੨੧ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਪਾਲ ਸਿੰਘ ਦੇ ਗ੍ਰਹਿ ਪਿੰਡ ਦਾਉਦਪੁਰ ਜ਼ਿਲਾ ਕਪੂਰਥਲਾ
ਫਲਗੁਣ ਕਹੇ ਮੇਰਾ ਪਰਵਿਸ਼ਟਾ ਦੋ ਇਕ ਦੀ ਧਾਰ, ਇਕੀਸੇ ਜਗਦੀਸੇ ਤੇਰੀ ਬੇਪਰਵਾਹੀਆ। ਪੁਰਖ ਅਕਾਲੇ ਦੀਨ ਦਿਆਲੇ ਮੇਰੀ ਪਾਉਣੀ ਸਾਰ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸਾਂਝੇ ਯਾਰ, ਨੂਰ ਨੁਰਾਨੇ ਸ਼ਾਹ ਸੁਲਤਾਨੇ ਤੇਰੇ ਹੱਥ ਵਡਿਆਈਆ। ਤੂੰ ਸਦਾ ਸੁਹੇਲਾ ਇਕ ਇਕੇਲਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਤੇਰੀ ਓਟ ਤਕਾਈਆ। ਪਰਮ ਪੁਰਖ ਪਰਮਾਤਮ ਨਿਗਾਹ ਮਾਰ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਸਤਿਗੁਰ ਸ਼ਬਦ ਇਕੋ ਸਭ ਨੂੰ ਕਰੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮੇਰਾ ਲਹਿਣਾ ਦੇਣਾ ਦਏ ਉਧਾਰ, ਪੂਰਬ ਲੇਖਾ ਝੋਲੀ ਪਾਈਆ। ਜੋ ਸੰਦੇਸ਼ਾ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰ, ਭਵਿਖਤਾਂ ਲਿਖਤਾਂ ਵਿਚ ਸੁਣਾਈਆ। ਕਲ ਕਲਕੀ ਆਵੇ ਨਿਹਕਲੰਕ ਅਵਤਾਰ, ਅਵਤਰੀ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਮਾਰ ਲੈ ਝਾਕੀ, ਬਿਨ ਨੇਤਰ ਲੋਚਨ ਨੈਣਾਂ ਨੈਣ ਉਠਾਈਆ । ਕਿਰਪਾ ਕਰ ਦੇ ਮੇਰੇ ਕਮਲਾਪਾਤੀ, ਪਤਿਪਰਮੇਸ਼ਵਰ ਪਾਰਬ੍ਰਹਮ ਪ੍ਰਭ ਤੇਰੀ ਓਟ ਤਕਾਈਆ। ਅੰਤ ਕੰਤ ਭਗਵੰਤ ਮੇਰੀ ਪੁਛ ਵਾਤੀ, ਨਵ ਸੱਤ ਨੈਣਾਂ ਨੀਰ ਵਹਾਈਆ। ਧਰਮ ਦੀ ਰਹੀ ਨਾ ਕੋਇ ਪਰਭਾਤੀ, ਕਲਜੁਗ ਅੰਧ ਅੰਧੇਰਾ ਛਾਈਆ। ਝਗੜਾ ਤਕ ਲੈ ਜ਼ਾਤ ਪਾਤੀ, ਦੀਨ ਮਜ਼੍ਹਬ ਕਰੇ ਲੜਾਈਆ। ਸਚ ਪ੍ਰੀਤੀ ਰਹੀ ਨਾ ਕਿਸੇ ਨਾਤੀ, ਤੇਰੇ ਚਰਨ ਕਵਲ ਨਾ ਕੋਇ ਸਰਨਾਈਆ। ਝਗੜਾ ਤਕ ਲੈ ਜ਼ਾਤ ਪਾਤੀ, ਦੀਨ ਮਜ਼੍ਹਬ ਰਿਹਾ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਮੇਰੇ ਪੁਰਖ ਅਕਾਲੇ, ਅਕਲ ਕਲਧਾਰੀ ਤੇਰੀ ਓਟ ਤਕਾਈਆ। ਕਿਰਪਾ ਨਿਧਾਨ ਦੀਨ ਦਿਆਲੇ, ਦੀਨਾ ਨਾਥ ਤੇਰੀ ਸਰਨਾਈਆ। ਤੁਧ ਬਿਨ ਮੇਰੀ ਸੁਰਤ ਨਾ ਕੋਇ ਸੰਭਾਲੇ, ਸੰਬਲ ਦੇ ਮਾਲਕ ਹੋ ਸਹਾਈਆ। ਤ੍ਰੈਗੁਣ ਮੇਟ ਦੇ ਕੂੜ ਜੰਜਾਲੇ, ਜਾਗਰਤ ਜੋਤ ਕਰ ਰੁਸ਼ਨਾਈਆ। ਮੇਰੇ ਉਤੋਂ ਦਾਗ਼ ਮੇਟ ਦੇ ਕਾਲੇ, ਕਿਰਿਆ ਕੂੜ ਦੇ ਚੁਕਾਈਆ। ਲਹਿਣਾ ਦੇਣਾ ਤਕ ਲੈ ਹਾਲੇ, ਹਾਲਤ ਵਿਗੜੀ ਖ਼ਲਕ ਖ਼ੁਦਾਈਆ। ਕਾਇਆ ਮੰਦਰ ਸੋਹੇ ਨਾ ਕੋਈ ਸਚੀ ਧਰਮਸਾਲੇ, ਕਾਅਬਾ ਹਕ ਨਾ ਕੋਇ ਜਣਾਈਆ। ਫਲ ਲਗੇ ਕਿਸੇ ਨਾ ਡਾਲੇ, ਸਾਢੇ ਤਿੰਨ ਹੱਥ ਪੱਤ ਟਹਿਣੀ ਨਾ ਕੋਇ ਮਹਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋ ਸਹਾਈਆ। ਧਰਨੀ ਕਹੇ ਪ੍ਰਭੂ ਮੇਰੇ ਸ਼ਹਿਨਸ਼ਾਹ ਨਵਾਬਾ, ਸਤਿ ਸਤਿਵਾਦੀ ਤੇਰੀ ਓਟ ਤਕਾਈਆ। ਅੰਮ੍ਰਿਤ ਮੇਘ ਬਖ਼ਸ਼ ਦੇ ਆਬਾ, ਆਬੇਹਯਾਤ ਦੇ ਬਰਸਾਈਆ। ਲੇਖਾ ਪੂਰਾ ਕਰ ਦੇ ਕਵਲ ਨਾਭਾ, ਬੂੰਦ ਸਵਾਂਤੀ ਖੇਲ ਖਿਲਾਈਆ। ਮੇਰੀ ਆਸ਼ਾ ਵੇਖ
