਕੇ ਖ਼ਾਕ ਖ਼ਾਕ ਰਮਾਈਆ। ਚਤੁਰ ਸੁਘੜ ਬਣਾ ਦੇ ਮੂਰਖ ਮੂੜ੍ਹਾ, ਪਤਿਤ ਪੁਨੀਤ ਬੇਪਰਵਾਹੀਆ। ਆਪਣਾ ਰੰਗ ਚਾੜ੍ਹ ਦੇ ਗੂੜ੍ਹਾ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਧੁਨ ਆਤਮਕ ਦੇ ਸਰੂਰਾ, ਸੁਰਤੀ ਸ਼ਬਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਪ੍ਰਭ ਮਾਨਵ ਜ਼ਾਤੀ ਚਾੜ੍ਹ ਦੇ ਰੰਗ, ਰੰਗਤ ਅਗੰਮ ਰੰਗਾਈਆ। ਆਤਮ ਪਰਮਾਤਮ ਬਖ਼ਸ਼ ਦੇ ਸੰਗ, ਸਗਲੇ ਸੰਗੀ ਹੋ ਸਹਾਈਆ। ਸ਼ਬਦ ਅਨਾਦ ਵਜਾ ਮਰਦੰਗ, ਧੁਨ ਅਨਾਦੀ ਇਕ ਦ੍ਰਿੜਾਈਆ। ਆਤਮ ਸੇਜ ਸੁਹਾ ਪਲੰਘ, ਸਚ ਸਿੰਘਾਸਣ ਸੋਭਾ ਪਾਈਆ। ਲੇਖਾ ਮੁਕਾ ਦੇ ਤਤ ਪੰਜ, ਪੰਚਮ ਸ਼ਬਦ ਕਰ ਸ਼ਨਵਾਈਆ। ਚਿੰਤਾ ਗ਼ਮੀ ਰਹੇ ਨਾ ਰੰਜ, ਰੰਜਸ਼ ਅੰਦਰੋਂ ਬਾਹਰ ਕਢਾਈਆ। ਤੇਰਾ ਦੁਆਰਾ ਏਕੰਕਾਰਾ ਵੇਖਾਂ ਲੰਘ, ਅਗੇ ਹੋ ਨਾ ਕੋਇ ਅਟਕਾਈਆ। ਤੂੰ ਦੀਨ ਦਿਆਲ ਸਦ ਬਖ਼ਸ਼ੰਦ, ਬਖ਼ਸ਼ਣਹਾਰ ਤੇਰੇ ਹੱਥ ਵਡਿਆਈਆ। ਜੋਤੀ ਜਾਤੇ ਪੁਰਖ ਬਿਧਾਤੇ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਬਖ਼ਸ਼ ਦੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਮੇਰਾ ਖ਼ੁਸ਼ੀ ਹੋਵੇ ਬੰਦ ਬੰਦ, ਬੰਦਗੀ ਵਿਚ ਸੀਸ ਨਿਵਾਈਆ। ਕਲਜੁਗ ਕਿਰਿਆ ਕੂੜ ਮੇਟ ਦੇ ਪੰਧ, ਅਗੇ ਲੇਖਾ ਰਹੇ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੀਨ ਦੁਨੀ ਗਾਵੇ ਛੰਦ, ਸੋਹਲਾ ਢੋਲਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਇਕੋ ਸੁਣਾ ਦੇ ਸ਼ਬਦ ਅਨਾਦ, ਅਨਾਦੀ ਧੁਨ ਪਰਗਟਾਈਆ। ਭੇਵ ਚੁਕਾ ਦੇ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਦਾ ਲੇਖਾ ਰਹੇ ਨਾ ਰਾਈਆ। ਤੂੰ ਮਾਲਕ ਖ਼ਾਲਕ ਆਦਿ ਜੁਗਾਦਿ, ਅੰਤ ਕੰਤ ਭਗਵੰਤ ਤੇਰੀ ਓਟ ਤਕਾਈਆ। ਹਰ ਹਿਰਦਾ ਤੈਨੂੰ ਲਏ ਅਰਾਧ, ਰਸਨਾ ਜੇਹਵਾ ਤੇਰੇ ਢੋਲੇ ਗਾਈਆ। ਹਰ ਘਟ ਹੋ ਵਿਸਮਾਦ, ਬਿਸਮਿਲ ਹੋ ਕੇ ਆਪਣੀ ਖੇਲ ਖਿਲਾਈਆ। ਤੂੰ ਮੇਰਾ ਮੋਹਣ ਮਾਧਵ ਮਾਧ, ਮਧੁਰ ਧੁਨ ਦੇ ਸੁਣਾਈਆ। ਤੇਰਾ ਹੁਕਮ ਸੰਦੇਸ਼ਾ ਹੋਵੇ ਬੋਧ ਅਗਾਧ, ਬੁੱਧੀ ਤੋਂ ਪਰੇ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਪ੍ਰਭੂ ਇਕੋ ਤੇਰਾ ਨਾਮ ਮੇਰੇ ਉਤੇ ਵਜੇ ਡੰਕਾ, ਡੌਰੂ ਦੋ ਜਹਾਨ ਸੁਣਾਈਆ। ਧਰਮ ਦੁਆਰ ਸੁਹਾ ਦੇ ਬੰਕਾ, ਬੰਕ ਦੁਆਰੀ ਤੇਰੀ ਓਟ ਤਕਾਈਆ। ਇਕੋ

ਪਿਆਰ ਬਖ਼ਸ਼ ਦੇ ਰਾਓ ਰੰਕਾ, ਸ਼ਾਹ ਹਕੀਰ ਇਕੋ ਦਰ ਸੁਹਾਈਆ। ਉਹ ਆਸ਼ਾ ਪੂਰੀ ਕਰ ਦੇ ਜੋ ਸੰਦੇਸ਼ਾ ਦੇ ਕੇ ਗਿਆ ਭਗਤ ਜਨਕਾ, ਬਿਨ ਰਸਨਾ ਜੇਹਵਾ ਢੋਲੇ ਗਾਈਆ। ਪ੍ਰਭ ਦਾ ਖੇਲ ਬਾਰ ਅਨਕਾ, ਅਨਕ ਕਲਧਾਰੀ ਆਪਣੀ ਕਲ ਵਰਤਾਈਆ। ਦੀਨ ਦੁਨੀ ਦਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਫੇਰ ਦੇ ਮਣਕਾ, ਮਨਸਾ ਮਨਸਾ ਵਿਚੋਂ ਬਦਲਾਈਆ। ਭੇਵ ਖੁਲ੍ਹਾ ਦੇ ਆਪਣੇ ਬ੍ਰਹਮ ਕਾ, ਪਾਰਬ੍ਰਹਮ ਪ੍ਰਭ ਪਰਦਾ ਆਪ ਉਠਾਈਆ। ਮਾਰਗ ਦੱਸ ਦੇ ਸਾਚੇ ਧਰਮ ਦਾ, ਚਾਰ ਵਰਨ ਅਠਾਰਾਂ ਬਰਨ ਇਕ ਹੋਵੇ ਸਰਨਾਈਆ। ਰਸਤਾ ਦੱਸ ਦੇ ਮੰਜ਼ਲ ਚੜ੍ਹਨ ਦਾ, ਸਚਖੰਡ ਦੁਆਰ ਏਕੰਕਾਰ ਇਕ ਸਮਝਾਈਆ। ਢੋਲਾ ਦੱਸ ਦੇ ਆਤਮ ਪਰਮਾਤਮ ਤੇਰਾ ਗੀਤ ਪੜ੍ਹਨ ਕਾ, ਰਸਨਾ ਜੇਹਵਾ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਮਾਲਕ ਖ਼ਾਲਕ ਆਦਿ ਜੁਗਾਦੀ ਘਾੜਨ ਘੜਨ ਕਾ, ਭੰਨਣਹਾਰ ਏਕੰਕਾਰ ਤੇਰੀ ਬੇਪਰਵਾਹੀਆ।

੨੧ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਸੂਰਤ ਸਿੰਘ, ਸੰਤ ਸਿੰਘ ਦੇ ਗ੍ਰਹਿ ਪਿੰਡ ਡਾਲਾ ਜ਼ਿਲਾ ਕਪੂਰਥਲਾ

