ਪੁਸਤਕਾਲਾਭਾਗ ੨੪

੧੩ ਚੇਤ ਸ਼ਹਿਨਸ਼ਾਹੀ ਸੰਮਤ ੧੨ ਬਰਨਾਲਾ ਸ਼ਹਿਰ ਸ਼ਾਮ ਸਿੰਘ ਦੇ ਗ੍ਰਹਿ ਜ਼ਿਲਾ ਸੰਗਰੂਰ

ਧਰਨੀ ਕਹੇ ਪ੍ਰਭੂ ਮੈਂ ਨਿਮਾਣੀ ਧੌਲ, ਧਰਤ ਧਵਲ ਹੋ ਕੇ ਸੀਸ ਨਿਵਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਪੂਰਾ ਕਰ ਦੇ ਕੌਲ, ਇਕ਼ਰਾਰਨਾਮਾ ਵੇਖਣਾ ਚਾਈਂ ਚਾਈਂਆ। ਤੂੰ ਬੋਧ ਅਗਾਧਾ ਬੁੱਧੀ ਤੋਂ ਪਰੇ ਅਗੰਮਾ ਰੌਲ, ਜਿਸ ਦੀ ਵਿਦਿਆ ਦੋ ਜਹਾਨ ਸਮਝ ਕਿਸੇ

ਨਾ ਆਈਆ। ਮੈਂ ਆਪ ਆਪਣਾ ਤੇਰੇ ਚਰਨ ਕਵਲ ਘੋਲੀ ਰਹੀ ਘੋਲ, ਘਾਇਲ ਹੋ ਕੇ ਸੇਵ ਕਮਾਈਆ । ਮੇਰੇ ਪਰਮ ਪੁਰਖ ਪਰਮਾਤਮ ਮੇਰਾ ਭਾਰ ਕਰ ਦੇ ਹੌਲ, ਸੀਸ ਜਗਦੀਸ ਬੋਝ ਰਹਿਣ ਕੋਇ ਨਾ ਪਾਈਆ। ਨਿਰਗੁਣ ਦਾਤੇ ਪੁਰਖ ਬਿਧਾਤੇ ਮੈਨੂੰ ਕਰ ਅਡੋਲ, ਸਾਂਤਕ ਸਤਿ ਸਤਿ ਕਰਾਈਆ। ਸਚ ਦੁਆਰਾ ਏਕੰਕਾਰਾ ਅਗੰਮ ਅਗੰਮੇ ਅਗੰਮਾ ਏਕਾ ਖੋਲ੍ਹ, ਖ਼ਾਲਕ ਖ਼ਲਕ ਮਖ਼ਲੂਕ, ਆਪਣਾ ਰੰਗ ਰੰਗਾਈਆ। ਸਤਿ ਸਤਿਵਾਦੀ ਆਪਣਾ ਤੋਲ ਤੋਲ, ਤਰਾਜ਼ੂ ਨਾਮ ਕੰਡਾ ਇਕੋ ਇਕ ਉਠਾਈਆ। ਸਚ ਦੁਆਰਾ ਮੇਰੇ ਉਤੇ ਖੋਲ੍ਹ, ਪਰਦਾ ਪਰਦਿਆਂ ਵਿਚੋਂ ਉਠਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਨਾਅਰਾ ਬੋਲ, ਅਨਬੋਲਤ ਦੇਣਾ ਸਮਝਾਈਆ। ਨਿਰਗੁਣ ਹੋ ਕੇ ਸਰਗੁਣ ਵਸਣਾ ਕੋਲ, ਕਾਇਆ ਕੁੱਲੀ ਆਪਣਾ ਆਸਣ ਲਾਈਆ। ਪੰਚ ਵਿਕਾਰਾ ਮੇਰੇ ਉਤੇ ਕਰੇ ਨਾ ਘੋਲ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਕੋਇ ਨਾ ਪਾਈਆ। ਤੂੰ ਪੀਆ ਪ੍ਰੀਤਮ ਮੇਰਾ ਸੁੰਦਰ ਸਾਵਲ ਸੌਲ, ਸਾਂਵਰੀਆ ਤੇਰੇ ਅਗੇ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਧਰਨੀ ਕਹੇ ਪ੍ਰਭੂ ਨਿਗਾਹ ਮਾਰ ਲੈ ਬਿਨਾ ਨੈਣਾਂ, ਲੋਚਨ ਅੱਖ ਦੀ ਲੋੜ ਰਹੇ ਨਾ ਰਾਈਆ। ਮੈਂ ਨਿਮਾਣੀ ਜੁਗ ਜੁਗ ਤੇਰਾ ਭਾਣਾ ਸਹਿਣਾ, ਸਹਿ ਸਹਿ ਆਪਣੀ ਖ਼ੁਸ਼ੀ ਬਣਾਈਆ। ਤੇਰੇ ਹੁਕਮ ਵਿਚ ਸਚ ਸੁਆਮੀ ਰਹਿਣਾ, ਅੰਤਰਜਾਯੀ ਦਰ ਤੇਰੇ ਸੀਸ ਨਿਵਾਈਆ। ਤੇਰੇ ਚਰਨ ਕਵਲ ਧਵਲ ਹੋ ਕੇ ਬਹਿਣਾ, ਦੂਜਾ ਦਰ ਨਜ਼ਰ ਕੋਇ ਨਾ ਆਈਆ। ਤੂੰ ਨਿਰਗੁਣ ਦਾਤਾ ਮੇਰਾ ਸਾਕ ਸੈਣਾ, ਸੱਜਣ ਇਕ ਅਖਵਾਈਆ। ਉਹ ਲੇਖਾ ਪੂਰਾ ਕਰ ਦੇ ਜੋ ਬਾਲਮੀਕ ਲਿਖਿਆ ਬਾਹਰ ਰਮਾਇਣਾ, ਬਿਨ ਅੱਖਰਾਂ ਅੱਖਰ ਦ੍ਰਿੜਾਈਆ। ਤੇਰਾ ਪਿਆਰ ਨਾ ਰਹੇ ਤ੍ਰਫ਼ੈਣਾ, ਤਰਫ਼ਦਾਰੀ ਵੰਡ ਨਾ ਕੋਇ ਵੰਡਾਈਆ। ਸੱਜਣ ਸੁਹੇਲਾ ਇਕ ਇਕੇਲਾ ਬਣਨਾ ਸਾਕ ਸੈਣਾ, ਮਿਤਰ ਪਿਆਰਾ ਮੀਤ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੇਰਾ ਲੇਖਾ ਤਕ ਲੈ ਆਪ, ਦੂਸਰ ਓਟ ਨਾ ਕੋਇ ਤਕਾਈਆ । ਤੂੰ ਆਦਿ ਜੁਗਾਦੀ ਧੁਰ ਦਾ ਬਾਪ, ਤੁਧ ਬਿਨ ਜੰਮਣ ਵਾਲੀ ਕੋਇ ਨਾ ਮਾਈਆ। ਤੇਰਾ ਏਥੇ ਓਥੇ ਦੋ ਜਹਾਨਾਂ ਪ੍ਰਤਾਪ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਮੈਂ ਕੂਕ ਪੁਕਾਰਾਂ ਧਰਨੀ ਧਵਲ ਲੋਕਮਾਤ, ਧੌਲ ਹੋ ਕੇ ਦਿਆਂ ਦੁਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਮੇਰੇ ਉਤੋਂ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਕਰਨਾ ਰੁਸ਼ਨਾਈਆ। ਝਗੜਾ ਰਹੇ ਨਾ ਜ਼ਾਤ ਪਾਤ, ਪਤਿਪਰਮੇਸ਼ਵਰ ਹੋਣਾ ਆਪ ਸਹਾਈਆ। ਇਕੋ ਸੰਦੇਸ਼ਾ ਫਰਮਾਨਾ ਦੇ ਦੇ ਲੋਕਮਾਤ, ਪਤ੍ਰਕਾ ਆਪਣੀ ਦੇਣੀ ਜਣਾਈਆ। ਮੇਰੇ ਭਗਵੰਤ ਅੰਤ ਕੰਤ ਪੁਛ ਮੇਰੀ ਵਾਤ, ਭਗਵਨ ਹੋ ਕੇ ਵੇਖ ਵਖਾਈਆ। ਸਚ ਪ੍ਰੀਤੀ ਚਰਨ ਕਵਲ ਜੋੜ ਆਪਣਾ ਨਾਤ, ਰਿਸ਼ਤਾ ਫ਼ਰਿਸ਼ਤਿਆਂ ਬਾਹਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਨਿਰਗੁਣ ਧਾਰ ਲਾ ਲੈ ਅੰਗ, ਅੰਗੀਕਾਰ ਆਪ ਹੋ ਜਾਈਆ। ਮੇਰੀ ਸੇਜ ਸੁਹਾ ਪਲੰਘ, ਬਿਨਾ ਪਾਵਾ ਚੂਲ ਦੇ ਵਡਿਆਈਆ। ਬਿਨਾ ਬਾਡੀਆਂ ਚਾੜ੍ਹ ਦੇ ਰੰਗ, ਰੰਗਤ ਉਤਰ ਕਦੇ ਨਾ ਜਾਈਆ। ਸਦਾ ਸੁਹੇਲੇ ਵਸਣਾ ਸੰਗ, ਸੰਗੀ ਬਹੁਰੰਗੀ ਆਪਣੀ ਦਇਆ ਕਮਾਈਆ। ਮੈਂ ਨਿਮਾਣੀ ਹੋ ਕੇ ਮੰਗਾਂ ਮੰਗ, ਕੋਝੀ ਕਮਲੀ ਖ਼ਾਲੀ ਝੋਲੀ ਦੇਣੀ ਭਰਾਈਆ । ਮੇਰੇ ਉਤੇ ਸਤਿਜੁਗ ਤਰੇਤਾ ਦੁਆਪਰ ਗਏ ਲੰਘ, ਕਲਜੁਗ ਅੰਤਮ

ਵੇਲਾ ਗਿਆ ਆਈਆ। ਤੇਰੇ ਕੋਲ ਸਭ ਤੋਂ ਵਖਰਾ ਅਨੋਖਾ ਢੰਗ, ਤੇਰਾ ਭੇਵ ਕੋਇ ਨਾ ਪਾਈਆ। ਇਕੋ ਨਾਮ ਨਿਧਾਨਾ ਸ੍ਰੀ ਭਗਵਾਨਾ ਮੇਰੇ ਉਤੇ ਵਜਾ ਮਰਦੰਗ, ਦੋ ਜਹਾਨਾਂ ਕਰ ਸ਼ਨਵਾਈਆ । ਕਲਜੁਗ ਕੂੜ ਕੁੜਿਆਰਾ ਮੇਰੇ ਉਤੋਂ ਕਢ ਮਲੰਗ, ਚਾਰ ਕੁੰਟ ਲੇਖਾ ਦੇਣਾ ਮੁਕਾਈਆ। ਲਹਿਣਾ ਦੇਣਾ ਪੂਰਾ ਕਰ ਦੇ ਜਮਨਾ ਸੁਰਸਤੀ ਗੋਦਾਵਰੀ ਗੰਗ, ਗੰਗੋਤਰੀ ਬੈਠੀ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਮੇਰੇ ਮਹਿਬੂਬ ਨੌਜਵਾਨ, ਮਿਹਬਾਨ ਤੇਰੀ ਸਰਨਾਈਆ। ਮੇਰੀ ਬੇਨੰਤੀ ਕਰ ਪ੍ਰਵਾਨ, ਬੇਐਬ ਨੂਰ ਅਲਾਹੀਆ। ਤੂੰ ਸ਼ਾਹੋ ਭੂਪ ਸੁਲਤਾਨ, ਸ਼ਹਿਨਸ਼ਾਹ ਅਗੰਮ ਅਥਾਹੀਆ। ਮੈਂ ਬਾਲੀ ਬੁਧਿ ਅਞਾਨ, ਮੇਰੀ ਚਲੇ ਨਾ ਕੋਇ ਚਤੁਰਾਈਆ। ਨੌ ਖੰਡ ਮੇਰੇ ਵੇਖ ਸ਼ਰਅ ਹੋਈ ਸ਼ੈਤਾਨ, ਸਤਿ ਵਿਚ ਨਾ ਕੋਇ ਸਮਾਈਆ। ਨਵ ਸੱਤ ਬੇਈਮਾਨ, ਬੇਵਾ ਰੂਪ ਦਿਸੇ ਖ਼ਲਕ ਖ਼ੁਦਾਈਆ। ਕ਼ਾਇਮ ਰਿਹਾ ਨਾ ਧਰਮ ਈਮਾਨ, ਅਮਲ ਹਕ ਨਾ ਕੋਇ ਕਮਾਈਆ । ਤੂੰ ਸਤਿਗੁਰ ਦਾਤਾ ਮੇਰੀ ਬੇਨੰਤੀ ਕਰ ਪਰਵਾਨ, ਪਰਮ ਪੁਰਖ ਤੇਰੀ ਵਡਿਆਈਆ। ਸਤਿ ਧਰਮ ਦਾ ਮੇਰੀ ਝੋਲੀ ਪਾ ਦੇ ਦਾਨ, ਵਸਤ ਅਮੁਲ ਅਤੁਲ ਆਪ ਵਰਤਾਈਆ। ਲਹਿਣੇ ਦੇਣੇ ਲੇਖੇ ਪੂਰੇ ਕਰ ਦੇ ਜੋ ਸੀਆ ਨੂੰ ਕਹਿ ਕੇ ਗਿਆ ਰਾਮ, ਰਾਧਾ ਕ੍ਰਿਸ਼ਨ ਗਿਆ ਸਮਝਾਈਆ। ਜੋ ਪੈਗ਼ੰਬਰਾਂ ਦਿਤੇ ਪੈਗ਼ਾਮ, ਬਿਨ ਅੱਖਰਾਂ ਅੱਖਰ ਦ੍ਰਿੜਾਈਆ। ਜਿਸ ਕਾਰਨ ਨਿਰਗੁਣ ਨਿਰਗੁਣ ਮੰਤਰ ਚਲਾਇਆ ਸਤਿਨਾਮ, ਮੰਤਰ ਸਤਿ ਸਚ ਸਮਝਾਈਆ। ਜਿਸ ਧਾਰ ਵਿਚੋਂ ਗੋਬਿੰਦ ਫ਼ਤਿਹ ਡੰਕ ਵਜਾਇਆ ਆਣ, ਫ਼ਾਤਿਆ ਕਰਨਾ ਖ਼ਲਕ ਖ਼ੁਦਾਈਆ। ਇਕੋ ਤੇਰਾ ਹੁਕਮ ਹੋਵੇ ਜ਼ਿਮੀਂ ਅਸਮਾਨ, ਜ਼ਿਮੀਂ ਜ਼ਮਾ ਦੇ ਮਾਲਕ ਤੇਰੇ ਹੱਥ ਵਡਿਆਈਆ। ਮੈਂ ਬਾਲ ਅਞਾਣੀ ਤੇਰੀ ਚਰਨ ਧੂੜੀ ਖ਼ਾਕ ਆਈ ਰਮਾਨ, ਬਿਨ ਮਸਤਕ ਲਵਾਂ ਛੁਹਾਈਆ। ਪਰਮ ਪੁਰਖ ਪਰਮਾਤਮ ਮੇਰੀ ਬੇਨੰਤੀ ਕਰ ਪਰਵਾਨ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਰਹੀ ਸੁਣਾਈਆ। ਮੇਰਾ ਸੰਦੇਸ਼ਾ ਕੋਈ ਸੁਣ ਸਕੇ ਨਾ ਸਰਵਣ ਕਾਨ, ਤਨ ਵਜੂਦਾਂ ਸਮਝ ਕਿਛ ਨਾ ਪਾਈਆ। ਤੂੰ ਆਦਿ ਜੁਗਾਦੀ ਜਾਣੀ ਜਾਣ, ਜਾਨਣਹਾਰ ਤੇਰੀ ਵਡਿਆਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਰਹੀਮ ਰਹਿਮਾਨ, ਮਿਹਰਵਾਨ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਮੇਰੀ ਕਰੇ ਨਾ ਕੋਇ ਪਹਿਚਾਣ, ਬੇਪਹਿਚਾਨ ਮੇਰਾ ਲਹਿਣਾ ਪੂਰ ਦੇਣਾ ਕਰਾਈਆ।

੧੩ ਚੇਤ ਸ਼ਹਿਨਸ਼ਾਹੀ ਸੰਮਤ ੧੨ ਸੰਗਰੂਰ ਸ਼ਹਿਰ ਹਰਬੰਸ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਸਦਾ ਦਿਆਲੂ, ਦੀਨ ਦਿਆਲ ਦਇਆ ਨਿਧ ਠਾਕਰ ਇਕ ਅਖਵਾਈਆ। ਆਦਿ ਜੁਗਾਦਿ ਜੁਗ ਚੌਕੜੀ ਬਣੇ ਕਿਰਪਾਲੂ, ਕਿਰਪਾ ਨਿਧ ਨੌਜਵਾਨ ਸ੍ਰੀ ਭਗਵਾਨ ਬੇਪਰਵਾਹੀਆ। ਜਿਸ ਦਾ ਖੇਲ ਜੁਗ ਚੌਕੜੀ ਬੇਮਿਸਾਲੂ, ਮਿਸਲ ਅਸਲ ਸਕੇ ਨਾ ਕੋਇ ਸਮਝਾਈਆ। ਜਿਸ ਦਾ ਹੁਕਮ ਸੰਦੇਸ਼ਾ ਫ਼ਰਮਾਨ ਕਲਜੁਗ ਅੰਤਮ ਹੋਵੇ ਚਾਲੂ, ਚਾਰ ਕੁੰਟ ਦਹਿ ਦਿਸ਼ਾ ਹੋ ਕੇ ਵੇਖ ਵਖਾਈਆ। ਜੋ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਅੰਤ ਸੰਭਾਲੂ, ਸੰਬਲ ਦਾ ਮਾਲਕ ਇਕੋ ਹੁਕਮ ਵਰਤਾਈਆ। ਜਿਸ ਦਾ ਸੰਦੇਸ਼ਾ ਦੇ ਕੇ ਗਿਆ ਨਾਨਕ ਸੁਤ ਕਾਲੂ , ਅਕਲ ਕਲ ਧਾਰੀ

ਪਰਵਰਦਿਗਾਰੀ ਸਾਂਝਾ ਯਾਰ ਨੂਰ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਦਇਆਨਿਧ ਠਾਕਰ, ਹਰਿ ਕਰਤਾ ਅਗੰਮ ਅਥਾਹੀਆ। ਜੋ ਆਦਿ ਜੁਗਾਦਿ ਗਹਿਰ ਗੰਭੀਰ ਗੁਣਵੰਤਾ ਵਡ ਸਾਗਰ, ਤਟ ਕਿਨਾਰ ਨਜ਼ਰ ਕੋਇ ਨਾ ਆਈਆ। ਜੋ ਨਾਮ ਨਿਧਾਨਾ ਵਿਚ ਜਹਾਨਾ ਇਕ ਵਣਜ ਕਰਾਏ ਬਣ ਸੌਦਾਗਰ, ਸਚ ਵਸਤ ਬਿਨ ਦਸਤ ਆਪ ਫੜਾਈਆ। ਜਨ ਭਗਤਾਂ ਨਿਰਮਲ ਕਰਮ ਕਰੇ ਉਜਾਗਰ, ਦਰਮਤ ਮੈਲ ਅੰਤਰ ਨਿਰੰਤਰ ਤਨ ਵਜੂਦਾਂ ਕਰੇ ਆਪ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਦੀਨ ਦਿਆਲ ਪ੍ਰਭੂ ਸਚ ਸੁਆਮੀ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਇਕ ਅਖਵਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹੋਵੇ ਅੰਤਰਜਾਮੀ, ਅੰਤਸ਼ਕਰਨ ਵੇਖੇ ਖ਼ਲਕ ਖ਼ੁਦਾਈਆ। ਜੋ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਨਾਤਾ ਜੋੜੇ ਬਾਹਮੀ, ਈਸ਼ ਜੀਵ ਜਗਦੀਸ਼ ਆਪਣਾ ਰੰਗ ਰੰਗਾਈਆ। ਜੋ ਨਿਤ ਨਵਿਤ ਸਦਾ ਸਦਾ ਹੋਵੇ ਨਿਹਕਾਮੀ, ਨਿਹਚਲ ਬੈਠਾ ਆਸਣ ਲਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਮੇਟੇ ਰੈਣ ਅੰਧੇਰੀ ਸ਼ਾਮੀ, ਸ਼ਮਅ ਨੂਰ ਨੂਰ ਜੋਤ ਕਰੇ ਰੁਸ਼ਨਾਈਆ। ਚਾਰ ਵਰਨ ਅਠਾਰਾਂ ਬਰਨ ਮਾਨਵ ਜ਼ਾਤੀ ਕੂੜੀ ਕਿਰਿਆ ਲਾਹੇ ਗ਼ੁਲਾਮੀ, ਸ਼ਰਅ ਜ਼ੰਜੀਰ ਦਏ ਕਟਾਈਆ। ਏਕਾ ਬਖ਼ਸ਼ੇ ਗੁਣਵੰਤਾ ਨਾਮ ਗੁਣ ਨਿਧਾਨੀ, ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਈਆ। ਅੰਦਰ ਬਾਹਰ ਗੁਪਤ ਜ਼ਾਹਰ ਖੇਲ ਕਰੇ ਮਹਾਨੀ, ਮਹਿੰਮਾ ਕਥ ਕਥ ਸੁਣਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਦੇਵੇ ਪਾਣੀ, ਨਾਭੀ ਕਵਲ ਕਵਲ ਉਲਟਾਈਆ। ਸ਼ਬਦ ਨਾਦ ਧੁਨ ਆਤਮਕ ਬਖ਼ਸ਼ੇ ਸਚ ਧੁਨਕਾਨੀ, ਮਧੁਰ ਧੁਨ ਆਪ ਜਣਾਈਆ। ਦੀਆ ਬਾਤੀ ਕਮਲਾਪਾਤੀ ਜੋਤ ਜਗਾਏ ਨੁਰਾਨੀ, ਨੂਰ ਨੁਰਾਨਾ ਨੌਜਵਾਨਾ ਸ਼ਾਹ ਸੁਲਤਾਨਾ ਇਕੋ ਨਜ਼ਰੀ ਆਈਆ। ਮੇਰਾ ਲਹਿਣਾ ਦੇਣਾ ਲੇਖਾ ਵੇਖੇ ਜਗਤ ਜਹਾਨੀ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਫੋਲ ਫੁਲਾਈਆ। ਜੋਧਾ ਸੂਰਬੀਰ ਬਣ ਬਲਵਾਨੀ, ਬਲਧਾਰੀ ਆਪਣਾ ਹੁਕਮ ਵਰਤਾਈਆ। ਮਿਹਰਵਾਨ ਮਹਿਬੂਬ ਹੋ ਕੇ ਸਚ ਕਰੇ ਮਿਹਰਵਾਨੀ, ਮਹਿਬਾਨ ਬੀਦੋ ਆਪਣਾ ਖੇਲ ਖਿਲਾਈਆ। ਇਕੋ ਮੰਜ਼ਲ ਹਕ ਦੱਸ ਰੁਹਾਨੀ, ਰੂਹ ਬੁਤ ਦਾ ਪਰਦਾ ਦਏ ਚੁਕਾਈਆ। ਝਗੜਾ ਮੇਟੇ ਜਿਸਮ ਜਿਸਮਾਨੀ, ਜ਼ਮੀਰ ਬੇਨਜ਼ੀਰ ਅੰਦਰੋਂ ਦਏ ਬਦਲਾਈਆ। ਸ਼ਾਹੋ ਭੂਪ ਬਣ ਸੁਲਤਾਨੀ, ਸਤਿਗੁਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਸਤਿਗੁਰ ਦੀਨ ਦਿਆਲ ਸਦਾ ਦੁਖ ਭੰਜਨ, ਭਵ ਸਾਗਰ ਪਾਰ ਕਰਾਈਆ। ਜਨ ਭਗਤਾਂ ਧੂੜੀ ਚਰਨ ਕਰਾਏ ਮਜਨ, ਦੁਰਮਤ ਮੈਲ ਅੰਦਰ ਬਾਹਰ ਰਹਿਣ ਨਾ ਪਾਈਆ। ਆਤਮ ਪਰਮਾਤਮ ਬਣੇ ਸੱਜਣ, ਸਗਲਾ ਸੰਗੀ ਬਹੁਰੰਗੀ ਇਕ ਅਖਵਾਈਆ। ਨੇਤਰ ਨਾਮ ਨਿਧਾਨਾ ਪਾਵੇ ਅੰਜਣ, ਨਿਜ ਲੋਚਨ ਨੈਣ ਕਰੇ ਰੁਸ਼ਨਾਈਆ। ਦੀਨ ਦੁਨੀ ਦੀ ਪਾਰ ਕਰਾਏ ਹੱਦਨ, ਹਦੂਦ ਆਪਣੀ ਇਕ ਦਰਸਾਈਆ। ਜਿਥੇ ਦੀਪਕ ਜੋਤੀ ਬਿਨ ਤੇਲ ਬਾਤੀ ਜਗਣ, ਕਮਲਾਪਾਤੀ ਨਿਰਗੁਣ ਧਾਰ ਕਰੇ ਰੁਸ਼ਨਾਈਆ। ਹਰਿ ਭਗਤ ਸੁਹੇਲੇ ਸਚ ਪਿਆਰ ਵਿਚ ਕਰੇ ਮਗਨ, ਨਾਮ ਖ਼ੁਮਾਰੀ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਵਖਾਈਆ। ਸਤਿਗੁਰ ਦਿਆਲ ਆਦਿ ਜੁਗਾਦਿ, ਜੁਗ ਚੌਕੜੀ ਦਇਆ ਕਮਾਈਆ। ਜਿਸ

ਦਾ ਲਹਿਣਾ ਦੇਣਾ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਵੇਖੇ ਚਾਈਂ ਚਾਈਂਆ। ਜੋ ਨਿਰਗੁਣ ਹੋ ਕੇ ਸਰਗੁਣ ਦੇਵੇ ਦਾਦ, ਵਸਤ ਅਮੋਲਕ ਨਾਮ ਨਿਧਾਨ ਅਗੰਮ ਵਰਤਾਈਆ। ਜਿਸ ਨੂੰ ਰਸਨਾ ਜੇਹਵਾ ਅੰਤਰ ਨਿਰੰਤਰ ਸਾਰੇ ਰਹੇ ਅਰਾਧ, ਸੋਹਲੇ ਢੋਲੇ ਸਿਫ਼ਤਾਂ ਵਾਲੇ ਗਾਈਆ। ਉਹ ਪੁਰਖ ਅਕਾਲਾ ਦਿਆਲਾ ਮੋਹਣ ਮਾਧਵ ਮਾਧ, ਮਧੁਰ ਧੁਨ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਆਦਿ ਅੰਤ ਜੁਗਾ ਜੁਗੰਤ ਬਿਨ ਅੱਖਰਾਂ ਵਾਲੀ ਯਾਦ, ਹਰਫ਼ ਹਰੂਫ ਜਗ ਨੇਤਰ ਨਜ਼ਰ ਕੋਇ ਨਾ ਆਈਆ।

੧੪ ਚੇਤ ਸ਼ਹਿਨਸ਼ਾਹੀ ਸੰਮਤ ੧੨ ਸੁਰਿੰਦਰ ਕੌਰ ਦੇ ਗ੍ਰਹਿ
ਪਿੰਡ ਛੋਟਾ ਕਮੋ ਮਾਜਰਾ ਜ਼ਿਲਾ ਸੰਗਰੂਰ

ਸਤਿਗੁਰ ਸ਼ਬਦ ਕਹੇ ਧੁਰ ਹੁਕਮ ਸਚੀ ਸਰਕਾਰਾ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਚਲਿਆ ਆਈਆ। ਸੋ ਪੁਰਖ ਨਿਰੰਜਣ ਦੇਵਣਹਾਰਾ ਮੀਤ ਮੁਰਾਰਾ, ਹਰਿ ਪੁਰਖ ਨਿਰੰਜਣ ਪਰਦਾ ਓਹਲਾ ਆਪ ਚੁਕਾਈਆ। ਏਕੰਕਾਰ ਸਦ ਪਾਵਣਹਾਰਾ ਸਾਰਾ, ਆਦਿ ਨਿਰੰਜਣ ਬੋਧ ਅਗਾਧ ਕਰੇ ਜਣਾਈਆ। ਅਬਿਨਾਸ਼ੀ ਕਰਤਾ ਵੇਖੇ ਵਿਗਸੇ ਵੇਖਣਹਾਰਾ, ਸ੍ਰੀ ਭਗਵਾਨ ਨੌਜਵਾਨ ਮਰਦ ਮਰਦਾਨ ਆਪਣਾ ਭੇਵ ਚੁਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਾਵੇ ਸਾਰਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਲਹਿਣਾ ਦੇਣਾ ਜਾਣੇ ਸਰਬ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਪੂਰਬ ਲੇਖਾ ਤਕੇ ਪੈਗ਼ੰਬਰ ਗੁਰ ਅਵਤਾਰਾ, ਚਾਰ ਜੁਗ ਦੇ ਸ਼ਾਸਤਰਾਂ ਖੋਜ ਖੁਜਾਈਆ। ਸ਼ਾਹੋ ਭੂਪ ਬਣ ਵਡ ਸਿਕਦਾਰਾ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜੋਤੀ ਜਾਤਾ ਹੋ ਕੇ ਹੋਏ ਜ਼ਾਹਰਾ, ਜ਼ਾਹਰ ਜ਼ਹੂਰ ਆਪਣੀ ਕਲ ਵਰਤਾਈਆ। ਕਲਜੁਗ ਕਿਰਿਆ ਕੂੜ ਮੇਟੇ ਪਸਾਰਾ, ਅੰਧ ਅਗਿਆਨ ਦਏ ਮਿਟਾਈਆ। ਸਤਿ ਸਚ ਦਏ ਅਧਾਰਾ, ਧਰਮ ਦੀ ਧਾਰ ਇਕ ਸਮਝਾਈਆ। ਚਾਰ ਵਰਨ ਅਠਾਰਾਂ ਬਰਨ ਕਿਰਪਾ ਕਰੇ ਆਪ ਨਿਰੰਕਾਰਾ, ਨਿਰਵੈਰ ਹੋ ਕੇ ਵੇਖ ਵਖਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਲੇਖਾ ਜਾਣੇ ਜੀਵ ਜੰਤ ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਸਰਗੁਣ ਲੈ ਅਵਤਾਰਾ, ਅਵਤਰੀ ਹੋ ਕੇ ਵੇਖ ਵਖਾਈਆ। ਜਿਸ ਦਾ ਲੇਖ ਕਾਗਦ ਕ਼ਲਮ ਨਾ ਲਿਖਣਹਾਰਾ, ਜਗਤ ਵਿਦਿਆ ਅਕਲ ਬੁੱਧੀ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸਤਿਗੁਰ ਸ਼ਬਦ ਖੇਲੇ ਖੇਲ ਬਹੁ ਬਿਧ ਭਾਂਤੀ, ਭੇਵ ਅਭੇਦ ਸਮਝ ਕਿਸੇ ਨਾ ਆਈਆ। ਕਲਜੁਗ ਅੰਤਮ ਮੇਟੇ ਅੰਧੇਰੀ ਰਾਤੀ, ਰੁਤੜੀ ਧੁਰ ਦੇ ਹੁਕਮ ਨਾਲ ਮਹਿਕਾਈਆ। ਸਤਿਜੁਗ ਸਾਚੀ ਸਚ ਕਰੇ ਪਰਭਾਤੀ, ਸੰਧਿਆ ਲੇਖਾ ਰਹੇ ਨਾ ਰਾਈਆ। ਦੀਨ ਦੁਨੀ ਝਗੜਾ ਮੇਟੇ ਕਾਗ਼ਜ਼ਾਤੀ, ਸ਼ਰਅ ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਜੋੜੇ ਸਾਚਾ ਨਾਤੀ, ਈਸ਼ ਜੀਵ ਜਗਦੀਸ਼ ਭੇਵ ਆਪ ਖੁਲ੍ਹਾਈਆ। ਕਿਰਪਾ ਕਰੇ ਹਰਿ ਕਮਲਾਪਾਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਨ ਭਗਤਾਂ ਅੰਮ੍ਰਿਤ ਬਖ਼ਸ਼ੇ ਬੂੰਦ ਸਵਾਂਤੀ,

ਨਿਝਰ ਝਿਰਨਾ ਆਪ ਝਿਰਾਈਆ। ਲਹਿਣਾ ਦੇਣਾ ਲੇਖਾ ਪੂਰਾ ਕਰੇ ਲੋਕਮਾਤੀ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਅੰਤ ਕੰਤ ਭਗਵੰਤ ਨਿਰਗੁਣ ਹੋ ਕੇ ਪੁਛੇ ਵਾਤੀ, ਸਰਗੁਣ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰ ਅਗੰਮੀ ਦਾਤੀ, ਨਾਮ ਨਿਧਾਨਾ ਨੌਜਵਾਨਾ ਸ੍ਰੀ ਭਗਵਾਨਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਆਪ ਟਿਕਾਈਆ।

੧੪ ਚੇਤ ਸ਼ਹਿਨਸ਼ਾਹੀ ਸੰਮਤ ੧੨ ਦਲੀਪ ਕੌਰ ਦੇ ਗ੍ਰਹਿ ਪਿੰਡ ਸੁਨਾਮ ਜ਼ਿਲਾ ਸੰਗਰੂਰ

ਧਰਨੀ ਕਹੇ ਧਰਮ ਦੀ ਧਾਰ ਬਖ਼ਸ਼ ਦੇ ਧੂੜੀ, ਟਿੱਕੇ ਨਾਮ ਖ਼ਾਕ ਪਾਕੀ ਪਾਕ ਦੇ ਲਗਾਈਆ। ਦੀਨ ਦਿਆਲ ਦਇਆਨਿਧ ਮੇਰੇ ਉਤੋਂ ਕਲਪਨਾ ਮੇਟ ਦੇ ਕੂੜੀ, ਕੂੜ ਕੁੜਿਆਰ ਜਗਤ ਬੁਰਿਆਰ ਵਿਚ ਸੰਸਾਰ ਰਹਿਣ ਕੋਇ ਨਾ ਪਾਈਆ। ਦੀਨ ਦੁਨੀ ਚਤੁਰ ਸੁਘੜ ਬਣਾ ਦੇ ਮੂਰਖ ਮੂੜ੍ਹੀ, ਪਤਿਪਰਮੇਸ਼ਵਰ ਪਾਰਬ੍ਰਹਮ ਦਰ ਤੇਰੇ ਓਟ ਤਕਾਈਆ। ਨਿਰਗੁਣ ਸਰਗੁਣ ਸਾਚੀ ਰੰਗਤ ਚਾੜ੍ਹ ਦੇ ਗੂੜ੍ਹੀ, ਨਵ ਸੱਤ ਬ੍ਰਹਮ ਮਤ ਤਤਵ ਤਤ ਉਤਰ ਕਦੇ ਨਾ ਜਾਈਆ। ਤੇਰਾ ਨਾਮ ਨਿਧਾਨ ਸ੍ਰੀ ਭਗਵਾਨ ਸਤਿਗੁਰ ਸ਼ਬਦ ਇਕੋ ਮੇਰੇ ਉਤੇ ਕਰੇ ਮਸ਼ਹੂਰੀ, ਮਸ਼ਵਰਾ ਤੇਰਾ ਤੇਰੇ ਨਾਲ ਰਖਾਈਆ। ਨਾਮ ਖ਼ੁਮਾਰੀ ਏਕੰਕਾਰੀ ਪਰਵਰਦਿਗਾਰੀ ਦੇ ਸਰੂਰੀ, ਸੁਰਤ ਅਕਾਲ ਮੂਰਤ ਆਪਣੇ ਨਾਲ ਮਿਲਾਈਆ। ਦੀਨ ਦਿਆਲ ਦਰਦ ਦੁਖ ਭੈ ਭੰਜਨ ਤੇਰਾ ਦਰਸ਼ਨ ਹੋਵੇ ਹਜ਼ੂਰੀ, ਹਜ਼ਰਤਾਂ ਦੇ ਮਾਲਕ ਖ਼ਲਕ ਦੇ ਖ਼ਾਲਕ ਨੂਰ ਨੁਰਾਨੇ ਨੂਰ ਦੇਣਾ ਚਮਕਾਈਆ। ਆਤਮ ਪਰਮਾਤਮ ਪੰਧ ਮੁਕਾ ਦੇ ਨੇੜ ਦੂਰੀ, ਮੰਜ਼ਲ ਮੰਜ਼ਲ ਆਪਣਾ ਭੇਵ ਖੁਲ੍ਹਾਈਆ। ਮੇਰੀ ਆਸਾ ਮਨਸਾ ਅੰਤ ਕੰਤ ਭਗਵੰਤ ਕਰ ਦੇ ਪੂਰੀ, ਪਾਰਬ੍ਰਹਮ ਬ੍ਰਹਮ ਆਪਣਾ ਭੇਵ ਖੁਲ੍ਹਾਈਆ। ਤੂੰ ਸ਼ਾਹੋ ਭੂਪ ਸੁਲਤਾਨ ਸਰਬ ਕਲਾ ਭਰਪੂਰੀ, ਸਮਰਥ ਅਕਥ ਅਗੰਮ ਅਥਾਹ ਇਕ ਅਖਵਾਈਆ। ਜਲਵਾਗਰ ਨੂਰ ਨੁਰਾਨੇ ਆਸਾ ਮਨਸਾ ਵੇਖ ਲੈ ਜੋ ਆਸ਼ਾ ਰਖੀ ਕੋਹਤੂਰੀ, ਮੂਸਾ ਮੁਸਲਸਲ ਕੀ ਗਿਆ ਦ੍ਰਿੜਾਈਆ। ਜਿਸ ਕਾਰਨ ਈਸਾ ਤੇਰਾ ਜਲਵਾ ਤਕਿਆ ਨੂਰੀ, ਬਿਨ ਨੇਤਰ ਲੋਚਨ ਨੈਣ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੇਰਾ ਲੇਖਾ ਤਕ ਲੈ ਜਗ, ਜਾਗਰਤ ਜੋਤ ਬਿਨ ਵਰਨ ਗੋਤ ਧਿਆਨ ਲਗਾਈਆ। ਮੇਰੇ ਸ਼ਾਹੋ ਭੂਪ ਸਰਬਗ, ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਤੇਰੇ ਨਾਲੋਂ ਹੋਈ ਅਲਗ, ਆਤਮ ਪਰਮਾਤਮ ਤੇਰੇ ਰੰਗ ਨਾ ਕੋਇ ਸਮਾਈਆ। ਮਾਨਵ ਜ਼ਾਤੀ ਹੰਸ ਬਣੀ ਕਗ, ਕਿਰਿਆ ਕੂੜ ਨਾਲ ਹਲਕਾਈਆ। ਪੰਚ ਵਿਕਾਰਾ ਘਰ ਘਰ ਲੱਗੀ ਅਗ, ਅਗਨੀ ਤਤ ਨਾ ਕੋਇ ਬੁਝਾਈਆ। ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਮੇਰੀ ਇਕੋ ਇਕ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਹਰਿਜਨ ਭਗਤ ਸੁਹੇਲੇ ਲਾ ਲੈ ਅੰਗ, ਅੰਗੀਕਾਰ ਆਪ ਇਕ ਅਖਵਾਈਆ। ਮਾਨਸ ਜਨਮ ਹੋਣ ਨਾ ਦੇਣਾ ਭੰਗ, ਸਿਰ ਸਿਰ ਆਪਣਾ ਹੱਥ ਟਿਕਾਈਆ। ਆਤਮ ਸੇਜ ਸੁਹਾ ਪਲੰਘ, ਸੁਖਆਸਣ ਇਕੋ ਇਕ ਵਡਿਆਈਆ। ਜਿਥੇ ਤੇਰੇ ਨਾਮ ਦਾ ਵਜੇ ਮਰਦੰਗ, ਅਨਹਦ ਨਾਦੀ ਨਾਦ ਸ਼ਨਵਾਈਆ। ਅੰਮ੍ਰਿਤ ਰਸ ਮਿਲੇ ਬਿਨਾ ਸੁਰਸਤੀ ਗੰਗ,

ਗੋਦਾਵਰੀ ਲੋੜ ਰਹੇ ਨਾ ਰਾਈਆ। ਸਚ ਦੁਆਰਾ ਏਕੰਕਾਰਾ ਇਕੋ ਲੰਘ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੈਂ ਕਲਜੁਗ ਅੰਤ ਸ੍ਰੀ ਭਗਵੰਤ ਹੋਈ ਤੰਗ, ਤੰਗਦਸਤ ਦਿਸੇ ਲੋਕਾਈਆ। ਘਰ ਘਰ ਤੇਰੇ ਨਾਮ ਦੀ ਹੋਈ ਭੁਖ ਨੰਗ, ਸਚ ਵਸਤ ਨਾ ਕੋਇ ਵਰਤਾਈਆ। ਕਿਸੇ ਭੇਵ ਖੁਲ੍ਹੇ ਨਾ ਬ੍ਰਹਮ ਹੰ, ਪਾਰਬ੍ਰਹਮ ਤੇਰਾ ਦਰਸ ਕੋਇ ਨਾ ਪਾਈਆ। ਮੇਰੇ ਉਤੇ ਸਤਿਜੁਗ ਤ੍ਰੇਤਾ ਦੁਆਪਰ ਪਿਛੇ ਗਿਆ ਲੰਘ, ਕਲਜੁਗ ਅੰਤਮ ਲਹਿਣਾ ਦੇ ਚੁਕਾਈਆ। ਕੂੜ ਕੁੜਿਆਰਾ ਮੇਰੇ ਉਤੋਂ ਮੇਟ ਦੇ ਜੰਗ, ਬਿਨ ਸ਼ਸਤਰਾਂ ਸ਼ਤਰੂਆਂ ਕਰ ਸਫ਼ਾਈਆ। ਤੇਰੇ ਨਾਮ ਦਾ ਨੌ ਖੰਡ ਪ੍ਰਿਥਮੀ ਵਜੇ ਇਕ ਮਰਦੰਗ, ਢੋਲਾ ਸੋਹਲਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਸਾ ਪੂਰ ਕਰਾਈਆ। ਧਰਨੀ ਕਹੇ ਮੇਰੇ ਜਗਦੀਸੇ, ਜਗਦੀਸ਼ਰ ਤੇਰੀ ਸਰਨਾਈਆ। ਨਿਰਗੁਣ ਧਾਰ ਅਵਤਾਰ ਚੌਬੀਸੇ, ਬੇਪਰਵਾਹ ਤੇਰੀ ਬੇਪਰਵਾਹੀਆ। ਲਹਿਣਾ ਦੇਣਾ ਤਕ ਲੈ ਬੀਸ ਇਕੀਸੇ, ਅਕਲ ਕਲਧਾਰੀ ਪਰਦਾ ਆਪ ਉਠਾਈਆ। ਧੁਰ ਹੁਕਮ ਦੀਆਂ ਵੇਖ ਹਦੀਸੇ, ਜੋ ਹਜ਼ਰਤਾਂ ਗਿਆ ਜਣਾਈਆ। ਲਹਿਣੇ ਦੇਣੇ ਤਕ ਲੈ ਰਾਗ ਛਤੀਸੇ, ਸ਼ਹਿਨਸ਼ਾਹ ਹੋ ਕੇ ਵੇਖ ਵਖਾਈਆ। ਤਾਜ ਰਿਹਾ ਕਿਸੇ ਨਾ ਸੀਸੇ, ਛਤਰਧਾਰੀ ਨਜ਼ਰ ਕੋਇ ਨਾ ਆਈਆ। ਕਲਜੁਗ ਕਿਰਿਆ ਕੂੜ ਸਭ ਨੇ ਨਸ਼ੇ ਪੀਤੇ, ਪੀਤ ਪੀਤੰਬਰ ਸੀਸ ਨਾ ਕੋਇ ਟਿਕਾਈਆ। ਸਭ ਦੇ ਲਹਿਣੇ ਦੇਣੇ ਪੂਰੇ ਕਰ ਜੋ ਕੌਲ ਇਕ਼ਰਾਰ ਕੀਤੇ, ਵਾਅਦੇ ਵਾਅਦਿਆਂ ਵਿਚੋਂ ਵੇਖ ਵਖਾਈਆ। ਪੈਗ਼ੰਬਰਾਂ ਦੇ ਸਮੇਂ ਮੇਰੇ ਉਤੇ ਬੀਤੇ, ਪਿਛਲੇ ਲੇਖੇ ਰਹੇ ਮੁਕਾਈਆ। ਦੀਨ ਦੁਨੀ ਦੀ ਤਕ ਲੈ ਨਿਰਗੁਣ ਧਾਰ ਨੀਤੇ, ਨੀਤੀਵਾਨ ਨਜ਼ਰ ਕੋਇ ਨਾ ਆਈਆ। ਝਗੜਾ ਮੇਟ ਦੇ ਮੰਦਰ ਮਸੀਤੇ, ਕਾਇਆ ਕਾਅਬਾ ਇਕ ਸਮਝਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੀਨ ਦੁਨੀ ਗਾਏ ਗੀਤੇ, ਗੀਤ ਗੋਬਿੰਦ ਇਕ ਦ੍ਰਿੜਾਈਆ। ਸਭ ਦਾ ਅੰਤਰ ਨਿਰੰਤਰ ਪਵਿਤ ਕਰ ਪਤਤ ਪੁਨੀਤੇ, ਦੁਰਮਤ ਮੈਲ ਰਹੇ ਨਾ ਰਾਈਆ। ਹਰਿਜਨ ਕਰ ਦੇ ਠਾਂਢੇ ਸੀਤੇ, ਕਲਜੁਗ ਅਗਨੀ ਅਗ ਬੁਝਾਈਆ। ਜਨ ਭਗਤਾਂ ਸਦਾ ਵਸਣਾ ਚੀਤੇ, ਚਿਤ ਵਿਤ ਠਗੌਰੀ ਰਹਿਣ ਕੋਇ ਨਾ ਪਾਈਆ। ਸਤਿ ਸਤਿਵਾਦੀ ਬਣਨਾ ਮੀਤੇ, ਮਿਤਰ ਪਿਆਰੇ ਆਪਣਾ ਭੇਵ ਚੁਕਾਈਆ। ਧਰਨੀ ਕਹੇ ਮੇਰੇ ਪੁਰਖ ਅਕਾਲ ਦੀਨ ਦਿਆਲ ਕਲਜੁਗ ਵਿਚੋਂ ਸਤਿਜੁਗ ਧਰਮ ਦੀ ਬਦਲ ਦੇ ਰੀਤੇ, ਰੀਤੀਵਾਨ ਤੇਰੀ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਟਨ ਕੋਟ ਜੁਗ ਚੌਕੜੀ ਮੇਰੇ ਉਤੇ ਬੀਤੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ।

੧੪ ਚੇਤ ਸ਼ਹਿਨਸ਼ਾਹੀ ਸੰਮਤ ੧੨ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਛਾਂਜਲਾ ਜ਼ਿਲਾ ਸੰਗਰੂਰ

ਧਰਨੀ ਕਹੇ ਪ੍ਰਭੂ ਮੇਰੀ ਬੇਨੰਤੀ ਚੌਦਾਂ ਚੇਤ, ਚੌਦਾਂ ਲੋਕ ਚੌਦਾਂ ਤਬਕ ਚੇਤਨ ਸਭ ਨੂੰ ਦੇ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਅਵਤਾਰ ਪੈਗ਼ੰਬਰ ਗੁਰ ਇਕੋ ਦੱਸ ਹੇਤ, ਹਿਤਕਾਰੀ ਏਕੰਕਾਰੀ ਪਰਵਰਦਿਗਾਰੀ ਹੋ ਕੇ ਦਇਆ ਕਮਾਈਆ। ਨਿਜ ਆਤਮ ਪਰਮਾਤਮ ਨਜ਼ਰ ਆਵੀਂ ਨੇਤਨ ਨੇਤ, ਨਰ ਨਰਾਇਣ ਭੇਵ ਅਭੇਦਾ ਆਪ ਖੁਲ੍ਹਾਈਆ। ਤੇਰਾ ਲਹਿਣਾ ਦੇਣਾ ਆਦਿ ਜੁਗਾਦਿ ਜੁਗ ਚੌਕੜੀ ਮੇਰਾ ਖੇਲ ਵੇਖ ਲੈ ਲੱਖ ਚੁਰਾਸੀ

