੧੫ ਚੇਤ ਸ਼ਹਿਨਸ਼ਾਹੀ ਸੰਮਤ ੧੨ ਬਲਵੰਤ ਸਿੰਘ ਦੇ ਗ੍ਰਹਿ ਪਟਿਆਲਾ ਸ਼ਹਿਰ
ਸਤਿਗੁਰ ਸ਼ਬਦ ਕਹੇ ਧਰਨੀ, ਬਿਨ ਨੈਣਾਂ ਨੀਰ ਵਹਾ ਨਾ ਹੰਝੂ, ਬਿਹਬਲ ਹੋ ਨਾ ਦੇ ਦੁਹਾਈਆ। ਕਿਰਪਾ ਨਿਧਾਨ ਸ੍ਰੀ ਭਗਵਾਨ ਤੇਰਾ
ਲਹਿਣਾ ਦੇਣਾ ਲੇਖਾ ਜਾਣੇ ਚੰਗੂ, ਚਾਰ ਜੁਗ ਦਾ ਮਾਲਕ ਖ਼ਾਲਕ ਨੂਰ ਅਲਾਹੀਆ। ਜਿਸ ਦੀ ਹਾਥ ਨਾ ਆਵੇ ਮੁਹਾਣੇ ਜਗਤ ਵੰਝੂ, ਸਾਗਰ ਸਾਰ ਕੋਇ ਨਾ ਪਾਈਆ। ਉਹ ਵੇਖਣਹਾਰਾ ਜੀਵ ਜੰਤ ਤਨ ਵਜੂਦ ਪੰਜੂ, ਪੰਚਮ ਮੀਤਾ ਠਾਂਢਾ ਸੀਤਾ ਆਪਣਾ ਪਰਦਾ ਲਾਹੀਆ। ਜੋ ਦੀਨ ਦੁਨੀ ਦਾ ਮੇਟਣਹਾਰਾ ਰੰਜੂ, ਰੰਜਸ਼ ਤੇਰੇ ਅੰਦਰੋਂ ਬਾਹਰ ਕਢਾਈਆ। ਜਿਸ ਦਾ ਪ੍ਰੇਮ ਪਿਆਰ ਸਾਗਰ ਸਿੰਧੂ, ਗਹਿਰ ਗਵਰ ਇਕ ਅਖਵਾਈਆ। ਜਿਸ ਦੀਨ ਦੁਨੀਆ ਝਗੜਾ ਮੇਟਣਾ ਮੁਸਲਿਮ ਸਿਖ ਈਸਾਈ ਹਿੰਦੂ, ਹਿੰਦਵਾਇਣ ਨਰਾਇਣ ਆਪਣਾ ਰੰਗ ਰੰਗਾਈਆ। ਉਹ ਪੁਰਖ ਅਕਾਲਾ ਦੀਨ ਦਿਆਲਾ ਜਿਸ ਦੀ ਲੱਖ ਚੁਰਾਸੀ ਬਿੰਦੂ, ਬੰਧਨ ਤੋੜੇ ਥਾਉਂ ਥਾਈਂਆ। ਜਿਸ ਨੂੰ ਜਗਤ ਜਹਾਨ ਰਸਨਾ ਜੇਹਵਾ ਬੱਤੀ ਦੰਦ ਕੋਈ ਨਾ ਨਿੰਦੂ, ਨਿੰਦਿਆ ਵਿਚ ਦਿਸੇ ਨਾ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਧਰਨੀ ਪ੍ਰਭ ਦੇਵਣਹਾਰਾ ਲਹਿਣਾ, ਜੁਗ ਜੁਗ ਦਇਆ ਕਮਾਈਆ। ਉਹ ਵੇਖੇ ਅੰਤਮ ਬਿਨਾ ਨੈਣਾਂ, ਨੇਤਰ ਲੋਚਨ ਨੈਣ ਨਾ ਕੋਇ ਜਣਾਈਆ । ਜਿਹੜਾ ਨਿਰਗੁਣ ਧਾਰ ਏਕੰਕਾਰ ਪਰਵਰਦਿਗਾਰ ਤੇਰਾ ਬਣਨਾ ਸਾਕ ਸੈਣਾ, ਸਾਜਣ ਮੀਤ ਜਗਤ ਜਹਾਨ ਸ੍ਰੀ ਭਗਵਾਨ ਇਕ ਅਖਵਾਈਆ । ਸੋ ਪੁਰਖ ਅਕਾਲਾ ਦੀਨ ਦਿਆਲਾ ਜੋਤੀ ਜਾਤਾ ਹੋ ਕੇ ਦੇਵੇ ਦੇਣਾ, ਦੇਵਣਹਾਰ ਪਰਵਰਦਿਗਾਰ ਆਪਣਾ ਹੁਕਮ ਹੁਕਮ ਵਰਤਾਈਆ। ਜਿਸ ਦਾ ਅਵਤਾਰ ਪੈਗ਼ੰਬਰ ਗੁਰ ਸ਼ਬਦੀ ਧਾਰ ਹੁਕਮ ਅਗੰਮੜਾ ਸਹਿਣਾ, ਸਿਰ ਸਰ ਸਕੇ ਨਾ ਕੋਇ ਉਠਾਈਆ। ਜਿਸ ਦੇ ਚਰਨ ਕਵਲ ਉਪਰ ਧਵਲ ਨਵ ਸੱਤ ਸੱਤ ਨਵ ਪੈਣਾ, ਪਵਣ ਪਾਣੀ ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਸਤਿਗੁਰ ਸ਼ਬਦ ਕਹੇ ਧਰਨੀ ਕਰੇ ਖੇਲ ਪੁਰਖ ਸਮਰਾਥੀ, ਹਰਿ ਕਰਤਾ ਧੁਰਦਰਗਾਹੀਆ। ਜੋ ਆਦਿ ਜੁਗਾਦੀ ਲੇਖਾ ਜਾਣੇ ਨਾਥ ਅਨਾਥੀ, ਗ਼ਰੀਬ ਨਿਮਾਣਿਆਂ ਦਇਆ ਕਮਾਈਆ। ਜਿਸ ਨੇ ਚਾਰ ਜੁਗ ਦੇ ਅਵਤਾਰ ਪੈਗ਼ੰਬਰ ਗੁਰ ਤੇਰੇ ਬਣਾਉਣੇ ਸਾਥੀ, ਸਗਲਾ ਸੰਗੀ ਬਹੁਰੰਗੀ ਆਪਣਾ ਖੇਲ ਖਿਲਾਈਆ । ਤੂੰ ਮਸਤਕ ਲਹਿਣਾ ਦੇਣਾ ਤਕ ਲੈ ਮਾਥੀ, ਪੂਰਬ ਪੂਰਬ ਖੇਲ ਖਿਲਾਈਆ। ਜੋ ਕਲਜੁਗ ਚਲਾਵਣਹਾਰਾ ਰਾਥੀ, ਰਥ ਰਥਵਾਹੀ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ । ਸਤਿਗੁਰ ਸ਼ਬਦ ਕਹੇ, ਧਰਨੀ ਅਵਤਾਰ ਪੈਗ਼ੰਬਰ ਗੁਰੂ ਤੇਰੇ ਗਵਾਹ, ਸ਼ਹਾਦਤ ਬਿਨ ਅੱਖਰਾਂ ਦੇਣੀ ਭੁਗਤਾਈਆ। ਬਿਨ ਰਸਨਾ ਜੇਹਵਾ ਕਰਨ ਵਾਹ ਵਾਹ, ਬੱਤੀ ਦੰਦ ਰੰਗ ਨਾ ਕੋਇ ਰੰਗਾਈਆ। ਜੋ ਤੇਰਾ ਲਹਿਣਾ ਦੇਣਾ ਵੇਖਣ ਥਲ ਅਸਗਾਹ, ਜਲ ਥਲ ਮਹੀਅਲ ਧਿਆਨ ਲਗਾਈਆ। ਨਵ ਸੱਤ ਫਿਰਨ ਵਾਹੋ ਦਾਹ, ਬਿਨ ਕ਼ਦਮਾਂ ਕ਼ਦਮ ਟਿਕਾਈਆ। ਦੀਨ ਦੁਨੀ ਦਾ ਵੇਖਣ ਪਵਿਤ੍ਰ ਥਾਂ, ਥਾਨ ਥਨੰਤਰਾਂ ਖੋਜ ਖੁਜਾਈਆ। ਲਹਿਣਾ ਦੇਣਾ ਵੇਖਣ ਕਿਉਂ ਝਗੜਾ ਪਿਆ ਸੂਰ ਗਾਂ, ਕੀ ਪਸ਼ੂਆਂ ਕਲ ਵਡਿਆਈਆ। ਉਹ ਤੇਰੀ ਤਮੰਨਾ ਵਾਲੀ ਪਕੜਨ ਬਾਂਹ, ਆਸਾ ਮਨਸਾ ਵਾਲੀ ਸੰਗ ਰਖਾਈਆ। ਤੇਰਾ ਵੇਖਣ ਆਵਣ ਗਰਾਂ, ਨਵ ਸੱਤ ਖੇੜਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਧਰਨੀ ਕਹੇ ਮੇਰੇ ਸਤਿਗੁਰ ਸ਼ਬਦ ਆਦਿ ਜੁਗਾਦੀ ਸੰਗੀ, ਸਤਿਗੁਰ ਤੇਰੀ ਇਕ ਸਰਨਾਈਆ। ਮੇਰੇ ਉਤੋਂ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੇ ਲੰਘੀ, ਸਤਿਜੁਗ ਤ੍ਰੇਤਾ ਦੁਆਪਰ
ਕਲਜੁਗ ਆਪਣਾ ਪੰਧ ਮੁਕਾਈਆ। ਮੇਰੇ ਮਿਹਰਵਾਨਾ ਮੈਂ ਮਾਂਗਤ ਹੋ ਕੇ ਮੰਗ ਕਦੇ ਨਾ ਮੰਗੀ, ਭਿਖਾਰਨ ਹੋ ਕੇ ਝੋਲੀ ਕੋਇ ਨਾ ਡਾਹੀਆ। ਤੇਰੇ ਚਰਨ ਕਵਲ ਧਵਲ ਹੋ ਕੇ ਦੱਸੀ ਕਦੇ ਨਹੀਂ ਤੰਗੀ, ਦੁਖੀ ਹੋ ਕੇ ਦੁਖ ਨਾ ਕੋਇ ਸੁਣਾਈਆ। ਮਿਹਰਵਾਨਾ ਕਲਜੁਗ ਅੰਤਮ ਮੇਰੀ ਚੋਟੀ ਹੋ ਗਈ ਨੰਗੀ, ਓਢਣ ਸੀਸ ਨਾ ਕੋਇ ਟਿਕਾਈਆ। ਦੀਨ ਦੁਨੀ ਦੀ ਅੰਤਰ ਨਿਰੰਤਰ ਵਾਸ਼ਨਾ ਹੋ ਗਈ ਗੰਦੀ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਆਤਮ ਪਰਮਾਤਮ ਮਿਲੇ ਨਾ ਕਿਸੇ ਅਨੰਦੀ, ਅਨੰਦ ਅਨੰਦ ਵਿਚੋਂ ਨਾ ਕੋਇ ਪਰਗਟਾਈਆ। ਤੂੰ ਮੇਰਾ ਮੈਂ ਤੇਰਾ ਗਾਏ ਕੋਇ ਨਾ ਛੰਦੀ, ਸ਼ਹਿਨਸ਼ਾਹ ਮਿਲਣ ਕੋਇ ਨਾ ਪਾਈਆ। ਸੁਰਤੀ ਸ਼ਬਦ ਸਕੇ ਕੋਇ ਨਾ ਰੰਗੀ , ਰੰਗਤ ਹਕ ਨਾ ਕੋਇ ਵਖਾਈਆ। ਨਵ ਸੱਤ ਸ਼ਰਅ ਦੀ ਵੇਖ ਪਾਬੰਦੀ, ਹਦ ਹਦੂਦਾਂ ਫੋਲ ਫੁਲਾਈਆ। ਮੇਰਾ ਨਾਮ ਕਲਮਿਆਂ ਨਾਲ ਆਦਿ ਜੁਗਾਦਿ ਦਾ ਲੇਖਾ ਬਿਨਾ ਲੇਖ ਤੋਂ ਸੰਧੀ, ਜਿਸ ਦਾ ਭੇਵ ਨਾ ਕੋਇ ਸਮਝਾਈਆ। ਜਿਸ ਵੇਲੇ ਕਲਜੁਗ ਅੰਤ ਕਿਨਾਰਾ ਆਇਆ ਕੰਢੀ, ਕੰਢੀ ਘਾਟ ਬੈਠੀ ਖ਼ਲਕ ਖ਼ੁਦਾਈਆ। ਅੰਤਰ ਨਿਰੰਤਰ ਕਿਸੇ ਆਤਮਾ ਹੋਵੇ ਨਾ ਠੰਢੀ, ਕੰਤ ਸੁਹਾਗ ਨਾ ਕੋਇ ਹੰਢਾਈਆ। ਨਵ ਸੱਤ ਹੋਇਆ ਪਾਖੰਡੀ, ਭੇਖਾਧਾਰੀ ਕੀ ਤੇਰੀ ਬੇਪਰਵਾਹੀਆ। ਦੀਨ ਦੁਨੀ ਪੈ ਗਈ ਓਝੜ ਡੰਡੀ, ਡੰਡਾਵਤ ਤੇਰੀ ਗਏ ਭੁਲਾਈਆ। ਮੈਂ ਵੇਖੇ ਆਪਣੇ ਬਨ ਖੰਡੀ, ਟਿੱਲੇ ਪਰਬਤ ਸਮੁੰਦ ਸਾਗਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਸਤਿਗੁਰ ਸ਼ਬਦ ਕਹੇ ਸੁਣ ਧਰਨੀ ਧੁਰ ਦਾ ਅਗੰਮ ਪੈਗ਼ਾਮ, ਪੈਗ਼ੰਬਰਾਂ ਬਾਹਰ ਜਣਾਈਆ। ਤੇਰਾ ਲਹਿਣਾ ਲੇਖਾ ਪੂਰਾ ਕਰੇ ਨੂਰ ਅਲਾਹੀ ਅਮਾਮ, ਅਮਲਾਂ ਤੋਂ ਰਹਿਤ ਵੇਖ ਵਖਾਈਆ। ਜਿਸ ਦੀਨ ਦੁਨੀ ਸ਼ਰਅ ਦੀ ਕੀਤੀ ਗ਼ੁਲਾਮ, ਦੀਨਾਂ ਮਜ਼੍ਹਬਾਂ ਵੰਡ ਵੰਡਾਈਆ। ਨਾਮ ਕਲਮੇ ਦੱਸ ਕਲਾਮ, ਕਾਇਨਾਤ ਕੀਤੀ ਪੜ੍ਹਾਈਆ। ਲੇਖਾ ਜਾਣੇ ਸਰਬ ਤਮਾਮ, ਵੇਖਣਹਾਰਾ ਥਾਉਂ ਥਾਈਂਆ। ਉਹ ਕਲਜੁਗ ਕੂੜ ਮੇਟੇ ਅੰਧੇਰੀ ਸ਼ਾਮ, ਸ਼ਮਅ ਨੂਰ ਜੋਤ ਕਰੇ ਰੁਸ਼ਨਾਈਆ। ਜਿਸ ਨੇ ਸਭ ਦਾ ਪਕੜਿਆ ਦਾਮ, ਦਾਮਨਗੀਰ ਇਕ ਅਖਵਾਈਆ। ਉਹ ਝਗੜਾ ਮੇਟੇ ਦ੍ਰਿਸ਼ਟੀ ਚਾਮ, ਚੰਮ ਦ੍ਰਿਸ਼ਟੀ ਡੇਰਾ ਢਾਈਆ। ਜਿਸ ਦੇ ਹੁਕਮ ਵਿਚ ਧਰਨੀ ਉਤੇ ਆਇਆ ਇਸਲਾਮ, ਇਸਮ ਆਜ਼ਮ ਇਕ ਸਮਝਾਈਆ। ਉਹ ਲਹਿਣਾ ਦੇਣਾ ਅੰਤਮ ਵੇਖਣਹਾਰਾ ਬਣ ਅਗੰਮ ਅਮਾਮ, ਅੱਲਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਸਤਿਗੁਰ ਸ਼ਬਦ ਕਹੇ ਸੁਣ ਧਰਨੀ ਮਈਆ, ਮਾਤਰ ਭੂਮੀਏ ਦਿਆਂ ਜਣਾਈਆ। ਪੁਰਖ ਅਕਾਲਾ ਦੀਨ ਦਿਆਲਾ ਤੇਰਾ ਸਈਆ, ਸਾਜਣੂਆ ਨੂਰ ਅਲਾਹੀਆ। ਜਿਸ ਦਾ ਲੇਖਾ ਲਹਿਣਾ ਦੇਣਾ ਬਿਨਾ ਹਿਸਾਬ ਵਹੀਆ, ਖਾਤਾ ਜਗਤ ਨਾ ਕੋਇ ਜਣਾਈਆ। ਜਿਸ ਦਾ ਲੇਖਾ ਲਹਿਣਾ ਦੇਣਾ ਪੂਰਾ ਕਰਨ ਵਾਲਾ ਗੋਬਿੰਦ ਢਈਆ, ਢੌਂਕਾ ਵੇਖੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਸੁਣ ਧਰਨੀ ਧਵਲ ਧੌਲੇ ਕਰ ਧਿਆਨ, ਧਰਮ ਨਾਲ ਜਣਾਈਆ। ਉਹ ਪਾਰਬ੍ਰਹਮ ਪਤਿਪਰਮੇਸ਼ਵਰ ਨੌਜਵਾਨ, ਸੂਰਬੀਰ ਬੇਨਜ਼ੀਰ ਇਕ ਅਖਵਾਈਆ। ਜੋ ਤੇਰਾ ਲਹਿਣਾ ਦੇਣਾ ਚੁਕਾਏ ਆਨ, ਆਨਨ ਫ਼ਾਨਨ ਆਪਣਾ ਹੁਕਮ ਵਰਤਾਈਆ। ਜਿਸ ਨੂੰ ਝੁਕਣੇ ਜ਼ਿਮੀਂ ਅਸਮਾਨ, ਦੋ ਜਹਾਨ ਬੈਠਣ ਸੀਸ ਨਿਵਾਈਆ। ਉਹ ਤੇਰਾ ਬਦਲ ਦਏ ਵਿਧਾਨ, ਜਗਤ ਵਿਦਿਆ ਦਾ ਲੇਖਾ ਦਏ ਚੁਕਾਈਆ। ਇਕੋ ਸੰਦੇਸ਼ਾ
ਦੇਵੇ ਧੁਰ ਫ਼ਰਮਾਨ, ਫ਼ੁਰਨਿਆਂ ਬਾਹਰ ਸਮਝਾਈਆ। ਜਿਸ ਦੇ ਹੁਕਮ ਵਿਚ ਤੂੰ ਮੇਰਾ ਮੈਂ ਤੇਰਾ ਢੋਲਾ ਸਾਰੇ ਗਾਣ, ਨਵ ਸੱਤ ਗਾ ਗਾ ਖ਼ੁਸ਼ੀ ਮਨਾਈਆ। ਤੇਰਾ ਲਹਿਣਾ ਦੇਣਾ ਦੀਨ ਦੁਨੀ ਚੁਕਾਏ ਆਣ, ਆਪ ਆਪਣਾ ਵੇਸ ਵਟਾਈਆ। ਤੇਰੀ ਬੇਨੰਤੀ ਦੁਆ ਕਰੇ ਪਰਵਾਨ, ਆਰਜ਼ੂ ਖ਼ਾਹਿਸ਼ ਆਪਣੇ ਚਰਨ ਰਖਾਈਆ। ਤੂੰ ਅੰਤ ਕਲਜੁਗ ਵੇਖ ਨਾ ਹੋਈਂ ਹੈਰਾਨ, ਹੈਰਤ ਤੇਰੀ ਦੂਰ ਕਰਾਈਆ । ਉਹ ਜੋਧਾ ਸੂਰਬੀਰ ਬਲੀ ਬਲਵਾਨ, ਬਲਧਾਰੀ ਇਕ ਅਖਵਾਈਆ। ਜੋ ਕਲਜੁਗ ਵਿਚੋਂ ਸਤਿਜੁਗ ਕਰੇ ਪਰਧਾਨ, ਨਾਮ ਨਿਧਾਨਾ ਇਕੋ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸ਼ਾਹ ਸੁਲਤਾਨ, ਸ਼ਹਿਨਸ਼ਾਹ ਸ਼ਾਹੋ ਭੂਪ ਭੂਪਤ ਇਕ ਅਖਵਾਈਆ।
੧੬ ਚੇਤ ਸ਼ਹਿਨਸ਼ਾਹੀ ਸੰਮਤ ੧੨ ਰਾਜ ਸਿੰਘ ਦੇ ਗ੍ਰਹਿ ਪਟਿਆਲਾ ਸ਼ਹਿਰ
ਸਾਚਾ ਹੁਕਮ ਧੁਰ ਫ਼ਰਮਾਨ, ਆਦਿ ਜੁਗਾਦਿ ਜੁਗ ਚੌਕੜੀ ਅਗੰਮ ਅਥਾਹ ਇਕ ਅਖਵਾਈਆ। ਸੋ ਪੁਰਖ ਅਕਾਲਾ ਸੋ ਪੁਰਖ ਨਿਰੰਜਣ ਦੇਵਣਹਾਰਾ ਨੌਜਵਾਨ, ਜੋਤੀ ਜਾਤਾ ਹੋ ਕੇ ਆਪ ਦ੍ਰਿੜਾਈਆ। ਹਰਿ ਪੁਰਖ ਨਿਰੰਜਣ ਆਪ ਆਪਣਾ ਕਰ ਪਰਵਾਨ, ਪਰਮ ਪੁਰਖ ਪਰਮਾਤਮ ਆਪਣੀ ਦਇਆ ਕਮਾਈਆ। ਏਕੰਕਾਰਾ ਬਣ ਕੇ ਵਡ ਬਲਵਾਨ, ਬਲਧਾਰੀ ਆਪਣਾ ਖੇਲ ਖਿਲਾਈਆ। ਆਦਿ ਨਿਰੰਜਣ ਜੋਤ ਨੂਰ ਜਗਾਇਆ ਮਹਾਨ, ਕਮਲਾਪਾਤੀ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਬਣ ਪਰਧਾਨ, ਹੁਕਮ ਫ਼ਰਮਾਨਾ ਦੇਵੇ ਚਾਈਂ ਚਾਈਂਆ। ਸ੍ਰੀ ਭਗਵਾਨ ਲਹਿਣਾ ਦੇਣਾ ਜਾਣੇ ਵਿਚ ਜਹਾਨ, ਨਿਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਖੇਲੇ ਖੇਲ ਮਹਾਨ, ਮਹਿੰਮਾ ਅਕਥ ਅਕਥ ਵਡਿਆਈਆ। ਧੁਰ ਦਾ ਹੁਕਮ ਸਤਿਗੁਰ ਸ਼ਬਦ ਕਰੇ ਪਰਵਾਨ, ਬਿਨ ਅੱਖਰਾਂ ਅੱਖਰ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਸੁਣ ਫ਼ਰਮਾਨ, ਸੀਸ ਸਕੇ ਨਾ ਕੋਇ ਉਠਾਈਆ। ਜਿਸ ਦੇ ਹੁਕਮ ਵਿਚ ਮਾਇਆ ਤਤ ਹੋਏ ਪਰਧਾਨ, ਲੱਖ ਚੁਰਾਸੀ ਖੇਲ ਖਿਲਾਈਆ। ਚਾਰੇ ਖਾਣੀ ਦੇ ਕੇ ਦਾਨ, ਅੰਡਜ ਜੇਰਜ ਉਤਭੁਜ ਸੇਤਜ ਆਪਣਾ ਰੰਗ ਰੰਗਾਈਆ। ਨਿਰਗੁਣ ਸਰਗੁਣ ਲੇਖਾ ਜਾਣੇ ਜੀਵ ਜਹਾਨ, ਜੋਤੀ ਜਾਤਾ ਪੁਰਖ ਬਿਧਾਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਾਚਾ ਹੁਕਮ ਦੇਵੇ ਆਪ ਨਿਰੰਕਾਰਾ, ਜੁਗ ਜੁਗ ਆਪ ਜਣਾਈਆ। ਨਿਰਗੁਣ ਸਰਗੁਣ ਲਏ ਅਵਤਾਰਾ, ਅਵਤਰੀ ਹੋ ਕੇ ਖੇਲ ਖਿਲਾਈਆ। ਸ਼ਬਦ ਅਨਾਦੀ ਦੇ ਧੁਨਕਾਰਾ, ਅਨਹਦ ਨਾਦੀ ਨਾਦ ਦ੍ਰਿੜਾਈਆ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਜੁਗ ਚੌਕੜੀ ਖੇਲੇ ਖੇਲ ਖੇਲਣਹਾਰਾ, ਵੇਖਣਹਾਰਾ ਥਾਉਂ ਥਾਈਂਆ। ਜਿਸ ਦਾ ਹੁਕਮ ਵਰਤੇ ਸਦਾ ਜੁਗ ਚਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦੇ ਹੁਕਮ ਵਿਚ ਲੋਕਮਾਤ ਸੰਦੇਸ਼ਾ ਦੇ ਕੇ ਗਏ ਤੇਈ ਅਵਤਾਰਾ, ਤ੍ਰੈਗੁਣ ਅਤੀਤਾ ਠਾਂਢਾ ਸੀਤਾ ਆਪਣਾ ਹੁਕਮ ਵਰਤਾਈਆ। ਜਿਸ ਦਾ ਨਾਮ ਸੰਦੇਸ਼ ਕਲਮਾ ਕਾਇਨਾਤ ਹੋਇਆ ਉਜਿਆਰਾ, ਨਵ ਸੱਤ ਬ੍ਰਹਮ ਮਤ ਵਜਦੀ ਰਹੀ ਵਧਾਈਆ। ਜਿਸ ਦੇ ਹੁਕਮ ਵਿਚ ਡੰਡਾਵਤ ਬੰਦਨਾ ਸਯਦੇ ਕਰਨ ਨਿਮਸਕਾਰਾ, ਨਿਵ ਨਿਵ
ਲਾਗਣ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਦ੍ਰਿੜਾਈਆ। ਸਾਚਾ ਹੁਕਮ ਇਕ ਭਗਵੰਤ, ਭਗਵਨ ਆਪ ਜਣਾਈਆ। ਆਦਿ ਜੁਗਾਦੀ ਜਿਸ ਦਾ ਮੰਤ, ਮੰਤਵ ਦੀਨ ਦੁਨੀ ਦ੍ਰਿੜਾਈਆ। ਭੇਵ ਅਭੇਦਾ ਜੋ ਖੋਲ੍ਹਣਹਾਰਾ ਸਾਚੇ ਸੰਤ, ਸਤਿ ਸਤਿਵਾਦੀ ਹੋ ਕੇ ਪਰਦਾ ਲਾਹੀਆ। ਨਿਰਗੁਣ ਸਰਗੁਣ ਆਤਮ ਪਰਮਾਤਮ ਬਣ ਕੇ ਕੰਤ, ਕੰਤੂਹਲ ਹੋ ਕੇ ਵੇਖ ਵਖਾਈਆ। ਜਿਸ ਦਾ ਲਹਿਣਾ ਦੇਣਾ ਲੱਖ ਚੁਰਾਸੀ ਨਾਲ ਜੀਵ ਜੰਤ, ਚਾਰੇ ਖਾਣੀ ਚਾਰੇ ਬਾਣੀ ਆਪਣਾ ਹੁਕਮ ਵਰਤਾਈਆ। ਉਹ ਮਾਲਕ ਖ਼ਾਲਕ ਨਿਰਵੈਰ ਸਦ ਬੇਅੰਤ, ਬੇਐਬ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਸਾਚਾ ਹੁਕਮ ਵਰਤੇ ਆਪ ਅਗੰਮ, ਅਗੰਮੜੀ ਕਾਰ ਕਮਾਈਆ। ਜਿਸ ਦਾ ਲਹਿਣਾ ਦੇਣਾ ਨਾਲ ਲੱਖ ਚੁਰਾਸੀ ਬ੍ਰਹਮ, ਪਾਰਬ੍ਰਹਮ ਪ੍ਰਭ ਆਪਣਾ ਭੇਵ ਚੁਕਾਈਆ। ਜੋ ਨਿਰਗੁਣ ਸਰਗੁਣ ਨਿਤ ਨਵਿਤ ਦੋ ਜਹਾਨਾਂ ਕਰੇ ਆਪਣਾ ਕੰਮ, ਦੋ ਜਹਾਨਾਂ ਲੇਖਾ ਨਾ ਕੋਇ ਦ੍ਰਿੜਾਈਆ। ਜਿਸ ਦਾ ਸਤਿ ਸਤਿਵਾਦ ਇਕੋ ਧਰਮ, ਧਰਮ ਦੀ ਧਾਰ ਇਕ ਸਮਝਾਈਆ। ਜੋ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਿਨਾ ਜਨਣੀ ਤੋਂ ਦੇਵਣਹਾਰਾ ਜਰਮ, ਆਪੇ ਬਣੇ ਜਣੇਂਦੀ ਮਾਈਆ। ਜੋ ਜੁਗ ਚੌਕੜੀ ਖੇਲ ਖਿਲਾਵਣਹਾਰਾ ਕਾਇਆ ਮਾਟੀ ਚਰਮ, ਚੰਮ ਦ੍ਰਿਸ਼ਟੀ ਜਗਤ ਵੰਡ ਵੰਡਾਈਆ। ਉਹ ਆਦਿ ਜੁਗਾਦੀ ਸਭ ਕੁਛ ਕਰਨੀ ਕਰਨ, ਕਰਤਾ ਪੁਰਖ ਧੁਰਦਰਗਾਹੀਆ। ਜਿਸ ਜ਼ਾਤ ਪਾਤ ਬਣਾਈ ਵਰਨ ਬਰਨ, ਦੀਨਾ ਮਜ਼੍ਹਬਾਂ ਵੰਡ ਵੰਡਾਈਆ। ਜਿਸ ਦੇ ਹੁਕਮ ਵਿਚ ਅਵਤਾਰ ਪੈਗ਼ੰਬਰ ਗੁਰ ਨਾਮ ਕਲਮੇ ਢੋਲੇ ਗੀਤ ਪੜ੍ਹਨ, ਅੱਖਰ ਅੱਖਰਾਂ ਨਾਲ ਬਦਲਾਈਆ। ਜਿਸ ਦੇ ਹੁਕਮ ਵਿਚ ਮੰਜ਼ਲ ਹਕ਼ੀਕ਼ੀ ਚੜ੍ਹਨ, ਬਿਨ ਕ਼ਦਮਾਂ ਕ਼ਦਮ ਉਠਾਈਆ। ਜਿਸ ਦੇ ਹੁਕਮ ਵਿਚ ਸਚਖੰਡ ਦੁਆਰੇ ਖੜਨ, ਦਰਗਾਹ ਸਾਚੀ ਮੁਕ਼ਾਮੇ ਹਕ ਇਕੋ ਨੂਰ ਨੁਰਾਨਾ ਨਜ਼ਰੀ ਆਈਆ। ਜਿਸ ਦੇ ਹੁਕਮ ਵਿਚ ਖੇਲ ਹੋਵੇ ਸਰੀਰ ਧੜਨ, ਜਗਤ ਜਗਦੀਸ਼ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਪਰਦਾ ਆਪ ਉਠਾਈਆ। ਸਤਿਗੁਰ ਹੁਕਮ ਸਦਾ ਬਲਵਾਨ, ਬਲਧਾਰੀ ਆਪ ਪਰਗਟਾਈਆ। ਜਿਸ ਦੇ ਹੁਕਮ ਵਿਚ ਸਤਿਗੁਰ ਸ਼ਬਦ ਹੋਏ ਪਰਧਾਨ, ਪਰਧਾਨਗੀ ਇਕੋ ਇਕ ਜਣਾਈਆ। ਸਾਚਾ ਨਾਮ ਜਣਾਏ ਨਿਸ਼ਾਨ, ਨਿਸ਼ਾਨਾ ਆਪਣੇ ਹੱਥ ਰਖਾਈਆ। ਜਿਸ ਦੇ ਹੁਕਮ ਵਿਚ ਬ੍ਰਹਿਮੰਡ ਖੰਡ ਖੇਲ ਹੋਏ ਜ਼ਿਮੀਂ ਅਸਮਾਨ, ਜ਼ਿਮੀਂ ਜ਼ਮਾਂ ਦਾ ਮਾਲਕ ਇਕੋ ਨਜ਼ਰੀ ਆਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਬੀਤੇ ਵਿਚ ਜਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਅੰਤ ਹੋਏ ਮਿਹਰਵਾਨ, ਮਹਿਬਾਨ ਬੀਦੋ ਨੂਰ ਨੂਰ ਨੂਰ ਅਲਾਹੀਆ। ਜੋ ਸਾਚਾ ਹੁਕਮ ਧੁਰ ਸੰਦੇਸ਼ਾ ਦਰਗਾਹ ਸਾਚੀ ਕਰੇ ਫ਼ਰਮਾਨ, ਜਗਤ ਫ਼ੁਰਨਿਆਂ ਬਾਹਰ ਸੁਣਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਦੇਵੇ ਦਾਨ, ਬੋਧ ਅਗਾਧੀ ਕਰੇ ਪੜ੍ਹਾਈਆ। ਜਿਸ ਦੇ ਹੁਕਮ ਵਿਚ ਨਵ ਸੱਤ ਦਿਵਸ ਰੈਣ ਸੇਵ ਕਮਾਣ, ਆਦਿ ਜੁਗਾਦਿ ਜੁਗ ਚੌਕੜੀ ਭੱਜਣ ਵਾਹੋ ਦਾਹੀਆ। ਉਹ ਮਾਲਕ ਖ਼ਾਲਕ ਪ੍ਰਿਤਪਾਲਕ ਦੋ ਜਹਾਨਾਂ ਹੁਕਮਰਾਨ, ਸਿਰ ਸਿਰ ਆਪਣਾ ਹੁਕਮ ਮਨਾਈਆ। ਜਿਸ ਕਲਜੁਗ ਕਿਰਿਆ ਕੂੜ ਧਰਨੀ ਧਰਤ ਧਵਲ ਧੌਲ ਮੇਟਣਾ ਨਿਸ਼ਾਨ, ਨਿਸ਼ਾਨਾ ਤਾਰਾ ਚੰਦ ਦਏ ਮਿਟਾਈਆ। ਸਤਿ ਸਤਿ ਕਰੇ ਪਰਧਾਨ, ਸਤਿਜੁਗ ਸਚ ਸਚ ਵਡਿਆਈਆ। ਜਿਸ ਦੇ ਹੁਕਮ ਨਾਲ
ਢੋਲਾ ਗੀਤ ਮੰਤਰ ਨਾਮ ਸਾਰੇ ਗਾਣ, ਕਲਮਾ ਕਾਇਨਾਤ ਸਮਝਾਈਆ। ਆਦਿ ਜੁਗਾਦਿ ਇਕੋ ਹੁਕਮ ਸਭ ਨੂੰ ਹੋਵੇ ਪਰਵਾਨ, ਪਰਮ ਪੁਰਖ ਦੇਵਣਹਾਰ ਅਗੰਮ ਅਥਾਈਆ। ਜਿਸ ਦੇ ਹੁਕਮ ਵਿਚ ਦੀਨ ਦੁਨੀ ਦਾ ਬਦਲ ਜਾਣਾ ਵਿਧਾਨ, ਵਾਅਦੇ ਪੂਰਬ ਸਭ ਦੇ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਹੋ ਕੇ ਆਪਣਾ ਹੁਕਮ ਵਰਤਾਈਆ।
੧੬ ਚੇਤ ਸ਼ਹਿਨਸ਼ਾਹੀ ਸੰਮਤ ੧੨ ੧੦੧ ਡੀ, ਸਤਿੰਦਰ ਪਾਲ ਦੇ ਗ੍ਰਹਿ ਪਟਿਆਲਾ
ਹਰਿ ਭਗਤ ਸਦਾ ਬਾਲ, ਬਾਲੀ ਬੁਧਿ ਦਏ ਵਡਿਆਈਆ। ਮਿਹਰਵਾਨ ਹੋ ਕੇ ਕਰੇ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ । ਜਨਮ ਜਨਮ ਦੀ ਪੂਰੀ ਕਰੇ ਘਾਲ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜਾਤਾ ਹੋ ਕੇ ਚਲੇ ਨਾਲ, ਆਦਿ ਜੁਗਾਦੀ ਧੁਰਦਰਗਾਹੀਆ। ਕਲਜੁਗ ਅੰਤ ਕਰੇ ਸੰਭਾਲ, ਸੰਬਲ ਦਾ ਮਾਲਕ ਬੇਪਰਵਾਹੀਆ। ਦੇਵੇ ਵਸਤ ਨਾਮ ਸਚਾ ਧੰਨ ਮਾਲ, ਦੌਲਤ ਅਤੋਟ ਅਤੁਟ ਵਰਤਾਈਆ। ਭਾਗ ਲਗਾਏ ਕਾਇਆ ਮਾਟੀ ਸਚੀ ਧਰਮਸਾਲ, ਧਰਮ ਦੁਆਰਾ ਇਕੋ ਇਕ ਰਖਾਈਆ। ਦੀਆ ਬਾਤੀ ਕਮਲਾਪਾਤੀ ਤਨ ਅੰਦਰ ਦੇਵੇ ਬਾਲ, ਬਿਨ ਤੇਲ ਬਾਤੀ ਡਗਮਗਾਈਆ। ਸਚ ਪ੍ਰੀਤੀ ਏਕੰਕਾਰਾ ਰਖੇ ਆਪਣੇ ਨਾਲ, ਭਗਤ ਮੀਤਾ ਆਪਣੇ ਰੰਗ ਰੰਗਾਈਆ। ਭਾਗ ਲਗਾ ਕੇ ਸਾਢੇ ਤਿੰਨ ਹੱਥ ਕਾਇਆ ਡਾਲ, ਪੱਤ ਟਹਿਣੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਜਨ ਭਗਤ ਸਦਾ ਬਾਲੀ ਬੁਧਿ, ਸਤਿਗੁਰ ਦੇਵਣਹਾਰ ਵਡਿਆਈਆ। ਸੁਰਤੀ ਸ਼ਬਦੀ ਬਖ਼ਸ਼ੇ ਸੁਧ, ਵਦੀ ਸੁਦੀ ਦਾ ਲੇਖਾ ਦਏ ਮੁਕਾਈਆ। ਘਰ ਠਾਕਰ ਸੁਆਮੀ ਜਾਏ ਸੁਝ, ਜਗਤ ਖੋਜਣ ਦੀ ਲੋੜ ਰਹੇ ਨਾ ਰਾਈਆ। ਆਪਣਾ ਦੁਆਰਾ ਆਪੇ ਜਾਵੇ ਬੁਝ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਪਰਮ ਪੁਰਖ ਪਰਮਾਤਮ ਭੇਵ ਖੁਲ੍ਹਾਏ ਗੁਝ, ਓਹਲਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਜਨ ਭਗਤ ਹਰਿਜਨ ਵੇਖੇ ਆਪਣੇ ਲਾਲ, ਹਰਿ ਕਰਤਾ ਧੁਰਦਰਗਾਹੀਆ। ਕਾਇਆ ਮੰਦਰ ਅੰਦਰ ਖੇਲ ਕਰੇ ਕਮਾਲ, ਕਮਲਾਪਾਤੀ ਧੁਰਦਰਗਾਹੀਆ। ਨੂਰੀ ਜਲਵਾ ਬਖ਼ਸ਼ ਜਲਾਲ, ਜੋਤੀ ਜਾਤਾ ਹੋ ਕੇ ਨਜ਼ਰੀ ਆਈਆ। ਫਲ ਲਗਾ ਕੇ ਕਾਇਆ ਮਾਟੀ ਡਾਲ, ਪੱਤ ਟਹਿਣੀ ਰੋਮ ਰੋਮ ਮਹਿਕਾਈਆ। ਸਚ ਪ੍ਰੀਤੀ ਨਾਦ ਸ਼ਬਦ ਵਜਾਏ ਤਾਲ, ਤੁਰੀਆ ਦਾ ਲੇਖਾ ਇਕ ਦ੍ਰਿੜਾਈਆ। ਘਰ ਸੁਆਮੀ ਸਤਿਗੁਰ ਠਾਕਰ ਚਲੇ ਨਾਲ ਨਾਲ, ਨਿਤ ਨਿਤ ਆਪਣਾ ਰੰਗ ਰੰਗਾਈਆ। ਲੇਖਾ ਰਹਿਣ ਨਾ ਦੇਵੇ ਸ਼ਾਹ ਕੰਗਾਲ, ਇਕੋ ਰੰਗ ਇਕੋ ਗ੍ਰਹਿ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਹਰਿ ਭਗਤ ਦੁਲਾਰਾ ਪ੍ਰਭੂ ਦਾ ਸੁਤ, ਸਤਿ ਸਤਿਵਾਦੀ ਰੰਗ ਰੰਗਾਈਆ। ਕਿਰਪਾ ਕਰੇ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਦਏ ਜਣਾਈਆ। ਭਾਗ ਲਗਾਏ ਕਾਇਆ ਸੁਹੰਜਣੀ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਦਇਆ ਕਮਾਏ ਕਾਇਆ
ਮਾਟੀ ਬੁਤ, ਬੁਤਖ਼ਾਨਿਆਂ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਆਪੇ ਲਏ ਪੁਛ, ਪੁਸ਼ਤ ਪਨਾਹ ਬੇਪਰਵਾਹ ਪਾਰਬ੍ਰਹਮ ਪਤਿਪਰਮੇਸ਼ਵਰ ਅਬਿਨਾਸ਼ੀ ਕਰਤਾ ਸਿਰ ਆਪਣਾ ਹੱਥ ਟਿਕਾਈਆ।
੧੬ ਚੇਤ ਸ਼ਹਿਨਸ਼ਾਹੀ ਸੰਮਤ ੧੨ ਸ਼ਾਮ ਕੌਰ ਦੇ ਗ੍ਰਹਿ ਪਟਿਆਲਾ ਸ਼ਹਿਰ
ਧਰਨੀ ਕਹੇ ਪ੍ਰਭੂ ਮੇਰਾ ਉੱਤਮ ਕਰ ਦੇ ਕਰਮ, ਨਿਹਕਰਮੀ ਹੋ ਕੇ ਦਇਆ ਕਮਾਈਆ। ਮਿਹਰਵਾਨਾ ਸ੍ਰੀ ਭਗਵਾਨਾ ਮੇਰੇ ਉਤੇ ਭਗਤਾਂ ਦੇ ਦੇ ਜਰਮ, ਜਨਮ ਕਰਮ ਦਾ ਲੇਖਾ ਆਪਣੇ ਹੱਥ ਰਖਾਈਆ। ਸਤਿ ਸਤਿਵਾਦੀ ਸਤਿ ਸਚ ਬਖ਼ਸ਼ ਦੇ ਧਰਮ, ਧਰਮ ਦੀ ਧਾਰ ਏਕੰਕਾਰ ਇਕ ਪਰਗਟਾਈਆ। ਸਚ ਪ੍ਰੀਤੀ ਮਾਨਵ ਜ਼ਾਤੀ ਹੋਵੇ ਕਰਮ, ਕੂੜੀ ਕਿਰਿਆ ਅੰਤਰ ਨਿਰੰਤਰ ਬਾਹਰ ਕਢਾਈਆ। ਝਗੜਾ ਮੇਟ ਦੇ ਕਾਇਆ ਮਾਟੀ ਚਰਮ, ਚੰਮ ਦ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਬਾਹਰ ਕਢਾਈਆ। ਦੂਈ ਦੁਵੈਤੀ ਰਹੇ ਕੋਈ ਨਾ ਭਰਮ, ਭਰਾਂਤ ਭੁਲੇਖਾ ਤਨ ਵਜੂਦਾਂ ਕਰ ਸਫ਼ਾਈਆ। ਮੈਂ ਪੁਰਖ ਅਕਾਲੇ ਤੇਰੀ ਆਈ ਸਰਨ, ਧੁਰ ਦੇ ਰਾਮ ਤੇਰੀ ਸਰਨਾਈਆ। ਤੂੰ ਕਿਰਪਾ ਨਿਧਾਨ ਕਿਰਪਾ ਆਇਉਂ ਕਰਨ, ਕਰਨੀ ਦੇ ਕਰਤੇ ਧੁਰਦਰਗਾਹੀਆ। ਮੈਂ ਚਾਹੁੰਦੀ ਦੀਨ ਦੁਨੀ ਤੇਰਾ ਨਾਮ ਢੋਲਾ ਇਕੋ ਪੜ੍ਹਨ, ਗੀਤ ਸੁਹਾਗੀ ਇਕੋ ਗਾਈਆ। ਮੰਜ਼ਲ ਹਕ਼ੀਕ਼ੀ ਧੁਰ ਦੀ ਚੜ੍ਹਨ, ਚੜ੍ਹਦਾ ਲਹਿੰਦਾ ਦੱਖਣ ਪਹਾੜ ਵਜੇ ਸਚ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਬਖ਼ਸ਼ ਦੇ ਆਪਣੀ ਧੂਲ, ਟਿੱਕੇ ਸਚ ਨਾਮ ਨਾਮ ਲਗਾਈਆ। ਨਿਰਗੁਣ ਨਿਰਗੁਣ ਨਿਰਗੁਣ ਦੱਸ ਅਸੂਲ, ਸਰਗੁਣ ਸਰਗੁਣ ਸਰਗੁਣ ਮਿਲ ਕੇ ਵਜੇ ਵਧਾਈਆ। ਤੇਰਾ ਨਾਮ ਫ਼ਰਮਾਨਾ ਕੋਈ ਨਾ ਜਾਏ ਭੂਲ, ਅਭੁਲ ਦੇਣੀ ਵਡਿਆਈਆ। ਤੂੰ ਮਾਲਕ ਖ਼ਾਲਕ ਅਗੰਮ ਕੰਤੂਹਲ, ਹਰਿ ਕਰਤਾ ਧੁਰਦਰਗਾਹੀਆ। ਤੇਰੇ ਹੁਕਮ ਵਿਚ ਮੇਰੇ ਉਤੇ ਪੈਗ਼ੰਬਰ ਆਏ ਰਸੂਲ, ਲੋਕਮਾਤੀ ਵੇਸ ਵਟਾਈਆ। ਤੇਰਾ ਹੁਕਮ ਸੰਦੇਸ਼ਾ ਦੇਂਦੇ ਗਏ ਮਾਕ਼ੂਲ, ਮੁਕੰਮਲ ਤੇਰਾ ਭੇਵ ਚੁਕਾਈਆ। ਸਚ ਪੰਘੂੜਾ ਤੇਰਾ ਗਏ ਝੂਲ, ਸਚ ਸਿੰਘਾਸਣ ਬੈਠੇ ਸੋਭਾ ਪਾਈਆ। ਤੇਰਾ ਮੰਨਦੇ ਗਏ ਅਸੂਲ, ਅਸਲ ਵਸਲ ਯਾਰ ਤੇਰਾ ਗਏ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਤੇਰਾ ਨਾਮ ਪੰਘੂੜਾ ਲਏ ਝੂਲ, ਝਲਕ ਖ਼ਲਕ ਪਲਕ ਉਹਲੇ ਦੇਣੀ ਵਖਾਈਆ।
੧੬ ਚੇਤ ਸ਼ਹਿਨਸ਼ਾਹੀ ਸੰਮਤ ੧੨ ਬਿਕਰਮਜੀਤ ਸਿੰਘ ਦੇ ਗ੍ਰਹਿ ਪਟਿਆਲਾ ਸ਼ਹਿਰ
ਭਗਤੀ ਕਹੇ ਜਨ ਭਗਤੋ ਮੇਰੇ ਬਣੋ ਸੰਗੀ, ਸਗਲੇ ਸਾਥੀ ਨਜ਼ਰੀ ਆਈਆ। ਮੇਰੀ ਪੁਸ਼ਤ ਪਨਾਹ ਹੋ ਗਈ ਨੰਗੀ, ਓਢਣ ਨਜ਼ਰ ਕੋਇ ਨਾ ਆਈਆ। ਮੈਨੂੰ ਕਲਜੁਗ ਮਾਇਆ ਕੀਤਾ ਭੁਖੀ ਨੰਗੀ, ਵਸਤ ਸਚ ਰਹੀ ਨਾ ਰਾਈਆ। ਜਗਤ ਵਾਸ਼ਨਾ ਪ੍ਰਭੂ ਪਿਆਰ ਵਿਚ ਰਹੀ ਨਾ
ਚੰਗੀ, ਰਸਨਾ ਰਸ ਨਾ ਕੋਇ ਵਡਿਆਈਆ। ਮੈਨੂੰ ਜਗਤ ਵਿਦਿਆ ਕੀਤਾ ਤੰਗੀ, ਤੰਗਦਸਤ ਹੋ ਕੇ ਦਿਆਂ ਸੁਣਾਈਆ। ਮੇਰੀ ਪੂਰਬ ਪਿਛੇ ਲੰਘੀ, ਅਗੇ ਦਾ ਲਹਿਣਾ ਦਿਆਂ ਦ੍ਰਿੜਾਈਆ। ਕਲਜੁਗ ਕੂੜ ਕੁੜਿਆਰਾ ਹਰ ਘਟ ਅੰਦਰ ਵੜ ਗਿਆ ਜੰਗੀ, ਸ਼ਸਤਰ ਕਾਮ ਕਰੋਧ ਲੋਭ ਮੋਹ ਹੰਕਾਰ ਹੱਥ ਉਠਾਈਆ। ਜਿਸ ਫੇਰੀ ਦਰੋਹੀ ਵਿਚ ਵਰਭੰਡੀ, ਨਵਖੰਡੀ ਦਏ ਦੁਹਾਈਆ। ਦੀਨ ਦੁਨੀ ਦੀ ਆਸਾ ਹੋ ਗਈ ਰੰਡੀ, ਹਰਿਜੂ ਕੰਤ ਨਾ ਕੋਇ ਹੰਢਾਈਆ। ਦੀਨ ਮਜ਼੍ਹਬ ਦੀ ਰਹਿਣ ਦਿਤੀ ਨਹੀਂ ਕੋਈ ਡੰਡੀ, ਡੰਡਾਵਤ ਵਿਚ ਸੀਸ ਨਾ ਕੋਇ ਨਿਵਾਈਆ। ਜਗਤ ਸਾਧੂ ਸੰਤ ਹੋਏ ਪਾਖੰਡੀ, ਜਗਿਆਸੂ ਪ੍ਰੇਮ ਨਾ ਕੋਇ ਬਣਾਈਆ। ਕਲਜੁਗ ਦਾ ਅੰਤਮ ਘਾਟ ਆ ਗਿਆ ਕੰਢੀ, ਵੇਲਾ ਵਕ਼ਤ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਭਗਤੀ ਕਹੇ ਜਨ ਭਗਤੋ ਮੇਰੇ ਨਾਲ ਕਰੋ ਮਿਲਾਪ, ਮਿਲਣੀ ਹਰਿ ਜਗਦੀਸ਼ ਕਰਾਈਆ। ਏਕਾ ਜਪੋ ਧੁਰ ਦਾ ਜਾਪ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਕਲਜੁਗ ਕਿਰਿਆ ਕੂੜ ਮੇਟੋ ਸੰਤਾਪ, ਮਮਤਾ ਮੋਹ ਰਹੇ ਨਾ ਰਾਈਆ। ਪੁਰਖ ਅਕਾਲਾ ਮੰਨੋ ਇਕੋ ਬਾਪ, ਪਤਿਪਰਮੇਸ਼ਵਰ ਧੁਰਦਰਗਾਹੀਆ। ਪਾਰਬ੍ਰਹਮ ਬ੍ਰਹਮ ਜੋੜੋ ਧੁਰ ਦਾ ਨਾਤ, ਵਿਛੋੜੇ ਵਿਚ ਵਿਛੜ ਕੋਇ ਨਾ ਜਾਈਆ। ਝਗੜਾ ਛਡੋ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਇਕੋ ਮੇਰੇ ਨਾਲ ਕਰੋ ਸਚੀ ਬਾਤ, ਬਾਤਨ ਪਰਦਾ ਦਿਆਂ ਚੁਕਾਈਆ। ਬਿਨ ਪੁਰਖ ਅਕਾਲੇ ਦੀਨ ਦਿਆਲੇ ਪੁਛੇ ਕੋਈ ਨਾ ਵਾਤ, ਵਾਰਸ ਨਜ਼ਰ ਕੋਇ ਨਾ ਆਈਆ। ਮੇਰੇ ਕੋਲ ਚਾਰ ਜੁਗ ਦਾ ਲਹਿਣਾ ਜੋ ਅਵਤਾਰ ਪੈਗ਼ੰਬਰਾਂ ਲਿਖਿਆ ਨਾਲ ਕ਼ਲਮ ਦਵਾਤ, ਸ਼ਹਾਦਤ ਕਾਗਤ ਰਹੇ ਭੁਗਤਾਈਆ। ਬਿਨਾ ਭਗਤਾਂ ਤੋਂ ਧਰਮ ਦੀ ਰਹਿਣੀ ਨਹੀਂ ਕੋਈ ਜਮਾਤ, ਜੁਮਲਾ ਅੱਖਰ ਕਰੇ ਨਾ ਕੋਇ ਪੜ੍ਹਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਹੋਈ ਅੰਧੇਰੀ ਰਾਤ, ਨੂਰ ਨੁਰਾਨਾ ਚੰਦ ਨਾ ਕੋਇ ਚਮਕਾਈਆ। ਮਾਨਸ ਮਾਨੁਖ ਮਾਨਵ ਕਰੇ ਘਾਤ, ਘਾਓ ਲੱਗਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਧਰਨੀ ਕਹੇ ਜਨ ਭਗਤੋ ਮੇਰਾ ਮਿਲੇ ਨਾ ਕੋਇ ਸਾਥੀ, ਸੰਗੀ ਬਹੁਰੰਗੀ ਨਜ਼ਰ ਕੋਇ ਨਾ ਆਈਆ। ਮੈਂ ਦੀਨ ਦੁਨੀ ਜਗਤ ਹੋਈ ਅਨਾਥੀ, ਦੀਨਨ ਹੋ ਕੇ ਸੀਸ ਨਿਵਾਈਆ। ਮੰਗਾਂ ਮੰਗ ਕੋਲੋਂ ਪੁਰਖ ਸਮਰਾਥੀ, ਦਰ ਠਾਂਢੇ ਸੀਸ ਨਿਵਾਈਆ। ਪੁਰਖ ਅਕਾਲੇ ਦੀਨ ਦਿਆਲੇ ਮੇਰੀ ਬਖ਼ਸ਼ ਲਈਂ ਗੁਸਤਾਖ਼ੀ, ਗ਼ੁੱਸਾ ਗਿਲਾ ਜਗਤ ਨਾ ਕੋਇ ਜਣਾਈਆ। ਮਿਹਰਵਾਨ ਮੈਨੂੰ ਦਈਂ ਮੁਆਫ਼ੀ, ਮੁਸ਼ਕਲ ਮੇਰੀ ਹਲ ਕਰਾਈਆ। ਕਲਜੁਗ ਕੂੜ ਕੁੜਿਆਰਾ ਮੇਰੇ ਨਾਲ ਕਰੇ ਬੇਇਨਸਾਫ਼ੀ, ਅਦਲ ਸਚ ਨਾ ਕੋਇ ਜਣਾਈਆ। ਮੈਂ ਆਦਿ ਜੁਗਾਦੀ ਤੇਰੀ ਦਾਸੀ, ਦਾਸਤਾਨ ਪਿਛਲੀ ਦਏ ਗਵਾਹੀਆ। ਜਨ ਭਗਤਾਂ ਸੰਗ ਮੇਰੀ ਹੋਵੇ ਰਹਿਰਾਸੀ, ਦੋਹਾਂ ਮਿਲਕੇ ਵਜੇ ਵਧਾਈਆ। ਜਨ ਭਗਤੋ ਸਾਡਾ ਦੋਹਾਂ ਦਾ ਮਾਲਕ ਇਕੋ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਧੁਰਦਰਗਾਹੀਆ । ਜਿਸ ਦੇ ਹੁਕਮ ਅੰਦਰ ਸ਼ੰਕਰ ਕੈਲਾਸ਼ੀ, ਕਲਾਧਾਰੀ ਬੈਠਾ ਸੀਸ ਨਿਵਾਈਆ। ਉਹ ਮੇਟਣਹਾਰਾ ਸਰਬ ਉਦਾਸੀ, ਚਿੰਤਾ ਗ਼ਮੀ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਆਪ ਵਡਿਆਈਆ। ਭਗਤੀ ਕਹੇ ਜਨ ਭਗਤੋ ਧਰਮ ਧਾਰ ਦਾ ਤਕੋ ਰਾਹ, ਰਸਤਾ ਬਾਵਸਤਾ ਆਪਣੇ ਨਾਲ ਬਣਾਈਆ। ਇਕੋ ਸਤਿਗੁਰ ਸ਼ਬਦ ਦੀ ਲਵੋ ਸਲਾਹ, ਮਸ਼ਵਰਾ ਅਵਰ ਨਾ ਕੋਇ ਜਣਾਈਆ।
