ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੧੨ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਦੇ ਸਮੇਂ
ਸੰਮਤ ਸ਼ਹਿਨਸ਼ਾਹੀ ਬਾਰਾਂ ਕਹੇ ਚੜ੍ਹਿਆ ਅਗੰਮੀ ਚੇਤ, ਸੋ ਪੁਰਖ ਨਿਰੰਜਣ ਦਏ ਵਡਿਆਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਕਰੇ ਹੇਤ, ਹਰਿ ਪੁਰਖ ਨਿਰੰਜਣ ਮਾਲਕ ਧੁਰਦਰਗਾਹੀਆ। ਨਿਰਗੁਣ ਹੋ ਕੇ ਲੇਖਾ ਜਾਣੇ ਨੇਤਨ ਨੇਤ, ਏਕੰਕਾਰਾ ਪਰਵਰਦਿਗਾਰਾ ਅਗੰਮ ਅਥਾਹੀਆ। ਇਕ ਇਕੱਲਾ ਖੋਲ੍ਹਣਹਾਰਾ ਭੇਤ, ਆਦਿ ਨਿਰੰਜਣ ਦਰਦ ਦੁਖ ਭੈ ਭੰਜਣ ਪਰਦਾ ਆਪ ਉਠਾਈਆ। ਜੋਤੀ ਜਾਤਾ ਪੁਰਖ ਬਿਧਾਤਾ ਅਛਲ ਅਛੇਦ, ਅਬਿਨਾਸ਼ੀ ਕਰਤਾ ਹੁਕਮ ਵਰਤਾਈਆ। ਜਿਸ ਦੀ ਨਿਰਗੁਣ ਨਿਰਗੁਣ ਧਾਰ ਸਾਚੀ ਸੇਧ, ਸ੍ਰੀ ਭਗਵਾਨ ਨੌਜਵਾਨ ਮਰਦ ਮਰਦਾਨ ਭੇਵ ਚੁਕਾਈਆ। ਜੋ ਸਤਿ ਸਤਿਵਾਦੀ ਹੋ ਕੇ ਖੇਲੇ ਖੇਡ, ਪਾਰਬ੍ਰਹਮ ਪ੍ਰਭ ਆਪਣਾ ਭੇਵ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸੰਮਤ ਸ਼ਹਿਨਸ਼ਾਹੀ ਕਹੇ ਮੇਰਾ ਚੇਤ ਮਹੀਨਾ ਸੁਹੰਜਣੀ ਰੁਤ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਜਿਸ ਦਾ ਇਕੋ ਸ਼ਬਦ ਦੁਲਾਰਾ ਸੁਤ, ਆਪੇ ਬਣੇ ਪਿਤਾ ਮਾਈਆ। ਜਿਸ ਦਾ ਲਹਿਣਾ ਦੇਣਾ ਨਾਲ ਲੱਖ ਚੁਰਾਸੀ ਬੁਤ, ਤਨ ਵਜੂਦਾਂ ਸੰਗ ਰਖਾਈਆ। ਉਹ ਭੇਵ ਅਭੇਦਾ ਖੋਲ੍ਹੇ ਅਬਿਨਾਸ਼ੀ ਅਚੁਤ, ਚੇਤਨ ਸਭ ਨੂੰ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਚੇਤ ਕਹੇ ਮੈਂ ਚੜ੍ਹਿਆ ਲੋਕਮਾਤ, ਮਤਾ ਸਤਿਗੁਰ ਸ਼ਬਦ ਜਣਾਈਆ। ਧੁਰ ਸੰਦੇਸ਼ਾ ਦਿਤਾ ਪਾਤ, ਪਤ੍ਰਕਾ ਬਿਨ ਕ਼ਲਮ ਸ਼ਾਹੀ ਲਿਖਾਈਆ। ਨਿਰਗੁਣ ਨਿਰਗੁਣ ਜੋੜਿਆ ਨਾਤ, ਤਨ ਵਜੂਦ ਨਾ ਕੋਇ ਵਡਿਆਈਆ। ਧੁਰ ਫ਼ਰਮਾਨਾ ਆਪਣੀ ਭਾਂਤ, ਜਿਸ ਦਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਮਾਲਕ ਅਗੰਮ ਅਥਾਹੀਆ। ਚੇਤ ਕਹੇ ਮੈਂ ਲੋਕਮਾਤ ਚੜ੍ਹਿਆ, ਚਾਰ ਜੁਗ ਦਾ ਪੰਧ ਮੁਕਾਈਆ। ਬਿਨ ਅੱਖਰਾਂ ਸ਼ਬਦ ਅਨੋਖਾ ਪੜ੍ਹਿਆ, ਜਿਸ ਦਾ ਲੇਖ ਕ਼ਲਮ ਸ਼ਾਹੀ ਨਾ ਕੋਇ ਬਣਾਈਆ। ਜਿਸ ਮੇਰਾ ਆਦਿ ਜੁਗਾਦੀ ਘਾੜਨ ਘੜਿਆ, ਰੂਪ ਰੰਗ ਰੇਖ ਵੇਖਣ ਕੋਇ ਨਾ ਪਾਈਆ। ਮੈਂ ਉਸੇ ਦੀ ਸਰਨੀ ਪੜਿਆ, ਬਿਨ ਸੀਸ ਸੀਸ ਝੁਕਾਈਆ। ਜਿਸ ਲੇਖਾ ਤਕਣਾ ਚੋਟੀ ਜੜ੍ਹਿਆ, ਚੇਤਨ ਪਰਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਚੇਤ ਕਹੇ ਮੇਰੇ ਸਤਿਗੁਰ ਸ਼ਬਦ ਮੀਤੇ, ਮਿਤਰਾ ਤੇਰੀ ਸਰਨਾਈਆ। ਮੇਰੇ ਨੌ ਸੌ ਚੁਰਾਨਵੇ ਚੌਕੜੀ ਜੁਗ ਬੀਤੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਰੂਪ ਬਦਲਾਈਆ। ਮੈਨੂੰ ਯਾਦ ਵਾਅਦੇ ਕੌਲ ਇਕ਼ਰਾਰ ਜੋ ਕੀਤੇ, ਬਿਨ ਅੱਖਰਾਂ ਅੱਖਰ ਲਿਖਾਈਆ। ਤੂੰ ਵੇਖਣਹਾਰਾ ਆਦਿ ਜੁਗਾਦੀ ਰੀਤੇ, ਰੀਤੀਵਾਨ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਪਰਦਾ ਆਪ ਉਠਾਈਆ। ਚੇਤ ਕਹੇ ਮੇਰੇ ਸਤਿਗੁਰ ਸ਼ਬਦ ਦਿਆਲੂ, ਦਇਆਨਿਧ ਤੇਰੀ ਸ਼ਰਨਾਈਆ। ਆਦਿ ਜੁਗਾਦੀ ਅਗੰਮ ਕਿਰਪਾਲੂ, ਕਿਰਪਨ ਹੋ ਕੇ ਸੀਸ ਨਿਵਾਈਆ। ਮੈਂ ਸਦਾ ਸਦਾ ਰਿਹਾ ਤੇਰਾ ਸ਼ਰਧਾਲੂ, ਸ਼ਰਧਾ ਤੇਰੇ ਚਰਨ ਭੇਟ ਕਰਾਈਆ। ਮੈਂ ਹੈਰਾਨ ਹੋ ਗਿਆ ਕਲਜੁਗ ਅੰਤ ਕੌਣ ਸੰਭਾਲੂ, ਸੰਬਲ ਦੇ ਮਾਲਕ ਵੇਖਣਾ ਚਾਈਂ ਚਾਈਂਆ। ਅਵਤਾਰ ਪੈਗ਼ੰਬਰਾਂ ਦੀ ਧਾਰ ਵਿਚ ਮੇਰਾ ਸਾਲ ਹੋ ਗਿਆ ਚਾਲੂ, ਚਾਰ ਜੁਗ ਦੇ ਭਵਿਖਤ ਦੇਣ ਗਵਾਹੀਆ । ਮੇਰੇ ਵਾਸਤੇ ਇਸ਼ਾਰਾ ਦੇ ਕੇ ਗਿਆ ਨਾਨਕ ਸੁਤ ਕਾਲੂ, ਕਲਮਿਆਂ ਬਾਹਰ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਢੇ ਅਲਖ ਜਗਾਈਆ। ਚੇਤ ਕਹੇ ਮੇਰੇ ਸਤਿਗੁਰ ਸ਼ਬਦ ਸ਼ਹਿਨਸ਼ਾਹ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਬੇਪਰਵਾਹ ਤੇਰੀ ਬੇਪਰਵਾਹੀਆ। ਆਦਿ ਜੁਗਾਦੀ ਅਗੰਮ ਅਥਾਹ, ਅਲਖ ਅਗੋਚਰ ਤੇਰੇ ਹੱਥ ਵਡਿਆਈਆ। ਮੈਂ ਚਰਨ ਕਵਲ ਬਿਨਾ ਸੀਸ ਸੀਸ ਲਵਾਂ ਨਿਵਾ, ਨਿਵ ਨਿਵ ਲਾਗਾਂ ਪਾਈਆ। ਬੇਨੰਤੀ ਕਰਾਂ ਮੇਰੇ ਮਾਲਕ ਹਕ ਖ਼ੁਦਾ, ਖ਼ਾਦਮ ਹੋ ਕੇ ਸੀਸ ਨਿਵਾਈਆ। ਮਿਹਰਵਾਨਾ ਮੇਰੀ ਮਨਜ਼ੂਰ ਕਰ ਦੁਆ, ਦੋ ਜਹਾਨਾਂ ਮਾਲਕ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਸਾ ਪੂਰ ਕਰਾਈਆ। ਚੇਤ ਕਹੇ ਮੇਰੇ ਸਤਿਗੁਰ ਸੱਜਣ, ਸ਼ਬਦੀ ਸ਼ਬਦ ਧਾਰ ਤੇਰੀ ਵਡਿਆਈਆ। ਸਾਚੀ ਧੂੜ ਕਰਾ ਦੇ ਮਜਨ, ਜਗਤ ਮਿੱਟੀ ਖ਼ਾਕ ਦੀ ਲੋੜ ਰਹੇ ਨਾ ਰਾਈਆ।
ਬਿਨਾ ਅੱਖਰਾਂ ਤੋਂ ਨਾਮ ਨਿਧਾਨਾ ਪਾ ਦੇ ਕੱਜਲ, ਜਗਤ ਅੱਖਰਾਂ ਵੰਡ ਨਾ ਕੋਇ ਵੰਡਾਈਆ। ਬਿਨ ਰਸਨਾ ਜੇਹਵਾ ਦੇ ਦੇ ਭਜਨ, ਬੱਤੀ ਦੰਦ ਨਾ ਸਿਫ਼ਤ ਸਲਾਹੀਆ। ਬਿਨਾ ਤਨ ਸਰੀਰ ਵਜੂਦ ਤੋਂ ਮੇਰੇ ਪਰਦੇ ਆ ਜਾ ਕੱਜਣ, ਮਾਲਕ ਬਣ ਕੇ ਧੁਰ ਦਾ ਮਾਹੀਆ। ਮੈਂ ਪ੍ਰੇਮ ਪ੍ਰੀਤੀ ਵਿਚ ਮੇਰਿਆ ਮਹਿਬੂਬਾ ਤੈਨੂੰ ਆਇਆ ਸੱਦਣ, ਸਦਕੇ ਵਾਰੀ ਘੋਲ ਘੁਮਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੈਨੂੰ ਦੇ ਦੇ ਅਨੰਦਨ, ਅਨੰਦ ਅਨੰਦ ਵਿਚੋਂ ਪਰਗਟਾਈਆ। ਸਚਖੰਡ ਨਿਵਾਸੀ ਤੇਰੇ ਚਰਨ ਮੇਰੀ ਬੰਦਨ, ਸਯਦਿਆਂ ਵਿਚ ਸੀਸ ਝੁਕਾਈਆ। ਕਲਜੁਗ ਕੂੜੀ ਕਿਰਿਆ ਕਰ ਦੇ ਖੰਡਨ, ਖੰਡਾ ਗੋਬਿੰਦ ਖੜਗ ਨਾਮ ਚਮਕਾਈਆ। ਜੇ ਸਚ ਭੰਡਾਰਾ ਆਇਉਂ ਵੰਡਣ, ਨਾਮ ਨਿਧਾਨਾ ਦੇ ਵਰਤਾਈਆ। ਤੇਰਾ ਲਹਿਣਾ ਦੇਣਾ ਵਿਚ ਬ੍ਰਹਿਮੰਡਣ, ਬ੍ਰਹਿਮਾਂਡ ਦਾ ਲੇਖਾ ਦੇ ਚੁਕਾਈਆ। ਤੂੰ ਸਾਹਿਬ ਸੂਰਾ ਸਰਬੰਗਣ, ਹਰਿ ਕਰਤਾ ਇਕ ਅਖਵਾਈਆ। ਤੇਰੀ ਧੂੜੀ ਲਾਵਾਂ ਮਸਤਕ ਅਗੰਮੀ ਚੰਦਨ, ਚੰਦ ਚਾਂਦਨੇ ਕਰ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਦਾ ਹੋਏ ਛੰਦਨ, ਸੋਹਲਾ ਢੋਲਾ ਇਕ ਸਮਝਾਈਆ। ਬਿਨਾ ਜਗਤ ਰੰਗ ਤੋਂ ਚਾੜ੍ਹ ਦੇ ਰੰਗਣ, ਅਨਡਿਠ ਆਪ ਰੰਗਾਈਆ। ਤੂੰ ਮਾਲਕ ਖ਼ਾਲਕ ਵਰਭੰਡਣ, ਬ੍ਰਹਿਮੰਡ ਤੇਰੀ ਸ਼ਰਨਾਈਆ। ਨਿਗਾਹ ਮਾਰ ਲੈ ਵਿਚ ਜੇਰਜ ਅੰਡਣ, ਉਤਭੁਜ ਸੇਤਜ ਖੋਜ ਖੁਜਾਈਆ। ਦੀਨ ਦਿਆਲ ਬਣ ਬਖ਼ਸ਼ੰਦਣ, ਰਹਿਮਤ ਆਪਣੀ ਆਪ ਕਮਾਈਆ। ਤੇਰੇ ਦਰ ਤੋਂ ਆਇਆ ਮੰਗਣ, ਭਿੱਖਕ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ । ਚੇਤ ਕਹੇ ਪ੍ਰਭੂ ਮੇਰੇ ਕੋਲ ਭਵਿਖਤਾਂ ਵਾਲੀ ਧਾਰ, ਧਰਨੀ ਉਤੇ ਧਰਮ ਨਾਲ ਜਣਾਈਆ। ਮੈਨੂੰ ਸੰਦੇਸ਼ਾ ਦੇ ਕੇ ਗਿਆ ਬ੍ਰਹਮਾ ਸੁਤ ਕੁਮਾਰ, ਸੰਤ ਸਹਿਜ ਸਹਿਜ ਸੁਣਾਈਆ। ਬਰਾਹ ਦਿਤਾ ਇਸ਼ਾਰ, ਜਗਤ ਇਸ਼ਾਰਾ ਨਾ ਕੋਈ ਵਡਿਆਈਆ। ਯਗੈਪੁਰਸ਼ ਦੇ ਅਧਾਰ, ਉਦਰ ਦਾ ਲੇਖਾ ਗਿਆ ਮੁਕਾਈਆ। ਹਾਵਗਰੀਵ ਕੀਤੀ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਨਰ ਨਰੈਣ ਸਚੀ ਸਰਕਾਰ, ਇਸ਼ਟ ਗਿਆ ਸਮਝਾਈਆ। ਕਪਲਮੁਨ ਕੂਕ ਕੀਤੀ ਪੁਕਾਰ, ਤੂੰ ਹੀ ਤੂੰ ਹੀ ਰਾਗ ਸੁਣਾਈਆ। ਦੱਤਾਤ੍ਰੈ ਕੀਤਾ ਇਜ਼ਹਾਰ, ਸਿਫ਼ਤਾਂ ਸਿਫ਼ਤ ਸਾਲਾਹੀਆ। ਤੂੰ ਸਭ ਦਾ ਮੀਤ ਮੁਰਾਰ, ਰਿਖਪ ਦੇਵ ਗਿਆ ਦ੍ਰਿੜਾਈਆ। ਪ੍ਰਿਥੂ ਧੂੜੀ ਲਾ ਕੇ ਛਾਰ, ਸ਼ਹਿਨਸ਼ਾਹ ਤੇਰੇ ਰੰਗ ਸਮਾਈਆ। ਮਤਸ ਬਿਨ ਨੈਣਾਂ ਨੀਰ ਵਹਾਇਆ ਜਲ ਦੀ ਧਾਰ, ਸਮੁੰਦ ਸਾਗਰ ਸੰਗ ਬਣਾਈਆ। ਕੱਛਪ ਮਿੰਦਰਾ ਚੁਕ ਕੇ ਪਿਠ ਦੇ ਭਾਰ, ਸਮੁੰਦ ਵਰੋਲਿਆ ਚਾਈਂ ਚਾਈਂਆ। ਧਨੰਤਰ ਹਸ ਕੇ ਕਿਹਾ ਅਗੰਮਾ ਯਾਰ, ਸਾਹਿਬ ਸੁਆਮੀ ਤੇਰੀ ਸਿਫ਼ਤ ਸਾਲਾਹੀਆ। ਨਰ ਸਿੰਘ ਤੇਰਾ ਖੇਲ ਰੂਪ ਅਪਾਰ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਨਰ ਨਰੈਣ ਹੋ ਹੁਸ਼ਿਆਰ, ਧਰੂ ਦਿਤਾ ਦ੍ਰਿੜਾਈਆ। ਬਲ ਬਾਵਨ ਕਰ ਉਜਿਆਰ, ਪਰਦਾ ਖੋਲ੍ਹਿਆ ਚਾਈਂ ਚਾਈਂਆ। ਨਿਉਂ ਨਿਉਂ ਸਦਾ ਕਰਾਂ ਨਿਮਸਕਾਰ, ਨਿਵ ਨਿਵ ਲਾਗਾਂ ਪਾਈਆ। ਹਰੀ ਹਰਿ ਪਰਦਾ ਖੋਲ੍ਹ ਨਿਰਾਕਾਰ, ਗਜ ਦਿਤਾ ਦ੍ਰਿੜਾਈਆ। ਮੇਰੀ ਬੇਨੰਤੀ ਸੁਣ ਸੁਣਨੇਹਾਰ, ਅਨਸੁਣਤ ਦਿਆਂ ਦ੍ਰਿੜਾਈਆ। ਰਾਮ ਰਾਮਾ ਹੋ ਕੇ ਖ਼ਬਰਦਾਰ, ਰਾਵਣ ਭੇਵ ਗਿਆ ਚੁਕਾਈਆ। ਪਰਸੇ ਖੇਲ ਕੀਤਾ ਅਪਾਰ, ਬ੍ਰਾਹਮਣ ਕਸ਼ਤਰੀ ਵੰਡ ਵੰਡਾਈਆ। ਵੇਦ ਵਿਆਸਾ ਬਣ ਕੇ ਜਗਤ ਲਿਖਾਰ, ਪੁਰਾਨ ਅਠਾਰਾਂ ਚਾਰ ਲੱਖ ਹਜ਼ਾਰ ਸਤਾਰਾਂ ਸਲੋਕ ਗਿਆ ਸਮਝਾਈਆ। ਕ੍ਰਿਸ਼ਨ ਕਾਹਨ ਕੀਤਾ ਖ਼ਬਰਦਾਰ, ਬੇਖ਼ਬਰਾਂ ਖ਼ਬਰ ਦ੍ਰਿੜਾਈਆ। ਦੁਆਪਰ ਤੇਰੀ ਧਾਰ ਵਿਚੋਂ ਸਾਂਵਲ ਸੁੰਦਰ ਹੋਇਆ ਬਾਹਰ, ਸਾਂਵਰੀਆ ਆਪਣੀ