ਲੈ ਕਾਰ ਕਰਾਂ ਵਿਚ ਦੋਆਬਾ, ਦੋਹਰੀ ਤੇਰੀ ਖੇਲ ਵੇਖ ਵਖਾਈਆ। ਤੂੰ ਸਭ ਦਾ ਹਕ ਜਨਾਬਾ, ਪੈਗ਼ੰਬਰ ਰਸੂਲ ਤੈਨੂੰ ਸੀਸ ਨਿਵਾਈਆ। ਸਤਿਗੁਰ ਨਾਨਕ ਨਿਰਗੁਣ ਸਰਗੁਣ ਧਾਰ ਵਜਾਈ ਰਬਾਬਾ, ਬਿਨ ਤੰਦ ਤੰਦ ਸ਼ਨਵਾਈਆ। ਮੇਰੇ ਪਰਵਰਦਿਗਾਰ ਸਾਂਝੇ ਯਾਰ ਜੋਤੀ ਜਾਤੇ ਹੋ ਕੇ ਆ ਜਾ, ਆਜਜ਼ ਹੋ ਕੇ ਸੀਸ ਨਿਵਾਈਆ। ਦੋ ਜਹਾਨਾਂ ਬਣ ਕੇ ਰਾਜਾ, ਰਾਜਨ ਰਾਜ ਵੇਖਣਾ ਚਾਈਂ ਚਾਈਂਆ। ਭਾਗ ਲਗਾ ਦੇ ਦੇਸ ਮਾਝਾ, ਮਜਲਸ ਭਗਤਾਂ ਨਾਲ ਬਣਾਈਆ। ਤੇਰਾ ਸਮਾਜ ਹੋਵੇ ਸਾਂਝਾ, ਦੂਸਰ ਵੰਡ ਨਾ ਕੋਇ ਰਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਮੇਰਾ ਸਵਾਰ ਕਾਜਾ, ਕਰਨੀ ਦੇ ਕਰਤੇ ਕ਼ੁਦਰਤ ਦੇ ਮਾਲਕ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਲਹਿਣਾ ਦੇਣਾ ਪੂਰਾ ਕਰ ਦੇ ਜੋ ਸੰਦੇਸ਼ਾ ਦੇ ਕੇ ਗਿਆ ਵਾਲਾ ਬਾਜ਼ਾਂ, ਗੋਬਿੰਦ ਗੋਬਿੰਦ ਗੋਬਿੰਦ ਤੇਰੀ ਧਾਰ ਦ੍ਰਿੜਾਈਆ। ਮਿਹਰਵਾਨ ਮਹਿਬੂਬ ਤੁਧ ਬਿਨ ਕਰੇ ਨਾ ਕੋਇ ਇਮਦਾਦਾ, ਆਮਦ ਵਿਚ ਤੇਰਾ ਧਿਆਨ ਲਗਾਈਆ। ਇਕੋ ਸ਼ਬਦ ਸੁਣਾ ਦੇ ਧੁਰ ਅਨਾਦਾ, ਅਨਾਦੀ ਧੁਨ ਦੇ ਦ੍ਰਿੜਾਈਆ। ਹੁਕਮ ਜਣਾ ਦੇ ਬੋਧ ਅਗਾਧਾ, ਬੁੱਧੀ ਤੋਂ ਪਰੇ ਕਰ ਪੜ੍ਹਾਈਆ। ਤੂੰ ਮੇਰਾ ਮੋਹਣ ਮਾਧਵ ਮਾਧਾ, ਮਾਧੋ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਰ ਦੇਣਾ ਸੁਹਾਈਆ। ਧਰਨੀ ਕਹੇ ਪ੍ਰਭੂ ਨਿਗਾਹ ਮਾਰ ਲੈ ਮੇਰੇ ਅੰਤਸ਼ਕਰਨ, ਬਾਹਰ ਵੇਖਣ ਦੀ ਲੋੜ ਰਹੇ ਨਾ ਰਾਈਆ। ਇਕੋ ਓਟ ਬਖ਼ਸ਼ ਦੇ ਆਪਣੇ ਚਰਨ, ਚਰਨੋਦਕ ਜਾਮ ਦੇਣਾ ਪਿਆਈਆ। ਮੇਰਾ ਖੁਲ੍ਹ ਜਾਏ ਹਰਨ ਫਰਨ, ਨਿਜ ਨੇਤਰ ਕਰ ਰੁਸ਼ਨਾਈਆ। ਇਕੋ ਸੁਆਮੀ ਬਖ਼ਸ਼ ਦੇ ਸਰਨ, ਸਰਨਗਤ ਇਕ ਦ੍ਰਿੜਾਈਆ। ਇਕੋ ਢੋਲਾ ਦੱਸ ਦੇ ਪੜ੍ਹਨ, ਨਾਮ ਨਿਧਾਨਾ ਇਕ ਜਣਾਈਆ। ਇਕੋ ਮੰਜ਼ਲ ਦੱਸ ਦੇ ਚੜ੍ਹਨ, ਅਗੇ ਹੋ ਨਾ ਕੋਇ ਅਟਕਾਈਆ। ਮੇਰੇ ਉਤੋਂ ਕਿਲਾ ਤੋੜ ਹੰਕਾਰੀ ਗੜ੍ਹਨ, ਹੰ ਬ੍ਰਹਮ ਦੇ ਸਮਝਾਈਆ। ਜਗਤ ਜਗਿਆਸੂ ਇਕੋ ਤੇਰਾ ਲੜ ਫੜਨ, ਦੂਸਰ ਓਟ ਨਾ ਕੋਇ ਤਕਾਈਆ। ਤੂੰ ਮਾਲਕ ਖ਼ਾਲਕ ਹਾਰ ਭੰਨਣ ਘੜਨ, ਸਮਰਥ ਅਕਥ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰੀ ਲੇਖੇ ਲਾ ਲੈ ਘਾਲ, ਘਾਇਲ ਹੋ ਕੇ ਸੀਸ ਨਿਵਾਈਆ। ਸਤਿਗੁਰ ਸ਼ਬਦ ਵਿਚੋਲਾ ਹੋਏ ਦਲਾਲ, ਦੋ ਜਹਾਨਾਂ ਵੇਖੇ ਚਾਈਂ ਚਾਈਂਆ। ਫਲ ਲਗਾਵੇ ਮੇਰੇ ਨਵ ਖੰਡ ਦੇ ਡਾਲ, ਸੱਤ ਦੀਪ ਦਏ ਮਹਿਕਾਈਆ। ਆਪੇ ਵੇਖੇ ਮੁਰੀਦਾਂ ਹਾਲ, ਮੁਰਸ਼ਦ ਬਣੇ ਧੁਰਦਰਗਾਹੀਆ। ਸਚ ਸੁਆਮੀ ਅੰਤਰਜਾਮੀ ਮੇਰਾ ਲਹਿਣਾ ਦੇਣਾ ਤੇਰੇ ਨਾਲ, ਦੂਸਰ ਓਟ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰ ਇਕ ਸੁਹਾਈਆ। ਧਰਨੀ ਕਹੇ ਪ੍ਰਭੂ ਮੇਰਾ ਸੁਹਾ ਦੇ ਦੁਆਰਾ ਬੰਕ, ਬੰਕ ਦੁਆਰੀ ਹੋ ਕੇ ਦਇਆ ਕਮਾਈਆ। ਤੇਰਾ ਖੇਲ ਜੁਗ ਚੌਕੜੀ ਵਾਰ ਅਨਕ, ਅਨਕ ਕਲਧਾਰੀ ਤੇਰੀ ਤੇਰੇ ਹੱਥ ਵਡਿਆਈਆ। ਮਿਹਰਵਾਨਾ ਸ੍ਰੀ ਭਗਵਾਨਾ ਦੀਨ ਦੁਨੀ ਦੀ ਅੰਤਰ ਨਿਰੰਤਰ ਕਢ ਦੇ ਸ਼ੰਕ, ਸੰਸਾ ਰਹਿਣ ਕੋਇ ਨਾ ਪਾਈਆ। ਸ਼ਬਦੀ ਧਾਰ ਏਕੰਕਾਰ ਸੁਰਤ ਸੁਆਣੀ ਲਾ ਦੇ ਤਨਕ, ਬਿਨ ਤੰਦ ਸਿਤਾਰ ਆਪਣੇ ਨਾਲ ਬੰਧਾਈਆ। ਸਤਿਜੁਗ ਸਤਿ ਸਚ ਬਣਾ ਦੇ ਬਣਤ, ਘੜਨ ਭੰਨਣਹਾਰ ਤੇਰੇ ਹੱਥ ਵਡਿਆਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਏ ਮੰਤ, ਮੰਤਵ ਸਭ ਦਾ ਹਲ ਕਰਾਈਆ। ਤੇਰੇ ਹੁਕਮੇ ਅੰਦਰ ਜੀਵ ਜੰਤ, ਸਾਧ ਸੰਤ ਜੁਗ ਜੁਗ ਤੇਰਾ ਨਾਮ ਧਿਆਈਆ । ਤੇਰੀ ਮਹਿੰਮਾ
ਆਦਿ ਜੁਗਾਦਿ ਸਦਾ ਅਗਣਤ, ਅਲਖ ਅਗੋਚਰ ਤੇਰੇ ਹੱਥ ਵਡਿਆਈਆ। ਮਿਹਰਵਾਨ ਸ੍ਰੀ ਭਗਵਾਨ ਮੇਰੀ ਮੰਨ ਲੈ ਮਿੰਨਤ, ਨਮੋਂ ਨਮੋਂ ਕਹਿ ਕੇ ਸੀਸ ਨਿਵਾਈਆ। ਸਚਖੰਡ ਨਿਵਾਸੀ ਧਰਨੀ ਧਰਤ ਧਵਲ ਧੌਲ ਕਹੇ ਮੇਰੀ ਆ ਜਾ ਸਿੰਮਤ, ਬਿਨ ਕ਼ਦਮਾਂ ਕ਼ਦਮ ਉਠਾਈਆ। ਚੌਥੇ ਜੁਗ ਮੇਰੀ ਮੇਟ ਦੇ ਚਿੰਨਤ, ਚਿੰਤਾ ਚਿਖਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਪ੍ਰਭੂ ਨਿਗਾਹ ਮਾਰ ਲੈ ਫਲਗੁਣ ਦਿਵਸ ਦਿਹਾੜਾ ਇੱਕੀ, ਪਰਵਿਸ਼ਟਾ ਦੂਆ ਏਕਾ ਮਿਲਕੇ ਵਜੇ ਵਧਾਈਆ। ਮੇਰੀ ਬੇਨੰਤੀ ਸਭ ਤੋਂ ਵੱਡੀ ਸਭ ਤੋਂ ਨਿੱਕੀ, ਨਿਰਾਕਾਰ ਨਿਰੰਕਾਰ ਤੇਰੇ ਚਰਨ ਟਿਕਾਈਆ। ਤੇਰਿਆਂ ਭਗਤਾਂ ਦੀ ਸੁਰਤੀ ਤੇਰੇ ਵਿਚ ਹੋਵੇ ਟਿਕੀ, ਟਿੱਕੇ ਮਸਤਕ ਧੂੜੀ ਖ਼ਾਕ ਤੇਰੀ ਰਮਾਈਆ । ਮੇਰੀ ਲੇਖੇ ਲਾ ਲੈ ਅੱਜ ਦੀ ਮਿਤੀ, ਮਿਤਰ ਪਿਆਰਾ ਹੋ ਕੇ ਵੇਖ ਵਖਾਈਆ। ਨਿਰਗੁਣ ਸਰਗੁਣ ਤੇਰਾ ਕਰਾਂ ਹਿਤੀ, ਹਿਤਕਾਰੀ ਤੇਰੇ ਹੱਥ ਵਡਿਆਈਆ। ਮੈਂ ਚਰਨ ਕਵਲ ਧਵਲ ਨਿਮਾਣੀ ਹੋ ਕੇ ਕ਼ਦਮਾਂ ਉਤੇ ਲਿਟੀ, ਲਿਟਾਂ ਖੋਲ੍ਹ ਕੇ ਦਿਆਂ ਵਖਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੇਰੀ ਮਨਜ਼ੂਰ ਕਰ ਲੈ ਹਾਹੇ ਵਾਲੀ ਟਿੱਪੀ, ਹੰ ਬ੍ਰਹਮ ਪਾਰਬ੍ਰਹਮ ਆਪਣੇ ਰੰਗ ਰੰਗਾਈਆ। ਸੋ ਪੁਰਖ ਨਿਰੰਜਣ ਮੇਰੀ ਧਾਰ ਕਰ ਦੇ ਚਿੱਟੀ, ਦੁਰਮਤ ਮੈਲ ਰਹੇ ਨਾ ਰਾਈਆ। ਤੇਰੀ ਖੇਲ ਵੇਖਾਂ ਅਨਡਿੱਠੀ, ਅਨਡਿਠੜੀ ਦੇਣੀ ਵਖਾਈਆ। ਤੇਰੇ ਕੋਲ ਅਵਤਾਰ ਪੈਗ਼ੰਬਰਾਂ ਗੁਰੂਆਂ ਵਾਲੀ ਚਿੱਠੀ, ਜੋ ਬਿਨ ਅੱਖਰਾਂ ਹਰਫ਼ ਹਰੂਫਾਂ ਮੇਰੇ ਅੰਤਰ ਗਏ ਟਿਕਾਈਆ। ਜਿਸ ਦੀ ਇਕੋ ਬਾਤ ਮਿਠੀ, ਰਸਨਾ ਰਸ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਚਿੱਠੀ ਦਾ ਸਭ ਤੋਂ ਵਖਰਾ ਲੇਖ, ਜਗਤ ਅੱਖਰਾਂ ਵੰਡ ਨਾ ਕੋਇ ਵੰਡਾਈਆ। ਜਿਸ ਬਿਧ ਤੇਰਾ ਹੋਣਾ ਅਵੱਲੜਾ ਭੇਖ, ਤੇਰੀ ਬੇਪਰਵਾਹੀਆ। ਜਿਸ ਨਾਲ ਮੇਰੀ ਬਦਲਣੀ ਰੇਖ, ਰਿਖੀ ਮੁਨੀ ਸਮਝ ਕਿਸੇ ਨਾ ਆਈਆ। ਜਿਸ ਵਿਚ ਝਗੜਾ ਮੇਟਣਾ ਮੁੱਲਾ ਸ਼ੇਖ਼, ਮੁਸ਼ਾਇਕਾਂ ਪੰਧ ਰਹੇ ਨਾ ਰਾਈਆ। ਤੇਰਾ ਗ੍ਰਹਿ ਸੁਹੰਜਣਾ ਸੰਬਲ ਦੇਸ, ਦੇਸ ਦੇਸੰਤਰਾਂ ਵਜੇ ਵਧਾਈਆ। ਤੇਰਾ ਹੁਕਮ ਚਲਣਾ ਨਰ ਨਰੇਸ਼, ਨਰ ਨਰਾਇਣ ਤੇਰੀ ਵਡਿਆਈਆ। ਜੋ ਹੁਕਮ ਸੰਦੇਸ਼ਾ ਦੇ ਕੇ ਗਿਆ ਦਸ ਦਸਮੇਸ਼, ਦਹਿ ਦਿਸ਼ਾ ਦਿਸ਼ਾ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵੰਤ ਮੇਟੇ ਕਲੇਸ਼, ਕਲ ਕਾਤੀਆਂ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੁਕਮ ਆਦਿ ਜੁਗਾਦਿ ਜੁਗ ਚੌਕੜੀ ਸਦਾ ਹਮੇਸ਼, ਹਮਸਾਜਣ ਰਾਜ ਰਾਜਨ ਗ਼ਰੀਬ ਨਿਵਾਜਨ ਤੇਰੇ ਹੱਥ ਵਡਿਆਈਆ।
੨੧ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਸੰਤੋਖ ਸਿੰਘ ਜੰਡਿਆਲਾ ਨਵਿਤ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਪ੍ਰਭੂ ਜਨ ਭਗਤਾਂ ਚਾੜ੍ਹ ਦੇ ਮਸਤੀ, ਖ਼ੁਮਾਰੀ ਨਿਰੰਕਾਰੀ ਤੇਰੀ ਨਜ਼ਰੀ ਆਈਆ। ਜੋਤੀ ਜਾਤੇ ਭੇਵ ਖੁਲ੍ਹਾ ਦੇ ਆਪਣੀ ਹਸਤੀ, ਹਸਤ ਕੀਟ ਦਾ ਲੇਖਾ ਰਹੇ ਨਾ ਰਾਈਆ। ਲਹਿਣਾ ਦੇਣਾ ਪੂਰਾ ਕਰ ਦੇ ਦਸਤੀ, ਉਧਾਰ ਅਵਰ ਨਾ ਕੋਇ ਜਣਾਈਆ। ਚਰਨ ਪ੍ਰੀਤੀ ਬਖ਼ਸ਼
ਦੇ ਸਸਤੀ, ਕ਼ੀਮਤ ਕਰਤੇ ਕੋਇ ਨਾ ਪਾਈਆ। ਆਤਮ ਧਾਰ ਬਖ਼ਸ਼ ਦੇ ਦਰਸੀ, ਅੰਤਰ ਨਿਰੰਤਰ ਮੇਲ ਮਿਲਾਈਆ । ਜਨਮ ਕਰਮ ਦੀ ਮੇਟ ਹਰਸੀ, ਹਵਸ ਕੂੜੀ ਦੇਣੀ ਮੁਕਾਈਆ। ਤੂੰ ਮਿਹਰਵਾਨ ਮਾਲਕ ਅਰਸ਼ੀ, ਅਰਸ਼ੀ ਪ੍ਰੀਤਮ ਤੇਰੇ ਹੱਥ ਵਡਿਆਈਆ । ਮੈਂ ਕੂਕ ਪੁਕਾਰਾਂ ਧਰਨੀ ਫ਼ਰਸ਼ੀ, ਮਿੱਟੀ ਖ਼ਾਕ ਹੋ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸ਼ਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਜਨ ਭਗਤ ਆਦਿ ਜੁਗਾਦਿ ਤੇਰੇ, ਜੁਗ ਜੁਗ ਦਇਆ ਕਮਾਈਆ। ਅੰਤਰ ਨਿਰੰਤਰ ਚਾਉ ਬਖ਼ਸ਼ ਘਨੇਰੇ, ਸਤਿ ਸਤਿਵਾਦੀ ਹੋ ਸਹਾਈਆ। ਸਦ ਢੋਲੇ ਗਾਵਣ ਮੇਰੇ ਤੇਰੇ, ਦੂਸਰ ਇਸ਼ਟ ਨਾ ਕੋਇ ਮਨਾਈਆ। ਦੀਨ ਦੁਨੀ ਦੇ ਵਿਚੋਂ ਕੱਢ ਅੰਧੇਰੇ, ਸਤਿ ਸਚ ਕਰ ਰੁਸ਼ਨਾਈਆ। ਪੁਰਖ ਅਕਾਲੇ ਦੀਨ ਦਿਆਲੇ ਇਕੋ ਬਖ਼ਸ਼ ਦੇ ਮਿਹਰੇ, ਮਿਹਰਵਾਨ ਇਕੋ ਰੰਗ ਰੰਗਾਈਆ। ਸਦ ਦਰਸ਼ਨ ਦੇਣਾ ਸਨਮੁਖ ਹੋ ਚੇਰੇ, ਚਿਰੀ ਵਿਛੁੰਨੇ ਲੈਣਾ ਮਿਲਾਈਆ। ਝਗੜੇ ਮੇਟ ਦੇ ਅੰਡਜ ਜੇਰੇ, ਉਤਭੁਜ ਸੇਤਜ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਆਪ ਸਹਾਈਆ। ਧਰਨੀ ਕਹੇ ਪ੍ਰਭ ਜਨ ਭਗਤਾਂ ਲਾਹ ਦੇ ਆਲਸ ਨਿੰਦਰ, ਗ਼ਫ਼ਲਤ ਰਹਿਣ ਕੋਇ ਨਾ ਪਾਈਆ। ਬਜਰ ਕਪਾਟੀ ਤੋੜ ਜਿੰਦਰ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਭਾਗ ਲਗਾ ਦੇ ਡੂੰਘੀ ਕੰਦਰ, ਕਾਇਆ ਮਾਟੀ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸਾਚਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਮੇਟ ਦੁਖ ਸੰਤਾਪ, ਵਸੂਰੇ ਸਗਲੇ ਦੇ ਗਵਾਈਆ। ਪਰਮ ਪੁਰਖ ਪਰਮਾਤਮ ਇਕੋ ਜਪਣ ਅਜਪਾ ਜਾਪ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਤ੍ਰੈਗੁਣ ਮਾਇਆ ਮੇਟ ਪਾਪ, ਤ੍ਰੈਗੁਣ ਅਤੀਤੇ ਦਇਆ ਕਮਾਈਆ। ਕਲਜੁਗ ਅੰਤਮ ਪੁਛ ਵਾਤ, ਵਾਰਸ ਹੋ ਕੇ ਵੇਖ ਵਖਾਈਆ। ਤੂੰ ਠਾਕਰ ਸੁਆਮੀ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਨਿਗਾਹ ਮਾਰ ਲੈ ਲੋਕਮਾਤ, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਬਖ਼ਸ਼ ਦੇ ਬੂੰਦ ਸਵਾਂਤ, ਅੰਮਿਉਂ ਰਸ ਨਿਝਰੋਂ ਆਪ ਚੁਆਈਆ।
੨੫ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਪ੍ਰਭ ਮੇਰੇ ਉਤੋਂ ਕੂੜ ਕੁੜਿਆਰਾ ਕਟ, ਕਟਾਕਸ਼ ਆਪਣਾ ਨਾਮ ਲਗਾਈਆ। ਸਰ ਸਰੋਵਰ ਇਕ ਵਖਾ ਦੇ ਤਟ, ਕਿਨਾਰਾ ਘਾਟ ਦੂਜਾ ਨਜ਼ਰ ਕੋਇ ਨਾ ਆਈਆ। ਸਤਿ ਧਰਮ ਖੁਲ੍ਹਾ ਦੇ ਹੱਟ, ਹਟਵਾਣੇ ਆਪਣੀ ਖੇਲ ਵਖਾਈਆ। ਮਿਹਰਵਾਨਾ ਸ੍ਰੀ ਭਗਵਾਨਾ ਤੇਰਾ ਨਾਮ ਸਾਰੇ ਲੈਣ ਰਟ, ਝਗੜਾ ਜਗਤ ਰਹੇ ਨਾ ਰਾਈਆ। ਸ਼ਬਦ ਅਨਾਦੀ ਧੁਨ ਆਤਮਕ ਲਗਾ ਦੇ ਸੱਟ, ਸੁਤਿਆਂ ਲਏ ਜਗਾਈਆ। ਕਿਰਪਾ ਨਿਧਾਨ ਹੋ ਕੇ ਬਦਲ ਕਰਵਟ, ਪਾਸਾ ਦੀਨ ਦੁਨੀ ਬਦਲਾਈਆ। ਮੈਂ ਵਸਤ ਮੰਗਾਂ ਝਟ, ਬਹੁਤੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਪ੍ਰਭ ਮੇਰੇ ਧੁਰ ਦੇ ਰਾਮ, ਰਮਈਆ
ਤੇਰੀ ਓਟ ਤਕਾਈਆ। ਨਿਰਗੁਣ ਨਿਰਵੈਰ ਧੁਰ ਦੇ ਕਾਹਨ, ਕਾਹਨ ਕਾਹਨਾ ਤੇਰੀ ਬੇਪਰਵਾਹੀਆ। ਨੂਰ ਅਲਾਹੀ ਅਗੰਮ ਮੁਕ਼ਾਮ, ਮੁਕ਼ਾਮੇ ਹਕ ਦੇ ਮਾਲਕ ਇਕੋ ਓਟ ਤਕਾਈਆ। ਕਲਜੁਗ ਅੰਤ ਮੇਰਾ ਕਰ ਇੰਤਜ਼ਾਮ, ਲੇਖਾ ਆਪਣੇ ਹੱਥ ਰਖਾਈਆ। ਗੁਰੂ ਗੁਰਦੇਵ ਤੇਰਾ ਲੇਖਾ ਦੱਸ ਕੇ ਗਏ ਅਵਾਮ, ਭੇਵ ਅਭੇਦ ਜਗਤ ਖੁਲ੍ਹਾਈਆ। ਨਿਗਾਹ ਮਾਰ ਲੈ ਨਵ ਸੱਤ ਮੇਰੀ ਅੰਧੇਰੀ ਸ਼ਾਮ, ਸ਼ਮਅ ਨੂਰ ਜੋਤ ਨਾ ਕੋਇ ਰੁਸ਼ਨਾਈਆ। ਨਾਮ ਹਕ਼ੀਕ਼ੀ ਬਿਨ ਰਸਨ ਪਿਆਏ ਕੋਈ ਨਾ ਜਾਮ, ਅਨਰਸ ਨਾ ਕੋਇ ਚਖਾਈਆ। ਮੈਂ ਨਵ ਸੱਤ ਹੋਈ ਹੈਰਾਨ, ਹੈਰਤ ਵਿਚ ਦਿਆਂ ਦੁਹਾਈਆ। ਸਚ ਧਰਮ ਨਾ ਰਿਹਾ ਈਮਾਨ, ਸਿਰ ਸਰ ਨਾ ਕੋਇ ਉਠਾਈਆ। ਫਿਰੀ ਦਰੋਹੀ ਵਿਚ ਜਹਾਨ, ਜਹਾਲਤ ਦਿਸੀ ਵਿਚ ਲੋਕਾਈਆ। ਸਚ ਝੁਲਾਏ ਨਾ ਕੋਇ ਨਿਸ਼ਾਨ, ਨਿਸ਼ਾਨੇ ਦੀਨ ਦੁਨੀ ਭੁਲਾਈਆ। ਤੂੰ ਮਾਲਕ ਖ਼ਾਲਕ ਮੇਰਾ ਮਿਹਰਵਾਨ, ਮਹਿਬੂਬ ਨੂਰ ਅਲਾਹੀਆ। ਮੈਂ ਨਿਉਂ ਨਿਉਂ ਕਰਾਂ ਸਲਾਮ, ਸਯਦਿਆਂ ਵਿਚ ਸੀਸ ਝੁਕਾਈਆ। ਮੇਰੇ ਉਤੇ ਦੱਸ ਅਗੰਮੀ ਕਲਾਮ, ਕਲਮਾ ਕਾਇਨਾਤ ਦ੍ਰਿੜਾਈਆ । ਜਗਤ ਅੰਧੇਰਾ ਮੇਟ ਦੇ ਸ਼ਾਮ, ਬਿਨ ਅਲਿਫ਼ ਯੇ ਸਮਝਾਈਆ। ਮੇਰਾ ਲਹਿਣਾ ਦੇਣਾ ਪੂਰਾ ਕਰ ਦੇ ਤਮਾਮ, ਤਮਅ ਲਾਲਚ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸ਼ਾ ਪੂਰ ਕਰਾਈਆ । ਧਰਨੀ ਕਹੇ ਪ੍ਰਭੂ ਮੇਰੇ ਉਤੇ ਪਰਕਾਸ਼ ਦੇ ਸਚ ਸਤਿ, ਸਤਿ ਸਤਿਵਾਦੀ ਦਇਆ ਕਮਾਈਆ। ਆਤਮ ਪਰਮਾਤਮ ਬਖ਼ਸ਼ ਦੇ ਨਤ, ਰਿਸ਼ਤਾ ਫ਼ਰਿਸ਼ਤਿਆਂ ਬਾਹਰ ਜੁੜਾਈਆ। ਧਰਮ ਦੀ ਧਾਰ ਬਖ਼ਸ਼ ਦੇ ਮਤ, ਮਤ ਮਤਾਂਤਰ ਡੇਰਾ ਢਾਹੀਆ। ਨਾੜ ਬਹੱਤਰ ਨਾ ਉਬਲੇ ਰਤ, ਰਤਨ ਅਮੋਲਕ ਗੁਰਮੁਖ ਹੀਰੇ ਲੈਣੇ ਬਣਾਈਆ। ਤੂੰ ਮੇਰਾ ਸੁਆਮੀ ਕਮਲਾਪਤ, ਪਤਿਪਰਮੇਸ਼ਵਰ ਤੇਰੇ ਹੱਥ ਵਡਿਆਈਆ । ਜਨ ਭਗਤਾਂ ਅੰਦਰ ਨਾਮ ਨਿਧਾਨਾ ਵਸਤ ਘਤ, ਅਣਮੁਲੀ ਝੋਲੀ ਪਾਈਆ। ਸਾਚੇ ਦੇਸ ਆ ਵਤ, ਬੇਵਤਨਾਂ ਦੇ ਮਾਲਕ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਸੁਹੰਜਣੇ ਹੋਣ ਧਰਮ ਦੇ ਹੱਟ, ਧਰਮ ਦੀ ਧਾਰ ਧਾਰ ਵਡਿਆਈਆ। ਪਵਿਤ੍ਰ ਕਰਨੇ ਤਟ, ਕਿਨਾਰੇ ਸੋਭਾ ਪਾਈਆ। ਹਰਿਜਨ ਲਾਹਾ ਲੈਣਾ ਖਟ, ਖਟਕਾ ਰਹੇ ਨਾ ਕੋਇ ਲੋਕਾਈਆ। ਮਿਹਰਵਾਨਾ ਕਿਰਪਾ ਕਰਨੀ ਝਟ, ਪਰਦਾ ਪਰਦਿਆਂ ਵਿਚੋਂ ਉਠਾਈਆ। ਤੇਰਾ ਨਾਮ ਨਿਧਾਨਾ ਸਾਰੇ ਲੈਣ ਰਟ, ਰੱਟਾ ਦੀਨ ਦੁਨੀ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰ ਹਿਰਦਾ ਨਿਰਗੁਣ ਤੇਰਾ ਨਾਮ ਲਏ ਰਟ, ਸਰਗੁਣ ਮਿਲ ਕੇ ਸਰਗੁਣ ਵਜੇ ਵਧਾਈਆ।
ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੧੨ ਦਵਿੰਦਰ ਸਿੰਘ ਦੇ ਗ੍ਰਹਿ ਪਿੰਡ ਮਲੂਵਾਲ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਸਦਾ ਕਿਰਪਾਲ, ਕਿਰਪਾ ਨਿਧ ਅਗੰਮ ਅਥਾਹੀਆ। ਆਦਿ ਜੁਗਾਦੀ ਦੀਨ ਦਿਆਲ, ਜੁਗ ਚੌਕੜੀ ਬੇਪਰਵਾਹੀਆ । ਹਰਿਜਨ ਵੇਖੇ ਆਪਣੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਏਥੇ ਓਥੇ ਕਰੇ ਸੰਭਾਲ, ਦੋ ਜਹਾਨਾਂ ਮੇਲ ਮਿਲਾਈਆ। ਤ੍ਰੈਗੁਣ ਮਾਇਆ
ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਨਾਤਾ ਤੋੜ ਕਾਲ ਮਹਾਂਕਾਲ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਜਨਮ ਜਨਮ ਦੀ ਲੇਖੇ ਲਾਏ ਘਾਲ, ਪੂਰਬ ਲਹਿਣਾ ਝੋਲੀ ਪਾਈਆ। ਫਲ ਲਗਾਏ ਸਾਚੇ ਡਾਲ, ਪਤ ਟਹਿਣੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਸਦਾ ਬਖ਼ਸ਼ੰਦ, ਬਖ਼ਸ਼ਣਹਾਰ ਇਕ ਅਖਵਾਈਆ। ਹਰਿਜਨ ਦੇਵਣਹਾਰ ਅਨੰਦ, ਅਨੰਦ ਆਪਣਾ ਰੂਪ ਦਰਸਾਈਆ। ਜੋਤੀ ਨੂਰ ਚਾੜ੍ਹ ਕੇ ਚੰਦ, ਜਗਤ ਅੰਧੇਰਾ ਦਏ ਮਿਟਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਆਵਣ ਜਾਵਣ ਪਤਿਤ ਪਾਵਨ ਮੇਟ ਦੇ ਪੰਧ, ਜਗਤ ਰਾਹੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸਤਿਗੁਰ ਸ਼ਬਦ ਕਹੇ ਮੇਰਾ ਲਹਿਣਾ ਨਾਲ ਭਗਤਾਂ, ਭਗਵਨ ਦਿਤੀ ਮਾਣ ਵਡਿਆਈਆ। ਮੇਰੇ ਵਿਚ ਅਗੰਮੀ ਸ਼ਕਤਾ, ਸ਼ਕਤੀਸ਼ਾਲੀ ਇਕ ਅਖਵਾਈਆ। ਲੇਖੇ ਲਾਵਾਂ ਬੂੰਦ ਰਕਤਾ, ਤਨ ਵਜੂਦ ਰੰਗ ਰੰਗਾਈਆ। ਸੰਗ ਰਖਾਵਾਂ ਧੁਰ ਦੀ ਸੰਗਤਾ, ਸਗਲਾ ਸੰਗੀ ਹੋ ਕੇ ਵੇਖ ਵਖਾਈਆ। ਸਚ ਪਿਆਰ ਦਾ ਬਣਾਂ ਮੰਗਤਾ, ਜਨ ਭਗਤਾਂ ਅਗੇ ਝੋਲੀ ਡਾਹੀਆ। ਜਨਮ ਜਨਮ ਬਣਾਵਾਂ ਸਾਚੀ ਬਣਤਾ, ਘੜਨ ਭੰਨਣਹਾਰ ਦਿਤੀ ਵਡਿਆਈਆ। ਹਰਿਜਨ ਲੇਖਾ ਜਾਣਾਂ ਆਦਿਨ ਅੰਤਾ, ਅੰਤ ਅਖ਼ੀਰ ਆਪਣਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸਤਿਗੁਰ ਸ਼ਬਦ ਕਹੇ ਜਨ ਭਗਤਾਂ ਆਦਿ ਜੁਗਾਦਿ ਸਚ ਪਿਆਰ, ਪ੍ਰੇਮੀ ਪ੍ਰੀਤਮ ਹੋ ਕੇ ਦਇਆ ਕਮਾਈਆ। ਲਹਿਣਾ ਦੇਣਾ ਤਕ ਜਗਤ ਸੰਸਾਰ, ਦੀਨ ਦੁਨੀ ਧਿਆਨ ਲਗਾਈਆ। ਪੂਰਬ ਲੇਖਾ ਕਰ ਵਿਚਾਰ, ਬਿਨ ਵਿਚਰਿਆ ਦਏ ਸਮਝਾਈਆ। ਕਿਰਪਾ ਕਰੇ ਆਪ ਕਰਤਾਰ, ਕ਼ੁਦਰਤ ਦਾ ਕ਼ਾਦਰ ਧੁਰਦਰਗਾਹੀਆ। ਜਿਸ ਫਲਗੁਣ ਦੀ ਰੁਤਿ ਸੁਹਾਉਣੀ ਬਹਾਰ, ਫਲ ਫੁੱਲ ਆਪ ਮਹਿਕਾਈਆ। ਹਰਿਜਨ ਦੇਵੇ ਚਰਨ ਅਧਾਰ, ਚਰਨ ਕਵਲ ਕਵਲ ਸਰਨਾਈਆ। ਪ੍ਰੀਤੀ ਬਖ਼ਸ਼ ਸਰਬ ਪਰਵਾਰ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਹਰਿਜਨ ਜਾਏ ਸਚ ਸਚੇ ਦਰਬਾਰ, ਦਰਬਾਰਾ ਸਿੰਘ ਦਰਗਾਹ ਸਾਚੀ ਸਚਖੰਡ ਬੈਠਾ ਆਸਣ ਲਾਈਆ। ਜਿਸ ਦੇ ਸੰਗ ਬੰਤੀ ਦਾ ਹੋਇਆ ਅਧਾਰ, ਫਲਗੁਣ ਦਾ ਮਹੀਨਾ ਦਏ ਗਵਾਹੀਆ। ਪੂਰਬ ਲਹਿਣਾ ਰਾਮ ਵਸ਼ਿਸ਼ਟ ਦਾ ਉਧਾਰ, ਬਨਬਾਸੀ ਰਾਮ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਫਲਗੁਣ ਸਚ ਸੁਣਾਏ ਸੋ, ਪੂਰਬ ਲੇਖ ਜਣਾਈਆ। ਧਰਮ ਦੀ ਧਾਰ ਲਹਿਣਾ ਪਿਛਲਾ ਦੋ, ਦੋਹਰੀ ਖੇਲ ਖਿਲਾਈਆ। ਜਿਸ ਦਾ ਭੇਵ ਨਾ ਜਾਣੇ ਕੋ, ਪਰਦਾ ਸਕੇ ਨਾ ਕੋਇ ਉਠਾਈਆ। ਵਸ਼ਿਸ਼ਟ ਦੇ ਚੇਲੇ ਰਾਮ ਨਾਲ ਮੋਹ, ਮੁਹੱਬਤ ਅੰਦਰੇ ਅੰਦਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਰਾਮ ਅੰਦਰ ਮਾਰੀ ਝਾਕੀ, ਚੇਲੇ ਵਸ਼ਿਸ਼ਟ ਧਿਆਨ ਲਗਾਈਆ। ਬਿਨ ਰਸਨਾ ਕੀਤੀ ਬਾਤੀ, ਬਾਤਨ ਭੇਵ ਚੁਕਾਈਆ। ਕਲਜੁਗ ਅੰਤਮ ਆਵੇ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਕਿਰਪਾ ਕਰੇ ਕਮਲਾਪਾਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਤੁਹਾਡੀ ਫੇਰ ਪੁਛੇ ਵਾਤੀ, ਵਾਸਤਾ ਆਪਣੇ ਨਾਲ ਜੁੜਾਈਆ। ਜਨਮ ਹੋਵੇ ਬਹੁਭਾਂਤੀ,
ਕਰਮ ਇਕੋ ਰੰਗ ਰੰਗਾਈਆ। ਇਕੋ ਦਰ ਹੋਵੇ ਖਾਤੀ, ਦੂਸਰ ਵੰਡ ਨਾ ਕੋਇ ਵੰਡਾਈਆ। ਇਕੋ ਜੇਹੀ ਹੋਵੇ ਹਯਾਤੀ, ਅੰਤਰ ਪ੍ਰਭ ਦੇ ਚਰਨ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਰਾਮ ਸ਼ਬਦੀ ਧਾਰ ਕਿਹਾ ਸੁਣੋ ਮੇਰੇ ਮੀਤ, ਗੁਰਭਾਈ ਰੰਗ ਰੰਗਾਈਆ। ਤੁਹਾਡਾ ਲੇਖਾ ਨਾਲ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਦਏ ਵਡਿਆਈਆ। ਜਿਸ ਵੇਲੇ ਤ੍ਰੇਤਾ ਦੁਆਪਰ ਗਿਆ ਬੀਤ, ਕਲਜੁਗ ਅੰਤਮ ਖੇਲ ਖਿਲਾਈਆ। ਭਗਤ ਭਗਵਾਨ ਚਲਾਏ ਰੀਤ, ਮਾਰਗ ਇਕੋ ਇਕ ਦਰਸਾਈਆ । ਝਗੜਾ ਮੁਕਾ ਕੇ ਮੰਦਰ ਮਸੀਤ, ਕਾਇਆ ਕਾਅਬਾ ਇਕ ਵਖਾਈਆ। ਸਾਚੀ ਬਖ਼ਸ਼ ਚਰਨ ਪ੍ਰੀਤ, ਪ੍ਰੀਤਮ ਹੋ ਕੇ ਮੇਲ ਮਿਲਾਈਆ । ਧਰਮ ਦੀ ਧਾਰ ਵੇਖੇ ਨੀਤ, ਨੀਤੀਵਾਨ ਅਗੰਮ ਅਥਾਹੀਆ। ਫਲਗੁਣ ਕਹੇ ਮੇਰਾ ਦਿਵਸ ਦਿਹਾੜਾ ਠਾਂਢਾ ਸੀਤ, ਚੇਤਰ ਉਸੇ ਦਾ ਰੂਪ ਬਣਾਈਆ। ਇੰਦਰ ਆਪਣੇ ਗਾਵੇ ਗੀਤ, ਮੇਲਾ ਆਪਣੇ ਸੰਗ ਰਖਾਈਆ। ਖ਼ੁਸ਼ੀਆਂ ਨਾਲ ਖ਼ੁਸ਼ੀਆਂ ਵਾਲਾ ਸਮਾਂ ਗਿਆ ਬੀਤ, ਪਿਛਲਾ ਲੇਖਾ ਰਿਹਾ ਨਾ ਰਾਈਆ। ਇਕੋ ਸੁਆਮੀ ਵਸਿਆ ਚੀਤ, ਚਿਤ ਠਗੌਰੀ ਦਿਤੀ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਵਸ਼ਿਸ਼ਟ ਮੀਤੇ ਜਗਤ ਧਾਰ, ਤਨ ਵਜੂਦ ਮਿਲੀ ਵਡਿਆਈਆ। ਕਿਰਪਾ ਕਰੀ ਭਗਤ ਵਛਲ ਗਿਰਧਾਰ, ਗਿਰਵਰ ਆਪਣੇ ਰੰਗ ਰੰਗਾਈਆ। ਜਨਮ ਜਨਮ ਦਾ ਲੇਖਾ ਦਿਤਾ ਉਤਾਰ, ਪੂਰਬ ਲਹਿਣਾ ਨਾਲ ਮਿਲਾਈਆ। ਫਲਗੁਣ ਖ਼ੁਸ਼ੀਆਂ ਵਾਲੀ ਮੌਲੀ ਬਹਾਰ, ਭਗਤ ਭਗਵਾਨ ਮਿਲ ਕੇ ਵਜੀ ਵਧਾਈਆ। ਇਕੋ ਰੰਗ ਹੋਇਆ ਸਚਖੰਡ ਸਚੇ ਦੁਆਰ, ਦੁਆਰਕਾ ਵਾਸੀ ਜਿਥੇ ਬੈਠੇ ਆਸਣ ਲਾਈਆ। ਰਾਮ ਵਸ਼ਿਸ਼ਟ ਵੇਖਣ ਨੈਣ ਉਘਾੜ, ਬਿਨ ਅੱਖਾਂ ਅੱਖ ਖੁਲ੍ਹਾਈਆ। ਪੂਰਬ ਲਹਿਣਾ ਪੂਰਬ ਉਧਾਰ, ਲੇਖਾ ਇਕੋ ਵਾਰ ਮੁਕਾਈਆ। ਦੋਵੇਂ ਮਿਤਰ ਦੋਵੇਂ ਯਾਰ, ਦੋਹਾਂ ਦਾ ਲਹਿਣਾ ਨਿਰਗੁਣ ਧਾਰ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਪਾਵਣਹਾਰਾ ਸਾਰ, ਸਤਿਗੁਰ ਦਾਤਾ ਇਕ ਅਖਵਾਈਆ।