ਖੇਤ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਫੋਲ ਫੁਲਾਈਆ। ਪਰਵਰਦਿਗਾਰੇ ਸਾਂਝੇ ਯਾਰੇ ਤੁਧ ਬਿਨ ਖੋਲ੍ਹੇ ਕੋਇ ਨਾ ਭੇਤ, ਪਰਦਾ ਪਾਰਬ੍ਰਹਮ ਬ੍ਰਹਮ ਸਕੇ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਮੇਰੇ ਪਰਮ ਪੁਰਖ ਕਿਰਪਾਲੇ, ਕਿਰਪਾ ਨਿਧਾਨ ਤੇਰੀ ਸਰਨਾਈਆ। ਦੀਨਾਂ ਬੰਦਪ ਦੀਨ ਦਿਆਲੇ, ਦਇਆਨਿਧ ਤੇਰੀ ਵਡਿਆਈਆ। ਮੈਂ ਜੁਗ ਚੌਕੜੀ ਤੇਰੀ ਘਾਲਣ ਰਹੀ ਘਾਲੇ, ਸਤਿਜੁਗ ਤ੍ਰੇਤਾ ਦੁਆਪਰ ਆਪਣੀ ਸੇਵ ਕਮਾਈਆ। ਪਤਿਪਰਮੇਸ਼ਵਰ ਤੁਧ ਬਿਨ ਮੇਰੀ ਸੁਰਤ ਨਾ ਕੋਇ ਸੰਭਾਲੇ, ਸੰਬਲ ਦੇ ਮਾਲਕ ਸਗਲਾ ਸੰਗ ਨਾ ਕੋਇ ਨਿਭਾਈਆ। ਮੇਰਾ ਲਹਿਣਾ ਦੇਣਾ ਅਵਤਾਰ ਪੈਗ਼ੰਬਰ ਗੁਰ ਕਰ ਕੇ ਗਏ ਤੇਰੇ ਹਵਾਲੇ, ਅਹਿਵਾਲ ਅਵਰ ਨਾ ਕੋਇ ਜਣਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਮੇਰੇ ਦੁਰਮਤ ਮੈਲ ਦਾਗ਼ ਧੋ ਦੇ ਕਾਲੇ, ਕਲਜੁਗ ਕੂੜੀ ਕਿਰਿਆ ਬਾਹਰ ਕਢਾਈਆ। ਇਕੋ ਨਾਮ ਨਿਧਾਨਾ ਸ੍ਰੀ ਭਗਵਾਨਾ ਦੱਸ ਦੇ ਸੁਖਾਲੇ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਹੋ ਕੇ ਪਰਦਾ ਲਾਹੀਆ। ਤ੍ਰੈਗੁਣ ਮਾਇਆ ਤ੍ਰੈਗੁਣ ਅਤੀਤੇ ਤ੍ਰੈਭਵਣ ਧਨੀ ਤੋੜ ਜੰਜਾਲੇ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ। ਸਚ ਦੁਆਰਾ ਵਿਚ ਸੰਸਾਰਾ ਇਕ ਦਿਸਾ ਸਚੀ ਧਰਮਸਾਲੇ, ਦੂਸਰ ਨਜ਼ਰ ਕੋਇ ਨਾ ਆਈਆ। ਫਲ ਲਗਾ ਦੇ ਮੇਰੇ ਚੁਰਾਸੀ ਵਾਲੇ ਡਾਲੇ, ਪੱਤ ਟਹਿਣੀ ਸਰਬ ਦੇ ਮਹਿਕਾਈਆ। ਮੇਰੀ ਇਕੋ ਬੇਨੰਤੀ ਇਕ ਸਵਾਲੇ, ਮਨਸਾ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੇਰਾ ਪੂਰਾ ਕਰ ਦੇ ਲੇਖਾ, ਲਿਖਤ ਭਵਿਖਤ ਨਾਲ ਮਿਲਾਈਆ। ਕਲਜੁਗ ਕਿਰਿਆ ਕੂੜ ਮੇਟ ਭੁਲੇਖਾ, ਭਾਂਡਾ ਭਰਮ ਭੌ ਭੰਨਾਈਆ। ਲਹਿਣਾ ਦੇਣਾ ਪੂਰਾ ਕਰ ਦੇ ਮੁਲਾ ਸ਼ੇਖ਼ਾ, ਮੁਸਾਇਕਾਂ ਲਹਿਣਾ ਦੇਣਾ ਚੁਕਾਈਆ। ਇਕੋ ਇਕ ਅਗੰਮ ਅਗੰਮੜੇ ਮੇਰੇ ਉਤੇ ਦੇ ਸੰਦੇਸ਼ਾ, ਸੰਧਿਆ ਸਰਘੀ ਵੰਡ ਨਾ ਕੋਇ ਵੰਡਾਈਆ। ਤੂੰ ਮਾਲਕ ਨਰ ਨਰੇਸ਼ਾ, ਨਰ ਨਰਾਇਣ ਨੂਰ ਅਲਾਹੀਆ। ਜੁਗ ਬਦਲਣਾ ਤੇਰਾ ਪੇਸ਼ਾ, ਪੇਸ਼ੀਨਗੋਈਆਂ ਵਿਚ ਅਵਤਾਰ ਪੈਗ਼ੰਬਰ ਗੁਰੂ ਗਏ ਦ੍ਰਿੜਾਈਆ। ਤੂੰ ਆਦਿ ਜੁਗਾਦਿ ਸਦਾ ਰਹੇਂ ਹਮੇਸ਼ਾ, ਹਮਸਾਜਣ ਇਕ ਅਖਵਾਈਆ । ਤੈਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼ਾ, ਗਣਪਤ ਬੈਠਾ ਸੀਸ ਨਿਵਾਈਆ। ਮੈਂ ਚਾਹੁੰਦੀ ਮੇਰੇ ਉਤੋਂ ਕਿਰਿਆ ਮੇਟ ਕਲ ਕਲੇਸ਼ਾ, ਕਲ ਕਲਕੀ ਤੇਰੇ ਅਗੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰਾ ਸੁਹਾ ਦੇ ਬੰਕ, ਨਵ ਸੱਤ ਆਪਣਾ ਰੰਗ ਰੰਗਾਈਆ। ਜੋਤ ਨੂਰ ਚਮਕਾ ਦੇ ਨਿਹਕਲੰਕ, ਕਲ ਕਲਕੀ ਤੇਰੀ ਓਟ ਤਕਾਈਆ। ਤੇਰਾ ਨਾਮ ਨਿਧਾਨਾ ਦੋ ਜਹਾਨਾ ਸ੍ਰੀ ਭਗਵਾਨਾ ਵਜੇ ਡੰਕ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨਾਂ ਆਪ ਜਗਾਈਆ। ਮੇਰੇ ਮਿਹਰਵਾਨਾ ਮੇਰੇ ਉਤੋਂ ਝਗੜਾ ਮੇਟ ਦੇ ਰਾਓ ਰੰਕ, ਮਾਨਵ ਮਾਨਸ ਮਾਨੁਖ ਇਕੋ ਰੰਗ ਰੰਗਾਈਆ। ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਲਾ ਦੇ ਤਨਕ, ਸੁਰਤੀ ਸ਼ਬਦ ਨਾਲ ਉਠਾਈਆ। ਉਹ ਵਾਅਦਾ ਪੂਰਾ ਕਰਦੇ ਜੋ ਸੰਦੇਸ਼ਾ ਦੇ ਕੇ ਗਿਆ ਜਨਕ, ਬਿਨ ਅੱਖਰਾਂ ਅੱਖਰ ਸੁਣਾਈਆ। ਤੇਰਾ ਲਹਿਣਾ ਦੇਣਾ ਬਾਰ ਅਨਕ, ਅਨਕ ਕਲਧਾਰੀ ਤੇਰੇ ਹੱਥ ਵਡਿਆਈਆ। ਦੀਨ ਦੁਨੀ ਦਾ ਫੇਰ ਦੇ ਮਨ ਕਾ ਮਣਕ, ਮਨਸਾ ਕੂੜੀ ਦੇ ਮਿਟਾਈਆ। ਹਰਿਜਨ ਹਰਿ ਬਣਾ ਲੈ ਆਪਣੇ ਸੰਤ, ਸਤਿਗੁਰ ਹੋ ਕੇ ਵੇਖ ਵਖਾਈਆ। ਆਤਮ ਪਰਮਾਤਮ ਧਾਰ ਬਣਾ ਲੈ ਜੰਤ, ਕੰਤ

ਕੰਤੂਹਲ ਇਕੋ ਇਕ ਅਖਵਾਈਆ। ਤਨ ਵਜੂਦਾਂ ਮਾਟੀ ਖ਼ਾਕ ਚਾੜ੍ਹ ਦੇ ਰੰਗਤ, ਰੰਗ ਰੰਗੀਲੇ ਦਇਆ ਕਮਾਈਆ। ਗੜ੍ਹ ਤੋੜ ਦੇ ਹਉਮੇ ਹੰਗਤ, ਹੰ ਬ੍ਰਹਮ ਦੇ ਸਮਝਾਈਆ। ਆਤਮ ਪਰਮਾਤਮ ਬਣਾ ਲੈ ਸਾਚੀ ਸੰਗਤ, ਪਾਰਬ੍ਰਹਮ ਬ੍ਰਹਮ ਮੇਲਾ ਲੈ ਮਿਲਾਈਆ। ਬੋਧ ਅਗਾਧਾ ਬਣ ਕੇ ਪੰਡਤ, ਬੁੱਧੀ ਤੋਂ ਪਰੇ ਦੇ ਸਮਝਾਈਆ। ਮੇਰੀ ਦਰ ਦੁਆਰੇ ਏਕੰਕਾਰੇ ਤੇਰੇ ਮਿੰਨਤ, ਧਰਨੀ ਕਹੇ ਮੈਂ ਨਿਵ ਨਿਵ ਲਾਗਾਂ ਪਾਈਆ। ਅੰਤ ਅਖ਼ੀਰ ਬੇਨਜ਼ੀਰ ਮੇਰੀ ਮੇਟ ਦੇ ਚਿੰਤ, ਚਿੰਤਾ ਚਿਖਾ ਨਾ ਕੋਇ ਜਲਾਈਆ। ਮੇਰੇ ਵਿਚ ਕਲਜੁਗ ਭਾਰ ਚੁਕਣ ਦੀ ਰਹੀ ਨਾ ਹਿੰਮਤ, ਹੌਸਲਾ ਆਪਣਾ ਬੈਠੀ ਢਾਹੀਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆ ਜਾ ਲੋਕਮਾਤ ਦੀ ਮੇਰੀ ਸਿੰਮਤ, ਚਾਰ ਕੁੰਟ ਦਾ ਲੇਖਾ ਦੇ ਮੁਕਾਈਆ। ਨਵ ਸੱਤ ਤੇਰਾ ਰਹੇ ਕੋਈ ਨਾ ਨਿੰਦਕ, ਨਿਰਗੁਣ ਨਿਰਵੈਰ ਆਪਣਾ ਰੰਗ ਲੈਣਾ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਪਿਆਰ ਨਿਰਗੁਣ ਧਾਰ ਆਪ ਆਪਣਾ ਬਖ਼ਸ਼ ਦੇ ਵਿਚ ਹਿੰਦਵੈਣ ਹਿੰਦਕ, ਹਿੰਦ ਬਿੰਦ ਦੇ ਮਾਲਕ ਨਰਿੰਦ ਤੇਰੀ ਬੇਪਰਵਾਹੀਆ।