ਕਾਰ ਕਮਾਈਆ। ਜੋਤੀ ਜਾਤੇ ਪੁਰਖ ਬਿਧਾਤੇ ਤੇਰਾ ਰੂਪ ਅਗੰਮ ਅਪਾਰ, ਅਪਰੰਪਰ ਤੇਰੀ ਵਡ ਵਡਿਆਈਆ। ਮੂਸਾ ਮੂੰਹ ਦੇ ਸੁੱਟਿਆ ਭਾਰ, ਕੋਹਤੂਰ ਰੰਗ ਰੰਗਾਈਆ। ਬੁੱਧ ਬੁੱਧੀ ਦਾ ਲੇਖਾ ਸਮਝੇ ਨਾ ਕੋਇ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਬੈਠਣ ਸੀਸ ਨਿਵਾਈਆ। ਈਸਾ ਸਲੀਬ ਦੀ ਚਾੜ੍ਹ ਕੇ ਧਾਰ, ਫਾਂਸੀ ਗਲ ਲਟਕਾਈਆ। ਉਸ ਸੰਦੇਸ਼ਾ ਦਿਤਾ ਬਿਨ ਰਸਨ ਜੇਹਵਾ ਉਚਾਰ, ਬਿਨ ਬੁੱਲਾਂ ਬੁੱਲ ਹਿਲਾਈਆ। ਮੁਹੰਮਦ ਬਣਾ ਕੇ ਬਰਖ਼ੁਰਦਾਰ, ਕਲਮਾ ਕਾਇਨਾਤ ਦ੍ਰਿੜਾਈਆ। ਅੰਤ ਕੂਕ ਕੇ ਕਿਹਾ ਪੁਕਾਰ, ਚਾਰ ਯਾਰੀ ਨਾਲ ਮਿਲਾਈਆ। ਸਭ ਦਾ ਲਹਿਣਾ ਦੇਣਾ ਪੂਰਾ ਕਰੇ ਪਰਵਰਦਿਗਾਰ, ਬੇਐਬ ਨੂਰ ਅਲਾਹੀਆ। ਨਾਨਕ ਨਿਰਗੁਣ ਸਰਗੁਣ ਵਜਾਈ ਸਤਾਰ, ਸਰਗੁਣ ਨਿਰਗੁਣ ਖੇਲ ਖਿਲਾਈਆ। ਗੋਬਿੰਦ ਖੰਡਾ ਖੜਗ ਖਿੱਚ ਕਟਾਰ, ਕਟਾਕਸ਼ ਦੀਨ ਦੁਨੀ ਸਮਝਾਈਆ। ਤੇਰਾ ਖੇਲ ਸਭ ਤੋਂ ਬਾਹਰ, ਖ਼ਲਕ ਦੇ ਖ਼ਾਲਕ ਭੇਵ ਕੋਇ ਨਾ ਪਾਈਆ। ਪਹਿਲੀ ਚੇਤ ਕਹੇ ਪ੍ਰਭੂ ਮੇਰਾ ਚਾਰ ਜੁਗ ਦਾ ਲਹਿਣਾ ਪੂਰਬ ਉਧਾਰ, ਪੂਰਨ ਸਤਿਗੁਰ ਦਿਆਂ ਦ੍ਰਿੜਾਈਆ। ਮੇਰੇ ਪਰਵਿਸ਼ਟੇ ਵਿਚ ਸਭ ਨੇ ਤੇਰੇ ਅਗੇ ਕੀਤੀ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਕਲਜੁਗ ਅੰਤ ਸ੍ਰੀ ਭਗਵੰਤ ਤੇਰਾ ਖੇਲ ਹੋਵੇ ਅਪਾਰ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜੋਤੀ ਜਾਤਾ ਹੋ ਕੇ ਹੋਣਾ ਜ਼ਾਹਰ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਨਵ ਸੱਤ ਤੇਰਾ ਇਕੋ ਹੋਏ ਅਧਾਰ, ਉਦਰ ਦਾ ਲੇਖਾ ਦੇਣਾ ਮੁਕਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਅਕਾਸ਼ ਪਤਾਲ ਤੇਰੀ ਜੈ ਜੈ ਕਾਰ, ਇਕੋ ਢੋਲਾ ਸਿਫ਼ਤ ਸਲਾਹੀਆ। ਸੋ ਪੁਰਖ ਨਿਰੰਜਣ ਸਭ ਨੂੰ ਕਰਨਾ ਖ਼ਬਰਦਾਰ, ਸੋਇਆ ਰਹਿਣ ਕੋਇ ਨਾ ਪਾਈਆ। ਹਰਿ ਪੁਰਖ ਨਿਰੰਜਣ ਪਰਦਾ ਦੀਨ ਦੁਨੀ ਦਾ ਉਤਾਰ, ਉੱਤਰ ਪੂਰਬ ਪੱਛਮ ਦੱਖਣ ਖੋਜ ਖੁਜਾਈਆ। ਏਕੰਕਾਰੇ ਸਾਂਝੇ ਯਾਰ, ਮਿਤਰ ਪਿਆਰੇ ਦੇਣੀ ਵਡਿਆਈਆ। ਆਦਿ ਨਿਰੰਜਣ ਤੇਰੀ ਮੌਲੇ ਅਗੰਮ ਬਹਾਰ, ਰੁਤੜੀ ਆਪਣੇ ਰੰਗ ਰੰਗਾਈਆ। ਅਬਿਨਾਸ਼ੀ ਕਰਤੇ ਬਣਨਾ ਸ਼ਾਹੋ ਭੂਪ ਸਿਕਦਾਰ, ਸ਼ਹਿਨਸ਼ਾਹ ਇਕ ਅਖਵਾਈਆ । ਸ੍ਰੀ ਭਗਵਾਨ ਤੇਰਾ ਖੇਲ ਹੋਵੇ ਅਪਾਰ, ਨਿਰਗੁਣ ਆਪਣਾ ਰੰਗ ਰੰਗਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੁਧ ਬਿਨ ਦੂਜਾ ਨਜ਼ਰ ਨਾ ਆਏ ਕੋਈ ਸੰਸਾਰ, ਸਹਿਸਾ ਜਗਤ ਰਹੇ ਨਾ ਰਾਈਆ। ਵਿਸ਼ਨੂੰ ਹਲੂਣਾ ਦੇ ਦੇ ਆਪਣੀ ਧਾਰ, ਵਿਸ਼ਵ ਦੇ ਮਾਲਕ ਦਇਆ ਕਮਾਈਆ। ਬ੍ਰਹਮਾ ਬ੍ਰਹਮ ਦੀ ਪਾਵੇ ਸਾਰ, ਬ੍ਰਹਮਵੇਤਾ ਹੋ ਕੇ ਵੇਖ ਵਖਾਈਆ। ਸ਼ੰਕਰ ਆਪਣਾ ਚੁਕ ਲੈ ਆਪੇ ਭਾਰ, ਸੰਘਾਰੀ ਹੋ ਕੇ ਆਪਣਾ ਹੁਕਮ ਵਰਤਾਈਆ। ਤ੍ਰੈਗੁਣ ਮਾਇਆ ਪਰਦਾ ਦਏ ਉਤਾਰ, ਰਜੋ ਤਮੋ ਸਤੋ ਲੇਖਾ ਰਹੇ ਨਾ ਰਾਈਆ। ਪੰਜਾਂ ਤਤਾਂ ਪਾਉਣੀ ਸਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੋਜ ਖੁਜਾਈਆ। ਪਹਿਲੀ ਚੇਤ ਕਹੇ ਪ੍ਰਭੂ ਮੇਰੀ ਡੰਡਾਵਤ ਬੰਦਨਾ ਸੱਯਦਿਆਂ ਤੋਂ ਬਾਹਰ ਨਿਮਸਕਾਰ, ਬਿਨ ਸੀਸ ਸੀਸ ਨਿਵਾਈਆ। ਤੂੰ ਕਲ ਕਲਕੀ ਨਿਹਕਲੰਕ ਚੌਬੀਸਾ ਹਰਿ ਜਗਦੀਸਾ ਅਮਾਮ ਅਮਾਮਾ ਨੂਰ ਉਜਿਆਰ, ਜੋਤੀ ਜਾਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਸੁਣ ਚੇਤਰ ਮੀਤਾ, ਜਗਤ ਮਿਤਰਾ ਤੈਨੂੰ ਦਿਆਂ ਜਣਾਈਆ। ਜੁਗ ਬਦਲਣਾ ਆਦਿ ਜੁਗਾਦੀ ਪ੍ਰਭ ਦੀ ਰੀਤਾ, ਰੀਤੀਵਾਨ ਇਕ ਅਖਵਾਈਆ। ਜਿਸ ਦੇ ਹੁਕਮ ਵਿਚ ਸਤਿਜੁਗ ਤ੍ਰੇਤਾ ਦੁਆਪਰ ਬੀਤਾ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਸੋ ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਅੰਤਮ ਵੇਖਣਹਾਰਾ ਨੀਤਾ, ਨੀਤੀਵਾਨ ਅਗੰਮ ਅਥਾਹੀਆ । ਜਿਸ ਝਗੜਾ ਮੇਟਣਾ ਮੰਦਰ ਮਸੀਤਾ, ਕਾਇਆ ਕਾਅਬਿਆਂ ਭੇਵ ਚੁਕਾਈਆ।
ਆਪਣਾ ਭਾਣਾ ਦੱਸਣਾ ਸਭ ਨੂੰ ਮੀਠਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਜਿਸ ਦੇ ਹੁਕਮ ਵਿਚ ਤਪਣ ਵਾਲਾ ਅੰਗੀਠਾ, ਕਲਜੁਗ ਕਿਰਿਆ ਕੂੜ ਅਗਨੀ ਰਿਹਾ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਚੇਤ ਕਹੇ ਸੁਣ ਸਤਿਗੁਰ ਸ਼ਬਦ ਪਿਆਰੇ, ਪ੍ਰੇਮ ਨਾਲ ਦ੍ਰਿੜਾਈਆ। ਕੀ ਹੁਕਮ ਵਰਤੇ ਵਿਚ ਸੰਸਾਰੇ, ਸੰਸਾਰੀ ਭੰਡਾਰੀ ਸੰਘਾਰੀ ਕੀ ਸੇਵ ਕਮਾਈਆ। ਕੀ ਲਹਿਣਾ ਦੇਣਾ ਤੇਈ ਅਵਤਾਰੇ, ਅਵਤਰੀ ਕੀ ਕੀ ਹੁਕਮ ਜਣਾਈਆ। ਕੀ ਸਤਿਜੁਗ ਕਲਜੁਗ ਖੇਲ ਹੋਵੇ ਅਪਰ ਅਪਾਰੇ, ਅਪਰੰਪਰ ਸੁਆਮੀ ਕੀ ਹੁਕਮ ਵਰਤਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਬੀਤੇ ਸਾਰੇ, ਸਿਰ ਸਕੇ ਨਾ ਕੋਇ ਉਠਾਈਆ। ਉਹ ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਨੂਰ ਕਰੇ ਉਜਿਆਰੇ, ਜੋਤੀ ਜਾਤਾ ਵੇਸ ਵਟਾਈਆ। ਸੰਬਲ ਬਹਿ ਕੇ ਸਚ ਚੁਬਾਰੇ, ਚਾਰੇ ਕੁੰਟ ਵੇਖ ਵਖਾਈਆ। ਜੋ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਕਰੇ ਦੋਬਾਰੇ, ਦੋਹਰੀ ਆਪਣੀ ਕਲ ਵਰਤਾਈਆ। ਮੈਂ ਉਸ ਦੇ ਜਾਵਾਂ ਬਲਿਹਾਰੇ, ਬਲ ਬਲ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਝਟ ਨਾਰਦ ਆ ਕੇ ਹੱਸਿਆ, ਪਹਿਲੀ ਚੇਤ ਖ਼ੁਸ਼ੀ ਬਣਾਈਆ। ਮੈਂ ਦੂਰ ਦੁਰਾਡਾ ਆਇਆ ਨੱਸਿਆ, ਬਿਨ ਕ਼ਦਮਾਂ ਕ਼ਦਮ ਉਠਾਈਆ। ਮੈਂ ਵੇਖਿਆ ਜਗਤ ਮਾਇਆ ਵਿਚ ਫਸਿਆ, ਹੈਰਾਨੀ ਵਿਚ ਦਿਆਂ ਦੁਹਾਈਆ। ਚਾਰੋਂ ਕੁੰਟ ਹੋਈ ਅੰਧੇਰੀ ਰੈਣ ਮੱਸਿਆ, ਨੂਰੀ ਚੰਦ ਨਾ ਕੋਇ ਚਮਕਾਈਆ। ਧਰਮ ਦੀ ਧਾਰ ਪੈ ਗਈ ਗਸ਼ਿਆ, ਸੁਰਤੀ ਸੁਰਤ ਨਾ ਕੋਇ ਜਗਾਈਆ। ਮੈਂ ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਬਿਨਾ ਕ਼ਦਮਾਂ ਕਛਿਆ, ਕਛ ਮਛ ਦਾ ਲੇਖਾ ਪੂਰ ਕਰਾਈਆ। ਮੈਂ ਹਰ ਹਿਰਦਾ ਵੇਖਿਆ ਪੁਰਖ ਅਕਾਲਾ ਕਿੱਥੇ ਵਸਿਆ, ਕਵਣ ਕੂਟੇ ਡੇਰਾ ਲਾਈਆ। ਕਿਸ ਕਿਸ ਨੂੰ ਕਲਜੁਗ ਮਾਇਆ ਡਸਣੀ ਡਸਿਆ, ਵਿਖ ਆਪਣਾ ਰੂਪ ਬਣਾਈਆ। ਕਿਸ ਕਿਸ ਦਾ ਸਗਲ ਵਸੂਰਾ ਲਥਿਆ, ਸਥਰ ਯਾਰੜਾ ਸੇਜ ਹੰਢਾਈਆ। ਕਵਣ ਸੁਣੇ ਸ਼ਬਦ ਅਨਾਦੀ ਕਥਿਆ, ਧੁਨ ਆਤਮਕ ਰਾਗ ਰਾਗ ਜਣਾਈਆ। ਕਵਣ ਦੁਨੀਆ ਦੀ ਧਾਰ ਟੇਕੇ ਮੱਥਿਆ, ਕਵਣ ਹਿਰਦੇ ਹਰਿਜੂ ਰਿਹਾ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਅਗੰਮ ਅਥਾਹੀਆ। ਨਾਰਦ ਕਹੇ ਚੇਤ ਜੀ ਮੈਨੂੰ ਆਵੇ ਹਾਸੀ, ਹਸ ਹਸ ਕੇ ਦਿਆਂ ਜਣਾਈਆ। ਬ੍ਰਹਮੇ ਨੂੰ ਪੁਛ ਲੈ ਪੰਡਤਾ ਕੀ ਤੇਰੀ ਕਹਿੰਦੀ ਰਾਸ਼ੀ, ਰਾਸ਼ੀ ਕੀ ਜਣਾਈਆ। ਵਿਸ਼ਨੂੰ ਨੂੰ ਪੁਛ ਲੈ ਕਿਸ ਬਿਧ ਦੁਨੀਆ ਦੀ ਮਿਟੇ ਤ੍ਰਿਸ਼ਨਾ ਪਿਆਸੀ, ਭੁੱਖਿਆਂ ਭੁਖ ਗੁਆਈਆ। ਸ਼ੰਕਰ ਨੂੰ ਪੁਛ ਲੈ ਕਿਸ ਬਿਧ ਚੁਰਾਸੀ ਵਿਚੋਂ ਹੋਵੇ ਖ਼ੁਲਾਸੀ, ਫਾਸੀ ਜਮ ਨਾ ਕੋਇ ਲਟਕਾਈਆ। ਰਾਏ ਧਰਮ ਨੂੰ ਪੁਛ ਲੈ ਕਵਣ ਵੇਲਾ ਮਿਟੇ ਉਦਾਸੀ, ਚਿੰਤਾ ਨਜ਼ਰ ਕੋਇ ਨਾ ਆਈਆ। ਚਿਤਰ ਗੁਪਤ ਤੋਂ ਲੇਖਾ ਤਕ ਲੈ ਕੀ ਲਹਿਣਾ ਦੱਸੇ ਹਿਸਾਬੀ, ਅੱਖਰਾਂ ਹਿੰਦਸਿਆਂ ਅੰਕੜਿਆਂ ਬਾਹਰ ਜਣਾਈਆ। ਲਾੜੀ ਮੌਤ ਨੂੰ ਪੁਛ ਸ਼ਤਾਬੀ, ਕੀ ਲੇਖਾ ਦੀਨ ਦੁਨੀ ਨਾਲ ਬੰਧਾਈਆ। ਕੀ ਹੁਕਮ ਦੇਵੇ ਹਕ ਜਨਾਬੀ, ਜਨਾਬੇਆਲੀ ਕੀ ਕਹਿ ਕੇ ਗਿਆ ਦ੍ਰਿੜਾਈਆ। ਕਵਣ ਕਵਣ ਕਵਣ ਹੋਵੇ ਅਮਦਾਦੀ, ਇਸ ਦਾ ਕਵਣ ਕਵਣ ਕਵਣ ਸਹਾਈਆ। ਝਟ ਨਾਰਦ ਹਸ ਕੇ ਕਿਹਾ ਪਹਿਲੀ ਚੇਤ ਆਹ ਤਕ ਲੈ ਜੋ ਨਾਨਕ ਸੰਦੇਸ਼ਾ ਦੇ ਕੇ ਆਇਆ ਵਿਚ ਬਗ਼ਦਾਦੀ, ਬਗ਼ਲਗੀਰ ਆਪਣਾ ਆਪ ਕਰਾਈਆ। ਜਿਥੇ ਨਾ ਇਸ਼ਕ ਹਕ਼ੀਕ਼ੀ ਨਾ ਮਜਾਜ਼ੀ, ਜਗਤ
ਸ਼ਰਅ ਵੰਡ ਨਾ ਕੋਇ ਵੰਡਾਈਆ। ਨਾ ਕੋਇ ਅੱਖਰ ਵਿਦਿਆ ਦਿਸੇ ਕਿਤਾਬੀ, ਕੁਤਬਖ਼ਾਨਿਆਂ ਦੀ ਲੋੜ ਨਾ ਕੋਇ ਵਖਾਈਆ। ਨਾ ਕੋਈ ਸਯਦਾ ਨਾ ਬੰਦਨਾ ਨਾ ਅਦਾਬੀ, ਨਿਵ ਨਿਵ ਕੋਈ ਨਾ ਲਾਗੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਅਗੰਮ ਵਰਤਾਈਆ। ਨਾਰਦ ਕਹੇ ਚੇਤ ਜੀ ਮੈਂ ਚਾਰ ਜੁਗ ਦਾ ਪਾਂਧਾ, ਬਿਨ ਅੱਖਰਾਂ ਵਿਦਿਆ ਦਿਆਂ ਜਣਾਈਆ। ਮੈਂ ਬਿਨਾ ਜੇਹਵਾ ਤੋਂ ਗਾਂਦਾ, ਢੋਲੇ ਅਗੰਮ ਅਥਾਹੀਆ। ਮੈਂ ਪੁਤ ਬਣਿਆ ਨਹੀਂ ਕਦੇ ਕਿਸੇ ਮਾਂ ਦਾ, ਜਨਣੀ ਗੋਦ ਨਾ ਕੋਇ ਟਿਕਾਈਆ। ਮੈਂ ਵਣਜਾਰਾ ਨਹੀਂ ਸੂਰ ਗਾਂ ਦਾ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਮੈਨੂੰ ਇਸ਼ਾਰਾ ਸਤਿਗੁਰ ਸ਼ਬਦ ਦਿਤਾ ਇਕੋ ਅਗੰਮੇ ਨਾਂ ਦਾ, ਨਾਉਂ ਨਿਰੰਕਾਰਾ ਕਹਿ ਕੇ ਜਿਸ ਨੂੰ ਸਾਰੇ ਗਾਈਆ। ਮੈਂ ਵਣਜਾਰਾ ਬਣਿਆ ਇਕੋ ਥਾਂ ਦਾ, ਸਚਖੰਡ ਸਾਚੇ ਸੋਭਾ ਪਾਈਆ। ਇਕੋ ਸੰਦੇਸ਼ਾ ਸੁਣ ਲੈ ਜਿਸ ਦਾ ਬੋਲ ਵਾਹ ਵਾਹ ਦਾ, ਵਾਹਵਾ ਤੇਰੀ ਬੇਪਰਵਾਹੀਆ। ਉਹ ਮਾਲਕ ਥਲ ਅਸਗਾਹ ਦਾ, ਮਹੀਅਲ ਆਪਣਾ ਖੇਲ ਖਿਲਾਈਆ। ਜਿਸ ਦੋ ਜਹਾਨ ਵਣਜਾਰਾ ਬਣਾਇਆ ਆਪਣੇ ਰਾਹ ਦਾ, ਰਹਿਬਰ ਬਣਿਆ ਨੂਰ ਅਲਾਹੀਆ। ਜਿਸ ਦਾ ਕਲਮਾ ਗਾਇਆ ਪੈਗ਼ੰਬਰਾਂ ਹਕ ਖ਼ੁਦਾ ਦਾ, ਖ਼ੁਦ ਮਾਲਕ ਇਕ ਅਖਵਾਈਆ। ਉਸ ਦਾ ਅਸੂਲ ਮਾਕ਼ੂਲ ਬਦਲਣਾ ਬੰਦਗੀ ਵਾਲੀ ਦੁਆ ਦਾ, ਦੋਹਰੀ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਚੇਤਾ, ਮੈਨੂੰ ਨੌ ਸੌ ਚੁਰਾਨਵੇ ਚੌਕੜੀ ਜੁਗ ਦਾ ਚੇਤਾ, · ਚੇਤਾ ਤੈਨੂੰ ਦਿਆਂ ਕਰਾਈਆ। ਕੁਛ ਮੈਥੋਂ ਪੁਛ ਲੈ ਭੇਤਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਉਹ ਵਕ਼ਤ ਯਾਦ ਕਰ
ਲੈ ਜੋ ਸਤਿਗੁਰ ਅਰਜਨ ਇਸ਼ਾਰਾ ਦਿਤਾ ਜਿਸ ਵੇਲੇ ਸੀਸ ਪਵਾਈ ਰੇਤਾ, ਤਤੀ ਤਵੀ ਦਏ ਗਵਾਹੀਆ। ਇਕੋ ਪੁਰਖ ਅਕਾਲਾ ਦੀਨ ਦਿਆਲਾ ਸਭ ਦਾ ਹੋਣਾ ਨੇਤਾ, ਨਿਰਵੈਰ ਨਿਰੰਕਾਰ ਨਿਰਾਕਾਰ ਹੋ ਕੇ ਆਪਣਾ ਹੁਕਮ ਵਰਤਾਈਆ। ਬੇਪਰਵਾਹ ਅਗੰਮ ਅਥਾਹ ਹੋ ਕੇ ਨੌ ਖੰਡ ਪ੍ਰਿਥਮੀ ਫਿਰੇ ਆਪਣਿਆਂ ਵਿਚ ਖੇਤਾਂ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਹਿੰਦੂ ਮੁਸਲਿਮ ਸਿਖ ਈਸਾਈ ਪਾਰਸੀ ਬੋਧੀ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਚੇਤ ਕਹੇ ਨਾਰਦ ਮੁਨੀ, ਮੁਨੀਸ਼ਰਾ ਕੁਛ ਅਗਲਾ ਹੁਕਮ ਜਣਾਈਆ। ਕਵਣ ਹੁਕਮ ਧੁਰਦਰਗਾਹ ਤੋਂ ਸੁਣੀ, ਅਣਸੁਣਤ ਕੀ ਦ੍ਰਿੜਾਈਆ। ਕਵਣ ਦਾਤਾ ਵਡ ਗੁਣ ਗੁਣੀ, ਗਹਿਰ ਗੰਭੀਰ ਇਕ ਅਖਵਾਈਆ। ਨਾਰਦ ਕਹੇ ਚੇਤ ਜੀ, ਉਸ ਦੀ ਅਗੰਮੀ ਧੁਨੀ, ਜਗਤ ਸਾਧ ਸਮਝ ਕਿਛ ਨਾ ਪਾਈਆ। ਉਹ ਸੰਦੇਸ਼ਾ ਦੇਵੇ ਹੁਣ ਹੁਣੀ, ਯਦੀ ਯਦਿਪ ਦਿਆਂ ਦ੍ਰਿੜਾਈਆ। ਜਿਸ ਦੇ ਹੁਕਮ ਵਿਚ ਲੱਖ ਚੁਰਾਸੀ ਛਾਣੀ ਪੁਣੀ, ਪੁਣ ਛਾਣ ਕਰ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਚੇਤ ਜੀ, ਉਹ ਵੇਖੋ ਅਵਤਾਰ ਪੈਗ਼ੰਬਰ ਗੁਰੂ ਪ੍ਰਭੂ ਦੇ ਦੁਆਰ, ਬੰਕ ਦੁਆਰੀ ਹੋ ਕੇ ਸੀਸ ਨਿਵਾਈਆ। ਬਿਨਾ ਰਸਨਾ ਜੇਹਵਾ ਬਿਨਾ ਕਲਮੇ ਨਾਮ ਤੋਂ ਕਰਨ ਜੈ ਜੈ ਕਾਰ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਬਿਨ ਤਨ ਵਜੂਦ ਸ਼ਰੀਰ ਝੁਕਣ ਸਚੀ ਸਰਕਾਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਇਕ ਦਰਸ਼ਨ ਪਾਈਆ। ਜਿਸ ਦਾ ਰੂਪ ਨਾ ਮੂੰਡ ਮੁੰਡਾਇਆ ਨਾ ਸੀਸ ਬੱਧੀ ਦਸਤਾਰ, ਤਨ ਵਜੂਦ ਖ਼ਾਕੀ ਨਜ਼ਰ ਕੋਇ ਨਾ ਆਈਆ। ਉਹ ਜੋਤੀ ਜਾਤਾ ਪੁਰਖ ਬਿਧਾਤਾ
ਸਚਖੰਡ ਵਸੇ ਜੋਤ ਉਜਿਆਰ, ਜੋਤੀ ਜਾਤਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਚੇਤ ਜੀ, ਆਹ ਵੇਖ ਮੇਰੇ ਕੋਲ ਪੁਰਾਣੀ ਲਿਖਤ, ਲੇਖਾ ਚਾਰ ਜੁਗ ਦੇ ਸ਼ਾਸਤਰ ਸਮਝ ਕੁਛ ਨਾ ਪਾਈਆ। ਜਿਸ ਵਿਚ ਉਹ ਅਗੰਮਾ ਭਵਿਖਤ, ਜਿਸ ਦੀਆਂ ਪੇਸ਼ੀਨਗੋਈਆਂ ਦੇਣ ਗਵਾਹੀਆ। ਪੁਰਖ ਅਕਾਲਾ ਦੀਨ ਦਿਆਲਾ ਇਕੋ ਹੋਵੇ ਇਸ਼ਟ, ਇਸ਼ਟਦੇਵ ਇਕੋ ਨਜ਼ਰੀ ਆਈਆ। ਜੋ ਸਭ ਦੀ ਅੰਤਰ ਨਿਰੰਤਰ ਖੋਲ੍ਹਣਹਾਰਾ ਦ੍ਰਿਸ਼ਟ, ਇਸ਼ਟਦੇਵ ਆਤਮਾ ਆਪਣੇ ਰੰਗ ਰੰਗਾਈਆ। ਜਿਸ ਦਾ ਇਸ਼ਾਰਾ ਦੇ ਕੇ ਗਿਆ ਰਾਮ ਵਸ਼ਿਸ਼ਟ, ਵਿਸ਼ਿਆਂ ਤੋਂ ਬਾਹਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਨਾਰਦ ਕਹੇ ਚੇਤ ਕੁਛ ਲੇਖਾ ਸੁਣ ਲੈ ਅਗਲਾ, ਧੁਰ ਦੀ ਧਾਰ ਵਿਚੋਂ ਜਣਾਈਆ। ਪ੍ਰਭੂ ਭੇਵ ਖੋਲ੍ਹੇ ਸਗਲਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਉਹ ਦੀਨ ਦੁਨੀ ਦਾ ਮਾਨਵ ਵੇਖਣਹਾਰਾ ਬਪੜਾ ਬਗ ਬਗਲਾ, ਬਿਨ ਨੈਣਾਂ ਧਿਆਨ ਲਗਾਈਆ । ਜਿਸ ਦੀਨ ਦੁਨੀ ਦੀ ਧਾਰ ਵੇਖਣੀ ਪਹਾੜ ਜੂਹਾਂ ਜੰਗਲਾਂ, ਸਮੁੰਦ ਸਾਗਰਾਂ ਖੋਜ ਖੁਜਾਈਆ। ਜਿਸ ਸ਼ਰਅ ਦੇ ਤੋੜਨੇ ਸੰਗਲਾ, ਸਗਲਾ ਸੰਗੀ ਬਹੁਰੰਗੀ ਇਕੋ ਨਜ਼ਰੀ ਆਈਆ। ਉਹ ਸੁਆਮੀ ਠਾਕਰ ਜਗ ਨੇਤਰ ਕਦੇ ਨਾ ਹੋਵੇ ਅੰਧਲਾ, ਅੰਧ ਆਤਮ ਵੇਖੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪਰਵਾਹੀਆ। ਨਾਰਦ ਕਹੇ ਚੇਤ, ਸਤਿਗੁਰ ਸ਼ਬਦ ਕੀ ਕੁਛ ਕਹਿੰਦਾ, ਕਹਿ ਕਹਿ ਕੀ ਜਣਾਈਆ। ਜਿਸ ਦਾ ਹੁਕਮ ਸਦਾ ਜੁਗ ਚੌਕੜੀ ਰਹਿੰਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦੇ ਹੁਕਮ ਵਿਚ ਆਦਿ ਜੁਗਾਦਿ ਜੁਗ ਚੌਕੜੀ ਵਿਸ਼ਨ ਬ੍ਰਹਮਾ ਸ਼ਿਵ ਬਹਿੰਦਾ, ਅਵਤਾਰ ਪੈਗ਼ੰਬਰ ਗੁਰ ਬੈਠਣ ਸੀਸ ਨਿਵਾਈਆ। ਜਿਸ ਦਾ ਪਿਆਰ ਵਿਚ ਜੀਵ ਜੰਤ ਭਾਣਾ ਸਹਿੰਦਾ, ਸਿਰ ਸਕੇ ਨਾ ਕੋਇ ਉਠਾਈਆ। ਮੈਨੂੰ ਇਉਂ ਦਿਸਦਾ ਉਸ ਦਾ ਝਗੜਾ ਪੈਣਾ ਕੁਛ ਦਿਸ਼ਾ ਲਹਿੰਦਾ, ਮੁਹੰਮਦ ਦੀ ਆਸਾ ਚਾਰ ਯਾਰੀ ਨਾਲ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਨਾਰਦ ਕਹੇ ਚੇਤ ਜੀ, ਮੈਂ ਤੈਨੂੰ ਕੁਛ ਦੱਸਾਂ ਅਗੰਮੀ ਭਾਸ਼ਾ, ਜਿਸ ਦੀ ਲਿਪੀ ਅੱਖਰਾਂ ਵਿਚ ਸਮਝ ਕਿਸੇ ਨਾ ਆਈਆ। ਜਿਸ ਦਾ ਭਾਵ ਜਾਣੇ ਨਾ ਕੋਇ ਖ਼ਲਾਸਾ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਜਿਸ ਦੀ ਲੱਭੇ ਕਿਸੇ ਨਾ ਸ਼ਾਖ਼ਾ, ਸ਼ਨਾਖ਼ਤ ਵਿਚ ਨਾ ਕੋਇ ਸਮਝਾਈਆ। ਨਾ ਉਹਦੀ ਪਹਿਲੀ ਤੇ ਨਾ ਉਹਦੀ ਦੂਜੀ ਕਲਾਸਾ, ਕਲਾਸ ਵਨ ਟੂ ਦਾ ਲੇਖਾ ਰਹੇ ਨਾ ਰਾਈਆ। ਨਾ ਉਹਦਾ ਅੰਕ ਲੱਭੇ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰਾਂ ਵੇਖਣ ਕੋਇ ਨਾ ਪਾਈਆ। ਜਿਸ ਦੇ ਹੁਕਮ ਵਿਚ ਸ਼ੰਕਰ ਭੱਜਾ ਫਿਰੇ ਉਤੇ ਕੈਲਾਸ਼ਾ, ਆਪਣਾ ਪੰਧ ਮੁਕਾਈਆ। ਮੈਨੂੰ ਇਉਂ ਜਾਪਦਾ ਇਸ ਸ੍ਰਿਸ਼ਟੀ ਉਤੇ ਚੜ੍ਹਨੀਆਂ ਲਾਸ਼ਾਂ ਉਤੇ ਲਾਸ਼ਾਂ, ਲਸ਼ਕਰ ਸ਼ਾਹੀ ਆਪਣੇ ਰੰਗ ਰੰਗਾਈਆ। ਮੈਨੂੰ ਉਸ ਉਤੇ ਪੂਰਾ ਭਰਵਾਸਾ, ਜੋ ਪੂਰਨ ਬ੍ਰਹਮ ਦਏ ਸਮਝਾਈਆ। ਜਿਸ ਦੀਨ ਦੁਨੀ ਦਾ ਸੁਭਾਵਕ ਹੀ ਉਲਟਾ ਦੇਣਾ ਪਾਸ਼ਾ, ਪੇਸ਼ਤਰ ਆਪਣਾ ਭੇਵ ਚੁਕਾਈਆ। ਤਾਂਹੀਏ ਚੇਤ ਜੀ ਉਹਨੂੰ ਕਹਿੰਦੇ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤਾ ਕਹਿ ਕੇ ਸੀਸ ਨਿਵਾਈਆ। ਮੈਨੂੰ ਇਉਂ ਜਾਪਦਾ ਉਸ ਧਰਨੀ ਧਰਤ ਧਵਲ ਧੌਲ ਉਤੇ ਆਪਣੀ ਅਗੰਮੀ ਪਾਉਣੀ ਰਾਸਾ, ਬਿਨ ਗੋਪੀ ਕਾਹਨ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ,
ਸਚ ਦਾ ਦਰ ਇਕ ਵਡਿਆਈਆ। ਚੇਤ ਕਹੇ ਨਾਰਦ ਜੀ ਤੁਸੀਂ ਬੜੇ ਪੁਰਾਣੇ ਪਾਂਧੇ, ਪਾਂਧੀਆ ਮੈਨੂੰ ਦੇ ਸਮਝਾਈਆ। ਜੁਗ ਚੌਕੜੀ ਥੱਕੇ ਮਾਂਦੇ, ਬਲਹੀਣ ਨਜ਼ਰੀ ਆਈਆ। ਜੁਗ ਚੌਕੜੀ ਆਪਣੇ ਵਤਨ ਵਕ਼ਤ ਨਾਲ ਜਾਂਦੇ, ਥਿਰ ਰਹਿਣ ਕੋਇ ਨਾ ਪਾਈਆ। ਤੁਸੀਂ ਵਣਜਾਰੇ ਇਕੋ ਨਾਂ ਦੇ, ਦੂਜਾ ਅੱਖਰ ਨਾ ਕੋਇ ਪੜ੍ਹਾਈਆ। ਕਿਉਂ ਕਲਜੁਗ ਜੀਵ ਰੂਪ ਬਣੇ ਕਾਂ ਦੇ, ਕਾਗ ਵਾਂਗ ਕੁਰਲਾਈਆ। ਕਿਉਂ ਵਣਜਾਰੇ ਹੋਏ ਸੂਰ ਗਾਂ ਦੇ, ਪਸ਼ੂਆਂ ਖੱਲ ਲੁਹਾਈਆ। ਕਿਉਂ ਮਾਣ ਰਹੇ ਨਹੀਂ ਕਿਸੇ ਥਾਂ ਦੇ, ਥਨੰਤਰ ਰੋਵਣ ਮਾਰਨ ਧਾਹੀਆ। ਉਹਨਾਂ ਮਾਰਗ ਲਭਣ ਨਾ ਸਾਚੇ ਰਾਹ ਦੇ, ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਕਿਉਂ ਨਹੀਂ ਦਰਸ਼ਨ ਹੁੰਦੇ ਉਸ ਬੇਪਰਵਾਹ ਦੇ, ਜੋ ਘਟ ਘਟ ਰਿਹਾ ਸਮਾਈਆ। ਜਿਸ ਦੇ ਖੇਲ ਥਲ ਅਸਗਾਹ ਦੇ, ਮਹੀਅਲ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਚੇਤ ਜੀ, ਉਹ ਮਾਲਕ ਅਗੰਮ ਖ਼ੁਦਾ, ਖ਼ੁਦੀ ਸਭ ਦੀ ਵੇਖ ਵਖਾਈਆ। ਜਿਸ ਨੂੰ ਕਾਇਨਾਤ ਸਮਝਿਆ ਜੁਦਾ, ਜੁਜ਼ ਵਖਰਾ ਬੈਠੇ ਬਣਾਈਆ। ਨਿਰਗੁਣ ਨੂਰ ਦਿਲਰੁਬਾ, ਰਹਿਮਤਾਂ ਦਾ ਮਾਲਕ ਇਕ ਗੁਸਾਈਂਆ। ਜਿਸ ਦੇ ਅਗੇ ਮੁਹੰਮਦ ਕੀਤੀ ਦੁਆ, ਦੋਏ ਜੋੜ ਵਾਸਤਾ ਪਾਈਆ। ਯਾ ਵਜ਼ੂ ਮਾਵਿਸਤੀ ਨਵਾ ਅਰਸ਼ੇ ਜ਼ਵਾ ਜ਼ਲਅਮ ਜਗਮੇ ਨਵੀ ਫ਼ਰਸ਼ੇ ਤਲੂਹ ਦੋ ਜਹਾਨਾਂ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪਣੇ ਹੱਥ ਰਖਾਈਆ। ਨਾਰਦ ਕਹੇ, ਚੇਤਰਾ, ਉਹ ਸੁਆਮੀ ਧੁਰ ਦਾ ਤਕ, ਬਿਨ ਨੇਤਰਾਂ ਨੈਣ ਉਠਾਈਆ। ਜਿਸ ਨੇ ਸਭ ਦਾ ਪੂਰਾ ਕਰਨਾ ਹੱਕ, ਹਕ਼ੀਕ਼ਤ ਦੋ ਜਹਾਨ ਨੌਜਵਾਨ ਵੇਖ ਵਖਾਈਆ । ਲੱਖ ਚੁਰਾਸੀ ਅੰਦਰੋਂ ਕਢਣਾ ਸ਼ੱਕ, ਸ਼ਿਕਵੇ ਸਭ ਦੇ ਦਏ ਗਵਾਈਆ। ਕਲਜੁਗ ਦਾ ਲੇਖਾ ਆਪਣੇ ਹੁਕਮ ਨਾਲ ਕਰਨਾ ਫ਼ੱਕ਼, ਦੀਨ ਦੁਨੀ ਰਹਿਣ ਕੋਇ ਨਾ ਪਾਈਆ। ਜਿਸ ਨਵ ਸੱਤ ਜੰਗਲ ਜੂਹ ਪਹਾੜ ਵੇਖਣੇ ਢੱਕ, ਸਮੁੰਦ ਸਾਗਰਾਂ ਖੋਜ ਖੁਜਾਈਆ। ਉਹ ਵਾਹਿਦ ਮਾਲਕ ਇਕੋ ਯਕ, ਜੋ ਯਕੇ ਬਾਦ ਦੀਗਰੇ ਅਵਤਾਰ ਪੈਗ਼ੰਬਰਾਂ ਗੁਰੂਆਂ ਆਪਣਾ ਹੁਕਮ ਸੁਣਾਈਆ। ਜਿਸ ਦਾ ਇਸ਼ਾਰਾ ਦੇਵੇ ਈਸਾ ਵਾਲਾਂ ਕਲਾਕ, ਜਗਤ ਘੜੀ ਪਲ ਵੰਡ ਨਾ ਕੋਇ ਵੰਡਾਈਆ। ਜੋ ਬਿਨਾ ਅਵਾਜ਼ ਤੋਂ ਕਰੇ ਟਕ ਟਕ, ਟਾਕ ਆਪਣੀ ਬਿਨ ਅੱਖਰਾਂ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਚੇਤ ਕਹੇ ਨਾਰਦ ਜੀ ਅੱਜ ਬੜਾ ਦਿਹਾੜਾ ਚੰਗਾ, ਚੰਗੀ ਤਰਹ ਜਣਾਈਆ। ਮੇਰਾ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੇ ਲੰਘਾ, ਲੰਗੜਾ ਲੂਲ੍ਹਾ ਹੋ ਕੇ ਭੱਜਿਆ ਵਾਹੋ ਦਾਹੀਆ। ਮੈਂ ਅਵਤਾਰ ਪੈਗ਼ੰਬਰਾਂ ਗੁਰੂਆਂ ਕਰਦਿਆਂ ਵੇਖਿਆ ਦੰਗਾ, ਜਗਤ ਸ਼ਾਸਤਰਾਂ ਨਾਲ ਲੜਾਈਆ। ਪ੍ਰਭ ਦੇ ਹੁਕਮ ਦਾ ਵਜਦਾ ਵੇਖਿਆ ਮਰਦੰਗਾ, ਤਨ ਵਜੂਦਾਂ ਜੋ ਆਪਣੇ ਢੋਲੇ ਸੁਣਾਈਆ। ਮੇਰਾ ਆਦਿ ਜੁਗਾਦੀ ਜੁਗ ਚੌਕੜੀ ਇਕੋ ਸਤਿਗੁਰ ਸ਼ਬਦ ਨਾਲ ਸੰਗਾ, ਸਗਲਾ ਸਾਥੀ ਇਕੋ ਇਕ ਨਜ਼ਰੀ ਆਈਆ। ਜਿਸ ਨੇ ਭਾਰ ਉਠਾਉਣਾ ਆਪਣੇ ਕੰਧਾ, ਕੰਢੀ ਘਾਟ ਬੈਠੀ ਵੇਖੇ ਖ਼ਲਕ ਖ਼ੁਦਾਈਆ। ਜਿਸ ਜੁਗ ਜੁਗ ਮਾਨਵ ਜ਼ਾਤੀ ਪਾਈਆਂ ਵੰਡਾਂ, ਹਿੱਸੇ ਤਨ ਵਜੂਦ ਜਣਾਈਆ। ਦੀਨ ਮਜ਼੍ਹਬ ਦੀਆਂ ਦੇ ਕੇ ਗੰਢਾਂ, ਮੋਹਰ ਆਪਣਾ ਹੁਕਮ ਵਖਾਈਆ। ਸਭ ਤੋਂ ਪਰੇ ਦਸ ਕੇ ਆਪਣਾ ਦੁਆਰ ਠੰਢਾ, ਸਚਖੰਡ ਸਾਚਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਅਖਵਾਈਆ ।
ਝਟ ਕਲਜੁਗ ਆ ਗਿਆ ਸ਼ਤਾਬੀ, ਮਸਤੀ ਵਿਚ ਜਣਾਈਆ। ਦੁਨੀਆਦਾਰੋ ਮੇਰਾ ਵੇਸ ਨਹੀਂ ਕੋਈ ਪੰਜਾਬੀ, ਪੰਜਾਂ ਤਤਾਂ ਵਾਲਿਆਂ ਦਿਆਂ ਜਣਾਈਆ। ਮੈਂ ਕਰਦਾ ਨਹੀਂ ਕਿਸੇ ਨੂੰ ਅਦਾਬੀ, ਸਿਰ ਸਰ ਨਾ ਕੋਇ ਝੁਕਾਈਆ। ਮੇਰਾ ਨਾ ਕੋਈ ਜਨਾਬ ਨਾ ਜਨਾਬੀ, ਜਨਾਬੇ ਆਅਲਾ ਕਹਿ ਨਾ ਕਿਸੇ ਨੂੰ ਬੁਲਾਈਆ। ਨਾ ਕੋਈ ਘਰਾਨਾ ਨਾ ਕੋਈ ਮੇਰਾ ਮਹਿਰਾਬੀ, ਚਾਰ ਦੀਵਾਰੀ ਛੱਪਰ ਛੰਨ ਨਾ ਕੋਇ ਛੁਹਾਈਆ। ਨਾ ਕੋਈ ਮੇਰੀ ਨਾਰ ਤੇ ਨਾ ਮੈਂ ਬਣਿਆ ਕੰਤ ਸੁਹਾਗੀ, ਦੂਲਹਾ ਜਗਤ ਨਾ ਕੋਇ ਅਖਵਾਈਆ। ਮੈਨੂੰ ਸ਼ਰਮ ਹਯਾ ਕਾਹਦੀ, ਕਾਅਬੇ ਵਾਲਿਆਂ ਦੇਣਾ ਰੁਲਾਈਆ। ਮੈਨੂੰ ਹੁਕਮ ਮਿਲ ਗਿਆ ਸਚਖੰਡ ਤੋਂ ਆਦੀ, ਆਦਿ ਪੁਰਖ ਦਿਤਾ ਸਮਝਾਈਆ । ਕਲਜੁਗ ਅੰਤ, ਬੱਚੂ, ਸਦੀ ਚੌਧਵੀਂ ਕਰ ਦੇਣੀ ਜ਼ਰੂਰ ਬਰਬਾਦੀ, ਬਦਲਾ ਚੁੱਕੇ ਥਾਉਂ ਥਾਈਂਆ । ਨਾ ਕੋਈ ਸ਼ਾਹ ਰਹੇ ਨਵਾਬੀ, ਸੀਸ ਤਾਜ ਨਾ ਕੋਇ ਟਿਕਾਈਆ। ਕਲਜੁਗ ਕਹੇ ਮੈਨੂੰ ਖ਼ੁਸ਼ੀ ਹੋਈ ਡਾਹਢੀ, ਡੰਡਾਵਤ ਬੰਦਨਾ ਕਰਨ ਵਾਲਿਓ ਤੁਹਾਨੂੰ ਦਿਆਂ ਸਮਝਾਈਆ । ਸਭ ਦਾ ਇਕੋ ਪੁਰਖ ਅਕਾਲ ਗਾਡੀ, ਜਿਸ ਨੂੰ ਗਾਡ ਕਹਿ ਕੇ ਮੂਸਾ ਈਸਾ ਸੀਸ ਗਏ ਨਿਵਾਈਆ। ਉਹ ਜ਼ਰੂਰ ਵੇਖਣ ਵਾਲਾ ਦੀਨ ਦੁਨੀ ਦੀ ਆਬਾਦੀ, ਤਕੇ ਥਾਉਂ ਥਾਈਂਆ। ਜਿਸ ਨੇ ਚਾਰ ਜੁਗ ਦੀ ਖੇਲ ਖੇਲੀ ਦੀਨ ਮਜ੍ਹਬ ਸਮਾਜੀ, ਸਮਾਜਵਾਦੀ ਇਕੋ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ । ਝਟ ਸਤਿਜੁਗ ਆਇਆ ਸੁਣ ਓਏ ਕਲਜੁਗ ਵੀਰਾ, ਪਹਿਲਾ ਚੇਤ ਗਿਆ ਆਈਆ। ਓਹ ਤੇਰੇ ਵਿਚੋਂ ਤੇਰੀ ਬਦਲਣ ਵਾਲੀ ਤਕ਼ਦੀਰਾ, ਤਦਬੀਰ ਪ੍ਰਭ ਆਪਣੇ ਹੱਥ ਰਖਾਈਆ। ਉਸ ਪ੍ਰਭੂ ਦੀ ਬਿਨਾ ਅੱਖੀਆਂ ਤੋਂ ਤਕ ਲੈ ਤਸਵੀਰਾ, ਜਿਸ ਦੀ ਤਸਵੀਰ ਤਸੱਵਰ ਮੁਸੱਵਰ ਕਰ ਨਾ ਕੋਇ ਵਖਾਈਆ। ਜਿਸ ਦਾ ਇਸ਼ਾਰਾ ਦੇ ਕੇ ਗਿਆ ਕਬੀਰਾ, ਕ਼ਬਰਾਂ ਤੋਂ ਬਾਹਰ ਦ੍ਰਿੜਾਈਆ। ਇਕੋ ਸੁਆਮੀ ਅੰਤਰਜਾਮੀ ਗਹਿਰ ਗੰਭੀਰਾ, ਗਵਰ ਇਕ ਅਖਵਾਈਆ। ਜਿਸ ਲੇਖੇ ਲਾਇਆ ਰਵੀਦਾਸ ਦਾ ਕਸੀਰਾ, ਕ਼ਸਮ ਖਾ ਕੇ ਦੀਨ ਦੁਨੀ ਦਏ ਉਲਟਾਈਆ। ਜਿਸ ਪ੍ਰੇਮ ਬਣਾਇਆ ਜੱਟ ਛੀਂਬੇ ਨਾਈ ਝੀਵਰ ਝੀਰਾ, ਸੋਹਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਰ ਇਕ ਸੁਹਾਈਆ। ਨਾਰਦ ਕਹੇ ਚੇਤ ਜੀ, ਉਹ ਦਰ ਕਿਹੜਾ, ਸੱਜਣਾ ਮੈਨੂੰ ਦੇ ਦਰਸਾਈਆ। ਜਿਥੇ ਮਿਟ ਜਾਏ ਜਗਤ ਸ਼ਰਅ ਦਾ ਝੇੜਾ, ਝਗੜਾ ਨਜ਼ਰ ਕੋਇ ਨਾ ਆਈਆ। ਇਕੋ ਪਰਮ ਪੁਰਖ ਦਾ ਦਿਸੇ ਵਿਹੜਾ, ਜਿਥੇ ਗੁਰ ਅਵਤਾਰ ਪੈਗ਼ੰਬਰ ਬੈਠੇ ਇਕੋ ਢੋਲਾ ਗਾਈਆ । ਸੁਹੰਜਣਾ ਹੋਵੇ ਖੇੜਾ, ਇਕੋ ਨੂਰ ਜੋਤ ਰੁਸ਼ਨਾਈਆ। ਸਾਰੇ ਕਹਿਣ ਤੂੰ ਮੇਰਾ ਮੈਂ ਤੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਕੀ ਹੋ ਗਿਆ ਜੇ ਸਤਿਗੁਰ ਸ਼ਬਦ ਹੋ ਗਿਆ ਸ਼ੇਰਾ, ਸ਼ਹਿਨਸ਼ਾਹ ਆਪਣਾ ਰੂਪ ਬਦਲਾਈਆ। ਮਿਹਰਵਾਨ ਹੋ ਕੇ ਜਨ ਭਗਤਾਂ ਉਤੇ ਕਰੇ ਮਿਹਰਾ, ਮਿਹਬਾਨ ਬੀਦੋ ਬੀਖੈਰ ਯਾ ਅਲਾਹ ਜਿਸ ਨੂੰ ਸਯਦਿਆਂ ਵਿਚ ਸੀਸ ਝੁਕਾਈਆ। ਜ਼ਲਵੇ ਜ਼ੂ ਅਰਸ਼ੇ ਵਜ਼ਹੂ ਤੁਨੱਖ਼ਤੇ ਜ਼ਮਮ ਕਲਜ਼ਮਾਏ ਯਜ਼ਵੀਉ ਨਮਾਏ ਨੰਬਾਏ ਵਜ਼ੀ ਵਜ਼ੀਉਲ ਜ਼ਵਾ ਕਨੀਉਲ ਗਜ਼ਾ ਮਾਫ਼ਸਤੇ ਨਾਖ਼ਸਤੇ ਜਾਊਕੋ ਜ਼ਵੀ ਸ਼ਹਿਨਸ਼ਾਹੇ ਅਜ਼ੀ ਪਾਤਸ਼ਾਹ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਬੰਕ ਇਕ ਵਡਿਆਈਆ। ਚੇਤ ਕਹੇ ਨਾਰਦਾ ਜੁਗ ਚੌਕੜੀ ਸੰਗੀਆ, ਸਗਲਾ ਸੰਗ ਜਣਾਈਆ। ਕਿਹੜੀਆਂ ਕਿਹੜੀਆਂ ਮੰਗਾਂ ਮੰਗੀਆਂ, ਮੈਨੂੰ ਦੇ ਸੁਣਾਈਆ । ਨਾਰਦ ਹਸ ਕੇ ਕਿਹਾ ਕਈ ਜੁਗ ਚੌਕੜੀਆਂ ਲੰਘੀਆਂ,
ਭੱਜੀਆਂ ਵਾਹੋ ਦਾਹੀਆ। ਮੈਂ ਬੜੀਆਂ ਸ਼ਰਅ ਦੀਆਂ ਵੇਖੀਆਂ ਤੰਗੀਆਂ, ਤੰਗਦਸਤ ਵੇਖੀ ਲੋਕਾਈਆ। ਚੋਟੀਆਂ ਵੇਖੀਆਂ ਨੰਗੀਆਂ, ਓਢਣ ਸੀਸ ਨਾ ਕੋਇ ਰਖਾਈਆ। ਜਲਧਾਰਾਂ ਵੇਖੀਆਂ ਗੰਗੀਆਂ, ਜਮਨਾ ਸੁਰਸਤੀ ਗੋਦਾਵਰੀ ਭੱਜਣ ਵਾਹੋ ਦਾਹੀਆ। ਦੀਨ ਦੁਨੀ ਦੀਆਂ ਅੱਖੀਆਂ ਵੇਖੀਆਂ ਅੰਧੀਆਂ, ਨਿਜ ਨੇਤਰ ਪ੍ਰਭ ਦਾ ਦਰਸ਼ਨ ਕੋਇ ਨਾ ਪਾਈਆ। ਤਨ ਵਜੂਦ ਨੂੰ ਸ਼ਰਅ ਦੀਆਂ ਹੋਈਆਂ ਕੰਧੀਆਂ, ਪਾਂਧੀ ਬਣ ਕੇ ਪੰਧ ਨਾ ਕੋਇ ਮੁਕਾਈਆ। ਆਹ ਵੇਖ ਲੈ ਬਿਨਾ ਕ਼ਲਮ ਸ਼ਾਹੀ ਕਾਗ਼ਜ਼ ਤੋਂ ਗੁਰੂ ਅਵਤਾਰ ਪੈਗ਼ੰਬਰਾਂ ਨਿਰਅੱਖਰ ਧਾਰ ਪੁਰਖ ਅਕਾਲ ਦੀਨ ਦਿਆਲ ਨਾਲ ਕੀਤੀਆਂ ਸੰਧੀਆਂ, ਜਿਸ ਦਾ ਸੰਦੇਸ਼ ਦੇ ਕੇ ਗਿਆ ਗੋਬਿੰਦ ਮਾਹੀਆ । ਜਿਸ ਦੇ ਸਚਖੰਡ ਵਿਚ ਨੌ ਸੌ ਚੁਰਾਨਮੇਂ ਚੌਕੜੀ ਜੁਗ ਦੀਆਂ ਆਸ਼ਾਂ ਟੰਗੀਆਂ, ਵੇਖਣਵਾਲਾ ਨਜ਼ਰ ਕੋਇ ਨਾ ਪਾਈਆ। ਉਹ ਜ਼ਰੂਰ ਕਲਜੁਗ ਅੰਤ ਖੇਲ ਕਰੇ ਬਹੁਰੰਗੀਆ, ਬਿਨ ਰੰਗਤ ਰੰਗ ਰੰਗਾਈਆ। ਜਿਸ ਲਹਿਣਾ ਦੇਣਾ ਨਾਲ ਤਾਰਾ ਚੰਦੀਆ, ਸੂਰੀਆ ਆਪਣਾ ਸੰਗ ਜਣਾਈਆ। ਜਿਸ ਦੇ ਪਿਆਰ ਵਿਚ ਜਨ ਭਗਤ ਵਹਾਉਂਦੇ ਅੰਝੀਆਂ, ਹੰਝੂਆਂ ਹਾਰ ਬਣਾਈਆ। ਉਹ ਦੇਵਣਹਾਰਾ ਪਰਮਾ ਨੰਦੀਆ, ਅਨੰਦ ਅਨੰਦ ਵਿਚੋਂ ਪਰਗਟਾਈਆ। ਜੋ ਆਤਮਾ ਪਰਮਾਤਮਾ ਪ੍ਰੀਤਾਂ ਟੁਟੀਆਂ ਦੇਵੇ ਗੰਢੀਆਂ, ਗੰਢਣਹਾਰ ਗੋਪਾਲ ਸੁਆਮੀ ਇਕ ਅਖਵਾਈਆ। ਜੋ ਭਗਤਾਂ ਅੰਤਰ ਨਿਰੰਤਰ ਪਾਵੇ ਠੰਢੀਆਂ, ਤ੍ਰੈਗੁਣ ਅਗਨੀ ਤਤ ਤਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਹੁਕਮ ਆਪ ਪਰਗਟਾਈਆ। ਹੁਕਮ ਕਹੇ ਮੈਂ ਸਭ ਦਾ ਮਾਲਕ, ਬਿਨ ਹੁਕਮ ਤੋਂ ਨਜ਼ਰ ਕਿਛ ਨਾ ਆਈਆ। ਆਦਿ ਜੁਗਾਦੀ ਸਭ ਦਾ ਖ਼ਾਲਕ, ਮਖ਼ਲੂਕ ਆਪਣੇ ਰੰਗ ਰੰਗਾਈਆ। ਨਿਰਗੁਣ ਸਰਗੁਣ ਧਾਰ ਪਾਲਕ, ਪਾਲਣਹਾਰ ਅਗੰਮ ਅਥਾਈਆ। ਜੋਤੀ ਜਾਤਾ ਇਕੋ ਇਕ ਸੰਚਾਲਕ, ਸਤਿ ਸਚ ਦਾ ਹੁਕਮ ਇਕ ਵਰਤਾਈਆ । ਮੇਰਾ ਇਕੋ ਇਕ ਪਿਤਾ ਮੈਂ ਇਕੋ ਉਸ ਦਾ ਬਾਲਕ, ਇਕੋ ਮੇਰੀ ਜਣੇਂਦੀ ਮਾਈਆ। ਜੁਗ ਬਦਲਣਾ ਮੈਨੂੰ ਆਦਿ ਜੁਗਾਦੀ ਆਦਤ, ਜੁਗ ਚੌਕੜੀ ਰੀਤੀ ਚਲੀ ਆਈਆ। ਨਾਮ ਕਲਮਿਆਂ ਬਦਲਾਂ ਅਬਾਦਤ, ਬੰਦਗੀ ਬੰਦਗੀ ਵਿਚੋਂ ਪਰਗਟਾਈਆ। ਸਾਚੀ ਵਸਤ ਦਿਆਂ ਨਿਆਮਤ, ਬਿਨ ਰਸਨਾ ਰਸ ਚਖਾਈਆ। ਮੈਂ ਸਚ ਦੱਸਾਂ ਉਸ ਦੇ ਹੁਕਮ ਵਿਚ ਆਉਣ ਵਾਲੀ ਕਿਆਮਤ, ਕ਼ਾਇਮ ਮੁਕ਼ਾਮ ਰਹਿਣ ਕੋਇ ਨਾ ਪਾਈਆ। ਬਿਨਾ ਪੁਰਖ ਅਕਾਲ ਤੋਂ ਰਹੇ ਨਾ ਕੋਈ ਸਹੀ ਸਲਾਮਤ, ਅਸਲਾਮਾਅਲੇਕਮ ਕਹਿਣ ਵਾਲੇ ਪਤਾ ਨਹੀਂ ਕਿਧਰ ਜਾਵਣ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਚੁਕਾਈਆ। ਹੁਕਮ ਕਹੇ ਮੈਂ ਧੁਰ ਦਾ ਆਇਆ ਦੌੜਾ, ਭੱਜਿਆ ਵਾਹੋ ਦਾਹੀਆ। ਪੁਰਖ ਅਕਾਲ ਮੇਰਾ ਇਕੋ ਲਾਇਆ ਪੌੜਾ, ਪੌੜੀ ਡੰਡਾ ਨਜ਼ਰ ਕੋਇ ਨਾ ਆਈਆ। ਮੈਂ ਹੁਕਮ ਮੰਨਿਆ ਬ੍ਰਾਹਮਣ ਗੌੜਾ, ਜਿਸ ਦੀ ਜ਼ਾਤ ਸਮਝ ਕਿਸੇ ਨਾ ਆਈਆ। ਜਿਸ ਦਾ ਮਾਰਗ ਸਭ ਤੋਂ ਸੌੜਾ, ਭੀੜੀ ਗਲੀ ਪਾਰ ਨਾ ਕੋਇ ਕਰਾਈਆ। ਮੈਂ ਵੇਖਣਹਾਰਾ ਫਲ ਮਿਠਾ ਕੌੜਾ, ਲੱਖ ਚੁਰਾਸੀ ਫੋਲ ਫੁਲਾਈਆ । ਧੁਰ ਦੇ ਹੁਕਮ ਵਿਚ ਅਟਕਾ ਸਕੇ ਕੋਈ ਨਾ ਰੋੜਾ, ਰੋੜੀ ਸੱਖਰ ਪੱਥਰਾਂ ਤੇ ਲੇਟ ਕੇ ਨਾਨਕ ਗਿਆ ਸਮਝਾਈਆ। ਜਿਸ ਦਾ ਗੋਬਿੰਦ ਗਾਇਆ ਦੋਹਰਾ, ਦਾਦੂ ਦੇ ਦਿਹੁਰੇ ਆਇਆ ਸਮਝਾਈਆ। ਜਿਸ ਦੀ ਭੇਟਾ ਕੀਤਾ ਫ਼ਤਿਹ ਸਿੰਘ ਤੇ ਜ਼ੋਰਾ, ਜੁਝਾਰ ਅਜੀਤ ਰੰਗ ਰੰਗਾਈਆ। ਉਸ ਦਾ ਸੁਤ ਦੁਲਾਰਾ ਸਤਿਗੁਰ ਸ਼ਬਦ ਬਾਂਕਾ ਛੋਹਰਾ, ਨੌਜਵਾਨ ਇਕੋ ਰੂਪ ਦਰਸਾਈਆ। ਜੋ ਪਿਛੇ ਹੋਰ ਅਗੇ ਹੋ ਜਾਏ ਹੋਰਾ, ਹੋਰ ਦਾ ਹੋਰ ਰੂਪ ਬਦਲਾਈਆ।