ਧਰਨੀ ਕਹੇ ਸਤਿਗੁਰ ਸ਼ਬਦ ਮੇਰੇ ਉਤੇ ਕਰ ਮਿਹਰਵਾਨੀ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਲਜੁਗ ਕਿਰਿਆ ਕੂੜ ਮੇਟ ਨਿਸ਼ਾਨੀ, ਨਿਸ਼ਾਨਾ ਸਚ ਧਰਮ ਧਰਮ ਪਰਗਟਾਈਆ। ਅੰਤਰ ਆਤਮ ਸਤਿ ਸਚ ਬਖ਼ਸ਼ ਗਿਆਨੀ, ਅੰਧ ਅਗਿਆਨ ਰਹਿਣ ਕੋਇ ਨਾ ਪਾਈਆ। ਨਿਰਵੈਰ ਹੋ ਕੇ ਸਾਚਾ ਨਾਮ ਕਰ ਪਰਧਾਨੀ, ਪਰਮ ਪੁਰਖ ਪਰਮਾਤਮ ਤੇਰੀ ਤੇਰੇ ਹੱਥ ਵਡਿਆਈਆ। ਮੈਂ ਧਵਲ ਧਰਤ ਤੇਰੇ ਦਰ ਮੰਗਾਂ ਨਿਮਾਣੀ, ਆਜਜ਼ ਹੋ ਕੇ ਸੀਸ ਨਿਵਾਈਆ। ਤੂੰ ਸ਼ਾਹੋ ਭੂਪ ਸੁਲਤਾਨੀ, ਸ਼ਹਿਨਸ਼ਾਹ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਮੇਰੇ ਪ੍ਰੇਮ ਪਿਆਰ ਦੀ ਤਕੋ ਧਾਰ, ਬਿਨ ਅੱਖਰਾਂ ਅੱਖਰ ਜਣਾਈਆ। ਨਿਗਾਹ ਮਾਰੋ ਤੇਈ ਅਵਤਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਲ ਮਿਲਾਈਆ। ਨਵ ਸੱਤ ਹੋਇਆ ਧੁੰਆਂਧਾਰ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਆਤਮ ਪਰਮਾਤਮ ਹੋਏ ਨਾ ਕੋਈ ਜੈ ਜੈ ਕਾਰ, ਸ਼ਬਦੀ ਸ਼ਬਦ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਪੈਗ਼ੰਬਰੋ ਆਪਣੇ ਆਪਣੇ ਤਕੋ ਕਲਾਮ, ਕਲਮਾ ਕਾਇਨਾਤ ਖੋਜ ਖੁਜਾਈਆ। ਆਪਣਾ ਸਯਦਾ ਤਕੋ ਸਲਾਮ, ਬਿਨ ਨੈਣਾਂ ਨੈਣ ਉਠਾਈਆ। ਜਿਸ ਕਾਰਨ ਸ਼ਰਅ ਵਿਚ ਹੋਏ ਗ਼ੁਲਾਮ, ਜ਼ੰਜੀਰ ਬਿਨ ਤੰਦ ਤੰਦ ਬੰਧਾਈਆ। ਕੀ ਹੁਕਮ ਸੰਦੇਸ਼ਾ ਦੇਵੇ ਧੁਰ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਮੇਰੇ ਗੁਰੂ ਗੁਰਦੇਵ ਸੁਆਮੀ, ਸਿਰ ਸਰ ਦੋਵੇਂ ਦਿਆਂ ਨਿਵਾਈਆ। ਮੇਰੇ ਅੰਤਸ਼ਕਰਨ ਦੇ ਅੰਤਰਜਾਮੀ, ਨਿਰੰਤਰ ਵੇਖਣਾ ਚਾਈਂ ਚਾਈਂਆ। ਨਵ ਸੱਤ ਹੋਈ ਅੰਧੇਰੀ ਸ਼ਾਮੀ, ਸ਼ਮਅ ਨੂਰ ਜੋਤ ਨਾ ਕੋਇ ਰੁਸ਼ਨਾਈਆ। ਪਵਿਤ੍ਰ ਰਿਹਾ ਕੋਈ ਨਾ ਪਾਣੀ, ਪਨਘਟ ਬੈਠੀ ਖ਼ਲਕ ਖ਼ੁਦਾਈਆ। ਮੰਜ਼ਲ ਰਹੀ ਨਾ ਕੋਇ