੧੫ ਚੇਤ ਸ਼ਹਿਨਸ਼ਾਹੀ ਸੰਮਤ ੧੨ ਸੁਰਜੀਤ ਸਿੰਘ ਦੇ ਗ੍ਰਹਿ ਪਿੰਡ ਛਾਜਲਾ ਜ਼ਿਲਾ ਸੰਗਰੂਰ

ਧਰਨੀ ਕਹੇ ਪ੍ਰਭੂ ਮੇਰਾ ਪੂਰਾ ਕਰ ਦੇ ਘਾਟਾ, ਨਾਮ ਨਿਧਾਨ ਸ੍ਰੀ ਭਗਵਾਨ ਅਤੋਟ ਅਤੁਟ ਦੇ ਵਰਤਾਈਆ। ਅੰਮ੍ਰਿਤ ਰਸ ਤਨ ਵਜੂਦਾਂ ਬਖ਼ਸ਼ ਅਗੰਮਾ ਬਾਟਾ, ਬੂੰਦ ਸਵਾਂਤੀ ਕਵਲ ਨਾਭੀ ਨਿਝਰ ਝਿਰਨਾ ਦੇ ਝਿਰਾਈਆ। ਸਚ ਦੁਆਰ ਏਕੰਕਾਰ ਨਵ ਸੱਤ ਖੋਲ੍ਹ ਦੇ ਹਾਟਾ, ਨਾਮ ਨਿਧਾਨ ਨੌਜਵਾਨ ਸ੍ਰੀ ਭਗਵਾਨ ਇਕ ਵਰਤਾਈਆ। ਸਚ ਸਰੋਵਰ ਦੀਨ ਦਿਆਲ ਦਾ ਇਕੋ ਤੀਰਥ ਹੋਵੇ ਤਾਟਾ, ਕਿਨਾਰੇ ਘਾਟ ਇਕੋ ਸੋਭਾ ਪਾਈਆ। ਪੁਰਖ ਅਕਾਲੇ ਦੀਨ ਦਿਆਲੇ ਮੇਰੀ ਅੰਤਮ ਕਲਜੁਗ ਵੇਖ ਲੈ ਵਾਟਾ, ਪਾਂਧੀ ਹੋ ਕੇ ਭੱਜੀ ਵਾਹੋ ਦਾਹੀਆ। ਸੇਜ ਸੁਹੰਜਣੀ ਪਵਿਤ੍ਰ ਰਹੀ ਕੋਈ ਨਾ ਖਾਟਾ, ਖਟੀਆ ਮਟੀਆ ਤੇਰੇ ਰੰਗ ਨਾ ਕੋਇ ਸਮਾਈਆ। ਮੈਂ ਵੈਰਾਗਣ ਜਗਤ ਤਿਆਗਣ ਮੇਰਾ ਖੁਲ੍ਹਾ ਤਕ ਲੈ ਝਾਟਾ, ਮੇਂਢੀ ਸੀਸ ਜਗਦੀਸ ਨਾ ਕੋਇ ਗੁੰਦਾਈਆ। ਕਲਜੁਗ ਕਿਰਿਆ ਕੂੜ ਖੇਲ ਬਾਜ਼ੀਗਰ ਨਾਟਾ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਸਤਿ ਧਰਮ ਦਾ ਹਰ ਹਿਰਦੇ ਅੰਦਰ ਪਿਆ ਸੰਨਾਟਾ, ਕਿਰਿਆ ਕੂੜ ਕੂੜ ਹਲਕਾਈਆ । ਤੇਰਾ ਨੂਰ ਜ਼ਹੂਰ ਜੋਤੀ ਜਾਤੇ ਨਜ਼ਰ ਨਾ ਆਏ ਵਿਚ ਲਿਲਾਟਾ, ਧੂੜੀ ਖ਼ਾਕ ਪਾਕੀ ਪਾਕ ਮਸਤਕ ਨਾ ਕੋਇ ਰਮਾਈਆ। ਬਿਨ ਰਸਨਾ ਜੇਹਵਾ ਤੇਰਾ ਰਸ ਸਕੇ ਕੋਈ ਨਾ ਚਾਟਾ, ਚੇਟਕ ਵਿਚ ਦਿਸੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧੁਰ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਮੇਰੇ ਪਰਵਰਦਿਗਾਰਾ, ਮਿਹਰਵਾਨ ਮਹਿਬਾਨ ਬੀਦੋ ਤੇਰੀ ਆਸ ਤਕਾਈਆ। ਆਦਿ ਜੁਗਾਦੀ ਸਾਂਝੇ ਯਾਰਾ, ਯਖ਼ਮਮਜ਼ੂ ਜ਼ਮੇ ਨੂਰ ਨੂਰ ਨੂਰ ਅਲਾਹੀਆ। ਮੈਂ ਧਰਤੀ ਮਿੱਟੀ ਖ਼ਾਕ ਤੇਰੀ ਕ਼ਦਮਬੋਸੀ ਵਿਚ ਕਰਾਂ ਪਿਆਰਾ, ਪਿਆਰ ਮੁਹੱਬਤ ਤੇਰੀ ਇਕੋ ਨਜ਼ਰੀ ਆਈਆ। ਮੇਰੇ ਅਲਾਹ ਅਗੰਮ ਅਥਾਹ ਅੰਤ ਕੰਤ ਭਗਵੰਤ ਮੇਰੀ ਆ ਕੇ ਪਾ ਸਾਰਾ, ਮਹਾਸਾਰਥੀ ਤੇਰੇ ਅਗੇ ਵਾਸਤਾ ਪਾਈਆ। ਨਵ ਸੱਤ ਬਿਨ ਨੇਤਰ ਲੋਚਨ ਨੈਣ ਤਕ ਅੰਧਿਆਰਾ, ਅੰਧ ਅੰਧੇਰਾ ਸਕੇ

ਨਾ ਕੋਇ ਮਿਟਾਈਆ। ਚਾਰ ਜੁਗ ਦੇ ਸ਼ਾਸਤਰ ਕਰਨ ਪੁਕਾਰਾ, ਪੁਨਹ ਪੁਨਹ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਪ੍ਰਭੂ ਮੇਰਾ ਭਾਰ ਕਰ ਦੇ ਹੌਲਾ, ਧਵਲ ਹੋ ਕੇ ਸੀਸ ਨਿਵਾਈਆ। ਤੂੰ ਆਦਿ ਜੁਗਾਦੀ ਇਕੋ ਮੌਲਾ, ਮਾਲਕ ਖ਼ਾਲਕ ਪ੍ਰਿਤਪਾਲਕ ਨੂਰ ਅਲਾਹੀਆ। ਤੇਰਾ ਸਭ ਦੇ ਨਾਲ ਇਕ਼ਰਾਰ ਕੌਲਾ, ਵਾਅਦੇ ਪੂਰਬ ਤਕੇਂ ਚਾਈਂ ਚਾਈਂਆ। ਜੋ ਸੰਦੇਸ਼ਾ ਦੇ ਕੇ ਗਿਆ ਕ੍ਰਿਸ਼ਨ ਸਾਂਵਲ ਸਵਲਾ, ਸਾਂਵਰੀਆ ਹੋ ਕੇ ਗਿਆ ਦ੍ਰਿੜਾਈਆ। ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਅੰਤ ਸ੍ਰੀ ਭਗਵੰਤ ਜੋਤੀ ਜਾਤਾ ਹੋ ਕੇ ਬਦਲੇ ਆਪਣਾ ਚੋਲਾ, ਚੋਜੀ ਪ੍ਰੀਤਮ ਆਪਣਾ ਖੇਲ ਖਿਲਾਈਆ। ਅੰਤਰ ਨਿਰੰਤਰ ਨਾਮ ਨਿਧਾਨ ਸ੍ਰੀ ਭਗਵਾਨ ਤੂੰ ਮੇਰਾ ਮੈਂ ਤੇਰਾ ਦੱਸੇ ਢੋਲਾ, ਸੋਹਲਾ ਕਲਮਾ ਕਾਇਨਾਤ ਦ੍ਰਿੜਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਹੋਏ ਵਿਚੋਲਾ, ਜੁਗ ਜਨਮ ਦੇ ਵਿਛੜਿਆਂ ਮੇਲ ਮਿਲਾਈਆ। ਜਨ ਭਗਤਾਂ ਕਾਇਆ ਮੰਦਰ ਅੰਦਰ ਰਹਿਣ ਨਾ ਦੇਵੇ ਉਹਲਾ, ਬਜਰ ਕਪਾਟੀ ਪਰਦਾ ਆਪ ਉਠਾਈਆ। ਮਨ ਮਮਤਾ ਵਿਚ ਮੂਲ ਪਾਏ ਨਾ ਰੌਲਾ, ਮਨਸਾ ਦਹਿ ਦਿਸ਼ ਨਾ ਉਠ ਉਠ ਧਾਈਆ। ਸਚ ਸੁਆਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਤਨ ਵਜੂਦਾਂ ਵਸਣਹਾਰਾ ਕੋਲਾ, ਆਤਮ ਪਰਮਾਤਮ ਪਰਮਾਤਮ ਆਤਮ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰੀ ਵੇਖ ਅੰਧੇਰੀ ਰਾਤੀ, ਅੰਧ ਆਤਮ ਧਿਆਨ ਲਗਾਈਆ। ਤੂੰ ਪਰਮ ਪੁਰਖ ਪਰਮਾਤਮ ਕਮਲਾਪਾਤੀ, ਪਤਿਪਰਮੇਸ਼ਵਰ ਤੇਰੀ ਵਡ ਵਡਿਆਈਆ। ਤੇਰੇ ਹੱਥ ਮੇਰੀ ਜ਼ਿੰਦਗੀ ਹਯਾਤੀ, ਜੀਵਣ ਤੇਰੇ ਕ਼ਦਮ ਟਿਕਾਈਆ। ਅੰਤ ਨਿਰਗੁਣ ਨਿਰਵੈਰ ਮੇਰੀ ਪੁਛ ਵਾਤੀ, ਵਾਰਸ ਹੋ ਕੇ ਵੇਖ ਵਖਾਈਆ। ਸਚ ਧਰਮ ਦਾ ਰਿਹਾ ਕੋਈ ਨਾ ਦੀਆ ਬਾਤੀ, ਨਵ ਸੱਤ ਨਾ ਕੋਇ ਰੁਸ਼ਨਾਈਆ। ਪ੍ਰੇਮ ਦੀ ਰਹੀ ਨਾ ਕੋਇ ਪਰਭਾਤੀ, ਕਲਜੁਗ ਕੂੜ ਅੰਧੇਰਾ ਸੰਧਿਆ ਰੂਪ ਗਿਆ ਬਦਲਾਈਆ। ਹਿਰਦਾ ਪਵਿਤ੍ਰ ਰਿਹਾ ਕੋਇ ਨਾ ਛਾਤੀ, ਸ਼ਾਂਤੀ ਵਿਚ ਦਿਸੇ ਨਾ ਖ਼ਲਕ ਖ਼ੁਦਾਈਆ । ਝਗੜਾ ਵੇਖ ਲੈ ਲੋਕਮਾਤੀ, ਮਾਤਰ ਭੂਮੀ ਹੋ ਕੇ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਨਾਮ ਕਲਮਾ ਨਿਰਗੁਣ ਧਾਰ ਏਕੰਕਾਰ ਬਖ਼ਸ਼ ਸਫ਼ਾਤੀ, ਸਫ਼ਾ ਹਸਤੀ ਹਸਤ ਕੀਟ ਏਕੰਕਾਰ ਇਕੋ ਰੰਗ ਰੰਗਾਈਆ।

੧੫ ਚੇਤ ਸ਼ਹਿਨਸ਼ਾਹੀ ਸੰਮਤ ੧੨ ਆਸਾ ਸਿੰਘ ਦੇ ਗ੍ਰਹਿ ਪਿੰਡ ਖਾਂਗ ਜ਼ਿਲਾ ਸੰਗਰੂਰ

ਸਤਿਗੁਰ ਸ਼ਬਦ ਕਹੇ ਸੁਣ ਧਰਨੀ ਧਵਲ ਧੌਲ ਧਰਤ, ਧਰਮ ਦੀ ਧਾਰ ਵਿਚ ਸੰਸਾਰ ਭੇਵ ਅਗੰਮ ਜਣਾਈਆ। ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਨਿਰਵੈਰ ਆਵੇ ਪਰਤ, ਪਤਿ ਪਰਮੇਸ਼ਵਰ ਪਾਰਬ੍ਰਹਮ ਪ੍ਰਭ ਆਪਣਾ ਪਰਦਾ ਲਾਹੀਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਅਵਤਾਰ ਪੈਗ਼ੰਬਰਾਂ ਗੁਰੂਆਂ ਪੂਰੀ ਕਰੇ ਸ਼ਰਤ, ਸ਼ਰਅ ਦਾ ਲੇਖਾ ਲਹਿਣਾ ਦੇਣਾ ਚੁਕਾਵੇ ਥਾਉਂ ਥਾਈਂਆ। ਨਿਰਗੁਣ ਧਾਰ ਏਕੰਕਾਰ ਜੋਤੀ ਜਾਤੇ ਕਰਨਾ ਦਰਸ, ਬਿਨ ਨੇਤਰ ਲੋਚਨ ਨੈਣ ਨੈਣ ਨੈਣ ਬਿਗਸਾਈਆ। ਮਿਹਰਵਾਨ ਮਹਿਬੂਬ ਤੇਰੇ ਉਤੇ ਕਰੇ ਤਰਸ, ਰਹਿਮਤ ਰਹੀਮ ਰਹਿਮਾਨ ਆਪ

