੬ ਚੇਤ ਸ਼ਹਿਨਸ਼ਾਹੀ ਸੰਮਤ ੧੨ ਰਣਜੀਤ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ
ਪੰਚਮ ਮੀਤਾ ਹਰਿ ਹਰਿ ਸੱਜਣ, ਹਰਿ ਕਰਤਾ ਧੁਰਦਰਗਾਹੀਆ। ਆਦਿ ਜੁਗਾਦੀ ਪਰਦੇ ਕੱਜਣ, ਪਾਰਬ੍ਰਹਮ ਪਤਿਪਰਮੇਸ਼ਵਰ ਨੂਰ ਅਲਾਹੀਆ। ਜਿਸ ਦੇ ਨਾਮ ਦਮਾਮੇ ਦੋ ਜਹਾਨ ਵਜਣ, ਪੁਰੀ ਲੋਅ ਨਾਦ ਨਾਦ ਸ਼ਨਵਾਈਆ। ਸੋ ਪਰਮਾਤਮ ਆਤਮ ਧਾਰ ਕਰਾਏ ਮਜਨ, ਤਨ ਵਜੂਦ ਮਾਟੀ ਖ਼ਾਕ ਲੇਖਾ ਰਹੇ ਨਾ ਰਾਈਆ। ਜਗਤ ਸ਼ਰਅ ਦੀ ਪਾਰ ਕਰੇ ਹਦਨ, ਹੱਦੂਦ ਮਹਿਦੂਦ ਇਕੋ ਇਕ ਵਖਾਈਆ। ਜਿਥੇ ਨਜ਼ਰ ਆਏ ਕੋਈ ਨਾ ਬੰਦਨ, ਬੰਦਗੀ ਵਿਚੋਂ ਇਕੋ ਸੀਸ ਨਿਵਾਈਆ। ਪਾਰਬ੍ਰਹਮ ਬ੍ਰਹਮ ਧਾਰ ਦੇਵੇ ਅਨੰਦਨ, ਅਨੰਦ ਅਨੰਦ ਵਿਚੋਂ ਪਰਗਟਾਈਆ। ਪਰਕਾਸ਼ ਕਰੇ ਬਿਨ ਸੂਰੀਆ ਚੰਦਨ, ਜੋਤੀ ਜਾਤਾ ਹੋ ਕੇ ਡਗਮਗਾਈਆ। ਨਾਮ ਸੁਣਾਏ ਅਗੰਮਾ ਛੰਦਨ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਹਰਿ ਭਗਤ ਸੁਹੇਲੇ ਲਾਏ ਅੰਗਣ, ਅੰਗੀਕਾਰ ਆਪ ਅਖਵਾਈਆ। ਦੂਜੇ ਦਰ ਜਾਣ ਨਾ ਮੰਗਣ, ਕਿਰਪਾ ਕਰੇ ਧੁਰ ਦਾ ਮਾਹੀਆ। ਆਵਣ ਜਾਵਣ ਮੇਟੇ ਪੰਧਨ, ਦਰਗਾਹ ਸਾਚੀ ਆਪ ਟਿਕਾਈਆ। ਜਿਥੇ ਇਕੋ ਏਕੰਕਾਰਾ ਚਾੜ੍ਹੇ ਰੰਗਣ, ਦੋ ਜਹਾਨ ਉਤਰ ਕਦੇ ਨਾ ਜਾਈਆ। ਹਰਿਜਨ ਭਾਗ ਨਾ ਹੋਵੇ ਮੰਦਨ, ਮੰਦਭਾਗੀ ਲਏ ਤਰਾਈਆ। ਲੇਖੇ ਲਾ ਕੇ ਤਤ ਪੰਜਣ, ਪੰਚਮ ਦਾ ਮਾਲਕ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਪੰਚਮ ਮੀਤਾ ਹਰਿ ਸੁਆਮੀ, ਹਰਿ ਕਰਤਾ ਧੁਰਦਰਗਾਹੀਆ। ਆਦਿ ਜੁਗਾਦੀ ਅੰਤਰਜਾਮੀ, ਘਟ ਘਟ ਵੇਖੇ ਧੁਰ ਦਾ ਮਾਹੀਆ। ਜੋ ਏਥੇ ਓਥੇ ਸੰਦੇਸ਼ਾ ਦੇਵੇ ਸਤਿਨਾਮੀ, ਸਤਿ ਸਤਿਵਾਦੀ ਅਗੰਮ ਅਥਾਈਆ। ਜਿਸ ਦੀ ਮੰਜ਼ਲ ਅਗੰਮ ਰੁਹਾਨੀ, ਰੂਹ ਬੁਤ ਰੰਗ ਰੰਗਾਈਆ। ਨਾਦ ਸ਼ਬਦ ਦਏ ਧੁੰਨਕਾਨੀ, ਅਨਹਦ ਨਾਦੀ ਰਾਗ ਸੁਣਾਈਆ। ਅੰਮ੍ਰਿਤ ਰਸ ਨਿਝਰ ਦੇਵੇ ਠੰਢਾ ਪਾਣੀ, ਬੂੰਦ ਸਵਾਂਤੀ ਕਵਲ ਨਾਭੀ ਟਪਕਾਈਆ। ਲੇਖਾ ਜਾਣੇ ਜੀਵ ਜੰਤ ਸਾਧ ਸੰਤ ਪ੍ਰਾਣੀ, ਪੂਰਨ ਬ੍ਰਹਮ ਪਰਦਾ ਆਪ ਉਠਾਈਆ। ਪੁਰਖ ਅਕਾਲਾ ਦੀਨ ਦਿਆਲਾ ਲਹਿਣਾ ਦੇਣਾ ਤਕੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਲੇਖਾ ਮੁਕਾਏ ਜਿਸਮ ਜਿਸਮਾਨੀ, ਜ਼ਮੀਰ ਬੇਨਜ਼ੀਰ ਆਪਣੇ ਰੰਗ ਰੰਗਾਈਆ।
੬ ਚੇਤ ਸ਼ਹਿਨਸ਼ਾਹੀ ਸੰਮਤ ੧੨ ਸੁਰਜੀਤ ਕੌਰ ਦੇ ਨਵਿਤ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ
ਪੰਚਮ ਕਹੇ ਮੇਰਾ ਲੇਖਾ ਜਗਤ ਅਵੱਲਾ, ਅਵਲ ਅੱਲਾ ਕੀ ਦ੍ਰਿੜਾਈਆ। ਮੈਂ ਵਸਾਂ ਚੌਦਾਂ ਤਬਕ ਦੇ ਬਾਹਰ ਮਹੱਲਾ, ਮੁਹੰਮਦ ਆਸ਼ਾ ਰਹੀ
ਜਣਾਈਆ। ਮੇਰਾ ਨੂਰ ਜ਼ਹੂਰ ਇਕ ਇਕੱਲਾ, ਅਕਲ ਕਲਧਾਰੀ ਵਡ ਵਡਿਆਈਆ। ਲਹਿਣਾ ਦੇਣਾ ਜਾਣਾਂ ਜਲਾਂ ਥਲਾਂ, ਮਹੀਅਲ ਪਰਦਾ ਆਪ ਉਠਾਈਆ। ਜੋਤੀ ਧਾਰ ਹੋ ਕੇ ਅੰਤਰ ਨਿਰੰਤਰ ਨਿਰਗੁਣ ਨੂਰ ਰਲਾਂ, ਆਤਮ ਪਰਮਾਤਮ ਮਿਲ ਕੇ ਵਜੇ ਵਧਾਈਆ। ਸ਼ਬਦੀ ਧਾਰ ਸ਼ਬਦ ਫੜਾਵਾਂ ਪੱਲਾ, ਪਲਕਾਂ ਦੇ ਪਿਛੇ ਬਹਿ ਕੇ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਪੰਚਮ ਕਹੇ ਮੇਰਾ ਲਹਿਣਾ ਦੇਣਾ ਨਾਲ ਜਗ, ਜਾਗਰਤ ਜੋਤ ਜੋਤ ਜਗਾਈਆ। ਮੇਰਾ ਮਾਲਕ ਸੂਰਾ ਸਰਬਗ, ਹਰਿ ਕਰਤਾ ਧੁਰਦਰਗਾਹੀਆ। ਜੋ ਵਸੇ ਉਪਰ ਸ਼ਾਹ ਰਗ, ਨਵ ਦੁਆਰ ਵੇਖਣ ਕੋਇ ਨਾ ਪਾਈਆ। ਕੂੜ ਤ੍ਰਿਸ਼ਨਾ ਮੇਟੇ ਅੱਗ, ਤਤਵ ਤਤ ਨਾ ਕੋਇ ਜਲਾਈਆ। ਓਹਦਾ ਮੇਲਾ ਹੁੰਦਾ ਨਾਲ ਸਬਬ, ਜੁਗ ਚੌਕੜੀ ਰੀਤੀ ਚਲੀ ਆਈਆ। ਖੋਜਿਆਂ ਸਕੇ ਕੋਈ ਨਾ ਲੱਭ, ਬਿਨ ਕਿਰਪਾ ਮਿਲਣ ਕੋਇ ਨਾ ਪਾਈਆ । ਜਿਸ ਨੂੰ ਕਹਿੰਦੇ ਨੂਰ ਅਲਾਹੀ ਰੱਬ, ਯਾਮਬੀਨ ਕਹਿ ਕੇ ਸੀਸ ਨਿਵਾਈਆ। ਓਹ ਵਸਣਹਾਰਾ ਭਗਤਾਂ ਦੀ ਹੱਦ, ਹਦੂਦ ਇਕ ਸਮਝਾਈਆ। ਜਿਥੇ ਚੇਤ ਸਿੰਘ ਦੀ ਯਦ, ਯਦੀ ਆਪਣਾ ਪਰਦਾ ਲਾਹੀਆ। ਨਾਮ ਖ਼ੁਮਾਰੀ ਬਖ਼ਸ਼ ਕੇ ਮਦਿ, ਮਧੁਰ ਧੁਨ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਆਪ ਸੁਹਾਈਆ। ਪੰਚਮ ਕਹੇ ਮੇਰਾ ਇਕੋ ਸਗਲਾ ਸੰਗੀ, ਹਰਿ ਸੰਗਤ ਸੰਗ ਬਣਾਈਆ। ਜੋ ਸਭ ਤੋਂ ਵਖਰੀ ਰੰਗਤ ਚਾੜ੍ਹੇ ਰੰਗੀ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਜਿਸ ਦੀ ਨਾਮ ਸਿਤਾਰ ਅਜਬ ਸੁਰੰਗੀ, ਸੁਰਤ ਸ਼ਬਦ ਨਾਲ ਮਿਲਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਲੰਘੀ, ਸਤਿਜੁਗ ਤ੍ਰੇਤਾ ਦੁਆਪਰ ਬੈਠੇ ਪੰਧ ਮੁਕਾਈਆ। ਜੋ ਸੂਰਬੀਰ ਬਹਾਦਰ ਯੋਧਾ ਜੰਗੀ, ਸ਼ਤਰੂ ਛਤਰਧਾਰੀ ਦਏ ਮਿਟਾਈਆ। ਜਿਸ ਦੀ ਨਾਮ ਕਟਾਰ ਕਲਜੁਗ ਧਾਰ ਵਿਚੋਂ ਹੋਣ ਵਾਲੀ ਨੰਗੀ, ਪਰਦਾ ਨਜ਼ਰ ਕੋਇ ਨਾ ਆਈਆ। ਜਿਸ ਦਾ ਲੇਖਾ ਲਹਿਣਾ ਦਿਸਦਾ ਨਾਲ ਫ਼ਰੰਗੀ, ਫ਼ਾਰਸ ਦੀ ਖਾੜੀ ਦਏ ਗਵਾਹੀਆ। ਜਿਸ ਦੀ ਨਿਰਗੁਣ ਧਾਰ ਈਸਾ ਨਾਲ ਸੰਧੀ, ਲੇਖਾ ਲਿਖਿਆ ਬਿਨ ਕ਼ਲਮ ਸ਼ਾਹੀਆ। ਉਸ ਦੇ ਹੁਕਮ ਦੀ ਲਾਉਣ ਵਾਲਾ ਪਾਬੰਦੀ, ਪਾਬੰਦ ਕਰੇ ਖ਼ਲਕ ਖ਼ੁਦਾਈਆ। ਜਿਸ ਨੂੰ ਮੁਹੰਮਦ ਮੰਨਿਆ ਲਹਿਣਾ ਦੇਣਾ ਦੇਵੇ ਯਕ ਸ਼ੰਬੀ, ਵਾਅਦਾ ਆਪਣਾ ਹੁਕਮ ਵਰਤਾਈਆ। ਜਿਸ ਝਗੜਾ ਮੇਟਣਾ ਪਰਕਿਰਤੀ ਪੰਝੀ, ਪੰਚਮ ਆਪਣਾ ਪਰਦਾ ਲਾਹੀਆ। ਜਿਸ ਦੀ ਹੱਥ ਨਾ ਆਵੇ ਵੰਝੀ, ਮੁਹਾਣਾ ਸਾਰ ਕੋਇ ਨਾ ਪਾਈਆ। ਕਲਜੁਗ ਕਿਰਿਆ ਕੂੜ ਵਾਸਨਾ ਕੱਢੇ ਗੰਦੀ, ਅੰਤਰ ਨਿਰੰਤਰ ਕਰੇ ਸਫ਼ਾਈਆ। ਪ੍ਰਭੂ ਦਾ ਨਾਮ ਜਪਾਏ ਬਿਨਾ ਬੁੱਲਾਂ ਦੰਦੀ, ਰਸਨਾ ਰਸ ਨਾ ਕੋਇ ਚਖਾਈਆ। ਉਹ ਸ਼ਰਅ ਦੀ ਮੇਟਣ ਵਾਲਾ ਕੰਧੀ, ਕੰਢੀ ਘਾਟ ਬੈਠਾ ਡੇਰਾ ਲਾਈਆ। ਆਤਮ ਪਰਮਾਤਮ ਸਭ ਨੂੰ ਬਖ਼ਸ਼ਣਹਾਰਾ ਅਨੰਦੀ, ਅਨੰਦ ਅਨੰਦ ਵਿਚੋਂ ਪਰਗਟਾਈਆ। ਪੰਚਮ ਕਹੇ ਸਭ ਨੇ ਗਾਉਣਾ ਤੂੰ ਮੇਰਾ ਮੈਂ ਤੇਰਾ ਛੰਦੀ, ਦੂਜਾ ਰਾਗ ਨਾ ਕੋਇ ਅਲਾਈਆ। ਪ੍ਰਭ ਦੀਨ ਦਿਆਲ ਸਦਾ ਬਖ਼ਸ਼ੰਦੀ, ਰਹਿਮਤ ਸਚ ਦੇਵੇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੇ ਹੁਕਮ ਵਿਚ ਆਦਿ ਜੁਗਾਦੀ ਜੁਗ ਚੌਕੜੀ ਲੰਘੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ।
੬ ਚੇਤ ਸ਼ਹਿਨਸ਼ਾਹੀ ਸੰਮਤ ੧੨ ਬੀਰਾ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ
ਪੰਚਮ ਕਹੇ ਪ੍ਰਭ ਮੇਟ ਦੂਈ ਦੁਵੈਤ, ਪੰਜਾਂ ਤਤਾਂ ਰੰਗ ਰੰਗਾਈਆ। ਵਸਤ ਨਾਮ ਕਰ ਅਨਾਇਤ, ਬਖ਼ਸ਼ਿਸ਼ ਰਹਿਮਤ ਅਗੰਮ ਕਮਾਈਆ। ਤੇਰੇ ਹੁਕਮ ਦੀ ਇਕੋ ਹੋਏ ਰਿਆਇਤ, ਸਿਰ ਸਕੇ ਨਾ ਕੋਇ ਉਠਾਈਆ। ਝਗੜਾ ਮੇਟ ਦੇ ਸ਼ਰਅ ਸ਼ਰਾਇਤ, ਸ਼ਰੀਅਤ ਆਪਣੀ ਇਕ ਸਮਝਾਈਆ। ਆਤਮ ਪਰਮਾਤਮ ਕਰ ਹਮਾਇਤ, ਹਮਸਾਜਣ ਹੋ ਕੇ ਵੇਖ ਵਖਾਈਆ। ਆਦਿ ਜੁਗਾਦੀ ਜੁਗ ਚੌਕੜੀ ਅਵਤਾਰ ਪੈਗ਼ੰਬਰ ਗੁਰੂ ਤੇਰੇ ਮੁਤਾਹਿਤ, ਬਰਦੇ ਬਰਖ਼ੁਰਦਾਰ ਨਜ਼ਰੀ ਆਈਆ। ਸਚ ਪਿਆਰ ਦੀ ਨੌ ਖੰਡ ਪ੍ਰਿਥਮੀ ਦੱਸ ਦੇ ਰਹਿਤ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਪੰਚਮ ਕਹੇ ਪ੍ਰਭ ਪਵਿਤ੍ਰ ਕਰ ਦੇ ਤਨ ਵਜੂਦ ਖ਼ਾਕੀ, ਮਿਹਰਵਾਨ ਮਿਹਰਵਾਨ ਦਇਆ ਕਮਾਈਆ । ਅੰਮ੍ਰਿਤ ਧਾਰ ਬਣ ਸਾਕੀ, ਜਾਮ ਅਗੰਮਾ ਇਕ ਪਿਆਈਆ। ਪੂਰਬ ਲੇਖਾ ਮੁਕਾ ਦੇ ਬਾਕੀ, ਅਗੇ ਅਵਰ ਨਾ ਕੋਇ ਦ੍ਰਿੜਾਈਆ। ਚਰਨ ਪ੍ਰੀਤ ਜੋੜ ਲੈ ਨਾਤੀ, ਸਰਨ ਬਖ਼ਸ਼ ਸਰਨਾਈਆ। ਤੂੰ ਮਾਲਕ ਧੁਰ ਦਾ ਕਮਲਾਪਾਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਕਲਜੁਗ ਵਿਚੋਂ ਸਤਿਜੁਗ ਬਦਲ ਦੇ ਹਯਾਤੀ, ਜੀਵਣ ਜ਼ਿੰਦਗੀ ਆਪਣੇ ਵਿਚ ਮਿਲਾਈਆ। ਝਗੜਾ ਮੇਟ ਦੇ ਕਾਗ਼ਜ਼ਾਤੀ, ਅੱਖਰਾਂ ਕਰੇ ਨਾ ਕੋਇ ਲੜਾਈਆ। ਇਕੋ ਇਲਮ ਦੱਸ ਸਫ਼ਾਤੀ, ਸਫ਼ਾ ਹਸਤੀ ਆਪਣੇ ਲੇਖੇ ਲਾਈਆ। ਝਗੜਾ ਰਹੇ ਨਾ ਦੀਨ ਦੁਨੀ ਜ਼ਾਤੀ, ਅਜ਼ਾਤੀ ਡੇਰਾ ਦੇਣਾ ਢਾਈਆ। ਅੱਠੇ ਪਹਿਰ ਕਰ ਪਰਭਾਤੀ, ਭਾਂਡਾ ਭਰਮ ਭੌ ਭੰਨਾਈਆ। ਜਨ ਭਗਤਾਂ ਪੁਛ ਵਾਤੀ, ਵਾਰਸ ਹੋ ਕੇ ਵੇਖ ਵਖਾਈਆ। ਧੁਰ ਦਾ ਨਾਮ ਅੰਤਰ ਨਿਰੰਤਰ ਦੇ ਦੇ ਸੌਗ਼ਾਤੀ, ਜਗਤ ਝੋਲੀ ਨਜ਼ਰ ਕਿਸੇ ਨਾ ਆਈਆ। ਤੇਰੀ ਧਾਰ ਏਕੰਕਾਰ ਜਗ ਨੇਤਰ ਨਾ ਜਾਵੇ ਪਛਾਤੀ, ਅੱਖੀਆਂ ਵੇਖਣ ਕਿਛ ਨਾ ਪਾਈਆ। ਜਨ ਭਗਤਾਂ ਲਹਿਣਾ ਦੇਣਾ ਪੂਰਾ ਕਰ ਦੇ ਲੋਕਮਾਤੀ, ਮਿਹਰਵਾਨ ਹੋ ਕੇ ਵੇਖ ਵਖਾਈਆ। ਅੰਤਸ਼ਕਰਨ ਬਦਲ ਦੇ ਸ਼ਾਂਤੀ, ਅਗਨੀ ਅੱਗ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਪੰਚ ਕਹੇ ਪ੍ਰਭ ਅੰਤਰ ਨਿਰੰਤਰ ਕਰ ਦੇ ਆਪਣਾ ਬੋਧ, ਬੁੱਧੀ ਤੋਂ ਪਰੇ ਭੇਵ ਚੁਕਾਈਆ। ਮਨ ਮਨਸਾ ਦੇ ਸੋਧ, ਸੁਦੀ ਵਦੀ ਦਾ ਲੇਖਾ ਰਹੇ ਨਾ ਰਾਈਆ। ਤੂੰ ਠਾਕਰ ਸੁਆਮੀ ਜੋਧਨ ਜੋਧ, ਸੂਰਬੀਰ ਇਕ ਅਖਵਾਈਆ। ਦੂਈ ਦੁਵੈਤ ਮੇਟ ਵਿਰੋਧ, ਕਲਜੁਗ ਵਿਸ਼ਿਆਂ ਬਾਹਰ ਕਢਾਈਆ। ਕਲਪਨਾ ਕੂੜ ਨਾ ਰਹੇ ਕਰੋਧ, ਚਿੰਤਾ ਚਿਖਾ ਨਾ ਕੋਇ ਜਲਾਈਆ। ਤੂੰ ਆਦਿ ਜੁਗਾਦੀ ਜੋਧਨ ਜੋਧ, ਸੂਰਬੀਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਚਰਨ ਪ੍ਰੀਤੀ ਬਖ਼ਸ਼ ਦੇ ਸਾਚਾ ਲੋਭ, ਜਗਤ ਲਾਲਚ ਦਾ ਅੰਤਰ ਲੇਖਾ ਰਹੇ ਨਾ ਰਾਈਆ।
੬ ਚੇਤ ਸ਼ਹਿਨਸ਼ਾਹੀ ਸੰਮਤ ੧੨ ਸੱਜਣ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ
ਪੰਚ ਕਹੇ ਪ੍ਰਭੂ ਜਨ ਭਗਤਾਂ ਅੰਦਰ ਚਾੜ੍ਹ ਦੇ ਮਸਤੀ, ਮਸਤੂਆਣੇ ਦਾ ਲੇਖਾ ਸਿੰਘ ਮਨੀ ਪੂਰ ਕਰਾਈਆ। ਅੰਮ੍ਰਿਤ ਧਾਰ ਪਰਗਟਾ ਦੇ ਲੋੜ ਰਹੇ ਨਾ ਗੰਗਾ ਗੋਦਾਵਰੀ ਜਮਨਾ ਸੁਰਸਤੀ, ਤੀਰਥ ਤਟ ਕਿਨਾਰੇ ਵੰਡ ਨਾ ਕੋਇ ਵੰਡਾਈਆ। ਏਕੰਕਾਰੇ ਪਰਵਰਦਿਗਾਰੇ ਸਾਂਝੇ ਯਾਰੇ ਤੇਰੀ ਨਜ਼ਰ ਆਵੇ ਹਸਤੀ, ਹਸਤ ਕੀਟਾਂ ਪਰਦਾ ਆਪ ਉਠਾਈਆ। ਕਾਇਆ ਧਾਰ ਤੇਰੀ ਭਗਤਾਂ ਵਸਦੀ ਹੋਵੇ ਬਸਤੀ, ਮਹਲ ਅਟਲ ਇਕ ਜਣਾਈਆ। ਪ੍ਰੀਤਮ ਆਪਣੀ ਪ੍ਰੀਤੀ ਬਖ਼ਸ਼ ਦੇ ਸਸਤੀ, ਪੂਜਾ ਪਾਠ ਲੋੜ ਰਹੇ ਨਾ ਰਾਈਆ। ਮਨ ਕਲਪਣਾ ਨੌ ਦਰ ਫਿਰੇ ਨਾ ਨਸਦੀ, ਦਿਵਸ ਰੈਣ ਭੱਜੇ ਨਾ ਵਾਹੋ ਦਾਹੀਆ। ਸੁਰਤੀ ਸ਼ਬਦ ਨਾਲ ਫਿਰੇ ਹਸਦੀ, ਤੂੰ ਮੇਰਾ ਮੈਂ ਤੇਰਾ ਖ਼ੁਸ਼ੀਆਂ ਢੋਲੇ ਗਾਈਆ। ਹਰ ਹਿਰਦੇ ਵਡਿਆਈ ਹੋਵੇ ਤੇਰੇ ਜਸ ਦੀ, ਸਿਫ਼ਤੀ ਸਿਫ਼ਤਾਂ ਨਾਲ ਸਾਲਾਹੀਆ। ਧਾਰ ਬਖ਼ਸ਼ ਦੇ ਅੰਮਿਉਂ ਰਸ ਦੀ, ਅੰਮ੍ਰਿਤ ਅਗੰਮਾ ਆਪ ਚਵਾਈਆ। ਤੇਰੀ ਜੋਤ ਅਕਾਲਣ ਆਪਣਾ ਮਾਰਗ ਹੋਵੇ ਦੱਸਦੀ, ਦਿਵਸ ਰੈਣ ਭਗਤਾਂ ਭੇਵ ਚੁਕਾਈਆ। ਕਲਜੁਗ ਕਿਰਿਆ ਕੂੜ ਹੋਵੇ ਨਸਦੀ, ਤਨ ਵਜੂਦਾਂ ਰਹਿਣ ਨਾ ਪਾਈਆ। ਘੜੀ ਸੁਹੰਜਣੀ ਕਰ ਦੇ ਕਲਜੁਗ ਰੈਣ ਅੰਧੇਰੀ ਮਸ ਦੀ, ਨੂਰ ਨੁਰਾਨੇ ਆਪਣਾ ਚੰਦ ਚਮਕਾਈਆ। ਤੇਰੀ ਖੇਲ ਹੋਵੇ ਅਲਖਣਾ ਅਲਖ ਦੀ, ਅਲਖ ਅਗੋਚਰ ਤੇਰੇ ਹੱਥ ਵਡਿਆਈਆ। ਆਪਣੀ ਧਾਰ ਪਗਰਟਾ ਦੇ ਪ੍ਰਤਖ ਦੀ, ਪਾਰਬ੍ਰਹਮ ਪ੍ਰਭ ਆਪਣਾ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਪੰਜ ਤਤ ਕਹਿਣ ਸਾਡਾ ਪ੍ਰਭ ਮੇਲਾ ਹੋਵੇ ਤੇਰੇ ਚਰਨ, ਪੰਚਮ ਪੰਚਮ ਜੋੜ ਜੁੜਾਈਆ। ਬੋਧ ਅਗਾਧੀ ਬਖ਼ਸ਼ ਦੇ ਸਰਨ, ਸਰਨਗਤ ਇਕ ਦ੍ਰਿੜਾਈਆ। ਤੇਰਾ ਸੋਹਲਾ ਢੋਲਾ ਗੀਤ ਭਗਤ ਸੁਹੇਲੇ ਸਾਰੇ ਪੜ੍ਹਨ, ਰਾਗ ਨਾਦ ਜਣਾਈਆ। ਸੁਰਤੀ ਸ਼ਬਦੀ ਪੱਲੂ ਫੜਨ, ਆਤਮ ਪਰਮਾਤਮ ਮਿਲਕੇ ਵਜੇ ਵਧਾਈਆ। ਬਿਨ ਪੌੜੀ ਡੰਡੇ ਤੇਰੀ ਮੰਜ਼ਲ ਚੜ੍ਹਨ, ਅਗੇ ਹੋ ਨਾ ਕੋਇ ਅਟਕਾਈਆ। ਤੂੰ ਹਾਰਾ ਭੰਨਣ ਘੜਨ, ਸਮਰਥ ਅਕਥ ਤੇਰੀ ਬੇਪਰਵਾਹੀਆ। ਜਨ ਭਗਤਾਂ ਲੇਖਾ ਮੁਕਾ ਦੇ ਚੋਟੀ ਜੜ੍ਹਨ, ਚੇਤਨ ਆਪਣੇ ਰੰਗ ਰੰਗਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਭ ਤੇਰੇ ਪੂਜਨ ਚਰਨ, ਦਰਗਾਹ ਸਾਚੀ ਮਿਲਕੇ ਵਜੇ ਵਧਾਈਆ। ਜਿਥੇ ਮਰਨ ਤੋਂ ਬਾਦ ਫਿਰ ਨਾ ਹੋਵੇ ਮਰਨ, ਮਰ ਜੀਵਤ ਰੂਪ ਬਦਲਾਈਆ। ਤੂੰ ਕਿਰਪਾ ਨਿਧਾਨ ਕਰਨੀ ਕਰਨ, ਕਰਤਾ ਪੁਰਖ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਤੇਰੀ ਇਕੋ ਹੋਵੇ ਸਰਨ, ਸਰਨਗਤ ਇਕ ਜਣਾਈਆ।