ਜਿਸ ਦਾ ਹੁਕਮ ਲੱਖ ਚੁਰਾਸੀ ਕਲਜੁਗ ਅੰਤਮ ਇਕੋ ਮਿਲਨਾ ਕੋਰਾ, ਜੋ ਕੌਰਵਾਂ ਪਾਂਡਵਾਂ ਨੂੰ ਕ੍ਰਿਸ਼ਨ ਗਿਆ ਸਮਝਾਈਆ। ਕਿਸੇ ਦੇ ਸੀਸ ਉਤੇ ਝੁਲਣਾ ਨਹੀਂ ਚੌਰਾ, ਛਤਰਧਾਰੀ ਨਜ਼ਰ ਕੋਇ ਨਾ ਆਈਆ। ਦੀਨ ਦੁਨੀ ਦਾ ਅੰਤਰ ਹੋਣਾ ਬੌਰਾ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਹੁਕਮ ਕਹੇ ਮੈਂ ਧੁਰ ਦੀ ਧਾਰ, ਧਰਨੀ ਵਾਲਿਓ ਤੁਹਾਨੂੰ ਦਿਆਂ ਜਣਾਈਆ। ਮੇਰਾ ਇਕੋ ਪੁਰਖ ਅਕਾਲਾ ਯਾਰ, ਯਾਰੜਾ ਇਕ ਅਖਵਾਈਆ। ਜੋ ਸਚਖੰਡ ਵਸੇ ਸਚੇ ਦਰਬਾਰ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਨੂੰ ਸਭ ਨੇ ਮੰਨਿਆ ਪਰਵਰਦਿਗਾਰ, ਪਾਰਬ੍ਰਹਮ ਪਤਿਪਰਮੇਸ਼ਵਰ ਨੂਰ ਅਲਾਹੀਆ। ਮੈਂ ਉਸ ਦੇ ਹੁਕਮ ਵਿਚ ਹੁਕਮ ਹੋ ਕੇ ਫਿਰਾਂ ਸਦਾ ਜੁਗ ਚਾਰ, ਜੁਗ ਚੌਕੜੀ ਆਪਣਾ ਖੇਲ ਖਿਲਾਈਆ। ਜਿਸ ਦੇ ਪਿਆਰ ਵਿਚ ਬੱਧੇ ਪੈਗ਼ੰਬਰ ਗੁਰ ਅਵਤਾਰ, ਅਵਤਰੀ ਹੋ ਕੇ ਵੇਖ ਵਖਾਈਆ। ਮੈਂ ਸੰਦੇਸ਼ਾ ਦੇਵਣ ਆਇਆ ਦੀਨ ਦੁਨੀ ਸੰਸਾਰ, ਸੰਸਾਰੀਓ ਜਾਗਿਆਸੂਓ ਸਭ ਨੂੰ ਦਿਆਂ ਜਣਾਈਆ। ਓਹ ਕਲ ਕਲਕੀ ਨਿਹਕਲੰਕਾ ਅਵਤਾਰ, ਅਮਾਮ ਅਮਾਮਾਂ ਨੂਰ ਅਲਾਹੀਆ। ਸਭ ਦੇ ਸਾਹਮਣੇ ਬਹਿ ਗਿਆ ਸੰਬਲ ਧਾਮ ਨਿਆਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਕੋਟਾਂ ਵਿਚੋਂ ਭਗਤ ਸੁਹੇਲੇ ਬਣਾ ਲਏ ਦੋ ਚਾਰ, ਬਹੁਤੀ ਵੰਡ ਨਾ ਕੋਇ ਵੰਡਾਈਆ। ਅੰਦਰ ਵੜ ਦੇ ਮੰਦਰ ਚੜ੍ਹ ਕੇ ਤੂੰ ਮੇਰਾ ਮੈਂ ਤੇਰਾ ਦੱਸ ਕੇ ਇਕ ਜੈਕਾਰ, ਜੈ ਜੈ ਕਾਰ ਦਿਤੀ ਕਰਾਈਆ। ਵੇਰਵਾ ਰਖਿਆ ਨਹੀਂ ਕੋਈ ਪੁਰਖ ਨਾਰ, ਬਿਰਧ ਬਾਲ ਜਵਾਨ ਵੰਡ ਨਾ ਕੋਇ ਵੰਡਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਜੋ ਪਾਵਣਹਾਰਾ ਸਾਰ, ਮਹਾਂਸਾਰਥੀ ਆਪਣੇ ਹੱਥ ਰਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਢੋਲਾ ਇਕ ਸੁਣਾਈਆ। ਚੇਤ ਕਹੇ ਜਨ ਭਗਤੋ ਇਕੋ ਢੋਲਾ ਗਾਉਣਾ, ਗਾ ਗਾ ਖ਼ੁਸ਼ੀ ਬਣਾਈਆ। ਘਰ ਸੁਆਮੀ ਠਾਕਰ ਪਾਉਣਾ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਆਤਮ ਸੇਜਾ ਖੁਸ਼ੀਆਂ ਨਾਲ ਸੁਹਾਉਣਾ, ਸੁਰਤੀ ਸ਼ਬਦ ਨਾਲ ਸਮਾਈਆ। ਜਗਤ ਵਾਸਨਾ ਡੇਰਾ ਢਾਹੁਣਾ, ਕਲਪਣਾ ਤਨ ਰਹੇ ਨਾ ਰਾਈਆ। ਇਕੋ ਸਤਿਗੁਰ ਸ਼ਬਦ ਮਨਾਉਣਾ, ਪੁਰਖ ਅਕਾਲਾ ਇਸ਼ਟ ਜਣਾਈਆ। ਪਹਿਲੀ ਚੇਤ ਨਾ ਦਿਵਸ ਭੁਲਾਉਣਾ, ਭੁੱਲਿਆਂ ਮਾਰਗ ਦਏ ਲਗਾਈਆ। ਜਨ ਭਗਤੋ ਤੁਹਾਨੂੰ ਸੁਤਿਆਂ ਫੜ ਫੜ ਉਠਾਉਣਾ, ਫੜ ਬਾਹੋਂ ਗਲੇ ਲਗਾਈਆ। ਚਾਰ ਜੁਗ ਦਿਉ ਵਿਛੜਿਓ ਤੁਹਾਨੂੰ ਆਪ ਮਿਲਾਉਣਾ, ਮੇਲਾ ਹਰਿ ਜਗਦੀਸ ਕਰਾਈਆ। ਸਤਿਜੁਗ ਦਾ ਸਾਚਾ ਮਾਰਗ ਲਾਉਣਾ, ਸਤਿ ਧਰਮ ਦੀ ਸਾਚੀ ਧਾਰ ਪਰਗਟਾਈਆ। ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਉਣਾ, ਇਕੋ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਚੇਤ ਕਹੇ ਭਗਤੋ ਆਇਆ ਵਕ਼ਤ ਸੁਹੰਜਣਾ, ਪ੍ਰਭ ਸੋਹਣੀ ਦਏ ਵਡਿਆਈਆ। ਕਿਰਪਾ ਕਰੇ ਆਦਿ ਨਿਰੰਜਣਾ, ਨਰ ਨਰਾਇਣ ਨੂਰ ਅਲਾਹੀਆ। ਸਦਾ ਸੁਹੇਲਾ ਦਰਦ ਦੁਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਦਰਸ਼ਨ ਦੇਵੇ ਗੋਪਾਲ ਮੂਰਤ ਮਦਨਾ, ਮਧੁਸੂਦਨ ਖੇਲ ਖਿਲਾਈਆ। ਜਿਸ ਲੇਖੇ ਲਾਉਣਾ ਆਅਲਾ ਅਦਨਾ, ਊਚਾਂ ਨੀਚਾਂ ਵੰਡ ਨਾ ਕੋਇ ਵੰਡਾਈਆ। ਜੋ ਇਸ਼ਾਰਾ ਦੇ ਕੇ ਗਿਆ ਕਸਾਈ ਸਧਨਾ, ਸਦਮੇ ਸਭ ਦੇ ਵੇਖ ਵਖਾਈਆ। ਜਿਸ ਝਗੜਾ ਮੇਟਣਾ ਕਾਇਆ ਮਾਟੀ ਬਦਨਾ, ਤਨ ਵਜੂਦਾਂ ਡੇਰਾ ਢਾਈਆ। ਸਭ ਨੇ ਇਕੋ ਢੋਲਾ ਗੀਤ ਗਾਉਣਾ ਛੰਦਨਾ, ਤੂੰ ਮੇਰਾ ਮੈਂ ਤੇਰਾ ਇਕੋ
ਨੂਰ ਤੇਰਾ ਰੁਸ਼ਨਾਈਆ। ਇਕੋ ਸਾਹਿਬ ਕਰਨੀ ਬੰਦਨਾ, ਬੰਦਗੀ ਵਿਚ ਸੀਸ ਝੁਕਾਈਆ। ਜੋ ਆਤਮ ਪਰਮਾਤਮ ਦੇਵੇ ਅਨੰਦਨਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਝਗੜਾ ਮੇਟੇ ਜੇਰਜ ਅੰਡਨਾ, ਉਤਭੁਜ ਸੇਤਜ ਲੇਖਾ ਰਹੇ ਨਾ ਰਾਈਆ। ਮਾਣ ਦੇਵੇ ਵਿਚ ਵਰਭੰਡਣਾ, ਬ੍ਰਹਿਮੰਡਾਂ ਪੰਧ ਮੁਕਾਈਆ। ਦੁਆਰ ਬੰਕ ਵਖਾਏ ਸਚਖੰਡਣਾ, ਥਿਰ ਘਰ ਆਪਣਾ ਰੰਗ ਰੰਗਾਈਆ। ਜਿਥੇ ਨਾ ਕੋਈ ਸੂਰੀਆ ਚੰਦਨਾ, ਮੰਡਲ ਮੰਡਪ ਨਜ਼ਰ ਕੋਇ ਨਾ ਆਈਆ। ਜੋਤੀ ਜਾਤਾ ਪੁਰਖ ਬਿਧਾਤਾ ਲਾਏ ਆਪਣੇ ਅੰਗਣਾ, ਅੰਗੀਕਾਰ ਇਕ ਅਖਵਾਈਆ। ਜਿਸ ਗੋਬਿੰਦ ਧਾਰ ਸਭ ਨੂੰ ਪਹਿਨਾਇਆ ਕੰਗਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪਹਿਲੀ ਚੇਤ ਕਹੇ ਜਨ ਭਗਤੋ ਤਨ ਕਾਇਆ ਮਾਟੀ ਰੰਗੋ, ਰੰਗਤ ਪ੍ਰਭ ਦਏ ਚੜ੍ਹਾਈਆ। ਚਰਨ ਪ੍ਰੀਤੀ ਸਾਚੀ ਮੰਗੋ, ਮਾਂਗਤ ਹੋ ਕੇ ਝੋਲੀ ਡਾਹੀਆ। ਦੀਨ ਦੁਨੀ ਵਿਚ ਨਾ ਸੰਗੋ, ਜਗਤ ਸ਼ਰਅ ਸ਼ਰਅ ਨਾ ਕੋਇ ਜਣਾਈਆ। ਭਗਤ ਬਣ ਕੇ ਦੀਨ ਮਜ਼੍ਹਬ ਦੀ ਹੱਦ ਲੰਘੋ, ਬਿਨ ਕ਼ਦਮਾਂ ਕ਼ਦਮ ਟਿਕਾਈਆ। ਆਪਣੀ ਜੀਵਨ ਜੁਆਨੀ ਪ੍ਰਭੂ ਪਿਆਰ ਵਿਚ ਹੰਢੋ, ਹਯਾਤੀ ਕਮਲਾਪਾਤੀ ਭੇਟ ਚੜ੍ਹਾਈਆ। ਜੇ ਪਿਛੇ ਟੁਟ ਗਈ, ਪਹਿਲੀ ਚੇਤ ਕਹੇ, ਜਨ ਭਗਤੋ ਅੱਜ ਗੰਢੋ, ਜੋ ਟੁੱਟਿਆਂ ਗੰਢ ਪੁਆਈਆ। ਬਿਨ ਜਲ ਧਾਰਾ ਤੁਹਾਡੇ ਅੰਦਰ ਦੇਵੇ ਠੰਢੋ, ਠੰਢਕ ਇਕੋ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਚੇਤ ਕਹੇ ਮੇਰੇ ਮਿਤਰੋ ਬਣ ਜਾਓ ਭਗਤ ਸੁਹੇਲੇ, ਸਈਆ ਇਕੋ ਨਜ਼ਰੀ ਆਈਆ। ਸਤਿਗੁਰ ਸ਼ਬਦ ਨਾਲ ਕਦੀ ਕਦੀ ਹੁੰਦੇ ਮੇਲੇ, ਕ਼ਦੀਮ ਦੇ ਵਿਛੜਿਓ ਤੁਹਾਨੂੰ ਦਿਆਂ ਸੁਣਾਈਆ। ਕਦੀ ਕਦੀ ਮਿਲ ਕੇ ਬਹਿੰਦੇ ਗੁਰੂ ਚੇਲੇ, ਚੇਲੇ ਗੁਰੂ ਵਿਚ ਸਮਾਈਆ। ਜਿਸ ਪ੍ਰਭੂ ਨੂੰ ਭਾਲਣ ਖ਼ਾਤਰ ਫਿਰਦੇ ਜੰਗਲੀਂ ਬੇਲੇ, ਟਿੱਲੇ ਪਰਬਤ ਚੋਟੀਆਂ ਆਸਣ ਲਾਈਆ। ਮਾਤ ਪਿਤ ਭੈਣ ਭਰਾਵਾਂ ਕੋਲੋਂ ਹੋ ਕੇ ਵੇਹਲੇ, ਤਨ ਭਬੂਤੀਆਂ ਖ਼ਾਕ ਰਮਾਈਆ। ਉਨ੍ਹਾਂ ਨੂੰ ਪਤਾ ਨਹੀਂ ਕਦੋਂ ਮਿਲੇ ਤੇ ਮਿਲੇ ਕਿਹੜੇ ਵੇਲੇ, ਘੜੀ ਪਲ ਸਮਝ ਕਿਸੇ ਨਾ ਆਈਆ। ਤੁਸੀਂ ਇਕ ਛਿੰਨ ਵਿਚ ਹੁਣ ਅੰਦਰੋਂ ਇਕ ਸਕਿੰਟ ਦੀਨ ਦੁਨੀ ਨਾਲੋਂ ਹੋ ਜਾਓ ਵੇਹਲੇ, ਵੇਹਲਿਓ ਤੁਹਾਡਾ ਸੁਹੇਲਾ ਤੁਹਾਡੇ ਅੰਦਰ ਵੜ ਕੇ ਆਪਣਾ ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰਸ ਇਕ ਵਖਾਈਆ। ਨਾਰਦ ਕਹੇ ਪ੍ਰਭੂ ਮੇਰੇ ਕੋਲ ਇਕ ਅਰਜ਼ੀ, ਆਜਜ਼ ਹੋ ਕੇ ਸੀਸ ਨਿਵਾਈਆ। ਵੇਖੀਂ, ਕਲਜੁਗ ਸਤਿਗੁਰੂ ਨਾ ਬਣੀਂ ਫ਼ਰਜ਼ੀ, ਤਤਾਂ ਵਾਲਾ ਖੇਲ ਖਿਲਾਈਆ। ਨਿਰਗੁਣ ਧਾਰ ਆਪਣੀ ਰਖੀਂ ਕੋਈ ਨਾ ਗ਼ਰਜ਼ੀ, ਗ਼ਰਜ਼ ਭਗਤਾਂ ਪੂਰ ਕਰਾਈਆ। ਜੇ ਪਿਛੇ ਨਹੀਂ ਬਣਿਆ ਪਹਿਲੀ ਚੇਤ ਤੋਂ ਬਣ ਜਾ ਭਗਤਾਂ ਦਾ ਦਰਦੀ, ਦਰਦੀਆਂ ਦਰਦ ਲੈਣਾ ਵੰਡਾਈਆ। ਕਿਸੇ ਨੂੰ ਪੋਹ ਨਾ ਸਕੇ ਸ਼ਰਅ ਦੀ ਛੁਰੀ ਕਰਦੀ, ਕ਼ਾਤਲ ਮਕ਼ਤੂਲ ਦਾ ਡੇਰਾ ਦੇਣਾ ਢਾਈਆ। ਤੇਰੀ ਇਕੋ ਸ਼ਰਨ ਲਈ ਨਰਾਇਣ ਨਰ ਦੀ, ਨਰਾਂ ਦਿਆ ਮਾਲਕਾ ਨਰਾਂ ਨੂੰ ਦੇਣਾਂ ਤਰਾਈਆ। ਪਰ ਯਾਦ ਕਰ ਲੈ ਬਿਨਾ ਭਗਤਾਂ ਦੀ ਆਤਮਾ ਤੋਂ ਤੈਨੂੰ ਕਦੇ ਨਹੀਂ ਕੋਈ ਵਰਦੀ, ਜੇ ਭਗਤ ਨਾ ਹੋਣ ਰੰਡਿਆ ਤੇਰੀ ਕ਼ੀਮਤ ਕੋਇ ਨਾ ਪਾਈਆ। ਵੇਖ ਲੈ ਕਲਜੁਗ ਕਿਤਨੀ ਦੁਨੀਆ ਤੇਰੇ ਕੋਲੋਂ ਮੂਲ ਨਹੀਂ ਡਰਦੀ, ਅਵਤਾਰ ਪੈਗ਼ੰਬਰਾਂ ਗੁਰੂਆਂ ਦਾ ਭੈ ਨਾ ਕੋਇ ਰਖਾਈਆ। ਕਲਜੁਗ ਕੂੜ ਕਿਰਿਆ ਰੂਪ ਬਣੀ ਹੜ੍ਹ ਦੀ, ਹੋੜਾ ਸੱਸੇ ਵਾਲਾ ਦਏ ਗਵਾਹੀਆ। ਹੰ ਬ੍ਰਹਮ ਧਾਰ ਜਾਣੇ ਨਾ ਕੋਇ ਚੇਤਨ
ਜੜ੍ਹ ਦੀ, ਸਤਿ ਦੇ ਮਾਲਕ ਤੇਰੇ ਵਿਚ ਨਾ ਕੋਇ ਸਮਾਈਆ। ਮੈਂ ਇਕ ਖ਼ਬਰ ਦੱਸਾਂ ਤੇਰੇ ਘਰ ਦੀ, ਗ੍ਰਹਿ ਗ੍ਰਹਿ ਦੇ ਮਾਲਕ ਪਰਦਾ ਦੇਣਾ ਚੁਕਾਈਆ। ਉਹ ਗੱਲ ਚੇਤੇ ਕਰ ਲੈ ਪਿਛਲਾ ਸਾਲ ਚੇਤ ਪਰ ਦੀ, ਪੁਰਾਣਿਆਂ ਪਰਾਣਾਂ ਤੋਂ ਬਾਹਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਰ ਸਾਚੇ ਮੰਗ ਮੰਗਾਈਆ। ਚੇਤ ਕਹੇ ਜਨ ਭਗਤੋ ਸੁਣੋ ਅਗੰਮੀ ਸੋ, ਸੋ ਪੁਰਖ ਨਿਰੰਜਣ ਰਿਹਾ ਜਣਾਈਆ। ਇਕ ਵਿਚ ਇਕਾ ਰੂਪ ਜਾਵੋ ਹੋ, ਏਕਾ ਰੰਗ ਸਮਾਈਆ। ਆਤਮਾ ਪਰਮਾਤਮਾ ਕਦੇ ਨਾ ਸਮਝੋ ਦੋ, ਦੁਵੈਤੀ ਵੰਡ ਨਾ ਕੋਇ ਵੰਡਾਈਆ। ਜਿਹੜੇ ਪਿਆਰ ਵਿਚ ਸਤਿਕਾਰ ਵਿਚ ਹਿਤਕਾਰ ਵਿਚ ਇਕ ਵਾਰ ਸਤਿਗੁਰ ਦੀ ਚਰਨ ਗਏ ਛੋਹ, ਛੋਹਰ ਬਾਂਕਾ ਆਪਣੇ ਰੰਗ ਰੰਗਾਈਆ। ਓਹ ਦੁਰਮਤ ਮੈਲ ਦਰ ਆਇਆਂ ਦੀ ਦੇਵੇ ਧੋ, ਪਾਪੀਆਂ ਪਤਤ ਪੁਨੀਤ ਬਣਾਈਆ। ਜਗਤ ਵਾਸਨਾ ਅੰਦਰ ਵੜ ਕੇ ਲਏ ਖੋਹ, ਖ਼ਾਲਸ ਆਪਣਾ ਰੰਗ ਰੰਗਾਈਆ। ਜੇ ਭਗਤੋ ਤੁਹਾਥੋਂ ਨਹੀਂ ਮਿਟਿਆ ਤੇ ਸਤਿਗੁਰ ਹੋ ਕੇ ਪੰਜਾਂ ਵਿਕਾਰਾਂ ਦਾ ਮੇਟੇ ਆਪ ਗ੍ਰੋਹ, ਪੰਜਾਂ ਤਤਾਂ ਵਾਲਿਓ ਪੰਚਮ ਸ਼ਬਦ ਨਾਲ ਜੁੜਾਈਆ। ਤੁਸੀਂ ਘਰ ਸੁਤੇ ਹੋਣਾ ਤੇ ਸਤਿਗੁਰ ਤੁਹਾਡੇ ਅੰਦਰ ਵੜ ਕੇ ਦੇਵੇਗਾ ਲੋ, ਨੈਣ ਤੀਜਾ ਆਪ ਖੁਲ੍ਹਾਈਆ। ਤੁਹਾਨੂੰ ਇਕੋ ਕਾਫ਼ੀ ਸੋਹੰ ਸੋ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਦੁਨੀਆ ਨਾਲੋਂ ਦੁਨੀਆ ਵਾਲਾ ਤੋੜ ਕੇ ਮੋਹ, ਮੁਹੱਬਤ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਰ ਦਏ ਵਡਿਆਈਆ। ਚੇਤ ਕਹੇ ਜਨ ਭਗਤੋ ਮੇਰੀ ਸਲਾਹ ਅਗੇ ਕਦੇ ਨਹੀਂ ਜੰਮੀ, ਜਗਤ ਰੂਪ ਨਾ ਕੋਇ ਵਖਾਈਆ। ਜਿਸ ਦਾ ਲੇਖਾ ਨਹੀਂ ਨਾਲ ਕਾਇਆ ਮਾਟੀ ਚੰਮੀ, ਚੰਮ ਦ੍ਰਿਸ਼ਟੀ ਨਾ ਕੋਇ ਰਖਾਈਆ। ਇਹ ਔਗੁਣਹਾਰ ਨਹੀਂ ਨਿਕੰਮੀ, ਨਿਹਕਰਮਣ ਰੂਪ ਨਾ ਕੋਇ ਬਣਾਈਆ। ਇਹਨੂੰ ਖ਼ੁਸ਼ੀ ਨਹੀਂ ਕੋਈ ਗ਼ਮੀ, ਚਿੰਤਾ ਚਿਖਾ ਨਾ ਕੋਇ ਜਣਾਈਆ। ਇਹਨੂੰ ਲਾਲਚ ਨਹੀਂ ਕੋਈ ਤਮੀ, ਲੋਭ ਮੋਹ ਨਾ ਕੋਇ ਰਖਾਈਆ। ਜਦੋਂ ਵੇਖੋਂ ਨਵੀਂ ਦੀ ਨਵੀਂ, ਨਵੇਂ ਸਾਲ ਦੀ ਸਭ ਨੂੰ ਮਿਲੇ ਵਧਾਈਆ। ਫਿਰ ਤੁਹਾਨੂੰ ਪੁਛਿਆ ਕਰਨਗੇ ਕੇਹੜਾ ਸੀ ਅਵਤਾਰ ਚਵੀ, ਚੌਬੀਸਾ ਜਗਦੀਸਾ ਕਵਣ ਅਖਵਾਈਆ। ਪਤਾ ਨਹੀਂ ਨੌ ਸੌ ਨੜਿੰਨਵੇ ਕਰੋੜ ਇਸ ਦੇ ਜ਼ਰੂਰ ਬਣਨਗੇ ਕਵੀ, ਸਿਫਤਾਂ ਵਾਲੇ ਢੋਲੇ ਗਾਈਆ। ਇਹ ਪਾਨਹੇ ਗੰਢਦਿਆਂ ਇਸ਼ਾਰਾ ਦਿਤਾ ਸੀ ਰਵੀਦਾਸ ਚਮਾਰੇ ਰਵੀ, ਰੰਬੀ ਆਰ ਸਿਰ ਉਤੇ ਰਗੜਾਈਆ। ਬਿਨਾ ਜ਼ਬਾਨ ਤੋਂ ਇਕੋ ਇਕੋ ਤੁਕ ਗਵੀ, ਗਾ ਗਾ ਗਾ ਆਪਣੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਬੇਪਰਵਾਹੀਆ। ਚੇਤ ਕਹੇ ਜਨ ਭਗਤੋ ਤੁਹਾਡਾ ਪਤਾ ਨਹੀਂ ਕਿਧਰੋਂ ਸਾਥੀ ਲੱਭਿਆ, ਬਿਨ ਲੱਭਿਆਂ ਬਿਨ ਖੋਜਿਆਂ ਖੋਜੀ ਬਣ ਕੇ ਗਿਆ ਆਈਆ। ਮੈਂ ਹੈਰਾਨ ਹੋ ਗਿਆ ਕਿਸ ਬਿਧ ਮੇਲ ਹੋਇਆ ਸਬੱਬਿਆ, ਸਹਿਜ ਨਾਲ ਮੇਲਾ ਲਿਆ ਮਿਲਾਈਆ। ਜਿਸ ਨੂੰ ਕਹਿੰਦੇ ਨੂਰ ਅਲਾਹੀ ਰੱਬਿਆ, ਕ਼ੁਦਰਤ ਦਾ ਕ਼ਾਦਰ ਨੂਰ ਅਗੰਮ ਅਥਾਹੀਆ। ਜਿਸ ਨੇ ਪਿਆਰ ਵਿਚ ਹਰਿ ਭਗਤ ਦੁਆਰ ਵਿਚ ਤੁਹਾਨੂੰ ਸੱਦਿਆ, ਸੰਦੇਸ਼ੇ ਸ਼ਬਦ ਵਾਲੇ ਜਣਾਈਆ। ਨਾਮ ਖ਼ੁਮਾਰੀ ਦੇ ਕੇ ਮਧਿਆ, ਰਸ ਇਕੋ ਇਕ ਵਖਾਈਆ। ਧੁਨ ਆਤਮਕ ਰਾਗ ਦ੍ਰਿੜਾ ਕੇ ਨਦਿਆ, ਨਾਦੀ ਧੁਨ ਦਿਤੀ ਜਣਾਈਆ। ਜਨ ਭਗਤੋ ਅੱਜ ਤੋਂ ਪੁਰਖ ਅਕਾਲ ਦਾ ਡੰਕਾ ਵੱਜਿਆ, ਧੁਰ ਦੇ ਰਾਮ ਦਾ ਡੌਰੂ ਕਾਹਨ ਹੋ ਸੁਣਾਈਆ। ਜਿਸ ਦਾ ਪੈਗ਼ੰਬਰਾਂ ਬਿਨਾ ਮੱਕੇ ਕਾਅਬੇ ਤੋਂ ਕੀਤਾ ਹੱਜਿਆ, ਅਮਾਮ ਅਮਾਮਾ ਨੂਰ ਅਲਾਹੀਆ ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰ ਇਕ ਪਰਗਟਾਈਆ। ਚੇਤ ਕਹੇ ਭਗਤੋ ਮੇਰਾ ਸੰਮਤ ਸ਼ਹਿਨਸ਼ਾਹੀ ਚੜ੍ਹ ਗਿਆ ਬਾਰਾਂ, ਇਕ ਦੋ ਨਾਲ ਮਿਲਕੇ ਵਜੀ ਵਧਾਈਆ। ਭਗਤੋ ਭਗਵਾਨ ਨਾਲ ਸਭ ਤੋਂ ਵਖਰੀਆਂ ਬਹਾਰਾਂ, ਜਗਤ ਦੀ ਬਸੰਤ ਦਏ ਗਵਾਹੀਆ। ਕਿਉਂ ਉਹ ਮਿਤਰ ਯਾਰ ਯਾਰਾਂ ਦਾ ਯਾਰਾ, ਯਰਾਨਾ ਅਗੇ ਨਾ ਕੋਇ ਤੁੜਾਈਆ। ਜਦੋਂ ਵੇਖੋ ਤੁਹਾਡੀਆਂ ਆਤਮਾਂ ਉਸ ਪਰਮਾਤਮਾ ਦੀਆਂ ਨਾਰਾਂ, ਦੂਜਾ ਕੰਤ ਹੋਰ ਨਾ ਕੋਇ ਹੰਢਾਈਆ। ਜਗਤ ਵਡਿਆਈ ਕਿਸੇ ਕੰਮ ਨਹੀਂ ਆਉਂਦੀ ਨਾ ਸੋਹਵਣ ਤਨ ਸ਼ਿੰਗਾਰਾ, ਬਸਤਰ ਭੂਸ਼ਨ ਪ੍ਰੇਮ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਚੇਤ ਕਹੇ ਜਨ ਭਗਤੋ ਮੈਂ ਇਕੋ ਦੱਸਾਂ ਮੰਤ, ਮੰਤਰ ਦਿਆਂ ਜਣਾਈਆ। ਪ੍ਰਭ ਤੋਂ ਚੰਗਾ ਕੇਹੜਾ ਕੰਤ, ਜੋ ਜੰਮੇ ਤੇ ਮਰ ਜਾਈਆ। ਕੇਹੜਾ ਵੱਡਾ ਪੰਡਤ, ਜਗਤ ਪੰਡਤ ਅੱਖਰਾਂ ਕਰਨ ਪੜ੍ਹਾਈਆ। ਤੁਹਾਡੇ ਨਾਲੋਂ ਕੇਹੜੀ ਚੰਗੀ ਸੰਗਤ, ਜਿਥੇ ਚਾਰ ਵਰਨ ਮਿਲਕੇ ਬੈਠੇ ਇਕੋ ਰੰਗ ਸਮਾਈਆ। ਸਚ ਪਿਆਰ ਦੀ ਤੁਹਾਡੀ ਪੰਗਤ, ਨਾਮ ਰਸ ਚਖਣਾ ਚਾਈਂ ਚਾਈਂਆ। ਤੁਹਾਨੂੰ ਕਿਸੇ ਦੇ ਅਗੇ ਕਰਨ ਨਹੀਂ ਦੇਣੀ ਮਿੰਨਤ, ਹੱਥ ਬੰਨ੍ਹ ਨਾ ਵਾਸਤਾ ਪਾਈਆ। ਰਾਏ ਧਰਮ ਚਿਤਰ ਗੁਪਤ ਕੋਈ ਕਰ ਨਾ ਸਕੇ ਇਲਤ, ਚੁਰਾਸੀ ਸਜ਼ਾ ਨਾ ਕੋਇ ਭੁਗਤਾਈਆ। ਤੁਹਾਨੂੰ ਲੋੜ ਨਹੀਂ ਹੁਣ ਕਰਨ ਦੀ ਹਿੰਮਤ, ਸਤਿਗੁਰ ਹੋ ਕੇ ਤੁਹਾਨੂੰ ਆਪਣੀ ਗੋਦੀ ਲਏ ਟਿਕਾਈਆ। ਆਵਣ ਜਾਵਣ ਜਨਮ ਮਰਨ ਚੁਰਾਸੀ ਦੀ ਮੇਟੇ ਚਿੰਨਤ, ਜਗਤ ਦੀ ਚਿੰਤਾ ਚਿਖਾ ਵਿਚੋਂ ਕਢ ਕੇ ਸਚਖੰਡ ਦੁਆਰ ਦਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦੁਆਰ ਇਕ ਸੁਹਾਈਆ। ਨਾਰਦ ਕਹੇ ਭਗਤੋ ਮੈਂ ਤੁਹਾਡੇ ਨਾਲ ਕਰਨ ਵਾਲਾ ਹਾਸੀ, ਮਸਖ਼ਰਾ ਹੋ ਕੇ ਮਖ਼ੌਲ ਦਿਆਂ ਉਡਾਈਆ। ਤੁਹਾਡੀ ਬਿਨਾ ਭਗਤੀ ਤੋਂ ਭਗਤੋ ਹੋ ਗਈ ਬੰਦ ਖਲਾਸੀ, ਬੰਧਨ ਅਗੇ ਰਹਿਣ ਕੋਇ ਨਾ ਪਾਈਆ। ਤੁਹਾਨੂੰ ਸਤਿਕਾਰ ਨਾਲ ਅਗੇ ਛਡ ਕੇ ਆਵੇ ਕੈਲਾਸੀ, ਕਲਾ ਪ੍ਰਭ ਆਪਣੀ ਦਏ ਵਰਤਾਈਆ। ਤੁਹਾਡਾ ਮਾਲਕ ਖ਼ਾਲਕ ਇਕੋ ਸ਼ਹਿਨਸ਼ਾਹ ਅਬਿਨਾਸ਼ੀ, ਪਾਤਸ਼ਾਹ ਧੁਰਦਰਗਾਹੀਆ। ਜੇ ਤੁਸੀਂ ਬਣ ਨਹੀਂ ਸਕੇ ਵਿਸ਼ਵਾਸ਼ੀ, ਤੇ ਵਿਸ਼ਾ ਆਪਣਾ ਤੁਹਾਡੇ ਅੰਦਰ ਦਏ ਟਿਕਾਈਆ। ਬੇਸ਼ਕ ਤੁਹਾਡਾ ਤਨ ਵਜੂਦ ਰਕਤ ਬੂੰਦ ਹਡ ਨਾੜੀ ਮਾਸੀ, ਜਗਤ ਜਹਾਨ ਨਜ਼ਰੀ ਆਈਆ। ਤੁਹਾਡੇ ਮੰਦਰ ਅੰਦਰ ਇਕ ਜੋਤ ਪਰਕਾਸੀ, ਜਿਸ ਨੂੰ ਸੂਰੀਆ ਚੰਦ ਸੀਸ ਨਿਵਾਈਆ। ਜੋ ਅੰਤ ਸਭ ਦੀ ਕਰ ਦੇਵੇ ਬੰਦ ਖ਼ਲਾਸੀ, ਬਿਨਾ ਬੰਦਗੀ ਤੋਂ ਬੰਦਿਓ ਬੰਧਨਾ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਪਹਿਲੀ ਚੇਤ ਕਹੇ ਸੰਮਤ ਸ਼ਹਿਨਸ਼ਾਹੀ ਬਾਰਾਂ ਜੀ, ਕੀ ਬਾਰਾਂ ਰੁਤੜੀ ਖੇਲ ਖਿਲਾਈਆ। ਸੰਮਤ ਕਹੇ ਸੁਣ ਚੇਤ ਮਿਤਰ ਪਿਆਰਾ ਜੀ, ਮਿਤਰਾ ਦਿਆਂ ਸੁਣਾਈਆ। ਜਨ ਭਗਤ ਖ਼ੁਆਰਾ ਹੋਣਾ ਕੀ, ਖ਼ੁਆਰ ਹੋਵੇ ਖ਼ਲਕ ਖ਼ੁਦਾਈਆ । ਭਗਤ ਉਧਾਰਨਾ ਪ੍ਰਭ ਨੇ ਅੱਜ ਤੋਂ ਧਰਮ ਦੀ ਰਖੀ ਨੀਂਹ, ਮਾਰਗ ਦੀਨ ਦੁਨੀ ਦ੍ਰਿੜਾਈਆ। ਜ਼ਰੂਰ ਸਭ ਦਾ ਲੇਖਾ ਮੁਕੇਗਾ ਸਾਢੇ ਤਿੰਨ ਹੱਥ ਸੀਂ, ਰਵੀਦਾਸ ਚਮਾਰਾ ਦਏ ਗਵਾਹੀਆ। ਜੋ ਇਸ਼ਾਰਾ ਦੇ ਕੇ ਗਿਆ ਗੁਰਦਾਸ ਵੀਹ ਇਕੀਹ, ਅੱਖਰ ਅੱਖਰਾਂ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।
ਚੇਤ ਕਹੇ ਔਹ ਵੇਖੋ ਚਾਰ ਯਾਰ ਉਮਤ ਦੀ ਚੁੱਕੀ ਆਉਂਦੇ ਡੋਲੀ, ਮੁਰਦਾ ਮੁਰੀਦ ਵਿਚ ਨਾ ਕੋਇ ਸਮਾਈਆ। ਔਹ ਵੇਖੋ ਗੋਬਿੰਦ ਦੀ ਧਾਰ ਖੇਲਦੇ ਆਉਂਦੇ ਹੋਲੀ, ਹੋਲਾ ਖੰਡਾ ਖੜਗ ਨਾ ਕੋਇ ਚਮਕਾਈਆ। ਔਹ ਵੇਖੋ ਰਾਮ ਹਨੁਵੰਤ ਕੂਕ ਕੇ ਪਾਉਂਦੇ ਆਉਂਦੇ ਰੌਲੀ, ਦੋ ਜਹਾਨ ਸੁਣਾਈਆ। ਔਹ ਤਕ ਲਓ ਕੌਰਵ ਪਾਂਡਵ ਦੀ ਧਾਰ ਕ੍ਰਿਸ਼ਨ ਨਾਲ ਬੈਠੀ ਉਤੇ ਬੌਲੀ, ਜਲਧਾਰਾ ਵੇਖ ਵਖਾਈਆ । ਕੀ ਇਸ਼ਾਰਾ ਦੇਵੇ ਈਸਾ ਹੌਲੀ ਹੌਲੀ, ਸਹਿਜ ਨਾਲ ਜਣਾਈਆ। ਮੂਸਾ ਕਿਸ ਬਿਧ ਤਕੇ ਇਕ਼ਰਾਰ ਕੌਲੀ, ਕੋਹਤੂਰ ਨਾਲ ਰਲਾਈਆ । ਕੀ ਕੂਕ ਪੁਕਾਰੇ ਧਵਲੀ, ਧਰਨੀ ਧਰਤ ਧੌਲ ਕੀ ਜਣਾਈਆ। ਸਾਰੇ ਕਹਿਣ ਸਦੀ ਚੌਧਵੀਂ ਕੀ ਸੰਦੇਸ਼ਾ ਦੇਵੇ ਆਪਣੀ ਗੋਲੀ, ਬਿਨ ਅੱਖਰਾਂ ਅੱਖਰ ਦ੍ਰਿੜਾਈਆ। ਪਹਿਲੀ ਚੇਤ ਜਨ ਭਗਤਾਂ ਸੰਗ ਸ਼ਬਦ ਇਕ ਜਣਾਏ ਬੋਲੀ, ਧੁਰ ਦੀ ਧਾਰ ਦ੍ਰਿੜਾਈਆ। ਵਾਅਦਾ ਪੂਰਾ ਹੋਵੇ ਕੌਲੀ, ਇਕ਼ਰਾਰ ਨਾਲ ਦ੍ਰਿੜਾਈਆ। ਸਭ ਦੀ ਖ਼ੁਸ਼ੀਆਂ ਵਾਲੀ ਰੁਤ ਹੋਵੇ ਮੌਲੀ, ਮੌਲਾ ਮਿਲੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਸਦੀ ਚੌਧਵੀਂ ਕਹੇ ਮੇਰਾ ਲੰਘਣ ਵਾਲਾ ਪੰਜਾ, ਪੰਜਾਂ ਦਰਗਾਹਾਂ ਵਿਚ ਰਹਿਣ ਵਾਲਿਓ ਦਿਓ ਜਣਾਈਆ। ਲੇਖਾ ਪੂਰਾ ਹੋਣ ਵਾਲਾ ਜੋ ਗੋਬਿੰਦ ਇਸ਼ਾਰਾ ਦਿਤਾ ਕਵੀ ਬਵੰਜਾ, ਬਾਵਨ ਅੱਖਰੀ ਨਾਲ ਮਿਲਾਈਆ। ਜੋ ਸੰਦੇਸ਼ਾ ਦਿਤਾ ਕ੍ਰਿਸ਼ਨ ਸੁਣਾਇਆ ਸੰਜਾ, ਦੁਆਪਰ ਵਡ ਵਡਿਆਈਆ। ਜੋ ਮੰਗ ਮੰਗੀ ਕੌਰਵ ਧਾਰ ਅੰਧਾ, ਬਿਨ ਨੈਣਾਂ ਨੈਣ ਉਠਾਈਆ। ਕਾਹਨਾ ਕਿਸ ਬਿਧ ਕਲਜੁਗ ਅੰਤਮ ਹੋਵੇ ਧੰਦਾ, ਧੰਦੂਕਾਰ ਕੀ ਜਣਾਈਆ। ਕਾਹਨ ਹਸ ਕੇ ਕਿਹਾ ਬੰਦਗੀ ਵਾਲਾ ਰਹੇ ਕੋਈ ਨਾ ਬੰਦਾ, ਬੰਧਨਾ ਵਿਚ ਹੋਵੇ ਖ਼ਲਕ ਖ਼ੁਦਾਈਆ। ਅੰਤਰ ਨਿਰੰਤਰ ਹੋਵੇ ਨਾ ਅਨੰਦਾ, ਅਨੰਦਪੁਰ ਵਾਸੀ ਗੋਬਿੰਦ ਭੇਵ ਕੋਇ ਨਾ ਪਾਈਆ। ਨਿਸ਼ਾਨ ਸਮਝੇ ਨਾ ਕੋਇ ਤਾਰਾ ਚੰਦਾ, ਨਬੀ ਰਸੂਲ ਪਰਦਾ ਨਾ ਕੋਇ ਉਠਾਈਆ। ਪੁਸਤਕ ਪੜ੍ਹ ਸਕੇ ਕੋਇ ਨਾ ਪੰਡਾ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਉਸ ਵੇਲੇ ਸਤਿਗੁਰ ਸ਼ਬਦ ਦਾ ਅਗੰਮੀ ਹੋਵੇ ਖੰਡਾ, ਖੜਗਾਂ ਤੋਂ ਬਾਹਰ ਚਮਕਾਈਆ। ਜੋ ਪਿਛਲੀਆਂ ਮੇਟੇ ਵੰਡਾਂ, ਅਗੇ ਇਕੋ ਰੰਗ ਰੰਗਾਈਆ। ਇਹ ਕ੍ਰਿਸ਼ਨ ਨੇ ਖ਼ੁਸ਼ੀ ਨਾਲ ਕਿਹਾ ਉਸ ਦੀ ਨਿਸ਼ਾਨੀ ਸੱਤਰੰਗ ਦਾ ਹੋਵੇ ਡੰਡਾ, ਡੰਡਾਵਤ ਸਭ ਦੀ ਦਏ ਬਦਲਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਹੋਵੇ ਹੰਢਾ, ਹਾਂਡੀ ਸਭ ਦੀ ਫੋੜ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਅਗੰਮ ਅਥਾਈਆ। ਪਹਿਲੀ ਚੇਤ ਕਹੇ ਜਨ ਭਗਤੋ ਮੈਂ ਸਭ ਨੂੰ ਦਿਆਂ ਵਧਾਈ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਧੰਨਭਾਗ ਜੇ ਤੁਸੀਂ ਬਣ ਕੇ ਆਏ ਰਾਹੀ, ਕ਼ਦਮ ਕ਼ਦਮ ਪੰਧ ਮੁਕਾਈਆ। ਤੁਹਾਡਾ ਅਗੇ ਦਾ ਲੇਖਾ ਮੁਕਿਆ ਥਲ ਅਸਗਾਹੀ, ਜਗਤ ਜਹਾਨ ਲਹਿਣਾ ਦਿਤਾ ਚੁਕਾਈਆ। ਜਿਸ ਕਾਰਨ ਗੋਬਿੰਦ ਨੇ ਬੂਟਾ ਪੁੱਟਿਆ ਕਾਹੀ, ਗੁਰਸਿਖੋ ਤੁਹਾਡੇ ਅੰਦਰੋਂ ਕਲਜੁਗ ਦੀ ਜੜ੍ਹ ਦਿਤੀ ਉਖੜਾਈਆ। ਤੁਹਾਡਾ ਇਕੋ ਪਿਤਾ ਇਕੋ ਮਾਈ, ਇਕੋ ਸਤਿਗੁਰ ਸ਼ਬਦ ਜੋ ਸਭ ਨੂੰ ਗੋਦ ਲਏ ਉਠਾਈਆ। ਪ੍ਰਭੂ ਦੇ ਪਿਆਰੇ ਭਗਤੋ ਖ਼ੁਸ਼ੀ ਵਿਚ ਉਠਾ ਦਿਉ ਬਾਹੀਂ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਆਤਮਾ ਪਰਮਾਤਮਾ ਆਦਿ ਜੁਗਾਦਿ ਸਚਾ ਮਾਹੀ, ਮਹਿਬੂਬ ਹੋ ਕੇ ਸਿਰ ਆਪਣਾ ਹੱਥ ਟਿਕਾਈਆ। ਚਾਰ ਵਰਨ ਅਠਾਰਾਂ ਬਰਨ ਆਤਮ ਧਾਰ ਸਾਰੇ ਭਾਈ ਭਾਈ, ਹਿੰਦੂ ਮੁਸਲਿਮ ਸਿਖ ਈਸਾਈ ਵੰਡ ਨਾ ਕੋਇ ਵੰਡਾਈਆ। ਯਾਦ ਰਖ ਲਓ ਪਹਿਲੀ ਚੇਤ ਸਤਿਗੁਰ ਸ਼ਬਦ ਪ੍ਰੀਤੀ ਤੁਹਾਡੀ ਸੁਰਤੀ ਨਾਲ ਲਾਈ, ਲਾਵਾਂ ਲੈਣ ਵਾਲਿਓ