ਰੁਹਾਨੀ, ਜਿਸਮ ਜਿਸਮਾਨੀ ਸਾਰੇ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਦਾ ਕਰਤਾ ਕੀ ਆਪਣੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਸੁਣ ਧਰਨੀ ਧਰਤ ਧਵਲ, ਧਵਲੇ ਤੈਨੂੰ ਦਿਆਂ ਜਣਾਈਆ। ਮੇਰਾ ਨੂਰ ਅਲਾਹੀ ਅਵਲ, ਆਲਮੀਨ ਹੋ ਕੇ ਵੇਖ ਵਖਾਈਆ। ਜੋ ਰਸੂਲਾਂ ਨਾਲ ਕੀਤਾ ਕਵਲ, ਕਾਇਨਾਤ ਦਿਆਂ ਭੁਗਤਾਈਆ। ਮਵਜ਼ੇ ਨੂ ਅਰਸ਼ੇ ਨਜ਼ੂ ਗਮਸਤੁਅਲ ਮੁਬਾਏ ਜ਼ਵਾ ਜ਼ਖ਼ਮਮ ਜ਼ੂ ਸਤਿਲ ਦਜ਼ੂ ਮਜ਼ੀ ਨੂਰੇ ਨਜ਼ਾ ਫ਼ਰਸ਼ੇ ਅਸਮਾਂ ਜ਼ਿਮੀਂ ਜ਼ਮਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਅਵਤਾਰ ਪੈਗ਼ੰਬਰ ਗੁਰੂ ਰਹੇ ਆਖ, ਬਿਨ ਅੱਖਰਾਂ ਅੱਖਰ ਦ੍ਰਿੜਾਈਆ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਪਰਗਟ ਹੋਵੇ ਸਾਖਿਆਤ, ਸਾਜਣ ਮੀਤ ਆਪਣਾ ਭੇਵ ਚੁਕਾਈਆ। ਜੋ ਲਹਿਣਾ ਦੇਣਾ ਮੇਟਣਹਾਰਾ ਦੀਨ ਮਜ਼੍ਹਬ ਜ਼ਾਤ ਪਾਤ, ਪਤਿਪਰਮੇਸ਼ਵਰ ਪਰਵਰਦਿਗਾਰ ਅਗੰਮ ਅਥਾਹ ਇਕ ਅਖਵਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਜੋਤੀ ਜਾਤਾ ਹੋ ਕੇ ਖੋਲ੍ਹੇ ਤਾਕ, ਪਰਦਾ ਪਰਦਿਆਂ ਵਿਚੋਂ ਉਠਾਈਆ। ਤੇਰਾ ਲਹਿਣਾ ਦੇਣਾ ਲੇਖਾ ਪੂਰਬ ਦੇਵੇ ਬਾਕੀ ਬਾਕ, ਨਿਰਗੁਣ ਹੋ ਕੇ ਝੋਲੀ ਦਏ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਧਰਨੀ ਧਵਲੇ ਦਇਆ ਕਮਾਵਾਂਗਾ। ਜੋਤੀ ਜਾਤਾ ਹੋ ਕੇ ਵੇਖ ਵਖਾਵਾਂਗਾ। ਸ਼ਬਦ ਅਨਾਦੀ ਡੰਕ ਵਜਾਵਾਂਗਾ। ਦੋ ਜਹਾਨਾਂ ਆਪ ਸੁਣਾਵਾਂਗਾ। ਦੁਆਰ ਬੰਕ ਇਕ ਵਡਿਆਵਾਂਗਾ। ਰਾਓ ਰੰਕ ਅੱਖ ਖੁਲ੍ਹਾਵਾਂਗਾ। ਮਾਨਵ ਜ਼ਾਤੀ ਮੇਟ ਕੇ ਸ਼ੰਕ, ਸੰਸੇ ਵਿਚ ਨਾ ਕੋਇ ਰਖਾਵਾਂਗਾ। ਆਪਣੇ ਨਾਮ ਦਾ ਇਕੋ ਦੱਸ ਕੇ ਅੰਕ, ਅੰਗੀਕਾਰ ਆਪ ਹੋ ਜਾਵਾਂਗਾ । ਸ਼ਬਦੀ ਸੁਰਤੀ ਲਾ ਕੇ ਤਨਕ, ਮੇਲਾ ਆਤਮ ਪਰਮਾਤਮ ਆਪ ਕਰਾਵਾਂਗਾ। ਜੋ ਇਸ਼ਾਰਾ ਦੇ ਕੇ ਗਿਆ ਜਨਕ, ਜਾਨਕਾਰੀ ਆਪਣੇ ਹੱਥ ਰਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਵਾਂਗਾ । ਸਾਚਾ ਹੁਕਮ ਅਗੰਮ ਵਰਤਾਏਗਾ। ਸੋ ਪੁਰਖ ਨਿਰੰਜਣ ਭੇਵ ਖੁਲ੍ਹਾਏਗਾ। ਹਰਿ ਪੁਰਖ ਨਿਰੰਜਣ ਪਰਦਾ ਲਾਹੇਗਾ। ਏਕੰਕਾਰਾ ਵੇਖ ਵਖਾਏਗਾ। ਆਦਿ ਨਿਰੰਜਣ ਡਗਮਗਾਏਗਾ। ਅਬਿਨਾਸ਼ੀ ਕਰਤਾ ਸੋਭਾ ਪਾਏਗਾ। ਸ੍ਰੀ ਭਗਵਾਨਾ ਸੰਗ ਨਿਭਾਏਗਾ। ਪਾਰਬ੍ਰਹਮ ਰੂਪ ਪਰਗਟਾਏਗਾ। ਸਚ ਦੁਆਰ ਇਕ ਵਡਿਆਏਗਾ। ਦਰਗਾਹ ਸਾਚੀ ਸੋਭਾ ਪਾਏਗਾ। ਸਤਿਗੁਰ ਸ਼ਬਦ ਸ਼ਬਦ ਉਪਜਾਏਗਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਏਗਾ। ਤ੍ਰੈਗੁਣ ਅਤੀਤਾ ਵੇਖ ਵਖਾਏਗਾ। ਪੰਚਮ ਤਤਾਂ ਖੇਲ ਖਿਲਾਏਗਾ। ਧਰਨੀ ਧਵਲੇ ਤੇਰੇ ਨਾਲ ਜੋੜ ਅਗੰਮੀ ਨਾਤਾ, ਨਾਤਾ ਬਿਧਾਤਾ ਆਪ ਰਖਾਏਗਾ। ਅੰਤਮ ਪੁਛੇ ਤੇਰੀ ਵਾਤਾ, ਸਿਰ ਸਿਰ ਆਪਣਾ ਹੱਥ ਟਿਕਾਏਗਾ। ਤੇਰਾ ਲਹਿਣਾ ਦੇਣਾ ਵੇਖੇ ਪੂਰਬ ਜੁਗ ਚੌਕੜੀ ਦਾ ਖਾਤਾ, ਖ਼ਾਤਰ ਤੇਰੀ ਫੇਰਾ ਪਾਏਗਾ। ਨੌ ਖੰਡ ਪ੍ਰਿਥਮੀ ਤਕੇ ਇਕੋ ਅਹਾਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਏਗਾ। ਸਤਿਗੁਰ ਸ਼ਬਦ ਕਹੇ ਧਰਨੀ ਲੋਕਮਾਤ ਨਾ ਹੋ ਦਿਲਗੀਰ, ਚਿੰਤਾ ਗ਼ਮ ਨਾ ਕੋਇ ਰਖਾਈਆ। ਪੁਰਖ ਅਕਾਲਾ ਦੀਨ ਦਿਆਲਾ ਦੇਵਣਹਾਰਾ ਧੀਰ, ਧੀਰਜ ਧਰਮ ਧਾਰ ਦ੍ਰਿੜਾਈਆ। ਕਲਜੁਗ ਅੰਤਮ ਵੇਖੇ ਤੇਰੀ ਪੀਰ, ਪੀਰ ਪੀਰਾਂ ਦਾ ਮਾਲਕ ਨੂਰ ਅਲਾਹੀਆ। ਜਿਸ ਦਾ ਇਸ਼ਾਰਾ ਦੇ ਕੇ ਗਿਆ ਕਬੀਰ, ਕ਼ਬਰਾਂ ਬਾਹਰ ਆਪਣਾ ਹੁਕਮ ਵਰਤਾਈਆ। ਉਹ ਤੇਰੀ