੬ ਚੇਤ ਸ਼ਹਿਨਸ਼ਾਹੀ ਸੰਮਤ ੧੨ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ ਫੁੱਮਣ ਸਿੰਘ ਦੇ ਗ੍ਰਹਿ
ਪੰਚਮ ਕਹੇ ਮੈਂ ਖ਼ੁਸ਼ੀਆਂ ਮੰਗ ਮੰਗਾਂ, ਮਾਂਗਤ ਹੋ ਕੇ ਝੋਲੀ ਡਾਹੀਆ। ਤੇਰਾ ਆਦਿ ਜੁਗਾਦੀ ਪੁਰਖ ਅਕਾਲੇ ਸਦਾ ਸੰਗਾ, ਭਗਵਨ ਭਗਤਾਂ ਸੰਗ ਬਣਾਈਆ। ਮੈਨੂੰ ਯਾਦ ਆ ਗਿਆ ਪਿਛਲਾ ਸਮਾਂ ਲੰਘਾ, ਬੀਤੀ ਧਾਰ ਧਾਰ ਦ੍ਰਿੜਾਈਆ। ਜੋ ਇਸ਼ਾਰਾ ਦੇ ਕੇ ਗਿਆ ਪ੍ਰੇਮ ਨਾਲ ਸਿੰਘ
ਰੰਗਾ, ਰੰਗਤ ਤੇਰੀ ਵੇਖ ਵਖਾਈਆ। ਜਿਸ ਕਾਰਨ ਤੇਰਾ ਲੇਖ ਲਿਖਾਇਆ ਪੁਰੀ ਅਨੰਦਾ, ਅਨੰਦ ਅਨੰਦ ਅਨੰਦ ਵਿਚੋਂ ਪਰਗਟਾਈਆ। ਮਨੀ ਸਿੰਘ ਨੇ ਮਨ ਤੋਂ ਬਾਹਰ ਗਾਇਆ ਛੰਦਾ, ਧੁਰ ਦੀ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪੰਚਮ ਕਹੇ ਪ੍ਰਭੂ ਤੇਰਾ ਆਦਿ ਜੁਗਾਦੀ ਸਚ ਇਨਸਾਫ਼, ਸਹਿਜ ਨਾਲ ਜਣਾਈਆ। ਝਟ ਆਸ਼ਾ ਨਿਵ ਕੇ ਕਹੇ ਮੈਨੂੰ ਕਰ ਮੁਆਫ਼, ਹਰਨਾਮ ਸਿੰਘ ਜਣਾਈਆ। ਜੋ ਤਿੰਨ ਵਾਰੀ ਬਚਨ ਕੀਤੇ ਗੁਸਤਾਖ, ਗ਼ੁੱਸਾ ਜਗਤ ਜਗਤ ਜਣਾਈਆ। ਮੇਰੇ ਅੰਤਸ਼ਕਰਨ ਸਭ ਕੁਛ ਰਿਹਾ ਭਾਖ, ਭੇਵ ਰਿਹਾ ਨਾ ਰਾਈਆ। ਉਹ ਲੇਖਾ ਖ਼ਤਮ ਕਰ ਦੇ ਜੋ ਆਖੀ ਮੁਖ ਜ਼ਬਾਨ ਨਾਲ ਤੇਈ ਵਿਸਾਖ, ਜਗਤ ਧਾਰ ਨਾਲ ਦ੍ਰਿੜਾਈਆ। ਬਿਨ ਤੇਰੀ ਕਿਰਪਾ ਮੇਰੀ ਲੇਖੇ ਲੱਗੇ ਨਾ ਰਾਖ, ਜਗਤ ਤਨ ਰੰਗ ਨਾ ਕੋਇ ਚੜ੍ਹਾਈਆ। ਮਿਹਰਵਾਨਾ ਮੈਂ ਆਪਣੀ ਜ਼ਿੰਦਗੀ ਵਿਚ ਨੌ ਵਾਰ ਤੇਰੇ ਤਨ ਦੀ ਪਾਈ ਪੁਸ਼ਾਕ, ਨੌ ਦਰ ਦਾ ਲੇਖਾ ਦੇ ਮੁਕਾਈਆ। ਮੇਰਾ ਲਹਿਣਾ ਦੇਣਾ ਅਗਲਾ ਕਰਨਾ ਸਾਫ਼, ਨਾਤਾ ਭਾਈਆਂ ਵਾਲਾ ਤੁੜਾਈਆ । ਕਿਉਂ ਮੇਰੇ ਸੁਤ ਦੁਲਾਰੇ ਤੂੰ ਮੇਰਾ ਮੈਂ ਤੇਰਾ ਕਰਦੇ ਜਾਪ, ਧੁਰ ਦਾ ਢੋਲਾ ਗਾਈਆ। ਤੂੰ ਨਿਰਗੁਣ ਹੋ ਕੇ ਆਇਆ ਆਪ, ਆਪਣਾ ਫੇਰਾ ਪਾਈਆ। ਮੇਰੀ ਪੁਛ ਲੈ ਵਾਤ, ਵਾਰਸ ਹੋ ਕੇ ਹੋ ਸਹਾਈਆ। ਤ੍ਰੈਗੁਣ ਤਤ ਰਹੇ ਨਾ ਤਾਪ, ਤ੍ਰੈਗੁਣ ਅਤੀਤੇ ਦੇਵੀਂ ਮਾਣ ਵਡਿਆਈਆ। ਦੋਹਾਂ ਦਾ ਇਕੋ ਜਗਤ ਪਿਤਾ ਬਾਪ, ਇਕੋ ਤਨ ਵਜੂਦ ਵਾਲੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਪੰਚਮ ਕਹੇ ਸਤਿਗੁਰ ਕਿਰਪਾ ਕਰ ਗੁਣ ਨਿਧਾਨੇ, ਗੁਣਵੰਤ ਤੇਰੀ ਸਰਨਾਈਆ। ਬੰਸ ਸਰਬੰਸ ਆਪ ਪਛਾਣੇ, ਜਗ ਜੀਵਣ ਦਾਤੇ ਦਇਆ ਕਮਾਈਆ। ਤੇਰੇ ਸਮੇਂ ਕਦੇ ਨਾ ਹੋਏ ਪੁਰਾਣੇ, ਪੁਨਹ ਪੁਨਹ ਸੀਸ ਨਿਵਾਈਆ। ਤੇਰਾ ਪਿਆਰ ਰੂਪ ਬਣੇ ਨਾ ਕਦੇ ਬੇਗਾਨੇ, ਦੂਈ ਨਜ਼ਰ ਕੋਇ ਨਾ ਆਈਆ। ਚਰਨ ਕਵਲ ਸਾਚਾ ਦੇ ਮਾਣੇ, ਸਚਖੰਡ ਵਾਸੀ ਆਪਣੇ ਰੰਗ ਰੰਗਾਈਆ। ਬੇਨੰਤੀ ਕਰ ਪ੍ਰਵਾਨੇ, ਪਰਮ ਪੁਰਖ ਤੇਰੀ ਸਰਨਾਈਆ। ਮੇਰੇ ਲੇਖੇ ਲਾ ਲੈ ਪੀਣੇ ਖਾਣੇ, ਪਾਰਬ੍ਰਹਮ ਪਤਿਪਰਮੇਸ਼ਵਰ ਸਿਰ ਆਪਣਾ ਹੱਥ ਟਿਕਾਈਆ। ਤੁਧ ਬਿਨ ਮੇਰੀ ਗਤ ਕੋਈ ਨਾ ਜਾਣੇ, ਜਾਨਣਹਾਰ ਇਕ ਹੋ ਆਈਆ। ਮੈਂ ਤੇਰੇ ਪਿਆਰ ਦਾ ਬਣਿਆ ਰਿਹਾ ਪਹਿਲਵਾਨੇ, ਕੁਸ਼ਤੀ ਜਗਤ ਵਾਲੀ ਰਖਾਈਆ। ਮੇਰੀ ਮੁਖ ਚੋਂ ਬਚਨ ਨਿਕਲੇ ਨਾਲ ਜ਼ਬਾਨੇ, ਰਸਨਾ ਨਾਲ ਸੁਣਾਈਆ। ਉਹ ਤੀਰ ਵਜਦੇ ਰਹੇ ਕਾਨੇ, ਕਾਏਨਾਤ ਤੋਂ ਬਾਹਰ ਦਿਆਂ ਦ੍ਰਿੜਾਈਆ। ਜੇ ਆ ਗਿਉਂ ਧਰਮ ਦੀ ਧਾਰ ਕਰ ਬਹਾਨੇ, ਆਪਣਾ ਫੇਰਾ ਪਾਈਆ। ਮੇਰਾ ਲਹਿਣਾ ਦੇਣਾ ਪੂਰਬ ਰਹੇ ਨਾ ਵਿਚ ਜਹਾਨੇ, ਜਗਤ ਦਾ ਲੇਖਾ ਰਹੇ ਨਾ ਰਾਈਆ। ਸਦਾ ਮੇਰੇ ਖੜ੍ਹਾ ਰਹੀਂ ਸਰਹਾਣੇ, ਸਿਰ ਤੇਰੇ ਕ਼ਦਮ ਟਿਕਾਈਆ। ਥਿਰ ਘਰ ਬਖ਼ਸ਼ਣਾ ਇਕ ਮਕਾਨੇ, ਮੁਕ਼ਾਮ ਆਪਣਾ ਦੇਣਾ ਵਖਾਈਆ। ਸਚਖੰਡ ਤੇਰਾ ਨੂਰ ਤਕ ਨੁਰਾਨੇ, ਨੂਰ ਜ਼ਹੂਰ ਦੇਣਾ ਪਰਗਟਾਈਆ। ਤੁਧ ਬਿਨ ਅੰਤ ਕੰਤ ਨਾ ਕੋਈ ਪਹਿਚਾਨੇ, ਬੇਪਹਿਚਾਨ ਹੋਈ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਪੰਚਮ ਲੇਖੇ ਲਗਾ ਸਿੰਘ ਹਰਨਾਮ, ਹਰਿ ਹਰਿ ਆਪਣੇ ਵਿਚ ਮਿਲਾਈਆ। ਲੇਖਾ ਰਿਹਾ ਨਾ ਤਨ ਵਜੂਦ ਮਾਟੀ ਚਾਮ, ਚੰਮ ਦ੍ਰਿਸ਼ਟੀ ਦਿਤੀ ਬਦਲਾਈਆ। ਜਿਸ ਦਾ ਲਹਿਣਾ ਦੇਣਾ ਛੁੱਟਿਆ ਵਿਚੋਂ ਪਿੰਡ ਘਵਿੰਡ ਗ੍ਰਾਮ, ਸਾਚੇ ਮੰਦਰ ਅੰਦਰ ਮਿਲੇ ਸਰਨਾਈਆ। ਪੂਰਬ
ਲਹਿਣਾ ਝੋਲੀ ਪਾਇਆ ਤਮਾਮ, ਤਮਅ ਲਾਲਚ ਨਾ ਕੋਇ ਰਖਾਈਆ। ਕਿਰਪਾ ਕਰੇ ਆਪ ਅਮਾਮ, ਮਿਹਰਵਾਨ ਧੁਰਦਰਗਾਹੀਆ। ਜਿਸ ਨਾਮ ਨਿਧਾਨ ਪਿਆਉਣਾ ਜਾਮ, ਬਿਨ ਰਸਨਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਪੱਲੂ ਫੜਾਵਣਹਾਰਾ ਦਾਮ, ਦਾਮਨਗੀਰ ਬੇਨਜ਼ੀਰ ਇਕ ਹੋ ਆਈਆ।
੬ ਚੇਤ ਸ਼ਹਿਨਸ਼ਾਹੀ ਸੰਮਤ ੧੨ ਪਿੰਡ ਸਿਧਵਾਂ ਜ਼ਿਲਾ ਅੰਮ੍ਰਿਤਸਰ ਮਨੀ ਰਾਮ ਦੇ ਗ੍ਰਹਿ