ਲਾਇਨ ਆਪਣੀ ਲੈਣੀ ਬਦਲਾਈਆ। ਤੁਹਾਡਾ ਪਰੇਮ ਸਤਿਜੁਗ ਦੀ ਦਏ ਗਵਾਹੀ, ਸ਼ਹਾਦਤ ਸਚ ਵਾਲੀ ਭੁਗਤਾਈਆ। ਖੁਸ਼ੀਆਂ ਦਾ ਦਿਵਸ ਖ਼ੁਸ਼ੀਆਂ ਦੀ ਰੈਣ ਖ਼ੁਸ਼ੀਆਂ ਦੇ ਢੋਲੇ ਗਾਈ, ਗਾ ਗਾ ਸ਼ੁਕਰ ਮਨਾਈਆ। ਪਹਿਲੀ ਚੇਤ ਕਹੇ ਜਨ ਭਗਤੋ ਪ੍ਰਭੂ ਨੇ ਤੁਹਾਡੀ ਘਾਲ ਲੇਖੇ ਲਾਈ, ਜੋ ਘਾਇਲ ਹੋ ਕੇ ਆਏ ਪੰਧ ਮੁਕਾਈਆ। ਤੁਹਾਡੀ ਦੁਰਮਤ ਮੈਲ ਧੋਵੇ ਛਾਹੀ, ਸ਼ਹਿਨਸ਼ਾਹ ਹੋ ਕੇ ਆਪਣਾ ਰੰਗ ਚੜ੍ਹਾਈਆ। ਪਹਿਲੀ ਚੇਤ ਕਹੇ ਮੈਂ ਸਭ ਦੇ ਨਿਵ ਨਿਵ ਲੱਗਾਂ ਪਾਈ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਸ਼ਹਿਨਸ਼ਾਹੀ ਸੰਮਤ ਬਾਰਾਂ ਧੂੜੀ ਖ਼ਾਕ ਰਿਹਾ ਰਮਾਈ, ਟਿੱਕਾ ਇਕੋ ਮਸਤਕ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਸਾ ਮਨਸਾ ਸਭ ਦੀ ਪੂਰ ਕਰਾਈ, ਨਿਰਾਸਾ ਰਹਿਣ ਕੋਇ ਨਾ ਪਾਈਆ।
੫ ਚੇਤ ਸ਼ਹਿਨਸ਼ਾਹੀ ਸੰਮਤ ੧੨ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ
ਮੌਤਾ ਸਿੰਘ ਸ਼ਾਮ ਸਿੰਘ ਦਲੀਪ ਸਿੰਘ ਪ੍ਰਤਾਪ ਸਿੰਘ ਫੁੱਮਣ ਦੇ ਗ੍ਰਹਿ
ਪੰਚਮ ਜੇਠ ਕਹੇ ਜਨ ਭਗਤੋ ਸਤਿਗੁਰ ਸਭ ਦੀ ਪਿੱਠ ਤੇ ਲਾਵੇ ਪੰਜਾ, ਪੰਜਾਂ ਤਤਾਂ ਦਾ ਲੇਖਾ ਦਏ ਮੁਕਾਈਆ। ਜਨਮ ਜਨਮ ਦਾ ਹਰਖ ਸੋਗ ਮੇਟੇ ਰੰਜਾ, ਰੰਜਸ ਅੰਤਰ ਨਿਰੰਤਰ ਦਏ ਗਵਾਈਆ। ਵੇਖੋ ਝਟ ਹਾਜ਼ਰ ਹੋ ਗਿਆ ਤੇਜਾ ਸਿੰਘ ਗੰਜਾ, ਮੱਥੇ ਤਿਊੜੀ ਰਿਹਾ ਵਖਾਈਆ। ਤੇਰਾ ਖੇਲ ਤਕਿਆ ਬਿਨ ਮੁਹਾਣੇ ਵੰਝਾ, ਅਥਾਹ ਤੇਰੀ ਬੇਪਰਵਾਹੀਆ। ਤੇਰੇ ਪਿਆਰ ਵਿਚ ਪੂਰਬ ਪੂਰਬ ਲੰਘਾ, ਅਗੇ ਲੇਖਾ ਦੇਣਾ ਸਮਝਾਈਆ। ਮੈਂ ਇਕੋ ਵਸਤ ਅਗੰਮੀ ਮੰਗਾਂ, ਮਾਂਗਤ ਹੋ ਕੇ ਝੋਲੀ ਡਾਹੀਆ। ਤੇਰਾ ਸਿਖ ਰਹੇ ਕੋਈ ਨਾ ਭੁਖਾ ਨੰਗਾ, ਘਰ ਘਰ ਦੇਣਾ ਰਿਜ਼ਕ ਸਬਾਈਆ। ਕਿਸੇ ਦਾ ਭਾਗ ਹੋਵੇ ਨਾ ਮੰਦਾ, ਮੰਦਭਾਗੀ ਦੇਣੇ ਤਰਾਈਆ। ਹਰਿਜਨ ਚੁਕਣੇ ਆਪਣੇ ਕੰਧਾ, ਕੰਢੀ ਘਾਟ ਪਾਰ ਲੰਘਾਈਆ। ਮੈਂ ਦੋ ਜਹਾਨ ਤੇਰਾ ਇਕੋ ਸੁਣਦਾ ਆਇਆ ਛੰਦਾ, ਤੂੰ ਮੇਰਾ ਮੈਂ ਤੇਰਾ ਢੋਲਾ ਸਿਫ਼ਤ ਸਲਾਹੀਆ। ਬੇਸ਼ਕ ਤੇਰਾ ਤਨ ਵਜੂਦ ਬੰਦਿਆਂ ਵਰਗਾ ਬੰਦਾ, ਤੇਰੀ ਬੰਦਗੀ ਬੇਪਰਵਾਹੀਆ। ਮੇਰੇ ਮਿਹਰਵਾਨਾ ਨੌਜਵਾਨਾ ਗੁਰਮੁਖਾਂ ਅੰਦਰੋਂ ਤੋੜ ਦੇ ਜਿੰਦਾ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਤੂੰ ਮਾਲਕ ਗੁਣੀ ਗਹਿੰਦਾ, ਗਹਿਰ ਗਵਰ ਇਕ ਅਖਵਾਈਆ। ਮੈਂ ਬੇਸ਼ਕ ਤੇਰੀ ਸਿਫ਼ਤ ਨਾਲ ਕਰਦਾ ਰਿਹਾ ਨਿੰਦਾ, ਆਪਣੀ ਖ਼ੁਸ਼ੀ ਬਣਾਈਆ। ਅੰਤਰ ਆਤਮ ਤੇਰਾ ਤੇਰੀ ਬਣ ਗਈ ਬਿੰਦਾ, ਬਿੰਦਰਾਬਨ ਦਾ ਕਾਹਨ ਨਾਲ ਆਇਆ ਚਾਈਂ ਚਾਈਂਆ। ਆਹ ਵੇਖ ਲੈ ਤੇਰਾ ਭਲਵਾਨ ਇੰਦਰ ਸਿੰਘ ਛਿੰਦਾ, ਬਲ ਤੇਰੇ ਨਾਲ ਵਡਿਆਈਆ। ਸਾਡੀ ਸਦਾ ਲਈ ਖੁਲ੍ਹ ਗਈ ਨਿੰਦਾ, ਆਲਸ ਰਹਿਣ ਕੋਇ ਨਾ ਪਾਈਆ। ਬੇਸ਼ਕ ਸਾਡਾ ਤਨ ਵਜੂਦ ਸਰੀਰ ਨਹੀਂ ਕੋਈ ਪਿੰਡਾ, ਇੰਡ ਪਿੰਡ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਪੰਚਮ ਜੇਠ ਕਹੇ ਮੇਰਾ ਆਇਆ ਦਿਵਸ ਸੁਹੰਜਣਾ, ਪ੍ਰਭ ਸੋਹਣੀ ਦਏ ਵਡਿਆਈਆ। ਜਨ ਭਗਤਾਂ ਧੂੜ ਕਰਾਏ ਮਜਨਾ, ਦੁਰਮਤ ਮੈਲ ਗਵਾਈਆ। ਨਿਜ ਨੇਤਰ ਨਿਰਗੁਣ ਧਾਰ ਪਾਵੇ ਅੰਜਨਾ, ਜੋਤੀ ਨੂਰ ਕਰ ਰੁਸ਼ਨਾਈਆ । ਜਿਸ ਦਾ ਸ਼ਬਦ ਅਨਾਦੀ ਨਾਦ ਵਜਣਾ,
ਵਜਹ ਸਕੇ ਨਾ ਕੋਇ ਸਮਝਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਦੋ ਜਹਾਨਾਂ ਪਾਰ ਕਰਾ ਕੇ ਹੱਦਨਾ, ਹਦੂਦ ਆਪਣੀ ਇਕ ਦਰਸਾਈਆ। ਜਿਸ ਨੂੰ ਕਹਿੰਦੇ ਗੋਪਾਲ ਮੂਰਤ ਮਦਨਾ, ਸੋ ਸੁਆਮੀ ਅੰਤਰਜਾਮੀ ਦਇਆ ਕਮਾਈਆ। ਜਿਸ ਲੇਖੇ ਲਾਉਣਾ ਆਅਲਾ ਅਦਨਾ, ਊਚਾਂ ਨੀਚਾਂ ਡੇਰਾ ਢਾਈਆ। ਕਲਜੁਗ ਕੂੜ ਕੁੜਿਆਰਾ ਧਰਨੀ ਉਤੋਂ ਕਢਣਾ, ਲੋਕਮਾਤ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਆਤਮ ਪਰਮਾਤਮ ਨਾਤਾ ਗੰਢਣਾ, ਟੁੱਟਿਆਂ ਲਏ ਜੁੜਾਈਆ। ਇਕੋ ਨਾਮ ਨਿਧਾਨਾ ਵੰਡਣਾ, ਅਤੋਟ ਅਤੁਟ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪੰਚਮ ਜੇਠ ਕਹੇ ਮੇਰਾ ਸੋਹਣਾ ਸੁਹੰਜਣਾ ਕੌਲ, ਇਕ਼ਰਾਰ ਦਿਆਂ ਜਣਾਈਆ। ਮੇਰਾ ਜਗਤ ਜਹਾਨ ਤੋਂ ਬਾਹਰ ਦਾ ਬੋਲ, ਅਨਬੋਲਤ ਰਾਗ ਦ੍ਰਿੜਾਈਆ। ਮੇਰਾ ਸੁਆਮੀ ਮੇਰੇ ਅੰਤਰ ਗਿਆ ਮੌਲ, ਮੌਲਾ ਆਪਣਾ ਰੰਗ ਰੰਗਾਈਆ । ਜਿਸ ਦੇ ਪਿਆਰ ਵਿਚ ਆ ਗਿਆ ਸਿੰਘ ਬਹੌਲ, ਬਿਨ ਕ਼ਦਮਾਂ ਕ਼ਦਮ ਉਠਾਈਆ। ਉਹ ਸਚ ਪ੍ਰੀਤੀ ਆਪਾ ਗਿਆ ਘੋਲ, ਘੋਲੀ ਘੋਲ ਘੁਮਾਈਆ। ਓਹਦਾ ਲੇਖਾ ਪੂਰਾ ਹੋਇਆ ਉਤੇ ਧੌਲ, ਧਰਨੀ ਹਸ ਹਸ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਪੰਚਮ ਚੇਤ ਕਹੇ ਮੈਨੂੰ ਸਭ ਦਾ ਆਦਿ ਜੁਗਾਦੀ ਚੇਤਾ, ਚੇਤਨ ਸੁਰਤੀ ਨਾਲ ਜਣਾਈਆ। ਚਾਰ ਜੁਗ ਦੇ ਗੁਰ ਅਵਤਾਰ ਪੈਗ਼ੰਬਰਾਂ ਖੋਲ੍ਹਿਆ ਭੇਤਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਸਾਚਾ ਸੁਆਮੀ ਇਕੋ ਹੋਣਾ ਨੇਤਾ, ਨਰ ਨਰਾਇਣ ਨੂਰ ਅਲਾਹੀਆ। ਜਿਸ ਦੀਨਾਂ ਮਜ਼੍ਹਬਾਂ ਪੂਰਾ ਕਰਨਾ ਠੇਕਾ, ਠਾਕਰ ਹੋ ਕੇ ਵੇਖ ਵਖਾਈਆ। ਜਿਸ ਦੇ ਜੁਗ ਚੌਕੜੀ ਰੂਪ ਅਨੇਕਾ, ਅਕਲ ਕਲਧਾਰੀ ਨੂਰ ਅਲਾਹੀਆ। ਓਹ ਕਲਜੁਗ ਅੰਤਮ ਵੇਖੇ ਤ੍ਰੈਗੁਣ ਮਾਇਆ ਸੇਕਾ, ਅਗਨੀ ਤਤ ਖੋਜ ਖੁਜਾਈਆ। ਜਨ ਭਗਤਾਂ ਖੋਲ੍ਹੇ ਆਪਣਾ ਭੇਤਾ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਪੰਚਮ ਜੇਠ ਕਹੇ ਮੇਰਾ ਦਿਵਸ ਸੁਹਾਵਾ, ਸੋਹਣੀ ਖ਼ੁਸ਼ੀ ਬਣਾਈਆ। ਮੈਂ ਇਕੋ ਪੁਰਖ ਅਕਾਲ ਦਾ ਢੋਲਾ ਗਾਵਾਂ, ਗਾ ਗਾ ਰਿਹਾ ਦ੍ਰਿੜਾਈਆ। ਇਕੋ ਮਾਲਕ ਖ਼ਾਲਕ ਠਾਕਰ ਸੁਆਮੀ ਰਾਵਾਂ, ਦੂਸਰ ਸੰਗ ਨਾ ਕੋਇ ਬਣਾਈਆ। ਇਕੋ ਦੇ ਚਰਨ ਕਵਲ ਬਲ ਬਲ ਜਾਵਾਂ, ਬਲਹਾਰੀ ਬਲਹਾਰ ਆਪਣਾ ਆਪ ਦਰਸਾਈਆ। ਇਕੋ ਦੀ ਆਸਾ ਆਦਿ ਜੁਗਾਦਿ ਰਖਾਵਾਂ, ਦੂਸਰ ਓਟ ਨਾ ਕੋਇ ਤਕਾਈਆ। ਜੋ ਮੇਰਾ ਲਹਿਣਾ ਦੇਣਾ ਪੂਰਾ ਕਰੇ ਨਾਲ ਚਾਵਾਂ, ਚਾਓ ਘਨੇਰਾ ਇਕ ਵਖਾਈਆ। ਉਸੇ ਦੇ ਪਿਆਰ ਵਿਚ ਬਿਨਾ ਭੁਜਾਂ ਉਠਾਵਾਂ ਬਾਹਵਾਂ, ਬਿਨ ਹੱਥਾਂ ਹੱਥ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਪੰਚਮ ਜੇਠ ਕਹੇ ਜਨ ਭਗਤੋ ਸਭ ਨੇ ਬਣਨਾ ਜੇਠੇ ਸੁਤ, ਸੁਤਿਓ ਲਓ ਅੰਗੜਾਈਆ। ਕਿਰਪਾ ਕਰੇ ਅਬਿਨਾਸ਼ੀ ਅਚੁਤ, ਚੇਤਨ ਸਭ ਨੂੰ ਰਿਹਾ ਕਰਾਈਆ। ਜੋ ਭਾਗ ਲਗਾਵੇ ਕਾਇਆ ਮਾਟੀ ਬੁਤ, ਬੁਤਖ਼ਾਨਿਆਂ ਕਰੇ ਸਫ਼ਾਈਆ। ਜਿਸ ਦੇ ਪਿਆਰ ਦੀ ਮੌਲੀ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਪ੍ਰੇਮੀਓ ਪਿਆਰਿਉ ਜਗਤ ਦੀ ਧਾਰ ਲੁਟ ਲਓ ਲੁਟ, ਲੁਟੇਰੇ ਬਣਨਾ ਥਾਉਂ ਥਾਈਂਆ। ਕਿਸੇ ਦਾ ਭਾਗ ਨਾ ਜਾਏ ਨਿਖੁੱਟ, ਖੋਟਿਆਂ ਖਰੇ ਰਿਹਾ ਬਣਾਈਆ। ਹਿਰਦੇ ਯਾਦ ਰਖਣਾ ਕੋਈ ਲੋੜ ਨਹੀਂ ਹਿਲਾਉਂਣੇ ਬੁੱਲ ਬੁੱਟ, ਰਸਨਾ ਜੇਹਵਾ ਨਾ ਕੋਇ ਚਤੁਰਾਈਆ। ਤੁਹਾਡੀ ਪ੍ਰੀਤੀ
ਪ੍ਰਭ ਨਾਲੋਂ ਕਦੇ ਨਾ ਜਾਏ ਟੁੱਟ, ਟੁੱਟਿਆਂ ਰਿਹਾ ਜੁੜਾਈਆ । ਇਕੋ ਵਾਰ ਅੱਜ ਦੀ ਰੈਣ ਅੰਮ੍ਰਿਤ ਦੇ ਕੇ ਜਾਏ ਘੁੱਟ, ਬਿਨ ਰਸਨਾ ਰਸ ਚਖਾਈਆ। ਹਰ ਹਿਰਦੇ ਪ੍ਰੇਮ ਦੀ ਲਹਿਰ ਜਾਏ ਫੁਟ, ਫੁਟਕਲ ਦਿਸੇ ਨਾ ਖ਼ਲਕ ਖ਼ੁਦਾਈਆ। ਤਨ ਵਜੂਦ ਅੰਦਰੋਂ ਪਏ ਉਠ, ਆਪਣੀ ਲਏ ਅੰਗੜਾਈਆ। ਕਿਰਪਾ ਨਿਧਾਨ ਹੋ ਕੇ ਰਿਹਾ ਤੁਠ, ਮਿਹਰ ਨਜ਼ਰ ਉਠਾਈਆ। ਤੁਹਾਡੇ ਵੇਖੇ ਕਾਇਆ ਕਾਅਬੇ ਵਾਲੀ ਗੁੱਠ, ਹੁਜਰਾ ਇਕੋ ਇਕ ਸੁਹਾਈਆ। ਬੇਸ਼ਕ ਲੱਖ ਚੁਰਾਸੀ ਵਿਚੋਂ ਥੋੜੇ ਮੁਠ, ਮੁੱਠੀ ਆਪਣੀ ਵਿਚ ਬੰਦ ਕਰਾਈਆ। ਜੋ ਪਿਛਲੇ ਜੁਗਾਂ ਦੇ ਗਏ ਰੁਠ, ਅੱਜ ਸਹਿਜੇ ਲਏ ਮਿਲਾਈਆ। ਆਤਮ ਪਰਮਾਤਮ ਬਣਾ ਕੇ ਜੁਟ, ਜੋੜੀ ਹਰਿ ਜਗਦੀਸ ਵਖਾਈਆ। ਪੰਚ ਵਿਕਾਰਾ ਅੰਦਰੋਂ ਕਢੇ ਕੁਟ, ਕਾਇਆ ਕੁਟੀਆ ਕਰੇ ਸਫ਼ਾਈਆ। ਸਾਚੀ ਪ੍ਰੀਤ ਬਖ਼ਸ਼ ਅਤੁਟ, ਅਤੋਟ ਅਤੁਟ ਵਰਤਾਈਆ। ਸਭ ਨੂੰ ਬੰਨ੍ਹਣੇ ਗਾਨੇ ਪ੍ਰੇਮ ਦੇ ਗੁਟ, ਮੁਹੰਮਦ ਆਸ਼ਾ ਨਾਲ ਮਿਲਾਈਆ। ਪਿਛਲੀ ਰੀਤੀ ਪਿਛੇ ਜਾਏ ਛੁਟ, ਛੁਟਕੀ ਲਿਵ ਲਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਅਗੰਮ ਅਥਾਹੀਆ। ਪੰਚਮ ਚੇਤ ਕਹੇ ਜਨ ਭਗਤੋ ਪ੍ਰਭ ਦੇਵਣਹਾਰਾ ਦਾਤਾ, ਦਇਆਵਾਨ ਅਖਵਾਈਆ । ਆਦਿ ਜੁਗਾਦੀ ਬ੍ਰਹਮ ਗਿਆਤਾ, ਪਾਰਬ੍ਰਹਮ ਨੂਰ ਅਲਾਹੀਆ। ਜਿਸ ਨੇ ਆਪਣਾ ਹੁਕਮ ਪਛਾਤਾ, ਆਪਣੇ ਪ੍ਰੇਮ ਨਾਲ ਵਡਿਆਈਆ । ਉਹ ਲੇਖਾ ਜਾਣੇ ਜ਼ਾਤਾ ਪਾਤਾ, ਦੀਨਾਂ ਮਜ਼੍ਹਬਾਂ ਖੋਜ ਖੁਜਾਈਆ। ਆਤਮ ਪਰਮਾਤਮ ਤਕੇ ਨਾਤਾ, ਰਿਸ਼ਤਾ ਫਰਿਸ਼ਤਿਆਂ ਬਾਹਰ ਸਮਝਾਈਆ। ਜਿਸ ਦਾ ਸਭ ਤੋਂ ਵਖਰਾ ਖਾਤਾ, ਅੰਕੜਿਆਂ ਵਿਚ ਨਜ਼ਰ ਕਿਸੇ ਨਾ ਆਈਆ। ਓਹ ਭਗਤਾਂ ਪੁਛਣ ਆਇਆ ਵਾਤਾ, ਵਾਰਸ ਹੋ ਕੇ ਧੁਰ ਦਾ ਮਾਹੀਆ। ਰਾਤੀ ਸੁਤਿਆਂ ਕਰੇ ਬਾਤਾਂ, ਬਾਤਨ ਪਰਦੇ ਆਪ ਖੁਲ੍ਹਾਈਆ। ਜਨ ਭਗਤਾਂ ਬਣ ਕੇ ਪਿਤਾ ਮਾਤਾ, ਮਾਤਰ ਭੂਮੀ ਉਤੇ ਦਏ ਵਡਿਆਈਆ। ਲੇਖੇ ਲਾਉਣੀ ਸਭ ਦੀ ਭਿੰਨੜੀ ਰੈਣ ਰਾਤਾ, ਰੁਤੜੀ ਆਪਣੇ ਨਾਲ ਮਹਿਕਾਈਆ। ਪੰਚਮ ਚੇਤ ਕਹੇ ਜਨ ਭਗਤੋ ਧਰਮ ਰਾਏ ਤੋਂ ਅਜ ਖੁਸ ਗਿਆ ਸਭ ਦਾ ਖਾਤਾ, ਭੁਲੇਖਾ ਅਵਰ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ , ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਪੰਚਮ ਜੇਠ ਕਹੇ ਸੁਣ ਪੰਚਮ ਸ਼ਬਦ ਪਿਆਰੇ, ਸਾਜਣ ਸਜਣੂਆ ਦਿਆਂ ਜਣਾਈਆ। ਆਦਿ ਜੁਗਾਦੀ ਤੇਰਾ ਲਹਿਣਾ ਦੇਣਾ ਸਦਾ ਜੁਗ ਚਾਰੇ, ਜੁਗ ਚੌਕੜੀ ਖੇਲ ਖਿਲਾਈਆ। ਤੇਰੇ ਵਣਜਾਰੇ ਬਣਦੇ ਗਏ ਪੈਗ਼ੰਬਰ ਗੁਰ ਅਵਤਾਰੇ, ਸਤਿਜੁਗ ਤਰੇਤਾ ਦੁਆਪਰ ਕਲਜੁਗ ਜਗਤ ਦਏ ਗਵਾਹੀਆ । ਭਗਤ ਹੁੰਦੇ ਗਏ ਤੇਰੇ ਸਹਾਰੇ, ਸੰਤਨ ਆਪਣਾ ਰੰਗ ਰੰਗਾਈਆ। ਅਗਲੇ ਖੇਲ ਦੱਸਣੇ ਨਿਆਰੇ, ਨਿਰਗੁਣ ਹੋ ਕੇ ਭੇਵ ਚੁਕਾਈਆ । ਜਿਸ ਕਾਰਨ ਤੇਰੇ ਸਭ ਨੇ ਦਿਤੇ ਇਸ਼ਾਰੇ, ਬਿਨ ਸੈਨਤ ਸੈਨਤ ਲਗਾਈਆ। ਤੂੰ ਕਲ ਕਲਕੀ ਅਵਤਾਰੇ, ਨਿਹਕਲੰਕ ਨੂਰ ਅਲਾਹੀਆ । ਅਮਾਮ ਅਮਾਮਾ ਪਰਵਰਦਿਗਾਰੇ, ਪਾਰਬ੍ਰਹਮ ਤੇਰੇ ਹੱਥ ਵਡਿਆਈਆ। ਕਿਰਪਾ ਕਰਨੀ ਘਟ ਘਟ ਅੰਤਰ ਪਾਉਣੀ ਸਾਰੇ, ਮਹਾਸਾਰਥੀ ਹੋ ਕੇ ਵੇਖ ਵਖਾਈਆ। ਜੇਹੜੇ ਭਗਤ ਤੇਰੇ ਤੋਂ ਬਿਨਾ ਰਹੇ ਕੁਆਰੇ, ਆਤਮ ਪਰਮਾਤਮ ਹਰਿ ਕਰਤਾਰ ਲੈਣੀ ਪਰਨਾਈਆ। ਪੰਚਮ ਚੇਤ ਸੰਮਤ ਸ਼ਹਿਨਸ਼ਾਹੀ ਬਾਰਾਂ ਫੇਰ ਨਹੀਂ ਆਉਣਾ ਦੁਬਾਰੇ, ਨੌ ਸੌ ਚੁਰਾਨਵੇ ਚੌਕੜੀ ਦਾ ਪੰਧ ਅਗਲਾ ਨਜ਼ਰੀ ਆਈਆ। ਮੇਰੀ ਇਕੋ ਆਸ਼ਾ ਇਕੋ ਬੇਨੰਤੀ ਮਨਜ਼ੂਰ ਕਰ ਲੈ ਹਾੜੇ, ਹਰ ਹਿਰਦਿਉਂ ਦਿਆਂ ਜਣਾਈਆ। ਮੇਰੇ ਸੁਆਮੀਆਂ ਅੰਤਰਜਾਮੀਆਂ ਅੱਜ ਰੰਗਣ ਰੰਗ ਚਾੜ੍ਹ ਦੇ ਗਾੜ੍ਹੇ, ਦੋ ਜਹਾਨਾਂ ਉਤਰ ਕਦੇ ਨਾ ਜਾਈਆ।
ਜੇਹੜੇ ਅਗੇ ਚਾਰ ਜੁਗ ਸਚਖੰਡ ਨਹੀਂ ਵਾੜੇ, ਉਹਨ੍ਹਾਂ ਨੂੰ ਅਗੇ ਲਾ ਕੇ ਖੜਨਾ ਚਾਈਂ ਚਾਈਂਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਭਗਤਾਂ ਨੇ ਕੀਤਾ ਨਹੀਂ ਕਰਾਏ ਭਾੜੇ, ਤੇਰੇ ਅਗੇ ਮਿੰਨਤਾਂ ਕਰ ਕਰ ਸੀਸ ਜਗਦੀਸ਼ ਨਾ ਕੋਇ ਨਿਵਾਈਆ। ਜੋ ਨੌ ਖੰਡ ਪ੍ਰਿਥਮੀ ਵਿਚੋਂ ਆ ਗਏ ਤੇਰੇ ਚਰਨ ਕਵਲ ਅਖਾੜੇ, ਸਿਰ ਸਿਰ ਆਪਣਾ ਹੱਥ ਟਿਕਾਈਆ। ਦਰਗਾਹ ਸਾਚੀ ਮੁਕ਼ਾਮੇ ਹਕ ਦੇ ਹਕ਼ੀਕ਼ਤ ਵਾਲੇ ਬਣਾ ਲਏ ਲਾੜੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਪੰਚਮ ਜੇਠ ਕਹੇ ਪ੍ਰਭੂ ਜਨ ਭਗਤਾਂ ਅੰਦਰੋਂ ਮੇਟ ਦੇ ਗ਼ਮੀ, ਗ਼ਮਖਾਰ ਦੇਣੀ ਮਿਟਾਈਆ। ਕਿਸੇ ਦੀ ਪਿਛਲੀ ਰਹੇ ਮੂਲ ਨਾ ਕਮੀ, ਊਣਤਾਈ ਨਜ਼ਰ ਕੋਇ ਨਾ ਆਈਆ। ਪਵਣ ਸਵਾਸੀ ਪਿਆਰਾ ਬਣਨਾ ਦਮੀ, ਦਾਮਨਗੀਰ ਆਪ ਹੋ ਜਾਈਆ। ਸਭ ਦਾ ਝਗੜਾ ਮੇਟਣਾ ਦ੍ਰਿਸ਼ਟੀ ਚੰਮੀ, ਸਮਦ੍ਰਿਸ਼ਟੀ ਦੇਣੀ ਸਮਝਾਈਆ। ਓਹ ਆਸ਼ਾ ਹੁਣ ਪੂਰੀ ਕਰਨੀ ਜੋ ਰਖ ਕੇ ਗਿਆ ਸੰਤ ਮਨੀ, ਸਿੰਘ ਸਿੰਘ ਤੇਰੀ ਓਟ ਤਕਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਦਾ ਹੋ ਜਾ ਤਨੀ, ਸਗਲੇ ਸੰਗੀ ਆਪਣਾ ਸੰਗ ਬਣਾਈਆ। ਮੈਂ ਬਹੁ ਕੁਛ ਸੁਣਦਾ ਰਿਹਾ ਚਾਰ ਜੁਗ ਬਿਨਾ ਸਰਵਣਾਂ ਕੰਨੀ, ਕਾਇਨਾਤ ਧਿਆਨ ਲਗਾਈਆ। ਤੁਧ ਜੇਵਡ ਅਵਰ ਦਿਸੇ ਨਾ ਕੋਈ ਧਨੀ, ਧਨਾਡ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪੰਜ ਚੇਤ ਕਹੇ ਮੇਰੇ ਪੰਚਮ ਮੀਤੇ, ਮਿਤਰਾ ਦੇ ਵਡਿਆਈਆ। ਯਾਦ ਕਰ ਲੈ ਕੌਲ ਇਕ਼ਰਾਰ ਕੀਤੇ, ਵਾਅਦੇ ਵਾਅਦਿਆਂ ਵਿਚੋਂ ਨਾਲ ਮਿਲਾਈਆ। ਤੇਰੇ ਹੁਕਮ ਵਿਚ ਜੁਗ ਚੌਕੜੀ ਬੀਤੇ, ਜੁਗ ਜੁਗ ਗਏ ਪੰਧ ਮੁਕਾਈਆ। ਤੇਰੇ ਖੇਲ ਤਕੇ ਤ੍ਰੈਗੁਣ ਅਤੀਤੇ, ਤ੍ਰੈਭਵਣ ਧਨੀ ਤੇਰੀ ਵਡਿਆਈਆ। ਤੇਰੇ ਲੇਖੇ ਵੇਖੇ ਮੰਦਰ ਮਸੀਤੇ, ਕਾਅਬਿਆਂ ਖੋਜ ਖੁਜਾਈਆ। ਤੇਰੇ ਸਤਿਗੁਰ ਸ਼ਬਦ ਦੀ ਧਾਰ ਅਵਤਾਰ ਪੈਗ਼ੰਬਰ ਵੇਖੇ ਜੀਤੇ, ਪਵਣ ਸਵਾਸ ਸਵਾਸਾਂ ਨਾਲ ਚਲਾਈਆ। ਤੇਰਾ ਨਾਮ ਕਲਮਾ ਸੁਣਦੇ ਪੜ੍ਹਦੇ ਰਹੇ ਹਦੀਸੇ, ਸਿਫ਼ਤਾਂ ਵਿਚ ਸਲਾਹੀਆ। ਅੰਤ ਇਸ਼ਾਰਾ ਦਿਤਾ ਬੀਸ ਬੀਸੇ, ਇਕ ਇਕੀਸੇ ਗਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਪੰਚਮ ਚੇਤ ਕਹੇ ਭਗਤੋ ਆਈ ਰੁਤ ਬਹਾਰ, ਬਸੰਤ ਲਏ ਅੰਗੜਾਈਆ। ਮਿਲਿਆ ਯਾਰ ਯਾਰਾਂ ਦਾ ਯਾਰ, ਜਿਸ ਦੀ ਯਾਰੀ ਬੇਪਰਵਾਹੀਆ। ਜੋ ਲਹਿਣਾ ਦੇਣਾ ਪੂਰਾ ਕਰੇ ਸਦਾ ਜੁਗ ਚਾਰ, ਚਾਰ ਜੁਗ ਦਾ ਲੇਖਾ ਝੋਲੀ ਪਾਈਆ। ਉਹ ਨਿਰਗੁਣ ਸਰਗੁਣ ਖੇਲ ਕਰੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਜਿਸ ਨੂੰ ਸੀਸ ਨਿਵਾਈਆ। ਉਹ ਕਲ ਕਲਕੀ ਨਿਹਕਲੰਕਾ ਅਵਤਾਰ, ਅਮਾਮ ਅਮਾਮਾ ਨੂਰ ਅਲਾਹੀਆ। ਜੋ ਸਭ ਦੀ ਪੈਜ ਰਿਹਾ ਸੁਆਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਇਕੋ ਨਾਮ ਢੋਲਾ ਦੱਸ ਕੇ ਨਾਮ ਜੈਕਾਰ, ਤੂੰ ਮੇਰਾ ਮੈਂ ਤੇਰਾ ਰਾਗ ਦ੍ਰਿੜਾਈਆ। ਆਵਣ ਜਾਵਣ ਲੱਖ ਚੁਰਾਸੀ ਵਿਚੋਂ ਕੱਢਕੇ ਬਾਹਰ, ਜਮ ਦੀ ਫਾਸੀ ਦਏ ਤੁੜਾਈਆ। ਸਚਖੰਡ ਦੁਆਰ ਏਕੰਕਾਰ ਇਕੋ ਬਖ਼ਸ਼ੇ ਸਚਾ ਘਰਬਾਰ, ਗ੍ਰਹਿ ਮੰਦਰ ਇਕ ਸੁਹਾਈਆ। ਜਿਥੇ ਬਿਨ ਤੇਲ ਬਾਤੀ ਹੋਏ ਉਜਿਆਰ, ਜੋਤੀ ਜਾਤਾ ਪੁਰਖ ਬਿਧਾਤਾ ਡਗਮਗਾਈਆ। ਸਚਖੰਡ ਨਿਵਾਸੀ ਸਚ ਸਿੰਘਾਸਣ ਕਰ ਤਿਆਰ, ਸਚਖੰਡ ਦੇਵੇ ਸੁਹਾਈਆ। ਸੋ ਸੁਆਮੀ ਅੰਤਰਜਾਮੀ ਪੁਰਖ ਅਕਾਲਾ ਦੀਨ ਦਿਆਲਾ ਤੁਹਾਡੀ ਪਾਵਣ ਆਇਆ ਸਾਰ, ਮਹਾਸਾਰਥੀ ਹੋ ਕੇ ਵੇਖੇ ਚਾਈਂ ਚਾਈਂਆ। ਜਿਸ ਦੇ ਹੁਕਮ ਵਿਚ ਦੀਨ ਦੁਨੀ ਲੱਖ ਚੁਰਾਸੀ ਬ੍ਰਹਿਮੰਡ
ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਸਾਰੇ ਕਰਨ ਨਿਮਸਕਾਰ, ਨਿਵ ਨਿਵ ਲਾਗਣ ਪਾਈਆ। ਉਹ ਇਕ ਇਕੱਲਾ ਸਚ ਮਹੱਲਾ ਸੰਬਲ ਬੈਠਾ ਧਰਮ ਦੁਆਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪੰਚਮ ਚੇਤ ਕਹੇ ਜਨ ਭਗਤੋ ਕਿਸੇ ਦੀ ਆਸ਼ਾ ਰਹੇ ਨਾ ਥੁੜੀ, ਥੁੜੇ ਥਿੜਕਿਆਂ ਦਏ ਵਡਿਆਈਆ। ਸਾਚੀ ਰੰਗਣ ਚਾੜ੍ਹੇ ਗੂੜ੍ਹੀ, ਦੋ ਜਹਾਨ ਉਤਰ ਕਦੇ ਨਾ ਜਾਈਆ। ਪ੍ਰਭ ਦੁਆਰ ਭੇਵ ਨਹੀਂ ਕੋਈ ਮੁੰਡਾ ਕੁੜੀ, ਤਨ ਵਜੂਦ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਪੰਚਮ ਚੇਤ ਕਹੇ ਪ੍ਰਭ ਮੇਰੀ ਭਗਤਾਂ ਨਾਲ ਇਕ ਅਰਦਾਸ, ਮਿਲ ਮਿਲ ਕੇ ਦਿਆਂ ਜਣਾਈਆ। ਸਦ ਵਸਣਾ ਸਭ ਦੇ ਪਾਸ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਬਿਨਾ ਬੇਨੰਤੀ ਪੂਰੀ ਕਰਨੀ ਆਸ, ਆਲਸ ਨਿੰਦਰਾ ਦੂਰ ਕਰਾਈਆ। ਹਰਿ ਕਰਨੀ ਬੰਦਖਲਾਸ, ਬੰਦੀ ਤੋੜ ਤੇਰੇ ਹੱਥ ਵਡਿਆਈਆ। ਏਕਾ ਨੂਰ ਜੋਤ ਹੋਵੇ ਪਰਕਾਸ਼, ਅੰਧ ਅੰਧੇਰਾ ਦੇਣਾ ਮਿਟਾਈਆ। ਹਰ ਹਿਰਦੇ ਬਖ਼ਸ਼ਣਾ ਵਿਸ਼ਵਾਸ਼, ਜਗਤ ਵਿਸ਼ਿਆਂ ਤੋਂ ਬਾਹਰ ਕਢਾਈਆ। ਸ਼ਬਦੀ ਸੁਰਤ ਪੁਆਉਣੀ ਰਾਸ, ਗੋਪੀ ਕਾਹਨ ਆਪਣਾ ਰੰਗ ਰੰਗਾਈਆ। ਜਨ ਭਗਤਾਂ ਕਰਨਾ ਆਪ ਤਲਾਸ਼, ਖੋਜਣ ਦੀ ਲੋੜ ਰਹੇ ਨਾ ਰਾਈਆ। ਪੰਚਮ ਚੇਤ ਕਹੇ ਮੇਰਾ ਖ਼ੁਸ਼ੀਆਂ ਵਾਲਾ ਮਾਸ, ਮਸਤ ਖ਼ੁਮਾਰੀ ਨਾਮ ਦੇਣੀ ਚੜ੍ਹਾਈਆ। ਤੇਰਾ ਭਗਤ ਸੁਹੇਲਾ ਕਦੇ ਨਾ ਹੋਏ ਉਦਾਸ, ਚਿੰਤਾ ਗ਼ਮ ਰਹਿਣ ਕੋਇ ਨਾ ਪਾਈਆ। ਇਕੋ ਰੰਗ ਰੰਗਾਉਣਾ ਜੰਗਲ ਜੂਹ ਟਿੱਲੇ ਪਰਬਤ ਪਰਭਾਸ, ਸਮੁੰਦ ਸਾਗਰ ਜਲ ਥਲ ਮਹੀਅਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪੰਚਮ ਚੇਤ ਕਹੇ ਪ੍ਰਭੂ ਮੇਰੀ ਬੇਨੰਤੀ ਕਰਨੀ ਕ਼ਬੂਲ, ਕਾਮਲ ਮੁਰਸ਼ਦ ਦਇਆ ਕਮਾਈਆ। ਜਨ ਭਗਤਾਂ ਬਖ਼ਸ਼ੀਂ ਚਰਨ ਧੂਲ, ਧੂੜੀ ਟਿੱਕੇ ਖ਼ਾਕ ਰਮਾਈਆ। ਸਤਿ ਸਚ ਹੋਵੇ ਅਸੂਲ, ਨਿਯਮ ਨਿਰਮਾਣਤਾ ਵਿਚ ਜਣਾਈਆ। ਹਰਿਜਨ ਤੇਰਾ ਪ੍ਰੇਮ ਕਰੇ ਕ਼ਬੂਲ, ਕ਼ਬਰਾਂ ਦਾ ਲੇਖਾ ਰਹੇ ਨਾ ਰਾਈਆ। ਤੇਰਾ ਸੰਦੇਸ਼ਾ ਹੋਵੇ ਮਾਕ਼ੂਲ, ਮਿਹਰਵਾਨ ਦੇਣਾ ਜਣਾਈਆ। ਹਰਿਜਨ ਕੋਈ ਨਾ ਜਾਏ ਭੂਲ, ਭੁੱਲਿਆਂ ਮਾਰਗ ਲੈਣਾ ਲਗਾਈਆ। ਤੂੰ ਮਾਲਕ ਖ਼ਾਲਕ ਕੰਤ ਕੰਤੂਹਲ, ਹਰਿ ਕਰਤਾ ਅਗੰਮ ਅਥਾਈਆ। ਤੇਰਾ ਪ੍ਰੇਮ ਪੰਘੂੜਾ ਭਗਤ ਸੁਹੇਲੇ ਲੈਣ ਝੂਲ, ਹੁਲਾਰਾ ਦੋ ਜਹਾਨ ਜਣਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਇਕੋ ਕੰਤ ਕੰਤੂਲ, ਖ਼ਸਮ ਖ਼ਸਮਾਨਾ ਨੌਜਵਾਨਾ ਸ੍ਰੀ ਭਗਵਾਨਾ ਇਕ ਅਖਵਾਈਆ। ਹਰਿਜਨ ਉਧਾਰਨਾ ਤੇਰਾ ਖੇਲ ਮਾਮੂਲ, ਬਹੁਤੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪੰਚਮ ਚੇਤ ਕਹੇ ਪ੍ਰਭੂ ਮੇਰੀ ਅਖ਼ੀਰੀ ਆਸਾ, ਆਸਾ ਦਿਆਂ ਜਣਾਈਆ। ਤੇਰਿਆਂ ਭਗਤਾਂ ਤੇਰਾ ਹੋਵੇ ਭਰਵਾਸਾ, ਭਾਂਡਾ ਭਰਮ ਭੌ ਭੰਨਾਈਆ। ਖ਼ੁਸ਼ੀਆਂ ਵਿਚ ਸਾਰੇ ਕਰਨ ਹਾਸਾ, ਹਸਤੀ ਤਕ ਨੂਰ ਅਲਾਹੀਆ। ਤੂੰ ਸਭ ਦਾ ਹੋਣਾ ਦਾਸੀ ਦਾਸਾ, ਸੇਵਕ ਹੋ ਕੇ ਸੇਵ ਕਮਾਈਆ। ਜਨਮ ਕਰਮ ਦੀ ਬਦਲੀਂ ਰਾਸਾ, ਰਸਤਾ ਆਪਣਾ ਦੇਣਾ ਵਖਾਈਆ। ਤੂੰ ਸ਼ਹਿਨਸ਼ਾਹ ਸ਼ਾਹੋ ਭੂਪ ਸ਼ਾਬਾਸ਼ਾ, ਪਾਤਸ਼ਾਹ ਅਗੰਮ ਅਥਾਈਆ। ਮੇਰੀ ਬੇਨੰਤੀ ਕ਼ਬੂਲ ਕਰੀਂ ਅਰਦਾਸਾ, ਦੁਆ ਬੇਪਰਵਾਹ ਤੇਰੇ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ
ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰ ਘਟ ਅੰਤਰ ਤੇਰਾ ਹੋਵੇ ਵਾਸਾ, ਨਿਵਾਸ ਅਸਥਾਨ ਸ੍ਰੀ ਭਗਵਾਨ ਜਨ ਭਗਤਾਂ ਗ੍ਰਹਿ ਆਪਣਾ ਲੈਣਾ ਬਣਾਈਆ।