ਕਮਾਈਆ। ਨਾਮ ਨਿਧਾਨਾ ਨੌਜਵਾਨਾ ਅੰਮ੍ਰਿਤ ਮੇਘ ਦੇਵੇ ਬਰਸ, ਕਲਜੁਗ ਅਗਨੀ ਤਤ ਤਤ ਬੁਝਾਈਆ। ਓਹ ਵੇਖਣਹਾਰਾ ਮਾਲਕ ਵਾਲੀ ਅਰਸ਼, ਅਰਸ਼ੀ ਪ੍ਰੀਤਮ ਇਕ ਅਖਵਾਈਆ। ਭਾਗ ਲਗਾਵੇ ਤੇਰੇ ਫ਼ਰਸ਼, ਮਾਟੀ ਖ਼ਾਕ ਰੰਗ ਚੜ੍ਹਾਈਆ। ਜਿਸ ਨੂੰ ਤੇਰੀ ਪੂਰੀ ਕਰਨੀ ਪੈਣੀ ਗ਼ਰਜ਼, ਆਪਣੀ ਗ਼ਰਜ਼ ਨਾ ਕੋਇ ਰਖਾਈਆ। ਉਸ ਦਾ ਖੇਲ ਹੋਣਾ ਅਸਚਰਜ, ਅਚਰਜ ਲੀਲਾ ਦਏ ਵਰਤਾਈਆ। ਜੋ ਸਭ ਦੇ ਲਹਿਣੇ ਦੇਣੇ ਪੂਰੇ ਕਰੇ ਪੂਰਬ ਲਾਹੇ ਕ਼ਰਜ਼, ਮਕ਼ਰੂਜ਼ ਕ਼ਰਜ਼ਾ ਸਭ ਦਾ ਦਏ ਚੁਕਾਈਆ। ਨਿਰਗੁਣ ਧਾਰ ਸਰਗੁਣ ਮਨਜ਼ੂਰ ਕਰੇ ਅਰਜ਼, ਆਰਜ਼ੂ ਤਮੰਨਾ ਤੇਰੀ ਆਪਣੇ ਚਰਨ ਟਿਕਾਈਆ। ਗ਼ਰੀਬ ਨਿਮਾਣਿਆਂ ਵੰਡੇ ਦਰਦ, ਦੁਖੀਆਂ ਦੁਖ ਦਏ ਗਵਾਈਆ। ਜੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਮਦਦ ਕਰੇ ਥਾਉਂ ਥਾਈਂਆ। ਜਗਤ ਸ਼ਰਅ ਕ਼ਤਲ ਕਰੇ ਕਿਸੇ ਨਾ ਕਰਦ, ਕ਼ਾਤਲ ਮਕ਼ਤੂਲ ਦਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਧਰਨੀ ਸੋ ਪੁਰਖ ਨਿਰੰਜਣ ਦਇਆ ਕਮਾਵੇਗਾ। ਹਰਿ ਪੁਰਖ ਨਿਰੰਜਣ ਭੇਵ ਚੁਕਾਵੇਗਾ। ਏਕੰਕਾਰਾ ਪਰਦਾ ਲਾਹਵੇਗਾ। ਆਦਿ ਨਿਰੰਜਣ ਡਗਮਗਾਵੇਗਾ। ਅਬਿਨਾਸ਼ੀ ਕਰਤਾ ਸੋਭਾ ਪਾਵੇਗਾ। ਸ੍ਰੀ ਭਗਵਾਨ ਵੇਸ ਵਟਾਵੇਗਾ। ਪਾਰਬ੍ਰਹਮ ਪ੍ਰਭ ਸੰਗ ਨਿਭਾਵੇਗਾ। ਸਤਿਗੁਰ ਸ਼ਬਦ ਸ਼ਬਦ ਉਠਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਹਿਲਾਵੇਗਾ। ਕਰੋੜ ਤੇਤੀਸਾ ਆਪਣਾ ਹੁਕਮ ਵਰਤਾਵੇਗਾ। ਗਣ ਗੰਧਰਬ ਕਿੰਨਰ ਯਸ਼ਪ ਨਾਚ ਨਚਾਵੇਗਾ। ਧੁਰ ਦਾ ਹੁਕਮ ਆਪਣਾ ਆਪ ਸੁਣਾਵੇਗਾ। ਤ੍ਰੈਗੁਣ ਮਾਇਆ ਲੇਖਾ ਲੇਖ ਵਖਾਵੇਗਾ। ਪੰਜ ਤਤ ਤਤ ਦਰਸਾਵੇਗਾ। ਜੋ ਤੇਈ ਅਵਤਾਰ ਦੇ ਕੇ ਗਏ ਮਤਿ, ਮਤਾ ਸਭ ਦਾ ਵੇਖ ਵਖਾਵੇਗਾ। ਜੋ ਪੈਗ਼ੰਬਰਾਂ ਜੋੜਿਆ ਨਤ, ਰਿਸ਼ਤਾ ਫ਼ਰਿਸ਼ਤਿਆਂ ਬਾਹਰ ਵੇਖ ਵਖਾਵੇਗਾ। ਜੋ ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਦੱਸੀ ਮਿਤ ਗਤ, ਗਹਿਰ ਗੰਭੀਰ ਹੋ ਕੇ ਵੇਖ ਵਖਾਵੇਗਾ। ਜੇਹੜੀ ਤੇਰੇ ਉਤੇ ਲੱਖ ਚੁਰਾਸੀ ਉਬਲੇ ਰਤ, ਰਤੀ ਰਤ ਖੋਜ ਖੁਜਾਵੇਗਾ। ਜਿਸ ਦੇ ਉਤੇ ਗੋਬਿੰਦ ਯਾਰੜਾ ਸਥਰ ਗਿਆ ਘਤ, ਉਹ ਧਰਨੀ ਤੇਰੀ ਸੋਹਣੀ ਸੇਜ ਸੁਹਾਵੇਗਾ। ਜਿਸ ਦੇ ਕੋਲ ਚਾਰ ਜੁਗ ਦੇ ਬਿਨ ਹਰਫ਼ ਹਰੂਫ਼ਾਂ ਖ਼ਤ, ਖ਼ਤੂਤਾਂ ਪੜ੍ਹ ਕੇ ਤੈਨੂੰ ਸਮਝਾਵੇਗਾ। ਪੁਰਖ ਅਕਾਲਾ ਦੀਨ ਦਿਆਲਾ ਆਵੇ ਵਤ, ਬੇਵਤਨੇ ਤੇਰਾ ਵਤਨ ਸੁਹਾਵੇਗਾ। ਤੇਰੇ ਵੇਖੇ ਪਤਣ ਤਟ, ਘਾਟ ਕਿਨਾਰੇ ਨਵ ਸਤ ਖੋਜ ਖੁਜਾਵੇਗਾ। ਲੇਖਾ ਜਾਣੇ ਕਾਇਆ ਮਾਟੀ ਮਟ, ਸਾਢੇ ਤਿੰਨ ਹੱਥ ਪਰਦਾ ਲਾਹਵੇਗਾ। ਜਿਸ ਦਾ ਨਾਮ ਕਲਮਾ ਜੀਵ ਜੰਤ ਰਹੇ ਰਟ, ਉਹ ਰੱਟਾ ਕਿਰਿਆ ਕੂੜ ਮਿਟਾਵੇਗਾ। ਨਾਮ ਨਿਧਾਨਾ ਨੌਜਵਾਨਾ ਸ਼ਬਦ ਅਗੰਮੀ ਮਾਰ ਕੇ ਸੱਟ, ਸੋਈ ਸੁਰਤ ਆਪ ਉਠਾਵੇਗਾ। ਉਹ ਲਹਿਣਾ ਦੇਣਾ ਤਕੇ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਤੀ ਫੋਲ ਫੁਲਾਵੇਗਾ। ਸਾਰ ਪਾਏ ਮੰਦਰ ਮਸਜਿਦ ਸ਼ਿਵਦਵਾਲੇ ਮਠ, ਗੁਰੂਦੁਆਰ ਚਰਚਾਂ ਪੰਧ ਆਪ ਮੁਕਾਵੇਗਾ। ਉਹ ਪੰਧ ਅੰਤਮ ਮੇਟੇ ਨਠ ਨਠ, ਬਿਨ ਕ਼ਦਮਾਂ ਕ਼ਦਮ ਉਠਾਵੇਗਾ। ਜਿਸ ਤੇਰੇ ਉਤੇ ਅਵਤਾਰ ਪੈਗ਼ੰਬਰਾਂ ਗੁਰੂਆਂ ਕਰਨਾ ਇਕੱਠ, ਬਿਨ ਤਤਾਂ ਸੋਭਾ ਪਾਵੇਗਾ। ਉਸ ਦੇ ਹੁਕਮ ਵਿਚ ਉਲਟੀ ਗਿੜਨੀ ਲਠ, ਨਵ ਸੱਤ ਆਪ ਭੁਆਵੇਗਾ। ਕਲਜੁਗ ਬੁਰਜ ਹੰਕਾਰੀ ਜਾਣੇ ਢਠ, ਢਾਹ ਢਾਹ ਖ਼ਾਕ ਮਿਲਾਵੇਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਵੇਗਾ। ਸਤਿਗੁਰ ਸ਼ਬਦ ਕਹੇ ਧਰਨੀਏ ਤੇਰਾ ਮਾਲਕ ਸੁਆਮੀ ਇਕ ਅਗੰਮ, ਅਗੰਮੜੀ ਕਾਰ ਕਮਾਈਆ। ਜੇਹੜਾ ਜਨਣੀ ਕੁੱਖੋਂ ਕਦੇ ਨਾ ਪਏ ਜੰਮ, ਤਨ