ਗੁਡੀਆ ਕਹੇ ਮੇਰੇ ਜਗਤ ਨੇਤਰ ਬੰਦ, ਅੱਖੀਆਂ ਵਾਲਿਉ ਦਿਆਂ ਜਣਾਈਆ। ਮੇਰੇ ਅੰਤਰ ਉਸ ਸਾਹਿਬ ਦਾ ਅਨੰਦ, ਜੋ ਅਨੰਦ ਦਾ ਮਾਲਕ ਇਕ ਅਖਵਾਈਆ। ਜਿਸ ਦਾ ਢੋਲਾ ਗਾਵਾਂ ਬਿਨ੍ਹਾਂ ਬੁੱਲਾਂ ਦੰਦ, ਰਸਨਾ ਜਗਤ ਨਾ ਕੋਇ ਹਿਲਾਈਆ। ਬਿਨਾ ਸੂਰੀਆ ਚੰਦ ਤੋਂ ਚਾੜ੍ਹ ਆਪਣਾ ਚੰਦ, ਨੂਰ ਨੁਰਾਨਾ ਡਗਮਗਾਈਆ। ਜਿਸ ਲੇਖੇ ਲਾਉਣਾ ਮੇਰਾ ਤਨ ਸਰੀਰ ਬੰਦ ਬੰਦ, ਬੰਦਗੀ ਆਪਣੀ ਵਿਚ ਰਖਾਈਆ। ਮੈਂ ਜਗਤ ਕਲਾ ਦੀ ਧਾਰ ਵਿਚ ਪਾਬੰਦ, ਆਪਣੀ ਆਸਾ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਗੁਡੀਆ ਕਹੇ ਮੈਂ ਚਾਰੋਂ ਕੁੰਟ ਦੇਖਿਆ ਨਾਲ ਗ਼ੌਰ, ਬਿਨ ਅੱਖਾਂ ਅੱਖ ਉਠਾਈਆ। ਮੇਰਾ ਕਰਮ ਗਿਆ ਸੌਰ, ਬਿਨ ਜਨਮ ਤੋਂ ਜਨਮ ਮਿਲੀ ਵਡਿਆਈਆ। ਮੇਰਾ ਲੇਖਾ ਹੋ ਗਿਆ ਹੋਰ ਦਾ ਹੋਰ, ਅਵਰ ਦੀ ਅਵਰ ਕਾਰ ਭੁਗਤਾਈਆ। ਭੇਵ ਚੁਕਾ ਕੇ ਤੋਰ ਮੋਰ, ਮੂਰਤੀ ਦਾ ਲਹਿਣਾ ਦੇਣਾ ਮੁਕਾਈਆ। ਮੈਂ ਕੂਕ ਪੁਕਾਰਾਂ ਪਾਵਾਂ ਸ਼ੋਰ, ਸਹਿਜ ਸਹਿਜ ਨਾਲ ਸੁਣਾਈਆ। ਜਨ ਭਗਤਾਂ ਸਭ ਦੀ ਪ੍ਰਭ ਦੇ ਹੱਥ ਵਿਚ ਡੋਰ, ਜੋ ਮੁਰੀਦੋ ਮੁਰਸ਼ਦ ਆਪਣੇ ਰੰਗ ਰੰਗਾਈਆ। ਜਿਧਰ ਚਾਹੇ ਚਾਰੋਂ ਕੁੰਟ ਵਿਚੋਂ ਓਧਰ ਦੇਵੇ ਤੋਰ, ਤੁਰਤ ਆਪਣਾ ਹੁਕਮ ਸੁਣਾਈਆ। ਮੈਨੂੰ ਦੀਨ ਦੁਨੀ ਦਾ ਦਿਸਿਆ ਅੰਧੇਰਾ ਘੋਰ, ਚਾਰੋਂ ਕੁੰਟ ਚੰਦ ਨਾ ਕੋਇ ਚਮਕਾਈਆ। ਦੀਨ ਮਜ਼੍ਹਬਾਂ ਤਕਿਆ ਖੋਰ, ਪੰਜ ਤਤ ਦੇ ਪੁਤਲੇ ਜਗਤ ਕਰਨ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਵਖਾਈਆ। ਗੁਡੀਆ ਕਹੇ ਜਨ ਭਗਤੋ ਮੈਂ ਆਪਣਾ ਸੀਨਾ ਖੋਲ੍ਹ ਵਖਾਇਆ ਛਾਤੀ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜਿਥੇ ਵਸੇ ਸਭ ਦਾ ਮਾਲਕ ਕਮਲਾਪਾਤੀ, ਪਤਿਪਰਮੇਸ਼ਵਰ ਡੇਰਾ ਲਾਈਆ। ਬੇਸ਼ਕ ਤੁਹਾਡੀ ਸਵਾਸਾਂ ਵਾਲੀ ਹਯਾਤੀ, ਤਨ ਵਜੂਦਾਂ ਸੋਭਾ ਪਾਈਆ। ਮੈਂ ਲਕੜੀ ਧਾਰ ਮੇਰਾ ਲੇਖਾ ਨਾਲ ਮੈਟੀਰੀਅਲ ਧਾਤੀ, ਧਵਲ ਦੇ ਉਤੇ ਰੰਗ ਰੰਗਾਈਆ। ਪਰਮਾਤਮ ਮੇਰਾ ਆਪਣੇ ਚਰਨਾ ਜੋੜੇ ਨਾਤੀ, ਰਿਸ਼ਤਾ ਆਪਣੇ ਸੰਗ ਵਖਾਈਆ। ਮੈਂ ਬਿਨਾ ਜ਼ਬਾਨ ਤੋਂ ਕਰਾਂ ਬਾਤੀ, ਬਾਤਨ ਰਹੀ ਜਣਾਈਆ। ਧੰਨਭਾਗ ਮੇਰੀ ਪ੍ਰਭ ਪੁਛੀ ਵਾਤੀ, ਵਾਰਸ ਹੋ ਕੇ ਵੇਖ ਵਖਾਈਆ। ਜਿਸ ਦਾ ਖੇਲ ਬਹੁ ਬਿਧ ਭਾਂਤੀ, ਭੇਵ ਸਮਝੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਗੁਡੀਆ ਕਹੇ ਭਗਤੋ ਮੈਂ ਇਕ ਇਕ ਪੈਰ ਪੁੱਟਦੀ, ਸਹਿਜ ਸਹਿਜ ਨਾਲ ਜਣਾਈਆ। ਤਤਾਂ ਵਾਲਿਓ ਇਹ ਘੜੀ ਸੁਹੰਜਣੀ ਲੁਟ ਦੀ, ਲੁਟੇਰਿਓ ਨਾਮ ਲੁਟਣਾ ਚਾਈਂ ਚਾਈਂਆ। ਪ੍ਰਭ ਦਰਸ਼ਨ ਨਾਲ ਜੀਵ ਜੰਤ ਧਾਰ ਕਦੇ ਨਾ ਨਿਖੁਟਦੀ, ਖੋਟਿਆਂ
ਖਰੇ ਦਏ ਬਣਾਈਆ। ਜਿਸ ਕ਼ੀਮਤ ਪਾ ਲਈ ਮੇਰੇ ਬੁਤ ਦੀ, ਬਿਨ ਤਨ ਸਰੀਰ ਦਿਤੀ ਵਡਿਆਈਆ। ਤੁਹਾਨੂੰ ਬਖ਼ਸ਼ਿਸ਼ ਦਿਤੀ ਸਚ ਸੁਤ ਦੀ, ਸੁਤਿਉ ਲਉ ਅੰਗੜਾਈਆ। ਅਜ ਘੜੀ ਸੁਹੰਜਣੀ ਭਗਤ ਭਗਵਾਨ ਦੀ ਰੁਤਿ ਦੀ, ਰੁਤੜੀ ਆਪਣੇ ਰੰਗ ਵਖਾਈਆ। ਮੈਂ ਵਣਜਾਰਨ ਹੋ ਗਈ ਅਬਿਨਾਸ਼ੀ ਅਚੁਤ ਦੀ, ਚੇਤਨ ਹੋ ਕੇ ਰਹੀ ਸੁਣਾਈਆ। ਜਿਸ ਵੇਲੇ ਮੈਂ ਆਵਾਜ਼ ਸੁਣੀ ਤੂੰ ਮੇਰਾ ਮੈਂ ਤੇਰਾ ਤੁਕ ਦੀ, ਮੇਰਾ ਅੰਤਰ ਨਿਰੰਤਰ ਤੁਖ਼ਮ ਤਾਅਸੀਰ ਗਿਆ ਬਦਲਾਈਆ । ਮੈਂ ਬਿਨਾ ਸੀਸ ਤੋਂ ਉਸ ਜਗਦੀਸ ਨੂੰ ਝੁਕਦੀ, ਜੋ ਸਭ ਦਾ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਧਾਰ ਆਪ ਸਮਝਾਈਆ। ਗੁਡੀਆ ਕਹੇ ਜਨ ਭਗਤੋ ਤਤ ਸਰੀਰ ਆਪਣਾ ਤਕੋ, ਪ੍ਰਭ ਸੋਹਣੀ ਬਣਤ ਬਣਾਈਆ। ਲੋਕਮਾਤ ਪਛਾਣੋ ਹਕੋ, ਹਕ਼ੀਕ਼ਤ ਹਕ਼ੀਕ਼ਤ ਖੋਜ ਖੁਜਾਈਆ। ਆਪਣਾ ਪਰਦਾ ਪ੍ਰਭ ਚਰਨ ਪ੍ਰੀਤੀ ਨਾਲ ਢੱਕੋ, ਓਢਣ ਇਕੋ ਸੀਸ ਰਖਾਈਆ। ਸਚ ਸਰਨਾਈ ਬੇਪਰਵਾਹ ਪ੍ਰਭ ਦੀ ਢੱਠੋ, ਬਿਨ ਕ਼ਦਮਾਂ ਕ਼ਦਮ ਉਠਾਈਆ। ਸਰਨਗਤ ਸਰਨਾਈ ਇਕੋ ਢੱਠੋ, ਦੂਸਰ ਓਟ ਨਾ ਕੋਇ ਤਕਾਈਆ। ਝਗੜਾ ਚੁੱਕ ਜਾਏ ਮੰਦਰ ਮਸਜਿਦ ਸ਼ਿਵਦੁਵਾਲੇ ਮਠੋ, ਗੁਰੂਦੁਆਰ ਚਰਚਾਂ ਵੰਡ ਨਾ ਕੋਇ ਵੰਡਾਈਆ। ਜੋ ਤੁਹਾਡੇ ਲੇਖੇ ਲਾਵੇ ਤਤ ਅੱਠੋ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤਿ ਬੁਧਿ ਆਪਣਾ ਸੰਗ ਬਣਾਈਆ। ਜਿਸ ਦਾ ਨੂਰ ਜ਼ਹੂਰ ਪਰਕਾਸ਼ ਲਟ ਲਟੋ, ਨੂਰ ਨੁਰਾਨਾ ਡਗਮਗਾਈਆ। ਉਹ ਵਸਣਹਾਰਾ ਘਟ ਘਟੋ, ਘਟ ਭੀਤਰ ਸਭ ਦੇ ਬੈਠਾ ਆਸਣ ਲਾਈਆ। ਭਾਗ ਲਗਾਏ ਕਾਇਆ ਮੱਟੋ, ਮਟਕੀ ਸਾਢੇ ਤਿੰਨ ਹੱਥ ਵੇਖ ਵਖਾਈਆ। ਉਹ ਸਭ ਦਾ ਮਾਲਕ ਖ਼ਾਲਕ ਛੀਂਬੇ ਝੀਵਰ ਨਾਈ ਬ੍ਰਾਹਮਣ ਜੱਟੋ, ਜਟਾ ਜੂਟ ਦਾ ਲੇਖਾ ਰਹਿਣ ਕੋਇ ਨਾ ਪਾਈਆ। ਉਸ ਦੀ ਸਰਨ ਸਰਨਾਈ ਇਕੋ ਢੱਠੋ, ਜੋ ਢੱਠਿਆਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਰਬ ਕਲਾ ਸਮਰਥੋ, ਸਮਰਥ ਅਕਥ ਬੇਪਰਵਾਹ ਅਗੰਮ ਅਥਾਹ ਇਕ ਅਖਵਾਈਆ।
੧੧ ਚੇਤ ਸ਼ਹਿਨਸ਼ਾਹੀ ਸੰਮਤ ੧੨ ਹਰਿ ਭਗਤ ਦੁਆਰ ਜੇਠੂਵਾਲ ਰਾਤ ਦੇ ਸਮੇਂ ਜ਼ਿਲਾ ਅੰਮ੍ਰਿਤਸਰ
(ਕੋਠੀ ਉਤੇ ਵਿਸਰਾਮ ਧਾਮ ਤੇ)
ਗਿਆਰਾਂ ਚੇਤ ਕਹੇ ਮੈਨੂੰ ਯਾਦ ਬਿਕਰਮੀ ਉਨੀਂ ਸੌ ਅਠਤਾਲੀ, ਪੂਰਬ ਲੇਖਾ ਦਿਆਂ ਸੁਣਾਈਆ। ਕੋਈ ਆਯੂ ਨਹੀਂ ਬੀਤੀ ਬਾਹਲੀ, ਬਹੁਤੀ ਵੰਡ ਨਾ ਕੋਇ ਵੰਡਾਈਆ। ਮਨੀ ਸਿੰਘ ਪ੍ਰਭ ਦੇ ਅਗੇ ਬਣਿਆ ਸੁਆਲੀ, ਬੇਨੰਤੀ ਵਿਚ ਸੀਸ ਨਿਵਾਈਆ। ਤੇਰੀ ਭਗਤੀ ਕੀਤੀ ਬਾਹਲੀ, ਦਿਵਸ ਰੈਣ ਬਿਨ ਰਸਨਾ ਢੋਲੇ ਗਾਈਆ। ਆਪਣਾ ਦਰਸ ਦਿਖਾ ਦੇ ਜੋਤ ਅਕਾਲੀ, ਪਰਦਾ ਆਪ ਉਠਾਈਆ। ਤੇਰਾ ਘਰ ਵੇਖਾਂ ਸਚੀ ਧਰਮਸਾਲੀ, ਧਰਮ ਦੁਆਰਾ ਦੇਣਾ ਜਣਾਈਆ। ਫਲ ਲਗਾਉਣਾ ਮੇਰੀ ਡਾਲੀ, ਪੱਤ ਟਹਿਣੀ ਦੇਣੀ ਮਹਿਕਾਈਆ। ਮੇਰਾ ਗ੍ਰਹਿ ਰਹੇ ਨਾ ਖ਼ਾਲੀ, ਭਰਪੂਰ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਗਿਆਰਾਂ
ਚੇਤ ਕਹੇ ਮਨੀ ਸਿੰਘ ਵੈਰਾਗ ਵਿਚ ਵਹਾਈਆਂ ਅੰਝੀ, ਹੰਝੂਆਂ ਹਾਰ ਬਣਾਈਆ। ਆਪਣਾ ਛਡ ਕੇ ਬਿਸਤਰਾ ਮੰਜੀ, ਮਿੱਟੀ ਖ਼ਾਕ ਉਤੇ ਰੁਲ ਰੁਲ ਕੇ ਮਾਰੀਆਂ ਧਾਹੀਆ। ਮੈਨੂੰ ਪਿਆਰ ਨਹੀਂ ਪ੍ਰਕਿਰਤੀ ਪੰਝੀ, ਪੰਜ ਤਤ ਨਾ ਕੋਇ ਵਡਿਆਈਆ। ਇਕੋ ਪ੍ਰੀਤੀ ਤੇਰੀ ਲਗਦੀ ਚੰਗੀ, ਭਾਵੇਂ ਮਿੱਟੀ ਖ਼ਾਕ ਵਿਚ ਰੁਲਾਈਆ । ਨਿਗਹਬਾਨ ਹੋ ਕੇ ਲਾਉਣਾ ਅੰਗੀ, ਅੰਗੀਕਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਮਨੀ ਸਿੰਘ ਲੇਟ ਕੇ ਉਤੇ ਮਿੱਟੀ ਖ਼ਾਕ, ਆਸਣ ਸੋਹਣਾ ਲਿਆ ਬਣਾਈਆ। ਬਿਨਾ ਅੱਖਾਂ ਤੋਂ ਰਿਹਾ ਝਾਕ, ਬਿਨ ਨੈਣਾਂ ਨੈਣ ਤਕਾਈਆ। ਆਪਣੇ ਘਰ ਦਾ ਖੋਲ੍ਹ ਕੇ ਤਾਕ, ਪਰਦਾ ਦੇ ਉਠਾਈਆ। ਝਟ ਸਤਿਗੁਰ ਸ਼ਬਦ ਦਾ ਹੋਇਆ ਵਾਕ, ਵਾਕਫ਼ਕਾਰ ਦਿਤਾ ਕਰਾਈਆ। ਨਾਲ ਟਾਇਮ ਦੱਸਿਆ ਈਸਾ ਵਾਲੇ ਕਲਾਕ, ਕਲਾਧਾਰੀ ਤਕ ਧੁਰ ਦਾ ਮਾਹੀਆ। ਜਿਸ ਦੇ ਚਰਨਾਂ ਛੁਹਾਉਣਾ ਆਪਣਾ ਨਾਕ, ਧੂੜੀ ਖ਼ਾਕ ਖ਼ਾਕ ਰਮਾਈਆ। ਓਹ ਲਹਿਣਾ ਦੇਣਾ ਪੂਰਾ ਕਰੇ ਪਿਛਲਾ ਵਾਕ, ਲੇਖਾ ਅਗਲਾ ਪੂਰ ਕਰਾਈਆ। ਅਸਵ ਅਗੰਮੇ ਚੜ੍ਹੇ ਰਾਕ, ਪਵਣ ਪਵਣਾਂ ਵੇਖ ਵਖਾਈਆ। ਬਿਨਾ ਪਾਖਰ ਜ਼ੀਨ ਤੋਂ ਮਾਰੇ ਪਲਾਕ, ਪਲਕਾਂ ਵਿਚ ਦੋ ਜਹਾਨਾਂ ਫਿਰੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਗਿਆਰਾਂ ਚੇਤ ਥਿਤ ਮਨੀ ਸਿੰਘ ਨੇਤਰਾਂ ਵਹਾਇਆ ਨੀਰ, ਵਿਛੋੜੇ ਵਿਚ ਕੁਰਲਾਈਆ। ਨੱਕ ਨਾਲ ਕੱਢੀ ਲਕੀਰ, ਲਾਇਨ ਦਿਤੀ ਬਦਲਾਈਆ। ਆਪਣੇ ਬਸਤਰ ਪਾੜ ਕੇ ਚੀਰ, ਮਿੱਟੀ ਤਨ ਉਤੇ ਰਮਾਈਆ। ਮੈਨੂੰ ਜ਼ਿਬਹਾ ਕਰ ਲੈ ਬਿਨਾ ਸ਼ਮਸੀਰ, ਤਨ ਵਜੂਦ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਗਿਆਰਾਂ ਚੇਤ ਕਹੇ ਸ਼ਬਦ ਸੰਦੇਸ਼ਾ ਆਇਆ ਪੰਜ ਪੰਜ ਦੀ ਧਾਰ, ਅੰਕ ਪਚਵੰਜਾ ਦਿਤਾ ਬਣਾਈਆ। ਪੰਜਾਂ ਤਤਾਂ ਅੰਦਰ ਪੰਜਾਂ ਸ਼ਬਦਾਂ ਕੀਤੀ ਧੁਨਕਾਰ, ਸ਼ਬਦ ਸ਼ਬਦ ਸ਼ਬਦ ਵਿਚੋਂ ਸੁਣਾਈਆ । ਮਨੀ ਸਿਹਾਂ ਉਠ ਵੇਖ ਲੈ ਧੁਰ ਦਾ ਯਾਰ, ਯਰਾਨਾ ਤੇਰੇ ਨਾਲ ਜਣਾਈਆ। ਜਿਸ ਆਉਣਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਜਿਸ ਦੀ ਸੇਵ ਕਮਾਈਆ। ਜਿਸ ਨੂੰ ਝੁਕਦੇ ਪੈਗ਼ੰਬਰ ਗੁਰ ਅਵਤਾਰ, ਜੁਗ ਚੌਕੜੀ ਸੀਸ ਨਿਵਾਈਆ। ਜੋ ਸਭ ਨੂੰ ਕਰੇ ਖ਼ਬਰਦਾਰ, ਬੇਖ਼ਰਾਂ ਖ਼ਬਰ ਸੁਣਾਈਆ। ਆਉਣ ਦਾ ਪੰਚਮ ਜੇਠ ਹੋਣਾ ਉਜਿਆਰ, ਪੁਰੀ ਘਨਕ ਵਜੇ ਵਧਾਈਆ। ਬਿਨਾ ਤੇਲ ਬਾਤੀ ਦੀਪਕ ਹੋਏ ਜ਼ਾਹਰ, ਜ਼ਾਹਰ ਜ਼ਹੂਰ ਕਰੇ ਸ਼ਨਵਾਈਆ। ਪਚਵੰਜਾ ਦਿਨ ਕਰਨੀ ਇੰਤਜ਼ਾਰ, ਇਹ ਲੇਖਾ ਬੇਪਰਵਾਹੀਆ। ਗਿਆਰਾਂ ਚੇਤ ਕਹੇ ਮੈਂ ਖ਼ੁਸ਼ੀਆਂ ਵਿਚ ਬਣ ਗਿਆ ਨਚਾਰ, ਨੱਚਿਆ ਟੱਪਿਆ ਵਾਹੋ ਦਾਹੀਆ। ਅੰਤਰ ਅੰਤਰ ਕੀਤੀ ਵਿਚਾਰ, ਬਿਨਾ ਵਿਚਰਿਆਂ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ । ਗਿਆਰਾਂ ਚੇਤ ਕਹੇ ਝਟ ਮਨੀ ਸਿੰਘ ਨੇ ਆਪਣੇ ਉਤੇ ਹੋਰ ਲਾ ਲਈ ਮਿੱਟੀ, ਤਨ ਵਜੂਦ ਖ਼ਾਕ ਰੰਗ ਰੰਗਾਈਆ। ਜਾਂ ਨੇਤਰ ਮੀਟੇ ਹਾਹੇ ਉਤੇ ਦਿਸੀ ਟਿੱਪੀ, ਬਿਨ ਅੱਖਾਂ ਨਜ਼ਰੀ ਆਈਆ। ਜਿਸ ਦੀ ਧਾਰ ਅਗੰਮੀ ਚਿੱਟੀ, ਜਗਤ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦਰ ਆਪ ਸੁਹਾਈਆ। ਗਿਆਰਾਂ ਚੇਤ ਕਹੇ ਮੈਨੂੰ ਪੰਚਮ ਜੇਠ ਆਉਣ ਲੱਗਾ ਯਾਦ, ਮਨੀ ਸਿੰਘ ਅੰਦਰੇ ਅੰਦਰ ਧਿਆਨ ਲਗਾਈਆ। ਝੁਕ
ਕੇ ਕੀਤਾ ਆਦਾਬ, ਸੀਸ ਜਗਦੀਸ ਨਿਵਾਈਆ। ਝਟ ਅਗੇ ਰੂਪ ਦਿਸ ਪਿਆ ਸਿੰਘ ਮਹਿਤਾਬ, ਜੋ ਬਿਨਾ ਮਹਿਤਾਬੀਆਂ ਕਰੇ ਰੁਸ਼ਨਾਈਆ। ਜਿਨ੍ਹ ਪੰਜਾ ਲਾਇਆ ਉਹ ਮਾਲਕ ਆਵੇ ਪੰਜਾਂ ਦਾ ਵਿਚ ਪੰਜਾਬ, ਪੰਜ ਪੰਜ ਨਾਲ ਮਿਲਾਈਆ। ਜਿਸ ਦੇ ਪਿਆਰ ਵਿਚ ਨਾਨਕ ਵਜਾਈ ਰਬਾਬ, ਤੰਦ ਸਿਤਾਰ ਹਿਲਾਈਆ। ਉਹਦਾ ਸਭ ਤੋਂ ਵਖਰਾ ਖ਼ਤਾਬ, ਖ਼ਤਾ ਵਿਚ ਕਦੇ ਨਾ ਆਈਆ। ਜਿਸ ਭਗਤਾਂ ਕਰਨੀ ਇਮਦਾਦ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਗਿਆਰਾਂ ਚੇਤ ਕਹੇ ਮੈਨੂੰ ਪੰਜ ਜੇਠ ਨੇ ਦੋਬਾਰਾ ਦਿਤਾ ਆਖ, ਆਉਣ ਤੋਂ ਪਹਿਲਾਂ ਦਿਤਾ ਸੁਣਾਈਆ। ਮੈਨੂੰ ਕਰਨਾਂ ਮੁਆਫ਼, ਗ਼ੁੱਸਾ ਗਿਲਾ ਨਾ ਕੋਇ ਜਣਾਈਆ। ਅਜੇ ਵਿਚੋਂ ਲੰਘਣਾ ਮਹੀਨਾ ਵਿਸਾਖ, ਫਿਰ ਮੈਂ ਆਵਾਂ ਵਾਹੋ ਦਾਹੀਆ। ਮੈਨੂੰ ਖ਼ੁਸ਼ੀਆਂ ਵਿਚ ਆਉਂਦਾ ਹਾਸ, ਪ੍ਰੇਮ ਦੇ ਢੋਲੇ ਗਾਈਆ। ਪੰਚਮ ਜੇਠ ਕਹੇ ਚੇਤ ਜੀ ਮੇਰਾ ਜੀਅ ਕਰਦਾ ਮੈਂ ਤੇਰਾ ਦੇਵਾਂ ਸਾਥ, ਦੋਹਾਂ ਦਾ ਮੇਲਾ ਇਕੋ ਗ੍ਰਹਿ ਮਿਲ ਕੇ ਵਜੇ ਵਧਾਈਆ। ਚੇਤ ਕਿਹਾ, ਪੰਜ ਜੇਠ ਤੁਹਾਡਾ ਮਾਲਕ ਅਨਾਥਾਂ ਦਾ ਨਾਥ, ਪੁਰਖ ਸਮਰਾਥ ਬੇਪਰਵਾਹੀਆ। ਉਹਦੇ ਅਗੇ ਜੋੜੀਏ ਹਾਥ, ਜੋ ਅਗਲੇ ਲਹਿਣੇ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਝਟ ਮਨੀ ਸਿੰਹੁ ਕੀਤਾ ਇਸ਼ਾਰਾ, ਸਹਿਜ ਨਾਲ ਜਣਾਈਆ । ਮੈਂ ਤਕਿਆ ਅਗੰਮ ਨਜ਼ਾਰਾ, ਬਿਨ ਨੇਤਰਾਂ ਵੇਖ ਵਖਾਈਆ। ਜੋਤੀ ਨੂਰ ਦਿਸੇ ਚਮਤਕਾਰਾ, ਬਿਨ ਤਨ ਵਜੂਦ ਰੁਸ਼ਨਾਈਆ। ਉਹ ਆਵੇ ਵਿਚ ਸੰਸਾਰਾ, ਪੰਚਮ ਜੇਠ ਵਾਹੋ ਦਾਹੀਆ। ਫੇਰ ਖੇਲ ਕਰੇ ਅਪਾਰਾ, ਅਪਰੰਪਰ ਆਪਣਾ ਵੇਸ ਵਟਾਈਆ। ਕਲ ਕਲਕੀ ਲਏ ਅਵਤਾਰਾ, ਸ਼ਬਦੀ ਡੰਕ ਵਜਾਈਆ। ਗਿਆਰਾਂ ਚੇਤ ਜਿਸ ਵੇਲੇ ਸ਼ਹਿਨਸ਼ਾਹੀ ਸੰਮਤ ਇਕ ਨਾਲ ਇਕ ਮਿਲ ਕੇ ਆਪਣੀ ਬਦਲ ਲਈ ਬਹਾਰਾ, ਭੇਵ ਆਪਣਾ ਦਏ ਖੁਲ੍ਹਾਈਆ। ਪੰਜ ਜੇਠ ਤੇਰਾ ਚੇਤ ਨਾਲ ਪੂਰਾ ਹੋਵੇ ਕੌਲ ਇਕ਼ਰਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਏਸੇ ਕਾਰਨ ਪੰਜ ਚੇਤ ਪੰਜ ਚੇਤ ਦੀ ਧਾਰ ਪੰਜ ਜੇਠ ਬਣਾਇਆ ਲਿਖਾਰਾ, ਲਿਖਾਰੀਆਂ ਕ਼ਲਮ ਸ਼ਾਹੀ ਰੰਗ ਚੜ੍ਹਾਈਆ । ਇਨ੍ਹਾਂ ਦੋਹਾਂ ਦੇ ਮਿਲਣ ਨਾਲ ਜਗਤ ਦੀ ਰੀਤੀ ਵਿਚ ਬਦਲ ਜਾਣੀ ਸਭ ਦੀ ਧਾਰਾ, ਧਰਨੀ ਧਰਤ ਧਵਲ ਧੌਲ ਨਾਲ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਗਿਆਰਾਂ ਚੇਤ ਕਹੇ ਮੇਰੀ ਉਨੀ ਸੌ ਅਠਤਾਲੀ ਵਾਲੀ ਰਾਤ, ਮਨੀ ਸਿੰਘ ਖ਼ੁਸ਼ੀਆਂ ਨਾਲ ਬਿਤਾਈਆ। ਇਕ ਹਸ ਕੇ ਕੀਤੀ ਬਾਤ, ਪਰਦਾ ਪਰਦਿਆਂ ਵਿਚੋਂ ਖੁਲ੍ਹਾਈਆ। ਜਿਸ ਵੇਲੇ ਕਲਜੁਗ ਅੰਤ ਖੇਲ ਕਰੇ ਆਪ, ਆਪਣਾ ਰੰਗ ਰੰਗਾਈਆ। ਬਣ ਕੇ ਧੁਰ ਦਾ ਬਾਪ, ਪਿਤਾ ਪੁਰਖ ਅਕਾਲ ਆਪਣੀ ਗੋਦ ਉਠਾਈਆ। ਮੇਰੀ ਆਸਾ ਮਨਸਾ ਪੂਰੀ ਕਰੇ ਲੋਕਮਾਤ, ਮਤਾ ਅਵਰ ਨਾ ਕੋਇ ਜਣਾਈਆ। ਮੇਰਾ ਪੂਰਬ ਲੇਖਾ ਵੇਖੇ ਖਾਤ, ਬਿਨ ਅੱਖਰਾਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਮਨੀ ਸਿੰਘ ਕਿਹਾ ਜਿਸ ਵੇਲੇ ਸ਼ਹਿਨਸ਼ਾਹੀ ਸੰਮਤ ਗਿਆਰਾਂ ਜਾਵੇ ਆ, ਆਪਣਾ ਪੰਧ ਮੁਕਾਏ ਵਾਹੋ ਦਾਹੀਆ। ਸ਼ਹਿਨਸ਼ਾਹੀ ਸੰਮਤ ਬਾਰਾਂ ਨੂੰ ਚੜ੍ਹੇ ਚਾ, ਜਿਸ ਦਾ ਪ੍ਰਵਿਸ਼ਟਾ ਆਪਣੀ ਦਏ ਗਵਾਹੀਆ। ਸਭ ਦਾ ਲਹਿਣਾ ਦੇਣਾ ਦਏ ਚੁਕਾ, ਲੇਖਾ ਰਹੇ ਨਾ ਰਾਈਆ। ਨੌ ਵਾਰ ਇਸ਼ਾਰਾ ਕੀਤਾ ਸ਼ਹਿਨਸ਼ਾਹੀ ਸੰਮਤ ਗਿਆਰਾਂ ਖੇਲੇ ਖੇਲ ਬੇਪਰਵਾਹ, ਬੇਪਰਵਾਹੀ ਵਿਚ
ਸਮਾਈਆ। ਸ਼ਹਿਨਸ਼ਾਹੀ ਸੰਮਤ ਬਾਰਾਂ ਵਿਚ ਪੰਜ ਚੇਤ ਪੰਜ ਜੇਠ ਦਾ ਲੇਖਾ ਇਕੋ ਰੰਗ ਦਿਤਾ ਰੰਗਾ, ਗਿਆਰਾਂ ਦੀ ਧਾਰ ਨਾਲ ਪਰਨਾਈਆ। ਮਨੀ ਸਿੰਘ ਦਾ ਲਹਿਣਾ ਦੇਣਾ ਦਿਤਾ ਚੁਕਾ, ਪੂਰਬ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਅਖਵਾਈਆ। ਸ਼ਹਿਨਸ਼ਾਹੀ ਸੰਮਤ ਬਾਰਾਂ ਕਹੇ ਮੇਰਾ ਪਰਵਿਸ਼ਟਾ ਚੇਤ ਦਾ ਗਿਆ ਆ ਗਿਆਰਾਂ, ਇਕ ਇਕ ਸੰਗ ਲੈਣਾ ਬਣਾਈਆ। ਮੈਂ ਪ੍ਰੇਮ ਨਾਲ ਦਿਆਂ ਇਸ਼ਾਰਾ, ਸਹਿਜ ਸਹਿਜ ਸੁਣਾਈਆ। ਲਿਖਾਰੀਉ ਹੋਣਾ ਹੁਸ਼ਿਆਰਾ, ਮਨੀ ਸਿੰਘ ਲਿਖਾਰੀ ਤੁਹਾਨੂੰ ਰਿਹਾ ਸਮਝਾਈਆ। ਇਕੱਠੇ ਉਠੋ ਸਿੰਘਾਸਣ ਤੇ ਚੜ੍ਹ ਜਾਓ ਸ਼ਬਦ ਦਾ ਬੋਲੇ ਜੈਕਾਰਾ, ਖ਼ੁਸ਼ੀਆਂ ਢੋਲੇ ਗਾਈਆ। ਆਪਣੇ ਚਰਨਾਂ ਦੀ ਧੂੜ ਸਤਿਗੁਰ ਨੂੰ ਬਖ਼ਸ਼ੋ ਛਾਰਾ, ਜੋ ਟਿੱਕੇ ਲਾ ਕੇ ਖ਼ੁਸ਼ੀ ਬਣਾਈਆ। ਉਹ ਤੁਹਾਡਾ ਬਣੇ ਭਿਖਾਰਾ, ਭਿਖਿਆ ਮੰਗੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਲਿਖਾਰੀਓ, ਆਪਣੇ ਚਰਨਾਂ ਦੀ ਦਿਉ ਧੂੜੀ, ਟਿੱਕੇ ਮਸਤਕ ਖ਼ਾਕ ਰਮਾਈਆ। ਜਨ ਭਗਤੋ ਰੰਗਤ ਚਾੜ੍ਹੋ ਗੂੜ੍ਹੀ, ਉਤਰ ਕਦੇ ਨਾ ਜਾਈਆ। ਮਨੀ ਸਿੰਘ ਦੀ ਲਿਖਤ ਹੋਵੇ ਨਾ ਕੂੜੀ, ਸਤਿ ਸਚ ਦੇਣੀ ਬਣਾਈਆ। ਗਿਆਰਾਂ ਚੇਤ ਨੂੰ ਜੇਹੜੀ ਥੱਲੇ ਵਿਛਾਈ ਫੂਹੜੀ, ਪੰਜ ਜੇਠ ਨੂੰ ਇਹ ਵੀ ਹੇਠੋਂ ਦੇਵੇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗਿਆਰਾਂ ਚੇਤ ਕਹੇ, ਜਨ ਭਗਤੋ ਸਤਿਗੁਰ ਸਤਿਗੁਰ ਸਤਿਗੁਰ ਸ਼ਬਦ ਸਦਾ ਗ਼ਰੀਬ, ਜੁਗ ਜੁਗ ਗ਼ਰੀਬੀ ਵਿਚ ਆਪਣਾ ਝਟ ਲੰਘਾਈਆ। ਜਿਸ ਦਾ ਖੇਲ ਸਦਾ ਅਜੀਬ, ਭੇਵ ਸਕੇ ਕੋਇ ਨਾ ਪਾਈਆ। ਨਿਰਗੁਣ ਸਰਗੁਣ ਦੇਵਣਹਾਰਾ ਤਰਤੀਬ, ਤਰੀਕਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਰ ਦਏ ਵਡਿਆਈਆ। ਮਨੀ ਸਿੰਘ ਕਹੇ ਮੇਰੇ ਅੰਤਰ ਆਇਆ ਵੈਰਾਗ, ਗਿਆਰਾਂ ਚੇਤ ਦਿਆਂ ਜਣਾਈਆ। ਪਰਮ ਪੁਰਖ ਵਡ ਵਡ ਕਰੇ ਭਾਗ, ਭਾਗਹੀਣ ਲਏ ਤਰਾਈਆ। ਜੋਤੀ ਦੀਪ ਜਗਾਏ ਚਰਾਗ਼, ਚਾਰ ਕੁੰਟ ਕਰੇ ਰੁਸ਼ਨਾਈਆ। ਹਰ ਹਿਰਦਿਉਂ ਬੁਝਾਵਣਹਾਰਾ ਆਗ, ਅਗਨੀ ਤਤ ਗਵਾਈਆ। ਫੜ ਫੜ ਹੰਸ ਬਣਾਏ ਕਾਗ, ਮਾਣਕ ਮੋਤੀ ਨਾਮ ਚੋਗ ਚੁਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਰ ਦਏ ਵਡਿਆਈਆ। ਮਨੀ ਸਿੰਘ ਤੇਰਾ ਲੇਖਾ ਹਿਸਾਬ ਕੀਤਾ ਪੂਰਾ, ਪਿਛਲਾ ਰਿਹਾ ਨਾ ਰਾਈਆ। ਅਗੇ ਸਚ ਦੀ ਸਾਚੀ ਬਖ਼ਸ਼ੇ ਤੂਰਾ, ਤੁਰੀਆ ਤੋਂ ਬਾਹਰ ਕਢਾਈਆ। ਜੋਤੀ ਜੋਤ ਦਾ ਦੇ ਕੇ ਨੂਰਾ, ਦੋ ਜਹਾਨ ਪਰਦਾ ਲਾਹੀਆ। ਜਨ ਭਗਤਾਂ ਨਾਮ ਕਰੇ ਮਸ਼ਹੂਰਾ, ਸਿਫ਼ਤ ਸਿਫ਼ਤੀ ਢੋਲੇ ਗਾਈਆ। ਜੋ ਆਸਾ ਰਖੀ ਮੂਸਾ ਉਤੇ ਕੋਹਤੂਰਾ, ਤੁਰਤ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਹਾਜ਼ਰ ਹਜ਼ੂਰਾ, ਹਰ ਘਟ ਅੰਦਰ ਆਪਣਾ ਆਸਣ ਲਾਈਆ।
੧੨ ਚੇਤ ਸ਼ਹਿਨਸ਼ਾਹੀ ਸੰਮਤ ੧੨ ਲੁਧਿਆਣਾ ਸ਼ਹਿਰ ਗੁਰਦੇਵ ਸਿੰਘ ਦੇ ਗ੍ਰਹਿ
ਬਾਰਾਂ ਚੇਤ ਕਹੇ ਮੋਹੇ ਚਾਓ ਘਨੇਰਾ, ਖ਼ੁਸ਼ੀਆਂ ਢੋਲੇ ਗਾਈਆ। ਘਰ ਠਾਕਰ ਸੁਆਮੀ ਮਿਲੇ ਮੇਰਾ, ਮਿਹਰਵਾਨ ਮਹਿਬੂਬ ਧੁਰਦਰਗਾਹੀਆ। ਜਿਸ ਦਾ ਵਕ਼ਤ ਸੁਹੰਜਣਾ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਇਕੋ ਰੰਗ ਰੰਗਾਏ ਗੁਰੂ ਗੁਰ ਚੇਰਾ, ਚੇਲਾ ਗੁਰ ਆਪਣਾ ਰੂਪ ਦਰਸਾਈਆ। ਕਲਜੁਗ ਕਿਰਿਆ ਕੂੜ ਮੇਟੇ ਅੰਧੇਰਾ, ਅੰਧ ਅਗਿਆਨ ਗਵਾਈਆ। ਮਿਹਰਵਾਨ ਹੋ ਕੇ ਕਰੇ ਮਿਹਰਾ, ਮਹਿਬੂਬ ਨੂਰ ਅਲਾਹੀਆ। ਜਿਸ ਦਾ ਨਵ ਨਵ ਚਾਰ ਪਿਛੋਂ ਹੋਏ ਫੇਰਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਵਰਤਾਈਆ। ਇਕੋ ਰੰਗ ਰੰਗਾਏ ਸੰਝ ਸਵੇਰਾ, ਭਗਤ ਵਛਲ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਅੰਤਰ ਨਿਰੰਤਰ ਨਿਜ ਆਤਮ ਲਾਏ ਡੇਰਾ, ਆਸਣ ਸਿੰਘਾਸਣ ਪੁਰਖ ਅਬਿਨਾਸ਼ਣ ਇਕ ਸੁਹਾਈਆ।