ਬਦਲ ਦੇਵੇ ਤਕ਼ਦੀਰ, ਤਕੱਬਰ ਦੀਨ ਦੁਨੀ ਮਿਟਾਈਆ। ਜਿਸ ਦੇ ਕੋਲ ਅਗੰਮੀ ਤਦਬੀਰ, ਤਰੀਕ਼ਾ ਸਮਝ ਕਿਸੇ ਨਾ ਆਈਆ। ਉਹ ਸ਼ਰਅ ਦੇ ਤੋੜੇ ਜ਼ੰਜੀਰ, ਬੰਧਨ ਰਹਿਣ ਕੋਇ ਨਾ ਪਾਈਆ। ਝਗੜਾ ਮਿਟਾ ਕੇ ਗ਼ਰੀਬ ਅਮੀਰ, ਅਮਰਾਪਦ ਦਾ ਮਾਲਕ ਸਿਰ ਸਭ ਦੇ ਹੱਥ ਉਠਾਈਆ। ਜਿਸ ਲੇਖੇ ਲਾਇਆ ਰਵੀਦਾਸ ਕਸੀਰ, ਗੰਗਾ ਗੰਗੋਤਰੀ ਵੇਖਣ ਸੀਸ ਨਿਵਾਈਆ। ਉਹ ਅੰਮ੍ਰਿਤ ਰਸ ਤੈਨੂੰ ਦੇਵਣਹਾਰਾ ਸੀਰ, ਅੰਮਿਉਂ ਰਸ ਆਪ ਚਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਧਰਨੀ ਉਹ ਦੇਵਣਹਾਰ ਦਿਲਾਸਾ, ਧਰਮ ਦੀ ਧਰਮ ਧਾਰ ਜਣਾਈਆ। ਜਿਸ ਦੇ ਉਤੇ ਆਦਿ ਜੁਗਾਦਿ ਸਭ ਦਾ ਭਰਵਾਸਾ, ਭਾਂਡਾ ਭਰਮ ਭੌ ਭੰਨਾਈਆ। ਉਹ ਲੇਖ ਮੁਕਾਏ ਪ੍ਰਿਥਮੀ ਆਕਾਸ਼ਾ, ਗਗਨ ਗਗੰਨਤਰ ਵੇਖ ਵਖਾਈਆ। ਉਹ ਹੁਕਮ ਦੇਵਣ ਵਾਲਾ ਸ਼ੰਕਰ ਕੈਲਾਸ਼ਾ, ਕਲਾਧਾਰੀ ਕੀ ਆਪਣੀ ਕਾਰ ਕਮਾਈਆ। ਜਿਸ ਵਿਚ ਫ਼ਰਕ਼ ਆਵੇ ਨਾ ਤੋਲਾ ਮਾਸਾ, ਰਤੀਆਂ ਵੰਡ ਨਾ ਕੋਇ ਵੰਡਾਈਆ। ਜਿਸ ਦੀ ਆਦਿ ਜੁਗਾਦਿ ਇਕੋ ਸ਼ਬਦ ਦੀ ਭਾਸ਼ਾ, ਜਗਤ ਵਿਦਿਆ ਵੰਡ ਨਾ ਕੋਇ ਵੰਡਾਈਆ। ਉਹ ਤੇਰੇ ਉਤੇ ਵੇਖਣ ਵਾਲਾ ਤਮਾਸ਼ਾ, ਨਵ ਸੱਤ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਸੁਣ ਧਰਨੀ ਧਰਤ ਧਵਲ, ਧਵਲੇ ਦਿਆਂ ਜਣਾਈਆ। ਪੁਰਖ ਅਕਾਲਾ ਦੀਨ ਦਿਆਲਾ ਨੂਰ ਅਲਾਹੀ ਅਵਲ, ਅਵਲ ਅੱਲਾ ਕੀ ਖੇਲ ਖਿਲਾਈਆ। ਜਿਸ ਦਾ ਖੇਲ ਆਦਿ ਜੁਗਾਦਿ ਜੁਗ ਚੌਕੜੀ ਅਵਤਾਰ ਪੈਗ਼ੰਬਰ ਗੁਰੂਆਂ ਨਾਲ ਕਵਲ, ਵਾਅਦੇ ਸਭ ਦੇ ਵੇਖ ਵਖਾਈਆ। ਉਹ ਨੂਰ ਨੁਰਾਨਾ ਅਲਾਹੀ ਰੂਪ ਸਾਵਲ ਸਵਲ, ਸੁੰਦਰੀਆ ਭੇਵ ਕੋਇ ਨਾ ਪਾਈਆ। ਉਹ ਕਲਜੁਗ ਅੰਤ ਕੰਤ ਭਗਵੰਤ ਖੇਲ ਕਰੇ ਅਛਲ ਅਛੱਲ, ਵਲ ਛਲ ਆਪਣੀ ਧਾਰ ਜਣਾਈਆ। ਜਿਸ ਵਾਅਦਾ ਪੂਰਾ ਕਰਨਾ ਬਾਵਨ ਬਲ, ਸਤਿਜੁਗ ਜਿਸ ਦੀ ਦਏ ਗਵਾਹੀਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਧਾਰ ਹੋ ਕੇ ਤੇਰੇ ਉਤੇ ਆਵੇ ਚਲ, ਬਿਨ ਕ਼ਦਮਾਂ ਬਣੇ ਪਾਂਧੀ ਰਾਹੀਆ। ਭਾਗ ਲਗਾਏ ਸੰਬਲ ਸਚ ਮਹਲ, ਆਸਣ ਸਿੰਘਾਸਣ ਇਕ ਸੁਹਾਈਆ। ਜੋਤੀ ਜਾਤਾ ਪੁਰਖ ਬਿਧਾਤਾ ਸ਼ਬਦੀ ਜੋਤ ਧਾਰ ਜਾਏ ਰਲ, ਨੇਤਰ ਵੇਖਣ ਕੋਇ ਨਾ ਪਾਈਆ। ਜੋ ਕਲਾ ਮੇਟੇ ਕਲਜੁਗ ਕਲ, ਕਲ ਕਾਤੀਆਂ ਕਰੇ ਸਫ਼ਾਈਆ। ਅੰਤ ਕੰਤ ਭਗਵੰਤ ਤੇਰਾ ਮਸਲਾ ਕਰੇ ਹੱਲ, ਜਿਸ ਦੀ ਮਿਸਾਲ ਸਕੇ ਨਾ ਕੋਇ ਪਾਈਆ। ਪਾਵੇ ਸਾਰ ਸਮੁੰਦ ਸਾਗਰ ਜਲ ਥਲ, ਟਿੱਲੇ ਪਰਬਤ ਪਹਾੜ ਮਹੀਅਲ ਵੇਖ ਵਖਾਈਆ। ਸੋ ਸਿੰਘਾਸਣ ਪੁਰਖ ਅਬਿਨਾਸ਼ਣ ਲਏ ਮੱਲ, ਮਾਲਕ ਹੋ ਕੇ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਦਰ ਇਕ ਸੁਹਾਈਆ। ਸਤਿਗੁਰ ਸ਼ਬਦ ਕਹੇ ਧਰਨੀ ਪਿਆਰ ਵਿਚ ਦੇਵਾਂ ਦਲੇਰੀ, ਹਿੰਮਤ ਪ੍ਰਭ ਦਾ ਨਾਮ ਜਣਾਈਆ। ਨਿਰਗੁਣ ਹੋ ਕੇ ਮਾਰੇ ਫੇਰੀ, ਸਰਗੁਣ ਵੇਖੇ ਚਾਈਂ ਚਾਈਂਆ। ਤੇਰੇ ਅੰਤਰ ਨਿਰੰਤਰ ਖ਼ੁਸ਼ੀ ਦਏ ਘਨੇਰੀ, ਚਾਓ ਘਨੇਰਾ ਇਕ ਪਰਗਟਾਈਆ। ਜੋ ਕਲਜੁਗ ਮੇਟੇ ਰੈਣ ਅੰਧੇਰੀ, ਅੰਧ ਆਤਮ ਕਰੇ ਰੁਸ਼ਨਾਈਆ। ਇਕੋ ਰੰਗ ਰੰਗਾਏ ਸੰਝ ਸਵੇਰੀ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਜਿਸ ਦੇ ਹੁਕਮ ਵਿਚ ਕਲਜੁਗ ਆਯੂ ਲੰਘ ਗਈ ਬਥੇਰੀ, ਅਗੇ ਅਵਰ ਨਾ ਕੋਇ ਵਧਾਈਆ। ਕੂੜੀ ਕਿਰਿਆ ਢਾਹ ਕੇ ਕਰੇ ਢੇਰੀ, ਖ਼ਾਕੀ ਖ਼ਾਕ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰਵਾਨ ਹੋ ਕੇ ਕਰੇ ਮਿਹਰੀ, ਮਹਿਬੂਬ ਮੁਹੱਬਤ ਆਪਣੀ ਇਕ ਜਣਾਈਆ।