ਸਤਿਗੁਰ ਪੂਰਾ ਬਣਾਉ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਬਿਨ ਰਸਨਾ ਜੇਹਵਾ ਲਉ ਗਾ, ਢੋਲੇ ਸੋਹਲੇ ਸਿਫ਼ਤ ਸਾਲਾਹੀਆ। ਜੋ ਰਹਿਬਰ ਬਣ ਕੇ ਦੱਸੇ ਰਾਹ, ਰਸਤਾ ਇਕੋ ਇਕ ਜਣਾਈਆ । ਜਿਸ ਦਾ ਆਦਿ ਜੁਗਾਦੀ ਅਗੰਮਾ ਨਾਂ, ਨਾਉਂ ਨਿਰੰਕਾਰਾ ਇਕ ਸਮਝਾਈਆ। ਜੋ ਦੇਵਣਹਾਰਾ ਨਿਥਾਵਿਆਂ ਥਾਂ, ਥਾਨ ਥਨੰਤਰ ਦਏ ਵਡਿਆਈਆ। ਭਗਤੀ ਕਹੇ ਜਨ ਭਗਤੋ ਉਸ ਪ੍ਰਭੂ ਦੀ ਪਕੜੋ ਬਾਂਹ, ਬਿਨ ਹੱਥਾਂ ਹੱਥ ਉਠਾਈਆ। ਜੇਹੜਾ ਹੰਸ ਫੜ ਫੜ ਬਣਾਏ ਕਾਂ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਉਹ ਨੂਰ ਨੁਰਾਨਾ ਸ਼ਾਹ ਸੁਲਤਾਨਾ ਜੋਤੀ ਜਾਤਾ ਹੋ ਕੇ ਗਿਆ ਆ, ਜਿਸ ਦੀ ਆਮਦ ਵਿਚ ਸੀਸ ਨਿਵਾਈਆ। ਮੈਂ ਵੀ ਉਸੇ ਦੀ ਤਕਾਂ ਸਰਨ ਸਰਨਾ, ਸਰਨਗਤ ਇਕੋ ਨਜ਼ਰੀ ਆਈਆ। ਜਿਸ ਨੂੰ ਅਵਤਾਰ ਪੈਗ਼ੰਬਰਾਂ ਗੁਰੂਆਂ ਕਿਹਾ ਵਾਹ ਵਾਹ, ਵਾਹਿਦ ਵਾਹਿਗੁਰੂ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲਾ ਮੇਲੇ ਸਹਿਜ ਸੁਭਾ, ਸੁਭਾਵਿਕ ਆਪਣਾ ਰੰਗ ਰੰਗਾਈਆ।
੧੬ ਚੇਤ ਸ਼ਹਿਨਸ਼ਾਹੀ ਸੰਮਤ ੧੨ ਅਸ਼ੋਕ ਕੁਮਾਰ ਦੇ ਗ੍ਰਹਿ ਪਟਿਆਲਾ ਸ਼ਹਿਰ
ਭਗਤੀ ਕਹੇ ਪ੍ਰਭੂ ਜਨ ਭਗਤ ਬਣਾ ਲੈ ਆਪਣੀ ਜ਼ਾਤ, ਆਤਮ ਧਾਰ ਪਰਮਾਤਮ ਲੈ ਪਰਨਾਈਆ। ਨਿਰਗੁਣ ਨਿਰਗੁਣ ਬਣਨਾ ਪਿਤਾ ਮਾਤ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਗੋਦ ਟਿਕਾਈਆ। ਝਗੜਾ ਮੇਟਣਾ ਦੀਨ ਦੁਨੀ ਜ਼ਾਤ ਪਾਤ, ਪਤ ਪਤਵੰਤੇ ਤੇਰੇ ਹੱਥ ਵਡਿਆਈਆ। ਚਰਨ ਪ੍ਰੀਤੀ ਸਾਚੀ ਰੀਤੀ ਆਪਣਾ ਜੋੜ ਲੈ ਨਾਤ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਮੇਲਾ ਮੇਲਣਾ ਸਹਿਜ ਸੁਭਾਈਆ। ਤੇਰਾ ਦਰਸ ਅੰਤਰ ਨਿਰੰਤਰ ਕਰਨ ਇਕਾਂਤ, ਇਕ ਇਕੱਲੇ ਸਚ ਮਹਲੇ ਦੇਣੀ ਮਾਣ ਵਡਿਆਈਆ। ਨਿਝਰ ਝਿਰਨਾ ਬੂੰਦ ਬਖ਼ਸ਼ ਦੇ ਪ੍ਰੇਮ ਸਵਾਂਤ, ਅਗਨੀ ਤਤ ਤਤ ਬੁਝਾਈਆ। ਬਿਨ ਨੇਤਰ ਲੋਚਨ ਨੈਣਾਂ ਮਾਰ ਝਾਤ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਸਤਿ ਸਚ ਦੀ ਇਕੋ ਦਸ ਅਗੰਮੀ ਬਾਤ, ਬਾਤਨ ਭੇਵ ਦੇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਭਗਤੀ ਕਹੇ ਪ੍ਰਭੂ ਜਨ ਭਗਤ ਤੇਰਾ ਗਾਵਣ ਗੀਤ, ਗੁਣ ਗੋਬਿੰਦ ਗਾਈਆ। ਸਾਚੀ ਕਰਨ ਪ੍ਰੀਤ, ਪ੍ਰੀਤਮ ਮਿਲ ਕੇ ਖ਼ੁਸ਼ੀ ਬਣਾਈਆ। ਪਵਿਤ੍ਰ ਹੋਏ ਨੀਤ, ਦੁਰਮਤ ਮੈਲ ਧੁਆਈਆ। ਕਾਇਆ ਹੋਵੇ ਸੀਤ, ਅਗਨੀ ਤਤ ਬੁਝਾਈਆ। ਤੇਰਾ ਦਰਸ਼ਨ ਹੋਵੇ ਭੀਤ, ਭਗਤਾਂ ਦੇਣਾ ਵਖਾਈਆ। ਝਗੜਾ ਮਿਟਾਉਣਾ ਮੰਦਰ ਮਸੀਤ, ਕਾਇਆ ਕਾਅਬਾ ਇਕ ਵਖਾਈਆ। ਤੂੰ ਮੇਰਾ ਮੈਂ ਤੇਰਾ ਗਾਵਣ ਗੀਤ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਮਾਨਸ ਜਨਮ ਲੈਣ ਜਗ ਜੀਤ, ਜੀਵਣ ਦਾਤੇ ਦੇਣੀ ਵਡਿਆਈਆ। ਭਗਤੀ ਕਹੇ ਪ੍ਰਭੂ ਮੇਰੀ ਪਿਛਲੀ ਪਿਛੇ ਗਈ ਬੀਤ, ਅਗਲਾ ਲੇਖਾ ਤੇਰੇ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਤੇਰੇ ਗੁਣ ਗਾਵਣ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਆਪਣੀ ਦਇਆ ਕਮਾਈਆ।
੧੬ ਚੇਤ ਸ਼ਹਿਨਸ਼ਾਹੀ ਸੰਮਤ ੧੨ ਪਿਆਰਾ ਸਿੰਘ ਦੇ ਗ੍ਰਹਿ ਰਾਜਪੁਰਾ ਸ਼ਹਿਰ ਜ਼ਿਲਾ ਪਟਿਆਲਾ
ਧਰਨੀ ਕਹੇ ਪ੍ਰਭੂ ਮੇਰਾ ਲੇਖਾ ਤਕ ਲੈ ਘਰ ਦਾ, ਗ੍ਰਹਿ ਮੰਦਰ ਅੰਦਰ ਨਵ ਸੱਤ ਧਿਆਨ ਲਗਾਈਆ। ਤੇਰਾ ਰੂਪ ਅਨੂਪਾ ਸ਼ਾਹੋ ਭੂਪਾ ਨਰੈਣ ਨਰ ਦਾ, ਨਰ ਹਰਿ ਤੇਰੇ ਹੱਥ ਵਡਿਆਈਆ। ਮੇਰਾ ਅੰਤਸ਼ਕਰਨ ਸ੍ਰੀ ਭਗਵਾਨ ਕਲਜੁਗ ਕਿਰਿਆ ਕੂੜ ਕੋਲੋਂ ਡਰਦਾ, ਮਿਹਰਵਾਨ ਮਹਿਬੂਬ ਤੇਰੀ ਓਟ ਤਕਾਈਆ। ਸਾਚਾ ਰਸ ਅੰਮ੍ਰਿਤ ਰਿਹਾ ਨਾ ਕਿਸੇ ਸਰੋਵਰ ਸਰ ਦਾ, ਸੁਰਸਤੀ ਗੋਦਾਵਰੀ ਜਮਨਾ ਗੰਗਾ ਰਹੀ ਸੁਣਾਈਆ। ਰਸ ਅੰਤਰ ਨਿਰੰਤਰ ਰਿਹਾ ਨਾ ਕਿਸੇ ਜਲ ਦਾ, ਪਤਤ ਪੁਨੀਤ ਨਾ ਕੋਇ ਕਰਾਈਆ। ਮੇਰਾ ਵਾਅਦਾ ਕੌਲ ਇਕ਼ਰਾਰ ਤਕ ਲੈ ਬਾਵਨ ਦੁਆਰੇ ਰਾਜੇ ਬਲ ਦਾ, ਪੂਰਬ ਲੇਖੇ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰੇ ਦਰ ਕਰਾਂ ਅਰਜ਼ੋਈ, ਆਰਜ਼ੂ ਆਦਿ ਜੁਗਾਦਿ ਦਿਆਂ ਸੁਣਾਈਆ। ਤੁਧ ਬਿਨ ਦੋ ਜਹਾਨ ਨਾ ਦਿਸੇ ਕੋਈ, ਮਾਲਕ ਖ਼ਾਲਕ ਸਾਲਸ ਨਜ਼ਰ ਕੋਇ ਨਾ ਆਈਆ। ਮੇਰਾ ਅੰਤਸ਼ਕਰਨ ਤੇਰੇ ਨਾਮ ਦੀ ਦਏ ਦਰੋਹੀ, ਦੋ ਜਹਾਨਾਂ ਮਾਲਕ ਤੇਰੀ ਵਡ ਵਡਿਆਈਆ। ਸਤਿ ਧਰਮ ਮੇਰੇ ਉਤੇ ਮਿਲੇ ਕਿਸੇ ਨਾ ਢੋਈ, ਪਾਰਬ੍ਰਹਮ ਤੇਰੇ ਰੰਗ ਨਾ ਕੋਇ ਰੰਗਾਈਆ। ਸਤਿ ਵਸਤ ਮੇਰੇ ਉਤੋਂ ਗਈ ਖੋਹੀ, ਖ਼ਾਲਕ ਤੇਰੇ ਰੰਗ ਨਾ ਕੋਇ ਰੰਗਾਈਆ । ਮੇਰੇ ਸੀਨੇ ਉਤੇ ਬਿਨਾ ਹਰਫਾਂ ਲਿਖੀ ਗਈ ਪੇਸ਼ੀਨਗੋਈ, ਪੇਸ਼ਤਰ ਅਵਤਾਰ ਪੈਗ਼ੰਬਰ ਗੁਰੂ ਗਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਢੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰੀ ਬੇਨੰਤੀ ਕਰ ਮਨਜ਼ੂਰ, ਮਨਸਾ ਤੇਰੇ ਅਗੇ ਰਖਾਈਆ। ਤੂੰ ਮਾਲਕ ਖ਼ਾਲਕ ਹਾਜ਼ਰ ਹਜ਼ੂਰ, ਨੂਰ ਨੁਰਾਨਾ ਨੂਰ ਅਲਾਹੀਆ। ਉਹ ਲੇਖਾ ਪੂਰਾ ਕਰ ਦੇ ਜੋ ਆਸ਼ਾ ਰਖੀ ਕੋਹਤੂਰ, ਮੂਸਾ ਨੈਣ ਮੂੰਦ ਜਣਾਈਆ। ਤੂੰ ਸਭ ਦਾ ਠਾਕਰ ਸੁਆਮੀ ਹਾਜ਼ਰ ਹਜ਼ੂਰ, ਹਜ਼ਰਤਾਂ ਦਾ ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰਾ ਇਕੋ ਇਕ ਵਾਸਤਾ, ਵਾਸਤਕ ਦਿਆਂ ਜਣਾਈਆ। ਜੀਵ ਜੰਤ ਸਾਧ ਸੰਤ ਤੇਰਾ ਪਿਆਰ ਦਾ ਹੋਵੇ ਰਾਸਤਾ, ਰਸਤਾ ਬਾਵਸਤਾ ਆਪਣੇ ਨਾਲ ਕਰਾਈਆ। ਤੇਰਾ ਖੇਲ ਤਕਾਂ ਆਹਿਸਤਾ ਆਹਿਸਤਾ, ਸਹਿਜ ਸਹਿਜ ਵੇਖ ਵਖਾਈਆ। ਤੂੰ ਮਾਲਕ ਖ਼ਾਲਕ ਪ੍ਰਿਥਮੀ ਆਕਾਸ਼ ਦਾ, ਗਗਨ ਗਗਨੰਤਰ ਤੇਰੀ ਵਡਿਆਈਆ। ਮੇਰੇ ਉਤੇ ਲਹਿਣਾ ਦੇਣਾ ਪੂਰਾ ਕਰਦੇ ਪਵਣ ਸਵਾਸ ਦਾ, ਸਾਹ ਸਾਹ ਖੋਜ ਖੁਜਾਈਆ। ਤੇਰਾ ਨੂਰ ਜ਼ਹੂਰ ਪੁਰਖ ਅਬਿਨਾਸ਼ ਦਾ, ਅਬਿਨਾਸ਼ੀ ਕਰਤੇ ਤੇਰੇ ਹੱਥ ਵਡਿਆਈਆ। ਕੁਛ ਲੇਖਾ ਤਕ ਲੈ ਸ਼ੰਕਰ ਕੈਲਾਸ਼ ਦਾ, ਕਲਾਧਾਰੀ ਕੀ ਦ੍ਰਿੜਾਈਆ। ਵਿਸ਼ਨੂੰ ਅੰਤਰ ਨਿਰੰਤਰ ਕੀ ਕੁਛ ਭਾਸਦਾ, ਵਿਸ਼ਵ ਦੇ ਮਾਲਕ ਦੇਣਾ ਸਮਝਾਈਆ। ਬ੍ਰਹਮੇ ਬ੍ਰਹਮ ਧਾਰ ਖੇਲ ਤਕ ਲੈ ਰਾਸ ਦਾ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਪਰਦਾ ਆਪ ਉਠਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੋਂ ਪਰਦਾ ਚੁਕ ਦੇ, ਕਲਜੁਗ ਕਿਰਿਆ ਕੂੜ ਰਹਿਣ ਨਾ ਪਾਈਆ। ਭੇਵ ਚੁਕਾ ਦੇ ਉਹਲੇ ਲੁਕ ਦੇ, ਮਿਹਰਵਾਨ ਤੇਰੀ ਸਰਨਾਈਆ। ਹੁਕਮ ਜਣਾ ਦੇ ਆਪਣੀ ਅਗੰਮੀ ਤੁਕ ਦੇ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਵਾਅਦੇ ਗੁਰ ਅਵਤਾਰ ਪੈਗ਼ੰਬਰਾਂ ਵੇਖ ਲੈ ਢੁਕਦੇ, ਘੜੀ ਪਲ ਦੇਣ ਗਵਾਹੀਆ।