ਵਜੂਦ ਨਾ ਕੋਇ ਰਖਾਈਆ। ਉਹ ਪਾਵੇ ਸਾਰ ਲੱਖ ਚੁਰਾਸੀ ਜੀਵ ਬ੍ਰਹਮ, ਪਾਰਬ੍ਰਹਮ ਹੋ ਕੇ ਵੇਖੇ ਚਾਈਂ ਚਾਈਂਆ। ਝਗੜਾ ਮੇਟੇ ਦ੍ਰਿਸ਼ਟੀ ਚੰਮ, ਚੰਮ ਦ੍ਰਿਸ਼ਟੀ ਲੇਖਾ ਰਹੇ ਨਾ ਰਾਈਆ। ਮੇਰੇ ਅੰਤਰ ਰਹਿਣ ਨਾ ਦੇਵੇ ਗ਼ਮ, ਗ਼ਮਖਾਰ ਬਣੇ ਧੁਰ ਦਾ ਮਾਹੀਆ । ਜੋ ਇਸ਼ਾਰਾ ਦੇ ਕੇ ਗਿਆ ਰਾਮ, ਦਸਰਥ ਬੇਟਾ ਗਿਆ ਸੁਣਾਈਆ। ਜੋ ਲੇਖਾ ਬਣਾਇਆ ਕਾਹਨ ਘਨਈਆ ਸ਼ਾਮ, ਨਈਆ ਗਿਆ ਸੁਣਾਈਆ। ਸੋ ਖੇਲ ਖੇਲੇ ਸ੍ਰੀ ਭਗਵਾਨ, ਭਗਵਨ ਮੀਤਾ ਬੇਪਰਵਾਹੀਆ। ਜਿਸ ਨੇ ਜੋਤੀ ਨੂਰ ਮੂਸਾ ਵਖਾਇਆ ਚੰਨ, ਕੋਹਤੂਰ ਤੂਰ ਰੁਸ਼ਨਾਈਆ। ਜਿਸ ਹਜ਼ਰਤ ਈਸਾ ਆਪਣੇ ਇਸਮ ਨਾਲ ਦਿਤਾ ਬੰਨ੍ਹ, ਸਲੀਬ ਗਲ ਗਲ ਲਟਕਾਈਆ। ਜਿਸ ਮੁਹੰਮਦ ਨੂੰ ਸੰਦੇਸ਼ਾ ਦਿਤਾ ਮਲਵਜ਼ੀ ਜ਼ਕਮੇ ਨਵੂ ਅਰਸ਼ੇ ਤਲੂਹ ਫ਼ਰਸ਼ੇ ਮੁਵਾ ਨੂਰੀ ਖ਼ੁਦਾ ਖ਼ੁਦ ਮਾਲਕ ਬੇਪਰਵਾਹੀਆ। ਓਹ, ਕੋਝੀਏ ਕਮਲੀਏ ਤੇਰੀ ਕ਼ਬੂਲ ਕਰੇ ਦੁਆ, ਦੋ ਜਹਾਨਾਂ ਮਾਲਕ ਖ਼ਾਲਕ ਹੋ ਕੇ ਵੇਖ ਵਖਾਈਆ। ਜਿਸ ਦੇ ਹੁਕਮ ਵਿਚ ਸਾਰੇ ਮੰਨਦੇ ਉਸ ਦੀ ਰਜ਼ਾ, ਰਾਜ਼ਕ ਰਿਜ਼ਕ ਰਹੀਮ ਇਕ ਅਖਵਾਈਆ। ਓਹ ਕਲਜੁਗ ਕੂੜ ਕਿਰਿਆ ਤੇਰੇ ਉਤੋਂ ਦਏ ਗਵਾ, ਗਵਾਹ ਅਵਤਾਰ ਪੈਗ਼ੰਬਰ ਗੁਰੂ ਨਾਲ ਮਿਲਾਈਆ। ਤੂੰ ਖ਼ੁਸ਼ੀਆਂ ਢੋਲਾ ਲੈਣਾ ਗਾ, ਗੀਤ ਗੌਣਾ ਗੋਬਿੰਦ ਮਾਹੀਆ। ਜੋ ਲਹਿਣਾ ਦੇਣਾ ਦਏ ਚੁਕਾ, ਚਾਰ ਜੁਗ ਦਾ ਲੇਖਾ ਤੇਰੀ ਝੋਲੀ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਨਿਰਗੁਣ ਨੂਰ ਜੋਤ ਕਰ ਰੁਸ਼ਨਾ, ਅੰਧ ਅੰਧੇਰਾ ਦਏ ਮਿਟਾਈਆ । ਅੰਦਰ ਧੁਨ ਨਾਦ ਸ਼ਬਦ ਅਗੰਮ ਸੁਣਾ, ਅਨਹਦ ਰਾਗੀ ਰਾਗ ਦ੍ਰਿੜਾਈਆ। ਅੰਤਰ ਆਤਮ ਨਿਝਰ ਝਿਰਨਿਉਂ ਬੂੰਦ ਸਵਾਂਤ ਦਏ ਟਪਕਾ, ਨਾਭੀ ਕਵਲ ਕਵਲ ਉਲਟਾਈਆ। ਧਰਨੀਏ ਧਰਤੇ ਤੇਰਾ ਪਵਿਤ੍ਰ ਕਰੇ ਥਾਂ, ਥਾਨ ਥਨੰਤਰ ਦਏ ਵਡਿਆਈਆ। ਨਿਰਗੁਣ ਹੋ ਕੇ ਪਕੜੇ ਬਾਂਹ, ਸਰਗੁਣ ਆਪਣਾ ਰੰਗ ਰੰਗਾਈਆ। ਸਤਿਜੁਗ ਸਾਚਾ ਦੇਵੇ ਲਾ, ਮਾਰਗ ਆਪਣਾ ਇਕ ਸਮਝਾਈਆ। ਜੀਵ ਜੰਤ ਸਾਰੇ ਕਰਨ ਵਾਹ ਵਾਹ, ਵਾਹਿਗੁਰੂ ਤੇਰੀ ਬੇਪਰਵਾਹੀਆ। ਤੇਰੇ ਉਤੇ ਧਰਮ ਦੀ ਧਾਰ ਦਏ ਚਲਾ, ਮਾਰਗ ਇਕੋ ਇਕ ਸਮਝਾਈਆ। ਨਾ ਕੋਈ ਸੂਰ ਖਾਏ ਨਾ ਗਾਂ, ਗ਼ਰੀਬ ਨਿਮਾਣਿਆਂ ਸਿਰ ਆਪਣਾ ਹੱਥ ਟਿਕਾਈਆ। ਹੰਸ ਬੁੱਧੀ ਜਗਤ ਬਣਾਏ ਕਾਂ, ਫੜ ਕਾਗੋਂ ਹੰਸ ਬਣਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਨਾਮ ਦਏ ਜਣਾ, ਆਪੇ ਬਣੇ ਜਣੇਂਦੀ ਮਾਈਆ। ਸਿਰ ਸਿਰ ਆਪਣਾ ਹੱਥ ਦਏ ਛੁਹਾ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਤੇਰਾ ਨਗਰ ਖੇੜਾ ਨਵ ਸੱਤ ਵਸੇ ਗਰਾਂ, ਗ੍ਰਹਿ ਮੰਦਰ ਅੰਦਰ ਆਵੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕੂੜ ਕੁੜਿਆਰ ਵਿਚ ਸੰਸਾਰ ਅੰਤ ਅੰਤ ਦਏ ਸੁਣਾ, ਧਰਨੀ ਧਰਤ ਧਵਲ ਧੌਲ ਮਿੱਟੀ ਖ਼ਾਕ ਰੂਪ ਨਜ਼ਰ ਕੋਇ ਨਾ ਆਈਆ।

੧੫ ਚੇਤ ਸ਼ਹਿਨਸ਼ਾਹੀ ਸੰਮਤ ੧੨ ਮੋਹਣ ਸਿੰਘ ਦੇ ਗ੍ਰਹਿ ਨਾਭਾ ਸ਼ਹਿਰ ਵਿਖੇ

ਧਰਨੀ ਕਹੇ ਸਤਿਗੁਰ ਸ਼ਬਦ ਮੈਂ ਪ੍ਰਭ ਨੂੰ ਕਰਾਂ ਪ੍ਰੀਤ, ਪ੍ਰੀਤਮ ਪਾਰਬ੍ਰਹਮ ਪਤਿਪਰਮੇਸ਼ਵਰ ਇਕ ਮਨਾਈਆ। ਜੋ ਆਦਿ ਜੁਗਾਦੀ ਮੇਰੇ ਉਤੇ ਬਦਲੇ ਰੀਤ, ਜੁਗ ਚੌਕੜੀ ਧੁਰ ਦਾ ਹੁਕਮ ਆਪ ਸਮਝਾਈਆ। ਜੋ ਨਿਰਗੁਣ ਹੋ ਕੇ ਮੇਰੀ ਕਾਇਆ ਕਰੇ ਠੰਢੀ ਸੀਤ, ਅਗਨੀ ਤਤ ਤਤ ਬੁਝਾਈਆ।

ਤੂੰ ਮੇਰਾ ਮੈਂ ਤੇਰਾ ਦੱਸ ਕੇ ਗੀਤ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਝਗੜਾ ਮੁਕਾ ਕੇ ਮੰਦਰ ਮਸੀਤ, ਆਪਣਾ ਪਰਦਾ ਦਏ ਉਠਾਈਆ। ਜੋ ਜੀਵਾਂ ਜੰਤਾਂ ਸਾਧਾਂ ਸੰਤਾਂ ਵੇਖਣਹਾਰਾ ਨੀਤ, ਨੀਤੀਵਾਨ ਸ੍ਰੀ ਭਗਵਾਨ ਇਕੋ ਏਕੰਕਾਰ ਬੇਪਰਵਾਹੀਆ। ਜੋ ਹਰ ਘਟ ਅੰਤਰ ਵਸਿਆ ਭੀਤਰ ਭੀਤ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਆਪਣਾ ਡੇਰਾ ਲਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਗੁਰੂਆਂ ਕਿਹਾ ਤ੍ਰੈਗੁਣ ਅਤੀਤ, ਸਤਿਜੁਗ ਤ੍ਰੇਤਾ ਦੁਆਪਰ ਜਿਸ ਦੀ ਦਏ ਗਵਾਹੀਆ। ਓਹ ਲਹਿਣਾ ਦੇਣਾ ਪੂਰਾ ਕਰੇ ਹਸਤ ਕੀਟ, ਕੀਟ ਕੀਟਾਂ ਵੇਖ ਵਖਾਈਆ। ਸਚ ਸੁਆਮੀ ਅੰਤਰਜਾਮੀ ਆਪਣਾ ਰਸ ਦੇਵੇ ਮੀਠ, ਬਿਨ ਰਸਨਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਧਰਨੀ ਕਹੇ ਸਤਿਗੁਰ ਸ਼ਬਦ ਕਿਰਪਾ ਕਰੇ ਪ੍ਰਭੂ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਮੇਰਾ ਠਾਕਰ ਸੁਆਮੀ ਬਣ ਕੇ ਕੰਤ, ਕੰਤੂਹਲ ਹੋ ਕੇ ਵੇਖੇ ਚਾਈਂ ਚਾਈਂਆ। ਏਕਾ ਨਾਮ ਨਿਧਾਨਾ ਦੇਵੇ ਮੰਤ, ਮੰਤਵ ਸਭ ਦਾ ਹਲ ਕਰਾਈਆ। ਹਰਿਜਨ ਵੇਖੇ ਧੁਰ ਦੇ ਸੰਤ, ਗੁਰਮੁਖ ਗੁਰ ਗੁਰ ਰੰਗ ਰੰਗਾਈਆ। ਸਤਿਜੁਗ ਸਚ ਬਣਾਏ ਬਣਤ, ਕਲਜੁਗ ਕਿਰਿਆ ਕੂੜ ਮਿਟਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਮੇਰਾ ਲਹਿਣਾ ਦੇਣਾ ਪੂਰਾ ਕਰੇ ਅੰਤ, ਅੰਤਸ਼ਕਰਨ ਤਕੇ ਖ਼ਲਕ ਖ਼ੁਦਾਈਆ। ਸਹਾਇਕ ਨਾਇਕ ਬਣੇ ਜੀਵ ਜੰਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਮੇਰੀ ਕੋਝੀ ਕਮਲੀ ਦੀ ਮਨਜ਼ੂਰ ਕਰੇ ਮਿੰਨਤ, ਨਿਵ ਨਿਵ ਲਾਗਾਂ ਪਾਈਆ। ਕਲਜੁਗ ਅੰਤਮ ਮੇਟੇ ਚਿੰਤ, ਦੁਖ ਸੁਖ ਵਿਚ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਦੀ ਮੰਗ ਆਪ ਮੰਗਾਈਆ। ਧਰਨੀ ਕਹੇ ਸਤਿਗੁਰ ਸ਼ਬਦ ਕਿਰਪਾ ਕਰੇ ਮੇਰਾ ਸੁਆਮੀ, ਸਤਿਗੁਰ ਦੇਵਣਹਾਰ ਵਡਿਆਈਆ। ਆਦਿ ਜੁਗਾਦੀ ਬਣ ਕੇ ਅੰਤਰਜਾਮੀ, ਵੇਖਣਹਾਰਾ ਥਾਉਂ ਥਾਈਂਆ। ਮੇਰੀ ਰੈਣ ਅੰਧੇਰੀ ਮੇਟੇ ਸ਼ਾਮੀ, ਸ਼ਮਅ ਨੂਰ ਜੋਤ ਕਰੇ ਰੁਸ਼ਨਾਈਆ। ਦੀਨ ਮਜ਼੍ਹਬ ਜ਼ੰਜੀਰ ਕਟੇ ਗ਼ੁਲਾਮੀ, ਗ਼ੁਰਬਤ ਅੰਦਰੋਂ ਬਾਹਰ ਕਢਾਈਆ । ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਮੰਜ਼ਲ ਦੱਸੇ ਹਕ ਆਸਾਨੀ, ਅਸਲ ਵਸਲ ਯਾਰ ਦਏ ਕਰਾਈਆ। ਝਗੜਾ ਮੇਟੇ ਜਿਸਮ ਜਿਸਮਾਨੀ, ਜ਼ਮੀਰ ਬੇਨਜ਼ੀਰ ਆਪਣੇ ਰੰਗ ਰੰਗਾਈਆ। ਚਰਨ ਕਵਲ ਧਵਲ ਬਖ਼ਸ਼ੇ ਇਕ ਧਿਆਨੀ, ਧਰਮ ਦੀ ਧਾਰ ਇਕ ਪਗਟਾਈਆ। ਸਤਿ ਸਤਿਵਾਦੀ ਹੋ ਕੇ ਦੇਵੇ ਮੰਜ਼ਲ ਰੁਹਾਨੀ, ਰੂਹ ਬੁਤ ਆਪਣੇ ਰੰਗ ਰੰਗਾਈਆ। ਮੇਰੇ ਉਤੋਂ ਸ਼ਰਅ ਮੇਟੇ ਪੁਰਾਨੀ, ਪੂਰਨ ਬ੍ਰਹਮ ਦਏ ਸਮਝਾਈਆ। ਮੈਂ ਚਰਨ ਧੂੜ ਕਰਾਂ ਅਸ਼ਨਾਨੀ, ਦੁਰਮਤ ਮੈਲ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਜਾਣ ਜਾਣੀ, ਜਾਨਣਹਾਰ ਏਕੰਕਾਰ ਇਕ ਅਖਵਾਈਆ।