੧੨ ਚੇਤ ਸ਼ਹਿਨਸ਼ਾਹੀ ਸੰਮਤ ੧੨ ਲੁਧਿਆਣਾ ਸ਼ਹਿਰ ਜੁਗਿੰਦਰ ਸਿੰਘ ਬੱਗਾ ਦੇ ਗ੍ਰਹਿ
ਬਾਰਾਂ ਚੇਤ ਕਹੇ ਮੇਰਾ ਸੰਦੇਸ਼ਾ ਅਗੰਮੀ ਪਾਤਰ, ਪਤ੍ਰਕਾ ਬਿਨ ਅਖਰੀਂ ਨਜ਼ਰੀ ਆਈਆ। ਪੁਰਖ ਅਕਾਲਾ ਦੀਨ ਦਿਆਲਾ ਧੁਰ ਦਾ ਚਾਤਰ, ਚਾਤਰਕ ਹਰਿਜਨ ਵੇਖੇ ਥਾਉਂ ਥਾਈਂਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਪ੍ਰਭ ਹੋਵੇ ਭਗਤਾਂ ਖ਼ਾਤਰ, ਖ਼ਤਰਾ ਦੀਨ ਦੁਨੀ ਤਜਾਈਆ। ਕਲਜੁਗ ਰੈਣ ਮੇਟੇ ਅੰਧੇਰੀ ਰਾਤਰ, ਰੁਤੜੀ ਆਪਣੇ ਨਾਲ ਮਹਿਕਾਈਆ। ਨਾਮ ਨਿਧਾਨਾ ਦੇ ਕੇ ਵਸਤ ਸਚ ਮਾਤਰ, ਮਨ ਮਤ ਬੁਧਿ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ, ਚੇਤ ਕਹੇ ਮੇਰਾ ਦਿਵਸ ਦਿਹਾੜਾ ਬਾਰਾਂ, ਨਿਰਗੁਣ ਸਰਗੁਣ ਮਿਲ ਕੇ ਵਜੇ ਵਧਾਈਆ। ਇਕ ਦੋ ਦੀ ਅਗੰਮੀ ਧਾਰਾ, ਧਰਨੀ ਧਰਤ ਧਵਲ ਧੌਲ ਸੋਭਾ ਪਾਈਆ। ਕਿਰਪਾ ਕਰੇ ਪੁਰਖ ਅਕਾਲਾ ਪਰਵਰਦਿਗਾਰਾ, ਸਾਂਝਾ ਯਾਰ ਅਗੰਮ ਅਥਾਹੀਆ। ਭਗਤ ਸੁਹੇਲਾ ਬਣ ਕੇ ਮੀਤ ਮੁਰਾਰਾ, ਸਾਜਣ ਹੋ ਕੇ ਵੇਖੇ ਚਾਈਂ ਚਾਈਂਆ। ਲੋਕਮਾਤ ਸਤਿ ਸਤਿਵਾਦੀ ਹੋ ਕੇ ਪਾਵੇ ਸਾਰਾ, ਬ੍ਰਹਮ ਬ੍ਰਹਿਮਾਦੀ ਪਰਦਾ ਆਪ ਉਠਾਈਆ। ਭਗਤ ਵਛਲ ਬਣ ਗਿਰਵਰ ਗਿਰਧਾਰਾ, ਗਹਿਰ ਗੰਭੀਰ ਬੇਨਜ਼ੀਰ ਧੁਰ ਦਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹੋ ਭੂਪ ਸਚੀ ਸਰਕਾਰਾ, ਪਾਤਸ਼ਾਹ ਸ਼ਹਿਨਸ਼ਾਹ ਅਗੰਮ ਅਗੰਮੜਾ ਇਕ ਅਖਵਾਈਆ।
੧੨ ਚੇਤ ਸ਼ਹਿਨਸ਼ਾਹੀ ਸੰਮਤ ੧੨ ਪਿੰਡ ਕਹੇਰੂ ਜਿਲਾ ਸੰਗਰੂਰ ਗੁਰਭੇਜ ਕੌਰ ਦੇ ਗ੍ਰਹਿ
ਸਤਿਗੁਰ ਸ਼ਬਦ ਜਨ ਭਗਤਾਂ ਬਖ਼ਸ਼ ਨਾਮ ਖ਼ੁਮਾਰੀ, ਅੰਤਰ ਨਿਰੰਤਰ ਆਪਣੀ ਦਇਆ ਕਮਾਈਆ। ਆਤਮ ਪਰਮਾਤਮ ਪਰਮਾਤਮ ਆਤਮ
ਬੰਨ੍ਹ ਅਗੰਮੀ ਧਾਰੀ, ਧਰਮ ਦੀ ਧਾਰ ਏਕੰਕਾਰ ਪਰਵਰਦਿਗਾਰ ਆਪ ਦ੍ਰਿੜਾਈਆ। ਭਾਗ ਲਗਾ ਮਹਲ ਅਟਲ ਉਚ ਅਟਾਰੀ, ਤਨ ਵਜੂਦ ਹਕ ਮਹਿਬੂਬ ਆਪਣੀ ਦਇਆ ਕਮਾਈਆ। ਦੀਆ ਬਾਤੀ ਕਮਲਾਪਾਤੀ ਨਿਰਗੁਣ ਨੂਰ ਜੋਤ ਕਰ ਉਜਿਆਰੀ, ਅੰਧ ਅੰਧੇਰਾ ਰਹਿਣ ਕੋਇ ਨਾ ਪਾਈਆ। ਸ਼ਬਦ ਧੁਨ ਨਾਦ ਦੇ ਸਚੀ ਧੁਨਕਾਰੀ, ਅਨਹਦ ਨਾਦੀ ਨਾਦ ਸੁਣਾਈਆ। ਅੰਮ੍ਰਿਤ ਬਖ਼ਸ਼ ਅਗੰਮਾ ਠੰਢਾ ਠਾਰੀ, ਕਲਜੁਗ ਅਗਨੀ ਤਤ ਬੁਝਾਈਆ। ਤੂੰ ਸ਼ਹਿਨਸ਼ਾਹ ਸ਼ਾਹੋ ਭੂਪ ਸਿਕਦਾਰੀ, ਦੋ ਜਹਾਨਾਂ ਮਾਲਕ ਖ਼ਾਲਕ ਇਕ ਅਖਵਾਈਆ। ਤੇਰੇ ਹੁਕਮ ਦੀ ਸਾਰੇ ਕਰਨ ਦਾਰੀ, ਤਾਬਿਆਦਾਰੀ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਜਨ ਭਗਤਾਂ ਚਾੜ੍ਹ ਅਗੰਮਾ ਰੰਗ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਆਤਮ ਪਰਮਾਤਮ ਪਰਮਾਤਮ ਆਤਮ ਹੋ ਸੰਗ, ਸਗਲੇ ਸੰਗੀ ਬਹੁਰੰਗੀ ਆਪਣਾ ਪਰਦਾ ਦੇ ਉਠਾਈਆ। ਆਦਿ ਜੁਗਾਦਿ ਜੁਗ ਚੌਕੜੀ ਧੁਰ ਦੀ ਸਾਚੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਜਨ ਭਗਤਾਂ ਬਖ਼ਸ਼ ਦੇ ਆਪਣੀ ਮਸਤੀ, ਨਾਮ ਖ਼ੁਮਾਰੀ ਦੇ ਚੜ੍ਹਾਈਆ। ਜੋਤੀ ਜਾਤੇ ਪੁਰਖ ਬਿਧਾਤੇ ਵਖਾ ਦੇ ਹਸਤੀ, ਹਸਤ ਕੀਟਾਂ ਪਰਦਾ ਆਪ ਉਠਾਈਆ। ਸਚ ਕਹਾਣੀ ਜਣਾ ਦੇ ਅਕਥਨਾ ਅਕਥ ਦੀ, ਜਗਤ ਕਥਨ ਦੀ ਲੋੜ ਰਹੇ ਨਾ ਰਾਈਆ। ਤੇਰੀ ਖੇਲ ਸਦਾ ਪੁਰਖ ਸਮਰਥ ਦੀ, ਹਰਿ ਕਰਤੇ ਤੇਰੀ ਬੇਪਰਵਾਹੀਆ। ਹਰਿਜਨ ਆਸਾ ਪਿਆਸੀ ਇਕੋ ਵਥ ਦੀ, ਵਸਤ ਅਮੋਲਕ ਕਾਇਆ ਗੋਲਕ ਇਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਜਨ ਭਗਤਾਂ ਕਰ ਮਿਲਾਪ, ਮਿਲਣੀ ਹਰਿ ਜਗਦੀਸ ਕਰਾਈਆ। ਭੇਵ ਚੁਕਾ ਦੇ ਆਪਾ ਆਪ, ਪਰਦਾ ਪਰਦਿਆਂ ਵਿਚੋਂ ਉਠਾਈਆ। ਤੂੰ ਨਿਰਗੁਣ ਨਿਰਗੁਣ ਸਭ ਦਾ ਮਾਈ ਬਾਪ, ਪਿਤਾ ਪੁਰਖ ਅਕਾਲ ਇਕ ਅਖਵਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਦੇ ਜਾਪ, ਰਸਨਾ ਜੇਹਵਾ ਢੋਲਾ ਕਹਿਣ ਕਿਛ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਸਤਿਗੁਰ ਸ਼ਬਦ ਜਨ ਭਗਤਾਂ ਬਖ਼ਸ਼ੇ ਚਰਨ ਧੂੜੀ, ਟਿੱਕੇ ਧੁਰ ਦੇ ਖ਼ਾਕ ਰਮਾਈਆ। ਅੰਤਰ ਨਿਰੰਤਰ ਵਾਸਨਾ ਰਹੇ ਨਾ ਕੂੜੀ, ਮਾਇਆ ਮਮਤਾ ਮੋਹ ਨਾ ਕੋਇ ਹਲਕਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਦਿ ਜੁਗਾਦਿ ਨੂਰੀ, ਨੂਰ ਨੁਰਾਨਾ ਇਕ ਅਖਵਾਈਆ। ਸਭ ਦੀ ਲੇਖੇ ਲਹਿਣੇ ਦੇਣੇ ਲਾ ਮਜ਼ਦੂਰੀ, ਜੋ ਦਿਵਸ ਰੈਣ ਤੇਰਾ ਨਾਮ ਧਿਆਈਆ। ਕਲਜੁਗ ਅੰਤ ਸ੍ਰੀ ਭਗਵੰਤ ਗ਼ਰੀਬ ਨਿਮਾਣਿਆਂ ਆਸਾ ਮਨਸਾ ਕਰ ਦੇ ਪੂਰੀ, ਪਾਰਬ੍ਰਹਮ ਪਤਿਪਰਮੇਸ਼ਵਰ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਧ ਮੁਕਾਏ ਨੇਰਨ ਦੂਰੀ, ਦੂਰ ਦੁਰਾਡਾ ਹਰਿਜਨ ਵੇਖੇ ਚਾਈਂ ਚਾਈਂਆ।
੧੩ ਚੇਤ ਸ਼ਹਿਨਸ਼ਾਹੀ ਸੰਮਤ ੧੨ ਧੂਰੀ ਸ਼ਹਿਰ ਜ਼ਿਲਾ ਸੰਗਰੂਰ ਮਾਧਾ ਸਿੰਘ,
ਅਮਰਜੀਤ ਕੌਰ, ਬਲਜੀਤ ਸਿੰਘ ਦਲਜੀਤ ਸਿੰਘ ਦੇ ਗ੍ਰਹਿ
ਧਰਨੀ ਕਹੇ ਪਰਵਰਦਿਗਾਰ ਮੇਰੀ ਦਰੋਹੀ, ਦੋ ਜਹਾਨਾਂ ਮਾਲਕ ਖ਼ਾਲਕ ਤੇਰੀ ਓਟ ਤਕਾਈਆ। ਭਗਤ ਸੁਹੇਲਾ ਜਗਤ ਜਹਾਨ ਦਿਸੇ ਕੋਈ ਕੋਈ, ਕੋਟ ਕੋਟੀ ਕੋਟਾਂ ਵਿਚੋਂ ਨਜ਼ਰੀ ਆਈਆ। ਕਲਜੁਗ ਸ੍ਰਿਸ਼ਟੀ ਦ੍ਰਿਸ਼ਟੀ ਮਾਇਆ ਮਮਤਾ ਵਿਚ ਮੋਹੀ, ਮਿਹਰਵਾਨ ਮਹਿਬੂਬ ਤੇਰਾ ਮੇਲ ਨਾ ਕੋਇ ਮਿਲਾਈਆ। ਗ਼ਰੀਬ ਨਿਵਾਜ਼ੇ ਸੁਰਤੀ ਸੁਰਤ ਉਠੇ ਨਾ ਸੋਈ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸ਼ਬਦ ਸਿਤਾਰ ਨਾ ਕੋਇ ਹਿਲਾਈਆ। ਪਰਮ ਪੁਰਖ ਪਰਮਾਤਮ ਮੇਰੀ ਤੇਰੇ ਅਗੇ ਇਕ ਅਰਜ਼ੋਈ, ਆਰਜ਼ੂ ਖ਼ਾਹਿਸ਼ ਤੰਮਨਾ ਤੇਰੇ ਚਰਨ ਕਵਲ ਟਿਕਾਈਆ। ਆਹ ਤਕ ਲੈ ਮੇਰੇ ਉਤੇ ਅਵਤਾਰ ਪੈਗ਼ੰਬਰ ਗੁਰੂ ਦੇ ਕੇ ਗਏ ਪੇਸ਼ੀਨਗੋਈ, ਪੇਸ਼ਤਰ ਤੇਰਾ ਭੇਵ ਖੁਲ੍ਹਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਮਿਲੇ ਕਿਸੇ ਨਾ ਢੋਈ, ਦਰ ਦੁਆਰ ਏਕੰਕਾਰ ਸੋਭਾ ਕੋਇ ਨਾ ਪਾਈਆ। ਚਾਰ ਜੁਗ ਦੇ ਸ਼ਾਸਤਰ ਬਿਨ ਅੱਖੀਆਂ ਰਹੇ ਰੋਈ, ਬਿਨ ਨੇਤਰ ਲੋਚਨ ਨੈਣ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਮੇਰੇ ਪਰਮ ਪੁਰਖ ਸੁਲਤਾਨ, ਸ਼ਾਹੋ ਭੂਪ ਤੇਰੀ ਸਰਨਾਈਆ। ਸਚਖੰਡ ਨਿਵਾਸੀ ਹੋਣਾ ਨਿਗਾਹਬਾਨ, ਬਿਨ ਨੈਣਾਂ ਨੈਣ ਉਠਾਈਆ। ਧਰਮ ਦਾ ਰਹੇ ਨਾ ਕੋਇ ਨਿਸ਼ਾਨ, ਸਤਿ ਵਿਚ ਨਾ ਕੋਇ ਸਮਾਈਆ। ਸੁਰਤੀ ਸ਼ਬਦੀ ਮੇਲਾ ਹੋਵੇ ਨਾ ਧੁਰ ਦੇ ਰਾਮ, ਆਤਮ ਪਰਮਾਤਮ ਤੇਰਾ ਰੰਗ ਨਾ ਕੋਇ ਰੰਗਾਈਆ । ਚਾਰ ਕੁੰਟ ਕਲਜੁਗ ਕੂੜ ਫਿਰੇ ਸ਼ੈਤਾਨ, ਸ਼ਰਅ ਛੁਰੀ ਜਗਤ ਹੱਥ ਉਠਾਈਆ। ਮੈਂ ਵੇਖ ਵੇਖ ਹੋਈ ਹੈਰਾਨ, ਹੈਰਤ ਅੰਦਰ ਮੇਰੀ ਤੇਰੇ ਅਗੇ ਦੁਹਾਈਆ। ਜਿਧਰ ਤਕਾਂ ਜੂਠ ਝੂਠ ਫਿਰੇ ਸ਼ੈਤਾਨ, ਬਿਨ ਕ਼ਦਮਾਂ ਭੱਜਾਂ ਵਾਹੋ ਦਾਹੀਆ। ਤੂੰ ਮਾਲਕ ਮੇਰਾ ਮਿਹਰਵਾਨ, ਮਹਿਬੂਬ ਤੇਰੀ ਓਟ ਤਕਾਈਆ। ਅਵਤਾਰ ਪੈਗ਼ੰਬਰ ਗੁਰੂਆਂ ਨਾਮ ਸੰਦੇਸ਼ੇ ਦਿਤੇ ਪੈਗ਼ਾਮ, ਕਲਮੇ ਕਾਇਨਾਤ ਦ੍ਰਿੜਾਈਆ। ਕਲਜੁਗ ਅੰਤ ਸ੍ਰੀ ਭਗਵੰਤ ਲੇਖਾ ਜਾਣੇ ਜੀਵ ਜਹਾਨ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ। ਤੇਰਾ ਲਹਿਣਾ ਦੇਣਾ ਧਰਨੀ ਧਰਤ ਧਵਲ ਧੌਲ ਚੁਕਾਵੇ ਆਣ, ਆਪ ਆਪਣਾ ਫੇਰਾ ਪਾਈਆ। ਜਿਸ ਨੂੰ ਝੁਕਣੇ ਜ਼ਿਮੀਂ ਅਸਮਾਨ, ਚੌਦਾਂ ਲੋਕ ਚੌਦਾਂ ਤਬਕ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਸੀਸ ਨਿਵਾਈਆ। ਅਵਤਾਰ ਪੈਗ਼ੰਬਰ ਗੁਰ ਜਿਸ ਦੇ ਬਾਲ ਨਾਦਾਨ, ਨੰਨ੍ਹੇ ਬੱਚੇ ਨਿਰਗੁਣ ਸਰਗੁਣ ਨਿਰਗੁਣ ਸਰਗੁਣ ਰੰਗ ਸਮਾਈਆ। ਉਹ ਸ਼ਾਹੋ ਭੂਪ ਸ਼ਹਿਨਸ਼ਾਹ ਸੁਲਤਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੇਰੇ ਪਰਮ ਪੁਰਖ ਸੁਲਤਾਨੇ, ਸਤਿ ਸਤਿਵਾਦੀ ਤੇਰੀ ਆਸ ਤਕਾਈਆ। ਕਿਰਪਾ ਕਰ ਗੁਣ ਨਿਧਾਨੇ, ਗਹਿਰ ਗੰਭੀਰ ਗਵਰ ਮੇਰਾ ਲੇਖਾ ਪੂਰ ਕਰਾਈਆ। ਕਲਜੁਗ ਕਿਰਿਆ ਕੂੜ ਮੇਟ ਨਿਸ਼ਾਨੇ, ਨਿਸ਼ਾਨਾ ਸ੍ਰੀ ਭਗਵਾਨ ਆਪਣਾ ਇਕ ਸਮਝਾਈਆ। ਸਤਿਜੁਗ ਸਤਿ ਧਰਮ ਕਰ ਪ੍ਰਧਾਨੇ, ਨਾਮ ਅਮੋਲਕ ਅਗੰਮ ਅਥਾਹ ਆਪ ਵਰਤਾਈਆ। ਮਾਨਸ ਮਾਨਵ ਮਾਨੁਖ ਆਤਮ ਧਾਰ ਤੈਥੋਂ ਰਹਿਣ ਨਾ ਬੇਗਾਨੇ, ਪਰਮਾਤਮ ਹੋ ਕੇ ਆਪਣਾ ਰੰਗ ਰੰਗਾਈਆ। ਸਾਚਾ ਮੰਦਰ ਕਾਇਆ ਅੰਦਰ ਅਗੰਮ ਦੱਸ ਅਸਥਾਨੇ, ਭੂਮਿਕਾ ਇਕੋ ਇਕ ਸੁਹਾਈਆ। ਜਿਥੇ ਸ਼ਬਦ ਨਾਦ
ਤੇਰਾ ਸੁਣਨ ਧੁਨਕਾਨੇ, ਅਨਹਦ ਨਾਦੀ ਨਾਦ ਜਣਾਈਆ। ਦੀਆ ਬਾਤੀ ਕਮਲਾਪਾਤੀ ਜੋਤ ਜਗਾ ਮਹਾਨੇ, ਨੂਰ ਨੁਰਾਨੇ ਨੂਰ ਜ਼ਹੂਰ ਦੇ ਵਖਾਈਆ। ਨੌ ਖੰਡ ਪ੍ਰਿਥਮੀ ਤੇਰਾ ਨਾਮ ਕਲਮਾ ਇਕੋ ਗਾਏ ਤਰਾਨੇ, ਤੁਰੀਆ ਤੋਂ ਬਾਹਰ ਆਪਣਾ ਪਰਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੈਂ ਆਦਿ ਜੁਗਾਦਿ ਦੀ ਤੇਰੀ ਮੰਗਤੀ, ਮਾਂਗਤ ਹੋ ਕੇ ਝੋਲੀ ਡਾਹੀਆ। ਮਾਨਵ ਜ਼ਾਤੀ ਗੜ੍ਹ ਤੋੜ ਦੇ ਹਉਮੇ ਹੰਗਤੀ, ਹੰ ਬ੍ਰਹਮ ਪਾਰਬ੍ਰਹਮ ਦੇਣਾ ਸਮਝਾਈਆ। ਮੇਲ ਮਿਲਾਉਣਾ ਸਾਚੀ ਸੰਗਤੀ, ਚਾਰ ਵਰਨ ਅਠਾਰਾਂ ਬਰਨ ਦੀਨ ਮਜ਼੍ਹਬ ਜ਼ਾਤ ਪਾਤ ਰਾਓ ਰੰਕ ਨਜ਼ਰ ਕੋਇ ਨਾ ਆਈਆ। ਤੂੰ ਬੋਧ ਅਗਾਧਾ ਬਿਨਾ ਅੱਖਰਾਂ ਤੋਂ ਪੰਡਤੀ, ਨਿਰਅੱਖਰ ਧਾਰ ਏਕੰਕਾਰ ਦੇਣੀ ਸਮਝਾਈਆ। ਆਸਾ ਤ੍ਰਿਸ਼ਨਾ ਕੂੜ ਮੇਟਣੀ ਮਨ ਦੀ, ਮਨਸਾ ਮੋਹ ਨਾ ਕੋਇ ਹਲਕਾਈਆ। ਸ਼ਰਅ ਸ਼ਰੀਅਤ ਰਹੇ ਕੋਈ ਨਾ ਤਨ ਦੀ, ਵਜੂਦ ਮਹਿਬੂਬ ਹਕ ਦੇਣਾ ਸਮਝਾਈਆ। ਸ਼ਰਨ ਬਖ਼ਸ਼ਣੀ ਇਕੋ ਸਤਿਗੁਰ ਸ਼ਬਦ ਗੋਬਿੰਦ ਸੂਰੇ ਚੰਨ ਦੀ, ਚੰਦ ਚਾਂਦਨੀ ਕਰ ਰੁਸ਼ਨਾਈਆ। ਭੇਵ ਖੁਲ੍ਹਾਉਣਾ ਸ੍ਰਿਸ਼ਟੀ ਦ੍ਰਿਸ਼ਟੀ ਆਤਮ ਧਾਰ ਬ੍ਰਹਮ ਦੀ, ਪਾਰਬ੍ਰਹਮ ਪਰਦਾ ਆਪ ਉਠਾਈਆ। ਜਗਤ ਵਾਸਨਾ ਖ਼ਾਹਿਸ਼ ਰਹੇ ਨਾ ਚੰਮ ਦੀ, ਚੰਮ ਦ੍ਰਿਸ਼ਟੀ ਦੇਣੀ ਗਵਾਈਆ। ਪਵਣ ਸਵਾਸ ਤਕਣੀ ਦਮ ਦੀ, ਦਾਮਨਗੀਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਕਿਰਪਾ ਕਰ ਮਹਾਨ, ਮਹਿਮਾ ਕਥ ਕਥ ਜਣਾਈਆ। ਤੇਰਾ ਇਕੋ ਨਾਮ ਕਲਮਾ ਹੋਏ ਪ੍ਰਧਾਨ, ਦੋ ਜਹਾਨਾਂ ਵਜੇ ਵਧਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਢੋਲੇ ਗਾਨ, ਬਿਨ ਰਸਨਾ ਜੇਹਵਾ ਸਿਫ਼ਤ ਸਾਲਾਹੀਆ। ਕਲਜੁਗ ਕਿਰਿਆ ਕੂੜ ਮਿਟੇ ਨਿਸ਼ਾਨ, ਮੇਰੇ ਉਤੇ ਨਵ ਸੱਤ ਰਹਿਣ ਨਾ ਪਾਈਆ। ਸਤਿਜੁਗ ਸਾਚਾ ਸਚ ਕਰ ਪਰਧਾਨ, ਪਰਧਾਨਗੀ ਇਕੋ ਹੱਥ ਫੜਾਈਆ। ਇਕੋ ਤੇਰੀ ਮੰਜ਼ਲ ਹਕ਼ੀਕ਼ੀ ਚੜ੍ਹਨ ਸਿਖ ਮੁਸਲਿਮ ਹਿੰਦੂ ਇਕੋ ਧਰਮ ਹੋਵੇ ਈਮਾਨ, ਦੂਜਾ ਇਸ਼ਟ ਨਜ਼ਰ ਕੋਇ ਨਾ ਆਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਘਟ ਘਟ ਜਾਣੀ ਜਾਣ, ਜਾਨਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲਹਿਣਾ ਦੇਣਾ ਪੂਰਾ ਕਰਨਾ ਮਾਂਗਤ ਹੋ ਕੇ ਮੰਗਾਂ ਦਾਨ, ਸਾਚੀ ਭਿਛਿਆ ਧੁਰ ਦੀ ਇਛਿਆ ਧਰਨੀ ਧਰਤ ਧਵਲ ਧੌਲ ਧਰਮ ਦੀ ਧਾਰ ਏਕੰਕਾਰ ਪਰਵਰਦਿਗਾਰ ਸਾਂਝੇ ਯਾਰ ਬਿਨ ਹਸਤ ਕਵਲਾਂ ਬਿਨ ਦਸਤ ਦਸਤਗੀਰ ਬੇਨਜ਼ੀਰ ਲਾਸ਼ਰੀਕ ਮੇਰੀ ਝੋਲੀ ਦੇਣੀ ਪਾਈਆ।