ਨਾਲੇ ਇਸ਼ਾਰੇ ਤਕ ਲੈ ਸਤਿਗੁਰ ਸ਼ਬਦ ਦੁਲਾਰੇ ਸੁਤ ਦੇ, ਜੋ ਸੁਤਿਆਂ ਰਿਹਾ ਜਗਾਈਆ। ਤੇਰੇ ਖੇਲ ਵੇਖਾਂ ਅਬਿਨਾਸ਼ੀ ਅਚੁਤ ਦੇ, ਪਾਰਬ੍ਰਹਮ ਪ੍ਰਭ ਪਰਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਸੋ ਪੁਰਖ ਨਿਰੰਜਣ ਕਹੇ ਧਰਨੀ, ਧਰਮ ਧਾਰ ਪਰਗਟਾਵਾਂਗਾ। ਹਰਿ ਪੁਰਖ ਨਿਰੰਜਣ ਹੋ ਕੇ ਲਾਵਾਂ ਚਰਨੀ, ਚਰਨੋਦਕ ਇਕੋ ਜਾਮ ਪਿਆਵਾਂਗਾ। ਏਕੰਕਾਰ ਬਣ ਕੇ ਬਖ਼ਸ਼ਾਂ ਧੁਰ ਦੀ ਸਰਨੀ, ਸਰਨਗਤ ਇਕ ਦ੍ਰਿੜਾਵਾਂਗਾ । ਆਦਿ ਨਿਰੰਜਣ ਹੋ ਕੇ ਇਕੋ ਮੰਜ਼ਲ ਚੜ੍ਹਨੀ, ਦੂਜਾ ਦਰ ਨਾ ਕੋਇ ਦਰਸਾਵਾਂਗਾ। ਅਬਿਨਾਸ਼ੀ ਕਰਤਾ ਹੋ ਕੇ ਨਵੀਂ ਘਾੜਤ ਘੜਨੀ, ਘੜਨ ਭੰਨਣਹਾਰ ਆਪ ਹੋ ਜਾਵਾਂਗਾ। ਸ੍ਰੀ ਭਗਵਾਨ ਹੋ ਕੇ ਧੁਰ ਦੀ ਕਰਨੀ ਕਰਨੀ, ਕ਼ੁਦਰਤ ਦਾ ਕ਼ਾਦਰ ਹੋ ਕੇ ਖੇਲ ਖਿਲਾਵਾਂਗਾ । ਪਾਰਬ੍ਰਹਮ ਪਤਿਪਰਮੇਸ਼ਵਰ ਹੋ ਕੇ ਤੇਰਾ ਲਹਿਣਾ ਦੇਣਾ ਮੁਕਾਵਾਂ ਧਰਨੀ, ਧਵਲੇ ਤੇਰਾ ਭਾਰ ਚੁਕਾਵਾਂਗਾ। ਤੋੜ ਕੇ ਹਉਮੇ ਹੰਗਤੀ ਗੜ੍ਹਨੀ, ਹੰਗਤਾ ਦੂਰ ਕਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਵਾਂਗਾ। ਸਾਚੀ ਖੇਲ ਖਿਲਾਏਗਾ। ਦੀਨ ਦਿਆਲ ਦਇਆ ਕਮਾਏਗਾ। ਧਰਨੀ ਧਵਲ ਧੌਲ ਤੇਰਾ ਭਾਰ ਵੰਡਾਏਗਾ। ਪੂਰਬ ਵੇਖੇ ਕਵਲ, ਕੌਲ ਇਕ਼ਰਾਰ ਤੋੜ ਨਿਭਾਏਗਾ। ਜੋ ਸੰਦੇਸ਼ਾ ਦੇ ਕੇ ਗਿਆ ਕਾਹਨ ਸੁੰਦਰ ਸਾਵਲ ਸਵਲ, ਸਾਂਵਰੀਆ ਆਪਣੀ ਕਾਰ ਕਮਾਏਗਾ। ਜੋ ਲਹਿਣਾ ਦੇਣਾ ਮੁਹੰਮਦ ਦੱਸਿਆ ਨਾਲ ਨੂਰ ਅਲਾਹੀ ਅਵਲ, ਆਲਮੀਨ ਹੋ ਕੇ ਵੇਖ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਆਸ਼ਾ ਹੋਣ ਨਾ ਦੇਵੇ ਬਵਲ, ਪੌਹਲ ਆਪਣਾ ਨਾਮ ਇਕੋ ਰਸ ਚਖਾਏਗਾ।
੧੬ ਚੇਤ ਸ਼ਹਿਨਸ਼ਾਹੀ ਸੰਮਤ ੧੨ ਕਰਤਾਰ ਸਿੰਘ ਦੇ ਗ੍ਰਹਿ ਰਾਜਪੁਰਾ ਸ਼ਹਿਰ ਜ਼ਿਲਾ ਪਟਿਆਲਾ
ਧਰਨੀ ਕਹੇ ਪ੍ਰਭੂ ਮੈਨੂੰ ਤੇਰੀ ਇਕੋ ਓਟ, ਆਦਿ ਅੰਤ ਦੇ ਮਾਲਕ ਓੜਕ ਤੇਰੀ ਆਸ ਰਖਾਈਆ। ਮੇਰੇ ਉਤੇ ਜੁਗ ਚੌਕੜੀ ਲੰਘ ਗਏ ਕੋਟੀ ਕੋਟ, ਨਿਤ ਨਿਤ ਆਪਣਾ ਪੰਧ ਮੁਕਾਈਆ। ਤੇਰੇ ਨਾਮ ਨਗਾਰੇ ਦੀ ਸੁਣਦੀ ਰਹੀ ਚੋਟ, ਬਿਨ ਸਰਵਣਾਂ ਹੁੰਦੀ ਰਹੀ ਸ਼ਨਵਾਈਆ। ਅੰਤ ਸ੍ਰੀ ਭਗਵੰਤ ਦੀਨ ਦੁਨੀ ਦੇ ਅੰਦਰੋਂ ਕਢ ਦੇ ਖੋਟ, ਜਗਤ ਵਿਕਾਰਾ ਦੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਸੰਗ ਆਪ ਰਖਾਈਆ। ਧਰਨੀ ਕਹੇ ਪ੍ਰਭੂ ਮਾਨਵ ਜ਼ਾਤੀ ਬਣਾ ਲੈ ਭਗਤ, ਭਗਵਨ ਆਪਣੇ ਰੰਗ ਰੰਗਾਈਆ। ਮੇਰਾ ਸੁਹੰਜਣਾ ਕਰ ਦੇ ਵਕ਼ਤ, ਘੜੀ ਪਲ ਮਿਲ ਕੇ ਵਜੇ ਵਧਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਪੂਰੀ ਹੋਵੇ ਸ਼ਰਤ, ਸ਼ਹਿਨਸ਼ਾਹ ਦੇਣੀ ਮਾਣ ਵਡਿਆਈਆ। ਤੂੰ ਮਾਲਕ ਖ਼ਾਲਕ ਵਾਲੀ ਅਰਸ਼, ਅਰਸ਼ੀ ਪ੍ਰੀਤਮ ਤੇਰੀ ਬੇਪਰਵਾਹੀਆ। ਮਿਹਰਵਾਨਾ ਕਰ ਦੇ ਤਰਸ, ਰਹਿਮਤ ਆਪ ਕਮਾਈਆ। ਸਚ ਪ੍ਰੀਤੀ ਮੇਘ ਬਰਸ, ਨਾਮ ਨਿਧਾਨਾ ਇਕ ਟਪਕਾਈਆ। ਕਲਜੁਗ ਕੂੜੀ ਕਿਰਿਆ ਮੇਟ ਹਰਸ, ਹਵਸ ਮਮਤਾ ਦੇ ਮੁਕਾਈਆ। ਨਿਜ ਗ੍ਰਹਿ ਆਪਣਾ ਦੇ ਦਰਸ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਮੇਰੇ ਉਤੇ ਖ਼ੁਸ਼ੀਆਂ ਵਾਲਾ ਹੋਵੇ ਬਰਸ, ਸ਼ਹਿਨਸ਼ਾਹ ਤੇਰੇ ਨਾਲ ਮਿਲਕੇ ਵਜੇ ਵਧਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਲਕ ਆਪ ਅਖਵਾਈਆ। ਧਰਨੀ ਕਹੇ ਪ੍ਰਭੂ ਭਗਤ ਬਣਾ ਲੈ ਆਪਣੇ ਮੀਤ, ਗ਼ਰੀਬ ਨਿਮਾਣੇ ਅੰਗ ਲਗਾਈਆ। ਦਿਵਸ ਰੈਣ ਵਸ ਚੀਤ, ਚੇਤਨ ਸੁਰਤੀ ਦੇ ਕਰਾਈਆ। ਤੂੰ ਮੇਰਾ ਮੈਂ ਤੇਰਾ ਗਾਵਣ ਗੀਤ, ਆਤਮ ਪਰਮਾਤਮ ਤੇਰੇ ਰੰਗ ਸਮਾਈਆ। ਕਾਇਆ ਕਰ ਦੇ ਠਾਂਢੀ ਸੀਤ, ਅਗਨੀ ਤਤ ਬੁਝਾਈਆ। ਤੂੰ ਮਿਹਰਵਾਨ ਪਤਤ ਪੁਨੀਤ, ਦੁਰਮਤ ਮੈਲ ਦੇਣੀ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿਜਨ ਸਾਚੇ ਮੇਲ ਮਿਲਾਈਆ। ਧਰਨੀ ਕਹੇ ਪ੍ਰਭੂ ਭਗਤ ਸੁਹੇਲੇ ਵਸਾ ਦੇ ਮੇਰੇ ਘਰ, ਗ੍ਰਹਿ ਦੇਣੀ ਮਾਣ ਵਡਿਆਈਆ । ਤੂੰ ਸੁਆਮੀ ਠਾਕਰ ਨਰਾਇਣ ਨਰ, ਹਰਿ ਕਰਤਾ ਧੁਰਦਰਗਾਹੀਆ। ਮੈਂ ਸਰਨ ਸਰਨਾਈ ਤੇਰੀ ਰਹੀ ਪੜ, ਪਾਰਬ੍ਰਹਮ ਤੇਰੇ ਚਰਨਾਂ ਧੂੜ ਖ਼ਾਕ ਰਮਾਈਆ। ਮੈਨੂੰ ਧੁਰ ਦਾ ਦੇ ਦੇ ਵਰ, ਬਖ਼ਸ਼ਿਸ਼ ਰਹਿਮਤ ਮੇਰੀ ਝੋਲੀ ਪਾਈਆ। ਤੇਰੇ ਸੰਤ ਸੁਹੇਲੇ ਮੇਰੇ ਉਤੇ ਜਾਵਣ ਤਰ, ਤਾਰਨਹਾਰ ਦੇਣੀ ਵਡਿਆਈਆ। ਗੁਰਮੁਖ ਗੁਰਸਿਖ ਤੇਰਾ ਭਾਣਾ ਲੈਣ ਜਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਨਿਧਾਨ ਕਿਰਪਾ ਦੇਣੀ ਕਰ, ਕਿਰਪਨ ਤੇਰੀ ਓਟ ਤਕਾਈਆ।
੧੬ ਚੇਤ ਸ਼ਹਿਨਸ਼ਾਹੀ ਸੰਮਤ ੧੨ ਆਸਾ ਸਿੰਘ, ਸਰੈਣ ਸਿੰਘ, ਬੰਤਾ ਸਿੰਘ, ਕਾਲਾ ਸਿੰਘ ਦੇ ਗ੍ਰਹਿ
ਪਿੰਡ ਕਲਸਾਣੀ ਜ਼ਿਲਾ ਕੁਰੂਕਸ਼ੇਤਰ
ਧਰਨੀ ਕਹੇ ਪ੍ਰਭੂ ਮੇਰਾ ਅੰਤਸ਼ਕਰਨ ਵੇਖ ਲੈ ਧੁਖਦਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸਾਂਤਕ ਸਤਿ ਨਾ ਕੋਇ ਕਰਾਈਆ। ਚਾਰ ਕੁੰਟ ਦਹਿ ਦਿਸ਼ਾ ਲਹਿਣਾ ਦੇਣਾ ਤਕ ਲੈ ਮਾਨਵ ਮਾਨਸ ਮਾਨੁਖ ਦਾ, ਤ੍ਰੈਗੁਣ ਅਤੀਤੇ ਠਾਂਢੇ ਸੀਤੇ ਆਪਣਾ ਧਿਆਨ ਲਗਾਈਆ । ਨੌ ਖੰਡ ਪ੍ਰਿਥਮੀ ਸੱਤ ਦੀਪ ਮੇਰੇ ਉਤੇ ਵਕ਼ਤ ਰਿਹਾ ਨਾ ਸੁਖ ਦਾ, ਸੁਖ ਸਾਗਰ ਵਿਚ ਨਾ ਕੋਇ ਸਮਾਈਆ। ਕਲਜੁਗ ਕੂੜ ਕੁੜਿਆਰਾ ਵਣਜਾਰਾ ਬਣਿਆ ਦੁਖ ਦਾ, ਦਰਦੀ ਹੋ ਕੇ ਦਰਦ ਨਾ ਕੋਇ ਵੰਡਾਈਆ। ਮਾਨਵ ਜ਼ਾਤੀ ਲਹਿਣਾ ਤਕ ਲੈ ਉਲਟੇ ਰੁੱਖ ਦਾ, ਬਿਨ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੇਰਾ ਲਹਿਣਾ ਕਰ ਦੇ ਪੂਰਾ, ਪੂਰਬ ਨਾਲ ਮਿਲਾਈਆ। ਤੂੰ ਨਿਰਗੁਣ ਦਾਤਾ ਸੂਰਾ, ਸੂਰਬੀਰ ਇਕ ਅਖਵਾਈਆ। ਇਕੋ ਅਗੰਮੀ ਤੇਰੇ ਨਾਮ ਦੀ ਤੂਰਾ, ਤੁਰੀਆ ਤੋਂ ਬਾਹਰ ਦੇਣੀ ਜਣਾਈਆ। ਤੂੰ ਸਦਾ ਸਦਾ ਸਰਬ ਕਲਾ ਭਰਪੂਰਾ, ਭਰਪੂਰ ਰਿਹਾ ਸਰਬ ਠਾਈਂਆ। ਅਵਤਾਰ ਪੈਗ਼ੰਬਰਾਂ ਗੁਰੂਆਂ ਬਚਨ ਕਰ ਦੇ ਪੂਰਾ, ਪਰਮ ਪੁਰਖ ਪ੍ਰਭ ਤੇਰੀ ਓਟ ਰਖਾਈਆ। ਕਲਜੁਗ ਕਿਰਿਆ ਕੂੜ ਮੇਟ ਦੇ ਕੂੜਾ, ਕਰਨੀ ਦੇ ਕਰਤੇ ਦੇਣੀ ਇਕ ਸਰਨਾਈਆ। ਸਤਿ ਸਤਿਵਾਦੀ ਬਖ਼ਸ਼ਣੀ ਆਪਣੀ ਚਰਨ ਧੂੜਾ, ਟਿੱਕੇ ਮਸਤਕ ਖ਼ਾਕ ਰਮਾਈਆ। ਜੋਤੀ ਜਾਤੇ ਪੁਰਖ ਬਿਧਾਤੇ ਆਪਣਾ ਰੰਗ ਚਾੜ੍ਹ ਦੇ ਗੂੜ੍ਹਾ, ਏਥੇ ਓਥੇ ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਕਲਜੁਗ ਜੀਵ ਚਤੁਰ ਸੁਘੜ ਬਣਾ ਲੈ ਮੂਰਖ ਮੂੜ੍ਹਾ, ਪਤਤ ਪੁਨੀਤ ਆਪ ਕਰਾਈਆ। ਹਰ ਹਿਰਦੇ
ਅੰਤਰ ਨਿਰੰਤਰ ਗੜ੍ਹ ਤੋੜ ਗ਼ਰੂਰਾ, ਗ਼ੁਰਬਤ ਅੰਦਰੋਂ ਬਾਹਰ ਕਢਾਈਆ। ਨਾਮ ਖ਼ੁਮਾਰੀ ਮਸਤੀ ਦੇ ਸਰੂਰਾ, ਸੁਰਤੀ ਸ਼ਬਦ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰਾ ਲੇਖਾ ਪਾ ਦੇ ਮੇਰੀ ਝੋਲੀ, ਵਸਤ ਅਗੰਮ ਦੇ ਵਰਤਾਈਆ। ਮੈਂ ਆਦਿ ਜੁਗਾਦੀ ਤੇਰੀ ਗੋਲੀ, ਚਾਕਰ ਹੋ ਕੇ ਸੇਵ ਕਮਾਈਆ। ਮੈਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੇ ਨਾਮ ਸ਼ਬਦ ਦੀ ਸੁਣਦੀ ਰਹੀ ਬੋਲੀ, ਅਨਬੋਲਤ ਤੇਰਾ ਰਾਗ ਬਿਨ ਸਰਵਣਾਂ ਸੁਣਿਆ ਚਾਈਂ ਚਾਈਂਆ। ਤੇਰੀ ਚਰਨ ਪ੍ਰੀਤੀ ਸਾਚੀ ਨੀਤੀ ਨਾਲ ਆਪਾ ਰਹੀ ਘੋਲੀ, ਘੋਲੀ ਘੋਲ ਘੋਲ ਘੁਮਾਈਆ। ਤੂੰ ਸਚ ਤਰਾਜ਼ੂ ਨਾਮ ਕੰਢੇ ਮੇਰਾ ਕਰਮ ਧਰਮ ਤੋਲੀਂ, ਬਿਨ ਹੱਥਾਂ ਹੱਥ ਉਠਾਈਆ। ਸਤਿ ਸਤਿਵਾਦੀ ਹੋ ਕੇ ਇਕੋ ਧਰਮ ਦੁਆਰਾ ਖੋਲ੍ਹੀਂ, ਖ਼ਾਲਕ ਖ਼ਲਕ ਦੇਣੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਤੇਰਾ ਵੇਖਾਂ ਦਰ ਸੁਹੰਜਣਾ, ਸੋਹਣੀ ਬਣਤ ਬਣਾਈਆ। ਸੁਆਮੀ ਬਣਨਾ ਦਰਦ ਦੁਖ ਭੈ ਭੰਜਣਾ, ਕਲਜੁਗ ਸਾਗਰ ਪਾਰ ਕਰਾਈਆ। ਨੇਤਰ ਨਾਮ ਨਿਧਾਨਾ ਪਾਉਣਾ ਅੰਜਣਾ, ਅਗਿਆਨ ਅੰਧੇਰ ਮਿਟਾਈਆ। ਘਰ ਸੁਆਮੀ ਬਣਨਾ ਧੁਰ ਦਾ ਸੱਜਣਾ, ਆਤਮ ਪਰਮਾਤਮ ਮਿਲ ਕੇ ਵਜੇ ਵਧਾਈਆ। ਚਰਨ ਧੂੜ ਕਰਾਉਣਾ ਮਜਨਾ, ਦੁਰਮਤ ਮੈਲ ਕਰ ਸਫ਼ਾਈਆ। ਸ਼ਰਅ ਦੀ ਰਹਿਣ ਦੇਣੀ ਕੋਈ ਨਾ ਹੱਦਨਾ, ਹਦੂਦ ਆਪਣੀ ਦੇਣੀ ਸਮਝਾਈਆ। ਝਗੜਾ ਰਹੇ ਨਾ ਕਾਇਆ ਮਾਟੀ ਬਦਨਾ, ਬਦਲਾ ਚੁਕਾਉਣਾ ਥਾਉਂ ਥਾਈਂਆ। ਕਲਜੁਗ ਅੰਤਮ ਤੂੰ ਲੇਖੇ ਲਾਉਣਾ ਆਅਲਾ ਅਦਨਾ, ਊਚਾਂ ਨੀਚਾਂ ਵੰਡ ਨਾ ਕੋਇ ਵੰਡਾਈਆ। ਤੇਰਾ ਮੇਲ ਮਿਲਾਵਾ ਹੁੰਦਾ ਨਾਲ ਸਬਬਨਾ, ਸਤਿ ਸਤਿਵਾਦੀ ਤੇਰੀ ਤੇਰੇ ਹੱਥ ਵਡਿਆਈਆ। ਮੇਰਾ ਅੰਤ ਕੰਤ ਭਗਵੰਤ ਪਰਦਾ ਕੱਜਣਾ, ਬਿਨ ਹੱਥਾਂ ਹੱਥ ਸੀਸ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਖੋਲ੍ਹ ਧਰਮ ਦੁਆਰਾ, ਜੋ ਦੁਆਰਕਾ ਵਾਸੀ ਗਿਆ ਜਣਾਈਆ। ਸਤਿ ਸਚ ਦਾ ਦੱਸ ਜੈਕਾਰਾ, ਜੈ ਜੈ ਕਾਰ ਕਰੇ ਖ਼ਲਕ ਖ਼ੁਦਾਈਆ। ਜੋ ਪੈਗ਼ੰਬਰਾਂ ਲਾਇਆ ਨਾਅਰਾ, ਵਾਅਦਾ ਸਭ ਦਾ ਪੂਰ ਕਰਾਈਆ। ਜੋਤੀ ਜਾਤਾ ਹੋ ਜ਼ਾਹਿਰਾ, ਜ਼ਾਹਰ ਜ਼ਹੂਰ ਆਪਣੀ ਕਲ ਵਖਾਈਆ। ਮੇਰਾ ਲੇਖਾ ਵੇਖ ਲੈ ਜੋ ਝਗੜਾ ਹੋਣ ਵਾਲਾ ਵਿਚ ਕਾਹਿਰਾ, ਕਹਿਰ ਵਰਤੇ ਖ਼ਲਕ ਖ਼ੁਦਾਈਆ। ਜਗਤ ਜਗਿਆਸੂ ਰਹੇ ਕੋਈ ਨਾ ਬਹਿਰਾ, ਬਹਿਰਹਾਲ ਦਿਆਂ ਦ੍ਰਿੜਾਈਆ। ਤੇਰਾ ਭੇਵ ਅਭੇਦਾ ਗੰਭੀਰ ਗਹਿਰਾ, ਗਵਰ ਤੇਰੀ ਸਾਰ ਕੋਇ ਨਾ ਪਾਈਆ। ਸਿਫ਼ਤ ਕਰ ਸਕੇ ਕੋਈ ਨਾ ਸ਼ਾਇਰਾ, ਅੱਖਰਾਂ ਵਿਚ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਮਾਨਵ ਮਾਨੁਖ ਤੇਰੇ ਦਰ ਰਹੇ ਕੋਇ ਨਾ ਗ਼ੈਰਾ, ਗਹਿਰ ਗੰਭੀਰ ਗਵਰ ਆਪਣਾ ਰੰਗ ਦੇਣਾ ਰੰਗਾਈਆ।
੧੭ ਚੇਤ ਸ਼ਹਿਨਸ਼ਾਹੀ ਸੰਮਤ ੧੨ ਪਿੰਡ ਠੀਕਰੀ ਜ਼ਿਲਾ ਕੁਰਕਸ਼ੇਤਰ ਹਰਬੰਸ ਸਿੰਘ ਦੇ ਗ੍ਰਹਿ ਸੰਪੂਰਨ ਸਿੰਘ, ਲੱਖਾ ਸਿੰਘ ਠੀਕਰੀ, ਸਲਵਿੰਦਰ ਸਿੰਘ ਕੌਮੀ ਫ਼ਾਰਮ, ਰਣਧੀਰ ਸਿੰਘ ਹਰਨਾਇਆ, ਮੋਹਣ ਸਿੰਘ ਗੜ੍ਹੀ ਲਾਂਗਰੀ, ਸੁਦਾਗਰ ਸਿੰਘ ਭੱਠ ਮਾਜਰਾ,
ਬੀਰ ਸਿੰਘ ਜੀਤ ਨਗਰ ਦੇ ਨਵਿਤ
ਧਰਨੀ ਕਹੇ ਪ੍ਰਭੂ ਸਤਿ ਧਰਮ ਦਾ ਘਾੜਨ ਦੇ ਘੜੇ, ਬਿਨ ਜਗਤ ਠਠਿਆਰਾਂ ਬਣਤ ਬਣਾਈਆ। ਬੇਸ਼ਕ ਮੇਰੇ ਉਤੇ ਜੁਗ ਬੀਤ ਗਏ ਬੜੇ, ਚੌਕੜੀ ਭੱਜੇ ਵਾਹੋ ਦਾਹੀਆ। ਕਲਜੁਗ ਅੰਤਮ ਕੂੜੀ ਕਿਰਿਆ ਤਕ ਲੈ ਗੜ੍ਹੇ, ਨਵ ਸੱਤ ਧਿਆਨ ਲਗਾਈਆ। ਮਾਨਵ ਜ਼ਾਤੀ ਬਣੇ ਧੜੇ, ਧਰਮ ਦੀ ਧਾਰ ਨਜ਼ਰ ਕੋਇ ਨਾ ਆਈਆ। ਦੀਨ ਮਜ਼੍ਹਬ ਤੇਰੇ ਹੁਕਮ ਵਿਚ ਖੜੇ, ਆਪ ਆਪਣੀ ਲੈਣ ਅੰਗੜਾਈਆ। ਜਗਤ ਸ਼ਰਅ ਵਿਚ ਸੜੇ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਤੇਰੀ ਸਰਨ ਕੋਇ ਨਾ ਪੜੇ, ਕ਼ਦਮ ਬੋਸੀ ਨਾ ਕੋਇ ਕਰਾਈਆ। ਕੂੜੀ ਕਿਰਿਆ ਦੇ ਵਿਚ ਹੜ੍ਹੇ, ਅਗੇ ਹੋ ਨਾ ਕੋਇ ਅਟਕਾਈਆ। ਤ੍ਰੈਗੁਣ ਮਾਇਆ ਦੇ ਵਿਚ ਸੜੇ, ਸਾਂਤਕ ਸਤਿ ਨਾ ਕੋਇ ਕਰਾਈਆ। ਝਗੜਾ ਤਕ ਲੈ ਚੋਟੀ ਜੜ੍ਹੇ, ਚੇਤਨ ਭੇਵ ਨਾ ਕੋਇ ਖੁਲ੍ਹਾਈਆ। ਤੇਰਾ ਪੱਲੂ ਨਾਮ ਨਾ ਕੋਇ ਫੜੇ, ਸਗਲਾ ਸੰਗ ਨਾ ਕੋਇ ਰਖਾਈਆ। ਸਚ ਦਵਾਰ ਕੋਇ ਨਾ ਵੜੇ, ਕਿਵਾੜ ਬੰਦ ਨਾ ਕੋਇ ਤੁੜਾਈਆ। ਮੈਨੂੰ ਇਉਂ ਜਾਪਦਾ ਪਤਾ ਨਹੀਂ ਕਿਸ ਵੇਲੇ ਪੈਣ ਲੜੇ, ਝਗੜੇ ਵਿਚ ਖਲਕ ਖੁਦਾਈਆ। ਤੇਰੇ ਹੁਕਮ ਵਿਚ ਨਵ ਸੱਤ ਜਾਣ ਫੜੇ, ਰਾਏ ਧਰਮ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭ ਮੇਰੇ ਉਤੇ ਮਾਰ ਧਿਆਨ, ਧਵਲ ਹੋ ਕੇ ਰਹੀ ਜਣਾਈਆ। ਤੇਰੇ ਨਾਮ ਦਾ ਰਿਹਾ ਨਾ ਕੋਇ ਗਿਆਨ, ਅਗਿਆਨ ਅੰਧੇਰਾ ਗਿਆ ਛਾਈਆ। ਸਾਚਾ ਮੰਦਰ ਦਿਸੇ ਨਾ ਕੋਇ ਮਕਾਨ, ਮੁਕਾਮੇ ਹਕ ਦੇ ਮਾਲਕ ਤੇਰਾ ਨੂਰ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਧਰਮ ਦਾ ਮਿਟ ਗਿਆ ਨਿਸ਼ਾਨ, ਸਤਿ ਰਹਿਣ ਕੋਇ ਨਾ ਪਾਈਆ। ਮੈਂ ਵੇਖ ਕੇ ਹੋਈ ਹੈਰਾਨ, ਹੈਰਤ ਵਿਚ ਦਿਆਂ ਦੁਹਾਈਆ। ਬੁਧ ਬਿਬੇਕ ਰਹੀ ਨਾ ਕਿਸੇ ਇਨਸਾਨ, ਇਨਸਾਨੀਅਤ ਹੱਥ ਕਿਸੇ ਨਾ ਆਈਆ। ਪਤਾ ਨਹੀਂ ਕਿੱਥੇ ਛੁਪ ਗਏ ਰਾਮ, ਕਾਹਨ ਘਨਈਆ ਨਜ਼ਰ ਕੋਇ ਨਾ ਆਈਆ। ਪੈਗ਼ੰਬਰਾਂ ਇਸਮ ਰਿਹਾ ਨਾ ਕਿਸੇ ਇਸਲਾਮ, ਆਜ਼ਮ ਤੇਰੀ ਸਾਰ ਕੋਇ ਨਾ ਪਾਈਆ। ਕਿਧਰ ਧਾਰ ਛੁਪ ਗਈ ਤੇਰੀ ਸਤਿਨਾਮ, ਡੰਕਾ ਫਤਿਹ ਸਕੇ ਨਾ ਕੋਇ ਵਜਾਈਆ। ਪ੍ਰਕਾਸ਼ ਰਿਹਾ ਨਾ ਕਿਸੇ ਭਾਨ, ਰਵ ਸਸ ਨੈਣ ਸ਼ਰਮਾਈਆ। ਬਿਨਾ ਨੇਤਰਾਂ ਤੋਂ ਰੋਵਣ ਜ਼ਿਮੀਂ ਅਸਮਾਨ, ਜ਼ਿਮੀਂ ਜਮਾਂ ਦੇ ਮਾਲਕ ਮੇਰੀ ਇਕ ਦੁਹਾਈਆ। ਮੇਰੀ ਬੇਨੰਤੀ ਸੁਣ ਲੈ ਬਿਨਾ ਕਾਨ, ਕਾਇਨਾਤ ਦੇ ਮਾਲਕ ਦਿਆਂ ਦ੍ਰਿੜਾਈਆ। ਤੂੰ ਆਦਿ ਜੁਗਾਦੀ ਸਦਾ ਸਦਾ ਮਿਹਰਵਾਨ, ਮਹਿਬੂਬ ਨੂਰ ਅਲਾਹੀਆ। ਮੇਰਾ ਲਹਿਣਾ ਦੇਣਾ ਚੁਕਾ ਆਣ, ਆਪ ਆਪਣੀ ਦਇਆ ਕਮਾਈਆ। ਮੈਂ ਕਲਜੁਗ ਅੰਤ ਹੋਈ ਪਰੇਸ਼ਾਨ, ਪਸ਼ਚਾਤਾਪ ਵਿਚ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੇਰੀ ਬੇਨੰਤੀ ਅਗੰਮ, ਅਲੱਖ ਅਗ਼ੋਚਰ ਦਿਆਂ ਜਣਾਈਆ। ਸਤਿ ਧਰਮ ਦਾ ਮੇਰਾ ਭਾਂਡਾ ਹੋਇਆ ਸਖ, ਵਸਤ ਧਰਮ ਰਹਿਣ ਕੋਇ ਨਾ ਪਾਈਆ। ਕਿਰਪਾ ਨਿਧਾਨ ਸ੍ਰੀ ਭਗਵਾਨ ਆਪਣਾ ਪਰਦਾ ਲਾਹ ਪ੍ਰਤੱਖ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ।
ਜਿਉਂ ਭਾਵੇ ਤਿਉਂ ਮੇਰਾ ਮਾਣ ਲੈਣਾ ਰੱਖ, ਰੱਖਿਆ ਕਰਨੀ ਚਾਈਂ ਚਾਈਂਆ। ਮੇਰੇ ਉਤੇ ਤੇਰਾ ਸੁੱਤ ਦੁਲਾਰਾ ਸੱਥਰ ਗਿਆ ਘੱਤ, ਯਾਰੜੇ ਸੇਜ ਹੰਢਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਸਤਿਗੁਰ ਸ਼ਬਦ ਤੇਰਾ ਆਵੇ ਵਤ, ਬੇਵਤਨਾਂ ਵਤਨ ਦੇਣਾ ਵਖਾਈਆ। ਨਿਰਗੁਣ ਧਾਰ ਬਣ ਕੇ ਕਮਲਾਪਾਤ, ਪਤਿਪਰਮੇਸ਼ਵਰ ਵੇਖਣਾ ਚਾਈਂ ਚਾਈਂਆ। ਤੇਰੇ ਅੱਗੇ ਨਿਰਵੈਰ ਵਾਸਤਾ ਰਹੀ ਘਤ, ਘਾਇਲ ਹੋ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਅਗੰਮ ਅਥਾਈਆ। ਧਰਨੀ ਕਹੇ ਪ੍ਰਭੂ ਮੈਂ ਕਲਜੁਗ ਰਹੀ ਤਰਸ, ਬੇਤਰਸ ਵੇਖਣਾ ਚਾਈਂ ਚਾਈਂਆ। ਮੇਰੀ ਪੂਰਬ ਤਕ ਲੈ ਹਰਸ, ਹਵਸ ਤੇਰੇ ਚਰਨ ਟਿਕਾਈਆ। ਤੇਰਾ ਖ਼ੁਸ਼ੀਆਂ ਵਾਲਾ ਬਰਸ, ਸੰਮਤ ਸੰਮਤੀ ਨਾਲ ਮਿਲਾਈਆ। ਜੇ ਨਿਰਗੁਣ ਧਾਰ ਕਿਰਪਾ ਕਰੇਂ ਫਰਸ਼, ਫਰਸ਼ ਦੇਣੀ ਵਡਿਆਈਆ। ਬੇਸ਼ਕ ਤੂੰ ਵਾਸੀ ਅਰਸ਼, ਅਰਸ਼ੀ ਪ੍ਰੀਤਮ ਇਕੋ ਨਜ਼ਰੀ ਆਈਆ। ਆਉਣ ਜਾਣ ਦਾ, ਮੇਰਿਆ ਮਾਲਕਾ, ਮੈਥੋਂ ਲੈ ਲਈਂ ਖਰਚ, ਸਚ ਪ੍ਰੀਤੀ ਤੇਰੇ ਅੱਗੇ ਦਿਆਂ ਟਿਕਾਈਆ। ਮੇਰੇ ਪਰੇਮ ਵਿਚ ਜਾਵੀਂ ਪਰਚ, ਪ੍ਰਾਚੀਨ ਦਾ ਲੇਖਾ ਦੇਣਾ ਮੁਕਾਈਆ। ਮੇਰੀ ਬੇਨੰਤੀ ਇਕ ਕਿਸੇ ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰ ਆਵੀਂ ਵਿਚ ਨਾ ਚਰਚ, ਗੰਗਾ ਗੋਦਾਵਰੀ ਜਮਨਾ ਸੁਰਸਤੀ ਆਸਣ ਕੋਇ ਨਾ ਲਾਈਆ। ਤੇਰਾ ਖੇਲ ਵੇਖਾਂ ਅਸਚਰਜ, ਅਚਰਜ ਲੀਲਾ ਦੇਣੀ ਵਖਾਈਆ। ਜੇ ਮੇਰੇ ਉਤੇ ਤਰਸ ਨਹੀਂ ਕਰਨਾ ਭਗਤ ਉਧਾਰਨਾ ਤੇਰਾ ਫ਼ਰਜ਼, ਫਾਜ਼ਲ ਹੋ ਕੇ ਦਇਆ ਕਮਾਈਆ। ਮੇਰੀ ਮਨਜ਼ੂਰ ਕਰ ਲੈ ਅਰਜ਼, ਆਰਜ਼ੂ ਤੇਰੇ ਚਰਨ ਰਖਾਈਆ। ਜਨ ਭਗਤ ਉਧਾਰਨਾ ਇਹ ਤੇਰੀ ਤੈਨੂੰ ਗਰਜ਼, ਤੁਧ ਬਿਨ ਗਰਜ਼ਮੰਦ ਨਜ਼ਰ ਕੋਇ ਨਾ ਆਈਆ। ਗਰੀਬ ਨਿਮਾਣਿਆਂ ਵੰਡ ਲੈ ਦਰਦ, ਦੀਨਾਂ ਦੁਖੀਆਂ ਹੋ ਸਹਾਈਆ। ਤੂੰ ਯੋਧਾ ਸੂਰਬੀਰ ਮਰਦਾਨਾ ਮਰਦ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰੇ ਉਤੋਂ ਜਗਤ ਸ਼ਰਅ ਕਾਤਲ ਮਕਤੂਲ ਦਾ ਲੇਖਾ ਮੇਟ ਦੇ ਕਰਦ, ਕੁਦਰਤ ਦੇ ਕਾਦਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰੇ ਆਪਣਾ ਰੰਗ ਰੰਗਾਈਆ। ਧਰਨੀ ਕਹੇ ਪ੍ਰਭੂ ਮੈਂ ਸੁਖਣਾ ਰਹੀ ਸੁਖੀ, ਸੁਖ ਦੁੱਖ ਦੁੱਖ ਸੁਖ ਵਿਚੋਂ ਬਦਲਾਈਆ। ਤੇਰਾ ਢੋਲਾ ਗਾਵਾਂ ਬਿਨਾ ਮੁਖੀ, ਬਿਨ ਰਸਨਾ ਸਿਫਤ ਸਲਾਹੀਆ। ਆਪਣਾ ਲਹਿਣਾ ਦੇਣਾ ਤੱਕ ਲੈ ਜਗਤ ਧਾਰ ਮਨੁੱਖੀ, ਮਾਨਸ ਮਾਨਵ ਖੋਜ ਖੁਜਾਈਆ। ਨਵ ਸੱਤ ਦੀ ਧਾਰ ਹੋਈ ਦੁਖੀ, ਦੁਖੀਆਂ ਦੁੱਖ ਨਾ ਕੋਇ ਮਿਟਾਈਆ। ਬਿਨ ਤੇਰੀ ਕਿਰਪਾ ਭਾਗ ਲਗੇ ਕਿਸੇ ਨਾ ਕੁੱਖੀ, ਭਗਤ ਜਨਮੇ ਕੋਇ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰੇ ਮੰਗ ਮੰਗਾਈਆ। ਧਰਨੀ ਕਹੇ ਮੇਰੇ ਪ੍ਰਭੂ ਕਿਰਪਾਲੇ, ਕਿਰਪਨ ਦੇ ਵਡਿਆਈਆ। ਤੁਧ ਬਿਨ ਸੁਰਤ ਕਵਣ ਸੰਭਾਲੇ, ਸੰਬਲ ਦੇ ਮਾਲਕ ਮੈਨੂੰ ਜੁਗ ਜੁਗ ਹੋਣਾ ਸਹਾਈਆ। ਮੈਂ ਜੁਗ ਜੁਗ ਤੇਰੀ ਘਾਲਣ ਰਹੀ ਘਾਲੇ, ਘਾਇਲ ਹੋ ਕੇ ਸੇਵ ਕਮਾਈਆ। ਫਲ ਲਗਾ ਦੇ ਮੇਰੇ ਡਾਲੇ, ਪਤ ਟਹਿਣੀ ਆਪ ਮਹਿਕਾਈਆ। ਜਨ ਭਗਤ ਸੁਹੇਲੇ ਮੇਰੇ ਉਤੋਂ ਜਗਾ ਲੈ, ਜਾਗਰਤ ਜੋਤ ਕਰ ਰੁਸ਼ਨਾਈਆ। ਲੇਖਾ ਰਹੇ ਨਾ ਸ਼ਾਹ ਕੰਗਾਲੇ, ਵਰਨ ਬਰਨ ਵੰਡ ਨਾ ਕੋਇ ਵੰਡਾਈਆ। ਸਾਚੇ ਮਾਰਗ ਲਾ ਸੁਖਾਲੇ, ਆਤਮ ਪਰਮਾਤਮ ਜੋੜ ਜੁੜਾਈਆ। ਜਨ ਭਗਤਾਂ ਦੁਰਮਤ ਮੈਲ ਧੋ ਦਾਗ ਕਾਲੇ, ਕਲ ਕਲਕੀ ਤੇਰੇ ਅੱਗੇ ਵਾਸਤਾ ਪਾਈਆ। ਅਵਤਾਰ ਪੈਗ਼ੰਬਰ ਗੁਰ ਤੇਰੇ ਦੇ ਕੇ ਗਏ ਅਹਿਵਾਲੇ, ਹਾਲਤ ਤੈਨੂੰ ਦਿਤੀ ਜਣਾਈਆ। ਸਾਚੀ ਵਸਤ ਦੇ ਧਨ ਮਾਲੇ, ਦੌਲਤ ਅਤੋਟ ਅਤੁਟ ਵਰਤਾਈਆ। ਹਰਿਜਨ ਭਗਤ
ਸੁਹੇਲੇ ਜਿੰਦਗੀ ਵਿਚੋਂ ਮਰੇ ਆਪ ਜਵਾ ਲੇ, ਜੀਵਣ ਜੀਵਣ ਵਿਚੋਂ ਬਦਲਾਈਆ। ਕਾਇਆ ਮੰਦਰ ਵਖਾ ਸੱਚੀ ਧਰਮਸਾਲੇ, ਪਰਦਾ ਪਰਦਾ ਆਪ ਉਠਾਈਆ। ਬਿਨ ਤੇਰੀ ਕਿਰਪਾ ਦੀਪਕ ਜੋਤੀ ਜੋਤ ਕੋਈ ਨਾ ਬਾਲੇ, ਤਨ ਵਜੂਦ ਹੋਵੇ ਨਾ ਕੋਇ ਰੁਸ਼ਨਾਈਆ। ਮਿਹਰਵਾਨਾ ਸ੍ਰੀ ਭਗਵਾਨਾ ਜਨ ਭਗਤਾਂ ਤੋੜ ਜੰਜਾਲੇ, ਜਾਗਰਤ ਜੋਤ ਕਰ ਰੁਸ਼ਨਾਈਆ। ਜਿਹੜੇ ਸਦਾ ਸਦ ਬੈਠੇ ਰਹਿਣ ਚਰਨ ਦਵਾਲੇ, ਦੋ ਜਹਾਨਾਂ ਆਪਣਾ ਸੰਗ ਬਣਾਈਆ। ਇਕੋ ਘਰ ਵਖਾ ਦੇ ਸਚਖੰਡ ਸਚੀ ਧਰਮਸਾਲੇ, ਜਿਥੇ ਛੱਪਰ ਛੰਨ ਨਾ ਕੋਇ ਛੁਹਾਈਆ। ਮੇਰੀ ਇਕ ਬੇਨੰਤੀ ਇਕੋ ਇਕ ਸਵਾਲੇ, ਸਤਿਗੁਰ ਤੇਰੇ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਦਾ ਸਦਾ ਪ੍ਰਿਤਪਾਲੇ, ਪ੍ਰਿਤਪਾਲਕ ਮਾਲਕ ਖ਼ਾਲਕ ਦਰ ਤੇਰੇ ਮੰਗ ਮੰਗਾਈਆ।